PBN 10th Computer

PSEB 10th Class Computer Solutions Chapter 1 ਆਫ਼ਿਸ ਟੂਲਜ਼

PSEB 10th Class Computer Solutions Chapter 1 ਆਫ਼ਿਸ ਟੂਲਜ਼

PSEB Solutions for Class 10 Computer Chapter 1 ਆਫ਼ਿਸ ਟੂਲਜ਼

Computer Guide for Class 10 PSEB ਆਫ਼ਿਸ ਟੂਲਜ਼ Textbook Questions and Answers

ਜਾਣ-ਪਛਾਣ

ਕੰਪਿਊਟਰ ਵਿਚ ਪ੍ਰੋਗਰਾਮ ਚੱਲਦੇ ਹਨ । ਇਹ ਪ੍ਰੋਗਰਾਮ ਪੜਾਅ-ਦਰ-ਪੜਾਅ ਹਦਾਇਤਾਂ (Instructions) ਦਾ ਸਮੂਹ ਹੁੰਦੇ ਹਨ । ਇਨ੍ਹਾਂ ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ । ਸਾਫਟਵੇਅਰ ਦੋ ਤਰ੍ਹਾਂ ਦੇ ਹੁੰਦੇ ਹਨ । ਪਹਿਲੇ ਐਪਲੀਕੇਸ਼ਨ ਸਾਫਟਵੇਅਰ ਅਤੇ ਦੂਸਰੇ ਸਿਸਟਮ ਸਾਫਟਵੇਅਰ । ਐਪਲੀਕੇਸ਼ਨ ਸਾਫਟਵੇਅਰ ਵਿਸ਼ੇਸ਼ ਕੰਮਾਂ ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ ਜਦੋਂ ਕਿ ਸਿਸਟਮ ਸਾਫਟਵੇਅਰ ਕੰਪਿਊਟਰ ਦੇ ਸਾਰੇ ਕੰਮਾਂ ਉੱਤੇ ਕੰਟਰੋਲ ਰੱਖਦੇ ਹਨ ।
ਸਾਫਟਵੇਅਰ (Software)—ਕੰਪਿਊਟਰ ਆਪਣੇ ਆਪ ਕੋਈ ਕੰਮ ਨਹੀਂ ਕਰ ਸਕਦਾ । ਕੰਪਿਊਟਰ ਨੂੰ ਕੋਈ ਵੀ ਕੰਮ ਕਰਨ ਲਈ ਕ੍ਰਮਵਾਰ ਹਦਾਇਤਾਂ ਚਾਹੀਦੀਆਂ ਹਨ । ਇਹ ਹਦਾਇਤਾਂ ਕੰਪਿਊਟਰ ਨੂੰ ਸਮਝ ਆਉਣ ਵਾਲੀ ਕਿਸੇ ਭਾਸ਼ਾ ਵਿਚ ਲਿਖੀਆਂ ਜਾਂਦੀਆਂ ਹਨ । ਇਨ੍ਹਾਂ ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ (Program) ਕਿਹਾ ਜਾਂਦਾ ਹੈ । ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਹਿੰਦੇ ਹਨ ।

ਸਾਫਟਵੇਅਰ ਦੀਆਂ ਕਿਸਮਾਂ

ਕੰਪਿਊਟਰ ਦੀ ਉਤਪਾਦਕਤਾ (Productivity) ਨੂੰ ਇਸ ਦੇ ਪ੍ਰੋਗਰਾਮਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ । ਪ੍ਰੋਗਰਾਮਾਂ ਦੇ ਇਕੱਠ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ । ਸਾਫਟਵੇਅਰ ਨੂੰ ਹੇਠ ਲਿਖੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ—
1. ਸਿਸਟਮ ਸਾਫਟਵੇਅਰ
2. ਐਪਲੀਕੇਸ਼ਨ ਸਾਫਟਵੇਅਰ ।
ਕੰਪਿਊਟਰ ਦੇ ਸਾਰੇ ਕੰਮ ਸਿਸਟਮ ਸਾਫਟਵੇਅਰ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ । ਜੇਕਰ ਕੰਪਿਊਟਰ ਵਿਚ ਸਿਸਟਮ ਸਾਫਟਵੇਅਰ ਨਾ ਹੋਵੇ, ਤਾਂ ਐਪਲੀਕੇਸ਼ਨ ਸਾਫਟਵੇਅਰ ਨਹੀਂ ਚਲ ਸਕਦਾ । ਸਿਸਟਮ ਸਾਫਟਵੇਅਰ ਅੱਗੇ ਕਈ ਕਿਸਮ ਦੇ ਹੁੰਦੇ ਹਨ; ਜਿਵੇਂਕਿ–ਆਪਰੇਟਿੰਗ ਸਿਸਟਮ, ਭਾਸ਼ਾ ਟਾਂਸਲੇਟਰ, ਯੂਟਿਲੀਟੀ ਪ੍ਰੋਗਰਾਮ ਆਦਿ ।

ਆਫ਼ਿਸ ਟੂਲਜ਼

ਆਫ਼ਿਸ ਟੂਲਜ਼ ਸਾਫ਼ਟਵੇਅਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਕੰਪਿਊਟਰ ਦੇ ਯੂਜ਼ਰਸ ਨੂੰ ਆਪਣੇ ਕੰਮ ਵਾਲੀ ਥਾਂ ’ਤੇ ਵਧੇਰੇ ਲਾਭਕਾਰੀ ਅਤੇ ਕੁਸ਼ਲ ਬਣਾਉਣ ਲਈ ਡਿਜ਼ਾਇਨ ਕੀਤੇ ਜਾਂਦੇ ਹਨ । ਆਫ਼ਿਸ ਪ੍ਰੋਡਕਟੀਵਿਟੀ ਟੂਲਜ਼ ਦੀ ਰੇਂਜ ਵਰਡ ਪ੍ਰੋਸੈਸਿੰਗ ਤੋਂ ਸਪ੍ਰੈਡਸ਼ੀਟ, ਪ੍ਰੈਜਨਟੇਸ਼ਨ ਅਤੇ ਡਾਟਾਬੇਸ ਆਦਿ ਤੱਕ ਹੈ ।

ਆਫ਼ਿਸ ਪ੍ਰੋਡਕਟੀਵਿਟੀ ਟੂਲਜ਼

ਐਪਲੀਕੇਸ਼ਨ ਪ੍ਰੋਗਰਾਮਾਂ ਦੀ ਸ਼੍ਰੇਣੀ ਹੈ ਜੋ ਯੂਜ਼ਰ ਨੂੰ ਡਾਕੂਮੈਂਟ ਡਾਟਾਬੇਸ, ਗਰਾਫ਼, ਵਰਕਸ਼ੀਟਾਂ ਅਤੇ ਪ੍ਰੈਜਨਟੇਸ਼ਨ ਵਰਗੀਆਂ ਚੀਜ਼ਾਂ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਨ । ਆਫ਼ਿਸ ਪ੍ਰੋਡਕਟੀਵਿਟੀ ਸਾਫ਼ਟਵੇਅਰਸ ਦੀਆਂ ਉਦਾਹਰਨਾਂ ਵਿੱਚ ਵਰਡ ਪ੍ਰੋਸੈਸਰ, ਡਾਟਾਬੇਸ ਮੈਨੇਜਮੈਂਟ ਸਿਸਟਮ, ਗਰਾਫ਼ਿਕਸ ਸਾਫ਼ਟਵੇਅਰ ਅਤੇ ਸਪੈਡਸ਼ੀਟ ਐਪਲੀਕੇਸ਼ਨ ਸ਼ਾਮਿਲ ਹਨ ।

ਆਫ਼ਿਸ ਟੂਲਜ਼ ਦੀਆਂ ਕਿਸਮਾਂ —

ਆਫ਼ਿਸ ਟੂਲਜ਼ ਦੀਆਂ ਹੇਠ ਲਿਖੀਆਂ ਕਿਸਮਾਂ ਹਨ—
1. ਵਰਡ ਪ੍ਰੋਸੈਸਿੰਗ ਟੂਲ—ਇਸ ਟੂਲ ਦਾ ਮੁੱਖ ਉਦੇਸ਼ ਡਾਕੂਮੈਂਟ ਤਿਆਰ ਕਰਨਾ ਹੈ । MS-Word, Word Pad, ਨੋਟਪੈਡ ਅਤੇ ਕੁਝ ਹੋਰ ਟੈਕਸਟ ਐਡੀਟਰ ਵਰਡ ਪ੍ਰੋਸੈਸਿੰਗ ਟੂਲ ਦੇ ਕੁਝ ਉਦਾਹਰਨ ਹਨ ।
2. ਡਾਟਾਬੇਸ ਸਾਫ਼ਟਵੇਅਰ ਟੂਲ—ਡਾਟਾਬੇਸ ਸੰਬੰਧਿਤ ਡਾਟਾ ਦਾ ਸੰਗ੍ਰਹਿ ਹੈ, ਇਸ ਟੂਲ ਦਾ ਉਦੇਸ਼ ਡਾਟਾ ਨੂੰ ਸੰਗਠਿਤ ਕਰਨਾ ਅਤੇ ਪ੍ਰਬੰਧ ਕਰਨਾ ਹੈ । ਇਸ ਟੂਲ ਦਾ ਫਾਇਦਾ ਇਹ ਹੈ ਕਿ ਤੁਸੀਂ ਡਾਟਾ ਦੇ ਸਟੋਰ ਕਰਨ ਅਤੇ ਪ੍ਰਦਰਸ਼ਿਤ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹੋ । ਐੱਮ. ਐੱਸ. ਐਕਸੈੱਸ, ਡੀ-ਬੇਸ, ਫੌਕਸਪਰੋ, ਪੈਰਾਡੌਕਸ ਅਤੇ ਓਰੇਕਲ, ਡਾਟਾਬੇਸ ਸਾਫਟਵੇਅਰ ਦੇ ਕੁਝ ਉਦਾਹਰਨ ਹਨ ।
3. ਸਕ੍ਰੈਡਸ਼ੀਟ ਟੂਲ-ਸਕ੍ਰੈਡਸ਼ੀਟ ਟੂਲ ਦਾ ਉਪਯੋਗ ਬਜਟ, ਫਾਈਨੈਂਸ਼ੀਅਲ ਸਟੇਟਮੈਂਟਾਂ ਅਤੇ ਵਿਕਰੀ ਰਿਕਾਰਡਾਂ ਦੀ ਸੰਭਾਲ ਰੱਖਣ ਲਈ ਕੀਤਾ ਜਾਂਦਾ ਹੈ । ਇਸ ਟੂਲ ਦਾ ਉਦੇਸ਼ ਨੰਬਰਾਂ ਨੂੰ ਤਰਤੀਬਵਾਰ ਕਰਨਾ ਹੈ । ਇਹ ਯੂਜ਼ਰਸ ਨੂੰ ਨੰਬਰਾਂ ‘ਤੇ ਸਧਾਰਨ ਜਾਂ ਗੁੰਝਲਦਾਰ ਗਣਨਾਵਾਂ ਕਰਨ ਦੀ ਵੀ ਆਗਿਆ ਦਿੰਦਾ ਹੈ । MS-Excel ਸਪ੍ਰੈਡਸ਼ੀਟ ਟੂਲਸ ਦੀਆਂ ਉਦਾਹਰਨਾਂ ਵਿੱਚੋਂ ਇੱਕ ਹੈ ।
4. ਪ੍ਰੈਜਨਟੇਸ਼ਨ ਟੂਲ—ਇਹ ਟੂਲ ਸਲਾਈਡ ਸ਼ੋਅ ਦੇ ਰੂਪ ਵਿੱਚ ਜਾਣਕਾਰੀ ਨੂੰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ । ਪ੍ਰੈਜਨਟੇਸ਼ਨ ਟੂਲ ਦੇ ਤਿੰਨ ਮੁੱਖ ਕੰਮ ਹਨ : ਟੈਕਸਟ ਆਡਿਟ ਕਰਨਾ, ਇਨਸਰਟ ਕਰਨਾ ਅਤੇ ਫਾਰਮੇਟਿੰਗ ਕਰਨਾ, ਟੈਕਸਟ ਵਿੱਚ ਗ੍ਰਾਫਿਕਸ ਸ਼ਾਮਿਲ ਕਰਨਾ ਅਤੇ ਸਲਾਇਡ ਸ਼ੋਅ ਨੂੰ ਚਲਾਉਣਾ ਹੈ । ਇਸ ਕਿਸਮ ਦੇ ਟੂਲ ਦਾ ਸਭ ਤੋਂ ਵਧੀਆ ਉਦਾਹਰਨ Microsoft Power Point ਹੈ ।
5. ਮਲਟੀਮੀਡੀਆ ਸਾਫ਼ਟਵੇਅਰ-ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਮਲਟੀਮੀਡੀਆ ਟੂਲ ਦੇ ਉਦਾਹਰਨ ਹਨ । ਇਹ ਟੂਲ ਯੂਜ਼ਰ ਨੂੰ ਆਡੀਓ ਵੀਡੀਓਜ਼ ਬਣਾਉਣ ਵਿੱਚ ਮਦਦ ਕਰਦਾ ਹੈ । ਮਲਟੀਮੀਡੀਆ ਟੂਲਜ਼ ਦੇ ਵੱਖ-ਵੱਖ ਰੂਪ ਹਨ-ਆਡੀਓ ਕਨਵਰਟਰ, ਪਲੇਅਰ, ਬਰਨਰ, ਵੀਡੀਓ ਇੰਕੋਡਰ ਅਤੇ ਡੀਕੋਡਰ |

ਐੱਮ. ਐੱਸ. ਵਰਡ ਦੇ ਇਸਤੇਮਾਲ ਦਾ ਉਦੇਸ਼

ਮਾਈਕਰੋਸਾਫਟ ਵਰਡ ਹੇਠਾਂ ਲਿਖੇ ਉਦੇਸ਼ਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ—
  1. ਬਿਜ਼ਨੈਸ ਡਾਕੂਮੈਂਟ, ਜਿਸ ਵਿੱਚ ਕਈ ਤਰ੍ਹਾਂ ਦੇ ਗ੍ਰਾਫ਼ਿਕਸ ਜਿਵੇਂ ਕਿ ਤਸਵੀਰਾਂ, ਚਾਰਟ ਅਤੇ ਚਿੱਤਰ ਹੋਣ, ਬਣਾਉਣ ਲਈ l
  2. ਬਣੀਆਂ ਬਣਾਈਆਂ ਚੀਜ਼ਾਂ ਅਤੇ ਫਾਰਮੈਟ ਕੀਤੇ ਹੋਏ ਐਲੀਮੈਂਟਸ ਨੂੰ ਸਟੋਰ ਅਤੇ ਦੁਬਾਰਾ ਵਰਤਣ ਲਈ ਜਿਵੇਂ ਕਿ ਕਵਰ-ਪੇਜ ਅਤੇ ਸਾਈਡਬਾਰਜ ।
  3. ਬਿਜ਼ਨੈਸ ਅਤੇ ਪਰਸਨਲ ਉਦੇਸ਼ ਲਈ ਲੈਟਰ ਅਤੇ ਲੈਟਰਹੈੱਡ ਬਣਾਉਣ ਲਈ ।
  4. ਵੱਖ-ਵੱਖ ਤਰ੍ਹਾਂ ਦੇ ਡਾਕੂਮੈਂਟ ਡਿਜ਼ਾਇਨ ਕਰਨ ਲਈ ਜਿਵੇਂ ਕਿ ਰਿਜ਼ਿਊਮ ਜਾਂ ਸੱਦਾ-ਪੱਤਰ ਆਦਿ ।
  5. ਲਿਖਤ-ਪੜ੍ਹਤ ਲਈ ਜਿਵੇਂ ਕਿ ਇੱਕ ਸਧਾਰਨ ਦਫਤਰੀ ਮੀਮੋ ਤੋਂ ਲੈ ਕੇ ਕਨੂੰਨੀ ਪਰਤਾਂ ਅਤੇ ਹੋਰ ਸੰਬੰਧਿਤ ਡਾਕੂਮੈਂਟ ਬਣਾਉਣ ਲਈ ।

ਐੱਮ.ਐੱਸ. ਵਰਡ ਵਿਚ ਫਾਰਮੈਟਿੰਗ

ਫਾਰਮੈਟਿੰਗ ਦਾ ਅਰਥ ਹੈ ਕਿਸੇ ਦਸਤਾਵੇਜ ਦੀ ਦਿੱਖ ਨੂੰ ਆਪਣੀ ਜ਼ਰੂਰਤ ਅਨੁਸਾਰ ਸੁੰਦਰ ਅਤੇ ਸਹੀ ਦਿਖਣ ਵਾਸਤੇ ਬਦਲਣਾ | ਫਾਰਮੈਟਿੰਗ ਵਿਚ ਫੌਂਟ, ਪੈਰਾਗ੍ਰਾਫ, ਪੇਜ ਉਰੀਐਂਟੇਸ਼ਨ, ਕਾਲਮ ਆਦਿ ਵਿਚ ਬਦਲਾਵ ਕੀਤਾ ਜਾਂਦਾ ਹੈ ।

ਐੱਮ. ਐੱਸ. ਵਰਡ ਵਿੱਚ ਟੈਂਪਲੇਟਸ

ਵਰਡ 2010 ਸਾਨੂੰ ਪਹਿਲਾਂ ਤੋਂ ਹੀ ਪਰਿਭਾਸ਼ਿਤ (Built-in) ਟੈਪਲੇਟਸ ਜਿਸ ਵਿੱਚ ਰਿਜ਼ਿਊਮਜ਼, ਏਜੰਡਾਜ, ਬਿਜ਼ਨੈਸ ਕਾਰਡ ਅਤੇ ਫੈਕਸ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਵਰਡ ਟੈਂਪਲੇਟ ਸ਼ਾਮਿਲ ਹਨ ਨੂੰ ਅਪਲਾਈ ਕਰਨ ਦੀ ਆਗਿਆ ਦਿੰਦਾ ਹੈ ।
ਐੱਮ. ਐੱਸ. ਵਰਡ ਵਿਚ ਟੈਕਸਟ ਡਾਕੂਮੈਂਟ ਨੂੰ ਮਨਚਾਹਾ ਲੁਕ ਦੇਣ ਦੀ ਪ੍ਰਕਿਰਿਆ ਨੂੰ ਫਾਰਮੈਟਿੰਗ ਕਹਿੰਦੇ ਹਨ ।
ਮਾਈਕਰੋਸਾਫਟ ਵਰਡ 2010 ਸਾਨੂੰ ਨਿਜੀ ਅਤੇ ਵਪਾਰਕ ਡਾਕੂਮੈਂਟ ਜਿਵੇਂ ਕਿ ਚਿੱਠੀਆਂ, ਰਿਪੋਰਟਾਂ, ਬਿਲਾਂ, ਈ-ਮੇਲ ਅਤੇ ਕਿਤਾਬਾਂ ਨੂੰ ਬਣਾਉਣ ਅਤੇ ਐਡਿਟ ਕਰਨ ਦੀ ਆਗਿਆ ਦਿੰਦਾ ਹੈ । ਮੂਲ ਰੂਪ ਵਿੱਚ (Bydefault) ਵਰਡ 2010 ਵਿੱਚ ਡਾਕੂਮੈਂਟ .docx ਐਕਸਟੈਨਸ਼ਨ ਨਾਲ ਸੇਵ ਹੁੰਦੇ ਹਨ ।

ਐੱਮ. ਐੱਸ. ਐਕਸਲ

Excel ਸਪਰੈਡਸ਼ੀਟ ਪ੍ਰੋਗਰਾਮ ਹੈ ਜੋ Workbooks ਨੂੰ Create ਅਤੇ Format ਕਰਨ ਲਈ ਇਸਤੇਮਾਲ ਹੁੰਦਾ ਹੈ । ਇਹ ਸਾਡੀ ਡਾਟਾ ਦਾ ਵਿਸ਼ਲੇਸ਼ਣ ਕਰਨ ਅਤੇ ਡਾਟਾ ਨੂੰ ਵੱਧ ਜਾਣਕਾਰੀ ਦੇਣ ਵਾਲਾ ਬਨਾਉਣ ਵਿੱਚ ਮਦਦ ਕਰਦਾ ਹੈ ਤਾਂਕਿ ਵਪਾਰਕ ਫ਼ੈਸਲੇ ਸਹੀ ਲਏ ਜਾ ਸਕਣ । ਖਾਸ ਤੌਰ ਤੇ ਅਸੀਂ ਤਾਂ Excel ਦਾ ਇਸਤੇਮਾਲ ਡਾਟਾ ਨੂੰ Track ਕਰਨ, ਡਾਟਾ ਦਾ ਵਿਸ਼ਲੇਸ਼ਣ, ਫ਼ਾਰਮੂਲਾ ਲਿਖਣ ਤਾਂ ਕਿ ਗਣਿਤ ਦੀਆਂ ਗਣਨਾਵਾਂ ਉਸ ਡਾਟਾ ‘ਤੇ ਕੀਤੀਆਂ ਜਾ ਸਕਣ, ਡਾਟਾ ਨੂੰ ਅਨੇਕਾਂ ਢੰਗਾਂ ਨਾਲ Pivot ਕਰਨ ਅਤੇ ਮੌਜ਼ੂਦ ਡਾਟੇ ਨੂੰ ਵੱਖ-ਵੱਖ ਪ੍ਰੋਫੈਸ਼ਨਲ ਚਾਰਟ ਦੇ ਰੂਪ ‘ਚ ਦਿਖਾਉਣ ਲਈ ਕਰਦੇ ਹਾਂ ।

ਟੈਂਪਲੇਟ ਦੀ ਮੱਦਦ ਨਾਲ ਬੁੱਕ ਬਣਾਉਣੀ 

ਅਸੀਂ ਕਈ ਪ੍ਰਕਾਰ ਦੇ ਟੈਂਪਲੇਟ ਦੀ ਮੱਦਦ ਨਾਲ ਆਪਣੀ ਜ਼ਰੂਰਤ ਅਨੁਸਾਰ ਬੁੱਕ ਤਿਆਰ ਕਰ ਸਕਦੇ ਹਾਂ।

ਸਕੂਲ ਪ੍ਰੋਗਰੈਸ ਰਿਕਾਰਡ ਬਣਾਉਣਾ 

1. Office.com ਟੈਂਪਲੇਟਸ ਵਿਚ Forms ਤੇ ਕਲਿੱਕ ਕਰੋ ।
2. Home Schooling Progress Record ਚੁਣੋ ਅਤੇ Download ਤੇ ਕਲਿੱਕ ਕਰੋ ।
3. Home Schooling Progress Record ਨਾਂ ਦੀ ਵਰਕਬੁੱਕ ਖੁੱਲ੍ਹ ਜਾਵੇਗੀ ।
4. ਜ਼ਰੂਰਤ ਅਨੁਸਾਰ ਡਾਟਾ ਐਂਟਰ ਕਰੋ ਅਤੇ ਸੇਵ ਕਰੋ ।

ਸੇਲਜ਼ ਇਨਵਾਇਸ

ਆਪਣੀ ਸੇਲ ਦਾ ਇਨਵਾਇਸ ਵੀ ਐਕਸਲ ਵਿਚ ਟੈਂਪਲੇਟ ਰਾਹੀਂ ਬਣਾਇਆ ਜਾ ਸਕਦਾ । ਇਸ ਨੂੰ ਬਾਕੀ ਟੈਂਪਲੇਟ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ । ਆਪਣੀ ਜ਼ਰੂਰਤ ਅਨੁਸਾਰ ਡਾਟਾ ਪਾ ਕੇ ਅਸੀਂ ਉਸ ਨੂੰ ਸੇਵ ਕਰ ਸਕਦੇ ਹਾਂ

ਸਪਰੈਡਸ਼ੀਟ ਨਾਲ ਮੇਲ ਮਰਜ਼ ਦਾ ਪ੍ਰਯੋਗ

ਅਸੀਂ ਮੇਲ ਮਰਜ਼ ਦੀ ਵਰਤੋਂ ਕਰਕੇ ਵਿਦਿਆਰਥੀਆਂ ਦਾ ਰਿਪੋਰਟ ਕਾਰਡ ਤਿਆਰ ਕਰ ਸਕਦੇ ਹਾਂ । ਇਸ ਦੇ ਹੇਠ ਲਿਖੇ ਪਗ ਹਨ l
1. ਵਰਡ ਵਿਚ ਰਿਪੋਰਟ ਕਾਰਡ ਦਾ ਫਾਰਮੈਟ ਤਿਆਰ ਕਰੋ ।
2. ਐਕਸਲ ਵਿਚ ਸਾਰਾ ਡਾਟਾ ਤਿਆਰ ਕਰੋ
3. Mailing ਟੈਬ ਤੇ ਕਲਿਕ ਕਰਕੇ Start Mail Merge ਕਰੋ ਅਤੇ Letters ਆਪਸ਼ਨ ਚੁਣੋ ।
4. Receiplients ਤੇ ਕਲਿੱਕ ਕਰਕੇ Use Existing List ਚੁਣੋ ਅਤੇ ਫਿਰ Excel Sheet ਦਾ ਚੁਣਾਵ ਕਰੋ |
5. Word ਵਿਚ ਜ਼ਰੂਰਤ ਅਨੁਸਾਰ Fields ਇਨਸਰਟ ਕਰੋ ।
6. Print Preview ਤੇ ਕਲਿਕ ਕਰਕੇ ਰਿਪੋਰਟ ਕਾਰਡ ਦਾ ਪ੍ਰੀਵਿਊ ਦੇਖੋ ।
7. Finish and Merge ਤੇ ਕਲਿਕ ਕਰਕੇ Edit Individual Documents ਦੀ ਚੋਣ ਕਰੋ ।
8. ਨਵੇਂ ਬਣੇ ਦਸਤਾਵੇਜ ਨੂੰ ਸੇਵ ਕਰੋ

ਪੇਜ ਲੇਆਉਟ

ਪੇਜ ਲੇਆਉਟ ਵਿਚ ਅਸੀਂ ਆਪਣੇ ਡਾਕੂਮੈਂਟ ਨੂੰ ਇਕ ਪੇਜ਼ ਤੇ ਪ੍ਰਿੰਟ ਕਰਨ ਦੇ ਹਿਸਾਬ ਨਾਲ ਦੇਖਦੇ ਹਾਂ ਅਤੇ ਉਸ ਦੇ ਅਨੁਸਾਰ ਹੀ ਆਪਣੇ ਟੈਕਸਟ ਅਤੇ ਹੋਰ ਵਸਤਾਂ ਦੀ ਫਾਰਮੈਟਿੰਗ ਕਰਦੇ ਹਾਂ । ਇਸ ਵਿਚ ਹੇਠ ਲਿਖੀਆ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ—
1. ਲਾਈਨ ਸਪੇਸ
2. ਪੇਜ ਮਾਰਜਨ
3. ਪੇਜ ਉਰੀਐਂਟੇਸ਼ਨ
4. ਪੇਜ ਬਰੇਕ
5. ਟੈਬ ਸਟਾਪਸ
1. ਲਾਈਨ ਸਪੇਸ—ਦੋ ਲਾਈਨਾਂ ਵਿਚਕਾਰ ਦੇ ਅੰਤਰ ਨੂੰ ਲਾਈਨ ਸਪੇਸ ਕਿਹਾ ਜਾਂਦਾ ਹੈ । ਡਿਫਾਲਟ ਲਾਈਨ ਸਪੇਸ 1.5 ਹੁੰਦਾ ਹੈ ਅਤੇ ਪੈਰਾਗ੍ਰਾਫ ਵਿਚਕਾਰ ਸਪੇਸ 10 ਪੁਆਇੰਟ ਹੁੰਦਾ ਹੈ । ਇਸ ਨੂੰ ਅਸੀਂ ਆਪਣੀ ਜ਼ਰੂਰਤ ਅਨੁਸਾਰ ਬਦਲ ਵੀ ਸਕਦੇ ਹਾਂ।
2. ਪੇਜ ਮਾਰਜਨ—ਪੇਜ ਮਾਰਜਨ ਪੇਜ ਦੇ ਚਾਰੇ ਪਾਸੇ ਖਾਲੀ ਛੱਡੀ ਜਾਣ ਵਾਲੀ ਜਗ੍ਹਾ ਨੂੰ ਕਹਿੰਦੇ ਹਨ । ਇਸ ਮਾਰਜਨ ਦੇ ਬਾਹਰ ਕੁਝ ਵੀ ਪ੍ਰਿੰਟ ਨਹੀਂ ਕੀਤਾ ਜਾਂਦਾ । ਸਾਰੇ ਟੈਕਸਟ ਅਤੇ ਗ੍ਰਾਫਿਕਸ ਇਸ ਮਾਰਜਨ ਤੋਂ ਪੇਜ ਦੇ ਮੱਧ ਵਾਲੇ ਪਾਸੇ ਹੀ ਪ੍ਰਿੰਟ ਕੀਤਾ ਜਾਂਦਾ ਹੈ ।
3. ਪੇਜ ਉਰੀਐਂਟੇਸ਼ਨ—ਪੇਜ ਉਰੀਐਂਟੇਸ਼ਨ ਦਾ ਅਰਥ ਹੈ ਪੇਜ ਤੇ ਪ੍ਰਿੰਟਿੰਗ ਕਿਸ ਅਨੁਸਾਰ ਹੋਵੇਗੀ । ਇਹ ਦੋ ਪ੍ਰਕਾਰ ਦੀ ਹੁੰਦੀ ਹੈ :
1. ਪੋਟਰੇਟ—ਇਸ ਵਿਚ ਪ੍ਰਿੰਟਿੰਗ ਲੰਬਬਤ ਜਾਂ ਖੜੇ ਪੇਜ ਅਨੁਸਾਰ ਹੁੰਦੀ ਹੈ ।
2. ਲੈਡਸਕੇਪ-ਇਸ ਵਿਚ ਪ੍ਰਿੰਟਿੰਗ ਲੇਟਵੇਂ ਪੇਜ ਅਨੁਸਾਰ ਹੁੰਦੀ ਹੈ ।
4. ਪੇਜ ਬਰੇਕਸ—ਪੇਜ ਬਰੇਕਸ ਕਿਸੇ ਵੀ ਪੇਜ ਦੇ ਅੰਤ ਨੂੰ ਦਰਸਾਉਂਦੀ ਹੈ । ਅਸੀਂ ਆਪਣੀ ਜ਼ਰੂਰਤ ਅਨੁਸਾਰ ਵੀ ਕਿਸੇ ਪੇਜ ਦਾ ਅੰਤ ਪੇਜ ਬਰੇਕਸ ਦੀ ਵਰਤੋਂ ਕਰਕੇ ਕਰ ਸਕਦੇ ਹਾਂ । ਇਸ ਨੂੰ ਮੈਨੁਅਲ ਪੇਜ਼ ਬਰੇਕ ਕਿਹਾ ਜਾਂਦਾ ਹੈ ।
5. ਟੈਬ ਸਟਾਪਸ—ਟੈਬ ਸਟਾਪ ਦੀ ਵਰਤੋਂ ਉਸ ਸਥਾਨ ‘ਤੇ ਕੀਤੀ ਜਾਂਦੀ ਹੈ ਜਿੱਥੇ ਸਾਨੂੰ ਇਕ ਤੋਂ ਜ਼ਿਆਦਾ ਸਪੇਸ ਦੀ ਜ਼ਰੂਰਤ ਹੋਵੇ । ਜਿਵੇਂ ਕਿ ਫਲਾਇਰ, ਸਮੱਗਰੀ ਦੀ ਸੂਚੀ ਰਿਜ਼ਿਊਮ ਆਦਿ । ਇਸਦੀ ਮਦਦ ਨਾਲ ਅਸੀਂ ਟੈਕਸਟ ਨੂੰ ਸੁੰਦਰ ਢੰਗ ਨਾਲ ਦਿਖਾ ਸਕਦੇ ਹਾਂ । ਟੈਬ ਸਟਾਪ ਪੰਜ ਪ੍ਰਕਾਰ ‘ ਦੇ ਹੁੰਦੇ ਹਨ ।
1. ਖੱਬਾ ਟੈਬ ਸਟਾਪ
2. ਸੱਜਾ ਟੈਬ ਸਟਾਪ
3. ਮੱਧ ਟੈਬ ਸਟਾਪ
4. ਡੈਸੀਮਲ ਟੈਬ ਸਟਾਪ
5. ਬਾਰ ਟੈਬ ਸਟਾਪ

ਡਾਕੂਮੈਟ ਨੂੰ ਅੰਤਿਮ ਰੂਪ ਦੇਣਾ

ਵਰਡ ਸਾਨੂੰ ਆਪਣੇ ਦਸਤਾਵੇਜ਼ ਨੂੰ ਵਧੀਆ ਬਣਾਉਣ ਵਾਸਤੇ ਕੁੱਝ ਟੂਲ ਪ੍ਰਦਾਨ ਕਰਦਾ ਹੈ ਜਿਹਨਾਂ ਦੀ ਵਰਤੋਂ ਕਰਕੇ ਅਸੀਂ ਦਸਤਾਵੇਜ਼ ਨੂੰ ਅੰਤਿਮ ਰੂਪ ਦੇ ਸਕਦੇ ਹਾਂ ।

ਸਪੈਲ ਚੈੱਕ

ਸਪੈਲ ਚੈੱਕ ਵਰਡ ਦੀ ਉਹ ਸਹੂਲਤ ਹੈ ਜਿਸਦੀ ਮਦਦ ਨਾਲ ਅਸੀਂ ਆਪਣੇ ਦਸਤਾਵੇਜ਼ ਵਿਚ ਸਪੈਲਿੰਗ ਦੀਆਂ ਗਲਤੀਆਂ ਪਤਾ ਅਤੇ ਠੀਕ ਕਰ ਸਕਦੇ ਹਾਂ । ਜਿਸ ਸਪੈਲਿੰਗ ਵਿਚ ਗਲਤੀ ਹੁੰਦੀ ਹੈ ਉਸਦੇ ਹੇਠਾਂ ਵਰਡ ਲਾਲ ਲਾਈਨ ਦਿਖਾਉਂਦਾ ਹੈ ।

ਪ੍ਰਿੰਟ ਪ੍ਰਿਵਿਊ

ਸਾਡਾ ਤਿਆਰ ਕੀਤਾ ਦਸਤਾਵੇਜ਼ ਪ੍ਰਿੰਟ ਹੋਣ ਤੋਂ ਬਾਅਦ ਕਿਸ ਪ੍ਰਕਾਰ ਦਾ ਦਿਖਾਈ ਦੇਵੇਗਾ । ਇਸ ਨੂੰ ਪ੍ਰਿੰਟ ਪ੍ਰਿਵਿਊ ਕਿਹਾ ਜਾਂਦਾ ਹੈ । ਪ੍ਰਿੰਟ ਪ੍ਰਿਵਿਊ ਵਿਚ ਦਸਤਾਵੇਜ਼ ਨੂੰ ਦੇਖਣ ਤੋਂ ਬਾਅਦ ਅਸੀਂ ਉਸ ਨੂੰ ਪ੍ਰਿੰਟ ਕਮਾਂਡ ਦੀ ਵਰਤੋਂ ਕਰਕੇ ਪ੍ਰਿੰਟ ਵੀ ਕਰ ਸਕਦੇ ਹਾਂ ।

ਪ੍ਰਿੰਟ ਕਮਾਂਡ

ਦਸਤਾਵੇਜ ਪ੍ਰਿੰਟ ਕਰਨ ਵਾਸਤੇ ਹੇਠ ਲਿਖੇ ਪਗ ਵਰਤੋਂ
1. File ਟੈਬ ‘ਤੇ ਕਲਿੱਕ ਕਰੋ ।
2. Print ’ਤੇ ਕਲਿਕ ਕਰੋ ।(ਇਕ ਡਰਾਪਡਾਊਨ ਮੀਨੂੰ ਆਵੇਗਾ)
3. ਜ਼ਰੂਰਤ ਅਨੁਸਾਰ ਸੈਟਿੰਗ ਚੁਣੋ ਅਤੇ ਪ੍ਰਿੰਟ ਤੇ ਕਲਿਕ ਕਰੋ ।

ਐੱਮ. ਐੱਸ. ਪਾਵਰਪੁਆਇੰਟ

ਮਾਈਕਰਸੌਫਟ ਪਾਵਰਪੁਆਇੰਟ ਇੱਕ ਪ੍ਰੇਜਨਟੇਸ਼ਨ ਟੂਲ ਹੈ ਜੋ ਕਿ ਟੈਕਸਟ, ਸ਼ੇਪਸ, ਗ੍ਰਾਫਿਕਸ ਤਸਵੀਰਾਂ ਅਤੇ ਮਲਟੀਮੀਡੀਆ ਨੂੰ ਹੋਰ ਮਾਈਕਰੋਸਾਫਟ ਆਫ਼ਿਸ ਜਿਵੇਂ ਕਿ ਐਕਸਲ ਟੂਲ ਦੇ ਨਾਲ ਜੋੜਦਾ ਹੈ । ਬਾਈ ਡਿਫਾਲਟ PowerPoint 2010 ਵਿੱਚ ਸੇਵ ਕੀਤੇ ਡਾਕੂਮੈਂਟ .pptx ਐਕਸਟੈਨਸ਼ਨ ਨਾਲ ਸੇਵ ਕੀਤੇ ਜਾਂਦੇ ਹਨ ਜਦਕਿ ਪੁਰਾਣੇ ਪਾਵਰਪੁਆਇੰਟ ਵਰਜਨ ਦਾ ਫਾਈਲ ਐਕਸਟੈਨਸ਼ਨ .ppt ਹੈ । ਪਾਵਰਪੁਆਇੰਟ ਸਾਨੂੰ ਦਫਤਰੀ ਮੀਟਿੰਗਾਂ, ਭਾਸ਼ਣਾਂ ਅਤੇ ਸੈਮੀਨਾਰਾਂ ਵਿੱਚ ਘੱਟੋ-ਘੱਟ ਸਮੇਂ ਵਿੱਚ ਵੱਧ ਤੋਂ ਵੱਧ ਪ੍ਰਭਾਵ ਪਾਉਣ ਲਈ ਜਾਣਕਾਰੀ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ।

ਪਾਵਰਪੁਆਇੰਟ ਵਿੱਚ ਬੈਕਗ੍ਰਾਊਂਡ

ਅਸੀਂ ਸਾਰੇ ਜਾਣਦੇ ਹਾਂ ਕਿ ਪਾਵਰਪੁਆਇੰਟ ਇੱਕ ਡਿਜ਼ਾਇਨ ਆਧਾਰਿਤ ਪ੍ਰੋਗਰਾਮ ਹੈ । ਪਾਵਰਪੁਆਇੰਟ ਦੇ ਬੀਮ ਡਿਫਾਲਟ ਰੂਪ ਵਿੱਚ ਬੈਕਗ੍ਰਾਊਂਡ ਚੁਣਨ ਵਿੱਚ ਸਾਡੀ ਮਦਦ ਕਰਦੇ ਹਨ, ਇਸ ਲਈ ਜਦੋਂ ਵੀ ਅਸੀਂ ਥੀਮ ਬਦਲਦੇ ਹਾਂ, ਡਿਫਾਲਟ ਬੈਕਗ੍ਰਾਊਂਡ ਆਪਣੇ-ਆਪ ਹੀ ਸੈੱਟ ਹੋ ਜਾਂਦਾ ਹੈ । ਥੀਮ ਵਿੱਚ ਸਿਰਫ ਬੈਕਗ੍ਰਾਊਂਡ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁੰਦਾ ਹੈ ।
ਥੀਮ ਰੰਗਾਂ, ਫੌਂਟਸ, ਇਫੈਕਟਸ ਅਤੇ ਹੋਰ ਬਹੁਤ ਸਾਰੀਆਂ ਸੈਟਿੰਗਜ਼ ਦਾ ਇੱਕ ਸੈੱਟ ਹੈ ਜੋ ਇਸ ਨੂੰ ਇਕਸਾਰ ਪਰੋਫੈਸ਼ਨਲ ਦਿੱਖ ਦੇਣ ਲਈ ਸਾਡੀ ਸਾਰੀ ਪ੍ਰੈਜਨਟੇਸ਼ਨ ਤੇ ਲਾਗੂ ਕੀਤਾ ਜਾ ਸਕਦਾ ਹੈ । ਅਸੀਂ ਡਿਜ਼ਾਇਨ ਰਿਬਨ ’ਤੇ ਕਲਿੱਕ ਕਰਕੇ ਕੋਈ ਵੀ ਥੀਮ ਲਾਗੂ ਕਰ ਸਕਦੇ ਹਾਂ ।

ਪਾਵਰਪੁਆਇੰਟ ਵਿੱਚ ਟਰਾਂਜੀਸ਼ਨ

ਪਾਵਰਪੁਆਇੰਟ ਸਲਾਈਡ ਟਰਾਂਜੀਸ਼ਨ ਵਿਸ਼ੇਸ਼ਤਾ ਨੂੰ ਸਪੋਰਟ ਕਰਦੀ ਹੈ ਜੋ ਸਾਨੂੰ ਸਲਾਈਡ ਸ਼ੋਅ ਦੇ ਦੌਰਾਨ ਸਲਾਈਡਾਂ ਦੀ ਤਬਦੀਲੀ ਕਰਨ ਬਾਰੇ ਆਗਿਆ ਦਿੰਦਾ ਹੈ l
ਪਾਵਰਪੁਆਇੰਟ ਪ੍ਰੈਜਨਟੇਸ਼ਨ ਜਿਸ ਵਿੱਚ ਹਰੇਕ ਸਲਾਈਡ ਦੇ ਦਰਮਿਆਨ ਸਪੈਸ਼ਲ ਇਫੈਕਟ ਹਨ, ਉਹ ਇਫੈਕਟ ਸਲਾਈਡ ਟ੍ਰਾਂਜੀਸ਼ਨ ਹਨ । ਇੱਕ ਟ੍ਰਾਂਜੀਸ਼ਨ ਸਾਧਾਰਨ ਸਲਾਈਡ ਤੋਂ ਲੈ ਕੇ ਗੁੰਝਲਦਾਰ ਫਲੈਸ਼ੀ ਇਫੈਕਟ ਵੀ ਹੋ ਸਕਦੀ ਹੈ । ਇਸ ਦਾ ਮਤਲਬ ਇਹ ਹੈ ਕਿ ਅਸੀਂ ਪ੍ਰੈਜਨਟੇਸ਼ਨ ਦੇ ਸਟਾਈਲ ਮੁਤਾਬਕ ਕਿਸੇ ਵੀ ਟ੍ਰਾਂਜੀਸ਼ਨ ਦੀ ਚੋਣ ਕਰ ਸਕਦੇ ਹਾਂ । ਟ੍ਰਾਂਜੀਸ਼ਨ ਦੀ ਚੋਣ ਕਰਨ ਲਈ ਤਿੰਨ ਸ਼੍ਰੇਣੀਆਂ ਹਨ ਜਿਹੜੀਆਂ ਕਿ Transition Tab ‘ਤੇ ਮੌਜੂਦ ਹੁੰਦੀਆਂ ਹਨ :
1. Subtle (Slight Transitions)
2. Exciting (Strong Transitions)
3. Dynamic Content.

ਐੱਮ. ਐੱਸ. ਪਾਵਰਪੁਆਇੰਟ ਵਿੱਚ ਐਨੀਮੇਸ਼ਨ

ਐਨੀਮੇਸ਼ਨ ਪਾਵਰਪੁਆਇੰਟ ਪ੍ਰੈਜਨਟੇਸ਼ਨ ਨੂੰ ਵਧੇਰੇ ਗਤੀਸ਼ੀਲ ਬਣਾਉਣ ਵਿੱਚ ਅਤੇ ਜਾਣਕਾਰੀ ਨੂੰ ਹੋਰ ਯਾਦਗਾਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ । ਐਨੀਮੇਸ਼ਨ ਦੇ ਪ੍ਰਭਾਵਾਂ ਵਿੱਚ ਸਭ ਤੋਂ ਆਮ ਕਿਸਮਾਂ ਵਿੱਚ ਸ਼ਾਮਿਲ ਹਨ entrances ਅਤੇ exits. ਅਸੀਂ ਆਪਣੇ ਐਨੀਮੇਸ਼ਨ effect ਦੇ ਪ੍ਰਭਾਵਾਂ ਨੂੰ ਵਧਾਉਣ ਲਈ ਇਸ ਵਿੱਚ ਅਵਾਜ਼ ਵੀ ਦਾਖਲ ਕਰ ਸਕਦੇ ਹਾਂ ।

ਪਾਵਰਪੁਆਇੰਟ ਵਿਚ ਸਲਾਈਡ ਸ਼ੋਅ

ਸਲਾਈਡ ਸ਼ੋਅ ਸਲਾਈਡਾਂ ਨੂੰ ਸ਼ੁਰੂ ਤੋਂ ਅੰਤ ਤੱਕ ਪੂਰੀ ਸਕਰੀਨ ਤੇ ਦਿਖਾਉਣ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ । ਇਹਨਾਂ ਸਲਾਈਡਾਂ ਨੂੰ ਪਹਿਲਾਂ ਤੋਂ ਨਿਰਧਾਰਿਤ ਕ੍ਰਮ ਅਨੁਸਾਰ ਹੀ ਦਿਖਾਇਆ ਜਾਂਦਾ ਹੈ ।

ਪ੍ਰੈਜਨਟੇਸ਼ਨ ਸੇਵ ਕਰਨਾ

ਅਸੀਂ ਆਪਣੀ ਬਣਾਈ ਪ੍ਰੈਜਨਟੇਸ਼ਨ ਨੂੰ ਆਪਣੀ ਜ਼ਰੂਰਤ ਅਨੁਸਾਰ ਸੇਵ ਕਰ ਸਕਦੇ ਹਾਂ ।ਪਾਵਰਪੁਆਇੰ ਇਸ ਵਾਸਤੇ ਕਈ ਸਾਰੇ ਵਿਕਲਪ ਪ੍ਰਦਾਨ ਕਰਦਾ ਹੈ ਜਿਵੇਂ ਕਿ –
1. ਪ੍ਰੈਜਨਟੇਸ਼ਨ ਨੂੰ PDF ਫਾਈਲ ਦੇ ਤੌਰ ਤੇ ਸੇਵ ਕਰਨਾ
2. ਪ੍ਰੈਜਨਟੇਸ਼ਨ ਨੂੰ ਵੀਡੀਉ ਫਾਈਲ ਦੇ ਤੌਰ ਤੇ ਸੇਵ ਕਰਨਾ
3. ਪੀ. ਪੀ. ਟੀ. ਬਰੋਡਕਾਸਟ ਦੇ ਤੌਰ ਤੇ ਸੇਵ ਕਰਨਾ
4. ਪੀ. ਪੀ. ਟੀ. ਪੈਕੇਜ਼ਿੰਗ
5. ਪਾਸਵਰਡ ਲਗਾ ਕੇ ਸੇਵ ਕਰਨਾ
6. ਪੀ. ਪੀ. ਟੀ. ਈ. ਮੇਲ ਸਲਾਈਡ ਸ਼ੋਅ

ਪ੍ਰੈਜਨਟੇਸ਼ਨ ਨੂੰ PDF ਫਾਈਲ ਵਿਚ ਸੇਵ ਕਰਨਾ

ਪੀਡੀਐਫ ਫਾਈਲ ਦੇ ਤੌਰ ‘ਤੇ ਪ੍ਰੈਜਨਟੇਸ਼ਨ ਨੂੰ ਸੇਵ ਕਰਨ ਦੇ ਸਟੈਪ ਹਨ :
1. ਫਾਈਲ ਟੈਬ ਵਿੱਚ ਬੈਕ ਸਟੇਜ View ’ਤੇ ਜਾਓ ।
2. Save As… ਡਾਇਲਾਗ ਨੂੰ ਖੋਲ੍ਹਣ ਲਈ Save As… ‘ਤੇ ਕਲਿੱਕ ਕਰੋ ।
3. ਫਾਈਲ ਨੂੰ ਸਹੀ ਨਾਮ ਦਿਓ ।
4. Supported file types ਦੀ ਲਿਸਟ ਵਿੱਚੋਂ pdf ਫਾਈਲ ਟਾਈਪ ਚੁਣੋ ਅਤੇ Save ‘ਤੇ ਕਲਿੱਕ ਕਰੋ |
5. pdf ਫਾਈਲ ਨਿਯਤ ਕੀਤੀ ਜਗ੍ਹਾ ਵਿੱਚ ਸੇਵ ਹੋ ਜਾਵੇਗੀ ।

ਪ੍ਰੈਜਨਟੇਸ਼ਨ ਨੂੰ ਵੀਡੀਉ ਫਾਈਲ ਦੇ ਰੂਪ ਵਿਚ ਸੇਵ ਕਰਨਾ

ਇੱਕ ਵੀਡੀਓ ਫਾਈਲ ਦੇ ਤੌਰ ਪ੍ਰੈਜਨਟੇਸ਼ਨ ਨੂੰ ਸੇਵ ਕਰਨ ਦੇ ਸਟੈਂਪ
  1. ਫਾਈਲ ਟੈਬ ਵਿੱਚ ਬੈਕ ਸਟੇਜ View ‘ਤੇ ਜਾਓ ।
  2. ਸੇਵ ਐਜ਼ ਡਾਇਲਾਗ ਨੂੰ ਖੋਲ੍ਹਣ ਲਈ ਸੇਵ ਐਜ਼ ‘ਤੇ ਕਲਿੱਕ ਕਰੋ ।
  3. ਫਾਈਲ ਨੂੰ ਸਹੀ ਨਾਮ ਦਿਓ ।
  4. ਸਹਾਇਕ ਫਾਈਲ ਕਿਸਮ ਦੀ ਸੂਚੀ ਵਿੱਚੋਂ ਫਾਈਲ ਕਿਸਮ .wmv ਚੁਣੋ
  5. ਵੀਡੀਓ ਬਣਾਉਣਾ ਇੱਕ ਦਮ ਹੋਣ ਵਾਲੀ ਪ੍ਰਕਿਰਿਆ ਨਹੀਂ ਹੈ, ਜਿਵੇਂ ਕਿ ਹੋਰ ਫਾਈਲ ਟਾਈਪਸ ਵਿੱਚ ਹੁੰਦਾ ਹੈ । ਪਾਵਰਪੁਆਇੰਟ ਨੂੰ ਵੀਡੀਓ ਫਾਈਲ ਬਣਾਉਣ ਦੀ ਜ਼ਰੂਰਤ ਪੈਂਦੀ ਹੈ । ਅਸੀਂ ਆਪਣੀ ਪ੍ਰੈਜਨਟੇਸ਼ਨ ਵਿੰਡੋ ਦੇ ਹੇਠਾਂ ਵੀਡੀਓ ਬਣਨ ਦੀ ਪ੍ਰਕਿਰਿਆ ਨੂੰ ਦੇਖ ਸਕਦੇ ਹਾਂ ।
  6. ਜਦੋਂ ਪ੍ਰੈਜਨਟੇਸ਼ਨ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਵੀਡੀਓ ਫਾਈਲ ਨੂੰ ਨਿਯਤ ਜਗ੍ਹਾ ’ਤੇ ਬਣ ਜਾਂਦੀ ਹੈ ।

ਇਮੇਜ ਫਾਈਲ

ਪਾਵਰ ਪੁਆਇੰਟ ਹੇਠ ਲਿਖੇ ਇਮੇਜ ਫਾਰਮੈਟ ਸਪੋਰਟ ਕਰਦਾ ਹੈ .
jpg     .gif      .tiff.     .bmp

PPT ਪ੍ਰਿੰਟ ਕਰਨਾ

ਪ੍ਰੈਜਨਟੇਸ਼ਨ ਨੂੰ ਸਲਾਇਡ, ਨੋਟਸ ਆਦਿ ਰੂਪ ਵਿਚ ਪ੍ਰਿੰਟ ਕੀਤਾ ਜਾ ਸਕਦਾ ਹੈ ।

PPT Broadcast

ਪ੍ਰੈਜਨਟੇਸ਼ਨ ਨੂੰ Window Live account ਦੀ ਮਦਦ ਨਾਲ ਇੰਟਰਨੈੱਟ ਤੇ ਬਰੋਡਕਾਸਟ ਕੀਤਾ ਜਾ ਸਕਦਾ ਹੈ ।

PPT Packaging

ਪ੍ਰੈਜਨਟੇਸ਼ਨ ਨੂੰ ਇਕ CD ਰੂਪ ਵਿਚ ਸੇਵ ਕਰਕੇ ਦਰਸ਼ਕਾਂ ਨੂੰ ਵੰਡਿਆ ਜਾ ਸਕਦਾ ਹੈ ।

PPT ਡਾਕੂਮੈਂਟ Password

ਕਈ ਵਾਰ Presentation ਨੂੰ ਸੁਰੱਖਿਅਤ ਕਰਨ ਲਈ ਅਤੇ ਅਣਅਧਿਕਾਰਤ ਰੀਡਰ ਸਲਾਈਡ ਨੂੰ ਨਾ ਵੇਖ ਸਕਣ, ਪਾਵਰਪੁਆਇੰਟ ਯੂਜ਼ਰ ਨੂੰ Presentation ਨੂੰ ਸੁਰੱਖਿਅਤ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ।
  1. ਫਾਈਲ ਟੈਬ ਤੇ ਬੈਕਸਟੇਜ਼ view ‘ਤੇ ਜਾਓ ।
  2. Info ਸੈਕਸ਼ਨ ‘ਤੇ permission ਡਰਾਪ ਡਾਊਨ ‘ਤੇ ਕਲਿੱਕ ਕਰੋ ।
  3. ਪਾਸਵਰਡ ਸੁਰੱਖਿਅਤ ਕਰਨ ਲਈ ‘Encrypt With password’ ਚੁਣੋ ।
  4. ਇਨਕ੍ਰਿਪਟ ਡਾਕੂਮੈਟ ਡਾਇਲਾਗ (Encrypt Document dialog) ਵਿੱਚ ਪਾਸਵਰਡ ਪਾਓ ।
  5. Confirm Password ਡਾਈਲਾਗ ਵਿੱਚ ਪਾਸਵਰਡ ਦੁਬਾਰਾ ਪਾਓ ।
  6. ਸਾਡੀ Presentation ਹੁਣ ਪਾਸਵਰਡ ਨਾਲ ਸੁਰੱਖਿਅਤ ਹੈ ਯੂਜ਼ਰ ਨੂੰ ਹੁਣ ਫਾਈਲ ਖੋਲ੍ਹਣ ਲਈ ਪਾਸਵਰਡ ਡਾਈਲਾਗ ਵਿੱਚ ਪਾਸਵਰਡ ਦੇਣਾ ਪਵੇਗਾ ।

PPT Email Slide Show

ਪਾਵਰਪੁਆਇੰਟ ਯੂਜ਼ਰਾਂ ਨੂੰ Presentation ਈ-ਮੇਲ ਅਟੈਚਮੈਂਟ ਦੇ ਤੌਰ ‘ਤੇ ਵੀ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ । ਹਾਲਾਂਕਿ ਅਸੀਂ ਪ੍ਰੋਗਰਾਮ ਦੇ ਬਾਹਰੋਂ Presentation ਨੂੰ ਅਟੈਚ ਕਰ ਸਕਦੇ ਹਾਂ, ਪਾਵਰਪੁਆਇੰਟ ਤੋਂ ਸਿੱਧੇ ਈਮੇਲ ਭੇਜਣ ਦੀ ਸਮਰੱਥਾ ਕਾਫੀ ਸੁਵਿਧਾਜਨਕ ਹੈ ਇਹ ਇਸ ਲਈ ਹੈ, ਕਿਉਂਕਿ ਸਾਨੂੰ ਈਮੇਲ ਭੇਜਣ ਲਈ ਪਾਵਰਪੁਆਇੰਟ ਪ੍ਰੋਗਰਾਮ ਨੂੰ ਬੰਦ ਕਰਨ ਦੀ ਲੋੜ ਨਹੀਂ ਹੈ ।
ਪਾਵਰਪੁਆਇੰਟ ਤੋਂ ਇੱਕ ਈਮੇਲ ਭੇਜਣ ਦੇ ਸਟੈਂਪ :
  1. ਫਾਈਲ ਟੈਬ ਬੈਕਸਟੇਜ਼ View ਤੇ ਜਾਓ ।
  2. Save & Send ਤੇ ਕਲਿੱਕ ਕਰੋ, Send using email ਆਪਸ਼ਨ ਨੂੰ ਚੁਣੋ ਅਤੇ Send As Attachment ਬਟਨ ਤੇ ਕਲਿੱਕ ਕਰੋ |
  3. ਇਹ Out look Sendmail ਵਿੰਡੋ ਨੂੰ ਲਾਚ ਕਰਦਾ ਹੈ । ਜਿਸ ਵਿੱਚ Presentation ਇੱਕ ਅਟੈਚਮੈਂਟ ਦੀ ਤਰ੍ਹਾਂ ਜੁੜੀ ਹੁੰਦੀ ਹੈ । ਈਮੇਲਾਂ ਨੂੰ ਜੋੜ ਸਕਦੇ ਹਾਂ ਅਤੇ ਈਮੇਲ ਭੇਜ ਸਕਦੇ ਹਾਂ ।
  4. ਅਸੀਂ recipient ਦੇ ਈ-ਮੇਲ ਭਰ ਸਕਦੇ ਹਾਂ ਅਤੇ email ਭੇਜ ਸਕਦੇ ਹਾਂ । Send As Attachment ਚੁਨਣ ਦੀ ਬਜਾਏ ਜੇਕਰ ਅਸੀਂ Send as pdf ਚੁਣਦੇ ਹਾਂ ਤਾਂ ਅਸੀਂ Attachment ਨੂੰ .pptx ਦੀ ਜਗ੍ਹਾ ਅਟੈਚਮੈਂਟ ਵਜੋਂ ਭੇਜ ਸਕਦੇ ਹਾਂ ।

ਅਭਿਆਸ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ—

1. ਕਿਸ ਸਾਫਟਵੇਅਰ ਵਿੱਚ ਪ੍ਰੋਗਰਾਮਾਂ ਦੇ ਇੱਕ ਗਰੁੱਪ ਸ਼ਾਮਿਲ ਹੁੰਦੇ ਹਨ ?
(a) ਸਿਸਟਮ ਸਾਫਟਵੇਅਰ
(b) ਐਪਲੀਕੇਸ਼ਨ ਸਾਫਟਵੇਅਰ
(c) ਯੂਟਿਲੀਟੀ ਸਾਫਟਵੇਅਰ
(d) ਉਪਰੋਕਤ ਸਾਰੇ ।
ਉੱਤਰ—(a) ਸਿਸਟਮ ਸਾਫਟਵੇਅਰ
2. ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ :
(a) ਮਲਟੀਮੀਡਿਆ
(b) ਸਪਰੈਡਸ਼ੀਟ
(c) ਪ੍ਰੈਜ਼ਨਟੇਸ਼ਨ
(d) ਡਾਟਾਬੇਸ ।
ਉੱਤਰ—(b) ਸਪਰੈਡਸ਼ੀਟ
3. ਜਦੋਂ ਅਸੀਂ ਇੱਕ ਪੰਨੇ ਦੇ …………………… ਤੇ ਪਹੁੰਚਦੇ ਹਾਂ ਤਾਂ ਵਰਡ’ ਆਟੋਮੈਟਿਕ ਇੱਕ ਪੇਜ਼ ਬੇਕ ਦਾਖਲ ਕਰਦਾ ਹੈ ।
(a) Starting
(b) End
(c) Mid of page
(d) ਕੋਈ ਨਹੀਂ ।
ਉੱਤਰ—(b) End
4. ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ, ਤਾਂ ਗਲਤ ਲਿਖੇ ਅੱਖਰ ਦੇ ਹੇਠਾਂ ਵੇਵੀ ਲਾਈਨਾਂ ਆ ਜਾਣਗੀਆਂ ।
(a) ਨੀਲੀ
(b) ਚਿੱਟੀ
(c) ਲਾਲ
(d) ਕਾਲੀ ।
ਉੱਤਰ—(c) ਲਾਲ
5. ਪਾਵਰਪੁਆਇੰਟ ਵਿਚ ਕਿਹੜੀ ਵਿਸ਼ੇਸ਼ਤਾ ਬੈਕਗ੍ਰਾਊਂਡ ਨੂੰ ਮੁੱਲ ਰੂਪ ਵਿੱਚ ਚੁਣਨ ਲਈ ਸਾਡੀ ਮਦਦ ਕਰਦੀ ਹੈ ?
(a) ਐਨੀਮੇਸ਼ਨ
(b) ਟ੍ਰਾਂਜੀਸ਼ਨ
(c) ਟਾਈਮਰ
(d) ਥੀਮ ।
ਉੱਤਰ—(d) ਥੀਮ ।
6. ਪ੍ਰੈਜਨਟੇਸ਼ਨ ਦਾ ਕਿਹੜਾ ਆਪਸ਼ਨ ਉਨਾ ਹੀ ਆਸਾਨ ਹੈ ਜਿੰਨਾ ਕਿ ਅਗਲੀ ਸਲਾਈਡ ਤੇ ਜਾਣਾ ।
(a) ਐਨੀਮੇਸ਼ਨ
(b) ਸਾਊਂਡ ਪ੍ਰਭਾਵ
(c) ਡਿਜ਼ਾਈਨ
(d) ਟ੍ਰਾਂਜੀਸ਼ਨ ।
ਉੱਤਰ—(d) ਟ੍ਰਾਂਜੀਸ਼ਨ ।
7. ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿਚ ਐਟਰੈਸ ਅਤੇ ਐਕਸਿਟ ਸ਼ਾਮਿਲ ਹੁੰਦੇ ਹਨ ।
(a) ਐਨੀਮੇਸ਼ਨ
(b) ਸਾਊਂਡ ਪ੍ਰਭਾਵ
(c) ਡਿਜ਼ਾਈਨ
(d) ਟ੍ਰਾਂਜੀਸ਼ਨ ।
ਉੱਤਰ—(a) ਐਨੀਮੇਸ਼ਨ
8. ਆਮ ਤੌਰ ਤੇ ਪਾਵਰਪੁਆਇੰਟ ਵਿੱਚ ਸਲਾਈਡ ਸ਼ੋਅ ਦਾ ਅੰਤ ਕਰਨ ਲਈ ਅਸੀਂ ਕੀਬੋਰਡ ਤੋਂ ਕਿਹੜੀ ਕੀਅ ਦਬਾਉਂਦਾ ਹਾਂ ?
(a) ਸ਼ਿਫਟ ਕੀਅ
(b) Ctrl ਕੀਅ
(c) Alt ਕੀਅ
(d) Esc ਕੀਅ ।
ਉੱਤਰ—(d) Esc ਕੀਅ ।
9. ਮਾਈਕਰੋਸੌਫਟ ਐਪਲੀਕੇਸ਼ਨ ਯੂਜ਼ਰ ਨੂੰ ਆਪਣੀ ਫਾਈਲ ਜਿਵੇਂ ਕਿ ਡਾਕੂਮੈਂਟ ਸਪਰੈਡਸੀਟ ਅਤੇ ਪ੍ਰੈਜਨਟੇਸ਼ਨ ਆਦਿ ਨੂੰ ਐਨਕਪਿਟ ਦੇ ਨਾਲ ਤੇ ……….. ਆਪਸ਼ਨ ਦੇ ਨਾਲ ਸੁਰੱਖਿਅਤ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ।
(a) ਕੀਵਰਡ
(b) ਪਾਸਵਰਡ
(c) ਲਾਕ
(d) ਉਪਰੋਕਤ ਸਾਰੇ ।
ਉੱਤਰ—(b) ਪਾਸਵਰਡ
10. ਪੇਜ …….. ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ l
(a) ਗਰਾਫਿਕਸ
(b) ਡਿਜ਼ਾਇਨ
(c) ਮਾਰਜਿਨ
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ—(c) ਮਾਰਜਿਨ

(B) ਖਾਲੀ ਥਾਂਵਾਂ ਭਰੋ —

1. ਕੰਪਿਊਟਰ ਸਾਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ………….. ਅਤੇ ……………… l
2. ਡਾਟਾਬੇਸ ਸਾਫਟਵੇਅਰ ਸੰਬੰਧਿਤ ਡਾਟਾ ਦਾ ਸੰਗ੍ਰਹਿ ਹੈ ਇਸ ਟੂਲ ਦਾ ਉਦੇਸ਼ ………… ਅਤੇ ………… ਹੈ l
3. ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ …………… (ਵਰਟੀਕਲ) ਜਾਂ ……………… (ਹਾਰੀਜੋਂਟਲ) ਉਰੀਐਨਟੇਸ਼ਨ ਦੀ ਚੋਣ ਕਰ ਸਕਦੇ ਹਾਂ ।
4. ਪਾਵਰਪੁਆਇੰਟ ਦੁਆਰਾ ਸਮਰਥਿਤ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਿਲ ਹਨ ………….. प्टे …………. TIFF (tiff) ਅਤੇ ਬਿਟਮੈਪ (ਬੀਐਮਪੀ)।
5. ਮਲਟੀਮੀਡੀਆਂ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡਿਆ ਪਨੇਅਰ ਅਤੇ ਵੀਅਲ ਪਲੇਅਰ ਦੀ ਮਦਦ ਨਾਲ …………. ਅਤੇ …………. ਬਨਾਉਣ ਦੀ ਆਗਿਆ ਦਿੰਦਾ ਹੈ ।
ਉੱਤਰ−1. ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ, 2. ਸੰਗਠਿਤ ਅਤੇ ਪ੍ਰਬੰਧ ਕਰਨਾ, 3. ਪੋਰਟ੍ਰੇਟ ਅਤੇ ਲੈਂਡਸਕੇਪ, 4. .jpeg, gif, 5. ਆਡੀਓ ਅਤੇ ਵੀਡੀਓ ।

(C) ਸਹੀ ਜਾਂ ਗ਼ਲਤ —

1. ਸਕ੍ਰੈਡਸ਼ੀਟ ਟੂਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ ।
2. ਐਪਲੀਕੇਸ਼ਨ ਸਾਫਟਵੇਅਰ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ ।
3. ਡਾਟਾਬੇਸ ਟੂਲ ਸਲਾਈਡ ਸ਼ੋਅ ਦੇ ਰੂਪ ਵਿੱਚ ਜਾਣਕਾਰੀ ਨੂੰ ਡਿਸਪਲੇ ਕਰਨ ਲਈ ਵਰਤਿਆ ਜਾਂਦਾ ਹੈ ।
4. ਅਸੀਂ ਮੌਜੂਦਾ ਟੈਬ ਨੂੰ ਰੂਲਰ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਤੇ ਖੱਬੇ ਜਾਂ ਸੱਜੇ ਪਾਸੇ ਤੰਗ ਕਰ ਸਕਦੇ ਹਾਂ ।
5. ਜਦੋਂ ਅਸੀਂ ਪ੍ਰਿੰਟ ਟੈਬ ਤੇ ਕਲਿਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ l
ਉੱਤਰ−1. ਗ਼ਲਤ, 2. ਸਹੀ, 3. ਗ਼ਲਤ, 4. ਸਹੀ, 5. ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਐੱਮ. ਐੱਸ. ਆਫ਼ਿਸ 2010 ਵਿੱਚ ਵਰਡ ਡਾਕੂਮੈਂਟ ਦੀ ਐਕਟੈਨਸ਼ਨ ਲਿਖੋ ।
ਉੱਤਰ— .docx.
ਪ੍ਰਸ਼ਨ 2. ਐੱਮ. ਐੱਸ. ਆਫ਼ਿਸ 2010 ਵਿੱਚ ਸਪ੍ਰੈਡਸ਼ੀਟ ਦੀ ਐਕਸਟੈਨਸ਼ਨ ਲਿਖੋ ।
ਉੱਤਰ— .xlsx.
ਪ੍ਰਸ਼ਨ 3. ਐੱਮ. ਐੱਸ. ਆਫ਼ਿਸ 2010 ਵਿੱਚ ਪਾਵਰਪੁਆਇੰਟ ਦੀ ਐਕਸਟੈਨਸ਼ਨ ਲਿਖੋ ।
ਉੱਤਰ— .pptx.
ਪ੍ਰਸ਼ਨ 4. ਬੀ. ਐੱਮ. ਪੀ. (ਈਮੇਜ ਫਾਇਲ) ਦਾ ਪੂਰਾ ਰੂਪ ਲਿਖੋ ।
ਉੱਤਰ— BitMaP.
ਪ੍ਰਸ਼ਨ 5. ਪੀ. ਡੀ. ਐੱਫ. ਦਾ ਪੂਰਾ ਰੂਪ ਲਿਖੋ ।
ਉੱਤਰ— ਪੋਰਟੇਬਲ ਡਾਕੂਮੈਂਟ ਫਾਰਮੈਟ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਸਿਸਟਮ ਸਾਫਟਵੇਅਰ ਨੂੰ ਪ੍ਰਭਾਸ਼ਿਤ ਕਰੋ ।
ਉੱਤਰ—ਸਿਸਟਮ ਸਾਫਟਵੇਅਰ ਅਜਿਹੇ ਪ੍ਰੋਗ੍ਰਾਮਾਂ ਦਾ ਸਮੂਹ ਹੁੰਦਾ ਹੈ ਜੋ ਕੰਪਿਊਟਰ ਦੇ ਉਪਕਰਨਾਂ ਦੇ ਸੰਚਾਲਨ ਨੂੰ ਕੰਟਰੋਲ ਕਰਦੇ ਹਨ ।
ਪ੍ਰਸ਼ਨ 2, ਆਫ਼ਿਸ ਪ੍ਰੋਡਕਟੀਵਿਟੀ ਟੂਲਜ਼ ਦੀ ਵਿਆਖਿਆ ਕਰੋ ।
ਉੱਤਰ-ਆਫ਼ਿਸ ਪ੍ਰੋਡਕਟੀਵਿਟੀ ਟੂਲਜ਼ ਐਪਲੀਕੇਸ਼ਨ ਪ੍ਰੋਗ੍ਰਾਮਾਂ ਦੀ ਉਹ ਸ਼੍ਰੇਣੀ ਹੁੰਦੇ ਹਨ ਜੋ ਯੂਜ਼ਰ ਨੂੰ ਡਾਕੂਮੈਂਟ ਡਾਟਾਬੇਸ, ਗ੍ਰਾਫ਼, ਵਰਕਸ਼ੀਟਾਂ ਅਤੇ ਪ੍ਰੈਜਨਟੇਸ਼ਨ ਵਰਗੀਆਂ ਚੀਜ਼ਾਂ ਤਿਆਰ ਕਰਨ ਵਿਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 3. ਡਾਟਾਬੇਸ ਸਾਫਟਵੇਅਰ ਦੀ ਵਿਆਖਿਆ ਕਰੋ ।
ਉੱਤਰ—ਡਾਟਾਬੇਸ ਸਾਫਟਵੇਅਰ ਉਹ ਸਾਫਟਵੇਅਰ ਹੁੰਦਾ ਹੈ ਜਿਸ ਦਾ ਕੰਮ ਡਾਟਾ ਨੂੰ ਸੰਗਠਿਤ ਕਰਨਾ ਅਤੇ ਉਸ ਦਾ ਪ੍ਰਬੰਧ ਕਰਨਾ ਹੁੰਦਾ ਹੈ । ਇਹ ਡਾਟੇ ਨੂੰ ਸਟੋਰ ਅਤੇ ਪ੍ਰਦਰਸ਼ਿਤ ਕਰਨ ਦਾ ਕੰਮ ਵੀ ਕਰਦਾ ਹੈ l
ਪ੍ਰਸ਼ਨ 4. ਮਲਟੀਮੀਡੀਆ ਸਾਫਟਵੇਅਰ ਦੀ ਵਿਆਖਿਆ ਕਰੋ । 
ਉੱਤਰ—ਮਲਟੀਮੀਡੀਆ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ ਜੋ ਵੱਖ-ਵੱਖ ਪ੍ਰਕਾਰ ਦੇ ਮੀਡੀਆ ਵਿਚ ਬਦਲਾਅ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹਨ, ਜਿਵੇਂ ਕਿ ਆਡੀਓ ਕਨਵਰਟਰ, ਵੀਡੀਉ ਇੰਨਕੋਡਰ, ਡੀਕੋਡਰ ਆਦਿ ।
ਪ੍ਰਸ਼ਨ 5. ਕਸਟਮ ਮਾਰਜਿਨ ਬਣਾਉਣ ਲਈ ਕਦਮ ਲਿਖੋ ।
ਉੱਤਰ—ਕਸਟਮ ਮਾਰਜਿਨ ਬਣਾਉਣ ਦੇ ਹੇਠ ਲਿਖੇ ਕਦਮ ਹਨ :
1. Page layout ਟੈਬ ਤੇ Page Setup ਗਰੁੱਪ ਵਿਚ Margin ਤੇ ਕਲਿੱਕ ਕਰੋ ।
2. Margin ਗੈਲਰੀ ਦੇ ਡਰੌਪ ਡਾਊਨਮੀਨ ਦੇ ਹੇਠਾਂ Custom Margin ਤੇ ਕਲਿੱਕ ਕਰੋ । (Page Setup ਡਾਇਲਾਗ ਬਾਕਸ ਦਿਖਾਈ ਦੇਵੇਗਾ ।
3. ਮਾਰਜਨ ਬਦਲਣ ਲਈ Top, Bottom, Left ਜਾਂ Right ਟੈਕਸਟ ਬਾਕਸ ਵਿਚ ਨਵੇਂ ਮੁੱਲ ਦਾਖਲ ਕਰੋ |
4. OK ਤੇ ਕਲਿਕ ਕਰੋ ।
ਪ੍ਰਸ਼ਨ 6. ਪੇਜ ਬਰੇਕ ਕੀ ਹੈ ? ਪੇਜ ਬਰੇਕ ਕਿਵੇਂ ਦਾਖ਼ਲ ਕੀਤਾ ਜਾਂਦਾ ਹੈ ?
ਉੱਤਰ—Page Break ਪੇਜ ਦੇ ਖਤਮ ਹੋਣ ਨੂੰ ਦਰਸਾਉਂਦਾ ਹੈ । ਇਸ ਨਾਲ ਵਰਡ ਨੂੰ ਪਤਾ ਚਲਦਾ ਹੈ ਕਿ ਇਸ ਸਥਾਨ ਤੇ ਪੇਜ ਖਤਮ ਹੋ ਗਿਆ ਹੈ l
ਪੇਜ ਬਰੇਕ ਨੂੰ ਇਨਸਰਟ ਕਰਨ ਲਈ ਜਿਸ ਥਾਂ ਤੇ ਪੇਜ ਬਰੇਕ ਇਨਸਰਟ ਕਰਨੀ ਹੋਵੇ ਉਸ ਥਾਂ ਤੇ ਕਲਿਕ ਕਰਕੇ Insert ਟੈਬ ਤੇ Pages ਗਰੁੱਪ ਵਿਚ ਪੇਜ ਬਰੇਕ ਤੇ ਕਲਿਕ ਕੀਤਾ ਜਾਂਦਾ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਆਫ਼ਿਸ ਟੂਲ ਕੀ ਹਨ ? ਕਿਸੇ ਵੀ ਪੰਜ ਕਿਸਮ ਦੇ ਆਫ਼ਿਸ ਟੂਲਜ਼ ਦੀ ਵਿਆਖਿਆ ਕਰੋ ।
ਉੱਤਰ-ਆਫ਼ਿਸ ਟੂਲ ਉਹ ਸਾਫਟਵੇਅਰ ਹੁੰਦਾ ਹੈ ਜੋ ਯੂਜ਼ਰ ਨੂੰ ਆਪਣੇ ਕੰਮ ਨੂੰ ਵਧੀਆ ਕੁਸ਼ਲ ਅਤੇ ਆਸਾਨੀ ਨਾਲ ਕਰਨ ਵਾਸਤੇ ਬਣਾਇਆ ਜਾਂਦਾ ਹੈ । ਇਹ ਯੂਜ਼ਰ ਨੂੰ ਉਹ ਹਰ ਸਹੂਲਤ ਪ੍ਰਦਾਨ ਕਰਦਾ ‘ ਹੈ ਜਿਸ ਦੀ ਜ਼ਰੂਰਤ ਯੂਜ਼ਰ ਨੂੰ ਹੁੰਦੀ ਹੈ ।
ਆਫ਼ਿਸ ਟੂਲ ਦੀਆਂ ਕਿਸਮਾਂ–ਆਫ਼ਿਸ ਟੂਲ ਹੇਠ ਲਿਖੇ ਪ੍ਰਕਾਰ ਦੇ ਹੁੰਦੇ ਹਨ—
1. ਵਰਡ ਪ੍ਰੋਸੈਸਿੰਗ ਟੂਲ—ਇਹ ਟੂਲ ਦਾ ਕੰਮ ਟੈਕਸਟ ਦਸਤਾਵੇਜ਼ਾਂ ਨੂੰ ਵਧੀਆ Notepad, Word Pad, Open office Write ਆਦਿ ਇਸ ਦੀਆਂ ਕੁਝ ਉਦਾਹਰਣਾਂ ਹਨ ।
2. ਸਪਰੈਡਸ਼ੀਟ ਟੂਲ—ਇਸ ਟੂਲ ਦੀ ਵਰਤੋਂ ਗਣਨਾਵਾਂ ਵਾਲੇ ਕੰਮ ਵਾਸਤੇ ਕੀਤੀ ਜਾਂਦੀ ਹੈ ਜਿਵੇਂ ਬਜਟ, ਫਾਈਨੈਂਸ਼ੀਅਲ ਸਟੇਟਮੈਂਟ, ਵਿਕਰੀ ਰਿਕਾਰਡ ਆਦਿ ਤਿਆਰ ਕਰਨਾ । MS-Excel ਅਤੇ Open Office Calc ਇਸ ਦੀਆਂ ਕੁਝ ਉਦਾਹਰਨਾਂ ਹਨ ।
3. ਪ੍ਰੈਜਨਟੇਸ਼ਨ ਟੂਲ—ਇਹਨਾਂ ਟੂਲਜ਼ ਦੀ ਵਰਤੋਂ ਪ੍ਰੈਜਨਟੇਸ਼ਨ ਜਾਂ ਪੇਸ਼ਕਾਰੀ ਵਾਸਤੇ ਕੀਤੀ ਜਾਂਦੀ ਹੈ । ਇਹਨਾਂ ਵਿਚ ਟੈਕਸਟ, ਗ੍ਰਾਫਿਕਸ ਆਦਿ ਦਾ ਕੰਮ ਹੁੰਦਾ ਹੈ । ਇਹਨਾਂ ਵਿਚ ਫਾਰਮੈਟਿੰਗ ਵਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ।MS Powerpoint ਇਸਦੀ ਇਕ ਉਦਾਹਰਨ ਹਨ ।
4. ਡਾਟਾਬੇਸ ਸਾਫਟਵੇਅਰ ਟੂਲ—ਡਾਟਾਬੇਸ ਸੰਬੰਧਤ ਡਾਟੇ ਦੇ ਸੰਗ੍ਰਹਿ ਨੂੰ ਕਿਹਾ ਜਾਂਦਾ ਹੈ । ਜੋ ਸਾਫਟਵੇਅਰ ਡਾਟਾਬੇਸ ਦੇ ਪ੍ਰਬੰਧ ਕਰਨ ਅਤੇ ਉਸ ਨੂੰ ਸੰਗਠਿਤ ਕਰਨ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਡਾਟਾਬੇਸ ਸਾਫਟਵੇਅਰ ਟੂਲ ਕਿਹਾ ਜਾਂਦਾ ਹੈ । MS-Access, D-Base, Fox Pro, Oracle ਆਦਿ ਇਸ ਦੀਆਂ ਕੁਝ ਉਦਾਹਰਨਾਂ ਹਨ ।
5. ਮਲਟੀਮੀਡੀਆ ਸਾਫਟਵੇਅਰ-ਮਲਟੀਮੀਡੀਆ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ ਜੋ ਅਲੱਗਅਲੱਗ ਪ੍ਰਕਾਰ ਦੇ ਮੀਡੀਆ ਵਿਚ ਬਦਲਾਵ ਦਾ ਵਿਕਲਪ ਪ੍ਰਦਾਨ ਕਰਦੇ ਹਨ । ਇਹਨਾਂ ਵਿਚ ਆਡੀਓ ਕਨਵਰਟਰ, ਪਲੇਅਰ, ਬਰਨਰ, ਵੀਡੀਓ ਇੰਕੇਡਰ ਅਤੇ ਡੀਕੋਡਰ ਆਦਿ ਸ਼ਾਮਿਲ ਹੁੰਦੇ ਹਨ ।
ਪ੍ਰਸ਼ਨ 2. ਐੱਮ. ਐੱਸ. ਵਰਡ ਟੈਪਲੇਟਸ ਨਾਲ ਗੰਜ਼ਿਊਮ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-ਐੱਮ. ਐੱਸ. ਵਰਡ ਟੈਪਲੇਟਸ ਨਾਲ ਗੰਜ਼ਿਊਮ ਤਿਆਰ ਕਰਨ ਦੇ ਹੇਠ ਲਿਖੇ ਕਦਮ ਹਨ—
1. File ਟੈਬ ਤੇ New ਤੇ ਕਲਿੱਕ ਕਰੋ ।
2. Available Templates ਵਿਚੋਂ ਕਿਸੇ ਇਕ ਦੀ ਚੋਣ ਕਰੋ । ਇਸ ਵਿਚ ਹੇਠ ਲਿਖੇ ਵਿਕਲਪ ਉਪਲੱਬਧ ਹੁੰਦੇ ਹਨ :
(i) Sample Templates
(ii) Recent Templates
(iii) Office.com Templates.
3. Office-com Templates ਵਿਚ resumes and cover letters ਨੂੰ ਸਿਲੈਕਟ ਕਰੋ । (MS Word ਚੁਣੇ ਟੈਪਲੇਟ ਨੂੰ ਡਾਊਨਲੋਡ ਕਰ ਦੇਵੇਗਾ ।
4. ਇਸ ਵਿਚ Resume and Cover Letter ਲਈ ਵੱਖ-ਵੱਖ ਸਾਈਟ ਉਪਲੱਬਧ ਹਨ । ਜ਼ਰੂਰਤ ਅਨੁਸਾਰ ਕਿਸੇ ਇਕ ਦਾ ਚੁਣਾਵ ਕਰੋ ਅਤੇ Download ਤੇ ਕਲਿੱਕ ਕਰੋ ।
5. ਆਪਣੀ ਜ਼ਰੂਰਤ ਅਨੁਸਾਰ Resume ਨੂੰ ਐਡਿਟ ਕਰੋ ।
6. ਆਪਣੇ ਦਸਤਾਵੇਜ਼ ਨੂੰ Save ਕਰੋ ।
ਪ੍ਰਸ਼ਨ 3. ਸਪਰੈਡਸ਼ੀਟ ਨਾਲ ਮੇਲ ਮਾਰਜਨ ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਦੀ ਸਾਲਾਨਾ ਰਿਪੋਰਟ ਤਿਆਰ ਕਰਨ ਲਈ ਕਦਮ ਲਿਖੋ ।
ਉੱਤਰ-ਸਪਰੈਡਸ਼ੀਟ ਨਾਲ ਮੇਲ ਮਾਰਜਨ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਦੀ ਸਾਲਾਨਾ ਰਿਪੋਰਟ ਅੱਗੇ ਲਿਖੇ ਕਦਮਾਂ ਦੀ ਵਰਤੋਂ ਕਰਕੇ ਤਿਆਰ ਕੀਤੀ ਜਾ ਸਕਦੀ ਹੈ—
1. ਸਭ ਤੋਂ ਪਹਿਲਾਂ, ਐੱਮ. ਐੱਸ. ਵਰਡ ਵਿੱਚ ਅਸੀਂ ਐਨੂਅਲ ਰਿਪੋਰਟ ਫਾਰਮੈਟ ਬਣਾਵਾਂਗੇ । ਇੱਥੇ ਅਸੀਂ ਵਿਦਿਆਰਥੀਆਂ ਦੇ ਵੇਰਵੇ, ਜਿਵੇਂ ਕਿ ਦਾਖਲਾ ਨੰ:, ਰੋਲ ਨੰ:, ਨਾਮ, ਪਿਤਾ ਦਾ ਨਾਮ ਅਤੇ ਹਰੇਕ ਵਿਸ਼ੇ ਦੇ ਨੰਬਰ ਅਤੇ ਉਸ ਦਾ ਰਿਜ਼ਲਟ ਅਤੇ ਵਿਦਿਆਰਥੀਆਂ ਦੇ ਅੰਕਾਂ ਦੀ ਪ੍ਰਤਿਸ਼ਤਤਾ ਆਦਿ ਦਰਸਾਵਾਂਗੇ ।
2. ਦੂਜੇ ਪਾਸੇ, ਇੱਕ ਐੱਕਸਲ ਵਰਕਸ਼ੀਟ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ ਵਿਦਿਆਰਥੀ ਦਾ ਦਾਖਲਾ ਨੰ:, ਰੋਲ ਨੰ:, ਨਾਮ, ਪਿਤਾ ਦਾ ਨਾਮ, ਵਿਸ਼ੇ ਬਾਰੇ ਪ੍ਰਾਪਤ ਕੀਤੇ ਅੰਕ ਪੰਜਾਬੀ ਵਿੱਚ, ਅੰਗਰੇਜ਼ੀ, ਹਿਸਾਬ, ਸਾਇੰਸ, ਸਜਿਕ ਅਤੇ EVS ਅਤੇ ਕੰਪਿਊਟਰ ਦੇ grades ਭਰੇ ਜਾਂਦੇ ਹਨ ।
3. ਹੁਣ Mailing tab ਤੇ Click ਕਰੋ ਅਤੇ Start Mail Merge ਨੂੰ ਕਲਿੱਕ ਕਰੋ । ਉਸ ਤੋਂ ਬਾਅਦ Letter option ਨੂੰ ਚੁਣੋ ਜੋ ਅਸੀਂ ਪਹਿਲਾਂ ਹੀ ਬਣਾਈ ਹੋਈ ਹੈ ।
4. ਹੁਣ Select Recipients ਤੇ Click ਕਰੋ ਅਤੇ Use Existing List option ਨੂੰ Select ਕਰੋ । Select Table, dialog box ਦੀ ਵਰਤੋਂ ਕਰਦੇ ਹੋਏ Excel sheet ਨੂੰ ਚੁਣੋ ਅਤੇ OK ‘ਤੇ Click ਕਰੋ |
5. ਆਪਣੇ Cursor ਨੂੰ ਉਸ ਜਗ੍ਹਾ ‘ਤੇ ਰੱਖੋ ਜਿਸ ਜਗ੍ਹਾ Excel sheet ਵਿੱਚੋਂ Value ਨੂੰ ਕਰਨਾ ਹੈ । ਹੁਣ Insert Merge Field option ‘ਤੇ ਜਾਓ ਜੋ ਕਿ Write & Insert Fields group ਵਿੱਚ ਹੈ । drop down menu ਖੁੱਲ੍ਹ ਜਾਵੇਗਾ ਜਿਸ ਵਿੱਚ ਚੁਣੀ ਹੋਈ excel work sheet ਦੇ field, names ਹੋਣਗੇ ।
6. Field Names ਨੂੰ ਇੱਕ-ਇੱਕ ਕਰਕੇ ਵਿਦਿਆਰਥੀ ਦੀ ਐਨੂਅਲ ਰਿਪੋਰਟ ਵਿੱਚ Cursor ਨੂੰ ਸਹੀ ਜਗ੍ਹਾ ‘ਤੇ ਰੱਖ ਕੇ Select ਕਰੋ । ਸਾਰੇ Fields ਚਿੱਤਰ ਵਿੱਚ ਦਿਖਾਏ ਅਨੁਸਾਰ ਹੋਣਗੇ ।
7. ਸਾਰੇ ਫੀਲਡਾਂ ਨੂੰ ਇਨਸਰਟ ਕਰਨ ਤੋਂ ਬਾਅਦ ਅਸੀਂ ਪ੍ਰੀਵਿਊ ਰਿਜ਼ਲਟ ਆਪਸ਼ਨ ਨੂੰ ਕਲਿੱਕ ਕਰਕੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਪ੍ਰੀਵਿਊ ਦੇਖ ਸਕਦੇ ਹਾਂ । ਨੇਵੀਗੇਸ਼ਨ ਬਟਨਾਂ ਦੀ ਵਰਤੋਂ ਕਰਦੇ ਹੋਏ ਅਗਲੇ ਅਤੇ ਪਹਿਲੇ ਵਿਦਿਆਰਥੀ, ਪਹਿਲੇ ਅਤੇ ਆਖਰੀ ਵਿਦਿਆਰਥੀ ਦੇ ਨਤੀਜਿਆਂ ਨੂੰ ਵੀ ਦੇਖੋ |
8. ਹੁਣ Finish & Merge ਆਪਸ਼ਨ ‘ਤੇ ਕਲਿੱਕ ਕਰੋ ਅਤੇ ਮੀਨੂੰ ਤੋਂ Edit Individual Documents ਦੀ ਚੋਣ ਕਰੋ । ਇੱਕ ਨਵਾਂ Merge to New Document ਡਾਇਲਾਗ ਬਾਕਸ ਖੁੱਲ ਜਾਵੇਗਾ । ਐਕਸਲ ਵਰਕਸ਼ੀਟ ਵਿੱਚ ਸਾਰੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਨੂੰ ਦਿਖਾਉਣ ਲਈ ਆਪਸ਼ਨ
All ਨੂੰ ਚੁਣੋ ਅਤੇ OK ‘ਤੇ ਕਲਿੱਕ ਕਰੋ ।
9, ਆਪਣੇ ਦਸਤਾਵੇਜ਼ ਨੂੰ Save ਕਰੋ ।
ਪ੍ਰਸ਼ਨ 4. ਟੈਬ ਸਟਾਪਸ ਕੀ ਹੈ ? ਮੈਨੂਅਲ ਟੈਬ ਸਟਾਪਸ ਸੈਟ ਕਰਨ ਦੀ ਵਿਆਖਿਆ ਕਰੋ ।
ਉੱਤਰ—ਟੈਬ ਸਟਾਪ ਬਣਾਉਣਾ ਉਦੋਂ ਸਹਾਇਕ ਹੋ ਸਕਦਾ ਹੈ ਜਦੋਂ ਬਹੁਤ ਸਾਰੇ ਡਾਕੂਮੈਂਟ ਤਿਆਰ ਕੀਤੇ ਜਾਂਦੇ ਹੋਣ, ਜਿਵੇਂ ਕਿ Flyers, ਸਮੱਗਰੀ ਦੀ ਸੂਚੀ (Table of content) ਜਾਂ ਰਿਜ਼ਿਊਮ ਬਣਾਉਣ ਸਮੇਂ । ਇਹ ਸਾਨੂੰ ਸਹੀ ਢੰਗ ਨਾਲ ਜਾਣਕਾਰੀ ਦਰਸਾਉਣ ਅਤੇ ਲੜੀਬੱਧ ਕਰਨ ਵਿੱਚ ਮਦਦ ਕਰਦੇ ਹਨ ।
ਮੈਨੂਅਲ ਟੈਬ ਸਟਾਪ ਨੂੰ ਸੈੱਟ ਕਰਨਾ—
1. ਟੈਬ ਸਿਲੈਕਟ (<) ਜੋ ਕਿ ਰੂਲਰ ਦੇ ਖੱਬੇ ਕੋਨੇ ਵਿੱਚ ਹੈ ਨੂੰ ਉਦੋਂ ਤੱਕ ਕਲਿੱਕ ਕਰੋ ਜਦੋਂ ਤੱਕ ਕਿ ਸੈੱਟ ਕਰਨ ਵਾਲੀ ਟੈਬ ਪ੍ਰਦਰਸ਼ਿਤ ਨਹੀਂ ਹੁੰਦੀ ।
2. ਫਿਰ ਆਪਣੇ ਪੇਜ਼ ਦੇ ਉੱਪਰ ਰੂਲਰ ‘ਤੇ ਕਲਿੱਕ ਕਰੋ, ਜਿੱਥੇ ਅਸੀਂ ਟੈਬ ਸਟਾਪ ਸੈੱਟ ਕਰਨਾ ਚਾਹੁੰਦੇ ਹਾਂ । ਵੱਖ-ਵੱਖ ਪ੍ਰਕਾਰ ਦੀਆਂ ਟੈਬ ਸਟਾਪਸ ਹਨ :
— Left ਵੈਬ ਸਟਾਪ-ਟੈਕਸਟ ਦੀ ਸ਼ੁਰੂਆਤੀ ਪੁਜੀਸ਼ਨ ਨੂੰ ਸੈੱਟ ਕਰਦੀ ਹੈ ਜੋ ਕਿ ਟਾਈਪ ਕਰਨ ਦੇ ਨਾਲ ਸੱਜੇ ਪਾਸੇ ਚਲਦੀ ਹੈ ।
— Centre ਟੈਬ ਸਟਾਪ-ਟੈਕਸਟ ਦੇ ਸੈਟਰ ਨੂੰ ਨਿਰਧਾਰਤ ਕਰਦਾ ਹੈ । ਜਿਵੇਂ-ਜਿਵੇਂ ਅਸੀਂ ਟਾਈਪ ਕਰਦੇ ਹਾਂ, ਟੈਕਸਟ ਸੈੱਟ ਹੁੰਦਾ ਰਹਿੰਦਾ ਹੈ ।
— Right ਟੈਬ ਸਟਾਪ-ਟੈਕਸਟ ਦਾ ਸੱਜਾ ਪਾਸਾ ਸੈੱਟ ਕਰਦਾ ਹੈ । ਜਿਵੇਂ ਅਸੀਂ ਟਾਈਪ ਕਰਦੇ ਹਾਂ ਟੈਕਸਟ ਖੱਬੇ ਪਾਸੇ ਵੱਲ ਜਾਂਦਾ ਹੈ ।
— Decimal ਟੈਬ ਸਟਾਪ—ਇਹ ਅੰਕਾਂ ਨੂੰ ਡੈਸੀਮਲ (ਦਸ਼ਮਲਵ) ਦੇ ਨਾਲ ਅਲਾਈਨ ਕਰਦਾ ਹੈ । ਅੰਕਾਂ ਦੀ ਗਿਣਤੀ ਤੋਂ ਪਰ੍ਹੇ ਇਹ ਦਸ਼ਮਲਵ ਦੀ ਜਗ੍ਹਾ ਨਹੀਂ ਬਦਲਦਾ
— Bar ਟੈਬ ਸਟਾਪ—ਟੈਕਸਟ ਨੂੰ ਪੁਜੀਸ਼ਨ ਨਹੀਂ ਕਰਦਾ । ਇਹ ਟੈਬ ਪੁਜੀਸ਼ਨ ‘ਤੇ ਇੱਕ ਵਰਟੀਕਲ ਬਾਂਹ ਨੂੰ ਇਨਸਰਟ ਕਰਦਾ ਹੈ ।
ਪ੍ਰਸ਼ਨ 5. ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਕਮਾਂਡ ਦੀ ਵਿਆਖਿਆ ਕਰੋ ।
ਉੱਤਰ—ਪ੍ਰਿੰਟ ਪ੍ਰੀਵਿਊ-ਆਪਣੇ ਦਸਤਾਵੇਜ਼ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਉਸ ਨੂੰ ਕੰਪਿਊਟਰ ਸਕਰੀਨ ‘ਤੇ ਦੇਖਣ ਵਾਲੀ ਸਹੂਲਤ ਨੂੰ ਪ੍ਰਿੰਟ ਪ੍ਰੀਵਿਊ ਕਿਹਾ ਜਾਂਦਾ ਹੈ । ਇਸ ਰਾਹੀਂ ਅਸੀਂ ਆਪਣੇ ਦਸਤਾਵੇਜ਼ ਨੂੰ ਪ੍ਰਿੰਟ ਕੀਤੇ ਬਗੈਰ ਹੀ ਉਸ ਦਾ ਪ੍ਰਿੰਟ ਰੂਪ ਦੇਖ ਸਕਦੇ ਹਾਂ ਅਤੇ ਅਗਰ ਕੁਝ ਠੀਕ ਨਾ ਹੋਵੇ ਤਾਂ ਉਸ ਨੂੰ ਠੀਕ ਕਰ ਸਕਦੇ ਹਾਂ ਇਸ ਨਾਲ ਸਾਡਾ ਟਾਈਮ ਅਤੇ ਪੇਪਰ ਬਚ ਜਾਂਦਾ ਹੈ ।
ਪ੍ਰਿੰਟ ਕਮਾਂਡ—ਪ੍ਰਿੰਟ ਕਮਾਂਡ ਦੀ ਵਰਤੋਂ ਆਪਣੇ ਦਸਤਾਵੇਜ਼ ਨੂੰ ਕਾਗਜ਼ ‘ਤੇ ਪ੍ਰਿੰਟਰ ਰਾਹੀਂ ਪ੍ਰਿੰਟ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਤਦ ਹੀ ਚਲਦੀ ਹੈ । ਜੇਕਰ ਸਾਡੇ ਕੰਪਿਊਟਰ ‘ਤੇ ਕੋਈ ਪ੍ਰਿੰਟਰ ਇੰਸਟਾਲ ਹੋਵੇ । ਇਸ ਕਮਾਂਡ ਦੀ ਆਊਟਪੁੱਟ ਸਾਨੂੰ ਸਕਰੀਨ ‘ਤੇ ਨਹੀਂ ਸਗੋਂ ਕਾਗਜ਼ ’ਤੇ ਮਿਲਦੀ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਪਾਵਰਪੁਆਇੰਟ ਨੂੰ ਕਿਸ ਪ੍ਰਕਾਰ ਸੇਵ ਕੀਤਾ ਜਾ ਸਕਦਾ ਹੈ ?
(a) PDF ਵਜੋਂ
(b) ਵੀਡੀਉ ਫਾਈਲ
(c) ਪ੍ਰੈਜਨਟੇਸ਼ਨ
(d) ਸਾਰੇ ਹੀ ।
ਉੱਤਰ-(d) ਸਾਰੇ ਹੀ ।
2. ਇਮੇਜ ਫਾਈਲ ਦੀਆਂ ਐਕਸਟੈਂਸ਼ਨ ਕਿਹੜੀ ਹੈ ?
(a) .jpg
(b) .gif
(c) bmp
(d) ਸਾਰੇ ਹੀ ।
ਉੱਤਰ-(d) ਸਾਰੇ ਹੀ ।
3. ਹੇਠ ਲਿਖਿਆਂ ਵਿਚੋਂ ਸਿਸਟਮ ਸਾਫਟਵੇਅਰ ਕਿਹੜਾ ਹੈ ?
(a) ਵਰਡ
(b) ਐਕਸਲ
(c) ਵਿੰਡੋ
(d) ਪਾਵਰਪੁਆਇੰਟ l
ਉੱਤਰ-(c) ਵਿੰਡੋ
4. ਮੇਲਮਰਜ਼ ਕਿਸ ਸਾਫਟਵੇਅਰ ਦੀ ਮੁੱਖ ਫੀਚਰ ਹੈ ?
(a) ਵਰਡ
(b) ਐਕਸਲ
(c) ਵਿੰਡੋ
(d) ਪਾਵਰਪੁਆਇੰਟ
ਉੱਤਰ-(a) ਵਰਡ
5. ਕਿਹੜੀ ਆਫਿਸ ਟੂਲ ਦੀ ਕਿਸਮ ਨਹੀਂ ਹੈ :
(a) ਵਰਡ ਪ੍ਰੋਸੈਸਿੰਗ
(b) ਡੀ.ਬੀ.ਐੱਮ.ਐੱਸ.
(c) ਮਲਟੀਮੀਡੀਆ ਸਾਫਟਵੇਅਰ
(d) ਕੋਈ ਨਹੀਂ ।
ਉੱਤਰ-(d) ਕੋਈ ਨਹੀਂ ।

(B) ਖਾਲੀ ਥਾਂਵਾਂ ਭਰੋ —

1. ਵਰਡ ਪ੍ਰੋਸੈਸਿੰਗ ਟੂਲ ਦਾ ਕੰਮ …………… ਬਣਾਉਣਾ ਹੈ ।
2. ਪਾਵਰਪੁਆਇੰਟ ਵਿਚ ਥੀਮ …………… ਚੁਣਨ ਵਿਚ ਮਦਦ ਕਰਦਾ ਹੈ ।
3. ਮੋਬਾਈਲ ‘ਤੇ ਚੱਲਣ ਵਾਲੇ ਸਾਫਟਵੇਅਰ ਨੂੰ …………. ਕਹਿੰਦੇ ਹਨ ।
4. ………… ਪਹਿਲਾਂ ਤੋਂ ਪ੍ਰਭਾਸ਼ਿਤ ਡਾਕੂਮੈਂਟ ਸਟਰਕਚਰ ਹੁੰਦੀ ਹੈ ।
5. ………………  ਦੀ ਵਰਤੋਂ ਗਣਨਾਵਾਂ ਵਾਸਤੇ ਕੀਤੀ ਜਾਂਦੀ ਹੈ ।
ਉੱਤਰ—1. ਡਾਕੂਮੈਂਟਸ, 2. ਬੈਕਗ੍ਰਾਊਂਡ, 3. ਐਪ, 4. ਟੈਪਲੇਟ, 5. ਐਕਸਲ ।

(C) ਸਹੀ ਜਾਂ ਗ਼ਲਤ —

1. ਐਪਲੀਕੇਸ਼ਨ ਸਾਫਟਵੇਅਰ ਯੂਜਰ ਲਈ ਖਾਸ ਕੰਮ ਕਰਦਾ ਹੈ ।
2. ਕਿਸੇ ਡਾਕੂਮੈਂਟ ਲਈ ਦੋ ਉਰੀਐਂਟੇਸ਼ਨ ਹੋ ਸਕਦੀਆਂ ਹਨ ।
3. ਪ੍ਰੈਜਨਟੇਸ਼ਨ ਨੂੰ PDF ਦੇ ਤੌਰ ‘ਤੇ ਸੇਵ ਕੀਤਾ ਜਾ ਸਕਦਾ ਹੈ ।
4. ਐਕਸਲ ਵਿਚ ਅਸੀਂ ਗਣਨਾਵਾਂ ਨਹੀਂ ਕਰ ਸਕਦੇ ।
5. ਪੇਜ ਮਾਰਜਨ ਪੇਜ ਵਿਚਕਾਰ ਖਾਲੀ ਜਗ੍ਹਾ ਹੁੰਦੀ ਹੈ ।
ਉੱਤਰ—1. ਸਹੀ, 2. ਸਹੀ, 3. ਗ਼ਲਤ, 4. ਗ਼ਲਤ, 5. ਗ਼ਲਤ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਸਾਫਟਵੇਅਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ—ਦੋ ਪ੍ਰਕਾਰ ਦੇ ।
ਪ੍ਰਸ਼ਨ 2. ਸਾਡੇ ਕੰਮ ਨੂੰ ਲਾਭਕਾਰੀ ਅਤੇ ਕੁਸ਼ਲ ਬਣਾਉਣ ਵਾਲੇ ਸਾਫਟਵੇਅਰ ਨੂੰ ਕੀ ਕਹਿੰਦੇ ਹਨ ?
ਉੱਤਰ-ਆਫਿਸ ਟੂਲਜ਼
ਪ੍ਰਸ਼ਨ 3. ਨੋਟਪੈਡ ਕਿਸ ਦੀ ਉਦਾਹਰਣ ਹੈ ?
ਉੱਤਰ-ਵਰਡ ਪ੍ਰੋਸੈਸਿੰਗ ਟੂਲ ਦੀ
ਪ੍ਰਸ਼ਨ 4. ਸਪਰੈਡਸ਼ੀਟ ਦੀ ਇਕ ਉਦਾਹਰਣ ਦਿਓ ।
ਉੱਤਰ-ਐੱਮ. ਐੱਸ. ਐਕਸਲ ।
ਪ੍ਰਸ਼ਨ 5. ਪਾਵਰਪੁਆਇੰਟ ਕਿਸ ਟੂਲ ਦੀ ਉਦਾਹਰਣ ਹੈ ?
ਉੱਤਰ—ਪ੍ਰੈਜਨਟੇਸ਼ਨ ਟੂਲ ਦੀ

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ

1. ਪੇਜ ਮਾਰਜਨ ਕੀ ਹੁੰਦੇ ਹਨ ?
ਉੱਤਰ-ਪੇਜ ਮਾਰਜਨ ਪੇਜ ਦੇ ਕਿਨਾਰਿਆਂ ਦੇ ਆਲੇ-ਦੁਆਲੇ ਖਾਲੀ ਥਾਂ ਹੁੰਦੀ ਹੈ । ਆਮ ਤੌਰ ‘ਤੇ ਅਸੀਂ ਮਾਰਜਨ ਦੇ ਅੰਦਰ ਪ੍ਰਿੰਟ ਹੋਣ ਯੋਗ ਏਰੀਆ ਵਿੱਚ ਟੈਕਸਟ ਅਤੇ ਗ੍ਰਾਫ਼ਿਕਸ ਰੱਖਦੇ ਹਾਂ । ਜਦੋਂ ਅਸੀਂ ਕਿਸੇ ਡਾਕੂਮੈਂਟ ਦੇ ਪੇਜ ਮਾਰਜਨ ਨੂੰ ਬਦਲਦੇ ਹਾਂ, ਅਸੀਂ ਉਸ ਜਗ੍ਹਾ ਨੂੰ ਬਦਲਦੇ ਹਾਂ ਜਿੱਥੇ ਟੈਕਸਟ ਅਤੇ ਗ੍ਰਾਫਿਕਸ ਦਿਖਾਈ ਦਿੰਦੇ ਹਨ ।
ਪ੍ਰਸ਼ਨ 2. ਪਹਿਲਾਂ ਤੋਂ ਪਰਿਭਾਸ਼ਿਤ ਪੇਜ਼ ਮਾਰਜਨ ਨੂੰ ਸੈੱਟ ਕਰਨ ਦਾ ਤਰੀਕਾ ਲਿਖੋ ।
ਉੱਤਰ—1. ਪੇਜ ਲੇਆਊਟ ਟੈਬ ‘ਤੇ ਪੇਜ਼ ਸੈਟਅੱਪ ਗਰੁੱਪ ਵਿੱਚ, ਮਾਰਜਨ ‘ਤੇ ਕਲਿੱਕ ਕਰੋ ।(ਮਾਰਜਨ ਗੈਲਰੀ ਡ੍ਰੌਪ ਡਾਊਨ ਮੀਨੂੰ ਦਿਖਾਈ ਦੇਵੇਗਾ ।
2. ਮਾਰਜਨ ਦੀ ਉਸ ਕਿਸਮ ’ਤੇ ਕਲਿਕ ਕਰੋ ।ਜਿਸ ਨੂੰ ਅਸੀਂ ਲਾਗੂ ਕਰਨਾ ਚਾਹੁੰਦੇ ਹਾਂ ।
ਪ੍ਰਸ਼ਨ 3. ਪੇਜ-ਓਰੀਐਨਟੇਸ਼ਨ ਨੂੰ ਬਦਲਣ ਲਈ ਪਗ ਲਿਖੋ ।
ਉੱਤਰ—ਪੇਜ ਲੇਆਊਟ ਟੈਬ ’ਤੇ ਪੇਜ ਸੈਟਅੱਪ ਗਰੁੱਪ ਵਿੱਚ ਉਰੀਐਨਟੇਸ਼ਨ ‘ਤੇ ਕਲਿੱਕ ਕਰੋ । Potrait ਜਾਂ Landscape ‘ਤੇ ਕਲਿੱਕ ਕਰੋ ।
ਪ੍ਰਸ਼ਨ 4. ਇੱਕੋ ਡਾਕੂਮੈਂਟ ਤੇ ਵੱਖ-ਵੱਖ ਪੇਜ ਉਰੀਐਨਟੇਸ਼ਨ ਲਗਾਉਣ ਦੇ ਪਗ ਲਿਖੋ ।
ਉੱਤਰ—1. ਪੇਜ ਜਾਂ ਪੈਰਿਆਂ ਦੀ ਚੋਣ ਕਰੋ ਜਿਨ੍ਹਾਂ ਨੂੰ ਅਸੀਂ ਪੋਰਟਰੇਟ ਜਾਂ ਲੈਂਡਸਕੇਪ ਕਰਨਾ ਚਾਹੁੰਦਾ ਹਾਂ l
2. ਪੇਜ ਲੇਅਆਊਟ ਟੈਬ ‘ਤੇ ਪੇਜ ਸੈੱਟਅੱਪ ਗਰੁੱਪ ਵਿੱਚ ਮਾਰਜਨ ’ਤੇ ਕਲਿੱਕ ਕਰੋ ।
(a) ਡਰਾਪ ਡਾਊਨ ਮੀਨੂ ਦੇ ਹੇਠਾਂ ਕਸਟਮ ਮਾਰਜਨ ਤੇ ਕਲਿੱਕ ਕਰੋ ।
(b) ਇੱਕ ਪੇਜ ਸੈੱਟਅੱਪ ਡਾਇਲਾਗ ਬਾਕਸ ਨਜ਼ਰ ਆਵੇਗਾ
(c) ਮਾਰਜਨ ਟੈਬ ਤੇ, ਪੋਰਟਰੇਟ ਜਾਂ ਲੈਂਡਸਕੇਪ ’ਤੇ ਕਲਿੱਕ ਕਰੋ
(d) Apply to list, ਵਿੱਚ Selected text ਜਾਂ This point forward ’ਤੇ ਕਲਿੱਕ ਕਰੋ ।
ਪ੍ਰਸ਼ਨ 5. ਕਸਟਮ ਮਾਰਜਨ ਬਣਾਉਣ ਦੇ ਕਦਮਾਂ ਦੀ ਵਿਆਖਿਆ ਕਰੋ ।
ਉੱਤਰ—1. ਪੇਜ ਲੇਅਆਊਟ ਟੈਬ ’ਤੇ, ਪੇਜ ਸੈੱਟਅੱਪ ਗਰੁੱਪ ਵਿੱਚ, ਮਾਰਜਨ ’ਤੇ ਕਲਿੱਕ ਕਰੋ ।
2. ਮਾਰਜਨ ਗੈਲਰੀ ਦੇ ਡਰੌਪ ਡਾਊਨ ਮੀਨੂੰ ਦੇ ਹੇਠਾਂ ਕਸਟਮ ਮਾਰਜਨ ‘ਤੇ ਕਲਿੱਕ ਕਰੋ ।
3. ਪੇਜ ਸੈੱਟਅੱਪ ਡਾਇਲਾਗ ਬਾਕਸ ਦਿਖਾਈ ਦੇਵੇਗਾ ।
4. ਮਾਰਜਨ ਬਦਲਣ ਲਈ Top, Bottom, Left ਜਾਂ Right ਟੈਕਸਟ ਬਾਕਸ ਵਿੱਚ ਨਵੇਂ ਮੁੱਲ ਦਾਖਲ ਕਰੋ |
5. OK ‘ਤੇ ਕਲਿੱਕ ਕਰੋ ।
ਪ੍ਰਸ਼ਨ 6. ਪੈਜਨਟੇਸ਼ਨ ਨੂੰ PDF ਫਾਈਲ ਵਜੋਂ ਸੇਵ ਕਰਨ ਦੇ ਸਟੈਪ ਲਿਖੋ ।
ਉੱਤਰ—ਪੀਡੀਐਫ ਫਾਈਲ ਦੇ ਤੌਰ ‘ਤੇ ਪ੍ਰੇਜਨਟੇਸ਼ਨ ਨੂੰ ਸੇਵ ਕਰਨ ਦੇ ਸਟੈਪ ਹਨ :
1. ਫਾਈਲ ਟੈਬ ਵਿੱਚ ਬੈਕ ਸਟੇਜ View ’ਤੇ ਜਾਓ ।
2. Save As… ਡਾਇਲਾਗ ਨੂੰ ਖੋਲ੍ਹਣ ਲਈ Save As… ‘ਤੇ ਕਲਿੱਕ ਕਰੋ ।
3. ਫਾਈਲ ਨੂੰ ਸਹੀ ਨਾਮ ਦਿਓ ।
4. Supported file types ਦੀ ਲਿਸਟ ਵਿੱਚੋਂ pdf ਫਾਈਲ ਟਾਈਪ ਚੁਣੋ ਅਤੇ Save ’ਤੇ ਕਲਿੱਕ ਕਰੋ |
5. pdf ਫਾਈਲ ਨਿਯਤ ਕੀਤੀ ਜਗ੍ਹਾ ਵਿੱਚ ਸੇਵ ਹੋ ਜਾਵੇਗੀ ।
ਪ੍ਰਸ਼ਨ 7. ਪੀ. ਪੀ. ਟੀ. ਬਰੌਡਕਾਸਟ ਸਲਾਈਡ ਸ਼ੋਅ ਦੀ ਵਿਆਖਿਆ ਕਰੋ ।
ਉੱਤਰ-ਪਾਵਰ-ਪੁਆਇੰਟ 2010 ਯੂਜ਼ਰ ਨੂੰ ਆਪਣੀ Presentation ਇੰਟਰਨੈਟ ‘ਤੇ ਦੁਨੀਆਂ ਭਰ ਦੇ ਦਰਸ਼ਕਾਂ ਲਈ ਪ੍ਰਸਾਰਣ ਕਰਨ ਦਾ ਮੌਕਾ ਦਿੰਦਾ ਹੈ । ਮਾਈਕਰੋਸਾਫਟ ਮੁਫ਼ਤ ਪ੍ਰਸਾਰਣ ਸਲਾਈਡ ਸ਼ੋਅ ਸੇਵਾ ਪ੍ਰਦਾਨ ਕਰਦਾ ਹੈ । ਸਾਨੂੰ ਸਿਰਫ ਲਿੰਕ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਲੋੜ ਹੁੰਦੀ ਹੈ ਅਤੇ ਉਹ ਕਿਸੇ ਵੀ ਥਾਂ `ਤੇ Presentation ਦੇਖ ਸਕਦੇ ਹਨ । ਅਜਿਹਾ ਕਰਨ ਲਈ ਕੋਈ ਖਾਸ ਸੈੱਟਅੱਪ ਜਾਂ ਫੀਸ ਦੇਣ ਦੀ ਜ਼ਰੂਰਤ ਨਹੀਂ ਹੁੰਦੀ । ਸਾਨੂੰ ਸਿਰਫ ਇੱਕ Windows Live account ਦੀ ਲੋੜ ਪੈਂਦੀ ਹੈ ।
ਪ੍ਰਸ਼ਨ 8, ਪੀ.ਪੀ. ਟੀ. ਪੈਕੇਜਿੰਗ Presentation ਕੀ ਹੁੰਦੀ ਹੈ ?
ਉੱਤਰ-ਕੁਝ Presentations ਦਰਸ਼ਕਾਂ ਨੂੰ ਇੱਕ ਸੀ. ਡੀ. ਦੇ ਰੂਪ ਵਿੱਚ ਵੰਡਣਾ ਜ਼ਿਆਦਾ ਬਿਹਤਰ ਰਹਿੰਦਾ ਹੈ । ਅਜਿਹੇ ਮਾਮਲਿਆਂ ਵਿੱਚ, ਅਸੀਂ ਇੱਕ ਸੀ. ਡੀ. ਪੈਕੇਜਿੰਗ ਬਣਾ ਸਕਦੇ ਹਾਂ ਜੋ ਇੱਕ ਸੀ. ਡੀ. ਵਿੱਚ brun (ਬਰਨ) ਕਰਕੇ ਵੰਡੇ ਜਾ ਸਕਦੇ ਹਨ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਪੀ.ਪੀ.ਟੀ. ਡਾਕੂਮੈਂਟ ਪਾਸਵਰਡ ਸੈੱਟ ਕਰਨਾ ਦੇ ਸਟੈਪ ਲਿਖੋ ।
ਉੱਤਰ-ਕਈ ਵਾਰ Presentation ਨੂੰ ਸੁਰੱਖਿਅਤ ਕਰਨ ਲਈ ਅਤੇ ਅਣਅਧਿਕਾਰਤ ਰੀਡਰ ਸਲਾਈਡ ਨੂੰ ਨਾ ਵੇਖ ਸਕਣ, ਪਾਵਰਪੁਆਇੰਟ ਯੂਜ਼ਰ ਨੂੰ Presentation ਨੂੰ ਸੁਰੱਖਿਅਤ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ।
  1. ਫਾਈਲ ਟੈਬ ਤੇ ਬੈਕਸਟੇਜ਼ view ‘ਤੇ ਜਾਓ ।
  2. Info ਸੈਕਸ਼ਨ ‘ਤੇ permission ਡਰਾਪ ਡਾਊਨ ‘ਤੇ ਕਲਿੱਕ ਕਰੋ ।
  3. ਪਾਸਵਰਡ ਸੁਰੱਖਿਅਤ ਕਰਨ ਲਈ ‘Encrypt With password’ ਚੁਣੋ ।
  4. ਇਨਕ੍ਰਿਪਟ ਡਾਕੂਮੈਟ ਡਾਇਲਾਗ (Encrypt Docement dialog) ਵਿੱਚ ਪਾਸਵਰਡ ਪਾਓ ।
  5. Confirm Password ਡਾਈਲਾਗ ਵਿੱਚ ਪਾਸਵਰਡ ਦੁਬਾਰਾ ਪਾਓ ।
  6. ਸਾਡੀ Presentation ਹੁਣ ਪਾਸਵਰਡ ਨਾਲ ਸੁਰੱਖਿਅਤ ਹੈ ਯੂਜ਼ਰ ਨੂੰ ਹੁਣ ਫਾਈਲ ਖੋਲਣ ਲਈ ਪਾਸਵਰਡ ਡਾਈਲਾਗ ਵਿੱਚ ਪਾਸਵਰਡ ਦੇਣਾ ਪਵੇਗਾ ।
ਪ੍ਰਸ਼ਨ 2. ਪੀ.ਪੀ. ਟੀ. ਏ. ਮੇਲ ਸਲਾਈਡ ਸ਼ੋਅ ਕੀ ਹੈ ? ਇਸ ਪ੍ਰੈਜਨਟੇਸ਼ਨ ਨੂੰ ਈ-ਮੇਲ ਕਰਨ ਦੇ ਪਗ ਲਿਖੋ ।
ਉੱਤਰ—ਪਾਵਰਪੁਆਇੰਟ ਯੂਜ਼ਰਾਂ ਨੂੰ Presentation ਈ-ਮੇਲ ਅਟੈਚਮੈਂਟ ਦੇ ਤੌਰ ‘ਤੇ ਵੀ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ । ਹਾਲਾਂਕਿ ਅਸੀਂ ਪ੍ਰੋਗਰਾਮ ਦੇ ਬਾਹਰੋਂ Presentation ਨੂੰ ਅਟੈਚ ਕਰ ਸਕਦੇ ਹਾਂ, ਪਾਵਰਪੁਆਇੰਟ ਤੋਂ ਸਿੱਧੇ ਈਮੇਲ ਭੇਜਣ ਦੀ ਸਮਰੱਥਾ ਕਾਫੀ ਸੁਵਿਧਾਜਨਕ ਹੈ ਇਹ ਇਸ ਲਈ ਹੈ, ਕਿਉਂਕਿ ਸਾਨੂੰ ਈਮੇਲ ਭੇਜਣ ਲਈ ਪਾਵਰਪੁਆਇੰਟ ਪ੍ਰੋਗਰਾਮ ਨੂੰ ਬੇਦ ਕਰਨ ਦੀ ਲੋੜ ਨਹੀਂ ਹੈ ।
ਪਾਵਰਪੁਆਇੰਟ ਤੋਂ ਇੱਕ ਈਮੇਲ ਭੇਜਣ ਦੇ ਸਟੈਪ :
1. ਫਾਈਲ ਟੈਬ ਬੈਕਸਟੇਜ਼ View ਤੇ ਜਾਓ ।
2. Save & Send ਤੇ ਕਲਿੱਕ ਕਰੋ, Send using email ਆਪਸ਼ਨ ਨੂੰ ਚੁਣੋ ਅਤੇ Send As Attachment ਬਟਨ ਤੇ ਕਲਿੱਕ ਕਰੋ ।
3. ਇਹ Out look Sendmail ਵਿੰਡੋ ਨੂੰ ਲਾਂਚ ਕਰਦਾ ਹੈ । ਜਿਸ ਵਿੱਚ Presentation ਇੱਕ ਅਟੈਚਮੈਂਟ ਦੀ ਤਰ੍ਹਾਂ ਜੁੜੀ ਹੁੰਦੀ ਹੈ । ਈਮੇਲਾਂ ਨੂੰ ਜੋੜ ਸਕਦੇ ਹਾਂ ਅਤੇ ਈਮੇਲ ਭੇਜ ਸਕਦੇ ਹਾਂ ।
4. ਅਸੀਂ recipient ਦੇ ਈ-ਮੇਲ ਭਰ ਸਕਦੇ ਹਾਂ ਅਤੇ email ਭੇਜ ਸਕਦੇ ਹਾਂ । Send As Attachment ਚੁਨਣ ਦੀ ਬਜਾਏ ਜੇਕਰ ਅਸੀਂ Send as pdf ਚੁਣਦੇ ਹਾਂ ਤਾਂ ਅਸੀਂ Attachment ਨੂੰ .pptx ਦੀ ਜਗ੍ਹਾ ਅਟੈਚਮੈਂਟ ਵਜੋਂ ਭੇਜ ਸਕਦੇ ਹਾਂ ।
ਪ੍ਰਸ਼ਨ 3. ਪ੍ਰੈਜਨਟੇਸ਼ਨ ਨੂੰ ਵੀਡੀਓ ਫਾਈਲ ਵਜੋਂ ਸੇਵ ਕਰਨ ਦੇ ਕਦਮਾਂ ਦੀ ਵਿਆਖਿਆ ਕਰੋ ।
ਉੱਤਰ—ਇੱਕ ਵੀਡੀਓ ਫਾਈਲ ਦੇ ਤੌਰ ਪ੍ਰੈਜਨਟੇਸ਼ਨ ਨੂੰ ਸੇਵ ਕਰਨ ਦੇ ਸਟੈੱਪ
  1. ਫਾਈਲ ਟੈਬ ਵਿੱਚ ਬੈਕ ਸਟੇਜ View ‘ਤੇ ਜਾਓ ।
  2. ਸੇਵ ਐਜ਼ ਡਾਇਲਾਗ ਨੂੰ ਖੋਲਣ ਲਈ ਸੇਵ ਐਜ਼ ‘ਤੇ ਕਲਿੱਕ ਕਰੋ ।
  3. ਫਾਈਲ ਨੂੰ ਸਹੀ ਨਾਮ ਦਿਓ ।
  4. ਸਹਾਇਕ ਫਾਈਲ ਕਿਸਮ ਦੀ ਸੂਚੀ ਵਿੱਚੋਂ ਫਾਈਲ ਕਿਸਮ .wmv ਚੁਣੋ ।
  5. ਵੀਡੀਓ ਬਣਾਉਣਾ ਇੱਕ ਦਮ ਹੋਣ ਵਾਲੀ ਪਕਿਰਿਆ ਨਹੀਂ ਹੈ, ਜਿਵੇਂ ਕਿ ਹੋਰ ਫਾਈਲ ਟਾਈਪਸ ਵਿੱਚ ਹੁੰਦਾ ਹੈ । ਪਾਵਰਪੁਆਇੰਟ ਨੂੰ ਵੀਡੀਓ ਫਾਈਲ ਬਣਾਉਣ ਦੀ ਜ਼ਰੂਰਤ ਪੈਂਦੀ ਹੈ । ਅਸੀਂ ਆਪਣੀ ਪ੍ਰੈਜਨਟੇਸ਼ਨ ਵਿੰਡੋ ਦੇ ਹੇਠਾਂ ਵੀਡੀਓ ਬਣਨ ਦੀ ਪ੍ਰਕਿਰਿਆ ਨੂੰ ਦੇਖ ਸਕਦੇ ਹਾਂ ।
  6. ਜਦੋਂ ਪ੍ਰੈਜਨਟੇਸ਼ਨ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਵੀਡੀਓ ਫਾਈਲ ਨੂੰ ਨਿਯਤ ਜਗ੍ਹਾ ’ਤੇ ਬਣ ਜਾਂਦੀ ਹੈ ।
ਪ੍ਰਸ਼ਨ 4. ਟੈਬ ਸਟਾਪ ਨੂੰ ਕਲੀਅਰ ਕਰਨ ਦੇ ਵੱਖ-ਵੱਖ ਪਗ ਲਿਖੋ ।
ਉੱਤਰ—ਅਸੀਂ ਵੱਖ-ਵੱਖ ਤਰੀਕਿਆਂ ਨਾਲ ਟੈਬ ਸਟਾਪ ਨੂੰ ਹਟਾ ਸਕਦੇ ਹਾਂ, ਸਭ ਤੋਂ ਅਸਾਨ ਹੈ ਰੂਲਰ ਤੇ ਜਾਓ ।ਟੈਬ ਸਟਾਪ ’ਤੇ ਕਲਿੱਕ ਕਰੋ ਅਤੇ ਹੋਲਡ ਕਰੋ ਅਤੇ ਇਸ ਨੂੰ ਡਾਕੂਮੈਂਟ ਵੱਲ ਹੇਠਾਂ ਖਿੱਚੋ । ਟੈਬ ਸਟਾਪ ਹਟ ਜਾਵੇਗਾ ।
ਟੈਬ ਸਟੈਪ ਤੇਜ਼ੀ ਨਾਲ ਹਟਾਉਣ ਲਈ ਅਤੇ ਨਵੀਂ ਸ਼ੁਰੂਆਤ ਕਰਨ ਲਈ :
1. ਹੋਮ ਟੈਬ ‘ਤੇ ਕਲਿੱਕ ਕਰੋ, ਪੈਰਾਗ੍ਰਾਫ ਡਾਇਲਾਗ ਬਾਕਸ ਲਾਂਚਰ ’ਤੇ ਕਲਿੱਕ ਕਰੋ ।
2. ਇੱਕ ਪੈਰਾਗ੍ਰਾਫ ਬਾਕਸ ਦਿਖਾਈ ਦੇਵੇਗਾ, ਡਾਇਲਾਗ ਬਾਕਸ ਦੇ ਹੇਠਾਂ ਖੱਬੇ ਪਾਸੇ ਟੈਬਜ਼ ਦੇ ਬਟਨ ’ਤੇ ਕਲਿੱਕ ਕਰੋ ।
3. ਇੱਕ ਟੈਬ ਡਾਇਲਾਗ ਬਾਕਸ ਦਿਖਾਈ ਦੇਵੇਗਾ ।
4. ਟੈਬ ਸਟਾਪ ਪੋਜੀਸ਼ਨ ਹੇਠਾਂ ਸੂਚੀ ਵਿੱਚ, ਟੈਬ ਸਟਾਪ ਪੋਜੀਸ਼ਨ ‘ਤੇ ਕਲਿੱਕ ਕਰੋ ਜੋ ਅਸੀਂ ਹਟਾਉਣਾ ਚਾਹੁੰਦੇ ਹਾਂ ਅਤੇ ਫੇਰ Clear ’ਤੇ ਕਲਿੱਕ ਕਰੋ । ਸਾਰੇ ।ਮੈਨੂਅਲ ਟੈਬ ਸਟਾਪਸ ਤੋਂ ਸਪੇਸ ਹਟਾਉਣ ਲਈ Clear All ’ਤੇ ਕਲਿੱਕ ਕਰੋ ।
5. OK ‘ਤੇ ਕਲਿੱਕ ਕਰੋ ।
ਪ੍ਰਸ਼ਨ 5. “ਸਪੈੱਲ ਚੈੱਕ” ਵਿਸ਼ੇਸ਼ਤਾ ਦਾ ਇਸਤੇਮਾਲ ਕਰਨ ਦੇ ਤਰੀਕੇ ਲਿਖੋ ।
ਉੱਤਰ—ਆਪਣੇ ਡਾਕੂਮੈਂਟ ਵਿਚ ਗ਼ਲਤੀਆਂ ਨੂੰ ਠੀਕ ਕਰਨ ਦਾ ਸਭ ਤੋਂ ਤੇਜ਼ ਤਰੀਕਾ ਇਹ ਹੈ :
1. ਕਰਸਰ ਨੂੰ ਗਲਤ ਸਪੈਲਿੰਗ ਵਾਲੇ ਸ਼ਬਦ ਉੱਤੇ ਲੈ ਜਾ ਕੇ Right ਕਲਿੱਕ ਕਰੋ ।
2. ਇੱਕ ਡਰਾਪ ਡਾਊਨ ਬਾਕਸ ਸ਼ਬਦ ਦੇ ਸਹੀ ਸਪੈਲਿੰਗ ਨਾਲ ਦਿਖਾਈ ਦੇਵੇਗਾ ।
3. ਉਸ ਸ਼ਬਦ ਨੂੰ ਹਾਈਲਾਈਟ ਕਰੋ ਤੇ Left ਕਲਿੱਕ ਕਰੋ ਜਿਸ ਨਾਲ ਅਸੀਂ ਸਹੀ ਸ਼ਬਦ ਨੂੰ ਬਦਲਣਾ ਚਾਹੁੰਦੇ ਹਾਂ ।ਵਧੇਰੇ ਵਿਆਪਕ ਸਪੈਲਿੰਗ ਅਤੇ ਵਿਆਕਰਨ ਦੀ ਜਾਂਚ ਕਰਨ ਲਈ, ਅਸੀਂ ਸਪੈਲਿੰਗ ਅਤੇ ਗ੍ਰਾਮਰ (Spelling and Grammar) ਵਿਸ਼ੇਸ਼ਤਾ ਦਾ ਉਪਯੋਗ ਕਰ ਸਕਦੇ ਹਾਂ ।
(i) Review ਟੈਬ ’ਤੇ ਕਲਿੱਕ ਕਰੋ ।
(ii) ਸਪੈਲਿੰਗ ਅਤੇ ਗ੍ਰਾਮਰ ਕਮਾਂਡ ‘ਤੇ ਕਲਿੱਕ ਕਰੋ ।
(iii) ਇੱਕ Spelling & Grammar ਬਾਕਸ ਦਿਖਾਈ ਦੇਵੇਗਾ ।
(iv) ਅਸੀਂ ਬਾਕਸ ਦੇ ਅੰਦਰ ਕੋਈ ਸਪੈਲਿੰਗ ਜਾਂ ਗ੍ਰਾਮਰ ਦੇ ਮੁੱਦੇ ਨੂੰ ਠੀਕ ਕਰ ਸਕਦੇ ਹਾਂ ।
ਪ੍ਰਸ਼ਨ 6. ਕਿਸੇ ਦਸਤਾਵੇਜ਼ ਨੂੰ ਪ੍ਰਿੰਟ ਕਰਨ ਦੇ ਕਦਮ ਲਿਖੋ ।
ਉੱਤਰ-1. ਫਾਈਲ ਟੈਬ ‘ਤੇ ਕਲਿੱਕ ਕਰੋ |
2. ਇੱਕ ਡਾਕੂਮੈਂਟ ਨੂੰ ਪ੍ਰਿੰਟ ਕਰਨ ਲਈ ਪ੍ਰਿੰਟ ਕਮਾਂਡ ’ਤੇ ਕਲਿੱਕ ਕਰੋ ।
3. ਆਪਣਾ ਡਾਕੂਮੈਂਟ ਪ੍ਰਿੰਟ ਕਰਨ ਲਈ ਪ੍ਰਿੰਟ ਬਟਨ ‘ਤੇ ਕਲਿੱਕ ਕਰੋ ।
4. ਇਹ ਛਾਪ ਡਾਊਨ ਚੁਣੇ ਹੋਏ ਪ੍ਰਿੰਟ ਨੂੰ ਦਿਖਾਉਂਦਾ ਹੈ । ਡੋਪ ਡਾਊਨ ਨੂੰ ਕਲਿੱਕ ਕਰਨ ਨਾਲ ਹੋਰ ਉਪਲੱਬਧ ਪ੍ਰਿੰਟਰ ਦਿਖਾਈ ਦੇਣਗੇ ।
5. ਇਹ ਛਾਪ ਡਾਊਨ ਮੀਨੂੰ ਵਿੱਚ ਚੁਣੀਆਂ ਹੋਈਆਂ ਸੈਟਿੰਗਜ਼ ਹਨ । ਸਾਨੂੰ ਸਿਰਫ ਇੱਕ ਵਿਸ਼ੇਸ਼ਤਾ ਦਾ ਨਾਮ ਵਿਖਾਉਣ ਦੀ ਬਜਾਏ, ਇਹ ਮੀਨੂੰ ਸਾਨੂੰ ਹਰੇਕ ਵਿਸ਼ੇਸ਼ਤਾ ਬਾਰੇ ਦੱਸਦਾ ਹੈ ਅਤੇ ਇਸਦਾ ਵਰਨਣ ਕਰਦਾ ਹੈ । ਇਹ ਸਾਡੀ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਕੀ ਅਸੀਂ ਆਪਣੀ ਸੈਟਿੰਗ ਨੂੰ ਬਦਲਣਾ ਚਾਹੁੰਦੇ ਹਾਂ ।
ਪ੍ਰਸ਼ਨ 7. ਪਾਵਰਪੁਆਇੰਟ ਵਿੱਚ ਟਰਾਂਜੀਸ਼ਨ ‘ਤੇ ਇਕ ਨੋਟ ਲਿਖੋ ।
ਉੱਤਰ—ਪਾਵਰਪੁਆਇੰਟ ਸਲਾਈਡ ਟਰਾਂਜੀਸ਼ਨ ਵਿਸ਼ੇਸ਼ਤਾ ਨੂੰ ਸਪੋਰਟ ਕਰਦੀ ਹੈ ਜੋ ਸਾਨੂੰ ਸਲਾਈਡ ਸ਼ੋਅ ਦੇ ਦੌਰਾਨ ਸਲਾਈਡਾਂ ਦੀ ਤਬਦੀਲੀ ਕਰਨ ਬਾਰੇ ਆਗਿਆ ਦਿੰਦਾ ਹੈ ।
ਪਾਵਰਪੁਆਇੰਟ ਪ੍ਰੈਜਨਟੇਸ਼ਨ ਜਿਸ ਵਿੱਚ ਹਰੇਕ ਸਲਾਈਡ ਦੇ ਦਰਮਿਆਨ ਸਪੈਸ਼ਲ ਇਫੈਕਟ ਹਨ, ਉਹ ਇਫੈਕਟ ਸਲਾਈਡ ਟਾਂਜੀਸ਼ਨ ਹਨ । ਇੱਕ ਟ੍ਰਾਂਜੀਸ਼ਨ ਸਾਧਾਰਨ ਸਲਾਈਡ Flashy Effect ਤੋਂ ਲੈ ਕੇ ਗੁੰਝਲਦਾਰ ਫਲੈਸ਼ੀ ਇਫੈਕਟ ਵੀ ਹੋ ਸਕਦੀ ਹੈ । ਇਸ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਪ੍ਰੈਜਨਟੇਸ਼ਨ ਦੇ ਸਟਾਈਲ ਮੁਤਾਬਕ ਕਿਸੇ ਵੀ ਟਾਂਜੀਸ਼ਨ ਦੀ ਚੋਣ ਕਰ ਸਕਦੇ ਹਾਂ । ਟ੍ਰਾਂਜੀਸ਼ਨ ਦੀ ਚੋਣ ਕਰਨ ਲਈ ਤਿੰਨ ਸ਼੍ਰੇਣੀਆਂ ਹਨ ਜਿਹੜੀਆਂ ਕਿ Transition Tab ‘ਤੇ ਮੌਜੂਦ ਹੁੰਦੀਆਂ ਹਨ :
1. Subtle (Slight Transitions)
2. Exciting (Strong Transitions)
3. Dynamic Content.
ਪ੍ਰਸ਼ਨ 8. ਐੱਮ.ਐੱਸ. ਪਾਵਰਪੁਆਇੰਟ ਵਿੱਚ ਸਲਾਈਡ-ਸ਼ੋਅ ਕੀ ਹੈ ਅਤੇ ਇਸ ਨੂੰ ਸ਼ੁਰੂ ਕਰਨ ਅਤੇ ਖਤਮ ਕਰਨ ਬਾਰੇ ਵਿਸਥਾਰ ਵਿਚ ਦੱਸੋ ।
ਉੱਤਰ—ਆਪਣੇ ਸਲਾਈਡ ਸ਼ੋਅ ਨੂੰ ਪੇਸ਼ ਕਰਨ ਲਈ, ਸਾਨੂੰ ਇਸਦੀ ਸ਼ੁਰੂਆਤ ਕਰਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਪਾਵਰਪੁਆਇੰਟ ਸਾਡੀ ਪਹਿਲੀ ਸਲਾਈਡ ਜਾਂ ਸਲਾਈਡ ਸ਼ੋਅ ਦੇ ਅੰਦਰ ਕਿਸੇ ਵੀ ਸਲਾਈਡ ਤੋਂ ਸਲਾਈਡ ਸ਼ੋਅ ਸ਼ੁਰੂ ਕਰਨ ਦੀ ਆਗਿਆ ਦਿੰਦਾ ਹੈ । ਇੱਕ ਵਾਰ ਸਲਾਈਡ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਸਲਾਈਡਾਂ ਤੇ ਅੱਗੇ ਵੱਧਣਾ ਹੈ ।
ਸਲਾਈਡ ਸ਼ੋਅ ਸ਼ੁਰੂ ਕਰਨਾ :
1. ਸਲਾਈਡ-ਸ਼ੋਅ ਟੈਬ ਦੀ ਚੋਣ ਕਰੋ |
2. ਸਲਾਈਡ-ਸ਼ੋਅ ਨੂੰ ਪਹਿਲੀ ਸਲਾਈਡ ਤੋਂ ਸ਼ੁਰੂ ਕਰਨ ਲਈ, ਗਰੁੱਪ ਵਿੱਚੋਂ ਕਮਾਂਡ ਦੀ ਵਰਤੋਂ ਕਰੋ । ਅਸੀਂ ਜਿਸ ਤੋਂ ਸਲਾਈਡ ਸ਼ੋਅ ਸ਼ੁਰੂ ਕਰਨਾ ਚਾਹੁੰਦੇ ਹਾਂ ਉਸ ਨੂੰ Start Slide Show Group ਵਿੱਚੋਂ From current slide ’ਤੇ ਕਲਿੱਕ ਕਰਕੇ ਚੁਣ ਸਕਦੇ ਹਾਂ । ਇਹ Option ਉਸ ਸਮੇਂ ਸੁਵਿਧਾਜਨਕ ਹੈ ਜੇ ਅਸੀਂ ਕੁਝ ਸਲਾਈਡਾਂ ਨੂੰ ਵੇਖਣਾ ਜਾਂ ਪੇਸ਼ ਕਰਨਾ ਚਾਹੁੰਦੇ ਹਾਂ । ਸਲਾਈਡ ਸ਼ੋਅ ਦੀ ਸ਼ੁਰੂਆਤ ਕਰਨ ਦਾ ਦੂਜਾ Option ਵਿੰਡੋ ਦੇ ਹੇਠਾਂ ਸਥਿਤੀ ਸਟੇਟਸ ਬਾਰ ਉੱਤੇ ਸੱਜੇ ਪਾਸੇ Slide Show View ਉੱਤੇ ਕਲਿੱਕ ਕਰਨਾ ਹੈ :
ਇੱਕ ਸਲਾਈਡ ਸ਼ੋਅ ਨੂੰ ਰੋਕਣ ਜਾਂ ਖਤਮ ਕਰਨ ਲਈ ਅਸੀਂ ਪ੍ਰੈਜਨਟੇਸ਼ਨ ਖਤਮ ਕਰਨ ਲਈ ਆਪਣੇ ਕੀਬੋਰਡ ਤੋਂ ESC ਕੀਜ਼ ਦਬਾ ਸਕਦੇ ਹਾਂ । ਪਾਵਰਪੁਆਇੰਟ ਵਿੱਚ ਸਲਾਈਡ ਸ਼ੋਅ ਦੀ ਸੈਟਿੰਗ ਅਤੇ ਚਲਾਉਣ ਲਈ ਕਈ ਆਪਸ਼ਨਾਂ ਮੌਜੂਦ ਹਨ । ਅਸੀਂ ਇੱਕ ਆਟੋਮੈਟਿਕ ਪ੍ਰੈਜਨਟੇਸ਼ਨ ਬਣਾ ਸਕਦੇ ਹਾਂ ਜੋ ਇੱਕ ਕਿਊਸਕ ਕਾਊਂਟਰ ‘ਤੇ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ । ਸਲਾਈਡ ਸ਼ੋਅ ਸੈੱਟਅੱਪ ਆਪਸ਼ਨ ਤੱਕ ਪਹੁੰਚ ਕਰਨ ਲਈ :
1. ਸਲਾਈਡ ਸ਼ੋਅ ਟੈਬ ਚੁਣੋ ।
2. ਸੈੱਟ ਅੱਪ ਸ਼ੋਅ ਕਮਾਂਡ ’ਤੇ ਕਲਿੱਕ ਕਰੋ ।
3. ਸੈੱਟ ਅੱਪ ਸ਼ੋਅ ਡਾਇਲਾਗ ਬਾਕਸ ਦਿਖਾਈ ਦੇਵੇਗਾ । ਸਲਾਈਡ ਸ਼ੋਅ ਦੀ ਸੈਟਿੰਗ ਅਤੇ ਚਲਾਉਣ ਲਈ ਉਪਲੱਬਧ ਆਪਸ਼ਨਾਂ ਵਿੱਚੋਂ ਕਿਸੇ ਬਟਨ ‘ਤੇ ਕਲਿੱਕ ਕਰੋ |
4. ਸਲਾਈਡ ਸ਼ੋਅ ਦੀ ਸੈਟਿੰਗਜ਼ ਨੂੰ ਲਾਗੂ ਕਰਨ ਲਈ Ok ’ਤੇ ਕਲਿੱਕ ਕਰੋ

The Complete Educational Website

Leave a Reply

Your email address will not be published. Required fields are marked *