PSEB 10th Class Computer Solutions Chapter 2 ਐਚ ਟੀ ਐਮ ਐਲ ਫੰਡਾਮੈਂਟਲਜ਼

PSEB 10th Class Computer Solutions Chapter 2 ਐਚ ਟੀ ਐਮ ਐਲ ਫੰਡਾਮੈਂਟਲਜ਼

PSEB Solutions for Class 10 Computer Chapter 2 ਐਚ ਟੀ ਐਮ ਐਲ ਫੰਡਾਮੈਂਟਲਜ਼

Computer Guide for Class 10 PSEB ਐਚ ਟੀ ਐਮ ਐਲ ਫੰਡਾਮੈਂਟਲਜ਼ Textbook Questions and Answers

ਜਾਣ-ਪਛਾਣ

HTML ਇਕ ਵਿਲੱਖਣ ਭਾਸ਼ਾ ਹੈ । ਇਹ ਇਕ ਸਾਧਾਰਨ ਅਤੇ ਟੈਕਸਟ-ਬੇਸਡ ਭਾਸ਼ਾ ਹੈ । ਇਸ ਦੀ ਵਰਤੋਂ ਵੈੱਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ । HTML ਡਾਕੂਮੈਂਟ ਇਕ ਸਾਧਾਰਨ ਟੈਕਸਟ ਐਡੀਟਰ (ਜਿਵੇਂਕਿ Notepad) ਵਿਚ ਤਿਆਰ ਕੀਤਾ ਜਾ ਸਕਦਾ ਹੈ ।
ਵੈੱਬ ਪੇਜ਼ਾਂ ਦੇ ਮੇਲ ਨਾਲ ਵੈੱਬਸਾਈਟ ਬਣਦੀ ਹੈ । ਵੈੱਬਸਾਈਟਾਂ ਆਨ-ਲਾਈਨ ਸੂਚਨਾ ਦਾ ਇਕ ਵਿਲੱਖਣ ਸੰਸਾਰ ਹਨ । ਇਹ ਇੰਟਰਨੈੱਟ ਉੱਤੇ ਉਪਲੱਬਧ ਹੁੰਦੀਆਂ ਹਨ । ਹਾਈਪਰ ਟੈਕਸਟ (Hyper Text) ਵੈਬਸਾਈਟ ਉੱਤੇ ਨਜ਼ਰ ਆਉਣ ਵਾਲੀ ਹਰੇਕ ਸੂਚਨਾ ਦਾ ਮੂਲ ਕੇਂਦਰ ਹੁੰਦਾ ਹੈ ।

HTML ਦਾ ਇਤਿਹਾਸ

HTML ਦੀ ਪੇਸ਼ਕਸ਼ ਟਿਮ ਬਰਨਰਸ ਲੀ ਨੇ Cern, ਜਨੇਵਾ ਵਿਚ 1989 ਵਿਚ ਕੀਤੀ । 1960 ਦੇ ਦਹਾਕੇ ਵਿਚ General Markup Language ਦਾ ਡਿਜਾਈਨ ਪੇਸ਼ ਕੀਤਾ ਗਿਆ ਸੀ । 1980 ਦੇ ਦਹਾਕੇ ਵਿਚ Standard General Markup Language ਦੀ ਸ਼ੁਰੂਆਤ ਕੀਤੀ ਗਈ ਸੀ ।

ਐਚ ਟੀ ਐਮ ਐਲ

HTML ਦਾ ਪੂਰਾ ਨਾਮ ਹੈ—ਹਾਈਪਰ ਟੈਕਸਟ ਮਾਰਕਅਪ ਲੈਂਗੁਏਜ (Hyper Text Markup Language) । ਇਹ ਇਕ ਸਾਧਾਰਨ ਭਾਸ਼ਾ ਹੈ । ਇਹ ਟੈਕਸਟ ਬੇਸ ਹੁੰਦੀ ਹੈ । ਇਸ ਦੀ ਵਰਤੋਂ ਵੈੱਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਵੈੱਬ ਪੇਜਾਂ ਨੂੰ ਵੈੱਬ ਡਾਕੂਮੈਂਟ ਕਿਹਾ ਜਾਂਦਾ ਹੈ । ਵੈੱਬ ਡਾਕੂਮੈਂਟਸ ਦੇ ਮੇਲ ਨਾਲ ਵੈੱਬਸਾਈਟ (Website) ਦਾ ਨਿਰਮਾਣ ਹੁੰਦਾ ਹੈ ।
HTML = Hyper Text Markup Language
ਇਹਨਾਂ ਚਾਰ ਸ਼ਬਦਾਂ ਦੇ ਆਪਣੇ ਆਪ ਵਿਚ ਕੁਝ ਖ਼ਾਸ ਮਤਲਬ ਹਨ । ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਮਤਲਬ ਸਮਝਦੇ ਹਾਂ ।
Hyper Text -Hyper Text ਦਾ ਮਤਲਬ ਹੈ ਉਹ ਟੈਕਸਟ ਜਾਂ ਸ਼ਬਦ ਜੋ ਇਕ ਲਿੰਕ ਦੇ ਤੌਰ ‘ਤੇ ਕੰਮ ਕਰਦਾ ਹੈ । ਇਸ ਲਿੰਕ ‘ਤੇ ਕਲਿੱਕ ਕਰਕੇ ਅਸੀਂ ਕਿਸੇ ਹੋਰ ਵੈੱਬ ਪੇਜ ਨੂੰ ਦੇਖ ਸਕਦੇ ਹਾਂ । Markup-Markup ਦਾ ਮਤਲਬ ਹੈ ਕਿ ਚਿੰਨ੍ਹਾਂ ਅਤੇ ਅੱਖਰਾਂ ਦੇ ਖ਼ਾਸ ਕ੍ਰਮ ਦੀ ਵਰਤੋਂ ਕਰਕੇ ਕਿਸੇ
ਖ਼ਾਸ ਤਰ੍ਹਾਂ ਦਾ ਟੈਕਸਟ ਫਾਰਮੈਟ ਤਿਆਰ ਕਰਨਾ । ਇਸ ਵਿਚ ਹੋਰ ਦਸਤਾਵੇਜ਼ਾਂ ਨਾਲ ਜੁੜੇ ਲਿੰਕ ਵੀ ਸ਼ਾਮਿਲ ਹੁੰਦੇ ਹਨ । ਇਸ ਵਾਸਤੇ ਅਸੀਂ ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਉਹ ਵੈੱਬ ਬ੍ਰਾਊਜ਼ਰ ਨੂੰ ਦੱਸਦੇ ਹਨ ਕਿ ਇਹਨਾਂ ਸ਼ਬਦਾਂ ਨੂੰ ਕਿਸ ਤਰ੍ਹਾਂ ਦਿਖਾਉਣਾ ਹੈ ।
Language-Language ਦਾ ਮਤਲਬ ਇਕ ਆਮ ਭਾਸ਼ਾ ਦੇ ਮਤਲਬ ਦੇ ਸਮਾਨ ਹੈ । ਇਸ ਦਾ ਮਤਲਬ ਹੈ ਚਿੰਨ੍ਹਾਂ ਅਤੇ ਨਿਯਮਾਂ ਦਾ ਸਮੂਹ ਜਿਸ ਨਾਲ ਅਸੀਂ ਕਿਸੇ ਕਿਸਮ ਦਾ ਸੰਚਾਰ ਕਰ ਸਕਦੇ ਹਾਂ । ਵੈੱਬ ਪੇਜ ਦੇ ਕਈ ਭਾਗ ਹੁੰਦੇ ਹਨ ਜਿਵੇਂ ਕਿ ਪੇਜ ਫਾਈਲ, ਪੈਰਾਗ੍ਰਾਫ, ਲਿਸਟ, ਟੇਬਲ ਅਤੇ ਪਿਕਚਰ ਆਦਿ । ਹਰੇਕ ਭਾਗ ਨੂੰ ਟੈਗ (Tag) ਵਿਚ ਲਿਖਿਆ ਜਾਂਦਾ ਹੈ । ਟੈਗ ਦੱਸਦੇ ਹਨ ਕਿ ਵੈੱਬ ਪੇਜ ਦਾ ਭਾਗ ਹੈਡਿੰਗ, ਲਿਸਟ, ਪੈਰਾਗ੍ਰਾਫ ਆਦਿ ਵਿਚੋਂ ਕਿਹੜਾ ਹੈ । ਵੈੱਬ ਪੇਜ ਵਿਚ ਟੈਕਸਟ ਦੇ ਨਾਲ ਨਾਲ ਪਿਕਚਰ, ਆਵਾਜ਼ ਅਤੇ ਮੂਵੀ ਵੀ ਦਾਖ਼ਲ ਕੀਤੀ ਜਾ ਸਕਦੀ ਹੈ ।

ਡਾਕੂਮੈਂਟ ਦੀ ਬਣਤਰ

HTML ਡਾਕੂਮੈਂਟ ਦੀ ਬਣਤਰ ਨੂੰ ਸਮਝਣਾ ਬਹੁਤ ਆਸਾਨ ਹੈ । ਪੂਰਾ ਡਾਕੂਮੈਂਟ <HTML> ਅਤੇ </HTML> ਟੈਗਜ਼ ਦੇ ਵਿਚਕਾਰ ਲਿਖਿਆ ਜਾਂਦਾ ਹੈ । ਇਸ ਵਿਚ <Head>, <Body>, <Title> ਆਦਿ ਟੈਗਜ਼ ਲਿਖੇ ਜਾਂਦੇ ਹਨ । ਹੇਠਾਂ HTML ਡਾਕੂਮੈਂਟ ਦੀ ਬਣਤਰ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ—
<Html>
<Head>
……………..
…………….
</Head>
<Body>
……………..
…………….
</Body>
</Html>

HTML ਦਸਤਾਵੇਜ਼ ਬਣਾਉਣਾ

HTML ਦਸਤਾਵੇਜ਼ ਨੂੰ ਕਿਸੇ ਵੀ ਟੈਕਸਟ ਐਡੀਟਰ ਵਿਚ ਬਣਾਇਆ ਜਾ ਸਕਦਾ ਹੈ । ਉਸਨੂੰ ਬਣਾਉਣ ਤੋਂ ਬਾਅਦ .html ਐਕਸਟੈਂਸ਼ਨ ਨਾਲ ਸੇਵ ਕਰਨਾ ਹੁੰਦਾ ਹੈ । ਜ਼ਿਆਦਾਤਰ ਇਸ ਵਾਸਤੇ Notepad ਦੀ ਵਰਤੋਂ ਕੀਤੀ ਜਾਂਦੀ ਹੈ—

ਵੈੱਬ ਬ੍ਰਾਊਜ਼ਰ

ਵੈੱਬ ਬ੍ਰਾਊਜ਼ਰ ਉਸ ਸਾਫਟਵੇਅਰ ਨੂੰ ਕਹਿੰਦੇ ਹਨ ਜਿਸ ਦੀ ਵਰਤੋਂ ਵੈੱਬ ਪੇਜ ਦੇਖਣ ਵਾਸਤੇ ਕੀਤੀ ਜਾਂਦੀ ਹੈ । ਅਸੀਂ ਇੰਟਰਨੈਟ ਤੇ ਸਾਰੀਆਂ ਵੈੱਬ ਸਾਈਟਾਂ ਇਸ ਦੀ ਮਦਦ ਨਾਲ ਹੀ ਸਫਰ ਕਰ ਸਕਦੇ ਹਾਂ ।

ਟੈਗ ਦੀਆਂ ਕਿਸਮਾਂ

ਟੈਗ ਕੁਝ ਖਾਸ ਨਿਰਦੇਸ਼ ਹੁੰਦੇ ਹਨ । ਇਨ੍ਹਾਂ ਦੀ ਵਰਤੋਂ HTML ਡਾਕੂਮੈਂਟ ਵਿਚ ਕੀਤੀ ਜਾਂਦੀ ਹੈ । ਟੈਗ ਬ੍ਰਾਊਜ਼ਰ (Browser) ਨੂੰ ਕਿਸੇ ਵਿਸ਼ੇਸ਼ ਕਾਰਜ ਨੂੰ ਕਰਨ ਬਾਰੇ ਨਿਰਦੇਸ਼ ਦਿੰਦੇ ਹਨ । ਟੈਗ ਦੋ ਪ੍ਰਕਾਰ ਦੇ ਹੁੰਦੇ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ—
1. ਕੰਟੇਨਰ ਟੈਗ (Container Tag)
2. ਐਂਪਟੀ ਟੈਗ (Empty Tag) |
1. ਕੰਟੇਨਰ ਟੈਗ (Container Tag)—ਇਹ ਡਾਕੂਮੈਂਟ ਵਿਚ ਦੋ ਵਾਰ ਵਰਤੇ ਜਾਂਦੇ ਹਨ । ਟੈਕਸਟ ਨੂੰ ਟੈਗਜ਼ ਦੇ ਜੋੜੇ ਦੇ ਵਿਚਕਾਰ ਲਿਖਿਆ ਜਾਂਦਾ ਹੈ । ਇਨ੍ਹਾਂ ਨੂੰ ਪੇਅਰ (Pair) ਟੈਗ ਜਾਂ (Companion) ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ ।
2. ਐਂਪਟੀ ਟੈਗ (Empty Tag)—ਐਂਪਟੀ ਟੈਗ ਇਕੱਲਾ ਟੈਗ ਹੁੰਦਾ ਹੈ । ਇਸ ਨੂੰ ਸਿੰਗੂਲਰ (Singular) ਟੈਗ ਵੀ ਕਿਹਾ ਜਾਂਦਾ ਹੈ । ਇਸ ਦਾ ਕੋਈ ਸਾਥੀ ਟੈਗ ਨਹੀਂ ਹੁੰਦਾ । ਕਲੋਜ਼ਿੰਗ ਜਾਂ ਸਮਾਪਤੀ ਟੈਗ ਦੀ ਵਰਤੋਂ ਇਸ ਵਿਚ ਉੱਕਾ ਹੀ ਨਹੀਂ ਹੁੰਦੀ ।
ਕੰਟੇਨਰ ਟੈਗ ਐਂਪਟੀ ਟੈਗ
1. ਕੰਟੇਨਰ ਟੈਗ ਜੋੜਿਆਂ ਵਿਚ ਹੁੰਦੇ ਹਨ ।
2. ਇਹ ਕਿਸੇ ਟੈਕਸਟ ‘ਤੇ ਆਪਣਾ ਕੰਮ ਕਰਦੇ ਹਨ ।
3. ਇਨ੍ਹਾਂ ਵਿਚ ਖ਼ਤਮ ਹੋਣ ਵਾਲਾ ਟੈਗ ਦੇਣਾ ਜ਼ਰੂਰੀ ਹੈ ।
4. ਆਪਣੇ ਜੋੜੀਦਾਰ ਤੋਂ ਬਗ਼ੈਰ ਇਹ ਅਧੂਰੇ ਹਨ ।
1. ਐਂਪਟੀ ਟੈਗ ਇਕੱਲੇ ਹੁੰਦੇ ਹਨ ।
2. ਇਕ ਟੈਕਸਟ ਵਾਸਤੇ ਥਾਂ ਦੀ ਵਿਵਸਥਾ ਕਰਦੇ ਹਨ ।
3. ਇਨ੍ਹਾਂ ਵਿਚ ਇਸ ਪ੍ਰਕਾਰ ਦਾ ਕੋਈ ਟੈਗ ਨਹੀਂ ਹੁੰਦਾ ।
4. ਇਹ ਆਪਣੇ ਆਪ ਵਿਚ ਪੂਰੇ ਹੁੰਦੇ ਹਨ ।
◆ ਹੋਮ ਪੇਜ (Home Page)–ਹੋਮ ਪੇਜ ਵੈੱਬਸਾਈਟ ਦਾ ਪਹਿਲਾ ਪੇਜ ਹੁੰਦਾ ਹੈ । ਇਹ ਵੈੱਬ ਸਾਈਟ ਬਾਰੇ ਜਾਣ-ਪਛਾਣ ਕਰਵਾਉਂਦਾ ਹੈ । ਇਸ ਉੱਤੇ ਕਈ ਪ੍ਰਕਾਰ ਦੇ ਲਿੰਕ ਹੁੰਦੇ ਹਨ ਜੋ ਬਾਕੀ ਵੈੱਬ ਪੇਜਾਂ ਨਾਲ ਸੰਬੰਧ ਸਥਾਪਿਤ ਕਰਦੇ ਹਨ ।
◆ ਵੈੱਬ ਪੇਜ ਦੇਖਣਾ (Looking at the Web Page)—ਵੈੱਬ ਪੇਜ ਦੇਖਣ ਲਈ ਕਿਸੇ ਵੈੱਬ ਬ੍ਰਾਊਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ । ਇੰਟਰਨੈੱਟ ਐਕਸਪਲੋਰਰ ਇਕ ਆਮ ਵਰਤੋਂ ਵਾਲਾ ਵੈੱਬ ਬ੍ਰਾਊਜ਼ਰ ਹੈ ।

ਹੈੱਡ ਟੈਗ

ਹੈੱਡ ਟੈਗ ਵਿਚ ਹੈਡਰ ਸੂਚਨਾ ਹੁੰਦੀ ਹੈ । ਡਾਕੂਮੈਂਟ ਟਾਈਟਲ ਹੈੱਡ ਟੈਗ ਵਿਚ ਲਿਖਿਆ ਜਾਂਦਾ ਹੈ ।ਇਹ ਜੋੜੇ (Pair) ਦੇ ਰੂਪ ਵਿਚ ਮਿਲਦਾ ਹੈ । ਹੈਡ ਟੈਗ ਵੈੱਬ ਪੇਜ ਲਈ ਕਾਫੀ ਮਹੱਤਵਪੂਰਨ ਸਮਝਿਆ ਜਾਂਦਾ ਹੈ। ਇਹ ਕੰਟੇਨਰ ਟੈਗ ਹੈ ।
◆ ਟਾਈਟਲ ਟੈਗ (Title Tagਟਾਈਟਲ ਟੈਗ ਦੀ ਮੱਦਦ ਨਾਲ ਵੈੱਬ ਪੇਜ ਦਾ ਸਿਰਲੇਖ (Title) ਲਿਖਿਆ ਜਾਂਦਾ ਹੈ । ਇਹ ਇਕ ਕੰਟੇਨਰ ਟੈਗ ਹੈ ।
◆ ਬਾਡੀਟੈਗ (Body Tag)—ਇਹ ਇਕ ਕੰਟੇਨਰ ਟੈਗ ਹੈ । ਇਸਦੀ ਵਰਤੋਂ ਡਾਕੂਮੈਂਟ ਬਾਡੀ ਦਿਖਾਉਣ ਲਈ ਕੀਤੀ ਜਾਂਦੀ ਹੈ ।

ਟੈਗ ਅਤੇ ਐਟਰੀਬਿਊਟਸ

ਟੈਗ ਅਤੇ ਐਟਰੀਬਿਊਟ ਵਿੱਚ ਅੰਤਰ –
ਟੈਗ ਐਟਰੀਬਿਊਟਸ
1. ਟੈਗਸ ਵਿੱਚ ਅਜਿਹੇ ਐਲੀਮੈਂਟਸ ਹੁੰਦੇ ਹਨ ਜੋ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਸੂਚਨਾ ਨੂੰ ਕਿਸ ਤਰ੍ਹਾਂ ਪ੍ਰੋਸੈਸ ਜਾਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ । ਇਸ ਵਿੱਚ ਦੋ ਟੈਗ ਸ਼ੁਰੂਆਤੀ ਟੈਗ <TAG> ਅਤੇ ਅੰਤਿਮ ਟੈਗ </TAGS> ਹੁੰਦੇ ਹਨ ਜੋਕਿ ਇੱਕ ਐਲੀਮੈਂਟ ਦੀ ਸ਼ੁਰੂਆਤ ਅਤੇ ਅੰਤ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ । 1. ਇੱਕ ਐਟਰੀਬਿਊਟਸ ਐਲੀਮੈਂਟ ਦੀ ਅਜਿਹੀ ਪ੍ਰੋਪਰਟੀ ਨੂੰ ਦਰਸਾਉਂਦਾ ਹੈ ਜਿਸ ਵਿੱਚ ਉਸ ਟੈਗ ਨਾਲ ਸੰਬੰਧਿਤ ਵਿਸ਼ੇਸ਼ਤਾ ਦਰਸਾਈ ਜਾਂਦੀ ਹੈ ਅਤੇ ਇਹ ਟੈਗ ਦੇ ਸ਼ੁਰੂਆਤੀ ਟੈਗ ਵਿੱਚ ਦਰਸਾਈ ਜਾਂਦੀ ਹੈ ।
2. ਟੈਗਜ਼ ਵਿੱਚ ਟੈਗ ਦੇ ਨਾਲ ਉਸ ਦੀਆਂ ਵਿਸ਼ੇਸ਼ਤਾਵਾਂ ਵੀ ਹੋ ਸਕਦੀਆਂ ਹਨ । 2. ਐਟਰੀਬਿਊਟਸ ਐਲੀਮੈਂਟ ਦੇ ਸ਼ੁਰੂਆਤੀ ਟੈਗ ਦਾ ਭਾਗ ਹੁੰਦਾ ਹੈ ।
3. ਇਹ ਦੋ ਤਰ੍ਹਾਂ ਦੇ ਹੁੰਦੇ ਹਨ : ਐਂਪਟੀ ਟੈਗ ਅਤੇ ਕੰਟੇਨਰ ਟੈਗ | 3. ਐਂਟਰੀਬਿਊਟਸ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ‘ਤੇ ਨਿਰਭਰ ਕਰਦੀਆਂ ਹਨ । ਭਾਵ ਕਿ ਹਰੇਕ ਟੈਗ ਦੇ ਐਟਰੀਬਿਊਟ ਦੀ ਸੰਖਿਆ ਅਲੱਗ-ਅਲੱਗ ਹੁੰਦੀ ਹੈ ।
4. ਉਦਾਹਰਨ <Table> ਇੱਥੇ ਟੇਬਲ ਇੱਕ ਟੈਗ ਹੈ । 4. ਉਦਾਹਰਨ <Table Border=”3’’> ਇੱਥੇ ਟੇਬਲ ਇੱਕ ਟੈਗ ਹੈ ਅਤੇ ਬਾਰਡਰ ਇੱਕ ਐਟਰੀਬਿਊਟ ਹੈ ।

Body Tag

ਟੈਗ ਵੈੱਬ ਬ੍ਰਾਊਜ਼ਰ ਵਿੱਚ ਵੈੱਬ ਪੇਜ ਵਿੱਚ ਲੋਡ ਹੋਣ ਤੇ ਵੈੱਬ ਬ੍ਰਾਊਜ਼ਰ ਤੇ ਪ੍ਰਦਰਸ਼ਿਤ ਕਰਨ ਵਾਲੀ ਅਸਲ ਜਾਣਕਾਰੀ ਰੱਖਦਾ ਹੈ । ਇਸ ਵਿੱਚ ਟੈਕਸਟ, ਚਿੱਤਰ, ਆਡੀਓ, ਵੀਡੀਓ ਆਦਿ ਦੇ ਤੱਤ ਜਾਂ ਕੰਨਟੈਟ ਸ਼ਾਮਿਲ ਹੋ ਸਕਦੇ ਹਨ । ਇਹ ਕੰਨਟੈਟ <BODY> ਅਤੇ </BODY> ਟੈਗਸ ਦੇ ਵਿਚਕਾਰ ਪ੍ਰਭਾਸ਼ਿਤ ਹੁੰਦੀ ਹੈ । ਇਹ ਇੱਕ ਕੰਟੇਨਰ ਟੈਗ ਹੈ ।

ਹੈਡਿੰਗ ਟੈਗ

ਹੈਡਿੰਗ ਟੈਗ ਦੀ ਵਰਤੋਂ ਹੈਡਿੰਗ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ । ਹੈਡਿੰਗ ਦੇ ਕੱਲ ਛੇ ਪੱਧਰ (levels) ਹੁੰਦੇ ਹਨ । ਇਹ ਪੱਧਰ (Level) ਹੈਡਿੰਗ 1 ਤੋਂ ਹੈਡਿੰਗ 6 ਤਕ ਹੁੰਦੇ ਹਨ । ਹੈਡਿੰਗ ਦੇ ਸਾਰੇ ਪੱਧਰਾਂ ਦਾ ਫੌਂਟ ਇੱਕੋ ਜਿਹਾ ਹੁੰਦਾ ਹੈ ਪਰ ਜਿਵੇਂ ਜਿਵੇਂ ਹੈਡਿੰਗ 1 ਤੋਂ ਹੈਡਿੰਗ 6 ਵੱਲ ਜਾਂਦੇ ਹਨ ਤਾਂ ਫੌਂਟ ਆਕਾਰ ਘੱਟਦਾ ਜਾਂਦਾ ਹੈ ।
◆ ਪੈਰਾਗ੍ਰਾਫ ਟੈਗ (Paragraph Tag)—ਪੈਰਾਗ੍ਰਾਫ HTML ਦੀ ਮੂਲ ਰਚਨਾ ਹੈ । ਪੈਰਾਗ੍ਰਾਫ ਨੂੰ <P> ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ ਅਤੇ </P> ਟੈਗ ਨਾਲ ਬੰਦ ਕੀਤਾ ਜਾਂਦਾ ਹੈ । ਜਿੱਥੇ ਕਿਸੇ ਲਾਈਨ ਨੂੰ ਛੱਡ ਕੇ ਅਗਲੀ ਲਾਈਨ ਉੱਤੇ ਜਾਣਾ ਹੋਵੇ, ਉੱਥੇ <P> ਟੈਗ ਵਰਤਿਆ ਜਾਂਦਾ ਹੈ ।
◆ ਲਾਈਨ ਬਰੇਕ (Line Break)—ਲਾਈਨ ਬਰੇਕ ਟੈਗ ਦੀ ਵਰਤੋਂ ਟੈਕਸਟ ਟੈਗ ਨੂੰ ਵੀ ਨਵੀਂ ਲਾਈਨ ਉੱਤੇ ਸ਼ੁਰੂ ਕਰਨ ਲਈ ਕੀਤੀ ਜਾਂਦੀ ਹੈ । ਇਹ ਟੈਗ ਪੈਰਾਗ੍ਰਾਫ਼ ਟੈਗ ਦੀ ਤਰ੍ਹਾਂ ਖ਼ਾਲੀ ਲਾਈਨ ਨਹੀਂ ਛੱਡਦਾ । ਲਾਈਨ ਬਰੇਕ ਟੈਗ ਵਿਚ ਟੈਕਸਟ ਜੰਪ ਕਰ ਕੇ ਨਵੀਂ ਲਾਈਨ ਦੇ ਸ਼ੁਰੂ ਵਿਚ ਚਲਾ ਜਾਂਦਾ ਹੈ ।ਲਾਈਨ ਬਰੇਕ ਲਈ <BR> ਟੈਗ ਵਰਤਿਆ ਜਾਂਦਾ ਹੈ ।
◆ ਫੌਂਟ ਬਦਲਣਾ (Changing Font)—ਫੌਂਟ ਟੈਕਸਟ ਦਾ ਪਹਿਲਾਂ ਤੋਂ ਪਰਿਭਾਸ਼ਿਤ ਸਟਾਈਲ (ਢੰਗ) ਅਤੇ ਆਕਾਰ ਹੁੰਦਾ ਹੈ ।ਫੌਂਟ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਪਹਿਲੀ Style (ਸਟਾਈਲ), ਦੂਜੀ Size (ਸਾਈਜ਼) ਅਤੇ ਤੀਜੀ Color (ਕਲਰ) । Font Style ਤਿੰਨ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ । ਇਹ ਹਨ—Bold (ਬੋਲਡ), Italic (ਈਟੈਲਿਕ) ਅਤੇ Underline (ਅੰਡਰਲਾਈਨ) । Font Size ਟੈਕਸਟ ਦੇ ਆਕਾਰ ਨਾਲ ਸੰਬੰਧਿਤ ਹੈ । ਇਸੇ ਪ੍ਰਕਾਰ Font Color ਟੈਕਸਟ ਦੇ ਵੱਖ-ਵੱਖ ਰੰਗਾਂ ਨਾਲ ਸੰਬੰਧਿਤ ਹੈ ।
◆ ਮਾਰਕੀਓ (Marquee)—ਮਾਰਕੀਓ ਕੰਟੇਨਰ ਟੈਗ ਹੈ । ਇਸ ਦੀ ਵਰਤੋਂ ਟੈਕਸਟ ਨੂੰ ਗਤੀਮਾਨ ਕਰਨ ਲਈ ਕੀਤੀ ਜਾਂਦੀ ਹੈ ।

ਲਿਸਟਾਂ

ਲਿਸਟਾਂ ਸੰਬੰਧਿਤ ਭਾਗਾਂ ਦਾ ਇਕੱਠ ਹੁੰਦੀਆਂ ਹਨ । ਦੂਸਰੇ ਸ਼ਬਦਾਂ ਵਿਚ ਇਹ ਇੱਕੋ ਵਰਗੀਆਂ ਚੀਜ਼ਾਂ ਦੀ ਸੂਚੀ ਹੁੰਦੀ ਹੈ । ਇਹ ਬਲਾਕ-ਫਾਰਮੈਟਿਡ ਭਾਗ ਹੁੰਦੇ ਹਨ ਜਿਹੜੇ ਬਲਾਕ ਦੀ ਬਣਤਰ ਦੱਸਦੇ ਹਨ । HTML ਵਿਚ ਹੇਠਾਂ ਲਿਖੀਆਂ ਤਿੰਨ ਪ੍ਰਕਾਰ ਦੀਆਂ ਲਿਸਟਾਂ ਹੁੰਦੀਆਂ ਹਨ—
1. ਅਨ-ਆਰਡਰਡ ਲਿਸਟ (Un-ordered List)
2. ਆਰਡਰਡ ਲਿਸਟ (Ordered List)
3. ਡੈਫੀਨੇਸ਼ਨ ਲਿਸਟ (Definition List) |
1. ਅਨਆਰਡਰਡ ਲਿਸਟ (Un-ordered List)—ਇਹ ਲਿਸਟਾਂ ਨੰਬਰਾਂ ਤੋਂ ਬਿਨਾਂ ਹੁੰਦੀਆਂ ਹਨ । ਇਨ੍ਹਾਂ ਲਿਸਟਾਂ ਦੇ ਅੱਗੇ ਬੁਲੇਟ (ਗੋਲੀ) ਦਾ ਚਿੰਨ੍ਹ ਲੱਗਿਆ ਹੁੰਦਾ ਹੈ ।
◆ ਐਟਰੀਬਿਊਟਸ (Attributes) -Type = Circle’’ ਇਹ ਖਾਲੀ ਬੁਲੇਟ ਲਈ ਵਰਤਿਆ ਜਾਂਦਾ ਹੈ ।
Type = ‘‘disc’’ ਇਹ ਠੋਸ ਬੁਲੇਟ ਲਈ ਵਰਤਿਆ ਜਾਂਦਾ ਹੈ ।
Type = ‘‘Square” ਇਹ ਠੋਸ ਵਰਗ ਲਈ ਵਰਤਿਆ ਜਾਂਦਾ ਹੈ l
ਡਿਫਾਲਟ ਕਿਸਮ ਡਿਸਕ (disc) ਹੁੰਦੀ ਹੈ ।
2. ਆਰਡਰਡ ਲਿਸਟ (Ordered List)—ਆਰਡਰਡ ਲਿਸਟਾਂ ਵਿਚ ਨੰਬਰ ਪਾਏ ਜਾਂਦੇ ਹਨ ਜਿਸ ਕਾਰਨ ਇਸ ਨੂੰ ਨੰਬਰਡ ਲਿਸਟ ਵੀ ਕਿਹਾ ਜਾਂਦਾ ਹੈ । ਇਹ ਲਿਸਟ ਅਨ-ਆਰਡਰਡ ਲਿਸਟ ਵਰਗੀ ਹੁੰਦੀ ਹੈ । ਫਰਕ ਸਿਰਫ ਇੰਨਾ ਹੈ ਕਿ ਇਸ ਵਿਚ ਬੁਲੇਟ ਦੀ ਥਾਂ ‘ਤੇ ਨੰਬਰ ਵਰਤੇ ਜਾਂਦੇ ਹਨ ।
◆ ਐਟਰੀਬਿਊਟਸ (Attributes) :—Type = ‘‘a’’ ਅੰਗਰੇਜ਼ੀ ਵਰਣਮਾਲਾ ਦੇ ਛੋਟੇ ਅੱਖਰ ਵਰਤੇ ਜਾਂਦੇ ਹਨ ।
Type = ‘‘A’’ ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ ਵਰਤੇ ਜਾਂਦੇ ਹਨ ।
Type = ‘‘i’’ ਛੋਟੇ ਰੋਮਨ ਅੰਗ ਵਰਤੇ ਜਾਂਦੇ ਹਨ ।
Type = ‘‘I’’ ਵੱਡੇ ਰੋਮਨ ਅੰਕ ਵਰਤੇ ਜਾਂਦੇ ਹਨ ।
ਆਡਰਡ ਲਿਸਟਾਂ ਅਨ-ਆਰਡਰਡ ਲਿਸਟਾਂ
1. ਆਡਰਡ ਲਿਸਟ <OL> ਟੈਗ ਦੀ ਵਰਤੋਂ ਕਰਦੀ ਹੈ । <OL> 1. ਅਨਆਰਡਰਡ ਲਿਸਟ <UL> ……… </UL> ਟੈਗ ਦੀ ਵਰਤੋਂ ਕਰਦੀ ਹੈ ।
2. ਡਿਫਾਲਟ Type Attribute ਦਾ ਮੂਲ ਹੈ। 2. ਡਿਪਾਲਟ Type Attribute ਦਾ ਮੁੱਲ Disc ਹੈ !
3. ਇਨ੍ਹਾਂ ਵਿਚ ਨੰਬਰਾਂ ਦੀ ਵਰਤੋਂ ਹੁੰਦੀ ਹੈ । 3. ਇਨ੍ਹਾਂ ਵਿਚ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ ।
4. ਇਨ੍ਹਾਂ ਵਿਚ ਅੰਗਰੇਜ਼ੀ ਦੇ ਅੱਖਰ ਵੀ ਦਿਖਾਏ ਜਾ ਸਕਦੇ ਹਨ । 4. ਇਨ੍ਹਾਂ ਵਿਚ ਸਿਰਫ ਚਿੰਨ੍ਹ ਹੀ ਦਿਖਾਏ ਜਾ ਸਕਦੇ ਹਨ ।
5. ਇਨ੍ਹਾਂ ਵਾਸਤੇ ਟੈਗ ਹੈ—<OL> 5. ਇਨ੍ਹਾਂ ਵਾਸਤੇ ਟੈਗ ਹੈ— <UL>
6. ਇਨ੍ਹਾਂ ਵਿਚ ਐਟਰੀਬਿਊਟਸ ਵਾਸਤੇ ਪੰਜ ਆਪਸ਼ਨ ਹਨ । 6. ਇਨ੍ਹਾਂ ਵਿਚ ਐਟਰੀਬਿਊਟਸ ਵਾਸਤੇ ਤਿੰਨ ਆਪਸ਼ਨ ਹਨ ।
3. ਡੈਫੀਨੇਸ਼ਨ ਲਿਸਟ (Definition List)—ਇਹ ਕਿਸੇ ਸ਼ਬਦ ਦੀ ਪਰਿਭਾਸ਼ਾ ਦੇਣ ਲਈ ਵਰਤੀ ਜਾਂਦੀ ਹੈ । ਡੈਫੀਨੇਸ਼ਨ ਲਿਸਟ <DL> ਟੈਗ ਨਾਲ ਸ਼ੁਰੂ ਹੁੰਦੀ ਹੈ ਅਤੇ </DL> ਨਾਲ ਸਮਾਪਤ ਹੁੰਦੀ ਹੈ ।
4. ਨੈੱਸਟਿਡ ਲਿਸਟ (Nested List)—ਜਦੋਂ ਇਕ ਲਿਸਟ ਵਿਚ ਕੋਈ ਦੂਜੀ ਲਿਸਟ ਲਿਖੀ ਜਾਂਦੀ ਹੈ ਤਾਂ ਉਹ ਨੈੱਸਟਿਡ ਲਿਸਟ ਅਖਵਾਉਂਦੀ ਹੈ । ਨੈੱਸਟਿਡ ਲਿਸਟ ਲਈ ਕੋਈ ਵੱਖਰਾ ਟੈਗ ਨਹੀਂ ਲਿਖਿਆ ਜਾਂਦਾ

ਇਮੇਜ ਦਾਖ਼ਲ ਕਰਨਾ

ਇਮੇਜ ਦਾਖ਼ਲ ਕਰਨ ਨਾਲ ਵੈੱਬ ਪੇਜ ਬਹੁਤ ਪ੍ਰਭਾਵਸ਼ਾਲੀ ਨਜ਼ਰ ਆਉਂਦੇ ਹਨ । ਵੈੱਬ ਪੇਜ ਵਿਚ ਇਮੇਜ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਵਾਉਂਦੇ ਹਨ । ਵੈੱਬ ਪੇਜ ਵਿਚ .jpg, .gif ਜਾਂ .xbm ਐਕਸਟੈਂਸ਼ਨ ਵਾਲੇ ਇਮੇਜ ਭਰੇ ਜਾ ਸਕਦੇ ਹਨ । ਇਮੇਜ ਅਤੇ ਵੈੱਬ ਡਾਕੂਮੈਂਟ ਇੱਕੋ ਫੋਲਡਰ ਵਿਚ ਸਟੋਰ ਹੋਣੇ ਚਾਹੀਦੇ ਹਨ । ਜੇਕਰ ਇਮੇਜ ਉਸੇ ਫੋਲਡਰ ਵਿਚ ਨਾ ਹੋਣ ਤਾਂ ਉਸ ਲਈ ਉੱਚਿਤ ਪਾਥ ਲਿਖਣਾ ਪੈਂਦਾ ਹੈ ਜਿਸ ਵਿਚ ਗ਼ਲਤੀ ਦੀ ਸੰਭਾਵਨਾ ਵੱਧ ਹੁੰਦੀ ਹੈ ।
ਇਕ ਵੈੱਬ ਪੇਜ ਵਿਚ ਤਸਵੀਰਾਂ ਵੀ ਦਿਖਾਈਆਂ ਜਾ ਸਕਦੀਆਂ ਹਨ । ਇਹ ਤਸਵੀਰ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ । ਇਹਨਾਂ ਤਸਵੀਰਾਂ ਦੀ ਮੱਦਦ ਨਾਲ ਅਸੀਂ ਆਪਣੇ ਵੈੱਬ ਪੇਜ ਨੂੰ ਸੁੰਦਰ ਅਤੇ ਆਕਰਸ਼ਿਤ ਬਣਾ ਸਕਦੇ ਹਾਂ ।
ਇਸ ਵਾਸਤੇ <img> tag ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਟੈਗ ਵਿਚ ਅਸੀਂ ਤਸਵੀਰ ਦਾ ਨਾਂ ਦੱਸਦੇ ਹਾਂ । ਅਸੀਂ ਤਸਵੀਰ ਨੂੰ ਉਸ ਥਾਂ ਰੱਖਦੇ ਹਾਂ ਜਿਹੜੀ ਥਾਂ ਅਸੀਂ <img> ਟੈਗ ਵਿਚ ਲਿਖੀ ਹੁੰਦੀ ਹੈ ।
Attributes- <img> ਟੈਗ ਨਾਲ ਅਸੀਂ ਹੇਠ ਲਿਖੇ attributes ਦੀ ਵਰਤੋਂ ਕਰ ਸਕਦੇ ਹਾਂ । Width—ਤਸਵੀਰ ਦੀ ਚੌੜਾਈ ਦੱਸਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਤਸਵੀਰ ਦੀ ਚੌੜਾਈ ਨੰਬਰਾਂ ਜਾਂ ਪ੍ਰਤੀਸ਼ਤ ਵਿਚ ਦਿੱਤੀ ਜਾ ਸਕਦੀ ਹੈ ।
Height- ਚੌੜਾਈ ਦੀ ਤਰ੍ਹਾਂ ਹੀ ਤਸਵੀਰ ਦੀ ਲੰਬਾਈ ਦੱਸਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਵੀ ਨੰਬਰਾਂ ਜਾਂ ਪ੍ਰਤੀਸ਼ਤ ਵਿਚ ਦਿੱਤੀ ਜਾਂਦੀ ਹੈ ।
Border— ਤਸਵੀਰ ਦਾ ਬਾਡਰ ਦਿਖਾਉਣ ਵਾਸਤੇ ਇਸ attribute ਦੀ ਵਰਤੋਂ ਕੀਤੀ ਜਾਂਦੀ ਹੈ । Alignment—ਤਸਵੀਰ ਨੂੰ ਸੱਜੇ, ਖੱਬੇ ਜਾਂ ਮੱਧ ਆਦਿ ਜਗ੍ਹਾ ‘ਤੇ ਦਿਖਾਉਣ ਵਾਸਤੇ ਇਸ attribute ਦੀ ਵਰਤੋਂ ਕੀਤੀ ਜਾਂਦੀ ਹੈ ।
Alt— Alt attribute ਦੀ ਵਰਤੋਂ ਸ਼ਬਦ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ । ਇਹ ਸ਼ਬਦ ਉਦੋਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਮਾਊਸ ਤਸਵੀਰ ਦੇ ਉੱਪਰ ਲੈ ਕੇ ਜਾਂਦੇ ਹਾਂ ।
ਉਦਾਹਰਨ— ਸਾਰੇ attributes ਦੀ ਵਰਤੋਂ ਨਾਲ <img> ਟੈਗ ਦੀ ਉਦਾਹਰਨ ਦਿੱਤੀ ਗਈ ਹੈ ।
<img scr = ‘circle.gif” width = ‘‘70%’’ height = ‘‘200’’ border = ‘‘5’’ alt = ‘‘circle’’>

ਟੇਬਲ ਬਨਾਉਣਾ

ਟੇਬਲ ਸੂਚਨਾਵਾਂ ਨੂੰ ਸੰਗਠਿਤ ਰੂਪ ਵਿਚ ਪੇਸ਼ ਕਰਦੇ ਹਨ । ਟੇਬਲ ਕਾਲਮਜ਼ (Columns) ਅਤੇ ਰੋਅਜ਼ (Rows) ਤੋਂ ਮਿਲ ਕੇ ਬਣਦਾ ਹੈ । ਇਸ ਸੂਚਨਾ ਨੂੰ ਪੜ੍ਹਨਯੋਗ ਅਤੇ ਸਮਝਣਯੋਗ ਰੂਪ ਵਿਚ ਪੇਸ਼ ਕਰਦੇ ਹਨ । ਟੇਬਲ ਲੰਬੀਆਂ ਸੂਚਨਾਵਾਂ ਨੂੰ ਵਿਖਾਉਣ ਦਾ ਇਕ ਵਧੀਆ ਤਰੀਕਾ ਹੈ । ਇਹ ਡਾਟਾ (Data) ਨੂੰ ਵਿਵਸਥਿਤ ਕਰਨ ਦਾ ਇਕ ਉੱਚਿਤ ਢੰਗ ਹੈ । ਟੇਬਲ ਵਿਚ ਸੂਚਨਾਵਾਂ (Information) ਪੜ੍ਹਨੀਆਂ ਬਹੁਤ ਆਸਾਨ ਹੁੰਦੀਆਂ ਹਨ । ਸਾਰੇ ਪ੍ਰਸਿੱਧ ਬ੍ਰਾਊਜ਼ਰ ਟੇਬਲ ਨੂੰ ਮਦਦ ਕਰਦੇ ਹਨ ।

ਟੇਬਲ ਦੀ ਬਣਤਰ

ਅਸੀਂ ਜਾਣਦੇ ਹਾਂ ਕਿ ਟੇਬਲ ਵਿਚ ਰੋਅ ਅਤੇ ਕਾਲਮ ਹੁੰਦੀਆਂ ਹਨ । ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ (Cell) ਕਿਹਾ ਜਾਂਦਾ ਹੈ । ਸੈੱਲਾਂ ਵਿਚ ਡੈਟਾ (Data) ਹੁੰਦਾ ਹੈ । HTML ਵਿਚ ਟੇਬਲ ਬਣਾਉਣ ਲਈ ਹੇਠਾਂ ਲਿਖੇ ਚਾਰ ਭਾਗਾਂ ਦੀ ਜ਼ਰੂਰਤ ਪੈਂਦੀ ਹੈ ।
CSS3 Browser Support (latest browser versions)
CSS Property Internet Explorer FireFox Chrome Safari Opera
Border Radius YES YES YES YES YES
Box Shadow YES YES YES YES YES
CSS Animations NO NO YES YES NO
1. ਟੇਬਲ ਟੈਗ (Table Tag)ਟੇਬਲ <TABLE> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </TABLE> ਟੈਗ ਨਾਲ ਖ਼ਤਮ ਹੁੰਦਾ ਹੈ । ਇਹ ਟੇਬਲ ਦੇ ਸ਼ੁਰੂ ਹੋਣ ਅਤੇ ਸਮਾਪਤ ਹੋਣ ਬਾਰੇ ਸੂਚਨਾ ਦਿੰਦਾ ਹੈ ।
2. ਟੇਬਲ ਰੋਅ (Table Row)—TR ਦਾ ਪੂਰਾ ਨਾਮ ਟੇਬਲ ਰੋਅ ਹੁੰਦਾ ਹੈ । <TR> ਅਤੇ </TR> ਟੈਗ ਦੀ ਵਰਤੋਂ ਟੇਬਲ ਵਿਚ ਰੋਅਜ਼ (rows) ਬਣਾਉਣ ਲਈ ਕੀਤੀ ਜਾਂਦੀ ਹੈ । ਲੇਟਵੀਂ ਦਿਸ਼ਾ (horizontal) ਵਿਚ ਸੈੱਲਾਂ (cells) ਦੇ ਇਕੱਠ ਨੂੰ ਰੋਅ ਕਿਹਾ ਜਾਂਦਾ ਹੈ । ਟੇਬਲ ਵਿਚ ਇਕ ਜਾਂ ਇਕ ਤੋਂ ਵੱਧ ਰੋਅਜ਼ ਹੋ ਸਕਦੀਆਂ ਹਨ । ਹਰੇਕ ਰੋਅ ਦੇ ਸ਼ੁਰੂ ਵਿਚ <TR> ਟੈਗ ਅਤੇ ਅੰਤ ਵਿਚ <IR> ਟੈਗ ਲਿਖਿਆ ਜਾਂਦਾ ਹੈ ।
3. ਟੇਬਲ ਡਾਟਾ (Table Data)–TD ਦਾ ਪੂਰਾ ਨਾਮ ਟੇਬਲ ਡਾਟਾ ਹੁੰਦਾ ਹੈ । <TD> ਅਤੇ </TD> ਟੈਗ ਦੀ ਵਰਤੋਂ ਟੇਬਲ ਵਿਚ ਡਾਟਾ ਦਿਖਾਉਣ ਲਈ ਕੀਤੀ ਜਾਂਦੀ ਹੈ ।ਸੈਲ ਵਿਚ ਦਿਖਾਈ ਜਾਣ ਵਾਲੀ ਸੂਚਨਾ ਦੇ ਸ਼ੁਰੂ ਵਿਚ <D> ਟੈਗ ਅਤੇ ਅੰਤ ਵਿਚ </TD> ਟੈਗ ਵਰਤਿਆ ਜਾਂਦਾ ਹੈ ।
4. ਟੇਬਲ ਹੈਡਿੰਗ (Table Heading)-H ਦਾ ਪੂਰਾ ਨਾਮ ਹੈ ਟੇਬਲ ਹੈਡਿੰਗ । ਟੇਬਲ ਹੈਡਿੰਗ ਲਈ <TH> ਅਤੇ </TH> ਦੀ ਵਰਤੋਂ ਕੀਤੀ ਜਾਂਦੀ ਹੈ । ਟੇਬਲ ਦੇ ਹਰੇਕ ਕਾਲਮ ਦੇ ਸਿਖਰ ਉੱਤੇ ਹੈਡਿੰਗ ਲਿਖਿਆ ਜਾਂਦਾ ਹੈ । ਜਿਸ ਨੂੰ ਟੇਬਲ ਹੈਡਿੰਗ ਕਿਹਾ ਜਾਂਦਾ ਹੈ । ਆਮ ਤੌਰ ‘ਤੇ ਹੈਡਿੰਗ ਸੈਂਟਰ ਅਲਾਈਨ (Center align) ਅਤੇ ਬੋਲਡ (bold) ਹੁੰਦਾ ਹੈ ।

ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ (Cell Spacing and Cell Padding)

ਇਹ ਐਟਰੀਬਿਊਟ ਟੇਬਲ ਦੀ ਦਿੱਖ ਨੂੰ ਕੰਟਰੋਲ ਕਰਦੇ ਹਨ ।
1. ਸੈੱਲ ਸਪੇਸਿੰਗ (Cell Spacing)—ਸੈੱਲਾਂ ਵਿਚਕਾਰਲੀ ਸਪੇਸਿੰਗ (ਖ਼ਾਲੀ ਥਾਂ) ਨੂੰ ਬਦਲਣ ਲਈ ਸੈੱਲ ਸਪੇਸਿੰਗ ਐਟਰੀਬਿਊਟ ਵਰਤਿਆ ਜਾਂਦਾ ਹੈ । ਸੈੱਲ ਸਪੇਸਿੰਗ ਦੱਸਦੀ ਹੈ ਕਿ ਵੱਖ-ਵੱਖ ਸੈੱਲਾਂ ਦਰਮਿਆਨ ਕਿੰਨੀ-ਕਿੰਨੀ ਖ਼ਾਲੀ ਥਾਂ ਛੱਡੀ ਜਾਵੇ ।
2. ਸੈੱਲ ਪੈਡਿੰਗ (Cell Padding)—ਟੈਕਸਟ ਅਤੇ ਸੈੱਲ ਦੇ ਬਾਰਡਰ ਵਿਚਲੀ ਦੂਰੀ ਨੂੰ ਬਦਲਣ ਲਈ ਸੈੱਲ ਪੈਡਿੰਗ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ।
ਉਦਾਹਰਣ ਵਜੋਂ ਹੇਠਾਂ ਦਿੱਤੀ ਲਾਈਨ ਵੇਖੋ :
<Table Border “1” CELL SPACING= 6 CELL PADDING= 8>

ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ ਵਿਚ ਅੰਤਰ –

ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ ਦੀ ਤੁਲਨਾ ਹੇਠ ਦਿੱਤੇ ਅਨੁਸਾਰ ਹੈ—
ਸੈੱਲ ਸਪੇਸਿੰਗ ਸੈੱਲ ਪੈਡਿੰਗ
1. ਸੈੱਲਾਂ ਵਿਚਲੀ ਦੂਰੀ ਨੂੰ ਦੱਸਣ ਲਈ ਸੈੱਲ ਸਪੇਸਿੰਗ ਐਟਰੀਬਿਊਟ ਵਰਤਿਆ ਜਾਂਦਾ ਹੈ l 1. ਟੈਕਸਟ ਅਤੇ ਸੈੱਲ ਦੇ ਬਾਰਡਰ ਵਿਚਲੀ ਦੂਰੀ ਨੂੰ ਦੱਸਣ ਲਈ ਸੈੱਲ ਪੈਡਿੰਗ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ।
2. ਇਹ ਦੱਸਦਾ ਹੈ ਕਿ ਸੈੱਲਾਂ ਦੇ ਵਿਚਕਾਰ ਕਿੰਨੀ ਖ਼ਾਲੀ ਥਾਂ ਛੱਡਣੀ ਹੈ । 2. ਇਹ ਦੱਸਦਾ ਹੈ ਕਿ ਟੈਕਸਟ ਅਤੇ ਸੈੱਲ ਬਾਰਡਰ ਵਿਚਕਾਰ ਕਿੰਨੀ ਖ਼ਾਲੀ ਥਾਂ ਛੱਡੀ ਜਾਵੇ।
3. Syntax : ਸੈੱਲ ਸਪੇਸਿੰਗ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<Table Border = 1 CELLSPACING = 8>
3. Syntax : ਸੈੱਲ ਪੈਡਿੰਗ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<Table Border = 1 CELLSPACING = 4>

ਰੋਅ ਸਪੈਨ ਅਤੇ ਕਾਲ ਸਪੈਨ ਵਿਚ ਅੰਤਰ

ਰੋਅ ਸਪੈਨ ਅਤੇ ਕਾਲ ਸਪੈਨ ਵਿੱਚ ਹੇਠ ਲਿਖੇ ਅੰਤਰ ਹਨ—
ਰੋਅ ਸਪੈਨ ਕਾਲ ਸਪੈਨ
1. ਰੋਅ ਸਪੈਨ ਇੱਕ ਸੈੱਲ ਐਟਰੀਬਿਊਟ ਹੈ ਜਿਸਦੀ ਵਰਤੋਂ ਇੱਕ ਸੈੱਲ ਨੂੰ ਇੱਕ ਤੋਂ ਵੱਧ ਰੋਅਜ਼ ਵਿੱਚ ਵਧਾਉਣ ਲਈ ਕੀਤੀ ਜਾਂਦੀ ਹੈ । 1. ਕਾਲ ਸਪੈਨ ਇੱਕ ਸੈੱਲ ਐਟਰੀਬਿਊਟ ਹੈ ਜਿਸਦੀ ਵਰਤੋਂ ਇੱਕ ਸੈੱਲ ਨੂੰ ਇੱਕ ਤੋਂ ਵੱਧ ਕਾਲਮਜ਼ ਵਿੱਚ ਵਧਾਉਣ ਲਈ ਕੀਤੀ ਜਾਂਦੀ ਹੈ ।
2. ਰੋਅ ਸਪੈਨ ਦੱਸਦਾ ਹੈ ਕਿ ਸੈੱਲ ਵਿੱਚ ਕਿੰਨੀਆਂ ਰੋਅਜ਼ ਹੋਣਗੀਆਂ । 2. ਕਾਲ ਸਪੈਨ ਦੱਸਦਾ ਹੈ ਕਿ ਸੈੱਲ ਵਿੱਚ ਕਿੰਨੇ ਕਾਲਮਜ਼ ਹੋਣਗੇ ।
3. ਰੋਅ ਸਪੈਨ ਦੀ ਵਰਤੋਂ ਸੈੱਲ ਦੀ ਉੱਚਾਈ ਵਧਾਉਣ ਲਈ ਕੀਤੀ ਜਾਂਦੀ ਹੈ । 3. ਕਾਲ ਸਪੈਨ ਦੀ ਵਰਤੋਂ ਸੈੱਲ ਦੀ ਚੌੜਾਈ ਵਧਾਉਣ ਲਈ ਕੀਤੀ ਜਾਂਦੀ ਹੈ ।
4. ਇਹ ਸੈੱਲਾਂ ਦੀ ਉਚਾਈ ਨੂੰ ਖੜਵੇਂ ਰੁੱਖ ਵਿੱਚ ਵਧਾਉਂਦਾ ਹੈ । 4. ਇਹ ਸੈੱਲਾਂ ਦੀ ਚੌੜਾਈ ਨੂੰ ਲੇਟਵੇਂ ਰੁੱਖ ਵਿੱ ਵਧਾਉਂਦਾ ਹੈ ।
5. Syntax : ਰੋਅ ਸਪੈਨ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<TD ROWSPAN=4>
5. Syntax : ਕਾਲ ਸਪੈਨ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<TD COLSPAN=5>

ਟੇਬਲ ਦੀ ਬੈਕਗਰਾਊਂਡ (BACKGROUND) :

ਬੈਕਗਰਾਊਂਡ ਐਟਰੀਬਿਊਟ ਦੀ ਵਰਤੋਂ Table ਦੀ ਬੈਕਗਰਾਊਂਡ ਸੈੱਟ ਕਰਨ ਲਈ ਕੀਤੀ ਜਾਂਦੀ ਹੈ । ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<table background=”up.jpeg” border=2>
BGCOLOR (ਬੀਜੀਕਲਰ) : ਦੀ ਵਰਤੋ ਟੇਬਲ ਦੇ (Background) ਨੂੰ ਸੈੱਟ ਕਰਨ ਲਈ ਕੀਤੀ ਜਾਂਦੀ । ਇਸ ਐਟਰੀਬਿਊਟ ਲਈ ਵਰਤੇ ਗਏ ਉਦਾਹਰਨ ਇਸ ਤਰ੍ਹਾਂ ਹਨ :
<table bgcolor=”yellow” border=2>

ਅਭਿਆਸ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਕਿਸੇ ਵੀ HTML ਦਸਤਾਵੇਜ਼ ਵਿੱਚ ਪਹਿਲਾ ਟੈਗ ਕੀ ਹੋਣਾ ਚਾਹੀਦਾ ਹੈ ?
(a) <head>
(b) <title>
(c) <html>
(d) <document>.
ਉੱਤਰ—(a) <head>
2. ਛੋਟੇ ਸਾਈਜ਼ ਦੇ ਹੈਡਿੰਗ ਲਈ ਸਹੀ HTML ਟੈਗ ਚੁਣੋ –
(a) <heading>
(b) <h6>
(c) <h1>
(d) <head>.
ਉੱਤਰ—(b) <h6>
3. ਲਾਈਨ ਬੇਕ ਪਾਉਣ ਲਈ ਸਹੀ HTML ਟੈਗ ਕੀ ਹੈ ?
(a) <br>
(b) </b>
(c) <break>
(d) <newline>.
ਉੱਤਰ—(a) <br>
4. ਇਨ੍ਹਾਂ ਵਿੱਚੋਂ ਕਿਹੜਾ ਕੰਨਟੇਨਰ ਟੈਗ ਨਹੀਂ ਹੈ ?
(a) <p>
(b) <u>
(c) <I>
(d) <img>.
ਉੱਤਰ—(d) <img>.
5. ਕੁਝ ਟੈਗ ਟੈਕਸ ਨੂੰ ਦੋਨੋਂ ਪਾਸੋਂ ਦਰਸਾਉਂਦੇ ਹਨ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ ?
(a) Couple tags
(b) Single tags
(c) Double tags
(d) Pair tags.
ਉੱਤਰ—(d) Pair tags.
6. Marquee HTML ਵਿੱਚ ਇੱਕ ਟੈਗ ਹੈ ।
(a) mark the list of items to maintaininqueue
(b) Mark the text so that it is hidden inbrowser
(c) Display text with scrolling effect
(d) None of above.
ਉੱਤਰ—(c) Display text with scrolling effect
7. HTML ਸਮਰਥਨ ਕਰਦਾ ਹੈ—
(a) ordered lists
(b) unordered lists
(c) both type of lists
(d) does not support those types.
ਉੱਤਰ—(c) both type of lists
8. ਜੇ ਚਿੱਤਰ ਬ੍ਰਾਊਜ਼ਰ ਵਿਚ ਲੋਡ ਨਹੀਂ ਕਰ ਸਕਦਾ ਤਾਂ ਟੈਕਸਟ ਨੂੰ ਪ੍ਰਦਰਸ਼ਿਤ ਕਰਨ ਲਈ img ਟੈਗ ਨਾਲ ਕਿਹੜਾ ਗੁਣ ਵਰਤਿਆ ਜਾਂਦਾ ਹੈ ?
(a) description
(b) name
(c) alt
(d) id.
ਉੱਤਰ—(c) alt
9. ਇੱਕ ਵੈਬਪੇਜ ਤਸਵੀਰ ਦਿਖਾਉਂਦਾ ਹੈ, ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜਾ ਟੈਗ ਵਰਤਿਆ ਗਿਆ ਸੀ ?
(a) picture
(b) mage
(c) img
(d) src.
ਉੱਤਰ—(c) img
10. ਕਿਹੜਾ ਟੈਗ ਤੁਹਾਡੇ ਵੈੱਬ ਪੇਜ ‘ਤੇ horizontally ਲਾਈਨ ਬਣਾਉਂਦਾ ਹੈ ?
(a) <hr>
(b) <line>
(c) <line direction=”horizontal””>
(d) <tr>.
ਉੱਤਰ—(a) <hr>
11. ਕਿਹੜਾ ਟੈਗ ਤੁਹਾਨੂੰ ਇੱਕ ਸਾਰਣੀ ਵਿੱਚ ਇੱਕ ਕਤਾਰ ਸ਼ਾਮਿਲ ਕਰਨ ਦੀ ਇਜਾਜ਼ਤ ਦਿੰਦਾ ਹੈ ?
(a) <td> and </td>
(b) <cr> and </cr>
(c) <th> and </th>
(d) <tr> and </tr>.
ਉੱਤਰ—(d) <tr> and </tr>.
12. HTML ਦਾ ਪੂਰਾ ਰੂਪ ਕੀ ਹੈ ?
(a) Hyper text markup language
(b) Hyphenation text markup language
(c) Hyphenation and marking language
(d) Hyper text marking language.
ਉੱਤਰ—(a) Hyper text markup language
13. FTP ਪ੍ਰੋਗਰਾਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
(a) ਸਰਵਰ ਤੋਂ ਫਾਈਲਾਂ ਟ੍ਰਾਂਸਫਰ ਕਰਨ ਲਈ
(b) ਵੈੱਬਸਾਈਟ ਨੂੰ ਬਣਾਉਣ ਲਈ
(c) ਇੰਟਰਨੈੱਟ ਨਾਲ ਕੰਨੈਕਟ ਕਰਨ ਲਈ
(d) ਉਪਰੋਕਤ ਵਿਚੋਂ ਕੋਈ ਨਹੀਂ ।
ਉੱਤਰ—(a) ਸਰਵਰ ਤੋਂ ਫਾਈਲਾਂ ਟ੍ਰਾਂਸਫਰ ਕਰਨ ਲਈ
14. ਕਿਹੜਾ ਟੈਗ ਪਾਵਰ ਨੂੰ ਦਰਸਾਉਣ ਲਈ ਵਰਤਿਆ ਜਾਵੇਗਾ (A + B)2 ?
(a) <SUP>
(b) <SUB>
(c) <B>
(d) <P>.
ਉੱਤਰ—(a) <SUP>
15. HTML ਵਿੱਚ ਡਿਜ਼ਾਇਨ ਕੀਤੇ ਪੇਜ਼ ਨੂੰ ਕਹਿੰਦੇ ਹਨ ।
(a) Yellow Page
(b) Web Page
(c) Server Page
(d) Front Page.
ਉੱਤਰ—(b) Web Page
16. HTML ਦਸਤਾਵੇਜ਼ ਨੂੰ ਸੇਵ ਕਰਨ ਲਈ……ਐਕਸਟੈਨਸ਼ਨ ਵਰਤੀ ਜਾਂਦੀ ਹੈ ।
(a) .htl
(b) .html
(c) .hml
(d) .htnl.
ਉੱਤਰ—(b) .html
17. HTML ਟੈਗਜ਼ ………… ਬਰੈਕਟਾਂ ਦੇ ਵਿੱਚ ਵਰਤੇ ਜਾਂਦੇ ਹਨ ।
(a) Angle
(b) Square
(c) Round
(d) Curly.
ਉੱਤਰ—(a) Angle
18. ………….. ਵੈਬ ਪੇਜ ਨੂੰ ਆਪਸ ਵਿੱਚ ਜੋੜਦਾ ਹੈ ।
(a) Connector
(b) Link
(c) Hyperlink
(d) None of the above.
ਉੱਤਰ—(b) Link
19. ਇਨ੍ਹਾਂ ਵਿੱਚੋਂ ਕਿਹੜਾ ਸੈਕਸ਼ਨ ਵਰਤ ਕੇ ਟੈਕਸਟ ਅਤੇ ਟੈਗਜ਼ ਸਿੱਧੇ ਵਿਖਾਏ ਜਾਂਦੇ ਹਨ ?
(a) Head
(b) Body
(c) Title
(d) Html.
ਉੱਤਰ—(b) Body
20. ਇਨ੍ਹਾਂ ਵਿੱਚੋਂ ਕਿਹੜੀ ਚੀਜ਼ ਬ੍ਰਾਊਜ਼ਰ ਅਤੇ ਸਰਚ ਇੰਜਣਾਂ ਦੁਆਰਾ ਸਟੋਰ ਕਰਕੇ ਵਰਤੀ ਜਾਂਦੀ ਹੈ ?
(a) Cookies
(b) Metatages
(c) Form
(d) Frame.
ਉੱਤਰ—(a) Cookies
21. <HR> ਟੈਗ ਲੇਟਵੀਂ ਕਤਾਰ ਬਣਾਉਣ ਲਈ ਵਰਤਿਆ ਜਾਂਦਾ ਹੈ । ਉਸ ਦੇ ਐਟਰੀਬਿਊਟਸ ਹੇਠ ਲਿਖੇ ਅਨੁਸਾਰ ਹਨ —
(a) Size
(b) Width
(c) Align
(d) All of the Above.
ਉੱਤਰ—(d) All of the Above.
22. <Table> ਵਿੱਚ ਹੋਰ ਵਰਤੇ ਜਾਂਦੇ ਟੈਗਜ਼ ਹੇਠ ਲਿਖੇ ਅਨੁਸਾਰ ਹਨ—
(a) <TR>
(b) <TD>
(c) <TH>
(d) All of the above.
ਉੱਤਰ—(d) All of the Above.

(B) ਖਾਲੀ ਥਾਂਵਾਂ ਭਰੋ —

1. HTML ਦਾ ਪੂਰਾ ਨਾਮ …………. ਹੈ ।
2. ………….. ਸਾਫਟਵੇਅਰ ਨੂੰ ਇੱਕ ਵੈੱਬ ਪੇਜ ਤੇ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ ।
3. ਐਚ. ਟੀ. ਐਮ. ਐਲ. ਦੇ ਤੱਤ ਦੋ ਕਿਸਮਾਂ …………. ਅਤੇ ……… ਹਨ ।
4. ਇਕ unorganised list ਦਰਸਾਉਣ ਲਈ ……….. ਸੂਚੀ ਵਰਤੀ ਜਾਂਦੀ ਹੈ ?
5. …………… Tag ਨੂੰ ਇੱਕ ਸੂਚੀ ਦੇ element ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ ।
6. …………… attribute ਨੂੰ ਦਿੱਤੀ List ਵਿੱਚ Background ਦੇ Image ਨੂੰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ l
7. ALT ਦਾ ਮਤਲਬ ਹੈ ……………… l
8. …………… table ਵਿੱਚ ਵਿਅਕਤੀਗਤ ਡਾਟਾ ਸੈਲਸ ਦੇ ਵਿਚਕਾਰ ਪਿਕਸਲ ਦੀ ਚੌੜਾਈ ਹੈ।
9. …………….  HTML ਦਸਤਾਵੇਜ਼ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈੱਬ ਪੇਜ ਦੇ ਬਾਰੇ ਸਾਰੀ ਜਾਣਕਾਰੀ ਮੌਜੂਦ ਹੈ ।
10. ਵਿੱਚ Title ਸ਼ਾਮਿਲ ਹੁੰਦੇ ਹਨ ਜੋ ਕਿ HTML ਦਸਤਾਵੇਜ ਦੇ Heading ਦੀ ਪਛਾਣ ਕਰਦਾ ਹੈ ।
ਉੱਤਰ-1. Hyper Text Mark up Language, 2. Web Browser, 3. Containes and Empty Tags, 4. Unordered List, 5. <LI>, 6. Background, 7. Alternate, 8. Cell Spacing, 9. <body>, 10. heading.

(C) ਸਹੀ ਜਾਂ ਗ਼ਲਤ —

1. HTML ਇੱਕ Structured ਭਾਸ਼ਾ ਹੈ ।
2. ਟੇਬਲ ਸਿਰਲੇਖ <TH> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </TH> ਟੈਗ ਨਾਲ ਖ਼ਤਮ ਹੁੰਦਾ ਹੈ ।
3. ਅਲਾਈਨ ਟੈਗ ਵੈੱਬ ਪੇਜ਼ ਦੀਆਂ ਹੋਰ ਕੰਨਟੈਂਟ ਦੇ ਮੁਕਾਬਲੇ ਅਟੈਚ ਇਮੇਜ਼ਾਂ ਦੀ ਅਲਾਈਨਮੈਂਟ ਨਹੀਂ ਕਰਦਾ ।
4. ਸੇਲਪੈਡਡਿੰਗ ਸੈਲ ਸੰਖੇਪਾਂ ਅਤੇ ਸੈੱਲ ਦੀ ਸਰਹੱਦ ਵਿਚਕਾਰ ਪਿਕਸਲ ਸਪੇਸ ਹੈ ।
5. ਪਰਿਭਾਸ਼ਾ ਸੂਚੀ ਵਿੱਚ ਆਮ ਤੌਰ ‘ਤੇ ਵੱਖ-ਵੱਖ ਨਿਯਮ ਅਤੇ ਉਨ੍ਹਾਂ ਦੇ ਅਰਥ ਦੇ ਪਰਿਭਾਸ਼ ਸ਼ਾਮਿਲ ਹੁੰਦੇ ਹਨ ।
ਉੱਤਰ—1. ਸਹੀ, 2. ਸਹੀ, 3. ਗ਼ਲਤ, 4. ਸਹੀ, 5. ਸਹੀ ।

(D) ਪੂਰਾ ਨਾਂ ਲਿਖੋ —

1. HTML
2. <B>
3. <I>
4. <U>
5. <OL>
6. <UL>
7. <P>
8. <BR>
9. SRC
10. < IMG >
11. <TR>
12. <TH>
13. <TD>
14. LI
15. URL.
ਉੱਤਰ —
1. HTML     — Hyper Text Markup Language
2. <B>       — Bold
3. <I>         — Italic
4. <U>       — Underline
5. <OL>     — Ordered List
6. <UL>     — Unordered List
7. <P>       — Paragraph
8. <BR>     — Break
9. SRC        — Source
10. <IMG> — Image
11. <TR>   — Table Row
12. <TH>  — Table Heading
13. <TD>  — Table Data
14. LI         — List Item
15. URL     — Uniform Resource Locator

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. HTML ਕਿਸ ਨੇ ਡਿਜ਼ਾਇਨ ਕੀਤੀ ?
ਉੱਤਰ—ਟਿਮ ਬਰਨਰਸ ਲੀ (Tim Berners Lee)
ਪ੍ਰਸ਼ਨ 2. ਉਸ ਟੈਗ ਦਾ ਨਾਮ ਦੱਸੋ ਜੋ ਸ਼ੁਰੂ ਅਤੇ ਅੰਤ ਵਿਚ ਵਰਤੇ ਜਾਂਦੇ ਹਨ ?
ਉੱਤਰ-<HTML> ਅਤੇ </HTML>
ਪ੍ਰਸ਼ਨ 3. ਉਸ ਟੈਗ ਦਾ ਨਾਮ ਦੱਸੋ ਜਿਸ ਵਿਚ ਸਾਰੇ ਵੈਬ ਪੇਜ ਦੀ ਸੂਚਨਾ ਸਟੋਰ ਹੁੰਦੀ ਹੈ ?
ਉੱਤਰ-<Body> ਅਤੇ </Body>
ਪ੍ਰਸ਼ਨ 4. HTML ਦਸਤਾਵੇਜ਼ ਨੂੰ ਸੇਵ ਕਰਨ ਲਈ …………… ਐਕਸਟੈਨਸ਼ਨ ਵਰਤੀ ਜਾਂਦੀ ਹੈ ?
ਉੱਤਰ-.html.
ਪ੍ਰਸ਼ਨ 5. ਉਸ ਟੈਗ ਦਾ ਨਾਮ ਦੱਸੋ ਜੋ ਕਿ ਐਪਟੀਟੈਗ ਹੈ ਅਤੇ ਇਕ ਲਾਈਨ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ ।
ਉੱਤਰ- <BR>
ਪ੍ਰਸ਼ਨ 6, ਇਕ ਵੈੱਬਪੇਜ ਵਿਚ ਇਮੇਜ ਲਗਾਉਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ ?
ਉੱਤਰ-<img> ਟੈਗ l

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. HTML ਕੀ ਹੈ ?
ਉੱਤਰ— HTML ਦਾ ਅਰਥ ਹੈ Hyper Text Markup Language ਇਸ ਦੀ ਵਰਤੋਂ ਵੈਬ ਪੇਜ ਡਿਜ਼ਾਈਨ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸਦੀ ਮਦਦ ਨਾਲ ਵੈਬ ਪੇਜਾਂ ਵਿਚ ਇਕ ਆਪਸੀ ਲਿੰਕ ਵੀ ਬਣਾਇਆ ਜਾਂਦਾ ਹੈ । ਸਾਰੇ ਇੰਟਰਨੈੱਟ ਦਾ ਆਧਾਰ HTML ਭਾਸ਼ਾ ਹੀ ਹੈ ।
ਪ੍ਰਸ਼ਨ 2. ਵੈੱਬ ਬ੍ਰਾਊਜ਼ਰ ਦੀ ਵਿਆਖਿਆ ਕਰੋ ।
ਉੱਤਰ- ਵੈੱਬ ਬ੍ਰਾਊਜ਼ਰ ਉਸ ਸਾਫਟਵੇਅਰ ਨੂੰ ਕਹਿੰਦੇ ਹਨ ਜਿਸ ਦੀ ਵਰਤੋਂ ਵੈੱਬ ਪੇਜ ਦੇਖਣ ਵਾਸਤੇ ਕੀਤੀ ਜਾਂਦੀ ਹੈ । ਅਸੀਂ ਇੰਟਰਨੈਟ ਤੇ ਸਾਰੀਆਂ ਵੈੱਬ ਸਾਈਟਾਂ ਇਸ ਦੀ ਮਦਦ ਨਾਲ ਹੀ ਸਫਰ ਕਰ ਸਕਦੇ ਹਾਂ |
ਪ੍ਰਸ਼ਨ 3. < head > ਅਤੇ < title > ਟੈਗ ਨੂੰ ਸਮਝਾਓ ।
ਉੱਤਰ— <Head> ਟੈਗ HTML ਦਾ ਇਕ ਟੈਗ ਹੈ ਜੋ head ਸੈਕਸ਼ਨ ਨੂੰ ਦਰਸਾਉਣ ਵਾਸਤੇ ਵਰਤਿਆ ਜਾਂਦਾ ਹੈ । ਇਸ ਸੈਕਸ਼ਨ ਵਿਚ ਦਸਤਾਵੇਜ਼ ਨਾਲ ਸੰਬੰਧਿਤ ਮੈਟਾ ਜਾਣਕਾਰੀ ਨੂੰ ਲਿਖਿਆ ਜਾਂਦਾ ਹੈ । ਇਸ ਜਾਣਕਾਰੀ ਦੀ ਵਰਤੋਂ ਸਰਚ ਇੰਜਨ ਵੈੱਬ ਪੇਜ਼ ਲੱਭਣ ਵਾਸਤੇ ਕਰਦੇ ਹਨ । ਇਹ ਇਕ pair ਟੈਗ ਹੈ <title> ਟੈਗ : <title> ਟੈਗ ਦੀ ਵਰਤੋਂ head ਸੈਕਸ਼ਨ ਵਿਚ ਟਾਈਟਲ ਦੇਣ ਵਾਸਤੇ ਕੀਤੀ ਜਾਂਦੀ ਹੈ । ਜਦੋਂ ਵੈੱਬ ਪੇਜ ਵੈੱਬ ਬ੍ਰਾਊਜਰ ਵਿਚ ਦਿਖਾਈ ਦਿੰਦਾ ਹੈ ਤਾਂ ਟਾਈਟਲ ਟਾਈਟਲ ਬਾਰ ਵਿਚ ਦਿਖਾਈ ਦਿੰਦਾ ਹੈ । <title> ਟੈਗ ਵੀ ਇਕ pair tag ਹੈ ।
<title> This is a title</title>
ਪ੍ਰਸ਼ਨ 4. < body > ਟੈਗ ਦਾ ਉਦੇਸ਼ ਕੀ ਹੈ ?
ਉੱਤਰ— <body> ਟੈਗ html ਦਾ ਇਕ ਟੈਗ ਹੈ । ਅਸੀਂ ਆਪਣੇ ਵੈੱਬ ਪੇਜ ਵਿਚ ਜੋ ਵੀ ਯੂਜ਼ਰ ਨੂੰ ਦਿਖਾਉਣਾ ਹੁੰਦਾ ਹੈ ਉਹ ਸਭ ਕੁਝ <body> ਟੈਗ ਵਿਚ ਲਿਖਿਆ ਜਾਂਦਾ ਹੈ ।html ਦੇ ਸਾਰੇ ਟੈਗ ਦੀ ਵਰਤੋਂ ਇਸ ਟੈਗ ਵਿਚਕਾਰ ਹੀ ਕੀਤੀ ਜਾਂਦੀ ਹੈ ।
ਪ੍ਰਸ਼ਨ 5. ਇਕ ਟੈਗ ਕੀ ਹੈ ?
ਉੱਤਰ— ਟੈਗ ਇਕ HTML ਕਮਾਂਡ ਹੁੰਦੀ ਹੈ ਜੋ ਵੈੱਬ ਬ੍ਰਾਊਜਰ ਨੂੰ ਦੱਸਦੀ ਹੈ ਕਿ ਕੀ ਕਰਨਾ ਹੈ । ਇਸਦੀ ਵਰਤੋਂ ਕਰਕੇ ਹੀ ਵੱਖ-ਵੱਖ ਪ੍ਰਕਾਰ ਦੇ ਟੈਕਸਟ, ਪਿਕਚਰ ਆਦਿ ਨੂੰ ਵੈੱਬ ਪੇਜ ਵਿਚ ਦਿਖਾਇਆ ਜਾਂਦਾ ਹੈ । ਇਹ ਦੋ ਪ੍ਰਕਾਰ ਦੇ ਹੁੰਦੇ ਹਨ ।
1. Single tag
2. Paired tag
ਪ੍ਰਸ਼ਨ 6, HTML ਵਿਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਸੂਚੀਆਂ ਕੀ ਹਨ ?
ਉੱਤਰ-HTML ਵਿਚ ਹੇਠ ਲਿਖੀਆਂ ਸੂਚੀਆਂ ਵਰਤੀਆਂ ਜਾਂਦੀਆਂ ਹਨ—
1. Ordered List
2. Unordered List
3. Definition List.
ਪ੍ਰਸ਼ਨ 7. <img> ਟੈਗ ਕੀ ਹੈ ? ਸਮਝਾਓ ।
ਉੱਤਰ- <img> ਟੈਗ ਦੀ ਵਰਤੋਂ HTML ਵਿਚ ਤਸਵੀਰ ਦਿਖਾ7ਣ ਵਾਸਤੇ ਕੀਤੀ ਜਾਂਦੀ ਹੈ । ਇਹ ਇਕ single ਟੈਗ ਹੈ ।ਜਿਸ ਤਸਵੀਰ ਨੂੰ ਦਿਖਾਉਣਾ ਹੋਵੇ ਉਸ ਨੂੰ ਇਸ ਦੇ SRC attribute ਵਿਚ ਲਿਖਿਆ ਜਾਂਦਾ ਹੈ । ਇਸ ਦਾ ਸਾਧਾਰਨ ਰੂਪ ਹੇਠ ਅਨੁਸਾਰ ਹੁੰਦਾ ਹੈ ।
<img src=’filename’All=’test’>
ਪ੍ਰਸ਼ਨ 8. ਇਕ ਟੇਬਲ ਬਣਾਉਣ ਲਈ ਕਿਹੜੇ ਵੱਖਰੇ-ਵੱਖਰੇ ਟੈਗ ਵਰਤੇ ਜਾਂਦੇ ਹਨ ?
ਉੱਤਰ—ਇਕ ਟੇਬਲ ਬਣਾਉਣ ਲਈ ਹੇਠ ਲਿਖੇ ਟੈਗ ਵਰਤੇ ਜਾਂਦੇ ਹਨ ।
1. <Table> ……….. </table> : ਟੇਬਲ ਪਰਿਭਾਸ਼ਿਤ ਕਰਨ ਵਾਸਤੇ
2. <Tr> …………. </Tr>          : ਟੇਬਲ ਰੋਅ ਪਰਿਭਾਸ਼ਿਤ ਕਰਨ ਵਾਸਤੇ
3. <TD> …………. </TD>       : ਟੇਬਲ ਡਾਟਾ ਦੇਣ ਵਾਸਤੇ
4. <TH> …………. </TH>       : ਟੇਬਲ ਹੈਡਿੰਗ ਦੇਣ ਵਾਸਤੇ ।
ਪ੍ਰਸ਼ਨ 9. Nested Lists ਨੂੰ ਵਰਣਨ ਕਰੋ ।
ਉੱਤਰ—Nested Lists ਦਾ ਅਰਥ ਹੈ ਇਕ ਲਿਸਟ ਵਿਚ ਹੋਰ ਲਿਸਟਾਂ । ਜਦੋਂ ਅਸੀਂ ਕਈ ਲਿਸਟਾਂ ਨੂੰ ਇਕੱਠਾ ਇਕ ਦੂਜੇ ਵਿਚ ਵਿਵਸਥਿਤ ਕਰਕੇ ਵਰਤਦੇ ਹਾਂ ਉਸਨੂੰ Nested Lists ਕਿਹਾ ਜਾਂਦਾ ਹੈ ।
ਪ੍ਰਸ਼ਨ 10. ਫੌਂਟ ਟੈਗ ਨੂੰ ਐਟਰੀਬਿਊਟ ਸਹਿਤ ਵਰਣਨ ਕਰੋ ।
ਉੱਤਰ-ਫੌਂਟ ਟੈਗ ਦੀ ਵਰਤੋਂ ਟੈਕਸਟ ਨੂੰ ਸੁੰਦਰ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ । ਇਸ ਵਿਚ ਕਈ ਪ੍ਰਕਾਰ ਦੇ ਐਟਰੀਬਿਊਟ ਵਰਤੇ ਜਾਂਦੇ ਹਨ ਜਿਵੇਂ; ਕਿ–
Face   – ਫੋਂਟ ਦਾ ਨਾਮ ਦੇਣ ਵਾਸਤੇ
Color – ਫੋਂਟ ਦਾ ਰੰਗ ਬਦਲਣ ਵਾਸਤੇ
Size   – ਫੋਂਟ ਦਾ ਆਕਾਰ ਬਦਲਣ ਵਾਸਤੇ ।

ਵਿਚਕਾਰ ਅੰਤਰ —

1. ਆਡਰਡ ਅਤੇ ਅਨ-ਆਰਡਰਡ ਲਿਸਟ ।
ਉੱਤਰ —
ਆਡਰਡ ਲਿਸਟਾਂ ਅਨ-ਆਰਡਰਡ ਲਿਸਟਾਂ
1. ਆਡਰਡ ਲਿਸਟ <OL> …… </OL> ਟੈਗ ਦੀ ਵਰਤੋਂ ਕਰਦੀ ਹੈ । 1. ਅਨਆਰਡਰਡ ਲਿਸਟ <UL> ……. </UL> ਟੈਗ ਦੀ ਵਰਤੋਂ ਕਰਦੀ ਹੈ ।
2. ਡਿਫਾਲਟ Type Attribute ਦਾ ਮੂਲ ਹੈ। 2. ਡਿਪਾਲਟ Type Attribute ਦਾ ਮੁੱਲ Disc ਹੈ ।
3. ਇਨ੍ਹਾਂ ਵਿਚ ਨੰਬਰਾਂ ਦੀ ਵਰਤੋਂ ਹੁੰਦੀ ਹੈ । 3. ਇਨ੍ਹਾਂ ਵਿਚ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ ।
4. ਇਨ੍ਹਾਂ ਵਿਚ ਅੰਗਰੇਜ਼ੀ ਦੇ ਅੱਖਰ ਵੀ ਦਿਖਾਏ ਜਾ ਸਕਦੇ ਹਨ । 4. ਇਨ੍ਹਾਂ ਵਿਚ ਸਿਰਫ ਚਿੰਨ੍ਹ ਹੀ ਦਿਖਾਏ ਜਾ ਸਕਦੇ ਹਨ ।
5. ਇਨ੍ਹਾਂ ਵਾਸਤੇ ਟੈਗ ਹੈ— <OL> 5. ਇਨ੍ਹਾਂ ਵਾਸਤੇ ਟੈਗ ਹੈ— <UL>
6. ਇਨ੍ਹਾਂ ਵਿਚ ਐਟਰੀਬਿਊਟਸ ਵਾਸਤੇ ਪੰਜ ਆਪਸ਼ਨ ਹਨ । 6. ਇਨ੍ਹਾਂ ਵਿਚ ਐਟਰੀਬਿਊਟਸ ਵਾਸਤੇ ਤਿੰਨ ਆਪਸ਼ਨ ਹਨ |
2. ਬੈਕਗ੍ਰਾਊਂਡ ਅਤੇ ਬੀਜੀਕਲਰ ।
ਉੱਤਰ—BGCOLOR ਅਤੇ BACKGROUND ਵਿਚ ਅੰਤਰ ਹੇਠ ਲਿਖੇ ਅਨੁਸਾਰ ਹੈ—
BGCOLOR BACKGROUND
1. BGCOLOR ਐਟਰੀਬਿਊਟ ਦੀ ਵਰਤੋਂ ਬੈਕਗ੍ਰਾਊਂਡ ਨੂੰ ਕਲਰ ਦੇਣ ਲਈ ਕੀਤੀ ਜਾਂਦੀ ਹੈ । 1. BACKGROUND ਐਟਰੀਬਿਊਟ ਦੀ ਵਰਤੋਂ ਬੈਕਗ੍ਰਾਊਂਡ ਇਮੇਜ ਲਗਾਉਣ ਲਈ ਕੀਤੀ ਜਾਂਦੀ ਹੈ ।
2. ਬੈਕਗ੍ਰਾਊਂਡ ਕਲਰ ਦੇ ਰੂਪ ਵਿੱਚ ਕਈ ਰੰਗ ; ਜਿਵੇਂ-ਕਾਲਾ, ਪੀਲਾ, ਚਿੱਟਾ, ਲਾਲ, ਹਰਾ, ਨੀਲਾ ਆਦਿ ਵਰਤੇ ਜਾ ਸਕਦੇ ਹਨ । 2. ਇਹ ਵੈੱਬ ਪੇਜ ਦੀ ਦਿਖਾਵਟ ਨੂੰ ਬਦਲ ਦਿੰਦਾ ਹੈ ਅਤੇ ਇਸ ਵਿੱਚ ਇਮੇਜ ਨੂੰ ਦਾਖ਼ਲ ਕਰਕੇ ਸੁੰਦਰ ਅਤੇ ਆਕਰਸ਼ਿਕ ਬਣਾਉਂਦਾ ਹੈ ।
3. ਰੰਗਾਂ ਦੇਨਾਂਦੀਥਾਂ, ਦੀ ਕੀਮਤ ਹੈਕਸਾਡੈਸੀਮਲ ਵਿੱਚ (ਜਿਵੇਂ ਕਿ “#FFA3C”) ਵੀ ਦਿੱਤੀ ਜਾ ਸਕਦੀ ਹੈ । 3. ਇਮੇਜ ਦੇ ਨਾਂ ਦੀ ਥਾਂ, BACKGROUND ਵਿੱਚ ਕੀਮਤ ਹੈਕਸਾਡੈਸੀਮਲ ਵਿੱਚ ਨਹੀਂ ਦਿੱਤੀ ਜਾ ਸਕਦੀ ਹੈ ।
4. ਇਸ ਵਿੱਚ ਗ੍ਰਾਫਿਕਸ ਫਾਈਲ ਫਾਰਮੇਟ ਦੀ ਵਰਤੋਂ ਨਹੀਂ ਕੀਤੀ ਜਾਂਦੀ। 4. ਇਸ ਵਿੱਚ ਗ੍ਰਾਫਿਕਸ ਫਾਈਲ ਫਾਰਮੇਟ ਜਿਵੇਂ .JPG,.GIF ਆਦਿ ਦੀ ਵਰਤੋਂ ਕੀਤੀ ਜਾਂਦੀ।
5. Syntax : BGCOLOR ਐਟਰੀਬਿਊਟ ਦਾ BODY ਟੈਗ ਵਿੱਚ ਸਿਨਟੈਕਸ ਹੈ—
<Body BGCOLOR = ‘‘Red’’>
5. Syntax : BACKGROUND ਐਟਰੀਬਿਊਟ ਦਾ BODY ਟੈਗ ਵਿੱਚ ਸਿਨਟੈਕਸ ਹੈ—
<Body BACKGROUND = “ABC. .jpg”>
3. ਕੰਟੇਨਰ ਅਤੇ ਐਂਪਟੀ ਟੈਗ l
ਉੱਤਰ—ਕੰਟੇਨਰ ਅਤੇ ਐਂਪਟੀ ਟੈਗ ਵਿਚ ਹੇਠ ਲਿਖੇ ਅੰਤਰ ਹਨ—
ਕੰਟੇਨਰ ਟੈਗ ਐਂਪਟੀ ਟੈਗ
1. ਕੰਟੇਨਰ ਟੈਗ ਜੋੜਿਆਂ ਵਿਚ ਹੁੰਦੇ ਹਨ । 1. ਐਂਪਟੀ ਟੈਗ ਇਕੱਲੇ ਹੁੰਦੇ ਹਨ ।
2. ਇਹ ਕਿਸੇ ਟੈਕਸਟ ’ਤੇ ਆਪਣਾ ਕੰਮ ਕਰਦੇ ਹਨ । 2. ਇਕ ਟੈਕਸਟ ਵਾਸਤੇ ਥਾਂ ਦੀ ਵਿਵਸਥਾ ਕਰਦੇ ਹਨ ।
3. ਇਨ੍ਹਾਂ ਵਿਚ ਖ਼ਤਮ ਹੋਣ ਵਾਲਾ ਟੈਗ ਦੇਣਾ ਜ਼ਰੂਰੀ ਹੈ । 3. ਇਨ੍ਹਾਂ ਵਿਚ ਇਸ ਪ੍ਰਕਾਰ ਦਾ ਕੋਈ ਟੈਗ ਨਹੀਂ ਹੁੰਦਾ ।
4. ਆਪਣੇ ਜੋੜੀਦਾਰ ਤੋਂ ਬਗ਼ੈਰ ਇਹ ਅਧੂਰੇ ਹਨ । 4. ਇਹ ਆਪਣੇ ਆਪ ਵਿਚ ਪੂਰੇ ਹੁੰਦੇ ਹਨ ।
4. ਰੋਅ ਸਪੈਨ ਅਤੇ ਕਾਲ ਸਪੈਨ ।
ਉੱਤਰ—ਰੋਅ ਸਪੈਨ ਅਤੇ ਕਾਲ ਸਪੈਨ ਵਿੱਚ ਹੇਠ ਲਿਖੇ ਅੰਤਰ ਹਨ—
ਰੋਅ ਸਪੈਨ ਕਾਲ ਸਪੈਨ
1. ਰੋਅ ਸਪੈਨ ਇੱਕ ਸੈੱਲ ਐਟਰੀਬਿਊਟ ਹੈ ਜਿਸਦੀ ਵਰਤੋਂ ਇੱਕ ਸੈੱਲ ਨੂੰ ਇੱਕ ਤੋਂ ਵੱਧ ਰੋਅਜ਼ ਵਿੱਚ ਵਧਾਉਣ ਲਈ ਕੀਤੀ ਜਾਂਦੀ ਹੈ । 1. ਕਾਲ ਸਪੈਨ ਇੱਕ ਸੈੱਲ ਐਟਰੀਬਿਊਟ ਹੈ ਜਿਸਦੀ ਵਰਤੋਂ ਇੱਕ ਸੈੱਲ ਨੂੰ ਇੱਕ ਤੋਂ ਵੱਧ ਕਾਲਮਜ਼ ਵਿੱਚ ਵਧਾਉਣ ਲਈ ਕੀਤੀ ਜਾਂਦੀ ਹੈ ।
2. ਰੋਅ ਸਪੈਨ ਦੱਸਦਾ ਹੈ ਕਿ ਸੈੱਲ ਵਿੱਚ ਕਿੰਨੀਆਂ ਰੋਅਜ਼ ਹੋਣਗੀਆਂ । 2. ਕਾਲ ਸਪੈਨ ਦੱਸਦਾ ਹੈ ਕਿ ਸੈੱਲ ਵਿੱਚ ਕਿੰਨੇ ਕਾਲਮਜ਼ ਹੋਣਗੇ ।
3. ਰੋਅ ਸਪੈਨ ਦੀ ਵਰਤੋਂ ਸੈੱਲ ਦੀ ਉੱਚਾਈ ਵਧਾਉਣ ਲਈ ਕੀਤੀ ਜਾਂਦੀ ਹੈ । 3. ਕਾਲ ਸਪੈਨ ਦੀ ਵਰਤੋਂ ਸੈੱਲ ਦੀ ਚੌੜਾਈ ਵਧਾਉਣ ਲਈ ਕੀਤੀ ਜਾਂਦੀ ਹੈ ।
4. ਇਹ ਸੈੱਲਾਂ ਦੀ ਉਚਾਈ ਨੂੰ ਖੜਵੇਂ ਰੁੱਖ ਵਿੱਚ ਵਧਾਉਂਦਾ ਹੈ । 4. ਇਹ ਸੈੱਲਾਂ ਦੀ ਚੌੜਾਈ ਨੂੰ ਲੇਟਵੇਂ ਰੁੱਖ ਵਿੱਚ ਵਧਾਉਂਦਾ ਹੈ ।
5. Syntax : ਰੋਅ ਸਪੈਨ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<TD ROWSPAN=4>
5. Syntax : ਕਾਲ ਸਪੈਨ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<TD COLSPAN=5>
5. ਸੈਲ ਸਪੇਸਿੰਗ ਅਤੇ ਸੈੱਲ ਪੈਡਿੰਗ ।
ਉੱਤਰ—ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ ਦੀ ਤੁਲਨਾ ਹੇਠ ਦਿੱਤੇ ਅਨੁਸਾਰ ਹੈ—
ਸੈੱਲ ਸਪੇਸਿੰਗ ਸੈੱਲ ਪੈਡਿੰਗ
1. ਸੈੱਲਾਂ ਵਿਚਲੀ ਦੂਰੀ ਨੂੰ ਦੱਸਣ ਲਈ ਸੈੱਲ ਸਪੇਸਿੰਗ ਐਟਰੀਬਿਊਟ ਵਰਤਿਆ ਜਾਂਦਾ ਹੈ । 1. ਟੈਕਸਟ ਅਤੇ ਸੈੱਲ ਦੇ ਬਾਰਡਰ ਵਿਚਲੀ ਦੂਰੀ ਨੂੰ ਦੱਸਣ ਲਈ ਸੈੱਲ ਪੈਡਿੰਗ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ।
2. ਇਹ ਦੱਸਦਾ ਹੈ ਕਿ ਸੈੱਲਾਂ ਦੇ ਵਿੱਚਕਾਰ ਕਿੰਨੀ ਖ਼ਾਲੀ ਥਾਂ ਛੱਡਣੀ ਹੈ । 2. ਇਹ ਦੱਸਦਾ ਹੈ ਕਿ ਟੈਕਸਟ ਅਤੇ ਸੈੱਲ ਬਾਰਡਰ ਵਿਚਕਾਰ ਕਿੰਨੀ ਖ਼ਾਲੀ ਥਾਂ ਛੱਡੀ ਜਾਵੇ ।
3. Syntax : ਸੈੱਲ ਸਪੇਸਿੰਗ ਦਾ ਸਿਨਟੈਕਸ ਹੇਠ ਲਿਖੇ ਅਨੁਸਾਰ ਹੈ—
<Table Border=1 CELLSPACING = 8>
3. Syntax : ਸੈੱਲ ਪੈਡਿੰਗ ਦਾ ਸਿਨਟੈਕਸ ੯ ਹੇਠ ਲਿਖੇ ਅਨੁਸਾਰ ਹੈ—
<Table Border = 1 CELLSPACING = 4>
6. ਟੈਗ ਅਤੇ ਐਟਰੀਬਿਊਟ l
ਉੱਤਰ—ਟੈਗ ਅਤੇ ਐਟਰੀਬਿਊਟ ਵਿੱਚ ਅੰਤਰ—
ਟੈਗ ਐਟਰੀਬਿਊਟਸ
1. ਟੈਗਸ ਵਿੱਚ ਅਜਿਹੇ ਐਲੀਮੈਂਟਸ ਹੁੰਦੇ ਹਨ ਜੋ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਸੂਚਨਾ ਨੂੰ ਕਿਸ ਤਰ੍ਹਾਂ ਪ੍ਰੋਸੈਸ ਜਾਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ । ਇਸ ਵਿੱਚ ਦੋ ਟੈਗ ਸ਼ੁਰੂਆਤੀ ਟੈਗ <TAG> ਅਤੇ ਅੰਤਿਮ ਟੈਗ </TAGS> ਹੁੰਦੇ ਹਨ ਜੋਕਿ ਇੱਕ ਐਲੀਮੈਂਟ ਦੀ ਸ਼ੁਰੂਆਤ ਅਤੇ ਅੰਤ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ । 1. ਇੱਕ ਐਟਰੀਬਿਊਟਸ ਐਲੀਮੈਂਟ ਦੀ ਅਜਿਹੀ ਪ੍ਰੋਪਰਟੀ ਨੂੰ ਦਰਸਾਉਂਦਾ ਹੈ ਜਿਸ ਵਿੱਚ ਉਸ ਟੈਗ ਨਾਲ ਸੰਬੰਧਿਤ ਵਿਸ਼ੇਸ਼ਤਾ ਦਰਸਾਈ ਜਾਂਦੀ ਹੈ ਅਤੇ ਇਹ ਟੈਗ ਦੇ ਸ਼ੁਰੂਆਤੀ ਟੈਗ ਵਿੱਚ ਦਰਸਾਈ ਜਾਂਦੀ ਹੈ ।
2. ਟੈਗਜ਼ ਵਿੱਚ ਟੈਗ ਦੇ ਨਾਲ ਉਸ ਦੀਆਂ ਵਿਸ਼ੇਸ਼ਤਾਵਾਂ ਵੀ ਹੋ ਸਕਦੀਆਂ ਹਨ । 2. ਐਟਰੀਬਿਊਟਸ ਐਲੀਮੈਂਟ ਦੇ ਸ਼ੁਰੂਆਤੀ ਟੈਗ ਦਾ ਭਾਗ ਹੁੰਦਾ ਹੈ ।
3. ਇਹ ਦੋ ਤਰ੍ਹਾਂ ਦੇ ਹੁੰਦੇ ਹਨ : ਐਂਪਟੀ ਟੈਗ ਅਤੇ ਕੰਟੇਨਰ ਟੈਰਾ । 3. ਐਟਰੀਬਿਊਟਸ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ‘ਤੇ ਨਿਰਭਰ ਕਰਦੀਆਂ ਹਨ । ਭਾਵ ਕਿ ਹਰੇਕ ਟੈਗ ਦੇ ਐਟਰੀਬਿਊਟ ਦੀ ਸੰਖਿਆ ਅਲੱਗ-ਅਲੱਗ ਹੁੰਦੀ ਹੈ ।
4. ਉਦਾਹਰਨ <Table>
ਇੱਥੇ ਟੇਬਲ ਇੱਕ ਟੈਗ ਹੈ ।
4. ਉਦਾਹਰਨ <Table Border=‘‘3″>
ਇੱਥੇ ਟੇਬਲ ਇੱਕ ਟੈਗ ਹੈ ਅਤੇ ਬਾਰਡਰ ਇੱਕ ਐਟਰੀਬਿਊਟ ਹੈ ।
7. <P> ਅਤੇ <BR> ਟੈਗ ।
ਉੱਤਰ—ਪੈਰਾਗਰਾਫ ਟੈਗ ਅਤੇ ਬਰੇਕ ਟੈਗ ਵਿਚਕਾਰ ਅੰਤਰ —
Paragraph <P> Tag Break <BR> Tag
1. ਟੈਗ ਇੱਕ ਕੰਟੇਨਰ ਐਲੀਮੈਂਟ (ਤੱਤ) ਹੁੰਦਾ ਹੈ ਜੋ ਕਿਸੇ ਵੈਬ ਪੇਜ ਵਿੱਚ ਪੈਰਾਗਰਾਫ ਦੇ ਤੌਰ ਤੇ ਟੈਕਸਟ ਦਾ ਬਲਾਕ ਦਿੰਦਾ ਹੈ ਅਤੇ ਵੈੱਬ ਬਾਊਜਰ ਦੋ ਪੈਰਿਆਂ ਦੇ ਵਿਚਕਾਰ ਇੱਕ ਲਾਈਨ ਛੱਡ ਜਾਂਦਾ ਹੈ । ਇਸ ਟੈਗ ਵਿੱਚ ਇੱਕ ਐਟਰੀਬਿਊਟ ALIGN ਹੈ, ਜੋ ਕਿ ਤਿੰਨ ਮੁੱਲ – left, right and center (ਖੱਬੇ, ਸੱਜੇ ਅਤੇ ਕੇਂਦਰ) ਲੈ ਸਕਦਾ ਹੈ, ਟੈਗ ਇੱਕ ਪੈਰਾ ਨੂੰ ਸੰਕੇਤ ਕਰਦਾ ਹੈ ਅਤੇ </p> ਨਾਲ ਖ਼ਤਮ ਹੁੰਦਾ ਹੈ । ਇਹ ਇੱਕ ਕੰਟੇਨਰ ਟੈਗ ਹੁੰਦਾ ਹੈ । 1. ਟੈਗ ਇੱਕ ਐਂਪਟੀ ਐਲੀਮੈਂਟ ਹੈ ਜੋ ਇੱਕ ਲਾਈਨ ਨੂੰ ਤੋੜਨ ਅਤੇ ਅਗਲੀ ਲਾਈਨ ਤੋਂ ਜਾਰੀ ਟੈਕਸਟ ਨੂੰ ਬਿਨਾਂ ਦੋ ਸਤਰਾਂ ਵਿੱਚ ਕੋਈ ਸਪੇਸ ਦਿੱਤੇ ਬਗੈਰ ਪ੍ਰਦਰਸ਼ਿਤ ਕਰਨ ਲਈ ਵਰਤੀ ਜਾਂਦੀ ਹੈ, ਇਸ ਦਾ ਕੋਈ ਐਟਰੀਬਿਊਟ ਨਹੀਂ ਹੈ । <br> ਇੱਕ ਲਾਈਨ ਬ੍ਰੇਕ ਹੈ ਅਤੇ ਇੱਕ ਐਂਪਟੀ ਟੈਗ ਹੈ ।
2. ਇਸ ਟੈਗ ਨੂੰ ਤੁਹਾਡੇ ਟੈਕਸਟ ਨਾਲ ਪੈਰਾਗ੍ਰਾਫ ਪ੍ਰਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ |
ਉਦਾਹਰਨ—
<p>hello world </p>
2. ਇਹ ਟੈਗ ਇੱਕ ਸਾਧਾਰਨ ਲਾਈਨ ਬ੍ਰੇਕ ਹੈ, ਇਹ ਕੇਵਲ ਕਿਸੇ ਵੀ ਸਪੇਸਿੰਗ ਜਾਂ ਫਾਰਮੈਟਿੰਗ ਚੋਣਾਂ ਦੇ ਬਿਨਾਂ ਅਗਲੀ ਲਾਈਨ ਤੇ ਜੰਪ ਕਰਦਾ ਹੈ ।
ਉਦਾਹਰਨ—
Hello<br>world!

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. HTML ਦੇ ਬੁਨਿਆਦੀ ਢਾਂਚੇ ਦਾ ਵੇਰਵੇ ਸਹਿਤ ਵਰਣਨ ਕਰੋ ।
ਉੱਤਰ —
HTML ਡਾਕੂਮੈਂਟ ਦਾ ਬੇਸਿਕ ਢਾਂਚਾ
HTML ਡਾਕੂਮੈਂਟ ਵਿੱਚ ਦੋ ਮੁੱਖ ਭਾਗ ਹੁੰਦੇ ਹਨ
◆ Head (ਹੈੱਡ)—Head ਭਾਗ ਵਿੱਚ Title ਹੁੰਦਾ ਹੈ ਜੋਕਿ HTML ਡਾਕੂਮੈਂਟ ਦੇ ਸਿਰਲੇਖ ਦੀ ਪਛਾਣ ਕਰਦਾ ਹੈ ।
◆ Body (ਬੌਡੀ)—Body ਐਲੀਮੈਂਟ ਵਿੱਚ ਅਸਲ ਕੰਨਟੈਟ ਜਾਂ ਜਾਣਕਾਰੀ ਹੁੰਦੀ ਹੈ । ਜੋ ਤੁਸੀਂ ਉਪਭੋਗਤਾ ਨੂੰ ਵੈਬ ਪੇਜ ‘ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ ।
HTML ਡਾਕੂਮੈਂਟ ਦਾ ਸਿੰਟੈਕਸ ਹੇਠ ਲਿਖੇ ਅਨੁਸਾਰ ਹੈ ।
<html>
<head>
<TITLE> TITLE OF YOUR WEBPAGE </title>
</head>
<body>
Information which user wants to show.
</body>
</html>
ਉਪਰੋਕਤ ਢਾਂਚੇ ਵਿੱਚ ਪ੍ਰਭਾਸ਼ਿਤ ਟੈਗ ਮੂਲ ਰੂਪ ਵਿੱਚ ਵੈੱਬ ਬ੍ਰਾਊਜ਼ਰ ਨੂੰ ਦਿੱਤੇ ਗਏ ਟੈਗਾਂ ਵਿੱਚ ਪਰਿਭਾਸ਼ਿਤ ਕੀਤੇ ਗਏ ਟੈਕਸਟ ਤੇ ਕੀਤੇ ਗਏ ਵੱਖਰੇ ਕਾਰਜਾਂ ਬਾਰੇ ਪ੍ਰਭਾਸ਼ਿਤ ਕਰਦੇ ਹਨ ਜਾਂ ਹਿਦਾਇਤ ਦਿੰਦੇ ਹਨ ।
<HTML>-<html> tag ਤੋਂ ਦਸਤਾਵੇਜ਼ ਸ਼ੁਰੂ ਕੀਤਾ ਗਿਆ ਹੈ ਅਤੇ </html> ਟੈਗ ਦੇ ਨਾਲ ਬੰਦ ਕੀਤਾ ਜਾਵੇਗਾ । ਇਹ ਵੈੱਬ ਬ੍ਰਾਊਜ਼ਰ ਨੂੰ ਸੂਚਿਤ ਕਰਦਾ ਹੈ ਕਿ ਕਿੱਥੇ ਵੈੱਬ ਪੇਜ਼ ਸ਼ੁਰੂ ਹੋਵੇਗਾ ਅਤੇ ਇਹ ਕਿੱਥੇ ਖ਼ਤਮ ਹੋਵੇਗਾ ।ਜੇ ਕਮਾਂਡ ਨੂੰ ਟੈਗ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਜਾਂਦਾ ਤਾਂ ਟੈਗ ਬ੍ਰਾਊਜ਼ਰ ਵਿੱਚ ਟੈਕਸਟ ਦੇ ਰੂਪ ਵਿੱਚ ਲੈਂਦਾ ਹੈ । ਦੇ
<HEAD> ਟੈਗ—HEAD ਟੈਗ, ਹੈਡਿੰਗ (ਸਿਰਲੇਖ) ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ । ਡਾਕੂਮੈਂਟ ਦਾ ਹੈਡਿੰਗ <head> ਟੈਗ ਵਿੱਚ ਲਿਖਿਆ ਗਿਆ ਹੈ । ਇਹ ਹਮੇਸ਼ਾ ਜੋੜਿਆ (pair) ਦੇ ਰੂਪ ਵਿੱਚ ਹੁੰਦਾ ਹੈ । ਹੈਡ ਟੈਗ ਨੂੰ ਇੱਕ ਵੈੱਬ ਪੇਜ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ । ਇਹ ਇਕ ਕੰਟੇਨਰ ਟੈਗ ਹੈ । ਇਹ HTML ਡਾਕੂਮੈਂਟ ਦਾ ਸਿਰਲੇਖ ਪਰਿਭਾਸ਼ਿਤ ਕਰਦਾ ਹੈ । ਇਹ <HEAD>TAG ਨਾਲ ਸ਼ੁਰੂ ਹੁੰਦਾ ਹੈ ਅਤੇ </HEAD> ਨਾਲ ਖ਼ਤਮ ਹੁੰਦਾ ਹੈ । ਇਹ ਟੈਗ ਹਮੇਸ਼ਾ <HTML> ਟੈਗ ਤੋਂ ਹੇਠਾਂ ਅਤੇ <BODY> ਟੈਗ ਤੋਂ ਪਹਿਲਾਂ ਦਰਸਾਇਆ ਜਾਂਦਾ ਹੈ । ਇਸ ਵਿੱਚ ਵੈੱਬ ਪੇਜ ਦਾ ਸਿਰਲੇਖ, ਸਰਚ ਇੰਜਣ ਦੁਆਰਾ ਵਰਤੇ ਗਏ ਸ਼ਬਦ ਆਦਿ ਸੰਬੰਧਿਤ ਜਾਣਕਾਰੀ ਸ਼ਾਮਿਲ ਹੈ, ਇਸ ਵਿੱਚ ਆਪਣੇ ਆਪ ਨਾਲ ਸੰਬੰਧਿਤ ਕੋਈ ਟੈਕਸਟ ਨਹੀਂ ਹੁੰਦਾ ।
ਉਦਾਹਰਨ <HEAD> <TITLE> This is a Title </TITLE> </HEAD>
<TITLE>—ਟਾਈਟਲ ਟੈਗ ਵੈੱਬ ਪੇਜ ਦਾ ਸਿਰਲੇਖ ਪਰਿਭਾਸ਼ਿਤ ਕਰਦਾ ਹੈ, ਜੋ ਵੈੱਬ ਬ੍ਰਾਊਜ਼ਰ ਦੇ ਟਾਈਟਲਬਾਰ ‘ਤੇ ਪ੍ਰਦਰਸ਼ਿਤ ਹੁੰਦਾ ਹੈ ਜਦੋਂ ਵੈੱਬ ਪੇਜ ਨੂੰ ਵੈੱਬ ਬ੍ਰਾਊਜ਼ਰ ਵਿੱਚ ਲੋਡ ਕੀਤਾ ਜਾਂਦਾ ਹੈ । ਇਹ <TITLE> ਅਤੇ </TITLE> ਟੈਗਸ ਦੇ ਵਿਚਕਾਰ ਹੁੰਦਾ ਹੈ, ਇਹ ਛੋਟਾ ਅਤੇ ਅਰਥਪੂਰਣ ਹੋਣਾ ਚਾਹੀਦਾ ਹੈ।
<BODY>—ਟੈਗ ਵੈੱਬ ਬ੍ਰਾਊਜ਼ਰ ਵਿੱਚ ਵੈੱਬ ਪੇਜ ਵਿੱਚ ਲੋਡ ਹੋਣ ਤੇ ਵੈੱਬ ਬ੍ਰਾਊਜ਼ਰ ਤੇ ਪ੍ਰਦਰਸ਼ਿਤ ਕਰਨ ਵਾਲੀ ਅਸਲ ਜਾਣਕਾਰੀ ਰੱਖਦਾ ਹੈ । ਇਸ ਵਿੱਚ ਟੈਕਸਟ, ਚਿੱਤਰ, ਆਡੀਓ, ਵੀਡੀਓ ਆਦਿ ਦੇ ਤੱਤ ਜਾਂ ਕੰਨਟੈਟ ਸ਼ਾਮਿਲ ਹੋ ਸਕਦੇ ਹਨ । ਇਹ ਕੰਨਟੈਟ <BODY> ਅਤੇ </BODY> ਟੈਗਸ ਦੇ ਵਿਚਕਾਰ ਪ੍ਰਭਾਸ਼ਿਤ ਹੁੰਦੀ ਹੈ । ਇਹ ਇੱਕ ਕੰਟੇਨਰ ਟੈਗ ਹੈ ।
ਪ੍ਰਸ਼ਨ 2. ਅਸੀਂ ਇਕ ਸਾਧਾਰਨ ਵੈੱਬ ਪੇਜ ਕਿਵੇਂ ਬਣਾ ਸਕਦੇ ਹਾਂ, ਵੇਰਵੇ ਸਹਿਤ ਵਿਆਖਿਆ ਕਰੋ ।
ਉੱਤਰ-ਵੈੱਬ ਪੇਜ ਸਧਾਰਨ ਟੈਕਸਟ ਫਾਈਲਾਂ ਹਨ ਜੋ ਕਿਸੇ ਵੀ ਟੈਕਸਟ ਐਡੀਟਰ ਜਾਂ ਵਰਡ ਪ੍ਰੋਸੈਸਰ ਜਿਵੇਂ ਨੋਟਪੈਡ, ਵਰਡਪੈਡ ਆਦਿ ਦੀ ਵਰਤੋਂ ਨਾਲ ਬਣਾਏ ਜਾ ਸਕਦੇ ਹਨ । ਇੱਕ ਵੈੱਬ ਪੇਜ ਬਣਾਉਣ ਅਤੇ ਪ੍ਰਦਰਸ਼ਿਤ ਕਰਨ ਲਈ ਹੇਠ ਲਿਖੇ ਕਦਮ ਹਨ—
1. Start—All Programs-AccessoriesNotepad ’ਤੇ ਕਲਿੱਕ ਕਰਕੇ ਜਾਂ Run ਵਿੰਡੋ ਵਿੱਚ Notepad ਟਾਈਪ ਕਰਕੇ ਨੋਟਪੈਡ ਨੂੰ ਖੋਲੋ । ਨੋਟਪੈਡ ਵਿੰਡੋ ਹੇਠ ਵਿਖਾਏ ਚਿੱਤਰ ਅਨੁਸਾਰ ਖੁੱਲੇਗੀ —
2. ਨੋਟਪੈਡ ਵਿੱਚ ਹੁਣ HTML ਕੋਡ ਟਾਈਪ ਕਰੋ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ।
3. File-Save ਵਿਕਲਪ ’ਤੇ ਕਲਿੱਕ ਕਰੋ ।ਇੱਕ ਡਾਇਲਾਗ ਬੋਕਸ ਦਿਖਾਈ ਦੇਵੇਗਾ । ਜਿੱਥੇ ਅਸੀਂ ਫਾਈਲ ਨੂੰ ਸੇਵ ਕਰਨਾ ਚਾਹੁੰਦੇ ਹਾਂ, ਆਪਣੀ ਫਾਈਲ ਦਾ ਨਾਂ ਅਤੇ ਐਕਸਟੈਂਸ਼ਨ .html ਦਾਖਲ ਕਰੋ ।
ਪ੍ਰਸ਼ਨ 3. Table ਵਿੱਚ ਵਰਤੇ ਗਏ ਵੱਖ-ਵੱਖ ਟੈਗਜ ਕੀ ਹਨ ? ਇਕ ਉਦਾਹਰਨ ਦੇ ਨਾਲ ਵਿਆਖਿਆ ਕਰੋ ।
ਉੱਤਰ-Table ਸਾਨੂੰ ਬਹੁਤ ਸਾਰੀਆਂ ਕਤਾਰਾਂ ਅਤੇ ਕਾਲਮਾਂ ਵਿੱਚ ਜਾਣਕਾਰੀ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦਿੰਦਾ ਹੈ । HTML table ਨੂੰ ਵੈਬ ਲੇਖਕਾਂ ਨੂੰ ਟੈਕਸਟ, ਇਮੇਜ਼, ਲਿੰਕਾਂ, ਦੂਜੀਆਂ ਟੇਬਲਜ਼ ਆਦਿ ਵਰਗੇ ਡਾਟਾ ਨੂੰ ਸੈਲਜਾਂ ਵਿੱਚ ਵਿਵਸਥਿਤ ਕਰਨ ਦੀ ਆਗਿਆ ਦਿੰਦਾ ਹੈ । ਇਹ ਵੈੱਬ ਪੇਜ ਨੂੰ ਆਕਰਸ਼ਕ ਬਣਾਉਂਦਾ ਹੈ । ਇਹ <table> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </table> ਦੇ ਨਾਲ ਸਮਾਪਤ ਹੁੰਦਾ ਹੈ ਟੇਬਲ ਵਿੱਚ ਕਈ ਐਟਰੀਬਿਊਟਸ ਹਨ ਜੋ ਅਸੀਂ ਬਾਅਦ ਵਿੱਚ ਵੇਖਾਂਗੇ । ਟੇਬਲ ਟੈਗ ਦੇ ਅਨੇਕਾਂ ਹੋਰ ਟੈਗ ਹਨ ਜੋ ਹੇਠਾਂ ਦਿੱਤੇ ਗਏ ਹਨ :-
1. ਟੇਬਲ ਹੈਡਿੰਗ <TH> ਇਹ ਇੱਕ ਦਿੱਤੇ ਟੇਬਲ ਦੇ ਟੇਬਲ ਹੈਡਿੰਗ ਨੂੰ ਪਰਿਭਾਸ਼ਿਤ ਕਰਦਾ ਹੈ । ਇਹ <TH> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </TH> ਟੈਗ ਨਾਲ ਖ਼ਤਮ ਹੁੰਦਾ ਹੈ । ਇਸ ਨੂੰ <Table row <TR> ਵਿੱਚ ਪਰਿਭਾਸ਼ਿਤ ਕਰਨਾ ਚਾਹੀਦਾ ਹੈ ।
2. Table row <TR> ਇਹ ਇੱਕ ਟੇਬਲ ਵਿੱਚ (ਕਤਾਰ) row ਨੂੰ ਪਰਿਭਾਸ਼ਿਤ ਕਰਦੀ ਹੈ । ਇੱਕ ਅ ਵਿੱਚ ਟੇਬਲ ਹੈਡਿੰਗ (TH) ਤੇ ਟੇਬਲ ਡਾਟਾ (TD) ਪ੍ਰਭਾਸ਼ਿਤ ਹੁੰਦਾ ਹੈ । ਟੇਬਲ ਰੋਅ <TR> ਨਾਲ ਟੈਗ ਨਾਲ ਸ਼ੁਰੂ ਅਤੇ </TR> ਨਾਲ ਖ਼ਤਮ ਹੁੰਦਾ ਹੈ ।
3. ਟੇਬਲ ਡਾਟਾ <TD>: ਟੇਬਲ ਵਿੱਚ ਸਟੋਰ ਕੀਤੀ ਜਾਣਕਾਰੀ ਨੂੰ ਪਰਿਭਾਸ਼ਿਤ ਕਰਦਾ ਹੈ ਇਹ <TD> ਡਾਟਾ ਨਾਲ ਸ਼ੁਰੂ ਹੁੰਦਾ ਹੈ ਅਤੇ </TD> ਨਾਲ ਖ਼ਤਮ ਹੁੰਦਾ ਹੈ ।
Table ਟੈਗ ਦੇ Attributes (ਗੁਣ) –
Border (ਬਾਰਡਰ) : Border ਐਕਰੀਬਿਊਟ ਟੇਬਲ ਦੇ ਬਾਰਡਰ ਦੀ ਚੌੜਾਈ ਨੂੰ ਪਰਿਭਾਸ਼ਿਤ ਕਰਦਾ ਹੈ ਜੀਰੋ ਮੁੱਲ ਨਾਲ ਕੋਈ ਬਾਰਡਰ ਨਹੀਂ ਲੱਗਦਾ ਅਤੇ ਡਿਫਾਲਟ ਮੁੱਲ 1 ਹੈ ।
ਉਦਾਹਰਨ <Table Border=‘1’’>
ALIGN (ਅਲਾਇਨ)—Align ਐਟਰੀਬਿਊਟ ਵਿੰਡੋ ਬਰਾਊਜ਼ਰ ਵਿਚ Table ਦੇ ਅਲਾਈਨਮੈਂਟ ਨੂੰ ਪਰਿਭਾਸ਼ਿਤ ਕਰਦੀ ਹੈ । ਇਸ ਦੇ ਮੁੱਲ ਹੁੰਦੇ ਹਨ left, right and center। ਇਸ ਲਈ ਉਦਾਹਰਨ ਇਸ ਪ੍ਰਕਾਰ ਹੈ ।
<Table align=”Right” Border=“1”>
BORDERCOLOR—ਇਹ ਬਾਰਡਰ ਦਾ ਰੰਗ ਦੱਸਦੀ ਹੈ l
ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<Table Border=2 Bordercolor=”RED”>
WIDTH_ਵਿਡਥ Table ਦੀ ਚੌੜਾਈ ਨੂੰ ਪਰਿਭਾਸ਼ਿਤ ਕਰਦਾ ਹੈ । ਇਹ ਪਿਕਸਲ ਵਿੱਚ ਜਾਂ ਵੈੱਬ ਬ੍ਰਾਊਜਰ ਵਿੰਡੋਜ ਦੇ ਅਨੁਪਾਤ ਵਿੱਚ ਦਰਸਾਇਆ ਜਾਂਦਾ ਹੈ ।
ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<Table WIDTH=‘‘50%”>
It defines the 50% space of the browser.
<Table WIDTH=200>
ਇਹ ਬ੍ਰਾਊਜ਼ਰ ਦੇ 200 ਪਿਕਸਲ ਸਪੇਸ ਨੂੰ ਪਰਿਭਾਸ਼ਿਤ ਕਰਦਾ ਹੈ ।
CELLSPACING ਟੇਬਲ ਵਿੱਚ ਡਾਟਾ ਸੈਲਸ ਦੇ ਵਿਚਕਾਰ ਪਿਕਸਲ ਦੀ ਚੌੜਾਈ ਹੈ । ਇਸ ਦਾ ਡਿਫਾਲਟ ਮੁੱਲ ਜ਼ੀਰੋ ਹੈ । ਜੇਕਰ ਬਾਰਡਰ 0 ਤੇ ਸੈੱਟ ਹੈ, ਤਾਂ CELLSPACING ਲਾਈਨਾਂ ਨਹੀਂ ਦਿਖਣੀਆਂ । ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<Table Border=”2″ cellspacing=12>
CELLPADDING ‘ਸੈੱਲ ਕੰਟੈਂਟ ਅਤੇ ਸੈੱਲ ਦੀ ਬਾਰਡਰ ਵਿਚਕਾਰ ਪਿਕਸਲ ਸਪੇਸ ਹੈ । ਇਸ ਦੀ ਡਿਫਾਲਟ ਵੈਲਿਯੂ ਵੀ ਜ਼ੀਰੋ ਹੈ ।ਇਹ ਐਟਰੀਬਿਊਟ ਅਕਸਰ ਨਹੀਂ ਵਰਤੀ ਜਾਂਦੀ, ਜਦੋਂ ਤੁਸੀਂ ਆਪਣਾ ਬਾਰਡਰ ਲਾਗੂ ਕਰ ਦਿੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ Contents (ਸਮੱਗਰੀ) border ਤੋਂ “ਦੁਰ’ ਵਿਖਾਈ ਦੇਵੇ ਤਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਬਾਰਡਰ ਪ੍ਰਾਪਟੀ ਲਾਗੂ ਹੋਣ ਦੇ ਬਾਵਜੂਦ CELLPADDING ਵਿਖਾਈ ਨਹੀਂ ਦਿੰਦੀ ।
ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<Table Border=”3″ cellpadding=10>
COLSPAN ROWSPAN – ਟੇਬਲ ਦੇ ਸੈੱਲਜ਼ ਇੱਕ ਤੋਂ ਵੱਧ ਕਾਲਮ ਜਾਂ ਰੋਅਜ ਵਿੱਚ ਫੈਲ ਸਕਦੇ ਹਨ । COLSPAN ਇੱਕ ਤੋਂ ਵੱਧ ਕਾਲਮ ਦੇ ਮੇਲ ਨੂੰ ਜੋੜਦੇ ਹਨ ਜਦਕਿ ROWSPAN ਦਰਸਾਉਂਦੇ ਹਨ ਕਿ ਕਿੰਨੀਆਂ ਕਤਾਰਾਂ ਨੂੰ ਇਕੱਠਾ ਕਰਨਾ ਹੈ ।
ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<Table Border=”1″ colspan=2>
<Table Border=”1″ rowspan=2>
ਟੇਬਲ ਦੀ ਬੈਕਗਰਾਊਂਡ (BACKGROUND) :
ਬੈਕਗਰਾਊਂਡ ਐਟਰੀਬਿਊਟ ਦੀ ਵਰਤੋਂ Table ਦੀ ਬੈਕਗਰਾਊਂਡ ਸੈੱਟ ਕਰਨ ਲਈ ਕੀਤੀ ਜਾਂਦੀ ਹੈ । ਇਸ ਲਈ ਉਦਾਹਰਨ ਇਸ ਪ੍ਰਕਾਰ ਹੈ :
<table background=”up.jpeg” border=2>
BGCOLOR (ਬੀਜੀਕਲਰ) : ਦੀ ਵਰਤੋ ਟੇਬਲ ਦੇ (Background) ਨੂੰ ਸੈੱਟ ਕਰਨ ਲਈ ਕੀਤੀ ਜਾਂਦੀ ਹੈ । ਇਸ ਐਟਰੀਬਿਊਟ ਲਈ ਵਰਤੇ ਗਏ ਉਦਾਹਰਨ ਇਸ ਤਰ੍ਹਾਂ ਹਨ :
<table bgcolor=”yellow” border=2>
ਪ੍ਰਸ਼ਨ 4. ਇਕ ਉਦਾਹਰਨ ਦੇ ਨਾਲ Ordered List ਸਮਝਾਓ ।
ਉੱਤਰ-ਆਰਡਰਡ ਲਿਸਟਾਂ ਵਿਚ ਨੰਬਰ ਪਾਏ ਜਾਂਦੇ ਹਨ ਜਿਸ ਕਾਰਨ ਇਸ ਨੂੰ ਨੰਬਰਡ ਲਿਸਟ ਵੀ ਕਿਹਾ ਜਾਂਦਾ ਹੈ । ਇਹ ਲਿਸਟ ਅਨ-ਆਰਡਰਡ ਲਿਸਟ ਵਰਗੀ ਹੁੰਦੀ ਹੈ ਫਰਕ ਸਿਰਫ ਇੰਨਾ ਹੈ ਕਿ ਇਸ ਵਿਚ ਬੁਲੇਟ ਦੀ ਥਾਂ ‘ਤੇ ਨੰਬਰ ਵਰਤੇ ਜਾਂਦੇ ਹਨ ।
<BODY>
<BR>
<OL>
<LI> fruits
<LI> soy milk
<LI> water
</OL>
</BODY>
ਐਟਰੀਬਿਊਟਸ (Attributes)
Type : = ‘‘a’’ : ਅੰਗਰੇਜ਼ੀ ਵਰਣਮਾਲਾ ਦੇ ਛੋਟੇ ਅੱਖਰ ਵਰਤੇ ਜਾਂਦੇ ਹਨ ।
Type = ‘‘A’’ : ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ ਵਰਤੇ ਜਾਂਦੇ ਹਨ ।
Type = ‘‘i’’ : ਛੋਟੇ ਰੋਮਨ ਅੰਕ ਵਰਤੇ ਜਾਂਦੇ ਹਨ ।
Type = ‘‘I’’ : ਰੋਮਨ ਅੰਕ ਵਰਤੇ ਜਾਂਦੇ ਹਨ ।
Type = ‘1’’ : ਗਿਣਤੀ ਲਿਖੀ ਜਾਂਦੀ ਹੈ
ਪ੍ਰਸ਼ਨ 5. ਇਕ ਉਦਾਹਰਨ ਦੇ ਨਾਲ Definition List ਦੀ ਸੂਚੀ ਪ੍ਰਭਾਸ਼ਿਤ ਕਰੋ ।
ਉੱਤਰ—ਇਹ ਕਿਸੇ ਸ਼ਬਦ ਦੀ ਪਰਿਭਾਸ਼ਾ ਦੇਣ ਲਈ ਵਰਤੀ ਜਾਂਦੀ ਹੈ । ਡੈਫੀਨੇਸ਼ਨ ਲਿਸਟ <DL> ਟੈਗ ਨਾਲ ਸ਼ੁਰੂ ਹੁੰਦੀ ਹੈ ਅਤੇ </DL> ਨਾਲ ਸਮਾਪਤ ਹੁੰਦੀ ਹੈ । ਇਸ ਵਿਚ ਦੋ ਟੈਗ <DT> (ਡੈਫੀਨੇਸ਼ਨ ਟਰਮ) ਅਤੇ <DD> (ਡੈਫੀਨੇਸ਼ਨ ਡਾਟਾ) ਵਰਤੇ ਜਾਂਦੇ ਹਨ । ਪਰਿਭਾਸ਼ਿਤ ਕੀਤੇ ਜਾਣ ਵਾਲੇ ਸ਼ਬਦ ਤੋਂ ਪਹਿਲਾਂ <DT> ਟੈਗ ਵਰਤਿਆ ਜਾਂਦਾ ਹੈ । ਸ਼ਬਦ ਦੀ ਪਰਿਭਾਸ਼ਾ ਲਿਖਣ ਲਈ <DD> ਟੈਗ ਵਰਤਿਆ ਜਾਂਦਾ ਹੈ ।
ਉਦਾਹਰਣ—
ਪ੍ਰਸ਼ਨ 6. ਇਕ HTML ਪ੍ਰੋਗਰਾਮ ਵਿਚ ਇਕ ਇਮੇਜ ਨੂੰ ਇਨਸਰਟ ਕਰਨ ਦੇ ਵੱਖ-ਵੱਖ ਤਰੀਕੇ ਕਿਹੜੇ ਹਨ ?
ਉੱਤਰ—HTML ਪ੍ਰੋਗਰਾਮ ਵਿਚ ਇਮੇਜ਼ ਨੂੰ ਇਨਸਰਟ ਕਰਨ ਵਾਸਤੇ <img> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ SRC ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ । ਉਦਾਹਰਨ ਵਜੋਂ ਹੇਠਾਂ ਲਿਖੀ ਕੋਡਿੰਗ ਦੇਖੋ–
<IMG SRC=”cat.jpg”>
ਇਸ ਵਿਚ IMG ਇਕ ਟੈਗ ਅਤੇ SRC ਐਟਰਬਿਊਟ ਹੈ । ਇਸੇ ਤਰ੍ਹਾਂ cat.jpg ਇਮੇਜ਼ ਫਾਈਲ ਦਾ ਨਾਮ ਹੈ ਜਿਸਨੂੰ ਕੋਟਜ਼ (ਡਬਲ ਕਾਮੇ) ਵਿਚ ਲਿਖਿਆ ਜਾਂਦਾ ਹੈ ।
ਪ੍ਰਸ਼ਨ 7. ਅਸੀਂ ਕਿਸੇ ਵੈੱਬ ਪੇਜ ਦੀ ਬੈਕਗ੍ਰਾਊਂਡ ਕਿਵੇਂ ਬਦਲ ਸਕਦੇ ਹਾਂ ?
ਉੱਤਰ—ਤੁਸੀਂ ਵੈੱਬ ਪੇਜ ਦੀ ਬੈਕਗ੍ਰਾਊਂਡ ਉੱਤੇ ਕੋਈ ਰੰਗ ਵੀ ਭਰ ਸਕਦੇ ਹੋ । ਇਸੇ ਤਰ੍ਹਾਂ ਟੈਕਸਟ ਦਾ ਰੰਗ ਵੀ ਬਦਲਿਆ ਜਾ ਸਕਦਾ ਹੈ । ਤੁਸੀਂ ਕਈ ਪ੍ਰਕਾਰ ਦੇ ਰੰਗ ਬੈਕਗ੍ਰਾਊਂਡ ਉੱਤੇ ਲਗਾ ਸਕਦੇ ਹੋ ਜਿਵੇਂ ਕਿ Black, White, Red, Blue, Green, Yellow ਆਦਿ । ਬੈਕਗ੍ਰਾਊਂਡ ਕਲਰ ਲਈ BGCOLOR (ਬੀ. ਜੀ. ਕਲਰ) ਐਟਰੀਬਿਊਟ ਦੀ ਵਰਤੋਂ Body ਟੈਗ ਦੇ ਵਿਚ ਕੀਤੀ ਜਾਂਦੀ ਹੈ ।
ਜਿਵੇਂ ਕਿ –
<BODY BGCOLOR = “Green”>
ਇੱਥੇ BODY ਟੈਗ ਦਾ BGCOLOR ਐਟਰੀਬਿਊਟ ਦਾ ਅਤੇ Green ਰੰਗ ਦਾ ਨਾਮ ਹੈ । Body ਟੈਗ ਵਿਚ ਕਈ ਹੋਰ ਵੀ ਐਟਰੀਬਿਊਟ ਲਿਖੇ ਜਾਂਦੇ ਹਨ; ਜਿਵੇਂ ਕਿ-Text, LINK ਆਦਿ । ਟੈਕਸਟ ਐਟਰੀਬਿਊਟ ਨਾਲ ਟੈਕਸਟ ਦਾ ਰੰਗ ਅਤੇ LINK ਐਟਰੀਬਿਊਟ ਨਾਲ ਲਿੰਕ ਦਾ ਰੰਗ ਬਦਲਿਆ ਜਾ ਸਕਦਾ ਹੈ ।
ਪ੍ਰਸ਼ਨ 8. Nested List ਉਦਾਹਰਨ ਸਹਿਤ ਸਮਝਾਓ ।
ਉੱਤਰ—Nested List ਉਹ ਹੁੰਦੀ ਹੈ ਜਿਸ ਵਿਚ ਇਕ ਲਿਸਟ ਵਿਚ ਹੋਰ ਲਿਸਟਾਂ ਲਗਾਈਆਂ ਗਈਆਂ ਹੁੰਦੀਆਂ ਹਨ । ਇਸ ਤਰ੍ਹਾਂ ਲਿਸਟਾਂ ਦੀ ਇਕ ਵੱਡੀ ਲਿਸਟ ਬਣ ਜਾਂਦੀ ਹੈ ਜਿਸਨੂੰ Nested List ਕਿਹਾ ਜਾਂਦਾ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ-

1. ਹੇਠ ਲਿਖਿਆ ਵਿਚੋਂ ਕਿਹੜੀ ਭਾਸ਼ਾ ਇੰਟਰਨੈੱਟ ਨਾਲ ਸੰਬੰਧਿਤ ਹੈ ?
(a) HTML
(b) XML
(c) CSS
(d) ਸਾਰਿਆਂ ਹੀ l
ਉੱਤਰ—(d) ਸਾਰਿਆਂ ਹੀ l
2. ਕਿਸ ਟੈਗ ਤੋਂ ਬਗੈਰ HTML ਦਸਤਾਵੇਜ਼ ਕੰਮ ਨਹੀਂ ਕਰੇਗਾ ?
(a) <P>
(b) <HR>
(c) <HTML>
(d) <Table>.
ਉੱਤਰ—(c) <HTML>
3. ਇੱਕ ਵੈੱਬ ਸਾਈਟ ਦੇਖਣ ਵਾਸਤੇ ਕੀ ਜ਼ਰੂਰੀ ਹੈ ?
(a) ਇੰਟਰਨੈੱਟ
(b) ਵੈਬ ਬ੍ਰਾਉਜ਼ਰ
(c) ਕੋਈ ਨਹੀਂ
(d) ਦੋਨੋਂ ਹੀ ।
ਉੱਤਰ—(d) ਦੋਨੋਂ ਹੀ ।
4. ਫਾਰਮ ਵਿਚ ਮੈਥਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
(a) 2
(b) 3
(c) 4
(d) 5.
ਉੱਤਰ—(b) 3

(B) ਖਾਲੀ ਥਾਂਵਾਂ ਭਰੋ—

1. HTML ਵਿਚ ……………… ਪ੍ਰਕਾਰ ਦੇ ਟੈਗ ਵਰਤੇ ਜਾਂਦੇ ਹਨ ।
2. …………….. ਟੈਗ ਵਿਚ ਓਪਨਿੰਗ ਅਤੇ ਕਲੋਜ਼ਿੰਗ ਟੈਗ ਵਰਤੇ ਜਾਂਦੇ ਹਨ ।
3. ……………… ਟੈਗ ਵਿਚ ਕਲੋਜ਼ਿੰਗ ਟੈਗ ਨਹੀਂ ਹੁੰਦਾ ।
4. HTML ਡਾਕੂਮੈਂਟ ਲਈ ……………… ਨਾਮਕ ਟੈਕਸਟ ਐਡੀਟਰ ਵਰਤਿਆ ਜਾਂਦਾ ਹੈ ।
5. HTML ਡਾਕੂਮੈਂਟ ਨੂੰ ……………… ਵਿਚ ਖੋਲ੍ਹਿਆ ਜਾਂਦਾ ਹੈ ।
6. HTML ਡਾਕੂਮੈਂਟ ਨੂੰ ਸੇਵ ਕਰਨ ਲਈ …………….. ਐਕਸਟੈਂਸ਼ਨ ਵਰਤੀ ਜਾਂਦੀ ਹੈ ।
7. HTML ਡਾਕੂਮੈਂਟ ਦਾ ਪਹਿਲਾ ਅਤੇ ਆਖਰੀ ਟੈਗ …………… ਹੋਣਾ ਚਾਹੀਦਾ ਹੈ ।
8. ਅਨ-ਆਰਡਰਡ ਲਿਸਟ ਨੂੰ ……………….. ਲਿਸਟ ਕਿਹਾ ਜਾਂਦਾ ਹੈ ।
9. …………….. ਲਿਸਟ ਨੰਬਰਾਂ ਨੂੰ ਦਰਸਾਉਂਦੀ ਹੈ ।
10. ਜਦੋਂ ਇਕ ਲਿਸਟ ਵਿਚ ਦੂਸਰੀ ਲਿਸਟ ਆ ਜਾਵੇ, ਤਾਂ ਉਸ ਨੂੰ …………………. ਲਿਸਟ ਕਿਹਾ ਜਾਂਦਾ ਹੈ ।
11. ਟੇਬਲ ਸੂਚਨਾ ਨੂੰ ਸਾਂਭ ਕੇ ਰੱਖਦੇ ਹਨ ਤੇ ਇਹ ਰੋਅਜ਼ ਅਤੇ …………….. ਤੋਂ ਮਿਲ ਕੇ ਬਣਦੇ ਹਨ ।
12. …………….. ਸੈੱਲਾਂ ਵਿਚਲੀ ਖ਼ਾਲੀ ਥਾਂ ਬਦਲ ਦਿੰਦੀ ਹੈ ।
13. ……………….. ਟੈਕਸਟ ਅਤੇ ਸੈੱਲ ਬਾਰਡਰ ਵਿਚਲੀ ਖ਼ਾਲੀ ਥਾਂ ਬਦਲ ਦਿੰਦੀ ਹੈ ।
14. ਟੇਬਲ ਦਾ ਹੈਡਿੰਗ ਲਿਖਣ ਲਈ ……………. ਟੈਗ ਵਰਤਿਆ ਜਾਂਦਾ ਹੈ ।
ਉੱਤਰ−1. ਦੋ, 2. ਕੰਟੇਨਰ, 3. ਐਂਪਟੀ, 4. Notepad, 5. ਵੈੱਬ ਬਰਾਊਜ਼ਰ, 6. HTML, 7. <HTML>, 8. ਬੂਲੇਟ, 9. ਆਰਡਰਡ, 10. ਨੈੱਸਟਿਡ, 11. ਕਾਲਮ, 12. Cell Spacing, 13. Cell Padding, 14. <TH>

(C) ਸਹੀ ਜਾਂ ਗ਼ਲਤ —

1. HTML ਟੈਗਜ਼ ਅੰਗਰੇਜ਼ੀ ਦੇ ਵੱਡੇ ਜਾਂ ਛੋਟੇ ਅੱਖਰਾਂ ਵਿਚੋਂ ਕਿਸੇ ਵਿਚ ਵੀ ਲਿਖੇ ਜਾ ਸਕਦੇ ਹਨ ।
2. ਹੋਮ ਪੇਜ ਤਿਆਰ ਕਰਨ ਲਈ ਟੈਕਸਟ ਵਰਡ ਪੈਡ ਵਿਚ ਲਿਖਿਆ ਜਾਂਦਾ ਹੈ ।
3. Body ਟੈਗ Head ਟੈਗ ਤੋਂ ਬਾਅਦ ਲਿਖਿਆ ਜਾਂਦਾ ਹੈ ।
4. ਕੰਟੇਨਰ ਟੈਗ ਇਕੱਲਾ ਟੈਗ ਹੁੰਦਾ ਹੈ ।
5. Title ਨੂੰ Head ਟੈਗ ਵਿਚ ਲਿਖਿਆ ਜਾਂਦਾ ਹੈ ।
6. ਹੈਡਿੰਗ ਦੇ ਕੁੱਲ 6 ਪੱਧਰ ਹੁੰਦੇ ਹਨ ।
7. ਪੈਰਾਗ੍ਰਾਫ ਲਈ <P> ਟੈਗ ਵਰਤਿਆ ਜਾਂਦਾ ਹੈ ।
8. ਲਿਸਟ ਦੇ ਐਟਰੀਬਿਊਟ ਹੁੰਦੇ ਹਨ :- Face, Size and Color.
9. <BR> ਟੈਗ ਦੀ ਵਰਤੋਂ ਟੈਕਸਟ ਨੂੰ ਗਤੀਮਾਨ ਕਰਨ ਲਈ ਕੀਤੀ ਜਾਂਦੀ ਹੈ ।
10. ਆਰਡਰਡ ਲਿਸਟ ਵਿਚ ਬੁਲੇਟ ਲੱਗੇ ਹੁੰਦੇ ਹਨ ।
11. ਟੇਬਲ ਵਿਚ Color ਐਟਰੀਬਿਊਟ ਦੀ ਵਰਤੋਂ ਬੈਕਗ੍ਰਾਊਂਡ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ ।
12. Table size ਨਾਮਕ ਐਟਰੀਬਿਊਟ ਟੇਬਲ ਦਾ ਬਾਰਡਰ ਲਗਾਉਣ ਲਈ ਵਰਤਿਆ ਜਾਂਦਾ ਹੈ ।
13. COLSPAN ਐਟਰੀਬਿਊਟ Table ਟੈਗ ਵਿਚ ਵਰਤਿਆ ਜਾਂਦਾ ਹੈ ।
14. ਹਾਈਪਰਲਿੰਕ ਬਣਾਉਣ ਲਈ ਐਂਟਰ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ।
15. ਇਮੇਜ਼ ਦਾਖ਼ਲ ਕਰਨ ਲਈ <img> ਟੈਗ ਵਰਤਿਆ ਜਾਂਦਾ ਹੈ ।
ਉੱਤਰ—1. ਸਹੀ, 2. ਸਹੀ, 3. ਸਹੀ, 4. ਗ਼ਲਤ, 5. ਸਹੀ, 6. ਸਹੀ, 7. ਸਹੀ, 8. ਗ਼ਲਤ, 9. ਗ਼ਲਤ, 10. ਗ਼ਲਤ, 11. ਗ਼ਲਤ, 12. ਗ਼ਲਤ, 13. ਸ਼ਾਹੀ, 14. ਸਹੀ, 15. ਸਹੀ l

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. HTML ਵਿਚ ਵਰਤੇ ਜਾਣ ਵਾਲੇ ਟੈਗਜ਼ ਦੀਆਂ ਕਿਸਮਾਂ ਦੱਸੋ ।
ਉੱਤਰ-HTML ਵਿਚ ਟੈਗਜ਼ ਦੋ ਤਰ੍ਹਾਂ ਦੇ ਹੁੰਦੇ ਹਨ ।
1. ਕੰਟੇਨਰ ਟੈਗ
2. ਐਂਪਟੀ ਟੈਗ ।
ਪ੍ਰਸ਼ਨ 2. ਕੰਟੇਨਰ ਟੈਗ ਕੀ ਹੁੰਦੇ ਹਨ ?
ਉੱਤਰ—ਜੋ ਟੈਗ ਜੋੜਿਆਂ ਵਿਚ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਕੰਟੇਨਰ ਟੈਗ ਕਿਹਾ ਜਾਂਦਾ ਹੈ । ਇਨ੍ਹਾਂ ਨੂੰ ਪੇਅਰ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 3. Head ਟੈਗ ਕੀ ਹੁੰਦੇ ਹਨ ?
ਉੱਤਰ—ਜਿਸ ਟੈਗ ਵਿਚ ਹੈਡਰ ਸੂਚਨਾ ਹੁੰਦੀ ਹੈ, ਉਸ ਨੂੰ Head ਟੈਗ ਕਹਿੰਦੇ ਹਨ । ਇਹ ਇਕ ਕੰਟੇਨਰ ਟੈਗ ਹੁੰਦਾ ਹੈ । ਹੈੱਡ ਟੈਗ ਵੈੱਬ ਪੇਜ ਲਈ ਕਾਫ਼ੀ ਮਹੱਤਵਪੂਰਨ ਹੁੰਦਾ ਹੈ ।
ਪ੍ਰਸ਼ਨ 4. Body ਟੈਗ ਦੀ ਵਰਤੋਂ ਬਾਰੇ ਦੱਸੋ । 
ਉੱਤਰ-Body ਟੈਗ ਦੀ ਵਰਤੋਂ ਡਾਕੁਮੈਂਟ ਬਾਡੀ ਦਿਖਾਉਣ ਲਈ ਕੀਤੀ ਜਾਂਦੀ ਹੈ ।ਵੈੱਬ ਪੇਜ ਦੀ ਸਾਰੀ ਸਮੱਗਰੀ ਇਸ ਟੈਗ ਵਿਚ ਬੰਦ ਹੁੰਦੀ ਹੈ । ਇਹ ਇਕ ਕੰਟੇਨਰ ਟੈਗ
ਪ੍ਰਸ਼ਨ 5. ਫੌਂਟ ਦੇ ਵੱਖ-ਵੱਖ ਐਟਰੀਬਿਊਟਸ ਦੇ ਨਾਮ ਦੱਸੋ ।
ਉੱਤਰ—ਫੌਂਟ ਟੈਗ ਦੇ ਐਟਰੀਬਿਊਟ ਹੇਠ ਲਿਖੇ ਹਨ—
1. Style 2. Size 3. Color
ਪ੍ਰਸ਼ਨ 6. ਮਾਰਕੁਈ ਟੈਗ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
ਉੱਤਰ—ਵੈੱਬ ਪੇਜ ਵਿਚ ਕਿਸੇ ਟੈਕਸਟ ਨੂੰ ਸੱਜੇ ਤੋਂ ਖੱਬੇ ਜਾਂ ਖੱਬੇ ਤੋਂ ਸੱਜੇ ਚਲਦੇ ਦਿਖਾਉਣ ਵਾਸਤੇ ਮਾਰਕੁਈ ਟੈਗ ਵਰਤਿਆ ਜਾਂਦਾ ਹੈ ।
ਪ੍ਰਸ਼ਨ 7. ਟੇਬਲ ਰੋਅ ਕੀ ਹੁੰਦੀ ਹੈ ?
ਉੱਤਰ—ਟੇਬਲ ਵਿਚ ਲੇਟਵੀਂ ਦਿਸ਼ਾ ਵਿਚ ਸਾਰੇ ਸੈੱਲਾਂ ਦੇ ਇਕੱਠ ਨੂੰ ਟੇਬਲ ਰੋਅ ਕਿਹਾ ਜਾਂਦਾ ਹੈ ।
ਪ੍ਰਸ਼ਨ 8. ਸੈੱਲ ਸਪੇਸਿੰਗ ਤੋਂ ਕੀ ਭਾਵ ਹੈ ? 
ਉੱਤਰ—ਕਿਸੇ ਟੇਬਲ ਵਿਚ ਸੈੱਲਾਂ ਵਿਚਕਾਰਲੀ ਖ਼ਾਲੀ ਥਾਂ ਨੂੰ ਸੈੱਲ ਸਪੇਸਿੰਗ ਕਿਹਾ ਜਾਂਦਾ ਹੈ ।
ਪ੍ਰਸ਼ਨ 9. ਕਾਲ ਸਪੈਨ ਉੱਤੇ ਨੋਟ ਲਿਖੋ ।
ਉੱਤਰ—ਕਾਲ ਸਪੈਨ ਨਾਲ ਟੇਬਲ ਦੇ ਸੈਲਾਂ ਦੀ ਚੌੜਾਈ ਬਦਲੀ ਜਾਂਦੀ ਹੈ । ਇਸਦੀ ਵਰਤੋਂ <TD> ਟੈਗ ਵਿਚ ਕੀਤੀ ਜਾਂਦੀ ਹੈ ।
ਪ੍ਰਸ਼ਨ 10. ਐਂਕਰ ਟੈਗ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
ਉੱਤਰ-ਐਂਕਰ ਟੈਗ ਵੈੱਬ ਪੇਜ ਵਿਚ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 11. ਲਿੰਕਿੰਗ ਦੀ ਹੁੰਦੀ ਹੈ ? 
ਉੱਤਰ—ਕਿਸੇ ਇਕ ਵੈੱਬ ਪੇਜ ਵਿਚ ਕਿਸੇ ਟੈਕਸਟ ਜਾਂ ਇਮੇਜ ਨੂੰ ਕਿਸੇ ਦੂਜੇ ਵੈੱਬ ਪੇਜ ਨਾਲ ਜੋੜਨ ਦੀ ਕਿਰਿਆ ਨੂੰ ਲਿੰਕਿੰਗ ਕਹਿੰਦੇ ਹਨ ।
ਪ੍ਰਸ਼ਨ 12. SCR ਐਟਰੀਬਿਊਟ ਕੀ ਹੁੰਦੀ ਹੈ ?
ਉੱਤਰ-ਵੈੱਬ ਪੇਜ ਉੱਤੇ ਫੋਟੋ ਦਿਖਾਉਣ ਲਈ <img> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਟੈਗ ਵਿਚ ਫੋਟੋ ਦੀ ਫਾਈਲ SCR ਐਟਰੀਬਿਊਟ ਨਾਲ ਕੀਤੀ ਜਾਂਦੀ ਹੈ ।
ਪ੍ਰਸ਼ਨ 13. ਟੇਬਲ ਕਿਸ ਨੂੰ ਕਹਿੰਦੇ ਹਨ ?
ਉੱਤਰ—ਰੋਅਜ਼ ਅਤੇ ਕਾਲਮਜ਼ ਨਾਲ ਬਣੀ ਬਣਤਰ ਨੂੰ ਟੇਬਲ ਕਹਿੰਦੇ ਹਨ ।
ਪ੍ਰਸ਼ਨ 14. ਸੈੱਲ ਕੀ ਹੁੰਦਾ ਹੈ ?
ਉੱਤਰ—ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਨ ।
ਪ੍ਰਸ਼ਨ 15. ਸੈੱਲ ਸਪੇਸਿੰਗ ਕੀ ਹੁੰਦੀ ਹੈ ?
ਉੱਤਰ—ਸੈੱਲਾਂ ਵਿਚਲੀ ਜਗ੍ਹਾ ਨੂੰ ਸੈੱਲ ਸਪੇਸਿੰਗ ਕਹਿੰਦੇ ਹਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. HTML ਵਿਚ ਵਰਤੇ ਜਾਣ ਕਰਕੇ ਕੋਈ ਚਾਰ ਟੈਗਜ਼ ਦੇ ਨਾਮ ਦੱਸੋ l
ਉੱਤਰ—HTML ਵਿਚ ਵਰਤੇ ਜਾਣ ਵਾਲੇ ਟੈਗਜ਼ ਹਨ—
1. <B> ————–</B>
2. <I> —————</I>
3. <P> ————– </P>
4 <Hl> ———— </Hl>
5. <Font> ——— </Font>
ਪ੍ਰਸ਼ਨ 2. HTML ਵਿਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਪ੍ਰਕਾਰ ਦੀਆਂ ਲਿਸਟਾਂ ਦੇ ਨਾਮ ਲਿਖੋ ।
ਉੱਤਰ—HTML ਵਿਚ ਹੇਠ ਲਿਖੇ ਪ੍ਰਕਾਰ ਦੀਆਂ ਲਿਸਟਾਂ ਹੁੰਦੀਆਂ ਹਨ—
1. ਅਨ-ਆਡਰਡ ਜਾਂ ਬੁਲੇਟ ਲਿਸਟਾਂ ।
2. ਆਡਰਡ ਜਾਂ ਨੰਬਰ ਲਿਸਟਾਂ ।
3. ਡੈਫੀਨੇਸ਼ਨ ਲਿਸਟਾਂ ।
ਪ੍ਰਸ਼ਨ 3. ਅਨ-ਆਰਡਰਡ ਲਿਸਟ ਦੇ ਵੱਖ-ਵੱਖ ਐਟਰੀਬਿਊਟਸ ਦੇ ਨਾਮ ਦੱਸੋ ।
ਉੱਤਰ-ਅਨ-ਆਰਡਰਡ ਲਿਸਟ ਦੇ ਹੇਠ ਲਿਖੇ ਐਟਰੀਬਿਊਟਸ ਹੁੰਦੇ ਹਨ— –
Type = “circle”
Type = ‘‘disc’’
Type = “square”
ਪ੍ਰਸ਼ਨ 4. ਤੁਸੀਂ ਕਿਸੇ ਟੇਬਲ ਦਾ ਬਾਰਡਰ ਕਿਵੇਂ ਲਾਗੂ ਕਰੋਗੇ ?
ਉੱਤਰ—ਕਿਸੇ ਟੇਬਲ ਦਾ ਬਾਰਡਰ Border ਐਟਰੀਬਿਊਟਸ ਨਾਲ ਬਣਾਇਆ ਜਾਂਦਾ ਹੈ । ਇਸ ਐਟਰੀਬਿਊਟ ਨੂੰ <Table> ਟੈਗ ਵਿਚ ਲਿਖਿਆ ਜਾਂਦਾ ਹੈ ।
ਉਦਾਹਰਣ ਵਜੋਂ—
<Table Border=”2″>
ਪ੍ਰਸ਼ਨ 5. ਇਮੇਜ ਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ ?
ਉੱਤਰ—ਇਮੇਜ ਨੂੰ ਪੰਜ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ । ਇਹ ਹਨ—
1. Left
2. Right
3. Top
4. Bottom
5. Middle

ਅੰਤਰ ਦੱਸੋ—

ਪ੍ਰਸ਼ਨ 1. ਟੇਬਲ ਹੈਡਿੰਗ ਅਤੇ ਟੇਬਲ ਰੋਅ ਵਿਚ ਤੁਲਨਾ ਕਰੋ ।
ਉੱਤਰ-ਟੇਬਲ ਹੈਡਿੰਗ ਅਤੇ ਟੇਬਲ ਰੋਅ ਦੀ ਤੁਲਨਾ ਹੇਠ ਦਿੱਤੇ ਅਨੁਸਾਰ ਹੈ—
ਟੇਬਲ ਹੈਡਿੰਗ ਟੇਬਲ ਰੋਅ
1. ਇਸ ਨੂੰ <TH> ਨਾਲ ਦਰਸਾਇਆ ਜਾਂਦਾ ਹੈ | 1. ਇਸ ਨੂੰ <TR> ਨਾਲ ਦਰਸਾਇਆ ਜਾਂਦਾ ਹੈ ।
2. ਟੇਬਲ ਹੈਡਿੰਗ ਦੀ ਵਰਤੋਂ ਟੇਬਲ ਵਿੱਚ ਹੈਡਿੰਗ ਦਿਖਾਉਣ ਲਈ ਕੀਤੀ ਜਾਂਦੀ ਹੈ । 2. ਲੇਟਵੀਂ (Horizontal) ਦਿਸ਼ਾ ਵਿੱਚ ਸੈੱਲਾਂ ਦੇ ਇਕੱਠ ਨੂੰ ਟੇਬਲ ਰੋਅ ਕਿਹਾ ਜਾਂਦਾ ਹੈ ।
3. ਇਸ ਟੈਗ ਵਿੱਚ ਲਿਖਿਆ ਟੈਕਸਟ ਸੈਂਟਰ ਅਲਾਈਨਡ (Center aligned) ਅਤੇ ਆਮ ਤੌਰ ‘ਤੇ ਹੈਡਿੰਗ ਕਾਲਮ ਦੇ ਉੱਪਰਲੇ ਹਿੱਸੇ ‘ਤੇ ਸਥਿਤ ਹੁੰਦੇ ਹਨ । 3. ਇਸ ਟੈਗ ਵਿੱਚ ਲਿਖਿਆ ਟੈਕਸਟ ਸੈਂਟਰ ਅਲਾਈਨਡ (Center aligned) ਨਹੀਂ ਹੁੰਦਾ । ਜਦਕਿ ਟੇਬਲ ਵਿੱਚ ਰੋਅ ਕਿਤੇ ਵੀ ਦਾਖਲ ਕੀਤੀ ਜਾ ਸਕਦੀ ਹੈ ।
4. ਟੇਬਲ ਹੈਡਿੰਗ ਲਈ <TH> ਅਤੇ /TH> ਦੀ ਵਰਤੋਂ ਕੀਤੀ ਜਾਂਦੀ ਹੈ । 4. ਟੇਬਲ ਰੋਅ ਲਈ <TR> ਅਤੇ </TR> ਦੀ ਵਰਤੋਂ ਕੀਤੀ ਜਾਂਦੀ ਹੈ ।
5. ਟੇਬਲ ਹੈਡਿੰਗ ਆਮ ਤੌਰ ‘ਤੇ ਬੋਲਡ ਫੇਸ ਵਿੱਚ ਹੁੰਦਾ ਹੈ । 5. ਟੇਬਲ ਰੋਅ ਆਮ ਤੌਰ ‘ਤੇ ਬੋਲਡ ਫੇਸ ਵਿੱਚ ਨਹੀਂ ਹੁੰਦੀ ।
ਪ੍ਰਸ਼ਨ 2. <TD> ਅਤੇ <TH> ਵਿਚ ਅੰਤਰ ਦੱਸੋ ।
ਉੱਤਰ—<TD> ਅਤੇ <TH> ਵਿਚ ਅੰਤਰ ਹੇਠ ਅਨੁਸਾਰ ਹੈ—
<TD> <TH>
1. ਇਸ ਟੈਗ ਵਿੱਚ ਲਿਖਿਆ ਟੈਕਸਟ ਲੈਫਟ ਅਲਾਈਨਡ (Left aligned) ਹੁੰਦਾ ਹੈ । 1. ਇਸ ਟੈਗ ਵਿੱਚ ਲਿਖਿਆ ਟੈਕਸਟ ਸੈਂਟਰ ਅਲਾਈਨਡ (Center aligned) ਹੁੰਦਾ ਹੈ ।
2. <TD> ਟੇਬਲ ਵਿੱਚ ਡਾਟਾ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ । 2. <TH> ਟੇਬਲ ਵਿੱਚ ਹੈਡਿੰਗ ਦਾਖ਼ਲ ਕਰਨ ਲਈ ਵਰਤਿਆ ਜਾਂਦਾ ਹੈ ।
3. <TD> ਦਾ ਪੂਰਾ ਨਾਮ ਟੇਬਲ ਡਾਟਾ ਹੈ । 3. <TH> ਦਾ ਪੂਰਾ ਨਾਮ ਟੇਬਲ ਹੈਡਿੰਗ ਹੈ
4. ਟੇਬਲ ਡਾਟਾ ਦਾ ਓਪਨਿੰਗ ਟੈਗ <ID> ਅਤੇ ਕਲੋਜ਼ਿੰਗ ਟੈਗ </TD> ਹੈ । 4. ਟੇਬਲ ਹੈਡਿੰਗ ਦਾ ਓਪਨਿੰਗ ਟੈਗ <TH> ਅਤੇ ਕਲੋਜ਼ਿੰਗ ਟੈਗ </TH> ਹੈ ।
5. ਆਮਤੌਰ ‘ਤੇ ਇਸ ਟੈਗ ਵਿੱਚ ਟੈਕਸਟ ਨੋਰਮਲ ਫੇਸ ਵਿੱਚ ਹੁੰਦਾ ਹੈ । 5. ਟੇਬਲ ਹੈਡਿੰਗ ਆਮ ਤੌਰ ‘ਤੇ ਬੋਲਡ ਫੇਸ ਵਿੱ ਹੁੰਦਾ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਆਰਡਰਡ ਲਿਸਟ ਵਿਚ ਟਾਈਪ (Type) ਐਟਰੀਬਿਊਟ ਬਾਰੇ ਜਾਣਕਾਰੀ ਦਿਉ ।
ਉੱਤਰ-ਆਰਡਰਡ ਲਿਸਟ ਵਿਚ ਟਾਈਪ (Type) ਐਟਰੀਬਿਊਟ ਦੀ ਵਰਤੋਂ ਨੰਬਰ ਦੀ ਕਿਸਮ ਬਦਲਣ ਵਾਸਤੇ ਕੀਤੀ ਜਾਂਦੀ ਹੈ । ਇਸ ਰਾਹੀਂ ਅਸੀਂ ਵਿਭਿੰਨ ਪ੍ਰਕਾਰ ਦੇ ਨੰਬਰ ਜਾਂ ਅੱਖਰਾਂ ਨੂੰ ਲਿਸਟ ਦੇ ਹੇਠਾਂ ਦਿਖਾ ਸਕਦੇ ਹਾਂ; ਜਿਵੇਂ ਕਿ —
Type = ‘‘a’’ ਅੰਗਰੇਜ਼ੀ ਵਰਣਮਾਲਾ ਦੇ ਛੋਟੇ ਅੱਖਰ a, b, c ਦਿਖਾਉਣ ਵਾਸਤੇ
Type = ‘‘A’’ ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ A, B, C ਦਿਖਾਉਣ ਵਾਸਤੇ
Type = “i” ਰੋਮਨ ਵਰਣਮਾਲਾ ਦੇ ਵੱਡੇ ਅੱਖਰ i, ii, iii ਆਦਿ ਦਿਖਾਉਣ ਵਾਸਤੇ
Type = “I” ਰੋਮਨ ਵਰਣਮਾਲਾ ਦੇ ਵੱਡੇ ਅੱਖਰ I, II, III ਆਦਿ ਦਿਖਾਉਣ ਵਾਸਤੇ
Type = “1” ਅਰਬਿਕ ਨੰਬਰ 1, 2, 3 ਆਦਿ ਦਿਖਾਉਣ ਵਾਸਤੇ ਆਪਣੀ ਜ਼ਰੂਰਤ ਅਨੁਸਾਰ ਕਿਸੇ ਵੀ ਪ੍ਰਕਾਰ ਦੀ ਟਾਈਪ ਵਰਤੀ ਜਾ ਸਕਦੀ ਹੈ ।
ਪ੍ਰਸ਼ਨ 2. HTML ਵਿਚ ਵਰਤੇ ਜਾਣ ਵਾਲੇ ਕੁੱਝ ਟੈਗਜ਼ ਬਾਰੇ ਜਾਣਕਾਰੀ ਦਿਉ । 
ਉੱਤਰ —
1. ਹੈੱਡ ਟੈਗ (Head Tag)—ਹੈੱਡ ਟੈਗ ਵਿਚ ਹੈਡਰ ਸੂਚਨਾ ਹੁੰਦੀ ਹੈ । ਡਾਕੂਮੈਂਟ ਟਾਈਟਲ (Title) ਹੈੱਡ ਟੈਗ ਵਿਚ ਲਿਖਿਆ ਜਾਂਦਾ ਹੈ । ਇਹ ਜੋੜ (Pair) ਦੇ ਰੂਪ ਵਿਚ ਮਿਲਦਾ ਹੈ । ਹੈਡ ਟੈਗ ਵੈੱਬ ਪੇਜ ਲਈ ਕਾਫੀ ਮਹੱਤਵਪੂਰਨ ਸਮਝਿਆ ਜਾਂਦਾ ਹੈ । ਇਹ ਕੰਟੇਨਰ ਟੈਗ ਹੈ । ਇਹ <HEAD> ਟੈਗ ਨਾਲ ਸ਼ੁਰੂ ਹੁੰਦਾ ਹੈ ਤੇ </HEAD> ਟੈਗ ਨਾਲ ਬੰਦ ਹੁੰਦਾ ਹੈ ।
<HEAD>
<TITLE> First Web Page
</TITLE>
</HEAD>
2. ਟਾਈਟਲ ਟੈਗ (Title Tag)—ਟਾਈਟਲ ਟੈਗ ਦੀ ਮਦਦ ਨਾਲ ਵੈੱਬ ਪੇਜ ਦਾ ਸਿਰਲੇਖ (Title) ਲਿਖਿਆ ਜਾਂਦਾ ਹੈ । ਇਹ ਇਕ ਕੰਟੇਨਰ ਟੈਗ ਹੈ । ਟਾਈਟਲ ਨੂੰ <TITLE> ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ ਅਤੇ </TITLE> ਟੈਗ ਨਾਲ ਬੰਦ ਕੀਤਾ ਜਾਂਦਾ ਹੈ । ਇਸ ਦੀ ਵਰਤੋਂ head ਟੈਗ ਦੇ ਵਿਚਕਾਰ ਕੀਤੀ ਜਾਂਦੀ ਹੈ ।
<TITLE>
First Web Page
</TITLE>
3. ਬਾਡੀਟੈਗ (Body Tag)—ਇਹ ਇਕ ਕੰਟੇਨਰ ਟੈਗ ਹੈ । ਇਸ ਦੀ ਵਰਤੋਂ ਡਾਕੂਮੈਂਟ ਬਾਡੀ ਦਿਖਾਉਣ ਲਈ ਕੀਤੀ ਜਾਂਦੀ ਹੈ । ਪੇਜ ਦੀ ਸਾਰੀ ਸਮੱਗਰੀ <BODY> ਅਤੇ </BODY> ਟੈਗ ਵਿਚ ਬੰਦ ਹੁੰਦੀ ਹੈ ।
<BODY>
This is my first document in HTML document.
</BODY>
BODY ਟੈਗ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਐਟ੍ਰੀਬਿਊਟ (attribute) ਕਿਹਾ ਜਾਂਦਾ ਹੈ । ਐਟਰੀਬਿਊਟ ਰਾਹੀਂ ਅਸੀਂ ਬੈਕਗ੍ਰਾਊਂਡ ਕਲਰ, ਟੈਕਸਟ ਕਲਰ, ਫੌਂਟ ਸਾਈਜ਼ ਆਦਿ ਨਿਸ਼ਚਿਤ ਕਰ ਸਕਦੇ ਹਾਂ |
<BODY BGCOLOR=”Red”>
……………….
………………
……………..
</BODY>
ਉਪਰੋਕਤ ਉਦਾਹਰਨ ਵਿਚ BGCOLOR ਇਕ ਐਟਰੀਬਿਊਟ ਹੈ ਜੋ ਬੈਕਗ੍ਰਾਊਂਡ ਦਾ ਰੰਗ ਲਾਲ ਨਿਸਚਿਤ ਕਰਦਾ ਹੈ ।
4. ਹੈਡਿੰਗ ਟੈਗ (Heading Tag)—ਹੈਡਿੰਗ ਟੈਗ ਦੀ ਵਰਤੋਂ ਹੈਡਿੰਗ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ । ਹੈਡਿੰਗ ਦੇ ਕੁੱਲ 6 ਪੱਧਰ (levels) ਹੁੰਦੇ ਹਨ । ਇਹ ਪੱਧਰ (Level) ਹੈਡਿੰਗ 1 ਤੋਂ ਹੈਡਿੰਗ 6 ਤੱਕ ਹੁੰਦੇ ਹਨ । ਹੈਡਿੰਗ ਦੇ ਸਾਰੇ ਪੱਧਰਾਂ ਦਾ ਫੌਂਟ ਇੱਕੋ ਜਿਹਾ ਹੁੰਦਾ ਹੈ ਪਰ ਜਿਵੇਂ-ਜਿਵੇਂ ਹੈਡਿੰਗ 1 ਤੋਂ ਹੈਡਿੰਗ 6 ਵੱਲ ਜਾਂਦੇ ਹਨ ਤਾਂ ਫੌਂਟ ਆਕਾਰ ਘੱਟਦਾ ਜਾਂਦਾ ਹੈ । ਪੱਧਰ 1 ਦੇ ਹੈਡਿੰਗ ਨੂੰ ਦਰਸਾਉਣ ਲਈ <HI> ਅਤੇ </H1> ਟੈਗ ਵਰਤੇ ਜਾਂਦੇ ਹਨ । ਇਸੇ ਪ੍ਰਕਾਰ ਹੈਡਿੰਗ 2 ਲਈ <H2> ਅਤੇ </H2> ਟੈਗ ਵਰਤੇ ਜਾਂਦੇ ਹਨ । <H6> ਸਭ ਤੋਂ ਹੇਠਲਾ ਪੱਧਰ ਹੈ । ਇਸ ਵਿਚ ਫੌਂਟ ਦਾ ਆਕਾਰ ਸਭ ਤੋਂ ਘੱਟ ਹੁੰਦਾ ਹੈ ।
5. ਪੈਰਾਗ੍ਰਾਫ ਟੈਗ (Paragraph Tag)—ਪੈਰਾਗ੍ਰਾਫ HTML ਦੀ ਮੂਲ ਰਚਨਾ ਹੈ । ਪੈਰਾਗ੍ਰਾਫ ਨੂੰ <P> ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ ਅਤੇ </P> ਟੈਗ ਨਾਲ ਬੰਦ ਕੀਤਾ ਜਾਂਦਾ ਹੈ । ਜਿੱਥੇ ਕਿਸੇ ਲਾਈਨ ਨੂੰ ਛੱਡ ਕੇ ਅਗਲੀ ਲਾਈਨ ਉੱਤੇ ਜਾਣਾ ਹੋਵੇ ਉੱਥੇ <P> ਟੈਗ ਵਰਤਿਆ ਜਾਂਦਾ ਹੈ । <P ਟੈਗ ਪਿਛਲੀ ਲਾਈਨ ਅਤੇ ਨਵੀਂ ਲਾਈਨ ਵਿਚਕਾਰ ਇਕ ਲਾਈਨ ਖ਼ਾਲੀ ਛੱਡ ਦਿੰਦਾ ਹੈ ।
6. ਲਾਈਨ ਬਰੇਕ (Line Break)-ਲਾਈਨ ਬਰੇਕ ਟੈਗ ਦੀ ਵਰਤੋਂ ਟੈਕਸਟ ਟੈਗ ਨੂੰ ਨਵੀਂ ਲਾਈਨ ਉੱਤੇ ਸ਼ੁਰੂ ਕਰਨ ਲਈ ਕੀਤੀ ਜਾਂਦੀ ਹੈ । ਇਹ ਟੈਗ ਪੈਰਾਗ੍ਰਾਫ ਟੈਗ ਦੀ ਤਰ੍ਹਾਂ ਖ਼ਾਲੀ ਲਾਈਨ ਨਹੀਂ ਛੱਡਦਾ । ਲਾਈਨ ਬਰੇਕ ਟੈਗ ਵਿਚ ਟੈਕਸਟ ਜੰਪ ਕਰ ਕੇ ਨਵੀਂ ਲਾਈਨ ਦੇ ਸ਼ੁਰੂ ਵਿਚ ਚਲਾ ਜਾਂਦਾ ਹੈ । ਲਾਈਨ ਬਰੇਕ ਲਈ <BR> ਟੈਗ ਵਰਤਿਆ ਜਾਂਦਾ ਹੈ ।
ਪ੍ਰਸ਼ਨ 3. ਕੀ ਤੁਸੀਂ ਆਪਣੇ ਵੈਬ ਪੇਜ ਵਿਚ ਇਮੇਜ ਦਾਖ਼ਲ ਕਰ ਸਕਦੇ ਹੋ ? ਜੇ ਹਾਂ ਤਾਂ ਕਿਵੇਂ ? ਉਦਾਹਰਣ ਰਾਹੀਂ ਸਪੱਸ਼ਟ ਕਰੋ |
ਉੱਤਰ—ਅਸੀਂ ਆਪਣੇ ਵੈਬ ਪੇਜ ਵਿਚ ਹਰ ਪ੍ਰਕਾਰ ਦੀ ਇਮੇਜ ਦਾਖ਼ਲ ਕਰ ਸਕਦੇ ਹਨ । ਇਮੇਜ ਦਾਖ਼ਲ ਕਰਨਾ : HTML ਦਾਖਿਲ ਕਰਨ ਵਾਸਤੇ <IMG> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ।
ਐਟਰੀਬਿਊਟ : ਇਮੇਜ ਟੈਗ ਵਿਚ ਹੇਠ ਲਿਖੇ ਐਟਰੀਬਿਊਟ ਵਰਤੇ ਜਾਂਦੇ ਹਨ ।
SRC — ਇਸ ਵਿਚ ਵਰਤੀ ਜਾਣ ਵਾਲੀ ਇਮੇਜ ਦਾ ਨਾਮ ਦਿੱਤਾ ਜਾਂਦਾ ਹੈ ।
ALT — ਇਹ ਇਮੇਜ ਦੇ ਬਦਲ ਵਜੋਂ ਟੈਕਸਟ ਪੇਸ਼ ਕਰਦਾ ਹੈ । ਜੇਕਰ ਬ੍ਰਾਊਜ਼ਰ ਨੂੰ ਇਮੇਜ ਨਹੀਂ ਲੱਭਦੀ ਤਾਂ ਉਸ ਦੀ ਥਾਂ ਤੇ ਟੈਕਸਟ ਦਿਖਾ ਦਿੱਤਾ ਜਾਂਦਾ ਹੈ ।
Width — ਇਸ ਵਿਚ ਇਮੇਜ ਦੀ ਚੌੜਾਈ ਦਿੱਤੀ ਜਾਂਦੀ ਹੈ
Height — ਇਸ ਵਿਚ ਇਮੇਜ ਦੀ ਉਚਾਈ ਦਿੱਤੀ ਜਾਂਦੀ ਹੈ ।
Align — ਇਮੇਜ ਨੂੰ ਕਿਸ ਤਰਫ਼ align ਕਰਨਾ ਹੈ ਉਸ ਬਾਰੇ ਦੱਸਿਆ ਜਾ ਸਕਦਾ ਹੈ । ਇਸ ਵਿਚ Left, Right, Top, Middle, Bottom ਆਦਿ ਆਪਸ਼ਨ ਦਿੱਤੇ ਜਾਂਦੇ ਹਨ ।
ਉਦਾਹਰਣ :
<img SRC = ‘dog. jpg’’ Alt = ‘‘Picture of dog’’ Width = ‘‘200’’ Height = ‘‘200’’ Align = ‘‘Right”>
ਪ੍ਰਸ਼ਨ 4. ਟੇਬਲ ਕੀ ਹੁੰਦੇ ਹਨ ? HTML ਵਿਚ ਕਿਹੜੇ-ਕਿਹੜੇ ਟੈਗ ਟੇਬਲ ਬਣਾਉਣ ਵਾਸਤੇ ਵਰਤੇ ਜਾਂਦੇ ਹਨ ?
ਉੱਤਰ-ਟੇਬਲ ਸੂਚਨਾਵਾਂ ਨੂੰ ਸੰਗਠਿਤ ਰੂਪ ਵਿਚ ਪੇਸ਼ ਕਰਦੇ ਹਨ । ਟੇਬਲ ਕਾਲਮਜ਼ (Columns) ਅਤੇ ਰੋਅਜ਼ (Rows) ਤੋਂ ਮਿਲ ਕੇ ਬਣਦਾ ਹੈ । ਇਸ ਸੂਚਨਾ ਨੂੰ ਪੜ੍ਹਨਯੋਗ ਅਤੇ ਸਮਝਣਯੋਗ ਰੂਪ ਵਿਚ ਪੇਸ਼ ਕਰਦੇ ਹਨ । ਟੇਬਲ ਲੰਬੀਆਂ-ਲੰਬੀਆਂ ਸੂਚਨਾਵਾਂ ਨੂੰ ਵਿਖਾਉਣ ਦਾ ਇਕ ਵਧੀਆ ਤਰੀਕਾ ਹੈ । ਇਹ ਡਾਟਾ (Data) ਨੂੰ ਵਿਵਸਥਿਤ ਕਰਨ ਦਾ ਇਕ ਉੱਚਿਤ ਢੰਗ ਹੈ । ਟੇਬਲ ਵਿਚ ਸੂਚਨਾਵਾਂ (Informations) ਪੜ੍ਹਨੀਆਂ ਬਹੁਤ ਆਸਾਨ ਹੁੰਦੀਆਂ ਹਨ । ਸਾਰੇ ਪ੍ਰਸਿੱਧ (popular) ਬ੍ਰਾਊਜ਼ਰ ਟੇਬਲ ਨੂੰ ਮੱਦਦ (support) ਕਰਦੇ ਹਨ ।
ਅਸੀਂ ਜਾਣਦੇ ਹਾਂ ਕਿ ਟੇਬਲ ਵਿਚ ਰੋਅ ਅਤੇ ਕਾਲਮ ਹੁੰਦੀਆਂ ਹਨ ।ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ (cell) ਕਿਹਾ ਜਾਂਦਾ ਹੈ । ਸੈੱਲਾਂ ਵਿਚ ਡੈਟਾ (Data) ਹੁੰਦਾ ਹੈ । HTML ਵਿਚ ਟੇਬਲ ਬਣਾਉਣ ਲਈ ਹੇਠਾਂ ਲਿਖੇ ਚਾਰ ਭਾਗਾਂ ਦੀ ਜ਼ਰੂਰਤ ਪੈਂਦੀ ਹੈ—
1. ਟੇਬਲ ਟੈਗ (Table Tag)
ਟੇਬਲ <TABLE> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </TABLE> ਟੈਗ ਨਾਲ ਖ਼ਤਮ ਹੁੰਦਾ ਹੈ । ਇਹ ਟੇਬਲ ਦੇ ਸ਼ੁਰੂ ਹੋਣ ਅਤੇ ਸਮਾਪਤ ਹੋਣ ਬਾਰੇ ਸੂਚਨਾ ਦਿੰਦਾ ਹੈ ।
2. ਟੇਬਲ ਰੋਅ (Table Row)
<TR> ਅਤੇ </TR> ਟੈਗ ਦੀ ਵਰਤੋਂ ਟੇਬਲ ਵਿਚ ਰੋਅਜ਼ (Rows) ਬਣਾਉਣ ਲਈ ਕੀਤੀ ਜਾਂਦੀ ਹੈ ।TR ਦਾ ਪੂਰਾ ਨਾਮ ਟੇਬਲ ਰੋਅ ਹੁੰਦਾ ਹੈ । ਲੇਟਵੀਂ ਦਿਸ਼ਾ (Horizontal) ਵਿਚ ਸੈੱਲਾਂ (Cells) ਦੇ ਇਕੱਠ ਨੂੰ ਰੋਅ ਕਿਹਾ ਜਾਂਦਾ ਹੈ । ਟੇਬਲ ਵਿਚ ਇਕ ਜਾਂ ਇਕ ਤੋਂ ਵੱਧ ਰੋਅਜ਼ ਹੋ ਸਕਦੀਆਂ ਹਨ । ਹਰੇਕ ਰੋਅ ਦੇ ਸ਼ੁਰੂ ਵਿਚ <TR> ਟੈਗ ਅਤੇ ਅੰਤ ਵਿਚ </TR> ਟੈਗ ਲਿਖਿਆ ਜਾਂਦਾ ਹੈ ।
3. ਟੇਬਲ ਡਾਟਾ (Table Data)
<TD> ਅਤੇ </TD> ਟੈਗ ਦੀ ਵਰਤੋਂ ਟੇਬਲ ਵਿਚ ਡਾਟਾ ਦਿਖਾਉਣ ਲਈ ਕੀਤੀ ਜਾਂਦੀ ਹੈ । TD ਦਾ ਪੂਰਾ ਨਾਮ ਟੇਬਲ ਡਾਟਾ ਹੁੰਦਾ ਹੈ । ਟੇਬਲ ਦੇ ਹਰੇਕ ਸੈੱਲ ਵਿਚ <TD> ਅਤੇ </TD> ਟੈਗ ਵਰਤਿਆ ਜਾਂਦਾ ਹੈ । ਸੈੱਲ ਵਿਚ ਦਿਖਾਈ ਜਾਣ ਵਾਲੀ ਸੂਚਨਾ ਦੇ ਸ਼ੁਰੂ ਵਿਚ <TD> ਟੈਗ ਅਤੇ ਅੰਤ ਵਿਚ </TD> ਟੈਗ ਵਰਤਿਆ ਜਾਂਦਾ ਹੈ ।
4. ਟੇਬਲ ਹੈਡਿੰਗ (Table Heading)
TH ਦਾ ਪੂਰਾ ਨਾਮ ਹੈ ਟੇਬਲ ਹੈਡਿੰਗ ।ਟੇਬਲ ਹੈਡਿੰਗ ਲਈ <TH> ਅਤੇ </TH> ਦੀ ਵਰਤੋਂ ਕੀਤੀ ਜਾਂਦੀ ਹੈ । ਟੇਬਲ ਦੇ ਹਰੇਕ ਕਾਲਮ ਦੇ ਸਿਖਰ ਉੱਤੇ ਹੈਡਿੰਗ ਲਿਖਿਆ ਜਾਂਦਾ ਹੈ, ਜਿਸਨੂੰ ਟੇਬਲ ਹੈਡਿੰਗ ਕਿਹਾ ਜਾਂਦਾ ਹੈ । ਆਮ ਤੌਰ ‘ਤੇ ਹੈਡਿੰਗ ਸੈਂਟਰ ਅਲਾਈਨ (Center align) ਅਤੇ ਬੋਲਡ ਫੇਸ (Bold face) ਹੁੰਦਾ ਹੈ ।
ਪ੍ਰਸ਼ਨ 5. ਸੈੱਲ ਸਪੇਸਿੰਗ ਕੀ ਹੁੰਦੀ ਹੈ ?
ਉੱਤਰ—ਇਹ ਐਟਰੀਬਿਊਟ ਟੇਬਲ ਦੀ ਦਿੱਖ ਨੂੰ ਕੰਟਰੋਲ ਕਰਦੇ ਹਨ । ਸੈੱਲ ਸਪੇਸਿੰਗ (Cell Spacing)—ਸੈੱਲਾਂ ਵਿਚਕਾਰਲੀ ਸਪੇਸਿੰਗ (ਖ਼ਾਲੀ ਥਾਂ) ਨੂੰ ਬਦਲਣ ਲਈ ਸੈੱਲ ਸਪੇਸਿੰਗ ਐਟਰੀਬਿਊਟ ਵਰਤਿਆ ਜਾਂਦਾ ਹੈ ।ਸੈੱਲ ਸਪੇਸਿੰਗ ਦੱਸਦੀ ਹੈ ਕਿ ਵੱਖ-ਵੱਖ ਸੈੱਲਾਂ ਦਰਮਿਆਨ ਕਿੰਨੀ-ਕਿੰਨੀ ਖ਼ਾਲੀ ਥਾਂ ਛੱਡੀ ਜਾਵੇ ।ਉਦਾਹਰਨ ਵਜੋਂ ਹੇਠਾਂ ਦਿੱਤੀ ਲਾਈਨ ਵੇਖੋ—
<Table Border=1 CELLSPACING=6 CELLPADDING=8>
ਪੂਰੇ ਕੋਡ ਨਾਲ ਉਦਾਹਰਣ—
ਪ੍ਰਸ਼ਨ 6. ਰੋਅ ਸਪੈਨ ਅਤੇ ਕਾਲ ਸਪੈਨ ’ਤੇ ਇਕ ਨੋਟ ਲਿਖੋ ।
ਉੱਤਰ—ਰੋਅ ਸਪੈਨ ਅਤੇ ਕਾਲ ਸਪੈਨ ਟੇਬਲ ਦੇ ਮਹੱਤਵਪੂਰਨ ਐਟਰੀਬਿਊਟ ਹਨ । ਇਨ੍ਹਾਂ ਦੀ ਵਰਤੋਂ ਨਾਲ ਸੈੱਲਾਂ ਦਾ ਆਕਾਰ ਬਦਲਿਆ ਜਾ ਸਕਦਾ ਹੈ । ਰੋਅ ਸਪੈਨ ਅਤੇ ਕਾਲ ਸਪੈਨ ਦੀ ਮੱਦਦ ਨਾਲ ਕਿਸੇ ਸੈੱਲ ਦੀ ਚੌੜਾਈ ਜਾਂ ਉੱਚਾਈ ਬਦਲੀ ਜਾ ਸਕਦੀ ਹੈ ।
1. ਰੋਅ ਸਪੈਨ (Rowspan)—ਰੋਅ ਸਪੈਨ ਦੀ ਵਰਤੋਂ ਸੈੱਲ ਦੀ ਉੱਚਾਈ ਵਧਾਉਣ ਲਈ ਕੀਤੀ ਜਾਂਦੀ ਹੈ, ਜਿਵੇਂ ਕਿ Rowspan = “2” ਦੇਣ ਨਾਲ ਸੈੱਲ ਦੀ ਉੱਚਾਈ 2 ਰੋਅਜ਼ ਜਿੰਨੀ ਹੋ ਜਾਵੇਗੀ ।
2. ਕਾਲ ਸਪੈਨ (Colspan)—ਕਾਲ ਸਪੈਨ ਦੀ ਵਰਤੋਂ ਸੈੱਲ ਦੀ ਚੌੜਾਈ ਵਧਾਉਣ ਲਈ ਕੀਤੀ ਜਾਂਦੀ
ਜਿਵੇਂ ਕਿ COLSPAN = “2” ਦੇਣ ਨਾਲ ਸੈੱਲ ਦੀ ਚੌੜਾਈ 2 ਕਾਲਮਜ਼ ਜਿੰਨੀ ਹੋ ਜਾਵੇਗੀ । ਸੈੱਲ ਦੀ ਦੁੱਗਣੀ ਚੌੜਾਈ ਕਰਨਾ-
 
ਪ੍ਰਸ਼ਨ 7. ਇਮੇਜ ਦੇ ਕੀ ਫਾਇਦੇ ਹਨ ? ਇਸ ਵਾਸਤੇ ਵਰਤੇ ਜਾਂਦੇ ਟੈਗ ਦੀ ਵਿਸਥਾਰ ਵਿਚ ਚਰਚਾ ਕਰੋ |
ਉੱਤਰ—ਇਮੇਜ (ਚਿੱਤਰ) ਦਾਖ਼ਲ ਕਰਨ ਨਾਲ ਵੈੱਬ ਪੇਜ਼ ਬਹੁਤ ਪ੍ਰਭਾਵਸ਼ਾਲੀ ਨਜ਼ਰ ਆਉਂਦੇ ਹਨ । ਵੈੱਬ ਪੇਜ ਵਿਚ ਇਮੇਜ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਵਾਉਂਦੇ ਹਨ । ਵੈੱਬ ਪੇਜ ਵਿਚ .jpg, .gif ਜਾਂ .xbm ਐਕਸਟੈਂਸ਼ਨ ਵਾਲੇ ਇਮੇਜ ਭਰੇ ਜਾ ਸਕਦੇ ਹਨ । ਇਮੇਜ ਅਤੇ ਵੈੱਬ ਡਾਕੂਮੈਂਟ ਇੱਕੋ ਫੋਲਡਰ ਵਿਚ ਸਟੋਰ ਹੋਣੇ ਚਾਹੀਦੇ ਹਨ । ਜੇਕਰ ਇਮੇਜ ਉਸੇ ਫੋਲਡਰ ਵਿਚ ਨਾ ਹੋਣ ਤਾਂ ਉਸ ਲਈ ਉੱਚਿਤ ਪਾਥ ਲਿਖਣਾ ਪੈਂਦਾ ਹੈ ਜਿਸ ਵਿਚ ਗ਼ਲਤੀ ਦੀ ਸੰਭਾਵਨਾ ਵੱਧ ਹੁੰਦੀ ਹੈ ।
ਇਮੇਜ ਦਾਖ਼ਲ ਕਰਨ ਲਈ <IMG> ਟੈਗ ਵਰਤਿਆ ਜਾਂਦਾ ਹੈ । ਇਸ ਵਿਚ SRC ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ । ਉਦਾਹਰਨ ਵਜੋਂ ਹੇਠਾਂ ਲਿਖੀ ਕੋਡਿੰਗ ਦੇਖੋ–
<IMGSRC=”cat.jpg”>
ਇਸ ਵਿਚ IMG ਇਕ ਟੈਗ ਅਤੇ SRC ਐਟਰੀਬਿਊਟ ਹੈ । ਇਸੇ ਤਰ੍ਹਾਂ cat.jpg ਇਮੇਜ ਫਾਈਲ ਦਾ ਨਾਮ ਹੈ ਜਿਸਨੂੰ ਕੋਟਜ਼ (ਡਬਲ ਕਾਮੇ) ਵਿਚ ਲਿਖਿਆ ਜਾਂਦਾ ਹੈ । ਵੱਖ-ਵੱਖ ਐਟਰੀਬਿਊਟਸ ਹੇਠ ਅਨੁਸਾਰ ਹਨ—
SRC ਐਟਰੀਬਿਊਟ
SRC ਇਮੇਜ ਦੇ ਸੋਰਸ (Source) ਨੂੰ ਦਰਸਾਉਂਦਾ ਹੈ । ਇਮੇਜ ਅਤੇ ਡਾਕੂਮੈਂਟ ਦਾ ਫੋਲਡਰ ਇਕ ਹੀ ਹੋਣਾ ਚਾਹੀਦਾ ਹੈ । ਆਮ ਤੌਰ ‘ਤੇ ਬ੍ਰਾਊਜ਼ਰ ਇਮੇਜ ਨੂੰ ਬਾਟਮ ਅਲਾਈਨ (Bottom align) ਕਰਦਾ ਹੈ ।
ALT ਐਟਰੀਬਿਊਟ
ਇਹ ਐਟਰੀਬਿਊਟ ਇਮੇਜ ਦੇ ਬਦਲ ਵਜੋਂ ਟੈਕਸਟ ਪੇਸ਼ ਕਰਦਾ ਹੈ । ਜੇਕਰ ਬ੍ਰਾਊਜ਼ਰ ਨੂੰ ਕੋਈ ਇਮੇਜ ਨਹੀਂ ਲੱਭਦੀ ਤਾਂ ਉਹ ਇਸਦੀ ਥਾਂ ਉੱਤੇ ਤੁਹਾਡੇ ਵੱਲੋਂ ਸੁਝਾਇਆ ਗਿਆ ਟੈਕਸਟ ਪ੍ਰਗਟ ਕਰਦਾ ਹੈ । ALT ਐਟਰੀਬਿਊਟ ਦੀ ਕੀਮਤ ਨੂੰ ਡਬਲ ਕੋਟਜ਼ ਵਿਚ ਬੰਦ ਕੀਤਾ ਜਾਂਦਾ ਹੈ ।
Width ਅਤੇ Height ਐਟਰੀਬਿਊਟ
ਇਹ ਐਟਰੀਬਿਊਟ ਇਮੇਜ ਟੈਗ ਵਿਚ ਲਿਖੇ ਜਾਂਦੇ ਹਨ । ਇਨ੍ਹਾਂ ਦੀ ਵਰਤੋਂ ਇਮੇਜ ਵਿਡਥ ਅਤੇ ਹਾਈਟ ਸੈੱਟ ਕਰਨ ਲਈ ਕੀਤੀ ਜਾਂਦੀ ਹੈ ।

ਜਿਵੇਂ ਕਿ—

<IMG SRC=”sun.gif” HEIGHT = 50% WIDTH = 40%> ਇਸ ਨਾਲ ਇਮੇਜ ਦੀ ਉੱਚਾਈ ਅਤੇ ਚੌੜਾਈ ਪਿਕਸਲਜ਼ (pixels) ਵਿਚ ਸੈੱਟ ਹੋ ਜਾਂਦੀ ਹੈ ।
Align ਐਟਰੀਬਿਊਟ
ਇਮੇਜ ਦੀ ਸਥਿਤੀ ਨੂੰ ਨਿਰਧਾਰਿਤ ਕਰਨ ਲਈ ALIGN (ਅਲਾਈਨ) ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ । ਅਲਾਈਨ ਐਟਰੀਬਿਊਟ ਕਈ ਪ੍ਰਕਾਰ ਦੇ ਹੁੰਦੇ ਹਨ; ਜਿਵੇਂ ਕਿ—
Left (ਲੈਫਟ)—ਇਹ ਇਮੇਜ ਨੂੰ ਟੈਕਸਟ ਦੇ (ਹੇਠਲੇ) ਖੱਬੇ ਪਾਸੇ ਕਰਦਾ ਹੈ ।
Right (ਰਾਈਟ)—ਇਹ ਇਮੇਜ ਨੂੰ ਟੈਕਸਟ ਦੇ (ਹੇਠਲੇ) ਸੱਜੇ ਪਾਸੇ ਕਰਦਾ ਹੈ ।
Top (ਟੋਪ)—ਇਹ ਇਮੇਜ਼ ਨੂੰ ਟੈਕਸਟ ਦੇ ਉੱਪਰਲੇ ਪਾਸੇ ਲਗਾਉਂਦਾ ਹੈ ।
Middle (ਮਿਡਲ)—ਇਹ ਇਮੇਜ ਨੂੰ ਟੈਕਸਟ ਦੇ ਮਿਡਲ ‘ਤੇ ਸਥਾਪਤ ਕਰਦਾ ਹੈ ।
Bottom (ਬਾਟਮ)—ਇਹ ਇਮੇਜ ਨੂੰ ਟੈਕਸਟ ਦੇ ਹੇਠਲੇ ਸਿਰੇ ‘ਤੇ ਲਗਾਉਂਦਾ ਹੈ ।
ਉਦਾਹਰਨ : ਇਮੇਜ ਦੀ ਅਲਾਈਨਮੈਂਟ —
<html>
<head>
<title>
</head>
Links
</title>
</head>
<body>
Original image
<img src=pic.jpg> <BR>
Height 10% align bottom
<img src=pic.jpg height=10% align=bottom> <Br> align top
<img src=pic.jpg height=10% align=top> <Br>
align left <BR>
<img src=pic.jpg width=10% align=left>
</body>
</html>

The Complete Educational Website

Leave a Comment