PSEB 10th Class Computer Solutions Chapter 3 ਐਚ ਟੀ ਐਮ ਐਲ—II
PSEB 10th Class Computer Solutions Chapter 3 ਐਚ ਟੀ ਐਮ ਐਲ—II
PSEB Solutions for Class 10 Computer Chapter 3 ਐਚ ਟੀ ਐਮ ਐਲ—II
Computer Guide for Class 10 PSEB ਐਚ ਟੀ ਐਮ ਐਲ—II Textbook Questions and Answers
ਹਾਈਪਰਲਿੰਕਿੰਗ
ਲਿੰਕ ਕਰਨਾ HTML ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ । ਇਸ ਵਿਸ਼ੇਸ਼ਤਾ ਦੇ ਨਾਲ ਅਸੀਂ ਕਿਸੇ ਹੋਰ ਦਸਤਾਵੇਜ਼ ਨਾਲ ਟੈਕਸਟ ਜਾਂ ਚਿੱਤਰ ਨੂੰ ਜੋੜ ਸਕਦੇ ਹਾਂ । ਲਿੰਕ ਨੂੰ ਹਾਈਪਰ ਟੈਕਸਟ ਲਿੰਕ ਜਾਂ ਹਾਈਪਰਲਿੰਕ ਵੀ ਕਿਹਾ ਜਾਂਦਾ ਹੈ । ਬ੍ਰਾਊਜ਼ਰ ਨੀਲੇ ਰੰਗ ਵਿੱਚ ਹਾਈਪਰਲਿੰਕ ਨੂੰ ਦਰਸਾਉਂਦਾ ਹੈ ਅਤੇ ਇਸ ਦੇ ਹੇਠਾਂ ਰੇਖਾ ਖਿੱਚਦਾ ਹੈ । ਲਿੰਕਿੰਗ ਦਾ ਮਤਲਬ ਹੈ ਕਿ ਇੱਕ-ਦੂਜੇ ਪੰਨੇ ਨਾਲ ਮਲਟੀਪਲ ਵੈੱਬ ਪੇਜਾਂ ਨੂੰ ਜੋੜਨਾ । ਹਰੇਕ ਵੈੱਬਸਾਈਟ ਕੋਲ ਵੱਖਰੀ ਜਾਣਕਾਰੀ ਨਾਲ ਜੁੜੇ ਕਈ ਵੈੱਬ ਪੇਜ ਹੁੰਦੇ ਹਨ । HTML ਲਿੰਕਿੰਗ ਨੂੰ HYPERLINK ਨਾਲ ਪਰਿਭਾਸ਼ਿਤ ਕੀਤਾ ਗਿਆ ਹੈ । ਇਹ ਵੈੱਬਸਾਈਟ ਦੇ ਵੱਖ-ਵੱਖ ਵੈੱਬ ਪੇਜਾਂ ਵਿਚਕਾਰ ਲਿੰਕਿੰਗ ਕਰਦਾ ਹੈ । ਅਸਲ ਵਿੱਚ ਲਿੰਕ ਨੂੰ ਦੋ ਹਿੱਸਿਆਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ, ਜਿਵੇਂ ਕਿ (1) ਅੰਦਰੂਨੀ (Internal) ਲਿੰਕ (ਜੋ ਉਸੇ ਵੈੱਬਸਾਈਟ ਨਾਲ ਪਰਿਭਾਸ਼ਿਤ ਕੀਤੇ ਜਾਂਦੇ ਹਨ) ਅਤੇ (2) ਬਾਹਰੀ (External) ਲਿੰਕ (ਉਹ ਲਿੰਕ ਜਿਹੜੇ ਵੈੱਬਸਾਈਟ ਤੋਂ ਬਾਹਰ ਪਰਿਭਾਸ਼ਿਤ ਕੀਤੇ ਜਾਂਦੇ ਹਨ) । ਟੈਕਸਟ ਜਾਂ ਈਮੇਜ ਨੂੰ ਕਿਸੀ ਵੈੱਬ ਪੇਜ ਵਿੱਚ ਹਾਈਪਰਲਿੰਕ ਦੇ ਵਜੋਂ ਵਰਤਿਆ ਜਾ ਸਕਦਾ ਹੈ ।
ਐਂਕਰ ਟੈਗ <a>
ਐਂਕਰ ਟੈਗ <a> ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ । ਇਹ <a> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </a> ਨਾਲ ਬੰਦ ਹੁੰਦਾ ਹੈ । ਐਂਕਰ ਟੈਗ ਦੀ ਸਭ ਤੋਂ ਮਹੱਤਵਪੂਰਨ ਐਟਰੀਬਿਊਟ href ਹੈ, ਜੋ ਲਿੰਕ ਦੇ ਡੈਸਟੀਨੇਸ਼ਨ ਬਾਰੇ ਸੰਕੇਤ ਕਰਦੀ ਹੈ ।
Href ਯੂਜ਼ਰ ਨੂੰ ਉਸਦੀ ਜ਼ਰੂਰਤ ਅਨੁਸਾਰ ਲਿੰਕ ਦੇ ਸੰਬੰਧ ਨੂੰ ਪਰਿਭਾਸ਼ਿਤ ਕਰਦਾ ਹੈ । ਇਹ ਵਿਜ਼ਿਟ ਕੀਤੇ ਜਾਣ ਵਾਲੇ ਵੈੱਬ ਪੇਜ ਦਾ ਯੂ.ਆਰ.ਐਲ. ਪ੍ਰਦਾਨ ਕਰਦਾ ਹੈ । ਇਹ ਵਿਜ਼ਿਟ ਕੀਤੇ ਜਾਣ ਵਾਲੇ HTML ਪੇਜ ਦਾ ਐਡਰੈੱਸ ਪਰਿਭਾਸ਼ਿਤ ਕਰਦਾ ਹੈ ।
ਇੱਕ ਅਨਵਿਜ਼ਟਿਡ ਲਿੰਕ (ਜਿਸ ਉੱਤੇ ਕਲਿੱਕ ਨਾ ਕੀਤਾ ਹੋਵੇ) ਅੰਡਰਲਾਈਨ ਅਤੇ ਨੀਲੇ ਰੰਗ ਦਾ ਹੁੰਦਾ ਹੈ । ਇੱਕ ਵਿਜ਼ਿਟ (ਜਿਸ ਉੱਤੇ ਕਲਿੱਕ ਕੀਤਾ ਹੋਵੇ) ਕੀਤੇ ਹੋਏ ਲਿੰਕ ਹੇਠਾਂ ਰੇਖਾ ਖਿੱਚੀ ਜਾਂਦੀ ਹੈ ਅਤੇ ਇਸਦੇ ਰੰਗ ਜਾਮਨੀ ਹੁੰਦਾ ਹੈ ।
ਇੱਕ ਐਕਟਿਵ ਲਿੰਕ ਅੰਡਰ ਲਾਈਨ ਹੁੰਦਾ ਹੈ ਅਤੇ ਉਸਦਾ ਰੰਗ ਲਾਲ ਹੁੰਦਾ ਹੈ ।

ਲਿੰਕ ਦੀਆਂ ਕਿਸਮਾਂ
ਇੱਕ ਵੈੱਬ ਪੇਜ ਵਿੱਚ ਪਰਿਭਾਸ਼ਿਤ ਕੀਤੇ ਗਏ ਲਿੰਕ—
ਜਦੋਂ ਇੱਕ ਲਿੰਕ ਨੂੰ ਉਸੇ ਵੈੱਬ ਪੇਜ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ, ਤਾਂ ਸਾਨੂੰ ਐਂਕਰ ਟੈਗ ਨਾਲ ਪਰਿਭਾਸ਼ਿਤ ਕਰਨ ਲਈ ਦੋ ਭਾਗਾਂ ਦੀ ਲੋੜ ਹੁੰਦੀ ਹੈ—
1. “HREF’ ਵੈੱਬ ਪੇਜ ਦੇ ਦਿੱਤੇ ਗਏ ਹਿੱਸੇ ਲਈ ਲਿੰਕ ਨੂੰ ਪਰਿਭਾਸ਼ਿਤ ਕਰਦਾ ਹੈ ।
2. ‘NAME’’ ਉਸ ਲਿੰਕ ਦਾ ਹਵਾਲਾ ਦਿੰਦਾ ਹੈ ਜਿਸਦਾ ਅਰਥ ਹੈ ਕਿ ਇਹ ਲਿੰਕ ਕਰਨ ਵਾਲੇ ਭਾਗ ਨੂੰ ਪਰਿਭਾਸ਼ਿਤ ਕਰਦਾ ਹੈ ।
ਇਨਟਰਨਲ (Internal) ਲਿੰਕ
ਇੱਥੇ name ਐਟਰੀਬਿਊਟ ਯੂਜ਼ਰ ਨੂੰ ਉਸੇ ਪੇਜ਼ ਤੇ ਇੱਕ ਲਿੰਕ ਬਣਾਉਣ ਦੀ ਆਗਿਆ ਦਿੰਦਾ ਹੈ । ਇਹ ਲਿੰਕ name ਨੰ ਪਰਿਭਾਸ਼ਿਤ ਕਰਦਾ ਹੈ ਜਿਸ ਰਾਹੀਂ ਇਕੋ ਪੇਜ ਤੇ ਲਿੰਕ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਹਾਈਪਰਲਿੰਕ ਕੀਤੀ ਜਾਂਦੀ ਹੈ ।
ਐਕਸਟਰਨਲ (External) ਲਿੰਕ
ਵੈੱਬਸਾਈਟ ਦੇ ਬਾਹਰ ਪਰਿਭਾਸ਼ਿਤ ਲਿੰਕ ਨੂੰ ਬਾਹਰੀ ਲਿੰਕ ਵਜੋਂ ਜਾਣਿਆ ਜਾਂਦਾ ਹੈ । ਇਹ ਲਿੰਕ ਵੈਬਸਾਈਟ ਦੇ ਸੰਪੂਰਨ ਅਤੇ ਸਹੀ ਐਡਰੈਸ ਦੇ ਨਾਲ ਪਰਿਭਾਸ਼ਿਤ ਕੀਤਾ ਜਾਂਦੇ ਹਨ । ਜਦੋਂ ਯੂਜ਼ਰ ਇਨ੍ਹਾਂ ਲਿੰਕਾਂ ‘ਤੇ ਕਲਿੱਕ ਕਰਦਾ ਹੈ ਤਾਂ ਉਸ ਨੂੰ ਵੈੱਬ ਬ੍ਰਾਊਜ਼ਰ ਦੀ ਸਹਾਇਤਾ ਨਾਲ ਲਿੰਕ ਵਿੱਚ ਦਿੱਤੇ URL ‘ਤੇ ਭੇਜਿਆ ਜਾਂਦਾ ਹੈ ।
ਇੱਕ ਹਾਇਪਰਲਿੰਕ ਦੇ ਤੌਰ ‘ਤੇ ਇਮੇਜ਼ ਨੂੰ ਲਿੰਕ ਕਰਨਾ—
ਅਸੀਂ ਇਮੇਜ ਤੇ ਹਾਈਪਰਲਿੰਕ ਨੂੰ ਵੀ ਪਰਿਭਾਸ਼ਿਤ ਕਰ ਸਕਦੇ ਹਾਂ ।
ਈ-ਮੇਲ ਨਾਲ ਲਿੰਕ ਕਰਨਾ—
ਅਸੀਂ ਐਂਕਰ ਟੈਗ ਨਾਲ ਕਿਸੇ ਈ-ਮੇਲ ਪਤੇ ਨੂੰ ਲਿੰਕ ਕਰ ਸਕਦੇ ਹਾਂ ਇਸ ਨਾਲ ਇੱਕ ਯੂਜ਼ਰ ਲਿੰਕ ‘ਤੇ ਕਲਿੱਕ ਕਰਕੇ ਡਿਜ਼ਾਇਨਰ ਨੂੰ ਈ-ਮੇਲ ਭੇਜਿਆ ਜਾ ਸਕਦਾ ਹੈ ।
ਇੱਕ ਈ-ਮੇਲ ਨਾਲ ਲਿੰਕ ਕਰਨ ਲਈ ਵਰਤਿਆ ਜਾਣ ਵਾਲਾ ਕੋਡ ਇਸ ਪ੍ਰਕਾਰ ਹੈ ।
ਫਾਰਮ
ਪਾਰਮ ਐਚ.ਟੀ.ਐਮ.ਐਲ. ਪੇਜ ਦਾ ਇੱਕ ਹਿੱਸਾ ਹੈ ਜਿਸ ਵਿੱਚ ਉਹ ਖੇਤਰ ਸ਼ਾਮਿਲ ਹੁੰਦੇ ਹਨ ਜਿੱਥੇ ਰੀਡਰ WEBSITE ਜਾਂ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਵਾਪਸ ਭੇਜੀ ਜਾਣ ਵਾਲੀ ਜਾਣਕਾਰੀ ਦਰਜ ਕਰ ਸਕਦੇ ਹਨ। ਇਹ ਇੱਕ ਕੰਟੇਨਰ ਹੈ ਜਿਸ ਵਿੱਚ ਹੋਰ ਫਾਰਮ ਐਲੀਮੈਂਟਸ ਜਿਵੇਂ ਕਿ ਟੈੱਕਸਟ ਬਾਕਸ, ਰੇਡੀਓ ਬਟਨ, ਲਿਸਟ ਬਾਕਸ ਆਦਿ ਹੁੰਦੇ ਹਨ । ਇੱਕ ਫਾਰਮ ਵਿੱਚ ਜਾਣਕਾਰੀ ਨੂੰ ਫੀਡ ਕਰਨ ਦੇ ਮਕਸਦ ਨੂੰ ਪੂਰਾ ਕਰਨ ਲਈ ਹਰ ਇੱਕ ਫਾਰਮ ਵਿੱਚ action ਅਤੇ method ਐਟਰੀਬਿਊਟ ਨੂੰ ਸ਼ਾਮਿਲ ਕਰਨਾ ਪੈਂਦਾ ਹੈ ।
Action-ਐਟਰੀਬਿਊਟ ਇਹ ਦੱਸਦੀ ਹੈ ਕਿ ਜਦੋਂ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਫਾਰਮ ਨੂੰ ਕਿੱਥੇ ਭੇਜਣਾ ਹੈ । ਸਬਮਿਟ ਬਟਨ ਪੈਸ ਕਰਨ ਤੋਂ ਬਾਅਦ ਕਿਸੀ ਕਿਸਮ ਦੀ ਪ੍ਰੋਸੈਸਿੰਗ ਨਾ ਹੋਣ ‘ਤੇ ਫਾਰਮ ਬੇਕਾਰ ਹੋ ਜਾਂਦਾ ਹੈ । Action ਐਟਰੀਬਿਊਟ ਦੀ ਵਰਤੋਂ ਇੱਕ ਵਾਰ ਸਬਮਿਟ ਬਟਨ ਪ੍ਰੈਸ ਕਰਨ ਤੋਂ ਬਾਅਦ ਬ੍ਰਾਊਜ਼ਰ ਨੂੰ ਇਹ ਸੂਚਿਤ ਕਰਨ ਲਈ ਕੀਤੀ ਜਾਂਦੀ ਹੈ ਕਿ ਕਿਹੜਾ ਪੇਸ਼ (ਜਾਂ ਸਕਰਿਪਟ) ਨੂੰ ਕਾਲ ਕਰਨਾ ਹੈ । ਇਹ ਸਬਮਿਟ ਹੋਣ ਤੋਂ ਬਾਅਦ ਫਾਰਮ ਡਾਟਾ ਨੂੰ URL ਨਿਸ਼ਚਿਤ ਕਰਦਾ ਹੈ ।

Method-Method ਐਟਰੀਬਿਊਟ ਉਸ ਤਰੀਕੇ ਨੂੰ ਪਰਿਭਾਸ਼ਿਤ ਕਰਦੀ ਹੈ ਜਿਸ ਰਾਹੀਂ ਯੂਜ਼ਰ ਦੀ ਸੂਚਨਾ ਫਾਰਮ ਵਿੱਚ ਐਂਟਰ ਕੀਤੀ ਜਾਂਦੀ ਹੈ ਅਤੇ ਜਿਸ ਨੂੰ ਵੈਬ ਸਾਈਟ ਸਰਵਰ ਤੇ ਭੇਜਿਆ ਅਤੇ ਸਟੋਰ ਕੀਤਾ ਜਾਂਦਾ ਹੈ ਤਰੀਕਿਆਂ ਰਾਹੀਂ ਇਹ ਜਾਣਕਾਰੀ ਭੇਜੀ ਜਾ ਸਕਦੀ ਹੈ ।
Get Method—ਇਹ ਢੰਗ ਯੂਜ਼ਰ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਨਕੋਡ ਕਰਨ ਅਤੇ ਸਰਵਰ ਨੂੰ ਭੇਜਣ ਲਈ ਵਰਤਿਆ ਜਾਂਦਾ ਹੈ ।ਲਿਮਟਿਡ ਡਾਟਾ ਸਰਵਰ ਤੇ ਭੇਜਿਆ ਜਾ ਸਕਦਾ ਹੈ । ਇਸ ਦੇ ਪੈਰਾਮੀਟਰ ਬ੍ਰਾਊਜ਼ਰ ਦੀ ਹਿਸਟਰੀ ਵਿੱਚ ਰਹਿੰਦੇ ਹਨ ।
Post Method—ਇਸ ਢੰਗ ਦੀ ਵਰਤੋਂ ਯੂ.ਆਰ.ਐਲ. ਨੂੰ ਬਿਨਾਂ ਦਖਲ ਦਿੱਤੇ ਸਰਵਰ ‘ਤੇ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਵੈੱਬਸਾਈਟ form ਨੂੰ GET ਵਿਧੀ ਰਾਹੀਂ ਸਰਵਰ ਨੂੰ ਭੇਜਣ ਲਈ ਵਧੇਰੇ ਸੁਰੱਖਿਅਤ ਹੈ । ਡਾਟਾ ਭੇਜਣ ’ਤੇ ਕੋਈ ਪਾਬੰਦੀ ਨਹੀਂ ਹੁੰਦੀ । ਇਸਦੇ ਮਾਪਦੰਡ ਬ੍ਰਾਊਜ਼ਰ ਦੀ ਹਿਸਟਰੀ ਵਿੱਚ ਨਹੀਂ ਹਨ ।
ਫਾਰਮ ਤਿਆਰ ਕਰਨਾ
ਹਰੇਕ ਫਾਰਮ <form> ਟੈਗ ਨਾਲ ਸ਼ੁਰੂ ਹੋਣਾ ਚਾਹੀਦਾ ਹੈ, ਜਿਹੜਾ html ਡਾਕੂਮੈਟ ਵਿੱਚ ਕਿਤੇ ਵੀ ਸਥਿਤ ਹੁੰਦਾ ਹੈ ਅਤੇ </form> ਨਾਲ ਖ਼ਤਮ ਹੁੰਦਾ ਹੈ ।
ਟੈਕਸਟ ਇਨਪੁੱਟ
ਇਹ ਇੱਕ ਕਿਸਮ ਦੀ ਫਾਰਮ ਕੰਟਰੋਲ ਹੈ ਅਤੇ ਇਸ ਨੂੰ ਯੂਜ਼ਰ ਰਾਹੀਂ ਇੱਕ ਫਾਰਮ ਦੇ ਅੰਦਰ ਇੱਕ ਖਾਸ ਜਾਣਕਾਰੀ ਪੁੱਛਣ ਲਈ ਵਰਤਿਆ ਜਾਂਦਾ ਹੈ । ਇਹ <input> element type. ਵਰਤਦਾ ਹੈ ।Type ਇੱਕ ਐਟਰੀਬਿਊਟ ਹੈ ਜੋ ਕਿ ਇਨਪੁੱਟ ਐਲੀਮੈਟ ਵਿੱਚ ਨਿਯੰਤਰਣ ਦੀ ਕਿਸਮ ਨੂੰ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ । ਜੋ ਕਿ ਯੂਜ਼ਰ ਫਾਰਮ ਵਿੱਚ ਵਰਤਣਾ ਚਾਹੁੰਦਾ ਹੈ ।

ਟੈਕਸਟ ਏਰੀਆ
ਇਹ ਇੱਕ ਕੰਟੇਨਰ ਟੈਗ ਹੈ ਅਤੇ ਇੱਕ ਸਿੰਗਲ ਇਨਪੁੱਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ । ਇਸ ਦੇ ਦੋ ਐਟਰੀਬਿਊਟਸ ਹਨ ਜੋ ਕਿ ROWS ਅਤੇ COLS ਹਨ । Rows ਟੈਕਸਟ ਏਰੀਆ ਵਿੱਚ ਪਰਿਭਾਸ਼ਿਤ ਕੀਤੀਆਂ ਰੋਅਜ਼ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ COLS ਟੈਕਸਟ ਏਰੀਆ ਵਿੱਚ ਵਰਤੇ ਗਏ ਕਾਲਮਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦੇ ਹਨ ।ਜੇਕਰ ਯੂਜ਼ਰ ਕੁਝ ਡਿਫਾਲਟ ਟੈਕਸਟ ਨੂੰ ਪਰਿਭਾਸ਼ਿਤ ਕਰਨਾ ਚਾਹੁੰਦਾ ਹੈ ਤਾਂ ਉਹ ਟੈਕਸਟ ਏਰਆ ਦੇ ਉਪਨਿੰਗ ਅਤੇ ਕਲੋਜ਼ਿੰਗ ਟੈਗਸ ਦੇ ਅੰਦਰ ਪਰਿਭਾਸ਼ਿਤ ਕਰ ਸਕਦਾ ਹੈ ।
ਉਦਾਹਰਨ <textarea name=”comment” rows=3’’ cols=10’’>
This is Text Area </textarea>
Rows, Cols ਐਟਰੀਬਿਊਟਸ, ਇਨਪੁੱਟ ਬਾਕਸ ਵਿੱਚ ਫਿੱਟ ਹੋਣ ਵਾਲੀਆਂ ਰੋਅਜ਼ ਅਤੇ ਰੋਅਜ਼ ਦੀ ਗਿਣਤੀ ਨੂੰ ਕੰਟਰੋਲ ਕਰਦੀਆਂ ਹਨ ।
ਟੈਕਸਟ ਏਰੀਆ ਬਾਕਸ ਵਿੱਚ ਇੱਕ ਸਕਰੋਲਬਾਰ ਹੁੰਦਾ ਹੈ । ਹਾਲਾਂਕਿ, ਯੂਜ਼ਰ ਡਿਸਪਲੇ ਖੇਤਰ ਵਿੱਚ ਫਿੱਟ ਹੋਣ ਤੋਂ ਜ਼ਿਆਦਾ ਟੈਕਸਟ ਦਰਜ ਕਰ ਸਕਦਾ ਹੈ ।

ਚੈੱਕ ਬਾਕਸਿਜ਼
ਸਭ ਤੋਂ ਅਸਾਨ ਇਨਪੁੱਟ ਟਾਈਪ ਇੱਕ ਚੈੱਕ ਬਾਕਸ ਹੈ, ਜੋਕਿ ਇੱਕ ਛੋਟੇ ਜਿਹੇ ਵਰਗ ਦੇ ਤੌਰ ‘ਤੇ ਦਿਖਾਈ ਦਿੰਦਾ ਹੈ ਜਿਸ ਨੂੰ ਯੂਜ਼ਰ ਇਸ ‘ਤੇ ਕਲਿੱਕ ਕਰਕੇ ਸਿਲੈਕਟ ਜਾਂ ਡੀ-ਸਲੈਕਟ ਕਰ ਸਕਦਾ ਹੈ । ਇਹ ਆਮ ਤੌਰ ‘ਤੇ ਇੱਕ ਸਮੂਹ ਵਿੱਚ ਜਾਣਕਾਰੀ ਨੂੰ ਚੁਣਨ ਅਤੇ ਸਾਂਝਾ ਕਰਨ ਲਈ ਵਰਤਿਆ ਜਾਂਦਾ ਹੈ । ਇਹ HTML ਦੇ <INPUT> ਐਲੀਮੈਂਟ ਵਿੱਚ ਵਰਤਿਆ ਜਾਂਦਾ ਹੈ ।
ਉਦਾਹਰਨ <input type=”checkbox” name=”baby”> baby grand piano
<input type=”checkbox” name=“mini”>mini piano stool
ਅਸੀਂ ਇਸ ‘ਤੇ ਕਲਿੱਕ ਕਰਕੇ ਕਿਸੇ ਵੀ ਆਪਸ਼ਨ ਜਾਂ ਦੋਵਾਂ ਨੂੰ ਵੇਖ ਸਕਦੇ ਹਾਂ । ਤੁਸੀਂ ਕਿਸੇ ਇੱਕ ਆਪਸ਼ਨ ਜਾਂ ਦੋਹਾਂ ਨੂੰ ਹੀ ਕਲਿੱਕ ਕਰਕੇ ਚੈੱਕ ਵੀ ਕਰ ਸਕਦੇ ਹੋ । ਇਸ ਕੁਝ ਵਾਧੂ ਐਟਰੀਬਿਊਟਸ ਨੂੰ ਸਪੋਰਟ ਵੀ ਕਰਦਾ ਹੈ ।
ਰੇਡੀੳ ਬਟਨ
ਰੇਡੀੳ ਬਟਨ, ਉਹ ਬਟਨ ਹਨ ਜਿੱਥੇ ਇੱਕ ਸਮੇਂ ਸਿਰਫ ਇੱਕ ਚੋਣ ਕੀਤੀ ਜਾ ਸਕਦੀ ਹੈ ਅਤੇ ਚੈੱਕ ਬਾਕਸ ਦੀ ਤਰ੍ਹਾਂ ਲਾਗੂ ਕਰਨ ਵਿੱਚ ਲਗਭਗ ਸਰਲ ਹਨ । ਇਹ html ਦੇ <input> ਐਲੀਮੈਂਟ ਵਿੱਚ ਵਰਤਿਆ ਜਾਂਦਾ ਹੈ । ਯੂਜ਼ਰ ਨੂੰ ਹਰੇਕ ਰੇਡੀੳ ਬਟਨ ਨੂੰ ਇੱਥੇ <name> ਐਟਰੀਬਿਊਟ ਦੇਣੀ ਚਾਹੀਦੀ ਹੈ ਅਤੇ <type> ਐਟਰੀਬਿਊਟ ਵਿੱਚ ਪਰਿਭਾਸ਼ਿਤ ਕੀਤੀ ਗਈ ਕੀਮਤ radio ਹੁੰਦੀ ਹੈ ।type=‘‘radio’’ ਟਾਈਪ ਕਰੋ ਅਤੇ ਹਰੇਕ ਆਪਸ਼ਨ ਲਈ ਉਸਦਾ ਆਪਣਾ ਇਨਪੁੱਟ ਟੈਗ ਦਿਓ ਪਰ ਗਰੁੱਪ ਦੇ ਸਾਰੇ ਰੇਡੀਓ ਬਟਨ ਲਈ ਇੱਕ ਹੀ ਨਾਮ ਦੀ ਵਰਤੋ ਕਰੋ ।

ਸਿਲੈਕਸ਼ਨ ਲਿਸਟ
ਇਸ ਆਪਸ਼ਨ ਵਿੱਚ ਯੂਜ਼ਰ ਇੱਕ ਲਿਸਟ ਵਿੱਚੋਂ ਸਿੰਗਲ ਜਾਂ ਬਹੁਤੇ ਆਪਸ਼ਨਾਂ ਨੂੰ ਚੁਣ ਸਕਦਾ ਹੈ । ਇਸ ਆਪਸ਼ਨ ਵਿੱਚ ਮਲਟੀਪਲ ਇਨਪੁੱਟ ਉਪਲੱਬਧ ਹੁੰਦੀਆਂ ਹਨ ਪਰ ਕੁਝ ਆਪਸ਼ਨ ਇੱਕ ਸਮੇਂ ‘ਤੇ ਪ੍ਰਦਰਸ਼ਿਤ ਕੀਤੀਆਂ ਜਾ ਸਕਦੀਆਂ ਹਨ । ਸਕੋਲਿੰਗ ਲਿਸਟ ਅਤੇ ਪੁੱਲ-ਡਾਊਨ ਪਿੰਕ ਸੂਚੀਆਂ <select>tag ਬਣਾਈਆਂ ਜਾਂਦੀਆਂ ਹਨ । ਤੁਸੀਂ ਇਸ ਟੈਗ ਨੂੰ <option> ਟੈਗ ਨਾਲ ਇਕੱਠੇ ਵਰਤ ਸਕਦੇ ਹੋ ।
ਟੈਗ ਦੇ ਐਟਰੀਬਿਊਟਸ
ਸਾਈਜ਼ ਇੱਥੇ Size ਐਟਰੀਬਿਊਟ ਇਹ ਨਿਰਧਾਰਿਤ ਕਰਦਾ ਹੈ ਕਿ ਸਿਲੈਕਸ਼ਨ ਲਿਸਟਾਂ ’ਤੇ ਇੱਕ ਵਾਰ ਕਿੰਨੀਆਂ ਚੀਜ਼ਾਂ ਨੂੰ ਦਿਖਾਇਆ ਜਾਂਦਾ ਹੈ । ਜੇਕਰ Size = ‘‘2’’ ਪਿੱਛਲੇ ਕੋਡ ਵਿੱਚ ਵਰਤਿਆ ਗਿਆ ਸੀ, ਤਾਂ ਸਿਰਫ ਪਹਿਲੇ ਦੋ ਵਿਕਲਪ ਨਜ਼ਰ ਆਉਣਗੇ ਅਤੇ ਇੱਕ ਸਕੋਲਬਾਰ ਸੂਚੀ ਦੇ ਅੱਗੇ ਦਿਖਾਈ ਦੇਵੇਗਾ ਤਾਂ ਕਿ ਯੂਜ਼ਰ ਤੀਜੀ ਚੋਣ ਵੇਖਣ ਲਈ ਹੇਠਾਂ ਸਕਰੋਲ ਕਰ ਸਕੇ ।
Value — ਇਹ ਉਹ ਵੈਲਯੂ ਹੈ ਜਿਸ ਨੂੰ ਵਾਪਸ ਵੈਬਸਾਈਟ ਨੂੰ ਦੇਣਾ ਪਵੇਗਾ ਅਤੇ ਆਪਸ਼ਨ ਟੇਗ ਵਿੱਚ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ l
Selected—ਜਦੋਂ ਇਹ ਵਿਕਲਪ ਵਰਤਿਆ ਜਾਂਦਾ ਹੈ ਤਾਂ ਦਿੱਤੇ ਗਏ ਵਿਕਲਪ ਨੂੰ ਪਹਿਲਾਂ ਹੀ ਚੁਣ ਲਿਆ ਜਾਵੇਗਾ ।
ਬਟਨਜ਼
ਬਟਨਾਂ ਨੂੰ ਦਿੱਤੇ ਗਏ ਵੈੱਬ ਪੇਜ ਤੇ ਕੁਝ ਕਾਰਵਾਈ ਕਰਨ ਲਈ ਵਰਤਿਆ ਜਾਂਦਾ ਹੈ ।
ਸਬਮਿਟ
ਹਰ ਫਾਰਮ ਵਿੱਚ ਇੱਕ ਅਜਿਹਾ ਬਟਨ ਸ਼ਾਮਿਲ ਹੋਣਾ ਚਾਹੀਦਾ ਹੈ ਜੋ ਡਾਟਾ ਫਾਰਮ ਸਰਵਰ ਨੂੰ ਭੇਜਦਾ ਹੈ । ਤੁਸੀਂ ਇਸ ਬਟਨ ਤੇ ਕੋਈ ਵੀ ਲੇਬਲ ਲਗਾ ਸਕਦੇ ਹੋ । ਇਸ ਦੇ ਦੋ ਐਟਰੀਬਿਊਟਸ ਇਹ ਹਨ । Type ਜਿਸ ਦੀ ਸਬਮਿਟ ਕੀਤੀ ਜਾਣ ਵਾਲੀ ਕੀਮਤ ਹੁੰਦੀ ਹੈ ਅਤੇ Value ਐਟਰੀਬਿਊਟ ਜੋ ਕਿ ਸਬਮਿਟ ਬਟਨ ਦਾ ਨਾਮ ਪਰਿਭਾਸ਼ਿਤ ਕਰਦਾ ਹੈ । ਇਸ ਨੂੰ ਬਟਨ ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।
RESET ਬਟਨ
ਤੁਸੀਂ ਇੱਕ ਹੋਰ ਬਟਨ ਵੀ ਸ਼ਾਮਿਲ ਕਰ ਸਕਦੇ ਹੋ ਜੋ ਫਾਰਮ ਦੀਆਂ ਸਾਰੀਆਂ ਐਂਟਰੀਆਂ Clear ਕਰ ਦਿੰਦਾ ਹੈ ਤਾਂ ਜੋ ਯੂਜ਼ਰ ਗਲਤੀ ਹੋਣ ਤੇ ਜਾਂ ਆਪਣਾ ਵਿਚਾਰ ਬਦਲਣ ਤੇ ਦੁਬਾਰਾ ਸ਼ੁਰੂ ਕਰ ਸਕੇ । ਇਸ ਦੇ ਦੋ ਐਟਰੀਬਿਊਟ ਹਨ ਇਹ ਹਨ <type>, ਜਿਸ ਵਿੱਚ reset ਵੈਲਯੂ ਅਤੇ value ਐਟਰੀਬਿਊਟ ਹੈ, ਜੋ ਕਿ ਗੈਸਟ ਬਟਨ ਦਾ ਨਾਂ, ਪਰਿਭਾਸ਼ਿਤ ਕਰਦਾ ਅਤੇ ਜੋ ਬਟਨ ਤੇ ਵਿਖਾਇਆ ਜਾ ਸਕਦਾ ਹੈ ।

ਫਰੇਮਜ਼
ਫਰੇਮ ਟੇਬਲ ਵਰਗੇ ਹੁੰਦੇ ਹਨ ਜੋ ਯੂਜ਼ਰ ਨੂੰ ਟੈਕਸਟ ਅਤੇ ਗ੍ਰਾਫਿਕਸ ਨੂੰ ਰੋਅਜ਼ ਅਤੇ ਕਾਲਮ ਵਿੱਚ ਵਿਵਸਥਿਤ ਕਰਨ ਦੀ ਆਗਿਆ ਦਿੰਦੇ ਹਨ । ਕਿਸੇ ਵੀ ਫਰੇਮ ਵਿੱਚ ਉਹ ਲਿੰਕ ਸ਼ਾਮਿਲ ਹੋ ਸਕਦੇ ਹਨ ਜੋ ਦੂਜੇ ਫਰੇਮਾਂ ਦੇ ਕਨਟੈਂਟ ਨੂੰ ਬਦਲ ਸਕਦੇ ਹਨ ।
ਇੱਕ ਫਰੇਮ ਬ੍ਰਾਊਜ਼ਰ ਵਿੰਡੋ ਦੇ ਅੰਦਰ ਇੱਕ ਆਇਤਾਕਾਰ ਖੇਤਰ ਹੁੰਦਾ ਹੈ ਜੋ ਇੱਕ ਵੈਬ ਪੇਜ ਨੂੰ ਦੂਜੇ ਫਰੇਮ ਦੇ ਦੂਜੇ ਪੰਨਿਆਂ ਦੇ ਨਾਲ ਪ੍ਰਦਰਸ਼ਿਤ ਕਰਦੇ ਹਨ ।
HTML ਇਚ ਮਲਟੀਮੀਡੀਆ
<Marquee>
ਇਸ ਟੈਗ ਨੂੰ ਟੈਕਸਟ ਨੂੰ ਵੈੱਬ ਪੇਜ ‘ਤੇ ਮੂਵ (ਗਤੀਮਾਨ) ਕਰਨ ਲਈ ਵਰਤਿਆ ਜਾਂਦਾ ਹੈ । ਇਹ ਇੱਕ ਕੰਟੇਨਰ ਟੈਗ ਹੈ । ਇਸ ਟੈਗ ਵਿੱਚ ਕੁਝ ਐਟਰੀਬਿਊਟ ਹਨ ਜੋ ਆਮ ਤੌਰ ‘ਤੇ ਵਰਤੇ ਜਾਂਦੇ ਹਨ । ਇਨ੍ਹਾਂ ਨੂੰ ਟੇਬਲ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ।
ਐਟਰੀਬਿਊਟ ਦਾ ਨਾਮ | ਕੰਮ |
BGCOLOR | ਇਹ ਐਟਰੀਬਿਊਟ ਟੈਕਸਟ ਲਈ ਬੈਕਗਰਾਊਂਡ ਰੰਗ ਪਰਿਭਾਸ਼ਿਤ ਕਰਦਾ ਹੈ । |
DIRECTION | ਇਹ ਐਟਰੀਬਿਊਟ ਟੈਕਸਟ ਦੀ ਦਿਸ਼ਾ ਜਿਵੇਂ ਕਿ right, left, up, down ਪਰਿਭਾਸ਼ਿਤ ਕਰਦਾ ਹੈ । |
HEIGHT | ਇਹ ਐਟਰੀਬਿਊਟ ਟੈਕਸਟ ਦੀ ਉਚਾਈ ਨੂੰ ਪਿਕਸਲ (pixel) ਵਿੱਚ ਪਰਿਭਾਸ਼ਿਤ ਕਰਦਾ ਹੈ । |
WIDTH | ਇਹ ਐਟਰੀਬਿਊਟ ਟੈਕਸਟ ਦੀ ਚੌੜਾਈ ਨੂੰ ਪਿਕਸਲ (pixel) ਵਿੱਚ ਪਰਿਭਾਸ਼ਿਤ ਕਰਦਾ ਹੈ । |
BEHVIOUR | ਇਹ ਐਟਰੀਬਿਊਟ ਟੈਕਸਟ ਦੀ ਸਕਰੋਲਿੰਗ ਨੂੰ ਪਰਿਭਾਸ਼ਿਤ ਕਰਦਾ ਹੈ ਜੇਕਰ ਟੈਕਸਟ ਦੀਆਂ ਤਿੰਨ ਵੈਲਿਊ ਹੋਣ ਤਾਂ । |
1. ਉਸ ਨੂੰ ਇਨਫਾਈਨੋਟਲੀ ਸਕਰੋਲ ਕਰਦਾ ਹੈ ।
2. ਅਲਟਰਨੇਟ ਹੋਣ ‘ਤੇ ਟੈਕਸਟ ਨੂੰ ਖੱਬੇ ਫਿਰ ਸੱਜੇ ਵੱਲ ਮੂਵ ਕਰਦਾ ਹੈ ।
3. ਸਲਾਈਡ ਹੋਣ ਤੇ ਟੈਕਸਟ ਨੂੰ ਵੈੱਬ ਪੇਜ ਦੇ ਖੱਬੇ ਜਾਂ ਸੱਜੇ ਵੱਲ ਲੈ ਕੇ ਜਾਂਦਾ ਹੈ ।
HTML ਵਿੱਚ ਆਡੀਓ/ਵੀਡੀਓ ਫਾਈਲਾਂ ਨੂੰ ਜੋੜਨਾ
ਯੂਜ਼ਰ ਐਂਕਰ ਟੈਗ ਦੁਆਰਾ ਆਡੀਓ/ਵੀਡੀਓ ਫਾਈਲ ਨੂੰ ਐਚ.ਟੀ.ਐਮ.ਐਲ. ਪ੍ਰੋਗਰਾਮ ਵਿਚ ਜੋੜ ਸਕਦੇ ਹਨ ਜਿਵੇਂ ਕਿ ਅਸੀਂ html ਟੈਗ ਦੇ ਨਾਲ ਫਾਈਲ ਨੂੰ ਲਿੰਕ ਕਰਨ ਲਈ ਇਸ ਟੈਗ ਦਾ ਉਪਯੋਗ ਕੀਤਾ ਹੈ । ਸਾਨੂੰ HREF ਐਟਰੀਬਿਊਟ ਵਿੱਚ ਆਡੀਓ/ਵੀਡੀਓ ਦੇ ਪਾਥ ਨੂੰ ਪਰਿਭਾਸ਼ਿਤ ਕਰਨਾ ਹੋਵੇਗਾ । ਜਦੋਂ ਵੀ ਯੂਜ਼ਰ ਦਿੱਤੇ ਗਏ ਲਿੰਕ ਤੇ ਕਲਿੱਕ ਕਰੇਗਾ ਤਾਂ ਫਾਈਲ ਯੂਜ਼ਰ ਦੇ ਸਿਸਟਮ ਤੇ ਡਾਊਨਲੋਡ ਹੋ ਜਾਵੇਗੀ ਅਤੇ ਸੰਬੰਧਿਤ ਸਾਫਟਵੇਅਰ ਤੇ ਪਲੇਅ ਕੀਤੀ ਜਾ ਸਕੇਗੀ ।
ਕੈਸਕਾਡਿੰਗ ਸਟਾਈਲ ਸ਼ੀਟਸ
ਸਟਾਈਲ ਸ਼ੀਟਸ, ਕੈਸਕਾਡਿੰਗ ਸਟਾਈਲ ਸ਼ੀਟਸ ਅਤੇ CSS ਦਾ ਮਤਲਬ ਇੱਕੋ ਹੀ ਚੀਜ਼ ਹੈ ਅਤੇ ਇਹ ਤੁਹਾਡੇ ਵੈੱਬ ਪੇਜ ਦੇ ਡਿਜ਼ਾਇਨ ਅਤੇ ਲੇ-ਆਊਟ ਨੂੰ ਪਰਿਭਾਸ਼ਿਤ ਕਰਨ ਦਾ ਆਧੁਨਿਕ ਤਰੀਕਾ ਹੈ । ਇਹ ਪ੍ਰੋਗਰਾਮਰ ਨੂੰ ਬਹੁਤੇ ਵੈੱਬ ਪੇਜਾਂ ਦੀ ਇਕੋ-ਇੱਕ ਢੰਗ ਨਾਲ ਭੌਤਿਕ ਦਿੱਖ ਨੂੰ ਸੈੱਟ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਵਿੱਚ ਉਸ ਦਾ ਰੰਗ, ਫੌਂਟ, ਫੌਂਟ ਸਾਈਜ਼ ਆਦਿ ਸ਼ਾਮਿਲ ਹਨ । ਯੂਜ਼ਰ ਨੂੰ ਹਰੇਕ ਵੈੱਬ ਪੇਜ ਲਈ ਸਟਾਈਲ ਸੈੱਟ ਕਰਨ ਦੀ ਜ਼ਰੂਰਤ ਨਹੀਂ ਹੈ ।
ਸਟਾਈਲ ਇੱਕ Style ਦੋ ਹਿੱਸਿਆਂ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ । ਇੱਕ ਜਾਂ ਇੱਕ ਤੋਂ ਵੱਧ ਸਿਲੈਕਟਰ ਅਤੇ ਇੱਕ ਜਾਂ ਇੱਕ ਤੋਂ ਵੱਧ ਡਿਕਲੇਅਰੇਸ਼ਨਜ਼ ਜਿਸਨੂੰ (ਕਰਲੀ ਬਰੈਕਟਾਂ) ਵਿੱਚ ਬੰਦ ਕੀਤਾ ਜਾਂਦਾ ਹੈ ।
ਹਰ ਇੱਕ declaration ਦੀ ਇੱਕ ਪ੍ਰੋਪਰਟੀ (Property) ਹੁੰਦੀ ਹੈ ਜਿਵੇਂ ਕਿ Value; pair
ਸਿਨਟੈਕਸ : Selecor {property: value;}
ਇਨਲਾਈਨ ਸਟਾਈਲਜ਼
ਇਨਲਾਈਨ ਸਟਾਈਲ ਉਹ ਸਟਾਈਲ ਹਨ ਜੋ ਸਿੱਧਾ HTML ਦਸਤਾਵੇਜ਼ ਵਿੱਚ ਟੈਗ ਲਿਖੀਆਂ ਜਾਂਦੀਆਂ ਹਨ । ਇਨਲਾਈਨ ਸਟਾਈਲ ਸ਼ੀਟ ਉਸ ਹਾਲਤ ਵਿੱਚ ਵਰਤੀ ਜਾਣੀ ਚਾਹੀਦੀ ਹੈ ਜਿੱਥੇ ਪੇਜ/ਸਾਈਟ ਤੇ ਕਿਸੇ ਵਿਸ਼ੇਸ਼ ਸਟਾਈਲ ਨੂੰ ਦੁਹਰਾਇਆ ਨਹੀਂ ਜਾਂਦਾ । ਇਨਲਾਈਨ ਸਟਾਈਲ ਕੇਵਲ ਖਾਸ ਟੈਗ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ‘ਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ ।
ਇਨਟਰਨਲ ਜਾਂ ਐਮਬੈਡੇਡ ਸਟਾਈਲਜ਼
ਇਸ ਦੀ ਪਰਿਭਾਸ਼ਾ ਨੂੰ ਇੱਕ ਪੰਨੇ ਦੇ ਮੁੱਖ ਭਾਗ ਵਿੱਚ ਇੱਕ ਵਾਰ ਲਿਖਿਆ ਜਾਂਦਾ ਹੈ । ਇਸ ਨੂੰ ਹਰੇਕ ਪੰਨੇ ‘ਤੇ ਲਿਖਿਆ ਹੋਣਾ ਚਾਹੀਦਾ ਹੈ ਜਿਸ ‘ਤੇ ਇਸ ਸਟਾਈਲ ਨੂੰ ਲਗਾਉਣਾ ਹੋਵੇ ।
ਹੇਠਾਂ ਇਨਟਰਨਲ ਸਟਾਈਲ ਸ਼ੀਟ ਨੂੰ <Head> ਅਤੇ </Head> ਸੈਕਸ਼ਨ ਦੇ ਅੰਦਰ ਪਰਿਭਾਸ਼ਿਤ ਕੀਤਾ ਗਿਆ ਹੈ ।
<head>
<style type=”text/css”>
Your Style definitions go here
</style>
</head>
ਐਮਬੈਡੇਡ ਸਟਾਈਲ ਉਹ ਸਟਾਈਲ ਹਨ ਜੋ ਕਿ ਡਾਕੂਮੈਂਟ ਦੇ ਹੈੱਡ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ । ਐਮਬੈਡੇਡ ਸਟਾਈਲ ਉਨ੍ਹਾਂ ਪੰਨਿਆਂ ਦੇ ਟੈਗਜ਼ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਵਿੱਚ ਉਹ ਐਮਬੈਡੇਡ ਹੁੰਦੇ ਹਨ ।
ਐਮਬੈਡੇਡ ਸਟਾਈਲ ਸ਼ੀਟਾਂ ਦਾ ਫਾਇਦਾ ਇਹ ਹੈ ਕਿ ਇਹ ਹੋਰ ਬਾਹਰੀ ਫਾਇਲਾਂ ਨੂੰ ਲੋੜ ਕਰਨ ਦੀ ਬਜਾਏ ਇਹ ਪੰਨੇ ‘ਤੇ ਤੁਰੰਤ ਲੋਡ ਹੁੰਦਾ ਹੈ ।
ਐਕਸਟਰਨਲ ਸਟਾਈਲ ਸ਼ੀਟ
ਸਟਾਈਲ ਪਰਿਭਾਸ਼ਾ ਕੇਵਲ ਇੱਕ ਵਾਰ ਲਿਖੀ ਜਾਂਦੀ ਹੈ ਅਤੇ ਇਕ ਫਾਈਲ ਵਿੱਚ ਸੇਵ ਕੀਤੀ ਜਾਂਦੀ ਹੈ ਹਰ ਵੈੱਬ ਪੇਜ, ਜੋ ਕਿ ਫਾਈਲ ਨੂੰ ਵਰਤਣਾ ਚਾਹੁੰਦਾ ਹੈ, ਫਾਈਲ ਦੇ HEAD ਭਾਗ ਵਿੱਚ ਫਾਈਲ ਦਾ ਲਿੰਕ ਰੱਖ ਸਕਦਾ ਹੈ ।
ਸਿਨਟੈਕਸ
<Head>
<link rel=”STYLESHEET” href=”yourStyleFileName.css” type=”text/css”>
<Head>
CSS ਐਕਸਟਰਨਲ ਫਾਈਲ—CSS ਫਾਈਲਾਂ ਆਮ ਟੈਕਸਟ ਫਾਈਲਾਂ ਹੁੰਦੀਆਂ ਹਨ ਅਤੇ ਨੋਟਪੈਡ ਵਰਗੇ ਸਧਾਰਨ ਟੈਕਸਟ ਐਡੀਟਰ ਵਿੱਚ ਲਿਖੀਆਂ ਜਾ ਸਕਦੀਆਂ ਹਨ ।ਫਾਈਲ ਦੀ ਐਕਸਟੈਂਸ਼ਨ CSS ਹੁੰਦੀ ਹੈ । ਜ਼ਿਆਦਾਤਰ ਵੈਬਸਾਈਟਾਂ ਐਕਸਟਰਨਲ ਸਟਾਈਲ ਸ਼ੀਟਾਂ ਦੀ ਵਰਤੋਂ ਕਰਦੀਆਂ ਹਨ । ਐਕਸਟਰਨਲ ਸਟਾਈਲ ਉਹ ਸਟਾਈਲ ਹਨ ਜੋ ਇੱਕ ਵੱਖਰੇ ਦਸਤਾਵੇਜ਼ ਵਿੱਚ ਲਿਖੇ ਗਏ ਹਨ ਅਤੇ ਫਿਰ ਕਈ ਵੈਬ ਡਾਕੂਮੈਂਟ ਨਾਲ ਜੁੜੇ ਹੁੰਦੇ ਹਨ । ਐਕਸਟਰਨਲ ਸਟਾਈਲ ਸ਼ੀਟਸ ਉਨ੍ਹਾਂ ਦਸਤਾਵੇਜ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਉਹ ਜੁੜੇ ਹੋਏ ਹੁੰਦੇ ਹਨ ।
CSS ਦੀਆਂ ਮੁੱਖ ਪ੍ਰੋਪਰਟੀਜ਼–CSS ਦੀਆਂ ਕੁਝ ਪ੍ਰੋਪਰਟੀਜ਼ ਦਾ ਵਰਣਨ ਹੇਠ ਅਨੁਸਾਰ ਹੈ—

ਅਭਿਆਸ
I. ਵਸਤੂਨਿਸ਼ਠ ਪ੍ਰਸ਼ਨ
(A) ਬਹੁ-ਚੋਣਵੇਂ ਪ੍ਰਸ਼ਨ —
1. ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
(a) ਈਮੇਲ ਦੇ ਕਨਟੈਂਟ ਡਿਸਪਲੇਅ ਕਰਨ ਲਈ
(b) ਐਨੀਮਿਸ਼ਨ ਅਫੈਕਟ ਨੂੰ ਡਿਸਪਲੇਅ ਕਰਨ ਲਈ
(c) ਯੂਜ਼ਰ ਤੋਂ ਇਨਪੁੱਟ ਲੈਣ ਲਈ
(d) ਉਪਰੋਕਤ ਕੋਈ ਨਹੀਂ ।
ਉੱਤਰ-(c) ਯੂਜ਼ਰ ਤੋਂ ਇਨਪੁੱਟ ਲੈਣ ਲਈ
2. CSS ਦਾ ਪੂਰਾ ਨਾਮ ਕੀ ਹੈ ?
(a) Cascading Style Sheet
(b) Costume Style Sheet
(c) Cascading System Style
(d) None of the Above.
ਉੱਤਰ-(a) Cascading Style Sheet
3. ਵੈੱਬ ਪੇਜ ਵਿਚ ਲਿੰਕ ਦਰਸਾਉਣ ਲਈ ਕਿਹੜਾ ਲਿੰਕ ਸਹੀ ਹੈ ?
(a) <LINK SRC=‘‘abc.html’”>
(b) <BODY LINK=abc.html”>
(c) <A SRC=‘abc.html’’>
(d) <A HREF=‘‘abc.html’’>.
ਉੱਤਰ-(d) <A HREF=‘‘abc.html’’>.
4. check box ਬਣਾਉਣ ਲਈ ਕਿਹੜਾ tag ਫਾਰਮ ਵਿਚ ਵਰਤਿਆ ਜਾਂਦਾ ਹੈ ?
(a) <checkbox>
(b) <input type=”checkbox”>
(c) <input checkbox>
(d) <input checkbox.
ਉੱਤਰ-(b) <input type=”checkbox”>
5. ਨਿਮਨਲਿਖਿਤ ਵਿਚੋਂ ਕਿਹੜੀ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTTP ਵਿਧੀ ?
(a) PRE ਅਤੇ POST
(b) GET ਅਤੇ SET
(c) ASK ਅਤੇ REPLY
(d) GET ਅਤੇ POST.
ਉੱਤਰ-(d) GET ਅਤੇ POST.
6. ਕੀ ਇਕ ਵੈੱਬ ਪੇਜ ਵਿਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ ?
(a) ਹਾਂ
(b) ਨਹੀਂ
(c) ਸਿਰਫ ਫਰੇਮ ਵਿੱਚ
(d) ਉਪਰੋਕਤ ਕੋਈ ਨਹੀਂ ।
ਉੱਤਰ-(a) ਹਾਂ
7. ਤੁਸੀਂ ਇਕ e-mail ਲਿੰਕ ਕਿਵੇਂ ਸਥਾਪਿਤ ਕਰ ਸਕਦੇ ਹੋ ?
(a) <a href=“xxx@yyy >
(b) <mail href=‘‘xxx@yyy’>
(c) <mail>xxx@yyy</mail>
(d) <a href=“mail to:xxx@yyy”>
ਉੱਤਰ-(d) <a href=“mail to:xxx@yyy”>
8. ਇੱਕ html ਫਾਰਮ ਇੱਕ ਵੈੱਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਿਲ ਹਨ ਜਿੱਥੇ ਕਿ
(a) ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ
(b) ਅਤੇ ਵੈਬਸਾਈਟ ਸਰਵਰ ਤੇ ਭੇਜ ਦਿੱਤੀ ਜਾਂਦੀ ਹੈ
(c) ਦੋਵੇਂ ਏ ਅਤੇ ਬੀ
(d) ਉਪਰੋਕਤ ਕੋਈ ਨਹੀਂ l
ਉੱਤਰ-(c) ਦੋਵੇਂ ਏ ਅਤੇ ਬੀ
9. ਇੱਕ ਕੰਟੇਨਰ ਟੈਗ ਅਤੇ ਇੱਕ ਸਿੰਗਲ ਇਨਪੁੱਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ ।
(a) Text area
(b) Check box
(c) Radio Button
(d) ਉਪਰੋਕਤ ਕੋਈ ਨਹੀਂ ।
ਉੱਤਰ-(a) Text area
10. ਚੋਣ ਸੂਚੀਆਂ ਉਹ ਸੂਚੀ ਹਨ ਜਿਸ ਦੀ ਸੂਚੀ ਦਿੱਤੀ ਗਈ ਸੂਚੀ ਵਿੱਚੋਂ ਕਿਹੜਾ ਉਪਭੋਗਤਾ ਸਿੰਗਲ ਜਾਂ ਮਲਟੀਪਲ ਵਿਕਲਪ ਚੁਣ ਸਕਦਾ ਹੈ । ਸੂਚੀ ਦੀਆਂ ਕਿਸਮਾਂ ਹਨ ।
(a) Scrolling lists
(b) Pull down pick up lists
(c) Both a and b
(d) ਉਪਰੋਕਤ ਕੋਈ ਨਹੀਂ ।
ਉੱਤਰ-(c) Both a and b
(B) ਖਾਲੀ ਥਾਂਵਾਂ ਭਰੋ —
1. ……………….. ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ ।
2. …………………..ਵੈੱਬ ਪੇਜ ਦੇ ਦਿੱਤੇ ਗਏ ਹਿੱਸੇ ਲਈ ਲਿੰਕ ਨੂੰ ਪਰਿਭਾਸ਼ਿਤ ਕਰਦਾ ਹੈ ।
3. ………………… ਦਾ ਉਪਯੋਗ ਵੈੱਬ ਸਰਵਰ ਵਿਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ ।
4. ਤੁਸੀਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ………………. ਰਾਹੀਂ ਫਾਰਮ ਵਿਚ ਵਰਤ ਸਕਦੇ ਹੋ ।
5. ਇਕ ਫਾਰਮ ਵਿਚ ਕਈ ਵਿਕਲਪ ਚੁਣਨ ਲਈ ਅਸੀਂ ………………… ਦੀ ਵਰਤੋਂ ਕਰ ਸਕਦੇ ਹਾਂ ।
6. ………………..ਦੀ ਵਰਤੋਂ ਇੱਕ ਵਾਰ ਵਿੱਚ ਬਹੁਤੇ ਵਿਕਲਪਾਂ ਤੋਂ ਇਕੋ ਚੋਣ ਨੂੰ ਦੇਖਣ ਲਈ ਕੀਤੀ ਜਾਂਦੀ ਹੈ ।
7. ਸਰਵਰ ਤੇ ਜਾਣਕਾਰੀ ਭੇਜਣ ਲਈ ……………. ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
8. ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਅਸੀਂ ……………. ਬਟਨ ਦੀ ਵਰਤੋਂ ਕਰ ਸਕਦੇ ਹਾਂ ।
9. …………………… ਵੈੱਬ ਬਰਾਊਜ਼ਰ ਵਿੰਡੋਂ ਨੂੰ ਮਲਟੀਪਲ HTML ਡਾਕੂਮੈਂਟ ਵਿੱਚ ਵੰਡਦਾ ਹੈ ।
10. Frametset ਟੈਗ ਵਿਚ ਅਸੀਂ ……………. ਅਤੇ ……………… ਨੂੰ ਐਟਰੀਬਿਊਟ ਵਜੋਂ ਵਰਤ ਸਕਦੇ ਹਾਂ ।
ਉੱਤਰ—1. ਐਂਕਰ, <A> ਟੈਗ, 2. href, 3. ਫਾਰਮ, 4. Text Area, 5. ਚੈੱਕ ਬਾਕਸ, 6. ਰੇਡੀਓ ਬਟਨ, 7. ਸਬਮਿਟ, 8. Reset, 9. ਫਰੇਮਜ਼, 10. ਰੋਅ ਅਤੇ ਕਾਲਮਜ਼ ।
(C) ਸਹੀ ਜਾਂ ਗ਼ਲਤ —
1. ਇਕ ਅਣਵਿਜਟਿਡ ਲਿੰਕ ਅੰਡਰ ਲਾਈਨ ਹੁੰਦਾ ਹੈ ਅਤੇ ਇਸਦਾ ਰੰਗ ਨੀਲਾ ਹੁੰਦਾ ਹੈ ।
2. ਬੁੱਕਮਾਰਕ ਨੂੰ ਵੈੱਬ ਪੇਜ ਦੇ ਬਾਹਰ ਲਿੰਕ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ ।
3. ਵੈੱਬਸਾਈਟ ਤੋਂ ਬਾਹਰਲੇ ਲਿੰਕ ਨੂੰ ਐਕਸਟਰਨਲ ਲਿੰਕ ਵਜੋਂ ਜਾਣਿਆ ਜਾਂਦਾ ਹੈ ।
4. <input type=“password’’> ਟੈਕਸਟ ਬਾਕਸ ਵਿੱਚ ਸਟਾਰ (***) ਵਿਖਾਏਗਾ ।
5. ਸਿਲੈਕਸ਼ਨ ਲਿਸਟ ਡਰਾਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ ।
ਉੱਤਰ−1. ਸਹੀ, 2. ਗ਼ਲਤ, 3. ਸਹੀ, 4. ਸਹੀ, 5. ਸਹੀ ।
(D) ਪੂਰੇ ਨਾਮ ਲਿਖੋ —
1. <A>
2. HREF
3. URL
4. BGCOLOR
5. SRC
ਉੱਤਰ —
1. <A> — Anchor Tag
2. HREF — Hypertext reference
3. URL — Uniform Resource Locator
4. BGCOLOR — BackGround COLOR
5. SRC — Source
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕਿਸੇ ਵੈੱਬ ਪੇਜ ਨੂੰ ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ ?
ਉੱਤਰ-Anchor log.
ਪ੍ਰਸ਼ਨ 2. ਕਿਹੜਾ ਲਿੰਕ ਵੈੱਬਸਾਈਟ ਤੋਂ ਬਾਹਰ ਪਰਿਭਾਸ਼ਿਤ ਜਾਂਦਾ ਹੈ ?
ਉੱਤਰ—ਐਕਸਟਰਨਲ ਲਿੰਕ ।
ਪ੍ਰਸ਼ਨ 3. ਜਦ ਇਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ-ਡਾਟਾ ਕਿੱਥੇ ਭੇਜਣਾ ਹੈ ।
ਉੱਤਰ—Action ਐਟਰੀਬਿਊਟ
ਪ੍ਰਸ਼ਨ 4. ਇਹ ਵਿਧੀ ਉਪਯੋਗਕਰਤਾ ਦੁਆਰਾ ਯੂਆਰਐਲ ਪਾਥ ਦੀ ਵਰਤੋਂ ਕਰਕੇ ਫੀਡ ਡੇਟਾ ਨੂੰ ਏਨਕੋਡ ਕਰਨ ਲਈ ਵਰਤੀ ਜਾਂਦੀ ਹੈ ਅਤੇ ਸਰਵਰ ਨੂੰ ਭੇਜੀ ਜਾਂਦੀ ਹੈ ।
ਉੱਤਰ—GET Method.
ਪ੍ਰਸ਼ਨ 5. ਦਿੱਤੇ ਗਏ ਵੈੱਬ ਪੇਜ ਤੇ ਕੁਝ ਕਾਰਵਾਈ ਕਰਨ ਲਈ ਕੀ ਵਰਤਿਆ ਜਾਂਦਾ ਹੈ ?
ਉੱਤਰ-ਬਟਨ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਹਾਈਪਰਲਿੰਕ ਕੀ ਹੁੰਦਾ ਹੈ ?
ਉੱਤਰ—ਹਾਈਪਰਲਿੰਕ HTML ਵਿਚ ਇੱਕ ਵੈੱਬ ਪੇਜ ਨੂੰ ਦੂਜੇ ਵੈੱਬ ਪੇਜ ਨਾਲ ਜੋੜਨ ਦਾ ਇਕ ਸਾਧਨ ਹੈ । ਇਹ ਇਕ ਲਿੰਕ ਦੀ ਤਰ੍ਹਾਂ ਕੰਮ ਕਰਦਾ ਹੈ । ਇਹ ਲਿੰਕ ਟੈਕਸਟ, ਤਸਵੀਰ ਆਦਿ ਤੇ ਲਗਾਇਆ ਜਾ ਸਕਦਾ ਹੈ । ਜਦੋਂ ਅਸੀਂ ਇਸ ਲਿੰਕ ਤੇ ਕਲਿੱਕ ਕਰਦੇ ਹਾਂ ਤਾਂ ਇਸ ਨਾਲ ਲਿੰਕ ਕੀਤਾ ਪੇਜ ਖੁੱਲ੍ਹ ਜਾਂਦਾ ਹੈ ।
ਪ੍ਰਸ਼ਨ 2. ਲਿੰਕ ਦੀਆਂ ਕਿਸਮਾਂ ਦੇ ਨਾਮ ਦੱਸੋ ।
ਉੱਤਰ—ਲਿੰਕ ਦੋ ਪ੍ਰਕਾਰ ਦੇ ਹੁੰਦੇ ਹਨ—
1. ਅੰਦਰੂਨੀ ਲਿੰਕ
2. ਬਾਹਰੀ ਲਿੰਕ
ਪ੍ਰਸ਼ਨ 3, ਐਂਕਰ ਟੈਗ ਕੀ ਹੁੰਦਾ ਹੈ ? ਉਦਾਹਰਣ ਨਾਲ ਸਮਝਾਓ ।
ਉੱਤਰ-ਐਂਕਰ ਟੈਗ ਉਹ ਟੈਗ ਹੈ ਜਿਸਦੀ ਵਰਤੋਂ ਲਿੰਕ ਬਣਾਉਣ ਵਾਸਤੇ ਕੀਤੀ ਜਾਂਦੀ ਹੈ । ਇਸ ਦਾ ਸੈਟੈਕਮ ਹੇਠ ਅਨੁਸਾਰ ਹੁੰਦਾ ਹੈ ।
<a href=”url”> Link Text </a>
ਇਹ ਇਕ paired ਟੈਗ ਹੈ । HTML ਵਿਚ ਹਾਇਪਰਲਿੰਕ ਇਸਦੀ ਮਦਦ ਨਾਲ ਹੀ ਤਿਆਰ ਕੀਤੇ ਜਾਂਦੇ ਹਨ ।
ਉਦਾਹਰਣ : <a heaf=“www.google.com”> Go to Google</a>
ਪ੍ਰਸ਼ਨ 4. HTML ਵੈੱਬ ਪੇਜ਼ ਵਿਚ ਬੁਕਮਾਰਕ ਸਮਝਾਓ ।
ਉੱਤਰ—ਬੁਕਮਾਰਕ HTML ਵਿਚ ਇਕ ਪੇਜ ਦੇ ਖਾਸ ਹਿੱਸੇ ਤਕ ਪਹੁੰਚ ਦਾ ਢੰਗ ਹੈ । ਵੈੱਬ ਪੇਜ ਦੇ ਲੋੜੀਂਦੇ ਖਾਸ ਹਿੱਸੇ ਨੂੰ ਇਕ ਨਾਮ ਦੇ ਦਿੱਤਾ ਜਾਂਦਾ ਹੈ । ਜਿਸ ਦੀ ਵਰਤੋਂ ਅੰਦਰੂਨੀ ਲਿੰਕ ਵਿਚ ਕੀਤੀ ਜਾਂਦੀ ਹੈ । ਕਈ ਵਾਰ ਇਸਦੀ ਵਰਤੋਂ ਬਾਹਰੀ ਲਿੰਕ ਵਿਚ ਵੀ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 5. ਇਕ ਲਿੰਕ ਦੇ ਰੂਪ ਵਿਚ ਚਿੱਤਰ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ—ਚਿੱਤਰ ਨੂੰ ਲਿੰਕ ਦੇ ਰੂਪ ਵਿਚ ਵਰਤਣ ਵਾਸਤੇ ਪਹਿਲਾਂ <img> ਟੈਗ ਦੀ ਵਰਤੋਂ ਕਰਕੇ ਚਿੱਤਰ ਇਨਸਰਟ ਕਰੋ ਅਤੇ ਫਿਰ ਉਸ <img> ਟੈਗ ਨੂੰ ਐਂਕਰ ਟੈਗ ਦੀ ਮਦਦ ਨਾਲ ਲਿੰਕ ਕਰੋ ।
ਉਦਾਹਰਣ :
<img src=”image.jpeg”>
<a href=“url to full image”>
<img src=”image.jpeg”>
</a>
ਪ੍ਰਸ਼ਨ 6. ਇਕ ਫਾਰਮ ਕੀ ਹੁੰਦਾ ਹੈ ?
ਉੱਤਰ—ਫਾਰਮ ਯੂਜ਼ਰ ਤੋਂ ਡਾਟਾ ਲੈ ਕੇ ਸਰਵਰ ਤਕ ਪਹੁੰਚਾਉਣ ਦਾ ਇਕ ਸਾਧਨ ਹੈ । ਫਾਰਮ ਵਿਚ ਜ਼ਰੂਰਤ ਅਨੁਸਾਰ ਆਬਜੈਕ ਜਿਵੇਂ ਕਿ ਟੈਕਸਟ ਬਾਕਸ, ਚੈਕ ਬਾਕਸ, ਰੇਡੀਓ ਬਟਨ ਆਦਿ ਵਰਤੇ ਜਾਂਦੇ ਹਨ । ਯੂਜ਼ਰ ਇਸ ਵਿਚ ਡਾਟਾ ਐਂਟਰ ਕਰਦਾ ਹੈ ਅਤੇ ਇਹ ਡਾਟਾ ਸਰਵਰ ਤਕ ਪਹੁੰਚਾਇਆ ਜਾਂਦਾ ਹੈ ।
ਪ੍ਰਸ਼ਨ 7. ਫਾਰਮਾਂ ਵਿਚ ਚੋਣ ਸੂਚੀ ਦੀ ਵਰਤੋਂ ਕੀ ਹੈ ?
ਉੱਤਰ—ਚੋਣ ਸੂਚੀ ਦੀ ਮਦਦ ਨਾਲ ਯੂਜ਼ਰ ਬਹੁਤ ਸਾਰੇ ਉਪਲੱਬਧ ਵਿਕਲਪਾਂ ਵਿਚੋਂ ਆਪਣੀ ਜ਼ਰੂਰਤ ਨੂੰ ਵਿਕਲਪ ਟਾਈਪ ਨਹੀਂ ਕਰਨੇ ਪੈਂਦੇ । ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ ।
ਪ੍ਰਸ਼ਨ 8. HTML ਫਾਰਮ ਵਿਚ ਵੱਖੋ-ਵੱਖਰੇ ਬਟਨਾਂ ਦੀ ਵਿਆਖਿਆ ਕਰੋ ।
ਉੱਤਰ—HTML ਫਾਰਮ ਵਿਚ ਹੇਠ ਲਿਖੇ ਬਟਨ ਹੁੰਦੇ ਹਨ—
1. Submit : ਇਸਦੀ ਵਰਤੋਂ ਡਾਟਾ ਸਰਵਰ ’ਤੇ ਭੇਜਣ ਵਾਸਤੇ ਕੀਤੀ ਜਾਂਦੀ ਹੈ ।
2. Reset : ਇਸ ਦੀ ਵਰਤੋਂ ਫਾਰਮ ਨੂੰ ਪਹਿਲੀਆਂ ਐਂਟਰੀਆਂ ਤੋਂ ਸਾਫ਼ ਕਰਨ ਵਾਸਤੇ ਕੀਤੀ ਜਾਂਦੀ ਹੈ ।
ਪ੍ਰਸ਼ਨ 9. ਫਰੇਮਾਂ ਦੀ ਵਿਆਖਿਆ ਕਰੋ ।
ਉੱਤਰ—ਫਰੇਮ ਇਕ ਤੋਂ ਜ਼ਿਆਦਾ ਵੈੱਬ ਪੇਜਾਂ ਨੂੰ ਇਕ ਵੈੱਬ ਪੇਜ ਵਿਚ ਦਿਖਾਉਣ ਦਾ ਸਾਧਨ ਹੈ । ਇਨ੍ਹਾਂ ਦੀ ਮਦਦ ਨਾਲ ਅਸੀਂ ਕਈ ਵੈਬ ਪੇਜਾਂ ਨੂੰ ਇਕ ਪੇਜ ਵਿਚ ਵੱਖ-ਵੱਖ ਦਿਖਾ ਸਕਦੇ ਹਾਂ ਅਤੇ ਸਾਰੇ ਵੈੱਬ ਪੇਜ ਆਪਣੇ ਆਪ ਵਿਚ ਆਜ਼ਾਦ ਹੁੰਦੇ ਹਨ ।
ਪ੍ਰਸ਼ਨ 10. ਉਦਾਹਰਣ ਦੇ ਨਾਲ ਮਾਰਕਿਉ ਟੈਗ ਅਤੇ ਇਸ ਦੇ ਗੁਣਾਂ ਨੂੰ ਸਮਝਾਓ ।
ਉੱਤਰ-ਮਾਰਕਿਊ ਟੈਗ ਦੀ ਵਰਤੋਂ ਵੈੱਬ ਪੇਜ ਤੇ ਕਿਸੇ ਟੈਕਸਟ ਜਾਂ ਤਸਵੀਰ ਨੂੰ ਚਲਦਾ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ ।
<Marquee> This text is scrolling </Marquee>
ਜਦੋਂ ਵੈੱਬ ਪੇਜ ਤੇ ਕਿਸੇ ਖਾਸ ਟੈਕਸਟ ਵਲ ਯੂਜ਼ਰ ਦਾ ਧਿਆਨ ਦਿਵਾਉਣਾ ਹੋਵੇ ਤਾਂ ਮਾਰਕਿਊ ਟੈਕਸਟ ਦੀ ਵਰਤੋਂ ਕਾਫੀ ਲਾਹੇਬੰਦ ਸਾਬਤ ਹੁੰਦੀ ਹੈ । ਯੂਜ਼ਰ ਦਾ ਧਿਆਨ ਸਿੱਧਾ ਉਸ ਟੈਕਸਟ ਵਲ ਹੀ ਜਾਂਦਾ ਹੈ । ਇਸ ਦੀ ਮਦਦ ਨਾਲ ਅਸੀਂ ਵੈੱਬ ਪੇਜ ਤੇ ਅਨਾਊਂਸਮੈਂਟ ਦਿਖਾ ਸਕਦੇ ਹਾਂ ।
ਪ੍ਰਸ਼ਨ 11. ਅਸੀਂ ਇਕ html ਫਾਇਲ ਵਿਚ ਆਡੀਓ ਅਤੇ ਵੀਡੀਓ ਫਾਈਲਾਂ ਨੂੰ ਕਿਵੇਂ ਜੋੜ ਸਕਦੇ ਹਾਂ ?
ਉੱਤਰ—html ਵਿਚ ਆਡੀਓ ਅਤੇ ਵੀਡੀਓ ਫਾਈਲਾਂ ਨੂੰ ਐਂਕਰ ਟੈਗ ਦੀ ਮਦਦ ਨਾਲ ਜੋੜਿਆ ਜਾ ਸਕਦਾ ਹੈ । ਐਂਕਰ ਟੈਗ ਦੇ href attribute ਵਿਚ ਉਸ ਆਡੀਓ ਜਾਂ ਵੀਡੀਓ ਫਾਈਲ ਦਾ ਨਾਮ ਪਾ ਦਿੱਤਾ ਜਾਂਦਾ ਹੈ ।
ਪ੍ਰਸ਼ਨ 12. CSS ਦੀ ਵਿਆਖਿਆ ਕਰੋ ।
ਉੱਤਰ—CSS ਦਾ ਪੂਰਾ ਨਾਮ Cascading Style Sheet ਹੈ । ਇਹ ਆਪਣੇ ਵੈੱਬ ਪੇਜ ਜਾਂ ਪੂਰੀ ਵੈੱਬ ਸਾਈਟ ਨੂੰ ਇਕਸਾਰ ਡਿਜ਼ਾਈਨ ਦੇਣ ਦਾ ਇਕ ਸਾਧਨ ਹੈ । ਇਸ ਵਿਚ ਕੁਝ ਨਿਯਮ ਨਿਰਧਾਰਿਤ ਕੀਤੇ ਜਾਂਦੇ ਹਨ । ਹਰੇਕ ਨਿਯਮ ਦੱਸਦਾ ਹੈ ਕਿ ਕੋਈ ਖਾਸ ਆਬਜੈਕਟ ਜਿਵੇਂ ਕਿ ਟੈਕਸਟ, ਹੈਡਿੰਗ, ਬੈਕਗ੍ਰਾਊਂਡ ਆਦਿ ਕਿਸ ਪ੍ਰਕਾਰ ਦਿਖਾਈ ਦੇਵੇਗੀ ।
ਪ੍ਰਸ਼ਨ 13. CSS ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ—ਹੇਠ ਲਿਖੇ ਤਿੰਨ ਪ੍ਰਕਾਰ ਦੀ ਹੁੰਦੀ ਹੈ—
1. ਇਨਲਾਈਨ ਸਟਾਈਲ
2. ਇਨਟਰਨਲ ਜਾਂ ਐਮਬੈਡਿਡ ਸਟਾਈਲ
3. ਐਕਸਟਰਨਲ ਸਟਾਈਲ
ਪ੍ਰਸ਼ਨ 14. ਰੇਡੀਉ ਬਟਨਾਂ ਅਤੇ ਇਸ ਦੇ ਗੁਣਾਂ ਬਾਰੇ ਵਿਆਖਿਆ ਕਰੋ ।
ਉੱਤਰ—ਰੇਡੀਉ ਬਟਨ ਉਹ ਬਟਨ ਹੁੰਦੇ ਹਨ ਜੋ ਸਾਨੂੰ ਬਹੁਤ ਸਾਰੇ ਵਿਕਲਪਾਂ ਵਿਚ ਸਿਰਫ ਇਕ ਵਿਕਲਪ ਚੁਣਨ ਦੀ ਆਜ਼ਾਦੀ ਦਿੰਦੇ ਹਨ ।ਰੇਡੀਉ ਬਟਨ ਦੀ ਖਾਸੀਅਤ ਇਹ ਹੈ ਕਿ ਸਾਨੂੰ ਆਪਣਾ ਵਿਕਲਪ ਲਿਖਣਾ ਨਹੀਂ ਪੈਂਦਾ ਅਤੇ ਨਾ ਹੀ ਬਾਕੀ ਵਿਕਲਪ ਕੱਟਣੇ ਪੈਂਦੇ ਹਾਂ । ਇਹ ਸਾਰਾ ਕੰਮ ਰੇਡੀਉ ਬਟਨ ਆਪਣੇ ਆਪ ਹੀ ਕਰਦਾ ਹੈ ।
ਪ੍ਰਸ਼ਨ 15. ਚੈੱਕਬਾਕਸ ਕੀ ਹੁੰਦਾ ਹੈ ?
ਉੱਤਰ—ਚੈੱਕਬਾਕਸ ਸਾਨੂੰ ਬਹੁਤ ਸਾਰੇ ਵਿਕਲਪ ਪ੍ਰਦਾਨ ਕਰਨ ਦੀ ਸਹੂਲਤ ਦਿੰਦਾ ਹੈ ਅਤੇ ਨਾਲ ਹੀ ਇਹ ਆਜ਼ਾਦੀ ਦਿੰਦਾ ਹੈ ਕਿ ਅਸੀਂ ਉਨ੍ਹਾਂ ਵਿਕਲਪਾਂ ਵਿਚੋਂ ਇਕ ਜਾਂ ਜ਼ਿਆਦਾ ਵਿਕਲਪਾਂ ਦੀ ਚੋਣ ਕਰ ਸਕੀਏ ।
ਪ੍ਰਸ਼ਨ 16. ਫਾਰਮ ਵਿਚ ਪ੍ਰਾਪਤ ਹੋਣ ਦੀ ਵਿਧੀ ਦਾ ਕੀ ਕੰਮ ਹੈ ?
ਉੱਤਰ-ਪ੍ਰਾਪਤ ਹੋਣ ਦੀ ਵਿਧੀ ਯੂਜ਼ਰ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਸਕੋਡ ਕਰਨ ਅਤੇ ਸਰਵਰ ਤੇ ਭੇਜਣ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 17. ਫਾਰਮ ਵਿਚ ਪੋਸਟ ਵਿਧੀ ਦੀ ਵਿਆਖਿਆ ਕਰੋ ।
ਉੱਤਰ-ਪੋਸਟ ਵਿਧੀ ਦੀ ਵਰਤੋਂ URL ਨੂੰ ਬਿਨਾਂ ਦਾਖਲ ਦਿੱਤੇ ਸਰਵਰ ਤੇ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ ।ਇਹ ਵਿਧੀ ਜ਼ਿਆਦਾ ਸੁਰੱਖਿਅਤ ਹੈ । ਡਾਟਾ ਭੇਜਣ ਤੇ ਕਿਸੇ ਪ੍ਰਕਾਰ ਦੀ ਕੋਈ ਸੰਬੰਧੀ ਨਹੀਂ ਹੁੰਦੀ |
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਦੋ ਵੱਖ-ਵੱਖ ਵੈੱਬ ਪੇਜਾਂ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ—ਦੋ ਵੱਖ-ਵੱਖ ਵੈੱਬ ਪੇਜਾਂ ਨੂੰ ਜੋੜਨ ਵਾਸਤੇ ਲਿੰਕਿੰਗ ਦੀ ਵਰਤੋਂ ਕੀਤੀ ਜਾਂਦੀ ਹੈ ।
ਲਿੰਕਿੰਗ HTML ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਹੈ । ਇਸ ਵਿਸ਼ੇਸ਼ਤਾ ਰਾਹੀਂ ਅਸੀਂ ਕਿਸੇ ਟੈਕਸਟ ਜਾਂ ਇਮੇਜ ਦਾ ਲਿੰਕ (ਸੰਪਰਕ) ਦੂਸਰੇ ਦਸਤਾਵੇਜ਼ ਨਾਲ ਬਣਾ ਸਕਦੇ ਹਾਂ ।
ਲਿੰਕ ਨੂੰ ਹਾਈਪਰਟੈਕਸਟ ਲਿੰਕ (Hypertext link) ਜਾਂ ਹਾਈਪਰਲਿੰਕ (Hyperlink) ਵੀ ਕਿਹਾ ਜਾਂਦਾ ਹੈ । ਬ੍ਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿਚ ਦਿਖਾਉਂਦਾ ਹੈ ਤੇ ਉਸਨੂੰ ਅੰਡਰਲਾਈਨ ਕਰ ਦਿੰਦਾ ਹੈ ।
ਲਿੰਕ ਲਈ ਐਂਕਰ (anchor) ਟੈਗ ਦੀ ਵਰਤੋਂ ਕੀਤੀ ਜਾਂਦੀ ਹੈ । ਐਂਕਰ ਟੈਗ <A> ਟੈਗ ਨਾਲ ਸ਼ੁਰੂ ਹੁੰਦਾ ਹੈ ਤੇ </A> ਟੈਗ ਨਾਲ ਸਮਾਪਤ ਹੁੰਦਾ ਹੈ । ਲਿੰਕ ਅਸਲ ਵਿਚ ਇਕ-ਦਿਸ਼ਾਵੀ (One-Dimensional) ਸੰਪਰਕ ਹੁੰਦਾ ਹੈ ਜੋ ਮੌਜੂਦਾ (source) ਦਸਤਾਵੇਜ਼ ਨੂੰ ਦੂਸਰੇ (destination) ਦਸਤਾਵੇਜ਼ ਨਾਲ ਜੋੜਦਾ ਹੈ ।
ਐਂਕਰ ਟੈਗ ਵਿਚ HREF ਨਾਮਕ ਐਟਰੀਬਿਊਟ ਵਰਤਿਆ ਜਾਂਦਾ ਹੈ । HREF ਐਟਰੀਬਿਊਟ ਲਿੰਕ ਕੀਤੇ ਜਾਣ ਵਾਲੇ ਡਾਕੂਮੈਂਟ ਦਾ URL (ਯੂਨੀਫਾਰਮ ਰਿਸੋਰਸ ਲੋਕੇਟਰ) ਸੈੱਟ ਕਰਦਾ ਹੈ । URL ਅਸਲ ਵਿਚ ਡਾਕੂਮੈਂਟ ਦਾ ਐਡਰੈੱਸ ਹੁੰਦਾ ਹੈ ਜਿਵੇਂ ਕਿ- http://www.yahoo.com/page2. html
ਐਂਕਰ ਟੈਗ ਦੀ ਵਰਤੋਂ (Using an Anchor Tag)—
1. ਐਂਕਰ ਟੈਗ <A ਲਿਖੋ । HREF = ਲਿਖ ਕੇ ਡਾਕੂਮੈਂਟ ਦਾ ਉੱਚਿਤ ਰਸਤਾ (path) ਟਾਈਪ ਕਰੋ । ਟੈਗ ਦੀ ਪ੍ਰੈਕਟ ਬੰਦ ਕਰ ਦੇਵੋ ।
ਜਿਵੇਂ ਕਿ – <A HREF=page2.html>
2. ਟੈਕਸਟ ਟਾਈਪ ਕਰੋ । ਇਹ ਟੈਕਸਟ ਹਾਈਪਰ ਟੈਕਸਟ ਵਜੋਂ ਕੰਮ ਕਰੇਗਾ ।
(ਜਿਵੇਂ ਕਿ-click)
3. ਐਂਕਰ ਟੈਗ ਬੰਦ ਕਰ ਦੇਵੋ ।
(ਜਿਵੇਂ ਕਿ </A>)
ਆਓ ਇਕ ਉਦਾਹਰਨ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ । ਹੇਠਲੀ ਉਦਾਹਰਨ ਵਿਚ page2.html ਡਾਕੂਮੈਂਟ ਦਾ ਪਾਥ ਤੇ VISIT to next page ਹਾਈਪਰਲਿੰਕ ਹੈ ।
ਦੋ ਵੱਖ-ਵੱਖ ਪੇਜਾਂ ਦੀ ਕੋਡਿੰਗ ਅਤੇ ਲਿੰਕਸ
<HTML>
<HEAD><TITLE>USAGE OF ANCHOR TAG</TITLE>
<HEAD>
<BODY><p>
The weather is very pleasant in Punjab</p>
<A HREF=page2.html>VISIT to next page </A>through this link
</BODY>
</HTML>
ਈ-ਮੇਲ ਐਡਰੈੱਸ ਨਾਲ ਲਿੰਕ ਬਣਾਉਣਾ (Linking to email address)— ਤੁਸੀਂ ਐਂਕਰ ਟੈਗ ਦੀ ਵਰਤੋਂ ਕਰ ਕੇ ਈ-ਮੇਲ ਐਡਰੈੱਸ ਨਾਲ ਲਿੰਕ ਬਣਾ ਸਕਦੇ ਹੋ । ਇਸ ਨਾਲ ਯੂਜ਼ਰ ਲਿੰਕ ਉੱਤੇ ਕਲਿੱਕ ਕਰਕੇ ਤੁਹਾਨੂੰ ਈ-ਮੇਲ ਕਰ ਸਕਦਾ ਹੈ ।
ਈ-ਮੇਲ ਐਡਰੈੱਸ ਨਾਲ ਲਿੰਕ ਬਣਾਉਣ ਲਈ ਹੇਠਾਂ ਲਿਖਿਆ ਕੋਡ ਵਰਤੋ –
<A HREF=mailto:abc@rediffmail.com >mailme </A>
ਇੱਥੇ abc@rediffmail.com ਮੇਲ ਐਡਰੈੱਸ ਅਤੇ mailme ਹਾਈਪਰਲਿੰਕ ਹੈ ।
ਇਮੇਜ ਨਾਲ ਲਿੰਕ ਬਣਾਉਣਾ (Linking to Image)—
ਤੁਸੀਂ ਕਿਸੇ ਇਮੇਜ (ਚਿੱਤਰ) ਰਾਹੀਂ ਦੂਸਰੇ ਡਾਕੂਮੈਂਟ ਨਾਲ ਲਿੰਕ ਬਣਾ ਸਕਦੇ ਹੋ । ਇਸ ਵਿਚ ਇਮੇਜ ਫਾਈਲ ਦਾ ਨਾਮ ਅਤੇ ਉਸਦਾ ਉੱਚਿਤ ਫਾਰਮੈਟ ਲਿਖਿਆ ਜਾਂਦਾ ਹੈ ।
<A HREF=link.html><img src=pc.jpg> </A>
ਇੱਥੇ link.html ਲਿੰਕ ਕੀਤੇ ਜਾਣ ਵਾਲੇ ਡਾਕੂਮੈਂਟ ਦਾ ਨਾਮ ਹੈ । ਇਸੇ ਤਰ੍ਹਾਂ img src=”pc.jpg” ਵਿਚ pc.jpg ਇਮੇਜ ਦਾ ਨਾਮ ਹੈ ਜਿਸਨੂੰ ਹਾਈਪਰਲਿੰਕ ਵਜੋਂ ਵਰਤਿਆ ਜਾਣਾ ਹੈ l
ਉਦਾਹਰਨ : ਇਮੇਜ ਰਾਹੀਂ ਲਿੰਕ ਬਣਾਉਣ ਦੀ ਕੋਡਿੰਗ
<html>
<head>
<title>
Links
</title>
</head>
<body>
This is page no. 1 <br>
Visit to next page please click on this image
<a href=page2.html> <img src=sh.jpg </a>
</body> </html>
ਬੁੱਕਮਾਰਕ ਦੀ ਵਰਤੋਂ (Using Bookmark)—ਇਸ ਰਾਹੀਂ ਇਕ ਜਾਂ ਦੂਸਰੇ ਡਾਕੂਮੈਂਟ ਦੇ ਕਿਸੇ ਵਿਸ਼ੇਸ਼ ਭਾਗ ਨਾਲ ਲਿੰਕ ਬਣਾਇਆ ਜਾ ਸਕਦਾ ਹੈ । ਇਸ ਵਿਚ ਵੀ ਐਂਕਰ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਕੰਮ ਲਈ ਵਰਤੇ ਜਾਣ ਵਾਲੇ ਐਂਕਰ ਨੂੰ ਨੇਮਡ ਐਂਕਰ (Named anchor) ਕਿਹਾ ਜਾਂਦਾ ਹੈ । ਮੰਨ ਲਵੋ ਤੁਹਾਡਾ ਵੈੱਬ ਡਾਕੂਮੈਂਟ ਕਾਫ਼ੀ ਵੱਡਾ ਹੈ ਤੇ ਇਸਦੀ ਆਊਟਪੁੱਟ ਸਕ੍ਰੀਨ ਉੱਤੇ ਦਿਖਾਈ ਨਹੀਂ ਦੇ ਰਹੀ । ਇਸ ਹਾਲਤ ਵਿਚ ਡਾਕੂਮੈਂਟ ਦੇ ਇਕ ਭਾਗ ਦਾ ਦੂਸਰੇ ਭਾਗ ਨਾਲ ਲਿੰਕ ਬਣਾਇਆ ਜਾਂਦਾ ਹੈ । ਇਸਨੂੰ ਬੁੱਕਮਾਰਕ (Bookmark) ਵੀ ਕਿਹਾ ਜਾਂਦਾ ਹੈ । ਬੁੱਕਮਾਰਕ ਨੂੰ ਸਮਝਣ ਲਈ ਕਈ ਪੇਜਾਂ ਦੀ ਕੋਡਿੰਗ ਟਾਈਪ ਕਰੋ । ਤੁਸੀਂ ਵੇਖੋਗੇ ਕਿ ਬ੍ਰਾਊਜ਼ਰ ਦੀ ਸਕ੍ਰੀਨ ਉੱਪਰ ਸਾਰੀ ਸਮੱਗਰੀ ਨਜ਼ਰ ਨਹੀਂ ਆ ਰਹੀ । ਜਦੋਂ ਤੁਸੀਂ ਲਿੰਕ ਉੱਤੇ ਕਲਿੱਕ ਕਰੋਗੇ ਤਾਂ ਸੰਬੰਧਿਤ ਸੂਚੀ ਨਜ਼ਰ ਆਵੇਗੀ । ਬੁੱਕਮਾਰਕ ਸਥਾਪਿਤ ਕਰਨ ਲਈ href ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ।
Syntax : <A href = #AnchorName > Link Name </A>
ਇੱਥੇ ਚਿੰਨ੍ਹ # ਇਕ ਡਾਕੂਮੈਂਟ ਵਿਚ ਲਿੰਕ ਨੂੰ ਦਰਸਾਉਂਦਾ ਹੈ ।
ਡਾਕੂਮੈਂਟ ਦੇ ਭਾਗ ਨੂੰ ਦਰਸਾਉਣ ਲਈ name ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ।
Syntax : <A name = Anchor Name > Link Name </A>
ਪ੍ਰਸ਼ਨ 2. ਵੇਰਵੇ ਦੇ ਰੂਪ ਵਿਚ ਫਾਰਮ ਤੇ ਚਰਚਾ ਕਰੋ l
ਉੱਤਰ-ਵੈੱਬ ਪੇਜ ਤੇ ਡਾਟਾ ਐਂਟਰ ਕਰਨ ਦਾ ਇਕ ਸਾਧਨ ਹੈ । ਇਸ ਵਿਚ ਕਈ ਪ੍ਰਕਾਰ ਦੇ ਐਲੀਮੈਂਟ ਜਿਵੇਂ ਟੈਕਸਟ ਬਾਕਸ, ਰੇਡੀਓ ਬਟਨ, ਲਿਸਟ ਬਾਕਸ ਆਦਿ ਸ਼ਾਮਿਲ ਕੀਤੇ ਫ਼ਰਮ ਵਿਚ ਜੋ ਵੀ ਡਾਟਾ ਐਂਟਰ ਕੀਤਾ ਜਾਂਦਾ ਹੈ ਉਹ ਸਰਵਰ ਤਕ ਪਹੁੰਚਾਇਆ ਜਾਂਦਾ ਹੈ । ਇਸ ਵਾਸਤੇ action ਅਤੇ method ਐਟਰੀਬਿਊਟਾਂ ਦੀ ਵਰਤੋਂ ਕੀਤੀ ਜਾਂਦੀ ਹੈ ।
Action. Action ਐਟਰੀਬਿਊਟ ਦੱਸਦਾ ਹੈ ਕਿ ਫਰਮ ਨੂੰ ਸਬਮਿੱਟ ਕਰਨ ਤੋਂ ਬਾਅਦ ਕਿਸ ਪ੍ਰਕਾਰ ਦੀ ਪ੍ਰੋਸੈਸਿੰਗ ਕਰਨੀ ਹੈ ਇਸ ਵਿਚ ਇਕ ਪੇਜ ਦਾ ਸਕਰਿਪਟ ਨੂੰ ਕਾਲ ਕੀਤਾ ਜਾਂਦਾ ਹੈ ।
ਉਦਾਹਰਨ < form action=“script.php”>
Method. Method ਉਸ ਤਰੀਕੇ ਨੂੰ ਦਰਸਾਉਂਦੀ ਹੈ ਜਿਸ ਰਾਹੀਂ ਯੂਜ਼ਰ ਦੀ ਸੂਚਨਾ ਸਰਵਰ ਤਕ ਭੇਜੀ ਅਤੇ ਸਟੋਰ ਕੀਤੀ ਜਾਂਦੀ ਹੈ । ਇਹ ਦੋ ਪ੍ਰਕਾਰ ਦੇ ਹੁੰਦੇ ਹਨ ।
1. Get Method—ਇਸ ਢੰਗ ਵਿਚ ਯੂਜ਼ਰ ਦੁਆਰਾ url ਪਾਥ ਦੀ ਵਰਤੋਂ ਕਰਕੇ ਡਾਟਾ ਨੂੰ ਐਨਰੋਡ ਕਰਨ ਅਤੇ ਸਰਵਰ ਭੇਜਣ ਲਈ ਵਰਤਿਆ ਜਾਂਦਾ ਹੈ । ਇਸ ਰਾਹੀਂ ਲਿਮਿਟਿਡ ਡਾਟਾ ਹੀ ਭੇਜਿਆ ਜਾ ਸਕਦਾ ਹੈ । ਇਸ ਦੇ ਪੈਰਾਮੀਟਰ ਬ੍ਰਾਊਜ਼ਰ ਦੀ ਹਿਸਟਰੀ ਵਿਚ ਰਹਿੰਦੇ ਹਨ । ਉਦਾਹਰਨ <form method=get action=‘suipt.php”>
2. Post Method—ਇਸ ਢੰਗ ਵਿਚ ਬਿਨਾਂ URL ਦਾਖਲ ਕੀਤੇ ਡਾ ਸਰਵਰ ਤਕ ਭੇਜਿਆ ਜਾਂਦਾ ਹੈ । ਇਹ ਜ਼ਿਆਦਾ ਸੁਰੱਖਿਅਤ ਅਤੇ ਪਬੰਦੀ ਰਹਿਤ ਢੰਗ ਹੈ । ਇਸ ਵਿਚ ਡਾਟੇ ਦੀ ਕੋਈ ਲਿਮਿਟ ਨਹੀਂ ਹੁੰਦੀ ।
ਫਾਰਮ ਦੇ ਐਲੀਮੈਂਟ—ਫਾਰਮ ਵਿਚ ਹੇਠ ਪ੍ਰਕਾਰ ਦੇ ਐਲੀਮੈਂਟ ਦਾਖਲ ਕੀਤੇ ਜਾ ਸਕਦੇ ਹਨ—
1. ਟੈਰਸਟ ਬਾਕਸ
2. ਟੈਕਸਟ ਏਰੀਆ
3. ਚੈੱਕ ਬਾਕਸ
4. ਰੇਡੀਓ ਬਟਨ
5. ਸਿਲੈਕਸ਼ਨ ਲਿਸਟ
6. ਬਟਨ ।
ਪ੍ਰਸ਼ਨ 3. HTML ਵਿਚ ਮਲਟੀਮੀਡੀਆ ਕਿਵੇਂ ਜੋੜਿਆ ਜਾ ਸਕਦਾ ਹੈ ?
ਉੱਤਰ-ਮਲਟੀਮੀਡੀਆ ਦਾ ਅਰਥ ਹੈ ਇਕ ਤੋਂ ਜ਼ਿਆਦਾ ਮੀਡੀਆ । HTML ਵਿਚ ਮਲਟੀਮੀਡੀਆ ਹੇਠ ਲਿਖੇ ਢੰਗਾਂ ਨਾਲ ਦਾਖ਼ਲ ਕੀਤਾ ਜਾਂਦਾ ਹੈ ।
1. Marquee
2. ਆਡੀਓ ਅਤੇ ਵੀਡੀਓ ਫਾਈਲਾਂ ਜੋੜਨਾ ।
1. Marquee-Marquee ਟੈਕਸਟ ਤਸਵੀਰਾਂ ਨੂੰ ਗਤੀਮਾਨ ਰੂਪ ਵਿਚ ਲਿਖਾਉਣ ਦਾ ਇਕ ਢੰਗ ਹੈ । ਇਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਯੂਜ਼ਰ ਦਾ ਧਿਆਨ ਇਸ ਟੈਕਸਟ ਵੱਲ ਦਿਵਾਉਣਾ ਹੋਵੇ ।
2. ਆਡੀਓ ਅਤੇ ਵੀਡੀਓ ਫਾਈਲਾਂ ਜੋੜਨਾ—HTML ਵੈੱਬ ਪੇਜ ਵਿਚ ਆਡੀਓ ਜਾਂ ਵੀਡੀਓ ਫਾਈਲਾਂ ਵੀ ਜੋੜੀਆਂ ਜਾ ਸਕਦੀਆਂ ਹਨ । ਇਸ ਵਾਸਤੇ ਐਂਕਰ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ । ਜਦੋਂ ਯੂਜ਼ਰ ਉਸ ਲਿੰਕ ‘ਤੇ ਕਲਿੱਕ ਕਰਦਾ ਹੈ ਤਾਂ ਉਹ ਫਾਈਲ ਡਾਊਨਲੋਡ ਹੋ ਜਾਂਦੀ ਹੈ ਅਤੇ ਫਿਰ ਯੂਜ਼ਰ ਉਸ ਨੂੰ ਸੁਣ ਜਾਂ ਦੇਖ ਸਕਦਾ ਹੈ ।
ਪ੍ਰਸ਼ਨ 4. ਉਦਾਹਰਨ ਦੇ ਨਾਲ ਵੱਖ-ਵੱਖ ਕਿਸਮਾਂ ਦੇ ਬਟਨਾਂ ਬਾਰੇ ਚਰਚਾ ਕਰੋ ।
ਉੱਤਰ-ਬਟਨਾਂ ਦੀ ਵਰਤੋਂ ਕਿਸੇ ਪ੍ਰਕਾਰ ਦੀ ਕਾਰਵਾਈ ਵਾਸਤੇ ਕੀਤੀ ਜਾਂਦੀ ਹੈ—
ਬਟਨ ਦੋ ਪ੍ਰਕਾਰ ਦੇ ਹੁੰਦੇ ਹਨ ।
1, Submit ਬਟਨ
2. Reset ਬਟਨ ।
1. Submil ਬਟਨ—Submit ਬਟਨ ਦੀ ਵਰਤੋਂ ਡਾਟੇ ਨੂੰ ਸਰਵਰ ਤਕ ਭੇਜਣ ਵਾਸਤੇ ਕੀਤੀ ਜਾਂਦੀ ਹੈ ।
ਉਦਾਹਰਨ- <input type=”submit” value=”Submit Data”>
ਜਦੋਂ ਯੂਜ਼ਰ ਇਸ ‘ਤੇ ਕਲਿੱਕ ਕਰਦਾ ਹੈ ਤਾਂ ਡਾਟਾ ਸਰਵਰ ‘ਤੇ ਸਬਮਿੱਟ ਹੋ ਜਾਂਦਾ ਹੈ ।
2. Reset ਬਟਨ—Reset ਬਟਨ ਦੀ ਵਰਤੋਂ ਫਾਰਮ ਵਿਚ ਡਾਟਾ ਸਾਫ ਕਰਨ ਵਾਸਤੇ ਕੀਤੀ ਜਾਂਦੀ ਹੈ । ਕਈ ਵਾਰ ਅਸੀਂ ਡਾਟਾ ਗਲਤ ਐਂਟਰ ਕਰ ਦਿੰਦੇ ਹਾਂ ਤਾਂ ਇਕ-ਇਕ ਕਰਕੇ ਡਾਟਾ ਸਾਫ ਕਰਨ ਦੀ ਜਗ੍ਹਾ ‘ਤੇ ਸਿਰਫ Reset ਬਟਨ ਹੀ ਕਲਿੱਕ ਕਰਕੇ ਸਾਰਾ ਡਾਟਾ ਸਾਫ਼ ਕਰ ਦਿੱਤਾ ਜਾਂਦਾ ਹੈ ।
ਪ੍ਰਸ਼ਨ 5. ਫਾਰਮ ਵਿਚ ਸਿਲੈਕਸ਼ਨ ਸੂਚੀ ਕੀ ਹੁੰਦੀ ਹੈ ?
ਉੱਤਰ-ਸਿਲੈਕਸ਼ਨ ਸੂਚੀ ਬਹੁਤ ਸਾਰੇ ਵਿਕਲਪਾਂ ਵਿਚੋਂ ਇਕ ਜਾਂ ਜ਼ਿਆਦਾ ਵਿਕਲਪ ਚੁਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ । ਸਾਨੂੰ ਆਪਸ਼ਨ ਟਾਈਪ ਨਹੀਂ ਕਰਨੇ ਪੈਂਦੇ ਸਿਰਫ ਸਿਲੈਕਟ ਹੀ ਕਰਨੇ ਹੁੰਦੇ ਹਨ ।
ਇਸ ਵਾਸਤੇ <select> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ।
<select>
<option> option 1 </option>
<option> option 2 </option>
…………………………………………………..
………………………………………………….
<option> option </option>
</select>
ਇਸ ਵਿਚ ਕਈ ਪ੍ਰਕਾਰ ਦੇ ਐਟਰੀਬਿਊਟ ਵੀ ਵਰਤੇ ਜਾਂਦੇ ਹਨ । ਜਿਵੇਂ ਕਿ
1. Size—Size ਐਟਰੀਬਿਊਟ ਦੱਸਦਾ ਹੈ ਕਿ ਇਕ ਵਾਰ ਵਿਚ ਕਿੰਨੇ ਵਿਕਲਪ ਦਿਖਾਏ ਜਾ ਸਕਦੇ ਹਨ ।
2. Value—ਇਹ ਉਹ ਮੁੱਲ ਹੁੰਦਾ ਹੈ ਜੋ ਸਰਵਰ ਨੂੰ ਭੇਜਿਆ ਜਾਂਦਾ ਹੈ
3. Selected—ਇਸ ਵਿਚ ਉਹ ਮੁੱਲ ਦਿੱਤਾ ਜਾਂਦਾ ਹੈ ਜੋ ਪਹਿਲਾਂ ਤੋਂ ਹੀ ਸਿਲੈਕਟ ਕੀਤਾ ਦਿਖਾਈ ਦੇਵੇਗਾ |
ਸਿਲੈਕਟ ਸੂਚੀ ਸਾਡੇ ਸਮੇਂ ਦੀ ਕਾਫ਼ੀ ਬਚਤ ਕਰਦੀ ਹੈ ਕਿਉਂਕਿ ਸਾਨੂੰ ਡਾਟਾ ਟਾਈਪ ਨਹੀਂ ਸਿਰਫ ਸਿਲੈਕਟ ਹੀ ਕਰਨਾ ਪੈਂਦਾ ਹੈ ।
ਪ੍ਰਸ਼ਨ 6. ਟੈਕਸਟ ਏਰੀਏ ਦੀ ਉਦਾਹਰਨ ਦੇ ਨਾਲ ਵਿਆਖਿਆ ਕਰੋ ।
ਉੱਤਰ—ਟੈਕਸਟ ਏਰੀਏ ਦੀ ਵਰਤੋਂ ਬਹੁਤੀਆਂ ਲਾਈਨਾਂ ਦਾ ਇਨਪੁਟ ਲੈਣ ਵਾਸਤੇ ਕੀਤੀ ਜਾਂਦੀ ਹੈ ਜਿਸ ਵਾਸਤੇ ਟੈਕਸਟ ਬਾਕਸ ਛੋਟਾ ਸਾਬਤ ਹੋ ਸਕਦਾ ਹੈ ।
ਇਸ ਵਾਸਤੇ <test area> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ।
ਉਦਾਹਰਨ <test area> Enter data
</text area>
<text area> ਇਕ ਕੰਟੇਨਰ ਟੈਗ ਹੈ । ਇਸ ਵਿਚ ਦੋ ਐਟਰੀਬਿਊਟ ਵਰਤੇ ਜਾਂਦੇ ਹਨ ।
1. Rows
2. Cols
1. Rows : Rows ਐਟਰੀਬਿਊਟ ਦੱਸਦਾ ਹੈ ਕਿ ਟੈਕਸਟ ਏਰੀਏ ਦੀਆਂ ਕਿੰਨੀਆਂ ਰੋਅ ਦਿਖਾਈ ਦੇਣਗੀਆਂ ।
2. Cols : Cols ਐਟਰੀਬਿਊਟ ਦੱਸਦਾ ਹੈ ਕਿ ਟੈਕਸਟ ਏਰੀਏ ਦੇ ਕਿੰਨੇ ਕਾਲਮ ਦਿਖਾਈ ਦੇਣਗੇ ।
ਉਦਾਹਰਨ : <text area name=TA’ rows=‘3’ Cols=25’’>
Enter data in text area
</text area>
Name : Name ਐਟਰੀਬਿਊਟ ਟੈਕਸਟ ਏਰੀਏ ਦੇ ਨਾਮ ਨੂੰ ਪਰਿਭਾਸ਼ਿਤ ਕਰਦਾ ਹੈ ।
ਪ੍ਰਸ਼ਨ 7. ਮਿਸਾਲ ਦੇ ਤੌਰ ‘ਤੇ ਫਰੇਮਾਂ ਦੀ ਵਿਆਖਿਆ ਕਰੋ ।
ਉੱਤਰ-ਫਰੇਮ ਦੀ ਵਰਤੋਂ ਇਕ ਵੈੱਬ ਪੇਜ ਵਿਚ ਕਈ ਵੈੱਬ ਪੇਜ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ । ਅਸੀਂ ਹਰੇਕ ਫਰੇਮ ਦੇ ਆਕਾਰ ਨੂੰ ਨਿਸ਼ਚਿਤ ਕਰ ਸਕਦੇ ਹਾਂ ਅਤੇ ਹਰ ਇਕ ਫਰੇਮ ਵਿਚ ਇਕ ਅਲੱਗ ਵੈੱਬ ਪੇਜ ਦਿਖਾ ਸਕਦੇ ਹਾਂ l
ਇਸ ਵਾਸਤੇ <frameset>….</frameset, ਟੈਗ ਦੀ ਵਰਤੋ ਕੀਤੀ ਫਰੇਮ ਇਕ ਆਇਤਾਕਾਰ ਖੇਤਰ ਹੁੰਦਾ ਹੈ ਜੋ ਬ੍ਰਾਊਜ਼ਰ ਵਿੰਡੋ ਦੇ ਇਕ ਹਿੱਸੇ ਨੂੰ ਦਰਸਾਉਂਦਾ ਹੈ ।
<frameset>
<frame src=”page1.html”>
<frame src=”page2.html”>
…………………………………………….
<frame src=”pagen.html”>
</frameset
ਫਰੇਮ ਮੈਂਟ ਦੇ ਹੇਠ ਲਿਖੇ ਐਂਟਰੀਬਿਊਟ ਹਨ —
1. Rows — ਵਿੰਡੋ ਨੂੰ ਰੋਅਜ਼ ਵਿਚ ਬਦਲਦਾ ਹੈ ।
2. Cols — ਵਿੰਡੋ ਨੂੰ ਕਾਲਮ ਵਿਚ ਬਦਲਦਾ ਹੈ ।
3. framespacing — ਫਰੇਮ ਵਿਚ ਸਪੇਸ ਪਿਕਸਲ ਦੱਸਦਾ ਹੈ l
4. frameborder — ਫਰੇਮ ਬਾਰਡਰ ਦਿਖਾਉਣ ਜਾਂ ਨਾ ਦਿਖਾਉਣ ਵਿਚ ਮਦਦ ਕਰਦਾ ਹੈ ।
5. Border — ਬਾਰਡਰ ਦੀ ਮੋਟਾਈ ਦਰਸਾਉਂਦਾ ਹੈ ।
ਪ੍ਰਸ਼ਨ 8. ਫਾਰਮ ਵਿਚ ਕਾਰਵਾਈ (action) ਅਤੇ ਵਿਧੀ (Method) ਦਾ ਕੀ ਉਦੇਸ਼ ਹੁੰਦਾ ਹੈ ?
ਉੱਤਰ—Action ਅਤੇ Method ਫਾਰਮ ਟੈਗ ਦੇ ਮਹੱਤਵਪੂਰਨ ਐਟਰੀਬਿਊਟ ਹਨ । ਇਨ੍ਹਾਂ ਦੀ ਚਰਚਾ ਅੱਗੇ ਕੀਤੀ ਗਈ ਹੈ l
1. Action—Action ਐਟਰੀਬਿਊਟ ਦੱਸਦਾ ਹੈ ਕਿ ਜਦੋਂ ਫਾਰਮ ਨੂੰ ਸਬਮਿੱਟ ਕਰਨਾ ਹੈ ਤਾਂ ਕੀ ਕਰਨਾ ਹੈ । ਇਸ ਵਿਚ ਇਕ ਪੇਜ ਜਾਂ ਸਕਰਿਪਟ ਕਾਲ ਕੀਤੀ ਜਾਂਦੀ ਹੈ । ਉਸ ਪੇਜ ਜਾਂ ਸਕਰਿਪਟ ਵਿਚ ਲਿਖਿਆ ਹੁੰਦਾ ਹੈ ਕਿ ਡਾਟੇ ਦਾ ਕੀ ਕਰਨਾ ਹੈ l
ਉਦਾਹਰਨ- <form Action=‘submitdata.php”>
2. Method-Method ਐਟਰੀਬਿਊਟ ਉਸ ਤਰੀਕੇ ਨੂੰ ਪਰਿਭਾਸ਼ਿਤ ਕਰਦੀ ਹੈ ਜਿਸ ਰਾਹੀਂ ਯੂਜ਼ਰ ਦੀ ਸੂਚਨਾ ਫਾਰਮ ਵਿੱਚ ਐਟਰ ਕੀਤੀ ਜਾਂਦੀ ਹੈ ਅਤੇ ਜਿਸ ਨੂੰ ਵੈਬ ਸਾਈਟ ਸਰਵਰ ਤੇ ਭੇਜਿਆ ਅਤੇ ਸਟੋਰ ਕੀਤਾ ਜਾਂਦਾ ਹੈ ਤਰੀਕਿਆਂ ਰਾਹੀਂ ਇਹ ਜਾਣਕਾਰੀ ਭੇਜੀ ਜਾ ਸਕਦੀ ਹੈ ।
Get Method—ਇਹ ਢੰਗ ਯੂਜ਼ਰ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਨਕੋਡ ਕਰਨ ਅਤੇ ਸਰਵਰ ਨੂੰ ਭੇਜਣ ਲਈ ਵਰਤਿਆ ਜਾਂਦਾ ਹੈ । ਲਿਮਟਿਡ ਡਾਟਾ ਸਰਵਰ ਤੇ ਭੇਜਿਆ ਜਾ ਸਕਦਾ ਹੈ । ਇਸ ਦੇ ਪੈਰਾਮੀਟਰ ਬ੍ਰਾਊਜ਼ਰ ਦੀ ਹਿਸਟਰੀ ਵਿੱਚ ਰਹਿੰਦੇ ਹਨ ।
Post Method—ਇਸ ਢੰਗ ਦੀ ਵਰਤੋਂ ਯੂ.ਆਰ.ਐਲ. ਨੂੰ ਬਿਨਾਂ ਦਖਲ ਦਿੱਤੇ ਸਰਵਰ ‘ਤੇ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਵੈਬਸਾਈਟ form ਨੂੰ GET ਵਿਧੀ ਰਾਹੀਂ ਸਰਵਰ ਨੂੰ ਭੇਜਣ ਲਈ ਵਧੇਰੇ ਸੁਰੱਖਿਅਤ ਹੈ । ਡਾਟਾ ਭੇਜਣ ‘ਤੇ ਕੋਈ ਪਾਬੰਦੀ ਨਹੀਂ ਹੁੰਦੀ । ਇਸਦੇ ਮਾਪਦੰਡ ਬ੍ਰਾਊਜ਼ਰ ਦੀ ਹਿਸਟਰੀ ਵਿੱਚ ਨਹੀਂ ਹਨ ।
ਹੋਰ ਮਹੱਤਵਪੂਰਨ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(A) ਬਹੁ-ਚੋਣਵੇਂ ਪ੍ਰਸ਼ਨ —
1. ਦੋ ਪੇਜਾਂ ਨੂੰ ……………. ਦੀ ਵਰਤੋਂ ਕਰਕੇ ਜੋੜਿਆ ਜਾ ਸਕਦਾ ਹੈ ।
(a) ਪੇਜ
(b) ਗੂੰਦ
(c) ਬਟਨ
(d) ਹਾਇਪਰ ਲਿੰਕ
ਉੱਤਰ—(d) ਹਾਇਪਰ ਲਿੰਕ
2. ਫਾਰਮ ਵਿਚ ਕੀ ਨਹੀਂ ਵਰਤਿਆ ਜਾਂਦਾ ?
(a) ਬਟਨ
(b) ਟੈਕਸਟ ਬਾਕਸ
(c) ਰੇਡੀਓ ਬਟਨ
(d) ਰੋਅ ।
ਉੱਤਰ—(d) ਰੋਅ ।
3. ਲਿੰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
(a) 2
(b) 3
(c) 4
(d) 5.
ਉੱਤਰ—(a) 2
4. ਫਾਰਮ ਵਿਚ ਮੈਥਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
(a) 1
(b) 2
(c) 3
(d) 4.
ਉੱਤਰ—(b) 2
(B) ਖਾਲੀ ਥਾਂਵਾਂ ਭਰੋ —
1. ਬ੍ਰਾਊਜ਼ਰ ਜਿਹੜੇ ਟੈਕਸਟ ਨੂੰ ਉਭਾਰ (Highlight) ਦੇ ਨੀਲੇ ਰੰਗ ਵਿਚ ਦਿਖਾਉਂਦਾ ਹੈ, ਨੂੰ ……………… ਕਿਹਾ ਜਾਂਦਾ ਹੈ ।
2. ਟੇਬਲ ਦਾ ਕਲਰ ਬਦਲਣ ਲਈ …………….. ਐਟਰੀਬਿਊਟ ਵਰਤਿਆ ਜਾਂਦਾ ਹੈ ।
3. ਸੈੱਲਜ਼ ਵਿਚਲੀ ਸਪੇਸਿੰਗ ਬਦਲਣ ਲਈ …………… ਐਟਰੀਬਿਊਟ ਵਰਤਿਆ ਜਾਂਦਾ ਹੈ ।
4. …………….. ਦੀ ਵਰਤੋਂ ਸੈੱਲ ਦੀ ਚੌੜਾਈ ਵਧਾਉਣ ਲਈ ਕੀਤੀ ਜਾਂਦੀ ਹੈ ।
5. ਬ੍ਰਾਊਜ਼ਰ ਹਾਇਪਰਲਿੰਕ ਨੂੰ ………….. ਰੰਗ ਵਿਚ ਪ੍ਰਦਰਸ਼ਿਤ ਕਰਦਾ ਹੈ ।
6. ਇੱਕੋ ਡਾਕੂਮੈਂਟ ਵਿਚ ਕਿਸੇ ਦੂਸਰੇ ਭਾਗ ਉੱਤੇ ਜਾਣ ਲਈ ……….. ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ−1. ਹਾਈਪਰਲਿੰਕ, 2. BGCOLOR, 3. Cellspacing, 4. Colspan, 5. ਨੀਲੇ, 6. ਬੁੱਕਮਾਰਕ ।
(C) ਸਹੀ ਜਾਂ ਗ਼ਲਤ —
1. ਹਾਈਪਰਲਿੰਕ ਬਣਾਉਣ ਲਈ ਐਂਕਰ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ।
2. ਇਮੇਜ ਦਾਖ਼ਲ ਕਰਨ ਲਈ <img> ਟੈਗ ਵਰਤਿਆ ਜਾਂਦਾ ਹੈ ।
3. HREF, <img> ਟੈਗ ਦਾ ਐਟਰੀਬਿਊਟ ਹੈ ।
4. ਅਸੀਂ ਬੈਕਗ੍ਰਾਊਂਡ ਵਿਚ ਫੋਟੋ ਲਗਾ ਸਕਦੇ ਹਾਂ ।
5. SCR, <img> ਟੈਗ ਦਾ ਐਟਰੀਬਿਊਟ ਹੈ ।
ਉੱਤਰ−1. ਗ਼ਲਤ, 2. ਗ਼ਲਤ, 3. ਗ਼ਲਤ, 4. ਸਹੀ, 5. ਸਹੀ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਐਂਕਰ ਟੈਗ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
ਉੱਤਰ—ਐਂਕਰ ਟੈਗ ਵੈੱਬ ਪੇਜ ਵਿਚ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 2. ਲਿੰਕਿੰਗ ਦੀ ਹੁੰਦੀ ਹੈ ?
ਉੱਤਰ—ਕਿਸੇ ਇਕ ਵੈੱਬ ਪੇਜ ਵਿਚ ਕਿਸੇ ਟੈਕਸਟ ਜਾਂ ਇਮੇਜ ਨੂੰ ਕਿਸੇ ਦੂਜੇ ਵੈੱਬ ਪੇਜ ਨਾਲ ਜੋੜਨ ਦੀ ਕਿਰਿਆ ਨੂੰ ਲਿੰਕਿੰਗ ਕਹਿੰਦੇ ਹਨ ।
ਪ੍ਰਸ਼ਨ 3. SCR ਐਟਰੀਬਿਊਟ ਕੀ ਹੁੰਦੀ ਹੈ ?
ਉੱਤਰ-ਵੈੱਬ ਪੇਜ ਉੱਤੇ ਫੋਟੋ ਦਿਖਾਉਣ ਲਈ <img> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਟੈਗ ਵਿਚ ਫੋਟੋ ਦੀ ਫਾਈਲ SCR ਐਟਰੀਬਿਊਟ ਨਾਲ ਕੀਤੀ ਜਾਂਦੀ ਹੈ ।
ਪ੍ਰਸ਼ਨ 4. ਇਮੇਜ ਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ ?
ਉੱਤਰ—ਇਮੇਜ ਨੂੰ ਪੰਜ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ । ਇਹ ਹਨ—
1. Left
2. Right
3. Top
4. Bottom
5. Middle
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਬਮਿਟ ਬਟਨ ਕੀ ਹੁੰਦਾ ਹੈ ?
ਉੱਤਰ—ਹਰ ਫਾਰਮ ਵਿੱਚ ਇੱਕ ਅਜਿਹਾ ਬਟਨ ਸ਼ਾਮਿਲ ਹੋਣਾ ਚਾਹੀਦਾ ਹੈ ਜੋ ਡਾਟਾ ਫਾਰਮ ਸਰਵਰ ਨੂੰ ਭੇਜਦਾ ਹੈ । ਤੁਸੀਂ ਇਸ ਬਟਨ ‘ਤੇ ਕੋਈ ਵੀ ਲੇਬਲ ਲਗਾ ਸਕਦੇ ਹੋ । ਇਸ ਦੇ ਦੋ ਐਟਰੀਬਿਊਟਸ ਇਹ ਹਨ । Type ਜਿਸ ਦੀ ਸਬਮਿਟ ਕੀਤੀ ਜਾਣ ਵਾਲੀ ਕੀਮਤ ਹੁੰਦੀ ਹੈ ਅਤੇ Value ਐਟਰੀਬਿਊਟ ਜੋ ਕਿ ਸਬਮਿਟ ਬਟਨ ਦਾ ਨਾਮ ਪਰਿਭਾਸ਼ਿਤ ਕਰਦਾ ਹੈ । ਇਸ ਨੂੰ ਬਟਨ ‘ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 2. Marquee ’ਤੇ ਇਕ ਨੋਟ ਲਿਖੋ ।
ਉੱਤਰ—ਇਸ ਟੈਗ ਨੂੰ ਟੈਕਸਟ ਨੂੰ ਵੈੱਬ ਪੇਜ ‘ਤੇ ਮੂਵ (ਗਤੀਮਾਨ) ਕਰਨ ਲਈ ਵਰਤਿਆ ਜਾਂਦਾ ਹੈ । ਇਹ ਇੱਕ ਕੰਟੇਨਰ ਟੈਗ ਹੈ । ਇਸ ਟੈਗ ਵਿੱਚ ਕੁਝ ਐਟਰੀਬਿਊਟ ਹਨ ਜੋ ਆਮ ਤੌਰ ‘ਤੇ ਵਰਤੇ ਜਾਂਦੇ ਹਨ । ਇਨ੍ਹਾਂ ਨੂੰ ਟੇਬਲ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ।
ਪ੍ਰਸ਼ਨ 3. ਇਨਲਾਈਨ ਸਟਾਈਲ ਕੀ ਹੁੰਦਾ ਹੈ ?
ਉੱਤਰ—ਇਨਲਾਈਨ ਸਟਾਈਲ ਉਹ ਸਟਾਈਲ ਹਨ ਜੋ ਸਿੱਧਾ HTML ਦਸਤਾਵੇਜ਼ ਵਿੱਚ ਟੈਗ ਲਿਖੀਆਂ ਜਾਂਦੀਆਂ ਹਨ । ਇਨਲਾਈਨ ਸਟਾਈਲ ਸ਼ੀਟ ਉਸ ਹਾਲਤ ਵਿੱਚ ਵਰਤੀ ਜਾਣੀ ਚਾਹੀਦੀ ਹੈ ਜਿੱਥੇ ਪੇਜ਼ ਸਾਈਟ ਤੇ ਕਿਸੇ ਵਿਸ਼ੇਸ਼ ਸਟਾਈਲ ਨੂੰ ਦੁਹਰਾਇਆ ਨਹੀਂ ਜਾਂਦਾ । ਇਨਲਾਈਨ ਸਟਾਈਲ ਕੇਵਲ ਖਾਸ ਟੈਗ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ‘ਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. CSS ਸਟਾਈਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? ਵਿਸਥਾਰਪੂਰਵਕ ਦੱਸੋ ।
ਉੱਤਰ—CSS ਸਟਾਈਲ ਹੇਠ ਪ੍ਰਕਾਰ ਦੇ ਹਨ—
ਇਨਲਾਈਨ ਸਟਾਈਲ
ਇਨਲਾਈਨ ਸਟਾਈਲ ਉਹ ਸਟਾਈਲ ਹਨ ਜੋ ਸਿੱਧਾ HTML ਦਸਤਾਵੇਜ਼ ਵਿੱਚ ਟੈਗ ਲਿਖੀਆਂ ਜਾਂਦੀਆਂ ਹਨ । ਇਨਲਾਈਨ ਸਟਾਈਲ ਸ਼ੀਟ ਉਸ ਹਾਲਤ ਵਿੱਚ ਵਰਤੀ ਜਾਣੀ ਚਾਹੀਦੀ ਹੈ ਜਿੱਥੇ ਪੇਜ/ਸਾਈਟ ਤੇ ਕਿਸੇ ਵਿਸ਼ੇਸ਼ ਸਟਾਈਲ ਨੂੰ ਦੁਹਰਾਇਆ ਨਹੀਂ ਜਾਂਦਾ । ਇਨਲਾਈਨ ਸਟਾਈਲ ਕੇਵਲ ਖਾਸ ਟੈਗ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ‘ਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ ।
ਇਨਟਰਨਲ ਜਾਂ ਐਮਬੈਡੇਡ ਸਟਾਈਲਜ਼ :
ਇਸ ਦੀ ਪਰਿਭਾਸ਼ਾ ਨੂੰ ਇੱਕ ਪੰਨੇ ਦੇ ਮੁੱਖ ਭਾਗ ਵਿੱਚ ਇੱਕ ਵਾਰ ਲਿਖਿਆ ਜਾਂਦਾ ਹੈ । ਇਸ ਨੂੰ ਹਰੇਕ ਪੰਨੇ ‘ਤੇ ਲਿਖਿਆ ਹੋਣਾ ਚਾਹੀਦਾ ਹੈ ਜਿਸ ‘ਤੇ ਇਸ ਸਟਾਈਲ ਨੂੰ ਲਗਾਉਣਾ ਹੋਵੇ ।
ਹੇਠਾਂ ਇਨਟਰਨਲ ਸਟਾਈਲ ਸ਼ੀਟ ਨੂੰ <Head> ਅਤੇ </Head> ਸੈਕਸ਼ਨ ਦੇ ਅੰਦਰ ਪਰਿਭਾਸ਼ਿਤ ਕੀਤਾ ਗਿਆ ਹੈ ।
<head>
<style type=”text/css”>
Your Style definitions go here
</style>
</head>
ਐਮਬੈਡੇਡ ਸਟਾਈਲ ਉਹ ਸਟਾਈਲ ਹਨ ਜੋ ਕਿ ਡਾਕੂਮੈਂਟ ਦੇ ਹੈੱਡ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ । ਐਮਬੈਡੇਡ ਸਟਾਈਲ ਉਨ੍ਹਾਂ ਪੰਨਿਆਂ ਦੇ ਟੈਗਜ਼ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਵਿੱਚ ਉਹ ਐਮਬੈਡੇਡ ਹੁੰਦੇ ਹਨ ।
ਐਮਬੈਡੇਡ ਸਟਾਈਲ ਸ਼ੀਟਾਂ ਦਾ ਫਾਇਦਾ ਇਹ ਹੈ ਕਿ ਇਹ ਹੋਰ ਬਾਹਰੀ ਫਾਇਲਾਂ ਨੂੰ ਲੋੜ ਕਰਨ ਦੀ ਬਜਾਏ ਇਹ ਪੰਨੇ ‘ਤੇ ਤੁਰੰਤ ਲੋਡ ਹੁੰਦਾ ਹੈ ।
ਐਕਸਟਰਨਲ ਸਟਾਈਲ ਸ਼ੀਟ –
ਸਟਾਈਲ ਪਰਿਭਾਸ਼ਾ ਕੇਵਲ ਇੱਕ ਵਾਰ ਲਿਖੀ ਜਾਂਦੀ ਹੈ ਅਤੇ ਇਕ ਫ਼ਾਈਲ ਵਿੱਚ ਸੇਵ ਕੀਤੀ ਜਾਂਦੀ ਹੈ । ਹਰ ਵੈੱਬਪੇਜ਼, ਜੋ ਕਿ ਫਾਈਲ ਨੂੰ ਵਰਤਣਾ ਚਾਹੁੰਦਾ ਹੈ, ਫਾਈਲ ਦੇ HEAD ਭਾਗ ਵਿੱਚ ਫਾਈਲ ਦਾ ਲਿੰਕ ਰੱਖ ਸਕਦਾ ਹੈ ।
ਸਿਨਟੈਕਸ
<Head>
<link rel=“STYLESHEET” href=”yourStyleFileName.css”
type=”text/css”>
<Head>
CSS ਐਕਸਟਰਨਲ ਫਾਈਲ—CSS ਫਾਈਲਾਂ ਆਮ ਟੈਕਸਟ ਫਾਈਲਾਂ ਹੁੰਦੀਆਂ ਹਨ ਅਤੇ ਨੋਟਪੈਡ ਵਰਗੇ ਸਧਾਰਨ ਟੈਕਸਟ ਐਡੀਟਰ ਵਿੱਚ ਲਿਖੀਆਂ ਜਾ ਸਕਦੀਆਂ ਹਨ । ਫਾਈਲ ਦੀ ਐਕਸਟੈਂਸ਼ਨ CSS ਹੁੰਦੀ ਹੈ ।
ਜ਼ਿਆਦਾਤਰ ਵੈਬਸਾਈਟਾਂ ਐਕਸਟਰਨਲ ਸਟਾਈਲ ਸ਼ੀਟਾਂ ਦੀ ਵਰਤੋਂ ਕਰਦੀਆਂ ਹਨ । ਐਕਸਟਰਨਲ ਸਟਾਈਲ ਉਹ ਸਟਾਈਲ ਹਨ ਜੋ ਇੱਕ ਵੱਖਰੇ ਦਸਤਾਵੇਜ਼ ਵਿੱਚ ਲਿਖੇ ਗਏ ਹਨ ਅਤੇ ਫਿਰ ਕਈ ਵੈਬ ਡਾਕੂਮੈਂਟ ਨਾਲ ਜੁੜੇ ਹੁੰਦੇ ਹਨ । ਐਕਸਟਰਨਲ ਸਟਾਈਲ ਸ਼ੀਟਸ ਉਨ੍ਹਾਂ ਦਸਤਾਵੇਜ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਉਹ ਜੁੜੇ ਹੋਏ ਹੁੰਦੇ ਹਨ ।
ਪ੍ਰਸ਼ਨ 2. HTML ਵਿਚ ਅਸੀਂ ਬਾਹਰੀ ਇਮੇਜ ਅਤੇ ਮੂਵੀ ਕਿਸ ਪ੍ਰਕਾਰ ਵਰਤ ਸਕਦੇ ਹਾਂ ?
ਉੱਤਰ—ਤੁਸੀਂ ਆਪਣੇ ਵੈੱਬ ਪੇਜ ਵਿਚ ਕੋਈ ਬਾਹਰੀ ਇਮੇਜ ਖੋਲ੍ਹ ਸਕਦੇ ਹੋ । ਇਸੇ ਪ੍ਰਕਾਰ ਬਾਹਰੀ ਆਵਾਜ਼ ਅਤੇ ਮੂਵੀ (ਫਿਲਮ) ਆਦਿ ਨੂੰ ਵੀ ਖੋਲ੍ਹਿਆ ਜਾ ਸਕਦਾ ਹੈ । ਇਮੇਜ ਜਾਂ ਮੂਵੀ ਵੱਖਰੇ ਡਾਕੂਮੈਂਟ ਵਿਚ ਖੁੱਲ੍ਹਦਾ ਹੈ । ਬਾਹਰੀ ਇਮੇਜ ਜਾਂ ਮੂਵੀ ਵੇਖਣ ਲਈ ਐਂਕਰ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ।ਐਂਕਰ ਟੈਗ ਵਿਚ HREF ਐਟਰੀਬਿਊਟ ਵਰਤਿਆ ਜਾਂਦਾ ਹੈ ।
<A HREF = “GuruNanak.gif”> link anchor </A>
ਇੱਥੇ <A> ਅਤੇ </A> ਐਂਕਰ ਟੈਗ ਹਨ । HREF ਐਟਰੀਬਿਊਟ, GuruNanak.gif ਇਮੇਜ਼ ਦਾ ਨਾਮ ਅਤੇ link anchor ਲਿੰਕ ਦਾ ਨਾਮ ਹੈ ।
ਇਸੇ ਤਰ੍ਹਾਂ ਕਿਸੇ ਬਾਹਰੀ ਮੂਵੀ ਨੂੰ ਵੱਖਰੇ ਡਾਕੂਮੈਂਟ ਵਿਚ ਖੋਲ੍ਹਣ ਦਾ ਤਰੀਕਾ ਹੈ—
<A HREF = “harrypotter.mov”> View the movie Harry Potter </A>
ਇਸ ਨਾਲ ਹੈਰੀਪੌਟਰ ਦੀ ਮੂਵੀ ਚਲਣੀ ਸ਼ੁਰੂ ਹੋ ਜਾਵੇਗੀ । ਪਰ ਇੱਥੇ ਚੇਤੇ ਰੱਖਣ ਯੋਗ ਗੱਲ ਇਹ ਹੈ ਕਿ ਸੰਬੰਧਤ ਮੂਵੀ ਦੀ ਫਾਈਲ ਉਸੇ ਫੋਲਡਰ ਵਿਚ ਪਈ ਹੋਣੀ ਚਾਹੀਦੀ ਹੈ ਜਿੱਥੇ ਤੁਹਾਡਾ HTML ਡਾਕੂਮੈਂਟ ਸੇਵ ਪਿਆ ਹੈ । ਟੈਕਸਟ, ਮੂਵੀ ਜਾਂ ਸਾਊਂਡ ਲਈ ਕੁਝ ਅੱਗੇ ਲਿਖੀਆਂ ਫਾਈਲ ਐਕਸਟੈਂਸ਼ਨਜ਼ ਯਾਦ ਰੱਖਣੀਆਂ ਚਾਹੀਦੀਆਂ ਹਨ –
1. ਵੇਵ (wave) ਸਾਊਂਡ ਫਾਈਲ ਲਈ .wav
2. ਕੁਇਕ ਟਾਈਮ ਮੂਵੀ ਲਈ .mov
3.. ਪਲੇਨ ਟੈਕਸਟ ਲਈ .txt
4. HTML ਡਾਕੂਮੈਂਟ ਲਈ .html
ਤਸਵੀਰ ਦਿਖਾਉਣਾ
ਇਕ ਵੈੱਬ ਪੇਜ ਵਿਚ ਤਸਵੀਰਾਂ ਵੀ ਦਿਖਾਈਆਂ ਜਾ ਸਕਦੀਆਂ ਹਨ । ਇਹ ਤਸਵੀਰ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ । ਇਹਨਾਂ ਤਸਵੀਰਾਂ ਦੀ ਮੱਦਦ ਨਾਲ ਅਸੀਂ ਆਪਣੇ ਵੈੱਬ ਪੇਜ ਨੂੰ ਸੁੰਦਰ ਅਤੇ ਆਕਰਸ਼ਿਤ ਬਣਾ ਸਕਦੇ ਹਾਂ ।
ਇਸ ਵਾਸਤੇ <img> tag ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਟੈਗ ਵਿਚ ਅਸੀਂ ਤਸਵੀਰ ਦਾ ਨਾਂ ਦੱਸਦੇ ਹਾਂ। ਅਸੀਂ ਤਸਵੀਰ ਨੂੰ ਉਸ ਥਾਂ ਰੱਖਦੇ ਹਾਂ ਜਿਹੜੀ ਥਾਂ ਅਸੀਂ <img> ਟੈਗ ਵਿਚ ਲਿਖੀ ਹੁੰਦੀ ਹੈ ।
Attributes<img> ਟੈਗ ਨਾਲ ਅਸੀਂ ਹੇਠ ਲਿਖੇ attributes ਦੀ ਵਰਤੋਂ ਕਰ ਸਕਦੇ ਹਾਂ ।
Width—ਤਸਵੀਰ ਦੀ ਚੌੜਾਈ ਦੱਸਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਤਸਵੀਰ ਦੀ ਚੌੜਾਈ ਨੰਬਰਾਂ ਜਾਂ ਪ੍ਰਤੀਸ਼ਤ ਵਿਚ ਦਿੱਤੀ ਜਾ ਸਕਦੀ ਹੈ ।
Height—ਚੌੜਾਈ ਦੀ ਤਰ੍ਹਾਂ ਹੀ ਤਸਵੀਰ ਦੀ ਲੰਬਾਈ ਦੱਸਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ 1 ਇਹ ਵੀ ਨੰਬਰਾਂ ਜਾਂ ਪ੍ਰਤੀਸ਼ਤ ਵਿਚ ਦਿੱਤੀ ਜਾਂਦੀ ਹੈ ।
Border—ਤਸਵੀਰ ਦਾ ਬਾਡਰ ਦਿਖਾਉਣ ਵਾਸਤੇ ਇਸ attribute ਦੀ ਵਰਤੋਂ ਕੀਤੀ ਜਾਂਦੀ ਹੈ।
Alignment—ਤਸਵੀਰ ਨੂੰ ਸੱਜੇ, ਖੱਬੇ ਜਾਂ ਮੱਧ ਆਦਿ ਜਗ੍ਹਾ ‘ਤੇ ਦਿਖਾਉਣ ਵਾਸਤੇ ਇਸ attribute ਦੀ ਵਰਤੋਂ ਕੀਤੀ ਜਾਂਦੀ ਹੈ ।
Alt- Alt attribute ਦੀ ਵਰਤੋਂ ਸ਼ਬਦ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ । ਇਹ ਸ਼ਬਦ ਉਦੋਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਮਾਊਸ ਤਸਵੀਰ ਦੇ ਉੱਪਰ ਲੈ ਕੇ ਜਾਂਦੇ ਹਾਂ ।
ਉਦਾਹਰਨ—ਸਾਰੇ attributes ਦੀ ਵਰਤੋਂ ਨਾਲ <img> ਟੈਗ ਦੀ ਉਦਾਹਰਨ ਦਿੱਤੀ ਗਈ ਹੈ ।
<img scr = “circle.gif” width = “70%” height = “200” border=”5″ alt= “circle”>