PSEB 10th Class Computer Solutions Chapter 4 ਵੈੱਬ ਡਿਵੈਲਪਮੈਂਟ

PSEB 10th Class Computer Solutions Chapter 4 ਵੈੱਬ ਡਿਵੈਲਪਮੈਂਟ

PSEB Solutions for Class 10 Computer Chapter 4 ਵੈੱਬ ਡਿਵੈਲਪਮੈਂਟ

Computer Guide for Class 10 PSEB ਵੈੱਬ ਡਿਵੈਲਪਮੈਂਟ Textbook Questions and Answers

ਸਾਈਟ ਦੀ ਯੋਜਨਾਬੰਦੀ

ਯੋਜਨਾਬੱਧ ਤਰੀਕੇ ਨਾਲ ਬਣਾਈ ਗਈ ਵੈਬਸਾਈਟ ਪ੍ਰਭਾਵਸ਼ਾਲੀ ਹੁੰਦੀ ਹੈ । ਕੋਈ ਵੀ ਵੈੱਬਸਾਈਟ, ਬਣਾਉਣ ਤੋਂ ਪਹਿਲਾਂ ਉਸ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ । ਜੇਕਰ ਯੋਜਨਾ ਨਾਲ ਕੰਮ ਕਰਾਂਗੇ ਤਾਂ ਮੰਤਵ ਦੀ ਪੂਰਤੀ ਹੋਵੇਗੀ । ਵੈੱਬਸਾਈਟਾਂ ਰਾਹੀਂ ਅਸੀਂ ਸੰਚਾਰ ਕਰਵਾਉਂਦੇ ਹਾਂ । ਯੋਜਨਾ ਬਣਾਉਣ ਸਮੇਂ ਫੈਸਲਾ ਹੁੰਦਾ ਹੈ ਕਿ ਅਸੀਂ ਕੀ ਕੁਝ ਸੰਚਾਰ ਕਰਵਾਉਣਾ ਚਾਹੁੰਦੇ ਹਾਂ ਅਤੇ ਕਿਸ ਤਰੀਕੇ ਰਾਹੀਂ । ਵੈੱਬਸਾਈਟ ਦੇ ਡਿਜ਼ਾਈਨ ਸਮੇਂ ਸਭ ਤੋਂ ਪਹਿਲੀ ਗੱਲ ਹੈ ਵੈੱਬਸਾਈਟ ਦਾ ਟੀਚਾ ਜਾਂ ਮੰਤਵ (Goal) । ਵੈੱਬਸਾਈਟ ਦਾ ਨਿਰਮਾਣ ਹਮੇਸ਼ਾ ਉਸ ਦੇ ਟੀਚੇ ਨੂੰ ਮੁੱਖ ਰੱਖ ਕੇ ਹੀ ਕਰਨਾ ਚਾਹੀਦਾ ਹੈ ।

ਸਾਈਟ ਦਾ ਉਦੇਸ਼

ਸਾਈਟ ਦਾ ਕੋਈ ਵਿਸ਼ੇਸ਼ ਉਦੇਸ਼ ਜਾਂ ਮਨੋਰਥ ਹੋਣਾ ਚਾਹੀਦਾ ਹੈ । ਸਾਈਟ ਦਾ ਉਦੇਸ਼ ਸਾਨੂੰ ਦੱਸਦਾ ਹੈ ਕਿ ਅਸੀਂ ਇਸ ਵਿਚ ਕੀ ਕੁੱਝ ਪਾਉਣਾ ਹੈ । ਤੁਸੀਂ ਵਿਸਥਾਰ ਪੂਰਵਕ ਅਤੇ ਸਜਾਵਟ ਵਾਲੀ ਸਾਈਟ ਤਿਆਰ ਕਰ ਸਕਦੇ ਹੋ, ਪਰ ਸ਼ਰਤ ਇਹ ਹੈ ਕਿ ਉਹ ਉਦਾਹਰਣ ਦੀ ਪੂਰਤੀ ਜ਼ਰੂਰੀ ਕਰਦੀ ਹੋਵੇ ।
ਕੋਈ ਵੀ ਸਾਈਟ ਬਣਾਉਂਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ—
  1. ਸੰਸਥਾ ਦਾ ਉਦੇਸ਼ ।
  2. ਤੁਹਾਡੀ ਸਾਈਟ ਦੇ 2-3 ਮਹੱਤਵਪੂਰਨ ਉਦੇਸ਼ ।
  3. ਉਦੇਸ਼ ਦੀ ਪੂਰਤੀ ਲਈ ਸਾਈਟ ਤਿਆਰ ਕਰਨ ਦਾ ਤਰੀਕਾ ।
  4. ਉਦੇਸ਼ ਦੀ ਪ੍ਰਾਪਤੀ ਲਈ ਕਾਰਜ ਨੀਤੀ ।
  5. ਸਾਈਟ ਦੀ ਤਿਆਰੀ ਦਾ ਸਮਾਂ
  6. ਸਾਈਟ ਨੂੰ ਅਪਡੇਟ ਕਰਨ ਦਾ ਸਮਾਂ ।

ਦਰਸ਼ਕਾਂ ਲਈ ਡਿਜ਼ਾਈਨਿੰਗ

ਸਾਈਟ ਦਾ ਮਨੋਰਥ ਸਪੱਸ਼ਟ ਕਰਨ ਤੋਂ ਬਾਅਦ ਅਗਲਾ ਕੰਮ ਹੈ ਇਹ ਜਾਣਨਾ ਕਿ ਤੁਹਾਡੀ ਸਾਈਟ ਦੇ ਦਰਸ਼ਕ ਕਿਹੜੇ ਹੋਣਗੇ ? ਕਿਸ ਕਿਸਮ ਦੇ ਲੋਕ ਤੁਹਾਡੀ ਸਾਈਟ ਦੀ ਯਾਤਰਾ ਕਰਨਗੇ ?

ਕਾਰਜ ਨੀਤੀ

ਜਦੋਂ ਤੁਸੀਂ ਫੈਸਲਾ ਕਰ ਲੈਂਦੇ ਹੋ ਤਾਂ ਤੁਹਾਨੂੰ ਕਾਰਜਨੀਤੀ ਬਾਰੇ ਸੋਚਣਾ ਪਵੇਗਾ । ਮੰਤਵ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਦੇ ਤਰੀਕੇ ਨੂੰ ਕਾਰਜ ਨੀਤੀ ਕਿਹਾ ਜਾਂਦਾ ਹੈ ।

ਵਿਸ਼ਾ-ਵਸਤੂ

ਉਪਰੋਕਤ ਸਾਰੇ ਕੰਮਾਂ ਤੋਂ ਬਾਅਦ ਵਾਰੀ ਆਉਂਦੀ ਹੈ ਸਾਈਟ ਦਾ ਵਿਸ਼ਾ-ਵਸਤੂ ਬਣਾਉਣ ਦੀ । ਸਾਈਟ ਦਾ ਵਿਸ਼ਾ-ਵਸਤੂ ਦਰਸ਼ਕਾਂ ਨੂੰ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ । ਵਿਸ਼ਾ-ਵਸਤੂ ਸਹੀ ਥਾਂ ਉੱਤੇ ਹੋਵੇ ਅਤੇ ਚੰਗੇ ਤਰੀਕੇ ਨਾਲ ਵਿਵਸਥਿਤ ਕੀਤਾ ਹੋਵੇ । ਜੇ ਸਾਈਟ ਵਿਚ ਲਿੰਕਸ ਕ੍ਰਮਵਾਰ ਨਜ਼ਰ ਆਉਣ ਤਾਂ ਲੱਭਣੇ ਆਸਾਨ ਹੋ ਜਾਂਦੇ ਹਨ ।

ਵੈੱਬ ਨੂੰ ਅਮਲ ‘ਚ ਲਿਆਉਣ ਲਈ ਸੇਧਾਂ

ਸਾਈਟ ਦੀ ਸੰਪੂਰਨ ਯੋਜਨਾ ਬਣਾਉਣ ਅਤੇ ਸੂਚਨਾਵਾਂ ਜਾਂ ਲਿੰਕਸ ਦੇ ਸੰਬੰਧ ਵਿਚ ਫੈਸਲਾ ਕਰਨ ਤੋਂ ਬਾਅਦ ਇਸ ਨੂੰ ਇੰਪਲੀਮੈਂਟ ਅਰਥਾਤ ਅਮਲ ਵਿਚ ਲਿਆਉਣ ਬਾਰੇ ਸੋਚਿਆ ਜਾਂਦਾ ਹੈ । ਇਸ ਵਿਚ ਡੋਮੇਨ ਨੇਮ ਦੀ ਚੋਣ, ਡੋਮੇਨ ਰਜਿਸਟਰ ਕਰਵਾਉਣਾ, ਸਰਵਰ ਦੀ ਚੋਣ ਅਤੇ ਸਾਈਟ ਦਾ ਪ੍ਰਬੰਧ ਆਦਿ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ ।

ਡੋਮੇਨ ਨੇਮ ਦੀ ਚੋਣ

ਡੋਮੇਨ ਨੇਮ ਤੁਹਾਡੀ ਸਾਈਟ ਦਾ ਐਡਰੈੱਸ ਹੁੰਦਾ ਹੈ । ਡੋਮੇਨ ਨੇਮ ਡਾਟਾਬੇਸ ਵਿਚ ਹੁੰਦਾ ਹੈ ਜਿਹੜਾ ਕਿ ਸਰਵਰ ਦੇ ਐਡਰੈੱਸ ਦੀ ਸੂਚੀ ਵਿਚ ਸ਼ਾਮਿਲ ਹੁੰਦਾ ਹੈ l

ਡੋਮੇਨ ਨੇਮ ਰਜਿਸਟਰ ਕਰਨਾ

ਡੋਮੇਨ ਨੇਮ ਬਾਰੇ ਫੈਸਲਾ ਕਰਨ ਮਗਰੋਂ ਡੋਮੇਨ ਨੇਮ ਰਜਿਸਟਰ ਕਰਵਾਇਆ ਜਾਂਦਾ ਹੈ । ਤੁਸੀਂ ਆਪਣੀ ਸਾਈਟ ਨੂੰ ਸਰਵਿਸ ਪ੍ਰੋਵਾਈਡਰ ਰਾਹੀਂ ਰਜਿਸਟਰ ਕਰਵਾ ਸਕਦੇ ਹੋ ।

ਸਰਵਰ ਦੀ ਚੋਣ

ਸਾਈਟ ਨੂੰ ਅਮਲ ਵਿਚ ਲਿਆਉਣ ਦਾ ਇਕ ਜ਼ਰੂਰੀ ਕਾਰਜ ਹੈ ਸਰਵਰ ਦੀ ਚੋਣ ।ਇੱਥੇ ਸਰਵਰ ਦੀ ਚੋਣ ਬਹੁਤ ਮਹੱਤਤਾ ਰੱਖਦੀ ਹੈ । ਸਰਵਰ ਜਿੱਥੇ ਤੁਹਾਡੀ ਸਾਈਟ ਨੇ ਸਥਾਈ ਰੂਪ ਵਿਚ ਰਹਿਣਾ ਹੈ । ਤੁਸੀਂ ਆਪਣਾ ਸਰਵਰ ਖ਼ਰੀਦ ਸਕਦੇ ਹੋ ਜਾਂ ਫਿਰ ਕਿਰਾਏ ‘ਤੇ ਵੀ ਲੈ ਸਕਦੇ ਹੋ ।

ਵੈੱਬ ਪੇਜ ਦੀ ਵਿਵਸਥਾ

ਵੈੱਬਸਾਈਟ ਦਾ ਪੇਜ਼ ਚੰਗੇ ਢੰਗ ਨਾਲ ਵਿਵਸਥਿਤ ਹੋਣਾ ਚਾਹੀਦਾ ਹੈ । ਵੈੱਬ ਪੇਜ਼ ਦੀ ਵਿਵਸਥਾ ਇਹੋ ਜਿਹੀ ਹੋਵੇ ਕਿ ਇਹ ਸਾਈਟ ਨੂੰ ਬਰਾਬਰ ਦਿੱਖ ਪ੍ਰਦਾਨ ਕਰੇ ।ਪੇਜ ਦੀ ਵਿਵਸਥਾ ਸਮੇਂ ਪੇਜ ਦੀ ਲੰਬਾਈ ਇਕ ਮਹੱਤਵਪੂਰਨ ਨੁਕਤਾ ਹੈ ।
  1. ਵੈੱਬ ਪੇਜ਼ ਦੋ ਸਕਰੀਨਜ਼ ਤੋਂ ਲੰਬਾ ਨਹੀਂ ਹੋਣਾ ਚਾਹੀਦਾ ।
  2. ਜੇਕਰ ਲੰਬਾ ਪੇਜ਼ ਵਰਤਣਾ ਚਾਹੁੰਦੇ ਹੋ ਤਾਂ ਬੁੱਕ ਮਾਰਕ ਰਾਹੀਂ ਅੰਦਰੂਨੀ ਲਿੰਕ ਸਥਾਪਿਤ ਕਰੋ ।
  3. ਜੇਕਰ ਤੁਹਾਡਾ ਡਾਕੂਮੈਂਟ ਇਕ ਸਕਰੀਨ ਤੋਂ ਵੱਡਾ ਹੈ ਤਾਂ ਪਹਿਲਾਂ ਦਰਸ਼ਕਾਂ ਨੂੰ ਸਿਰਫ ਕੁਝ ਭਾਗ ਹੀ ਦਿਖਾਓ ।ਦਰਸ਼ਕਾਂ ਦੁਆਰਾ ਮੰਗ ਕਰਨ ਉਪਰੰਤ ਹੀ ਬਾਕੀ ਹਿੱਸਾ ਦਿਖਾਇਆ ਜਾਵੇ ।

ਦਿੱਖ

ਵੈੱਬ ਪੇਜ ਚੰਗੀ ਦਿੱਖ ਵਾਲਾ ਹੋਵੇ ਤਾਂ ਕਿਸੇ ਦਾ ਪੜ੍ਹਨ ਨੂੰ ਮਨ ਕਰੇਗਾ । ਚੰਗੀ ਦਿੱਖ ਲਈ ਵੈੱਬ ਪੇਜ ਵਿਚ ਲੋੜ ਅਨੁਸਾਰ ਲਿੰਕ, ਗ੍ਰਾਫਿਕ, ਐਨੀਮੇਸ਼ਨ, ਸਾਊਂਡ ਅਤੇ ਵੀਡੀਓ ਕਲਿੱਪ ਸ਼ਾਮਿਲ ਹੋਣੇ ਚਾਹੀਦੇ ਹਨ ।

ਕੋਡ ਵੈਲੀਡੇਟ ਕਰਨਾ

ਕੋਡ ਵੈਲੀਡੇਟ ਕਰਨ ਦਾ ਅਰਥ ਹੈ ਕਿ ਚੈਕ ਕਰਨਾ ਕਿ ਕੋਡ ਸਹੀ ਕੰਮ ਕਰ ਰਿਹਾ ਹੈ ਕਿ ਨਹੀਂ ।

ਆਫ-ਲਾਈਨ ਟੈਸਟਿੰਗ

ਵੈੱਬਸਾਈਟ ਦੇ ਸਾਰੇ ਪੇਜਿਜ਼ ਡਿਜ਼ਾਈਨ ਕਰਨ ਉਪਰੰਤ ਇਸ ਨੂੰ ਬ੍ਰਾਊਜ਼ਰ ਉੱਤੇ ਟੈਸਟ ਕੀਤਾ ਜਾਂਦਾ ਹੈ । ਇਸ ਟੈੱਸਟ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਪੈਂਦੀ । ਇਸੇ ਕਾਰਨ ਇਸ ਨੂੰ ਆਫ-ਲਾਈਨ ਟੈਸਟ ਕਿਹਾ ਜਾਂਦਾ ਹੈ ।

ਸਾਈਟ ਨੂੰ ਅਪਲੋਡ ਕਰਨਾ

ਸਾਈਟ ਨੂੰ ਇੰਟਰਨੈੱਟ ਉੱਤੇ ਸਾਰਿਆਂ ਲਈ ਮੁਹੱਈਆ ਕਰਵਾਉਣ ਲਈ ਇਸ ਨੂੰ ਅਪਲੋਡ ਕੀਤਾ ਜਾਂਦਾ ਹੈ । ਤੁਹਾਡੇ ਵੈੱਬ ਪੰਨਿਆਂ ਨੂੰ ਹੋਸਟ ਤੱਕ ਭੇਜਣ ਲਈ ਫਾਈਲ ਟ੍ਰਾਂਸਫਰ ਪ੍ਰੋਟੋਕਾਲ (FIP) ਕਲਾਇੰਟ ਦੀ ਜ਼ਰੂਰਤ ਪੈਂਦੀ ਹੈ ।

ਆਨ-ਲਾਈਨ ਟੈੱਸਟਿੰਗ

ਜਦੋਂ ਤੁਹਾਡੀ ਸਾਈਟ ਅਪਲੋਡ ਹੋ ਜਾਂਦੀ ਹੈ ਤਾਂ ਅਗਲਾ ਸਟੈੱਪ ਹੈ ਇਸ ਨੂੰ ਆਨਲਾਈਨ ਟੈੱਸਟ ਕਰਨਾ ।

ਸਰਚ ਇੰਜਣ ਉਪਟੀਮਾਈਜੇਸ਼ਨ

ਮੈਟਾ ਅਤੇ ALT ਟੈਗਜ਼ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ ਵੈੱਬਸਾਈਟ ‘ ਯੂਜ਼ਰ ਵੱਲੋ ਸਰਚ ਕੀਤੇ ਜਾਣ ਵਾਲੇ ਕੀਵਰਡ ਨੂੰ ਸਹੀ ਦਰਸਾਉਂਦੀ ਹੈ ਅਤੇ ਵੈੱਬਸਾਈਟ ਤੇ ਸਰਚ ਕਰਨ ਨਾਲ ਸੰਬੰਧਿਤ ਕੰਟੈਟ ਨੂੰ ਵੀ ਵਿਖਾਉਂਦੀ ਹੈ । ਇਸ ਤਰ੍ਹਾਂ ਕਰਨ ਨਾਲ ਯੂਜ਼ਰਸ ਦੀ ਦਿਲਚਸਪੀ ਵਧੇਗੀ ਅਤੇ ਤੁਹਾਡੀ ਵੈਬਸਾਈਟ ‘ਤੇ ਹੋਰ ਵਿਜਟਿਸ ਹੋਣਗੀਆਂ । ALT ਟੈਗਸ ਕੇਵਲ ਤੁਹਾਡੀ ਵੈਬਸਾਈਟ ’ਤੇ ਤਸਵੀਰਾਂ ਦੇ ਨਾਲ ਜਾਣ ਲਈ ਇੱਕ ਲਿਖਤ ਵੇਰਵਾ ਹੈ, ਅਤੇ ਇਸ ਲਈ ਉਨ੍ਹਾਂ ਨੂੰ ਸਰਚ ਇੰਜਣ ਅਤੇ ਯੂਜ਼ਰਸ ਨੂੰ ਦੱਸਣਾ ਜ਼ਰੂਰੀ ਹੈ ਕਿ ਤੁਹਾਡੀ ਵੈਬਸਾਈਟਾਂ ਤੇ ਕਿਹੋ ਜਿਹੀਆਂ ਤਸਵੀਰਾਂ ਹਨ ।

ਵੈੱਬਸਾਈਟ ਐਨਾਲਟਿਕਸ ਇਨਸਟਾਲ ਕਰਨਾ

ਆਪਣੀ ਵੈੱਬਸਾਈਟ ਦੀ ਸਫਲਤਾ ਅਤੇ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਲਈ ਵੈੱਬਸਾਈਟ ਵਿਸਲੇਸ਼ਣ ਸਥਾਪਿਤ ਕਰੋ । ਇਸ ਨਾਲ ਤੁਸੀਂ ਨਿਰੀਖਣ ਕਰਨ ਦੇ ਯੋਗ ਹੋਵੋਗੇ ਉਹ ਤੁਹਾਡੀ ਵੈੱਬਸਾਈਟ ‘ਤੇ ਮਿਲਣ ਵਾਲੇ ਮੁਲਾਕਾਤਾਂ ਦੀ ਗਿਣਤੀ ਵਿਜਟਰਾਂ ਦੇ ਰਹਿਣ ਵਾਲੇ ਸਮੇਂ ਦੀ ਗਿਣਤੀ, ਹਰ ਇੱਕ ਵਿਜਟਰ ਲਈ ਪੇਜ ਵਿਯੂਜ ਦੀ ਔਸਤ ਗਿਣਤੀ ਅਤੇ ਕਈ ਹੋਰ ਉਪਯੋਗੀ ਅੰਕੜੇ ਸ਼ਾਮਿਲ ਹਨ । ਅਜਿਹੇ ਸੌਫਟਵੇਅਰ ਦੀ ਵਰਤੋਂ ਕਰਨ ਨਾਲ ਅਸੀਂ ਆਪਣੀ ਵੈੱਬਸਾਈਟ ਦੇ ਪ੍ਰਭਾਵ ਵਧਾਉਣ ਅਤੇ ਵਿਵਸਥਾ ਕਰਨ ਦੇ ਯੋਗ ਹੋਵੋਗੇ ।

ਵੈਬਸਾਈਟ ਨੂੰ ਪਬਲਿਸ਼ ਕਰਨ ਲਈ ਕੁਝ ਅਹਿਮ ਪਹਿਲੂ

ਸਰਚ ਇੰਜਨ ਐਪਟੀਮਾਇਜੇਸਨ

ਸਰਚ ਇੰਜਨ ਐਪਟੀਮਾਈਜੇਸਨ ਇਕ ਸਰਚ ਇੰਜਨ ਦੇ ਖੋਜ ਨਤੀਜਿਆਂ ਦੇ ਵੈੱਬ ਪੇਜ ਵਿਚ ਉੱਚ ਦਰਜਾਬੰਦੀ ਪਲੇਸਮੈਟ ਪ੍ਰਾਪਤ ਕਰਕੇ ਵੈੱਬਸਾਈਟ ਨੂੰ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਾਉਣ ਲਈ ਵਰਤੀਆਂ ਜਾਣ ਵਾਲੀਆਂ ਰਣਨੀਤੀਆਂ, ਤਕਨੀਕਾਂ ਆਦਿ ਦੀ ਇੱਕ ਕਾਰਜ-ਪ੍ਰਣਾਲੀ ਹੈ । ਜਿਸ ਵਿਚ ਸ਼ਾਮਿਲ ਸਰਚ ਇੰਜਨ ਹਨ—Gogle, Bing, Yahoo.
ਐਸ ਈ ਓ ਇਹ ਯਕੀਨੀ ਬਣਾਉਣ ਵਿਚ ਸਹਾਇਤਾ ਕਰਦਾ ਹੈ ਕਿ ਕਿਸੇ ਖੋਜ ਇੰਜਣ ਲਈ ਪਹੁੰਚਯੋਗ ਬਣਾਇਆ ਜਾਵੇ ਅਤੇ ਸੰਭਾਵਨਾਵਾਂ ਨੂੰ ਸੁਧਾਰਿਆ ਜਾਵੇ ਕਿ ਸਾਈਟ ਸਰਚ ਇੰਜਣ ਦੁਆਰਾ ਲੱਭ ਲਈ ਜਾਵੇਗੀ ।

ਸੋਸਲ ਮੀਡੀਆ ਮਾਰਕੀਟਿੰਗ

ਇੰਟਰਨੈਟ ਮਾਰਕੀਟਿੰਗ ਦਾ ਇੱਕ ਰੂਪ ਹੈ ਹੈ ਜੋ ਸੋਸਲ ਨੈਟਵਰਕਿੰਗ ਵੈੱਬਸਾਈਟ ਨੂੰ ਇੱਕ ਮਾਰਕੀਟਿੰਗ ਟੂਲ ‘ ਦੇ ਰੂਪ ਵਿੱਚ ਉਪਯੋਗ ਕਰਦੀ ਹੈ । ਐਸ ਐਮ ਐਮ ਦਾ ਟੀਚਾ ਉਹ ਸਮੱਗਰੀ ਤਿਆਰ ਕਰਨਾ ਹੈ ਜੋ ਉਪਭੋਗਤਾ ਆਪਣੇ ਸੋਸ਼ਲ ਨੈਟਵਰਕਰ ਨਾਲ ਸਾਂਝਾ ਕਰਨਗੇ ਤਾਂ ਕਿ ਕੰਪਨੀ ਦੀ ਬ੍ਰਾਂਡ ਐਕਸਪੋਜਰ ਵਧਾਉਣ ਅਤੇ ਗਾਹਕਾਂ ਦੀ ਪਹੁੰਚ ਨੂੰ ਵਧਾਉਣ ਵਿੱਚ ਮਦਦ ਕੀਤੀ ਜਾ ਸਕੇ ।
SMM ਦੇ ਮੁੱਖ ਭਾਗਾਂ ਵਿੱਚੋਂ ਇੱਕ ਸੋਸਲ ਮੀਡੀਆ ਓਪਟੀਮਾਈਜੇਸ਼ਨ ਹੈ । ਐਸ. ਐਮ. ਓ. ਇਕ ਵੈੱਬਸਾਈਟ ਵਿਚ ਨਵੇਂ ਅਤੇ ਵਿਲੱਖਣ ਵਿਜਟਿਰਜ ਨੂੰ ਖਿੱਚਣ ਲਈ ਇਕ ਰਣਨੀਤੀ ਹੈ । ਐਸ. ਐਮ. ੳ. ਨੂੰ ਦੋ ਢੰਗਾਂ ਨਾਲ ਕੀਤਾ ਜਾ ਸਕਦਾ ਹੈ । ਐੱਸ.ਐੱਮ.ਐੱਮ. ਕੰਪਨੀ ਨੂੰ ਗ੍ਰਾਹਕਾਂ (ਅਤੇ ਸੰਭਾਵੀ ਗਾਹਕਾਂ) ਤੋਂ ਸਿੱਧੀ ਫੀਡਬੈਕ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ, ਜੋ ਕਿ ਕੰਪਨੀ ਨੂੰ ਵਧੇਰੇ ਪਰਸਨੇਬਲ ਬਣਾਉਂਦੀ ਹੈ । ਐਸ ਐਮ ਐਮ ਟਵਿੱਟਰ, ਫੇਸਬੁੱਕ, ਮਾਈਸਪੇਸ, ਲਿੰਕਡਇਨ ਅਤੇ ਯੂਟਿਊਬ ਵਰਗੀਆਂ ਵੈਬਸਾਈਟਾਂ ਦੀ ਵਧਦੀ ਪ੍ਰਸਿੱਧੀ ਨਾਲ ਵਧੇਰੇ ਆਮ ਹੋ ਗਈ ਹੈ ।

ਵੈੱਬ ਸਾਈਟ ਨੂੰ ਪਬਲਿਸ਼ ਕਰਨ ਸਮੇਂ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਂ ਚੈਕਲਿਸਟ

ਪੇਜ ਕੰਟੈਟ

1. ਸਪੈਲਿੰਗ ਅਤੇ ਗਰਾਮਰ (ਵਿਆਕਰਨ), ਪੈਰਾਗ੍ਰਾਫ ਹੈਡਰ, ਸੂਚੀ ਅਤੇ ਹੋਰ ਫਾਰਮੈਟਿੰਗ ਸਹੀ ਹੋਣੇ ਚਾਹੀਦੇ ਹਨ ।
2. ਕੰਪਨੀ ਦੇ ਸੰਪਰਕ ਵੇਰਵੇ ਪੂਰੇ ਵੈੱਬਸਾਈਟ ‘ਤੇ ਸਹੀ ਹੋਣੇ ਚਾਹੀਦੇ ਹਨ ।
3. ਇਮੇਜ (ਚਿੱਤਰ) ਅਤੇ ਆਡੀਓ ਅਤੇ ਵੀਡਿਓ ਸਹੀ ਜ਼ਗਾ ਤੇ ਫਾਰਮੈਟ ਕੀਤੇ ਹਨ ਅਤੇ ਸਾਰੇ ਡਿਵਾਈਸਿਸ ਤੇ ਕੰਮ ਕਰਦੇ ਹੋਣੇ ਚਾਹੀਦੇ ਹਨ ।

ਪੇਜ ਡਿਜ਼ਾਇਨ

ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਕਿ ਸਾਈਟ ਡਿਜ਼ਾਇਨ ਪਿਕਸਲ ਪ੍ਰਫੈਕਟ ਹੋਵੇ । ਜੇ ਤੁਹਾਡੇ ਕੋਲ ਇੱਕ ਜਵਾਬਦੇਹ ਵੈਬਸਾਈਟ ਹੈ, ਤਾਂ ਤੁਹਾਨੂੰ ਸਾਰੇ ਡਿਵਾਈਸਿਸ ਵਿੱਚ ਡਿਜ਼ਾਇਨ ਦੀ ਜਾਂਚ ਕਰਨ ਦੀ ਲੋੜ ਹੈ । ਤੁਹਾਡੀ ਸਾਈਟ ਨੂੰ ਦਫ਼ਤਰ ਦੇ ਡੈਸਕਟੌਪ ਤੇ ਹੀ ਨਹੀਂ ਬਲਕਿ ਲੈਪਟਾਪ, ਟੈਬਲੇਟ ਅਤੇ ਮੋਬਾਈਲ ਫੋਨ ‘ਤੇ ਵਧੀਆ ਦਿਖਣੀ ਚਾਹੀਦੀ ਹੈ ।

ਕਾਰਜਸ਼ੀਲਤਾ

ਵੈੱਬਸਾਈਟ ‘ਤੇ ਸਾਰੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਜਾਂਚ ਕਰਨ ਅਤੇ ਪ੍ਰਮਾਣਿਤ ਕਰਨ ਲਈ ਕੁਝ ਸਮਾਂ ਲਓ । ਲੀਡ ਜ਼ਨਰੇਸ਼ਨ ਫਾਰਮ ਦੇ ਰੂਪ, ਸੋਸ਼ਲ ਸ਼ੇਅਰਿੰਗ, ਆਪਣੀ ਵੈੱਬਸਾਈਟ ਤੇ ਪੂਰੀ ਤਰ੍ਹਾਂ ਕੰਮ ਕਰਨੇ ਚਾਹੀਦੇ ਹਨ । ਜਿਵੇਂ ਕਿ :
  1. ਫਾਰਮ ਨੂੰ ਪੇਸ਼ ਕਰਨ ਤੋਂ ਬਾਅਦ ਤੁਹਾਡਾ ਧੰਨਵਾਦ-ਸੰਦੇਸ਼ ਜਾਂ ਪੇਜ ਡਿਸਪਲੇ ।
  2. ਕੰਪਨੀ ਦਾ ਲੋਗੋ ਹੋਮਪੇਜ ਨਾਲ ਜੁੜਿਆ ਹੋਇਆ ਹੋਵੇ |
  3. ਸਾਈਟ ਪੰਨਿਆਂ ਲਈ ਲੋਡ ਸਮਾਂ ਆਪਟੀਮਾਈਜ਼ਡ ਕੀਤਾ ਗਿਆ ਹੈ ।

ਐਸ ਈ ਓ

ਇਹ ਯਕੀਨੀ ਬਣਾਉਣ ਲਈ ਕੁਝ ਸਮਾਂ ਲਓ ਕਿ ਤੁਹਾਡੀ ਵੈੱਬਸਾਈਟ ਨੂੰ ਐਸ ਟੀ ਓ ਦੀ ਸਫਲਤਾ ਲਈ ਇੱਕ ਠੋਸ ਆਧਾਰ ਪ੍ਰਦਾਨ ਕੀਤਾ ਗਿਆ ਹੈ । ਸਾਈਟ ਆਰਕੀਟੈਕਚਰ ਅਤੇ ਕੰਨਟੈਟ ਦੇ ਵਰਜਨਾਂ ਤੋਂ ਮੈਟਾਡੇਟਾ ਤੱਕ ਕੋਈ ਵੀ ਕਸਰ ਨਾ ਛੱਡੋ ਜਿਵੇਂ ਕਿ :
  1. ਵੈੱਬ ਪੇਜਾਂ ਦੇ ਵਿਲੱਖਣ ਪੇਜ਼ ਟਾਈਟਲ ਹੁੰਦੇ ਹਨ । (70 ਕਰੈਕਟਰ ਤੋਂ ਘੱਟ, ਕੀਅ ਵਰਡਜ਼ ਵੀ ਸ਼ਾਮਿਲ ਹਨ ।)
  2. ਵੈੱਬ ਪੋਜ ਕੋਲ ਕੀਅਵਰਡਜ਼ ਹਨ (10 ਤੋਂ ਘੱਟ, ਸਾਰੇ ਸ਼ਬਦ ਪੇਜ ਕਾਪੀ ਵਿਚ ਦਿਖਾਈ ਦਿੰਦੇ ਹਨ ।)
  3. ਸਪੈਲਿੰਗ ਅਤੇ ਵਿਆਕਰਨ ਸਾਰੇ ਜਾਣਕਾਰੀ ਵਿੱਚ ਸਹੀ ਹਨ
  4. Alt ਟੈੱਗ ਨੂੰ ਹਰੇਕ ਚਿੱਤਰ ਵਿੱਚ ਜੋੜਿਆ ਗਿਆ ਹੈ ।

ਸੁਰੱਖਿਆ (Security) ਅਤੇ ਬੈਕਅੱਪ

ਅਸੀਂ ਡਾਟਾ ਨਸ਼ਟ ਹੋਣ ਤੋਂ ਰੋਕ ਸਕਦੇ ਹੋ ਅਤੇ ਸਾਈਟ ਦੀ ਸੁਰੱਖਿਆ ਅਤੇ ਨਿਯਮਿਤ ਬੈਕਅੱਪ ਸਥਾਪਤ ਕਰਕੇ ਮਾਲਵੇਅਰ ਅਤੇ ਹੋਰ ਨੁਕਸਾਨਾਂ ਤੋਂ ਬਚਾ ਸਕਦੇ ਹੋ । ਜਿਵੇਂ ਕਿ :
  1. 24 x 7 ਨਿਗਰਾਨੀ ਸਕਰਿਪਟ ਇੰਸਟਾਲ ਕੀਤੇ ਜਾਣੇ ਚਾਹੀਦੇ ਹਨ ।
  2. ਬੈਕ-ਅਪ ਮੰਤਵਾਂ ਲਈ ਫਾਈਨਲ ਵੈੱਬਸਾਈਟ ਦੀ ਇੱਕ ਕਾਪੀ ਕੀਤੀ ਗਈ ਹੈ ।
  3. ਵੈੱਬਸਾਈਟ ਦੀਆਂ ਚੱਲ ਰਹੀਆਂ ਕਾਪੀਆਂ ਨਿਯਮਿਤ ਆਧਾਰ ‘ਤੇ ਬਣਾਈਆਂ ਅਤੇ ਸਟੋਰ ਕੀਤੀਆਂ ਜਾ ਰਹੀਆਂ ਹਨ l
  4. ਪਾਸਵਰਡ ਅਤੇ ਹੋਰ ਵੈਬਸਾਈਟ ਕੈਡੈਸੀਅਲ ਇੱਕ ਸੁਰੱਖਿਅਤ ਡਾਟਾਬੇਸ ਵਿੱਚ ਸਟੋਰ ਕੀਤੇ ਜਾਂਦੇ ਹਨ ।

ਅਨੁਕੂਲਤਾ

ਅੰਤ ਵਿੱਚ, ਯਕੀਨੀ ਬਣਾਓ ਕਿ ਤੁਹਾਡੀ ਵੈੱਬਸਾਈਟ ਕਿਸੇ ਵੀ ਲਾਗੂ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਦੀ ਹੈ । ਇੰਟਰਨੈੱਟ ਕਾਨੂੰਨ ਦੀ ਪਾਲਣਾ ਜ਼ਰੂਰੀ ਹੈ ਅਤੇ ਹਰੇਕ ਇੰਡਸਟਰ ਦੇ ਆਪਣੇ ਨਿਯਮਾਂ ਦਾ ਸੈੱਟ ਹੁੰਦਾ ਹੈ । ਇੱਥੇ ਕੁਝ ਨਿਯਮ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ।
  1. ਵੈੱਬ ਪੇਜ ਡਿਸਏਬਲਟੀ ਵਾਲੇ ਉਪਭੋਗਤਾਵਾਂ ਲਈ ਪਹੁੰਚਯੋਗਤਾ ਪ੍ਰਦਾਨ ਕਰਦੇ ਹਨ ।
  2. ਨਿਯਮ ਅਤੇ ਪਰਾਈਵੇਸੀ ਪਾਲਸੀ ਵੈੱਬਸਾਈਟ ਦੇ ਵਿਜ਼ਟਿਰਜ਼ ਨੂੰ ਦਿਖਾਈ ਦੇ ਰਹੀਆਂ ਹਨ ।

ਅਭਿਆਸ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਕਿਸੇ ਵੈੱਬਸਾਈਟ ਦੀ ਯੋਜਨਾ ਬਣਾਉਣ ਦੇ ਚਾਰ ਪੜਾਅ ਹਨ l
(a) ਕਿਸੇ ਸਾਈਟ ਦਾ ਟੀਚਾ
(b) ਦਰਸਕਾਂ ਲਈ ਡਿਜ਼ਾਇਨਿੰਗ
(c) ਕੰਮ ਰਣਨੀਤੀ ਅਤੇ ਵਿਸ਼ਾ-ਵਸਤੂ ਤੇ ਵਿਕਾਸ
(d) ਉੱਤੇ ਦਿੱਤੇ ਸਾਰੇ ।
ਉੱਤਰ—(d) ਉੱਤੇ ਦਿੱਤੇ ਸਾਰੇ ।
2. ਟੀਚਾ ਪ੍ਰਾਪਤ ਕਰਨ ਲਈ ਕੰਮ ਕਰਨ ਦੇ ਢੰਗਾਂ ਨੂੰ ਕੀ ਬੁਲਾਇਆ ਜਾਂਦਾ ਹੈ ?
(a) ਕੰਮ-ਰਣਨੀਤੀ
(b) ਯੋਜਨਾ ਦੀ ਰਣਨੀਤੀ
(c) ਡਿਜ਼ਾਈਨ ਰਣਨੀਤੀ
(d) ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ l
ਉੱਤਰ—(a) ਕੰਮ-ਰਣਨੀਤੀ
3. ਵੈੱਬ ਸਰਵਰ ਹੋ ਸਕਦਾ ਹੈ ।
(a) ਖਰੀਦਿਆਂ
(b) ਉਧਾਰ ਲਏ
(c) ਉਪਰੋਕਤ ਦੋਨੋਂ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ—(c) ਉਪਰੋਕਤ ਦੋਨੋਂ
4. ਵੈੱਬ ਪੇਜ ਦਾ ਆਕਾਰ ਵੱਧ ਤੋਂ ਵੱਧ ਨਹੀਂ ਹੋਣਾ ਚਾਹੀਦਾ ।
(a) ਇੱਕ ਸਕ੍ਰੀਨ
(b) ਦੋ ਸਕ੍ਰੀਨਸ
(c) ਤਿੰਨ ਸਕ੍ਰੀਨਸ
(d) ਚਾਰ ਸਕ੍ਰੀਨਸ
ਉੱਤਰ—(d) ਚਾਰ ਸਕ੍ਰੀਨਸ
5. ਵੈਬਪੇਜ਼ ਦੀ ਇੱਕ ਵਧੀਆ ਦਿੱਖ ਕਿਸ ਤੇ ਨਿਰਭਰ ਕਰਦੀ ਹੈ ?
(a) ਫੌਂਟ ਦਾ ਆਕਾਰ/ਰੰਗ
(b) ਬੈਕਗ੍ਰਾਉਡ ਰੰਗ
(c) ਟੇਬਲ ਅਤੇ ਗ੍ਰਾਫਕਿਸ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
6. ਕਿਸ ਟੈਸਟਿੰਗ ਲਈ ਇੰਟਰਨੈਟ ਕਨੈਕਸਨ ਦੀ ਲੋੜ ਨਹੀਂ ਹੈ ?
(a) ਔਫ ਲਾਈਨ ਟੈਸਟਿੰਗ
(b) ਔਨਲਾਇਨ ਟੈਸਟਿੰਗ
(c) ਉਪਰੋਕਤ ਦੋਨੋਂ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ—(a) ਔਫ ਲਾਈਨ ਟੈਸਟਿੰਗ
7. ਐਸਈਓ ਦਾ ਮਤਲਬ ਹੈ ।
(a) ਸਰਚ ਇੰਜਨ ਔਪਟੀਮਾਇਜੇਸ਼ਨ
(b) ਸਿਸਟਮ ਇੰਜਨ ਔਪਟੀਮਾਇਜੇਸ਼ਨ
(c) ਸੈਕਰੋਗਨਾਈਜਡ ਇੰਜਨ ਔਪਟੀਮਾਈਜੇਸ਼ਨ
(d) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ—(a) ਸਰਚ ਇੰਜਨ ਔਪਟੀਮਾਇਜੇਸ਼ਨ
8. ਐੱਸ ਐੱਮ ਐੱਮ ਦਾ ਮਤਲਬ ਕੀ ਹੈ ?
(a) ਸ਼ੋਸ਼ਲ ਮੀਡੀਆ ਮਾਰਕੀਟਿੰਗ
(b) ਸਾਇੰਸ ਮੀਡੀਆ ਮਾਰਕੀਟਿੰਗ
(c) ਸਿਸਟਮ ਮੈਕਰੋ ਮੀਡੀਆ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ—(a) ਸ਼ੋਸ਼ਲ ਮੀਡੀਆ ਮਾਰਕੀਟਿੰਗ
9. FTP ਦਾ ਮਤਲਬ ਹੈ ।
(a) File transfer Protocol
(b) Finance Transfer Protocol
(c) Folder Transfer Protocol
(d) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ—(a) File transfer Protocol
10. ਇੰਟਰਨੈਟ ਦੀ ਵਰਤੋਂ ਕਰਦੇ ਹੋਏ ਵੈੱਬਸਾਈਟ ਦੀ ਜਾਂਚ ਕਰਨਾ ਕਿਸ ਨਾਮ ਵਜੋਂ ਜਾਣਿਆ ਜਾਂਦਾ ਹੈ ?
(a) Offline Testing
(b) Online Testing
(c) ਉਪਰੋਕਤ ਦੋਨੋਂ
(d) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ—(b) Online Testing

(B) ਖਾਲੀ ਥਾਂਵਾਂ ਭਰੋ—

1. ਸਾਈਟ ਦੀ ਯੋਜਨਾ ਬਣਾਉਣ ਸਮੇਂ ਸਾਈਟ ਦੀ ……….. ਦਾ ਫੈਸਲਾ ਅੰਤ ਵਿੱਚ ਲਿਆ ਜਾਂਦਾ ਹੈ l
2. …………….. ਤੁਹਾਡੀ ਸਾਈਟ ਦਾ ਪਤਾ ਹੈ ।
3. ਡੋਮੇਨ ਨੇ ਬਾਰੇ ਫੈਸਲਾ ਕਰਨ ਤੋਂ ਬਾਅਦ ਅਗਲਾ ਕਦਮ ਡੋਮੇਨ ਨੇਮ ਦੀ …………… ਕਰਨਾ ਹੈ ।
4. …………….. ਦੋ ਸਕੀਨਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ।
5. ……………… ਟੈਸਟਿੰਗ ਇੰਟਰਨੈਟ ਤੋਂ ਬਿਨਾਂ ਕੀਤੀ ਜਾ ਸਕਦੀ ਹੈ ।
6. ਕਿਸੇ ਵੀ ਵੈੱਬਸਾਈਟ ਦੇ ਪਹਿਲੇ ਸਫ਼ੇ ਨੂੰ …………….. ਕਿਹਾ ਜਾਂਦਾ ਹੈ ।
ਉੱਤਰ-1. ਪਬਲਿਸ਼ਿੰਗ, 2. ਡੋਮੇਨ ਨੇਮ, 3. ਰਜਿਸਟਰੇਸ਼ਨ, 4. ਵੈੱਬ ਪੇਜ, 5. ਆਫ ਲਾਈਨ, 6. ਹੋਮ ਪੇਜ ।

(C) ਸਹੀ ਜਾਂ ਗ਼ਲਤ —

1. ਹੋਮ ਪੇਜ ਦੇ ਨਾਲ ਹੋਰ ਪੰਨਿਆਂ ਦਾ ਕੋਈ ਲਿੰਕ ਨਹੀਂ ਹੈ l
2. ਸਾਈਟ ਦਾ ਪਤਾ .com, .org, .net ਆਦਿ ਨਾਲ ਖ਼ਤਮ ਹੁੰਦਾ ਹੈ ।
3. ਕਿਸੇ ਸਾਈਟ ਦਾ ਔਫਲਾਈਨ ਟੈਸਟ ਸਿਰਫ ਇਕੋ ਬਰਾਊਜ਼ਰ ਤੇ ਕਰਨਾ ਚਾਹੀਦਾ ਹੈ ।
4. ਹੋਸਟ ਲਈ ਵੈੱਬ ਪੇਜਿਜ ਨੂੰ ਭੇਜਣ ਲਈ, ਸਾਨੂੰ FTP ਕਲਾਇੰਟ ਦੀ ਲੋੜ ਹੈ ।
5. ਕਿਸੇ ਸਾਈਟ ਦੇ ਔਨਲਾਈਨ ਟੈਸਟਿੰਗ ਦੇ ਦੌਰਾਨ ਤੁਹਾਡੇ ਕੰਪਿਊਟਰ ਨੂੰ ਇੰਟਰਨੈਟ ਨਾਲ ਜੁੜਿਆ ਹੋਣਾ ਚਾਹੀਦਾ ਹੈ ।
ਉੱਤਰ-1, ਗ਼ਲਤ, 2. ਸਹੀ, 3. ਗ਼ਲਤ, 4. ਸਹੀ, 5. ਸਹੀ ।

(D) ਪੂਰੇ ਨਾਮ ਲਿਖੋ —

1. IP 2. FTP 3. URL
ਉੱਤਰ—
1. IP      — Internet Protocol
2. FTP   — File Transfer Protocol
3. URL  — Uniform Resource Locator

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਤੁਹਾਡੀ ਸਾਈਟ ਦਾ ਪਤਾ ਕਿਹੜਾ ਹੈ ?
ਉੱਤਰ—ਡੋਮੇਨ ਨੇਮ ।
ਪ੍ਰਸ਼ਨ 2. ਕੰਪਿਊਟਰ ਦੀ ਵੈਬਸਾਈਟ ਦੀ ਕਾਪੀ ਨੂੰ …………… ਵਰਜਨ ਕਿਹਾ ਜਾਂਦਾ ਹੈ, ਅਤੇ ਵੈੱਬ ਹੋਸਟ ਉੱਤੇ ਕਾਪੀ ਨੂੰ ਕਿਹਾ …………. ਵਰਜਨ ਕਿਹਾ ਜਾਂਦਾ ਹੈ l
ਉੱਤਰ-ਲੋਕਲ, ਐਕਸਟਰਨਲ ।
ਪ੍ਰਸ਼ਨ 3. ਕੋਈ ਕੰਪਨੀ ਗਾਹਕਾਂ ਤੋਂ ਸਿੱਧੀ ਫੀਡ ਬੈਕ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੀ ਹੈ ?
ਉੱਤਰ-ਸੋਸਲ ਮੀਡੀਆ ਮਾਰਕੀਟਿੰਗ ।
ਪ੍ਰਸ਼ਨ 4. ਵੈੱਬਸਾਈਟ ਤੇ ਸਾਰੀਆਂ ਵੱਖ-ਵੱਖ ਵਿਸੇਸਤਾਵਾਂ ਦੀ ਜਾਂਚ ਕਰਨ ਲਈ ਕੀ ਜ਼ਰੂਰੀ ਹੈ ?
ਉੱਤਰ-ਟੈਸਟਿੰਗ ।
ਪ੍ਰਸ਼ਨ 5. ਡਿਜ਼ਾਇਨਰ ਡਾਟਾ ਨੂੰ ਨਸ਼ਟ ਹੋਣ, ਮਾਲਵੇਅਰ ਅਤੇ ਹੋਰ ਨੁਕਸਾਨਾਂ ਤੋਂ ਬਚ ਸਕਦਾ ਹੈ ?
ਉੱਤਰ-ਸੁਰੱਖਿਆ ਅਤੇ ਬੈਕਅਪ ਦੀ ਵਰਤੋਂ ਕਰਕੇ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕਿਸੇ ਸਾਈਟ ਦਾ ਉਦੇਸ਼ ਫਿਕਸ ਕਰਨ ਲਈ ਮਹੱਤਵਪੂਰਨ ਨੁਕਤੇ ਦੱਸੋ ।
ਉੱਤਰ—ਕਿਸੇ ਸਾਈਟ ਦਾ ਉਦੇਸ਼ ਨਿਰਧਾਰਿਤ ਕਰਨ ਦੇ ਹੇਠ ਲਿਖੇ ਨੁਕਤੇ ਹਨ—
  1. ਸਾਈਟ ਦੇ ਉਦੇਸ਼ ਇਸ ਪ੍ਰਕਾਰ ਦੇ ਹੋਣ ਜਿਨ੍ਹਾਂ ਤੋਂ ਪਤਾ ਚਲ ਜਾਵੇ ਕਿ ਸਾਈਟ ‘ਤੇ ਕੀ ਪਾਉਣਾ ਹੈ ।
  2. ਸਾਈਟ ਦੇ ਦੋ ਤਿੰਨ ਮਹੱਤਵਪੂਰਨ ਉਦੇਸ਼ ਹੋਣੇ ਚਾਹੀਦੇ ਹਨ ।
ਪ੍ਰਸ਼ਨ 2. ਵੈੱਬਸਾਈਟ ਦਰਸ਼ਕਾਂ ਲਈ ਤਿਆਰ ਕਰਨ ਦਾ ਕੀ ਮਤਲਬ ਹੈ ? ਸੰਖੇਪ ਵਿਚ ਲਿਖੋ ।
ਉੱਤਰ—ਦਰਸ਼ਕਾਂ ਲਈ ਡਿਜ਼ਾਇਨਿੰਗ ਤੋਂ ਭਾਵ ਹੈ ਸਾਈਟ ਦੇ ਦਰਸ਼ਕਾਂ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਸਾਈਟ ਦਾ ਨਿਰਮਾਣ ਕਰਨਾ । “ਸਾਈਟ ਦੀ ਦਿਖਾਵਟ ਕਿਸ ਪ੍ਰਕਾਰ ਦੀ ਹੋਵੇਗੀ ? ਇਹ ਨਿਰਧਾਰਿਤ ਕਰਨਾ ।
ਪ੍ਰਸ਼ਨ 3. ਤੁਸੀਂ ਆਪਣੀ ਸਾਈਟ ਦੀ ਕਾਰਜ ਨੀਤੀ ਬਾਰੇ ਕਿਸ ਤਰ੍ਹਾਂ ਫੈਸਲਾ ਕਰੋਗੇ ?
ਉੱਤਰ—ਕਿਸੇ ਸਾਈਟ ਦੇ ਮੰਤਵ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਦੇ ਤਰੀਕੇ ਨੂੰ ਕਾਰਜ ਨੀਤੀ ਕਿਹਾ ਜਾਂਦਾ ਹੈ । ਕਾਰਜ ਨੀਤੀ ਵਾਸਤੇ ਦਰਸ਼ਕਾਂ ਨੂੰ ਧਿਆਨ ਵਿਚ ਰੱਖ ਕੇ ਸਾਰੇ ਕੰਮ ਕੀਤੇ ਜਾਂਦੇ ਹਨ ।
ਪ੍ਰਸ਼ਨ 4. ਸਾਈਟ ਦਾ ਕੰਟੈਂਟ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ—ਸਾਈਟ ਦਾ ਵਿਸ਼ਾ-ਵਸਤੂ ਦਰਸ਼ਕਾਂ ਨੂੰ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੋਣੀ ਚਾਹੀਦੀ ਹੈ । ਵਿਸ਼ਾ-ਵਸਤੂ ਸਹੀ ਥਾਂ ਉੱਤੇ ਹੋਵੇ ਅਤੇ ਚੰਗੇ ਤਰੀਕੇ ਨਾਲ ਵਿਵਸਥਿਤ ਕੀਤੀ ਹੋਵੇ ।
ਪ੍ਰਸ਼ਨ 5. ਡੋਮੇਨ ਨੇਮ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ—ਡੋਮੇਨ ਨੇਮ ਕਿਸੇ ਵੈੱਬਸਾਈਟ ਦਾ ਪੂਰਾ ਐਡਰੈੱਸ ਹੁੰਦਾ ਹੈ । ਇਸਦੀ ਸਹਾਇਤਾ ਨਾਲ ਹੀ ਕੋਈ ਸਾਈਟ ਦੇਖੀ ਜਾ ਸਕਦੀ ਹੈ ।
ਪ੍ਰਸ਼ਨ 6. ਡੋਮੇਨ ਨੇਮ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ?
ਉੱਤਰ—ਡੋਮੇਨ ਨੇਮ ਨੂੰ ਸਾਈਟ ਦੇ ਸਰਵਿਸ ਪ੍ਰੋਵਾਈਡਰ ਦੀ ਸਹਾਇਤਾ ਨਾਲ ਰਜਿਸਟਰ ਕਰਵਾਇਆ ਜਾਂਦਾ ਹੈ । ਇਸ ਵਾਸਤੇ ਇਕ ਫਾਰਮ ਭਰਿਆ ਜਾਂਦਾ ਹੈ ਅਤੇ ਰਜਿਸਟਰੇਸ਼ਨ ਦੀ ਫੀਸ ਦਿੱਤੀ ਜਾਂਦੀ ਹੈ । ਇਸਦੇ ਨਾਲ ਹੀ ਇਹ ਵੀ ਚੈੱਕ ਕੀਤਾ ਜਾਂਦਾ ਹੈ ਕਿ ਇਹ ਨਾਮ ਪਹਿਲਾਂ ਤਾਂ ਕਿਸੇ ਨੇ ਰਜਿਸਟਰ ਨਹੀਂ ਕਰਵਾਇਆ ।
ਪ੍ਰਸ਼ਨ 7. ਇੰਟਰਨੈੱਟ ਦੀ ਦੁਨੀਆਂ ਵਿਚ ਸਰਵਰ ਦੀ ਕੀ ਭੂਮਿਕਾ ਹੈ ?
ਉੱਤਰ—ਸਰਵਰ ਉੱਤੇ ਸਾਡੀ ਸਾਈਟ ਪਈ ਹੁੰਦੀ ਹੈ । ਇਹ ਸਰਵਰ ਖ਼ਰੀਦਿਆ ਜਾ ਸਕਦਾ ਹੈ ਜਾਂ ਕਿਰਾਏ ’ਤੇ ਲਿਆ ਜਾਂਦਾ ਹੈ । ਸਰਵਰ ਸਾਡੀ ਸਾਈਟ ਨੂੰ ਸੰਭਾਲ ਕੇ ਰੱਖਦਾ ਹੈ ਅਤੇ ਲੋੜ ਪੈਣ ‘ਤੇ ਦਿਖਾਉਂਦਾ ਹੈ । ਸੋ ਸਰਵਰ ਤੋਂ ਬਗ਼ੈਰ ਸਾਡੀ ਵੈੱਬ ਸਾਈਟ ਨਹੀਂ ਬਣ ਸਕਦੀ ।
ਪ੍ਰਸ਼ਨ 8. ਵੈੱਬ ਪੰਨੇ ਡਿਜ਼ਾਈਨ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਵੈੱਬ ਪੇਜ਼ ਡਿਜ਼ਾਈਨ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ—
  1. ਵੈੱਬ ਪੇਜ ਦੋ ਸਕਰੀਨਜ਼ ਤੋਂ ਲੰਬਾ ਨਹੀਂ ਹੋਣਾ ਚਾਹੀਦਾ ।
  2. ਜੇਕਰ ਲੰਬਾ ਪੇਜ਼ ਬਣਾਉਣਾ ਹੈ ਤਾਂ ਬੁੱਕਮਾਰਕ ਰਾਹੀਂ ਅੰਦਰੂਨੀ ਲਿੰਕ ਬਣਾਉ ।
  3. ਜੇਕਰ ਡਾਕੂਮੈਂਟ ਇਕ ਸਕਰੀਨ ਤੋਂ ਵੱਡਾ ਹੈ ਤਾਂ ਪਹਿਲਾਂ ਸਿਰਫ ਇਕ ਪੇਜ ਹੀ ਦਿਖਾਉ । ਦਰਸ਼ਕਾਂ ਦੀ ਮੰਗ ਉੱਪਰ ਹੀ ਬਾਕੀ ਹਿੱਸਾ ਦਿਖਾਇਆ ਜਾਵੇ ।
  4. ਜ਼ਿਆਦਾ ਭਾਰੀ ਵੈੱਬ ਪੇਜ ਨਾ ਬਣਾਉਣ
ਪ੍ਰਸ਼ਨ 9. ਕਿਸੇ ਸਾਈਟ ਨੂੰ ਅਪਲੋਡ ਕਰਨ ਦੀ ਕੀ ਪ੍ਰਕਿਰਿਆ ਹੈ ?
ਉੱਤਰ—ਸਾਈਟ ਨੂੰ ਅਪਲੋਡ ਕਰਨ ਵਾਸਤੇ ਫਾਈਲ ਟ੍ਰਾਂਸਫਰ ਪ੍ਰੋਟੋਕਾਲ (FIP) ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਲਈ ਪਹਿਲਾਂ ਲੋੜੀਂਦਾ ਪ੍ਰੋਗਰਾਮ ਚਲਾਇਆ ਜਾਂਦਾ ਹੈ । ਫਿਰ ਉਸ ਰਾਹੀਂ ਸਾਰੀਆਂ ਫਾਈਲਾਂ ਅਪਲੋਡ ਕੀਤੀਆਂ ਜਾਂਦੀਆਂ ਹਨ ।
ਪ੍ਰਸ਼ਨ 10. ਆਫ-ਲਾਈਨ ਟੈਸਟਿੰਗ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-ਆਫ਼-ਲਾਈਨ ਟੈਸਟਿੰਗ ਵੈੱਬਸਾਈਟ ਟੈਸਟ ਕਰਨ ਦੀ ਉਹ ਤਕਨੀਕ ਹੈ ਜਿਸ ਵਿਚ ਉਸ ਨੂੰ ਟੈਸਟ ਕਰਨ ਵਾਸਤੇ ਇੰਟਰਨੈੱਟ ਦੀ ਜ਼ਰੂਰਤ ਨਹੀਂ ਪੈਂਦੀ । ਇਸ ਵਿਚ ਪਹਿਲਾਂ ਹੋਮ ਪੇਜ ਖੋਲ੍ਹਿਆ ਜਾਂਦਾ ਹੈ ਅਤੇ ਫਿਰ ਸਾਰੇ ਪੇਜਾਂ ਦੇ ਲਿੰਕ ਚੈੱਕ ਕੀਤੇ ਜਾਂਦੇ ਹਨ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਸਾਈਟ ਦੀ ਯੋਜਨਾਬੰਦੀ ਦੇ ਅਲੱਗ-ਅਲੱਗ ਪੜਾਅ ਦੱਸੋ । 
ਉੱਤਰ—ਸਾਈਟ ਦੀ ਯੋਜਨਾਬੰਦੀ ਵਕਤ ਅਸੀਂ ਇਹ ਫ਼ੈਸਲਾ ਕਰਦੇ ਹਾਂ ਕਿ ਸਾਈਟ ਬਣਾਉਣ ਵਾਸਤੇ ਕੀ ਕੁੱਝ ਕਰਨਾ ਹੈ ਅਤੇ ਕਿਸ ਪ੍ਰਕਾਰ ਕਰਨਾ ਹੈ । ਇਸ ਦੇ ਮੁੱਖ ਚਾਰ ਪੜਾਅ ਹਨ ।
  1. ਸਾਈਟ ਦਾ ਉਦੇਸ਼
  2. ਦਰਸ਼ਕਾਂ ਲਈ ਡਿਜ਼ਾਈਨਿੰਗ
  3. ਕਾਰਜ ਨੀਤੀ
  4. ਵਿਸ਼ਾ-ਵਸਤੂ ।
1. ਸਾਈਟ ਦਾ ਉਦੇਸ਼—ਹਰੇਕ ਸਾਈਟ ਦਾ ਕੋਈ ਉਦੇਸ਼ ਹੋਣਾ ਚਾਹੀਦਾ ਹੈ । ਇਹ ਉਦੇਸ਼ ਦੱਸਦਾ ਹੈ ਕਿ ਅਸੀਂ ਇਸ ਸਾਈਟ ਵਿਚ ਕੀ ਕੁੱਝ ਪਾਉਣਾ ਹੈ । ਸਾਈਟ ਨਾਲ ਸੰਬੰਧਿਤ ਸਾਰਾ ਕੰਮ ਸਾਈਟ ਦੇ ਉਦੇਸ਼ ਦੇ ਅਨੁਸਾਰ ਹੋਣਾ ਚਾਹੀਦਾ ਹੈ । ਸਾਈਟ ਬਣਾਉਂਦੇ ਵਕਤ ਹੇਠ ਲਿਖੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ—
  1. ਸਾਈਟ ਦਾ ਉਦੇਸ਼
  2. ਉਦੇਸ਼ ਦੀ ਪੂਰਤੀ ਵਾਸਤੇ ਸਾਈਟ ਤਿਆਰ ਕਰਨ ਦਾ ਤਰੀਕਾ
  3. ਉਦੇਸ਼ ਪ੍ਰਾਪਤੀ ਲਈ ਕਾਰਜਨੀਤੀ ।
  4. ਸਾਈਟ ਤਿਆਰੀ ਅਤੇ ਅਪਡੇਟ ਕਰਨ ਦਾ ਸਮਾਂ ।
2. ਦਰਸ਼ਕਾਂ ਲਈ ਡਿਜ਼ਾਈਨਿੰਗ—ਉਦੇਸ਼ ਸਪੱਸ਼ਟ ਕਰਨ ਤੋਂ ਬਾਅਦ ਅਗਲਾ ਕੰਮ ਹੈ ਸਾਈਟ ਦੇ ਦਰਸ਼ਕ ਨਿਰਧਾਰਿਤ ਕਰਨਾ । ਇਹ ਪਤਾ ਕਰਨਾ ਕਿ ਕਿਹੜੇ-ਕਿਹੜੇ ਲੋਕ ਸਾਈਟ ਦੇਖਣਗੇ । ਉਨ੍ਹਾਂ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਹੀ ਸਾਈਟ ਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ।
3. ਕਾਰਜ ਨੀਤੀ- ਮੰਤਵ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਦੇ ਤਰੀਕੇ ਨੂੰ ਕਾਰਜ ਨੀਤੀ ਕਿਹਾ ਜਾਂਦਾ ਹੈ । ਇਸ ਵਿਚ ਸਾਈਟ ਵਾਸਤੇ ਵਿਸ਼ਾ-ਵਸਤੂ ਇਕੱਠਾ ਕਰਨ ਦਾ ਢੰਗ, ਸਾਈਟ ਬਣਾਉਣ ਦਾ ਢੰਗ ਆਦਿ ਸ਼ਾਮਿਲ ਹੁੰਦੇ ਹਨ ।
4. ਵਿਸ਼ਾ-ਵਸਤੂ- ਅਖ਼ੀਰ ਵਿਚ ਵਾਰੀ ਆਉਂਦੀ ਹੈ ਵਿਸ਼ਾ-ਵਸਤੂ ਦੀ । ਵਿਸ਼ਾ-ਵਸਤੂ ਵਿਚ ਉਹ ਸਭ ਸ਼ਾਮਿਲ ਹੁੰਦਾ ਹੈ ਜੋ ਅਸੀਂ ਸਾਈਟ ‘ਤੇ ਦਿਖਾਉਣਾ ਹੈ । ਇਹ ਸਾਰੀ ਸਮੱਗਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਿਸ ਪ੍ਰਕਾਰ ਕਿਸ ਪੇਜ਼ ‘ਤੇ ਦਿਖਾਉਣਾ ਹੈ ਇਹ ਸਭ ਨਿਰਧਾਰਿਤ ਕੀਤਾ ਜਾਂਦਾ ਹੈ ਇਸਦੇ ਨਾਲ ਹੀ ਸਾਈਟ ’ਤੇ ਲਿੰਕਸ ਆਦਿ ਨਿਰਧਾਰਿਤ ਕੀਤੇ ਜਾਂਦੇ ਹਨ ।
ਪ੍ਰਸ਼ਨ 2. ਵੈੱਬ ਨੂੰ ਅਮਲ ‘ਚ ਲਿਆਉਣ ਦੀਆਂ ਜ਼ਰੂਰੀ ਸੇਧਾਂ ਦਾ ਵਰਣਨ ਕਰੋ ।
ਉੱਤਰ-ਵੈੱਬ ਨੂੰ ਅਮਲ ਵਿਚ ਲਿਆਉਣ ਦਾ ਮਤਲਬ ਹੈ ਕਿ ਯੋਜਨਾਬੰਦੀ ਦੇ ਅਨੁਸਾਰ ਕੰਮ ਕਰਨਾ । ਇਸ ਵਿਚ ਹੇਠ ਲਿਖੇ ਕੰਮ ਸ਼ਾਮਿਲ ਹਨ ।
  1. ਡੋਮੇਨ ਨੇਮ ਦੀ ਚੋਣ-ਇਸ ਵਿਚ ਸਾਈਟ ਦਾ ਨਾਂ ਨਿਰਧਾਰਿਤ ਕੀਤਾ ਜਾਂਦਾ ਹੈ । ਇਹ ਨਾਮ ਆਪਣੇ ਆਪ ਵਿਚ ਅਲੱਗ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਦੋ ਸਾਈਟਾਂ ਦਾ ਨਾਂ ਇਕ ਨਹੀਂ ਹੋ ਸਕਦਾ ।
  2. ਡੋਮੇਨ ਨੇਮ ਰਜਿਸਟਰ ਕਰਨਾ—ਇਸ ਡੋਮੇਨ ਨੇਮ ਨੂੰ ਨਾਂ ਦੇਣ ਵਾਲੀ ਕੰਪਨੀ ਕੋਲ ਰਜਿਸਟਰ ਕਰਵਾਇਆ ਜਾਂਦਾ ਹੈ ।
  3. ਸਰਵਰ ਦੀ ਚੋਣ ਕਰਨੀ—ਸਰਵਰ ਉਹ ਕੰਪਿਊਟਰ ਹੁੰਦਾ ਹੈ ਜਿਸ ‘ਤੇ ਸਾਈਟ ਅਪਲੋਡ ਕੀਤੀ ਜਾਂਦੀ ਹੈ । ਇਸ ਦੀ ਵੀ ਚੋਣ ਕੀਤੀ ਜਾਂਦੀ ਹੈ ।
  4. ਵੈੱਬ ਪੇਜ਼ ਦੀ ਵਿਵਸਥਾ ਕਰਨੀ-ਵੈੱਬ ਪੇਜ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਜਾਂਦਾ ਹੈ । ਇਸ ਵਾਸਤੇ ਕਈ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ।ਵੈੱਬ ਪੇਜ ਜ਼ਿਆਦਾ ਲੰਬਾ ਨਹੀਂ ਹੋਣਾ ਚਾਹੀਦਾ । ਉਸ ਵਿਚ ਸਹੀ ਢੰਗ ਦੇ ਲਿੰਕ ਹੋਣੇ ਚਾਹੀਦੇ ਹਨ ।
  5. ਦਿੱਖ ਬਣਾਉਣੀ—ਵੈੱਬ ਪੇਜ ਦੀ ਦਿੱਖ ਚੰਗੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਪੜ੍ਹਨ ਅਤੇ ਦੇਖਣ ਦਾ ਮਨ ਕਰੇ । ਇਸ ਵਿਚ ਸਹੀ ਮਾਤਰਾ ਵਿਚ ਟੈਕਸਟ, ਇਮੇਜ, ਆਵਾਜ਼ ਅਤੇ ਵਿਡੀਓ ਸ਼ਾਮਿਲ ਕੀਤਾ ਹੋਣਾ ਚਾਹੀਦਾ ਹੈ ।
  6. ਆਫ਼-ਲਾਈਨ ਟੈਸਟਿੰਗ—ਇਸ ਵਿਚ ਵੈੱਬ ਸਾਈਟ ਨੂੰ ਬਗ਼ੈਰ ਇੰਟਰਨੈੱਟ ਤੋਂ ਟੈਸਟ ਕੀਤਾ ਜਾਂਦਾ ਹੈ । ਇਸ ਵਿਚ ਚੈੱਕ ਕੀਤਾ ਜਾਂਦਾ ਹੈ ਕਿ ਸਾਰੇ ਲਿੰਕ ਆਦਿ ਸਹੀ ਚਲ ਰਹੇ ਹਨ ਕਿ ਨਹੀਂ ।
  7. ਸਾਈਟ ਅਪਲੋਡ ਕਰਨਾ–ਸਾਈਟ ਅਪਲੋਡ ਕਰਨ ਦਾ ਮਤਲਬ ਹੈ ਸਾਈਟ ਦੀਆਂ ਫਾਈਲਾਂ ਸਰਵਰ ’ਤੇ ਕਾਪੀ ਕਰਨਾ । ਇਸ ਵਾਸਤੇ ਫਾਈਲ ਟਰਾਂਸਫਰ ਪ੍ਰੋਟੋਕਾਲ ਦੀ ਵਰਤੋਂ ਕੀਤੀ ਜਾਂਦੀ ਹੈ ।
  8. ਆਨ-ਲਾਈਨ ਟੈਸਟਿੰਗ—ਇਸ ਟੈਸਟਿੰਗ ਵਿਚ ਸਾਈਟ ਨੂੰ ਇੰਟਰਨੈੱਟ ‘ਤੇ ਚੈੱਕ ਕੀਤਾ ਜਾਂਦਾ ਹੈ ਕਿ ਇਹ ਸਹੀ ਢੰਗ ਨਾਲ ਕੰਮ ਕਰ ਰਹੀ ਹੈ ਕਿ ਨਹੀਂ । ਇਸ ਵਿਚ ਪਾਸ ਹੋਣ ਤੋਂ ਬਾਅਦ ਸਾਈਟ ਬਣਾਉਣ ਦਾ ਕੰਮ ਪੂਰਾ ਹੋ ਜਾਂਦਾ ਹੈ ।
ਪ੍ਰਸ਼ਨ 3. ਆਫ-ਲਾਈਨ ਟੈਸਟਿੰਗ ਅਤੇ ਆਨ-ਲਾਈਨ ਟੈਸਟਿੰਗ ਵਿਚ ਅੰਤਰ ਦੱਸੋ । 
ਉੱਤਰ-ਆਫ-ਲਾਈਨ ਟੈਸਟਿੰਗ ਅਤੇ ਆਨ-ਲਾਈਨ ਟੈਸਟਿੰਗ ਵਿਚ ਹੇਠ ਲਿਖੇ ਅੰਤਰ ਹਨ—
ਆਫ-ਲਾਈਨ ਟੈਸਟਿੰਗ ਆਨ-ਲਾਈਨ ਟੈਸਟਿੰਗ
1. ਇਸ ਵਿਚ ਇੰਟਰਨੈੱਟ ਦੀ ਜ਼ਰੂਰਤ ਨਹੀਂ ਪੈਂਦੀ । 1. ਇਸ ਵਿਚ ਇੰਟਰਨੈੱਟ ਦੀ ਜ਼ਰੂਰਤ ਪੈਂਦੀ ਹੈ ।
2. ਇਹ ਸਾਈਟ ਅਪਲੋਡ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ । 2. ਇਹ ਸਾਈਟ ਅਪਲੋਡ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ ।
3. ਇਹ ਕਿਸੇ ਵੀ ਕੰਪਿਊਟਰ ‘ਤੇ ਕੀਤੀ ਜਾ ਸਕਦੀ | ਹੈ । 3. ਇਹ ਟੈਸਟਿੰਗ ਸਿਰਫ ਉਸ ਕੰਪਿਊਟਰ ‘ਤੇ ਕੀਤੀ ਜਾ ਸਕਦੀ ਹੈ ਜਿਸ ‘ਤੇ ਇੰਟਰਨੈੱਟ ਚਲ ਰਿਹਾ ਹੋਵੇ ।
4. ਤੁਸੀਂ ਵੈੱਬ ਪੇਜ ਦੀ ਕੋਡਿੰਗ ਬਦਲ ਸਕਦੇ ਹੋ । 4. ਤੁਸੀਂ ਵੈਬ ਪੇਜ ਦੀ ਕੋਡਿੰਗ ਬਦਲ ਨਹੀਂ ਸਕਦੇ l
ਪ੍ਰਸ਼ਨ 4. ਐਸ. ਈ. ਓ. ਕੀ ਹੈ ?
ਉੱਤਰ-ਐਸ. ਈ. ਓ. ਦਾ ਪੂਰਾ ਨਾਮ ਸਰਚ ਇੰਜਨ ਔਪਟੀਸਾਇਜੇਸ਼ਨ ਹੈ । ਇਸ ਦਾ ਅਰਥ ਹੈ ਜਦੋਂ ਇਕ ਸਰਚ ਇੰਜਨ ਸਾਡੀ ਸਾਈਟ ਨਾਲ ਸੰਬੰਧਿਤ ਕੁਝ ਸਰਚ ਕਰਦਾ ਹੈ ਤਾਂ ਸਾਡੀ ਸਾਈਟ ਦੇ ਨਤੀਜੇ ਸਭ ਤੋਂ ਉੱਪਰ ਅਤੇ ਵਧੀਆ ਰੂਪ ਵਿਚ ਨਜ਼ਰ ਆਉਣ । ਇਸ ਵਾਸਤੇ ਸਾਈਟ ਬਣਾਉਣ ਵਾਲੇ ਨੂੰ ਲਗਾਤਾਰ ਕਾਰਜਸ਼ੀਲ ਰਹਿਣਾ ਪੈਂਦਾ ਹੈ ।
ਐਸ.ਈ.ਓ. ਇਹ ਯਕੀਨੀ ਬਣਾਉਂਦਾ ਹੈ ਕਿ ਕਿਸੇ ਸਾਈਟ ਨੂੰ ਕਿਸੇ ਖੋਜ ਇੰਜਣ ਲਈ ਪਹੁੰਚਯੋਗ ਬਣਾਇਆ ਜਾਵੇ ਅਤੇ ਸੰਭਾਵਨਾਵਾਂ ਨੂੰ ਸੁਧਾਰਿਆ ਜਾਵੇ ਕਿ ਸਾਈਟ ਸਰਚ ਇੰਜਣ ਦੁਆਰਾ ਲੱਭ ਲਈ ਜਾਵੇਗੀ |
ਐਸ.ਈ.ਓ. ਕਿਸੇ ਖਾਸ ਪ੍ਰਕਾਰ ਦੇ ਸਰਚ ਇੰਜਨ ਵਾਸਤੇ ਕੀਤੀ ਜਾਂਦੀ ਹੈ ਜਿਵੇਂ ਕਿ www.google.com,www.yahoo.com ਆਦਿ ।
ਪ੍ਰਸ਼ਨ 5. ਐਸ.ਐੱਮ.ਐਮ. ਕੀ ਹੈ ?
ਉੱਤਰ—ਐਸ.ਐੱਮ.ਐੱਮ. ਦਾ ਅਰਥ ਹੈ ਸੋਸਲ ਮੀਡੀਆ ਮਾਰਕੀਟਿੰਗ ਹੁੰਦਾ ਹੈ । ਐਸ.ਐੱਮ.ਐਮ. ਦਾ ਉਦੇਸ਼ ਉਹ ਸਮਗਰੀ ਤਿਆਰ ਕਰਨਾ ਹੈ ਜੋ ਉਪਭੋਗਤਾ ਆਪਣੇ ਸੋਸਲ ਨੈਟਵਰਕ ਨਾਲ ਸਾਂਝਾ ਕਰਨਗੇ ਤਾਂ ਕਿ ਉਨ੍ਹਾਂ ਦੀ ਕੰਪਨੀ ਦੀ ਬ੍ਰਾਂਡ ਐਕਸਪੋਜਰ ਵਧਾਉਣ ਅਤੇ ਗ੍ਰਾਹਕਾਂ ਦੀ ਪਹੁੰਚ ਨੂੰ ਵਧਾਉਣ ਵਿਚ ਮਦਦ ਕੀਤੀ ਜਾ ਸਕੇ ।
ਐਸ.ਐੱਮ.ਐੱਮ. ਦੇ ਮੁੱਖ ਭਾਗਾਂ ਵਿਚ ਐਸ.ਐਸ.ਓ. ਹੁੰਦਾ ਹੈ ਜੋ ਇਕ ਨਵੀ ਵੈੱਬਸਾਈਟ ਵਿਚ ਨਵੇਂ ਅਤੇ ਵਿਲਖਣ ਵਿਜਿਟਰਜ ਨੂੰ ਖਿਚਣ ਦੀ ਇਕ ਰਣਨੀਤੀ ਹੁੰਦੀ ਹੈ । ਐਸ.ਐਮ.ਓ. ਦੋ ਪ੍ਰਕਾਰ ਕੀਤਾ ਜਾਂਦਾ ਹੈ । ਕੰਟੈਂਟ ਨਾਲ ਸੋਸਲ ਮੀਡੀਆ ਲਿੰਕ ਬਟਨ ਸੇਅਰ ਕਰਕੇ 2 ਸਟੇਟਮੈਂਟ ਜਾ ਟਵੀਟਸ ਨੂੰ ਅਪਡੇਟ ਜਾਂ ਬਲੋਗ ਪੋਸਟ ਕਰਕੇ ਐਸ.ਐੱਮ.ਐੱਮ. ਆਪਣੀ ਕੰਪਨੀ ਨੂੰ ਗ੍ਰਾਹਕਾਂ ਤੋਂ ਸਿੱਧੀ ਫੀਡ ਬੈਕ ਪ੍ਰਾਪਤ ਕਰਨ ਵਿਚ ਮਦਦ ਕਰਦੀ ਹੈ । ਐਸ.ਐੱਮ.ਐੱਮ. ਕਈ ਪ੍ਰਕਾਰ ਦੀਆਂ ਸੋਸ਼ਲ ਵੈੱਬਸਾਈਟਾਂ ਜਿਵੇਂ ਕਿ Facebook, Twitter, Linkedin, Youtube, Myspace, Orkut ਆਦਿ ਕਰਕੇ ਕਾਫੀ ਆਮ ਪ੍ਰਚਲਨ ਬਣਦੀ ਜਾ ਰਹੀ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਵੈੱਬਸਾਈਟ ਦੇ ਪਹਿਲੇ ਪੇਜ ਨੂੰ ……………. ਕਹਿੰਦੇ ਹਨ ।
(a) ਮੇਨ ਪੇਜ
(b) ਸਰਚ ਇੰਜਨ
(c) ਹੋਮ ਪੇਜ
(d) ਡੋਮੇਨ ।
ਉੱਤਰ-(c) ਹੋਮ ਪੇਜ
2. ਵੈੱਬਸਾਈਟ ਦੇ ਨਾਮ ਨੂੰ ਕੀ ਕਹਿੰਦੇ ਹਨ ?
(a) ਹੋਮ ਪੇਜ
(b) ਡੋਮੇਨ ਨੇਮ
(c) ਸਰਚ
(d) ਐਸ.ਸੀ.ਓ. ।
ਉੱਤਰ-(b) ਡੋਮੇਨ ਨੇਮ

(B) ਖਾਲੀ ਥਾਂਵਾਂ ਭਰੋ—

1. ਸਾਈਟ ਦੀ ਯੋਜਨਾ ਬਣਾਉਣ ਸਮੇਂ ਸਭ ਤੋਂ ਅਖੀਰ ਵਿਚ ਸਾਈਟ ਦੇ ……….. ਬਾਰੇ ਫੈਸਲਾ ਕੀਤਾ ਜਾਂਦਾ ਹੈ ।
2. ………….. ਤੁਹਾਡੀ ਸਾਈਟ ਦਾ ਐਡਰੈੱਸ ਹੁੰਦਾ ਹੈ ।
3. ਡੋਮੇਨ ਨੇਮ ਬਾਰੇ ਫੈਸਲਾ ਕਰਨ ਮਗਰੋਂ ਅਗਲਾ ਕੰਮ ਡੋਮੇਨ ਨੇਮ ਨੂੰ …………… ਕਰਵਾਉਣਾ ਹੁੰਦਾ ਹੈ।
4. ……………. ਦੋ ਸਕਰੀਨਜ਼ ਤੋਂ ਲੰਬਾ ਨਹੀਂ ਹੋਣਾ ਚਾਹੀਦਾ ।
5. …………….. ਟੈਸਟ ਇੰਟਰਨੈੱਟ ਤੋਂ ਬਿਨਾਂ ਕੀਤਾ ਜਾਂਦਾ ਹੈ ।
6. ਵੈੱਬਸਾਈਟ ਦੇ ਪਹਿਲੇ ਵੈੱਬ ਪੇਜ ਨੂੰ …………… ਕਿਹਾ ਜਾਂਦਾ ਹੈ ।
ਉੱਤਰ1. ਵਿਸ਼ਾ-ਵਸਤੂ, 2. ਡੋਮੇਨ ਨੇਮ, 3. ਰਜਿਸਟਰ, 4. ਵੈੱਬ ਪੇਜ਼, 5. ਆਫ਼-ਲਾਈਨ, 6. ਹੋਮ ਪੇਜ਼ ।

(C) ਸਹੀ ਜਾਂ ਗ਼ਲਤ —

1. ਇਕ ਚੰਗੀ ਵੈੱਬਸਾਈਟ ਦੇ ਹੋਮ ਪੇਜ ਦਾ ਦੂਸਰੇ ਪੇਜ ਨਾਲ ਕੋਈ ਲਿੰਕ ਨਹੀਂ ਹੁੰਦਾ ।
2. ਸਾਈਟ ਦਾ ਐਡਰੈੱਸ .com, .org, net ਆਦਿ ਨਾਲ ਸਮਾਪਤ ਹੁੰਦਾ ਹੈ ।
3. ਵੈੱਬਸਾਈਟ ਦਾ ਆਫ-ਲਾਈਨ ਟੈਸਟਿੰਗ ਸਿਰਫ ਇਕ ਹੀ ਬ੍ਰਾਊਜ਼ਰ ਉੱਤੇ ਕਰਨੀ ਚਾਹੀਦੀ ਹੈ ।
4. ਵੈੱਬ ਪੰਨਿਆਂ ਨੂੰ ਹੋਸਟ ਤੱਕ ਭੇਜਣ ਲਈ FTP ਕਲਾਇੰਟ ਦੀ ਜ਼ਰੂਰਤ ਪੈਂਦੀ ਹੈ ।
5. ਆਨ ਲਾਈਨ ਟੈਸਟ ਕਰਨ ਸਮੇਂ ਤੁਹਾਡਾ ਕੰਪਿਊਟਰ ਇੰਟਰਨੈੱਟ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈ ।
ਉੱਤਰ−1. ਗ਼ਲਤ, 2. ਸਹੀ, 3. ਗ਼ਲਤ, 4. ਸਹੀ, 5. ਸਹੀ l

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵਿਸ਼ਾ-ਵਸਤੂ ਕੀ ਹੁੰਦਾ ਹੈ ?
ਉੱਤਰ—ਵਿਸ਼ਾ-ਵਸਤੂ ਦਾ ਅਰਥ ਹੈ ਸਾਈਟ ਤੇ ਪਾਈ ਜਾਣ ਵਾਲੀ ਸਮੱਗਰੀ ।
ਪ੍ਰਸ਼ਨ 2. ਡੋਮੇਨ ਨੇਮ ਕਿਸਨੂੰ ਕਹਿੰਦੇ ਹਨ ?
ਉੱਤਰ—ਕਿਸੇ ਵੈੱਬਸਾਈਟ ਦੇ ਪਤੇ ਨੂੰ ਡੋਮੇਨ ਨੇਮ ਕਿਹਾ ਜਾਂਦਾ ਹੈ ।
ਪ੍ਰਸ਼ਨ 3. ਅਪਲੋਡਿੰਗ ਦਾ ਕੀ ਅਰਥ ਹੈ ?
ਉੱਤਰ-ਆਪਣੀ ਵੈੱਬਸਾਈਟ ਨੂੰ ਇੰਟਰਨੈੱਟ ਤੇ ਪਾਉਣ ਦੀ ਕਿਰਿਆ ਨੂੰ ਅਪਲੋਡਿੰਗ ਕਹਿੰਦੇ ਹਨ ।
ਪ੍ਰਸ਼ਨ 4. ਟੈਸਟਿੰਗ ਦਾ ਕੀ ਮਤਲਬ ਹੈ ?
ਉੱਤਰ—ਕਿਸੇ ਵੈੱਬਸਾਈਟ ਦੇ ਸਾਰੇ ਲਿੰਕ ਚੈੱਕ ਕਰਨ ਦੀ ਕਿਰਿਆ ਨੂੰ ਟੈਸਟਿੰਗ ਕਿਹਾ ਜਾਂਦਾ ਹੈ ।
ਪ੍ਰਸ਼ਨ 5. ਟੈਸਟਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ—ਟੈਸਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ—
1. ਆਫ-ਲਾਈਨ ਟੈਸਟਿੰਗ
2. ਆਨ-ਲਾਈਨ ਟੈਸਟਿੰਗ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਸਾਈਟ ਦੀ ਯੋਜਨਾਬੰਦੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-ਯੋਜਨਾਬੱਧ ਤਰੀਕੇ ਨਾਲ ਬਣਾਈ ਗਈ ਵੈੱਬਸਾਈਟ ਪ੍ਰਭਾਵਸ਼ਾਲੀ ਹੁੰਦੀ ਹੈ । ਕੋਈ ਵੀ ਵੈੱਬਸਾਈਟ, ਬਣਾਉਣ ਤੋਂ ਪਹਿਲਾਂ ਉਸਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ । ਜੇਕਰ ਯੋਜਨਾ ਨਾਲ ਕੰਮ ਕਰਾਂਗੇ ਤਾਂ ਮੰਤਵ ਦੀ ਪੂਰਤੀ ਹੋਵੇਗੀ । ਵੈੱਬਸਾਈਟਾਂ ਰਾਹੀਂ ਅਸੀਂ ਸੰਚਾਰ ਕਰਵਾਉਂਦੇ ਹਾਂ । ਯੋਜਨਾ ਬਣਾਉਣ ਸਮੇਂ ਫ਼ੈਸਲਾ ਹੁੰਦਾ ਹੈ ਕਿ ਅਸੀਂ ਕੀ ਕੁੱਝ ਸੰਚਾਰ ਕਰਵਾਉਣਾ ਚਾਹੁੰਦੇ ਹਾਂ ਅਤੇ ਕਿਸ ਤਰੀਕੇ ਰਾਹੀਂ । ਵੈੱਬਸਾਈਟ ਦੇ ਡਿਜ਼ਾਈਨ ਸਮੇਂ ਸਭ ਤੋਂ ਪਹਿਲੀ ਗੱਲ ਹੈ ਵੈੱਬਸਾਈਟ ਦਾ ਟੀਚਾ ਜਾਂ ਮੰਤਵ (goal) । ਵੈੱਬਸਾਈਟ ਦਾ ਨਿਰਮਾਣ ਹਮੇਸ਼ਾ ਉਸਦੇ ਟੀਚੇ ਨੂੰ ਮੁੱਖ ਰੱਖ ਕੇ ਹੀ ਕਰਨਾ ਚਾਹੀਦਾ ਹੈ ।
ਪ੍ਰਸ਼ਨ 2. ਕਾਰਜਨੀਤੀ ਤੋਂ ਇਕ ਨੋਟ ਲਿਖੋ ।
ਉੱਤਰ—ਜਦੋਂ ਤੁਸੀਂ ਫ਼ੈਸਲਾ ਕਰ ਲੈਂਦੇ ਹੋ ਤਾਂ ਤੁਹਾਨੂੰ ਕਾਰਜਨੀਤੀ ਬਾਰੇ ਸੋਚਣਾ ਪਵੇਗਾ । ਮੰਤਵ (goal) ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਦੇ ਤਰੀਕੇ ਨੂੰ ਕਾਰਜ ਨੀਤੀ ਕਿਹਾ ਜਾਂਦਾ ਹੈ ।
ਤੁਸੀਂ ਆਪਣੀ ਸਾਈਟ ਵਿਚ ਕਈ ਪ੍ਰਕਾਰ ਦੀਆਂ ਸੂਚਨਾਵਾਂ ਸ਼ਾਮਲ ਕਰ ਸਕਦੇ ਹੋ । ਜਿਵੇਂ ਕਿ—
  1. ਟੈਕਸਟ ਸੂਚਨਾ
  2. ਆਡੀਓ ਜਾਂ ਸੂਚਨਾ
  3. ਵੀਡਿਓ ਸੂਚਨਾ ।
ਇਕ ਚੰਗੀ ਵੈੱਬਸਾਈਟ ਸਾਧਾਰਨ (Simple) ਹੁੰਦੀ ਹੈ । ਦੂਸਰੇ ਸ਼ਬਦਾਂ ਵਿਚ ਵੈੱਬਸਾਈਟ ਗੁੰਝਲਦਾਰ ਨਹੀਂ ਹੋਣੀ ਚਾਹੀਦੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਸਾਈਟ ਦੇ ਉਦੇਸ਼ ਤੇ ਇਕ ਨੋਟ ਲਿਖੋ ।
ਉੱਤਰ-ਸਾਈਟ ਦਾ ਕੋਈ ਵਿਸ਼ੇਸ਼ ਉਦੇਸ਼ ਜਾਂ ਮਨੋਰਥ ਹੋਣਾ ਚਾਹੀਦਾ ਹੈ । ਸਾਈਟ ਦਾ ਉਦੇਸ਼ ਸਾਨੂੰ ਦੱਸਦਾ ਹੈ ਕਿ ਅਸੀਂ ਇਸ ਵਿਚ ਕੀ ਕੁੱਝ ਪਾਉਣਾ ਹੈ । ਤੁਸੀਂ ਵਿਸਥਾਰਪੂਰਵਕ ਅਤੇ ਸਜਾਵਟ ਵਾਲੀ ਸਾਈਟ ਤਿਆਰ ਕਰ ਸਕਦੇ ਹੋ, ਪਰ ਸ਼ਰਤ ਇਹ ਹੈ ਕਿ ਉਹ ਉਦੇਸ਼ ਦੀ ਪੂਰਤੀ ਜ਼ਰੂਰ ਕਰਦੀ ਹੋਵੇ । ਕੋਈ ਵੀ ਸਾਈਟ ਬਣਾਉਂਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰੀ ਰੱਖੋ–
  1. ਸੰਸਥਾ ਦਾ ਉਦੇਸ਼ l
  2. ਤੁਹਾਡੀ ਸਾਈਟ ਦੇ 2-3 ਮਹੱਤਵਪੂਰਨ ਉਦੇਸ਼ l
  3. ਉਦੇਸ਼ ਦੀ ਪੂਰਤੀ ਲਈ ਸਾਈਟ ਤਿਆਰ ਕਰਨ ਦਾ ਤਰੀਕਾ ।
  4. ਉਦੇਸ਼ ਦੀ ਪ੍ਰਾਪਤੀ ਲਈ ਕਾਰਜ ਨੀਤੀ l
  5. ਸਾਈਟ ਦੀ ਤਿਆਰੀ ਦਾ ਸਮਾਂ ।
  6. ਸਾਈਟ ਨੂੰ ਅਪਡੇਟ ਕਰਨ ਦਾ ਸਮਾਂ ।
ਪ੍ਰਸ਼ਨ 2. ਦਰਸ਼ਕਾਂ ਲਈ ਡਿਜ਼ਾਈਨਿੰਗ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-ਸਾਈਟ ਦਾ ਮਨੋਰਥ ਸਪੱਸ਼ਟ ਕਰਨ ਤੋਂ ਬਾਅਦ ਅਗਲਾ ਕੰਮ ਹੈ ਇਹ ਜਾਣਨਾ ਕਿ ਤੁਹਾਡੀ ਸਾਈਟ ਦੇ ਦਰਸ਼ਕ ਕਿਹੜੇ ਹੋਣਗੇ ? ਕਿਸ ਕਿਸਮ ਦੇ ਲੋਕ ਤੁਹਾਡੀ ਸਾਈਟ ਦੀ ਯਾਤਰਾ ਕਰਨਗੇ ? ਬੱਚੇ, ਵਿਦਿਆਰਥੀ, ਵਕੀਲ, ਡਾਕਟਰ ਜਾਂ ਘਰੇਲੂ ਔਰਤਾਂ । ਇੱਥੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਦਰਸ਼ਕਾਂ ਦੀਆਂ ਤੁਹਾਡੀ ਸਾਈਟ ਤੋਂ ਕੀ ਆਸਾਂ ਹਨ ।
ਉਦਾਹਰਨ ਵਜੋਂ ਜੇਕਰ ਤੁਸੀਂ ਪੁਸਤਕ ਪ੍ਰਕਾਸ਼ਕ ਲਈ ਸਾਈਟ ਡਿਜ਼ਾਈਨ ਕਰ ਰਹੇ ਹੋ ਤਾਂ ਤੁਹਾਡੇ ਦਰਸ਼ਕ ਜਾਂ ਪਾਠਕ ਵਿਦਿਆਰਥੀ, ਬੱਚੇ, ਅਧਿਆਪਕ, ਪ੍ਰੋਫੈਸਰ ਅਤੇ ਹੋਰ ਬੁੱਧੀਜੀਵੀ ਹੋ ਸਕਦੇ ਹਨ । ਇਸ ਹਾਲਤ ਵਿਚ ਤੁਸੀਂ ਆਪਣੇ ਦਰਸ਼ਕਾਂ ਦੀ ਰੁਚੀ ਮੁਤਾਬਿਕ ਸਾਈਟ ਦਾ ਡਿਜ਼ਾਈਨ ਕਰੋਗੇ ।
ਪ੍ਰਸ਼ਨ 3. ਵੈੱਬਸਾਈਟ ਨੂੰ ਅਮਲ ਵਿਚ ਲਿਆਉਣ ਦੇ ਵਿਭਿੰਨ ਕਾਰਜ ਲਿਖੋ ।
ਉੱਤਰ-ਸਾਈਟ ਦੀ ਸੰਪੂਰਨ ਯੋਜਨਾ ਬਣਾਉਣ ਅਤੇ ਸੂਚਨਾਵਾਂ ਜਾਂ ਲਿੰਕਸ ਦੇ ਸੰਬੰਧ ਵਿਚ ਫ਼ੈਸਲਾ ਕਰਨ ਤੋਂ ਬਾਅਦ ਇਸਨੂੰ ਇੰਪਲੀਮੈਂਟ ਅਰਥਾਤ ਅਮਲ ਵਿਚ ਲਿਆਉਣ ਬਾਰੇ ਸੋਚਿਆ ਜਾਂਦਾ ਹੈ । ਇਸ ਵਿਚ ਡੋਮੇਨ ਨੇਮ ਦੀ ਚੋਣ, ਡੋਮੇਨ ਰਜਿਸਟਰ ਕਰਵਾਉਣਾ, ਸਰਵਰ ਦੀ ਚੋਣ ਅਤੇ ਸਾਈਟ ਦਾ ਪ੍ਰਬੰਧ ਆਦਿ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ ।
1. ਡੋਮੇਨ ਨੇਮ ਦੀ ਚੋਣ (Choosing Domain Name)—ਡੋਮੇਨ ਨੇਮ ਤੁਹਾਡੀ ਸਾਈਟ ਦਾ ਐਡਰੈੱਸ ਹੁੰਦਾ ਹੈ । ਡੋਮੇਨ ਨੇਮ ਅਸਲ ਵਿਚ (ਇੰਟਰਨੈੱਟ ਪ੍ਰੋਟੋਕਾਲ) ਸਾਈਟ ਦਾ ਐਡਰੈੱਸ ਹੁੰਦਾ ਹੈ । ਡੋਮੇਨ ਨੇਮ ਡਾਟਾਬੇਸ ਵਿਚ ਹੁੰਦਾ ਹੈ ਜਿਹੜਾ ਕਿ ਸਰਵਰ ਦੇ ਐਡਰੈੱਸ ਦੀ ਸੂਚੀ ਵਿਚ ਸ਼ਾਮਿਲ ਹੁੰਦਾ ਹੈ । ਡੋਮੇਨ ਨੇਮ .com, .net, .org ਆਦਿ ਨਾਂਵਾਂ ਨਾਲ ਸਮਾਪਤ ਹੁੰਦਾ ਹੈ । ਇਸ ਵਿਚ ਹਾਈਫਨਜ਼ (Hyphens) ਸ਼ਾਮਿਲ ਹੁੰਦੀਆਂ ਹਨ । ਇਸ ਵਿਚ ਵਰਤੇ ਜਾਣ ਵਾਲੇ ਅੱਖਰਾਂ ਦੀ ਵੱਧ ਤੋਂ ਵੱਧ ਗਿਣਤੀ 63 ਹੋ ਸਕਦੀ ਹੈ ।
2. ਡੋਮੇਨ ਨੇਮ ਰਜਿਸਟਰ ਕਰਨਾ (Registering Domain Name)—ਡੋਮੇਨ ਨੇਮ ਬਾਰੇ ਫ਼ੈਸਲਾ ਕਰਨ ਮਗਰੋਂ ਡੋਮੇਨ ਨੇਮ ਰਜਿਸਟਰ ਕਰਵਾਇਆ ਜਾਂਦਾ ਹੈ । ਤੁਸੀਂ ਆਪਣੀ ਸਾਈਟ ਨੂੰ ਸਰਵਿਸ ਪ੍ਰੋਵਾਈਡਰ ਰਾਹੀਂ ਰਜਿਸਟਰ ਕਰਵਾ ਸਕਦੇ ਹੋ । ਸਰਵਿਸ ਪ੍ਰੋਵਾਈਡਰ ਤੁਹਾਨੂੰ ਇਕ ਫਾਰਮ ਭਰਨ ਲਈ ਕਹਿੰਦਾ ਹੈ ਤੇ ਫਿਰ ਰਜਿਸਟਰ ਕਰਨ ਬਦਲੇ ਤੁਹਾਡੇ ਤੋਂ ਫੀਸ ਵੀ ਵਸੂਲ ਕਰਦਾ ਹੈ । ਫਾਰਮ ਭਰਨ ਉਪਰੰਤ ਚੈੱਕ ਕੀਤਾ ਜਾਂਦਾ ਹੈ ਕਿ ਤੁਹਾਡੇ ਵਾਲਾ ਨਾਮ ਕਿਸੇ ਹੋਰ ਨੇ ਤਾਂ ਨਹੀਂ ਰਜਿਸਟਰ ਕਰਵਾਇਆ । ਜੇਕਰ ਨਾਮ ਉਪਲੱਬਧ ਹੋਵੇ ਤਾਂ ਉਸਦੇ ਰਜਿਸਟਰ ਹੋਣ ਦਾ ਸੰਦੇਸ਼ ਤੁਹਾਨੂੰ ਈ-ਮੇਲ ਰਾਹੀਂ ਭੇਜ ਦਿੱਤਾ ਜਾਂਦਾ ਹੈ |
3. ਸਰਵਰ ਦੀ ਚੋਣ (Choosing a Server)—ਸਾਈਟ ਨੂੰ ਅਮਲ ਵਿਚ ਲਿਆਉਣ ਦਾ ਇਕ ਜ਼ਰੂਰੀ ਕਾਰਜ ਹੈ ਸਰਵਰ ਦੀ ਚੋਣ । ਇੱਥੇ ਸਰਵਰ ਦੀ ਚੋਣ ਬਹੁਤ ਮਹੱਤਤਾ ਰੱਖਦੀ ਹੈ । ਸਰਵਰ ਜਿੱਥੇ ਤੁਹਾਡੀ ਸਾਈਟ ਨੇ ਸਥਾਈ ਰੂਪ ਵਿਚ ਰਹਿਣਾ ਹੈ ਤੁਸੀਂ ਆਪਣਾ ਸਰਵਰ ਖ਼ਰੀਦ ਸਕਦੇ ਹੋ ਜਾਂ ਫਿਰ ਕਿਰਾਏ ‘ਤੇ ਵੀ ਲੈ ਸਕਦੇ ਹੋ । ਵੈੱਬ ਸਾਈਟਾਂ ਦੀ ਦੁਨੀਆਂ ਵਿਚ ਸਰਵਰ ਦਾ ਅਹਿਮ ਰੋਲ ਹੈ । ਅਜਿਹੇ ਵਿਸ਼ੇਸ਼ ਕਿਸਮ ਦੇ ਸਰਵਰ ਨੂੰ ਵੈੱਬ ਸਰਵਰ ਕਿਹਾ ਜਾਂਦਾ ਹੈ । ਜਦੋਂ ਤੁਸੀਂ ਆਪਣੇ ਬ੍ਰਾਊਜ਼ਰ ਉੱਤੇ ਕੋਈ ਸਾਈਟ ਖੋਲ੍ਹਦੇ ਹੋ ਤਾਂ ਇਹ ਸੰਬੰਧਿਤ ਵੈੱਬ ਸਰਵਰ ਨਾਲ ਜੁੜ ਜਾਂਦਾ ਹੈ ।
4. ਵੈੱਬ ਪੇਜ ਦੀ ਵਿਵਸਥਾ (Organizing Web page)—ਵੈੱਬਸਾਈਟ ਦਾ ਪੇਜ ਚੰਗੇ ਢੰਗ ਨਾਲ ਵਿਵਸਥਿਤ ਹੋਣਾ ਚਾਹੀਦਾ ਹੈ । ਵੈੱਬ ਪੇਜ ਦੀ ਵਿਵਸਥਾ ਇਹੋ ਜਿਹੀ ਹੋਵੇ ਕਿ ਇਹ ਸਾਈਟ ਨੂੰ ਬਰਾਬਰ ਦਿੱਖ (Balanced look) ਪ੍ਰਦਾਨ ਕਰੇ । ਪੇਜ ਦੀ ਵਿਵਸਥਾ ਸਮੇਂ ਪੇਜ ਦੀ ਲੰਬਾਈ ਇਕ ਮਹੱਤਵਪੂਰਨ ਨੁਕਤਾ ਹੈ ।ਪੇਜ ਡਿਜ਼ਾਈਨ ਕਰਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ—
  • ਵੈੱਬ ਪੇਜ ਦੋ ਸਕ੍ਰੀਨਜ਼ ਤੋਂ ਲੰਬਾ ਨਹੀਂ ਹੋਣਾ ਚਾਹੀਦਾ ।
  • ਜੇਕਰ ਲੰਬਾ ਪੇਜ ਵਰਤਣਾ ਚਾਹੁੰਦੇ ਹੋ ਤਾਂ ਬੁੱਕਮਾਰਕ ਰਾਹੀਂ ਅੰਦਰੂਨੀ ਲਿੰਕ ਸਥਾਪਿਤ ਕਰੋ ।
  • ਜੇਕਰ ਤੁਹਾਡਾ ਡਾਕੂਮੈਂਟ ਇਕ ਸਕ੍ਰੀਨ ਤੋਂ ਵੱਡਾ ਹੈ ਤਾਂ ਪਹਿਲਾਂ ਦਰਸ਼ਕਾਂ ਨੂੰ ਸਿਰਫ਼ ਕੁੱਝ ਭਾਗ ਹੀ ਦਿਖਾਓ ।ਦਰਸ਼ਕਾਂ ਦੁਆਰਾ ਮੰਗ ਕਰਨ ਉਪਰੰਤ ਹੀ ਬਾਕੀ ਹਿੱਸਾ ਦਿਖਾਇਆ ਜਾਵੇ ।
5. ਦਿੱਖ (Look)-ਵੈੱਬ ਪੇਜ ਚੰਗੀ ਦਿੱਖ ਵਾਲਾ ਹੋਵੇ ਤਾਂ ਹਰ ਇਕ ਦਾ ਪੜ੍ਹਨ ਨੂੰ ਮਨ ਕਰੇਗਾ । ਚੰਗੀ ਦਿੱਖ ਲਈ ਵੈੱਬ ਪੇਜ ਵਿਚ ਲੋੜ ਅਨੁਸਾਰ ਲਿੰਕ, ਗ੍ਰਾਫਿਕਸ, ਐਨੀਮੇਸ਼ਨ, ਸਾਊਂਡ ਅਤੇ ਵੀਡਿਓ ਕਲਿੱਪ ਸ਼ਾਮਿਲ ਹੋਣੇ ਚਾਹੀਦੇ ਹਨ । ਵੈੱਬ ਪੇਜ ਦੀ ਵੱਖ-ਵੱਖ ਸਮੱਗਰੀ ਵਿਚ ਵਿਭਿੰਨਤਾ ਤੇ ਚੰਗਾ ਦ੍ਰਿਸ਼ਟੀਗਤ ਪ੍ਰਭਾਵ ਹੋਣਾ ਚਾਹੀਦਾ ਹੈ । ਸਾਈਟ ਵਿਚ ਉੱਚਿਤ ਫੌਂਟ ਕਲਰ, ਬੈਕਗ੍ਰਾਊਂਡ ਕਲਰ, ਟੇਬਲ, ਗ੍ਰਾਫ ਆਦਿ ਦਾ ਇਸਤੇਮਾਲ ਚੰਗੀ ਦਿੱਖ ਦਾ ਪ੍ਰਤੀਕ ਹੁੰਦਾ ਹੈ ।
6. ਆਫ-ਲਾਈਨ ਟੈਸਟਿੰਗ (Offline Testing)—ਵੈੱਬਸਾਈਟ ਦੇ ਸਾਰੇ ਪੇਜਿਜ਼ ਡਿਜ਼ਾਈਨ ਕਰਨ ਉਪਰੰਤ ਇਸਨੂੰ ਬ੍ਰਾਊਜ਼ਰ ਉੱਤੇ ਟੈਸਟ ਕੀਤਾ ਜਾਂਦਾ ਹੈ । ਇਸ ਟੈਸਟ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਪੈਂਦੀ । ਇਸੇ ਕਾਰਨ ਇਸਨੂੰ ਆਫ-ਲਾਈਨ ਟੈਸਟ ਕਿਹਾ ਜਾਂਦਾ ਹੈ । ਆਫ਼-ਲਾਈਨ ਟੈਸਟਿੰਗ ਵਿਚ ਸਭ ਤੋਂ ਪਹਿਲਾਂ ਬ੍ਰਾਊਜ਼ਰ ਵਿਚ ਹੋਮ ਪੇਜ ਖੋਲ੍ਹਿਆ ਜਾਂਦਾ ਹੈ । ਫਿਰ ਇਕ ਇਕ ਕਰਕੇ ਲਿੰਕ ਕੀਤੇ ਹੋਏ ਸਾਰੇ ਪੰਨਿਆਂ (Pages) ਨੂੰ ਚੈੱਕ ਕੀਤਾ ਜਾਂਦਾ ਹੈ । ਇੱਥੇ ਇਹ ਯਕੀਨੀ ਬਣਾਓ ਕਿ ਤੁਹਾਡੇ ਪੇਜ ਵਧੀਆ ਨਜ਼ਰ ਆਉਣ । ਤੁਹਾਨੂੰ ਆਪਣੀ ਸਾਈਟ ਨੂੰ ਵੱਖ-ਵੱਖ ਬ੍ਰਾਊਜ਼ਰਸ ਉੱਤੇ ਟੈਸਟ ਕਰ ਲੈਣਾ ਚਾਹੀਦਾ ਹੈ ।
7. ਸਾਈਟ ਨੂੰ ਅਪਲੋਡ ਕਰਨਾ (Uploading the Site)—ਸਾਈਟ ਨੂੰ ਇੰਟਰਨੈੱਟ ਉੱਤੇ ਸਾਰਿਆਂ ਲਈ ਮੁਹੱਈਆ ਕਰਵਾਉਣ ਲਈ ਇਸਨੂੰ ਅਪਲੋਡ ਕੀਤਾ ਜਾਂਦਾ ਹੈ । ਤੁਹਾਡੇ ਵੈੱਬ ਪੰਨਿਆਂ ਨੂੰ ਹੋਸਟ (Host) ਤਕ ਭੇਜਣ ਲਈ ਫਾਈਲ ਟ੍ਰਾਂਸਫਰ ਪ੍ਰੋਟੋਕਾਲ (FTP) ਕਲਾਇੰਟ ਦੀ ਜ਼ਰੂਰਤ ਪੈਂਦੀ ਹੈ । ਇਸ ਕੰਮ ਲਈ ਸਭ ਤੋਂ ਪਹਿਲਾਂ FTP ਪ੍ਰੋਗਰਾਮ ਜਿਵੇਂ ਕਿ ਕਿਊਟ FTP (Cute FTP) ਸੈੱਟ ਕੀਤਾ ਜਾਂਦਾ ਹੈ । ਇਸ ਤੋਂ ਬਾਅਦ ਆਨ- ਲਾਈਨ ਹੋ ਕੇ ਆਪਣੀਆਂ ਫਾਈਲਾਂ ਨੂੰ ਅਪਲੋਡ ਕਰੋ ।
8. ਆਨ-ਲਾਈਨ ਟੈਸਟਿੰਗ (Online Testing)—ਜਦੋਂ ਤੁਹਾਡੀ ਸਾਈਟ ਅਪਲੋਡ ਹੋ ਜਾਂਦੀ ਹੈ ਤਾਂ ਅਗਲਾ ਸਟੈੱਪ ਹੈ ਇਸਨੂੰ ਆਨ-ਲਾਈਨ ਟੈਸਟ ਕਰਨਾ । ਇੰਟਰਨੈੱਟ ਕਨੈਕਟ ਕਰੋ, ਬ੍ਰਾਊਜ਼ਰ ਖੋਲ੍ਹੋ ਅਤੇ ਆਪਣੀ ਸਾਈਟ ਦਾ ਯੂ. ਆਰ. ਐੱਲ. (URL) ਟਾਈਪ ਕਰੋ । ਚੈੱਕ ਕਰੋ ਕਿ ਤੁਹਾਡੀ ਸਾਈਟ ਦੇ ਸਾਰੇ ਲਿੰਕ ਸਹੀ ਕੰਮ ਕਰ ਰਹੇ ਹਨ । ਇਸੇ ਪ੍ਰਕਾਰ ਹੋਰਨਾਂ ਬ੍ਰਾਊਜ਼ਰ ਉੱਤੇ ਵੀ ਚੈੱਕ ਕਰੋ ।

The Complete Educational Website

Leave a Comment