PBN 10th Computer

PSEB 10th Class Computer Solutions Chapter 5 ਡੈਸਕਟਾਪ ਪਬਲੀਸ਼ਿੰਗ

PSEB 10th Class Computer Solutions Chapter 5 ਡੈਸਕਟਾਪ ਪਬਲੀਸ਼ਿੰਗ

PSEB Solutions for Class 10 Computer Chapter 5 ਡੈਸਕਟਾਪ ਪਬਲੀਸ਼ਿੰਗ

Computer Guide for Class 10 PSEB ਡੈਸਕਟਾਪ ਪਬਲੀਸ਼ਿੰਗ Textbook Questions and Answers

ਜਾਣ-ਪਛਾਣ

ਦਸਤਾਵੇਜ ਅਤੇ ਤਸਵੀਰਾਂ ਨੂੰ ਪ੍ਰਿੰਟ ਕਰਨ ਦੀ ਪ੍ਰਕਿਰਿਆ ਨੂੰ ਪਬਲਿਸ਼ ਕਰਨਾ ਕਿਹਾ ਜਾਂਦਾ ਹੈ । ਅਸੀਂ ਵਿਭਿੰਨ ਤਸਵੀਰਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਅਡਜਸਟ ਕਰਕੇ ਪੇਜ ਜਾਂ ਫਲੈਕਸ ’ਤੇ ਪ੍ਰਿੰਟ ਕਰ ਸਕਦੇ ਹਾਂ । ਇਹ ਕੰਪਿਊਟਰ ਤੋਂ ਪਹਿਲਾਂ ਸਭ ਨਹੀਂ ਸੀ ।

ਡੈਸਕਟਾਪ ਪਬਲੀਸ਼ਿੰਗ

ਡੈਸਕਟਾਪ ਪਬਲੀਸ਼ਿੰਗ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਫਲਿਟ ਅਤੇ ਹੋਰ ਕਿਸਮ ਦੇ ਪ੍ਰਿੰਟਿਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ । ਵਰਡ ਪ੍ਰੋਸੈਸਿੰਗ ਪ੍ਰੋਗਰਾਮ ਜਿਵੇਂ ਕਿ ਮਾਈਕ੍ਰੋਸਾਫਟ ਵਰਡ ਦੀ ਵਰਤੋਂ ਬੇਸਿਕ ਡੈਸਕਟਾਪ ਪਬਲੀਸ਼ਿੰਗ ਦੇ ਕੰਮ ਕਰਨ ਲਈ ਕੀਤੀ ਜਾਂਦੀ ਹੈ ।
ਸੰਪੂਰਨ ਡੈਸਕਟਾਪ ਪਬਲੀਸ਼ਿੰਗ ਵਿੱਚ ਟਾਈਪ ਸੈਟਿੰਗ (ਫੌਂਟ ਅਤੇ ਟੈਕਸਟ ਲੇਅ-ਆਊਟ ਨੂੰ ਚੁਨਣਾ) ਗ੍ਰਾਫਿਕ ਡਿਜ਼ਾਇਨ, ਪੇਜ ਲੇਅ-ਆਊਟ (ਜਿਸ ਦਾ ਮਤਲਬ ਹੈ ਇਹ ਸਭ ਪੇਜ ਤੇ ਕਿਵੇਂ ਫਿੱਟ ਹੋਵੇਗਾ) ਅਤੇ ਡਾਕੂਮੈਟ ਨੂੰ ਪ੍ਰਿੰਟ ਕਰਨਾ ਸ਼ਾਮਿਲ ਹੁੰਦਾ ਹੈ । ਡੈਸਕਟਾਪ ਪਬਲੀਸ਼ਿੰਗ ਲਈ ਸਾਨੂੰ ਇਕ ਕੰਪਿਊਟਰ, ਮੋਨੀਟਰ, ਪ੍ਰਿੰਟਰ ਅਤੇ ਅਜਿਹੇ ਸਾਫਟਵੇਅਰ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਪ੍ਰਿੰਟ ਹੋਣ ਯੋਗ ਡਾਕੂਮੈਟ ਤਿਆਰ ਕਰ ਸਕਦਾ ਹੋਵੇ ।

ਡੀ ਟੀ ਪੀ ਦੀ ਪਰਿਭਾਸ਼ਾ

ਡੈਸਕਟਾਪ ਪਬਲੀਸ਼ਿੰਗ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਅਸੀਂ ਕੰਪਿਊਟਰ ਅਤੇ ਕੁਝ ਖਾਸ ਤਰ੍ਹਾਂ ਦੇ ਸਾਫਟਵੇਅਰਜ਼ ਦੀ ਵਰਤੋਂ ਕਰਦੇ ਹੋਏ ਟੈਕਸਟ, ਤਸਵੀਰਾਂ ਤੇ ਆਰਟਵਰਕ ਨੂੰ ਇਕੱਠਾ ਕਰਕੇ, ਪੂਰੀ ਤਰ੍ਹਾਂ ਨਾਲ ਪ੍ਰਿੰਟ ਕਰਨ ਜਾਂ ਵਿਜ਼ੂਅਲੀ (ਦੇਖਣ ਯੋਗ) ਇਸਤੇਮਾਲ ਕਰਨ ਲਈ ਫਾਰਮੈਟਿਡ ਡਾਕੂਮੈਂਟ ਤਿਆਰ ਕਰ ਸਕਦੇ ਹਾਂ ।

ਡੈਸਕਟਾਪ ਪਬਲੀਸ਼ਿੰਗ ਨਾਲ ਵਿਜ਼ੂਅਲ ਸੰਚਾਰ

ਹੁਣ ਡੀ.ਟੀ.ਪੀ. ਕੋਈ ਵੀ ਕਰ ਸਕਦਾ ਹੈ । ਇਸ ਵਾਸਤੇ ਕਿਸੇ ਪੇਸ਼ੇਵਰ ਦੀ ਜ਼ਰੂਰਤ ਨਹੀਂ ਹੁੰਦੀ । ਵੈਸੇ ਤਾਂ ਡੀ.ਟੀ.ਪੀ. ਵਿਚ ਡਿਜ਼ਾਈਨ ਅਤੇ ਪ੍ਰਿੰਟਿੰਗ ਦੋਨੋਂ ਸ਼ਾਮਲ ਹੁੰਦੇ ਹਨ ਪਰ ਆਮ ਤੌਰ ‘ਤੇ ਇਸ ਵਿਚ ਡਿਜੀਟਲ ਫਾਈਲ ਤਿਆਰ ਕਰਨਾ ਹੀ ਸ਼ਾਮਿਲ ਕੀਤਾ ਜਾਂਦਾ ਹੈ ।

ਡੈਸਕਟਾਪ ਪਬਲੀਸ਼ਿੰਗ ਦਾ ਆਧੁਨਿਕੀਕਰਨ

ਡੈਸਕਟਾਪ ਪਬਲੀਸ਼ਿੰਗ ਉਨ੍ਹਾਂ ਪ੍ਰਿੰਟ-ਅੋਨਲੀ ਐਪਲੀਕੇਸ਼ਨਾਂ ਤੋਂ ਬਹੁਤ ਅੱਗੇ ਨਿਕਲ ਚੁੱਕਾ ਹੈ । ਡੈਸਕਟਾਪ ਪਬਲੀਸ਼ਿੰਗ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਵੈਬ ਪੇਜ ਡਿਜ਼ਾਇਨਿੰਗ ਕਰਨ ਅਤੇ ਬਣਾਉਣ ਵਿੱਚ ਕੀਤੀ ਜਾ ਰਹੀ ਹੈ । ਇਸ ਕੰਮ ਵਿਚ, ਕੰਟੈਟ ਸਿਰਫ ਦਿਖਾਈ ਦਿੰਦੇ ਹਨ ਨਾ ਕਿ ਪ੍ਰਿੰਟਿੰਗ ਲਈ ਡਿਜ਼ਾਇਨ ਕੀਤੇ ਜਾਂਦੇ ਹਨ । ਇਨ੍ਹਾਂ ਨੂੰ ਅਸੀਂ ਕੰਪਿਊਟਰ ਜਾਂ ਮੋਬਾਈਲ ਉਪਕਰਨ ਜਿਵੇਂ ਕਿ ਟੈਬਲੇਟ ਜਾਂ ਸਮਾਰਟਫੋਨ ਤੋਂ ਵੀ ਅਕਸੈਸ (ਵੇਖ) ਕਰ ਸਕਦੇ ਹਾਂ । ਹੋਰ ਨਾਨ-ਪ੍ਰਿੰਟਿੰਗ ਡੈਸਕਟਾਪ ਪਬਲੀਸ਼ਿੰਗ ਦੇ ਉਦਾਹਰਨ ਹਨਸਲਾਈਡ ਸੋਅਜ਼, ਈ-ਮੇਲ ਨਿਊਜ਼ਲੇਟਰ, ਈ. ਪਬ ਬੁਕਸ ਅਤੇ ਪੀ. ਡੀ. ਐਫ. ਆਦਿ ।

ਡੈਸਕਟਾਪ ਪਬਲੀਸ਼ਿੰਗ ਸਾਫਟਵੇਅਰ

ਪੇਜ-ਲੇਅ-ਆਊਟ ਸਾਫਟਵੇਅਰ ਅਤੇ ਵੈਬ ਡਿਜ਼ਾਇਨਿੰਗ ਸਾਫਟਵੇਅਰ, ਡੈਸਕਟਾਪ ਪਬਲੀਸ਼ਿੰਗ ਵਿੱਚ ਵਰਤੇ ਜਾਣ ਵਾਲੇ ਪ੍ਰਾਇਮਰੀ ਸਾਫਟਵੇਅਰ ਹਨ । ਉਪਲੱਬਧ ਸਾਫਟਵੇਅਰਜ਼ ਦੀ ਸੂਚੀ ਬਹੁਤ ਵੱਡੀ ਹੈ ਜਿਨ੍ਹਾਂ ਵਿਚੋਂ ਕੁਝ ਹੇਠਾਂ ਲਿਖੇ ਅਨੁਸਾਰ ਹਨ ।
1. ਪ੍ਰਿੰਟਿੰਗ ਲਈ ਪੇਜ ਲੇਅ-ਆਊਟ ਸਾਫਟਵੇਅਰ
  • ਅਡੋਬ ਇਨ ਡਿਜ਼ਾਇਨ
  • Serif PagePlus Series
  • ਕੁਆਰਕ ਐਕਸਪ੍ਰੈਸ Quark Xpress
2. ਆਫਿਸ ਲਈ ਪੇਜ ਲੇਅ-ਆਊਟ ਸਾਫਟਵੇਅਰ
  • ਮਾਈਕਰੋਸਾਫਟ ਆਫਿਸ ਸੂਟ
  • ਐੱਪਲ ਆਈਵਰਕ ਸੂਟ
3. ਗ੍ਰਾਫਿਕ ਸਾਫਟਵੇਅਰ
  • ਅਡੋਬ ਇਲਸਟਰੇਟਰ (Adobe Illustrator)
  • ਕੋਰਲ ਡਰਾਅ (Corel Draw)
  • ਇੰਕਸਕੇਪ (Inkscape)
4. ਫੋਟੋ ਐਡੀਟਿੰਗ ਸਾਫਟਵੇਅਰ
  • ਅਡੋਬ ਫੋਟੋਸ਼ਾਪ (Adobe Photoshop)
  • ਕੋਰਲ ਪੇਂਟਸ਼ਾਪ ਪ੍ਰੋ (Corel PaintShop Pro)
5. ਵੈੱਬ ਡਿਜ਼ਾਇਨ ਸਾਫਟਵੇਅਰ
  • ਅਡੋਬ ਡ੍ਰੀਮਵੀਵਰ ਸੀ ਸੀ (Adobe Dreamweaver CC)
  • ਅਡੋਬ ਮੂਜ਼ (Adobe Muse)

ਵਰਡ ਪ੍ਰੋਸੈਸਿੰਗ ਅਤੇ ਡੈਸਕਟਾਪ ਪਬਲੀਸ਼ਿੰਗ ਦੀ ਤੁਲਨਾ

ਡੈਸਕਟਾੱਪ ਪਬਲਿਸ਼ਿੰਗ ਅਤੇ ਵਰਡ ਪ੍ਰੋਸੈਸਰ ਵਿਚ ਹੇਠ ਲਿਖੇ ਅੰਤਰ ਹਨ—
ਡੈਸਕਟਾਪ ਪਬਲਿਸ਼ਿੰਗ ਵਰਡ ਪ੍ਰੋਸੈਸਰ
1. ਡੀ.ਟੀ.ਪੀ. ਦਾ ਮੁੱਖ ਮੰਤਵ ਦਸਤਾਵੇਜ਼ ਦੇ ਡਿਜ਼ਾਈਨ ਨੂੰ ਠੀਕ ਰੱਖਣਾ ਹੁੰਦਾ ਹੈ । 1. ਵਰਡ ਪ੍ਰੋਸੈਸਰ ਦਾ ਮੁੱਖ ਮੰਤਵ ਉਸ ਵਿਚਲੇ ਟੈਕਸਟ ਦੀ ਸ਼ੁੱਧਤਾ ਹੁੰਦਾ ਹੈ ।
2. ਇਹ ਇਕ ਆਬਜੈਕਟ ਬੇਸਡ ਸਾਫਟਵੇਅਰ ਹੈ। 2. ਇਹ ਟੈਕਸਟ ਬੇਸਡ ਐਡੀਟਰ ਸਾਫਟਵੇਅਰ ਹੈ।
3. ਇਸ ਵਿਚ ਪੇਜ ਲੇ-ਆਊਟ ਵਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ । 3. ਇਸ ਵਿਚ ਸ਼ਬਦਾਂ ਦੀ ਸ਼ੁੱਧਤਾ ਮੁੱਖ ਮਾਇਨੇ ਰੱਖਦੀ ਹੈ ।
4. ਹਰ ਇੱਕ ਆਬਜੈਕਟ ਇਕੱਲੇ ਤੌਰ ਤੇ ਸੰਭਾਲਿਆ ਜਾਂਦਾ ਹੈ । 4. ਸਾਰੇ ਟੈਕਸਟ ਨੂੰ ਇਕੱਠੇ ਤੌਰ ਤੇ ਵਰਤਿਆ ਜਾਂਦਾ ਹੈ ।
5. ਇਸ ਵਿਚ ਹਰ ਆਬਜੈਕਟ ਲਚਕੀਲਾ ਹੁੰਦਾ ਹੈ । 5. ਇਸ ਵਿਚ ਆਬਜੈਕਟਸ ਦੇ ਲਚਕੀਲੇਪਣ ਦੀ ਘਾਟ ਹੁੰਦੀ ਹੈ ।

WYSIWYG ਦੀ ਸੁਵਿਧਾ

WYSIWYG WHAT YOU SEE IS WHAT YOU GET ਦਾ ਛੋਟਾ ਰੂਪ ਹੈ । SYSIWYG ਉਹ ਐਪਲੀਕੇਸ਼ਨ ਹੈ ਜੋ ਡਿਸਪਲੇਅ ਸਕਰੀਨ ਤੇ ਡਾਕੂਮੈਟ ਨੂੰ ਬਿਲਕੁਲ ਉਸੇ ਤਰ੍ਹਾਂ ਦਰਸਾਉਂਦੀ ਹੈ, ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਕੇ ਲਗਦਾ ਹੈ । WYSIWYG ਉਹ ਪ੍ਰਣਾਲੀ ਹੈ ਜਿਸ ਵਿੱਚ ਕੰਟੈਟ (ਟੈਕਸਟ ਅਤੇ ਗ੍ਰਾਫਿਕਸ) ਉਸੀ ਰੂਪ ਵਿੱਚ ਐਡਿਟ ਕੀਤੇ ਜਾਂਦੇ ਹਨ ਜਿਸ ਰੂਪ ਵਿੱਚ ਉਹ ਅੰਤ ਵਿੱਚ ਬਣ ਕੇ ਦਿਖਦੇ ਹਨ ਜਿਵੇਂ ਕਿ ਇੱਕ ਪ੍ਰਿੰਟਡ ਡਾਕੂਮੈਂਟ, ਇੱਕੋ ਵੈੱਬ ਪੇਜ ਜਾਂ ਸਲਾਈਡ ਪ੍ਰੇਜ਼ਨਟੇਸ਼ਨ । WYSIWYG ਖਾਸ ਕਰਕੇ ਡੈਸਕਟਾਪ ਪਬਲੀਸ਼ਿੰਗ ਲਈ ਪ੍ਰਸਿੱਧ ਹੈ ।

ਗ੍ਰਾਫਿਕਸ

ਸਾਧਾਰਨ ਤੌਰ ਤੇ ਕੰਪਿਊਟਰ ਗ੍ਰਾਫਿਕਸ ਕੰਪਿਊਟਰ ਸਕਰੀਨ ਤੇ ਪ੍ਰਦਰਸ਼ਿਤ ਹੋਣ ਵਾਲੇ ਇਮੇਜ ਹਨ । ਗ੍ਰਾਫਿਕਸ ਟੈਕਸਟ ਤੋਂ ਅਲੱਗ ਹੁੰਦਾ ਹੈ । ਇਸ ਵਿੱਚ ਇਮੇਜ ਦੇ ਨਾਲ ਨੰਬਰ ਅਤੇ ਲੈਟਰਜ਼ (ਅੱਖਰ) ਸ਼ਾਮਿਲ ਹੁੰਦੇ ਹਨ ।
ਕੰਪਿਊਟਰ ਗ੍ਰਾਫਿਕਸ ਦੋ ਜਾਂ ਤਿੰਨ ਆਯਾਮੀ (2 ਜਾਂ 3 Dimensioal) ਹੋ ਸਕਦੇ ਹਨ । ਸ਼ੁਰੂਆਤੀ ਕੰਪਿਊਟਰਾਂ ਵਿੱਚ ਸਿਰਫ 2D (2 Dimensional) ਮੋਨੋਕੋਰੋਮ ਗ੍ਰਾਫਿਕਸ ਹੁੰਦੇ ਸਨ, ਹੌਲੀ-ਹੌਲੀ ਕੰਪਿਊਟਰਾਂ ਨੇ ਰੰਗੀਨ ਇਮੇਜਿਜ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ । ਹੁਣ ਜ਼ਿਆਦਾਤਰ ਕੰਪਿਊਟਰ ਲੱਖਾਂ ਰੰਗਾਂ ਵਿੱਚ ਗ੍ਰਾਫਿਕਸ ਪ੍ਰਦਰਸ਼ਿਤ ਕਰ ਸਕਦੇ ਹਨ ।
    2D (ਦੋ ਅਯਾਮੀ) ਗ੍ਰਾਫਿਕਸ ਪ੍ਰਦਰਸ਼ਿਤ ਕਰ ਸਕਦੇ ਹਨ ।
  • ਬਿਟਮੈਪ ਜਾਂ ਰਾਸ਼ਟਰ ਗ੍ਰਾਫਿਕਸ
  • ਵੈਕਟਰ ਗ੍ਰਾਫਿਕਸ

ਬਿਟਮੈਪ ਜਾਂ ਰਾਸਟਰ ਗ੍ਰਾਫਿਕਸ

ਜੋ ਵੀ ਅਸੀਂ ਡਰਾਅ ਕਰਦੇ ਹਾਂ ਉਸ ਦੀ ਮਾਤਰਾ ਦੀ ਡਿਟੇਲ ਪ੍ਰਤੀ ਵਰਗ 1 ਇੰਚ (PSI) ਪਿਕਸਲ ਦੀ ਗਿਣਤੀ ਤੇ ਨਿਰਭਰ ਕਰਦੀ ਹੈ । ਕੰਪਿਊਟਰ ਨੂੰ ਚਿੱਤਰ ਵਿਚਲੇ ਹਰੇਕ ਪਿਕਸਲ ਬਾਰੇ ਜਾਣਕਾਰੀ ਸਟੋਰ ਕਰਨੀ ਪੈਂਦੀ ਹੈ । ਇਸ ਲਈ ਬਿਟਮੈਪ ਗ੍ਰਾਫਿਕ ਦੀ ਫਾਈਲ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ । ਜਦੋਂ ਅਸੀਂ ਇੱਕ ਬਿਟਮੈਪ ਗ੍ਰਾਫਿਕ ਦਾ ਅਕਾਰ ਬਦਲਦੇ ਹਾਂ, ਤਾਂ ਇਸ ਦੀ ਗੁਣਵੱਤਾ (Quality) ਘੱਟ ਹੋ ਜਾਂਦੀ ਹੈ ।

ਵੈਕਟਰ ਗ੍ਰਾਫਿਕਸ

ਵੈਕਟਰ ਗ੍ਰਾਫਿਕਸ ਕੰਟਰੋਲ ਪੁਆਇੰਟਾਂ ਤੇ ਆਧਾਰਿਤ ਹੁੰਦੇ ਹਨ ਜੋ ਲਾਈਨਾਂ ਜਾਂ ਕਰਵਸ ਰਾਹੀਂ ਜੁੜੇ ਹੁੰਦੇ ਹਨ, ਜਿਨ੍ਹਾਂ ਨੂੰ ਵੈਕਟਰ ਪਾਥ ਜਾਂ ਸਿਰਫ ਵੈਕਟਰਸ ਕਿਹਾ ਜਾਂਦਾ ਹੈ । ਵੈਕਟਰ ਪਾਥ ਨੂੰ ਸ਼ੇਪ ਆਬਜੈਕਟ ਬਣਾਉਣ ਲਈ ਵਰਤਿਆ ਜਾ ਸਕਦਾ ਹੈ । ਹਰੇਕ ਸ਼ੇਪ ਆਬਜੈਕਟ ਨੂੰ ਵੱਖਰੇ ਤੌਰ ਤੇ ਐਡਿਟ ਕਰਨਾ ਸੰਭਵ ਹੈ ।
ਵੈਕਟਰ ਗ੍ਰਾਫਿਕਸ ਸਾਫਟਵੇਅਰ ਵਿੱਚ ਅਡੋਬ ਇਲਸਟਰੇਟਰ (Adobe Illustrator) ਅਤੇ ਕੋਰਲ ਡਰਾਅ ਸ਼ਾਮਿਲ ਹਨ ।
ਜਦੋਂ ਇੱਕ ਵੈਕਟਰ ਗ੍ਰਾਫਿਕਸ ਨੂੰ ਮੁੜ ਅਕਾਰ ਦਿੱਤਾ ਜਾਂਦਾ ਹੈ ਤਾਂ ਇਸ ਦੀ ਗੁਣਵੱਤਾ ਖ਼ਤਮ ਨਹੀਂ ਹੁੰਦੀ । ਵੈਕਟਰ ਗ੍ਰਾਫਿਕਸ ਹਰੇਕ ਪਿਕਸਲ ਬਾਰੇ ਜਾਣਕਾਰੀ ਸਟੋਰ ਨਹੀਂ ਕਰਦੇ ਹਨ, ਇਸ ਲਈ ਫਾਈਲ ਦਾ ਅਕਾਰ, ਇਮੇਜ ਦੇ ਅਕਾਰ ਤੇ ਨਿਰਭਰ ਨਹੀਂ ਕਰਦਾ ਹੈ, ਇਸ ਦੀ ਵਜਾਏ ਇਹ ਇਸ ਤੇ ਨਿਰਭਰ ਕਰਦਾ ਹੈ ਕਿ ਇਮੇਜ ਵਿੱਚ ਕਿਸ ਚੀਜ਼ ਦੀ ਡਿਟੇਲ ਹੈ ?

ਮਾਰਜਨ

ਹਾਸ਼ੀਆ ਇੱਕ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਦਾ ਖੇਤਰ ਹੈ । ਮਾਰਜ਼ਨ ਇਹ ਪਰਿਭਾਸ਼ਿਤ ਕਰਨ ਵਿੱਚ ਸਹਾਇਤਾ ਕਰਦਾ ਹੈ ਕਿ ਟੈਕਸਟ ਦੀ ਇੱਕ ਲਾਈਨ ਕਿੱਥੋਂ ਆਰੰਭ ਹੁੰਦੀ ਹੈ ਅਤੇ ਕਿੱਥੇ ਖ਼ਤਮ ਹੁੰਦੀ ਹੈ । ਇੱਕ ਪੰਨੇ ਵਿੱਚ ਟਾਪ (Top) ਹੇਠਾਂ (Bottom), ਖੱਬਾ (Left) ਅਤੇ ਸੱਜਾ (Right) ਮਾਰਜ਼ਨ ਹੁੰਦਾ ਹੈ ।
ਡਿਫਾਲਟ ਮਾਰਜ਼ਨ ਆਮ ਤੌਰ ਤੇ ਹਰ ਪਾਸੇ ਇੱਕ ਇੰਚ ਹੁੰਦਾ ਹੈ ਹਾਲਾਂਕਿ ਲੋੜ ਦਾ ਆਧਾਰ ਤੇ, ਮਾਰਜ਼ਨ ਵੱਖ-ਵੱਖ ਹੋ ਸਕਦੇ ਹਨ । ਇਹ ਮਾਰਜ਼ਨ ਪੰਨੇ ਦੀ ਸਮੱਗਰੀ ਦੇ ਆਸ-ਪਾਸ (ਦੁਆਲੇ) ਇੱਕ ਫਰੇਮ ਬਣਾਉਂਦੇ ਹਨ ਤਾਂ ਜੋ ਟੈਕਸਟ ਕਿਨਾਰਿਆਂ ਤੋਂ ਬਾਹਰ ਨਾ ਜਾਵੇ । ਡਾਕੂਮੈਂਟ ਦੇ ਕਿਨਾਰਿਆਂ ਤੇ ਸਫੇਦ ਥਾਂ (White Space) ਪੇਜ਼ ਨੂੰ ਸਾਫ ਦਿੱਖ ਦਿੰਦੀ ਹੈ ਅਤੇ ਟੈਕਸਟ ਨੂੰ ਪੜ੍ਹਨਾ ਸੌਖਾ ਹੁੰਦਾ ਹੈ ।

ਗਟਰ ਪੁਜੀਸ਼ਨ

ਇੱਕ ਗਟਰ ਮਾਰਜਨ ਸੈਟਿੰਗ ਉਸ ਡਾਕੂਮੈਂਟ ਦੇ ਸਾਈਡ ਜਾਂ ਟਾਪ (ਉੱਪਰ ਦੇ) ਮਾਰਜਨ ਵਿੱਚ ਵਾਧੂ ਥਾਂ ਜੋੜਦੀ ਹੈ ਜਿਸ ਨੂੰ ਅਸੀਂ ਬਾਈਂਡ (ਜਿਲਦ) ਕਰਨ ਦੀ ਯੋਜਨਾ ਬਣਾਉਂਦੇ ਹਨ । ਇੱਕ ਗਟਰ ਮਾਰਜਨ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਟੈਕਸਟ ਬਾਈਂਡਿੰਗ ਕਰਨ ਸਮੇਂ ਛੁਪ ਨਾ ਜਾਵੇ ।

ਫੌਂਟ

ਇੱਕ ਫੌਂਟ ਇੱਕ ਖਾਸ ਸ਼ੈਲੀ ਅਤੇ ਅਕਾਰ ਵਿੱਚ ਛਪਣਯੋਗ ਜਾਂ ਦਿਖਣਯੋਗ (ਡਿਸਪਲੇਅਬਲ) ਟੈਕਸਟ ਕਰੈਕਟਰ ਦਾ ਸੈੱਟ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਫੌਂਟ ਇੱਕ ਖਾਸ ਸਾਈਜ਼ ਅਤੇ ਸ਼ੈਲੀ ਦਾ ਇੱਕ ਟਾਈਪ ਫੇਸ ਹੈ । ਇੱਕ ਟਾਈਪਫੇਸ ਇੱਕੋ ਜਿਹੇ ਡਿਜ਼ਾਇਨ ਦੇ ਅੱਖਰਾਂ ਦਾ ਸਮੂਹ ਹੈ । ਇਨ੍ਹਾਂ ਅੱਖਰਾਂ ਵਿੱਚ ਅੱਖਰ, ਨੰਬਰ, ਵਿਰਾਮ ਚਿੰਨ੍ਹ ਅਤੇ ਸਿੰਬਲ ਸ਼ਾਮਿਲ ਹਨ । ਕੁਝ ਪ੍ਰਸਿੱਧ ਟਾਈਪਫੇਸਾਂ ਵਿੱਚ ਏਰੀਅਲ, ਹੈਲਵੇਟਿਕਾ, ਟਾਈਮਜ਼ ਅਤੇ ਵਰਦੇਨਾ ਸ਼ਾਮਿਲ ਹਨ । “ਟਾਈਪਫੇਸ” ਸ਼ਬਦ ਨੂੰ ਅਕਸਰ ਫੌਂਟ ਸਮਝ ਲਿਆ ਜਾਂਦਾ ਹੈ ਜੋ ਕਿ ਟਾਈਪਫੇਸ ਦੀ ਇੱਕ ਖਾਸ ਅਕਾਰ ਅਤੇ ਸ਼ੈਲੀ ਹੈ।

ਫਰੇਮਜ਼

ਫਰੇਮ ਆਇਤਾਕਾਰ ਖੇਤਰ ਹਨ ਜੋ ਕਿ ਗ੍ਰਾਫਿਕਸ ਅਤੇ ਟੈਕਸਟ ਇਨਸਰਟ ਕਰਨ ਲਈ ਬਣੇ ਹੁੰਦੇ ਹਨ । ਇਹ ਯੂਜ਼ਰ ਨੂੰ ਆਬਜੈਕਟਸ ਨੂੰ ਪੇਜ ਦੀ ਉਸ ਥਾਂ ਤੇ ਰੱਖਣ ਦੀ ਆਗਿਆ ਦਿੰਦਾ ਹੈ ਜਿਸ ਤੇ ਉਹ ਉਸ ਨੂੰ ਰੱਖਣਾ ਚਾਹੁੰਦਾ ਹੈ । ਇਨ੍ਹਾਂ ਫਰੇਮਾਂ ਦਾ ਅਕਾਰ ਅਤੇ ਸਥਿਤੀ, ਬਾਊਡਿੰਗ ਬਾਕਸ ਦੀ ਵਰਤੋ ਕਰਕੇ ਬਦਲੀ ਜਾ ਸਕਦੀ ਹੈ । ਫਰੇਮਜ਼ ਇੱਕ ਪੇਜ ਦੇ ਡਿਜ਼ਾਇਨ ਦੇ ਪੂਰੇ ਨਿਯੰਤਰਨ ਦੀ ਆਗਿਆ ਦਿੰਦੇ ਹਨ । ਫਰੇਮ ਆਇਤਾਕਾਰ, ੳਵਲ (Oval) ਜਾਂ (Polygon) ਪੋਲੀਗਨ ਹੋ ਸਕਦੇ ਹਨ । ਪੋਲੀਗਨ ਫਰੇਮ ਨੂੰ ਕਿਸੇ ਵੀ ਅਕਾਰ ਵਿੱਚ ਬਦਲਿਆ ਜਾ ਸਕਦਾ ਹੈ । ਫਰੇਮ ਵਿੱਚ ਟੈਕਸਟ ਜਾਂ ਗ੍ਰਾਫਿਕ ਹੋ ਸਕਦਾ ਹੈ ਜਾਂ ਫਿਰ ਇਹ ਖਾਲੀ ਹੋ ਸਕਦੇ ਹਨ ।

ਪ੍ਰਿੰਟਰ

ਇੱਕ ਪ੍ਰਿੰਟਰ ਇੱਕ ਬਾਹਰੀ (External) ਆਊਟਪੁੱਟ ਯੰਤਰ ਹੈ ਜੋ ਕੰਪਿਊਟਰ ਤੋਂ ਡਾਟਾ ਲੈਂਦਾ ਹੈ ਅਤੇ ਪੇਪਰ ਤੇ ਗ੍ਰਾਫਿਕਸ ਜਾਂ ਟੈਕਸਟ ਦੇ ਰੂਪ ਵਿੱਚ ਆਊਟਪੁੱਟ ਤਿਆਰ ਕਰਦਾ ਹੈ । ਪ੍ਰਿੰਟਰ ਦੀਆਂ ਦੋ ਕਿਸਮਾਂ ਹਨ—
  • ਇੰਪੈਕਟ ਪ੍ਰਿੰਟਰ (Impact Printers)
  • ਨਾਨ-ਇੰਪੈਕਟ ਪ੍ਰਿੰਟਰ (Non-Impact Printers) |

ਇੰਪੈਕਟ ਪ੍ਰਿੰਟਰ

ਇੱਕ ਇੰਪੈਕਟ ਪਿੰਟਰ ਵਿੱਚ ਇੱਕ ਹੈੱਡ ਹੁੰਦਾ ਹੈ, ਜਿਸ ਵਿੱਚ ਪਿੰਨਾਂ ਲੱਗੀਆਂ ਹੁੰਦੀਆਂ ਹਨ । ਜਿਸ ਦੀ ਵਰਤੋਂ ਨਾਲ ਇਹ ਪੇਪਰ ਨਾਲ ਸੰਪਰਕ ਬਣਾਉਂਦਾ ਹੈ । ਇਸ ਵਿੱਚ ਆਮ ਤੌਰ ਤੇ ਪਿੰਨਜ਼ ਨੂੰ ਰਿਬਨ ਤੇ ਸਟਰਾਇਕ ਕਰਕੇ ਕਾਗਜ਼ ਤੇ ਤਸਵੀਰਾਂ ਜਾਂ ਟੈਕਸਟ ਨੂੰ ਪ੍ਰਿੰਟ ਕੀਤਾ ਜਾਂਦਾ ਹੈ । ਇੰਪੈਕਟ ਪਿੰਟਰ ਦੀਆਂ ਕੁਝ ਉਦਾਹਰਨਾਂ ਹੇਠਾਂ ਦਿੱਤੀਆਂ ਗਈਆਂ ਹਨ—

1. ਡਾਟ-ਮੈਟਰਿਕਸ ਪ੍ਰਿੰਟਰ

ਡਾਟ-ਮੈਟਰਿਕਸ ਪ੍ਰਿੰਟਰ 9 ਤੋਂ 24 ਪਿੰਨ ਵਾਲਾ ਪ੍ਰਿੰਟਰ ਹੁੰਦਾ ਹੈ । ਇੱਕ 24 ਪਿੰਨਾਂ ਵਾਲਾ ਪ੍ਰਿੰਟਰ ਇੱਕ 9 ਪਿੰਨ ਵਾਲੇ ਡਾਟ-ਮੈਟਰਿਕਸ ਪ੍ਰਿੰਟਰ ਦੇ ਮੁਕਾਬਲੇ ਜ਼ਿਆਦਾ ਡਾਟਸ ਛਾਪਦਾ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਬਹੁਤ ਵਧੀਆ ਕੁਆਲਿਟੀ ਅਤੇ ਸਪੱਸ਼ਟ ਅੱਖਰ ਛਪਦੇ ਹਨ । ਪਿੰਨ ਵੱਖਰੇ ਤੌਰ ਤੇ ਰਿਬਨ ਤੇ ਸਟਰਾਈਕ ਕਰਦੇ ਹਨ । ਯੂਜ਼ਰ ਡਾਟ-ਮੈਟਰਿਕਸ ਪ੍ਰਿੰਟਰ ਨਾਲ ਰੰਗੀਨ ਆਊਟਪੁੱਟ ਵੀ ਲੈ ਸਕਦਾ ਹੈ । ਡਾਟ-ਮੈਟਰਿਕਸ ਪ੍ਰਿੰਟਰ ਸਸਤੇ ਹੁੰਦੇ ਹਨ ਅਤੇ ਆਮ ਤੌਰ ਤੇ ਪ੍ਰਤੀ ਸਕਿੰਟ 100-600 ਅੱਖਰਾਂ ਦੀ ਸਪੀਡ ਤੇ ਪਿੰਟ ਕਰਦੇ ਹਨ ।

2. ਡੇਜ਼ੀ ਵੀਲ ਪ੍ਰਿੰਟਰ

ਇਸ ਨੂੰ ਡੇਜ਼ੀ ਵੀਲ ਪ੍ਰਿੰਟਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪ੍ਰਿੰਟਿੰਗ ਪ੍ਰਣਾਲੀ ਡੇਜ਼ੀ (ਇੱਕ ਲੰਮਾ ਫੁਲਾਂ ਵਾਲਾ ਪੌਦਾ) ਵਰਗੀ ਲਗਦੀ ਹੈ । ਹਰੇਕ ਪੈਟਲ ਦੇ ਅਖੀਰ ਵਿੱਚ ਇੱਕ ਪੂਰੀ ਤਰ੍ਹਾਂ ਤਿਆਰ ਅੱਖਰ ਹੁੰਦਾ ਹੈ । ਜੋ ਠੋਸ ਲਾਈਨ ਪ੍ਰਿੰਟ ਕਰਦਾ ਹੈ । ਇੱਕ ਹੈਮਰ ਜਦੋਂ ਇਸ ਅੱਖਰ ਵਾਲੇ ਪੈਟਲ ਜੋ ਰਿਬਨ ਦੇ ਸਾਹਮਣੇ ਹੈ ਤੇ ਵੱਜਦਾ ਹੈ ਤਾਂ ਅੱਖਰ ਪੇਪਰ ਤੇ ਛਪ ਜਾਂਦਾ ਹੈ । ਇਸ ਦੀ ਗਤੀ ਹੌਲੀ ਹੁੰਦੀ ਹੈ ਤੇ ਇਹ ਜ਼ਿਆਦਾਤਰ 25-25 ਅੱਖਰ ਪ੍ਰਤੀ ਸਕਿੰਟ ਹੀ ਪ੍ਰਿੰਟ ਕਰ ਸਕਦਾ ਹੈ ।

3. ਲਾਈਨ ਪ੍ਰਿੰਟਰ

ਪ੍ਰਿੰਟਰ ਇੱਕ ਖਾਸ ਪ੍ਰਣਾਲੀ ਦੀ ਵਰਤੋਂ ਕਰਦੇ ਹਨ ਜੋ ਕਿ ਇੱਕ ਸਮੇਂ ਤੇ ਇੱਕ ਪੂਰੀ ਲਾਈਨ ਪ੍ਰਿੰਟ ਕਰਦੇ ਹਨ । ਇਹ ਆਮ ਤੌਰ ਤੇ 1200 ਤੋਂ 6000 ਲਾਈਨਾਂ ਪ੍ਰਤੀ ਮਿੰਟ ਪ੍ਰਿੰਟ ਕਰ ਸਕਦੇ ਹਨ । ਡਰਮ (Drum), ਚੇਨ (Chain) ਅਤੇ ਬੈਡ (Band) ਪ੍ਰਿੰਟਰਜ਼ Line-at-a-time’’ ਪ੍ਰਿੰਟਰ ਹਨ ।

ਨਾਨ-ਇੰਪੈਕਟ ਪ੍ਰਿੰਟਰ

ਨਾਨ-ਇੰਪੈਕਟ ਪ੍ਰਿੰਟਰ ਕਾਗਜ਼ ਤੇ ਪ੍ਰਿੰਟ ਕਰਨ ਲਈ ਸੁਂਟਰਾਈਕਿੰਗ ਡਿਵਾਈਸ ਦੀ ਵਰਤੋਂ ਨਹੀਂ ਕਰਦੇ । ਕਿਉਂਕਿ ਇਨ੍ਹਾਂ ਪਿੰਟਰਾਂ ਵਿੱਚ ਹੈਮਰ ਪੇਪਰ ਤੇ ਨਹੀਂ ਵੱਜਦਾ, ਇਸ ਕਰਕੇ ਇਹ ਬਹੁਤ ਸ਼ਾਂਤ ਕੰਮ ਕਰਦੇ ਹਨ । ਹੇਠਾਂ ਕੁਝ ਨਾਨ-ਇੰਪੈਕਟ ਪ੍ਰਿੰਟਰ ਦਿੱਤੇ ਗਏ ਹਨ ।

1. ਇੰਕ-ਜੈਟ ਪ੍ਰਿੰਟਰਜ਼

ਇੰਕ-ਜੈਟ ਪ੍ਰਿੰਟਰਜ਼ ਉਸੇ ਤਰ੍ਹਾਂ ਕੰਮ ਕਰਦੇ ਹਨ ਜਿਸ ਤਰ੍ਹਾਂ ਡਾਟ-ਮੈਟਰਿਕਸ ਪ੍ਰਿੰਟਰ ਛੋਟੇ ਡਾਟਸ ਦੇ ਨਾਲ ਤਸਵੀਰਾਂ ਤੇ ਅੱਖਰ ਬਣਾਉਂਦੇ ਹਨ । ਪਰ ਇਹ ਡਾਟਸ ਸਿਆਹੀ ਦੀਆਂ ਛੋਟੀਆਂ ਬੂੰਦਾਂ ਨਾਲ ਬਣਦੇ ਹਨ । ਇੰਕ-ਜੈਟ ਪ੍ਰਿੰਟਰ ਇੱਕ ਛੋਟੀ ਨੋਜਲ ਦੇ ਜਰੀਏ ਪੇਪਰ ਤੇ ਸਿਆਹੀ ਸਪਰੇਅ ਕਰਦਾ ਹੈ ਤੇ ਇਲੈੱਕਟ੍ਰਿਕ ਫੀਲਡ ਦੇ ਮਾਧਿਅਮ ਨਾਲ 250 ਅੱਖਰ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਇਨ੍ਹਾਂ ਚਾਰਜ ਹੋਈਆਂ ਸਿਆਹੀ ਦੀਆਂ ਬੂੰਦਾਂ ਨੂੰ ਅੱਖਰਾਂ ਦੀ ਸ਼ਕਲ ਵਿੱਚ ਬਦਲ ਦਿੰਦਾ ਹੈ । ਸਿਆਹੀ ਪੇਪਰ ਦੁਆਰਾ ਸੋਖ ਲਈ ਜਾਂਦੀ ਹੈ ਅਤੇ ਤੁਰੰਤ ਸੁੱਕ ਜਾਂਦੀ ਹੈ । ਇਸ ਵਿੱਚ ਕਈ ਰੰਗਾਂ ਦੀ ਸਿਆਹੀ ਵਰਤੀ ਜਾ ਸਕਦੀ ਹੈ ।
ਪ੍ਰਿੰਟ ਹੈੱਡ ਵਿੱਚ ਲੱਗੀਆਂ ਇੱਕ ਤੋਂ ਵੱਧ ਨੋਜ਼ਲਾਂ ਸਿਆਹੀ ਦੀਆਂ ਨਿਰੰਤਰ ਧਾਰਾਵਾਂ ਛੱਡਦੀਆਂ ਹਨ । ਨੋਜ਼ਲ ਤੋਂ ਛੱਡਣ ਤੋਂ ਬਾਅਦ ਸਿਆਹੀ ਨੂੰ ਬਿਜਲੀ ਨਾਲ ਚਾਰਜ ਕੀਤਾ ਜਾਂਦਾ ਹੈ । ਫਿਰ ਬੂੰਦਾਂ ਨੂੰ ਬਿਜਲੀ ਨਾਲ ਚਾਰਜ ਕੀਤੇ ਪਲੇਟ ਦੀ ਵਰਤੋਂ ਕਰਕੇ ਕਾਗਜ਼ ਵੱਲ ਭੇਜਿਆ ਜਾਂਦਾ ਹੈ । ਟੈਕਸਟ ਨੂੰ ਪ੍ਰਿੰਟ ਕਰਨ ਲਈ ਕਾਲੀ ਸਿਆਹੀ ਵਾਲੀ ਨੋਜ਼ਲ ਸਭ ਤੋਂ ਲੋੜੀਂਦੀ ਹੋ ਸਕਦੀ ਹੈ । ਪਰ ਫੁੱਲ ਕਲਰਡ ਪ੍ਰਿੰਟਿੰਗ ਵਾਲਾ ਟੈਕਸਟ ਪ੍ਰਿੰਟ ਕਰਨ ਲਈ ਸਿਆਨ (Cyan) ਮੈਜੈਟਾ (Magenta) ਅਤੇ ਪੀਲੇ (Yellow) ਪ੍ਰਾਇਮਰੀ ਰੰਗਾਂ ਦੀ ਨੋਜਲ ਜੋੜੀ ਜਾ ਸਕਦੀ ਹੈ ।

2. ਲੇਜ਼ਰ ਪ੍ਰਿੰਟਰ (Laser printers)

ਲੇਜ਼ਰ ਪ੍ਰਿੰਟਰ, ਇੱਕ ਲੇਜ਼ਰ ਬੀਮ ਨੂੰ ਇੱਕ ਮਿਰਰ (ਸ਼ੀਸ਼ੇ) ਉੱਤੇ ਨਿਰਦੇਸ਼ਿਤ ਕਰਦੇ ਹਨ ਜੋ ਬੀਮ ਨੂੰ ਅੱਗੇ ਡਰੱਮ ਉਤੇ ਭੇਜਦਾ ਹੈ, ਜਿਸ ਮਦਦ ਨਾਲ ਪੇਪਰ ਉਤੇ ਇਮੇਜ਼ ਬਣਾਉਂਦੇ ਹਨ । ਡਰੰਮ ਵਿੱਚ ਇੱਕ ਵਿਸ਼ੇਸ਼ ਪਰਤ ਹੁੰਦੀ ਹੈ, ਜਿਸ ਵਿੱਚ ਟੋਨਰ (ਇੱਕ ਸਿਆਹੀ ਪਾਊਡਰ) ਚਿਪਕ ਜਾਂਦਾ ਹੈ । ਛੋਟੇ ਬਿੰਦੂਆਂ ਦੇ ਨਮੂਨੇ ਦੀ ਵਰਤੋਂ ਕਰਦੇ ਹੋਏ, ਇੱਕ ਲੇਜ਼ਰ ਬੀਮ ਕੰਪਿਊਟਰ ਤੋਂ ਜਾਣਕਾਰੀ ਲੈ ਕੇ ਪਾਜ਼ੀਟਿਵ ਚਾਰਜ ਵਾਲੇ ਡਰੱਮ ਤੱਕ ਪਹੁੰਚਾ ਕੇ ਉਸ ਨੂੰ ਨਿਯੂਟਰਲਾਇਜਡ (Neutralized) ਕਰਦਾ ਹੈ । ਫਿਰ ਡਰੱਮ ਦੀ ਉਹ ਥਾਂ ਨਿਯੂਟਰਲਾਇਜਡ ਹੋ ਜਾਂਦੀ ਹੈ ਤੇ ਟੋਨਰ ਵੱਖਰਾ ਹੋ ਜਾਂਦਾ ਹੈ ਜਿਵੇਂ ਹੀ ਡਰੱਮ ਰਾਹੀਂ ਪੇਪਰ ਘੁੰਮਦਾ ਹੈ, ਟੋਨਰ ਨੂੰ ਕਾਗਜ਼ ਤੇ ਅੱਖਰ ਜਾਂ ਹੋਰ ਗ੍ਰਾਫਿਕਸ ਛਾਪਣ ਲਈ ਭੇਜ ਦਿੱਤਾ ਜਾਂਦਾ ਹੈ । ਇੱਕ ਗਰਮ ਰੋਲਰ ਟੋਨਰ ਨੂੰ ਪੇਪਰ ਤੇ ਚਿਪਕਾ ਦਿੰਦਾ ਹੈ ।
ਲੇਜ਼ਰ ਪ੍ਰਿੰਟਰਾਂ ਦੀ ਗਤੀ ਬਹੁਤ ਤੇਜ਼ ਹੁੰਦੀ ਹੈ ਤੇ ਇਹ ਬਿਨਾਂ ਵੱਧ ਆਵਾਜ਼ ਤੋਂ ਪ੍ਰਿੰਟ ਕਰਦੇ ਹਨ । ਬਹੁਤ ਸਾਰੇ ਘਰੇਲੂ (home-use) ਲੇਜ਼ਰ ਪ੍ਰਿੰਟਰ ਅੱਠ ਪੇਜ਼ ਪ੍ਰਤੀ ਮਿੰਟ ਕਰਦੇ ਹਨ ਪਰ ਤੇਜ਼ ਪ੍ਰਿੰਟਰ ਲਗਭਗ 21,000 ਲਾਈਨਾਂ ਪ੍ਰਤੀ ਮਿੰਟ ਜਾਂ 437 ਪੇਜ਼ ਪ੍ਰਤੀ ਮਿੰਟ ਪ੍ਰਿੰਟ ਕਰ ਸਕਦੇ ਹਨ । ਜਦੋਂ ਤੇਜ਼ ਸਪੀਡ ਵਾਲੇ ਲੇਜ਼ਰ ਪ੍ਰਿੰਟਰ ਆਏ ਤਾਂ ਉਹ ਮਹਿੰਗੇ ਸਨ । ਪਿਛਲੇ ਕੁਝ ਸਾਲਾਂ ਵਿੱਚ ਹੋ ਰਹੀ ਤਰੱਕੀ ਨੇ ਛੋਟੇ ਵਪਾਰੀਆਂ ਨੂੰ ਵਰਤਣ ਲਈ ਮੁਕਾਬਲਨ ਘੱਟ ਲਾਗਤ ਵਾਲੇ ਲੇਜ਼ਰ ਪ੍ਰਿੰਟਰ ਪ੍ਰਦਾਨ ਕੀਤੇ ਹਨ ।

ਅਭਿਆਸ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਇਸ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਂਫਲਿਟ ਅਤੇ ਹੋਰ ਕਿਸਮ ਦੇ ਪ੍ਰਿੰਟਿਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ ।
(a) ਡੈਸਕ ਪਬਲੀਸ਼ਿੰਗ
(b) ਡੈਸਕਟਾਪ ਪਬਲੀਸ਼ਿੰਗ
(c) ਟਾਪ ਪਬਲੀਸ਼ਿੰਗ
(d) ਪਬਲੀਸ਼ਿੰਗ ।
ਉੱਤਰ—(b) ਡੈਸਕਟਾਪ ਪਬਲੀਸ਼ਿੰਗ
2. ਇਹ ਡਿਸਪਲੇਅ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁਲ ਉਸੇ ਤਰ੍ਹਾਂ ਦਰਸਾਉਂਦੀ ਹੈ, ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਕੇ ਲਗਦਾ ਹੈ ।
(a) WYSWJKI
(b) WKSWUG
(c) WUSIWUG
(d) WYSIWYG.
ਉੱਤਰ—(d) WYSIWYG.
3. ਇਹ ਇੱਕ ਬਾਹਰੀ ਆਊਟਪੁੱਟ ਯੰਤਰ ਹੈ ਜੋ ਕੰਪਿਊਟਰ ਤੋਂ ਡਾਟਾ ਲੈਂਦਾ ਹੈ ਅਤੇ ਪੇਪਰ ਤੇ ਗ੍ਰਾਫਕਿਸ ਜਾਂ ਟੈਕਸਟ ਦੇ ਰੂਪ ਵਿੱਚ ਆਊਟਪੁੱਟ ਤਿਆਰ ਕਰਦਾ ਹੈ ।
(a) ਫਰੇਮਜ
(b) ਪ੍ਰਿੰਟਰਸ
(c) ਫੌਂਟਸ
(d) ਪਲੋਟਰਸ ।
ਉੱਤਰ—(b) ਪ੍ਰਿੰਟਰਸ
4. ਇੱਕ ਪ੍ਰਿੰਟਰ ਜੋ ਇੱਕ ਫੋਟੋ ਕਾਪੀ ਮਸ਼ੀਨ ਵਾਂਗ ਕੰਮ ਕਰਦਾ ਹੈ ।
(a) ਲੇਜ਼ਰ
(b) ਇੰਕਜੈਟ
(c) ਲਾਈਨ
(d) ਡਰੱਮ ।
ਉੱਤਰ—(a) ਲੇਜ਼ਰ
5. ਆਇਤਾਕਾਰ ਖੇਤਰ ਜੋ ਕਿ ਗ੍ਰਾਫਿਕਸ ਅਤੇ ਟੈਕਸਟ ਇਨਸਰਟ ਕਰਨ ਲਈ ਬਣੇ ਹੁੰਦੇ ਹਨ ।
(a) ਆਇਤ
(b) ਫਰੇਮਜ਼
(c) ਸ਼ਟਰਕਚਰ
(d) ਫੌਂਟਸ ।
ਉੱਤਰ—(b) ਫਰੇਮਜ਼
6. ਇਹ ਇੱਕ ਇਮੇਜ਼ ਦੀ ਵਿਬਜ਼ੂਅਲ ਪੇਸ਼ਕਾਰੀ ਹੈ ।
(a) ਚਾਰਟਸ
(b) ਗ੍ਰਾਫਿਕਸ
(c) ਫਰੇਮਜ਼
(d) ਫੌਂਟਸ ।
ਉੱਤਰ—(b) ਗ੍ਰਾਫਿਕਸ
7. ਇੰਕ-ਜੈਟ ਪ੍ਰਿੰਟਰਸ ਪੇਪਰ ਤੇ ਸਿਆਹੀ ਸਪੇਰਅ ਕਰਕੇ ………… ਅੱਖਰ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਅੱਖਰ ਬਣਾਉਂਦਾ ਹੈ ।
(a) 250
(b) 350
(c) 200
(d) 100.
ਉੱਤਰ—(a) 250
8. ……………….. ਇਹ ਸਿਆਹੀ ਦੀਆਂ ਛੋਟੀਆਂ ਬੂੰਦਾਂ ਨਾਲ ਬਣਦੇ ਹਨ ।
(a) ਪਿਕਸਲ
(b) ਡਾਟਸ
(c) ਫੌਂਟਸ
(d) ਕਰੇਕਟਰਜ਼ ।
ਉੱਤਰ—(b) ਡਾਟਸ
9. ਇਹ ਪਿੰਨਜ਼ ਨੂੰ ਰਿਬਨ ਤੇ ਸਟਰਾਇਕ ਜਾਂ ਪ੍ਰੈਸ ਕਰਕੇ ਕਾਗਜ਼ ਤੇ ਤਸਵੀਰਾਂ ਜਾਂ ਟੈਕਸਟ ਨੂੰ ਪ੍ਰਿੰਟ ਕਰਦਾ ਹੈ ।
(a) ਇੰਕ-ਜੈਟ
(b) ਇੰਪੈਕਟ
(c) ਨਾਨ-ਇੰਪੈਕਟ
(d) ਲੇਜ਼ਰ ।
ਉੱਤਰ—(b) ਇੰਪੈਕਟ
10. ਇਹ ਗ੍ਰਾਫਿਕ ਹਰੇਕ ਪਿਕਸਲ ਬਾਰੇ ਜਾਣਕਾਰੀ ਸਟੋਰ ਨਹੀਂ ਕਰਦੇ ਹਨ, ਇਸ ਲਈ ਫਾਈਲ ਦਾ ਅਕਾਰ, ਇਮੇਜ਼ ਦੇ ਅਕਾਰ ਤੇ ਨਿਰਭਰ ਨਹੀਂ ਕਰਦਾ ।
(a) ਰਾਸਟਰ
(b) ਪਲੇਨ ਗ੍ਰਾਫਿਕਸ
(c) ਵੈਕਟਰ
(d) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ—(c) ਵੈਕਟਰ

(B) ਖਾਲੀ ਥਾਂਵਾਂ ਭਰੋ— 

1. Arial, Helvetica, Times and Verdana …………………. ਦੀ ਉਦਾਹਰਨ ਹਨ ਅਤੇ ਇਨ੍ਹਾਂ ਦਾ ਇਕੋ ਜਿਹਾ ……………. ਹੁੰਦਾ ਹੈ ।
2. ਇੱਕ ਗਟਰ ਮਾਰਜ਼ਨ ਸੈਟਿੰਗ ਉਸ ਡਾਕੂਮੈਂਟ ਦੇ ………….. ਜਾਂ ………….. ਮਾਰਜਨ ਵਿੱਚ ਵਾਧੂ ਥਾਂ ਜੋੜਦੀ ਹੈ ਜਿਸ ਨੂੰ ਅਸੀਂ ਬਾਈਂਡ (ਜਿਲਦ) ਕਰਨ ਦੀ ਯੋਜਨਾ ਬਣਾਉਂਦੇ ਹਨ ।
3. ਪੋਲੀਗਨ ਫਰੇਮ ਨੂੰ ਕਿਸੇ ਵੀ …………….. ਅਤੇ ……………. ਵੀ ਬਦਲਿਆ ਜਾ ਸਕਦਾ ਹੈ ।
4. ਵੈੱਬ ਪੇਜ ਵਿਚ ਕੰਟੈਂਟ ਸਿਰਫ ……………. ਦਿੰਦੇ ਹਨ ਨਾ ਕਿ …………….. ਲਈ ਡਿਜ਼ਾਇਨ ਕੀਤੇ ਜਾਂਦੇ ਹਨ ।
5. ਲੇਜ਼ਰ ਪਿੰਟਰ ………………….. ਦੀ ਵਰਤੋਂ ਕਰਦੇ ਹਨ ਜੋ ਕਿ ਇੱਕ ਸਮੇਂ ਉੱਤੇ ……………  ਨੂੰ ਸਟੋਰ ਕਰਦੇ ਹਨ |
ਉੱਤਰ—1. ਟਾਈਪ ਫੇਸ, ਡਿਜ਼ਾਈਨ, 2. ਸਾਈਡ ਟਾਪ, 3. ਸੇਪ, ਸਾਈਜ਼, 4. ਦੇਖਣ ਯੋਗ, ਪ੍ਰਿੰਟਰ, ਪੂਰਾ ਪੇਜ | 5. ਬਫਰ,

(C) ਸਹੀ ਜਾਂ ਗ਼ਲਤ —

1. DTP ਦਾ ਅਰਥ ਹੈ ਡੈਸਕਟਾਪ ਪਬਲੀਸ਼ਿੰਗ ।
2: ਡੈਸਕਟਾਪ ਪਬਲੀਸ਼ਿੰਗ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਵੈੱਬ ਪੇਜ ਬਣਾਉਣ ਅਤੇ ਡਿਜ਼ਾਇਨ ਕਰਨ ਲਈ ਵੀ ਕੀਤੀ ਜਾਂਦੀ ਹੈ।
3. ਇੰਕ-ਜੈਟ ਪ੍ਰਿੰਟਰਜ਼ ਵਿਚ ਸਿਆਹੀ ਪੇਪਰ ਦੁਆਰਾ ਸੋਖ ਲਈ ਜਾਂਦੀ ਹੈ ਅਤੇ ਤੁਰੰਤ ਸੁੱਕ ਜਾਂਦੀ ਹੈ ।
4. ਫਰੇਮਜ਼ ਯੂਜ਼ਰ ਨੂੰ ਆਬਜੈਕਟਸ ਨੂੰ ਪੇਜ ਦੀ ਉਸ ਥਾਂ ਤੇ ਰੱਖਣ ਦੀ ਆਗਿਆ ਦਿੰਦਾ ਹੈ ਜਿਸ ਤੇ ਉਹ ਉਸ ਨੂੰ ਰੱਖਣਾ ਚਾਹੁੰਦਾ ਹੈ ।
5. ਡਾਟ-ਮੈਟਰਿਕਸ ਪਿੰਟਰ ਵਿੱਚ 19 ਤੋਂ 124 ਪਿੰਨ ਵਾਲਾ ਪ੍ਰਿੰਟ ਹੈਡ ਹੁੰਦਾ ਹੈ ।
ਉੱਤਰ—1. ਸਹੀ, 2. ਸਹੀ, 3. ਗ਼ਲਤ, 4. ਸਹੀ, 5. ਗ਼ਲਤ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕਿਹੜਾ ਪਿੰਟਰ ਇੱਕ ਮਿੰਟ ਵਿਚ 1200 ਤੋਂ 6000 ਲਾਈਨ ਪ੍ਰਿੰਟ ਕਰਦਾ ਹੈ ?
ਉੱਤਰ-ਲੇਜ਼ਰ ਪ੍ਰਿੰਟਰ l
ਪ੍ਰਸ਼ਨ 2. ਕਿਹੜੇ ਇਮੇਜਿਜ਼ ਦੋ ਜਾਂ ਤਿੰਨ ਆਯਾਮੀ ਹੋ ਸਕਦੇ ਹਨ ?
ਉੱਤਰ—ਕੰਪਿਊਟਰ ਗ੍ਰਾਫਿਕਸ ।
ਪ੍ਰਸ਼ਨ 3. ਕਿਸ ਪ੍ਰਿੰਟਰ ਵਿਚ ਇੱਕ ਵਿਸ਼ੇਸ਼ ਪਰਤ ਹੁੰਦੀ ਹੈ, ਜਿਸ ਵਿੱਚ ਟੋਨਰ (ਇੱਕ ਸਿਆਹੀ ਪਾਊਡਰ) ਚਿਪਕ ਜਾਂਦਾ ਹੈ ?
ਉੱਤਰ—ਲੇਜ਼ਰ ਪ੍ਰਿੰਟਰ ।
ਪ੍ਰਸ਼ਨ 4. ਇੱਕੋ ਜਿਹੇ ਡਿਜ਼ਾਇਨ ਦੇ ਅੱਖਰਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ ?
ਉੱਤਰ-ਟਾਈਪ ਫੇਸ ।
ਪ੍ਰਸ਼ਨ 5. ਇੱਕ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਦੇ ਖੇਤਰ ਨੂੰ ਕੀ ਕਹਿੰਦੇ ਹਨ ?
ਉੱਤਰ-ਮਾਰਜਿਨ

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਡੈਸਕਟਾਪ ਪਬਲਿਸ਼ਿੰਗ ਕੀ ਹੈ ?
ਉੱਤਰ—ਡੈਸਕਟਾਪ ਪਬਲਿਸ਼ਿੰਗ ਦਾ ਅਰਥ ਹੈ ਕੰਪਿਊਟਰ ਅਤੇ ਕੁੱਝ ਸਾਫਟਵੇਅਰਾਂ ਦੀ ਵਰਤੋਂ ਕਰਕੇ ਵਧੀਆ ਢੰਗ ਨਾਲ ਡਿਜ਼ਾਈਨ ਵਾਲੇ ਦਸਤਾਵੇਜ਼ ਤਿਆਰ ਕਰਨਾ । ਇਸ ਦਾ ਸੰਬੰਧ ਕੁਝ ਐਪਲੀਕੇਸ਼ਨ ਸਾਫਟਵੇਅਰਾਂ ਨਾਲ ਹੁੰਦਾ ਹੈ ਜੋ ਦਸਤਾਵੇਜ਼ ਤਿਆਰ ਅਤੇ ਪ੍ਰਿੰਟ ਕਰਨ ਵਾਸਤੇ ਵਰਤੇ ਜਾਂਦੇ ਹਨ ।
ਪ੍ਰਸ਼ਨ 2. ਪ੍ਰਿੰਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-ਪ੍ਰਿੰਟਰ ਦੀਆਂ ਹੇਠ ਲਿਖਿਆਂ ਕਿਸਮਾਂ ਹਨ ।
1. ਇੰਪੈਕਟ ਪ੍ਰਿੰਟਰ
2. ਨਾਨ ਇੰਪੈਕਟ ਪ੍ਰਿੰਟਰ
ਪ੍ਰਸ਼ਨ 3. ਫਰੇਮ ਕੀ ਹੈ ?
ਉੱਤਰ—ਫਰੇਮ ਇਕ ਆਇਤਾਕਾਰ ਖੇਤਰ ਹੁੰਦਾ ਹੈ ਜੋ ਕਿਸੇ ਆਬਜੈਕਟ ਨੂੰ ਆਪਣੇ ਵਿਚ ਸਮਾਂ ਕੇ ਰੱਖਦਾ ਹੈ । ਇਹ ਆਬਜੈਕਟ ਟੈਕਸਟ, ਲਾਈਨ, ਚਿੱਤਰ ਆਦਿ ਵੀ ਹੋ ਸਕਦਾ ਹੈ ।
ਪ੍ਰਸ਼ਨ 4. ਫੌਂਟ ਦੀ ਪਰਿਭਾਸ਼ਾ ਦਿਓ ।
ਉੱਤਰ—ਫੌਂਟ ਇਕ ਖਾਸ ਸ਼ੈਲੀ ਅਤੇ ਆਕਾਰ ਵਿਚ ਛਾਪਣ ਯੋਗ ਜਾ ਦਿਖਣ ਯੋਗ ਟੈਕਸਟ ਕਰੈਕਟਰ ਦਾ ਸੈੱਟ ਹੁੰਦਾ ਹੈ ।
ਪ੍ਰਸ਼ਨ 5. ਮਾਰਜਨ ਕੀ ਹੈ ?
ਉੱਤਰ—ਮਾਰਜਨ ਕਿਸੇ ਦਸਤਾਵੇਜ਼ ਵਿਚ ਆਬਜੈਕਟ ਅਤੇ ਪੇਜ ਦੀ ਹੱਦ ਵਿਚਕਾਰਲੀ ਦੂਰੀ ਹੁੰਦੀ ਹੈ । ਇਸ ਨੂੰ ਹਾਸ਼ਿਆ ਵੀ ਕਹਿੰਦੇ ਹਨ । ਇਹ ਚਾਰ ਪਾਸੇ ਤੋਂ ਦੇਖੀ ਜਾਂਦੀ ਹੈ ।
1. ਉੱਪਰ
2. ਖੱਬੇ
3. ਸੱਜੇ
4. ਹੇਠਾਂ
ਮਾਰਜਨ ਅਕਸਰ ਇੰਚ ਜਾਂ ਸੈਂਟੀਮੀਟਰ ਵਿਚ ਨਾਪੇ ਜਾਂਦੇ ਹਨ । ਇਹ ਦੱਸਦੇ ਹਨ ਕਿ ਕਿਸੇ ਪੇਜ ਦੇ ਚਾਰੇ ਪਾਸੇ ਕਿੰਨੀ ਜਗ੍ਹਾ ਖਾਲੀ ਰਹੇਗੀ ।
ਪ੍ਰਸ਼ਨ 6. ਗਟਰ ਪੋਜੀਸ਼ਨ ਤੋਂ ਤੁਸੀਂ ਕੀ ਸਮਝਦੇ ਹੋ ।
ਉੱਤਰ—ਗਟਰ ਪੋਜੀਸ਼ਨ ਕਿਸੇ ਪੇਜ ਤੇ ਉਸ ਛੱਡੇ ਗਏ ਸਥਾਨ ਨੂੰ ਕਹਿੰਦੇ ਹਨ ਜੋ ਜਿਲਦ ਬਣਨ ਵਾਸਤੇ ਵਰਤਿਆ ਜਾਂਦਾ ਹੈ । ਇਸ ਦਾ ਉਦੇਸ਼ ਟੈਕਸਟ ਨੂੰ ਜਿਲਦ ਵਿਚ ਆਉਣ ਤੋਂ ਬਚਾਉਣਾ ਹੁੰਦਾ ਹੈ ।
ਪ੍ਰਸ਼ਨ 7. ਗ੍ਰਾਫਿਕਸ ਕੀ ਹਨ ?
ਉੱਤਰ-ਗ੍ਰਾਫਿਕਸ ਕੰਪਿਊਟਰ ਤੇ ਕਿਸੇ ਵੀ ਪ੍ਰਕਾਰ ਦੇ ਵਿਜ਼ੂਅਲ ਪੇਸ਼ਕਾਰੀ ਨੂੰ ਕਹਿੰਦੇ ਹਨ ਜੋ ਆਮ ਟੈਕਸਟ ਤੋਂ ਅਲੱਗ ਹੁੰਦਾ ਹੈ ।
ਪ੍ਰਸ਼ਨ 8. ਲੇਜ਼ਰ ਪ੍ਰਿੰਟਰ ਦੀ ਕਾਰਜ ਪ੍ਰਣਾਲੀ ਦੀ ਵਿਆਖਿਆ ਕਰੋ ।
ਉੱਤਰ-ਲੇਜ਼ਰ ਪ੍ਰਿੰਟਰ ਵਿਚ ਇਕ ਲੇਜ਼ਰ ਟੀਮ ਨੂੰ ਸ਼ੀਸ਼ੇ ਤੇ ਨਿਰਦੇਸ਼ਿਤ ਕੀਤਾ ਜਾਂਦਾ ਹੈ । ਜੋ ਅੱਗੇ ਡਰਮ ਤੇ ਪੈਂਦੀ ਹੈ । ਇਸਦੀ ਮਦਦ ਨਾਲ ਪੇਪਰ ਤੇ ਇਮੇਜ ਬਣਦੀ ਹੈ ਜਿਸ ਨੂੰ ਇਕ ਟੋਨਰ ਦੀ ਮਦਦ ਨਾਲ ਛਾਪਿਆ ਜਾਂਦਾ ਹੈ ।
ਪ੍ਰਸ਼ਨ 9. WYSIWYG ਵਿਸ਼ੇਸ਼ਤਾ ਦੀ ਵਿਆਖਿਆ ਕਰੋ ।
ਉੱਤਰ-WYSIWYG ਦਾ ਅਰਥ ਹੈ What You See Is What You Get. ਇਸ ਦਾ ਅਰਥ ਹੈ ਤੁਸੀਂ ਜਿਸ ਪ੍ਰਕਾਰ ਆਪਣੇ ਦਸਤਾਵੇਜ਼ ਨੂੰ ਕੰਪਿਊਟਰ ਤੇ ਦੇਖਦੇ ਹੋ, ਉਸੇ ਪ੍ਰਕਾਰ ਦਾ ਹੀ ਪ੍ਰਿੰਟ ਰੂਪ ਵਿਚ ਪ੍ਰਾਪਤ ਕਰੋਗੇ |

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵੈਕਟਰ ਅਤੇ ਬਿਟਮੈਪ ਗ੍ਰਾਫਿਕਸ ਵਿਚ ਅੰਤਰ ਦੱਸੋ ।
ਉੱਤਰ-ਵੈਕਟਰ ਅਤੇ ਬਿਟਮੈਪ ਗ੍ਰਾਫਿਕਸ ਵਿਚ ਹੇਠ ਲਿਖੇ ਅੰਤਰ ਹਨ—
ਵੈਕਟਰ ਗ੍ਰਾਫਿਕਸ ਬਿਟਮੈਪ ਗ੍ਰਾਫਿਕਸ
1. ਵੈਕਟਰ ਗ੍ਰਾਫਿਕਸ ਹਰ ਪਿਕਸਲ ਨਾਲ ਡੀਲ ਨਹੀਂ ਕਰਦਾ । 1. ਬਿਟਮੈਪ ਗ੍ਰਾਫਿਕਸ ਹਰ ਪਿਕਸਲ ਨਾਲ ਡੀਲ ਕਰਦੀ ਹੈ ।
2. ਇਸ ਵਿਚ ਹਰ ਪਿਕਸਲ ਦੇ ਐਡਿਟਿੰਗ ਨਹੀਂ ਕੀਤੀ ਜਾਂਦੀ । 2. ਇਸ ਵਿਚ ਹਰ ਪਿਕਸਲ ਨੂੰ ਐਡਿਟ ਕੀਤਾ ਜਾ ਸਕਦਾ ਹੈ ।
3. ਫਾਈਲ ਦਾ ਆਕਾਰ ਛੋਟਾ ਹੁੰਦਾ ਹੈ । 3. ਫਾਈਲ ਦਾ ਆਕਾਰ ਵੱਡਾ ਹੁੰਦਾ ਹੈ ।
4. ਆਕਾਰ ਬਦਲਣ ਨਾਲ ਗੁਣਵੱਤਾ ਨਹੀਂ ਘਟਦੀ । 4. ਆਕਾਰ ਬਦਲਣ ਨਾਲ ਗੁਣਵੱਤਾ ਘਟ ਜਾਂਦੀ ਹੈ ।
5. ਇਹ ਗਣਿਤਕ ਗਣਨਾਵਾਂ ਤੇ ਆਧਾਰਿਤ ਹੁੰਦਾ ਹੈ । 5. ਇਹ ਗਣਿਤ ਗਣਨਾਵਾਂ ਤੇ ਆਧਾਰਿਤ ਨਹੀਂ ਹੁੰਦਾ ।
6. ਹਰੇਕ ਆਬਜੈਕਟ ਵੱਖਰੇ ਤੌਰ ਤੇ ਐਡਿਟ ਕੀਤਾ ਜਾ ਸਕਦਾ ਹੈ l 6. ਹਰ ਆਬਜੈਕਟ ਨੂੰ ਵੱਖਰੇ ਐਡਿਟ ਕਰਨਾ ਸੰਭਵ ਨਹੀਂ ਹੁੰਦਾ ।
ਪ੍ਰਸ਼ਨ 2. ਡੈਸਕਟਾਪ ਪਬਲੀਸ਼ਿੰਗ ਦੇ ਨਾਲ ਵਿਜ਼ੂਅਲ ਸੰਚਾਰ ਖੁੱਲ੍ਹਾ ਹੈ । ਇਸ ਦੀ ਵਿਆਖਿਆ ਕਰੋ ।
ਉੱਤਰ—ਡੈਸਕਟਾਪ ਪਬਲੀਸ਼ਿੰਗ ਦਾ ਦਾਇਰਾ ਹੁਣ ਵੱਡਾ ਹੋ ਰਿਹਾ ਹੈ । ਇਹ ਪੇਸ਼ੇਵਰਾਂ ਤਕ ਹੀ ਸੀਮਿਤ ਨਹੀਂ ਹੈ । ਸਾਧਾਰਨ ਲੋਕ ਵੀ ਹੁਣ ਇਸ ਦੀ ਵਰਤੋਂ ਕਰਦੇ ਹਨ । ਹੁਣ ਛੋਟੇ ਕਾਰੋਬਾਰੀ, ਸਕੱਤਰ, ਅਧਿਆਕ, ਵਿਦਿਆਰਥੀ ਆਦਿ ਵੀ ਇਸਦੀ ਵਰਤੋਂ ਕਰਦੇ ਹਨ ।
ਪਹਿਲਾ ਇਸ ਦਾ ਦਾਇਰਾ ਸਿਰਫ਼ ਪ੍ਰਿੰਟਿੰਗ ਤਕ ਹੀ ਸੀਮਿਤ ਸੀ । ਹੁਣ ਡੈਸਕਟਾਪ ਪਬਲਿਸ਼ਿੰਗ ਵਿਚ ਡਿਜ਼ੀਟਲ ਮੀਡੀਆ ਵੀ ਸ਼ਾਮਿਲ ਹੋ ਗਿਆ ਹੈ ।
ਪ੍ਰਸ਼ਨ 3. ਇੰਪੈਕਟ ਅਤੇ ਨਾਨ ਇੰਪੈਕਟ ਪ੍ਰਿੰਟਰ ਵਿਚ ਅੰਤਰ ਦੱਸੋ ।
ਉੱਤਰ—ਇੰਪੈਕਟ ਅਤੇ ਨਾਨ ਇੰਪੈਕਟ ਪ੍ਰਿੰਟਰ ਵਿਚ ਹੇਠ ਲਿਖੇ ਅੰਤਰ ਹਨ—
ਇੰਪੈਕਟ ਪ੍ਰਿੰਟਰ ਨਾਨ ਇੰਪੈਕਟ ਪ੍ਰਿੰਟਰ
1. ਇਨ੍ਹਾਂ ਵਿਚ ਇਕ ਹੈਡ ਹੁੰਦਾ ਹੈ । 1. ਇਨ੍ਹਾਂ ਵਿਚ ਹੈਡ ਨਹੀਂ ਹੁੰਦਾ ।
2. ਇਹ ਪ੍ਰਿੰਟਰ ਪੇਪਰ ਨਾਲ ਸੰਪਰਕ ਕਰਦੇ ਹਨ । 2. ਇਹ ਪ੍ਰਿੰਟਰ ਪੇਪਰ ਨਾਲ ਸੰਪਰਕ ਨਹੀਂ ਕਰਦੇ ।
3. ਸਿਆਹੀ ਵਾਸਤੇ ਰਿਬਨ ਦੀ ਵਰਤੋਂ ਹੁੰਦੀ ਹੈ । 3. ਸਿਆਹੀ ਵਾਸਤੇ ਅਲੱਗ ਸਥਾਨ ਹੁੰਦਾ ਹੈ।
4. ਇਹ ਪ੍ਰਿੰਟਰ ਆਵਾਜ਼ ਕਰਦੇ ਹਨ । 4. ਇਹ ਪ੍ਰਿੰਟਰ ਆਵਾਜ਼ ਨਹੀਂ ਕਰਦੇ ।
5. ਪ੍ਰਿੰਟਿੰਗ ਮੁੱਲ ਘੱਟ ਹੁੰਦਾ ਹੈ । 5. ਪ੍ਰਿੰਟਿੰਗ ਮੁੱਲ ਜ਼ਿਆਦਾ ਹੁੰਦਾ ਹੈ ।
6. ਆਮ ਤੌਰ ਤੇ ਇਹ ਪ੍ਰਿੰਟਰ ਸਸਤੇ ਹੁੰਦੇ ਹਨ । 6. ਇਹ ਪ੍ਰਿੰਟਰ ਮਹਿੰਗੇ ਹੁੰਦੇ ਹਨ ।
7. ਇਨ੍ਹਾਂ ਦੀ ਵਰਤੋਂ ਹੁਣ ਘੱਟ ਹੁੰਦੀ ਹੈ । 7. ਇਨ੍ਹਾਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ ।
8. ਹੈੱਡ ਪੇਪਰ ਤੇ ਵਜਦਾ ਹੈ । 8. ਹੈੱਡ ਪੇਪਰ ਤੇ ਸਟਰਾਇਕ ਨਹੀਂ ਕਰਦਾ ।
ਪ੍ਰਸ਼ਨ 4. ਦੋ ਪ੍ਰਕਾਰ ਦੇ ਇੰਪੈਕਟ ਪ੍ਰਿੰਟਰਾਂ ਦੀ ਵਿਆਖਿਆ ਕਰੋ ।
ਉੱਤਰ—ਡਾਟ ਮੈਟਰਿਕਸ ਅਤੇ ਡੇਜ਼ੀ ਵੀਲ ਇੰਪੈਕਟ ਪਿੰਟਰ ਦੀਆਂ ਕਿਸਮਾਂ ਹਨ ।
ਡਾਟ ਮੈਟਰਿਕਸ ਪ੍ਰਿੰਟਰ—ਡਾਟ ਮੈਟਰਿਕਸ ਪ੍ਰਿੰਟਰ 9 ਤੋਂ 24 ਪਿੰਨ ਵਾਲ ਪ੍ਰਿੰਟਰ ਹੁੰਦਾ ਹੈ । ਇਹ ਪ੍ਰਿੰਟਰ ਇਨ੍ਹਾਂ ਬਿਨਾਂ ਦੀ ਮਦਦ ਨਾਲ ਛਪਾਈ ਕਰਦਾ ਹੈ । ਇਸ ਦੀ ਕੁਆਲਟੀ ਵਧੀਆ ਹੁੰਦੀ ਹੈ । ਇਸ ਦੀ ਮਦਦ ਨਾਲ ਗ੍ਰਾਫਿਕਸ ਵੀ ਛਾਪੀਆਂ ਜਾ ਸਕਦਾ ਹੈ । ਇਹ ਆਮ ਤੌਰ ਤੇ ਕਾਲੇ ਰੰਗ ਨਾਲ ਹੀ ਛਪਾਈ ਕਰਦੇ ਹਨ ।ਪਰ ਰੰਗੀਨ ਪ੍ਰਿੰਟਰ ਵੀ ਹੁੰਦੇ ਹਨ । ਇਨ੍ਹਾਂ ਵਿਚ ਸਿਆਹੀ ਇਕ ਰਿਬਨ ਤੇ ਲਗੀ ਹੁੰਦੀ ਹੈ । ਇਹ ਪ੍ਰਿੰਟਰ ਸਸਤੇ ਹੁੰਦੇ ਹਨ ਅਤੇ ਆਮ ਤੌਰ ਤੇ ਇਹ 100 ਤੋਂ 600 ਅੱਖਰ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਛਪਾਈ ਕਰਦੇ ਹਨ ।
ਡੇਜ਼ੀ ਵੀਲ ਪ੍ਰਿੰਟਰ—ਡੇਜ਼ੀ ਵੀਲ ਪ੍ਰਿੰਟਰ ਦਾ ਨਾਮ ਇਸਦੀ ਪ੍ਰਿੰਟਿੰਗ ਪ੍ਰਣਾਲੀ ਦੇ ਡੇਜ਼ੀ ਫੁਲ ਵਾਂਗ ਦਿਖਾਈ ਦੇਣ ਕਰਕੇ ਪਿਆ । ਇਸ ਵਿਚ ਪੈਟਲ ਹੁੰਦੇ ਹਨ । ਹਰੇਕ ਪੈਟਲ ਤੇ ਇਕ ਪੂਰੀ ਤਰ੍ਹਾਂ ਤਿਆਰ ਅੱਖਰ ਹੁੰਦਾ ਹੈ । ਇਹ ਠੋਸ ਲਾਈਨ ਤੇ ਪ੍ਰਿੰਟ ਕਰਦਾ ਹੈ । ਇਸ ਵਿਚ ਇਕ ਹੈਮਰ ਹੁੰਦਾ ਹੈ ਜੋ ਅੱਖਰ ਨੂੰ ਰਿਬਨ ਤੇ ਮਾਰਦਾ ਹੈ ਜਿਸ ਨਾਲ ਅੱਖਰ ਛਪ ਜਾਂਦਾ ਹੈ । ਇਸ ਦੀ ਗਤੀ ਘੱਟ ਹੁੰਦੀ ਹੈ । ਇਹ ਜ਼ਿਆਦਾਤਰ 25-35 ਅੱਖਰ ਪ੍ਰਤੀ ਸੈਕਿੰਡ ਪ੍ਰਿੰਟ ਕਰਦਾ ਹੈ ।
ਪ੍ਰਸ਼ਨ 5. ਡੈਸਕ ਟਾਪ ਪਬਲਿਸਿੰਗ ਅਤੇ ਵਰਡ ਪ੍ਰੋਸੈਸਿੰਗ ਸਾਫਟਵੇਅਰ ਦੀ ਤੁਲਨਾ ਕਰੋ ।
ਉੱਤਰ-ਡੈਸਕਟਾਪ ਪਬਲਿਸ਼ਿੰਗ ਅਤੇ ਵਰਡ ਪ੍ਰੋਸੈਸਰ ਵਿਚ ਹੇਠ ਲਿਖੇ ਅੰਤਰ ਹਨ—
ਡੈਸਕਟਾਪ ਪਬਲਿਸ਼ਿੰਗ ਵਰਡ ਪ੍ਰੋਸੈਸਰ
1. ਡੀ.ਟੀ.ਪੀ. ਦਾ ਮੁੱਖ ਮੰਤਵ ਦਸਤਾਵੇਜ਼ ਦੇ ਡਿਜ਼ਾਈਨ ਨੂੰ ਠੀਕ ਰੱਖਣਾ ਹੁੰਦਾ ਹੈ । 1. ਵਰਡ ਪ੍ਰੋਸੈਸਰ ਦਾ ਮੁੱਖ ਮੰਤਵ ਉਸ ਵਿਚਲੇ ਟੈਕਸਟ ਦੀ ਸ਼ੁੱਧਤਾ ਹੁੰਦਾ ਹੈ ।
2. ਇਹ ਇਕ ਆਬਜੈਕਟ ਬੇਸਡ ਸਾਫਟਵੇਅਰ ਹੈ। 2. ਇਹ ਟੈਕਸਟ ਬੇਸਡ ਐਡੀਟਰ ਸਾਫਟਵੇਅਰ ਹੈ।
3. ਇਸ ਵਿਚ ਪੇਜ ਲੇ-ਆਊਟ ਵਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ । 3. ਇਸ ਵਿਚ ਸ਼ਬਦਾਂ ਦੀ ਸ਼ੁੱਧਤਾ ਮੁੱਖ ਮਾਇਨੇ ਰੱਖਦੀ ਹੈ ।
4. ਹਰ ਇੱਕ ਆਬਜੈਕਟ ਇਕੱਲੇ ਤੌਰ ਤੇ ਸੰਭਾਲਿਆ ਜਾਂਦਾ ਹੈ । 4. ਸਾਰੇ ਟੈਕਸਟ ਨੂੰ ਇਕੱਠੇ ਤੌਰ ਤੇ ਵਰਤਿਆ ਜਾਂਦਾ ਹੈ ।
5. ਇਸ ਵਿਚ ਹਰ ਆਬਜੈਕਟ ਲਚਕੀਲਾ ਹੁੰਦਾ ਹੈ । 5. ਇਸ ਵਿਚ ਆਬਜੈਕਟਸ ਦੇ ਲਚਕੀਲੇਪਣ ਦੀ ਘਾਟ ਹੁੰਦੀ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਹੇਠ ਲਿਖਿਆਂ ਵਿਚੋਂ ਗ੍ਰਾਫਿਕ ਸਾਫਟਵੇਅਰ ਕਿਹੜਾ ਹੈ ?
(a) ਅਡੋਬ ਇਲਸਟਰੇਟਰ
(b) ਕੋਰਲ ਡਰਾਅ
(c) ਇੰਦਸਪੇਸ
(d) ਸਾਰੇ ਹੀ ।
ਉੱਤਰ−(d) ਸਾਰੇ ਹੀ ।
2. ਹੇਠ ਲਿਖਿਆ ਵਿਚੋਂ ਫੋਟੋ ਐਡੀਟਿੰਗ ਸਾਫਟਵੇਅਰ ਕਿਹੜੇ ਹਨ ?
(a) ਅਡੋਬ ਫੋਟੋਸ਼ਾਪ
(b) ਕੋਰਲ ਪੇਂਟਸ਼ਾਪ
(c) ਦੋਨੋਂ ਹੀ
(d) ਕੋਈ ਨਹੀਂ ।
ਉੱਤਰ−(c) ਦੋਨੋਂ ਹੀ
3. 2D ਗ੍ਰਾਫਿਕਸ ਦੀਆਂ ਕਿੰਨੀਆਂ ਕਿਸਮਾਂ ਹਨ ?
(a) 2
(b) 3
(c) 1
(d) 4.
ਉੱਤਰ−(a) 2
4. ਲੇਜਰ ਪ੍ਰਿੰਟਰ ਕਿਸ ਪ੍ਰਕਾਰ ਦਾ ਪ੍ਰਿੰਟਰ ਹੈ ?
(a) ਇੰਪੈਕਟ
(b) ਨਾਨ-ਇੰਪੈਕਟ
(c) ਦੋਨੋਂ ਹੀ
(d) ਕੋਈ ਨਹੀਂ ।
ਉੱਤਰ−(b) ਨਾਨ-ਇੰਪੈਕਟ

(B) ਖਾਲੀ ਥਾਂਵਾਂ ਭਰੋ —

1……………. ਦਾ ਮਤਲਬ ਹੈ ਦੋ ਜਾਂ ਜ਼ਿਆਦਾ ਲਾਈਨਾਂ ਵਿਚਲੀ ਦੂਰੀ l
2. ਫਰੇਮ ਸੰਬੰਧਿਤ ਸੂਚਨਾ ਅਤੇ ਗ੍ਰਾਫਿਕਸ ਨੂੰ ………….. ਕਰਦੇ ਹਨ ।
3. WYSIWYG ਦਾ ਮਤਲਬ ਹੈ ………………. l
4. ਅਸੀਂ ਕਈ ਤਰੀਕਿਆਂ ਦੁਆਰਾ ਡਾਕੂਮੈਂਟ ਨੂੰ ……………… ਕਰ ਸਕਦੇ ਹਾਂ ।
5. ਸਭ ਤੋਂ ਤੇਜ਼ ਰੰਗਦਾਰ ਲੇਜ਼ਰ ਪ੍ਰਿੰਟਰ …………….. ਪੇਜ ਪ੍ਰਿੰਟ ਕਰ ਸਕਦਾ ਹੈ ।
ਉੱਤਰ—1. ਲੀਡਿੰਗ, 2. ਇਕੱਠਾ, 3. What You See Is What You Get, 4. ਪ੍ਰਿੰਟ, 5. 200.

(C) ਸਹੀ ਜਾਂ ਗ਼ਲਤ —

1. ਹੈਡਰ ਪੇਜ ਦੇ ਥੱਲੇ ਲਿਖੇ ਜਾਂਦੇ ਹਨ ।
2. ਐੱਮ. ਐੱਸ. ਵਰਡ, ਡੈਸਕਟਾੱਪ ਪਬਲਿਸ਼ਿੰਗ ਸਾਫਟਵੇਅਰ ਹੈ l
3. ਪੇਜ ਤਿਆਰ ਕਰਨ ਲਗੇ ਸਾਨੂੰ ਪਲੈਨਿੰਗ ਦੀ ਲੋੜ ਨਹੀਂ ਹੁੰਦੀ ।
4. ਸਟਾਈਲ ਵਿਚ ਬੁਲੈਟਸ ਆਦਿ ਸ਼ਾਮਲ ਹੁੰਦੇ ਹਨ ।
5. ਸਕੇਲਿੰਗ ਦੋ ਜਾਂ ਜ਼ਿਆਦਾ ਲਾਈਨਾਂ ਵਿਚਲੀ ਦੂਰੀ ਨੂੰ ਕਿਹਾ ਜਾਂਦਾ ਹੈ ।
ਉੱਤਰ−1. ਗ਼ਲਤ, 2. ਗ਼ਲਤ, 3. ਗ਼ਲਤ, 4. ਸਹੀ, 5. ਗ਼ਲਤ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. WYSIWYG ਦਾ ਪੂਰਾ ਨਾਂ ਲਿਖੋ ।
ਉੱਤਰ-What You See Is What You Get. WASS
ਪ੍ਰਸ਼ਨ 2. ਕਿਹੜੀ ਪ੍ਰਿੰਟਿੰਗ ਵਧੀਆ ਹੁੰਦੀ ਹੈ ?
ਉੱਤਰ-ਲੇਜ਼ਰ ਪ੍ਰਿੰਟਿੰਗ |
ਪ੍ਰਸ਼ਨ 3. ਜਿਸ ਪ੍ਰਿੰਟਿੰਗ ਵਿਚ ਸਿਆਹੀ ਕਾਗ਼ਜ਼ ਤੇ ਬੈਠ ਜਾਂਦੀ ਹੈ ਉਸ ਨੂੰ ਕੀ ਕਹਿੰਦੇ ਹਨ ?
ਉੱਤਰ-ਆੱਫਸੈਟ ਪ੍ਰਿੰਟਿੰਗ |

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਪ੍ਰਿੰਟਿੰਗ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ—ਪ੍ਰਿੰਟਿੰਗ ਦੇ ਦੋ ਤਰੀਕੇ ਹੁੰਦੇ ਹਨ ।
1. ਆੱਫਸੈਟ ਪ੍ਰਿੰਟਿੰਗ—ਉਹ ਪ੍ਰਿੰਟਿੰਗ ਜਿਸ ਵਿਚ ਸਿਆਹੀ ਪੇਪਰ ਤੇ ਬੈਠ ਜਾਂਦੀ ਹੈ, ਆੱਫਸੈਟ ਪ੍ਰਿੰਟਿੰਗ ਕਹਲਾਉਂਦੀ ਹੈ ।
2. ਲੇਜ਼ਰ ਪ੍ਰਿੰਟਿੰਗ—ਜਿਸ ਪ੍ਰਿੰਟਿੰਗ ਵਿਚ ਲੇਜ਼ਰ ਲਾਈਟ ਦੀ ਮਦਦ ਨਾਲ ਪ੍ਰਿੰਟਿੰਗ ਕੀਤੀ ਜਾਂਦੀ ਹੈ, ਲੇਜ਼ਰ ਪ੍ਰਿੰਟਿੰਗ ਕਹਲਾਉਂਦੀ ਹੈ । ਇਹ ਪ੍ਰਿੰਟਿੰਗ ਤੇਜ਼ ਗਤੀ ਵਾਲੀ ਹੁੰਦੀ ਹੈ ।
ਪ੍ਰਸ਼ਨ 2. ਸਕੇਲਿੰਗ, ਟਰੈਕਿੰਗ ਅਤੇ ਲੀਡਿੰਗ ਬਾਰੇ ਜਾਣਕਾਰੀ ਦਿਉ ।
ਉੱਤਰ-ਸਕੇਲਿੰਗ-ਸਕੇਲਿੰਗ ਦਾ ਅਰਥ ਹੈ ਦਸਤਾਵੇਜ਼ ਵਿਚ ਅੱਖਰਾਂ ਦੇ ਫੌਂਟ ਸਾਈਜ ਨੂੰ ਬਗੈਰ ਘਟਾਏ ਜਾਂ ਵਧਾਏ ਹੀ ਅੱਖਰਾਂ ਦੀ ਚੌੜਾਈ, ਲੰਬਾਈ ਨੂੰ ਵਧਾ ਜਾਂ ਘਟਾ ਦੇਣਾ l
ਟਰੈਕਿੰਗ-ਟਰੈਕਿੰਗ ਦਾ ਅਰਥ ਹੈ ਕਿਸੇ ਵੀ ਸ਼ਬਦ ਜਾਂ ਲਾਈਨ ਦੇ ਅੱਖਰਾਂ ਵਿਚ ਦੂਰੀ ਨੂੰ ਵਧਾਉਣਾ ਜਾਂ ਘਟਾਉਣਾ ।
ਲੀਡਿੰਗ—ਲੀਡਿੰਗ ਦਾ ਅਰਥ ਹੈ ਦਸਤਾਵੇਜ਼ ਵਿਚ ਦੋ ਜਾਂ ਜ਼ਿਆਦਾ ਲਾਈਨਾਂ ਵਿਚਕਾਰਲੀ ਦੂਰੀ ਨੂੰ ਵਧਾਉਣਾ ਜਾਂ ਘਟਾਉਣਾ ।
ਪ੍ਰਸ਼ਨ 3. ਸਕੇਲਿੰਗ ਕੀ ਹੁੰਦੀ ਹੈ ?
ਉੱਤਰ-ਸਕੇਲਿੰਗ—ਡਾਕੂਮੈਂਟ ਵਿਚ ਬਹੁਤ ਸਾਰੇ ਤਰੀਕਿਆਂ ਦੁਆਰਾ ਫੌਂਟ ਨੂੰ ਫੈਲਾਇਆ ਅਤੇ ਸੁੰਗੋੜਿਆ ਜਾ ਸਕਦਾ ਹੈ । ਇਸਦਾ ਮਤਲਬ ਇਹ ਹੈ ਕਿ ਫੌਂਟ ਦੇ ਪੁਆਇੰਟ ਨੂੰ ਬਿਨਾਂ ਵਧਾਇਆ ਜਾਂ ਘਟਾਇਆ, ਅਸੀਂ ਅੱਖਰਾਂ ਦੀ ਚੌੜਾਈ ਨੂੰ ਵਧਾ (increase) ਜਾਂ ਘਟਾ (decrease) ਸਕਦੇ ਹਾਂ । ਇਸਨੂੰ ਸਕੇਲਿੰਗ ਕਿਹਾ ਜਾਂਦਾ ਹੈ ।
ਪ੍ਰਸ਼ਨ 4. ਟਰੈਕਿੰਗ ਕੀ ਹੁੰਦੀ ਹੈ ?
ਉੱਤਰ—ਟਰੈਕਿੰਗ (Tracking)—ਟਰੈਕਿੰਗ ਦਾ ਮਤਲਬ ਹੈ ਕਿ ਕਿਸੇ ਵੀ ਵਰਡ ਜਾਂ ਲਾਈਨ ਦੇ ਅੱਖਰਾਂ ਵਿਚ ਦੂਰੀ (Space) ਲਿਆਉਣਾ । ਇਸਨੂੰ ਪੁਆਇੰਟਾਂ ਵਿਚ ਵੀ ਮਾਪਿਆ ਜਾ ਸਕਦਾ ਹੈ ਜਾਂ ਕਿਸੇ ਹੋਰ ਵਿਧੀ ਦੁਆਰਾ ਵੀ ਮਾਪਿਆ ਜਾ ਸਕਦਾ ਹੈ ।
ਪ੍ਰਸ਼ਨ 5. ਲੀਡਿੰਗ ਕੀ ਹੁੰਦੀ ਹੈ ?
ਉੱਤਰ—ਲੀਡਿੰਗ (Leading)—ਇਹ ਦੋ ਜਾਂ ਦੋ ਤੋਂ ਜ਼ਿਆਦਾ ਲਾਈਨਾਂ ਵਿਚਲੀ ਦੂਰੀ ਨੂੰ ਦਰਸਾਉਂਦੀ ਹੈ । ਇਸਨੂੰ ਵੀ ਪੁਆਇੰਟਾਂ ਵਿਚ ਮਾਪਿਆ ਜਾ ਸਕਦਾ ਹੈ ਜਾਂ ਇਹ ਡੈਸਕਟਾੱਪ ਪਬਲਿਸ਼ਿੰਗ ਸਾਫਟਵੇਅਰ ਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 6. ਫਰੇਮਜ਼ ਕਿਸਨੂੰ ਕਹਿੰਦੇ ਹਨ ?
ਉੱਤਰ—ਫਰੇਮਜ਼ ਸੰਬੰਧਿਤ ਸੂਚਨਾ ਅਤੇ ਗ੍ਰਾਫਿਕਸ ਨੂੰ ਇਕੱਠਾ ਕਰਦੇ ਹਨ । ਹਰ ਫਰੇਮ ਵਿਚ ਹਰੇਕ ਓਬਜ਼ੈਕਟ ਦੀ ਵੱਖਰੀ ਐਨਟਿਟੀ (Entity) ਹੈ । ਹਰੇਕ ਫਰੇਮ, ਬਾਕਸ, ਬਾਰਡਰ ਦਾ ਖ਼ਾਸ ਉਦੇਸ਼ ਹੋਣਾ ਚਾਹੀਦਾ ਹੈ । ਫਰੇਮ ਅੱਖਰਾਂ ਦੀ ਸੀਮਾ ਬਣਾਉਂਦੇ ਹਨ । ਖ਼ਾਸ ਅੱਖਰਾਂ ਤੇ ਧਿਆਨ ਦਵਾਉਣ ਲਈ ਫਰੇਮ ਦੀ ਵਰਤੋਂ ਕੀਤੀ ਜਾਂਦੀ ਹੈ । ਫਰੇਮ ਵਿਚਲੀ ਸੂਚਨਾ ਜ਼ਿਆਦਾ ਮਹੱਤਵ ਵਾਲੀ ਹੁੰਦੀ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਪੇਜ ਲੇ-ਆਊਟ ਤੋਂ ਕੀ ਭਾਵ ਹੈ ?
ਉੱਤਰ-ਪੇਜ ਲੇ-ਆਊਟ ਦਾ ਅਰਥ ਹੈ ਕਿਸੇ ਪੇਜ ਦੀ ਲੇ-ਆਊਟ ਅਰਥਾਤ ਕਿਸੇ ਦਸਤਾਵੇਜ਼ ਦੇ ਪੇਜ ਤੇ ਆਬਜੈਕਟ ਕਿਸ ਪ੍ਰਕਾਰ ਰੱਖੇ ਗਏ ਹਨ । ਇਸ ਵਿਚ ਆਬਜੈਕਟਾਂ ਨੂੰ ਆਪਣੀ ਲੋੜ ਅਨੁਸਾਰ ਉਸ ਦੀ ਸਹੀ ਥਾਂ ਤੇ ਪੂਰੀ ਸਟੀਕਤਾ ਨਾਲ ਰੱਖਿਆ ਜਾਂਦਾ ਹੈ । ਇਸ ਦੇ ਨਾਲ ਹੀ ਇਹਨਾਂ ਨਾਲ ਬਣਨ ਵਾਲੇ ਡਿਜ਼ਾਈਨ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਉਹ ਪੇਜ ਦੇਖਣ ਵਿਚ ਠੀਕ ਲੱਗੇਗਾ ਕਿ ਨਹੀਂ । ਇਸ ਦਾ ਸੰਬੰਧ ਪੇਜ ਅਤੇ ਉਸ ਦੀ ਕੰਪੋਜੀਸ਼ਨ ਨਾਲ ਹੁੰਦਾ ਹੈ । ਇਸ ਵਿਚ ਸਾਰੇ ਪਲੇਸਹੋਲਡਰ ਵੀ ਸ਼ਾਮਿਲ ਕੀਤੇ ਜਾਂਦੇ ਹਨ ਜੋ ਪ੍ਰਿੰਟ ਨਹੀਂ ਹੁੰਦੇ ।
ਕਿਸੇ ਦਸਤਾਵੇਜ਼ ਦੀ ਪੇਜ ਲੇਆਊਟ ਸੈੱਟ ਕਰਨ ਵੇਲੇ ਉਸ ਪੇਜ ਦੇ ਮਾਰਜਨ, ਆਬਜੈਕਟ, ਟੈਕਸਟ, ਫੌਂਟ ਸਾਈਜ਼, ਕਲਰ ਅਤੇ ਡਿਜ਼ਾਈਨ ਆਦਿ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ।
ਪ੍ਰਸ਼ਨ 2. ਫੌਂਟਸ ਕੀ ਹੁੰਦੇ ਹਨ ?
ਉੱਤਰ—ਫੌਂਟਸ ਦਾ ਅਰਥ ਹੈ ਅੱਖਰਾਂ ਦੀ ਬਣਾਵਟ । ਕਿਸੇ ਵੀ ਦਸਤਾਵੇਜ਼ ਵਿਚ ਕੁੱਝ ਨਾ ਕੁੱਝ ਟੈਕਸਟ ਵਰਤਿਆ ਜਾਂਦਾ ਹੈ । ਉਹ ਟੈਕਸਟ ਕਿਸੇ ਵੀ ਭਾਸ਼ਾ ਵਿਚ ਹੋ ਸਕਦਾ ਹੈ । ਉਸ ਭਾਸ਼ਾ ਦੇ ਅੱਖਰਾਂ ਦੀ ਬਣਾਵਟ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ।ਇਸ ਬਣਾਵਟ ਨੂੰ ਹੀ ਫੌਂਟ ਆਖਦੇ ਹਨ ।
ਉਦਾਹਰਣ ਦੇ ਤੌਰ ਤੇ ਅੰਗਰੇਜ਼ੀ ਦੇ ਅੱਖਰਾਂ A, B, C …….. Z ਆਦਿ ਦੀ ਬਣਾਵਟ ਕਈ ਪ੍ਰਕਾਰ ਦੀ ਹੋ ਸਕਦੀ ਹੈ । ਇੱਕ ਅੱਖਰ A ਨੂੰ ਲਿਖਣ ਦੇ ਕਈ ਢੰਗ ਹੋ ਸਕਦੇ ਹਨ । ਇਹ ਸਾਰੇ ਢੰਗ ਫੌਂਟ ਅਖਵਾਉਂਦੇ ਹਨ । ਇਹਨਾਂ ਨੂੰ ਕਿਸੇ ਖ਼ਾਸ ਨਾਮ ਨਾਲ ਜਾਣਿਆ ਜਾਂਦਾ ਹੈ ।
ਕੁੱਝ ਆਮ ਵਰਤੋਂ ਵਾਲੇ ਫੌਂਟਸ ਹਨ :—
1. Arial
2. Times New Roman
ਤੁਸੀਂ ਇਹਨਾਂ ਫੌਂਟਸ ਨੂੰ ਬੋਲਡ, ਇਟਾਲਿਕ ਅਤੇ ਅੰਡਰਲਾਈਨ ਆਦਿ ਵੀ ਕਰ ਸਕਦੇ ਹੋ ।
ਪ੍ਰਸ਼ਨ 3. ਡਾਕੂਮੈਂਟ ਪਲੈਨਿੰਗ ਤੋਂ ਕੀ ਭਾਵ ਹੈ ?
ਉੱਤਰ-ਡਾਕੂਮੈਂਟ ਪਲੈਨਿੰਗ ਤੋਂ ਭਾਵ ਹੈ ਕਿਸੇ ਦਸਤਾਵੇਜ਼ ਨੂੰ ਤਿਆਰ ਕਰਨ ਵਾਸਤੇ ਉਸ ਨਾਲ ਸੰਬੰਧਿਤ ਸਾਰੀ ਪਲੈਨਿੰਗ ਕਰਨੀ । ਇਸ ਵਿਚ ‘ਕਿਸ ਸਟੇਜ ਤੇ ਕੀ ਕਰਨਾ ਹੈ’ ਆਦਿ ਬਾਰੇ ਵਿਚਾਰ ਕੀਤੀ ਜਾਂਦੀ ਹੈ ।
ਡਾਕੂਮੈਂਟ ਪਲੈਨਿੰਗ ਵਿਚ ਹੇਠ ਲਿਖੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ।
  1. ਪੇਜ ਲੇਆਊਟ–ਪੇਜ ਲੇ-ਆਊਟ ਦਾ ਮਤਲਬ ਹੈ ਦਸਤਾਵੇਜ਼ ਦਾ ਖ਼ਾਕਾ ਤਿਆਰ ਕਰਨਾ ।
  2. ਸਟਾਇਲ-ਸਟਾਇਲ ਦਾ ਅਰਥ ਹੈ ਦਸਤਾਵੇਜ਼ ਦੀ ਦਿਖ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ, ਇਸ ਬਾਰੇ ਫੈਸਲਾ ਕਰਨਾ
  3. ਮਾਰਜਨ—ਮਾਰਜਨ ਕਿੰਨੇ ਰੱਖਣੇ ਹਨ, ਇਸ ਬਾਰੇ ਫੈਸਲਾ ਕਰਨਾ ।
  4. ਹੈਡਰ ਅਤੇ ਫੂਟਰ—ਦਸਤਾਵੇਜ਼ ਵਿਚਲੇ ਹੈਡਰ ਅਤੇ ਫੂਟਰ ਬਾਰੇ ਨਿਰਣਾ ਕਰਨਾ ।
  5. ਫੌਂਟ—ਦਸਤਾਵੇਜ਼ ਵਿਚ ਫੌਂਟ ਕਿਹੜੇ-ਕਿਹੜੇ ਵਰਤਣੇ ਹਨ ਅਤੇ ਉਹਨਾਂ ਦਾ ਸਾਈਜ਼, ਕਲਰ ਆਦਿ ਕੀ ਹੋਣਾ ਚਾਹੀਦਾ ਹੈ ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਡਾਕੂਮੈਂਟ ਪਲੈਨਿੰਗ ਵਿਚ ਦਸਤਾਵੇਜ਼ ਤਿਆਰ ਕਰਨ ਤੋਂ ਪਹਿਲਾਂ ਦੀ ਦਸਤਾਵੇਜ਼ ਨਾਲ ਸੰਬੰਧਿਤ ਸਾਰੇ ਨਿਰਣੇ ਲਏ ਜਾਂਦੇ ਹਨ ।
ਪ੍ਰਸ਼ਨ 4. ਡੈਸਕਟਾਪ ਪਬਲਿਸ਼ਿੰਗ ਕੀ ਹੈ ? ਇਸ ਦੀ ਕਿਉਂ ਲੋੜ ਹੁੰਦੀ ਹੈ ? ਕਿਹੜੇ-ਕਿਹੜੇ ਸਾਫਟਵੇਅਰ ਦੀ ਵਰਤੋਂ ਡੈਸਕਟਾੱਪ ਪਬਲਿਸ਼ਿੰਗ (DTP) ਵਾਸਤੇ ਕੀਤੀ ਜਾਂਦੀ ਹੈ ?
ਉੱਤਰ—ਡੈਸਕਟਾੱਪ ਪਬਲਿਸ਼ਿੰਗ—ਡੈਸਕਟਾਪ ਪਬਲਿਸ਼ਿੰਗ ਦਾ ਅਰਥ ਹੈ ਕੰਪਿਊਟਰ ਦੀ ਵਰਤੋਂ ਕਰਕੇ ਪਬਲਿਸ਼ਿੰਗ ਅਤੇ ਪ੍ਰਿੰਟਿੰਗ ਨਾਲ ਸੰਬੰਧਿਤ ਕੰਮ ਕਰਨੇ । ਇਸ ਵਿਚ ਕੁੱਝ ਸਾਫਟਵੇਅਰਾਂ ਦੀ ਵਰਤੋਂ ਕਰਕੇ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਆਪਣੀ ਲੋੜ ਅਨੁਸਾਰ ਪ੍ਰਿੰਟ ਕੀਤਾ ਜਾਂਦਾ ਹੈ ।
ਡੈਸਕਟਾਪ ਪਬਲਿਸ਼ਿੰਗ ਦੀ ਜ਼ਰੂਰਤ—
ਡੈਸਕਟਾੱਪ ਪਬਲਿਸ਼ਿੰਗ ਦੀ ਜ਼ਰੂਰਤ ਸਾਨੂੰ ਆਪਣੇ ਦਸਤਾਵੇਜ਼ ਨੂੰ ਸਹੀ ਢੰਗ ਨਾਲ ਅਤੇ ਸਟੀਕਤਾ ਨਾਲ ਤਿਆਰ ਕਰਨ ਵਾਸਤੇ ਹੁੰਦੀ ਹੈ । ਡੀ.ਟੀ.ਪੀ. ਸਾਫਟਵੇਅਰਾਂ ਦੀ ਮਦਦ ਨਾਲ ਅਸੀਂ ਆਪਣੇ ਦਸਤਾਵੇਜ਼ਾਂ ਨੂੰ ਸੁੰਦਰ, ਸਹੀ ਅਤੇ ਵਧੀਆ ਡਿਜ਼ਾਈਨ ਵਾਲੇ ਬਣਾ ਸਕਦੇ ਹੈ । ਇਸ ਦੀ ਮਦਦ ਨਾਲ ਅਸੀਂ ਆਪਣੇ ਦਸਤਾਵੇਜ਼ ਵਿਚ ਸਾਰੇ ਆਬਜੈਕਟਾਂ ਨੂੰ ਉਹਨਾਂ ਦੀ ਸਹੀ ਥਾਂ ਤੇ ਸਹੀ ਆਕਾਰ ਅਨੁਸਾਰ ਰੱਖ ਸਕਦੇ ਹਾਂ । ਆਪਣੇ ਦਸਤਾਵੇਜ਼ ਵਿਚ ਰੰਗਾਂ ਦਾ ਸਹੀ ਪ੍ਰਯੋਗ ਕੀਤਾ ਜਾ ਸਕਦਾ ਹੈ । ਦਸਤਾਵੇਜ਼ ਨੂੰ ਕਿਸੇ ਵੀ ਆਕਾਰ ਦਾ ਪ੍ਰਿੰਟ ਕੀਤਾ ਜਾ ਸਕਦਾ ਹੈ । ਇਹ ਸਾਫਟਵੇਅਰ ਟੈਕਸਟ ਅਤੇ ਗ੍ਰਾਫਿਕ ਤੇ ਪੂਰਾ ਕੰਟਰੋਲ ਕਰ ਸਕਦੇ ਹਨ ।
ਡੈਸਕਟਾਪ ਪਬਲਿਸ਼ਿੰਗ ਦੇ ਸਾਫਟਵੇਅਰ
ਡੈਸਕਟਾੱਪ ਪਬਲਿਸ਼ਿੰਗ ਤਿੰਨ ਪ੍ਰਕਾਰ ਦੀ ਹੋ ਸਕਦੀ ਹੈ ਅਤੇ ਉਸ ਦੀ ਕਿਸਮ ਦੇ ਅਨੁਸਾਰ ਹੀ ਸਾਫਟਵੇਅਰ ਵਰਤੇ ਜਾਂਦੇ ਹਨ ।
ਇਹ ਕਿਸਮਾਂ ਅਤੇ ਉਹਨਾਂ ਵਿਚਕਾਰਲੇ ਸਾਫਟਵੇਅਰਾਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ l
ਡੀ.ਟੀ.ਪੀ. ਦੀ ਕਿਸਮ ਸਾਫਟਵੇਅਰ
1. ਪੇਜ ਲੇ-ਆਊਟ ਅਡੋਬ ਪੇਜ ਮੇਕਰ, ਅਡੋਬ ਮੈਥ ਟਾਈਪ
2. ਐਡਿਟਿੰਗ ਅਡੋਬ ਫੋਟੋਸ਼ੋਪ, ਕੋਰਲ ਫੋਟੋ ਪੇਂਟ, ਪਿਕਾਸਾ
3. ਇਲੱਸਟੇਸ਼ਨ ਕੋਰਲ ਡਰਾਅ, ਐੱਮ. ਐੱਸ. ਪਬਲਿਸ਼ਰ
ਪ੍ਰਸ਼ਨ 5. ਡੀ.ਟੀ.ਪੀ. ’ਤੇ ਇਕ ਨੋਟ ਲਿਖੋ । 
ਉੱਤਰ—ਡੀ.ਟੀ.ਪੀ. ਦਾ ਸੰਬੰਧ ਕੰਪਿਊਟਰ ਦੀ ਉਹ ਐਪਲੀਕੇਸ਼ਨ ਨਾਲ ਹੈ ਜਿਹੜਾ ਛੋਟੀਆਂ ਕੰਪਨੀਆਂ ਜਾਂ ਵਿਅਕਤੀਆਂ ਲਈ ਕੰਪਿਊਟਰ ਰਾਹੀਂ, ਰਿਪੋਰਟਾਂ, ਵਿਜ਼ਟਿੰਗ ਕਾਰਡ, ਕੈਲੰਡਰ, ਇਸ਼ਤਿਹਾਰ, ਮੈਗਜ਼ੀਨ ਆਦਿ ਨੂੰ ਚੰਗੀ ਕੁਆਲਟੀ ਨਾਲ ਛਾਪਦਾ ਹੈ । ਨਵੇਂ ਯੁੱਗ ਦੇ ਕੰਪਿਊਟਰ ਨਾਲ ਡੀ.ਟੀ.ਪੀ. ਸਾਫਟਵੇਅਰ ਦੁਆਰਾ ਬਹੁਤ ਤਰ੍ਹਾਂ ਦੇ ਕੰਮ (ਜਿਵੇਂ ਕਿ ਇਸ਼ਤਿਹਾਰ, ਕਿਤਾਬਾਂ ਤਿਆਰ ਕਰਨਾ ਆਦਿ) ਬੜੀ ਆਸਾਨੀ ਨਾਲ ਨੇਪਰੇ ਚਾੜੇ ਜਾ ਸਕਦੇ ਹਨ ।ਅਜਿਹੇ ਡੀ.ਟੀ.ਪੀ. ਸਾਫਟਵੇਅਰ ਦੁਆਰਾ ਕਿਸੇ ਵੀ ਭਾਸ਼ਾ ਦੇ ਅੱਖਰਾਂ ਬੜੇ ਵਧੀਆ ਢੰਗ ਨਾਲ ਅਤੇ ਬਹੁਤ ਸਾਰੇ ਤਰੀਕਿਆਂ ਨਾਲ ਲਿਖਿਆ ਜਾਂ ਛਾਪਿਆ ਜਾ ਸਕਦਾ ਹੈ । ਸਾਧਾਰਨ ਤੌਰ ‘ਤੇ ਇਹ ਕੰਪਿਊਟਰ ਦੀ ਯੋਗਤਾ ਹੋਣੀ ਚਾਹੀਦੀ ਹੈ ਕਿ ਇਸਦੀ ਪ੍ਰਿੰਟਿੰਗ ਹੋਣ ਤੋਂ ਪਹਿਲਾਂ ਡਾਕੂਮੈਂਟ ਦਾ ਪ੍ਰਿਵਿਉ ਕੰਪਿਊਟਰ ਦੀ ਸਕ੍ਰੀਨ ਤੇ ਦੇਖਿਆ ਜਾਵੇ । ਡੈਸਕਟਾੱਪ ਪਬਲਿਸ਼ਿੰਗ ਇਕ ਪੇਜ ਦੇ ਲੇਆਊਟ ਦੀ ਯੋਗਤਾ ਬਾਰੇ ਦੱਸਦੀ ਹੈ । ਡੈਸਕਟਾੱਪ ਪਬਲਿਸ਼ਿੰਗ 1985 ਵਿਚ ‘‘Introduction to Mac Publisher’’ ਸਾਫਟਵੇਅਰ ਨਾਲ ਸ਼ੁਰੂ ਹੋਈ ਸੀ । ਇਹ WYSIWYG layout ਦਾ ਪਹਿਲਾ ਪ੍ਰੋਗਰਾਮ ਸੀ । ਡੈਸਕਟਾੱਪ ਪਬਲਿਸ਼ਿੰਗ ਵਾਲੇ ਸਾਫਟਵੇਅਰਜ਼ ਬਣਨ ਤੋਂ ਪਹਿਲਾਂ ਇਹ ਕੰਮ ਬਹੁਤ ਸਾਰੇ ਆਮ ਲੋਕਾਂ ਦੁਆਰਾ ਕੀਤੇ ਜਾਂਦੇ ਸਨ । ਗ੍ਰਾਫ਼ਿਕ, ਟੈਕਸਟ ਜਾਂ ਹੋਰ ਡਿਜ਼ਾਇਨ ਲਈ ਇਸ ਕੰਮ ਵਿਚ ਖ਼ਾਸ ਹੁਨਰਮੰਦ ਲੋਕ ਸ਼ਾਮਲ ਕੀਤੇ ਜਾਂਦੇ ਸਨ, ਜਿਸ ਕਰਕੇ ਬਹੁਤ ਸਮਾਂ ਲੱਗਦਾ ਸੀ ।
ਹੁਣ ਡੈਸਕਟਾਪ ਪਬਲਿਸ਼ਿੰਗ ਸਾਫਟਵੇਅਰ ਇਸ ਤਰ੍ਹਾਂ ਦੇ ਕੰਮ ਨੂੰ ਬੜੇ ਸੁਚੱਜੇ ਢੰਗ ਨਾਲ ਕਰਦੇ ਹਨ ਅਤੇ ਇਹ ਸਾਫਟਵੇਅਰ ਟੈਕਸਟ ਜਾਂ ਗ੍ਰਾਫ਼ਿਕ ਤੇ ਪੂਰਾ ਕੰਟਰੋਲ ਕਰ ਸਕਦੇ ਹਨ । ਡੈਸਕਟਾਪ ਪਬਲਿਸ਼ਿੰਗ ਆਮ ਤੌਰ ਤੇ ਤਿੰਨ ਤਰ੍ਹਾਂ ਦੀ ਹੈ—
  1. ਪੇਜ ਲੇਆਊਟ (Page Layout) : ਅਡੋਬ ਪੇਜ ਮੇਕਰ (Adobe Page Maker) ਆਦਿ ।
  2. ਏਡਿਟਿੰਗ (Editing) : ਅਡੋਬ ਫੋਟੋਸ਼ੋਪ (Adobe Photoshop), ਕੋਰਲ ਫੋਟੋ ਪੇਂਟ (Corel Photo Paint ਆਦਿ ।
  3. ਇਲੱਸਟੇਸ਼ਨ (Illustration) : ਕੋਰਲ ਡਰਾਅ (Corel Draw), ਐੱਮ. ਐੱਸ. ਪਬਲਿਸ਼ਰ (M.S. Publisher) ਆਦਿ ।
ਕੋਈ ਵੀ ਡਾਕੂਮੈਂਟ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕਦਮ ਇਹ ਹੈ ਕਿ ਇਹ ਨਿਸ਼ਚਿਤ ਕਰ ਲਿਆ ਜਾਵੇ ਕਿ ਤੁਸੀਂ ਸ਼ਾਦੀ ਕਾਰਡ ਤਿਆਰ ਕਰਨਾ ਹੈ ਜਾਂ ਕਿਤਾਬ ਦਾ ਸਭ ਤੋਂ ਪਹਿਲਾਂ ਕਵਰ ਜਾਂ ਕੋਈ ਬਰਾਊਚਰ (Brochure) ਜਾਂ ਕੋਈ ਬਿਜ਼ਨਿਸ ਕਾਰਡ । ਜੇਕਰ ਤੁਸੀਂ ਕਿਤਾਬ ਦਾ ਟਾਈਟਲ ਕਵਰ (Title Cover) ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸਦਾ ਸਾਈਜ਼ ਪਤਾ ਹੋਣਾ ਚਾਹੀਦਾ ਹੈ । ਜੇ ਤੁਸੀਂ ਪਿੱਛੇ ਦੱਸੀਆਂ ਗੱਲਾਂ ਬਾਰੇ ਜਾਣਦੇ ਹੋ ਤਾਂ ਤੁਸੀਂ ਕਿਸੇ ਵੀ ਡੈਸਕਟਾੱਪ ਪਬਲਿਸ਼ਿੰਗ ਸਾਫਟਵੇਅਰ ਰਾਹੀਂ ਕੁਝ ਵੀ ਬਣਾ ਸਕਦੇ ਹੋ ।
ਪ੍ਰਸ਼ਨ 6. ਦਸਤਾਵੇਜ਼ ਪ੍ਰਿੰਟ ਕਰਨਾ ਕੀ ਹੁੰਦਾ ਹੈ ? ਵਿਸਥਾਰ ਵਿਚ ਦੱਸੋ ।
ਉੱਤਰ—ਇਹ ਡੈਸਕਟਾੱਪ ਪਬਲਿਸ਼ਿੰਗ ਦਾ ਬਹੁਤ ਜ਼ਰੂਰੀ ਹਿੱਸਾ ਹੈ । ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਡਾਕੂਮੈਂਟ ਨੂੰ ਪ੍ਰਿੰਟ ਕਰਦੇ ਹਾਂ । ਪ੍ਰਿੰਟਿੰਗ ਇਕ ਪ੍ਰੋਸੈਸ ਹੈ, ਜਿਸ ਵਿਚ ਟੈਕਸਟ, ਗ੍ਰਾਫ਼ਿਕਸ ਅਤੇ ਤਸਵੀਰਾਂ ਆਦਿ ਨੂੰ ਵਾਰ-ਵਾਰ ਪ੍ਰਿੰਟ ਕੀਤਾ ਜਾਂਦਾ ਹੈ । ਪ੍ਰਿੰਟਿੰਗ ਇਕ ਵੱਡੀ ਫੈਕਟਰੀ ਦਾ ਕੰਮ ਵੀ ਹੋ ਸਕਦੀ ਹੈ ਅਤੇ ਇਕ ਆਮ ਇਕੱਲੇ ਆਦਮੀ ਲਈ ਵੀ l

ਪ੍ਰਿੰਟਿੰਗ ਦੇ ਤਰੀਕੇ—

1. ਆੱਫਸੈਟ ਪ੍ਰਿੰਟਿੰਗ—ਇਸ ਵਿਚ ਸ਼ਿਆਹੀ ਪੇਪਰ ਤੇ ਬੈਠ ਜਾਂਦੀ ਹੈ । ਹੁਣ ਆਮ ਤੌਰ ‘ਤੇ ਹਰ ਪ੍ਰਿੰਟਿੰਗ ਆੱਫਸੈਟ ਹੁੰਦੀ ਹੈ । ਜੇਕਰ ਬਹੁਤ ਥੋੜੇ ਕਾਗਜ਼ਾਂ ਤੇ ਪ੍ਰਿੰਟਿੰਗ ਕਰਨੀ ਹੋਵੇ ਤਾਂ ਉਹ ਕੰਪਿਊਟਰ ਪ੍ਰਿੰਟਰ/ਕਾਪੀਅਰ ਤੇ ਹੋਵੇਗੀ । ਇਸ ਕਰਕੇ ਜੇਕਰ ਸਾਨੂੰ ਕਿਸੇ ਡਾਕੂਮੈਂਟ ਦੀਆਂ ਬਹੁਤ ਸਾਰੀਆਂ ਕਾਪੀਆਂ (ਸੈਂਕੜੇ, ਹਜ਼ਾਰਾਂ, ਲੱਖਾਂ ਜਾਂ ਕਰੋੜਾਂ) ਕਰਨੀਆਂ ਹੋਣ ਤਾਂ ਆੱਫਸੈਟ ਪ੍ਰਿੰਟਿੰਗ ਹੀ ਸਸਤੀ ਅਤੇ ਬਹੁਤ ਵਧੀਆ ਹੋਵੇਗੀ ।
2. ਲੇਜ਼ਰ ਪ੍ਰਿੰਟਿੰਗ—ਇਹ ਆਮ ਪ੍ਰਿੰਟਿੰਗ ਹੈ ਜਿਹੜੀ ਵਧੀਆ ਟੈਕਸਟ ਅਤੇ ਗ੍ਰਾਫਿਕਸ ਨੂੰ ਪ੍ਰਿੰਟ ਕਰਦੀ ਹੈ ।ਲੇਜ਼ਰ ਪਿੰਟਰ ਇਕ ਨੋਨ—ਇੰਪੈਕਟ ਫੋਟੋ ਕੋਪੀਅਰ ਟੈਕਨਾਲੋਜੀ (Non-impact Photocopier Technology) ਇਸਤੇਮਾਲ ਕਰਦਾ ਹੈ । ਇਸ ਪ੍ਰਿੰਟਿੰਗ ਵਿਚ ਇਲੈੱਕਟ੍ਰੀਕਲ ਚਾਰਜਜ਼ (Electrical Charges) ਰਾਹੀਂ ਸਲੀਨੀਅਮ ਕੋਟਡ ਡਰਮ (Selenium coated drum) ਉੱਤੇ ਲੇਜ਼ਰ ਬੀਮ ਪਾਈ ਜਾਂਦੀ ਹੈ । ਜਦੋਂ ਡਰਮ ਚਾਰਜ ਹੁੰਦਾ ਹੈ ਤਾਂ ਇਹ ਘੁੰਮਣ ਲੱਗ ਜਾਂਦਾ ਹੈ ।
ਕਲਰ ਪ੍ਰਿੰਟਿੰਗ ਰਾਹੀਂ ਕੀਤਾ ਹੋਇਆ ਕੰਮ ਬਲੈਕ ਐਂਡ ਵਾਈਟ ਲੇਜ਼ਰ ਪ੍ਰਿੰਟਰ ਨਾਲੋਂ 10 ਗੁਣਾ ਮਹਿੰਗਾ ਪੈਂਦਾ ਹੈ । ਇਕ ਬਲੈਕ ਐਂਡ ਵਾਈਟ ਲੇਜ਼ਰ ਪਿੰਟਰ ਮਾਡਲ ਇਕ ਮਿੰਟ ਵਿਚ 200 ਪੇਜ ਪ੍ਰਿੰਟ ਕਰ ਸਕਦਾ ਹੈ । ਪ੍ਰਿੰਟਿੰਗ ਸਪੀਡ ਗ੍ਰਾਫਿਕਸ ਤੇ ਵੀ ਨਿਰਭਰ ਕਰਦੀ ਹੈ । ਸਭ ਤੋਂ ਰੰਗਦਾਰ ਪ੍ਰਿੰਟ ਕਰਨ ਵਾਲਾ ਇਕ ਮਿੰਟ ਵਿਚ 100 ਪੇਜ ਪ੍ਰਿੰਟ ਕਰ ਸਕਦਾ ਹੈ । ਡੀ.ਟੀ.ਪੀ. ਲਈ ਲੇਜ਼ਰ ਪ੍ਰਿੰਟਰ ਦਾ ਰੈਜ਼ੋਲੂਸ਼ਨ 600 ਡਾਟਸ ਪਰ ਇੰਚ [(resolution 600 Dots per inch (dpi))] ਹੋਣਾ ਚਾਹੀਦਾ ਹੈ ।
ਪ੍ਰਸ਼ਨ 7. WYSIWYG ਕੀ ਹੁੰਦਾ ਹੈ ?
ਉੱਤਰ—WYSIWYG (What – You See Is What You – Get)—ਇਹ ਸ਼ਬਦ ਕੰਪਿਊਟਿੰਗ ਵਿਚ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਕੰਪਿਊਟਰ ਵਿਚਲਾ ਇਲੈੱਕਟ੍ਰਾਨਿਕ ਪੇਜ ਜੋ ਦਿਖਾ ਰਿਹਾ ਹੈ ਉਹ ਸਾਡੀ ਆਊਟਪੁੱਟ ਦੀ ਤਰ੍ਹਾਂ ਹੈ । ਇਹ ਪੇਜ ਇਕ ਪ੍ਰਿੰਟਿੰਗ ਡਾਕੂਮੈਂਟ ਹੋ ਸਕਦਾ ਹੈ, ਵੈਬਪੇਜ ਜਾਂ ਸਲਾਈਡ ਵੀ ਹੋ ਸਕਦਾ ਹੈ । ਹੁਣ ਵਾਲੇ ਡੈਸਕਟਾਪ ਪਬਲਿਸ਼ਿੰਗ ਖ਼ਾਸ ਆਊਟਪੁੱਟ ਲਈ ਸਕ੍ਰੀਨ ਨੂੰ ਉਸੇ ਅਨੁਸਾਰ ਢਾਲ ਲੈਂਦੇ ਹਨ ।ਉਦਾਹਰਨ ਦੇ ਤੌਰ ‘ਤੇ ਐੱਮ.ਐੱਸ. ਵਰਡ ਸਾਫਟਵੇਅਰ (MS-Word Software) ਆਮ ਆਦਰਸ਼ ਰੰਗਦਾਰ ਲੇਜ਼ਰ ਪ੍ਰਿੰਟਰ (Typical Color Laser Printer) ਕਾਗਜ਼ ਤੇ ਆਊਟਪੁੱਟ ਲੈਣ ਯੋਗ ਹੈ ।ਡੀ.ਟੀ.ਪੀ. (DTP) ਵਿਚ ਤਿਆਰ ਕੀਤਾ ਹੋਇਆ ਕੋਈ ਵੀ ਡਾਕੂਮੈਂਟ ਪ੍ਰਿੰਟ ਕਰਾਂਗੇ ਤਾਂ ਉਹ WYSIWYG ਦੇ ਬਿਲਕੁਲ ਨੇੜੇ ਹੋਵੇਗਾ । –
ਕੁਝ ਹਾਲਤਾਂ ਵਿਚ WYSIWYG ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿਉਂਕਿ ਡਾਕੂਮੈਂਟ ਵਿਚ ਪੇਜ ਦੀ ਰਚਨਾ ਸਮੇਂ—
-ਵਾਧੂ ਜਾਣਕਾਰੀ ਲਾਭਕਾਰੀ ਹੁੰਦੀ ਹੈ । ਜਿਵੇਂ ਕਿ ਕਈ ਵਾਰ ਸਾਨੂੰ ਨਾਨ-ਪ੍ਰਿੰਟਿੰਗ ਕਰੈਕਟਰ ਆਦਿ ਦੀ ਲੋੜ ਹੁੰਦੀ ਹੈ ।
—ਪੇਜ ਲੇਆਊਟ ਮੋਡ ਵਿਚ ਅਸੀਂ ਅਕਸਰ ਹੀ ਗਰਿੱਡ, ਗਾਈਡਸ ਲਾਈਨਜ਼ (Guides Lines) ਦਾ ਉਪਯੋਗ ਓਪਜੈਕਟਸ ਨੂੰ ਅਲਾਇਨ ਕਰਨ ਲਈ ਜਾਂ ਪੇਜ ਦੀਆਂ ਮਾਰਜਨ ਲਾਈਨਾਂ ਲਈ ਕਰਦੇ ਹਾਂ ।
ਪ੍ਰਸ਼ਨ 8. ਡਾਕੂਮੈਂਟ ਪਲੈਨਿੰਗ ਕੀ ਹੁੰਦੀ ਹੈ ? ਵਿਸਥਾਰ ਵਿਚ ਦੱਸੋ ।
ਉੱਤਰ—ਡਾਕੂਮੈਂਟ ਪਲੈਨਿੰਗ ਵਿਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ—
ਪੇਜ ਲੇਆਊਟ-ਪੇਜ ਲੇਆਊਟ ਤਿਆਰ ਕਰਨ ਦਾ ਮਤਲਬ ਕਿਸੇ ਡਾਕੂਮੈਂਟ ਵਿਚ ਖਾਕਾ ਤਿਆਰ ਕਰਨਾ ਹੈ l
ਜਦੋਂ ਤੁਸੀਂ ਟੈਕਸਟ, ਗ੍ਰਾਫ਼ਿਕਸ ਜਾਂ ਖ਼ਾਸ ਤਰ੍ਹਾਂ ਦੇ ਨਿਸ਼ਾਨ (Symbols), ਜਿਵੇਂ ਕਿ-ਬੌਕਸ (ਡੱਬਾ) ਫਰੇਮ, ਬਾਰਡਰ ਆਦਿ ਇਕੱਠਾ ਕਰ ਲਿਆ ਤਾਂ ਤੁਸੀਂ ਪੇਜ ਲੇਆਊਟ ਤਿਆਰ ਕਰ ਸਕਦੇ ਹੋ । ਇਸ ਵਿਚ ਇਕ ਤੋਂ ਵੱਧ ਪੇਜਾਂ ਦੀ ਲੋੜ ਪੈ ਸਕਦੀ ਹੈ ।
ਸਟਾਈਲ-ਡੈਸਕਟਾੱਪ ਪਬਲਿਸ਼ਿੰਗ ਸਾਫਟਵੇਅਰ ਵਿਚ ਤੁਸੀਂ ਕਈ ਸਾਰੇ ਫੌਂਟਸ ਚੁਣ ਸਕਦੇ ਹੋ । ਲੇਆਊਟ ਐਲੀਮੈਂਟ ਗ੍ਰਾਫ਼ਿਕਸ ਵਿਚ ਉਨ੍ਹਾਂ ਵਿਚ ਰੰਗ ਤੇ ਉਨ੍ਹਾਂ ਵਿਚ ਫਿਲਟਰਸ ਅਤੇ ਇਫੈਕਟ ਵੀ ਲਗਾਏ ਜਾਂ ਭਰੇ ਜਾ ਸਕਦੇ ਹਨ । ਜਿਹੜਾ ਫੌਂਟ ਤੁਸੀਂ ਚੁਣੋ, ਉਸਨੂੰ ਸਾਰੇ ਡਾਕੂਮੈਂਟ ਵਿਚ ਵਰਤੋਂ । ਡਾਕੂਮੈਂਟ ਵਿਚਲੀ ਜਾਣਕਾਰੀ ਦਾ ਸਟਾਈਲ ਵਧੀਆ ਹੋਣਾ ਚਾਹੀਦਾ ਹੈ, ਜਿਹੜਾ ਕਿ ਚੰਗੀ ਤਰ੍ਹਾਂ ਸਮਝ ਆਵੇ ਤੇ ਉਸਨੂੰ ਯਾਦ ਰੱਖਿਆ ਜਾਵੇ । ਸਟਾਈਲ ਦਾ ਮਤਲਬ ਆਪਣੇ ਡਾਕੂਮੈਂਟ ਵਿਚ ਆਪਣੇ ਆਪ ਫੋਰਮੈਟਿੰਗ (formatting) ਕਰਨ ਨਾਲ ਹੈ । ਸਟਾਈਲ ਤੋਂ ਬਿਨਾਂ ਤੁਹਾਨੂੰ ਹਰੇਕ ਪੈਰਾਗ੍ਰਾਫ, ਲਾਈਨ ਨੂੰ ਵੱਖਰੇ ਤੌਰ ‘ਤੇ ਸੈਟਿੰਗ ਕਰਨੀ ਪਵੇਗੀ । ਇਹ ਕੰਮ ਬਹੁਤ ਔਖਾ ਅਤੇ ਬੋਰਿੰਗ ਹੋ ਜਾਂਦਾ ਹੈ । ਇਕ ਸਟਾਈਲ ਵਿਚ ਹੈਡਿੰਗ, ਹੈਡਰ ਅਤੇ ਫੂਟਰ, ਬੂਲਿਟ (Heading, Header & footer, Bullets) ਆਦਿ ਸ਼ਾਮਲ ਹੁੰਦੇ ਹਨ ।
ਮਾਰਜਨ (Margin)—ਮਾਰਜਨ ਟੈਕਸਟ ਦੀ ਖੱਬੇ ਅਤੇ ਸੱਜੇ, ਉੱਪਰ ਅਤੇ ਥੱਲੇ ਤੋਂ ਟੈਕਸਟ ਦੀ ਦੂਰੀ ਨੂੰ ਕਿਹਾ ਜਾਂਦਾ ਹੈ । ਮਾਰਜਨ ਆਮ ਤੌਰ ‘ਤੇ (From Left, Right, Top, Bottom) ਇਕ ਇੰਚ ਦੇ ਹੁੰਦੇ ਹਨ । ਪਰ ਇਸ ਨੂੰ ਆਪਣੀ ਇੱਛਾ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ।
ਹੈਡ (Header)—ਹੈਡਰ ਉਹ ਟੈਕਸਟ ਹੈ ਜਿਹੜਾ ਕਿ ਪੇਜ ਦੇ ਉੱਪਰਲੇ ਹਿੱਸੇ ਤੇ ਪ੍ਰਿੰਟ ਕੀਤਾ ਜਾਂਦਾ ਹੈ । ਇਹ ਪੇਜ ਨੰਬਰ, ਪਾਠ ਨੰਬਰ ਜਾਂ ਕੋਈ ਖ਼ਾਸ ਸੂਚਨਾ ਹੋ ਸਕਦੀ ਹੈ ।
ਫੂਟਰ (Footer)—ਛੂਟਰ ਉਹ ਟੈਕਸਟ ਹੈ, ਜਿਹੜਾ ਪੇਜ ਦੇ ਹੇਠਲੇ ਹਿੱਸੇ ਤੇ ਲਿਖਿਆ ਜਾਂਦਾ ਹੈ । ਇਸ ਵਿਚ ਵੀ ਪੇਜ ਨੰਬਰ, ਪਾਠ ਦਾ ਨਾਮ ਅਤੇ ਹੋਰ ਜਾਣਕਾਰੀ ਹੋ ਸਕਦੀ ਹੈ । ਤਕਰੀਬਨ ਹਰ ਡੀ.ਟੀ.ਪੀ. ਸਾਫਟਵੇਅਰ ਆਪਣੇ ਆਪ ਹਰ ਪੇਜ ਨੰਬਰ ਅਤੇ ਹੋਰ ਸੂਚਨਾ ਲਿਖ ਲੈਂਦਾ ਹੈ ।
ਫੌਂਟ—ਇਹ ਡਾਕੂਮੈਂਟ ਡਿਜ਼ਾਈਨ ਦਾ ਬਹੁਤ ਜ਼ਰੂਰੀ ਹਿੱਸਾ ਹੈ । ਆਮ ਤੌਰ ‘ਤੇ ਪਾਠਕ ਏਰੀਅਲ (Arial) ਜਾਂ ਟਾਇਮਜ਼ ਨਿਊ ਰੋਮਨ (Times New Roman) ਸਟਾਈਲ ਵਾਲਾ ਫੌਂਟ ਪਸੰਦ ਕਰਦੇ ਹਨ ਕਿਉਂਕਿ ਇਸ ਨਾਲ ਅੱਖਰਾਂ ਨੂੰ ਪੜ੍ਹਨਾ ਅਸਾਨ ਹੋ ਜਾਂਦਾ ਹੈ । ਤੁਸੀਂ ਕੁਝ ਫੌਂਟਸ ਨੂੰ Bold, Italic, Under Line ਆਦਿ ਕਰ ਸਕਦੇ ਹੋ । ਏਰੀਅਲ, ਟਾਇਮਜ਼ ਨਿਊ ਰੋਮਨ ਫੌਂਟ ਕਿਤਾਬਾਂ, ਮੈਗਜ਼ੀਨ ਅਤੇ ਅਖ਼ਬਾਰਾਂ ਵਿਚ ਵਰਤੇ ਜਾਂਦੇ ਹਨ ।
ਇਹ ਡਾਕੂਮੈਂਟ ਪਲੈਨਿੰਗ ਬਾਰੇ ਕੁਝ ਜ਼ਰੂਰੀ ਜਾਣਕਾਰੀ ਹੈ ਪਰ ਹੋਰ ਗੱਲਾਂ ਵੀ ਵਿਚਾਰਨ ਵਾਲੀਆਂ ਹਨ, ਜਿਵੇਂ ਕਿ ਪੇਜ ਦਾ ਆਕਾਰ, ਪੇਜਾਂ ਦੀ ਸੰਖਿਆ, ਪੇਜ ਵਿਚਲੇ ਕਾਲਮਾਂ ਦੀ ਗਿਣਤੀ, ਟਾਈਟਲ, ਸਬਟਾਈਟਲ, ਕੈਪਸ਼ਨ (Caption) ਆਦਿ ।

The Complete Educational Website

Leave a Reply

Your email address will not be published. Required fields are marked *