PBN 10th Computer

PSEB 10th Class Computer Solutions Chapter 8 ਮਾਈਕਰੋਸਾਫਟ ਪਬਲੀਸ਼ਰ—II

PSEB 10th Class Computer Solutions Chapter 8 ਮਾਈਕਰੋਸਾਫਟ ਪਬਲੀਸ਼ਰ—II

PSEB Solutions for Class 10 Computer Chapter 8 ਮਾਈਕਰੋਸਾਫਟ ਪਬਲੀਸ਼ਰ—II

Computer Guide for Class 10 PSEB ਮਾਈਕਰੋਸਾਫਟ ਪਬਲੀਸ਼ਰ—II Textbook Questions and Answers

ਵਿਗਿਆਪਨ

ਵਿਗਿਆਪਨ ਤੋਂ ਭਾਵ ਹੈ ਕਿ ਕੰਪਨੀ ਕਿਵੇਂ ਲੋਕਾਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸ਼ਾਹਿਤ ਕਰਦੀ ਹੈ । ਇੱਕ ਇਸ਼ਤਿਹਾਰ ਜਾਂ “ਵਿਗਿਆਪਨ” ਤੋਂ ਭਾਵ ਹੁੰਦਾ ਹੈ, ਉਹ ਚੀਜ਼ ਜੋ ਆਪਣੇ ਵੱਲ ਚੰਗੀ ਤਰ੍ਹਾਂ ਧਿਆਨ ਖਿੱਚਦੀ ਹੈ । ਇਹ ਆਮ ਤੌਰ ਤੇ ਕਿਸੇ ਵਿਗਿਆਪਨ ਏਜੰਸੀ ਦੁਆਰਾ ਡਿਜ਼ਾਇਨ ਕੀਤਾ ਜਾਂਦਾ ਹੈ । ਇਸ਼ਤਿਹਾਰਬਾਜ਼ੀ ਟੈਲੀਵਿਜ਼ਨ, ਰੇਡੀਓ, ਅਖ਼ਬਾਰਾਂ, ਮੈਗਜ਼ੀਨਾਂ ਆਦਿ ‘ਤੇ ਦਿਖਾਈ ਦਿੰਦੇ ਹਨ ।ਵਿਗਿਆਪਨ ਦੇ ਸਪਾਂਸਰ ਅਕਸਰ ਵਪਾਰੀ ਹੁੰਦੇ ਹਨ ਜੋ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਨ ।

ਵਿਗਿਆਪਨ ਨੂੰ ਵੱਖ-ਵੱਖ ਮੀਡੀਆ ਦੁਆਰਾ ਸੰਚਾਰਿਤ ਕੀਤਾ ਜਾਂਦਾ ਹੈ, ਜਿਵੇਂ ਕਿ ਪੁਰਾਣੇ ਮੀਡੀਆ ਜਿਸ ਤੋਂ ਭਾਵ ਹੈ ਅਖ਼ਬਾਰਾਂ, ਮੈਗਜ਼ੀਨਾਂ, ਟੈਲੀਵਿਜ਼ਨ, ਰੇਡੀਓ, ਬਾਹਰੀ ਵਿਗਿਆਪਨ ਜਾਂ ਸਿੱਧੀ ਮੇਲ ਅਤੇ ਨਵੇਂ ਮੀਡੀਆਂ ਤੋਂ ਭਾਵ ਹੈ ਸਰਚ ਰਿਜ਼ਲਟ, ਬਲੌਗ, ਵੈੱਬਸਾਈਟਾਂ ਜਾਂ ਟੈਕਸਟ ਮੈਸੇਜ ਆਦਿ । ਇੱਕ ਮੀਡੀਆ ਵਿੱਚ ਸੰਦੇਸ਼ ਦੀ ਅਸਲ ਪੇਸ਼ਕਾਰੀ ਨੂੰ ਇਸ਼ਤਿਹਾਰ ਜਾਂ ‘‘Ad’’ ਵਜੋਂ ਦਰਸਾਇਆ ਜਾਂਦਾ ਹੈ । ਗ਼ੈਰ-ਵਪਾਰਿਕ ਇਸ਼ਤਿਹਾਰ ਵਿੱਚ ਸਿਆਸੀ ਪਾਰਟੀਆਂ, ਰੁਚੀ ਰੱਖਣ ਵਾਲੇ ਗਰੁੱਪ, ਧਾਰਮਿਕ ਸੰਗਠਨਾਂ ਅਤੇ ਸਰਕਾਰੀ ਏਜੰਸੀਆਂ ਸ਼ਾਮਿਲ ਹਨ ।

ਐੱਮ. ਐੱਸ.-ਪਬਲੀਸ਼ਰ ਬਰੋਸ਼ਰ, ਨਿਊਜ਼ਲੈਟਰਾਂ, ਬਿਜ਼ਨਸ ਕਾਰਡ ਅਤੇ ਪਿਕਚਰ ਮੀਨੂੰ ਸਮੇਤ ਵੱਖ-ਵੱਖ ਤਰ੍ਹਾਂ ਦੇ ਪਬਲੀਕੇਸ਼ਨ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਟੈਂਪਲੇਟ ਅਤੇ ਹੋਰ ਸਾਧਨ ਮੁਹੱਈਆ ਕਰਦਾ ਹੈ । ਇਸ਼ਤਿਹਾਰ ਲਈ ਵਰਤੇ ਜਾਂਦੇ ਵੱਖ-ਵੱਖ ਪ੍ਰਿੰਟ ਮੀਡੀਆ ਹੇਠਾਂ ਲਿਖੇ ਅਨੁਸਾਰ ਹਨ—
1. ਬਰੋਸ਼ਰ (Brochures)
2. ਨਿਊਜ਼ ਲੈਟਰ (News letters)
3. ਬੈਨਰ (Banners)
4. ਕੈਟਾਲਾਗ (Catalogs)
5. ਫਲਾਇਰਜ਼ (Flyers)

ਬਰੋਸ਼ਰ

ਇੱਕ ਬਰੋਸ਼ਰ ਇੱਕ ਜਾਣਕਾਰੀ ਭਰਪੂਰ ਕਾਗਜ਼ੀ ਦਸਤਾਵੇਜ਼ ਹੁੰਦਾ ਹੈ, ਜੋ ਅਕਸਰ ਇਸ਼ਤਿਹਾਰ ਲਈ ਵਰਤਿਆ ਜਾਂਦਾ ਹੈ ਜੋਕਿ ਜਿਸ ਨੂੰ ਟੈਮਪਲੇਟ, ਪੈਫਲਿਟ ਜਾਂ ਲੀਫਲੈਟ ਵਿੱਚ ਫੋਲਡ ਕੀਤਾ ਜਾ ਸਕਦਾ ਹੈ । ਬਰੋਸ਼ਰ ਪ੍ਰੋਮੋਸ਼ਨਲ ਦਸਤਾਵੇਜ਼ ਹਨ, ਮੁੱਖ ਤੌਰ ਤੇ ਕਿਸੇ ਵੀ ਕੰਪਨੀ, ਸੰਸਥਾ, ਉਤਪਾਦਾਂ ਜਾਂ ਸੇਵਾਵਾਂ ਨੂੰ ਜਨਤਾ ਦੇ ਸਨਮੁੱਖ ਕਰਨ ਲਈ ਵਰਤਿਆ ਜਾਂਦਾ ਹੈ । ਬਰੋਸ਼ਰ ਨੂੰ ਅਖਬਾਰਾਂ ਵਿੱਚ ਵਿਅਸਤ ਥਾਂਵਾਂ ਤੇ ਇਨ੍ਹਾਂ ਨੂੰ ਬਰੋਸ਼ਰ ਰੈਕਾਂ ਵਿੱਚ ਵੀ ਰੱਖਿਆ ਜਾਂਦਾ ਹੈ ।ਉਨ੍ਹਾਂ ਨੂੰ ਗ੍ਰੇ ਲਿਟਰੇਚਰ ਵੀ ਮੰਨਿਆ ਜਾ ਸਕਦਾ ਹੈ । ਅੱਜਕੱਲ੍ਹ ਦੇ ਬਰੋਸ਼ਰ ਇਲੈੱਕਟਰੌਨਿਕ ਫਾਰਮੈਟ ਵਿੱਚ ਵੀ ਉਪਲੱਬਧ ਹਨ ਅਤੇ ਇਸ ਨੂੰ ਈ-ਬਰੋਸ਼ਰ (EBrosher) ਕਿਹਾ ਜਾਂਦਾ ਹੈ । ਇਨ੍ਹਾਂ ਰਿਵਾਇਤੀ ਕਾਗਜ਼ ਬਰੋਸ਼ਰਾਂ ਦੀ ਤੁਲਨਾ ਵਿੱਚ ਈ-ਬਰੋਸ਼ਰ ਜੋਕਿ ਘੱਟ ਲਾਗਤ ਅਤੇ ਅਣਗਣਿਤ ਤੌਰ ਤੇ ਲਾਭ ਪਹੁੰਚਾਉਂਦੇ ਹਨ, ਵੱਡੀ ਗਿਣਤੀ ਵਿੱਚ ਵੰਡੇ ਜਾਂਦੇ ਹਨ ।

ਸ਼ਿੰਗਲ ਸ਼ੀਟ ਬਰੋਸ਼ਰਾਂ ਦੀ ਸਭ ਤੋਂ ਆਮ ਕਿਸਮ ਬਾਈ-ਫੋਲਡ’ (bi-fold) (ਇੱਕੋ ਸ਼ੀਟ ਜੋ ਦੋਹਾਂ ਪਾਸਿਆਂ ‘ਤੇ ਛਪੀ ਹੁੰਦੀ ਹੈ ਅਤੇ ਅੱਧ ਵਿੱਚ ਫੋਲਡ ਕੀਤੀ ਜਾਂਦੀ ਹੈ) ਅਤੇ ਟ੍ਰਾਈ-ਫੋਲਡ (ਉਵੇਂ ਹੀ ਤਿੰਨ-ਪਰਤਾਂ ਵਿੱਚ ਫੋਲਡ) ਹੁੰਦੀ ਹੈ ।

MS-Publisher ਦੀ ਵਰਤੋਂ ਕਰਦੇ ਹੋਏ ਬਰੋਸ਼ਰ ਤਿਆਰ ਕਰਨਾ

ਪਬਲੀਸ਼ਰ ਵਿੱਚ ਬਰੋਸ਼ਰ ਬਣਾਉਣ ਲਈ ਸਟੈੱਪ:
  1. File ਟੈਬ ‘ਤੇ ਕਲਿੱਕ ਕਰੋ, ਫਿਰ New ਅਤੇ ਰਿਫਰ Broucher ’ਤੇ ਕਲਿੱਕ ਕਰੋ । ਬਰੋਸ਼ਰ ਨਾਲ ਸੰਬੰਧਿਤ ਕਈ ਟੈਪਲੇਟ ਹੁੰਦੇ ਹਨ, ਜੋ ਪਹਿਲਾਂ ਤੋਂ ਇੰਸਟਾਲ ਟੈਂਪਲੇਟ ਵਿੱਚ ਉਪਲੱਬਧ ਹੁੰਦੇ ਹਨ । ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣੋ । ਹੁਣ, ਵਿਡੋ ਦੇ ਸੱਜੇ ਪਾਸੇ ਚੁਣੇ ਹੋਏ ਬਰੋਸ਼ਰ ਨੂੰ ਕਸਟਮਾਈਜ਼ ਕਰਨ ਲਈ ਕਈ ਆਪਸ਼ਨ ਦੇਖ ਸਕਦੇ ਹਾਂ ।
  2. ਹੁਣ ਬਰੋਸ਼ਰ ਨੂੰ ਕਲਰ ਸਕੀਮ ਫੌਂਟ ਸਕੀਮ, ਪੇਜ਼ ਸਾਈਜ਼ ਦੇ ਆਪਸ਼ਨ ਅਤੇ ਫਾਰਮਾਂ ਦੀ ਮਦਦ ਨਾਲ ਕਸਟਮਾਈਜ਼ ਕਰੋ |
  3. ਬਰੋਸ਼ਰ ਦੇ ਕਲਰ, ਫੌਂਟ ਸਾਈਜ਼ ਅਤੇ ਫ਼ਾਰਮ ਬਦਲਣ ਤੋਂ ਬਾਅਦ Create ਆਪਸ਼ਨ ’ਤੇ ਕਲਿੱਕ ਕਰੋ |

ਹੁਣ ਅਸੀਂ ਆਪਣੇ ਬਰੋਸ਼ਰ ਦੇ ਵੇਰਵੇ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਨੂੰ ਪਬਲੀਕੇਸ਼ਨ ਦੇ ਤੌਰ ‘ਤੇ ਸੇਵ ਕਰ ਸਕਦੇ ਹਾਂ l

ਨਿਊਜ਼ ਲੈਟਰ 

ਇਕ ਨਿਊਜ਼ਲੈਟਰ ਇੱਕ ਪ੍ਰਿੰਟਿਡ ਰਿਪੋਰਟ ਹੁੰਦੀ ਹੈ, ਜਿਸ ਵਿਚ ਇੱਕ ਕਾਰੋਬਾਰ ਜਾਂ ਕਿਸੇ ਸੰਗਠਨ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਜਾਂ ਜਾਣਕਾਰੀ ਹੁੰਦੀ ਹੈ ਜੋ ਦਿਲਚਸਪੀ ਰੱਖਣ ਵਾਲੇ ਸਾਰੇ ਮੈਂਬਰਾਂ, ਗਾਹਕਾਂ, ਕਰਮਚਾਰੀਆਂ ਜਾਂ ਲੋਕਾਂ ਨੂੰ ਬਾਕਾਇਦਾ ਡਾਕ ਰਾਹੀਂ ਨਿਯਮਿਤ ਰੂਪ ਵਿੱਚ ਭੇਜੀ ਜਾਂਦੀ ਹੈ । ਇਨ੍ਹਾਂ ਨਿਊਜ਼ ਲੈਟਰਾਂ ਵਿੱਚ ਆਮ ਤੌਰ ‘ਤੇ ਪ੍ਰਾਪਤ ਕਰਤਾ ਦੀ ਦਿਲਚਸਪੀ ਦਾ ਮੁੱਖ ਵਿਸ਼ਾ ਹੁੰਦਾ ਹੈ । ਇਕ ਨਿਊਜ਼ਲੈਟਰ ਨੂੰ -ਸਾਹਿਤ (Grey Literature) ਮੰਨਿਆ ਜਾ ਸਕਦਾ ਹੈ ।

MS-Publisher ਵਰਤਦੇ ਹੋਏ Newsletter ਤਿਆਰ ਕਰਨਾ :

ਪਬਲੀਸ਼ਰ ਵਿੱਚ ਨਿਊਜ਼ਲੈਟਰ ਬਣਾਉਣ ਦੇ ਪੜਾਅ :
  1. File ਟੈਬ ‘ਤੇ ਕਲਿੱਕ ਕਰੋ, ਫਿਰ New ਅਤੇ Newsletter ‘ਤੇ ਕਲਿੱਕ ਕਰੋ ।
  2. ਲੋੜ ਅਨੁਸਾਰ ਉਪਲੱਬਧ ਟੈਂਪਲੇਟ ਤੋਂ ਨਿਊਜ਼ਲੈਟਰ ਡਿਜ਼ਾਇਨ ਚੁਣੋ ਅਤੇ Create ਬਟਨ ‘ਤੇ ਕਲਿੱਕ ਕਰੋ । ਹੁਣ ਅਸੀਂ ਆਪਣੇ ਨਿਊਜ਼ਲੈਂਟਰ ਦੇ ਵੇਰਵੇ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਨੂੰ ਪਬਲੀਕੇਸ਼ਨ ਦੇ ਤੌਰ ‘ਤੇ ਸੇਵ ਕਰ ਸਕਦੇ ਹਾਂ ।

 ਬੈਨਰ

ਇਹ ਕੱਪੜੇ ਦੀ ਇੱਕ ਲੰਮੀ ਪੱਟੀ ਦੀ ਤਰ੍ਹਾਂ ਹੁੰਦੀ ਹੈ । ਜਿਸ ‘ਤੇ ਕਿਸੇ ਪ੍ਰਦਰਸ਼ਨੀ, ਪ੍ਰੋਸ਼ੈਸ਼ਨ (ਮੁਜਾਹਰਾ) ਆਦਿ ਦੇ ਸਲੋਗਨ ਜਾਂ ਡਿਜ਼ਾਇਨ ਹੁੰਦੇ ਹਨ ਅਤੇ ਜਨਤਕ ਥਾਂਵਾਂ ’ਤੇ ਟੰਗੇ ਹੁੰਦੇ ਹਨ । ਇੱਕ ਆਨ-ਲਾਈਨ ਬੈਨਰ ਇੱਕ ਗ੍ਰਾਫਿਕ ਚਿੱਤਰ ਹੈ ਜੋ ਸਾਈਟ ਦੇ ਨਾਮ ਜਾਂ ਪਛਾਣ ਦੀ ਘੋਸ਼ਣਾ ਕਰਦਾ ਹੈ ।ਇੱਕ ਆਨਲਾਈਨ ਬੈਨਰ ਆਮ ਤੌਰ ਤੇ ਆਇਤਾਕਾਰ ਵਿਗਿਆਪਨ ਹੁੰਦਾ ਹੈ ਜੋ ਵੈਬ ਸਾਈਟ ਦੀ ਮੁੱਖ ਕੰਟੈਟ ਤੇ ਰੱਖਿਆ ਜਾਂਦਾ ਹੈ ਅਤੇ ਵਿਗਿਆਪਨਕਰਤਾ ਦੀ ਆਪਣੀ ਵੈਬਸਾਈਟ ਨਾਲ ਜੁੜਿਆ ਹੁੰਦਾ ਹੈ ।

ਪਬਲੀਸ਼ਰ ਦੀ ਵਰਤੋਂ ਕਰਕੇ ਬੈਨਰਜ਼ ਕ੍ਰੀਏਟ ਕਰਨਾ

  1. File ਟੈਬ ਤੇ ਕਲਿੱਕ ਕਰੋ, ਫਿਰ New ਅਤੇ Banner ਤੇ ਕਲਿੱਕ ਕਰੋ ।
  2. ਲੋੜ ਅਨੁਸਾਰ ਉਪਲੱਬਧ ਟੈਂਪਲੇਟ ਤੋਂ ਨਿਊਜ਼ਲੈਟਰ ਡਿਜ਼ਾਇਨ ਚੁਣੋ । ਇੱਥੇ ਸਾਡੇ ਕੋਲ ਤਿੰਨ ਸ਼੍ਰੇਣੀਆਂ ਹਨ : Congratulation, Events, ਅਤੇ Getwell.
  3. Create ਬਟਨ ‘ਤੇ ਕਲਿੱਕ ਕਰੋ ।

ਹੁਣ ਅਸੀਂ ਬੈਨਰ ਨੂੰ ਐਡਿਟ ਕਰਕੇ ਚਿੱਤਰ ਨੂੰ Save ਕਰ ਸਕਦੇ ਹਾਂ ।

ਕੈਟਾਲਾਗ

ਇਕ ਕੈਟਾਲਾਗ ਚੀਜ਼ਾਂ ਦੀ ਇੱਕ ਸੂਚੀ ਹੁੰਦੀ ਹੈ । ਇੱਕ ਕੈਟਾਲਾਗ ਕਿਸੇ ਵੀ ਚੀਜ਼ ਦੀ ਸੂਚੀ ਹੋ ਸਕਦੀ ਹੈ ਜੋ ਕਿ ਕੁਝ ਕ੍ਰਮ ਵਿੱਚ ਵਿਵਸਥਿਤ ਹੋ ਸਕਦੀ ਹੈ । ਚੀਜ਼ਾਂ ਦੀ ਪੂਰੀ ਸੂਚੀ ਜੋ ਕਿ ਆਮ ਤੌਰ ‘ਤੇ ਵਿਵਸਥਿਤ ਢੰਗ ਨਾਲ ਅਰੇਂਜ ਹੁੰਦੀ ਹੈ । ਇੱਥੇ ਕੈਟਾਲਾਗ ਉਨ੍ਹਾਂ ਉਤਪਾਦਾਂ ਦੇ ਸੰਗ੍ਰਹਿ ਦੀ ਨੁਮਾਇੰਦਗੀ ਵੀ ਕਰ ਸਕਦਾ ਹੈ ਜਿਸਨੂੰ ਅਸੀਂ ਸ਼੍ਰੇਣੀਆਂ ਵਿੱਚ ਵੰਡਦੇ ਹਾਂ ।

ਫਲਾਇਰਜ਼

ਇੱਕ ਫਲਾਇਰ ਕਾਗਜ਼ੀ ਵਿਗਿਆਪਨ ਦਾ ਇੱਕ ਰੂਪ ਹੈ ਜੋ ਵਿਆਪਕ ਡਿਸਟਰੀਬਿਊਸ਼ਨ ਲਈ ਜਨਤਕ ਥਾਂਵਾਂ ਤੇ ਪੋਸਟ ਕੀਤੇ ਜਾਂ ਵੰਡੇ ਜਾਂਦੇ ਹਨ ਅਤੇ ਵਿਅਕਤੀਆਂ ਨੂੰ ਸੌਂਪੇ ਜਾਂ ਮੇਲ ਰਾਹੀਂ ਭੇਜੇ ਜਾਂਦੇ ਹਨ । ਇਨ੍ਹਾਂ ਦੀ ਵਰਤੋਂ ਹੇਠ ਅਨੁਸਾਰ ਹੁੰਦੀ ਹੈ ।
  1. ਲਾਈਵ ਕੰਸਰਟ, ਨਾਈਟ ਕਲੱਬ, ਤਿਉਹਾਰ ਜਾਂ ਰੈਲੀ ਵਰਗੀਆਂ ਘਟਨਾਵਾਂ ਦੇ ਇਸ਼ਤਿਹਾਰ ।
  2. ਕਿਸੇ ਕਾਰੋਬਾਰ, ਡਿਸਕਾਊਂਟ ਸਟੋਰ ਜਾਂ ਕਿਸੇ ਸੇਵਾ ਦਾ ਕਾਰੋਬਾਰ ਜਿਵੇਂ ਕਿ ਰੈਸਟੋਰੈਂਟ ਜਾਂ ਜਿਮ ਪਰਮੋਟ ਕਰਨਾ ।
  3. ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਦੀ ਤਰਫੋਂ ਸਮਾਜਿਕ, ਧਾਰਮਿਕ ਜਾਂ ਸਿਆਸੀ ਸੰਦੇਸ਼, ਮੁਹਿੰਮ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਨਾ ।
  4. ਸੰਸਥਾਵਾਂ ਜਾਂ ਕੰਪਨੀਆਂ ਲਈ ਮੈਂਬਰ ਰਿਕਰੂਟ ਕਰਨਾ ।
ਐੱਮ. ਐੱਸ. ਪਬਲੀਸ਼ਰ ਦੇ ਇੰਸਟਾਲ ਕੀਤੇ ਟੈਂਪਲੇਟ ਵਿਚ, ਵੱਖ-ਵੱਖ ਘਟਨਾਵਾਂ ਅਤੇ ਮਾਰਕੀਟਿੰਗ ਲਈ ਕਈ ਕਿਸਮ ਦੇ ਫਲਾਇਰ ਉਪਲੱਬਧ ਹਨ

ਬਿਜਨੈਸ ਕਾਰਡ

ਇੱਕ ਛੋਟਾ ਜਿਹਾ ਕਾਰਡ ਜੋ ਕਿ ਕਿਸੇ ਦੇ ਨਾਂ, ਕਿੱਤੇ, ਕਾਰੋਬਾਰੀ ਅਤੇ ਪਤੇ ਆਦਿ ਨਾਲ ਛਪਿਆ ਹੁੰਦਾ ਹੈ । ਉਸ ਨੂੰ ਬਿਜ਼ਨਸ ਕਾਰਡ ਕਿਹਾ ਜਾਂਦਾ ਹੈ ।

ਪਬਲੀਸ਼ਰ ਵਿਚ ਬਿਜ਼ਨਸ ਕਾਰਡ ਬਣਾਉਣਾ :

  1. File ਟੈਬ ਤੇ ਕਲਿੱਕ ਕਰੋ, ਫਿਰ New ਅਤੇ Bussiness Card ਤੇ ਕਲਿੱਕ ਕਰੋ । ਕਾਰੋਬਾਰੀ ਕਾਰਡ ਨਾਲ ਸੰਬੰਧਿਤ ਇੰਸਟਾਲ ਟੈਪਲੇਟ ਵਿੱਚ ਬਹੁਤ ਸਾਰੇ ਟੈਂਪਲੇਟ ਉਪਲੱਬਧ ਹਨ । ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣ ਸਕਦੇ ਹਾਂ । ਵਿੰਡੋ ਦੇ ਸੱਜੇ ਪਾਸੇ, ਅਸੀਂ ਕਲਰ ਸਕੀਮ, ਫੌਂਟ ਸਕੀਮ, ਕਾਰੋਬਾਰੀ ਜਾਣਕਾਰੀ, ਪੰਨਾ ਅਕਾਰ ਦੇ ਆਪਸ਼ਨ ਅਤੇ ਲੋਗੋ ਦੀ ਮਦਦ ਨਾਲ ਇਸ ਚੁਣੇ ਹੋਏ ਬਿਜ਼ਨਸ ਕਾਰਡ ਨੂੰ ਕਸਟਮਾਈਜ਼ ਕਰ ਸਕਦੇ ਹਾਂ ।
  2. ਹੁਣ ਅਸੀਂ ਬਿਜਨਸ ਕਾਰਡ ਨੂੰ ਹੇਠਾਂ ਦਿਖਾਈ ਤਸਵੀਰ ਵਿੱਚ ਦੇਖਾਂਗੇ ਬਿਜਨਸ ਕਾਰਡ ਪੂਰੀ ਤਰ੍ਹਾਂ ਡਿਜ਼ਾਇਨ ਹੋ ਗਿਆ ਹੈ । ਹੁਣ ਅਸੀਂ ਬਿਜਨਸ ਦਾ ਨਾਂ ਜਾਂ ਨਿੱਜੀ ਨਾਂ ਅਤੇ ਪਤਾ ਆਦਿ ਬਦਲ ਸਕਦੇ ਹਾਂ ।

ਗ੍ਰੀਟਿੰਗ ਕਾਰਡ/ਸੱਦਾ ਪੱਤਰ/ਪ੍ਰਸ਼ੰਸਾ ਕਾਰਡ

ਇੱਕ ਗ੍ਰੀਟਿੰਗ ਕਾਰਡ/ਸੱਦਾ ਪੱਤਰ/ਕੰਪਲੀਮੈਂਟ ਕਾਰਡ, ਕਾਰਡ ਦਾ ਇੱਕ ਟੁਕੜਾ ਹੈ ਜੋ ਦੋਸਤੀ ਜਾਂ ਕਿਸੇ ਹੋਰ ਭਾਵਨਾ ਨੂੰ ਦਰਸਾਉਂਦਾ ਵਧੀਆ ਕੁਆਲਟੀ ਵਾਲਾ ਕਾਗਜ਼ ਹੈ । ਇਹ ਕਾਰਡ ਆਮ ਤੌਰ ਤੇ ਇੱਕ ਲਿਫਾਫੇ ਨਾਲ ਪੈਕ ਕੀਤੇ ਜਾਂਦੇ ਹਨ ਅਤੇ ਵੱਖ-ਵੱਖ ਕਿਸਮਾਂ ਵਿੱਚ ਆਉਂਦੇ ਹਨ । ਸੈਕੜੇ ਕੰਪਨੀਆਂ ਰਾਹੀਂ ਵੱਡੇ ਪੱਧਰ ‘ਤੇ ਉਤਪਾਦਿਤ ਅਤੇ ਹੈਡਮੇਡ ਵਰਜਨ ਕਾਰਡ ਵੀ ਵਿਤਰਿਤ ਕੀਤੇ ਜਾਂਦੇ ਹਨ ।

ਇਨ੍ਹਾਂ ਨੂੰ MS Publisher ਦੀ ਮਦਦ ਨਾਲ ਤਿਆਰ ਕੀਤਾ ਜਾ ਸਕਦਾ ਹੈ ।

ਸਰਟੀਫਿਕੇਸ਼ਨ ਇੱਕ ਵਸਤੂ, ਵਿਅਕਤੀ ਜਾਂ ਸੰਸਥਾ ਦੇ ਕੁਝ ਖਾਸ ਗੁਣਾਂ ਦੀ ਪੁਸ਼ਟੀ (Confirmation) ਨੂੰ ਦਰਸਾਉਂਦਾ ਹੈ । ਇਹ ਪੁਸ਼ਟੀ ਜੋਕਿ ਅਕਸਰ ਕਿਸੀ ਸਿੱਖਿਆ, ਮੁਲਾਂਕਣ ਜਾਂ ਆਡਿਟ ਦੇ ਕਿਸੇ ਰੂਪ ਦੁਆਰਾ ਮੁਹੱਈਆ ਕੀਤੀ ਜਾਂਦੀ ਹੈ ।

ਐੱਮ. ਐੱਸ. ਪਬਲਸ਼ਿਰ ਅਵਾਰਡ ਸਰਟੀਫਿਕੇਟ ਬਣਾਉਣ ਲਈ ਬਹੁਤ ਸਾਰੇ ਟੈਂਪਲੇਟਸ ਪ੍ਰਦਾਨ ਕਰਦਾ ਹੈ । ਅੱਗੇ ਦਿਖਾਇਆ ਗਿਆ ਚਿੱਤਰ ਐੱਮ. ਐੱਸ. ਪਬਲਿਸ਼ਰ ਦੀ ਵਰਤੋਂ ਕਰਦੇ ਹੋਏ ਬਣਾਇਆ ਗਿਆ ਪ੍ਰਸ਼ੰਸਾ ਪੱਤਰ ਦਾ ਇੱਕ ਉਦਾਹਰਨ ਹੈ ।

ਐੱਮ. ਐੱਸ. ਪਬਲੀਸ਼ਰ ਵੱਖ-ਵੱਖ ਟੈਂਪਲੇਟ ਨੂੰ ਹੇਠਾਂ ਦਿੱਤੇ ਚਿੱਤਰ ਵਿਚ ਦਿਖਾਏ ਗਏ ਇਸ ਸਰਟੀਫਿਕੇਟ ਨੂੰ ਬਣਾਉਣ ਲਈ ਵਰਤਿਆ ਜਾ ਸਕਦਾ ਹੈ ।

ਲੋੜੀਂਦੇ ਸਰਟੀਫਿਕੇਟ ਡਿਜ਼ਾਇਨ ਨੂੰ ਚੁਣਨ ਤੋਂ ਬਾਅਦ, ਰੰਗ ਸਕੀਮ ਨੂੰ ਐਡਿਟ ਕਰੋ ਅਤੇ Create ਬਟਨ ’ਤੇ ਕਲਿੱਕ ਕਰੋ । ਹੁਣ ਅਸੀਂ ਸਰਟੀਫਿਕੇਟ ਦੀ ਜਾਣਕਾਰੀ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਨੂੰ ਇੱਕ ਪਬਲੀਕੇਸ਼ਨ ਵਜੋਂ Save ਕਰ ਸਕਦੇ ਹਾਂ

ਅਵਾਰਡ ਸਰਟੀਫਿਕੇਟ

ਪੁਰਸਕਾਰ ਕਿਸੇ ਵਿਅਕਤੀ ਜਾਂ ਸਮੂਹ ਨੂੰ ਕਿਸੇ ਸੰਸਥਾ ਵੱਲੋਂ ਟੌਫੀ, ਟਾਈਟਲ, ਸਰਟੀਫਿਕੇਟ, ਮੈਡਲ ਆਦਿ ਨਾਲ ਦਿੱਤਾ ਜਾਂਦਾ ਹੈ । ਸਰਟੀਫਿਕੇਟ ਵਿਅਕਤੀ ਦੇ ਖ਼ਾਸ ਗੁਣਾਂ ਦੀ ਪੁਸ਼ਟੀ ਕਰਾਉਂਦਾ ਹੈ । ਪਬਲਿਸ਼ਰ ਵਿਚ ਅਸੀਂ ਵਧੀਆ ਸਰਟੀਫਿਕੇਟ ਤਿਆਰ ਕਰ ਸਕਦੇ ਹਾਂ । ਇਸ ਵਿਚ ਕਦੀ ਟੈਂਪਲੇਟ ਉਪਲੱਬਧ ਹਨ । ਸਰਟੀਫਿਕੇਟ ਨੂੰ ਵੀ ਬਾਕੀ ਵਸਤਾਂ ਵਾਂਗ ਹੀ ਪਬਲੀਸ਼ਰ ਵਿਚ ਤਿਆਰ ਕੀਤਾ ਜਾ ਸਕਦਾ ਹੈ ।

ਐਨਵੇਲੇਪਜ਼

ਇੱਕ ਐਨਵੇਲੈਪ ਇੱਕ ਆਮ ਪੈਕਿੰਗ ਆਈਟਮ ਹੈ । ਇਹ ਆਮ ਤੌਰ ‘ਤੇ ਪਤਲੇ ਫਲੈਟ ਸਮੱਗਰੀ ਦੇ ਬਣੇ ਹੁੰਦੇ ਹਨ । ਇਹ ਇੱਕ ਫਲੈਟ ਕਾਗਜ਼ ਦਾ ਲਿਫਾਫਾ ਹੁੰਦਾ ਹੈ ਅਤੇ ਇਸਦਾ ਇੱਕ ਸੀਲ ਕਰਨਯੋਗ ਫਲੈਪ ਹੁੰਦਾ ਹੈ ਜਿਸ ਵਿੱਚ ਚਿੱਠੀ, ਕਾਰਡ ਜਾਂ ਦਸਤਾਵੇਜ਼ ਨੂੰ ਪਾਇਆ ਜਾ ਸਕਦਾ ਹੈ ।

ਐਨਵੈਲਪ ਮੇਲਰ ਦੇ ਪਤੇ ਅਤੇ ਪ੍ਰਾਪਤ ਕਰਤਾ ਦੇ ਪਤੇ ਦੇ ਨਾਲ ਹੇਠਾਂ ਦਿਖਾਏ ਗਏ ਚਿੱਤਰ ਦੀ ਤਰ੍ਹਾਂ ਦਿਖਾਈ ਦੇ ਸਕਦਾ ਹੈ ।
ਅਸੀਂ ਐੱਮ. ਐੱਸ. ਪਬਲੀਸ਼ਰ ਵਿਚ ਕਈ ਟੈਂਪਲੇਟਸ ਨਾਲ ਐਨਵੈਲਪ ਬਣਾ ਸਕਦੇ ਹਾਂ, ਲੋੜੀਂਦਾ ਐਨਵੈਲਪ ਸਿਲੈਕਟ ਕਰਨ ਤੋਂ ਬਾਅਦ, ਰੰਗ ਸਕੀਮ ਨੂੰ ਐਡਿਟ ਕਰੋ ਅਤੇ Create ਬਟਨ ‘ਤੇ ਕਲਿੱਕ ਕਰੋ । ਹੁਣ ਅਸੀਂ ਲਿਫਾਫੇ ਦੀ ਜਾਣਕਾਰੀ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਨੂੰ ਪਬਲੀਕੇਸ਼ਨ ਦੇ ਤੌਰ ‘ਤੇ Save ਕਰ ਸਕਦੇ ਹਾਂ ।

ਲੇਬਲ

ਲੇਬਲ ਕਾਗਜ਼ ਦਾ ਇਕ ਟੁਕੜਾ, ਪੌਲੀਮਰ, ਕੱਪੜਾ, ਧਾਤੂ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜਿਸ ਨੂੰ ਕੰਨਟੇਨਰ ਜਾਂ ਪ੍ਰੋਡਕਟ ’ਤੇ ਲਗਾਇਆ ਜਾ ਸਕਦਾ ਹੈ । ਉਤਪਾਦਾਂ ਦੀ ਉਤਪਤੀ, ਨਿਰਮਾਤਾ ਵਰਤੋਂ, ਸ਼ੈਲਫ-ਲਾਈਫ ਅਤੇ ਡਿਸਪੋਜ਼ਲ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਨ ਸਮੇਤ ਲੇਬਲ ਦੇ ਬਹੁਤ ਸਾਰੇ ਉਪਯੋਗ ਹੁੰਦੇ ਹਨ ।

ਲੇਬਲ ਇਨ੍ਹਾਂ ਲਈ ਵਰਤਿਆ ਜਾ ਸਕਦਾ ਹੈ ।

  1. ਪ੍ਰੋਡਕਟ (Products)—ਸਥਾਈ ਪ੍ਰੋਡਕਟ ਲੇਬਲ ਨੂੰ ਪ੍ਰੋਡਕਟ ਦੇ ਪੂਰੇ ਜੀਵਨ ਦੌਰਾਨ ਸੁਰੱਖਿਅਤ ਰਹਿਣ ਦੀ ਜ਼ਰੂਰਤ ਹੁੰਦੀ ਹੈ ।
  2. ਪੈਕੇਜਿੰਗ (Packaging)—ਪੈਕੇਜਿੰਗ ‘ਤੇ ਲੇਬਲ ਲੱਗਿਆ ਹੋ ਸਕਦਾ ਹੈ ਜਾਂ ਇਹ ਪੈਕੇਜਿੰਗ ਦਾ ਹਿੱਸਾ ਹੋ ਸਕਦਾ ਹੈ । ਇਨ੍ਹਾਂ ਤੇ ਕੀਮਤ, ਬਾਰਕੋਡਜ਼, ਯੂ.ਪੀ.ਸੀ. (ਯੂਨੀਵਰਸਲ ਪ੍ਰੋਡਕਟ ਕੋਡ) ਦੀ ਅਡੈਟੀਫਿਕੇਸ਼ਨ, ਵਰਤੋਂ ਦੀ ਵਿਧੀ, ਪਤਾ, ਵਿਗਿਆਪਨ, ਰੈਸਿਪੀ ਅਤੇ ਹੋਰ ਬਹੁਤ ਕੁਝ ਹੋ ਸਕਦਾ ਹੈ ।
  3. ਸੰਪੱਤੀ (Assets)—ਉਦਯੋਗਿਕ ਜਾਂ ਫੌਜੀ ਵਾਤਾਵਰਨਾਂ ਵਿੱਚ ਸੰਪੱਤੀ ਲੇਬਲਿੰਗ ਦੀ ਵਰਤੋਂ ਪ੍ਰਬੰਧਨ ਅਤੇ ਕੰਮਕਾਜ ਦੇ ਉਦੇਸ਼ਾਂ ਲਈ ਸੰਪੱਤੀ ਦੀ ਸਪੱਸ਼ਟ ਤੌਰ ‘ਤੇ ਪਛਾਣ ਕਰਨ ਲਈ ਕੀਤੀ ਜਾਂਦੀ ਹੈ ।
  4. ਕੱਪੜੇ (Textiles)—ਕੱਪੜਿਆਂ ‘ਤੇ ਆਮ ਤੌਰ ‘ਤੇ ਅਲੱਗ ਦੇਖਭਾਲ/ਟਰੀਟਮੈਂਟ ਦੇ ਲੇਬਲ ਹੁੰਦੇ ਹਨ ਜੋ ਆਮ ਤੌਰ ‘ਤੇ ਇਹ ਦਰਸਾਉਂਦੇ ਹਨ ਕਿ ਆਈਟਮ ਨੂੰ ਕਿਵੇਂ ਧੋਣਾ ਚਾਹੀਦਾ ਹੈ ਜਿਵੇਂ ਕਿ ਮਸ਼ੀਨ ਵਾਸ਼ੇਵਲ ਜਾਂ ਡਰਾਈਕਲੀਨ । ਟੈਕਸਟਾਈਲ ਲੇਬਲ ਨੂੰ ਕੱਪੜੇ ਵਿੱਚ ਬੁਣਿਆ ਜਾਂ ਜੋੜਿਆ ਜਾ ਸਕਦਾ ਹੈ ਅਤੇ ਇਹ ਗਰਮੀ ਰੋਧਕ, ਕਲਰ ਫਾਸਟ, ਧੋਣਯੋਗ (Washable) ਹੋ ਸਕਦੇ ਹਨ ।
  5. ਮੇਲਿੰਗ-ਮੇਲਿੰਗ ਲੇਬਲ ਪ੍ਰਾਪਤ ਕਰਤਾ, ਭੇਜਣ ਵਾਲੇ ਅਤੇ ਹੋਰ ਕੋਈ ਜਾਣਕਾਰੀ ਜੋ ਕਿ ਆਵਾਜਾਈ ਲਈ ਉਪਯੋਗੀ ਹੋਵੇ, ਨੂੰ ਆਈਡੈਂਟੀਫਾਈ ਕਰਦੇ ਹਨ ।
  6. ਸੁਰੱਖਿਆ ਲੇਬਲ—ਉਹ ਪ੍ਰਮਾਣਿਕਤਾ, ਚੋਰੀ ਕਟੌਤੀ ਅਤੇ ਡਿਪਟੀਕੇਟ ਤੋਂ ਸੁਰੱਖਿਆ ਲਈ ਵਰਤੇ ਜਾਂਦੇ ਹਨ ਅਤੇ ਆਮ ਤੌਰ ‘ਤੇ ID ਕਾਰਡ, ਕ੍ਰੈਡਿਟ ਕਾਰਡ, ਪੈਕੇਜਿੰਗ ਅਤੇ ਸੀ.ਡੀ., ਇਲੈਕਟ੍ਰੋਨਿਕਸ ਉਤਪਾਦਾਂ ਤੋਂ ਲੈ ਕੇ ਕੱਪੜਿਆਂ ਤੱਕ ਵਰਤੇ ਜਾਂਦੇ ਹਨ ।

ਪਬਲੀਸ਼ਰ ਵਿਚ ਲੇਬਲ ਬਣਾਉਣਾ

ਇੱਥੇ ਅਸੀਂ ਐੱਮ. ਐੱਸ. ਪਬਲੀਸ਼ਰ ਦੀ ਮੱਦਦ ਨਾਲ ਸੀ.ਡੀ./ਡੀ.ਵੀ.ਡੀ. ਲਈ ਇੱਕ ਲੇਬਲ ਤਿਆਰ ਕਰ ਰਹੇ ਹਾਂ ਅਜਿਹਾ ਕਰਨ ਲਈ ਹੇਠ ਲਿਖੇ ਸਟੈਪਸ ਦੀ ਪਾਲਣਾ ਕਰੋ—
  1. File ਟੈਬ ‘ਤੇ ਕਲਿੱਕ ਕਰੋ, ਫਿਰ New ਅਤੇ ਫਿਰ Lables ’ਤੇ ਕਲਿੱਕ ਕਰੋ ।
  2. Media ਸ਼੍ਰੇਣੀ ਵਿੱਚ, All Media ਨੂੰ ਸਲੈਕਟ ਕਰੋ । Labels ਦੀ ਚੋਣ ਕਰੋ । ਆਪਣਾ ਟੈਂਪਲੇਟ ਚੁਣੋ ਅਤੇ Color Scheme ਨੂੰ Edit ਕਰਨ ਉਪਰੰਤ Create ’ਤੇ ਕਲਿੱਕ ਕਰੋ ।
  3. ਇੱਥੇ ਅਸੀਂ ਸੰਬੰਧਿਤ ਜਾਣਕਾਰੀ ਨੂੰ ਐਡਿਟ ਕਰ ਸਕਦੇ ਹਾਂ ਜੋ ਕਿ ਲੇਬਲ ‘ਤੇ ਦਿਖਾਇਆ ਜਾਣਾ ਹੈ।
  4. ਭਵਿੱਖ ਵਿੱਚ ਵਰਤੋਂ ਲਈ ਲੇਬਲ ਨੂੰ ਇੱਕ ਪਬਲੀਕੇਸ਼ਨ ਦੇ ਤੌਰ ਤੇ ਸੁਰੱਖਿਅਤ ਕਰੋ । ਅਸੀਂ ਇਹ ਲੇਬਲ ਆਪਣੀ ਲੋੜ ਅਨੁਸਾਰ ਪ੍ਰਿੰਟ ਕਰ ਸਕਦੇ ਹਾਂ ।

ਲੈਟਰਹੈੱਡ

ਇਹ ਇੱਕ ਹੈਡਿੰਗ ਨਾਲ ਛਪੀ ਹੋਈ ਸਟੇਸ਼ਨਰੀ ਹੈ । ਹੈਡਿੰਗ ਵਿੱਚ ਆਮ ਤੌਰ ‘ਤੇ ਇੱਕ ਨਾਂ ਅਤੇ ਇੱਕ ਪਤਾ, ਇੱਕ ਲੋਗੋ ਜਾਂ ਕਾਰਪੋਰੇਟ ਡਿਜ਼ਾਈਨ ਅਤੇ ਕਈ ਵਾਰ ਇੱਕ ਬੈਕਗ੍ਰਾਊਂਡ ਪੈਟਰਨ ਹੁੰਦਾ ਹੈ । ਲੈਟਰਹੈਡ ਨੂੰ ਆਪਣੀ ਲੋੜ ਅਨੁਸਾਰ ਸਟੇਸ਼ਨਰੀ ਤੇ ਜਾਂ ਸਾਦੇ ਕਾਗਜ਼ ‘ਤੇ ਛਾਪਿਆ ਜਾ ਸਕਦਾ ਹੈ ਜਾਂ ਇਲੈੱਕਟ੍ਰੋਨਿਕ ਤਰੀਕੇ ਨਾਲ ਭੇਜਿਆ ਜਾ ਸਕਦਾ ਹੈ ।

ਪਬਲੀਸ਼ਰ ਵਿੱਚ ਲੇਟਰਹੈੱਡ ਬਨਾਉਣਾ

ਇੱਥੇ ਅਸੀਂ ਐੱਮ. ਐੱਸ., ਪਬਲੀਸ਼ਰ ਦੀ ਵਰਤੋਂ ਕਰਦੇ ਹੋਏ ਇੱਕ ਸੰਸਥਾ ਲਈ ਲੈਟਰਹੈੱਡ ਬਣਾ ਰਹੇ ਹਾਂ, ਇਸ ਲਈ ਹੇਠਾਂ ਲਿਖੇ ਸਟੈੱਪਸ ਦੀ ਪਾਲਣਾ ਕਰੋ—
  1. File ਟੈਬ ਤੇ ਕਲਿੱਕ ਕਰੋ, ਫਿਰ New ਅਤੇ ਫਿਰ Letterhead ’ਤੇ ਕਲਿੱਕ ਕਰੋ । ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣੋ, ਵਿੰਡੋ ਦੇ ਸੱਜੇ ਪਾਸੇ, ਅਸੀਂ ਰੰਗ ਸਕੀਮ, ਫੌਂਟ ਸਕੀਮ, ਬਿਜਨੈਸ ਜਾਣਕਾਰੀ ਅਤੇ ਲੋਗੋ ਨੂੰ ਕਸਟੋਮਾਈਜ਼ ਕਰ ਸਕਦੇ ਹਾਂ ।
  2. ਰੰਗ, ਫੌਂਟ, ਅਕਾਰ ਅਤੇ ਹੋਰ ਜਾਣਕਾਰੀ ਬਦਲਣ ਤੋਂ ਬਾਅਦ, Create ਆਪਸ਼ਨ ਤੇ ਕਲਿੱਕ ਕਰੋ । ਲੈਟਰਹੈੱਡ ਦਿਖਾਈ ਦੇਵੇਗਾ ।
  3. ਹੁਣ ਲੋੜੀਂਦੀ ਜਾਣਕਾਰੀ ਨੂੰ ਐਡਿਟ ਕਰੋ, ਜਿਵੇਂ ਕਿ ਅਸੀਂ ਅਗਲੀ ਤਸਵੀਰ ਵਿੱਚ ਦੇਖ ਸਕਦੇ ਹਾਂ ਅਤੇ ਇਨ੍ਹਾਂ ਤਬਦੀਲੀਆਂ ਨੂੰ Save ਕਰੋ ।

ਕੈਲੰਡਰ

ਇੱਕ ਕੈਲੰਡਰ ਸਮਾਜਿਕ, ਧਾਰਮਿਕ, ਵਪਾਰਕ ਜਾਂ ਪ੍ਰਸ਼ਾਸਕੀ ਉਦੇਸ਼ ਲਈ ਦਿਨਾਂ ਦੇ ਪ੍ਰਬੰਧ ਕਰਨ ਦੀ ਪ੍ਰਣਾਲੀ ਹੈ । ਕੈਲੰਡਰਾਂ ਦੀ ਵਰਤੋਂ ਲੋਕਾਂ ਦੀ ਨਿੱਜੀ ਸ਼ਡਿਊਲ ਸਮੇਂ ਅਤੇ ਗਤੀਵਿਧੀਆਂ ਦਾ ਪ੍ਰਬੰਧ ਕਰਨ ਲਈ ਵੀ ਕੀਤੀ ਜਾਂਦੀ ਹੈ ।

ਕੈਲੰਡਰਾਂ ਨੂੰ ਸੰਪੂਰਨ ਟਾਈਮਕੀਪਿੰਗ ਪ੍ਰਣਾਲੀ ਦੇ ਹਿੱਸੇ ਵਜੋਂ ਵੀ ਵਰਤਿਆ ਜਾਂਦਾ ਹੈ, ਜਿਵੇਂ ਸਮੇਂ ਨੂੰ ਕਿਸੇ ਖਾਸ ਪਲ ਨੂੰ ਦਰਸਾਉਣ ਲਈ ਤਾਰੀਖ ਅਤੇ ਸਮਾਂ ।

ਐੱਮ. ਐੱਸ. ਪਬਲੀਸ਼ਰ ਵਿਚ ਕੈਲੰਡਰ ਬਣਾਉਣਾ

File ਟੈਬ ’ਤੇ ਕਲਿੱਕ ਕਰੋ ਅਤੇ ਫਿਰ New ਅਤੇ ਫਿਰ Calendar ‘ਤੇ ਕਲਿੱਕ ਕਰੋ ।
  1. ਉਪਲੱਬਧ ਟੈਂਪਲੇਟਸ ਵਿੱਚੋਂ ਕੈਲੰਡਰ ਨਾਲ ਸੰਬੰਧਿਤ ਟੈਂਪਲੇਟਸ ਆਪਣੀ ਪਸੰਦ ਦੇ ਅਨੁਸਾਰ ਕੋਈ ਵੀ ਚੁਣੋ l
  2. ਹੁਣ ਕੈਲੰਡਰ ਸਕੀਮ, ਫੌਂਟ ਸਕੀਮ, ਬਿਜਨੈਸ ਜਾਣਕਾਰੀ, ਪੇਜ ਸਾਈਜ਼ ਦੇ ਵਿਕਲਪਾਂ ਅਤੇ ਖਾਸ ਤੌਰ ‘ਤੇ ਟਾਈਮਫਰੇਮ (ਇੱਕ ਮਹੀਨੇ ਪ੍ਰਤਿ ਸਫਾ ਜਾਂ ਇੱਕ ਸਾਲ ਪ੍ਰਤਿ ਪੰਨਾ) ਦੀ ਸਹਾਇਤਾ ਨਾਲ ਆਪਣੇ ਕੈਲੰਡਰ ਨੂੰ ਕਸਟੋਮਾਈਜ਼ ਕਰ ਸਕਦੇ ਹਾਂ ।
  3. ਕੈਲੰਡਰ ਨੂੰ ਕਸਟੋਮਾਈਜ਼ ਕਰਨ ਤੋਂ ਬਾਅਦ, Create ਆਪਸ਼ਨ ‘ਤੇ ਕਲਿੱਕ ਕਰੋ ।
  4. ਹੁਣ, ਅਸੀਂ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਕੈਲੰਡਰ ਵੇਖਾਂਗੇ । ਜੇ ਅਸੀਂ ਚਾਹੀਏ ਤਾਂ ਅਸੀਂ ਤਸਵੀਰ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਕੈਲੰਡਰ ਨੂੰ ਪਬਲੀਸ਼ਰ ਵਿੱਚ Save ਕਰ ਸਕਦੇ ਹਾਂ ।

ਰਿਜ਼ਿਊਮ

ਇੱਕ ਰਿਜ਼ਿਊਮ ਸਾਡੀ ਸਿੱਖਿਆ, ਕੰਮ ਦੇ ਇਤਿਹਾਸ, ਪ੍ਰਮਾਣ-ਪੱਤਰਾਂ ਅਤੇ ਹੋਰ ਪ੍ਰਾਪਤੀਆਂ ਅਤੇ ਹੁਨਰਾਂ ਦਾ ਸੰਖੇਪ ਪੇਸ਼ ਕਰਦਾ ਹੈ । ਰਿਜ਼ਿਊਮ ਨੌਕਰੀ ਲਈ ਅਰਜ਼ੀਆਂ ਵਾਲੇ ਬਿਨੈਕਾਰਾਂ ਲਈ ਬੇਨਤੀ ਕੀਤੇ ਗਏ ਸਭ ਤੋਂ ਆਮ ਦਸਤਾਵੇਜ਼ ਹਨ ।

ਐੱਮ. ਐੱਸ. ਪਬਲੀਸ਼ਰ ਵਿੱਚ ਰਿਜ਼ਿਊਮ ਤਿਆਰ ਕਰਨਾ :

ਪਬਲੀਸ਼ਰ ਵਿੱਚ ਰਿਜ਼ਿਊਮ ਬਨਾਉਣ ਲਈ, ਇਨ੍ਹਾਂ ਸਟੈਪਸ ਦੀ ਪਾਲਣਾ ਕਰੋ ।
1. File ਟੈਬ ‘ਤੇ ਕਲਿੱਕ ਕਰੋ, ਫਿਰ New ਅਤੇ ਫਿਰ Resume ਤੇ ਕਲਿੱਕ ਕਰੋ । ਟੈਂਪਲੇਟਸ ਵਿੱਚ ਉਪਲੱਬਧ ਰਿਜ਼ਿਊਮ ਨਾਲ ਸੰਬੰਧਿਤ ਨਮੂਨੇ ਤੋਂ ਆਪਣੀ ਪਸੰਦ ਦੇ ਅਨੁਸਾਰ ਕੋਈ ਵੀ ਚੁਣੋ
ਚੁਣੇ ਰਿਜ਼ਿਊਮ ਨੂੰ ਕਸਟੋਮਾਈਜ ਕਰਨ ਤੋਂ ਬਾਅਦ Create ਬਟਨ ‘ਤੇ ਕਲਿੱਕ ਕਰੋ ।
2. ਹੁਣ ਰਿਜ਼ਿਊਮ ਵਿਚ ਲੋੜੀਂਦੀ ਜਾਣਕਾਰੀ ਨੂੰ ਐਡਿਟ ਕਰੋ ਅਤੇ ਬਦਲਾਵਾਂ ਨੂੰ Save ਕਰੋ ।

ਕਰਿਕਿਊਲਮ ਵਿਟੇ

ਰਿਜ਼ਿਊਮ ਦੀ ਤਰ੍ਹਾਂ ਇੱਕ ਕਰਿਕਿਊਲਮ ਵਿਟੇ (ਸੀ.ਵੀ.) ਤੁਹਾਡੇ ਅਨੁਭਵ ਅਤੇ ਹੁਨਰਾਂ ਦਾ ਸੰਖੇਪ ਪੇਸ਼ ਕਰਦਾ ਹੈ । ਆਮ ਤੌਰ ਤੇ CV ਰਿਜ਼ਿਊਮ ਤੋਂ ਜ਼ਿਆਦਾ ਲੰਮਾ ਹੁੰਦਾ ਹੈ ਘੱਟੋ-ਘੱਟ ਦੋ ਜਾਂ ਤਿੰਨ ਪੰਨਿਆਂ ਦਾ ਹੁੰਦਾ ਹੈ ।CV ਵਿੱਚ ਕਿਸੇ ਦੀ ਅਕਾਦਮਿਕ ਪਿਛੋਕੜ ਤੇ ਜਾਣਕਾਰੀ ਸ਼ਾਮਿਲ ਹੁੰਦੀ ਹੈ, ਜਿਸ ਵਿੱਚ ਸਿੱਖਿਆ ਦਾ ਅਨੁਭਵ, ਡਿਗਰੀਆਂ, ਖੋਜ, ਪੁਰਕਸਾਰ, ਪ੍ਰਕਾਸ਼ਨਾਂ, ਪੇਸ਼ਕਾਰੀਆਂ ਅਤੇ ਹੋਰ ਪ੍ਰਾਪਤੀਆਂ ਸ਼ਾਮਿਲ ਹੁੰਦੀਆਂ ਹਨ । ਇਸ ਤਰ੍ਹਾਂ CV ਰਿਜ਼ਿਊਮ ਤੋਂ ਕਾਫ਼ੀ ਜ਼ਿਆਦਾ ਲੰਮਾ ਹੁੰਦਾ ਹੈ ।

ਮੀਨੂੰਜ਼

ਇੱਕ ਰੈਸਟਰਾਂ ਵਿੱਚ, ਖਾਣ ਅਤੇ ਪੀਣ ਦੇ ਆਫਰ ਲਈ ਇੱਕ ਮੀਨੂੰ ਹੁੰਦਾ ਹੈ । ਇਹ ਮੀਨੂੰ ਇੱਕ ਸੂਚੀ ਹੋ ਸਕਦੀ ਹੈ ਜਿਸ ਨੂੰ ਮਹਿਮਾਨ ਉਪਲੱਬਧ ਵਿਕਲਪ ਚੁਣਨ ਲਈ ਵਰਤਦੇ ਹਨ । ਆਮ ਤੌਰ ‘ਤੇ ਮੀਨੂੰ ਮਹਿਮਾਨ ਤੋਂ ਆਰਡਰ ਲੈਣ ਜਾਂ ਦੇਣ ਦਾ ਮੁੱਖ ਤਰੀਕਾ ਹੈ । ਇਕ ਮੀਨੂੰ ਬਣਾਉਣ ਲਈ ਐੱਮ. ਐੱਸ. ਪਬਲੀਸ਼ਰ ਬਹੁਤ ਸਾਰੇ ਟੈਂਪਲੇਟਸ ਪ੍ਰਦਾਨ ਕਰਦਾ ਹੈ ।

ਸੰਕੇਤ (Signs)

ਇਹ ਤਸਵੀਰਾਂ ਜਾਂ ਸ਼ਬਦਾਂ ਨਾਲ ਪੇਂਟ ਕੀਤਾ ਗਿਆ ਕਾਗਜ਼ ਦਾ ਇੱਕ ਟੁਕੜਾ, ਕੱਪੜੇ, ਲੱਕੜ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜੋ ਕਿਸੇ ਖਾਸ ਥਾਂ, ਉਤਪਾਦ ਜਾਂ ਘਟਨਾ ਬਾਰੇ ਕੁਝ ਜਾਣਕਾਰੀ ਦਿੰਦਾ ਹੈ । ਐੱਮ. ਐੱਸ. ਪਬਲੀਸ਼ਰ ਸਾਨੂੰ ਇਨ੍ਹਾਂ ਵਿੱਚੋਂ ਬਹੁਤ ਸਾਰੇ ਚਿੰਨ੍ਹ ਪ੍ਰਦਾਨ ਕਰਦਾ ਹੈ । ਅਸੀਂ ਪਬਲੀਸ਼ਰ ਦੀ ਵਰਤੋਂ ਕਰਕੇ ਇਨ੍ਹਾਂ ਵਿੱਚੋਂ ਕੋਈ ਵੀ ਸਾਈਨ ਬਣਾ ਸਕਦੇ ਹਾਂ ।

ਪੇਪਰ ਫੋਲਡਿੰਗ ਪ੍ਰੋਜੈਕਟ

ਪੇਪਰ ਫੋਲਡਿੰਗ ਪ੍ਰੋਜੈਕਟ ਦੇ ਟੁਕੜੇ ਟੈਂਪਲੇਟਾਂ ਵਿੱਚ ਐਰੋਪਲੇਨ ਅਤੇ ਔਰੀਗੈਮੀ (ਪੇਪਰਾਂ ਨੂੰ ਫੋਲਡ ਕਰਕੇ ਬਣਾਉਣ ਵਾਲੇ) ਪ੍ਰਾਜੈਕਟਾਂ ਲਈ ਕਾਗਜ਼ੀ ਨਮੂਨੇ ਸ਼ਾਮਿਲ ਹੁੰਦੇ ਹਨ । ਇਨ੍ਹਾਂ ਪੇਜਾਂ ਵਿੱਚ “ਫੋਲਡ-ਲਾਈਨਾਂ” ਨਾਲ ਅਤੇ ਸਾਡੀਆਂ ਕਾਗਜ਼ੀ ਮਾਸਟਰ ਪੀਸ ਬਣਾਉਣ ਲਈ ਹਿਦਾਇਤਾਂ ਸ਼ਾਮਿਲ ਹੁੰਦੀਆਂ ਹਨ ।
ਮਾਈਕਰੋਸਾਫਟ ਪਬਲੀਸ਼ਰ ਬੱਚਿਆਂ ਲਈ ਟੈਪਲੇਟ ਪੇਸ਼ ਕਰਦਾ ਹੈ ਇਹ ਟੈਂਪਲੇਟਾਂ ਵਿੱਚ ਵੱਖ-ਵੱਖ ਪੇਪਰ ਫੋਲਡਿੰਗ ਪ੍ਰੋਜੈਕਟਾਂ ਜਿਵੇਂ ਕਿ ਏਅਰਪਲੇਨ, ਕਿਸ਼ਤੀਆਂ, ਕੱਪ ਅਤੇ ਹੋਰ ਸ਼ਾਮਿਲ ਹੁੰਦੇ ਹਨ । । ।

ਪਬਲੀਸ਼ਰ ਵਿੱਚ ਪੇਪਰ ਫੋਲਡਿੰਗ ਪ੍ਰੋਜੈਕਟ

ਹੇਠ ਲਿਖੇ ਸਟੈਪ ਦੀ ਪਾਲਣਾ ਕਰੋ—
  1. File ਟੈਬ ਤੇ New ਫਿਰ More Templates ਅਧੀਨ Paper folding project ’ਤੇ ਕਲਿੱਕ ਕਰੋ । ਮਿਡਲ ਪੈਨਰ ਵਿੱਚ ਬਹੁਤ ਸਾਰੇ ਪੇਪਰ ਫੋਲਡਿੰਗ ਪ੍ਰੋਜੈਕਟ ਹੋ ਸਕਦੇ ਹਨ ।
  2. ਪ੍ਰੋਜੈਕਟ ਦੀ ਚੋਣ ਕਰੋ । ਇੱਕ ਵਾਰ ਜਦੋਂ ਅਸੀਂ ਪ੍ਰੋਜੈਕਟਾਂ ਦੀ ਚੋਣ ਕਰਦੇ ਹਾਂ, ਅਸੀਂ ਸੱਜੇ ਪੈਨਰ ਦੇ ਕੁੱਝ ਵਿਕਲਪਾਂ ਨੂੰ ਐਡਿਟ ਕਰ ਸਕਦੇ ਹਾਂ । ਅਸੀਂ ਆਪਣੀ ਪਸੰਦ ਅਨੁਸਾਰ ਰੰਗ ਸਕੀਮ ਅਤੇ ਪ੍ਰੋਜੈਕਟ ਲਈ ਫੌਂਟ ਸਕੀਮ ਅਤੇ ਟਾਈਪਿੰਗ ਨਿਰਦੇਸ਼ਾਂ ਨੂੰ ਚੁਣ ਸਕਦੇ ਹਾਂ ।ਉਸ ਤੋਂ ਬਾਅਦ ਪ੍ਰੋਜੈਕਟ ਨੂੰ ਨਵੀਂ ਵਿੰਡੋ ਵਿੱਚ ਖੋਲ੍ਹਣ ਲਈ Create ਬਟਨ ‘ਤੇ ਕਲਿੱਕ ਕਰੋ ।
  3. ਹੁਣ ਪੇਪਰ ਫੋਲਡਿੰਗ ਪ੍ਰੋਜੈਕਟ ਨੂੰ ਐਡਿਟ ਕਰੋ, ਅਸੀਂ ਕਲਿੱਪ ਆਰਟ ਅਤੇ ਟੈਕਸਟ ਨੂੰ ਇਨਸਰਟ ਕਰ ਸਕਦੇ ਹਾਂ ।
  4. ਜੇਕਰ ਅਸੀਂ ਕਲਿੱਪ ਆਰਟ ਇਨਸਰਟ ਕਰਨਾ ਚਾਹੁੰਦੇ ਹਾਂ, ਤਾਂ ਵਿੰਡੋ ਦੇ ਸਿਖਰ ‘ਤੇ ਜਾਓ ਅਤੇ Insert > Picture > clip Art > ਤੇ ਕਲਿੱਕ ਕਰੋ ।
  5. ਪੇਪਰ ਫੋਲਡਿੰਗ ਪ੍ਰੋਜੈਕਟ ਨੂੰ ਪੂਰਾ ਕਰਨ ਤੋਂ ਬਾਅਦ, ਅਸੀਂ ਇਸ ਨੂੰ ਆਪਣੇ ਕੰਪਿਊਟਰ ‘ਤੇ ਸੇਵ ਕਰ ਸਕਦੇ ਹਾਂ ਅਤੇ ਫਿਰ ਇਸ ਨੂੰ ਪ੍ਰਿੰਟ ਕਰ ਸਕਦੇ ਹਾਂ।

ਅਭਿਆਸ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਅੱਜ-ਕਲ੍ਹ ਬਰੋਸਰ ਇਲੈੱਕਟਰੋਨਿਕ ਫਾਰਮੈਟ ਵਿੱਚ ਵੀ ਉਪਲੱਬਧ ਹਨ ਅਤੇ ਇਸ ਨੂੰ ……….. ਕਹਿੰਦੇ ਹਨ
(a) ਈ-ਬਰੋਸਰ
(b) ਐਮ-ਬਰੋਸਰ
(c) ਟੀ-ਬਰੋਸਰ
(d) ਕੇ-ਬਰੋਸਰ l
ਉੱਤਰ−(a) ਈ-ਬਰੋਸਰ
2. ਪ੍ਰਕਾਸ਼ਕ ਵਿੱਚ, ਚੀਜ਼ਾਂ ਦੀ ਇਕ ਸੂਚੀ ਕੀ ਹੈ ?
(a) ਬੈਨਰ
(b) ਕੈਟਾਲਾਗ
(c) ਲੇਬਲ
(d) ਖਬਰਾਂ ਦਾ ਪੱਤਰ ।
ਉੱਤਰ−(b) ਕੈਟਾਲਾਗ
3. ਕਿਸੇ ਦੇ ਨਾਂ, ਕਿੱਤੇ, ਬਿਜਨਸ ਐਡਰੈੱਸ ਆਦਿ ਨਾਲ ਛਪੇ ਇੱਕ ਛੋਟੇ ਜਿਹੇ ਕਾਰਡ ਨੂੰ ………….. ਕਹਿੰਦੇ ਹਨ ।
(a) ਬਰੋਸ਼ਰ
(b) ਨਿਊਜ਼ਲੇਟਰਜ਼
(c) ਬਿਜਨੈਸ ਕਾਰਡ
(d) ਮੀਨੂੰ ।
ਉੱਤਰ−(c) ਬਿਜਨੈਸ ਕਾਰਡ
4. ਕਾਗਜ਼, ਪੋਲੀਮਰ, ਕੱਪੜੇ, ਧਾਤ ਜਾਂ ਹੋਰ ਸਮੱਗਰੀ ਨੂੰ ਇੱਕ ਕੰਟੇਨਰ ਜਾਂ ਪੋਡਕਟ ਨਾਲ ਜੋੜਿਆ ਜਾਂਦਾ ਹੈ ?
(a) ਲੇਬਲ
(b) ਲੈਟਰ ਹੈੱਡ
(c) ਗ੍ਰੀਟਿੰਗ ਕਾਰਡ
(d) ਮੀਨੂੰ ।
ਉੱਤਰ−(a) ਲੇਬਲ
5. ਪ੍ਰਿੰਟ ਕੀਤੇ ਹੋਏ ਹੈਡਿੰਗ ਦੇ ਨਾਲ ਸਟੇਸ਼ਨਰੀ ਕੀ ਹੈ ? ਹੈਡਿੰਗ ਵਿੱਚ ਆਮ ਤੌਰ ‘ਤੇ ਇੱਕ ਨਾਂ, ਇੱਕ ਲੋਗੋ ਅਤੇ ਇੱਕ ਪਤਾ ਹੁੰਦਾ ਹੈ ।
(a) ਲੈਟਰ ਹੈੱਡ
(b) ਪ੍ਰੋਗਰਾਮ
(c) ਸੱਦਾ
(d) ਕੈਟਾਲਾਗ ।
ਉੱਤਰ−(a) ਲੈਟਰ ਹੈੱਡ
6. ਨੌਕਰੀ ਦੀਆਂ ਅਰਜੀਆਂ ਵਿੱਚ ਬਿਨੈਕਾਰਾਂ ਵੱਲੋਂ ਬੇਨਤੀ ਕੀਤਾ ਗਿਆ ਆਮ ਦਸਤਾਵੇਜ਼ ਕੀ ਹੁੰਦਾ ਹੈ ?
(a) ਬੈਨਰ
(b) ਰੈਜਿਊਮੇ
(c) ਕੈਲੰਡਰ
(d) ਫਲਾਇਰ ।
ਉੱਤਰ−(b) ਰੈਜਿਊਮੇ
7. ਸਮਾਜਿਕ, ਧਾਰਮਿਕ, ਵਪਾਰਿਕ ਜਾਂ ਪ੍ਰਸ਼ਾਸਕੀ ਉਦੇਸ਼ਾਂ ਲਈ ਪ੍ਰਬੰਧਨ ਦਿਨ ਅਤੇ ਸਮੇਂ ਦੇ ਸਮੇਂ, ਆਮ ਤੌਰ ਤੇ ਦਿਨ, ਹਫ਼ਤੇ, ਮਹੀਨਿਆਂ ਅਤੇ ਸਾਲਾਂ ਦੇ ਨਾਮ ਕੀ ਪ੍ਰਦਾਨ ਕਰਦੇ ਹਨ ?
(a) ਵਿਗਿਆਪਨ
(b) ਸਰਟੀਫਿਕੇਟ
(c) ਚਿੰਨ੍ਹ
(d) ਕੈਲੰਡਰ ।
ਉੱਤਰ−(d) ਕੈਲੰਡਰ ।
8. ਰਿਜਿਊਮ ਤੋਂ ਵੱਧ ਲੰਮਾ ਕੀ ਹੁੰਦਾ ਹੈ ? ਘੱਟੋ-ਘੱਟ ਦੋ ਜਾਂ ਤਿੰਨ ਪੰਨੇ ?
(a) ਕਰੀਕੁਲਮ ਵਿਟੇ (ਸੀ.ਵੀ.)
(b) ਬੈਨਰ
(c) ਇਨਵੀਟੇਸ਼ਨ
(d) ਕੈਟਾਲਾਗ ।
ਉੱਤਰ−(a) ਕਰੀਕੁਲਮ ਵਿਟੇ (ਸੀ.ਵੀ.)
9. ਮਹਿਮਾਨ ਤੋਂ ਹੁਕਮ ਦੇਣ ਜਾਂ ਲੈਣ ਦਾ ਮੁੱਖ ਤਰੀਕਾ ਕੀ ਹੈ ?
(a) ਰੈਜਿਊਮੇ
(b) ਲੇਬਲ
(c) ਮੀਨੂੰ
(d) ਬੈਨਰ ।
ਉੱਤਰ−(c) ਮੀਨੂੰ
10. ਬੱਚੇ ਸਾਡੇ ਮਨੋਰੰਜਨ ਦੇ ਸਮੇਂ ………….. ਦਾ ਆਨੰਦ ਮਾਣ ਸਕਦੇ ਹਨ ਅਤੇ ਕੁੱਝ ਰਚਨਾਤਮਕ ਗੱਲਾਂ ਕਰ ਸਕਦੇ ਹਨ l
(a) ਲੈਟਰਹੈੱਡ
(b) ਨਿਊਜ਼ਲੈਟਰ
(c) ਪੇਪਰ ਫੋਲਡਿੰਗ ਪ੍ਰੋਜੈਕਟਾਂ
(d) ਰੈਜਿਊਮੇ ।
ਉੱਤਰ−(c) ਪੇਪਰ ਫੋਲਡਿੰਗ ਪ੍ਰੋਜੈਕਟਾਂ

(B) ਖਾਲੀ ਥਾਂਵਾਂ ਭਰੋ— 

1. ਇਸਤਿਹਾਰਬਾਜ਼ੀ ਤੋਂ ਭਾਵ ਹੈ ਕਿ ਕੰਪਨੀ ਲੋਕਾਂ ਨੂੰ ਆਪਣਾ ………………. , …………………. ਜਾਂ ਵਿਚਾਰ ਖਰੀਦਣ ਲਈ ਕਿਵੇਂ ਉਤਸ਼ਾਹਿਤ ਕਰਦੀ ਹੈ ।
2. ਐੱਮ ਐੱਸ – ਪ੍ਰਕਾਸਕ ਬਰੋਸਰ, ਨਿਊਜ਼ਲੈਟਰਾਂ, …………………. , ਅਤੇ ……………….. ਸਮੇਤ ਵੱਖ-ਵੱਖ ਤਰ੍ਹਾਂ ਦੇ ਪ੍ਰਕਾਸ਼ਨ ਬਣਾਉਣ ਵਿੱਚ ਸਾਡੀ ਮਦਦ ਲਈ ਟੈਂਪਲੇਟ ਅਤੇ ਹੋਰ ਸਾਧਨ ਮੁਹੱਈਆ ਕਰਦਾ ਹੈ ।
3. ਕਾਰੋਬਾਰੀ ਕਾਰਡ ਇੱਕ ……………… ਜਾਂ ………………. ਬਾਰੇ ਕਾਰੋਬਾਰ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਾਰਡ ਹਨ ।
4. ਇੱਕ ਰੈਜ਼ਿਊਮੇ ਸਾਡੇ ……………..  ਪਛਾਣ ਦੇ ਅਤੇ ਹੋਰ ਪ੍ਰਾਪਤੀਆਂ ਅਤੇ ਹੁਨਰਾਂ ਦਾ ਸੰਖੇਪ ਪੇਸ਼ ਕਰਦਾ ਹੈ ।
5. ਮਾਈਕਰੋਸਾਫਟ ਪ੍ਰਕਾਸ਼ਕ ਬੱਚਿਆਂ ਲਈ ਟੈਂਪਲੇਟ ਪੇਸ਼ ਕਰਦਾ ਹੈ । ਇਹ ਟੈਂਪਲੇਟਾਂ ਵਿੱਚ ਵੱਖ-ਵੱਖ ਪੇਪਰ ਫੋਲਡਿੰਗ ਪ੍ਰੋਜੈਕਟਾਂ ਜਿਵੇਂ ਕਿ …………… ਕੱਪ ਅਤੇ ਕਈ ਹੋਰ ਸ਼ਾਮਿਲ ਹਨ ।
ਉੱਤਰ—1. ਪ੍ਰੋਡਕਟ ਅਤੇ ਸਰਵਿਸ, 2. ਬਿਜਨੈਸ ਕਾਰਡ ਅਤੇ ਮੀਨੂੰ, 3. ਕੰਪਨੀ ਅਤੇ ਇਕੱਲਾ ਵਿਅਕਤੀ, 4. ਸਿੱਖਿਆ ਅਤੇ ਕੰਮ ਦਾ ਇਤਿਹਾਸ, 5. ਹਵਾਈ ਜਹਾਜ਼ ਅਤੇ ਕਿਸ਼ਤੀ ।

(C) ਸਹੀ ਜਾਂ ਗ਼ਲਤ —

1. ਇੱਕ ਕੰਪਲੀਮੈਂਟ ਕਾਰਡ, ਕਾਰਡ ਦਾ ਇੱਕ ਟੁਕੜਾ ਹੈ ਜੋ ਦੋਸਤੀ ਜਾਂ ਕਿਸੇ ਹੋਰ ਭਾਵਨਾ ਨੂੰ ਦਰਸਾਉਂਦਾ ਵਧੀਆ ਕੁਆਲਟੀ ਵਾਲਾ ਕਾਗਜ਼ ਹੈ ।
2. ਉਪਲੱਬਧੀਆਂ, ਮੈਰਿਟ ਅਤੇ ਸਨਮਾਨ ਦੇ ਪ੍ਰਮਾਣ-ਪੱਤਰ ਸ਼ਕਤੀਸ਼ਾਲੀ ਸਾਧਨ ਹੋ ਸਕਦੇ ਹਨ ।
3. ਇਕ ਕੈਟਾਲਾਗ ਚੀਜ਼ਾਂ ਦੀ ਪੂਰੀ ਸੂਚੀ ਜੋ ਕਿ ਆਮ ਤੌਰ ਤੇ ਵਿਵਸਥਿਤ ਢੰਗ ਨਾਲ ਅਰੇਂਜ ਹੁੰਦੀ ਹੈ ।
4. ਇਹ ਕੱਪੜੇ ਦੀ ਇੱਕ ਲੰਮੀ ਪੱਟੀ ਦੀ ਤਰ੍ਹਾਂ ਹੁੰਦੀ ਹੈ । ਜਿਸ ‘ਤੇ ਕਿਸੀ ਪ੍ਰਦਰਸ਼ਨੀ, ਪ੍ਰੋਸ਼ੈਸ਼ਨ (ਮੁਜ਼ਾਹਰਾ) ਆਦਿ ਦੇ ਸਲੋਗਨ ਜਾਂ ਡਿਜ਼ਾਇਨ ਹੁੰਦੇ ਹਨ ਅਤੇ ਜਨਤਕ ਥਾਂਵਾਂ ਤੇ ਟੰਗੀ ਹੁੰਦੇ ਹਨ ।
5. ਬਰੋਸ਼ਰ ਪ੍ਰੋਮੋਸ਼ਨਲ ਦਸਤਾਵੇਜ਼ ਹਨ, ਮੁੱਖ ਤੌਰ ਤੇ ਕਿਸੇ ਵੀ ਕੰਪਨੀ, ਸੰਸਥਾ, ਉਤਪਾਦਾਂ ਜਾਂ ਸੇਵਾਵਾਂ ਨੂੰ ਜਨਤਾ ਲਈ ਪੇਸ਼ ਕਰਨ ਲਈ ਅਖਬਾਰਾਂ ਵਿੱਚ ਵੰਡਿਆ ਜਾਂਦਾ ਹੈ ।
ਉੱਤਰ—1. ਸਹੀ, 2. ਸਹੀ, 3. ਗ਼ਲਤ, 4. ਸਹੀ, 5. ਗ਼ਲਤ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕਾਗਜ਼, ਕੱਪੜਾ, ਲੱਕੜ ਜਾਂ ਕਿਸੇ ਹੋਰ ਚੀਜ਼ ਦਾ ਇਕ ਹਿੱਸਾ ਜੋ ਤਸਵੀਰਾਂ ਜਾਂ ਸ਼ਬਦਾਂ ਨਾਲ ਚਿੱਤਰਿਆ ਹੋਇਆ ਹੈ ਅਤੇ ਜੋ ਕਿਸੇ ਖਾਸ ਥਾਂ, ਉਤਪਾਦ ਜਾਂ ਘਟਨਾ ਬਾਰੇ ਕੁਝ ਜਾਣਕਾਰੀ ਦਿੰਦਾ ਹੈ ?
ਉੱਤਰ-ਲੇਬਲ (ਸਾਈਨ) ।
ਪ੍ਰਸ਼ਨ 2. ਆਮ ਪੈਕਿੰਗ ਆਈਟਮ ਕੀ ਹੁੰਦੀ ਹੈ, ਆਮ ਤੌਰ ‘ਤੇ ਪਤਲੇ ਫਲੈਟ ਸਮੱਗਰੀ ਤੋਂ ਬਣਾਈ ਜਾਂਦੀ ਹੈ ?
ਉੱਤਰ-ਐਨਵੈਲਪਜ਼ ।
ਪ੍ਰਸ਼ਨ 3. ਕਿਸੇ ਵਿਅਕਤੀ, ਸਮੂਹ ਦੇ ਇੱਕ ਸਮੂਹ ਜਾਂ ਕਿਸੇ ਅਦਾਰੇ ਨੂੰ ਇੱਕ ਖਾਸ ਖੇਤਰ ਵਿੱਚ ਆਪਣੀ ਉੱਤਮਤਾ ਨੂੰ ਮਾਨਤਾ ਦੇਣ ਲਈ ਕੁਝ ਕੀ ਦਿੱਤਾ ਜਾਂਦਾ ਹੈ ?
ਉੱਤਰ-ਅਵਾਰਡ ਸਰਟੀਫਿਕੇਟ ।
ਪ੍ਰਸ਼ਨ 4. ਜਨਤਕ ਸਥਾਨ ਤੇ ਵਿਆਪਕ ਡਿਸਟਰੀਬਿਊਸਨ ਪੋਸਟ ਜਾਂ ਡਿਸਟਿਰਕਟ ਲਈ ਵਰਤੇ ਜਾਣ ਵਾਲੇ ਕਾਗਜ਼ਾਂ ਦੇ ਇਸਤਿਹਾਰ ਦਾ ਕਿਹੜਾ ਰੂਪ ਹੁੰਦਾ ਹੈ, ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਾਂ ਡਾਕ ਰਾਹੀਂ ਭੇਜੀ ਜਾਂਦੀ ਜਾਂ ਹੈ ?
ਉੱਤਰ-ਫਲਾਇਰਜ਼ |
ਪ੍ਰਸ਼ਨ 5. ਇੱਕ ਪ੍ਰਿੰਟ ਕੀਤੀ ਰਿਪੋਰਟ ਕੀ ਹੈ ਜਿਸ ਵਿੱਚ ਕੋਈ ਕਾਰੋਬਾਰ ਜਾਂ ਕਿਸੇ ਸੰਸਥਾ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਜਾਂ ਜਾਣਕਾਰੀ ਸ਼ਾਮਿਲ ਹੈ ।
ਉੱਤਰ-ਨਿਊਜ਼ਲੈਟਰ

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਚਿੰਨ੍ਹ (Sign) ਸਪੱਸ਼ਟ ਕਰੋ ।
ਉੱਤਰ—ਇਹ ਤਸਵੀਰਾਂ ਜਾਂ ਸ਼ਬਦਾਂ ਨਾਲ ਪੇਂਟ ਕੀਤਾ ਗਿਆ ਕਾਗਜ਼ ਦਾ ਇੱਕ ਟੁਕੜਾ, ਕੱਪੜੇ, ਲੱਕੜ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜੋ ਕਿਸੇ ਖਾਸ ਥਾਂ, ਉਤਪਾਦ ਜਾਂ ਘਟਨਾ ਬਾਰੇ ਕੁਝ ਜਾਣਕਾਰੀ ਦਿੰਦਾ ਹੈ ।
ਪ੍ਰਸ਼ਨ 2. ਰਿਜ਼ਿਊਮ ਸਮਝਾਓ ।
ਉੱਤਰ—ਇੱਕ ਰਿਜ਼ਿਊਮ ਸਾਡੀ ਸਿੱਖਿਆ, ਕੰਮ ਦੇ ਇਤਿਹਾਸ, ਪ੍ਰਮਾਣ-ਪੱਤਰਾਂ ਅਤੇ ਹੋਰ ਪ੍ਰਾਪਤੀਆਂ ਅਤੇ ਹੁਨਰਾਂ ਦਾ ਸੰਖੇਪ ਪੇਸ਼ ਕਰਦਾ ਹੈ । ਰਿਜ਼ਿਊਮ ਨੌਕਰੀ ਲਈ ਅਰਜ਼ੀਆਂ ਵਾਲੇ ਬਿਨੈਕਾਰਾਂ ਲਈ ਬੇਨਤੀ ਕੀਤੇ ਗਏ ਸਭ ਤੋਂ ਆਮ ਦਸਤਾਵੇਜ਼ ਹਨ ।
ਪ੍ਰਸ਼ਨ 3. ਬੈਨਰ ਕੀ ਹੈ?
ਉੱਤਰ—ਕਿਸੇ ਸਮਾਰੋਹ ਸੰਬੰਧੀ ਜਾਣਕਾਰੀ ਦੇਣ ਵਾਸਤੇ ਬਣਾਈ ਜਾਣ ਵਾਲੀ ਸਮੱਗਰੀ ਨੂੰ ਦਿਖਾਉਣ ਦਾ ਇਕ ਸਾਧਨ ਬੈਨਰ ਹੈ । ਇਸ ਵਿਚ ਕਾਫ਼ੀ ਵੱਡੇ ਆਕਾਰ ਵਿਚ ਜਾਣਕਾਰੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 4. ਸਮਾਚਾਰ (Newsletter) ਪੱਤਰ ਬਾਰੇ ਸਮਝਾਓ ।
ਉੱਤਰ—ਨਿਊਜ਼ਲੈਟਰ ਕਿਸੇ ਵੀ ਵਸਤੂ ਨਾਲ ਸੰਬੰਧਿਤ ਜਾਣਕਾਰੀ ਦੇਣ ਦਾ ਇਕ ਸਾਧਨ ਹੈ । ਇਸ ਰਾਹੀਂ ਅਸੀਂ ਕਿਸੇ ਵੀ ਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਾਂ ।
ਪ੍ਰਸ਼ਨ 5. ਮੀਨੂੰਜ਼ ਕੀ ਹਨ ?
ਉੱਤਰ—ਇੱਕ ਰੈਸਟਰਾਂ ਵਿੱਚ ਖਾਣ ਅਤੇ ਪੀਣ ਦੇ ਆਫਰ ਲਈ ਇੱਕ ਮੀਨੂੰ ਹੁੰਦਾ ਹੈ ।
ਪ੍ਰਸ਼ਨ 6. ਫਰੇਮ ਕੀ ਹੈ ?
ਉੱਤਰ-ਪਬਲੀਕੇਸ਼ਨ ਜਿਸ ਹਿੱਸੇ ਤੋਂ ਬਣੀ ਹੁੰਦੀ ਹੈ ਉਸ ਨੂੰ ਫਰੇਮ ਕਹਿੰਦੇ ਹਨ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਇਸ਼ਤਿਹਾਰ ਕੀ ਹਨ ? ਇਸ਼ਤਿਹਾਰਾਂ ਲਈ ਵਰਤੇ ਗਏ ਵੱਖ-ਵੱਖ ਪ੍ਰਿੰਟ ਮੀਡੀਆ ਨੂੰ ਦੱਸੋ ?
ਉੱਤਰ-ਵਿਗਿਆਪਨ ਤੋਂ ਭਾਵ ਹੈ ਕਿ ਕੰਪਨੀ ਕਿਵੇਂ ਲੋਕਾਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸ਼ਾਹਿਤ ਕਰਦੀ ਹੈ । ਇੱਕ ਇਸ਼ਤਿਹਾਰ ਜਾਂ “ਵਿਗਿਆਪਨ” ਤੋਂ ਭਾਵ ਹੁੰਦਾ ਹੈ, ਉਹ ਚੀਜ਼ ਜੋ ਆਪਣੇ ਵੱਲ ਚੰਗੀ ਤਰ੍ਹਾਂ ਧਿਆਨ ਖਿੱਚਦੀ ਹੈ । ਇਹ ਆਮ ਤੌਰ ਤੇ ਕਿਸੇ ਵਿਗਿਆਪਨ ਏਜੰਸੀ ਦੁਆਰਾ ਡਿਜ਼ਾਇਨ ਕੀਤਾ ਜਾਂਦਾ ਹੈ । ਇਸ਼ਤਿਹਾਰਬਾਜ਼ੀ ਟੈਲੀਵਿਜ਼ਨ, ਰੇਡੀਓ, ਅਖ਼ਬਾਰਾਂ, ਮੈਗਜ਼ੀਨਾਂ ਆਦਿ ‘ਤੇ ਦਿਖਾਈ ਦਿੰਦੇ ਹਨ । ਵਿਗਿਆਪਨ ਦੇ ਸਪਾਂਸਰ ਅਕਸਰ ਵਪਾਰੀ ਹੁੰਦੇ ਹਨ ਜੋ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਨ l
ਵਿਗਿਆਪਨ ਨੂੰ ਵੱਖ-ਵੱਖ ਮੀਡੀਆ ਦੁਆਰਾ ਸੰਚਾਰਿਤ ਕੀਤਾ ਜਾਂਦਾ ਹੈ, ਜਿਵੇਂ ਕਿ ਪੁਰਾਣੇ ਮੀਡੀਆ ਜਿਸ ਤੋਂ ਭਾਵ ਹੈ ਅਖ਼ਬਾਰਾਂ, ਮੈਗਜ਼ੀਨਾਂ, ਟੈਲੀਵਿਜ਼ਨ, ਰੇਡੀਓ, ਬਾਹਰੀ ਵਿਗਿਆਪਨ ਜਾਂ ਸਿੱਧੀ ਮੇਲ ਅਤੇ ਨਵੇਂ ਮੀਡੀਆਂ ਤੋਂ ਭਾਵ ਹੈ ਸਰਚ ਰਿਜ਼ਲਟ, ਬਲੌਗ, ਵੈੱਬਸਾਈਟਾਂ ਜਾਂ ਟੈਕਸਟ ਮੈਸੇਜ ਆਦਿ । ਇੱਕ ਮੀਡੀਆ ਵਿੱਚ ਸੰਦੇਸ਼ ਦੀ ਅਸਲ ਪੇਸ਼ਕਾਰੀ ਨੂੰ ਇਸ਼ਤਿਹਾਰ ਜਾਂ ‘‘Ad’ ਵਜੋਂ ਦਰਸਾਇਆ ਜਾਂਦਾ ਹੈ ।ਗ਼ੈਰ-ਵਪਾਰਿਕ ਇਸ਼ਤਿਹਾਰ ਵਿੱਚ ਸਿਆਸੀ ਪਾਰਟੀਆਂ, ਰੁਚੀ ਰੱਖਣ ਵਾਲੇ ਗਰੁੱਪ, ਧਾਰਮਿਕ ਸੰਗਠਨਾਂ ਅਤੇ ਸਰਕਾਰੀ ਏਜੰਸੀਆਂ ਸ਼ਾਮਿਲ ਹਨ ।
ਐੱਮ ਐੱਸ–ਪਬਲੀਸ਼ਰ ਬਰੋਸ਼ਰ ਨਿਊਜ਼ਲੈਟਰਾਂ, ਬਿਜ਼ਨਸ ਕਾਰਡ ਅਤੇ ਪਿਕਚਰ ਮੀਨੂੰ ਸਮੇਤ ਵੱਖ-ਵੱਖ ਤਰ੍ਹਾਂ ਦੇ ਪਬਲੀਕੇਸ਼ਨ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਟੈਂਪਲੇਟ ਅਤੇ ਹੋਰ ਸਾਧਨ ਮੁਹੱਈਆ ਕਰਦਾ ਹੈ । ਇਸ਼ਤਿਹਾਰ ਲਈ ਵਰਤੇ ਜਾਂਦੇ ਵੱਖ-ਵੱਖ ਪ੍ਰਿੰਟ ਮੀਡੀਆ ਹੇਠਾਂ ਲਿਖੇ ਅਨੁਸਾਰ ਹਨ—
1. ਬਰੋਸ਼ਰ (Brochures)
2. ਨਿਊਜ਼ ਲੈਟਰ (News letters)
3. ਬੈਨਰ (Banners)
4. ਕੈਟਾਲਾਗ (Catalogs)
5. ਫਲਾਇਰਜ਼ (Flyers) |
ਪ੍ਰਸ਼ਨ 2. MS-Publisher ਵਰਤ ਕੇ ਬਰੋਸ਼ਰ ਕਿਵੇਂ ਤਿਆਰ ਕਰੀਏ ? ਆਪਣੇ ਕਦਮਾਂ ਦੀ ਵਿਆਖਿਆ ਕਰੋ ।
ਉੱਤਰ—ਇੱਕ ਬਰੋਸ਼ਰ ਇੱਕ ਜਾਣਕਾਰੀ ਭਰਪੂਰ ਕਾਗਜ਼ੀ ਦਸਤਾਵੇਜ਼ ਹੁੰਦਾ ਹੈ, ਜੋ ਅਕਸਰ ਇਸ਼ਤਿਹਾਰ ਲਈ ਵਰਤਿਆ ਜਾਂਦਾ ਹੈ ਜੋਕਿ ਜਿਸ ਨੂੰ ਟੈਂਪਲੇਟ, ਪੈਫਲਿਟ ਜਾਂ ਲੀਫਲੈਟ ਵਿੱਚ ਫੋਲਡ ਕੀਤਾ ਜਾ ਸਕਦਾ ਹੈ । ਬਰੋਸ਼ਰ ਪ੍ਰੋਮੋਸ਼ਨਲ ਦਸਤਾਵੇਜ਼ ਹਨ, ਮੁੱਖ ਤੌਰ ਤੇ ਕਿਸੇ ਵੀ ਕੰਪਨੀ, ਸੰਸਥਾ, ਉਤਪਾਦਾਂ ਜਾਂ ਸੇਵਾਵਾਂ ਨੂੰ ਜਨਤਾ ਦੇ ਸਨਮੁੱਖ ਕਰਨ ਲਈ ਵਰਤਿਆ ਜਾਂਦਾ ਹੈ । ਬਰੋਸ਼ਰ ਨੂੰ ਅਖਬਾਰਾਂ ਵਿੱਚ ਵਿਅਸਤ ਥਾਂਵਾਂ ਤੇ ਇਨ੍ਹਾਂ ਨੂੰ ਬਰੋਸ਼ਰ ਰੈਕਾਂ ਵਿੱਚ ਵੀ ਰੱਖਿਆ ਜਾਂਦਾ ਹੈ । ਉਨ੍ਹਾਂ ਨੂੰ ਗ੍ਰੇ ਲਿਟਰੇਚਰ ਵੀ ਮੰਨਿਆ ਜਾ ਸਕਦਾ ਹੈ । ਅੱਜ-ਕੱਲ੍ਹ ਦੇ ਬਰੋਸ਼ਰ ਇਲੈੱਕਟਰੋਨਿਕ ਫਾਰਮੈਟ ਵਿੱਚ ਵੀ ਉਪਲੱਬਧ ਹਨ ਅਤੇ ਇਸ ਨੂੰ ਈ-ਬਰੋਸ਼ਰ (E-Brosher) ਕਿਹਾ ਜਾਂਦਾ ਹੈ । ਇਨ੍ਹਾਂ ਰਿਵਾਇਤੀ ਕਾਗਜ਼ ਬਰੋਸ਼ਰਾਂ ਦੀ ਤੁਲਨਾ ਵਿੱਚ ਈ-ਬਰੋਸ਼ਰ ਜੋਕਿ ਘੱਟ ਲਾਗਤ ਅਤੇ ਅਣਗਣਿਤ ਤੌਰ ਤੇ ਲਾਭ-ਪਹੁੰਚਾਉਂਦੇ ਹਨ, ਵੱਡੀ ਗਿਣਤੀ ਵਿੱਚ ਵੰਡੇ ਜਾਂਦੇ ਹਨ ।
ਸ਼ਿੰਗਲ ਸ਼ੀਟ ਬਰੋਸ਼ਰਾਂ ਦੀ ਸਭ ਤੋਂ ਆਮ ਕਿਸਮ ਬਾਈ-ਫੋਲਡ (bi-fold) (ਇੱਕੋ ਸ਼ੀਟ ਜੋ ਦੋਹਾਂ ਪਾਸਿਆਂ ’ਤੇ ਛਪੀ ਹੁੰਦੀ ਹੈ ਅਤੇ ਅੱਧ ਵਿੱਚ ਫੋਲਡ ਕੀਤੀ ਜਾਂਦੀ ਹੈ) ਅਤੇ ਟ੍ਰਾਈ-ਫੋਲਡ (ਉਵੇਂ ਹੀ ਤਿੰਨ-ਪਰਤਾਂ ਵਿੱਚ ਫੋਲਡ) ਹੁੰਦੀ ਹੈ ।

MS-Publisher ਦੀ ਵਰਤੋਂ ਕਰਦੇ ਹੋਏ ਬਰੋਸ਼ਰ ਤਿਆਰ ਕਰਨਾ

ਪਬਲੀਸ਼ਰ ਵਿੱਚ ਬਰੋਸ਼ਰ ਬਣਾਉਣ ਲਈ ਸਟੈਂਪ
  1. File ਟੈਬ ‘ਤੇ ਕਲਿੱਕ ਕਰੋ, ਫਿਰ New ਅਤੇ ਰਿਫਰ Broucher ’ਤੇ ਕਲਿੱਕ ਕਰੋ । ਬਰੋਸ਼ਰ ਨਾਲ ਸੰਬੰਧਿਤ ਕਈ ਟੈਪਲੇਟ ਹੁੰਦੇ ਹਨ, ਜੋ ਪਹਿਲਾਂ ਤੋਂ ਇੰਸਟਾਲ ਟੈਂਪਲੇਟ ਵਿੱਚ ਉਪਲੱਬਧ ਹੁੰਦੇ ਹਨ । ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣੋ । ਹੁਣ ਵਿੰਡੋ ਦੇ ਸੱਜੇ ਪਾਸੇ ਚੁਣੇ ਹੋਏ ਬਰੋਸ਼ਰ ਨੂੰ ਕਸਟਮਾਈਜ਼ ਕਰਨ ਲਈ ਕਈ ਆਪਸ਼ਨ ਦੇਖ ਸਕਦੇ ਹਾਂ ।
  2. ਹੁਣ ਬਰੋਸ਼ਰ ਨੂੰ ਕਲਰ ਸਕੀਮ ਫੌਂਟ ਸਕੀਮ, ਪੇਜ਼ ਸਾਈਜ਼ ਦੇ ਆਪਸ਼ਨ ਅਤੇ ਫਾਰਮਾਂ ਦੀ ਮਦਦ ਨਾਲ ਕਸਟਮਾਈਜ਼ ਕਰੋ |
  3. ਬਰੋਸ਼ਰ ਦੇ ਕਲਰ, ਫੌਂਟ ਸਾਈਜ਼ ਅਤੇ ਫ਼ਾਰਮ ਬਦਲਣ ਤੋਂ ਬਾਅਦ Create ਆਪਸ਼ਨ ‘ਤੇ ਕਲਿੱਕ ਕਰੋ |
ਹੁਣ ਅਸੀਂ ਆਪਣੇ ਬਰੋਸ਼ਰ ਦੇ ਵੇਰਵੇ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਨੂੰ ਪਬਲੀਕੇਸ਼ਨ ਦੇ ਤੌਰ ‘ਤੇ ਸੇਵ ਕਰ ਸਕਦੇ ਹਾਂ
ਪ੍ਰਸ਼ਨ 3. ਕਾਰੋਬਾਰੀ ਕਾਰਡ ਕੀ ਹੁੰਦੇ ਹਨ ? ਪਬਲਿਸ਼ਰ ਵਿੱਚ ਬਿਜਨਸ ਕਾਰਡ ਬਣਾਉਣ ਲਈ ਕਦਮ ਲਿਖੋ ?
ਉੱਤਰ—ਬਿਜਨੈਸ ਕਾਰਡ (Business Cards)—ਇੱਕ ਛੋਟਾ ਜਿਹਾ ਕਾਰਡ ਜੋ ਕਿ ਕਿਸੇ ਦੇ ਨਾਂ, ਕਿੱਤੇ, ਕਾਰੋਬਾਰੀ ਅਤੇ ਆਦਿ ਨਾਲ ਛਪਿਆ ਹੁੰਦਾ ਹੈ । ਉਸ ਨੂੰ ਬਿਜ਼ਨੈਸ ਕਾਰਡ ਕਿਹਾ ਜਾਂਦਾ ਹੈ ।

ਪਬਲੀਸ਼ਰ ਵਿਚ ਬਿਜਨੈਸ ਕਾਰਡ ਬਣਾਉਣਾ

  1. File ਇੱਥੇ ਤੇ ਕਲਿੱਕ ਕਰੋ, ਫਿਰ New ਅਤੇ Bussiness Card ਤੇ ਕਲਿੱਕ ਕਰੋ । ਕਾਰੋਬਾਰੀ ਕਾਰਡ ਨਾਲ ਸੰਬੰਧਿਤ ਇੰਸਟਾਲ ਟੈਂਪਲੇਟ ਵਿੱਚ ਬਹੁਤ ਸਾਰੇ ਟੈਂਪਲੇਟ ਉਪਲੱਬਧ ਹਨ । ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣ ਸਕਦੇ ਹਾਂ । ਵਿੰਡੋ ਦੇ ਸੱਜੇ ਪਾਸੇ ਅਸੀਂ ਕਲਰ ਸਕੀਮ, ਫੌਂਟ ਸਕੀਮ, ਕਾਰੋਬਾਰੀ ਜਾਣਕਾਰੀ, ਪੰਨਾ ਅਕਾਰ ਦੇ ਆਪਸ਼ਨ ਅਤੇ ਲੋਗੋ ਦੀ ਮਦਦ ਨਾਲ ਇਸ ਚੁਣੇ ਹੋਏ ਬਿਜਨੈਸ ਕਾਰਡ ਨੂੰ ਕਸਟਮਾਈਜ਼ ਕਰ ਸਕਦੇ ਹਾਂ ।
  2. ਹੁਣ ਅਸੀਂ ਬਿਜਨੈਸ ਕਾਰਡ ਨੂੰ ਹੇਠਾਂ ਦਿਖਾਈ ਤਸਵੀਰ ਵਿੱਚ ਦੇਖਾਂਗੇ ਬਿਜਨੈਸ ਕਾਰਡ ਪੂਰੀ ਤਰ੍ਹਾਂ ਡਿਜ਼ਾਇਨ ਹੋ ਗਿਆ ਹੈ । ਹੁਣ ਅਸੀਂ ਬਿਜਨੈਸ ਦਾ ਨਾਂ ਜਾਂ ਨਿੱਜੀ ਨਾਂ ਅਤੇ ਪਤਾ ਆਦਿ ਬਦਲ ਸਕਦੇ ਹਾਂ ।
ਪ੍ਰਸ਼ਨ 4. ਲੇਬਲ ਕੀ ਹੈ ? ਲੇਬਲ ਕਿੱਥੇ ਵਰਤੇ ਜਾ ਸਕਦੇ ਹਨ ?
ਉੱਤਰ—ਲੇਬਲ ਕਾਗਜ਼ ਦਾ ਇਕ ਟੁਕੜਾ, ਪੌਲੀਮਰ, ਕੱਪੜਾ, ਧਾਤੂ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜਿਸ ਨੂੰ ਕੰਨਟੇਨਰ ਜਾਂ ਪ੍ਰੋਡਕਟ ‘ਤੇ ਲਗਾਇਆ ਜਾ ਸਕਦਾ ਹੈ । ਉਤਪਾਦਾਂ ਦੀ ਉਤਪਤੀ, ਨਿਰਮਾਤਾ ਵਰਤੋਂ, ਸ਼ੈਲਫ-ਲਾਈਫ ਅਤੇ ਡਿਸਪੋਜ਼ਲ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਨ ਸਮੇਤ ਲੇਬਲ ਦੇ ਬਹੁਤ ਸਾਰੇ ਉਪਯੋਗ ਹੁੰਦੇ ਹਨ ।

ਲੇਬਲ ਇਨ੍ਹਾਂ ਲਈ ਵਰਤਿਆ ਜਾ ਸਕਦਾ ਹੈ ।

  1. ਪ੍ਰੋਡਕਟ (Products)—ਸਥਾਈ ਪ੍ਰੋਡਕਟ ਲੇਬਲ ਨੂੰ ਪ੍ਰੋਡਕਟ ਦੇ ਪੂਰੇ ਜੀਵਨ ਦੌਰਾਨ ਸੁਰੱਖਿਅਤ ਰਹਿਣ ਦੀ ਜ਼ਰੂਰਤ ਹੁੰਦੀ ਹੈ ।
  2. ਪੈਕੇਜਿੰਗ (Packaging)—ਪੈਕੇਜਿੰਗ ‘ਤੇ ਲੇਬਲ ਲੱਗਿਆ ਹੋ ਸਕਦਾ ਹੈ ਜਾਂ ਇਹ ਪੈਕੇਜਿੰਗ ਦਾ ਹਿੱਸਾ ਹੋ ਸਕਦਾ ਹੈ । ਇਨ੍ਹਾਂ ਤੇ ਕੀਮਤ, ਬਾਰਕੋਡਜ਼, ਯੂ.ਪੀ.ਸੀ. (ਯੂਨੀਵਰਸਲ ਪ੍ਰੋਡਕਟ ਕੋਡ) ਦੀ ਅਡੈਂਟੀਫਿਕੇਸ਼ਨ, ਵਰਤੋਂ ਦੀ ਵਿਧੀ, ਪਤਾ, ਵਿਗਿਆਪਨ, ਰੈਸਿਪੀ ਅਤੇ ਹੋਰ ਬਹੁਤ ਕੁਝ ਹੋ ਸਕਦਾ ਹੈ ।
  3. ਸੰਪੱਤੀ (Assets)—ਉਦਯੋਗਿਕ ਜਾਂ ਫੌਜੀ ਵਾਤਾਵਰਨਾਂ ਵਿੱਚ ਸੰਪੱਤੀ ਲੇਬਲਿੰਗ ਦੀ ਵਰਤੋਂ ਪ੍ਰਬੰਧਨ ਅਤੇ ਕੰਮਕਾਜ ਦੇ ਉਦੇਸ਼ਾਂ ਲਈ ਸੰਪੱਤੀ ਦੀ ਸਪੱਸ਼ਟ ਤੌਰ ‘ਤੇ ਪਛਾਣ ਕਰਨ ਲਈ ਕੀਤੀ ਜਾਂਦੀ ਹੈ
  4. ਕੱਪੜੇ (Textiles)—ਕੱਪੜਿਆਂ ‘ਤੇ ਆਮ ਤੌਰ ‘ਤੇ ਅਲੱਗ ਦੇਖਭਾਲ/ਟਰੀਟਮੈਂਟ ਦੇ ਲੇਬਲ ਹੁੰਦੇ ਹਨ ਜੋ ਆਮ ਤੌਰ ‘ਤੇ ਇਹ ਦਰਸਾਉਂਦੇ ਹਨ ਕਿ ਆਈਟਮ ਨੂੰ ਕਿਵੇਂ ਧੋਣਾ ਚਾਹੀਦਾ ਹੈ ਜਿਵੇਂ ਕਿ ਮਸ਼ੀਨ ਵਾਸ਼ੇਵਲ ਜਾਂ ਡਰਾਈਕਲੀਨ । ਟੈਕਸਟਾਈਲ ਲੇਬਲ ਨੂੰ ਕੱਪੜੇ ਵਿੱਚ ਬੁਣਿਆ ਜਾਂ ਜੋੜਿਆ ਜਾ ਸਕਦਾ ਹੈ ਅਤੇ ਇਹ ਗਰਮੀ ਰੋਧਕ, ਕਲਰ ਫਾਸਟ, ਧੋਣਯੋਗ (washable) ਹੋ ਸਕਦੇ ਹਨ ।
  5. ਮੇਲਿੰਗ—ਮੇਲਿੰਗ ਲੇਬਲ ਪ੍ਰਾਪਤ ਕਰਤਾ, ਭੇਜਣ ਵਾਲੇ ਅਤੇ ਹੋਰ ਕੋਈ ਜਾਣਕਾਰੀ ਜੋ ਕਿ ਆਵਾਜਾਈ ਲਈ ਉਪਯੋਗੀ ਹੋਵੇ, ਨੂੰ ਆਈਡੈਂਟੀਫਾਈ ਕਰਦੇ ਹਨ ।
  6. ਸੁਰੱਖਿਆ ਲੇਬਲ-ਉਹ ਪ੍ਰਮਾਣਿਕਤਾ, ਚੋਰੀ ਕਟੌਤੀ, ਅਤੇ ਡਿਪਟੀਕੇਟ ਤੋਂ ਸੁਰੱਖਿਆ ਲਈ ਵਰਤੇ ਜਾਂਦੇ ਹਨ ਅਤੇ ਆਮ ਤੌਰ ‘ਤੇ ID ਕਾਰਡ, ਕ੍ਰੈਡਿਟ ਕਾਰਡ, ਪੈਕੇਜਿੰਗ ਅਤੇ ਸੀ.ਡੀ., ਇਲੈੱਕਟ੍ਰੋਨਿਕਸ ਉਤਪਾਦਾਂ ਤੋਂ ਲੈ ਕੇ ਕੱਪੜਿਆਂ ਤੱਕ ਵਰਤੇ ਜਾਂਦੇ ਹਨ ।
ਪ੍ਰਸ਼ਨ 5. ਲੈਟਰਹੈੱਡ ਕੀ ਹੈ ? ਪਬਲਿਸ਼ਰ ਵਿੱਚ ਲੇਟਰਹੈੱਡ ਕਿਵੇਂ ਬਣਾਉਣਾ ਹੈ ?
ਉੱਤਰ—ਇਹ ਇੱਕ ਹੈਡਿੰਗ ਨਾਲ ਛਪੀ ਹੋਈ ਸਟੇਸ਼ਨਰੀ ਹੈ । ਹੈਡਿੰਗ ਵਿੱਚ ਆਮ ਤੌਰ ‘ਤੇ ਇੱਕ ਨਾਂ ਅਤੇ ਇੱਕ ਪਤਾ, ਇੱਕ ਲੋਗੋ ਜਾਂ ਕਾਰਪੋਰੇਟ ਡਿਜ਼ਾਈਨ ਅਤੇ ਕਈ ਵਾਰ ਇੱਕ ਬੈਕਗ੍ਰਾਊਡ ਪੈਟਰਨ ਹੁੰਦਾ ਹੈ । ਲੈਟਰਹੈੱਡ ਨੂੰ ਆਪਣੀ ਲੋੜ ਅਨੁਸਾਰ ਸਟੇਸ਼ਨਰੀ ਤੇ ਜਾਂ ਸਾਦੇ ਕਾਗਜ਼ ‘ਤੇ ਛਾਪਿਆ ਜਾ ਸਕਦਾ ਹੈ ਜਾਂ ਇਲੈੱਕਟ੍ਰੋਨਿਕ ਤਰੀਕੇ ਨਾਲ ਭੇਜਿਆ ਜਾ ਸਕਦਾ ਹੈ ।

ਪਬਲੀਸ਼ਰ ਵਿੱਚ ਲੇਟਰਹੈੱਡ ਬਨਾਉਣਾ

ਇੱਥੇ ਅਸੀਂ ਐੱਮ. ਐੱਸ. ਪਬਲੀਸ਼ਰ ਦੀ ਵਰਤੋਂ ਕਰਦੇ ਹੋਏ ਇੱਕ ਸੰਸਥਾ ਲਈ ਲੈਟਰਹੈੱਡ ਬਣਾ ਰਹੇ ਹਾਂ, ਇਸ ਲਈ ਹੇਠਾਂ ਲਿਖੇ ਸਟੈੱਪਸ ਦੀ ਪਾਲਣਾ ਕਰੋ—
  1. File ਟੈਬ ਤੇ ਕਲਿੱਕ ਕਰੋ, ਫਿਰ New ਅਤੇ ਫਿਰ Letterhead ’ਤੇ ਕਲਿੱਕ ਕਰੋ | ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣੋ, ਵਿੰਡੋ ਦੇ ਸੱਜੇ ਪਾਸੇ, ਅਸੀਂ ਰੰਗ ਸਕੀਮ, ਫੌਂਟ ਸਕੀਮ, ਬਿਜਨੈਸ ਜਾਣਕਾਰੀ ਅਤੇ ਲੋਗੋ ਨੂੰ ਕਸਟੋਮਾਈਜ਼ ਕਰ ਸਕਦੇ ਹਾਂ ।
  2. ਰੰਗ, ਫੌਂਟ, ਅਕਾਰ ਅਤੇ ਹੋਰ ਜਾਣਕਾਰੀ ਬਦਲਣ ਤੋਂ ਬਾਅਦ, Create ਆਪਸ਼ਨ ਤੇ ਕਲਿੱਕ ਕਰੋ । ਲੈਟਰਹੈੱਡ ਦਿਖਾਈ ਦੇਵੇਗਾ ।
  3. ਹੁਣ ਲੋੜੀਂਦੀ ਜਾਣਕਾਰੀ ਨੂੰ ਐਡਿਟ ਕਰੋ, ਜਿਵੇਂ ਕਿ ਅਸੀਂ ਹੇਠਲੀ ਤਸਵੀਰ ਵਿੱਚ ਦੇਖ ਸਕਦੇ ਹਾਂ ਅਤੇ ਇਨ੍ਹਾਂ ਤਬਦੀਲੀਆਂ ਨੂੰ Save ਕਰੋ ।
ਪ੍ਰਸ਼ਨ 6. ਕੈਲੰਡਰ ਕੀ ਹੈ ? MS-Publisher ਵਿੱਚ ਕੈਲੰਡਰਾਂ ਨੂੰ ਕਿਵੇਂ ਬਣਾਇਆ ਜਾਵੇ ?
ਉੱਤਰ—ਇੱਕ ਕੈਲੰਡਰ ਸਮਾਜਿਕ, ਧਾਰਮਿਕ, ਵਪਾਰਕ ਜਾਂ ਪ੍ਰਸ਼ਾਸਕੀ ਉਦੇਸ਼ ਲਈ ਦਿਨਾਂ ਦੇ ਪ੍ਰਬੰਧ ਕਰਨ ਦੀ ਪ੍ਰਣਾਲੀ ਹੈ ।ਕੈਲੰਡਰਾਂ ਦੀ ਵਰਤੋਂ ਲੋਕਾਂ ਦੀ ਨਿੱਜੀ ਸ਼ਡਿਊਲ ਸਮੇਂ ਅਤੇ ਗਤੀਵਿਧੀਆਂ ਦਾ ਪ੍ਰਬੰਧ ਕਰਨ ਲਈ ਵੀ ਕੀਤੀ ਜਾਂਦੀ ਹੈ ।
ਕੈਲੰਡਰਾਂ ਨੂੰ ਸੰਪੂਰਨ ਟਾਈਮਕੀਪਿੰਗ ਪ੍ਰਣਾਲੀ ਦੇ ਹਿੱਸੇ ਵਜੋਂ ਵੀ ਵਰਤਿਆ ਜਾਂਦਾ ਹੈ, ਜਿਵੇਂ ਸਮੇਂ ਨੂੰ ਕਿਸੇ ਖਾਸ ਪਲ ਨੂੰ ਦਰਸਾਉਣ ਲਈ ਤਾਰੀਖ ਅਤੇ ਸਮਾਂ l

ਐੱਮ. ਐੱਸ. ਪਬਲੀਸ਼ਰ ਵਿਚ ਕੈਲੰਡਰ ਬਣਾਉਣਾ

File ਟੈਬ ’ਤੇ ਕਲਿੱਕ ਕਰੋ ਅਤੇ ਫਿਰ New ਅਤੇ ਫਿਰ Calendar ’ਤੇ ਕਲਿੱਕ ਕਰੋ ।
  1. ਉਪਲੱਬਧ ਟੈਂਪਲੇਟਸ ਵਿੱਚੋਂ ਕੈਲੰਡਰ ਨਾਲ ਸੰਬੰਧਿਤ ਟੈਂਪਲੇਟਸ ਆਪਣੀ ਪਸੰਦ ਦੇ ਅਨੁਸਾਰ ਕੋਈ ਵੀ ਚੁਣੋ ।
  2. ਹੁਣ ਕੈਲੰਡਰ ਸਕੀਮ, ਫੌਂਟ ਸਕੀਮ, ਬਿਜਨੈਸ ਜਾਣਕਾਰੀ, ਪੇਜ਼ ਸਾਈਜ਼ ਦੇ ਵਿਕਲਪਾਂ ਅਤੇ ਖਾਸ ਤੌਰ ’ਤੇ ਟਾਈਮਫਰੇਮ (ਇੱਕ ਮਹੀਨੇ ਪ੍ਰਤਿ ਸਫਾ ਜਾਂ ਇੱਕ ਸਾਲ ਪ੍ਰਤਿ ਪੰਨਾ) ਦੀ ਸਹਾਇਤਾ ਨਾਲ ਆਪਣੇ ਕੈਲੰਡਰ ਨੂੰ ਕਸਟੋਮਾਈਜ਼ ਕਰ ਸਕਦੇ ਹਾਂ ।
  3. ਕੈਲੰਡਰ ਨੂੰ ਕਸਟੋਮਾਈਜ਼ ਕਰਨ ਤੋਂ ਬਾਅਦ, Create ਆਪਸ਼ਨ ‘ਤੇ ਕਲਿੱਕ ਕਰੋ ।
  4. ਹੁਣ, ਅਸੀਂ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਕੈਲੰਡਰ ਵੇਖਾਂਗੇ । ਜੇ ਅਸੀਂ ਚਾਹੀਏ ਤਾਂ ਅਸੀਂ ਤਸਵੀਰ ਨੂੰ ਐਡਿਟ ਕਰ ਸਕਦੇ ਹਾਂ ਅਤੇ ਇਸ ਕੈਲੰਡਰ ਨੂੰ ਪਬਲੀਸ਼ਰ ਵਿੱਚ Save ਕਰ ਸਕਦੇ ਹਾਂ ।
ਪ੍ਰਸ਼ਨ 7. ਪੇਪਰ ਫੋਲਡਿੰਗ ਪ੍ਰੋਜੈਕਟਾਂ ਬਾਰੇ ਦੱਸੋ ? ਪਬਲਿਸ਼ਰ ਵਿੱਚ ਪੇਪਰ ਫੋਲਡਿੰਗ ਪ੍ਰੋਜੈਕਟ ਬਣਾਉਣ ਲਈ ਕਦਮ ਜਵਾਬ ਕੀ ?
ਉੱਤਰ-ਪੇਪਰ ਫੋਲਡਿੰਗ ਪ੍ਰੋਜੈਕਟ ਦੇ ਟੁਕੜੇ ਟੈਂਪਲੇਟਾਂ ਵਿੱਚ ਐਰੋਪਲੇਨ ਅਤੇ ਔਰੀਗੈਮੀ (ਪੇਪਰਾਂ ਨੂੰ ਫੋਲਡ ਕਰਕੇ ਬਣਾਉਣ ਵਾਲੇ) ਪ੍ਰਾਜੈਕਟਾਂ ਲਈ ਕਾਗਜ਼ੀ ਨਮੂਨੇ ਸ਼ਾਮਿਲ ਹੁੰਦੇ ਹਨ । ਇਨ੍ਹਾਂ ਪੇਜਾਂ ਵਿੱਚ “ਫੋਲਡਲਾਈਨਾਂ” ਨਾਲ ਅਤੇ ਸਾਡੀਆਂ ਕਾਗਜ਼ੀ ਮਾਸਟਰ ਪੀਸ ਬਣਾਉਣ ਲਈ ਹਿਦਾਇਤਾਂ ਸ਼ਾਮਿਲ ਹੁੰਦੀਆਂ ਹਨ ।
ਮਾਈਕਰੋਸਾਫਟ ਪਬਲੀਸ਼ਰ ਬੱਚਿਆਂ ਲਈ ਟੈਂਪਲੇਟ ਪੇਸ਼ ਕਰਦਾ ਹੈ ।ਇਹ ਟੈਂਪਲੇਟਾਂ ਵਿੱਚ ਵੱਖ-ਵੱਖ ਪੇਪਰ ਫੋਲਡਿੰਗ ਪ੍ਰੋਜੈਕਟਾਂ ਜਿਵੇਂ ਕਿ ਏਅਰਪਲੇਨ, ਕਿਸ਼ਤੀਆਂ, ਕੱਪ ਅਤੇ ਹੋਰ ਸ਼ਾਮਿਲ ਹੁੰਦੇ ਹਨ ।

ਪਬਲੀਸ਼ਰ ਵਿੱਚ ਪੇਪਰ ਫੋਲਡਿੰਗ ਪ੍ਰੋਜੈਕਟ (Paper Folding Projects in Publisher) : ਹੇਠ ਲਿਖੇ ਸਟੈਪ ਦੀ ਪਾਲਣਾ ਕਰੋ—

  1. File ਟੈਬ ਤੇ New ਫਿਰ More Templates ਅਧੀਨ Paper folding project ’ਤੇ ਕਲਿੱਕ ਕਰੋ । ਮਿਡਲ ਪੈਨਰ ਵਿੱਚ ਬਹੁਤ ਸਾਰੇ ਪੇਪਰ ਫੋਲਡਿੰਗ ਪ੍ਰੋਜੈਕਟ ਹੋ ਸਕਦੇ ਹਨ ।
  2. ਪ੍ਰੋਜੈਕਟ ਦੀ ਚੋਣ ਇੱਕ ਵਾਰ ਜਦੋਂ ਅਸੀਂ ਪ੍ਰੋਜੈਕਟਾਂ ਦੀ ਚੋਣ ਕਰਦੇ ਹਾਂ, ਅਸੀਂ ਸੱਜੇ ਪੈਨਰ ਦੇ ਕੁੱਝ ਵਿਕਲਪਾਂ ਨੂੰ ਐਡਿਟ ਕਰ ਸਕਦੇ ਹਾਂ । ਅਸੀਂ ਆਪਣੀ ਪਸੰਦ ਅਨੁਸਾਰ ਰੰਗ ਸਕੀਮ ਅਤੇ ਪ੍ਰੋਜੈਕਟ ਲਈ ਫੌਂਟ ਸਕੀਮ ਅਤੇ ਟਾਈਪਿੰਗ ਨਿਰਦੇਸ਼ਾਂ ਨੂੰ ਚੁਣ ਸਕਦੇ ਹਾਂ । ਉਸ ਤੋਂ ਬਾਅਦ ਪ੍ਰੋਜੈਕਟ ਨੂੰ ਨਵੀਂ ਵਿੰਡੋ ਵਿੱਚ ਖੋਲ੍ਹਣ ਲਈ Create ਬਟਨ ‘ਤੇ ਕਲਿੱਕ ਕਰੋ ।
  3. ਹੁਣ ਪੇਪਰ ਫੋਲਡਿੰਗ ਪ੍ਰੋਜੈਕਟ ਨੂੰ ਐਡਿਟ ਕਰੋ, ਅਸੀਂ ਕਲਿੱਪ ਆਰਟ ਅਤੇ ਟੈਕਸਟ ਨੂੰ ਇਨਸਰਟ ਕਰ ਸਕਦੇ ਹਾਂ ।
  4. ਜੇਕਰ ਅਸੀਂ ਕਲਿੱਪ ਆਰਟ ਇਨਸਰਟ ਕਰਨਾ ਚਾਹੁੰਦੇ ਹਾਂ, ਤਾਂ ਵਿੰਡੋ ਦੇ ਸਿਖਰ ’ਤੇ ਜਾਓ ਅਤੇ Insert > Picture > clip Art > ਤੇ ਕਲਿੱਕ ਕਰੋ ।
  5. ਪੇਪਰ ਫੋਲਡਿੰਗ ਪ੍ਰੋਜੈਕਟ ਨੂੰ ਪੂਰਾ ਕਰਨ ਤੋਂ ਬਾਅਦ, ਅਸੀਂ ਇਸ ਨੂੰ ਆਪਣੇ ਕੰਪਿਊਟਰ ‘ਤੇ ਸੇਵ ਕਰ ਸਕਦੇ ਹਾਂ ਅਤੇ ਫਿਰ ਇਸ ਨੂੰ ਪ੍ਰਿੰਟ ਕਰ ਸਕਦੇ ਹਾਂ ।

ਹੋਰ ਮਹੱਤਵਪੂਰਨ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਕਿਹੜੀ ਚੀਜ਼ ਕੱਪੜੇ ਦੀ ਇਕ ਲੰਬੀ ਪੱਟੀ ਦੀ ਤਰ੍ਹਾਂ ਹੁੰਦੀ ਹੈ ? 
(a) ਨਿਊਜ਼ਲੈਟਰ
(b) ਬੈਨਰ
(c) ਲੇਬਲ
(d) ਬਿਜਨੈਸ ਕਾਰਡ
ਉੱਤਰ—(b) ਬੈਨਰ
2. ਕਿਸ ਨੂੰ ਚੀਜ਼ਾਂ ਦੀ ਸੂਚੀ ਕਿਹਾ ਜਾਂਦਾ ਹੈ ?
(a) ਬੈਨਰ
(b) ਲੇਬਲ
(c) ਇਨਵੈਲਪ
(d) ਕੈਟਾਲਾਗ ।
ਉੱਤਰ—(d) ਕੈਟਾਲਾਗ ।
3. ਦਿਨਾਂ ਦੇ ਪ੍ਰਬੰਧ ਕਰਨ ਵਾਸਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਸੀ ?
(a) ਬੈਨਰ
(b) ਲੇਬਲ
(c) ਕੈਲੰਡਰ
(d) ਕੈਟਾਲਾਗ ।
ਉੱਤਰ—(c) ਕੈਲੰਡਰ
4. ਹੈਡਿੰਗ ਨਾਲ ਛਪੀ ਸਟੇਸ਼ਨਰੀ ਨੂੰ ਕੀ ਕਹਿੰਦੇ ਹਨ ?
(a) ਲੇਬਲ
(b) ਬੈਨਰ
(c) ਲੈਟਰਹੈੱਡ
(d) ਕੈਟਾਲਾਗ ।
ਉੱਤਰ—(c) ਲੈਟਰਹੈੱਡ

(B) ਖਾਲੀ ਥਾਂਵਾਂ ਭਰੋ—

1. ਟੈਕਸਟ ਦੇ ਫੌਂਟ ਕਲਰ ਅਤੇ ਟੈਕਸਟ ਬਾਕਸ ਕਲਰ ਨੂੰ ਬਦਲਣ ਲਈ ……………. ਮੀਨੂੰ ਵਰਤਿਆ ਜਾਂਦਾ ਹੈ।
2. ਨਿਊਜ਼ਲੈਟਰ ਦਾ ਟਾਈਟਲ ……………….. ਵਿਚ ਲਿਖਿਆ ਜਾਂਦਾ ਹੈ ।
3. ਨਿਊਜ਼ਲੈਟਰ ਦੀ ਮਿਤੀ …………….. ਵਿਚ ਲਿਖੀ ਹੁੰਦੀ ਹੈ ।
4. ਪੋਸਟ ਕਾਰਡ ਦੀਆਂ ……………….. ਸਾਈਡਾਂ ਹੁੰਦੀਆਂ ਹਨ ।
5. ਜੇ ਤੁਸੀਂ ਲੋਗੋ ਨਹੀਂ ਲਗਾਉਣਾ ਚਾਹੁੰਦੇ, ਤਾਂ ………………. ‘ਤੇ ਕਲਿੱਕ ਕਰੋ l
ਉੱਤਰ—1. Format, 2. ਟਾਈਟਲ ਟੈਕਸਟ ਬਾਕਸ, 3. ਡੇਟ ਟੈਕਸਟ ਬਾਕਸ, 4. ਦੋ, 5. None.

(C) ਸਹੀ ਜਾਂ ਗ਼ਲਤ —

1. ਤੁਹਾਨੂੰ ਨੋਟ ਅਤੇ ਮੈਸੇਜ ਟੈਕਸਟ ਬਾਕਸ ਵਿਚ ਟਾਈਪ ਕਰਨਾ ਚਾਹੀਦਾ ਹੈ ।
2. ਪ੍ਰਿਵਿਊ ਗੈਲਰੀ ਵਿਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਨਜ਼ਰ ਆਉਂਦੇ ਹਨ ।
3. ਇਨਵੈਲਪਸ ਚਿੱਠੀਆਂ ਲਿਖਣ ਲਈ ਵਰਤੇ ਜਾਂਦੇ ਹਨ ।
4. ਨਿਊਜ਼ਲੈਟਰ ਵਿਚ ਹਰੇਕ ਪੇਜ ਦਾ ਇੱਕੋ ਜਿਹਾ ਲੇਅ-ਆਊਟ ਹੁੰਦਾ ਹੈ ।
5. ਨਿਊਜ਼ਲੈਟਰ ਵਿਚ ਪਹਿਲਾਂ ਤੋਂ ਹੀ ਤਿੰਨ ਕੋਲਮ ਅਤੇ ਤਿੰਨ ਸਟੋਰੀਆਂ ਹੁੰਦੀਆਂ ਹਨ ।
ਉੱਤਰ—1. ਗ਼ਲਤ, 2. ਸਹੀ, 3. ਗ਼ਲਤ, 4. ਗ਼ਲਤ, 5. ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਬੈਨਰ ਕਿਸ ਨੂੰ ਕਹਿੰਦੇ ਹਨ ? 
ਉੱਤਰ-ਕਿਸੇ ਸਮਾਗਮ ਦੀ ਮਸ਼ਹੂਰੀ ਵਾਸਤੇ ਵਰਤੇ ਜਾਣ ਵਾਲੇ ਇਕ ਸਾਧਨ ਨੂੰ ਬੈਨਰ ਕਹਿੰਦੇ ਹਨ ।
ਪ੍ਰਸ਼ਨ 2. ਨਿਊਜ਼ਲੈਟਰ ਕਿਸ ਨੂੰ ਕਹਿੰਦੇ ਹਨ ?
ਉੱਤਰ—ਕਿਸੇ ਵਿਸ਼ੇ ਤੇ ਜਾਣਕਾਰੀ ਪ੍ਰਦਾਨ ਕਰਨ ਦਾ ਇਕ ਮਾਧਿਅਮ ਨਿਊਜ਼ਲੈਟਰ ਹੁੰਦਾ ਹੈ ।
ਪ੍ਰਸ਼ਨ 3. ਪੋਸਟ-ਕਾਰਡ ਕਿਸ ਵਾਸਤੇ ਵਰਤਿਆ ਜਾਂਦਾ ਹੈ ?
ਉੱਤਰ-ਕਿਸੇ ਸਮਾਰੋਹ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਵਾਸਤੇ ਪੋਸਟ-ਕਾਰਡ ਵਰਤਿਆ ਜਾਂਦਾ ਹੈ ।
ਪ੍ਰਸ਼ਨ 4. ਇਨਵੈਲਪ ਦੀ ਕੀ ਵਰਤੋਂ ਹੈ ?
ਉੱਤਰ—ਇਨਵੈਲਪ ਵਿਚ ਅਸੀਂ ਆਪਣੇ ਪੱਤਰ ਪਾ ਕੇ ਕਿਸੇ ਦੂਜੇ ਵਿਅਕਤੀ ਨੂੰ ਭੇਜ ਸਕਦੇ ਹਾਂ ।
ਪ੍ਰਸ਼ਨ 5. ਪੋਸਟ ਕਾਰਡ ਦੀਆਂ ਕਿੰਨੀਆਂ ਸਾਈਡਾਂ ਹੁੰਦੀਆਂ ਹਨ ?
ਉੱਤਰ—ਪੋਸਟ ਕਾਰਡ ਦੀਆਂ ਕੁੱਲ ਦੋ ਸਾਈਡਾਂ ਹੁੰਦੀਆਂ ਹਨ ।
ਪ੍ਰਸ਼ਨ 6. ਪੈਮਫਲੈਟ ਕੀ ਹੁੰਦਾ ਹੈ ? 
ਉੱਤਰ—ਪੈਮਫਲੈਟ ਮਸ਼ਹੂਰੀ ਵਾਸਤੇ ਅਖ਼ਬਾਰਾਂ ਰਾਹੀਂ ਦਿੱਤਾ ਜਾਣ ਵਾਲਾ ਇਕ ਸਾਧਨ ਹੁੰਦਾ ਹੈ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਬੈਨਰ ਕੀ ਹੈ ?
ਉੱਤਰ—ਬੈਨਰ ਪ੍ਰਚਾਰ ਕਰਨ ਦਾ ਇਕ ਸਾਧਨ ਹੈ । ਇਸ ਦੀ ਵਰਤੋਂ ਕਿਸੇ ਸੂਚਨਾ ਨੂੰ ਲੋਕਾਂ ਤਕ ਪਹੁੰਚਾਉਣ ਵਾਸਤੇ ਕੀਤੀ ਜਾਂਦੀ ਹੈ ।
ਪ੍ਰਸ਼ਨ 2. ਨਿਊਜ਼ਲੈਟਰ ਬਾਰੇ ਦੱਸੋ ।
ਉੱਤਰ—ਨਿਊਜ਼ਲੈਟਰ ਇਕ ਸਾਧਨ ਹੈ ਜਿਸ ਦੀ ਮੱਦਦ ਨਾਲ ਅਸੀਂ ਕਿਸੇ ਪ੍ਰਕਾਰ ਦੀਆਂ ਖ਼ਬਰਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ।
ਪ੍ਰਸ਼ਨ 3. ਪੋਸਟ ਕਾਰਡ ‘ਤੇ ਇਕ ਨੋਟ ਲਿਖੋ ।
ਉੱਤਰ—ਪੋਸਟ ਕਾਰਡ ਇਕ ਛੋਟਾ ਕਾਰਡ ਹੁੰਦਾ ਹੈ ਜਿਸ ਦੀ ਵਰਤੋਂ ਇਕ ਪੱਤਰ ਵਾਂਗ ਕਿਸੇ ਨੂੰ ਕੁੱਝ ਸੂਚਨਾ ਭੇਜਣ ਵਾਸਤੇ ਕੀਤੀ ਜਾਂਦੀ ਹੈ ।
ਪ੍ਰਸ਼ਨ 4. ਨਵਾਂ ਲੈਟਰ ਹੈੱਡ ਖੋਲ੍ਹਣ ਦਾ ਤਰੀਕਾ ਦੱਸੋ ।
ਉੱਤਰ-ਨਵਾਂ, ਲੈਟਰ ਹੈੱਡ ਖੋਲ੍ਹਣ ਵਾਸਤੇ ਹੇਠਾਂ ਲਿਖੇ ਸਟੈੱਪ ਵਰਤੋਂ –
New Publication ਟਾਸਕਪੇਨ ਵਿਚ New from a Design ਵਿਚੋਂ Publication for Print Letter Head ਤੇ ਕਲਿਕ ਕਰੋ ।
ਪ੍ਰਸ਼ਨ 5. ਇਨਵੈਲਪ ਕਿੱਥੇ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ—ਇਨਵੈਲਪ ਚਿੱਠੀ ਪਾਉਣ ਵਾਸਤੇ ਵਰਤਿਆ ਜਾਂਦਾ ਹੈ । ਇਸ ਤੇ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਦਾ ਪਤਾ ਲਿਖਿਆ ਹੁੰਦਾ ਹੈ । ਇਸ ਵਿਚ ਚਿੱਠੀ ਪਾ ਕੇ ਪੋਸਟ ਕੀਤੀ ਜਾਂਦੀ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਲੈਟਰਹੈੱਡ ਅਤੇ ਪੋਸਟ-ਕਾਰਡ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ—ਲੈਟਰਹੈੱਡ ਅਤੇ ਪੋਸਟ-ਕਾਰਡ ਵਿਚ ਹੇਠ ਲਿਖੇ ਅੰਤਰ ਹਨ—
ਲੈਟਰਹੈਡ ਪੋਸਟ-ਕਾਰਡ
1. ਲੈਟਰਹੈੱਡ ਕਿਸੇ ਕੰਪਨੀ ਦਾ ਅਧਿਕਾਰਕ ਪੇਜ ਹੁੰਦਾ ਹੈ । 1. ਪੋਸਟ-ਕਾਰਡ ਚਿੱਠੀ ਪਾਉਣ ਦਾ ਇਕ ਸਾਧਨ ਹੈ।
2. ਲੈਟਰਹੈੱਡ ਕਿਸੇ ਵੀ ਮੰਤਵ ਵਾਸਤੇ ਵਰਤਿਆ ਜਾ ਸਕਦਾ ਹੈ । 2. ਪੋਸਟ-ਕਾਰਡ ਨਿਓਤਾ ਦੇਣ ਵਾਸਤੇ ਵਰਤਿਆ ਜਾਂਦਾ ਹੈ ।
3. ਲੈਟਰਹੈੱਡ ਦਾ ਆਕਾਰ ਵੱਡਾ ਹੁੰਦਾ ਹੈ । 3. ਪੋਸਟ-ਕਾਰਡ ਛੋਟੇ ਆਕਾਰ ਦਾ ਹੁੰਦਾ ਹੈ ।
4. ਲੈਟਰਹੈੱਡ ‘ਤੇ ਆਡਰ ਆਦਿ ਦਿੱਤੇ ਜਾਂਦੇ ਹਨ l 4. ਪੋਸਟ-ਕਾਰਡ ਨਾਲ ਪੱਤਰ-ਵਿਹਾਰ ਕੀਤਾ ਜਾਂਦਾ ਹੈ ।
5. ਆਮ ਕਰਕੇ ਲੈਟਰਹੈੱਡ ਆਮ ਪੇਪਰ ਵਰਗਾ ਹੀ ਹੁੰਦਾ ਹੈ । 5. ਪੋਸਟ-ਕਾਰਡ ਦਾ ਪੇਪਰ ਮੋਟਾ ਹੁੰਦਾ ਹੈ ।

The Complete Educational Website

Leave a Reply

Your email address will not be published. Required fields are marked *