PBN 10th Welcome Life

PSEB 10th Class Welcome Life Solutions Chapter 10 ਤਣਾਅ ਨਾਲ ਨਜਿੱਠਣਾ

PSEB 10th Class Welcome Life Solutions Chapter 10 ਤਣਾਅ ਨਾਲ ਨਜਿੱਠਣਾ

PSEB Solutions for Class 10 Welcome Life Chapter 10 ਤਣਾਅ ਨਾਲ ਨਜਿੱਠਣਾ

Welcome Life Guide for Class 10 PSEB ਤਣਾਅ ਨਾਲ ਨਜਿੱਠਣਾ Textbook Questions and Answers

ਵਿਸ਼ੇ ਬਾਰੇ ਜਾਣਕਾਰੀ

◆ ਜੇਕਰ ਕੋਈ ਵੀ ਸਥਿਤੀ ਸਾਡੇ ਮਨ ਦੇ ਅਨੁਸਾਰ ਨਹੀਂ ਹੁੰਦੀ ਤਾਂ ਉਹ ਤਣਾਅ ਦੀ ਸਥਿਤੀ ਹੁੰਦੀ ਹੈ । ਤਣਾਅ ਜ਼ਿਆਦਾਤਰ ਸਾਡੇ ਲਈ ਨੁਕਸਾਨਦਾਇਕ ਹੁੰਦਾ ਹੈ ਪਰ ਕਈ ਵਾਰੀ ਇਹ ਲਾਭਦਾਇਕ ਵੀ ਹੋ ਜਾਂਦਾ ਹੈ ।
◆ ਤਣਾਅ ਦੇ ਕਈ ਕਾਰਨ ਹੋ ਸਕਦੇ ਹਨ ; ਜਿਵੇਂ ਕਿ ਸਾਡਾ ਕੁਦਰਤੀ ਸੁਭਾਅ, ਵੱਧ ਇੱਛਾਵਾਂ, ਬਿਮਾਰੀ, ਕਰਜ਼ਾ, ਕੰਮ ਦਾ ਬੋਝ ਆਦਿ ।
◆ ਜਿਹੜੇ ਵਿਅਕਤੀ ਸਕਾਰਾਤਮਕ ਸੋਚ ਵਾਲੇ ਹੁੰਦੇ ਹਨ, ਉਹ ਤਣਾਅ ਦੀ ਸਥਿਤੀ ਨੂੰ ਵੀ ਆਪਣੇ ਫ਼ਾਇਦੇ ਲਈ ਪ੍ਰਯੋਗ ਕਰ ਲੈਂਦੇ ਹਨ । ਉਹ ਤਣਾਅ ਦਾ ਹੱਲ ਲੱਭਦੇ-ਲੱਭਦੇ ਕੋਈ ਨਵੀਂ ਕਾਢ ਜਾਂ ਆਪਣਾ ਚੰਗਾ ਲਾਭ ਕਰ ਲੈਂਦੇ ਹਨ ।
◆ ਤਣਾਅ ਦੇ ਕਈ ਗ਼ਲਤ ਪ੍ਰਭਾਵ ਹੁੰਦੇ ਹਨ ; ਜਿਵੇਂ ਕਿ ਨੀਂਦ ਨਾ ਆਉਣਾ, ਸਿਰ ਦਰਦ, ਸਾਹ ਦੀ ਤਕਲੀਫ਼, ਦਿਲ ਦੀ ਬਿਮਾਰੀ । ਤਣਾਅ ਨਾਲ ਲੜਦੇ-ਲੜਦੇ ਸਾਡੀ ਬਹੁਤ ਸਾਰੀ ਊਰਜਾ ਖ਼ਤਮ ਹੋ ਜਾਂਦੀ ਹੈ । ਇਸ ਕਰਕੇ ਬਹੁਤ ਸਾਰੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜਦੇ ਹਨ ।
◆ ਚਾਹੇ ਤਣਾਅ ਸਾਡੇ ਜੀਵਨ ਦਾ ਇੱਕ ਅਭਿੰਨ ਅੰਗ ਹੈ ਪਰ ਫਿਰ ਵੀ ਅਸੀਂ ਇਸਨੂੰ ਘੱਟ ਕਰਨ ਦੇ ਉਪਰਾਲੇ ਕਰ ਸਕਦੇ ਹਾਂ । ਲੰਮੇ-ਲੰਮੇ ਸਾਹ ਲੈਣੇ, ਅੱਖਾਂ ਬੰਦ ਕਰ ਕੇ ਬੈਠਣਾ, ਚਿੰਤਾ ਬਾਰੇ ਨਾ ਸੋਚਣਾ ਆਦਿ ਵਰਗੇ ਤਰੀਕਿਆਂ ਨਾਲ ਅਸੀਂ ਤਣਾਅ ਨੂੰ ਘੱਟ ਕਰ ਸਕਦੇ ਹਾਂ ।
◆ ਧਰਤੀ ਉੱਤੇ ਮਨੁੱਖ ਅਤੇ ਜੀਵ-ਜੰਤੂ ਇੱਕ-ਦੂਜੇ ਦੇ ਜਿਊਣ ਲਈ ਸਹਾਇਕ ਹੁੰਦੇ ਹਨ । ਇਸ ਨਾਲ ਕੁਦਰਤ ਦਾ ਸੰਤੁਲਨ ਬਣਿਆ ਰਹਿੰਦਾ ਹੈ ।

ਅਭਿਆਸ ਦੇ ਪ੍ਰਸ਼ਨ

ਅਭਿਆਸ—I

ਪ੍ਰਸ਼ਨ 1. ਕੀ ਸਾਡੇ ਲਈ ਤਣਾਅ ਉਪਯੋਗੀ ਵੀ ਹੋ ਸਕਦਾ ਹੈ ?
ਉੱਤਰ-ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਤਣਾਅ ਸਾਡੇ ਲਈ ਨੁਕਸਾਨਦਾਇਕ ਹੁੰਦਾ ਹੈ ਪਰ ਕਈ ਵਾਰੀ ਇਹ ਉਪਯੋਗੀ ਵੀ ਹੋ ਸਕਦਾ ਹੈ । ਤਣਾਅ ਸਾਨੂੰ ਹਾਲਾਤਾਂ ਨਾਲ ਲੜਨਾ ਸਿਖਾਉਂਦਾ ਹੈ, ਸਾਡੀ ਇਕਾਗਰਤਾ ਵਧਾਉਂਦਾ ਹੈ, ਸਾਡੇ ਵਿਚ ਕੰਮ ਕਰਨ ਦੀ ਸ਼ਕਤੀ ਵਧਾਉਂਦਾ ਅਤੇ ਸਾਡੇ ਸਵੈ-ਮਾਣ ਨੂੰ ਵਧਾਉਂਦਾ ਹੈ । ਇਸ ਤਰ੍ਹਾਂ ਤਣਾਅ ਦਾ ਅਣਉਪਯੋਗੀ ਨਹੀਂ ਬਲਕਿ ਉਪਯੋਗੀ ਪੱਖ ਵੀ ਹੁੰਦਾ ਹੈ ।
ਪ੍ਰਸ਼ਨ 2. ਜਦੋਂ ਤੁਸੀਂ ਤਣਾਅ ਗ੍ਰਸਤ ਹੁੰਦੇ ਹੋ ਤਾਂ ਸਰੀਰ ਦੇ ਬਾਹਰੀ ਤੇ ਅੰਦਰੂਨੀ ਹਿੱਸੇ ਵਿੱਚ ਕੀ ਤਬਦੀਲੀਆਂ ਮਹਿਸੂਸ ਕਰਦੇ ਹੋ ?
ਉੱਤਰ-ਅੰਦਰੂਨੀ ਪੱਖ ਤੋਂ ਤਣਾਅ ਦਾ ਸਰੀਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ । ਵਿਅਕਤੀ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਦਿਲ ਦੀ ਬਿਮਾਰੀ ਲੱਗ ਜਾਂਦੀ ਹੈ, ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਹ ਦੀ ਤਕਲੀਫ ਹੋ ਜਾਂਦੀ ਹੈ ਹੋ ਇਸ ਦੇ ਨਾਲ-ਨਾਲ ਬਿਮਾਰੀਆਂ ਨਾਲ ਲੜਨ ਦੀ ਸਰੀਰਿਕ ਸ਼ਕਤੀ ਵੀ ਖ਼ਤਮ ਹੋ ਜਾਂਦੀ ਹੈ । ਬਾਹਰੀ ਪੱਖ ਤੋਂ ਵੀ ਸਰੀਰ ਵਿੱਚ ਕਈ ਪਰਿਵਰਤਨ ਆਉਂਦੇ ਹਨ । ਵਿਅਕਤੀ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ, ਵਾਲ ਝੜਨ ਲੱਗ ਜਾਂਦੇ ਹਨ, ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ । ਵਿਅਕਤੀ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਬਿਮਾਰ ਹੋ ਜਾਂਦਾ ਹੈ ਜਿਸਦਾ ਅਸਰ ਉਸਦੇ ਚਿਹਰੇ ਉੱਤੇ ਸਾਫ਼ ਦਿਖਦਾ ਹੈ ।
ਪ੍ਰਸ਼ਨ 3. ਤਣਾਅ ਗ੍ਰਸਤ ਵਿਅਕਤੀ ਦਾ ਚਿਹਰਾ ਕਿਹੋ ਜਿਹਾ ਹੁੰਦਾ ਹੈ ?
ਉੱਤਰ—ਤਣਾਅ ਗ੍ਰਸਤ ਵਿਅਕਤੀ ਦਾ ਚਿਹਰਾ ਮੁਰਝਾ ਜਾਂਦਾ ਹੈ, ਉਹ ਹਮੇਸ਼ਾਂ ਹੀ ਬਿਮਾਰ ਦਿਖਣ ਲੱਗ ਜਾਂਦਾ ਹੈ ਅਤੇ ਉਸਦੇ ਮੱਥੇ ਉੱਤੇ ਹਮੇਸ਼ਾਂ ਚਿੰਤਾਵਾਂ ਦੇ ਭਾਵ ਰਹਿੰਦੇ ਹਨ ।
ਪ੍ਰਸ਼ਨ 4. ਤੁਹਾਡੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਤਣਾਅ ਦੇਣ ਵਾਲੀਆਂ ਹਨ ?
ਉੱਤਰ-ਵਿਦਿਆਰਥੀ ਦੇ ਰੂਪ ਵਿੱਚ ਦੇਖੀਏ ਤਾਂ ਫੇਲ ਹੋਣ ਦੀ ਚਿੰਤਾ, ਨੰਬਰ ਘੱਟ ਆਉਣ ਦੀ ਚਿੰਤਾ, ਪਿੱਛੇ ਰਹਿਣ ਦੀ ਚਿੰਤਾ ਆਦਿ ਤਣਾਅ ਦੇਣ ਦੇ ਕਾਰਨ ਹਨ ।ਪਿਤਾ ਜਾਂ ਪਤੀ ਦੇ ਰੂਪ ਵਿੱਚ ਨੌਕਰੀ ਜਾਂ ਵਪਾਰ ਦੀ ਚਿੰਤਾ, ਪੈਸੇ ਦੀ ਚਿੰਤਾ, ਕਮਾਈ ਜਾਂ ਖਰਚੇ ਦੀ ਚਿੰਤਾ, ਪਰਿਵਾਰ ਦੀ ਚਿੰਤਾ, ਬੱਚਿਆਂ ਦੇ ਸੈੱਟ ਹੋਣ ਦੀ ਚਿੰਤਾ ਤਣਾਅ ਦੇ ਕਾਰਨ ਹਨ । ਇਸ ਤਰ੍ਹਾਂ ਵੱਖ-ਵੱਖ ਸਥਿਤੀਆਂ ਵਿੱਚ ਤਣਾਅ ਦੇਣ ਵਾਲੀਆਂ ਗੱਲਾਂ ਵੱਖ-ਵੱਖ ਹੁੰਦੀਆਂ ਹਨ ।

ਅਭਿਆਸ—II

ਪ੍ਰਸ਼ਨ 1. ਕੀ ਮਨੁੱਖ ਜੀਵ ਜੰਤੂਆਂ ਬਿਨਾਂ ਧਰਤੀ ‘ਤੇ ਜਿਊਂਦਾ ਰਹਿ ਸਕਦਾ ਹੈ ?
ਉੱਤਰ-ਜੀ ਨਹੀਂ, ਮਨੁੱਖ ਜੀਵ ਜੰਤੂਆਂ ਤੋਂ ਬਿਨਾਂ ਧਰਤੀ ‘ਤੇ ਜਿਊਂਦਾ ਨਹੀਂ ਰਹਿ ਸਕਦਾ । ਇਸ ਦਾ ਕਾਰਨ ਇਹ ਹੈ ਕਿ ਪ੍ਰਕ੍ਰਿਤੀ ਨੇ ਇੱਕ ਜੀਵਨ ਚੱਕਰ ਬਣਾਇਆ ਹੈ ਜਿਸ ਅਨੁਸਾਰ ਇੱਕ ਜੀਵ ਜਿਊਣ ਲਈ ਦੂਜੇ ਜੀਵਾਂ ਉੱਤੇ ਨਿਰਭਰ ਕਰਦਾ ਹੈ । ਇਸੇ ਤਰ੍ਹਾਂ ਮਨੁੱਖ ਵੀ ਆਪਣੀ ਹੋਂਦ ਲਈ ਹੋਰ ਜੀਵ ਜੰਤੂਆਂ ਉੱਤੇ ਨਿਰਭਰ ਹੁੰਦਾ ਹੈ । ਜੇਕਰ ਉਹ ਨਹੀਂ ਹੋਣਗੇ ਤਾਂ ਮਨੁੱਖ ਦੀ ਹੋਂਦ ਵੀ ਖ਼ਤਰੇ ਵਿੱਚ ਆ ਜਾਵੇਗੀ । ਇਸ ਲਈ ਮਨੁੱਖ ਹੋਰ ਜੀਵ ਜੰਤੂਆਂ ਉੱਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 2. ਕੁਦਰਤੀ ਬਨਸਪਤੀ ਨੂੰ ਨਸ਼ਟ ਕਰਕੇ ਕੀ ਨੁਕਸਾਨ ਹੋਵੇਗਾ ?
ਉੱਤਰ— (i) ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਮਦਦ ਕਰਦੀ ਹੈ । ਇਸ ਨੂੰ ਨਸ਼ਟ ਕਰਕੇ ਵਰਖਾ ਦੀ ਆਮਦ ਘੱਟ ਜਾਵੇਗੀ ।
(ii) ਕੁਦਰਤੀ ਬਨਸਪਤੀ ਮਿੱਟੀ ਦੇ ਕਟਾਵ ਨੂੰ ਰੋਕਦੀ ਹੈ । ਇਸਦੇ ਨਾ ਹੋਣ ਦੀ ਸੂਰਤ ਵਿੱਚ ਮਿੱਟੀ ਦਾ ਕਟਾਵ ਲਗਾਤਾਰ ਹੁੰਦਾ ਰਹੇਗਾ ।
(iii) ਕੁਦਰਤੀ ਬਨਸਪਤੀ ਸਾਡੀਆਂ ਲੱਕੜ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਸ ਦੇ ਨਾ ਹੋਣ ਉੱਤੇ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਣਗੀਆਂ ।
(iv) ਕੁਦਰਤੀ ਬਨਸਪਤੀ ਦੇ ਨਾ ਹੋਣ ਕਰਕੇ ਹੋਰ ਜੀਵ ਜੰਤੂਆਂ ਦਾ ਘਰ ਖ਼ਤਮ ਹੋ ਜਾਵੇਗਾ ਅਤੇ ਉਹ ਬੇਘਰ ਹੋ ਜਾਣਗੇ ।
ਪ੍ਰਸ਼ਨ 3. ਕੁਦਰਤ ਦੇ ਸੰਤੁਲਨ ਨੂੰ ਬਣਾ ਕੇ ਰੱਖਣ ਲਈ ਵਿਦਿਆਰਥੀ ਹੋਣ ਦੇ ਨਾਤੇ ਅਸੀਂ ਕੀ ਕਰ ਸਕਦੇ ਹਾਂ ?
ਉੱਤਰ— (i) ਅਸੀਂ ਲੋਕਾਂ ਨੂੰ ਕੁਦਰਤੀ ਬਨਸਪਤੀ ਦੀ ਸੰਭਾਲ ਲਈ ਪ੍ਰੇਰਿਤ ਕਰ ਸਕਦੇ ਹਾਂ ।
(ii) ਕੁਦਰਤੀ ਬਨਸਪਤੀ ਦੀ ਸੰਭਾਲ ਲਈ ਸੈਮੀਨਾਰ ਕਰਵਾਏ ਜਾ ਸਕਦੇ ਹਨ ।
(iii) ਵਿਦਿਆਰਥੀ ਨਵੇਂ ਪੌਦੇ ਲਾ ਕੇ ਕੁਦਰਤੀ ਬਨਸਪਤੀ ਨੂੰ ਵਧਾ ਸਕਦੇ ਹਾਂ ।

ਪਾਠ ਆਧਾਰਿਤ ਪ੍ਰਸ਼ਨ

ਪ੍ਰਸ਼ਨ 1. ਤਣਾਅ ਸਾਡੇ ਸਰੀਰ ਨੂੰ ਕੀ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-ਦੇਖੋ ਪ੍ਰਸ਼ਨ-2 ਅਭਿਆਸ ਦੇ ਪ੍ਰਸ਼ਨ-1.
ਪ੍ਰਸ਼ਨ 2. ਤਣਾਅ ਨੂੰ ਠੀਕ ਕਰਨ ਲਈ ਅਸੀਂ ਕੀ-ਕੀ ਕਰ ਸਕਦੇ ਹਾਂ ?
ਉੱਤਰ— (i) ਜਦੋਂ ਤਣਾਅ ਹੋਵੇ ਤਾਂ ਹੌਲੀ-ਹੌਲੀ ਅੱਖਾਂ ਬੰਦ ਕਰੋ । ਪੰਜ ਸਕਿੰਟ ਬਾਅਦ ਅੱਖਾਂ ਖੋਲ੍ਹਣ ਨਾਲ ਤਣਾਅ ਘੱਟ ਹੋ ਜਾਂਦਾ ਹੈ ।
(ii) ਜਦੋਂ ਤਣਾਅ ਹੋਵੇ ਤਾਂ ਲੰਮੇ-ਲੰਮੇ ਸਾਹ ਲਵੋ ਅਤੇ ਸਾਹ ਹੌਲੀ-ਹੌਲੀ ਛੱਡੋ ।
(ii) ਇਸ ਲਈ ਸਵੇਰ ਦੀ ਸੈਰ ਜਾਂ ਯੋਗਾ ਕਰਨਾ ਚਾਹੀਦਾ ਹੈ ।
(iv) ਜੇਕਰ ਸੰਤੁਲਿਤ ਭੋਜਨ ਲਿਆ ਜਾਵੇ ਤਾਂ ਵੀ ਤਣਾਅ ਘਟਾਇਆ ਜਾ ਸਕਦਾ ਹੈ ।
(v) ਘਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਤਣਾਅ ਕੱਢਿਆ ਜਾ ਸਕੇ ।
(vi) ਆਪਣੀਆਂ ਮਨਪਸੰਦ ਚੀਜ਼ਾਂ ਜਾਂ ਸ਼ੌਕ ਪੂਰੇ ਕਰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 3. ਦੂਜਿਆਂ ਨੂੰ ਤਣਾਅ ਮੁਕਤ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ ?
ਉੱਤਰ—ਦੇਖੋ ਪਿਛਲਾ ਪ੍ਰਸ਼ਨ ।
ਪ੍ਰਸ਼ਨ 4. ਕੀ ਤਣਾਅ ਸਾਡੇ ਲਈ ਉਪਯੋਗੀ ਵੀ ਹੋ ਸਕਦਾ ਹੈ ?
ਉੱਤਰ-ਦੇਖੋ ਪ੍ਰਸ਼ਨ-1 ਅਭਿਆਸ ਦੇ ਪ੍ਰਸ਼ਨ-1.

ਹੋਰ ਮਹੱਤਵਪੂਰਨ ਪ੍ਰਸ਼ਨ

(I) ਵਸਤੂਨਿਸ਼ਠ ਪ੍ਰਸ਼ਨ

(ੳ) ਬਹੁਵਿਕਲਪੀ ਪ੍ਰਸ਼ਨ–

1. ………….. ਉਹ ਸਥਿਤੀ ਹੈ ਜੋ ਸਾਡੇ ਤਨ, ਮਨ ਦੀ ਉਮੀਦ ਅਨੁਸਾਰ ਨਹੀਂ ਹੋ ਰਹੀ ਹੁੰਦੀ ।
(a) ਤਣਾਅ
(b) ਖ਼ੁਸ਼ੀ
(c) ਨਫ਼ਰਤ
(d) ਦਵੇਸ਼ ।
ਉੱਤਰ—(a) ਤਣਾਅ
2. ਮਨ ਦੀ ਉਹ ਅਵਸਥਾ ਜਿਸ ਨੂੰ ਅਸੀਂ ………….. ਮੰਨ ਲੈਂਦੇ ਹਾਂ ਇਸਨੂੰ ਹੀ ਅਸੀਂ ਤਣਾਅ ਆਖਦੇ ਹਾਂ ।
(a) ਨਫ਼ਰਤ
(b) ਬੋਝ
(c) ਖ਼ੁਸ਼ੀ
(d) ਧੱਕੇਸ਼ਾਹੀ ।
ਉੱਤਰ-(b) ਬੋਝ ।
3. ਇਹਨਾਂ ਵਿਚੋਂ ਤਣਾਅ ਦਾ ਕਾਰਨ ਕੀ ਹੈ ?
(a) ਸਾਡੀਆਂ ਵੱਧ ਇੱਛਾਵਾਂ
(b) ਸਾਡਾ ਕੁਦਰਤੀ ਸੁਭਾਅ
(c) ਕੰਮ ਦਾ ਬੋਝ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
4. ਤਣਾਅ ਨਾਲ ਸਾਡੀ …………… ਸ਼ਕਤੀ ਕਮਜ਼ੋਰ ਹੁੰਦੀ ਹੈ ।
(a) ਸਰੀਰਿਕ
(b) ਮਾਨਸਿਕ
(c) (a) ਅਤੇ (b) ਦੋਵੇਂ
(d) ਕੋਈ ਨਹੀਂ ।
ਉੱਤਰ—(c) (a) ਅਤੇ (b) ਦੋਵੇਂ ।
5. ਇਹਨਾਂ ਵਿੱਚੋਂ ਕਿਹੜੀ ਬਿਮਾਰੀ ਤਣਾਅ ਨਾਲ ਹੋ ਸਕਦੀ ਹੈ ?
(a) ਏਡਜ਼
(b) ਦਿਲ ਦੀ ਬਿਮਾਰੀ
(c) ਕੈਂਸਰ
(d) ਟੀ. ਬੀ. ।
ਉੱਤਰ—(b) ਦਿਲ ਦੀ ਬਿਮਾਰੀ ।
6. ਤਣਾਅ ਦਾ ਮਾੜਾ ਪੱਖ ਕੀ ਹੈ ?
(a) ਵਿਅਕਤੀ ਕੰਮ ਕਰਨਾ ਬੰਦ ਕਰ ਦਿੰਦਾ ਹੈ
(b) ਵਿਅਕਤੀ ਜ਼ਿੰਮੇਵਾਰੀ ਤੋਂ ਭੱਜਦਾ ਹੈ
(c) ਵਿਅਕਤੀ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਵਿਦਿਆਰਥੀ ਤਣਾਅ ਨੂੰ ਭਜਾਉਣ ਲਈ ਕੀ ਕਰ ਸਕਦੇ ਹਨ ?
(a) ਸੈਰ ਜਾਂ ਯੋਗਾ ਕਰ ਸਕਦੇ ਹਨ
(b) ਸਾਥੀਆਂ ਨਾਲ ਖੇਡ ਸਕਦੇ ਹਨ
(c) ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਸਕਦੇ ਹਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।

(ਅ) ਖਾਲੀ ਥਾਂਵਾਂ ਭਰੋ –

1. ਧਰਤੀ ਉੱਤੇ …………… ਅਤੇ ਜੀਵ ਜੰਤੂ ਇੱਕ ਦੂਜੇ ਦੇ ਜਿਊਣ ਲਈ ਸਹਾਈ ਹੁੰਦੇ ਹਨ l
2. …………. ਬਨਸਪਤੀ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ।
3. …………… ਕਰਨ ਨਾਲ ਤਣਾਅ ਘੱਟ ਸਕਦਾ ਹੈ ।
4. …………… ਕਰ ਕੇ ਦਿਲ ਦੀ ਬਿਮਾਰੀ ਲੱਗ ਸਕਦੀ ਹੈ ।
5. ਤਣਾਅ ਸਾਡੇ ਜੀਵਨ ਦਾ ……………… ਵਰਤਾਰਾ ਹੈ ।
6. ਤਣਾਅ ਸਾਡੇ ਲਈ ……………… ਵੀ ਹੋ ਸਕਦਾ ਹੈ ਅਤੇ ……………. ਵੀ l
ਉੱਤਰ— 1. ਮਨੁੱਖ, 2. ਕੁਦਰਤੀ, 3. ਸੈਰ ਜਾਂ ਯੋਗਾ, 4. ਤਣਾਅ, 5. ਕੁਦਰਤੀ, 6. ਲਾਭਦਾਇਕ, ਨੁਕਸਾਨਦਾਇਕ

(ੲ) ਸਹੀ/ਗ਼ਲਤ ਚੁਣੋ –

1. ਤਣਾਅ ਕਰਕੇ ਏਡਜ਼ ਹੋ ਸਕਦੀ ਹੈ ।
2. ਤਣਾਅ ਦਿਮਾਗ਼ ਉੱਤੇ ਬੋਝ ਪਾ ਦਿੰਦਾ ਹੈ ।
3. ਕੰਮ ਦੇ ਬੋਝ ਕਰਕੇ ਤਣਾਅ ਨਹੀਂ ਹੁੰਦਾ ।
4. ਤਣਾਅ ਨਾਲ ਮਾਨਸਿਕ ਸ਼ਕਤੀ ਕਮਜ਼ੋਰ ਹੁੰਦੀ ਹੈ ।
5. ਤਣਾਅ ਕਰਕੇ ਕਈ ਲੋਕ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ ।
6. ਮਨੁੱਖ ਅਤੇ ਜੀਵ ਜੰਤੂ ਇੱਕ-ਦੂਜੇ ਲਈ ਸਹਾਇਕ ਹੁੰਦੇ ਹਨ ।
ਉੱਤਰ- 1. ਗ਼ਲਤ, 2. ਠੀਕ, 3. ਗ਼ਲਤ, 4. ਠੀਕ, 5. ਠੀਕ, 6. ਠੀਕ ।

(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਤਣਾਅ ਕੀ ਹੈ ?
ਉੱਤਰ-ਉਹ ਮਨ ਦੀ ਅਵਸਥਾ ਜਿਸ ਨੂੰ ਅਸੀਂ ਬੋਝ ਮੰਨ ਲੈਂਦੇ ਹਾਂ, ਤਣਾਅ ਹੁੰਦਾ ਹੈ ।
ਪ੍ਰਸ਼ਨ 2. ਤਣਾਅ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ?
ਉੱਤਰ-ਤਣਾਅ ਦੇ ਕਾਰਨ ਨੂੰ ਸਮਝ ਕੇ, ਉਸਦਾ ਹੱਲ ਕਰਕੇ ਤਣਾਅ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3. ਅਸੀਂ ਤਣਾਅਗ੍ਰਸਤ ਕਿਵੇਂ ਹੋ ਜਾਂਦੇ ਹਾਂ ?
ਉੱਤਰ-ਜਦੋਂ ਅਸੀਂ ਸਮੱਸਿਆ ਨੂੰ ਬੋਝ ਮੰਨ ਲੈਂਦੇ ਹਾਂ ਤਾਂ ਤਣਾਅਗ੍ਰਸਤ ਹੋ ਜਾਂਦੇ ਹਾਂ ।
ਪ੍ਰਸ਼ਨ 4. ਤਣਾਅ ਦਾ ਇੱਕ ਕਾਰਨ ਦੱਸੋ ।
ਉੱਤਰ—ਜਦੋਂ ਸਾਡੀਆਂ ਵੱਧ ਇੱਛਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ ਤਾਂ ਅਸੀਂ ਤਣਾਅ ਵਿੱਚ ਆ ਜਾਂਦੇ ਹਨ ।
ਪ੍ਰਸ਼ਨ 5. ਦੂਜਿਆਂ ਨਾਲ ਤੁਲਨਾ ਕਰਕੇ ਅਸੀਂ ਤਣਾਅ ਵਿੱਚ ਕਿਵੇਂ ਆ ਜਾਂਦੇ ਹਾਂ ?
ਉੱਤਰ—ਜਦੋਂ ਅਸੀ ਦੂਜਿਆਂ ਨੂੰ ਵੱਧ ਸਫ਼ਲ ਹੋਇਆ ਵੇਖਦੇ ਹਾਂ ਤਾਂ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ ।
ਪ੍ਰਸ਼ਨ 6. ਤਣਾਅ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ—ਤਣਾਅ ਨਾਲ ਸਾਡੀ ਸਰੀਰਿਕ ਅਤੇ ਮਾਨਸਿਕ ਸਥਿਤੀ ਕਮਜ਼ੋਰ ਹੋ ਜਾਂਦੀ ਹੈ ।
ਪ੍ਰਸ਼ਨ 7. ਤਣਾਅ ਕਰਕੇ ਕਿਹੜੀ ਬਿਮਾਰੀ ਹੋ ਜਾਂਦੀ ਹੈ ?
ਉੱਤਰ—ਤਣਾਅ ਕਰਕੇ ਦਿਲ ਦੇ ਰੋਗ ਲੱਗ ਜਾਂਦੇ ਹਨ ਅਤੇ ਬੀ.ਪੀ.ਵੀ ਵੱਧ ਜਾਂਦਾ ਹੈ ।
ਪ੍ਰਸ਼ਨ 8. ਤਣਾਅ ਦਾ ਮਾੜਾ ਪੱਖ ਕੀ ਹੈ ?
ਉੱਤਰ—ਇਹ ਸਾਨੂੰ ਕੰਮ ਤੋਂ ਰੋਕਦਾ ਹੈ ਅਤੇ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਨ ਦਿੰਦਾ ।
ਪ੍ਰਸ਼ਨ 9. ਵਿਦਿਆਰਥੀਆਂ ਨੂੰ ਤਣਾਅ ਕਿਉਂ ਹੁੰਦਾ ਹੈ ?
ਉੱਤਰ—ਫੇਲ ਹੋਣ ਦਾ ਡਰ, ਘੱਟ ਨੰਬਰ ਆਉਣ ਦਾ ਡਰ, ਪਹਿਲੇ ਸਥਾਨ ਉੱਤੇ ਨਾ ਆਉਣ ਦੇ ਡਰ ਕਰਕੇ ਵਿਦਿਆਰਥੀਆਂ ਨੂੰ ਤਣਾਅ ਹੁੰਦਾ ਹੈ ।
ਪ੍ਰਸ਼ਨ 10. ਤਣਾਅ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-ਹੌਲੀ-ਹੌਲੀ ਅੱਖਾਂ ਬੰਦ ਕਰਕੇ ਪੰਜ ਸਕਿੰਟਾਂ ਬਾਅਦ ਅੱਖਾਂ ਖੋਲ੍ਹ ਕੇ ਜਾਂ ਫਿਰ ਲੰਮੇ-ਲੰਮੇ ਸਾਹ ਲੈ ਕੇ ਤਣਾਅ ਘਟਾਇਆ ਜਾ ਸਕਦਾ ਹੈ ।
ਪ੍ਰਸ਼ਨ 11. ਵਿਦਿਆਰਥੀ ਤਣਾਅ ਕਿਵੇਂ ਘਟਾ ਸਕਦੇ ਹਨ ?
ਉੱਤਰ-ਸੈਰ ਕਰਕੇ ਜਾਂ ਯੋਗਾ ਕਰਕੇ ਵਿਦਿਆਰਥੀ ਤਣਾਅ ਘਟਾ ਸਕਦੇ ਹਨ ।
ਪ੍ਰਸ਼ਨ 12. ਕੁਦਰਤ ਦਾ ਸੰਤੁਲ਼ਨ ਕੀ ਹੈ ?
ਉੱਤਰ-ਇਹ ਕਿ ਮਨੁੱਖ ਅਤੇ ਹੋਰ ਜੀਵ ਜੰਤੂ ਆਪਣੇ ਜੀਣ ਲਈ ਇੱਕ ਦੂਜੇ ਉੱਤੇ ਨਿਰਭਰ ਹਨ ।
ਪ੍ਰਸ਼ਨ 13. ਕੁਦਰਤ ਦੇ ਸੰਤੁਲਨ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ ?
ਉੱਤਰ—ਜੇਕਰ ਅਸੀਂ ਕੁਦਰਤ ਦੀ ਹਰੇਕ ਚੀਜ਼ ਦਾ ਧਿਆਨ ਰੱਖਾਂਗੇ ਤਾਂ ਉਸਦੇ ਸੰਤੁਲਨ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ।
ਪ੍ਰਸ਼ਨ 14. ਕੁਦਰਤੀ ਬਨਸਪਤੀ ਦਾ ਇੱਕ ਲਾਭ ਦੱਸੋ l
ਉੱਤਰ-ਕੁਦਰਤੀ ਬਨਸਪਤੀ ਤੋਂ ਸਾਨੂੰ ਆਕਸੀਜਨ ਮਿਲਦੀ ਹੈ ।
ਪ੍ਰਸ਼ਨ 15. ਕੁਦਰਤੀ ਬਨਸਪਤੀ ਦੇ ਵਿਨਾਸ਼ ਦਾ ਸਾਨੂੰ ਕੀ ਨੁਕਸਾਨ ਹੈ ?
ਉੱਤਰ—ਇਸ ਨਾਲ ਸਾਡੀਆਂ ਲੱਕੜੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ ਅਤੇ ਵਰਖਾ ਵੀ ਘੱਟ ਹੋਵੇਗੀ ।
ਪ੍ਰਸ਼ਨ 16. ਕੁਦਰਤੀ ਬਨਸਪਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ—ਨਵੇਂ ਪੌਦੇ ਲਾ ਕੇ ਕੁਦਰਤੀ ਬਨਸਪਤੀ ਨੂੰ ਬਚਾਇਆ ਜਾ ਸਕਦਾ ਹੈ ।

(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਤਣਾਅ ਦੀ ਸਥਿਤੀ ਉੱਤੇ ਇੱਕ ਨੋਟ ਲਿਖੋ ।
ਉੱਤਰ—ਤਣਾਅ ਇੱਕ ਪ੍ਰਕਾਰ ਦੀ ਉਹ ਸਥਿਤੀ ਹੈ ਜੋ ਸਾਡੇ ਮਨ ਮੁਤਾਬਕ ਨਹੀਂ ਹੋ ਰਹੀ ਹੁੰਦੀ ਹੈ । ਇਹ ਸਾਡੇ ਮਨ ਦੀ ਉਹ ਅਵਸਥਾ ਹੈ ਜਿਸ ਨੂੰ ਬੋਝ ਮੰਨ ਲੈਂਦੇ ਹਾਂ ਅਤੇ ਤਣਾਅ ਦਾ ਨਾਮ ਦੇ ਦਿੰਦੇ ਹਾਂ । ਉਦਾਹਰਨ ਲਈ ਜੇਕਰ ਅਸੀਂ ਕਿਸੇ ਕੰਮ ਨੂੰ ਕਰਨ ਵਿੱਚ ਲੇਟ ਹੋ ਰਹੇ ਹੋਈਏ ਤਾਂ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ । ਤਣਾਅ ਵਿਅਕਤੀ ਲਈ ਸਹਾਇਕ ਦਾ ਕੰਮ ਵੀ ਕਰ ਸਕਦਾ ਹੈ ਅਤੇ ਉਸ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ । ਜੇਕਰ ਸਾਨੂੰ ਤਣਾਅ ਦੇ ਕਾਰਨ ਦਾ ਪਤਾ ਲੱਗ ਜਾਵੇ ਤਾਂ ਅਸੀਂ ਉਸਦਾ ਹੱਲ ਵੀ ਲੱਭ ਸਕਦੇ ਹਾਂ ਪਰ ਜੇ ਕਾਰਨ ਦਾ ਪਤਾ ਨਾ ਲੱਗੇ ਤਾਂ ਉਹ ਸਮੱਸਿਆ ਬਣ ਕੇ ਬੋਝ ਵੀ ਬਣ ਸਕਦੀ ਹੈ । ਇਹ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਤਣਾਅ ਨੂੰ ਸਹਾਇਕ ਬਣਾਉਣਾ ਹੈ ਜਾਂ ਸਮੱਸਿਆ ।
ਪ੍ਰਸ਼ਨ 2. ਤਣਾਅ ਦੇ ਕੋਈ ਚਾਰ ਕਾਰਨ ਦੱਸੋ ।
ਉੱਤਰ— (i) ਸਾਡੀਆਂ ਇੱਛਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਜੇਕਰ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਾਂ ।
(ii) ਕਈ ਲੋਕਾਂ ਦਾ ਕੁਦਰਤੀ ਸੁਭਾਅ ਹੀ ਤਣਾਅ ਵਿੱਚ ਰਹਿਣਾ ਹੁੰਦਾ ਹੈ ਅਤੇ ਉਹ ਹਮੇਸ਼ਾ ਤਣਾਅ ਵਿੱਚ ਹੀ ਰਹਿੰਦੇ ਹਨ ।
(iii) ਲੋਕਾਂ ਉੱਤੇ ਕੰਮ ਦਾ ਬੋਝ ਹੁੰਦਾ ਹੈ ਅਤੇ ਉਹ ਆਪਣੇ ਮਾਲਿਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ । ਇਸ ਕਰਕੇ ਉਹ ਤਣਾਅ ਵਿੱਚ ਰਹਿੰਦੇ ਹਨ ।
(iv) ਕਈ ਲੋਕਾਂ ਦੇ ਘਰ ਦੇ ਹਾਲਾਤ ਚੰਗੇ ਨਹੀਂ ਹੁੰਦੇ ਜਿਸ ਕਰਕੇ ਉਹ ਹਮੇਸ਼ਾਂ ਹੀ ਤਣਾਅ ਵਿੱਚ ਰਹਿੰਦੇ ਹਨ ।
ਪ੍ਰਸ਼ਨ 3. ਤਣਾਅ ਦੇ ਕੀ ਪ੍ਰਭਾਵ ਹੁੰਦੇ ਹਨ ?
ਉੱਤਰ— (i) ਤਣਾਅ ਨਾਲ ਵਿਅਕਤੀ ਦੀ ਸਰੀਰਿਕ ਅਤੇ ਮਾਨਸਿਕ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਸ ਦੀ ਦਿਲ ਦੀ ਧੜਕਣ ਵੀ ਤੇਜ਼ ਹੋਣ ਲੱਗ ਜਾਂਦੀ ਹੈ ।
(ii) ਉਸ ਨੂੰ ਨੀਂਦ ਨਹੀਂ ਆਉਂਦੀ ਅਤੇ ਵੱਧ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ । ਉਹ ਮੋਟਾ ਹੋ ਜਾਂਦਾ ਹੈ, ਪੇਟ ਦਰਦ, ਸਾਹ ਦੀ ਤਕਲੀਫ਼, ਸਿਰ ਦਰਦ, ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ ਵੱਧ ਜਾਣਾ ਵਰਗੀਆਂ ਕਈ ਬਿਮਾਰੀਆਂ ਉਸ ਨੂੰ ਲੱਗ ਜਾਂਦੀਆਂ ਹਨ ।
(iii) ਸਾਡੀ ਬਹੁਤ ਸਾਰੀ ਊਰਜਾ ਇਹਨਾਂ ਬਿਮਾਰੀਆਂ ਨਾਲ ਲੜਨ ਵਿੱਚ ਖ਼ਤਮ ਹੋ ਜਾਂਦੀ ਹੈ ਅਤੇ ਅਸੀਂ ਤਣਾਅ ਦੂਰ ਨਹੀਂ ਕਰ ਪਾਉਂਦੇ ।
(iv) ਤਣਾਅ ਦਾ ਸਭ ਤੋਂ ਮਾੜਾ ਪੱਖ ਇਹ ਹੈ ਕਿ ਇਹ ਸਾਨੂੰ ਸਾਡੀ ਜ਼ਿੰਮੇਵਾਰੀ ਤੋਂ ਭਜਾਉਂਦਾ ਹੈ ਅਤੇ ਕੰਮ ਕਰਨ ਤੋਂ ਰੋਕਦਾ ਹੈ ।
ਪ੍ਰਸ਼ਨ 4. ਵਿਦਿਆਰਥੀ ਤਣਾਅ ਤੋਂ ਬਚਣ ਲਈ ਕੀ ਕਰ ਸਕਦੇ ਹਨ ?
ਉੱਤਰ— (i) ਉਹ ਆਪਣੇ ਘਰ ਦੇ ਮੈਂਬਰਾਂ ਜਾਂ ਦੋਸਤਾਂ ਨਾਲ ਖੇਡ ਕੇ ਆਪਣੇ ਤਣਾਅ ਨੂੰ ਦੂਰ ਕਰ ਸਕਦੇ ਹਨ ।
(ii) ਉਹ ਕਿਸੇ ਦੂਰ ਥਾਂ ਉੱਤੇ ਘੁੰਮਣ ਜਾ ਸਕਦੇ ਹਨ ਅਤੇ ਪ੍ਰਕ੍ਰਿਤੀ ਦੇ ਨੇੜੇ ਜਾ ਕੇ ਤਣਾਅ ਨੂੰ ਦੂਰ ਕਰ ਸਕਦੇ वां ਹਨ ।
(iii) ਉਹ ਆਪਣੇ ਘਰ ਵਾਲਿਆਂ ਨੂੰ ਉਹਨਾਂ ਦੇ ਵੱਖ-ਵੱਖ ਕੰਮਾਂ ਵਿੱਚ ਸਹਿਯੋਗ ਕਰਕੇ, ਉਹਨਾਂ ਦੀ ਮਦਦ ਕਰਕੇ ਕੇ ਤਣਾਅ ਤੋਂ ਦੂਰ ਰਹਿ ਸਕਦੇ ਹਨ ।
(iv) ਉਹ ਸੈਰ ਕਰਕੇ, ਯੋਗਾ ਕਰਕੇ ਜਾਂ ਸਹੀ ਤੇ ਸੰਤੁਲਿਤ ਮਾਤਰਾ ਵਿੱਚ ਭੋਜਨ ਕਰਕੇ ਤਣਾਅ ਤੋਂ ਦੂਰ ਰਹਿ ਸਕਦੇ ਹਨ ।

(IV) ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ—ਤਣਾਅ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ— (i) ਸਾਡੇ ਘਰ ਅਤੇ ਗੁਆਂਢ ਦੇ ਗ਼ਲਤ ਹਾਲਾਤਾਂ ਕਰਕੇ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ ।
(ii) ਕਿਸੇ ਨੂੰ ਜੇਕਰ ਉਸ ਦੀ ਸਰੀਰਿਕ ਕਮਜ਼ੋਰੀ ਕਰਕੇ ਵਾਰ-ਵਾਰ ਛੇੜਿਆ ਜਾਵੇ ਤਾਂ ਉਹ ਤਣਾਅ ਵਿੱਚ ਆ ਜਾਂਦਾ ਹੈ ।
(iii) ਦੇਸ਼ ਦੇ ਗ਼ਲਤ ਹਾਲਾਤਾਂ ਕਰਕੇ ਵੀ ਕਈ ਲੋਕ ਤਣਾਅ ਵਿੱਚ ਆ ਜਾਂਦੇ ਹਨ ।
(iv) ਸਾਡੀਆਂ ਇੱਛਾਵਾਂ ਵੱਧ ਹੁੰਦੀਆਂ ਹਨ ਅਤੇ ਉਹਨਾਂ ਦੇ ਪੂਰੇ ਨਾ ਹੋਣ ਦੀ ਸਥਿਤੀ ਵਿੱਚ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ ।
(v) ਕਈ ਲੋਕਾਂ ਦਾ ਕੁਦਰਤੀ ਸੁਭਾਅ ਹੁੰਦਾ ਹੈ ਕਿ ਉਹ ਹਮੇਸ਼ਾਂ ਹੀ ਤਣਾਅ ਵਿੱਚ ਰਹਿੰਦੇ ਹਨ ।
(vi) ਕਈ ਲੋਕ ਕੰਮ ਦੇ ਬੋਝ ਵਿੱਚ ਰਹਿੰਦੇ ਹਨ ਅਤੇ ਮੈਨੇਜਮੈਂਟ ਦੀਆਂ ਝਿੜਕਾਂ ਕਰਕੇ ਹਮੇਸ਼ਾ ਤਣਾਅ ਵਿਚ ਰਹਿੰਦੇ ਹਨ ।
(vii) ਕੋਈ ਬਿਮਾਰੀ ਹੋ ਗਈ ਜਾਂ ਕਿਸੇ ਤੋਂ ਕਰਜ਼ਾ ਲੈ ਲਿਆ ਤਾਂ ਵੀ ਲੋਕ ਤਣਾਅ ਵਿੱਚ ਆ ਜਾਂਦੇ ਹਨ ।
(viii) ਜੇਕਰ ਕੋਈ ਸਾਡੇ ਨਾਲ ਤੁਲਨਾ ਕਰਦਾ ਹੈ ਜਾਂ ਅਸੀਂ ਕਿਸੇ ਨਾਲ ਤੁਲਨਾ ਕਰਕੇ ਤਣਾਅ ਵਿੱਚ ਆ ਜਾਂਦੇ ਹਾਂ ।

The Complete Educational Website

Leave a Reply

Your email address will not be published. Required fields are marked *