PBN 10th SST

PSEB Solutions for Class 10 Social Science History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

PSEB Solutions for Class 10 Social Science History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

PSEB 10th Class Social Science Guide ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)

I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
(ii) ਉਸ ਸਮੇਂ ਲਾਹੌਰ ‘ਤੇ ਕਿਸ ਦਾ ਕਬਜ਼ਾ ਸੀ ?
ਉੱਤਰ-
(i) ਰਣਜੀਤ ਸਿੰਘ ਨੇ ਜੁਲਾਈ, 1799 ਵਿਚ ਲਾਹੌਰ ‘ਤੇ ਜਿੱਤ ਹਾਸਲ ਕੀਤੀ ।
(ii) ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਕਬਜ਼ਾ ਸੀ ।

ਪ੍ਰਸ਼ਨ 2.
1812 ਈ: ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਕੋਈ ਚਾਰ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਲਾਹੌਰ, ਸਿਆਲਕੋਟ, ਅੰਮ੍ਰਿਤਸਰ ਅਤੇ ਜਲੰਧਰ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਨੇ
(i) ਮੁਲਤਾਨ,
(ii) ਕਸ਼ਮੀਰ ਤੇ
(iii) ਪੇਸ਼ਾਵਰ ’ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ‘ਤੇ ਕ੍ਰਮਵਾਰ
(i) 1818 ਈ:,
(ii) 1819 ਈ: ਅਤੇ
(iii) 1834 ਈ: ਵਿਚ ਕਬਜ਼ਾ ਕੀਤਾ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਦਾ ਕੀ ਮਹੱਤਵ ਸੀ ?
ਉੱਤਰ-
ਲਾਹੌਰ ਦੀ ਜਿੱਤ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪੂਰੇ ਪੰਜਾਬ ਦਾ ਸ਼ਾਸਕ ਬਣਾਉਣ ਵਿਚ ਮਦਦ ਕੀਤੀ ।

ਪ੍ਰਸ਼ਨ 5.
ਰਣਜੀਤ ਸਿੰਘ ਦੀ ਮਾਤਾਂ ਦਾ ਕੀ ਨਾਂ ਸੀ ?
ਉੱਤਰ-
ਰਾਜ ਕੌਰ ।

ਪ੍ਰਸ਼ਨ 6.
ਚੇਚਕ ਦਾ ਰਣਜੀਤ ਸਿੰਘ ਦੇ ਸਰੀਰ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਉਸਦੇ ਚਿਹਰੇ ‘ਤੇ ਚੇਚਕ ਦੇ ਦਾਗ਼ ਪੈ ਗਏ ਅਤੇ ਉਸਦੀ ਖੱਬੀ ਅੱਖ ਜਾਂਦੀ ਰਹੀ ।

ਪ੍ਰਸ਼ਨ 7.
ਬਾਲ ਰਣਜੀਤ ਸਿੰਘ ਨੇ ਕਿਹੜੇ ਚੱਠਾ ਸਰਦਾਰ ਨੂੰ ਮਾਰ ਸੁੱਟਿਆ ਸੀ ?
ਉੱਤਰ-
ਹਸ਼ਮਤ ਖਾਂ ਨੂੰ ।

ਪ੍ਰਸ਼ਨ 8.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਰਣਜੀਤ ਸਿੰਘ ਦੀ ਸੱਸ ਸੀ ।

ਪ੍ਰਸ਼ਨ 9.
ਰਣਜੀਤ ਸਿੰਘ ਦੇ ਵੱਡੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਖੜਕ ਸਿੰਘ ।

ਪ੍ਰਸ਼ਨ 10.
ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
1792 ਈ: ਵਿਚ ।

ਪ੍ਰਸ਼ਨ 11.
ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਕਦੋਂ ਸੰਭਲੀ ?
ਉੱਤਰ-
1797 ਈ: ਵਿਚ ।

ਪ੍ਰਸ਼ਨ 12.
ਰਣਜੀਤ ਸਿੰਘ ਮਹਾਰਾਜਾ ਕਦੋਂ ਬਣੇ ?
ਉੱਤਰ-
1801 ਈ: ਵਿਚ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਨੂੰ ਕੀ ਨਾਂ ਦਿੱਤਾ ?
ਉੱਤਰ-
ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਲਾਹੌਰ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਕਿਸਦੇ ਨਾਂ ਤੇ ਜਾਰੀ ਕੀਤੇ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਜਾਰੀ ਕੀਤੇ ।

ਪ੍ਰਸ਼ਨ 16.
ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਬਹੁਮੁੱਲੀ ਤੋਪ ਪ੍ਰਾਪਤ ਹੋਈ ?
ਉੱਤਰ-
ਜਮ-ਜਮਾ ਤੋਪ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਜਿੱਤ ਦੇ ਸਿੱਟੇ ਵਜੋਂ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ?
ਉੱਤਰ-
ਅੰਮ੍ਰਿਤਸਰ ਦੀ ਜਿੱਤ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ਕਿਸਦੀ ਅਗਵਾਈ ਹੇਠ ਪ੍ਰਾਪਤ ਕੀਤੀ ?
ਉੱਤਰ-
ਫ਼ਕੀਰ ਅਜੀਜ਼ਦੀਨ ਦੇ ।

ਪ੍ਰਸ਼ਨ 19.
ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ।

ਪ੍ਰਸ਼ਨ 20.
ਸੰਸਾਰ ਚੰਦ ਕਟੋਚ ਕਿੱਥੋਂ ਦਾ ਰਾਜਾ ਸੀ ?
ਉੱਤਰ-
ਕਾਂਗੜਾ ਦਾ ।

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਦੇਸਾ ਸਿੰਘ ਮਜੀਠੀਆ ਨੂੰ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਜਿੱਤ ਕਿਹੜੀ ਸੀ ?
ਉੱਤਰ-
ਪੇਸ਼ਾਵਰ ਦੀ ਜਿੱਤ ।

ਪ੍ਰਸ਼ਨ 23.
ਕਿਹੜੇ ਸਥਾਨ ਦੇ ਯੁੱਧ ਨੂੰ , ‘ਟਿੱਬਾ ਟੇਹਰੀ’ ਦਾ ਯੁੱਧ ਕਿਹਾ ਜਾਂਦਾ ਹੈ ?
ਉੱਤਰ-
ਨੌਸ਼ਹਿਰਾ ਦੇ ਯੁੱਧ ਨੂੰ ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦਾ ਸੈਨਾਨਾਇਕ ਅਕਾਲੀ ਫੂਲਾ ਸਿੰਘ ਕਿਹੜੇ ਯੁੱਧ ਵਿਚ ਮਾਰਿਆ ਗਿਆ ?
ਉੱਤਰ-
ਨੌਸ਼ਹਿਰਾ ਦੇ ਯੁੱਧ ਵਿਚ ।

ਪ੍ਰਸ਼ਨ 25.
ਹਰੀ ਸਿੰਘ ਨਲਵਾ ਕੌਣ ਸੀ ?
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਨਾਇਕ ਸੀ ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਦਾ ਸੂਬੇਦਾਰ ਕਿਸਨੂੰ ਬਣਾਇਆ ?
ਉੱਤਰ-
ਹਰੀ ਸਿੰਘ ਨਲਵਾ ਨੂੰ ।

ਪ੍ਰਸ਼ਨ 27.
ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
1809 ਈ: ਵਿਚ ।

ਪ੍ਰਸ਼ਨ 28.
ਅੰਗਰੇਜ਼ਾਂ, ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾ ਵਿਚਾਲੇ ਤੂੰ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
1838 ਈ: ਵਿਚ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
ਜੂਨ, 1839 ਈ: ਵਿਚ ।

II. ਖ਼ਾਲੀ ਥਾਂਵਾਂ ਭਰੋ-

1. ਰਣਜੀਤ ਸਿੰਘ ਦੇ ਪਿਤਾ, ਦਾ ਨਾਂ ………………………… ਸੀ ।
ਉੱਤਰ-
ਸਰਦਾਰ ਮਹਾਂ ਸਿੰਘ

2. ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ……………………….. ਦੀ ਅਗਵਾਈ ਹੇਠ ਪ੍ਰਾਪਤ ਕੀਤੀ ।
ਉੱਤਰ-
ਫ਼ਕੀਰ ਅਜੀਜੂਦੀਨ

3. ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ………………………… ਨੂੰ ਉੱਥੋਂ ਦਾ ਗਵਰਨਰ ਬਣਾਇਆ ।
ਉੱਤਰ-
ਜਮਾਦਾਰ ਖੁਸ਼ਹਾਲ ਸਿੰਘ

4. ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਜਿੱਤ ……………………. ’ਤੇ ਸੀ ।
ਉੱਤਰ-
ਪੇਸ਼ਾਵਰ

5. …………………… ਦੇ ਯੁੱਧ ਨੂੰ ਟਿੱਬਾ-ਟਿਹਰੀ ਦਾ ਯੁੱਧ ਵੀ ਕਿਹਾ ਜਾਂਦਾ ਹੈ ।
ਉੱਤਰ-
ਨੌਸ਼ਹਿਰਾ

6. ………………………… ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ।
ਉੱਤਰ-
ਹਰੀ ਸਿੰਘ ਨਲਵਾ

7. …………………………. ਈ: ਵਿਚ ਅੰਮ੍ਰਿਤਸਰ ਦੀ ਸੰਧੀ ਹੋਈ ।
ਉੱਤਰ-
1809

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਰਣਜੀਤ ਸਿੰਘ ਦਾ ਜਨਮ ਹੋਇਆ
(A) 13 ਨਵੰਬਰ, 1780 ਈ: ਨੂੰ
(B) 23 ਨਵੰਬਰ, 1780 ਈ: ਨੂੰ
(C) 13 ਨਵੰਬਰ, 1870 ਈ: ਨੂੰ
(D) 23 ਨਵੰਬਰ, 1870 ਈ: ਨੂੰ ।
ਉੱਤਰ-
(A) 13 ਨਵੰਬਰ, 1780 ਈ: ਨੂੰ

ਪ੍ਰਸ਼ਨ 2.
ਰਣਜੀਤ ਸਿੰਘ ਦੀ ਪਤਨੀ ਸੀ-
(A) ਪ੍ਰਕਾਸ਼ ਕੌਰ
(B) ਸਦਾ ਕੌਰ
(C) ਦਇਆ ਕੌਰ
(D) ਮਹਿਤਾਬ ਕੌਰ ।
ਉੱਤਰ-
(D) ਮਹਿਤਾਬ ਕੌਰ ।

ਪ੍ਰਸ਼ਨ 3.
ਡੱਲੇਂਵਾਲੀਆ ਮਿਸਲ ਦਾ ਨੇਤਾ ਸੀ-
(A) ਬਿਨੋਦ ਸਿੰਘ,
(B) ਤਾਰਾ ਸਿੰਘ ਘੇਬਾ
(C) ਅਬਦੁਸ ਸਮਦ
(D) ਨਵਾਬ ਕਪੂਰ ਸਿੰਘ ਨੂੰ
ਉੱਤਰ-
(B) ਤਾਰਾ ਸਿੰਘ ਘੇਬਾ

ਪ੍ਰਸ਼ਨ 4.
ਰਣਜੀਤ ਸਿੰਘ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ-
(A) 1801 ਈ: ਵਿਚ
(B) 1812 ਈ: ਵਿਚ
(C) 1799 ਈ: ਵਿਚ
(D) 1780 ਈ: ਵਿਚ ।
ਉੱਤਰ-
(C) 1799 ਈ: ਵਿਚ

ਪ੍ਰਸ਼ਨ 5.
ਬਾਲ ਰਣਜੀਤ ਸਿੰਘ ਨੇ ਕਿਸ ਚੱਠਾ ਸਰਦਾਰ ਨੂੰ ਮਾਰ ਸੁੱਟਿਆ ?
(A) ਚੇਤ ਸਿੰਘ ਨੂੰ
(B) ਹਸ਼ਮਤ ਖ਼ਾਂ ਨੂੰ
(C) ਮੋਹਰ ਸਿੰਘ ਨੂੰ
(D) ਮੁਹੰਮਦ ਖ਼ਾਂ ਨੂੰ ।
ਉੱਤਰ-
(B) ਹਸ਼ਮਤ ਖ਼ਾਂ ਨੂੰ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਸੀ-
(A) ਇਸਲਾਮਾਬਾਦ
(B) ਅੰਮ੍ਰਿਤਸਰ
(C) ਸਿਆਲਕੋਟ
(D) ਲਾਹੌਰ ।
ਉੱਤਰ-
(D) ਲਾਹੌਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘ਰਣਜੀਤ ਸਿੰਘ ਦਾ ਮਹਾਰਾਜਾ ਬਣਨਾ’ ਇਸ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
12 ਅਪਰੈਲ, 1801 ਈ: ਨੂੰ ਵਿਸਾਖੀ ਦੇ ਸ਼ੁਭ ਮੌਕੇ ‘ਤੇ ਲਾਹੌਰ ਵਿਚ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਦੀ ਰਸਮ ਬੜੀ ਧੂਮਧਾਮ ਨਾਲ ਮਨਾਈ ਗਈ । ਉਸ ਨੇ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਦਾ ਨਾਂ ਦਿੱਤਾ । ਮਹਾਰਾਜਾ ਬਣਨ ‘ਤੇ ਵੀ ਰਣਜੀਤ ਸਿੰਘ ਨੇ ਤਾਜ ਨਾ ਪਹਿਨਿਆ । ਉਸ ਨੇ ਆਪਣੇ ਸਿੱਕੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ । ਇਸ ਤਰ੍ਹਾਂ ਰਣਜੀਤ ਸਿੰਘ ਨੇ ਖ਼ਾਲਸਾ ਨੂੰ ਹੀ ਸਰਵਉੱਚ ਸ਼ਕਤੀ. ਮੰਨਿਆ । ਇਮਾਮ ਬਖ਼ਸ਼ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੁਆਰਾ ਡੇਰਾਜਾਤ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਗਾਜ਼ੀ ਖ਼ਾਂ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਉਸ ਵੇਲੇ ਉੱਥੋਂ ਦਾ ਹਾਕਮ ਜ਼ਮਾਨ ਖ਼ਾ ਸੀ । ਮਹਾਰਾਜਾ ਨੇ ਜਮਾਂਦਾਰ ਖੁਸ਼ਹਾਲ ਸਿੰਘ ਦੀ ਅਗਵਾਈ ਵਿੱਚ ਜ਼ਮਾਨ ਖ਼ਾਂ ਵਿਰੁੱਧ ਸੈਨਾ ਭੇਜੀ । ਇਸ ਸੈਨਾ ਨੇ ਡੇਰਾ ਗਾਜ਼ੀ ਖ਼ਾਂ ਦੇ ਹਾਕਮ ਨੂੰ ਭਾਂਜ ਦੇ ਕੇ ਉੱਥੇ ਅਧਿਕਾਰ ਕਰ ਲਿਆ ।

ਡੇਰਾ ਗਾਜ਼ੀ ਖ਼ਾਂ ਦੀ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਇਸਮਾਈਲ ਖਾਂ ਅਤੇ ਮਾਨਕੇਰਾ ਵਲ ਵਾਗਾਂ ਮੋੜੀਆਂ । ਉਸ ਨੇ ਇਨ੍ਹਾਂ ਇਲਾਕਿਆਂ ‘ਤੇ ਅਧਿਕਾਰ ਕਰਨ ਲਈ 1821 ਈ: ਵਿੱਚ ਮਿਸਰ ਦੀਵਾਨ ਚੰਦ ਨੂੰ ਭੇਜਿਆ । ਉੱਥੋਂ ਦੇ ਹਾਕਮ ਅਹਿਮਦ ਖ਼ਾਂ ਨੇ ਮਹਾਰਾਜਾ ਨੂੰ ਨਜ਼ਰਾਨਾ ਦੇ ਕੇ ਟਾਲਣਾ ਚਾਹਿਆ, ਪਰ ਮਿਸਰ ਦੀਵਾਨ ਚੰਦ ਨੇ ਨਜ਼ਰਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗੇ ਵੱਧ ਕੇ ਮਾਨਕੇਰਾ ਉੱਤੇ ਅਧਿਕਾਰ ਕਰ ਲਿਆ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ । ਉੱਤਰ-ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਲਾਹੌਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ । ਉੱਥੋਂ ਦੇ ਸ਼ਾਸਕ ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਹਰਾ ਕੇ ਜੁਲਾਈ, 1799 ਈ: ਵਿਚ ਲਾਹੌਰ ਤੇ ਅਧਿਕਾਰ ਕਰ ਲਿਆ ।
  2. ਸਿੱਖ – ਮੁਸਲਿਮ ਸੰਘ ਦੀ ਹਾਰ-ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਨੂੰ ਦੇਖ ਕੇ ਆਲੇ-ਦੁਆਲੇ ਦੇ ਸਿੱਖ ਅਤੇ ਮੁਸਲਮਾਨ ਸ਼ਾਸਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨਾਲ ਲੜਨ ਦਾ ਫ਼ੈਸਲਾ ਕੀਤਾ । 1800 ਈ: ਵਿਚ ਭਸੀਨ ਨਾਂ ਦੀ ਥਾਂ ‘ਤੇ ਯੁੱਧ ਹੋਇਆ । ਇਸ ਯੁੱਧ ਵਿਚ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ।
  3. ਅੰਮ੍ਰਿਤਸਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਦੇ ਸਮੇਂ ਉੱਥੋਂ ਦੇ ਸ਼ਾਸਨ ਦੀ ਵਾਗਡੋਰ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਾਈ ਸੁੱਖਾਂ ਨੇ ਕੁਝ ਸਮੇਂ ਤਕ ਵਿਰੋਧ ਕਰਨ ਦੇ ਬਾਅਦ ਹਥਿਆਰ ਸੁੱਟ ਦਿੱਤੇ ਅਤੇ ਅੰਮ੍ਰਿਤਸਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਹੋ ਗਿਆ ।
  4. ਸਿੱਖ ਮਿਸਲਾਂ ਉੱਤੇ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਸਥਾਪਿਤ ਕਰ ਲਈ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਦੁਸਰੀਆਂ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਕਬਜ਼ਾ ਕਰ ਲਿਆ ।

ਪ੍ਰਸ਼ਨ 4.
ਸਿੱਖ ਮਿਸਲਾਂ ‘ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਿੱਖ ਮਿਸਲਾਂ ‘ਤੇ ਜਿੱਤ-ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਉੱਤੇ ਅਧਿਕਾਰ ਕਰਨ ਦਾ ਵਿਚਾਰ ਕੀਤਾ । ਉਸ ਨੇ ਆਹਲੂਵਾਲੀਆ, ਕਨ੍ਹਈਆ ਅਤੇ ਰਾਮਗੜੀਆ ਜਿਹੀਆਂ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਕਾਇਮ ਕੀਤੀ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਹੋਰ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਅਧਿਕਾਰ ਕਰ ਲਿਆ ।

  1. 1802 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲਗੜ੍ਹ ਦੇ ਦਲ ਸਿੰਘ ਨੂੰ ਹਰਾ ਕੇ ਉਸ ਦੇ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  2. 1807 ਈ: ਵਿਚ ਡੱਲੇਵਾਲੀਆ ਮਿਸਲ ਦੇ ਨੇਤਾ ਸਰਦਾਰ ਤਾਰਾ ਸਿੰਘ ਘੇਬਾ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਕਈ ਦੇਸ਼ਾਂ ਨੂੰ ਜਿੱਤ ਲਿਆ |
  3. ਅਗਲੇ ਹੀ ਸਾਲ ਉਸ ਨੇ ਸਿਆਲਕੋਟ ਦੇ ਜੀਵਨ ਸਿੰਘ ਨੂੰ ਹਰਾ ਕੇ ਉਸ ਦੇ ਅਧੀਨ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  4. 1810 ਈ: ਵਿਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਕਾਹਨ ਸਿੰਘ ਅਤੇ ਗੁਜਰਾਤ ਦੇ ਸਰਦਾਰ ਸਾਹਿਬ ਸਿੰਘ ਦੇ ਦੇਸ਼ਾਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ।

ਪ੍ਰਸ਼ਨ 5.
ਅੰਮ੍ਰਿਤਸਰ ਦੀ ਸੰਧੀ ਦੀਆਂ ਕੀ ਸ਼ਰਤਾਂ ਸਨ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ‘ਤੇ 25 ਅਪਰੈਲ, 1809 ਈ: ਨੂੰ ਦਸਤਖ਼ਤ ਹੋਏ । ਇਸ ਸੰਧੀ ਦੀਆਂ ਮੁੱਖ ਸ਼ਰਤਾਂ ਇਸ ਪ੍ਰਕਾਰ ਸਨ-

  1. ਦੋਵੇਂ ਸਰਕਾਰਾਂ ਇਕ ਦੂਸਰੇ ਦੇ ਪ੍ਰਤੀ ਮਿੱਤਰਤਾਪੂਰਨ ਸੰਬੰਧ ਬਣਾਈ ਰੱਖਣਗੀਆਂ ।
  2. ਅੰਗਰੇਜ਼ ਸਤਲੁਜ ਨਦੀ ਦੇ ਉੱਤਰੀ ਇਲਾਕੇ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਗੇ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਇਸ ਦੇ ਦੱਖਣੀ ਇਲਾਕਿਆਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਵੇਗਾ ।
  3. ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਧ ਪਿਆਰਾ ਰਾਜ ਮੰਨ ਲਿਆ । ਉਸ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਉਸ ਦੇ ਰਾਜ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖਣਗੇ । ਦੋਹਾਂ ਵਿਚੋਂ ਕੋਈ ਵੀ ਜ਼ਰੂਰਤ ਤੋਂ ਜ਼ਿਆਦਾ ਸੈਨਾ ਨਹੀਂ ਰੱਖੇਗਾ ।
  4. ਸਤਲੁਜ ਦੇ ਦੱਖਣ ਵਿਚ ਮਹਾਰਾਜਾ ਰਣਜੀਤ ਸਿੰਘ ਓਨੀ ਹੀ ਸੈਨਾ ਰੱਖ ਸਕੇਗਾ ਜਿੰਨੀ ਉਸ ਦੇਸ਼ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਹੋਵੇਗੀ ।
  5. ਜਦੋਂ ਕੋਈ ਵੀ ਪੱਖ ਇਸ ਦੇ ਵਿਰੁੱਧ ਕੰਮ ਕਰੇਗਾ ਤਾਂ ਸੰਧੀ ਨੂੰ ਭੰਗ ਸਮਝਿਆ ਜਾਵੇਗਾ ।

ਪ੍ਰਸ਼ਨ 6.
ਅੰਮ੍ਰਿਤਸਰ ਦੀ ਸੰਧੀ (1809) ਦਾ ਕੀ ਮਹੱਤਵ ਸੀ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪੰਜਾਬ ਉੱਤੇ ਅਧਿਕਾਰ ਕਰਨ ਦੇ ਸੁਪਨੇ ਨੂੰ ਭੰਗ ਕਰ ਦਿੱਤਾ । ਸਤਲੁਜ ਨਦੀ ਉਸ ਦੇ ਰਾਜ ਦੀ ਸੀਮਾ ਬਣ ਕੇ ਰਹਿ ਗਈ । ਇੱਥੇ ਹੀ ਬਸ ਨਹੀਂ, ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਸ਼ਠਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ । ਆਪਣੇ ਰਾਜ ਵਿਚ ਉਸ ਦਾ ਦਬਦਬਾ ਘੱਟ ਹੋਣ ਲੱਗਾ । ਫਿਰ ਵੀ ਇਸ ਸੰਧੀ ਨਾਲ ਉਸ ਨੂੰ ਕੁਝ ਲਾਭ ਵੀ ਹੋਏ । ਇਸ ਸੰਧੀ ਦੁਆਰਾ ਉਸੇ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਉਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।

ਪੁਸ਼ਨ 7.
ਕੋਈ ਚਾਰ ਨੁਕਤਿਆਂ ਦੇ ਆਧਾਰ ‘ਤੇ ਨੌਸ਼ਹਿਰੇ ਦੀ ਲੜਾਈ ਦੇ ਮਹੱਤਵ ਬਾਰੇ ਦੱਸੋ ।
ਉੱਤਰ-

  1. ਨੌਸ਼ਹਿਰਾ ਦੀ ਲੜਾਈ ਵਿਚ ਆਜ਼ਮ ਖਾਂ ਹਾਰ ਗਿਆ ਸੀ ਅਤੇ ਮਰਨ ਤੋਂ ਪਹਿਲਾਂ ਉਹ ਆਪਣੇ ਪੁੱਤਰਾਂ ਨੂੰ ਇਸ ਅਪਮਾਨ ਦਾ ਬਦਲਾ ਲੈਣ ਦੀ ਸਹੁੰ ਚੁਕਾ ਗਿਆ ਸੀ । ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚ ਲੰਬੀ ਦੁਸ਼ਮਣੀ ਸ਼ੁਰੂ ਹੋ ਗਈ ।
  2. ਇਸ ਜਿੱਤ ਨਾਲ ਸਿੱਖਾਂ ਦੀ ਵੀਰਤਾ ਦੀ ਧਾਕ ਜੰਮ ਗਈ । ਸਿੱਟੇ ਵਜੋਂ ਸਿੱਖਾਂ ਵਿਚ ਆਤਮ-ਵਿਸ਼ਵਾਸ ਦਾ ਸੰਚਾਰ ਹੋਇਆ ਅਤੇ ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਰ ਵੀ ਕਠੋਰ ਨੀਤੀ ਨੂੰ ਅਪਣਾ ਲਿਆ
  3. ਇਸ ਲੜਾਈ ਦੇ ਨਤੀਜੇ ਵਜੋਂ ਸਾਰੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦਾ ਲੋਹਾ ਮੰਨਿਆ ਜਾਣ ਲੱਗਾ । ਇਸ ਤੋਂ ਉਪਰੰਤ ਨੌਸ਼ਹਿਰਾ ਦੀ ਲੜਾਈ ਦੇ ਕਾਰਨ ਸਿੰਧ ਅਤੇ ਪਿਸ਼ਾਵਰ ਵਿਚਕਾਰ ਸਥਿਤੇ ਅਫ਼ਗਾਨ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਮਜ਼ਬੂਤ ਹੋ ਗਈ ।
  4. ਇਸ ਲੜਾਈ ਪਿੱਛੋਂ ਉੱਤਰ-ਪੱਛਮੀ ਭਾਰਤ ਵਿਚ ਅਫ਼ਗਾਨਾਂ ਦੀ ਤਾਕਤ ਪੂਰੀ ਤਰ੍ਹਾਂ ਖ਼ਤਮ ਹੋ ਗਈ ।

ਪ੍ਰਸ਼ਨ 8.
ਅੰਗਰੇਜ਼ਾਂ, ਸ਼ਾਹ ਸ਼ੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਹੋਣ ਵਾਲੀ ਤਿੰਨ-ਪੱਖੀ ਸੰਧੀ ‘ਤੇ ਇਕ ਨੋਟ ਲਿਖੋ ।
ਉੱਤਰ-
1837 ਈ: ਵਿਚ ਰੁਸ ਏਸ਼ੀਆ ਵਲ ਵਧਣ ਲੱਗਾ ਸੀ । ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਨਾਲ ਮਿੱਤਰਤਾ ਸਥਾਪਿਤ ਕਰਨੀ ਚਾਹੀ । ਇਸ ਉਦੇਸ਼ ਨਾਲ ਕੈਪਟਨ ਬਰਨਜ਼ ਨੂੰ ਕਾਬੁਲ ਭੇਜਿਆ ਗਿਆ ਪਰੰਤੁ ਉੱਥੋਂ ਦਾ ਸ਼ਾਸਕ ਦੋਸਤ ਮੁਹੰਮਦ ਇਸ ਸ਼ਰਤ ‘ਤੇ ਸਮਝੌਤਾ ਕਰਨ ਲਈ ਤਿਆਰ ਹੋਇਆ ਕਿ ਅੰਗਰੇਜ਼ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਪਿਸ਼ਾਵਰ ਦਾ ਦੇਸ਼ ਲੈ ਕੇ ਦੇਣ । ਅੰਗਰੇਜ਼ਾਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਿੱਤਰਤਾ ਵੀ ਮਹੱਤਵਪੂਰਨ ਸੀ । ਇਸ ਲਈ ਉਨ੍ਹਾਂ ਨੇ ਇਸ ਸ਼ਰਤ ਨੂੰ ਨਾ ਮੰਨਿਆ ਅਤੇ ਅਫ਼ਗਾਨਿਸਤਾਨ ਦੇ ਪਹਿਲੇ ਸ਼ਾਸਕ ਸ਼ਾਹ ਸ਼ੂਜਾ ਨਾਲ ਇਕ ਸਮਝੌਤਾ ਕਰ ਲਿਆ । ਇਸ ਸਮਝੌਤੇ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ । ਇਹ ਸਮਝੌਤਾ ਤਿੰਨ ਪੱਖੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ . ਕਰੋ ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਮੁੱਖ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਲਾਹੌਰ ਦੀ ਜਿੱਤ – ਲਾਹੌਰ ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਨ੍ਹਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਇਕ ਵਿਸ਼ਾਲ ਸੈਨਾ ਲੈ ਕੇ ਲਾਹੌਰ ‘ਤੇ ਹੱਲਾ ਬੋਲ ਦਿੱਤਾ । ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ । ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਵਿਚ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।

ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਊਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।

2. ਅੰਮ੍ਰਿਤਸਰ ਦੀ ਜਿੱਤ – ਅੰਮ੍ਰਿਤਸਰ ਦੇ ਸ਼ਾਸਨ ਦੀ ਵਾਗਡੋਰ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਨੂੰ ਸੰਦੇਸ਼ ਭੇਜਿਆ ਕਿ ਉਹ ਅੰਮ੍ਰਿਤਸਰ ਸਥਿਤ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ, ਪਰ ਮਾਈ ਸੁੱਖਾਂ ਨੇ ਉਸ ਦੀ ਇਹ ਮੰਗ ਠੁਕਰਾ ਦਿੱਤੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਤੇ ਮਾਈ ਸੁੱਖਾਂ ਨੂੰ ਹਰਾ ਕੇ ਅੰਮ੍ਰਿਤਸਰ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ ।

3. ਮੁਲਤਾਨ ਦੀ ਜਿੱਤ – ਮੁਲਤਾਨ ਉਸ ਸਮੇਂ ਵਪਾਰਕ ਅਤੇ ਸੈਨਿਕ ਪੱਖ ਤੋਂ ਇਕ ਮਹੱਤਵਪੂਰਨ ਕੇਂਦਰ ਸੀ । 1818 ਈ: ਤਕ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਛੇ ਹਮਲੇ ਕੀਤੇ ਪਰ ਹਰ ਵਾਰੀ ਉੱਥੋਂ ਦਾ ਪਠਾਨ ਹਾਕਮ ਮੁਜੱਫਰ ਖਾਂ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਪਿੱਛਾ ਛੁਡਾ ਲੈਂਦਾ ਸੀ 1818 ਈ: ਵਿਚ ਰਣਜੀਤ ਸਿੰਘ ਨੇ ਮੁਲਤਾਨ ਨੂੰ ਸਿੱਖ ਰਾਜ ਵਿਚ ਮਿਲਾਉਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ । ਉਸ ਨੇ ਮਿਸਰ ਦੀਵਾਨ ਚੰਦ ਅਤੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਦੇ ਅਧੀਨ 25 ਹਜ਼ਾਰ ਸੈਨਿਕ ਭੇਜੇ । ਸਿੱਖ ਸੈਨਾ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਮੁਜੱਫਰ ਖਾਂ ਨੇ ਕਿਲ੍ਹੇ ਵਿਚੋਂ ਸਿੱਖ ਸੈਨਾ ਦਾ ਸਾਹਮਣਾ ਕੀਤਾ | ਪਰ ਅੰਤ ਵਿਚ ਉਹ ਮਾਰਿਆ ਗਿਆ ਅਤੇ ਮੁਲਤਾਨ ਸਿੱਖਾਂ ਦੇ ਅਧਿਕਾਰ ਵਿਚ ਆ ਗਿਆ ।

4. ਕਸ਼ਮੀਰ ਦੀ ਜਿੱਤ-ਅਫ਼ਗਾਨਿਸਤਾਨ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦਾ ਹਿੱਸਾ ਨਾ ਦਿੱਤਾ । ਇਸ ਲਈ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਦੇ ਲਈ ਰਾਮ ਦਿਆਲ ਦੇ ਅਧੀਨ ਇਕ ਸੈਨਾ ਭੇਜੀ । ਇਸ ਯੁੱਧ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਰਾਮ ਦਿਆਲ ਦੇ ਨਾਲ ਗਿਆ । ਪਰ ਸਿੱਖਾਂ ਨੂੰ ਸਫਲਤਾ ਨਾ ਮਿਲ ਸਕੀ । 1819 ਈ: ਵਿਚ ਉਸ ਨੇ ਦੀਵਾਨ ਚੰਦ ਅਤੇ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਇਕ ਵਾਰ ਫਿਰ ਸੈਨਾ ਭੇਜੀ । ਕਸ਼ਮੀਰ ਦਾ ਗਵਰਨਰ ਜਬਰ ਖ਼ਾਂ ਸਿੱਖਾਂ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ ਪਰ ਸੁਪਾਨ ਨਾਂ ਦੇ ਸਥਾਨ ‘ਤੇ ਆ ਕੇ ਉਸ ਦੀ ਕਰਾਰੀ ਹਾਰ ਹੋਈ ।

ਪ੍ਰਸ਼ਨ 2.
ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ਦਾ ਵਰਣਨ ਕਰਦੇ ਹੋਏ ਇਸ ਦਾ ਮਹੱਤਵ ਦੱਸੋ ।
ਉੱਤਰ-
ਗੁਲਾਬ ਸਿੰਘ ਭੰਗੀ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਿਆ । ਉਹ ਉਸ ਸਮੇਂ ਨਾਬਾਲਗ ਸੀ । ਇਸ ਲਈ ਉਸ ਦੇ ਰਾਜ ਦੀ ਸਾਰੀ ਸ਼ਕਤੀ ਉਸ ਦੀ ਮਾਂ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਉੱਤੇ ਆਪਣਾ ਅਧਿਕਾਰ ਕਰਨ ਦਾ ਮੌਕਾ ਲੱਭ ਰਿਹਾ ਸੀ ।

1805 ਈ: ਵਿਚ ਉਸ ਨੂੰ ਇਹ ਬਹਾਨਾ ਮਿਲ ਗਿਆ । ਉਸ ਨੇ ਮਾਈ ਸੁੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ । ਉਸ ਨੇ ਉਸ ਕੋਲੋਂ ਲੋਹਗੜ੍ਹ ਦੇ ਕਿਲ੍ਹੇ ਦੀ ਵੀ ਮੰਗ ਕੀਤੀ । ਪਰ ਮਾਈ ਸੁੱਖਾਂ ਨੇ ਮਹਾਰਾਜਾ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਮਹਾਰਾਜਾ ਪਹਿਲਾਂ ਹੀ ਯੁੱਧ ਲਈ ਤਿਆਰ ਬੈਠਾ ਸੀ । ਉਸ ਨੇ ਤੁਰੰਤ ਅੰਮ੍ਰਿਤਸਰ ਉੱਤੇ ਹਮਲਾ ਕਰ ਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰ ਲਿਆ । ਇਸ ਮੁਹਿੰਮ ਵਿੱਚ ਸਦਾ ਕੌਰ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਮਹਾਰਾਜਾ ਜੇਤੂ ਰਿਹਾ ਅਤੇ ਉਸ ਨੇ ਅੰਮ੍ਰਿਤਸਰ ਅਤੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ | ਮਾਈ ਸੁੱਖਾਂ ਅਤੇ ਗੁਰਦਿੱਤ ਸਿੰਘ ਨੂੰ ਜੀਵਨ ਨਿਰਬਾਹ ਲਈ ਜਾਗੀਰ ਦੇ ਦਿੱਤੀ ਗਈ । ਅੰਮ੍ਰਿਤਸਰ ਦਾ ਅਕਾਲੀ ਫੂਲਾ ਸਿੰਘ ਆਪਣੇ 2,000 ਨਿਹੰਗ ਸਾਥੀਆਂ ਨਾਲ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਲ ਹੋ ਗਿਆ ।

ਅੰਮ੍ਰਿਤਸਰ ਦੀ ਜਿੱਤ ਦਾ ਮਹੱਤਵ-

  1. ਲਾਹੌਰ ਦੀ ਜਿੱਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ । ਇਸ ਦਾ ਕਾਰਨ ਇਹ ਸੀ ਕਿ ਜਿੱਥੇ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਉੱਥੇ ਹੁਣ ਅੰਮ੍ਰਿਤਸਰ ਸਭ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਗਈ ਸੀ ।
  2. ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ ਸੀ । ਉਸ ਲਈ ਲੋਹਗੜ੍ਹ ਦਾ ਕਿਲ੍ਹਾ ਬਹੁਤ ਕੀਮਤੀ ਸਿੱਧ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਜਮਜਮਾ ਤੋਪ ਵੀ ਪ੍ਰਾਪਤ ਹੋਈ ।
  3. ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ । ਨਿਹੰਗਾਂ ਦੇ ਅਸਾਧਾਰਨ ਹੌਸਲੇ ਅਤੇ ਬਹਾਦਰੀ ਦੇ ਜ਼ੋਰ ‘ਤੇ ਰਣਜੀਤ ਸਿੰਘ ਨੂੰ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਹੋਈਆਂ ।
  4. ਅੰਮ੍ਰਿਤਸਰ ਜਿੱਤ ਦੇ ਸਿੱਟੇ ਵਜੋਂ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਬਹੁਤ ਸਾਰੇ ਭਾਰਤੀ ਉਸ ਦੇ ਰਾਜ ਵਿਚ ਨੌਕਰੀ ਕਰਨ ਲਈ ਆਉਣ ਲੱਗੇ । ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀ ਸੈਨਿਕ ਵੀ ਮਹਾਰਾਜਾ ਦੀ ਫ਼ੌਜ ਵਿਚ ਭਰਤੀ ਹੋ ਗਏ ।

The Complete Educational Website

Leave a Reply

Your email address will not be published. Required fields are marked *