PSEB Solutions for Class 9 Agriculture Chapter 8 ਮੁਰਗੀ ਪਾਲਣ
PSEB Solutions for Class 9 Agriculture Chapter 8 ਮੁਰਗੀ ਪਾਲਣ
PSEB 9th Class Agriculture Solutions Chapter 8 ਮੁਰਗੀ ਪਾਲਣ
ਮੁਰਗੀ ਪਾਲਣ PSEB 9th Class Agriculture
ਪਾਠ ਇੱਕ ਨਜ਼ਰ ਵਿੱਚ
- ਪੋਲਟਰੀ ਸ਼ਬਦ ਦਾ ਅਰਥ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਪੰਛੀ ਪਾਲਣੇ ਜੋ : ਆਰਥਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋਣ !
- ਸਤਲੁਜ ਲੇਅਰ ਮੁਰਗੀਆਂ ਦੀ ਇੱਕ ਨਸਲ ਹੈ ਜੋ ਇੱਕ ਸਾਲ ਵਿਚ 255-265 ਅੰਡੇ ਦਿੰਦੀ ਹੈ ਤੇ ਅੰਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ । ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ |
- ਆਈ. ਬੀ. ਐੱਲ. 80 ਬਰਾਇਲਰ ਇੱਕ ਮੀਟ ਪੈਦਾ ਕਰਨ ਵਾਲੀ ਮੁਰਗੀਆਂ ਦੀ ਨਸਲ ਹੈ । ਇਸ ਦਾ 6 ਹਫ਼ਤੇ ਦਾ ਔਸਤਨ ਭਾਰ 1350-1450 ਗ੍ਰਾਮ ਹੁੰਦਾ ਹੈ ।
- ਵਾਈਟ ਲੈਗਹਾਰਨ ਵਿਦੇਸ਼ੀ ਨਸਲ ਹੈ, ਜੋ ਸਾਲ ਵਿੱਚ 220-250 ਅੰਡੇ ਦਿੰਦੀ ਹੈ ।
- ਰੈਂਡ ਆਈਲੈਂਡ ਰੈੱਡ ਖਾਕੀ ਰੰਗ ਦੀ ਲਗਪਗ ਸਾਲਾਨਾ 180 ਅੰਡੇ ਦਿੰਦੀ ਹੈ ।
- ਵਾਈਟ ਪਲਾਈਥ ਰਾਕ ਸਾਲਾਨਾ 140 ਦੇ ਕਰੀਬ ਅੰਡੇ ਦਿੰਦੀ ਹੈ ਤੇ ਇਸ ਦੇ ਚੁਚੇ ਦੋ ਮਹੀਨੇ ਵਿਚ ਇੱਕ ਕਿਲੋ ਭਾਰੇ ਹੋ ਜਾਂਦੇ ਹਨ ।
- ਮੁਰਗੀਆਂ ਨੂੰ ਆਪਣੀ ਖ਼ੁਰਾਕ ਵਿੱਚ 40 ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਹੈ । ਇਨ੍ਹਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ !
- ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਬਰੂਡਰ ਹੁੰਦਾ ਹੈ ।
- 9. ਇੱਕ ਮੁਰਗੀ ਨੂੰ 2 ਵਰਗ ਫੁੱਟ ਜਗਾ ਦੀ ਲੋੜ ਹੁੰਦੀ ਹੈ ।
- 10. ਪੰਛੀਆਂ ਦੇ ਸਰੀਰ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਹਨ ।
PSEB 9th Class Agriculture Guide ਮੁਰਗੀ ਪਾਲਣ Important Questions and Answers
ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
(ਉ) 50 ਦਿਨ
(ਅ) 160 ਦਿਨ
(ਇ) 500 ਦਿਨ
(ਸ) 250 ਦਿਨ ।
ਉੱਤਰ-
(ਅ) 160 ਦਿਨ
ਪ੍ਰਸ਼ਨ 2.
ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ :
(ਉ) ਮਾਈਕਰੋਵੇਵ ਓਵਨ
(ਅ) ਬਰੂਡਰ
(ਇ) ਅੰਗੀਠੀ
ਸਤਵਾ ।
ਉੱਤਰ-
(ਅ) ਬਰੂਡਰ
ਪ੍ਰਸ਼ਨ 3.
ਵਿੱਠਾਂ ਵਿਚ ਕਿਹੜੀ ਗੈਸ ਬਣਦੀ ਹੈ ?
(ਉ) ਆਕਸੀਜਨ
(ਅ) ਹਾਈਡਰੋਜਨ
(ਈ) ਅਮੋਨੀਆ
(ਸ) ਹੀਲੀਅਮ ॥
ਉੱਤਰ-
(ਈ) ਅਮੋਨੀਆ
ਪ੍ਰਸ਼ਨ 4.
ਰੈਂਡ ਆਈਲੈਂਡ ਰੈੱਡ ………… ….. ਰੰਗ ਦੇ ਅੰਡੇ ਦਿੰਦੀ ਹੈ :
(ੳ) ਖਾਕੀ
(ਇ) ਕਾਲੇ
(ਸ) ਸੰਤਰੀ ।
ਉੱਤਰ-
(ੳ) ਖਾਕੀ
ਪ੍ਰਸ਼ਨ 5.
ਸਤਲੁਜ ਲੇਅਰ ਦੇ ਅੰਡੇ ਦਾ ਔਸਤ ਭਾਰ ਹੈ :
(ਉ) 10 ਗ੍ਰਾਮ
(ਆ) 20 ਗ੍ਰਾਮ
(ਈ) 100 ਗ੍ਰਾਮ
(ਸ) 55 ਗ੍ਰਾਮ |
ਉੱਤਰ-
(ਸ) 55 ਗ੍ਰਾਮ |
ਠੀਕ/ਗਲਤ ਦੱਸੋ :
ਪ੍ਰਸ਼ਨ 1.
ਪੋਲਟਰੀ ਸ਼ਬਦ ਦਾ ਅਰਥ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਪੰਛੀ ਪਾਲਣੇ ਜੋ ਆਰਥਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋਣ ।
ਉੱਤਰ-
ਠੀਕ,
ਪ੍ਰਸ਼ਨ 2.
ਸਤਲੁਜ ਲੇਅਰ ਮੁਰਗੀਆਂ ਦੀ ਇੱਕ ਨਸਲ ਹੈ ਜੋ ਇੱਕ ਸਾਲ ਵਿਚ 255-265 ਅੰਡੇ ਦਿੰਦੀ ਹੈ ਤੇ ਅੰਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ ।
ਉੱਤਰ-
ਠੀਕ,
ਪ੍ਰਸ਼ਨ 3.
ਵਾਈਟ ਲੈਗਹਾਰਨ ਵਿਦੇਸ਼ੀ ਨਸਲ ਹੈ, ਜੋ ਸਾਲ ਵਿੱਚ 100-200 ਅੰਡੇ ਦਿੰਦੀ ਹੈ ।
ਉੱਤਰ-
ਗਲਤ,
ਪ੍ਰਸ਼ਨ 4.
ਰੈਂਡ ਆਈਲੈਂਡ ਰੈੱਡ ਖਾਕੀ ਰੰਗ ਦੀ ਲਗਪਗ ਸਾਲਾਨਾ 180 ਅੰਡੇ ਦਿੰਦੀ ਹੈ ।
ਉੱਤਰ-
ਠੀਕ,
ਪ੍ਰਸ਼ਨ 5.
ਆਈ. ਬੀ. ਐੱਲ. 80 ਬਰਾਇਲਰ ਇੱਕ ਮੀਟ ਪੈਦਾ ਕਰਨ ਵਾਲੀ ਮੁਰਗੀਆਂ ਦੀ ਨਸਲ ਹੈ ।
ਉੱਤਰ-
ਠੀਕ ।
ਖ਼ਾਲੀ ਥਾਂ ਭਰੋ :
ਪ੍ਰਸ਼ਨ 1.
ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ …………… ਹੁੰਦਾ ਹੈ ।
ਉੱਤਰ-
ਬਰੂਡਰ,
ਪ੍ਰਸ਼ਨ 2.
ਇੱਕ ਮੁਰਗੀ ਨੂੰ …………….. ਵਰਗ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ ।
ਉੱਤਰ-
2,
ਪ੍ਰਸ਼ਨ 3.
ਪੰਛੀਆਂ ਦੇ ਸਰੀਰ ਵਿੱਚ ਪਸੀਨੇ ਦੇ …………….. ਨਹੀਂ ਹੁੰਦੇ ਹਨ ।
ਉੱਤਰ-
ਮੁਸਾਮ,
ਪ੍ਰਸ਼ਨ 4.
ਵਾਈਟ ਪਲਾਈਮੋਥ ਰਾਕ ਸਾਲਾਨਾ …………….. ਦੇ ਕਰੀਬ ਅੰਡੇ ਦਿੰਦੀ ਹੈ ਤੇ ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਭਾਰੇ ਹੋ ਜਾਂਦੇ ਹਨ ।
ਉੱਤਰ-
140,
ਪ੍ਰਸ਼ਨ 5.
ਮੁਰਗੀਆਂ ਨੂੰ ਆਪਣੀ ਖੁਰਾਕ ਵਿੱਚ …………….. ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਹੈ ।
ਉੱਤਰ-
40.
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਤਲੁਜ ਲੇਅਰ ਤੋਂ ਇੱਕ ਸਾਲ ਵਿੱਚ ਕਿੰਨੇ ਅੰਡੇ ਪ੍ਰਾਪਤ ਹੁੰਦੇ ਹਨ ?
ਉੱਤਰ-
255-265 ਅੰਡੇ ।
ਪ੍ਰਸ਼ਨ 2.
ਆਈ. ਬੀ. ਐੱਲ. 80 ਬਰਾਇਨ, ਦਾ 6 ਹਫਤੇ ਦਾ ਔਸਤਨ ਭਾਰ ਕਿੰਨਾ ਹੈ ?
ਉੱਤਰ-
1350-1450 ਗ੍ਰਾਮ ।
ਪ੍ਰਸ਼ਨ 3.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-
160 ਦਿਨਾਂ ।
ਪ੍ਰਸ਼ਨ 4.
ਸਤਲੁਜ ਲੇਅਰ ਦੇ ਅੰਡੇ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
55 ਗ੍ਰਾਮ ਲਗਪਗ !
ਪ੍ਰਸ਼ਨ 5.
ਸਤਲੁਜ ਲੇਅਰ ਮੁਰਗੀਆਂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2.
ਪ੍ਰਸ਼ਨ 6.
ਦੁਨੀਆ ਭਰ ਵਿੱਚ ਪਾਈਆਂ ਜਾਣ ਵਾਲੀਆਂ ਮੁਰਗੀਆਂ ਦੀਆਂ ਤਿੰਨ ਨਸਲਾਂ ਦਾ ਨਾਂ ਦੱਸੋ ।
ਉੱਤਰ-
ਵਾਈਟ ਲੈਗ ਹਾਰਨ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ।
ਪ੍ਰਸ਼ਨ 7.
ਵਾਈਟ ਲੈਗ ਹਾਰਨ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਕ ਸਾਲ ਵਿਚ 220-250 ਦੇ ਕਰੀਬ ਅੰਡੇ ਦਿੰਦੀ ਹੈ ।
ਪ੍ਰਸ਼ਨ 8.
ਰੈਂਡ ਆਈਲੈਂਡ ਰੈੱਡ ਦੇ ਅੰਡਿਆਂ ਦਾ ਰੰਗ ਕੀ ਹੁੰਦਾ ਹੈ ?
ਉੱਤਰ-
ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ ।
ਪ੍ਰਸ਼ਨ 9.
ਵਾਈਟ ਪਲਾਈਮੋਥ ਰਾਕ ਨਸਲ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਹ ਸਾਲ ਵਿਚ 140 ਦੇ ਲਗਪਗ ਅੰਡੇ ਦਿੰਦੀ ਹੈ ।
ਪ੍ਰਸ਼ਨ 10.
ਮੁਰਗੀਆਂ ਦੇ ਵੱਧਣ-ਫੁੱਲਣ ਲਈ ਲਗਪਗ ਕਿੰਨੇ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਮੁਰਗੀਆਂ ਨੂੰ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 11.
ਖ਼ੁਰਾਕ ਵਿੱਚ ਪਾਏ ਜਾਣ ਵਾਲੇ ਪਦਾਰਥਾਂ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।
ਉੱਤਰ-
ਇਨ੍ਹਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ !
ਪ੍ਰਸ਼ਨ 12.
ਮੁਰਗੀਆਂ ਦੀ ਗਰਮੀਆਂ ਦੀ ਖੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ ਕਿੰਨੀ ਵਧਾਉਣੀ ਚਾਹੀਦੀ ਹੈ ?
ਉੱਤਰ-
20-30% ਤਕ ।
ਪ੍ਰਸ਼ਨ 13.
ਗਿਲੇ ਲਿਟਰ ਨਾਲ ਕਿਹੜੀ ਗੈਸ ਬਣਦੀ ਹੈ ?
ਉੱਤਰ-
ਇਸਦੇ ਨਾਲ ਅਮੋਨੀਆ ਗੈਸ ਬਣਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕੇ ਇਸ ਲਈ ਕਿਹੜੇ-ਕਿਹੜੇ ਪੰਛੀ ਪਾਲਦਾ ਹੈ ?
ਉੱਤਰ-
ਮੁਰਗੀਆਂ, ਟਰਕੀ, ਬੱਤਖਾਂ, ਹੰਸ, ਬਟੇਰ, ਗਿੰਨੀ ਫਾਉਲ, ਕਬੂਤਰ ਆਦਿ ਅਜਿਹੇ ਪੰਛੀ ਹਨ ਜੋ ਮਨੁੱਖ ਦੀਆਂ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਪਾਲੇ ਜਾਂਦੇ ਹਨ ।
ਪ੍ਰਸ਼ਨ 2.
ਪੰਛੀਆਂ ਲਈ ਗਰਮੀ ਸਹਿਣਾ ਕਿਉਂ ਔਖਾ ਹੈ ?
ਉੱਤਰ-
ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਸਹਿਣਾ ਔਖਾ ਹੈ ।
Agriculture Guide for Class 9 PSEB ਮੁਰਗੀ ਪਾਲਣ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਅਭਿਆਸ (ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-
ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ।
ਪ੍ਰਸ਼ਨ 2.
ਮੀਟ ਦੇਣ ਵਾਲੀਆਂ ਮੁਰਗੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਆਈ. ਬੀ. ਐੱਲ.-80 ਬਰਾਇਲਰ ਅਤੇ ਵਾਈਟ ਪਲਾਈਮੋਥ ਰਾਕ ।
ਪ੍ਰਸ਼ਨ 3.
ਮੁਰਗੀ ਦੇ ਇੱਕ ਅੰਡੇ ਦਾ ਔਸਤਨ ਭਾਰ ਕਿੰਨਾ ਹੁੰਦਾ ਹੈ ?
ਉੱਤਰ-
ਇਕ ਅੰਡੇ ਦਾ ਔਸਤਨ ਭਾਰ 55 ਗਰਾਮ ਹੁੰਦਾ ਹੈ ।
ਪ੍ਰਸ਼ਨ 4.
ਚਿੱਟੇ ਰੰਗ ਦੇ ਅੰਡੇ ਕਿਹੜੀ ਮੁਰਗੀ ਦਿੰਦੀ ਹੈ ?
ਉੱਤਰ-
ਵਾਈਟ ਲੈਗ ਹਾਰਨ ।
ਪ੍ਰਸ਼ਨ 5.
ਰੈਂਡ ਆਈਲੈਂਡ ਰੈੱਡ ਮੁਰਗੀ ਸਾਲ ਵਿੱਚ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ ।
ਪ੍ਰਸ਼ਨ 6.
ਵਿੱਠਾਂ ਤੋਂ ਕਿਹੜੀ ਗੈਸ ਬਣਦੀ ਹੈ ?
ਉੱਤਰ-
ਅਮੋਨੀਆ ।
ਪ੍ਰਸ਼ਨ 7.
ਚੂਚਿਆਂ ਨੂੰ ਗਰਮੀ ਦੇਣ ਵਾਲੇ ਯੰਤਰ ਦਾ ਕੀ ਨਾਂ ਹੈ ?
ਉੱਤਰ-
ਬਰੂਡਰ ।
ਪ੍ਰਸ਼ਨ 8.
ਮੁਰਗੀਆਂ ਦੇ ਬੈਂਡ ਦੀ ਛੱਤ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
10 ਫੁੱਟ ।
ਪ੍ਰਸ਼ਨ 9.
ਦੋ ਮੁਰਗੀਆਂ ਲਈ ਪਿੰਜਰੇ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ-
15 ਇੰਚ ਲੰਬਾ ਅਤੇ 12 ਇੰਚ ਚੌੜਾ ।
ਪ੍ਰਸ਼ਨ 10.
ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ਜਾਂ ਘੱਟ ?
ਉੱਤਰ-
ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਪੋਲਟਰੀ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
‘ਪੋਲਟਰੀ’ ਸ਼ਬਦ ਦਾ ਅਰਥ ਹੈ ਹਰ ਤਰ੍ਹਾਂ ਦੇ ਪੰਛੀਆਂ ਨੂੰ ਪਾਲਣਾ ਜਿਨ੍ਹਾਂ ਤੋਂ ਮਨੁੱਖ ਦੀਆਂ ਆਰਥਿਕ ਲੋੜਾਂ ਪੂਰੀਆਂ ਹੋ ਸਕਣ । ਇਸ ਵਿੱਚ ਮੁਰਗੀਆਂ, ਬੱਤਖਾਂ, ਬਟੇਰ, ਟਰਕੀ, ਕਬੂਤਰ, ਸ਼ੁਤਰਮੁਰਗ, ਹੰਸ, ਗਿੰਨੀ ਫਾਊਲ ਆਦਿ ਸ਼ਾਮਿਲ ਹਨ ।
ਪ੍ਰਸ਼ਨ 2.
ਦੇਸੀ ਨਸਲ ਦੀਆਂ ਮੁਰਗੀਆਂ ਦਾ ਵੇਰਵਾ ਦਿਓ ।
ਉੱਤਰ-
- ਸਤਲੁਜ ਲੇਅਰ-ਇਸ ਦੀਆਂ ਕਿਸਮਾਂ ਹਨ-ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2 । ਇਹ ਸਾਲ ਵਿੱਚ 255-265 ਤੱਕ ਅੰਡੇ ਦਿੰਦੀ ਹੈ । ਇਸ ਦੇ ਆਂਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ ।
- ਆਈ. ਐੱਲ.-80 ਬਰਾਇਲਰ-ਇਸ ਤੋਂ ਮੀਟ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦਾ ਔਸਤ ਭਾਰ 1350-1450 ਗਾਮ ਲਗਪਗ 6 ਹਫਤਿਆਂ ਵਿੱਚ ਹੋ ਜਾਂਦਾ ਹੈ ।
ਪ੍ਰਸ਼ਨ 3.
ਵਾਈਟ ਲੈਗ ਹਾਰਨ ਅਤੇ ਰੈੱਡ ਆਈਲੈਂਡ ਰੈੱਡ ਮੁਰਗੀਆਂ ਦੀ ਤੁਲਨਾ ਕਰੋ ।
ਉੱਤਰ-
ਵਾਈਟ ਲੈਗ ਹਾਰਨ | ਰੈਂਡ ਆਈਲੈਂਡ ਰੈੱਡ ਮੁਰਗੀਆਂ |
1. ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ | | 1. ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ । |
2. ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । | 2. ਸਾਲ ਵਿਚ 180 ਅੰਡੇ ਦਿੰਦੀ ਹੈ । |
3. ਥੋੜੀ ਖ਼ੁਰਾਕ ਖਾਂਦੀ ਹੈ । | 3. ਵੱਧ ਖ਼ੁਰਾਕ ਖਾਂਦੀ ਹੈ । |
4. ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ ਇਹ ਅੰਡੇ ਵਾਲੀ ਨਸਲ ਹੈ । | 4. ਇਸ ਦੀ ਵਰਤੋਂ ਮੀਟ ਵਾਸਤੇ ਹੁੰਦੀ ਹੈ । |
ਪ੍ਰਸ਼ਨ 4.
ਮੁਰਗੀਆਂ ਦੇ ਵਾਧੇ ਲਈ ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ?
ਉੱਤਰ-
ਮੁਰਗੀਆਂ ਦੇ ਵਾਧੇ ਲਈ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਖ਼ੁਰਾਕ ਵਿਚ ਪਾਏ ਜਾਣ ਵਾਲੇ ਪਦਾਰਥਾਂ ਨੂੰ 6 ਭਾਗਾਂ ਵਿੱਚ ਵੰਡ ਸਕਦੇ ਹਾਂ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ।
ਪ੍ਰਸ਼ਨ 5.
ਮੁਰਗੀਆਂ ਦੇ ਬੈਂਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੁਰਗੀਆਂ ਦੀ ਬੈੱਡ ਉੱਚੀ ਜਗਾ ਤੇ ਬਣਾਉਣੀ ਚਾਹੀਦੀ ਹੈ ਅਤੇ ਸੜਕ ਰਾਹੀਂ ਜੁੜੀ ਹੋਣੀ ਚਾਹੀਦੀ ਹੈ, ਤਾਂ ਕਿ ਖ਼ੁਰਾਕ, ਅੰਡੇ ਤੇ ਸੁੱਕ ਆਦਿ ਦੀ ਆਵਾਜਾਈ ਦੀ ਢੋਆ ਢੁਆਈ ਆਸਾਨੀ ਨਾਲ ਹੋ ਸਕੇ । ਬਾਰਸ਼ ਜਾਂ ਹੜ੍ਹ ਦਾ ਪਾਣੀ ਸੈਂਡ ਦੇ ਨੇੜੇ ਖੜ੍ਹਾ ਨਹੀਂ ਹੋਣਾ ਚਾਹੀਦਾ ।
ਪ੍ਰਸ਼ਨ 6.
ਗਰਮੀਆਂ ਵਿੱਚ ਮੁਰਗੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੰਛੀਆਂ ਵਿੱਚ ਪਸੀਨੇ ਲਈ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਨੂੰ ਸਹਿਣਾ ਔਖਾ ਹੁੰਦਾ ਹੈ । ਸ਼ੈੱਡ ਦੇ ਆਲੇ-ਦੁਆਲੇ ਘਾਹ ਵਗੈਰਾ, ਸ਼ਹਿਤੂਤ ਦੇ ਦਰੱਖ਼ਤ ਆਦਿ ਲਾਉਣੇ ਚਾਹੀਦੇ ਹਨ । ਛੱਤਾਂ ਉੱਪਰ ਫੁਹਾਰੇ ਲਾਉਣੇ ਚਾਹੀਦੇ ਹਨ, ਇਸ ਨਾਲ 5-6°C ਤਾਪਮਾਨ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਬਾਕੀ ਜਗਾ ਤੇ ਜਾਲੀਆਂ ਲਾਉਣੀਆਂ ਚਾਹੀਦੀਆਂ ਹਨ । ਛੱਤ ਉੱਤੇ ਸਰਕੰਡੇ ਦੀ ਤਹਿ ਵਿਛਾ ਦਿਓ ਅਤੇ ਵੱਧ ਗਰਮੀ ਵਿੱਚ ਮੁਰਗੀਆਂ ਉੱਪਰ ਫੁਹਾਰੇ ਨਾਲ ਪਾਣੀ ਛਿੜਕਾ ਦੇਣਾ ਚਾਹੀਦਾ ਹੈ । ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ | ਪਾਣੀ ਦੇ ਬਰਤਨ ਦੁੱਗਣੇ ਕਰ ਦੇਣੇ ਚਾਹੀਦੇ ਹਨ ਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 7.
ਮੁਰਗੀਆਂ ਦੇ ਲਿਟਰ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਲਿਟਰ ਹਮੇਸ਼ਾ ਸੁੱਕਾ ਹੋਣਾ ਚਾਹੀਦਾ ਹੈ । ਗਿੱਲੇ ਲਿਟਰ ਨਾਲ ਬਿਮਾਰੀਆਂ ਲੱਗ ਸਕਦੀਆਂ ਹਨ । ਇਸ ਨਾਲ ਬੈੱਡ ਵਿਚ ਅਮੋਨੀਆ ਗੈਸ ਬਣਦੀ ਹੈ ਜੋ ਪੰਛੀਆਂ ਤੇ ਕਾਮਿਆਂ ਦੋਵਾਂ ਲਈ ਮੁਸ਼ਕਿਲ ਪੈਦਾ ਕਰਦੀ ਹੈ ।
ਪ੍ਰਸ਼ਨ 8.
ਮੀਟ ਪ੍ਰਾਪਤ ਕਰਨ ਲਈ ਮੁਰਗੀ ਦੀਆਂ ਕਿਹੜੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ ?
ਉੱਤਰ-
ਮੀਟ ਪ੍ਰਾਪਤ ਕਰਨ ਲਈ ਆਈ. ਬੀ. ਐੱਲ.-80 ਬਰਾਇਲਰ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ਨਸਲਾਂ ਪਾਲੀਆਂ ਜਾਂਦੀਆਂ ਹਨ ।
ਪ੍ਰਸ਼ਨ 9.
ਆਈ. ਬੀ. ਐੱਲ. 80 ਨਸਲ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਇਹ ਮੀਟ ਲਈ ਵਰਤੀ ਜਾਣ ਵਾਲੀ ਨਸਲ ਹੈ । ਇਸ ਦਾ ਔਸਤ ਭਾਰ 13501450 ਗਾਮ ਲਗਪਗ 6 ਹਫ਼ਤਿਆਂ ਵਿੱਚ ਹੋ ਜਾਂਦਾ ਹੈ ।
ਪ੍ਰਸ਼ਨ 10.
ਮੁਰਗੀਆਂ ਦੀ ਖੁਰਾਕ ਬਣਾਉਣ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਮੁਰਗੀਆਂ ਦੀ ਖੁਰਾਕ ਵਿੱਚ ਮੱਕੀ, ਚੌਲਾਂ ਦਾ ਟੋਟਾ, ਮੂੰਗਫਲੀ ਦੀ ਖਲ, ਚੌਲਾਂ ਦੀ ਪਾਲਸ਼, ਕਣਕ, ਮੱਛੀ ਦਾ ਚੂਰਾ, ਸੋਇਆਬੀਨ ਦੀ ਖ਼ਲ, ਪੱਥਰ ਅਤੇ ਸਾਧਾਰਨ ਲੂਣ ਆਦਿ ਤੋਂ ਮੁਰਗੀ ਆਪਣੇ ਖ਼ੁਰਾਕੀ ਤੱਤ ਪੂਰੇ ਕਰਦੀ ਹੈ । ਮੁਰਗੀ ਦੀ ਖ਼ੁਰਾਕ ਵਿਚ ਐਂਟੀਬਾਇਟਿਕ ਦਵਾਈਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ ।
(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਮੁਰਗੀ ਦੀਆਂ ਵਿਦੇਸ਼ੀ ਨਸਲਾਂ ਦਾ ਵੇਰਵਾ ਦਿਓ ।
ਉੱਤਰ-
- ਵਾਈਟ ਲੈਗ ਹਾਰਨ-ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ । ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ । ਇਹ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਘੱਟ ਖ਼ੁਰਾਕ ਖਾਂਦੀ ਹੈ ।
- ਰੈਂਡ ਆਈਲੈਂਡ ਰੈੱਡ-ਇਸ ਦੇ ਅੰਡੇ ਲਾਲ ਰੰਗ ਦੇ ਹੁੰਦੇ ਹਨ । ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ । ਇਹ ਵੱਧ ਖ਼ੁਰਾਕ ਖਾਂਦੀ ਹੈ ਤੇ ਇਸ ਨੂੰ ਮੀਟ ਲਈ ਵਰਤਿਆ। ਜਾਂਦਾ ਹੈ ।
- ਵਾਈਟ ਪਲਾਈਮੋਥ ਰਾਕ-ਇਹ ਸਾਲ ਵਿਚ 140 ਦੇ ਕਰੀਬ ਅੰਡੇ ਦਿੰਦੀ ਹੈ । ਅੰਡੇ ਦਾ ਰੰਗ ਖਾਕੀ ਹੁੰਦਾ ਹੈ ਤੇ ਭਾਰ 60 ਗਰਾਮ ਤੋਂ ਵੱਧ ਹੁੰਦਾ ਹੈ । ਇਸ ਦੀ ਵਰਤੋਂ ਮੀਟ ਲਈ ਹੁੰਦੀ ਹੈ । ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਤੋਂ ਵਧ ਹੋ ਜਾਂਦੇ ਹਨ । ਇਸ ਦੇ ਮੁਰਗਿਆਂ ਦਾ ਭਾਰ 4 ਕਿਲੋ ਅਤੇ ਮੁਰਗੀਆਂ ਦਾ ਭਾਰ 3 ਕਿਲੋ ਤਕ ਹੁੰਦਾ ਹੈ ।
ਪ੍ਰਸ਼ਨ 2.
ਮੁਰਗੀਆਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਬਾਰੇ ਦੱਸੋ ।
ਉੱਤਰ-
ਮੁਰਗੀਆਂ ਲਈ ਲਗਪਗ 40 ਤੋਂ ਵੱਧ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਕਿਸੇ ਵੀ ਖ਼ੁਰਾਕੀ ਤੱਤ ਦੀ ਘਾਟ ਦਾ ਮੁਰਗੀਆਂ ਦੀ ਸਿਹਤ ਤੇ ਪੈਦਾਵਾਰ ਤੇ ਬੁਰਾ ਅਸਰ ਹੁੰਦਾ ਹੈ । ਇਨ੍ਹਾਂ ਖ਼ੁਰਾਕੀ ਤੱਤਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; ਜਿਵੇਂ ਕਿ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ।
ਪ੍ਰਸ਼ਨ 3.
ਗਰਮੀਆਂ ਅਤੇ ਸਰਦੀਆਂ ਵਿੱਚ ਮੁਰਗੀਆਂ ਦੀ ਸੰਭਾਲ ਵਿਚਲੇ ਅੰਤਰ ਨੂੰ ਸਪੱਸ਼ਟ ਕਰੋ ।
ਉੱਤਰ-
ਗਰਮੀਆਂ ਵਿੱਚ ਸਾਂਭ-ਸੰਭਾਲ-ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ । ਇਸ ਕਾਰਨ ਉਹ ਸਰਦੀ ਤਾਂ ਸਹਿ ਸਕਦੇ ਹਨ ਪਰ ਗਰਮੀ ਸਹਿਣ ਕਰਨਾ ਉਨ੍ਹਾਂ ਲਈ ਔਖਾ ਹੁੰਦਾ ਹੈ । ਸ਼ੈੱਡ ਦੇ ਪਾਸਿਆਂ ਤੋਂ ਗਰਮੀ ਘਟਾਉਣ ਲਈ ਆਲੇਦੁਆਲੇ ਘਾਹ ਅਤੇ ਸ਼ਹਿਤੂਤ ਵਗੈਰਾ ਦੇ ਦਰੱਖ਼ਤ ਵੀ ਲਗਾਉਣੇ ਚਾਹੀਦੇ ਹਨ । ਛੱਤਾਂ ਉੱਤੇ ਫੁਹਾਰੇ ਲਾ ਕੇ ਗਰਮ ਅਤੇ ਖ਼ੁਸ਼ਕ ਮੌਸਮ ਵਿਚ ਤਾਪਮਾਨ ਨੂੰ 5-6°C ਤਕ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇੱਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਬਾਕੀ ਜਗਾ ਤੇ ਜਾਲੀ ਲਗਾ ਦੇਣੀ ਚਾਹੀਦੀ ਹੈ । ਛੱਤ ਉੱਤੇ ਸਰਕੰਡੇ ਆਦਿ ਦੀ ਮੋਟੀ ਤਹਿ ਵਿਛਾ ਦੇਣੀ ਚਾਹੀਦੀ ਹੈ । ਵੱਧ ਗਰਮੀ ਵਿੱਚ ਮੁਰਗੀਆਂ ਉੱਤੇ ਸਪਰੇ ਪੰਪ ਨਾਲ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ ।
ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ ਅਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ । ਖ਼ੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ 20-30% ਵਧਾ ਦੇਣੀ ਚਾਹੀਦੀ ਹੈ । ਸਰਦੀਆਂ ਦੀ ਸੰਭਾਲ-ਸਰਦੀਆਂ ਵਿੱਚ ਕਈ ਵਾਰੀ ਤਾਪਮਾਨ °C ਤੋਂ ਵੀ ਘੱਟ ਜਾਂਦਾ ਹੈ । ਇਸ ਦਾ ਮੁਰਗੀਆਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ । ਮੁਰਗੀਖਾਨੇ ਦਾ ਤਾਪਮਾਨ ਠੀਕ ਨਾ ਹੋਣ ਦੀ ਸੂਰਤ ਵਿਚ ਸਰਦੀਆਂ ਦੇ ਮੌਸਮ ਵਿਚ ਮੁਰਗੀ 3 ਤੋਂ 5 ਕਿਲੋਗ੍ਰਾਮ ਦਾਣਾ ਵੱਧ ਖਾ ਜਾਂਦੀ ਹੈ । ਠੰਡ ਤੋਂ ਬਚਾਓ ਲਈ ਬਾਰੀਆਂ ਉੱਤੇ ਪਰਦੇ ਲਗਾਉਣੇ ਚਾਹੀਦੇ ਹਨ | ਸੁੱਕ ਨੂੰ ਹਫਤੇ ਵਿੱਚ ਘੱਟੋ-ਘੱਟ ਦੋ ਵਾਰੀ ਹਿਲਾਓ।
ਪ੍ਰਸ਼ਨ 4.
ਮੁਰਗੀ ਪਾਲਣ ਲਈ ਸਿਖਲਾਈ ਅਦਾਰਿਆਂ ਦਾ ਵੇਰਵਾ ਦਿਓ ।
ਉੱਤਰ-
ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ । ਇਸ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਂਕਟਰ ਪਸ਼ੂ-ਪਾਲਣ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।
ਪ੍ਰਸ਼ਨ 5.
ਚੂਚਿਆਂ ਦੀ ਸੰਭਾਲ ਤੇ ਨੋਟ ਲਿਖੋ ।
ਉੱਤਰ-
ਚੂਚਿਆਂ ਨੂੰ ਕਿਸੇ ਭਰੋਸੇ ਵਾਲੀ ਮਾਨਤਾ ਪ੍ਰਾਪਤ ਹੈਚਰੀ ਤੋਂ ਖਰੀਦਣਾ ਚਾਹੀਦਾ ਹੈ ਅਤੇ ਬਰੂਡਰ ਵਿੱਚ ਰੱਖਣਾ ਚਾਹੀਦਾ ਹੈ । ਬਰੂਡਰ ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ । ਚੂਚਿਆਂ ਨੂੰ ਪਹਿਲੇ 6-8 ਹਫ਼ਤੇ ਦੀ ਉਮਰ ਤੱਕ 24 ਘੰਟੇ ਰੌਸ਼ਨੀ ਅਤੇ ਵਧੀਆ ਖ਼ੁਰਾਕ ਜੋ ਕਿ ਸੰਤੁਲਿਤ ਵੀ ਹੋਵੇ, ਦੇਣੀ ਪੈਂਦੀ ਹੈ !