PBN 9th Home Science

PSEB Solutions for Class 9 Home Science Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

PSEB Solutions for Class 9 Home Science Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

PSEB 9th Class Home Science Guide ਪਰਿਵਾਰਿਕ ਸਾਧਨਾਂ ਦੀ ਵਿਵਸਥਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਜਨਾ ਬਣਾਉਣ ਤੋਂ ਇਲਾਵਾ ਹਿਣੀ ਨੂੰ ਕਿਹੜੀਆਂ ਹੋਰ ਗੱਲਾਂ ਦਾ ਗਿਆਨ ਹੋਣਾ ਚਾਹੀਦਾ ਹੈ ਜਿਸ ਨਾਲ ਸਮਾਂ ਅਤੇ ਸ਼ਕਤੀ ਬਚ ਸਕਦੀ ਹੋਵੇ ?
ਉੱਤਰ-

  1. ਸਾਰੀਆਂ ਚੀਜ਼ਾਂ ਨੂੰ ਆਪਣੇ ਥਾਂ ਟਿਕਾਣੇ ਤੇ ਰੱਖੋ ਤਾਂ ਕਿ ਲੋੜ ਪੈਣ ਤੇ ਚੀਜ਼ ਨੂੰ ਲੱਭਣ ਵਿਚ ਸਮਾਂ ਨਸ਼ਟ ਨਾ ਹੋਵੇ ।
  2. ਕੰਮ ਕਰਨ ਲਈ ਸਾਮਾਨ ਚੰਗਾ ਅਤੇ ਠੀਕ ਹਾਲਤ ਵਿਚ ਹੋਣਾ ਚਾਹੀਦਾ ਹੈ ।
  3. ਕੰਮ ਕਰਨ ਵਾਲੀ ਜਗਾ ਤੇ ਰੋਸ਼ਨੀ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।
  4. ਕੰਮ ਕਰਨ ਦੇ ਸੁਧਰੇ ਤਰੀਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  5. ਘਰ ਦੇ ਸਾਰੇ ਮੈਂਬਰਾਂ ਦੀ ਮਦਦ ਲੈਣੀ ਚਾਹੀਦੀ ਹੈ । ਜੇਕਰ ਫਿਰ ਵੀ ਕੰਮ ਅਤੇ ਆਮਦਨ ਦੇ ਸਾਧਨ ਠੀਕ ਹੋਣ ਤਾਂ ਕੰਮ ਬਾਹਰੋਂ ਵੀ ਕਰਵਾਇਆ ਜਾ ਸਕਦਾ ਹੈ ।
  6. ਕੰਮ ਕਰਨ ਵਾਲੀ ਜਗ੍ਹਾ ਦੀ ਉਚਾਈ ਜਾਂ ਚੀਜ਼ਾਂ ਦੇ ਹੈਂਡਲ ਇਸ ਤਰ੍ਹਾਂ ਹੋਣ ਕਿ ਮੋਢਿਆਂ ਤੇ ਵਾਧੂ ਭਾਰ ਨਾ ਪਵੇ ।

ਪ੍ਰਸ਼ਨ 2.
ਮੁੱਲਾਂਕਣ ਕਰਨ ਤੋਂ ਕੀ ਭਾਵ ਹੈ ?
ਉੱਤਰ-
ਕੁਝ ਦੇਰ ਕਿਸੇ ਯੋਜਨਾ ਦੇ ਅਨੁਸਾਰ ਕੰਮ ਕਰਦੇ ਰਹਿਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਮਿੱਥੇ ਹੋਏ ਟੀਚੇ ਪ੍ਰਾਪਤ ਹੋ ਰਹੇ ਹਨ, ਜਾਂ ਨਹੀਂ । ਜੇਕਰ ਟੀਚੇ ਪ੍ਰਾਪਤ ਨਾ ਹੋ ਰਹੇ ਹੋਣ ਤਾਂ ਯੋਜਨਾ ਵਿਚ ਫੇਰ ਬਦਲ ਕੀਤਾ ਜਾਂਦਾ ਹੈ ਤਾਂਕਿ ਇਸ ਤਰ੍ਹਾਂ ਆਪਣੀ ਯੋਜਨਾ ਦਾ ਮੁੱਲਾਂਕਣ ਕੀਤਾ ਜਾਵੇ ਤੇ ਮਿੱਥੇ ਹੋਏ ਟੀਚਿਆਂ ਦੀ ਪੂਰਤੀ ਹੋ ਸਕੇ ।

ਪ੍ਰਸ਼ਨ 3.
ਮਨੁੱਖੀ ਸਾਧਨਾਂ ਦੀ ਹਿ ਵਿਵਸਥਾ ਵਿਚ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਸਾਧਨ ਹਨ ਜੋ ਮਨੁੱਖ ਅੰਦਰ ਹੁੰਦੇ ਹਨ ਇਹ ਹਨ-ਯੋਗਤਾਵਾਂ, ਕੁਸ਼ਲਤਾ, ਰੁਚੀਆਂ, ਗਿਆਨ, ਸ਼ਕਤੀ, ਸਮਾਂ, ਦਿਲਚਸਪੀ, ਮਨੋਬਿਰਤੀ ਆਦਿ । | ਇਹਨਾਂ ਸਾਧਨਾਂ ਦੀ ਯੋਗ ਵਰਤੋਂ ਕਰਕੇ ਘਰ ਪ੍ਰਬੰਧ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ । ਕਿਸੇ ਕੰਮ ਨੂੰ ਕਰਨ ਦੀ ਯੋਗਤਾ ਤੇ ਕੁਸ਼ਲਤਾ ਹੋਵੇ ਤਾਂ ਕੰਮ ਵਿਚ ਰੁਚੀ ਤੇ ਦਿਲਚਸਪੀ ਆਪਣੇ ਆਪ ਪੈਦਾ ਹੋ ਜਾਂਦੀ ਹੈ ।ਨਵੇਂ ਉਪਕਰਣਾਂ ਤੇ ਮਸ਼ੀਨ ਆਦਿ ਬਾਰੇ ਗਿਆਨ ਹੋਵੇ ਤਾਂ ਸਮੇਂ ਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ । ਘਰ ਦੇ ਮੈਂਬਰਾਂ ਦੀ ਸ਼ਕਤੀ ਵੀ ਇਕ ਮਨੁੱਖੀ ਸਾਧਨ ਹੈ ।

ਪ੍ਰਸ਼ਨ 4.
ਗੈਰ ਮਨੁੱਖੀ ਸਾਧਨ ਹਿ ਵਿਵਸਥਾ ਵਿਚ ਕਿਵੇਂ ਲਾਭਕਾਰੀ ਹਨ ?
ਉੱਤਰ-
ਗੈਰ ਮਨੁੱਖੀ ਜਾਂ ਭੌਤਿਕ ਸਾਧਨ ਹਨ-ਧਨ, ਸਮਾਂ, ਜਾਇਦਾਦ, ਸੁਵਿਧਾਵਾਂ ਆਦਿ । ਇਹਨਾਂ ਸਭ ਦੀ ਯੋਗ ਵਰਤੋਂ ਨਾਲ ਹਿ ਵਿਵਸਥਾ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ਤੇ ਪਰਿਵਾਰ ਦੇ ਉਦੇਸ਼ਾਂ ਤੇ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਪਰਿਵਾਰਿਕ ਸਾਧਨਾਂ ਨੂੰ ………………………. ਭਾਗਾਂ ਵਿਚ ਵੰਡਿਆ ਜਾਂਦਾ ਹੈ ।
2. ਮਾਨਵੀ ਸਾਧਨ, ਮਾਨਵ ਦੇ ……………………. ਹੁੰਦੇ ਹਨ ।
3. ਪਰਿਵਾਰਿਕ ਸਾਧਨ ……………………… ਹੁੰਦੇ ਹਨ ।
4. ……………………. ਵਿਚ ਹੀ ਮਨੁੱਖਾਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ।
5. ਸਾਧਨ ਸਾਡੀ ……………………… ਦੀ ਪੂਰਤੀ ਕਰਦੇ ਹਨ ।
ਉੱਤਰ-
1. ਦੋ,
2. ਅੰਦਰ,
3. ਸੀਮਤ,
4. ਘਰ,
5. ਇੱਛਾਵਾਂ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਹਿ ਨਿਰਮਾਤਾ ਦਾ ਫ਼ਰਜ਼ ਆਮ ਤੌਰ ਤੇ ਕੌਣ ਨਿਭਾਉਂਦਾ ਹੈ ?
ਉੱਤਰ-
ਸੁਆਣੀ ।

ਪ੍ਰਸ਼ਨ 2.
ਸੀਮਤ ਸਾਧਨਾਂ ਦੁਆਰਾ ਕਾਰਜੇ ਵਧੀਆ ਕਿਵੇਂ ਹੋ ਸਕਦਾ ਹੈ ?
ਉੱਤਰ-
ਚੰਗੀ ਵਿਵਸਥਾ ਦੁਆਰਾ ।

ਪ੍ਰਸ਼ਨ 3.
ਸਮੇਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ।

ਠੀਕ/ਗਲਤ ਦੱਸੋ

1. ਸਾਧਨ ਦੋ ਤਰ੍ਹਾਂ ਦੇ ਹੁੰਦੇ ਹਨ-ਮਨੁੱਖੀ ਸਾਧਨ, ਭੌਤਿਕ ਸਾਧਨ ।
ਉੱਤਰ-
ਠੀਕ

2. ਸਾਧਨ ਅਸੀਮਿਤ ਹੁੰਦੇ ਹਨ ।
ਉੱਤਰ-
ਗਲਤ

3. ਸਾਧਨਾਂ ਦੀ ਉੱਚਿਤ ਵਰਤੋਂ ਨਾਲ ਸਾਡੀਆਂ ਇਛਾਵਾਂ ਦੀ ਪੂਰਤੀ ਹੁੰਦੀ ਹੈ ।
ਉੱਤਰ-
ਠੀਕ

4. ਸਮਾਂ ਅਜਿਹਾ ਸਾਧਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੁੰਦਾ ਹੈ ।
ਉੱਤਰ-
ਠੀਕ

5. ਪਰਿਵਾਰ ਦਾ ਆਕਾਰ ਤੇ ਰਚਨਾ ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ ।
ਉੱਤਰ-
ਗਲਤ

6. ਸਹੀ ਨਿਰਣਾ ਘਰ ਦੀ ਵਿਵਸਥਾ ਵਿੱਚ ਬੜਾ ਲਾਭਦਾਇਕ ਹੈ ।
ਉੱਤਰ-
ਠੀਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਹੈ
(A) ਪਰਿਵਾਰ ਦਾ ਆਕਾਰ
(B) ਘਰ ਦੀ ਸਥਿਤੀ
(C) ਰੁੱਤ ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਹੇਠ ਲਿਖਿਆਂ ਵਿਚ ਠੀਕ ਹੈ-
(A) ਜਦੋਂ ਕਿਸੇ ਕੰਮ ਨੂੰ ਕਰਨ ਲਈ ਸਮਾਂ ਅਤੇ ਸ਼ਕਤੀ ਦੀ ਵਰਤੋਂ ਹੁੰਦੀ ਹੈ ਤਾਂ ਥਕਾਵਟ ਮਹਿਸੂਸ ਹੁੰਦੀ ਹੈ-
(B) ਸਾਧਨ ਸੀਮਿਤ ਹੁੰਦੇ ਹਨ
(C) ਸਹੀ ਨਿਰਣੇ ਲੈਣ ਲਈ ਸਮਾਂ, ਸ਼ਕਤੀ, ਧਨ ਆਦਿ ਦੀ ਬੱਚਤ ਹੋ ਸਕਦੀ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਠੀਕ ਤੱਥ ਹੈ-
(A) ਸਾਧਨ ਅਸੀਮਿਤ ਹੁੰਦੇ ਹਨ
(B) ਸਾਧਨਾਂ ਦੀ ਉਪਯੋਗਤਾ ਨਹੀਂ ਹੁੰਦੀ ਹੈ
(C) ਧਨ ਗੈਰ-ਮਨੁੱਖੀ ਸਾਧਨ ਹੈ
(D) ਸਾਰੇ ਠੀਕ ।
ਉੱਤਰ-
(C) ਧਨ ਗੈਰ-ਮਨੁੱਖੀ ਸਾਧਨ ਹੈ

Home Science Guide for Class 9 PSEB ਪਰਿਵਾਰਿਕ ਸਾਧਨਾਂ ਦੀ ਵਿਵਸਥਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰਿਕ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰਿਕ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰ ਵਿਚ ਉਪਲੱਬਧ ਵਸੀਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਸਾਧਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ।

  1. ਮਨੁੱਖੀ ਸਾਧਨ
  2. ਭੌਤਿਕ ਸਾਧਨ ।
    ਰੋਜ਼ਾਨਾ ਕੰਮਕਾਜ ਵਿਚ ਮੌਜੂਦ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਾਧਨਾਂ ਦੇ ਸੁਮੇਲ ਨਾਲ ਵੀ ਕੰਮ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਪਰਿਵਾਰਿਕ ਸਾਧਨਾਂ ਦਾ ਵਰਗੀਕਰਨ ਕਿਵੇਂ ਹੋ ਸਕਦਾ ਹੈ ?
ਉੱਤਰ-
ਸਾਧਨਾਂ ਦਾ ਵਰਗੀਕਰਨ ਦੋ ਭਾਗਾਂ ਵਿਚ ਕੀਤਾ ਜਾ ਸਕਦਾ ਹੈ ।
(i) ਮਨੁੱਖੀ ਸਾਧਨ
(ii) ਗੈਰ ਮਨੁੱਖੀ ਜਾਂ ਭੌਤਿਕ ਸਾਧਨ ।

(i) ਮਨੁੱਖੀ ਸਾਧਨ ਹਨ – ਕੁਸ਼ਲਤਾ, ਗਿਆਨ, ਸ਼ਕਤੀ, ਦਿਲਚਸਪੀ, ਮਨੋਬਿਰਤੀ ਅਤੇ ਰੁਚੀਆਂ ਆਦਿ ।
(ii) ਭੌਤਿਕ ਸਾਧਨ ਹਨ – ਸਮਾਂ, ਧਨ, ਸਾਮਾਨ, ਜਾਇਦਾਦ, ਸੁਵਿਧਾਵਾਂ ਆਦਿ ।

ਪ੍ਰਸ਼ਨ 3.
ਮਨੁੱਖੀ ਸਾਧਨ ਕਿਹੜੇ ਹਨ ? ਨਾਂ ਲਿਖੋ ।
ਉੱਤਰ-
ਇਹ ਉਹ ਸਾਧਨ ਹਨ ਜੋ ਮਨੁੱਖ ਅੰਦਰ ਹੁੰਦੇ ਹਨ ਇਹ ਹਨ-ਯੋਗਤਾਵਾਂ, ਕੁਸ਼ਲਤਾ, ਰੁਚੀਆਂ, ਗਿਆਨ, ਸ਼ਕਤੀ, ਸਮਾਂ, ਦਿਲਚਸਪੀ, ਮਨੋਬਿਰਤੀ ਆਦਿ ।

ਪ੍ਰਸ਼ਨ 4.
ਗੈਰ ਮਨੁੱਖੀ ਸਾਧਨ ਕਿਹੜੇ ਹਨ ? ਨਾਂ ਲਿਖੋ ?
ਉੱਤਰ-
ਗੈਰ ਮਨੁੱਖੀ ਜਾਂ ਭੌਤਿਕ ਸਾਧਨ ਹਨ-ਧਨ, ਸਮਾਂ, ਜਾਇਦਾਦ, ਸੁਵਿਧਾਵਾਂ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸਮੇਂ ਅਤੇ ਸ਼ਕਤੀ ਦੀ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਂ ਅਜਿਹਾ ਸਾਧਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੁੰਦਾ ਹੈ । ਜਦੋਂ ਕਿਸੇ ਕੰਮ ਨੂੰ ਕਰਨ ਲਈ ਸ਼ਕਤੀ ਅਤੇ ਸਮੇਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਥਕਾਵਟ ਮਹਿਸੂਸ ਹੁੰਦੀ ਹੈ । ਇਸ ਲਈ ਸਮਾਂ ਤੇ ਸ਼ਕਤੀ ਦੋਹਾਂ ਸਾਧਨਾਂ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਹੈ ਤਾਂ ਕਿ ਕੰਮ ਵੀ ਹੋ ਜਾਵੇ ਤੇ ਥਕਾਵਟ ਵੀ ਜ਼ਰੂਰਤ ਤੋਂ ਵੱਧ ਨਾ ਹੋਵੇ ਤੇ ਦੋਹਾਂ ਦੀ ਬੱਚਤ ਵੀ ਹੋ ਜਾਵੇ ।

ਪ੍ਰਸ਼ਨ 6.
ਪਰਿਵਾਰਿਕ ਸਾਧਨਾਂ ਦੀਆਂ ਕੀ ਵਿਸ਼ੇਸ਼ਤਾਈਆਂ ਹੁੰਦੀਆਂ ਹਨ ?
ਉੱਤਰ-

  1. ਸਾਧਨ ਸੀਮਿਤ ਹੁੰਦੇ ਹਨ ।
  2. ਸਾਰੇ ਸਾਧਨਾਂ ਦੀ ਵਰਤੋਂ ਆਪਸ ਵਿੱਚ ਸੰਬੰਧਤ ਹੁੰਦੀ ਹੈ ।
  3. ਸਾਧਨ ਉਪਯੋਗੀ ਹੁੰਦੇ ਹਨ ਅਤੇ ਇਹਨਾਂ ਨੂੰ ਕਈ ਰੂਪਾਂ ਵਿੱਚ ਵਰਤ ਸਕਦੇ ਹਾਂ ।.
  4. ਸਾਧਨ ਸਾਡੀਆਂ ਇੱਛਾਵਾਂ ਦੀ ਪੂਰਤੀ ਕਰਨ ਵਿਚ ਸਹਾਇਕ ਹਨ ।
  5. ਸਾਧਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਿਸੇ ਵੀ ਵਿਅਕਤੀ ਦੇ ਜੀਵਨ ਪੱਧਰ ਤੇ ਅਸਰ ਕਰਦੀ ਹੈ ।

ਪ੍ਰਸ਼ਨ 7.
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਾਧਨ ਹਨ-
ਪਰਿਵਾਰ ਦਾ ਆਕਾਰ ਤੇ ਰਚਨਾ, ਜੀਵਨ ਪੱਧਰ, ਘਰ ਦੀ ਸਥਿਤੀ, ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ, ਹਿ ਨਿਰਮਾਤਾ ਦੀ ਕੁਸ਼ਲਤਾ ਤੇ ਯੋਗਤਾ, ਰੁੱਤ, ਆਰਥਿਕ ਸਥਿਤੀ ਆਦਿ ।

ਪ੍ਰਸ਼ਨ 8.
ਯੋਜਨਾ ਬਣਾ ਕੇ ਸਮੇਂ ਅਤੇ ਸ਼ਕਤੀ ਦੇ ਖ਼ਰਚ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਯੋਜਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਸਮਾਂ ਤੇ ਸ਼ਕਤੀ ਦੇ ਖ਼ਰਚ ਨੂੰ ਘੱਟ ਕੀਤਾ ਜਾ ਸਕਦਾ ਹੈ । ਯੋਜਨਾ ਬਣਾਉਣ ਤੋਂ ਪਹਿਲਾਂ ਸਾਰੇ ਕੰਮਾਂ ਦੀ ਸੂਚੀ ਬਣਾਈ ਜਾਂਦੀ ਹੈ । ਇਸ ਤਰ੍ਹਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜਾ ਕੰਮ ਕਿਸ ਵੇਲੇ ਤੇ ਕਿਸ ਮੈਂਬਰ ਦੁਆਰਾ ਕੀਤਾ ਜਾਣਾ ਹੈ | ਯੋਜਨਾ ਵਿਚ ਆਪਣੇ ਵਿਅਕਤੀਗਤ ਤੇ ਮਨੋਰੰਜਨ ਲਈ ਵੀ ਸਮਾਂ ਰੱਖਿਆ ਜਾਂਦਾ ਹੈ । ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਨਾਲ ਰੋਜ਼ ਇਕੋ ਜਿਹੀ ਸ਼ਕਤੀ ਦੀ ਵਰਤੋਂ ਹੁੰਦੀ ਹੈ । ਇਸ ਤਰ੍ਹਾਂ ਵੱਧ ਥਕਾਵਟ ਵੀ ਨਹੀਂ ਹੁੰਦੀ । ਯੋਜਨਾਵਾਂ ਰੋਜ਼ਾਨਾ ਕੰਮਾਂ ਤੋਂ ਇਲਾਵਾ ਸਪਤਾਹਿਕ ਤੇ ਸਾਲਾਨਾ ਕੰਮਾਂ ਲਈ ਵੀ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸਮਾਂ ਅਤੇ ਸ਼ਕਤੀ ਤੇ ਖ਼ਰਚ ਨੂੰ ਘਟਾਇਆ ਜਾ ਸਕਦਾ ਹੈ ।

ਪ੍ਰਸ਼ਨ 9.
ਨਿਰਣਾ ਲੈਣ ਦੀ ਪ੍ਰਕਿਰਿਆ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਿਰਣਾ ਜਾਂ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਗ੍ਰਹਿ ਪ੍ਰਬੰਧ ਦਾ ਅਨਿੱਖੜਵਾਂ ਅੰਗ ਮੰਨਿਆ ਗਿਆ ਹੈ । ਨਿਰਣਾ ਲੈਣ ਦੀ ਕਿਰਿਆ ਤੋਂ ਭਾਵ ਹੈ ਕਿਸੇ ਸਮੱਸਿਆ ਦੇ ਹਲ ਲਈ ਵੱਖ-ਵੱਖ ਸੰਭਵ ਵਿਕਲਪਾਂ ਵਿਚੋਂ ਉੱਤਮ ਤੇ ਸਹੀ ਵਿਕਲਪ ਦੀ ਚੋਣ ਕਰਨਾ । ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਲਈ ਹੇਠ ਲਿਖੇ ਚਰਨਾਂ ਵਿਚੋਂ ਲੰਘਣਾ ਪੈਂਦਾ ਹੈ-

ਪ੍ਰਸ਼ਨ 10.
ਨਿਰਣਾ ਲੈਣ ਤੋਂ ਪਹਿਲਾਂ ਸੋਚ-ਵਿਚਾਰ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਜਦੋਂ ਪਰਿਵਾਰ ਵਿਚ ਕੋਈ ਸਮੱਸਿਆ ਆ ਜਾਵੇ ਤਾਂ ਉਸ ਦੇ ਹੱਲ ਲਈ ਸੋਚਵਿਚਾਰ ਕਰ ਕੇ ਹੀ ਨਿਰਣਾ ਲੈਣਾ ਚਾਹੀਦਾ ਹੈ । ਹਰ ਸਮੱਸਿਆ ਦੇ ਹੱਲ ਲਈ ਕਈ ਵਿਕਲਪ ਹੁੰਦੇ ਹਨ | ਵੱਖ-ਵੱਖ ਵਿਕਲਪਾਂ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਹਰ ਇਕ ਵਿਕਲਪ ਕਈ ਤੱਤਾਂ ਦਾ ਸਮੂਹ ਹੁੰਦਾ ਹੈ । ਇਹਨਾਂ ਵਿਚੋਂ ਕਈ ਤੱਤ ਸਮੱਸਿਆ ਦੇ ਹੱਲ ਵਿਚ ਸਹਾਈ ਹੁੰਦੇ ਹਨ ਅਤੇ ਕਈ ਨਹੀਂ, ਕਈ ਘੱਟ ਅਤੇ ਕਈ ਵੱਧ ਸਹਾਈ ਹੁੰਦੇ ਹਨ । ਸੋ ਇਹਨਾਂ ਸਾਰਿਆਂ ਤੱਤਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਅਤੇ ਕਈ ਹਾਲਤਾਂ ਵਿਚ ਤੁਹਾਨੂੰ ਕਿਸੇ ਹੋਰ ਪਰਿਵਾਰਿਕ ਸਾਧਨਾਂ ਦੀ ਵਿਵਸਥਾ ਅਨੁਭਵੀ ਇਨਸਾਨ ਦੀ ਸਲਾਹ ਵੀ ਲੈਣੀ ਪੈਂਦੀ ਹੈ ਤਾਂ ਕਿ ਠੀਕ ਵਿਕਲਪ ਦੀ ਚੋਣ ਹੋ ਸਕੇ ।

ਜਿਵੇਂ ਮਨੋਰੰਜਨ ਦੀ ਸਮੱਸਿਆ ਲਈ ਕਈ ਵਿਕਲਪ ਹਨ ਜਿਵੇਂ ਸਿਨੇਮਾ ਜਾਣਾ, ਕੋਈ ਖੇਡ ਖ਼ਰੀਦਣਾ, ਜਾਂ ਫਿਰ ਟੈਲੀਵਿਜ਼ਨ ਖ਼ਰੀਦਣਾ, ਇਹਨਾਂ ਸਾਰੇ ਵਿਕਲਪਾਂ ਬਾਰੇ ਪੂਰੀ ਜਾਣਕਾਰੀ ਲੈਣਾ ਅਤੇ ਫਿਰ ਇਕ ਢੁੱਕਵਾਂ ਵਿਕਲਪ ਜਿਵੇਂ ਕਿ ਟੈਲੀਵਿਜ਼ਨ ਦੀ ਚੋਣ ਕੀਤੀ ਜਾਂਦੀ ਹੈ ਕਿਉਂਕਿ ਇਹ ਇਕ ਲੰਮਾ ਸਮਾਂ ਚੱਲਣ ਵਾਲਾ ਮਨੋਰੰਜਨ ਦਾ ਸਾਧਨ ਹੈ । ਇਸ ਦੇ ਨਾਲ ਪਰਿਵਾਰ ਦੇ ਹਰ ਮੈਂਬਰ ਵਾਸਤੇ ਮਨੋਰੰਜਨ ਦੇ ਪ੍ਰੋਗਰਾਮ ਮਿਲ ਸਕਦੇ ਹਨ । ਸੋ ਇਹਨਾਂ ਸਾਰੇ ਤੱਤਾਂ ਨੂੰ ਧਿਆਨ ਵਿਚ ਰੱਖ ਕੇ ਸਾਰੇ ਵਿਕਲਪਾਂ ਬਾਰੇ ਸੋਚ ਸਮਝ ਕੇ ਹੀ ਨਿਰਣਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 11.
ਸਹੀ ਨਿਰਣਾ ਘਰ ਦੀ ਵਿਵਸਥਾ ਵਿਚ ਕਿਵੇਂ ਲਾਭਦਾਇਕ ਹੁੰਦਾ ਹੈ ?
ਉੱਤਰ-
ਸਹੀ ਨਿਰਣੇ ਲਏ ਜਾਣ ਤਾਂ ਸਮਾਂ, ਸ਼ਕਤੀ, ਧਨ ਆਦਿ ਦੀ ਬੱਚਤ ਹੋ ਸਕਦੀ ਹੈ । ਜੇਕਰ ਘਰ ਦੀ ਵਿਵਸਥਾ ਸੋਚ ਸਮਝ ਕੇ ਅਤੇ ਸਹੀ ਨਿਰਣੇ ਲੈ ਕੇ ਨਾ ਕੀਤੀ ਜਾਵੇ ਤਾਂ ਘਰ ਅਸਤ-ਵਿਅਸਤ ਹੋ ਜਾਂਦਾ ਹੈ । ਘਰ ਦੇ ਮੈਂਬਰਾਂ ਵਿਚ ਮੇਲ ਮਿਲਾਪ ਨਹੀਂ ਰਹਿੰਦਾ । ਕੋਈ ਕੰਮ ਸਮੇਂ ਸਿਰ ਨਹੀਂ ਹੁੰਦਾ ਤੇ ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤਰ੍ਹਾਂ ਸਹੀ ਨਿਰਣਾ ਘਰ ਦੀ ਵਿਵਸਥਾ ਵਿਚ ਬੜਾ ਲਾਭਦਾਇਕ ਹੁੰਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਪਰਿਵਾਰਿਕ ਸਾਧਨ ਮਨੁੱਖੀ ਟੀਚਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਸਹਾਈ ਹੁੰਦੇ ਹਨ ? ਇਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਪਰਿਵਾਰ ਲਈ ਉਪਲੱਬਧ ਸਾਧਨ, ਪਰਿਵਾਰਿਕ ਟੀਚਿਆਂ ਜਾਂ ਉਦੇਸ਼ਾਂ ਦੀ ਪੂਰਤੀ ਕਰਨ ਲਈ ਸਹਾਈ ਹੁੰਦੇ ਹਨ । ਰੋਜ਼ਾਨਾ ਕੰਮਕਾਜ ਵਿਚ ਮੌਜੂਦ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਾਧਨਾਂ ਦੇ ਸੁਮੇਲ ਨਾਲ ਵੀ ਕੰਮ ਕੀਤਾ ਜਾਂਦਾ ਹੈ । ਸਾਧਨਾਂ ਦੇ ਸਫਲ ਪ੍ਰਯੋਗ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ

  1. ਪਰਿਵਾਰ ਦਾ ਆਕਾਰ ਅਤੇ ਰਚਨਾ – ਜਿਨ੍ਹਾਂ ਪਰਿਵਾਰਾਂ ਵਿਚ ਛੋਟੇ ਬੱਚੇ ਜਾਂ ਬਜ਼ੁਰਗ ਹੁੰਦੇ ਹਨ ਉੱਥੇ ਹਿਣੀ ਨੂੰ ਵੱਧ ਕੰਮ ਕਰਨਾ ਪੈਂਦਾ ਹੈ । ਪਰ ਬੱਚੇ ਵੱਡੇ ਹੋ ਕੇ ਹਿਣੀ ਦੀ ਮਦਦ ਕਰਨ ਲੱਗ ਜਾਂਦੇ ਹਨ, ਤੇ ਕਈ ਬਜ਼ੁਰਗ ਵੀ ਘਰ ਦੇ ਕੰਮ ਕਾਜ ਵਿਚ ਮਦਦ ਕਰ ਦਿੰਦੇ ਹਨ |
  2. ਜੀਵਨ ਪੱਧਰ – ਸਾਦਾ ਜੀਵਨ ਬਤੀਤ ਕਰਨ ਵਾਲਿਆਂ ਦੇ ਟੀਚੇ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ।
  3. ਘਰ ਦੀ ਸਥਿਤੀ – ਜੇਕਰ ਘਰ ਸਕੂਲ ਜਾਂ ਕਾਲਜ, ਮਾਰਕੀਟ ਆਦਿ ਦੇ ਨੇੜੇ ਹੋਵੇ ਤਾਂ ਆਣ-ਜਾਣ ਦਾ ਕਾਫ਼ੀ ਸਮਾਂ ਤੇ ਸ਼ਕਤੀ ਬੱਚ ਜਾਂਦੀ ਹੈ । ਜੇ ਘਰ ਵੱਡੀ ਸੜਕ ਦੇ ਨੇੜੇ ਹੋਵੇ ਤਾਂ ਮਿੱਟੀ ਘੱਟਾ ਕਾਫ਼ੀ ਆਉਂਦਾ ਹੈ ਤੇ ਸਫ਼ਾਈ ਤੇ ਕਾਫ਼ੀ ਸਮਾਂ ਨਸ਼ਟ ਹੋ ਜਾਂਦਾ ਹੈ ।
  4. ਆਰਥਿਕ ਸਥਿਤੀ-ਜੇਕਰ ਵੱਧ ਆਮਦਨ ਹੋਵੇ ਤਾਂ ਘਰ ਵਿਚ ਨੌਕਰ ਰੱਖੇ ਜਾ ਸਕਦੇ ਹਨ ਤੇ ਕਈ ਕੰਮ ਬਾਹਰੋਂ ਵੀ ਕਰਵਾਏ ਜਾ ਸਕਦੇ ਹਨ । ਜੇਕਰ ਆਮਦਨ ਘੱਟ ਹੋਵੇ ਤਾਂ ਹਿਣੀ ਨੂੰ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹਨ ।
  5. ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ – ਪੜ੍ਹੇ-ਲਿਖੇ ਲੋਕ ਆਧੁਨਿਕ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀ ਸ਼ਕਤੀ ਤੇ ਸਮੇਂ ਦੀ ਕਾਫ਼ੀ ਬੱਚਤ ਕਰ ਲੈਂਦੇ ਹਨ । ਜਿਵੇਂ ਇਕ ਪੜੀ ਲਿਖੀ ਗ੍ਰਹਿਣੀ ਵਾਸ਼ਿੰਗ ਮਸ਼ੀਨ ਅਤੇ ਮਿਕਸੀ ਆਦਿ ਦੀ ਵੱਧ ਵਰਤੋਂ ਕਰੇਗੀ ਜਦ ਕਿ ਅਨਪੜ੍ਹ ਲੋਕ ਪੁਰਾਣੇ ਪਰੰਪਰਾਗਤ ਸਾਧਨਾਂ ਤੇ ਰਿਵਾਜ਼ਾਂ ਤੇ ਹੀ ਨਿਰਭਰ ਰਹਿੰਦੇ ਹਨ ।
  6. ਰੁੱਤ ਬਦਲਣਾ – ਪਿੰਡਾਂ ਵਿਚ ਬਿਜਾਈ ਕਟਾਈ ਵੇਲੇ ਕੰਮ ਵੱਧ ਕਰਨਾ ਪੈਂਦਾ ਹੈ ਹੋਰ ਸਮੇਂ ਘੱਟ । ਸ਼ਹਿਰਾਂ ਵਿਚ ਰੁੱਤ ਬਦਲਣ ਤੇ ਗਰਮ ਠੰਡੇ ਕੱਪੜੇ ਆਦਿ ਨੂੰ ਕੱਢਣਾ ਤੇ ਰੱਖਣਾ ਆਦਿ ਕੰਮ ਵੱਧ ਜਾਂਦੇ ਹਨ ।
  7. ਹਿ ਨਿਰਮਾਤਾ ਦੀ ਕੁਸ਼ਲਤਾ ਅਤੇ ਯੋਗਤਾਵਾਂ – ਇਕ ਕੁਸ਼ਲ ਹਿਣੀ ਆਪਣੀ ਯੋਗਤਾ ਨਾਲ ਸਮੇਂ ਤੇ ਸ਼ਕਤੀ ਦੀ ਬੱਚਤ ਕਰ ਸਕਦੀ ਹੈ ।

ਪ੍ਰਸ਼ਨ 13.
ਸਮਾਂ ਅਤੇ ਸ਼ਕਤੀ ਸਾਧਨ ਕਿਵੇਂ ਹਨ ? ਯੋਜਨਾ ਬਣਾ ਕੇ ਇਹਨਾਂ ਦੇ ਖ਼ਰਚ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਸਮਾਂ ਸਾਰਿਆਂ ਲਈ ਹੀ ਬਰਾਬਰ ਹੁੰਦਾ ਹੈ । ਇਕ ਦਿਨ ਵਿਚ 24 ਘੰਟੇ ਹੁੰਦੇ ਹਨ । ਪਰ ਸ਼ਕਤੀ ਸਾਰਿਆਂ ਕੋਲ ਇਕੋ ਜਿਹੀ ਨਹੀਂ ਹੁੰਦੀ ਤੇ ਉਮਰ ਦੇ ਨਾਲ-ਨਾਲ ਇਸ ਵਿਚ ਫ਼ਰਕ ਪੈਂਦਾ ਰਹਿੰਦਾ ਹੈ । ਜਦੋਂ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਸਮਾਂ ਤੇ ਸ਼ਕਤੀ ਦੋਵੇਂ ਖ਼ਰਚ ਹੁੰਦੇ ਹਨ । ਯੋਜਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਇਹਨਾਂ ਦੋਵਾਂ ਦੀ ਬੱਚਤ ਕੀਤੀ ਜਾ ਸਕਦੀ ਹੈ । ਇਕ ਸੁਘੜ ਹਿਣੀ ਨੂੰ ਸਮੇਂ ਤੇ ਸ਼ਕਤੀ ਦੇ ਖ਼ਰਚ ਨੂੰ ਘਟਾਉਣ ਲਈ ਯੋਜਨਾ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ । ਯੋਜਨਾ ਨੂੰ ਲਿਖ ਕੇ ਬਣਾਉਣਾ ਚਾਹੀਦਾ ਹੈ ਅਤੇ ਯੋਜਨਾ ਵਿਚ ਲਚਕੀਲਾਪਨ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਇਸ ਨੂੰ ਬਦਲਿਆ ਜਾ ਸਕੇ । ਸਾਰੇ ਕੰਮਾਂ ਦੀ ਸੂਚੀ ਬਣਾਉਣ ਤੋਂ ਬਾਅਦ ਯੋਜਨਾ ਬਣਾਉਣੀ ਚਾਹੀਦੀ ਹੈ । ਇਹ ਵੀ ਮਿਥ ਲੈਣਾ ਚਾਹੀਦਾ ਹੈ ਕਿ ਇਹਨਾਂ ਵਿਚੋਂ ਕਿਹੜੇ ਕੰਮ ਕਿਸ ਵੇਲੇ ਅਤੇ ਕਿਸ ਮੈਂਬਰ ਨੇ ਕਰਨੇ ਹਨ। ਰੋਜ਼ਾਨਾ ਕੰਮਾਂ ਤੋਂ ਇਲਾਵਾ ਸਪਤਾਹਿਕ ਅਤੇ ਸਾਲਾਨਾ ਕੰਮਾਂ ਦੀ ਵੀ ਯੋਜਨਾ ਬਣਾ ਲੈਣੀ ਚਾਹੀਦੀ ਹੈ । ਜ਼ਿਆਦਾ ਭਾਰੀ ਕੰਮ ਤੋਂ ਬਾਅਦ ਹਲਕੇ ਕੰਮ ਨੂੰ ਸਥਾਨ ਦੇਣਾ ਚਾਹੀਦਾ ਹੈ ਤਾਂ ਜੋ ਜ਼ਿਆਦਾ ਥਕਾਵਟ ਨਾ ਹੋਵੇ । ਯੋਜਨਾ ਵਿਚ ਆਪਣੇ ਵਿਅਕਤੀਗਤ ਅਤੇ ਮਨੋਰੰਜਨ ਦੇ ਕੰਮਾਂ ਲਈ ਵੀ ਸਮਾਂ ਰੱਖਣਾ ਚਾਹੀਦਾ ਹੈ । ਯੋਜਨਾ ਇਸ ਤਰ੍ਹਾਂ ਬਣਾਉ ਕਿ ਹਰ ਰੋਜ਼ ਜ਼ਰੂਰੀ ਕੰਮਾਂ ਅਤੇ ਮਨਪਰਚਾਵੇ ਦੇ ਕੰਮਾਂ ਵਿਚ ਲਗਪਗ ਇਕੋ ਜਿੰਨੀ ਸ਼ਕਤੀ ਖ਼ਰਚ ਹੋਵੇ । ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਕੰਮ ਕਰਕੇ ਸਮਾਂ ਤੇ ਸ਼ਕਤੀ ਦੋਵਾਂ ਦੀ ਬੱਚਤ ਹੋ ਜਾਂਦੀ ਹੈ ।

The Complete Educational Website

Leave a Reply

Your email address will not be published. Required fields are marked *