PSEB Solutions for Class 9 Science Chapter 3 ਪਰਮਾਣੂ ਅਤੇ ਅਣੂ
PSEB Solutions for Class 9 Science Chapter 3 ਪਰਮਾਣੂ ਅਤੇ ਅਣੂ
PSEB 9th Class Science Solutions Chapter 3 ਪਰਮਾਣੂ ਅਤੇ ਅਣੂ
→ ਭਾਰਤੀ ਦਾਰਸ਼ਨਿਕ ਮਹਾਂਰਿਸ਼ੀ ਕਨਾਡ ਨੇ ਇਹ ਨੁਕਤਾ ਦਿੱਤਾ ਸੀ ਕਿ ਪਦਾਰਥ ਨੂੰ ਵਿਭਾਜਿਤ ਕਰਨ ‘ਤੇ ਛੋਟੇ ਛੋਟੇ ਕਣ ਪ੍ਰਾਪਤ ਹੋਣਗੇ ਜਿਨ੍ਹਾਂ ਨੂੰ ਇੱਕ ਸੀਮਾ ਮਗਰੋਂ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ । ਇਸ , ਅਵਿਭਾਜਿਤ ਸੁਖ਼ਤਮ ਕਣ ਨੂੰ ਪਰਮਾਣੂ ਦਾ ਨਾਂ ਦਿੱਤਾ ਗਿਆ ।
→ ਭਾਰਤੀ ਦਾਰਸ਼ਨਿਕ ਪਕੁਧਾ ਕਾਤਯਾਯਾਮ ਨੇ ਕਿਹਾ ਕਿ ਇਹ ਸੁਖ਼ਤਮ ਕਣ ਆਮ ਤੌਰ ‘ਤੇ ਸੰਯੁਕਤ ਰੂਪ ਵਿੱਚ ਮਿਲਦੇ ਹਨ ਜੋ ਪਦਾਰਥਾਂ ਨੂੰ ਵੱਖ-ਵੱਖ ਰੂਪ ਪ੍ਰਦਾਨ ਕਰਦੇ ਹਨ ।
→ ਗਰੀਕ ਦਾਰਸ਼ਨਿਕ ਡੇਮੋਕ੍ਰਿਟਸ ਅਤੇ ਲਿਯੂਸਪਿਸ ਨੇ ਸੁਝਾਅ ਦਿੱਤਾ ਕਿ ਪਦਾਰਥਾਂ ਨੂੰ ਜੇਕਰ ਵਿਭਾਜਿਤ ਕਰਦੇ ਜਾਈਏ, ਤਾਂ ਇੱਕ ਅਜਿਹੀ ਸਥਿਤੀ ਆਵੇਗੀ ਜਦੋਂ ਕਣਾਂ ਨੂੰ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ ।
→ ਪੰਜ ਸੁਰੱਖਿਅਣ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੰਜ ਦਾ ਨਾਂ ਤਾਂ ਸਿਰਜਨ ਹੁੰਦਾ ਹੈ ਅਤੇ ਨਾਂ ਹੀ ਵਿਨਾਸ਼ ।
→ ਲਵਾਇਜ਼ਿਏ ਅਤੇ ਹੋਰ ਵਿਗਿਆਨਿਕਾਂ ਨੇ ਕਿਹਾ ਕਿ ਕੋਈ ਵੀ ਯੌਗਿਕ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਨਿਰਮਿਤ ਹੁੰਦਾ ਹੈ । ਇਸ ਤਰ੍ਹਾਂ ਪ੍ਰਾਪਤ ਯੌਗਿਕ ਵਿੱਚ ਇਨ੍ਹਾਂ ਤੱਤਾਂ ਦਾ ਅਨੁਪਾਤ ਸਥਿਰ ਹੁੰਦਾ ਹੈ ਭਾਵੇਂ ਉਸਨੂੰ ਕਿਸੇ ਥਾਂ ਤੋਂ ਪ੍ਰਾਪਤ ਕੀਤਾ ਗਿਆ ਹੋਵੇ ਜਾਂ ਕਿਸੇ ਨੇ ਵੀ ਇਸਨੂੰ ਬਣਾਇਆ ਹੋਵੇ । ਇਸ ਨੂੰ ਨਿਸ਼ਚਿਤ ਅਨੁਪਾਤ ਦਾ ਨਿਯਮ ਜਾਂ ਸਥਿਰ ਅਨੁਪਾਤ ਦਾ ਨਿਯਮ ਕਿਹਾ ਜਾਂਦਾ ਹੈ ।
→ ਡਾਲਟਨ ਦੇ ਪਰਮਾਣੁ ਸਿਧਾਂਤ ਅਨੁਸਾਰ ਸਾਰੇ ਪਦਾਰਥ ਭਾਵੇਂ ਤੱਤ, ਯੌਗਿਕ ਜਾਂ ਮਿਸ਼ਰਣ ਹੋਣ, ਅਵਿਭਾਜ ਸੂਖ਼ਮ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ ।
→ ਡਾਲਟਨ ਦਾ ਸਿਧਾਂਤ ਪੁੰਜ ਦੇ ਸੁਰੱਖਿਅਣ ਨਿਯਮ ਅਤੇ ਨਿਸ਼ਚਿਤ ਅਨੁਪਾਤ ਦੇ ਨਿਯਮ ‘ਤੇ ਆਧਾਰਿਤ ਸੀ ।
→ ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੁੰਦਾ ਹੈ । ਪਰਮਾਣੂ ਬਹੁਤ ਹੀ ਛੋਟੇ ਹੁੰਦੇ ਹਨ । ਅਸੀਂ ਇਨ੍ਹਾਂ ਨੂੰ ਨੰਗੀ ਅੱਖਾਂ ਨਾਲ ਨਹੀਂ ਵੇਖ ਸਕਦੇ ।
→ ਸੰਕੇਤ, ਤੱਤ ਦੇ ਇੱਕ ਪਰਮਾਣੂ ਨੂੰ ਦਰਸਾਉਂਦਾ ਹੈ । ਬਰਜ਼ੀਲਿਅਸ ਨੇ ਤੱਤਾਂ ਦੇ ਅਜਿਹੇ ਸੰਕੇਤ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਤੱਤਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਪ੍ਰਦਰਸ਼ਿਤ ਹੁੰਦਾ ਸੀ । ਕਿਸੇ ਸੰਕੇਤ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡੇ ਅੱਖਰ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ ।
→ ਕਿਸੇ ਤੱਤ ਦੇ ਸਾਪੇਖ ਪਰਮਾਣੂ ਪੁੰਜ ਨੂੰ ਉਸਦੇ ਪਰਮਾਣੂਆਂ ਦੇ ਔਸਤ ਪੁੰਜ ਦਾ ਕਾਰਬਨ-12 ਪਰਮਾਣੂ ਪੁੰਜ ਦੇ 1/12ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ।
→ ਅਣੂ ਅਜਿਹੇ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਦਾ ਸਮੂਹ ਹੁੰਦਾ ਹੈ ਜੋ ਆਪਸ ਵਿੱਚ ਰਸਾਇਣਿਕ ਬੰਧਨ ਨਾਲ ਜੁੜੇ ਹੁੰਦੇ ਹਨ | ਅਣੂ ਨੂੰ ਕਿਸੇ ਤੱਤ ਜਾਂ ਯੌਗਿਕ ਦੇ ਸੁਖ਼ਤਮ ਕਣ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਸੁਤੰਤਰ ਰੂਪ ਵਿੱਚ ਹੋਂਦ ਰੱਖ ਸਕਦਾ ਹੈ ਅਤੇ ਜੋ ਉਸ ਯੌਗਿਕ ਦੇ ਸਾਰੇ ਗੁਣਾਂ ਨੂੰ ਦਰਸਾਉਂਦਾ ਹੈ ।
→ ਕਿਸੇ ਤੱਤ ਦੇ ਅਣੂ ਇੱਕ ਹੀ ਕਿਸਮ ਦੇ ਪਰਮਾਣੂਆਂ ਦੁਆਰਾ ਰਚਿਤ ਹੁੰਦੇ ਹਨ ।
→ ਕਿਸੇ ਅਣੂ ਦੀ ਬਣਤਰ ਵਿੱਚ ਵਰਤੇ ਜਾਂਦੇ ਪਰਮਾਣੂਆਂ ਦੀ ਸੰਖਿਆ ਨੂੰ ਪਰਮਾਣੂਕਤਾ (atomicity) ਕਹਿੰਦੇ ਹਨ ।
→ ਭਿੰਨ-ਭਿੰਨ ਤੱਤਾਂ ਦੇ ਪਰਮਾਣੁ ਇੱਕ ਨਿਸਚਿਤ ਅਨੁਪਾਤ ਵਿੱਚ ਆਪਸ ਵਿੱਚ ਜੁੜ ਕੇ ਯੌਗਿਕਾਂ ਦੇ ਅਣੂ ਬਣਾਉਂਦੇ ਹਨ ।
→ ਧਾਤ ਅਤੇ ਅਧਾਤ ਯੁਕਤ ਯੌਗਿਕ ਚਾਰਜਿਤ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਆਇਨ (Ion) ਕਹਿੰਦੇ ਹਨ । ਇਨ੍ਹਾਂ ਕਣਾਂ ‘ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ । ਰਿਣ ਚਾਰਜਿਤ ਕਣ ਨੂੰ ਰਿਣ ਆਇਨ ਅਤੇ ਧਨ ਚਾਰਜਿਤ ਕਣ ਨੂੰ ਧਨ ਆਇਨ ਕਿਹਾ ਜਾਂਦਾ ਹੈ ।
→ ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈੱਟ ਚਾਰਜ ਮੌਜੂਦ ਹੋਵੇ ਉਸ ਨੂੰ ਬਹੁ-ਪਰਮਾਣਵੀਂ (Poly-atomic) ਆਇਨ ਕਹਿੰਦੇ ਹਨ ।
→ ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸ ਵਿੱਚ ਸਾਰੇ ਘਟਕ ਤੱਤਾਂ ਅਤੇ ਸੰਯੋਗ ਕਰਨ ਵਾਲੇ ਸਾਰੇ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦਰਸਾਉਂਦਾ ਹੈ ।
→ ਪਰਮਾਣੂਆਂ ਦਾ ਉਹ ਸਮੂਹ ਜੋ ਆਇਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਉਸ ਨੂੰ ਬਹੁ-ਪਰਮਾਣਵੀਂ ਆਇਨ ਕਹਿੰਦੇ ਹਨ । ਉਨ੍ਹਾਂ ਉੱਤੇ ਇੱਕ ਨਿਸਚਿਤ ਚਾਰਜ ਹੁੰਦਾ ਹੈ ।
→ ਅਣਵੀਂ ਯੌਗਿਕਾਂ ਦੇ ਰਸਾਇਣਿਕ ਸੂਤਰ ਹਰੇਕ ਤੱਤ ਦੀ ਸੰਯੋਜਕਤਾ ਦੁਆਰਾ ਨਿਰਧਾਰਿਤ ਹੁੰਦੇ ਹਨ ।
→ ਆਇਨਿਕ ਯੌਗਿਕਾਂ ਵਿੱਚ, ਹਰੇਕ ਆਇਨ ਉੱਤੇ ਚਾਰਜਾਂ ਦੀ ਸੰਖਿਆ ਦੁਆਰਾ ਯੌਗਿਕਾਂ ਦੇ ਰਸਾਇਣਿਕ ਸੁਤਰ ਪ੍ਰਾਪਤ ਹੁੰਦੇ ਹਨ ।
→ ਕਿਸੇ ਤੱਤ ਦੀ ਸੰਯੋਜਨ ਸਮਰੱਥਾ ਉਸ ਤੱਤ ਦੀ ਸੰਯੋਜਕਤਾ ਅਖਵਾਉਂਦੀ ਹੈ ।
→ ਕਿਸੇ ਪਦਾਰਥ ਦਾ ਸੂਤਰ ਇਕਾਈ ਪੁੰਜ ਉਸ ਦੇ ਸਾਰੇ ਮੌਜੂਦ ਪਰਮਾਣੁਆਂ ਦੇ ਪੁੰਜਾਂ ਦਾ ਜੋੜ ਹੁੰਦਾ ਹੈ ।
→ ਕਿਸੇ ਸਪੀਸ਼ਿਜ (ਪਰਮਾਣੁ, ਅਣ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੂ ਜਾਂ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।
→ ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੂ, ਅਣੂ ਜਾਂ ਆਇਨ) ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022 × 23/10 ਹੁੰਦਾ ਹੈ । ਇਸ ਨੂੰ ਆਵੇਗਾਦਰੋ ਅੰਕ (Avogadro Number) ਕਹਿੰਦੇ ਹਨ ।
→ ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ ਜਿਸ ਨੂੰ ਮੋਲਰ ਪੁੰਜ ਕਹਿੰਦੇ ਹਨ । ਪਰਮਾਣੂਆਂ ਦੇ ਮੋਲਰ ਪੰਜ ਨੂੰ ਗਰਾਮ ਪਰਮਾਣੂ ਪੁੰਜ ਵੀ ਕਹਿੰਦੇ ਹਨ ।
→ ਪਰਮਾਣੂ (Atom)-ਕਿਸੇ ਤੱਤ ਦਾ ਉਹ ਸਮੂਹ ਸੂਖ਼ਤਮ ਕਣ ਜਿਸ ਵਿੱਚ ਉਸ ਤੱਤ ਦੇ ਸਾਰੇ ਗੁਣ ਮੌਜੂਦ ਹੋਣ, ਪਰਮਾਣੂ ਅਖਵਾਉਂਦਾ ਹੈ । ਇਹ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਨਹੀਂ ਵੀ ।
→ ਅਣੁ (Molecule)-ਪਦਾਰਥ ਦਾ ਉਹ ਛੋਟੇ ਤੋਂ ਛੋਟਾ ਕਣ ਜਿਹੜਾ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਉਸ ਕਣ ਨਾਲ ਸੰਬੰਧਿਤ ਤੱਤ ਜਾਂ ਯੋਗਿਕਾਂ ਦੇ ਸਾਰੇ ਗੁਣ ਉਸ ਵਿੱਚ ਹੋਣ, ਅਣੁ ਅਖਵਾਉਂਦਾ ਹੈ । ਇਹ ਪਰਮਾਣੂਆਂ ਦੇ ਮੇਲ ਤੋਂ ਬਣਦਾ ਹੈ ।
→ ਪੁੰਜ ਦਾ ਸੁਰੱਖਿਅਣ ਨਿਯਮ (Law of Conservations of Mass-ਪੁੰਜ ਸੁਰੱਖਿਅਣ ਨਿਯਮ ਦੇ ਅਨੁਸਾਰ ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਨ ਹੁੰਦਾ ਹੈ ਅਤੇ ਨਾ ਹੀ ਵਿਨਾਸ਼ ਕੀਤਾ ਜਾ ਸਕਦਾ ਹੈ ।
ਜਾਂ
ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਕਿਰਿਆ ਕਰਨ ਵਾਲੇ ਪਦਾਰਥਾਂ ਦਾ ਕੁੱਲ ਪੁੰਜ, ਕਿਰਿਆ ਤੋਂ ਬਾਅਦ ਬਣਨ ਵਾਲੇ ਪਦਾਰਥਾਂ ਦੇ ਪੁੰਜ ਦੇ ਬਰਾਬਰ ਹੁੰਦਾ ਹੈ ।
→ ਸਥਿਰ ਅਨੁਪਾਤ ਨਿਯਮ (Law of Definite Proportion)-ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ ।
→ ਸੰਕੇਤ (Symbol)-ਇਹ ਕਿਸੇ ਤੱਤ ਦੇ ਪਰਮਾਣੁ ਨੂੰ ਛੋਟੇ ਰੂਪ ਵਿੱਚ ਦਰਸਾਉਂਦਾ ਹੈ । ਆਮ ਤੌਰ ‘ਤੇ ਸੰਕੇਤ ਤੱਤਾਂ ਦੇ ਅੰਗਰੇਜ਼ੀ ਨਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਬਣੇ ਹੁੰਦੇ ਹਨ । ਸੰਕੇਤ ਦਾ ਪਹਿਲਾ ਅੱਖਰ ਹਮੇਸ਼ਾ ਵੱਡਾ ਅਤੇ ਦੂਜਾ ਅੱਖਰ ਛੋਟਾ ਲਿਖਿਆ ਜਾਂਦਾ ਹੈ ।
→ ਪਰਮਾਣੂ ਪੁੰਜ (Atomic Mass)-ਕਾਰਬਨ ਦੇ ਇੱਕ ਪਰਮਾਣੂ ਦੇ ਭਾਰ ਦਾ 1/12 ਵਾਂ ਭਾਗ ਨਾਲ ਕਿਸੇ ਤੱਤ ਦਾ ਇੱਕ ਪਰਮਾਣੂ ਜਿੰਨੇ ਗੁਣਾ ਭਾਰੀ ਹੁੰਦਾ ਹੈ, ਉਹ ਭਾਰ ਉਸ ਤੱਤ ਦਾ ਪਰਮਾਣੂ ਪੁੰਜ ਅਖਵਾਉਂਦਾ ਹੈ ਜਦਕਿ ਇੱਕ ਕਾਰਬਨ ਪਰਮਾਣੁ ਦਾ ਭਾਰ 12 ਲਿਆ ਗਿਆ ਹੈ ।
→ ਪਰਮਾਣੂ ਪੁੰਜ ਇਕਾਈ (Atomic Mass Unit-ਕਾਰਬਨ (C-12) ਦੇ ਇੱਕ ਪਰਮਾਣੂ ਦੇ ਕਿਸੇ ਵਿਸ਼ੇਸ਼ ਸਮਸਥਾਨਿਕ ਦੇ ਪੁੰਜ ਦੇ 1/12 ਨੂੰ ਪਰਮਾਣੂ ਪੁੰਜ ਮਾਤ੍ਰਿਕ (u) ਕਹਿੰਦੇ ਹਨ ।
→ ਆਇਨ (Ion)-ਧਾਤ ਜਾਂ ਅਧਾਤ ਯੁਕਤ ਯੌਗਿਕ ਜਿਨ੍ਹਾਂ ਚਾਰਜਿਤ ਕਣਾਂ ਨਾਲ ਬਣਿਆ ਹੁੰਦਾ ਹੈ, ਉਹਨਾਂ ਨੂੰ ਆਇਨ ਆਖਦੇ ਹਨ । ਇਹਨਾਂ ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ | ਧਨ ਚਾਰਜਿਤ ਕਣ ਨੂੰ ਧਨ ਆਇਨ ਅਤੇ ਰਿਣ| ਚਾਰਜਿਤ ਕਣ ਨੂੰ ਰਿਣ ਆਇਨ ਆਖਦੇ ਹਨ ।
→ ਬਹੁ-ਪਰਮਾਣੂਕ ਆਇਨ (Polyatomic lon)-ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈਟ ਚਾਰਜ ਮੌਜੂਦ ਹੋਵੇ ਉਹਨਾਂ ਨੂੰ ਬਹੁ-ਪਰਮਾਣੂਕ ਆਇਨ ਆਖਦੇ ਹਨ ।
→ ਰਸਾਇਣਿਕ ਸੂਤਰ (Chemical Formula)-ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸਦੇ ਸੰਘਟਕਾਂ ਦਾ ਸੰਕੇਤਕ ਪ੍ਰਦਰਸ਼ਨ ਹੁੰਦਾ ਹੈ ।
→ ਮੋਲ (Mole)-ਮੋਲ ਕਿਸੇ ਪਦਾਰਥ ਦਾ ਪੁੰਜ ਹੈ ਜਿਸ ਵਿੱਚ 12g ਕਾਰਬਨ (C-12) ਦੇ ਪਰਮਾਣੂ ਦੇ ਬਰਾਬਰ ਕਣ ਹੁੰਦੇ ਹਨ । ਇਹ ਕਣ ਪਰਮਾਣੁ, ਅਣੂ ਜਾਂ ਆਇਨ ਦੇ ਰੂਪ ਵਿੱਚ ਹੋ ਸਕਦੇ ਹਨ । ਕਿਸੇ ਪਦਾਰਥ ਦੇ 6.023 × 1023 ਕਣਾਂ ਨੂੰ ਇੱਕ ਮੋਲ ਕਹਿੰਦੇ ਹਨ ।
ਕਿਸੇ ਸਪੀਸ਼ੀਜ਼ ਪਰਮਾਣੁ, ਅਣੁ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸਦੇ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।
→ ਆਵੋਗਾਦਰੋ ਸੰਖਿਆ (Avogadro’s Number)-ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੁ, ਅਣੁ ਜਾਂ ਆਇਨ) ਦੀ ਸੰਖਿਆ ਨਿਸਚਿਤ ਹੁੰਦੀ ਹੈ ਜਿਸ ਦਾ ਮਾਨ 6.022 × 1023 ਹੁੰਦਾ ਹੈ । ਇਸ ਨੂੰ ਆਵੋਗਾਦਰੋ ਸੰਖਿਆ (Avogadro Number) ਕਹਿੰਦੇ ਹਨ । ਇਸਨੂੰ No ਨਾਲ ਦਰਸਾਇਆ ਜਾਂਦਾ ਹੈ ।
→ ਮੋਲਰ ਪੁੰਜ (Molar Mass)-ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ ।
PSEB 9th Class Science Important Questions Chapter 3 ਪਰਮਾਣੂ ਅਤੇ ਅਣੂ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਰਸਾਇਣਿਕ ਸੰਯੋਜਨ ਦੇ ਨਿਯਮਾਂ ਨੂੰ ਸਪੱਸ਼ਟ ਕਰੋ ।
ਉੱਤਰ-
ਵਿਗਿਆਨਿਕ ਅਨਟੋਨੀ ਐੱਲ. ਲਵਾਇਜ਼ਿਏ (Antonie L. Lavoisier) ਅਤੇ ਜੋਜ਼ਫ ਐੱਲ. ਪਉਸਟ (Joseph L. Proust) ਨੇ ਰਸਾਇਣਿਕ ਸੰਯੋਜਨ ਦੇ ਦੋ ਨਿਯਮਾਂ ਨੂੰ ਪ੍ਰਤਿਪਾਦਿਤ ਕੀਤਾ ।
(i) ਪੁੰਜ ਸੁਰੱਖਿਅਣ ਜਾਂ ਪਦਾਰਥ ਦੀ ਅਵਿਨਾਸ਼ਤਾ ਦਾ ਨਿਯਮ – ਰੁਸ ਦੇ ਵਿਗਿਆਨੀ ਐੱਮ. ਵੀ. ਲੋਮੋਨੋਸੋਵ ਨੇ 1756 ਈ: ਵਿੱਚ ਪੁੰਜ ਸੁਰੱਖਿਅਣ ਨਿਯਮ ਸਥਾਪਿਤ ਕੀਤਾ ।
ਪੰਜ ਸੁਰੱਖਿਅਣ ਨਿਯਮ ਅਨੁਸਾਰ ਜਦੋਂ ਰਸਾਇਣਿਕ ਪਰਿਵਰਤਨ (ਰਸਾਇਣਿਕ ਪ੍ਰਤੀਕਿਰਿਆ ਪੂਰਾ ਹੁੰਦਾ ਹੈ ਤਾਂ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੰਜ ਨਾ ਤਾਂ ਬਣਦਾ ਹੈ (ਸਿਰਜਣ) ਅਤੇ ਨਾਂ ਹੀ ਨਸ਼ਟ ਹੁੰਦਾ ਹੈ । ਅਰਥਾਤ ਪੰਜ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਹੈ । ਇਸ ਲਈ, ਕਿਸੇ ਵੀ ਰਸਾਇਣਿਕ ਪ੍ਰਤੀਕਿਰਿਆ ਵਿੱਚ ਪਰਿਵਰਤਨ ਤੋਂ ਬਾਅਦ ਪਦਾਰਥ (ਉਪਜਾਂ ਦਾ ਕੁੱਲ ਪੰਜ ਓਨਾ ਹੀ ਰਹਿੰਦਾ ਹੈ ਜਿੰਨਾ ਪ੍ਰਤੀਕਿਰਿਆ ਤੋਂ ਪਹਿਲਾਂ ਪਦਾਰਥ (ਅਭਿਕਾਰਕਾਂ ਦਾ ਕੁੱਲ ਪੰਜ ਸੀ ।
∴ ਪ੍ਰਤੀਕਿਰਿਆ ਤੋਂ ਪਹਿਲਾਂ ਅਭਿਕਾਰਕਾਂ ਦਾ ਕੁੱਲ ਪੰਜ = ਪ੍ਰਤੀਕਿਰਿਆ ਤੋਂ ਬਾਅਦ ਉਪਜਾਂ ਦਾ ਕੁੱਲ ਪੰਜ
ਇਸ ਨਿਯਮ ਨੂੰ ਹੇਠ ਲਿਖੇ ਪ੍ਰਯੋਗ ਦੁਆਰਾ ਸਿੱਧ ਕੀਤਾ ਜਾ ਸਕਦਾ ਹੈ ।
ਪ੍ਰਯੋਗ – ਇੱਕ ਕੋਨੀਕਲ ਫਲਾਸਕ ਲਓ । ਹੇਠਾਂ ਲਿਖੇ ‘X’ ਅਤੇ ‘Y’ ਰਸਾਇਣਾਂ ਦਾ ਇੱਕ ਸੈਂਟ ਲਓ ।
‘X’ – ‘Y’
(i) ਕਾਪਰ ਸਲਫੇਟ – ਸੋਡੀਅਮ ਕਾਰਬੋਨੇਟ
(ii) ਬੇਰੀਅਮ ਕਲੋਰਾਈਡ – ਸੋਡੀਅਮ ਸਲਫੇਟ
(iii) ਲੈਂਡ ਨਾਈਟੇਟ – ਸੋਡੀਅਮ ਕਲੋਰਾਈਡ
ਇੱਕ ਸੈੱਟ ਦੇ ਰਸਾਇਣਾਂ ਦੇ ਵੱਖ-ਵੱਖ 5% ਘੋਲ ਪਾਣੀ ਵਿੱਚ । ਤਿਆਰ ਕਰੋ ।

‘Y’ ਦੇ ਘੋਲ ਦੀ ਕੁੱਝ ਮਾਤਰਾ ਨੂੰ ਕੋਠੀਕਲ ਫਲਾਸਕ ਵਿੱਚ ਲਓ । ਸੈਂਟ ਮੁਤਾਬਿਕ ‘X’ ਘਲ ਦੀ ਕੁੱਝ ਮਾਤਰਾ ਨੂੰ ਉਬਾਲ ਨਲੀ ਵਿੱਚ ਲਓ ਅਤੇ ਉਬਾਲ ਨਲੀ ਨੂੰ ਫਲਾਸਕ ਵਿੱਚ ਇਸ ਤਰ੍ਹਾਂ ਲਟਕਾਓ ਤਾਂ ਜੋ ਦੋਵੇਂ ਘੋਲ ਆਪਸ ਵਿੱਚ ਨਾ ਮਿਲਣ (ਮਿਸ਼ਰਤ ਹੋਣ) । ਹੁਣ ਫਲਾਸਕ ਦਾ ਮੂੰਹ ਕਾਰਕ ਨਾਲ ਬੰਦ ਕਰ ਦਿਓ । ਫਲਾਸਕ ਨੂੰ ਸਾਰੇ ਪਦਾਰਥਾਂ ਸਮੇਤ ਧਿਆਨ ਨਾਲ ਤੋਲ ਲਓ । ਹੁਣ ਫਲਾਸਕ ਨੂੰ ਇਸ ਤਰ੍ਹਾਂ ਹਿਲਾਓ ਤਾਂ ਜੋ ‘X’ ਅਤੇ ‘Y’ ਘੋਲ ਆਪਸ ਵਿੱਚ ਚੰਗੀ ਤਰ੍ਹਾਂ ਮਿਸ਼ਰਤ ਹੋ ਜਾਣ ! ਰਸਾਇਣਿਕ ਕਿਰਿਆ ਹੋ ਜਾਣ ਤੋਂ ਬਾਅਦ ਫਲਾਸਕ ਨੂੰ ਦੁਬਾਰਾ ਤੋਲੋਂ । ਪੰਜ ਅਪਰਿਵਰਤਿਤ ਰਹੇਗਾ, ਜਦ ਕਿ ਫਲਾਸਕ ਦੇ ਅੰਦਰ ਪਈਆਂ ਵਿੱਚ ਪਰਿਵਰਤਨ ਹੋ ਗਿਆ ਹੈ । ਇਸ ਤੋਂ ਪਦਾਰਥ ਦਾ ਪੁੰਜ ਸੁਰੱਖਿਅਣ ਨਿਯਮ ਸਿੱਧ ਹੁੰਦਾ ਹੈ ।
(ii) ਸਥਿਰ ਅਨੁਪਾਤ ਦਾ ਨਿਯਮ – ਇਸ ਨਿਯਮ ਦਾ ਫਰਾਂਸ ਦੇ ਵਿਗਿਆਨਿਕ ਜੇ. ਐੱਲ. ਪਉਸਟ (J. L. Proust) ਨੇ 1799 ਈ: ਵਿੱਚ ਪ੍ਰਤਿਪਾਦਨ ਕੀਤਾ । ਇਸ ਨਿਯਮ ਅਨੁਸਾਰ-
‘‘ਹਰੇਕ ਰਸਾਇਣਿਕ ਯੌਗਿਕ ਵਿੱਚ ਭਾਵੇਂ ਉਹ ਕਿਸੇ ਵੀ ਵਿਧੀ ਦੁਆਰਾ ਬਣਾਇਆ ਜਾਂ ਪ੍ਰਾਪਤ ਕੀਤਾ ਗਿਆ ਹੋਵੇ, ਉਪਸਥਿਤ ਸੰਘਟਕ ਤੱਤਾਂ ਦੇ ਪੁੰਜ ਇੱਕ ਨਿਸਚਿਤ ਅਨੁਪਾਤ ਵਿੱਚ ਹੁੰਦੇ ਹਨ ।”
ਇਸ ਨਿਯਮ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਰੇਕ ਯੋਗਿਕ ਦੀ ਰਸਾਇਣਿਕ ਸੰਰਚਨਾ ਨਿਸ਼ਚਿਤ ਰਹਿੰਦੀ ਹੈ, ਜੋ ਉਸ ਨੂੰ ਬਣਾਉਣ ਦੀ ਵਿਧੀ ਜਾਂ ਸਰੋਤ ‘ਤੇ ਨਿਰਭਰ ਨਹੀਂ ਕਰਦੀ ਹੈ ।
ਉਦਾਹਰਨ – ਪਾਣੀ (H2O), ਹਾਈਡੋਜਨ ਅਤੇ ਆਕਸੀਜਨ ਤੱਤਾਂ ਦੇ ਸੰਯੋਗ ਤੋਂ ਬਣਿਆ ਹੋਇਆ ਯੌਗਿਕ ਹੈ । ਪਾਣੀ ਵੱਖ-ਵੱਖ ਵਿਧੀਆਂ ਦੁਆਰਾ ਬਣਾਇਆ ਜਾ ਸਕਦਾ ਹੈ ਅਤੇ ਪ੍ਰਕਿਰਤਿਕ ਸਾਧਨਾਂ ਦੁਆਰਾ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ । ਕਿਸੇ ਵੀ ਤਰ੍ਹਾਂ ਪ੍ਰਾਪਤ ਹੋਏ ਪਾਣੀ ਦਾ ਵਿਸ਼ਲੇਸ਼ਣ ਕਰਨ ‘ਤੇ ਗਿਆਤ ਹੁੰਦਾ ਹੈ ਕਿ ਹਾਈਡ੍ਰੋਜਨ ਅਤੇ ਆਕਸੀਜਨ ਭਾਰ ਦੀ ਦ੍ਰਿਸ਼ਟੀ ਤੋਂ 1 : 8 ਦੇ ਅਨੁਪਾਤ ਵਿੱਚ ਸੰਯੁਕਤ ਹਨ ।
ਪ੍ਰਸ਼ਨ 2.
ਡਾਲਟਨ ਦੇ ਪਰਮਾਣੁ ਸਿਧਾਂਤ ਦੀ ਵਿਵੇਚਨਾ ਕਰੋ ।
ਉੱਤਰ-
ਡਾਲਟਨ ਦੇ ਪਰਮਾਣੁ ਸਿਧਾਂਤ ਦੇ ਅਨੁਸਾਰ ਸਾਰੇ ਤੱਤ, ਯੌਗਿਕ ਅਤੇ ਮਿਸ਼ਰਣ ਸੂਖ਼ਮ ਕਣਾਂ ਤੋਂ ਬਣੇ ਹੁੰਦੇ ਹਨ । ਇਹਨਾਂ ਸੂਖ਼ਮ ਕਣਾਂ ਨੂੰ ਪਰਮਾਣੂ ਕਹਿੰਦੇ ਹਨ । ਡਾਲਟਨ ਦੇ ਪਰਮਾਣੂ ਸਿਧਾਂਤ ਦੀ ਵਿਵੇਚਨਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ-
- ਸਾਰੇ ਪਦਾਰਥ ਪਰਮਾਣੂਆਂ ਤੋਂ ਬਣਦੇ ਹਨ ।
- ਪਰਮਾਣੂ ਅਵਿਭਾਜ ਸੂਖ਼ਮਤਮ ਕਣ ਹੁੰਦੇ ਹਨ ਜਿਨ੍ਹਾਂ ਦਾ ਰਸਾਣਿਇਕ ਕਿਰਿਆ ਵਿੱਚ ਨਾ ਤਾਂ ਸਿਰਜਨ ਹੁੰਦਾ ਹੈ ਅਤੇ ਨਾ ਹੀ ਵਿਨਾਸ਼ ਹੁੰਦਾ ਹੈ ।
- ਕਿਸੇ ਤੱਤਾਂ ਦੇ ਸਾਰੇ ਪਰਮਾਣੂਆਂ ਦੇ ਪੁੰਜ ਅਤੇ ਗੁਣ ਸਮਾਨ ਹੁੰਦੇ ਹਨ ।
- ਵੱਖ-ਵੱਖ ਤੱਤ ਦੇ ਪਰਮਾਣੂਆਂ ਦੇ ਪੁੰਜ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ ।
- ਵੱਖ-ਵੱਖ ਤੱਤਾਂ ਦੇ ਪ੍ਰਮਾਣੂ ਆਪਸ ਵਿੱਚ ਇੱਕ ਪੂਰਨ ਸੰਖਿਆ ਦੇ ਅਨੁਪਾਤ ਵਿੱਚ ਸੰਯੋਗ ਕਰਕੇ ਯੌਗਿਕ ਬਣਾਉਂਦੇ ਹਨ ।
- ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸੰਖਿਆ ਅਤੇ ਕਿਸਮਾਂ ਨਿਸਚਿਤ ਹੁੰਦੀਆਂ ਹਨ ।
ਪ੍ਰਸ਼ਨ 3.
ਪਰਮਾਣੂ ਪੁੰਜ ਨੂੰ ਪਰਿਭਾਸ਼ਿਤ ਕਰੋ | ਗਰਾਮ ਪਰਮਾਣੂ ਪੁੰਜ ਕਿਸ ਨੂੰ ਆਖਦੇ ਹਨ ?
ਜਾਂ
ਪਰਮਾਣੂ ਪੁੰਜ ਦਰਸਾਉਣ ਦਾ ਆਧੁਨਿਕ ਪੈਮਾਨਾ ਕੀ ਹੈ ? ਇਸ ਪੈਮਾਨੇ ‘ਤੇ ਤੁਸੀਂ ਕਿਸੇ ਤੱਤ ਦਾ ਔਸਤ ਸਾਪੇਖ ਪਰਮਾਣੂ ਪੰਜ ਕਿਸ ਤਰ੍ਹਾਂ ਵਿਅਕਤ ਕਰ ਸਕਦੇ ਹੋ ?
ਉੱਤਰ-
ਪਰਮਾਣੂ ਪੰਜ- ਕਿਸੇ ਤੱਤ ਦਾ ਛੋਟੇ ਤੋਂ ਛੋਟਾ ਕਣ ਪਰਮਾਣੁ ਅਖਵਾਉਂਦਾ ਹੈ ਅਤੇ ਉਹ ਰਸਾਇਣਿਕ ਕਿਰਿਆ ਵਿੱਚ ਭਾਗ ਲੈਂਦਾ ਹੈ | ਪਰਮਾਣੁ ਸੁਖ਼ਤਮ ਕਣ ਹੁੰਦਾ ਹੈ ਅਤੇ ਇਸ ਦਾ ਵਾਸਤਵਿਕ ਪੁੱਜ ਗਿਆਤ ਕਰਨਾ ਮੁਸ਼ਕਿਲ ਹੁੰਦਾ ਹੈ । ਤੱਤਾਂ ਦੇ ਪਰਮਾਣੂ ਪੁੰਜ ਤੋਂ ਉਹਨਾਂ ਦੇ ਸਾਪੇਖ ਪੁੰਜ ਦਾ ਪਤਾ ਲਗਦਾ ਹੈ । ‘ਹਾਈਡੋਜਨ ਦਾ ਪਰਮਾਣੁ ਸਭ ਤੋਂ ਹਲਕਾ ਹੁੰਦਾ ਹੈ, ਇਸ ਲਈ ਇਸ ਦੇ ਪਰਮਾਣੁ ਪੁੰਜ ਨੂੰ ਇਕਾਈ ਮੰਨ ਕੇ ਹੋਰ ਤੱਤਾਂ ਦੇ ਸਾਪੇਖ ਪੁੱਜ ਗਿਆਤ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਨੂੰ ਪਰਮਾਣੂ ਪੁੰਜ ਕਿਹਾ ਜਾਂਦਾ ਹੈ ।
ਇਸ ਲਈ ਕਿਸੇ ਤੱਤ ਦਾ ਪਰਮਾਣੁ ਪੁੰਜ ਉਹ ਸੰਖਿਆ ਹੈ, ਜੋ ਇਹ ਦਰਸਾਉਂਦੀ ਹੈ ਕਿ ਉਸ ਤੱਤ ਦਾ ਇੱਕ ਪਰਮਾਣੂ ਹਾਈਡ੍ਰੋਜਨ ਦੇ ਇੱਕ ਪਰਮਾਣੂ ਤੋਂ ਕਿੰਨੇ ਗੁਣਾਂ ਭਾਰੀ ਹੈ ?

ਕੁੱਝ ਵਿਗਿਆਨਿਕਾਂ ਨੇ ਆਪਣੇ ਕੀਤੇ ਗਏ ਪ੍ਰਯੋਗਾਂ ਦੇ ਆਧਾਰ ‘ਤੇ ਪਰਮਾਣੂ ਪੁੰਜ ਦੀ ਇਕਾਈ ਹਾਈਡੋਜਨ ਦੇ ਇੱਕ ਪਰਮਾਣੂ ਦੇ ਪੁੰਜ ਦੀ ਥਾਂ ‘ਤੇ ਆਕਸੀਜਨ ਦੇ ਪਰਮਾਣੂ ਪੁੰਜ ਦੇ ਸੋਲ੍ਹਵੇਂ ਭਾਗ (1/16) ਨੂੰ ਜ਼ਿਆਦਾ ਸਹੀ ਮੰਨਿਆ ਹੈ ।

ਹੁਣ ਪਰਮਾਣੂ ਪੁੰਜ ਦਾ ਆਕਸੀਜਨ ਮਾਨਕ ਵੀ ਮੰਨਿਆ ਨਹੀਂ ਜਾ ਰਿਹਾ ਹੈ, ਕਿਉਂਕਿ ਆਕਸੀਜਨ ਦਾ ਪਰਮਾਣੂ ਪੁੰਜ ਇਸਦੇ ਤਿੰਨ ਸਮਸਥਾਨਿਕਾਂ ਦਾ ਔਸਤ ਪੁੰਜ ਹੁੰਦਾ ਹੈ । ਇਸ ਲਈ ਆਕਸੀਜਨ ਨੂੰ ਵਿਸ਼ਵਾਸ ਕਰਨ ਯੋਗ ਨਾ ਸਮਝ ਕੇ ਵਿਗਿਆਨਿਕਾਂ ਨੇ -12 ਨੂੰ ਮਾਨਕ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਹੈ । ਇਸ ਲਈ ਕਿਸੇ ਵੀ ਤੱਤ ਦਾ ਪਰਮਾਣੂ-ਪੁੰਜ ਇਸਦੇ ਪਰਮਾਣੂ ਦਾ ਔਸਤ ਸਾਪੇਖ ਪੁੰਜ ਹੁੰਦਾ ਹੈ, ਜਦਕਿ ਉਸਦੀ ਤੁਲਨਾ ਕਾਰਬਨ ਪਰਮਾਣੂ (C-12 ਆਇਸੋਟੋਪ) ਦਾ ਪੁੰਜ 12 ਮੰਨ ਕੇ ਕੀਤਾ ਜਾਂਦਾ ਹੈ ।

ਗਰਾਮ ਪਰਮਾਣੂ ਪੰਜ – ਜਦੋਂ ਪਰਮਾਣੂ ਪੁੰਜ ਨੂੰ ਗਰਾਮਾਂ ਵਿੱਚ ਪ੍ਰਗਟ ਕਰਦੇ ਹਾਂ ਤਾਂ ਉਹ ਗਰਾਮ ਪਰਮਾਣੂ ਪੁੰਜ ਕਹਾਉਂਦਾ ਹੈ ।
ਉਦਾਹਰਨ – ਕੈਲਸ਼ੀਅਮ ਦਾ ਪਰਮਾਣੂ ਪੁੰਜ 40 ਹੈ ਅਤੇ ਇਸ ਦਾ ਪਰਮਾਣੂ ਪੁੰਜ 40 ਗਰਾਮ ਹੈ ।
ਪ੍ਰਸ਼ਨ 4.
ਸਰਲ ਯੌਗਿਕਾਂ ਦੇ ਸੂਤਰ (ਰਸਾਇਣਿਕ ਫਾਰਮੂਲੇ) ਕਿਸ ਤਰ੍ਹਾਂ ਲਿਖੇ ਜਾਂਦੇ ਹਨ ? ਸਪੱਸ਼ਟ ਕਰੋ ।
ਉੱਤਰ-
ਰਸਾਇਣਿਕ ਸੂਤਰ ਲਿਖਣਾ – ਦੋ ਵੱਖ-ਵੱਖ ਤੱਤਾਂ ਤੋਂ ਬਣੇ ਹੋਏ ਯੌਗਿਕਾਂ ਨੂੰ ਦੋ-ਅੰਗੀ ਯੌਗਿਕ ਆਖਦੇ ਹਨ । ਅਣਵੀਂ ਯੌਗਿਕਾਂ ਦੇ ਰਸਾਇਣਿਕ ਸੂਤਰ ਲਿਖਦੇ ਸਮੇਂ ਅਸੀਂ ਪਹਿਲਾਂ ਸੰਘਟਕ ਤੱਤਾਂ ਦੇ ਸੰਕੇਤ ਲਿਖ ਕੇ ਉਹਨਾਂ ਦੀਆਂ ਸੰਯੋਜਕਤਾ ਲਿਖੀਆਂ ਜਾਂਦੀਆਂ ਹਨ, ਜਿਵੇਂ ਕਿ ਹੇਠਾਂ ਦਿੱਤੀਆਂ ਉਦਾਹਰਨਾਂ ਵਿੱਚ ਪ੍ਰਗਟਾਇਆ ਗਿਆ ਹੈ । ਉਸ ਤੋਂ ਬਾਅਦ ਜੁੜਨ ਵਾਲੇ ਸੰਯੋਜਿਤ) ਪਰਮਾਣੂਆਂ ਦੀ ਸੰਯੋਜਕਤਾ ਨੂੰ ਕਰਾਸ ਕਰਕੇ ਅਣੂ ਸੂਤਰ ਲਿਖਦੇ ਹਾਂ ।

2. ਕੈਲਸ਼ੀਅਮ ਹਾਈਡੋਕਸਾਈਡ ਦਾ ਸੂਤਰ :
ਕੈਲਸ਼ੀਅਮ ਹਾਈਡ੍ਰੋਕਸਾਈਡ ਵਿੱਚ ਹਾਈਬ੍ਰੋਕਸਾਈਡ ਆਇਨ (OH ) ਦੋ ਆਇਨਾਂ ਤੋਂ ਬਣਿਆ ਹੋਇਆ ਹੈ । ਜਦੋਂ ਸੂਤਰ ਵਿੱਚ ਇੱਕ ਹੀ ਆਇਨ ਦੋ ਜਾਂ ਦੋ ਤੋਂ ਵੱਧ ਆਇਨ ਹੁੰਦੇ ਹਨ ਤਾਂ ਉਨ੍ਹਾਂ ਲਈ ਬਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ।
ਇੱਥੇ OH ਨੂੰ ਬਰੈਕਟ ਵਿੱਚ ਰੱਖ ਕੇ ਪਦ ਅੰਕ 2 ਲਗਾਉਂਦੇ ਹਾਂ ਜੋ ਇਹ ਦੱਸਦਾ ਹੈ ਕਿ ਕੈਲਸ਼ੀਅਮ ਪਰਮਾਣੂ ਦੋ OH ਗਰੁੱਪਾਂ ਨਾਲ ਜੁੜਿਆ ਹੋਇਆ ਹੈ ।

ਇਸ ਤਰ੍ਹਾਂ ਕੈਲਸ਼ੀਅਮ ਹਾਈਡੋਕਸਾਈਡ ਦਾ ਸੂਤਰ Ca(OH)2 ਹੈ ।
ਪ੍ਰਸ਼ਨ 5.
ਮੋਲ ਸੰਕਲਪ ਕੀ ਹੈ ? ਇਸ ਦੀ ਜ਼ਰੂਰਤ ਤੇ ਪ੍ਰਕਾਸ਼ ਪਾਉਂਦੇ ਹੋਏ ਮੋਲਰ ਪੁੰਜ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਮੋਲ ਸੰਕਲਪਨਾ-ਰਸਾਇਣ ਵਿਗਿਆਨ ਵਿੱਚ ਅਤਿ ਸੂਖ਼ਮ ਸਤਰ ਦੇ ਕਣਾਂ (ਜਿਵੇਂ-ਪਰਮਾਣੂਆਂ, ਅਣੂਆਂ, ਕਣਾਂ, ਇਲੈੱਕਟਾਨਾਂ ਆਦਿ) ਨੂੰ ਸੰਖਿਆ ਗਿਆਤ ਕਰਨ ਲਈ ਰਸਾਇਣ ਵਿਗਿਆਨਿਕਾਂ ਨੂੰ ਇੱਕ ਮਾਨਕ ਮਾਤਿਕ ਦੀ ਲੋੜ ਮਹਿਸੂਸ ਹੋਈ । ਇਸ ਲਈ ਸੰਕਲਪਨਾ ਦਾ ਜਨਮ ਹੋਇਆ । ਮੋਲ ਸੰਕਲਪਨਾ ਦੇ ਅਨੁਸਾਰ, “ਕਿਸੇ ਪਦਾਰਥ ਦਾ ਇੱਕ ਮੋਲ ਉਹ ਮਾਤਰਾ ਹੈ ਜਿਸ ਵਿੱਚ ਓਨੇ ਹੀ ਕਣ ਉਪਸਥਿਤ ਹੁੰਦੇ ਹਨ ਜਿੰਨੇ ਕਾਰਬਨ-12 ਸਮਸਥਾਨਿਕ ਦੋ 12 ਗ੍ਰਾਮ ਵਿੱਚ ਪਰਮਾਣੂਆਂ ਦੀ ਸੰਖਿਆ ਹੁੰਦੀ ਹੈ ।”
ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ ਦੀ ਸੰਖਿਆ ਹਮੇਸ਼ਾ ਇੱਕੋ ਜਿੰਨੀ ਹੀ ਹੋਵੇਗੀ ਭਾਵੇਂ ਉਹ ਕੋਈ ਵੀ ਪਦਾਰਥ ਕਿਉਂ ਨਾ ਹੋਵੇ । ਇਸ ਸੰਖਿਆ ਦੇ ਸਹੀ ਨਿਰਧਾਰਨ ਲਈ ਕਾਰਬਨ-12 ਪਰਮਾਣੁ ਦਾ ਪੁੰਜ ਸਪੈਕਟੋਸਕੋਪੀ ਦੁਆਰਾ ਗਿਆਤ ਕੀਤਾ ਗਿਆ ਜਿਸਦਾ ਮਾਨ 1.992648 × 10-23 ਗਰਮ ਸੀ । ਕਾਰਬਨ ਦੇ 1 ਮੋਲ ਦਾ ਪੁੰਜ 12 ਗਰਾਮ ਹੁੰਦਾ ਹੈ । ਇਸ ਲਈ ਕਾਰਬਨ ਦੇ 1 ਮੋਲ ਵਿੱਚ ਪਰਮਾਣੂਆਂ ਦੀ ਸੰਖਿਆ ਇੰਝ ਹੋਵੇਗੀ ।

= 6.0221367 × 1023
= 6.022 × 1023 ਪਰਮਾਣੂ/ਮੋਲ
ਇਸ ਸੰਖਿਆ ਨੂੰ ਆਵੋਗਾਦਰੋ ਸੰਖਿਆ ਕਹਿੰਦੇ ਹਨ ਅਤੇ ‘N’ ਜਾਂ NA ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।
ਮੋਲ ਸੰਕਲਪਨਾ ਦੀ ਜ਼ਰੂਰਤ – ਪਰਮਾਣੁ ਅਤੇ ਅਣੁ ਆਕਾਰ ਵਿੱਚ ਬਹੁਤ ਸੂਖ਼ਮ ਹੁੰਦੇ ਹਨ ਅਤੇ ਕਿਸੇ ਪਦਾਰਥ ਦੀ ਬਹੁਤ ਘੱਟ ਮਾਤਰਾ ਵਿੱਚ ਇਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੋ ਜਾਂਦੀ ਹੈ । ਇੰਨੀ ਵੱਡੀ ਸੰਖਿਆ ਨਾਲ ਕੰਮ ਕਰਨ ਲਈ ਇੰਨੇ ਹੀ ਪਰਿਮਾਣ ਦੇ ਮਾਤਕ ਦੀ ਲੋੜ ਹੁੰਦੀ ਹੈ । ਮੋਲ ਸੰਕਲਪਨਾ ਅਨੁਸਾਰ 12 ਗ੍ਰਾਮ ਕਾਰਬਨ ਵਿੱਚ 6.022 × 1023 ਕਾਰਬਨ ਪਰਮਾਣੂ ਹੁੰਦੇ ਹਨ ਜਿਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਹੈ । ਇਸ ਲਈ ਇਹਨਾਂ ਦੀ ਸੰਖਿਆ ਨੂੰ ਮੋਲ ਵਿੱਚ ਵਿਅਕਤ ਕਰਕੇ ਕੰਮ ਸੌਖਾ ਹੋ ਜਾਂਦਾ ਹੈ ।
ਉਦਾਹਰਨ ਵਜੋਂ :
1 ਮੋਲ ਆਕਸੀਜਨ ਵਿੱਚ ਪਰਮਾਣੂਆਂ ਦੀ ਸੰਖਿਆ = 6.022 × 1023
∴ 3 ਮੋਲ ਆਕਸੀਜਨ ਵਿੱਚ ਪਰਮਾਣੂਆਂ ਦੀ ਸੰਖਿਆ = 3 × 6.022 × 1023
= 1.81 × 1024 ਪਰਮਾਣੂ
ਇਸ ਤਰ੍ਹਾਂ 1.81 × 1024 ਪਰਮਾਣੁ ਕਹਿਣਾ ਔਖਾ ਹੈ ਪਰ 3 ਮੋਲ ਕਹਿਣਾ ਬਹੁਤ ਹੀ ਸਰਲ ਹੈ । ਮੋਲਰ ਪੰਜ-ਕਿਸੇ ਪਦਾਰਥ ਦੇ । ਮੋਲ ਨੂੰ ਗ੍ਰਾਮ ਵਿੱਚ ਵਿਅਕਤ ਪੁੰਜ ਨੂੰ ਉਸ ਦਾ ਮੋਲਰ ਪੰਜ ਆਖਦੇ ਹਨ ।
ਗਰਾਮਾਂ ਵਿੱਚ ਵਿਅਕਤ ਕੀਤਾ ਗਿਆ ਮੋਰ ਪੁੰਜ ਸੰਖਿਆਤਮਕ ਰੂਪ ਵਿੱਚ ਪਰਮਾਣੂ ਪੁੰਜ ਜਾਂ ਅਣਵੀਂ ਪੰਜ ਜਾਂ ਸੂਤਰ ਪੁੰਜ ਦੇ ਬਰਾਬਰ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
‘‘ਉੱਚ ਤਾਪ ਤੇ ਹਵਾ ਵਿੱਚ ਚੂਨੇ ਦੇ ਪੱਥਰ (CaCO)3 ਨੂੰ ਗਰਮ ਕਰਨ ‘ਤੇ ਇਸ ਦਾ ਪੁੰਜ ਘੱਟ ਜਾਂਦਾ ਹੈ ਪਰੰਤੂ ਲੋਹੇ ਦਾ ਪੁੰਜ ਵੱਧ ਜਾਂਦਾ ਹੈ’’ ਇਹ ਤੱਥ ਪੰਜ ਸੁਰੱਖਿਅਣ ਨਿਯਮ ਦੀ ਪੁਸ਼ਟੀ ਕਿਵੇਂ ਕਰਦੇ ਹਨ ?
ਉੱਤਰ-
ਚੂਨੇ ਦੇ ਪੱਥਰ (CaCO)3 ਨੂੰ ਗਰਮ ਕਰਨ ‘ਤੇ ਕਾਰਬਨ-ਡਾਈਆਕਸਾਈਡ ਪ੍ਰਾਪਤ ਹੁੰਦੀ ਹੈ ।
![]()
ਕਿਉਂਕਿ CO2 ਗੈਸ ਬਾਹਰ ਨਿਕਲ ਜਾਂਦੀ ਹੈ, ਇਸ ਲਈ CaCO3 ਦੇ ਪੁੰਜ ਵਿੱਚ ਘਾਟ ਆ ਜਾਂਦੀ ਹੈ । ਅਭਿਕਾਰਕ ਪਦਾਰਥ CaCO3 ਅਤੇ ਉਪਜਾਂ (Ca + CO2 ) ਦੇ ਪੁੰਜ ਬਰਾਬਰ ਹੀ ਰਹਿੰਦੇ ਹਨ । ਇਸ ਲਈ ਇਸ ਤੋਂ ਪੰਜ ਸੁਰੱਖਿਅਣ ਨਿਯਮ ਦੀ ਪੁਸ਼ਟੀ ਹੁੰਦੀ ਹੈ ।
ਹੁਣ ਲੋਹੇ ਨੂੰ ਗਰਮ ਕਰਨ ਤੇ ਲੋਹੇ ਦਾ ਆਂਕਸਾਈਡ (FO2 O3 ) ਬਣਦਾ ਹੈ
4Fe + 3O2 → 2Fe2 O2
ਇਸ ਰਸਾਇਣਿਕ ਕਿਰਿਆ ਅਨੁਸਾਰ ਲੋਹੇ ਦੇ ਆਕਸੀਕਰਨ ਹੋਣ ਕਾਰਨ ਪੁੰਜ ਵੱਧ ਜਾਂਦਾ ਹੈ, ਪਰੰਤੂ ਅਭਿਕਾਰਕਾਂ (Fe ਅਤੇ O2 ) ਅਤੇ ਉਪਜ (Fe3O3) ਦਾ ਪੁੰਜ ਬਰਾਬਰ ਹੀ ਰਹਿੰਦਾ ਹੈ ।
ਇਨ੍ਹਾਂ ਤੱਥਾਂ ਤੋਂ ਇਹ ਪੁੰਜ ਪ੍ਰਗਟ ਹੁੰਦਾ ਹੈ ਕਿ ਪਦਾਰਥ ਨਾ ਤਾਂ ਨਸ਼ਟ ਹੋ ਸਕਦਾ ਹੈ ਅਤੇ ਨਾ ਹੀ ਇਸ ਦਾ ਸਿਰਜਣ ਕੀਤਾ ਜਾ ਸਕਦਾ ਹੈ ਸਿਰਫ਼ ਉਸ ਦੇ ਰੂਪ ਵਿੱਚ ਪਰਿਵਰਤਨ ਹੁੰਦਾ ਹੈ । ਇਸ ਲਈ ਇਸ ਤੋਂ ਪੰਜ ਸੁਰੱਖਿਅਣ ਨਿਯਮ ਦੀ ਪੁਸ਼ਟੀ ਹੁੰਦੀ ਹੈ ।
ਪ੍ਰਸ਼ਨ 2.
ਪਰਮਾਣੂ ਪੁੰਜ ਇਕਾਈ (a.m.u.) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-

ਪ੍ਰਸ਼ਨ 3.
ਕੁੱਝ ਤੱਤਾਂ ਦੇ ਪਰਮਾਣੂ ਪੁੰਜ ਪੁਰਣਾਂਕ ਨਹੀਂ ਹੁੰਦੇ ਹਨ । ਕਿਉਂ ?
ਉੱਤਰ-
ਕਿਸੇ ਤੱਤ ਦਾ ਪਰਮਾਣੁ ਪੁੰਜ ਉਸ ਦੇ ਸਮਸਥਾਨਿਕਾਂ ਦੇ ਪਰਮਾਣੂ ਪੰਜਾਂ ਦੇ ਸਾਪੇਖ ਔਸਤ ਪੁੰਜ ਹੁੰਦਾ ਹੈ । ਇਹ ਹਮੇਸ਼ਾ ਪੂਰਨ ਅੰਕ ਨਹੀਂ ਹੁੰਦਾ ਹੈ ਅਤੇ ਇਸੇ ਕਾਰਨ ਕੁੱਝ ਤੱਤਾਂ ਦੇ ਪਰਮਾਣੁ ਪੰਜ ਪੁਰਣੀਕ ਨਹੀਂ ਹੁੰਦੇ ਹਨ । ਉਦਾਹਰਨ ਵਜੋਂ ਕਲੋਰੀਨ ਦੇ ਦੋ ਸਮਸਥਾਨਿਕ ਹਨ । ਕਲੋਰੀਨ ਦਾ 75 ਅਜਿਹਾ ਹੈ ਜਿਸ ਦਾ ਪਰਮਾਣੁ ਪੁੰਜ 35 ਹੈ ਅਤੇ 25% ।ਕਲੋਰੀਨ ਦਾ ਪਰਮਾਣੂ ਪੁੰਜ 37 ਹੈ । ਇਸ ਲਈ ਕਲੋਰੀਨ ਦਾ ਪਰਮਾਣੂ ਪੁੰਜ 35.5 ਹੈ ।

ਪ੍ਰਸ਼ਨ 4.
ਤੱਤਾਂ ਦੇ ਅਣੂਆਂ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਤੱਤਾਂ ਦੀਆਂ ਵਿਸ਼ੇਸ਼ਤਾਈਆਂ-
- ਕਿਸੇ ਤੱਤ ਦੇ ਅਣੂ ਇੱਕ ਹੀ ਕਿਸਮ ਦੇ ਪਰਮਾਣੁਆਂ ਦੁਆਰਾ ਰਚਿਤ ਹੁੰਦੇ ਹਨ ।
- ਅਧਾਤਾਂ ਦੇ ਅਣੂ ਇੱਕ ਤੋਂ ਵੱਧ ਪਰਮਾਣੂਆਂ ਤੋਂ ਬਣਦੇ ਹਨ, ਜਿਵੇਂ ਆਕਸੀਜਨ ਅਣੂ ਦੋ ਆਕਸੀਜਨ ਪਰਮਾਣੂਆਂ ਤੋਂ ਬਣਦਾ ਹੈ । ਇਸ ਲਈ O2 ਦੋ-ਪਰਮਾਣਵੀਂ ਅਣੂ ਕਹਾਉਂਦਾ ਹੈ । ਜੇਕਰ 2 ਦੀ ਥਾਂ ‘ਤੇ 3 ਆਕਸੀਜਨ ਪਰਮਾਣੂ ਆਪਸ ਵਿੱਚ ਸੰਯੋਗ ਕਰਨ ਤਾਂ ਸਾਨੂੰ ਓਜ਼ੋਨ (O3 ) ਪ੍ਰਾਪਤ ਹੁੰਦੀ ਹੈ ।
- ਕਿਸੇ ਅਣੂ ਦੀ ਸੰਰਚਨਾ ਵਿੱਚ ਵਰਤੇ ਜਾਣ ਵਾਲੇ ਪਰਮਾਣੂਆਂ ਦੀ ਸੰਖਿਆ ਨੂੰ ਉਸ ਅਣੂ ਦੀ ਪਰਮਾਣੂਕਤਾ ਕਹਿੰਦੇ ਹਨ ।
- ਧਾਤਵੀ ਅਣੂਆਂ ਅਤੇ ਕਾਰਬਨ ਜਿਹੇ ਹੋਰ ਤੱਤਾਂ ਦੀ ਸਰਲ ਸੰਰਚਨਾ ਨਹੀਂ ਹੁੰਦੀ ਬਲਕਿ ਉਨ੍ਹਾਂ ਦੇ ਅਣੂਆਂ ਵਿੱਚ ਅਸੀਮਿਤ ਪਰਮਾਣੂ ਆਪਸ ਵਿੱਚ ਬੰਨ੍ਹੇ ਹੁੰਦੇ ਹਨ ।
ਪ੍ਰਸ਼ਨ 5.
ਸੰਕੇਤ ਕਿਸ ਆਧਾਰ ‘ਤੇ ਤਿਆਰ ਕੀਤੇ ਗਏ ਹਨ ? ਸਪੱਸ਼ਟ ਕਰੋ ।
ਉੱਤਰ-
ਅੱਜ-ਕਲ ਇੰਟਰਨੈਸ਼ਨਲ ਯੂਨੀਅਨ ਆਫ ਪਿਉਰ ਐਂਡ ਅਪਲਾਇਡ ਕੈਮਿਸਟਰੀ (IUPAC) ਤੱਤਾਂ ਦੇ ਨਾਂ ਦੀ ਮੰਜੂਰੀ ਦਿੰਦਾ ਹੈ ਜਿਸ ਲਈ ਹੇਠ ਲਿਖੇ ਸਟੈਂਡਰਡ ਪੂਰੇ ਕਰਨੇ ਲੋੜੀਂਦੇ ਹਨ ।
- ਜ਼ਿਆਦਾਤਰ ਤੱਤਾਂ ਦੇ ਸੰਕੇਤ ਉਹਨਾਂ ਤੱਤਾਂ ਦੇ ਅੰਗਰੇਜ਼ੀ ਨਾਂਵਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਬਣੇ ਹੁੰਦੇ ਹਨ । ਸੰਕੇਤ ਦਾ ਪਹਿਲਾ ਅੱਖਰ ਹਮੇਸ਼ਾ ਵੱਡਾ ਅਤੇ ਦੂਜਾ ਅੱਖਰ ਛੋਟਾ ਹੁੰਦਾ ਹੈ, ਜਿਵੇਂ ਆਕਸੀਜਨ ਦਾ ਸੰਕੇਤ O, ਐਲੂਮੀਨੀਅਮ ਦਾ ਸੰਕੇਤ AI ਅਤੇ ਕੋਬਾਲਟ ਦਾ ਸੰਕੇਤ CO ਹੈ ।
- ਕੁੱਝ ਤੱਤਾਂ ਦੇ ਸੰਕੇਤ ਉਹਨਾਂ ਦੇ ਅੰਗਰੇਜ਼ੀ ਨਾਂਵਾਂ ਦੇ ਪਹਿਲੇ ਅੱਖਰ ਅਤੇ ਬਾਅਦ ਵਿੱਚ ਆਉਣ ਵਾਲੇ ਕਿਸੇ ਹੋਰ ਮਹੱਤਵਪੂਰਨ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ , ਜਿਵੇਂ-ਮੈਗਨੀਜ਼ ਦਾ ਸੰਕੇਤ Mn, ਕਲੋਰੀਨ ਦਾ ਸੰਕੇਤ Cl ਅਤੇ ਜ਼ਿੰਕ ਦਾ ਸੰਕੇਤ Zn ਆਦਿ ।
- ਕੁੱਝ ਹੋਰ ਤੱਤਾਂ ਦੇ ਸੰਕੇਤਾਂ ਨੂੰ ਲੈਟਿਨ, ਜਰਮਨੀ ਅਤੇ ਸ਼੍ਰੀਕ ਭਾਸ਼ਾਵਾਂ ਵਿੱਚ ਉਹਨਾਂ ਦੇ ਨਾਂ ਤੋਂ ਲਿਆ ਗਿਆ ਹੈ, ਜਿਵੇਂ ਲੋਹਾ ਦਾ ਸੰਕੇਤ Fe ਹੈ ਜੋ ਲੈਟਿਨ ਨਾਂ ਫੈਰਮ ਤੋਂ ਕੱਢਿਆ ਗਿਆ ਹੈ । ਇਸੇ ਤਰ੍ਹਾਂ ਸੋਡੀਅਮ ਦਾ ਸੰਕੇਤ Na ਅਤੇ ਪੋਟਾਸ਼ੀਅਮ ਦਾ K ਹੈ ਜੋ ਕੁਮਵਾਰ ਨੇਟਰੀਅਮ ਅਤੇ ਕੇਲੀਅਮ ਤੋਂ ਉਤਪੰਨ ਹੋਏ ਹਨ ।
ਪ੍ਰਸ਼ਨ 6.
ਅਣੂ ਅਤੇ ਪਰਮਾਣੂ ਵਿੱਚ ਅੰਤਰ ਲਿਖੋ ।
ਉੱਤਰ-
ਅਣੂ ਅਤੇ ਪਰਮਾਣੂ ਵਿੱਚ ਅੰਤਰ-
| ਅਣੂ | ਪਰਮਾਣੂ |
| (1) ਅਣੂ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਦੇ ਆਪਸੀ ਮੇਲ ਤੋਂ ਬਣਦੇ ਹਨ । | (1) ਪਰਮਾਣੂ ਰਸਾਇਣਿਕ ਕਿਰਿਆਵਾਂ ਵਿੱਚ ਭਾਗ ਲੈਣ ਵਾਲਾ ਸੂਖਮ ਕਣ ਹੈ । |
| (2) ਅਣੂ ਮੁਕਤ ਅਵਸਥਾ ਵਿੱਚ ਰਹਿ ਸਕਦੇ ਹਨ । | (2) ਇਹ ਮੁਕਤ ਅਵਸਥਾ ਵਿੱਚ ਰਹਿ ਵੀ ਸਕਦਾ ਹੈ ਅਤੇ ਨਹੀਂ ਵੀ ਰਹਿ ਸਕਦਾ ਹੈ । |
ਪ੍ਰਸ਼ਨ 7.
ਆਇਨ ਕਿਸ ਨੂੰ ਆਖਦੇ ਹਨ ? ਸਪੱਸ਼ਟ ਕਰੋ ।
ਉੱਤਰ-
ਆਇਨ-ਧਾਤ ਅਤੇ ਅਧਾਤ ਯੁਕਤ ਯੌਗਿਕ ਚਾਰਜਿਤ ਕਣਾਂ ਤੋਂ ਮਿਲ ਕੇ ਬਣੇ ਹੁੰਦੇ ਹਨ । ਇਨ੍ਹਾਂ ਚਾਰਜਿਤ ਕਣਾਂ ਨੂੰ ਆਇਨ ਆਖਦੇ ਹਨ । ਆਇਨ ਚਾਰਜਿਤ ਕਣ ਹੁੰਦੇ ਹਨ ਅਤੇ ਇਨ੍ਹਾਂ ਉੱਤੇ ਰਿਣ ਜਾਂ ਧਨ ਚਾਰਜ ਹੁੰਦਾ ਹੈ । ਰਿਣ ਚਾਰਜਿਤ ਕਣਾਂ ਨੂੰ ਰਿਣ ਆਇਨ (anion) ਅਤੇ ਧਨ ਚਾਰਜਿਤ ਕਣਾਂ ਨੂੰ ਧਨ ਆਇਨ (Cation) ਆਖਦੇ ਹਨ ।
ਉਦਾਹਰਨ ਵਜੋਂ ਸੋਡੀਅਮ ਕਲੋਰਾਈਡ ਧਨਾਤਮਕ ਸੋਡੀਅਮ ਆਇਨ (Na+) ਅਤੇ ਰਿਣਾਤਮਕ ਕਲੋਰਾਈਡ ਆਇਨ (Cl–) ਸੰਘਟਕ ਕਣ ਦੇ ਰੂਪ ਵਿੱਚ ਮੌਜੂਦ ਹੁੰਦੇ ਹਨ । ਇਸ ਲਈ ਆਇਨ ਇੱਕ ਚਾਰਜਿਤ ਪਰਮਾਣੂ ਜਾਂ ਪਰਮਾਣੂਆਂ ਦਾ ਇੱਕ ਜਿਹਾ ਸਮੂਹ ਹੁੰਦਾ ਹੈ ਜਿਸ ਵਿੱਚ ਲੈਣ ਚਾਰਜ ਮੌਜੂਦ ਹੁੰਦਾ ਹੈ ।
ਪ੍ਰਸ਼ਨ 8.
ਕਿਸੇ ਤੱਤ ਦੇ ਪਰਮਾਣੂ ਅਤੇ ਉਸਦੇ ਆਇਨ ਵਿੱਚ ਅੰਤਰ ਲਿਖੋ ।
ਉੱਤਰ-
ਤੱਤ ਦੇ ਪਰਮਾਣੂ ਅਤੇ ਆਇਨ ਵਿੱਚ ਅੰਤਰ-
| ਪਰਮਾਣੂ | ਆਇਨ |
| (1) ਪਰਮਾਣੂ ਬਿਜਲੀ ਚਾਰਜ ਦੀ ਦ੍ਰਿਸ਼ਟੀ ਵਿੱਚ ਉਦਾਸੀਨ ਹੁੰਦੇ ਹਨ । | (1) ਆਇਨ ਚਾਰਜਿਤ ਕਣ ਹੁੰਦੇ ਹਨ । ਇਹ ਧਨਾਤਮਕ ਜਾਂ ਰਿਣਾਤਮਕ ਰੂਪ ਨਾਲ ਚਾਰਜਿਤ ਹੋ ਸਕਦੇ ਹਨ । |
| (2) ਪਰਮਾਣੁ ਰਸਾਇਣਿਕ ਰੂਪ ਨਾਲ ਕਿਰਿਆਸ਼ੀਲ ਹੁੰਦੇ ਹਨ ਕਿਉਂਕਿ ਇਨ੍ਹਾਂ ਦੇ ਬਾਹਰਲੇ ਸੈੱਲ ਪੂਰਨ ਰੂਪ ਨਾਲ ਭਰੇ ਨਹੀਂ ਹੁੰਦੇ । | (2) ਆਇਨ ਦੀ ਇਲੈੱਕਟਾਨੀ ਸੰਰਚਨਾ ਕਿਸੇ ਇੱਕ ਨੋਬਲ ਗੈਸ ਦੀ ਇਲੈੱਕਟਾਨੀ ਸੰਰਚਨਾ ਦੇ ਬਰਾਬਰ ਤੇ ਸਥਾਈ ਹੁੰਦੀ ਹੈ । |
| (3) ਪਰਮਾਣੂ ਵਿੱਚ ਪ੍ਰੋਟਾਨਾਂ ਅਤੇ ਇਲੈੱਕਟ੍ਰਾਨਾਂ ਦੀ ਸੰਖਿਆ ਸਮਾਨ ਹੁੰਦੀ ਹੈ । | (3) ਧਨ ਆਇਨ ਵਿੱਚ ਇਲੈੱਕਟ੍ਰਾਨ ਸੰਖਿਆ ਪ੍ਰੋਟਾਨਾਂ ਤੋਂ ਘੱਟ ਅਤੇ ਰਿਣਾਦਨ ਵਿੱਚ ਪ੍ਰੋਟਾਨਾਂ ਤੋਂ ਵੱਧ ਹੁੰਦੀ ਹੈ । |
ਪ੍ਰਸ਼ਨ 9.
Na ਪਰਮਾਣੂ ਦੀ ਤੁਲਨਾ ਵਿੱਚ Na ਆਇਨ ਸਥਾਈ ਕਿਉਂ ਹੁੰਦਾ ਹੈ ।
ਉੱਤਰ-
Na ਪਰਮਾਣੂ (2, 8, 1) ਦੇ 1 ਇਲੈੱਕਟ੍ਰਾਨ ਦੀ ਹਾਨੀ ਮਗਰੋਂ Na+ ਆਇਨ ਬਣਦਾ ਹੈ । ਇਸ ਦੀ ਇਲੈੱਕਟਾਨੀ ਬਣਤਰ (2, 8) ਹੈ । ਇਹ ਬਣਤਰ ਅਕਿਰਿਆਸ਼ੀਲ ਗੈਸ ਦੀ ਬਣਤਰ ਦੇ ਬਰਾਬਰ ਹੁੰਦੀ ਹੈ । ਇਸ ਲਈ Na+ ਆਇਨ Na ਪਰਮਾਣੁ ਦੇ ਮੁਕਾਬਲੇ ਵਿੱਚ ਜ਼ਿਆਦਾ ਸਥਾਈ ਹੁੰਦਾ ਹੈ ।
ਪ੍ਰਸ਼ਨ 10.
ਰਸਾਇਣਿਕ ਸੂਤਰ ਕਿਸ ਨੂੰ ਆਖਦੇ ਹਨ ? ਪਾਣੀ ਦੀ ਉਦਾਹਰਨ ਨਾਲ ਸਮਝਾਓ ਕਿ ਰਸਾਇਣਿਕ ਸੂਤਰ ਤੋਂ ਸਾਨੂੰ ਕੀ-ਕੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਉੱਤਰ-
ਰਸਾਇਣਿਕ ਸੂਤਰ- “ਕਿਸੇ ਪਦਾਰਥ (ਯੋਗਿਕ) ਦਾ ਰਸਾਇਣਿਕ ਸੂਤਰ ਉਸਦੇ ਸੰਘਟਕ ਤੱਤਾਂ ਦਾ ਸੰਕੇਤਕ ਨਿਰੂਪਣ ਹੁੰਦਾ ਹੈ ।
ਰਸਾਇਣਿਕ ਸੂਤਰ ਦੀ ਮਹੱਤਤਾ ਜਾਂ ਸੂਤਰ ਤੋਂ ਪ੍ਰਾਪਤ ਜਾਣਕਾਰੀ-
ਪਾਣੀ ਦੀ ਉਦਾਹਰਨ ਲੈ ਕੇ ਆਓ ਇਸ ਦੀ ਮਹੱਤਤਾ ਤੇ ਵਿਚਾਰ ਕਰੀਏ । ਪਾਣੀ ਦਾ ਰਸਾਇਣਿਕ ਸੂਤਰ H2 O ਹੈ ।
- ਇਸ ਸੂਤਰ ਤੋਂ ਇਹ ਗਿਆਤ ਹੁੰਦਾ ਹੈ ਕਿ ਹਾਈਡ੍ਰੋਜਨ ਦਾ ਇਕ ਅਣੂ ਅਤੇ ਆਕਸੀਜਨ ਦੇ ਦੋ ਅਣੂ ਇੱਕ-ਦੂਜੇ ਨਾਲ ਸੰਯੋਜਿਤ ਹੁੰਦੇ ਹਨ ।
- ਆਕਸੀਜਨ ਦੀ ਸੰਯੋਜਕਤਾ 2 ਹੈ ਜਦਕਿ ਹਾਈਡੋਜਨ ਦੀ ਸੰਯੋਜਕਤਾ ਇੱਕ ਹੈ ।
- ਪਾਣੀ (H2O) ਦਾ ਪੁੰਜ 18 ਹੈ । ਆਕਸੀਜਨ ਦਾ ਪਰਮਾਣੂ ਪੁੰਜ 16 ਹੈ । ਇਸ ਉੱਤੇ ਕੋਈ ਚਾਰਜ ਨਹੀਂ ਹੈ ।
- ਯੌਗਿਕ (H O) ਬਿਜਲਈ ਰੂਪ ਵਿੱਚ ਉਦਾਸੀਨ ਹੈ ਅਤੇ ਇਸ ਉੱਤੇ ਕੋਈ ਚਾਰਜ ਨਹੀਂ ਹੈ ।
ਪ੍ਰਸ਼ਨ 11.
ਪਾਣੀ ਦੇ ਅਣੂ (H2 O) ਵਿੱਚ ਉਪਸਥਿਤ ਪਰਮਾਣੂਆਂ ਦੀ ਸੰਖਿਆ ਦਾ ਸਰਲਤਮ ਅਨੁਪਾਤ ਗਿਆਤ ਕਰੋ ।
ਉੱਤਰ-

ਪ੍ਰਸ਼ਨ 12.
ਹੇਠ ਲਿਖਿਆਂ ਦੇ ਸੂਤਰ ਲਿਖੋ :-
(i) ਐਲੂਮੀਨੀਅਮ ਕਲੋਰਾਈਡ
(ii) ਫਾਸਫੋਰਸ ਪੈਂਟਾਕਲੋਰਾਈਡ
(iii) ਅਮੋਨੀਅਮ ਕਾਰਬੋਨੇਟ
(iv) ਡਾਈਨਾਈਟ੍ਰੋਜਨ ਟੈਟੂ ਆਕਸਾਈਡ ।
ਉੱਤਰ-
(i) ਐਲੂਮੀਨੀਅਮ ਕਲੋਰਾਈਡ ਦਾ ਸੂਤਰ :

ਇਸ ਲਈ ਐਲੂਮੀਨੀਅਮ ਕਲੋਰਾਈਡ ਦਾ ਸੂਤਰ AlCl3 ਹੈ ।
(ii) ਫਾਸਫੋਰਸ ਪੈਂਟਾਕਲੋਰਾਈਡ ਦਾ ਸੂਤਰ :

ਇਸ ਲਈ ਫਾਸਫੋਰਸ ਪੈਂਟਾਕਲੋਰਾਈਡ ਦਾ ਸੂਤਰ PCl5 ਹੈ ।
(iii) ਅਮੋਨੀਅਮ ਕਾਰਬੋਨੇਟ ਦਾ ਸੂਤਰ :

ਇਸ ਤਰ੍ਹਾਂ ਅਮੋਨੀਅਮ ਕਾਰਬੋਨੇਟ ਦਾ ਸੂਤਰ (NH4)2 CO3 ਹੈ ।
(iv) ਡਾਈਨਾਈਟ੍ਰੋਜਨ ਆਕਸਾਈਡ ਦਾ ਸੂਤਰ :

ਇਸ ਤਰ੍ਹਾਂ ਡਾਈਨਾਈਟ੍ਰੋਜਨ ਟੈਟੂਆਂਕਸਾਈਡ ਦਾ ਸੂਤਰ N2O4 ਹੈ ।
ਪ੍ਰਸ਼ਨ 13.
ਹੇਠ ਲਿਖਿਆਂ ਦੇ ਸੂਤਰ ਲਿਖੋ-
(i) ਜ਼ਿੰਕ ਸਲਫੇਟ
(ii) ਮੈਗਨੀਸ਼ੀਅਮ ਕਾਰਬੋਨੇਟ
(iii) ਫੈਰਸ ਕਲੋਰਾਈਡ
(iv) ਐਲੂਮੀਨਿਯਮ ਐਸੀਟੇਟ
(v) ਸਿਲਵਰ ਨਾਈਟ੍ਰੇਟ
(vi) ਪਲੰਬਸ ਨਾਈਟ੍ਰੇਟ
(vii) ਅਮੋਨੀਅਮ ਸਲਫਾਈਡ
(viii) ਪੋਟਾਸ਼ੀਅਮ ਬਾਈਕਾਰਬੋਨੇਟ ।
ਉੱਤਰ-

ਪ੍ਰਸ਼ਨ 14.
ਹੇਠ ਲਿਖਿਆਂ ਦੁਆਰਾ ਬਣੇ ਯੌਗਿਕਾਂ ਦੇ ਸੂਤਰ ਅਤੇ ਨਾਂ ਲਿਖੋ :-
(i) Fe3+ ਅਤੇ SO42-
(ii) Cr3+ ਅਤੇ PO43-
(iii) Hg2+ ਅਤੇ Cl–
(iv) NH4+ ਅਤੇ CO32-
ਉੱਤਰ-

ਪ੍ਰਸ਼ਨ 15.
ਹੇਠ ਲਿਖਿਆਂ ਦੁਆਰਾ ਬਣੇ ਯੌਗਿਕਾਂ ਦੇ ਸੂਤਰ ਅਤੇ ਨਾਂ ਲਿਖੋ
(i) ਪਲੰਬਸ ਆਇਨ ਅਤੇ ਨਾਈਟ੍ਰੇਟ ਆਇਨ ।
(ii) ਨਿਕਲ ਆਇਨ ਅਤੇ ਕਾਰਬੋਨੇਟ ਆਇਨ
(iii) ਕੈਲਸ਼ੀਅਮ ਆਇਨ ਅਤੇ ਆਗਜ਼ਲੇਟ ਆਇਨ
(iv) ਅਮੋਨੀਅਮ ਆਇਨ ਅਤੇ ਐਸ਼ੀਟੇਟ ਆਇਨ
(v) ਮੈਗਨੀਸ਼ੀਅਮ ਆਇਨ ਅਤੇ ਕਾਰਬੋਨੇਟ ਆਇਨ ।
ਉੱਤਰ-

ਪ੍ਰਸ਼ਨ 16.
ਹੇਠ ਲਿਖੇ ਯੌਗਿਕਾਂ ਦੇ ਨਾਂ ਲਿਖੋ-
(i) HgCl
(ii) (NH4)2 CO3
(iii) NaHCO3
(iv) CrPO4
(v) Sr(HCO3)2
(vi) PtBr4
(vii) ZnS
(viii) BaC2O4
(ix) Pb(NO3)2
(x) Fe2(SO4)3
(xi) CuSO3
(xii) PCl5
(xiii) (NH4)2Cr2O7
(iv) Ni(NO3)2
ਉੱਤਰ-
(i) ਮਰਕਿਊਰਸ ਕਲੋਰਾਈਡ
(ii) ਅਮੋਨੀਅਮ ਕਾਰਬੋਨੇਟ
(iii) ਸੋਡੀਅਮ ਹਾਈਡਰੋਜਨ ਕਾਰਬੋਨੇਟ
(iv) ਕ੍ਰੋਮੀਅਮ ਫਾਸਫੇਟ
(v) ਸਵਾਂਸ਼ਿਅਮ ਬਾਈਕਾਰਬੋਨੇਟ
(vi) ਪਲਾਟੀਨਮ ਬੋਮਾਈਡ
(vii) ਜ਼ਿੰਕ ਸਲਫਾਈਡ
(viii) ਬੇਰੀਅਮ ਆਗਜ਼ਲੇਟ
(x) ਲੈਂਡ ਨਾਈਟ੍ਰੇਟ
(x) ਫੈਰਿਕ ਸਲਫੇਟ
(xi) ਕਾਪਰ ਸਲਫਾਈਟ
(xii) ਫਾਸਫੋਰਸ ਪੈਂਟਾਕਲੋਰਾਈਡ
(xiii) ਅਮੋਨੀਅਮ ਡਾਈਕੋਮੇਟ
(xiv) ਨਿਕਿਲ ਨਾਈਟ੍ਰੇਟ ।
ਸੰਖਿਆਤਮਕ ਪ੍ਰਸ਼ਨ (Numerical Problems)
ਪ੍ਰਸ਼ਨ 1.
4 ਗ੍ਰਾਮ ਹਾਈਡ੍ਰੋਜਨ ਅਤੇ 32 ਗ੍ਰਾਮ ਆਕਸੀਜਨ ਦੇ ਰਸਾਇਣਿਕ ਸੰਯੋਗ ਤੋਂ 36 ਗ੍ਰਾਮ ਪਾਣੀ ਬਣਿਆ । ਇਹ ਆਂਕੜੇ ਰਸਾਇਣਿਕ ਸੰਯੋਗ ਦੇ ਕਿਸ ਨਿਯਮ ਦੀ ਪੁਸ਼ਟੀ ਕਰਦੇ ਹਨ ? ਕਾਰਨ ਸਹਿਤ ਦੱਸੋ ।
ਹੱਲ:
ਰਸਾਇਣਿਕ ਪ੍ਰਤੀਕਿਰਿਆ ਵਿੱਚ ਅਭਿਕਾਰਕਾਂ ਦਾ ਕੁੱਲ ਪੰਜ = ਹਾਈਡੋਜਨ ਦਾ ਪੁੰਜ + ਆਕਸੀਜਨ ਦਾ ਪੁੰਜ
= 4 ਗ੍ਰਾਮ + 32 ਗ੍ਰਾਮ
= 36 ਗ੍ਰਾਮ
ਉਪਜਾਂ ਦਾ ਪੁੰਜ = 36 ਗ੍ਰਾਮ
ਕਿਉਂਕਿ ਅਭਿਕਾਰਕਾਂ ਦਾ ਕੁੱਲ ਪੁੰਜ ਅਤੇ ਰਸਾਇਣਿਕ ਕਿਰਿਆ ਦੌਰਾਨ ਉਪਜੇ ਪਦਾਰਥਾਂ ਦਾ ਪੁੰਜ ਸਮਾਨ ਹੈ ; ਇਸ ਲਈ ਇਹ ਆਂਕੜੇ ਪੁੰਜ ਸੁਰੱਖਿਅਣ ਨਿਯਮ ਦੀ ਪੁਸ਼ਟੀ ਕਰਦੇ ਹਨ ।
ਪ੍ਰਸ਼ਨ 2.
ਕਾਰਬਨ ਅਤੇ ਆਕਸੀਜਨ ਸੰਯੋਗ ਕਰਕੇ ਕਾਰਬਨ-ਡਾਈਆਕਸਾਈਡ ਗੈਸ ਬਣਾਉਂਦੀ ਹੈ । ਇਹ 3 : 8 ਵਿੱਚ ਸੰਯੋਗ ਕਰਦੇ ਹਨ । 6.0g ਕਾਰਬਨ ਦੇ ਨਾਲ ਪੂਰਨ ਰੂਪ ਨਾਲ ਪ੍ਰਤਿਕਿਰਿਆ ਕਰਨ ਲਈ ਕਿੰਨੀ ਆਕਸੀਜਨ ਦੀ ਮਾਤਰਾ ਦੀ ਲੋੜ ਪਵੇਗੀ ? ਉਪਜੀ ਕਾਰਬਨ ਡਾਈਆਕਸਾਈਡ ਗੈਸ ਦੇ ਪੁੰਜ ਦਾ ਪਤਾ ਲਗਾਓ । ਇਸ ਤਰ੍ਹਾਂ ਤੁਹਾਡੇ ਉੱਤਰ ਦੇ ਲਈ ਰਸਾਇਣਿਕ ਸੰਯੋਜਨ ਦਾ ਕਿਹੜਾ ਨਿਯਮ ਲਾਗੂ ਹੁੰਦਾ ਹੈ ?
ਹੱਲ:
ਕਾਰਬਨ ਅਤੇ ਆਕਸੀਜਨ ਸਥਿਰ ਅਨੁਪਾਤ ਦੇ ਨਿਯਮ ਅਨੁਸਾਰ ਆਪਸ ਵਿੱਚ ਸੰਯੋਗ ਕਰਦੇ ਹਨ ।
ਕਾਰਬਨ : ਆਕਸੀਜਨ = 3 : 8.
∴ 3g ਕਾਰਬਨ, ਜਿੰਨੀ ਆਕਸੀਜਨ ਨਾਲ ਸੰਯੋਗ ਕਰਦਾ ਹੈ = 8g
6.0 ਕਾਰਬਨ ਜਿੰਨੀ ਆਕਸੀਜਨ ਨਾਲ ਸੰਯੋਗ ਕਰਦਾ ਹੈ = 8/3 × 6
= 16g
ਕਾਰਬਨ-ਡਾਈਆਕਸਾਈਡ ਦੀ ਉਪਜੀ ਮਾਤਰਾ = 6g + 16g
= 22g.
∵ ਅਭਿਕਾਰਕਾਂ ਦੀ ਕੁੱਲ ਮਾਤਰਾ = ਉਪਜਾਂ ਦੀ ਕੁੱਲ ਮਾਤਰਾ
ਇਸ ਲਈ ਆਂਕੜੇ ਪੁੰਜ ਸੁਰੱਖਿਅਣ ਨਿਯਮ ਦੀ ਪੁਸ਼ਟੀ ਕਰਦੇ ਹਨ ।
ਪ੍ਰਸ਼ਨ 3.
170 ਗ੍ਰਾਮ ਸਿਲਵਰ ਨਾਈਟਰੇਟ, ਸੋਡੀਅਮ ਕਲੋਰਾਈਡ ਨਾਲ ਰਸਾਇਣਿਕ ਕਿਰਿਆ ਕਰਕੇ 143.5 ਗ੍ਰਾਮ ਸਿਲਵਰ ਕਲੋਰਾਈਡ ਅਤੇ 85 ਗ੍ਰਾਮ ਸੋਡੀਅਮ ਨਾਈਟਰੇਟ ਬਣਾਉਂਦੇ ਹਨ । ਸੋਡੀਅਮ ਕਲੋਰਾਈਡ ਦਾ ਪੁੰਜ ਕਿੰਨਾ ਹੋਵੇਗਾ ?
ਹੱਲ:
ਇੱਥੇ, ਸਿਲਵਰ ਨਾਈਟਰੇਟ ਦਾ ਪੁੰਜ = 170
ਗ੍ਰਾਮ ਸਿਲਵਰ ਕਲੋਰਾਈਡ ਦਾ ਪੁੰਜ = 143.5 ਗ੍ਰਾਮ
ਸੋਡੀਅਮ ਨਾਈਟਰੇਟ ਦਾ ਪੁੰਜ = 85 ਗ੍ਰਾਮ
ਮੰਨ ਲਓ ਸੋਡੀਅਮ ਕਲੋਰਾਈਡ ਦਾ ਪੁੰਜ = x ਗ੍ਰਾਮ
ਅਸੀਂ ਜਾਣਦੇ ਹਾਂ ਕਿ ਪੰਜ ਸੁਰੱਖਿਅਣ ਨਿਯਮ ਅਨੁਸਾਰ ਅਭਿਕਾਰਕਾਂ ਦਾ ਕੁੱਲ ਪੰਜ = ਉਪਜਾਂ ਦਾ ਕੁੱਲ ਪੂੰਜ ਰਸਾਇਣਿਕ ਕਿਰਿਆ ਅਨੁਸਾਰ ਸਮੀਕਰਣ :
NaCl + AgNO3 → AgCl + NaNO3
x + 170 → 143.5 + 85
x + 170 = 228.5
x = 228.5 – 170
∴ ਸੋਡੀਅਮ ਕਲੋਰਾਈਡ ਦਾ ਪੁੰਜ = 58.5g
ਪ੍ਰਸ਼ਨ 4.
ਸਿੱਧ ਕਰੋ ਕਿ ਹੇਠ ਲਿਖੇ ਆਂਕੜੇ ਸਥਿਰ ਅਨੁਪਾਤ ਨਿਯਮ ਦੀ ਪੁਸ਼ਟੀ ਕਰਦੇ ਹਨ । ਕਾਪਰ ਆਕਸਾਈਡ ਦੇ ਦੋ ਸੈਂਪਲਾਂ ਵਿੱਚ ਕਾਪਰ ਅਤੇ ਕਾਪਰ ਮੋਨੋ-ਆਕਸਾਈਡ ਦੇ ਪੁੰਜ ਹੇਠ ਲਿਖੇ ਅਨੁਸਾਰ ਸੀ-
(i) ਕਾਪਰ = 1.26 ਗ੍ਰਾਮ, ਕਾਪਰ ਮੋਨੋਆਕਸਾਈਡ = 1.42 ਗ੍ਰਾਮ,
(ii) ਕਾਪਰ = 1.008 ਗ੍ਰਾਮ, ਕਾਪਰ ਮੋਨੋਆਕਸਾਈਡ = 1.36
(ਗ੍ਰਾਮ ਕਾਪਰ ਦਾ ਪਰਮਾਣੂ ਪੁੰਜ = 63, ਆਕਸੀਜਨ ਦਾ ਪਰਮਾਣੂ ਪੁੰਜ = 16)
ਹੱਲ:
ਸੈਂਪਲ
(i) ਵਿੱਚ :
ਕਾਪਰ ਮੋਨੋਆਕਸਾਈਡ ਦਾ ਪੁੰਜ = 1.42 ਗ੍ਰਾਮ
ਕਾਪਰ ਦਾ ਪੁੰਜ = 1.26 ਗ੍ਰਾਮ
∴ ਸੰਯੋਜਿਤ ਆਕਸੀਜਨ ਦਾ ਪੁੰਜ = ਕਾਪਰ ਮੋਨੋਆਕਸਾਈਡ ਦਾ ਪੁੰਜ – ਕਾਪਰ ਦਾ ਪੁੰਜ
= (1.42 – 1.26) ਗ੍ਰਾਮ
= 0.16 ਗ੍ਰਾਮ
∴ ਕਾਪਰ : ਆਕਸੀਜਨ = 1.26 : 0.16
= 7.875 : 1
ਸੈਂਪਲ (ii) ਵਿੱਚ :
ਕਾਪਰ ਮੋਨੋਆਕਸਾਈਡ ਦਾ ਪੁੰਜ = 1.136 ਗ੍ਰਾਮ
ਕਾਪਰ ਦਾ ਪੁੰਜ = 1.008 ਗ੍ਰਾਮ
∴ ਸੰਯੋਜਿਤ ਆਕਸੀਜਨ ਦਾ ਪੁੰਜ = ਕਾਪਰ ਮੋਨੋਆਕਸਾਈਡ ਦਾ ਪੁੰਜ – ਕਾਪਰ ਦਾ ਪੁੰਜ
= (1.136 – 1.008) ਗ੍ਰਾਮ
= 0.128 ਗ੍ਰਾਮ
ਕਾਪਰ : ਆਕਸੀਜਨ = 1.008 : 0.128
= 7.875 : 1
ਕਿਉਂਕਿ ਦੋਨਾਂ ਸੈਂਪਲਾਂ ਵਿੱਚ ਕਾਪਰ ਅਤੇ ਆਕਸੀਜਨ ਦਾ ਅਨੁਪਾਤ 7.875 : 1 ਹੈ, ਇਸ ਲਈ ਇਹ ਆਂਕੜੇ ਸੰਯੋਜਕ ਤੱਤਾਂ ਦੇ ਸਥਿਰ ਅਨੁਪਾਤ ਨਿਯਮ ਦੀ ਪੁਸ਼ਟੀ ਕਰਦੇ ਹਨ ।
ਪ੍ਰਸ਼ਨ 5.
ਪਹਿਲੇ ਪ੍ਰਯੋਗ ਵਿੱਚ 2.4 ਗ੍ਰਾਮ ਆਇਰਨ ਆਕਸਾਈਡ ਨੂੰ ਹਾਈਡ੍ਰੋਜਨ ਦੁਆਰਾ ਪੂਰੀ ਤਰ੍ਹਾਂ ਲਘੂਕਰਣ ਕਰਨ ‘ਤੇ 1.68 ਗ੍ਰਾਮ ਆਇਰਨ ਪ੍ਰਾਪਤ ਹੋਇਆ । ਦੂਸਰੇ ਪ੍ਰਯੋਗ ਵਿੱਚ 2.90 ਗ੍ਰਾਮ ਆਇਰਨ ਆਕਸਾਈਡ ਅਪਚਤ ਹੋਣ ‘ਤੇ 2.03 ਗ੍ਰਾਮ ਆਇਰਨ ਦਿੰਦਾ ਹੈ । ਇਨ੍ਹਾਂ ਪ੍ਰਯੋਗਾਂ ਦੇ ਨਤੀਜਿਆਂ ਤੋਂ ਸਥਿਰ ਅਨੁਪਾਤ ਦਾ ਨਿਯਮ ਸਿੱਧ ਕਰੋ ।
ਹੱਲ:
ਪਹਿਲਾ ਪ੍ਰਯੋਗ :
ਆਇਰਨ ਆਕਸਾਈਡ ਦਾ ਪੁੰਜ = 2.40 ਗ੍ਰਾਮ ……………. (i)
ਆਇਰਨ ਦਾ ਪੁੰਜ = 1.68 ਗ੍ਰਾਮ ………….(ii)
∴ ਸੰਯੋਜਿਤ ਹੋਈ ਆਕਸੀਜਨ ਦਾ ਪੁੰਜ = ਆਇਰਨ ਆਕਸਾਈਡ ਦਾ ਪੁੰਜ – ਆਇਰਨ ਦਾ ਪੁੰਜ
= (i) – (ii)
= (2.40 – 1.68) ਗ੍ਰਾਮ
= 0.72 ਗ੍ਰਾਮ
ਆਇਨ ਦਾ ਪੁੰਜ : ਆਕਸੀਜਨ ਦਾ ਪੁੰਜ = 1.68 : 0.72
= 7 : 3
ਦੂਸਰਾ ਪ੍ਰਯੋਗ :
ਆਇਰਨ ਆਕਸਾਈਡ ਦਾ ਪੁੰਜ . = 2.90 ਗ੍ਰਾਮ ……….. (iii)
ਆਇਰਨ ਦਾ ਪੁੰਜ = 2.03 ਗ੍ਰਾਮ ………….. (iv)
∴ ਸੰਯੋਜਿਤ ਹੋਈ ਆਕਸੀਜਨ ਦਾ ਪੁੰਜ = ਆਇਰਨ ਆਕਸਾਈਡ ਦਾ ਪੁੰਜ – ਆਇਰਨ ਦਾ ਪੁੰਜ .
= (iii) – (iv)
= (2.90 – 2.03) ਗ੍ਰਾਮ
= 0.87 ਗ੍ਰਾਮ
ਆਇਨ ਦਾ ਪੁੰਜ : ਆਕਸੀਜਨ ਦਾ ਪੁੰਜ = 2.03 : 0.87
= 7 : 3
ਕਿਉਂਕਿ ਦੋਨਾਂ ਪ੍ਰਯੋਗਾਂ ਤੋਂ ਆਇਰਨ ਅਤੇ ਆਕਸੀਜਨ ਦੇ ਪੁੰਜਾਂ ਦਾ ਅਨੁਪਾਤ 7 : 3 ਬਰਾਬਰ ਹੈ, ਇਸ ਲਈ ਸਥਿਰ ਅਨੁਪਾਤ ਨਿਯਮ ਦੀ ਪੁਸ਼ਟੀ ਹੁੰਦੀ ਹੈ ।
ਪ੍ਰਸ਼ਨ 6.
ਕਿੰਨੇ ਅਣੂ ਮੌਜੂਦ ਹੋਣਗੇ ?
(i) 9g ਪਾਣੀ
(ii) 17g ਅਮੋਨੀਆ |
ਹੱਲ:

ਪ੍ਰਸ਼ਨ 7.
17 ਗ੍ਰਾਮ H2O2 ਵਿੱਚ ਮੋਲਾਂ ਦੀ ਸੰਖਿਆ ਗਿਆਤ ਕਰੋ ।
ਹੱਲ :
H2O2 ਦਾ ਅਣਵੀਂ ਪੁੰਜ = 2 × H +2 × O
= 2 × 1 + 2 × 16
= 34g
34g H2O2 ਵਿੱਚ ਮੋਲਾਂ ਦੀ ਸੰਖਿਆ = 1
∴ 17g H2O2 ਵਿੱਚ ਮੋਲਾਂ ਦੀ ਸੰਖਿਆ = 1×17/34
= 1/2 = 0.5 ਮੋਲ
ਪ੍ਰਸ਼ਨ 8.
ਹੇਠ ਲਿਖਿਆਂ ਦੇ ਅਣਵੀਂ ਪੰਜ ਪਤਾ ਕਰੋ :
(i) PCl5
(ii) NH3
(iii) CH2Cl2
(iv) H2O2
(v) S8
ਹੱਲ:
(i) PCl5 ਦਾ ਅਣਵੀਂ ਪੰਜ = 1 × P + 5 × Cl
= 1 × 31 + 5 × 35.5
= 31 + 177.5
= 208.5 u
(ii) NH3 ਦਾ ਅਣਵੀਂ ਪੰਜ
= 1 × N + 3 × H
= 1 × 14 + 3 × 1
= 17 u
(iii) CH2 Cl2 ਦਾ ਅਣਵੀਂ ਪੁੰਜ = 1 × C + 2 × H + 2 × Cl
= 1 × 12 + 2 × 1 + 2 × 35.5
= 12 + 2 + 71
= 85 u
(iv) H2O2 ਦਾ ਅਣਵੀਂ ਪੁੰਜ 2 × H + 2 × 0
= 2 × 1 + 2 × 16
= 2 + 32
= 34 u
(v) S8 ਦਾ ਅਣਵੀ ਪੁੰਜ
= 8 × S
= 8 × 32
= 256 u
ਪ੍ਰਸ਼ਨ 9.
ਸੋਡੀਅਮ ਕਾਰਬੋਨੇਟ (Na2 CO3.10H2 O) ਇੱਕ ਉਦਯੋਗਿਕ ਰਸਾਇਣਿਕ ਪਦਾਰਥ ਹੈ । ਇਸਦਾ ਸੂਤਰ ਪੁੰਜ (Formula Mass) ਗਿਆਤ ਕਰੋ ।
ਹੱਲ:
ਸੋਡੀਅਮ ਕਾਰਬੋਨੇਟ (Na2 CO3·10H2 O) ਦਾ ਸੂਤਰ ਪੁੰਜ
= [2 × Na + 1 × C+ 3 × O] + 10 (2 × H + 1 × O)
= (2 × 23 + 1 × 12 + 3 × 16) + 10 (2 × 1 + 1 × 16)
= (46 + 12 + 48) + 10 (18)
= 106 + 180
= 286 u
ਪ੍ਰਸ਼ਨ 10.
ਗੁਲੂਕੋਜ਼ (C6 H12O6) ਦਾ ਅਣਵੀਂ ਪੰਜ ਪਰਿਕਲਿਤ ਕਰੋ ।
ਹੱਲ:
ਗੁਲੂਕੋਜ਼ (C6 H2O6) ਦਾ ਅਣਵੀਂ ਪੰਜ = 6 × C + 12 × H + 6 × 0
= 6 × 12 + 12 × 1+ 6 × 16
= 72 + 12 + 96
= 180 a.m.u.
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਯੋਗਿਕ ਜਲ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਘਟਕਾਂ ਦੇ ਪੁੰਜਾਂ ਦਾ ਕੀ ਅਨੁਪਾਤ ਹੁੰਦਾ ਹੈ ?
ਉੱਤਰ-
1 : 8.
ਪ੍ਰਸ਼ਨ 2.
ਅਮੋਨੀਆ (NH3 ) ਵਿੱਚ ਨਾਈਟ੍ਰੋਜਨ ਅਤੇ ਹਾਈਡੋਜਨ ਦੇ ਨਾਂ ਦਾ ਕੀ ਅਨੁਪਾਤ ਹੁੰਦਾ ਹੈ ?
ਉੱਤਰ-
14 : 3.
ਪ੍ਰਸ਼ਨ 3.
ਸਭ ਤੋਂ ਪਹਿਲਾਂ ਤੱਤਾਂ ਲਈ ਪ੍ਰਤੀਕਾਂ ਦਾ ਉਪਯੋਗ ਕਿਸ ਵਿਗਿਆਨਿਕ ਨੇ ਕੀਤਾ ਸੀ ?
ਉੱਤਰ-
ਜਾਂਨ ਡਾਲਟਨ ਨੇ ।
ਪ੍ਰਸ਼ਨ 4.
ਕਿਸੇ ਤੱਤ ਜਾਂ ਯੌਗਿਕ ਦਾ ਸੂਖ਼ਮਤਮ ਕਣ ਕਿਹੜਾ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ, ਨੂੰ ਕੀ ਆਖਦੇ ਹਨ ?
ਉੱਤਰ-
ਅਣੂ ।
ਪ੍ਰਸ਼ਨ 5.
ਕਿਸੇ ਤੱਤ, ਦੇ ਇੱਕੋ ਜਿਹੇ ਪਰਮਾਣੂਆਂ ਤੋਂ ਕੀ ਬਣਦਾ ਹੈ ?
ਉੱਤਰ-
ਅਣੂ ।
ਪ੍ਰਸ਼ਨ 6.
ਆਕਸੀਜਨ ਦੇ ਅਣੂ ਵਿੱਚ ਕਿੰਨੇ ਪਰਮਾਣੂ ਹੁੰਦੇ ਹਨ ?
ਉੱਤਰ-
ਦੋ ਪਰਮਾਣੂ, ਅਰਥਾਤ ਇਹ ਦੋ ਪਰਮਾਣਵੀਂ ਹੁੰਦੀ ਹੈ ।
ਪ੍ਰਸ਼ਨ 7.
ਦੋ ਪਰਮਾਣ ਅਣੂਆਂ ਦੇ ਚਾਰ ਉਦਾਹਰਨ ਦਿਓ ।
ਉੱਤਰ-
ਦੋ ਪਰਮਾਣਵੀਂ ਅਣੂ-ਹਾਈਡੋਜਨ, ਆਕਸੀਜਨ, ਨਾਈਟ੍ਰੋਜਨ ਅਤੇ ਕਲੋਰੀਨ ।
ਪ੍ਰਸ਼ਨ 8.
ਚਾਰ ਪਰਮਾਣਵੀਂ ਅਣੂ ਦੀ ਇਕ ਉਦਾਹਰਨ ਦਿਓ ।
ਉੱਤਰ-
ਫਾਸਫੋਰਸ ।
ਪ੍ਰਸ਼ਨ 9.
ਜਲ ਦੇ ਅਣੂ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆ ਦਾ ਅਨੁਪਾਤ ਕੀ ਹੈ ?
ਉੱਤਰ-
H : O = 2 : 1 ਹੈ ।
ਪ੍ਰਸ਼ਨ 10.
ਆਇਨ ਕਿਸ ਨੂੰ ਆਖਦੇ ਹਨ ?
ਉੱਤਰ-
ਆਇਨ – ਧਾਤੁ ਅਤੇ ਅਧਾਤੁ ਦੇ ਚਾਰਜਿਤ ਕਣਾਂ ਨੂੰ ਆਇਨ ਆਖਦੇ ਹਨ ।
ਪ੍ਰਸ਼ਨ 11.
ਧਨ-ਆਇਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਨ-ਚਾਰਜਿਤ ਕਣਾਂ ਨੂੰ ਧਨ-ਆਇਨ ਆਖਦੇ ਹਨ ।
ਪ੍ਰਸ਼ਨ 12.
ਰਿਣ-ਆਇਨ ਕਿਸਨੂੰ ਕਹਿੰਦੇ ਹਨ ?
ਉੱਤਰ-
ਰਿਣ-ਚਾਰਜਿਤ ਕਣਾਂ ਨੂੰ ਰਿਣ-ਆਇਨ ਕਹਿੰਦੇ ਹਨ ।
ਪ੍ਰਸ਼ਨ 13.
ਸੋਡੀਅਮ ਕਲੋਰਾਈਡ ਵਿੱਚ ਸੋਡੀਅਮ ਅਤੇ ਕਲੋਰੀਨ ਦਾ ਪੁੰਜ ਅਨੁਪਾਤ ਕਿੰਨਾ ਹੁੰਦਾ ਹੈ ?
ਉੱਤਰ-
Na : Cl = 23 : 35.5.
ਪ੍ਰਸ਼ਨ 14.
ਰਸਾਇਣਿਕ ਸੂਤਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਰਸਾਇਣਿਕ ਸੂਤਰ – ਸੰਘਟਕ ਤੱਤਾਂ ਦੇ ਪ੍ਰਤੀਕਾਂ ਅਤੇ ਸੰਯੋਜਕਤਾ ਦੀ ਮੱਦਦ ਨਾਲ ਯੌਗਿਕ ਦਾ ਪ੍ਰਤੀਕ ਦੇ ਰੂਪ ਵਿੱਚ ਨਿਰੂਪਣ ਰਸਾਇਣਿਕ ਸੂਤਰ ਕਹਾਉਂਦਾ ਹੈ ।
ਪ੍ਰਸ਼ਨ 15.
ਸੰਯੋਜਕਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੰਯੋਜਕਤਾ – ਕਿਸੇ ਤੱਤ ਦੀ ਸੰਯੋਜਨ ਸਮਰੱਥਾ ਨੂੰ ਉਸ ਤੱਤ ਦੀ ਸੰਯੋਜਕਤਾ ਕਹਿੰਦੇ ਹਨ ।
ਪ੍ਰਸ਼ਨ 16.
ਕਿਸੇ ਪਦਾਰਥ ਦਾ ਅਣਵੀਂ ਪੰਜ ਕੀ ਹੁੰਦਾ ਹੈ ?
ਉੱਤਰ-
ਇਹ ਪਦਾਰਥ ਦੇ ਇੱਕ ਅਣੂ ਵਿੱਚ ਉਪਸਥਿਤ ਸਾਰੇ ਪਰਮਾਣੂਆਂ ਦੇ ਪੁੰਜ ਦਾ ਜੋੜ ਹੁੰਦਾ ਹੈ ।
ਪ੍ਰਸ਼ਨ 17.
ਪਾਣੀ ਕਿਹੜੇ-ਕਿਹੜੇ ਤੱਤਾਂ ਦੇ ਸੰਯੋਗ ਤੋਂ ਬਣਿਆ ਹੋਇਆ ਹੈ ?
ਉੱਤਰ-
ਹਾਈਡੋਜਨ ਅਤੇ ਆਕਸੀਜਨ ਦੀ ਸੰਯੋਜਨ ਕਿਰਿਆ ਤੋਂ ਪਾਣੀ ਬਣਦਾ ਹੈ ।
ਪ੍ਰਸ਼ਨ 18.
ਮੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਮੋਲ- ਕਿਸੇ ਸਪੀਸੀਜ਼ (ਪਰਮਾਣੂ, ਅਣੂ, ਆਇਨ ਕਣ ਦੀ ਨਿਸਚਿਤ ਸੰਖਿਆ ਜਿਸਦਾ ਮਾਨ 6.022 × 1023 ਹੁੰਦਾ ਹੈ, ਨੂੰ ਮੋਲ ਆਖਦੇ ਹਨ ।
ਪ੍ਰਸ਼ਨ 19.
ਆਵੋਗਾਦਰੋ ਸੰਖਿਆ ਕਿਸਨੂੰ ਕਹਿੰਦੇ ਹਨ ?
ਉੱਤਰ-
ਆਵੇਗਾਦਰੋ ਸੰਖਿਆ-ਕਿਸੇ ਪਦਾਰਥ ਦੇ 1 ਮੋਲ ਵਿੱਚ ਕਣਾਂ ਦੀ ਸੰਖਿਆ ਨਿਸਚਿਤ ਹੁੰਦੀ ਹੈ ਜਿਸ ਦਾ ਮਾਨ 6.022 × 1023 ਹੁੰਦਾ ਹੈ । ਇਸ ਸੰਖਿਆ ਨੂੰ ਆਵੋਗਾਦਰੋ ਸੰਖਿਆ ਆਖਦੇ ਹਨ । ਇਸ ਨੂੰ NO ਨਾਲ ਨਿਰੂਪਿਤ ਕਰਦੇ ਹਨ ।
ਪ੍ਰਸ਼ਨ 20.
ਮੋਲਰ ਪੁੰਜ ਕੀ ਹੁੰਦਾ ਹੈ ?
ਉੱਤਰ-
ਪੋਲਰ ਪੰਜ – ਕਿਸੇ ਪਦਾਰਥ ਦੇ ਇੱਕ ਮੋਲ ਦਾ ਗ੍ਰਾਮ ਵਿੱਚ ਦਰਸਾਇਆ ਗਿਆ ਪੁੰਜ ਉਸਦਾ ਮੋਲਰ ਪੁੰਜ ਕਹਾਉਂਦਾ ਹੈ ।
ਪ੍ਰਸ਼ਨ 21.
ਮੋਲ ਸੰਕਲਪ ਦੇ ਅਨੁਰੂਪ ਤੱਤ ਦੇ ਗਾਮ ਪਰਮਾਣੂ ਪੰਚ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਗ੍ਰਾਮ ਪਰਮਾਣੂ ਪੁੰਜ ਜਾਂ ਇੱਕ ਗ੍ਰਾਮ ਪਰਮਾਣੂ ਕਿਸੇ ਤੱਤ ਦੇ ਇੱਕ ਮੋਲ (6.022 × 1023 ਪਰਮਾਣੂਆਂ) ਦਾ ਪੁੰਜ ਹੁੰਦਾ ਹੈ ਜਿਸ ਨੂੰ ਗ੍ਰਾਮ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।
ਪ੍ਰਸ਼ਨ 22.
ਕਿਸੇ ਤੱਤ ਦੇ ਇਕ ਗ੍ਰਾਮ ਪਰਮਾਣੂਆਂ ਵਿੱਚ ਕਿੰਨੇ ਪਰਮਾਣੂ ਮੌਜੂਦ ਹੁੰਦੇ ਹਨ ?
ਉੱਤਰ-
6.022 × 1023 (ਆਵੋਗਾਦਰੋ ਸੰਖਿਆ ਦੇ ਬਰਾਬਰ ।
ਪ੍ਰਸ਼ਨ 23.
12 ਗਾਮ ਮੈਗਨੀਸ਼ੀਅਮ ਅਤੇ 16 ਗ੍ਰਾਮ ਆਕਸੀਜਨ ਦੇ ਰਸਾਇਣਿਕ ਸੰਯੋਗ ਤੋਂ 28 ਗ੍ਰਾਮ ਮੈਗਨੀਸ਼ੀਅਮ ਆਕਸਾਈਡ ਪ੍ਰਾਪਤ ਹੁੰਦਾ ਹੈ । ਇਨ੍ਹਾਂ ਆਂਕੜਿਆਂ ਤੋਂ ਰਸਾਇਣਿਕ ਸੰਯੋਜਕ ਦੇ ਕਿਸ ਨਿਯਮ ਦੀ ਪੁਸ਼ਟੀ ਹੁੰਦੀ ਹੈ ?
ਉੱਤਰ-
ਪੰਜ ਸੁਰੱਖਿਅਣ ਨਿਯਮ ਦੀ ।
ਪ੍ਰਸ਼ਨ 24.
ਕੀ 1 ਮੋਲ ਸੋਡੀਅਮ ਅਤੇ 1 ਮੋਲ ਆਕਸੀਜਨ ਦਾ ਪੁੰਜ ਬਰਾਬਰ ਹੋਵੇਗਾ ?
ਉੱਤਰ-
ਨਹੀਂ, 1 ਮੋਲ ਸੋਡੀਅਮ (6.023 × 1023 ਪਰਮਾਣੂ ਦਾ ਪੁੰਜ 23 ਗ੍ਰਾਮ (ਪਰਮਾਣੂ ਪੁੰਜ) ਅਤੇ 1 ਮੋਲ ਆਕਸੀਜਨ (6.022 × 1023 ਅਣੂ ਦਾ ਪੁੰਜ 32 ਗ੍ਰਾਮ (ਅਣੂ ਪੁੰਜ) ਹੁੰਦਾ ਹੈ ।
ਪ੍ਰਸ਼ਨ 25.
1 ਮੋਲ ਕਿਸ ਸੰਖਿਆ ਨੂੰ ਪ੍ਰਦਰਸ਼ਿਤ ਕਰਦਾ ਹੈ ?
ਉੱਤਰ-
6.022 × 1023
ਪ੍ਰਸ਼ਨ 26.
ਪਾਣੀ ਦੇ 9g ਵਿੱਚ ਕਿੰਨੇ ਅਣੂ ਉਪਸਥਿਤ ਹੁੰਦੇ ਹਨ ?
ਉੱਤਰ-
1/2 × 6.022 × 1023 = 3.011 × 1023 ਅਣੂ ।
ਪ੍ਰਸ਼ਨ 27.
HNO3 ਦਾ ਮੋਲਰ ਪੁੱਜ ਗਿਆਤ ਕਰੋ । ਪਰਮਾਣੂ ਪੁੰਜ ਦਿੱਤੇ ਗਏ ਹਨ H = 1u, N = 14u, 0 = 16u.
ਉੱਤਰ-
HNO3 ਦਾ ਮੋਲਰ ਪੁੰਜ = 1u + 14u + 3 × 16u
= 63u
Science Guide for Class 9 PSEB ਪਰਮਾਣੂ ਅਤੇ ਅਣੂ InText Questions and Answers
ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਇੱਕ ਪ੍ਰਤੀਕਿਰਿਆ ਵਿੱਚ 5.3 g ਸੋਡੀਅਮ ਕਾਰਬੋਨੇਟ ਅਤੇ 6.0 g ਈਥੋਨੋਇਕ ਐਸਿਡ ਕਿਰਿਆ ਕਰਦੇ ਹਨ । 2.2 g ਕਾਰਬਨ-ਡਾਈਆਕਸਾਈਡ, 8.2 g ਸੋਡੀਅਮ ਈਥੋਨੋਏਟ ਅਤੇ 0.9 g ਪਾਣੀ ਉਪਜਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ । ਇਸ ਪ੍ਰਤੀਕਿਰਿਆ ਦੁਆਰਾ ਵਿਖਾਓ ਕਿ ਇਹ ਪਰੀਖਣ ਪੁੰਜ ਸੁਰੱਖਿਅਣ ਨਿਯਮ ਦੇ ਅਨੁਰੂਪ ਹੈ । ਸੋਡੀਅਮ ਕਾਰਬੋਨੇਟ + ਈਥੋਨੋਇਕ ਐਸਿਡ → ਸੋਡੀਅਮ ਈਥੋਨੋਏਟ + ਕਾਰਬਨ-ਡਾਈਆਕਸਾਈਡ + ਪਾਣੀ
ਹੱਲ :
ਸੋਡੀਅਮ ਕਾਰਬੋਨੇਟ ਦਾ ਪੁੰਜ = 5.3g
ਈਥੋਨੋਇਕ ਐਸਿਡ ਦਾ ਪੁੰਜ = 6.0g
ਅਭਿਕਾਰਕਾਂ ਦਾ ਕੁੱਲ ਪੰਜ = ਸੋਡੀਅਮ ਕਾਰਬੋਨੇਟ ਦਾ ਜ + ਈਥੋਨੋਇਕ ਐਸਿਡ ਦਾ ਪੁੰਜ
= 5.3g + 6.0g
= 11.3g ………………… (i)
ਕਾਰਬਨ-ਡਾਈਆਕਸਾਈਡ ਦਾ ਪੁੰਜ = 2.2 g
ਸੋਡੀਅਮ ਈਥੋਨੋਏਟ ਦਾ ਪੁੰਜ = 8.2g
ਪਾਣੀ ਦਾ ਪੁੰਜ = 0.9g
∴ ਉਪਜਾਂ ਦਾ ਕੁੱਲ ਪੰਜ = ਕਾਰਬਨ-ਡਾਈਆਕਸਾਈਡ ਦਾ ਪੁੰਜ + ਸੋਡੀਅਮ ਈਥੋਨੋਏਟ ਦਾ ਪੁੰਜ + ਪਾਣੀ ਦਾ ਪੁੰਜ
= 2.2g + 8.2g + 0.9g
= 11.3g (ii)
ਸਮੀਕਰਨ (i) ਅਤੇ (ii) ਤੋਂ
ਅਭਿਕਾਰਕਾਂ ਦਾ ਕੁੱਲ ਪੰਜ = ਉਪਜਾਂ ਦਾ ਕੁੱਲ ਪੂੰਜ
11.3g = 11.3g
ਇਹ ਪ੍ਰਤੀਕਿਰਿਆ ਪੁੰਜ ਸੁਰੱਖਿਅਣ ਨਿਯਮ ਦੇ ਅਨੁਰੂਪ ਹੈ ।
ਪ੍ਰਸ਼ਨ 2.
ਹਾਈਡ੍ਰੋਜਨ ਅਤੇ ਆਕਸੀਜਨ ਪੁੰਜ ਦੇ ਅਨੁਸਾਰ 1:8 ਦੇ ਅਨੁਪਾਤ ਵਿੱਚ ਸੰਜੋਗ ਕਰਕੇ ਪਾਣੀ ਨਿਰਮਿਤ ਕਰਦੇ ਹਨ । 3g ਹਾਈਡੋਜਨ ਗੈਸ ਦੇ ਨਾਲ ਪੂਰਣ ਰੂਪ ਵਿੱਚ ਸੰਜੋਗ ਕਰਨ ਲਈ ਕਿੰਨੀ ਆਕਸੀਜਨ ਗੈਸ ਦੀ ਜ਼ਰੂਰਤ ਹੋਵੇਗੀ ?
ਉੱਤਰ-
ਕਿਉਂਕਿ ਹਾਈਡੋਜਨ ਅਤੇ ਆਕਸੀਜਨ ਪੁੰਜ ਅਨੁਸਾਰ 1: 8 ਦੇ ਅਨੁਪਾਤ ਵਿੱਚ ਕਿਰਿਆ ਕਰਦੇ ਹਨ ।
∴ xg ਹਾਈਡੋਜਨ ਨੂੰ ਪਾਣੀ ਬਣਨ ਲਈ ਜਿੰਨੀ ਆਕਸੀਜਨ ਦੀ ਮਾਤਰਾ ਦੀ ਲੋੜ ਹੈ = 8 × x g
∴ 3g ਹਾਈਡੋਜਨ ਨੂੰ ਜਿੰਨੀ ਮਾਤਰਾ ਆਕਸੀਜਨ ਦੀ ਜ਼ਰੂਰਤ ਹੈ = 8 × 3 g = 24g
ਪ੍ਰਸ਼ਨ 3.
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਨਤੀਜਾ ਹੈ ?
ਉੱਤਰ-
“ਪਰਮਾਣੂ ਅਵਿਭਾਜ ਸੂਖ਼ਤਮ ਕਣ ਹੁੰਦੇ ਹਨ ਜੋ ਰਸਾਇਣਿਕ ਪ੍ਰਤੀਕਿਰਿਆ ਵਿੱਚ ਨਾ ਤਾਂ ਸਿਰਜਤ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਵਿਨਾਸ਼ ਹੁੰਦਾ ਹੈ ।”
ਡਾਲਟਨ ਸਿਧਾਂਤ ਦਾ ਇਹ ਨੁਕਤਾ ਪੁੰਜ ਦੇ ਸੁਰੱਖਿਅਣ ਨਿਯਮ ਦਾ ਨਤੀਜਾ ਹੈ ।
ਪ੍ਰਸ਼ਨ 4.
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ ?
ਉੱਤਰ-
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਨੁਕਤਾ ਜਿਹੜਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ-
“ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸਚਿਤ ਹੁੰਦੀਆਂ ਹਨ ।”
ਪ੍ਰਸ਼ਨ 5.
ਪਰਮਾਣੂ ਪੁੰਜ ਇਕਾਈ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਪਰਮਾਣੂ ਪੁੰਜ ਇਕਾਈ (Atomic Mass Unit)-ਇਹ ਕਾਰਬਨ-12 ਸਮਸਥਾਨਿਕ ਦੇ ਇੱਕ ਪਰਮਾਣੂ ਪੁੰਜ ਦਾ 1/12ਵਾਂ ਭਾਗ ਹੈ ।
1 a.m.u. = 1.66 × 10-27 kg
ਪ੍ਰਸ਼ਨ 6.
ਇੱਕ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਕਿਉਂ ਸੰਭਵ ਨਹੀਂ ਹੁੰਦਾ ?
ਉੱਤਰ-
ਪਰਮਾਣੂ ਬਹੁਤ ਛੋਟੇ ਹੁੰਦੇ ਹਨ । ਇਸ ਲਈ ਅੱਖਾਂ ਨਾਲ ਉਹਨਾਂ ਨੂੰ ਵੇਖਣਾ ਸੰਭਵ ਨਹੀਂ ਹੈ । ਬਹੁਤ ਸਾਰੇ ਤੱਤਾਂ ਦੇ ਪਰਮਾਣੂ ਤਾਂ ਸੁਤੰਤਰ ਰੂਪ ਵਿੱਚ ਨਹੀਂ ਵਿਚਰ ਸਕਦੇ ਹਨ । ਇਕ ਪਰਮਾਣੂ ਦਾ ਅਰਧ ਵਿਆਸ 10-10 m ਹੈ ਜਿਸ ਨੂੰ ਆਮ ਤੌਰ ‘ਤੇ ਨੈਨੋਮੀਟਰ ਵਿੱਚ ਮਾਪਿਆ ਜਾਂਦਾ ਹੈ । (1 nm = 10-9 m)
ਪ੍ਰਸ਼ਨ 7.
ਹੇਠ ਲਿਖਿਆਂ ਦੇ ਸੂਤਰ ਲਿਖੋ :
(i) ਸੋਡੀਅਮ ਆਕਸਾਈਡ
(ii) ਐਲੂਮੀਨੀਅਮ ਕਲੋਰਾਈਡ
(iii) ਸੋਡੀਅਮ ਸਲਫਾਈਡ
(iv) ਮੈਗਨੀਸ਼ੀਅਮ ਹਾਈਡ੍ਰੋਕਸਾਈਡ ।
ਉੱਤਰ-
जेंगिव – ਸੂਤਰ
(i) ਸੋਡੀਅਮ ਆਕਸਾਈਡ – Na2O
(ii) ਐਲੂਮੀਨੀਅਮ ਕਲੋਰਾਈਡ – AlCl3
(iii) ਸੋਡੀਅਮ ਸਲਫਾਈਡ – Na2S
(iv) ਮੈਗਨੀਸ਼ੀਅਮ ਹਾਈਡ੍ਰੋਕਸਾਈਡ – Mg (OH)2
ਪ੍ਰਸ਼ਨ 8.
ਹੇਠ ਲਿਖੇ ਸੂਤਰਾਂ ਦੁਆਰਾ ਪ੍ਰਦਰਸ਼ਿਤ ਯੌਗਿਕਾਂ ਦੇ ਨਾਂ ਲਿਖੋ :
(i) Al2 (SO4)3
(ii) CaCl2
(iii) K2 SO4
(iv) KNO3
(v) CaCO3
ਉੱਤਰ-
ਸੂਤਰ – ਯੌਗਿਕ ਦਾ ਨਾਂ
(i) Al2 (SO4)3 – ਐਲੂਮੀਨੀਅਮ ਸਲਫੇਟ
(ii) CaCl2 – ਕੈਲਸ਼ੀਅਮ ਕਲੋਰਾਈਡ
(iii) K2 SO4 – ਪੋਟਾਸ਼ੀਅਮ ਸਲਫੇਟ
(iv) KNO3 – ਪੋਟਾਸ਼ੀਅਮ ਨਾਈਟਰੇਟ
(v) CaCO3 – ਕੈਲਸ਼ੀਅਮ ਕਾਰਬੋਨੇਟ ।
ਪ੍ਰਸ਼ਨ 9.
ਰਸਾਇਣਿਕ ਸੂਤਰ ਦਾ ਕੀ ਭਾਵ ਹੈ ?
ਉੱਤਰ-
ਰਸਾਇਣਿਕ ਸੂਤਰ (Chemical Formula)-ਕਿਸੇ ਪਦਾਰਥ (ਤੱਤ ਜਾਂ ਯੌਗਿਕ) ਦੇ ਅਣੂ ਨੂੰ ਸੰਕੇਤ ਜਾਂ ਚਿੰਨ੍ਹਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਰਸਾਇਣਿਕ ਸੂਤਰ ਅਖਵਾਉਂਦਾ ਹੈ । ਉਦਾਹਰਨ ਵਜੋਂ ਪਾਣੀ ਦੇ ਅਣੂ ਦਾ ਸੂਤਰ H2 0 ਹੈ ।
ਪ੍ਰਸ਼ਨ 10.
ਹੇਠ ਲਿਖਿਆਂ ਵਿੱਚ ਕਿੰਨੇ ਪਰਮਾਣੂ ਹਨ :

ਪ੍ਰਸ਼ਨ 11.
ਹੇਠ ਦਿੱਤੇ ਯੌਗਿਕਾਂ ਦੇ ਅਣਵੀਂ ਪੰਜਾਂ ਦੀ ਗਣਨਾ ਕਰੋ :-
H2, O2, Cl2, CO2, CH4, C2H6, C4H2, NH3, ਅਤੇ CH3 OH
ਹੱਲ : H2 ਦਾ ਅਣਵੀਂ ਪੰ ਜ = 2 × ਹਾਈਡੋਜਨ ਦਾ ਪਰਮਾਣੁ ਪੁੰਜ
= 2 × 1
= 2 u
O2 ਦਾ ਅਣਵੀਂ ਪੰਜ = 2 × ਆਕਸੀਜਨ ਦਾ ਪਰਮਾਣੂ ਪੁੰਜ
= 2 × 16
= 32 u
Cl2 ਦਾ ਅਣਵੀਂ ਪੰਜ = 2 × ਕਲੋਰੀਨ ਦਾ ਪਰਮਾਣੂ ਪੁੰਜ
= 2 × 35.5
= 71 u
CO2 ਦਾ ਅਣਵੀਂ ਪੁੰਜ = 1 ਪਰਮਾਣੂ ਕਾਰਬਨ + 2 ਪਰਮਾਣੂ ਆਕਸੀਜਨ
= 1 × ਕਾਰਬਨ ਦਾ ਪਰਮਾਣੂ ਪੁੰਜ + 2 × ਆਕਸੀਜਨ ਦਾ ਪਰਮਾਣੂ ਪੁੰਜ
= 1 × 2 + 2 × 16
= 12 + 32
= 44 u
C2H6 ਦਾ ਅਣਵੀਂ ਪੁੰਜ = 2 ਪਰਮਾਣੂ ਕਾਰਬਨ + 6 ਪਰਮਾਣੂ ਹਾਈਡ੍ਰੋਜਨ
= 2 × ਕਾਰਬਨ ਦਾ ਪਰਮਾਣੂ ਪੁੰਜ + 6 × ਹਾਈਡੋਜਨ ਦਾ ਪਰਮਾਣੁ ਪੁੰਜ
= 2 × 12 + 6 × 1
= 24 + 6
= 30 u
C2H4 ਦਾ ਅਣਵੀਂ ਪੁੰਜ = 2 ਪਰਮਾਣੂ ਕਾਰਬਨ + 2 ਪਰਮਾਣੂ ਹਾਈਡ੍ਰੋਜਨ
= 2 × ਕਾਰਬਨ ਦਾ ਪਰਮਾਣੂ ਪੁੰਜ + 4 ਹਾਈਡੋਜਨ ਦਾ ਪਰਮਾਣੂ ਪੁੰਜ
= 2 × 12 + 4 × 1
= 24 + 4
= 28 u
NH3 ਦਾ ਅਣਵੀਂ ਜ = 1 ਪਰਮਾਣੂ ਨਾਈਟ੍ਰੋਜਨ + 3 ਪਰਮਾਣੂ ਹਾਈਡ੍ਰੋਜਨ
= 1 × ਨਾਈਟ੍ਰੋਜਨ ਦਾ ਪਰਮਾਣੂ ਪੁੰਜ + 3 × ਹਾਈਡੋਜਨ ਦਾ ਪਰਮਾਣੂ ਪੁੰਜ
= 1 × 14 + 3 × 1
= 14 + 3
= 17 u
CH3OH ਦਾ ਅਣਵੀਂ ਪੁੰਜ = 1 × ਕਾਰਬਨ ਦਾ ਪਰਮਾਣੂ + 3 × ਹਾਈਡੋਜਨ ਦਾ ਪਰਮਾਣੂ + 1 × ਆਕਸੀਜਨ
ਦਾ ਪਰਮਾਣੂ + 1 × ਹਾਈਡੋਜਨ ਦਾ ਪਰਮਾਣੂ
= 1 × ਕਾਰਬਨ ਦਾ ਪਰਮਾਣੂ ਪੁੰਜ + 3 × ਹਾਈਡੋਜਨ ਦਾ ਪਰਮਾਣੂ ਪੁੰਜ + 1 × ਆਕਸੀਜਨ ਦਾ ਪਰਮਾਣੂ ਪੁੰਜ + 1 × ਹਾਈਡੋਜਨ ਦਾ ਪਰਮਾਣੂ ਪੁੰਜ
= 1 × 12 + 3 × 1 + 1 × 16 + 1 × 1
= 12 + 3 + 16 + 1
= 32 u.
ਪ੍ਰਸ਼ਨ 12.
ਹੇਠਾਂ ਦਿੱਤੇ ਯੌਗਿਕਾਂ ਦੇ ਸੂਤਰ ਇਕਾਈ ਪੁੰਜ ਦੀ ਗਣਨਾ ਕਰੋ :-
ZnO, Na2O ਅਤੇ K2CO3.
ਦਿੱਤਾ ਗਿਆ ਹੈ :
Zn ਦਾ ਪਰਮਾਣੂ ਪੁੰਜ = 65u
Na ਦਾ ਪਰਮਾਣੂ ਪੁੰਜ = 23u
K ਦਾ ਪਰਮਾਣੂ ਪੁੰਜ = 39u
C ਦਾ ਪਰਮਾਣੂ ਪੁੰਜ = 12u
O ਦਾ ਪਰਮਾਣੂ ਪੁੰਜ = 16u ਹੈ ।
ਹੱਲ :
ZnO ਦਾ ਸੂਤਰ ਇਕਾਈ ਪੰਜ = Zn ਦਾ । ਪਰਮਾਣੂ +O ਦਾ । ਪਰਮਾਣੂ
= Zn ਦਾ ਪਰਮਾਣੂ ਪੁੰਜ + O ਦਾ ਪਰਮਾਣੂ ਪੁੰਜ
= 65 + 16
= 81u
Na2O ਦਾ ਸੂਤਰ ਇਕਾਈ ਪੁੰਜ = Na ਦੇ 2 ਪਰਮਾਣੂ + O ਦਾ 1 ਪਰਮਾਣੂ
= 2 × Na ਦਾ ਪਰਮਾਣੂ ਪੁੰਜ + 1 × O ਦਾ ਪਰਮਾਣੂ ਪੁੰਜ
= 2 × 23 + 1 × 16
= 46 + 16
= 62u
K2CO3 ੜ ਦਾ ਸੂਤਰ ਇਕਾਈ ਪੁੰਜ = K ਦੇ 2 ਪਰਮਾਣੂ + C ਦਾ 1 ਪਰਮਾਣੂ + O ਦੇ 3 ਪਰਮਾਣੂ
= 2 × K ਦਾ ਪਰਮਾਣੂ ਪੁੰਜ + 1 xcਦਾ ਪਰਮਾਣੂ ਪੁੰਜ + 3 × O ਦਾ ਪਰਮਾਣੂ ਪੁੰਜ
= 2 × 39 + 1 × 12 + 3 × 16
= 78 + 12 + 48
= 138u.
ਪ੍ਰਸ਼ਨ 13.
ਜੇ ਕਾਰਬਨ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ 12g ਹੈ ਤਾਂ ਕਾਰਬਨ ਦੇ ਇੱਕ ਪਰਮਾਣੂ ਦਾ ਪੁੰਜ ਕੀ ਹੋਵੇਗਾ ?
ਹੱਲ :
1 ਮੋਲ ਕਾਰਬਨ ਪਰਮਾਣੁ = 6.023 × 1023 ਪਰਮਾਣੂ
6.023 × 1023 ਕਾਰਬਨ ਪਰਮਾਣੂਆਂ ਦਾ ਪੁੰਜ = 12g

ਪ੍ਰਸ਼ਨ 14.
ਕਿਸ ਵਿੱਚ ਵਧੇਰੇ ਪਰਮਾਣੂ ਹੋਣਗੇ : 100g ਸੋਡੀਅਮ ਜਾਂ 100g ਲੋਹਾ ? (Na ਦਾ ਪਰਮਾਣੂ ਪੁੰਜ = 23u, Fe ਦਾ ਪਰਮਾਣੂ ਪੁੰਜ = 56u
ਹੱਲ : 23 ਗ੍ਰਾਮ ਪਰਮਾਣੂ ਇਕਾਈ ਜਾਂ 23g ਸੋਡੀਅਮ (Na) = 1 ਮੋਲ ਸੋਡੀਅਮ

PSEB 9th Class Science Guide ਪਰਮਾਣੂ ਅਤੇ ਅਣੂ Textbook Questions and Answers
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ 1.
0.24g ਆਕਸੀਜਨ ਅਤੇ ਬੋਰਾਂਨ ਯੁਕਤ ਯੌਗਿਕ ਦੇ ਨਮੂਨੇ ਵਿੱਚ ਵਿਸ਼ਲੇਸ਼ਣ ਦੁਆਰਾ ਇਹ ਵੇਖਿਆ ਗਿਆ ਕਿ ਇਸ ਵਿੱਚ 0.096g ਬੋਰਾਂਨ ਅਤੇ 0.144g ਆਕਸੀਜਨ ਹੈ । ਉਸ ਯੌਗਿਕ ਦੇ ਪ੍ਰਤੀਸ਼ਤ ਬਣਤਰ ਦੀ ਭਾਰ ਰੂਪ ਵਿੱਚ ਗਣਨਾਂ ਕਰੋ ।
ਹੱਲ :

ਪ੍ਰਸ਼ਨ 2.
3.00g ਕਾਰਬਨ, 8.00g ਆਕਸੀਜਨ ਵਿੱਚ ਜਲ ਦੇ 11.00g ਕਾਰਬਨ-ਡਾਈਆਕਸਾਈਡ ਪੈਦਾ ਕਰਦੀ ਹੈ । ਜਦੋਂ 3.0g ਕਾਰਬਨ, 50.00g ਆਕਸੀਜਨ ਵਿੱਚ ਲਵਾਂਗੇ ਤਾਂ ਕਿੰਨੇ ਗ੍ਰਾਮ ਕਾਰਬਨ-ਡਾਈਆਕਸਾਈਡ ਉਪਜੇਗੀ ? ਤੁਹਾਡਾ ਉੱਤਰ ਰਸਾਇਣ ਸੰਯੋਜਨ ਦੇ ਕਿਸ ਨਿਯਮ ‘ਤੇ ਆਧਾਰਿਤ ਹੋਵੇਗਾ ?
ਹੱਲ :
3.00g ਕਾਰਬਨ, 8.00g ਆਕਸੀਜਨ ਵਿੱਚ ਜਲ ਕੇ 11.00g ਕਾਰਬਨ-ਡਾਈਆਕਸਾਈਡ ਪੈਦਾ ਕਰਦੀ ਹੈ । ਇਸ ਤੋਂ ਇਹ ਪਤਾ ਲਗਦਾ ਹੈ ਕਿ ਸਾਰੀ ਕਾਰਬਨ ਅਤੇ ਆਕਸੀਜਨ ਵਰਤੋਂ ਵਿੱਚ ਆਉਣ ਨਾਲ ਕਾਰਬਨ-ਡਾਈਆਕਸਾਈਡ ਉਪਜਦੀ ਹੈ ।
C + O2 → CO2
ਇਸ ਲਈ ਜਦੋਂ ਤg ਕਾਰਬਨ, 50.0g ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਿਰਫ਼ 8g ਆਕਸੀਜਨ ਸੰਜੋਗ ਕਰਕੇ ਕਾਰਬਨ-ਡਾਈਆਕਸਾਈਡ ਬਣਾਉਂਦੀ ਹੈ ਜਦੋਂ ਕਿ ਬਾਕੀ ਆਕਸੀਜਨ ਦਾ ਪ੍ਰਯੋਗ ਨਹੀਂ ਹੁੰਦਾ ਹੈ । ਇਹ ਸਥਿਰ ਅਨੁਪਾਤ ਨਿਯਮ ਨੂੰ ਦਰਸਾਉਂਦਾ ਹੈ ।
ਪ੍ਰਸ਼ਨ 3.
ਬਹੁ-ਪਰਮਾਣਵੀਂ ਆਇਨ ਕੀ ਹੁੰਦੇ ਹਨ ? ਉਦਾਹਰਣਾਂ ਦਿਓ ।
ਉੱਤਰ-

ਪ੍ਰਸ਼ਨ 4.
ਹੇਠ ਲਿਖਿਆਂ ਦੇ ਰਸਾਇਣਿਕ ਸੂਤਰ ਲਿਖੋ :
(ੳ) ਮੈਗਨੀਸ਼ੀਅਮ ਕਲੋਰਾਈਡ
(ਅ) ਕੈਲਸ਼ੀਅਮ ਕਲੋਰਾਈਡ
(ੲ) ਕਾਪਰ ਨਾਈਟ੍ਰੇਟ
(ਸ) ਐਲੂਮੀਨੀਅਮ ਕਲੋਰਾਈਡ
(ਹ) ਕੈਲਸ਼ੀਅਮ ਕਾਰਬੋਨੇਟ ।
ਉੱਤਰ-
ਯੌਗਿਕ – ਰਸਾਇਣਿਕ ਸੂਤਰ
(ਉ) ਮੈਗਨੀਸ਼ੀਅਮ ਕਲੋਰਾਈਡ – MgCl2
(ਅ) ਕੈਲਸ਼ੀਅਮ ਕਲੋਰਾਈਡ – CaCl2
(ੲ) ਕਾਪਰ ਨਾਈਟ੍ਰੇਟ – Cu(NO3 )2
(ਸ) ਐਲੂਮੀਨੀਅਮ ਕਲੋਰਾਈਡ – AlCl3
(ਹ) ਕੈਲਸ਼ੀਅਮ ਕਾਰਬੋਨੇਟ – CaCO3 .
ਪ੍ਰਸ਼ਨ 5.
ਹੇਠ ਲਿਖੇ ਯੌਗਿਕਾਂ ਵਿੱਚ ਮੌਜੂਦ ਤੱਤਾਂ ਦੇ ਨਾਂ ਦਿਓ :
(ਉ) ਬੁੱਝਿਆ ਹੋਇਆ ਚੂਨਾ
(ਅ) ਹਾਈਡ੍ਰੋਜਨ ਬਰੋਮਾਈਡ
(ੲ) ਬੇਕਿੰਗ ਪਾਊਡਰ
(ਸ) ਪੋਟਾਸ਼ੀਅਮ ਸਲਫੇਟ ।
ਉੱਤਰ-
ਯੌਗਿਕਾਂ ਦੇ ਨਾਂ – ਮੌਜੂਦ ਤੱਤਾਂ ਦੇ ਨਾਂ
(ਉ) ਬੁੱਝਿਆ ਹੋਇਆ ਚੂਨਾ – ਕੈਲਸ਼ੀਅਮ ਅਤੇ ਆਕਸੀਜਨ
(ਅ) ਹਾਈਡ੍ਰੋਜਨ ਬਰੋਮਾਈਡ – ਹਾਈਡੋਜਨ ਅਤੇ ਬਰੋਮੀਨ
(ੲ) ਬੈਕਿੰਗ ਪਾਊਡਰ – ਸੋਡੀਅਮ, ਹਾਈਡੋਜਨ, ਕਾਰਬਨ ਅਤੇ ਆਕਸੀਜਨ
(ਸ) ਪੋਟਾਸ਼ੀਅਮ ਸਲਫੇਟ – ਪੋਟਾਸ਼ੀਅਮ, ਸਲਫਰ ਅਤੇ ਆਕਸੀਜਨ ।
ਪ੍ਰਸ਼ਨ 6.
ਹੇਠ ਲਿਖੇ ਪਦਾਰਥਾਂ ਦੇ ਮੋਲਰ ਪੁੰਜ ਦੀ ਗਣਨਾ ਕਰੋ :
(ਉ) ਈਥਾਈਨ, C2H2
(ਅ) ਸਲਫਰ ਅਣੂ, S8
(ਬ) ਫਾਸਫੋਰਸ ਅਣੂ, P4 (ਫਾਸਫੋਰਸ ਦਾ ਪਰਮਾਣੂ ਪੁੰਜ = 31)
(ਸ) ਹਾਈਡ੍ਰੋਕਲੋਰਿਕ ਐਸਿਡ, HCl
(ਹ) ਨਾਈਟ੍ਰਿਕ ਐਸਿਡ, HNO3
ਹੱਲ:


ਪ੍ਰਸ਼ਨ 7.
ਹੇਠ ਲਿਖਿਆਂ ਦਾ ਪੁੰਜ ਕੀ ਹੋਵੇਗਾ ?
(ਉ) 1 ਮੋਲ ਨਾਈਟ੍ਰੋਜਨ ਪਰਮਾਣੂ
(ਅ) 4 ਮੋਲ ਐਲੂਮੀਨੀਅਮ ਪਰਮਾਣੂ (ਐਲੂਮੀਨੀਅਮ ਦਾ ਪਰਮਾਣੂ ਪੁੰਜ = 27)
(ੲ) 10 ਮੋਲ ਸੋਡੀਅਮ ਸਲਫਾਈਟ (Na2SO3)
ਹੱਲ:
(ੳ) 1 ਮੋਲ ਨਾਈਟ੍ਰੋਜਨ ਪਰਮਾਣੂ ਦਾ ਪੁੰਜ = 14u
= 14g
(ਅ) 1 ਮੋਲ ਐਲੂਮੀਨੀਅਮ ਪਰਮਾਣੂ ਦਾ ਪੁੰਜ = 27 u
∴ 4 ਮੋਲ ਐਲੂਮੀਨੀਅਮ ਪਰਮਾਣੂ ਦਾ ਪੁੰਜ = 27 × 4
= 108u
= 108g
(ੲ) 1 ਮੋਲ ਸੋਡੀਅਮ ਸਲਫਾਈਟ (Na2SO3) ਦਾ ਪੁੰਜ = 2 × Na + 1 × S + 3 × O
= 2 × 23 + 1 × 32 + 3 × 16 = 46 + 32 + 48
= 126 u
∴ 10 ਮੋਲ ਸੋਡੀਅਮ ਸਲਫਾਈਟ ਦਾ ਪੁੰਜ = 10 × 126u
= 1260u
= 1260g.
ਪ੍ਰਸ਼ਨ 8.
ਮੋਲ ਵਿੱਚ ਬਦਲੋ :
(ਉ) 12g ਆਕਸੀਜਨ ਗੈਸ
(ਅ) 20g ਪਾਣੀ
(ੲ) 22g ਕਾਰਬਨ-ਡਾਈਆਕਸਾਈਡ ।
ਹੱਲ:
ਅਸੀਂ ਜਾਣਦੇ ਹਾਂ ਕਿ ਕਿਸੇ ਵਸਤੂ ਦੇ ਮੋਲਾਂ ਦੀ ਸੰਖਿਆ = 
(ਉ) 12g ਆਕਸੀਜਨ ਗੈਸ (O2) ਵਿੱਚ ਮੋਲਾਂ ਦੀ ਸੰਖਿਆ = 12/32
= 0.375
(ਅ) 20g ਪਾਣੀ (HO2) ਵਿੱਚ ਮੋਲਾਂ ਦੀ ਸੰਖਿਆ = 20/18
= 10/9
= 1.11
(ੲ) 22g ਕਾਰਬਨ-ਡਾਈਆਕਸਾਈਡ (CO2) ਵਿੱਚ ਮੋਲਾਂ ਦੀ ਸੰਖਿਆ = 22/44
= 1/2
= 0.5
ਪ੍ਰਸ਼ਨ 9.
ਹੇਠ ਲਿਖਿਆਂ ਦਾ ਪੰਜ ਕੀ ਹੋਵੇਗਾ ?
(ਉ) 0.2 ਮੋਲ ਆਕਸੀਜਨ ਪਰਮਾਣੂ
(ਅ) 0.5 ਮੋਲ ਜਲ ਅਣੂ ?
ਹੱਲ:
(ੳ) 1 ਮੋਲ ਆਕਸੀਜਨ ਪਰਮਾਣੂ ਦਾ ਪੁੰਜ = 16g
∴ 0.2 ਮੋਲ ਆਕਸੀਜਨ ਪਰਮਾਣੂ ਦਾ ਪੁੰਜ = 16g × 0.2
= 3.2g
(ਅ) 1 ਮੋਲ ਜਲ ਅਣੂ ਦਾ ਪੁੰਜ = 18g
0.5 ਮੋਲ ਜਲ ਅਣੂ ਦਾ ਪੁੰਜ = 18g × 0.5
= 9g
ਪ੍ਰਸ਼ਨ 10.
16g ਠੋਸ ਸਲਫਰ ਵਿੱਚ ਸਲਫਰ (S8) ਦੇ ਅਣੂਆਂ ਦੀ ਸੰਖਿਆ ਦੀ ਗਣਨਾ ਕਰੋ ।
ਹੱਲ:
ਸਲਫਰ S8 ਦੇ 1 ਮੋਲ ਦਾ ਪੁੰਜ = 8 × 32
= 256g
ਅਤੇ S8 ਦੇ 1 ਮੋਲ ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = 6.023 × 1023
:. 256g ਸਲਫਰ (S8) ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = 6.023 × 1023

ਪ੍ਰਸ਼ਨ 11.
0.051g ਐਲੂਮੀਨੀਅਮ ਆਕਸਾਈਡ (Al2O3 ਵਿੱਚ ਐਲੂਮੀਨੀਅਮ ਆਇਨ ਦੀ ਸੰਖਿਆ ਦੀ ਗਣਨਾਂ ਕਰੋ | (ਸੰਕੇਤ : ਕਿਸੇ ਆਇਨ ਦਾ ਪੁੰਜ ਓਨਾ ਹੀ ਹੁੰਦਾ ਹੈ ਜਿੰਨਾ ਕਿ ਉਸੇ ਤੱਤ ਦੇ ਪਰਮਾਣੂ ਦਾ ਪੁੰਜ ਹੁੰਦਾ ਹੈ । ਐਲੂਮੀਨੀਅਮ ਦਾ ਪਰਮਾਣੂ ਪੁੰਜ = 27u ਹੈ )
ਹੱਲ:
ਐਲੂਮੀਨੀਅਮ ਆਕਸਾਈਡ (Al2O3) ਦਾ 1 ਮੋਲ = 2 × Al + 3 × O
= 2 × 27 + 3 × 16
= 54 + 48
= 102g





