PSEB Solutions for Class 9 Welcome Life Chapter 1 ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ
PSEB Solutions for Class 9 Welcome Life Chapter 1 ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ
PSEB 9th Class Welcome Life Solutions 1 ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ
ਵਿਸ਼ੇ ਨਾਲ ਜਾਣ-ਪਛਾਣ
- ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਉਹ ਸਦੀਆਂ ਤੋਂ ਆਪਣੇ ਵਜੂਦ ਨੂੰ ਲੱਭਣ ਲਈ ਭਟਕ ਰਿਹਾ ਹੈ । ਇਸ ਲਈ ਉਸ ਨੂੰ ਸਮਾਜ ਵਿੱਚ ਰਹਿਣ ਲਈ ਹੋਰ ਵਿਅਕਤੀਆਂ ਨਾਲ ਤਾਲਮੇਲ ਬਿਠਾਉਣਾ ਪੈਂਦਾ ਹੈ ।
- ਵਿਅਕਤੀ ਦੇ ਮਨ ਦੇ ਅੰਦਰ, ਉਸਦੀ ਸ਼ਖ਼ਸੀਅਤ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਹੈ । ਸਵੈ-ਚੇਤਨਾ ਦਾ ਅਸਲੀ ਉਦੇਸ਼ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪਛਾਣਨਾ ਹੁੰਦਾ ਹੈ ।
- ਹਰੇਕ ਵਿਅਕਤੀ ਵਿੱਚ ਕੋਈ-ਨਾ-ਕੋਈ ਗੁਣ ਮੌਜੂਦ ਹੁੰਦਾ ਹੈ ਅਤੇ ਬਹੁਤ ਵਾਰੀ ਉਸ ਨੂੰ ਆਪ ਵੀ ਉਸ ਗੁਣ ਬਾਰੇ ਪਤਾ ਨਹੀਂ ਹੁੰਦਾ । ਜ਼ਰੂਰਤ ਹੁੰਦੀ ਹੈ ਆਪਣੇ ਵਿੱਚ ਉਸ ਗੁਣ ਨੂੰ ਲੱਭਣ ਦੀ ਅਤੇ ਉਸ ਗੁਣ ਨੂੰ ਪ੍ਰਯੋਗ ਕਰਨ ਦੀ ।
- ਹਰੇਕ ਵਿਅਕਤੀ ਨੂੰ ਸਮਾਜ ਵਿੱਚ ਰਹਿੰਦੇ ਹੋਏ ਆਪਣੀਂ ਪਛਾਣ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਉਹ ਆਪਣੇ ਵਿੱਚ ਮੌਜੂਦ ਗੁਣਾਂ ਨੂੰ ਪਛਾਣ ਕੇ, ਉਹਨਾਂ ਦਾ ਪ੍ਰਯੋਗ ਕਰਕੇ ਇਹ ਪਛਾਣ ਅਸਾਨੀ ਨਾਲ ਬਣਾ ਸਕਦਾ ਹੈ ।
- ਵਿਅਕਤੀ ਨੂੰ ਹਮੇਸ਼ਾਂ ਆਪਣੇ ਆਪੇ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਆਪਣੇ ਵਿੱਚ ਚੱਲ ਰਹੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਚਾਹੀਦੇ ਹਨ । ਸਾਨੂੰ ਆਪਣੇ ਵਿੱਚ ਹਮੇਸ਼ਾਂ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ ।
- ਜੇਕਰ ਵਿਅਕਤੀ ਵਿੱਚ ਗੁਣ ਹੁੰਦੇ ਹਨ ਤਾਂ ਉਸ ਵਿੱਚ ਕਮੀਆਂ ਵੀ ਹੁੰਦੀਆਂ ਹਨ । ਕੋਈ ਵਿਅਕਤੀ ਆਪਣੀ ਸਹੀ ਪਛਾਣ ਉਸ ਸਮੇਂ ਹੀ ਬਣਾ ਸਕਦਾ ਹੈ ਜਦੋਂ ਉਹ ਆਪਣੀਆਂ ਕਮੀਆਂ ਦਾ ਪਤਾ ਕਰਕੇ ਉਹਨਾਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੇ । ਇਸ ਲਈ ਉਸ ਨੂੰ ਦੂਜਿਆਂ ਨਾਲ ਹਮੇਸ਼ਾ ਸਹਿਯੋਗ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ।
- ਹਰੇਕ ਵਿਅਕਤੀ ਲਈ ਸਮੇਂ ਦੀ ਪਾਬੰਦੀ ਹੁੰਦੀ ਹੈ । ਉਸ ਨੂੰ ਆਪਣੇ ਕੰਮ ਨਿਸ਼ਚਿਤ ਸਮੇਂ ਵਿੱਚ ਪੂਰੇ ਕਰ ਲੈਣੇ ਚਾਹੀਦੇ ਹਨ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਜੀਣਾ ਚਾਹੀਦਾ ਹੈ ।
- ਸਾਨੂੰ ਸਮੇਂ ਦੇ ਮਹੱਤਵ ਦਾ ਪਤਾ ਹੋਣਾ ਚਾਹੀਦਾ ਹੈ । ਜੇਕਰ ਇੱਕ ਵਾਰੀ ਸਮਾਂ ਨਿਕਲ ਜਾਵੇ ਤਾਂ ਉਹ ਵਾਪਸ ਨਹੀਂ ਆਉਂਦਾ ਹੈ । ਇਸ ਲਈ ਸਾਨੂੰ ਆਪਣਾ ਸਮਾਂ ਫਾਲਤੂ ਕੰਮਾਂ ਵਿੱਚ ਨਾ ਗੁਆ ਕੇ ਬਲਕਿ ਸਹੀ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ । ਸਾਨੂੰ ਸਮੇਂ ਦਾ ਸਹੀ ਪ੍ਰਬੰਧਨ ਕਰਨਾ ਆਉਣਾ ਚਾਹੀਦਾ ਹੈ ਅਤੇ ਸਮਾਂ- ਸਾਰਣੀ ਹਮੇਸ਼ਾਂ ਬਣਾਉਣੀ ਚਾਹੀਦੀ ਹੈ ।
- ਸਾਰੇ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਆਪਣੇ-ਆਪਣੇ ਕੰਮ ਸਹੀ ਤਰੀਕੇ ਨਾਲ ਕਰਦੇ ਰਹਿੰਦੇ ਹਨ । ਇਸ ਤਰ੍ਹਾਂ ਸਾਰੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਂਦੇ ਹਨ । ਜੇਕਰ ਸਾਰੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਉਣਗੇ ਤਾਂ ਸਮਾਜ ਸਹੀ ਤਰੀਕੇ ਨਾਲ ਨਹੀਂ ਚੱਲ ਸਕੇਗਾ ।
- ਸਾਡੇ ਹੋਰ ਵਿਅਕਤੀਆਂ ਪ੍ਰਤੀ ਕਈ ਫਰਜ਼ ਹੁੰਦੇ ਹਨ ਅਤੇ ਜੇਕਰ ਅਸੀਂ ਇਹਨਾਂ ਫਰਜ਼ਾਂ ਨੂੰ ਪੂਰਾ ਕਰਦੇ ਹਾਂ ਤਾਂ ਸਾਡਾ ਸਰੀਰਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਹੁੰਦਾ ਰਹਿੰਦਾ ਹੈ ।
- ਪਰਿਵਾਰ ਇੱਕ ਅਜਿਹੀ ਸਮਾਜਿਕ ਸੰਸਥਾ ਹੈ ਜਿਹੜੀ ਹਮੇਸ਼ਾਂ ਸਾਡੇ ਨਾਲ ਰਹਿੰਦੀ ਹੈ । ਪਰਿਵਾਰ ਵਿੱਚ ਰਹਿੰਦੇ ਹੋਏ ਸਾਡੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ । ਪਰਿਵਾਰ ਅਤੇ ਸਮਾਜ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੀਏ ।
Welcome Life Guide for Class 9 PSEB ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ InText Questions and Answers
ਪਾਠ ਅਧਾਰਿਤ ਪ੍ਰਸ਼ਨ
ਪਿਆਰੇ ਬੱਚਿਓ, ਕੀ ਤੁਸੀਂ ਕਦੇ ਸੋਚਿਆ ਹੈ ਕਿ –
ਪ੍ਰਸ਼ਨ 1. ਮੱਛੀ ਹਵਾ ਵਿੱਚ ਉੱਡ ਕਿਉਂ ਨਹੀਂ ਸਕਦੀ ?
ਉੱਤਰ—ਹਵਾ ਵਿੱਚ ਉੱਡਣ ਲਈ ਪੰਖ ਚਾਹੀਦੇ ਹਨ ਪਰ ਮੱਛੀਆਂ ਦੇ ਪੰਖ ਨਹੀਂ ਹੁੰਦੇ । ਇਸ ਲਈ ਉਹ ਹਵਾ ਵਿੱਚ ਉੱਡ ਨਹੀਂ ਸਕਦੀ ।
ਪ੍ਰਸ਼ਨ 2. ਸਾਰੇ ਜੀਵ-ਜੰਤੂ ਦਰਖਤਾਂ ਉੱਤੇ ਕਿਉਂ ਨਹੀਂ ਚੜ੍ਹ ਸਕਦੇ ?
ਉੱਤਰ—ਦਰਖਤਾਂ ਉੱਤੇ ਚੜ੍ਹਨ ਲਈ ਸਰੀਰ ਵਿੱਚ ਵਿਸ਼ੇਸ਼ ਯੋਗਤਾ ਹੋਣੀ ਚਾਹੀਦੀ ਹੈ ਜੋ ਸਾਰੇ ਜੀਵ-ਜੰਤੂਆਂ ਵਿੱਚ ਨਹੀਂ ਹੁੰਦੀ । ਇਸ ਲਈ ਸਿਰਫ ਉਹ ਜੀਵ-ਜੰਤੂ ਹੀ ਦਰਖਤਾਂ ਉੱਤੇ ਚੜ੍ਹ ਸਕਦੇ ਹਨ ਜਿਨ੍ਹਾਂ ਵਿੱਚ ਇਹ ਯੋਗਤਾ ਹੁੰਦੀ ਹੈ, ਬਾਕੀ ਨਹੀਂ ।
ਪ੍ਰਸ਼ਨ 3. ਇਸੇ ਤਰ੍ਹਾਂ ਸਚਿਨ ਤੇਂਦੁਲਕਰ ਕ੍ਰਿਕਟ ਖਿਡਾਰੀ ਨਾ ਹੋ ਕੇ ਇੱਕ ਪੇਂਟਰ ਵਜੋਂ ਮਸ਼ਹੂਰ ਕਿਉਂ ਨਹੀਂ ਹੋਇਆ ?
ਉੱਤਰ-ਕਿਉਂਕਿ ਤੇਂਦੁਲਕਰ ਵਿੱਚ ਪੇਂਟਰ ਬਣਨ ਦੀ ਯੋਗਤਾ ਨਹੀਂ ਬਲਕਿ ਕ੍ਰਿਕਟ ਖੇਡਣ ਦੀ ਯੋਗਤਾ ਸੀ । ਇਸ ਲਈ ਉਹ ਪੇਂਟਰ ਨਾ ਬਣ ਕੇ ਕ੍ਰਿਕਟ ਖਿਡਾਰੀ ਬਣ ਗਿਆ ।
ਪ੍ਰਸ਼ਨ 4. ਲਤਾ ਮੰਗੇਸ਼ਕਰ ਗਾਇਕਾ ਬਣਨ ਦੀ ਬਜਾਏ ਲੇਖਿਕਾ ਕਿਉਂ ਨਹੀਂ ਬਣੀ ?
ਉੱਤਰ-ਕਿਉਂਕਿ ਲਤਾ ਮੰਗੇਸ਼ਕਰ ਵਿੱਚ ਲੇਖਿਕਾ ਬਣਨ ਦਾ ਗੁਣ ਨਹੀਂ ਬਲਕਿ ਗਾਇਕਾ ਬਣਨ ਦਾ ਗੁਣ ਸੀ ।
ਹੁਣ ਦੱਸੋ ? ? ? ?
ਜੇਕਰ ਆਪਣੇ ਆਪ ਬਾਰੇ ਦੱਸਣਾ ਹੋਵੇ ਤਾਂ ਤੁਸੀਂ ਕੀ ਕਹੋਗੇ ?
- ਮੈਂ …………. ਹਾਂ ।
- ਮੇਰੇ ਘਰ ਸਾਰੇ ਮੇਰੇ ਤੋਂ ………. ਰਹਿੰਦੇ ਹਨ ।
- ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਹੁੰਦੀ ਹੈ, ਜਦੋਂ ਮੈਂ ………..
- ਕਿਸ ਗੱਲ ਦਾ ਮੈਨੂੰ ਹਮੇਸ਼ਾਂ ਡਰ ਰਹਿੰਦਾ ਹੈ, ਉਹ ਹੈ …………..
- ਤੁਸੀਂ ਉਹਨਾਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹੋ, ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ? ……………..
- ਕੀ ਸਾਰੇ ਲੋਕ ਤੁਹਾਡੇ ਤੋਂ ਹਮੇਸ਼ਾਂ ਖ਼ੁਸ਼ ਹੁੰਦੇ ਹਨ ? ਕਿਉਂ ? ……………
ਉੱਤਰ-
- ਰਮੇਸ਼ ਕੁਮਾਰ
- ਖੁਸ਼ l
- ਕਲਾਸ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਦਾ ਹਾਂ ।
- ਕਿ ਮੇਰੇ ਨੰਬਰ ਕਲਾਸ ਵਿੱਚ ਘੱਟ ਨਾ ਆ ਜਾਣ ।
- ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਲੋਕਾਂ ਨਾਲ ਗੱਲਬਾਤ ਘੱਟ ਤੋਂ ਘੱਟ ਕੀਤੀ ਜਾਵੇ ।
- ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰਿਆਂ ਨੂੰ ਖ਼ੁਸ਼ ਰੱਖ ਸਕਾਂ । ਇਸ ਲਈ ਮੈਂ ਉਹਨਾਂ ਦੀਆਂ ਉਮੀਦਾਂ ਉੱਤੇ ਖ਼ਰਾ ਉੱਤਰਨ ਦੀ ਕੋਸ਼ਿਸ਼ ਕਰਦਾ ਹਾਂ ।
ਕਿਰਿਆ – ਹੁਣ ਤੁਸੀਂ ਇਸ ਸਾਰਨੀ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ । ਹਰ ਪ੍ਰਸ਼ਨ ਦੇ ਸਾਹਮਣੇ ਤਿੰਨ ਸੰਭਾਵਤ ਉੱਤਰ ਹਨ । ਤੁਸੀਂ ਉਸ ਉੱਤਰ ‘ ਤੇ ਸਹੀ ਲਗਾਉਣੀ ਹੈ, ਜੋ ਤੁਹਾਡੇ ‘ਤੇ ਲਾਗੂ ਹੁੰਦਾ ਹੈ :
ਪ੍ਰਸ਼ਨ | ਹਮੇਸ਼ਾ | ਕਦੇ-ਕਦੇ | ਕਦੀ ਨਹੀਂ | |
1. | ਮੇਰੀ ਸੋਚ ਹਾਂ-ਪੱਖੀ ਹੈ । | ✓ | ||
2. | ਮੈਂ ਪਰਿਵਰਤਨ ਬਹੁਤ ਜਲਦੀ ਸਵੀਕਾਰ ਕਰਦਾ/ਕਰਦੀ ਹਾਂ । | ✓ | ||
3. | ਮੈਨੂੰ ਆਪਣੀ ਕਾਬਲੀਅਤ ‘ਤੇ ਵਿਸ਼ਵਾਸ ਹੈ । | ✓ | ||
4. | ਮੈਂ ਜੋ ਵੀ ਕਰਨਾ ਚਾਹਾਂ ਆਸਾਨੀ ਨਾਲ ਕਰ ਲੈਂਦਾ/ਲੈਂਦੀ ਹਾਂ । | ✓ | ||
5. | ਮੇਰਾ ਦੂਜਿਆਂ ‘ਤੇ ਬਹੁਤ ਜਲਦੀ ਪ੍ਰਭਾਵ ਪੈਂਦਾ ਹੈ । | ✓ | ||
6. | ਮੈਂ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਕਰਦਾ/ਕਰਦੀ ਹਾਂ । | ✓ | ||
7. | ਮੈਂ ਆਪਣੀਆਂ ਗ਼ਲਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦਾ/ਕਰਦੀ ਹਾਂ । | ✓ | ||
8. | ਮੈਂ ਦੂਜਿਆਂ ਦੇ ਕੰਮ ਵਿੱਚ ਮਦਦ ਕਰਦਾ/ਕਰਦੀ ਹਾਂ । | ✓ | ||
9. | ਮੈਨੂੰ ਨਵਾਂ ਕੰਮ ਸਿੱਖਣ ਦਾ ਸ਼ੌਂਕ ਹੈ । | ✓ | ||
10. | ਮੈਂ ਆਪਣੀਆਂ ਕਮੀਆਂ ਦੂਤ ਕਰਨ ਦੀ ਕੋਸ਼ਿਸ਼ ਕਰਦਾ/ਕਰਦੀ ਹਾਂ । | ✓ |
ਹੁਣ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿਓ :
1. ਜਦੋਂ ਕੋਈ ਮੇਰੀ ਆਲੋਚਨਾ ਕਰਦਾ ਹੈ ਤਾਂ …………….
ਉੱਤਰ— ਮੈਂ ਉਸ ਬਾਰੇ ਸੋਚ ਕੇ ਆਪਣੀ ਗਲਤੀ ਨੂੰ ਠੀਕ ਕਰਦਾ ਹਾਂ ।
2. ਜਮਾਤ ਵਿੱਚ ਦੂਜੇ ਵਿਦਿਆਰਥੀ ਦੀ ਵਧੀਆ ਕਾਰਗੁਜ਼ਾਰੀ ਦੇਖ ਕੇ …………………
ਉੱਤਰ— ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਪ੍ਰਗਤੀ ਕਰ ਰਿਹਾ ਹੈ ।
3. ਜੋ ਚੀਜ਼ਾਂ ਮੈਂ ਬਦਲ ਨਹੀਂ ਸਕਦਾ/ਸਕਦੀ ਹਾਂ ……………
ਉੱਤਰ- ਉਹ ਹੈ ਦੂਜਿਆਂ ਦਾ ਵਿਵਹਾਰ ।
4. ਮੈਂ ਆਪਣੇ ਜੀਵਨ ਦਾ ਟੀਚਾ ਮਿੱਥਿਆ ਹੋਇਆ ਹੈ ਅਤੇ ਉਸਨੂੰ ਪ੍ਰਾਪਤ ਕਰਨ ਲਈ ਮੈਂ ……………..
ਉੱਤਰ— ਬਹੁਤ ਜ਼ਿਆਦਾ ਮਿਹਨਤ ਕਰਾਂਗਾ ਅਤੇ ਟੀਚੇ ਨੂੰ ਪ੍ਰਾਪਤ ਕਰਕੇ ਰਹਾਂਗਾ ।
5. ਜਦੋਂ ਮੇਰਾ ਕੋਈ ਕੰਮ ਗਲਤ ਹੋ ਜਾਵੇ …………………
ਉੱਤਰ- ਤਾਂ ਮੈਂ ਉਸ ਕੰਮ ਨੂੰ ਦੁਬਾਰਾ ਠੀਕ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ ।
ਪ੍ਰਸ਼ਨ–ਤੁਸੀਂ ਸਹੀ ਸਰੀਰਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਤੋਂ ਕੀ ਸਮਝਦੇ ਹੋ ?
ਉੱਤਰ- ਸਰੀਰਿਕ ਵਿਕਾਸ-ਸਰੀਰਿਕ ਵਿਕਾਸ ਦਾ ਅਰਥ ਹੈ ਕਿ ਸਾਡੇ ਸਰੀਰ ਅਤੇ ਦਿਮਾਗ ਦਾ ਉਮਰ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਵਿਕਾਸ ਹੋਇਆ ਹੋਵੇ ਅਤੇ ਅਸੀਂ ਮੌਕੇ ਅਨੁਸਾਰ ਸਹੀ ਫੈਸਲੇ ਲੈ ਸਕੀਏ ।
ਭਾਵਨਾਤਮਕ ਵਿਕਾਸ-ਇਸ ਦਾ ਅਰਥ ਹੈ ਕਿ ਸਾਡੇ ਵਿੱਚ ਹਰੇਕ ਪ੍ਰਕਾਰ ਦੀ ਭਾਵਨਾ ਦੀ ਮੌਜੂਦਗੀ ਹੋਵੇ ਜਿਵੇਂ ਕਿ ਪਿਆਰ, ਹਮਦਰਦੀ, ਮਿਲਵਰਤਨ ਦੀ ਭਾਵਨਾ ਆਦਿ ।
ਸਮਾਜਿਕ ਵਿਕਾਸ-ਸਮਾਜਿਕ ਵਿਕਾਸ ਦਾ ਅਰਥ ਹੈ ਕਿ ਵਿਅਕਤੀ ਸਮਾਜਿਕ ਤੌਰ ਉੱਤੇ ਸਮਾਜ ਦੀ ਪ੍ਰਗਤੀ ਵਿੱਚ ‘ ਪੂਰਾ ਯੋਗਦਾਨ ਦੇਵੇ । ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਸ ਲਈ ਉਸ ਵਿੱਚ ਇਸ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ।
ਆਪਣੇ ਪ੍ਰਤੀ ਜ਼ਿੰਮੇਵਾਰੀ

ਆਓ !! ਦੇਖੀਏ !!!

ਸਕੂਲ ਪ੍ਰਤੀ ਜ਼ਿੰਮੇਵਾਰੀ
ਸਕੂਲ ਸਾਡਾ ਵਿੱਦਿਆ-ਮੰਦਰ ਹੈ । ਬੱਚਿਓ ! ਤੁਹਾਡਾ ਭਵਿੱਖ ਸੰਵਾਰਨ ਵਿੱਚ ਸਭ ਤੋਂ ਵੱਧ ਯੋਗਦਾਨ ਤੁਹਾਡੇ ਸਕੂਲ ਦਾ ਹੀ ਹੈ ।
ਕੀ ਤੁਸੀਂ ਜਾਣਦੇ ਹੋ ਕਿ ਸਕੂਲ ਦੇ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਹੈ ?
ਸਕੂਲ ਵਿੱਚ ਅਨੁਸ਼ਾਸਨ ਬਣਾ ਕੇ ਰੱਖਣਾ, ਸਕੂਲ ਦੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਉਣਾ, ਆਪਣੇ ਮਿੱਤਰਾਂ ਅਤੇ ਅਧਿਆਪਕਾਂ ਨਾਲ ਸਹਿਯੋਗ ਕਰਨਾ ਆਦਿ ।
ਸ਼ਾਬਾਸ਼ ! ਹੁਣ ਦੱਸੋ ਕਿ ਤੁਸੀਂ ਆਪਣੇ ਸਕੂਲ ਪ੍ਰਤੀ ਜ਼ਿੰਮੇਵਾਰੀ ਕਿਵੇਂ ਨਿਭਾਉਗੇ ?
ਅਸੀਂ ਆਪਣੇ ਮਿੱਤਰਾਂ ਨਾਲ ਰਹਾਂਗੇ, ਸਕੂਲ ਦੇ ਨਿਯਮਾਂ ਦੀ ਪਾਲਣਾ ਕਰਾਂਗੇ, ਸਕੂਲ ਦੀ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ, ਅਧਿਆਪਕਾਂ ਦੇ ਹੁਕਮ ਦੀ ਪਾਲਣਾ ਕਰਾਂਗੇ ਆਦਿ ।
ਸਮਾਜ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ
ਹੁਣ ਤੁਸੀਂ ਦੱਸੋ ਕਿ ਸਮਾਜ ਅਤੇ ਦੇਸ਼ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ ?
- ਸਮਾਜ ਅਤੇ ਦੇਸ਼ ਵਿੱਚ ਸ਼ਾਂਤੀ ਬਣਾ ਕੇ ਰੱਖਾਂਗੇ ।
- ਸਮਾਜ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਰਹਾਂਗੇ ।
- ਸਮਾਜ ਅਤੇ ਦੇਸ਼ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਾਂਗੇ ।
- ਹੋਰ ਵਿਅਕਤੀਆਂ ਨਾਲ ਮਿਲਵਰਤਨ ਕਰਾਂਗੇ ।
ਹੁਣ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਹਾਂ ਜਾਂ ਨਾਂਹ)
- ਜਦੋਂ ਘਰ ਦਾ ਕੋਈ ਮੈਂਬਰ ਬਿਮਾਰ ਹੋਵੇ, ਤਾਂ ਮੈਂ ਦੇਖ-ਭਾਲ ਕਰਦਾ/ਕਰਦੀ ਹਾਂ ।
- ਮੈਂ ਘਰ ਵਿੱਚ ਆਪਣੀ ਮੰਮੀ ਦਾ ਕੰਮ ਵਿੱਚ ਹੱਥ ਵੰਡਾਉਂਦਾ/ਵੰਡਾਉਂਦੀ ਹਾਂ ।
- ਸਕੂਲ ਵਿੱਚ ਅਧਿਆਪਕ ਜੀ ਦੇ ਨਾ ਆਉਣ ‘ਤੇ ਵੀ ਮੈਂ ਅਨੁਸ਼ਾਸਨ ਕਾਇਮ ਰੱਖਦਾ/ਰੱਖਦੀ ਹਾਂ ਅਤੇ ਸਕੂਲ ਦੀ ਸੁੰਦਰਤਾ ‘ਚ ਯੋਗਦਾਨ ਪਾਉਂਦਾ/ਪਾਉਂਦੀ ਹਾਂ l
- ਆਂਢ-ਗੁਆਂਢ ਦਾ ਧਿਆਨ ਰੱਖਦੇ ਹੋਏ ਸੰਗੀਤ ਸੁਣਦੇ ਸਮੇਂ ਸਪੀਕਰ ਹੌਲੀ ਰੱਖਦਾ/ਰੱਖਦੀ ਹਾਂ ।
- ਮੈਂ ਆਪਣੇ ਛੋਟੇ ਭਰਾ/ਭੈਣ ਦੀ ਸਕੂਲ ਦੇ ਕੰਮ ਵਿੱਚ ਮਦਦ ਕਰਦਾ/ਕਰਦੀ ਹਾਂ ।
ਉੱਤਰ- 1. ਹਾਂ, 2. ਹਾਂ, 3. ਹਾਂ, 4. ਹਾਂ, 5. ਹਾਂ ।
PSEB 9th Class Welcome Life Guide ਸਵੈ-ਚੇਤਨਾ ਅਤੇ ਸਵੈ-ਅਨੁਸ਼ਾਸਨ Important Questions and Answers
ਬਹੁਵਿਕਲਪੀ ਪ੍ਰਸ਼ਨ
1. ਸਦੀਆਂ ਤੋਂ ……………… ਆਪਣੇ ਵਜੂਦ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ।
(a) ਮਨੁੱਖ
(b) ਸ਼ੇਰ
(c) ਹਾਥੀ
(d) ਉਪਰੋਕਤ ਸਾਰੇ ।
ਉੱਤਰ-(a) ਮਨੁੱਖ
2. ਮਨੁੱਖ ਇੱਕ ……………… ਪ੍ਰਾਣੀ ਹੈ ।
(a) ਰਾਜਨੀਤਿਕ
(b) ਸਮਾਜਿਕ
(c) ਆਰਥਿਕ
(d) ਕੋਈ ਨਹੀਂ ।
ਉੱਤਰ-(b) ਸਮਾਜਿਕ ।
3. …………………. ਦਾ ਜੋ ਹਿੱਸਾ ਨਜ਼ਰ ਆਉਂਦਾ ਹੈ, ਉਸ ਤੋਂ ਵੱਧ ਅਚੇਤ ਮਨ ਵਿੱਚ ਛੁਪਿਆ ਹੁੰਦਾ ਹੈ ।
(a) ਵਿਅਕਤੀ
(b) ਸ਼ਖ਼ਸੀਅਤ
(c) ਦਿਮਾਗ
(d) ਮਨ ।
ਉੱਤਰ-(b) ਸ਼ਖ਼ਸੀਅਤ
4. ………………….. ਦਾ ਸਹੀ ਮਕਸਦ ਆਪਣੇ ਆਪ ਨੂੰ ਸਹੀ ਪਛਾਣਨਾ ਹੁੰਦਾ ਹੈ ।
(a) ਸਵੈ-ਚੇਤਨਾ
(b) ਸਮਾਜ
(c) ਵਿਅਕਤਿੱਤਵ
(d) ਕੋਈ ਨਹੀਂ ।
ਉੱਤਰ—(a) ਸਵੈ-ਚੇਤਨਾ ।
5. ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ………………. ਹੁੰਦਾ ਹੈ ।
(a) ਗੁਣ
(b) ਕਮੀ
(c) ਦੋਵੇਂ (a) ਅਤੇ (b)
(d) ਕੋਈ ਨਹੀਂ ।
ਉੱਤਰ—(c) ਦੋਵੇਂ (a) ਅਤੇ (b) ।
6. ਕਿਸੇ ਵਿਅਕਤੀ ਦੀ ਸਹੀ ਪਛਾਣ ਉਸ ਸਮੇਂ ਬਣਦੀ ਹੈ ਜਦੋਂ ਉਹ ਆਪਣੀ …………………. ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ ।
(a) ਗੁਣ
(b) ਕਮੀ
(c) ਦਿਮਾਗ
(d) ਸ਼ਖ਼ਸੀਅਤ ।
ਉੱਤਰ-(b) ਕਮੀ ।
7. ………………. ਸਾਡੇ ਲਈ ਬਹੁਤ ਜ਼ਰੂਰੀ ਹੈ ।
(a) ਅਨੁਸ਼ਾਸਨ
(b) ਗੁਣ
(c) ਕਮੀ
(d) ਕੋਈ ਨਹੀਂ ।
ਉੱਤਰ-(a) ਅਨੁਸ਼ਾਸਨ ।
8. ਸਾਨੂੰ …………………….. ਦੇ ਮਹੱਤਵ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ l
(a) ਸਮਾਜ
(b) ਸਮੇਂ
(c) ਦਿਮਾਗ
(d) ਅਨੁਸ਼ਾਸਨ ।
ਉੱਤਰ—(b) ਸਮੇਂ ।
9. ਸਮੇਂ ਨੂੰ ਸਹੀ ਤਰ੍ਹਾਂ ਪ੍ਰਯੋਗ ਕਰਨ ਲਈ …………………….. ਬਣਾਉਣਾ ਬਹੁਤ ਜ਼ਰੂਰੀ ਹੈ ।
(a) ਯੋਜਨਾ
(b) ਵਿਅਕਤੀਤੱਵ
(c) ਘਰ
(d) ਆਫਿਸ ।
ਉੱਤਰ—(a) ਯੋਜਨਾ
10. ਸਮੇਂ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ ?
(a) ਯੋਜਨਾ ਬਣਾ ਕੇ
(b) ਕੰਮ ਨੂੰ ਪਹਿਲ ਦੇ ਆਧਾਰ ਉੱਤੇ ਵੰਡ ਕੇ
(c) ਸਮਾਂ-ਸਾਰਨੀ ਬਣਾ ਕੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
ਖਾਲੀ ਥਾਂਵਾਂ ਭਰੋ
1. ਸਾਨੂੰ ………………………. ਬਣਾਉਣੀ ਚਾਹੀਦੀ ਹੈ ।
ਉੱਤਰ- ਸਮਾਂ-ਸਾਰਨੀ
2. ………………………. ਦਾ ਮਹੱਤਵ ਪਤਾ ਹੋਣਾ ਬਹੁਤ ਜਰੂਰੀ ਹੈ ।
ਉੱਤਰ- ਸਮੇਂ
3. ਜੀਵਨ ਵਿੱਚ …………………….. ਹੋਣਾ ਚਾਹੀਦਾ ਹੈ ।
ਉੱਤਰ- ਅਨੁਸ਼ਾਸਨ
4. ਵਿਅਕਤੀ ਸਭ ਤੋਂ ਪਹਿਲਾਂ …………………. ਦੇ ਸੰਪਰਕ ਵਿੱਚ ਆਉਂਦਾ ਹੈ ।
ਉੱਤਰ- ਪਰਿਵਾਰ
5. ਪਰਿਵਾਰ ਇੱਕ ਅਜਿਹੀ ………………….. ਹੈ ਜੋ ਸਾਡੇ ਹਰੇਕ ਸੁੱਖ-ਦੁੱਖ ਵਿੱਚ ਸਾਡੇ ਨਾਲ ਹੁੰਦਾ ਹੈ ।
ਉੱਤਰ- ਸੰਸਥਾ
ਸਹੀ (✓) ਜਾਂ ਗਲਤ (×) ਦਾ ਨਿਸ਼ਾਨ ਲਗਾਉ :
1. ਸਮੇਂ ਦਾ ਮਹੱਤਵ ਪਤਾ ਹੋਣਾ ਬਹੁਤ ਜ਼ਰੂਰੀ ਹੈ ।
ਉੱਤਰ- ✓
2. ਅਨੁਸ਼ਾਸਨ ਵਿੱਚ ਰਹਿਣ ਨਾਲ ਵਿਅਕਤੀ ਸਫਲ ਹੋ ਜਾਂਦਾ ਹੈ ।
ਉੱਤਰ- ✓
3. ਜ਼ਿੰਮੇਵਾਰੀ ਦੀ ਭਾਵਨਾ ਦਾ ਕੋਈ ਮਹੱਤਵ ਨਹੀਂ ਹੁੰਦਾ ।
ਉੱਤਰ- ×
4. ਇਨਸਾਨ ਇੱਕ ਸਮਾਜਿਕ ਪ੍ਰਾਣੀ ਨਹੀਂ ਹੈ ।
ਉੱਤਰ- ×
5. ਹਰੇਕ ਵਿਅਕਤੀ ਵਿੱਚ ਗੁਣ ਅਤੇ ਕਮੀਆਂ ਹੁੰਦੀਆਂ ਹਨ ।
ਉੱਤਰ- ✓
ਸਹੀ ਮਿਲਾਨ ਕਰੋ
(A) | (B) |
ਸਵੈ-ਚੇਤਨਾ
ਗੁਣ
ਸਮੇਂ ਦਾ ਮਹੱਤਵ
ਜ਼ਿੰਮੇਵਾਰੀ
ਪਰਿਵਾਰ
|
ਸੰਸਥਾ
ਅੰਦਰੂਨੀ
ਵਿਅਕਤੀਤੱਵ ਦਾ ਹਿੱਸਾ
ਸਮਾਂ ਸਾਰਣੀ ਬਣਾਉਣਾ
ਅਨੁਸ਼ਾਸਨ ਵਿੱਚ ਰਹਿਣਾ
|
ਉੱਤਰ-
(A) | (B) |
ਸਵੈ-ਚੇਤਨਾ
ਗੁਣ
ਸਮੇਂ ਦਾ ਮਹੱਤਵ
ਜ਼ਿੰਮੇਵਾਰੀ
ਪਰਿਵਾਰ
|
ਅੰਦਰੂਨੀ
ਵਿਅਕਤੀਤੱਵ ਦਾ ਹਿੱਸਾ
ਸਮਾਂ ਸਾਰਣੀ ਬਣਾਉਣਾ
ਅਨੁਸ਼ਾਸਨ ਵਿੱਚ ਰਹਿਣਾ
ਸੰਸਥਾ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੌਣ ਸਦੀਆਂ ਤੋਂ ਆਪਣੇ ਵਜੂਦ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ?
ਉੱਤਰ-ਇਨਸਾਨ ਸਦੀਆਂ ਤੋਂ ਆਪਣੇ ਵਜੂਦ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ।
ਪ੍ਰਸ਼ਨ 2. ਸਵੈ-ਚੇਤਨਾ ਦਾ ਸਹੀ ਮਕਸਦ ਕੀ ਹੁੰਦਾ ਹੈ ?
ਉੱਤਰ-ਸਵੈ-ਚੇਤਨਾ ਦਾ ਸਹੀ ਮਕਸਦ ਆਪਣੇ-ਆਪ ਨੂੰ ਸਹੀ ਪਛਾਣਨਾ ਹੁੰਦਾ ਹੈ ।
ਪ੍ਰਸ਼ਨ 3. ਦੂਜਿਆਂ ਨਾਲ ਸਹੀ ਤਾਲਮੇਲ ਬਿਠਾਉਣ ਤੋਂ ਪਹਿਲਾਂ ਕੀ ਜ਼ਰੂਰੀ ਹੁੰਦਾ ਹੈ ?
ਉੱਤਰ-ਦੂਜਿਆਂ ਨਾਲ ਸਹੀ ਤਾਲਮੇਲ ਬਿਠਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਜ਼ਰੂਰੀ ਹੈ ।
ਪ੍ਰਸ਼ਨ 4. ਹਰੇਕ ਵਿਅਕਤੀ ਕਿਹੜੀ ਚੀਜ਼ ਨਾਲ ਲੈ ਕੇ ਪੈਦਾ ਹੁੰਦਾ ਹੈ ?
ਉੱਤਰ—ਹਰੇਕ ਵਿਅਕਤੀ ਆਪਣੇ ਨਾਲ ਕੁਦਰਤੀ ਗੁਣ ਲੈ ਕੇ ਪੈਦਾ ਹੁੰਦਾ ਹੈ ।
ਪ੍ਰਸ਼ਨ 5. ਕੀ ਵਿਅਕਤੀ ਦੇ ਗੁਣ ਆਪਣੇ ਆਪ ਬਾਹਰ ਆ ਜਾਂਦੇ ਹਨ ?
ਉੱਤਰ-ਜੀ ਨਹੀਂ, ਵਿਅਕਤੀ ਦੇ ਗੁਣਾਂ ਨੂੰ ਲੱਭ ਕੇ ਉਹਨਾਂ ਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 6, ਅਸੀਂ ਆਪਣੇ ਸਵੈ ਨੂੰ ਕਿਵੇਂ ਉਜਾਗਰ ਕਰ ਸਕਦੇ ਹਾਂ ?
ਉੱਤਰ-ਆਪਣੀ ਤਾਕਤ ਨੂੰ ਪਛਾਣ ਕੇ ਅਤੇ ਉਸ ਵਿੱਚ ਸੁਧਾਰ ਕਰ ਕੇ ਅਸੀਂ ਆਪਣੇ ਸਵੈ ਨੂੰ ਉਜਾਗਰ ਕਰ ਸਕਦੇ ਹਾਂ।
ਪ੍ਰਸ਼ਨ 7. ਵਿਅਕਤੀ ਦੀ ਸਹੀ ਪਛਾਣ ਕਦੋਂ ਬਣਦੀ ਹੈ ?
ਉੱਤਰ-ਜਦੋਂ ਉਹ ਆਪਣੀਆਂ ਕਮੀਆਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ ਅਤੇ ਦੂਜਿਆਂ ਨਾਲ ਸਹਿਯੋਗ ਕਰੇ ।
ਪ੍ਰਸ਼ਨ 8. ਵਿਅਕਤੀ ਦੀ ਸਹੀ ਪਛਾਣ ਬਣਾਉਣ ਲਈ ਕੀ ਜ਼ਰੂਰੀ ਹੁੰਦਾ ਹੈ ?
ਉੱਤਰ-ਵਿਅਕਤੀ ਦੀ ਸਹੀ ਪਛਾਣ ਬਣਾਉਣ ਲਈ ਉਸ ਨੂੰ ਸਵੈ-ਅਨੁਸ਼ਾਸਨ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ ।
ਪ੍ਰਸ਼ਨ 9. ਕੀ ਪ੍ਰਕਿਰਤੀ ਅਨੁਸ਼ਾਸਨ ਵਿੱਚ ਰਹਿ ਕੇ ਚਲਦੀ ਹੈ ?
ਉੱਤਰ-ਜੀ ਹਾਂ, ਪ੍ਰਕਿਰਤੀ ਦਾ ਹਰੇਕ ਕੰਮ ਕਰਨ ਦਾ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ ।
ਪ੍ਰਸ਼ਨ 10. ਸਮੇਂ ਦੇ ਪ੍ਰਬੰਧਨ ਦਾ ਇੱਕ ਸਹੀ ਤਰੀਕਾ ਦੱਸੋ ।
ਉੱਤਰ-ਸਾਨੂੰ ਆਪਣਾ ਸਾਰਾ ਕੰਮ ਸਮਾਂ-ਸਾਰਣੀ ਬਣਾ ਕੇ, ਉਸ ਦੇ ਅਨੁਸਾਰ ਕਰਨਾ ਚਾਹੀਦਾ ਹੈ ।
ਪ੍ਰਸ਼ਨ 11. ਅਸੀਂ ਆਪਣਾ ਕੀਮਤੀ ਸਮਾਂ ਕਿਵੇਂ ਫਾਲਤੂ ਗਵਾ ਦਿੰਦੇ ਹਾਂ ?
ਉੱਤਰ-ਜਦੋਂ ਅਸੀਂ ਆਪਣਾ ਧਿਆਨ ਕੰਮ ਉੱਤੇ ਕੇਂਦਰਿਤ ਨਹੀਂ ਕਰਦੇ ਉਸ ਸਮੇਂ ਅਸੀਂ ਆਪਣਾ ਸਮਾਂ ਫਾਲਤੂ ਗਵਾ ਦਿੰਦੇ ਹਾਂ ।
ਪ੍ਰਸ਼ਨ 12. ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਦੋਂ ਸ਼ੁਰੂ ਹੁੰਦਾ ਹੈ ?
ਉੱਤਰ-ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਬਚਪਨ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ।
ਪ੍ਰਸ਼ਨ 13, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਕਦੋਂ ਸਹੀ ਤਰੀਕੇ ‘ਨਿਭਾ ਸਕਦੇ ਹਾਂ ?
ਉੱਤਰ-ਜਦੋਂ ਸਾਡੀ ਸ਼ਖਸੀਅਤ ਦੇ ਸਾਰੇ ਪਹਿਲੂਆਂ ਦਾ ਵਿਕਾਸ ਹੋਵੇ ਉਸ ਸਮੇਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾ ਸਕਦੇ ਹਾਂ ।
ਪ੍ਰਸ਼ਨ 14. ਵਿਅਕਤੀ ਸਭ ਤੋਂ ਪਹਿਲਾਂ ਕਿਸ ਦੇ ਸੰਪਰਕ ਵਿੱਚ ਆਉਂਦਾ ਹੈ ?
ਉੱਤਰ-ਵਿਅਕਤੀ ਸਭ ਤੋਂ ਪਹਿਲਾਂ ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਹੈ ।
ਪ੍ਰਸ਼ਨ 15. ਸਾਡੇ ਹਰੇਕ ਸੁੱਖ-ਦੁੱਖ ਵਿੱਚ ਕੌਣ ਸਾਡੇ ਨਾਲ ਹੁੰਦਾ ਹੈ ?
ਉੱਤਰ-ਸਾਡੇ ਹਰੇਕ ਸੁੱਖ-ਦੁੱਖ ਵਿੱਚ ਪਰਿਵਾਰ ਸਾਡੇ ਨਾਲ ਹੁੰਦਾ ਹੈ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਵੈ-ਚੇਤਨਾ ਦਾ ਸਹੀ ਮਕਸਦ ਕੀ ਹੁੰਦਾ ਹੈ ?
ਉੱਤਰ— ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਉਹ ਆਪਣੇ ਵਜੂਦ ਦੀ ਤਲਾਸ਼ ਵਿੱਚ ਸਦੀਆਂ ਤੋਂ ਭਟਕਦਾ ਆ ਰਿਹਾ ਹੈ । ਉਸ ਨੂੰ ਹੋਰਾਂ ਨਾਲ ਤਾਲਮੇਲ ਬਿਠਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ । ਵਿਅਕਤੀ ਵਿੱਚ ਆਪਣੇ ਵਿੱਚ ਬਹੁਤ ਸਾਰੇ ਗੁਣ ਛੁਪੇ ਹੁੰਦੇ ਹਨ । ਉਸ ਦੇ ਵਿਅਕਤੀਤੱਵ ਦਾ ਵੱਡਾ ਹਿੱਸਾ ਉਸ ਦੇ ਅੰਦਰ ਛੁਪਿਆ ਹੁੰਦਾ ਹੈ । ਇਸ ਲਈ ਸਵੈ-ਚੇਤਨਾ ਦਾ ਅਸਲੀ ਮਕਸਦ ਆਪਣੇ ਆਪ ਨੂੰ ਸਹੀ ਤਰੀਕੇ ਨਾਲ਼ ਪਛਾਣਨਾ ਹੁੰਦਾ ਹੈ ।
ਪ੍ਰਸ਼ਨ 2. ਵਿਅਕਤੀ ਦੀ ਸਹੀ ਪਛਾਣ ਕਦੋਂ ਬਣਦੀ ਹੈ ?
ਉੱਤਰ— ਹਰੇਕ ਵਿਅਕਤੀ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਪਰ ਗੁਣਾਂ ਦੇ ਨਾਲ-ਨਾਲ ਕਈ ਕਮੀਆਂ ਵੀ ਹੁੰਦੀਆਂ ਹਨ । ਵਿਅਕਤੀ ਦੀ ਸਮਾਜ ਵਿੱਚ ਸਹੀ ਪਛਾਣ ਉਸ ਸਮੇਂ ਬਣਦੀ ਹੈ ਜਦੋਂ ਉਹ ਆਪਣੀਆਂ ਕਮੀਆਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ । ਇਸ ਦੇ ਨਾਲ-ਨਾਲ ਉਹ ਦੂਜਿਆਂ ਨਾਲ ਈਰਖਾ ਨਾ ਕਰ ਕੇ ਬਲਕਿ ਉਹਨਾਂ ਨੂੰ ਸਹਿਯੋਗ ਕਰਨ ਲਈ ਹਮੇਸ਼ਾਂ ਤਿਆਰ ਰਹੇ । ਇਸ ਲਈ ਜੇਕਰ ਉਹ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖੇਗਾ ਤਾਂ ਇਹ ਸਭ ਕੁਝ ਹੋ ਸਕਦਾ ਹੈ ।
ਪ੍ਰਸ਼ਨ 3. ਸਮੇਂ ਦੀ ਪਾਬੰਦੀ ਕਿਉਂ ਜ਼ਰੂਰੀ ਹੈ ?
ਉੱਤਰ— ਵਿਅਕਤੀ ਦੇ ਜੀਵਨ ਵਿੱਚ ਸਮੇਂ ਅਤੇ ਸਮੇਂ ਦੀ ਪਾਬੰਦੀ ਦਾ ਬਹੁਤ ਮਹੱਤਵ ਹੁੰਦਾ ਹੈ । ਹਰੇਕ ਕੰਮ ਸਮੇਂ ਅਨੁਸਾਰ ਹੀ ਹੁੰਦਾ ਹੈ ਹਰੇਕ ਕੰਮ ਨੂੰ ਸਮੇਂ ਅਨੁਸਾਰ ਹੀ ਕਰਨਾ ਚਾਹੀਦਾ ਹੈ । ਕਿਹਾ ਜਾਂਦਾ ਹੈ ਕਿ ਜੇਕਰ ਕੋਈ ਕੰਮ ਸਮੇਂ ਉੱਤੇ ਨਾ ਹੋਵੇ ਤਾਂ ਉਹ ਕੰਮ ਵਿਅਰਥ ਹੋ ਜਾਂਦਾ ਹੈ । ਕਈ ਵਾਰੀ ਤਾਂ ਸਮੇਂ ਉੱਤੇ ਕੰਮ ਨਾ ਕੀਤਾ ਜਾਵੇ ਤਾਂ ਕੰਮ ਅਤੇ ਸਮਾਂ ਦੋਵੇਂ ਬੇਕਾਰ ਹੋ ਜਾਂਦੇ ਹਨ । ਜਿਵੇਂ ਪ੍ਰਕਿਰਤੀ ਆਪਣਾ ਹਰੇਕ ਕੰਮ ਸਮੇਂ ਉੱਤੇ ਕਰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਸਾਰੇ ਕੰਮ ਸਮੇਂ ਉੱਤੇ ਕਰਨੇ ਚਾਹੀਦੇ ਹਨ ।
ਪ੍ਰਸ਼ਨ 4. ਸਮੇਂ ਦੇ ਸਹੀ ਢੰਗ ਨਾਲ ਪ੍ਰਬੰਧਨ ਨੂੰ ਇੱਕ ਚਿੱਤਰ ਰਾਹੀਂ ਸਮਝਾਓ ।
ਉੱਤਰ –

ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ–ਜ਼ਿੰਮੇਵਾਰੀ ਦੀ ਭਾਵਨਾ ਨੂੰ ਸਮਝਾਓ ।
ਉੱਤਰ-ਅਸੀਂ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਹਰੇਕ ਵਿਅਕਤੀ ਦੀਆਂ ਸਮਾਜ ਪ੍ਰਤੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ ਅਤੇ ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਜਿੰਮੇਵਾਰੀਆਂ ਨੂੰ ਪੂਰਾ ਕਰੇ। ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਬਚਪਨ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ । ਬਚਪਨ ਤੋਂ ਹੀ ਸਾਡੇ ਵਿੱਚ ਮੌਜੂਦ ਗੁਣਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਿੰਮੇਵਾਰੀ ਦਾ ਗੁਣ ਵੀ ਇਸ ਸਮੇਂ ਨਿਖਰਨਾ ਸ਼ੁਰੂ ਹੋ ਜਾਂਦਾ ਹੈ । ਸਾਡੀਆਂ ਦੂਜਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਅਸੀਂ ਤਾਂ ਹੀ ਨਿਭਾ ਸਕਦੇ ਹਾਂ ਜੇਕਰ ਸਾਡੀ ਸ਼ਖਸੀਅਤ ਦਾ ਠੀਕ ਤਰ੍ਹਾਂ ਵਿਕਾਸ ਹੋਇਆ ਹੋਵੇ । ਜੇਕਰ ਸ਼ਖਸੀਅਤ ਠੀਕ ਤਰੀਕੇ ਵਿਕਸਿਤ ਹੋਈ ਹੋਵੇ ਤਾਂ ਅਸੀਂ ਜ਼ਿੰਮੇਵਾਰੀਆਂ ਨੂੰ ਵੀ ਠੀਕ ਤਰੀਕੇ ਨਾਲ ਨਿਭਾ ਸਕਦੇ ਹਾਂ । ਸਾਡੇ ਆਪਣੇ ਪ੍ਰਤੀ ਵੀ ਕਈ ਫਰਜ਼ ਅਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ ਅਤੇ ਸਾਨੂੰ ਉਹ ਫਰਜ਼ ਵੀ ਨਿਭਾਉਣੇ ਪੈਂਦੇ ਹਨ ਤਾਂ ਕਿ ਸਾਡਾ ਸਰੀਰਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਹੋ ਸਕੇ । ਜੇਕਰ ਸਾਡਾ ਸਹੀ ਤਰੀਕੇ ਨਾਲ ਵਿਕਾਸ ਹੋ ਗਿਆ ਤਾਂ ਅਸੀਂ ਨਿਸ਼ਚਿਤ ਰੂਪ ਨਾਲ ਜ਼ਿੰਮੇਵਾਰੀਆਂ ਸਾਂਭ ਸਕਾਂਗੇ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ਪੜ੍ਹ ਕੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਸਦੀਆਂ ਤੋਂ ਹੀ ਇਨਸਾਨ ਆਪਣੇ ਵਜੂਦ ਦੀ ਤਲਾਸ਼ ਵਿੱਚ ਇੱਧਰ-ਉੱਧਰ ਭਟਕਦਾ ਰਿਹਾ ਹੈ । ਇਨਸਾਨ ਇੱਕ ਸਮਾਜਿਕ ਪ੍ਰਾਣੀ ਹੈ । ਦੂਜਿਆਂ ਨਾਲ ਸਹੀ ਤਰ੍ਹਾਂ ਤਾਲਮੇਲ ਬਿਠਾਉਣ ਤੋਂ ਪਹਿਲਾਂ ਆਪਣੇ-ਆਪ ਨੂੰ ਸਮਝਣਾ ਜ਼ਰੂਰੀ ਹੈ । ਇਨਸਾਨ ਜੋ ਕੁਝ ਨਜ਼ਰ ਆਉਂਦਾ ਹੈ, ਅਸਲ ਵਿੱਚ ਕਈ ਗੁਣਾ ਜ਼ਿਆਦਾ ਛੁਪਿਆ ਹੁੰਦਾ ਹੈ । ਸ਼ਖਸੀਅਤ ਦਾ ਜੋ ਹਿੱਸਾ ਨਜ਼ਰ ਆਉਂਦਾ ਹੈ, ਉਸ ਤੋਂ ਕਿਤੇ ਵੱਧ ਅਚੇਤ ਮਨ ਵਿੱਚ ਛੁਪਿਆ ਹੁੰਦਾ ਹੈ । ਸਵੈ-ਚੇਤਨਾ ਦਾ ਸਹੀ ਮਕਸਦ ਆਪਣੇਆਪ ਨੂੰ ਸਹੀ ਪਛਾਣਨਾ ਹੀ ਹੁੰਦਾ ਹੈ ।
(i) ਇਨਸਾਨ ਸਦੀਆਂ ਤੋਂ ਕਿਉਂ ਭਟਕ ਰਿਹਾ ਹੈ ?
(ii) ਇਨਸਾਨ ਕਿਸ ਪ੍ਰਕਾਰ ਦਾ ਪ੍ਰਾਣੀ ਹੈ ?
(iii) ਸਵੈ-ਚੇਤਨਾ ਦਾ ਉਦੇਸ਼ ਕੀ ਹੁੰਦਾ ਹੈ ?
(iv) ਸਵੈ-ਚੇਤਨਾ ਕੀ ਹੁੰਦੀ ਹੈ ?
(v) ਅਚੇਤਨ ਮਨ ਕੀ ਹੁੰਦਾ ਹੈ ?
ਉੱਤਰ—
(i) ਇਨਸਾਨ ਸਦੀਆਂ ਤੋਂ ਆਪਣੇ ਵਜੂਦ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ।
(ii) ਇਨਸਾਨ ਇੱਕ ਸਮਾਜਿਕ ਪ੍ਰਾਣੀ ਹੈ ।
(iii) ਸਵੈ-ਚੇਤਨਾ ਦਾ ਉਦੇਸ਼ ਹੁੰਦਾ ਹੈ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪਛਾਣਨਾ ।
(iv) ਵਿਅਕਤੀ ਦੇ ਅੰਦਰ ਹਰੇਕ ਚੀਜ਼ ਨੂੰ ਪਛਾਣਨ ਦੀ, ਉਸਦੇ ਸਹੀ ਜਾਂ ਗਲਤ ਹੋਣ ਨੂੰ ਦੇਖਣ ਦੀ ਚੇਤਨਾ ਹੁੰਦੀ ਹੈ ਜਿਸ ਨੂੰ ਸਵੈ-ਚੇਤਨਾ ਕਹਿੰਦੇ ਹਨ ।
(v) ਵਿਅਕਤੀ ਦੇ ਮਨ ਦੇ ਅੰਦਰ ਬਹੁਤ ਕੁੱਝ ਛੁਪਿਆ ਹੁੰਦਾ ਹੈ ਜਿਸ ਬਾਰੇ ਉਸ ਨੂੰ ਪਤਾ ਨਹੀਂ ਹੁੰਦਾ । ਮਨ ਦੇ ਉਸ ਭਾਗ ਨੂੰ ਅਚੇਤਨ ਮਨ ਕਿਹਾ ਜਾਂਦਾ ਹੈ ।