PBN 9th Welcome Life

PSEB Solutions for Class 9 Welcome Life Chapter 10 ਤਣਾਅ ਨਾਲ ਨਜਿੱਠਣਾ

PSEB Solutions for Class 9 Welcome Life Chapter 10 ਤਣਾਅ ਨਾਲ ਨਜਿੱਠਣਾ

PSEB 9th Class Welcome Life Solutions 10 ਤਣਾਅ ਨਾਲ ਨਜਿੱਠਣਾ

ਵਿਸ਼ੇ ਨਾਲ ਜਾਣ-ਪਛਾਣ

  • ਤਣਾਅ ਸਾਡੇ ਉਸ ਸਰੀਰਕ ਅਤੇ ਮਾਨਸਿਕ ਉੱਤਰ ਨੂੰ ਕਹਿੰਦੇ ਹਨ ਜਿਹੜਾ ਸਾਡੇ ਵਾਤਾਵਰਣ ਜਾਂ ਚੁਣੌਤੀਪੂਰਣ ਸਥਿਤੀਆਂ ਵਿੱਚ ਪਰਿਵਰਤਨ ਨਾਲ ਆਉਂਦਾ ਹੈ ।
  • ਤਣਾਅ ਸਾਡੇ ਸਰੀਰ ਦਾ ਉਹ ਪ੍ਰਾਕਿਰਤਕ ਉੱਤਰ ਹੈ ਜਿਹੜਾ ਘਰ, ਸਕੂਲ ਜਾਂ ਹੋਰ ਹਾਲਾਤਾਂ ਵਿੱਚ ਦਬਾਅ ਕਰਕੇ ਸਾਹਮਣੇ ਆਉਂਦਾ ਹੈ ।
  • ਤਣਾਅ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਭਾਗ ਹੈ । ਹਰੇਕ ਵਿਅਕਤੀ ਇਸ ਨੂੰ ਮਹਿਸੂਸ ਕਰਦਾ ਹੈ ਚਾਹੇ ਉਹ ਬੱਚਾ ਹੈ, ਜਵਾਨ ਹੈ ਜਾਂ ਬਜ਼ੁਰਗ ਹੈ । ਤਣਾਅ ਦੇ ਕਾਰਨ ਹਰੇਕ ਵਿਅਕਤੀ ਲਈ ਵੱਖ-ਵੱਖ ਹੋ ਸਕਦੇ ਹਨ ਪਰ ਹਰੇਕ ਵਿਅਕਤੀ ਉੱਤੇ ਕੋਈ ਨਾ ਕੋਈ ਤਣਾਅ ਜ਼ਰੂਰ ਹੁੰਦਾ ਹੈ ।
  • ਕਿਸੇ ਵੀ ਵਿਦਿਆਰਥੀ ਨੂੰ ਕਈ ਤਰੀਕਿਆਂ ਨਾਲ ਤਣਾਅ ਹੋ ਸਕਦਾ ਹੈ । ਉਦਾਹਰਨ ਦੇ ਲਈ ਸਕੂਲ ਦੇ ਕੰਮ, ਪਰਿਵਾਰ ਦੇ ਹਾਲਾਤ, ਦੋਸਤਾਂ ਨਾਲ ਸੰਬੰਧ, ਭਵਿੱਖ ਦੀ ਸੋਚ, ਟੈਸਟਾਂ ਦਾ ਬੋਝ ਆਦਿ ।
  • ਜਦੋਂ ਵੀ ਕਿਸੇ ਨੂੰ ਤਣਾਅ ਹੋਵੇ ਉਸੇ ਨੂੰ ਇਕਾਗਰਤਾ ਨਾਲ ਧਿਆਨ ਲਾਉਣਾ ਚਾਹੀਦਾ ਹੈ ਅੱਖਾਂ ਬੰਦ ਕਰਕੇ ਵੱਡੇ-ਵੱਡੇ ਸਾਹ ਲੈਣੇ ਚਾਹੀਦੇ ਹਨ । ਨਾਲ ਹੀ ਇੱਕ ਤੋਂ ਦਸ ਤੱਕ ਗਿਣਨਾ ਚਾਹੀਦਾ ਹੈ । ਇਸ ਕਿਰਿਆ ਨੂੰ ਕਈ ਵਾਰੀ ਦੁਹਰਾਇਆ ਜਾਣਾ ਚਾਹੀਦਾ ਹੈ, ਇਸ ਨਾਲ ਤਣਾਅ ਘੱਟ ਹੋ ਜਾਂਦਾ ਹੈ ।
  • ਤਣਾਅ ਦੋ ਪ੍ਰਕਾਰ ਦਾ ਹੁੰਦਾ ਹੈ-ਚੰਗਾ ਅਤੇ ਮਾੜਾ । ਚੰਗਾ ਤਣਾਅ ਸਾਨੂੰ ਕੋਈ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਮਾੜਾ ਤਣਾਅ ਸਾਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਾ ਦਿੰਦਾ ਹੈ ।
  • ਤਣਾਅ ਦਾ ਸਾਡੇ ਵਿਵਹਾਰ, ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ । ਇਹ ਸਾਡੀ ਕੰਮ ਕਰਨ ਦੀ ਯੋਗਤਾ ਅਤੇ ਸ਼ਕਤੀ ਨੂੰ ਘਟਾ ਦਿੰਦਾ ਹੈ । ਲੰਮੇ ਸਮੇਂ ਤੱਕ ਜੇਕਰ ਵਿਅਕਤੀ ਤਣਾਅ ਵਿੱਚ ਰਹਿੰਦਾ ਹੈ ਤਾਂ ਉਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ।
  • ਵਿਦਿਆਰਥੀ ਜੀਵਨ ਵਿੱਚ ਤਣਾਅ ਨਾਲ ਜੁੜਿਆ ਹੋਇਆ ਹੈ । ਟੈਸਟਾਂ ਜਾਂ ਪੇਪਰਾਂ ਦਾ ਤਣਾਅ, ਵੱਧ ਨੰਬਰ ਲੈਣ ਦਾ ਤਣਾਅ, ਫੇਲ੍ਹ ਹੋ ਜਾਣ ਦਾ ਡਰ ਆਦਿ ਕਾਰਨਾਂ ਕਰਕੇ ਵਿਦਿਆਰਥੀ ਤਣਾਅ ਵਿੱਚ ਰਹਿੰਦੇ ਹਨ ।
  • ਜੇਕਰ ਤਣਾਅ ਹੁੰਦਾ ਹੈ ਤਾਂ ਤਣਾਅ ਨੂੰ ਖ਼ਤਮ ਕਰਨ ਦੇ ਤਰੀਕੇ ਵੀ ਹੁੰਦੇ ਹਨ । ਜ਼ਰੂਰੀ ਕੰਮਾਂ ਨੂੰ ਪਹਿਲ ਦੇ ਕੇ, ਆਪਣੇ ਸਮੇਂ ਦਾ ਸਹੀ ਪ੍ਰਬੰਧ ਕਰਕੇ ਅਤੇ ਆਪਣੇ ਆਪ ਨੂੰ ਖ਼ੁਸ਼ ਰੱਖ ਕੇ ਅਸੀਂ ਤਣਾਅ ਨੂੰ ਘੱਟ ਕਰ ਸਕਦੇ ਹਾਂ ।
  • ਜੇਕਰ ਅਸੀਂ ਤਣਾਅ ਖ਼ਤਮ ਕਰਨ ਦੇ ਉਪਾਅ ਠੀਕ ਤਰੀਕੇ ਕਰ ਲਈਏ ਤਾਂ ਅਸੀਂ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਮਜ਼ਬੂਤ ਹੋ ਜਾਵਾਂਗੇ ਅਤੇ ਤਣਾਅ ਤੋਂ ਵੀ ਦੂਰ ਹੀ ਰਹਾਂਗੇ ।

Welcome Life Guide for Class 9 PSEB ਤਣਾਅ ਨਾਲ ਨਜਿੱਠਣਾ InText Questions and Answers

ਹੇਠ ਲਿਖੀ ਸਾਰਨੀ ਨੂੰ, ‘ਹਮੇਸ਼ਾਂ/ਕਦੇ- ਕਦੇ/ਕਦੇ ਨਹੀਂ ਵਿੱਚ ਉੱਤਰ ਦਿੰਦੇ ਹੋਏ ਭਰੋ :

ਕ੍ਰਮ ਕੀ ਮੈਨੂੰ ਵੀ ਹੈ ਤਣਾਅ ? ਹਾਂ/ਹਮੇਸ਼ਾਂ ਕਦੇ-ਕਦੇ ਕਦੇ ਨਹੀਂ
1. ਮੇਰੇ ਮਿੱਤਰ ਕਹਿੰਦੇ ਹਨ ਕਿ ਮੈਂ ਬਹੁਤ ਚਿੰਤਾ ਕਰਦਾ/ਕਰਦੀ ਹਾਂ ।
2. ਜਦ ਮੈਂ ਤਣਾਅ ਵਿੱਚ ਹੁੰਦਾ/ਹੁੰਦੀ ਹਾਂ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਮੈਂ ਚਿੜਚਿੜਾ ਹੋ ਜਾਂਦਾ/ਜਾਂਦੀ ਹਾਂ ।
3. ਪ੍ਰੀਖਿਆ ਤੋਂ ਪਹਿਲਾਂ ਮੈਨੂੰ ਬੁਖ਼ਾਰ ਹੋ ਜਾਂਦਾ ਹੈ ।
4. ਮੈਂ ਸੋਚਦਾ ਰਹਿੰਦਾ/ਸੋਚਦੀ ਰਹਿੰਦੀ ਹਾਂ ਕਿ ਦੂਸਰੇ ਮੇਰੇ ਬਾਰੇ ਕੀ ਕਹਿਣਗੇ ।
5. ਸਕੂਲ ਜਾਣ ਤੋਂ ਪਹਿਲਾਂ ਮੈਨੂੰ ਪੇਟ ਦਰਦ ਹੋਣ ਲੱਗ ਜਾਂਦਾ ਹੈ ।
6. ਮੈਨੂੰ ਸਮਾਂ ਘੱਟ ਤੇ ਕੰਮ ਜ਼ਿਆਦਾ ਲੱਗਦਾ ਹੈ ।
7. ਘਬਰਾਹਟ ਕਾਰਨ ਮੈਂ ਆਪਣੇ ਕੰਮ ‘ਤੇ ਧਿਆਨ ਨਹੀਂ ਲਗਾ ਪਾਉਂਦਾ/ਪਾਉਂਦੀ ।
8. ਅਕਸਰ ਬਿਨਾਂ ਕਿਸੇ ਕਾਰਨ ਮੇਰਾ ਸਿਰ ਦਰਦ ਕਰਨ ਲੱਗ ਜਾਂਦਾ ਹੈ ।
9. ਚਿੰਤਾ ਹੋਣ ਤੇ ਮੈਨੂੰ ਘਬਰਾਹਟ ਹੁੰਦੀ ਹੈ ਅਤੇ ਬਹੁਤ ਪਸੀਨਾ ਆਉਂਦਾ ਹੈ ।
10. ਮੈਨੂੰ ਭਵਿੱਖ ਦੀ ਚਿੰਤਾ ਰਹਿੰਦੀ ਹੈ ।
11. ਪ੍ਰੀਖਿਆ ਤੋਂ ਪਹਿਲਾਂ ਮੈਨੂੰ ਨੀਂਦ ਨਹੀਂ ਆਉਂਦੀ ।
12. ਅਧਿਆਪਕ ਨੂੰ ਪ੍ਰਸ਼ਨ ਸੁਣਾਉਣ ਲੱਗਿਆਂ ਮੈਨੂੰ ਚੱਕਰ ਆ ਜਾਂਦੇ ਹਨ ।

PSEB 9th Class Welcome Life Guide ਤਣਾਅ ਨਾਲ ਨਜਿੱਠਣਾ Important Questions and Answers

ਬਹੁਵਿਕਲਪੀ ਪ੍ਰਸ਼ਨ

1. …………….. ਉਹ ਸਥਿਤੀ ਹੈ ਜੋ ਸਾਡੇ ਮਨ, ਤਨ ਦੀ ਉਮੀਦ ਅਨੁਸਾਰ ਨਹੀਂ ਹੋ ਰਹੀ ਹੁੰਦੀ ।
(a) ਤਣਾਅ
(b) ਖ਼ੁਸ਼ੀ
(c) ਨਫ਼ਰਤ
(d) ਦਵੇਸ਼ ।
ਉੱਤਰ—(a) ਤਣਾਅ
2. ਕਿਸੇ ਵਿਦਿਆਰਥੀ ਨੂੰ ਤਣਾਅ ਕਿਉਂ ਹੁੰਦਾ ਹੈ ?
(a) ਪਰਿਵਾਰ ਦਾ ਮਾਹੌਲ
(b) ਮਿੱਤਰਾਂ ਨਾਲ ਸੰਬੰਧ
(c) ਭਵਿੱਖ ਦੀ ਚਿੰਤਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
3. ਇਹਨਾਂ ਵਿੱਚੋਂ ਕਿਹੜਾ ਤਣਾਅ ਦਾ ਪ੍ਰਕਾਰ ਹੈ ?
(a) ਚੰਗਾ
(b) ਮਾੜਾ
(c) ਦੋਵੇਂ (a) ਅਤੇ (b)
(d) ਕੋਈ ਨਹੀਂ ।
ਉੱਤਰ—(c) ਦੋਵੇਂ (a) ਅਤੇ (b) ।
4. ਚੰਗੇ ਤਣਾਅ ਦਾ ਕੀ ਲਾਭ ਹੁੰਦਾ ਹੈ ?
(a) ਕੰਮ ਕਰਨ ਲਈ ਪ੍ਰੇਰਿਤ ਕਰਨਾ
(b) ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਨਾ
(c) ਅੱਗੇ ਵੱਧਣ ਵਿੱਚ ਮਦਦ ਕਰਨਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
5. ਮਾੜੇ ਤਣਾਅ ਦਾ ਕੀ ਨੁਕਸਾਨ ਹੁੰਦਾ ਹੈ ?
(a) ਕੰਮ ਕਰਨ ਵਿੱਚ ਰੁਕਾਵਟ ਬਣਨਾ
(b) ਧਿਆਨ ਕੇਂਦਰਿਤ ਨਾ ਹੋਣ ਦੇਣਾ
(c) ਭਾਰੀਪਨ ਮਹਿਸੂਸ ਕਰਨਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
6. ਇਹਨਾਂ ਵਿੱਚੋਂ ਕਿਹੜੀ ਬਿਮਾਰੀ ਤਣਾਅ ਕਰਕੇ ਹੁੰਦੀ ਹੈ ?
(a) ਦਿਲ ਦੀ ਧੜਕਣ ਵੱਧਣਾ
(b) ਚੱਕਰ ਆਉਣਾ
(c) ਚਿੜਚਿੜਾਪਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. …………… ਕਰਕੇ ਸਾਡੇ ਵਿਹਾਰ, ਸਰੀਰਿਕ ਸਿਹਤ ਅਤੇ ਮਾਨਸਿਕ ਸਿਹਤ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। 
(a) ਤਣਾਅ
(b) ਉਲਟੀ
(c) ਸ਼ਰਾਬ
(d) ਕੋਈ ਨਹੀਂ ।
ਉੱਤਰ—(a) ਤਣਾਅ
8. ਇਹਨਾਂ ਵਿੱਚੋਂ ਕਿਹੜੀ ਬਿਮਾਰੀ ਤਣਾਅ ਨਾਲ ਹੋ ਸਕਦੀ ਹੈ ?
(a) ਏਡਜ਼
(b) ਦਿਲ ਦੀ ਬਿਮਾਰੀ
(c) ਕੈਂਸਰ
(d) ਟੀ.ਬੀ. ।
ਉੱਤਰ—(b) ਦਿਲ ਦੀ ਬਿਮਾਰੀ
9. ਤਣਾਅ ਨਾਲ ਸਾਡੀ ……………… ਸ਼ਕਤੀ ਕਮਜ਼ੋਰ ਹੁੰਦੀ ਹੈ ।
(a) ਸਰੀਰਿਕ
(b) ਮਾਨਸਿਕ
(c) (a) ਅਤੇ (b) ਦੋਵੇਂ
(d) ਕੋਈ ਨਹੀਂ ।
ਉੱਤਰ—(c) (a) ਅਤੇ (b) ਦੋਵੇਂ ।
10. ਤਣਾਅ ਦਾ ਮਾੜਾ ਪੱਖ ਕੀ ਹੈ ?
(a) ਵਿਅਕਤੀ ਕੰਮ ਕਰਨਾ ਬੰਦ ਕਰ ਦਿੰਦਾ ਹੈ
(b) ਵਿਅਕਤੀ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ
(c) ਵਿਅਕਤੀ ਜ਼ਿੰਮੇਵਾਰੀ ਤੋਂ ਭੱਜਦਾ ਹੈ
(d) ਉਪਰੋਕਤ ਸਾਰੇ
ਉੱਤਰ—(d) ਉਪਰੋਕਤ ਸਾਰੇ ।
11. ਤਣਾਅ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
(a) ਸਕਾਰਾਤਮਕ ਰਹਿਣਾ
(b) ਕੋਈ ਸ਼ੌਕ ਵਿਕਸਿਤ ਕਰਨਾ
(c) ਜ਼ਰੂਰੀ ਕੰਮ ਨੂੰ ਪਹਿਲ ਦੇਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।

ਖਾਲੀ ਥਾਂਵਾਂ ਭਰੋ –

1. ਤਣਾਅ ਸਾਡੇ ਲਈ ………………. ਵੀ ਹੋ ਸਕਦਾ ਹੈ ਅਤੇ ……………. ਵੀ l
ਉੱਤਰ- ਚੰਗਾ, ਮਾੜਾ
2. ……………… ਕਰਕੇ ਦਿਲ ਦੀ ਬਿਮਾਰੀ ਲੱਗ ਸਕਦੀ ਹੈ । 
ਉੱਤਰ- ਤਣਾਅ
3. ਤਣਾਅ ਸਾਡੇ ਜੀਵਨ ਦਾ ……………….. ਵਰਤਾਰਾ ਹੈ ।
ਉੱਤਰ- ਪ੍ਰਾਕਿਰਤਿਕ
4. ਵਿਦਿਆਰਥੀ ਆਪਣੇ ਜੀਵਨ ਵਿੱਚ ਅਨੇਕ ………………. ਨਾਲ ਜੂਝਦੇ ਹਨ ।
ਉੱਤਰ- ਸਮੱਸਿਆਵਾਂ
5. ਤਣਾਅ ਤੋਂ ਬਚਣ ਲਈ ਸਾਨੂੰ …………………. ਰਹਿਣਾ ਚਾਹੀਦਾ ਹੈ । 
ਉੱਤਰ- ਸਕਾਰਾਤਮਕ

ਸਹੀ (✓) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉ :

1. ਤਣਾਅ ਕਰਕੇ ਵਿਅਕਤੀ ਚਿੜਚਿੜਾ ਹੋ ਜਾਂਦਾ ਹੈ ।
ਉੱਤਰ- ✓
2. ਤਣਾਅ ਦਾ ਵਿਅਕਤੀ ਦੀ ਮਾਨਸਿਕ ਸਿਹਤ ਉੱਤੇ ਕੋਈ ਅਸਰ ਨਹੀਂ ਹੁੰਦਾ । 
ਉੱਤਰ- ×
3. ਵਿਦਿਆਰਥੀ ਉੱਤੇ ਵੱਧ ਨੰਬਰ ਲਿਆਉਣ ਦਾ ਬੋਝ ਹੁੰਦਾ ਹੈ ।
ਉੱਤਰ- ✓
4. ਤਣਾਅ ਕਰਕੇ ਵਿਅਕਤੀ ਨੂੰ ਚੱਕਰ ਵੀ ਆਉਂਦੇ ਹਨ ।
ਉੱਤਰ- ✓
5. ਤਣਾਅ ਕਰਕੇ ਵਿਅਕਤੀ ਕੰਮ ਵਿੱਚ ਧਿਆਨ ਨਹੀਂ ਲਾ ਪਾਉਂਦਾ ਹੈ ।
ਉੱਤਰ- ✓

ਸਹੀ ਮਿਲਾਨ ਕਰੋ

(A) (B)
ਤਣਾਅ
ਦਿਲ ਦੀ ਬਿਮਾਰੀ
ਵਿਦਿਆਰਥੀ
ਤਣਾਅ ਦੂਰ ਹੋਣਾ
ਸ਼ੌਕ ਵਿਕਸਿਤ ਕਰਨਾ
ਤਣਾਅ ਤੋਂ ਬਚਣਾ
ਚਿੜਚਿੜਾਪਨ
ਤਣਾਅ
ਨੰਬਰਾਂ ਦੀ ਚਿੰਤਾ
ਸਕਾਰਾਤਮਕ ਸੋਚ ।

ਉੱਤਰ –

(A) (B)
ਤਣਾਅ
ਦਿਲ ਦੀ ਬਿਮਾਰੀ
ਵਿਦਿਆਰਥੀ
ਤਣਾਅ ਦੂਰ ਹੋਣਾ
ਸ਼ੌਕ ਵਿਕਸਿਤ ਕਰਨਾ
ਚਿੜਚਿੜਾਪਨ
ਤਣਾਅ
ਨੰਬਰਾਂ ਦੀ ਚਿੰਤਾ
ਸਕਾਰਾਤਮਕ ਸੋਚ
ਤਣਾਅ ਤੋਂ ਬਚਣਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਤਣਾਅ ਕੀ ਹੈ ?
ਉੱਤਰ-ਉਹ ਮਨ ਦੀ ਅਵਸਥਾ ਜਿਸ ਨੂੰ ਅਸੀਂ ਬੋਝ ਮੰਨ ਲੈਂਦੇ ਹਾਂ, ਤਣਾਅ ਹੁੰਦਾ ਹੈ ।
ਪ੍ਰਸ਼ਨ 2. ਤਣਾਅ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ?
ਉੱਤਰ—ਤਣਾਅ ਦੇ ਕਾਰਨ ਨੂੰ ਸਮਝ ਕੇ, ਉਸਦਾ ਹੱਲ ਕਰਕੇ ਤਣਾਅ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3, ਅਸੀਂ ਤਣਾਅਗ੍ਰਸਤ ਕਿਵੇਂ ਹੋ ਜਾਂਦੇ ਹਾਂ ?
ਉੱਤਰ—ਜਦੋਂ ਅਸੀਂ ਸਮੱਸਿਆ ਨੂੰ ਬੋਝ ਮੰਨ ਲੈਂਦੇ ਹਾਂ ਤਾਂ ਤਣਾਅਗ੍ਰਸਤ ਹੋ ਜਾਂਦੇ ਹਨ ।
ਪ੍ਰਸ਼ਨ 4. ਤਣਾਅ ਦਾ ਇੱਕ ਕਾਰਨ ਦੱਸੋ ।
ਉੱਤਰ—ਜਦੋਂ ਸਾਡੀਆਂ ਵੱਧ ਇੱਛਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ ਤਾਂ ਅਸੀਂ ਤਣਾਅ ਵਿੱਚ ਆ ਜਾਂਦੇ ਹਨ ।
ਪ੍ਰਸ਼ਨ 5. ਦੂਜਿਆਂ ਨਾਲ ਤੁਲਨਾ ਕਰਕੇ ਅਸੀਂ ਤਣਾਅ ਵਿੱਚ ਕਿਵੇਂ ਆ ਜਾਂਦੇ ਹਾਂ ?
ਉੱਤਰ—ਜਦੋਂ ਅਸੀਂ ਦੂਜਿਆਂ ਨੂੰ ਵੱਧ ਸਫਲ ਹੋਇਆ ਵੇਖਦੇ ਹਾਂ ਤਾਂ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ ।
ਪ੍ਰਸ਼ਨ 6. ਤਣਾਅ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-ਤਣਾਅ ਨਾਲ ਸਾਡੀ ਸਰੀਰਿਕ ਅਤੇ ਮਾਨਸਿਕ ਸਥਿਤੀ ਕਮਜ਼ੋਰ ਹੋ ਜਾਂਦੀ ਹੈ ।
ਪ੍ਰਸ਼ਨ 7. ਤਣਾਅ ਕਰਕੇ ਕਿਹੜੀ ਬਿਮਾਰੀ ਹੋ ਜਾਂਦੀ ਹੈ ?
ਉੱਤਰ—ਤਣਾਅ ਕਰਕੇ ਦਿਲ ਦੇ ਰੋਗ ਲੱਗ ਜਾਂਦੇ ਹਨ ਅਤੇ ਬੀ.ਪੀ. ਵੀ ਵੱਧ ਜਾਂਦਾ ਹੈ ।
ਪ੍ਰਸ਼ਨ 8. ਤਣਾਅ ਦਾ ਮਾੜਾ ਪੱਖ ਕੀ ਹੈ ?
ਉੱਤਰ-ਇਹ ਸਾਨੂੰ ਕੰਮ ਤੋਂ ਰੋਕਦਾ ਹੈ ਅਤੇ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਨ ਦਿੰਦਾ ।
ਪ੍ਰਸ਼ਨ 9. ਵਿਦਿਆਰਥੀਆਂ ਨੂੰ ਤਣਾਅ ਕਿਉਂ ਹੁੰਦਾ ਹੈ ?
ਉੱਤਰ—ਫੇਲ੍ਹ ਹੋਣ ਦਾ ਡਰ, ਘੱਟ ਨੰਬਰ ਆਉਣ ਦਾ ਡਰ, ਪਹਿਲੇ ਸਥਾਨ ਉੱਤੇ ਨਾ ਆਉਣ ਦੇ ਡਰ ਕਰਕੇ ਵਿਦਿਆਰਥੀਆਂ ਨੂੰ ਤਣਾਅ ਹੁੰਦਾ ਹੈ ।
ਪ੍ਰਸ਼ਨ 10. ਤਣਾਅ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-ਹੌਲੀ-ਹੌਲੀ ਅੱਖਾਂ ਬੰਦ ਕਰਕੇ ਪੰਜ ਸਕਿੰਟਾਂ ਬਾਅਦ ਅੱਖਾਂ ਖੋਲ੍ਹ ਕੇ ਜਾਂ ਫਿਰ ਲੰਮੇ-ਲੰਮੇ ਸਾਹ ਲੈ ਕੇ ਤਣਾਅ ਘਟਾਇਆ ਜਾ ਸਕਦਾ ਹੈ ।
ਪ੍ਰਸ਼ਨ 11. ਵਿਦਿਆਰਥੀ ਤਣਾਅ ਕਿਵੇਂ ਘਟਾ ਸਕਦੇ ਹਨ ?
ਉੱਤਰ-ਸੈਰ ਕਰਕੇ ਜਾਂ ਯੋਗਾ ਕਰਕੇ ਵਿਦਿਆਰਥੀ ਤਣਾਅ ਘਟਾ ਸਕਦੇ ਹਨ ।
ਪ੍ਰਸ਼ਨ 12. ਮਨ ਦੀ ਇਕਾਗਰਤਾ ਕਿਵੇਂ ਵਧਾਈ ਜਾ ਸਕਦੀ ਹੈ ? 
ਉੱਤਰ-ਅੱਖਾਂ ਬੰਦ ਕਰਕੇ, ਸਰੀਰ ਨੂੰ ਢਿੱਲਾ ਛੱਡ ਕੇ ਸਿਰਫ਼ ਇੱਕ ਥਾਂ ਉੱਤੇ ਧਿਆਨ ਕੇਂਦਰਿਤ ਕਰਕੇ ਮਨ ਦੀ ਇਕਾਗਰਤਾ ਵਧਾਈ ਜਾ ਸਕਦੀ ਹੈ ।
ਪ੍ਰਸ਼ਨ 13. ਤਣਾਅ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ—ਤਣਾਅ ਦੋ ਪ੍ਰਕਾਰ ਦਾ ਹੁੰਦਾ ਹੈ-ਚੰਗਾ ਅਤੇ ਮਾੜਾ ।
ਪ੍ਰਸ਼ਨ 14. ਚੰਗੇ ਤਣਾਅ ਦਾ ਕੀ ਲਾਭ ਹੈ ?
ਉੱਤਰ-ਇਹ ਸਾਨੂੰ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਧਿਆਨ ਕੇਂਦਰਿਤ ਰੱਖਦਾ ਹੈ ਅਤੇ ਅੱਗੇ ਵੱਧਣ ਵਿੱਚ ਮਦਦ ਕਰਦਾ ਹੈ ।
ਪ੍ਰਸ਼ਨ 15. ਮਾੜੇ ਤਣਾਅ ਦਾ ਕੀ ਨੁਕਸਾਨ ਹੈ ?
ਉੱਤਰ—ਇਹ ਕੰਮ ਵਿੱਚ ਰੁਕਾਵਟ ਬਣਦਾ ਹੈ, ਧਿਆਨ ਕੇਂਦਰਿਤ ਨਹੀਂ ਹੋਣ ਦਿੰਦਾ ਅਤੇ ਵਿਅਕਤੀ ਭਾਰੀਪਨ ਮਹਿਸੂਸ ਕਰਦਾ ਹੈ ।
ਪ੍ਰਸ਼ਨ 16. ਤਣਾਅ ਦਾ ਕਿਸ ਉੱਤੇ ਬੁਰਾ ਅਸਰ ਪੈਂਦਾ ਹੈ ?
ਉੱਤਰ—ਤਣਾਅ ਦਾ ਸਾਡੇ ਵਿਵਹਾਰ, ਸਰੀਰਿਕ ਅਤੇ ਮਾਨਸਿਕ ਸਿਹਤ ਉੱਤੇ ਕਾਫ਼ੀ ਬੁਰਾ ਅਸਰ ਪੈਂਦਾ ਹੈ ।
ਪ੍ਰਸ਼ਨ 17, ਤਣਾਅ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ—ਤਣਾਅ ਪ੍ਰਬੰਧਨ ਕਰਕੇ ਤਣਾਅ ਤੋਂ ਬਚਿਆ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਤਣਾਅ ਦੀ ਸਥਿਤੀ ਉੱਤੇ ਇੱਕ ਨੋਟ ਲਿਖੋ ।
ਉੱਤਰ—ਤਣਾਅ ਇੱਕ ਪ੍ਰਕਾਰ ਦੀ ਉਹ ਸਥਿਤੀ ਹੈ ਜੋ ਸਾਡੇ ਮਨ ਮੁਤਾਬਕ ਨਹੀਂ ਹੋ ਰਹੀ ਹੁੰਦੀ ਹੈ । ਇਹ ਸਾਡੇ ਮਨ ਦੀ ਉਹ ਅਵਸਥਾ ਹੈ ਜਿਸ ਨੂੰ ਬੋਝ ਮੰਨ ਲੈਂਦੇ ਹਾਂ ਅਤੇ ਤਣਾਅ ਦਾ ਨਾਮ ਦੇ ਦਿੰਦੇ ਹਾਂ । ਉਦਾਹਰਨ ਲਈ ਜੇਕਰ ਅਸੀਂ ਕਿਸੇ ਕੰਮ ਨੂੰ ਕਰਨ ਵਿੱਚ ਲੇਟ ਹੋ ਰਹੇ ਹੋਈਏ ਤਾਂ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ । ਤਣਾਅ ਵਿਅਕਤੀ ਲਈ ਸਹਾਇਕ ਦਾ ਕੰਮ ਵੀ ਕਰ ਸਕਦਾ ਹੈ ਅਤੇ ਉਸ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ । ਜੇਕਰ ਸਾਨੂੰ ਤਣਾਅ ਦੇ ਕਾਰਨ ਦਾ ਪਤਾ ਲੱਗ ਜਾਵੇ ਤਾਂ ਅਸੀਂ ਉਸਦਾ ਹੱਲ ਵੀ ਲੱਭ ਸਕਦੇ ਹਾਂ ਪਰ ਜੇ ਕਾਰਨ ਦਾ ਪਤਾ ਨਾ ਲੱਗੇ ਤਾਂ ਉਹ ਸਮੱਸਿਆ ਬਣ ਕੇ ਬੋਝ ਵੀ ਬਣ ਸਕਦੀ ਹੈ । ਇਹ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਤਣਾਅ ਨੂੰ ਸਹਾਇਕ ਬਣਾਉਣਾ ਹੈ ਜਾਂ ਸਮੱਸਿਆ।
ਪ੍ਰਸ਼ਨ 2. ਤਣਾਅ ਦੇ ਕੋਈ ਚਾਰ ਕਾਰਨ ਦੱਸੋ ।
ਉੱਤਰ—
  1. ਸਾਡੀਆਂ ਇੱਛਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਜੇਕਰ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਾਂ ।
  2. ਕਈ ਲੋਕਾਂ ਦਾ ਕੁਦਰਤੀ ਸੁਭਾਅ ਹੀ ਤਣਾਅ ਵਿੱਚ ਰਹਿਣਾ ਹੁੰਦਾ ਹੈ ਅਤੇ ਉਹ ਹਮੇਸ਼ਾ ਤਣਾਅ ਵਿੱਚ ਹੀ ਰਹਿੰਦੇ ਹਨ ।
  3. ਲੋਕਾਂ ਉੱਤੇ ਕੰਮ ਦਾ ਬੋਝ ਹੁੰਦਾ ਹੈ ਅਤੇ ਉਹ ਆਪਣੇ ਮਾਲਿਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ । ਇਸ ਕਰਕੇ ਉਹ ਤਣਾਅ ਵਿੱਚ ਰਹਿੰਦੇ ਹਨ ।
  4. ਕਈ ਲੋਕਾਂ ਦੇ ਘਰ ਦੇ ਹਾਲਾਤ ਚੰਗੇ ਨਹੀਂ ਹੁੰਦੇ ਜਿਸ ਕਰਕੇ ਉਹ ਹਮੇਸ਼ਾਂ ਹੀ ਤਣਾਅ ਵਿੱਚ ਰਹਿੰਦੇ ਹਨ ।
ਪ੍ਰਸ਼ਨ 3. ਤਣਾਅ ਦੇ ਕੀ ਪ੍ਰਭਾਵ ਹੁੰਦੇ ਹਨ ?
ਉੱਤਰ—
  1. ਤਣਾਅ ਨਾਲ ਵਿਅਕਤੀ ਦੀ ਸਰੀਰਿਕ ਅਤੇ ਮਾਨਸਿਕ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਸ ਦੀ ਦਿਲ ਦੀ ਧੜਕਣ ਵੀ ਤੇਜ਼ ਹੋਣ ਲੱਗ ਜਾਂਦੀ ਹੈ ।
  2. ਉਸ ਨੂੰ ਨੀਂਦ ਨਹੀਂ ਆਉਂਦੀ ਅਤੇ ਵੱਧ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ । ਉਹ ਮੋਟਾ ਹੋ ਜਾਂਦਾ ਹੈ, ਪੇਟ ਦਰਦ, ਸਾਹ ਦੀ ਤਕਲੀਫ਼, ਸਿਰ ਦਰਦ, ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ ਵੱਧ ਜਾਣਾ ਵਰਗੀਆਂ ਕਈ ਬਿਮਾਰੀਆਂ ਉਸ ਨੂੰ ਲੱਗ ਜਾਂਦੀਆਂ ਹਨ ।
  3. ਸਾਡੀ ਬਹੁਤ ਸਾਰੀ ਊਰਜਾ ਇਹਨਾਂ ਬਿਮਾਰੀਆਂ ਨਾਲ ਲੜਨ ਵਿੱਚ ਖ਼ਤਮ ਹੋ ਜਾਂਦੀ ਹੈ ਅਤੇ ਅਸੀਂ ਤਣਾਅ ਦੂਰ ਨਹੀਂ ਕਰ ਪਾਉਂਦੇ ।
  4. ਤਣਾਅ ਦਾ ਸਭ ਤੋਂ ਮਾੜਾ ਪੱਖ ਇਹ ਹੈ ਕਿ ਇਹ ਸਾਨੂੰ ਸਾਡੀ ਜ਼ਿੰਮੇਵਾਰੀ ਤੋਂ ਭਜਾਉਂਦਾ ਹੈ ਅਤੇ ਕੰਮ ਕਰਨ ਤੋਂ ਰੋਕਦਾ ਹੈ l
ਪ੍ਰਸ਼ਨ 4. ਵਿਦਿਆਰਥੀ ਤਣਾਅ ਤੋਂ ਬਚਣ ਲਈ ਕੀ ਕਰ ਸਕਦੇ ਹਨ ?
ਉੱਤਰ—
  1. ਉਹ ਆਪਣੇ ਘਰ ਦੇ ਮੈਂਬਰਾਂ ਜਾਂ ਦੋਸਤਾਂ ਨਾਲ ਖੇਡ ਕੇ ਆਪਣੇ ਤਣਾਅ ਨੂੰ ਦੂਰ ਕਰ ਸਕਦੇ ਹਨ ।
  2. ਉਹ ਕਿਸੇ ਦੂਰ ਥਾਂ ਉੱਤੇ ਘੁੰਮਣ ਜਾ ਸਕਦੇ ਹਨ ਅਤੇ ਪ੍ਰਕ੍ਰਿਤੀ ਦੇ ਨੇੜੇ ਜਾ ਕੇ ਤਣਾਅ ਨੂੰ ਦੂਰ ਕਰ ਸਕਦੇ ਹਨ ।
  3. ਉਹ ਆਪਣੇ ਘਰ ਵਾਲਿਆਂ ਨੂੰ ਉਹਨਾਂ ਦੇ ਵੱਖ-ਵੱਖ ਕੰਮਾਂ ਵਿੱਚ ਸਹਿਯੋਗ ਕਰਕੇ, ਉਹਨਾਂ ਦੀ ਮਦਦ ਕਰਕੇ ਤਣਾਅ ਤੋਂ ਦੂਰ ਰਹਿ ਸਕਦੇ ਹਨ ।
  4. ਉਹ ਸੈਰ ਕਰਕੇ, ਯੋਗਾ ਕਰਕੇ ਜਾਂ ਸਹੀ ਤੇ ਸੰਤੁਲਿਤ ਮਾਤਰਾ ਵਿੱਚ ਭੋਜਨ ਕਰਕੇ ਤਣਾਅ ਤੋਂ ਦੂਰ ਰਹਿ ਸਕਦੇ ਹਨ ।
ਪ੍ਰਸ਼ਨ 5. ਤਣਾਅ ਦੇ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ- ਤਣਾਅ ਦੋ ਪ੍ਰਕਾਰ ਦਾ ਹੁੰਦਾ ਹੈ ਅਤੇ ਉਹ ਹਨ : ਚੰਗਾ ਤਣਾਅ ਅਤੇ ਮਾੜਾ ਤਣਾਅ । ਚੰਗੇ ਤਣਾਅ ਦੇ ਕਈ ਲਾਭ ਹੁੰਦੇ ਹਨ ਜਿਵੇਂ ਕਿ ਇਹ ਸਾਨੂੰ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ । ਇਹ ਸਾਡਾ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਅੱਗੇ ਵੱਧਣ ਵਿੱਚ ਮਦਦ ਕਰਦਾ ਹੈ । ਮਾੜੇ ਤਣਾਅ ਦੇ ਕਈ ਨੁਕਸਾਨ ਹੁੰਦੇ ਹਨ, ਜਿਵੇਂ ਕਿ ਜੇਕਰ ਇਹ ਵੱਧ ਸਮਾਂ ਰਹਿ ਜਾਵੇ ਤਾਂ ਇਹ ਸਾਡੇ ਕੰਮ ਕਰਨ ਵਿੱਚ ਰੁਕਾਵਟ ਬਣਦਾ ਹੈ, ਇਹ ਸਾਡਾ ਧਿਆਨ ਕੇਂਦਰਿਤ ਨਹੀਂ ਹੋਣ ਦਿੰਦਾ ਅਤੇ ਇਸ ਨਾਲ ਅਸੀਂ ਕਾਫ਼ੀ ਭਾਰੀਪਨ ਮਹਿਸੂਸ ਕਰਦੇ ਹਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਤਣਾਅ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ—
  1. ਸਾਡੇ ਘਰ ਅਤੇ ਗੁਆਂਢ ਦੇ ਗ਼ਲਤ ਹਾਲਾਤਾਂ ਕਰਕੇ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ ।
  2. ਕਿਸੇ ਨੂੰ ਜੇਕਰ ਉਸ ਦੀ ਸਰੀਰਿਕ ਕਮਜ਼ੋਰੀ ਕਰਕੇ ਵਾਰ-ਵਾਰ ਛੇੜਿਆ ਜਾਵੇ ਤਾਂ ਉਹ ਤਣਾਅ ਵਿੱਚ ਆ ਜਾਂਦਾ ਹੈ ।
  3. ਦੇਸ਼ ਦੇ ਗ਼ਲਤ ਹਾਲਾਤਾਂ ਕਰਕੇ ਵੀ ਕਈ ਲੋਕ ਤਣਾਅ ਵਿੱਚ ਆ ਜਾਂਦੇ ਹਨ ।
  4. ਸਾਡੀਆਂ ਇੱਛਾਵਾਂ ਵੱਧ ਹੁੰਦੀਆਂ ਹਨ ਅਤੇ ਉਹਨਾਂ ਦੇ ਪੂਰੇ ਨਾ ਹੋਣ ਦੀ ਸਥਿਤੀ ਵਿੱਚ ਅਸੀਂ ਤਣਾਅ ਵਿੱਚ ਆ ਜਾਂਦੇ ਹਾਂ ।
  5. ਕਈ ਲੋਕਾਂ ਦਾ ਕੁਦਰਤੀ ਸੁਭਾਅ ਹੁੰਦਾ ਹੈ ਕਿ ਉਹ ਹਮੇਸ਼ਾਂ ਹੀ ਤਣਾਅ ਵਿੱਚ ਰਹਿੰਦੇ ਹਨ ।
  6. ਕਈ ਲੋਕ ਕੰਮ ਦੇ ਬੋਝ ਵਿੱਚ ਰਹਿੰਦੇ ਹਨ ਅਤੇ ਮੈਨੇਜਮੈਂਟ ਦੀਆਂ ਝਿੜਕਾਂ ਕਰਕੇ ਹਮੇਸ਼ਾ ਤਣਾਅ ਵਿਚ ਰਹਿੰਦੇ ਹਨ ।
  7. ਕੋਈ ਬਿਮਾਰੀ ਹੋ ਗਈ ਜਾਂ ਕਿਸੇ ਤੋਂ ਕਰਜ਼ਾ ਲੈ ਲਿਆ ਤਾਂ ਵੀ ਲੋਕ ਤਣਾਅ ਵਿੱਚ ਆ ਜਾਂਦੇ ਹਨ ।
  8. ਜੇਕਰ ਕੋਈ ਸਾਡੇ ਨਾਲ ਤੁਲਨਾ ਕਰਦਾ ਹੈ ਜਾਂ ਅਸੀਂ ਕਿਸੇ ਨਾਲ ਤੁਲਨਾ ਕਰਕੇ ਤਣਾਅ ਵਿੱਚ ਆ ਜਾਂਦੇ ਹਾਂ।
ਪ੍ਰਸ਼ਨ 2. ਤਣਾਅ ਨਾਲ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ ?
ਉੱਤਰ-ਤਣਾਅ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ ਕਿ –
  1. ਗੁੱਸਾ
  2. ਥਕਾਨ
  3. ਉਦਾਸੀ
  4. ਕੰਮ ਕਰਨ ਦਾ ਦਿਲ ਨਾ ਕਰਨਾ
  5. ਲਗਾਤਾਰ ਇੱਕ ਵਿਚਾਰ ਚਲਦੇ ਰਹਿਣਾ
  6. ਚਿੜਚਿੜਾਪਨ
  7. ਬਦਹਜ਼ਮੀ
  8. ਬੇਚੈਨੀ ਹੋਣਾ
  9. ਸਿਰਦਰਦ
  10. ਚੱਕਰ ਆਉਣਾ
  11. ਭਾਰ ਵੱਧਣਾ
  12. ਨੀਂਦ ਘੱਟ ਆਉਣਾ
  13. ਵੱਧ ਜਾਂ ਘੱਟ ਖਾਣਾ
  14. ਘਬਰਾਹਟ ਨਾਲ ਪਸੀਨਾ ਆਉਣਾ
  15. ਦਿਲ ਦੀ ਧੜਕਣ ਵੱਧਣਾ
  16. ਬੀ.ਪੀ. ਵੱਧਣਾ
  17. ਧਿਆਨ ਕੇਂਦਰਿਤ ਨਾ ਹੋਣਾ ।

ਸਰੋਤ ਆਧਾਰਿਤ ਪ੍ਰਸ਼ਨ

ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ਪੜ੍ਹ ਕੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਪਿਆਰੇ ਬੱਚਿਓ, ਤਣਾਅ ਬਾਰੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਸ ਤੋਂ ਬਚਿਆ ਜਾ ਸਕਦਾ ਹੈ, ਉਹ ਵੀ ਕੁਝ ਅਸਾਨ ਤਰੀਕਿਆਂ ਨੂੰ ਅਪਣਾ ਕੇ । ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਤਣਾਅ ਪ੍ਰਬੰਧਨ ਤਣਾਅ ਨੂੰ ਖ਼ਤਮ ਕਰਨ ਦੇ ਤਰੀਕਿਆਂ ਨਾਲੋਂ ਜ਼ਿਆਦਾ ਇਹ ਸਿੱਖਣ ‘ਤੇ ਕੇਂਦ੍ਰਿਤ ਹੈ ਕਿ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਏ ਬਿਨਾਂ ਤਣਾਅ ਨਾਲ ਕਿਸ ਪ੍ਰਕਾਰ ਨਜਿੱਠਣਾ ਹੈ । ਜਿਸ ਤਰ੍ਹਾਂ ਤਣਾਅ ਦਾ ਪ੍ਰਭਾਵ ਹਰ ਵਿਅਕਤੀ ਤੇ ਅਲੱਗ ਹੁੰਦਾ ਹੈ, ਉਸੇ ਤਰ੍ਹਾਂ ਇਸ ਨਾਲ ਨਜਿੱਠਣ ਦਾ ਵੀ ਹਰ ਵਿਅਕਤੀ ਦਾ ਅਲੱਗ ਤਰੀਕਾ ਹੁੰਦਾ ਹੈ । ਫਿਰ ਵੀ ਅਸੀਂ ਅੱਜ ਕੁਝ ਅਜਿਹੀਆਂ ਸਾਂਝੀਆਂ ਤਕਨੀਕਾਂ ਹਨ ਜੋ ਵਿਦਿਆਰਥੀ ਜੀਵਨ ਵਿੱਚ ਤੁਹਾਡੀਆਂ ਮਦਦਗਾਰ ਹੁੰਦੀਆਂ ਹਨ ।
  1. ਤਣਾਅ ਕੀ ਹੈ ?
  2. ਕੀ ਹਰੇਕ ਵਿਅਕਤੀ ਨੂੰ ਤਣਾਅ ਹੁੰਦਾ ਹੈ ?
  3. ਤਣਾਅ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ?
  4. ਕਿਹੜੀਆਂ ਤਕਨੀਕਾਂ ਨਾਲ ਤਣਾਅ ਨੂੰ ਘਟਾਇਆ ਜਾ ਸਕਦਾ ਹੈ ?
ਉੱਤਰ—
  1. ਤਣਾਅ ਉਹ ਮਨ ਦੀ ਅਵਸਥਾ ਹੈ ਜਿਸਨੂੰ ਅਸੀਂ ਬੋਝ ਮੰਨ ਲੈਂਦੇ ਹਾਂ ਅਤੇ ਜਿਸਦਾ ਸਾਡੇ ਵਿਵਹਾਰ, ਸਰੀਰਿਕ ਅਤੇ ਮਾਨਸਿਕ ਅਵਸਥਾ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।
  2. ਜੀ ਹਾਂ, ਹਰੇਕ ਵਿਅਕਤੀ ਨੂੰ ਤਣਾਅ ਹੁੰਦਾ ਹੈ, ਚਾਹੇ ਉਹ ਬੱਚਾ ਹੋਵੇ ਜਾਂ ਬਜ਼ੁਰਗ, ਹਰੇਕ ਵਿਅਕਤੀ ਤਣਾਅ ਦੇ ਘੇਰੇ ਵਿੱਚ ਆ ਜਾਂਦਾ ਹੈ ।
  3. ਤਣਾਅ ਦੇ ਸਮੇਂ ਸਾਨੂੰ ਤਣਾਅ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ ਅਰਥਾਤ ਸਾਨੂੰ ਤਣਾਅ ਘੱਟ ਕਰਨ ਦੇ ਨਵੇਂਨਵੇਂ ਤਰੀਕੇ ਲੱਭਣੇ ਚਾਹੀਦੇ ਹਨ ਤਾਂਕਿ ਤਣਾਅ ਦੇ ਸਮੇਂ ਸਾਨੂੰ ਤਣਾਅ ਨਾ ਹੋਵੇ ।
  4. ਕਈ ਤਰੀਕੇ ਹਨ ਜਿਨ੍ਹਾਂ ਨਾਲ ਤਣਾਅ ਨੂੰ ਘਟਾਇਆ ਜਾ ਸਕਦਾ ਹੈ, ਜਿਵੇਂ ਕਿ ਲੰਬੇ-ਲੰਬੇ ਸਾਹ ਲੈਣਾ, ਅੱਖਾਂ ਬੰਦ ਕਰਕੇ ਧਿਆਨ ਕੇਂਦਰਿਤ ਕਰਨਾ, ਹਮੇਸ਼ਾ ਸਕਾਰਾਤਮਕ ਰਹਿਣਾ ਆਦਿ ।

Leave a Reply

Your email address will not be published. Required fields are marked *