PSEB Solutions for Class 9 Welcome Life Chapter 2 ਤਰਕ ਸੰਗਤ ਸੋਚ
PSEB Solutions for Class 9 Welcome Life Chapter 2 ਤਰਕ ਸੰਗਤ ਸੋਚ
PSEB 9th Class Welcome Life Solutions 2 ਤਰਕ ਸੰਗਤ ਸੋਚ
ਵਿਸ਼ੇ ਨਾਲ ਜਾਣ-ਪਛਾਣ
- ਅਸੀਂ ਸੰਸਾਰ ਵਿੱਚ ਰਹਿੰਦੇ ਹਾਂ ਅਤੇ ਸੰਸਾਰ ਵਿੱਚ ਰਹਿੰਦੇ ਹੋਏ ਸਾਡੇ ਕਈ ਸੁਪਨੇ ਹੁੰਦੇ ਹਨ । ਅਸੀਂ ਸੁਪਨੇ ਪੂਰੇ ਕਰਨ ਲਈ ਕਈ ਵਾਰੀ ਹਵਾ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਾਂ । ਸਾਨੂੰ ਸੁਪਨੇ ਪੂਰੇ ਕਰਨ ਲਈ ਜੰਗ ਲੜਨੀ ਪੈਂਦੀ ਹੈ ਅਤੇ ਜੰਗ ਨੂੰ ਜਿੱਤਣਾ ਵੀ ਪੈਂਦਾ ਹੈ ।
- ਸੁਪਨੇ ਪੂਰੇ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਸਾਡੇ ਵਿੱਚ ਦ੍ਰਿੜਤਾ ਆਉਂਦੀ ਹੈ । ਮਨ ਦੀ ਇਕਾਗਰਤਾ ਨਾਲ ਹੀ ਅਸੀਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਾਂ ।
- ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਹੋਰਾਂ ਨਾਲ ਤੁਲਨਾ ਕਰਦੇ ਹਾਂ । ਕਈ ਵਾਰੀ ਤੁਲਨਾ ਸਕਾਰਾਤਮਕ ਹੁੰਦੀ ਹੈ ਜੋ ਚੰਗੀ ਹੁੰਦੀ ਹੈ । ਪਰ ਜੇਕਰ ਤੁਲਨਾ ਨਕਾਰਾਤਮਕ ਹੋ ਜਾਵੇ ਤਾਂ ਵਿਅਕਤੀ ਵਿੱਚ ਈਰਖਾ ਪੈਦਾ ਹੋ ਜਾਂਦੀ ਹੈ ਅਤੇ ਉਹ ਨਿਰਾਸ਼ਾਵਾਦ ਦੇ ਰਸਤੇ ਉੱਤੇ ਚਲਣ ਲੱਗ ਪੈਂਦਾ ਹੈ ।
- ਜੇਕਰ ਅਸੀਂ ਆਪਣੀ ਸਥਿਤੀ ਤੋਂ ਸੰਤੁਸ਼ਟ ਨਹੀਂ ਹੁੰਦੇ ਅਤੇ ਸਕਾਰਾਤਮਕ ਸੋਚ ਨਹੀਂ ਅਪਣਾਉਂਦੇ ਤਾਂ ਸਾਡਾ ਸਰਵਪੱਖੀ ਵਿਕਾਸ ਨਹੀਂ ਹੋ ਸਕਦਾ । ਇਸ ਲਈ ਸਾਨੂੰ ਨਾਂਹ ਪੱਖੀ ਵਿਵਹਾਰ ਨੂੰ ਛੱਡ ਕੇ ਹੋਰਾਂ ਚੋਂ ਚੰਗੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਹਨ ਅਤੇ ਇੱਕ ਦੂਜੇ ਨਾਲ ਉਸਾਰੂ ਗੱਲਾਂ ਕਰਨੀਆਂ ਚਾਹੀਦੀਆਂ ਹਨ ।
- ਸੰਸਾਰ ਵਿੱਚ ਕੋਈ ਵੀ ਦੋ ਵਿਅਕਤੀ ਇੱਕ ਸਮਾਨ ਨਹੀਂ ਹਨ । ਉਹਨਾਂ ਵਿੱਚ ਕੋਈ ਨਾ ਕੋਈ ਅੰਤਰ ਜ਼ਰੂਰ ਹੁੰਦਾ ਹੈ । ਸਾਨੂੰ ਇਸ ਭਿੰਨਤਾ ਤੋਂ ਕੁੱਝ ਨਾ ਕੁੱਝ ਸਿੱਖ ਕੇ ਅੱਗੇ ਵੱਧਣਾ ਚਾਹੀਦਾ ਹੈ ।
- ਮੀਡੀਆ ਦੇ ਆਧੁਨਿਕ ਸਾਧਨਾਂ ਨੇ ਸਾਰੀ ਦੁਨੀਆ ਨੂੰ ਕਾਫੀ ਛੋਟਾ ਕਰ ਦਿੱਤਾ ਹੈ । ਅਸੀਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਵਿਅਕਤੀ ਨੂੰ ਦੇਖ ਸਕਦੇ ਹਾਂ ਅਤੇ ਗੱਲ ਕਰ ਸਕਦੇ ਹਾਂ । ਪਰ ਸਾਨੂੰ ਮੀਡੀਆ ਦੇ ਸਾਧਨਾਂ ਦੀ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹਨਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ।
- ਆਧੁਨਿਕ ਭੱਜ ਦੌੜ ਦੇ ਸਮੇਂ ਵਿੱਚ ਆਪਣੇ ਮਨ ਪਰਚਾਵੇ ਲਈ ਮੀਡੀਆ ਦੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ ਨਾਲ ਸਾਨੂੰ ਕਿਤਾਬਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਕੋਈ ਵੀ ਚੀਜ਼ ਕਿਤਾਬਾਂ ਦੀ ਥਾਂ ਨਹੀਂ ਲੈ ਸਕਦੀ ।
- ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਬੜੇ ਸੋਚ ਸਮਝ ਕੇ ਅਤੇ ਉਸਾਰੂ ਤਰੀਕੇ ਨਾਲ ਕਰਨੀ ਚਾਹੀਦੀ ਹੈ । ਸਾਨੂੰ ਸੋਸ਼ਲ ਮੀਡੀਆ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਬਲਕਿ ਆਪਣੀ ਜਾਣਕਾਰੀ ਵਧਾਉਣ ਲਈ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
Welcome Life Guide for Class 9 PSEB ਤਰਕ ਸੰਗਤ ਸੋਚ InText Questions and Answers
ਪਾਠ ਆਧਾਰਿਤ ਪ੍ਰਸ਼ਨ
ਕਿਰਿਆ
● ਆਪਣੇ ਇੱਕ ਸ਼ੌਂਕ ਜਾਂ ਪਸੰਦ ਦਾ ਨਾਮ ਲਿਖੋ ।
ਉੱਤਰ–ਮੈਨੂੰ ਕ੍ਰਿਕਟ ਖੇਡਣ ਅਤੇ ਦੇਖਣ ਦਾ ਸ਼ੌਂਕ ਹੈ ।
● ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਤੁਸੀਂ ਕੀ-ਕੀ ਉਪਰਾਲੇ ਕਰਦੇ ਹੋ ?
ਉੱਤਰ—(i) ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਮੈਂ ਕ੍ਰਿਕਟ ਖੇਡਣ ਲਈ ਜ਼ਰੂਰ ਜਾਂਦਾ ਹਾਂ ।
(ii) ਜਦੋਂ ਵੀ ਟੀ. ਵੀ. ਉੱਤੇ ਕੋਈ ਮੈਚ ਆਉਂਦਾ ਹੈ ਮੈਂ ਉਸ ਨੂੰ ਜ਼ਰੂਰ ਦੇਖਦਾ ਹਾਂ ਅਤੇ ਖਿਡਾਰੀਆਂ ਨੂੰ ਖੇਡਦੇ ਹੋਏ ਦੇਖ ਕੇ ਉਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ।
● ਕੀ ਕਦੇ ਤੁਹਾਨੂੰ ਤੁਹਾਡਾ ਸ਼ੌਂਕ ਪੂਰਾ ਕਰਨ ਲਈ ਸਮੱਸਿਆ ਆਉਂਦੀ ਹੈ ਜਾਂ ਨਹੀਂ ?
ਉੱਤਰ-ਜੀ ਹਾਂ, ਸ਼ੌਂਕ ਪੂਰਾ ਕਰਨ ਵਿੱਚ ਕਈ ਸਮੱਸਿਆਵਾਂ ਆਉਂਦੀਆਂ ਹਨ ।
● ਕੀ ਤੁਹਾਡਾ ਸ਼ੌਂਕ ਤੁਹਾਡੀ ਪੜ੍ਹਾਈ ‘ ਤੇ ਹਾਵੀ ਹੋ ਰਿਹਾ ਹੈ ?
ਉੱਤਰ-ਜੀ ਨਹੀਂ, ਮੈਂ ਪੜ੍ਹਾਈ ਅਤੇ ਸ਼ੌਂਕ ਨੂੰ ਪੂਰਾ ਅਤੇ ਬਰਾਬਰ ਸਮਾਂ ਦਿੰਦਾ ਹਾਂ ਤਾਂਕਿ ਪੜ੍ਹਾਈ ਉੱਤੇ ਕੋਈ ਪ੍ਰਭਾਵ ਨਾ ਪਵੇ ।
● ਕੀ ਤੁਸੀਂ ਕਦੇ ਆਪਣੇ ਸ਼ੌਂਕ ਬਾਰੇ ਆਪਣੇ ਅਧਿਆਪਕ ਨਾਲ ਖੁੱਲ੍ਹ ਕੇ ਜ਼ਿਕਰ ਕੀਤਾ ਹੈ ?
ਉੱਤਰ-ਜੀ ਹਾਂ, ਉਨ੍ਹਾਂ ਨੂੰ ਮੇਰੇ ਸ਼ੌਂਕ ਬਾਰੇ ਪਤਾ ਹੈ ਅਤੇ ਉਹ ਵੀ ਮੇਰੇ ਸ਼ੌਂਕ ਪ੍ਰਤੀ ਮੈਨੂੰ ਉਤਸਾਹਿਤ ਕਰਦੇ ਰਹਿੰਦੇ ਹਨ ।
● ਕੀ ਕਿਸੇ ਕਾਰਨ ਤੁਹਾਡਾ ਸ਼ੌਂਕ ਅਧੂਰਾ ਰਹਿ ਜਾਂਦਾ ਹੈ, ਉਸ ਸਮੇਂ ਤੁਸੀਂ ਕੀ ਕਿਵੇਂ ਮਹਿਸੂਸ ਕਰਦੇ ਹੋ ?
ਉੱਤਰ-ਪੇਪਰਾਂ ਦੇ ਦਿਨਾਂ ਵਿੱਚ ਨਾ ਤਾਂ ਮੈਂ ਕ੍ਰਿਕਟ ਖੇਡ ਸਕਦਾ ਹਾਂ ਅਤੇ ਨਾ ਹੀ ਦੇਖ ਸਕਦਾ ਹਾਂ । ਉਸ ਸਮੇਂ ਮੈਂ ਬਹੁਤ ਉਦਾਸ ਹੋ ਜਾਂਦਾ ਹਾਂ । ਪਰ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਮੈਂ ਡੱਟ ਕੇ ਪੇਪਰਾਂ ਦੀ ਤਿਆਰੀ ਕਰਦਾ ਹਾਂ ਅਤੇ ਚੰਗੇ ਨੰਬਰ ਲੈਂਦਾ ਹਾਂ ।
● ਸ਼ੌਂਕ ਦੀ ਪੂਰਤੀ ਹੋਣ ਤੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਜਾਂ ਸਕੂਨ ਦੀ ਪ੍ਰਾਪਤੀ ਹੁੰਦੀ ਹੈ ?
ਉੱਤਰ-ਜਦੋਂ ਮੇਰਾ ਸ਼ੌਂਕ ਪੂਰਾ ਹੁੰਦਾ ਹੈ ਅਰਥਾਤ ਕ੍ਰਿਕਟ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਸਕੂਨ ਅਤੇ ਖ਼ੁਸ਼ੀ ਪ੍ਰਾਪਤ ਹੁੰਦੀ ਹੈ ।
ਗਤੀਵਿਧੀਆਂ
ਪ੍ਰਸ਼ਨ 1. ਆਪਣੀ ਜਮਾਤ ਦੇ ਉਸ ਵਿਦਿਆਰਥੀ ਦੇ ਬਾਰੇ ਤਿੰਨ ਸਤਰਾਂ ਲਿਖੋ, ਜੋ ਸਭ ਅਧਿਆਪਕਾਂ ਦਾ ਹਰਮਨ ਪਿਆਰਾ ਹੈ ।
ਉੱਤਰ-ਇਹ ਪ੍ਰਸ਼ਨ ਵਿਦਿਆਰਥੀ ਆਪ ਕਰਨਗੇ ।
ਪ੍ਰਸ਼ਨ 2. ਆਪਣੀ ਤੁਲਨਾ ਉਸ ਵਿਦਿਆਰਥੀ ਨਾਲ ਕਰਦੇ ਹੋਏ, ਆਪਣੇ ਬਾਰੇ ਲਿਖੋ ਕਿ ਤੁਹਾਨੂੰ ਆਪਣੀ ਸ਼ਖ਼ਸੀਅਤ ਵਿੱਚ ਉਸ ਵਿਦਿਆਰਥੀ ਦੇ ਕਿਹੜੇ-ਕਿਹੜੇ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ ?
ਉੱਤਰ—ਇਹ ਪ੍ਰਸ਼ਨ ਵਿਦਿਆਰਥੀ ਆਪ ਕਰਨਗੇ ।
ਗਤੀਵਿਧੀਆਂ
1. ਤੁਹਾਡਾ ਮਨ ਪਸੰਦ ਟੀ. ਵੀ. ਚੈਨਲ ਕਿਹੜਾ ਹੈ ?
ਉੱਤਰ— ਮੇਰਾ ਮਨਪਸੰਦ ਚੈਨਲ NDTV News ਹੈ ।
2. ਤੁਹਾਡਾ ਮਨ ਪਸੰਦ ਟੀ. ਵੀ ਸ਼ੋਅ ਕਿਹੜਾ ਹੈ ?
ਉੱਤਰ— Prime Time ਮੇਰਾ ਮਨਪਸੰਦ ਸ਼ੋਅ ਹੈ ।
3. ਕੀ ਤੁਹਾਨੂੰ ਹਾਸੇ ਵਾਲੀਆਂ ਕਮੇਡੀ ਫਿਲਮਾਂ ਪਸੰਦ ਹਨ ਜਾਂ ਲੜਾਈ ਝਗੜੇ ਵਾਲੀਆਂ ।
ਉੱਤਰ— ਕਮੇਡੀ ਫਿਲਮਾਂ ।
4. ਕੀ ਤੁਸੀਂ ਖ਼ਬਰਾਂ ਸੁਣਦੇ ਹੋ ?
ਉੱਤਰ- ਜੀ ਹਾਂ ।
5. ਕੀ ਤੁਸੀਂ ਅਖ਼ਬਾਰ ਪੜ੍ਹਦੇ ਹੋ ?
ਉੱਤਰ- ਜੀ ਹਾਂ ।
6. ਅਖ਼ਬਾਰ ਵਿੱਚੋਂ ਤੁਸੀਂ ਕੀ ਪੜ੍ਹਨਾ ਪਸੰਦ ਕਰਦੇ ਹੋ ?
ਉੱਤਰ— ਰੋਜ਼ਾਨਾ ਖ਼ਬਰਾਂ, ਖੇਡਾਂ ਦੀਆਂ ਖ਼ਬਰਾਂ ।
7. ਕੀ ਤੁਸੀਂ ਗਾਣੇ ਸੁਣਦੇ ਹੋ ?
ਉੱਤਰ- ਜੀ ਹਾਂ ।
8. ਕੀ ਉਹ ਗਾਣੇ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਹੋ ?
ਉੱਤਰ- ਜੀ ਹਾਂ ।
9. ਕੀ ਤੁਸੀਂ ਫੋਨ ‘ਤੇ ਵੀਡੀਓ ਗੇਮ ਖੇਡਣਾ ਪਸੰਦ ਕਰਦੇ ਹੋ ?
ਉੱਤਰ- ਜੀ ਨਹੀਂ ।
10. ਕੀ ਤੁਸੀਂ ਆਪਣੇ ਮਾਤਾ-ਪਿਤਾ ਨੂੰ ਇਹ ਕਹਿ ਕੇ ਫੋਨ ਲੈਂਦੇ ਹੋ ਕੇ ਅਧਿਆਪਕਾਂ ਨੇ ਕੰਮ ਭੇਜਿਆ ਹੈ ?
ਉੱਤਰ- ਜੀ ਹਾਂ ।
11. ਕੀ ਤੁਸੀਂ ਟਿਕ ਟੌਕ ਜਾਂ ਪਬ ਜੀ ਖੇਡਣ ਲੱਗ ਜਾਂਦੇ ਹੋ ।
ਉੱਤਰ- ਜੀ ਨਹੀਂ ।
12. ਦਿਨ ਵਿੱਚ ਕਿੰਨਾ ਸਮਾਂ ਸੋਸ਼ਲ ਮੀਡੀਆ ‘ਤੇ ਬਿਤਾਉਂਦੇ ਹੋ ?
ਉੱਤਰ- 15 ਮਿੰਟ
13. ਦਿਨ ਵਿੱਚ ਕਿਸੇ ਵੇਲੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ?
(ਸਵਰੇ ਉੱਠਦੇ ਸਮੇਂ ਹੀ/ਸਕੂਲ ਜਾਣ ਸਮੇਂ/ਰੋਟੀ ਖਾਣ ਸਮੇਂ/ਰਾਤ ਸਮੇਂ)
ਉੱਤਰ— ਰਾਤ ਸਮੇਂ ।
PSEB 9th Class Welcome Life Guide ਤਰਕ ਸੰਗਤ ਸੋਚ Important Questions and Answers
ਬਹੁਵਿਕਲਪੀ ਪ੍ਰਸ਼ਨ
1. ਅਸੀਂ ਉਮਰ ਦੇ ਕਿਸ ਪੜਾਅ ਵਿੱਚ ਸੁਪਨਮਈ ਦੁਨੀਆ ਵਿੱਚ ਜਿਉਂਦੇ ਹਾਂ ?
(a) ਬਚਪਨ
(b) ਜਵਾਨੀ
(c) ਬੁਢਾਪਾ
(d) ਉਪਰੋਕਤ ਸਾਰੇ ।
ਉੱਤਰ—(a) ਬਚਪਨ ।
2. ਸ਼ੌਂਕ ਜਾਂ ਪਸੰਦ ਸਾਨੂੰ ਕੀ ਬਣਾ ਦਿੰਦੇ ਹਨ ?
(a) ਆਲਸੀ
(b) ਦ੍ਰਿੜ ਇਰਾਦੇ ਦੇ ਮਾਲਿਕ
(c) ਕਮਜ਼ੋਰ
(d) ਕਾਰਟੂਨਿਸਟ ।
ਉੱਤਰ—(b) ਦ੍ਰਿੜ ਇਰਾਦੇ ਦੇ ਮਾਲਿਕ
3. ਕਿਸ ਚੀਜ਼ ਨਾਲ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ ?
(a) ਦ੍ਰਿੜਤਾ
(b) ਮਨ ਦੀ ਇਕਾਗਰਤਾ
(c) ਮਿਹਨਤ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ
4. ਸ਼ੌਂਕ ਸਾਨੂੰ ਕੀ ਦਿੰਦੇ ਹਨ ?
(a) ਰੋਜ਼ੀ ਰੋਟੀ
(b) ਸ਼ਖ਼ਸੀਅਤ ਵਿੱਚ ਨਿਖਾਰ
(c) ਸਿਦਕੀ ਅਤੇ ਸੰਜਮੀ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
5. ਵਾਲਟ ਡਿਜ਼ਨੀ ਨੂੰ ਬਚਪਨ ਵਿੱਚ ਕੀ ਬਣਾਉਣ ਦਾ ਸ਼ੌਂਕ ਸੀ ?
(a) ਰੋਟੀ
(b) ਕਾਰਟੂਨ
(c) ਪੁੱਲ
(d) ਇਮਾਰਤ ।
ਉੱਤਰ—(b) ਕਾਰਟੂਨ
6. ਇਹਨਾਂ ਵਿੱਚੋਂ ਕਿਹੜੀ ਸੋਚ ਸਕਾਰਾਤਮਕ ਹੈ ?
(a) ਸਹੀ ਸੋਚ
(b) ਅਗਾਂਹਵਧੂ ਸੋਚ
(c) ਮਿਹਨਤ ਕਰਨ ਦਾ ਜਜ਼ਬਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਇਹਨਾਂ ਵਿੱਚੋਂ ਕਿਹੜੀ ਨਕਾਰਾਤਮਕ ਭਾਵਨਾ ਹੈ ?
(a) ਜ਼ਿੰਮੇਵਾਰੀ ਤੋਂ ਭੱਜਣਾ
(b) ਡਰ-ਭੈਅ
(c) ਫੇਲ੍ਹ ਹੋਣ ਤੋਂ ਡਰਨਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
8. ਕਿਸ ਚੀਜ਼ ਦੇ ਆਧੁਨਿਕੀਕਰਨ ਨਾਲ ਸਾਨੂੰ ਸਾਰਾ ਸੰਸਾਰ ਆਪਣਾ ਘਰ ਪ੍ਰਤੀਤ ਹੁੰਦਾ ਹੈ ?
(a) ਮੀਡੀਆ
(b) ਸੋਚ
(c) ਟਰਾਂਸਪੋਰਟ
(d) ਕੋਈ ਨਹੀਂ ।
ਉੱਤਰ—(a) ਮੀਡੀਆ ।
ਖਾਲੀ ਥਾਂਵਾਂ ਭਰੋ
1. ………………….. ਦਾ ਜੀਵਨ ਵਿੱਚ ਆਪਣਾ ਹੀ ਮਹੱਤਵ ਹੁੰਦਾ ਹੈ ।
ਉੱਤਰ- ਕਿਤਾਬਾਂ
2. …………………. ਵਿੱਚ ਅਸੀਂ ਸੁਪਨਿਆਂ ਦੀ ਦੁਨੀਆਂ ਵਿੱਚ ਜਿਉਂਦੇ ਹਾਂ ।
ਉੱਤਰ- ਬਚਪਨ
3. ………………… ਕਰਕੇ ਹੁਣ ਦੁਨੀਆ ਛੋਟੀ ਹੋ ਗਈ ਹੈ ।
ਉੱਤਰ- ਮੀਡੀਆ
4. ਸਾਨੂੰ ਅਣਮੁੱਲਾ ……………………. ਨਹੀਂ ਗੁਆਉਣਾ ਚਾਹੀਦਾ ।
ਉੱਤਰ- ਸਮਾਂ
5. ਸਾਨੂੰ ਕਿਤਾਬਾਂ ਨੂੰ ਛੱਡ ਕੇ …………… ਨੂੰ ਅਪਨਾਉਣਾ ਨਹੀਂ ਚਾਹੀਦਾ ।
ਉੱਤਰ- ਮੀਡੀਆ
ਸਹੀ (✓) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉ
1. ਕਿਤਾਬਾਂ ਸਾਨੂੰ ਬਹੁਮੁੱਲੀ ਸੂਚਨਾ ਦਿੰਦੀਆਂ ਹਨ ।
ਉੱਤਰ- ✓
2. ਮੀਡੀਆ ਤੋਂ ਅਸੀਂ ਚੰਗੇ ਫਲ ਪ੍ਰਾਪਤ ਕਰ ਸਕਦੇ ਹਾਂ ।
ਉੱਤਰ- ✓
3. ਕਿਤਾਬਾਂ ਦਾ ਜੀਵਨ ਵਿੱਚ ਕੋਈ ਮਹੱਤਵ ਨਹੀਂ ਹੁੰਦਾ ।
ਉੱਤਰ- ×
4. ਮੀਡੀਆ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ।
ਉੱਤਰ- ✓
5. ਸਾਨੂੰ ਹਮੇਸ਼ਾਂ ਨਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ ।
ਉੱਤਰ- ×
ਸਹੀ ਮਿਲਾਨ ਕਰੋ—
(A) | (B) |
ਸਹੀ ਸੋਚ
ਫੇਲ੍ਹ ਹੋਣ ਤੋਂ ਡਰਨਾ
ਇੰਟਰਨੈੱਟ
ਕਿਤਾਬਾਂ
ਬਚਪਨ
|
ਸੁਪਨਿਆਂ ਦੀ ਦੁਨੀਆ
ਸਕਾਰਾਤਮਕ ਸੋਚ
ਨਕਾਰਾਤਮਕ ਸੋਚ
ਮੀਡੀਆ
ਸੂਚਨਾ
|
ਉੱਤਰ-
(A) | (B) |
ਸਹੀ ਸੋਚ
ਫੇਲ੍ਹ ਹੋਣ ਤੋਂ ਡਰਨਾ
ਇੰਟਰਨੈੱਟ
ਕਿਤਾਬਾਂ
ਬਚਪਨ
|
ਸਕਾਰਾਤਮਕ ਸੋਚ
ਨਕਾਰਾਤਮਕ ਸੋਚ
ਮੀਡੀਆ
ਸੂਚਨਾ
ਸੁਪਨਿਆਂ ਦੀ ਦੁਨੀਆਂ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਉਮਰ ਦੇ ਕਿਸ ਹਿੱਸੇ ਵਿੱਚ ਅਸੀਂ ਸੁਪਨਿਆਂ ਦੀ ਦੁਨੀਆਂ ਵਿੱਚ ਰਹਿੰਦੇ ਹਾਂ ?
ਉੱਤਰ-ਬਚਪਨ ਵਿੱਚ ਅਸੀਂ ਸੁਪਨਿਆਂ ਦੀ ਦੁਨੀਆਂ ਵਿੱਚ ਰਹਿੰਦੇ ਹਾਂ ।
ਪ੍ਰਸ਼ਨ 2. ਸ਼ੌਂਕ ਜਾਂ ਪਸੰਦ ਸਾਨੂੰ ਕੀ ਬਣਾ ਦਿੰਦੇ ਹਨ ?
ਉੱਤਰ-ਸ਼ੌਂਕ ਜਾਂ ਪਸੰਦ ਸਾਨੂੰ ਸਿਦਕ ਅਤੇ ਦ੍ਰਿੜ ਇਰਾਦੇ ਦਾ ਮਾਲਕ ਬਣਾ ਦਿੰਦੇ ਹਨ ।
ਪ੍ਰਸ਼ਨ 3. ਦ੍ਰਿੜਤਾ ਅਤੇ ਇਕਾਗਰਤਾ ਦਾ ਸਾਨੂੰ ਕੀ ਲਾਭ ਹੁੰਦਾ ਹੈ ?
ਉੱਤਰ-ਦ੍ਰਿੜਤਾ ਅਤੇ ਇਕਾਗਰਤਾ ਸਾਨੂੰ ਸਾਡੇ ਸੁਪਨੇ ਪੂਰੇ ਕਰਨ ਦੇ ਰਾਹ ਉੱਤੇ ਲੈ ਜਾਂਦੇ ਹਨ ।
ਪ੍ਰਸ਼ਨ 4. ਵਾਲਟ ਡਿਜ਼ਨੀ ਨੂੰ ਬਚਪਨ ਵਿੱਚ ਕੀ ਸ਼ੌਂਕ ਸੀ ?
ਉੱਤਰ-ਵਾਲਟ ਡਿਜ਼ਨੀ ਨੂੰ ਬਚਪਨ ਵਿੱਚ ਕਾਰਟੂਨ ਬਣਾਉਣ ਦਾ ਸ਼ੌਂਕ ਸੀ ।
ਪ੍ਰਸ਼ਨ 5. ਵਾਲਟ ਡਿਜ਼ਨੀ ਨੇ ਵਿਹਲੇ ਸਮੇਂ ਦਾ ਪ੍ਰਯੋਗ ਕਿਵੇਂ ਕੀਤਾ ?
ਉੱਤਰ-ਉਸਨੇ ਵਿਹਲੇ ਸਮੇਂ ਵਿੱਚ ਆਪਣੇ ਸ਼ੌਂਕ ਨੂੰ ਤਰਾਸ਼ਿਆ ਜਿਸ ਕਾਰਨ ਉਹ ਪ੍ਰਸਿੱਧ ਕਾਰਟੂਨਿਸਟ ਬਣ ਗਿਆ ।
ਪ੍ਰਸ਼ਨ 6. ਅਸੀਂ ਉੱਚਾ ਮੁਕਾਮ ਕਿਵੇਂ ਹਾਸਲ ਕਰ ਸਕਦੇ ਹਾਂ ?
ਉੱਤਰ-ਸਕਾਰਾਤਮਕ ਤੁਲਨਾ ਨਾਲ ਅਸੀਂ ਉੱਚਾ ਮੁਕਾਮ ਹਾਸਲ ਕਰ ਸਕਦੇ ਹਾਂ।
ਪ੍ਰਸ਼ਨ 7. ਈਰਖਾ ਗ੍ਰਸਤ ਤੁਲਨਾ ਨਾਲ ਕੀ ਹੁੰਦਾ ਹੈ ?
ਉੱਤਰ-ਈਰਖਾ ਗ੍ਰਸਤ ਤੁਲਨਾ ਨਾਲ ਸਾਡੇ ਸਵੈਮਾਨ ਨੂੰ ਠੇਸ ਪਹੁੰਚਦੀ ਹੈ ।
ਪ੍ਰਸ਼ਨ 8. ਸਕਾਰਾਤਮਕ ਤੁਲਨਾ ਦਾ ਕੀ ਲਾਭ ਹੁੰਦਾ ਹੈ ?
ਉੱਤਰ-ਇਸ ਨਾਲ ਸਾਡੇ ਵਿੱਚ ਸਹੀ ਸੋਚ ਅਤੇ ਅਗਾਂਹ ਵਧੂ ਬਿਰਤੀ ਦਾ ਵਿਕਾਸ ਹੁੰਦਾ ਹੈ ।
ਪ੍ਰਸ਼ਨ 9. ਨਕਾਰਾਤਮਕ ਤੁਲਨਾ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ-ਨਕਾਰਾਤਮਕ ਤੁਲਨਾ ਨਾਲ ਸਾਡੇ ਸਵੈਮਾਨ ਨੂੰ ਸੱਟ ਵੱਜਦੀ ਹੈ ।
ਪ੍ਰਸ਼ਨ 10. ਕਿਸ ਕਾਰਨ ਸਾਨੂੰ ਸਾਰਾ ਸੰਸਾਰ ਆਪਣਾ ਘਰ ਪ੍ਰਤੀਤ ਹੁੰਦਾ ਹੈ ?
ਉੱਤਰ-ਮੀਡੀਆ ਦੀ ਆਧੁਨਿਕਤਾ ਕਾਰਨ ਸਾਨੂੰ ਸਾਰਾ ਸੰਸਾਰ ਆਪਣਾ ਘਰ ਪ੍ਰਤੀਤ ਹੁੰਦਾ ਹੈ ।
ਪ੍ਰਸ਼ਨ 11. ਮੀਡੀਆ ਦੀ ਸਹੀ ਵਰਤੋਂ ਦਾ ਕੀ ਲਾਭ ਹੁੰਦਾ ਹੈ ?
ਉੱਤਰ-ਇਸ ਨਾਲ ਸਾਨੂੰ ਚੰਗੀ ਸੂਚਨਾ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਆਧੁਨਿਕਤਾ ਵੱਲ ਵੱਧ ਜਾਂਦੇ ਹਾਂ ।
ਪ੍ਰਸ਼ਨ 12. ਕੀ ਸਾਨੂੰ ਕਿਤਾਬਾਂ ਦਾ ਸਾਥ ਛੱਡਣਾ ਚਾਹੀਦਾ ਹੈ ?
ਉੱਤਰ-ਜੀ ਨਹੀਂ, ਸਾਨੂੰ ਕਿਤਾਬਾਂ ਨੂੰ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਤਰਕਸੰਗਤ ਸੋਚ ਦਾ ਕੀ ਅਰਥ ਹੈ ?
ਉੱਤਰ-ਅਸੀਂ ਸਮਾਜ ਵਿੱਚ ਰਹਿੰਦੇ ਹੋਏ ਬਹੁਤ ਕੁਝ ਦੇਖਦੇ ਹਾਂ ਅਤੇ ਸੋਚਦੇ ਹਾਂ । ਇਹ ਸਭ ਕੁਝ ਕਰਦੇ ਹੋਏ ਅਸੀਂ ਬਹੁਤ ਸਾਰੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਹਾਂ ਅਤੇ ਉਹਨਾਂ ਬਾਰੇ ਆਪਣੀ ਰਾਇ ਅਤੇ ਸੋਚ ਬਣਾ ਲੈਂਦੇ ਹਾਂ । ਪਰ ਜਦੋਂ ਵੀ ਅਸੀਂ ਕਿਸੇ ਬਾਰੇ ਕੋਈ ਰਾਇ ਜਾਂ ਸੋਚ ਬਣਾ ਰਹੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਇਹ ਚੀਜ਼ ਤਰਕ ਦੇ ਆਧਾਰ ਉੱਤੇ ਮੁਮਕਿਨ ਹੈ । ਜੇਕਰ ਨਹੀਂ ਤਾਂ ਸਾਨੂੰ ਉਸ ਰਾਇ ਨੂੰ ਬਦਲ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਜਿਹੜੀ ਸੋਚ ਤਰਕ ਦੇ ਆਧਾਰ ਉੱਤੇ ਬਣਾਈ ਜਾਵੇ ਉਸ ਨੂੰ ਤਰਕਸੰਗਤ ਸੋਚ ਕਹਿੰਦੇ ਹਨ ।
ਪ੍ਰਸ਼ਨ 2. ਸ਼ੌਂਕ ਅਤੇ ਪਸੰਦ ਸਾਨੂੰ ਕੀ ਬਣਾਉਂਦੇ ਹਨ ?
ਉੱਤਰ—ਹਰੇਕ ਵਿਅਕਤੀ ਦੇ ਕਈ ਸ਼ੌਂਕ ਅਤੇ ਪਸੰਦਾਂ ਹੁੰਦੀਆਂ ਹਨ ਅਤੇ ਉਹ ਇਹਨਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਵਸੀਲੇ ਕਰਦਾ ਹੈ । ਜਦੋਂ ਉਹ ਆਪਣੇ ਸ਼ੌਕ ਪੂਰੇ ਕਰਨ ਲਈ ਬਹੁਤ ਸਾਰੇ ਵਸੀਲੇ ਕਰਦਾ ਹੈ ਤਾਂ ਉਹ ਦ੍ਰਿੜ ਇਰਾਦੇ ਦਾ ਮਾਲਕ ਬਣ ਜਾਂਦਾ ਹੈ । ਇਹ ਦ੍ਰਿੜਤਾ ਹੀ ਉਸਨੂੰ ਉਸਦੇ ਸ਼ੌਂਕ ਪੂਰੇ ਕਰਨ ਵਿੱਚ ਮਦਦ ਕਰਦੀ ਹੈ ਅਤੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਦਾ ਹੈ । ਕਈ ਵਾਰੀ ਤਾਂ ਇਹ ਸ਼ੌਂਕ ਅਤੇ ਪਸੰਦ ਉਸਦੀ ਰੋਜ਼ੀ ਰੋਟੀ ਕਮਾਉਣ ਵਿੱਚ ਮਦਦ ਕਰਦੇ ਹਨ । ਸ਼ੌਂਕ ਅਪਨਾਉਣ ਨਾਲ ਸਾਡੀ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਅਸੀਂ ਸਿਦਕੀ ਤੇ ਸੰਜਮੀ ਵੀ ਬਣ ਜਾਂਦੇ ਹਾਂ ।
ਪ੍ਰਸ਼ਨ 3. ਸਕਾਰਾਤਮਕ ਤੁਲਨਾ ਅਤੇ ਨਕਾਰਾਤਮਕ ਤੁਲਨਾ ਦਾ ਕੀ ਲਾਭ ਅਤੇ ਨੁਕਸਾਨ ਹੁੰਦਾ ਹੈ ?
ਉੱਤਰ-ਤੁਲਨਾ ਦੋ ਤਰ੍ਹਾਂ ਦੀ ਹੁੰਦੀ ਹੈ-ਸਕਾਰਾਤਮਕ ਅਤੇ ਨਕਾਰਾਤਮਕ । ਜੇਕਰ ਅਸੀਂ ਆਪਣੀ ਕਿਸੇ ਨਾਲ ਸਕਾਰਾਤਮਕ ਤੁਲਨਾ ਕਰਦੇ ਹਾਂ ਅਸੀਂ ਦੂਜੇ ਵਿਅਕਤੀ ਤੋਂ ਕੁਝ ਸਿੱਖ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉੱਚਾ ਮੁਕਾਮ ਹਾਸਲ ਕਰ ਲੈਂਦੇ ਹਾਂ । ਪਰ ਜੇਕਰ ਤੁਲਨਾ ਨਕਾਰਾਤਮਕ ਹੋਵੇਗੀ ਤਾਂ ਜਾਂ ਤਾਂ ਸਾਡੇ ਵਿੱਚ ਈਰਖਾ ਆ ਜਾਵੇਗੀ ਜਾਂ ਸਾਡੇ ਸਵੈਮਾਨ ਨੂੰ ਠੇਸ ਲੱਗੇਗੀ । ਨਕਾਰਾਤਾਮਕ ਤੁਲਨਾ ਸਾਨੂੰ ਅਜਿਹੇ ਚੱਕਰ ਵਿੱਚ ਲਪੇਟ ਦਿੰਦੀ ਹੈ ਜਿਸ ਨਾਲ ਅਸੀਂ ਨਿਰਾਸ਼ਾਵਾਦ ਦੇ ਰਸਤੇ ਉੱਤੇ ਚੱਲ ਪੈਂਦੇ ਹਾਂ । ਸਾਨੂੰ ਨਕਾਰਾਤਮਕ ਤੁਲਨਾ ਤੋਂ ਬਚਣਾ ਚਾਹੀਦਾ ਹੈ ।
ਪ੍ਰਸ਼ਨ 4. ਸਕਾਰਾਤਮਕ ਤੁਲਨਾ ਦੇ ਲਾਭਾਂ ਨੂੰ ਇੱਕ ਚਿੱਤਰ ਰਾਹੀਂ ਸਮਝਾਉ ।
ਉੱਤਰ –

ਪ੍ਰਸ਼ਨ 5. ਨਕਾਰਾਤਮਕ ਤੁਲਨਾ ਦੇ ਨੁਕਸਾਨਾਂ ਨੂੰ ਇੱਕ ਚਿੱਤਰ ਰਾਹੀਂ ਸਮਝਾਉ ।
ਉੱਤਰ –

ਪ੍ਰਸ਼ਨ 6. ਅਸੀਂ ਇੱਕ ਦੂਜੇ ਨੂੰ ਚੰਗਾ ਜਾਂ ਉਸਾਰੂ ਕਿਵੇਂ ਸਿਖਾ ਸਕਦੇ ਹਾਂ ?
ਉੱਤਰ— ਸਾਡੀ ਸੋਚ ਹੀ ਸਾਡੀ ਸਭ ਤੋਂ ਵੱਡੀ ਜਾਇਦਾਦ ਹੁੰਦੀ ਹੈ । ਇਹ ਸਾਡੀ ਸੋਚ ਹੀ ਹੈ ਕਿ ਜੋ ਸਾਡੇ ਕੋਲ ਹੈ, ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹੁੰਦੇ ਅਤੇ ਸਕਾਰਾਤਮਕ ਸੋਚ ਨੂੰ ਨਹੀਂ ਅਪਣਾਉਂਦੇ । ਅਸੀਂ ਹਮੇਸ਼ਾਂ ਉਸ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ ਜੋ ਸਾਡੇ ਕੋਲ ਨਹੀਂ ਹੈ । ਇਸ ਨਾਲ ਸਾਡੇ ਵਿਚ ਈਰਖਾ ਆ ਜਾਂਦੀ ਹੈ ਅਤੇ ਸਾਡਾ ਸਰਵਪੱਖੀ ਵਿਕਾਸ ਨਹੀਂ ਹੋ ਪਾਉਂਦਾ । ਸਾਨੂੰ ਇਹ ਨਾਂਹ ਪੱਖੀ ਸੋਚ ਨੂੰ ਛੱਡ ਕੇ ਹਾਂ ਪੱਖੀ ਵਿਵਹਾਰ ਅਪਣਾਈਏ । ਅਸੀਂ ਇੱਕ ਦੂਜੇ ਤੋਂ ਚੰਗਾ ਸਿੱਖੀਏ ਅਤੇ ਇੱਕ ਦੂਜੇ ਨੂੰ ਚੰਗਾ ਉਸਾਰੂ ਵਿਵਹਾਰ ਸਿਖਾਈਏ ।
ਪ੍ਰਸ਼ਨ 7. ਅਸੀਂ ਇੱਕ ਖ਼ੁਸ਼ਹਾਲ ਅਤੇ ਤੰਦਰੁਸਤ ਸਮਾਜ ਕਿਵੇਂ ਸਿਰਜ ਸਕਦੇ ਹਾਂ ?
ਉੱਤਰ- ਅੱਜ ਦੇ ਆਧੁਨਿਕ ਸਮੇਂ ਵਿੱਚ ਪੂਰੀ ਦੁਨੀਆਂ ਇੱਕ ਪਿੰਡ ਦੇ ਰੂਪ ਵਿੱਚ ਲੱਗਣ ਲੱਗ ਗਈ ਹੈ । ਮੀਡੀਆ ਦੇ ਆਧੁਨਿਕੀਕਰਨ ਕਾਰਨ, ਸੰਸਾਰ ਬਹੁਤ ਛੋਟਾ ਹੋ ਗਿਆ ਹੈ । ਪਰ ਸਾਨੂੰ ਮੀਡੀਆ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ । ਸਾਨੂੰ ਆਪਣੀ ਸੋਚ ਨੂੰ ਤਰਕਸੰਗਤ ਬਣਾ ਕੇ ਆਪਣੀ ਸੋਚ ਵਿੱਚ ਉੱਠਦੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਚਾਹੀਦੇ ਹਨ । ਇਸ ਨਾਲ ਅਸੀਂ ਇੱਕ ਤੰਦਰੁਸਤ ਅਤੇ ਖ਼ੁਸ਼ਹਾਲ ਜੀਵਨ ਜੀ ਸਕਾਂਗੇ । ਜੇਕਰ ਸਾਰੇ ਹੀ ਤੰਦਰੁਸਤ ਅਤੇ ਖ਼ੁਸ਼ਹਾਲ ਜੀਵਨ ਜੀਣਗੇ ਤਾਂ ਨਿਸ਼ਚੇ ਹੀ ਇੱਕ ਖ਼ੁਸ਼ਹਾਲ ਅਤੇ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇਗਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਇਸ ਪਾਠ ਵਿੱਚ ਦਿੱਤੀ ਪੰਛੀਆਂ ਦੀ ਕਹਾਣੀ ਦਾ ਵਰਣਨ ਕਰੋ ।
ਉੱਤਰ— ਇੱਕ ਜੰਗਲ ਵਿੱਚ ਇੱਕ ਕਾਂ ਰਹਿੰਦਾ ਸੀ ਅਤੇ ਉਹ ਪੂਰਾ ਸੰਤੁਸ਼ਟ ਸੀ । ਇੱਕ ਦਿਨ ਉਹ ਹੰਸ ਨੂੰ ਦੇਖ ਕੇ ਸੋਚਦਾ ਹੈ ਕਿ ਹੰਸ ਕਿੰਨਾ ਗੋਰਾ ਹੈ ਅਤੇ ਮੈਂ ਕਾਲਾ ਹਾਂ ਜਿਸ ਕਰਕੇ ਮੈਨੂੰ ਕੋਈ ਪਸੰਦ ਨਹੀਂ ਕਰਦਾ । ਉਹ ਇਹ ਗੱਲ ਹੰਸ ਨੂੰ ਦੱਸਦਾ ਹੈ । ਹੰਸ ਕਹਿੰਦਾ ਪਹਿਲਾਂ ਮੈਂ ਵੀ ਇਹ ਹੀ ਸੋਚਦਾ ਸੀ ਪਰ ਜਦੋਂ ਮੈਂ ਤੋਤੇ ਨੂੰ ਦੇਖਿਆ ਕਿ ਉਹ ਸਭ ਤੋਂ ਵਧੀਆ ਪੰਛੀ ਹੈ । ਇਸ ਲਈ ਮੇਰਾ ਮਨ ਉਦਾਸ ਹੋ ਗਿਆ । ਕਾਂ ਫਿਰ ਤੋਤੇ ਕੋਲ ਜਾਂਦਾ ਹੈ ਅਤੇ ਸਾਰੀ ਗੱਲ ਦੱਸਦਾ ਹੈ । ਤੋਤਾ ਕਾਂ ਨੂੰ ਕਹਿੰਦਾ ਹੈ ਕਿ ਪਹਿਲਾਂ ਮੈਂ ਵੀ ਇਸ ਤਰ੍ਹਾਂ ਸੋਚਦਾ ਸੀ ਪਰ ਜਦੋਂ ਮੈਂ ਮੋਰ ਨੂੰ ਦੇਖਿਆ ਤਾਂ ਮੈਂ ਆਪਣੇ ਆਪ ਨੂੰ ਹੀ ਚੰਗਾ ਨਹੀਂ ਲੱਗਿਆ । ਮੋਰ ਨੂੰ ਰੱਬ ਨੇ ਕਿੰਨੇ ਅੱਡ-ਅੱਡ ਰੰਗਾਂ ਨਾਲ ਬਣਾਇਆ ਹੈ । ਫਿਰ ਕਾਂ ਮੋਰ ਕੋਲ ਜਾਂਦਾ ਹੈ ਅਤੇ ਉਸ ਦੀ ਸਿਫਤ ਕਰਦਾ ਹੈ ਕਿ ਉਹ ਕਿੰਨਾ ਖੁਸ਼ਕਿਸਮਤ ਹੈ । ਲੋਕ ਉਸਦੇ ਖੰਭ ਸਾਂਭ ਕੇ ਰੱਖਦੇ ਹਨ, ਉਸਨੂੰ ਦੇਖਣ ਆਉਂਦੇ ਹਨ ਜਦਕਿ ਉਸ ਨੂੰ ਲੋਕ ਪਸੰਦ ਵੀ ਨਹੀਂ ਕਰਦੇ ।ਕਾਂ ਦੀ ਗੱਲ ਸੁਣ ਕੇ ਮੋਰ ਉਦਾਸ ਹੋ ਗਿਆ ਅਤੇ ਉਸ ਨੇ ਕਿਹਾ ਕਿ ਪਹਿਲਾਂ ਮੈਂ ਵੀ ਅਜਿਹਾ ਸੋਚਦਾ ਸੀ ਪਰ ਮੇਰੀ ਸੁੰਦਰਤਾ ਮੇਰੀ ਆਜ਼ਾਦੀ ਦੇ ਰਸਤੇ ਵਿੱਚ ਰੁਕਾਵਟ ਬਣ ਗਈ ਹੈ । ਮੈਂ ਚਿੜਿਆ ਘਰ ਵਿੱਚ ਕੈਦ ਹੋ ਕੇ ਰਹਿ ਗਿਆ ਹਾਂ । ਜੇ ਮੈਂ ਪੂਰੀ ਤਰ੍ਹਾਂ ਅਜ਼ਾਦ ਹੁੰਦਾ ਤਾਂ ਕਿੰਨਾ ਖ਼ੁਸ਼ ਹੁੰਦਾ । ਇਸ ਕਹਾਣੀ ਤੋਂ ਸਾਨੂੰ ਪਤਾ ਚਲਦਾ ਹੈ ਕਿ ਵਿਅਕਤੀ ਨੂੰ ਜੋ ਕੁਝ ਵੀ ਮਿਲਿਆ ਹੈ, ਉਸ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 2. ਇਸ ਪਾਠ ਤੋਂ ਸਾਨੂੰ ਕੀ ਸਿੱਖਿਆਵਾਂ ਮਿਲਦੀਆਂ ਹਨ ?
ਉੱਤਰ—
- ਵਿਅਕਤੀ ਦੀ ਸੋਚ ਤਰਕਸੰਗਤ ਹੋਣੀ ਚਾਹੀਦੀ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਜੰਗ ਲੜਨੀ ਅਤੇ ਜਿੱਤਣੀ ਚਾਹੀਦੀ ਹੈ ।
- ਵਿਅਕਤੀ ਦੇ ਬਹੁਤ ਸਾਰੇ ਸ਼ੌਂਕ ਅਤੇ ਪਸੰਦ ਹੁੰਦੇ ਹਨ ਅਤੇ ਇਹ ਦੋਵੇਂ ਸਾਨੂੰ ਸਿਦਕ, ਸਿਰੜ ਅਤੇ ਦ੍ਰਿੜ ਇਰਾਦੇ ਦਾ ਮਾਲਕ ਬਣਾ ਦਿੰਦੇ ਹਨ । ਕਈ ਵਾਰੀ ਤਾਂ ਸਾਡੇ ਸ਼ੌਂਕ ਸਾਡੀ ਰੋਜ਼ੀ ਰੋਟੀ ਦਾ ਸਾਧਨ ਵੀ ਬਣ ਜਾਂਦੇ ਹਨ ।
- ਜੇਕਰ ਅਸੀਂ ਕਿਸੇ ਨਾਲ ਆਪਣੀ ਤੁਲਨਾ ਕਰ ਰਹੇ ਹਾਂ ਤਾਂ ਇਹ ਤੁਲਨਾ ਸਕਾਰਾਤਮਕ ਹੋਣੀ ਚਾਹੀਦੀ ਹੈ ਨਕਾਰਾਤਮਕ ਨਹੀਂ । ਸਕਾਰਾਤਮਕ ਤੁਲਨਾ ਨਾਲ ਅਸੀਂ ਉੱਚਾ ਮੁਕਾਮ ਹਾਸਲ ਕਰ ਸਕਦੇ ਹਾਂ ਪਰ ਨਕਾਰਾਤਮਕ ਤੁਲਨਾ ਨਾਲ ਸਾਡੇ ਵਿੱਚ ਈਰਖਾ ਆ ਸਕਦੀ ਹੈ ।
- ਜੋ ਕੁਝ ਵੀ ਸਾਡੇ ਕੋਲ ਹੈ ਸਾਨੂੰ ਉਸ ਵਿੱਚ ਆਤਮ ਸੰਤੁਸ਼ਟੀ ਹੋਣੀ ਚਾਹੀਦੀ ਹੈ । ਜੇ ਨਹੀਂ ਹੈ ਸਾਨੂੰ ਉਸ ਬਾਰੇ ਨਹੀਂ ਸੋਚਣਾ ਚਾਹੀਦਾ । ਇਸ ਦਾ ਅਰਥ ਹੈ ਕਿ ਸਾਨੂੰ ਹਾਂ ਪੱਖੀ ਰਵੱਈਆ ਰੱਖਣਾ ਚਾਹੀਦੀ ਹੈ ।
- ਸੰਸਾਰ ਵਿੱਚ ਦੋ ਇਨਸਾਨ ਇੱਕੋ ਜਿਹੇ ਨਹੀਂ ਹੋ ਸਕਦੇ । ਉਹਨਾਂ ਵਿੱਚ ਅੰਤਰ ਜ਼ਰੂਰ ਹੁੰਦੇ ਹਨ । ਸਾਨੂੰ ਇਹਨਾਂ ਅੰਤਰਾਂ ਤੋਂ ਕੁਝ ਸਿੱਖ ਕੇ ਅੱਗੇ ਵੱਧਣਾ ਚਾਹੀਦਾ ਹੈ ।
- ਮੀਡੀਆ ਦੇ ਆਧੁਨਿਕੀਕਰਨ ਨੇ ਸੰਸਾਰ ਨੂੰ ਛੋਟਾ ਕਰ ਦਿੱਤਾ ਹੈ । ਪਰ ਸਾਨੂੰ ਮੀਡੀਆ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਇੱਕ ਖ਼ੁਸ਼ਹਾਲ ਅਤੇ ਤੰਦਰੁਸਤ ਸਮਾਜ ਦਾ ਨਿਰਮਾਣ ਕਰ ਸਕੀਏ ।
- ਆਪਣੇ ਮਨ ਪਰਚਾਵੇ ਲਈ ਸਾਨੂੰ ਕਿਤਾਬਾਂ ਨੂੰ ਨਹੀਂ ਛੱਡਣਾ ਚਾਹੀਦਾ ਬਲਕਿ ਮੀਡੀਆ ਦੇ ਨਾਲ ਨਾਲ ਕਿਤਾਬਾਂ ਦਾ ਵੀ ਪ੍ਰਯੋਗ ਕਰਨਾ ਚਾਹੀਦਾ ਹੈ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ਪੜ੍ਹ ਕੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਬੱਚਿਓ, ਤੁਹਾਨੂੰ ਇਹ ਭਲੀ-ਭਾਂਤੀ ਗਿਆਨ ਹੋ ਗਿਆ ਹੋਵੇਗਾ ਕਿ ਸ਼ੌਂਕ ਜਾਂ ਪਸੰਦ ਤੁਹਾਨੂੰ ਮਨ ਨੂੰ ਸਕੂਨ ਦਿੰਦੇ ਹੋਏ ਸਿਦਕ ਸਿਰੜ ਅਤੇ ਦ੍ਰਿੜ੍ਹ ਇਰਾਦੇ ਦਾ ਮਾਲਕ ਬਣਾ ਦਿੰਦੇ ਹਨ ਇਹ ਦ੍ਰਿੜ੍ਹਤਾ ਅਤੇ ਮਨ ਦੀ ਇਕਾਗਰਤਾ ਤੁਹਾਨੂੰ ਤੁਹਾਡੇ ਸੁਪਨੇ ਸਾਕਾਰ ਕਰਨ ਦੀ ਰਾਹ ‘ਤੇ ਲੈ ਜਾਂਦੇ ਹਨ ।
ਬੱਚਿਓ, ਸ਼ੌਂਕ ਸਿਰਫ ਮਨ ਦੀ ਖ਼ੁਸ਼ੀ ਹੀ ਨਹੀਂ ਦਿੰਦੇ । ਜੇਕਰ ਅਸੀਂ ਇਸ ਸ਼ੌਂਕ ਨੂੰ ਹੁਨਰ ਨਾਲ ਜੋੜਦੇ ਹੋਏ ਤਰਾਸ਼ਦੇ ਜਾਵਾਂਗੇ ਤਾਂ ਹੋ ਸਕਦਾ ਹੈ ਕਿ ਮੁਕਾਬਲੇ ਦੇ ਇਸ ਯੁੱਗ ਵਿੱਚ ਸਾਡੇ ਸ਼ੌਂਕ ਸਾਡੀ ਰੋਜ਼ੀ-ਰੋਟੀ ਦੇ ਵਸੀਲੇ ਬਣ ਜਾਣ । ਸ਼ੌਂਕ ਜਾਂ ਕਿਸੇ ਪਸੰਦ ਨੂੰ ਅਪਣਾਉਣਾ ਸਾਡੀ ਸ਼ਖਸੀਅਤ ਨੂੰ ਤਰਾਸ਼ਦੇ ਨਿਖਾਰਦੇ ਹੋਏ ਸਿਦਕੀ ਅਤੇ ਸੰਜਮੀ ਵੀ ਬਣਾਉਂਦਾ ਹੈ । ਬੱਚਿਓ, ਤੁਸੀਂ ਵਾਲਟ ਡਿਜ਼ਨੀ ਬਾਰੇ ਤਾਂ ਸੁਣਿਆ ਹੀ ਹੋਵੇਗਾ । ਬਚਪਨ ਵਿੱਚ ਉਸ ਨੂੰ ਕਾਰਟੂਨ ਬਣਾਉਣ ਦਾ ਸ਼ੌਂਕ ਸੀ । ਉਹ ਵਿਹਲੇ ਸਮੇਂ ਵਿੱਚ ਆਪਣੇ ਸ਼ੌਂਕ ਨੂੰ ਨਿਪੁੰਨਤਾ ਨਾਲ ਤਰਾਸ਼ਦਾ ਹੋਇਆ ਅੱਜ ਸੰਸਾਰ ਪ੍ਰਸਿੱਧ ਕਾਰਟੂਨਿਸਟ ਵਜੋਂ ਮਸ਼ਹੂਰ ਹੈ ।
- ਸ਼ੌਂਕ ਅਤੇ ਪਸੰਦ ਸਾਨੂੰ ਕੀ ਦਿੰਦੇ ਹਨ ?
- ਦ੍ਰਿੜਤਾ ਅਤੇ ਮਨ ਦੀ ਇਕਾਗਰਤਾ ਦਾ ਕੀ ਲਾਭ ਹੁੰਦਾ ਹੈ ?
- ਜੇਕਰ ਸ਼ੌਂਕ ਨੂੰ ਹੁਨਰ ਨਾਲ ਜੋੜੀਏ ਤਾਂ ਕੀ ਹੋਵੇਗਾ ?
- ਵਾਲਟ ਡਿਜ਼ਨੀ ਕੌਣ ਸੀ ?
- ਸ਼ੌਂਕ ਅਤੇ ਪਸੰਦ ਦਾ ਸਾਡੀ ਸ਼ਖ਼ਸੀਅਤ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ—
- ਸ਼ੌਂਕ ਅਤੇ ਪਸੰਦ ਸਾਡੇ ਮਨ ਨੂੰ ਸਕੂਨ ਦਿੰਦੇ ਹਨ ਅਤੇ ਸਾਨੂੰ ਦ੍ਰਿੜ ਇਰਾਦੇ ਦਾ ਮਾਲਕ ਬਣਾ ਦਿੰਦੇ ਹਨ ।
- ਦ੍ਰਿੜਤਾ ਅਤੇ ਮਨ ਦੀ ਇਕਾਗਰਤਾ ਸਾਨੂੰ ਸਾਡੇ ਸੁਪਨੇ ਪੂਰੇ ਕਰਨ ਦੇ ਰਸਤੇ ਉੱਤੇ ਲੈ ਜਾਂਦੇ ਹਨ ।
- ਜੇਕਰ ਸ਼ੌਂਕ ਅਤੇ ਹੁਨਰ ਇਕੱਠੇ ਜੁੜ ਜਾਣ ਤਾਂ ਇਹ ਸਾਡੀ ਰੋਜ਼ੀ ਰੋਟੀ ਦਾ ਵਸੀਲਾ ਬਣ ਜਾਂਦੇ ਹਨ ।
- ਵਾਲਟ ਡਿਜ਼ਨੀ ਇੱਕ ਪ੍ਰਸਿੱਧ ਕਾਰਟੂਨਿਸਟ ਸਨ ਜੋ ਪੂਰੇ ਸੰਸਾਰ ਵਿੱਚ ਪ੍ਰਸਿੱਧ ਸਨ ।
- ਸ਼ੌਂਕ ਅਤੇ ਪਸੰਦ ਸਾਡੀ ਸ਼ਖਸੀਅਤ ਨੂੰ ਨਿਖਾਰ ਦਿੰਦੇ ਹਨ ਅਤੇ ਸਾਨੂੰ ਸਿਦਕੀ ਅਤੇ ਸੰਜਮੀ ਵੀ ਬਣਾਉਂਦੇ ਹਨ ।