PSEB Solutions for Class 9 Welcome Life Chapter 3 ਆਪਸੀ ਰਿਸ਼ਤੇ
PSEB Solutions for Class 9 Welcome Life Chapter 3 ਆਪਸੀ ਰਿਸ਼ਤੇ
PSEB 9th Class Welcome Life Solutions 3 ਆਪਸੀ ਰਿਸ਼ਤੇ
ਵਿਸ਼ੇ ਨਾਲ ਜਾਣ-ਪਛਾਣ
- ਇਸ ਪਾਠ ਵਿੱਚ ਸਾਨੂੰ ਆਪਸੀ ਰਿਸ਼ਤਿਆਂ ਦੀ ਜਾਣਕਾਰੀ ਮਿਲਦੀ ਹੈ ਕਿ ਸਾਨੂੰ ਆਪਸੀ ਰਿਸ਼ਤੇ ਕਿਸ ਤਰ੍ਹਾਂ ਨਿਭਾਉਣੇ ਚਾਹੀਦੇ ਹਨ ।
- ਪਰਿਵਾਰ ਇੱਕ ਰੁੱਖ ਵਰਗਾ ਹੁੰਦਾ ਹੈ । ਜਿਸ ਤਰ੍ਹਾਂ ਰੁੱਖ ਦੀਆਂ ਅੱਡ-ਅੱਡ ਟਾਹਣੀਆਂ ਹੁੰਦੀਆਂ ਹਨ, ਉਸ ਤਰ੍ਹਾਂ ਪਰਿਵਾਰ ਦੇ ਅੱਡ-ਅੱਡ ਮੈਂਬਰ ਹੁੰਦੇ ਹਨ । ਪਰਿਵਾਰ ਵਿੱਚ ਹਰੇਕ ਮੈਂਬਰ ਦਾ ਆਪਣਾ ਹੀ ਮਹੱਤਵ ਹੁੰਦਾ ਹੈ । ਜੇਕਰ ਕਿਸੇ ਮੈਂਬਰ ਦੀ ਮੌਤ ਹੋ ਜਾਵੇ ਤਾਂ ਉਸ ਦੀ ਕਮੀ ਵਿਅਕਤੀ ਨੂੰ ਬਹੁਤ ਲੱਗਦੀ ਹੈ ।
- ਪਰਿਵਾਰ ਰੂਪੀ ਰੁੱਖ ਵੱਧਦਾ ਹੀ ਰਹਿੰਦਾ ਹੈ । ਇਸ ਲਈ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਇਸ ਪਰਿਵਾਰ ਰੂਪੀ ਰੁੱਖ ਨੂੰ ਆਦਰ, ਪਿਆਰ ਅਤੇ ਸਤਿਕਾਰ ਦਾ ਪਾਣੀ ਦਿੰਦੇ ਰਹੀਏ । ਇਸ ਨਾਲ ਰੁੱਖ ਬਹੁਤ ਵਧੀਆ ਵਧੇਗਾ ਅਤੇ ਫੁੱਲੇਗਾ ।
- ਇਸ ਪਾਠ ਵਿੱਚ ਇੱਕ ਛੋਟੀ ਜਿਹੀ ਇਕਾਂਗੀ ਵੀ ਦਿੱਤੀ ਗਈ ਜਿਸ ਦਾ ਨਾਮ ਹੈ ‘ਜੀਓ ਅਤੇ ਜਿਊਣ ਦਿਓ’ ਇਸ ਇਕਾਂਗੀ ਦੇ ਕਈ ਪਾਤਰ ਹਨ ਅਤੇ ਉਹ ਹਨ ਕੋਮਲਪ੍ਰੀਤ ਕੌਰ, ਪੂਜਾ ਸ਼ਰਮਾ, ਸਿਮਰਨਜੀਤ, ਅਨਮੋਲ ਅਤੇ ਮਨਜੋਤ ਸਿੰਘ ।
- ਇਕਾਂਗੀ ਦੀ ਸ਼ੁਰੂਆਤ ਹੁੰਦੀ ਹੈ ਪੂਜਾ ਅਤੇ ਕੋਮਲ ਦੇ ਵਿੱਚ ਗੱਲਬਾਤ ਨਾਲ ਅਤੇ ਉਹ ਟਿਊਸ਼ਨ ਚਲੀਆਂ ਜਾਂਦੀਆਂ ਹਨ ।
- ਇਸ ਤੋਂ ਬਾਅਦ ਮਨਜੋਤ ਅਤੇ ਸਿਮਰਨ ਪੂਜਾ ਅਤੇ ਕੋਮਲ ਨਾਲ ਬਦਤਮੀਜੀ ਨਾਲ ਗੱਲ ਕਰਦੇ ਹਨ ਅਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ ।
- ਫਿਰ ਕੋਮਲ ਅਤੇ ਪੂਜਾ ਆਪਸ ਵਿੱਚ ਗੱਲ ਕਰਦੀਆਂ ਹਨ ਕਿ ਇਹਨਾਂ ਦੋਹਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ । ਉਹ ਆਪਣੇ ਮਾਪਿਆਂ, ਅਧਿਆਪਕਾਂ ਨੂੰ ਇਹ ਸਭ ਕੁੱਝ ਦੱਸਣ ਤੋਂ ਡਰਦੀਆਂ ਹਨ ਕਿ ਉਹ ਗ਼ਲਤ ਨਾ ਸਮਝ ਲੈਣ । ਫਿਰ ਉਹਨਾਂ ਨੂੰ ਧਿਆਨ ਆਉਂਦਾ ਹੈ ਅਨਮੋਲ ਦਾ ਜੋ ਸਾਰਿਆਂ ਦਾ ਕਾਮਨ ਦੋਸਤ ਹੈ।
- ਕੋਮਲ ਅਤੇ ਪੂਜਾ ਅਨਮੋਲ ਨੂੰ ਸਾਰੀ ਗੱਲ ਦੱਸਦੀਆਂ ਹਨ ਅਤੇ ਆਪਣੀ ਪਰੇਸ਼ਾਨੀ ਦੱਸਦੀਆਂ ਹਨ । ਅਨਮੋਲ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਮਨਜੋਤ ਅਤੇ ਸਿਮਰਨ ਨਾਲ ਗੱਲ ਕਰੇਗਾ ।
- ਫਿਰ ਅਨਮੋਲ ਦੋਹਾਂ ਮੁੰਡਿਆਂ ਨੂੰ ਮਿਲਦਾ ਹੈ ਅਤੇ ਕਹਿੰਦਾ ਹੈ ਕਿ ਕਿਸ਼ੋਰ ਅਵਸਥਾ ਵਿੱਚ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਇਸ ਲਈ ਸਾਨੂੰ ਆਪਣੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ ।
- ਅਨਮੋਲ ਉਹਨਾਂ ਨੂੰ ਦੱਸਦਾ ਹੈ ਕਿ ਕੁੜੀਆਂ ਨੂੰ ਛੇੜਨਾ Eve Teasing ਅਤੇ ਮੁੰਡਿਆਂ ਨੂੰ ਛੇੜਨਾ Adam Teasing ਹੁੰਦਾ ਹੈ । ਇਹ ਕਾਨੂੰਨਨ ਅਪਰਾਧ ਹੈ ਅਤੇ ਇਸ ਵਿੱਚ ਸਜ਼ਾ ਵੀ ਹੋ ਸਕਦੀ ਹੈ ।
- ਅਨਮੋਲ ਅਤੇ ਦੋਹਾਂ ਕੁੜੀਆਂ ਦੇ ਸਮਝਾਉਣ ਉੱਤੇ ਮਨਜੋਤ ਅਤੇ ਸਿਮਰਨਜੀਤ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਅਤੇ ਉਹ ਪੂਜਾ ਅਤੇ ਕੋਮਲ ਤੋਂ ਮਾਫੀ ਮੰਗਦੇ ਹਨ । ਉਹ ਦੋਹਾਂ ਕੁੜੀਆਂ ਨੂੰ ਵਾਅਦਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਦੁਬਾਰਾ ਅਜਿਹਾ ਨਹੀਂ ਕਰਨਗੇ ।
- ਅਨਮੋਲ ਨੇ ਕਿਹਾ ਕਿ ਸਾਨੂੰ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਉੱਤੇ ਚੱਲਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਇਹ ਵੀ ਕਹਿੰਦਾ ਹੈ ਕਿ ਅਸੀ ਸਾਰੇ ਪੱਕੇ ਮਿੱਤਰ ਬਣ ਕੇ ਰਹਾਂਗੇ ।
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ ਉੱਤਰ
ਪ੍ਰਸ਼ਨ 1. ਬੱਚਿਓ, ਤੁਹਾਨੂੰ ਨਾਟਕ ਵਿੱਚ ਕਿਹੜਾ ਪਾਤਰ ਸਭ ਤੋਂ ਚੰਗਾ ਲੱਗਿਆ ਅਤੇ ਕਿਉਂ ?
ਉੱਤਰ-ਸਾਨੂੰ ਇਸ ਨਾਟਕ ਵਿੱਚ ਸਭ ਤੋਂ ਵਧੀਆ ਪਾਤਰ ਅਨਮੋਲ ਲੱਗਿਆ । ਇਸ ਦਾ ਕਾਰਨ ਇਹ ਹੈ ਕਿ ਉਸ ਨੇ ਬਹੁਤ ਸਿਆਣਪ ਨਾਲ ਇਸ ਮਸਲੇ ਨੂੰ ਸੁਲਝਾਇਆ । ਉਹ ਸਾਰਿਆਂ ਤੋਂ ਵੱਡਾ ਹੈ ਅਤੇ ਆਪਣੇ ਮਿੱਤਰਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਹੈ । ਉਹ ਮਨਜੋਤ ਅਤੇ ਸਿਮਰਨਜੀਤ ਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਸਾਨੂੰ ਲੜਕੀਆਂ ਨੂੰ ਛੇੜਨਾ ਨਹੀਂ ਚਾਹੀਦਾ ਬਲਕਿ ਸਾਰਿਆਂ ਨੂੰ ਮਿੱਤਰ ਬਣ ਕੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਉਹ ਸਾਰੇ ਮਸਲੇ ਨੂੰ ਅਸਾਨੀ ਨਾਲ ਅਤੇ ਪੂਰੀ ਸਿਆਣਪ ਨਾਲ ਸੰਭਾਲਦਾ ਹੈ ।
ਪ੍ਰਸ਼ਨ 2. ਕੀ ਮੁੰਡੇ-ਕੁੜੀਆਂ ਨੂੰ ਬਰਾਬਰੀ ਦਾ ਹੱਕ ਹੋਣਾ ਚਾਹੀਦਾ ਹੈ ?
ਉੱਤਰ-ਜੀ ਹਾਂ, ਮੁੰਡੇ-ਕੁੜੀਆਂ ਨੂੰ ਬਰਾਬਰੀ ਦਾ ਹੱਕ ਹੋਣਾ ਚਾਹੀਦਾ ਹੈ । ਸਾਡੇ ਸੰਵਿਧਾਨ ਨੇ ਵੀ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ ਅਤੇ ਇਹ ਕਿਹਾ ਹੈ ਕਿ ਕਿਸੇ ਦੇ ਨਾਲ ਵੀ ਲਿੰਗ ਦੇ ਆਧਾਰ ਉੱਤੇ ਕਿਸੇ ਪ੍ਰਕਾਰ ਦਾ ਭੇਦ-ਭਾਵ ਨਹੀਂ ਕੀਤਾ ਜਾਵੇਗਾ । ਸਮਾਜ ਨੇ ਜੋ ਨਿਯਮ ਬਣਾਏ ਹੋਏ ਹਨ, ਉਹਨਾਂ ਨੂੰ ਬਦਲ ਕੇ ਦੋਹਾਂ ਨੂੰ ਸਮਾਨਤਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 3. ਕੀ ਤੁਸੀਂ ਹੁਣ ਆਪਣੇ ਲਈ ਜੀਵਨ ਜਿਊਂਦੇ ਸੀ ?
ਉੱਤਰ-ਜੀ ਹਾਂ, ਅਸੀਂ ਹੁਣ ਤੱਕ ਸਿਰਫ ਆਪਣੇ ਲਈ ਹੀ ਜੀਵਨ ਜਿਉਂਦੇ ਸੀ ਪਰ ਇਸ ਨਾਟਕ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਪਤਾ ਚੱਲ ਗਿਆ ਹੈ ਕਿ ਸਾਨੂੰ ਹੋਰਾਂ ਲਈ ਵੀ ਕੁੱਝ ਕਰਨਾ ਚਾਹੀਦਾ ਹੈ । ਹੁਣ ਅਸੀਂ ਆਪਣੀ ਇਹ ਆਦਤ ਬਦਲਾਂਗੇ ਅਤੇ ਹੋਰਾਂ ਲਈ ਵੀ ਕੁੱਝ ਨਾ ਕੁੱਝ ਕਰਨ ਦੀ ਕੋਸ਼ਿਸ਼ ਕਰਾਂਗੇ ।
ਪ੍ਰਸ਼ਨ 4. ਕੀ ਅੱਜ ਤੁਹਾਨੂੰ ਪਤਾ ਲੱਗਿਆ ਕਿ ਸਾਨੂੰ ਦੂਜਿਆਂ ਨੂੰ ਵੀ ਜਿਊਣ ਦੇਣਾ ਚਾਹੀਦਾ ਹੈ ?
ਉੱਤਰ—ਜੀ ਹਾਂ, ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਹੋਰਾਂ ਦਾ ਵੀ ਆਪਣਾ ਜੀਵਨ ਹੈ ਅਤੇ ਸਾਡੇ ਵਾਂਗ ਉਹਨਾਂ ਨੂੰ ਵੀ ਆਪਣਾ ਜੀਵਨ ਆਪਣੇ ਤਰੀਕੇ ਨਾਲ ਜੀਣ ਦਾ ਪੂਰਾ ਹੱਕ ਹੈ । ਹਰੇਕ ਵਿਅਕਤੀ ਆਪਣਾ ਜੀਵਨ ਆਪਣੇ ਤਰੀਕੇ ਅਤੇ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ ਹੈ ਅਤੇ ਦੂਜਿਆਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਉਹਨਾਂ ਦੇ ਜੀਵਨ ਵਿੱਚ ਦਖਲ ਦੇਈਏ । ਜੇਕਰ ਕੋਈ ਸਾਡੇ ਨਾਲ ਅਜਿਹਾ ਕਰੇ ਤਾਂ ਸਾਡੇ ਉੱਤੇ ਕੀ ਬੀਤੇਗੀ । ਇਸ ਲਈ ਸਾਨੂੰ ਹੋਰਾਂ ਨੂੰ ਉਹਨਾਂ ਦਾ ਜੀਵਨ ਜੀਣ ਦੇਣਾ ਚਾਹੀਦਾ ਹੈ ।
ਪ੍ਰਸ਼ਨ 5. ਤੁਹਾਨੂੰ ਆਪਣੇ ਸਹਿਪਾਠੀ ਮੁੰਡੇ ਕੁੜੀਆਂ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ ?
ਉੱਤਰ—ਸਾਨੂੰ ਆਪਣੇ ਸਹਿਪਾਠੀ ਮੁੰਡੇ ਕੁੜੀਆਂ ਨਾਲ ਮਿੱਤਰਤਾ ਵਾਲਾ ਅਤੇ ਸਮਾਨਤਾ ਨਾਲ ਭਰਪੂਰ ਵਿਵਹਾਰ ਕਰਨਾ ਚਾਹੀਦਾ ਹੈ । ਇਸ ਦੇ ਨਾਲ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀ ਵੀ ਆਪਣੀ ਜ਼ਿੰਦਗੀ ਹੈ ਅਤੇ ਸਾਨੂੰ ਉਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ । ਬਲਕਿ ਸਾਨੂੰ ਇੱਕ ਦੂਜੇ ਨਾਲ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ।
Welcome Life Guide for Class 9 PSEB ਆਪਸੀ ਰਿਸ਼ਤੇ InText Questions and Answers
ਕਿਰਿਆ ਦੀ ਪ੍ਰਕਿਰਿਆ :- ਵਿਦਿਆਰਥੀਆਂ ਨੂੰ ਪੁਸਤਕ ਵਿੱਚ ਛਪੀਆਂ ਦੋ ਤਸਵੀਰਾਂ ਦਿਖਾ ਕੇ ਉਹਨਾਂ ਉੱਤੇ ਚਰਚਾ –

1. ਦੋਹਾਂ ਚਿੱਤਰਾਂ ਵਿੱਚ ਕੀ ਫ਼ਰਕ ਹੈ ?
ਉੱਤਰ-ਚਿੱਤਰ ਨੰ. 1 ਵਿੱਚ ਪਰਿਵਾਰ ਦੇ ਸਾਰੇ ਮੈਂਬਰ ਇਕ ਦੂਜੇ ਨਾਲ ਹੱਸ ਰਹੇ ਹਨ ਅਤੇ ਮਿਲ-ਜੁਲ ਕੇ ਜਨਮ ਦਿਨ ਮਨਾ ਰਹੇ ਹਨ । ਚਿੱਤਰ ਨੰ. 2 ਵਿੱਚ ਸਾਰੇ ਬੈਠੇ ਆਪਣਾ-ਆਪਣਾ ਕੰਮ ਜਾਂ ਮੋਬਾਈਲ ਵਿੱਚ ਲੱਗੇ ਹੋਏ ਹਨ । ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ ਜੋ ਕਿ ਗ਼ਲਤ ਹੈ ।

2. ਤੁਹਾਡਾ ਆਪਣੇ ਤੋਂ ਛੋਟਿਆਂ ਪ੍ਰਤੀ ਵਿਹਾਰ ਕਿਹੜੇ ਚਿਤਰ ਵਾਲਾ ਹੁੰਦਾ ਹੈ ?
ਉੱਤਰ-ਸਾਡਾ ਆਪਣੇ ਤੋਂ ਛੋਟਿਆਂ ਪ੍ਰਤੀ ਵਿਹਾਰ ਚਿੱਤਰ ਨੰ. 4 ਵਾਲਾ ਹੁੰਦਾ ਹੈ । ਚਿੱਤਰ ਨੰ. 3 ਵਿੱਚ ਦੋ ਕੁੜੀਆਂ ਲੜ ਰਹੀਆਂ ਹਨ ਪਰ ਚਿੱਤਰ ਨੰ. 4 ਵਿੱਚ ਦੋ ਮੁੰਡੇ ਆਪਸ ਵਿੱਚ ਮਿਲ-ਜੁਲ ਕੇ ਕੰਮ ਕਰ ਰਹੇ ਹਨ ।
ਆਓ, ਆਪਣੇ ਅਨੁਭਵਾਂ ਤੋਂ ਉੱਤਰ ਦੇਈਏ—
ਪ੍ਰਸ਼ਨ 1. ਜਦੋਂ ਤੁਸੀਂ ਵੱਡਿਆਂ ਦਾ ਕਹਿਣਾ ਮੰਨਦੇ ਹੋ ਜਾਂ ਸਹਿਯੋਗ ਕਰਦੇ ਹੋ ਤਾਂ ਉਹਨਾਂ ਦਾ ਤੁਹਾਡੇ ਪ੍ਰਤੀ ਕੀ ਵਤੀਰਾ ਹੁੰਦਾ ਹੈ ?
ਉੱਤਰ-ਜਦੋਂ ਅਸੀਂ ਵੱਡਿਆਂ ਦਾ ਕਹਿਣਾ ਮੰਨਦੇ ਹਾਂ ਜਾਂ ਸਹਿਯੋਗ ਕਰਦੇ ਹਾਂ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ ਅਤੇ ਸਾਨੂੰ ਬਹੁਤ ਸਾਰੀਆਂ ਅਸੀਸਾਂ ਦਿੰਦੇ ਹਨ ।
ਪ੍ਰਸ਼ਨ 2. ਜਦੋਂ ਤੁਸੀਂ ਉਹਨਾਂ ਦਾ ਕਹਿਣਾ ਮੋੜਦੇ ਹੋ ਜਾਂ ਉਹਨਾਂ ਦਾ ਨਿਰਾਦਰ ਕਰਦੇ ਹੋ ਤਾਂ ਉਹਨਾਂ ਦਾ ਤੁਹਾਡੇ ਪ੍ਰਤੀ ਕੀ ਰਵੱਈਆ ਹੁੰਦਾ ਹੈ ?
ਉੱਤਰ-ਜਦੋਂ ਅਸੀਂ ਵੱਡਿਆਂ ਦਾ ਕਹਿਣਾ ਨਹੀਂ ਮੰਨਦੇ ਅਤੇ ਉਹਨਾਂ ਦਾ ਨਿਰਾਦਰ ਕਰਦੇ ਹਾਂ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਸਾਨੂੰ ਕਾਫੀ ਮੰਦਾ ਬੋਲਦੇ ਹਨ ।
ਪ੍ਰਸ਼ਨ 3. ਸਾਨੂੰ ਆਪਣੇ ਵੱਡਿਆਂ ਦਾ ਸਤਿਕਾਰ ਕਰਕੇ ਕਿਹੋ ਜਿਹੀਆਂ ਪ੍ਰਾਪਤੀਆਂ ਹੁੰਦੀਆਂ ਹਨ ?
ਉੱਤਰ-ਸਾਨੂੰ ਵੱਡਿਆਂ ਦਾ ਸਤਿਕਾਰ ਕਰਕੇ ਬਹੁਤ ਵਧੀਆ ਲੱਗਦਾ ਹੈ । ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਬਹੁਤ ਸਾਰੀਆਂ ਅਸੀਸਾਂ ਦਿੰਦੇ ਹਨ ਜਿਸ ਨਾਲ ਸਾਨੂੰ ਬਹੁਤ ਚੰਗਾ ਲੱਗਦਾ ਹੈ ।
ਪ੍ਰਸ਼ਨ 4. ਜੇ ਤੁਸੀਂ ਇਹਨਾਂ ਲੜਕੀਆਂ ਦੀ ਥਾਂ ਹੁੰਦੇ ਤਾਂ ਕੀ ਕਰਦੇ ?
ਉੱਤਰ-ਜੇ ਅਸੀਂ ਇਹਨਾਂ ਲੜਕੀਆਂ ਦੀ ਥਾਂ ਹੁੰਦੇ ਤਾਂ ਅਸੀਂ ਆਪਣੇ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨਾਲ ਵੀ ਗੱਲ ਕਰਦੇ । ਅਸੀਂ ਮਨਜੋਤ ਅਤੇ ਸਿਮਰਨਜੀਤ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਉਂਦੇ ਤਾਂਕਿ ਉਹ ਅਜਿਹੀ ਹਰਕਤ ਦੁਬਾਰਾ ਨਾ ਕਰਨ ।
ਪ੍ਰਸ਼ਨ 5. ਜੇ ਤੁਸੀਂ ਅਨਮੋਲ ਦੀ ਥਾਂ ਹੁੰਦੇ ਤਾਂ ਕੀ ਕਰਦੇ ?
ਉੱਤਰ-ਅਸੀਂ ਜੇ ਅਨਮੋਲ ਦੀ ਥਾਂ ਹੁੰਦੇ ਤਾਂ ਅਸੀਂ ਵੀ ਬਿਲਕੁਲ ਉਹ ਹੀ ਕਰਦੇ ਜੋ ਉਸ ਨੇ ਕੀਤਾ ਹੈ । ਅਸੀਂ ਮਨਜੋਤ ਅਤੇ ਸਿਮਰਨਜੀਤ ਨੂੰ ਸਮਝਾਉਂਦੇ ਅਤੇ ਦੱਸਦੇ ਕਿ ਉਹਨਾਂ ਦੀ ਹਰਕਤ ਗਲਤ ਹੈ । ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਉਂਦੇ ਅਤੇ ਉਹਨਾਂ ਨੂੰ ਕਹਿੰਦੇ ਕਿ ਉਹ ਅਜਿਹਾ ਦੁਬਾਰਾ ਨਾ ਕਰਨ ।
PSEB 9th Class Welcome Life Guide ਆਪਸੀ ਰਿਸ਼ਤੇ Important Questions and Answers
ਬਹੁਵਿਕਲਪੀ ਪ੍ਰਸ਼ਨ
1. ਆਪਸੀ ਰਿਸ਼ਤਿਆਂ ਵਿੱਚ ਕੀ ਹੋਣਾ ਚਾਹੀਦਾ ਹੈ ?
(a) ਸਤਿਕਾਰ
(b) ਪਿਆਰ
(c) ਹਮਦਰਦੀ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
2. ਪਰਿਵਾਰ ਦੇ ਸਾਰੇ ……………… ਉਸ ਪਰਿਵਾਰਿਕ ਰੁੱਖ ਦਾ ਭਾਗ ਹੁੰਦੇ ਹਨ ।
(a) ਮੈਂਬਰ
(b) ਦੋਸਤ
(c) ਰਿਸ਼ਤੇਦਾਰ
(d) ਕੋਈ ਨਹੀਂ ।
ਉੱਤਰ—(a) ਮੈਂਬਰ
3. ਪਰਿਵਾਰ ਦੇ ਵੱਡੇ ਮੈਂਬਰਾਂ ਦਾ ……………….. ਕਰਨਾ ਚਾਹੀਦਾ ਹੈ ।
(a) ਸਤਿਕਾਰ
(b) ਈਰਖਾ
(c) ਖਾਤਮਾ
(d) ਉਪਰੋਕਤ ਸਾਰੇ ।
ਉੱਤਰ—(a) ਸਤਿਕਾਰ ।
4. ਪੂਜਾ ਕਿੱਥੇ ਖੜ੍ਹੀ ਹੈ ?
(a) ਸਕੂਲ
(b) ਸਟੇਜ
(c) ਘਰ
(d) ਸੜਕ ।
ਉੱਤਰ—(b) ਸਟੇਜ
5. ਪੂਜਾ ਅਤੇ ਕੋਮਲ ਨੂੰ ਕੌਣ ਤੰਗ ਕਰਦਾ ਹੈ ?
(a) ਮਨਜੋਤ
(b) ਸਿਮਰਨਜੀਤ
(c) ਦੋਵੇਂ (a) ਅਤੇ (b)
(d) ਅਨਮੋਲ ।
ਉੱਤਰ—(c) ਦੋਵੇਂ (a) ਅਤੇ (b) ।
6. ਪੂਜਾ ਅਤੇ ਅਨਮੋਲ ਕਿਸ ਨੂੰ ਆਪਣੀ ਸਮੱਸਿਆ ਬਾਰੇ ਦੱਸਦੀਆਂ ਹਨ ?
(a) ਮਨਜੋਤ
(b) ਅਧਿਆਪਕ
(c) ਪਰਿਵਾਰ
(d) ਅਨਮੋਲ ।
ਉੱਤਰ—(d) ਅਨਮੋਲ ।
7. ਕੌਣ ਆਪਣੀ ਸਮੱਸਿਆ ਪਰਿਵਾਰ ਨੂੰ ਨਹੀਂ ਦੱਸਣਾ ਚਾਹੁੰਦਾ ਨਹੀਂ ਤਾਂ ਉਹਨਾਂ ਨੂੰ ਝਿੜਕਾਂ ਪੈਣਗੀਆਂ ?
(a) ਪੂਜਾ
(b) ਅਨਮੋਲ
(c) ਕੋਮਲ
(d) ਸਿਮਰਨਜੀਤ ।
ਉੱਤਰ—(a) ਪੂਜਾ ।
8. ਕਿਸ਼ੋਰ ਅਵਸਥਾ ਕਿਹੜੀ ਹੁੰਦੀ ਹੈ ?
(a) 14-18 ਸਾਲ
(b) 10-19 ਸਾਲ
(c) 15-21 ਸਾਲ
(d) 17-21 ਸਾਲ
ਉੱਤਰ—(b) 10-19 ਸਾਲ ।
9. ਕੁੜੀਆਂ ਨੂੰ ਛੇੜਨਾ ………………. ਕਹਾਉਂਦਾ ਹੈ ।
(a) Eve Teasing
(b) Adam Teasing
(c) Girls Teasing
(d) Women Teasing.
ਉੱਤਰ—(a) Eve Teasing.
10. ਮੁੰਡਿਆਂ ਨੂੰ ਛੇੜਨਾ ……………. ਕਹਾਉਂਦਾ ਹੈ ।
(a) Eve Teasing
(b) Adam Teasing
(c) Boys Teasing
(d) Male Teasing.
ਉੱਤਰ-(b) Adam Teasing.
11. ਕੁੜੀਆਂ ਛੇੜਨ ਉੱਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ …………………… ਦੇ ਅਧੀਨ 1-9 ਸਾਲ ਦੀ ਸਜ਼ਾ ਹੋ ਸਕਦੀ ਹੈ ।
(a) 519
(b) 509
(c) 529
(d) 539.
ਉੱਤਰ-(b) 509.
ਖਾਲੀ ਥਾਂਵਾਂ ਭਰੋ
1. ਕੁੜੀਆਂ ਨੂੰ ਛੇੜਨਾ ……………. ਕਹਾਉਂਦਾ ਹੈ ।
ਉੱਤਰ- Eve Teasing
2. ਮੁੰਡਿਆਂ ਨੂੰ ਛੇੜਨਾ ……………. ਕਹਾਉਂਦਾ ਹੈ ।
ਉੱਤਰ- Adam Teasing
3. …………….. ਅਤੇ ………………. ਨੂੰ ਸਿਮਰਨਜੀਤ ਅਤੇ ਮਨਜੋਤ ਨੇ ਛੇੜਿਆ ਸੀ ।
ਉੱਤਰ- ਕੋਮਲ, ਪੂਜਾ
4. ਸਾਨੂੰ ਵੱਡਿਆਂ ਦਾ …………………….. ਕਰਨਾ ਚਾਹੀਦਾ ਹੈ
ਉੱਤਰ- ਸਤਿਕਾਰ
5. ਸਾਨੂੰ ਛੋਟਿਆਂ ਨਾਲ ………………… ਕਰਨਾ ਚਾਹੀਦਾ ਹੈ ।
ਉੱਤਰ- ਪਿਆਰ
ਸਹੀ (✓) ਜਾਂ ਗਲਤ (×) ਦਾ ਨਿਸ਼ਾਨ ਲਗਾਉ—
1. ਪਰਿਵਾਰ ਦੇ ਮੈਂਬਰਾਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ।
ਉੱਤਰ- ✓
2. ਕੋਮਲ ਅਤੇ ਪੂਜਾ ਨੇ ਆਪਣੇ ਪਰਿਵਾਰ ਨੂੰ ਮੁੰਡਿਆਂ ਵਲੋਂ ਛੇੜਨ ਬਾਰੇ ਨਹੀਂ ਦੱਸਿਆ ਗਿਆ ।
ਉੱਤਰ- ✓
3. ਅਨਮੋਲ ਨੇ ਸਿਮਰਨਜੀਤ ਅਤੇ ਮਨਜੋਤ ਨੂੰ ਸਮਝਾਇਆ ।
ਉੱਤਰ- ✓
4. Eve Teasing ਦੀ ਕੋਈ ਸਜ਼ਾ ਨਹੀਂ ਹੁੰਦੀ ।
ਉੱਤਰ- ×
5. ਸਾਨੂੰ ਜੀਓ ਅਤੇ ਜਿਊਣ ਦਿਓ’ ਦੇ ਸਿਧਾਂਤ ਉੱਤੇ ਚਲਣਾ ਚਾਹੀਦਾ ਹੈ ।
ਉੱਤਰ- ✓
ਸਹੀ ਮਿਲਾਨ ਕਰੋ—
(A) | (B) |
ਦੰਡ ਧਾਰਾ 509
ਕੁੜੀਆਂ ਨੂੰ ਛੇੜਨਾ
ਮੁੰਡਿਆਂ ਨੂੰ ਛੇੜਨਾ
ਬਜ਼ੁਰਗ
ਬੱਚੇ
|
ਪਿਆਰ
1-9 ਸਾਲ ਦੀ ਸਜ਼ਾ
Eve Teasing
Adam Teasing
ਸਤਿਕਾਰ
|
ਉੱਤਰ—
(A) | (B) |
ਦੰਡ ਧਾਰਾ 509
ਕੁੜੀਆਂ ਨੂੰ ਛੇੜਨਾ
ਮੁੰਡਿਆਂ ਨੂੰ ਛੇੜਨਾ
ਬਜ਼ੁਰਗ
ਬੱਚੇ
|
1-9 ਸਾਲ ਦੀ ਸਜ਼ਾ
Eve Teasing
Adam Teasing
ਸਤਿਕਾਰ
ਪਿਆਰ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਆਪਸੀ ਰਿਸ਼ਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ ?
ਉੱਤਰ-ਆਪਸੀ ਰਿਸ਼ਤੇ ਪਿਆਰ ਭਰੇ ਅਤੇ ਸਤਿਕਾਰ ਭਰੇ ਹੋਣੇ ਚਾਹੀਦੇ ਹਨ ।
ਪ੍ਰਸ਼ਨ 2. ਪਰਿਵਾਰਿਕ ਰੁੱਖ ਦਾ ਅਨਿੱਖੜਵਾਂ ਅੰਗ ਕੌਣ ਹੁੰਦੇ ਹਨ ?
ਉੱਤਰ-ਪਰਿਵਾਰ ਦੇ ਮੈਂਬਰ ਪਰਿਵਾਰਿਕ ਰੁੱਖ ਦਾ ਅਨਿੱਖੜਵਾਂ ਅੰਗ ਹੁੰਦੇ ਹਨ ।
ਪ੍ਰਸ਼ਨ 3. ਸਾਡੇ ਜੀਵਨ ਵਿੱਚ ਕਿਸ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ?
ਉੱਤਰ-ਸਾਡੇ ਜੀਵਨ ਵਿੱਚ ਪਰਿਵਾਰ ਦੇ ਵੱਡੇ ਮੈਂਬਰਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ।
ਪ੍ਰਸ਼ਨ 4. ਪਾਠ ਵਿੱਚ ਦਿੱਤੀ ਇਕਾਂਗੀ ਦੇ ਮੁੱਖ ਪਾਤਰ ਕੌਣ ਹਨ ?
ਉੱਤਰ-ਕੋਮਲਪ੍ਰੀਤ, ਪੂਜਾ, ਸਿਮਰਨਜੀਤ, ਮਨਜੋਤ ਅਤੇ ਅਨਮੋਲ ਇਸ ਪਾਠ ਵਿੱਚ ਦਿੱਤੀ ਇਕਾਂਗੀ ਦੇ ਮੁੱਖ ਪਾਤਰ ਹਨ ।
ਪ੍ਰਸ਼ਨ 5. ਕੋਮਲ ਅਤੇ ਪੂਜਾ ਨੂੰ ਕੌਣ ਛੇੜਦਾ ਹੈ ?
ਉੱਤਰ-ਕੋਮਲ ਅਤੇ ਪੂਜਾ ਨੂੰ ਸਿਮਰਨਜੀਤ ਅਤੇ ਮਨਜੋਤ ਛੇੜਦੇ ਹਨ ?
ਪ੍ਰਸ਼ਨ 6. ਪੂਜਾ ਮੁੰਡਿਆਂ ਵਲੋਂ ਛੇੜਨ ਦੀ ਗੱਲ ਆਪਣੇ ਮਾਪਿਆਂ ਨੂੰ ਦੱਸਣ ਤੋਂ ਕਿਉਂ ਡਰਦੀ ਸੀ ?
ਉੱਤਰ-ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਾਪੇ ਇਸ ਗੱਲ ਨੂੰ ਸੁਣ ਕੇ ਉਹ ਨੂੰ ਹੀ ਝਿੜਕ ਦੇਣਗੇ ।
ਪ੍ਰਸ਼ਨ 7. ਪੂਜਾ ਨੂੰ ਕਿਉਂ ਲਗਦਾ ਹੈ ਕਿ ਮਾਪੇ ਉਸਨੂੰ ਝਿੜਕਣਗੇ ?
ਉੱਤਰ-ਪੂਜਾ ਨੂੰ ਲੱਗਦਾ ਹੈ ਕਿ ਮੁੰਡੇ ਜੋ ਮਰਜ਼ੀ ਕਰਨ ਉਂਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਲੜਕੀਆਂ ਲਈ ਝਿੜਕਾਂ ਹਮੇਸ਼ਾਂ ਤਿਆਰ ਹੁੰਦੀਆਂ ਹਨ ।
ਪ੍ਰਸ਼ਨ 8. ਪੂਜਾ ਅਤੇ ਕੋਮਲ ਆਪਣੇ ਟੀਚਰ ਨੂੰ ਇਹ ਗੱਲ ਕਿਉਂ ਨਹੀਂ ਦੱਸਦੀਆਂ ?
ਉੱਤਰ-ਕਿਉਂਕਿ ਜੇ ਟੀਚਰ ਨੇ ਇਹ ਗੱਲ ਘਰ ਦੱਸ ਦਿੱਤੀ ਤਾਂ ਉਹਨਾਂ ਦਾ ਘਰ ਵਿੱਚੋਂ ਨਿਕਲਣਾ ਬੰਦ ਹੋ ਜਾਵੇਗਾ ।
ਪ੍ਰਸ਼ਨ 9. ਪੂਜਾ ਅਤੇ ਕੋਮਲ ਕਿਸ ਨੂੰ ਇਸ ਘਟਨਾ ਬਾਰੇ ਦੱਸਦੀਆਂ ਹਨ ।
ਉੱਤਰ-ਪੂਜਾ ਅਤੇ ਕੋਮਲ ਨੇ ਇਸ ਘਟਨਾ ਬਾਰੇ ਅਨਮੋਲ ਨੂੰ ਦੱਸਿਆ ਕਿਉਂਕਿ ਉਹ ਸਭ ਦਾ ਸ਼ੁਭਚਿੰਤਕ ਹੈ ।
ਪ੍ਰਸ਼ਨ 10. ਪੂਜਾ ਅਤੇ ਕੋਮਲ ਨੇ ਅਨਮੋਲ ਨੂੰ ਕੀ ਦੱਸਿਆ ?
ਉੱਤਰ-ਪੂਜਾ ਅਤੇ ਕੋਮਲ ਨੇ ਅਨਮੋਲ ਨੂੰ ਦੱਸਿਆ ਕਿ ਮਨਜੋਤ ਅਤੇ ਸਿਮਰਨਜੀਤ ਉਹਨਾਂ ਦੋਹਾਂ ਨੂੰ ਤੰਗ ਕਰਦੇ ਹਨ ।
ਪ੍ਰਸ਼ਨ 11. ਕਿਸ਼ੋਰ ਅਵਸਥਾ ਕਿਹੜੀ ਹੁੰਦੀ ਹੈ ?
ਉੱਤਰ-10 ਸਾਲ ਤੋਂ 19 ਸਾਲ ਤੱਕ ਦੀ ਉਮਰ ਕਿਸ਼ੋਰ ਅਵਸਥਾ ਹੁੰਦੀ ਹੈ ਜਿਸ ਵਿੱਚ ਬੱਚਿਆਂ ਦਾ ਮਾਨਸਿਕ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਹੁੰਦਾ ਹੈ ।
ਪ੍ਰਸ਼ਨ 12. ਈਵ ਟੀਜ਼ਿੰਗ (Eve Teasing) ਕੀ ਹੁੰਦਾ ਹੈ ?
ਉੱਤਰ-ਕੁੜੀਆਂ ਨੂੰ ਛੇੜਨਾ ਈਵ ਟੀਜ਼ਿੰਗ (Eve Teasing) ਕਹਾਉਂਦਾ ਹੈ ।
ਪ੍ਰਸ਼ਨ 13, ਐਡਮ ਟੀਜ਼ਿੰਗ (Adam Teasing) ਕੀ ਹੁੰਦਾ ਹੈ ?
ਉੱਤਰ-ਮੁੰਡਿਆਂ ਨੂੰ ਛੇੜਨਾ ਐਡਮ ਟੀਜ਼ਿੰਗ (Adam Teasing) ਕਹਾਉਂਦਾ ਹੈ ।
ਪ੍ਰਸ਼ਨ 14. Eve Teasing ਦੀ ਕੀ ਸਜ਼ਾ ਹੁੰਦੀ ਹੈ ?
ਉੱਤਰ-ਭਾਰਤੀ ਦੰਡ ਕੋਡ ਦੀ ਧਾਰਾ 509 ਦੇ ਅਨੁਸਾਰ Eve Teasing ਦੀ ਸਜ਼ਾ 1-9 ਸਾਲ ਦੀ ਹੈ ।
ਪ੍ਰਸ਼ਨ 15. ਅਨਮੋਲ ਦੇ ਸਮਝਾਉਣ ਦਾ ਮਨਜੋਤ ਅਤੇ ਸਿਮਰਨ ਉੱਤੇ ਕੀ ਅਸਰ ਹੋਇਆ ?
ਉੱਤਰ—ਦੋਹਾਂ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੋਇਆ ਅਤੇ ਦੋਹਾਂ ਨੇ ਪੂਜਾ ਅਤੇ ਕੋਮਲ ਤੋਂ ਮਾਫ਼ੀ ਮੰਗੀ ।
ਪ੍ਰਸ਼ਨ 16. ਸਾਰਿਆਂ ਨੇ ਇਕੱਠੇ ਮਿਲ ਕੇ ਕੀ ਪ੍ਰਣ ਲਿਆ ?
ਉੱਤਰ-ਇਹ ਕਿ ਉਹ ਕਦੇ ਵੀ Eve Teasing ਜਾਂ Adam Teasing ਨਹੀਂ ਕਰਨਗੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਰਿਵਾਰ ਰੂਪੀ ਰੁੱਖ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ— ਜਿਵੇਂ ਜੜ੍ਹ, ਤਣਾ, ਫੁੱਲ, ਟਾਹਣੀਆਂ, ਫਲ ਆਦਿ ਰੁੱਖ ਦਾ ਭਾਗ ਹੁੰਦੇ ਹਨ, ਉਸੇ ਤਰ੍ਹਾਂ ਪਰਿਵਾਰ ਦੇ ਮੈਂਬਰ ਉਸ ਦਾ ਭਾਗ ਹੁੰਦੇ ਹਨ । ਇਹ ਰੁੱਖ ਤਾਂ ਹੀ ਵੱਧਦਾ ਫੁੱਲਦਾ ਹੈ ਜਦੋਂ ਵੱਡੇ ਛੋਟਿਆਂ ਨੂੰ ਪਿਆਰ ਕਰਦੇ ਹਨ ਅਤੇ ਛੋਟੇ ਵੱਡਿਆਂ ਦਾ ਸਤਿਕਾਰ ਕਰਦੇ ਹਨ । ਪਰਿਵਾਰ ਦੇ ਹਰੇਕ ਮੈਂਬਰ ਦੀ ਅੱਡ ਹੀ ਮਹੱਤਤਾ ਹੁੰਦੀ ਹੈ ।ਇਹ ਰੁੱਖ ਤਾਂ ਹੀ ਹਰਾ-ਭਰਾ ਰਹਿ ਸਕਦਾ ਹੈ ਜੇਕਰ ਸਾਰੇ ਇੱਕ ਦੂਜੇ ਨਾਲ ਮਿਲ-ਜੁਲ ਕੇ ਰਹਿਣ । ਪਰਿਵਾਰ ਦੇ ਮੈਂਬਰਾਂ ਦੇ ਆਪਸੀ ਪਿਆਰ ਅਤੇ ਸਤਿਕਾਰ ਨਾਲ ਹੀ ਪਰਿਵਾਰ ਵਧੇਗਾ ਫੁੱਲੇਗਾ । ਸਾਡੇ ਜੀਵਨ ਵਿੱਚ ਪਰਿਵਾਰ ਦਾ ਬਹੁਤ ਮਹੱਤਵ ਹੈ । ਪਰਿਵਾਰ ਤੋਂ ਬਿਨਾਂ ਸਾਡਾ ਜੀਵਨ ਕੁਝ ਵੀ ਨਹੀਂ ਹੈ ।
ਪ੍ਰਸ਼ਨ 2. ਪੂਜਾ ਛੇੜਨ ਦੀ ਘਟਨਾ ਪਰਿਵਾਰ ਅਤੇ ਟੀਚਰ ਨੂੰ ਕਿਉਂ ਨਹੀਂ ਦੱਸਣਾ ਚਾਹੁੰਦੀ ?
ਉੱਤਰ— ਜਦੋਂ ਕੋਮਲ ਨੇ ਪੂਜਾ ਨੂੰ ਕਿਹਾ ਕਿ ਆਪਾਂ ਛੇੜਨ ਦੀ ਘਟਨਾ ਮਾਪਿਆਂ ਨੂੰ ਦੱਸ ਦਿੰਦੇ ਹਾਂ ਤਾ ਪੂਜਾ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਸਨੂੰ ਮਾਪਿਆਂ ਤੋਂ ਡਰ ਲੱਗਦਾ ਹੈ । ਪਰਿਵਾਰ ਵਾਲੇ ਉਸ ਨੂੰ ਝਿੜਕ ਦੇਣਗੇ ਅਤੇ ਉਸ ਦਾ ਹੀ ਕਸੂਰ ਕੱਢਣਗੇ। ਇਸਦੇ ਨਾਲ ਨਾਲ ਉਹ ਇਹ ਗੱਲ ਆਪਣੇ ਟਿਊਸ਼ਨ ਟੀਚਰ ਨੂੰ ਵੀ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਜੇ ਟੀਚਰ ਨੇ ਇਹ ਗੱਲ ਉਸ ਦੇ ਘਰ ਦੱਸ ਦਿੱਤੀ ਤਾਂ ਘਰ ਵਾਲੇ ਉਸ ਦਾ ਘਰ ਵਿੱਚੋਂ ਨਿਕਲਣਾ ਹੀ ਬੰਦ ਕਰ ਦੇਣਗੇ । ਇਸ ਲਈ ਉਹਨਾਂ ਨੇ ਇਸ ਗੱਲ ਨੂੰ ਆਪ ਹੀ ਨਜਿੱਠਣ ਦਾ ਫੈਸਲਾ ਕੀਤਾ ।
ਪ੍ਰਸ਼ਨ 3. ਪੂਜਾ ਅਤੇ ਕੋਮਲ ਨੇ ਅਨਮੋਲ ਨੂੰ ਇਸ ਘਟਨਾ ਬਾਰੇ ਦੱਸਣ ਦਾ ਫੈਸਲਾ ਕਿਉਂ ਕੀਤਾ ?
ਉੱਤਰ— ਜਦੋਂ ਪੂਜਾ ਅਤੇ ਕੋਮਲ ਇਸ ਘਟਨਾ ਬਾਰੇ ਸੋਚ ਵਿਚਾਰ ਕਰ ਰਹੀਆਂ ਸਨ ਕਿ ਇਸਦਾ ਕੀ ਹੱਲ ਕੱਢਿਆ ਜਾਵੇ ਤਾਂ ਉਹਨਾਂ ਦੇ ਦਿਮਾਗ ਵਿੱਚ ਅਨਮੋਲ ਦਾ ਨਾਮ ਆਇਆ । ਇਸ ਦਾ ਕਾਰਨ ਇਹ ਸੀ ਕਿ ਅਨਮੋਲ ਉਹਨਾਂ ਦੇ ਨਾਲ ਸਭ ਦਾ ਸ਼ੁਭਚਿੰਤਕ ਸੀ ਅਤੇ ਉਹਨਾਂ ਦਾ ਗੁਆਂਢੀ ਸੀ । ਇਸਦੇ ਨਾਲ ਨਾਲ ਉਹ ਮਨਜੋਤ ਅਤੇ ਸਿਮਰਨ ਦਾ ਚੰਗਾ ਮਿੱਤਰ ਵੀ ਸੀ । ਉਹ ਉਹਨਾਂ ਕੁੜੀਆਂ ਨੂੰ ਆਪਣੀਆਂ ਭੈਣਾਂ ਸਮਝਦਾ ਸੀ । ਇਸ ਲਈ ਉਹਨਾਂ ਨੂੰ ਲੱਗਦਾ ਸੀ ਕਿ ਅਨਮੋਲ ਇਸ ਘਟਨਾ ਨੂੰ ਆਸਾਨੀ ਨਾਲ ਸੁਲਝਾ ਲਵੇਗਾ ।
ਪ੍ਰਸ਼ਨ 4. ਕਿਸ਼ੋਰ ਅਵਸਥਾ ਕਿਉਂ ਮਹੱਤਵਪੂਰਨ ਹੁੰਦੀ ਹੈ ?
ਉੱਤਰ— 10 ਸਾਲ ਤੋਂ 19 ਸਾਲ ਤੱਕ ਦੀ ਉਮਰ ਨੂੰ ਕਿਸ਼ੋਰ ਅਵਸਥਾ ਕਿਹਾ ਜਾਂਦਾ ਹੈ । ਇਸ ਉਮਰ ਵਿੱਚ ਹੀ ਸਾਡਾ ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਹੁੰਦਾ ਹੈ । ਇਸ ਸਮੇਂ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਇਸ ਸਮੇਂ ਸਾਨੂੰ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ, ਨਹੀਂ ਪੜ੍ਹਾਈ ਕਰਨ ਦੀ ਥਾਂ ਅਸੀਂ ਆਪਣਾ ਕੀਮਤੀ ਸਮਾਂ ਫਾਲਤੂ ਵਿੱਚ ਹੀ ਬਰਬਾਦ ਕਰ ਦਿੰਦੇ ਹਾਂ । ਇਸ ਅਵਸਥਾ ਵਿੱਚ ਸਾਨੂੰ ਆਪਣੇ ਕੈਰੀਅਰ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਨਾ ਕਿ ਮੁੰਡਿਆਂ ਅਤੇ ਕੁੜੀਆਂ ਪ੍ਰਤੀ ਖਿੱਚੇ ਜਾਣ ਦੀ । ਇਸ ਸਮੇਂ ਸਾਨੂੰ ਆਪਣੇ ਕੈਰੀਅਰ ਦਾ ਧਿਆਨ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 5, ਅਨਮੋਲ ਨੇ ਮਨਜੋਤ ਅਤੇ ਸਿਮਰਨਜੀਤ ਨੂੰ ਕੀ ਸਮਝਾਇਆ ?
ਉੱਤਰ— ਜਦੋਂ ਮਨਜੋਤ ਅਤੇ ਸਿਮਰਨਜੀਤ ਨੇ ਕੁੜੀਆਂ ਨੂੰ ਛੇੜਿਆ ਤਾਂ ਕੁੜੀਆਂ ਨੇ ਅਨਮੋਲ ਨੂੰ ਮੁੰਡਿਆਂ ਨੂੰ ਸਮਝਾਉਣ ਲਈ ਕਿਹਾ । ਅਨਮੋਲ ਨੇ ਦੋਹਾਂ ਮੁੰਡਿਆਂ ਨੂੰ ਸਮਝਾਇਆ ਕਿ ਅਸੀਂ ਆਪਣਾ ਜੀਵਨ ਆਜ਼ਾਦੀ ਨਾਲ ਜੀਣਾ ਚਾਹੁੰਦੇ ਹਾਂ । ਇਸ ਲਈ ਸਾਨੂੰ ਕੁੜੀਆਂ ਦੇ ਜੀਵਨ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ । ਜੇਕਰ ਸਾਡੀ ਮਸਤੀ ਦੇ ਕਾਰਨ ਕੋਈ ਅਸੁਰੱਖਿਅਤ ਹੋ ਜਾਂਦਾ ਹੈ ਤਾਂ ਇਹ ਮਸਤੀ ਨਹੀਂ ਬਲਕਿ ਛਿਛੋਰਾਪਨ ਹੈ । ਸਾਨੂੰ ਚੰਗੀ ਸੋਚ ਰੱਖਣੀ ਚਾਹੀਦੀ ਹੈ । ਸਾਨੂੰ ਇੱਕ ਦੂਜੇ ਦਾ ਦੁਸ਼ਮਣ ਨਹੀਂ ਬਲਕਿ ਸਹਿਯੋਗੀ ਬਣ ਕੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 6. ਅਨਮੋਲ ਦੇ ਸਮਝਾਉਣ ਦਾ ਮੁੰਡਿਆਂ ਉੱਤੇ ਕੀ ਅਸਰ ਪਿਆ ?
ਉੱਤਰ- ਜਦੋਂ ਅਨਮੋਲ ਨੇ ਮਨਜੋਤ ਅਤੇ ਸਿਮਰਨ ਨੂੰ ਸਮਝਾਇਆ ਕਿ ਕੁੜੀਆਂ ਨੂੰ ਛੇੜਨਾ ਨਹੀਂ ਚਾਹੀਦਾ ਤਾਂ ਉਹਨਾਂ ਦੀ ਸਮਝ ਵਿੱਚ ਇਹ ਗੱਲ ਆ ਗਈ । ਉਹਨਾਂ ਨੇ ਪ੍ਰਣ ਲਿਆ ਕਿ ਉਹ ਹੁਣ ਦੁਬਾਰਾ ਅਜਿਹੀ ਹਰਕਤ ਨਹੀਂ ਕਰਨਗੇ । ਅਨਮੋਲ ਦੇ ਸਮਝਾਉਣ ਉੱਤੇ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਵੀ ਜੀਓ ਅਤੇ ਜੀਣ ਦਿਓ ਦੇ ਸਿਧਾਂਤ ਉੱਤੇ ਚੱਲਣ ਦਾ ਫੈਸਲਾ ਲਿਆ । ਦੋਹਾਂ ਮੁੰਡਿਆਂ ਨੇ ਕੁੜੀਆਂ ਤੋਂ ਮਾਫੀ ਮੰਗੀ ਅਤੇ ਉਹ ਚੰਗੇ ਮਿੱਤਰ ਬਣ ਗਏ |
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ?
ਉੱਤਰ-ਇਸ ਪਾਠ ਤੋਂ ਸਾਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ –
- ਪਰਿਵਾਰ ਇੱਕ ਰੁੱਖ ਵਰਗਾ ਹੁੰਦਾ ਹੈ ਜਿਸਦੇ ਬਹੁਤ ਸਾਰੇ ਮੈਂਬਰ ਹੁੰਦੇ ਹਨ । ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪਿਆਰ ਅਤੇ ਸਤਿਕਾਰ ਹੋਣਾ ਚਾਹੀਦਾ ਹੈ ਤਾਂਕਿ ਉਹ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿ ਸਕਣ ।
- ਸਮਾਜ ਵਿੱਚ ਮੁੰਡੇ ਕੁੜੀਆਂ ਵਿਚਕਾਰ ਵਿਤਕਰਾ ਨਹੀਂ ਹੋਣਾ ਚਾਹੀਦਾ । ਦੋਹਾਂ ਨੂੰ ਸਮਾਨ ਅਧਿਕਾਰ ਮਿਲਣੇ ਚਾਹੀਦੇ ਹਨ ।
- ਸਾਨੂੰ ਆਪਣੇ ਮੁੰਡਿਆਂ ਨੂੰ ਇਹ ਸਿਖਾਉਣਾ ਪਵੇਗਾ ਕਿ ਕੁੜੀਆਂ ਦੀ ਵੀ ਉਹਨਾਂ ਵਾਂਗ ਇੱਜ਼ਤ ਹੁੰਦੀ ਹੈ । ਇਸ ਲਈ ਉਹਨਾਂ ਨੂੰ ਛੇੜਨਾ ਨਹੀਂ ਹੈ ਬਲਕਿ ਉਹਨਾਂ ਦਾ ਸਤਿਕਾਰ ਕਰਨਾ ਹੈ ।
- ਸਾਨੂੰ ਪਰਿਵਾਰ ਦੇ ਵੱਡੇ ਬਜ਼ੁਰਗਾਂ ਦਾ ਸਨਮਾਨ ਅਤੇ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ।
- ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਦੂਜਿਆਂ ਦੀ ਹੋਂਦ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਅਤੇ ਜੀਉ ਅਤੇ ਜੀਣ ਦਿਓ ਦੇ ਸਿਧਾਂਤ ਉੱਤੇ ਚਲਣਾ ਚਾਹੀਦਾ ਹੈ ।
- (ਕਿਸ਼ੋਰ ਅਵਸਥਾ ਕੈਰੀਅਰ ਬਣਾਉਣ ਵਾਲੀ ਹੁੰਦੀ ਹੈ ਨਾ ਕਿ ਸਮਾਂ ਫਾਲਤੂ ਗੁਆਉਣ ਦੀ । ਇਸ ਅਵਸਥਾ ਵਿੱਚ ਸਾਨੂੰ ਦੱਬ ਕੇ ਮਿਹਨਤ ਕਰਨੀ ਚਾਹੀਦੀ ਹੈ ਤਾਂਕਿ ਜੀਵਨ ਵਿੱਚ ਸਫਲ ਹੋ ਸਕੀਏ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ–ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਪਿਆਰੇ ਵਿਦਿਆਰਥੀਓ, ਜਿਵੇਂ ਇੱਕ ਰੁੱਖ ਦੇ ਵੱਖ-ਵੱਖ ਭਾਗ (ਜੜ੍ਹ, ਤਣਾਂ, ਫੁੱਲ, ਟਾਹਣੀਆਂ, ਫੱਲ) ਹੁੰਦੇ ਹਨ ਉਵੇਂ ਹੀ ਅਸੀਂ ਪਰਿਵਾਰ ਦੇ ਸਭ ਮੈਂਬਰ ਉਸ ਪਰਿਵਾਰਕ ਰੁੱਖ ਦੇ ਭਾਗ ਹੁੰਦੇ ਹਾਂ । ਵੱਡੇ ਛੋਟਿਆਂ ਨਾਲ, ਪਿਆਰ ਅਤੇ ਵੱਡਿਆਂ ਦਾ ਸਤਿਕਾਰ ਕਰਨ ਤਾਂ ਹੀ ਇਹ ਰੁੱਖ ਵਧਦਾ ਫੁਲਦਾ ਰਹਿੰਦਾ ਹੈ । ਪਰਿਵਾਰ ਦੇ ਸਭ ਮੈਂਬਰ ਇਸ ਰੁੱਖ ਦੇ ਅਨਿੱਖੜਵਾਂ ਅੰਗ ਹੁੰਦੇ ਹਨ, ਜਿਵੇਂ ਇੱਕ ਰੁੱਖ ਲਈ ਉਸਦੇ ਹਰ ਅੰਗ ਦੀ ਮਹੱਤਤਾ ਹੈ । ਉਸ ਤਰ੍ਹਾਂ ਸਾਡੇ ਪਰਿਵਾਰ ਵਿੱਚ ਹਰੇਕ ਵੱਡੇ ਛੋਟੇ ਦੀ ਆਪਣੀ ਮਹੱਤਤਾ ਹੁੰਦੀ ਹੈ । ਇਹ ਰੁੱਖ ਹਰਾ ਭਰਾ ਰਹਿ ਸਕੇਗਾ ਜੋ ਪਰਿਵਾਰ ਵਿੱਚ ਵੱਡਿਆਂ ਨੂੰ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਮਿਲੇ । ਇਹ ਪਰਿਵਾਰਕ ਰੁੱਖ, ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਸਤਿਕਾਰ, ਪਿਆਰ ਅਤੇ ਦੇਖਭਾਲ ਦੇ ਵਾਤਾਵਰਣ ਵਿੱਚ ਹੋਰ ਵਧੇ ਫੁਲੇਗਾ । ਸਾਡੀ ਜ਼ਿੰਦਗੀ ਵਿੱਚ ਵੱਡਿਆਂ ਦਾ ਵਿਸ਼ੇਸ਼ ਰੋਲ ਹੈ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਸਾਡਾ ।
- ਪਰਿਵਾਰ ਦੇ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ?
- ਪਰਿਵਾਰ ਵਿੱਚ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ?
- ਪਰਿਵਾਰ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
- ਕੀ ਪਰਿਵਾਰ ਵਿੱਚ ਛੋਟਿਆਂ ਦਾ ਮਹੱਤਵ ਹੁੰਦਾ ਹੈ ?
ਉੱਤਰ—
- ਪਰਿਵਾਰ ਦੇ ਬਜ਼ੁਰਗਾਂ ਨਾਲ ਸਨਮਾਨ ਭਰਿਆ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਤਜ਼ਰਬਿਆਂ ਤੋਂ ਸਿੱਖਣਾ ਚਾਹੀਦਾ ਹੈ ।
- ਬੱਚਿਆਂ ਨਾਲ ਪਿਆਰ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਵੱਡਿਆਂ ਤੋਂ ਹੀ ਵਿਵਹਾਰ ਕਰਨਾ ਸਿੱਖਦੇ ਹਨ ।
- ਪਰਿਵਾਰ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਪਰਿਵਾਰ ਤੋਂ ਬਿਨਾਂ ਸਾਡੇ ਜੀਵਨ ਦੀ ਕੋਈ ਅਹਿਮੀਅਤ ਨਹੀਂ ਹੈ । ਪਰਿਵਾਰ ਤੋਂ ਬਿਨਾਂ ਵਿਅਕਤੀ ਜੀਵਨ ਵਿੱਚ ਕੁਝ ਨਹੀਂ ਸਿੱਖ ਸਕਦਾ ।
- ਜੀ ਹਾਂ, ਪਰਿਵਾਰ ਵਿੱਚ ਛੋਟਿਆਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਉਹਨਾਂ ਨੇ ਹੀ ਅੱਗੇ ਜਾ ਕੇ ਵੱਡਾ ਬਣਨਾ ਹੈ ਅਤੇ ਪਰਿਵਾਰ ਨੂੰ ਚਲਾਉਣਾ ਹੈ ।