PBN 9th Welcome Life

PSEB Solutions for Class 9 Welcome Life Chapter 4 ਹਮਦਰਦੀ ਅਤੇ ਹਮਾਇਤ

PSEB Solutions for Class 9 Welcome Life Chapter 4 ਹਮਦਰਦੀ ਅਤੇ ਹਮਾਇਤ

PSEB 9th Class Welcome Life Solutions 4 ਹਮਦਰਦੀ ਅਤੇ ਹਮਾਇਤ

ਵਿਸ਼ੇ ਨਾਲ ਜਾਣ-ਪਛਾਣ

  • ਭਾਵਨਾਵਾਂ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹਨ। ਭਾਵਨਾਵਾਂ ਜਿਵੇਂ ਕਿ ਗੁੱਸਾ, ਪਿਆਰ, ਡਰ, ਨਫ਼ਰਤ, ਦਰਦ ਆਦਿ ਸਾਡੇ ਰੋਜ਼ਾਨਾ ਜੀਵਨ ਵਿੱਚ ਆਉਂਦੀਆਂ ਰਹਿੰਦੀਆਂ ਹਨ ।
  • ਜਿਵੇਂ ਭਾਵਨਾਵਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਆਉਂਦੀਆਂ ਰਹਿੰਦੀਆਂ ਹਨ । ਸਾਡੇ ਲਈ ਇਹ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਕਿਸ ਸਮੇਂ ਕਿਹੜੀ ਭਾਵਨਾ ਸਾਹਮਣੇ ਲਿਆਉਣੀ ਹੈ । ਉਦਾਹਰਨ ਦੇ ਲਈ ਹੱਸਣਾ ਬਹੁਤ ਜ਼ਰੂਰੀ ਹੈ ਪਰ ਕਿਸੇ ਦੀ ਮੌਤ ਉੱਤੇ ਹੱਸਣਾ ਨਹੀਂ ਚਾਹੀਦਾ ।
  • ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਭਾਵਨਾਵਾਂ ਨੂੰ ਪਛਾਣੀਏ, ਉਹਨਾਂ ਨੂੰ ਸਵੀਕਾਰ ਕਰੀਏ ਅਤੇ ਉਹਨਾਂ ਉੱਤੇ ਕਾਬੂ ਰੱਖੀਏ ।
  • ਸਮਾਜ ਬਹੁਤ ਸਾਰੇ ਗੁਣਾਂ ਅਤੇ ਅਸੂਲਾਂ ਉੱਤੇ ਟਿਕਿਆ ਹੋਇਆ ਹੈ ਅਤੇ ਇਸ ਪ੍ਰਕਾਰ ਦੇ ਸਮਾਜ ਨੂੰ ਸੱਭਿਆ ਸਮਾਜ ਕਹਿੰਦੇ ਹਨ । ਇਹਨਾਂ ਅਸੂਲਾਂ ਜਿਵੇਂ ਕਿ ਕਦਰ, ਇਮਾਨਦਾਰੀ, ਆਦਰ, ਜ਼ਿੰਮੇਵਾਰੀ ਦੀ ਭਾਵਨਾ ਆਦਿ ਨਾਲ ਹੀ ਸਮਾਜ ਸੁਚਾਰੂ ਰੂਪ ਨਾਲ ਚੱਲਦਾ ਹੈ । ਕੁਝ ਹੋਰ ਗੁਣਾਂ ਜਿਵੇਂ ਕਿ ਮਿਲਵਰਤਨ, ਤਾਲਮੇਲ ਆਦਿ ਕਰਕੇ ਸਮਾਜ ਸੁਚਾਰੂ ਰੂਪ ਨਾਲ ਚਲਦਾ ਹੈ ਅਤੇ ਇਹਨਾਂ ਦਾ ਬਹੁਤ ਮਹੱਤਵ ਹੈ ।
  • ਸਾਰੀ ਦੁਨੀਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਹਨ । ਹਰੇਕ ਜੀਵ ਅਤੇ ਪੇੜ-ਪੌਦੇ ਇੱਕ-ਦੂਜੇ ਤੋਂ ਵੱਖ ਹਨ । ਹਰੇਕ ਨੂੰ ਪਤਾ ਹੁੰਦਾ ਹੈ ਕਿ ਉਹ ਦੂਜੇ ਵਰਗਾ ਨਹੀਂ ਹੈ ।
  • ਇਸੇ ਤਰ੍ਹਾਂ ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਬਹੁਤ ਸਾਰੀਆਂ ਭਾਸ਼ਾਵਾਂ, ਰਸਮੋਂ-ਰਿਵਾਜ਼ਾਂ, ਸੰਸਕ੍ਰਿਤੀਆਂ ਬਾਰੇ ਪਤਾ ਚਲਦਾ ਹੈ । ਭਾਰਤ ਵਿੱਚ ਵੀ ਇਹਨਾਂ ਸਭ ਦੀ ਭਰਮਾਰ ਹੈ । ਇਸ ਲਈ ਭਾਰਤ ਵਿਚ ਅਨੇਕਤਾ ਵਿੱਚ ਏਕਤਾ ਨੂੰ ਅਸੀਂ ਦੇਖ ਸਕਦੇ ਹਾਂ l
  • ਸਮਾਜ ਵਿੱਚ ਬਹੁਤ ਸਾਰੇ ਸਮੁਦਾਇ ਅਤੇ ਭਾਈਚਾਰੇ ਮਿਲਦੇ ਹਨ । ਸਾਨੂੰ ਵੱਖ-ਵੱਖ ਰੰਗਾਂ, ਧਰਮਾਂ ਆਦਿ ਦੇ ਲੋਕਾਂ ਨਾਲ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ । ਇਸ ਵਿਭਿੰਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ ।
  • ਕਿਸੇ ਦੀ ਮਦਦ ਕਰਨਾ ਬਹੁਤ ਚੰਗਾ ਕੰਮ ਹੁੰਦਾ ਹੈ ਪਰ ਮਦਦ ਕਰਨ ਲਈ ਇਹ ਜ਼ਰੂਰੀ ਹੈ ਕਿ ਇਹ ਦੇਖਿਆ ਜਾਵੇ ਕਿ ਜਿਸਦੀ ਮਦਦ ਕੀਤੀ ਜਾ ਰਹੀ ਹੈ, ਉਹ ਲੋੜਵੰਦ ਹੈ ਜਾਂ ਨਹੀਂ ਹੈ ।

Welcome Life Guide for Class 9 PSEB ਹਮਦਰਦੀ ਅਤੇ ਹਮਾਇਤ InText Questions and Answers

ਕਿਰਿਆ 1.

ਆਓ ਹਰ ਮੌਕੇ ‘ਤੇ ਢੁਕਵੇਂ ਭਾਵ ਪ੍ਰਗਟ ਕਰਨਾ ਸਿੱਖੀਏ –

ਕਿਰਿਆ 2.

(ੳ) ਤੁਸੀਂ ਆਪਣੇ ਵੱਡੇ ਭਰਾ ਦੇ ਵਿਆਹ ਮੌਕੇ ਜੰਞ ਚਲਦੇ ਸਮੇਂ ਖੁਸ਼ੀ ਦਾ ਭਾਵ ਮਹਿਸੂਸ ਕੀਤਾ l
ਕਿਉਂਕਿ ਮੇਰੇ ਭਰਾ ਦਾ ਵਿਆਹ ਸੀ ।
(ਅ) ਜਦ ਵਿਆਹ ਪਿੱਛੋਂ ਡੋਲੀ ਵਿਦਾ ਹੋਣ ਲੱਗੀ ਤੁਸੀਂ ਕਿਵੇਂ ਮਹਿਸੂਸ ਕੀਤਾ ?
ਮੈਨੂੰ ਵੀ ਰੋਣਾ ਆਇਆ ਕਿਉਂਕਿ ਇੱਕ ਕੁੜੀ ਆਪਣੇ ਮਾਪਿਆਂ ਦਾ ਘਰ ਛੱਡ ਕੇ ਦੂਜੇ ਘਰ ਜਾ ਰਹੀ ਸੀ।

ਆਉ ਵਿਚਾਰੀਏ

1. ਤੁਸੀਂ ਇਸ ਖੇਡ ਵਿੱਚੋਂ ਕਿਹੜਾ-ਕਿਹੜਾ ਗੁਣ ਸਿੱਖਿਆ ?
ਉੱਤਰ— ਇਸ ਖੇਡ ਤੋਂ ਅਸੀਂ ਇਹ ਸਿੱਖਿਆ ਹੈ ਕਿ ਸਾਨੂੰ ਸਾਰਿਆਂ ਨਾਲ ਮਿਲਵਰਤਨ ਨਾਲ ਅਤੇ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ । ਜਿੰਨਾਂ ਅਸੀਂ ਦੂਜਿਆਂ ਨਾਲ ਮਿਲ ਕੇ ਰਹਾਂਗੇ, ਓਨੇ ਹੀ ਸਾਡੇ ਕੰਮ ਅਸਾਨੀ ਨਾਲ ਹੋ ਜਾਣਗੇ ।
2. ਤੁਹਾਨੂੰ ਆਪਣੇਂ ਨਵੇਂ ਸਾਥੀ ਦੇ ਕਿਹੜੇ ਤਿੰਨ ਗੁਣ ਪਸੰਦ ਆਏ ?
ਉੱਤਰ— (i) ਸਾਡੇ ਨਵੇਂ ਸਾਥੀ ਵਿੱਚ ਮਿਲਵਰਤਨ ਦਾ ਗੁਣ ਸੀ ।
   (ii) ਉਸ ਨੇ ਮੈਨੂੰ ਸਹਿਯੋਗ ਕੀਤਾ ਅਤੇ ਅਸੀਂ ਇਹ ਖੇਡ ਪੂਰੀ ਕਰ ਸਕੇ ।
   (iii) ਉਸ ਵਿੱਚ ਦੂਜੇ ਵਿਅਕਤੀਆਂ ਨੂੰ ਜਲਦੀ ਨਾਲ ਸਮਝਣ ਦੀ ਸ਼ਕਤੀ ਸੀ ।
3. ਕੀ ਤੁਹਾਨੂੰ ਲੱਗਿਆ ਕਿ ਤੁਸੀਂ ਨਵੇਂ ਸਾਥੀ ਤੋਂ ਕਾਫ਼ੀ ਕੁਝ ਸਿੱਖ ਸਕਦੇ ਹੋ ?
ਉੱਤਰ- ਜੀ ਹਾਂ, ਅਸੀਂ ਆਪਣੇ ਨਵੇਂ ਸਾਥੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਜਿਵੇਂ ਕਿ ਉਸਦਾ ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ, ਦੂਜੇ ਵਿਅਕਤੀ ਨੂੰ ਸਮਝਣ ਦੀ ਸ਼ਕਤੀ ਆਦਿ।
4. ਖਾਲੀ ਸਥਾਨ ਭਰੋ –
ਮੈਂ ਜਿੰਨੇ ਜ਼ਿਆਦਾ ਲੋਕਾਂ ਨਾਲ ਵਰਤੋਂ ਵਿਹਾਰ ਵਧਾਵਾਂਗਾ/ਵਧਾਵਾਂਗੀ ………….
ਉੱਤਰ— ਮੈਂ ਉਹਨਾਂ ਦੇ ਨੇੜੇ ਜਾ ਸਕਾਂਗਾ/ਸਕਾਂਗੀ ਅਤੇ ਸਹਿਯੋਗ ਦੀ ਭਾਵਨਾ ਨੂੰ ਸਿੱਖ ਸਕਾਂਗਾ/ਸਕਾਂਗੀ ।
ਲੜੀ ਨੰ. ਪ੍ਰਸ਼ਨ ਉੱਤਰ
ਪ੍ਰਸ਼ਨ 1. ਕੁਚੀਪੁਡੀ ਕਿਸ ਭਾਰਤੀ ਰਾਜ ਦਾ ਲੋਕ ਨਾਚ ਹੈ ? ਆਂਧਰਾ ਪ੍ਰਦੇਸ਼
ਪ੍ਰਸ਼ਨ 2. ਕੰਨੜ ਬੋਲੀ ਦਾ ਸੰਬੰਧ ਕਿਸ ਰਾਜ ਨਾਲ ਹੈ ? ਕਰਨਾਟਕ
ਪ੍ਰਸ਼ਨ 3. ਭੰਗੜੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ? ਮਲਵਈ ਗਿੱਧਾ
ਪ੍ਰਸ਼ਨ 4. ‘ਗੁਲਾਬੀ ਸ਼ਹਿਰ’ ਕਿਸਨੂੰ ਕਿਹਾ ਜਾਂਦਾ ਹੈ ? ਜੈਪੁਰ
ਪ੍ਰਸ਼ਨ 5. ਸੰਮੀ ਲੋਕ ਨਾਚ ਢੋਲ ਲੋਕ ਸਾਜ਼ ‘ਤੇ ਨੱਚਿਆ ਜਾਂਦਾ ਹੈ ? ਸਹੀ/ਗਲਤ-ਸਹੀ
ਪ੍ਰਸ਼ਨ 6. ਪੱਛਮੀ ਬੰਗਾਲ ਦੀ ਭਾਸ਼ਾ ਕਿਹੜੀ ਹੈ ? ਬੰਗਾਲੀ
ਪ੍ਰਸ਼ਨ 7. ਚਾਰ ਮੀਨਾਰ ਕਿੱਥੇ ਸਥਿਤ ਹਨ ? ਹੈਦਰਾਬਾਦ
ਪ੍ਰਸ਼ਨ 8. ਮੇਘਾਲਿਆ ਦੇ ਖਾਸੀ ਕਬੀਲੇ ਦੇ ਲਾੜੇ ਵਿਆਹ ਪਿੱਛੋਂ ਆਪਣੇ ਸਹੁਰੇ ਘਰ ਜਾ ਕੇ ਵਸਦੇ ਹਨ । ਸਹੀ/ਗਲਤ-ਸਹੀ
ਪ੍ਰਸ਼ਨ 9. ਗੁਜਰਾਤ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ ? ਗੁਰਬਾ
ਪ੍ਰਸ਼ਨ 10. ਪੰਜਾਬ ਦੇ ਦੋ ਰਵਾਇਤੀ ਪੀਣ ਵਾਲੇ ਪਦਾਰਥਾਂ ਦੇ ਨਾਮ ਲਿਖੋ । ਲੱਸੀ, ਛਾਛ

ਅਭਿਆਸ

1. ਕੀ ਤੁਸੀਂ ਕਿਰਿਆ ਨਾਲ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦਾ ਦਰਦ ਮਹਿਸੂਸ ਕੀਤਾ ?
ਉੱਤਰ- ਜੀ ਹਾਂ, ਇਸ ਕਿਰਿਆ ਨਾਲ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦੇ ਦਰਦ ਦਾ ਸਾਨੂੰ ਪਤਾ ਚੱਲਿਆ ਕਿ ਉਹ ਕਿਸ ਤਰ੍ਹਾਂ ਜਿਉਂਦੇ ਹਨ ।
2. ਲੋੜਵੰਦ ਲੋਕਾਂ ਲਈ ਤੁਹਾਡੇ ਰਵੱਈਏ ਵਿਚ ਕੀ ਫਰਕ ਆਇਆ ?
ਉੱਤਰ – ਇਸ ਕਿਰਿਆ ਨਾਲ ਸਾਨੂੰ ਪਤਾ ਚੱਲਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਕਿੰਨੀ ਮੁਸ਼ਕਿਲ ਨਾਲ ਜੀਵਨ ਜਿਉਂਦੇ ਹਨ । ਹੁਣ ਅਸੀਂ ਜੇਕਰ ਅਜਿਹੇ ਕਿਸੇ ਵਿਅਕਤੀ ਨੂੰ ਵੇਖਾਂਗੇ, ਅਸੀਂ ਉਸ ਨਾਲ ਪੂਰੀ ਹਮਦਰਦੀ ਰੱਖਾਂਗੇ ਅਤੇ ਉਸ ਦੀ ਜਿੰਨੀ ਹੋ ਸਕੇ, ਮਦਦ ਕਰਾਂਗੇ।
3. ਵਰਕਸ਼ੀਟ ਤੇ ਅਭਿਆਸ : ਹਰੇਕ ਬੱਚਾ ਆਪੋ-ਆਪਣਾ ਤਜ਼ਰਬਾ ਸਾਂਝਾ ਕਰੇਗਾ ਅਤੇ ਲਿਖੇਗਾ ।
ਉੱਤਰ— ਇਹ ਕਿਰਿਆ ਬੱਚੇ ਆਪ ਕਰਨਗੇ ।

PSEB 9th Class Welcome Life Guide ਹਮਦਰਦੀ ਅਤੇ ਹਮਾਇਤ Important Questions and Answers

ਬਹੁਵਿਕਲਪੀ ਪ੍ਰਸ਼ਨ

1. ਇਹਨਾਂ ਵਿੱਚੋਂ ਕੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੀਆਂ ਹਨ ?
(a) ਭਾਵਨਾਵਾਂ
(b) ਕਾਰਾਂ
(c) ਇਮਾਰਤਾਂ
(d) ਘੜੀਆਂ ।
ਉੱਤਰ—(a) ਭਾਵਨਾਵਾਂ ।
2. ਇਹਨਾਂ ਵਿੱਚੋਂ ਕਿਹੜੀ ਇੱਕ ਭਾਵਨਾ ਹੈ ?
(a) ਗੁੱਸਾ
(b) ਪਿਆਰ
(c) ਡਰ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
3. ਇਹਨਾਂ ਵਿੱਚੋਂ ਕੀ ਜ਼ਰੂਰੀ ਹੈ ?
(a) ਭਾਵਨਾ ਨੂੰ ਪਛਾਣ ਲੈਣਾ
(b) ਭਾਵਨਾ ਨੂੰ ਸਵੀਕਾਰਨਾ
(c) ਭਾਵਨਾ ਉੱਤੇ ਕਾਬੂ ਰੱਖਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
4. ਇਹਨਾਂ ਵਿੱਚੋਂ ਕੀ ਜ਼ਰੂਰੀ ਨਹੀਂ ਹੈ ?
(a) ਭਾਵਨਾ ਨੂੰ ਪਛਾਣਨਾ
(b) ਭਾਵਨਾ ਦੇ ਵੇਗ ਵਿੱਚ ਵਹਿ ਜਾਣਾ
(c) ਭਾਵਨਾ ਉੱਤੇ ਕਾਬੂ ਰੱਖਣਾ
(d) ਭਾਵਨਾ ਨੂੰ ਸਵੀਕਾਰਨਾ ।
ਉੱਤਰ-(b) ਭਾਵਨਾ ਦੇ ਵੇਗ ਵਿੱਚ ਵਹਿ ਜਾਣਾ ।
5. ਸਮਾਜ ਕੁਝ ਗੁਣਾਂ, ਅਸੂਲਾਂ ਅਤੇ ਮਿਆਰਾਂ ਦੇ ਸਿਰ ਉੱਤੇ ਕੀ ਕਹਾਉਂਦਾ ਹੈ ?
(a) ਸੱਭਿਅਕ ਸਮਾਜ
(b) ਵਿਅਕਤੀਗਤ ਸਮਾਜ
(c) ਸੰਸਕ੍ਰਿਤਿਕ ਸਮਾਜ
(d) ਕੋਈ ਨਹੀਂ ।
ਉੱਤਰ-(a) ਸੱਭਿਅਕ ਸਮਾਜ ।
6. ਇਹਨਾਂ ਵਿੱਚੋਂ ਕਿਹੜੀ ਸੱਭਿਅਕ ਸਮਾਜ ਦੀ ਵਿਸ਼ੇਸ਼ਤਾ ਹੈ ?
(a) ਇਮਾਨਦਾਰੀ
(b) ਮਦਦ ਕਰਨਾ
(c) ਜ਼ਿੰਮੇਵਾਰੀ ਦੀ ਭਾਵਨਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਪੰਜਾਬ ਦਾ ਪ੍ਰਸਿੱਧ ਨਾਚ ਕਿਹੜਾ ਹੈ ?
(a) ਗਿੱਧਾ
(b) ਭੰਗੜਾ
(c) ਦੋਵੇਂ (a) ਅਤੇ (b)
(d) ਉਪਰੋਕਤ ਸਾਰੇ ।
ਉੱਤਰ—(c) ਦੋਵੇਂ (a) ਅਤੇ (b) ।
8. ਇਹਨਾਂ ਵਿੱਚੋਂ ਕਿਸ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ?
(a) ਮਿਲਵਰਤਨ
(b) ਸਾਂਝ
(c) ਤਾਲਮੇਲ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
9. ਇਸ ਸੰਸਾਰ ਵਿੱਚ ਬਹੁਤ ਸਾਰੀਆਂ ………………. ਮਿਲ ਜਾਂਦੀਆਂ ਹਨ ।
(a) ਭਿੰਨਤਾਵਾਂ
(b) ਸਮਾਨਤਾਵਾਂ
(c) ਦੋਵੇਂ (a) ਅਤੇ (b)
(d) ਕੋਈ ਨਹੀਂ ।
ਉੱਤਰ—(c) ਦੋਵੇਂ (a) ਅਤੇ (b)।
10. ਭਾਰਤ ਵਿੱਚ ਅਨੇਕਤਾ ਵਿੱਚ ……………….. ਮਿਲਦੀ ਹੈ ।
(a) ਵਿਚਾਰਧਾਰਾ
(b) ਏਕਤਾ
(c) ਭਿੰਨਤਾ
(d) ਸਮਾਨਤਾ
ਉੱਤਰ-(b) ਏਕਤਾ।

ਖਾਲੀ ਥਾਂਵਾਂ ਭਰੋ

1. ………………. ਦਾ ਪ੍ਰਗਟਾਵਾ ਚੰਗਾ ਜਾਂ ਬੁਰਾ ਹੋ ਸਕਦਾ ਹੈ ।
ਉੱਤਰ—ਭਾਵਾਂ
2. ………………… ਨੂੰ ਪਛਾਣਨਾ ਅਤੇ ਉਹਨਾਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ।
ਉੱਤਰ—ਭਾਵਨਾਵਾਂ
3. ਸਮਾਜ ਕੁਝ ………………….. ਉੱਤੇ ਟਿਕਿਆ ਹੁੰਦਾ ਹੈ ।
ਉੱਤਰ—ਅਸੂਲਾਂ
4. ਜੀਵਨ ਵਿੱਚ ਸਾਂਝ, ਤਾਲਮੇਲ ਅਤੇ …………………. ਦਾ ਬਹੁਤ ਮਹੱਤਵ ਹੈ ।
ਉੱਤਰ—ਮਿਲਵਰਤਣ
5. ਸਾਰਾ ਸੰਸਾਰ ……………………. ਨਾਲ ਭਰਪੂਰ ਹੈ l
ਉੱਤਰ—ਭਿੰਨਤਾਵਾਂ

ਸਹੀ (V) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉ—

1. ਮਿਲਵਰਤਣ ਦਾ ਕੋਈ ਮਹੱਤਵ ਨਹੀਂ ਹੁੰਦਾ ਹੈ ।
ਉੱਤਰ- ×
2. ਸਮਾਜ ਵਿੱਚ ਭਿੰਨਤਾਵਾਂ ਅਤੇ ਸਮਾਨਤਾਵਾਂ ਦੋਵੇਂ ਹੁੰਦੇ ਹਨ ।
ਉੱਤਰ- ✓
3. ਸਾਡੇ ਸੁੱਖ-ਦੁੱਖ ਸਾਂਝੇ ਹੁੰਦੇ ਹਨ ।
ਉੱਤਰ- ✓
4. ਮਦਦ ਕਰਨਾ ਚੰਗਾ ਨਹੀਂ ਹੁੰਦਾ ।
ਉੱਤਰ- ×
5. ਭਾਵਾਂ ਦਾ ਪ੍ਰਗਟਾਵਾ ਚੰਗਾ ਜਾਂ ਬੁਰਾ ਹੋ ਸਕਦਾ ਹੈ ।
ਉੱਤਰ- ✓

ਸਹੀ ਮਿਲਾਨ ਕਰੋ—

(A) (B)
ਗੁੱਸਾ
ਅਨੇਕਤਾ ਵਿੱਚ
ਮਦਦ ਕਰਨਾ
ਭਾਵਨਾਵਾਂ ਪਛਾਣਨਾ
ਗੁਣਾਂ ਉੱਤੇ ਆਧਾਰਿਤ
ਸੱਭਿਅਕ ਸਮਾਜ
ਭਾਵਨਾ
ਏਕਤਾ
ਬੇਸਹਾਰਾ
ਭਾਵਨਾਵਾਂ ਕਾਬੂ ਕਰਨਾ ।

ਉੱਤਰ—

(A) (B)
ਗੁੱਸਾ
ਅਨੇਕਤਾ ਵਿੱਚ
ਮਦਦ ਕਰਨਾ
ਭਾਵਨਾਵਾਂ ਪਛਾਣਨਾ
ਗੁਣਾਂ ਉੱਤੇ ਆਧਾਰਿਤ
ਭਾਵਨਾ
ਏਕਤਾ
ਬੇਸਹਾਰਾ
ਭਾਵਨਾਵਾਂ ਕਾਬੂ ਕਰਨਾ
ਸੱਭਿਅਕ ਸਮਾਜ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕਿਹੜੀਆਂ ਭਾਵਨਾਵਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ ?
ਉੱਤਰ-ਭਾਵਨਾਵਾਂ ਜਿਵੇਂ ਕਿ ਗੁੱਸਾ, ਪਿਆਰ, ਸ਼ਾਂਤੀ, ਦਰਦ, ਨਫ਼ਰਤ, ਤਰਸ ਆਦਿ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ ।
ਪ੍ਰਸ਼ਨ 2. ਭਾਵਨਾਵਾਂ ਦੀ ਕਿਸ ਯੋਗਤਾ ਨੂੰ ਸਿੱਖਣਾ ਜ਼ਰੂਰੀ ਹੈ ?
ਉੱਤਰ-ਕਿੱਥੇ ਕਿਹੜੀ ਭਾਵਨਾ ਨੂੰ ਕਦੋਂ ਅਤੇ ਕਿਵੇਂ ਪ੍ਰਗਟ ਕਰਨਾ ਹੈ, ਇਹ ਸਿੱਖਣਾ ਸਾਡੇ ਲਈ ਜ਼ਰੂਰੀ ਹੈ ।
ਪ੍ਰਸ਼ਨ 3. ਭਾਵਨਾਵਾਂ ਲਈ ਕੀ ਜ਼ਰੂਰੀ ਹੈ ?
ਉੱਤਰ-ਭਾਵਨਾਵਾਂ ਨੂੰ ਪਛਾਣਨਾ, ਉਹਨਾਂ ਨੂੰ ਸਵੀਕਾਰ ਕਰਨਾ ਅਤੇ ਉਹਨਾਂ ਉੱਤੇ ਕਾਬੂ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 4. ਸੱਭਿਅਕ ਸਮਾਜ ਕੀ ਹੁੰਦਾ ਹੈ ?
ਉੱਤਰ-ਸੱਭਿਅਕ ਸਮਾਜ ਉਹ ਹੁੰਦਾ ਹੈ ਜਿਹੜਾ ਕੁਝ ਗੁਣਾਂ, ਅਸੂਲਾਂ ਅਤੇ ਮਿਆਰਾਂ ਉੱਤੇ ਆਧਾਰਿਤ ਹੁੰਦਾ ਹੈ ।
ਪ੍ਰਸ਼ਨ 5. ਸਮਾਜ ਕਿਸ ਉੱਤੇ ਆਧਾਰਿਤ ਹੁੰਦਾ ਹੈ ?
ਉੱਤਰ-ਸਮਾਜ ਸਮਾਨਤਾਵਾਂ ਅਤੇ ਭਿੰਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ ।
ਪ੍ਰਸ਼ਨ 6. ਲੋਕ ਕਿਵੇਂ ਇੱਕ ਦੂਜੇ ਤੋਂ ਵੱਖ ਹੁੰਦੇ ਹਨ ?
ਉੱਤਰ-ਲੋਕ ਇੱਕ ਦੂਜੇ ਤੋਂ ਭਾਸ਼ਾ, ਧਰਮ, ਪਹਿਰਾਵੇ, ਖਾਣ-ਪੀਣ ਦੇ ਤਰੀਕਿਆਂ ਆਦਿ ਦੇ ਪੱਖ ਤੋਂ ਵੱਖ ਹੁੰਦੇ ਹਨ ।
ਪ੍ਰਸ਼ਨ 7. ਸਾਨੂੰ ਵਿਭਿੰਨਤਾਵਾਂ ਨਾਲ ਕੀ ਕਰਨਾ ਚਾਹੀਦਾ ਹੈ ?
ਉੱਤਰ-ਸਾਨੂੰ ਵਿਭਿੰਨਤਾਵਾਂ ਦਾ ਸਵਾਗਤ ਅਤੇ ਸਤਿਕਾਰ ਕਰਨਾ ਚਾਹੀਦਾ ਹੈ ।
ਪ੍ਰਸ਼ਨ 8. ਮਦਦ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-ਮਦਦ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਕਿਸੇ ਨੂੰ ਉਸ ਦੀ ਬਹੁਤ ਜ਼ਰੂਰਤ ਹੋਵੇ ।
ਪ੍ਰਸ਼ਨ 9. ਮਦਦ ਕਿਸ ਦੀ ਕਰਨੀ ਚਾਹੀਦੀ ਹੈ ?
ਉੱਤਰ-ਮਦਦ ਹਮੇਸ਼ਾਂ ਕਿਸੇ ਲੋੜਵੰਦ ਦੀ ਕਰਨੀ ਚਾਹੀਦੀ ਹੈ ।
ਪ੍ਰਸ਼ਨ 10. ਦਿਵਿਆਂਗ ਕੌਣ ਹੁੰਦਾ ਹੈ ?
ਉੱਤਰ—ਉਹ ਵਿਅਕਤੀ ਜਿਸ ਦੇ ਸਰੀਰ ਦਾ ਕੋਈ ਹਿੱਸਾ ਜਿਵੇਂ ਕਿ ਅੱਖ, ਜ਼ੁਬਾਨ, ਕੰਨ, ਬਾਂਹ, ਲੱਤ ਆਦਿ ਖ਼ਰਾਬ ਹੋਵੇ, ਦਿਵਆਂਗ ਹੁੰਦਾ ਹੈ ।
ਪ੍ਰਸ਼ਨ 11. ਸਾਨੂੰ ਦਿਵਿਆਂਗਾਂ ਪ੍ਰਤੀ ਕੀ ਦਿਖਾਉਣਾ ਚਾਹੀਦਾ ਹੈ ?
ਉੱਤਰ-ਸਾਨੂੰ ਦਿਵਿਆਂਗਾਂ ਪ੍ਰਤੀ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਭਾਵਨਾਵਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ-ਸਾਡੇ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ, ਜਿਵੇਂ ਗੁੱਸਾ, ਪਿਆਰ, ਸ਼ਾਂਤੀ, ਨਫ਼ਰਤ, ਦਰਦ, ਤਰਸ, ਹਮਦਰਦੀ ਆਦਿ । ਇਹਨਾਂ ਸਾਰੀਆਂ ਭਾਵਨਾਵਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ । ਇਹ ਭਾਵਨਾਵਾਂ ਗਲਤ ਨਹੀਂ ਹੁੰਦੀਆਂ ਪਰ ਜੇਕਰ ਵਿਅਕਤੀ ਨੂੰ ਨਾ ਪਤਾ ਹੋਵੇ ਕਿ ਕਿਸ ਸਮੇਂ ਕਿਹੜੀ ਭਾਵਨਾ ਪ੍ਰਗਟ ਕਰਨੀ ਹੈ, ਇਹ ਗਲਤ ਹੁੰਦਾ ਹੈ । ਇਹ ਸਾਡੇ ਲਈ ਮਹੱਤਵਪੂਰਨ ਹੁੰਦਾ ਹੈ ਕਿ ਅਸੀਂ ਸਿੱਖ ਲਈਏ ਕਿ ਕਿਸ ਸਮੇਂ ਕਿਹੜੀ ਭਾਵਨਾ ਪ੍ਰਗਟ ਕਰਨੀ ਹੈ । ਜੇਕਰ ਇਹ ਯੋਗਤਾ ਆ ਜਾਵੇ ਤਾਂ ਵਿਅਕਤੀ ਆਸਾਨੀ ਨਾਲ ਪ੍ਰਗਤੀ ਕਰ ਲੈਂਦਾ ਹੈ ।
ਪ੍ਰਸ਼ਨ 2. ਭਾਵਨਾਵਾਂ ਦਾ ਸੰਤੁਲਨ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-ਹੇਠਾਂ ਲਿਖੇ ਤਰੀਕਿਆਂ ਨਾਲ ਭਾਵਨਾਵਾਂ ਦਾ ਸੰਤੁਲਨ ਬਣਾਇਆ ਜਾ ਸਕਦਾ ਹੈ—
(i) ਭਾਵਨਾਵਾਂ ਨੂੰ ਪਛਾਣਨਾ—ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਭਾਵਨਾਵਾਂ ਨੂੰ ਪਛਾਣੀਏ ਕਿ ਕਿਸ ਸਮੇਂ ਕਿਹੜੀ ਭਾਵਨਾ ਨੂੰ ਪ੍ਰਯੋਗ ਕਰਨਾ ਹੈ।
(ii) ਭਾਵਨਾਵਾਂ ਨੂੰ ਸਵੀਕਾਰ ਕਰਨਾ—ਇਸਦੇ ਨਾਲ ਹੀ ਸਾਨੂੰ ਭਾਵਨਾਵਾਂ ਨੂੰ ਸਵੀਕਾਰ ਵੀ ਕਰਨਾ ਪਵੇਗਾ ਕਿ ਇਸਦਾ ਪ੍ਰਯੋਗ ਕਰਨਾ ਹੈ ।
(iii) ਭਾਵਨਾਵਾਂ ਉੱਤੇ ਕਾਬੂ ਕਰਨਾ—ਅੰਤ ਵਿੱਚ ਸਾਨੂੰ ਭਾਵਨਾਵਾਂ ਉੱਤੇ ਕਾਬੂ ਕਰਨਾ ਸਿੱਖਣਾ ਪਵੇਗਾ ਕਿ ਸਹੀ ਸਮੇਂ ਉੱਤੇ ਸਹੀ ਭਾਵਨਾ ਨੂੰ ਪ੍ਰਯੋਗ ਕੀਤਾ ਜਾਵੇ ।
ਇਹਨਾਂ ਤਿੰਨਾਂ ਦੇ ਸੰਤੁਲਨ ਨਾਲ ਭਾਵਨਾਵਾਂ ਦਾ ਸੰਤੁਲਨ ਬਣਾਇਆ ਜਾ ਸਕਦਾ ਹੈ ।
ਪ੍ਰਸ਼ਨ 3. ਸਮਾਜਿਕ ਮੁੱਲਾਂ ਅਤੇ ਵਰਤੋਂ ਵਿਹਾਰ ਦਾ ਸੱਭਿਅਕ ਸਮਾਜ ਵਿੱਚ ਕੀ ਮਹੱਤਵ ਹੈ ?
ਉੱਤਰ—ਹਰੇਕ ਸਮਾਜ ਕੁਝ ਪਹਿਲਾਂ ਤੋਂ ਹੀ ਨਿਰਧਾਰਤ ਅਸੂਲਾਂ, ਗੁਣਾਂ, ਮਿਆਰਾਂ ਆਦਿ ਦੇ ਆਧਾਰ ਉੱਤੇ ਚਲਦਾ ਹੈ । ਅਜਿਹੇ ਸਮਾਜ ਨੂੰ ਸੱਭਿਅਕ ਸਮਾਜ ਕਹਿੰਦੇ ਹਨ । ਕਿਸੇ ਸਮਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਇਹ ਜ਼ਰੂਰੀ ਹੈ ਕਿ ਉਹ ਕੁਝ ਅਸੂਲਾਂ, ਨਿਯਮਾਂ ਅਨੁਸਾਰ ਚੱਲੇ । ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਹਰੇਕ ਵਿਅਕਤੀ ਆਪਣੇ ਹੀ ਨਿਯਮ ਬਣਾਵੇਗਾ ਅਤੇ ਸਮਾਜ ਵਿੱਚ ਹਰੇਕ ਪਾਸੇ ਅਫਰਾ-ਤਫਰੀ ਫੈਲ ਜਾਵੇਗੀ । ਫਿਰ ਸਮਾਜ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਜਾਵੇਗਾ । ਇਸ ਲਈ ਸੱਭਿਅਕ ਸਮਾਜ ਵਿੱਚ ਸਮਾਜਿਕ ਮੁੱਲਾਂ ਅਤੇ ਵਰਤੋਂ ਵਿਹਾਰ ਦਾ ਬਹੁਤ ਹੀ ਮਹੱਤਵ ਹੈ ਜਿਸ ਨਾਲ ਸਮਾਜ ਠੀਕ ਤਰੀਕੇ ਨਾਲ ਚਲਦਾ ਰਹਿੰਦਾ ਹੈ ।
ਪ੍ਰਸ਼ਨ 4. ਭਾਰਤੀ ਸਮਾਜ ਵਿੱਚ ਅਨੇਕਤਾ ਵਿੱਚ ਏਕਤਾ ਦਾ ਵਰਣਨ ਕਰੋ ।
ਉੱਤਰ-ਅਸੀਂ ਭਾਰਤ ਵਿੱਚ ਰਹਿੰਦੇ ਹਾਂ ਅਤੇ ਇਹ ਦੇਖਦੇ ਹਾਂ ਕਿ ਸਾਡਾ ਦੇਸ਼ ਵੰਨ-ਸੁਵੰਨਤਾ ਨਾਲ ਭਰਪੂਰ ਹੈ । ਸਾਡੇ ਵਿਵਹਾਰ ਦੇ ਤਰੀਕੇ, ਰਹਿਣ ਦੇ ਤਰੀਕੇ, ਧਾਰਮਿਕ ਮਾਨਤਾਵਾਂ, ਸਮਾਜਿਕ ਵਿਹਾਰ ਦੇ ਤਰੀਕੇ, ਬੋਲੀ, ਖਾਣ-ਪੀਣ ਦੇ ਤਰੀਕੇ ਆਦਿ ਸਭ ਕੁਝ ਇੱਕ-ਦੂਜੇ ਤੋਂ ਬਹੁਤ ਹੀ ਵੱਖ ਹਨ ਪਰ ਫਿਰ ਵੀ ਅਸੀਂ ਇੱਕ-ਦੂਜੇ ਨਾਲ ਏਕਤਾ ਦੇ ਧਾਗੇ ਵਿੱਚ ਬੰਨ੍ਹੇ ਹੋਏ ਹਾਂ ਕਿ ਅਸੀਂ ਸਾਰੇ ਭਾਰਤੀ ਹਾਂ । ਇਸ ਤਰ੍ਹਾਂ ਸਭ ਕੁਝ ਵੱਖ-ਵੱਖ ਹੁੰਦੇ ਹੋਏ ਵੀ ਏਕਤਾ ਦੇ ਸੂਤਰ ਵਿੱਚ ਬੰਨ੍ਹੇ ਹੋਣ ਨੂੰ ਹੀ ਅਸੀਂ ਅਨੇਕਤਾ ਵਿੱਚ ਏਕਤਾ ਦਾ ਨਾਮ ਦੇ ਸਕਦੇ ਹਾਂ ।
ਪ੍ਰਸ਼ਨ 5; ਲੋੜਵੰਦਾਂ ਦੀ ਮਦਦ ਉੱਤੇ ਇੱਕ ਨੋਟ ਲਿਖੋ ।
ਉੱਤਰ-ਕਿਸੇ ਦੀ ਮਦਦ ਕਰਨਾ ਬਹੁਤ ਚੰਗਾ ਹੁੰਦਾ ਹੈ ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਮਦਦ ਸਿਰਫ ਉਸਦੀ ਕੀਤੀ ਜਾਵੇ ਜਿਹੜਾ ਲੋੜਵੰਦ ਹੋਵੇ । ਇਸਦੇ ਨਾਲ-ਨਾਲ ਇਹ ਵੀ ਹੈ ਕਿ ਮਦਦ ਵੀ ਸਹੀ ਹੋਵੇ ਜੋ ਲੋੜਵੰਦ ਦਾ ਭਲਾ ਕਰੇ ।ਜੇਕਰ ਵਿਅਕਤੀ ਨੂੰ ਉਹ ਚੀਜ਼ ਦਿੱਤੀ ਜਾਵੇ ਜਿਸ ਦੀ ਉਸ ਨੂੰ ਲੋੜ ਨਹੀਂ ਹੈ ਤਾਂ ਉਹ ਮਦਦ ਵਿਅਰਥ ਹੋ ਜਾਵੇਗੀ। ਇਸ ਲਈ ਹਰੇਕ ਵਿਅਕਤੀ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਕਰੇ । ਹੋ ਸਕਦਾ ਹੈ ਕਿ ਕੱਲ੍ਹ ਨੂੰ ਸਾਨੂੰ ਵੀ ਕਿਸੇ ਦੀ ਮਦਦ ਦੀ ਜ਼ਰੂਰਤ ਪੈ ਜਾਵੇ । ਇਸ ਤਰ੍ਹਾਂ ਜੇਕਰ ਸਾਰੇ ਇੱਕ-ਦੂਜੇ ਦੀ ਮਦਦ ਕਰਦੇ ਰਹਾਂਗੇ ਤਾਂ ਸਮਾਜ ਵੀ ਸੁਚਾਰੂ ਤਰੀਕੇ ਨਾਲ ਚਲਦਾ ਰਹੇਗਾ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ—ਇਸ ਪਾਠ ਤੋਂ ਤੁਸੀਂ ਕਿਹੜੇ ਗੁਣ ਅਤੇ ਭਾਵਨਾਵਾਂ ਨੂੰ ਸਿੱਖਿਆ ?
ਉੱਤਰ—
  1. ਭਾਵਨਾਵਾਂ-ਵਿਅਕਤੀ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਸਮੇਂ ਉੱਤੇ ਕਿਹੜੀ ਭਾਵਨਾ ਦਾ ਪ੍ਰਯੋਗ ਕਰਨਾ ਹੈ ।
  2. ਭਾਵਨਾਵਾਂ ਦਾ ਸੰਤੁਲਨ—ਭਾਵਨਾਵਾਂ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ । ਇਸ ਲਈ ਜ਼ਰੂਰੀ ਹੈ ਭਾਵਨਾਵਾਂ ਨੂੰ ਪਛਾਨਣਾ, ਉਹਨਾਂ ਨੂੰ ਸਵੀਕਾਰ ਕਰਨਾ ਅਤੇ ਉਹਨਾਂ ਉੱਤੇ ਨਿਯੰਤਰਣ ਰੱਖਣਾ ।
  3. ਸਮਾਜਿਕ ਮੁੱਲ-ਹਰੇਕ ਸਮਾਜ ਆਪਣੇ ਬਣਾਏ ਮੁੱਲਾਂ ਅਤੇ ਅਸੂਲਾਂ ਉੱਤੇ ਟਿਕਿਆ ਹੁੰਦਾ ਹੈ । ਅਜਿਹੇ ਸਮਾਜ ਨੂੰ ਸੱਭਿਅਕ ਸਮਾਜ ਕਹਿੰਦੇ ਹਨ । ਸਮਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਮੁੱਲਾਂ ਅਤੇ ਅਸੂਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਚਾਰੇ ਪਾਸੇ ਅਫਰਾ-ਤਫਰੀ ਫੈਲ ਜਾਵੇਗੀ ।
  4. ਅਨੇਕਤਾ ਵਿੱਚ ਏਕਤਾ—ਭਾਰਤੀ ਸਮਾਜ ਵਿੱਚ ਬਹੁਤ ਸਾਰੇ ਧਰਮਾਂ, ਭਾਸ਼ਾਵਾਂ, ਸੰਸਕ੍ਰਿਤੀਆਂ, ਖੇਤਰਾਂ ਆਦਿ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ । ਇਹ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਹੈ ।
  5. ਲੋੜਵੰਦਾਂ ਦੀ ਮਦਦ-ਸਾਡੇ ਸਾਹਮਣੇ ਬਹੁਤ ਸਾਰੇ ਅਜਿਹੇ ਵਿਅਕਤੀ ਆਉਂਦੇ ਹਨ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ । ਸਾਨੂੰ ਅਜਿਹੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਜੇਕਰ ਲੋੜ ਪਵੇ ਤਾਂ ਕੋਈ ਸਾਡੀ ਵੀ ਮਦਦ ਕਰ ਸਕੇ ।

ਸਰੋਤ ਆਧਾਰਿਤ ਪ੍ਰਸ਼ਨ

ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ‘ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ—
ਸਾਰੀ ਸ੍ਰਿਸ਼ਟੀ ਤੇ ਸੰਸਾਰ ਵੰਨ-ਸੁਵੰਨਤਾ ਨਾਲ ਭਰਪੂਰ ਹੈ । ਕੁਦਰਤ ਦਾ ਹਰ ਪ੍ਰਾਣੀ, ਹਰ ਪੌਦਾ, ਹਰ ਜੀਵ-ਜੰਤੂ ਨਿਰਾਲਾ ਹੈ । ਇੱਥੋਂ ਤੱਕ ਕਿ ਇੱਕ ਰੁੱਖ ਦਾ ਇੱਕ ਪੱਤਾ ਵੀ ਦੂਜੇ ਵਰਗਾ ਨਹੀਂ । ਸਮਾਜ ਵਿੱਚ ਵੇਖੀਏ ਤਾਂ ਬੋਲੀ, ਪਹਿਰਾਵੇ, ਰੰਗ, ਕਿੱਤੇ, ਰਸਮ-ਰਿਵਾਜ, ਸੱਭਿਆਚਾਰਕ ਪੱਖੋਂ ਅਸੀਂ ਬਹੁਤ ਭਿੰਨਤਾਵਾਂ ਵੇਖਦੇ ਹਾਂ । ਭਾਰਤੀ ਸੱਭਿਆਚਾਰ ਵੀ ਅਨੇਕਤਾ ‘ਚ ਏਕਤਾ ਦੀ ਗੱਲ ਕਰਦਾ ਹੈ । ਭਾਵੇਂ ਅਸੀਂ ਸਭ ਭਿੰਨਤਾਵਾਂ ਨਾਲ ਭਰਪੂਰ ਹਾਂ ਫਿਰ ਵੀ ਦੇਸ਼-ਪਿਆਰ ਤੇ ਏਕਤਾ ਦੇ ਸੂਤਰ ਵਿੱਚ ਪਰੋਏ ਹਾਂ । ਸਾਡੇ ਸੁੱਖ-ਦੁੱਖ ਸਾਂਝੇ ਹਨ । ਅਸੀਂ ਇੱਕ ਵਿਸ਼ਵ ਦੇ ਵਾਸੀ ਹਾਂ । ਆਓ ਹੁਣ ਭਾਰਤ ਦੇ ਪ੍ਰਸੰਗ ‘ਚ ਵੱਖ-ਵੱਖ ਵਿਰਾਸਤੀ, ਸੱਭਿਆਚਾਰਕ, ਭਿੰਨਤਾਵਾਂ ਬਾਰੇ ਇਕੱਠੀ ਕੀਤੀ ਜਾਣਕਾਰੀ ਨੂੰ ਕੁਇਜ਼ (ਸਵਾਲਜਵਾਬ ਮੁਕਾਬਲੇ) ਦੇ ਰੂਪ ਵਿੱਚ ਸਾਂਝਾ ਕਰਦੇ ਹਾਂ ।
  1. ਕੀ ਸਮਾਜ ਵਿੱਚ ਸਮਾਨਤਾ ਹੁੰਦੀ ਹੈ ?
  2. ‘ਸਮਾਜ ਵਿੱਚ ਬਹੁਤ ਸਾਰੇ ਅੰਤਰ ਹਨ । ਇਸ ਦਾ ਕੀ ਅਰਥ ਹੈ ?
  3. ਸਾਡੇ ਵਿੱਚ ਕਿਹੜੀਆਂ ਸਮਾਨਤਾਵਾਂ ਮਿਲਦੀਆਂ ਹਨ ?
  4. ਸਾਡੇ ਵਿੱਚ ਕਿਹੜੇ ਅੰਤਰ ਮਿਲਦੇ ਹਨ ?
  5. ਭਾਰਤ ਵਿੱਚ ਕਿਸ ਪ੍ਰਕਾਰ ਦੀ ਅਨੇਕਤਾ ਪਾਈ ਜਾਂਦੀ ਹੈ ?
ਉੱਤਰ—
  1. ਜੀ ਹਾਂ, ਸਮਾਜ ਦੇ ਲੋਕਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਮਿਲਦੀਆਂ ਹਨ ।
  2. ਇਸ ਦਾ ਅਰਥ ਹੈ ਕਿ ਸਮਾਜ ਵਿੱਚ ਰਹਿੰਦੇ ਲੋਕਾਂ ਵਿੱਚ ਸਮਾਨਤਾਵਾਂ ਦੇ ਨਾਲ-ਨਾਲ ਬਹੁਤ ਸਾਰੇ ਅੰਤਰ ਵੀ ਹੁੰਦੇ ਹਨ ।
  3. ਅਸੀਂ ਸਾਰੇ ਮਨੁੱਖ ਹਾਂ, ਸਾਰੇ ਇੱਕੋ ਜਿਹੇ ਕੰਮ ਕਰਦੇ ਹਾਂ, ਅਸੀਂ ਇੱਕ ਦੇਸ਼ ਦੇ ਨਾਗਰਿਕ ਹਾਂ ਜਿਹੜੇ ਇੱਕੋ ਜਿਹੇ ਕਾਨੂੰਨਾਂ ਦੀ ਪਾਲਨਾ ਕਰਦੇ ਹਾਂ, ਸਾਡਾ ਜੀਵਨ ਇੱਕੋ ਜਿਹਾ ਹੁੰਦਾ ਹੈ ਆਦਿ ।
  4. ਸਾਡੀ ਬੋਲੀ ਅਤੇ ਭਾਸ਼ਾ ਵੱਖ ਹੁੰਦੀ ਹੈ । ਸਾਡੇ ਧਰਮ ਵੱਖ ਹੁੰਦੇ ਹਨ, ਸਾਡਾ ਵਿਵਹਾਰ, ਖਾਣ-ਪੀਣ ਦੇ ਤਰੀਕੇ, ਰਹਿਣ ਦੇ ਤਰੀਕੇ, ਖੇਤਰ ਆਦਿ ਇੱਕ ਦੂਜੇ ਤੋਂ ਵੱਖ ਹੁੰਦੇ ਹਨ । ਸਾਡੀ ਸ਼ਖ਼ਸੀਅਤ ਵੀ ਇੱਕ-ਦੂਜੇ ਤੋਂ ਵੱਖ ਹੁੰਦੀ ਹੈ ।
  5. ਭਾਰਤ ਵਿੱਚ ਕਈ ਪ੍ਰਕਾਰ ਦੀ ਅਨੇਕਤਾ ਪਾਈ ਜਾਂਦੀ ਹੈ ਜਿਵੇਂ ਕਿ ਇੱਥੇ ਕਈ ਪ੍ਰਕਾਰ ਦੇ ਧਰਮ ਮਿਲਦੇ ਹਨ, ਇੱਥੇ 1600 ਤੋਂ ਵੱਧ ਭਾਸ਼ਾਵਾਂ ਅਤੇ ਬੋਲੀਆਂ ਦਾ ਪ੍ਰਯੋਗ ਹੁੰਦਾ ਹੈ । ਸਾਡੇ ਖਾਣ-ਪੀਣ, ਵਿਵਹਾਰ, ਰਹਿਣ, ਕੱਪੜੇ ਪਾਉਣ ਦੇ ਤਰੀਕੇ ਅੱਡ-ਅੱਡ ਹੁੰਦੇ ਹਨ । ਸਾਡੇ ਧਾਰਮਿਕ ਕੰਮ ਪੂਰੇ ਕਰਨ ਦੇ ਤਰੀਕੇ, ਵਿਆਹ ਦੇ ਤਰੀਕੇ, ਮ੍ਰਿਤਕਾਂ ਦੇ ਸਰੀਰ ਨੂੰ ਖਤਮ ਕਰਨ ਦੇ ਤਰੀਕੇ ਵੀ ਵੱਖ ਹੁੰਦੇ ਹਨ । ਇਸ ਤਰ੍ਹਾਂ ਭਾਰਤ ਵਿੱਚ ਬਹੁਤ ਸਾਰੀ ਅਨੇਕਤਾ ਵੇਖਣ ਨੂੰ ਮਿਲ ਜਾਂਦੀ ਹੈ।

The Complete Educational Website

Leave a Reply

Your email address will not be published. Required fields are marked *