PSEB Solutions for Class 9 Welcome Life Chapter 5 ਉਸਾਰੂ ਸੋਚ
PSEB Solutions for Class 9 Welcome Life Chapter 5 ਉਸਾਰੂ ਸੋਚ
PSEB 9th Class Welcome Life Solutions 5 ਉਸਾਰੂ ਸੋਚ
ਵਿਸ਼ੇ ਨਾਲ ਜਾਣ-ਪਛਾਣ
- ਮਨੁੱਖੀ ਜੀਵਨ ਦਾ ਆਧਾਰ ਸਿਰਜਣਾਤਮਕ ਸੋਚ ਹੈ । ਜਦੋਂ ਅਸੀਂ ਜੀਵਨ ਵਿੱਚ ਨਵਾਂ ਕਰਨ ਦੀ ਸੋਚਦੇ ਹਾਂ ਤਾਂ ਇਸ ਨੂੰ ਸਿਰਜਣਾਤਮਕ ਸੋਚ ਕਿਹਾ ਜਾਂਦਾ ਹੈ । ਜਦੋਂ ਅਸੀਂ ਕਿਸੇ ਚੀਜ਼ ਨੂੰ ਨਵੇਂ ਤਰੀਕੇ ਨਾਲ ਦੇਖਦੇ ਹਾਂ ਜਾਂ ਉਸ ਬਾਰੇ ਨਵੇਂ ਤਰੀਕੇ ਨਾਲ ਸੋਚਦੇ ਹਾਂ, ਤਾਂ ਇਹ ਸਾਡੀ ਸਿਰਜਣਾਤਮਕ ਸੋਚ ਕਰਕੇ ਹੀ ਹੁੰਦਾ ਹੈ ।
- ਪ੍ਰਕਿਰਤੀ ਵੀ ਸਾਡੇ ਸਾਹਮਣੇ ਕੁੱਝ ਨਾ ਕੁੱਝ ਨਵਾਂ ਸਿਰਜਦੀ ਹੀ ਰਹਿੰਦੀ ਹੈ । ਜਿਵੇਂ ਕਿਸੇ ਦਰਖ਼ਤ ਉੱਤੇ ਨਵੇਂ ਫੁੱਲ ਉੱਗ ਆਉਂਦੇ ਹਨ ਉਸੇ ਤਰ੍ਹਾਂ ਹਰੇਕ ਪਲ ਬਹੁਤ ਕੁਝ ਨਵਾਂ ਸਿਰਜਿਆ ਜਾ ਰਿਹਾ ਹੁੰਦਾ ਹੈ । ਅਸੀਂ ਵੀ ਆਪਣੀ ਸਿਰਜਣਾਤਮਕ ਸੋਚ ਨਾਲ ਕੁੱਝ ਨਾ ਕੁੱਝ ਨਵਾਂ ਸੋਚ ਸਕਦੇ ਹਾਂ ਅਤੇ ਨਵਾਂ ਸਿਰਜ ਸਕਦੇ ਹਾਂ ।
- ਨਵੇਂ ਸਿਰਜਣ ਦੀ ਸ਼ੁਰੂਆਤ ਅਸੀਂ ਆਪਣੇ ਕਮਰੇ ਤੋਂ ਕਰ ਸਕਦੇ ਹਾਂ । ਦੀਵਾਰਾਂ ਉੱਤੇ ਵਧੀਆ ਚਿੱਤਰਕਾਰੀ ਕਰ ਸਕਦੇ ਹਾਂ, ਆਪਣੀਆਂ ਕਿਤਾਬਾਂ ਅਤੇ ਕਾਪੀਆਂ ਦੀਆਂ ਜਿਲਦਾਂ ਨੂੰ ਵਧੀਆ ਬਣਾ ਸਕਦੇ ਹਾਂ ।
- ਅਸੀਂ ਸਾਰੇ ਸੰਸਾਰ ਵਿੱਚ ਰਹਿੰਦੇ ਹਾਂ ਅਤੇ ਸੰਸਾਰ ਵਿੱਚ ਰਹਿੰਦੇ ਹੋਏ ਸਾਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਸ ਸਮੇਂ ਅਸੀਂ ਸਿਰਫ ਉਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ । ਇਹ ਸਾਡੀ ਸੋਚ ਹੈ ਜਿਸ ਨਾਲ ਅਸੀਂ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਸਭ ਤੋਂ ਵਧੀਆ ਹੱਲ ਲੱਭ ਸਕਦੇ ਹਾਂ । ਉਦਾਹਰਨ ਦੇ ਲਈ ਤੁਹਾਨੂੰ ਕਾਂ ਦੀ ਕਹਾਣੀ ਯਾਦ ਹੋਵੇਗੀ, ਜੋ ਪਾਣੀ ਪੀਣਾਂ ਚਾਹੁੰਦਾ ਸੀ ਪਰ ਜੱਗ ਵਿਚ ਪਾਣੀ ਘੱਟ ਸੀ । ਉਸਨੇ ਪੱਥਰ ਪਾਣੀ ਵਿੱਚ ਸੁੱਟੇ ਅਤੇ ਪਾਣੀ ਪੀ ਲਿਆ ।
- ਇਸੇ ਤਰ੍ਹਾਂ ਸਾਡੇ ਸਾਹਮਣੇ ਦਸ਼ਰਥ ਮਾਂਝੀ ਦੀ ਕਹਾਣੀ ਹੈ ਜੋ ਬਿਹਾਰ ਵਿੱਚ ਰਹਿੰਦਾ ਸੀ । ਉਹ ਇੱਕ ਪਹਾੜੀ ਉੱਤੇ ਕੰਮ ਕਰਦਾ ਸੀ ਅਤੇ ਇੱਕ ਦਿਨ ਉਸਦੀ ਪਤਨੀ ਉਸ ਨੂੰ ਰੋਟੀ ਦੇਣ ਆ ਰਹੀ ਸੀ ਪਰ ਪਹਾੜੀ ਤੋਂ ਫਿਸਲ ਕੇ ਮਰ ਗਈ । ਹਸਪਤਾਲ ਦੂਰ ਸੀ ਕਿਉਂਕਿ ਪਹਾੜੀ ਘੁੰਮ ਕੇ ਜਾਣਾ ਪੈਂਦਾ ਸੀ । ਮਾਂਝੀ ਨੇ 22 ਸਾਲ ਇਕੱਲੇ ਮਿਹਨਤ ਕਰਕੇ ਪਹਾੜ ਕੱਟ ਕੇ 360 ਫੁੱਟ ਲੰਬੀ ਅਤੇ 30 ਫੁੱਟ ਚੌੜੀ ਸੜਕ ਬਣਾ ਦਿੱਤੀ । ਪਹਿਲਾਂ ਉਸਦਾ ਮਜ਼ਾਕ ਉਡਾਇਆ ਗਿਆ ਪਰ ਬਾਅਦ ਵਿੱਚ ਉਸ ਨੂੰ ਪਰਬਤ ਮਾਨਵ ਦਾ ਨਾਮ ਦਿੱਤਾ ਗਿਆ ।
- ਜੀਵਨ ਵਿੱਚ ਸਾਡੇ ਸਾਹਮਣੇ ਬਹੁਤ ਸਾਰੀਆ ਮੁਸ਼ਕਿਲਾਂ ਆਉਂਦੀਆਂ ਹਨ । ਇਸ ਲਈ ਜੇ ਅਸੀਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ ਤਾਂ ਸਹੀ ਸਮੇਂ ਉੱਤੇ ਸਹੀ ਫੈਸਲਾ ਲਿਆ ਜਾਣਾ ਚਾਹੀਦਾ ਹੈ । ਇਸ ਨਾਲ ਜੀਵਨ ਅਰਥ ਭਰਪੂਰ ਬਣ ਜਾਂਦਾ ਹੈ ।
- ਦੁਨੀਆ ਸਾਹਮਣੇ ਆਪਣੇ ਹੁਨਰ ਦੀ ਪੇਸ਼ਕਾਰੀ ਕਰਨਾ ਬਹੁਤ ਵੱਡਾ ਹੁਨਰ ਹੈ । ਜੇਕਰ ਅਸੀਂ ਸਹੀ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਆਪਣਾ ਹੁਨਰ ਪੇਸ਼ ਕਰਾਂਗੇ ਤਾਂ ਅਸੀਂ ਬੁਲੰਦੀਆਂ ਛੂਹ ਸਕਦੇ ਹਾਂ ।
- ਹੁਨਰ ਵਿਅਕਤੀ ਵਿੱਚ ਬਚਪਨ ਤੋਂ ਹੀ ਹੁੰਦਾ ਹੈ । ਜੇਕਰ ਵਿਦਿਆਰਥੀ ਜੀਵਨ ਵਿੱਚ ਹੀ ਹੁਨਰ ਨਿਖਾਰ ਲਿਆ ‘ ਜਾਵੇ ਤਾਂ ਵਿਅਕਤੀ ਜਲਦੀ ਹੀ ਪ੍ਰਗਤੀ ਕਰ ਲੈਂਦਾ ਹੈ । ਇਸ ਲਈ ਛੋਟੀ ਉਮਰ ਵਿੱਚ ਹੀ ਹੁਨਰ ਨੂੰ ਲੱਭਣਾ ਚਾਹੀਦਾ ਹੈ ।
- ਜਿਵੇਂ ਚੰਡੀਗੜ੍ਹ ਵਿੱਚ ਨੇਕ ਚੰਦ ਨੇ ਫਾਲਤੂ ਚੀਜ਼ਾਂ ਤੋਂ ਰਾਕ ਗਾਰਡਨ ਬਣਾ ਦਿੱਤਾ ਸੀ, ਉਸੇ ਤਰ੍ਹਾਂ ਅਸੀਂ ਵੀ ਫਾਲਤੂ ਚੀਜ਼ਾਂ ਦਾ ਪ੍ਰਯੋਗ ਕਰਕੇ ਕੁੱਝ ਨਵਾਂ ਬਣਾ ਸਕਦੇ ਹਾਂ । ਇਸ ਨਾਲ ਸਾਡੀ ਸਿਰਜਣਾਤਮਕ ਸੋਚ ਵਿੱਚ ਵੀ ਨਿਖਾਰ ਆਉਂਦਾ ਹੈ ।
Welcome Life Guide for Class 9 PSEB ਉਸਾਰੂ ਸੋਚ InText Questions and Answers
ਕਿਰਿਆ 1
ਤੁਹਾਡੇ ਸਾਹਮਣੇ ਪੰਜਾਬ ਦੇ ਦੋ ਨਕਸ਼ੇ ਹਨ । ਆਪਣੀ ਸਿਰਜਣਾਤਮਕ ਸੋਚ ਸਦਕਾ, ਤੁਸੀਂ, ਪਹਿਲੇ ਨਕਸ਼ੇ ਵਿੱਚ ਪੰਜਾਬ ਦੀ ਉਹ ਤਸਵੀਰ ਬਣਾਉਣੀ ਹੈ ਜੋ ਤੁਸੀਂ ਦੇਖਦੇ ਹੋ । ਦੂਜੇ ਨਕਸ਼ੇ ਵਿੱਚ ਪੰਜਾਬ ਦੀ ਅਜਿਹੀ ਤਸਵੀਰ ਬਣਾਓ, ਜਿਸਦੀ ਤੁਸੀਂ ਕਲਪਨਾ ਕਰਦੇ ਹੋ । ਤੁਸੀਂ ਲਿਖ ਵੀ ਸਕਦੇ ਹੋ, ਰੰਗਾਂ ਨਾਲ ਕੁਝ ਵੀ ਬਣਾਓ ।

ਉੱਤਰ-ਇਹ ਪ੍ਰਸ਼ਨ ਵਿਦਿਆਰਥੀ ਆਪਣੀ ਇੱਛਾ ਅਤੇ ਸਿਰਜਣਾਤਮਕ ਸੋਚ ਅਨੁਸਾਰ ਆਪ ਕਰਨਗੇ ।
ਕਿਰਿਆ 2
ਸਾਡੇ ਪਿੰਡ ਵਿੱਚ ਘਰਾਂ ਵਿੱਚੋਂ ਵਰਤੋਂ ਤੋਂ ਬਾਅਦ ਪਾਣੀ ਛੱਪੜ ਵਿੱਚ ਇਕੱਠਾ ਹੁੰਦਾ ਹੈ । ਇਹ ਪਾਣੀ ਕਿਸੇ ਵੀ ਯੋਗ ਵਰਤੋਂ ਵਿੱਚ ਨਹੀਂ ਆਉਂਦਾ । ਆਪਾਂ ਇਸ ਪਾਣੀ ਨੂੰ ਕਿਵੇਂ ਉਪਯੋਗੀ ਬਣਾ ਸਕਦੇ ਹਾਂ ਜਾਂ ਇਸ ਦਾ ਕੋਈ ਹੋਰ ਬਦਲ ਦੇ ਸਕਦੇ ਹਾਂ । ਇਸ ਬਾਰੇ ਆਪਾਂ ਕੁਝ ਸਤਰਾਂ ਲਿਖਾਂਗੇ ।

ਉੱਤਰ-ਪਿੰਡ ਵਿੱਚ ਪਾਣੀ ਦਾ ਇੱਕ ਟ੍ਰੀਟਮੈਂਟ ਪਲਾਂਟ ਲਗਾ ਕੇ ਘਰਾਂ ਦੇ ਵਿਚ ਪ੍ਰਯੋਗ ਕੀਤੇ ਗਏ ਪਾਣੀ ਨੂੰ ਟ੍ਰੀਟ ਕੀਤਾ ਜਾ ਸਕਦਾ ਹੈ ਅਤੇ ਟ੍ਰੀਟ ਕੀਤੇ ਪਾਣੀ ਨੂੰ ਸਬਜ਼ੀਆਂ ਜਾਂ ਫੁੱਲਾਂ ਦੀਆਂ ਕਿਆਰੀਆਂ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ । ਇਸ ਨਾਲ ਪਾਣੀ ਦੀ ਬਚਤ ਵੀ ਹੋ ਜਾਵੇਗੀ ਅਤੇ ਸਬਜ਼ੀਆਂ ਜਾਂ ਫੁੱਲ ਬਜ਼ਾਰ ਵਿੱਚ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ ।
ਚਲੋ ਆਪਾਂ ਵੀ ਕੁੱਝ ਨਹੀਂ ਚੱਲ ਸੋਚੀਏ
ਪ੍ਰਸ਼ਨ 1. ਆਪਣੇ ਸਕੂਲ ‘ ਚ ਲੱਗੀਆਂ ਟੂਟੀਆਂ ਦਾ ਪਾਣੀ ਰੁੜ੍ਹ ਕੇ ਛੱਪੜ ਵਿੱਚ ਚਲਿਆ ਜਾਂਦਾ ਹੈ । ਆਪਾਂ ਉਸ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹਾਂ ?
ਉੱਤਰ-ਸਕੂਲ ਵਿੱਚ ਹੀ ਇੱਕ ਗਾਰਡਨ ਬਣਾਇਆ ਜਾ ਸਕਦਾ ਹੈ ਅਤੇ ਫੁੱਲਾਂ ਦੇ ਬੂਟੇ ਲਾਏ ਜਾ ਸਕਦੇ ਹਨ । ਟੂਟੀਆਂ ਦਾ ਪਾਣੀ ਗਾਰਡਨ ਵਿੱਚ ਅਤੇ ਬੂਟਿਆਂ ਨੂੰ ਦੇ ਕੇ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ ।
ਪ੍ਰਸ਼ਨ 2. ਤੁਹਾਡੇ ਪਿਤਾ ਜੀ ਖੇਤੀ ਕਰਦੇ ਹਨ । ਉਹ ਸਿਰਫ ਖੇਤੀ ਹੀ ਕਰਦੇ ਹਨ । ਉਹਨਾਂ ਦੀ ਆਮਦਨ ਜ਼ਿਆਦਾ ਨਹੀਂ । ਤੁਸੀਂ ਖੇਤੀਬਾੜੀ ਨਾਲ ਸੰਬੰਧਿਤ ਹੋਰ ਕਿਹੜੇ ਕੰਮਾਂ ਲਈ ਆਪਣੇ ਪਿਤਾ ਜੀ ਨੂੰ ਸਲਾਹ ਦੇ ਸਕਦੇ ਹੋ ?
ਉੱਤਰ-ਅੱਜ-ਕੱਲ੍ਹ ਖੇਤੀ ਵਿੱਚ ਵਿਭਿੰਨਤਾ ਦੀ ਕਾਫੀ ਗੱਲ ਚੱਲ ਰਹੀ ਹੈ । ਮੈਂ ਵੀ ਆਪਣੇ ਪਿਤਾ ਜੀ ਨੂੰ ਸਲਾਹ ਦੇਵਾਂਗਾ ਕਿ ਖੇਤੀ ਵਿੱਚ ਜੇਕਰ ਵੱਧ ਲਾਭ ਕਮਾਉਣਾ ਹੈ ਤਾਂ ਪੁਰਾਣੀਆਂ ਫ਼ਸਲਾਂ ਨੂੰ ਛੱਡ ਕੇ ਨਵੇਂ ਪ੍ਰਕਾਰ ਦੀ ਖੇਤੀ ਕਰਨੀ ਪਵੇਗੀ । ਉਦਾਹਰਨ ਦੇ ਲਈ ਕਿਸੇ ਫਰੂਟ ਦਾ ਬਾਗ ਲਾਇਆ ਜਾ ਸਕਦਾ ਹੈ, ਫੁੱਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ । ਇਸ ਵਿੱਚ ਫਾਇਦਾ ਕਾਫੀ ਜ਼ਿਆਦਾ ਹੈ ।
ਪ੍ਰਸ਼ਨ 3. ਸਕੂਲ ਵਿੱਚ ਮੀਂਹ ਦਾ ਪਾਣੀ ਛੱਤਾਂ ਤੋਂ ਥੱਲੇ ਆ ਕੇ ਤੁਹਾਡੀ ਗਰਾਊਂਡ ਵਿੱਚ ਖੜ੍ਹਾ ਹੋ ਜਾਂਦਾ ਹੈ । ਕਈ ਦਿਨ ਬਾਅਦ ਸੁੱਕਦਾ ਹੈ । ਮੱਛਰ ਅਤੇ ਗੰਦਗੀ ਪੈਦਾ ਕਰਦਾ ਹੈ । ਆਪਾਂ ਕੀ ਹੱਲ ਦੱਸ ਸਕਦੇ ਹਾਂ ?
ਉੱਤਰ-ਇਸ ਸਮੱਸਿਆ ਦੇ ਦੋ ਹੱਲ ਹੋ ਸਕਦੇ ਹਨ । ਪਹਿਲੇ ਹੱਲ ਵਿੱਚ ਮੀਂਹ ਦੇ ਪਾਣੀ ਨੂੰ ਪਾਈਪਾਂ ਦੀ ਮਦਦ ਨਾਲ ਜ਼ਮੀਨ ਦੇ ਵਿੱਚ ਭੇਜਿਆ ਜਾ ਸਕੇ, ਤਾਂਕਿ ਜ਼ਮੀਨ ਦੇ ਅੰਦਰ ਦੇ ਪਾਣੀ ਦਾ ਲੈਵਲ ਨਾ ਘਟੇ ।ਦੂਜਾ ਤਰੀਕਾ ਇਹ ਹੈ ਕਿ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਸਕੂਲ ਦੇ ਗਾਰਡਨ ਅਤੇ ਰੁੱਖ ਪੌਦਿਆਂ ਨੂੰ ਦੇਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ । ਇਸ ਨਾਲ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4. ਤੁਸੀਂ ਜ਼ਿੰਦਗੀ ਵਿੱਚ ਕੁੱਝ ਬਣਨ ਦਾ ਸੁਪਨਾ ਲਿਆ ਹੈ । ਇਸ ਸੁਪਨੇ ਨੂੰ ਪੂਰਾ ਕਰਨ ਲਈ ਕੀ-ਕੀ ਰੁਕਾਵਟਾਂ ਆ ਸਕਦੀਆਂ ਹਨ ? ਤੁਸੀਂ ਕੀ ਹੱਲ ਸੋਚ ਰਹੇ ਹੋ ?
ਉੱਤਰ—ਹਰੇਕ ਵਿਅਕਤੀ ਦਾ ਜੀਵਨ ਵਿੱਚ ਕੁੱਝ ਨਾ ਕੁੱਝ ਬਣਨ ਦਾ ਸੁਪਨਾ ਹੁੰਦਾ ਹੈ ਅਤੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਰਸਤੇ ਵਿੱਚ ਕੁੱਝ ਰੁਕਾਵਟਾਂ ਵੀ ਆਉਂਦੀਆਂ ਹਨ, ਜਿਵੇਂ ਕਿ ਪ੍ਰਤੀਯੋਗਿਤਾ, ਘਰ ਦੇ ਹਾਲਾਤ, ਪੈਸਾ ਆਦਿ । ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ । ਪ੍ਰਤਿਯੋਗਿਤਾ ਲਈ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਸਕਦੇ ਹਾਂ ਅਤੇ ਸੁਪਨਾ ਪੂਰਾ ਕਰ ਸਕਦੇ ਹਾਂ । ਘਰ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਹੈ । ਪੈਸੇ ਦੀ ਸਮੱਸਿਆ ਹਰੇਕ ਥਾਂ ਉੱਤੇ ਆਉਂਦੀ ਹੈ । ਇਸ ਲਈ ਬੈਂਕ ਤੋਂ ਕਰਜ਼ਾ ਲਿਆ ਜਾ ਸਕਦਾ ਹੈ ਅਤੇ ਹੌਲੀ-ਹੌਲੀ ਉਹ ਪੈਸਾ ਵਾਪਸ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਹਰੇਕ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ ।
ਪ੍ਰਸ਼ਨ 5. ਉਦਾਹਰਨ ਵਜੋਂ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ।
ਇਸਦੀ ਸਾਰਨੀ ਹੇਠ ਲਿਖੇ ਤਰ੍ਹਾਂ ਆਪ ਤਿਆਰ ਕਰੋ ।
ਉਦੇਸ਼ | ਮੁਸ਼ਕਲ ਜੋ ਆ ਸਕਦੀ ਹੈ | ਹੱਲ ਜੋ ਕੀਤਾ ਜਾ ਸਕਦਾ ਹੈ |
ਡਾਕਟਰ | ਪੜ੍ਹਾਈ | ਹੋਰ ਮਿਹਨਤ ਕਰਾਂਗਾ |
ਪੈਸਾ | ? | |
ਘਰ ਦੇ ਹਾਲਾਤ | ? | |
ਉਚੇਰੀ ਪੜ੍ਹਾਈ ਪਿੰਡ ਤੋਂ ਦੂਰ | ? |
ਉੱਤਰ-ਇਸ ਟੇਬਲ ਨੂੰ ਵਿਦਿਆਰਥੀ ਆਪਣੀ ਸਮੱਸਿਆ ਅਨੁਸਾਰ ਆਪ ਹੀ ਭਰਨਗੇ ।
ਪ੍ਰਸ਼ਨ 6. ਤੁਸੀਂ ਪੜ੍ਹਾਈ ਵਿੱਚ ਬਹੁਤ ਅੰਕ ਪ੍ਰਾਪਤ ਕਰਨਾ ਚਾਹੁੰਦੇ ਹੋ । ਆਪਣੀ ਮੁਸ਼ਕਿਲ ਅਤੇ ਹੱਲ ਬਾਰੇ ਹੇਠ ਲਿਖੇ ਅਨੁਸਾਰ ਸਾਰਨੀ ਬਣਾਓ ।
ਮੇਰਾ ਨਿਸ਼ਾਨਾ | ਮੇਰੀ ਤਾਕਤ | ਮੇਰੀ ਮੁਸ਼ਕਿਲ | ਸੋਚਿਆ ਹੱਲ |
ਵਧੀਆ ਅੰਕ ਲੈਣੇ | ਮੇਰਾ ਜਨੂੰਨ | ਘਰ ਦੇ ਹਾਲਾਤ | ਅਧਿਆਪਕ ਨਾਲ ਸਲਾਹ ਕਰਾਂਗਾ |
ਸਮੇਂ ਦੀ ਵਰਤੋਂ | ਸਮਾਂ ਸਾਰਨੀ ਬਣਾਵਾਂਗਾ | ||
ਮੇਰੇ ਕੁੱਝ ਮਿੱਤਰ |
ਜੋ ਮੈਨੂੰ ਪੜ੍ਹਨ ਤੋਂ ਰੋਕਦੇ ਹਨ,
ਉਹਨਾਂ ਤੋਂ ਦੂਰੀ ਬਣਾਵਾਂਗਾ
|
||
ਮੇਰੀ ਸਰੀਰਕ ਸਮਰੱਥਾ |
ਕਸਰਤ, ਵਧੀਆ, ਖਾਣਾ,
ਚੰਗੀਆਂ ਪੁਸਤਕਾਂ
|
ਉੱਤਰ–ਇਸ ਟੇਬਲ ਨੂੰ ਵਿਦਿਆਰਥੀ ਆਪ ਹੀ ਭਰਨਗੇ ।
PSEB 9th Class Welcome Life Guide ਉਸਾਰੂ ਸੋਚ Important Questions and Answers
ਬਹੁਵਿਕਲਪੀ ਪ੍ਰਸ਼ਨ
1. ਮਨੁੱਖੀ ਜ਼ਿੰਦਗੀ ਦਾ ਆਧਾਰ ……………….. ਸੋਚ ਹੈ ।
(a) ਸਿਰਜਣਾਤਮਕ
(b) ਵਿਅਕਤੀਗਤ
(c) ਸਮਾਜਿਕ
(d) ਕੋਈ ਨਹੀਂ ।
ਉੱਤਰ-(a) ਸਿਰਜਣਾਤਮਕ ।
2. ਸਿਰਜਣਾਤਮਕ ਸੋਚ ਵਾਲਾ ਵਿਅਕਤੀ ਕੁੱਝ ………………… ਕਰਨ ਦੀ ਹਿੰਮਤ ਕਰਦਾ ਹੈ ।
(a) ਪੁਰਾਣਾ
(b) ਨਵਾਂ
(c) ਵਿਅਕਤੀਗਤ
(d) ਸਮਾਜਿਕ ।
ਉੱਤਰ-(b) ਨਵਾਂ ।
3. ਜਦੋਂ ਘਰ ਵਿੱਚ ਮਾਤਾ ਜੀ ਬਚੀ ਹੋਈ ਸਬਜ਼ੀ ਨੂੰ ਆਟੇ ਵਿੱਚ ਮਿਲਾ ਕੇ ਪਰਾਂਠੇ ਬਣਾ ਲੈਂਦੇ ਹਨ ਤਾਂ ਇਹ ਕਿਸ ਪ੍ਰਕਾਰ ਦੀ ਸੋਚ ਦਾ ਨਤੀਜਾ ਹੈ ?
(a) ਪੁਰਾਣੀ
(b) ਵਿਅੰਗਾਤਮਕ
(c) ਸਿਰਜਣਾਤਮਕ
(d) ਕੋਈ ਨਹੀਂ ।
ਉੱਤਰ—(c) ਸਿਰਜਣਾਤਮਕ ।
4. ਸਿਰਜਣਾਤਮਕ ਸੋਚ ਨਾਲ ਜੀਵਨ ਵਿੱਚ ………………… ਲਿਆਂਦੀ ਜਾ ਸਕਦੀ ਹੈ ।
(a) ਪੁਰਾਤਨ ਸੋਚ
(b) ਤਬਦੀਲੀ
(c) ਉਤਸ਼ਾਹ
(d) ਕੋਈ ਨਹੀਂ ।
ਉੱਤਰ-(b) ਤਬਦੀਲੀ
5. ਜ਼ਿੰਦਗੀ ਦੇ ਹਰੇਕ ਮੋੜ ਉੱਤੇ ……………… ਆਉਂਦੇ ਹਨ ।
(a) ਨਵੇਂ ਮੋੜ
(b) ਨਵੇਂ ਮਾਮਲੇ
(c) ਨਵੀਆਂ ਮੁਸ਼ਕਿਲਾਂ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
6. ਵਿਅਕਤੀ ਨੂੰ ਆਪਣੀ ਮੁਸ਼ਕਿਲਾਂ ਲਈ ……………….. ਹੱਲ ਸੋਚਣਾ ਚਾਹੀਦਾ ਹੈ ।
(a) ਨਵੇਂ
(b) ਪੁਰਾਣੇ
(c) ਦੋਵੇਂ (a) ਅਤੇ (b)
(d) ਪਤਾ ਨਹੀਂ ।
ਉੱਤਰ—(a) ਨਵੇਂ ।
7. ਦਸ਼ਰਥ ਮਾਂਝੀ …………………… ਦਾ ਰਹਿਣ ਵਾਲਾ ਸੀ ।
(a) ਝਾਰਖੰਡ
(b) ਗੁਜਰਾਤ
(c) ਬਿਹਾਰ
(d) ਛੱਤੀਸਗੜ੍ਹ ।
ਉੱਤਰ-(c) ਬਿਹਾਰ ।
8. ਕਿਸਨੂੰ ਪਰਬਤ ਮਾਨਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ?
(a) ਦਸ਼ਰਥ ਮਾਂਝੀ
(b) ਜੋਤੀ ਬਾ ਫੂਲੇ
(c) ਰਾਜਾ ਰਾਮ ਮੋਹਨ ਰਾਏ
(d) ਸਵਾਮੀ ਵਿਵੇਕਾਨੰਦ ।
ਉੱਤਰ—(a) ਦਸ਼ਰਥ ਮਾਂਝੀ ।
9. ਦਸ਼ਰਥ ਮਾਂਝੀ ਨੇ ਕੀ ਮਹੱਤਵਪੂਰਨ ਕੰਮ ਕੀਤਾ ?
(a) ਪਹਾੜ ਤੋੜਿਆ
(b) ਪਹਾੜ ਕੱਟ ਕੇ ਸੜਕ ਬਣਾਈ
(c) ਨਹਿਰ ਖੋਦ ਕੇ ਬਣਾਈ
(d) ਜੰਗਲਾਂ ਦੇ ਪੇੜ ਕੱਟੇ ।
ਉੱਤਰ—(b) ਪਹਾੜ ਕੱਟ ਕੇ ਸੜਕ ਬਣਾਈ ।
10. ਸਮੱਸਿਆ ਦੇ ਨਵੇਂ ਹੱਲ ਲੱਭਣ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ ?
(a) ਸੋਚ
(b) ਰਵੱਈਆ
(c) ਹਿੰਮਤ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
11. ਸਾਨੂੰ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ………………… ਕਰਨਾ ਆਉਂਣਾ ਚਾਹੀਦਾ ਹੈ ।
(a) ਪੇਸ਼
(b) ਖਰਾਬ
(c) ਬਰਬਾਦ
(d) ਕੋਈ ਨਹੀਂ ।
ਉੱਤਰ—(a) ਪੇਸ਼ ।
ਖਾਲੀ ਥਾਂਵਾਂ ਭਰੋ
1. ………………… ਦੇ ਹਰੇਕ ਕਦਮ ਉੱਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਉੱਤਰ- ਜ਼ਿੰਦਗੀ
2. ……………….. ਕਰਨ ਦੀ ਕਲਾ ਸਾਨੂੰ ਬਹੁਤ ਜਲਦੀ ਬੁਲੰਦੀਆਂ ਉੱਤੇ ਲੈ ਕੇ ਜਾ ਸਕਦੀ ਹੈ ।
ਉੱਤਰ- ਪੇਸ਼
3. ਰਾਕ ਗਾਰਡਨ ………………….. ਨੇ ਬਣਾਇਆ ਸੀ ।
ਉੱਤਰ- ਨੇਕ ਚੰਦ
4. ਰਾਕ ਗਾਰਡਨ …………………. ਸ਼ਹਿਰ ਵਿੱਚ ਹੈ ।
ਉੱਤਰ- ਚੰਡੀਗੜ੍ਹ
5. ਮਨੁੱਖੀ ਜੀਵਨ ਦਾ ਆਧਾਰ …………….. ਸੋਚ ਹੈ ।
ਉੱਤਰ- ਸਿਰਜਣਾਤਮਕ
ਸਹੀ (✓) ਜਾਂ ਗਲਤ (×) ਦਾ ਨਿਸ਼ਾਨ ਲਗਾਉ—
1. ਦਸ਼ਰਥ ਮਾਂਝੀ ਨੇ ਨਹਿਰ ਵਿੱਚ ਸੜਕ ਬਣਾਈ ਸੀ ।
ਉੱਤਰ- ×
2. ਨੇਕ ਚੰਦ ਨੇ ਰਾਕ ਗਾਰਡਨ ਨ ਬਣਾਇਆ ਸੀ ।
ਉੱਤਰ- ✓
3. ਕੁਦਰਤ ਹਮੇਸ਼ਾਂ ਨਵਾਂ ਸਿਰਜਦੀ ਰਹਿੰਦੀ ਹੈ ।
ਉੱਤਰ- ✓
4. ਸਿਰਜਣਾਤਮਕ ਸੋਚ ਨਾਲ ਤਬਦੀਲੀ ਆਉਂਦੀ ਹੈ ।
ਉੱਤਰ- ✓
5. ਹਰੇਕ ਮੁਸ਼ਕਿਲ ਦਾ ਹੱਲ ਹੁੰਦਾ ਹੈ ।
ਉੱਤਰ- ✓
ਸਹੀ ਮਿਲਾਨ ਕਰੋ—
(A) | (B) |
ਦਸ਼ਰਥ ਮਾਂਝੀ
ਸਿਰਜਣਾਤਮਕ ਸੋਚ
ਮੁਸ਼ਕਿਲਾਂ
ਨੇਕ ਚੰਦ
ਰਾਕ ਗਾਰਡਨ
|
ਚੰਡੀਗੜ੍ਹ
ਬਿਹਾਰ
ਨਵਾਂ ਕਰਨ ਦੀ ਇੱਛਾ
ਹੱਲ
ਰਾਕ ਗਾਰਡਨ
|
ਉੱਤਰ-
(A) | (B) |
ਦਸ਼ਰਥ ਮਾਂਝੀ
ਸਿਰਜਣਾਤਮਕ ਸੋਚ
ਮੁਸ਼ਕਿਲਾਂ
ਨੇਕ ਚੰਦ
ਰਾਕ ਗਾਰਡਨ
|
ਬਿਹਾਰ
ਨਵਾਂ ਕਰਨ ਦੀ ਇੱਛਾ
ਹੱਲ
ਰਾਕ ਗਾਰਡਨ
ਚੰਡੀਗੜ੍ਹ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਮਨੁੱਖੀ ਜ਼ਿੰਦਗੀ ਦਾ ਆਧਾਰ ਕੀ ਹੈ ?
ਉੱਤਰ-ਮਨੁੱਖੀ ਜ਼ਿੰਦਗੀ ਦਾ ਆਧਾਰ ਸਿਰਜਣਾਤਮਕ ਸੋਚ ਹੈ ।
ਪ੍ਰਸ਼ਨ 2. ਵਿਦਿਆਰਥੀ ਆਪਣੇ ਕੰਮ ਨੂੰ ਨਵੇਂ ਤਰੀਕੇ ਨਾਲ ਕਿਵੇਂ ਕਰ ਸਕਦਾ ਹੈ ?
ਉੱਤਰ-ਵਿਦਿਆਰਥੀ ਆਪਣੇ ਕੰਮ ਨੂੰ ਸਿਰਜਣਾਤਮਕ ਸੋਚ ਨਾਲ ਹੀ ਨਵੇਂ ਤਰੀਕੇ ਨਾਲ ਕਰ ਸਕਦਾ ਹੈ ।
ਪ੍ਰਸ਼ਨ 3. ਕੁੱਝ ਨਵਾਂ ਕਿਸ ਦੀ ਮਦਦ ਨਾਲ ਸਿਰਜਿਆ ਜਾਂਦਾ ਹੈ ?
ਉੱਤਰ-ਕੁੱਝ ਨਵਾਂ ਸਿਰਜਣਾਤਮਕ ਸੋਚ ਨਾਲ ਹੀ ਸਿਰਜਿਆ ਜਾਂਦਾ ਹੈ ।
ਪ੍ਰਸ਼ਨ 4. ਕੀ ਕੁਦਰਤ ਦੀ ਕੋਈ ਸਿਰਜਣਾਤਮਕ ਸ਼ਕਤੀ ਹੁੰਦੀ ਹੈ ?
ਉੱਤਰ-ਜੀ ਹਾਂ, ਕੁਦਰਤ ਦੀ ਸਿਰਜਣਾਤਮਕ ਸ਼ਕਤੀ ਹੁੰਦੀ ਹੈ ਅਤੇ ਉਹ ਹਮੇਸ਼ਾਂ ਕੁੱਝ ਨਵਾਂ ਸਿਰਜਦੀ ਰਹਿੰਦੀ ਹੈ।
ਪ੍ਰਸ਼ਨ 5. ਅਸੀਂ ਆਪਣੇ ਵਿੱਚ ਸਿਰਜਣਾਤਮਕ ਸ਼ਕਤੀ ਕਿਵੇਂ ਲਿਆ ਸਕਦੇ ਹਾਂ ?
ਉੱਤਰ-ਕਿਸੇ ਚੀਜ਼ ਨੂੰ ਵੇਖਣ ਦਾ ਨਜ਼ਰੀਆ ਬਦਲ ਕੇ ਅਸੀਂ ਆਪਣੇ ਵਿੱਚ ਸਿਰਜਣਾਤਮਕ ਸ਼ਕਤੀ ਲਿਆ ਸਕਦੇ ਹਾਂ ।
ਪ੍ਰਸ਼ਨ 6. ਸਿਰਜਣਾਤਮਕ ਬਿਰਤੀ ਦਾ ਕੀ ਅਰਥ ਹੈ ?
ਉੱਤਰ-ਸਿਰਜਣਾਤਮਕ ਬਿਰਤੀ ਦਾ ਅਰਥ ਹੈ ਸਾਡੇ ਅੰਦਰ ਕੁੱਝ ਨਵਾਂ, ਵਿਲੱਖਣ ਅਤੇ ਮੌਲਿਕ ਕਰਨ ਦਾ ਰੁਝਾਨ ਹੋਣਾ l
ਪ੍ਰਸ਼ਨ 7. ਸਿਰਜਣਾਤਮਕ ਸੋਚ ਵਾਲੇ ਮਨੁੱਖ ਨੂੰ ਸਮਾਜਿਕ ਸਨਮਾਨ ਕਦੋਂ ਪ੍ਰਾਪਤ ਹੁੰਦਾ ਹੈ ?
ਉੱਤਰ-ਜਦੋਂ ਉਹ ਕੁੱਝ ਨਵਾਂ ਸਿਰਜਦਾ ਹੈ ਅਤੇ ਸਵੈ-ਵਿਕਾਸ ਕਰਦਾ ਹੈ ਤਾਂ ਉਸਨੂੰ ਸਮਾਜਿਕ ਸਨਮਾਨ ਪ੍ਰਾਪਤ ਹੁੰਦਾ ਹੈ।
ਪ੍ਰਸ਼ਨ 8. ਜ਼ਿੰਦਗੀ ਦੇ ਹਰੇਕ ਮੋੜ ਉੱਤੇ ਸਾਨੂੰ ਕੀ ਮਿਲਦਾ ਹੈ ?
ਉੱਤਰ-ਜ਼ਿੰਦਗੀ ਦੇ ਹਰੇਕ ਮੋੜ ਉੱਤੇ ਸਾਨੂੰ ਨਵੇਂ ਮਾਮਲੇ ਅਤੇ ਨਵੀਆਂ ਮੁਸ਼ਕਲਾਂ ਮਿਲਦੀਆਂ ਹਨ ।
ਪ੍ਰਸ਼ਨ 9. ਮਨੁੱਖ ਨੇ ਅੱਜ ਤੱਕ ਜੋ ਕੁਝ ਪ੍ਰਾਪਤ ਕੀਤਾ ਹੈ, ਉਹ ਕਿਸ ਸੋਚ ਦਾ ਸਿੱਟਾ ਹੈ ?
ਉੱਤਰ-ਮਨੁੱਖ ਨੇ ਅੱਜ ਤੱਕ ਜੋ ਕੁਝ ਪ੍ਰਾਪਤ ਕੀਤਾ ਹੈ, ਉਹ ਉਸਦੀ ਸਿਰਜਣਾਤਮਕ ਸੋਚ ਦਾ ਨਤੀਜਾ ਹੈ ।
ਪ੍ਰਸ਼ਨ 10. ਦਸ਼ਰਥ ਮਾਂਝੀ ਕੌਣ ਸੀ ?
ਉੱਤਰ-ਦਸ਼ਰਥ ਮਾਂਝੀ ਬਿਹਾਰ ਵਿੱਚ ਰਹਿੰਦਾ ਸੀ ਜਿਸਨੇ 22 ਸਾਲ ਮਿਹਨਤ ਕਰਕੇ ਪਹਾੜ ਕੱਟ ਕੇ ਇੱਕ ਸੜਕ ਬਣਾਈ ਸੀ ।
ਪ੍ਰਸ਼ਨ 11. ਦਸ਼ਰਥ ਮਾਂਝੀ ਨੇ ਪਹਾੜ ਵਿੱਚ ਸੜਕ ਕਿਉਂ ਬਣਾਈ ਸੀ ?
ਉੱਤਰ-ਕਿਉਂਕਿ ਉਸਦੀ ਪਤਨੀ ਪਹਾੜ ਤੋਂ ਫਿਸਲ ਗਈ ਸੀ ਅਤੇ ਸੜਕ ਨਾ ਹੋਣ ਕਰਕੇ ਉਸਨੂੰ ਸਹੀ ਸਮੇਂ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ ।
ਪ੍ਰਸ਼ਨ 12. ਕਿਸਨੂੰ ‘ਪਰਬਤ ਮਾਨਵ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-ਦਸ਼ਰਥ ਮਾਂਝੀ ਨੂੰ ਪਰਬਤ ਮਾਨਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।
ਪ੍ਰਸ਼ਨ 13. ਨਵੇਂ ਹੱਲ ਲੱਭਣ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ—ਨਵੇਂ ਹੱਲ ਲੱਭਣ ਲਈ ਸੋਚ, ਵਿਚਾਰ ਅਤੇ ਹਿੰਮਤ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 14. ਸਹੀ ਸਮੇਂ ਉੱਤੇ ਲਏ ਗਏ ਸਹੀ ਫੈਸਲੇ ਦਾ ਕੀ ਲਾਭ ਹੁੰਦਾ ਹੈ ?
ਉੱਤਰ-ਸਹੀ ਸਮੇਂ ਉੱਤੇ ਲਏ ਗਏ ਸਹੀ ਫੈਸਲੇ ਸਾਡੇ ਜੀਵਨ ਨੂੰ ਵਧੇਰੇ ਅਰਥ ਭਰਪੂਰ ਬਣਾ ਦਿੰਦੇ ਹਨ ।
ਪ੍ਰਸ਼ਨ 15. ਅੱਜ ਦਾ ਯੁੱਗ ਕਿਹੋ ਜਿਹਾ ਯੁੱਗ ਹੈ ?
ਉੱਤਰ-ਅੱਜ ਦਾ ਯੁੱਗ ਆਪਣੇ ਆਪ ਨੂੰ ਦੂਜਿਆਂ ਸਾਹਮਣੇ ਵਧੀਆ ਢੰਗ ਨਾਲ ਪੇਸ਼ ਕਰਨ ਦਾ ਯੁੱਗ ਹੈ ।
ਪ੍ਰਸ਼ਨ 16. ਕੌਣ ਜੀਵਨ ਵਿੱਚ ਸਫਲ ਹੁੰਦਾ ਹੈ ?
ਉੱਤਰ-ਜਿਸ ਕੋਲ ਗਿਆਨ ਦੇ ਨਾਲ-ਨਾਲ ਪੇਸ਼ਕਾਰੀ ਦੀ ਕਲਾ ਆਉਂਦੀ ਹੈ, ਉਹ ਜੀਵਨ ਵਿੱਚ ਸਫਲ ਹੋ ਜਾਂਦਾ
ਪ੍ਰਸ਼ਨ 17. ਨੇਕ ਚੰਦ ਕਿਉਂ ਮਸ਼ਹੂਰ ਸੀ ?
ਉੱਤਰ-ਕਿਉਂਕਿ ਨੇਕ ਚੰਦ ਨੇ ਟੁੱਟੀਆਂ ਛੁੱਟੀਆਂ ਚੀਜ਼ਾਂ ਤੋਂ ਚੰਡੀਗੜ੍ਹ ਵਿੱਚ ਰਾਕ ਗਾਰਡਨ ਬਣਾਇਆ ਸੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਿਰਜਣਾਤਮਕ ਬਿਰਤੀ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ— ਸਿਰਜਣਾਤਮਕ ਬਿਰਤੀ ਦਾ ਅਰਥ ਹੈ ਸਾਡੇ ਅੰਦਰ ਕੁੱਝ ਨਵਾਂ, ਵਿਲੱਖਣ ਅਤੇ ਮੌਲਿਕ ਕਰਨ ਦੀ ਬਿਰਤੀ ਹੋਣਾ । ਜਿਹੜੇ ਵਿਅਕਤੀ ਅਜਿਹੀ ਬਿਰਤੀ ਦੇ ਹੁੰਦੇ ਹਨ, ਉਹਨਾ ਵਿੱਚ ਹਮੇਸ਼ਾਂ ਨਵੇਂ-ਨਵੇਂ ਵਿਚਾਰ ਆਉਂਦੇ ਰਹਿੰਦੇ ਹਨ ਅਤੇ ਉਹ ਕਿਸੇ ਨਵੇਂ ਤਰੀਕੇ ਨਾਲ ਉਹਨਾਂ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ । ਹਰੇਕ ਵਿਅਕਤੀ ਦਾ ਸੁਭਾਅ ਅਤੇ ਗੁਣ ਵੱਖ-ਵੱਖ ਹੁੰਦੇ ਹਨ । ਜਿਸ ਵਿਅਕਤੀ ਵਿੱਚ ਸਿਰਜਣਾਤਮਕ ਬਿਰਤੀ ਹੁੰਦੀ ਹੈ, ਉਹ ਇਸ ਗੁਣ ਦੀ ਮਦਦ ਨਾਲ ਸਵੈਵਿਕਾਸ ਕਰਦਾ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਦਾ ਹੈ । ਇਸ ਪ੍ਰਕਾਰ ਦੀ ਬਿਰਤੀ ਸਿਰਫ ਵਿਗਿਆਨ ਦੇ ਖੇਤਰ ਵਿੱਚ ਨਹੀਂ ਬਲਕਿ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਹੈ । ਜੇਕਰ ਇਸ ਪ੍ਰਕਾਰ ਦੀ ਬਿਰਤੀ ਦਾ ਵਿਦਿਆਰਥੀਆ ਵਿੱਚ ਵਿਕਾਸ ਹੋ ਜਾਵੇ ਤਾਂ ਉਹਨਾਂ ਦੀ ਸਹੀ ਊਰਜਾ ਦਾ ਪ੍ਰਯੋਗ ਕਰਕੇ ਉਹਨਾਂ ਦਾ ਸੁਭਾਅ ਰਚਨਾਤਮਕ ਬਣਾਇਆ ਜਾ ਸਕਦਾ ਹੈ।
ਪ੍ਰਸ਼ਨ 2. ਕੁਦਰਤ ਦੀ ਸਿਰਜਣਾਤਮਕ ਸ਼ਕਤੀ ਉੱਤੇ ਇੱਕ ਨੋਟ ਲਿਖੋ ।
ਉੱਤਰ— ਸਾਡੇ ਚਾਰੋਂ ਪਾਸੇ ਹਮੇਸ਼ਾਂ ਹੀ ਕੁਦਰਤ ਨਵਾਂ ਹੀ ਸਿਰਜਦੀ ਰਹਿੰਦੀ ਹੈ । ਰੁੱਖਾਂ ਦੀਆਂ ਟਾਹਣੀਆਂ ਉੱਤੇ ਕਰੂੰਬਲਾਂ ਫੁੱਟ ਰਹੀਆਂ ਹਨ । ਪੇੜ-ਪੌਦਿਆਂ ਉੱਤੇ ਨਵੇਂ ਫਲ ਅਤੇ ਫੁੱਲ ਆ ਰਹੇ ਹਨ । ਸੂਰਜ ਦੇ ਆਲੇ ਦੁਆਲੇ ਸਾਰੇ ਗ੍ਰਹਿ ਜਾਂ ਧਰਤੀ ਲਗਾਤਾਰ ਘੁੰਮ ਰਹੇ ਹਨ । ਉੱਚੇ ਪਹਾੜ, ਨਦੀਆਂ, ਝੀਲਾਂ, ਝਰਨੇ ਸਭ ਕੁਝ ਹੀ ਕੁਦਰਤ ਨੇ ਸਿਰਜਿਆ ਹੈ । ਸਾਨੂੰ ਵੀ ਤਾਂ ਕੁਦਰਤ ਨੇ ਹੀ ਸਿਰਜਿਆ ਹੈ । ਕੁਦਰਤ ਦੀ ਅਸੀਮ ਸ਼ਕਤੀ ਹੈ ਜੋ ਰੋਜ਼ ਹੀ ਕੁੱਝ ਨਾ ਕੁੱਝ ਨਵਾਂ ਸਿਰਜ ਰਹੀ ਹੈ । ਇਸ ਤਰ੍ਹਾਂ ਸਾਨੂੰ ਵੀ ਕੁੱਝ ਨਾਂ ਕੁੱਝ ਨਵਾਂ ਸਿਰਜਣਾ ਚਾਹੀਦਾ ਹੈ ਕਿ ਤਾਂਕਿ ਪ੍ਰਕ੍ਰਿਤੀ ਦਾ ਚੱਕਰ ਚਲਦਾ ਰਹੇ ।
ਪ੍ਰਸ਼ਨ 3. ਨਵਾਂ ਹੱਲ ਜਾਂ ਨਵਾਂ ਰਾਹ ਕਿਵੇਂ ਲੱਭਿਆ ਜਾਂਦਾ ਹੈ ?
ਉੱਤਰ- ਅਸੀਂ ਸੰਸਾਰ ਵਿੱਚ ਰਹਿੰਦੇ ਹਾਂ ਅਤੇ ਜੀਵਨ ਜੀਉਂਦੇ ਹਾਂ । ਜੀਵਨ ਜੀਉਂਦੇ ਹੋਏ ਹਰੇਕ ਕਦਮ ਉੱਤੇ ਸਾਨੂੰ ਨਵੇਂ ਮੋੜ ਮਿਲਦੇ ਰਹਿੰਦੇ ਹਨ ਅਤੇ ਹਰੇਕ ਨਵੇਂ ਮੋੜ ਉੱਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਰੋਜ਼ਾਨਾ ਕਈ ਮੁਸ਼ਕਿਲਾਂ ਸਾਡੇ ਸਾਹਮਣੇ ਆਉਂਦੀਆਂ ਹਨ । ਉਸ ਸਮੇਂ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਸਮੱਸਿਆ ਦਾ ਹੱਲ ਲੱਭੀਏ । ਮਨੁੱਖ ਨੇ ਆਦਿ ਮਾਨਵ ਤੋਂ ਲੈ ਕੇ ਅੱਜ ਤੱਕ ਜੋ ਵੀ ਪ੍ਰਾਪਤ ਕੀਤਾ ਹੈ ਉਹ ਸਾਰਾ ਉਨ੍ਹਾਂ ਕੋਸ਼ਿਸ਼ਾਂ ਦਾ ਸਿੱਟਾ ਹੈ ਜਿਹੜੀਆਂ ਮੁਸ਼ਕਿਲਾਂ ਦੂਰ ਕਰਨ ਲਈ ਕੀਤੀਆਂ ਗਈਆਂ ਸਨ । ਜਦੋਂ ਜ਼ਰੂਰਤ ਪੈਂਦੀ ਹੈ ਤਾਂ ਮਨੁੱਖ ਸੋਚਦਾ ਹੈ ਅਤੇ ਸਮੱਸਿਆ ਦਾ ਹੱਲ ਲੱਭਣ ਦੇ ਤਰੀਕੇ ਲੱਭਦਾ ਹੈ । ਇਸ ਤਰ੍ਹਾਂ ਨਵੇਂ ਹੱਲ ਜਾਂ ਨਵੇਂ ਰਾਹ ਲੱਭੇ ਜਾਂਦੇ ਹਨ
ਪ੍ਰਸ਼ਨ 4. ‘ਜਿੱਥੇ ਚਾਹ ਉੱਥੇ ਰਾਹ’ ਜਾਂ ‘ਲੋੜ ਕਾਢ ਦੀ ਮਾਂ ਹੈਂ ਕਥਨਾਂ ਨੂੰ ਉਦਾਹਰਨ ਨਾਲ ਸਮਝਾਓ ।
ਉੱਤਰ— ਇਹ ਸੱਚ ਹੈ ਕਿ ਲੋੜ ਕਾਢ ਦੀ ਮਾਂ ਹੈ । ਇਸ ਨੂੰ ਅਸੀਂ ਪਿਆਸੇ ਕਾਂ ਦੀ ਉਦਾਹਰਨ ਨਾਲ ਸਮਝਾ ਸਕਦੇ ਹਾਂ । ਇੱਕ ਪਿਆਸਾ ਕਾਂ ਪਾਣੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਿਹਾ ਸੀ । ਫਿਰ ਉਸਨੂੰ ਇੱਕ ਪਾਣੀ ਦਾ ਘੜਾ ਦੇਖਿਆ ਜਿਸ ਵਿੱਚ ਪਾਣੀ ਤਾਂ ਸੀ ਪਰ ਘੱਟ ਸੀ । ਕਾਂ ਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਸਕਦੀ ਸੀ । ਇੱਥੇ ਕਾਂ ਨੇ ਨਵਾਂ ਹੱਲ ਲੱਭਿਆ । ਆਸੇ ਪਾਸੇ ਕੁਝ ਪੱਥਰ ਪਏ ਸਨ । ਕਾਂ ਨੇ ਉਹ ਪੱਥਰ ਚੁੱਕ ਕੇ ਪਾਣੀ ਵਿੱਚ ਪਾ ਦਿੱਤੇ । ਪਾਣੀ ਉੱਪਰ ਆ ਗਿਆ ।ਕਾਂ ਨੇ ਪਾਣੀ ਪੀ ਲਿਆ ਅਤੇ ਉਹ ਉੱਡ ਗਿਆ । ਇਸ ਤਰ੍ਹਾਂ ਜਦੋਂ ਜ਼ਰੂਰਤ ਪਈ, ਕਾਂ ਨੇ ਉਸਦਾ ਹੱਲ ਲੱਭ ਹੀ ਲਿਆ ।
ਪ੍ਰਸ਼ਨ 5. ਦਸ਼ਰਥ ਮਾਂਝੀ ਨੂੰ ‘ਪਰਬਤ ਮਾਨਵ’ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਦਸ਼ਰਥ ਮਾਂਝੀ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਉਸਦਾ ਪਿੰਡ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਜਿੱਥੇ ਉਹ ਕੰਮ ਕਰਦਾ ਸੀ । ਇੱਕ ਦਿਨ ਉਸਦੀ ਪਤਨੀ ਉਸਨੂੰ ਰੋਟੀ ਦੇਣ ਆ ਰਹੀ ਸੀ ਅਤੇ ਪਹਾੜੀਆਂ ਵਿੱਚ ਫੈਸਲ ਕੇ ਮਰ ਗਈ । ਉਹ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੇ ਕਿਉਂਕਿ ਪਹਾੜਾਂ ਵਿੱਚੋਂ ਲੈ ਜਾਣ ਉੱਤੇ ਹਸਪਤਾਲ 55 ਕਿਲੋਮੀਟਰ ਦੂਰ ਸੀ ।ਜੇਕਰ ਪਹਾੜ ਨਾ ਹੁੰਦਾ ਤਾਂ ਇਹ ਦੂਰੀ ਸਿਰਫ 15 ਕਿਲੋਮੀਟਰ ਸੀ । ਇਸ ਲਈ ਮਾਂਝੀ ਨੇ 22 ਸਾਲ ਲਗਾਤਾਰ ਮਿਹਨਤ ਕਰਕੇ ਪਹਾੜ ਨੂੰ ਕੱਟ ਕੇ 360 ਫੁੱਟ ਲੰਮੀ ਅਤੇ 30 ਫੁੱਟ ਚੌੜੀ ਸੜਕ ਬਣਾ ਦਿੱਤੀ । ਪਹਿਲਾਂ ਤਾਂ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ ਪਰ ਜਦੋਂ ਉਸਨੇ ਸੜਕ ਬਣਾ ਦਿੱਤੀ ਤਾਂ ਉਸ ਨੂੰ ਪਰਬਤ ਮਾਨਵ ਕਿਹਾ ਜਾਣ ਲੱਗ ਪਿਆ ।
ਪ੍ਰਸ਼ਨ 6. ਅੱਜ ਦੇ ਸਮੇਂ ਵਿੱਚ ‘ਪੇਸ਼ਕਾਰੀ ਦੀ ਕਲਾ’ ਦਾ ਕੀ ਮਹੱਤਵ ਹੈ ?
ਉੱਤਰ— ਅੱਜ ਦੇ ਸਮੇਂ ਵਿਚ ਪੇਸ਼ਕਾਰੀ ਦੀ ਕਲਾ ਦਾ ਬਹੁਤ ਮਹੱਤਵ ਹੈ । ਪੇਸ਼ਕਾਰੀ ਦਾ ਅਰਥ ਹੈ ਦੂਜਿਆਂ ਦੇ ਸਾਹਮਣੇ ਆਪਣੇ ਆਪ ਨੂੰ ਵਧੀਆ ਢੰਗ ਨਾਲ ਪੇਸ਼ ਕਰਨਾ । ਜਿਸ ਵਿਅਕਤੀ ਕੋਲ ਗਿਆਨ ਹੈ ਅਤੇ ਦੂਜਿਆਂ ਦੇ ਸਾਹਮਣੇ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦੀ ਕਲਾ ਹੈ, ਉਹ ਜੀਵਨ ਵਿੱਚ ਕਾਫੀ ਪ੍ਰਗਤੀ ਕਰ ਸਕਦਾ ਹੈ । ਚਾਹੇ ਕੋਈ ਵੀ ਖੇਤਰ ਹੋਵੇ, ਵਿਅਕਤੀ ਪੇਸ਼ਕਾਰੀ ਦੀ ਕਲਾ ਨਾਲ ਬਹੁਤ ਜ਼ਿਆਦਾ ਪ੍ਰਗਤੀ ਕਰ ਸਕਦਾ ਹੈ । ਇਸ ਤਰ੍ਹਾਂ ਜਦੋਂ ਅਸੀਂ ਦੂਜਿਆਂ ਸਾਹਮਣੇ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹਾਂ ਤਾਂ ਦੂਜਾ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਹੈ । ਇਸ ਤਰ੍ਹਾਂ ਹਰੇਕ ਵਿਅਕਤੀ ਵਿੱਚ ਪੇਸ਼ਕਾਰੀ ਦੀ ਕਲਾ ਦਾ ਹੋਣਾ ਬਹੁਤ ਜ਼ਰੂਰੀ ਹੈ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਤੋਂ ਤੁਸੀਂ ਕੀ ਸਿੱਖਿਆ ? ਵਿਸਤਾਰ ਵਿੱਚ ਸਮਝਾਓ ।
ਉੱਤਰ—ਇਸ ਪਾਠ ਤੋਂ ਅਸੀਂ ਬਹੁਤ ਕੁਝ ਸਿੱਖਿਆ, ਜਿਵੇਂ ਕਿ –
- ਹਰੇਕ ਵਿਅਕਤੀ ਵਿੱਚ ਇੱਕ ਸਿਰਜਣਾਤਮਕ ਸੋਚ ਹੋਣੀ ਚਾਹੀਦੀ ਹੈ । ਜਿਸ ਦੀ ਮਦਦ ਨਾਲ ਉਹ ਸਮਾਜ ਵਿੱਚ ਰਹਿੰਦੇ ਹੋਏ ਕੁਝ ਨਵਾਂ ਸਿਰਜ ਸਕੇ ।
- ਪ੍ਰਕਿਰਤੀ ਹਮੇਸ਼ਾਂ ਹੀ ਕੁੱਝ ਨਵਾਂ ਸਿਰਜਦੀ ਰਹਿੰਦੀ ਹੈ । ਉਸੇ ਤਰ੍ਹਾਂ ਅਸੀਂ ਵੀ ਆਪਣੀ ਸੋਚ ਨਾਲ ਨਵਾਂ ਸਿਰਜ ਸਕਦੇ ਹਾਂ ।
- ਸੰਸਾਰ ਵਿੱਚ ਰਹਿੰਦੇ ਹੋਏ ਸਾਨੂੰ ਕਈ ਪ੍ਰਕਾਰ ਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਮੇਂ ਸਾਨੂੰ ਉਹਨਾਂ ਮੁਸ਼ਕਿਲਾਂ ਦੇ ਸਭ ਤੋਂ ਵਧੀਆ ਹੱਲ ਲੱਭਣੇ ਚਾਹੀਦੇ ਹਨ ।
- ਵਿਅਕਤੀ ਜੇਕਰ ਕੁਝ ਸੋਚ ਲਵੇ ਤਾਂ ਉਹ ਕੰਮ ਸਖਤ ਮਿਹਨਤ ਨਾਲ ਕਰ ਸਕਦਾ ਹੈ । ਉਦਾਹਰਨ ਲਈ ਦਸ਼ਰਥ ਮਾਂਝੀ ਨੇ ਇਕੱਲੇ ਹੀ ਪਹਾੜ ਨੂੰ ਕੱਟ ਕੇ ਸੜਕ ਬਣਾ ਦਿੱਤੀ ।
- ਜੀਵਨ ਵਿੱਚ ਮੁਸ਼ਕਿਲਾਂ ਦਾ ਹੱਲ ਲੱਭਦੇ ਸਮੇਂ ਸਾਨੂੰ ਸਹੀ ਸਮੇਂ ਉੱਤੇ ਸਹੀ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਨਾਲ ਜੀਵਨ ਅਰਥ ਭਰਪੂਰ ਹੋ ਜਾਂਦਾ ਹੈ ।
- ਹਰੇਕ ਵਿਅਕਤੀ ਵਿੱਚ ਪੇਸ਼ਕਾਰੀ ਦਾ ਹੁਨਰ ਹੋਣਾ ਚਾਹੀਦਾ ਹੈ । ਗਿਆਨ ਅਤੇ ਪੇਸ਼ਕਾਰੀ ਦਾ ਹੁਨਰ ਇਕੱਠੇ ਮਿਲ ਕੇ ਵਿਅਕਤੀ ਨੂੰ ਸਫਲ ਬਣਾ ਸਕਦੇ ਹਨ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਦਸ਼ਰਥ ਮਾਂਝੀ ਨਾਂ ਦਾ ਇੱਕ ਵਿਅਕਤੀ ਜੋ ਬਿਹਾਰ ਦਾ ਰਹਿਣ ਵਾਲਾ ਸੀ । ਉਸਦਾ ਪਿੰਡ ਪਹਾੜੀਆਂ ਨਾਲ ਘਿਰਿਆ ਸੀ । ਉਹ ਪਹਾੜੀਆਂ ਵਿਚਕਾਰ ਕੰਮ ਕਰਦਾ ਸੀ । ਉਸਦੀ ਪਤਨੀ ਫਲਗੁਣੀ ਦੇਵੀ ਉਸ ਨੂੰ ਰੋਟੀ ਦੇਣ ਆ ਰਹੀ ਸੀ । ਉਹ ਪਹਾੜੀ ਤੋਂ ਫਿਸਲ ਕੇ ਮਰ ਗਈ । ਉਸਦੇ ਪਿੰਡ ਤੋਂ ਹਸਪਤਾਲ 55 ਕਿਲੋਮੀਟਰ ਦੂਰ ਸੀ । ਜੇ ਵਿਚਕਾਰ ।ਜੇ ਪਹਾੜ ਨਾ ਹੁੰਦਾ ਤਾਂ ਇਹ ਦੂਰੀ 15 ਕਿਲੋਮੀਟਰ ਸੀ । ਉਸਦੀ ਪਤਨੀ ਜਲਦੀ ਹਸਪਤਾਲ ਪਹੁੰਚ ਜਾਂਦੀ ਤਾਂ ਬਚ ਸਕਦੀ ਸੀ । ਇਸ ਵਿਚਾਰ ਨੂੰ ਲੈ ਕੇ ਹੀ ਮਾਂਝੀ ਨੇ ਲਗਾਤਾਰ 22 ਸਾਲ ਮਿਹਨਤ ਕਰਕੇ ਪਹਾੜ ਨੂੰ ਕੱਟ ਕੇ 360 ਫੁੱਟ ਲੰਬੀ, 30 ਫੁੱਟ ਚੌੜੀ ਸੜਕ ਬਣਾ ਦਿੱਤੀ । ਪਹਿਲਾਂ ਲੋਕਾਂ ਨੇ ਉਸਨੂੰ ਪਾਗਲ ਕਹਿ ਕੇ ਉਸਦਾ ਮਖੌਲ ਉਡਾਇਆ ਪਰ ਨਵੀਂ ਸੜਕ ਬਣਨ ਤੋਂ ਬਾਅਦ ਉਹ ‘‘ਪਰਬਤ ਮਾਨਵ’’ ਦੇ ਨਾਂ ਨਾਲ ਦੁਨੀਆ ਵਿੱਚ ਮਸ਼ਹੂਰ ਹੋਇਆ ।
- ਦਸ਼ਰਥ ਮਾਂਝੀ ਕੌਣ ਸੀ ?
- ਮਾਂਝੀ ਨੇ ਕਿੰਨੀ ਵੱਡੀ ਸੜਕ ਬਣਾਈ ?
- ਦਸ਼ਰਥ ਮਾਂਝੀ ਨੂੰ ਪਰਬਤ ਮਾਨਵ ਕਿਉਂ ਕਿਹਾ ਜਾਂਦਾ ਹੈ ?
- ਮਾਂਝੀ ਨੇ ਪਹਾੜ ਕੱਟ ਕੇ ਸੜਕ ਕਿਉਂ ਬਣਾਈ ?
- ਮਾਂਝੀ ਦੀ ਪਤਨੀ ਦੀ ਮੌਤ ਕਿਵੇਂ ਹੋਈ ?
ਉੱਤਰ—
- ਦਸ਼ਰਥ ਮਾਂਝੀ ਬਿਹਾਰ ਦਾ ਰਹਿਣ ਵਾਲਾ ਵਿਅਕਤੀ ਸੀ । ਜਿਸ ਨੇ ਪਹਾੜ ਕੱਟ ਕੇ ਸੜਕ ਬਣਾਈ ਸੀ।
- ਦਸ਼ਰਥ ਮਾਂਝੀ ਨੇ 22 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ 360 ਫੁੱਟ ਲੰਬੀ ਅਤੇ 30 ਫੁੱਟ ਚੌੜੀ ਸੜਕ ਬਣਾਈ ਸੀ ।
- ਦਸ਼ਰਥ ਮਾਂਝੀ ਨੂੰ ਪਰਬਤ ਮਾਨਵ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਪਹਾੜ ਕੱਟ ਕੇ ਜਨਤਾ ਦੀ ਸੁਵਿਧਾ ਲਈ ਸੜਕ ਬਣਾ ਦਿੱਤੀ ਸੀ ।
- ਮਾਂਝੀ ਦੀ ਪਤਨੀ ਦੀ ਮੌਤ ਪਹਾੜੀ ਤੋਂ ਫਿਸਲ ਕੇ ਹੋਈ । ਪਹਾੜੀ ਪਾਰ ਕਰਕੇ ਹਸਪਤਾਲ ਪਹੁੰਚਣ ਵਿੱਚ 55 ਕਿਲੋਮੀਟਰ ਦਾ ਸਫਰ ਹੁੰਦਾ ਸੀ । ਜੇਕਰ ਪਹਾੜ ਦੇ ਵਿੱਚੋਂ ਰਸਤਾ ਹੁੰਦਾ ਤਾਂ ਇਹ ਰਸਤਾ ਸਿਰਫ 15 ਕਿਲੋਮੀਟਰ ਹੋਣਾ ਸੀ । ਇਸ ਲਈ ਮਾਂਝੀ ਨੇ ਪਹਾੜ ਕੱਟ ਕੇ ਸੜਕ ਬਣਾ ਦਿੱਤੀ ।
- ਦਸ਼ਰਥ ਮਾਂਝੀ ਪਹਾੜੀਆਂ ਵਿੱਚ ਕੰਮ ਕਰਦਾ ਸੀ । ਇੱਕ ਦਿਨ ਉਸਦੀ ਪਤਨੀ ਉਸ ਨੂੰ ਰੋਟੀ ਦੇਣ ਆ ਰਹੀ ਸੀ ਪਰ ਉਹ ਪਹਾੜੀ ਤੋਂ ਫਿਸਲ ਗਈ ਅਤੇ ਉਸਦੀ ਮੌਤ ਹੋ ਗਈ ।