PSEB Solutions for Class 9 Welcome Life Chapter 6 ਸੰਤੁਲਿਤ ਭਾਵੁਕ ਵਿਕਾਸ
PSEB Solutions for Class 9 Welcome Life Chapter 6 ਸੰਤੁਲਿਤ ਭਾਵੁਕ ਵਿਕਾਸ
PSEB 9th Class Welcome Life Solutions 6 ਸੰਤੁਲਿਤ ਭਾਵੁਕ ਵਿਕਾਸ
ਵਿਸ਼ੇ ਨਾਲ ਜਾਣ-ਪਛਾਣ
- ਹਰੇਕ ਵਿਅਕਤੀ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਸਾਰੇ ਇਹਨਾਂ ਭਾਵਨਾਵਾਂ ਨੂੰ ਦਿਖਾਉਂਦੇ ਵੀ ਰਹਿੰਦੇ ਹਨ । ਪਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਭਾਵਨਾਵਾਂ ਉੱਤੇ ਕਾਬੂ ਪਾ ਕੇ ਰੱਖੀਏ, ਨਹੀਂ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ ।
- ਜੇਕਰ ਅਸੀਂ ਆਪਣੀਆਂ ਭਾਵਨਾਵਾਂ ਸਮਝਣ ਯੋਗ ਹੋ ਜਾਈਏ, ਤਾਂ ਅਸੀਂ ਬਹੁਤ ਹੀ ਸੂਝਵਾਨ ਅਤੇ ਸਫਲ ਬਣ ਸਕਦੇ ਹਾਂ ਕਿਉਂਕਿ ਭਾਵਨਾਵਾਂ ਦਾ ਸੰਤੁਲਨ ਸਾਨੂੰ ਸਫਲ ਹੋਣ ਦੇ ਰਸਤੇ ਉੱਤੇ ਲੈ ਕੇ ਜਾ ਸਕਦਾ ਹੈ ।
- ਭਾਵਨਾਵਾਂ ਦੇ ਸੰਤੁਲਨ ਦਾ ਅਰਥ ਹੈ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਭਾਵਨਾ ਕਿਸ ਸਮੇਂ ਅਤੇ ਕਿੰਨੀ ਪ੍ਰਗਟ ਕਰਨੀ ਹੈ । ਜੇਕਰ ਅਸੀਂ ਇਹ ਸੰਤੁਲਨ ਬਣਾਉਣ ਵਿੱਚ ਕਾਮਯਾਬ ਹੋ ਗਏ ਤਾਂ ਨਿਸਚੇ ਹੀ ਸਫਲ ਹੋਣ ਦੇ ਰਸਤੇ ਉੱਤੇ ਜਾ ਸਕਦੇ ਹਾਂ ।
- ਭਾਵਨਾਵਾਂ ਸਮੁੰਦਰ ਦੀਆਂ ਲਹਿਰਾਂ ਵਰਗੀਆਂ ਹੁੰਦੀਆਂ ਹਨ ਜੋ ਕਦੇ ਵੀ ਛਾਲਾਂ ਮਾਰ ਸਕਦੀਆਂ ਹਨ । ਜੇਕਰ ਸਮੁੰਦਰ ਦੀਆਂ ਲਹਿਰਾਂ ਛਾਲਾਂ ਮਾਰਨ ਤਾਂ ਸੁਨਾਮੀ ਆ ਸਕਦੀ ਹੈ । ਇਸੇ ਤਰ੍ਹਾਂ ਜੇ ਭਾਵਨਾਵਾਂ ਛਾਲਾਂ ਮਾਰਨ ਤਾਂ ਸਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ । ਇਸ ਲਈ ਭਾਵਨਾਵਾਂ ਉੱਤੇ ਕਾਬੂ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਇਸਦਾ ਸਾਡੇ ਸਮਾਜਿਕ, ਪਰਿਵਾਰਿਕ ਰਿਸ਼ਤਿਆਂ ਅਤੇ ਮਾਨਸਿਕ ਸਿਹਤ ਉੱਤੇ ਗ਼ਲਤ ਪ੍ਰਭਾਵ ਪੈ ਸਕਦਾ ਹੈ |
- ਜੇਕਰ ਅਸੀਂ ਸਵੈ-ਪ੍ਰਗਟਾਵਾ ਕਰਨਾ ਚਾਹੁੰਦੇ ਹਾਂ ਤਾਂ ਉਸ ਲਈ ਜ਼ਰੂਰੀ ਹੈ ਕਿ ਅਸੀਂ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਪਾ ਲਈਏ । ਡਾਇਰੀ ਸਾਡੇ ਸੁੱਖ-ਦੁੱਖ ਦਾ ਸਾਥੀ ਬਣ ਜਾਂਦੀ ਹੈ ਅਤੇ ਸਾਡੇ ਭਰੋਸੇਯੋਗ ਮਿੱਤਰ ਵਾਂਗ ਸਾਡੇ ਰਾਜ ਸਾਂਭ ਕੇ ਰੱਖਦੀ ਹੈ । ਇਸ ਵਿੱਚ ਲਿਖ ਕੇ ਅਸੀਂ ਆਪਣੇ ਮਨ ਨੂੰ ਹਲਕਾ ਕਰ ਸਕਦੇ ਹਾਂ ।
- ਵਿਅਕਤੀ ਦੀ ਸੋਚ ਅਤੇ ਰਵੱਈਆ ਹਾਂ ਪੱਖੀ ਹੋਣਾ ਚਾਹੀਦਾ ਹੈ । ਸਾਡੀ ਸੋਚ ਹਮੇਸ਼ਾਂ ਅਗਾਂਹਵਧੂ ਹੋਣੀ ਚਾਹੀਦੀ ਹੈ । ਦੂਜਿਆਂ ਨਾਲ ਸਾਨੂੰ ਨਿਮਰਤਾ ਨਾਲ ਪੇਸ਼ ਆਉਣਾ ਪਵੇਗਾ ਨਹੀਂ ਤਾਂ ਅਸੀਂ ਆਪ ਹੀ ਨੁਕਸਾਨ ਵਿੱਚ ਰਹਾਂਗੇ ।
- ਸਾਨੂੰ ਆਪਣੀਆਂ ਭਾਵਨਾਵਾਂ ਦਾ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਇੱਕ ਨਿਸਚਿਤ ਸੀਮਾ ਤੱਕ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੀਦਾ ਹੈ ।
- ਸਾਡੇ ਵਿੱਚ ਕੁੱਝ ਨਕਾਰਾਤਮਕ ਅਤੇ ਕੁਝ ਸਕਾਰਾਤਮਕ ਭਾਵਨਾਵਾਂ ਹੁੰਦੀਆਂ ਹਨ ਅਤੇ ਇਹਨਾਂ ਦੇ ਸਹੀ ਤਾਲਮੇਲ ਦੀ ਜ਼ਰੂਰਤ ਹੁੰਦੀ ਹੈ । ਨਕਾਰਾਤਮਕ ਭਾਵਨਾਵਾਂ ਨੂੰ ਆਪਣੇ ਵਿੱਚੋਂ ਕੱਢ ਕੇ ਸਕਾਰਾਤਮਕ ਭਾਵਨਾਵਾਂ ਵੱਲ ਵੱਧ ਝੁਕਾਅ ਹੋਣ ਚਾਹੀਦਾ ਹੈ ।
Welcome Life Guide for Class 9 PSEB ਸੰਤੁਲਿਤ ਭਾਵੁਕ ਵਿਕਾਸ InText Questions and Answers
ਸਹੀ ਕੀ ਹੈ ?
ਸਥਿਤੀ | ਮੈਂ ਕੀ ਕਰਦਾ ਹਾਂ ? ਖ਼ਾਲੀ ਸਥਾਨ ਭਰਨ ਲਈ ਠੀਕ ਚੋਣ ਕਰੋ | ਮੈਨੂੰ ਕੀ ਕਰਨਾ ਚਾਹੀਦਾ ਹੈ ? |
ਜਦੋਂ ਮੈਨੂੰ ਕੋਈ ਝਿੜਕਦਾ ਹੈ ?
|
(ਉਦਾਸ, ਗ਼ਲਤੀਆਂ, ਬਹਿਸ ਹੋਣ)
|
|
ਜਦੋਂ ਮੈਨੂੰ ਕਿਸੇ ਨਾਲ ਈਰਖਾ ਜਾਂ ਸਾਂਝਾ ਹੁੰਦੀ ਹੈ ? |
(ਵਿਗਾੜਨ, ਨੁਕਸਾਨ, ਗ਼ਲਤ)
|
|
ਜਦੋਂ ਕਿਸੇ ਦੇ ਬੁਰੇ ਵਿਹਾਰ ਕਾਰਨ ਉਸ ਉੱਪਰ ਗੁੱਸਾ ਆਉਂਦਾ ਹੈ । |
(ਬੰਦ, ਝਗੜਨਾ)
|
|
ਜਦੋਂ ਮੇਰਾ ਪੜ੍ਹਨ ਦਾ ਚਿੱਤ ਨਹੀਂ ਅਤੇ ਮਜਬੂਰੀ ਵੱਸ ਪੜ੍ਹਨਾ ਪੈਂਦਾ ਹੈ ? |
(ਝੂਠੇ, ਬਹਿਸ, ਸਹਿਪਾਠੀਆਂ, ਅਨੁਸ਼ਾਸਨ)
|
|
ਜ਼ਮ | ਕਥਨ | ਹਮੇਸ਼ਾ | ਕਦੇ-ਕਦੇ | ਕਦੇ ਵੀ ਨਹੀਂ |
1. | ਮੈਂ ਆਪਣੀ ਗੱਲ ਸਾਫ਼ ਅਤੇ ਸਪੱਸ਼ਟ ਰੂਪ ਵਿੱਚ ਕਰਦਾ/ ਕਰਦੀ ਹਾਂ | ✓ | ||
2. | ਮੈਂ ਆਪਣੀ-ਆਪ ਉੱਪਰ ਭਰੋਸਾ ਰੱਖਦਾ/ਰੱਖਦੀ ਹਾਂ । | ✓ | ||
3. | ਮੈਂ ਆਪਣਾ ਪੱਖ ਰੱਖਣ ਸਮੇਂ ਹਲੀਮੀ ਅਤੇ ਸਲੀਕੇ ਨਾਲ ਬੋਲਦਾ/ਬੋਲਦੀ ਹਾਂ । | ✓ | ||
4. | ਮੈਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਦਾ/ਰੱਖਦੀ ਹਾਂ । | ✓ | ||
5. | ਮੈਂ ਦੂਜਿਆਂ ਦੀ ਤਜਵੀਜ਼ ਉੱਪਰ ਗ਼ੌਰ ਕਰਦਾ/ਕਰਦੀ ਹਾਂ । | ✓ | ||
6. | ਮੈਂ ਆਪਣੇ ਉਦੇਸ਼ ਵਿੱਚ ਸਫ਼ਲ ਹੋਣ ਲਈ ਹਾਂ-ਪੱਖੀ ਵਤੀਰਾ ਰੱਖਦਾ/ਰੱਖਦੀ ਹਾਂ । | ✓ | ||
7. | ਮੈਂ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ/ਕਰਦੀ ਹਾਂ । | ✓ | ||
8. | ਮੈਂ ਲੋੜ ਅਨੁਸਾਰ ਇਨਕਾਰ ਕਰਨ ਦੀ ਹਿੰਮਤ ਰੱਖਦਾ/ਰੱਖਦੀ ਹਾਂ । | ✓ | ||
9. | ਮੈਂ ਦੂਜਿਆਂ ਦੇ ਨੁਕਸ ਲੱਭਣ ਵਿੱਚ ਵਿਸ਼ਵਾਸ ਨਹੀਂ ਰੱਖਦਾ/ ਰੱਖਦੀ ਹਾਂ । | ✓ | ||
10. | ਮੈਂ ਦੂਜਿਆਂ ਦੇ ਵਿਚਾਰ ਠਰ੍ਹਮੇ ਨਾਲ ਸੁਣਦਾ/ਸੁਣਦੀ ਹਾਂ । | ✓ |
PSEB 9th Class Welcome Life Guide ਸੰਤੁਲਿਤ ਭਾਵੁਕ ਵਿਕਾਸ Important Questions and Answers
ਬਹੁਵਿਕਲਪੀ ਪ੍ਰਸ਼ਨ
1. ਭਾਵਨਾਵਾਂ ਕਾਬੂ ਨਾ ਰੱਖਣ ਦਾ ਕਿਸ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ?
(a) ਮਾਨਸਿਕ ਸਿਹਤ
(b) ਪਰਿਵਾਰਿਕ ਸੰਬੰਧ
(c) ਸਮਾਜਿਕ ਰਿਸ਼ਤੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
2. ਬੁਰੇ ਪ੍ਰਭਾਵਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
(a) ਭਾਵਨਾਵਾਂ ਨੂੰ ਖੁੱਲ੍ਹ ਕੇ ਵਿਅਕਤ ਕਰਨਾ ਚਾਹੀਦਾ ਹੈ ।
(b) ਭਾਵਨਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ ।
(c) ਭਾਵਨਾਵਾਂ ਹੋਣੀਆਂ ਹੀ ਨਹੀਂ ਚਾਹੀਦੀਆਂ ।
(d) ਕੋਈ ਨਹੀਂ ।
ਉੱਤਰ—(b) ਭਾਵਨਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ ।
3. ਹੇਠਾਂ ਲਿਖਿਆਂ ਵਿੱਚੋਂ ਸਕਾਰਾਤਮਕ ਭਾਵਨਾ ਚੁਣੋ ।
(a) ਮਾਣ
(b) ਭਰੋਸਾ
(c) ਹਮਦਰਦੀ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
4. ਹੇਠਾਂ ਲਿਖਿਆਂ ਵਿੱਚੋਂ ਨਕਾਰਾਤਮਕ ਭਾਵਨਾ ਚੁਣੋ ।
(a) ਪਛਤਾਵਾ
(b) ਬੇਚੈਨੀ
(c) ਡਰ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
5. ਭਾਵਨਾਵਾਂ ਦਾ ਸੰਤੁਲਨ ਜੀਵਨ ਨੂੰ ……………….
(a) ਸਹੀ ਸੇਧ ਦੇ ਸਕਦਾ ਹੈ
(b) ਵਿਗਾੜ ਸਕਦਾ ਹੈ
(c) ਕੁੱਝ ਨਹੀਂ ਕਰ ਸਕਦਾ
(d) ਵਿਹਲਾ ਕਰ ਦਿੰਦਾ ਹੈ ।
ਉੱਤਰ—(a) ਸਹੀ ਸੇਧ ਦੇ ਸਕਦਾ ਹੈ ।
6. ਇਹਨਾਂ ਵਿੱਚੋਂ ਕੀ ਸਾਡੀਆਂ ਭਾਵਨਾਵਾਂ ਦੇ ਸੰਤੁਲਨ ਨਾਲ ਜੁੜਿਆ ਹੈ ?
(a) ਫ਼ੈਸਲੇ ਲੈਣ ਦੀ ਕਾਬਲੀਅਤ
(b) ਯਾਦ ਰੱਖਣ ਦੀ ਸ਼ਕਤੀ
(c) ਸਿੱਖਣ ਦੀ ਸਮਰੱਥਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤਾਂ ਇਹ ………………
(a) ਖ਼ੁਸ਼ੀ ਲਿਆਉਂਦਾ ਹੈ
(b) ਤਬਾਹੀ ਲਿਆਉਂਦਾ ਹੈ
(c) ਵਿਅਕਤੀ ਨੂੰ ਸੁਖੀ ਕਰ ਦਿੰਦਾ ਹੈ
(d) ਰਿਸ਼ਤੇ ਚੰਗੇ ਹੋ ਜਾਂਦੇ ਹਨ ।
ਉੱਤਰ—(b) ਤਬਾਹੀ ਲਿਆਉਂਦਾ ਹੈ ।
8. ਸਵੈ ਪ੍ਰਗਟਾਵੇ ਲਈ ਰੋਜ਼ ……………… ਇੱਕ ਚੰਗੀ ਆਦਤ ਹੈ ।
(a) ਕਾਪੀ ਪੜ੍ਹਨਾ
(b) ਕਿਤਾਬ ਪੜ੍ਹਨਾ
(c) ਡਾਇਰੀ ਲਿਖਣਾ
(d) ਚੀਕਾਂ ਮਾਰਨਾ
ਉੱਤਰ—(c) ਡਾਇਰੀ ਲਿਖਣਾ ।
9. ਡਾਇਰੀ ਲਿਖਣ ਦਾ ਕੀ ਫ਼ਾਇਦਾ ਹੁੰਦਾ ਹੈ ?
(a) ਸਵੈ-ਪ੍ਰਗਟਾਵਾ
(b) ਆਤਮ ਵਿਸ਼ਵਾਸ ਵਿੱਚ ਵਾਧਾ
(c) ਸਕਾਰਾਤਮਕ ਸੋਚ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
ਖਾਲੀ ਥਾਂਵਾਂ ਭਰੋ—
1. ਵਿਅਕਤੀ ਦਾ ਰਵੱਈਆ ……………….. ਹੋਣਾ ਚਾਹੀਦਾ ਹੈ ।
ਉੱਤਰ- ਹਾਂ ਪੱਖੀ
2. ਸਾਨੂੰ ………………. ਸੋਚ ਤੋਂ ਬਚਣਾ ਚਾਹੀਦਾ ਹੈ ।
ਉੱਤਰ- ਨਕਾਰਾਤਮਕ
3. ਭਾਵਨਾਵਾਂ ਨੂੰ ………………. ਵਿੱਚ ਰੱਖਣਾ ਚਾਹੀਦਾ ਹੈ ।
ਉੱਤਰ- ਕਾਬੂ
4. ……………………. ਲਿਖਣਾ ਇੱਕ ਚੰਗੀ ਆਦਤ ਹੈ ।
ਉੱਤਰ- ਡਾਇਰੀ
5. ਸਾਨੂੰ ……………… ਦਾ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ।
ਉੱਤਰ- ਭਾਵਨਾਵਾਂ
ਸਹੀ (✓) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉਂ—
1. ਸੰਤੁਸ਼ਟ ਰਹਿਣਾ ਅਤੇ ਸ਼ਾਂਤ ਰਹਿਣਾ ਨਕਾਰਾਤਮਕ ਭਾਵਨਾ ਹੈ ।
ਉੱਤਰ- ×
2. ਭਾਵਨਾਵਾਂ ਉੱਤੇ ਸੰਤੁਲਨ ਹੋਣਾ ਚਾਹੀਦਾ ਹੈ ।
ਉੱਤਰ- ✓
3. ਡਾਇਰੀ ਲਿਖਣਾ ਗ਼ਲਤ ਹੁੰਦਾ ਹੈ ।
ਉੱਤਰ- ×
4. ਸਾਡਾ ਰਵੱਈਆ ਹਮੇਸ਼ਾਂ ਹਾਂ-ਪੱਖੀ ਹੋਣਾ ਚਾਹੀਦਾ ਹੈ ।
ਉੱਤਰ- ✓
5. ਵਿਚਾਰਾਂ ਦੀ ਪਾਰਦਰਸ਼ਿਤਾ ਨਹੀਂ ਹੋਣੀ ਚਾਹੀਦੀ ।
ਉੱਤਰ- ×
ਸਹੀ ਮਿਲਾਨ ਕਰੋ—
(A) | (B) |
ਖ਼ੁਸ਼ ਰਹਿਣਾ
ਡਰ
ਵਿਚਾਰਾਂ ਦੀ ਪਾਰਦਰਸ਼ਿਤਾ
ਭਾਵਨਾ
|
ਨਿਯੰਤਰਣ ਵਿੱਚ ਰੱਖਣਾ
ਸਕਾਰਾਤਮਕ ਸੋਚ
ਨਕਾਰਾਤਮਕ ਸੋਚ
ਖੁੱਲ੍ਹ ਕੇ ਵਿਚਾਰ ਪੇਸ਼ ਕਰਨਾ
|
ਉੱਤਰ-
(A) | (B) |
ਖ਼ੁਸ਼ ਰਹਿਣਾ
ਡਰ
ਵਿਚਾਰਾਂ ਦੀ ਪਾਰਦਰਸ਼ਿਤਾ
ਭਾਵਨਾ
|
ਸਕਾਰਾਤਮਕ ਸੋਚ
ਨਕਾਰਾਤਮਕ ਸੋਚ
ਖੁੱਲ੍ਹ ਕੇ ਵਿਚਾਰ ਪੇਸ਼ ਕਰਨਾ
ਨਿਯੰਤਰਣ ਵਿੱਚ ਰੱਖਣਾ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਭਾਵਨਾਵਾਂ ਦੇ ਸੰਤੁਲਨ ਦਾ ਕੀ ਅਰਥ ਹੈ ?
ਉੱਤਰ— ਭਾਵਨਾਵਾਂ ਦੇ ਸੰਤੁਲਨ ਦਾ ਅਰਥ ਹੈ ਕਿ ਸਾਨੂੰ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਸਮੇਂ ਕਿਹੜੀ ਭਾਵਨਾ ਅਤੇ ਕਿੰਨੀ ਪ੍ਰਗਟ ਕਰਨੀ ਹੈ ।
ਪ੍ਰਸ਼ਨ 2. ਅਸੀਂ ਕਦੋਂ ਸੂਝਵਾਨ ਅਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ ?
ਉੱਤਰ— ਜਦੋਂ ਅਸੀਂ ਆਪਣੀਆਂ ਭਾਵਨਾਵਾਂ ਸਮਝਣ ਯੋਗ ਹੋ ਜਾਵਾਂਗੇ ਤਾਂ ਅਸੀਂ ਸੂਝਵਾਨ ‘ ਅਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ ।
ਪ੍ਰਸ਼ਨ 3. ਸਾਡੀਆਂ ਭਾਵਨਾਵਾਂ ਦੇ ਸੰਤੁਲਨ ਨਾਲ ਕੀ ਜੁੜਿਆ ਹੋਇਆ ਹੈ ?
ਉੱਤਰ— ਸਾਡੀ ਸੋਚਣ ਦੀ ਸ਼ਕਤੀ, ਸਿੱਖਣ ਦੀ ਸਮਰੱਥਾ, ਯਾਦ ਰੱਖਣ ਦੀ ਸ਼ਕਤੀ, ਫੈਸਲੇ ਲੈਣ ਦੀ ਕਾਬਲੀਅਤ, ਸਮਾਜਿਕ ਰਿਸ਼ਤੇ ਆਦਿ ।
ਪ੍ਰਸ਼ਨ 4. ਕੁਝ ਸਕਾਰਾਤਮਕ ਭਾਵਨਾਵਾਂ ਦੇ ਨਾਮ ਦੱਸੋ ।
ਉੱਤਰ- ਖ਼ੁਸ਼ੀ, ਭਰੋਸਾ, ਪਿਆਰ, ਹਮਦਰਦੀ ਆਦਿ ।
ਪ੍ਰਸ਼ਨ 5. ਕੁਝ ਨਕਾਰਾਤਮਕ ਭਾਵਨਾਵਾਂ ਦੇ ਨਾਮ ਦੱਸੋ ।
ਉੱਤਰ- ਦੁਖ, ਅਸੰਤੁਸ਼ਟ, ਅਸ਼ਾਂਤ, ਉਦਾਸੀ, ਡਰ ਆਦਿ ।
ਪ੍ਰਸ਼ਨ 6. ਭਾਵਨਾਵਾਂ ਉੱਤੇ ਕਾਬੂ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ- ਜੇਕਰ ਭਾਵਨਾਵਾਂ ਉੱਤੇ ਕਾਬੂ ਨਾ ਕੀਤਾ ਜਾਵੇ ਤਾਂ ਕਈ ਪ੍ਰਕਾਰ ਦੇ ਨੁਕਸਾਨ ਹੋ ਸਕਦੇ ਹਨ।
ਪ੍ਰਸ਼ਨ 7. ਭਾਵਨਾਵਾਂ ਉੱਤੇ ਕਾਬੂ ਨਾ ਰੱਖਣ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ- ਇਸਦਾ ਸਾਡੀ ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ ਅਤੇ ਸਮਾਜਿਕ ਰਿਸ਼ਤਿਆਂ ਉੱਤੇ ਬੁਰਾ ਅਸਰ ਪੈਂਦਾ ਹੈ ।
ਪ੍ਰਸ਼ਨ 8. ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਕੀ ਜ਼ਰੂਰੀ ਹੈ ?
ਉੱਤਰ— ਭਾਵਨਾਵਾਂ ਦੇ ਪ੍ਰਗਟਾਵੇ ਦੀ ਇੱਕ ਨਿਸਚਿਤ ਸੀਮਾ ਹੋਣੀ ਚਾਹੀਦੀ ਹੈ ।
ਪ੍ਰਸ਼ਨ 9. ਡਾਇਰੀ ਲਿਖਣ ਦਾ ਕੀ ਲਾਭ ਹੈ ?
ਉੱਤਰ- ਡਾਇਰੀ ਲਿਖਣ ਨਾਲ ਅਸੀਂ ਆਪਣੇ ਜੀਵਨ ਵਿੱਚ ਆਏ ਚੰਗੇ-ਮਾੜੇ ਪਲਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ ।
ਪ੍ਰਸ਼ਨ 10. ਭਾਵਨਾਵਾਂ ਦੇ ਸੰਤੁਲਨ ਲਈ ਕੀ ਕੀਤਾ ਜਾ ਸਕਦਾ ਹੈ ?
ਉੱਤਰ- ਭਾਵਨਾਵਾਂ ਦੇ ਸੰਤੁਲਨ ਲਈ ਅਸੀਂ ਆਪਣੇ ਅਧਿਆਪਕ ਜਾਂ ਕਿਸੇ ਵੱਡੇ ਨਾਲ ਗੱਲਬਾਤ ਕਰ ਸਕਦੇ ਹਾਂ।
ਪ੍ਰਸ਼ਨ 11. ਸਵੈ-ਪ੍ਰਗਟਾਵੇ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ- ਸਵੈ-ਪ੍ਰਗਟਾਵੇ ਲਈ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ।
ਪ੍ਰਸ਼ਨ 12. ਵਿਅਕਤੀ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-ਵਿਅਕਤੀ ਦੀ ਸੋਚ ਹਮੇਸ਼ਾਂ ਸਕਾਰਾਤਮਕ ਅਤੇ ਹਾਂ ਪੱਖੀ ਹੋਣੀ ਚਾਹੀਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਭਾਵਨਾਵਾਂ ਨੂੰ ਵਿਅਕਤ ਕਰਨ ਉੱਤੇ ਇੱਕ ਨੋਟ ਲਿਖੋ ।
ਉੱਤਰ— ਸਾਡੇ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ, ਜਿਵੇਂ ਕਿ ਉਦਾਸੀ, ਡਰ, ਘਬਰਾਹਟ, ਬੇਚੈਨੀ, ਖ਼ੁਸ਼ੀ, ਪਿਆਰ ਆਦਿ । ਇਹਨਾਂ ਭਾਵਨਾਵਾਂ ਉੱਤੇ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਕਈ ਵਾਰੀ ਸਾਨੂੰ ਨੁਕਸਾਨ ਵੀ ਹੋ ਜਾਂਦਾ ਹੈ । ਜੇਕਰ ਇਹ ਕਾਬੂ ਤੋਂ ਬਾਹਰ ਹੋ ਜਾਣ ਤਾਂ ਸਾਡੀ ਸਿਹਤ, ਸਮਾਜਿਕ ਸੰਬੰਧਾਂ ਅਤੇ ਪਰਿਵਾਰਿਕ ਸੰਬੰਧਾਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਇਹਨਾਂ ਭਾਵਨਾਵਾਂ ਉੱਤੇ ਨਿਯੰਤਰਣ ਰੱਖਣਾ ਆਉਣਾ ਚਾਹੀਦਾ ਹੈ । ਇਸਦੇ ਨਾਲ-ਨਾਲ ਸਾਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਭਾਵਨਾਵਾਂ ਵਿੱਚ ਆ ਕੇ ਕੋਈ ਅਜਿਹੀ ਗ਼ਲਤੀ ਨਾ ਕਰ ਲਈਏ, ਜਿਸ ਬਾਰੇ ਬਾਅਦ ਵਿੱਚ ਪਛਤਾਉਣਾ ਪਵੇ ।
ਪ੍ਰਸ਼ਨ 2. ਸਕਾਰਾਤਮਕ ਭਾਵਨਾਵਾਂ ਨੂੰ ਇੱਕ ਚਿੱਤਰ ਦੀ ਮਦਦ ਨਾਲ ਦਰਸਾਓ ।
ਉੱਤਰ –

ਪ੍ਰਸ਼ਨ 3. ਨਕਾਰਾਤਮਕ ਭਾਵਨਾਵਾਂ ਨੂੰ ਇੱਕ ਚਿੱਤਰ ਰਾਹੀਂ ਦਰਸਾਓ ।
ਉੱਤਰ –

ਪ੍ਰਸ਼ਨ 4. ਸਾਨੂੰ ਡਾਇਰੀ ਲਿਖਣ ਦੀ ਆਦਤ ਕਿਉਂ ਪਾਉਣੀ ਚਾਹੀਦੀ ਹੈ ?
ਉੱਤਰ— ਡਾਇਰੀ ਲਿਖਣਾ ਬਹੁਤ ਚੰਗੀ ਆਦਤ ਹੈ ਕਿਉਂਕਿ ਇਸ ਨਾਲ ਅਸੀਂ ਆਪਣੇ ਜੀਵਨ ਵਿੱਚ ਹੋਈਆਂ ਘਟਨਾਵਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ । ਜਦੋਂ ਅਸੀਂ ਬੀਤ ਗਏ ਸਮੇਂ ਨੂੰ ਡਾਇਰੀ ਵਿੱਚ ਪੜ੍ਹ ਕੇ ਯਾਦ ਕਰਦੇ ਹਾਂ ਤਾਂ ਖ਼ੁਸ਼ ਹੁੰਦੇ ਰਹਿੰਦੇ ਹਾਂ ।ਡਾਇਰੀ ਸਾਡੇ ਜੀਵਨ ਦਾ ਇੱਕ ਕੀਮਤੀ ਦਸਤਾਵੇਜ਼ ਬਣ ਜਾਂਦੀ ਹੈ, ਇਸ ਲਈ ਹਰੇਕ ਵਿਅਕਤੀ ਨੂੰ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਇਸ ਨੂੰ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਾ ਲੈਣਾ ਚਾਹੀਦਾ ਹੈ ।
ਪ੍ਰਸ਼ਨ 5. ਉਦਾਸੀ, ਗੁੱਸਾ ਜਾਂ ਈਰਖਾ ਹੋਣ ਉੱਤੇ ਕੀ ਕਰਨਾ ਚਾਹੀਦਾ ਹੈ ?
ਉੱਤਰ— (i) ਜਦੋਂ ਕੋਈ ਉਦਾਸੀ, ਗੁੱਸਾ ਜਾਂ ਈਰਖਾ ਹੋਵੇ, ਉਸ ਸਮੇਂ ਆਪਣੇ ਅਧਿਆਪਕ ਜਾਂ ਘਰ ਦੇ ਵੱਡੇ ਨਾਲ਼ਸਲਾਹ ਕਰਨੀ ਚਾਹੀਦੀ ਹੈ ।
(ii) ਆਪਣੀ ਸਾਹ ਕਿਰਿਆ ਉੱਤੇ ਧਿਆਨ ਕੇਂਦਰਿਤ ਕਰਕੇ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਹਨ ।
(iii) ਆਪਣਾ ਕੋਈ ਮਨਪਸੰਦ ਕੰਮ ਕਰੋ ਜਿਸ ਨਾਲ ਤੁਹਾਨੂੰ ਮਨ ਦਾ ਟਿਕਾਅ ਮਿਲ ਸਕੇ । ਕੋਈ ਅਜਿਹਾ ਕੰਮ ਕਰੋ ਜਿਸ ਨਾਲ ਤੁਸੀਂ ਤਨਾਵ ਮੁਕਤ ਹੋ ਸਕੋ । ਆਪਣੀਆਂ ਭਾਵਨਾਵਾਂ ਨੂੰ ਕਾਗਜ਼ ਉੱਤੇ ਲਿਖ ਕੇ ਉਸ ਕਾਗਜ਼ ਨੂੰ ਫਾੜ ਦੇਣਾ ਚਾਹੀਦਾ ਹੈ । ਇਸ ਤੋਂ ਇਲਾਵਾ ਕਸਰਤ ਵੀ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 6. ਹਾਂ-ਪੱਖੀ ਰਵੱਈਏ ਉੱਤੇ ਇਕ ਨੋਟ ਲਿਖੋ
ਉੱਤਰ— ਵਿਅਕਤੀ ਨੂੰ ਆਪਣੇ ਰਵੱਈਏ ਨੂੰ ਹਮੇਸ਼ਾਂ ਹਾਂ-ਪੱਖੀ ਰੱਖਣਾ ਚਾਹੀਦਾ ਹੈ । ਸਾਨੂੰ ਹਮੇਸ਼ਾਂ ਅਗਾਂਹਵਧੂ ਵਿਚਾਰ ਰੱਖਣੇ ਚਾਹੀਦੇ ਹਨ । ਸਾਨੂੰ ਆਪਣੇ ਆਪ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਪਰ ਇਸਦੇ ਨਾਲ ਨਾਲ ਆਪਣੀ ਆਲੋਚਨਾ ਸੁਣਨ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ । ਇਸ ਦੇ ਨਾਲ-ਨਾਲ ਦੂਜਿਆਂ ਦੇ ਵਿਚਾਰਾਂ ਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਹੈ । ਸਾਨੂੰ ਆਪਣੇ ਵਿਚਾਰਾਂ ਵਿੱਚ ਹਮੇਸ਼ਾਂ ਪਾਰਦਰਸ਼ਿਤਾ ਰੱਖਣੀ ਚਾਹੀਦੀ ਹੈ ਅਤੇ ਦੂਜਿਆਂ ਦੀ ਸਲਾਹ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਇਸ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ? ਵਿਸਤਾਰ ਵਿੱਚ ਦੱਸੋ ।
ਉੱਤਰ—
- ਵਿਅਕਤੀਆਂ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ, ਜਿਹੜੀਆਂ ਉਹ ਵੱਖ-ਵੱਖ ਸਮਿਆਂ ਉੱਤੇ ਵਿਅਕਤ ਕਰਦਾ ਰਹਿੰਦਾ ਹੈ ।
- ਸਕਾਰਾਤਮਕ ਭਾਵਨਾਵਾਂ ਵਿੱਚ ਅਸੀਂ ਮਾਣ, ਭਰੋਸਾ, ਪਿਆਰ, ਖ਼ੁਸ਼ੀ ਆਦਿ ਨੂੰ ਲੈਂਦੇ ਹਾਂ ਅਤੇ ਨਕਾਰਾਤਮਕ ਭਾਵਨਾਵਾਂ ਵਿੱਚ ਅਸੀਂ ਗੁੱਸਾ, ਸ਼ਰਮਿੰਦਗੀ, ਈਰਖਾ, ਬੇਚੈਨੀ, ਡਰ ਆਦਿ ਨੂੰ ਲੈਂਦੇ ਹਾਂ ।
- ਸਾਨੂੰ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ । ਨਹੀਂ ਤਾਂ ਇਹਨਾਂ ਦਾ ਸਾਡੀ ਮਾਨਸਿਕਤਾ, ਪਰਿਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।
- ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸੋਚ-ਸਮਝ ਕੇ ਵਿਅਕਤ ਕਰਨਾ ਚਾਹੀਦਾ ਹੈ ਤਾਂਕਿ ਇਸ ਨਾਲ ਹੋਰ ਵਿਅਕਤੀ ਗੁੱਸੇ ਨਾ ਹੋ ਜਾਣ, ਇਸ ਲਈ ਭਾਵਨਾਵਾਂ ਦਾ ਸੰਤੁਲਨ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ
- ਸਾਨੂੰ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਡਾਇਰੀ ਵਿੱਚ ਲਿਖ ਕੇ ਵਿਅਕਤ ਕਰਨਾ ਚਾਹੀਦਾ ਹੈ ।
- ਡਾਇਰੀ ਸਾਡੇ ਜੀਵਨ ਦਾ ਇੱਕ ਕੀਮਤੀ ਦਸਤਾਵੇਜ਼ ਬਣ ਜਾਂਦੀ ਹੈ, ਜਿਸ ਨੂੰ ਅਸੀਂ ਕਿਸੇ ਵੀ ਸਮੇਂ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕਦੇ ਹਾਂ । ਪੜ੍ਹ
ਪ੍ਰਸ਼ਨ 2. ਡਾਇਰੀ ਲਿਖਣ ਦੇ ਲਾਭਾਂ ਦਾ ਵਰਣਨ ਕਰੋ ।
ਉੱਤਰ—
- ਡਾਇਰੀ ਲਿਖਣ ਨਾਲ ਵਿਅਕਤੀ ਦਾ ਆਤਮ ਵਿਸ਼ਵਾਸ ਵੱਧ ਜਾਂਦਾ ਹੈ ।
- ਡਾਇਰੀ ਵਿੱਚ ਲਿਖ ਕੇ ਵਿਅਕਤੀ ਆਪਣੇ ਦਿਲ ਨੂੰ ਹਲਕਾ ਕਰ ਸਕਦਾ ਹੈ ।
- ਡਾਇਰੀ ਵਿੱਚ ਅਸੀਂ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ ।
- ਲਗਾਤਾਰ ਡਾਇਰੀ ਲਿਖਣ ਨਾਲ ਸਾਡੀ ਲਿਖਾਈ ਵੀ ਸੁਧਰ ਜਾਂਦੀ ਹੈ ।
- ਡਾਇਰੀ ਲਿਖਦੇ-ਲਿਖਦੇ ਸਾਡੀ ਸੋਚ ਵੀ ਸਕਾਰਾਤਮਕ ਹੋ ਜਾਂਦੀ ਹੈ ।
- ਡਾਇਰੀ ਨੂੰ ਵਿਅਕਤੀ ਦਾ ਸੱਚਾ ਸਾਥੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਅਸੀਂ ਆਪਣੇ ਦਿਲ ਦੀ ਹਰੇਕ ਗੱਲ ਸਾਂਝੀ ਕਰ ਸਕਦੇ ਹਾਂ ।
- ਡਾਇਰੀ ਵਿੱਚ ਲਿਖ ਕੇ ਅਸੀਂ ਆਪਣੇ ਵਿਚਾਰਾਂ ਦਾ ਸਵੈ-ਪ੍ਰਗਟਾਵਾ ਕਰ ਸਕਦੇ ਹਾਂ ।
- ਡਾਇਰੀ ਲਿਖਦੇ-ਲਿਖਦੇ ਸਾਡੀ ਸੋਚ ਵੀ ਸਕਾਰਾਤਮਕ ਹੋ ਜਾਂਦੀ ਹੈ ਅਤੇ ਸਾਡਾ ਰਵੱਈਆ ਵੀ ਹਾਂਪੱਖੀ ਹੋ ਜਾਂਦਾ ਹੈ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ-ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਪਿਆਰੇ ਬੱਚਿਓ, ਅੱਜ ਆਪਣੇ ਖ਼ੁਦ ਦੇ ਅੰਦਰ ਝਾਤੀ ਮਾਰ ਕੇ ਆਪਣੇ-ਆਪ ਨੂੰ ਇੱਕ ਪ੍ਰਸ਼ਨ ਪੁੱਛੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ? ਅੱਜ ਸਵੈ-ਪੜਚੋਲ ਕਰ ਕੇ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ । ਜੋ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਯੋਗ ਹੋ ਜਾਈਏ ਤਾਂ ਅਸੀਂ ਸੂਝਵਾਨ ਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ ਕਿਉਂਕਿ ਭਾਵਨਾਵਾਂ ਦਾ ਸੰਤੁਲਨ ਸਾਡੀ ਜ਼ਿੰਦਗੀ ਨੂੰ ਸਹੀ ਸੇਧ ਦੇ ਸਕਦਾ ਹੈ । ਸਾਡੀ ਸੋਚਣ ਦੀ ਤਾਕਤ, ਸਿੱਖਣ ਦੀ ਦੀ ਸਮਰੱਥਾ, ਯਾਦ ਰੱਖਣ ਦੀ ਸ਼ਕਤੀ, ਫੈਸਲਾ ਲੈਣ ਦੀ ਕਾਬਲੀਅਤ, ਸਮਾਜਿਕ ਰਿਸ਼ਤੇ ਅਤੇ ਸਰੀਰਿਕ ਸਿਹਤ ਸਭ ਸਾਡੀਆਂ ਭਾਵਨਾਵਾਂ ਦੇ ਸੰਤੁਲਨ ਨਾਲ ਜੁੜੇ ਹੋਏ ਹਨ ।ਭਾਵਨਾਵਾਂ ਦੇ ਸੰਤੁਲਨ ਤੋਂ ਭਾਵ ਹੈ ਕਿ ਸਾਨੂੰ ਪੂਰੀ ਸਮਝ ਹੋਣੀ ਚਾਹੀਦੀ ਹੈ ਕਿ ਕਿਹੜਾ ਭਾਵ ਕਦੋਂ ਅਤੇ ਕਿੰਨਾ ਪ੍ਰਗਟ ਕਰਨਾ ਹੈ । ਆਪਣੀਆਂ ਭਾਵਨਾਵਾਂ ਉੱਪਰ ਕਾਬੂ ਰੱਖਣ ਦਾ ਅਰਥ ਹੈ ਕਿ ਕਦੋਂ ਖ਼ੁਸ਼ ਹੋਣਾ ਹੈ ਅਤੇ ਕਿੰਨਾ, ਕਦੋਂ ਹੱਸਦਾ ਹੈ ਅਤੇ ਕਿੰਨਾ, ਕਦੋਂ ਰੋਣਾ ਹੈ ਅਤੇ ਕਦੋਂ ਕਿੰਨਾ ਗੁੱਸਾ ਵਿਖਾਉਣਾ ਹੈ।
- ਭਾਵਨਾਵਾਂ ਕੀ ਹਨ ?
- ਤੁਸੀਂ ਕਿੰਨੇ ਪ੍ਰਕਾਰ ਦੀਆਂ ਭਾਵਨਾਵਾਂ ਜਾਣਦੇ ਹੋ ? ਉਹਨਾਂ ਦੇ ਨਾਮ ਦੱਸੋ ।
- ਭਾਵਨਾਵਾਂ ਦੇ ਸੰਤੁਲਨ ਦਾ ਕੀ ਅਰਥ ਹੈ ?
- ਅਸੀਂ ਸਫਲ ਵਿਦਿਆਰਥੀ ਕਿਵੇਂ ਬਣ ਸਕਦੇ ਹਾਂ ?
ਉੱਤਰ—
- ਭਾਵਨਾਵਾਂ ਸਾਡੇ ਅੰਦਰ ਵਾਲੇ ਵਿਚਾਰ ਹਨ ਜਿਹੜੇ ਵੱਖ-ਵੱਖ ਸਮਿਆਂ ਅਤੇ ਮੌਕਿਆਂ ਉੱਤੇ ਸਾਡੇ ਅੰਦਰੋਂ ਨਿਕਲਦੇ ਰਹਿੰਦੇ ਹਨ ।
- ਵੈਸੇ ਤਾਂ ਭਾਵਨਾਵਾਂ ਬਹੁਤ ਸਾਰੀਆਂ ਹੁੰਦੀਆਂ ਹਨ ਪਰ ਉਹ ਭਾਵਨਾਵਾਂ ਜਿਹੜੀਆਂ ਆਮ ਤੌਰ ‘ਤੇ ਸਾਡੇ ਸਾਹਮਣੇ ਆਉਂਦੀਆਂ ਹਨ, ਉਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ।
- ਸਕਾਰਾਤਮਕ ਭਾਵਨਾਵਾਂ : – ਖ਼ੁਸ਼ੀ, ਭਰੋਸਾ, ਪਿਆਰ, ਆਸ, ਮਾਣ ਆਦਿ ਸਕਾਰਾਤਮਕ ਭਾਵਨਾਵਾਂ ਹਨ।
- ਨਕਾਰਾਤਮਕ ਭਾਵਨਾਵਾਂ : – ਨਿਰਾਸ਼ਾ, ਗੁੱਸਾ, ਈਰਖਾ, ਪਛਤਾਵਾ, ਉਦਾਸੀ, ਬੇਚੈਨੀ ਆਦਿ ਨਕਾਰਾਤਮਕ ਭਾਵਨਾਵਾਂ ਹਨ ।
- ਭਾਵਨਾਵਾਂ ਦੇ ਸੰਤੁਲਨ ਦਾ ਅਰਥ ਹੈ ਕਿ ਸਾਨੂੰ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਸਮੇਂ ਕਿ ਕਿਹੜੀ ਭਾਵਨਾ ਅਤੇ ਕਿੰਨੀ ਪ੍ਰਗਟ ਕਰਨੀ ਹੈ ।
- ਜਦੋਂ ਅਸੀਂ ਆਪਣੀਆਂ ਭਾਵਨਾਵਾਂ ਸਮਝਣ ਯੋਗ ਹੋ ਜਾਂਵਾਂਗੇ ਤਾਂ ਅਸੀਂ ਸੂਝਵਾਨ ਅਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ ।