PSEB Solutions for Class 9 Welcome Life Chapter 7 ਫ਼ੈਸਲੇ ਲੈਣ ਦੀ ਯੋਗਤਾ
PSEB Solutions for Class 9 Welcome Life Chapter 7 ਫ਼ੈਸਲੇ ਲੈਣ ਦੀ ਯੋਗਤਾ
PSEB 9th Class Welcome Life Solutions 7 ਫ਼ੈਸਲੇ ਲੈਣ ਦੀ ਯੋਗਤਾ
ਵਿਸ਼ੇ ਨਾਲ ਜਾਣ-ਪਛਾਣ
- ਅਸੀਂ ਇੱਕ ਸਮਾਜਿਕ ਜੀਵਨ ਬਤੀਤ ਕਰਦੇ ਹਾਂ ਜਿਸ ਵਿੱਚ ਸਾਨੂੰ ਕਈ ਪ੍ਰਕਾਰ ਦੇ ਫ਼ੈਸਲੇ ਲੈਣੇ ਪੈਂਦੇ ਹਨ । ਦੇ ਇੱਕ ਸਹੀ ਫ਼ੈਸਲਾ ਜੀਵਨ ਬਦਲ ਸਕਦਾ ਹੈ ਅਤੇ ਇੱਕ ਗ਼ਲਤ ਫ਼ੈਸਲਾ ਜੀਵਨ ਨੂੰ ਬਰਬਾਦ ਕਰ ਸਕਦਾ ਹੈ l
- ਕੋਈ ਵੀ ਫ਼ੈਸਲਾ ਲੈਂਦੇ ਸਮੇਂ ਸਾਨੂੰ ਉਸਦੇ ਸਾਰੇ ਪੱਖਾਂ ਅਤੇ ਉਸ ਦੇ ਸਿੱਟਿਆਂ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ । ਕਿਸ਼ੋਰ ਅਵਸਥਾ ਦੇ ਫ਼ੈਸਲੇ ਅਕਸਰ ਦੋਸਤਾਂ ਦੀ ਸਲਾਹ ਨਾਲ ਲਏ ਜਾਂਦੇ ਹਨ, ਮਾਤਾ-ਪਿਤਾ ਦੀ ਸਲਾਹ ਨਾਲ ਨਹੀਂ ।
- ਜੇ ਕਿਸੇ ਸਮੇਂ ਸਾਨੂੰ ਕਿਸੇ ਕੰਮ ਲਈ ਨਾਂਹ ਕਹਿਣੀ ਪੈਂਦੀ ਹੈ ਤਾਂ ਸਾਨੂੰ ਪੂਰੀ ਦ੍ਰਿੜਤਾ ਨਾਲ ਨਾਂਹ ਕਹਿਣੀ ਚਾਹੀਦੀ ਹੈ । ਕਿਸੇ ਦੇ ਦਬਾਅ ਵਿੱਚ ਆ ਕੇ ਕਦੇ ਵੀ ਫ਼ੈਸਲਾ ਨਹੀਂ ਲੈਣਾ ਚਾਹੀਦਾ ।
- ਸਾਨੂੰ ਚੰਗੇ ਅਤੇ ਮਾੜੇ ਨੂੰ ਪਹਿਚਾਨਣ ਦੀ ਜਾਚ ਹੋਣੀ ਚਾਹੀਦੀ ਹੈ । ਕਿਹੜੀ ਚੀਜ਼ ਚੰਗੀ ਹੈ ਅਤੇ ਕਿਹੜੀ ਚੀਜ਼ ਮਾੜੀ, ਸਾਨੂੰ ਇਸ ਬਾਰੇ ਚੰਗੀ ਤਰ੍ਹਾਂ ਸੋਚਣਾ ਵਿਚਾਰਨਾ ਚਾਹੀਦਾ ਹੈ ।
- ਲੋਕਾਂ ਨੂੰ ਕਈ ਆਦਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਆਦਤਾਂ ਚੰਗੀਆਂ ਅਤੇ ਕਈ ਆਦਤਾਂ ਮਾੜੀਆਂ ਹੁੰਦੀਆਂ ਹਨ । ਸਾਨੂੰ ਮਾੜੀਆਂ ਆਦਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਚੰਗੀਆਂ ਆਦਤਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ ।
- ਹਰੇਕ ਵਿਅਕਤੀ ਦੇ ਜੀਵਨ ਵਿੱਚ ਕਈ ਉਦੇਸ਼ ਹੁੰਦੇ ਹਨ ਪਰ ਉਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਹੀ ਦਿਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੈ । ਗ਼ਲਤ ਦਿਸ਼ਾ ਸਾਨੂੰ ਸਾਡੇ ਉਦੇਸ਼ਾਂ ਤੋਂ ਭਟਕਾ ਸਕਦੀ ਹੈ ।
- ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਆਪਣੇ ਉਦੇਸ਼ ਪ੍ਰਾਪਤ ਕਰਨ ਦੇ ਰਸਤੇ ਤੋਂ ਭਟਕਾ ਸਕਦੀਆਂ ਹਨ ਅਤੇ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਪ੍ਰਤੀ ਖਿੱਚੇ ਚਲੇ ਜਾਂਦੇ ਹਨ । ਨਸ਼ਾ ਇਹਨਾਂ ਚੀਜ਼ਾਂ ਵਿੱਚੋਂ ਇੱਕ ਹੈ ।
- ਆਪਣੀ ਮੰਜ਼ਿਲ ਉੱਤੇ ਪਹੁੰਚਣ ਲਈ ਸਹੀ ਦਿਸ਼ਾ ਦੇ ਨਾਲ-ਨਾਲ ਸਾਡੇ ਵਿੱਚ ਲਗਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਲਗਨ ਨਾਲ ਹੀ ਅਸੀਂ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ ।
Welcome Life Guide for Class 9 PSEB ਫ਼ੈਸਲੇ ਲੈਣ ਦੀ ਯੋਗਤਾ InText Questions and Answers
ਪ੍ਰਸ਼ਨ 1. ਤੁਹਾਨੂੰ ਆਪਣੀਆਂ ਕਿਹੜੀਆਂ ਆਦਤਾਂ ਪਸੰਦ ਹਨ ?
ਉੱਤਰ—
- ਮੈਨੂੰ ਆਪਣੀ ਇਹ ਆਦਤ ਪਸੰਦ ਹੈ ਕਿ ਮੈਂ ਕੋਈ ਵੀ ਕੰਮ ਪੂਰੀ ਮਿਹਨਤ ਨਾਲ ਕਰਦਾ ਹਾਂ ਅਤੇ ਜਦੋਂ ਤੱਕ ਕੰਮ ਪੂਰਾ ਨਹੀਂ ਹੁੰਦਾ, ਮੈਂ ਉਸ ਕੰਮ ਵਿੱਚ ਜੀ ਜਾਨ ਨਾਲ ਜੁੱਟਿਆ ਰਹਿੰਦਾ ਹਾਂ।
- ਮੈਂ ਹਰੇਕ ਕੰਮ ਨੂੰ ਪੂਰੀ ਇਕਾਗਰਤਾ ਨਾਲ ਕਰਦਾ ਹਾਂ ਤਾਂਕਿ ਕੰਮ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ ।
- ਮੈਂ ਸਮੇਂ ਦਾ ਪੂਰਾ ਪਾਬੰਦ ਹਾਂ।ਮੈਂ ਸਮੇਂ ਦੀ ਨਜ਼ਾਕਤ ਨੂੰ ਜਾਣਦਾ ਹਾਂ ਅਤੇ ਕੰਮ ਨੂੰ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦਾ ਹਾਂ ।
ਪ੍ਰਸ਼ਨ 2. ਤੁਹਾਨੂੰ ਆਪਣੀਆਂ ਕਿਹੜੀਆਂ ਆਦਤਾਂ ਬੁਰੀਆਂ ਲਗਦੀਆਂ ਹਨ ?
ਉੱਤਰ—
- ਮੈਂ ਕੋਈ ਵੀ ਕੰਮ ਪੂਰਾ ਕਰਨ ਪਿੱਛੇ ਐਨਾਂ ਪਾਗ਼ਲ ਹੋ ਜਾਂਦਾ ਹਾਂ ਕਿ ਮੈਨੂੰ ਹੋਰ ਕਿਸੇ ਚੀਜ਼ ਦਾ ਧਿਆਨ ਨਹੀਂ ਰਹਿੰਦਾ ।
- ਮੈਂ ਚਾਹੁੰਦਾ ਹਾਂ ਕਿ ਹੋਰ ਸਾਰੇ ਮੇਰੇ ਅਨੁਸਾਰ ਚਲਣ ਅਤੇ ਮੇਰਾ ਕਿਹਾ ਮੰਨਣ ਜੋ ਕਿ ਮੁਮਕਿਨ ਨਹੀਂ ਹੁੰਦਾ ।
- ਅਕਤੀਆਂ ਨਾਲ ਮੈਨੂੰ ਲੋਕਾਂ ਉੱਤੇ ਬੜੀ ਜਲਦੀ ਗੁੱਸਾ ਆ ਜਾਂਦਾ ਹੈ ਜੋ ਕਿ ਗ਼ਲਤ ਹੈ । ਹੋਰਾਂ ਸ਼ਾਂਤੀ ਨਾਲ ਗੱਲ ਕਰਨੀ ਚਾਹੀਦੀ ਹੈ ।
ਪ੍ਰਸ਼ਨ 3. ਤੁਹਾਨੂੰ ਆਪਣੀਆਂ ਕਿਹੜੀਆਂ ਕਿਹੜੀਆਂ ਆਦਤਾਂ ਨੂੰ ਛੱਡਣਾ ਚਾਹੀਦਾ ਹੈ ?
ਉੱਤਰ—
- ਮੈਨੂੰ ਹੋਰਾਂ ਉੱਤੇ ਗੁੱਸਾ ਕਰਨਾ ਛੱਡ ਦੇਣਾ ਚਾਹੀਦਾ ਹੈ ।
- ਮੈਨੂੰ ਨਜ਼ਰਅੰਦਾਜ਼ ਕਰਨਾ ਵੀ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਹਰੇਕ ਵਿਅਕਤੀ ਦੀ ਹੋਂਦ ਵੱਖ ਹੁੰਦੀ ਹੈ ।
- ਮੈਨੂੰ ਹੋਰਾਂ ਦੇ ਵਿਚਾਰਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਉੱਤੇ ਆਪਣੇ ਵਿਚਾਰ ਥੋਪਣੇ ਨਹੀਂ ਚਾਹੀਦੇ ।
ਪਾਠ ਆਧਾਰਿਤ ਪ੍ਰਸ਼ਨ
ਸਹੀ ਜੋ ਬੁੱਝੇ ਬਾਲ ਕਮਾਲ
- ਲੇਟ ਜਾਗਣਾ/ਤੜਕੇ ਉੱਠਣਾ-ਕਿਹੜੀ ਆਦਤ ਚੰਗੀ ਹੈ ? (ਤੜਕੇ ਉੱਠਣਾ)
- ਸਾਫ਼ ਵਰਦੀ/ਗੰਦੇ ਕੱਪੜੇ-ਕਿਹੜੀ ਗੱਲ ਜੋ ਜਚਦੀ ਨਹੀਂ ? (ਗੰਦੇ ਕੱਪੜੇ)
- ਲੇਟ ਲਤੀਫ਼ ਜਾਂ ਸਮੇਂ ਦਾ ਪਾਬੰਦ-ਕੌਣ ਤਰੱਕੀਆਂ ਪਾਵੇਗਾ ? (ਸਮੇਂ ਦਾ ਪਾਬੰਦ)
- ਮਿਹਨਤੀ ਬੱਚਾ ਅਤੇ ਨਕਲਚੂ—ਕਿਹੜਾ ਬਾਲ ਸਿਆਣਾ ਹੈ ? (ਮਿਹਨਤੀ ਬੱਚਾ)
- ਸਾਊ ਬਾਲਕ ਅਤੇ ਸ਼ਰਾਰਤੀ-ਚੰਗੇ ਨੰਬਰ ਕਿਹੜਾ ਲਊ ? (ਸਾਊ ਬਾਲਕ)
- ਹਸਮੁੱਖ ਬੱਚਾ ਅਤੇ ਚਿੜਚਿੜਾ—ਕਿਸਨੂੰ ਰੱਜ ਪਿਆਰ ਮਿਲੂ ? (ਹਸਮੁੱਖ ਬੱਚਾ)
- ਲਾਪਰਵਾਹੀ/ਜ਼ਿੰਮੇਵਾਰੀ-ਗੱਲ ਦੋਵਾਂ ਚੋਂ ਮਾੜੀ ਕੀ ? (ਲਾਪਰਵਾਹੀ)
- ਚੋਰੀ-ਠੱਗੀ/ਨੇਕ-ਇਮਾਨ-ਕਿਸਦੀ ਉਮਰ ਲੰਮੇਰੀ ਹੈ ? (ਨੇਕ-ਇਮਾਨ)
- ਝੂਠ ਦਾ ਰਸਤਾ ਜਾਂ ਸੱਚ ਵਾਲਾ-ਕਿਹੜਾ ਰਸਤਾ ਮਾੜਾ ਹੈ ? (ਝੂਠ ਦਾ ਰਸਤਾ)
- ਸੁਸਤ ਜਿਹਾ ਤੇ ਚੁਸਤ ਚਲਾਕ–ਕਿਹੜਾ ਪਹੁੰਚੂ ਮੰਜ਼ਲ ‘ਤੇ ? (ਚੁਸਤ ਚਲਾਕ)
- ਭਲਾ ਮੰਗਣਾ/ਬੁਰਾ ਸੋਚਣਾ-ਕਿਹੜੀ ਆਦਤ ਮਾੜੀ ਬਈ ? (ਬੁਰਾ ਸੋਚਣਾ)
- ਰਲ ਕੇ ਖੇਡਣਾ/ਲੜਦੇ ਰਹਿਣਾ-ਕਿਹੜਾ ਗੁਣ ਅਪਣਾਈਏ ਬਈ ? (ਰਲ ਕੇ ਖੇਡਣਾ)
- ਮਿੱਠਾ ਬੋਲਣਾ/ਗਾਲਾਂ ਕੱਢਣਾ-ਕਿਹੜੀ ਆਦਤ ਮਾੜੀ ਹੈ ? (ਗਾਲਾਂ ਕੱਢਣਾ)
- ਆਗਿਆਕਾਰੀ ਤੇ ਝਗੜਾਲੂ-ਕੌਣ ਸੁਭਾਅ ਦਾ ਚੰਗਾ ਹੈ ? (ਆਗਿਆਕਾਰੀ)
- ਬਰਗਰ, ਨੂਡਲ/ਫਲ, ਸਲਾਦ-ਸਿਹਤ ਲਈ ਕੀ ਵਧੀਆ ਹੈ ? (ਫਲ, ਸਲਾਦ)
- ਕੋਲਡ ਡਰਿੰਕ ਤੇ ਘਰ ਦੀ ਲੱਸੀ-ਤਾਕਤ ਲਈ ਕੀ ਚੰਗਾ ਹੈ ? (ਘਰ ਦੀ ਲੱਸੀ)
- ਫ਼ਿਲਮਾਂ ਦੇਖਣਾ/ਕਸਰਤ ਕਰਨਾ-ਅੱਖਾਂ ਦਾ ਨੁਕਸਾਨ ਕਰੇ । (ਫ਼ਿਲਮਾਂ ਦੇਖਣਾ)
● ਕੀ ਤੁਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹੋ ?
ਉੱਤਰ-ਜੀ ਹਾਂ ।
● ਕੀਂ ਤੁਸੀਂ ਵੀਡੀਓ ਗੇਮ ਖੇਡਦੇ ਹੋ ?
ਉੱਤਰ-ਜੀ ਨਹੀਂ ।
● ਤੁਸੀਂ ਰੋਜ਼ ਕਿੰਨਾ ਸਮਾਂ ਮੋਬਾਇਲ ਦਾ ਇਸਤੇਮਾਨ ਕਰਦੇ ਹੋ ?
ਉੱਤਰ-15 ਮਿੰਟ ।
● ਤੁਸੀਂ ਆਪਣੇ ਆਲੇ-ਦੁਆਲੇ ਵਿੱਚੋਂ ਨਸ਼ੇ ਦੇ ਬੁਰੇ ਪ੍ਰਭਾਵ ਦੀ ਕੋਈ ਉਦਾਹਰਨ ਦਿਉ ।
ਉੱਤਰ-ਨਸ਼ੇ ਕਰਨ ਨਾਲ ਕਈ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਉਹਨਾਂ ਦੇ ਘਰ ਰੁਲ ਜਾਂਦੇ ਹਨ ।
PSEB 9th Class Welcome Life Guide ਫ਼ੈਸਲੇ ਲੈਣ ਦੀ ਯੋਗਤਾ Important Questions and Answers
ਬਹੁਵਿਕਲਪੀ ਪ੍ਰਸ਼ਨ
1. ……………… ਜ਼ਿੰਦਗ਼ੀ ਵਿੱਚ ਬਹੁਤ ਮਹੱਤਵ ਰੱਖਦਾ ਹੈ ।
(a) ਫ਼ੈਸਲਾ
(b) ਫ਼ੈਸਲਾ ਨਾ ਲੈਣਾ
(c) ਝੂਠ
(d) ਈਰਖਾ ।
ਉੱਤਰ—(a) ਫ਼ੈਸਲਾ
2. ਇੱਕ ਸਹੀ ਫ਼ੈਸਲਾ ……………………
(a) ਜੀਵਨ ਬਰਬਾਦ ਕਰ ਸਕਦਾ ਹੈ
(b) ਜੀਵਨ ਬਦਲ ਸਕਦਾ ਹੈ
(c) ਜੀਵਨ ਰੋਕ ਸਕਦਾ ਹੈ
(d) ਕੋਈ ਨਹੀਂ ।
ਉੱਤਰ—(b) ਜੀਵਨ ਬਦਲ ਸਕਦਾ ਹੈ ।
3. ਫ਼ੈਸਲਾ ਲੈਂਦੇ ਸਮੇਂ ਸਾਨੂੰ …………………
(a) ਕੱਲ੍ਹ ਆਉਣ ਵਾਲੇ ਨਤੀਜੇ ਬਾਰੇ ਸੋਚਣਾ ਚਾਹੀਦਾ ਹੈ
(b) ਦੂਰਗਾਮੀ ਸਿੱਟਿਆਂ ਬਾਰੇ ਸੋਚਣਾ ਚਾਹੀਦਾ ਹੈ
(c) ਸਿੱਟਿਆਂ ਬਾਰੇ ਨਹੀਂ ਸੋਚਣਾ ਚਾਹੀਦਾ
(d) ਕੋਈ ਨਹੀਂ ।
ਉੱਤਰ-(b) ਦੂਰਗਾਮੀ ਸਿੱਟਿਆਂ ਬਾਰੇ ਸੋਚਣਾ ਚਾਹੀਦਾ ਹੈ ।
4. ਜੀਵਨ ਦੀ ਕਿਸ ਅਵਸਥਾ ਵਿੱਚ ਫ਼ੈਸਲੇ ਲੈਣਾ ਦੋਸਤਾਂ ਉੱਤੇ ਨਿਰਭਰ ਕਰਦਾ ਹੈ ?
(a) ਕਿਸ਼ੋਰ ਅਵਸਥਾ
(b) ਜਵਾਨੀ
(c) ਬੁਢਾਪਾ
(d) ਬਚਪਨ ।
ਉੱਤਰ—(a) ਕਿਸ਼ੋਰ ਅਵਸਥਾ ।
5. ਸਾਨੂੰ ………………. ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ ।
(a) ਚੰਗੀਆਂ
(b) ਮਾੜੀਆਂ
(c) ਦੋਵੇਂ (a) ਅਤੇ (b)
(d) ਕੋਈ ਨਹੀਂ ।
ਉੱਤਰ-(a) ਚੰਗੀਆਂ ।
6. ……………….. ਨੂੰ ਪਹਿਚਾਨਣ ਦੀ ਲੋੜ ਹੁੰਦੀ ਹੈ ।
(a) ਚੰਗੀਆਂ ਆਦਤਾਂ
(b) ਵਿਅਕਤੀਤੱਵ
(c) ਮਾੜੀਆਂ ਆਦਤਾਂ
(d) ਉਪਰੋਕਤ ਸਾਰੇ ।
ਉੱਤਰ-(c) ਮਾੜੀਆਂ ਆਦਤਾਂ ।
7. ਮੰਜ਼ਿਲ ਉੱਤੇ ਪਹੁੰਚਣ ਲਈ
(a) ਸਹੀ ਦਿਸ਼ਾ ਵੱਲ ਵੱਧਣਾ ਜ਼ਰੂਰੀ ਹੈ
(b) ਕੋਈ ਦਿਸ਼ਾ ਵੱਲ ਧਿਆਨ ਨਹੀਂ ਦੇਣਾ ਚਾਹੀਦਾ
(c) ਬਿਨਾ ਸੋਚੇ ਕੰਮ ਕਰਨਾ ਚਾਹੀਦਾ ਹੈ
(d) ਉਪਰੋਕਤ ਸਾਰੇ ।
ਉੱਤਰ—(a) ਸਹੀ ਦਿਸ਼ਾ ਵੱਲ ਵੱਧਣਾ ਜ਼ਰੂਰੀ ਹੈ ।
8. ਕੋਈ ਵੀ ਕੰਮ ਪੂਰਾ ਕਰਨ ਲਈ ……………….. ਦਾ ਹੋਣਾ ਬਹੁਤ ਜ਼ਰੂਰੀ ਹੈ ।
(a) ਬੇਈਮਾਨੀ
(b) ਲਗਨ
(c) ਹੰਕਾਰ
(d) ਕੋਈ ਨਹੀਂ ।
ਉੱਤਰ-(b) ਲਗਨ
ਖਾਲੀ ਥਾਂਵਾਂ ਭਰੋ –
1. ਸਾਨੂੰ ਆਪਣੀ ………………… ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ।
ਉੱਤਰ- ਮੰਜ਼ਿਲ
2. ਮੰਜ਼ਿਲ ਉੱਤੇ ਪਹੁੰਚਣ ਲਈ ……………… ਬਹੁਤ ਜ਼ਰੂਰੀ ਹੈ ।
ਉੱਤਰ- ਲਗਨ
3. ……………….. ਦੀ ਦੁਰਵਰਤੋਂ ਵੀ ਸਾਨੂੰ ਗਲਤ ਦਿਸ਼ਾ ਵੱਲ ਲੈ ਜਾਂਦੀ ਹੈ ।
ਉੱਤਰ- ਸੋਸ਼ਲ ਮੀਡੀਆ
4. ……………………. ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ।
ਉੱਤਰ- ਫ਼ੈਸਲਾ
5. ਕਿਸੇ ਦੇ …………………. ਵਿੱਚ ਫ਼ੈਸਲਾ ਨਹੀਂ ਲੈਣਾ ਚਾਹੀਦਾ ।
ਉੱਤਰ- ਦਬਾਅ
ਸਹੀ (V) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉ—
1. ਫ਼ੈਸਲੇ ਲੈਣਾ ਜ਼ਰੂਰੀ ਨਹੀਂ ਹੁੰਦਾ ।
ਉੱਤਰ- ×
2. ਦਬਾਅ ਵਿੱਚ ਹੀ ਫ਼ੈਸਲੇ ਲੈਣੇ ਚਾਹੀਦੇ ਹਨ ।
ਉੱਤਰ- ×
3. ਕਿਸੇ ਫੈਸਲੇ ਦੇ ਦੁਰਗਾਮੀ ਸਿੱਟਿਆਂ ਬਾਰੇ ਸੋਚਣਾ ਚਾਹੀਦਾ ਹੈ ।
ਉੱਤਰ- ✓
4. ਕੰਮ ਪੂਰਾ ਕਰਨ ਲਈ ਲਗਨ ਬਹੁਤ ਜ਼ਰੂਰੀ ਹੈ ।
ਉੱਤਰ- ✓
5. ਮਾੜੀਆਂ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਹਨ ।
ਉੱਤਰ- ✓
ਸਹੀ ਮਿਲਾਨ ਕਰੋ
(A) | (B) |
ਫ਼ੈਸਲਾ
ਕੰਮ ਪੂਰਾ ਕਰਨਾ
ਦੋਸਤਾਂ ਦਾ ਪ੍ਰਭਾਵ
ਨਸ਼ਾ ਕਰਨਾ
ਇਮਾਨਦਾਰ ਰਹਿਣਾ
|
ਚੰਗੀ ਆਦਤ
ਸਹੀ ਸਮਾਂ
ਲਗਨ
ਕਿਸ਼ੋਰ ਅਵਸਥਾ
ਮਾੜੀ ਆਦਤ
|
ਉੱਤਰ-
(A) | (B) |
ਫ਼ੈਸਲਾ
ਕੰਮ ਪੂਰਾ ਕਰਨਾ
ਦੋਸਤਾਂ ਦਾ ਪ੍ਰਭਾਵ
ਨਸ਼ਾ ਕਰਨਾ
ਇਮਾਨਦਾਰ ਰਹਿਣਾ
|
ਸਹੀ ਸਮਾਂ
ਲਗਨ
ਕਿਸ਼ੋਰ ਅਵਸਥਾ
ਮਾੜੀ ਆਦਤ
ਚੰਗੀ ਆਦਤ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਹੀ ਫ਼ੈਸਲੇ ਦਾ ਜੀਵਨ ਵਿੱਚ ਕੀ ਮਹੱਤਵ ਹੁੰਦਾ ਹੈ ?
ਉੱਤਰ— ਇੱਕ ਸਹੀ ਫ਼ੈਸਲਾ ਜੀਵਨ ਬਦਲ ਦਿੰਦਾ ਹੈ ।
ਪ੍ਰਸ਼ਨ 2. ਫ਼ੈਸਲਾ ਲੈਂਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ— ਫ਼ੈਸਲੇ ਦੇ ਕੀ ਦੁਰਗਾਮੀ ਸਿੱਟੇ ਹੋਣਗੇ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 3. ਕਿਸ਼ੋਰ ਅਵਸਥਾ ਵਿੱਚ ਲਏ ਫ਼ੈਸਲੇ ਕਿਸ ਤੋਂ ਪ੍ਰਭਾਵਿਤ ਹੁੰਦੇ ਹਨ ?
ਉੱਤਰ- ਕਿਸ਼ੋਰ ਅਵਸਥਾ ਵਿੱਚ ਲਏ ਫ਼ੈਸਲੇ ਦੋਸਤਾਂ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ।
ਪ੍ਰਸ਼ਨ 4. ਕਿਸੇ ਮੰਜ਼ਿਲ ਉੱਤੇ ਪਹੁੰਚਣ ਲਈ ਕੀ ਜ਼ਰੂਰੀ ਹੈ ?
ਉੱਤਰ— ਕਿਸੇ ਮੰਜ਼ਿਲ ਉੱਤੇ ਪਹੁੰਚਣ ਲਈ ਜ਼ਰੂਰੀ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧੀਏ ।
ਪ੍ਰਸ਼ਨ 5. ਨਸ਼ਾ ਕਰਨਾ ਕੀ ਹੈ ?
ਉੱਤਰ— ਨਸ਼ਾ ਕਰਨਾ ਇੱਕ ਸਮਾਜਿਕ ਸਮੱਸਿਆ ਹੈ ।
ਪ੍ਰਸ਼ਨ 6. ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਕੀ ਨੁਕਸਾਨ ਹੈ ?
ਉੱਤਰ— ਸੋਸ਼ਲ ਮੀਡੀਆ ਦੀ ਦੁਰਵਰਤੋਂ ਸਾਨੂੰ ਗ਼ਲਤ ਦਿਸ਼ਾ ਵਲ ਲੈ ਜਾਂਦੀ ਹੈ ।
ਪ੍ਰਸ਼ਨ 7. ਸਾਡੀ ਲਗਨ ਸਹੀ ਦਿਸ਼ਾ ਵਿੱਚ ਹੈ, ਇਹ ਕਿਵੇਂ ਪਤਾ ਚਲਦਾ ਹੈ ?
ਉੱਤਰ- ਜੇਕਰ ਸਾਨੂੰ ਸਾਡੀ ਮੰਜ਼ਿਲ ਦਾ ਪਤਾ ਹੋਵੇ ਤਾਂ ਸਾਡੀ ਲਗਨ ਸਹੀ ਦਿਸ਼ਾ ਵਿੱਚ ਲੱਗ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਫ਼ੈਸਲੇ ਕਿਵੇਂ ਕਰਨੇ ਚਾਹੀਦੇ ਹਨ ? ਇੱਕ ਨੋਟ ਲਿਖੋ ।
ਉੱਤਰ— ਅਸੀਂ ਸਮਾਜਿਕ ਜੀਵਨ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਬਹੁਤ ਸਾਰੇ ਫ਼ੈਸਲੇ ਲੈਣੇ ਪੈਂਦੇ ਹਨ ।ਫ਼ੈਸਲਿਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਅਤੇ ਕਈ ਵਾਰੀ ਇੱਕ ਸਹੀ ਫ਼ੈਸਲਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਲਿਆ ਸਕਦਾ ਹੈ । ਪਰ ਫ਼ੈਸਲਾ ਲੈਂਦੇ ਸਮੇਂ ਸਾਨੂੰ ਸਾਰੇ ਪੱਖਾਂ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ । ਕਿਸੇ ਫ਼ੈਸਲੇ ਦੇ ਦੂਰਗਾਮੀ ਨਤੀਜੇ ਕੀ ਹੋਣਗੇ, ਇਸ ਬਾਰੇ ਵੀ ਸੋਚਣਾ ਚਾਹੀਦਾ ਹੈ । ਜਦੋਂ ਕੋਈ ਫ਼ੈਸਲਾ ਕਿਸ਼ੋਰ ਅਵਸਥਾ ਵਿੱਚ ਲਿਆ ਜਾਂਦਾ ਹੈ ਤਾਂ ਉਸ ਵਿੱਚ ਮਾਤਾ-ਪਿਤਾ ਨਹੀਂ ਬਲਕਿ ਦੋਸਤਾਂ ਦਾ ਪ੍ਰਭਾਵ ਵੱਧ ਹੁੰਦਾ ਹੈ ।
ਪ੍ਰਸ਼ਨ 2. ਚੰਗੀਆਂ ਅਤੇ ਬੁਰੀਆਂ ਆਦਤਾਂ ਦਾ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ- ਚੰਗੀਆਂ ਅਤੇ ਬੁਰੀਆਂ ਆਦਤਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ । ਹਰੇਕ ਵਿਅਕਤੀ ਨੂੰ ਕੁੱਝ ਚੰਗੀਆਂ ਆਦਤਾਂ ਅਤੇ ਕੁੱਝ ਬੁਰੀਆਂ ਆਦਤਾਂ ਹੁੰਦੀਆਂ ਹਨ । ਮਹੱਤਵ ਸਿਰਫ਼ ਇਸ ਗੱਲ ਦਾ ਹੈ ਕਿ ਕਿਸ ਦਾ ਪਲੜਾ ਭਾਰੀ ਹੈ । ਜੇਕਰ ਚੰਗੀਆਂ ਆਦਤਾਂ ਵੱਧ ਹਨ ਅਤੇ ਮਾੜੀਆਂ ਆਦਤਾਂ ਘੱਟ ਤਾਂ ਨਿਸਚੇ ਹੀ ਵਿਅਕਤੀ ਜੀਵਨ ਵਿੱਚ ਪ੍ਰਗਤੀ ਕਰੇਗਾ ਅਤੇ ਸਫਲ ਹੋ ਜਾਵੇਗਾ । ਪਰ ਜੇਕਰ ਬੁਰੀਆਂ ਆਦਤਾਂ ਦਾ ਨੰਬਰ ਵੱਧ ਹੋਵੇਗਾ ਤਾਂ ਨਿਸਚੇ ਹੀ ਜੀਵਨ ਬਰਬਾਦੀ ਦੇ ਰਸਤੇ ਉੱਤੇ ਚੱਲ ਪਵੇਗਾ । ਇਸ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਨੂੰ ਬੁਰੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਚੰਗੀਆਂ ਆਦਤਾਂ ਨੂੰ ਅਪਣਾ ਲੈਣਾ ਚਾਹੀਦਾ ਹੈ ।
ਪ੍ਰਸ਼ਨ 3. ਆਪਣੀ ਲਗਨ ਨੂੰ ਸਹੀ ਦਿਸ਼ਾ ਦੇਣਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ— ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲਗਨ ਨੂੰ ਸਹੀ ਦਿਸ਼ਾ ਦੇਣਾ ਜ਼ਰੂਰੀ ਹੁੰਦਾ ਹੈ । ਹਰੇਕ ਵਿਅਕਤੀ ਦਾ ਕੋਈ ਨਾ ਕੋਈ ਟੀਚਾ ਜਾਂ ਮੰਜ਼ਿਲ ਹੁੰਦੀ ਹੈ ਅਤੇ ਉਸ ਤੱਕ ਪਹੁੰਚਣ ਲਈ ਸਹੀ ਦਿਸ਼ਾ ਵਿੱਚ ਜਾਣਾ ਜ਼ਰੂਰੀ ਹੁੰਦਾ ਹੈ । ਜੇਕਰ ਅਸੀਂ ਗਲਤ ਦਿਸ਼ਾ ਵੱਲ ਚਲੇ ਜਾਈਏ ਤਾਂ ਅਸੀਂ ਆਪਣੇ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕਾਂਗੇ । ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਸਾਨੂੰ ਅਤੇ ਸਾਡੇ ਮਨ ਨੂੰ ਟਿਕਾਉਂਦੀਆਂ ਹਨ ਪਰ ਕਈ ਚੀਜ਼ਾਂ ਅਜਿਹੀਆਂ ਵੀ ਹਨ ਜਿਹੜੀਆਂ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ । ਸਾਨੂੰ ਇਹਨਾਂ ਚੀਜ਼ਾਂ ਵੱਲ ਨਹੀਂ ਬਲਕਿ ਸਹੀ ਚੀਜ਼ਾਂ ਵੱਲ ਜਾਣਾ ਚਾਹੀਦਾ ਹੈ । ਉਦਾਹਰਨ ਲਈ ਨਸ਼ਾ ਸਾਨੂੰ ਆਕਰਸ਼ਿਤ ਕਰਦਾ ਹੈ ਪਰ ਸਾਨੂੰ ਨਸ਼ੇ ਵੱਲ ਨਹੀਂ ਜਾਣਾ ਚਾਹੀਦਾ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਤੋਂ ਤੁਸੀਂ ਕੀ ਸਿੱਖਿਆ ਹੈ ?
ਉੱਤਰ-ਇਸ ਪਾਠ ਤੋਂ ਅਸੀਂ ਬਹੁਤ ਕੁਝ ਸਿੱਖਿਆ ਜਿਵੇਂ ਕਿ –
- ਅਸੀਂ ਜੀਵਨ ਵਿੱਚ ਬਹੁਤ ਸਾਰੇ ਫ਼ੈਸਲੇ ਲੈਂਦੇ ਹਾਂ ਅਤੇ ਇਸ ਲਈ ਫ਼ੈਸਲਿਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ ।
- ਕਿਉਂਕਿ ਅਸੀਂ ਜੀਵਨ ਵਿੱਚ ਬਹੁਤ ਸਾਰੇ ਫ਼ੈਸਲੇ ਲੈਂਦੇ ਹਾਂ, ਇਸ ਲਈ ਜੇਕਰ ਇੱਕ ਫ਼ੈਸਲਾ ਵੀ ਸਹੀ ਹੋ ਜਾਵੇ ਤਾਂ ਸਾਡਾ ਜੀਵਨ ਬਦਲ ਸਕਦਾ ਹੈ
- ਕੋਈ ਵੀ ਫ਼ੈਸਲਾ ਲੈਂਦੇ ਸਮੇਂ ਸਾਨੂੰ ਉਸ ਫ਼ੈਸਲੇ ਦੇ ਸਾਰੇ ਪੱਖਾਂ ਬਾਰੇ ਸੋਚਣਾ ਚਾਹੀਦਾ ਹੈ । ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਸ ਫ਼ੈਸਲੇ ਦੇ ਦੂਰਗਾਮੀ ਫ਼ੈਸਲੇ ਕੀ ਨਿਕਲਣਗੇ ।
- ਕੋਈ ਵੀ ਫ਼ੈਸਲਾ ਕਿਸੇ ਦੇ ਦਬਾਅ ਵਿੱਚ ਨਹੀਂ ਲੈਣਾ ਚਾਹੀਦਾ । ਜੇ ਕੋਈ ਗੱਲ ਉਚਿਤ ਨਹੀਂ ਹੈ ਤਾਂ ਉਸ ਨੂੰ ਨਾਂਹ ਕਰ ਦੇਣੀ ਚਾਹੀਦੀ ਹੈ ।
- ਹਰੇਕ ਵਿਅਕਤੀ ਵਿੱਚ ਕੁੱਝ ਚੰਗੀਆਂ ਅਤੇ ਕੁੱਝ ਬੁਰੀਆਂ ਆਦਤਾਂ ਹੁੰਦੀਆਂ ਹਨ । ਸਾਨੂੰ ਬੁਰੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਨਾਉਣਾ ਚਾਹੀਦਾ ਹੈ ।
- ਹਰੇਕ ਵਿਅਕਤੀ ਦਾ ਕੋਈ ਨਾ ਕੋਈ ਟੀਚਾ ਹੁੰਦਾ ਹੈ । ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਲਗਨ ਨੂੰ ਸਹੀ ਦਿਸ਼ਾ ਦਿਖਾਉਣਾ ਜ਼ਰੂਰੀ ਹੁੰਦਾ ਹੈ । ਸਾਨੂੰ ਗ਼ਲਤ ਚੀਜ਼ਾਂ ਵੱਲ ਆਕਰਸ਼ਿਤ ਨਹੀਂ ਹੋਣਾ ਚਾਹੀਦਾ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਸੀਰਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਹ ਬਹੁਤ ਲਾਡਲਾ ਸੀ । ਸਕੂਲ ਵਿਚਲੇ ਉਸਦੇ ਦੋਸਤ ਅਕਸਰ ਸਿਗਰੇਟ ਪੀਂਦੇ ਸਨ । ਉਹ ਸੀਰਤ ਨੂੰ ਵੀ ਹਮੇਸ਼ਾਂ ਇੱਕ ਕਸ਼ ਲਗਾਉਣ ਲਈ ਕਹਿੰਦੇ । ਸੀਰਤ ਦੇ ਮਾਤਾ-ਪਿਤਾ ਨੇ ਉਸਨੂੰ ਸਹੀ, ਗ਼ਲਤ ਬਾਰੇ ਸਮਝਾਇਆ ਸੀ । ਸੀਰਤ ਸਿਗਰੇਟ ਪੀਣ ਤੋਂ ਮਨ੍ਹਾ ਕਰ ਦਿੰਦਾ । ਇੱਕ ਦਿਨ ਉਸਦੇ ਦੋਸਤ ਇਸ ਗੱਲ ਤੋਂ ਉਸਦਾ ਮਜ਼ਾਕ ਉਡਾਉਣ ਲੱਗੇ । ਗ਼ੁੱਸੇ ਵਿੱਚ ਆ ਕੇ ਸੀਰਤ ਨੇ ਸਿਗਰੇਟ ਪੀ ਲਈ । ਹੌਲੀ-ਹੌਲੀ ਉਸਨੂੰ ਇਸਦੀ ਆਦਤ (ਲੱਤ) ਪੈ ਗਈ ।
- ਕੀ ਸੀਰਤ ਨੂੰ ਦੋਸਤਾਂ ਨੂੰ ਸਖ਼ਤੀ ਨਾਲ ਮਨ੍ਹਾ ਕਰਨਾ ਚਾਹੀਦਾ ਸੀ ?
- ਜੇਕਰ ਤੁਸੀਂ ਸੀਰਤ ਦੀ ਜਗ੍ਹਾ ਹੁੰਦੇ ਤਾਂ ਕੀ ਕਰਦੇ ?
- ਨਾਂਹ ਕਹਿਣ ਲਈ ਸਾਡੇ ਵਿੱਚ ਕਿਹੜਾ ਗੁਣ ਹੋਣਾ ਜ਼ਰੂਰੀ ਹੈ ?
- ਸੀਰਤ ਦੇ ਦੋਸਤ ਸਕੂਲ ਵਿੱਚ ਕੀ ਕਰਦੇ ਸਨ ?
- ਸੀਰਤ ਨੇ ਗੁੱਸੇ ਵਿੱਚ ਕੀ ਕੀਤਾ ?
ਉੱਤਰ—
- ਜੀ ਹਾਂ, ਸੀਰਤ ਨੂੰ ਆਪਣੇ ਦੋਸਤਾਂ ਨੂੰ ਸਿਗਰੇਟ ਪੀਣ ਤੋਂ ਸਖਤੀ ਨਾਲ ਮਨ੍ਹਾਂ ਕਰ ਦੇਣਾ ਚਾਹੀਦਾ ਸੀ।
- ਜੇ ਮੈਂ ਸੀਰਤ ਦੀ ਥਾਂ ਹੁੰਦਾ ਤਾਂ ਮੈਂ ਅਜਿਹੇ ਦੋਸਤਾਂ ਨੂੰ ਹੀ ਛੱਡ ਦਿੰਦਾ ਜਿਹੜੇ ਗ਼ਲਤ ਕੰਮ ਕਰਨ ਲਈ ਮੈਨੂੰ ਮਜਬੂਰ ਕਰਦੇ ਹਨ । ।
- ਨਾਂਹ ਕਹਿਣ ਲਈ ਸਾਡੇ ਵਿੱਚ ਸਖਤ ਅਤੇ ਸਹੀ ਫ਼ੈਸਲੇ ਲੈਣ ਦਾ ਗੁਣ ਹੋਣਾ ਚਾਹੀਦਾ ਹੈ ਤਾਂਕਿ ਅਸੀਂ ਸਹੀ ਸਮੇਂ ਉੱਤੇ ਸਹੀ ਫ਼ੈਸਲਾ ਲੈ ਸਕੀਏ ।
- ਸੀਰਤ ਦੇ ਦੋਸਤ ਸਕੂਲ ਵਿੱਚ ਅਕਸਰ ਸਿਗਰੇਟ ਪੀਂਦੇ ਸਨ ।
- ਇੱਕ ਦਿਨ ਸੀਰਤ ਦੇ ਦੋਸਤਾਂ ਨੇ ਕਿਸੇ ਗੱਲ ਉੱਤੇ ਉਸਦਾ ਮਜ਼ਾਕ ਉਡਾਇਆ । ਸੀਰਤ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਸਿਗਰੇਟ ਪੀ ਲਈ । ਹੌਲੀ ਹੌਲੀ ਉਸਨੂੰ ਸਿਗਰੇਟ ਪੀਣ ਦੀ ਆਦਤ ਪੈ ਗਈ ।