PBN 9th Welcome Life

PSEB Solutions for Class 9 Welcome Life Chapter 8 ਸਮੱਸਿਆ ਦਾ ਹੱਲ

PSEB Solutions for Class 9 Welcome Life Chapter 8 ਸਮੱਸਿਆ ਦਾ ਹੱਲ

PSEB 9th Class Welcome Life Solutions 8 ਸਮੱਸਿਆ ਦਾ ਹੱਲ

ਵਿਸ਼ੇ ਨਾਲ ਜਾਣ-ਪਛਾਣ

  • ਵਿਦਿਆਰਥੀ ਜੀਵਨ ਦੇ ਅਹਿਜੇ ਪੜਾਅ ਵਿੱਚੋਂ ਲੰਘ ਰਹੇ ਹੁੰਦੇ ਹਨ ਉਸ ਸਮੇਂ ਉਹਨਾਂ ਦੇ ਫ਼ੈਸਲੇ ਲੈਣ ਦੇ ਤਰੀਕਿਆਂ, ਜੀਵਨ ਜੀਣ ਦੇ ਤਰੀਕਿਆਂ ਵਿੱਚ ਬਹੁਤ ਪਰਿਵਰਤਨ ਆ ਰਹੇ ਹੁੰਦੇ ਹਨ । ਇਸ ਕਰਕੇ ਉਹ ਆਪਣੇ ਆਪ ਨੂੰ ਬਹੁਤ ਸਾਰੀਆਂ ਮਾਨਸਿਕ ਅਤੇ ਸਮਾਜਿਕ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਮਹਿਸੂਸ ਕਰਦੇ ਹਨ ।
  • ਜੀਵਨ ਦੇ ਇਸ ਪੜਾਅ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਹਰੇਕ ਤਰਫ਼ ਤੋਂ ਸਮੱਸਿਆਵਾਂ ਹੀ ਸਾਹਮਣੇ ਆਉਂਦੀਆਂ ਹਨ ਪਰ ਉਹਨਾਂ ਸਮੱਸਿਆਵਾਂ ਦਾ ਹੱਲ ਕਿਸੇ ਪਾਸੇ ਤੋਂ ਨਹੀਂ ਆਉਂਦਾ ਹੈ । ਇਹ ਸਮੱਸਿਆਵਾਂ ਅੰਦਰੂਨੀ ਵੀ ਹੋ ਸਕਦੀਆਂ ਅਤੇ ਬਾਹਰੀ ਵੀ ।
  • ਇਸ ਲਈ ਸਭ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਅਸੀਂ ਸਮੱਸਿਆ ਦਾ ਕਾਰਨ ਲੱਭੀਏ । ਸਮੱਸਿਆ ਕਿਸੇ ਨਾਲ ਵੀ ਸੰਬੰਧਿਤ ਹੋ ਸਕਦੀ ਹੈ, ਜਿਵੇਂ ਕਿ ਦੋਸਤ, ਘਰ, ਸਕੂਲ, ਨਿੱਜੀ, ਸਮਾਜ ਆਦਿ ।
  • ਕੋਈ ਵੀ ਸਮੱਸਿਆ ਸਿਰਫ਼ ਉਸ ਸਮੇਂ ਤੱਕ ਹੀ ਸਮੱਸਿਆ ਹੁੰਦੀ ਹੈ ਜਦੋਂ ਤੱਕ ਸਹੀ ਤਰੀਕੇ ਨਾਲ ਉਸ ਦਾ ਹੱਲ ਨਾ ਲੱਭਿਆ ਜਾਵੇ । ਇਸ ਲਈ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਸਾਥੀਆਂ ਜਾਂ ਭੈਣ ਭਰਾਵਾਂ ਨਾਲ ਨਹੀਂ ਬਲਕਿ ਵੱਡਿਆਂ ਨਾਲ ਜਿਵੇਂ ਕਿ ਮਾਤਾ ਪਿਤਾ ਜਾਂ ਅਧਿਆਪਕਾਂ ਨਾਲ ਗੱਲ ਕਰਨੀ ਚਾਹੀਦੀ ਹੈ ।
  • ਸਾਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਲਈ ਸਾਨੂੰ ਸੁਰੱਖਿਅਤ ਆਦਤਾਂ (SAFE HABITS) ਦੇ ਨਿਯਮ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ।
  • ਸਾਡੀ ਸਮੱਸਿਆ ਉਸ ਸਮੇਂ ਤੱਕ ਸਮੱਸਿਆ ਹੈ ਜਦੋਂ ਤੱਕ ਅਸੀਂ ਉਸਨੂੰ ਆਪਣੇ ਵੱਡਿਆਂ ਨਾਲ ਸਾਂਝਾ ਨਹੀਂ ਕਰਦੇ । ਸਾਡੇ ਵੱਡੇ ਸਾਡਾ ਮਾਰਗਦਰਸ਼ਨ ਕਰਨਗੇ ਅਤੇ ਸਾਡੀ ਸਮੱਸਿਆ ਦਾ ਹੱਲ ਵੀ ਕਰਨਗੇ ।
  • ਜੇਕਰ ਸਾਡੇ ਕੋਲ ਖ਼ਾਲੀ ਸਮਾਂ ਹੈ ਤਾਂ ਉਸ ਲਈ ਅਸੀਂ ਕੋਈ ਸ਼ੌਂਕ ਅਪਣਾ ਸਕਦੇ ਹਾਂ ਜਿਵੇਂ ਕਿ ਕਿਤਾਬਾਂ ਪੜ੍ਹਨਾ। ਇਸ ਨਾਲ ਸਾਡੇ ਵਿੱਚ ਆਤਮ-ਵਿਸ਼ਵਾਸ ਵੀ ਵੱਧ ਜਾਵੇਗਾ ਅਤੇ ਪੜ੍ਹਨ ਦੀ ਕਲਾ ਵੀ ਵਿਕਸਿਤ ਹੋ ਜਾਵੇਗੀ ।
  • ਸਾਨੂੰ ਆਪਣੇ ਸਾਰੇ ਕੰਮ ਕਰਨ ਲਈ ਇੱਕ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ । ਇਸ ਨਾਲ ਸਾਡੇ ਸਾਰੇ ਕੰਮ ਸਹੀ ਸਮੇਂ ਉੱਤੇ ਹੋ ਜਾਣਗੇ ।
  • ਜੀਵਨ ਇੱਕ ਚੱਕਰਵਿਊ ਹੈ ਜਿਸ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਹਨ । ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਹਰੇਕ ਖ਼ੁਸ਼ੀ ਦਾ ਆਨੰਦ ਲਈਏ ਅਤੇ ਹਰੇਕ ਪਲ ਨੂੰ ਭਰਪੂਰ ਤਰੀਕੇ ਨਾਲ ਜੀਏ ।
  • ਸਾਨੂੰ ਹੋਰ ਵਿਅਕਤੀਆਂ ਦੀ ਸਮਾਂ ਪੈਣ ਉੱਤੇ ਮਦਦ ਜ਼ਰੂਰ ਕਰਨੀ ਚਾਹੀਦੀ ਹੈ । ਕੱਲ੍ਹ ਨੂੰ ਜਦੋਂ ਸਾਨੂੰ ਮਦਦ ਦੀ ਜ਼ਰੂਰਤ ਪਵੇਗੀ ਤਾਂ ਉਹ ਸਾਡੀ ਵੀ ਮਦਦ ਕਰੇਗਾ ।
  • ਸੋਸ਼ਲ ਮੀਡੀਆ ਦਾ ਵੱਧ ਪ੍ਰਯੋਗ ਕਰਨਾ ਗਲਤ ਹੈ । ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ।
  • ਜਿੰਨਾ ਹੋ ਸਕੇ ਤਨਾਵ ਮੁਕਤ ਰਹਿਣਾ ਚਾਹੀਦਾ ਹੈ ਤਾਂਕਿ ਖ਼ੁਸ਼ੀਆਂ ਨਾਲ ਭਰਪੂਰ ਜੀਵਨ ਜੀ ਸਕੀਏ ।
  • ਬਿਹਤਰ ਜੀਵਨ ਦੀ ਕਲਪਨਾ ਕਰਕੇ ਉਸ ਨੂੰ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ।
  • ਜਦੋਂ ਕਦੇ ਰੋਜ਼ਾਨਾ ਜੀਵਨ ਤੋਂ ਬੋਰ ਹੋ ਜਾਉ ਤਾਂ ਕੰਮ ਤੋਂ ਕੁੱਝ ਦਿਨਾਂ ਦੀ ਛੁੱਟੀ ਲੈ ਕੇ ਘੁੰਮਣ ਜਾਣਾ ਚਾਹੀਦਾ ਹੈ । ਇਸ ਤੋਂ ਬਾਅਦ ਵਿਅਕਤੀ ਦਿਲ ਲਾ ਕੇ ਕੰਮ ਕਰਦਾ ਹੈ ।

Welcome Life Guide for Class 9 PSEB ਸਮੱਸਿਆ ਦਾ ਹੱਲ InText Questions and Answers

ਪਾਠ ਆਧਾਰਿਤ ਪ੍ਰਸ਼ਨ

ਸੋਚੋ ਅਤੇ ਹੱਲ ਦਿਓ

ਆਪਣੇ ਤਜ਼ਰਬੇ ਅਤੇ ਪਾਠ ਵਿੱਚ ਦਿੱਤੀ ਤਕਨੀਕ ਦੇ ਆਧਾਰ ਤੇ ਹੇਠ ਲਿਖੀਆਂ ਸਮੱਸਿਆਵਾਂ ਨੂੰ ਸੁਲਝਾਉ—

(ੳ) ਸੀਰਤ ਬਹੁਤ ਦਿਨਾਂ ਤੋਂ ਉਦਾਸ ਅਤੇ ਚਿੰਤਤ ਹੈ । ਕਿਸੇ ਵੀ ਕੰਮ ਵਿੱਚ ਉਸਦਾ ਜੀਅ ਨਹੀਂ ਲੱਗ ਰਿਹਾ । ਕੋਈ ਅਜਿਹੀ ਸਮੱਸਿਆ ਵਿੱਚ ਫ਼ਸਿਆ ਹੋਇਆ ਹੈ ਜਿਸ ਬਾਰੇ ਉਹ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦਾ ਹੈ । ਉਸ ਨੂੰ ਇਸ ਮੁਸ਼ਕਲ ਵਿੱਚੋਂ ਨਿਕਲਣ ਲਈ ਤੁਸੀਂ ਕੀ ਕਰ ਸਕਦੇ ਹੋ ?
ਉੱਤਰ-ਅਸੀਂ ਉਸ ਨਾਲ ਗੱਲਬਾਤ ਕਰ ਸਕਦੇ ਹਾਂ, ਉਸ ਤੋਂ ਉਸ ਦੀ ਸਮੱਸਿਆ ਦੇ ਬਾਰੇ ਪੁੱਛ ਸਕਦੇ ਹਾਂ ਅਤੇ ਉਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ । ਜ਼ਰੂਰਤ ਪੈਣ ਉੱਤੇ ਵੱਡਿਆਂ ਨਾਲ ਗੱਲ ਕਰਕੇ ਉਹਨਾਂ ਦੀ ਮਦਦ ਵੀ ਲੈ ਸਕਦੇ ਹਾਂ ਤਾਂਕਿ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ।
(ਅ) ਤੁਸੀਂ ਬਹੁਤ ਦਿਨਾਂ ਤੋਂ ਇੱਕੋ ਜਿਹੀ ਰੂਟੀਨ ਅਪਣਾ ਰਹੇ ਹੋ ਜਿਸ ਕਰਕੇ ਤੁਸੀਂ ਬੋਰੀਅਤ ਮਹਿਸੂਸ ਕਰ ਰਹੇ ਹੋ । ਤੁਸੀਂ ਪੜ੍ਹਾਈ ਵਿੱਚ ਆਪਣਾ 100% ਨਹੀਂ ਦੇ ਪਾ ਰਹੇ । ਆਪਣੀ ਇਸ ਸਮੱਸਿਆ ਦਾ ਸਮਾਧਾਨ ਕਿਵੇਂ ਕਰੋਗੇ ?
ਉੱਤਰ—ਜਦੋਂ ਅਜਿਹੇ ਹਾਲਾਤ ਸਾਹਮਣੇ ਆਉਣ ਤਾਂ ਅਜਿਹੀ ਹਾਲਤ ਵਿੱਚ ਅਸੀਂ ਸਾਰਾ ਕੰਮ ਛੱਡ ਕੇ ਪੜ੍ਹਾਈ ਤੋਂ ਕੁਝ ਦਿਨਾਂ ਦਾ ਬਰੇਕ ਲਵਾਂਗੇ । ਇਸ ਬਰੇਕ ਵਿੱਚ ਮੈਂ ਆਪਣੇ ਆਪ ਦਾ ਮਨੋਰੰਜਨ ਕਰਾਂਗਾ ਅਤੇ ਫਿਰ ਦੁਬਾਰਾ ਪੜ੍ਹਾਈ ਵਿੱਚ ਜੁੱਟ ਜਾਵਾਂਗਾ ।
(ੲ) ਤੁਹਾਡੇ ਛੋਟੇ ਭਰਾ ਨੂੰ ਆਪਣੇ ਉੱਪਰ ਵਿਸ਼ਵਾਸ ਨਹੀਂ ਹੈ, ਜਿਸ ਕਰ ਕੇ ਉਹ ਆਤਮ ਨਿਰਭਰ ਨਹੀਂ ਬਣ ਰਿਹਾ । ਉਸ ਦਾ ਆਪਣੇ ‘ਤੇ ਵਿਸ਼ਵਾਸ ਜਗਾਉਣ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ ?
ਉੱਤਰ—ਮੈਂ ਆਪਣੇ ਛੋਟੇ ਭਰਾ ਨਾਲ ਗੱਲਬਾਤ ਕਰਾਂਗਾ, ਉਸਦੀ ਸਮੱਸਿਆ ਜਾਣਨ ਦੀ ਕੋਸ਼ਿਸ਼ ਕਰਾਂਗਾ ਅਤੇ ਜਿੱਥੇ ਜ਼ਰੂਰਤ ਪਵੇਗੀ, ਉਸ ਦੇ ਨਾਲ ਖੜ੍ਹਾਂਗਾ ।ਮੈਂ ਉਸਨੂੰ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਭ ਕੁੱਝ ਕਰ ਸਕਦਾ ਹੈ । ਇਸ ਨਾਲ ਉਸ ਦਾ ਆਤਮ ਵਿਸ਼ਵਾਸ ਜਾਗ ਜਾਵੇਗਾ ਅਤੇ ਉਹ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਵੇਗਾ ।
(ਸ) ਤੁਹਾਡਾ ਦੋਸਤ ਆਪਣਾ ਸਾਰਾ ਸਮਾਂ ਟੀ. ਵੀ. ਅਤੇ ਫ਼ੋਨ ‘ਤੇ ਹੀ ਬਿਤਾਉਂਦਾ ਹੈ, ਪੜ੍ਹਾਈ ਵੱਲ ਜ਼ਰਾ ਕੁ ਵੀ ਧਿਆਨ ਨਹੀਂ ਦਿੰਦਾ, ਵੱਡਿਆਂ ਪ੍ਰਤੀ ਉਸ ਦਾ ਰਵੱਈਆ ਵੀ ਚੰਗਾ ਨਹੀਂ । ਉਸਦੀ ਮਨੋਦਸ਼ਾ ਬਦਲਣ ਲਈ ਤੁਸੀਂ ਪ੍ਰੇਰਣਾ ਸਰੋਤ ਕਿਵੇਂ ਬਣ ਸਕਦੇ ਹੋ ?
ਉੱਤਰ-ਮੈਂ ਆਪਣੇ ਦੋਸਤ ਨੂੰ ਟੀ.ਵੀ. ਅਤੇ ਫੋਨ ਉੱਤੇ ਜ਼ਿਆਦਾ ਸਮਾਂ ਬਿਤਾਉਣ ਦੇ ਨੁਕਸਾਨ ਦੱਸਾਂਗਾ । ਨਾਲ ਹੀ ਇਹ ਵੀ ਦੱਸਾਂਗਾ ਕਿ ਇਹਨਾਂ ਉੱਤੇ ਵੱਧ ਸਮਾਂ ਬਿਤਾਉਣ ਨਾਲ ਉਹ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰ ਸਕੇਗਾ । ਮੈਂ ਉਸਨੂੰ ਇਹ ਵੀ ਸਮਝਾਵਾਂਗਾ ਕਿ ਉਸਨੂੰ ਵੱਡਿਆਂ ਦੇ ਪ੍ਰਤੀ ਆਪਣਾ ਵਿਵਹਾਰ ਬਦਲਣਾ ਪਵੇਗਾ ਕਿਉਂਕਿ ਵੱਡੇ ਹੀ ਸਾਡੇ ਜੀਵਨ ਨੂੰ ਸੇਧ ਦਿੰਦੇ ਹਨ । ਜੇਕਰ ਉਹ ਨਹੀਂ ਹੋਣਗੇ ਤਾਂ ਅਸੀਂ ਵੀ ਕੁੱਝ ਨਹੀਂ ਹੋਵਾਂਗੇ । ਇਸ ਤਰ੍ਹਾਂ ਉਸਨੂੰ ਵਾਰ-ਵਾਰ ਇਹ ਸਮਝਾਵਾਂਗੇ । ਮੈਂ ਉਸਦੇ ਸਾਹਮਣੇ ਕੋਈ ਮੋਬਾਈਲ ਜਾਂ ਟੀ. ਵੀ. ਦਾ ਪ੍ਰਯੋਗ ਨਹੀਂ ਕਰਾਂਗਾ ਅਤੇ ਵੱਡਿਆਂ ਦੀ ਇੱਜ਼ਤ ਕਰਾਂਗਾ ਤਾਂ ਕਿ ਉਸ ਦੇ ਸਾਹਮਣੇ ਉਦਾਹਰਨ ਪੇਸ਼ ਕਰ ਸਕਾਂ ।
(ਹ) ਤੁਹਾਡੇ ਮਾਤਾ-ਪਿਤਾ ਹਮੇਸ਼ਾਂ ਤੁਹਾਡੀ ਤੁਲਨਾ ‘ਹੋਰਾਂ ਬੱਚਿਆਂ ਨਾਲ ਕਰਦੇ ਰਹਿੰਦੇ ਹਨ । ਇਹ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ । ਤੁਸੀਂ ਆਪਣੀ ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਆਪਣੇ ਮਾਤਾ-ਪਿਤਾ ਨਾਲ ਬੈਠ ਕੇ ਇਸ ਵਿਸ਼ੇ ‘ਤੇ ਗੱਲ ਕਰਨਾ ਚਾਹੁੰਦੇ ਹੋ । ਆਪਣੀ ਅਵਾਜ਼ ਵਿੱਚ ਨਰਮੀ ਰੱਖ ਕੇ, ਤੁਸੀਂ ਕੀ ਦਲੀਲ ਦੇਵੋਗੇ ?
ਉੱਤਰ—ਮੈਨੂੰ ਇਹ ਚੰਗਾ ਨਹੀਂ ਲਗਦਾ ਕਿ ਮੇਰੇ ਮਾਤਾ ਪਿਤਾ ਮੇਰੀ ਤੁਲਨਾ ਹੋਰ ਬੱਚਿਆਂ ਨਾਲ ਕਰਦੇ ਹਨ । ਇਸ ਲਈ ਮੈਂ ਆਪਣੇ ਮਾਤਾ ਪਿਤਾ ਨਾਲ ਬੈਠਾਂਗਾ ਅਤੇ ਕਹਾਂਗਾ ਕਿ ਸਾਰੇ ਬੱਚੇ ਇੱਕ ਸਮਾਨ ਨਹੀਂ ਹੁੰਦੇ ਹਨ । ਕੋਈ ਬੱਚਾ ਕਿਸੇ ਖੇਤਰ ਵਿੱਚ ਵਧੀਆ ਹੁੰਦਾ ਹੈ ਅਤੇ ਕੋਈ ਕਿਸੇ ਹੋਰ ਵਿੱਚ । ਇਸ ਨਾਲ ਹੋ ਸਕਦਾ ਹੈ ਕਿ ਮਾਤਾ-ਪਿਤਾ ਨੂੰ ਮੇਰੀ ਗੱਲ ਸਮਝ ਆ ਜਾਵੇ ਅਤੇ ਮੇਰੀ ਸਮੱਸਿਆ ਦਾ ਹੱਲ ਹੋ ਜਾਵੇ ।
(ਕ) ਤੁਹਾਡਾ ਇੱਕ ਸਹਿਪਾਠੀ ਹਰ ਰੋਜ਼ ਸਕੂਲ ਦੇਰੀ ਨਾਲ ਆਉਂਦਾ ਹੈ । ਇਸ ਕਰਕੇ ਉਸ ਨੂੰ ਰੋਜ਼ ਅਧਿਆਪਕ ਕੋਲੋਂ ਝਿੜਕਾਂ ਪੈਂਦੀਆਂ ਹਨ । ਉਸ ਨੂੰ ਇੰਝ ਲੱਗਦਾ ਹੈ ਕਿ ਉਸ ਦੀ ਪਹਿਚਾਣ ਗੁੰਮ ਹੋ ਗਈ ਹੈ । ਤੁਹਾਨੂੰ ਉਸ ਦੀ ਮਜਬੂਰੀ ਦਾ ਪਤਾ ਹੈ ਉਸ ਦੀ ਇਸ ਮੁਸ਼ਕਲ ਦਾ ਕੀ ਕਰੋਗੇ ?
ਉੱਤਰ-ਸਭ ਤੋਂ ਪਹਿਲਾਂ ਤਾਂ ਮੈਂ ਉਸਦੇ ਰੋਜ਼ਾਨਾ ਦੇਰ ਨਾਲ ਆਉਣ ਦਾ ਕਾਰਨ ਪੁੱਛਾਂਗਾ ਅਤੇ ਉਸ ਦੀ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ । ਫਿਰ ਮੈਂ ਉਸਨੂੰ ਕਹਾਂਗਾ ਕਿ ਅਧਿਆਪਕ ਨੂੰ ਝਿੜਕਣ ਦਾ ਮੌਕਾ ਹੀ ਨਹੀਂ ਦੇਣਾ ਹੈ । ਇਸ ਨਾਲ ਹੌਲੀ ਹੌਲੀ ਝਿੜਕਾਂ ਬੰਦ ਹੋ ਜਾਣਗੀਆਂ ਅਤੇ ਉਸਦੀ ਪਹਿਚਾਣ ਵਾਪਸ ਆ ਜਾਵੇਗੀ ।

ਸਮੱਸਿਆ ਦਾ ਸਮਾਧਾਨ ?

(ੳ) ਉਹ ਤਿੰਨ ਤਰਕੀਬਾਂ ਦੀ ਸੂਚੀ ਬਣਾਓ ਜੋ ਤੁਸੀਂ ਕਿਸੇ ਸਮੱਸਿਆ ਦਾ ਹੱਲ ਲੱਭਣ ਲਈ ਕਰੋਗੇ ।
ਉੱਤਰ—
(i) ਸਭ ਤੋਂ ਪਹਿਲਾਂ ਤਾਂ ਸਮੱਸਿਆ ਦੀ ਜੜ੍ਹ ਪਤਾ ਕਰਾਂਗੇ ਤਾਂਕਿ ਅਸਾਨੀ ਨਾਲ ਹੱਲ ਲੱਭਿਆ ਜਾ ਸਕੇ ।
(ii) ਜੇਕਰ ਸਮੱਸਿਆ ਵੱਡੀ ਹੋਈ ਤਾਂ ਘਰ ਦੇ ਵੱਡਿਆਂ ਨਾਲ ਗੱਲ ਕਰਾਂਗੇ ਤਾਂਕਿ ਸਮੱਸਿਆ ਖ਼ਤਮ ਕੀਤੀ ਜਾ ਸਕੇ ।
(iii) ਜੇਕਰ ਸਮੱਸਿਆ ਸਕੂਲ ਨਾਲ ਸੰਬੰਧਿਤ ਹੈ ਤਾਂ ਅਧਿਆਪਕਾਂ ਜਾਂ ਮੁੱਖ ਅਧਿਆਪਕ ਨਾਲ ਗੱਲ ਕੀਤੀ ਜਾ ਸਕਦੀ ਹੈ ਤਾਂਕਿ ਜਲਦੀ ਨਾਲ ਉਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ।
(ਅ) ਕੋਈ ਦੋ ਅਨੈਤਿਕ ਕੰਮਾਂ ਦੀ ਸੂਚੀ ਬਣਾਓ ਜੋ ਤੁਸੀਂ ਕਦੇ ਨਹੀਂ ਕਰੋਗੇ ।
ਉੱਤਰ—
(i) ਮੈਂ ਨਸ਼ਾ ਕਦੇ ਨਹੀਂ ਕਰਾਂਗਾ ਅਤੇ ਇਸ ਤੋਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਂਗਾ ।
(ii) ਮੈਂ ਕਦੇ ਆਪਣੇ ਕੰਮ ਨਾਲ ਬੇਈਮਾਨੀ ਨਹੀਂ ਕਰਾਂਗਾ ਅਤੇ ਰਿਸ਼ਵਤ ਕਦੀ ਵੀ ਨਹੀਂ ਲਵਾਂਗਾ।

PSEB 9th Class Welcome Life Guide ਸਮੱਸਿਆ ਦਾ ਹੱਲ Important Questions and Answers

ਬਹੁਵਿਕਲਪੀ ਪ੍ਰਸ਼ਨ

1. ਵਿਦਿਆਰਥੀ ਜੀਵਨ ਵਿੱਚ ਕਿਸ ਪ੍ਰਕਾਰ ਦਾ ਬਦਲਾਵ ਆਉਂਦਾ ਹੈ ?
(a) ਵਿਚਾਰਾਂ ਦਾ
(b) ਫ਼ੈਸਲੇ ਲੈਣ ਦੇ ਤਰੀਕੇ ਦਾ
(c) ਜੀਣ ਦੇ ਢੰਗ ਦਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
2. ਵਿਦਿਆਰਥੀ ਜੀਵਨ ਵਿੱਚ ਆਉਂਦੇ ਬਦਲਾਵਾਂ ਕਰਕੇ—
(a) ਮਾਨਸਿਕ, ਸਮਾਜਿਕ ਜੰਜ਼ੀਰਾਂ ਵਿੱਚ ਬੰਨ੍ਹਿਆ ਮਹਿਸੂਸ ਕਰਦੇ ਹਾਂ
(b) ਕੋਈ ਬੰਧਨ ਮਹਿਸੂਸ ਨਹੀਂ ਹੁੰਦਾ
(c) ਅਸੀਂ ਖ਼ੁਸ਼ ਹੁੰਦੇ ਹਾਂ
(d) ਕੋਈ ਨਹੀਂ ।
ਉੱਤਰ—(a) ਮਾਨਸਿਕ, ਸਮਾਜਿਕ ਜੰਜ਼ੀਰਾਂ ਵਿੱਚ ਬੰਨ੍ਹਿਆ ਮਹਿਸੂਸ ਕਰਦੇ ਹਾਂ ।
3. ਇਹਨਾਂ ਵਿੱਚੋਂ ਕਿਹੜਾ ਦੋਸਤਾਂ ਨਾਲ ਸੰਬੰਧਿਤ ਸਮੱਸਿਆ ਦਾ ਕਾਰਨ ਹੈ ?
(a) ਧੋਖਾ ਮਿਲਣਾ
(b) ਨਸ਼ਿਆਂ ਵਿੱਚ ਲਗਾਉਣਾ
(c) ਅਨੈਤਿਕ ਕੰਮਾਂ ਵਿੱਚ ਲਗਾਉਣਾ
(d) ਉਪਰੋਕਤ ਸਾਰੇ।
ਉੱਤਰ—(d) ਉਪਰੋਕਤ ਸਾਰੇ।
4. ਇਹਨਾਂ ਵਿੱਚੋਂ ਕਿਹੜਾ ਦੋਸਤਾਂ ਨਾਲ ਸੰਬੰਧਿਤ ਸਮੱਸਿਆ ਦਾ ਕਾਰਨ ਨਹੀਂ ਹੈ ?
(a) ਘਰੇਲੂ ਹਿੰਸਾ ਹੋਣੀ
(b) ਮਤਲਬੀ ਹੋਣਾ
(c) ਗ਼ਲਤ ਨਾਮ ਲੈ ਕੇ ਸੱਦਣਾ
(d) ਵਿਸ਼ਵਾਸ ਪਾਤਰ ਨਾ ਹੋਣਾ ।
ਉੱਤਰ—(a) ਘਰੇਲੂ ਹਿੰਸਾ ਹੋਣੀ ।
5. ਇਹਨਾਂ ਵਿੱਚੋਂ ਕਿਹੜਾ ਘਰ ਨਾਲ ਸੰਬੰਧਿਤ ਸਮੱਸਿਆ ਦਾ ਕਾਰਨ ਹੈ ? 
(a) ਘਰੇਲੂ ਹਿੰਸਾ ਹੋਣੀ
(b) ਮਾਤਾ-ਪਿਤਾ ਵਿੱਚ ਦਰਾਰ
(c) ਭੈਣ ਭਰਾ ਦਾ ਪਿਆਰ ਨਾ ਮਿਲਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
6. ਇਹਨਾਂ ਵਿੱਚੋਂ ਕਿਹੜੀ ਸਕੂਲ ਨਾਲ ਸੰਬੰਧਿਤ ਸਮੱਸਿਆ ਹੈ ?
(a) ਪੇਪਰਾਂ ਤੋਂ ਡਰਨਾ
(b) ਪੜ੍ਹਾਈ ਤੋਂ ਡਰਨਾ
(c) ਕਿਸੇ ਵਿਸ਼ੇ ਵਿੱਚ ਦਿਲਚਸਪੀ ਨਾ ਹੋਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
7. ਇਹਨਾਂ ਵਿੱਚੋਂ ਕਿਹੜੀ ਨਿੱਜੀ ਸਮੱਸਿਆ ਹੈ ?
(a) ਕੋਈ ਸ਼ੌਂਕ ਨਾ ਹੋਣਾ
(b) ਨਕਾਰਾਤਮਕ ਸੋਚ ਹੋਣਾ
(c) ਸਮੇਂ ਦਾ ਪਾਬੰਦ ਨਾ ਹੋਣਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
8. ਸਮੱਸਿਆ ਕਿਸ ਸਮੇਂ ਤੱਕ ਸਮੱਸਿਆ ਹੈ ?
(a) ਜਦੋਂ ਤੱਕ ਉਸ ਬਾਰੇ ਨਾ ਸੋਚਿਆ ਜਾਵੇ
(b) ਜਦੋਂ ਤੱਕ ਉਸਦੇ ਹੱਲ ਬਾਰੇ ਗੌਰ ਨਾ ਕੀਤਾ ਜਾਵੇ
(c) (a) ਅਤੇ (b) ਦੋਵੇਂ
(d) ਕੋਈ ਨਹੀਂ ।
ਉੱਤਰ—(c) (a) ਅਤੇ (b) ਦੋਵੇਂ ।
9. ਅਸੀਂ ਆਪਣੀ ਸਮੱਸਿਆ ਦੇ ਹੱਲ ਲਈ ਕਿਸ ਕੋਲ ਜਾਵਾਂਗੇ ?
(a) ਮਿੱਤਰਾਂ ਕੋਲ
(b) ਭੈਣ-ਭਰਾ ਕੋਲ
(c) ਮਾਤਾ ਪਿਤਾ ਕੋਲ
(d) ਕਿਸੇ ਬੇਗਾਨੇ ਕੋਲ ।
ਉੱਤਰ—(c) ਮਾਤਾ ਪਿਤਾ ਕੋਲ ।
10. ਸਮੱਸਿਆਵਾਂ ਦੇ ਹੱਲ ਲਈ ………………… ਨਿਯਮ ਨੂੰ ਸਮਝਣ ਦੀ ਜ਼ਰੂਰਤ ਹੈ ।
(a) SAFE HABITS
(b) SHARE HABITS
(c) SNARE HABITS
(d) SPHERE HABITS.
ਉੱਤਰ-(a) SAFE HABITS.

ਖਾਲੀ ਥਾਂਵਾਂ ਭਰੋ

1. …………………. ਸਾਡਾ ਮਾਰਗਦਰਸ਼ਨ ਕਰਦੇ ਹਨ । 
ਉੱਤਰ—ਮਾਤਾ-ਪਿਤਾ
2. ਸਾਨੂੰ ਕੋਈ ……………….. ਅਪਨਾਉਣਾ ਚਾਹੀਦਾ ਹੈ ।
ਉੱਤਰ—ਸ਼ੌਂਕ
3. ਸ਼ੌਂਕ ਤੁਹਾਡੇ ਅੰਦਰ ……………… ਵਧਾ ਦਿੰਦੇ ਹਨ ।
ਉੱਤਰ—ਆਤਮ ਵਿਸ਼ਵਾਸ
4. ਜੀਵਨ ਇੱਕ ………………… ਹੈ ।
ਉੱਤਰ—ਚੱਕਰਵਿਊ
5. …………………. ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ।
ਉੱਤਰ—ਮੋਬਾਈਲ ਫੋਨ
6. …………………… ਉਸ ਸਮੇਂ ਵੱਧਦਾ ਹੈ ਜਦੋਂ ਅਸੀਂ ਸੋਚਾਂ ਵਿੱਚ ਡੁੱਬੇ ਰਹਿੰਦੇ ਹਾਂ ।
ਉੱਤਰ—ਤਣਾਅ

ਸਹੀ (/) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉ—

1. ਸ਼ੌਂਕ ਅਪਨਾਉਣਾ ਠੀਕ ਨਹੀਂ ਹੁੰਦਾ ।
ਉੱਤਰ- ×
2. ਸਾਨੂੰ ਸਮੱਸਿਆ ਦੇ ਹੱਲ ਲਈ ਕਿਸੇ ਦੀ ਲੋੜ ਨਹੀਂ ਹੁੰਦੀ ।
ਉੱਤਰ- ×
3. ਅਸੀਂ ਕਦੇ ਤਣਾਅ ਵਿੱਚ ਨਹੀਂ ਆਉਂਦੇ
ਉੱਤਰ- ×
4. ਸਮੱਸਿਆ ਨੂੰ ਵੱਡਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ।
ਉੱਤਰ- ✓
5. ਸਾਨੂੰ ਆਪਣੀ ਸਮਾਂ-ਸਾਰਣੀ ਬਣਾਉਣੀ ਚਾਹੀਦੀ ਹੈ ।
ਉੱਤਰ- ✓

ਸਹੀ ਮਿਲਾਨ ਕਰੋ—

(A)
(B)
ਸਮੱਸਿਆ
ਸਮੱਸਿਆ ਦਾ ਹੱਲ
ਜ਼ਿੰਦਗੀ
ਪਰਹੇਜ਼ ਕਰਨਾ
ਨਸ਼ਿਆਂ ਵਿੱਚ ਲਗਾਉਣਾ
ਦੋਸਤ
ਹੱਲ
ਮਾਤਾ ਪਿਤਾ ਦੀ ਸਲਾਹ
ਚੱਕਰਵਿਊ
ਮੋਬਾਈਲ ਫੋਨ

ਉੱਤਰ-

(A)
(B)
ਸਮੱਸਿਆ
ਸਮੱਸਿਆ ਦਾ ਹੱਲ
ਜ਼ਿੰਦਗੀ
ਪਰਹੇਜ਼ ਕਰਨਾ
ਨਸ਼ਿਆਂ ਵਿੱਚ ਲਗਾਉਣਾ
ਹੱਲ
ਮਾਤਾ ਪਿਤਾ ਦੀ ਸਲਾਹ
ਚੱਕਰਵਿਊ
ਮੋਬਾਈਲ ਫੋਨ
ਦੋਸਤ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵਿਦਿਆਰਥੀ ਜੀਵਨ ਵਿੱਚ ਕਿਸ ਪ੍ਰਕਾਰ ਦੇ ਬਦਲਾਵ ਆਉਂਦੇ ਹਨ ?
ਉੱਤਰ— ਵਿਦਿਆਰਥੀ ਜੀਵਨ ਵਿੱਚ ਵਿਚਾਰਾਂ, ਸੰਸਕਾਰਾਂ, ਫ਼ੈਸਲੇ ਲੈਣ ਦੇ ਤਰੀਕਿਆਂ ਅਤੇ ਜੀਵਨ ਜੀਣ ਦੇ ਢੰਗਾਂ ਵਿੱਚ ਬਹੁਤ ਬਦਲਾਵ ਆਉਂਦੇ ਹਨ ।
ਪ੍ਰਸ਼ਨ 2. ਬਦਲਾਵਾਂ ਦਾ ਵਿਦਿਆਰਥੀ ਉੱਤੇ ਕੀ ਅਸਰ ਹੁੰਦਾ ਹੈ ?
ਉੱਤਰ— ਵਿਦਿਆਰਥੀ ਆਪਣੇ ਆਪ ਨੂੰ ਮਾਨਸਿਕ ਅਤੇ ਸਮਾਜਿਕ ਜੰਜ਼ੀਰਾਂ ਵਿੱਚ ਬੰਨ੍ਹਿਆ ਮਹਿਸੂਸ ਕਰਦਾ ਹੈ ।
ਪ੍ਰਸ਼ਨ 3. ਦੋਸਤਾਂ ਨਾਲ ਸੰਬੰਧਿਤ ਕੁੱਝ ਸਮੱਸਿਆਵਾਂ ਦੱਸੋ ।
ਉੱਤਰ— ਦੋਸਤਾਂ ਤੋਂ ਧੋਖਾ ਮਿਲਣਾ, ਮਤਲਬੀ ਹੋਣਾ, ਨਸ਼ਿਆਂ ਵਿੱਚ ਲਾਉਣਾ, ਅਨੈਤਿਕ ਕੰਮਾਂ ਵਿੱਚ ਲਾਉਣਾ ਆਦਿ ।
ਪ੍ਰਸ਼ਨ 4. ਕੋਈ ਘਰੇਲੂ ਸਮੱਸਿਆ ਦੱਸੋ ।
ਉੱਤਰ— ਘਰੇਲੂ ਹਿੰਸਾ ਹੋਣਾ, ਮਾਤਾ-ਪਿਤਾ ਵਿੱਚ ਦਰਾਰ ਹੋਣਾ, ਵੱਡਿਆਂ ਨਾਲ ਗੱਲਾਂ ਸਾਂਝੀਆਂ ਨਾ ਕਰਨਾ ਆਦਿ ।
ਪ੍ਰਸ਼ਨ 5. ਵਿਦਿਆਰਥੀ ਸਕੂਲ ਨਾਲ ਸੰਬੰਧਿਤ ਕਿਹੜੀ ਸਮੱਸਿਆ ਦਾ ਸਾਹਮਣਾ ਕਰਦੇ ਹਨ ?
ਉੱਤਰ— ਪੇਪਰਾਂ ਤੋਂ ਡਰਨਾ, ਪੜ੍ਹਾਈ ਵਿੱਚ ਦਿਲ ਨਾ ਲੱਗਣਾ, ਕਿਸੇ ਵਿਸ਼ੇ ਵਿੱਚ ਦਿਲਚਸਪੀ ਨਾ ਹੋਣਾ ਆਦਿ ।
ਪ੍ਰਸ਼ਨ 6. ਵਿਦਿਆਰਥੀ ਕਿਹੜੀ ਨਿੱਜੀ ਸਮੱਸਿਆ ਦਾ ਸਾਹਮਣਾ ਕਰਦੇ ਹਨ ?
ਉੱਤਰ— ਨਕਾਰਾਤਮਕ ਸੋਚ ਹੋਣਾ, ਸਹੀ ਫੈਸਲੇ ਨਾ ਲੈ ਸਕਣਾ, ਸਮੇਂ ਦਾ ਪਾਬੰਦ ਨਾ ਹੋਣਾ ਆਦਿ ।
ਪ੍ਰਸ਼ਨ 7. ਸਮੱਸਿਆ ਕਿਸ ਸਮੇਂ ਤੱਕ ਸਮੱਸਿਆ ਹੁੰਦੀ ਹੈ ?
ਉੱਤਰ— ਸਮੱਸਿਆ ਉਸ ਸਮੇਂ ਤੱਕ ਸਮੱਸਿਆ ਹੁੰਦੀ ਹੈ ਜਿਸ ਸਮੇਂ ਤੱਕ ਉਸ ਦੇ ਹੱਲ ਉੱਤੇ ਧਿਆਨ ਨਾ ਦਿੱਤਾ ਜਾਵੇ ।
ਪ੍ਰਸ਼ਨ 8. ਸਮੱਸਿਆ ਦੇ ਸਮਾਧਾਨ ਲਈ ਅਸੀਂ ਕਿਸ ਦੀ ਮਦਦ ਲੈਂਦੇ ਹਾਂ ?
ਉੱਤਰ— ਆਮ ਤੌਰ ਉੱਤੇ ਅਸੀਂ ਆਪਣੇ ਦੋਸਤਾਂ ਜਾਂ ਭੈਣ ਭਰਾਵਾਂ ਦੀ ਮਦਦ ਲੈਂਦੇ ਹਾਂ ।
ਪ੍ਰਸ਼ਨ 9. ਸਮੱਸਿਆਵਾਂ ਦੇ ਸਮਾਧਾਨ ਦਾ ਨਿਯਮ ਕੀ ਹੈ ?
ਉੱਤਰ— ਸਮੱਸਿਆਵਾਂ ਦੇ ਸਮਾਧਾਨ ਦਾ ਨਿਯਮ ਹੈ SAFE HABITS ਜਿਸ ਨਾਲ ਅਸੀਂ ਸਮੱਸਿਆ ਦਾ ਸਮਾਧਾਨ ਕਰ ਸਕਦੇ ਹਾਂ ।
ਪ੍ਰਸ਼ਨ 10. ਸਮੱਸਿਆਵਾਂ ਦੇ ਸਮਾਧਾਨ ਲਈ ਸਾਡਾ ਮਾਰਗ ਦਰਸ਼ਨ ਕੌਣ ਕਰਦਾ ਹੈ ?
ਉੱਤਰ- ਸਾਡੇ ਬਜ਼ੁਰਗ ਜਾਂ ਵੱਡੇ ਸਾਡਾ ਮਾਰਗ ਦਰਸ਼ਨ ਕਰਦੇ ਹਨ ।
ਪ੍ਰਸ਼ਨ 11. ਕੋਈ ਸ਼ੌਂਕ ਅਪਨਾਉਣ ਦਾ ਕੀ ਫਾਇਦਾ ਹੁੰਦਾ ਹੈ ?
ਉੱਤਰ— ਇਸ ਨਾਲ ਸਾਡੇ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਸਾਡੇ ਅੰਦਰ ਕੋਈ ਕਲਾ ਵੀ ਵਿਕਸਿਤ ਹੋ ਜਾਂਦੀ ਹੈ
ਪ੍ਰਸ਼ਨ 12. ਸਮਾਂ ਸਾਰਣੀ ਬਣਾਉਣ ਦਾ ਵਿਦਿਆਰਥੀਆਂ ਨੂੰ ਕੀ ਲਾਭ ਹੁੰਦਾ ਹੈ ?
ਉੱਤਰ— ਸਹੀ ਸਮੇਂ ਪੇਪਰ ਦਿੱਤੇ ਜਾ ਸਕਦੇ ਹਨ, ਸਮੇਂ ਦੀ ਪਾਬੰਦੀ ਸਿੱਖ ਜਾਂਦੇ ਹਨ ਅਤੇ ਫੈਸਲੇ ਲੈਣੇ ਸਿੱਖ ਜਾਂਦੇ ਹਨ ।
ਪ੍ਰਸ਼ਨ 13. ਵਿਅਕਤੀ ਤਣਾਅ ਵਿੱਚ ਕਿਉਂ ਆਉਂਦਾ ਹੈ ?
ਉੱਤਰ- ਜਦੋਂ ਵਿਅਕਤੀ ਜ਼ਿਆਦਾ ਸੋਚਾਂ ਵਿੱਚ ਡੁੱਬਾ ਰਹਿੰਦਾ ਹੈ ਤਾਂ ਉਹ ਤਣਾਅ ਵਿੱਚ ਆ ਜਾਂਦਾ ਹੈ l
ਪ੍ਰਸ਼ਨ 14. ਨਿਰਾਸ਼ਾ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ— ਕੁਝ ਦਿਨਾਂ ਦੀ ਕੰਮ ਤੋਂ ਛੁੱਟੀ ਲਵੋ ਅਤੇ ਘੁੰਮ ਕੇ ਆਓ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵਿਦਿਆਰਥੀ ਜੀਵਨ ਦੀ ਸਮੱਸਿਆ ਕੀ ਹੈ ?
ਉੱਤਰ- ਦੇਖਿਆ ਜਾਵੇ ਤਾਂ ਵਿਦਿਆਰਥੀ ਜੀਵਨ ਸਭ ਤੋਂ ਵਧੀਆ ਪੜਾਅ ਹੁੰਦਾ ਹੈ ਪਰ ਇਸ ਪੜਾਅ ਵਿੱਚ ਵਿਦਿਆਰਥੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਦੌਰਾਨ ਉਹਨਾਂ ਦੇ ਵਿਚਾਰਾਂ, ਫੈਸਲੇ ਲੈਣ ਦੇ ਤਰੀਕਿਆਂ, ਜੀਵਨ ਜੀਣ ਤੇ ਤਰੀਕਿਆਂ ਵਿੱਚ ਬਹੁਤ ਪਰਿਵਰਤਨ ਆਉਂਦੇ ਹਨ । ਇਹਨਾਂ ਪਰਿਵਰਤਨਾਂ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਮਾਨਸਿਕ ਅਤੇ ਸਮਾਜਿਕ ਬੰਧਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਮੇਂ ਉਹਨਾਂ ਨੂੰ ਲੱਗਦਾ ਹੈ ਕਿ ਹਰੇਕ ਪਾਸੇ ਤੋਂ ਸਮੱਸਿਆ ਹੀ ਸਾਹਮਣੇ ਆ ਰਹੀ ਹੈ, ਉਹਨਾਂ ਦਾ ਹੱਲ ਨਹੀਂ ਲੱਭ ਰਿਹਾ l
ਪ੍ਰਸ਼ਨ 2. ਦੋਸਤਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਦੱਸੋ ।
ਉੱਤਰ—
  1. ਕਈ ਦੋਸਤ ਸਾਨੂੰ ਧੋਖਾ ਦੇ ਦਿੰਦੇ ਹਨ ।
  2. ਕਈ ਦੋਸਤ ਸਾਨੂੰ ਨਸ਼ੇ ਦੀ ਆਦਤ ਲਗਾ ਦਿੰਦੇ ਹਨ ।
  3. ਕਈ ਦੋਸਤ ਸਾਨੂੰ ਅਨੈਤਿਕ ਕੰਮਾਂ ਵਿੱਚ ਲਗਾ ਦਿੰਦੇ ਹਨ ।
  4. ਕਈ ਦੋਸਤ ਸਿਰਫ਼ ਨਾਮ ਦੇ ਦੋਸਤ ਹੁੰਦੇ ਹਨ । ਉਹ ਸਾਡੇ ਵਿਸ਼ਵਾਸਪਾਤਰ ਨਹੀਂ ਹੁੰਦੇ ।
  5. ਕਈ ਦੋਸਤ ਸਾਨੂੰ ਗ਼ਲਤ ਨਾਮ ਨਾਲ ਬੁਲਾਉਂਦੇ ਹਨ ਜੋ ਸਾਨੂੰ ਚੰਗਾ ਨਹੀਂ ਲੱਗਦਾ ਹੈ ।
ਪ੍ਰਸ਼ਨ 3. ਵਿਦਿਆਰਥੀਆਂ ਦੀਆਂ ਘਰ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ ?
ਉੱਤਰ—
  1. ਘਰ ਵਿੱਚ ਮੈਂਬਰਾਂ ਵਿਚਕਾਰ ਲੜਾਈਆਂ ਹੁੰਦੀਆਂ ਹਨ ।
  2. ਮਾਤਾ ਪਿਤਾ ਵਿੱਚ ਦਰਾਰ ਹੋਵੇ ਅਤੇ ਉਹ ਆਪਸ ਵਿੱਚ ਲੜਦੇ ਰਹਿੰਦੇ ਹੋਣ ।
  3. ਮਾਤਾ-ਪਿਤਾ ਨਾਲ ਸਮਾਂ ਨਹੀਂ ਬਿਤਾ ਸਕਦੇ ਕਿਉਂਕਿ ਉਹਨਾਂ ਕੋਲ ਸਮਾਂ ਨਹੀਂ ਹੈ ।
  4. ਭੈਣ ਭਰਾ ਦਾ ਪਿਆਰ ਨਹੀਂ ਮਿਲ ਰਿਹਾ l
  5. ਵੱਡਿਆਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਨਹੀਂ ਕਰ ਸਕਦੇ ਅਤੇ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ ।
ਪ੍ਰਸ਼ਨ 4. ਵਿਦਿਆਰਥੀਆਂ ਨੂੰ ਸਕੂਲ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ—
  1. ਕਈ ਵਿਦਿਆਰਥੀ ਟੈਸਟ ਜਾਂ ਪੇਪਰ ਦੇਣ ਤੋਂ ਡਰਦੇ ਹਨ ।
  2. ਕਈ ਵਿਦਿਆਰਥੀਆਂ ਦਾ ਪੜ੍ਹਾਈ ਵਿੱਚ ਦਿਲ ਨਹੀਂ ਲਗਦਾ ਅਤੇ ਉਹ ਖੇਡਾਂ ਵਿੱਚ ਹੀ ਲੱਗੇ ਰਹਿੰਦੇ ਹਨ।
  3. ਕਈ ਵਿਦਿਆਰਥੀ ਅਧਿਆਪਕਾਂ ਤੋਂ ਡਰਦੇ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਕਰਦੇ ।
  4. ਕਈ ਵਿਦਿਆਰਥੀਆਂ ਦੀ ਕਿਸੇ ਵਿਸ਼ੇਸ਼ ਵਿਸ਼ੇ ਵਿੱਚ ਦਿਲਚਸਪੀ ਨਹੀਂ ਹੁੰਦੀ ਅਤੇ ਉਹ ਉਸ ਨੂੰ ਪੜ੍ਹਨਾ ਪਸੰਦ ਨਹੀਂ ਕਰਦੇ ।
ਪ੍ਰਸ਼ਨ 5. ਵਿਦਿਆਰਥੀਆਂ ਦੀਆਂ ਨਿੱਜੀ ਸਮੱਸਿਆਵਾਂ ਬਾਰੇ ਦੱਸੋ ।
ਉੱਤਰ—
  1. ਕਈ ਵਿਦਿਆਰਥੀ ਹਮੇਸ਼ਾਂ ਨਕਾਰਾਤਮਕ ਸੋਚ ਰੱਖਦੇ ਹਨ ਅਤੇ ਗ਼ਲਤ ਸੋਚਦੇ ਰਹਿੰਦੇ ਹਨ ।
  2. ਕਈ ਵਿਦਿਆਰਥੀ ਸਮੇਂ ਦੇ ਪਾਬੰਦ ਨਹੀਂ ਹੁੰਦੇ ਅਤੇ ਸਮਾਂ ਵਿਅਰਥ ਹੀ ਗੁਆ ਦਿੰਦੇ ਹਨ ।
  3. ਕਈ ਵਿਦਿਆਰਥੀ ਸਹੀ ਸਮੇਂ ਉੱਤੇ ਸਹੀ ਫੈਸਲਾ ਨਹੀਂ ਲੈ ਪਾਂਦੇ ਅਤੇ ਗ਼ਲਤ ਫੈਸਲੇ ਲੈ ਲੈਂਦੇ ਹਨ । ਇਸ ਨਾਲ ਜ਼ਿੰਦਗੀ ਵਿਅਰਥ ਹੋ ਜਾਂਦੀ ਹੈ ।
  4. ਕਈ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ।
  5. ਕਈ ਬੱਚੇ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ।
ਪ੍ਰਸ਼ਨ 6. ਸਮੱਸਿਆਵਾਂ ਦਾ ਹੱਲ ਕਰਨ ਦੀ ਤਕਨੀਕ ਕੀ ਹੈ ?
ਉੱਤਰ-ਸਮੱਸਿਆਵਾਂ ਦਾ ਹੱਲ ਕਰਨ ਦੀ ਤਕਨੀਕ ਹੈ ਸੁਰੱਖਿਅਤ ਆਦਤਾਂ ਦੇ ਨਿਯਮਾਂ (SAFE HABITS) ਦੇ ਨਿਯਮ ਨੂੰ ਸਮਝਣਾ। ਇਸ ਵਿੱਚ ਕਈ ਆਦਤਾਂ ਆ ਜਾਂਦੀਆਂ ਹਨ, ਜਿਵੇਂ ਕਿ ਵੱਡਿਆਂ ਨਾਲ ਸਮੱਸਿਆ ਸਾਂਝੀ ਕਰੋ, ਕੋਈ ਸ਼ੌਂਕ ਅਪਣਾਓ, ਸਮਾਂ-ਸਾਰਣੀ ਦਾ ਪਾਲਣ ਕਰੋ, ਹਰੇਕ ਦਿਨ ਦਾ ਆਨੰਦ ਲਵੋ, ਹਰੇਕ ਦੀ ਮਦਦ ਕਰੋ, ਜ਼ਿਆਦਾ ਵਰਤੋਂ ਨਾ ਕਰੋ, ਤਣਾਅ ਮੁਕਤ ਰਹੋ, ਛੁੱਟੀ ਲਵੋ, ਸਵੈ-ਬੋਧ ਕਰੋ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵਿਦਿਆਰਥੀਆਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ-
  1. ਉਹਨਾਂ ਵਿੱਚ ਨਕਾਰਾਤਮਕ ਸੋਚ ਹੁੰਦੀ ਹੈ ਅਤੇ ਉਹ ਹਮੇਸ਼ਾਂ ਗ਼ਲਤ ਸੋਚਦੇ ਰਹਿੰਦੇ ਹਨ ।
  2. ਉਹ ਸਹੀ ਸਮੇਂ ਉੱਤੇ ਸਹੀ ਫ਼ੈਸਲਾ ਨਹੀਂ ਲੈ ਪਾਂਦੇ ਅਤੇ ਗ਼ਲਤ ਫ਼ੈਸਲੇ ਲੈਂਦੇ ਹਨ ।
  3. ਉਹ ਸਮੇਂ ਦੇ ਪਾਬੰਦ ਨਹੀਂ ਹੁੰਦੇ ਅਤੇ ਵਿਅਰਥ ਹੀ ਆਪਣਾ ਸਮਾਂ ਗੁਆ ਦਿੰਦੇ ਹਨ।
  4. ਅੱਜਕੱਲ੍ਹ ਬਹੁਤ ਸਾਰੇ ਬੱਚੇ ਸੋਸ਼ਲ ਮੀਡੀਆ ਉੱਤੇ ਆਪਣਾ ਸਮਾਂ ਬਤੀਤ ਕਰਦੇ ਹਨ ਅਤੇ ਆਪਣੇ ਭਵਿੱਖ ਵਲ ਕੋਈ ਧਿਆਨ ਨਹੀਂ ਦਿੰਦੇ ।
  5. ਦੋਸਤਾਂ ਦੇ ਪ੍ਰਭਾਵ ਵਿੱਚ ਆ ਕੇ ਕਈ ਬੱਚੇ ਨਸ਼ਾ ਕਰਨ ਲੱਗ ਜਾਂਦੇ ਹਨ ਅਤੇ ਉਹਨਾਂ ਦਾ ਭਵਿੱਖ ਖ਼ਤਮ ਹੋ ਜਾਂਦਾ ਹੈ ।
  6. ਉਹਨਾਂ ਨੂੰ ਘਰ ਵਿੱਚ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਘਰ ਦੇ ਮੈਂਬਰਾਂ ਵਿਚਕਾਰ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਅਸ਼ਾਂਤ ਰਹਿੰਦੇ ਹਨ ।
  7. ਮਾਤਾ ਪਿਤਾ ਦੋਵੇਂ ਕੰਮ ਕਰਦੇ ਹਨ ਅਤੇ ਉਹਨਾਂ ਕੋਲ ਸਮਾਂ ਨਹੀਂ ਹੈ । ਇਸ ਕਰਕੇ ਬੱਚੇ ਆਪਣੇ ਮਾਤਾ-ਪਿਤਾ ਨਾਲ ਸਮਾਂ ਨਹੀਂ ਬਿਤਾ ਪਾਉਂਦੇ ।
  8. ਬਹੁਤ ਵਾਰੀ ਬੱਚੇ ਵੱਡਿਆਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਨਹੀਂ ਕਰ ਸਕਦੇ ਜਿਸ ਕਾਰਨ ਉਹਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ।
  9. ਕਈ ਵਿਦਿਆਰਥੀ ਟੈਸਟ ਜਾਂ ਪੇਪਰ ਦੇਣ ਤੋਂ ਡਰਦੇ ਹਨ ਜਿਸ ਕਰਕੇ ਉਹਨਾਂ ਦੇ ਨੰਬਰ ਘੱਟ ਆਉਂਦੇ ਹਨ ।
  10. ਕਈ ਬੱਚੇ ਆਪਣੇ ਅਧਿਆਪਕਾਂ ਤੋਂ ਡਰਦੇ ਹਨ ਜਿਸ ਕਰਕੇ ਉਹ ਆਪਣੀਆਂ ਸਮੱਸਿਆਵਾਂ ਅਧਿਆਪਕਾਂ ਨਾਲ ਸਾਂਝੀਆਂ ਨਹੀਂ ਕਰ ਸਕਦੇ ।
ਪ੍ਰਸ਼ਨ 2. SAFE HABITS ਦਾ ਨਿਯਮ ਕੀ ਹੈ ?
ਉੱਤਰ-ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਨ ਲਈ ਇੱਕ ਨਿਯਮ ਦਿੱਤਾ ਗਿਆ ਹੈ ਜਿਸ ਨੂੰ SAFE HABITS ਕਹਿੰਦੇ ਹਨ । ਜਿਸ ਦਾ ਵਰਣਨ ਇਸ ਪ੍ਰਕਾਰ ਹੈ—
  1. S (Share with Elders)—ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਵੱਡਿਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤਾਂਕਿ ਉਹਨਾਂ ਨੂੰ ਹੱਲ ਕੀਤਾ ਜਾ ਸਕੇ ।
  2. A (Adopt a Hobby)—ਬੱਚਿਆਂ ਨੂੰ ਕੋਈ ਵਧੀਆ ਸ਼ੌਂਕ ਪਾਲਣਾ ਚਾਹੀਦਾ ਹੈ ਤਾਂਕਿ ਫਾਲਤੂ ਸਮਾਂ ਬਤੀਤ ਕੀਤਾ ਜਾ ਸਕੇ ।
  3. F (Follow Time Table)—ਵਿਦਿਆਰਥੀਆਂ ਨੂੰ ਆਪਣੀ ਸਮਾਂ ਸਾਰਣੀ ਬਣਾ ਕੇ ਉਸਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ।
  4. E (Enjoy Everyday)—ਜੀਵਨ ਵਿੱਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ ਅਤੇ ਸਾਨੂੰ ਹਰੇਕ ਚੀਜ਼ ਦਾ ਆਨੰਦ ਮਾਣਨਾ ਚਾਹੀਦਾ ਹੈ । ਇਸ ਨਾਲ ਅਸੀਂ ਖ਼ੁਸ਼ ਮਿਜ਼ਾਜ ਬਣ ਜਾਵਾਂਗੇ ।
  5. H (Help Everyone)—ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ । ਇਸ ਨਾਲ ਸੰਸਾਰ ਸੁਚਾਰੂ ਰੂਪ ਨਾਲ ਚਲਦਾ ਰਹਿੰਦਾ ਹੈ ।
  6. A (Avoid Over use)—ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਵੱਧ ਪ੍ਰਯੋਗ ਨਹੀਂ ਕਰਨਾ ਚਾਹੀਦਾ । ਸਿਰਫ ਗਿਆਨ ਵਧਾਉਣ ਲਈ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  7. B (Be Stress Free)—ਜਿੰਨਾ ਹੋ ਸਕੇ ਬੱਚਿਆਂ ਨੂੰ ਸੋਚਣਾ ਨਹੀਂ ਚਾਹੀਦਾ ਅਤੇ ਤਣਾਅ ਮੁਕਤ ਰਹਿਣਾ ਚਾਹੀਦਾ ਹੈ
  8. I (Imagine a Better Life)—ਬੱਚਿਆਂ ਨੂੰ ਇਕ ਬੇਹਤਰ ਜੀਵਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ।
  9. T (Take a Break)—ਜਦੋਂ ਵੀ ਬੱਚਿਆਂ ਨੂੰ ਆਪਣੇ ਰੋਜ਼ਾਨਾ ਕੰਮ ਤੋਂ ਬੋਰੀਅਤ ਲੱਗੇ ਅਤੇ ਉਹ ਨਿਰਾਸ਼ਾ ਮਹਿਸੂਸ ਕਰਨ ਤਾਂ ਉਹਨਾਂ ਨੂੰ ਆਪਣੇ ਕੰਮ ਤੋਂ ਛੁੱਟੀ ਲੈ ਕੇ ‘ਜੀਵਨ ਦਾ ਆਨੰਦ ਮਾਣਨਾ ਚਾਹੀਦਾ ਹੈ ।
  10. S (Self Realization)—ਬੱਚਿਆਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਆਪ ਸੋਚਣਾ ਚਾਹੀਦਾ ਹੈ ਅਤੇ ਸਵੈ-ਬੋਧ ਨਾਲ ਆਪਣੇ ਕੰਮਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ।

ਸਰੋਤ ਆਧਾਰਿਤ ਪ੍ਰਸ਼ਨ

ਪ੍ਰਸ਼ਨ—ਹੇਠਾਂ ਦਿੱਤੇ ਚਿੱਤਰ ਨੂੰ ਦੇਖ ਕੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
  1. ਬੱਚਿਆਂ ਨੂੰ ਆਪਣੇ ਦੋਸਤਾਂ ਤੋਂ ਕੀ ਸਮੱਸਿਆਵਾਂ ਹੁੰਦੀਆਂ ਹਨ ?
  2. ਬੱਚਿਆਂ ਦੀਆਂ ਘਰੇਲੂ ਸਮੱਸਿਆਵਾਂ ਕੀ ਹਨ ?
  3. ਵਿਦਿਆਰਥੀਆਂ ਦੀਆਂ ਸਕੂਲ ਨਾਲ ਸੰਬੰਧਿਤ ਸਮੱਸਿਆਵਾਂ ਕੀ ਹਨ ?
  4. ਬੱਚਿਆਂ ਦੀਆਂ ਨਿੱਜੀ ਸਮੱਸਿਆਵਾਂ ਬਾਰੇ ਦੱਸੋ ।
  5. ਸਮਾਜ ਵਿੱਚ ਬੱਚਿਆਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ—
  1. ਦੋਸਤ ਧੋਖਾ ਦਿੰਦੇ ਹਨ, ਨਸ਼ਾ ਕਰਨਾ ਸਿਖਾ ਦਿੰਦੇ ਹਨ, ਗਲਤ ਨਾਮ ਲੈ ਕੇ ਸੱਦਦੇ ਹਨ, ਅਨੈਤਿਕ ਕੰਮਾਂ ਵਿੱਚ ਲਾ ਦਿੰਦੇ ਹਨ, ਵਿਸ਼ਵਾਸ ਪਾਤਰ ਨਹੀਂ ਹੁੰਦੇ ਆਦਿ ।
  2. ਮਾਤਾ ਪਿਤਾ ਨਾਲ ਗੱਲ ਨਹੀਂ ਕਰ ਸਕਦੇ, ਉਹਨਾਂ ਕੋਲ ਸਮਾਂ ਨਹੀਂ ਹੈ, ਵੱਡਿਆਂ ਨਾਲ ਸਮੱਸਿਆਵਾਂ ਸਾਂਝੀਆਂ ਨਹੀਂ ਕਰ ਸਕਦੇ, ਭੈਣ ਭਰਾ ਦਾ ਪਿਆਰ ਨਹੀਂ ਮਿਲਦਾ ਆਦਿ ।
  3. ਟੈਸਟਾਂ ਜਾਂ ਪੇਪਰਾਂ ਤੋਂ ਡਰ ਲੱਗਦਾ ਹੈ, ਪੜ੍ਹਾਈ ਵਿੱਚ ਮਨ ਨਹੀਂ ਲੱਗਦਾ, ਅਧਿਆਪਕਾਂ ਨਾਲ ਗੱਲ ਨਹੀਂ ਕਰ ਸਕਦੇ, ਕਿਸੇ ਵਿਸ਼ੇਸ਼ ਵਿਸ਼ੇ ਨੂੰ ਪਸੰਦ ਨਾ ਕਰਨਾ ਆਦਿ ।
  4. ਨਕਾਰਾਤਮਕ ਸੋਚ ਰੱਖਣਾ, ਸਮੇਂ ਦਾ ਪਾਬੰਦ ਨਾ ਹੋਣਾ, ਆਤਮ ਵਿਸ਼ਵਾਸ ਨਾ ਹੋਣਾ, ਭਵਿੱਖ ਬਾਰੇ ਸੋਚ ਕੇ ਡਰਨਾ, ਸੋਸ਼ਲ ਮੀਡੀਆ ਉੱਤੇ ਜ਼ਿਆਦਾ ਸਮਾਂ ਬਿਤਾਉਣਾ, ਕੋਈ ਸ਼ੌਂਕ ਨਾ ਹੋਣਾ ਆਦਿ ।
  5. ਸਮਾਜ ਵਿੱਚ ਭੇਦ-ਭਾਵ ਦੀ ਮੌਜੂਦਗੀ, ਕਿਸੇ ਵਲੋਂ ਕਿਸ ਪ੍ਰਕਾਰ ਦਾ ਵੀ ਸਹਿਯੋਗ ਨਾ ਹੋਣਾ, ਗੁਆਂਢੀਆਂ ਨਾਲ ਲੜਾਈ ਹੋਣਾ ਆਦਿ ।

Leave a Reply

Your email address will not be published. Required fields are marked *