PSEB Solutions for Class 9 Welcome Life Chapter 9 ਪ੍ਰਭਾਵਸ਼ਾਲੀ ਸੰਚਾਰ
PSEB Solutions for Class 9 Welcome Life Chapter 9 ਪ੍ਰਭਾਵਸ਼ਾਲੀ ਸੰਚਾਰ
PSEB 9th Class Welcome Life Solutions 9 ਪ੍ਰਭਾਵਸ਼ਾਲੀ ਸੰਚਾਰ
ਵਿਸ਼ੇ ਨਾਲ ਜਾਣ-ਪਛਾਣ
- ਸੰਚਾਰ ਦਾ ਅਰਥ ਹੁੰਦਾ ਹੈ ਕਿਸੇ ਤੱਕ ਆਪਣੀ ਗੱਲ ਜਾਂ ਸੁਨੇਹਾ ਪਹੁੰਚਾਉਣਾ। ਸੰਚਾਰ ਦੇ ਵਿੱਚ ਇੱਕ ਨਹੀਂ ਬਲਕਿ ਦੋ ਧਿਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ ।
- ਜੇਕਰ ਅਸੀਂ ਆਪਣੀ ਗੱਲ ਕਿਸੇ ਨੂੰ ਵਧੀਆ ਤਰੀਕੇ ਨਾਲ ਦੱਸ ਸਕਦੇ ਹਾਂ ਜਾਂ ਕਿਸੇ ਦੀ ਗੱਲ ਨੂੰ ਅਰਾਮ ਨਾਲ ਸੁਣ ਸਕਦੇ ਹਾਂ, ਤਾਂ ਇਹ ਸਾਡੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਾਰੇ ਦੱਸਦਾ ਹੈ । ਇਸ ਤਰ੍ਹਾਂ ਕਿਸੇ ਨੂੰ ਵਧੀਆ ਤਰੀਕੇ ਨਾਲ ਦੱਸਣਾ ਜਾਂ ਸੁਣਨਾ ਇੱਕ ਕਲਾ ਹੈ ਜਿਹੜੀ ਹਰੇਕ ਵਿਅਕਤੀ ਵਿੱਚ ਹੋਣੀ ਚਾਹੀਦੀ ਹੈ ।
- ਚੰਗੇ ਤਰੀਕੇ ਨਾਲ ਕਿਸੇ ਤੱਕ ਆਪਣੀ ਗੱਲ ਪਹੁੰਚਾਉਣਾ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ । ਇਸ ਲਈ ਸਾਡੇ ਵਿੱਚ ਪ੍ਰਭਾਵਸ਼ਾਲੀ ਸੰਚਾਰ ਦਾ ਹੋਣਾ ਬਹੁਤ ਜ਼ਰੂਰੀ ਹੈ ।
- ਅਧੂਰੇ ਸੰਚਾਰ ਨਾਲ ਗੱਲ ਵਿਗੜ ਜਾਂਦੀ ਹੈ । ਅਧੂਰੇ ਸੰਚਾਰ ਦਾ ਅਰਥ ਹੈ ਕਿ ਕਿਸੇ ਵਿਅਕਤੀ ਕੋਲ ਕੋਈ ਗੱਲ ਪੂਰੀ ਨਾ ਪਹੁੰਚੇ ਬਲਕਿ ਅਧੂਰੀ ਪਹੁੰਚੇ। ਹੋ ਸਕਦਾ ਹੈ ਕਿ ਉਸ ਕੋਲ ਕਈ ਮੂੰਹਾਂ ਤੋਂ ਹੋ ਕੇ ਪਹੁੰਚੀ ਹੋਵੇ ਅਤੇ ਹਰੇਕ ਵਿਅਕਤੀ ਕਈ ਗੱਲਾਂ ਅੱਗੇ ਪਿੱਛੇ ਕਰ ਗਿਆ ਹੋਵੇ । ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ ।
- ਵਧੀਆ ਤਰੀਕੇ ਨਾਲ ਕਿਸੇ ਦੀ ਗੱਲ ਸੁਣਨਾ ਵੀ ਵਧੀਆ ਸੰਚਾਰ ਦੇ ਨਾਲ-ਨਾਲ ਜ਼ਰੂਰੀ ਹੁੰਦਾ ਹੈ । ਇਸਦੇ ਲਈ ਅਭਿਆਸ ਦੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਕਿਸੇ ਦੀ ਗੱਲ ਨੂੰ ਅਰਾਮ ਨਾਲ ਸੁਣ ਸਕੀਏ । ਇਸ ਲਈ ਸਾਡੀ ਰੁਚੀ ਅਤੇ ਸਮਝਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ।
- ਅਸੀਂ ਕਿਸੇ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ, ਇਸ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਸਾਨੂੰ ਸਾਹਮਣੇ ਵਾਲੇ ਵਿਅਕਤੀ ਦਾ ਸੁਭਾਅ ਪਸੰਦ ਹੈ ਜਾਂ ਨਹੀਂ ਹੈ, ਉਸਦੇ ਗੱਲਬਾਤ ਕਰਨ ਦਾ ਤਰੀਕਾ ਸਹੀ ਹੈ ਜਾਂ ਨਹੀਂ ਹੈ, ਉਸਦੀ ਸ਼ਬਦਾਵਲੀ ਚੰਗੀ ਹੈ ਜਾਂ ਮਾੜੀ ਹੈ । ਹਰੇਕ ਵਿਅਕਤੀ ਵਿੱਚ ਕੋਈ ਗੁਣ ਜਾਂ ਔਗੁਣ ਹੁੰਦਾ ਹੈ ਜਿਸ ਕਰਕੇ ਉਸਨੂੰ ਪਸੰਦ ਜਾਂ ਨਾ-ਪਸੰਦ ਕੀਤਾ ਜਾਂਦਾ ਹੈ ।
- ਪਸੰਦ-ਨਾ ਪਸੰਦ ਸਵੈ-ਪ੍ਰਗਟਾਵੇ ਨਾਲ ਜੁੜੇ ਹੋਏ ਹਨ ਕਿ ਅਸੀਂ ਦੂਜਿਆਂ ਨਾਲ ਕਿਸ ਤਰ੍ਹਾਂ ਸੰਚਾਰ ਕਰਦੇ ਹਾਂ । ਸਾਡੀ ਭਾਸ਼ਾ, ਬੋਲਣ ਦਾ ਤਰੀਕਾ, ਸ਼ਬਦਾਂ ਦੀ ਚੋਣ ਸਾਡੇ ਸੁਚੱਜੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ ।
- ਇਸ ਦੇ ਨਾਲ-ਨਾਲ ਸਾਡਾ ਵਿਵਹਾਰ, ਸੁਭਾਅ, ਮਨ ਦੇ ਭਾਵਾਂ ਦਾ ਪ੍ਰਗਟਾਵਾ ਵੀ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ ।
- ਕੀ ਅਸੀਂ ਬਿਨਾਂ ਬੋਲੇ ਜਾਂ ਬਿਨਾਂ ਸ਼ਬਦਾਂ ਦਾ ਪ੍ਰਯੋਗ ਕੀਤੇ ਆਪਣੇ ਭਾਵ ਕਿਸੇ ਨੂੰ ਦੱਸ ਸਕਦੇ ਹਾਂ ? ਜੀ ਹਾਂ, ਅਸੀਂ ਇਹ ਸਭ ਕੁਝ ਕਰ ਸਕਦੇ ਹਾਂ । ਅਸੀਂ ਸਰੀਰ ਦੇ ਅੰਗਾਂ ਅਰਥਾਤ ਹੱਥਾਂ, ਮੂੰਹ, ਅੱਖਾਂ ਆਦਿ ਦੀ ਮਦਦ ਨਾਲ ਆਪਣੇ ਮਨ ਦੇ ਭਾਵ ਦੂਜਿਆਂ ਨੂੰ ਦੱਸ ਸਕਦੇ ਹਾਂ। ਇਸ ਪ੍ਰਕਾਰ ਦੀ ਭਾਸ਼ਾ ਨੂੰ ਸਰੀਰਕ ਭਾਸ਼ਾ (Body Language) ਕਿਹਾ ਜਾਂਦਾ ਹੈ । ਇਸ ਲਈ ਅਸੀਂ ਅਭਿਆਸ ਵੀ ਕਰ ਸਕਦੇ ਹਾਂ ਅਤੇ ਮੁਹਾਰਤ ਵੀ ਹਾਸਲ ਕਰ ਸਕਦੇ ਹਾਂ ।
- ਨਿਰੰਤਰ ਅਭਿਆਸ ਨਾਲ ਅਸੀਂ ਆਪਣੀ ਸਰੀਰਕ ਭਾਸ਼ਾ ਨਾਲ ਵੀ ਭਾਵਾਂ ਨੂੰ ਸੰਚਾਰਿਤ ਕਰ ਸਕਦੇ ਹਾਂ । ਜਿਹੜੇ ਲੋਕ ਬੋਲ ਜਾਂ ਸੁਣ ਨਹੀਂ ਸਕਦੇ, ਉਹਨਾਂ ਲਈ ਇਸ ਕਲਾ ਦਾ ਵਿਸ਼ੇਸ਼ ਮਹੱਤਵ ਹੈ । ਮਨ ਦੇ ਭਾਵਾਂ ਨੂੰ ਸਰੀਰਿਕ ਭਾਗਾਂ ਰਾਹੀਂ ਪੇਸ਼ ਕਰਨ ਦੀ ਸਭ ਤੋਂ ਵੱਡੀ ਉਦਾਹਰਨ ਹੈ ਚਾਰਲੀ ਚੈਪਲਿਨ ਦੀ ਜਿਸ ਨੇ ਬਿਨਾਂ ਭਾਸ਼ਾ ਦਾ ਪ੍ਰਯੋਗ ਕੀਤੇ ਸਾਰੀਆਂ ਫ਼ਿਲਮਾਂ ਬਣਾਈਆਂ ਅਤੇ ਆਪਣੀ ਗੱਲ ਨੂੰ ਲੋਕਾਂ ਨੂੰ ਸਮਝਾਇਆ ।
- ਚਾਰਲੀ ਚੈਪਲਿਨ ਦੀਆਂ ਫ਼ਿਲਮਾਂ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸਰੀਰਕ ਭਾਸ਼ਾ ਰਾਹੀਂ ਸੰਚਾਰ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ । ਸਰੀਰਕ ਭਾਸ਼ਾ ਨੂੰ ਸੰਚਾਰ ਵਿੱਚ ਲਿਆਉਣ ਲਈ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਹੁੰਦੀ ਹੈ ।
PSEB 9th Class Welcome Life Guide ਪ੍ਰਭਾਵਸ਼ਾਲੀ ਸੰਚਾਰ Important Questions and Answers
ਬਹੁਵਿਕਲਪੀ ਪ੍ਰਸ਼ਨ
1. ………………… ਦਾ ਅਰਥ ਹੁੰਦਾ ਹੈ ਆਪਣੀ ਗੱਲ ਜਾਂ ਵਿਚਾਰ ਕਿਸੇ ਤੱਕ ਪਹੁੰਚਾਣਾ l
(a) ਸੰਚਾਰ
(b) ਮੀਡੀਆ
(c) ਯਾਤਾਯਾਤ
(d) ਆਵਾਜਾਈ ।
ਉੱਤਰ-(a) ਸੰਚਾਰ ।
2. ਸੰਚਾਰ ਵਿੱਚ ਦੂਜੇ ਵਿਅਕਤੀਆਂ ਤੱਕ ਕੀ ਪਹੁੰਚਾਇਆ ਜਾਂਦਾ ਹੈ ?
(a) ਸੁਨੇਹਾ
(b) ਵਿਚਾਰ
(c) ਸੂਚਨਾ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
3. ਇਹਨਾਂ ਵਿੱਚੋਂ ਕੀ ਸਾਡੀ ਵਧੀਆ ਸ਼ਖ਼ਸੀਅਤ ਨੂੰ ਪ੍ਰਗਟ ਕਰਦਾ ਹੈ ?
(a) ਆਪਣੇ ਆਪ ਨੂੰ ਵਧੀਆ ਢੰਗ ਨਾਲ ਪ੍ਰਗਟ ਕਰਨਾ
(b) ਦੂਜੇ ਦੀ ਗੱਲ ਨੂੰ ਵਧੀਆ ਢੰਗ ਨਾਲ ਸੁਣਨਾ
(c) ਦੋਵੇਂ (a) ਅਤੇ (b)
(d) ਕੋਈ ਨਹੀਂ।
ਉੱਤਰ—(c) ਦੋਵੇਂ (a) ਅਤੇ (b) ।
4. ਕਿਹੜੀ ਕਲਾ ਸਿੱਖਣੀ ਜ਼ਰੂਰੀ ਹੈ ਜਿਸਦਾ ਸਾਡੀ ਸ਼ਖ਼ਸੀਅਤ ਉੱਤੇ ਵਧੀਆ ਪ੍ਰਭਾਵ ਪੈਂਦਾ ਹੈ ?
(a) ਆਵਾਜਾਈ ਦੀ ਕਲਾ
(b) ਸੰਚਾਰ ਦੀ ਕਲਾ
(c) ਚਿੱਤਰਕਾਰੀ ਦੀ ਕਲਾ
(d) ਕੋਈ ਨਹੀਂ ।
ਉੱਤਰ-(b) ਸੰਚਾਰ ਦੀ ਕਲਾ
5. ਸੋਹਣੇ ਢੰਗ ਨਾਲ ………….. ਕਰਨਾ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ ।
(a) ਖ਼ੁਸ਼
(b) ਦੁੱਖੀ
(c) ਸੰਚਾਰ
(d) ਲੜਨਾ ।
ਉੱਤਰ—(c) ਸੰਚਾਰ
6. ਅਧੂਰੇ ਸੰਚਾਰ ਨਾਲ ਗੱਲ ………………… ਜਾਂਦੀ ਹੈ ।
(a) ਵਿਗੜ
(b) ਬਣ
(c) ਦੋਵੇਂ (a) ਅਤੇ (b)
(d) ਠੀਕ ਹੈ ।
ਉੱਤਰ-(a) ਵਿਗੜ
7. ਗੱਲਬਾਤ ਕਰਦੇ ਸਮੇਂ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
(a) ਸ਼ਬਦਾਂ ਦੇ ਉਚਾਰਨ
(b) ਅਵਾਜ਼ ਵਿੱਚ ਠਹਿਰਾਉ
(c) ਸ਼ਬਦਾਂ ਉੱਤੇ ਜ਼ੋਰ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
8. ਸਾਨੂੰ ਕੋਈ ਵਿਅਕਤੀ ਕਿਉਂ ਪਸੰਦ ਨਹੀਂ ਹੁੰਦਾ ?
(a) ਉਸਦੇ ਸੁਭਾਅ ਕਾਰਨ
(b) ਉਸਦੀਆਂ ਆਦਤਾਂ ਕਾਰਨ
(c) ਉਸਦੇ ਗੱਲ ਕਰਨ ਦੇ ਤਰੀਕੇ ਕਾਰਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
9. ਸਾਡੇ ਸੰਚਾਰ ਨੂੰ ਕੀ ਪ੍ਰਭਾਵਿਤ ਕਰਦਾ ਹੈ ?
(a) ਸਾਡਾ ਵਿਵਹਾਰ
(b) ਸਾਡੇ ਮਨ ਦੇ ਹਾਵ-ਭਾਵ
(c) ਸਾਡੀ ਪ੍ਰਕ੍ਰਿਤੀ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
10. ਬੋਲਣ ਦੇ ਨਾਲ-ਨਾਲ …………….. ਦਾ ਵੀ ਆਪਣਾ ਮਹੱਤਵ ਹੈ ।
(a) ਸਰੀਰਕ ਭਾਸ਼ਾ
(b) ਲਿਖਣ
(c) ਪੜ੍ਹਨ
(d) ਕੋਈ ਨਹੀਂ ।
ਉੱਤਰ—(a) ਸਰੀਰਕ ਭਾਸ਼ਾ
11. ਇਹਨਾਂ ਵਿੱਚੋਂ ਕਿਹੜਾ ਸਰੀਰਕ ਭਾਸ਼ਾ ਦਾ ਸਾਧਨ ਹੈ ?
(a) ਹੱਥ
(b) ਅੱਖਾਂ
(c) ਮੂੰਹ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
ਖਾਲੀ ਥਾਂਵਾਂ ਭਰੋ
1. ਜਦੋਂ ਅਸੀਂ ਬਿਨਾਂ ਬੋਲੇ ਆਪਣੇ ਭਾਵ ਪ੍ਰਗਟ ਕਰਦੇ ਹਾਂ ਤਾਂ ਉਸਨੂੰ …………….. ਕਹਿੰਦੇ ਹਨ ।
ਉੱਤਰ- ਸਰੀਰਕ ਭਾਸ਼ਾ
2. ਨਿਰੰਤਰ …………… ਨਾਲ ਅਸੀਂ ਸਰੀਰਕ ਭਾਸ਼ਾ ਨਾਲ ਵੀ ਭਾਵਾਂ ਨੂੰ ਸੰਚਾਰਿਤ ਕਰ ਸਕਦੇ ਹਾਂ ।
ਉੱਤਰ- ਅਭਿਆਸ
3. ……………….. ਨੇ ਆਪਣੀ ਸਾਰੀਆਂ ਫ਼ਿਲਮਾਂ ਵਿੱਚ ਅਦਾਕਾਰੀ ਬਿਨਾਂ ਬੋਲੇ ਕੀਤੀ ।
ਉੱਤਰ- ਚਾਰਲੀ ਚੈਂਪਲਿਨ
4. ………………… ਦਾ ਅਰਥ ਹੈ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਉਣਾ ।
ਉੱਤਰ- ਸੰਚਾਰ
5. ………………….. ਸੰਚਾਰ ਨਾਲ ਗੱਲ ਵਿਗੜ ਜਾਂਦੀ ਹੈ ।
ਉੱਤਰ- ਅਧੂਰੇ
ਸਹੀ (✓) ਜਾਂ ਗ਼ਲਤ (×) ਦਾ ਨਿਸ਼ਾਨ ਲਗਾਉ
1. ਅਧੂਰਾ ਸੰਚਾਰ ਸਾਡੀ ਸ਼ਖ਼ਸੀਅਤ ਵਧੀਆ ਕਰ ਦਿੰਦਾ ਹੈ ।
ਉੱਤਰ- ×
2. ਬੋਲਦੇ ਸਮੇਂ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
ਉੱਤਰ- ✓
3. ਬੋਲਣ ਦਾ ਅਭਿਆਸ ਜ਼ਰੂਰੀ ਨਹੀਂ ਹੁੰਦਾ
ਉੱਤਰ- ✓
4. ਸਰੀਰਕ ਭਾਸ਼ਾ ਦਾ ਕੋਈ ਮਹੱਤਵ ਨਹੀਂ ਹੁੰਦਾ ।
ਉੱਤਰ- ✓
5. ਪ੍ਰਭਾਵਸ਼ਾਲੀ ਸੰਚਾਰ ਚੰਗੀ ਸ਼ਖ਼ਸੀਅਤ ਦੀ ਨਿਸ਼ਾਨੀ ਹੈ ।
ਉੱਤਰ- ✓
ਸਹੀ ਮਿਲਾਨ ਕਰੋ—
| (A) |
(B)
|
|
ਸੰਚਾਰ
ਸਰੀਰਕ ਭਾਸ਼ਾ
ਚੰਗਾ ਸੰਚਾਰ
ਅਧੂਰਾ ਸੰਚਾਰ
ਕਿਸੇ ਨੂੰ ਪਸੰਦ ਕਰਨਾ
|
ਵਧੀਆ ਸੁਭਾਅ
ਵਿਚਾਰ
ਸਰੀਰਕ ਅੰਗ
ਵਧੀਆ ਸ਼ਖ਼ਸੀਅਤ
ਗੱਲ ਵਿਗੜਨਾ
|
ਉੱਤਰ—
| (A) |
(B)
|
|
ਸੰਚਾਰ
ਸਰੀਰਕ ਭਾਸ਼ਾ
ਚੰਗਾ ਸੰਚਾਰ
ਅਧੂਰਾ ਸੰਚਾਰ
ਕਿਸੇ ਨੂੰ ਪਸੰਦ ਕਰਨਾ
|
ਵਿਚਾਰ
ਸਰੀਰਕ ਅੰਗ
ਵਧੀਆ ਸ਼ਖ਼ਸੀਅਤ
ਗੱਲ ਵਿਗੜਨਾ
ਵਧੀਆ ਸੁਭਾਅ
|
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸੰਚਾਰ ਦਾ ਕੀ ਅਰਥ ਹੁੰਦਾ ਹੈ ?
ਉੱਤਰ- ਸੰਚਾਰ ਦਾ ਅਰਥ ਹੈ ਆਪਣੇ ਵਿਚਾਰ, ਗੱਲ, ਸੂਚਨਾ ਜਾਂ ਸੁਨੇਹਾ ਦੂਜੇ ਵਿਅਕਤੀਆਂ ਤੱਕ ਪਹੁੰਚਾਉਣਾ ।
ਪ੍ਰਸ਼ਨ 2. ਸੰਚਾਰ ਵਿੱਚ ਕੀ ਜ਼ਰੂਰੀ ਹੁੰਦਾ ਹੈ ?
ਉੱਤਰ— ਸੰਚਾਰ ਵਿੱਚ ਦੋ ਜਾਂ ਦੋ ਤੋਂ ਵੱਧ ਵਿਅਕਤੀ ਜ਼ਰੂਰੀ ਹੁੰਦੇ ਹਨ ।
ਪ੍ਰਸ਼ਨ 3. ਸੰਚਾਰ ਸਾਡੀ ਸ਼ਖ਼ਸੀਅਤ ਨੂੰ ਕਿਵੇਂ ਪ੍ਰਗਟ ਕਰਦਾ ਹੈ ?
ਉੱਤਰ— ਸੰਚਾਰ ਦੇ ਸਾਧਨ ਜਿਵੇਂ ਵਧੀਆ ਬੋਲਣਾ ਅਤੇ ਵਧੀਆ ਤਰੀਕੇ ਨਾਲ ਸੁਣਨਾ ਸਾਡੀ ਚੰਗੀ ਸ਼ਖ਼ਸੀਅਤ ਨੂੰ ਪ੍ਰਗਟ ਕਰਦੇ ਹਨ ।
ਪ੍ਰਸ਼ਨ 4. ਅਸੀਂ ਕਿਸੇ ਉੱਤੇ ਆਪਣੀ ਚੰਗੀ ਸ਼ਖ਼ਸੀਅਤ ਦਾ ਪ੍ਰਭਾਵ ਕਿਵੇਂ ਪਾ ਸਕਦੇ ਹਾਂ ?
ਉੱਤਰ- ਵਧੀਆ ਸੰਚਾਰ ਦੀ ਕਲਾ ਸਿੱਖ ਕੇ ਅਸੀਂ ਆਪਣੀ ਚੰਗੀ ਸ਼ਖ਼ਸੀਅਤ ਦਾ ਪ੍ਰਭਾਵ ਦੂਜਿਆਂ ਉੱਤੇ ਪਾ ਸਕਦੇ ਹਾਂ ।
ਪ੍ਰਸ਼ਨ 5. ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਕਿਵੇਂ ਲੱਗਦੇ ਹਨ ?
ਉੱਤਰ— ਵਧੀਆ ਤਰੀਕੇ ਨਾਲ ਸੰਚਾਰ ਕਰਨ ਨਾਲ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ ।
ਪ੍ਰਸ਼ਨ 6. ਅਧੂਰੇ ਸੰਚਾਰ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ— ਅਧੂਰੇ ਸੰਚਾਰ ਨਾਲ ਗੱਲ ਵਿਗੜ ਜਾਂਦੀ ਹੈ ।
ਪ੍ਰਸ਼ਨ 7. ਅਧੂਰਾ ਸੰਚਾਰ ਕਿਉਂ ਹੁੰਦਾ ਹੈ ?
ਉੱਤਰ— ਹੋ ਸਕਦਾ ਹੈ ਕਿ ਦੂਜੇ ਵਿਅਕਤੀ ਨੇ ਪੂਰੀ ਗੱਲ ਨਾ ਸੁਣੀ ਹੋਵੇ ਅਤੇ ਉਹ ਪੂਰੀ ਗੱਲ ਨਾ ਸਮਝ ਸਕਿਆ ਹੋਵੇ |
ਪ੍ਰਸ਼ਨ 8. ਅਧੂਰਾ ਸੰਚਾਰ ਕਿਉਂ ਹੁੰਦਾ ਹੈ ?
ਉੱਤਰ— ਸਾਡੇ ਬੋਲਣ ਦੇ ਗ਼ਲਤ ਸੁਰ ਜਾਂ ਪਿੱਚ ਕਰਕੇ ਦੂਜੇ ਵਿਅਕਤੀ ਨੂੰ ਗੱਲ ਠੀਕ ਤਰੀਕੇ ਨਹੀਂ ਸੁਣਦੀ ।
ਪ੍ਰਸ਼ਨ 9. ਬੋਲਦੇ ਹੋਏ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ— ਇਹ ਕਿ ਸਾਡੇ ਸ਼ਬਦਾਂ ਦਾ ਉਚਾਰਨ, ਠਹਿਰਾਓ ਅਤੇ ਸ਼ਬਦਾਂ ਉੱਤੇ ਜ਼ੋਰ ਬਿਲਕੁਲ ਠੀਕ ਹੋਵੇ ।
ਪ੍ਰਸ਼ਨ 10. ਵਧੀਆ ਸੰਚਾਰ ਵਿੱਚ ਕਿਸ ਚੀਜ਼ ਦਾ ਮਹੱਤਵ ਹੁੰਦਾ ਹੈ ?
ਉੱਤਰ- ਵਧੀਆ ਸੰਚਾਰ ਲਈ ਉਚਾਰਨ ਦੇ ਨਾਲ-ਨਾਲ ਵਧੀਆ ਢੰਗ ਨਾਲ ਸੁਣਨਾ ਵੀ ਜ਼ਰੂਰੀ ਹੁੰਦਾ ਹੈ ।
ਪ੍ਰਸ਼ਨ 11. ਵਧੀਆ ਸੁਣਨ ਲਈ ਅਸੀਂ ਕੀ ਕਰ ਸਕਦੇ ਹਾਂ ?
ਉੱਤਰ– ਵਧੀਆ ਸੁਣਨ ਲਈ ਅਸੀਂ ਸੁਣਨ ਦਾ ਅਭਿਆਸ ਕਰ ਸਕਦੇ ਹਾਂ।
ਪ੍ਰਸ਼ਨ 12. ਕਿਸੇ ਨੂੰ ਪਸੰਦ ਕਰਨ ਦਾ ਕੀ ਕਾਰਨ ਹੁੰਦਾ ਹੈ ?
ਉੱਤਰ- ਹੋ ਸਕਦਾ ਹੈ ਕਿ ਸਾਨੂੰ ਉਸ ਵਿਅਕਤੀ ਦਾ ਸੁਭਾਅ ਜਾਂ ਬੋਲਣ ਦਾ ਤਰੀਕਾ ਪਸੰਦ ਹੋਵੇ ।
ਪ੍ਰਸ਼ਨ 13. ਕਿਸੇ ਨੂੰ ਨਾਪਸੰਦ ਕਰਨ ਦਾ ਕੀ ਕਾਰਨ ਹੁੰਦਾ ਹੈ ?
ਉੱਤਰ— ਹੋ ਸਕਦਾ ਹੈ ਕਿ ਦੂਜੇ ਵਿਅਕਤੀ ਦਾ ਸੁਭਾਅ ਜਾਂ ਬੋਲਣ ਦਾ ਤਰੀਕਾ ਸਾਨੂੰ ਪਸੰਦ ਨਾ ਆਇਆ ਹੋਵੇ l
ਪ੍ਰਸ਼ਨ 14. ਸਾਡੇ ਸੰਚਾਰ ਨੂੰ ਕੀ ਪ੍ਰਭਾਵਿਤ ਕਰਦਾ ਹੈ ?
ਉੱਤਰ— ਵਿਹਾਰ, ਸੁਭਾਅ ਮਨ ਦੇ ਹਾਵਾਂ-ਭਾਵਾਂ ਦਾ ਪ੍ਰਗਟਾਵਾ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ 15. ਸੁਚੱਜੇ ਸੰਚਾਰ ਵਿੱਚ ਬੋਲਣ ਦੇ ਨਾਲ ਕਿਸੇ ਹੋਰ ਚੀਜ਼ ਦਾ ਮਹੱਤਵ ਹੁੰਦਾ ਹੈ ?
ਉੱਤਰ— ਸੁਚੱਜੇ ਸੰਚਾਰ ਵਿੱਚ ਬੋਲਣ ਦੇ ਨਾਲ ਸਰੀਰਕ ਭਾਸ਼ਾ ਦਾ ਵੀ ਪੂਰਾ ਮਹੱਤਵ ਹੁੰਦਾ ਹੈ ।
ਪ੍ਰਸ਼ਨ 16. ਸਰੀਰਕ ਭਾਸ਼ਾ ਕੀ ਹੁੰਦੀ ਹੈ ?
ਉੱਤਰ— ਜਦੋਂ ਮਨ ਦੇ ਭਾਵਾਂ ਨੂੰ ਬੋਲ ਕੇ ਨਹੀਂ ਬਲਕਿ ਸਰੀਰਕ ਅੰਗਾਂ ਦੇ ਇਸ਼ਾਰਿਆਂ ਨਾਲ ਸਮਝਾਇਆ ਜਾਵੇ ਤਾਂ ਇਸ ਨੂੰ ਸਰੀਰਕ ਭਾਸ਼ਾ ਕਹਿੰਦੇ ਹਨ ।
ਪ੍ਰਸ਼ਨ 17. ਸਰੀਰ ਦੇ ਕਿਹੜੇ ਅੰਗਾਂ ਨੂੰ ਮਨ ਦੇ ਭਾਵ ਵਿਅਕਤ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ?
ਉੱਤਰ— ਹੱਥ, ਮੂੰਹ, ਅੱਖਾਂ ਆਦਿ ਨੂੰ ਮਨ ਦੇ ਭਾਵ ਵਿਅਕਤ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 18. ਸਰੀਰਕ ਭਾਸ਼ਾ ਨੂੰ ਹੋਰ ਕਿਸ ਨਾਮ ਨਾਲ ਸੱਦਿਆ ਜਾਂਦਾ ਹੈ ?
ਉੱਤਰ— ਸਰੀਰਕ ਭਾਸ਼ਾ ਨੂੰ ਗ਼ੈਰ-ਭਾਸ਼ਾਈ ਸੰਚਾਰ ਵੀ ਕਹਿੰਦੇ ਹਨ ।
ਪ੍ਰਸ਼ਨ 19. ਸਰੀਰਕ ਭਾਸ਼ਾ ਪ੍ਰਗਟ ਕਰਨ ਲਈ ਮੁਹਾਰਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ?
ਉੱਤਰ— ਲਗਾਤਾਰ ਅਭਿਆਸ ਨਾਲ ਅਸੀਂ ਸਰੀਰਕ ਭਾਸ਼ਾ ਨੂੰ ਪ੍ਰਗਟ ਕਰਨ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਾਂ।
ਪ੍ਰਸ਼ਨ 20. ਕਿਨ੍ਹਾਂ ਲਈ ਸਰੀਰਕ ਭਾਸ਼ਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ?
ਉੱਤਰ- ਜਿਹੜੇ ਲੋਕ ਬੋਲ ਜਾਂ ਸੁਣ ਨਹੀਂ ਸਕਦੇ, ਉਹਨਾਂ ਲਈ ਸਰੀਰਕ ਭਾਸ਼ਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ।
ਪ੍ਰਸ਼ਨ 21. ਕਿਸ ਨੇ ਬਿਨਾਂ ਭਾਸ਼ਾ ਦਾ ਪ੍ਰਯੋਗ ਕੀਤੇ ਕਈ ਫ਼ਿਲਮਾਂ ਬਣਾਈਆਂ ਸਨ ?
ਉੱਤਰ— ਚਾਰਲੀ ਚੈਪਲਿਨ ਨੇ ਬਿਨਾਂ ਭਾਸ਼ਾ ਦਾ ਪ੍ਰਯੋਗ ਕੀਤੇ ਕਈ ਫਿਲਮਾਂ ਬਣਾਈਆਂ ਸਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸੰਚਾਰ ਉੱਤੇ ਇੱਕ ਨੋਟ ਲਿਖੋ ।
ਉੱਤਰ— ਸੰਚਾਰ ਦਾ ਅਰਥ ਹੈ ਆਪਣੀ ਗੱਲ, ਵਿਚਾਰ, ਸੁਨੇਹਾ ਦੂਜੇ ਵਿਅਕਤੀ ਤੱਕ ਪਹੁੰਚਾਉਣਾ ਅਤੇ ਦੂਜੇ ਵਿਅਕਤੀ ਦੀ ਗੱਲ ਧਿਆਨ ਨਾਲ ਸੁਣਨਾ ਜਾਂ ਪੜ੍ਹਨਾ । ਸੰਚਾਰ ਪੂਰਾ ਹੋਣ ਦੇ ਲਈ ਜ਼ਰੂਰੀ ਹੈ ਕਿ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਹੋਣਾ। ਜੇਕਰ ਅਸੀਂ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਗਟ ਕਰਾਂਗੇ ਅਤੇ ਧਿਆਨ ਨਾਲ ਦੂਜੇ ਵਿਅਕਤੀਆਂ ਨੂੰ ਸੁਣਾਂਗੇ ਤਾਂ ਇਹ ਸਾਡੇ ਚੰਗੇ ਵਿਅਕਤੀਤੱਵ ਨੂੰ ਦਰਸਾਉਂਦਾ ਹੈ । ਚੰਗਾ ਸੰਚਾਰ ਕਰਨਾ ਇੱਕ ਕਲਾ ਹੈ ਜਿਹੜਾ ਹਰੇਕ ਵਿਅਕਤੀ ਨੂੰ ਆਉਣਾ ਚਾਹੀਦਾ ਹੈ ਤਾਂਕਿ ਸਾਡੀ ਸ਼ਖ਼ਸੀਅਤ ਚੰਗੀ ਹੋ ਸਕੇ ਅਤੇ ਦੂਜਿਆਂ ਉੱਤੇ ਚੰਗਾ ਪ੍ਰਭਾਵ ਪੈ ਸਕੇ ।
ਪ੍ਰਸ਼ਨ 2. ਸੰਚਾਰ ਦੇ ਸੁਚੱਜ ਦਾ ਵਰਣਨ ਕਰੋ ।
ਉੱਤਰ— ਸੰਚਾਰ ਦਾ ਅਰਥ ਹੁੰਦਾ ਹੈ ਦੂਜੇ ਵਿਅਕਤੀ ਨੂੰ ਆਪਣੀ ਗੱਲ ਅਰਾਮ ਨਾਲ ਦੱਸਣਾ ਅਤੇ ਉਸਦੀ ਗੱਲ ਧਿਆਨ ਨਾਲ ਸੁਣਨਾ । ਜੇਕਰ ਚੰਗੇ ਸੰਚਾਰ ਦੀ ਕਲਾ ਸਾਡੇ ਵਿੱਚ ਆ ਜਾਵੇ ਤਾਂ ਸਾਡੀ ਸ਼ਖ਼ਸੀਅਤ ਚੰਗੀ ਹੋ ਜਾਂਦੀ ਹੈ । ਹਰੇਕ ਵਿਅਕਤੀ ਨੂੰ ਸੰਚਾਰ ਦਾ ਸੁਚੱਜ ਹੋਣਾ ਚਾਹੀਦਾ ਹੈ ਕਿਉਂਕਿ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਬਹੁਤ ਸਾਰੇ ਵਿਅਕਤੀਆਂ ਨੂੰ ਮਿਲਦੇ ਹਾਂ । ਅਸੀਂ ਉਹਨਾਂ ਨੂੰ ਆਪਣੀ ਗੱਲ ਦੱਸਦੇ ਵੀ ਹਾਂ ਅਤੇ ਉਹਨਾਂ ਦੀ ਗੱਲ ਸੁਣਦੇ ਵੀ ਹਾਂ । ਅਸੀਂ ਉਹਨਾਂ ਉੱਤੇ ਚੰਗਾ ਪ੍ਰਭਾਵ ਉਸ ਸਮੇਂ ਹੀ ਪਾ ਸਕਾਂਗੇ । ਜੇਕਰ ਸਾਡੇ ਵਿੱਚ ਸੰਚਾਰ ਦਾ ਸੁਚੱਜ ਹੋਵੇਗਾ ਨਹੀਂ ਤਾਂ ਉਹ ਸਾਡੇ ਬਾਰੇ ਗਲਤ ਹੀ ਸੋਚੇਗਾ । ਇਸ ਲਈ ਹਰੇਕ ਵਿਅਕਤੀ ਦਾ ਸੰਚਾਰ ਕਰਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ ।
ਪ੍ਰਸ਼ਨ 3. ਅਧੂਰੇ ਸੰਚਾਰ ਦੇ ਕਾਰਨ ਦੱਸੋ ।
ਉੱਤਰ- ਅਧੂਰੇ ਸੰਚਾਰ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ
- ਹੋ ਸਕਦਾ ਹੈ ਕਿ ਦੂਜੇ ਵਿਅਕਤੀ ਨੂੰ ਪੂਰੀ ਗੱਲ ਦੱਸੀ ਹੀ ਨਾ ਗਈ ਹੋਵੇ ।
- ਇਹ ਵੀ ਹੋ ਸਕਦਾ ਹੈ ਕਿ ਦੂਜੇ ਵਿਅਕਤੀ ਨੂੰ ਪੂਰੀ ਗੱਲ ਸਮਝ ਹੀ ਨਾ ਆਈ ਹੋਵੇ ।
- ਹੋ ਸਕਦਾ ਹੈ ਕਿ ਦੂਜੇ ਵਿਅਕਤੀ ਨੂੰ ਗੱਲ ਦੱਸਦੇ ਸਮੇਂ ਸਾਡੇ ਸ਼ਬਦਾਂ ਦਾ ਉਚਾਰਣ, ਸਹੀ ਸ਼ਬਦਾਂ ਉੱਤੇ ਘੱਟ ਜ਼ੋਰ ਦਿੱਤਾ ਗਿਆ ਹੋਵੇ ।
- ਇਹ ਵੀ ਹੋ ਸਕਦਾ ਹੈ ਕਿ ਤੁਸੀਂ ਦੂਜੇ ਵਿਅਕਤੀ ਦੀ ਗੱਲ ਨੂੰ ਸਹੀ ਤਰੀਕੇ ਨਾਲ ਸੁਣਿਆ ਹੀ ਨਾ ਹੋਵੇ |
- ਅੰਤ ਵਿੱਚ ਇਹ ਵੀ ਹੋ ਸਕਦਾ ਹੈ ਕਿ ਬੋਲਦੇ ਸਮੇਂ ਸਾਡੇ ਬੋਲਣ ਦੀ ਗ਼ਲਤ ਸੁਰ ਜਾਂ ਪਿੱਚ ਅਤੇ ਠਹਿਰਾਓ ਹੀ ਗ਼ਲਤ ਹੋਵੇ ।
ਪ੍ਰਸ਼ਨ 4. ਵਧੀਆ ਸੰਚਾਰ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ- ਵਧੀਆ ਸੰਚਾਰ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ, ਜਿਵੇਂ ਕਿ
- ਸਾਨੂੰ ਬੋਲਦੇ ਸਮੇਂ ਸ਼ਬਦਾਂ ਦੇ ਉਚਾਰਨ, ਠਹਿਰਾਉ ਅਤੇ ਸ਼ਬਦਾਂ ਦੇ ਜ਼ੋਰ ਉੱਤੇ ਧਿਆਨ ਦੇਣਾ ਚਾਹੀਦਾ ਹੈ ।
- ਦੂਜੇ ਵਿਅਕਤੀਆਂ ਤੱਕ ਆਪਣੀ ਗੱਲ ਸ਼ੁੱਧ ਰੂਪ ਨਾਲ ਪਹੁੰਚਾਈ ਜਾਣੀ ਚਾਹੀਦੀ ਹੈ ।
- ਬੋਲਣ ਦੇ ਨਾਲ-ਨਾਲ ਵਧੀਆ ਤਰੀਕੇ ਨਾਲ ਅਤੇ ਅਰਾਮ ਨਾਲ ਸੁਣਨਾ ਵੀ ਆਉਣਾ ਚਾਹੀਦਾ ਹੈ ।
- ਜੇਕਰ ਵਿਅਕਤੀ ਵਧੀਆ ਸੁਣਨ ਦਾ ਅਭਿਆਸ ਕਰ ਲਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ । ਇਸ ਲਈ ਸੁਣਨ ਲਈ ਸਾਡੇ ਵਿੱਚ ਰੁਚੀ ਅਤੇ ਸਮਝਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 5. ਕਿਸੇ ਵਿਅਕਤੀ ਨੂੰ ਪਸੰਦ ਕਰਨ ਦੇ ਕੀ ਕਾਰਨ ਹੁੰਦੇ ਹਨ ?
ਉੱਤਰ—
- ਅਸੀਂ ਕਿਸੇ ਵਿਅਕਤੀ ਨੂੰ ਉਸਦੇ ਸੁਭਾਅ ਕਰਕੇ ਪਸੰਦ ਕਰਦੇ ਹਾਂ ਕਿ ਉਸਦਾ ਸੁਭਾਅ ਬਹੁਤ ਵਧੀਆ ਹੈ ।
- ਹੋ ਸਕਦਾ ਹੈ ਕਿ ਦੂਜੇ ਵਿਅਕਤੀ ਦਾ ਗੱਲਬਾਤ ਕਰਨ ਦਾ ਤਰੀਕਾ ਵਧੀਆ ਹੋਵੇ ਅਤੇ ਸਾਨੂੰ ਉਹ ਪਸੰਦ ਹੋਵੇ ।
- ਇਹ ਵੀ ਹੋ ਸਕਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਸਹੀ ਸਮੇਂ ਉੱਤੇ ਸਹੀ ਗੱਲ ਕਰਦਾ ਹੋਵੇ ਅਤੇ ਇਹ ਹੀ ਸਾਨੂੰ ਪਸੰਦ ਹੋਵੇ ।
- ਹੋ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਦੀ ਗੱਲਬਾਤ ਕਰਨ ਦੀ ਸ਼ਬਦਾਵਲੀ ਬਹੁਤ ਵਧੀਆ ਹੋਵੇ ਅਤੇ ਵਿਅਕਤੀ ਉਸ ਤੋਂ ਪ੍ਰਭਾਵਿਤ ਹੋ ਜਾਵੇ ।
ਪ੍ਰਸ਼ਨ 6. ਕਿਸੇ ਵਿਅਕਤੀ ਨੂੰ ਨਾਪਸੰਦ ਕਰਨ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ—
- ਹੋ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਦਾ ਸੁਭਾਅ ਸਾਨੂੰ ਪਸੰਦ ਨਾ ਆਇਆ ਹੋਵੇ ।
- ਦੂਜੇ ਵਿਅਕਤੀ ਦਾ ਗੱਲਬਾਤ ਕਰਨ ਦਾ ਤਰੀਕਾ ਵਧੀਆ ਨਾ ਹੋਵੇ ਜਿਸ ਕਰਕੇ ਉਹ ਸਾਨੂੰ ਪਸੰਦ ਨਾ ਹੋਵੇ ।
- ਹੋ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਸਹੀ ਸਮੇਂ ਉੱਤੇ ਸਹੀ ਗੱਲ ਕਰਨੀ ਨਾ ਆਉਂਦੀ ਹੋਵੇ ਅਤੇ ਉਹ ਸਹੀ ਸਮੇਂ ਉੱਤੇ ਗਲਤ ਗੱਲ ਕਰ ਦਿੰਦਾ ਹੋਵੇ ।
- ਸਾਹਮਣੇ ਵਾਲੇ ਦੀ ਸ਼ਬਦਾਵਲੀ ਵੀ ਗਲਤ ਹੋ ਸਕਦੀ ਹੈ ਜਿਸ ਕਰਕੇ ਸਾਨੂੰ ਉਹ ਪਸੰਦ ਨਾ ਹੋਵੇ |
ਪ੍ਰਸ਼ਨ 7. ਸਰੀਰਕ ਭਾਸ਼ਾ ਉੱਤੇ ਨੋਟ ਲਿਖੋ ।
ਉੱਤਰ-ਅਸੀਂ ਆਪਣਾ ਸਵੈ-ਪ੍ਰਗਟਾਵਾ ਸੰਚਾਰ ਦੀ ਮਦਦ ਨਾਲ ਕਰਦੇ ਹਾਂ । ਸੰਚਾਰ ਵਿੱਚ ਸਾਡੀ ਭਾਸ਼ਾ, ਹਾਵ-ਭਾਵ, ਸ਼ਬਦਾਂ ਦੇ ਸਹੀ ਉਚਾਰਣ ਦਾ ਬਹੁਤ ਮਹੱਤਵ ਹੁੰਦਾ ਹੈ ਜੋ ਸਾਡੀ ਸੰਚਾਰ ਦੀ ਕਲਾ ਨੂੰ ਪ੍ਰਭਾਵਿਤ ਕਰਦਾ ਹੈ । ਪਰ ਕਈ ਵਾਰੀ ਸਾਨੂੰ ਸ਼ਬਦਾਂ ਦਾ ਪ੍ਰਯੋਗ ਨਾ ਕਰਕੇ ਹਾਵ-ਭਾਵਾਂ, ਸਰੀਰ ਦੇ ਅੰਗਾਂ ਜਿਵੇਂ ਕਿ ਅੱਖਾਂ, ਹੱਥਾਂ, ਉਂਗਲੀਆਂ ਨਾਲ ਆਪਣੀ ਗੱਲ ਦੂਜਿਆਂ ਨੂੰ ਦੱਸਣੀ ਪੈਂਦੀ ਹੈ । ਇਸ ਦਾ ਅਰਥ ਇਹ ਹੈ ਕਿ ਅਸੀਂ ਆਪਣੀ ਗੱਲ ਸ਼ਬਦਾਂ ਨਾਲ ਨਹੀਂ ਬਲਕਿ ਸਰੀਰ ਦੇ ਅੰਗਾਂ ਦੀ ਮਦਦ ਨਾਲ ਦੱਸਦੇ ਹਨ । ਇਸ ਨੂੰ ਸਰੀਰਕ ਭਾਸ਼ਾ ਕਹਿੰਦੇ ਹਨ । ਇਸ ਨੂੰ ਗ਼ੈਰ ਭਾਸ਼ਾਈ ਸੰਚਾਰ ਵੀ ਕਹਿੰਦੇ ਹਨ । ਸੁਚੱਜੇ ਸੰਚਾਰ ਵਿੱਚ ਸਰੀਰਕ ਭਾਸ਼ਾ ਦਾ ਵੀ ਓਨਾ ਹੀ ਮਹੱਤਵ ਹੁੰਦਾ ਹੈ ਜਿੰਨਾਂ ਸਾਡੀ ਬੋਲੀ ਜਾਂ ਭਾਸ਼ਾ ਦਾ
ਪ੍ਰਸ਼ਨ 8. ਸਰੀਰਕ ਭਾਸ਼ਾ ਵਿੱਚ ਮੁਹਾਰਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ?
ਉੱਤਰ-ਕਈ ਵਾਰੀ ਦੂਜੇ ਵਿਅਕਤੀ ਤੱਕ ਗੱਲ ਪਹੁੰਚਾਉਣ ਲਈ ਅਸੀਂ ਸ਼ਬਦਾਂ ਅਤੇ ਭਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ । ਉਦਾਹਰਨ ਲਈ ਜਿਹੜੇ ਵਿਅਕਤੀ ਬੋਲ ਜਾਂ ਸੁਣ ਨਹੀਂ ਸਕਦੇ, ਉਹਨਾਂ ਲਈ ਸਰੀਰਕ ਭਾਸ਼ਾ ਦਾ ਪ੍ਰਯੋਗ ਕਰਨਾ ਜ਼ਰੂਰੀ ਹੋ ਜਾਂਦਾ ਹੈ । ਇਸ ਵਿੱਚ ਮੁੱਖ ਤੌਰ ਉੱਤੇ ਅੱਖਾਂ, ਹੱਥਾਂ ਜਾਂ ਸਰੀਰ ਦੇ ਅੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸਦੇ ਲਈ ਜ਼ਰੂਰੀ ਹੈ ਕਿ ਸਰੀਰਕ ਭਾਸ਼ਾ ਦੇ ਪ੍ਰਯੋਗ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕੇ । ਸਰੀਰਕ ਭਾਸ਼ਾ ਦੇ ਪ੍ਰਯੋਗ ਵਿੱਚ ਮੁਹਾਰਤ ਸਿਰਫ ਇੱਕ ਤਰੀਕੇ ਨਾਲ ਹਾਸਲ ਕੀਤੀ ਜਾ ਸਕਦੀ ਹੈ ਅਤੇ ਉਹ ਹੈ ਅਭਿਆਸ । ਲਗਾਤਾਰ ਅਭਿਆਸ ਨਾਲ ਹੀ ਅਸੀਂ ਸਰੀਰਕ ਭਾਸ਼ਾ ਰਾਹੀਂ ਸੰਚਾਰ ਕਰਨ ਵਿੱਚ ਮੁਹਾਰਤ ਪ੍ਰਾਪਤ ਕਰ ਸਕਦੇ ਹਾਂ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਤੋਂ ਸੰਚਾਰ ਨਾਲ ਸੰਬੰਧਿਤ ਕਿਹੜੀਆਂ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਹਨ ?
ਉੱਤਰ—
- ਸੰਚਾਰ ਦਾ ਅਰਥ ਹੁੰਦਾ ਹੈ ਕਿਸੇ ਹੋਰ ਜਾਂ ਸਾਹਮਣੇ ਵਾਲੇ ਵਿਅਕਤੀ ਤੱਕ ਆਪਣੀ ਗੱਲ ਪਹੁੰਚਾਉਣਾ । ਸੰਚਾਰ ਲਈ ਦੋ ਜਾਂ ਵੱਧ ਵਿਅਕਤੀਆਂ ਦਾ ਹੋਣਾ ਜ਼ਰੂਰੀ ਹੈ ।
- ਪ੍ਰਭਾਵਸ਼ਾਲੀ ਸੰਚਾਰ ਵਿੱਚ ਗੱਲਾਂ ਦੱਸਣੀਆਂ ਨਹੀਂ ਬਲਕਿ ਸੁਣਨੀਆਂ ਵੀ ਜ਼ਰੂਰੀ ਹੁੰਦੀਆਂ ਹਨ । ਸੁਣਨਾ ਵੀ ਇੱਕ ਪ੍ਰਕਾਰ ਦੀ ਕਲਾ ਹੈ ।
- ਸਾਡਾ ਸੰਚਾਰ ਕਰਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੀ ਸ਼ਖਸੀਅਤ ਵਧੀਆ ਹੋ ਜਾਂਦੀ ਹੈ ।
- ਸੰਚਾਰ ਪੂਰਾ ਹੋਣਾ ਚਾਹੀਦਾ ਹੈ । ਅਧੂਰਾ ਸੰਚਾਰ ਗੱਲਾਂ ਵਿਗਾੜ ਦਿੰਦਾ ਹੈ । ਇਸ ਨਾਲ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ।
- ਵਧੀਆ ਤਰੀਕੇ ਨਾਲ ਸੁਣਨਾ ਵਧੀਆ ਸੰਚਾਰ ਦਾ ਹੀ ਹਿੱਸਾ ਹੁੰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੀਆਂ ਗੱਲਾਂ ਅਰਾਮ ਨਾਲ ਸੁਣੀਏ ।
- ਅਸੀਂ ਕਿਸੇ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ, ਇਹ ਕਈ ਗੱਲਾਂ ਉੱਤੇ ਨਿਰਭਰ ਕਰਦਾ ਹੈ ਜਿਵੇਂ ਕਿ ਸਾਹਮਣੇ ਵਾਲੇ ਦਾ ਸੁਭਾਅ, ਉਸ ਦੀ ਭਾਸ਼ਾ ਬੋਲਣ ਦਾ ਤਰੀਕਾ ਆਦਿ ।
- ਸੰਚਾਰ ਇੱਕ ਹੋਰ ਤਰੀਕੇ ਨਾਲ ਵੀ ਹੁੰਦਾ ਹੈ ਅਤੇ ਉਹ ਹੈ ਸਰੀਰਕ ਅੰਗਾਂ ਦੀ ਮਦਦ ਨਾਲ । ਅੱਖਾਂ, ਹੱਥਾਂ ਦੀ ਮਦਦ ਨਾਲ ਅਸੀਂ ਦੂਜੇ ਵਿਅਕਤੀ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ । ਇਸ ਨੂੰ ਸਰੀਰਕ ਭਾਸ਼ਾ ਕਹਿੰਦੇ ਹਨ ।
- ਸਰੀਰਕ ਭਾਸ਼ਾ ਦੇ ਸਹੀ ਤਰੀਕੇ ਨਾਲ ਪ੍ਰਯੋਗ ਕਰਨ ਲਈ ਇਸ ਵਿੱਚ ਮੁਹਾਰਤ ਹਾਸਲ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਮੁਹਾਰਤ ਸਿਰਫ਼ ਅਭਿਆਸ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ ।
ਸਰੋਤ ਆਧਾਰਿਤ ਪ੍ਰਸ਼ਨ
ਪ੍ਰਸ਼ਨ—ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ –
ਇਸ ਤਰ੍ਹਾਂ ਨਿਰੰਤਰ ਅਭਿਆਸ ਨਾਲ ਅਸੀਂ ਆਪਣੀ ਸਰੀਰਕ ਭਾਸ਼ਾ ਨਾਲ ਵੀ ਭਾਵਾਂ ਨੂੰ ਸੰਚਾਰਤ ਕਰ ਸਕਦੇ ਹਾਂ । ਇਹ ਇੱਕ ਸੰਚਾਰ ਕਰਨ ਦੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਵਿਧੀ ਹੈ ਕਿਉਂਕਿ ਤੁਹਾਡੇ ਬੋਲਣ ਤੋਂ ਪਹਿਲਾਂ ਤੁਹਾਡੇ ਸਰੀਰ ਦੀ ਭਾਸ਼ਾ ਰਾਹੀਂ ਹੀ ਤੁਹਾਡੀ ਸ਼ਖ਼ਸੀਅਤ ਦਾ ਪ੍ਰਭਾਵ ਪੈ ਜਾਂਦਾ ਹੈ । ਜੋ ਲੋਕ ਬੋਲਣ ਅਤੇ ਸੁਣਨ ਤੋਂ ਅਸਮੱਰਥ ਹਨ, ਉਹਨਾਂ ਲਈ ਇਸਦੀ ਵਿਸ਼ੇਸ਼ ਅਹਿਮੀਅਤ ਹੈ । ਸਰੀਰ ਭਾਸ਼ਾ ਦੇ ਮਹੱਤਵ ਅਤੇ ਤਾਕਤ ਦੀ ਸਭ ਤੋਂ ਵੱਡੀ ਉਦਾਹਰਨ ਵਿਸ਼ਵ ਪ੍ਰਸਿੱਧ ਅਦਾਕਾਰ (Actor) ਚਾਰਲੀ ਚੈਪਲਿਨ ਹੈ । ਚਾਰਲੀ ਚੈਪਲਿਨ ਨੇ ਆਪਣੀਆਂ ਸਾਰੀਆਂ ਫ਼ਿਲਮਾਂ ਵਿੱਚ ਅਦਾਕਾਰੀ (Acting) ਬਿਨਾਂ ਬੋਲੇ ਹੀ ਆਪਣੀ ਸਰੀਰਕ ਭਾਸ਼ਾ ਦਾ ਪ੍ਰਯੋਗ ਕਰਕੇ ਕੀਤੀ ਹੈ ।
- ਅਸੀਂ ਮਨ ਦੇ ਭਾਵਾਂ ਨੂੰ ਭਾਸ਼ਾ ਤੋਂ ਇਲਾਵਾ ਕਿਸ ਤਰ੍ਹਾਂ ਸੰਚਾਰਿਤ ਕਰ ਸਕਦੇ ਹਾਂ ?
- ਸਰੀਰਕ ਭਾਸ਼ਾ ਦਾ ਕੀ ਅਰਥ ਹੈ ?
- ਸਰੀਰਕ ਭਾਸ਼ਾ ਜ਼ਿਆਦਾਤਰ ਕਿਹੜੇ ਵਿਅਕਤੀਆਂ ਲਈ ਪ੍ਰਯੋਗ ਕੀਤਾ ਜਾਂਦਾ ਹੈ ।
- ਕਿਸ ਵਿਸ਼ਵ ਪ੍ਰਸਿੱਧ ਕਲਾਕਾਰ ਨੇ ਫ਼ਿਲਮਾਂ ਵਿੱਚ ਸਰੀਰਕ ਭਾਸ਼ਾ ਦਾ ਪ੍ਰਯੋਗ ਕੀਤਾ ?
ਉੱਤਰ—
- ਅਸੀ ਮਨ ਦੇ ਭਾਵਾਂ ਨੂੰ ਭਾਸ਼ਾ ਤੋਂ ਇਲਾਵਾ ਸਰੀਰਕ ਭਾਸ਼ਾ ਦੀ ਮਦਦ ਨਾਲ ਸੰਚਾਰਿਤ ਕਰ ਸਕਦੇ ਹਾਂ ਅਰਥਾਤ ਸਰੀਰ ਦੇ ਅੰਗਾਂ ਦੇ ਪ੍ਰਯੋਗ ਨਾਲ ਅਸੀਂ ਆਪਣੀ ਗੱਲ ਦੂਜੇ ਤੱਕ ਪਹੁੰਚਾ ਸਕਦੇ ਹਾਂ ।
- ਜਦੋਂ ਅਸੀਂ ਬਿਨਾਂ ਕਿਸੇ ਭਾਸ਼ਾ ਜਾਂ ਸ਼ਬਦਾਂ ਦਾ ਪ੍ਰਯੋਗ ਕੀਤੇ ਆਪਣੀ ਗੱਲ ਜਾਂ ਵਿਚਾਰ ਦੂਜੇ ਵਿਅਕਤੀ ਤੱਕ ਸਰੀਰ ਦੇ ਅੰਗਾਂ ਦੀ ਮਦਦ ਨਾਲ ਪਹੁੰਚਾ ਦਈਏ ਤਾਂ ਇਸ ਨੂੰ ਸਰੀਰਕ ਭਾਸ਼ਾ ਕਹਿੰਦੇ ਹਨ ।
- ਸਰੀਰਕ ਭਾਸ਼ਾ ਜ਼ਿਆਦਾਤਰ ਉਹਨਾਂ ਵਿਅਕਤੀਆਂ ਲਈ ਪ੍ਰਯੋਗ ਕੀਤੀ ਜਾਂਦੀ ਹੈ ਜਿਹੜੇ ਬੋਲ ਜਾਂ ਸੁਣ ਨਹੀਂ ਸਕਦੇ ।
- ਵਿਸ਼ਵ ਪ੍ਰਸਿੱਧ ਕਲਾਕਾਰ ਚਾਰਲੀ ਚੈਪਲਿਨ ਨੇ ਸਰੀਰਕ ਭਾਸ਼ਾ ਦਾ ਪ੍ਰਯੋਗ ਆਪਣੀਆਂ ਫ਼ਿਲਮਾਂ ਬਣਾਉਣ ਲਈ ਕੀਤਾ ।
