PSEB 10th Class Computer Solutions Chapter 7 ਮਾਈਕਰੋਸਾਫਟ ਪਬਲੀਸ਼ਰ—I
PSEB Solutions for Class 10 Computer Chapter 7 ਮਾਈਕਰੋਸਾਫਟ ਪਬਲੀਸ਼ਰ—I
Computer Guide for Class 10 PSEB ਮਾਈਕਰੋਸਾਫਟ ਪਬਲੀਸ਼ਰ—I Textbook Questions and Answers
ਪਬਲੀਕੇਸ਼ਨ ਕੀ ਹੈ ?
ਪਬਲੀਸ਼ਰ ਵਿਚ ਟੈਂਪਲੇਟਸ, ਵਿਜ਼ਾਰਡਸ ਅਤੇ ਡਿਜ਼ਾਇਨ ਗੈਲਰੀ ਦੀ ਵਰਤੋਂ ਕਰਕੇ, ਪਰਚਾਰ ਅਤੇ ਮਸ਼ਹੂਰੀ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਣਾਇਆ ਜਾਂਦਾ ਹੈ । ਇਨ੍ਹਾਂ ਪਰਚਾਰ ਅਤੇ ਮਸ਼ਹੂਰੀ ਕਰਨ ਵਾਲੇ ਇਸ਼ਤਿਹਾਰਾਂ ਨੂੰ ਪਬਲੀਕੇਸ਼ਨ ਕਿਹਾ ਜਾਂਦਾ ਹੈ ।
ਮਾਈਕ੍ਰੋਸਾਫਟ ਪਬਲੀਸ਼ਰ 2010
ਪਬਲੀਸ਼ਰ ਮਾਈਕ੍ਰੋਸਾਫਟ ਕੰਪਨੀ ਦਾ ਉਤਪਾਦ ਹੈ । ਇਸ ਦਾ ਪ੍ਰਯੋਗ ਹੇਠ ਲਿਖੇ ਆਬਜੈਕਟ ਡਿਜ਼ਾਇਨ ਕਰਨ ਵਾਸਤੇ ਕੀਤਾ ਜਾ ਸਕਦਾ ਹੈ—
1. ਨਿਊਜ਼ਲੈਟਰ
2. ਵੈਬਸਾਈਟ
3. ਬਰੋਸ਼ਰ
4. ਕੈਟਾਲਾਗ
5. ਫਲਾਇਅਰ
6. ਮਾਈਨ ਬੋਰਡ
7. ਪੋਸਟ ਕਾਰਡ
8. ਸੱਦਾ ਪੱਤਰ
9. ਗ੍ਰਿਟਿੰਗ ਅਤੇ ਬਿਜ਼ਨਸ ਕਾਰਡ
10. ਲੈਟਰ-ਹੈੱਡ
11. ਇਨਵੇਲਪ
12. ਬਿਜ਼ਨੈਸ ਫਾਰਮ
13. ਬੈਨਰ
14. ਕਲੈਂਡਰ ਆਦਿ ।
ਪਬਲੀਸ਼ਰ ਸ਼ੁਰੂ ਕਰਨਾ
ਕਿਸੀ ਪਬਲੀਕੇਸ਼ਨ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਪਬਲੀਸ਼ਰ ਨੂੰ ਖੋਲ੍ਹਣਾ ਪਵੇਗਾ । ਪਬਲੀਸ਼ਰ ਨੂੰ ਖੋਲ੍ਹਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ—
Start → All Programs → Microsoft office → Microsoft office Publishers 2010.
ਸਟਾਰਟ ਮੀਨੂੰ → ਆੱਲ ਪ੍ਰੋਗਰਾਮ → ਮਾਈਕਰੋ ਸਾਫਟ ਆਫਿਸ → ਮਾਈਕਰੋ ਸਾਫਟ ਆਫਿਸ ਪਬਲੀਸ਼ਰ 2003 ਤੇ ਕਲਿੱਕ ਕਰੋ ।
ਮਾਈਕਰੋ ਸਾਫਟ ਪਬਲੀਸ਼ਰ ਦੀ ਵਿੰਡੋ ਹੇਠਾਂ ਦਿਖਾਏ ਚਿੱਤਰ ਅਨੁਸਾਰ ਖੁੱਲ੍ਹੇਗੀ ।
ਪਬਲੀਕੇਸ਼ਨ, ਪਬਲੀਸ਼ਰ ਵਿਚ ਇਕ ਫਾਈਲ ਹੁੰਦੀ ਹੈ ਜੋ ਕਿ ਇਕ ਲੇਬਲ, ਬੈਨਰ, ਨਿਊਜ਼ਲੈਟਰ, ਪੋਸਟਰ, ਨਿਮੰਤਰਣ ਪੱਤਰ (ਇਨਵੀਟੇਸ਼ਨ), ਗਰੀਟਿੰਗ ਕਾਰਡ ਜਾਂ ਇਕ ਲੈਟਰ-ਹੈੱਡ (Letterhead) ਹੋ ਸਕਦਾ ਹੈ । ਪਬਲੀਕੇਸ਼ਨ ਵਿਚ ਬਹੁਤ ਸਾਰੇ ਪੇਜ ਹੋ ਸਕਦੇ ਹਨ ਅਤੇ ਹਰ ਪੇਜ ਵਿਚ ਆਬਜੈਕਟਸ ਹੁੰਦੇ ਹਨ, ਜਿਵੇਂਕਿ ਟੈਕਸਟ ਬਾਕਸ ਅਤੇ ਤਸਵੀਰਾਂ ।
ਪਬਲੀਕੇਸ਼ਨ ਬਣਾਉਣੀ
ਅਸੀਂ ਤਿੰਨ ਤਰੀਕਿਆਂ ਨਾਲ ਪਬਲੀਕੇਸ਼ਨ ਬਣਾ ਸਕਦੇ ਹਾਂ-
1. Blank ਲੇਆਊਟ
2. Installed Templates ਨਾਲ
3. Online Templates ਨਾਲ ।

ਵਿਜ਼ਾਰਡ ਰਾਹੀਂ ਪਬਲੀਕੇਸ਼ਨ ਬਣਾਉਣਾ
ਖਾਲੀ ਪਬਲੀਕੇਸ਼ਨ ਸ਼ੁਰੂ ਕਰਨ ਦੇ ਕਦਮ ਹੇਠਾਂ ਲਿਖੇ ਅਨੁਸਾਰ ਹਨ—
- File Menu ਮੀਨੂੰ ’ਤੇ ਕਲਿੱਕ ਕਰੋ ।
- ਮੌਜ਼ੂਦਾ ਟੈਪਲੇਟ ਵਿੱਚੋਂ blank publication template ‘ਤੇ ਕਲਿੱਕ ਕਰੋ ਅਤੇ ਫਿਰ Create ‘ਤੇ ਕਲਿੱਕ ਕਰੋ ।
- ਹੁਣ ਅਸੀਂ ਪਬਲੀਕੇਸ਼ਨ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਬਲੀਕੇਸ਼ਨ ਬਣਾ ਸਕਦੇ ਹਾਂ । ਅਸੀਂ Blank layout ਵਿੱਚ ਟੈਕਸਟ, ਤਸਵੀਰਾਂ, ਵਰਡ ਆਰਟ ਅਤੇ ਹੋਰ ਸਪੇਸ ਜੋੜ ਸਕਦੇ ਹਾਂ । Blank layout ਵਿੰਡੋ ਹੇਠਾਂ ਦਿਖਾਈ ਗਈ ਹੈ ।
- ਪਬਲੀਕੇਸ਼ਨ ਬਣਾਉਣ ਤੋਂ ਬਾਅਦ File ਮੀਨੂੰ ਵਿੱਚ Save ਆਪਸ਼ਨ ‘ਤੇ ਜਾ ਕੇ ਇਸ ਨੂੰ Save as dialogue ਬਾਕਸ ਨਜ਼ਰ ਆਵੇਗਾ । ਆਪਣੀ ਪਬਲੀਕੇਸ਼ਨ ਦਾ ਨਾਮ ਟਾਈਪ ਕਰੋ ਅਤੇ ਫੋਲਡਰ ਨੂੰ ਚੁਣੋ ਜਿਸ ਵਿੱਚ ਅਸੀਂ ਇਸ ਨੂੰ ਸੇਵ ਕਰਨਾ ਚਾਹੁੰਦੇ ਹਾਂ ਅਤੇ ਫਿਰ ਸੇਵ ਬਟਨ ਉੱਤੇ ਕਲਿੱਕ ਕਰੋ । ਇਹ ਪਬਲੀਕੇਸ਼ਨ ਐਕਸਟੈਨਸ਼ਨ ਨਾਲ ਸੇਵ ਹੋ ਗਈ ਹੈ ।
- ਹੁਣ File ਮੀਨੂੰ ਵਿੱਚ Close ਬਟਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ ।ਇੱਕ ਡਾਇਲਾੱਗ ਬਾੱਕਸ ਨਜ਼ਰ ਆਵੇਗਾ, ਜੇਕਰ ਅਸੀਂ ਸਾਰੇ ਬਦਲਾਵ ਸੇਵ ਕਰਨਾ ਚਾਹੁੰਦੇ ਹਾਂ ਤਾਂ Yes ਬਟਨ ਕਲਿੱਕ ਕਰੋ ਜੇਕਰ ਨਹੀਂ ਤਾਂ No ਤੇ ਕਲਿੱਕ ਕਰੋ । ਪਬਲੀਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਰੀਆਂ ਪਬਲੀਕੇਸ਼ਨਾਂ ਬੰਦ ਕਰਨੀਆਂ ਚਾਹੀਦੀਆਂ ਹਨ, ਉਸ ਤੋਂ ਬਾਅਦ File ਮੀਨੂੰ ਵਿੱਚ Exit ਤੇ ਕਲਿੱਕ ਕਰੋ ਜਾਂ ਟਾਈਟਲ ਬਾਰ ‘ਤੇ ਕ੍ਰਾਸ (X) ਬਟਨ ਤੇ ਕਲਿੱਕ ਕਰੋ ।
ਪਬਲੀਸ਼ਰ ਵਿੰਡੋ ਤੇ ਕੰਪੋਨੈਟਸ
ਪਬਲੀਸ਼ਰ ਵਿੰਡੋ ਦੇ ਹੇਠ ਲਿਖੇ ਮੁੱਖ ਭਾਗ ਹਨ :
1. ਕਵਿੱਕ ਐਕਸੈਸ ਟੂਲਬਾਰ
2. ਰਿਬਨ
3. ਫਾਈਲ ਵਿੰਡੋ

1. ਕਵਿੱਕ ਐਕਸੈਸ ਟੂਲਬਾਰ (Quick Access Toolbar)
ਕਵਿੱਕ ਐਕਸੈਸ ਟੂਲਬਾਰ ਕਸਟਮਾਈਜ਼ ਕਰਨ ਯੋਗ ਟੂਲਬਾਰ ਹੁੰਦੀ ਹੈ ਜਿਸ ਵਿੱਚ ਉਹ ਕਮਾਡਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਇਸਤੇਮਾਲ ਕਰਨਾ ਚਾਹੁੰਦੇ ਹਾਂ । ਅਸੀਂ ਕਵਿੱਕ ਐਕਸੈਸ ਟੂਲਬਾਰ ਨੂੰ ਰਿਬਨ ਦੇ ਉੱਪਰ ਜਾਂ ਹੇਠਾਂ ਰੱਖ ਸਕਦੇ ਹਾਂ । ਕਵਿੱਕ ਐਕਸੈਸ ਟੂਲਬਾਰ ਦੀ ਜਗ੍ਹਾ ਬਦਲਣ ਲਈ, ਇਸ ਦੇ ਅੰਤ ਵਿੱਚ ਬਣੇ ਤੀਰ (arrow) ਨੂੰ ਕਲਿੱਕ ਕਰੋ ਅਤੇ Show below the Ribbon ਆਪਸ਼ਨ ‘ਤੇ ਕਲਿੱਕ ਕਰੋ ।

2. ਰਿਬਨ (Ribbon)—
ਡਾਕੂਮੈਂਟ ਦੇ ਸਭ ਤੋਂ ਉੱਪਰ ਵਾਲੇ ਭਾਗ ਦੇ ਪੈਨਲ ਨੂੰ ਰਿਬਨ ਕਿਹਾ ਜਾਂਦਾ ਹੈ । ਇਸ ਦੇ 6 ਟੈਬ ਹਨ । Home, Insert, Page Design, Mailings, Review ਅਤੇ View । ਹਰੇਕ ਟੈਬ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਹੁੰਦਾ ਹੈ ।

ਟੈਬਜ਼
ਪਬਲੀਸ਼ਰ ਵਿੱਚ ਕੁੱਝ ਬਹੁਤ ਲਾਭਦਾਇਕ Tabs ਹਨ ਜਿਸ ਵਿੱਚ ਕਈ ਆਪਸ਼ਨਾਂ ਉਪਲੱਬਧ ਹੁੰਦੀਆਂ ਹਨ । ਹਰ Tab ਦੇ ਫੀਚਰ ਦੇਖਣ ਲਈ ਉਸ ਟੈਬ ਦੇ ਨਾਂ ’ਤੇ ਕਲਿੱਕ ਕਰੋ । ਇੱਥੇ ਹਰ ਟੈਬ ਦੇ ਗਰੁੱਪਸ ਦੀ ਸੂਚੀ ਦਿੱਤੀ ਗਈ ਹੈ :
- Home: Clipboard, Font, Paragraph, Styles, Objects, Arrange, Editing
- Insert : Pages, Tables, Illustrations, Building Blocks, Text, Links, Header & Footer
- Page Design: Template, page Setup, Layout, Pages, Schemes, Page Background
- Mailing : Start, Write & Insert Fields, Preview Results, Finish
- Review : Proofing, Language
- View : Views, Layout, Show, Zoom, Window.
3. ਫਾਈਲ ਵਿੰਡੋ
ਜਦੋਂ ਅਸੀਂ File Menu, ’ਤੇ ਕਲਿੱਕ ਕਰਦੇ ਹਾਂ । ਸਾਡੇ ਸਾਹਮਣੇ info Screen ਖੁੱਲ੍ਹ ਜਾਂਦੀ ਹੈ । ਇਸ ਤਰ੍ਹਾਂ ਜਾਪਦਾ ਹੈ ਕਿ ਸਾਡਾ ਡਾਕੂਮੈਂਟ ਮਿਟ ਗਿਆ ਹੈ ਪਰ ਅਜਿਹਾ ਨਹੀਂ ਹੁੰਦਾ ਹੈ । ਜਿਵੇਂ ਹੀ ਅਸੀਂ File Menu, ਤੇ options ਤੇ ਕਲਿੱਕ ਕਰਦੇ ਹਾਂ, Screen ਉਸ ਅਨੁਸਾਰ ਬਦਲ ਜਾਂਦੀ ਹੈ ।

- Save : ਫਾਈਲ ਨੂੰ 2010 ਦੀ ਤਰ੍ਹਾਂ ਸੇਵਾ ਕਰਨ ਲਈ ।
- Save As : ਸਾਨੂੰ ਇੱਕ ਅਲੱਗ File Type ਚੁਣਨ ਦੀ ਆਗਿਆ ਦਿੰਦਾ ਹੈ । (i.e. PDF, Word)
- Open : ਪਬਲੀਸ਼ਰ ਫਾਈਲ ਨੂੰ T ਬਰਾਊਜ਼ ਕਰਨ ਲਈ ।
- Close : ਫਾਈਲ ਨੂੰ ਬੰਦ ਕਰਨ ਲਈ ਪਰ ਪਬਲੀਸ਼ਰ ਚੱਲਦਾ ਰਹੇਗਾ ।
- Info : ਬਿਜ਼ਨਸ ਸੂਚਨਾ ਨੂੰ edit ਕਰਨ ਲਈ, ਡਿਜ਼ਾਇਨ ਚੈੱਕਰ ਦੀ ਵਰਤੋਂ ਕਰਨ ਲਈ ਜਾਂ ਕਮਰਸ਼ੀਅਲ ਪ੍ਰਿੰਟ ਸੂਚਨਾ ਸੈੱਟ ਕਰਨ ਲਈ ।
- Recent : ਸਾਡੀ ਹੁਣੇ ਹੀ ਇਸਤੇਮਾਲ ਕੀਤੀ ਪਬਲੀਸ਼ਰ ਫਾਈਲਾਂ ਦੀ ਸੂਚੀ ।
- New : ਨਵੀਂ ਪਬਲੀਕੇਸ਼ਨ ਸਕਰੀਨ ।
- Print : ਪ੍ਰਿੰਟ ਕਰਨ ਲਈ ਆਪਸ਼ਨ ।
- Save & Send : ਫਾਈਲ ਨੂੰ Save ਅਤੇ email ਕਰਨ ਦੀ ਆਪਸ਼ਨ
- Help : ਮਾਈਕਰੋਸਾਫਟ ਹੈਲਪ
- Options : ਡਿਫਾਲਟ ਆਪਸ਼ਨਾਂ ਸੈੱਟ ਕਰਨ ਲਈ ।
- Exit : ਪਬਲੀਸ਼ਰ ਬੰਦ ਕਰਨ (ਫਾਈਲ ਅਤੇ ਪ੍ਰੋਗਰਾਮ)
ਪਬਲੀਕੇਸ਼ਨ ਵਿਚ ਕੰਮ ਕਰਨਾ
1. ਪਬਲੀਕੇਸ਼ਨ ਵਿਚ Text ਨੂੰ Add ਕਰਨਾ :
- Home ਜਾਂ Insert Tab, ਵਿੱਚੋਂ Draw Text Box ਚੁਣੋ |
- ਕਰਸਰ ਨੂੰ ਪੇਜ਼ ‘ਤੇ, ਜਿੱਥੇ ਅਸੀਂ Text Box ਬਣਾਉਣਾ ਚਾਹੁੰਦੇ ਹਾਂ ਉੱਥੇ ਰੱਖੋ ।
- ਕਰਸਰ ਨੂੰ ਕਲਿੱਕ ਕਰਕੇ ਖਿੱਚ ਕੇ ਆਪਣੀ ਪਸੰਦ ਦੇ ਨਾਮ ਦੇ Text Box ਨੂੰ ਬਣਾਓ । ਅਸੀਂ Text Box ਬਣਾਉਣ ਤੋਂ ਬਾਅਦ ਵੀ ਇਸ ਦਾ ਸਾਈਜ਼ ਬਦਲ ਸਕਦੇ ਹਾਂ ।
- ਜਦੋਂ ਅਸੀਂ ਮਾਊਸ ਦਾ Left ਕਲਿੱਕ ਕਰਦੇ ਹਾਂ ਸਾਡੇ ਸਾਹਮਣੇ Format Tab ਜਿਸ ਵਿੱਚ Text Box ਦੇ ਹੋਰ ਕਈ ਆਪਸ਼ਨ ਹੁੰਦੇ ਹਨ ਖੁੱਲ ਜਾਂਦਾ ਹੈ ।
- ਹੁਣ Text Box ਵਿੱਚ Text ਟਾਈਪ ਕਰੋ ।
2. Text ਨੂੰ Edit ਕਰਨਾ :
1. ਜਿਸ Text ਨੂੰ ਅਸੀਂ Edit ਕਰਨਾ ਚਾਹੁੰਦੇ ਹੈ ਉਸ ਨੂੰ ਹਾਈਲਾਈਟ (Highlight) ਕਰੋ ।
2. ਜੇ ਅਸੀਂ Text Box Tool Format Tab ਤੇ ਨਹੀਂ ਹਾਂ ਤਾਂ ਇਸ ਨੂੰ ਸਿਲੇਕਟ ਕਰ ਲਓ ।
3. Text Group ਦੀਆਂ ਆਪਸ਼ਨਾਂ
- Text fit ਇਹ ਦੱਸਦਾ ਹੈ ਕਿ Text Box ਵਿੱਚ Text ਕਿਵੇਂ ਹੋਵੇਗਾ । ਇਸ ਦੀਆਂ ਆਪਸ਼ਨਾਂ ਹਨ : Best fit, shrink text on overflow, Grow Text Box to fit, Don not Auto fit.
- Text Direction-Text ਦੀ ਦਿਸ਼ਾ vertical ਅਤੇ horizontal ਕਰਨ ਲਈ l
- Hyphenation-Text ਦੀ hyphenation ਬਦਲਣ ਲਈ ।
4. Font Group ਆਪਸ਼ਨ : Style, Font Size, Bold, Italics, Underline, Text Spacing, ਅਤੇ Color
5. Alignment Group Options: Text Box Alignment, Columns, Margins
6. Effects Group ਆਪਸ਼ਨ: Shadow, Outline, Engrave, Emboss
3. Text Box ਦਾ ਸਟਾਈਲ ਬਦਲਣਾ-Text Box ਦਾ ਸਟਾਈਲ ਬਦਲਣ ਲਈ ਹੇਠਾਂ ਲਿਖੇ steps ਵਰਤੇ ਜਾਂਦੇ ਹਨ ।
- Text box ‘ਤੇ ਕਲਿੱਕ ਕਰੋ ।
- Format Tab Drawing Tools ‘ਤੇ ਕਲਿੱਕ ਕਰੋ ।
- Shape Styles Group Options : ਇਸ ਵਿੱਚ Style, Shape Fill, Shape Outline ਜਾਂ Shape Change Options ’ਤੇ ਕਲਿੱਕ ਕਰੋ ।
- Arrange Group Options : Wrap Text, Bring Forward ਜਾਂ Backward, Rotate ਤੇ ਕਲਿੱਕ ਕਰੋ ।
4. Clip Art ਨੂੰ ਇਨਸਰਟ ਕਰਨਾ : ਇਸ ਲਈ ਹੇਠਾਂ ਲਿਖੇ ਕਦਮ ਚੁਣੋ
- Insert Tab ’ਤੇ ਕਲਿੱਕ ਕਰੋ ।
- Clip Art ‘ਤੇ ਕਲਿੱਕ ਕਰੋ | Clip Art window ਸਕਰੀਨ ਦੇ ਸੱਜੇ ਪਾਸੇ ਨਜ਼ਰ ਆਵੇਗੀ ।
- keyword ਟਾਈਪ ਕਰੋ ।
- Go ’ਤੇ ਕਲਿੱਕ ਕਰੋ ।
- ਹੁਣ ਨਤੀਜੇ ਵੇਖੋ ।
- ਜਦੋਂ ਅਸੀਂ clipart, ਲੱਭ ਲੈਂਦੇ ਹਾਂ ਤਾਂ ਇਸ ਵਿੱਚੋਂ thumbnail ’ਤੇ ਕਲਿੱਕ ਕਰੋ ।
- Clip Art image ਸਾਡੇ ਪੇਜ ਉੱਤੇ ਦਿਖਾਈ ਦੇਵੇਗੀ ।

5. Picture ਇਨਸਰਟ ਕਰਨਾ—ਇਸ ਲਈ ਹੇਠ ਲਿਖੇ ਕਦਮ ਚੁਣੋ—
- Home ਜਾਂ Insert tab ’ਤੇ ਕਲਿਕ ਕਰੋ ।
- Picture ’ਤੇ ਕਲਿਕ ਕਰੋ ।
- ਹੁਣ ਉਸ picture ਦੀ location ਨੂੰ ਬ੍ਰਾਊਜ਼ ਕਰੋ ਜਿਹੜੀ ਅਸੀਂ ਆਪਣੇ ਕੰਪਿਊਟਰ ’ਤੇ ਸੇਵ ਕੀਤੀ ਹੈ ।
- picture ਨੂੰ Select ਕਰੋ ਤੇ Insert ‘ਤੇ ਕਲਿੱਕ ਕਰੋ ।
6. Shapes ਇਨਸਰਟ ਕਰਨਾ : ਇਸ ਲਈ ਹੇਠ ਲਿਖੇ ਕਦਮ ਚੁਣੋ—
- Home ਜਾਂ Insert tab ‘ਤੇ ਕਲਿੱਕ ਕਰੋ ।
- Shapes ’ਤੇ ਕਲਿੱਕ ਕਰੋ ।
- drop down menu ਵਿੱਚੋਂ shape ਨੂੰ ਸਿਲੈਕਟ ਕਰੋ ।
- ਪੇਜ ਉੱਤੇ shape ਨੂੰ ਬਣਾਉਣ ਲਈ ਕਲਿੱਕ ਅਤੇ ਡਰੈਗ ਕਰੋ ।
- ਪੇਜ ਉੱਤੇ shape ਨਜ਼ਰ ਆਵੇਗੀ ਅਤੇ ਸਾਡੇ ਸਾਹਮਣੇ Drawing Tools Format tab ਆ ਜਾਵੇਗੀ । ਇਸ ਟੈਬ ਨਾਲ ਅਸੀਂ style, fill, outline, ਜਾਂ ਹੋਰ ਬਹੁਤ ਕੁੱਝ edit ਕਰ ਸਕਦੇ ਹਾਂ ।
7. Text Wrapping : Text wrapping ਉਹ ਤਰੀਕਾ ਹੈ ਜਿਸ ਨਾਲ ਅਸੀਂ ਕਿਸੇ object ਨੂੰ text ਦੇ ਨਾਲ ਪੇਜ ਉੱਤੇ ਸੈੱਟ ਕਰ ਸਕਦੇ ਹਾਂ । ਇਸ ਦੇ ਹੇਠ ਲਿਖੇ steps ਹਨ—
- Object ਨੂੰ ਚੁਣੋ ।
- Format tab ’ਤੇ ਕਲਿੱਕ ਕਰੋ । (Text Box, Drawing ਜਾਂ Picture Format) |
- Arrange group, ਵਿੱਚ Wrap text ’ਤੇ ਕਲਿੱਕ ਕਰੋ । ਇਹ, ਇਹ ਨਿਰਧਾਰਿਤ ਕਰੇਗਾ ਕਿ text ਇੱਕ object ਦੇ ਦੁਆਲੇ ਕਿਵੇਂ ਅਰੇਂਜ ਹੋਵੇਗਾ ।
ਇਸ ਦੀਆਂ ਆਪਸ਼ਨਾਂ ਹਨ : None, Top & Bottom, Square, Through, Tight, More Layout Options
8. Objects ਦਾ ਸਾਈਜ਼ ਬਦਲਣਾ—ਰੀਸਾਈਜ਼ਿੰਗ (Resizing) ਨਾਲ Objects ਦਾ ਸਾਈਜ਼ ਬਦਲਿਆ ਜਾ ਸਕਦਾ ਹੈ ।
1. Object ‘ਤੇ ਕਲਿੱਕ ਕਰੋ ।
2. Resize ਲਈ ਹੈਂਡਲ ਨੂੰ Click ਅਤੇ ਡਰੈਗ ਕਰੋ ।
(a) ਕਾਰਨਰ ਹੈਂਡਲ, object ਨੂੰ ਇੱਕ ਸਾਰ ਅਨੁਪਾਤ ਵਿਚ ਰੀਸਾਈਜ਼ ਕਰੇਗਾ ।
(b) box ਦੀਆਂ ਲਾਈਨਾਂ ਦੇ ਉੱਪਰਲਾ ਹੈਂਡਲ ਆਬਜੈਕਟ ਨੂੰ ਵਰਟੀਕਲੀ ਅਤੇ ਹੋਰੀਜੋਨਟਲੀ ਖਿੱਚੇਗਾ ।
(c) ਹਰਾ ਹੈਂਡਲ object ਨੂੰ ਘੁਮਾਉਣ ਦੀ ਆਗਿਆ ਦਿੰਦਾ ਹੈ ।
9. Objects ਨੂੰ Move ਮੂਵ ਕਰਨਾ :
- Object ‘ਤੇ ਕਲਿੱਕ ਕਰੋ ।
- Solid line ‘ਤੇ ਕਰਸਰ ਰੱਖੋ ਤਾਂ ਕਿ ਸਾਨੂੰ crosshairs ਦਿਖਾਈ ਦੇਵੇ |
- Object ਨੂੰ ਕਲਿੱਕ ਅਤੇ drag ਕਰਕੇ ਮਨਪਸੰਦ ਜਗ੍ਹਾ ਤੇ ਲੈ ਜਾਓ ।
10. Objects ਨੂੰ delete ਕਰਨਾ-ਅਸੀਂ ਕਿਸੇ ਵੀ object ਨੂੰ delete ਕਰ ਸਕਦੇ ਹਾਂ ਜੇਕਰ ਉਸ ਦੀ ਜ਼ਰੂਰਤ ਸਾਡੀ ਪਬਲੀਕੇਸ਼ਨ ਵਿੱਚ ਨਹੀਂ ਹੈ ।
- Object ਨੂੰ ਕਲਿੱਕ ਕਰੋ ।
- keyboard ’ਤੇ Delete button ਬਟਨ ਦਬਾਓ ।
ਫਰੇਮ
ਪਬਲੀਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ Frame ਕਿਹਾ ਜਾਂਦਾ ਹੈ । ਇੱਕ Frame ਵਿੱਚ ਕਈ ਕਿਸਮਾਂ ਦੇ Object ਹੋ ਸਕਦੇ ਹਨ, ਜਿਵੇਂ ਕਿ ਗ੍ਰਾਫਿਕਸ, ਟੇਬਲਜ਼, ਟੈਕਸਟ ਬਾਕਸ
ਫਰੇਮ ਨਾਲ ਕੰਮ ਕਰਨਾ
ਹਰੇਕ ਪਬਲੀਕੇਸ਼ਨ ਕਈ ਤਰ੍ਹਾਂ ਦੇ ਆਬਜੈਕਟਸ ਮਿਲ ਕੇ ਬਣਦੀ ਹੈ ਜਿਵੇਂ ਕਿ ਟੈਕਸਟ ਫਰੇਮ, ਪਿਕਚਰ ਫਰੇਮ, ਟੇਬਲ ਫਰੇਮ ਅਤੇ ਸ਼ੇਪ ।
ਹੈਂਡਲ-ਜਦੋਂ ਅਸੀਂ ਫਰੇਮ ਤੇ ਕਲਿੱਕ ਕਰਦੇ ਹਾਂ, ਫਰੇਮ ਦੇ ਕੋਨਿਆਂ ‘ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ । ਇਨ੍ਹਾਂ ਨੂੰ ਹੈਂਡਲ ਕਿਹਾ ਜਾਂਦਾ ਹੈ । ਅਸੀਂ ਫਰੇਮ ਦਾ ਸਾਈਜ਼ ਬਦਲਣ ਲਈ, ਇਨ੍ਹਾਂ ਹੈਂਡਲਜ਼ ਨੂੰ ਕਲਿੱਕ ਅਤੇ ਡਰੈਗ ਕਰ ਸਕਦੇ ਹਾਂ ।
ਫਰੇਮ ਨੂੰ ਮੂਵ ਕਰਨਾ
- ਪਿਕਚਰ ਫਰੇਮ ਮੂਲ ਕਰਨ ਲਈ
- ਪਿਕਚਰ ‘ਤੇ ਕਲਿੱਕ ਕਰੋ ।
- ਜਦੋਂ ਕਰਸਰ ਚਾਰੇ ਪਾਸੇ ਐਰੋ ਵਿੱਚ ਬਦਲ ਜਾਵੇ, ਤਾਂ ਪਿਕਚਰ ਨੂੰ ਖਿੱਚ ਕੇ ਆਪਣੀ ਮਨਪਸੰਦ ਜਗ੍ਹਾ ‘ਤੇ ਲੈ ਜਾਓ ।
ਟੈਕਸਟ ਫਰੇਮ ਨੂੰ ਮੂਵ ਕਰਨ ਲਈ
- ਟੈਕਸਟ ਫਰੇਮ ’ਤੇ ਕਲਿੱਕ ਕਰੋ ।
- ਕਰਸਰ ਨੂੰ ਟੈਕਸਟ ਫਰੇਮ ਦੇ ਹਾਸ਼ੀਏ (border) ਦੇ ਕੋਲ ਰੱਖੋ ।ਜਦੋਂ ਇਹ ਚਾਰੇ ਪਾਸੇ ਐਰੋ ਵਿੱਚ ਬਦਲ ਜਾਵੇ, ਤਾਂ ਟੈਕਸਟ ਨੂੰ ਕਲਿੱਕ ਅਤੇ ਡਰੈਗ ਕਰਕੇ ਆਪਣੀ ਮਨਪਸੰਦ ਜਗ੍ਹਾ ‘ਤੇ ਲੈ ਜਾਓ ।
ਫਰੇਮਜ਼ ਨੂੰ ਰੀਸਾਈਜ਼ ਕਰਨਾ (Resizing Frames)
1. ਪਿਕਚਰ ਫਰੇਮ ਨੂੰ ਰੀ-ਸਾਈਜ਼ ਕਰਨ ਲਈ :
2. ਪਿਕਚਰ ‘ਤੇ ਕਲਿੱਕ ਕਰੋ ।
3. ਆਪਣੇ ਕਰਸਰ ਨੂੰ ਕੋਨੇ ਵਾਲੇ ਹੈਂਡਲ ‘ਤੇ ਰੱਖੋ । ਜਦੋਂ ਸਾਡਾ ਕਰਸਰ ਇੱਕ ਤਿਰਛੀ ਲਾਈਨ ਜਿਸ ਦੇ ਦੋਨੋਂ ਪਾਸੇ ਐਰੋ ਹੋਣ ਵਿੱਚ ਬਦਲ ਜਾਵੇ, ਪਿਕਚਰ ਦੇ ਸਾਈਜ਼ ਨੂੰ ਬਣਾਉਣ ਜਾਂ ਵਧਾਉਣ ਲਈ ਤਿਰਛੀ ਲਾਈਨ ‘ਤੇ ਕਲਿੱਕ ਕਰਕੇ ਜ਼ਰੂਰਤ ਅਨੁਸਾਰ ਡਰੈਗ ਕਰੋ । ਜਦੋਂ ਅਸੀਂ ਕਾਰਨਰ ਹੈਂਡਲ ਦੀ ਵਰਤੋਂ ਕਰਕੇ ਪਿਕਚਰ ਨੂੰ ਰੀ-ਸਾਈਜ਼ ਕਰਦੇ ਹਾਂ ਤਾਂ ਇਹ ਪਿਕਚਰ ਦੇ ਪਰਪੋਸ਼ਨ ਨੂੰ ਠੀਕ ਰੱਖਣ ਵਿੱਚ ਸਾਡੀ ਮਦਦ ਕਰਦਾ ਹੈ ।
ਟੈਕਸਟ ਫਰੇਮ ਨੂੰ ਰੀ-ਸਾਈਜ਼ ਕਰਨ ਲਈ
1. ਟੈਕਸਟ ਫਰੇਮ ’ਤੇ ਕਲਿੱਕ ਕਰੋ ।
2. ਆਪਣੇ ਕਰਸਰ ਨੂੰ ਕਿਸੇ ਇੱਕ ਹੈਡਲ ’ਤੇ ਰੱਖੋ । ਜਦੋਂ ਕਰਸਰ ਇੱਕ ਲਾਈਨ (ਜਿਸ ਦੇ ਦੋਨੋਂ ਪਾਸੇ ਐਰੋ ਹੋਣ) ਵਿੱਚ ਬਦਲ ਜਾਵੇ, ਤਾਂ ਟੈਕਸਟ ਏਰੀਆ ਨੂੰ ਰੀ-ਸਾਈਜ਼ ਕਰਨ ਲਈ ਐਰੋ ਨੂੰ ਕਲਿੱਕ ਅਤੇ ਡਰੈਗ ਕਰੋ |
ਫਰੇਮ ਡਿਲੀਟ ਕਰਨਾ (Deleting Frames)
1. ਜਿਸ ਫਰੇਮ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਉਸ ਨੂੰ ਰਾਈਟ ਕਲਿੱਕ ਕਰੋ l
2. ਆਪਸ਼ਨਾਂ ਦੀ ਸੂਚੀ ਵਿੱਚੋਂ ਡਿਲੀਟ ਆਪਸ਼ਨ ਨੂੰ ਚੁਣੋ ।
ਵਾਧੂ ਟੈਕਸਟ ਫਰੇਮ ਇਨਸਰਟ ਕਰਨਾ
1. ਇਨਸਰਟ ਟੈਬ ਵਿੱਚ ਟੈਕਸਟ ਬਾਕਸ ’ਤੇ ਕਲਿੱਕ ਕਰੋ ।
2. ਪਬਲੀਕੇਸ਼ਨ ਦੇ ਹਿੱਸੇ ‘ਤੇ ਕਲਿੱਕ ਅਤੇ ਡਰੈਗ ਕਰੋ ।
3. ਜੋ ਟੈਕਸਟ ਚਾਹੀਦਾ ਹੈ ਉਸ ਨੂੰ ਟਾਈਪ ਕਰੋ ।
ਆਪਣੇ ਪਬਲੀਕੇਸ਼ਨ ਵਿੱਚ ਪੇਜ ਦੇਖਣਾ
ਪਬਲੀਕੇਸ਼ਨ ਵਿੱਚ ਪੇਜ ਦੇਖਣ ਲਈ ਤਿੰਨ ਤਰੀਕੇ ਹੇਠਾਂ ਲਿਖੇ ਅਨੁਸਾਰ ਹਨ—
1. ਪੇਜ ਨੈਵੀਗੇਸ਼ਨ ਵਿੰਡੋ ਵਿੱਚੋਂ ਪੇਜ ਦੇ ਥੰਬਨੇਲ ਤੇ ਜੋ ਸਕਰੀਨ ਦੇ ਖੱਬੇ ਪਾਸੇ ਦਿਖਦਾ ਹੈ ‘ਤੇ ਕਲਿੱਕ ਕਰੋ ।
2. ਵਿਊ ਟੈਬ ਵਿੱਚੋਂ ਅਸੀਂ ਸਿੰਗਲ ਪੇਜ ਤੋਂ ਟੂ-ਪੇਜ ਸਪਰੈੱਡ ਵਿਊ ਦੇ ਨਾਲ-ਨਾਲ ਕੋਈ ਹੋਰ ਵਿਊ ਆਪਸ਼ਨ ਵੀ ਚੁਣ ਸਕਦੇ ਹਾਂ ।
3. ਅਸੀਂ ਪਬਲੀਸ਼ਰ ਦੇ ਹੇਠਾਂ ਸੱਜੇ ਪਾਸੇ ਵਿਊ ਦੀ ਆਪਸ਼ਨ ਬਦਲ ਸਕਦੇ ਹਾਂ ਅਤੇ ਸਲਾਈਡਰ ਦੀ ਮਦਦ ਨਾਲ ਇਸ ਨੂੰ ਜੂਮ-ਇਨ ਅਤੇ ਜੂਮ-ਆਊਟ ਵੀ ਕਰ ਸਕਦੇ ਹਾਂ ।
ਟੈਂਪਲੇਟ
ਪਬਲੀਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਬਹੁਤ ਅਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ । ਟੈਂਪਲੇਟ ਵਿੱਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਉਸੇ ਤਰ੍ਹਾਂ ਹੀ ਜਾਂ ਉਨ੍ਹਾਂ ਵਿੱਚ ਬਦਲਾਅ ਕਰਕੇ ਆਪਣੀ ਲੋੜ ਅਨੁਸਾਰ ਵਰਤ ਸਕਦੇ ਹਾਂ।
ਟੈਂਪਲੇਟ ਨੂੰ ਕਸਟਮਾਈਜ਼ ਕਰਨਾ
ਇੱਥੇ ਅਸੀਂ ਟੈਂਪਲੇਟ ਨੂੰ ਕਸਟਮਾਈਜ਼ ਕਰਨ ਬਾਰੇ ਸਿੱਖਾਂਗੇ ।ਉਸ ਟੈਂਪਲੇਟ ਟਾਈਪ ਨੂੰ ਚੁਣੋ ਜਿਹੜੀ ਅਸੀਂ ਇਸਤੇਮਾਲ ਕਰਨਾ ਚਾਹੁੰਦੇ ਹਾਂ । ਅਗਲੀ ਸਕਰੀਨ ਵਿੱਚ ਚੁਣੇ ਹੋਏ ਟੈਂਪਲੇਟ ਦੇ ਪਬਲੀਕੇਸ਼ਨ ਨਜ਼ਰ ਆਉਣਗੇ ।
ਹਰੇਕ ਟੈਂਪਲੇਟ ਕਸਟਮਾਈਜ਼ ਕੀਤਾ ਜਾ ਸਕਦਾ ਹੈ । ਵਿਚਲੀ ਸਕਰੀਨ ‘ਚੋ ਟੈਂਪਲੇਟ ‘ਤੇ ਕਲਿੱਕ ਕਰੋ । ਸਕਰੀਨ ਦੇ ਸੱਜੇ ਪਾਸੇ ਤੋਂ ਅਸੀਂ ਟੈਂਪਲੇਟ ਦਾ ਰੰਗ, ਫੌਂਟ ਅਤੇ ਹੋਰ ਕੁਝ ਵੀ ਬਦਲ ਸਕਦੇ ਹਾਂ । ਇੱਕ ਵਾਰ ਟੈਂਪਲੇਟ ਦੀ ਚੋਣ ਕਰਨ ਅਤੇ ਕਸਟਮਾਈਜ਼ ਕਰਨ ਤੋਂ ਬਾਅਦ Create ਕਲਿੱਕ ਕਰੋ ।
ਟੈਂਪਲੇਟ ਦਾ ਡਿਜ਼ਾਇਨ ਬਦਲਣਾ
ਟੈਂਪਲੇਟ ਦਾ ਡਿਜ਼ਾਇਨ ਬਦਲਣ ਲਈ ਹੇਠ ਲਿਖੇ ਸਟੈਪ ਅਪਣਾਓ –
1. Page Design ਟੈਬ ’ਤੇ ਕਲਿੱਕ ਕਰੋ ।
2. ਸਾਰੇ ਟੈਂਪਲੇਟ ਨੂੰ ਬਦਲਣ ਲਈ, Change template ਤੇ ਕਲਿੱਕ ਕਰੋ । ਵਿੰਡੋ ਵਿੱਚੋਂ ਟੈਂਪਲੇਟ ਚੁਣੋ । ਜੇਕਰ ਅਸੀਂ ਪਹਿਲਾਂ ਤੋਂ ਹੀ ਇੱਕ ਟੈਪਲੇਟ ’ਤੇ ਕੰਮ ਕਰ ਰਹੇ ਹਾਂ ਅਤੇ ਦੂਸਰੇ ਟੈਂਪਲੇਟ ਨਾਲ ਬਦਲਣਾ ਚਾਹੁੰਦੇ ਹਾਂ, ਤਾਂ ਭਰੀ ਗਈ ਸੂਚਨਾ, ਨਵੇਂ ਟੈਂਪਲੇਟ ਮੁਤਾਬਿਕ ਦਿਖਾਈ ਦੇਵੇਗੀ ।
3. ਰੰਗ ਬਦਲਣ ਲਈ ਗਰੁੱਪ ਵਿੱਚ ਮੌਜੂਦ Color Scheme ਦੇ ਰਾਹੀਂ ਬ੍ਰਾਊਜ਼ ਕਰੋ । ਕਲਰ ਸਕੀਮ ਨੂੰ ਦੇਖਣ ਲਈ ਮਾਊਸ ਨੂੰ ਕਲਰ ਸਕੀਮ ’ਤੇ ਲੈ ਜਾਓ ।
(i) ਕਿਸੇ ਇੱਕ ਕਲਰ ਸਕੀਮ ਨੂੰ ਚੁਨਣ ਲਈ ਉਸ ਉੱਤੇ ਕਲਿੱਕ ਕਰੋ ।
(ii) ਕਲਰ ਸਕੀਮ ਚੁਨਣ ਲਈ ਉਸ ’ਤੇ ਕਲਿੱਕ ਕਰੋ ।
4. ਫੌਂਟ ਬਦਲਣ ਲਈ ਗਰੁੱਪ ਵਿੱਚ Font ’ਤੇ ਕਲਿੱਕ ਕਰੋ ।
(i) ਮੌਜ਼ੂਦ ਫੌਂਟ ਸਕੀਮਾਂ ਬ੍ਰਾਊਜ ਕਰੋ ।
(ii) ਫੌਂਟ ਸਕੀਮ ਨੂੰ ਦੇਖਣ ਲਈ ਮਾਊਸ ਨੂੰ ਫੌਂਟ ਸਕੀਮ ’ਤੇ ਲੈ ਜਾਓ ।
(iii) ਫੌਂਟ ਸਕੀਮ ਚੁਨਣ ਲਈ ਉਸ ਉੱਤੇ ਕਲਿੱਕ ਕਰੋ ।
(iv) ਜੇਕਰ ਅਸੀਂ ਆਪਣੀ ਨਵੀਂ ਫੌਂਟ ਸਕੀਮ ਬਣਾਉਣਾ ਚਾਹੁੰਦੇ ਹਾਂ, ਤਾਂ New Font Scheme ’ਤੇ ਕਲਿੱਕ ਕਰੋ ।
ਪੇਜ ਡਿਜ਼ਾਇਨ
1. ਟੈਂਪਲੇਟ ਨੂੰ ਬਦਲਣ ਲਈ, ਜੇਕਰ ਜ਼ਰੂਰਤ ਹੋਵੇ ਤਾਂ Page Design ਟੈਬ ‘ਤੇ ਕਲਿੱਕ ਕਰੋ, ਪੇਜਮਾਰਜ਼ਨ ਐਡਜਸਟ ਕਰੋ, ਰੂਲਰ ਸਾਈਡਜ਼ ਅਪਲਾਈ ਕਰੋ ਜਾਂ ਚੁਣੇ ਹੋਏ ਟੈਂਪਲੇਟ ਤੇ ਬਿਲਟ-ਇਨ ਕਲਰ ਸਕੀਮ ਨੂੰ ਅਪਲਾਈ ਕਰੋ ।
2. ਅਸੀਂ ਟੈਕਸਟ ਬਾਕਸ, ਤਸਵੀਰਾਂ ਜਾਂ ਹੋਰ ਆੱਬਜੈਕਟ ਅਲਾਈਨ ਕਰਨ ਲਈ Built in Ruler Guide ਟੈਂਪਲੇਟ ਦੀ ਮਦਦ ਲੈ ਸਕਦੇ ਹਾਂ । ਟੈਂਪਲੇਟ ਨੂੰ ਵਰਤਣ ਲਈ Layout ਗਰੁੱਪ ਦੀ ਕਮਾਂਡ Guides ’ਤੇ ਕਲਿੱਕ ਕਰੋ ਅਤੇ ਇੱਕ ਟੈਂਪਲੇਟ ਦੀ ਚੋਣ ਕਰੋ ।
3. ਵਰਟੀਕਲ ਅਤੇ ਹੋਰੀਜ਼ੈਂਟਲ ਰੂਲਰ ਗਾਈਡ ਪਾਉਣ ਉੱਪਰ ਦਿੱਤਾ ਸਟੈਪ ਦੁਹਰਾਓ ਅਤੇ ’ਤੇ ਕਲਿੱਕ ਕਰੋ |
4. ਹੋਰ ਗਾਈਡਜ਼ ਪਾਉਣ ਲਈ, ਮਾਊਸ ਪੁਆਇੰਟਰ ਨੂੰ ਵਰਟੀਕਲ ਜਾਂ ਹੋਰੀਜ਼ੈਨਟਲ ਰੂਲਰ ‘ਤੇ ਮੂਵ ਕਰੋ ।ਜਦੋਂ ਮਾਊਸ ਪੁਆਇੰਟਰ ਦੋ-ਮੂੰਹੇ ਐਰੋ ਵਿੱਚ ਬਦਲ ਜਾਵੇ ਤਾਂ ਉਸ ਨੂੰ ਲੋੜ ਅਨੁਸਾਰ ਗਾਈਡ ਬਣਾਉਣ ਲਈ ਡਰੈਗ ਕਰੋ ।
ਟੈਂਪਲੇਟ ਨਾਲ ਪਬਲੀਕੇਸ਼ਨ ਤਿਆਰ ਕਰਨਾ
ਪਬਲੀਸ਼ਰ ਵਿੱਚ ਅਸੀਂ ਟੈਂਪਲੇਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਬਣਾ ਸਕਦੇ ਹਾਂ । ਪਬਲੀਕੇਸ਼ਨ ਦੀਆਂ ਮੌਜ਼ੂਦ ਕਿਸਮਾਂ—ਪਬਲੀਸ਼ਰ 2010 ਸਾਨੂੰ ਆਗਿਆ ਦਿੰਦਾ ਹੈ ।
1. ਬਿਲਟ-ਇਨ ਟੈਂਪਲੇਟ ਇਸਤੇਮਾਲ ਕਰਨ ਲਈ
2. ਆਪਣੇ ਬਣਾਏ ਕਸਟਮ ਟੈਪਲੇਟ ਇਸਤੇਮਾਲ ਕਰਨ ਲਈ
3. Office.com ਤੋਂ ਕਈ ਕਿਸਮ ਦੇ ਮੌਜ਼ੂਦ ਟੈਂਪਲੇਟ ਲੱਭਣ ਲਈ । Office.com ਵਿੱਚ ਸਾਨੂੰ ਬਹੁਤ ਸਾਰੇ ਪ੍ਰਚਲਿਤ ਟੈਂਪਲੇਟ ਮਿਲਦੇ ਹਨ ਜਿਨ੍ਹਾਂ ਵਿੱਚ newsletters ਅਤੇ flyers ਵੀ ਸ਼ਾਮਿਲ ਹੁੰਦੇ ਹਨ ।

ਪਬਲੀਸ਼ਰ 2010 ਵਿੱਚ ਟੈਪਲੇਟ ਲੱਭਣ ਅਤੇ ਲਾਗੂ ਕਰਨ ਲਈ ਹੇਠਾਂ ਦਿੱਤੇ ਸਟੈਪ ਵਰਤੋਂ—
1. File ਟੈਬ ਵਿੱਚ New ’ਤੇ ਕਲਿੱਕ ਕਰੋ ।
2. Available Template ਹੇਠਾਂ ਲਿਖੇ ਅਨੁਸਾਰ ਕਿਸੇ ਇੱਕ ਦੀ ਪਾਲਣਾ ਕਰੋ :
- ਪਹਿਲਾਂ ਤੋਂ ਇਨਸਟਾਲ ਟੈਂਪਲੇਟ ਵਰਤਣ ਲਈ My Template ‘ਤੇ ਕਲਿੱਕ ਕਰੋ । ਜਿਹੜਾ ਟੈਂਪਲੇਟ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰਕੇ Create ਤੇ ਕਲਿੱਕ ਕਰੋ ।
- ਪਬਲੀਸ਼ਰ ਵਿੱਚ ਪਹਿਲਾਂ ਤੋਂ ਬਣੇ ਹੋਏ ਇਨਸਟਾਲ ਟੈਪਲੇਟ ਵਰਤਣ ਲਈ— Most Popular ਜਾਂ More Template ਵਿੱਚ ਜਾਓ, ਲੋੜ ਅਨੁਸਾਰ Category, ਨੂੰ ਚੁਣੋ ਅਤੇ Create ‘ਤੇ ਕਲਿੱਕ ਕਰੋ ।
● Office.com ਤੋਂ ਟੈਂਪਲੇਟ ਲੱਭਣ ਅਤੇ ਲਾਗੂ ਕਰਨ ਲਈ— Most Popular ਜਾਂ More Template ਅਧੀਨ ਲੋੜ ਅਨੁਸਾਰ Category ’ਤੇ ਕਲਿੱਕ ਕਰੋ, Template ਨੂੰ ਚੁਣੋ ਅਤੇ ਫਿਰ Download ਤੇ ਕਲਿੱਕ ਕਰੋ ।
ਇਨਸਟਾਲ ਹੋਏ ਟੈਂਪਲੇਟ ਨਾਲ ਪਬਲੀਕੇਸ਼ਨ ਤਿਆਰ ਕਰਨਾ
ਅਸੀਂ ਪਬਲੀਸ਼ਰ ਵਿੱਚ ਪਹਿਲਾਂ ਤੋਂ ਹੀ ਇਨਸਟਾਲ ਹੋਏ ਟੈਂਪਲੇਟਸ ਦੀ ਮਦਦ ਨਾਲ ਬੜੀ ਆਸਾਨੀ ਨਾਲ ਕੋਈ ਵੀ ਪਬਲੀਕੇਸ਼ਨ ਤਿਆਰ ਕਰ ਸਕਦੇ ਹਾਂ ।
Online Template ਨਾਲ ਪਬਲੀਕੇਸ਼ਨ ਤਿਆਰ ਕਰਨਾ :
ਅਸੀਂ ਕਿਸੇ ਵੀ ਪ੍ਰਕਾਰ ਦੀ ਪਬਲੀਕੇਸ਼ਨ ਇੰਟਰਨੈੱਟ ਦੀ ਮਦਦ ਨਾਲ ਤਿਆਰ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਟੈਂਪਲੇਟ ਵਰਤ ਕੇ ਪਬਲੀਕੇਸ਼ਨ ਤਿਆਰ ਕਰਨ ਦੀ ਆਪਸ਼ਨ ਹੈ ।
Online Template ਵਿੱਚੋਂ ਟੈਂਪਲੇਟ ਲੱਭਣ ਅਤੇ ਲਾਗੂ ਕਰਨ ਲਈ ਲੋੜ ਅਨੁਸਾਰ ਕੈਟਾਗਰੀ ‘ਤੇ ਕਲਿੱਕ ਕਰੋ, ਟੈਂਪਲੇਟ ‘ਤੇ ਕਲਿੱਕ ਕਰੋ ਅਤੇ ਫਿਰ Download ‘ਤੇ ਕਲਿੱਕ ਕਰੋ । ਇਸ ਤੋਂ ਬਾਅਦ ਟੈਂਪਲੇਟ ਨੂੰ ਅਪਲਾਈ ਕਰੋ ।
ਪਬਲੀਕੇਸ਼ਨ ਸੇਵ ਕਰਨਾ
ਪਬਲੀਕੇਸ਼ਨ ਸੇਵ ਕਰਨ ਦੇ ਦੋ ਤਰੀਕੇ ਹਨ ।
1. ਟੂਲਬਾਰ ਤੇ ਸਥਿਤ Save ਆਈਕਨ ‘ਤੇ ਕਲਿੱਕ ਕਰੋ ।
ਜਾਂ
1. File → Save As ’ਤੇ ਕਲਿੱਕ ਕਰੋ ।
(Save As ਡਾਇਲਾਗ ਬਾਕਸ ਦਿਖਾਈ ਦੇਵੇਗਾ
2. ਆਪਣੀ ਫਾਈਲ ਦਾ ਨਾਮ ਰੱਖੋ ।
3. Save ਬਟਨ ‘ਤੇ ਕਲਿੱਕ ਕਰੋ ।
ਪਬਲੀਕੇਸ਼ਨ ਪ੍ਰਿੰਟ ਕਰਨਾ
ਪਬਲੀਕੇਸ਼ਨ ਨੂੰ ਪ੍ਰਿੰਟ ਕਰਨ ਦੇ ਦੋ ਤਰੀਕੇ ਹੁੰਦੇ ਹਨ—
ਪਹਿਲੇ ਤਰੀਕੇ ਵਿੱਚ ਆਪਣੀ ਟੂਲਬਾਰ ਦੇ Print ਆਈਕਨ ‘ਤੇ ਕਲਿੱਕ ਕਰੋ । ਇਸ ਨਾਲ ਸਾਡੀ ਪਬਲੀਕੇਸ਼ਨ ਦੀ ਡਿਫਾਲਟ ਪ੍ਰਿੰਟ ਆਪਸ਼ਨਾਂ ਨਾਲ ਇੱਕ ਕਾਪੀ ਪ੍ਰਿੰਟ ਹੋ ਜਾਵੇਗੀ ।
ਜਾਂ
1. ਫਾਈਲ ਮੀਨੂੰ ’ਤੇ ਕਲਿੱਕ ਕਰੋ ਅਤੇ Print ’ਤੇ ਕਲਿੱਕ ਕਰੋ ।
2. ਜਦੋਂ Print ਵਿੱਚੋਂ ਨਜ਼ਰ ਆਵੇ, ਜ਼ਰੂਰਤ ਅਨੁਸਾਰ number of copies ਸਿਲੈਕਟ ਕਰੋ ।
3. ਹੇਠਾਂ ਦਿੱਤੀਆਂ Print Setting ਵਿੱਚੋਂ ਕਿਸੇ ਨੂੰ ਵੀ ਚੁਣੋ :
- All Pages, Selection, Currect Page, or Custom Range
- Manually ਪੇਜ ਨੰਬਰ ਦੱਸੋ ਜਿਹੜਾ ਅਸੀਂ ਪ੍ਰਿੰਟ ਕਰਨਾ ਚਾਹੁੰਦੇ ਹਾਂ ।
- ਹਰੇਕ ਪੇਪਰ ਸ਼ੀਟ ਤੇ ਕਿੰਨੇ ਪੇਜ ਪ੍ਰਿੰਟ ਹੋਣ
- Paper Size
- 1-sided ਜਾਂ 2-sided printing
4. Print ‘ਤੇ ਕਲਿੱਕ ਕਰੋ ।
ਅਭਿਆਸ
I. ਵਸਤੂਨਿਸ਼ਠ ਪ੍ਰਸ਼ਨ
(A) ਬਹੁ-ਚੋਣਵੇਂ ਪ੍ਰਸ਼ਨ—
1. ਆਕਰਸ਼ਕ ਵਿਗਿਆਪਨ ਤਿਆਰ ਕਰਨ ਅਤੇ ਪ੍ਰਚਾਰ ਸੰਬੰਧੀ ਸਮੱਗਰੀ ਡਿਜ਼ਾਇਨ ਕਰਨ ਲਈ ਵਰਤੀ ਜਾਣ ਵਾਲੀ ਇਕ ਐਪਲੀਕੇਸ਼ਨ ਚੁਣੋ ।
(a) ਡਾਕੂਮੈਂਟ
(b) ਸਪਰੈਡਸ਼ੀਟ
(c) ਪਬਲੀਕੇਸ਼ਨ
(d) ਪ੍ਰੈਜਨਟੇਸ਼ਨ ।
ਉੱਤਰ—(c) ਪਬਲੀਕੇਸ਼ਨ
2. ਪਬਲੀਸ਼ਰ ……………. ਦੀ ਵਰਤੋਂ ਕਰਕੇ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ ।
(a) ਮੈਨੁਅਲ
(b) ਵਿਜਾਰਡਸ
(c) ਕਸਟਮਾਈਜ਼
(d) ਉਪਰੋਕਤ ਸਾਰੇ ।
ਉੱਤਰ—(b) ਵਿਜਾਰਡਸ
3. ਪਬਲੀਕੇਸ਼ਨ ਦਾ ਪ੍ਰੀ ਡਿਫਾਈਨ ਮਾੱਡਲ ਕਿਹੜਾ ਹੈ ।
(a) ਟੈਂਪਲੇਟਸ
(b) ਕਲਿੱਪ ਆਰਟਸ
(c) ਆਬਜੈਕਟਸ
(d) ਸਟਾਇਲਸ ।
ਉੱਤਰ—(a) ਟੈਂਪਲੇਟਸ
4. ਕੀਅ ਬੋਰਡ ਦੇ ਜਰੀਏ ਮਾਈਕਰੋਸਾਫਟ ਪਬਲੀਸ਼ਰ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ ?
(a) ਵਰਡਪੈਡ
(b) ਨੈੱਟਪੈਡ
(c) ਐਕਸੈਸ
(d) ਪਬਲੀਸ਼ਰ ।
ਉੱਤਰ—(d) ਪਬਲੀਸ਼ਰ ।
5. ਕਿਹੜਾ ਕਲਰ ਹੈਂਡਲ ਆਬਜੈਕਟ ਨੂੰ ਘੁਮਾਉਣ ਦੀ ਆਗਿਆ ਦਿੰਦਾ ਹੈ ?
(a) ਲਾਲ
(b) ਹਰਾ
(c) ਨੀਲਾ
(d) ਕਾਲਾ ।
ਉੱਤਰ—(b) ਹਰਾ
6. ਹਰ ਇੱਕ ਟੈਬ ……………. ਵਿੱਚ ਵੰਡਿਆ ਹੁੰਦਾ ਹੈ ।
(a) ਗਰੁੱਪਸ
(b) ਬਲਾਕਸ
(c) ਮੀਨੂੰਜ
(d) ਪਾਰਟਸ ।
ਉੱਤਰ—(a) ਗਰੁੱਪਸ
7. ਅਸੀਂ ਕਵਿੱਕ ਐਕਸੈਸ ਟੂਲਬਾਰ ਨੂੰ ……………… ਦੇ ਉੱਪਰ ਜਾਂ ਹੇਠਾਂ ਰੱਖ ਸਕਦੇ ਹਾਂ ।
(a) ਰੂਲਰ
(b) ਸਟੇਟਸ ਬਾਰ
(c) ਰਿਬਨ
(d) ਕੋਈ ਨਹੀਂ ।
ਉੱਤਰ—(c) ਰਿਬਨ
8. ਡਾਕੂਮੈਂਟ ਦੇ ਸਭ ਤੋਂ ਉੱਪਰ ਵਾਲੇ ਭਾਗ ਦੇ ਪੈਨਲ ਨੂੰ ਰਿਬਨ ਕਿਹਾ ਜਾਂਦਾ ਹੈ ਇਸ ਦੇ ………… ਟੈਬ ਹਨ l
(a) 8
(b) 6
(c) 5
(d) 4.
ਉੱਤਰ—(b) 6
9. ਪਬਲੀਕੇਸ਼ਨ ਬਣਾਉਣ ਤੋਂ ਬਾਅਦ ……………… ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ ।
(a) ਫਾਈਲ
(b) ਹੋਮ
(c) ਇਨਸਰਟ
(d) ਵਿਊ ।
ਉੱਤਰ—(a) ਫਾਈਲ
10. ਫਾਈਲ ਮੀਨੂੰ ਵਿੱਚ ……………… ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ ।
(a) ਓਪਨ
(b) ਨਿਊ
(c) ਪ੍ਰਿੰਟ
(d) ਕਲੋਜ਼ ।
ਉੱਤਰ—(d) ਕਲੋਜ਼ ।
(B) ਖਾਲੀ ਥਾਂਵਾਂ ਭਰੋ—
1. ਅਸੀਂ ਬਲੈਕ ਲੇਆਊਟ ਵਿੱਚ …………… ਵਰਡ ਆਰਟ, ਆਟੋ ਸ਼ੇਪਸ ਆਦਿ ਆੱਬਜੈਕਟ ਨੂੰ ਦਾਖ਼ਲ ਕਰ ਸਕਦੇ ਹਾਂ ।
2. ਬਾੱਕਸ ਦੀਆਂ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ …………….. ਅਤੇ ………… ਡਰੈਗ ਕਰ ਸਕਦੇ ਹਾਂ l
3. ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੋਗ ਬਾਕਸ ਲਾਂਚਰ ’ਤੇ ਕਲਿੱਕ ਕਰੋ ਜੋ ਕਿ ਹਰ ਗਰੁੱਪ ਦੇ ………… ਹੇਠਾਂ ਵੱਲ ਹੁੰਦਾ ਹੈ ।
4. ਜਦੋਂ ਅਸੀਂ ਇਕ …………… ’ਤੇ ਕਲਿੱਕ ਕਰਦੇ ਹਾਂ, ਤਾਂ ਫਰੇਮ ਦੇ ਕੋਨਿਆਂ ‘ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ, ਇਨ੍ਹਾਂ ਨੂੰ ………. ਕਿਹਾ ਜਾਂਦਾ ਹੈ ।
ਉੱਤਰ—1. ਟੈਕਸਟ ਅਤੇ ਤਸਵੀਰ, 2. ਵਰਟੀਕਲ ਅਤੇ ਹੋਰੀਜ਼ੈਂਟਲ, 3. ਸੱਜੇ, 4. ਫਰੇਮ, ਹੈਂਡਲ ।
(C) ਸਹੀ ਜਾਂ ਗ਼ਲਤ —
1. ਪਬਲੀਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ l
2. ਜ਼ਿਆਦਾਤਰ ਪਬਲੀਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕਿਹਾ ਜਾਂਦਾ ਹੈ ।
3. ਕੋਨੇ ਦੇ ਹੈਂਡਲਸ ਨਾਲ ਅਨੁਪਾਤਕ ਤੇ ਆੱਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ ।
4. ਪਬਲੀਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ, ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਦਾ ।
5. ਅਸੀਂ ਕਿਸੇ ਵੀ ਆਈਟਮ ‘ਤੇ ਕਲਿੱਕ ਕਰਕੇ ਉਸ ਨੂੰ ਕਵਿੱਕ ਐਕਸੈਸ ਟੂਲਬਾਰ ਵਿੱਚ ਸ਼ਾਮਿਲ ਨਹੀਂ ਕਰ ਸਕਦੇ ।
ਉੱਤਰ−1. ਸਹੀ, 2. ਸਹੀ, 3. ਸਹੀ, 4. ਗ਼ਲਤ, 5. ਗ਼ਲਤ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਨਸ਼ਨ ਵਰਤੀ ਜਾਂਦੀ ਹੈ ?
ਉੱਤਰ—.pub
ਪ੍ਰਸ਼ਨ 2. ਆੱਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ ?
ਉੱਤਰ—ਚਾਰ ਪਾਸੇ ਵਾਲਾ ਕਰਸਰ ।
ਪ੍ਰਸ਼ਨ 3. ਆਨਲਾਈਨ ਟੈਂਪਲੇਟ ਕਿਸ ਵਿੱਚ ਉਪਲੱਬਧ ਹੁੰਦੇ ਹਨ ?
ਉੱਤਰ- office.com ਵਿੱਚ ।
ਪ੍ਰਸ਼ਨ 4. ਸਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਪਬਲੀਕੇਸ਼ਨ ਫਾਈਲਾਂ ਦੀ ਸੂਚੀ ਕਿੱਥੇ ਹੁੰਦੀ ਹੈ ?
ਉੱਤਰ-Recent files ਵਿੱਚ ।
ਪ੍ਰਸ਼ਨ 5. ਕਿਸ ਆਪਸ਼ਨ ਦੀ ਵਰਤੋਂ ਕਰਕੇ ਆੱਬਜੈਕਟ ਦੇ ਆਲੇ-ਦੁਆਲੇ ਦਾ ਟੈਕਸਟ ਅਰੇਂਜ ਕੀਤਾ ਜਾਂਦਾ ਹੈ ?
ਉੱਤਰ-ਫਰੇਮ ਦੀ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਬਲੀਸ਼ਰ ਕੀਅ ਹੈ ।
ਉੱਤਰ-ਪਬਲੀਸ਼ਰ ਇਕ ਐਪਲੀਕੇਸ਼ਨ ਸਾਫਟਵੇਅਰ ਹੈ ਜੋ ਸੁੰਦਰ ਅਤੇ ਵਧੀਆ ਪ੍ਰਕਾਰ ਦੇ ਡਿਜ਼ਾਈਨ ਵਾਲੇ ਦਸਤਾਵੇਜ਼ ਬਣਾਉਣ ਵਾਸਤੇ ਵਰਤੇ ਜਾਂਦੇ ਹਨ ।
ਪ੍ਰਸ਼ਨ 2. ਵਰਡ ਅਤੇ ਪਬਲੀਸ਼ਰ ਵਿੱਚ ਤਿੰਨ ਅੰਤਰ ਲਿਖੋ ।
ਉੱਤਰ—ਹੇਠਾਂ ਬਣੀਆਂ ਟੇਬਲ ਵਰਡ ਅਤੇ ਪਬਲੀਸ਼ਰ ਵਿਚ ਅੰਤਰ ਨੂੰ ਦਰਸਾਉਂਦਾ ਹੈ—
| ਵਰਡ | ਪਬਲੀਸ਼ਰ |
| 1. ਇਹ ਡਾਕੂਮੈਂਟਸ ਨੂੰ ਬਣਾਉਣ, ਐਡਿਟ ਕਰਨ ਅਤੇ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ । | 1. ਇਹ ਪਬਲੀਕੇਸ਼ਨ ਨੂੰ ਬਣਾਉਣ, ਐਡਿਟ ਕਰਨ ਅਤੇ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ । ਪਬਲੀਸ਼ਰ, ਪਬਲੀਕੇਸ਼ਨ ਲਈ ਸੈਂਕੜੇ ਟੈਂਪਲੇਟਸ ਪੇਸ਼ ਕਰਦਾ ਹੈ । |
| 2. ਵਰਡ ਵਿਚ ਵਿਸ਼ੇਸ਼ ਤੌਰ ਤੇ ਪੂਰੇ ਪੇਜ ਉੱਤੇ ਧਿਆਨ ਦਿੱਤਾ ਜਾਂਦਾ ਹੈ ਨਾ ਕਿ ਆੱਬਜੈਕਟਸ ਤੇ । ਇਸ ਲਈ ਪੇਜ ਲੇਅਆਊਟ ਵਿਚ ਜ਼ਿਆਦਾ ਫੇਰ-ਬਦਲ ਨਹੀਂ ਕੀਤੀ ਜਾ ਸਕਦੀ। | 2. ਇਸ ਵਿਚ ਟੈਕਸਟ, ਤਸਵੀਰਾਂ ਅਤੇ ਟੇਬਲਾਂ ਨੂੰ ਆਬਜੈਕਟਸ (ਚੀਜ਼ਾਂ) ਵਾਂਗ ਵਰਤਿਆ ਜਾਂਦਾ ਹੈ । ਪਬਲੀਸ਼ਰ, ਪੇਜ ਡਿਜ਼ਾਇਨ ਵਿਚ ਜ਼ਿਆਦਾ ਫੇਰ-ਬਦਲ ਕਰਨ ਦੀ ਸਹੂਲਤ ਦਿੰਦਾ ਹੈ ਕਿਉਂਕਿ ਹਰ ਆੱਬਜੈਕਟ ਵੱਖਰੀਆਂਵੱਖਰੀਆਂ ਥਾਂਵਾਂ ‘ਤੇ ਰੱਖੇ ਹੁੰਦੇ ਹਨ । |
| 3. ਇਸ ਵਿਚ ਪਹਿਲਾਂ ਤੋਂ ਹੀ ਬਣੇ ਹੋਏ ਡਾਕੂਮੈਂਟਸ ਦੀ ਲਾਇਬਰੇਰੀ ਹੁੰਦੀ ਹੈ । | 3. ਇਸ ਵਿਚ ਪਹਿਲਾਂ ਤੋਂ ਹੀ ਬਣੇ ਹੋਏ ਪਬਲੀਕੇਸ਼ਨਾਂ ਦੀ ਲਾਇਬਰੇਰੀ ਹੁੰਦੀ ਹੈ ਜਿਵੇਂ ਕਿ ਟੈਂਪਲੇਟਸ, ਵਿਜ਼ਾਰਡ, ਡਿਜ਼ਾਈਨ ਗੈਲਰੀ, ਜੋ ਕਿ ਜਲਦੀ ਪਬਲੀਕੇਸ਼ਨ ਤਿਆਰ ਕਰਨ ਵਿਚ ਮੱਦਦ ਕਰਦੀ ਹੈ । |
| 4. ਇਹ ਵਰਡ ਪ੍ਰੋਸੈਸਰ ਸਾਫਟਵੇਅਰ ਹੈ । | 4. ਇਹ ਡੈਸਕਟਾਪ ਪਬਲੀਸ਼ਿੰਗ ਸਾਫਟਵੇਅਰ ਹੈ । |
| 5. ਇਸ ਦੀ ਐਕਸਟੈਂਸ਼ਨ. doc ਹੁੰਦੀ ਹੈ । | 5. ਇਸ ਦੀ ਐਕਸਟੈਂਸ਼ਨ pub ਹੁੰਦੀ ਹੈ । |
ਪ੍ਰਸ਼ਨ 3. ਪਬਲੀਸ਼ਰ ਨੂੰ ਕੀਅ-ਬੋਰਡ ਦੀ ਵਰਤੋਂ ਕਰਕੇ ਕਿਵੇਂ ਸ਼ੁਰੂ ਕਰ ਸਕਦੇ ਹਾਂ ?
ਉੱਤਰ— 1. ਬਟਨ ‘ਤੇ ਕਲਿੱਕ ਕਰੋ ।
2. ਸਰਚ ਬਾਰ ਵਿਚ ਜਾਂ ਟਾਈਪ ਕਰੋ ਅਤੇ ਐਂਟਰ ਕੀਅ ਦਬਾਓ ।
ਪ੍ਰਸ਼ਨ 4. ਪਬਲੀਸ਼ਰ ਵਿੱਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਲਿਖੋ |
ਉੱਤਰ-Objects ਨੂੰ Move ਮੂਵ ਕਰਨਾ :
1. Object ‘ਤੇ ਕਲਿੱਕ ਕਰੋ ।
2. Solid line ’ਤੇ ਕਰਸਰ ਰੱਖੋ ਤਾਂ ਕਿ ਸਾਨੂੰ crosshairs ਦਿਖਾਈ ਦੇਵੇ ।
3. Object ਨੂੰ ਕਲਿੱਕ ਅਤੇ drag ਕਰਕੇ ਮਨਪਸੰਦ ਜਗ੍ਹਾ ‘ਤੇ ਲੈ ਜਾਓ ।
ਪ੍ਰਸ਼ਨ 5. ਟੈਂਪਲੇਟ ਨੂੰ ਪਰਿਭਾਸ਼ਿਤ ਕਰੋ ।
ਉੱਤਰ-ਟੈਂਪਲੇਟ ਵਿੱਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ । ਜਿਨ੍ਹਾਂ ਨੂੰ ਅਸੀਂ ਉਸੇ ਤਰ੍ਹਾਂ ਹੀ ਜਾਂ ਉਨ੍ਹਾਂ ਵਿੱਚ ਬਦਲਾਅ ਕਰਕੇ ਆਪਣੀ ਲੋੜ ਅਨੁਸਾਰ ਵਰਤ ਸਕਦੇ ਹਾਂ ।
ਪ੍ਰਸ਼ਨ 6. ਫਰੇਮ ਕੀ ਹੈ ?
ਉੱਤਰ-ਪਬਲੀਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ Frame ਕਿਹਾ ਜਾਂਦਾ ਹੈ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਬਲੀਕੇਸ਼ਨ ਵਿੱਚ ਬਲੈਕ ਲੇਆਉਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਕਿਵੇਂ ਤਿਆਰ ਕਰ ਸਕਦੇ ?
ਉੱਤਰ-ਖਾਲੀ ਪਬਲੀਕੇਸ਼ਨ ਸ਼ੁਰੂ ਕਰਨ ਦੇ ਕਦਮ ਹੇਠਾਂ ਲਿਖੇ ਅਨੁਸਾਰ ਹਨ—
- File Menu ਮੀਨੂੰ ’ਤੇ ਕਲਿੱਕ ਕਰੋ ।
- ਮੌਜ਼ੂਦਾ ਟੈਪਲੇਟ ਵਿੱਚੋਂ blank publication template ’ਤੇ ਕਲਿੱਕ ਕਰੋ ਅਤੇ ਫਿਰ Create ’ਤੇ ਕਲਿੱਕ ਕਰੋ ।
- ਹੁਣ ਅਸੀਂ ਪਬਲੀਕੇਸ਼ਨ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਬਲੀਕੇਸ਼ਨ ਬਣਾ ਸਕਦੇ ਹਾਂ । ਅਸੀਂ Blank layout ਵਿੱਚ ਟੈਕਸਟ, ਤਸਵੀਰਾਂ, ਵਰਡ ਆਰਟ ਅਤੇ ਹੋਰ ਸਪੇਸ ਜੋੜ ਸਕਦੇ ਹਾਂ। Blank layout ਵਿੰਡੋ ਹੇਠਾਂ ਦਿਖਾਈ ਗਈ ਹੈ ।
- ਪਬਲੀਕੇਸ਼ਨ ਬਣਾਉਣ ਤੋਂ ਬਾਅਦ File ਮੀਨੂੰ ਵਿੱਚ Save ਆਪਸ਼ਨ ’ਤੇ ਜਾ ਕੇ ਇਸ ਨੂੰ Save as dialogue ਬਾਕਸ ਨਜ਼ਰ ਆਵੇਗਾ । ਆਪਣੀ ਪਬਲੀਕੇਸ਼ਨ ਦਾ ਨਾਮ ਟਾਈਪ ਕਰੋ ਅਤੇ ਫੋਲਡਰ ਨੂੰ ਚੁਣੋ ਜਿਸ ਵਿੱਚ ਅਸੀਂ ਇਸ ਨੂੰ ਸੇਵ ਕਰਨਾ ਚਾਹੁੰਦੇ ਹਾਂ ਅਤੇ ਫਿਰ ਸੇਵ ਬਟਨ ਉੱਤੇ ਕਲਿੱਕ ਕਰੋ ।ਇਹ ਪਬਲੀਕੇਸ਼ਨ ਐਕਸਟੈਨਸ਼ਨ ਨਾਲ ਸੇਵ ਹੋ ਗਈ ਹੈ ।
- ਹੁਣ File ਮੀਨੂੰ ਵਿੱਚ Close ਬਟਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ ।ਇੱਕ ਡਾਇਲਾੱਗ ਬਾੱਕਸ ਨਜ਼ਰ ਆਵੇਗਾ, ਜੇਕਰ ਅਸੀਂ ਸਾਰੇ ਬਦਲਾਵ ਸੇਵ ਕਰਨਾ ਚਾਹੁੰਦੇ ਹਾਂ ਤਾਂ Yes ਬਟਨ ਕਲਿੱਕ ਕਰੋ ਜੇਕਰ ਨਹੀਂ ਤਾਂ No ਤੇ ਕਲਿੱਕ ਕਰੋ । ਪਬਲੀਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਰੀਆਂ ਪਬਲੀਕੇਸ਼ਨਾਂ ਬੰਦ ਕਰਨੀਆਂ ਚਾਹੀਦੀਆਂ ਹਨ, ਉਸ ਤੋਂ ਬਾਅਦ File ਮੀਨੂੰ ਵਿੱਚ Exit ਤੇ ਕਲਿੱਕ ਕਰੋ ਜਾਂ ਟਾਈਟਲ ਬਾਰ ’ਤੇ ਕ੍ਰਾਸ (X) ਬਟਨ ਤੇ ਕਲਿੱਕ ਕਰੋ ।
ਪ੍ਰਸ਼ਨ 2. ਪਬਲੀਸ਼ਰ ਵਿੰਡੋ ਦੇ ਕੰਪੋਨੈਟਸ ਲਿਖੋ ।
ਉੱਤਰ-ਪਬਲੀਸ਼ਰ ਵਿੰਡੋ ਦੇ ਹੇਠ ਲਿਖੇ ਮੁੱਖ ਭਾਗ ਹਨ—
1. ਕਵਿੱਕ ਐਕਸੈਸ ਟੂਲਬਾਰ
2. ਰਿਬਨ
3. ਫਾਈਲ ਵਿੰਡੋ |
1. ਕਵਿੱਕ ਐਕਸੈਸ ਟੂਲਬਾਰ
ਕਵਿੱਕ ਐਕਸੈਸ ਟੂਲਬਾਰ ਕਸਟਮਾਈਜ਼ ਕਰਨ ਯੋਗ ਟੂਲਬਾਰ ਹੁੰਦੀ ਹੈ ਜਿਸ ਵਿੱਚ ਉਹ ਕਮਾਡਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਇਸਤੇਮਾਲ ਕਰਨਾ ਚਾਹੁੰਦੇ ਹਾਂ । ਅਸੀਂ ਕਵਿੱਕ ਐਕਸੈਸ ਟੂਲਬਾਰ ਨੂੰ ਰਿਬਨ ਦੇ ਉੱਪਰ ਜਾਂ ਹੇਠਾਂ ਰੱਖ ਸਕਦੇ ਹਾਂ । ਕਵਿੱਕ ਐਕਸੈਸ ਟੂਲਬਾਰ ਦੀ ਜਗ੍ਹਾ ਬਦਲਣ ਲਈ, ਇਸ ਦੇ ਅੰਤ ਵਿੱਚ ਬਣੇ ਤੀਰ (arrow) ਨੂੰ ਕਲਿੱਕ ਕਰੋ ਅਤੇ Show below the Ribbon ਆਪਸ਼ਨ ‘ਤੇ ਕਲਿੱਕ ਕਰੋ ।
2. ਰਿਬਨ
ਡਾਕੂਮੈਂਟ ਦੇ ਸਭ ਤੋਂ ਉੱਪਰ ਵਾਲੇ ਭਾਗ ਦੇ ਪੈਨਲ ਨੂੰ ਰਿਬਨ ਕਿਹਾ ਜਾਂਦਾ ਹੈ । ਇਸ ਦੇ 6 ਟੈਬ ਹਨ । Home, Insert, Page Design, Mailings, Review ਅਤੇ View । ਹਰੇਕ ਟੈਬ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਹੁੰਦਾ ਹੈ ।
ਟੈਬਜ਼
ਪਬਲੀਸ਼ਰ ਵਿੱਚ ਕੁੱਝ ਬਹੁਤ ਲਾਭਦਾਇਕ Tabs ਹਨ ਜਿਸ ਵਿੱਚ ਕਈ ਆਪਸ਼ਨਾਂ ਉਪਲੱਬਧ ਹੁੰਦੀਆਂ ਹਨ । ਹਰ Tab ਦੇ ਫੀਚਰ ਦੇਖਣ ਲਈ ਉਸ ਟੈਬ ਦੇ ਨਾਂ ‘ਤੇ ਕਲਿੱਕ ਕਰੋ । ਇੱਥੇ ਹਰ ਟੈਬ ਦੇ ਗਰੁੱਪਸ ਦੀ ਸੂਚੀ ਦਿੱਤੀ ਗਈ ਹੈ—
- Home : Clipboard, Font, Paragraph, Styles, Objects, Arrange, Editing.
- Insert: Pages, Tables, Illustrations, Building Blocks, Text, Links, Header & Footer.
- Page Design: Template, page Setup, Layout, Pages, Schemes, Page Background.
- Mailing : Start, Write & Insert Fields, Preview Results, Finish.
- Review : Proofing, Language.
- View : Views, Layout, Show, Zoom, Window
3. ਫਾਈਲ ਵਿੰਡੋ
ਜਦੋਂ ਅਸੀਂ File Menu, ’ਤੇ ਕਲਿੱਕ ਕਰਦੇ ਹਾਂ, ਸਾਡੇ ਸਾਹਮਣੇ info Screen ਖੁੱਲ੍ਹ ਜਾਂਦੀ ਹੈ । ਇਸ ਤਰ੍ਹਾਂ ਜਾਪਦਾ ਹੈ ਕਿ ਸਾਡਾ ਡਾਕੂਮੈਂਟ ਮਿਟ ਗਿਆ ਹੈ ਪਰ ਅਜਿਹਾ ਨਹੀਂ ਹੁੰਦਾ ਹੈ । ਜਿਵੇਂ ਹੀ ਅਸੀਂ File Menu, ਤੇ options ’ਤੇ ਕਲਿੱਕ ਕਰਦੇ ਹਾਂ, Screen ਉਸ ਅਨੁਸਾਰ ਬਦਲ ਜਾਂਦੀ ਹੈ ।
- Save : ਫਾਈਲ ਨੂੰ 2010 ਦੀ ਤਰ੍ਹਾਂ ਸੇਵ ਕਰਨ ਲਈ
- Save As : ਸਾਨੂੰ ਇੱਕ ਅਲੱਗ File Type ਚੁਣਨ ਦੀ ਆਗਿਆ ਦਿੰਦਾ ਹੈ । (i.e. PDF, Word)
- Open : ਪਬਲੀਸ਼ਰ ਫਾਈਲ ਨੂੰ T ਬਰਾਊਜ਼ ਕਰਨ ਲਈ ।
- Close : ਫਾਈਲ ਨੂੰ ਬੰਦ ਕਰਨ ਲਈ ਪਰ ਪਬਲੀਸ਼ਰ ਚੱਲਦਾ ਰਹੇਗਾ ।
- Info : ਬਿਜ਼ਨਸ ਸੂਚਨਾ ਨੂੰ edit ਕਰਨ ਲਈ, ਡਿਜ਼ਾਇਨ ਚੈੱਕਰ ਦੀ ਵਰਤੋਂ ਕਰਨ ਲਈ ਜਾਂ ਕਮਰਸ਼ੀਅਲ ਪ੍ਰਿੰਟ ਸੂਚਨਾ ਸੈੱਟ ਕਰਨ ਲਈ ।
- Recent : ਸਾਡੀ ਹੁਣੇ ਹੀ ਇਸਤੇਮਾਲ ਕੀਤੀ ਪਬਲੀਸ਼ਰ ਫਾਈਲਾਂ ਦੀ ਸੂਚੀ
- New : ਨਵੀਂ ਪਬਲੀਕੇਸ਼ਨ ਸਕਰੀਨ ।
- Print : ਪ੍ਰਿੰਟ ਕਰਨ ਲਈ ਆਪਸ਼ਨ ।
- Save & Send : ਫਾਈਲ ਨੂੰ Save ਅਤੇ email ਕਰਨ ਦੀ ਆਪਸ਼ਨ ।
- Help : ਮਾਈਕਰੋਸਾਫਟ ਹੈਲਪ ।
- Options : ਡਿਫਾਲਟ ਆਪਸ਼ਨਾਂ ਸੈੱਟ ਕਰਨ ਲਈ
- Exit : ਪਬਲੀਸ਼ਰ ਬੰਦ ਕਰਨ (ਫਾਈਲ ਅਤੇ ਪ੍ਰੋਗਰਾਮ) ।
ਪ੍ਰਸ਼ਨ 3. ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਕਿਵੇਂ ਜੋੜਿਆ ਜਾਵੇ ਅਤੇ ਪਬਲੀਸ਼ਰ ਵਿਚ ਟੈਕਸਟ ਨੂੰ ਐਡਿਟ ਕਰਨ ਦੇ ਕਦਮ ਲਿਖੋ ।
ਉੱਤਰ—ਪਬਲੀਕੇਸ਼ਨ ਵਿਚ Text ਨੂੰ Add ਕਰਨਾ :
- Home ਜਾਂ Insert Tab, ਵਿੱਚੋਂ Draw Text Box ਚੁਣੋ |
- ਕਰਸਰ ਨੂੰ ਪੇਜ ‘ਤੇ ਜਿੱਥੇ ਅਸੀਂ Text Box ਬਣਾਉਣਾ ਚਾਹੁੰਦੇ ਹਾਂ ਉੱਥੇ ਰੱਖੋ ।
- ਕਰਸਰ ਨੂੰ ਕਲਿੱਕ ਕਰਕੇ ਖਿੱਚ ਕੇ ਆਪਣੀ ਪਸੰਦ ਦੇ ਨਾਮ ਦੇ Text Box ਨੂੰ ਬਣਾਓ । ਅਸੀਂ Text Box ਬਣਾਉਣ ਤੋਂ ਬਾਅਦ ਵੀ ਇਸ ਦਾ ਸਾਈਜ਼ ਬਦਲ ਸਕਦੇ ਹਾਂ
- ਜਦੋਂ ਅਸੀਂ ਮਾਊਸ ਦਾ Left ਕਲਿੱਕ ਕਰਦੇ ਹਾਂ ਸਾਡੇ ਸਾਹਮਣੇ Format Tab ਜਿਸ ਵਿੱਚ Text Box ਦੇ ਹੋਰ ਕਈ ਆਪਸ਼ਨ ਹੁੰਦੇ ਹਨ ਖੁੱਲ੍ਹ ਜਾਂਦਾ ਹੈ ।
- ਹੁਣ Text Box ਵਿੱਚ Text ਟਾਈਪ ਕਰੋ ।
Text ਨੂੰ Edit ਕਰਨਾ :
1. ਜਿਸ Text ਨੂੰ ਅਸੀਂ Edit ਕਰਨਾ ਚਾਹੁੰਦੇ ਹਾਂ ਉਸ ਨੂੰ ਹਾਈਲਾਈਟ (Highlight) ਕਰੋ ।
2. ਜੇ ਅਸੀਂ Text Box Tool Format Tab ਤੇ ਨਹੀਂ ਹਾਂ ਤਾਂ ਇਸ ਨੂੰ ਸਿਲੈਕਟ ਕਰ ਲਓ ।
3. Text Group ਦੀਆਂ ਆਪਸ਼ਨਾਂ :
- Text fit ਇਹ ਦੱਸਦਾ ਹੈ ਕਿ Text Box ਵਿੱਚ Text ਕਿਵੇਂ ਹੋਵੇਗਾ । ਇਸ ਦੀਆਂ ਅੱਪਸ਼ਨਾਂ ਹਨ : Best fit, shrink text on overflow, Grow Text Box to fit, Don not Auto fit.
- Text Direction-Text ਦੀ ਦਿਸ਼ਾ vertical ਅਤੇ horizontal ਕਰਨ ਲਈ ।
- Hyphenation-Text ਦੀ hyphenation ਬਦਲਣ ਲਈ ।
4. Font Group ਆਪਸ਼ਨ : Style, Font Size, Bold, Italics, Underline, Text Spacing, ਅਤੇ Color.
5. Alignment Group Options Text Box Alignment, Columns, Margins
6. Effects Group ਆਪਸ਼ਨ: Shadow, Outline, Engrave, Emboss
ਪ੍ਰਸ਼ਨ 4. ਪਬਲੀਸ਼ਰ ਵਿੱਚ ਟੈਂਪਲੇਟ ਦਾ ਡਿਜ਼ਾਇਨ ਬਦਲਣ ਦੇ ਸਟੈਪਸ ਲਿਖੋ ।
ਉੱਤਰ—ਟੈਂਪਲੇਟ ਦਾ ਡਿਜ਼ਾਇਨ ਬਦਲਣਾ—ਟੈਂਪਲੇਟ ਦਾ ਡਿਜ਼ਾਇਨ ਬਦਲਣ ਲਈ ਹੇਠਾਂ ਲਿਖੇ ਸਟੈਪ ਅਪਣਾਓ :
1. Page Design ਟੈਬ ‘ਤੇ ਕਲਿੱਕ ਕਰੋ ।
2. ਸਾਰੇ ਟੈਂਪਲੇਟ ਨੂੰ ਬਦਲਣ ਲਈ, Change template ਤੇ ਕਲਿੱਕ ਕਰੋ । ਵਿੰਡੋ ਵਿੱਚੋਂ ਟੈਪਲੇਟ ਚੁਣੋ । ਜੇਕਰ ਅਸੀਂ ਪਹਿਲਾਂ ਤੋਂ ਹੀ ਇੱਕ ਟੈਂਪਲੇਟ ‘ਤੇ ਕੰਮ ਕਰ ਰਹੇ ਹਾਂ ਅਤੇ ਦੂਸਰੇ ਟੈਂਪਲੇਟ ਨਾਲ ਬਦਲਣਾ ਚਾਹੁੰਦੇ ਹਾਂ, ਤਾਂ ਭਰੀ ਗਈ ਸੂਚਨਾ, ਨਵੇਂ ਟੈਂਪਲੇਟ ਮੁਤਾਬਿਕ ਦਿਖਾਈ ਦੇਵੇਗੀ
3. ਰੰਗ ਬਦਲਣ ਲਈ ਗਰੁੱਪ ਵਿੱਚ ਮੌਜ਼ੂਦ Color Scheme ਦੇ ਰਾਹੀਂ ਬ੍ਰਾਊਜ਼ ਕਰੋ । ਕਲਰ ਸਕੀਮ ਨੂੰ ਦੇਖਣ ਲਈ ਮਾਊਸ ਨੂੰ ਕਲਰ ਸਕੀਮ ’ਤੇ ਲੈ ਜਾਓ ।
(i) ਕਿਸੇ ਇੱਕ ਕਲਰ ਸਕੀਮ ਨੂੰ ਚੁਣਨ ਲਈ ਉਸ ਉੱਤੇ ਕਲਿੱਕ ਕਰੋ ।
(ii) ਕਲਰ ਸਕੀਮ ਚੁਣਨ ਲਈ ਉਸ ‘ਤੇ ਕਲਿੱਕ ਕਰੋ ।
4. ਫੌਂਟ ਬਦਲਣ ਲਈ ਗਰੁੱਪ ਵਿੱਚ Font ’ਤੇ ਕਲਿੱਕ ਕਰੋ ।
(i) ਮੌਜ਼ੂਦ ਫੌਂਟ ਸਕੀਮਾਂ ਬ੍ਰਾਊਜ਼ ਕਰੋ
(ii) ਫੌਂਟ ਸਕੀਮ ਨੂੰ ਦੇਖਣ ਲਈ ਮਾਊਸ ਨੂੰ ਫੌਂਟ ਸਕੀਮ ਤੇ ਲੈ ਜਾਓ ।
(iii) ਫੌਂਟ ਸਕੀਮ ਚੁਣਨ ਲਈ ਉਸ ਉੱਤੇ ਕਲਿੱਕ ਕਰੋ ।
(iv) ਜੇਕਰ ਅਸੀਂ ਆਪਣੀ ਨਵੀਂ ਫੌਂਟ ਸਕੀਮ ਬਣਾਉਣਾ ਚਾਹੁੰਦੇ ਹਾਂ, ਤਾਂ New Font Scheme ‘ਤੇ ਕਲਿੱਕ ਕਰੋ ।
ਪ੍ਰਸ਼ਨ 5. ਪਬਲੀਕੇਸ਼ਨ ਪ੍ਰਿੰਟ ਕਿਵੇਂ ਕੀਤਾ ਜਾਂਦਾ ਹੈ ? ਕਦਮ ਲਿਖੋ ।
ਉੱਤਰ-ਪਬਲੀਕੇਸ਼ਨ ਪ੍ਰਿੰਟ ਕਰਨਾ—ਪਬਲੀਕੇਸ਼ਨ ਨੂੰ ਪ੍ਰਿੰਟ ਕਰਨ ਦੇ ਦੋ ਤਰੀਕੇ ਹੁੰਦੇ ਹਨ –
ਪਹਿਲੇ ਤਰੀਕੇ ਵਿੱਚ ਆਪਣੀ ਟੂਲਬਾਰ ਦੇ Print ਆਈਕਨ ‘ਤੇ ਕਲਿੱਕ ਕਰੋ । ਇਸ ਨਾਲ ਸਾਡੀ ਪਬਲੀਕੇਸ਼ਨ ਦੀ ਡਿਫਾਲਟ ਪ੍ਰਿੰਟ ਆਪਸ਼ਨਾਂ ਨਾਲ ਇੱਕ ਕਾਪੀ ਪ੍ਰਿੰਟ ਹੋ ਜਾਵੇਗੀ ।
ਜਾਂ
1. ਫਾਈਲ ਮੀਨੂੰ ’ਤੇ ਕਲਿੱਕ ਕਰੋ ਅਤੇ ਫਿਰ OK ‘ਤੇ ਕਲਿੱਕ ਕਰੋ ।
2. ਜਦੋਂ Print ਵਿੱਚੋਂ ਨਸ਼ਰ ਆਵੇ, ਜ਼ਰੂਰਤ ਅਨੁਸਾਰ number of copies ਸਿਲੈਕਟ ਕਰੋ ।
3. ਹੇਠਾਂ ਦਿੱਤੀਆਂ Print Setting ਵਿੱਚੋਂ ਕਿਸੇ ਨੂੰ ਵੀ ਚੁਣੋ—
- All Pages, Selection, Current Page, or Custom Range.
- Manually ਪੇਜ ਨੰਬਰ ਦੱਸੋ ਜਿਹੜਾ ਅਸੀਂ ਪ੍ਰਿੰਟ ਕਰਨਾ ਚਾਹੁੰਦੇ ਹਾਂ ।
- ਹਰੇਕ ਪੇਪਰ ਸ਼ੀਟ ’ਤੇ ਕਿੰਨੇ ਪੇਜ ਪ੍ਰਿੰਟ ਹੋਣ
- Paper Size.
- 1-sided ਜਾਂ 2-sided printing.
4. Print ‘ਤੇ ਕਲਿੱਕ ਕਰੋ ।
ਹੋਰ ਮਹੱਤਵਪੂਰਨ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(A) ਬਹੁ-ਚੋਣਵੇਂ ਪ੍ਰਸ਼ਨ —
1. ਕਿਹੜਾ ਪਬਲਿਸ਼ਰ ਵਿੰਡੋ ਦਾ ਕੰਪੋਨੈਂਟਸ ਨਹੀਂ ਹੈ ?
(a) ਕਵਿੱਕ ਐਕਸੈਸ ਟੂਲਬਾਰ
(b) ਰਿਬਨ
(c) ਫਾਈਲ ਵਿੰਡੋ
(d) ਟਾਈਮ ਲਾਈਨ
ਉੱਤਰ–(d) ਟਾਈਮ ਲਾਈਨ
2. ਪਬਲਿਸ਼ਰ ਵਿਚ ਕਿਹੜੀ ਟੈਬ ਨਹੀਂ ਹੁੰਦੀ ?
(a) Home
(b) Insert
(c) Page Maker
(d) Mailing.
ਉੱਤਰ–(c) Page Maker
3. ਹੈਂਡਲ ਕਿਸ ਵਿਚ ਹੁੰਦੇ ਹਨ ?
(a) ਟੇਬਲ
(b) ਵਰਡ
(c) HTML
(d) ਫਰੇਮ ।
ਉੱਤਰ–(d) ਫਰੇਮ ।
(B) ਖਾਲੀ ਥਾਂਵਾਂ ਭਰੋ—
1. ਪਬਲੀਸ਼ਰ, ਪਬਲੀਕੇਸ਼ਨ ਨੂੰ …………… ਅਤੇ ………… ਕਰਨ ਲਈ ਵਰਤਿਆ ਜਾਂਦਾ ਹੈ ।
2. ਪਬਲੀਸ਼ਰ ਵਿੰਡੋ ਵਿਚ ਖ਼ਾਲੀ ਜਗ੍ਹਾ ………………. ਏਰੀਆ ਅਖਵਾਉਂਦਾ ਹੈ ।
3. ਪਬਲੀਸ਼ਰ ਵਿੰਡੋ ਦੇ ਖੱਬੇ ਪਾਸੇ ………….. ਇਕ ਛੋਟੀ ਵਿੰਡੋ ਹੁੰਦੀ ਹੈ ।
4. ……………… ਵਿਚ Invitation Cards ਦੀਆਂ ਕਿਸਮਾਂ ਨਜ਼ਰ ਆਉਂਦੀਆਂ ਹਨ ।
5. ਪਰਚਾਰ ਅਤੇ ਮਸ਼ਹੂਰੀ ਕਰਨ ਵਾਲੇ ਇਸ਼ਤਿਹਾਰਾਂ ਨੂੰ ……………….. ਕਿਹਾ ਜਾਂਦਾ ਹੈ ।
ਉੱਤਰ—1. ਬਣਾਉਣ, ਫਾਰਮੇਟ, ਪ੍ਰਿੰਟ, 2. ਪਬਲੀਕੇਸ਼ਨ ਏਰੀਆ, 3. ਟੈੱਸਕਪੈੱਨ, 4. ਟਾਂਸਕਪੈੱਨ, 5. ਪੈਂਫਲੈਟ ।
(C) ਸਹੀ ਜਾਂ ਗ਼ਲਤ —
1. ਪਬਲੀਸ਼ਰ ਡਾਕੂਮੈਂਟ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ ।
2. ਸਟੇਟਸ ਬਾਰ ਪਬਲੀਸ਼ਰ ਵਿੰਡੋ ਦੇ ਹੇਠਲੇ ਪਾਸੇ ਮੌਜ਼ੂਦ ਹੁੰਦੀ ਹੈ ।
3. ਨਿੱਜੀ ਜਾਣਕਾਰੀ (Personal Information) ਡਾਇਲਾੱਗ ਬਾੱਕਸ ਵਿਚ ਭਰੀ ਜਾਂਦੀ ਹੈ ।
4. ਪਬਲੀਕੇਸ਼ਨ .ppt ਐਕਸਟੈਨਸ਼ਨ ਨਾਲ ਸੇਵ ਹੁੰਦੀ ਹੈ ।
5. ਪਬਲੀਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਰੀਆਂ ਪਬਲੀਕੇਸ਼ਨਾਂ ਬੰਦ ਕਰਨੀਆਂ ਜ਼ਰੂਰੀ ਹੁੰਦੀਆਂ ਹਨ ।
ਉੱਤਰ-1. ਗ਼ਲਤ, 2. ਸਹੀ, 3. ਗ਼ਲਤ, 4. ਗ਼ਲਤ, 5. ਸਹੀ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਬਲੀਸ਼ਰ ਕੀ ਹੈ ?
ਉੱਤਰ—ਪਬਲੀਸ਼ਰ ਇਕ ਐਪਲੀਕੇਸ਼ਨ ਸਾਫਟਵੇਅਰ ਹੈ, ਜੋ ਸੁੰਦਰ ਅਤੇ ਵਧੀਆ ਪ੍ਰਕਾਰ ਦੇ ਡਿਜ਼ਾਈਨ ਵਾਲੇ ਦਸਤਾਵੇਜ਼ ਬਣਾਉਣ ਵਾਸਤੇ ਵਰਤੇ ਜਾਂਦੇ ਹਨ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਬਲੀਸ਼ਰ ਨੂੰ ਖੋਲ੍ਹਣ ਦੇ ਸਟੈੱਪ ਲਿਖੋ ।
ਉੱਤਰ—ਪਬਲੀਸ਼ਰ ਨੂੰ ਖੋਲ੍ਹਣ ਦੇ ਹੇਠ ਲਿਖੇ ਸਟੈੱਪ ਹਨ—
1. Start ਬਟਨ ‘ਤੇ ਕਲਿੱਕ ਕਰੋ ।
2. All Programs ਨੂੰ ਹਾਈਲਾਈਟ ਕਰੋ ।
3. Microsoft Office ਨੂੰ ਹਾਈਲਾਈਟ ਕਰੋ ।
4. Microsoft Office Publisher 2003 ‘ਤੇ ਕਲਿੱਕ ਕਰੋ ।
(ਪਬਲੀਸ਼ਰ ਵਿੰਡੋ ਖੁੱਲ੍ਹ ਜਾਵੇਗੀ ।
ਪ੍ਰਸ਼ਨ 2. ਪਬਲੀਸ਼ਰ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ—ਪਬਲੀਸ਼ਰ ਵਿੰਡੋ ਦੇ ਹੇਠ ਲਿਖੇ ਭਾਗ ਹਨ—
1. ਟਾਈਟਲ ਬਾਰ
2. ਮੀਨੂੰ ਬਾਰ
3. ਟੂਲ ਬਾਰ
4. ਟਾਸਕ ਪੈੱਨ
5. ਪਬਲੀਕੇਸ਼ਨ ਏਰੀਆ
6. ਸਟੇਟਸ ਬਾਰ ।
ਪ੍ਰਸ਼ਨ 3. ਪਬਲੀਕੇਸ਼ਨ ਬਣਾਉਣ ਦੇ ਦੋ ਤਰੀਕੇ ਕਿਹੜੇ ਹਨ ?
ਉੱਤਰ-ਪਬਲੀਕੇਸ਼ਨ ਬਣਾਉਣ ਦੇ ਦੋ ਤਰੀਕੇ ਹੇਠ ਲਿਖੇ ਹਨ
1. ਵਿਜ਼ਾਰਡ ਰਾਹੀਂ
2. ਬਲੈਂਕ ਲੇਅ-ਆਊਟ ਨਾਲ ਪਬਲੀਕੇਸ਼ਨ ਤਿਆਰ ਕਰਨਾ ।
ਪ੍ਰਸ਼ਨ 4. ਪਬਲੀਕੇਸ਼ਨ ਨੂੰ ਸੇਵ ਕਰਨ ਦੇ ਸਟੈੱਪ ਲਿਖੋ ।
ਉੱਤਰ-ਪਬਲੀਕੇਸ਼ਨ ਨੂੰ ਸੇਵ ਕਰਨ ਦੇ ਹੇਠ ਲਿਖੇ ਸਟੈੱਪ ਹਨ—
1. File ਮੀਨੂੰ ’ਤੇ ਕਲਿੱਕ ਕਰੋ ।
2. Save ’ਤੇ ਕਲਿੱਕ ਕਰੋ ।
3. ਫਾਈਲ ਦਾ ਨਾਂ ਲਿਖੋ ।
4. Save ਬਟਨ ‘ਤੇ ਕਲਿੱਕ ਕਰੋ ।
ਪ੍ਰਸ਼ਨ 5. ਸਟੇਟਸ ਬਾਰ ਕੀ ਹੈ ?
ਉੱਤਰ-ਸਟੇਟਸ ਬਾਰ ਹਰ ਵਿੰਡੋ ਦੇ ਹੇਠਲੇ ਪਾਸੇ ਇਕ ਬਾਰ ਹੁੰਦਾ ਹੈ, ਜਿਸ ਵਿਚ ਉਸ ਵਿੰਡੋ ਨਾਲ ਸੰਬੰਧਤ ਜਾਣਕਾਰੀ ਦਿਖਾਈ ਦਿੰਦੀ ਹੈ । ਉਦਾਹਰਨ ਦੇ ਤੌਰ ‘ਤੇ ਪੇਜਾਂ ਦੀ ਗਿਣਤੀ, ਕੁੱਲ ਸ਼ਬਦ, ਅੱਖਰ ਆਦਿ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਤੁਸੀਂ ਵਿਜ਼ਾਰਡ ਦੀ ਵਰਤੋਂ ਕਰਕੇ ਇਕ ਪਬਲੀਕੇਸ਼ਨ ਕਿਵੇਂ ਤਿਆਰ ਕਰੋਗੇ ?
ਉੱਤਰ—ਵਿਜ਼ਾਰਡ ਦੀ ਵਰਤੋਂ ਕਰਕੇ ਹੇਠ ਲਿਖੇ ਅਨੁਸਾਰ ਪਬਲੀਕੇਸ਼ਨ ਤਿਆਰ ਕੀਤਾ ਜਾ ਸਕਦਾ ਹੈ—
1. ਸਭ ਤੋਂ ਪਹਿਲਾਂ ਪਬਲੀਸ਼ਰ ਖੋਲੋ ।
2. File → New ’ਤੇ ਕਲਿੱਕ ਕਰੋ । (New Publication Task Pane ਦਿਖਾਈ ਦੇਵੇਗਾ ।
3. ਇਸ ਵਿਚ New from Design ਵਿਚ Publication for Print ‘ਤੇ ਕਲਿੱਕ ਕਰੋ । (ਪਬਲੀਕੇਸ਼ਨ ਫਾਰ ਪ੍ਰਿੰਟ ਦੀ ਸੂਚੀ ਖੁੱਲ੍ਹ ਜਾਵੇਗੀ ।

4. ਇਸ ਵਿਚ ਆਪਣੀ ਲੋੜ ਅਨੁਸਾਰ ਪਬਲੀਕੇਸ਼ਨ ਦੀ ਟਾਈਪ ‘ਤੇ ਉਸ ਦਾ ਡਿਜ਼ਾਈਨ ਚੁਣੋ ।
5. ਫਿਰ ਸਾਡੇ ਕੋਲ Personal Information ਡਾਇਲਾਗ ਬਾਕਸ ਖੁੱਲ੍ਹ ਜਾਵੇਗਾ । ਉਸ ਵਿਚ ਆਪਣੀ ਜਾਣਕਾਰੀ ਦਿਉ ।
6. ਸਾਰੀ ਜਾਣਕਾਰੀ ਦੇਣ ਤੋਂ ਬਾਅਦ OK ਬਟਨ ‘ਤੇ ਕਲਿੱਕ ਕਰੋ ।
(ਪਬਲੀਕੇਸ਼ਨ ਤਿਆਰ ਹੋ ਜਾਵੇਗੀ । ਹੁਣ ਤੁਸੀਂ ਉਸ ਵਿਚ ਸੁਧਾਰ ਕਰ ਸਕਦੇ ਹੋ ।