PSEB 10th Class Welcome Life Solutions Chapter 6 ਸੰਤੁਲਿਤ ਭਾਵਕ ਵਿਕਾਸ
PSEB 10th Class Welcome Life Solutions Chapter 6 ਸੰਤੁਲਿਤ ਭਾਵਕ ਵਿਕਾਸ
PSEB Solutions for Class 10 Welcome Life Chapter 6 ਸੰਤੁਲਿਤ ਭਾਵਕ ਵਿਕਾਸ
Welcome Life Guide for Class 10 PSEB ਸੰਤੁਲਿਤ ਭਾਵਕ ਵਿਕਾਸ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਹਰੇਕ ਵਿਅਕਤੀ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ ਜਿਵੇਂ ਕਿ ਖ਼ੁਸ਼ੀ, ਗ਼ਮ, ਦੁੱਖ, ਡਰ, ਉਦਾਸੀ, ਬੇਚੈਨੀ, ਘਬਰਾਹਟ ਆਦਿ । ਇਹਨਾਂ ਭਾਵਨਾਵਾਂ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ ।
◆ ਜੇਕਰ ਅਸੀਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਰੱਖਾਂਗੇ ਤਾਂ ਭਾਵੁਕ ਹੋ ਕੇ ਕੋਈ ਅਜਿਹੀ ਗ਼ਲਤੀ ਕਰ ਬੈਠਾਂਗੇ, ਜਿਸ ਨਾਲ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇਗਾ ।
◆ ਜੇਕਰ ਸਾਡੇ ਵਿੱਚ ਸਵੈ-ਪੜਤਾਲ ਕਰਨ ਦੀ ਭਾਵਨਾ ਵਿਕਸਿਤ ਹੋ ਜਾਵੇ ਤਾਂ ਅਸੀਂ ਇੱਕ ਸੂਝਵਾਨ ਨਾਗਰਿਕ ਬਣ ਸਕਦੇ ਹਾਂ । ਇਸ ਤਰ੍ਹਾਂ ਅਜਿਹੀਆਂ ਭਾਵਨਾਵਾਂ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ।
◆ ਸਾਨੂੰ ਆਪਣੀਆਂ ਭਾਵਨਾਵਾਂ ਦਾ ਇੱਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਇੱਕ ਨਿਸ਼ਚਿਤ ਸੀਮਾ ਤੱਕ ਹੀ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੀਦਾ ਹੈ ।
◆ ਸਾਡੇ ਵਿੱਚ ਕੁੱਝ ਸਕਾਰਾਤਮਕ ਅਤੇ ਕੁੱਝ ਨਕਾਰਾਤਮਕ ਭਾਵਨਾਵਾਂ ਹੁੰਦੀਆਂ ਹਨ ਅਤੇ ਇਹਨਾਂ ਦੇ ਸਹੀ ਤਾਲਮੇਲ ਦੀ ਜ਼ਰੂਰਤ ਹੁੰਦੀ ਹੈ । ਨਕਾਰਾਤਮਕ ਭਾਵਨਾਵਾਂ ਨੂੰ ਆਪਣੇ ਵਿੱਚੋਂ ਕੱਢ ਕੇ ਸਕਾਰਾਤਮਕ ਭਾਵਨਾਵਾਂ ਵੱਲ ਵੱਧ ਝੁਕਾਵ ਹੋਣਾ ਚਾਹੀਦਾ ਹੈ ।
◆ ਦੋਸਤਾਂ ਵਿੱਚ ਇਕੱਠੇ ਘੁੰਮਣ ਦੀ ਬਿਰਤੀ ਹੋਣੀ ਚਾਹੀਦੀ ਹੈ ਅਤੇ ਹੁੰਦੀ ਵੀ ਹੈ । ਇਸ ਨਾਲ ਅਸੀਂ ਉਹਨਾਂ ਦੇ ਹੋਰ ਨੇੜੇ ਜਾ ਸਕਦੇ ਹਾਂ ਅਤੇ ਆਪਣੀਆਂ ਬਹੁਤ ਸਾਰੀਆਂ ਭਾਵਨਾਵਾਂ ਉਹਨਾਂ ਨਾਲ ਸਾਂਝੀਆਂ ਕਰ ਸਕਦੇ ਹਾਂ । ਅਜਿਹਾ ਕਰਨ ਨਾਲ ਵਿਅਕਤੀ ਡਿਪ੍ਰੈਸ਼ਨ ਜਾਂ ਤਨਾਵ ਵਰਗੀ ਬਿਮਾਰੀ ਤੋਂ ਬਚ ਸਕਦਾ ਹੈ ।
◆ ਕਈ ਲੋਕਾਂ ਨੂੰ ਡਾਇਰੀ ਲਿਖਣਾ ਪਸੰਦ ਹੈ ਅਤੇ ਇਹ ਬਹੁਤ ਚੰਗੀ ਆਦਤ ਹੈ । ਡਾਇਰੀ ਵਿੱਚ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਬਤੀਤ ਕੀਤੇ ਚੰਗੇ-ਮਾੜੇ ਪਲਾਂ ਬਾਰੇ ਲਿਖ ਸਕਦੇ ਹਾਂ । ਇਹ ਡਾਇਰੀ ਬਾਅਦ ਵਿੱਚ ਸਾਡੇ ਜੀਵਨ ਦਾ ਇੱਕ ਕੀਮਤੀ ਦਸਤਾਵੇਜ਼ ਬਣ ਜਾਂਦੀ ਹੈ ।
ਅਭਿਆਸ ਦੇ ਪ੍ਰਸ਼ਨ
ਨੋਟ—ਇਸ ਪਾਠ ਦੇ ਅਭਿਆਸ ਦੇ ਪ੍ਰਸ਼ਨ ਨਹੀਂ ਹਨ ।
ਪਾਠ ਆਧਾਰਿਤ ਪ੍ਰਸ਼ਨ
ਮੇਰੀਆਂ ਭਾਵਨਾਵਾਂ ਦੀ ਸੂਝ
ਹੇਠਾਂ ਦਿੱਤੇ ਖ਼ਾਕੇ ਵਿੱਚ ਕੁੱਝ ਭਾਵਨਾਵਾਂ ਦਿੱਤੀਆਂ ਗਈਆਂ ਹਨ । ਇਸ ਸਾਰਨੀ ਨੂੰ ਪੂਰਾ ਕਰ ਕੇ ਤੁਸੀਂ ਆਪਣੀਆਂ ਭਾਵਨਾਵਾਂ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਲਗਾ ਸਕਦੇ ਹੋ—
| ਮੇਰਾ ਨਾਮ ……… ੳ, ਅ, ੲ ………. |
| ਮੈਨੂੰ ਖ਼ੁਸ਼ੀ ਹੁੰਦੀ ਹੈ ਜਦੋਂ ………….. |
|
(i) ਮੇਰੇ ਕੰਮ ਦੀ ਤਾਰੀਫ਼ ਹੁੰਦੀ ਹੈ ।
(ii) ਮੇਰੇ ਸਾਥੀ ਮੇਰੇ ਨਾਲ ਖੇਡਦੇ ਹਨ ।
(ii) ਮੇਰਾ ਨਤੀਜਾ ਵਧੀਆ ਆਉਂਦਾ ਹੈ ।
|
| ਮੈਨੂੰ ਦੁੱਖ ਹੁੰਦਾ ਹੁੰਦਾ ਹੈ ਜਦੋਂ ……… |
|
(i) ਕੋਈ ਮੈਨੂੰ ਮੰਦਾ ਬੋਲਦਾ ਹੈ ।
(ii) ਕੋਈ ਮੇਰੀ ਪਿੱਠ ਪਿੱਛੇ ਮੇਰੀ ਚੁਗਲੀ ਕਰਦਾ ਹੈ ।
(iii) ਮੇਰੀ ਮਿਹਨਤ ਦਾ ਨਤੀਜਾ ਵਧੀਆ ਨਹੀਂ ਆਉਂਦਾ ਹੈ ।
|
| ਮੈਨੂੰ ਡਰ ਲੱਗਦਾ ਹੈ ਜਦੋਂ ……….. |
|
(i) ਅਧਿਆਪਕ ਸਾਹਿਬ ਨੂੰ ਮੇਰੇ ਬਾਰੇ ਕੋਈ ਗ਼ਲਤ ਗੱਲ ਕੀਤੀ ਜਾਂਦੀ ਹੈ ।
(ii) ਮੇਰੇ ਪੇਪਰ ਵਧੀਆ ਨਹੀਂ ਹੁੰਦੇ ਅਤੇ ਮਾੜਾ ਨਤੀਜਾ ਆਉਣਾ ਹੋਵੇ ।
|
| ਮੈਨੂੰ ਨਫ਼ਰਤ ਹੁੰਦੀ ਹੈ ਜਦੋਂ ………… |
| ਜਦੋਂ ਕੋਈ ਪਿੱਠ ਪਿੱਛੇ ਗੱਲਾਂ ਕਰ ਕੇ ਮੇਰੀ ਕੋਈ ਚੁਗਲੀ ਕਰਦਾ ਹੈ ਅਤੇ ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ । |
| ਮੈਨੂੰ ਮਾਣ ਹੁੰਦਾ ਹੈ ਜਦੋਂ ………. |
| ਮੇਰੀ ਕੀਤੀ ਮਿਹਨਤ ਦਾ ਵਧੀਆ ਨਤੀਜਾ ਆਉਂਦਾ ਹੈ ਅਤੇ ਸਾਰੇ ਮੇਰਾ ਸਨਮਾਨ ਕਰਦੇ ਹਨ । |
| ਮੈਨੂੰ ਨਿਰਾਸ਼ਾ ਹੁੰਦੀ ਹੈ ਜਦੋਂ ……… |
| ਮੇਰੀ ਮਿਹਨਤ ਦੇ ਬਾਵਜੂਦ ਵੀ ਉਮੀਦ ਮੁਤਾਬਕ ਨਤੀਜਾ ਨਹੀਂ ਆਉਂਦਾ । |
| ਮੈਨੂੰ ਹਮਦਰਦੀ ਹੁੰਦੀ ਹੈ ਜਦੋਂ ………… |
| ਮੇਰੇ ਸਾਥੀਆਂ ਦੇ ਨੰਬਰ ਘੱਟ ਆਉਂਦੇ ਹਨ ਅਤੇ ਮੈਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਗ਼ਰੀਬਾਂ ਨੂੰ ਦੇਖਦਾ ਹਾਂ । |
| ਮੈਨੂੰ ਭਰੋਸਾ ਬੱਝਦਾ ਹੈ ਜਦੋਂ ………… |
| ਸਾਰੇ ਮੈਨੂੰ ਕਹਿੰਦੇ ਹਨ ਕਿ ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਨਤੀਜਾ ਵਧੀਆ ਆ ਜਾਵੇਗਾ ਕਿਉਂਕਿ ਮਿਹਨਤ ਜ਼ਾਇਆ ਨਹੀਂ ਜਾਂਦੀ । |
ਸਕਾਰਾਤਮਕ ਭਾਵਨਾਵਾਂ
| ਭਾਵਨਾ | ਮੈਂ ਆਪਣੀ ਭਾਵਨਾ ਕਿਵੇਂ ਪ੍ਰਗਟ ਕਰਦਾ/ਕਰਦੀ ਹਾਂ— | ਆਪਣੀ ਭਾਵਨਾ ਨੂੰ ਸਹੀ ਢੰਗ ਨਾਲ ਪ੍ਰਗਟ ਕਰਨ ਸਮੇਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ— |
| ਖ਼ੁਸ਼ੀ | ਸਾਰਿਆਂ ਨਾਲ ਚੰਗੀਆਂ ਗੱਲਾਂ ਕਰ ਕੇ l |
● ਹੋਰ ਚੰਗੇ ਕੰਮ ਕਰੀਏ ।
● ਆਪਣੀ ਖ਼ੁਸ਼ੀ ਦੂਜਿਆਂ ਨਾਲ ਸਾਂਝੀ ਕਰੀਏ ।
● ਦੂਜਿਆਂ ਦੀ ਬਿਹਤਰੀ ਲਈ ਕੰਮ ਕਰੀਏ ।
|
| ਮਾਣ | ਸਾਰਿਆਂ ਨੂੰ ਆਪਣੀ ਪ੍ਰਾਪਤੀ ਬਾਰੇ ਦੱਸ ਕੇ । |
● ਨਿਮਰਤਾ, ਹਲੀਮੀ ਵਿੱਚ ਰਹੀਏ ।
● ਹੰਕਾਰ ਨਾ ਕਰੀਏ ।
● ਚੰਗਿਆਈ ਦੇ ਰਸਤੇ ਉੱਪਰ ਚੱਲਦੇ ਰਹੀਏ ।
|
| ਭਰੋਸਾ/ਵਿਸ਼ਵਾਸ | ਉਸ ਵਿਅਕਤੀ ਨੂੰ ਦੱਸ ਕੇ ਕਿ ਮੈਂ ਉਸ ਉੱਤੇ ਕਿੰਨਾ ਵਿਸ਼ਵਾਸ ਕਰਦਾ ਹਾਂ । |
● ਕਿਸੇ ਭਰੋਸੇਯੋਗ ਨਾਲ ਸਾਂਝਾ ਕਰੀਏ ।
● ਕਿਸੇ ਦਾ ਭਰੋਸਾ ਨਾ ਗਵਾਈਏ ।
● ਕਿਸੇ ਤੋਂ ਸੁਣੀ ਹੋਈ ਕੋਈ ਗੱਲ ਕਿਸੇ ਹੋਰ ਨਾਲ ਸਾਂਝੀ ਨਾ ਕਰੀਏ ।
|
| ਆਸ/ਆਸ਼ਾਵਾਦ | ਉਸ ਵਿਅਕਤੀ ਨੂੰ ਕਹਿ ਕੇ ਕਿ ਮੈਨੂੰ ਉਸ ਤੋਂ ਕਿੰਨੀ ਉਮੀਦ ਹੈ । |
● ਅਗਾਂਹਵਧੂ ਸਕਾਰਾਤਮਕ ਸੋਚ ਰੱਖੀਏ ।
● ਹਰੇਕ ਹਾਲਾਤ ਵਿੱਚ ਕੁਝ ਚੰਗਾ ਉਸਾਰੂ ਸੋਚੀਏ ।
|
| ਪਿਆਰ/ ਹਮਦਰਦੀ, ਸ਼ੁਕਰਗੁਜ਼ਾਰੀ | ਪਿਆਰ ਭਰੀਆਂ ਗੱਲਾਂ ਕਰ ਕੇ ਅਤੇ ਵਾਰ-ਵਾਰ ਸ਼ੁਕਰੀਆ ਅਦਾ ਕਰ ਕੇ । |
● ਅਜਿਹਾ ਕੋਈ ਕੰਮ ਨਾ ਕਰੀਏ, ਜਿਸ ਨਾਲ ਕਿਸੇ ਨੂੰ ਵੀ ਠੇਸ ਪਹੁੰਚਦੀ ਹੋਵੇ ।
● ਦੂਜਿਆਂ ਦੀ ਬਿਹਤਰੀ ਬਾਰੇ ਸੋਚ ਕੇ ਆਪਣੀ ਸਮਰੱਥਾ ਅਨੁਸਾਰ ਕਦਮ ਚੁੱਕੀਏ ।
● ਧੰਨਵਾਦ ਕਰੀਏ ।
|
| ਉਦਾਸੀ | ਕਿਸੇ ਨਾਲ ਕੋਈ ਗੱਲ ਨਾ ਕਰ ਕੇ । |
● ਕੁਝ ਚੰਗਾ ਸੋਚੋ ।
● ਆਪਣਾ ਮਨਪਸੰਦ ਕੰਮ ਕਰੋ, ਜੋ ਖ਼ੁਸ਼ੀ ਦੇਵੇ ।
● ਆਪਣੀ ਉਦਾਸੀ ਦਾ ਕਾਰਨ ਲੱਭਣ ਦਾ ਯਤਨ ਕਰੋ ।
● ਆਪਣੀ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ |
● ਮਾੜੀਆਂ ਘਟਨਾਵਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋ |
|
| ਬੇਚੈਨੀ, ਘਬਰਾਹਟ, ਡਰ | ਕਿਸੇ ਗੱਲ ਦੀ ਵਾਰ-ਵਾਰ ਪੜਚੋਲ ਕਰ ਕੇ । |
● ਕਾਰਨ ਲੱਭਣ ਦਾ ਯਤਨ ਕਰੋ ।
● ਆਪਣੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ।
●ਆਪਣੇ ਅਧਿਆਪਕ, ਵੱਡਿਆਂ ਜਾਂ ਕਿਸੇ ਹੋਰ ਸਮਝਦਾਰ ਦੀ ਸਲਾਹ ਲੈਣੀ ਚਾਹੀਦੀ ਹੈ ।
|
| ਨਿਰਾਸ਼ਾ | ਮੂੰਹ ਫੁਲਾ ਕੇ ਇੱਕ ਪਾਸੇ ਬੈਠ ਜਾਣਾ ਅਤੇ ਗੱਲ ਨਾ ਕਰਨਾ । |
● ਆਪਣੇ ਨਾਲ ਵਾਪਰੀ ਕੋਈ ਚੰਗੀ ਘਟਨਾ ਯਾਦ ਕਰੋ |
● ਆਪਣੇ ਆਪ ਵਿੱਚ ਸੁਧਾਰ ਕਰ ਕੇ ਅੱਗੇ ਵਧਣ ਦਾ ਯਤਨ ਕਰੋ ।
● ਬੁਰੀਆਂ ਘਟਨਾਵਾਂ ਨੂੰ ਭੁਲਾਉਣ ਦਾ ਯਤਨ ਕਰੋ । ਅਸਫ਼ਲਤਾਵਾਂ ਤੋਂ ਸਬਕ ਸਿੱਖੋ ।
|
| ਈਰਖਾ, ਸਾੜਾ | ਵਾਰੀ-ਵਾਰੀ ਉਸ ਚੀਜ਼ ਬਾਰੇ ਸੋਚਣਾ । | ● ਜਿਸ ਨਾਲ ਈਰਖਾ ਹੋਵੇ, ਉਸ ਦੀਆਂ ਚੰਗੀਆਂ ਆਦਤਾਂ ਦੀ ਨਕਲ ਕਰ ਕੇ ਆਪਣੇ ਵਿੱਚ ਸੁਧਾਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ । |
| ਸ਼ਰਮਿੰਦਗੀ, ਪਛਤਾਵਾ | ਮੁਆਫ਼ੀ ਮੰਗ ਕੇ ਅਤੇ ਦੁਬਾਰਾ ਅਜਿਹਾ ਨਾ ਕਰਨ ਦਾ ਵਾਅਦਾ ਕਰ ਕੇ । |
● ਹੋਈ ਗ਼ਲਤੀ ਦੀ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।
● ਅੱਗੇ ਤੋਂ ਦੁਬਾਰਾ ਗ਼ਲਤੀ ਨਾ ਦੁਹਰਾਉਣ ਦਾ ਵਾਅਦਾ ਕਰਨਾ ਚਾਹੀਦਾ ਹੈ ।
|
| ਗੁੱਸਾ, ਨਰਾਜ਼ਗੀ | ਜਿਸ ਨਾਲ ਗੁੱਸਾ ਹੈ, ਉਸ ਨਾਲ ਕੋਈ ਗੱਲ ਨਾ ਕਰਨਾ ਅਤੇ ਉਸ ਤੋਂ ਦੂਰ ਰਹਿਣਾ । |
● ਸ਼ਾਂਤ ਰਹਿ ਕੇ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ।
● ਜਿਸ ਨਾਲ ਨਰਾਜ਼ਗੀ ਹੋਵੇ, ਉਸ ਦੇ ਬੁਰੇ ਵਿਹਾਰ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
● ਨਿਮਰਤਾ ਸਹਿਤ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
|
ਸਹਿਪਾਠੀਆਂ ਨਾਲ ਵਿਚਰਨ ਦੀ ਕਲਾ
(ੳ) ਆਪਣੇ ਦੋਸਤਾਂ ਦੇ ਨਾਮ ਲਿਖੋ ।
1. …………….. 2. ……………… 3. ……………..
(ਅ) ਤੁਸੀਂ ਆਪਣੇ ਦੋਸਤਾਂ ਨਾਲ ਕਿੰਨਾ ਕੁ ਨਰਾਜ਼ ਹੁੰਦੇ ਹੋ ?
ਕਦੇ ਨਹੀਂ /ਅਕਸਰ/ਕਦੇ-ਕਦੇ
(ੲ) ਤੁਸੀਂ ਆਪਣੇ ਦੋਸਤਾਂ ਨਾਲ ਨਰਾਜ਼ਗੀ ਤੋਂ ਕਿੰਨੀ ਕੁ ਦੇਰ ਬਾਅਦ ਰਲਮਿਲ ਕੇ ਫੇਰ ਖੇਡਣ ਲੱਗ ਜਾਂਦੇ ਹੋ ?
(ਸ) ਆਪਣੇ ਸਾਥੀਆਂ ਨੂੰ ਖ਼ੁਸ਼ ਕਰਨ ਲਈ ਤੁਸੀਂ ਕੀ ਕਰਦੇ ਹੋ ?
ਉੱਤਰ- (ੳ) ਕ, ਖ, ਗ, …….. l
(ਅ) ਕਦੇ-ਕਦੇ ।
(ੲ) ਥੋੜ੍ਹੀ ਦੇਰ ਬਾਅਦ ਨਰਾਜ਼ਗੀ ਦੂਰ ਕਰ ਕੇ l
(ਸ) ਉਹਨਾਂ ਨੂੰ ਘੁਮਾਉਣ ਲਈ ਬਾਹਰ ਲੈ ਜਾਂਦਾ ਹਾਂ ਅਤੇ ਇਕੱਠੇ ਬੈਠ ਕੇ ਕੁੱਝ ਖਾ-ਪੀ ਲੈਂਦੇ ਹਾਂ । ਇਸ ਦਾ ਸਾਰਾ ਬਿੱਲ ਮੈਂ ਦਿੰਦਾ ਹਾਂ ।
● ਮੰਨ ਲਵੋ ਤੁਹਾਡਾ ਇੱਕ ਸਾਥੀ ਇੱਕ ਦਿਨ ਤੁਹਾਡੇ ਨਾਲ ਕੰਟੀਨ ‘ ਤੇ ਜਾਂਦਾ ਹੈ । ਤੁਸੀਂ ਚਾਹ ਅਤੇ ਸਮੋਸੇ ਦਾ ਆਰਡਰ ਦਿੰਦੇ ਹੋ ਪਰ ਉਹ ਸਿਰਫ਼ ਚਾਹ ਹੀ ਲੈਂਦਾ ਹੈ, ਸਮੋਸੇ ਦਾ ਭਾਅ ਪੁੱਛ ਕੇ ਹੀ ਛੱਡ ਦਿੰਦਾ ਹੈ । ਅਜਿਹੀ ਸਥਿਤੀ ਵਿੱਚ ਤੁਸੀਂ ਕੀ ਕਰੋਗੇ ?
ਉੱਤਰ-ਅਜਿਹੀ ਸਥਿਤੀ ਵਿੱਚ ਮੈਂ ਉਸ ਲਈ ਵੀ ਸਮੋਸਾ ਲੈ ਲਵਾਂਗਾ ਅਤੇ ਇਕੱਠੇ ਮਿਲ ਕੇ ਸਮੋਸਾ ਖਾਵਾਂਗੇ ।
●ਤੁਹਾਡੀ ਜਮਾਤ ਦਾ ਇੱਕ ਬੱਚਾ ਸਵੇਰੇ ਘਰੋਂ ਨਾ ਹੀ ਰੋਟੀ ਖਾ ਕੇ ਆਇਆ ਅਤੇ ਨਾ ਹੀ ਨਾਲ ਲੈ ਕੇ ਆਇਆ ਹੈ । ਤੁਸੀਂ ਉਸ ਲਈ ਕੀ ਕਰੋਗੇ ?
ਉੱਤਰ-ਅਸੀਂ ਆਪਣੀ ਰੋਟੀ ਵੀ ਉਹਦੇ ਨਾਲ ਸਾਂਝੀ ਕਰਾਂਗੇ ਅਤੇ ਉਸਨੂੰ ਕਹਾਂਗੇ ਕਿ ਘਬਰਾਉਣਾ ਨਹੀਂ ਹੈ, ਅਸੀਂ ਉਸ ਦੇ ਨਾਲ ਹਾਂ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ
1. ਭਾਵਨਾਵਾਂ ਕਾਬੂ ਨਾ ਰੱਖਣ ਦਾ ਕਿਸ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ?
(a) ਮਾਨਸਿਕ ਸਿਹਤ
(b) ਪਰਿਵਾਰਿਕ ਸੰਬੰਧ
(c) ਸਮਾਜਿਕ ਰਿਸ਼ਤੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
2. ਬੁਰੇ ਪ੍ਰਭਾਵਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
(a) ਭਾਵਨਾਵਾਂ ਨੂੰ ਖੁੱਲ੍ਹ ਕੇ ਵਿਅਕਤ ਕਰਨਾ ਚਾਹੀਦਾ ਹੈ
(b) ਭਾਵਨਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ
(c) ਭਾਵਨਾਵਾਂ ਹੋਣੀਆਂ ਹੀ ਨਹੀਂ ਚਾਹੀਦੀਆਂ
(d) ਕੋਈ ਨਹੀਂ ।
ਉੱਤਰ—(b) ਭਾਵਨਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ ।
3. ਇਹਨਾਂ ਵਿੱਚੋਂ ਕਿਹੜੀ ਸਕਾਰਾਤਮਕ ਭਾਵਨਾ ਹੈ ?
(a) ਖ਼ੁਸ਼ੀ
(b) ਉਦਾਸੀ
(c) ਈਰਖਾ
(d) ਨਿਰਾਸ਼ਾ ।
ਉੱਤਰ—(a) ਖ਼ੁਸ਼ੀ ।
4. ਇਹਨਾਂ ਵਿੱਚੋਂ ਕਿਹੜੀ ਨਕਾਰਾਤਮਕ ਭਾਵਨਾ ਹੈ ?
(a) ਪਛਤਾਵਾ
(b) ਮਾਣ
(c) ਪਿਆਰ
(d) ਹਮਦਰਦੀ ।
ਉੱਤਰ—(a) ਪਛਤਾਵਾ
5. ਹੇਠ ਲਿਖਿਆਂ ਵਿੱਚੋਂ ਸਕਾਰਾਤਮਕ ਭਾਵਨਾ ਚੁਣੋ ।
(a) ਮਾਣ
(b) ਭਰੋਸਾ
(c) ਹਮਦਰਦੀ
(d) ਉਪਰੋਕਤ ਸਾਰੇ ।
ਉੱਤਰ-(d) ਉਪਰੋਕਤ ਸਾਰੇ ।
6. ਹੇਠ ਲਿਖਿਆਂ ਵਿੱਚੋਂ ਨਕਾਰਾਤਮਕ ਭਾਵਨਾ ਚੁਣੋ ।
(a) ਪਛਤਾਵਾ
(b) ਬੇਚੈਨੀ
(c) ਡਰ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
(ਅ) ਖਾਲੀ ਥਾਂਵਾਂ ਭਰੋ
1. …………… ਲਿਖਣਾ ਇੱਕ ਚੰਗੀ ਆਦਤ ਹੈ ।
2. ਮਾਣ ਕਰਨਾ ਇੱਕ ………….. ਭਾਵਨਾ ਹੈ ।
3. ਈਰਖਾ ਕਰਨਾ ਇੱਕ ……….. ਭਾਵਨਾ ਹੈ ।
4. ਸਾਨੂੰ ਆਪਣੀਆਂ ………….. ਉੱਤੇ ਕਾਬੂ ਪਾਉਣਾ ਚਾਹੀਦਾ ਹੈ ।
5. ਡਾਇਰੀ ਇੱਕ ਕੀਮਤੀ ……………. ਬਣ ਜਾਂਦੀ ਹੈ ।
ਉੱਤਰ-1. ਡਾਇਰੀ, 2. ਸਕਾਰਾਤਮਕ, 3. ਨਕਾਰਾਤਮਕ, 4. ਭਾਵਨਾਵਾਂ, 5. ਦਸਤਾਵੇਜ਼
(ੲ) ਸਹੀ/ਗ਼ਲਤ ਚੁਣੋ—
1. ਸਾਨੂੰ ਭਾਵਨਾਵਾਂ ਉੱਤੇ ਕਾਬੂ ਕਰਨਾ ਚਾਹੀਦਾ ਹੈ ।
2. ਖ਼ੁਸ਼ੀ ਜ਼ਾਹਰ ਕਰਨਾ ਨਕਾਰਾਤਮਕ ਭਾਵਨਾ ਹੈ ।
3. ਬੇਚੈਨੀ ਅਤੇ ਡਰ ਸਕਾਰਾਤਮਕ ਭਾਵਨਾਵਾਂ ਹਨ ।
4. ਸਾਨੂੰ ਡਾਇਰੀ ਲਿਖਣ ਦੀ ਆਦਤ ਨਹੀਂ ਪਾਉਣੀ ਚਾਹੀਦੀ ।
5. ਭਾਵਨਾਵਾਂ ਦੇ ਪ੍ਰਗਟਾਵੇ ਦੀ ਇੱਕ ਨਿਸ਼ਚਿਤ ਸੀਮਾ ਹੋਣੀ ਚਾਹੀਦੀ ਹੈ l
ਉੱਤਰ-1. ਸਹੀ, 2. ਗ਼ਲਤ, 3. ਗ਼ਲਤ, 4, ਗ਼ਲਤ, 5. ਸਹੀ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਭਾਵਨਾਵਾਂ ਦੇ ਸੰਤੁਲਨ ਤੋਂ ਕੀ ਭਾਵ ਹੈ ?
ਉੱਤਰ-ਇਸਦਾ ਅਰਥ ਹੈ ਕਿ ਸਾਨੂੰ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਭਾਵਨਾ ਨੂੰ ਕਿਸ ਸਮੇਂ ਅਤੇ ਕਿੰਨਾ ਪ੍ਰਗਟ ਕਰਨਾ ਹੈ ।
ਪ੍ਰਸ਼ਨ 2. ਭਾਵਨਾਵਾਂ ਉੱਤੇ ਕਾਬੂ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ—ਜੇਕਰ ਭਾਵਨਾਵਾਂ ਉੱਤੇ ਕਾਬੂ ਨਹੀਂ ਹੋਵੇਗਾ ਤਾਂ ਕਈ ਪ੍ਰਕਾਰ ਦੇ ਨੁਕਸਾਨ ਹੋ ਸਕਦੇ ਹਨ ।
ਪ੍ਰਸ਼ਨ 3. ਸਾਡੇ ਵਿੱਚ ਕਿਸ ਪ੍ਰਕਾਰ ਦੀਆਂ ਭਾਵਨਾਵਾਂ ਹੁੰਦੀਆਂ ਹਨ ?
ਉੱਤਰ-ਡਰ, ਖ਼ੁਸ਼ੀ, ਗ਼ਮ, ਹੈਰਾਨੀ, ਪਛਤਾਵਾ, ਭਰੋਸਾ, ਪਿਆਰ ਆਦਿ ।
ਪ੍ਰਸ਼ਨ 4. ਭਾਵਨਾਵਾਂ ਉੱਤੇ ਕਾਬੂ ਨਾ ਰੱਖਣ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ-ਸਾਡੀ ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ ਅਤੇ ਸਮਾਜਿਕ ਰਿਸ਼ਤਿਆਂ ਉੱਤੇ ਬੁਰਾ ਅਸਰ ਪੈਂਦਾ ਹੈ ।
ਪ੍ਰਸ਼ਨ 5. ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਕੀ ਜ਼ਰੂਰੀ ਹੈ ?
ਉੱਤਰ-ਭਾਵਨਾਵਾਂ ਦੇ ਪ੍ਰਗਟਾਵੇ ਦੀ ਇੱਕ ਨਿਸ਼ਚਿਤ ਸੀਮਾ ਹੋਣੀ ਚਾਹੀਦੀ ਹੈ ।
ਪ੍ਰਸ਼ਨ 6. ਡਾਇਰੀ ਲਿਖਣ ਦਾ ਕੀ ਲਾਭ ਹੈ ?
ਉੱਤਰ-ਡਾਇਰੀ ਲਿਖਣ ਨਾਲ ਅਸੀਂ ਆਪਣੇ ਜੀਵਨ ਵਿੱਚ ਆਏ ਚੰਗੇ ਪਲਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਭਾਵਨਾਵਾਂ ਨੂੰ ਵਿਅਕਤ ਕਰਨ ਉੱਤੇ ਇੱਕ ਨੋਟ ਲਿਖੋ ।
ਉੱਤਰ-ਸਾਡੇ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ ਜਿਵੇਂ ਕਿ ਉਦਾਸੀ, ਡਰ, ਘਬਰਾਹਟ, ਬੇਚੈਨੀ, ਖ਼ੁਸ਼ੀ, ਪਿਆਰ ਆਦਿ । ਇਹਨਾਂ ਭਾਵਨਾਵਾਂ ਉੱਤੇ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਕਈ ਵਾਰੀ ਸਾਨੂੰ ਨੁਕਸਾਨ ਵੀ ਹੋ ਜਾਂਦਾ ਹੈ । ਜੇਕਰ ਇਹ ਕਾਬੂ ਤੋਂ ਬਾਹਰ ਹੋ ਜਾਣ ਤਾਂ ਸਾਡੀ ਸਿਹਤ, ਸਮਾਜਿਕ ਸੰਬੰਧਾਂ ਅਤੇ ਪਰਿਵਾਰਿਕ ਸੰਬੰਧਾਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਇਹਨਾਂ ਭਾਵਨਾਵਾਂ ਉੱਤੇ ਨਿਯੰਤਰਣ ਰੱਖਣਾ ਆਉਣਾ ਚਾਹੀਦਾ ਹੈ । ਇਸਦੇ ਨਾਲ-ਨਾਲ ਸਾਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਭਾਵਨਾਵਾਂ ਵਿੱਚ ਆ ਕੇ ਕੋਈ ਅਜਿਹੀ ਗਲਤੀ ਨਾ ਕਰ ਲਈਏ, ਜਿਸ ਬਾਰੇ ਬਾਅਦ ਵਿੱਚ ਪਛਤਾਉਣਾ ਪਵੇ ।
ਪ੍ਰਸ਼ਨ 2. ਸਕਾਰਾਤਮਕ ਭਾਵਨਾਵਾਂ ਨੂੰ ਇੱਕ ਚਿੱਤਰ ਦੀ ਮਦਦ ਨਾਲ ਦਰਸਾਓ ।
ਉੱਤਰ —

ਪ੍ਰਸ਼ਨ 3. ਨਕਾਰਾਤਮਕ ਭਾਵਨਾਵਾਂ ਨੂੰ ਇੱਕ ਚਿੱਤਰ ਰਾਹੀਂ ਦਰਸਾਓ ।
ਉੱਤਰ —

ਪ੍ਰਸ਼ਨ 4. ਸਾਨੂੰ ਡਾਇਰੀ ਲਿਖਣ ਦੀ ਆਦਤ ਕਿਉਂ ਪਾਉਣੀ ਚਾਹੀਦੀ ਹੈ ?
ਉੱਤਰ-ਡਾਇਰੀ ਲਿਖਣਾ ਬਹੁਤ ਚੰਗੀ ਆਦਤ ਹੈ ਕਿਉਂਕਿ ਇਸ ਨਾਲ ਅਸੀਂ ਆਪਣੇ ਜੀਵਨ ਵਿੱਚ ਹੋਈਆਂ ਘਟਨਾਵਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ । ਜਦੋਂ ਅਸੀਂ ਬੀਤ ਗਏ ਸਮੇਂ ਨੂੰ ਡਾਇਰੀ ਵਿੱਚ ਪੜ੍ਹ ਕੇ ਯਾਦ ਕਰਦੇ ਹਾਂ ਤਾਂ ਖ਼ੁਸ਼ ਹੁੰਦੇ ਰਹਿੰਦੇ ਹਾਂ । ਡਾਇਰੀ ਸਾਡੇ ਜੀਵਨ ਦਾ ਇੱਕ ਕੀਮਤੀ ਦਸਤਾਵੇਜ਼ ਬਣ ਜਾਂਦੀ ਹੈ, ਇਸ ਲਈ ਹਰੇਕ ਵਿਅਕਤੀ ਨੂੰ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਇਸ ਨੂੰ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਾ ਲੈਣਾ ਚਾਹੀਦਾ ਹੈ ।
(IV) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ? ਵਿਸਤਾਰ ਵਿੱਚ ਦੱਸੋ ।
ਉੱਤਰ— (i) ਵਿਅਕਤੀਆਂ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ, ਜਿਹੜੀਆਂ ਉਹ ਅੱਡ-ਅੱਡ ਸਮਿਆਂ ਉੱਤੇ ਵਿਅਕਤ ਕਰਦਾ ਰਹਿੰਦਾ ਹੈ ।
(ii) ਸਕਾਰਾਤਮਕ ਭਾਵਨਾਵਾਂ ਵਿੱਚ ਅਸੀਂ ਮਾਣ, ਭਰੋਸਾ, ਪਿਆਰ, ਖ਼ੁਸ਼ੀ ਆਦਿ ਨੂੰ ਲੈਂਦੇ ਹਾਂ ਅਤੇ ਨਕਾਰਾਤਮਕ ਭਾਵਨਾਵਾਂ ਵਿੱਚ ਅਸੀਂ ਗ਼ੁੱਸਾ, ਸ਼ਰਮਿੰਦਗੀ, ਈਰਖਾ, ਬੇਚੈਨੀ, ਡਰ ਆਦਿ ਨੂੰ ਲੈਂਦੇ ਹਾਂ ।
(iii) ਸਾਨੂੰ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ । ਨਹੀਂ ਤਾਂ ਇਹਨਾਂ ਦਾ ਸਾਡੀ ਮਾਨਸਿਕਤਾ, ਪਰਿਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।
(iv) ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸੋਚ-ਸਮਝ ਕੇ ਵਿਅਕਤ ਕਰਨਾ ਚਾਹੀਦਾ ਹੈ ਤਾਂਕਿ ਇਸ ਨਾਲ ਹੋਰ ਵਿਅਕਤੀ ਗੁੱਸੇ ਨਾ ਹੋ ਜਾਣ, ਇਸ ਲਈ ਭਾਵਨਾਵਾਂ ਦਾ ਸੰਤੁਲਨ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ।
(v) ਸਾਨੂੰ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਡਾਇਰੀ ਵਿੱਚ ਲਿਖ ਕੇ ਵਿਅਕਤ ਕਰਨਾ ਚਾਹੀਦੀ ਹੈ ।
(vi) ਡਾਇਰੀ ਸਾਡੇ ਜੀਵਨ ਦਾ ਇੱਕ ਕੀਮਤੀ ਦਸਤਾਵੇਜ਼ ਬਣ ਜਾਂਦੀ ਹੈ, ਜਿਸ ਨੂੰ ਅਸੀਂ ਕਿਸੇ ਵੀ ਸਮੇਂ ਪੜ੍ਹ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕਦੇ ਹਾਂ ।
