PSEB Solutions for Class 10 Science Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ
PSEB Solutions for Class 10 Science Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ
PSEB Solutions for Class 10 Science Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ
PSEB 10th Class Science Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ
ਯਾਦ ਰੱਖਣ ਲਈ ਨੁਕਤੇ (Points to Remember)
→ ਹਵਾ, ਮਿੱਟੀ ਅਤੇ ਪਾਣੀ ਸਾਡੇ ਕੁਦਰਤੀ ਸਾਧਨ ਹਨ ।
→ ਇਨ੍ਹਾਂ ਸਾਧਨਾਂ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਨਾਲ ਸੰਸਾਧਨਾਂ ਦੀ ਉੱਚਿਤ ਵਰਤੋਂ ਹੋਵੇ ਅਤੇ ਪ੍ਰਦੂਸ਼ਣ ਵੀ ਨਾ ਹੋਵੇ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਾ ਹੋਵੇ ।
→ ਕੋਲਾ ਅਤੇ ਪੈਟਰੋਲੀਅਮ ਵੀ ਸਾਡੇ ਕੁਦਰਤੀ ਸਾਧਨ ਹਨ, ਜਿਨ੍ਹਾਂ ਨੂੰ ਪ੍ਰਦੂਸ਼ਣ ਰਹਿਤ ਰੱਖਣ ਅਤੇ ਸੰਭਾਲ ਕੇ ਰੱਖਣ ਦੀ ਲੋੜ ਹੈ ।
→ ਵਾਤਾਵਰਨ ਨੂੰ ਬਚਾਉਣ ਲਈ ਤਿੰਨ ‘Rs’ ਦੀ ਵਰਤੋਂ ਕੀਤੀ ਜਾ ਰਹੀ ਹੈ ।
→ ਇਹ ਤਿੰਨ R ਵਾਰੀ-ਵਾਰੀ ਹਨ-
Reduce (ਘੱਟ ਉਪਯੋਗ, Recycle (ਮੁੜ ਚੱਕਰ), Reuse (ਮੁੜ ਉਪਯੋਗ ਹਨ ।
→ ਮੁੜ ਚੱਕਰ ਦਾ ਅਰਥ ਹੈ ਕਿ ਕੱਚ, ਪਾਲਸਟਿਕ, ਧਾਤਾਂ ਦੀਆਂ ਵਸਤਾਂ ਆਦਿ ਦਾ ਮੁੜ ਚੱਕਰ ਕਰਕੇ ਉਨ੍ਹਾਂ ਨੂੰ ਫਿਰ ਤੋਂ ਉਪਯੋਗੀ ਵਸਤੂਆਂ ਵਿੱਚ ਬਦਲਣਾ ।
→ ਮੁੜ ਉਪਯੋਗ, ਮੁੜ ਚੱਕਰ ਤੋਂ ਵੀ ਵਧੀਆ ਤਰੀਕਾ ਹੈ, ਕਿਉਂਕਿ ਇਸ ਵਿੱਚ ਅਸੀਂ ਕਿਸੇ ਚੀਜ਼ ਦੀ ਵਰਤੋਂ ਵਾਰ-ਵਾਰ ਕਰ ਸਕਦੇ ਹਾਂ ।
→ ਮੁੜ ਚੱਕਰ ਵਿੱਚ ਕੁੱਝ ਊਰਜਾ ਖ਼ਰਚ ਹੁੰਦੀ ਹੈ ।
→ ਗੰਗਾ ਸਫ਼ਾਈ ਯੋਜਨਾ (Ganga action plan) ਕਰੀਬ 1985 ਵਿੱਚ ਇਸ ਲਈ ਆਈ, ਕਿਉਂਕਿ ਗੰਗਾ ਦੇ ਜਲ ਦੀ ਗੁਣਵੱਤਾ ਬਹੁਤ ਘੱਟ ਹੋ ਗਈ ਸੀ ।
→ ਕੋਲੀਫਾਰਮ ਜੀਵਾਣੂ ਦਾ ਇੱਕ ਵਰਗ ਹੈ ਜੋ ਮਨੁੱਖ ਦੀਆਂ ਆਂਦਰਾਂ ਵਿੱਚ ਪਾਇਆ ਜਾਂਦਾ ਹੈ ।
→ ਸਾਨੂੰ ਸੂਰਜ ਤੋਂ ਊਰਜਾ ਵੀ ਧਰਤੀ ਤੇ ਮੌਜੂਦ ਜੀਵਾਂ ਦੁਆਰਾ ਪ੍ਰਕਰਮਾਂ ਤੋਂ ਅਤੇ ਕਈ ਭੌਤਿਕ ਅਤੇ ਰਸਾਇਣਿਕ ਪ੍ਰਕਰਮਾਂ ਦੁਆਰਾ ਹੀ ਮਿਲਦੀ ਹੈ ।
→ ਕੁਦਰਤੀ ਸਾਧਨਾਂ ਦਾ ਪ੍ਰਬੰਧਨ ਕਰਦੇ ਸਮੇਂ ਲੰਬੀ ਅਵਧੀ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ ।
→ ਖੁਦਾਈ ਤੋਂ ਵੀ ਪ੍ਰਦੂਸ਼ਣ ਹੁੰਦਾ ਹੈ, ਕਿਉਂਕਿ ਧਾਤਾਂ ਦੇ ਨਿਸ਼ਕਰਸ਼ਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਧਾਤ ਮੈਲ ਜਾਂ ਸਲੈਗ ਵੀ ਮਿਲਦਾ ਹੈ ।
→ ਵੱਖ-ਵੱਖ ਵਿਅਕਤੀ ਫਲ, ਨੱਟਸ ਅਤੇ ਦਵਾਈਆਂ ਇਕੱਠੀਆਂ ਕਰਨ ਲਈ ਨਾਲ-ਨਾਲ ਆਪਣੇ ਪਸ਼ੂਆਂ ਨੂੰ ਜੰਗਲਾਂ ਵਿਚ ਚਰਾਉਂਦੇ ਹਨ ਅਤੇ ਉਨ੍ਹਾਂ ਦਾ ਚਾਰਾ ਵੀ ਜੰਗਲਾਂ ਵਿਚੋਂ ਹੀ ਇਕੱਠਾ ਕਰਦੇ ਹਨ ।
→ ਸਾਨੂੰ ਜੰਗਲਾਂ ਵਿੱਚ ਟਿੰਬਰ, ਲਾਖ ਅਤੇ ਖੇਡਾਂ ਦੇ ਸਮਾਨ ਆਦਿ ਵੀ ਮਿਲਦੇ ਹਨ ।
→ ਪਾਣੀ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਦੀ ਮੂਲ ਜ਼ਰੂਰਤ ਹੈ ।
→ ਜਲ ਜੀਵਨ ਸਹਾਰਾ ਦੇਣ ਵਾਲੀ ਪ੍ਰਣਾਲੀ ਦਾ ਮੁੱਖ ਹਿੱਸਾ ਹੈ । ਇਹ ਸਾਡੇ ਸਰੀਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਭਾਗ ਲੈਂਦਾ ਹੈ । ਮੁੱਖ ਰੂਪ ਵਿੱਚ ਇਹ ਸਾਡੇ ਸਰੀਰ ਦੇ ਤਾਪ ਦਾ ਨਿਯਮਨ ਕਰਦਾ ਹੈ ਅਤੇ ਮਲਮੂਤਰ ਦੇ ਵਿਸਰਜਨ ਵਿੱਚ ਸਹਾਇਤਾ ਕਰਦਾ ਹੈ ।
→ ਜਲ ਵਾਤਾਵਰਨ ਵਿਚ ਜਲਵਾਯੂ ਦੇ ਨਿਯਮਨ ਦਾ ਕਾਰਜ ਕਰਦਾ ਹੈ। ਪਾਣੀ ਦੀਆਂ ਲਹਿਰਾਂ ਨਾਲ ਮਸ਼ੀਨਾਂ ਚਲਦੀਆਂ ਹਨ ਅਤੇ ਬਿਜਲੀ ਬਣਦੀ ਹੈ । ਪਾਣੀ ਖੇਤੀ ਅਤੇ ਉਦਯੋਗਾਂ ਲਈ ਵੀ ਜ਼ਰੂਰੀ ਹੈ ।
→ ਪਾਣੀ ਦੇ ਪ੍ਰਬੰਧਨ ਵਿੱਚ ਮਿੱਟੀ ਅਤੇ ਪਾਣੀ ਸੁਰੱਖਿਅਣ ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ‘ਜੈਵ ਮਾਤਰਾ’ ਉਤਪਾਦਨ ਵਿਚ ਵਾਧਾ ਹੋ ਸਕੇ !
→ ਇਸ ਦਾ ਮੁੱਖ ਉਦੇਸ਼ ਭੂਮੀ ਅਤੇ ਪਾਣੀ ਦੇ ਸਰੋਤਾਂ ਦਾ ਵਿਕਾਸ, ਦੂਸਰਾ ਸੰਸਾਧਨ ਪੌਦਿਆਂ ਅਤੇ ਜੰਤੂਆਂ ਦਾ ਉਤਪਾਦ ਇਸ ਪ੍ਰਕਾਰ ਕਰਨਾ ਹੈ ਜਿਸ ਨਾਲ ਪਰਿਸਥਿਤਿਕ ਅਸੰਤੁਲਨ ਪੈਦਾ ਨਾ ਹੋ ਜਾਵੇ ।
→ ਪੱਥਰਾਟ ਬਾਲਣ, ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਇੱਕ ਦਿਨ ਸਮਾਪਤ ਹੋ ਜਾਣਗੇ। ਕਿਉਂਕਿ ਇਨ੍ਹਾਂ ਦੀ ਮਾਤਰਾ ਸੀਮਿਤ ਹੈ ਅਤੇ ਇਨ੍ਹਾਂ ਦੇ ਹਿਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਇਸ ਲਈ ਸਾਨੂੰ ਇਨ੍ਹਾਂ ਸੰਸਾਧਨਾਂ ਦੇ ਵਿਵੇਕਪੂਰਣ ਉਪਯੋਗ ਦੀ ਲੋੜ ਹੈ ।
ਕੁਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)
1. ਕੁਦਰਤੀ ਸਾਧਨ (Natural Resources)-ਕੁਦਰਤ ਵਿਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ ਕੁਦਰਤੀ ਸਾਧਨ ਕਹਿੰਦੇ ਹਨ ।
2. ਖ਼ਤਮ ਹੋਣ ਵਾਲੇ ਕੁਦਰਤੀ ਸਾਧਨ (Exhaustible Resources)-ਅਜਿਹੇ ਸਾਧਨ ਜੋ ਮਨੁੱਖਾਂ ਦੀਆਂ ਕਿਰਿਆਵਾਂ ਦੁਆਰਾ ਸਮਾਪਤ ਹੋ ਰਹੇ ਹਨ ; ਜਿਵੇਂ-ਮਿੱਟੀ, ਖਣਿਜ ਆਦਿ ।
3. ਨਾ-ਖ਼ਤਮ ਹੋਣ ਵਾਲੇ ਕੁਦਰਤੀ ਸਾਧਨ (Inexhaustible Resources)-ਅਜਿਹੇ ਸਾਧਨ ਜੋ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਨਹੀਂ ਹੋ ਸਕਦੇਂ ਜਿਵੇਂ : ਸੂਰਜੀ ਪ੍ਰਕਾਸ਼, ਸਮੁੰਦਰ ਆਦਿ ।
4. ਨਵੀਨੀਕਰਨ ਸਰੋਤ (Renewable Resources)-ਅਜਿਹੇ ਸਰੋਤ ਜਿਨ੍ਹਾਂ ਦਾ ਕੁਦਰਤ ਵਿੱਚ ਚੱਕਰੀਕਰਨ ਹੋ ਸਕਦਾ ਹੈ, ਉਨ੍ਹਾਂ ਨੂੰ ਨਵੀਨੀਕਰਨ ਸਰੋਤ ਕਹਿੰਦੇ ਹਨ । ਉਦਾਹਰਨ-ਹਵਾ ਅਤੇ ਪਾਣੀ ।
5. ਅਨਵੀਨੀਕਰਨ ਸਰੋਤ (Non-renewable Resources)-ਅਜਿਹੇ ਸਰੋਤ ਜਿਨ੍ਹਾਂ ਦਾ ਚੱਕਰੀਕਰਨ ਨਹੀਂ ਹੋ ਸਕਦਾ ਜੋ ਇੱਕ ਵਾਰ ਵਰਤੋਂ ਤੋਂ ਬਾਅਦ ਸਮਾਪਤ ਹੋ ਜਾਂਦੇ ਹਨ ਉਨ੍ਹਾਂ ਨੂੰ ਅਨਵੀਨੀਕਰਨ ਸਰੋਤ ਕਹਿੰਦੇ ਹਨ । ਉਦਾਹਰਨ-ਲੱਕੜੀ, ਪੈਟਰੋਲੀਅਮ, ਕੁਦਰਤੀ ਗੈਸ ਆਦਿ ।
6. ਭੂਮੀਗਤ ਜਲ (Underground Water)-ਇਹ ਪਾਣੀ ਧਰਤੀ ਦੇ ਹੇਠਾਂ ਹੁੰਦਾ ਹੈ ।
7. ਪ੍ਰਦੂਸ਼ਣ (Pollution)-ਵਾਤਾਵਰਨ ਦੇ ਜੈਵਿਕ, ਭੌਤਿਕ, ਰਸਾਇਣਿਕ ਲੱਛਣਾਂ ਵਿੱਚ ਬੇਲੋੜੇ ਪਰਿਵਰਤਨਾਂ ਨੂੰ ਪ੍ਰਦੂਸ਼ਣ ਕਹਿੰਦੇ ਹਨ । ਮੁੱਖ ਰੂਪ ਵਿੱਚ ਪ੍ਰਦੂਸ਼ਣ ਤਿੰਨ ਪ੍ਰਕਾਰ ਦਾ ਹੁੰਦਾ ਹੈ-ਭੂਮੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ।
8. ਮੁੜ ਚੱਕਰ (Recycle)-ਪਲਾਸਟਿਕ, ਕਾਗ਼ਜ਼, ਕੱਚ, ਧਾਤਾਂ ਵਰਗੀਆਂ ਵਸਤੂਆਂ ਦਾ ਨਵੇਂ ਉਤਪਾਦਾਂ ਦੇ ਨਿਰਮਾਣ ਦੇ ਲਈ ਪ੍ਰਯੋਗ ਕਰਨਾ ਮੁੜ-ਚੱਕਰ ਕਹਾਉਂਦਾ ਹੈ ।
9. ਮੁੜ ਉਪਯੋਗ (Reuse)-ਮੁੜ ਉਪਯੋਗ ਤੋਂ ਭਾਵ ਹੈ ਕਿਸੇ ਵਰਤੀ ਗਈ ਵਸਤੂ ਦਾ ਵਾਰ-ਵਾਰ ਪ੍ਰਯੋਗ ਕਰਨਾ ।
10. ਜਲ ਸੰਹਿਣ (Water Harvesting)-ਵਰਤੇ ਜਾ ਚੁੱਕੇ ਜਾਂ ਵਰਖਾ ਦੇ ਪਾਣੀ ਨੂੰ ਧਰਤੀ ਦੇ ਜਲ ਪੱਧਰ ਨੂੰ ਵਧਾਉਣ ਲਈ ਭੂ-ਤਲ ਵਿੱਚ ਸੰਗ੍ਰਹਿ ਕਰਨਾ ਜਲ ਸੰਹਿਣ ਕਹਾਉਂਦਾ ਹੈ ।
11. ਜੰਗਲ ਕੱਟਣਾ (Deforestation)-ਵੱਡੇ ਪੱਧਰ ਤੇ ਜੰਗਲਾਂ ਨੂੰ ਕੱਟਣਾ ।
12. ਬੰਨ੍ਹ (Dam)-ਨਦੀਆਂ, ਨਾਲਿਆਂ ਆਦਿ ਤੇ ਛੋਟੀਆਂ-ਵੱਡੀਆਂ ਰੁਕਾਵਟਾਂ ਜੋ ਬਿਜਲੀ ਉਤਪਾਦਨ ਜਾਂ ਸਿੰਚਾਈ ਕਾਰਜ ਵਿਚ ਸਹਿਯੋਗ ਦਿੰਦੀ ਹੈ, ਬੰਨ੍ਹ ਕਹਾਉਂਦੀ ਹੈ ।
13. ਵਣੀਕਰਨ (Afforestation)-ਕਿਸੇ ਵੱਡੇ ਖੇਤਰ ਵਿਚ ਬਹੁਤ ਦਰੱਖ਼ਤ ਲਗਾ ਕੇ ਜੰਗਲਾਂ ਨੂੰ ਵਿਕਸਿਤ ਕਰਨਾ ਵਣੀਕਰਨ ਕਹਾਉਂਦਾ ਹੈ ।
14. ਵਾਤਾਵਰਨੀ ਸਮੱਸਿਆਵਾਂ (Environmental Problems)-ਵਾਤਾਵਰਨੀ ਸੰਸਾਧਨਾਂ ਦੇ ਸਮੁੱਚਿਤ ਪ੍ਰਬੰਧਨ ਦੇ ਨਾ ਹੋਣ ਦੇ ਕਾਰਨ ਜੋ ਸਮੱਸਿਆ ਪੈਦਾ ਹੋ ਜਾਂਦੀ ਹੈ ਉਸਨੂੰ ਵਾਤਾਵਰਨੀ ਸਮੱਸਿਆਵਾਂ ਕਹਿੰਦੇ ਹਨ ।
15. ਜੈਵ ਵਿਵਿਧਤਾ (Biodiversity)-ਕੁਦਰਤ ਵਿੱਚ ਅਨੇਕਾਂ ਜੀਵ ਰਹਿੰਦੇ ਹਨ । ਇਸ ਵਿੱਚ ਕਈ ਤਰ੍ਹਾਂ ਦੇ ਪੌਦੇ ਅਤੇ ਜੰਤੂ ਮਿਲਦੇ ਹਨ । ਇਨ੍ਹਾਂ ਦਾ ਕੁਝ ਆਰਥਿਕ ਮਹੱਤਵ ਵੀ ਹੁੰਦਾ ਹੈ । ਇਨ੍ਹਾਂ ਦੀ ਸੰਰਚਨਾ ਅਤੇ ਕਾਰਜ ਭਿੰਨ-ਭਿੰਨ ਹੁੰਦੇ ਹਨ । ਇਨ੍ਹਾਂ ਦੀ ਇਹੀ ਵਿਭਿੰਨਤਾ ਹੀ ਜੈਵ-ਵਿਵਿਧਤਾ ਕਹਾਉਂਦੀ ਹੈ । ਇਹ ਅਨੁਕੂਲਨ ਤੇ ਆਧਾਰਿਤ ਹੁੰਦੀ ਹੈ ।
16. ਸੁਰੱਖਿਅਣ (Conservation)-ਸੁਰੱਖਿਅਣ ਉਹ ਪ੍ਰਕਿਰਿਆ ਹੈ, ਜੋ ਮਨੁੱਖ ਨੂੰ ਕੁਦਰਤੀ ਸੰਸਾਧਨਾਂ ਦਾ ਵਧੇਰੇ ਪ੍ਰਯੋਗ ਕਰਕੇ ਵਾਤਾਵਰਨ ਨੂੰ ਹਾਨੀ ਪਹੁੰਚਾਉਣ ਤੋਂ ਰੋਕਦੀ ਹੈ ।
17. ਗੰਗਾ ਸਫਾਈ ਯੋਜਨਾ (Ganga Action Plan)-ਸਾਲ 1985 ਵਿਚ ਨਿਯੋਜਿਤ ਬਹੁ ਕਰੋੜ ਕਾਰਜ ਯੋਜਨਾ ਜਿਸ ਨਾਲ ਗੰਗਾ ਨਦੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਿਆ ।
18. ਕੋਲੀਫਾਰਮ ਜੀਵਾਣੂ (Coliform Bacteria)-ਇਹ ਮ ਨਿਗੇਟਿਵ ਧੜਨੁਮਾ ਜੀਵਾਣੂਆਂ ਦਾ ਸਮੂਹ ਹੈ ਜੋ ਮਨੁੱਖ ਦੀਆਂ ਆਂਦਰਾਂ ਵਿੱਚ ਪਲ ਕੇ ਬੀਮਾਰੀਆਂ ਫੈਲਾਉਂਦਾ ਹੈ । ਇਹ ਪਾਣੀ ਵਿੱਚ ਮਲ-ਮੂਤਰ ਤੋਂ ਪੈਦਾ ਪ੍ਰਦੂਸ਼ਣ ਦਾ ਸੂਚਕ ਹੈ ।
19. ਜੰਗਲੀ ਜੀਵਨ (wild life)-ਕੁਦਰਤ ਵਿੱਚ ਮਿਲਣ ਵਾਲੇ ਸਾਰੇ ਪੇੜ-ਪੌਦੇ, ਜੀਵ-ਜੰਤੂ ਆਦਿ ਜਿਨ੍ਹਾਂ ਨੂੰ ਮਨੁੱਖ ਦੁਆਰਾ ਉਗਾਇਆ ਜਾਂ ਪਾਲਿਆ-ਪੋਸਿਆ ਨਹੀਂ ਜਾਂਦਾ ।
20. ਪਰਿਸਥਿਤਕ ਸੁਰੱਖਿਅਣ (Ecological Conservation)-ਪਰਿਸਥਿਤਕ ਸੰਤੁਲਨ ਨੂੰ ਬਣਾਈ ਰੱਖਣ ਲਈ ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਨੂੰ ਪਰਿਸਥਿਤਕ ਸੁਰੱਖਿਅਣ ਕਹਿੰਦੇ ਹਨ ।
21. ਜਲ ਸੰਸਾਧਨ (Water Resources)-ਨਦੀਆਂ, ਨਹਿਰਾਂ, ਸਮੁੰਦਰ, ਵਰਖਾ ਆਦਿ ਦੇ ਸੰਸਾਧਨ ਜਿਸ ਨਾਲ ਪਾਣੀ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਹੁੰਦਾ ਹੈ, ਉਨ੍ਹਾਂ ਨੂੰ ਜਲ ਸੰਸਾਧਨ ਕਹਿੰਦੇ ਹਨ ।
22. ਜਲਸੰਭਰ ਪ੍ਰਬੰਧਨ (Water-shed Management)-ਜੈਵ ਪਦਾਰਥ ਉਤਪਾਦਨ ਨੂੰ ਵਧਾਉਣ ਲਈ ਵਿਗਿਆਨਿਕ ਵਿਧੀ ਨਾਲ ਮਿੱਟੀ ਅਤੇ ਪਾਣੀ ਦੇ ਸੁਰੱਖਿਅਣ ਨੂੰ ਜਲਸੰਭਰ ਪ੍ਰਬੰਧਨ ਕਹਿੰਦੇ ਹਨ ।
23. ਜਲ ਸੰਹਿਣ (Water Harvesting)-ਵਰਖਾ ਦੇ ਪਾਣੀ ਨੂੰ ਵਿਅਰਥ ਵਹਿ ਕੇ ਚਲੇ ਜਾਣ ਤੋਂ ਬਚਾ ਕੇ ਇਕੱਠਾ ਕਰਨਾ ਜਿਸ ਨਾਲ ਉਸ ਨੂੰ ਆਪਣੇ ਫਾਇਦੇ ਲਈ ਵਰਤਿਆ ਜਾ ਸਕੇ ਜਲ ਸੰਹਿਣ ਕਹਾਉਂਦਾ ਹੈ ।
24. ਰਾਸ਼ਟਰੀ ਬਾਗ (National Park)-ਕੁਦਰਤ, ਕੁਦਰਤੀ ਸੰਸਾਧਨ ਜੰਗਲ, ਜੰਗਲੀ ਜੀਵਨ ਨੂੰ ਸੁਰੱਖਿਅਣ ਦੇਣ ਲਈ ਸਰਕਾਰ ਦੁਆਰਾ ਘੋਸ਼ਿਤ ਉਹ ਕੁਦਰਤੀ ਖੇਤਰ ਜਿੱਥੇ ਮਨੁੱਖ ਦੇ ਕਿਰਿਆ-ਕਲਾਪਾਂ ਤੇ ਪੂਰੀ ਤਰ੍ਹਾਂ ਪ੍ਰਤਿਬੰਧ ਹੁੰਦਾ ਹੈ, ਰਾਸ਼ਟਰੀ ਬਾਗ ਕਹਾਉਂਦੇ ਹਨ ।
Science Guide for Class 10 PSEB ਕੁਦਰਤੀ ਸਾਧਨਾਂ ਦਾ ਪ੍ਰਬੰਧ InText Questions and Answers
ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ
ਪ੍ਰਸ਼ਨ 1. ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ ?
ਉੱਤਰ-
- ਧੂੰਆਂ ਰਹਿਤ ਵਾਹਣਾਂ ਦੀ ਵਰਤੋਂ ਕਰਕੇ ।
- ਪਾਲੀਥੀਨ ਦੀ ਵਰਤੋਂ ਨਾ ਕਰਕੇ ।
- ਜਲ ਸੁਰੱਖਿਅਣ ਨੂੰ ਵਧਾਵਾ ਦੇਣਾ ।
- ਜੰਗਲਾਂ ਦੀ ਕਟਾਈ ਤੇ ਰੋਕ ਲਗਾ ਕੇ । ਯ(5) ਰੁੱਖ ਲਗਾਉਣਾ ।
- ਤੇਲ ਨਾਲ ਚਲਣ ਵਾਲੇ ਵਾਹਨਾਂ ਦਾ ਘੱਟ ਤੋਂ ਘੱਟ ਉਪਯੋਗ ਕਰਕੇ ।
- ਵਿਅਰਥ ਵਗਦੇ ਜਲ ਦੀ ਬਰਬਾਦੀ ਨੂੰ ਰੋਕ ਕੇ ।
- ਠੋਸ ਕੱਚਰੇ ਦਾ ਘੱਟ ਤੋਂ ਘੱਟ ਉਤਪਾਦਨ ਕਰਨਾ ।
- ਸੋਚ-ਸਮਝ ਕੇ ਬਿਜਲੀ ਉਪਕਰਨਾਂ ਦੀ ਵਰਤੋਂ ਕਰਕੇ ।
- ਮੁੜ ਚੱਕਰ ਹੋ ਸਕਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਕੇ ।
- 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾ ਕੇ ।
- ਨਾਲੀਆਂ ਵਿਚ ਰਸਾਇਣ ਅਤੇ ਉਪਯੋਗ ਕੀਤਾ ਗਿਆ ਤੇਲ ਨਾ ਪਾ ਕੇ ।
- ਜੈਵ-ਨਿਮਨੀਕਰਨੀ ਅਤੇ ਜੈਵ-ਅਨਿਮਨੀਕਰਨੀ ਕੱਚਰੇ ਨੂੰ ਵੱਖ-ਵੱਖ ਸੁੱਟਣਾ ।
- ਸੀਸਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ । ਉਪਰੋਕਤ ਵੱਖ-ਵੱਖ ਵਿਧੀਆਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਸੁਰੱਖਿਅਣ ਵਿੱਚ ਯੋਗਦਾਨ ਦੇ ਸਕਦੇ ਹਾਂ ।
ਪ੍ਰਸ਼ਨ 2. ਸਾਧਨਾਂ ਦੀ ਵਰਤੋਂ ਲਈ ਲਘੂ ਕਾਲੀਨ ਉਦੇਸ਼ ਦੇ ਕੀ ਲਾਭ ਹੋ ਸਕਦੇ ਹਨ ?
ਉੱਤਰ-
ਇਸਦਾ ਸਿਰਫ ਇੱਕ ਹੀ ਲਾਭ ਹੈ, ਮਨੁੱਖ ਦੀ ਸਵਾਰਥ ਸੰਤੁਸ਼ਟੀ । ਪੇੜ-ਪੌਦਿਆਂ ਨੂੰ ਕੱਟ ਕੇ ਅਸੀਂ ਆਪਣੇ ਸਵਾਰਥ ਦੀ ਪੂਰਤੀ ਕਰ ਲੈਂਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਇਸ ਨਾਲ ਵਾਤਾਵਰਨ ਅਸੰਤੁਲਿਤ ਹੋ ਜਾਂਦਾ ਹੈ । ਸੰਸਾਧਨਾਂ ਦੇ ਦੋਹਣ ਲਈ ਘੱਟ ਸਮਾਂ ਕਾਲ ਦੇ ਉਦੇਸ਼ਾਂ ਦੀਆਂ ਪਰਿਯੋਜਨਾਵਾਂ ਨੂੰ ਕੁੱਝ ਸੋਚ ਸਮਝ ਕੇ ਹੀ ਬਣਾਉਣਾ ਚਾਹੀਦਾ ਹੈ ।
ਪ੍ਰਸ਼ਨ 3. ਇਹ ਲਾਭ ਦੀਰਘਕਾਲੀਨ ਉਦੇਸ਼ਾਂ ਦੇ ਲਾਭਾਂ ਤੋਂ ਕਿਸ ਪ੍ਰਕਾਰ ਭਿੰਨ ਹਨ ?
ਉੱਤਰ-
ਕੁਦਰਤੀ ਸਾਧਨਾਂ ਦਾ ਪ੍ਰਬੰਧਨ ਕਰਦੇ ਸਮੇਂ ਲੰਬੀ ਅਵਧੀ ਨੂੰ ਧਿਆਨ ਵਿਚ ਰੱਖਣਾ ਹੁੰਦਾ ਹੈ ਤਾਂ ਜੋ ਉਹ ਅਗਲੀਆਂ ਕਈ ਪੀੜ੍ਹੀਆਂ ਤੱਕ ਉਪਲੱਬਧ ਹੋ ਸਕਣ । ਅਲਪ ਅਵਧੀ ਦੇ ਲਾਭ ਲਈ ਪੇੜ ਕੱਟੇ ਜਾਂਦੇ ਹਨ ਪਰ ਲੰਬੀ ਅਵਧੀ ਨੂੰ ਧਿਆਨ ਵਿੱਚ ਰੱਖ ਕੇ ਮੁੜ ਰੁੱਖ ਲਗਾਏ ਜਾਣੇ ਚਾਹੀਦੇ ਹਨ । ਜੰਗਲਾਂ ਦੀ ਕਟਾਈ ਨਾਲ ਖੇਤੀ, ਆਵਾਸੀ ਅਤੇ ਉਦਯੋਗਿਕ ਕਾਰਜਾਂ ਲਈ ਭੂਮੀ ਪ੍ਰਾਪਤ ਹੋ ਸਕਦੀ ਹੈ ਪਰ ਇਸ ਨਾਲ ਭੁਮੀ ਕਟਾਵ ਦੀ ਸਮੱਸਿਆ ਅਤੇ ਵਾਤਾਵਰਨ ਵੀ ਸੁਰੱਖਿਅਤ ਨਹੀਂ ਰਹਿ ਸਕਦਾ
ਪ੍ਰਸ਼ਨ 4. ਕੀ ਤੁਹਾਡੇ ਵਿਚਾਰ ਵਿੱਚ ਸਾਧਨਾਂ ਦੀ ਵੰਡ ਬਰਾਬਰ ਮਾਤਰਾ ਵਿੱਚ ਹੋਣੀ ਚਾਹੀਦੀ ਹੈ ? ਸਾਧਨਾਂ ਦੀ ਬਰਾਬਰ ਮਾਤਰਾ ਵਿੱਚ ਵੰਡ ਦੇ ਵਿਰੁੱਧ ਕਿਹੜੀਆਂ-ਕਿਹੜੀਆਂ ਤਾਕਤਾਂ ਕੰਮ ਕਰ ਸਕਦੀਆਂ ਹਨ ?
ਉੱਤਰ-
ਆਰਥਿਕ ਵਿਕਾਸ ਦਾ ਵਾਤਾਵਰਨ ਸੁਰੱਖਿਅਣ ਨਾਲ ਸਿੱਧਾ ਸੰਬੰਧ ਹੈ । ਸੰਸਾਰ ਵਿਚ ਸੰਸਾਧਨਾਂ ਦਾ ਅਸਮਾਨ ਵਿਤਰਨ ਗ਼ਰੀਬੀ ਦਾ ਇੱਕ ਮੁੱਖ ਕਾਰਨ ਹੈ । ਸੰਸਾਧਨਾਂ ਦਾ ਸਮਾਨ ਵਿਤਰਨ ਇੱਕ ਸ਼ਾਂਤੀਪੂਰਨ ਸੰਸਾਰ ਦੀ ਸਥਾਪਨਾ ਕਰ ਸਕਦਾ ਹੈ । ਸਰਕਾਰੀ ਅਭਿਕਰਤਾ ਅਤੇ ਕੁੱਝ ਸਵਾਰਥੀ ਤੱਤ ਕੁਦਰਤੀ ਸਾਧਨਾਂ ਦੇ ਸਮਾਨ ਵਿਤਰਨ ਦੇ ਵਿਰੁੱਧ ਕਾਰਜ ਕਰਦੇ ਹਨ । ਚੋਰੀ-ਚੋਰੀ ਜੰਗਲਾਂ ਦੀ ਕਟਾਈ ਇਸੇ ਦਾ ਇੱਕ ਉਦਾਹਰਨ ਹੈ ।
ਪ੍ਰਸ਼ਨ 5. ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਣ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਜੰਗਲ ਅਤੇ ਜੰਗਲੀ ਜੀਵਨ ਨੂੰ ਹੇਠ ਲਿਖੇ ਕਾਰਨਾਂ ਕਰਕੇ ਸੁਰੱਖਿਅਤ ਰੱਖਣਾ ਚਾਹੀਦਾ ਹੈ-
- ਕੁਦਰਤ ਵਿਚ ਪਰਿਸਥਿਤਕ ਸੰਤੁਲਨ ਬਣਾਈ ਰੱਖਣ ਲਈ ।
- ਜੀਨ ਪੂਲ (Gene-pool) ਦੀ ਸੁਰੱਖਿਆ ਲਈ ।
- ਫਲ, ਮੇਵੇ, ਸਬਜ਼ੀਆਂ ਅਤੇ ਦਵਾਈਆਂ ਪ੍ਰਾਪਤ ਕਰਨ ਲਈ ।
- ਇਮਾਰਤੀ ਅਤੇ ਜਲਾਉਣ ਵਾਲੀ ਲੱਕੜੀ ਪ੍ਰਾਪਤ ਕਰਨ ਲਈ ।
- ਵਾਤਾਵਰਨ ਵਿੱਚ ਗੈਸਾਂ ਦਾ ਸੰਤੁਲਨ ਬਣਾਉਣ ਲਈ !
- ਰੁੱਖਾਂ ਦੇ ਹਵਾ ਵਿਚਲੇ ਭਾਗਾਂ ਤੋਂ ਕਾਫ਼ੀ ਮਾਤਰਾ ਵਿਚ ਪਾਣੀ ਦਾ ਵਾਸ਼ਪਨ ਹੁੰਦਾ ਹੈ । ਜੋ ਵਰਖਾ ਦੇ ਸਰੋਤ ਦਾ ਕਾਰਜ ਕਰਦੇ ਹਨ ।
- ਭੋਂ-ਖੋਰ ਅਤੇ ਹੜਾਂ ਤੇ ਨਿਯੰਤਰਨ ਕਰਨ ਲਈ ।
- ਜੰਗਲੀ ਜੀਵਾਂ ਨੂੰ ਆਸਰਾ ਦੇਣ ਲਈ ।
- ਧਨ ਪ੍ਰਾਪਤੀ ਦੇ ਚੰਗੇ ਸਰੋਤ ਦੇ ਰੂਪ ਵਿੱਚ ।
- ਸਥਲੀ ਭੋਜਨ-ਲੜੀ ਦੀ ਲਗਾਤਾਰਤਾ ਲਈ ।
- ਪ੍ਰਾਣੀਆਂ ਦੀ ਪ੍ਰਜਾਤੀ ਨੂੰ ਬਣਾਈ ਰੱਖਣ ਲਈ ।
- ਜੰਗਲੀ ਪ੍ਰਾਣੀਆਂ ਤੋਂ ਉੱਨ, ਹੱਡੀਆਂ, ਸਿੰਕ, ਦੰਦ, ਤੇਲ, ਚਰਬੀ ਅਤੇ ਚਮੜਾ ਆਦਿ ਪ੍ਰਾਪਤ ਕਰਨ ਲਈ ।
ਜੰਗਲੀ ਜੀਵਨ ਦਾ ਸੁਰੱਖਿਅਣ ਰਾਸ਼ਟਰੀ ਪਾਰਕ ਪਸ਼ੂਆਂ ਅਤੇ ਪੰਛੀਆਂ ਦੇ ਲਈ ਸ਼ਰਨ ਸਥਲੀ ਬਣਾਉਣ ਨਾਲ ਕੀਤਾ। ਜਾ ਸਕਦਾ ਹੈ। ਇਹ ਪਸ਼ੂਆਂ ਦਾ ਸ਼ਿਕਾਰ ਕਰਨ ਦੀ ਆਗਿਆ ਨਾ ਹੋਣ ਦਾ ਕਾਨੂੰਨ ਪ੍ਰਾਪਤ ਕਰਕੇ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 6. ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਲਈ ਕੁੱਝ ਉਪਾਅ ਸੁਝਾਓ ।
ਉੱਤਰ-
ਸੁਰੱਖਿਅਣ ਦੇ ਉਪਾਅ – ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਲਈ ਜੰਗਲੀ ਜੀਵਨ ਦਾ ਸੁਰੱਖਿਅਣ ਜ਼ਰੂਰੀ ਹੈ । ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ-
- ਸਰਕਾਰ ਨੂੰ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਸ਼ਿਕਾਰੀਆਂ ਨੂੰ ਪ੍ਰਤਿਬੰਧਿਤ ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨ ਤੇ ਸਜਾ ਮਿਲਣੀ ਚਾਹੀਦੀ ਹੈ ।
- ਜੰਗਲਾਂ ਨੂੰ ਕੱਟਣ ਤੇ ਰੋਕ ਲਗਾਉਣੀ ਚਾਹੀਦੀ ਹੈ ।
- ਵਾਤਾਵਰਨ ਦੀ ਸੁਰੱਖਿਆ ਦੇ ਲਈ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਪੇੜ-ਪੌਦਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ।
- ਜੰਗਲਾਂ ਦੀ ਅੱਗ ਤੋਂ ਰੱਖਿਆ ਕਰਨੀ ਚਾਹੀਦੀ ਹੈ। ਹਰ ਸਾਲ ਦੁਨੀਆ ਵਿੱਚ ਕਈ ਜੰਗਲ ਅੱਗ ਲੱਗਣ ਨਾਲ ਨਸ਼ਟ ਹੋ ਜਾਂਦੇ ਹਨ ।
- ਜੰਗਲਾਂ ਨੂੰ ਵਧੇਰੇ ਚਰਾਈ ਤੋਂ ਬਚਾਉਣਾ ਚਾਹੀਦਾ ਹੈ ।
ਪ੍ਰਸ਼ਨ 7. ਆਪਣੇ ਨਿਵਾਸ ਸਥਾਨ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਜਲ ਸੰਹਿਣ ਦੀ ਪਰੰਪਰਾਗਤ ਪੱਧਤੀ ਦਾ ਪਤਾ ਕਰੋ ।
ਉੱਤਰ-
ਸਾਡੇ ਨਿਵਾਸ ਖੇਤਰ ਦੇ ਆਸ-ਪਾਸ ਵਰਖਾ ਦੇ ਪਾਣੀ ਨੂੰ ਤਲਾਬਾਂ ਅਤੇ ਛੱਪੜਾਂ ਵਿੱਚ ਇਕੱਠਾ ਕਰਨ ਦਾ ਰਿਵਾਜ ਸੀ । ਭੂਮੀਗਤ ਟੈਂਕਾਂ ਵਿੱਚ ਵੀ ਜਲ ਸੰਹਿਣ ਦਾ ਪ੍ਰਚਲਨ ਸੀ ।
ਪ੍ਰਸ਼ਨ 8. ਇਸ ਪੱਧਤੀ ਦੀ ਤੁਲਨਾ ਦਾ ਪਰਬਤੀ ਖੇਤਰ, ਮੈਦਾਨੀ ਖੇਤਰ ਅਤੇ ਪਠਾਰ ਖੇਤਰ ਵਿੱਚ ਜਲ ਵਿਵਸਥਾ ਨਾਲ ਤੁਲਨਾ ਕਰੋ ।
ਉੱਤਰ-
ਪੂਰਬਤੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ-
- ਲੱਦਾਖ ਦੇ ਖੇਤਰਾਂ ਵਿਚ ਜ਼ਿੰਗ ਦੁਆਰਾ ਜਲ ਦਾ ਸੁਰੱਖਿਅਣ ਸੰਭਾਲ ਕੀਤਾ ਜਾਂਦਾ ਹੈ, ਜਿਸ ਵਿੱਚ ਬਰਫ਼ ਦੇ ਗਲੇਸ਼ੀਅਰ ਨੂੰ ਰੱਖਿਆ ਜਾਂਦਾ ਹੈ ਜੋ ਇਸ ਦੇ ਸਮੇਂ ਪਿਘਲ ਕੇ ਪਾਣੀ ਦੀ ਨਮੀ ਨੂੰ ਪੂਰਾ ਕਰਦਾ ਹੈ ।
- ਬਾਂਸ ਦੀਆਂ ਨਾਲੀਆਂ – ਜਲ ਸੁਰੱਖਿਅਣ ਦੀ ਇਹ ਪ੍ਰਣਾਲੀ ਮੇਘਾਲਿਆ ਵਿੱਚ ਸਦੀਆਂ ਪੁਰਾਣੀ ਪੱਧਤੀ ਹੈ । ਇਸ ਵਿਚ ਪਾਣੀ ਨੂੰ ਬਾਂਸ ਦੀਆਂ ਨਾਲੀਆਂ ਦੁਆਰਾ ਸੁਰੱਖਿਅਤ ਅਤੇ ਸੰਭਾਲ ਕਰਕੇ ਉਨ੍ਹਾਂ ਨੂੰ ਪਹਾੜਾਂ ਦੇ ਹੇਠਲੇ ਭਾਗਾਂ ਵਿੱਚ ਇਨ੍ਹਾਂ ਬਾਂਸ ਦੀਆਂ ਨਾਲੀਆਂ ਦੁਆਰਾ ਲਿਆਇਆ ਜਾਂਦਾ ਹੈ ।
ਮੈਦਾਨੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ –
- ਤਾਮਿਲਨਾਡੂ ਖੇਤਰ ਵਿੱਚ ਵਰਖਾ ਦੇ ਪਾਣੀ ਨੂੰ ਵੱਡੇ-ਵੱਡੇ ਟੈਂਕਾਂ ਵਿੱਚ ਸੰਭਾਲਿਆ ਜਾਂਦਾ ਹੈ ਅਤੇ ਲੋੜ ਪੈਣ ਤੇ ਵਰਤਿਆ ਜਾਂਦਾ ਹੈ !
- ਬਾਵਰੀਆਂ – ਇਹ ਮੁੱਖ ਰੂਪ ਵਿੱਚ ਰਾਜਸਥਾਨ ਵਿੱਚ ਮਿਲਦੀਆਂ ਹਨ । ਇਹ ਛੋਟੇ-ਛੋਟੇ ਤਾਲਾਬ ਹਨ ਜੋ ਪ੍ਰਾਚੀਨ ਕਾਲ ਵਿੱਚ ਵਣਜਾਰਿਆਂ ਦੁਆਰਾ ਪੀਣ ਦੇ ਪਾਣੀ ਦੀ ਪੂਰਤੀ ਲਈ ਬਣਾਏ ਗਏ ਸਨ ।
ਪਠਾਰੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ-
- ਭੰਡਾਰ – ਇਹ ਮੁੱਖ ਰੂਪ ਵਿਚ ਮਹਾਂਰਾਸ਼ਟਰ ਵਿਚ ਪਾਇਆ ਜਾਂਦਾ ਹੈ, ਜਿਸ ਵਿੱਚ ਨਦੀਆਂ ਦੇ ਕਿਨਾਰਿਆਂ ਤੇ ਉੱਚੀਆਂ ਦੀਵਾਰਾਂ ਬਣਾ ਕੇ ਵੱਡੀ ਮਾਤਰਾ ਵਿੱਚ ਪਾਣੀ ਨੂੰ ਸੰਭਾਲਿਆ ਜਾਂਦਾ ਹੈ ।
- ਛੱਪੜ – ਇਹ ਪਠਾਰੀ ਖੇਤਰਾਂ ਦੀ ਜ਼ਮੀਨ ਤੇ ਪਾਏ ਜਾਣ ਵਾਲੇ ਕੁਦਰਤੀ ਛੋਟੇ-ਛੋਟੇ ਖੱਡੇ ਹੁੰਦੇ ਹਨ । ਜੋ ਵਰਖਾ ਦੇ ਪਾਣੀ ਨੂੰ ਸੰਭਾਲਨ ਵਿੱਚ ਸਹਾਇਕ ਹੁੰਦੇ ਹਨ ।
ਪ੍ਰਸ਼ਨ 9. ਆਪਣੇ ਖੇਤਰ ਵਿਚ ਪਾਣੀ ਦੇ ਸੋਮੇ ਦਾ ਪਤਾ ਕਰੋ । ਕੀ ਇਸ ਸੋਮੇ ਤੋਂ ਪ੍ਰਾਪਤ ਪਾਣੀ ਉਸ ਖੇਤਰ ਦੇ ਸਾਰੇ ਨਿਵਾਸੀਆਂ ਨੂੰ ਉਪਲੱਬਧ ਹੈ ?
ਉੱਤਰ-
ਸਾਡੇ ਖੇਤਰ ਵਿਚ ਮੁੱਖ ਜਲ ਸਰੋਤ ਭੂਮੀਗਤ ਜਲ ਅਤੇ ਨਗਰ ਨਿਗਮ ਦੁਆਰਾ ਜਲ ਆਪੂਰਤੀ ਹੈ । ਕਦੇਕਦੇ ਗਰਮੀ ਦੇ ਦਿਨਾਂ ਵਿੱਚ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੇ ਪਾਣੀ ਵਿੱਚ ਕੁੱਝ ਕਮੀ ਆ ਜਾਂਦੀ ਹੈ ਅਤੇ ਇਸ ਦੀ ਪੂਰੀ ਤਰ੍ਹਾਂ ਜਾਂ ਸਮਾਨ ਉਪਲੱਬਧਤਾ ਵੀ ਸੰਭਵ ਨਹੀਂ ਹੁੰਦੀ ।
PSEB 10th Class Science Guide ਕੁਦਰਤੀ ਸਾਧਨਾਂ ਦਾ ਪ੍ਰਬੰਧ Textbook Questions and Answers
ਪ੍ਰਸ਼ਨ 1. ਆਪਣੇ ਘਰ ਨੂੰ ਵਾਤਾਵਰਨ ਪੱਖੀ ਬਣਾਉਣ ਲਈ ਤੁਸੀਂ ਕਿਹੜੇ- ਤੇ ਪਰਿਵਰਤਨ ਸੁਝਾ ਸਕਦੇ ਹੋ ?
ਉੱਤਰ-
ਹੇਠ ਲਿਖੇ ਪਰਿਵਰਤਨ ਲਿਆ ਕੇ ਆਪਣੇ ਘਰ ਵਿਚ ਵਾਤਾਵਰਨ ਪੱਖੀ ਜਾਂ ਅਨੁਕੂਲ ਮਾਹੌਲ ਬਣਾ ਸਕਦੇ ਹਾਂ-
- ਅਸੀਂ ਬਿਜਲੀ ਦੇ ਪੱਖੇ ਅਤੇ ਬਲਬ ਦੇ ਸਵਿੱਚ ਬੰਦ ਕਰਕੇ ਬਿਜਲੀ ਦੇ ਫ਼ਜ਼ੂਲ-ਖ਼ਰਚ ਰੋਕ ਸਕਦੇ ਹਾਂ ।
- ਟਪਕਣ ਵਾਲੇ ਪਾਈਪ ਜਾਂ ਨਲ ਦੀ ਮੁਰੰਮਤ ਕਰਵਾ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ ।
- ਸਾਨੂੰ ਤਿੰਨ R’s ਦੁਆਰਾ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
- ਸਾਨੂੰ ਮੁੜ ਚਕਰਨ ਯੋਗ ਵਸਤੂਆਂ ਨੂੰ ਕੂੜੇ ਦੇ ਨਾਲ ਨਹੀਂ ਸੁੱਟਣਾ ਚਾਹੀਦਾ ।
- ਸਾਨੂੰ ਵਸਤੂਆਂ (ਜਿਵੇਂ ਲਿਫਾਫ਼ੇ) ਨੂੰ ਸੁੱਟਣ ਦੀ ਬਜਾਏ ਫਿਰ ਤੋਂ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ ।
- ਸਾਨੂੰ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
- ਸਾਨੂੰ ਆਪਣੇ ਆਵਾਸ ਦੇ ਆਲੇ-ਦੁਆਲੇ ਕੱਚਰਾ ਅਤੇ ਗੰਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ।
- ਪਾਣੀ ਦੇ ਵਿਅਰਥ ਰਿਸਾਵ ਨੂੰ ਰੋਕਣਾ ਚਾਹੀਦਾ ਹੈ ।
- ਜਲ ਨੂੰ ਸਹੀ ਢੰਗ ਨਾਲ ਖ਼ਰਚ ਕਰਨਾ ਚਾਹੀਦਾ ਹੈ ।
- ਘਰਾਂ ਵਿਚਲੇ ਕੂੜੇ-ਕੱਚਰੇ ਨੂੰ ਕੂੜੇਦਾਨ ਵਿੱਚ ਇਕੱਠਾ ਕਰਕੇ ਉਸ ਦਾ ਨਿਪਟਾਣ ਕਰਨਾ ਚਾਹੀਦਾ ਹੈ ।
ਪ੍ਰਸ਼ਨ 2. ਕੀ ਤੁਸੀਂ ਆਪਣੇ ਸਕੂਲ ਵਿੱਚ ਕੁਝ ਪਰਿਵਰਤਨ ਸੁਝਾ ਸਕਦੇ ਹੋ ਜਿਨ੍ਹਾਂ ਨਾਲ ਇਸ ਨੂੰ ਵਾਤਾਵਰਨ ਪੱਖੀ ਬਣਾਇਆ ਜਾ ਸਕੇ ?
ਉੱਤਰ-
ਹੇਠ ਲਿਖੇ ਪਰਿਵਰਤਨਾਂ ਦੁਆਰਾ ਅਸੀਂ ਆਪਣੇ ਸਕੂਲ ਨੂੰ ਵਾਤਾਵਰਨ ਪੱਖੀ ਜਾਂ ਅਨੁਕੂਲ ਬਣਾ ਸਕਦੇ ਹਾਂ
- ਸਾਨੂੰ ਸਕੂਲ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ।
- ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਫੁੱਲ ਅਤੇ ਪੱਤੇ ਨਾ ਤੋੜਨ ।
- ਸਾਨੂੰ ਪਾਣੀ ਦਾ ਫ਼ਜ਼ੂਲ-ਖ਼ਰਚ ਨਹੀਂ ਕਰਨਾ ਚਾਹੀਦਾ ।
- ਕਮਰਿਆਂ ਵਿਚ ਵੱਧ ਤੋਂ ਵੱਧ ਖਿੜਕੀਆਂ ਬਣਾਓ ਤਾਂਕਿ ਸੂਰਜੀ ਰੋਸ਼ਨੀ ਅੰਦਰ ਆ ਸਕੇ ਅਤੇ ਘੱਟ ਤੋਂ ਘੱਟ ਬਿਜਲੀ ਖ਼ਰਚ ਹੋਵੇ ।
- ਸਾਨੂੰ ਕੂੜਾ-ਕੱਚਰਾ ਇੱਧਰ-ਉੱਧਰ ਨਹੀਂ ਸੁੱਟਣਾ ਚਾਹੀਦਾ, ਬਲਕਿ ਵਸਤੂਆਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ।
- ਪਖਾਣਿਆਂ ਆਦਿ ਦੀ ਨਿਯਮਿਤ ਸਫਾਈ, ਧੁਲਾਈ ਕਰਨੀ ਚਾਹੀਦੀ ਹੈ ।
- ਬਿਜਲੀ ਦੀ ਫ਼ਜ਼ੂਲ-ਖ਼ਰਚੀ ਨੂੰ ਕਾਬੂ ਕਰਨਾ ਚਾਹੀਦਾ ਹੈ ।
- ਸਕੂਲ ਦੇ ਆਸ-ਪਾਸ ਕਚਰੇ ਦੇ ਢੇਰ ਅਤੇ ਰੁਕੇ ਹੋਏ ਗੰਦੇ ਪਾਣੀ ਨੂੰ ਨਾ ਰਹਿਣ ਦਿਓ ।
- ਸਕੂਲ ਦੀ ਇਮਾਰਤ ਸਾਫ਼-ਸੁਥਰੀ ਰੱਖਣੀ ਚਾਹੀਦੀ ਹੈ ।
- ਜੈਵ ਨਿਮਨੀਕ੍ਰਿਤ ਅਤੇ ਜੈਵ ਅਨਿਮਨੀਕ੍ਰਿਤ ਕੂੜੇ-ਕੱਚਰੇ ਨੂੰ ਇਕੱਠਾ ਕਰਨ ਲਈ ਕੂੜੇਦਾਨ ਵੱਖ-ਵੱਖ ਹੋਣੇ ਚਾਹੀਦੇ ਹਨ। ਇਸ ਨਾਲ ਕੂੜੇ ਦਾ ਨਿਪਟਾਨ ਸਰਲਤਾ ਨਾਲ ਹੋ ਸਕੇਗਾ ।
ਪ੍ਰਸ਼ਨ 3. ਇਸ ਅਧਿਆਇ ਵਿੱਚ ਅਸੀਂ ਪੜਿਆ ਕਿ ਜਦੋਂ ਜੰਗਲ ਅਤੇ ਜੰਗਲੀ ਜੰਤੂਆਂ ਦੀ ਗੱਲ ਕਰਦੇ ਹਾਂ ਤਾਂ ਚਾਰ ਮੁੱਖ ਦਾਵੇਦਾਰ ਸਾਹਮਣੇ ਆਉਂਦੇ ਹਨ । ਇਨ੍ਹਾਂ ਵਿਚੋਂ ਕਿਸ ਨੂੰ ਜੰਗਲ ਉਤਪਾਦਾਂ ਦੇ ਪ੍ਰਬੰਧ ਹਿੱਤ ਨਿਰਣਾ ਲੈਣ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ ? ਤੁਸੀਂ ਅਜਿਹਾ ਕਿਉਂ ਸੋਚਦੇ ਹੋ ?
ਉੱਤਰ-
ਜੰਗਲ ਅਤੇ ਜੰਗਲੀ ਜੰਤੂਆਂ ਦੀ ਗੱਲ ਕਰਦੇ ਸਮੇਂ ਸਾਹਮਣੇ ਆਉਣ ਵਾਲੇ ਚਾਰ ਦਾਵੇਦਾਰ ਹਨ
- ਜੰਗਲ ਦੇ ਅੰਦਰ ਅਤੇ ਇਸਦੇ ਨੇੜੇ ਰਹਿਣ ਵਾਲੇ ਲੋਕ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਲੋੜਾਂ ਲਈ ਜੰਗਲ ‘ਤੇ ਨਿਰਭਰ ਰਹਿੰਦੇ ਹਨ ।
- ਸਰਕਾਰ ਦਾ ਜੰਗਲ ਵਿਭਾਗ ਜੰਗਲਾਂ ਤੋਂ ਪ੍ਰਾਪਤ ਸਾਧਨਾਂ ਦਾ ਨਿਯੰਤਰਨ ਕਰਦਾ ਹੈ ।
- ਕਾਰਖ਼ਾਨੇਦਾਰ ਅਤੇ ਵਪਾਰੀ ਤੇਂਦੂਆ ਪੱਤੀ ਦੀ ਵਰਤੋਂ ਬੀੜੀ ਉਤਪਾਦਕਾਂ ਤੋਂ ਲੈ ਕੇ ਕਾਗ਼ਜ਼ ਮਿੱਲ ਤੱਕ ਜੰਗਲ ਉਤਪਾਦਾਂ ਦੀ ਵਰਤੋਂ ਕਰਦੇ ਹਨ ।
- ਜੰਗਲੀ ਜੀਵਨ ਅਤੇ ਕੁਦਰਤ ਪ੍ਰੇਮੀ ਕੁਦਰਤ ਦੀ ਸੁਰੱਖਿਆ ਇਸਦੀ ਅਸਲ ਅਵਸਥਾ ਵਿੱਚ ਹੀ ਚਾਹੁੰਦੇ ਹਨ ।
ਜੰਗਲ ਉਤਪਾਦ ਪ੍ਰਬੰਧਨ ਲਈ ਫੈਸਲਾ ਲੈਣ ਦੇ ਅਧਿਕਾਰ ਜੰਗਲ ਦੇ ਅੰਦਰ ਅਤੇ ਨੇੜੇ ਰਹਿਣ ਵਾਲੇ ਉਨ੍ਹਾਂ ਲੋਕਾਂ ਨੂੰ ਦੇਣੇ ਚਾਹੀਦੇ ਹਨ ਜੋ ਸਦੀਆਂ ਤੋਂ ਜੰਗਲਾਂ ‘ਤੇ ਨਿਰਭਰ ਰਹਿੰਦੇ ਹਨ । ਪਰੰਤੂ ਕੁੱਝ ਅਧਿਕਾਰ ਸਰਕਾਰ ਦੇ ਕੋਲ ਹੀ ਹੋਣੇ ਚਾਹੀਦੇ ਹਨ ਤਾਂਕਿ ਲੋਕ ਜੰਗਲਾਂ ਦੀ ਵਰਤੋਂ ਠੀਕ ਢੰਗ ਨਾਲ ਕਰਨ ਅਤੇ ਇਸਦੀ ਗਲਤ ਵਰਤੋਂ ਨਾ ਕਰਨ । ਜੰਗਲੀ ਜੀਵਨ ਅਤੇ ਕੁਦਰਤੀ ਪ੍ਰੇਮੀਆਂ ਨੂੰ ਵੀ ਕੁੱਝ ਅਧਿਕਾਰ ਦੇਣੇ ਚਾਹੀਦੇ ਹਨ ਕਿਉਂਕਿ ਉਹ ਕੁਦਰਤ ਦੀ ਸੁਰੱਖਿਆ ਇਸਦੀ ਅਸਲੀ ਅਵਸਥਾ ਵਿਚ ਕਰਨਾ ਚਾਹੁੰਦੇ ਹਨ ।
ਪ੍ਰਸ਼ਨ 4. ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਹੇਠ ਲਿਖਿਆਂ ਦੇ ਪ੍ਰਬੰਧ ਵਿੱਚ ਕੀ ਯੋਗਦਾਨ ਦੇ ਸਕਦੇ ਹੋ :
(ਉ) ਜੰਗਲ ਅਤੇ ਜੰਗਲੀ ਜੀਵ
(ਅ) ਕੋਲਾ ਅਤੇ ਪੈਟਰੋਲੀਅਮ
(ੲ) ਸਰੋਤ ।
ਉੱਤਰ-
(ੳ) ਜੰਗਲ ਅਤੇ ਜੰਗਲੀ ਜੀਵ-ਹੋਰ ਲੋਕਾਂ ਵਿੱਚ ਜੰਗਲਾਂ ਦੇ ਸੁਰੱਖਿਅਣ ਦੇ ਪ੍ਰਤੀ ਜਾਗਰੂਕਤਾ ਜਗਾ ਸਕਦੇ ਹਨ, ਆਪਣੇ ਖੇਤਰ ਦੇ ਉਨ੍ਹਾਂ ਕਿਰਿਆਕਲਾਪਾਂ ਵਿੱਚ ਭਾਗ ਲੈ ਸਕਦੇ ਹਾਂ ਜਿਹੜੇ ਜੰਗਲ ਅਤੇ ਜੰਗਲੀ ਜੀਵਾਂ ਦੇ ਸੁਰੱਖਿਅਣ ਨੂੰ ਮਹੱਤਵ ਦਿੰਦੇ ਹਨ | ਸੁਰੱਖਿਅਣ ਦੇ ਨਿਯਮਾਂ ਨੂੰ ਅਪਣਾ ਕੇ ਅਤੇ ਇਨ੍ਹਾਂ ਮਸਲਿਆਂ ਤੇ ਕੰਮ ਕਰ ਰਹੀਆਂ ਕਮੇਟੀਆਂ ਦੀ ਸਹਾਇਤਾ ਕਰਕੇ ਵੀ ਅਸੀਂ ਜੰਗਲ ਅਤੇ ਜੰਗਲੀ ਜੀਵਾਂ ਦੇ ਪ੍ਰਬੰਧਨ ਵਿਚ ਯੋਗਦਾਨ ਦੇ ਸਕਦੇ ਹਾਂ ।
(ਅ) ਕੋਲਾ ਅਤੇ ਪੈਟਰੋਲੀਅਮ-ਬਿਜਲੀ ਦੀ ਫਜ਼ੂਲ-ਖ਼ਰਚੀ ਨੂੰ ਰੋਕ ਕੇ ਅਤੇ ਘੱਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਕੇ ਅਸੀਂ ਇਨ੍ਹਾਂ ਦੇ ਪ੍ਰਬੰਧਨ ਵਿੱਚ ਯੋਗਦਾਨ ਦੇ ਸਕਦੇ ਹਾਂ । ਨਿੱਜੀ ਵਾਹਨਾਂ ਦੀ ਬਜਾਏ ਸਰਵਜਨਕ ਵਾਹਨਾਂ ਦੀ ਵਰਤੋਂ ਕਰਕੇ ਪੈਟਰੋਲ ਡੀਜ਼ਲ ਦੀ ਬੱਚਤ ਕਰ ਸਕਦੇ ਹਾਂ ।
(ੲ) ਸਰੋਤ-ਆਪਣੇ ਘਰ ਅਤੇ ਕਾਰਜ ਸਥਾਨ ਤੇ ਜਲ ਦੀ ਫਜ਼ੂਲ-ਖ਼ਰਚੀ ਰੋਕ ਕੇ ਅਤੇ ਵਰਖਾ ਦੇ ਪਾਣੀ ਨੂੰ ਆਪਣੇ ਘਰਾਂ ਵਿੱਚ ਇਕੱਠਾ ਕਰਕੇ ।
ਪ੍ਰਸ਼ਨ 5. ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਭਿੰਨ ਕੁਦਰਤੀ ਉਤਪਾਦਾਂ ਦੀ ਖੱਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ ?
ਉੱਤਰ-
- ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਅਤੇ ਇਸਦੀ ਫਜ਼ੂਲ-ਖ਼ਰਚੀ ਨੂੰ ਰੋਕ ਸਕਦੇ ਹਾਂ ।
- ਤਿੰਨ (R’s) ਦੇ ਨਿਯਮਾਂ ਦਾ ਪਾਲਣ ਕਰਕੇ ਅਸੀਂ ਕੁਦਰਤੀ ਉਤਪਾਦਾਂ ਦੀ ਖੱਪਤ ਘੱਟ ਕਰ ਸਕਦੇ ਹਾਂ ।
- ਸਾਨੂੰ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
- ਜਲ ਨੂੰ ਵਿਅਰਥ ਹੋਣ ਤੋਂ ਰੋਕਣਾ ਚਾਹੀਦਾ ਹੈ ।
- ਖਾਣਾ ਪਕਾਉਣ ਦੇ ਲਈ ਵੀ ਲੱਕੜੀ ਦੀ ਜਗ੍ਹਾ ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 6. ਹੇਠ ਲਿਖਿਆਂ ਨਾਲ ਸੰਬੰਧਿਤ ਅਜਿਹੇ ਪੰਜ ਕਾਰਜ ਲਿਖੋ ਜੋ ਤੁਸੀਂ ਪਿਛਲੇ ਇੱਕ ਹਫਤੇ ਵਿੱਚ ਕੀਤੇ ਹਨ :
(a) ਆਪਣੇ ਕੁਦਰਤੀ ਸਾਧਨਾਂ ਦੀ ਸੁਰੱਖਿਆ ।
(b) ਆਪਣੇ ਕੁਦਰਤੀ ਸਾਧਨਾਂ ਉੱਤੇ ਦਬਾਓ ਵਧਾਇਆ ਹੈ ।
ਉੱਤਰ-
(a)
- ਬਿਜਲੀ ਉਪਕਰਨਾਂ ਦਾ ਬੇਵਜ਼ਾ ਉਪਯੋਗ ਨਹੀਂ ਕੀਤਾ ।
- ਰੋਸ਼ਨੀ ਲਈ CFL ਦੀ ਵਰਤੋਂ ਕਰਕੇ ।
- ਸਕੂਲ ਆਉਣ ਜਾਣ ਲਈ ਆਪਣੇ ਵਾਹਨਾਂ ਦੀ ਜਗ੍ਹਾ ਸਰਕਾਰੀ ਵਾਹਨਾਂ ਦੀ ਵਰਤੋਂ ਕਰਕੇ ।
- ਨਹਾਉਣ ਵਿੱਚ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ।
- ਵਾਤਾਵਰਨ ਦੇ ਸੁਰੱਖਿਅਣ ਨਾਲ ਸੰਬੰਧਿਤ ਜਾਗਰੂਕਤਾ ਅਭਿਆਨ ਵਿਚ ਭਾਗ ਲਿਆ ।
(b)
- ਕੰਪਿਊਟਰ ਤੇ ਪ੍ਰਿੰਟਿੰਗ ਦੇ ਲਈ ਵੱਧ ਕਾਗਜ਼ਾਂ ਦੀ ਵਰਤੋਂ ਕੀਤੀ ।
- ਪੱਖਾ ਚੱਲਦਾ ਛੱਡ ਕੇ ਕਮਰੇ ਵਿਚੋਂ ਬਾਹਰ ਗਿਆ ।
- ਦੀਵਾਲੀ ਤੇ ਪਟਾਖੇ ਚਲਾ ਕੇ ।
- ਮੋਟਰ ਸਾਇਕਲ ਦੀ ਵਧੇਰੇ ਵਰਤੋਂ ਕਰਕੇ ।
- ਆਹਾਰ ਨੂੰ ਵਿਅਰਥ ਕੀਤਾ ।
ਪ੍ਰਸ਼ਨ 7. ਇਸ ਅਧਿਆਇ ਵਿੱਚ ਦੱਸੀਆਂ ਗਈਆਂ ਸਮੱਸਿਆਵਾਂ ਦੇ ਆਧਾਰ ਤੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੀ ਪਰਿਵਰਤਨ ਲਿਆਉਣਾ ਚਾਹੋਗੇ ਜਿਸ ਨਾਲ ਸਾਡੇ ਸਾਧਨਾਂ ਨੂੰ ਸਮੇਂ-ਸਮੇਂ ਤਕ ਵਰਤੋਂ ਲਈ ਉਤਸ਼ਾਹ ਮਿਲ ਸਕੇ ?
ਉੱਤਰ-
- ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਕ ਸਮਾਜ ਵਿੱਚ ਰਹਿੰਦੇ ਹਾਂ, ਇਕੱਲੇ ਨਹੀਂ ।
- ਸਾਨੂੰ ਆਪਣੇ ਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਕਿਸੇ ਵੀ ਤਰੀਕੇ ਉਨ੍ਹਾਂ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
- ਸਾਨੂੰ ਤਿੰਨ (R’s) ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ (Reduce, Recycle, Reuse) ।
- ਸਾਨੂੰ ਨਿੱਜੀ ਵਾਹਨਾਂ ਦੀ ਤੁਲਨਾ ਵਿਚ ਸਰਕਾਰੀ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਸਾਨੂੰ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ ।
ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਜੀਵਨ ਵਿਚ ਮਹੱਤਵ ਦੇ ਕੇ ਅਸੀਂ ਆਪਣੇ ਸੰਸਾਧਨਾਂ ਦੇ ਸੰਪੋਸ਼ਣ ਨੂੰ ਵਧਾਵਾ ਦੇ ਸਕਦੇ ਹਾਂ ।
PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ
ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1. ਜੰਗਲੀ ਸੰਪਦਾ ਦੀ ਸੁਰੱਖਿਆ ਦੇ ਲਈ ਕਿਹੜੇ-ਕਿਹੜੇ ਉਪਾਅ ਹਨ ?
ਉੱਤਰ-
ਜੰਗਲੀ ਸੰਪਦਾ ਦੀ ਸੁਰੱਖਿਆ ਦੇ ਉਪਾਅ-
- ਰੁੱਖਾਂ ਨੂੰ ਕੱਟਣਾ ਬੰਦ ਹੋਣਾ ਚਾਹੀਦਾ ਹੈ ।
- ਸਿਰਫ਼ ਉਹੀ ਰੁੱਖ ਕੱਟੇ ਜਾਣ ਜੋ ਸੁੱਕ ਗਏ ਹੋਣ ਜਾਂ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਲੱਗ ਜਾਵੇ ਅਤੇ ਉਨ੍ਹਾਂ ਦੇ ਸਥਾਨ ਤੇ ਨਵੇਂ ਰੁੱਖ ਲਗਾਏ ਜਾਣੇ ਚਾਹੀਦੇ ਹਨ ।
- ਰੁੱਖਾਂ ਦੀ ਹਰ ਸਾਲ ਗਿਣਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਰੁੱਖਾਂ ਨੂੰ ਲਗਾਉਣ ਦੇ ਉਦੇਸ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ।
- ਵਣ ਮਹਾਂਉਤਸਵ ਮਨਾਇਆ ਜਾਣਾ ਚਾਹੀਦਾ ਹੈ। ਇਹ ਸਾਡੇ ਦੇਸ਼ ਦੀ ਰੁੱਖ ਉਗਾਉਣ ਦੀ ਪਰੰਪਰਾ ਹੈ ਜਿਸਦੇ ਅਨੁਸਾਰ ਵਣ ਮਹਾਂਉਤਸਵ ਹਫ਼ਤੇ ਵਿੱਚ ਹਜ਼ਾਰਾਂ ਨਵੇਂ ਰੁੱਖ ਲਗਾਏ ਜਾਂਦੇ ਹਨ ।
- ਨਵੇਂ ਲਾਏ ਰੁੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ।
- ਜੰਗਲਾਂ ਨੂੰ ਰੋਪਣ ਦੀ ਨਵੀਂ ਯੋਜਨਾ ਲਾਗੂ ਹੋਣੀ ਚਾਹੀਦੀ ਹੈ ।
- ਜੰਗਲ ਸੰਪਦਾ ਨੂੰ ਜੰਗਲ ਦੀ ਅੱਗ ਤੋਂ ਬਚਾਉਣ ਲਈ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।
- ਰੁੱਖਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਰਸਾਇਣਿਕ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
ਪ੍ਰਸ਼ਨ 2. ਵਾਤਾਵਰਨ ਪ੍ਰਦੂਸ਼ਣ ਦੇ ਘਟਕਾਂ ਦਾ ਵਰਣਨ ਕਰੋ।
ਉੱਤਰ-
ਮਨੁੱਖ ਅਤੇ ਵਾਤਾਵਰਨ ਦਾ ਆਪਸ ਵਿੱਚ ਡੂੰਘਾ ਰਿਸ਼ਤਾ ਹੈ । ਮਨੁੱਖ ਹੀ ਵਾਤਾਵਰਨ ਨੂੰ ਸਾਫ਼ ਜਾਂ ਪ੍ਰਦੂਸ਼ਿਤ ਕਰਦਾ ਹੈ ਅਤੇ ਉਸਦਾ ਅਸਰ ਮਨੁੱਖ ਨੂੰ ਵੀ ਉਸੇ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ । ਮਨੁੱਖੀ ਸਮਾਜ ਦੇ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਨ ਬਹੁਤ ਜ਼ਰੂਰੀ ਹੈ । ਪਰੰਤੁ ਵਾਤਾਵਰਨ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣਾ ਮਨੁੱਖਾਂ ‘ਤੇ ਹੀ ਨਿਰਭਰ ਕਰਦਾ ਹੈ ।
ਮਨੁੱਖ ਦੀਆਂ ਕਿਰਿਆਵਾਂ ਦਾ ਅਨਿਯੋਜਿਤ ਹੋਣਾ ਵਾਤਾਵਰਨ ਨੂੰ ਓਨੀ ਹੀ ਵਧੇਰੇ ਹਾਨੀ ਪਹੁੰਚਾਉਂਦਾ ਹੈ । ਮਹਾਂਨਗਰਾਂ ‘ ਵਿੱਚ ਟਰੱਕਾਂ ਅਤੇ ਬੱਸਾਂ ਵਿਚੋਂ ਨਿਕਲਦਾ ਕਾਲਾ ਧੂੰਆਂ, ਨਦੀਆਂ ਵਿੱਚ ਨਾਲਿਆਂ ਦਾ ਗੰਦਾ ਪਾਣੀ ਅਤੇ ਸੜਕਾਂ ਤੇ ਖਿਲਰਿਆ ਕੂੜਾ-ਕਰਕਟ ਆਦਿ ਮਹਾਂਨਗਰਾਂ ਦੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਇਹ ਸਾਰੀਆਂ ਕਿਰਿਆਵਾਂ ਮਿਲ-ਜੁਲ ਕੇ ਸਾਡੇ ਵਾਤਾਵਰਨ ਦੇ ਸਾਰੇ ਘਟਕਾਂ, ਜਿਵੇਂ-ਪਾਣੀ, ਹਵਾ ਅਤੇ ਮਿੱਟੀ ਦੇ ਨਾਲ-ਨਾਲ ਸਾਨੂੰ ਜੀਵਤ ਰੱਖਣ ਵਿੱਚ ਬਹੁਤ ਜ਼ਰੂਰੀ ਹੈ ।
ਜਨਸੰਖਿਆ ਵਿਚ ਲਗਾਤਾਰ ਵਾਧਾ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿੱਚ ਮਨੁੱਖ ਦੀ ਪ੍ਰਮੁੱਖ ਭੂਮਿਕਾ ਹੈ । ਜਨਸੰਖਿਆ ਦੇ ਵੱਧਣ ਨਾਲ ਘਰ, ਕੱਪੜੇ ਅਤੇ ਖਾਧ-ਪਦਾਰਥਾਂ ਦੀਆਂ ਜ਼ਰੂਰਤਾਂ ਵੀ ਵੱਧ ਜਾਂਦੀਆਂ ਹਨ। ਲੋੜਾਂ ਨੂੰ ਪੂਰਾ ਕਰਨ ਲਈ ਕੁਦਰਤੀ ਸੰਪਦਾਵਾਂ ਦੀ ਹਾਨੀ ਹੁੰਦੀ ਹੈ । ਜਿਵੇਂ ਜੰਗਲਾਂ ਨੂੰ ਵਧੇਰੇ ਕੱਟਿਆ ਜਾਂਦਾ ਹੈ, ਭੂਮੀਗਤ ਪਾਣੀ ਦਾ ਅਨਿਯੰਤਰਿਤ ਉਪਯੋਗ, ਪਥਰਾਹਟ ਬਾਲਣ ਦਾ ਵਧੇਰੇ ਉਪਯੋਗ, ਉਦਯੋਗੀਕਰਨ ਆਦਿ । ਇਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ ।
ਜਦੋਂ ਕੁਦਰਤੀ ਸਾਧਨ ਵਾਤਾਵਰਨ ਨੂੰ ਮੁੜ ਸਵੱਛਤਾ ਪ੍ਰਦਾਨ ਨਹੀਂ ਕਰ ਸਕਦੇ ਤਾਂ ਪ੍ਰਦੂਸ਼ਣ ਹੁੰਦਾ ਹੈ । ਉਦਯੋਗਿਕ ਦੁਰਘਟਨਾਵਾਂ ਅਤੇ ਬਿਨਾਂ ਨਿਯੋਜਿਤ ਲੱਗੇ ਕਾਰਖ਼ਾਨੇ ਆਦਿ ਨਾਲ ਵੀ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ । ਵਧੇਰੇ ਰਸਾਇਣਾਂ ਦੀ ਵਰਤੋਂ ਵੀ ਇਸ ਦਾ ਇਕ ਘਟਕ ਹੈ । ਕੁਦਰਤੀ ਸੰਪ੍ਰਦਾਵਾਂ ਦਾ ਵਧੇਰੇ ਸ਼ੋਸ਼ਣ ਵੀ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਵਧਾਉਂਦਾ ਹੈ । ਉਦਯੋਗਿਕ ਕ੍ਰਾਂਤੀ ਨਾਲ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ । ਤੇਜ਼ਾਬੀ ਵਰਖਾ, ਆਂਤਰਿਕ ਦਹਿਣ ਇੰਜਣਾਂ ਦੁਆਰਾ ਪ੍ਰਚਲਿਤ ਵਾਹਨਾਂ ਦੁਆਰਾ ਵਧੇਰੇ ਮਾਤਰਾ ਵਿਚ ਸਲਫਰ ਯੁਕਤ ਯੌਗਿਕਾਂ ਨੂੰ ਹਵਾ ਵਿਚ ਮੁਕਤ ਕਰਨ ਦਾ ਨਤੀਜਾ ਹੈ । ਐਰੋਸੋਲ ਦੀ ਵਰਤੋਂ ਨਾਲ ਓਜ਼ੋਨ ਸਤਹਿ ਨੂੰ ਹਾਨੀ ਹੋ ਰਹੀ ਹੈ ।
ਮਨੁੱਖ ਦੇ ਵੱਖ-ਵੱਖ ਕਿਰਿਆਕਲਾਪਾਂ ਦੇ ਨਤੀਜੇ ਤੋਂ ਪੈਦਾ ਅਪਸ਼ਿਸ਼ਟ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਸਭ ਤੋਂ ਅੱਗੇ ਹਨ। ਇਹ ਅਪਸ਼ਿਸ਼ਟ ਪਦਾਰਥ ਬਹੁਤ ਹੀ ਘਾਤਕ ਹੁੰਦੇ ਹਨ ਅਤੇ ਇਨ੍ਹਾਂ ਦਾ ਅਸਰ ਦੂਰ-ਦੂਰ ਤੱਕ ਫੈਲ ਜਾਂਦਾ ਹੈ । ਇਨ੍ਹਾਂ ਦਾ ਨਿਪਟਾਨ ਅੱਜ-ਕੱਲ੍ਹ ਵਿਸ਼ਵ ਦੀ ਸਮੱਸਿਆ ਹੈ । ਇਨ੍ਹਾਂ ਦਾ ਮੁੜ ਚੱਕਰ ਹੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦਾ ਹੈ ।
ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿੱਚ ਮੁੱਖ ਭੂਮਿਕਾ ਮਨੁੱਖ ਦੀ ਹੈ, ਇਸਦੇ ਨਾਲ-ਨਾਲ ਇਸ ਪ੍ਰਦੂਸ਼ਿਤ ਵਾਤਾਵਰਨ ਦਾ ਸ਼ਿਕਾਰ ਵੀ ਮੁੱਖ ਰੂਪ ਵਿਚ ਮਨੁੱਖ ਹੀ ਹੈ ।
ਪ੍ਰਸ਼ਨ 3. ਕੋਲਾ ਅਤੇ ਪੈਟਰੋਲੀਅਮ ਦੀ ਵਰਤੋਂ ਸਾਵਧਾਨੀ ਪੁਰਵਕ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਕੋਲਾ ਅਤੇ ਪੈਟਰੋਲੀਅਮ ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਤੋਂ ਬਣੇ ਹਨ ਜਿਨ੍ਹਾਂ ਵਿਚ ਕਾਰਬਨ ਤੋਂ ਇਲਾਵਾ ਹਾਈਡਰੋਜਨ, ਨਾਈਟਰੋਜਨ ਅਤੇ ਸਲਫਰ ਵੀ ਹੁੰਦੀ ਹੈ । ਜਦੋਂ ਇਨ੍ਹਾਂ ਨੂੰ ਜਲਾਇਆ ਜਾਂਦਾ ਹੈ ਤਾਂ ਕਾਰਬਨ-ਡਾਈਆਕਸਾਈਡ, ਪਾਣੀ, ਨਾਈਟਰੋਜਨ ਦੇ ਆਕਸਾਈਡ ਅਤੇ ਸਲਫਰ ਦੇ ਆਕਸਾਈਡ ਪੈਦਾ ਹੁੰਦੇ ਹਨ । ਘੱਟ ਹਵਾ ਵਿੱਚ ਜਲਾਉਣ ਤੇ ਕਾਰਬਨ-ਡਾਈਆਕਸਾਈਡ ਦੀ ਜਗਾ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ । ਇਨ੍ਹਾਂ ਉਤਪਾਦਾਂ ਵਿਚੋਂ ਨਾਈਟਰੋਜਨ ਅਤੇ ਸਲਫਰ ਦੇ ਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਜ਼ਹਿਰੀਲੀਆਂ ਗੈਸਾਂ ਹਨ । ਕਾਰਬਨ-ਡਾਈਆਕਸਾਈਡ ਇਕ ਗੀਨ ਹਾਊਸ ਗੈਸ ਹੈ। ਕੋਲਾ ਅਤੇ ਪੈਟਰੋਲੀਅਮ ਕਾਰਬਨ ਦੇ ਵਿਸ਼ਾਲ ਭੰਡਾਰ ਹਨ । ਜੇ ਇਨ੍ਹਾਂ ਦੀ ਕਾਰਬਨ ਸੰਪੂਰਨ ਮਾਤਰਾ ਵਿਚ ਨਾ ਜਲੇ ਤਾਂ ਕਾਰਬਨ-ਡਾਈਆਕਸਾਈਡ ਵਿੱਚ ਬਦਲ ਜਾਂਦੀ ਹੈ ਅਤੇ ਇਸ ਤਰ੍ਹਾਂ ਧਰਤੀ ਤੇ ਆਕਸੀਜਨ ਦੀ ਉਪਲੱਬਧਤਾ ਤਾਂ ਵੱਧ ਹੋ ਜਾਵੇਗੀ ਤੇ ਨਾਲ ਹੀ ਕਾਰਬਨ-ਡਾਈਆਕਸਾਈਡ ਦੀ ਵੱਧ ਮਾਤਰਾ ਵੈਸ਼ਵਿਕ ਤਾਪ ਵਧਣ ਦਾ ਕਾਰਨ ਬਣ ਜਾਵੇਗੀ । ਇਸ ਲਈ ਇਨ੍ਹਾਂ ਸੰਸਾਧਨਾਂ ਦਾ ਪ੍ਰਯੋਗ ਸੋਚ ਸਮਝ ਕੇ ਕਰਨਾ ਚਾਹੀਦਾ ਹੈ ।
ਪ੍ਰਸ਼ਨ 4. ਗੰਗਾ ਦਾ ਪ੍ਰਦੂਸ਼ਣ ਕਿਸ ਪ੍ਰਕਾਰ ਹੋ ਰਿਹਾ ਹੈ ? ਇਸਦੀ ਸਫ਼ਾਈ ਯੋਜਨਾ ਤੇ ਟਿੱਪਣੀ ਲਿਖੋ ।
ਉੱਤਰ-
ਗੰਗਾ ਹਿਮਾਲਿਆ ਪਰਬਤ ਵਿੱਚ ਮੌਜੂਦ ਗੰਗੋਤਰੀ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਲਗਭਗ 2500 ਕਿਲੋਮੀਟਰ ਤੱਕ ਯਾਤਰਾ ਕਰਦੀ ਹੈ । ਇਹ ਵੱਖ-ਵੱਖ ਰਾਜਾਂ ਦੇ ਸੌ ਤੋਂ ਵੱਧ ਨਗਰਾਂ ਅਤੇ ਕਸਬਿਆਂ ਵਿਚੋਂ ਲੰਘਦੀ ਹੈ ਜਿਸ ਕਾਰਨ ਉਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਗੰਦਗੀਆਂ ਦਾ ਮਿਲਣਾ ਸੁਭਾਵਿਕ ਹੈ। ਗੰਗਾ ਦਾ ਪ੍ਰਦੂਸ਼ਣ ਮੁੱਖ ਰੂਪ ਵਿਚ ਹੇਠ ਲਿਖੇ ਪ੍ਰਕਾਰ ਦਾ ਹੈ-
- ਉਦਯੋਗਿਕ ਕੱਚਰਾ ।
- ਅਣਉਪਚਾਰਿਤ ਮਲ ਅਤੇ ਅਪਸ਼ਿਸ਼ਟ ।
- ਮ੍ਰਿਤ ਸਰੀਰਾਂ ਨੂੰ ਤੱਟਾਂ ਤੇ ਜਲਾਉਣਾ, ਜਲ ਵਿਚ ਵਹਾਉਣਾ ਅਤੇ ਮ੍ਰਿਤ ਸਰੀਰਾਂ ਦੀ ਰਾਖ ਅਤੇ ਹੱਡੀਆਂ ਨੂੰ ਗੰਗਾ ਦੇ ਪਾਣੀ ਵਿਚ ਸੁੱਟਣਾ ।
- ਅੰਧ-ਵਿਸ਼ਵਾਸ ਦੇ ਕਾਰਨ ਗੰਗਾ ਵਿਚ ਨਹਾਉਣਾ ।
ਗੰਗਾ ਦੀ ਸਫ਼ਾਈ ਯੋਜਨਾ – ਗੰਗਾ ਦੇ ਪਾਣੀ ਵਿੱਚ ਧਾਰਮਿਕ ਕਾਰਨਾਂ ਕਰਕੇ ਹੱਡੀਆਂ ਦਾ ਪ੍ਰਵਾਹ ਕੀਤਾ ਜਾਂਦਾ ਹੈ । ਇਸ ਲਈ ਇਸ ਦੇ ਪਾਣੀ ਵਿੱਚ, ਮਨੁੱਖੀ ਆਂਦਰ ਵਿੱਚ ਪਾਇਆ ਜਾਣ ਵਾਲਾ ਕੋਲੀਫਾਰਮ ਜੀਵਾਣੂ ਮੌਜੂਦ ਹੈ ਅਤੇ ਉਸਦੀ MPN (Most Probable Number) ਪਾਣੀ ਦੇ ਅਧੋਪ੍ਰਵਾਹ ਵਿੱਚ ਵੱਧਦਾ ਜਾਂਦਾ ਹੈ | ਸਾਲ 1985 ਵਿੱਚ, ਗੰਗਾ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਗੰਗਾ ਸਫ਼ਾਈ ਯੋਜਨਾ ਸ਼ੁਰੂ ਕੀਤੀ ਗਈ ਸੀ । ਜਿਸਦਾ ਬਜਟ ਪਹਿਲੇ ਚਰਨ ਵਿਚ 462 ਕਰੋੜ ਰੁਪਏ ਅਤੇ ਦੁਸਰੇ ਚਰਨ ਵਿਚ 416 ਕਰੋੜ ਰੁਪਏ ਸੀ । ਇਸ ਅਭਿਆਨ ਦੇ ਅਨੁਸਾਰ 873 ਮਿਲੀਅਨ ਲੀਟਰ ਪਾਣੀ ਹਰ ਰੋਜ਼ ਉਪਚਾਰਿਤ ਕਰਨਾ ਸੀ । ਵਰਤਮਾਨ ਵਿੱਚ ਗੰਗਾ ਦੀ ਸਫ਼ਾਈ ਯੋਜਨਾ ਵਿਚ ਤੇਜ਼ੀ ਲਿਆਉਣ ਦੀ ਬਹੁਤ ਹੀ ਜ਼ਰੂਰਤ ਹੈ ਤਾਂ ਹੀ ਇਸ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਤੇ ਨਿਯੰਤਰਨ ਪਾਇਆ ਜਾ ਸਕੇਗਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1. ਪ੍ਰਾਕਿਰਤਿਕ ਸੰਸਾਧਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ ।
ਉੱਤਰ-
ਪ੍ਰਕਿਰਤਿਕ ਸੰਸਾਧਨ (Natural resoures) – ਕੁਦਰਤ ਵਿਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ ਕੁਦਰਤੀ ਸੰਸਾਧਨ ਕਹਿੰਦੇ ਹਨ । ਉਦਾਹਰਨ-ਹਵਾ, ਪਾਣੀ, ਮਿੱਟੀ, ਖਣਿਜ, ਕੋਇਲਾ, ਪੈਟਰੋਲੀਅਮ ਆਦਿ ਕੁਦਰਤੀ ਸੰਸਾਧਨ ਹਨ ।
ਪ੍ਰਸ਼ਨ 2. 3R ਦੇ ਸਿਧਾਂਤ ਤੋਂ ਤੁਸੀਂ ਕੀ ਸਮਝਦੇ ਹੋ ? ਵਰਣਨ ਕਰੋ । (ਮਾਂਡਲ ਪੇਪਰ)
ਉੱਤਰ-
ਪਹਿਲੇ R ਦਾ ਅਰਥ ਹੈ Reduce ਜਿਸਦਾ ਮਤਲਬ ਹੈ ਘੱਟ ਕਰਨਾ । ਇਸਦਾ ਇਹ ਅਰਥ ਹੈ ਕਿ ਸਾਨੂੰ ਪਲਾਸਟਿਕ, ਕਾਗਜ਼, ਕੱਚ, ਧਾਤੁ ਦੀਆਂ ਵਸਤੂਆਂ ਆਦਿ ਪਦਾਰਥਾਂ ਦਾ ਮੁੜ-ਚੱਕਰ ਕਰਕੇ ਇਨ੍ਹਾਂ ਤੋਂ ਉਪਯੋਗੀ ਵਸਤੂਆਂ ਬਣਾਉਣੀਆਂ ਚਾਹੀਦੀਆਂ ਹਨ | ਸਾਨੂੰ ਅਜਿਹੀਆਂ ਚੀਜ਼ਾਂ ਨੂੰ ਕੱਚਰੇ ਦੇ ਡਿੱਬੇ ਵਿਚ ਨਹੀਂ ਪਾਉਣਾ ਚਾਹੀਦਾ ਬਲਕਿ ਇਨ੍ਹਾਂ ਨੂੰ ਆਪਣੇ ਕੱਚਰੇ ਤੋਂ ਵੱਖ ਕਰਨਾ ਚਾਹੀਦਾ ਹੈ ਤਾਂਕਿ ਇਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕੇ ।
ਦੂਸਰੇ ‘R’ ਦਾ ਅਰਥ ਹੈ Recycle ਅਰਥਾਤ ਮੁੜ ਚੱਕਰਣ । ਇਸਦਾ ਅਰਥ ਹੈ ਕਿ ਸਾਨੂੰ ਪਲਾਸਟਿਕ, ਕਾਗਜ਼, ਕੱਚ, ਧਾਤਾਂ ਦੀਆਂ ਵਸਤਾਂ ਆਦਿ ਪਦਾਰਥਾਂ ਦਾ ਮੁੜ ਚੱਕਰਣ ਕਰਕੇ ਇਨ੍ਹਾਂ ਤੋਂ ਉਪਯੋਗੀ ਵਸਤੂਆਂ ਬਣਾਉਣੀਆਂ ਚਾਹੀਦੀਆਂ ਹਨ । ਸਾਨੂੰ ਅਜਿਹੀਆਂ ਵਸਤੂਆਂ ਨੂੰ ਕਚਰੇ ਦੇ ਡੱਬੇ ਵਿੱਚ ਨਹੀਂ ਪਾਉਣਾ ਚਾਹੀਦਾ ਬਲਕਿ ਇਨ੍ਹਾਂ ਨੂੰ ਆਪਣੇ ਕੱਚਰੇ ਤੋਂ ਵੱਖ ਕਰਨਾ ਹੋਵੇਗਾ ਤਾਂ ਜੋ ਇਹ ਮੁੜ ਉਪਯੋਗੀ ਬਣਾਈਆਂ ਜਾ ਸਕਣ ।
ਤੀਸਰਾ ‘R’ ਹੈ Reuse ਅਰਥਾਤ ਮੁੜ ਉਪਯੋਗ ਇਹ ਮੁੜ ਚੱਕਰ ਤੋਂ ਵੀ ਵਧੀਆ ਤਰੀਕਾ ਹੈ ਕਿਉਂਕਿ ਮੁੜ ਚੱਕਰ ਵਿੱਚ ਵੀ ਕੁੱਝ ਨਾ ਕੁੱਝ ਊਰਜਾ ਵਿਅਰਥ ਹੀ ਜਾਂਦੀ ਹੈ । ਮੁੜ ਉਪਯੋਗ ਦੇ ਤਰੀਕੇ ਵਿੱਚ ਅਸੀਂ ਇਕ ਹੀ ਵਸਤੂ ਨੂੰ ਵਾਰ-ਵਾਰ ਵਰਤਦੇ ਹਾਂ । ਉਦਾਹਰਨ-ਵੱਖ-ਵੱਖ ਖਾਧ-ਪਦਾਰਥਾਂ ਦੇ ਨਾਲ ਡਿੱਬੇ ਅਤੇ ਕੇਨ ਅਸੀਂ ਹੋਰ ਸਮਾਨ ਰੱਖਣ ਵਿੱਚ ਪ੍ਰਯੋਗ ਕਰ ਸਕਦੇ ਹਾਂ ।
ਪ੍ਰਸ਼ਨ 3. ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ?
ਉੱਤਰ-
ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ-
- ਉਦਯੋਗਿਕ ਇਕਾਈਆਂ ਨਾਲ ਨਿਕਲੇ ਹਾਨੀਕਾਰਕ ਕਚਰੇ ਨੂੰ ਗੰਗਾ ਵਿੱਚ ਡਿੱਗਣ ਤੋਂ ਰੋਕ ਕੇ ।
- ਨਦੀ ਵਿਚ ਮ੍ਰਿਤ ਪਸ਼ੂਆਂ ਨੂੰ ਬਹਾਉਣ ਤੋਂ ਰੋਕ ਕੇ ।
- ਘਰਾਂ, ਵਪਾਰਿਕ ਸੰਸਥਾਨਾਂ ਤੋਂ ਨਿਕਲੇ ਕੁੜੇ ਨੂੰ ਨਦੀ ਵਿੱਚ ਨਾ ਰੋੜ ਕੇ ।
- ਨਦੀ ਵਿੱਚ ਕੱਪੜੇ ਨਾ ਧੋ ਕੇ ।
- ਪਾਣੀ ਸਰੋਤਾਂ ਦੇ ਨੇੜੇ ਮਲ-ਮੂਤਰ ਨੂੰ ਨਾ ਤਿਆਗ ਕੇ ।
- ਨਦੀ ਵਿੱਚ ਰਾਖ ਅਤੇ ਮੁਰਦਿਆਂ ਨੂੰ ਨਾ ਬਹਾ ਕੇ ।
ਪ੍ਰਸ਼ਨ 4. ਮੁੜ-ਚੱਕਰ ਕੀ ਹੈ ? ਇਸ ਲਈ ਅਸੀਂ ਕੀ ਕਰ ਸਕਦੇ ਹਾਂ ?
ਉੱਤਰ-
ਮੁੜ-ਚੱਕਰ – ਪੁਰਾਣੀਆਂ ਅਖ਼ਬਾਰਾਂ, ਕਾਪੀਆਂ-ਕਿਤਾਬਾਂ, ਧਾਤੂਆਂ ਤੋਂ ਬਣੀਆਂ ਪੁਰਾਣੀਆਂ ਬੇਕਾਰ ਵਸਤੂਆਂ, ਪਲਾਸਟਿਕ ਆਦਿ ਨੂੰ ਕੁੱਝ ਕਿਰਿਆਵਾਂ ਦੁਆਰਾ ਨਵੇਂ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਜਿਸਨੂੰ ਮੁੜ-ਚੱਕਰ ਕਹਿੰਦੇ ਹਨ । ਮੁੜ-ਚੱਕਰ ਲਈ ਅਸੀਂ ਹੇਠ ਲਿਖੇ ਕਾਰਜ ਕਰ ਸਕਦੇ ਹਾਂ-
- ਅਜਿਹੀਆਂ ਵਸਤੂਆਂ ਖ਼ਰੀਦੋ ਜਿਨ੍ਹਾਂ ਦਾ ਮੁੜ-ਚੱਕਰ ਹੋ ਸਕਦਾ ਹੈ ।
- ਅਜਿਹੀਆਂ ਵਸਤੂਆਂ ਦੀ ਵਰਤੋਂ ਕਰੋ ਜੋ ਮੁੜ-ਚੱਕਰ ਤੋਂ ਬਣੀਆਂ ਹੋਣ ।
- ਮੁੜ-ਚੱਕਰ ਲਈ ਢੁੱਕਵੀਆਂ ਵਸਤੂਆਂ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਵੇਚ ਦਿਓ ।
ਪ੍ਰਸ਼ਨ 5. ‘ਚਿਪਕੋ ਅੰਦੋਲਨ’ ਨੇ ਸਰਕਾਰ ਅਤੇ ਲੋਕਾਂ ਨੂੰ ਕੀ ਸਿਖਾਇਆ ਹੈ ? ਸਪੱਸ਼ਟ ਕਰੋ।
ਉੱਤਰ-
ਚਿਪਕੋ ਅੰਦੋਲਨ – ਚਿਪਕੋ ਅੰਦੋਲਨ ਬਹੁਤ ਤੇਜ਼ੀ ਨਾਲ ਵੱਖ-ਵੱਖ ਸਮੁਦਾਇਆਂ ਵਿੱਚ ਫੈਲ ਗਿਆ | ਜਨ-ਸੰਚਾਰ ਮਾਧਿਅਮ ਨੇ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਨਾਲ ਸਰਕਾਰ ਨੂੰ ਇਹ ਸੋਚਣ ਤੇ ਮਜ਼ਬੂਰ ਕਰ ਦਿੱਤਾ ਕਿ ਜੰਗਲੀ ਸਾਧਨਾਂ ਦੀ ਠੀਕ ਢੰਗ ਨਾਲ ਵਰਤੋਂ ਲਈ ਪ੍ਰਾਥਮਿਕਤਾ ਤੈਅ ਕਰਨ ਲਈ ਮੁੜ ਵਿਚਾਰ ਦੀ ਲੋੜ ਹੈ । ਲੋਕਾਂ ਨੂੰ ਅਨੁਭਵ ਨੇ ਸਿਖਾ ਦਿੱਤਾ ਹੈ ਕਿ ਜੰਗਲਾਂ ਦੇ ਵਿਨਾਸ਼ ਨਾਲ ਸਿਰਫ਼ ਜੰਗਲਾਂ ਦੀ ਉਪਲੱਬਧਤਾ ਹੀ ਪ੍ਰਭਾਵਿਤ ਨਹੀਂ ਹੁੰਦੀ ਸਗੋਂ ਮਿੱਟੀ ਦੀ ਗੁਣਵੱਤਾ ਅਤੇ ਜਲ ਸੋਮਿਆਂ ਤੇ ਵੀ ਅਸਰ ਹੁੰਦਾ ਹੈ । ਸਥਾਨਿਕ ਲੋਕਾਂ ਦੀ ਭਾਗੀਦਾਰੀ ਨਿਸਚਿਤ ਰੂਪ ਵਿਚ ਜੰਗਲਾਂ ਦੇ ਪ੍ਰਬੰਧਨ ਵਿੱਚ ਹੋਣੀ ਚਾਹੀਦੀ ਹੈ ।
ਪ੍ਰਸ਼ਨ 6. ਭੋਂ-ਜਲ ਦੇ ਕੀ ਲਾਭ ਹਨ ?
ਉੱਤਰ-
ਝੋ-ਜਲ ਦੇ ਲਾਭ-
- ਇਹ ਪਾਣੀ ਵਾਸ਼ਪਿਤ ਹੋ ਕੇ ਵਾਯੂਮੰਡਲ ਵਿੱਚ ਨਹੀਂ ਮਿਲਦਾ ਹੈ ।
- ਇਸ ਵਿੱਚ ਜੀਵ ਜੰਤੂਆਂ ਅਤੇ ਪੌਦਿਆਂ ਦਾ ਜਣਨ ਨਹੀਂ ਹੋ ਸਕਦਾ ।
- ਇਹ ਭੋ-ਪੱਧਰ ਵਿੱਚ ਸੁਧਾਰ ਲਿਆਉਂਦਾ ਹੈ ।
- ਇਹ ਪੌਦਿਆਂ ਨੂੰ ਨਮੀ ਪ੍ਰਦਾਨ ਕਰਦਾ ਹੈ ।
- ਇਹ ਜੀਵ-ਜੰਤੂਆਂ ਦੇ ਕਾਰਨ ਪ੍ਰਦੂਸ਼ਿਤ ਅਤੇ ਸੰਦੂਸ਼ਿਤ ਨਹੀਂ ਹੁੰਦਾ ।
ਪ੍ਰਸ਼ਨ 7. ਪਥਰਾਟ ਬਾਲਣ ਕੀ ਹੈ ਅਤੇ ਕਿਸ ਪ੍ਰਕਾਰ ਬਣਦੇ ਹਨ ? ਇਸਦੇ ਦੋ ਉਦਾਹਰਨ ਦਿਓ।
ਉੱਤਰ-
ਪਥਰਾਟ ਬਾਲਣ – ਜੰਤੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਅਤੇ ਅਵਸ਼ੇਸ਼ ਧਰਤੀ ਦੀ ਸਤਹਿ ਵਿੱਚ ਦਬਦੇ ਰਹੇ ਹਨ ਜੋ ਹੌਲੀ-ਹੌਲੀ ਤਲਛੱਟ ਦੇ ਹੇਠਾਂ ਦੱਬ ਕੇ ਇਕੱਠੇ ਹੋ ਗਏ । ਇਸ ਤਰ੍ਹਾਂ ਉਨ੍ਹਾਂ ਨੂੰ ਆਕਸੀਜਨ ਉਪਲੱਬਧ ਨਹੀਂ ਹੋਈ । ਤਲਛੱਟ ਦੇ ਆਵਰਨ ਦੇ ਹੇਠਾਂ ਨਾ ਤਾਂ ਇਨ੍ਹਾਂ ਦਾ ਆਕਸੀਕਰਨ ਹੁੰਦਾ ਹੈ ਤੇ ਨਾ ਹੀ ਵਿਘਟਨ, ਪਰੰਤੂ ਇਸੇ ਤਲਛੱਟ ਦੇ ਭਾਰ ਕਾਰਨ ਇਨ੍ਹਾਂ ਅਵਸ਼ੇਸ਼ਾਂ ਵਿਚੋਂ ਪਾਣੀ ਅਤੇ ਹੋਰ ਵਾਸ਼ਪਿਤ ਹੋਣ ਵਾਲੇ ਪਦਾਰਥ ਨੁਚੜ ਕੇ ਬਾਹਰ ਨਿਕਲ ਜਾਂਦੇ ਹਨ । ਇਨ੍ਹਾਂ ਪਦਾਰਥਾਂ ਨੂੰ ਪਥਰਾਟ ਬਾਲਨ ਕਿਹਾ ਜਾਂਦਾ ਹੈ । ਪਥਰਾਟ ਬਾਲਨ ਉਰਜਾ ਯੁਕਤ ਕਾਰਬਨ ਯੌਗਿਕਾਂ ਦੇ ਉਹ ਅਨੁ ਹਨ ਜਿਨ੍ਹਾਂ ਦਾ ਨਿਰਮਾਣ ਮੂਲ ਰੂਪ ਵਿੱਚ ਸੌਰ ਊਰਜਾ ਦੇ ਉਪਯੋਗ ਕਰਦੇ ਹੋਏ ਬਨਸਪਤੀਆਂ ਨੇ ਕੀਤਾ ਸੀ । ਪਥਰਾਟ ਬਾਲਣ ਦੀ ਉਦਾਹਰਨ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਹੈ ।
ਪ੍ਰਸ਼ਨ 8. ਪਾਣੀ ਜੀਵਨ ਲਈ ਜ਼ਰੂਰੀ ਹੈ । ਇਸ ਕਥਨ ਨੂੰ ਸਿੱਧ ਕਰੋ ।
ਉੱਤਰ-
ਪਾਣੀ ਹੇਠ ਲਿਖੇ ਕਾਰਨਾਂ ਕਰਕੇ ਜੀਵਨ ਲਈ ਜ਼ਰੂਰੀ ਹੈ-
- ਪਾਣੀ ਸਾਡੇ ਸਰੀਰ ਦੀਆਂ ਸਾਰੀਆਂ ਰਸਾਇਣਿਕ ਕਿਰਿਆਵਾਂ ਵਿੱਚ ਭਾਗ ਲੈਂਦਾ ਹੈ ।
- ਪਾਣੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ ।
- ਪਾਣੀ ਪੋਸ਼ਕ ਪਦਾਰਥਾਂ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦਾ ਹੈ ।
- ਪਾਣੀ ਮਲ-ਮੂਤਰ ਦੇ ਵਿਸਰਜਨ ਵਿੱਚ ਸਹਾਇਤਾ ਕਰਦਾ ਹੈ ।
- ਪਾਣੀ ਪਦਾਰਥਾਂ ਦੇ ਪਰਿਵਹਿਣ ਵਿੱਚ ਸਹਾਇਤਾ ਕਰਦਾ ਹੈ ।
- ਖੇਤੀ, ਕਾਰਖ਼ਾਨਿਆਂ ਅਤੇ ਬਿਜਲੀ ਲਈ ਵੀ ਪਾਣੀ ਜ਼ਰੂਰੀ ਹੈ ।
ਪ੍ਰਸ਼ਨ 9. ਪਾਣੀ ਸੁਰੱਖਿਅਣ ਦੇ ਮੁੱਖ ਉਪਾਅ ਦੱਸੋ ।
ਉੱਤਰ-
ਪਾਣੀ ਦੇ ਸੁਰੱਖਿਅਣ ਲਈ ਉਪਾਅ-
- ਪਾਣੀ ਨੂੰ ਸਿੰਚਾਈ ਲਈ ਉਪਯੋਗ ਕਰਨਾ ।
- ਹੜ੍ਹ ਨਿਯੰਤਰਨ ਅਤੇ ਹਾਈਡਰੋਲੋਜੀਕਲ ਸਰਵੇ ਅਤੇ ਬੰਨ੍ਹ ਨਿਰਮਾਣ ਕਰਨਾ ।
- ਭੂਮੀਗਤ ਜਲ ਦੀ ਰੀਚਾਰਜਿੰਗ ਅਤੇ ਫਜ਼ੂਲ-ਖ਼ਰਚੀ ਨੂੰ ਰੋਕਣਾ ।
- ਵਧੇਰੇ ਪਾਣੀ ਨੂੰ ਘੱਟ ਪਾਣੀ ਵਾਲੇ ਸਥਾਨਾਂ ਤੇ ਭੇਜਣਾ ।
- ਭੂ-ਖੋਰ ਨੂੰ ਰੋਕਣ ਲਈ ਬਾਹਰੀ ਮਿੱਟੀ ਨੂੰ ਬਣਾਈ ਰੱਖਣਾ ।
ਪ੍ਰਸ਼ਨ 10. ਕੁਝ ਹਵਾ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਹਵਾ ਦੇ ਮੁੱਖ ਪ੍ਰਦੂਸ਼ਣ ਹੇਠ ਲਿਖੇ ਹਨ-
- ਕਾਰਬਨ ਮੋਨੋਆਕਸਾਈਡ
- ਕਾਰਬਨ-ਡਾਈਆਕਸਾਈਡ
- ਸਲਫਰ ਅਤੇ ਨਾਈਟਰੋਜਨ ਦੇ ਆਕਸਾਈਡ
- ਫਲੋਰਾਈਡਾਂ ਦੇ ਯੌਗਿਕ
- ਧਾਤੂਆਂ ਅਤੇ ਹਾਈਡਰੋਕਾਰਬਨ ।
ਪ੍ਰਸ਼ਨ 11. ਪ੍ਰਦੂਸ਼ਣ ਨਿਯੰਤਰਨ ਦੇ ਪੰਜ ਉਪਾਅ ਲਿਖੋ ।
ਉੱਤਰ-
ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-
- ਗੋਬਰ ਗੈਸ ਦਾ ਨਿਰਮਾਣ ਕਰਨਾ ਚਾਹੀਦਾ ਹੈ ।
- ਅਜੈਵ-ਵਿਘਟਨਸ਼ੀਲ ਪਦਾਰਥਾਂ ਨੂੰ ਖੱਡਿਆਂ ਵਿਚ ਸੁੱਟਣਾ ਚਾਹੀਦਾ ਹੈ ।
- ਅਪਸ਼ਿਸ਼ਟ ਪਦਾਰਥਾਂ ਦਾ ਚੱਕਰੀਕਰਨ ਕਰਨਾ ਚਾਹੀਦਾ ਹੈ ।
- ਵਾਹਿਤ ਮਲ ਅਤੇ ਉਤਸਰਜੀ ਪਦਾਰਥ ਆਦਿ ਦਾ ਸਹੀ ਢੰਗ ਨਾਲ ਵਿਸਰਜਨ ਕਰਨਾ ਚਾਹੀਦਾ ਹੈ ।
- ਆਟੋ ਮੋਬਾਈਲਜ਼ ਵਿੱਚ ਸੀ.ਐਨ.ਜੀ. ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 12. ਜੰਗਲਾਂ ਨੂੰ ਕੱਟਣ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਜੇ ਰੁੱਖਾਂ ਨੂੰ ਕੱਟਣ ਦੀ ਦਰ ਉਨ੍ਹਾਂ ਦੇ ਵਾਧੇ ਤੋਂ ਵੱਧ ਹੋਵੇ ਤਾਂ ਰੁੱਖਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੁੰਦੀ ਜਾਵੇਗੀ । ਰੁੱਖ ਵਾਸ਼ਪਨ ਦੀ ਕਿਰਿਆ ਨਾਲ ਵੱਡੀ ਮਾਤਰਾ ਵਿੱਚ ਜਲ ਮੁਕਤ ਕਰਦੇ ਹਨ । ਇਸ ਨਾਲ ਵਰਖਾ ਵਾਲੇ ਬੱਦਲ ਸੌਖਿਆ ਹੀ ਬਣ ਜਾਂਦੇ ਹਨ । ਜਦੋਂ ਜੰਗਲ ਘੱਟ ਹੋ ਜਾਂਦੇ ਹਨ ਤਾਂ ਉਸ ਖੇਤਰ ਵਿਚ ਵਰਖਾ ਘੱਟ ਹੁੰਦੀ ਹੈ । ਇਸ ਨਾਲ ਰੁੱਖ ਘੱਟ ਸੰਖਿਆ ਵਿੱਚ ਉੱਗਦੇ ਹਨ । ਇਸ ਪ੍ਰਕਾਰ ਦੁਸ਼ਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਖੇਤਰ ਰੇਗਿਸਥਾਨ ਵੀ ਬਣ ਸਕਦਾ ਹੈ । ਰੁੱਖਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਕੱਟਣ ਨਾਲ ਜੈਵ ਪਦਾਰਥਾਂ ਨਾਲ ਭਰਪੁਰ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਵਰਖਾ ਦੇ ਪਾਣੀ ਦੇ ਨਾਲ ਵਹਿ ਕੇ ਖਤਮ ਹੋਣ ਲਗਦੀ ਹੈ ।
ਪ੍ਰਸ਼ਨ 13. ਕੋਲਾ ਅਤੇ ਪੈਟਰੋਲੀਅਮ ਨੂੰ ਕਿਸ ਪ੍ਰਕਾਰ ਲੰਬੇ ਸਮੇਂ ਤੱਕ ਬਚਾਇਆ ਜਾ ਸਕਦਾ ਹੈ ?
ਉੱਤਰ-
ਕੋਲਾ ਪੈਟਰੋਲੀਅਮ ਦੀ ਵਰਤੋਂ ਮਸ਼ੀਨਾਂ ਦੀ ਕਾਰਜ-ਕੁਸ਼ਲਤਾ ਤੇ ਵੀ ਨਿਰਭਰ ਕਰਦੀ ਹੈ । ਆਵਾਜਾਈ ਦੇ ਸਾਧਨਾਂ ਵਿੱਚ ਅੰਤਰ-ਦਹਿਣ ਇੰਜਨ ਦਾ ਪ੍ਰਯੋਗ ਹੁੰਦਾ ਹੈ । ਲੰਬੇ ਸਮੇਂ ਤਕ ਇਸਦੀ ਵਰਤੋਂ ਦੇ ਲਈ ਸੋਧ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਬਾਲਣ ਦਾ ਪੂਰਨ ਦਹਿਣ ਕਿਸ ਤਰ੍ਹਾਂ ਯਕੀਨੀ ਬਣਾਇਆ ਜਾ ਸਕਦਾ ਹੈ । ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇਨ੍ਹਾਂ ਦੀ ਕਾਰਜ-ਕੁਸ਼ਲਤਾ ਵੀ ਵਧੇ ਅਤੇ ਹਵਾ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕੇ ਅਤੇ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਬਚਾਇਆ ਜਾ ਸਕੇ ।
ਪ੍ਰਸ਼ਨ 14. ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸ਼ਰਨ ਸਥਲ ਵਿੱਚ ਅੰਤਰ ਲਿਖੋ ।
ਉੱਤਰ-
| ਰਾਸ਼ਟਰੀ ਪਾਰਕ | ਜੰਗਲੀ ਜੀਵ ਸ਼ਰਨ ਸਥਲ |
| (1) ਚੀਤਾ, ਗੈਂਡਾ, ਸ਼ੇਰ ਆਦਿ ਵਿਸ਼ੇਸ਼ ਜੰਗਲੀ ਜੀਵਾਂ ਨੂੰ ਆਵਾਸ ਪ੍ਰਦਾਨ ਕੀਤਾ ਜਾਂਦਾ ਹੈ । | (1) ਜੀਵ ਜੰਤੂਆਂ ਦੀਆਂ ਆਮ ਪ੍ਰਜਾਤੀਆਂ ਨੂੰ ਕੁਦਰਤੀ ਵਾਤਾਵਰਨ ਵਿਚ ਸੁਰੱਖਿਆ ਦਿੱਤੀ ਜਾਂਦੀ ਹੈ । |
| (2) ਇਸ ਦਾ ਖੇਤਰ 100 ਵਰਗ ਕਿਲੋਮੀਟਰ ਤੋਂ 500 ਵਰਗ ਕਿਲੋਮੀਟਰ ਤੱਕ ਹੁੰਦਾ ਹੈ । | (2) ਇਸ ਦਾ ਖੇਤਰ 500 ਵਰਗ ਕਿਲੋਮੀਟਰ ਤੋਂ 1000 ਵਰਗ ਕਿਲੋਮੀਟਰ ਤੱਕ ਹੁੰਦਾ ਹੈ । |
| (3) ਚਾਰੇ ਪਾਸੇ ਪੱਕੀਆਂ ਕੰਧਾਂ ਬਣਾਈਆਂ ਜਾਂਦੀਆਂ ਹਨ । | (3) ਚਾਰੇ ਪਾਸੇ ਉੱਚੀਆਂ ਜਾਲੀਦਾਰ ਅਸਥਾਈ ਕੰਧਾਂ ਬਣਾਈਆਂ ਜਾਂਦੀਆਂ ਹਨ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1. ਪ੍ਰਦੂਸ਼ਣ ਕੀ ਹੈ ?
ਉੱਤਰ-
ਕੁਦਰਤੀ ਰੂਪ ਵਿੱਚ ਮਿਲਣ ਵਾਲੇ ਜਾਂ ਸ਼ੁੱਧ ਰੂਪ ਵਿੱਚ ਮਿਲਣ ਵਾਲੇ ਪਦਾਰਥਾਂ ਵਿਚ ਧੂਲ ਕਣ ਅਤੇ ਹੋਰ ਹਾਨੀਕਾਰਕ ਪਦਾਰਥਾਂ ਦਾ ਮਿਸ਼ਰਣ ਪ੍ਰਦੂਸ਼ਣ ਕਹਾਉਂਦਾ ਹੈ ।
ਪ੍ਰਸ਼ਨ 2. ਕੋਈ ਪੰਜ ਕੁਦਰਤੀ ਸਾਧਨਾਂ ਦੇ ਨਾਮ ਲਿਖੋ ।
ਉੱਤਰ-
- ਜੰਗਲ,
- ਜੰਗਲੀ ਜੀਵਨ,
- ਪਾਣੀ,
- ਕੋਲਾ,
- ਪੈਟਰੋਲੀਅਮ ।
ਪ੍ਰਸ਼ਨ 3. ਵਾਤਾਵਰਨ ਨੂੰ ਬਚਾਉਣ ਲਈ ਤਿੰਨ R’s ਦੇ ਨਾਮ ਦੱਸੋ ।
ਉੱਤਰ-
- Reduce (ਘੱਟ ਉਪਯੋਗ),
- Recycle (ਮੁੜ ਚੱਕਰ),
- Reuse (ਮੁੜ ਉਪਯੋਗ) ।
ਪ੍ਰਸ਼ਨ 4. ਕਿਹੜੀਆਂ ਵਸਤੂਆਂ ਨੂੰ ਮੁੜ ਚੱਕਰਣ ਦੁਆਰਾ ਇਸਤੇਮਾਲ ਕਰ ਸਕਦੇ ਹਾਂ ?
ਉੱਤਰ-
ਪਲਾਸਟਿਕ, ਕੱਚ, ਕਾਗ਼ਜ਼, ਅਤੇ ਧਾਤੂ ਦੀਆਂ ਵਸਤੂਆਂ ।
ਪ੍ਰਸ਼ਨ 5. CFC ਦਾ ਪੂਰਾ ਨਾਂ ਦੱਸੋ ।
ਉੱਤਰ-
ਕਲੋਰੋ-ਫਲੋਰੋ ਕਾਰਬਨ ।
ਪ੍ਰਸ਼ਨ 6. ਉਰਜਾ ਦੇ ਅਨਵੀਕਰਨੀ ਸਰੋਤਾਂ ਦੇ ਉਦਾਹਰਨ ਦਿਓ ।
ਉੱਤਰ-
ਕੋਲਾ ਅਤੇ ਪੈਟਰੋਲੀਅਮ ।
ਪ੍ਰਸ਼ਨ 7. ਉਰਜਾ ਦੇ ਦੋ ਪਰੰਪਰਾਗਤ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਖਣਿਜ ਬਾਲਣ ਅਤੇ ਵਗਦਾ ਹੋਇਆ ਪਾਣੀ ।
ਪ੍ਰਸ਼ਨ 8. ਇਹ ਸੰਸਾਧਨ ਜੇ ਵਰਤਮਾਨ ਦਰ ਨਾਲ ਵਰਤੇ ਜਾ ਰਹੇ ਹਨ ਤਾਂ ਇਹ ਕਿੰਨੇ ਸਮੇਂ ਤੱਕ ਉਪਲੱਬਧ ਰਹਿਣਗੇ ?
ਉੱਤਰ-
ਪੈਟਰੋਲੀਅਮ ਦੇ ਸੰਸਾਧਨ ਲਗਭਗ ਅਗਲੇ 40 ਸਾਲਾਂ ਅਤੇ ਕੋਲੇ ਦੇ ਸੰਸਾਧਨ ਅਗਲੇ 200 ਸਾਲਾਂ ਤੱਕ ਉਪਲੱਬਧ ਰਹਿ ਸਕਦੇ ਹਨ ।
ਪ੍ਰਸ਼ਨ 9. ਅਪਸ਼ਿਸ਼ਟ ਪਦਾਰਥਾਂ ਨੂੰ ਕਿਹੜੇ ਦੋ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ ? ਇਨ੍ਹਾਂ ਵਿਚੋਂ ਕਿਹੜਾ ਵਧੇਰੇ ਘਾਤਕ ਹੁੰਦਾ ਹੈ ?
ਉੱਤਰ-
- ਜੈਵ-ਵਿਘਟਨਸ਼ੀਲ ਅਪਸ਼ਿਸ਼ਟ ਪਦਾਰਥ ।
- ਜੈਵ-ਵਿਘਟਨਸ਼ੀਲ ਅਪਸ਼ਿਸ਼ਟ ਪਦਾਰਥ । ਇਨ੍ਹਾਂ ਦੋਨਾਂ ਵਿਚੋਂ ਜੈਵ-ਅਵਿਘਟਨਸ਼ੀਲ ਪਦਾਰਥ ਵਧੇਰੇ ਘਾਤਕ ਹੈ ।
ਵਸਤੁਨਿਸ਼ਠ ਪ੍ਰਸ਼ਨ (Objective Type Questions)
ਪ੍ਰਸ਼ਨ 1. ਇੰਦਰਾ ਗਾਂਧੀ ਨਹਿਰ ਨਾਲ ਕਿਸ ਰਾਜ ਦੇ ਵੱਡੇ ਖੇਤਰ ਨੂੰ ਹਰਾ-ਭਰਾ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ ?
(a) ਉੱਤਰ ਪ੍ਰਦੇਸ਼
(b) ਉਤਰਾਖੰਡ
(c) ਛੱਤੀਸਗੜ੍ਹ
(d) ਰਾਜਸਥਾਨ ।
ਉੱਤਰ-
(d) ਰਾਜਸਥਾਨ ।
ਪ੍ਰਸ਼ਨ 2. ਅਮ੍ਰਿਤਾ ਦੇਵੀ ਬਿਸ਼ਨੋਈ ਰਾਸ਼ਟਰੀ ਇਨਾਮ ਪ੍ਰਦਾਨ ਕੀਤਾ ਜਾਂਦਾ ਹੈ-
(a) ਜੀਵ ਸੰਰੱਖਿਅਣ ਲੌਈ
(b) ਵਣ-ਉਨਮੂਲਲੈ ਲਈ
(c) ਵਣਾਂ ਦੇ ਵਿਨਾਸ਼ ਨੂੰ ਰੋਕਣ ਲਈ
(d) ਜਲ-ਸੰਰੱਖਿਅਣ ਲਈ ।
ਉੱਤਰ-
(a) ਜੀਵ ਸੰਰੱਖਿਅਣ ਲਈ ।
ਪ੍ਰਸ਼ਨ 3. ਜਲ-ਭੰਡਾਰਨ ਦੀ ਕੁਲ਼ ਪੱਧਤੀ ਪ੍ਰਚਲਨ ਵਿੱਚ ਹੈ-
(a) ਰਾਜਸਥਾਨ ਵਿੱਚ
(b) ਹਿਮਾਚਲ ਪ੍ਰਦੇਸ਼ ਵਿੱਚ
(c) ਉਤਰਾਖੰਡ ਵਿੱਚ
(d) ਮੱਧ ਪ੍ਰਦੇਸ਼ ਵਿੱਚ ।
ਉੱਤਰ-
(b) ਹਿਮਾਚਲ ਪ੍ਰਦੇਸ਼ ਵਿੱਚ ।
ਪ੍ਰਸ਼ਨ 4. 1970 ਦੇ ਪਹਿਲੇ ਦਸ਼ਕ ਵਿੱਚ ਚਿਪਕੋ ਅੰਦੋਲਨ ਕਿੱਥੇ ਸ਼ੁਰੂ ਹੋਇਆ ?
(a) ਕੁਮਾਉਂ ਵਿੱਚ
(b) ਗੜ੍ਹਵਾਲ ਵਿੱਚ
(c) ਹਿਮਾਚਲ ਪ੍ਰਦੇਸ਼ ਵਿੱਚ
(d) ਆਸਾਮ ਵਿੱਚ ।
ਉੱਤਰ-
(b) ਗੜ੍ਹਵਾਲ ਵਿੱਚ ।
ਪ੍ਰਸ਼ਨ 5. ਗੰਗਾ ਸਫਾਈ ਯੋਜਨਾ ਕਦੋਂ ਸ਼ੁਰੂ ਹੋਈ ?
(a) 1945 ਵਿੱਚ
(b) 1965 ਵਿੱਚ
(c) 1985 ਵਿੱਚ
(d) 2005 ਵਿੱਚ ।
ਉੱਤਰ-
(c) 1985 ਵਿੱਚ ।
ਪ੍ਰਸ਼ਨ 6. ਰਾਸ਼ਟਰੀ ਵਣ ਪਾਲਿਸੀ ਬਣਾਈ ਗਈ ਸੀ-
(a) 1988
(b) 1989
(c) 1990
(d) 1991.
ਉੱਤਰ-
(a) 1988.
ਪ੍ਰਸ਼ਨ 7. ਮੁੜ-ਚੱਕਰ ਕੀਤਾ ਜਾ ਸਕਦਾ ਹੈ-
(a) ਪਲਾਸਟਿਕ
(b) ਪਾਲੀਥੀਨ
(c) ਧਾਤਾਂ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਖ਼ਾਲੀ ਥਾਂਵਾਂ ਭਰਨਾ
ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
(i) ਕੁਦਰਤ ਵਿੱਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ …………………….. ਆਖਦੇ ਹਨ ।
ਉੱਤਰ-
ਕੁਦਰਤੀ ਸਾਧਨ
(ii) ……………… ਖ਼ਤਮ ਹੋਣ ਵਾਲਾ ਕੁਦਰਤੀ ਸਾਧਨ ਹੈ ।
ਉੱਤਰ-
ਮਿੱਟੀ
(iii) ……………… ਨਾ ਖ਼ਤਮ ਹੋਣ ਵਾਲਾ ਕੁਦਰਤੀ ਸਾਧਨ ਹੈ ।
ਉੱਤਰ-
ਸੂਰਜੀ ਪ੍ਰਕਾਸ਼
(iv) ਕਿਸੇ ਵੱਡੇ ਖੇਤਰ ਵਿੱਚ ਬਹੁਤੇ ਦਰੱਖ਼ਤ ਲਗਾ ਕੇ ਜੰਗਲਾਂ ਨੂੰ ਵਿਕਸਿਤ ਕਰਨਾ ……………………….. ਕਹਾਉਂਦਾ ਹੈ ।
ਉੱਤਰ-
ਵਣੀਕਰਨ
(v) CFC ਦਾ ਪੂਰਾ ਨਾਂ ………………………….. ਹੈ ।
ਉੱਤਰ-
ਕਲੋਰੋਫਲੋਰੋ ਕਾਰਬਨ ।
