PBN 10th Science

PSEB Solutions for Class 10 Science Chapter 4 ਕਾਰਬਨ ਅਤੇ ਉਸਦੇ ਯੋਗਿਕ

PSEB Solutions for Class 10 Science Chapter 4 ਕਾਰਬਨ ਅਤੇ ਉਸਦੇ ਯੋਗਿਕ

PSEB Solutions for Class 10 Science Chapter 4 ਕਾਰਬਨ ਅਤੇ ਉਸਦੇ ਯੋਗਿਕ

PSEB 10th Class Science Chapter 4 ਕਾਰਬਨ ਅਤੇ ਉਸਦੇ ਯੋਗਿਕ

ਯਾਦ ਰੱਖਣ ਲਈ ਅੰਕ

→ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਪ੍ਰਯੋਗ ਹੋਣ ਵਾਲੀਆਂ ਬਹੁਤ ਸਾਰੀਆਂ ਵਸਤੂਆਂ ਕਾਰਬਨ ਦੀਆਂ ਯੌਗਿਕ ਹਨ ।

→ ਸਾਰੀਆਂ ਸਜੀਵ ਸੰਰਚਨਾਵਾਂ ਕਾਰਬਨ ‘ਤੇ ਆਧਾਰਿਤ ਹੁੰਦੀਆਂ ਹਨ ।

→ ਪ੍ਰਕਿਰਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਮੌਜੂਦ ਕਾਰਬਨ ਸਾਡੇ ਲਈ ਉਪਯੋਗੀ ਹੈ ।

→ ਬਹੁਤ ਸਾਰੇ ਕਾਰਬਨ ਗਿਕ ਬਿਜਲਈ ਚਾਲਕ ਨਹੀਂ ਹੁੰਦੇ ਹਨ ।

→ ਕਾਰਬਨ ਦੀ ਪਰਮਾਣੂ ਸੰਖਿਆ 6 ਹੈ । ਇਸਦੇ ਬਾਹਰਲੇ ਸੈੱਲ ਵਿੱਚ 4 ਇਲੈੱਕਟ੍ਰਾਨ ਹੁੰਦੇ ਹਨ ।

→ ਹਾਈਡਰੋਜਨ ਨੂੰ ਅਸ਼ਟਕ ਪੂਰਾ ਕਰਨ ਲਈ ਇੱਕ ਇਲੈੱਕਟ੍ਰਨ ਦੀ ਲੋੜ ਹੁੰਦੀ ਹੈ ।

→ ਇਲੈੱਕਟ੍ਰਾਨ ਸਾਂਝਾ ਕਰਨ ਵਾਲਾ ਜੋੜਾ ਹਾਈਡਰੋਜਨ ਦੇ ਦੋ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਬਣਾਉਂਦਾ ਹੈ ।

→ ਕਲੋਰੀਨ ਦੋ ਪਰਮਾਣੂ ਵਾਲਾ ਅਣੂ (Cl2) ਬਣਾਉਂਦਾ ਹੈ ।

→ ਆਕਸੀਜਨ ਦੇ ਦੋ ਪਰਮਾਣੂਆਂ ਦੇ ਵਿਚਕਾਰ ਦੋਹਰੇ ਬੰਧਨ ਦੀ ਸੰਰਚਨਾ ਹੁੰਦੀ ਹੈ ।

→ ਅਸ਼ਟਕ ਪ੍ਰਾਪਤ ਕਰਨ ਲਈ ਨਾਈਟ੍ਰੋਜਨ ਦੇ ਇੱਕ ਅਣੂ ਵਿੱਚ ਹਰੇਕ ਪਰਮਾਣੂ ਤਿੰਨ-ਤਿੰਨ ਇਲੈੱਕਟ੍ਰਾਨ ਦਿੰਦਾ ਹੈ । ਇਸ ਤੋਂ ਇਲੈੱਕਟ੍ਰਾਨ ਦੇ ਤਿੰਨ ਸਹਿਯੋਗੀ ਜੋੜੇ ਪ੍ਰਾਪਤ ਹੁੰਦੇ ਹਨ ।

→ ਮੀਥੇਨ, ਕਾਰਬਨ ਦਾ ਇੱਕ ਯੌਗਿਕ ਹੈ । ਇਹ ਬਾਇਓ ਗੈਸ ਅਤੇ ਸੰਪੀੜਤ ਪ੍ਰਾਕਿਰਤਿਕ ਗੈਸ (CNG) ਦਾ ਪ੍ਰਮੁੱਖ ਘਟਕ ਹੈ ।

→ ਹੀਰਾ ਅਤੇ ਗ੍ਰੇਫਾਈਟ ਕਾਰਬਨ ਦੇ ਭਿੰਨ ਰੂਪ ਹਨ । ਇਨ੍ਹਾਂ ਦੇ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ ।

→ ਫੁਲਰੀਨ ਕਾਰਬਨ ਦਾ ਭਿੰਨ ਰੂਪ ਹੈ ਜਿਸਨੂੰ C-60 ਦੇ ਨਾਂ ਨਾਲ ਪਛਾਣਿਆ ਗਿਆ ਹੈ ।

→ ਕਾਰਬਨ ਦੁਆਰਾ ਸਹਿਸੰਯੋਜਕ ਬੰਧਨ ਬਣਨ ਕਾਰਨ ਕਾਰਬਨ ਯੌਗਿਕ ਵੱਡੀ ਸੰਖਿਆ ਵਿੱਚ ਬਣਦੇ ਹਨ ।

→ ਕਾਰਬਨ ਪਰਮਾਣੂ ਲੜੀ ਬੰਧਨ ਬਣਾਉਂਦੇ ਹਨ ।

→ ਕਾਰਬਨ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਜੁੜੇ ਯੋਗਿਕ ਸੰਤ੍ਰਿਪਤ ਯੌਗਿਕ ਕਹਾਉਂਦੇ ਹਨ ।

→ ਕਾਰਬਨ-ਕਾਰਬਨ ਬੰਧਨ ਬਹੁਤ ਸਥਾਈ ਹੁੰਦਾ ਹੈ ।

→ ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਸਲਫਰ, ਕਲੋਰੀਨ ਅਤੇ ਹੋਰ ਕਈ ਤੱਤਾਂ ਦੇ ਨਾਲ ਯੋਗਿਕ ਬਣਾਉਂਦਾ ਹੈ ।

→ ਇਕ ਸਮਾਨ ਅਣਵੀਂ ਸੂਤਰ ਪਰੰਤੂ ਵਿਭਿੰਨ ਸੰਰਚਨਾਵਾਂ ਵਾਲੇ ਯੌਗਿਕ ਸੰਰਚਨਾਤਮਕ ਯੌਗਿਕ ਅਖਵਾਉਂਦੇ ਹਨ ।

→ ਸਿੱਧੀਆਂ ਅਤੇ ਸ਼ਾਖਿਤ ਕਾਰਬਨ ਲੜੀਆਂ ਤੋਂ ਛੁੱਟ ਛੱਲੇ-ਰੂਪੀ ਆਕਾਰ ਵਿੱਚ ਵੀ ਕਾਰਬਨ ਯੌਗਿਕ ਵਿਵਸਥਿਤ ਹੁੰਦੇ ਹਨ ਜਿਨ੍ਹਾਂ ਨੂੰ ਸਾਈਕਲੋਰੈਕਸੇਨ ਕਹਿੰਦੇ ਹਨ ।

→ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਐਲਕੇਨ ਕਹਿੰਦੇ ਹਨ | ਅਸੰਤ੍ਰਿਪਤ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਦੋਹਰਾ ਬੰਧਨ ਹੁੰਦਾ ਹੈ ਨੂੰ ਐਲਕੀਨ ਕਿਹਾ ਜਾਂਦਾ ਹੈ । ਇੱਕ ਜਾਂ ਵੱਧ ਤਿਹਰੇ ਬੰਧਨ ਵਾਲੇ ਹਾਈਡਰੋਕਾਰਬਨਾਂ ਨੂੰ ਐਲਕਾਈਨ ਕਹਿੰਦੇ ਹਨ ।

→ ਸਾਰੇ ਹਾਈਡਰੋਕਾਰਬਨ ਆਕਸੀਜਨ ਦੀ ਹੋਂਦ ਵਿੱਚ ਬਲਣ ਨਾਲ ਊਸ਼ਮਾ, ਪ੍ਰਕਾਸ਼ ਅਤੇ ਕਾਰਬਨ ਡਾਈਆਕਸਾਈਡ ਬਣਾਉਂਦੇ ਹਨ ।

→ ਸੰਤ੍ਰਿਪਤ ਹਾਈਡਰੋਕਾਰਬਨ ਬਲਣ ‘ਤੇ ਸਵੱਛ ਲਾਟ ਬਣਾਉਂਦੇ ਹਨ ਜਦਕਿ ਅਸੰਤ੍ਰਿਪਤ ਹਾਈਡਰੋਕਾਰਬਨ ਕਾਲੇ ਧੂੰਏਂ ਵਾਲੀ ਪੀਲੀ ਲਾਟ ਨਾਲ ਬਲਦੇ ਹਨ ।

→ ਅਪੂਰਨ ਹਿਨ ਹੋਣ ਤੇ ਕਾਲਿਖਯੁਕਤ ਲਾਟ ਬਣਦੀ ਹੈ ।

→ ਕੋਲਾ ਅਤੇ ਪੈਟਰੋਲੀਅਮ ਪਥਰਾਟੀ ਬਾਲਣ ਹਨ ।

→ ਪੂਰਨ ਆਕਸੀਕਰਨ ਹੋਣ ਨਾਲ ਅਲਕੋਹਲ, ਕਾਰਬਾਕਸਲਿਕ ਤੇਜ਼ਾਬ ਵਿੱਚ ਬਦਲਿਆ ਜਾ ਸਕਦਾ ਹੈ !

→ ਜਿਹੜੇ ਪਦਾਰਥ ਹੋਰ ਪਦਾਰਥਾਂ ਨੂੰ ਆਕਸੀਜਨ ਦੇਣ ਦੀ ਸਮਰੱਥਾ ਰੱਖਦੇ ਹੋਣ ਉਨ੍ਹਾਂ ਨੂੰ ਆਕਸੀਕਾਰਕ ਪਦਾਰਥ ਕਹਿੰਦੇ ਹਨ ।

→ ਉਤਪ੍ਰੇਰਕ ਪ੍ਰਤੀਕਿਰਿਆ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ, ਪਰੰਤੂ ਆਪ ਕਿਰਿਆ ਵਿੱਚ ਭਾਗ ਨਹੀਂ ਲੈਂਦੇ ਹਨ ।

→ ਮੀਥੇਨੋਲ ਦੀ ਥੋੜ੍ਹੀ ਮਾਤਰਾ ਦੇ ਸੇਵਨ ਨਾਲ ਮਨੁੱਖ ਦੀ ਮੌਤ ਹੋ ਸਕਦੀ ਹੈ ਅਤੇ ਉਹ ਅੰਨ੍ਹਾ ਵੀ ਹੋ ਸਕਦਾ ਹੈ ।

→ ਮੀਥੇਨੋਲ ਦੀ ਥੋੜ੍ਹੀ ਮਾਤਰਾ ਈਥੇਨੋਲ ਵਿੱਚ ਮਿਲਾਉਣ ਨਾਲ ਇਸ ਨੂੰ ਦੁਰਉਪਯੋਗ ਹੋਣ ਤੋਂ ਰੋਕਿਆ ਜਾ ਸਕਦਾ ਹੈ ।

→ ਗੰਨੇ ਦੇ ਰਸ ਦੇ ਖ਼ਮੀਰਨ ਤੋਂ ਈਥਨੋਲ ਤਿਆਰ ਕੀਤਾ ਜਾਂਦਾ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)

1. ਕਾਰਬਨ (Carbon)-ਕਾਰਬਨ ਇੱਕ ਤੱਤ ਹੈ । ਇਸ ਤੱਤ ਦੀ ਪਰਮਾਣੂ ਸੰਖਿਆ 6, ਪੁੰਜ ਸੰਖਿਆ 12 ਅਤੇ ਸੰਯੋਜਕਤਾ 4 ਹੈ । ਇਸ ਦਾ ਇਲੈੱਕਟ੍ਰਾਨੀ ਤਰਤੀਬ 2, 4 ਹੈ ਅਤੇ ਇਸ ਨੂੰ ਦੇ ਦੁਆਰਾ

PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ 1 ਪ੍ਰਗਟਾਇਆ ਜਾਂਦਾ ਹੈ ।

2. ਕਾਰਬਨ ਯੌਗਿਕ (Carbon compounds)-ਜਿਨ੍ਹਾਂ ਯੋਗਿਕਾਂ ਵਿੱਚ ਕਾਰਬਨ ਉਪਸਥਿਤ ਹੁੰਦਾ ਹੈ ਉਨ੍ਹਾਂ ਨੂੰ ਕਾਰਬਨ ਯੌਗਿਕ ਕਹਿੰਦੇ ਹਨ । ਇਹ ਆਮ ਤੌਰ ‘ਤੇ ਸਹਿਯੋਜੀ ਹੁੰਦੇ ਹਨ ।

3. ਸਹਿਸੰਯੋਜਕ ਬੰਧਨ (Covalent Bond)-ਇਹ ਬੰਧਨ ਪਰਮਾਣੂਆਂ ਦੇ ਵਿੱਚ ਇਲੈਂਕਾਨਾਂ ਦੀ ਸਾਂਝੇਦਾਰੀ ਤੋਂ ਬਣਦੇ ਹਨ । ਇਨ੍ਹਾਂ ਰਸਾਇਣਿਕ ਬੰਧਨਾਂ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।

4. ਭਿੰਨਰੂਪਤਾ (Allotropy)-ਤੱਤਾਂ ਦਾ ਉਹ ਗੁਣ ਜਿਸ ਦੁਆਰਾ ਇੱਕ ਤੱਤ ਇੱਕ ਤੋਂ ਵੱਧ ਰੂਪਾਂ ਵਿੱਚ ਮਿਲਦਾ ਹੈ ਜਿਨ੍ਹਾਂ ਦੇ ਭੌਤਿਕ ਗੁਣ ਭਿੰਨ-ਭਿੰਨ ਪਰੰਤੁ ਰਸਾਇਣਿਕ ਗੁਣ ਸਮਾਨ ਹੁੰਦੇ ਹਨ । ਤੱਤ ਦੇ ਵਿਭਿੰਨ ਰੂਪਾਂ ਨੂੰ ਭਿੰਨ ਰੂਪ ਅਤੇ ਇਸ ਗੁਣ ਨੂੰ ਭਿੰਨਰੂਪਤਾ ਆਖਦੇ ਹਨ ।

5. ਹਾਈਡਰੋਕਾਰਬਨ (Hydrocarbon)-ਕਾਰਬਨ ਅਤੇ ਹਾਈਡਰੋਜਨ ਨਾਲ ਬਣੇ ਕਾਰਬਨਿਕ ਯੌਗਿਕਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।

6. ਐਲਕੇਨ ਜਾਂ ਸੰਤ੍ਰਿਪਤ ਹਾਈਡਰੋਕਾਰਬਨ (Alkane or Saturated Hydrocarban)-ਜਿਨ੍ਹਾਂ ਹਾਈਡਰੋਕਾਰਬਨਾਂ ਦਾ ਸਾਧਾਰਨ ਰਸਾਇਣਿਕ ਸੂਤਰ Cn, H2n+2 ਹੋਵੇ, ਐਲਕੇਨ ਕਹਾਉਂਦੇ ਹਨ । ਇਨ੍ਹਾਂ ਦੇ ਸਮਜਾਤੀ ਲੜੀ ਦੇ ਮੈਂਬਰਾਂ ਵਿੱਚ ਇਕਹਿਰਾ ਸਹਿਸੰਯੋਜਕ ਬੰਧਨ ਹੁੰਦਾ ਹੈ ।

7. ਸਮੁਅੰਗਕਤਾ (Isomerism)-ਅਜਿਹੇ ਯੌਗਿਕ ਜਿਨ੍ਹਾਂ ਦਾ ਅਣਵੀਂ ਸੁਰ ਸਮਾਨ ਹੈ, ਪਰੰਤੁ ਸੰਰਚਨਾਤਮਕ ਸੂਤਰ ਭਿੰਨ-ਭਿੰਨ ਹੋਵੇ ਉਨ੍ਹਾਂ ਨੂੰ ਸਮੁਅੰਗਕ ਕਹਿੰਦੇ ਹਨ ਅਤੇ ਇਸ ਗੁਣ ਨੂੰ ਸਮਅੰਗਕਤਾ ਕਹਿੰਦੇ ਹਨ ।

8. ਅਸੰਤ੍ਰਿਪਤ ਹਾਈਡਰੋਕਾਰਬਨ (Unsaturated Hydrocarbon)-ਜਿਨ੍ਹਾਂ ਹਾਈਡਰੋਕਾਰਬਨਾਂ ਦੇ ਦੋ ਕਾਰਬਨ ਪਰਮਾਣੂਆਂ ਵਿਚਕਾਰ ਦੋਹਰਾ ਜਾਂ ਤਿਹਰਾ ਬੰਧਨ ਹੋਵੇ ਅਸੰਤ੍ਰਿਪਤ ਹਾਈਡਰੋਕਾਰਬਨ ਕਹਿੰਦੇ ਹਨ ।

9. ਐਲਕੀਨ (Alkenes)-ਜਿਨ੍ਹਾਂ ਹਾਈਡਰੋਕਾਰਬਨਾਂ ਦਾ ਸਾਧਾਰਨ ਸੂਤਰ Cn H2n ਹੁੰਦਾ ਹੈ, ਉਨ੍ਹਾਂ ਨੂੰ ਐਲਕੀਨ ਕਹਿੰਦੇ ਹਨ ।

10. ਐਲਕਾਈਨ (Atkyne)-ਅਜਿਹੇ ਹਾਈਡਰੋਕਾਰਬਨ ਜਿਨ੍ਹਾਂ ਦੇ ਦੋ ਕਾਰਬਨ ਪਰਮਾਣੂਆਂ ਵਿਚਕਾਰ ਤਿਹਰਾ
ਸਹਿਸੰਯੋਜਕ ਬੰਧਨ ਹੁੰਦਾ ਹੈ, ਐਲਕਾਈਨ ਕਹਿੰਦੇ ਹਨ । ਇਨ੍ਹਾਂ ਦਾ ਸਾਧਾਰਨ ਸੂਤਰ Cn H2n – 2 ਹੈ ।

11. ਲੜੀ ਬੰਧਨ (Catenation)-ਕਾਰਬਨ ਦੀ ਹੋਰ ਕਾਰਬਨ ਪਰਮਾਣੁਆਂ ਨਾਲ ਬੰਧਨ ਬਣਾਉਣ ਦੀ ਬਚਿੱਤਰ ਸਮਰੱਥਾ ਹੈ ਜਿਸ ਕਾਰਨ ਇਹ ਵੱਡੀ ਸੰਖਿਆ ਵਿੱਚ ਜੁੜ ਕੇ ਲੰਬੀ ਲੜੀ ਬਣਾਉਣ ਦੀ ਪ੍ਰਵਿਰਤੀ ਰੱਖਦੇ ਹਨ । ਇਸ ਗੁਣ ਨੂੰ ਲੜੀ ਬੰਧਨ ਕਹਿੰਦੇ ਹਨ ।

12. ਇਲੈੱਕਟਾਨ-ਬਿੰਦੂ ਸੰਰਚਨਾ (Electron Dot Structure)-ਜਦੋਂ ਕਿਸੇ ਤੱਤ ਜਾਂ ਯੋਗਿਕ ਦੇ ਅਣੂ ਨੂੰ ਇਲੈੱਕਟ੍ਰਾਨਾਂ ਦੇ ਸਾਂਝੇ ਜੋੜਿਆਂ ਨੂੰ ਬਿੰਦੂ (.) ਜਾਂ ਸ (x) ਦੇ ਚਿੰਨ੍ਹਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਤਾਂ ਉਸ ਨੂੰ ਇਲੈੱਕਟਾਨ-ਬਿੰਦੂ ਸੰਰਚਨਾ ਕਹਿੰਦੇ ਹਨ ।

13. ਫੁਲਰੀਨ (Fullerene)-ਇਹ ਕਾਰਬਨ ਦਾ ਭਿੰਨ ਰੂਪ ਹੈ ਜਿਸ ਵਿੱਚ ਕਾਰਬਨ ਦੇ ਪਰਮਾਣੂ ਫੁੱਟਬਾਲ ਦੀ ਆਕ੍ਰਿਤੀ ਵਿੱਚ ਵਿਵਸਥਿਤ ਹੁੰਦੇ ਹਨ ।

14. ਜੋੜਾਤਮਕ ਪ੍ਰਤਿਕਿਰਿਆ (Addition Reaction)-ਇਹ ਉਹ ਪ੍ਰਤਿਕਿਰਿਆ ਹੈ ਜਿਸ ਵਿੱਚ ਕੋਈ ਅਸੰਤ੍ਰਿਪਤ ਹਾਈਡਰੋਕਾਰਬਨ ਕਿਸੇ ਉਤਪ੍ਰੇਰਕ ਦੀ ਉਪਸਥਿਤੀ ਵਿੱਚ ਹਾਈਡਰੋਜਨ ਜਾਂ ਕਿਸੇ ਹੋਰ ਤੱਤ ਨਾਲ ਮਿਲ ਕੇ ਸੰਤ੍ਰਿਪਤ ਹਾਈਡਰੋਕਾਰਬਨ ਬਣਾਉਂਦੇ ਹਨ ।

15. ਪ੍ਰਤਿਸਥਾਪਨ ਅਭਿਕਿਰਿਆ (Substitution Reaction)-ਜਦੋਂ ਕਾਰਬਨਿਕ ਯੌਗਿਕਾਂ ਵਿੱਚ ਹਾਈਡਰੋਜਨ ਪ੍ਰਮਾਣੁ ਦੀ ਥਾਂ ਕਿਸੇ ਹੋਰ ਤੱਤ ਦੇ ਪਰਮਾਣੂ/ਪਰਮਾਣੂਆਂ ਨੂੰ ਪ੍ਰਤਿਸਥਾਪਿਤ ਕੀਤਾ ਜਾਵੇ ਤਾਂ ਉਸ ਅਭਿਕਿਰਿਆ ਨੂੰ ਤਿਸਥਾਪਨ ਅਭਿਕਿਰਿਆ ਕਹਿੰਦੇ ਹਨ ।

16. ਐਸਟਰੀਕਰਨ (Esterification)-ਕਾਰਬਾਕਸਲਿਕ ਤੇਜ਼ਾਬ ਅਤੇ ਅਲਕੋਹਲ ਦੀ ਪਰਸਪਰ ਕਿਰਿਆ ਤੋਂ ਬਣੀ ਉਪਜ ਐਸਟਰ ਹੈ ਅਤੇ ਇਸ ਪ੍ਰਕਿਰਿਆ ਨੂੰ ਐਸਟਰੀਕਰਨ ਕਹਿੰਦੇ ਹਨ ।

17. ਕਿਰਿਆਤਮਕ ਸਮੂਹ (IFunctional Group)-ਪਰਮਾਣੂ ਜਾਂ ਪਰਮਾਣੂਆਂ ਦਾ ਸਮੂਹ ਜੋ ਕਿਸੇ ਕਾਰਬਨਿਕ ਯੌਗਿਕ ਦੇ ਗੁਣਾਂ ਦਾ ਨਿਰਧਾਰਨ ਕਰਦਾ ਹੈ, ਕਿਰਿਆਤਮਕ ਸਮੂਹ ਕਹਾਉਂਦਾ ਹੈ ।

18. ਖ਼ਮੀਰਨ (Fermentation)-ਜਟਿਲ ਕਾਰਬਨਿਕ ਯੌਗਿਕਾਂ ਦਾ ਐਲਜ਼ਾਈਮ ਜਾਂ ਸੂਖ਼ਮ ਜੀਵਾਂ ਦੀ ਉਪਸਥਿਤੀ ਵਿੱਚ ਸਰਲ ਕਾਰਬਨਿਕ ਪਦਾਰਥਾਂ ਵਿੱਚ ਅਪਘਟਿਤ ਹੋਣ ਦੀ ਪ੍ਰਕਿਰਿਆ ਨੂੰ ਖ਼ਮੀਰਨ ਕਹਿੰਦੇ ਹਨ ।

19. ਐਲਕੋਹਲ (Alcohol)-ਐਲਕੇਨ ਦੇ ਇੱਕ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿਲ (-OH) ਸਮੂਹ ਦੁਆਰਾ ਪ੍ਰਤਿਸਥਾਪਿਤ ਕਰਨ ਤੋਂ ਪ੍ਰਾਪਤ ਹੋਏ ਯੌਗਿਕ ਨੂੰ ਅਲਕੋਹਲ ਕਹਿੰਦੇ ਹਨ ।

20. ਕਾਰਬਾਕਸਲਿਕ ਤੇਜ਼ਾਬ (Carboxylic Acid)-ਜਿਨ੍ਹਾਂ ਹਾਈਡਰੋਕਾਰਬਨਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ-COOH ਕਿਰਿਆਤਮਕ ਸਮੂਹ ਹੋਣ, ਕਾਰਬਾਕਸਲਿਕ ਤੇਜ਼ਾਬ ਕਹਿੰਦੇ ਹਨ ।

21. ਸਮਜਾਤੀ ਲੜੀ (Homologous Series)-ਯੋਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਹੋਵੇ ਅਤੇ ਲੜੀ ਦੇ ਦੋ ਲਾਗਲੇ ਮੈਂਬਰਾਂ ਵਿੱਚ -CH2 ਦਾ ਅੰਤਰ ਹੋਵੇ, ਸਮਜਾਤੀ ਲੜੀ ਕਹਿੰਦੇ ਹਨ ।

Science Guide for Class 10 PSEB ਕਾਰਬਨ ਅਤੇ ਉਸਦੇ ਯੋਗਿਕ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1. ਕਾਰਬਨ-ਡਾਈਆਕਸਾਈਡ ਦੀ ਇਲੈੱਕਟਰਾਨ ਬਿੰਦੂ ਰਚਨਾ ਕੀ ਹੋਵੇਗੀ ਜਿਸ ਦਾ ਫਾਰਮੂਲਾ CO2 ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ਵਿੱਚ ਕਾਰਬਨ ਪਰਮਾਣੁ ਨਾਲ ਆਕਸੀਜਨ ਦੇ ਦੋ ਪਰਮਾਣੂ ਜੁੜੇ ਹੁੰਦੇ ਹਨ । ਕਾਰਬਨ ਦੀ ਪਰਮਾਣੂ ਸੰਖਿਆ 6 ਹੁੰਦੀ ਹੈ ਅਤੇ ਇਸ ਦੇ ਬਾਹਰੀ ਸੈੱਲ ਵਿੱਚ 4 ਇਲੈੱਕਟਰਾਨ ਹੁੰਦੇ ਹਨ । ਇਸ ਨੂੰ ਅਸ਼ਟਕ (ਆਠਾ) ਪੂਰਾ ਕਰਨ ਲਈ 4 ਹੋਰ ਇਲੈੱਕਟਰਾਨਾਂ ਦੀ ਲੋੜ ਹੁੰਦੀ ਹੈ । ਇਸ ਲਈ ਇਸ ਦੀ ਇਲੈੱਕਟਰਾਨ ਬਿੰਦੂ ਰਚਨਾ ਹੇਠ ਦਿੱਤੇ ਅਨੁਸਾਰ ਹੋਵੇਗੀ-

ਹਰੇਕ ਆਕਸੀਜਨ ਦਾ ਪਰਮਾਣੂ, ਕਾਰਬਨ ਪਰਮਾਣੂ ਦੇ ਦੋਹਰੇ ਬੰਧਨ ਦੁਆਰਾ ਜੁੜਿਆ ਹੁੰਦਾ ਹੈ ।

ਪ੍ਰਸ਼ਨ 2. ਸਲਫਰ ਦਾ ਅਣੂ ਜੋ ਕਿ ਸਲਫਰ ਦੇ ਅੱਠ ਪਰਮਾਣੂਆਂ ਦਾ ਬਣਿਆ ਹੈ, ਉਸ ਦੀ ਇਲੈੱਕਟਰਾਨ ਬਿੰਦੂ ਰਚਨਾ ਕੀ ਹੋਵੇਗੀ ?
(ਸੰਕੇਤ-ਸਲਫਰ ਦੇ ਅੱਠ ਪਰਮਾਣੂ ਇੱਕ ਛੱਲੇ ਦੇ ਰੂਪ ਵਿੱਚ ਆਪਸ ਵਿੱਚ ਜੁੜੇ ਹੁੰਦੇ ਹਨ ।)
ਉੱਤਰ-
ਸਲਫਰ ਦੀ ਪਰਮਾਣੂ ਸੰਖਿਆ 16 ਹੈ ।

ਸਲਫਰ ਦੇ ਬਾਹਰਲੇ ਸੈੱਲ ਵਿੱਚ 6 ਇਲੈੱਕਟਰਾਨ ਹਨ ਅਤੇ ਇਸ ਨੂੰ ਅਸ਼ਟਕ (ਆਠਾ) ਪੂਰਾ ਕਰਨ ਲਈ 2 ਹੋਰ ਇਲੈੱਕਟਰਾਨਾਂ ਦੀ ਲੋੜ ਹੈ । ਇਸ ਲਈ ਸਲਫਰ ਪਰਮਾਣੂ 2 ਇਲੈੱਕਟਰਾਨਾਂ ਦੀ ਸਾਂਝ ਕਰੇਗਾ । ਇਸ ਦਾ ਅਣਵੀਂ ਸੂਤਰ S8 ਹੁੰਦਾ ਹੈ ।

ਪ੍ਰਸ਼ਨ 3. ਪੈਂਨਟੇਨ ਦੇ ਤੁਸੀਂ ਕਿੰਨੇ ਬਣਤਰੀ ਸਮਅੰਗਕ ਬਣਾ ਸਕਦੇ ਹੋ ।
ਉੱਤਰ-
ਪੈਂਨਟੇਨ ਦੇ ਸਮਅੰਕਾਂ (ਆਇਸੋਮਰਜ਼) ਦੀ ਬਣਤਰ-
ਪੈਂਨਟੇਨ (C5H12) ਦੇ ਤਿੰਨ ਸਮਅੰਗਕ (ਆਇਸੋਮਰ) ਹਨ-
(i) ਨਾਰਮਲ ਪੈਂਨਟੇਨ
(ii) ਆਇਸੋਪੈਂਨਟੇਨ
(ii) ਨਿਊਪੈਂਨਟੇਨ ।
ਇਨ੍ਹਾਂ ਦਾ ਬਣਤਰ ਚਿੱਤਰ ਹੇਠ ਦਿੱਤੇ ਢੰਗ ਨਾਲ ਅਸੀਂ ਬਣਾ ਸਕਦੇ ਹਾਂ ।

ਪ੍ਰਸ਼ਨ 4. ਕਾਰਬਨ ਦੇ ਉਹ ਦੋ ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਕਾਰਬਨ ਯੌਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ ।
ਜਾਂ
ਕਾਰਬਨ ਦੇ ਉਹ ਗੁਣ ਲਿਖੋ ਜਿਨ੍ਹਾਂ ਕਰਕੇ ਸਾਡੇ ਆਲੇ-ਦੁਆਲੇ ਕਾਰਬਨਿਕ ਯੌਗਿਕਾਂ ਦੀ ਵੱਡੀ ਸੰਖਿਆ ਮੌਜੂਦ ਹੈ ?
ਉੱਤਰ-
ਕਾਰਬਨ ਗੌਗਿਕਾਂ ਦੀ ਵੱਡੀ ਸੰਖਿਆ ਲਈ ਜ਼ਿੰਮੇਵਾਰ ਕਾਰਬਨ ਦੇ ਗੁਣ-ਕਾਰਬਨ ਦੇ ਦੋ ਗੁਣ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਵੱਡੀ ਸੰਖਿਆ ਵਿੱਚ ਕਾਰਬਨ ਯੌਗਿਕ ਵਿਖਾਈ ਦਿੰਦੇ ਹਨ, ਹੇਠ ਲਿਖੇ ਹਨ-
(i) ਲੜੀ ਬੰਧਨ (Catenation) – ਕਾਰਬਨ ਵਿੱਚ ਹੋਰ ਪਰਮਾਣੂਆਂ ਨਾਲ ਬੰਧਨ ਬਨਾਉਣ ਦੀ ਵਚਿੱਤਰ ਸਮਰੱਥਾ ਹੈ ਜਿਸ ਨਾਲ ਬਹੁਤ ਵੱਡੀ ਸੰਖਿਆ ਵਿੱਚ ਅਣੂਆਂ ਦੀ ਪ੍ਰਾਪਤੀ ਹੁੰਦੀ ਹੈ । ਇਨ੍ਹਾਂ ਯੌਗਿਕਾਂ ਵਿੱਚ ਕਾਰਬਨ ਦੀਆਂ ਲੰਬੀਆਂ ਲੜੀਆਂ, ਸ਼ਾਪਿਤ ਲੜੀਆਂ ਅਤੇ ਬੰਦ ਲੜੀਆਂ ਹੋ ਸਕਦੀਆਂ ਹਨ ਕਾਰਬਨ ਪਰਮਾਣੂਆਂ ਦਾ ਇਹ ਵਿਸ਼ਿਸ਼ਟ ਗੁਣ “ਲੜੀ ਬੰਧਨ” ਕਹਾਉਂਦਾ ਹੈ । ਇਸ ਲਈ ਲੜੀ ਬੰਧਨ ਕਾਰਨ ਕਾਰਬਨ ਯੌਗਿਕਾਂ ਦੀ ਵੱਡੀ ਸੰਖਿਆ ਹੁੰਦੀ ਹੈ ।

(ii) ਚਾਰ ਸੰਯੋਜਕਤਾ (Tetravalency) – ਕਾਰਬਨ ਦੀ ਸੰਯੋਜਕਤਾ 4 ਹੁੰਦੀ ਹੈ । ਇਸ ਲਈ ਇਸ ਵਿੱਚ ਕਾਰਬਨ ਦੇ ਹੋਰ ਚਾਰ ਪਰਮਾਣੂਆਂ ਜਾਂ ਹੋਰ ਸੰਯੋਜਕ ਤੱਤਾਂ (ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਸਲਫਰ, ਕਲੋਰੀਨ) ਦੇ ਪਰਮਾਣੂਆਂ ਨਾਲ ਬੰਧਨ ਬਨਾਉਣ ਦੀ ਸਮਰੱਥਾ ਹੈ । ਇਸ ਨਤੀਜੇ ਵਜੋਂ ਵੱਡੀ ਸੰਖਿਆ ਵਿੱਚ ਕਾਰਬਨ ਯੌਗਿਕ ਬਣਦੇ ਹਨ ।

ਪ੍ਰਸ਼ਨ 5. ਸਾਈਕਲੋਪੈਂਨਟੇਨ ਦਾ ਸੂਤਰ ਅਤੇ ਇਲੈੱਕਟਰਾਨ ਬਿੰਦੂ ਰਚਨਾ ਕੀ ਹੈ ?
ਉੱਤਰ-
ਸਾਈਕਲੋਪੈਂਨਟੇਨ ਦਾ ਸਾਧਾਰਨ ਸੂਤਰ C5 H2 × 5 = C5 H10 ਹੈ। ਇਸਦੀ ਸੰਰਚਨਾ ਅਤੇ ਇਲੈੱਕਟਰਾਨ ਬਿੰਦੂ ਸੰਰਚਨਾ ਹੇਠਾਂ ਦਿੱਤੀ ਗਈ ਹੈ ।

ਪ੍ਰਸ਼ਨ 6. ਹੇਠ ਲਿਖੇ ਯੌਗਿਕਾਂ ਦੀ ਰਚਨਾ ਦੇ ਰੇਖਾ ਚਿੱਤਰ ਬਣਾਓ-
(i) ਈਥੇਨੋਇਕ ਐਸਿਡ
(ii) ਬਰੋਮੋਪੈਂਨਟੇਨ*
(iii) ਬਿਊਟੇਨੋਨ
(iv) ਹੈਕਸੇਨਲ ।
*ਕੀ ਬਰੋਮੋਪੈਂਨਟੇਨ ਦੇ ਬਣਤਰੀ ਸਮਅੰਗਕ ਸੰਭਵ ਹੈ ?
ਉੱਤਰ-
(i) ਈਥੇਨੋਇਕ ਐਸਿਡ (CH3COOH)-

(ii) ਬਰੋਮੋਪੈਂਨਟੇਨ (C5H11Br)-

ਕਾਰਬਨ ਦੇ ਨਾਲ ਬਰੋਮੀਨ ਦਾ ਸਥਾਨ ਬਦਲਣ ਕਾਰਨ ਬਰੋਮੋਪੈਂਨਟੇਨ ਵਿਭਿੰਨ ਬਣਤਰੀ, ਸਮੁਅੰਗਕ ਪ੍ਰਦਰਸ਼ਿਤ ਕਰਦਾ ਹੈ ।

PSEB 10th Class Science Solutions Chapter 4 ਕਾਰਬਨ ਅਤੇ ਉਸਦੇ ਯੋਗਿਕ 22

(iii) ਬਿਊਟੇਨੋਨ (C2H5COCH3)-

(iv) ਹੈਕਸੇਨਲ (C5H11CHO)-

ਪ੍ਰਸ਼ਨ 7. ਹੇਠ ਲਿਖੇ ਯੌਗਿਕਾਂ ਦਾ ਨਾਮਕਰਨ ਕਿਵੇਂ ਕਰੋਗੇ :
(i) CH3 – CH2 – Br

ਉੱਤਰ-
(i) ਬਰੋਮੋਈਥੇਨ,
(ii) ਮੇਥੇਨੋਲ,
(iii) ਹੈਕਸਾਈਨ ।

ਪ੍ਰਸ਼ਨ 8. ਈਥੇਨੋਲ ਤੋਂ ਈਥੇਨੋਇਕ ਤੇਜ਼ਾਬ ਵਿੱਚ ਪਰਿਵਰਤਨ ਨੂੰ ਆਕਸੀਕਰਨ ਪ੍ਰਤੀਕਿਰਿਆ ਕਿਉਂ ਕਹਿੰਦੇ ਹਨ ?
ਉੱਤਰ-
ਕਿਉਂਕਿ ਈਥੇਨੋਇਕ ਤੇਜ਼ਾਬ, ਈਥੇਨੋਲ ਦੇ ਆਕਸੀਜਨ ਦੇ ਸੰਯੋਗ ਦੁਆਰਾ ਉਤਪੰਨ ਹੁੰਦਾ ਹੈ, ਇਸ ਲਈ ਇਹ ਆਕਸੀਕਰਨ ਅਭਿਕਿਰਿਆ ਹੈ । ਆਕਸੀਕਰਨ, ਖਾਰੀ KMnO4 ਜਾਂ ਤੇਜ਼ਾਬੀ K2 Cr2 O7 ਦੁਆਰਾ ਹੁੰਦਾ ਹੈ ।

ਪ੍ਰਸ਼ਨ 9. ਆਕਸੀਜਨ ਅਤੇ ਈਥਾਇਨ ਦੇ ਮਿਸ਼ਰਨ ਨੂੰ ਵੈਲਡਿੰਗ ਕਰਨ ਲਈ ਜਲਾਇਆ ਜਾਂਦਾ ਹੈ । ਕੀ ਤੁਸੀਂ ਦੱਸ ਸਕਦੇ ਹੋ ਕਿ ਈਥਾਇਨ ਅਤੇ ਹਵਾ ਦੇ ਮਿਸ਼ਰਨ ਦਾ ਉਪਯੋਗ ਕਿਉਂ ਨਹੀਂ ਕੀਤਾ ਜਾਂਦਾ ?
ਉੱਤਰ-
ਈਥਾਇਨ ਇੱਕ ਅਸੰਤ੍ਰਿਪਤ ਹਾਈਡਰੋਕਾਰਬਨ ਹੈ ਜੋ ਹਵਾ ਦੀ ਉਪਸਥਿਤੀ ਵਿੱਚ ਜਲਾਉਂਦੇ (ਦਹਿਨ ਕਰਦੇ) ਸਮੇਂ ਪੀਲੇ ਰੰਗ ਦੀ ਸਲੇਟੀ ਲਾਟ ਪੈਦਾ ਕਰਦਾ ਹੈ । ਇਸ ਧੂੰਏਂ ਵਿੱਚ ਕਾਰਬਨ ਹੁੰਦਾ ਹੈ । ਅਪੂਰਨ ਹਿਨ ਕਾਰਨ ਊਸ਼ਮਾ ਊਰਜਾ ਦੀ ਮਾਤਰਾ ਘੱਟ ਉਤਪੰਨ ਹੁੰਦੀ ਹੈ ਜਿਹੜੀ ਵੈਲਡਿੰਗ ਲਈ ਕਾਫੀ ਨਹੀਂ ਹੈ । ਦੂਜੇ ਪੱਖੋਂ ਜਦੋਂ ਈਥਾਇਨ ਅਤੇ ਆਕਸੀਜਨ ਦੇ ਮਿਸ਼ਰਨ ਨੂੰ ਜਲਾਇਆ ਜਾਂਦਾ ਹੈ ਤਾਂ ਪੂਰਨ ਦਿਨ ਹੁੰਦਾ ਹੈ ਜਿਸ ਤੋਂ ਬਹੁਤ ਅਧਿਕ ਮਾਤਰਾ ਵਿੱਚ ਊਸ਼ਮਾ ਉਰਜਾ ਉਤਪੰਨ ਹੁੰਦੀ ਹੈ ਜਿਹੜੀ ਵੈਲਡਿੰਗ ਲਈ ਕਾਫ਼ੀ ਹੁੰਦੀ ਹੈ । ਇਸ ਲਈ ਈਥਾਇਨ ਅਤੇ ਆਕਸੀਜਨ ਦਾ ਮਿਸ਼ਰਨ ਹੀ ਵੈਲਡਿੰਗ ਕਰਨ ਲਈ ਜਲਾਇਆ ਜਾਂਦਾ ਹੈ ।

ਪ੍ਰਸ਼ਨ 10. ਪ੍ਰਯੋਗ ਦੁਆਰਾ ਤੁਸੀਂ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਵਿੱਚ ਕਿਵੇਂ ਅੰਤਰ ਕਰ ਸਕਦੇ ਹੋ ?
ਉੱਤਰ-
ਹੇਠ ਲਿਖੇ ਪ੍ਰਯੋਗ ਦੁਆਰਾ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ, ਵਿੱਚ ਅੰਤਰ ਕੀਤਾ ਜਾ ਸਕਦਾ ਹੈ-
(1) ਸੋਡੀਅਮ ਕਾਰਬੋਨੇਟ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲਓ । ਦੋਨਾਂ ਪਰਖਨਲੀਆਂ ਵਿੱਚ NaHCO3 ਦਾ ਪਾਣੀ ਵਿੱਚ ਬਣਿਆ ਹੋਇਆ ਘੋਲ ਪਾਓ । ਜਿਹੜੀ ਪਰਖਨਲੀ ਵਿੱਚ CO2 ਗੈਸ ਦੀ ਉਤਪੱਤੀ ਦੇ ਕਾਰਨ ਬੁਲਬੁਲੇ ਬਣਦੇ ਨੇ ਉਸ ਵਿੱਚ ਕਾਰਬਕਲਿੱਕ ਤੇਜ਼ਾਬ ਹੋਵੇਗਾ ।

(2) ਖਾਰੀ ਪੋਟਾਸ਼ੀਅਮ ਪਰਮੈਗਨੇਟ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿਕ ਤੇਜ਼ਾਬ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲਓ। ਹੁਣ ਇਨ੍ਹਾਂ ਵਿੱਚ ਖਾਰੀ ਪੋਟਾਸ਼ੀਅਮ ਪਰਮੈਗਨੇਟ ਦੀਆਂ ਕੁੱਝ ਬੂੰਦਾਂ ਪਾਓ । ਇਨ੍ਹਾਂ ਪਰਖਨਲੀਆਂ ਨੂੰ ਵਾਰੀ-ਵਾਰੀ ਗਰਮ ਕਰੋ ਜਿਹੜਾ ਘੋਲ ਖਾਰੇ ਪੋਟਾਸ਼ੀਅਮ ਪਰਮੈਂਗਨੇਟ ਘੋਲ ਦੇ ਗੁਲਾਬੀ ਰੰਗ ਨੂੰ ਉਡਾ ਦਿੰਦਾ ਹੈ ਉਹ ਨਿਸਚਿਤ ਰੂਪ ਵਿੱਚ ਐਲਕੋਹਲ ਹੋਵੇਗਾ ।

(3) ਲਿਟਮਸ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲਓ । ਹੁਣ ਇਨ੍ਹਾਂ ਪਰਖਨਲੀਆਂ ਵਿੱਚ ਦੋ-ਦੋ ਬੂੰਦ ਨੀਲੇ ਲਿਟਮਸ ਦੀਆਂ ਪਾਓ । ਤੁਸੀਂ ਵੇਖੋਗੇ ਕਿ ਐਲਕੋਹਲ ਵਿੱਚ ਲਿਟਮਸ ਦੇ ਰੰਗ ਵਿੱਚ ਕੋਈ ਪਰਿਵਰਤਨ ਨਹੀਂ ਹੋਵੇਗਾ ਜਦਕਿ ਕਾਰਬੋਕਸਲਿੱਕ ਤੇਜ਼ਾਬ ਵਾਲੀ ਪਰਖਨਲੀ ਵਿੱਚ ਨੀਲਾ ਲਿਟਮਸ ਲਾਲ ਹੋ ਜਾਵੇਗਾ ।

(4) ਸੋਡੀਅਮ ਧਾਤ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਪਾਓ । ਹੁਣ ਇਨ੍ਹਾਂ ਵਿੱਚ ਸੋਡੀਅਮ ਧਾਤੂ ਦਾ ਛੋਟਾ ਜਿਹਾ ਟੁਕੜਾ ਪਾਓ । ਜਿਸ ਪਰਖਨਲੀ ਵਿੱਚ ਐਲਕੋਹਲ ਹੈ ਉਸ ਵਿੱਚ ਹਾਈਡਰੋਜਨ ਗੈਸ ਦੀ ਬੁਦਬੁਦਾਹਟ ਹੋਵੇਗੀ ਜਦਕਿ ਕਾਰਬਕਸਲਿੱਕ ਤੇਜ਼ਾਬ ਵਿੱਚ ਹਾਈਡਰੋਜਨ ਗੈਸ ਤਾਂ ਬਣੇਗੀ, ਪਰੰਤੂ ਬੁਦਬੁਦਾਹਟ ਨਹੀਂ ਵਿਖਾਈ ਦੇਵੇਗੀ ।

ਪ੍ਰਸ਼ਨ 11. ਆਕਸੀਕਾਰਕ ਕੀ ਹੁੰਦੇ ਹਨ ?
ਉੱਤਰ-
ਆਕਸੀਕਾਰਕ- ਅਜਿਹੇ ਰਸਾਇਣਿਕ ਪਦਾਰਥ ਜਿਨ੍ਹਾਂ ਵਿੱਚ ਆਕਸੀਜਨ ਦੇਣ ਦੀ ਸਮਰੱਥਾ ਹੁੰਦੀ ਹੈ ਅਤੇ ਕਿਰਿਆ ਦੇ ਦੌਰਾਨ ਖੁਦ ਲਘੂਕਿਤ ਹੋ ਕੇ ਦੂਸਰੇ ਪਦਾਰਥ ਨੂੰ ਆਕਸੀਕ੍ਰਿਤ ਕਰਦੇ ਹਨ, ਆਕਸੀਕਾਰਕ ਕਹਾਉਂਦੇ ਹਨ ।
ਉਦਾਹਰਨ ਵਜੋਂ ਖਾਰੀ ਪੋਟਾਸ਼ੀਅਮ ਪਰਮੈਗਨੇਟ ਜਾਂ ਤੇਜ਼ਾਬੀ ਪੋਟਾਸ਼ੀਅਮ ਡਾਈਕੋਮੇਟ ਐਲਕੋਹਲ ਨੂੰ ਆਕਸੀਕ੍ਰਿਤ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਆਕਸੀਕਾਰਕ ਕਹਿੰਦੇ ਹਨ ।

ਪ੍ਰਸ਼ਨ 12. ਕੀ ਤੁਸੀਂ ਮੈਲ-ਨਿਵਾਰਕ ਦੀ ਵਰਤੋਂ ਕਰਕੇ ਦੱਸ ਸਕਦੇ ਹੋ ਕਿ ਪਾਣੀ ਕਠੋਰ ਹੈ ਜਾਂ ਨਹੀਂ ਹੈ ?
ਉੱਤਰ-
ਮੈਲ-ਨਿਵਾਰਕ ਦੀ ਵਰਤੋਂ ਕਰਕੇ ਅਸੀਂ ਇਹ ਨਹੀਂ ਦੱਸ ਸਕਦੇ ਕਿ ਪਾਣੀ ਦਾ ਕੋਈ ਨਮੂਨਾ ਕਠੋਰ ਹੈ ਜਾਂ ਨਹੀਂ ਕਿਉਂਕਿ ਮੈਲ-ਨਿਵਾਰਕ (ਡਿਟਰਜੈਂਟ) ਕਠੋਰ ਪਾਣੀ ਨਾਲ ਆਸਾਨੀ ਨਾਲ ਝੱਗ ਬਣਾਉਂਦਾ ਹੈ ਅਤੇ ਤਲਛੱਟ ਨਹੀਂ ਬਣਾਉਂਦਾ ।

ਪ੍ਰਸ਼ਨ 13. ਲੋ ਕਈ ਪ੍ਰਕਾਰ ਨਾਲ ਕੱਪੜੇ ਧੋਦੇ ਹਨ । ਆਮ ਕਰਕੇ ਸਾਬਣ ਲਗਾਉਣ ਪਿੱਛੋਂ ਲੋਕੀ ਕੱਪੜੇ ਨੂੰ ਪੱਥਰ ਉੱਤੇ ਪਟਕਦੇ ਹਨ ਜਾਂ ਮੋਗਰੀ (ਬਾਪੀ) ਨਾਲ ਕੁੱਟਦੇ ਹਨ । ਬਰੱਸ਼ ਨਾਲ ਰਗੜਦੇ ਹਨ ਜਾਂ ਕੱਪੜੇ ਧੋਣ ਦੀ ਮਸ਼ੀਨ ਵਿੱਚ ਤੇਜ਼ੀ ਨਾਲ · ਹਿਲਾਉਂਦੇ ਹਨ । ਕੱਪੜਿਆਂ ਨੂੰ ਧੋਣ ਲਈ ਉਹਨਾਂ ਨੂੰ ਤੇਜ਼ੀ ਨਾਲ ਹਿਲਾਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸਾਬਣ ਜਾਂ ਡਿਟਰਜੇਂਟ ਦੀ ਲੰਬੀ ਹਾਈਡਰੋਕਾਰਬਨ ਪੁੰਛ ਨਾਲ ਸ੍ਰੀਜ਼ ਜਾਂ ਗੰਦਗੀ ਜੁੜ ਕੇ ਕੱਪੜੇ ਦੀ ਸਤਹਿ ਅਤੇ ਪਾਣੀ ਤੋਂ ਬਾਹਰ ਆ ਜਾਂਦੀ ਹੈ । ਇਸ ਜਲ-ਵਿਰੋਧੀ ਪੂੰਛ ਨੂੰ ਹਟਾਉਣ ਲਈ ਕੱਪੜੇ ਨੂੰ ਪੱਥਰ ਤੇ ਪਟਕਣਾ ਪੈਂਦਾ ਹੈ। ਜਾਂ ਥਾਪੀ ਨਾਲ ਕੁੱਟਣਾ ਪੈਂਦਾ ਹੈ ਜਾਂ ਬਰੁੱਸ਼ ਨਾਲ ਰਗੜਨਾ ਪੈਂਦਾ ਹੈ ਜਾਂ ਫਿਰ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਹਿਲਾਉਣਾ ਪੈਂਦਾ ਹੈ ।

PSEB 10th Class Science Guide ਕਾਰਬਨ ਅਤੇ ਉਸਦੇ ਯੋਗਿਕ Textbook Questions and Answers

ਪ੍ਰਸ਼ਨ 1. ਈਥੇਨ ਦਾ ਅਣਵੀਂ ਸੂਤਰ C2H6ਹੈ, ਇਸ ਵਿੱਚ :
(a) 6 ਸਹਿਸੰਯੋਜਕ ਬੰਧਨ ਹਨ
(b) 7 ਸਹਿਸੰਯੋਜਕ ਬੰਧਨ’ ਹਨ
(c) 8 ਸਹਿਸੰਯੋਜਕ ਬੰਧਨ ਹਨ
(d) 9 ਸਹਿਸੰਯੋਜਕ ਬੰਧਨ ਹਨ ।
ਉੱਤਰ-
(b) 7 ਸਹਿਸੰਯੋਜਕ ਬੰਧਨ ਹਨ ।

ਪ੍ਰਸ਼ਨ 2. ਬਿਊਟੇਨੋਨ ਚਾਰ ਕਾਰਬਨ ਯੌਗਿਕ ਹੈ ਜਿਸ ਦਾ ਕਿਰਿਆਤਮਕ ਸਮੂਹ ਹੈ :
(a) ਕਾਰਬਕਸਲਿੱਕ ਤੇਜ਼ਾਬ
(b) ਐਲਡੀਹਾਈਡ
(c) ਕੀਟੋਨ
(d) ਅਲਕੋਹਲ ।
ਉੱਤਰ-
(c) ਕੀਟੋਨ ।

ਪ੍ਰਸ਼ਨ 3. ਭੋਜਨ ਬਣਾਉਣ ਸਮੇਂ ਜੇਕਰ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਰਿਹਾ ਹੋਵੇ ਤਾਂ ਇਸ ਤੋਂ ਸਪੱਸ਼ਟ ਹੈ ਕਿ :
(a) ਭੋਜਨ ਪੂਰੇ ਰੂਪ ਵਿੱਚ ਨਹੀਂ ਪੱਕਿਆ ਹੈ
(b) ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਹੈ
(c) ਬਾਲਣ ਸਿੱਲ੍ਹਾ ਹੈ ।
(d) ਬਾਲਣ ਪੂਰੀ ਤਰ੍ਹਾਂ ਜਲ ਰਿਹਾ ਹੈ ।
ਉੱਤਰ-
(b) ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਹੈ ।

ਪ੍ਰਸ਼ਨ 4. CH3Cl ਵਿੱਚ ਬੰਧਨਾਂ ਦੀ ਉਤਪੱਤੀ ਦੇ ਆਧਾਰ ਸਹਿਯੋਜਕ ਬੰਧਨ ਦੀ ਪ੍ਰਕਿਰਤੀ ਦੀ ਵਿਆਖਿਆ ਕਰੋ ।
ਉੱਤਰ-
C, H ਅਤੇ Cl ਦੀ ਪਰਮਾਣੂ ਸੰਖਿਆ 6, 1 ਅਤੇ 17 ਹੈ ।
ਇਸ ਲਈ ਉਨ੍ਹਾਂ ਦੀ ਇਲੈੱਕਟਰਾਨੀ ਵੰਡ ਹੋਵੇਗੀ-
PSEB 10th Class Science Solutions Chapter 4 ਕਾਰਬਨ ਅਤੇ ਉਸਦੇ ਯੋਗਿਕ 1

ਕਾਰਬਨ ਨੂੰ ਅਸ਼ਟਕ (ਆਠਾ) ਬਣਾਉਣ ਲਈ 4 ਇਲੈੱਕਟਰਾਨ, ਹਾਈਡਰੋਜਨ ਨੂੰ 1 ਇਲੈੱਕਟਰਾਨ 1 ਅਤੇ ਕਲੋਰੀਨ ਨੂੰ 1 ਇਲੈੱਕਟਰਾਨ ਦੀ ਲੋੜ ਹੈ । ਕਾਰਬਨ ਦਾ ਪਰਮਾਣੂ 4 ਇਲੈੱਕਟਰਾਨ, ਹਾਈਡਰੋਜਨ ਦੇ ਤਿੰਨ ਪਰਮਾਣੂ 1-1 ਇਲੈੱਕਟਰਾਨ ਅਤੇ ਕਲੋਰੀਨ ਦਾ ਪਰਮਾਣੂ 1 ਇਲੈੱਕਟਰਾਨ ਆਪਸ ਵਿੱਚ ਸਾਂਝੇ ਕਰਦੇ ਹਨ ।

ਅਜਿਹਾ ਕਰਨ ਨਾਲ ਕਾਰਬਨ ਨੋਬਲ ਗੈਸ ਨੀਆਨ ਦੀ ਸੰਰਚਨਾ ਪ੍ਰਾਪਤ ਕਰ ਲੈਂਦਾ ਹੈ । ਹਾਈਡਰੋਜਨ, ਹੀਲੀਅਮ ਦੀ ਅਤੇ ਕਲੋਰੀਨ, ਆਰਗਨ ਦੀ ਸੰਰਚਨਾ ਪ੍ਰਾਪਤ ਕਰ ਲੈਂਦੇ ਹਨ । ਇਸ ਲਈ ਕਲੋਰੋਮੀਥੇਨ ਵਿੱਚ ਤਿੰਨ C-H ਅਤੇ ਇੱਕ C-Cl ਸਹਿਸੰਯੋਜਕ ਬੰਧਨ ਬਣਦੇ ਹਨ ।

ਪ੍ਰਸ਼ਨ 5. ਹੇਠ ਦਿੱਤਿਆਂ ਲਈ ਇਲੈੱਕਟਰਾਨ-ਬਿੰਦੂ ਰਚਨਾ ਬਣਾਓ :
(a) ਈਥੇਨੋਇਕ ਤੇਜ਼ਾਬ
(b) H2S
(c) ਪਰੋਪੇਨੋਨ
(d) F2.
ਉੱਤਰ-
(a) ਈਥੇਨੋਇਕ ਤੇਜ਼ਾਬ (CH3COOH)-

(b) ਹਾਈਡਰੋਜਨ ਸਲਫਾਈਡ (H2S)-

(c) ਪਰੋਪੇਨੋਨ (CH3COCH3)-

(d) F2 (ਫਲੋਰੀਨ)-

ਪ੍ਰਸ਼ਨ 6. ਸਮਜਾਤੀ ਲੜੀ ਕੀ ਹੁੰਦੀ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।
ਉੱਤਰ-
ਸਮਜਾਤੀ ਲੜੀ (Homologous Series) – ਸਮਜਾਤੀ ਲੜੀ ਸਮਾਨ ਰਚਨਾਵਾਂ ਅਤੇ ਸਮਾਨ ਰਸਾਇਣਿਕ ਗੁਣਾਂ ਵਾਲੇ ਕਾਰਬਨਿਕ ਯੌਗਿਕਾਂ ਦੀ ਇੱਕ ਸ਼੍ਰੇਣੀ ਹੈ ਜਿਸ ਵਿੱਚ ਵੱਧ ਰਹੇ ਯੌਗਿਕ CH3 ਸਮੂਹ ਦੇ ਅੰਤਰ ਕਰਕੇ ਭਿੰਨ ਹੁੰਦੇ ਹਨ । ਸਮਜਾਤੀ ਲੜੀ ਦੇ ਵਿਭਿੰਨ ਕਾਰਬਨਿਕ ਯੌਗਿਕ ਸਮਜਾਤ ਕਹਾਉਂਦੇ ਹਨ । ਸ਼੍ਰੇਣੀ ਦੇ ਸਾਰੇ ਸਮਜਾਤਾਂ ਵਿੱਚ ਸਮਾਨ ਕਿਰਿਆਤਮਕ (ਫੰਕਸ਼ਨਲ ਸਮੂਹ ਹੁੰਦਾ ਹੈ ।

ਸਮਜਾਤ ਲੜੀ ਦਾ ਸਾਧਾਰਨ ਸੂਤਰ CH2n+2 ਹੈ । ਇਸ ਸ਼੍ਰੇਣੀ ਦੇ ਮੈਂਬਰ ਮੀਥੇਨ (CH4), ਈਥੇਨ (C2H6) ਪਰੋਪੇਨ (C3H8), ਬਿਊਟੇਨ (C4H12), ਪੈਂਟੇਨ (C5H12) ਹੈਕਸੇਨ (C6H14) ਆਦਿ ਹਨ । ਕਿਉਂਕਿ ਸਮਜਾਤੀ ਸ਼੍ਰੇਣੀ ਦਾ ਫੰਕਸ਼ਨਲ ਸਮੂਹ ਸਮਾਨ ਹੈ ਇਸ ਲਈ ਉਨ੍ਹਾਂ ਦੇ ਰਸਾਇਣਿਕ ਗੁਣ ਵਿੱਚ ਕੋਈ ਅੰਤਰ ਨਹੀਂ ਹੁੰਦਾ ਅਰਥਾਤ ਸਮਾਨ ਹੁੰਦੇ ਹਨ ।

ਪ੍ਰਸ਼ਨ 7. ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਆਧਾਰ ਤੇ ਈਥੇਨੋਲ ਅਤੇ ਈਥੇਨੋਇਕ ਤੇਜ਼ਾਬ ਵਿਚਕਾਰ ਤੁਸੀਂ ਕਿਵੇਂ ਅੰਤਰ ਕਰੋਗੇ ?
ਉੱਤਰ-
ਭੌਤਿਕ ਅਤੇ ਰਸਾਇਣਕ ਗੁਣਾਂ ਦੇ ਆਧਾਰ ‘ਤੇ ਈਥੇਨੋਲ ਅਤੇ ਈਥੇਨੋਇਕ ਤੇਜ਼ਾਬ ਵਿੱਚ ਅੰਤਰ-

ਪ੍ਰਸ਼ਨ 8. ਜਦੋਂ ਸਾਬਣ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਮਿਸੈੱਲ ਦਾ ਨਿਰਮਾਣ ਕਿਉਂ ਹੁੰਦਾ ਹੈ ? ਕੀ ਈਥੇਨੋਲ ਜਿਹੇ ਦੂਜੇ ਘੋਲਕਾਂ ਵਿੱਚ ਵੀ ਮਿਸੈੱਲ ਦਾ ਨਿਰਮਾਣ ਹੋਵੇਗਾ ?
ਉੱਤਰ-
ਜਦੋਂ ਸਾਬਣ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਇਸਦੇ ਦੋ ਸਿਰੇ ਦੋ ਭਿੰਨ ਰਸਾਇਣਿਕ ਗੁਣਾਂ ਨੂੰ ਪ੍ਰਗਟ ਕਰਦੇ ਹਨ । ਪਾਣੀ ਵਿੱਚ ਘੁਲਣਸ਼ੀਲ ਹਾਈਡਰੋਫਿਲਿਕ ਅਤੇ ਹਾਈਡਰੋਕਾਰਬਨ ਵਿੱਚ ਘੁਲਣਸ਼ੀਲ ਹਾਈਡਰੋਫੋਬਿਕ ਜੋ ਇਹ ਪਾਣੀ ਵਿੱਚ ਨਹੀਂ ਘੁਲਦੇ ਹਨ । ਪਾਣੀ ਵਿੱਚ ਪਾਉਣ ਨਾਲ ਸਾਬਣ ਦਾ ਆਇਨਿਕ ਸਿਰਾ ਪਾਣੀ ਅੰਦਰ ਰਹਿੰਦਾ ਹੈ ਜਦੋਂ ਕਿ ਹਾਈਡਰੋਕਾਰਬਨਿਕ ਪੂੰਛ (ਦੂਜਾ ਸਿਰਾ) ਪਾਣੀ ਤੋਂ ਬਾਹਰ ਹੁੰਦਾ ਹੈ । ਅਜਿਹੇ ਅਣੂਆਂ ਦਾ ਵੱਡਾ ਸਮੂਹ ਬਣਨ ਕਾਰਨ ਹਾਈਡਰੋਫੋਬਿਕ ਪੂੰਛ ਵੱਡੇ ਸਮੂਹ ਦੇ ਅੰਦਰਲੇ ਭਾਗ ਵਿੱਚ ਹੁੰਦਾ ਹੈ ਜਦਕਿ ਉਸਦਾ ਆਇਨਿਕ ਸਿਰਾ ਵੱਡੇ ਸਮੂਹ ਦੀ ਸਤਹਿ ਉੱਪਰ ਹੁੰਦਾ ਹੈ ।
ਸਾਬਣ, ਈਥੇਨੋਲ ਜਿਹੇ ਦੂਜੇ ਘੋਲਕਾਂ ਵਿੱਚ ਘੁਲਣਸ਼ੀਲ ਹੋਣ ਕਾਰਨ ਘੁਲ ਜਾਂਦਾ ਹੈ । ਇਸ ਲਈ ਮਿਸੈੱਲ ਦਾ ਨਿਰਮਾਣ ਨਹੀਂ ਕਰਦਾ ਹੈ ।

ਪ੍ਰਸ਼ਨ 9. ਕਾਰਬਨ ਅਤੇ ਉਸ ਦੇ ਯੌਗਿਕਾਂ ਦਾ ਉਪਯੋਗ ਬਹੁਤ ਸਾਰੇ ਕੰਮਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਕਾਰਬਨ ਅਤੇ ਉਸਦੇ ਯੌਗਿਕਾਂ ਦਾ ਅਧਿਕਤਰ ਉਪਯੋਗ ਬਾਲਣ ਦੇ ਰੂਪ ਵਿੱਚ ਕਰਨ ਦੇ ਹੇਠ ਲਿਖੇ ਕਾਰਨ ਹਨ-

  1. ਇਹ ਧੂੰਆਂ ਨਹੀਂ ਉਤਪੰਨ ਕਰਦੇ ।
  2. ਇਨ੍ਹਾਂ ਨੂੰ ਜਲਾਉਣ ਤੇ ਕੋਈ ਅਵਸ਼ੇਸ਼ ਨਹੀਂ ਬਚਦਾ ਹੈ ।
  3. ਇਸ ਦਾ ਜਲਣ ਤਾਪ ਮੱਧਮ ਨਾ ਬਹੁਤ ਵੱਧ ਅਤੇ ਨਾ ਹੀ ਬਹੁਤ ਘੱਟ ਹੁੰਦਾ ਹੈ ।
  4. ਇਨ੍ਹਾਂ ਦਾ ਕੈਲੋਰੀਮਾਨ ਉੱਚਾ ਹੁੰਦਾ ਹੈ ।
  5. ਇਨ੍ਹਾਂ ਦੇ ਜਲਾਉਣ ਨਾਲ ਕੋਈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਨਹੀਂ ਉਤਪੰਨ ਹੁੰਦੀਆਂ ।

ਪ੍ਰਸ਼ਨ 10. ਜਦੋਂ ਕਠੋਰ ਪਾਣੀ ਨੂੰ ਸਾਬਣ ਨਾਲ ਮਿਲਾਇਆ ਜਾਂਦਾ ਹੈ ਤਾਂ ਅਵਖੇਪ (Scum) ਦੇ ਬਣਨ ਦੀ ਵਿਆਖਿਆ ਕਰੋ ।
ਉੱਤਰ-
ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਆਇਨ ਹੁੰਦੇ ਹਨ । ਇਹ ਸਾਬਣ ਦੇ ਅਣੂਆਂ ਨਾਲ ਜੁੜ ਕੇ ਅਘੁਲਣਸ਼ੀਲ ਪਦਾਰਥ (ਅਵਖੇਪ ਬਣਾਉਂਦੇ ਹਨ ।

ਪ੍ਰਸ਼ਨ 11. ਜੇਕਰ ਤੁਸੀਂ ਲਿਟਮਸ ਪੱਤਰ (ਲਾਲ ਅਤੇ ਨੀਲੇ ਨਾਲ ‘ਸਾਬਣ ਦੇ ਘੋਲ ਦੀ ਪਰਖ ਕਰੋ ਤਾਂ ਤੁਸੀਂ ਕੀ ਤਬਦੀਲੀ ਵੇਖੋਗੇ ?
ਉੱਤਰ-
ਸਾਬਣ ਖਾਰੀ ਪ੍ਰਕਿਰਤੀ ਦਾ ਹੁੰਦਾ ਹੈ ਇਸ ਲਈ ਇਹ ਲਾਲ ਟਮਸ ਪੱਤਰ ਨੂੰ ਨੀਲੇ ਰੰਗ ਵਿੱਚ ਤਬਦੀਲ ਕਰ ਦੇਵੇਗਾ । ਇਸ ਸਾਬਣ ਦੇ ਘੋਲ ਦਾ ਨੀਲੇ ਲਿਟਮਸ ਪੱਤਰ ਤੇ ਕੋਈ ਪ੍ਰਭਾਵ ਨਹੀਂ ਪਏਗਾ ।

ਪ੍ਰਸ਼ਨ 12. ਹਾਈਡਰੋਜਨੀਕਰਨ ਤੋਂ ਕੀ ਭਾਵ ਹੈ ? ਇਸ ਦਾ ਉਦਯੋਗ ਵਿੱਚ ਕੀ ਉਪਯੋਗ ਹੈ ? (ਮਾਂਡਲ ਪੇਪਰੇ)
ਉੱਤਰ-
ਹਾਈਡਰੋਜਨੀਕਰਨ – ਅਸੰਤ੍ਰਿਪਤ ਹਾਈਡਰੋਕਾਰਬਨ ਦਾ ਨਿੱਕਲ ਜਾਂ ਪਲੇਟੀਅਮ ਉੱਤਪ੍ਰੇਰਕਾਂ ਦੀ ਉਪਸਥਿਤੀ ਵਿੱਚ ਹਾਈਡਰੋਜਨ ਨਾਲ ਸੰਯੋਗ ਕਰਕੇ ਸੰਤ੍ਰਿਪਤ ਹਾਈਡਰੋਕਾਰਬਨ ਵਿੱਚ ਤਬਦੀਲ ਹੋਣ ਦੀ ਕਿਰਿਆ ਨੂੰ ਹਾਈਡਰੋਜਨੀਕਰਨ ਕਹਿੰਦੇ ਹਨ ।

ਉਦਯੋਗਿਕ ਉਪਯੋਗ – ਇਸ ਪ੍ਰਕਿਰਿਆ ਵਿੱਚ ਬਨਸਪਤੀ ਤੇਲਾਂ ਨੂੰ ਬਨਸਪਤੀ ਘਿਉ ਵਿੱਚ ਬਦਲਿਆ ਜਾਂਦਾ ਹੈ ।

ਬਨਸਪਤੀ ਤੇਲਾਂ ਵਿੱਚ ਕਾਰਬਨ ਪਰਮਾਣੂਆਂ ਦੇ ਦੋਹਰੇ ਬੰਧਨ ਹੁੰਦੇ ਹਨ । ਜਦੋਂ ਹਾਈਡਰੋਜਨ ਗੈਸ ਨੂੰ ਨਿਕਲ ਉੱਤਪ੍ਰੇਰਕ ਦੀ ਉਪਸਥਿਤੀ ਵਿੱਚ 473K ਤੇ ਬਨਸਪਤੀ ਤੇਲ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਤੇਲ ਠੋਸ ਘਿਉ (ਫੈਟ) ਵਿੱਚ ਬਦਲ ਜਾਂਦਾ ਹੈ ।

ਪ੍ਰਸ਼ਨ 13. ਹੇਠ ਲਿਖੇ ਹਾਈਡਰੋਕਾਰਬਨ ਵਿੱਚ ਜੋੜਾਤਮਕ ਪ੍ਰਤੀਕਿਰਿਆ ਕਿਨ੍ਹਾਂ ਵਿੱਚ ਹੁੰਦੀ ਹੈ ? C2H6, C3H8, C6H6, C2H2, ਅਤੇ CH4.
ਉੱਤਰ-
ਕੇਵਲ ਅਸੰਤ੍ਰਿਪਤ ਹਾਈਡਰੋਕਾਰਬਨ ਹੀ ਜੋੜਾਤਮਕ ਪ੍ਰਤੀਕਿਰਿਆ ਕਰਦੇ ਹਨ । ਇਸ ਲਈ ਦਿੱਤੇ ਗਏ ਹਾਈਡਰੋਕਾਰਬਨਾਂ ਵਿੱਚੋਂ C3H6 ਅਤੇ C2H2 ਵਿੱਚ ਹੀ ਜੋੜਾਤਮਕ ਪ੍ਰਤੀਕਿਰਿਆ ਹੋਵੇਗੀ ।

ਪ੍ਰਸ਼ਨ 14. ਮੱਖਣ ਅਤੇ ਖਾਣਾ ਬਣਾਉਣ ਵਾਲੇ ਤੇਲ ਵਿੱਚ ਰਸਾਇਣਿਕ ਤੌਰ ‘ ਤੇ ਅੰਤਰ ਦਰਸਾਉਣ ਲਈ ਟੈਸਟ ਦਿਓ ।
ਉੱਤਰ-
ਮੱਖਣ ਵਿੱਚ ਸੰਤ੍ਰਿਪਤ ਹਾਈਡਰੋਕਾਰਬਨ ਮੌਜੂਦ ਹੁੰਦੇ ਹਨ ਜਦਕਿ ਖਾਣਾ ਬਨਾਉਣ ਵਾਲੇ ਤੇਲਾਂ ਵਿੱਚ ਅਸੰਤ੍ਰਿਪਤ ਹਾਈਡਰੋਕਾਰਬਨ ਉਪਸਥਿਤ ਹੁੰਦੇ ਹਨ । ਅਸੰਤ੍ਰਿਪਤ ਹਾਈਡਰੋਕਾਰਬਨ (ਯੌਗਿਕ ਖਾਰੀ ਪੋਟਾਸ਼ੀਅਮ ਪਰਮੈਗਨੇਟ ਨਾਲ ਕਿਰਿਆ ਕਰਕੇ ਉਸਦੇ ਗੁਲਾਬੀ ਰੰਗ ਨੂੰ ਉਡਾ ਦਿੰਦੇ ਹਨ । ਇਸ ਲਈ ਖਾਣਾ ਬਨਾਉਣ ਵਾਲੇ ਤੇਲ ਵਿੱਚ ਕੁੱਝ ਬੂੰਦਾਂ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਦੀਆਂ ਪਾਉਣ ਨਾਲ ਉਸਦਾ ਗੁਲਾਬੀ ਰੰਗ ਉੱਡ ਜਾਂਦਾ ਹੈ, ਪਰੰਤੂ ਮੱਖਣ ਵਿੱਚ ਕੁੱਝ ਬੂੰਦਾਂ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਦੀਆਂ ਪਾਉਣ ਨਾਲ ਉਸਦਾ ਗੁਲਾਬੀ ਰੰਗ ਨਹੀਂ ਉੱਡਦਾ ਹੈ ।

ਪ੍ਰਸ਼ਨ 15. ਸਾਬਣ ਦੁਆਰਾ ਸਫਾਈਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਸਾਬਣ ਸਫਾਈਕਰਨ ਦੀ ਵਿਸ਼ੇਸ਼ ਪ੍ਰਣਾਲੀ ਤੇ ਆਧਾਰਿਤ ਹੁੰਦੇ ਹਨ। ਇਨ੍ਹਾਂ ਵਿੱਚ ਅਜਿਹੇ ਅਣੂ ਹੁੰਦੇ ਹਨ ਜਿਸ ਦੇ ਦੋਨਾਂ ਸਿਰਿਆਂ ਦੇ ਵੱਖ-ਵੱਖ ਗੁਣ ਹੁੰਦੇ ਹਨ ।

ਇੱਕ ਸਿਰਾ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ ਜਿਸ ਨੂੰ ਹਾਈਡਰੋਫਿਲਿਕ ਕਹਿੰਦੇ ਹਨ ! ਹਾਈਡਰੋਕਾਰਬਨ, ਵਿੱਚ ਘੁਲਣਸ਼ੀਲ ਦੂਜੇ ਸਿਰੇ ਨੂੰ ਹਾਈਡਰੋਫੋਬਿਕ ਆਖਦੇ ਹਨ । ਜਦੋਂ ਸਾਬਣ ਪਾਣੀ ਦੀ ਸਤਹਿ ਤੇ ਹੁੰਦਾ ਹੈ ਤਾਂ ਇਸਦੇ ਅਣੂ ਆਪਣੇ ਆਪ ਨੂੰ ਇਸ ਤਰ੍ਹਾਂ ਵਿਵਸਥਿਤ ਕਰ ਲੈਂਦੇ ਹਨ ਕਿ ਇਸ ਦਾ ਆਇਨਿਕ ਸਿਰਾ ਪਾਣੀ ਵਿੱਚ ਹੁੰਦਾ ਹੈ ਜਦਕਿ ਹਾਈਡਰੋਕਾਰਬਨ ਪੂੰਛ (ਦੂਜਾ ਸਿਰਾ) ਪਾਣੀ ਤੋਂ ਬਾਹਰ ਹੁੰਦਾ ਹੈ ।

ਪਾਣੀ ਦੇ ਅੰਦਰ ਇਨ੍ਹਾਂ ਅਣੂਆਂ ਦੀ ਵਿਸ਼ਿਸ਼ਟ ਅਵਸਥਾ ਹੁੰਦੀ ਹੈ ਜਿਸ ਕਰਕੇ ਇਸਦਾ ਹਾਈਡਰੋਕਾਰਬਨ ਸਿਰਾ ਪਾਣੀ ਤੋਂ ਬਾਹਰ ਹੁੰਦਾ ਹੈ । ਅਜਿਹਾ ਅਣੂਆਂ ਦਾ ਵੱਡਾ ਸਮੂਹ ਬਣਨ ਕਾਰਨ ਹੁੰਦਾ ਹੈ । ਇਹ ਹਾਈਡਰੋਫੋਬਿਕ ਪੂੰਛ ਵੱਡੇ ਸਮੂਹ ਦੇ ਅੰਦਰ ਹੁੰਦੀ ਹੈ । ਇਸ ਸੰਰਚਨਾ ਨੂੰ ਮਿਸ਼ੈੱਲ ਕਹਿੰਦੇ ਹਨ ।

ਮਿਸੈੱਲ ਦੇ ਰੂਪ ਵਿੱਚ ਸਾਬਣ ਸਫਾਈ ਕਰਨ ਦੀ ਸਮਰੱਥਾ ਰੱਖਦਾ ਹੈ । ਤੇਲ ਦਾ ਮੈਲ ਮਿਸੈੱਲ ਦੇ ਕੇਂਦਰ ਵਿੱਚ ਇਕੱਠੇ ਹੋ ਜਾਂਦਾ ਹੈ । ਮਿਸੈੱਲ ਘੋਲ ਵਿੱਚ ਕੋਲਾਈਡ ਰੂਪ ਵਿੱਚ ਹੁੰਦੇ ਹਨ ਅਤੇ ਆਇਨ-ਆਇਨ ਦੇ ਤਿਕਸ਼ਨ ਕਾਰਨ ਅਵਖੇਪ ਨਹੀਂ ਬਣਾਉਂਦੇ । ਇਸ ਤਰ੍ਹਾਂ ਮਿਸੈੱਲ ਵਿੱਚ ਤੈਰ ਰਹੀ ਮੈਲ ਸੌਖਿਆਂ ਹੀ ਹਟਾਈ ਜਾ ਸਕਦੀ ਹੈ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1. ਅਮਰੂਪਤਾ (ਭਿੰਨ ਰੂਪਤਾ) ਕਿਸ ਨੂੰ ਕਹਿੰਦੇ ਹਨ ? ਕਾਰਬਨ ਦੇ ਅਪਰੂਪਾਂ ਦੇ ਨਾਂ ਲਿਖੋ । ਕੀ ਉਹ ਰਸਾਇਣਿਕ ਦ੍ਰਿਸ਼ਟੀ ਤੋਂ ਸਮਾਨ ਹਨ ? ਉਨ੍ਹਾਂ ਦੇ ਭੌਤਿਕ ਗੁਣਾਂ ਦੀ ਤੁਲਨਾ ਕਰੋ ।
ਉੱਤਰ-
ਅਪਰੂਪਤਾ – ਜਿਸ ਗੁਣ ਦੇ ਕਾਰਨ ਤੱਤ ਵਿਭਿੰਨ ਰੂਪਾਂ ਵਿੱਚ ਮਿਲਦੇ ਹਨ ਉਸ ਨੂੰ ਅਪਰੂਪਤਾ ਕਹਿੰਦੇ ਹਨ ਅਤੇ ਵਿਭਿੰਨ ਰੂਪਾਂ ਨੂੰ ਅਪਰ ਰੂਪ (ਭਿੰਨ ਰੂਪ) ਕਹਿੰਦੇ ਹਨ ।

ਕਾਰਬਨ ਦੇ ਅਪਰ ਰੂਪ (ਭਿੰਨ ਰੂਪ)-

  1. ਹੀਰਾ (ਡਾਇਮੰਡ),
  2. ਗ੍ਰੇਫਾਈਟ ।

ਰਸਾਇਣਿਕ ਦ੍ਰਿਸ਼ਟੀ ਤੋਂ ਸਮਾਨਤਾ – ਜੇਕਰ ਦੋਨਾਂ ਅਪਰੁਪਾਂ ਦੀ ਇੱਕ ਸਮਾਨ ਮਾਤਰਾ ਨੂੰ ਹਵਾ ਵਿੱਚ ਗਰਮ ਕੀਤਾ ਜਾਏ ਤਾਂ ਸਮਾਨ ਮਾਤਰਾ ਵਿੱਚ ਹੀ ਕਾਰਬਨ-ਡਾਈਆਕਸਾਈਡ ਬਣਦੀ ਹੈ ਅਤੇ ਅਵਸ਼ੇਸ਼ ਦੇ ਰੂਪ ਵਿੱਚ ਕੁੱਝ ਨਹੀਂ ਬਚਦਾ ਹੈ । ਇਸ ਲਈ ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਦੋਨੋਂ ਅਪਰਰੂਪ ਰਸਾਇਣਿਕ ਦ੍ਰਿਸ਼ਟੀ ਤੋਂ ਸਮਾਨ ਹਨ ।

ਹੀਰੇ ਅਤੇ ਗ੍ਰੇਫਾਈਟ ਦੇ ਭੌਤਿਕ ਗੁਣਾਂ ਦੀ ਤੁਲਨਾ-

ਗਣ ਹੀਰਾ ਗ੍ਰੇਫਾਈਟ
ਵੇਖਣ ਵਿੱਚ ਪਾਰਦਰਸ਼ੀ ਕਾਲਾ ਅਤੇ ਚਮਕਦਾਰ
ਕਰੜਾਪਣ ਬਹੁਤ ਸਖ਼ਤ ਮੁਲਾਇਮ, ਛੂਹਣ ਨਾਲ ਚੀਕਣਾ
ਊਸ਼ਮਾ ਦੀ ਚਾਲਕਤਾ ਬਹੁਤ ਘੱਟ ਮੱਧਮ
ਬਿਜਲਈ ਚਾਲਕਤਾ ਕੁਚਾਲਕ ਵਧੀਆ ਚਾਲਕ
ਘਣਤਾ (Kg/m3 ਵਿੱਚ) 3.510 2.250
ਸ਼ੁੱਧਤਾ ਬਹੁਤ ਸ਼ੁੱਧ ਹੀਰੇ ਨਾਲੋਂ ਘੱਟ ਸ਼ੁੱਧ
ਪਿਘਲਾਓ ਅੰਕ 3000°C 3500°
ਉਪਯੋਗ ਗਹਿਣੇ, ਲਿੰਗ ਲਈ ਬਿੱਟ ਖ਼ੁਸ਼ਕ ਸੈੱਲ, ਬਿਜਲਈ ਆਰਕ, ਪੈਂਨਸਿਲ ਦਾ ਸਿੱਕਾ, ਲੁਬਰੀਕੈਂਟ

ਪ੍ਰਸ਼ਨ 2. (ੳ) ਸਹਿਸੰਯੋਜਕ ਬੰਧਨ ਕਿਸ ਨੂੰ ਆਖਦੇ ਹਨ ? ਇਸ ਦੀਆਂ ਵਿਸ਼ੇਸ਼ਤਾਈਆਂ ਲਿਖੋ ।
(ਅ) ਆਇਨੀ ਅਤੇ ਸਹਿਸੰਯੋਜੀ ਯੌਗਿਕਾਂ ਵਿੱਚ ਅੰਤਰ ਲਿਖੋ ।
ਉੱਤਰ-
(ੳ) ਸਹਿਸੰਯੋਜਕ ਬੰਧਨ – ਦੋ ਪਰਮਾਣੂਆਂ ਵਿਚਕਾਰ ਇਲੈੱਕਟਰਾਨਾਂ ਦੇ ਇੱਕ ਜੋੜੇ ਦੀ ਸਾਂਝ ਦੁਆਰਾ ਬਣਨ ਵਾਲੇ ਬੰਧਨ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।

ਵਿਸ਼ੇਸ਼ਤਾਈਆਂ – ਇਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ-

  1. ਸਹਿਸੰਯੋਜਕ ਬੰਧਨਾਂ ਵਾਲੇ ਅਣੂਆਂ ਦੇ ਅੰਦਰ ਤਾਂ ਮਜ਼ਬੂਤ ਬੰਧਨ ਹੁੰਦੇ ਹਨ ਪਰੰਤੂ ਇਨ੍ਹਾਂ ਦੇ ਅਣੂਆਂ ਵਿਚਕਾਰ ਬਲ ਬਹੁਤ ਮੱਧਮ ਹੁੰਦਾ ਹੈ ।
  2. ਇਨ੍ਹਾਂ ਦਾ ਉਬਾਲ ਅੰਕ ਨੀਵਾਂ ਘੱਟ) ਹੁੰਦਾ ਹੈ ।
  3. ਇਨ੍ਹਾਂ ਦਾ ਪਿਘਲਣ ਅੰਕ ਨੀਵਾਂ ਹੁੰਦਾ ਹੈ ।
  4. ਸਹਿਸੰਯੋਜਕ ਬੰਧਨ ਵਾਲੇ ਯੌਗਿਕ ਬਿਜਲੀ ਦੇ ਸੁਚਾਲਕ ਹੁੰਦੇ ਹਨ ।

(ਅ) ਆਇਨੀ ਅਤੇ ਸਹਿਸੰਯੋਜਕ ਯੌਗਿਕਾਂ ਵਿੱਚ ਅੰਤਰ-

ਆਇਨੀ ਯੋਗਿਕ ਸਹਿਸੰਯੋਜਕ ਯੌਗਿਕ
(1) ਇਹ ਆਮ ਤੌਰ ‘ਤੇ ਭ੍ਰਿਸ਼ਟਲੀ ਠੋਸ ਅਵਸਥਾ ਵਿੱਚ ਮਿਲਦੇ ਹਨ । (1) ਇਹ ਆਮ ਤੌਰ ‘ਤੇ ਤਰਲ ਜਾਂ ਗੈਸ ਅਵਸਥਾ ਵਿੱਚ ਮਿਲਦੇ ਹਨ ।
(2) ਇਹ ਬਿਜਲੀ ਦੇ ਸੁਚਾਲਕ ਹੁੰਦੇ ਹਨ । (2) ਇਹ ਬਿਜਲੀ ਦੇ ਕੁਚਾਲਕ ਹੁੰਦੇ ਹਨ ।
(3) ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ । (3) ਇਹ ਕਾਰਬਨਿਕ ਘੋਲਾਂ ਵਿੱਚ ਘੁਲਣਸ਼ੀਲ ਹੁੰਦੇ ਹਨ ।
(4) ਇਹ ਤੀਬਰ ਕਿਰਿਆਸ਼ੀਲ ਹੁੰਦੇ ਹਨ । (4) ਇਹ ਧੀਮੀ ਗਤੀ ਨਾਲ ਕਿਰਿਆ ਕਰਦੇ ਹਨ ।
(5) ਇਨ੍ਹਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਉੱਚਾ ਹੁੰਦਾ ਹੈ । (5) ਇਨ੍ਹਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਨੀਵਾਂ ਹੁੰਦਾ ਹੈ ।

ਪ੍ਰਸ਼ਨ 3. ਕਾਰਬਨ ਯੌਗਿਕਾਂ ਦੀ ਸੰਖਿਆ ਬਾਕੀ ਸਾਰੇ ਤੱਤਾਂ ਦੇ ਯੌਗਿਕਾਂ ਦੀ ਸੰਖਿਆ ਦੇ ਕੁੱਲ ਜੋੜ ਤੋਂ ਵੀ ਵੱਧ ਹੈ । ਇਸ ਦਾ ਕੀ ਕਾਰਨ ਹੈ ।
ਉੱਤਰ-
ਕਾਰਬਨ ਯੌਗਿਕਾਂ ਦੀ ਅਤਿਅਧਿਕ ਸੰਖਿਆ – ਸਹਿਸੰਯੋਜਕ ਬੰਧਨ ਦੀ ਪ੍ਰਕਿਰਤੀ ਕਾਰਨ ਕਾਰਬਨ ਵੱਡੀ ਸੰਖਿਆ ਵਿੱਚ ਯੌਗਿਕ ਬਣਾਉਣ ਦੀ ਸਮਰੱਥਾ ਹੈ । ਅਜਿਹਾ ਕਾਰਬਨ ਦੇ ਦੋ ਹੇਠ ਲਿਖੇ ਕਾਰਕਾਂ ਦੇ ਫਲਸਰੂਪ ਹੈ ।

(i) ਲੜੀ ਬੰਧਨ (Catenation) – ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਵਚਿੱਤਰ ਸਮਰੱਥਾ ਹੈ ਜਿਸ ਨਾਲ ਵੱਡੀ ਸੰਖਿਆ ਵਿੱਚ ਅਣੂ ਬਣਦੇ ਹਨ । ਇਸ ਗੁਣ ਨੂੰ ਲੜੀ ਬੰਧਨ (Catenation) ਆਖਦੇ ਹਨ । ਇਨ੍ਹਾਂ ਯੌਗਿਕਾਂ ਵਿੱਚ (a) ਕਾਰਬਨ ਦੀਆਂ ਲੰਬੀਆਂ ਲੜੀਆਂ (b) ਕਾਰਬਨ ਦੀ ਵਿਭਿੰਨ ਸ਼ਾਖ਼ਿਤ ਲੜੀਆਂ ਅਤੇ (c) ਬੰਦ ਲੜੀਆਂ ਦੇ ਰੂਪ ਵਿੱਚ ਵਿਵਸਥਿਤ ਹੋ ਸਕਦੇ ਹਨ । ਇਸ ਦੇ ਨਾਲ ਹੀ ਕਾਰਬਨ ਦੇ ਪਰਮਾਣੁ ਇਕਹਿਰੇ, ਦੋਹਰੇ ਅਤੇ ਤਿਹਰੇ ਬੰਧਨਾਂ ਵਿੱਚ ਜੁੜੇ ਹੋ ਸਕਦੇ ਹਨ । ਜਿਸ ਸੀਮਾ ਤੱਕ ਲੜੀਬੰਧਨ ਦਾ ਗੁਣ ਕਾਰਬਨ ਯੌਗਿਕਾਂ ਵਿੱਚ ਮਿਲਦਾ ਹੈ ਉਹ ਕਿਸੇ ਹੋਰ ਤੱਤ ਵਿੱਚ ਨਹੀਂ ਹੈ । ਕਾਰਬਨ-ਕਾਰਬਨ ਬੰਧਨ ਬਹੁਤ ਮਜ਼ਬੂਤ ਹੁੰਦਾ ਹੈ ਇਸ ਲਈ ਇਹ ਸਥਾਈ ਹੁੰਦਾ ਹੈ ।

(ii) ਚਹੁੰ ਸੰਯੋਜਕਤਾ (Tetravalency) – ਕਿਉਂਕਿ ਕਾਰਬਨ ਦੀ ਸੰਯੋਜਕਤਾ 4 ਹੈ ਇਸ ਲਈ ਕਾਰਬਨ ਦੇ ਹੋਰ ਚਾਰ ਪਰਮਾਣੂਆਂ ਅਤੇ ਕੁੱਝ ਹੋਰ ਇੱਕ ਸੰਯੋਜਕ ਤੱਤ ਦੇ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਸਮਰੱਥਾ ਹੈ । ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਸਲਫਰ, ਕਲੋਰੀਨ ਅਤੇ ਬਹੁਤ ਸਾਰੇ ਹੋਰ ਤੱਤਾਂ ਦੇ ਨਾਲ ਕਾਰਬਨ ਦੇ ਯੌਗਿਕ ਬਣਦੇ ਹਨ ਜੋ ਅਣੁ ਵਿੱਚ ਕਾਰਬਨ ਤੋਂ ਬਿਨਾਂ ਉਪਸਥਿਤ ਤੱਤਾਂ ਤੇ ਨਿਰਭਰ ਕਰਦੇ ਹਨ । ਵਧੇਰੇ ਕਰਕੇ ਹੋਰ ਤੱਤਾਂ ਦੇ ਨਾਲ ਕਾਰਬਨ ਦੁਆਰਾ ਬਣਾਏ ਗਏ ਬੰਧਨ ਅਤਿ ਪ੍ਰਬਲ ਹੁੰਦੇ ਹਨ ਜਿਸਦੇ ਫਲਸਰੂਪ ਇਹ ਯੌਗਿਕ ਅਸਾਧਾਰਨ ਤੌਰ ‘ਤੇ ਸਥਾਈ ਹੁੰਦੇ ਹਨ | ਪ੍ਰਬਲ ਬੰਧਨਾਂ ਦੇ ਨਿਰਮਾਣ ਕਾਰਨ ਇਸ ਦਾ ਆਕਾਰ ਵੀ ਛੋਟਾ ਹੁੰਦਾ ਹੈ ।

ਪ੍ਰਸ਼ਨ 4. ਕਾਰਬਨ ਯੌਗਿਕਾਂ ਦੇ ਰਸਾਇਣਿਕ ਗੁਣ ਲਿਖੋ ।
ਉੱਤਰ-
ਕਾਰਬਨ ਯੌਗਿਕਾਂ ਦੇ ਪ੍ਰਮੁੱਖ ਰਸਾਇਣਿਕ ਗੁਣ ਹੇਠ ਲਿਖੇ ਹਨ-
(1) ਦਹਿਨ – ਕਾਰਬਨ ਆਪਣੇ ਸਾਰੇ ਅਪਰਰੂਪਾਂ ਵਿੱਚ ਆਕਸੀਜਨ ਦੀ ਉਪਸਥਿਤੀ ਵਿੱਚ ਜਲਣ ਤੇ ਊਸ਼ਮਾ, ਪ੍ਰਕਾਸ਼ ਅਤੇ CO2 ਉਤਪੰਨ ਕਰਦਾ ਹੈ । ਉਦਾਹਰਨ ਵਜੋਂ
C + O2 → CO2 + ਊਸ਼ਮਾ ਅਤੇ ਪ੍ਰਕਾਸ਼
CH4 + 2O2 → CO2 + 2H2O + ਊਸ਼ਮਾ ਅਤੇ ਪ੍ਰਕਾਸ਼
CH3CH2OH + 3O2 → 2CO2 + 3H2O + ਊਸ਼ਮਾ ਅਤੇ ਪ੍ਰਕਾਸ਼ |
ਸੰਤ੍ਰਿਪਤ ਹਾਈਡਰੋਕਾਰਬਨ ਸਵੱਛ ਲੈ ਦੇ ਨਾਲ ਬਲਦਾ ਹੈ ਅਤੇ ਅੰਤਿਪਤ ਧੁੰਏਂ ਵਾਲੀ ਪੀਲੀ ਲਾਟ ਉਤਪੰਨ ਕਰਦਾ ਹੈ ।

(2) ਆਕਸੀਕਰਨ – ਕਾਰਬਨ ਯੌਗਿਕਾਂ ਦੇ ਦਹਿਨ ਦੁਆਰਾ ਆਸਾਨੀ ਨਾਲ ਅਕਸੀਕਰਨ ਹੋ ਜਾਂਦਾ ਹੈ । ਖਾਰੀ ਪੋਟਾਸ਼ੀਅਮ ਪਰਮੈਂਗਨੇਟ ਜਾਂ ਤੇਜ਼ਾਬੀ ਪੋਟਾਸ਼ੀਅਮ ਤਾਈਕ੍ਰੋਮੇਟ, ਅਲਕੋਹਲ ਨੂੰ ਤੇਜ਼ਾਬ ਵਿੱਚ ਆਕਸੀਕਰਨ ਕਰ ਦਿੰਦਾ ਹੈ ।

(3) ਜੋੜਕ ਅਭਿਕਿਰਿਆ – ਅਸੰਤ੍ਰਿਪਤ ਹਾਈਡਰੋਕਾਰਬਨ ਪਲੇਡੀਅਮ ਅਤੇ ਨਿੱਕਲ ਜਿਹੇ ਉੱਤਪ੍ਰੇਰਕ ਦੀ ਉਪਸਥਿਤੀ ਵਿੱਚ ਆਪਣੇ ਨਾਲ ਹਾਈਡਰੋਜਨ ਜੋੜ ਕੇ ਸੰਤ੍ਰਿਪਤ ਹਾਈਡਰੋਕਾਰਬਨ ਬਣਾਉਂਦੇ ਹਨ । ਨਿੱਕਲ ਉੱਤਪ੍ਰੇਰਕ ਦਾ ਉਪਯੋਗ ਆਮ ਤੌਰ ‘ਤੇ ਬਨਸਪਤੀ ਤੇਲਾਂ ਦੇ ਹਾਈਡਰੋਜਨੀਕਰਨ ਵਿੱਚ ਕੀਤਾ ਜਾਂਦਾ ਹੈ । ਬਨਸਪਤੀ ਤੇਲਾਂ ਵਿੱਚ ਆਮ ਤੌਰ ‘ਤੇ ਲੰਬੀ ਅਸੰਤ੍ਰਿਪਤ ਕਾਰਬਨ ਲੜੀਆਂ ਹੁੰਦੀਆਂ ਹਨ ਜਦਕਿ ਜੰਤੂ ਚਰਬੀ ਵਿੱਚ ਸੰਤ੍ਰਿਪਤ ਕਾਰਬਨ ਲੜੀਆਂ ਹੁੰਦੀਆਂ ਹਨ ।

(4) ਤਿਸਥਾਪਨ ਅਭਿਕਿਰਿਆ – ਸੰਤ੍ਰਿਪਤ ਹਾਈਡਰੋਕਾਰਬਨ ਵਧੇਰੇ ਕਰਕੇ ਅਭਿਕਰਮਕਾਂ ਦੀ ਉਪਸਥਿਤੀ ਵਿੱਚ ਕਿਰਿਆ ਨਹੀਂ ਕਰਦੇ, ਪਰੰਤੂ ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਕਲੋਰੀਨ ਦਾ ਹਾਈਡਰੋਕਾਰਬਨ ਵਿੱਚ ਸੰਕਲਨ ਹੁੰਦਾ ਹੈ । ਕਲੋਰੀਨ ਅਤਿ ਤੀਬਰ ਅਭਿਕਿਰਿਆ ਵਿੱਚ ਇੱਕ-ਇੱਕ ਕਰਕੇ ਹਾਈਡਰੋਜਨ ਦੇ ਪਰਮਾਣੂਆਂ ਦਾ ਪ੍ਰਤਿਸਥਾਪਨ ਕਰਦੀ ਹੈ ਜਿਸ ਕਾਰਨ ਉੱਚ ਸਮਜਾਤੀ ਐਲਕੇਨ ਦੇ ਨਾਲ ਕਈ ਉਪਜਾਂ ਦਾ ਨਿਰਮਾਣ ਹੁੰਦਾ ਹੈ ।

ਪ੍ਰਸ਼ਨ 5. ਅਲਕੋਹਲ ਕਿਸ ਨੂੰ ਕਹਿੰਦੇ ਹਨ ? ਬਣਾਉਟੀ ਈਥੇਨੋਲ ਕਿਸ ਵਿਧੀ ਦੁਆਰਾ ਬਣਾਇਆ ਜਾਂਦਾ ਹੈ ? ਈਥੇਨੋਲ ਦੇ ਭੌਤਿਕ ਅਤੇ ਰਸਾਇਣਿਕ ਗੁਣ ਲਿਖੋ ।
ਉੱਤਰ-
ਅਲਕੋਹਲ – ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦੇ ਸਰਲ ਯੌਗਿਕ ਹੁੰਦੇ ਹਨ । ਕਿਸੇ ਐਲਕੇਨ ਦੇ ਇੱਕ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿਲ -OH ਗਰੁੱਪ ਦੁਆਰਾ ਤਿਸਥਾਪਿਤ ਕਰਨ ਨਾਲ ਅਲਕੋਹਲ ਪ੍ਰਾਪਤ ਹੁੰਦੇ ਹਨ ।

ਅਲਕੋਹਲ ਦਾ ਸਾਧਾਰਨ ਸੂਤਰ (CHnH2n + 1) OH ਹੈ ।
ਉਦਾਹਰਨ-
(1) ਮੀਥੇਨ (CH4) ਵਿੱਚ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿੱਲ -OH ਗਰੁੱਪ ਦੁਆਰਾ ਤਿਸਥਾਪਿਤ ਕਰਨ ਨਾਲ ਮੀਥੇਨੋਲ (CH3OH) ਪ੍ਰਾਪਤ ਹੁੰਦਾ ਹੈ ।

(2) ਈਥੇਨ (C2H6) ਵਿਚੋਂ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿੱਲ ਗਰੁੱਪ ਦੁਆਰਾ ਵਿਸਥਾਪਿਤ ਕਰਨ ਨਾਲ ਈਥੇਨੋਲ (C2HH5 OH) ਪ੍ਰਾਪਤ ਹੁੰਦਾ ਹੈ ।

ਬਨਾਉਟੀ ਈਥੇਨੋਲ ਦੀ ਤਿਆਰੀ – ਬਨਾਉਟੀ ਈਥੇਨੋਲ ਨੂੰ ਬਨਾਉਣ ਲਈ ਫਾਸਫੋਰਿਕ ਤੇਜ਼ਾਬ ਦੀ ਉਪਸਥਿਤੀ ਵਿੱਚ ਈਥੇਨ ਦੀ ਪਾਣੀ ਨਾਲ ਕਿਰਿਆ ਕਰਾਈ ਜਾਂਦੀ ਹੈ ।

ਈਥੇਨੋਲ ਦੇ ਗੁਣ-
(a) ਭੌਤਿਕ ਗੁਣ-

  1. ਇਹ ਇੱਕ ਵਿਸ਼ੇਸ਼ ਗੰਧ ਵਾਲਾ ਰੰਗਹੀਨ ਹੁੰਦਾ ਹੈ ।
  2. ਇਸ ਦਾ ਪਿਘਲਾਓ ਅੰਕ 351 K ਅਤੇ ਉਬਾਲ ਅੰਕ 156 ਹੈ ।
  3. ਇਹ ਕਿਸੇ ਵੀ ਅਨੁਪਾਤ ਵਿੱਚ ਪਾਣੀ ਅੰਦਰ ਮਿਲਾਇਆ ਜਾ ਸਕਦਾ ਹੈ ।
  4. ਇਸਦਾ ਲਿਟਮਸ ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ ਕਿਉਂਕਿ ਇਹ ਉਦਾਸੀਨ ਹੈ ।

(b) ਰਸਾਇਣਿਕ ਗੁਣ-

(1) ਇਹ ਹਵਾ ਵਿੱਚ ਨੀਲੀ ਲੌ ਨਾਲ ਚਲਦਾ ਹੈ ਜਿਸ ਤੋਂ ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਦਾ ਹੈ ।
C2H5OH + 3O2 → 2CO2 + 3H2O

(2) ਈਥੇਨੋਲ ਆਕਸੀਜਨ ਨਾਲ ਕਿਰਿਆ ਕਰਕੇ ਈਥੇਨੋਇਕ ਤੇਜ਼ਾਬ ਉਤਪੰਨ ਕਰਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 6

(3) ਸੋਡੀਅਮ ਨਾਲ ਪ੍ਰਤੀਕਿਰਿਆ – ਈਥੇਨੋਲ ਸੋਡੀਅਮ ਧਾਤੂ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਗੈਸ ਬਾਹਰ ਕੱਢਦਾ ਹੈ ਅਤੇ ਦੂਜੀ ਉਪਜ ਸੋਡੀਅਮ ਈਥਕਸਾਈਡ ਹੁੰਦੀ ਹੈ ।

(4) ਅਸੰਤ੍ਰਿਪਤ ਹਾਈਡਰੋਜਨ ਬਣਾਉਣ ਦੀ ਪ੍ਰਤੀਕਿਰਿਆ – ਈਥੇਨਾਲ ਨੂੰ ਅਧਿਕ ਮਾਤਰਾ ਵਿੱਚ ਗਾੜੇ ਸਲਫਿਊਰਿਕ ਤੇਜ਼ਾਬ ਨਾਲ 443K ਦੇ ਗਰਮ ਕਰਨ ਨਾਲ ਈਥੇਨੋਲ ਦਾ ਨਿਰਜਲੀਕਰਨ ਹੋ ਕੇ ਈਥੀਨ ਬਣਦੀ ਹੈ ।

ਇਸ ਪ੍ਰਤੀਕਿਰਿਆ ਵਿੱਚ ਸਲਫਿਊਰਿਕ ਤੇਜ਼ਾਬ (H2SO4) ਨਿਰਜਲੀਕਾਰਕ ਵਜੋਂ ਕਾਰਜ ਕਰਦਾ ਹੈ ।

ਪ੍ਰਸ਼ਨ 6. ਈਥੇਨੋਲ ਦੇ ਤਿੰਨ ਰਸਾਇਣਿਕ ਗੁਣ ਲਿਖੋ । ਇਸਦੀ ਬਾਲਣ ਦੇ ਤੌਰ ਤੇ ਵਰਤੋਂ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਈਥੇਨੋਲ ਦੇ ਰਸਾਇਣਿਕ ਗੁਣ – ਦੋਖੇ ‘ਵੱਡੇ ਉੱਤਰਾਂ ਵਾਲੇ ਪ੍ਰਸ਼ਨ’ ਸਿਰਲੇਖ ਹੇਠ ਪ੍ਰਸ਼ਨ 5 ਦਾ ਉੱਤਰ ਭਾਗ (b) ਦੇਖੋ ।
ਗਾੜਾ ਸਲਫਿਊਰਿਕ ਤੇਜ਼ਾਬ

ਈਥੇਨੋਲ ਦੀ ਬਾਲਣ ਦੇ ਤੌਰ ਤੇ ਵਰਤੋਂ – ਇਹ ਕਾਰਬਨ ਦਾ ਯੌਗਿਕ ਆਕਸੀਜਨ ਦੀ ਹੋਂਦ ਵਿਚ ਜਲਣ ਤੇ ਬਹੁਤ ਅਧਿਕ ਮਾਤਰਾ ਵਿਚ ਤਾਪ ਅਤੇ ਪ੍ਰਕਾਸ਼ ਪੈਦਾ ਕਰਦਾ ਹੈ । ਕੁੱਝ ਦੇਸ਼ਾਂ ਵਿਚ ਪੈਟਰੋਲ ਵਿਚ ਈਥੇਨੋਲ ਮਿਲਾ ਕੇ ਸਵੱਛ ਬਾਲਣ ਵਜੋਂ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ।
C2H5OH + O2 → CO2 + H2O + ਤਾਪ + ਪ੍ਰਕਾਸ਼ ।

ਪ੍ਰਸ਼ਨ 7. ਈਥੇਨੋਇਕ ਤੇਜ਼ਾਬ ਦੇ ਵਪਾਰਕ ਉਤਪਾਦਨ ਦੀ ਵਿਧੀ ਦਾ ਵਰਣਨ ਕਰੋ । ਈਥੇਨੋਇਕ ਤੇਜ਼ਾਬ ਦੇ ਗੁਣ ਅਤੇ ਉਪਯੋਗ ਵੀ ਲਿਖੋ ।
ਉੱਤਰ-
ਈਥੇਨੋਇਕ ਤੇਜ਼ਾਬ ਦਾ ਵਪਾਰਕ ਉਤਪਾਦਨ – ਈਥੇਨੋਇਕ ਤੇਜ਼ਾਬ (Acetic Acid) ਨੂੰ ਖਮੀਰਨ ਕਿਰਿਆ ਦੁਆਰਾ ਵਪਾਰਕ ਪੱਧਰ ‘ਤੇ ਤਿਆਰ ਕੀਤਾ ਜਾਂਦਾ ਹੈ । ਈਥੇਨੋਲ ਦੀ ਐਸਿਟੋਬੈਕਟਰ ਨਾਂ ਦੇ ਜੀਵਾਣੁ ਦੀ ਉਪਸਥਿਤੀ ਵਿੱਚ ਖਮੀਰਨ ਕਿਰਿਆ ਕਰਵਾਈ ਜਾਂਦੀ ਹੈ । ਇਹ ਇੱਕ ਆਕਸੀਕਰਨ ਕਿਰਿਆ ਹੈ ਜਿਸ ਤੋਂ ਈਥੇਨੋਇਕ ਤੇਜ਼ਾਬ ਪ੍ਰਾਪਤ ਹੁੰਦਾ ਹੈ ।

ਈਥੇਨੋਇਕ ਤੇਜ਼ਾਬ ਦੇ ਗੁਣ-
(ੳ) ਭੌਤਿਕ ਗੁਣ-

  1. ਸ਼ੁੱਧ ਈਥੇਨੋਇਕ ਤੇਜ਼ਾਬ ਦਾ ਪਿਘਲਾਓ ਅੰਕ 290 K ਹੁੰਦਾ ਹੈ ਅਤੇ ਇਸੇ ਲਈ ਸਰਦੀਆਂ ਦੇ ਦਿਨਾਂ ਵਿੱਚ ਇਹ ਜੰਮ ਜਾਂਦਾ ਹੈ ।
  2. ਇਹ ਇੱਕ ਕਮਜ਼ੋਰ ਤੇਜ਼ਾਬ ਹੈ ।
  3. ਇਹ ਪਾਣੀ ਵਿੱਚ ਘੁਲਣਸ਼ੀਲ ਹੈ ।
  4. ਰਸਾਇਣਿਕ ਗੁਣ

(ਅ) ਸੋਡੀਅਮ ਨਾਲ ਕਿਰਿਆ-

(ii) ਸੋਡੀਅਮ ਹਾਈਡਰੋਕਸਾਈਡ ਅਤੇ ਪੋਟਾਸ਼ੀਅਮ ਹਾਈਡਰੋਕਸਾਈਡ ਨਾਲ ਪ੍ਰਤਿਕਿਰਿਆ – ਈਥੇਨੋਇਕ ਤੇਜ਼ਾਬ ਸੋਡੀਅਮ ਹਾਈਡਰੋਕਸਾਈਡ ਜਿਹੇ ਖਾਰਾਂ ਨਾਲ ਪ੍ਰਤੀਕਿਰਿਆ ਕਰਕੇ ਸੋਡੀਅਮ ਈਥੇਨੋਇਟ ਜਾਂ ਸੋਡੀਅਮ ਐਸੀਟੇਟ ਲੂਣ ਅਤੇ ਪਾਣੀ ਬਣਾਉਂਦਾ ਹੈ ।

(iii) ਕਾਰਬੋਨੇਟ ਅਤੇ ਹਾਈਡਰੋਜਨ ਕਾਰਬੋਨੇਟ ਪ੍ਰਤੀਕਿਰਿਆ – ਈਥੇਨੋਇਕ ਤੇਜ਼ਾਬ, ਕਾਰਬੋਨੇਟਾਂ ਅਤੇ ਹਾਈਡਰੋਜਨ ਕਾਰਬੋਨੇਟਾਂ ਨਾਲ ਪ੍ਰਤੀਕਿਰਿਆ ਕਰਕੇ ਲੂਣ, ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਾਉਂਦਾ ਹੈ ।
2 CH3 COOH + Na2 CO3 → 2 CH3 COONa + CO2 + H2O
CH3 COOH + NaHCO3 → CH3 COONa + CO2 + H2O

(iv) ਐਸਟਰੀਕਰਨ ਪ੍ਰਤੀਕਿਰਿਆ – ਈਥੇਨੋਇਕ ਤੇਜ਼ਾਬ ਗਾੜ੍ਹੀ-ਸਲਫਿਊਰਿਕ ਤੇਜ਼ਾਬ ਦੀ ਉਪਸਥਿਤੀ ਵਿੱਚ ਸ਼ੁੱਧ ਅਲਕੋਹਲ ਨਾਲ ਪ੍ਰਤੀਕਿਰਿਆ ਕਰਕੇ ਐਸਟਰ ਬਣਾਉਂਦਾ ਹੈ । ਐਸਟਰ ਦੀ ਗੰਧ ਮਿੱਠੀ ਹੁੰਦੀ ਹੈ ।

ਈਥੇਨੋਇਕ ਤੇਜ਼ਾਬ ਦੇ ਉਪਯੋਗ-

  1. ਈਥੇਨੋਇਕ ਤੇਜ਼ਾਬ, ਰੰਗ, ਰੇਆਨ, ਪਲਾਸਟਿਕ, ਰਬੜ ਅਤੇ ਰੇਸ਼ਮ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ ।
  2. ਇਸ ਨੂੰ ਇਤਰ ਬਣਾਉਣ ਅਤੇ ਸੁਆਦ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ ।
  3. ਇਸ ਨੂੰ ਸਫੈਦ ਲੈਂਡ (White lead) ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  4. ਇਸ ਦਾ ਉਪਯੋਗ ਸਿਰਕੇ ਦੇ ਰੂਪ ਵਜੋਂ ਕੀਤਾ ਜਾਂਦਾ ਹੈ ।

ਪ੍ਰਸ਼ਨ 8. ਹੇਠ ਲਿਖੇ ਪਦਾਂ ਦੀ ਵਿਆਖਿਆ ਕਰੋ :-
(i) ਐਸਟਰੀਕਰਨ
(ii) ਸਾਬਣੀਕਰਨ
(ii) ਡੀਕਾਰਬੋਕਸੀਲੇਸ਼ਨ
(iv) ਬਹੁਲੀਕਰਨ ।
ਉੱਤਰ-
(i) ਐਸਟਰੀਕਰਨ (Esterification) – ਐਲਕੋਹਲਾਂ ਦੀ ਗਾੜੇ ਸਲਫਿਊਰਿਕ ਤੇਜ਼ਾਬ ਦੀ ਉਪਸਥਿਤੀ ਵਿੱਚ ਕਾਰਬਨਿਕ ਐਸਿਡਾਂ ਦੀ ਕਿਰਿਆ ਤੋਂ ਐਸਟਰ ਨਿਰਮਾਣ ਦੀ ਵਿਧੀ ਨੂੰ ਐਸਟਰੀਕਰਨ ਕਹਿੰਦੇ ਹਨ ।

ਵਿਧੀ – ਇੱਕ ਪਰਖਨਲੀ ਵਿੱਚ ਈਥਾਈਲ ਐਲਕੋਹਲ ਨੂੰ ਐਸੀਟਿਕ ਐਸਿਡ ਵਿੱਚ ਮਿਲਾਓ ।ਇਸ ਵਿੱਚ ਕੁੱਝ ਬੂੰਦਾਂ ਗਾੜੇ ਸਲਫਿਊਰਿਕ ਐਸਿਡ ਦੀਆਂ ਬੂੰਦਾਂ ਪਾਓ ਅਤੇ ਪਰਖਨਲੀ ਨੂੰ ਹਲਕੇ ਗਰਮ ਪਾਣੀ ਦੇ ਟੱਬ ਵਿੱਚ ਰੱਖ ਦਿਓ। ਜਲਦੀ ਹੀ ਸਾਰੇ ਕਮਰੇ ਵਿੱਚ ਐਸਟਰ ਦੀ ਖੁਸ਼ਬੂ ਭਰ ਜਾਵੇਗੀ ।

ਐਸਟਰਾਂ ਦਾ ਉਪਯੋਗ ਆਈਸਕ੍ਰੀਮ, ਠੰਢੇ ਪੇਅ ਪਦਾਰਥ, ਦਵਾਈਆਂ, ਮੇਕਅਪ ਦਾ ਸਾਮਾਨ ਬਣਾਉਣ ਆਦਿ ਵਿੱਚ ਕੀਤਾ ਜਾਂਦਾ ਹੈ ।

(ii) ਸਾਬਣੀਕਰਨ (Saponification) – ਤੇਲ ਜਾਂ ਵਸਾ ਨੂੰ ਸੋਡੀਅਮ ਹਾਈਡਰੋਕਸਾਈਡ ਦੇ ਘੋਲ ਵਿੱਚ ਗਰਮ ਕਰਨ ਦੀ ਕਿਰਿਆ ਨੂੰ ਸਾਬਣੀਕਰਨ ਕਹਿੰਦੇ ਹਨ । ਇਸ ਪ੍ਰਕਿਰਿਆ ਵਿੱਚ ਵਸਾ ਟੁੱਟ ਕੇ ਫੈਂਟੀ ਐਸਿਡ ਦੇ ਸੋਡੀਅਮ ਲੂਣ ਅਤੇ ਗਲਿਸਰੋਲ ਬਣਾਉਂਦੇ ਹਨ ।

ਪਾਣੀ ਦੇ ਘੋਲ ਵਿੱਚ ਸਾਬਣ ਨੂੰ ਅਣਖੇਪਿਤ ਕਰਨ ਲਈ ਇਸ ਵਿੱਚ ਲੂਣ ਦਾ ਸੰਤ੍ਰਿਪਤ ਘੋਲ ਪਾਇਆ ਜਾਂਦਾ ਹੈ । ਠੰਡਾ ਹੋਣ ਤੇ ਸਾਬਣ ਜੰਮ ਕੇ ਉੱਪਰਲੀ ਸਤਹਿ ‘ਤੇ ਆ ਜਾਂਦਾ ਹੈ ਜਿਸ ਨੂੰ ਉੱਪਰੋਂ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਇਸ ਵਿੱਚ ਮਨਚਾਹਾ ਰੰਗ ਅਤੇ ਖ਼ੁਸ਼ਬੂ ਮਿਲਾ ਕੇ ਵੱਖ-ਵੱਖ ਪ੍ਰਕਾਰ ਦੇ ਆਕਾਰ ਦੇ ਦਿੱਤੇ ਜਾਂਦੇ ਹਨ ।

(iii) ਡੀਕਾਰਬੋਕਸੀਲੇਸ਼ਨ (Decarboxylation) – ਈਥੇਨੋਇਕ ਐਸਿਡ ਦੇ ਸੋਡੀਅਮ ਜਾਂ ਪੋਟਾਸ਼ੀਅਮ ਲੂਣ ਨੂੰ ਸੋਡੀਅਮ ਹਾਈਡਰੋਕਸਾਈਡ ਅਤੇ ਕੈਲਸ਼ੀਅਮ ਆਕਸਾਈਡ ਦੇ 3 : 1 ਮਿਸ਼ਰਨ ਦੇ ਨਾਲ ਗਰਮ ਕਰਨ ‘ਤੇ ਮੀਥੇਨ ਪੈਦਾ ਹੁੰਦੀ ਹੈ ।

ਇਹ ਮੀਥੇਨ ਗੈਸ ਨੂੰ ਬਣਾਉਣ ਦੀ ਉਪਯੋਗੀ ਵਿਧੀ ਹੈ । ਕਿਉਂਕਿ ਇਸ ਵਿੱਚ CO, ਦਾ ਇੱਕ ਅਣੂ ਹੱਟ ਜਾਂਦਾ ਹੈ । ਇਸ ਲਈ ਇਸ ਕਿਰਿਆ ਨੂੰ ਡੀਕਾਰਬੋਕਸੀਲੇਸ਼ਨ (Decarboxylation) ਕਹਿੰਦੇ ਹਨ ।

(iv) ਬਹੁਲੀਕਰਨ (Polymerization) – ਜਦੋਂ ਵਿਸ਼ੇਸ਼ ਤਾਪ ਅਤੇ ਦਾਬ ਦੀ ਉਪਸਥਿਤੀ ਵਿੱਚ ਛੋਟੇ-ਛੋਟੇ ਅਣੂ ਆਪਸ ਵਿੱਚ ਜੁੜ ਕੇ ਇੱਕ ਵੱਡਾ ਅਣੂ ਬਣਾਉਂਦੇ ਹਨ ਤਾਂ ਇਸ ਕਿਰਿਆ ਨੂੰ ਬਹੁਲੀਕਰਨ ਕਹਿੰਦੇ ਹਨ । ਛੋਟੇ ਅਣੂ ਨੂੰ ਮੋਨੋਮਰ ਅਤੇ ਵੱਡੇ ਅਣੂ ਨੂੰ ਪਾਲੀਮਰ ਕਹਿੰਦੇ ਹਨ ।

ਉਦਾਹਰਨ – ਈਥੀਨ ਦੇ ਛੋਟੇ-ਛੋਟੇ ਅਣੂ 2000 ਵਾਯੂਮੰਡਲੀ ਦਾਬ ਅਤੇ 200°C ਤਕ ਗਰਮ ਕਰਨ ਤੇ ਆਪਸ ਵਿੱਚ ਮਿਲ ਕੇ ਪਾਲੀਥੀਨ ਬਣਾਉਂਦੇ ਹਨ ।

ਪ੍ਰਸ਼ਨ 9. ਸਮਅੰਗਕ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
                         ਜਾਂ
ਬਿਊਟੇਨ ਦੇ ਸਮਅੰਗਕ ਲਿਖੋ ।
ਉੱਤਰ-
ਸਮੁਅੰਗਕ (Isomers) – ਅਜਿਹੇ ਯੌਗਿਕ ਜਿਨ੍ਹਾਂ ਦੇ ਸਮਾਨ ਅਣਵੀਂ ਸੂਤਰ ਹੋਣ ਪਰ ਵਿਭਿੰਨ ਰਚਨਾਵਾਂ ਹੋਣ ਉਨ੍ਹਾਂ ਨੂੰ ਬਣਤਰੀ ਸਮਅੰਗਕ ਕਹਿੰਦੇ ਹਨ ਅਤੇ ਇਸ ਵਰਤਾਰੇ ਨੂੰ ਸਮਅੰਗਕਤਾ ਕਹਿੰਦੇ ਹਨ | ਮੀਥੇਨ, ਈਥੇਨ, ਪ੍ਰੋਪੇਨ ਵਿੱਚ ਕਾਰਬਨ ਅਤੇ ਹਾਈਡਰੋਜਨ ਦੇ ਪਰਮਾਣੂਆਂ ਨੂੰ ਦੁਬਾਰਾ ਵਿਵਸਥਿਤ ਕਰਨ ਨਾਲ ਸੰਰਚਨਾ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਪਰੰਤੂ ਜਦੋਂ ਐਲਕੇਨ ਦੇ ਅਣੂ ਵਿੱਚ ਕਾਰਬਨ ਦੀ ਸੰਖਿਆ ਤਿੰਨ ਤੋਂ ਵੱਧ ਹੋ ਜਾਂਦੀ ਹੈ ਤਾਂ ਇੱਕ ਤੋਂ ਅਧਿਕ ਵਿਵਸਥਾ ਸੰਭਵ ਹੋ ਜਾਂਦੀ ਹੈ । ਇਨ੍ਹਾਂ ਵਿੱਚ ਕਾਰਬਨ ਪਰਮਾਣੂ ਲੰਬੀ ਲੜੀ ਬਣਾਉਂਦੇ ਹਨ ਜਦਕਿ ਹੋਰਾਂ ਵਿੱਚ ਸ਼ਾਪਿਤ ਲੜੀ ਹੁੰਦੀ ਹੈ ।

ਬਿਊਟੇਨ ਦੀ ਸ਼ਾਖਾ ਵਾਲੀ ਲੜੀ ਵਿੱਚ ਘੱਟ ਤੋਂ ਘੱਟ ਕਾਰਬਨ ਪਰਮਾਣੁ ਤਿੰਨ ਹੋਰ ਪਰਮਾਣੁਆਂ ਨਾਲ ਬੰਧਨ ਬਣਾਉਂਦੀ ਹੈ । ਇਸ ਤਰ੍ਹਾਂ ਦੀਆਂ ਐਲਕੇਨਾਂ ਨੂੰ ਆਇਸੋ-ਐਲਕੇਨ ਕਹਿੰਦੇ ਹਨ । ਇਸ ਪ੍ਰਕਾਰ ਦੇ ਐਲਕੇਨ ਨੂੰ ਨਾਰਮਲ ਐਲਕੇਨ (n-ਐਲਕੇਨ) ਕਹਿੰਦੇ ਹਨ ।

ਬਿਊਟੇਨ ਦੇ ਦੋ ਸਮਅੰਗਕ-

ਪੈਟੰਨ ਦੇ ਤਿੰਨ ਸਮਅੰਗਕ-

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1. ਕਾਰਬਨ ਮੁੱਖ ਤੌਰ ‘ਤੇ ਸਹਿਸੰਯੋਜਕ ਬੰਧਨ ਕਿਉਂ ਬਣਾਉਂਦਾ ਹੈ ?
ਉੱਤਰ-
ਕਾਰਬਨ ਪਰਮਾਣੂਆਂ ਵਿੱਚ ਸੰਯੋਜੀ ਇਲੈੱਕਟ੍ਰਾਨ ਹੁੰਦੇ ਹਨ । ਇਹ ਇਨ੍ਹਾਂ 4 ਇਲੈੱਕਵਾਨ ਨੂੰ ਗੁਆ ਕੇ ਜਾਂ ਫਿਰ 4 ਹੋਰ ਇਲੈੱਕਵਾਨਾਂ ਨੂੰ ਪ੍ਰਾਪਤ ਕਰਕੇ ਸਥਾਈ ਇਲੈੱਕਵਾਨੀ ਤਰਤੀਬ ਪ੍ਰਾਪਤ ਕਰ ਸਕਦੇ ਹਨ । ਉਰਜਾ ਸੰਬੰਧੀ ਤੱਥਾਂ ਅਨੁਸਾਰ ਨਾ ਇਹ 4 ਇਲੈੱਕਟ੍ਰਾਨ ਗੁਆ ਸਕਦਾ ਹੈ ਅਤੇ ਨਾ ਹੀ ਪ੍ਰਾਪਤ ਕਰ ਸਕਦਾ ਹੈ । ਇਸ ਲਈ ਕਾਰਬਨ ਦਾ ਸਥਾਈ ਸੰਰਚਨਾ ਨੂੰ ਪ੍ਰਾਪਤ ਕਰਨ ਲਈ ਸਿਰਫ ਇੱਕ ਹੀ ਵਿਕਲਪ ਹੈ ਕਿ ਕਾਰਬਨ ਯੌਗਿਕ ਨਿਰਮਾਣ ਸਮੇਂ ਇਲੈੱਕਵਾਨ ਸਾਂਝੇ ਕਰੇ ਅਰਥਾਤ ਸਹਿਸੰਯੋਜਕ ਬੰਧਨ ਬਣਾਏ ।

ਪ੍ਰਸ਼ਨ 2. CH3Cl ਦੇ ਬੰਧਨ ਨਿਰਮਾਣ ਦੀ ਉਦਾਹਰਨ ਨਾਲ ਸਹਿਸੰਯੋਜਕ ਬੰਧਨ ਦੀ ਪ੍ਰਕਿਰਤੀ ਨੂੰ ਸਮਝਾਓ ।
ਉੱਤਰ-
CH3Cl ਇੱਕ ਕਾਰਬਨ ਪਰਮਾਣੂ, ਤਿੰਨ ਹਾਈਡਰੋਜਨ ਪਰਮਾਣੂ ਅਤੇ ਇੱਕ ਕਲੋਰੀਨ ਪਰਮਾਣੂ ਨਾਲ ਬਣਿਆ ਹੋਇਆ ਹੈ । ਕਾਰਬਨ ਪਰਮਾਣੂ ਵਿੱਚ 4 ਸੰਯੋਜਕਤਾ ਇਲੈੱਕਟ੍ਰਾਨ, ਹਰੇਕ ਹਾਈਡਰੋਜਨ ਪਰਮਾਣੂ ਵਿੱਚ 1 ਸੰਯੋਜਕਤਾ ਇਲੈੱਕਟ੍ਰਾਨ ਅਤੇ ਕਲੋਰੀਨ ਪਰਮਾਣੂ ਵਿੱਚ 7 ਸੰਯੋਜਕਤਾ ਇਲੈੱਕਟ੍ਰਾਨ ਹੁੰਦੇ ਹਨ । ਕਾਰਬਨ ਪਰਮਾਣੂ ਆਪਣੇ 4 ਸੰਯੋਜਕਤਾ ਇਲੈੱਕਟ੍ਰਾਨ ਤਿੰਨ ਹਾਈਡਰੋਜਨ ਪਰਮਾਣੂਆਂ ਅਤੇ ਇੱਕ ਕਲੋਰੀਨ ਪਰਮਾਣੂ ਨਾਲ ਸਾਂਝਾ ਕਰਕੇ CH3Cl ਬਣਾਉਂਦਾ ਹੈ ।

CH3Cl ਦੀ ਇਲੈੱਕਟ੍ਰਾਨ ਬਿੰਦੂ ਸੰਰਚਨਾ

ਉੱਪਰ ਦਿੱਤੀ ਗਈ CH3Cl ਦੀ ਬਿੰਦੂ, ਸੰਰਚਨਾ ਤੋਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕਾਰਬਨ ਅਤੇ ਦੂਜੇ ਪਰਮਾਣੂਆਂ ਵਿੱਚ ਸਾਂਝੇ ਹੋਏ ਇਲੈੱਕਟ੍ਰਾਨਾਂ ਦੇ ਚਾਰ ਜੋੜੇ ਹਨ । ਸਾਂਝਾ ਹੋਇਆ ਹਰੇਕ ਇਲੈੱਕਟ੍ਰਾਨ ਜੋੜਾ ਇੱਕ ਇਕਹਿਰਾ ਸਹਿਸੰਯੋਜਕ ਬੰਧਨ ਬਣਾਉਂਦਾ ਹੈ । ਇਸ ਲਈ CH3Cl ਵਿੱਚ ਚਾਰ ਇਕਹਿਰੇ ਸਹਿਸੰਯੋਜਕ ਬੰਧਨ ਹਨ ।

ਪ੍ਰਸ਼ਨ 3. ਹੀਰੇ (ਡਾਇਮੰਡ) ਦੀ ਸੰਰਚਨਾ ਸਮਝਾਓ ਅਤੇ ਦੱਸੋ ਕਿ ਹੀਰਾ ਇੰਨਾ ਕਠੋਰ ਕਿਉਂ ਹੈ ?
ਉੱਤਰ-

ਉੱਤਰ-
ਹੀਰੇ ਦੀ ਸੰਰਚਨਾ (ਬਨਾਵਟ) – ਹੀਰੇ ਦਾ ਹਰੇਕ ਕਾਰਬਨ ਪਰਮਾਣੁ ਨਿਯਮਿਤ ਚਹੁਫਲਕ ਦੇ ਕੇਂਦਰ ਵਿੱਚ ਸਥਿਤ ਹੁੰਦਾ ਹੈ ਅਰਥਾਤ ਹਰੇਕ ਕਾਰਬਨ ਪਰਮਾਣੂ ਕਾਰਬਨ ਦੇ ਚਾਰ ਹੋਰ ਪਰਮਾਣੂਆਂ ਨਾਲ ਸਹਿਸੰਯੋਜਕ ਬੰਧਨ ਦੁਆਰਾ ਬੱਝਿਆ ਹੁੰਦਾ ਹੈ ਜਿਹੜੇ ਚਹੁੰ ਨੁੱਕਰਾਂ ਤੇ ਸਥਿਤ ਹੁੰਦੇ ਹਨ ਜਿਸ ਕਰਕੇ ਇੱਕ ਦਰਿੜ੍ਹ ਤਿੰਨ ਆਕਾਰੀ ਰਚਨਾ ਬਣਦੀ ਹੈ । ਇਸ ਤਰ੍ਹਾਂ ਕਾਰਬਨ ਪਰਮਾਣੂ ਦੇ ਸਾਰੇ ਬੰਧਨ ਦੁਆਰਾ ਬੰਨ੍ਹੇ ਹੁੰਦੇ ਹਨ ਅਤੇ ਕੋਈ ਵੀ ਇਲੈੱਕਟ੍ਰਾਨ ਸੁਤੰਤਰ ਨਹੀਂ ਹੁੰਦਾ ਹੈ ।
ਹੀਰਾ ਸਭ ਤੋਂ ਕਠੋਰ ਤੱਤ ਹੈ ਅਤੇ ਇਸ ਦੀ ਘਣਤਾ ਅਤਿ ਉੱਚ ਹੁੰਦੀ ਹੈ ।

ਪ੍ਰਸ਼ਨ 4. ਹੀਰੇ ਦੇ ਉਪਯੋਗ ਲਿਖੋ ।
ਉੱਤਰ-
ਹੀਰੇ ਦੇ ਉਪਯੋਗ-

  1. ਹੀਰਾ ਸਭ ਤੋਂ ਸਖ਼ਤ ਪਦਾਰਥ ਹੈ । ਇਸ ਲਈ ਇਸ ਦਾ ਉਪਯੋਗ ਦੂਜੇ ਪਦਾਰਥਾਂ ਨੂੰ ਕੱਟਣ ਲਈ ਕੀਤਾ ਜਾਂਦਾ ਹੈ ।
  2. ਇਸ ਦੀ ਅਜੂਬੀ ਚਮਕ ਦੇ ਕਾਰਨ ਇਸ ਦਾ ਉਪਯੋਗ ਗਹਿਣੇ ਬਣਾਉਣ ਲਈ ਕੀਤਾ ਜਾਂਦਾ ਹੈ ।
  3. ਕਠੋਰ ਹੋਣ ਕਾਰਨ ਇਸ ਦਾ ਉਪਯੋਗ ਚੱਟਾਨਾਂ ਵਿੱਚ ਛੇਕ ਕਰਨ ਲਈ ਕੀਤਾ ਜਾਂਦਾ ਹੈ ।
  4. ਸਰਜਨ ਅੱਖਾਂ ਤੋਂ ਮੋਤੀਆਂ ਬਿੰਦ ਹਟਾਉਣ ਲਈ ਨੁਕੀਲੇ ਸਿਰਿਆਂ ਵਾਲੇ ਹੀਰੇ ਦਾ ਉਪਯੋਗ ਕਰਦੇ ਹਨ ।

ਪ੍ਰਸ਼ਨ 5. ਹੀਰੇ ਦੀ ਅਤਿ-ਅਧਿਕ ਚਮਕ ਦਾ ਕੀ ਕਾਰਨ ਹੈ ?
ਉੱਤਰ-
ਹੀਰੇ ਦੀ ਅਤਿ-ਅਧਿਕ ਚਮਕ-ਹੀਰਾ ਇੱਕ ਪਾਰਦਰਸ਼ੀ ਪਦਾਰਥ ਹੈ ਅਤੇ ਇਸ ਦਾ ਅਪਵਰਤਨ ਗੁਣਾਂ ਬਹੁਤ ਅਧਿਕ ਹੁੰਦਾ ਹੈ । ਇਸ ਵਿੱਚੋਂ ਲੰਘਣ ਵਾਲੀ ਪ੍ਰਕਾਸ਼ ਕਿਰਨਾਂ ਦਾ ਆਪਣੇ ਪੱਥ ਤੋਂ ਵਿਚਲਣ ਬਹੁਤ ਅਧਿਕ ਹੁੰਦਾ ਹੈ ।

ਜਦੋਂ ਇਸ ਦੇ ਪ੍ਰਤਿਛੇਦੀ ਸਤਾਵਾਂ ਨੂੰ ਪਾਲਿਸ਼ ਕਰ ਦਿੱਤਾ ਜਾਂਦਾ ਹੈ ਤਾਂ ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਅਤਿ ਅਧਿਕ ਚਮਕ ਦਿੰਦਾ ਹੈ ।

ਪ੍ਰਸ਼ਨ 6. ਹੀਰੇ ਦੀ ਰਚਨਾ ਲਿਖੋ ਅਤੇ ਇਹ ਦੱਸੋ ਕਿ ਫਾਈਟ ਇੰਨਾ ਜ਼ਿਆਦਾ ਮੁਲਾਇਮ ਕਿਉਂ ਹੁੰਦਾ ਹੈ ?
ਉੱਤਰ-

ਫਾਈਟ ਦੀ ਰਚਨਾ-ਫਾਈਟ ਵਿੱਚ ਹਰੇਕ ਕਰਾਬਨ ਪ੍ਰਮਾਣੁ ਹੋਰ ਤਿੰਨ ਕਾਰਬਨ ਪਰਮਾਣੁਆਂ ਨਾਲ ਸਹਿਸੰਯੋਜਕ ਬੰਧਨ ਦੁਆਰਾ ਜੁੜਿਆ ਹੁੰਦਾ ਹੈ ਅਤੇ ਛੇਕੋਣੀ ਜਾਲ ਦੀਆਂ ਪਰਤਾਂ ਬਣਾਉਂਦਾ ਹੈ । ਹੀਰੇ ਦੀ . ਤੁਲਨਾ ਵਿੱਚ ਸ਼੍ਰੋਫਾਈਟ ਵਿੱਚ ਕਾਰਬਨ ਪਰਮਾਣੂਆਂ ਵਿਚਕਾਰਲੀ ਦੂਰੀ ਜ਼ਿਆਦਾ ਹੁੰਦੀ ਹੈ । ਉੱਪਰ ਹੇਠਾਂ ਪਰਤਾਂ ਦੀ ਇਸ ਦੂਰੀ ਕਾਰਨ ਵਿਪਰੀਤ ਪਰਤਾਂ ਵਿੱਚ ਸਥਿਤੇ ਕਾਰਬਨ ਪਰਮਾਣੂਆਂ ਦੇ ਵਿੱਚ ਸਹਿਸੰਯੋਜਕ ਬੰਧਨ ਬਣਨ ਦੀ ਸੰਭਾਵਨਾ ਸਮਾਪਤ ਹੋ ਜਾਂਦੀ ਹੈ ਜਿਸ ਕਰਕੇ ਚੌਥਾ ਸਹਿਸੰਯੋਜਕ ਇਲੈੱਕਨ ਸੁਤੰਤਰ ਰਹਿ ਜਾਂਦਾ ਹੈ ।

ਗ੍ਰੇਫਾਈਟ ਦੀਆਂ ਇਹ ਪਰਤਾਂ ਆਸਾਨੀ ਨਾਲ ਇੱਕ-ਦੂਜੇ ਤੇ ਫਿਸਲ ਸਕਦੀਆਂ ਹਨ ਜਿਸ ਕਰਕੇ ਗ੍ਰੇਫਾਈਟ ਵਿੱਚ ਲੂਬਰੀਕੈਂਟ ਦਾ ਗੁਣ ਹੁੰਦਾ ਹੈ ਅਤੇ ਛੂਹਣ ਤੇ ਇਹ ਚੀਕਣਾ ਅਤੇ ਮੁਲਾਇਮ ਹੁੰਦਾ ਹੈ ।

ਪ੍ਰਸ਼ਨ 7. ਫਾਈਟ ਦੇ ਭੌਤਿਕ ਗੁਣ ਲਿਖੋ ।
ਉੱਤਰ-
ਫਾਈਟ ਦੇ ਭੌਤਿਕ ਗੁਣ-

  1. ਗ੍ਰੇਫਾਈਟ ਇੱਕ ਚਮਕੀਲਾ ਕਾਲਾ ਪਦਾਰਥ ਹੈ ।
  2. ਫਾਈਟ ਛੂਹਣ ਤੇ ਮੁਲਾਇਮ ਅਤੇ ਚੀਕਣਾ ਜਾਪਦਾ ਹੈ ।
  3. ਇਹ ਬਿਜਲੀ ਦਾ ਵਧੀਆ ਚਾਲਕ ਹੈ ।
  4. ਇਸ ਦੀ ਘਣਤਾ 2250 Kg/m3 ਹੈ ।
  5. ਇਸ ਦਾ ਪਿਘਲਣ ਅੰਕ 3700°C ਹੈ ।

ਪ੍ਰਸ਼ਨ 8. ਕੀ ਕਾਰਨ ਹੈ ਕਿ ਗ੍ਰੇਫਾਈਟ ਬਿਜਲੀ ਦਾ ਸੁਚਾਲਕ ਹੈ ।
ਉੱਤਰ-
ਫਾਈਟ ਵਿੱਚ ਹਰੇਕ ਕਾਰਬਨ ਪਰਮਾਣੂ ਤਿੰਨ ਹੋਰ ਕਾਰਬਨ ਪਰਮਾਣੂਆਂ ਨਾਲ ਸਹਿਸੰਯੋਜਕ ਬੰਧਨਾਂ ਦੁਆਰਾ ਜੁੜਿਆ ਹੁੰਦਾ ਹੈ ਅਤੇ ਇਸ ਲਈ ਇਸ ਵਿੱਚ ਛੇ-ਕੋਣੀ ਜਾਲ ਬਣਾਉਂਦਾ ਹੈ । ਇਸ ਵਿੱਚ ਕਾਰਬਨ ਪਰਮਾਣੂਆਂ ਦੀ ਵਿਚਕਾਰਲੀ ਦੂਰੀ ਹੀਰੇ ਨਾਲੋਂ ਵੱਧ ਹੁੰਦੀ ਹੈ | ਪਰਤਾਂ ਦੇ ਵਿੱਚ ਇਸ ਦੂਰੀ ਕਾਰਨ ਵਿਪਰੀਤ ਪਰਤਾਂ ਵਿੱਚ ਸਥਿਤ ਕਾਰਬਨ ਪਰਮਾਣੂਆਂ ਵਿੱਚ ਸਹਿਸੰਯੋਜਕ ਦੇ ਬੰਧਨਾਂ ਦੇ ਬਣਨ ਦੀ ਸੰਭਾਵਨਾ ਸਮਾਪਤ ਹੋ ਜਾਂਦੀ ਹੈ ਅਤੇ ਚੌਥਾ ਸੰਯੋਜਕ ਇਲੈੱਕਟ੍ਰਾਨ ਸੁਤੰਤਰ ਹੋ ਜਾਂਦਾ ਹੈ । ਫਾਈਟ ਵਿੱਚ ਸੁਤੰਤਰ ਇਲੈੱਕਟ੍ਰਾਨ ਦੇ ਬਹਾਓ ਕਾਰਨ ਫਾਈਟ ਬਿਜਲੀ ਦਾ ਵਧੀਆ ਚਾਲਕ ਹੁੰਦਾ ਹੈ ।

ਪ੍ਰਸ਼ਨ 9. ਗ੍ਰੇਫਾਈਟ ਦੇ ਉਪਯੋਗ ਲਿਖੋ ।
ਉੱਤਰ-
ਗੇਫਾਈਟ ਦੇ ਉਪਯੋਗ-

  1. ਇਹ ਬਿਜਲੀ ਦਾ ਸੂਚਾਲਕ ਹੈ, ਇਸ ਲਈ ਇਸ ਦਾ ਉਪਯੋਗ ਖ਼ੁਸ਼ਕ ਸੈੱਲ, ਬਿਜਲੀ ਆਂਕਕ ਵਿੱਚ ਇਲੈਕਟ੍ਰੋਡ ਵਜੋਂ ਵਰਤਿਆ ਜਾਂਦਾ ਹੈ ।
  2. ਇਸ ਤੋਂ ਪੈਂਸਿਲ ਦਾ ਸਿੱਕਾ, ਕਾਲਾ ਰੰਗ ਅਤੇ ਪੇਂਟ ਆਦਿ ਬਣਾਏ ਜਾਂਦੇ ਹਨ ।
  3. ਇਸ ਦੇ ਲੂਬਰੀਕੇਟ ਗੁਣ ਕਾਰਨ ਇਸ ਦਾ ਉਪਯੋਗ ਉੱਚ ਤਾਪ ਤੇ ਮਸ਼ੀਨਾਂ ਨੂੰ ਚੀਕਣਾ ਰੱਖਣ ਲਈ ਕੀਤਾ ਜਾਂਦਾ ਹੈ ।
  4. ਫਾਈਟ ਦੇ ਉੱਚ ਪਿਘਲਣ ਅੰਕ ਕਾਰਨ ਧਾਤੂਆਂ ਨੂੰ ਪਿਘਲਾਉਣ ਲਈ ਇਸ ਦੇ ਕਰੂਸੀਬਲ ਬਣਾਏ ਜਾਂਦੇ ਹਨ ।

ਪ੍ਰਸ਼ਨ 10. ਉਨ੍ਹਾਂ ਪਦਾਰਥਾਂ ਨੂੰ ਜਿਨ੍ਹਾਂ ਵਿੱਚ 60 ਕਾਰਬਨ ਪਰਮਾਣੂ ਪਰਸਪਰ ਜੁੜ ਕੇ ਅਣੂ ਬਣਾਉਂਦੇ ਹਨ, ਫੁਲਰੀਨ ਕਿਉਂ ਆਖਦੇ ਹਨ ?
ਉੱਤਰ-

ਜਿਸ ਪਦਾਰਥ ਵਿੱਚ 60 ਕਾਰਬਨ ਪਰਮਾਣੂ ਇੱਕ ਦੂਜੇ ਨਾਲ ਜੁੜ ਕੇ ਅਣੂ ਬਣਾਉਂਦੇ ਹਨ, ਉਸਨੂੰ ਫੁਲਰੀਨ ਆਖਦੇ ਹਨ । ਅਮਰੀਕੀ ਆਰਕੀਟੈਕਟ ਵਾਸਤੂਕਾਰ) ਬਕਸਟਰ ਫੁਲਰ (Buckminster Fuller) ਨੇ ਤਿੰਨ ਡਾਈਮੈਂਸ਼ਨ ਜੁਮੈਂਟਰੀ ਵਾਲੇ ਜਿਯੋਡੇਸਿਕ ਵਰਗੇ ਗੁੰਬਦ ਦੀ ਰਚਨਾ ਕੀਤੀ । ਇਸ ਨੂੰ ਦਿਤਾ ਲਈ ਪੰਜਕੋਣੀ ਅਤੇ ਛੇ ਕੋਈ ਵਿਵਸਥਾ ਦਾ ਉਪਯੋਗ ਕੀਤਾ । ਇਸ ਵਿੱਚ ਕਾਰਬਨ ਪਰਮਾਣੂ ਫੁੱਟਬਾਲ ਦੀ ਸ਼ਕਲ ਵਿੱਚ ਜੁੜੇ ਹੁੰਦੇ ਹਨ । ਇਸ ਨੂੰ ਉਸ ਨੇ ਫੁਲਰੀਨ ਦਾ ਨਾਂ ਦਿੱਤਾ ।

ਪ੍ਰਸ਼ਨ 11. ਮੀਥੇਨ, ਈਥੇਨ, ਈਥੀਨ ਅਤੇ ਪੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ ਬਣਾਓ ।
ਉੱਤਰ-
(1) ਮੀਥੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : CH4

(2) ਈਥੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : C2H6

(3) ਈਥੀਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : C2H4

(4) ਪੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : C4H10

ਪ੍ਰਸ਼ਨ 12. (a) ਸਮਜਾਤੀ ਲੜੀ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੇ ਦੋ ਗੁਣ ਲਿਖੋ । ਅਲਕੇਨ ਲੜੀ ਦੇ ਪਹਿਲੇ ਦੋ ਮੈਂਬਰਾਂ ਦੇ ਨਾਂ ਅਤੇ ਸੂਤਰ ਲਿਖੋ ।
ਉੱਤਰ-
ਸਮਜਾਤੀ ਲੜੀ (Homologous Series) – ਯੌਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਵਿਸਥਾਪਿਤ ਕਰਦਾ ਹੈ, ਉਸਨੂੰ ਸਮਜਾਤੀ ਲੜੀ ਕਹਿੰਦੇ ਹਨ । ਇਸ ਲੜੀ ਵਿੱਚ ਰੱਖੇ ਗਏ ਲਾਗਲੇ ਦੋ ਮੈਂਬਰਾਂ ਦੇ ਆਣਵੀਂ ਸੂਤਰਾਂ ਵਿੱਚ CH2 ਦਾ ਅੰਤਰ ਹੈ । ਇਸ ਸਮਜਾਤੀ ਲੜੀ ਦੇ ਹਰੇਕ ਮੈਂਬਰ ਨੂੰ ਸਮਜਾਤੀ ਕਹਿੰਦੇ ਹਨ । ਇੱਕ ਹੀ ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਨੂੰ ਸਮਾਨ ਵਿਧੀ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ।

ਸਮਜਾਤੀ ਲੜੀ ਦੇ ਗੁਣ-

  1. ਸਮਜਾਤੀ ਲੜੀ ਦੇ ਮੈਂਬਰਾਂ ਨੂੰ ਇਕੋ ਜਿਹੀ ਵਿਧੀ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ ।
  2. ਕਿਸੇ ਸਮਜਾਤੀ ਲੜੀ ਦੇ ਸਾਰੇ ਮੈਂਬਰ ਇਕੋ ਜਿਹੇ ਰਸਾਇਣਿਕ ਗੁਣ ਦਰਸਾਉਂਦੇ ਹਨ ਅਤੇ ਉਨ੍ਹਾਂ ਦੇ ਭੌਤਿਕ ਗੁਣਾਂ ਵਿਚ ਅਣੂ ਭਾਰ ਦੇ ਵਧਣ ਨਾਲ ਥੋੜ੍ਹਾ-ਥੋੜ੍ਹਾ ਪਰਿਵਰਤਨ ਹੁੰਦਾ ਜਾਂਦਾ ਹੈ ।

ਐਲਕੇਨ ਦਾ ਸਾਧਾਰਨ ਸੂਤਰ : CnH2n + 2

(b) ਮੀਥੇਨ ਸਮਜਾਤੀ ਲੜੀ ਦੇ ਮੈਂਬਰਾਂ ਦੇ ਬਣਤਰੀ (ਸੰਰਚਨਾ) ਸੂਤਰ

ਪ੍ਰਸ਼ਨ 13. ਸਮਜਾਤੀ ਲੜੀ ਦੇ ਲੱਛਣ ਲਿਖੋ ।
ਉੱਤਰ-
ਸਮਜਾਤੀ ਲੜੀ ਦੇ ਲੱਛਣ-

  1. ਕਿਸੇ ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਾਧਾਰਨ ਸੂਤਰ ਦੁਆਰਾ ਪ੍ਰਗਟਾਇਆ ਜਾ ਸਕਦਾ ਹੈ ।
    ਜਿਵੇਂ ਐਲਕੇਨ ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਨੂੰ ਇੱਕ ਹੀ ਸਾਧਾਰਨ ਸੂਤਰ CnH2n + 2 ਦੁਆਰਾ ਦਰਸਾਇਆ ਜਾ ਸਕਦਾ ਹੈ ।
  2. ਕਿਸੇ ਵੀ ਸਮਜਾਤੀ ਲੜੀ ਦੇ ਦੋ ਲਾਗਲੇ ਮੈਂਬਰਾਂ ਵਿੱਚ -CH2 ਗਰੁੱਪ ਦਾ ਅੰਤਰ ਹੁੰਦਾ ਹੈ ।
  3. ਕਿਸੇ ਸਮਜਾਤੀ ਲੜੀ ਦੇ ਸਾਰੇ ਮੈਂਬਰ ਇੱਕੋ ਜਿਹੇ ਰਸਾਇਣਿਕ ਗੁਣ ਦਰਸਾਉਂਦੇ ਹਨ ।
  4. ਕਿਸੇ ਸਮਜਾਤੀ ਲੜੀ ਦੇ ਮੈਂਬਰ ਨੂੰ ਇਕੋ ਜਿਹੀ ਵਿਧੀ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 14. ਕਈ ਵਾਰ ਕੈਰੋਸੀਨ ਸਟੋਵ ਅਤੇ ਐੱਲ. ਪੀ. ਜੀ. ਚੁੱਲ੍ਹੇ ਵੀ ਬਲਣ ਸਮੇਂ ਬਰਤਨਾਂ ਨੂੰ ਕਾਲਾ ਕਰਦੇ ਹਨ, ਕਿਉਂ ? ਇਸ ਤੋਂ ਹਵਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ ?
ਉੱਤਰ-
ਜਦੋਂ ਵੀ ਕੈਰੋਸੀਨ ਸਟੋਵ ਅਤੇ ਐੱਲ. ਪੀ. ਜੀ. ਚੁੱਲ੍ਹੇ ਬਲਣ ਸਮੇਂ ਬਰਤਨਾਂ ਨੂੰ ਕਾਲਾ ਕਰਦੇ ਹਨ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਹਵਾ ਲਈ ਬਣੇ ਉਨ੍ਹਾਂ ਦੇ ਛੇਕ ਕਿਸੇ ਕਾਰਨ ਬੰਦ ਹੋ ਗਏ ਹਨ । ਆਕਸੀਜਨ ਦੀ ਅਧਿਕ ਮਾਤਰਾ ਦੀ ਉਪਸਥਿਤੀ ਵਿੱਚ ਸਵੱਛ ਨੀਲੀ ਲਾਟ ਉਤਪੰਨ ਹੁੰਦੀ ਹੈ, ਪਰੰਤੂ ਬਾਲਣ ਨੂੰ ਜੇਕਰ ਜਲਣ ਲਈ ਆਕਸੀਜਨ ਦੀ ਸਹੀ ਮਾਤਰਾ ਨਹੀਂ ਮਿਲਦੀ ਹੈ ਤਾਂ ਬਾਲਣ ਵਿਅਰਥ ਵਿੱਚ ਖ਼ਰਚ ਹੁੰਦਾ ਹੈ ਅਤੇ ਕਾਲਾ ਧੂੰਆਂ ਉਤਪੰਨ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਬਰਤਨਾਂ ਦੇ ਥੱਲੇ ਕਾਲੇ ਹੋਣ ਲਗਦੇ ਹਨ ਅਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ । ਇਸ ਨਾਲ ਸਲਫਰ ਅਤੇ ਨਾਈਟਰੋਜਨ ਦੇ ਆਕਸਾਈਡ ਬਲਦੇ ਹਨ ਜਿਸ ਕਰਕੇ ਹਵਾ ਦਾ ਪ੍ਰਦੂਸ਼ਣ ਵੱਧਦਾ ਹੈ ।

ਪ੍ਰਸ਼ਨ 15. ਸਜੀਵ ਪ੍ਰਾਣੀਆਂ ਤੇ ਈਥੇਨਾਲ ਦਾ ਇਸਤੇਮਾਲ ਕਰਨ ਨਾਲ ਕਿਹੜਾ-ਕਿਹੜਾ ਭੈੜਾ ਪ੍ਰਭਾਵ ਪੈਂਦਾ ਹੈ ?
ਜਾਂ
ਈਥੇਨੋਲ ਪੀਣ ਦਾ ਸਾਡੀ ਸਿਹਤ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਈਥੇਨੋਲ ਪੀਣ ਦਾ ਸਿਹਤ ‘ਤੇ ਅਸਰ-

  1. ਇਸ ਨੂੰ ਪੀਣ ਨਾਲ ਦਿਲ ਦੀਆਂ ਪੇਸ਼ੀਆਂ ਖ਼ਰਾਬ ਹੋ ਜਾਂਦੀਆਂ ਹਨ ।
  2. ਇਸ ਨਾਲ ਜਿਗਰ ਦਾ ਆਕਾਰ ਵੱਡਾ ਹੋ ਜਾਂਦਾ ਹੈ ।
  3. ਇਸ ਦੇ ਵਧੇਰੇ ਸੇਵਨ ਨਾਲ ਜਿਗਰ ਦੇ ਫੇਲ੍ਹ ਹੋਣ ਨਾਲ ਮੌਤ ਵੀ ਹੋ ਸਕਦੀ ਹੈ ।
  4. ਇਸਦੇ ਵਧੇਰੇ ਸੇਵਨ ਨਾਲ ਦਿਲ ‘ਤੇ ਬੁਰਾ ਅਸਰ ਹੁੰਦਾ ਹੈ ।
  5. ਇਸਦੇ ਵਧੇਰੇ ਸੇਵਨ ਨਾਲ ਵਿਅਕਤੀ ਸ਼ਰਾਬੀ ਹੋ ਜਾਂਦਾ ਹੈ, ਜ਼ੁਬਾਨ ਤੁਤਲਾਨ ਲਗਦੀ ਹੈ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਘੱਟ ਜਾਂਦੀ ਹੈ ।

ਪ੍ਰਸ਼ਨ 16. ਮੀਥੇਨੋਲ ਦੀ ਵਰਤੋਂ ਨਾਲ ਕੋਈ ਮਨੁੱਖ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਮੀਥੇਨੋਲ ਇੱਕ ਪ੍ਰਕਾਰ ਦਾ ਜ਼ਹਿਰੀਲਾ ਪਦਾਰਥ ਹੈ ਜਿਸ ਦੀ ਵਰਤੋਂ ਕਰਨ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ । ਇਹ ਮਿਹਦੇ ਦੀਆਂ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਕੋਸ਼ਿਕਾਵਾਂ ਦਾ ਪ੍ਰੋਟੋਪਲਾਜ਼ਮ ਪੱਕੇ ਹੋਏ ਅੰਡੇ ਵਾਂਗ ਸੁੰਗੜ ਜਾਂਦਾ ਹੈ । ਇਹ ਅੱਖਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਜਿਸ ਤੋਂ ਅੰਨ੍ਹਾਪਨ ਆ ਜਾਂਦਾ ਹੈ । ਮਿਹਦੇ ਦੀ ਵਿਕਿਰਤੀ ਕਾਰਨ ਮੀਥੇਨੋਲ ਪੀਣ ਵਾਲਾ ਮਨੁੱਖ ਮਰ ਜਾਂਦਾ ਹੈ ।

ਪ੍ਰਸ਼ਨ 17. ਇੱਕ ਕਾਰਬਨਿਕ ਯੌਗਿਕ ‘A’ ਦਾ ਅਣੂ ਸੂਤਰ C2H6O ਹੈ । ਗਰਮ ਉਤਪ੍ਰੇਰਕ ਤਾਂਬੇ ਦੀ ਉਪਸਥਿਤੀ ਵਿੱਚ ਹਵਾ ਵਿੱਚ ਆਕਸੀਕਰਨ ਦੁਆਰਾ ਇਹ CH3COOH ਵਿੱਚ ਆਕਸਕ੍ਰਿਤ ਹੋ ਜਾਂਦਾ ਹੈ । ਦੱਸੋ ਯੌਗਿਕ ‘A’ ਕੀ ਹੈ ?
ਉੱਤਰ-
ਯੌਗਿਕ ‘A’ ਆਕਸੀਕਰਨ ਦੁਆਰਾ ਐਸੀਟਿਕ ਐਸਿਡ CH3COOH ਜਾਂ ਕਾਰਬਾਕਸਲਿਕ ਐਸਿਡ ਬਣਾਉਂਦਾ ਹੈ । ਕਿਉਂਕਿ ਅਲਕੋਹਲ ਦੇ ਆਕਸੀਕਰਨ ਹੋਣ ਕਾਰਨ ਐਸਿਡ ਬਣਦਾ ਹੈ, ਇਸ ਲਈ ਯੌਗਿਕ ‘A’ ਇੱਕ ਅਲਕੋਹਲ ਹੈ । ਇਸ ਲਈ ਯੌਗਿਕ ‘A’ ਈਥੇਨੋਲ (ਈਥਾਈਲ ਅਲਕੋਹਲ) ਹੋਣਾ ਚਾਹੀਦਾ ਹੈ । ਈਥਾਈਲ ਅਲਕੋਹਲ ਦਾ ਸੂਤਰ CH3CH2OH ਜਾਂ C2H5OH ਹੁੰਦਾ ਹੈ ਅਤੇ ਐਸੀਟੇਲਡੀਹਾਈਡ ਦਾ ਸੂਤਰ CH3CHO ਜਾਂ C2H4O ਹੁੰਦਾ ਹੈ, ਇਸ ਲਈ ਯੌਗਿਕ ‘A’ ਈਥਾਈਲ ਅਲਕੋਹਲ (ਈਥੇਨੋਲ ਹੀ ਹੋ ਸਕਦਾ ਹੈ ।

ਪ੍ਰਸ਼ਨ 18. ਜਦੋਂ ਸਾਬਣ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਸੈੱਲ ਕਿਉਂ ਬਣਦਾ ਹੈ ?
ਉੱਤਰ-
ਜਦੋਂ ਸਾਬਣ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਮਿਸੈੱਲ ਦਾ ਨਿਰਮਾਣ ਹੁੰਦਾ ਹੈ ਕਿਉਂਕਿ ਸਾਬਣ ਅਣੂਆਂ ਦੀ ਹਾਈਡਰੋਕਾਰਬਨ ਲੜੀਆਂ ਜਲ ਵਿਰੋਧੀ (ਹਾਈਡਰੋਫੋਬਿਕ) ਹੁੰਦੀਆਂ ਹਨ ਜਿਹੜੀਆਂ ਪਾਣੀ ਵਿੱਚ ਅਘੁਲਣਸ਼ੀਲ ਹਨ, ਪਰੰਤੂ ਸਾਬਣ ਅਣੂਆਂ ਦੇ ਆਇਨੀ ਸਿਰੇ ਪਾਣੀ ਵਲ ਆਕਰਸ਼ਿਤ ਹੁੰਦੇ ਹਨ ਜਿਸ ਕਰਕੇ ਪਾਣੀ ਵਿੱਚ ਘੁਲ ਜਾਂਦੇ ਹਨ । ਸਾਬਣ ਮਿਸੈੱਲ ਵਿੱਚ ਹਾਈਡਰੋਕਾਰਬਨ ਲੜੀ ਦੇ ਚਾਰਜਿਤ ਰਹਿਤ ਸਿਰੇ ਅੰਦਰ ਵੱਲ ਹੁੰਦੇ ਹਨ ਜਦਕਿ ਆਇਨੀ (ਚਾਰਜਿਤ) ਸਿਰੇ ਬਾਹਰ ਵੱਲ ਹੁੰਦੇ ਹਨ ਇਸ ਨਾਲ ਪਾਣੀ ਵਿੱਚ ਬਣਿਆ ਮਿਸੈੱਲ ਮੈਲ ਨੂੰ ਪਾਣੀ ਵਿੱਚ ਘੋਲਣ ਲਈ ਸਹਾਇਤਾ ਕਰਦਾ ਹੈ ।

ਪ੍ਰਸ਼ਨ 19. ਕਾਰਨ ਸਹਿਤ ਸਮਝਾਓ ਕਿ ਕਿਉਂ ਸਾਬਣ ਕਠੋਰ ਪਾਣੀ ਵਿੱਚ ਮੈਲ ਨਿਵਾਰਕ ਦਾ ਕੰਮ ਪ੍ਰਭਾਵੀ ਢੰਗ ਨਾਲ ਨਹੀਂ ਕਰਦਾ ਹੈ ?
ਉੱਤਰ-
ਸਾਬਣ ਕਠੋਰ ਪਾਣੀ ਵਿੱਚ ਸਫਾਈ ਕਰਨ ਲਈ ਪ੍ਰਭਾਵੀ ਨਹੀਂ ਹੁੰਦਾ, ਕਿਉਂਕਿ ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ ਘੁਲੇ ਹੁੰਦੇ ਹਨ । ਜਦੋਂ ਸਾਬਣ ਨੂੰ ਕਠੋਰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਇਨ ਸਾਬਣ ਨਾਲ ਕਿਰਿਆ ਕਰਦੇ ਹਨ ਅਤੇ ਵਸਾ ਤੇਜ਼ਾਬਾਂ ਦੇ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਲੂਣ ਬਣਾਉਂਦੇ ਹਨ ।

ਇਸ ਲਈ ਸਾਬਣ ਦਾ ਬਹੁਤ ਵੱਡਾ ਹਿੱਸਾ ਵਿਅਰਥ ਜਾਂਦਾ ਹੈ । ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸਾਬਣ ਕਠੋਰ ਪਾਣੀ ਦੇ ਪ੍ਰਯੋਗ ਨਾਲ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਲੂਣਾਂ ਦੇ ਅਘੁਲਣਸ਼ੀਲ ਤਲਛੱਟ ਤਿਆਰ ਕਰਦੇ ਹਨ ਜਿਹੜੇ ਕੱਪੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਕੱਪੜੇ ਦੀ ਸਫ਼ਾਈ ਕਰਨ ਵਿੱਚ ਰੁਕਾਵਟ ਬਣਦੇ ਹਨ ਅਤੇ ਕੱਪੜਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਹੈ ।

ਪ੍ਰਸ਼ਨ 20. ਸਾਬਣ ਅਤੇ ਮੈਲ ਨਿਵਾਰਕ ਡਿਟਰਜੈਂਟ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਬਣ ਅਤੇ ਮੈਲ-ਨਿਵਾਰਕ ਵਿੱਚ ਅੰਤਰ-

ਸਾਬਣ ਮੈਲ ਨਿਵਾਰਕ
(1) ਸਾਬਣ ਲੰਬੀ ਲੜੀ ਵਾਲੇ ਵਸਾ ਤੇਜ਼ਾਬ ਦਾ ਸੋਡੀਅਮ ਲੂਣ ਹੁੰਦਾ ਹੈ । (1) ਸੰਸ਼ਲਿਸ਼ਟ ਮੈਲ-ਨਿਵਾਰਕ ਲੰਬੀ ਲੜੀ ਵਾਲੇ ਬੈਂਜੀਨ ਸਲਫੋਨੀਕ ਤੇਜ਼ਾਬ ਦਾ ਸੋਡੀਅਮ ਲੂਣ ਹੁੰਦੇ ਹਨ ਜਾਂ ਲੰਬੀ ਲੜੀ ਵਾਲੇ ਐਲਕਾਈਲ ਹਾਈਡਰੋਜਨ ਸਲਫੇਟ ਦਾ ਸੋਡੀਅਮ ਲੁਣ ਹੁੰਦਾ ਹੈ ।
(2) ਸਾਬਣ ਕਠੋਰ ਜਲ ਨਾਲ ਝੱਗ ਨਹੀਂ ਪੈਦਾ ਕਰਦਾ । (2) ਮੈਲ-ਨਿਵਾਰਕ ਕਠੋਰ ਜਲ ਨਾਲ ਵੀ ਝੱਗ ਬਣਾਉਂਦਾ ਹੈ ।
(3) ਸਾਬਣ ਨੂੰ ਬਨਸਪਤੀ ਤੇਲ ਜਾਂ ਤੰਤ ਵਸਾ ਤੋਂ ਬਣਾਇਆ ਜਾਂਦਾ ਹੈ । (3) ਸੰਸ਼ਲਿਸ਼ਟ ਮੈਲ-ਨਿਵਾਰਕ ਕੋਲੇ ਅਤੇ ਪੈਟਰੋਲੀਅਮ ਦੇ ਹਾਈਡਰੋਕਾਰਬਨ ਤੋਂ ਬਣਦਾ ਹੈ ।
(4) ਸਾਬਣ ਜਲ-ਪ੍ਰਦੂਸ਼ਣ ਨਹੀਂ ਫੈਲਾਉਂਦਾ ਹੈ । (4) ਮੈਲ-ਨਿਵਾਰਕ ਪ੍ਰਦੂਸ਼ਣ ਪੈਦਾ ਕਰਦਾ ਹੈ ।
(5) ਇਸ ਦੀ ਰਸਾਇਣਿਕ ਸੰਰਚਨਾ
C15 H31, COONa, C17 H35 COONa ਆਦਿ ਹੁੰਦੀ ਹੈ ।
(5) ਇਨ੍ਹਾਂ ਦੀ ਸੰਰਚਨਾ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 31
(6) ਇਸ ਦਾ ਅਣੂ PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 30 COONa ਹੁੰਦੀ ਹੈ । (6) ਇਸ ਦਾ ਅਣੂ PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 32 SONa ਹੈ ।

ਪ੍ਰਸ਼ਨ 21. ਖਮੀਰਨ ਵਿਧੀ ਦੁਆਰਾ ਈਥੇਨੋਲ ਦੀ ਤਿਆਰੀ ਦਾ ਵਰਣਨ ਕਰੋ ।
ਉੱਤਰ-
ਖਮੀਰਨ ਵਿਧੀ ਦੁਆਰਾ ਈਥੇਨੋਲ ਦੀ ਤਿਆਰੀ-ਸਾਧਾਰਨ ਤਾਪ ਤੇ ਕਿਸੇ ਜੈਵ ਰਸਾਇਣਿਕ ਉੱਤਪ੍ਰੇਰਕ ਦੀ ਉਪਸਥਿਤੀ ਵਿੱਚ ਖਮੀਰਨ ਕਿਰਿਆ ਕੀਤੀ ਜਾਂਦੀ ਹੈ, ਜਿਸ ਵਿੱਚ ਖੰਡ ਦੇ ਅਣੂਆਂ ਦਾ ਐਲਕੋਹਲ ਅਤੇ ਕਾਰਬਨਡਾਈਆਕਸਾਈਡ ਵਿੱਚ ਪਰਿਵਰਤਨ ਹੁੰਦਾ ਹੈ । ਇਹ ਉੱਤਪ੍ਰੇਰਕ ਐਂਜ਼ਾਈਮ ਕਹਾਉਂਦੇ ਹਨ ।

ਈਥੇਨੋਲ ਨੂੰ ਐਂਜ਼ਾਈਮ ਦੀ ਉਪਸਥਿਤੀ ਵਿੱਚ ਖੰਡ ਜਾਂ ਸਟਾਰਚ ਦੇ ਖਮੀਰਨ ਦੁਆਰਾ ਬਣਾਇਆ ਜਾਂਦਾ ਹੈ । ਕਿਸੇ ਪਾਤਰ ਵਿੱਚ ਅੰਗੂਰ ਦੇ ਰਸ ਜਾਂ ਸ਼ਕਰ ਦੇ ਘੋਲ ਵਿੱਚ ਪਾ ਕੇ 20-30°C ਤਾਪ ਤੇ ਰੱਖਿਆ ਜਾਂਦਾ ਹੈ । ਖਮੀਰਨ ਦੁਆਰਾ ਖੰਡ ਜਾਂ ਸਟਾਰਚ ਦੇ ਅਣੂ ਛੋਟੇ ਅਣੂਆਂ ਵਿੱਚ ਟੁੱਟ ਜਾਂਦੇ ਹਨ ਜਿਸ ਕਰਕੇ ਕਾਰਬਨ-ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ । ਇਸ ਕਾਰਬਨ-ਡਾਈਆਕਸਾਈਡ ਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ ਪਰ ਹਵਾ ਨੂੰ ਬਰਤਨ ਵਿੱਚ ਨਹੀਂ ਜਾਣ ਦਿੱਤਾ ਜਾਂਦਾ । ਇਸ ਖਮੀਰਨ ਕਿਰਿਆ ਵਿੱਚ ਈਥਾਨੋਲ ਦਾ ਪਾਣੀ ਵਿੱਚ ਪਤਲਾ ਘੋਲ ਬਣ ਜਾਂਦਾ ਹੈ । ਈਥੇਨੋਲ ਨੂੰ ਵੱਖ ਕਰਕੇ ਕਸ਼ੀਦਨ ਵਿਧੀ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ ।

ਪ੍ਰਸ਼ਨ 22. ਹਾਈਡਰੋਜਨ ਦੇ ਅਣੂ ਵਿੱਚ ਬਣੇ ਬੰਧਨ ਨੂੰ ਸਮਝਾਓ ਅਤੇ ਪ੍ਰਦਰਸ਼ਿਤ ਕਰੋ ।
ਉੱਤਰ-
ਹਾਈਡਰੋਜਨ ਦੇ ਅਣੂ ਵਿੱਚ ਬੰਧਨ ਦਾ ਬਣਨਾ ਅਤੇ ਇਸਦਾ ਪ੍ਰਦਰਸ਼ਨ-ਹਾਈਡਰੋਜਨ ਪਰਮਾਣੂ ਦਾ ਪਰਮਾਣੂ ਅੰਕ ਇੱਕ ਹੈ । ਇਸ ਲਈ ਇਸ ਦੇ K ਸੈੱਲ ਵਿੱਚ ਇੱਕ ਇਲੈੱਕਟਰਾਨ ਹੈ ਅਤੇ K ਸੈੱਲ ਨੂੰ ਪੂਰਾ ਕਰਨ ਲਈ ਇੱਕ ਹੋਰ ਇਲੈੱਕਟਰਾਨ ਦੀ ਲੋੜ ਹੁੰਦੀ ਹੈ । ਹਾਈਡਰੋਜਨ ਦੇ ਦੋ ਪਰਮਾਣੂ ਆਪਣੇ 1-1 ਇਲੈੱਕਟਰਾਨ ਸਾਂਝੇ ਕਰਕੇ ਹਾਈਡਰੋਜਨ ਦਾ ਅਣੂ (H2) ਬਣਾਉਂਦੇ ਹਨ । ਇਸ ਦੇ ਸਿੱਟੇ ਵਜੋਂ ਹਰੇਕ ਪਰਮਾਣੂ ਆਪਣੇ ਨੇੜੇ ਦੀ ਹੀਲੀਅਮ ਗੈਸ ਦੀ ਇਲੈੱਕਟਰਾਨੀ ਤਰਤੀਬ ਪ੍ਰਾਪਤ ਕਰ ਲੈਂਦਾ ਹੈ ਜਿਸ ਨਾਲ ਦੋਨਾਂ ਪਰਮਾਣੂਆਂ ਦੇ K ਸ਼ੈਲ ਵਿੱਚ 2-2 ਇਲੈੱਕਟਰਾਨ ਹੋ ਜਾਂਦੇ ਹਨ । ਇਨ੍ਹਾਂ ਸਾਂਝੇ ਕੀਤੇ ਗਏ ਇਲੈੱਕਟਰਾਨਾਂ ਦੀ ਜੋੜੀ ਦੋ ਹਾਈਡਰੋਜਨ ਪਰਮਾਣੂਆਂ ਵਿਚਕਾਰ ਇਕਹਿਰਾ ਸਹਿਸੰਯੋਜਕ ਬੰਧਨ ਹਾਈਡਰੋਜਨ ਬਣਾਉਂਦੇ ਹਨ ।

ਪ੍ਰਸ਼ਨ 23. ਆਕਸੀਜਨ ਦੇ ਅਣੂ ਵਿੱਚ ਬਣਨ ਵਾਲੇ ਬੰਧਨ ਨੂੰ ਸਮਝਾਓ ਅਤੇ ਚਿੱਤਰ ਰਾਹੀਂ ਪ੍ਰਦਰਸ਼ਣ ਕਰੋ ।
ਉੱਤਰ-
ਆਕਸੀਜਨ ਦੇ ਅਣੂ ਵਿੱਚ ਬਣੇ ਸਹਿਸੰਯੋਜਕ ਬੰਧਨ ਦੀ ਜਾਣਕਾਰੀ – ਆਕਸੀਜਨ ਦਾ ਪਰਮਾਣੂ ਅੰਕ 6 ਹੈ । ਇਸ ਦੇ ਪਰਮਾਣੂ ਦੇ LA ਸੈੱਲ ਵਿੱਚ 6 ਇਲੈੱਕਟਰਾਨ ਹੁੰਦੇ ਹਨ ਅਤੇ ਇਸਨੂੰ ਆਪਣਾ ਅਸ਼ਟਕ (ਆਠਾ) ਪੁਰਾ ਕਰਨ ਲਈ ਦੋ ਹੋਰ ਇਲੈੱਕਟਰਾਨਾਂ ਦੀ ਲੋੜ ਹੁੰਦੀ ਹੈ ।
ਇਸ ਲਈ ਆਕਸੀਜਨ ਦੇ ਹਰੇਕ ਪਰਮਾਣੂ 2 ਇਲੈੱਕਟਰਾਨਾਂ ਨਾਲ ਸਾਂਝ ਕਰਦਾ ਹੈ । ਇਸ ਤਰ੍ਹਾਂ ਆਕਸੀਜਨ ਦੇ ਦੋ ਪਰਮਾਣੂਆਂ ਵਿਚਕਾਰ ਦੋ ਜੋੜੀ ਇਲੈੱਕਟਰਾਨਾਂ ਦੀ ਸਾਂਝ ਹੋਣ ਕਾਰਨ ਦੋਹਰਾ ਬੰਧਨ ਬਣਦਾ ਹੈ ।

ਪ੍ਰਸ਼ਨ 24. ਨਾਈਟਰੋਜਨ ਦੇ ਅਣੂ ਵਿੱਚ ਕਿਹੋ ਜਿਹਾ ਬੰਧਨ ਬਣੇਗਾ ? ਚਿੱਤਰ ਬਣਾ ਕੇ ਸਮਝਾਓ ।
ਉੱਤਰ-

ਨਾਈਟਰੋਜਨ ਦੇ ਅਣੂ ਵਿੱਚ ਦੋ ਪਰਮਾਣੂ ਹੁੰਦੇ ਹਨ । ਨਾਈਟਰੋਜਨ ਦਾ ਪਰਮਾਣੂ ਅੰਕ 7 ਹੈ । ਨਾਈਟਰੋਜਨ ਦੇ ਇੱਕ ਅਣੂ ਵਿੱਚ ਹਰੇਕ ਪਰਮਾਣੂ ਤਿੰਨ ਇਲੈੱਕਟਰਾਨ ਸਾਂਝੇ ਕਰਦਾ ਹੈ ਜਿਸ ਕਰਕੇ ਤਿੰਨ ਸਹਿਯੋਗੀ ਜੋੜੇ ਪ੍ਰਾਪਤ ਹੁੰਦੇ ਹਨ । ਇਨ੍ਹਾਂ ਸਾਂਝੇ ਕੀਤੇ ਗਏ ਤਿੰਨ ਜੋੜੇ ਇਲੈਂਕਟਰਾਨਾਂ ਕਰਕੇ ਤਿਹਰੇ ਸਹਿਸੰਯੋਜਕ ਬੰਧਨ ਦਾ ਨਿਰਮਾਣ ਹੁੰਦਾ ਹੈ । N2 ਦੀ ਇਲੈੱਕਟਰਾਨ-ਬਿੰਦ ਰਚਨਾ ਅਤੇ ਤਿਹਰੇ ਬੰਧਨ ਨੂੰ ਚਿੱਤਰ ਵਿੱਚ ਦਰਸਾਇਆ ਗਿਆ ਹੈ ।

ਪ੍ਰਸ਼ਨ 25. ਚਿੱਤਰ ਵਿਚ ਦਰਸਾਈ ਰਚਨਾ ਨੂੰ ਕੀ ਕਿਹਾ ਜਾਂਦਾ ਹੈ ? ਇਸ ਦੇ ਦੋ ਸਿਰੇ ਕੀ ਦਰਸਾਉਂਦੇ ਹਨ ? ਇਹ ਰਚਨਾ ਕਿਸ ਕਿਰਿਆ ਵਿਚ ਬਣਦੀ ਹੈ ?

ਉੱਤਰ-
ਚਿੱਤਰ ਵਿਚ ਦਰਸਾਈ ਰਚਨਾ ਨੂੰ ਮਿਸ਼ੈੱਲ ਕਹਿੰਦੇ ਹਨ । ਇਸ ਦੇ ਦੋ ਸਿਰੇ ਹੁੰਦੇ ਹਨ, ਇਕ ਜਲਸਨੇਹੀ ਸਿਰਾ ਅਤੇ ਦੂਜਾ ਜਲਵਿਰੋਧੀ ਸਿਰਾ ਜਾਂ ਪੂੰਛ ਵੀ ਆਖਦੇ ਹਨ । ਇਹ ਰਚਨਾ ਸਾਬਣ ਦੁਆਰਾ ਸਫ਼ਾਈਕਰਨ ਦੀ ਕਿਰਿਆ ਵਿਚ ਬਣਦੀ ਹੈ ।

ਪ੍ਰਸ਼ਨ 26. ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਈ ਗਈ ਰਚਨਾ ਦਾ ਨਾਂ ਲਿਖੋ । PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 38 ਨੂੰ ਅੰਕਿਤ ਵੀ ਕਰੋ ।

ਉੱਤਰ-
ਚਿੱਤਰ ਵਿੱਚ ਦਰਸਾਈ ਗਈ ਰਚਨਾ ਨੂੰ ਮਿਸੈਲ ਕਹਿੰਦੇ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 40 ਜਲ ਸਨੇਹੀ (ਹਾਈਡਰੋਫੋਬਿਕ ਸਿਰਾ)
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 41 ਜਲ ਵਿਰੋਧੀ (ਹਾਈਡਰੋਫਿਲਿਕ ਸਿਰਾ) ।

ਪ੍ਰਸ਼ਨ 27.
(i) ਪ੍ਰੋਪੇਨ ਦਾ ਅਣੂ ਸੂਤਰ ਲਿਖੋ :

ਉੱਤਰ-
(i) ਪ੍ਰੋਪੇਨ ਦਾ ਅਣੂ ਸੂਤਰ-C3H8.
(ii) ਸ਼੍ਰੋਮੋਈਥੇਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1. ਕਾਰਬਨ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਕਿੰਨੇ ਇਲੈੱਕਟ੍ਰਾਨ ਹੁੰਦੇ ਹਨ ?
ਉੱਤਰ-
ਚਾਰ ।

ਪ੍ਰਸ਼ਨ 2. ਕਾਰਬਨ ਪਰਮਾਣੂ ਨੂੰ ਹੋਰ ਤੱਤਾਂ ਨਾਲ ਸੰਯੋਜਨ ਕਰਦੇ ਸਮੇਂ ਚਾਰ ਇਲੈੱਕਟ੍ਰਾਨ ਪ੍ਰਾਪਤ ਕਰਨ ਜਾਂ ਗੁਆਉਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਨੋਬਲ ਗੈਸ ਦੀ ਸੰਰਚਨਾ (ਬਣਤਰ) ਪ੍ਰਾਪਤ ਕਰਨ ਲਈ ।

ਪ੍ਰਸ਼ਨ 3. ਹਾਈਡਰੋਜਨ ਦੇ ਦੋ ਪਰਮਾਣੂਆਂ ਵਿਚਕਾਰ ਇਲੈੱਕਟ੍ਰਾਨ ਸੰਯੋਜੀ ਜੋੜੇ ਤੋਂ ਕਿਹੜਾ ਬੰਧਨ ਬਣਦਾ ਹੈ ?
ਉੱਤਰ-
ਇਕਹਿਰਾ ਸੰਯੋਜੀ ਬੰਧਨ ।

ਪ੍ਰਸ਼ਨ 4. ਨਾਈਟਰੋਜਨ ਦੀ ਪਰਮਾਣੂ ਸੰਖਿਆ ਕਿੰਨੀ ਹੈ ?
ਉੱਤਰ-
ਸੱਤ (7) ।

ਪ੍ਰਸ਼ਨ 5. ਨਾਈਟ੍ਰੋਜਨ ਅਣੂ ਵਿੱਚ ਅਸ਼ਟਕ ਬਣਾਉਣ ਲਈ ਨਾਈਟਰੋਜਨ ਦਾ ਹਰੇਕ ਪਰਮਾਣੂ ਕਿੰਨੇ ਇਲੈਂਕਨ ਸਾਂਝੇ ਕਰਦਾ ਹੈ ?
ਉੱਤਰ-
ਤਿੰਨ ।

ਪ੍ਰਸ਼ਨ 6. ਬਾਲਣ ਦੇ ਰੂਪ ਵਿੱਚ ਕਿਸ ਗੈਸ ਦਾ ਸਭ ਤੋਂ ਵੱਧ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਮੀਥੇਨ ਗੈਸ ਦਾ ।

ਪ੍ਰਸ਼ਨ 7. ਮੀਥੇਨ ਕਿਹੜੇ ਦੋ ਗੈਸੀ ਬਾਲਣਾਂ ਦਾ ਪ੍ਰਮੁੱਖ ਘਟਕ ਹੈ :
ਉੱਤਰ-

  1. ਬਾਇਓ ਗੈਸ
  2. ਸੀ. ਐੱਨ. ਜੀ. ।

ਪ੍ਰਸ਼ਨ 8. C. N. ਓ. ਦਾ ਪੂਰਾ ਨਾਂ ਲਿਖੋ ।
ਉੱਤਰ-
ਸੰਪੀੜਤ ਕੁਦਰਤੀ ਗੈਸ (Compressed Natural Gas) ।

ਪ੍ਰਸ਼ਨ 9. ਹੀਰੇ ਦੀ ਸੰਰਚਨਾ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਦਰਿੜ ਤਿੰਨ ਆਕਾਰੀ ਰਚਨਾ ।

ਪ੍ਰਸ਼ਨ 10. ਗੇਫਾਈਟ ਦੀ ਰਚਨਾ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਛੇ-ਕੋਣੀ ।

ਪ੍ਰਸ਼ਨ 11. ਬਿਜਲੀ ਦਾ ਸੁਚਾਲਕ ਕਿਹੜਾ ਹੈ-ਹੀਰਾ (ਡਾਇਮੰਡ) ਜਾਂ ਫਾਈਟ ?
ਉੱਤਰ-
ਗ੍ਰੇਫਾਈਟ ।

ਪ੍ਰਸ਼ਨ 12. ਫਾਈਟ ਛੂਹਣ ਤੇ ਕਿਹੋ ਜਿਹਾ ਅਨੁਭਵ ਹੁੰਦਾ ਹੈ ?
ਉੱਤਰ-
ਚੀਕਣਾ ਅਤੇ ਤਿਲਕਣਸ਼ੀਲ ।

ਪ੍ਰਸ਼ਨ 13. ਕਿਸ ਤੱਤ ਵਿੱਚ ਸਭ ਤੋਂ ਵੱਧ ਯੌਗਿਕ ਬਣਾਉਣ ਦੀ ਸਮਰੱਥਾ ਹੈ ?
ਉੱਤਰ-
ਕਾਰਬਨ ।

ਪ੍ਰਸ਼ਨ 14. ਹਾਈਡਰੋਕਾਰਬਨ ਦਾ ਸਰਲਤਮ ਰੂਪ ਕਿਹੜਾ ਹੈ ?
ਉੱਤਰ-
ਮੀਥੇਨ (CH4)।

ਪ੍ਰਸ਼ਨ 15. ਕੋਈ ਪੰਜ ਤੱਤਾਂ ਦੇ ਨਾਂ ਲਿਖੋ ਜਿਹੜੇ ਕਾਰਬਨ ਨਾਲ ਜੁੜ ਕੇ ਯੌਗਿਕ ਬਣਾਉਂਦੇ ਹਨ ?
ਉੱਤਰ-
ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਸਲਫਰ (ਗੰਧਕ), ਕਲੋਰੀਨ ।

ਪ੍ਰਸ਼ਨ 16. ਈਥੇਨ ਦਾ ਅਣਵੀਂ ਸੂਤਰ ਲਿਖੋ ।
ਉੱਤਰ-
C2H6

ਪ੍ਰਸ਼ਨ 17. ਈਥੇਨ ਦਾ ਸੰਰਚਨਾਤਮਕ (ਬਣਤਰੀ) ਸੂਤਰ ਲਿਖੋ ।
ਉੱਤਰ-

ਪ੍ਰਸ਼ਨ 18. ਹੇਠ ਲਿਖਿਆਂ ਦੇ ਅਗਲੇ ਉੱਚ ਸਮਜਾਤੀ ਲਿਖੋ ।
(i) C3H6
(ii) C3H8.
ਉੱਤਰ-
(i) C4H8
(ii) C4H10

ਪ੍ਰਸ਼ਨ 19. ਈਥੇਨੋਲ ਦੀ ਰਚਨਾ ਲਿਖੋ ।
ਉੱਤਰ-

ਪ੍ਰਸ਼ਨ 20. ਪ੍ਰੋਪੇਨਾਂਨ (CH3 COCH3) ਉਪਸਥਿਤ ਕਿਰਿਆਤਮਕ ਸਮੂਹ (ਗਰੁੱਪ) ਦਾ ਨਾਂ ਲਿਖੋ ।
ਉੱਤਰ-

ਪ੍ਰਸ਼ਨ 21. ਸਰਲਤਮ ਕੀਟੋਨ ਦਾ ਸੰਰਚਨਾ ਸੂਤਰ ਲਿਖੋ ।
ਉੱਤਰ-
ਸਰਲਤਮ ਕੀਟੋਨ ਮੈਂਬਰ ਐਸੀਟੋਨ ਹੈ । ਇਸ ਦਾ ਸੰਰਚਨਾ ਸੂਤਰ ਹੈ :

ਪ੍ਰਸ਼ਨ 22. ਚਾਰ ਕਾਰਬਨ ਪਰਮਾਣੂਆਂ ਦੇ ਐਲਡੀਹਾਈਡ ਦੀ ਸੰਰਚਨਾ ਅਤੇ ਨਾਂ ਲਿਖੋ ।
ਉੱਤਰ-

ਪ੍ਰਸ਼ਨ 23. ਈਥਾਈਲ ਅਲਕੋਹਲ (ਈਥੇਨੋਲ) (C2H5OH) ਦਾ ਸੰਰਚਨਾ ਸੂਤਰ ਲਿਖੋ ।
ਉੱਤਰ-

ਪ੍ਰਸ਼ਨ 24. CH3COOH ਯੌਗਿਕ ਉਪਸਥਿਤ ਕਿਰਿਆਤਮਕ (ਫੰਕਸ਼ਨਲ) ਸਮੂਹ ਦਾ
(i) ਨਾਂ
(ii) ਸੰਰਚਨਾ ਸੂਤਰ ਲਿਖੋ ।
ਉੱਤਰ-
(i) CH3COOH ਯੌਗਿਕ ਵਿਚ ਕਿਰਿਆਤਮਕ ਸਮੂਹ ਦਾ ਨਾਂ : ਕਾਰਬਾਕਸਲਿਕ ਸਮੂਹ
(ii) ਸੰਰਚਨਾ ਸੂਤਰ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 51

ਪ੍ਰਸ਼ਨ 25. ਹੇਠ ਲਿਖਿਆਂ ਵਿੱਚੋਂ ਕਿਹੜੇ ਦੋ ਇੱਕ ਹੀ ਸਮਜਾਤੀ ਲੜੀ ਦੇ ਮੈਂਬਰ ਹੋ ਸਕਦੇ ਹਨ ?
C2H6O2, C2H6O, C2H6, CH4O
ਉੱਤਰ-
C2H6O, ਜਾਂ (C2H5OH) ਅਤੇ CH4O ਜਾਂ (CH3OH) ।

ਪ੍ਰਸ਼ਨ 26. ਇੱਕ ਐਸਟਰ ਦਾ ਸੰਰਚਨਾਤਮਕ ਸੂਤਰ ਹੈ :

ਉਸ ਤੇਜ਼ਾਬ ਅਤੇ ਅਲਕੋਹਲ ਦਾ ਅਣਵੀਂ ਸੂਤਰ ਲਿਖੋ ਜਿਸ ਤੋਂ ਇਹ ਐਸਟਰ ਉਤਪੰਨ ਹੋਇਆ ਹੈ ?
ਉੱਤਰ-

ਅਤੇ ਅਲਕੋਹਲ ਦਾ ਸੂਤਰ : CH3CH2OH.

ਪ੍ਰਸ਼ਨ 27. ਮੀਥੇਨ ਦੀ ਇਲੈੱਕਟਰਾਨੀ-ਬਿੰਦੂ ਸੰਰਚਨਾ ਬਣਾਓ ।
ਉੱਤਰ-
ਮੀਥੇਨ ਦੀ ਇਲੈੱਕਟਰਾਨੀ ਸੰਰਚਨਾ-

ਪ੍ਰਸ਼ਨ 28. ਸਹਿਸੰਯੋਜਕ ਬੰਧਨ ਕੀ ਹੁੰਦੇ ਹਨ ?
ਉੱਤਰ-
ਸਹਿਸੰਯੋਜਕ ਬੰਧਨ – ਦੋ ਪਰਮਾਣੂਆਂ ਦੇ ਵਿਚਕਾਰ ਇੱਕ ਇਲੈੱਕਟਰਾਨ ਜੋੜੇ ਦੀ ਸਾਂਝ ਤੋਂ ਬਣਿਆ ਬੰਧਨ, ਸਹਿਸੰਯੋਜਕ ਬੰਧਨ ਹੁੰਦਾ ਹੈ ।

ਪ੍ਰਸ਼ਨ 29. ਸਹਿਸੰਯੋਜਕ ਯੌਗਿਕ ਬਿਜਲੀ ਦਾ ਕਮਜ਼ੋਰ ਚਾਲਕ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਇਨ੍ਹਾਂ ਵਿੱਚ ਆਇਨ ਜਾਂ ਮੁਕਤ ਇਲੈੱਕਟਰਾਨ ਨਹੀਂ ਹੁੰਦੇ ਹਨ ਜਿਹੜੇ ਬਿਜਲੀ ਚਾਲਕ ਹੋਣ ਲਈ ਲੋੜੀਂਦੇ ਹਨ ।

ਪ੍ਰਸਨ 30. ਭਿੰਨ ਰੂਪ ਕੀ ਹੁੰਦੇ ਹਨ ?
ਉੱਤਰ-
ਭਿੰਨ ਰੂਪ – ਜਦੋਂ ਕੋਈ ਤੱਤ ਦੋ ਜਾਂ ਦੋ ਤੋਂ ਵੱਧ ਰੂਪਾਂ ਵਿੱਚ ਮਿਲਦਾ ਹੈ ਜਿਸਦੇ ਭੌਤਿਕ ਗੁਣ ਭਿੰਨ-ਭਿੰਨ ਹੋਣ, ਪਰੰਤੂ ਰਸਾਇਣਿਕ ਗੁਣ ਇੱਕ ਸਮਾਨ ਹੋਣ ਤਾਂ ਤੱਤ ਦੇ ਇਹ ਰੂਪ ਉਸ ਤੱਤ ਦੇ ਭਿੰਨ-ਰੂਪ ਹੁੰਦੇ ਹਨ ।

ਪ੍ਰਸ਼ਨ 31. ਈਥੇਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ ਬਣਾਓ ।
ਉੱਤਰ-
ਈਥੇਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ-

ਪ੍ਰਸ਼ਨ 32. ਪ੍ਰੋਪੇਨ ਦੀ ਸੰਰਚਨਾ ਬਣਾਓ ।
ਉੱਤਰ-

ਪ੍ਰਸ਼ਨ 33. ਈਥੀਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ ਬਣਾਓ।
ਉੱਤਰ-
ਈਥੇਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ-

ਪ੍ਰਸ਼ਨ 34. ਕਿਰਿਆਤਮਕ ਸਮੂਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਰਿਆਤਮਕ ਸਮੂਹ (Functional Group) – ਇੱਕ ਜਾਂ ਇੱਕ ਤੋਂ ਵੱਧ ਪਰਮਾਣੂਆਂ ਦਾ ਉਹ ਸਮੂਹ ਜਿਹੜਾ ਕਿਸੇ ਕਾਰਬਨਿਕ ਯੌਗਿਕ ਦੀ ਰਸਾਇਣਿਕ ਪ੍ਰਵਿਰਤੀ ਨੂੰ ਨਿਰਧਾਰਿਤ ਕਰਦਾ ਹੈ, ਕਿਰਿਆਤਮਕ ਸਮੂਹ ਕਹਾਉਂਦਾ ਹੈ । ਜਿਵੇਂ CH3Cl ਵਿੱਚ -Cl ਅਤੇ C2H5 OH ਵਿੱਚ -OH ਕਿਰਿਆਤਮਕ ਸਮੂਹ ਹੈ ।

ਪ੍ਰਸ਼ਨ 35. ਐਲਕੇਨ, ਐਲਕੀਨ ਅਤੇ ਐਲਕਾਈਨ ਦੇ ਸਾਧਾਰਨ ਸੂਤਰ (ਫਾਰਮੂਲੇ) ਲਿਖੋ ।
ਉੱਤਰ-
ਐਲਕੇਨ ਦਾ ਸਾਧਾਰਨ ਸੂਤਰ : Cn H2n + 2
ਐਲਕੀਨ ਦਾ ਸਾਧਾਰਨ ਸੂਤਰ : CnH2n
ਐਲਕਾਈਨ ਦਾ ਸਾਧਾਰਨ ਸੂਤਰ : CnH2n – 2 , ਜਿੱਥੇ n ਯੌਗਿਕਾਂ ਵਿੱਚ ਕਾਰਬਨ ਦੇ ਪਰਮਾਣੂਆਂ ਦੀ ਸੰਖਿਆ ਹੈ ।

ਪ੍ਰਸ਼ਨ 36. ਬਿਊਟੇਨ ਦੇ ਸਮਅੰਗਕਾਂ ਦਾ ਚਿਤਰਨ ਬਣਾਓ ।
ਉੱਤਰ-
ਬਿਊਟੇਨ ਦੇ ਦੋ ਸਮਅੰਗਕ ਹਨ- (i) n- ਬਿਊਟੇਨ ਅਤੇ (ii) ਆਇਸੋ-ਬਿਊਟੇਨ

ਪ੍ਰਸ਼ਨ 37. ਅਲਕੋਹਲ ਸਮਜਾਤੀ ਲੜੀ ਦੇ ਪਹਿਲੇ ਚਾਰ ਸਮਜਾਤ ਲਿਖੋ ।
ਉੱਤਰ-
CH3OH, C2H5OH, C3H7OH, C4H9OH.

ਪ੍ਰਸ਼ਨ 38. ਉੱਤਕ ਕੀ ਹਨ ?
ਉੱਤਰ-
ਉੱਤਪ੍ਰੇਰਕ – ਉਹ ਪਦਾਰਥ ਜਿਹੜੇ ਕਿਸੇ ਪ੍ਰਤਿਕਿਰਿਆ ਦੇ ਹੋਣ ਦੀ ਦਰ ਨੂੰ ਵਧਾਉਣ ਦੇ ਕਾਰਕ ਹੋਣ ਪਰੰਤੂ ਆਪ ਕਿਰਿਆ ਵਿੱਚ ਭਾਗ ਨਾ ਲੈਣ, ਨੂੰ ਉੱਤਪ੍ਰੇਰਕ ਕਹਿੰਦੇ ਹਨ ।

ਪ੍ਰਸ਼ਨ 39. ਵਿਕ੍ਰਿਤ ਸਪਿਰਿਟ ਜਾਂ ਅਲਕੋਹਲ ਕੀ ਹੈ ।
ਉੱਤਰ-
ਜ਼ਹਿਰੀਲਾ ਰਸਾਇਣਿਕ ਪਦਾਰਥ ਜਿਵੇਂ ਮੀਥੇਨੋਲ ਜਾਂ ਐਸੀਟੋਨ ਜਾਂ ਪਿਰੀਡੀਨ ਜਾਂ ਕਾਪਰ ਸਲਫੇਟ ਆਦਿ ਮਿਲੇ ਹੋਏ ਈਥੇਨੋਲ ਨੂੰ ਵਿਕ੍ਰਿਤ ਸਪਿਰਿਟ ਜਾਂ ਅਲਕੋਹਲ ਕਹਿੰਦੇ ਹਨ । ਇਹ ਪੀਣ ਯੋਗ ਨਹੀਂ ਹੁੰਦਾ ਹੈ ।

ਪ੍ਰਸ਼ਨ 40. ਹਾਈਡਰੋਜਨ ਦੀ ਪਰਮਾਣੂ ਸੰਖਿਆ ਕੀ ਹੈ ?
ਉੱਤਰ-
ਇੱਕ ।

ਪ੍ਰਸ਼ਨ 41. ਸਿਰਕੇ ਵਿੱਚ ਉਪਸਥਿਤ ਕਾਰਬਨਿਕ ਤੇਜ਼ਾਬ ਦਾ ਨਾਂ ਅਤੇ ਰਸਾਇਣਿਕ ਸੂਤਰ ਲਿਖੋ ।
ਉੱਤਰ-
ਈਥੇਨੋਇਕ ਤੇਜ਼ਾਬ (CH3 COOH) ।

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1. ਐਸੀਟਿਕ ਐਸਿਡ ਦੀ ਅਲਕੋਹਲ ਨਾਲ ਕਿਰਿਆ ਨੂੰ ਕਹਿੰਦੇ ਹਨ-
(a) ਡੀਕਾਰਬੋਕਸੀਲੇਸ਼ਨ
(b) ਬਹੁਲੀਕਰਨ
(c) ਸਾਬਨੀਕਰਨ
(d) ਐਸਟਰੀਕਰਨ ।
ਉੱਤਰ-
(d) ਐਸਟਰੀਕਰਨ ।

ਪ੍ਰਸ਼ਨ 2. ਐਸੀਟਿਕ ਐਸਿਡ ਵਿਚ ਕਿੰਨੇ ਪ੍ਰਤੀਸ਼ਤ ਮਿਲਾਇਆ ਗਿਆ ਪਾਣੀ, ਸਿਰਕਾ ਅਖਵਾਉਂਦਾ ਹੈ ?
(a) 5% ਤੋਂ 8%
(b) 15% ਤੋਂ 20%
(c) 21% ਤੋਂ 29%
(d) 30% ਤੋਂ 40%.
ਉੱਤਰ-
(a) 5% ਤੋਂ 8%.

ਪ੍ਰਸ਼ਨ 3. ਕਾਰਬਾਕਸਲਿਕ ਐਸਿਡ ਵਿਚ ਫੰਕਸ਼ਨਲ ਸਮੂਹ ਉਪਸਥਿਤ ਹੁੰਦਾ ਹੈ-
(a) -CHO
(b) -CH2OH
(c) -COOH
(d) -OH.
ਉੱਤਰ-
(c)-COOH.

ਪ੍ਰਸ਼ਨ 4. ਈਥੇਨੋਇਕ ਐਸਿਡ ਦਾ ਸੂਤਰ ਹੈ-
(a) C2H5OH
(b) CH3COCH3
(c) CH3COOH
(d) C2H5COOH.
ਉੱਤਰ-
(d) C2H5COOH.

ਪ੍ਰਸ਼ਨ 5. ਐਲਕਾਈਨ ਦਾ ਸਧਾਰਨ ਸੂਤਰ ਹੈ-
(a) CnH2n – 2
(b) CnH2n + 2
(c) CnH2n
(d) Cn + 2H2n
ਉੱਤਰ-
(a) CnH2n – 2.

ਪ੍ਰਸ਼ਨ 6. ਪ੍ਰੋਪੇਨਾਲ ਦਾ ਕਿਰਿਆਤਮਕ ਗਰੁੱਪ ਹੈ-
(a) – OH
(b) -CHO
(c) C = O
(d) -COOH.
ਉੱਤਰ-
(c) C = 0.

ਪ੍ਰਸ਼ਨ 7. ਪਾਣੀ ਦੀ ਕਠੋਰਤਾ ਦੇ ਲਈ ਕਿਹੜੇ ਆਇਨ ਜ਼ਿੰਮੇਵਾਰ ਹਨ ?
(a) Ca2+ ਆਇਨ
(b) Mg2+ ਆਇਨ
(c) Ca2+ ਅਤੇ Mg2+ ਆਇਨ
(d) ਉਪਰੋਕਤ ਵਿਚੋਂ ਕੋਈ ਵੀ ਨਹੀਂ ।
ਉੱਤਰ-
(c) Ca2+ ਅਤੇ Mg2+ ਆਇਨ

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਪਰਮਾਣੂ ਜਾਂ ਪਰਮਾਣੂਆਂ ਦਾ ਸਮੂਹ ਜਿਹੜਾ ਕਿਸੇ ਐਲਕਾਈਲ ਮੂਲਕ ਨਾਲ ਜੁੜ ਕੇ ਉਸ ਪਦਾਰਥ ਦੇ ਵਿਸ਼ਿਸ਼ਟ ਵਿਵਹਾਰ ਨੂੰ ਦਰਸਾਉਂਦਾ ਹੈ, ਉਸ ਨੂੰ ……………… ਕਹਿੰਦੇ ਹਨ ।
ਉੱਤਰ-
ਕਿਰਿਆਤਮਕ ਸਮੂਹ

(ii) ਅਲਕੋਹਲ ਤੀਬਰ ਆਕਸੀਕਾਰਕਾਂ ਦੀ ਹੋਂਦ ਵਿੱਚ ਆਕਸੀਕਰਨ ਹੋਣ ਤੇ ……………….. ਬਣਦਾ ਹੈ ।
ਉੱਤਰ-
ਕਾਰਬਾਕਸਿਲਿਕ ਐਸਿਡ

(iii) …………… ਦਾ ਉਪਯੋਗ ਚਿਕਿਤਸਾ ਖੇਤਰ ਵਿੱਚ ਕੀਟਾਣੂਨਾਸ਼ਕ ਦੇ ਰੂਪ ਵਜੋਂ ਕੀਤਾ ਜਾਂਦਾ ਹੈ ।
ਉੱਤਰ-
ਈਥੇਨਾਲ

(iv) ਜਲਰਹਿਤ ਸ਼ੁੱਧ ਈਥੇਨੌਇਕ ਐਸਿਡ, ……………… ਐਸਿਡ ਅਖਵਾਉਂਦਾ ਹੈ ।
ਉੱਤਰ-
ਗਲੈਸ਼ਿਅਲ ਐਸੀਟਿਕ

(v) ……………… ਵਿਘਟਿਤ ਨਾ ਹੋਣ ਕਾਰਨ ਮਨੁੱਖੀ ਜੀਵਨ ਅਤੇ ਪਰਿਸਥਿਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ।
ਉੱਤਰ-
ਪਾਲੀਥੀਨ ।

The Complete Educational Website

Leave a Reply

Your email address will not be published. Required fields are marked *