PBN 10th Science

PSEB Solutions for Class 10 Science Chapter 5 ਤੱਤਾਂ ਦਾ ਆਵਰਤੀ ਵਰਗੀਕਰਨ

PSEB Solutions for Class 10 Science Chapter 5 ਤੱਤਾਂ ਦਾ ਆਵਰਤੀ ਵਰਗੀਕਰਨ

PSEB Solutions for Class 10 Science Chapter 5 ਤੱਤਾਂ ਦਾ ਆਵਰਤੀ ਵਰਗੀਕਰਨ

PSEB 10th Class Science Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਯਾਦ ਰੱਖਣ ਲਈ ਅੰਕ (Points to Remember)

→ ਗਿਆਤ ਤੱਤਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦੇਣਾ ਕਿ ਸਮਾਨ ਗੁਣਾਂ ਵਾਲੇ ਤੱਤ ਇਕੱਠੇ ਹੋ ਜਾਣ ਅਤੇ ਭਿੰਨ ਗੁਣਾਂ ਵਾਲੇ ਤੱਤ ਵੱਖਰੇ ਗੁੱਟ ਵਿੱਚ ਇਕੱਠੇ ਹੋ ਜਾਣ, ਨੂੰ ਤੱਤਾਂ ਦਾ ਵਰਗੀਕਰਨ ਆਖਦੇ ਹਨ ।

→ ਡਾਬਰਨੀਅਰ ਦੇ ਤਿੱਕੜੀ ਨਿਯਮ ਅਨੁਸਾਰ ਜਦੋਂ ਵਿਸ਼ੇਸ਼ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਵੱਧਦੇ ਕੁਮ ਵਿੱਚ ਤਰਤੀਬ ਦਿੱਤੀ ਜਾਂਦੀ ਹੈ ਤਾਂ ਸਮਾਨ ਗੁਣ ਵਾਲੇ ਤਿੰਨ ਤੱਤਾਂ ਦੇ ਗੁੱਟ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਵਿੱਚੋਂ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਬਾਕੀ ਦੋਵੇਂ ਤੱਤਾਂ ਦੇ ਪਰਮਾਣੂ ਪੁੰਜ ਦੇ ਮੱਧਮਾਨ (ਔਸਤ) ਦੇ ਬਰਾਬਰ ਹੁੰਦਾ ਹੈ ।

→ ਡਾਬਰਨੀਅਰ ਨੇ ਤੱਤਾਂ ਦੇ ਗਰੁੱਪ ਰਸਾਇਣਿਕ ਤੌਰ ‘ਤੇ ਇੱਕ ਸਮਾਨ ਤੱਤਾਂ ਦੀਆਂ ਤਿੱਕੜੀਆਂ (Triads) ਬਾਰੇ ਦੱਸਿਆ, ਪਰ ਇਸ ਆਧਾਰ ‘ਤੇ ਸਾਰੇ ਦੇ ਸਾਰੇ ਤੱਤ ਵਰਗੀਕ੍ਰਿਤ ਨਹੀਂ ਹੋ ਸਕੇ ।

→ 1964 ਈ: ਵਿੱਚ ਨਿਊਲੈਂਡ (Newland) ਨੇ ਅਸ਼ਟਕ (Octaves) ਨਿਯਮ ਦੇ ਆਧਾਰ ‘ਤੇ 40 ਪਰਮਾਣੂ ਪੁੰਜ ਵਾਲੇ ਕੈਲਸ਼ੀਅਮ ਤੱਕ ਤੱਤਾਂ ਦਾ ਵਰਗੀਕਰਨ ਕੀਤਾ ।

→ ਰੂਸੀ ਵਿਗਿਆਨਿਕ ਮੈਂਡਲੀਵ (Mendeleef) ਦੇ ਆਵਰਤ ਨਿਯਮ (Periodic law) ਨੂੰ ਪ੍ਰਦਰਸ਼ਿਤ ਕੀਤਾ ਜੋ ਮੈਂਡਲੀਵ ਦੇ ਨਿਯਮ (Mendeleef Law) ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

→ ਮੈਂਡਲੀਵ ਦੀ ਆਵਰਤੀ ਸਾਰਨੀ (Periodic Table) ਨੂੰ ਪੀਰੀਅਡਾਂ (Periods) ਅਤੇ ਗਰੁੱਪਾਂ (Groups) ਵਿੱਚ ਵੰਡਿਆ ਗਿਆ ਹੈ ।

→ ਖੜ੍ਹਵੀਆਂ ਕਤਾਰਾਂ ਨੂੰ ਗਰੁੱਪ (Groups) ਅਤੇ ਖਿਤਿਜੀ ਲੇਟਵੀਆਂ ਕਤਾਰਾਂ ਨੂੰ ਪੀਰੀਅਡ (Period) ਆਖਦੇ ਹਨ ।

→ ਮੈਂਡਲੀਵ ਨੇ ਆਵਰਤੀ ਸਾਰਨੀ ਵਿੱਚ ਕੁਝ ਥਾਂਵਾਂ ਉਨ੍ਹਾਂ ਤੱਤਾਂ ਲਈ ਖ਼ਾਲੀ ਛੱਡ ਦਿੱਤੀਆਂ ਸਨ, ਜਿਨ੍ਹਾਂ ਦੀ ਖੋਜ ਉਸ ਸਮੇਂ ਨਹੀਂ ਹੋਈ ਸੀ ।

→ ਆਧੁਨਿਕ ਆਵਰਤੀ ਨਿਯਮ ਅਨੁਸਾਰ ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਆਵਰਤੀ ਫੰਕਸ਼ਨ ਹਨ ।

→ ਦੀਰਘ (ਲੰਬੀ) ਆਵਰਤੀ ਸਾਰਨੀ ਵਿੱਚ ਧਾਤਾਂ ਸਾਰਨੀ ਦੇ ਖੱਬੇ ਪਾਸੇ, ਅਧਾਤਾਂ ਸਾਰਨੀ ਦੇ ਸੱਜੇ ਪਾਸੇ ਅਤੇ ਉਪਧਾਤਾਂ ਸਾਰਨੀ ਦੀ ਸੀਮਾਂ ਉੱਤੇ ਸਥਿਤ ਹਨ ।

→ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਵੱਧਦੇ ਕੰਮ ਵਿੱਚ ਤਰਤੀਬ ਦੇਣ ਨਾਲ ਉਨ੍ਹਾਂ ਦੇ ਗੁਣਾਂ ਦਾ ਨਿਸ਼ਚਿਤ ਵਕਫੇ ਜਾਂ ਸਮੇਂ ਪਿੱਛੋਂ ਦੁਹਰਾਏ ਜਾਣ ਨੂੰ ਤੱਤਾਂ ਦੇ ਗੁਣਾਂ ਦੀ ਆਵਰਤਤਾ ਆਖਦੇ ਹਨ ।

→ ਆਵਰਤੀ ਧਾਰਨੀ ਦੇ ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੇ ਪਰਮਾਣੂ ਅਰਧ-ਵਿਆਸ ਵੱਧਦੇ ਜਾਂਦੇ ਹਨ ।

→ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੇ ਪਰਮਾਣੂਆਂ ਦੇ ਅਰਧਵਿਆਸ ਘੱਟਦੇ ਜਾਂਦੇ ਹਨ ।

→ ਕਿਸੇ ਤੱਤ ਦੇ ਨਿਵੇਕਲੇ ਗੈਸੀ ਪਰਮਾਣੂ ਜਾਂ ਆਇਨ ਦੇ ਬਾਹਰਲੇ ਸੈੱਲ ਵਿੱਚ ਉਪਸਥਿਤ ਇਲੈੱਕਟ੍ਰਾਨ ਨੂੰ ਹਟਾਉਣ ਲਈ ਲੋੜੀਂਦੀ ਊਰਜਾ ਨੂੰ ਆਇਨਿਨ ਊਰਜਾ ਆਖਦੇ ਹਨ ।

→ ਆਵਰਤੀ ਸਾਰਨੀ ਦੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀ ਆਇਨਿਨ ਉਰਜਾ ਘੱਟਦੀ ਹੈ ।

→ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵੱਧਦੀਆਂ ਹਨ ।

→ ਉਹ ਤੱਤ ਜਿਹੜੇ ਖਿੱਚੀਣਯੋਗ, ਕੁਟੀਣਯੋਗ, ਬਿਜਲੀ ਅਤੇ ਤਾਪ ਦੇ ਸੂਚਾਲਕ ਅਤੇ ਜਿਨ੍ਹਾਂ ਦੇ ਪਰਮਾਣੂ ਸੌਖ ਨਾਲ ਇਲੈੱਕਟਾਨ ਗੁਆ ਕੇ ਬਿਜਲਈ ਧਨ ਚਾਰਜਿਤ ਆਇਨ (ਕੈਟਆਇਨ) ਬਣਾ ਸਕਣ, ਉਨ੍ਹਾਂ ਨੂੰ ਧਾਤਾਂ ਆਖਦੇ ਹਨ ।

→ ਉਹ ਤੱਤ ਜਿਹੜੇ ਕੜਕੀਲੇ, ਚਮਕ ਰਹਿਤ, ਬਿਜਲੀ ਅਤੇ ਤਾਪ ਦੇ ਕੁਚਾਲਕ, ਜਿਨ੍ਹਾਂ ਦੇ ਪਰਮਾਣੂ ਸੌਖਿਆਂ ਇਲੈੱਕਟ੍ਰਾਨ ਗ੍ਰਹਿਣ ਕਰਕੇ ਬਿਜਲਈ ਰਿਣ ਚਾਰਜਿਤ ਆਇਨ (ਐਨਆਇਨ) ਬਣਾਉਂਦੇ ਹਨ ਨੂੰ ਅਧਾਤਾਂ ਕਹਿੰਦੇ ਹਨ ।

→ ਸਕੈਂਡੀਅਮ, ਗੈਲੀਅਮ, ਜਰਮੇਨੀਅਮ ਆਦਿ ਤੱਤਾਂ ਦੀ ਖੋਜ ਮੈਂਡਲੀਵ ਦੀ ਆਵਰਤੀ ਸਾਰਨੀ ਤੋਂ ਬਾਅਦ ਹੋਈ ।

→ ਸੰਨ 1913 ਵਿੱਚ ਹੈਨਰੀ ਮੋਜ਼ਲੇ ਨੇ ਦੱਸਿਆ ਕਿ ਤੱਤ ਦੇ ਪਰਮਾਣੂ ਪੁੰਜ ਦੀ ਤੁਲਨਾ ਵਿੱਚ ਉਸਦਾ ਪਰਮਾਣੂ ਅੰਕ ਅਧਿਕ ਆਧਾਰਭੂਤ ਗੁਣ ਹੈ ।

→ ਉਪਧਾਤ ਦੁਆਰਾ ਧਾਤ ਅਤੇ ਅਧਾਤ ਦੋਨਾਂ ਦੇ ਗੁਣ ਪ੍ਰਦਰਸ਼ਿਤ ਹੁੰਦੇ ਹਨ । ਉਪਧਾਤ ਹਨ-ਬੋਰਾਂ, ਸਿਲੀਕਾਂਨ, ਜਰਮੇਨੀਅਮ, ਆਰਸੈਨਿਕ, ਐਂਟੀਮਨੀ, ਟੈਲੁਰੀਅਮ, ਪਲੋਨੀਅਮ ।

→ ਧਾਤਾਂ ਦੇ ਆਕਸਾਈਡ ਖਾਰੇ ਅਤੇ ਅਧਾਤਾਂ ਦੇ ਆਕਸਾਈਡ ਸਾਧਾਰਨ ਤੌਰ ‘ਤੇ ਤੇਜ਼ਾਬੀ ਹੁੰਦੇ ਹਨ ।

→ ਕਿਸੇ ਤੱਤ ਦੇ ਉਦਾਸੀਨ ਗੈਸੀ ਪਰਮਾਣੂ ਦੇ ਬਾਹਰਲੇ ਸੈੱਲ ਤੋਂ ਇੱਕ ਇਲੈੱਕਟਾਨ ਦੇ ਕੱਢਣ ਲਈ ਲੋੜੀਂਦੀ ਊਰਜਾ ਦੀ ਨਿਊਨਤਮ ਮਾਤਰਾ ਨੂੰ ਆਇਨਿਨ ਊਰਜਾ ਕਹਿੰਦੇ ਹਨ ।

→ ਕਿਸੇ ਤੱਤ ਦੇ ਉਦਾਸੀਨ ਪਰਮਾਣੂ ਵਿੱਚ ਇੱਕ ਹੋਰ ਇਲੈੱਕਟਾਨ ਦੇ ਜੁੜਨ ਤੋਂ ਨਿਕਲਣ ਵਾਲੀ ਉਰਜਾ ਇਲੈੱਕਟ੍ਰਾਨ ਬੰਧੂਤਾ ਆਕਰਸਨ ਕਹਾਉਂਦੀ ਹੈ ।

→ ਕਿਸੇ ਗਰੁੱਪ ਵਿੱਚ ਧਾਤਵੀ ਗੁਣ ਉੱਪਰੋਂ ਹੇਠਾਂ ਵੱਲ ਆਉਣ ਨਾਲ ਵੱਧਦਾ ਹੈ ।

ਕੁਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)

1. ਵਰਗੀਕਰਨ (Classification)-ਤੱਤਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦੇਣਾ ਕਿ ਇੱਕ ਸਮਾਨ ਗੁਣਾਂ ਵਾਲੇ ਤੱਤ ਇਕੱਠੇ ਹੋ ਜਾਣ ਜਦੋਂ ਕਿ ਭਿੰਨ ਗੁਣਾਂ ਵਾਲੇ ਤੱਤ ਵੱਖਰੇ ਗੁੱਟ ਵਿੱਚ ਇਕੱਠੇ ਹੋ ਜਾਣ, ਨੂੰ ਤੱਤਾਂ ਦਾ ਵਰਗੀਕਰਨ ਆਖਦੇ ਹਨ ।

2. ਨਿਊਲੈਂਡ ਦਾ ਅਸ਼ਟਕ ਨਿਯਮ (Newland’s Law of Octave)-ਜਦੋਂ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਵੱਧਦੇ ਕੂਮ ਵਿੱਚ ਤਰਤੀਬ ਦਿੱਤੀ ਜਾਂਦੀ ਹੈ ਤਾਂ ਇੱਕ ਸਮਾਨ ਗੁਣ ਵਾਲੇ ਤਿੰਨ ਤੱਤਾਂ ਦੇ ਗੁੱਟ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਵਿੱਚ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਬਾਕੀ ਦੋਵੇਂ ਤੱਤਾਂ ਦੇ ਪਰਮਾਣੂ ਪੁੰਜਾਂ ਦੇ ਮੱਧਮਾਨ (ਔਸਤ) ਦੇ ਬਰਾਬਰ ਹੁੰਦਾ ਹੈ ।

3. ਤਿੱਕੜੀ ਨਿਯਮ (Triads)-ਜਦੋਂ ਤਿੱਕੜੀ (ਸਮਾਨ ਵਿਸ਼ੇਸ਼ਤਾਈਆਂ ਵਾਲੇ ਤਿੰਨ ਤੱਤ ਨੂੰ ਵੱਧਦੇ ਹੋਏ ਪਰਮਾਣੁ ਪੁੰਜਾਂ ਦੇ ਕੂਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ਤਾਂ ਇੱਕ ਸਮਾਨ ਗੁਣ ਵਾਲੇ ਤੱਤਾਂ ਦਾ ਗੁੱਟ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਬਾਕੀ ਦੋਨਾਂ ਤੱਤਾਂ ਦੇ ਪਰਮਾਣੂ ਪੁੰਜਾਂ ਦੇ ਮੱਧਮਾਨ ਦੇ
ਬਰਾਬਰ ਹੁੰਦਾ ਹੈ ।

4. ਅਸ਼ਟਕ ਜਾਂ ਆਠਾ (Octave)-ਅੱਠ ਤੱਤਾਂ ਦਾ ਸਮੂਹ ਜਿਸ ਵਿੱਚ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਅਨੁਸਾਰ ਰੱਖਿਆ ਹੁੰਦਾ ਹੈ ।

5. ਆਵਰਤੀ ਸਾਰਨੀ (Periodic Table)-ਇਹ ਇਕ ਸਾਰਨੀ ਹੈ ਜਿਸ ਵਿੱਚ ਤੱਤਾਂ ਦਾ ਵਿਧੀ ਨਾਲ ਵਰਗੀਕਰਨ ਪੇਸ਼ ਕੀਤਾ ਹੈ ।

6. ਮੈਂਡਲੀਵ ਦੀ ਆਵਰਤੀ ਸਾਰਨੀ (Mandeleef’s Periodic Table)-ਮੈਂਡਲੀਵ ਨੇ ਤੱਤਾਂ ਦੀ ਸਾਰਨੀ ਬਣਾਈ ਜਿਸ ਵਿੱਚ ਤੱਤਾਂ ਨੂੰ ਵਿਵਸਥਿਤ ਕਰਨ ਦਾ ਆਧਾਰ ਪਰਮਾਣੂ ਪੁੰਜ ਸੀ ।

7. ਆਧੁਨਿਕ ਆਵਰਤੀ ਸਾਰਨੀ (Modern Periodic Table)-ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਸੰਸ਼ੋਧਨ ਹੋਣ ਤੋਂ ਬਾਅਦ ਪ੍ਰਾਪਤ ਸਾਰਨੀ ਜਿਸ ਦਾ ਆਧਾਰ ਪਰਮਾ ਅੰਕ ਸੀ ਆਧੁਨਿਕ ਆਵਰਤੀ ਸਾਰਨੀ ਜਾਂ ਦੀਰਘ ਆਵਰਤੀ ਸਾਰਨੀ ਕਹਿੰਦੇ ਹਨ ।

8. ਮੈਂਡਲੀਵ ਦਾ ਆਵਰਤੀ ਨਿਯਮ (Mandeleef’s Periodic Law)-ਤੱਤਾਂ ਦੇ ਗੁਣ ਉਨ੍ਹਾਂ ਦੇ ਪ੍ਰਮਾਣੂ ਪੁੰਜ ਦੇ ਆਵਰਤੀ ਫਲਨ (ਫੰਕਸ਼ਨ) ਹਨ ।

9. ਪੀਰੀਅਡ (Period)-ਤੱਤਾਂ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੀਆਂ ਖਿਤਿਜੀ ਕਤਾਰਾਂ ਨੂੰ ਪੀਰੀਅਡ ਆਖਦੇ ਹਨ ।

10. ਗਰੁੱਪ (Group)-ਆਵਰਤੀ ਸਾਰਨੀ ਵਿੱਚ ਤੱਤਾਂ ਦੇ ਲੰਬਾਤਮਕ ਕਾਲਮਾਂ (ਖੜ੍ਹਵੀਆਂ ਕਤਾਰਾਂ) ਨੂੰ ਗਰੁੱਪ ਕਹਿੰਦੇ ਹਨ ।

11. ਆਧੁਨਿਕ ਆਵਰਤੀ ਨਿਯਮ (Modern Periodic Law)-ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੁ ਅੰਕਾਂ ਦੇ ਆਵਰਤੀ ਫੰਕਸ਼ਨ ਹਨ । ਇਸ ਸਾਰਨੀ ਵਿੱਚ 1-7 ਪੀਰੀਅਡ, 1-18 ਗਰੁੱਪ, 4 ਬਾਲਕ ਅਤੇ ਕਿਸਮਾਂ ਦੇ ਤੱਤ ਹਨ ।

12. ਆਵਰਤਤਾ (Periodicity)-ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਵੱਧਦੇ ਰੂਮ ਵਿੱਚ ਤਰਤੀਬ ਦੇਣ ਨਾਲ ਉਨ੍ਹਾਂ ਦੇ ਗੁਣਾਂ ਦਾ ਨਿਸਚਿਤ ਵਕਫੇ ਜਾਂ ਪੀਰੀਅਡ ਪਿੱਛੋਂ ਦੁਹਰਾਏ ਜਾਣ ਨੂੰ ਤੱਤਾਂ ਦੇ ਗੁਣਾਂ ਦੀ ਆਵਰਤਤਾ ਆਖਦੇ ਹਨ ।

13. ਪਰਮਾਣੂ ਅਰਧ ਵਿਆਸ (Atomic Radius)-ਨਿਵੇਕਲੇ ਪਰਮਾਣੂ ਦੇ ਨਿਊਕਲੀਅਸ ਦੇ ਕੇਂਦਰ ਬਿੰਦੂ ਅਤੇ ਸਭ ਤੋਂ ਬਾਹਰਲੇ ਸੈੱਲ ਵਿਚਕਾਰ ਵਿੱਥ ਨੂੰ ਪਰਮਾਣੂ ਅਰਧ ਵਿਆਸ ਆਖਦੇ ਹਨ ।

14. ਸੰਯੋਜਕ ਇਲੈੱਕਟਾਨ (Valence Electron)-ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਵਾਨਾਂ ਦੀ ਸੰਖਿਆ ਨੂੰ ਸੰਯੋਜਕ ਇਲੈੱਕਟ੍ਰਾਨ ਆਖਿਆ ਜਾਂਦਾ ਹੈ ।

15. ਆਇਨੀਕਰਨ ਊਰਜਾ (lonisation Energy-ਆਇਨੀਕਰਨ ਊਰਜਾ ਉਹ ਲੋੜੀਂਦੀ ਊਰਜਾ ਹੈ ਜਿਹੜੀ ਕਿਸੇ ਪਰਮਾਣੂ ਦੀ ਜਾਂ ਆਇਨ ਦੇ ਇੱਕ ਇਲੈੱਕਟ੍ਰਨ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਵਾਸਤੇ ਲੋੜੀਂਦੀ ਹੋਵੇ ।

16. ਇਲੈੱਕਵਾਨ ਬੰਧੂਤਾ (Electron Affinity)-ਕਿਸੇ ਉਦਾਸੀਨ ਗੈਸ ਦੇ ਬਾਹਰੀ ਸੈੱਲ ਵਿਚ ਬਾਹਰ ਤੋਂ ਇਲੈੱਕਟ੍ਰਾਨ ਦੇ ਦਾਖ਼ਲ ਹੋਣ ਸਮੇਂ ਜਿੰਨੀ ਊਰਜਾ ਦੀ ਮਾਤਰਾ ਮੁਕਤ ਹੁੰਦੀ ਹੈ, ਉਹ ਇਲੈੱਕਟ੍ਰਾਨ ਬੰਧੁਤਾ ਅਫਿਨੀਟੀ (ਖਿੱਚ) ਅਖਵਾਉਂਦੀ ਹੈ ।

17. ਸੰਯੋਜਕਤਾ (Valency)-ਕਿਸੇ ਤੱਤ ਦੇ ਪਰਮਾਣੂਆਂ ਦੀ ਸੰਯੋਗ ਕਰਨ ਦੀ ਸਮਰੱਥਾ ਨੂੰ ਉਸ ਤੱਤ ਦੀ ਸੰਯੋਜਕਤਾ ਕਹਿੰਦੇ ਹਨ । ਇਸ ਨੂੰ ਸੰਯੋਜੀ ਇਲੈੱਕਟਾਨਾਂ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ।

18. ਬਿਜਲੀ ਧਨਾਤਮਕਤਾ (Electro-positivity)-ਧਾਤਵੀ ਤੱਤਾਂ ਦੇ ਪਰਮਾਣੂਆਂ ਦੀ ਇਲੈੱਕਟ੍ਰਾਨ ਗੁਆਉਣ ਕਰਕੇ ਧਨ ਆਇਨ ਬਣਾਉਣ ਦੀ ਪ੍ਰਵਿਰਤੀ ਨੂੰ ਬਿਜਲਈ ਧਨਾਤਮਕਤਾ ਕਹਿੰਦੇ ਹਨ ।

19. ਬਿਜਲਈ ਰਿਣਾਤਮਕਤਾ (Electro-negativity)-ਅਧਾਤਵੀ ਤੱਤਾਂ ਦੇ ਪਰਮਾਣੂਆਂ ਦੀ ਇਲੈੱਕਟ੍ਰਾਨ ਪ੍ਰਾਪਤ ਕਰਕੇ ਰਿਣ-ਆਇਨ ਬਣਾਉਣ ਦੀ ਪ੍ਰਵਿਰਤੀ ਨੂੰ ਬਿਜਲਈ ਰਿਣਾਤਮਕਤਾ ਕਹਿੰਦੇ ਹਨ ।

20. ਉਪਧਾਤਾਂ ਜਾਂ ਮੈਟਾਲਾਂਇਡਸ (Metalloids)-ਜਿਨ੍ਹਾਂ ਤੱਤਾਂ ਵਿੱਚ ਧਾਤ ਅਤੇ ਅਧਾਤ ਦੋਨਾਂ ਦੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਨੇ ਉਨ੍ਹਾਂ ਨੂੰ ਉਪਧਾਤਾਂ ਕਿਹਾ ਜਾਂਦਾ ਹੈ ।

21. ਪ੍ਰਾਕ੍ਰਿਤਕ ਤੱਤ (Naturally Occuring Elements)-ਜਿਹੜੇ ਤੱਤ ਕੁਦਰਤ ਵਿੱਚ ਮਿਲਦੇ ਹਨ ਉਨ੍ਹਾਂ ਨੂੰ ਪ੍ਰਾਕ੍ਰਿਤਕ ਤੱਤ ਕਹਿੰਦੇ ਹਨ ।

22. ਪਰਮਾਣੂ ਆਕਾਰ (Atomic Size)-ਕਿਸੇ ਪਰਮਾਣੁ ਦੇ ਨਿਊਕਲੀਅਸ (Nucleus) ਅਤੇ ਪਰਮਾਣੁ ਦੇ ਸਭ ਤੋਂ ਬਾਹਰਲੇ ਸੈੱਲ ਵਿਚਲੀ ਦੂਰੀ ਨੂੰ ਪਰਮਾਣੂ ਦਾ ਆਕਾਰ ਆਖਦੇ ਹਨ । ਅਸਲ ਵਿੱਚ ਇਹ ਅਰਧ ਵਿਆਸ (Radius) ਹੀ ਹੈ ।

23. ਪ੍ਰਤੀਨਿਧੀ ਤੱਤ (Representative Element)-ਉਪ ਵਰਗ A ਦੇ ਤੱਤਾਂ ਨੂੰ ਪ੍ਰਤੀਨਿਧੀ ਤੱਤ ਕਹਿੰਦੇ ਹਨ ।

Science Guide for Class 10 PSEB ਤੱਤਾਂ ਦਾ ਆਵਰਤੀ ਵਰਗੀਕਰਨ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1. ਕੀ ਡਾਬਰਨੀਅਰ ਦੀਆਂ ਤਿੱਕੜੀਆਂ ਨਿਊਲੈਂਡ ਦੇ ਅਸ਼ਟਕਾਂ ਵਿੱਚ ਵੀ ਮਿਲਦੀਆਂ ਹਨ ? ਤੁਲਨਾ ਕਰਕੇ ਪਤਾ ਕਰੋ ।
ਉੱਤਰ-
ਹਾਂ, ਡਾਬਰਨੀਅਰ ਦੀਆਂ ਤਿੱਕੜੀਆਂ ਨਿਊਲੈਂਡ ਦੇ ਅਸ਼ਟਕਾਂ ਵਿੱਚ ਵੀ ਮਿਲਦੀਆਂ ਹਨ । ਉਦਹਾਰਨ ਵਜੋਂ (i) ਲਿਥੀਅਮ (Li), ਸੋਡੀਅਮ (Na) ਅਤੇ ਪੋਟਾਸ਼ੀਅਮ (K) ਇੱਕ ਡਾਬਰਨੀਅਰ ਦੀ ਤਿੱਕੜੀ ਬਣਾਉਂਦੇ ਹਨ । ਜੇਕਰ ਲਿਥੀਅਮ (Li) ਨੂੰ ਪਹਿਲਾ ਤੱਤ ਮੰਨ ਲਿਆ ਜਾਏ ਤਾਂ ਉਸ ਤੋਂ ਅੱਠਵੇਂ ਸਥਾਨ ਤੇ ਸੋਡੀਅਮ (Na) ਆਉਂਦਾ ਹੈ ਅਤੇ ਜੇਕਰ ਸੋਡੀਅਮ (Na) ਨੂੰ ਪਹਿਲਾ ਤੱਤ ਮੰਨ ਲਿਆ ਜਾਵੇ ਤਾਂ ਇਸ ਤੋਂ ਅੱਠਵੇਂ ਸਥਾਨ ਤੇ ਪੋਟਾਸ਼ੀਅਮ (K) ਆਉਂਦਾ ਹੈ । ਇਸ ਤਰ੍ਹਾਂ ਡਾਬਰਨੀਅਰ ਦੀ ਇਹ ਤਿੱਕੜੀ ਨਿਊਲੈਂਡਸ ਅਸ਼ਟਕ ਦੀ ਤਿੱਕੜੀ ‘ਰੇ ਵਿੱਚ ਮਿਲਦਾ ਹੈ ।


(ii) ਡਾਬਰਨੀਅਰ ਦੀ ਤਿੱਕੜੀ Ca, Sr ਅਤੇ B ਨਿਊਲੈਂਡਸ ਦੇ ਅਸ਼ਟਕ ਦੀ ਤਿੱਕੜੀ ‘ਸਾ’ ਵਿੱਚ ਮੌਜੂਦ ਹੈ ।

(iii) ਡਾਬਰਨੀਅਰ ਦੀ ਤਿੱਕੜੀ Cl, Br ਅਤੇ 1 ਨਿਊਲੈਂਡਸ ਦੇ ਅਸ਼ਟਕ ਦੀ ਤਿੱਕੜੀ ‘ਸਾ’ ਵਿੱਚ ਉਪਸਥਿਤ ਹੈ ।

ਪ੍ਰਸ਼ਨ 2. ਡਾਬਰਨੀਅਰ ਦੇ ਵਰਗੀਕਰਨ ਦੀਆਂ ਕੀ ਸੀਮਾਵਾਂ ਹਨ ?
ਉੱਤਰ-
ਡਾਬਰਨੀਅਰ ਦੇ ਵਰਗੀਕਰਨ ਦੀਆਂ ਸੀਮਾਵਾਂ-ਡਾਬਰਨੀਅਰ ਵਰਗੀਕਰਨ ਦੀ ਸਭ ਤੋਂ ਵੱਡੀ ਸੀਮਾ ਇਹ ਸੀ ਕਿ ਇਸ ਨਿਯਮ ਦੇ ਅਨੁਸਾਰ ਉਸ ਸਮੇਂ ਦੇ ਗਿਆਤ 30 ਤੱਤਾਂ ਵਿੱਚੋਂ ਕੇਵਲ 9 ਤੱਤਾਂ ਨੂੰ ਹੀ ਤਿੰਨ ਤਿੱਕੜੀਆਂ ਵਿੱਚ ਵਿਵਸਥਿਤ ਕੀਤਾ ਜਾ ਸਕਿਆ ਸੀ । ਇਸ ਲਈ ਇਹ ਵਰਗੀਕਰਨ ਸਭ ਨੂੰ ਮਨਜ਼ੂਰ ਨਹੀਂ ਹੋਇਆ ।

ਉਦਾਹਰਨ – ਤਿੰਨ ਤੱਤ, ਨਾਈਟ੍ਰੋਜਨ (N), ਫਾਸਫ਼ੋਰਸ (P) ਅਤੇ ਆਰਸੈਨਿਕ (As) ਦੇ ਰਸਾਇਣਿਕ ਇੱਕ ਸਮਾਨ ਹਨ, ਇਸ ਲਈ ਇਨ੍ਹਾਂ ਦੀ ਇੱਕ ਹੀ ਤਿੱਕੜੀ ਬਣਨੀ ਚਾਹੀਦੀ ਹੈ ਜਦਕਿ N, ਦਾ ਪਰਮਾਣੂ-ਪੁੰਜ (14.0u), As ਦਾ (74.9u) ਅਤੇ P ਦਾ (31.Ou) ਹੈ ।
ਇਸ ਦੇ ਅਨੁਸਾਰ ਇਹ ਇੱਕ ਤਿੱਕੜੀ ਦੇ ਤੱਤ ਨਹੀਂ ਹਨ ।

ਪ੍ਰਸ਼ਨ 3. ਨਿਊਲੈਂਡ ਦੇ ਅਸ਼ਟਕ ਸਿਧਾਂਤ ਦੀਆਂ ਕੀ ਸੀਮਾਵਾਂ ਹਨ ?
ਉੱਤਰ-
ਨਿਊਲੈਂਡ ਦੇ ਅਸ਼ਟਕ ਸਿਧਾਂਤ ਦੀਆਂ ਸੀਮਾਵਾਂ-ਨਿਊਲੈਂਡ ਦੇ ਅਸ਼ਟਕ ਸਿਧਾਂਤ ਦੀਆਂ ਹੇਠ ਲਿਖੀਆਂ ਸੀਮਾਵਾਂ ਹਨ-

(i) ਇਹ ਸਿਧਾਂਤ ਸਿਰਫ਼ ਕੈਲਸ਼ੀਅਮ ਤੱਕ ਹੀ ਲਾਗੂ ਹੋ ਸਕਿਆ ਕਿਉਂਕਿ ਕੈਲਸ਼ੀਅਮ ਤੋਂ ਬਾਅਦ ਆਉਣ ਵਾਲੇ ਹਰੇਕ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਸਮਾਨ ਨਹੀਂ ਸੀ ।

(ii) ਨਿਉਲੈਂਡ ਨੇ ਕਲਪਨਾ ਕੀਤੀ ਸੀ ਕਿ ਕੁਦਰਤ ਵਿੱਚ ਕੇਵਲ 56 ਤੱਤ ਹਨ ਅਤੇ ਭਵਿੱਖ ਵਿੱਚ ਕੋਈ ਨਵਾਂ ਤੱਤ ਨਹੀਂ ਮਿਲੇਗਾ | ਪਰੰਤੂ ਬਾਅਦ ਵਿੱਚ ਕਈ ਹੋਰ ਨਵੇਂ ਤੱਤਾਂ ਦੀ ਖੋਜ ਕੀਤੀ ਗਈ ਜਿਨ੍ਹਾਂ ਦੇ ਗੁਣ ਅਸ਼ਟਕ ਨਿਯਮ ਅਨੁਸਾਰ ਨਹੀਂ ਸਨ । ਇਸ ਕਾਰਨ ਇਸ ਨਿਯਮ ਵਿੱਚ ਵਿਵਸਥਿਤ ਨਹੀਂ ਹੋ ਸਕੇ ।

(iii) ਨਿਊਲੈਂਡ ਨੇ ਆਪਣੀ ਸਾਰਨੀ ਵਿੱਚ ਤੱਤਾਂ ਨੂੰ ਸੰਯੋਜਿਤ ਕਰਨ ਲਈ ਦੋ ਤੱਤਾਂ ਨੂੰ ਇਕੱਠਿਆਂ ਇੱਕ ਥਾਂ ‘ਤੇ ਰੱਖ ਲਿਆ ਅਤੇ ਕੁਝ ਅਸਮਾਨ ਤੱਤਾਂ ਨੂੰ ਇੱਕ ਥਾਂ ‘ਤੇ ਰੱਖਿਆ ਸੀ ।

ਉਦਾਹਰਨ – ਕੋਬਾਲਟ ਅਤੇ ਨਿੱਕਲ ਨੂੰ ਇੱਕ ਹੀ ਥਾਂ ‘ਤੇ ਰੱਖਿਆ ਗਿਆ ਪਰੰਤੂ ਉਨ੍ਹਾਂ ਨੂੰ ਫਲੋਰੀਨ, ਕਲੋਰੀਨ ਅਤੇ ਬੋਮੀਨ ਦੇ ਨਾਲ ਇੱਕ ਹੀ ਤਿੱਕੜੀ ‘ਸਾ’ ਵਿੱਚ ਰੱਖਿਆ ਗਿਆ ਹੈ ਜਦਕਿ ਕੋਬਾਲਟ ਅਤੇ ਨਿਕਲ ਦੇ ਗੁਣ ਫਲੋਰੀਨ, ਕਲੋਰੀਨ ਅਤੇ ਬੋਮੀਨ ਤੋਂ ਬਿਲਕੁਲ ਭਿੰਨ ਹਨ । ਦੂਜੇ ਪਾਸੇ ਆਇਰਨ ਜੋ ਗੁਣ ਵਿੱਚ ਕੋਬਾਲਟ ਅਤੇ ਨਿਕਲ ਦੇ ਸਮਾਨ ਹਨ ਨੂੰ ਇਨ੍ਹਾਂ ਤੋਂ ਦੂਰ ਤਿੱਕੜੀ ਵਿੱਚ ਰੱਖਿਆ ਗਿਆ ਹੈ ।

(iv) ਨਿਊਲੈਂਡ ਅਸ਼ਟਕ ਸਿਧਾਂਤ ਸਿਰਫ਼ ਹਲਕੇ ਤੱਤਾਂ ਦੇ ਲਈ ਠੀਕ ਤਰ੍ਹਾਂ ਲਾਗੂ ਹੋ ਸਕਿਆ ।

ਪ੍ਰਸ਼ਨ 4. ਮੈਂਡਲੀਵ ਦੀ ਆਵਰਤੀ ਸਾਰਨੀ ਦੀ ਵਰਤੋਂ ਕਰਕੇ ਹੇਠ ਲਿਖੇ ਤੱਤਾਂ ਦੇ ਆਕਸਾਈਡਾਂ ਦੇ ਸੂਤਰਾਂ ਦਾ ਅਨੁਮਾਨ ਲਗਾਓ :
K, C, Al, Si, Ba.
ਉੱਤਰ-

  1. ਪੋਟਾਸ਼ੀਅਮ (K) ਗਰੁੱਪ IA ਦਾ ਤੱਤ ਹੈ । ਇਸਦੀ ਸੰਯੋਜਕਤਾ 1 ਹੈ । ਇਸ ਲਈ ਇਸ ਦੇ ਆਕਸਾਈਡ ਦਾ ਸੂਤਰ K20 ਹੈ ।
  2. ਕਾਰਬਨ (C) ਗਰੁੱਪ IV A ਦਾ ਤੱਤ ਹੈ । ਇਸ ਦੀ ਸੰਯੋਜਕਤਾ 4 ਹੈ । ਇਸ ਲਈ ਇਸ ਦੇ ਆਕਸਾਈਡ ਦਾ ਸੂਤਰ CO2 ਹੈ ।
  3. ਐਲੂਮੀਨੀਅਮ (Al) ਗਰੁੱਪ IIIA ਦਾ ਤੱਤ ਹੈ । ਇਸ ਦੀ ਸੰਯੋਜਕਤਾ 3 ਹੈ । ਇਸ ਲਈ ਇਸ ਦੇ ਆਕਸਾਈਡ ਦਾ ਸੂਤਰ Al2O3 ਹੈ ।
  4. ਸਿਲੀਕਾਨ (Si), ਗਰੁੱਪ IVA ਦਾ ਤੱਤ ਹੈ । ਇਸ ਦੀ ਸੰਯੋਜਕਤਾ 4 ਹੈ । ਇਸ ਲਈ ਇਸ ਦੇ ਆਕਸਾਈਡ ਦਾ ਸੂਤਰ SiO2 ਹੈ ।
  5. ਬੇਰੀਅਮ (Ba) ਗਰੁੱਪ IIA ਦਾ ਤੱਤ ਹੈ । ਇਸ ਦੀ ਸੰਯੋਜਕਤਾ 2 ਹੈ । ਇਸ ਲਈ ਇਸ ਦੇ ਆਕਸਾਈਡ ਦਾ ਸੂਤਰ BaO ਹੈ ।

ਪ੍ਰਸ਼ਨ 5. ਗੈਲੀਅਮ ਤੋਂ ਇਲਾਵਾ ਕਿਹੜੇ ਕਿਹੜੇ ਤੱਤਾਂ ਦੀ ਖੋਜ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਲਈ ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਖ਼ਾਲੀ ਥਾਂਵਾਂ ਛੱਡ ਦਿੱਤੀਆਂ ਸਨ (ਕੋਈ ਦੋ ?
ਉੱਤਰ-
ਗੈਲੀਅਮ ਤੋਂ ਇਲਾਵਾ ਦੋ ਹੋਰ ਤੱਤ ਸਕੈਂਡੀਅਮ ਅਤੇ ਜਰਮੇਨੀਅਮ ਹਨ ਜਿਨ੍ਹਾਂ ਦੀ ਖੋਜ ਕੀਤੀ ਜਾ ਚੁੱਕੀ ਹੈ । ਇਨ੍ਹਾਂ ਤੱਤਾਂ ਦੇ ਲਈ ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਪਹਿਲਾਂ ਤੋਂ ਹੀ ਖਾਲੀ ਸਥਾਨ ਛੱਡਿਆ ਹੋਇਆ ਸੀ । ਮੈਂਡਲੀਵ ਨੇ ਪਹਿਲਾਂ ਹੀ ਇਨ੍ਹਾਂ ਤੱਤਾਂ ਦੇ ਗੁਣਾਂ ਦਾ ਅਨੁਮਾਨ ਲਗਾ ਲਿਆ ਸੀ । ਜਦੋਂ ਬਾਅਦ ਵਿੱਚ ਇਨ੍ਹਾਂ ਤੱਤਾਂ ਦੀ ਖੋਜ ਹੋਈ ਤਾਂ ਉਨ੍ਹਾਂ ਦੇ ਉਹੀ ਗੁਣ ਸਨ ਜਿਨ੍ਹਾਂ ਦਾ ਮੈਂਡਲੀਵ ਕੇ ਅਨੁਮਾਨ ਲਗਾਇਆ ਸੀ ।

ਪ੍ਰਸ਼ਨ 6. ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਤਿਆਰ ਕਰਨ ਲਈ ਕਿਹੜਾ ਮਾਪਦੰਡ ਅਪਣਾਇਆ ?
ਉੱਤਰ-
ਮੈਂਡਲੀਵ ਆਵਰਤੀ ਸਾਰਨੀ ਲਈ ਮਾਪਦੰਡ-

  1. ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਕੂਮ ਵਿੱਚ ਵਿਵਸਥਿਤ ਕੀਤਾ ।
  2. ਸਮਾਨ ਗੁਣਾਂ ਵਾਲੇ ਤੱਤਾਂ ਨੂੰ ਇੱਕ ਸਮੂਹ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ।
  3. ਤੱਤਾਂ ਦੇ ਆਕਸਾਈਡਾਂ ਅਤੇ ਹਾਈਡਰਾਈਡਾਂ ਦੇ ਅਣੂ ਸੂਤਰ ਨੂੰ ਇੱਕ ਮੂਲ ਗੁਣ ਮੰਨ ਕੇ ਤੱਤਾਂ ਦਾ ਵਰਗੀਕਰਨ ਕੀਤਾ ।

ਪ੍ਰਸ਼ਨ 7. ਤੁਹਾਡੇ ਵਿਚਾਰ ਅਨੁਸਾਰ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਕਿਉਂ ਰੱਖਿਆ ਗਿਆ ?
ਉੱਤਰ-
ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਰੱਖਣਾ-ਸਾਰੇ ਤੱਤਾਂ ਵਿਚੋਂ ਨੋਬਲ ਗੈਸਾਂ-ਹੀਲੀਅਮ (He), ਨੀਆਨ (Ne), ਆਰਗਾਨ (Ar), ਕ੍ਰਿਪਾਨ (Kr) ਅਤੇ ਜ਼ੀਨਾਨ (Xe) ਅਕਿਰਿਆਸ਼ੀਲ ਹਨ । ਇਨ੍ਹਾਂ ਦੇ ਗੁਣ ਹੋਰ ਗਰੁੱਪ ਤੱਤਾਂ ਨਾਲ ਨਹੀਂ ਮਿਲਦੇ ਹਨ । ਇਸ ਲਈ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਰੱਖਿਆ ਗਿਆ ਜਿਸ ਨੂੰ ਜ਼ੀਰੋ (0) ਗਰੁੱਪ ਕਿਹਾ ਜਾਂਦਾ ਹੈ ।

ਪ੍ਰਸ਼ਨ 8. ਆਧੁਨਿਕ ਆਵਰਤੀ ਸਾਰਨੀ ਦੁਆਰਾ ਕਿਸ ਤਰ੍ਹਾਂ ਮੈਂਡਲੀਵ ਦੀ ਆਵਰਤੀ ਸਾਰਨੀ ਦੀਆਂ ਭਿੰਨ ਭਿੰਨ ਖਾਮੀਆਂ ਨੂੰ ਦੂਰ ਕੀਤਾ ਗਿਆ ?
ਉੱਤਰ-
ਮੈਂਡਲੀਵ ਦੀ ਆਵਰਤੀ ਸਾਰਨੀ ਦਾ ਆਧਾਰ ਪਰਮਾਣੂ ਪੁੰਜ (Atomic Mass) ਹੈ, ਜਦੋਂ ਕਿ ਮੋਸਲੇ ਨੇ ਆਧੁਨਿਕ ਆਵਰਤੀ ਸਾਰਨੀ ਲਈ ਪਰਮਾਣੂ ਸੰਖਿਆ (Atomic Number) ਨੂੰ ਆਧਾਰ ਮੰਨਿਆ । ਇਸ ਤਰ੍ਹਾਂ ਆਧੁਨਿਕ ਸਾਰਨੀ ਵਿੱਚ ਮੈਂਡਲੀਫ਼ ਵੱਲੋਂ ਦਿੱਤੀ ਗਈ ਸਾਰਨੀ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਗਿਆ ਹੈ ।

  • ਆਧੁਨਿਕ ਆਵਰਤੀ ਸਾਰਨੀ ਵਿੱਚ ਸਾਰੇ ਸਮਸਥਾਨਿਕਾਂ ਨੂੰ ਇੱਕੋ ਹੀ ਸਥਾਨ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਵਿੱਚ ਪ੍ਰੋਟਾਨਾਂ ਦੀ ਸੰਖਿਆ ਹਮੇਸ਼ਾ ਬਰਾਬਰ ਹੁੰਦੀ ਹੈ ।
  • ਆਰਗਾਨ ਅਤੇ ਪੋਟਾਸ਼ੀਅਮ ਦੀ ਪਰਮਾਣੂ ਸੰਖਿਆ ਲੜੀਵਾਰ 18 ਤੇ 19 ਹੈ । ਤੱਤਾਂ ਦੀ ਵੱਧਦੀ ਹੋਈ ਪਰਮਾਣੂ ਸੰਖਿਆ ਦੇ ਆਧਾਰ ‘ਤੇ ਵਿਵਸਥਿਤ ਕਰਨ ਤੇ ਆਰਗਾਨ ਪਹਿਲਾਂ ਆ ਜਾਂਦਾ ਹੈ ਅਤੇ ਪੋਟਾਸ਼ੀਅਮ ਦਾ ਸਥਾਨ ਪਿੱਛੇ ਰਹਿ ਜਾਂਦਾ ਹੈ ਜਦੋਂ ਕਿ ਉਨ੍ਹਾਂ ਦੋਵਾਂ ਤੱਤਾਂ ਦੇ ਪੁੰਜ ਇਸਦੇ ਉਲਟ ਹਨ । ਨਵੀਂ ਸਾਰਨੀ ਵਿੱਚ ਇਸ ਦੋਸ਼ ਨੂੰ ਦੂਰ ਕੀਤਾ ਗਿਆ ਹੈ ।
  • ਆਧੁਨਿਕ ਸਾਰਨੀ ਵਿੱਚ ਤੱਤਾਂ, ਨੋਬਲ ਗੈਸਾਂ (ਅਕਿਰਿਆਸ਼ੀਲ ਗੈਸਾਂ) ਅਤੇ ਮਿਸ਼ਰਤ ਤੱਤਾਂ (Alloys) ਨੂੰ ਸਪੱਸ਼ਟ ਤੌਰ ‘ਤੇ ਵੱਖ-ਵੱਖ ਕੀਤਾ ਗਿਆ ਹੈ ।
  • ਆਧੁਨਿਕ ਸਾਰਨੀ ਇਹ ਵੀ ਸਪੱਸ਼ਟ ਕਰਦੀ ਹੈ ਕਿ ਤੱਤਾਂ ਦੇ ਗੁਣਾਂ ਵਿੱਚ ਆਵਰਤਤਾ ਕਿਉਂ ਹੁੰਦੀ ਹੈ ।

ਪ੍ਰਸ਼ਨ 9. ਮੈਗਨੀਸ਼ੀਅਮ ਦੀ ਤਰ੍ਹਾਂ ਰਸਾਇਣਿਕ ਕਿਰਿਆਸ਼ੀਲਤਾ ਦਿਖਾਉਣ ਵਾਲੇ ਦੋ ਤੱਤਾਂ ਦੇ ਨਾਂ ਦੱਸੋ । ਤੁਹਾਡੀ ਚੋਣ ਦਾ ਕੀ ਅਧਾਰ ਹੈ ?
ਉੱਤਰ-
ਆਧੁਨਿਕ ਆਵਰਤੀ ਸਾਰਨੀ ਅਨੁਸਾਰ, ਜਿਨ੍ਹਾਂ ਤੱਤਾਂ ਦੇ ਬਾਹਰਲੇ ਇਲੈੱਕਟਰਾਨੀ ਬਣਤਰ ਸਮਾਨ ਹੁੰਦੀ ਹੈ ਅਤੇ ਉਨ੍ਹਾਂ ਦੇ ਗੁਣ ਵੀ ਸਮਾਨ ਹੁੰਦੇ ਹਨ । ਮੈਗਨੀਸ਼ੀਅਮ ਦੇ ਬਾਹਰਲੇ ਸੈੱਲ ਵਿੱਚ ਦੋ ਇਲੈੱਕਟਰਾਨ ਹਨ । ਇਸ ਲਈ ਉਹ ਸਾਰੇ ਤੱਤ ਜਿਨ੍ਹਾਂ ਦੇ ਬਾਹਰਲੇ ਸੈੱਲ ਵਿੱਚ 2 ਸੰਯੋਜਕ ਇਲੈੱਕਟਰਾਨ ਹੋਣਗੇ Mg ਦੇ ਸਮਾਨ ਹੀ ਗੁਣ ਪ੍ਰਦਰਸ਼ਿਤ ਕਰਨਗੇ ।
ਉਦਾਹਰਨ – ਕੈਲਸ਼ੀਅਮ (Ca), ਪਰਮਾਣੂ ਸੰਖਿਆ = 20
ਵਿਭਿੰਨ ਸੈੱਲਾਂ ਵਿੱਚ ਇਲੈੱਕਟਰਾਨ ਵਿਵਸਥਾ = (2, 8, 9, 2)
ਮੈਗਨੀਸ਼ੀਅਮ (Mg), ਪਰਮਾਣੂ ਸੰਖਿਆ = 12
ਵਿਭਿੰਨ ਸੈੱਲਾਂ ਵਿੱਚ ਇਲੈੱਕਟਰਾਨ ਵਿਵਸਥਾ = (2, 8, 2)

ਪ੍ਰਸ਼ਨ 10. ਨਾਂ ਦੱਸੋ :
(a) ਤਿੰਨ ਤੱਤ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਇੱਕ ਇਲੈੱਕਟਰਾਨ ਹਾਜ਼ਰ ਹਨ ।
(b) ਦੋ ਤੱਤ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਦੋ ਇਲੈੱਕਟਰਾਨ ਮੌਜੂਦ ਹਨ ।
(c) ਤਿੰਨ ਤੱਤ ਜਿਨ੍ਹਾਂ ਦਾ ਬਾਹਰੀ ਸ਼ੈਲ ਪੁਰਾ ਹੈ ।
ਉੱਤਰ-
(a) ਤਿੰਨ ਤੱਤ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਇੱਕ ਇਲੈੱਕਟਰਾਨ ਮੌਜੂਦ ਹਨ-ਲਿਥੀਅਮ (Li), ਸੋਡੀਅਮ (Na) ਅਤੇ ਪੋਟਾਸ਼ੀਅਮ (K) ਤਿੰਨ ਅਜਿਹੇ ਤੱਤ ਹਨ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਇੱਕ ਇਲੈੱਕਟਰਾਨ ਹੁੰਦਾ ਹੈ ।

(b) ਦੋ ਤੱਤ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਦੋ ਇਲੈੱਕਟਰਾਨ ਉਪਸਥਿਤ ਹਨ – ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੋ ਅਜਿਹੇ ਤੱਤ ਹਨ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਦੋ ਇਲੈੱਕਟਰਾਨ ਹਨ ।

(c) ਤਿੰਨ ਤੱਤ ਜਿਨ੍ਹਾਂ ਦਾ ਬਾਹਰੀ ਸੈੱਲ ਪੂਰਾ ਹੋਵੇ-
ਹੀਲੀਅਮ, ਨੀਆਨ ਅਤੇ ਆਰਗਾਨ ਤਿੰਨ ਅਜਿਹੇ ਤੱਤ ਹਨ ਜਿਨ੍ਹਾਂ ਦਾ ਬਾਹਰੀ ਛਿੱਲ ਪੂਰਾ ਹੁੰਦਾ ਹੈ ।

ਪ੍ਰਸ਼ਨ 11. 
(a) ਲਿਥੀਅਮ, ਸੋਡੀਅਮ, ਪੋਟਾਸ਼ੀਅਮ ਸਾਰੀਆਂ ਹੀ ਧਾਤਾਂ ਹਨ ਜੋ ਪਾਣੀ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ । ਕੀ ਇਨ੍ਹਾਂ ਤੱਤਾਂ ਦੇ ਪਰਮਾਣੂਆਂ ਵਿੱਚ ਕੋਈ ਸਮਾਨਤਾ ਹੈ ?
(b) ਹੀਲੀਅਮ ਇੱਕ ਅਕਿਰਿਆਸ਼ੀਲ ਗੈਸ ਹੈ ਜਦਕਿ ਨੀਆਨ ਦੀ ਕਿਰਿਆਸ਼ੀਲਤਾ ਬਹੁਤ ਘੱਟ ਹੈ । ਇਨ੍ਹਾਂ ਦੇ ਪਰਮਾਣੂਆਂ ਵਿੱਚ ਕੀ ਸਮਾਨਤਾ ਹੈ ?
ਉੱਤਰ-
(a) ਲਿਥੀਅਮ, ਸੋਡੀਅਮ ਅਤੇ ਪੋਟਾਸ਼ੀਅਮ ਦੀ ਪਾਣੀ ਨਾਲ ਪ੍ਰਤੀਕਿਰਿਆ-

ਇਨ੍ਹਾਂ ਤਿੰਨਾਂ ਧਾਤਾਂ ਦੇ ਬਾਹਰਲੇ ਸੈੱਲ ਵਿੱਚ ਇੱਕ ਹੀ ਇਲੈੱਕਟਰਾਨ ਹੁੰਦਾ ਹੈ ।

(b) ਹੀਲੀਅਮ (He) ਅਤੇ ਨੀਆਨ (Ne) ਦੋਨੋਂ ਨੋਬਲ ਗੈਸਾਂ ਹੋਣ ਕਰਕੇ ਅਕਿਰਿਆਸ਼ੀਲ ਹਨ । ਇਨ੍ਹਾਂ ਦੇ ਬਾਹਰਲੇ ਸੈੱਲ ਪੂਰਨ ਹੁੰਦੇ ਹਨ । ਹੀਲੀਅਮ (He) ਕੋਲ ਸਿਰਫ K ਸੈੱਲ ਹੈ ਅਤੇ ਇਹ ਸੈਂਲ ਪੂਰਨ ਰੂਪ ਨਾਲ ਭਰਿਆ ਹੋਇਆ ਹੈ । ਦੂਜੇ ਪਾਸੇ ਨੀਆਨ (Ne) ਕੋਲ K ਅਤੇ L ਸੈੱਲ ਹਨ ਅਤੇ ਇਹ ਦੋਨੋਂ ਸੈਂਲ ਭਰੇ ਹੋਏ ਹਨ । K ਸ਼ੈੱਲ ਵਿੱਚ 2 ਇਲੈੱਕਟਰਾਨ ਅਤੇ L ਬੈੱਲ ਵਿੱਚ 8 ਇਲੈੱਕਟਰਾਨ ਹਨ । ਇਸ ਲਈ ਨੀਆਨ ਦੀ ਪ੍ਰਤੀਕਿਰਿਆਸ਼ੀਲਤਾ ਬਹੁਤ ਘੱਟ ਹੈ ।

ਪ੍ਰਸ਼ਨ 12. ਆਧੁਨਿਕ ਆਵਰਤੀ ਸਾਰਨੀ ਵਿੱਚ ਪਹਿਲੇ 10 ਤੱਤਾਂ ਵਿੱਚ ਕਿਹੜੀਆਂ ਧਾਤਾਂ ਹਨ ?
ਉੱਤਰ-
ਆਧੁਨਿਕ ਆਵਰਤੀ ਸਾਰਨੀ ਦੇ ਪਹਿਲੇ ਦੱਸ ਤੱਤ ਹਨ-H, He, Li, Be, B, C, N, 0, F ਅਤੇ Ne ਇਨ੍ਹਾਂ ਸਾਰੇ ਤੱਤਾਂ ਵਿੱਚੋਂ ਧਾਤਾਂ ਹਨ-ਲਿਥੀਅਮ (Li) ਅਤੇ ਬੈਰੀਲੀਅਮ (Be) ।

ਪ੍ਰਸ਼ਨ 13. ਆਵਰਤੀ ਸਾਰਨੀ ਵਿੱਚ ਇਨ੍ਹਾਂ ਦੇ ਸਥਾਨ ਦੇ ਆਧਾਰ ਅਤੇ ਇਨ੍ਹਾਂ ਵਿੱਚੋਂ ਕਿਸ ਤੱਤ ਵਿੱਚ ਸਭ ਤੋਂ ਵੱਧ ਧਾਤਵੀ ਗੁਣ ਹੈ ?
Ga, Ge, As, Se, Be.
ਉੱਤਰ-
ਪਹਿਲੇ ਇਨ੍ਹਾਂ ਦਾ ਵਰਗੀਕਰਨ ਵੱਧਦੀ ਹੋਈ ਪਰਮਾਣੂ ਸੰਖਿਆ ਦੇ ਅਨੁਸਾਰ ਕਰਦੇ ਹਾਂ-

ਅਸੀਂ ਜਾਣਦੇ ਹਾਂ ਕਿ ਧਾਤਿਕ ਆਚਰਨ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਵੱਲ ਜਾਂਦੇ ਹੋਏ ਘੱਟ ਹੁੰਦਾ ਜਾਂਦਾ ਹੈ । ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਖੱਬੇ ਪਾਸੇ ਦੇ ਤੱਤ Be ਅਤੇ Ga ਦਾ ਅਧਾਤਿਕ ਆਚਰਨ ਅਧਿਕਤਮ ਹੈ । ਇਸ ਲਈ ਸੱਜੇ ਪਾਸੇ ਵੱਲ ਦੇ ਤੱਤ ਅਧਾਤ ਹਨ ।

PSEB 10th Class Science Guide ਤੱਤਾਂ ਦਾ ਆਵਰਤੀ ਵਰਗੀਕਰਨ Textbook Questions and Answers

ਪ੍ਰਸ਼ਨ 1. ਆਵਰਤੀ ਸਾਰਨੀ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਣ ਨਾਲ ਤਰਤੀਬ ਬਾਰੇ ਕਿਹੜਾ ਕਥਨ ਸੱਚ ਨਹੀਂ :
(a) ਤੱਤਾਂ ਦਾ ਧਾਤਵੀ ਸੁਭਾਅ ਘੱਟਦਾ ਹੈ ।
(b) ਸੰਯੋਜਕ ਇਲੈੱਕਟਾਨਾਂ ਦੀ ਸੰਖਿਆ ਵੱਧ ਜਾਂਦੀ ਹੈ ।
(c) ਪਰਮਾਣੂ ਸੋਖ ਨਾਲ ਇਲੈੱਕਟ੍ਰਾਨਾਂ ਨੂੰ ਗੁਆ ਦਿੰਦੇ ਹਨ ।
(d) ਇਨ੍ਹਾਂ ਦੇ ਆਕਸਾਈਡ ਵਧੇਰੇ ਤੇਜ਼ਾਬੀ ਹੋ ਜਾਂਦੇ ਹਨ ।
ਉੱਤਰ-
ਕਥਨ (c) ਸੱਚ ਨਹੀਂ ਹੈ, ਕਿਉਂਕਿ ਆਵਰਤੀ ਸਾਰਨੀ ਵਿੱਚ ਖੱਬਿਉਂ ਸੱਜੇ ਜਾਣ ਨਾਲ ਪਰਮਾਣੂ ਦੀ ਇਲੈੱਕਟ੍ਰਾਨ ਗੁਆਉਣ ਦੀ ਸਮਰੱਥਾ ਘੱਟਦੀ ਹੈ ।

ਪ੍ਰਸ਼ਨ 2. ਤੱਤ X, XCl2 ਸੂਤਰ ਵਾਲਾ ਇੱਕ ਕਲੋਰਾਈਡ ਬਣਾਉਂਦਾ ਹੈ ਜੋ ਕਿ ਇੱਕ ਉੱਚ ਪਿਘਲਣ ਅੰਕ ਦਾ ਠੋਸ ਹੈ । ਇਹ ਤੱਤ X ਸੰਭਵ ਤੌਰ ‘ਤੇ ਆਵਰਤੀ ਸਾਰਨੀ ਦੇ ਉਸ ਗਰੁੱਪ ਵਿੱਚ ਹੋਵੇਗਾ ਜਿਸ ਵਿੱਚ ਹੈ :
(a) Na
(b) Mg
(c) Al
(d) Si.
ਉੱਤਰ-
ਜੇਕਰ ਤੱਤ X, XCl2 ਸੂਤਰ ਦਾ ਕਲੋਰਾਈਡ ਬਣਾਉਂਦਾ ਹੈ ਤਾਂ ਤੱਤ X ਦੇ ਸੰਯੋਜਨ ਇਲੈੱਕਟ੍ਰਾਨਾਂ ਦੀ ਸੰਖਿਆ 2 ਹੋਵੇਗੀ ਅਰਥਾਤ ਉਸਦੇ ਬਾਹਰਲੇ ਸੈੱਲ ਵਿੱਚ ਸੰਯੋਜਕੜਾ ਇਲੈੱਕਟਾਨ ਦੀ ਸੰਖਿਆ 2 ਹੋਵੇਗੀ । ਆਵਰਤੀ ਸਾਰਨੀ ਅਨੁਸਾਰ ਸਿਰਫ ਗਰੁੱਪ 2 ਦੇ ਤੱਤ Be, Mg, Ca, Sr, Ba ਅਤੇ Pa ਦੀ ਸੰਯੋਜਕਤਾ ਇਲੈੱਕਟਾਨਾਂ ਸੰਖਿਆ 2 ਹੈ । ਇਸ ਲਈ X ਤੱਤ ਉਸ ਗਰੁੱਪ ਵਿੱਚ ਹੈ ਜਿਸ ਵਿੱਚ ਮੈਗਨੀਸ਼ੀਅਮ (Mg) ਹੈ, ਕਿਉਂਕਿ ਮੈਗਨੀਸ਼ੀਅਮ ਇੱਕ ਧਾਤ ਹੁੰਦੇ ਹੋਏ ਵੀ ਇੱਕ ਆਇਨੀ ਕਲੋਰਾਈਡ ਬਣਾਉਣ ਦੀ ਸਮਰੱਥਾ ਰੱਖਦਾ ਹੈ ਜਿਸਦਾ ਉੱਚਾ ਪਿਘਲਣ ਅੰਕ ਹੈ ।

ਪ੍ਰਸ਼ਨ 3. ਕਿਸ ਤੱਤ ਵਿੱਚ :
(a) ਦੋ ਸੈੱਲ ਹਨ ਅਤੇ ਦੋਵੇਂ ਇਲੈੱਕਟ੍ਰਾਨਾਂ ਨਾਲ ਪੂਰੇ ਭਰੇ ਹਨ ।
(b) ਇਲੈੱਕਟ੍ਰਾਨੀ ਤਰਤੀਬ 2,8,2 ਹੈ,
(c) ਕੁੱਲ ਤਿੰਨ ਸੈੱਲ ਹਨ ਅਤੇ ਸੰਯੋਜਕ ਸੈੱਲ ਵਿੱਚ ਚਾਰ ਇਲੈਂਕਨ ਹਨ ।
(d) ਦੂਜੇ ਸੈੱਲ ਵਿੱਚ ਪਹਿਲੇ ਸੈੱਲ ਨਾਲੋਂ ਦੁੱਗਣੇ ਇਲੈਂਕਟਾਨ ਹਨ ।
ਉੱਤਰ-
(a) ਨੋਬਲ ਗੈਸਾਂ ਦੇ ਸਾਰੇ ਸੈੱਲ ਇਲੈੱਕਟਾਨ ਨਾਲ ਭਰੇ ਹੁੰਦੇ ਹਨ । ਇਸ ਲਈ ਦਿੱਤਾ ਗਿਆ ਤੱਤ ਇੱਕ ਨੋਬਲ ਤੱਤ ਗੈਸ ਹੈ ਕਿਉਂਕਿ ਇਸਦੇ ਦੋ ਸੈੱਲ ਪੂਰੀ ਤਰ੍ਹਾਂ ਭਰੇ ਹੋਏ ਹਨ । ਇਸ ਤਰ੍ਹਾਂ ਤੱਤ ਨਿਆਨ (Ne) (2,8) ਇੱਕ ਤੱਤ ਹੈ ।

(b) ਇਲੈੱਕਟ੍ਰਾਨੀ ਤਰਤੀਬ 2,8,2 ਦਾ ਜੋੜ 12 ਇਸ ਤੱਤ ਦਾ ਪਰਮਾਣੂ-ਅੰਕ ਹੈ ਅਤੇ ਪਰਮਾਣੂ ਅੰਕ 12 ਵਾਲਾ ਤੱਤ ਮੈਗਨੀਸ਼ੀਅਮ (Mg) ਹੈ । ਇਸ ਲਈ ਦਿੱਤਾ ਗਿਆ ਤੱਤ ਮੈਗਨੀਸ਼ੀਅਮ (Mg) ਹੈ ।

(c) ਕੁੱਲ ਤਿੰਨ ਸੈੱਲਾਂ ਵਿੱਚੋਂ ਬਾਹਰਲੇ ਸੈੱਲ ਵਿੱਚ ਇਲੈੱਕਟਾਨ ਸੰਖਿਆ 4 ਹੈ । ਇਸ ਲਈ ਤੱਤ ਦਾ ਇਲੈੱਕਟ੍ਰਾਨ ਤਰਤੀਬ ਹੈ (2,8,4) ਜਿਸਦਾ ਜੋੜ 14 ਹੈ । ਇਸ ਤਰ੍ਹਾਂ ਪਰਮਾਣੂ ਅੰਕ 14 ਵਾਲਾ ਤੱਤ ਸਿਲੀਕਾਨ (Si) ਹੈ । ਕੁੱਲ ਦੋ ਸੈੱਲ ਹਨ | ਬਾਹਰਲੇ ਸੈੱਲ ਵਿੱਚ 3 ਇਲੈੱਕਵਾਨ ਹਨ । ਇਸ ਤਰ੍ਹਾਂ ਤੱਤ ਦਾ ਇਲੈੱਕਟਾਨੀ ਤਰਤੀਬ (2,3) ਹੈ ਅਤੇ ਤਰਤੀਬ ਇਲੈੱਕਟ੍ਰਾਨਾਂ ਦਾ ਜੋੜ 5 ਹੈ ।
ਇਸ ਲਈ ਇਲੈੱਕਟ੍ਰਾਨ ਤਰਤੀਬ ਜੋੜ 5 ਵਾਲਾ ਤੱਤ ਬੋਨ (B) ਹੈ ।

d) ਦੂਸਰੇ ਸੈੱਲ ਵਿੱਚ ਪਹਿਲੇ ਸੈੱਲ ਦੀ ਤੁਲਨਾ ਵਿੱਚ ਦੁੱਗਣੇ ਇਲੈਂਕਟਾਨ ਹਨ । ਇਸ ਲਈ ਇਲੈੱਕਟ੍ਰਾਨੀ ਤਰਤੀਬ (2,4) ਅਤੇ ਇਲੈੱਕਟ੍ਰਾਨਾਂ ਦਾ ਜੋੜ 6 ਹੈ । ਇਸ ਤਰ੍ਹਾਂ ਪਰਮਾਣੂ ਸੰਖਿਆ 6 ਵਾਲਾ ਤੱਤ ਕਾਰਬਨ (C) ਹੈ !

ਪ੍ਰਸ਼ਨ 4. (a) ਆਵਰਤੀ ਸਾਰਨੀ ਵਿੱਚ ਬੋਰਾਂਨ ਕਾਲਮ ਦੇ ਸਾਰੇ ਤੱਤਾਂ ਦਾ ਸਾਂਝਾ ਗੁਣ ਕੀ ਹੈ ?
(b) ਆਵਰਤੀ ਸਾਰਨੀ ਵਿੱਚ ਫਲੋਰੀਨ ਕਾਲਮ ਦੇ ਸਾਰੇ ਤੱਤਾਂ ਦਾ ਸਾਂਝਾ ਗੁਣ ਕੀ ਹੈ ?
ਉੱਤਰ-
(a) ਆਵਰਤੀ ਸਾਰਨੀ ਵਿੱਚ ਬੋਰਾਂਨ ਕਾਲਮ ਦੇ ਸਾਰੇ ਤੱਤ ਪਰਮਾਣੂ ਸੰਖਿਆ 13 ਨਾਲ ਸੰਬੰਧ ਰੱਖਦੇ ਹਨ । ਇਸ ਲਈ ਇਨ੍ਹਾਂ ਸਾਰਿਆਂ ਦੇ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ ਹੋਵੇਗੀ । ਬੋਰਾਨ (B) ਨੂੰ ਛੱਡ ਕੇ ਜੋ ਇੱਕ ਆਧਾਤ ਹੈ ਬਾਕੀ ਸਾਰੇ ਤੱਤ (Al, Ga, In ਅਤੇ Th) ਧਾਤਾਂ ਹਨ ।

(b) ਫਲੋਰੀਨ ਕਾਲਮ ਦੇ ਵਿੱਚ ਆਉਣ ਵਾਲੇ ਸਾਰੇ ਤੱਤ ਨੋਬਲ ਤੱਤ ਹਨ ਅਤੇ ਪਰਮਾਣੂ ਸੰਖਿਆ 17 ਨਾਲ ਸੰਬੰਧ ਰੱਖਦੇ ਹਨ । ਇਸ ਲਈ ਉਨ੍ਹਾਂ ਦੇ ਬਾਹਰਲੇ ਸੈੱਲ ਵਿੱਚ ਫਲੋਰੀ ਵਾਂਗ 7 ਇਲੈੱਕਟ੍ਰਾਨ ਹੋਣਗੇ । ਇਹ ਸਾਰੇ ਤੱਤ (F, Cl, Br, I) ਅਧਾਤਾਂ ਹਨ ।

ਪ੍ਰਸ਼ਨ 5. ਇੱਕ ਪਰਮਾਣੂ ਦੀ ਇਲੈੱਕਟ੍ਰਾਨੀ ਤਰਤੀਬ 2,8,7 ਹੈ :
(a) ਇਸ ਤੱਤ ਦਾ ਪਰਮਾਣੁ ਅੰਕ ਕੀ ਹੈ ?
(b) ਹੇਠ ਲਿਖਿਆਂ ਵਿੱਚੋਂ ਕਿਸ ਨਾਲ ਇਸ ਦੀ ਰਸਾਇਣਿਕ ਸਮਾਨਤਾ ਹੋਵੇਗੀ ?
(ਪਰਮਾਣੂ ਅੰਕ ਬੈਕਟ ਵਿੱਚ ਦਿੱਤੇ ਗਏ ਹਨ)
N(7), F(9), P(15), Ar(18) ।
ਉੱਤਰ-
(a) ਤੱਤ ਦੀ ਪਰਮਾਣੂ ਸੰਖਿਆ = 2 + 8 +7 = 17 ਹੈ ਅਤੇ ਇਹ ਤੱਤ ਕਲੋਰੀਨ ਹੈ ।

(b) ਕਿਉਂਕਿ ਤੱਤ ਦੇ ਬਾਹਰਲੇ ਸੰਯੋਜਕਤਾ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ 7 ਹੈ । ਇਸ ਲਈ ਇਹ ਗਰੁੱਪ ਪਰਮਾਣੂ ਸੰਖਿਆ 17 ਨਾਲ ਸੰਬੰਧ ਰੱਖਦਾ ਹੈ । ਇਸ ਪਰਿਵਾਰ ਦੇ ਹੋਰ ਤੱਤਾਂ ਦੀ ਪਰਮਾਣੂ ਸੰਖਿਆ ਅਤੇ ਇਲੈੱਕਟਾਨੀ ਹੇਠ ਲਿਖੇ ਅਨੁਸਾਰ ਹੈ :-

ਤੱਤ ਪਰਮਾਣੂ ਸੰਖਿਆ ਇਲੈੱਕਟਾਨੀ ਤਰਤੀਬ
ਫਲੋਰੀਨ (F) 9 2, 7
ਕਲੋਰੀਨ (Cl) 35 2, 8, 18, 7
ਆਇਓਡੀਨ (I) 53 2, 8, 18, 18, 7

ਇਸ ਲਈ ਤੱਤ F(a) ਪਰਮਾਣੂ ਸੰਖਿਆ 9 ਹੋਣ ਕਾਰਨ ਨੋਬਲ ਗੈਸ ਪਰਿਵਾਰ ਨਾਲ ਸੰਬੰਧ ਰੱਖਦਾ ਹੈ । ਇਸ ਲਈ ਇਸ ਤੱਤ ਦੀ ਰਸਾਇਣਿਕ ਸਮਾਨਤਾ ਕਲੋਰੀਨ ਨਾਲ ਹੋਵੇਗੀ ।

ਪ੍ਰਸ਼ਨ 6. ਆਵਰਤੀ ਸਾਰਨੀ ਵਿੱਚ ਤਿੰਨ ਤੱਤਾਂ A, B ਅਤੇ C ਦੀ ਸਥਿਤੀ ਹੇਠ ਦਿੱਤੇ ਅਨੁਸਾਰ ਹੈ :

ਗਰੁੱਪ 16 ਗਰੁੱਪ 17
A
B C

(a) ਸੋ A ਧਾਤ ਹੈ ਜਾਂ ਅਧਾਤ ਹੈ ?
(b) ਦੱਸੋ A ਦੇ ਟਾਕਰੇ ਵਿੱਚ C ਵਧੇਰੇ ਕਿਰਿਆਸ਼ੀਲ ਹੈ ਜਾਂ ਘੱਟ ਕਿਰਿਆਸ਼ੀਲ ਹੈ ?
(c) ਕੀ B ਨਾਲੋਂ c ਸਾਈਜ਼ ਵਿੱਚ ਵੱਡਾ ਹੈ ਜਾਂ ਛੋਟਾ ?
(d) ਤੱਤ A ਕਿਸ ਪ੍ਰਕਾਰ ਦਾ ਆਇਨ-ਕੇਟਆਇਨ ਜਾਂ ਐਨਆਇਨ ਬਣਾਏਗਾ ?
ਉੱਤਰ-
(a) ਗਰੁੱਪ 17 ਦੇ ਤੱਤਾਂ ਦੇ ਬਾਹਰਲੇ ਸੰਯੋਜਕਤਾ ਸੈੱਲ ਵਿੱਚ ਇਲੈੱਕਵਾਨਾਂ ਦੀ ਸੰਖਿਆ 7 ਹੈ ਅਤੇ ਸਾਰੇ ਤੱਤਾਂ ਦੀ 1 ਇਲੈੱਕਟ੍ਰਾਨ ਲੈਣ ਦੀ ਸਮਰੱਥਾ ਹੈ । ਇਸ ਲਈ ਸਾਰੇ ਤੱਤ ਅਧਾਤਾਂ ਹਨ ।

(b) ਇੱਕ ਗਰੁੱਪ ਵਿੱਚ ਹੇਠਾਂ ਵੱਲ ਆਉਣ ਨਾਲ ਪਰਮਾਣੂ ਦਾ ਸਾਈਜ਼ ਵੱਧਦਾ ਹੈ । ਇਸ ਲਈ ਨਿਊਕਲੀਅਸ ਨਾਭਿਕ) ਦੇ ਸੰਯੋਜਕਤਾ ਇਲੈੱਕਟ੍ਰਾਨਾਂ ਨੂੰ ਆਕਰਸ਼ਣ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ । ਇਸ ਤਰ੍ਹਾਂ ਕਿਰਿਆਸ਼ੀਲ ਕਿਸੇ ਗਰੁੱਪ ਵਿੱਚ ਹੇਠਾਂ ਵੱਲ ਆਉਣ ਨਾਲ ਘੱਟਦੀ ਜਾਂਦੀ ਹੈ । ਇਸ ਲਈ c ਤੱਕ, ਤੱਤ A ਦੀ ਤੁਲਨਾ ਵਿਚ ਘੱਟ ਕਿਰਿਆਸ਼ੀਲ ਹੈ ।

(c) ਤੱਤ B ਨਾਲੋਂ ਤੱਤ ਛੋਟਾ ਹੋਵੇਗਾ ।

(d) ਤੱਤ A ਰਿਆਇਨ ਬਣਾਏਗਾ ।

ਪ੍ਰਸ਼ਨ 7. ਨਾਈਟਰੋਜਨ (ਪਰਮਾਣੂ ਅੰਕ 7) ਅਤੇ ਫਾਸਫੋਰਸ (ਪਰਮਾਣੂ ਅੰਕ 15) ਆਵਰਤੀ ਸਾਰਨੀ ਦੇ ਗਰੁੱਪ 15 ਦੇ ਤੱਤ ਹਨ । ਇਨ੍ਹਾਂ ਦੋਵੇਂ ਤੱਤਾਂ ਦੀ ਇਲੈੱਕਟ੍ਰਾਨੀ ਤਰਤੀਬ ਲਿਖੋ । ਇਨ੍ਹਾਂ ਵਿੱਚੋਂ ਕਿਹੜਾ ਤੱਤ ਵਧੇਰੇ ਰਿਣ ਬਿਜਲਈ ਹੈ ਅਤੇ ਕਿਉਂ ?
ਉੱਤਰ-
ਨਾਈਟ੍ਰੋਜਨ ਦੀ ਇਲੈੱਕਟ੍ਰਾਨੀ ਤਰਤੀਬ : ਨਾਈਟਰੋਜਨ (ਪਰਮਾਣੂ ਅੰਕ) ਜਾਂ (7) : (2,5)
ਫਾਸਫੋਰਸ ਦੀ ਇਲੈਕਟ੍ਰਾਂਨੀ ਤਰਤੀਬ : ਫਾਸਫੋਰਸ ਪਰਮਾਣੂ ਅੰਕ 15) ਜਾਂ p(15) : (2,8,5)
ਨਾਈਟਰੋਜਨ ਦੀ ਬਿਜਲਈ ਰਿਣਾਤਮਕਤਾ (ਇਲੈੱਕਟ੍ਰੋਨੈਗਟਿਵਤਾ) ਅਧਿਕ ਹੋਵੇਗੀ ਕਿਉਂਕਿ ਇਸਦਾ ਬਾਹਰਲਾ ਸੈੱਲ ਪਰਮਾਣੂ ਦੇ ਕੇਂਦਰ ਦੇ ਨੇੜੇ ਹੈ । ਇਸ ਲਈ ਪਰਮਾਣੂ ਕੇਂਦਰ ਇਲੈੱਕਨ ਨੂੰ ਅਧਿਕ ਬਲ ਨਾਲ ਆਕਰਸ਼ਿਤ ਕਰੇਗਾ ।

ਪ੍ਰਸ਼ਨ 8. ਤੱਤਾਂ ਦੀ ਇਲੈੱਕਟ੍ਰਾਨੀ ਤਰਤੀਬ ਦਾ ਆਧੁਨਿਕ ਆਵਰਤੀ ਸਾਰਨੀ ਵਿੱਚ ਤੱਤ ਦੀ ਸਥਿਤੀ ਨਾਲ ਕੀ ਸੰਬੰਧ ਹੈ ?
ਉੱਤਰ-
ਇਲੈੱਕਟਾਨੀ ਤਰਤੀਬ ਦਾ ਆਧੁਨਿਕ ਆਵਰਤੀ ਸਾਰਨੀ ਵਿੱਚ ਤੱਤ ਦੀ ਸਥਿਤੀ ਨਾਲ ਸੰਬੰਧ-ਕਿਸੇ ਪਰਮਾਣੂ ਦੀ ਇਲੈੱਕਟਾਨੀ ਤਰਤੀਬ ਆਧੁਨਿਕ ਆਵਰਤੀ ਸਾਰਨੀ ਵਿੱਚ ਇਸਦੀ ਸਥਿਤੀ ਨਾਲ ਇਸ ਤਰ੍ਹਾਂ ਸੰਬੰਧਤ ਹੈ ਕਿ ਜਿਨ੍ਹਾਂ ਪਰਮਾਣੂਆਂ ਦੇ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ ਸਮਾਨ ਹੁੰਦੀ ਹੈ ਉਨ੍ਹਾਂ ਨੂੰ ਇੱਕ ਹੀ ਗਰੁੱਪ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ । ਸਭ ਤੋਂ ਬਾਹਰਲੇ ਸੈੱਲ ਵਿੱਚ ਉਪਸਥਿਤ ਇਲੈੱਕਟਾਨਾਂ ਦੀ ਸੰਖਿਆ ਉਸ ਤੱਤ ਦੀ ਸਮੂਹ ਸੰਖਿਆ ਨੂੰ ਦਰਸਾਉਂਦੀ ਹੈ ਅਤੇ ਬਾਹਰਲੇ ਸੈੱਲ ਦੀ ਸੰਖਿਆ ਪੀਰੀਅਡ ਨੂੰ ਸੂਚਿਤ ਕਰਦੀ ਹੈ ।

ਜਦੋਂ ਕਿਸੇ ਪੀਰੀਅਡ ਵਿੱਚ ਖੱਬਿਓਂ ਸੱਜੇ ਵੱਲ ਜਾਂਦੇ ਹਾਂ, ਤਾਂ ਸੰਯੋਜਕਤਾ ਸੈੱਲ ਇਲੈੱਕਵਾਨਾਂ ਦੀ ਸੰਖਿਆ ਇਕਾਈ ਵੱਧ ਜਾਂਦੀ ਹੈ ।

ਪ੍ਰਸ਼ਨ 9. ਆਧੁਨਿਕ ਆਵਰਤੀ ਸਾਰਨੀ ਵਿੱਚ ਕੈਲਸ਼ੀਅਮ (ਪਰਮਾਣੁ ਅੰਕ 20) ਦੇ ਚਾਰੇ ਪਾਸੇ 12, 19, 21 ਅਤੇ 38 ਪਰਮਾਣੁ ਅੰਕਾਂ ਵਾਲੇ ਤੱਤ ਮੌਜੂਦ ਹਨ । ਇਨ੍ਹਾਂ ਵਿੱਚੋਂ ਕਿਨ੍ਹਾਂ ਤੱਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਕੈਲਸ਼ੀਅਮ ਵਰਗੇ ਹਨ ?
ਉੱਤਰ-
ਪਰਮਾਣੂ ਅੰਕ 12 ਵਾਲੇ ਤੱਤ ਦੇ ਭੌਤਿਕ ਅਤੇ ਰਸਾਇਣਿਕ ਗੁਣ ਪਰਮਾਣੂ ਅੰਕ 20 ਅਤੇ 38 ਵਾਲੇ ਤੱਤਾਂ ਦੇ ਸਮਾਨ ਹੋਣਗੇ, ਕਿਉਂਕਿ ਇਨ੍ਹਾਂ ਤੱਤਾਂ ਦੇ ਬਾਹਰਲੇ ਸੈੱਲ ਵਿੱਚ 2 ਇਲੈਂਕਨ ਹਨ ।

ਪ੍ਰਸ਼ਨ 10. ਆਧੁਨਿਕ ਆਵਰਤੀ ਸਾਰਨੀ ਅਤੇ ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੀ ਤਰਤੀਬ ਦੀ ਤੁਲਨਾ ਕਰੋ !
ਉੱਤਰ-
ਮੈਂਡਲੀਵ ਦੀ ਆਵਰਤੀ ਸਾਰਨੀ ਦੀ ਆਧੁਨਿਕ ਆਵਰਤੀ ਸਾਰਨੀ ਨਾਲ ਤੁਲਨਾ-ਮੈਂਡਲੀਵ ਦੀ ਆਵਰਤੀ ਸਾਰਨੀ ਅਤੇ ਆਧੁਨਿਕ ਆਵਰਤੀ ਸਾਰਨੀ ਵਿੱਚ ਤੱਤਾਂ ਨੂੰ ਇੱਕ ਸਮਾਨ ਸਾਰ ਦੇ ਰੂਪ ਵਿੱਚ ਥਾਂ ਦਿੱਤੀ ਗਈ ਹੈ । ਦੋਨਾਂ ਸਾਰਨੀਆਂ ਵਿੱਚ ਇੱਕ ਸਮਾਨ ਗੁਣਾਂ ਵਾਲੇ ਤੱਤਾਂ ਨੂੰ ਇਕੱਠੀ ਗਰੁੱਪ ਵਿੱਚ ਰੱਖਿਆ ਗਿਆ ਹੈ ਪਰੰਤੂ ਇਨ੍ਹਾਂ ਦੋਨਾਂ ਵਿੱਚ ਕਾਫ਼ੀ ਸਮਾਨਤਾਵਾਂ ਹਨ; ਜਿਵੇਂ :-

ਮੈਂਡਲੀਵ ਦੀ ਆਵਰਤੀ ਸਾਰਨੀ ਆਧੁਨਿਕ ਆਵਰਤੀ ਸਾਰਨੀ
(1) ਉਸ ਸਮੇਂ ਤੱਕ ਗਿਆਤ 63 ਤੱਤਾਂ ਨੂੰ ਵੱਧਦੇ ਪਰਮਾਣੂ ਪੂੰਜਾਂ ਵਿੱਚ ਵਿਵਸਥਿਤ ਕੀਤਾ ਗਿਆ । (1) ਕੁੱਲ 118 ਤੱਤਾਂ ਨੂੰ ਵੱਧਦੇ ਪਰਮਾਣੁ ਅੰਕ ਵਿੱਚ ਵਿਵਸਥਿਤ ਕੀਤਾ ਗਿਆ ਹੈ ।
(2) ਇਸ ਆਵਰਤੀ ਸਾਰਨੀ ਵਿੱਚ 8 ਲੰਬੇ ਦਾਅ ਦੇ ਸਤੰਭ ਹਨ ਜਿਨ੍ਹਾਂ ਨੂੰ ਗਰੁੱਪ ਕਹਿੰਦੇ ਹਨ । (2) ਇਸ ਵਿੱਚ 18 ਖੜ੍ਹਵੇਂ ਕਾਲਮ ਹਨ, ਜਿਨ੍ਹਾਂ ਨੂੰ ਗਰੁੱਪ ਕਹਿੰਦੇ ਹਨ ਅਤੇ 7 ਪੀਰੀਅਡ ਹਨ ।
(3) ਤੱਤਾਂ ਦੇ ਆਈਸੋਟੋਪ ਨੂੰ ਸਾਰਨੀ ਵਿੱਚ ਸਥਾਨ ਨਾ ਮਿਲ ਸਕਿਆ । (3) ਤੱਤਾਂ ਦੇ ਆਈਸੋਟੋਪਾਂ ਨੂੰ ਆਵਰਤੀ ਵਿੱਚ ਉੱਚਿਤ ਸਥਾਨ ਪ੍ਰਾਪਤ ਹੋਇਆ ਕਿਉਂਕਿ ਉਨ੍ਹਾਂ ਦੇ ਪਰਮਾਣੂ ਅੰਕ ਇੱਕ ਸਮਾਨ ਹੁੰਦੇ ਹਨ ।
(4) ਰਸਾਇਣਿਕ ਦ੍ਰਿਸ਼ਟੀ ਨਾਲ ਅਸਮਾਨ ਤੱਤਾਂ ਨੂੰ ਵੀ ਇਕੱਠਾ ਰੱਖਿਆ ਗਿਆ | (4) ਰਸਾਇਣਿਕ ਦ੍ਰਿਸ਼ਟੀ ਤੋਂ ਅਸਮਾਨ ਤੱਤਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਸਥਾਨ ਦਿੱਤਾ ਗਿਆ ਹੈ ।
(5) ਸਾਰੇ ਪਰਿਵਰਤਿਤ ਤੱਤਾਂ ਨੂੰ ਇੱਕ ਹੀ ਗਰੁੱਪ VII ਵਿੱਚ ਰੱਖਿਆ ਗਿਆ । (5) ਪਰਿਵਰਤਿਤ ਤੱਤਾਂ ਨੂੰ ਗਰੁੱਪ 3 ਅਤੇ ਗਰੁੱਪ 12 ਵਿੱਚ ਰੱਖਿਆ ਗਿਆ ਹੈ ।
(6) ਇਸ ਸਾਰਨੀ ਦੇ ਬਣਨ ਤੱਕ ਨੋਬਲ ਗੈਸਾਂ ਦੀ ਖੋਜ ਨਹੀਂ ਹੋਈ ਸੀ । (6) ਨੋਬਲ ਗੈਸਾਂ ਨੂੰ ਗਰੁੱਪ 18 ਵਿੱਚ ਸਥਾਨ ਦਿੱਤਾ ਗਿਆ ਹੈ ।
(7) ਕੁੱਝ ਉੱਚ ਪੁੰਜ ਵਾਲੇ ਤੱਤਾਂ ਨੂੰ ਉਨ੍ਹਾਂ ਤੱਤਾਂ ਤੋਂ ਪਹਿਲਾਂ ਥਾਂ ਦਿੱਤੀ ਗਈ ਜਿਨ੍ਹਾਂ ਦਾ ਪਰਮਾਣੂ ਪੁੰਜ ਘੱਟ ਸੀ । (7) ਇਸ ਸਾਰਨੀ ਵਿੱਚ ਵਰਗੀਕਰਨ ਦਾ ਆਧਾਰ ਪਰਮਾਣੂ ਅੰਕ ਹੈ, ਇਸ ਲਈ ਇਸ ਵਿੱਚ ਕੋਈ ਉਲਟੇ ਕੂਮ ਦਾ ਦੋਸ਼ ਨਹੀਂ ਹੈ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1. ਨਿਊਲੈਂਡ ਦਾ ਅਸ਼ਟਕ ਨਿਯਮ ਕੀ ਹੈ ? ਉਦਾਹਰਨ ਦੇ ਕੇ ਸਮਝਾਓ । ਇਹ ਵੀ ਦੱਸੋ ਕਿ ਇਸ ਨਿਯਮ ਦੀ ਕੀ ਦੇਣ ਹੈ ?
ਉੱਤਰ-
(ੳ) ਨਿਉਲੈਂਡ ਦਾ ਅਸ਼ਟਕ ਨਿਯਮ (Newland’s Law of Octave)-
ਜਾਹਨ ਨਿਊਲੈਂਡ ਨੇ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ ਤਰਤੀਬ ਦਿੱਤੀ । ਉਸਨੇ ਵੇਖਿਆ ਕਿ ਹਰ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਨਾਲ ਮਿਲਦੇ-ਜੁਲਦੇ ਹਨ । ਸਮਾਨ ਗੁਣਾਂ ਵਾਲੇ ਤੱਤਾਂ ਦੇ ਮੁੜ ਵਿਚਰਨ ਦਾ ਢੰਗ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੰਗੀਤਕ ਸਕੇਲ ਦੇ ਸੁਰ ਹਰ ਅੱਠਵੇਂ ਸੁਰ ਤੋਂ ਪਿੱਛੋਂ ਦੁਹਰਾਏ ਜਾਂਦੇ ਹਨ । ਸੰਗੀਤਕ ਸਕੇਲ ਦੇ ਆਧਾਰ ‘ਤੇ ਨਿਊਲੈਂਡ ਨੇ ਅਸ਼ਟਕ ਨਿਯਮ ਦਿੱਤਾ । ਨਿਉਲੈਂਡ ਦੁਆਰਾ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੁ ਪੁੰਜ ਦੇ ਵੱਧਦੇ ਕੂਮ ਵਿੱਚ ਤਰਤੀਬ ਦੇਣ ਨਾਲ ਤੱਤਾਂ ਦੇ ਗੁਣਾਂ ਦਾ ਦੁਹਰਾਇਆ ਜਾਣਾ ਅਸ਼ਟਕ ਦਾ ਨਿਯਮ ਅਖਵਾਉਂਦਾ ਹੈ ।
ਨਿਊਲੈਂਡ ਦੇ ਅਸ਼ਟਕ ਨਿਯਮ ਅਨੁਸਾਰ ਤਰਤੀਬ ਦਿੱਤੇ ਅੱਠ ਤੱਤਾਂ ਦੇ ਸੰਗ੍ਰਹਿ ਨੂੰ ਨਿਊਲੈਂਡ ਦਾ ਅਸ਼ਟਕ ਕਹਿੰਦੇ ਹਨ ।

ਸਾਰਨੀ : ਨਿਊਲੈਂਡ ਦੇ ਅਸ਼ਟਕ ਨਿਯਮ ਅਨੁਸਾਰ ਕੁੱਝ ਤੱਤਾਂ ਦੀ ਤਰਤੀਬ

ਸੋਡੀਅਮ ਜੋ ਅੱਠ ਨੰਬਰ ਤੇ ਸਥਿਤ ਹੈ ਉਸਦੇ ਗੁਣ ਪਹਿਲੇ ਨੰਬਰ ਉੱਤੇ ਸਥਿਤ ਲਿਥੀਅਮ ਨਾਲ ਮੇਲ ਖਾਂਦੇ ਹਨ । ਇਸ ਤਰ੍ਹਾਂ ਹੀ ਪੋਟਾਸ਼ੀਅਮ ਜੋ ਸੋਡੀਅਮ ਤੋਂ ਅੱਠਵਾਂ ਤੱਤ ਹੈ ਉਸਦੇ ਗੁਣ ਸੋਡੀਅਮ ਨਾਲ ਮੇਲ ਖਾਂਦੇ ਹਨ ।

(ਅ) ਨਿਊਲੈਂਡ ਦੇ ਅਸ਼ਟਕ ਨਿਯਮ ਦੀ ਦੇਣ-
ਨਿਊਲੈਂਡ ਦੇ ਅਸ਼ਟਕ ਨਿਯਮ ਅਨੁਸਾਰ ਤੱਤਾਂ ਨੂੰ ਸਾਰਨੀ ਵਿੱਚ ਤਰਤੀਬ ਦੇਣ ਤੋਂ ਸਪੱਸ਼ਟ ਹੋ ਗਿਆ ਕਿ ਤੱਤਾਂ ਦੇ ਗੁਣ ਵਿੱਚ ਆਵਰਤਤਾ ਸਪੱਸ਼ਟ ਕਰਨ ਲਈ ਜ਼ਰੂਰੀ ਹੈ ਕਿ ਤੱਤਾਂ ਨੂੰ ਖਿਤਿਜੀ ਲੇਟਵੀਆਂ) ਅਤੇ ਲੰਬਾਤਮਕ (ਖੜ੍ਹਵੀਆਂ ਕਤਾਰਾਂ ਵਿੱਚ ਤਰਤੀਬ ਦਿੱਤੀ ਜਾਵੇ ।

ਪ੍ਰਸ਼ਨ 2. ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਕੀ ਹੈ ? ਇਸਦੇ ਪ੍ਰਮੁੱਖ ਲੱਛਣ ਦੱਸੋ ।
ਉੱਤਰ-
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ – ਇੱਕ ਰੂਸੀ ਵਿਗਿਆਨਿਕ ਪ੍ਰੋਫੈਸਰ ਡਿਮਤੀ ਐਨਵਾਨੋਵੀਚ ਮੈਂਡਲੀਵ ਨੇ ਤੱਤਾਂ ਦੇ ਪਰਮਾਣੂ ਪੁੰਜਾਂ ਅਤੇ ਉਨ੍ਹਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਵਿਚਾਲੇ ਇੱਕ ਸੰਬੰਧ ਦਾ ਅਧਿਐਨ ਕੀਤਾ । ਉਸ ਸਮੇਂ ਕੁੱਲ 63 ਤੱਤ ਗਿਆਤ ਸਨ । ਮੈਂਡਲੀਵ ਨੇ ਉਨ੍ਹਾਂ ਗਿਆਤ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੁੰਜ ਦੇ ਆਧਾਰ ਤੇ ਵਿਵਸਥਿਤ ਕੀਤਾ । ਇਸ ਤਰ੍ਹਾਂ ਮੈਂਡਲੀਵ ਨੇ ਤੱਤਾਂ ਨੂੰ ਉਨ੍ਹਾਂ ਦੁਆਰਾ ਬਣਾਏ ਗਏ ਯੌਗਿਕਾਂ ਜਿਵੇਂ-ਆਕਸਾਈਡ, ਹਾਈਡਰਾਈਡ ਆਦਿ ਦੇ ਸੂਤਰਾਂ ਵਿੱਚ ਸਮਾਨਤਾਵਾਂ ਦੇ ਆਧਾਰ ‘ਤੇ ਵਿਵਸਥਿਤ ਕੀਤਾ । ਉਨ੍ਹਾਂ ਨੇ ਇਹ ਪੇਸ਼ ਕੀਤਾ ਕਿ ਜ਼ਿਆਦਾ ਕਰਕੇ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਹੋਏ ਪਰਮਾਣੂ ਪੁੰਜਾਂ ਦੇ ਕੂਮ ਵਿੱਚ ਰੱਖਣ ਨਾਲ ਆਵਰਤਤਾ ਪ੍ਰਦਰਸ਼ਿਤ ਹੁੰਦੀ ਹੈ ਅਰਥਾਤ ਹਰੇਕ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣ ਦੇ ਸਮਾਨ ਹੁੰਦੇ ਹਨ । ਇਸ ਆਧਾਰ ਤੇ ਮੈਂਡਲੀਵ ਨੇ ਇਹ ਆਵਰਤੀ ਨਿਯਮ ਦਾ ਪ੍ਰਸਤਾਵ ਦਿੱਤਾ-
‘‘ਤੱਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਉਨ੍ਹਾਂ ਦੇ ਪਰਮਾਣੂ ਭਾਰਾਂ (ਪਰਮਾਣੂ ਪੂੰਜਾਂ) ਦੇ ਆਵਰਤੀ ਫਲਨ ਹਨ-
ਮੈਂਡਲੀਵ ਦੀ ਮੂਲ ਆਵਰਤ ਸਾਰਨੀ ਵਿੱਚ ਖੜ੍ਹਵੇਂ ਕਾਲਮ (ਗਰੁੱਪ) ਅਤੇ ਖਿਤਿਜੀ ਕਤਾਰਾਂ (ਪੀਰੀਅਡ ਸੀ । ਇਸ ਸਾਰਨੀ ਵਿੱਚ ਭਾਵੇਂ ਸਾਰੇ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਕੂਮ ਵਿੱਚ ਵਿਵਸਥਿਤ ਕੀਤਾ ਗਿਆ । ਕੁੱਝ ਤੱਤਾਂ ਦੇ ਜੋੜਿਆਂ ਨੂੰ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਉਲਟ ਕ੍ਰਮ ਵਿੱਚ ਰੱਖਿਆ ਗਿਆ । ਉਦਾਹਰਨ ਲਈ-ਕੋਬਾਲਟ (ਪਰਮਾਣੂ ਪੁੰਜ 58.93) ਅਤੇ ਨਿਕਲ (587), ਟੈਲਯੂਰਿਅਮ (127.6) ਅਤੇ ਆਇਓਡੀਨ (126.9) ।

ਆਵਰਤੀ ਸਾਰਨੀ ਵਿੱਚ ਇਹ ਉਲਟਕ੍ਰਮ ਤੱਤਾਂ ਦੇ ਰਸਾਇਣਿਕ ਗੁਣਾਂ ਦੀ ਉਸ ਗਰੁੱਪ ਦੇ ਤੱਤਾਂ ਦੇ ਨਾਲ ਸਮਾਨਤਾਵਾਂ ਹੋਣ ਕਾਰਨ ਕੀਤਾ ਗਿਆ ਜਿਸ ਵਿੱਚ ਉਸ ਤੱਤ ਨੂੰ ਰੱਖਿਆ ਗਿਆ ਸੀ । ਉਦਾਹਰਨ ਲਈ-ਟੇਲੁਰਿਯਮ (Te) ਨੂੰ ਆਇਓਡੀਨ ਤੋਂ ਪਹਿਲਾਂ ਰੱਖਿਆ ਗਿਆ ਜਦਕਿ Te ਦਾ ਪਰਮਾਣੁ ਪੁੰਜ ਵੱਧ ਹੈ । ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਆਇਓਡੀਨ ਦੇ ਗੁਣ ਬੋਮੀਨ ਦੇ ਗੁਣਾਂ ਦੇ ਸਮਾਨ ਹਨ ਨਾ ਕਿ ਸੈਲੀਨਿਅਮ (Se) ਦੇ ਗੁਣਾਂ ਦੇ ਸਮਾਨ ਹਨ ।

ਇਸ ਸਾਰਨੀ ਵਿੱਚ ਛੱਡੇ ਗਏ ਸਥਾਨਾਂ ਨੂੰ ਭਰਨ ਲਈ ਭਵਿੱਖ ਵਿੱਚ ਪਤਾ ਲੱਗਣ ਵਾਲੇ ਤੱਤਾਂ ਦੇ ਗੁਣਾਂ ਦੀ ਭਵਿੱਖਬਾਣੀ ਉਸਦੇ ਤੱਤਾਂ ਦੀ ਆਵਰਤੀ ਸਾਰਨੀ ਦੀ ਸਥਿਤੀ ਦੇ ਆਧਾਰਾਂ ‘ਤੇ ਕੀਤੀ ।

ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੇ ਸਾਧਾਰਨ ਲੱਛਣ-
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੇ ਸਾਧਾਰਨ ਲੱਛਣ ਹੇਠ ਲਿਖੇ ਹਨ-
(i) ਹਰੇਕ ਪੀਰੀਅਡ ਵਿੱਚ ਤੱਤ ਆਪਣੇ ਵਧਦੇ ਪਰਮਾਣੂ ਭਾਰਾਂ ਦੇ ਕੂਮ ਵਿੱਚ ਵਿਵਸਥਿਤ ਕੀਤਾ ।
(ii) ਇੱਕ ਹੀ ਗਰੁੱਪ ਦੇ ਸਾਰੇ ਤੱਤਾਂ ਦੇ ਗੁਣ ਸਮਾਨ ਹੁੰਦੇ ਹਨ ।
(iii) ਹਰੇਕ ਪੀਰੀਅਡ ਵਿੱਚ ਖੱਬਿਓ ਸੱਜੇ ਪਾਸੇ ਵੱਲ ਜਾਣ ਨਾਲ ਤੱਤਾਂ ਦੀ ਇਲੈੱਕਟਰੋਨੈਗਿਟਿਵ ਸੰਯੋਜਕਤਾ ਘੱਟ ਹੋ ਜਾਂਦੀ ਹੈ ਜਦਕਿ ਧਨ ਬਿਜਲਈ ਸੰਯੋਜਕਤਾ ਵੱਧਦੀ ਹੈ ।
(iv) ਤੱਤ ਦਾ ਪਰਮਾਣੂ ਭਾਰ ਇਸਦਾ ਮੂਲ ਗੁਣ ਹੈ ।
(v) ਘੱਟ ਪਰਮਾਣੂ ਭਾਰ ਵਾਲੇ ਤੱਤ ਜਿਵੇਂ H, C, O, N ਅਧਿਕ ਮਾਤਰਾ ਵਿੱਚ ਮਿਲਦੇ ਹਨ ।
(vi) ਸਾਰਨੀ ਵਿੱਚ ਖ਼ਾਲੀ ਸਥਾਨਾਂ ਦੇ ਤੱਤਾਂ ਦੇ ਗੁਣ ਪਹਿਲਾਂ ਹੀ ਦੱਸ ਦਿੱਤੇ ਸਨ ।
(vii) ਆਵਰਤੀ ਸਾਰਨੀ ਵਿੱਚ ਕੁੱਝ ਤੱਤ ਅਜਿਹੀਆਂ ਥਾਂਵਾਂ ‘ਤੇ ਰੱਖੇ ਗਏ ਸੀ ਜਿਸਦੇ ਅਨੁਸਾਰ ਉਨ੍ਹਾਂ ਦੇ ਗੁਣ ਨਹੀਂ , ਸੀ । ਇਨ੍ਹਾਂ ਤੱਤਾਂ ਦੇ ਪੁੰਜਾਂ ਵਿੱਚ ਸੰਸ਼ੋਧਨ ਹੋਇਆ ਅਤੇ ਇਨ੍ਹਾਂ ਤੱਤਾਂ ਨੂੰ ਸਾਰਨੀ ਵਿੱਚ ਉੱਚਿਤ ਸਥਾਨ ਪ੍ਰਾਪਤ ਹੋਇਆ |
(viii) ਸਾਰਨੀ ਵਿੱਚ ਕਿਸੇ ਤੱਤ ਦੇ ਸਥਾਨ ਅਨੁਸਾਰ ਉਸਦੇ ਗੁਣਾਂ ਬਾਰੇ ਦੱਸਿਆ ਜਾ ਸਕਦਾ ਹੈ ।

ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀਆਂ ਖਾਮੀਆਂ (ਤਰੁੱਟੀਆਂ-ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀਆਂ ਹੇਠ ਲਿਖੀਆਂ ਪ੍ਰਮੁੱਖ ਖਾਮੀਆਂ ਹਨ-

(i) ਹਾਈਡਰੋਜਨ ਦਾ ਸਥਾਨ – ਇਸ ਸਾਰਨੀ ਵਿੱਚ ਹਾਈਡਰੋਜਨ ਨੂੰ ਪਹਿਲੇ ਗਰੁੱਪ ਵਿੱਚ ਖਾਰੀ ਧਾਤਾਂ (alkali metals) ਨਾਲ ਉਨ੍ਹਾਂ ਦੇ ਸਮਾਨ ਧਨ ਬਿਜਲਈ ਗੁਣ ਕਾਰਨ ਅਤੇ ਸੱਤਵੇਂ ਗਰੁੱਪ ਵਿੱਚ ਹੈਲੋਜਨ ਦੇ ਨਾਲ ਉਨ੍ਹਾਂ ਦੇ ਸਮਾਨ ਰਿਣਬਿਜਲਈ ਗੁਣ ਦੇ ਕਾਰਨ ਦੋ ਸਥਾਨਾਂ ‘ਤੇ ਰੱਖਿਆ ਗਿਆ ਹੈ । ਪਰੰਤੂ ਹਾਈਡਰੋਜਨ ਨੂੰ ਦੋਨਾਂ ਗਰੁੱਪਾਂ ਪਹਿਲਾ ਅਤੇ ਸੱਤਵਾਂ ਰੱਖਿਆ ਜਾਣਾ ਖਾਮੀ ਹੈ ।

(ii) ਅਸਮਾਨ ਗੁਣਾਂ ਵਾਲੇ ਤੱਤਾਂ ਨੂੰ ਇੱਕ ਹੀ ਗਰੁੱਪ ਵਿੱਚ ਰੱਖਣਾ – ਇਸ ਸਾਰਨੀ ਵਿੱਚ ਤੱਤਾਂ ਨੂੰ ਗੁਣਾਂ ਦੀ ਸਮਾਨਤਾ ਦੇ ਆਧਾਰ ‘ਤੇ ਇੱਕ ਥਾਂ ‘ਤੇ ਰੱਖਿਆ ਗਿਆ ਹੈ । ਪਰੰਤੁ ਕੁੱਝ ਅਜਿਹੇ ਤੱਤ ਹਨ ਜਿਨ੍ਹਾਂ ਦੇ ਗੁਣਾਂ ਵਿੱਚ ਅਸਮਾਨਤਾਵਾਂ ਹਨ । ਦੂਜੇ ਸ਼ਬਦਾਂ ਵਿੱਚ ਕੁੱਝ ਤੱਤ ਭਿੰਨ-ਭਿੰਨ ਗੁਣਾਂ ਵਾਲੇ ਹੁੰਦੇ ਹੋਏ ਵੀ ਇੱਕ ਗਰੁੱਪ ਵਿੱਚ ਰੱਖੇ ਗਏ ਹਨ ਜਿਵੇਂ-IA ਦੇ ਤੱਤਾਂ (ਖਾਰੀ-ਧਾਤਾਂ) ਅਤੇ I-B ਦੇ ਤੱਤਾਂ (ਲੈਂਡ ਧਾਤਾਂ ਦਾ ਇੱਕ ਹੀ ਗਰੁੱਪ ਬਣਾਇਆ ਗਿਆ ਹੈ ਜਦਕਿ ਇਨ੍ਹਾਂ ਦੇ ਗੁਣਾਂ ਵਿੱਚ ਭਿੰਨਤਾ ਹੈ ।

(iii) ਸਮਾਨ ਗੁਣਾਂ ਵਾਲੇ ਤੱਤਾਂ ਨੂੰ ਭਿੰਨ-ਭਿੰਨ ਗਰੁੱਪਾਂ ਵਿੱਚ ਰੱਖਣਾ – ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਸਮਾਨ ਗਣ ਵਾਲੇ ਤੱਤਾਂ ਨੂੰ ਭਿੰਨ-ਭਿੰਨ ਥਾਂਵਾਂ ‘ਤੇ ਰੱਖਿਆ ਗਿਆ ਹੈ ਜਿਵੇਂ-Pt (195.09) ਅਤੇ Au (196.97) ਦੇ ਗੁਣਾਂ ਵਿੱਚ ਸਮਾਨਤਾਵਾਂ ਹਨ ਫਿਰ ਵੀ ਉਨ੍ਹਾਂ ਨੂੰ ਅੱਠਵੇਂ ਅਤੇ ਪਹਿਲੇ ਗਰੁੱਪ ਵਿੱਚ ਭਿੰਨ-ਭਿੰਨ ਗਰੁੱਪਾਂ ਵਿੱਚ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਕਾਪਰ ਅਤੇ ਮਰਕਰੀ, ਬੇਰੀਅਮ ਅਤੇ ਲੈਂਡ ਆਦਿ ਦੇ ਗੁਣ ਸਮਾਨ ਹੁੰਦੇ ਹੋਏ ਵੀ ਉਨ੍ਹਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਗਿਆ ਹੈ ।

(iv) ਭਾਰੀ ਤੱਤਾਂ ਨੂੰ ਹਲਕੇ ਤੱਤਾਂ ਤੋਂ ਪਹਿਲਾਂ ਰੱਖਣਾ-ਮੈਂਡਲੀਵ ਆਵਰਤੀ ਸਾਰਨੀ ਵਿੱਚ ਕੁੱਝ ਭਾਰੇ ਤੱਤਾਂ ਨੂੰ ਹਲਕੇ ਤੱਤਾਂ ਤੋਂ ਪਹਿਲਾਂ ਰੱਖਿਆ ਗਿਆ ਹੈ; ਜਿਵੇਂ-
(a) ਕੋਬਾਲਟ (ਪਰਮਾਣੂ ਭਾਰ = 58.98), ਨਿਕਲ (ਪਰਮਾਣੁ ਭਾਰ = 58.71) ਤੋਂ ਪਹਿਲਾਂ ਰੱਖਿਆ ਗਿਆ ਹੈ ।
(b) ਟੈਲੂਰੀਯਮ (ਪਰਮਾਣੂ-ਭਾਰ = 1976), ਆਇਓਡੀਨ (ਪਰਮਾਣੂ-ਭਾਰ = 1269) ਤੋਂ ਪਹਿਲਾਂ ਰੱਖਿਆ ਗਿਆ ਹੈ । ਮੈਂਡੇਲੀਵ ਦੀ ਮੂਲ ਆਵਰਤੀ ਸਾਰਨੀ ਵਿੱਚ ਪਰਮਾਣੂ-ਭਾਰਾਂ ਦੇ ਵੱਧਦੇ ਕ੍ਰਮ ਵਿੱਚ ਇਸ ਤਰ੍ਹਾਂ ਦੇ ਪਰਿਵਤਰਨ ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੇ ਨਿਯਮ ਦੇ ਵਿਪਰੀਤ ਹੈ ।

(v) ਦੁਰਲੱਭ ਮਿਦਾ ਤੱਤਾਂ (Earth elements) ਦਾ ਸਥਾਨ – ਦੁਰਲੱਭ ਮ੍ਰਿਦਾ ਤੱਤਾਂ ਦੇ ਰਸਾਇਣਿਕ ਗੁਣਾਂ ਵਿੱਚ ਸਮਾਨਤਾਵਾਂ ਹਨ, ਪਰੰਤੂ ਇਨ੍ਹਾਂ ਦੇ ਪਰਮਾਣੂ ਭਾਰ ਭਿੰਨ ਹਨ, ਫਿਰ ਵੀ ਇਸਦੇ 4 ਤੱਤਾਂ ਨੂੰ ਤੀਸਰੇ ਸਬ ਗਰੁੱਪ B (ਛੇਵਾਂ ਪੀਰੀਅਡ) ਵਿੱਚ ਰੱਖਿਆ ਗਿਆ ਹੈ ਜੋ ਉੱਚਿਤ ਨਹੀਂ ਹੈ ।

(vi) ਸਮਸਥਾਨਿਕਾਂ (ਆਇਸੋਟੋਪ) ਦਾ ਸਥਾਨ – ਸਮਸਥਾਨਿਕਾਂ ਅਤੇ ਸਮਭਾਰਿਕਾਂ ਦੀ ਖੋਜ ਤੋਂ ਇਹ ਸਪਸ਼ੱਟ ਹੋ ਗਿਆ ਕਿ ਤੱਤਾਂ ਦਾ ਮੁਲ ਲੱਛਣ ਉਨ੍ਹਾਂ ਦਾ ਪਰਮਾਣੂ ਭਾਰ ਨਹੀਂ ਹੁੰਦਾ ਹੈ । ਸਮਸਥਾਨਿਕਾਂ ਦੇ ਪਰਮਾਣੂ ਭਾਰ ਭਿੰਨ ਹੁੰਦੇ ਹਨ ਪਰੰਤੂ ਉਨ੍ਹਾਂ ਦੇ ਗੁਣ ਸਮਾਨ ਹੁੰਦੇ ਹਨ । ਸਮਭਾਰਿਕਾਂ ਦੇ ਪਰਮਾਣੂ-ਭਾਰ ਸਮਾਨ ਹੁੰਦੇ ਹਨ ਪਰੰਤੂ ਉਨ੍ਹਾਂ ਦੇ ਗੁਣ ਭਿੰਨ ਹੁੰਦੇ ਹਨ । ਇਸ ਲਈ ਮੈਂਡਲੀਵ ਦੀ ਮੂਲ ਆਵਰਤੀ ਸਾਰ ਵਿੱਚ ਸਮਸਥਾਨਿਕਾਂ ਦਾ ਸਥਾਨ ਨਿਸਚਿਤ ਨਹੀਂ ਹੁੰਦਾ ਹੈ ।

(vii) ਅੱਠਵੇਂ ਗਰੁੱਪ ਦੇ ਤੱਤਾਂ ਨੂੰ ਤਿੰਨ ਖੜ੍ਹਵੇਂ ਕਾਲਮਾਂ ਵਿੱਚ ਰੱਖਣਾ ਤਰਕਸੰਗਤ ਨਹੀਂ ਹੈ ।

ਪ੍ਰਸ਼ਨ 3. ਆਧੁਨਿਕ ਆਵਰਤੀ ਸਾਰਨੀ ਕੀ ਹੈ ? ਇਹ ਦੀਰਘ ਸਾਰਨੀ ਮੈਂਡਲੀਵ ਦੀ ਸਾਰਨੀ ਨਾਲੋਂ ਕਿਵੇਂ ਵੱਖਰੀ (ਭਿੰਨ) ਹੈ ? ਆਧੁਨਿਕ ਆਵਰਤੀ ਸਾਰਨੀ ਦੁਆਰਾ ਮੈਂਡਲੀਵ ਦੀ ਮੂਲ ਸਾਰਨੀ ਦੀ ਵਿਸੰਗਤੀਆਂ ਨੂੰ ਕਿਵੇਂ ਦੂਰ ਕੀਤਾ ਗਿਆ ?
ਉੱਤਰ-
ਆਧੁਨਿਕ ਆਵਰਤੀ ਸਾਰਨੀ (Modern Periodic Table – ਮੈਂਡਲੀਵ ਨੇ ਤੱਤਾਂ ਦਾ ਨਾ ਕੇਵਲ ਉਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਹੀ ਵਰਗੀਕਰਨ ਕੀਤਾ, ਸਗੋਂ ਉਸ ਨੇ ਵਰਗੀਕਰਨ ਲਈ ਇੱਕ ਅਜਿਹੇ ਆਧਾਰ ਦੀ ਖੋਜ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜਾ ਕਿਸੇ ਨਿਸਚਿਤ ਤੱਤ ਦੇ ਬਹੁਤ ਸਾਰੇ ਗੁਣਾਂ ਨੂੰ ਦਰਸਾ ਸਕਣ । ਪਰਮਾਣੂ ਭਾਰ ਹੀ ਇੱਕ ਅਜਿਹਾ ਗੁਣ ਸੀ ਜਿਸ ਨੇ ਮੈਂਡਲੀਵ ਦੀ ਇਸ ਉਪਰਾਲੇ ਵਿੱਚ ਸਹਾਇਤਾ ਕੀਤੀ ।

ਮੈਂਡਲੀਵ ਨੇ ਜਿਹੜੀ ਆਵਰਤੀ ਸਾਰਨੀ ਤਿਆਰ ਕੀਤੀ ਸੀ ਉਸ ਵਿੱਚ ਕਈ ਦੋਸ਼ ਸਨ । ਉਸ ਸਮੇਂ ਬਹੁਤ ਸਾਰੇ ਆਈਸੋਟੋਪ, ਜਿਨ੍ਹਾਂ ਦੇ ਪਰਮਾਣੁ ਪੁੰਜ ਵੱਖ-ਵੱਖ ਸਨ, ਉਪਲੱਬਧ ਸਨ-ਜਿਨ੍ਹਾਂ ਨੂੰ ਸਾਰਨੀ ਵਿੱਚ ਵੱਖਰਾ-ਵੱਖਰਾ ਸਥਾਨ ਦਿੱਤਾ ਜਾਣਾ ਸੀ ! ਪਰੰਤੂ ਅਜਿਹਾ ਨਹੀਂ ਕੀਤਾ ਜਾ ਸਕਿਆ । ਇਸੇ ਦੌਰਾਨ ਮੈਂਡਲੀਵ ਨੂੰ ਤਰੁੱਟੀ ਦੀ ਜਾਣਕਾਰੀ ਹੋ ਗਈ । ਲੰਬੀ ਸਾਰਨੀ ਦੀ ਆਧੁਨਿਕ ਸਾਰਨੀ ਨਾਲ ਤੁਲਨਾ ਕਰਦਿਆਂ ਹੋਇਆਂ ਵੇਖਣ ਵਿੱਚ ਆਇਆ ਕਿ ਉਨ੍ਹਾਂ ਤੱਤਾਂ (ਜਿਨ੍ਹਾਂ ਦਾ ਮੈਂਡਲੀਵ ਨੇ ਵਰਗੀਕਰਨ ਕੀਤਾ), ਦਾ ਸਥਾਨ ਉਹੀ ਹੈ ਜਿਹੜਾ ਮੈਂਡਲੀਵ ਨੇ ਪ੍ਰਦਾਨ ਕੀਤਾ ਸੀ । ਸਾਰਨੀ ਨੂੰ ਵੇਖਣ ਤੋਂ ਪਤਾ ਲਗਦਾ ਹੈ ਕਿ ਤੱਤਾਂ ਦੀ ਪਰਮਾਣੂ ਸੰਖਿਆ ਇੱਕ ਤੱਤ ਤੋਂ ਦੂਸਰੇ ਤੱਤ ਤਕ ਵੱਧਦੀ ਜਾਂਦੀ ਹੈ । ਪਰਮਾਣੂ ਭਾਰ ਵਿੱਚ ਜਿਹੜੀਆਂ ਤਰੁੱਟੀਆਂ ਸਨ, ਉਹ ਆਧੁਨਿਕ ਸਾਰਨੀ ਦੁਆਰਾ ਹੱਲ ਕੀਤੀਆਂ ਗਈਆਂ ਸਨ ।

ਮੈਂਡਲੀਵ ਨੇ ਸੰਸ਼ੋਧਿਤ ਆਵਰਤੀ ਨਿਯਮ ਪ੍ਰਸਤੁਤ ਕੀਤਾ ਜਿਸ ਦੇ ਅਨੁਸਾਰ, ਤੱਤਾਂ ਦੇ ਗੁਣ ਆਪਣੇ ਪਰਮਾਣੂ ਸੰਖਿਆ ਦੇ ਆਵਰਤੀ ਫਲਨ (Periodic Functions) ਹਨ ।

ਆਧੁਨਿਕ ਆਵਰਤੀ ਸਾਰਨੀ ਵਿੱਚ ਗਰੁੱਪ ਅਤੇ ਪੀਰੀਅਡ – ਸਾਰਨੀ ਦੇ ਕਿਸੇ ਗਰੁੱਪ ਵਿੱਚ ਉੱਪਰੋਂ ਹੇਠਾਂ ਵੱਲ ਆਉਂਦੇ ਸਮੇਂ ਤੱਤਾਂ ਦੇ ਪਰਮਾਣੂਆਂ ਵਿੱਚ ਸੈੱਲਾਂ ਦੀ ਸੰਖਿਆ ਵੱਧਦੀ ਜਾਂਦੀ ਹੈ, ਪਰੰਤੂ ਵੈਲੇਂਸ ਸੈੱਲ ਵਿੱਚ ਮੌਜੂਦ ਇਲੈੱਕਟੂਨਾਂ ਦੀ ਸੰਖਿਆ ਸਮਾਨ ਹੀ ਰਹਿੰਦਾ ਹੈ । ਇਨ੍ਹਾਂ ਇਲੈੱਕਟ੍ਰਾਨਾਂ ਦੀ ਸਮਾਨ ਸੰਖਿਆਵਾਂ ਦੇ ਕਾਰਨ ਉਨ੍ਹਾਂ ਦੇ ਗਰੁੱਪ ਵੀ ਸਮਾਨ ਹੁੰਦੇ ਹਨ । ਆਵਰਤੀ ਸਾਰਨੀ ਵਿੱਚ ਕੁੱਲ 18 ਗਰੁੱਪ ਹਨ । s, p, d ਅਤੇ fਉਪਸੈੱਲ ਦੇ ਆਧਾਰ ‘ਤੇ ਸਾਰਨੀ ਨੂੰ 4 ਬਲਾਕਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।
(i) ਗਰੁੱਪ 1-2 s-ਬਲਾਂਕ
(ii) ਗਰੁੱਪ 13-15 p-ਬਲਾਕ
(iii) ਗਰੁੱਪ 3-12 d-ਬਲਾਂਕ
(iv) ਪਰਮਾਣੂ ਸੰਖਿਆ 58-71 ਅਤੇ 90-103 ਦੇ ਤੱਤ f-ਬਲਾਂਕਾਂ ਵਿੱਚ ਰੱਖੇ ਗਏ ਹਨ ।

ਮੈਂਡਲੀਵ ਦੀ ਆਵਰਤੀ ਸਾਰਨੀ ਦਾ ਵਿਵਰਨ – ਸਾਰਨੀ ਤੋਂ ਸਪੱਸ਼ਟ ਹੈ ਕਿ ਇਸ ਵਿੱਚ ਖਿਤਿਜੀ ਕਤਾਰਾਂ ਅਤੇ ਖੜਵੇਂ ਕਾਲਮ ਹਨ । ਖਿਤਿਜੀ ਕਤਾਰਾਂ ਨੂੰ ਗਰੁੱਪ ਅਤੇ ਖੜ੍ਹਵੇਂ ਕਾਲਮਾਂ ਨੂੰ ਪੀਰੀਅਡ ਕਹਿੰਦੇ ਹਨ । ਇਸ ਸਾਰਨੀ ਵਿੱਚ 6 ਪੀਰੀਅਡ ਅਤੇ 18 ਗਰੁੱਪ ਹਨ । ਪਹਿਲੇ 7 ਗਰੁੱਪਾਂ ਵਿੱਚ ਸਾਧਾਰਨ ਤੱਤ ਅਤੇ 8 ਗਰੁੱਪ ਵਿੱਚ ਪ੍ਰਤੀਨਿਧੀ ਤੱਤ ਹਨ ਜਿਨ੍ਹਾਂ ਨੂੰ ਗਰੁੱਪ A ਅਤੇ ਗਰੁੱਪ B ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ । ਪਰੰਤੁ ਇਸ ਸਾਰਨੀ ਵਿੱਚ ਅਕਿਰਿਆਸ਼ੀਲ ਗੈਸਾਂ ਅਤੇ ਪ੍ਰਤੀਨਿਧੀ ਤੱਤ ਨਹੀਂ ਸਨ ਕਿਉਂਕਿ ਉਸ ਸਮੇਂ ਇਨ੍ਹਾਂ ਬਾਰੇ ਜਾਣਕਾਰੀ ਨਹੀਂ ਸੀ ।

ਪ੍ਰਸ਼ਨ 4. ਗਰੁੱਪ ਅਤੇ ਪੀਰੀਅਡ ਵਿੱਚ ਹੇਠ ਲਿਖੇ ਕਿਵੇਂ ਬਦਲਦੇ ਹਨ ?
(i) ਆਇਨਿਨ ਊਰਜਾ
(ii) ਪਰਮਾਣੂ ਅੰਕ
(ii) ਇਲੈੱਕਟ੍ਰਾਨ ਆਕਰਸ਼ਨ
(iv) ਧਾਤਿਕ ਅਤੇ ਅਧਾਤਿਕ ਆਚਰਨ ।
ਉੱਤਰ-
(i) ਆਇਨਿਨ ਊਰਜਾ – ਉਹ ਊਰਜਾ ਜਿਹੜੀ ਬਾਹਰਲੇ ਵੈਲੇਂਸ ਸੈੱਲ ਤੋਂ ਇਲੈੱਕਵਾਨ ਬਾਹਰ ਕੱਢਣ ਲਈ ਜ਼ਰੂਰੀ ਹੈ, ਆਇਨਿਨ ਊਰਜਾ ਅਖਵਾਉਂਦੀ ਹੈ ।
(a) ਗਰੁੱਪ ਵਿੱਚ ਆਇਨਿਨ ਊਰਜਾ ਦਾ ਬਦਲਣਾ – ਆਵਰਤੀ ਸਾਰਨੀ ਦੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀ ਆਇਨਿਨ ਊਰਜਾ ਘੱਟਦੀ ਹੈ । ਇਸ ਕਥਨ ਦੀ ਪੁਸ਼ਟੀ ਹੇਠ ਦਿੱਤੀ ਗਰੁੱਪ 1 ਦੇ ਤੱਤਾਂ ਦੀ ਸਾਰਨੀ ਵਿੱਚ ਤੱਤਾਂ ਨਾਲ ਸੰਬੰਧਤ ਆਇਨਿਨ ਊਰਜਾ ਤੋਂ ਹੁੰਦੀ ਹੈ ।

ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵਿੱਚ ਕਮੀ ਉਨ੍ਹਾਂ ਦੇ ਪਰਮਾਣੂਆਂ ਦੇ ਸਾਈਜ਼ ਵਿੱਚ ਵਾਧੇ ਕਾਰਨ ਹੁੰਦੀ ਹੈ । ਕਿਸੇ ਗਰੁੱਪ ਵਿੱਚ ਹੇਠਾਂ ਵੱਲ ਜਾਂਦਿਆਂ ਪਰਮਾਣੂਆਂ ਵਿੱਚ ਬਾਹਰਲੇ ਸੈੱਲ ਦੇ ਇਲੈੱਕਟ੍ਰਾਨ ਨਿਊਕਲੀਅਸਾਂ ਤੋਂ ਦੂਰ ਹੁੰਦੇ ਜਾਂਦੇ ਹਨ ਜਿਸ ਦੇ ਫਲਸਰੂਪ ਇਲੈੱਕਟ੍ਰਾਨਾਂ ਵੱਲ ਨਿਊਕਲੀਅਸ ਦੀ ਖਿੱਚ ਘੱਟ ਜਾਂਦੀ ਹੈ । ਅਜਿਹਾ ਹੋਣ ਕਾਰਨ ਇਲੈੱਕਟ੍ਰਾਨ ਘੱਟ ਊਰਜਾ ਨਾਲ ਸੌਖਿਆਂ ਹੀ ਹਟਾਏ ਜਾ ਸਕਦੇ ਹਨ ।

ਗਰੁੱਪ 1 ਦੇ ਤੱਤਾਂ ਦੀਆਂ ਪਹਿਲੀਆਂ ਆਇਨਿਨ ਊਰਜਾਵਾਂ-

ਤੱਤ ਪਹਿਲੀ ਆਇਨਿਨ ਊਰਜਾ (Kj mol-1)
ਲੀਥੀਅਮ (Li) 500
ਸੋਡੀਅਮ (Na) 496
ਪੋਟਾਸ਼ੀਅਮ (K) 420

(b) ਪੀਰੀਅਡ ਵਿੱਚ ਆਇਨਿਨ ਊਰਜਾ ਦਾ ਬਦਲਣਾ – ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵੱਧਦੀਆਂ ਹਨ । ਉਦਾਹਰਨ ਵਜੋਂ, ਦੂਜੇ ਪੀਰੀਅਡ ਦੇ ਤੱਤਾਂ ਦੀ ਸਾਰਨੀ ਤੋਂ ਇਸ ਤੱਤ ਦੀ ਪੁਸ਼ਟੀ ਹੁੰਦੀ ਹੈ ਕਿ ਪਹਿਲੀਆਂ ਆਇਨਿਨ ਊਰਜਾਵਾਂ ਖੱਬੇ ਤੋਂ ਸੱਜੇ ਜਾਂਦਿਆਂ ਵੱਧਦੀਆਂ ਹਨ ।

ਦੂਜੇ ਪੀਰੀਅਡ ਦੇ ਤੱਤਾਂ ਦੀਆਂ ਪਹਿਲੀਆਂ ਆਇਨਿਨ ਊਰਜਾਵਾਂ-

ਤੱਤਾਂ ਦੀ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵਿੱਚ ਵਾਧਾ ਇਸ ਕਰਕੇ ਹੁੰਦਾ ਹੈ ਕਿ ਪਰਮਾਣੂ ਅੰਕਾਂ ਵਿੱਚ ਵਾਧੇ ਕਾਰਨ ਧਨਚਾਰਜ ਵਿੱਚ ਵਾਧਾ ਹੁੰਦਾ ਹੈ ਅਤੇ ਪਰਮਾਣੂ ਅਰਧ-ਵਿਆਸ ਘੱਟਦੇ ਹਨ । ਪਰਮਾਣੂ ਦੇ ਅਰਧ ਵਿਆਸ ਘੱਟਣ ਕਰਕੇ ਪਰਮਾਣੂਆਂ ਦੇ ਇਲੈਂਕਨ ਵਧੇਰੇ ਬਲ ਨਾਲ ਖਿੱਚੇ ਜਾਂਦੇ ਹਨ ਜਿਸਦੇ ਸਿੱਟੇ ਵੱਜੋਂ ਇਲੈੱਕਟ੍ਰਾਨ ਦੀ ਨਿਊਕਲੀਅਸ ਵੱਲ ਖਿੱਚ ਵੱਧ ਜਾਂਦੀ ਹੈ ਅਰਥਾਤ ਆਇਨਿਨ ਊਰਜਾਵਾਂ ਵਧਦੀਆਂ ਹਨ ।

(ii) ਪਰਮਾਣੂ ਅੰਕ – ਕਿਸੇ ਪਰਮਾਣੂ ਦੀ ਨਿਊਕਲੀਅਸ ਵਿੱਚ ਪ੍ਰੋਟਾਨਾਂ ਦੀ ਸੰਖਿਆ ਜਾਂ ਨਿਊਕਲੀਅਸ ਦੇ ਆਲੇ-ਦੁਆਲੇ ਇਲੈੱਕਟ੍ਰਾਨਾਂ ਦੀ ਸੰਖਿਆ ਪਰਮਾਣੂ ਅੰਕ ਅਖਵਾਉਂਦੀ ਹੈ ।
(a) ਗਰੁੱਪ ਵਿੱਚ ਪਰਮਾਣੂ ਅੰਕ ਦਾ ਬਦਲਣਾ – ਆਵਰਤੀ ਸਾਰਨੀ ਦੇ ਇੱਕ ਹੀ ਗਰੁੱਪ ਦੇ ਤੱਤਾਂ ਵਿੱਚ ਪਰਮਾਣੁ ਅੰਕ ਦਾ ਨਿਸਚਿਤ ਅੰਤਰਾਲ ਹੁੰਦਾ ਹੈ ਅਤੇ ਇਹ ਵਫ਼ਾ 2,8,8,18,32 ਹੈ । ਇਨ੍ਹਾਂ ਅੰਕਾਂ ਨੂੰ ਜਾਦੂ ਵਾਲੇ ਅੰਕ ਵੀ ਕਹਿੰਦੇ ਹਨ ।

(b) ਪੀਰੀਅਡ ਵਿੱਚ ਪਰਮਾਣੁ ਅੰਕ ਦਾ ਬਦਲਣਾ – ਲੰਬੀ ਆਵਰਤੀ ਸਾਰਨੀ ਵਿੱਚ 7 ਪੀਰੀਅਡ ਹਨ ਅਤੇ ਇਨ੍ਹਾਂ ਨੂੰ ਉੱਪਰ ਤੋਂ ਹੇਠਾਂ ਨੂੰ 1-7 ਨੰਬਰ ਦਿੱਤੇ ਗਏ ਹਨ । ਪੀਰੀਅਡ ਦੀ ਲੰਬਾਈ ਦਾ ਧਿਆਨ ਨਾ ਰੱਖਦਿਆਂ ਹੋਇਆ ਪੀਰੀਅਡ ਵਿੱਚ ਤੱਤਾਂ ਨੂੰ ਪ੍ਰਮਾਣੁ ਅੰਕਾਂ ਦੇ ਵਧਦੇ ਕੂਮ ਵਿੱਚ ਥਾਂ ਦਿੱਤੀ ਗਈ ਹੈ ।

(iii) ਇਲੈੱਕਟਾਨ ਆਕਰਸ਼ਨ – ਕਿਸੇ ਤੱਤ ਦੇ ਨਿੱਖੜਵੇਂ ਉਦਾਸੀਨ ਗੈਸੀ ਪਰਮਾਣੂ ਦੁਆਰਾ ਇਲੈੱਕਟਾਨ ਹਿਣ ਕਰਨ ਤੇ ਊਰਜਾ ਵਿਚ ਆਏ ਪਰਿਵਰਤਨ ਨੂੰ ਇਲੈਕਟ੍ਰਾਨ ਆਕਰਸ਼ਨ ਕਹਿੰਦੇ ਹਨ ।

(a) ਗਰੁੱਪ ਵਿੱਚ ਇਲੈੱਕਟ੍ਰਾਨ ਆਕਰਸ਼ਨ ਦਾ ਬਦਲਣਾ – ਆਵਰਤੀ ਸਾਰਨੀ ਦੇ ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀ ਇਲੈੱਕਟਾਨ ਆਕਰਸ਼ਨ ਘੱਟਦਾ ਹੈ । ਇਹ ਕਮੀ ਪਰਮਾਣੁਆਂ ਦੇ ਆਕਾਰ ਵਿੱਚ ਵਾਧੇ ਕਾਰਨ ਹੁੰਦੀ ਹੈ । ਪਰਮਾਣੁ ਦੇ ਆਕਾਰ ਵਿੱਚ ਵਾਧੇ ਦੇ ਫਲਸਰੂਪ ਇਲੈੱਕਟਾਨ ਲਈ ਖਿੱਚ ਬਲ ਘੱਟ ਜਾਂਦਾ ਹੈ ਅਤੇ ਸਿੱਟੇ ਵਜੋਂ ਇਲੈੱਕਟਾਨ ਆਕਰਸ਼ਨ ਕੱਟਦਾ ਜਾਂਦਾ ਹੈ । ਪਹਿਲੇ ਗਰੁੱਪ ਦੇ ਤੱਤਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲਿਥੀਅਮ ਦੀ ਇਲੈੱਕਟਾਨ ਆਕਰਸ਼ਨ ਹਾਈਡਰੋਜਨ ਵੀ ਇਲੈੱਕਟਾਨ ਆਕਰਸ਼ਨ ਨਾਲੋਂ ਘੱਟ ਹੈ । ਇਸ ਲਈ ਕੁਝ ਅਪਵਾਦ ਵੀ ਹਨ, ਜਿਵੇਂ ਕਿ ਫਲੋਰੀਨ ਦਾ ਆਕਾਰ ਛੋਟਾ ਹੈ ।

(b) ਪੀਰੀਅਡ ਵਿੱਚ ਇਲੈੱਕਵਾਨ ਆਕਰਸ਼ਨ ਦਾ ਬਦਲਣਾ – ਤੱਤਾਂ ਦੀ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲੋਂ ਜਾਂਦਿਆਂ ਤੱਤਾਂ ਦਾ ਇਲੈੱਕਟ੍ਰਾਨ ਆਕਰਸ਼ਨ ਮੁੱਲ ਵੱਧਦਾ ਹੈ । ਇਲੈੱਕਟਾਨ ਆਕਰਸ਼ਨ ਵਿੱਚ ਇਹ ਵਾਧਾ ਪਰਮਾਣੂ ਅੰਸ਼ ਦੇ ਵੱਧਣ ਕਰਕੇ ਪਰਮਾਣੂ ਆਕਾਰ ਵਿੱਚ ਕਮੀ ਹੋ ਜਾਣ ਕਾਰਨ ਹੁੰਦਾ ਹੈ ।

(iv) ਧਾਤਿਕ ਅਤੇ ਅਧਾਤਿਕ ਆਚਰਨ ਦਾ ਬਦਲਣਾ-
(a) ਗਰੁੱਪ ਵਿੱਚ ਤੱਤਾਂ ਦੇ ਧਾਤਿਕ ਅਤੇ ਅਧਾਤਿਕ ਗੁਣਾਂ ਦਾ ਬਦਲਣਾ – ਲੰਬੀ ਆਵਰਤੀ ਸਾਰਨੀ ਦੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲੋਂ ਜਾਂਦਿਆਂ ਤੱਤਾਂ ਦੇ ਧਾਤਵਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ ਪਰ ਅਧਾਤਵਿਕ ਗੁਣਾਂ ਵਿੱਚ ਕਮੀ ਆਉਂਦੀ ਹੈ ।

ਇਸ ਦਾ ਕਾਰਨ ਇਹ ਹੈ ਕਿ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਧਾਤਵੀ ਤੱਤਾਂ ਦੇ ਪਰਮਾਣੂ ਆਕਾਰ ਵੱਧਦੇ ਹਨ ਅਤੇ ਇਲੈਂਕਟਾਨਾਂ ਦੇ ਖਿੱਚ ਬਲ ਘੱਟਦੇ ਹਨ । ਇਸ ਲਈ ਵੇਲੈਂਸ ਸੈੱਲ ਦੇ ਇਲੈਂਕਟਾਨਾਂ ਨੂੰ ਸੰਖਿਆਂ ਹਟਾ ਕੇ ਬਿਜਲਈ ਧਨ ਵਰਜਿਤ ਆਇਨ ਬਣ ਜਾਂਦੇ ਹਨ | ਅਰਥਾਤ ਧਾਤਵੀ ਗੁਣਾਂ ਵਿੱਚ ਵਾਧਾ ਹੁੰਦਾ ਜਾਂਦਾ ਹੈ ।

ਗਰੁੱਪ 17 ਦੇ ਅਧਾਤਿਕ ਤੱਤਾਂ ਨੂੰ ਵਿਚਾਰਿਆਂ ਇਹ ਪਤਾ ਲਗਦਾ ਹੈ ਕਿ ਫਲੋਰੀਨ ਤੋਂ ਆਇਓਡੀਨ ਤੱਕ ਅਧਾਤਿਕ ਅਤੇ ਰਿਣ ਬਿਜਲਈ ਚਾਰਜ ਵਿੱਚ ਕਮੀ ਹੁੰਦੀ ਹੈ ।

ਇਸ ਦਾ ਕਾਰਨ ਇਹ ਹੈ ਕਿ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਨੂੰ ਜਾਂਦਿਆਂ ਪਰਮਾਣੂਆਂ ਦੇ ਆਕਾਰ ਵਿੱਚ ਵਾਧੇ ਕਾਰਨ ਬਿਜਲਈ ਸਿੱਟੇ ਚਾਰਜਿਤ ਆਇਨ ਬਣਾਉਣ ਵਾਲੇ ਇਲੈੱਕਟਾਨ ਲਈ ਖਿੱਚ ਘੱਟ ਜਾਂਦੀ ਹੈ ਜਿਸ ਦੇ ਫਲਸਰੂਪ ਤੱਤਾਂ ਦੇ ਅਧਾਤਿਕ ਲੱਛਣ ਵਿੱਚ ਕਮੀ ਹੋ ਜਾਂਦੀ ਹੈ ।

(b) ਪੀਰੀਅਡ ਵਿੱਚ ਤੱਤਾਂ ਦੇ ਧਾਤਿਕ ਅਤੇ ਅਧਾਤਿਕ ਗੁਣਾਂ ਦਾ ਬਦਲਣਾ – ਲੰਬੀ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੇ ਧਾਤਿਕ ਲੱਛਣਾਂ ਵਿੱਚ ਕਮੀ ਹੁੰਦੀ ਹੈ ਪਰ ਅਧਾਤਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ ।

ਇਸ ਤੱਥ ਨੂੰ ਸਪੱਸ਼ਟ ਕਰਨ ਲਈ ਆਓ ਤੀਜੇ ਪੀਰੀਅਡ ਦੇ ਤੱਤਾਂ ਤੇ ਵਿਚਾਰ ਕਰੀਏ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1. ਤੱਤਾਂ ਦੇ ਵਰਗੀਕਰਨ ਦੀ ਲੋੜ ਕਿਉਂ ਹੋਈ ?
ਉੱਤਰ-
ਤੱਤਾਂ ਦੀ ਬਹੁਤ ਅਧਿਕ ਗਿਣਤੀ ਹੋਣ ਕਾਰਨ ਉਨ੍ਹਾਂ ਦੇ ਗੁਣਾਂ ਅਤੇ ਉਪਯੋਗ ਦਾ ਵੱਖ-ਵੱਖ ਅਧਿਐਨ ਕਰਨਾ ਸੰਭਵ ਨਹੀਂ ਹੈ । ਇਸ ਲਈ ਤੱਤਾਂ ਨੂੰ ਵਿਸ਼ੇਸ਼ ਰੂਪ ਵਿੱਚ ਵਿਵਸਥਿਤ ਕਰਕੇ ਹਰੇਕ ਤੱਤ ਦਾ ਅਧਿਐਨ ਕਰਨ ਲਈ ਇਨ੍ਹਾਂ ਦਾ ਵਰਗੀਕਰਨ ਕਰਨਾ ਜ਼ਰੂਰੀ ਹੋਇਆ ।

ਪ੍ਰਸ਼ਨ 2. ਡਾਬਰਨੀਅਰ ਦੁਆਰਾ ਪ੍ਰਸਤੁਤ ਕੀਤੇ ਗਏ ਵਰਗੀਕਰਨ ਦਾ ਕੀ ਆਧਾਰ ਸੀ ?
ਉੱਤਰ-
ਸੰਨ 1817 ਈ: ਵਿੱਚ ਡੁੱਬਰਨੀਅਰ ਨੇ ਲਗਭਗ ਸਮਾਨ ਗੁਣਾਂ ਵਾਲੇ ਕਈ ਤੱਤਾਂ ਨੂੰ ਤਿੰਨ-ਤਿੰਨ ਦੇ ਗੁੱਟਾਂ ਵਿੱਚ ਉਨ੍ਹਾਂ ਦੇ ਪਰਮਾਣੂ ਪੁੰਜ ਵਿੱਚ ਵਾਧੇ ਦੇ ਕ੍ਰਮ ਅਨੁਸਾਰ ਰੱਖਿਆ ਅਤੇ ਸਪੱਸ਼ਟ ਕੀਤਾ ਕਿ ਹਰੇਕ ਸਮੂਹ ਦੇ ਵਿਚਕਾਰਲੇ ਤੱਤ ਦਾ ਪਰਮਾਣੁ ਪੂਜ ਪਹਿਲੇ ਅਤੇ ਤੀਸਰੇ ਤੱਤ ਦੇ ਪਰਮਾਣੁ ਪੁੰਜਾਂ ਦੇ ਜੋੜ ਦਾ ਲਗਭਗ ਮੱਧਮਾਨ ਹੁੰਦਾ ਹੈ । ਇਹ ਡਾਬਰੀਅਰ ਦਾ ਤਿੱਕੜੀ ਨਿਯਮ ਕਹਾਉਂਦਾ ਹੈ ।

ਇਹ ਵਰਗੀਕਰਨ ਸਭ ਨੂੰ ਮਨਜੂਰ ਨਾ ਹੋ ਸਕਿਆ ਕਿਉਂਕਿ ਉਸ ਸਮੇਂ ਤੱਕ ਗਿਆਤ ਸਾਰੇ ਤੱਤਾਂ ਨੂੰ ਅਜਿਹੇ ਤਿੱਕੜੀ ਗੁੱਟ ਵਿੱਚ ਨਹੀਂ ਵੰਡਿਆ ਜਾ ਸਕਿਆ ।

ਪ੍ਰਸ਼ਨ 3. ਮੈਂਡਲੀਵ ਦੇ ਮੂਲ ਵਰਗੀਕਰਨ ਨੂੰ ਉਸ ਸਮੇਂ ਦੇ ਪ੍ਰਚਲਿਤ ਹੋਰਨਾਂ ਵਰਗੀਕਰਨਾਂ ਤੋਂ ਵੱਧ ਉਪਯੁਕਤ ਕਿਉਂ ਮੰਨਿਆ ਗਿਆ ?
ਉੱਤਰ-
ਮੈਂਡਵ ਦੇ ਮੂਲ ਵਰਗੀਕਰਨ ਨੂੰ ਉਸ ਸਮੇਂ ਪ੍ਰਚਲਿਤ ਹੋਰਨਾਂ ਵਰਗੀਕਰਨਾਂ ਤੋਂ ਅਧਿਕ ਉਪਯੁਕਤ ਮੰਨਿਆ ਗਿਆ ; ਕਿਉਂਕਿ-

  • ਮੈਂਡਲੀਵ ਦਾ ਆਵਰਤੀ ਨਿਯਮ ਸਮਾਨ ਗੁਣ ਵਾਲੇ ਤੱਤਾਂ ਨੂੰ ਇਕੱਠਿਆਂ ਰੱਖਣ ਲਈ ਜ਼ੋਰ ਦਿੰਦਾ ਹੈ ਨਾ ਸਿਰਫ਼ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਆਧਾਰ ‘ਤੇ ।
  • ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਭਵਿੱਖ ਵਿੱਚ ਪਤਾ ਲਗਾਏ ਜਾਣ ਵਾਲੇ ਤੱਤਾਂ ਨੂੰ ਪੂਰਵ ਅਨੁਮਾਨ ਦੇ ਆਧਾਰ ‘ਤੇ ਖਾਲੀ ਸਥਾਨ ਉਪਲੱਬਧ ਸੀ । ਇਨ੍ਹਾਂ ਦੇ ਗੁਣ ਲਾਗਲੇ ਤੱਤਾਂ ਦੇ ਗੁਣਾਂ ਅਨੁਸਾਰ ਦੱਸੇ ਗਏ ਸੀ ।
  • ਮੈਂਡਲੀਵ ਨੇ ਸਮਾਨ ਗੁਣ ਵਾਲੇ ਤੱਤਾਂ ਨੂੰ ਇਕੱਠਿਆਂ ਰੱਖਣ ਲਈ ਉਨ੍ਹਾਂ ਦੇ ਪਰਮਾਣੂ ਪੁੰਜਾਂ ਵਿੱਚ ਵੀ ਕੁੱਝ ਸੁਧਾਰ ਕੀਤਾ ।
    ਇਨ੍ਹਾਂ ਵਿਸ਼ੇਸ਼ਤਾਈਆਂ ਕਾਰਨ ਹੀ ਮੈਂਡਲੀਵ ਦਾ ਵਰਗੀਕਰਨ ਸਭ ਨੇ ਮੰਨਿਆ ।

ਪ੍ਰਸ਼ਨ 4. ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਕੁੱਝ ਸਥਾਨ ਖ਼ਾਲੀ ਛੱਡ ਦਿੱਤੇ ਸੀ । ਉਨ੍ਹਾਂ ਦਾ ਜ਼ਿਕਰ ਕਰੋ ਅਤੇ ਕਾਰਨ ਦੱਸੋ ।
ਜਾਂ
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀ ਅਦੁੱਤੀ ਉਪਯੋਗਿਤਾ ਕੀ ਹੈ ?
ਉੱਤਰ-
ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਕੁੱਝ ਥਾਂਵਾਂ ਖ਼ਾਲੀ ਛੱਡੀਆਂ ਸੀ । ਮੈਂਡਲੀਵ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਥਾਂਵਾਂ ਤੇ ਉਸ ਗਰੁੱਪ ਵਿੱਚ ਪਹਿਲੇ ਮੌਜੂਦ ਤੱਤ ਦੇ ਸਮਾਨ ਗੁਣ ਵਾਲੇ ਤੱਤ ਹੋਂਦ ਵਿੱਚ ਹਨ,· ਪਰੰਤੁ ਤੱਦ ਤੱਕ ਉਨ੍ਹਾਂ ਦੀ ਖੋਜ ਨਾ ਹੋ ਸਕੀ । ਮੈਂਡਲੀਵ ਨੇ ਇਨ੍ਹਾਂ ਤੱਤਾਂ ਦਾ ਨਾਮ ਪਹਿਲਾ ਵਾਲੇ ਤੱਤ ਦੇ ਨਾਮ ਵਿੱਚ ਸੰਸਕ੍ਰਿਤ ਉਪ (ਏਕਾ) ਲਗਾ ਕੇ ਕੀਤਾ ਜਿਵੇਂ ਏਕਾਬੋਰਾਂਨ, ਏਕਾ ਐਲੂਮੀਨੀਅਮ ਅਤੇ ਏਕਾ-ਸਿਲੀਕਾਂਨ । ਉਸ ਦੇ ਅਨੁਮਾਨ ਅਨੁਸਾਰ ਕ੍ਰਮਵਾਰ ਸਕੈਨਡੀਅਮ, ਲਿਥੀਅਮ ਅਤੇ ਜਰਮੇਨੀਅਮ ਦੀ ਖੋਜ ਬਾਅਦ ਵਿੱਚ ਹੋਈ । ਇਹ ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀ ਅਦੁੱਤੀ ਉਪਯੋਗਿਤਾ ਸੀ ।

ਪ੍ਰਸ਼ਨ 5. ਕਿਸੇ ਤੱਤ ਦਾ ਪਰਮਾਣੂ ਅੰਕ ਉਸਦੇ ਪਰਮਾਣੂ ਪੁੰਜ ਤੋਂ ਜ਼ਿਆਦਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਕਿਸੇ ਤੱਤ ਦੇ ਪਰਮਾਣੂ ਅੰਕ ਦੇ ਆਧਾਰ ‘ਤੇ ਉਸ ਵਿੱਚ ਪ੍ਰੋਟਾਨਾਂ, ਇਲੈੱਕਟ੍ਰਾਨਾਂ ਦੀ ਸੰਖਿਆ ਗਿਆਤ ਕੀਤੀ ਜਾ ਸਕਦੀ ਹੈ । ਤੱਤ ਦੀ ਸੰਯੋਜਕਤਾ ਅਤੇ ਤੱਤ ਦੇ ਪੀਰੀਅਡ ਦੀ ਜਾਣਕਾਰੀ ਸਾਨੂੰ ਪਰਮਾਣੁ ਅੰਕ ਤੋਂ ਹੀ ਪ੍ਰਾਪਤ ਹੁੰਦੀ ਹੈ । ਪਰਮਾਣੂ ਅੰਕ ਦੇ ਆਧਾਰ ‘ਤੇ ਇਲੈਕਟ੍ਰਾਨੀ ਤਰਤੀਬ ਵੀ ਲਿਖੇ ਜਾ ਸਕਦੇ ਹਨ । ਸਪੱਸ਼ਟ ਹੈ ਕਿ ਪਰਮਾਣੂ ਅੰਕ ਦੁਆਰਾ ਤੱਤਾਂ ਦੇ ਗੁਣ ਨੂੰ ਨਿਰਧਾਰਨ ਕਰਨ ਲਈ ਸਰਲਤਾ ਹੁੰਦੀ ਹੈ । ਇਸ ਲਈ ਇਹ ਅਧਿਕ ਮਹੱਤਵਪੂਰਨ ਮੰਨੇ ਜਾਂਦੇ ਹਨ ।

ਪ੍ਰਸ਼ਨ 6. ਆਵਰਤੀ ਸਾਰਨੀ ਦੇ ਗਰੁੱਪ 15 ਵਿੱਚ ਨਾਈਟ੍ਰੋਜਨ (ਪਰਮਾਣੂ ਸੰਖਿਆ = 78) ਅਤੇ ਫਾਸਫੋਰਸ (ਪਰਮਾਣੂ ਸੰਖਿਆ = 15) ਸਥਿਤ ਹਨ । ਇਨ੍ਹਾਂ ਦੋਨਾਂ ਤੱਤਾਂ ਦੀ ਇਲੈੱਕਟਾਨੀ ਤਰਤੀਬ ਨੂੰ K, L, M, N ਸੈੱਲਾਂ ਦੇ ਆਧਾਰ ‘ਤੇ ਦਿਉ । ਇਨ੍ਹਾਂ ਤੱਤਾਂ ਦੀ ਧਾਤਿਕ ਅਤੇ ਅਧਾਤਿਕ ਪ੍ਰਕਿਰਤੀ ਦੇ ਬਾਰੇ ਵਿੱਚ ਦੱਸੋ ।
ਉੱਤਰ-
ਨਾਈਟ੍ਰੋਜਨ ਅਤੇ ਫਾਸਫੋਰਸ ਦੀ ਇਲੈੱਕਟ੍ਰਾਨੀ ਤਰਤੀਬ-

ਨਾਈਟ੍ਰੋਜਨ ਅਤੇ ਫਾਸਫੋਰਸ ਦੀ ਇਲੈੱਕਟਾਨੀ ਤਰਤੀਬ ਤੋਂ ਪਤਾ ਚਲਦਾ ਹੈ ਕਿ ਇਸਦੇ ਬਾਹਰਲੇ ਸੈੱਲ ਵਿੱਚ 5 ਇਲੈੱਕਟਾਨ ਹਨ ਜੋ ਅਧਾਤ ਹੋਣ ਦਾ ਲੱਛਣ ਹੈ ਕਿਉਂਕਿ ਅਧਾਤ ਤੱਤਾਂ ਦੇ ਪਰਮਾਣੂਆਂ ਦੇ ਬਾਹਰਲੇ ਸੈੱਲ ਵਿੱਚ ਸਾਧਾਰਨ ਤੌਰ ‘ਤੇ ਇਲੈੱਕਵਾਨ ਹੁੰਦੇ ਹਨ । ਇਸ ਲਈ ਨਾਈਟ੍ਰੋਜਨ ਅਤੇ ਫਾਸਫੋਰਸ ਅਧਾਤ ਹਨ ।

ਪ੍ਰਸ਼ਨ 7. (ੳ) ਉਨ੍ਹਾਂ ਤੱਤਾਂ ਦੇ ਨਾਂ ਦੱਸੋ ਜਿਹੜੇ ਆਵਰਤੀ ਸਾਰਨੀ ਦੇ ਤੀਸਰੇ ਪੀਰੀਅਡ ਵਿੱਚ ਹਨ ਅਤੇ ਉਨ੍ਹਾਂ ਦਾ ਧਾਤ ਅਤੇ ਅਧਾਤ ਵਿੱਚ ਵਰਗੀਕ੍ਰਿਤ ਕਰੋ ।
(ਅ) ਆਵਰਤੀ ਸਾਰਨੀ ਦੇ ਕਿਹੜੇ ਪਾਸੇ ਤੁਸੀਂ ਧਾਤਾਂ ਨੂੰ ਸਥਿਤ ਵੇਖਦੇ ਹੋ ।
(ੲ) ਆਵਰਤੀ ਸਾਰਨੀ ਦੇ ਕਿਹੜੇ ਪਾਸੇ ਤੁਸੀਂ ਅਧਾਤਾਂ ਨੂੰ ਸਥਿਤ ਵੇਖਦੇ ਹੋ ।
ਉੱਤਰ-
(ੳ) ਆਵਰਤੀ ਸਾਰਨੀ ਦੇ ਤੀਸਰੇ ਪੀਰੀਅਡ ਵਿੱਚ ਹੇਠ ਲਿਖੇ ਤੱਤ ਹੁੰਦੇ ਹਨ :
ਤੀਸਰਾ ਪੀਰੀਅਡ – ਸੋਡੀਅਮ (Na), ਮੈਗਨੀਸ਼ੀਅਮ (Mg), ਐਲੂਮੀਨੀਅਮ (Al), ਸਿਲੀਕਾਂਨ (Si), ਫਾਸਫੋਰਸ (P), ਸਲਫਰ (S) ਅਤੇ ਕਲੋਰੀਨ (Cl)

ਉੱਪਰ ਦਿੱਤੇ ਇਨ੍ਹਾਂ ਤੱਤਾਂ ਦਾ ਧਾਤਾਂ ਅਤੇ ਅਧਾਤਾਂ ਵਿੱਚ ਵਰਗੀਕਰਨ ਹੇਠ ਦਿੱਤੇ ਅਨੁਸਾਰ ਕੀਤਾ ਗਿਆ ਹੈ-
ਧਾਤਾਂ – ਸੋਡੀਅਮ (Na), ਮੈਗਨੀਸ਼ੀਅਮ (Mg), ਐਲੂਮੀਨੀਅਮ (Al)
ਅਧਾਤਾਂ – ਸਿਲੀਕਾਂਨ (Si), ਫਾਸਫੋਰਸ (P), ਸਲਫਰ (S), ਕਲੋਰੀਨ (Cl) ।

(ਅ) ਆਵਰਤੀ ਸਾਰਨੀ ਵਿੱਚ ਖੱਬੇ ਪਾਸੇ ਵੱਲ ਧਾਤਾਂ ਸਥਿਤ ਵੇਖੀਆਂ ਜਾਂਦੀਆਂ ਹਨ ।

(ੲ) ਆਵਰਤੀ ਸਾਰਨੀ ਵਿੱਚ ਸੱਜੇ ਪਾਸੇ ਵੱਲ ਅਧਾਤਾਂ ਸਥਿਤ ਵੇਖੀਆਂ ਜਾਂਦੀਆਂ ਹਨ ।

ਪ੍ਰਸ਼ਨ 8. ਆਧੁਨਿਕ ਆਵਰਤੀ ਸਾਰਨੀ ਵਿੱਚ ਹੇਠ ਲਿਖੇ ਦੱਸੋ
(ਉ) ਹੈਲੋਜਨ ਪਰਿਵਾਰ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਅਧਾਤ ਦਾ ਨਾਂ ਅਤੇ ਸੂਤਰ ।
(ਅ ਖਾਰੀ ਗਰੁੱਪ ਵਿੱਚ ਸਭ ਤੋਂ ਅਧਿਕ ਕਿਰਿਆਸ਼ੀਲ ਅਧਾਤ ਦਾ ਨਾਂ ਅਤੇ ਸੂਤਰ ।
(ੲ) ਉਹ ਅਧਾਤ ਜਿਹੜੀ ਵ ਅਵਸਥਾ ਵਿੱਚ ਹੁੰਦੀ ਹੈ ।
ਉੱਤਰ-
(ਉ) ਹੈਲੋਜਨ ਪਰਿਵਾਰ ਵਿੱਚ ਫਲੋਰੀਨ (F) ਛੋਟੇ ਪਰਮਾਣੂ ਆਕਾਰ (ਸਾਈਜ਼) ਅਤੇ ਕਮਜ਼ੋਰ ਬੰਧਨ ਊਰਜਾ । ਕਰਕੇ ਸਭ ਤੋਂ ਕਿਰਿਆਸ਼ੀਲ ਅਧਾਤ ਹੈ !
(ਅ) ਖਾ ਗਰੁੱਪ ਵਿੱਚ ਸਭ ਤੋਂ ਅਧਿਕ ਕਿਰਿਆਸ਼ੀਲ ਧਾਤ ਪੋਟਾਸ਼ੀਅਮ (K) ਹੈ ।
(ੲ) ਬੋਮੀਨ ਸਾਧਾਰਨ ਤਾਪ ਤੇ ਦ੍ਰਵ ਅਵਸਥਾ ਵਿੱਚ ਹੁੰਦੀ ਹੈ ।

ਪ੍ਰਸ਼ਨ 9. ਦੋ ਤੱਤ ‘x’ ਅਤੇ ‘y’ ਜਿਨ੍ਹਾਂ ਦੇ ਪਰਮਾਣੂ ਅੰਕ ਕ੍ਰਮਵਾਰ 11 ਅਤੇ 17 ਹਨ-
(ੳ) ਇਹ ਤੱਤ ਆਵਰਤੀ ਸਾਰਨੀ ਦੇ ਕਿਸ ਪੀਰੀਅਡ ਵਿੱਚ ਹੈ ?
(ਅ) ਇਨ੍ਹਾਂ ਤੱਤਾਂ ਵਿੱਚੋਂ ਕਿਹੜੀ ਧਾਤ ਹੈ ਅਤੇ ਕਿਹੜੇ ਅਧਾਤ ਹੈ ?
(ੲ) ਇਹ ਤੱਤ ਆਵਰਤੀ ਸਾਰਨੀ ਦੇ ਕਿਸ ਪੀਰੀਅਡ ਨਾਲ ਸੰਬੰਧਿਤ ਹੈ ?
ਉੱਤਰ-
(ੳ) ਤੱਤ ‘x’ ਪਹਿਲੇ ਪੀਰੀਅਡ ਅਰਥਾਤ ਪੀਰੀਅਡ ਸੰਖਿਆ 1 ਅਤੇ ਤੱਤ ‘y’ ਸੱਤਵੇਂ ਪੀਰੀਅਡ ਜਾਂ ਪੀਰੀਅਡ ਸੰਖਿਆ 17 ਵਿੱਚ ਹੈ ।
(ਅ) ਤੱਤ ‘x’ ਧਾਤ ਅਤੇ ਤੱਤ ‘y’ ਅਧਾਤ ਹੈ ।
(ੲ) ਇਹ ਦੋਨੋਂ ਤੱਤ ਆਵਰਤੀ ਸਾਰਨੀ ਦੇ ਤੀਸਰੇ ਪੀਰੀਅਡ ਵਿੱਚ ਹਨ ।

ਪ੍ਰਸ਼ਨ 10. ਆਵਰਤੀ ਸਾਰਨੀ ਦੇ ਗਰੁੱਪ 14 ਦੇ ਇੱਕ ਤੱਤ ਦੀ ਪਰਮਾਣੂ ਸੰਖਿਆ 14 ਹੈ । ਕਾਰਨ ਸਹਿਤ ਸਮਝਾਓ ਕਿ ਤੱਤ ਵਿੱਚ ਧਾਤਿਕ ਗੁਣ ਮੌਜੂਦ ਹੋਵੇਗਾ ਜਾਂ ਨਹੀਂ ?
ਉੱਤਰ-
ਆਵਰਤੀ ਸਾਰਨੀ ਦੇ ਗਰੁੱਪ 14 ਦੇ ਇੱਕ ਤੱਤ X ਦੀ ਪਰਮਾਣੂ ਸੰਖਿਆ 14 ਹੈ ਇਸ ਲਈ ਇਸ ਦੀ ਇਲੈੱਕਟ੍ਰਾਨੀ ਤਰਤੀਬ ਹੇਠ ਦਿੱਤੇ ਅਨੁਸਾਰ ਹੈ-
X(14) = 2, 8, 4
ਇਸ ਇਲੈੱਕਟਾਨੀ ਤਰਤੀਬ ਤੋਂ ਸਪੱਸ਼ਟ ਹੈ ਕਿ ਤੱਤ ਦੇ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ 4 ਹੈ ਜੋ ਸਾਰਨੀ ਦੇ ਸੱਜੇ ਪਾਸੇ ਸਥਿਤ ਹੈ । ਇਸ ਲਈ ਇਹ ਧਾਤ ਅਤੇ ਅਧਾਤ ਦੇ ਮੱਧ ਵਾਲੇ ਗੁਣਯੁਕਤ ਤੱਤ ਹੈ ਜਿਸਨੂੰ ਉਪਧਾਤ ਜਾਂ ਮੈਟਾਲਾਈਡ ਕਹਿੰਦੇ ਹਨ । ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਦਿੱਤਾ ਗਿਆ ਤੱਤ ਧਾਤ ਨਹੀਂ ਹੈ । ਇਹ ਤੱਤ ਪ੍ਰਕਿਰਤੀ ਦੀ ਦ੍ਰਿਸ਼ਟੀ ਤੋਂ ਅਧਾਤ ਹੈ ।

ਪ੍ਰਸ਼ਨ 11. ਪੀਰੀਅਡ ਵਿੱਚ ਖੱਬਿਓ ਸੱਜੇ ਵੱਲ ਜਾਣ ਤੇ ਪਰਮਾਣੂ ਦੇ ਸਾਈਜ਼ ਵਿੱਚ ਕੀ ਪਰਿਵਰਤਨ ਹੁੰਦਾ ਹੈ ? ਆਪਣੇ ਉੱਤਰ ਦਾ ਸਪੱਸ਼ਟੀਕਰਨ ਦਿਓ ।
ਉੱਤਰ-
ਪਰਮਾਣੂ ਸਾਈਜ਼ ਦਾ ਅਰਥ ਪਰਮਾਣੂ ਦਾ ਅਰਧਵਿਆਸ ਹੈ । ਇਸ ਲਈ ਪੀਰੀਅਡ ਵਿੱਚ ਖੱਬਿਓ ਸੱਜੇ ਪਾਸੇ ਵੱਲ ਜਾਣ ਤੇ ਪਰਮਾਣੂ ਦਾ ਸਾਈਜ਼ ਅਰਥਾਤ ਪਰਮਾਣੁ ਦਾ ਅਰਵਿਆਸ ਘੱਟਦਾ ਹੈ । ਇਸ ਦਾ ਕਾਰਨ ਇਹ ਹੈ ਕਿ ਤੱਤਾਂ ਦੇ ਪਰਮਾਣੂਆਂ ਦਾ ਨਿਊਕਲੀਅਰ ਚਾਰਜ ਵੱਧ ਜਾਂਦਾ ਹੈ ਜਿਸ ਤੋਂ ਨਾਭਿਕ, ਇਲੈੱਕਫ਼ਾਨ ਨੂੰ ਅਧਿਕ ਬਲ ਨਾਲ ਆਕਰਸ਼ਿਤ ਕਰਦਾ ਹੈ ਅਤੇ ਸਿੱਟੇ ਵਜੋਂ ਇਲੈੱਕਟ੍ਰਾਨਾਂ ਦਾ ਨਾਭਿਕ ਦੇ ਨੇੜੇ ਹੋ ਜਾਣ ਕਾਰਨ ਪਰਮਾਣੂ ਸਾਈਜ਼ ਘੱਟ ਜਾਂਦਾ ਹੈ ।

ਪ੍ਰਸ਼ਨ 12. ਸਪੱਸ਼ਟ ਕਰੋ ਕਿ ਆਰਗਨ ਪਰਮਾਣੂ ਦਾ ਆਕਾਰ ਕਲੋਰੀਨ ਪਰਮਾਣੂ ਤੋਂ ਵੱਡਾ ਕਿਉਂ ਹੁੰਦਾ ਹੈ ?
ਉੱਤਰ-
ਆਰਗਨ (Ar) ਪਰਮਾਣੂ ਇੱਕ ਕਿਰਿਆਸ਼ੀਲ ਗੈਸ ਪਰਮਾਣੂ ਹੈ ਜਿਹੜਾ ਸੰਰਚਨਾਤਮਕ ਰੂਪ ਨਾਲ ਸਥਾਈ ਹੁੰਦਾ ਹੈ ਕਿਉਂਕਿ ਇਸਦੇ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦਾ ਅਸ਼ਟਕ ਹੁੰਦਾ ਹੈ । ਇਸ ਦਾ ਆਕਾਰ ਕਲੋਰੀਨ ਤੋਂ ਵੱਡਾ ਹੁੰਦਾ ਹੈ । ਕਲੋਰੀਨ ਪਰਮਾਣੂ ਦੇ ਬਾਹਰਲੇ ਸੈੱਲ ਵਿੱਚ 7 ਇਲੈੱਕਟ੍ਰਾਨ ਹੁੰਦੇ ਹਨ ਜਿਹੜਾ ਇਸਦੇ ਨਾਭਿਕ ਤੇ ਧਨਚਾਰਜ ਦਾ ਕਾਰਨ ਹੈ । ਇਸਦੇ ਨਤੀਜੇ ਵਜੋਂ ਇਸਦੇ ਇਲੈੱਕਟਾਨ ਨਾਭਿਕ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਨਾਭਿਕ ਦੇ ਨੇੜੇ ਆ ਜਾਂਦੇ ਹਨ ਜਿਸ ਤੋਂ ਸਾਈਜ਼ ਛੋਟਾ ਹੋ ਜਾਂਦਾ ਹੈ ।

ਪ੍ਰਸ਼ਨ 13. ਬੇਰੀਅਮ (ਪਰਮਾਣੂ ਅੰਕ = 56) ਦੀ ਆਵਰਤੀ ਸਾਰਨੀ ਵਿੱਚ ਸਥਿਤੀ ਦੀ ਵਿਵੇਚਨਾ ਕਰੋ ਅਤੇ ਹੇਠ ਲਿਖਿਆਂ ਦੇ ਉੱਤਰ ਦਿਓ
(i) ਇਹ ਧਾਤ ਹੈ ਜਾਂ ਅਧਾਤ ,
(ii) ਇਹ ਸੀਜ਼ੀਅਮ ਤੋਂ ਵੱਡਾ ਹੈ ਜਾਂ ਛੋਟਾ
(iii) ਇਸ ਦੀ ਸੰਯੋਜਕਤਾ ਕੀ ਹੈ ?
(iv) ਬੇਰੀਅਮ ਕਲੋਰਾਈਡ ਦਾ ਸੂਤਰ ਲਿਖੋ ।
ਉੱਤਰ-
ਬੇਰੀਅਮ (Ba) ਪਰਮਾਣੁ ਅੰਕ = 56) = 2, 8, 18, 18, 8, 2 ਹੈ । ਇਹ ਛੇਵੇਂ ਪੀਰੀਅਡ ਅਤੇ :IA ਪੀਰੀਅਡ ਵਿੱਚ ਸਥਿਤ ਹੈ ਕਿਉਂਕਿ ਸੈੱਲਾਂ ਦੀ ਸੰਖਿਆਂ 6 ਹੈ ਅਤੇ ਸੰਯੋਜਕ ਇਲੈੱਕਟਾਨਾਂ ਦੀ ਸੰਖਿਆ 2 ਹੈ ।

(i) ਬੇਰੀਅਮ ਇੱਕ ਧਾਤ ਹੈ ਕਿਉਂਕਿ ਇਹ ਆਵਰਤੀ ਸਾਰਨੀ ਵਿੱਚ ਖੱਬੇ ਪਾਸੇ ਹੈ ਅਤੇ ਪੀਰੀਅਡ ਵਿੱਚ ਹੇਠਾਂ ਵੱਲ ਸਥਿਤ ਹੈ ।

(ii) ਬੇਰੀਅਮ ਸੀਜ਼ੀਅਮ (Cs) ਤੋਂ ਛੋਟਾ ਹੈ ਕਿਉਂਕਿ ਪੀਰੀਅਡ ਵਿੱਚ ਖੱਬਿਓ ਸੱਜੇ ਵੱਲ ਜਾਣ ਤੇ ਪਰਮਾਣੂ ਆਕਾਰ ਘੱਟਦਾ ਹੈ । Ba ਅਤੇ C ਦੋਨੋਂ ਹੀ ਇੱਕੋ ਪੀਰੀਅਡ ਵਿੱਚ ਸਥਿਤ ਹਨ ਅਤੇ Ba, Cs ਤੋਂ ਸੱਜੇ ਪਾਸੇ ਸਥਿਤ ਹੈ ।

(iii) ਬੇਰੀਅਮ ਦੀ ਸੰਯੋਜਕਤਾ 2 ਹੈ ਕਿਉਂਕਿ ਇਸ ਵਿੱਚ 2 ਸੰਯੋਜਕ ਇਲੈੱਕਟਾਨ ਹਨ । ਇਹ 2 ਇਲੈੱਕਵਾਨ ਤਿਆਗ ਕੇ ਦੋ ਸੰਯੋਜੀ ਧਨ ਆਇਨ ਬਣ ਸਕਦਾ ਹੈ ।

(iv) ਬੇਰੀਅਮ ਕਲੋਰਾਈਡ ਦਾ ਸੂਤਰ BaCl2 ਹੈ ।

ਪ੍ਰਸ਼ਨ 14. ਹੇਠ ਦਿੱਤੇ ਗਏ ਪਹਿਲੇ ਪੀਰੀਅਡ ਦੇ ਤੱਤਾਂ ਦਾ ਪਰਮਾਣੂ ਅਰਧਵਿਆਸ ਵਿੱਚ ਪਰਿਵਰਤਨ ਦਾ ਅਧਿਐਨ ਕਰੋ-

(i) ਉਨ੍ਹਾਂ ਤੱਤਾਂ ਦੇ ਨਾਂ ਦੱਸੋ ਜਿਹਨਾਂ ਦੇ ਪਰਮਾਣੂ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਹੈ ।
(ii) ਪੀਰੀਅਡ ਵਿੱਚ ਪਰਮਾਣੂ ਅਰਧ-ਵਿਆਸ ਕਿਸ ਤਰ੍ਹਾਂ ਪਰਿਵਰਤਿਤ ਹੁੰਦਾ ਹੈ ।
ਉੱਤਰ-
(i) ਸੋਡੀਅਮ ਦਾ ਪਰਮਾਣੂ ਸਭ ਤੋਂ ਛੋਟਾ ਹੈ ਅਤੇ ਸੀਜ਼ੀਅਮ ਦਾ ਪਰਮਾਣੂ ਸਭ ਤੋਂ ਵੱਡਾ ਹੈ ।
(ii) ਪੀਰੀਅਡ ਵਿੱਚ ਹੇਠਾਂ ਵੱਲ ਜਾਣ ਤੇ ਪਰਮਾਣੂ ਅਰਧ-ਵਿਆਸ ਵੱਧਦਾ ਹੈ ।

ਪ੍ਰਸ਼ਨ 15. ਕਿਸੇ ਤੱਤ ਦੇ ਧਨ-ਆਇਨ ਦਾ ਆਕਾਰ ਉਸ ਤੱਤ ਦੇ ਪਰਮਾਣੂ ਤੋਂ ਵੱਡਾ ਹੁੰਦਾ ਹੈ ਜਾਂ ਛੋਟਾ ? ਆਪਣੇ ਉੱਤਰ ਦੀ ਪੁਸ਼ਟੀ ਕਰੋ ।
ਉੱਤਰ-
ਕਿਸੇ ਤੱਤ ਦੇ ਧਨ-ਆਇਨ ਦਾ ਆਕਾਰ ਉਸ ਤੱਤ ਦੇ ਪਰਮਾਣੂ ਦੇ ਆਕਾਰ ਤੋਂ ਛੋਟਾ ਹੁੰਦਾ ਹੈ । ਇਸਦੇ ਹੇਠ ਲਿਖੇ ਕਾਰਨ ਹਨ-

  • ਜਦੋਂ ਧਨ-ਆਇਨ ਬਣਦਾ ਹੈ ਤਾਂ ਉਸ ਤੱਤ ਦਾ ਪਰਮਾਣੂ ਕੁੱਝ ਇਲੈੱਕਟ੍ਰਾਨਾਂ ਦਾ ਤਿਆਗ ਕਰਦਾ ਹੈ ਜਦਕਿ ਨਾਭਿਕ ਵਿੱਚ ਪ੍ਰੋਟਾਨਾਂ ਦੀ ਸੰਖਿਆ ਪਹਿਲੇ ਜਿੰਨੀ ਹੀ ਰਹਿੰਦੀ ਹੈ ਜਿਸਦੇ ਨਤੀਜੇ ਵੱਜੋਂ ਨਾਭਿਕ ਅਤੇ ਇਲੈੱਕਵਾਨਾਂ ਵਿਚਾਲੇ ਆਕਰਸ਼ਣ ਵੱਧ ਜਾਂਦਾ ਹੈ । ਆਕਰਸ਼ਣ ਬਲ ਦੀ ਅਧਿਕਤਾ ਕਾਰਨ ਇਲੈੱਕਟ੍ਰਾਨ, ਪਰਮਾਣੂ ਦੇ ਨਾਭਿਕ ਦੇ ਨੇੜੇ ਆ ਜਾਂਦੇ ਹਨ । ਇਸਦੇ ਨਤੀਜੇ ਵਜੋਂ ਪਰਮਾਣੂ ਦਾ ਆਕਾਰ ਛੋਟਾ ਹੋ ਜਾਂਦਾ ਹੈ ।
  • ਕਦੀ-ਕਦੀ ਇਲੈੱਕਟ੍ਰਾਨਾਂ ਦੇ ਨਿਕਲਣ ਕਰਕੇ ਧਨ ਆਇਨ ਬਣਦੇ ਹਨ ਜਿਸ ਕਰਕੇ ਸੈੱਲਾਂ ਦੀ ਸੰਖਿਆ ਵਿੱਚ ਕਮੀ ਆ ਜਾਂਦੀ ਹੈ ।
    ਇਨ੍ਹਾਂ ਦੋਨਾਂ ਕਾਰਨਾਂ ਕਰਕੇ ਧਨ-ਆਇਨ ਦਾ ਆਕਾਰ ਤੱਤ ਦੇ ਪਰਮਾਣੂ ਤੋਂ ਛੋਟਾ ਹੋ ਜਾਂਦਾ ਹੈ । ਉਦਾਹਰਣ ਵਜੋਂ ਸੋਡੀਅਮ ਧਨ ਆਇਨ (Na+) ਦਾ ਆਕਾਰ ਪਰਮਾਣੂ ਸੋਡੀਅਮ (Na) ਤੋਂ ਛੋਟਾ ਹੁੰਦਾ ਹੈ ।

ਪ੍ਰਸ਼ਨ 16. ਕਿਸੇ ਤੱਤ ਦੀ ਪਰਮਾਣੂ ਸੰਖਿਆ 33 ਹੈ । ਉਸਦੀ ਆਵਰਤੀ ਸਾਰਨੀ ਵਿੱਚ ਸਥਿਤੀ ਗਿਆਤ ਕਰੋ ।
ਉੱਤਰ-
ਤੱਤ ਦੀ ਪਰਮਾਣੂ ਸੰਖਿਆ 33 ਹੈ ਅਰਥਾਤ ਇਸਦੀ ਇਲੈੱਕਟ੍ਰਾਨੀ ਤਰਤੀਬ 2, 8, 18, 5 ਹੈ ਕਿਉਂਕਿ ਇਸ ਤੱਤ ਦੇ ਚਾਰ ਇਲੈੱਕਵਾਨ ਬੈੱਲ ਹਨ, ਇਸ ਲਈ ਇਹ ਆਵਰਤੀ ਸਾਰਨੀ ਦੇ ਚੌਥੇ ਪੀਰੀਅਡ ਵਿੱਚ ਸਥਿਤ ਹੈ । ਇਸ ਤੱਤ ਵਿੱਚ ਸੰਯੋਜਕਤਾ ਇਲੈੱਕਵਾਨਾਂ ਦੀ ਸੰਖਿਆ (ਬਾਹਰਲੇ ਸੈੱਲ ਵਿੱਚ ਉਪਸਥਿਤ ਇਲੈੱਕਟ੍ਰਾਨ) 5 ਹੈ, ਇਸ ਲਈ ਇਹ VA ਗਰੁੱਪ ਵਿੱਚ ਸਥਿਤ ਹੈ । ਇਸ ਤਰ੍ਹਾਂ ਪਰਮਾਣੂ ਸੰਖਿਆ 33 ਵਾਲੇ ਤੱਤ IVth ਪੀਰੀਅਡ ਅਤੇ V-A ਗਰੁੱਪ ਵਿੱਚ ਸਥਿਤ ਹਨ ।

ਪ੍ਰਸ਼ਨ 17. ਨਿਊਲੈਂਡ ਦੇ ਅਸ਼ਟਕ (Law of Octaves) ਨਿਯਮ ਦਾ ਵਰਣਨ ਕਰੋ ।
ਉੱਤਰ-
ਸੰਨ 1864 ਵਿੱਚ ਨਿਊਲੈਂਡ ਤੇ ਤੱਤਾਂ ਦੇ ਵਰਗੀਕਰਨ ਦਾ ਅਸ਼ਟਕ ਆਮ ਨਿਯਮ ਸਥਾਪਿਤ ਕੀਤਾ । ਉਸ ਦੇ ਅਨੁਸਾਰ ਜਦੋਂ ਤੱਤਾਂ ਨੂੰ ਵੱਧਦੇ ਪਰਮਾਣੂ ਭਾਰ ਅਨੁਸਾਰ ਦਰਸਾਇਆ ਜਾਂਦਾ ਹੈ ਤਾਂ ਸੰਗੀਤ ਦੇ ਸੁਰਾਂ ਦੀ ਤਰ੍ਹਾਂ ਹਰੇਕ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਦੇ ਸਮਾਨ ਹੁੰਦੇ ਹਨ । ਇਹ ਗਿਣਤੀ ਕਿਸੇ ਵੀ ਤੱਤ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ।

ਇਸ ਵਰਗੀਕਰਨ ਦੇ ਅਨੁਸਾਰ ਸੋਡੀਅਮ (Na) ਦਾ ਕੂਮ 8 ਹੈ, ਉਸ ਦੇ ਗੁਣ ਪਹਿਲੀ ਥਾਂ ਤੇ ਮੌਜੂਦ ਤੱਤ ਲਿਥੀਅਮ (Li) ਦੇ ਗੁਣਾਂ ਨਾਲ ਮਿਲਦੇ-ਜੁਲਦੇ ਹੋਣਗੇ । ਇਸੇ ਤਰ੍ਹਾਂ ਬੋਰਾਨ (B) ਤੋਂ ਅੱਠਵੇਂ ਤੱਤ ਐਲੂਮੀਨੀਅਮ (Al) ਹੈ ਅਤੇ ਇਨ੍ਹਾਂ ਦੋਵਾਂ ਤੱਤਾਂ ਦੇ ਗੁਣ ਆਪਸ ਵਿੱਚ ਮਿਲਣਗੇ ।

ਪ੍ਰਸ਼ਨ 18. ਹੇਠ ਲਿਖਿਆਂ ਤੋਂ ਕੀ ਭਾਵ ਹੈ ?
‘‘ਤੱਤਾਂ ਦੇ ਗੁਣ ਉਨ੍ਹਾਂ ਦੀ ਪਰਮਾਣੂ ਸੰਖਿਆ ਦੇ ਆਵਰਤੀਫਲਨ (Periodic Function) ਹਨ ।”
ਉੱਤਰ-
“ਤੱਤਾਂ ਦੇ ਗੁਣ ਉਨ੍ਹਾਂ ਦੀ ਪਰਮਾਣੂ ਸੰਖਿਆ ਦੇ ਆਵਰਤੀਫਲਨ ਹਨ” ਨੂੰ ਆਧੁਨਿਕ ਆਵਰਤੀ ਨਿਯਮ ਆਖਿਆ ਜਾਂਦਾ ਹੈ ।

ਆਵਰਤਤਾ ਜਾਂ ਆਵਰਤੀਫਲਨ (Periodic Function) – ਜਦੋਂ ਤੱਤਾਂ ਦੇ ਕਿਸੇ ਵਿਸ਼ੇਸ਼ ਸਮੂਹਾਂ ਨੂੰ ਖੜ੍ਹਵੀਂ ਲਾਈਨ ਵਿੱਚ ਉਨ੍ਹਾਂ ਦੇ ਵੱਧਦੇ ਹੋਏ ਕੂਮ ਵਿੱਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਗੁਣਾਂ ਦੀ ਪੁਨਰਵਿਤੀ ਹੁੰਦੀ ਹੈ । ਖੜ੍ਹਵੀਂ ਲਾਈਨ ਵਿੱਚ ਰੱਖੇ ਗਏ ਤੱਤਾਂ ਦੇ ਗੁਣਾਂ ਦੀ 2, 8, 8, 18. 18, 32 ਪਰਮਾਣੂ ਸੰਖਿਆ ਦੇ ਲਗਾਤਾਰ ਵਕਫ਼ੇ ਨਾਲ ਦੁਹਰਾਉਂਦੇ ਹਨ । ਇਸ ਨੂੰ ਜਾਦੂਈ ਸੰਖਿਆ ( Magic Number) ਵੀ ਕਹਿੰਦੇ ਹਨ ।

ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੂਆਂ ਦੇ ਵੱਖ-ਵੱਖ ਪੱਧਰਾਂ ‘ਤੇ ਇਲੈੱਕਵਾਨਾਂ ਦੀ ਵੰਡ ‘ਤੇ ਨਿਰਭਰ ਕਰਦੇ ਹਨ । ਜਿਨ੍ਹਾਂ ਪਰਮਾਣੂਆਂ ਦੇ ਸੰਯੋਜਕ ਊਰਜਾ ਪੱਧਰ ਵਿੱਚ ਇਲੈੱਕਟ੍ਰਾਨ ਇੱਕੋ ਜਿਹੇ ਹੁੰਦੇ ਹਨ, ਉਹ ਇੱਕੋ ਜਿਹੇ ਗੁਣ ਦਰਸਾਉਂਦੇ ਹਨ ।

ਜਦੋਂ ਆਵਰਤੀ ਸਾਰਨੀ ਵਿੱਚ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਸੰਖਿਆ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ ਤਾਂ ਤੱਤਾਂ ਦੇ ਸੰਯੋਜਕਤਾ ਊਰਜਾ ਪੱਧਰ ਤੇ ਸਮਾਨ ਇਲੈੱਕਟ੍ਰਾਨ ਦੀ ਹੋਂਦ ਨੂੰ ਜਾਦੂ ਸੰਖਿਆ ਕਹਿੰਦੇ ਹਨ ।

ਪ੍ਰਸ਼ਨ 19. ਆਵਰਤੀ ਸਾਰਨੀ ਦੇ ਦੋ ਵਾਧੇ ਦੱਸੋ ।
ਉੱਤਰ-

  1. ਆਵਰਤੀ ਸਾਰਨੀ ਨੇ ਰਸਾਇਣ ਵਿਗਿਆਨ ਦਾ ਅਧਿਐਨ ਸੌਖਾ ਅਤੇ ਸਰਲ ਬਣਾ ਦਿੱਤਾ ਕਿਉਂਕਿ ਇੱਕੋ ਜਿਹੇ ਗੁਣਾਂ ਵਾਲੇ ਤੱਤ ਇੱਕ ਗੁੱਟ ਵਿੱਚ ਰੱਖੇ ਗਏ ਹਨ ।
  2. ਆਵਰਤੀ ਸਾਰਨੀ ਨੇ ਕੁੱਝ ਤੱਤਾਂ ਦੇ ਪਰਮਾਣੂ ਪੰਜਾਂ ਨੂੰ ਠੀਕ ਕੀਤਾ ।

ਪ੍ਰਸ਼ਨ 20. ਹੇਠ ਲਿਖੇ ਤੱਤਾਂ ਦੇ ਜੋੜਿਆਂ ਵਿੱਚ ਕਿਹੜੇ ਤੱਤ ਦਾ ਆਕਾਰ ਛੋਟਾ ਹੈ ? ਆਪਣੇ ਉੱਤਰ ਦੀ ਪੁਸ਼ਟੀ ਵਿੱਚ ਦਲੀਲ ਦਿਓ ।
(i) ਸੋਡੀਅਮ ਅਤੇ ਪੋਟਾਸ਼ੀਅਮ
(ii) ਮੈਗਨੀਸ਼ੀਅਮ ਅਤੇ ਕਲੋਰੀਨ ।
ਉੱਤਰ-
(i) ਸੋਡੀਅਮ ਅਤੇ ਪੋਟਾਸ਼ੀਅਮ ਦੋਨੋਂ ਇੱਕ ਹੀ ਵਰਗ/ਸਮੂਹ (Group) I ਦੇ ਤੱਤ ਹਨ । ਸਮੂਹ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਹੋਏ ਪਹਿਲਾਂ ਸੋਡੀਅਮ ਅਤੇ ਬਾਅਦ ਵਿੱਚ ਪੋਟਾਸ਼ੀਅਮ ਸਥਿਤ ਹੈ । ਸੋਡੀਅਮ ਦਾ ਇਲੈਂਕਟੱਰਾਨੀ ਵਿਆਸ (2, 8, 1) ਹੈ ਅਤੇ ਪੋਟਾਸ਼ੀਅਮ ਦੀ ਇਲੈਕਟੂਨੀ ਬਣਤਰ (2. 8, 8, 1) ਹੈ । ਇਨ੍ਹਾਂ ਦੋਨਾਂ ਤੱਤਾਂ ਦੀ ਇਲੈਕਟੂਨੀ ਬਣਤਰ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਸੋਡੀਅਮ ਦੇ ਪਰਮਾਣੁ । (2,8,1). ਵਿੱਚ ਤਿੰਨ ਅਤੇ ਪੋਟਾਸ਼ੀਅਮ ਦੇ ਪਰਮਾਣੂ ਵਿੱਚ ਚਾਰ ਸੈੱਲ ਹਨ । ਅਸੀਂ ਵੇਖਦੇ ਹਾਂ ਕਿ ਸਮਹ ਵਿੱਚ ਉੱਪਰੋਂ ਹੇਠਾਂ ਵੱਲ ਜਾਣ ਤੇ ਤੱਤਾਂ ਦੇ ਸੈੱਲਾਂ ਵਿੱਚ ਵਾਧਾ ਹੋਣ ਕਾਰਨ ਨਾਭਿਕ (ਨਿਊਕਲੀਅਸ ਤੋਂ ਬਾਹਰੀ ਸੈੱਲ ਦੀ ਦੂਰੀ ਜਿਸ ਨੂੰ ਅਰਧ ਵਿਆਸ ਆਖਦੇ ਹਾਂ ਵੱਧ ਜਾਂਦਾ ਹੈ ਅਰਥਾਤ ਪਰਮਾਣੂ ਦਾ ਸਾਈਜ਼ ਵੱਧ ਜਾਂਦਾ ਹੈ ।

ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸੋਡੀਅਮ ਦੇ ਪਰਮਾਣੂ ਦਾ ਸਾਈਜ਼ ਪੋਟਾਸ਼ੀਅਮ ਦੇ ਪਰਮਾਣੂ ਦੇ ਸਾਈਜ਼ ਦੇ ਮੁਕਾਬਲੇ ਵਿੱਚ ਛੋਟਾ ਹੁੰਦਾ ਹੈ ।

(ii) ਮੈਗਨੀਸ਼ੀਅਮ ਅਤੇ ਕਲੋਰੀਨ ਦੋਨੋਂ ਆਵਰਤ (ਪੀਰੀਅਡ 3 ਦੇ ਤੱਤ ਹਨ । ਆਵਰਤ ਵਿੱਚ ਖੱਬਿਉਂ ਸੱਜੇ ਵੱਲ ਜਾਣ ਤੇ ਪਹਿਲਾਂ ਮੈਗਨੀਸ਼ੀਅਮ ਅਤੇ ਅਖੀਰ ਵਿੱਚ ਕਲੋਰੀਨ ਸਥਿਤ ਹੈ ! ਅਸੀਂ ਜਾਣਦੇ ਹਾਂ ਕਿ ਪੀਰੀਅਡ ਵਿੱਚ ਖੱਬਿਉਂ ਸੱਜੇ ਵੱਲ ਜਾਣ ਨਾਲ ਪਰਮਾਣੂ ਦਾ ਅਰਧ-ਵਿਆਸ ਘੱਟ ਜਾਂਦਾ ਹੈ । ਇਸ ਦਾ ਕਾਰਨ ਇਹ ਹੈ ਕਿ ਨਿਊਕਲੀਅਸ ਦਾ ਕਾਰਜ ਵੱਧਣ ਨਾਲ ਨਿਊਕਲੀਅਸ ਇਲੈੱਕਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਿਸ ਕਰਕੇ ਪਰਮਾਣੁ ਦਾ ਸਾਈਜ਼ ਛੋਟਾ ਹੋ ਜਾਂਦਾ ਹੈ । ਇਸ ਲਈ ਮੈਗਨੀਸ਼ੀਅਮ ਪਰਮਾਣੁ ਦੇ ਮੁਕਾਬਲੇ ਕਲੋਰੀਨ ਪ੍ਰਮਾਣੂ ਦਾ ਸਾਈਜ਼ ਛੋਟਾ ਹੈ ।

ਮੈਗਨੀਸ਼ੀਅਮ (12) → ਕਲੋਰੀਨ (17)

ਪ੍ਰਸ਼ਨ 21. ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ :
(i) ਪਰਮਾਣੂ ਅਰਧ ਵਿਆਸ .
(ii)ਆਇਨਿਨ ਊਰਜਾ
(iii) ਇਲੈੱਕਫ਼ਾਨ ਆਕਰਸ਼ਨ
(iv) ਵੇਲੈਂਸ ਇਲੈੱਕਟ੍ਰਾਨ ।
ਉੱਤਰ-
(i) ਪਰਮਾਣੂ ਅਰਧ ਵਿਆਸ – ਕਿਸੇ ਨਵੇਕਲੇ ਪਰਮਾਣੂ ਦੇ ਨਿਊਕਲੀਅਸ ਦੇ ਕੇਂਦਰ ਬਿੰਦੂ ਅਤੇ ਸਭ ਤੋਂ ਬਾਹਰਲੇ ਸੈੱਲ ਵਿਚਕਾਰ ਦੀ ਦੂਰੀ ਦਾ ਮਾਪ ਹੁੰਦਾ ਹੈ । ਇਸ ਨੂੰ ਆਮ ਕਰਕੇ ਪੀਕੋਮੀਟਰਾਂ ( 10-12pm) ਵਿੱਚ ਮਾਪਿਆ ਜਾਂਦਾ ਹੈ ।

(ii) ਆਇਨਿਨ ਊਰਜਾ – ਕਿਸੇ ਤੱਤ ਦੇ ਨਵੇਕਲੇ ਗੈਸੀ ਪਰਮਾਣੂ ਆਇਨ ਤੋਂ ਸਭ ਤੋਂ ਘੱਟ ਬੰਧਿਤ ਇਲੈੱਕਵਾਨ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਲੋੜੀਂਦੀ ਊਰਜਾ ਨੂੰ, ਆਇਨਿਨ ਊਰਜਾ ਆਖਦੇ ਹਨ । ਇਸ ਨੂੰ ਸੰਖੇਪ ਵਿੱਚ I.E. ਲਿਖਿਆ ਜਾਂਦਾ ਹੈ । ਆਇਨਿਨ ਉਰਜਾ ਨੂੰ ਕਿਲੋਜੁਲ ਤਿਮੋਲ ਵਿੱਚ ਮਿਣਿਆ ਜਾਂਦਾ ਹੈ ।

(iii) ਇਲੈੱਕਟ੍ਰਾਨ ਆਕਰਸ਼ਨ – ਜਦੋਂ ਕਿਸੇ ਤੱਤ ਦੇ ਨਿਖੜਵੇਂ ਉਦਾਸੀਨ ਗੈਸੀ ਪਰਮਾਣੂ ਦੁਆਰਾ ਇਲੈੱਕਵਾਨ ਗ੍ਰਹਿਣ ਕੀਤਾ ਜਾਂਦਾ ਹੈ ਤਾਂ ਉਰਜਾ ਦੀ ਮਾਤਰਾ ਵਿੱਚ ਆਏ ਪਰਿਵਰਤਨ ਨੂੰ ਇਲੈੱਕਵਾਨ ਆਕਰਸ਼ਨ ਆਖਦੇ ਹਨ । ਇਸ ਨੂੰ ਸੰਖੇਪ ਵਿੱਚ E.A. ਲਿਖਿਆ ਜਾਂਦਾ ਹੈ । ਇਸ ਨੂੰ ਕਿਲੋਜੁਲ ਪ੍ਰਤਿ ਮੋਲ ਵਿੱਚ ਮਾਪਿਆ ਜਾਂਦਾ ਹੈ ।

(iv) ਵਲੈਂਸ ਇਲੈੱਕਟਾਨ – ਕਿਸੇ ਤੱਤ ਦੇ ਪਰਮਾਣੂ ਤੇ ਸਭ ਤੋਂ ਬਾਹਰਲੇ ਸੈੱਲ ਵਿੱਚ ਜਿੰਨੇ ਇਲੈੱਕਵਾਨ ਹੁੰਦੇ ਹਨ ਉਨ੍ਹਾਂ ਨੂੰ ਸੰਯੋਜਕ ਇਲੈੱਕਟ੍ਰਾਨ ਜਾਂ ਵੇਲੈਂਸ ਇਲੈਂਕਨ ਆਖਿਆ ਜਾਂਦਾ ਹੈ ।

ਪ੍ਰਸ਼ਨ 22. ਹੇਠ ਲਿਖਿਆਂ ਦਾ ਕੀ ਭਾਵ ਹੈ :
(i) ਆਵਰਤਤਾ
(ii) ਆਵਰਤੀ ਸਾਰਨੀ
(iii) ਤੱਤਾਂ ਦਾ ਵਰਗੀਕਰਨ
(iv) ਨਿਊਲੈਂਡ ਦਾ ਅਸ਼ਟਕ
(v) ਆਵਰਤੀ ਸਾਰਨੀ ਦਾ ਗਰੁੱਪ
(vi) ਆਵਰਤੀ ਸਾਰਨੀ ਦਾ ਪੀਰੀਅਡ
(vii) ਕੁਦਰਤੀ ਤੱਤ
(viii) ਧਾਤਾਂ
(ix) ਉਪ-ਧਾਤਾਂ
(x) ਧਾਤਵੀ ਤੱਤ ਦਾ ਅਰਧ-ਵਿਆਸ ।
ਉੱਤਰ-
(i) ਆਵਰਤਤਾ – ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਵੱਧਦੇ ਗ਼ਮ ਵਿੱਚ ਤਰਤੀਬ ਦੇਣ ਨਾਲ ਉਨ੍ਹਾਂ ਦੇ ਗੁਣਾਂ ਦਾ ਨਿਸਚਿਤ ਗੈਪ (ਵਕਫ਼ੇ ਜਾਂ ਪੀਰੀਅਡਾਂ ਪਿੱਛੋਂ ਦੁਹਰਾਏ ਜਾਣ ਨੂੰ ਤੱਤਾਂ ਦੇ ਗੁਣਾਂ ਦੀ ਆਵਰਤਤਾ ਆਖਦੇ ਹਨ ।
ਤੱਤਾਂ ਦੇ ਗੁਣਾਂ ਵਿੱਚ ਆਵਰਤਤਾ ਦਾ ਕਾਰਨ ਉਨ੍ਹਾਂ ਦੇ ਪਰਮਾਣੂਆਂ ਦੇ ਵੇਲੈਂਸ ਸੈੱਲਾਂ ਵਿੱਚ ਨਿਸ਼ਚਿਤ ਵਕਫ਼ੇ ਪਿੱਛੋਂ ਇੱਕੋ ਜਿਹੀ ਇਲੈੱਕਟ੍ਰਾਨੀ ਤਰਤੀਬ ਦਾ ਦੁਹਰਾਇਆ ਜਾਣਾ ਹੈ ।

(ii) ਆਵਰਤੀ ਸਾਰ – ਤੱਤਾਂ ਦੀ ਆਵਰਤੀ ਸਾਰਨੀ ਤੱਤਾਂ ਦਾ ਸਾਰਨੀ ਰੂਪੀ ਚਾਰਟ ਹੈ ਜਿਸ ਨੂੰ ਇਸ ਤਰ੍ਹਾਂ ਰਚਿਆ ਗਿਆ ਹੈ ਕਿ ਇੱਕੋ ਜਿਹੇ ਗੁਣਾਂ ਵਾਲੇ ਤੱਤ ਕੁਝ ਗੈਪ ਪਿੱਛੋਂ ਲੰਬਾਤਮਕ ਕਾਲਮ ਵਿੱਚ ਉਪਸਥਿਤ ਹੁੰਦੇ ਹਨ । ਕਿਉਂਕਿ ਇੱਕੋ ਜਿਹੇ ਗੁਣਾਂ ਵਾਲੇ ਤੱਤ ਚਾਰਟ ਵਿੱਚ ਨਿਸਚਿਤ ਪੀਰੀਅਡ ਪਿੱਛੋਂ ਉਪਸਥਿਤ ਹੁੰਦੇ ਹਨ ਅਤੇ ਤੱਤਾਂ ਨੂੰ ਸਾਰਨੀ ਰੂਪੀ ਤਰਤੀਬ ਦਿੱਤੀ ਗਈ ਸੀ, ਇਸ ਲਈ ਇਸ ਨੂੰ ਆਵਰਤੀ ਸਾਰਨੀ (Periodic Table) ਦਾ ਨਾਂ ਦਿੱਤਾ ਗਿਆ ਹੈ ।

(iii) ਤੱਤਾਂ ਦਾ ਵਰਗੀਕਰਨ – ਗਿਆਤ ਤੱਤਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦੇਣਾ ਕਿ ਸਮਾਨ ਗੁਣਾਂ ਵਾਲੇ ਤੱਤ ਇਕੱਠੇ ਹੋ ਜਾਣ ਜਦੋਂ ਕਿ ਭਿੰਨ ਗੁਣਾਂ ਵਾਲੇ ਤੱਤ ਵੱਖਰੇ ਗੁੱਟ ਵਿੱਚ ਇਕੱਠੇ ਹੋ ਜਾਣ ਨੂੰ ਤੱਤਾਂ ਦਾ ਵਰਗੀਕਰਨ ਆਖਦੇ ਹਨ ।

(iv) ਨਿਊਲੈਂਡ ਦਾ ਅਸ਼ਟਕ – ਤੱਤਾਂ ਦੀ ਉਨ੍ਹਾਂ ਦੇ ਪਰਮਾਣੂ ਪੰਜਾਂ ਦੇ ਵੱਧਦੇ ਕ੍ਰਮ ਵਿੱਚ ਤਰਤੀਬ ਦਿੱਤੀਆਂ ਅੱਠ ਤੱਤਾਂ ਦੇ ਸੰਹਿ ਨੂੰ ਨਿਊਲੈਂਡ ਦਾ ਅਸ਼ਟਕ ਕਹਿੰਦੇ ਹਨ ।

(v) ਆਵਰਤੀ ਸਾਰਨੀ ਦਾ ਗਰੁੱਪ – ਤੱਤਾਂ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੇ ਲੰਬਾਤਮਕ ਕਾਲਮ ਨੂੰ ਗਰੁੱਪ ਕਹਿੰਦੇ ਹਨ ।

(vi) ਆਵਰਤੀ ਸਾਰਨੀ ਦਾ ਪੀਰੀਅਡ – ਤੱਤਾਂ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੀਆਂ ਖਿਤਿਜੀ ਕਤਾਰਾਂ ਨੂੰ ਪੀਰੀਅਡ ਆਖਦੇ ਹਨ ।

(vi) ਕੁਦਰਤੀ ਤੱਤ – ਜਿਹੜੇ ਤੱਤ ਪ੍ਰਕਿਰਤੀ ਵਿੱਚ ਮਿਲਦੇ ਹਨ ਉਨ੍ਹਾਂ ਨੂੰ ਕੁਦਰਤੀ ਤੱਤ ਕਿਹਾ ਜਾਂਦਾ ਹੈ ।

(viii) ਧਾਤਾਂ – ਉਹ ਤੱਤ ਜਿਹੜੇ ਆਮ ਕਰਕੇ ਸਖ਼ਤ, ਖਿੱਚੀਣਯੋਗ, ਟੀਯੋਗ, ਚਮਕ ਵਾਲੇ, ਬਿਜਲੀ ਅਤੇ ਤਾਪ ਦੇ ਸੁਚਾਲਕ ਹਨ ਅਤੇ ਜਿਹੜੇ ਸੌਖਿਆਂ ਹੀ ਇਲੈੱਕਟ੍ਰਾਨ ਤਿਆਗ ਕੇ ਬਿਜਲਈ ਧਨ ਚਾਰਜਿਤ ਆਇਨ ਕੈਟਾਇਨ) ਬਣਾ ਸਕਦੇ ਹਨ, ਉਨ੍ਹਾਂ ਨੂੰ ਧਾਤਾਂ ਆਖਦੇ ਹਨ ।

(ix) ਉਪ-ਧਾਤਾਂ – ਤੱਤਾਂ ਦੀ ਲੰਬੀ ਆਵਰਤੀ ਸਾਰਨੀ ਵਿੱਚ ਧਾਤਾਂ ਅਤੇ ਅਧਾਤਾਂ ਦੀ ਵੱਖ ਕਰਨ ਵਾਲੀ ਸੀਮਾ ਉੱਤੇ ਧਾਤਾਂ ਅਤੇ ਅਧਾਤਾਂ ਦੋਹਾਂ ਵਾਲੇ ਗੁਣ ਰੱਖਣ ਵਾਲੇ ਤੱਤਾਂ ਨੂੰ ਉਪ-ਧਾਤਾਂ ਆਖਦੇ ਹਨ ।

(x) ਧਾਤਵੀ ਤੱਤ ਦਾ ਅਰਧ – ਵਿਆਸ-ਤੱਤ ਦੇ ਧਾਤਵੀ ਕ੍ਰਿਸਟਲ ਵਿੱਚ ਦੋ ਨਾਲ-ਨਾਲ ਲਗਦੇ ਧਾੜਵੀ ਆਇਨਾਂ ਪਰਮਾਣੂਆਂ) ਨਿਊਕਲੀਅਸਾਂ ਦੀ ਦੂਰੀ ਦੇ ਅੱਧ ਦੇ ਬਰਾਬਰ ਮੰਨਿਆ ਜਾਂਦਾ ਹੈ ।

ਪ੍ਰਸ਼ਨ 23. ਮੈਂਡਲੀਵ ਦੀ ਆਵਰਤੀ ਸਾਰਨੀ ਦੇ ਦੋ ਵਾਧੇ ਅਤੇ ਦੋ ਕਮੀਆਂ ਦੱਸੋ ।
ਉੱਤਰ-
ਮੈਂਡਲੀਵ ਦੀ ਆਵਰਤੀ ਸਾਰਨੀ ਦੇ ਵਾਧੇ-

  • ਮੈਂਡਲੀਵ ਦੀ ਆਵਰਤੀ ਸਾਰਨੀ ਨੇ ਤੱਤਾਂ ਦੇ ਰਸਾਇਣ ਵਿਗਿਆਨ ਅਧਿਐਨ ਨੂੰ ਸਰਲ ਬਣਾ ਦਿੱਤਾ ਕਿਉਂਕਿ ਇੱਕੋ ਤਰ੍ਹਾਂ ਦੇ ਗੁਣ ਰੱਖਣ ਵਾਲੇ ਸਾਰੇ ਤੱਤਾਂ ਨੂੰ ਇੱਕ ਗੁੱਟ ਵਿੱਚ ਇਕੱਠਿਆਂ ਕਰ ਦਿੱਤਾ ਗਿਆ । ਗਰੁੱਪ ਦੇ ਇੱਕ ਮੈਂਬਰ ਦੇ ਗੁਣਾਂ ਤੋਂ ਦੂਰ ਮੈਂਬਰਾਂ ਦੇ ਗੁਣਾਂ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ।
  • ਮੈਂਡਲੀਵ ਦੀ ਆਵਰਤੀ ਸਾਰਨੀ ਨੇ ਕੁੱਝ ਤੱਤਾਂ ਦੇ ਪਰਮਾਣੂ ਪੁੰਜ ਠੀਕ ਕਰਨ ਵਿੱਚ ਯੋਗਦਾਨ ਪਾਇਆ । ਉਦਾਹਰਨ ਵਜੋਂ ਬੈਰੀਲੀਅਮ ਦਾ ਪੁੰਜ 13.5 ਤੋਂ ਠੀਕ ਕਰਕੇ 9 ਕਰ ਦਿੱਤਾ ।

ਮੈਂਡਲੀਵ ਦੀ ਆਵਰਤੀ ਸਾਰਨੀ ਦੀਆਂ ਕਮੀਆਂ (ਖਾਮੀਆਂ)-

  1. ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੇ ਵੱਖ-ਵੱਖ ਆਇਸੋਟੋਪਾਂ ਲਈ (Isotopes) ਕੋਈ ਢੁੱਕਵੀਂ ਥਾਂ ਨਹੀਂ ਹੈ ।
  2. ਕੁੱਝ ਤੱਤਾਂ ਦੇ ਜੋੜਿਆਂ ਨੂੰ ਉਨ੍ਹਾਂ ਦੇ ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ ਨਹੀਂ ਰੱਖਿਆ ਗਿਆ, ਪਰੰਤੂ ਉਨ੍ਹਾਂ ਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਸਥਾਨ ਨਿਸਚਿਤ ਕੀਤਾ ਗਿਆ ਹੈ ।
  3. ਭਾਵੇਂ ਹਾਈਡਰੋਜਨ ਅਧਾਤ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਲਿਥੀਅਮ, ਸੋਡੀਅਮ, ਪੋਟਾਸ਼ੀਅਮ ਆਦਿ ਧਾਤਾਂ ਨਾਲ ਰੱਖਿਆ ਗਿਆ ਹੈ ।
  4. ਨੋਬਲ ਗੈਸਾਂ ਦੀ ਖੋਜ ਤੋਂ ਬਾਅਦ ਇਨ੍ਹਾਂ ਲਈ ਇਸ ਸਾਰਨੀ ਵਿੱਚ ਕੋਈ ਸਥਾਨ ਨਹੀਂ ਹੈ ।

ਪ੍ਰਸ਼ਨ 24. ਇਲੈੱਕਟ੍ਰਾਨ ਆਕਰਸ਼ਨ ਕਿਸਨੂੰ ਕਹਿੰਦੇ ਹਨ ? ਇਲੈੱਕਟ੍ਰਾਨ ਆਕਰਸ਼ਨ ਦੀ ਨਿਰਭਰਤਾ ਕਿਸ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਇਲੈੱਕਟ੍ਰਾਨ ਆਕਰਸ਼ਨ – ਜਦੋਂ ਕਿਸੇ ਤੱਤ ਦੇ ਉਦਾਸੀਨ ਗੈਸੀ ਪਰਮਾਣੂ ਦੁਆਰਾ ਇਲੈੱਕਟ੍ਰਾਨ ਹਿਣ ਕੀਤਾ ਜਾਂਦਾ ਹੈ ਤਾਂ ਊਰਜਾ ਦੀ ਮਾਤਰਾ ਵਿੱਚ ਆਏ ਪਰਿਵਰਤਨ ਨੂੰ ਇਲੈਕਟ੍ਰਾਨ ਆਕਰਸ਼ਨ ਆਖਦੇ ਹਨ | ਦੂਜੇ ਸ਼ਬਦਾਂ ਵਿੱਚ ਇਲੈੱਕਵਾਨ ਆਕਰਸ਼ਨ ਕਿਸੇ ਤੱਤ ਦੇ ਪਰਮਾਣੁ ਦੀ ਇਲੈੱਕਟਾਨ ਲਈ ਖਿੱਚ ਹੈ । ਇਸ ਪ੍ਰਕਿਰਿਆ ਦੌਰਾਨ ਉਤਪੰਨ ਹੋਏ ਰਿਣ ਚਾਰਜਿਤ ਆਇਨ ਨੂੰ ਐਨਆਇਨ ਕਹਿੰਦੇ ਹਨ । ਇਲੈੱਕਟਾਨ (Electron Affinity) ਨੂੰ ਸੰਖੇਪ ਵਿੱਚ E.A. ਵਜੋਂ ਪ੍ਰਗਟਾਇਆ ਜਾਂਦਾ ਹੈ ।

ਇਲੈੱਕਟ੍ਰਾਨ ਆਕਰਸ਼ਨ ਦੀ ਨਿਰਭਰਤਾ – ਇਲੈੱਕਟ੍ਰਾਨ ਆਕਰਸ਼ਨ ਵਧੇਰੇ ਕਰਕੇ ਨਿਊਕਲੀ ਚਾਰਜ, ਇਲੈੱਕਟ੍ਰਾਨੀ ਤਰਤੀਬ ਅਤੇ ਪਰਮਾਣੂ ਆਕਾਰ ਉੱਤੇ ਨਿਰਭਰ ਕਰਦੀ ਹੈ ।

  • ਨਿਊਕਲੀ ਚਾਰਜ ਵੱਧਣ ਨਾਲ ਇਲੈੱਕਵਾਨ ਆਕਰਸ਼ਨ ਵੱਧਦੀ ਹੈ ।
  • ਪਰਮਾਣੂ ਆਕਾਰ ਘੱਟਣ ਨਾਲ ਵੀ ਇਲੈੱਕਵਾਨ ਆਕਰਸ਼ਨ ਵੱਧਦੀ ਹੈ ।
  • ਜਦੋਂ ਇਲੈੱਕਟ੍ਰਾਨ ਗ੍ਰਹਿਣ ਕਰਨ ਵਾਲੇ ਤੱਤ ਦੇ ਪਰਮਾਣੂ ਦੀ ਇਲੈੱਕਟ੍ਰਾਨੀ ਤਰਤੀਬ ਘੱਟ ਸਥਾਈ ਹੋਵੇ ਤਾਂ ਵੀ ਇਲੈੱਕਟ੍ਰਾਨ ਆਕਰਸ਼ਨ ਵੱਧਦੀ ਹੈ ਅਤੇ ਜੇਕਰ ਇਲੈੱਕਟ੍ਰਾਨੀ ਤਰਤੀਬ ਪਹਿਲਾਂ ਤੋਂ ਸਥਾਈ ਹੋਵੇ ਤਾਂ ਇਲੈੱਕਟ੍ਰਾਨੀ ਆਕਰਸ਼ਨ ਦਾ ਮੁੱਲ ਜ਼ੀਰੋ ਹੁੰਦਾ ਹੈ ।

ਪ੍ਰਸ਼ਨ 25. ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿਚ ਖੱਬੇ ਤੋਂ ਸੱਜੇ ਜਾਣ ਤੇ
(i) ਪਰਮਾਣੂ-ਆਕਾਰ
(ii) ਧਾਤਵੀ ਗੁਣ ਕਿਵੇਂ ਬਦਲਦੇ ਹਨ ?
ਉੱਤਰ-
(i) ਆਵਰਤੀ ਸਾਰਣੀ ਦੇ ਕਿਸੇ ਆਵਰਤੀ ਵਿਚ ਖੱਬਿਓ ਸੱਜੇ ਜਾਣ ਤੇ ਪਰਮਾਣੂ ਆਕਾਰ ਅਰਥਾਤ ਪਰਮਾਣੂ ਅਰਧ-ਵਿਆਸ ਘੱਟਦਾ ਹੈ ।
(ii) ਸਾਰਣੀ ਦੇ ਕਿਸੇ ਆਵਰਤੀ ਵਿਚ ਖੱਬਿਓਂ ਸੱਜੇ ਜਾਣ ਤੇ ਤੱਤਾਂ ਦੀ ਧਾੜਵੀ ਪ੍ਰਕਿਰਤੀ ਘੱਟਦੀ ਹੈ ।

ਪ੍ਰਸ਼ਨ 26. ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਗਰੁੱਪ ਵਿਚ ਉੱਪਰੋਂ ਹੇਠਾਂ ਜਾਣ ਨਾਲ
(i) ਪਰਮਾਣੂ ਆਕਾਰ
(ii) ਧਾਤਵੀ ਗੁਣ ਕਿਵੇਂ ਬਦਲਦੇ ਹਨ ?
ਉੱਤਰ-
(i) ਆਵਰਤੀ ਸਾਰਣੀ ਦੇ ਕਿਸੇ ਸਮੂਹ ਵਿਚ ਉੱਪਰੋਂ ਹੇਠਾਂ ਵੱਲ ਜਾਂਦੇ ਸਮੇਂ ਪ੍ਰਮਾਣੂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
(ii) ਆਵਰਤੀ ਸਾਰਣੀ ਦੇ ਕਿਸੇ ਸਮੂਹ (ਗਰੁੱਪ ਵਿਚ ਉੱਪਰੋਂ ਹੇਠਾਂ ਵੱਲ ਜਾਣ ਤੇ ਤੱਤਾਂ ਦਾ ਧਾੜਵੀ ਸੁਭਾਅ ਵੱਧਦਾ ਜਾਂਦਾ ਹੈ ।

ਪ੍ਰਸ਼ਨ 27. ਤੱਤਾਂ ਦੀ ਆਧੁਨਿਕ ਆਵਰਤੀ ਸਾਰਣੀ ਵਿਚ ਕਿਸੇ ਪੀਰੀਅਡ ਵਿਚ ਖੱਬੇ ਤੋਂ ਸੱਜੇ ਜਾਂਦੇ
(i) ਧਾਤਵੀ ਸੁਭਾਅ ਅਤੇ
(ii) ਸੰਯੋਜਕਤਾ ਕਿਵੇਂ ਬਦਲਦੇ ਹਨ ?
ਉੱਤਰ-
(i) ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿਚ ਖੱਬੇ ਤੋਂ ਸੱਜੇ ਪਾਸੇ ਜਾਣ ਵੇਲੇ ਤੱਤਾਂ ਦੇ ਧਾਵੀ ਗੁਣਾਂ ਵਿਚ ਵਾਧਾ ਹੁੰਦਾ ਹੈ ।
(ii) ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿਚ ਖੱਬਿਓ ਸੱਜੇ ਜਾਣ ਤੇ ਸੰਯੋਜਕਤਾ ਪਹਿਲਾਂ 1 ਤੋਂ 4 ਤਕ ਵਧਦੀ ਹੈ। ਅਤੇ ਫਿਰ 4 ਤੋਂ ਘੱਟ ਕੇ ਜ਼ੀਰੋ ਹੋ ਜਾਂਦੀ ਹੈ ।

ਪ੍ਰਸ਼ਨ 28. ਇਕ ਪਰਮਾਣੂ ਦੀ ਇਲੈਕਟ੍ਰਾਨੀ ਸੰਰਚਨਾ (2, 8, 7) ਹੈ ।
(1) ਇਸ ਤੱਤ ਦੀ ਪਰਮਾਣੂ ਸੰਖਿਆ ਕੀ ਹੈ । ਤੱਤ ਦਾ ਨਾਂ ਵੀ ਦੱਸੋ ।
(2) ਹੇਠ ਲਿਖਿਆਂ ਵਿਚੋਂ ਕਿਸ ਨਾਲ ਇਸ ਦੀ ਰਸਾਇਣਿਕ ਸਮਾਨਤਾ ਹੋਵੇਗੀ ?
N(7), F(9), P(15), Ar(18) (ਮਾਂਡਲ ਪੇਪਰ)
ਉੱਤਰ-
(1) ਪਰਮਾਣੂ ਸੰਖਿਆ = 2 + 8 +7 = 17
ਤੱਤ ਦਾ ਨਾਂ : ਕਲੋਰੀਨ

(2) ਇਸ ਤੱਤ ਦੀ ਸਮਾਨਤਾ N(7) ਅਤੇ F(9) ਨਾਲ ਹੈ ।

ਪ੍ਰਸ਼ਨ 29. ਤੱਤ ਸੋਡੀਅਮ [Na] ਅਤੇ ਗੰਧਕ/ਸਲਫਰ (S] ਦੋਵੇਂ ਆਧੁਨਿਕ ਆਵਰਤੀ ਸਾਰਣੀ ਦੇ ਤੀਜੇ ਆਵਰਤ ਵਿੱਚ ਆਉਂਦੇ ਹਨ । ਕਿਹੜਾ ਵੱਧ ਧਾੜਵੀਂ ਹੋਵੇਗਾ ਅਤੇ ਕਿਉਂ ?
ਉੱਤਰ-
ਤੱਤ ਸੋਡੀਅਮ [Na] ਵੱਧ ਧਾਤਵੀਂ ਹੋਵੇਗਾ । ਕਿਸੇ ਆਵਰਤ (Period) ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੇ ਧਾਤਵੀਂ ਲੱਛਣਾਂ ਵਿੱਚ ਕਮੀ ਹੁੰਦੀ ਹੈ । ਅਜਿਹਾ ਇਸ ਕਰਕੇ ਹੁੰਦਾ ਹੈ ਕਿ ਤੱਤਾਂ ਦੀ ਇਲੈਂਕਨ ਛੱਡਣ ਦੀ ਪ੍ਰਵਿਰਤੀ ਹੌਲੀ-ਹੌਲੀ ਘੱਟਦੀ ਜਾਂਦੀ ਹੈ ।

ਪ੍ਰਸ਼ਨ 30. ਤੱਤਾਂ ਦੇ ਵਰਗੀਕਰਨ ਲਈ ਨਿਉਲੈਂਡ ਦਾ ਅਸ਼ਟਕ ਦਾ ਨਿਯਮ ਲਿਖੋ ।
ਉੱਤਰ-
ਨਿਊਲੈਂਡ ਦਾ ਅਸ਼ਟਕ ਦਾ ਨਿਯਮ-ਜਾਹਨ ਨਿਊਲੈਂਡ ਨੇ ਤੱਤਾਂ ਨੂੰ ਉਨ੍ਹਾਂ ਦੇ ਪ੍ਰਮਾਣੁ ਪੁੰਜ ਦੇ ਵੱਧਦੇ ਕੂਮ ਵਿੱਚ ਤਰਤੀਬ ਦਿੱਤੀ । ਉਸ ਨੇ ਵੇਖਿਆ ਕਿ ਹਰ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਨਾਲ ਮਿਲਦੇ-ਜੁਲਦੇ ਹਨ । ਸਮਾਨ ਗੁਣਾਂ ਵਾਲੇ ਤੱਤਾਂ ਦੇ ਮੁੜ ਵਿਚਰਨ ਦਾ ਢੰਗ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੰਗੀਤਕ ਸਕੇਲ ਦੇ ਸੁਰ ਹਰ ਅੱਠਵੇਂ ਸੁਰ ਤੋਂ ਪਿੱਛੋਂ ਦੁਹਰਾਏ ਜਾਂਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1. ਦੀਰਘ ਆਵਰਤੀ ਸਾਰਨੀ ਦਾ ਆਧਾਰ ਕੀ ਹੈ ?
ਉੱਤਰ-
ਪਰਮਾਣੂ ਸੰਖਿਆ ਅਤੇ ਇਲੈੱਕਟ੍ਰਾਨਾਂ ਦੀ ਵੰਡ ।

ਪ੍ਰਸ਼ਨ 2. ਹੈਲੋਜਨ ਪਰਿਵਾਰ ਦੇ ਤੱਤਾਂ ਵਿੱਚ ਕਿੰਨੇ ਸੰਯੋਜਕਤਾ ਇਲੈੱਕਟ੍ਰਾਨ ਹੁੰਦੇ ਹਨ ?
ਉੱਤਰ-
ਇਨ੍ਹਾਂ ਵਿੱਚ ਸੱਤ (7) ਸੰਯੋਜਕਤਾ ਇਲੈੱਕਟ੍ਰਾਨ ਹੁੰਦੇ ਹਨ ।

ਪ੍ਰਸ਼ਨ 3. ਚੌਥੇ ਪੀਰੀਅਡ ਵਿੱਚ ਕਿੰਨੇ ਤੱਤ ਉਪਸਥਿਤ ਹਨ ?
ਉੱਤਰ-
ਚੌਥੇ (IV) ਪੀਰੀਅਡ ਵਿੱਚ ਕੁੱਲ 18 ਤੱਤ ਹਨ ।

ਪ੍ਰਸ਼ਨ 4. Mg2+ ਆਇਨ ਵਿੱਚ ਕਿੰਨੇ ਇਲੈੱਕਟ੍ਰਾਨ ਮੌਜੂਦ ਹੁੰਦੇ ਹਨ ?
ਉੱਤਰ-
ਇਸ ਵਿੱਚ 10 ਇਲੈੱਕਵਾਨ ਮੌਜੂਦ ਹਨ ।

ਪ੍ਰਸ਼ਨ 5. Na ਅਤੇ Mg ਵਿੱਚੋਂ ਕਿਸ ਦਾ ਆਕਾਰ ਵੱਡਾ ਹੈ ?
ਉੱਤਰ-
ਸੋਡੀਅਮ (Na) ਦਾ ਆਕਾਰ ਮੈਗਨੀਸ਼ੀਅਮ (Mg) ਦੇ ਮੁਕਾਬਲੇ ਵੱਡਾ ਹੈ !

ਪ੍ਰਸ਼ਨ 6. ਨਾਈਟ੍ਰੋਜਨ ਦੀ ਸੰਯੋਜਕਤਾ ਕਿੰਨੀ ਹੈ ?
ਉੱਤਰ-
ਇਸ ਦੀ ਸੰਯੋਜਕਤਾ ਤਿੰਨ (3) ਹੈ ।

ਪ੍ਰਸ਼ਨ 7. Li ਅਤੇ Na ਵਿੱਚੋਂ ਕਿਹੜਾ ਜ਼ਿਆਦਾ ਕਿਰਿਆਸ਼ੀਲ ਹੈ ?
ਉੱਤਰ-
Na ਜ਼ਿਆਦਾ ਕਿਰਿਆਸ਼ੀਲ ਹੈ ।

ਪ੍ਰਸ਼ਨ 8. ਉਨ੍ਹਾਂ ਤੱਤਾਂ ਬਾਰੇ ਦੱਸੋ ਜਿਨ੍ਹਾਂ ਦੀ ਖੋਜ ਮੈਂਡਲੀਵ ਦੀ ਆਵਰਤੀ ਸਾਰਨੀ ਦੇ ਬਣਨ ਤੋਂ ਬਾਅਦ ਹੋਈ ?
ਉੱਤਰ-
ਸਕੈਂਡੀਅਮ (Sc), ਗੈਲੀਅਮ (Ga) ਅਤੇ ਜਰਮੇਨੀਅਮ (Ge) ਜਿਹਨਾਂ ਦੀ ਖੋਜ ਮੈਂਡਲੀਵ ਦੀ ਆਵਰਤੀ ਸਾਰਨੀ ਬਣਨ ਤੋਂ ਬਾਅਦ ਹੋਈ ।

ਪ੍ਰਸ਼ਨ 9. ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਗਰੁੱਪ ਅਤੇ ਪੀਰੀਅਡ ਦੀ ਸੰਖਿਆ ਦੱਸੋ ।
ਉੱਤਰ-
ਨੌਂ (9) ਗਰੁੱਪ ਤੇ ਸੱਤ (7) ਪੀਰੀਅਡ ਹਨ !

ਪ੍ਰਸ਼ਨ 10. ਆਵਰਤੀ ਸਾਰਨੀ ਦੇ ਇੱਕ ਹੀ ਪੀਰੀਅਡ ਦੇ ਤੱਤਾਂ ਦੇ ਪਰਮਾਣੂ ਦਾ ਆਕਾਰ ਕਿਵੇਂ ਬਦਲਦਾ ਹੈ ?
ਉੱਤਰ-
ਆਵਰਤੀ ਸਾਰਨੀ ਦੇ ਇੱਕ ਹੀ ਪੀਰੀਅਡ ਵਿੱਚ ਤੱਤਾਂ ਦੇ ਪ੍ਰਮਾਣੂਆਂ ਦਾ ਆਕਾਰ ਖੱਬਿਓ ਸੱਜੇ ਪਾਸੇ ਵੱਲ ਜਾਂਦੇ ਹੋਏ ਲਗਾਤਾਰ ਘੱਟਦਾ ਜਾਂਦਾ ਹੈ ।

ਪ੍ਰਸ਼ਨ 11. ਕਿਸੇ ਤੱਤ ਦੀ ਇਲੈੱਕਟ੍ਰਾਨੀ ਤਰਤੀਬ 2, 8, 3 ਹੈ । ਇਸਨੂੰ ਆਵਰਤੀ ਸਾਰਨੀ ਵਿੱਚ ਕਿਸ ਗਰੁੱਪ ਵਿਚ ਵਿਵਸਥਿਤ ਕਰਨਾ ਉੱਚਿਤ ਹੈ ?
ਉੱਤਰ-
ਇਸ ਤੱਤ ਨੂੰ ਸਾਰਨੀ ਦੇ ਤੀਸਰੇ ਗਰੁੱਪ ਵਿਚ ਰੱਖਣਾ ਉੱਚਿਤ ਹੋਵੇਗਾ ।

ਪ੍ਰਸ਼ਨ 12. ਤਿੰਨ ਤੱਤਾਂ x, y, z ਵਿੱਚੋਂ x ਅਤੇ z ਦਾ ਪਰਮਾਣੁ ਪੁੰਜ 35.5 ਅਤੇ 17 ਹਨ । ਡਾਬਰੇਨੀਅਰ ਦੀ ਤਿੱਕੜੀ ਦੇ ਅਧਾਰ ਤੇ y ਦਾ ਪਰਮਾਣੂ ਪੁੱਜ ਗਿਆਤ ਕਰੋ ।
ਉੱਤਰ-
y ਦਾ ਪਰਮਾਣੂ ਪੁੰਜ = 35.5+17/2 = 81.25 (ਲਗਭਗ)

ਪ੍ਰਸ਼ਨ 13. ਆਵਰਤੀ ਸਾਰਨੀ ਵਿੱਚ ਫਾਸਫੋਰਸ ਨੂੰ ਕਿਸ ਪੀਰੀਅਡ ਅਤੇ ਕਿਸ ਗਰੁੱਪ ਵਿੱਚ ਰੱਖਿਆ ਗਿਆ ਹੈ ?
ਉੱਤਰ-
ਆਵਰਤੀ ਸਾਰਨੀ ਵਿੱਚ ਫਾਸਫੋਰਸ ਨੂੰ ਤੀਸਰੇ ਪੀਰੀਅਡ ਅਤੇ VA ਗਰੁੱਪ ਵਿੱਚ ਰੱਖਿਆ ਗਿਆ ਹੈ ।

ਪ੍ਰਸ਼ਨ 14. ਕਿਸ ਤੱਤ ਦੀ ਇਲੈੱਕਟਾਨੀ ਤਰਤੀਬ 2, 8, 8, 2 ਹੈ । ਇਸ ਤੱਤ ਨੂੰ ਆਵਰਤੀ ਸਾਰਨੀ ਦੇ ਕਿਸ ਪੀਰੀਅਡ ਅਤੇ ਗਰੁੱਪ ਵਿੱਚ ਰੱਖਣਾ ਉੱਚਿਤ ਹੈ ? .
ਉੱਤਰ-
ਇਸ ਤੱਤ ਨੂੰ ਆਵਰਤੀ ਸਾਰਨੀ ਦੇ ਗਰੁੱਪ IIA ਅਤੇ ਪੀਰੀਅਡ 4 ਵਿੱਚ ਰੱਖਣਾ ਉੱਚਿਤ ਹੈ ।

ਪ੍ਰਸ਼ਨ 15. ਇੱਕ ਤੱਤ ਆਵਰਤੀ ਸਾਰਨੀ ਦੇ ਤੀਸਰੇ ਗਰੁੱਪ ਵਿੱਚ ਸਥਿਤ ਹੈ, ਇਸਦੇ ਆਕਸਾਈਡ ਦਾ ਸੂਤਰ ਲਿਖੋ ।
ਉੱਤਰ-
M2O3

ਪ੍ਰਸ਼ਨ 16. ਤੱਤਾਂ ਦੀ ਆਧੁਨਿਕ ਆਵਰਤੀ ਸਾਰਨੀ ਨੂੰ ਕਿੰਨੇ ਗਰੁੱਪਾਂ ਅਤੇ ਪੀਰੀਅਡਾਂ ਵਿੱਚ ਵੰਡਿਆ ਜਾਂਦਾ ਹੈ ?
ਉੱਤਰ-
ਤੱਤਾਂ ਦੀ ਆਵਰਤੀ ਸਾਰਨੀ ਨੂੰ 7 ਪੀਰੀਅਡ ਅਤੇ 18 ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਪੀਰੀਅਡ ਨੂੰ ਖਿਤਿਜੀ ਕਤਾਰਾਂ ਅਤੇ ਗਰੁੱਪਾਂ ਨੂੰ ਖੜ੍ਹਵੇਂ ਕਾਲਮ ਵੀ ਕਹਿੰਦੇ ਹਨ ।

ਪ੍ਰਸ਼ਨ 17. ਮੈਂਡਲੀਵ ਦਾ ਆਵਰਤੀ ਨਿਯਮ ਲਿਖੋ ।
ਉੱਤਰ-
ਤੱਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਉਨ੍ਹਾਂ ਦੇ ਪਰਮਾਣੂ-ਪੁੰਜ ਦਾ ਆਵਰਤੀਫਲਨ ਹੁੰਦੇ ਹਨ ।

ਪ੍ਰਸ਼ਨ 18. ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਕਿਸ ਗੱਲ ਨੂੰ ਧਿਆਨ ਰੱਖ ਕੇ ਬਣਾਈ ਸੀ ?
ਉੱਤਰ-
ਤੱਤਾਂ ਦੇ ਪਰਮਾਣੂ ਪੁੰਜ ਦੇ ਵੱਧਦੇ ਕੂਮ ਨੂੰ ਧਿਆਨ ਵਿੱਚ ਰੱਖ ਕੇ ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਤਿਆਰ ਕੀਤੀ ਸੀ ।

ਪ੍ਰਸ਼ਨ 19. ਮੈਂਡਲੀਵ ਆਵਰਤੀ ਸਾਰਨੀ ਵਿੱਚ ਕੁੱਲ ਕਿੰਨੇ ਗਰੁੱਪ ਹਨ ?
ਉੱਤਰ-
ਮੈਂਡਲੀਵ ਆਵਰਤੀ ਸਾਰਨੀ ਵਿੱਚ I ਤੋਂ VIII ਤੱਕ ਅਤੇ ਇਸ ਤੋਂ ਬਾਅਦ ਜ਼ੀਰੋ (0) ਗਰੁੱਪ ਨੂੰ ਮਿਲਾ ਕੇ ਨੌਂ (9) ਗਰੁੱਪ ਹਨ !

ਪ੍ਰਸ਼ਨ 20. ਪੀਰੀਅਡ ਵਿੱਚ ਫ਼ਾਸਫੋਰਸ ਤੋਂ ਬਾਅਦ ਆਉਣ ਵਾਲੇ ਤੱਤ ਦਾ ਨਾਂ ਲਿਖੋ ।
ਉੱਤਰ-
ਇਸ ਤੱਤ ਦਾ ਨਾਂ ਸਲਫਰ (S) ਹੈ ।

ਪ੍ਰਸ਼ਨ 21. ਨਾਈਟ੍ਰੋਜਨ ਅਤੇ ਫਾਸਫੋਰਸ ਕਿਸ ਗਰੁੱਪ ਨਾਲ ਸੰਬੰਧਿਤ ਹਨ ?
ਉੱਤਰ-
ਇਹ ਦੋਨੋਂ ਗਰੁੱਪ YA ਨਾਲ ਸੰਬੰਧਿਤ ਹਨ ।

ਪ੍ਰਸ਼ਨ 22. Mg ਅਤੇ Al ਵਿੱਚੋਂ ਕਿਹੜਾ ਅਧਿਕ ਧਾਤਵੀ ਹੈ ?
ਉੱਤਰ-
ਮੈਗਨੀਸ਼ੀਅਮ (Mg) ਅਧਿਕ ਧਾਤਵੀ ਹੈ ।

ਪ੍ਰਸ਼ਨ 23. ਅਕਿਰਿਆਸ਼ੀਲ ਤੱਤ ਆਵਰਤੀ ਸਾਰਨੀ ਦੇ ਕਿਹੜੇ ਗਰੁੱਪ ਵਿੱਚ ਹਨ ?
ਉੱਤਰ-
ਸਾਰੇ ਅਕਿਰਿਆਸ਼ੀਲ ਤੱਤ ਆਵਰਤੀ ਸਾਰਨੀ ਦੇ ਜ਼ੀਰੋ ਗਰੁੱਪ ਦੇ ਮੈਂਬਰ ਹਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1. ਅਸ਼ਟਕ (ਆਨਾ) ਨਿਯਮ ਦਾ ਪ੍ਰਤਿਪਾਦਨ ਕੀਤਾ-
(a) ਨਿਊਲੈਂਡ ਨੇ
(b) ਡਾਬਰੇਨੀਅਰ ਨੇ
(c) ਮੈਂਡਲੀਫ਼ ਨੇ
(d) ਲੋਥਰ ਮੇਅਰ ਨੇ ।
ਉੱਤਰ-
(a) ਨਿਊਲੈਂਡ ਨੇ ।

ਪ੍ਰਸ਼ਨ 2. ਆਵਰਤੀ ਨਿਯਮ ਦਾ ਮੋਢੀ ਸੀ-
(a) ਨਿਊਲੈਂਡ
(b) ਡਾਬਰੇਨੀਅਰ
(c) ਮੈਂਡਲੀਫ਼
(d) ਲੋਥਰ ਮੇਅਰ ।
ਉੱਤਰ-
(c) ਮੈਂਡਲੀਫ਼ ।

ਪ੍ਰਸ਼ਨ 3. ਇੱਕ ਤੱਤ ਦੀ ਇਲੈੱਕਟ੍ਰਾਨੀ ਤਰਤੀਬ 2,8,1 ਹੈ । ਇਹ ਤੱਤ ਉਪਸਥਿਤ ਹੈ-
(a) ਗਰੁੱਪ 2 ਵਿੱਚ
(b) ਗਰੁੱਪ 18 ਵਿੱਚ
(c) ਗਰੁੱਪ 8 ਵਿੱਚ
(d) ਗਰੁੱਪ 10 ਵਿੱਚ 1
ਉੱਤਰ-
(b) ਗਰੁੱਪ 18 ਵਿੱਚ ।

ਪ੍ਰਸ਼ਨ 4. ਹੇਠ ਲਿਖਿਆਂ ਵਿੱਚੋਂ ਕਿਹੜੀ ਤਰਤੀਬ ਧਾਤਵੀ ਗੁਣ ਪ੍ਰਦਰਸ਼ਿਤ ਕਰਦੀ ਹੈ ?
(a) 2,8,2
(b) 2,8,4
(c) 2,8,8
(d) 2,7.
ਉੱਤਰ-
(a) 2,8,2.

ਪ੍ਰਸ਼ਨ 5. ਮੈਂਡਲੀਫ ਆਵਰਤੀ ਨਿਯਮ ਅਨੁਸਾਰ ਆਵਰਤੀ ਸਾਰਨੀ ਵਿੱਚ ਤੱਤਾਂ ਦੀ ਵਿਵਸਥਾ ਹੈ-
(a) ਪਰਮਾਣੂ ਸੰਖਿਆ ਦੇ ਵੱਧਦੇ ਕ੍ਰਮ ਵਿੱਚ
(b) ਪਰਮਾਣੂ ਸੰਖਿਆ ਦੇ ਘੱਟਦੇ ਕ੍ਰਮ ਵਿੱਚ
(c) ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ
(d) ਪਰਮਾਣੂ ਸੰਖਿਆ ਦੇ ਘੱਟਦੇ ਕ੍ਰਮ ਵਿੱਚ ।
ਉੱਤਰ-
(c) ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ ।

ਪ੍ਰਸ਼ਨ 6. ਮੈਂਡਲੀਫ ਆਵਰਤੀ ਸਾਰਨੀ ਵਿੱਚ, ਬਾਅਦ ਵਿੱਚ ਪਤਾ ਲੱਗਣ ਵਾਲੇ ਤੱਤਾਂ ਲਈ ਥਾਂ ਛੱਡੀ ਗਈ ਸੀ । ਆਵਰਤੀ ਸਾਰਨੀ ਵਿੱਚ ਹੇਠ ਲਿਖੇ ਤੱਤਾਂ ਵਿਚੋਂ ਕਿਸ ਤੱਤ ਨੇ ਸਥਾਨ ਪ੍ਰਾਪਤ ਕੀਤਾ ?
(a) ਜਰਮੋਨੀਅਮ
(b) ਕਲੋਰੀਨ
(c) ਆਕਸੀਜਨ
(d) ਸਿਲੀਕਾਨ ।
ਉੱਤਰ-
(a) ਜਰਮੇਨੀਅਮ ।

ਪ੍ਰਸ਼ਨ 7. ਹੇਠ ਲਿਖਿਆਂ ਵਿਚੋਂ ਕਿਹੜਾ ਪੀਰੀਅਡ 2 ਦੇ ਤੱਤਾਂ ਦੇ ਲਈ ਸਭ ਤੋਂ ਬਾਹਰਲਾ ਸੈੱਲ ਹੈ ?
(a) K-ਸੈੱਲ
(b) L-ਸੈੱਲ
(c) M-ਸੈੱਲ
(d) N-ਸ਼ੈਲ ।
ਉੱਤਰ-
(b) L-ਸੈੱਲ ।

ਪ੍ਰਸ਼ਨ 8. ਹੇਠ ਲਿਖਿਆਂ ਤੱਤਾਂ ਵਿਚੋਂ ਕਿਹੜਾ ਤੱਤ ਆਸਾਨੀ ਨਾਲ ਗੁਆ ਦੇਏਗਾ ?
(a) Mg
(b) Na
(c) K
(4) Ca.
ਉੱਤਰ-
() K.

ਪ੍ਰਸ਼ਨ 9. ਆਵਰਤੀ ਸਾਰਨੀ ਦੇ ਕਿਸ ਪੀਰੀਅਡ ਵਿਚ ਖੱਬਿਓਂ ਸੱਜੇ ਵੱਲ ਜਾਣ ਨਾਲ ਪਰਮਾਣੂ ਦਾ ਆਕਾਰ-
(a) ਵੱਧਦਾ ਹੈ
(b) ਘੱਟਦਾ ਹੈ
(c) ਬਹੁਤਾ ਨਹੀਂ ਵੱਧਦਾ ਹੈ
(d) ਪਹਿਲਾਂ ਵੱਧਦਾ ਹੈ ਅਤੇ ਫਿਰ ਘੱਟਦਾ ਹੈ ।
ਉੱਤਰ-
(b) ਘੱਟਦਾ ਹੈ ।

ਪ੍ਰਸ਼ਨ 10. ਮੈਂਡਲੀਫ਼ ਨੇ ਬੋਰਾਂਨ ਅਤੇ ਐਲੂਮੀਨੀਅਮ ਦੇ ਵਿਚਕਾਰ ਖਾਲੀ ਥਾਂ ਛੱਡੀ ਸੀ ਜਿਹੜਾ ਬਾਅਦ ਵਿਚ ਪਤਾ ਲੱਗਾ . ਤੱਤ ਹੈ–
(a) Na
(b) Ca
(c) Ga
(d) Ba.
ਉੱਤਰ-
(c) Ga.

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ……………… ਦੀ ਇਲੈੱਕਵਾਨੀ ਬਣਤਰ 2, 8, 2 ਹੈ ।
ਉੱਤਰ-
ਮੈਗਨੀਸ਼ੀਅਮ

(ii) ਡਾਬਰਨੀਅਰ ਨੇ ਤਿੰਨ-ਤਿੰਨ ਤੱਤਾਂ ਵਾਲੇ ਕੁੱਝ ਸਮੂਹਾਂ ਨੂੰ ਚੁਣਿਆ ਅਤੇ ਇਨ੍ਹਾਂ ਸਮੂਹਾਂ ਨੂੰ ……………….. ਕਿਹਾ ।
ਉੱਤਰ-
ਤਿੱਕੜੀ

(iii) ਆਧੁਨਿਕ ਆਵਰਤੀ ਸਾਰਣੀ ਵਿੱਚ ……………… ਲੇਟਵੀਆਂ ਲਾਈਨਾਂ ਹਨ ।
ਉੱਤਰ-
7

(iv) ਆਧੁਨਿਕ ਆਵਰਤੀ ਸਾਰਣੀ ਵਿੱਚ ਟੇਢੀ-ਮੇਢੀ ਰੇਖਾ ਧਾਤਾ ਨੂੰ ……………… ਤੋਂ ਵੱਖ ਕਰਦੀ ਹੈ ।
ਉੱਤਰ-
ਅਧਾਤਾਂ

(v) ਸੰਨ 1866 ਵਿੱਚ ਅੰਗਰੇਜ਼ ਵਿਗਿਆਨਿਕ ਜਾਨ ਨਿਊਲੈਂਡਜ ਨੇ ਗਿਆਤ ਤੱਤਾਂ ਨੂੰ “ਨ ਨਾਲ ਹੋ ਸ ਨ ਗਿਆਤ ਤਤਾ ਨੂੰ ……………… ਦੇ ਵੱਧਦੇ ਕੂਮ ਵਿੱਚ ਵਿਵਸਥਿਤ ਕੀਤਾ ।
ਉੱਤਰ-
ਪਰਮਾਣੁ ਭਾਰ ।

The Complete Educational Website

Leave a Reply

Your email address will not be published. Required fields are marked *