PSEB Solutions for Class 10 Science Chapter 7 ਕਾਬੂ ਅਤੇ ਤਾਲਮੇਲ
PSEB Solutions for Class 10 Science Chapter 7 ਕਾਬੂ ਅਤੇ ਤਾਲਮੇਲ
PSEB Solutions for Class 10 Science Chapter 7 ਕਾਬੂ ਅਤੇ ਤਾਲਮੇਲ
PSEB 10th Class ScienceChapter 7 ਕਾਬੂ ਅਤੇ ਤਾਲਮੇਲ
ਯਾਦ ਰੱਖਣ ਲਈ ਅੰਕ (Points to Remember)
→ ਜੀਵਾਂ ਨੂੰ ਉਨ੍ਹਾਂ ਤੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਨਿਯੰਤਰਨ ਜਾਂ ਕੰਟਰੋਲ ਅਤੇ ਤਾਲਮੇਲ ਦਾ ਕਾਰਜ ਕਰਦੇ ਹਨ ।
→ ਸਾਨੂੰ ਵੱਖ-ਵੱਖ ਸੂਚਨਾਵਾਂ ਦਾ ਗਿਆਨ ਨਾੜੀ ਸੈੱਲਾਂ ਦੇ ਵਿਸ਼ੇਸ਼ ਸਿਰੇ ਦੁਆਰਾ ਹੁੰਦਾ ਹੈ ।
→ ਸਾਡੀਆਂ ਗਿਆਨ ਇੰਦਰੀਆਂ ਹਨ-ਅੱਖਾਂ, ਨੱਕ, ਕੰਨ, ਚਮੜੀ ਅਤੇ ਜੀਭ ।
→ ਗਿਆਨ ਇੰਦਰੀਆਂ ਤੋਂ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਦਾ ਪਤਾ ਇਕ ਨਾੜੀ ਸੈੱਲ ਦੇ ਡੈਂਡਰਾਈਟ ਸਿਰੇ ਦਾ ਹੈ ।
→ ਨਾੜੀ ਰਿਸ਼ ਹਾੜੀ ਜਾਂ ਨਿਉਰਾਨ ਦਾ ਸੰਗਠਿਤ ਜਾਲ ਹੈ ।
→ ਪ੍ਰਤਿਵਤੀ ਤਿਆਵਾਂ ਉਹ ਹਾਲਾਤ ਹਨ ਜੋ ਅਸੀਂ ਵਾਤਾਵਰਨ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਪ੍ਰਤੀ ਇਕ ਹੁੰਦੇ ਹਾਂ ।
→ ਨਹੀਂ ਆ ਵੱਖ – ਵੱਖ ਸੰਕੇਤਾ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣ ਦਾ ਕਾਰਜ ਕਰਦੀਆਂ ਬਿਸਕ ।
→ ਦੀਆਂ ਨਾੜੀਆਂ ਸੁਖਮਨਾ ਨਾੜੀ ਵਿਚ ਦਿਮਾਗ਼ ਨੂੰ ਜਾਣ ਵਾਲੇ ਰਸਤੇ ਵਿਚ ਇਕ ਬੰਡਲ ਵਿਚ ਦੀਆਂ ਹਨ ‘ ਪ੍ਰਤਿਵਰਤੀ ਆਰਕ ਇਸੇ ਮੇਰੂਰਜੂ ਵਿਚ ਬਣਦੇ ਹਨ ।
→ ਵਧੇਰੇ ਜੰਤੂਆਂ ਵਿਚ ਸੋਚਣ ਲਈ ਜ਼ਰੂਰੀ ਗੁੰਝਲਦਾਰ ਨਿਊਰਾਨ ਜਾਲ ਜਾਂ ਤਾਂ ਬਹੁਤ ਘੱਟ ਜਾਂ ਮੌਜੂਦ ਹੀ ਨਹੀਂ ਹੁੰਦਾ ।
→ ਸੁਖਮਨਾ ਨਾੜੀ, ਨਾੜੀਆਂ ਤੋਂ ਬਣੀ ਹੁੰਦੀ ਹੈ ਜੋ ਸੋਚਣ ਲਈ ਸੂਚਨਾਵਾਂ ਪ੍ਰਦਾਨ ਕਰਦੀ ਹੈ ।
→ ਦਿਮਾਗ ਅਤੇ ਸੁਖਮਨਾ ਨਾੜੀ ਕੇਂਦਰੀ ਨਾੜੀ-ਪ੍ਰਣਾਲੀ ਬਣਾਉਂਦੇ ਹਨ ।
→ ਦਿਮਾਗ਼ ਪੇਸ਼ੀਆਂ ਤੱਕ ਸੰਦੇਸ਼ ਭੇਜਦਾ ਹੈ ।
→ ਦਿਮਾਗ਼ ਦਾ ਮੁੱਖ ਸੋਚਣ ਵਾਲਾ ਭਾਗ ਅਗਲਾ ਦਿਮਾਗ਼ ਹੈ । ਇਹ ਦੇਖਣ, ਸੁਣਨ, ਸੁੰਘਣ, ਆਦਿ ਲਈ ਖ਼ਾਸ ਤੌਰ ‘ਤੇ ਕੰਮ ਕਰਦਾ ਹੈ ।
→ ਅਣਇੱਛਤ ਕਿਰਿਆਵਾਂ ਵਿਚੋਂ ਕਈ ਮੱਧ ਅਤੇ ਪਿਛਲੇ ਦਿਮਾਗ਼ ਨਾਲ ਨਿਯੰਤਰਿਤ ਹੁੰਦੀ ਹੈ ।
→ ਰੀੜ੍ਹ ਦੀ ਹੱਡੀ, ਸੁਖਮਨਾ ਨਾੜੀ ਦੀ ਰੱਖਿਆ ਕਰਦੀ ਹੈ ।
→ ਪਾਪ ਸੰਰਚਨਾ ਨੂੰ ਇਕ ਸੈੱਲ ਤੋਂ ਦੂਸਰੀ ਸੈੱਲ ਤੱਕ ਸੰਚਾਰਿਤ ਕਰਨ ਲਈ ਬਿਜਲੀ ਰਸਾਇਣ ਸਾਧਨ ਦੀ ਵਰਤੋਂ ਵੀ ਕਰਦੇ ਹਨ ।
→ ਅਨੁਵਰਤਨ ਰਾਤੀਆਂ, ਉਤੇਜਕ ਵੱਲ ਜਾਂ ਇਸ ਤੋਂ ਉਲਟ ਦਿਸ਼ਾ ਵਿਚ ਹੋ ਸਕਦੀ ਹੈ ।
→ ਆਕਸਿਨ ਹਾਰਮੋਨ, ਸੈੱਲਾਂ ਦੀ ਲੰਬਾਈ ਵਿਚ ਵਾਧੇ ਲਈ ਸਹਾਇਕ ਹੈ ।
→ ਪੌਦਿਆਂ ਵਿਚ ਹਾਰਮੋਨ ਜਿਬਰੇਲਿਨ ਵੀ ਤਣੇ ਦੇ ਵਾਧੇ ਵਿਚ ਸਹਾਇਕ ਹੁੰਦੇ ਹਨ ।
→ ਆਇਓਡੀਨ ਦੀ ਕਮੀ ਨਾਲ ਗਿੱਲੜ (Goitre) ਰੋਗ ਹੋ ਜਾਂਦਾ ਹੈ ।
→ ਪਿਚੂਟਰੀ ਗ੍ਰੰਥੀ ਵਿਚੋਂ ਨਿਕਲਣ ਵਾਲੇ ਹਾਰਮੋਨ ਵਿਚੋਂ ਇਕ ਵਾਧਾ ਕਰਨ ਵਾਲਾ ਹਾਰਮੋਨ ਹੈ । ਇਹ ਦੇ ਵਾਧੇ ਅਤੇ ਵਿਕਾਸ ਨੂੰ ਨਿਯੰਤਰਿਤ ਕਰਦਾ ਹੈ ।
→ ਨਰ ਵਿਚ ਟੈਸਟੋਸਟੀਰੋਨ ਅਤੇ ਮਾਦਾ ਵਿਚ ਈਸਟਰੋਜਨ ਹਾਰਮੋਨ ਦਾ ਰਿਸਾਓ ਹੁੰਦਾ ਹੈ ।
→ ਇੰਸੂਲਿਨ ਇਕ ਹਾਰਮੋਨ ਹੈ ਜਿਸਦਾ ਉਤਪਾਦਨ ਪੈਨਕਰਿਆਸ ਦੁਆਰਾ ਹੁੰਦਾ ਹੈ । ਇਹ ਲਹੂ ਵਿਚ ਦੇ ਪੱਧਰ ਲੇਵਲ ਨੂੰ ਕਾਬੂ ਕਰਦਾ ਹੈ ।
ਕੁਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)
1. ਨਾੜੀ-ਸੈੱਲ ਜਾਂ ਨਿਊਰਾਨ (Neuron)-ਨਾੜੀ ਪ੍ਰਣਾਲੀ ਦੀ ਸੰਰਚਨਾਤਮਕ ਅਤੇ ਕਾਰਜਾਤਮਕ ਇਕਾਈ ਨੂੰ ਨਾੜੀ-ਸੈੱਲ ਜਾਂ ਨਿਊਰਾਨ ਕਹਿੰਦੇ ਹਨ ।
2. ਸੰਵੇਦੀ ਅੰਗ (Sensory organ)-ਜੰਤੂਆਂ ਦੇ ਉਹ ਅੰਗ ਜੋ ਵਾਤਾਵਰਨ ਵਿਚ ਪੈਦਾ ਹੋਣ ਵਾਲੇ ਪਰਿਵਰਤਨਾਂ ਨਾਲ ਉਦੀਨ ਪ੍ਰਾਪਤ ਕਰਦੇ ਹੋਣ ਉਨ੍ਹਾਂ ਨੂੰ ਸੰਵੇਦੀ ਅੰਗ ਕਹਿੰਦੇ ਹਨ ।
3. ਹਾਰਮੋਨ (Harmone)-ਸਰੀਰ ਦੀਆਂ ਕਿਰਿਆਤਮਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਵਿਸ਼ੇਸ਼ ਰਸਾਇਕ ਪਦਾਰਥਾਂ ਨੂੰ ਹਾਰਮੋਨ ਕਹਿੰਦੇ ਹਨ ।
4. ਗੁਰੂਤਵਾਨੁਵਰਤਨ (Geotropism)-ਗੁਰੂਤਾ ਬਲ ਕਾਰਨ ਪੌਦਿਆਂ ਦੀਆਂ ਜੜ੍ਹਾਂ ਦੀ ਗਤੀ ਦਾ ਧਰਤੀ ਵੱਲ ਵਧਣਾ ਗੁਰੂਤਵਾਨੁਵਰਤਨ ਕਹਾਉਂਦਾ ਹੈ ।
5. ਰਸਾਇਣ ਅਨੁਵਰਤਨ ਗਤੀ (Chemotropism)-ਪਾਣੀਆਂ ਵਿਚ ਰਸਾਇਣਿਕ ਉਦੀਪਨ ਦੇ ਕਾਰਨ ਜੋ ਗਤੀ ਹੁੰਦੀ ਹੈ, ਉਸ ਨੂੰ ਰਸਾਇਣ ਅਨੁਵਰਤਨ ਕਹਿੰਦੇ ਹਨ ।
6. ਤਿਵਰਤੀ ਕਿਰਿਆ (Reflex action)-ਕਿਸੇ ਉਮੀਪਨ ਦੇ ਕਾਰਨ ਆਪਣੇ ਆਪ ਹੀ ਜਲਦੀ ਹੋ ਜਾਣ ਵਾਲੀ ਅਣਇੱਛਤ ਕਿਰਿਆ ਨੂੰ ਪ੍ਰਤਿਵਰਤੀ ਕਿਰਿਆ ਕਹਿੰਦੇ ਹਨ ।
7. ਤਿਵਰਤੀ ਆਰਕ (Reflex arc)-ਜਿਸ ਮਾਰਗ ਵਿਚ ਪ੍ਰਤਿਵਰਤੀ ਕਿਰਿਆ ਪੂਰਨ ਹੁੰਦੀ ਹੈ, ਉਸ ਨੂੰ ਪ੍ਰਤਿਵਰਤੀ ਆਰਕ ਕਹਿੰਦੇ ਹਨ ।
8. ਕੇਂਦਰੀ ਨਾੜੀ (Central Nervous System)-ਦਿਮਾਗ ਅਤੇ ਸੁਖਮਨਾ ਨਾੜੀ ਮਿਲ ਕੇ ਕੇਂਦਰੀ ਨਾੜੀ ਪ੍ਰਣਾਲੀ ਬਣਾਉਂਦੇ ਹਨ ।
9. ਚਾਲਕ ਨਾੜੀ-ਸੈੱਲ (Motor Neurons)-ਜੋ ਉਦੀਨਾਂ ਦੇ ਉੱਤਕਾਂ ਨੂੰ ਸੰਬੰਧਿਤ ਅੰਗਾਂ ਤੱਕ ਪਹੁੰਚਾਉਂਦਾ ਹੈ ਉਨ੍ਹਾਂ ਨੂੰ ਚਾਲਕ ਨਾੜੀ ਸੈੱਲ ਕਹਿੰਦੇ ਹਨ ।
10. ਸੰਵੇਦੀ ਨਾੜੀ-ਸੈੱਲ (Sensory neuron)-ਜੋ ਸੰਵੇਦੀ ਅੰਗਾਂ ਨਾਲ ਉਦੀਪਨ ਨੂੰ ਦਿਮਾਗ਼ ਤਕ ਪਹੁੰਚਾਉਂਦੀਆਂ ਹਨ ਉਹ ਸੰਵੇਦੀ ਨਾੜੀ ਸੈੱਲ ਹਨ ।
11. ਨਾੜੀ ਆਵੇਗ (Nerve Impulse)-ਨਾੜੀ ਸੈੱਲਾਂ ਦਾ ਰਸਾਇਣਿਕ ਜਾਂ ਬਿਜਲੀ ਸੰਕੇਤ ਭੇਜਣਾ ਨਾੜੀ ਆਵੇਗ ਕਹਾਉਂਦਾ ਹੈ ।
12. ਇੱਛਤ ਕਿਰਿਆਵਾਂ (Voluntary Actions)-ਜੋ ਪ੍ਰਤੀਕਿਰਿਆਵਾਂ ਸਾਡੀ ਇੱਛਾ ਨਾਲ ਹੁੰਦੀਆਂ ਹਨ ਉਨ੍ਹਾਂ ਨੂੰ ਇੱਛਤ ਕਿਰਿਆਵਾਂ ਕਹਿੰਦੇ ਹਨ ਇਨ੍ਹਾਂ ਤੇ ਸਾਡੇ ਦਿਮਾਗ਼ ਦਾ ਨਿਯੰਤਰਨ ਹੁੰਦਾ ਹੈ ।
13. ਅਣਇੱਛਤ ਕਿਰਿਆਵਾਂ (Involuntary Actions)-ਜਿਹੜੀਆਂ ਪ੍ਰਤੀਕਿਰਿਆਵਾਂ ਤੇ ਸਾਡੇ ਦਿਮਾਗ਼ ਦਾ ਕੋਈ ਨਿਯੰਤਰਨ ਨਹੀਂ ਹੁੰਦਾ ਉਨ੍ਹਾਂ ਨੂੰ ਅਣਇੱਛਤ ਕਿਰਿਆਵਾਂ ਕਹਿੰਦੇ ਹਨ ।
14. ਇੱਛਤ ਪੇਸ਼ੀਆਂ (Voluntary muscles)-ਜੋ ਪੇਸ਼ੀਆਂ ਸਿੱਧੇ ਰੂਪ ਨਾਲ ਦਿਮਾਗ਼ ਦੁਆਰਾ ਨਿਯੰਤਰਨ ਵਿਚ ਕੀਤੀਆਂ ਜਾਂਦੀਆਂ ਹਨ ਨੂੰ ਇੱਛਤ ਪੇਸ਼ੀਆਂ ਕਹਿੰਦੇ ਹਨ ।
15. ਅਣਇੱਛਤ ਪੇਸ਼ੀਆਂ (Involuntary muscles)-ਜੋ ਪੇਸ਼ੀਆਂ ਸਿੱਧੇ ਰੂਪ ਵਿਚ ਦਿਮਾਗ਼ ਦੁਆਰਾ ਨਿਯੰਤਰਿਤ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਨੂੰ ਅਣਇੱਛਤ ਪੇਸ਼ੀਆਂ ਕਹਿੰਦੇ ਹਨ ।
16. ਅਨੁਵਰਤਨੀ ਗਤੀਆਂ (Tropic Movements)-ਪੌਦਿਆਂ ਦੀ ਜੋ ਗਤੀ ਉਟੀਪਨ ਦੀ ਦਿਸ਼ਾ ਵਿਚ ਹੁੰਦੀ ਹੈ ਉਸ ਨੂੰ ਅਨੁਵਰਤਨੀ ਦਿਸ਼ਾ ਗਤੀ ਕਹਿੰਦੇ ਹਨ ।
17. ਪਰਿਧੀ ਨਾੜੀ-ਪ੍ਰਣਾਲੀ (Peripheral Nervous System)-ਸਰੀਰ ਦੀਆਂ ਵੱਖ-ਵੱਖ ਨਾੜੀ ਪ੍ਰਣਾਲੀ ਜੋ ( ਸੁਖਮਨਾ ਜਾਂ ਦਿਮਾਗ਼ ਨਾਲ ਮਿਲ ਜਾਂਦੀਆਂ ਹਨ । ਉਨ੍ਹਾਂ ਨੂੰ ਪਰਿਧੀ ਨਾੜੀ ਪ੍ਰਣਾਲੀ ਕਹਿੰਦੇ ਹਨ ।
18. ਸਿਨੈਪਸ (Synapes)-ਨੇੜੇ-ਨੇੜੇ ਦੇ ਦੋ ਨਿਊਰਾਨਾਂ ਦੇ ਵਿਚ ਖਾਲੀ ਸਥਾਨ ਜਿਨ੍ਹਾਂ ਦੇ ਵਿਚੋਂ ਨਾੜੀ ਆਵੇਗ ਲੰਘ ਸਕਦਾ ਹੈ, ਨੂੰ ਸਿਨੈਪਸ ਕਹਿੰਦੇ ਹਨ ।
19. ਵਾਧਾ ਹਾਰਮੋਨ (Growth Harmone)-ਪਿਚੂਟਰੀ ਗ੍ਰੰਥੀ ਤੋਂ ਨਿਕਲਣ ਵਾਲੇ ਉਹ ਹਾਰਮੋਨ ਜੋ ਵਾਧੇ ਨੂੰ ਪ੍ਰਭਾਵਿਤ ਕਰਦੇ ਹਨ ਉਨ੍ਹਾਂ ਨੂੰ ਵਾਧੇ ਵਾਲੇ ਹਾਰਮੋਨ ਕਹਿੰਦੇ ਹਨ ।
Science Guide for Class 10 PSEB ਕਾਬੂ ਅਤੇ ਤਾਲਮੇਲ InText Questions and Answers
ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ
ਪ੍ਰਸ਼ਨ 1. ਪ੍ਰਤਿਵਰਤੀ ਕਿਰਿਆ ਅਤੇ ਚੱਲਣ ਵਿੱਚ ਕੀ ਅੰਤਰ ਹੈ ?
ਉੱਤਰ-
ਪ੍ਰਤਿਵਰਤੀ ਕਿਰਿਆ ਦਿਮਾਗ਼ ਦੀ ਇੱਛਾ ਦੇ ਬਿਨਾਂ ਹੋਣ ਵਾਲੀ ਅਣਇੱਛਕ ਕਿਰਿਆ ਹੈ । ਇਹ ਸਵਾਇਤ ਪ੍ਰੇਰਕ ਦੀ ਪ੍ਰਤੀਉੱਤਰ ਹੈ । ਇਹ ਬਹੁਤ ਸਪੱਸ਼ਟ ਅਤੇ ਯਾਂਤਰਿਕ ਪ੍ਰਕਾਰ ਦੀ ਹੈ । ਇਹ ਸੁਖਮਨਾ ਦੁਆਰਾ ਨਿਯੰਤਰਿਤ ਪੇਸ਼ੀਆਂ ਦੁਆਰਾ ਕਰਾਈ ਜਾਂਦੀ ਹੈ ।
‘ਚੱਲਣ’ ਇਕ ਇੱਛਤ ਕਿਰਿਆ ਹੈ ਜੋ ਮਨੁੱਖ ਸੋਚ-ਵਿਚਾਰ ਕਰ ਕੇ ਹੀ ਕਰਦਾ ਹੈ ਅਤੇ ਇਸਦਾ ਨਿਯੰਤਰਨ ਦਿਮਾਗ਼ ਦੁਆਰਾ ਹੁੰਦਾ ਹੈ । ਪ੍ਰਤਿਵਰਤੀ ਕਿਰਿਆ ਵਿਚ ਸਰੀਰ ਦਾ ਸਿਰਫ ਇਕ ਭਾਗ ਪ੍ਰਤੀਕਿਰਿਆ ਕਰਦਾ ਹੈ ਜਦੋਂ ਕਿ ਚਲਣ ਵਿਚ ਪੂਰਾ ਸਰੀਰ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਂਦਾ ਹੈ ।
ਪ੍ਰਸ਼ਨ 2. ਦੋ ਨਿਉਰਾਨਾਂ ਵਿਚਕਾਰ ਡੈਂਡਰਾਈਟ ਤੇ ਕੀ ਹੁੰਦਾ ਹੈ ?
ਉੱਤਰ-
ਪ੍ਰਾਣੀਆਂ ਦੇ ਸਰੀਰ ਵਿਚ ਦੋ ਨਿਊਰਾਨ ਇਕ ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ । ਸੂਚਨਾ ਇਕ ਨਿਊਰਾਨ ਦੇ ਡੈਂਡਰਾਈਟ (Dendite) ਸਿਰੇ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਕ ਰਸਾਇਣਿਕ ਕਿਰਿਆ ਦੁਆਰਾ ਇਕ ਬਿਜਲੀ ਆਵੇਗ ਪੈਦਾ ਕਰਦੀ ਹੈ । ਇਹ ਆਵੇਗ ਡੈਂਡਰਾਈਟ ਤੋਂ ਸੈੱਲਾਂ ਤਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿਚ ਹੁੰਦਾ ਹੋਇਆ ਇਸਦੇ ਅੰਤਿਮ ਸਿਰੇ ਤੱਕ ਪੁੱਜ ਜਾਂਦਾ ਹੈ । ਸੈੱਲ ਬਾਡੀ ਦੇ ਅੰਤ ਵਿਚ ਬਿਜਲੀ ਆਵੇਗ ਦੁਆਰਾ ਕੁਝ ਰਸਾਇਣਾਂ ਨੂੰ ਪੈਦਾ ਕਰਵਾਇਆ ਜਾਂਦਾ ਹੈ ਜੋ ਖਾਲੀ ਥਾਂਵਾਂ ਨੂੰ ਪਾਰ ਕਰ ਆਪਣੇ ਤੋਂ ਅਗਲੀ ਨਾੜੀ ਸੈੱਲ ਜਾਂ ਨਿਊਰਾਨ ਦੀ ਡੈਂਡਰਾਈਟ ਵਿਚ ਇਸ ਪ੍ਰਕਾਰ ਬਿਜਲੀ ਆਵੇਸ਼ ਨੂੰ ਸ਼ੁਰੂ ਕਰਵਾਉਂਦੇ ਹਨ । ਇਹ ਸਰੀਰ ਵਿੱਚ ਨਾੜੀ ਆਵੇਗ ਦੀ ਯਾਤਰਾ ਦਾ ਸਾਧਾਰਨ ਪ੍ਰਬੰਧ ਹੈ ।
ਪ੍ਰਸ਼ਨ 3. ਦਿਮਾਗ਼ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?
ਉੱਤਰ-
ਪਿਛਲੇ ਦਿਮਾਗ਼ ਵਿਚ ਸਥਿਤ ਸੈਰੀਬੈਲਮ (Cerebellum) ਇੱਛੁਕ ਕਿਰਿਆਵਾਂ ਦੇ ਸਹੀ ਹੋਣ ਅਤੇ ਸਰੀਰ ਦੇ ਆਸਣ ਤੇ ਸੰਤੁਲਨ ਲਈ ਉੱਤਰਦਾਈ ਹੈ । ਸਰੀਰ ਦੀ ਸਥਿਤੀ ਅਤੇ ਸੰਤੁਲਨ ਦਾ ਅਨੁਰੱਖਿਅਣ ਕਰਦਾ ਹੈ । ਇਹ ਪਿਛਲੇ ਦਿਮਾਗ਼ ਵਿਚ ਹੇਠਾਂ ਵੱਲ ਸਥਿਤ ਹੁੰਦਾ ਹੈ । ਇਹ ਇੱਛਤ ਪੇਸ਼ੀਆਂ ਦੀ ਗਤੀ ਨੂੰ ਨਿਯੰਤਰਿਤ ਕਰਦਾ ਹੈ ।
ਪ੍ਰਸ਼ਨ 4. ਅਸੀਂ ਅਗਰਬੱਤੀ ਦੀ ਗੰਧ ਦਾ ਪਤਾ ਕਿਵੇਂ ਕਰਦੇ ਹਾਂ ?
ਉੱਤਰ-
ਸਾਡੀ ਨੱਕ ਵਿਚ ਗੰਧ ਹੀ ਹੁੰਦੇ ਹਨ । ਇਨ੍ਹਾਂ ਦੇ ਸੰਵੇਦੀ ਨਿਊਰਾਨ ਅਗਰਬੱਤੀ ਦੀ ਗੰਧ ਨੂੰ ਪ੍ਰਾਪਤ ਕਰਦੇ ਹਨ ਅਤੇ ਅਨੁਕਿਰਿਆ ਨੂੰ ਪ੍ਰੇਰਕ ਖੇਤਰ ਤਕ ਪਹੁੰਚਾਉਂਦੇ ਹਨ । ਅਗਲੇ ਦਿਮਾਗ਼ (Cerebrun) ਵਿਚ ਹੀ ਨਾਲ ਸੰਵੇਦੀ ਆਵੇਗ ਪ੍ਰਾਪਤ ਕਰਨ ਦਾ ਖੇਤਰ ਹੁੰਦਾ ਹੈ ਜੋ ਸੁੰਘਣ ਦੇ ਲਈ ਹੀ ਖ਼ਾਸ ਬਣੇ ਹੁੰਦੇ ਹਨ । ਇਹੀ ਗੰਧ ਦੇ ਪ੍ਰਤੀ ਫੈਸਲਾ ਲੈ ਕੇ ਅਗਰਬੱਤੀ ਦੀ ਸੁਗੰਧ ਦਾ ਸਾਨੂੰ ਅਨੁਭਵ ਕਰਵਾਉਂਦੇ ਹਨ ।
ਪ੍ਰਸ਼ਨ 5. ਪ੍ਰਤਿਵਰਤੀ ਕਿਰਿਆ ਵਿੱਚ ਦਿਮਾਗ਼ ਦੀ ਕੀ ਭੂਮਿਕਾ ਹੈ ?
ਉੱਤਰ-
ਪ੍ਰਤਿਵਰਤੀ ਕਿਰਿਆਵਾਂ ਦਿਮਾਗ਼ ਦੁਆਰਾ ਪਰਿਚਲਿਤ ਨਹੀਂ ਹੁੰਦੀਆਂ । ਇਹ ਸੁਖਮਨਾ ਦੁਆਰਾ ਨਿਯੰਤਰਿਤ ਪੇਸ਼ੀਆਂ ਦੀ ਅਣਇੱਛਤ ਕਿਰਿਆਵਾਂ ਹੁੰਦੀਆਂ ਹਨ ਜੋ ਪ੍ਰੇਰਤ ਦੀ ਪ੍ਰਤੀਕਿਰਿਆ ਵਿਚ ਹੁੰਦੀ ਹੈ । ਇਹ ਕਿਰਿਆਵਾਂ ਚਾਹੇ ਦਿਮਾਗ਼ ਦੀ ਇੱਛਾ ਦੇ ਬਿਨਾਂ ਹੁੰਦੀਆਂ ਹਨ ਪਰ ਦਿਮਾਗ਼ ਤਕ ਇਸਦੀ ਸੂਚਨਾ ਪਹੁੰਚਦੀ ਹੈ ਜਿੱਥੇ ਸੋਚਣ ਵਿਚਾਰਨ ਦੀ ਪ੍ਰਕਿਰਿਆ ਹੁੰਦੀ ਹੈ ।
ਪ੍ਰਸ਼ਨ 6. ਪੌਦਾ ਹਾਰਮੋਨ ਕੀ ਹੈ ?
ਉੱਤਰ-
ਪੌਦਾ ਹਾਰਮੋਨ (Plant Harmones) – ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ ਤੇ ਨਿਯੰਤਰਨ ਕਰਦੇ ਹਨ ਉਨ੍ਹਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ । ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਹਨ । ਆਂਕਸਿਨ (Auxin), ਜਿੱਥੇਰੇਲਿਨ (Gibberllins), ਸਾਈਟੋਕਾਈਨਿਨ (Cytokinins), ਐਬਸਿਲਿਕ ਐਸਿਡ (Abscisic acid) ਆਦਿ ਪੌਦਾ ਹਾਰਮੋਨ ਹਨ ।
ਪ੍ਰਸ਼ਨ 7. ਛੂਈ-ਮੂਈ ਪੌਦੇ ਦੀਆਂ ਪੱਤੀਆਂ ਦੀ ਗਤੀ, ਪ੍ਰਕਾਸ਼ ਵਲ ਕਰੂੰਬਲਾਂ ਦੀ ਗਤੀ ਤੋਂ ਕਿਵੇਂ ਭਿੰਨ ਹੈ ?
ਉੱਤਰ-
ਛੂਈ-ਮੂਈ ਪੌਦਿਆਂ ਤੇ ਪ੍ਰਕਾਸ਼ ਅਨੁਵਰਤਨੀ ਗਤੀ ਦਾ ਅਸਰ ਪੈਂਦਾ ਹੈ । ਪੌਦੇ ਦਾ ਕਰੂੰਬਲ ਬਹੁਤ ਧੀਮੀ ਗਤੀ ਨਾਲ ਪ੍ਰਕਾਸ਼ ਆਉਣ ਵਾਲੀ ਦਿਸ਼ਾ ਵਿਚ ਵਾਧਾ ਕਰਦਾ ਹੈ ਪਰ ਇਸਦੇ ਪੱਤੇ ਛੂ ਲੈਣ ਦੀ ਅਨੁਕਿਰਿਆ ਦੇ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹਨ । ਛੂਹਣ ਦੀ ਸੂਚਨਾ ਇਸਦੇ ਵੱਖ-ਵੱਖ ਭਾਗਾਂ ਨੂੰ ਬਹੁਤ ਤੇਜ਼ੀ ਨਾਲ ਪ੍ਰਾਪਤ ਹੋ ਜਾਂਦੀ ਹੈ । ਪੋਦੇ ਇਸ ਸੂਚਨਾ ਨੂੰ ਇਕ ਸੈੱਲ ਤੋਂ ਦੂਸਰੇ ਸੈੱਲ ਤਕ ਸੰਚਾਰਿਤ ਕਰਨ ਲਈ ਬਿਜਲੀ ਰਸਾਇਣ ਸਾਧਨ ਦੀ ਵਰਤੋਂ ਕਰਦੇ ਹਨ । ਇਸ ਵਿਚ ਸੂਚਨਾਵਾਂ ਦੇ ਚਲਣ ਦੇ ਲਈ ਕੋਈ ਖ਼ਾਸ ਕਿਸਮ ਦੇ ਟਿਸ਼ ਨਹੀਂ ਹੁੰਦੇ । ਇਸ ਲਈ ਇਹ ਪਾਣੀ ਦੀ ਮਾਤਰਾ ਵਿਚ ਪਰਿਵਰਤਨ ਕਰਕੇ ਆਪਣੇ ਪੱਤਿਆਂ ਨੂੰ ਸੁੰਗੜ ਕੇ ਆਕਾਰ ਬਦਲ ਲੈਂਦੇ ਹਨ ।

ਪ੍ਰਸ਼ਨ 8. ਇਕ ਪੌਦਾ ਹਾਰਮੋਨ ਦਾ ਉਦਾਹਰਨ ਦਿਓ ਜੋ ਵਾਧੇ ਲਈ ਉਤੇਜਿਤ ਕਰਦਾ ਹੈ ।
ਉੱਤਰ-
ਆਕਸਿਨ (Auxin)-ਇਕ ਪੌਦਾ ਹਾਰਮੋਨ ਹੈ ਜੋ ਪੌਦਿਆਂ ਵਿੱਚ ਵਾਧੇ ਨੂੰ ਉਤੇਜਿਤ ਕਰਦਾ ਹੈ ।
ਪ੍ਰਸ਼ਨ 9. ਕਿਸੇ ਸਹਾਰੇ ਦੇ ਚੌਹਾਂ ਪਾਸੇ ਵੱਲ ਤੰਦੜਿਆਂ ਦੇ ਵਾਧੇ ਵਿੱਚ ਆਕਸਿਨ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਜਦੋਂ ਵਾਧਾ ਕਰਦਾ ਪੌਦਾ ਪ੍ਰਕਾਸ਼ ਵੱਲ ਜਾਂਦਾ ਹੈ ਤਾਂ ਆਂਕਸਿਨ ਨਾਮ ਦਾ ਪੌਦਾ ਹਾਰਮੋਨ ਤਣੇ ਦੇ ਅਗਲੇ ਭਾਗ ਵਿਚ ਸੰਸਲੇਸ਼ਿਤ ਹੁੰਦਾ ਹੈ ਅਤੇ ਸੈੱਲਾਂ ਦੀ ਲੰਬਾਈ ਵਿਚ ਵਾਧਾ ਕਰਦਾ ਹੈ । ਜਦੋਂ ਪੌਦੇ ਤੇ ਇਕ ਪਾਸੇ ਪ੍ਰਕਾਸ਼ ਆ ਰਿਹਾ ਹੋਵੇ ਤਾਂ ਆਕਸਿਨ ਵਿਸਰਿਤ ਹੋ ਕੇ ਤਣੇ ਤੋਂ ਦੂਰ ਵਾਲੀ ਦਿਸ਼ਾ ਵਿਚ
ਸਹਾਰਾ ਆਕਸਿਨ ਦਾ ਸਾਂਦਰਨ ਸੈੱਲਾਂ ਨੂੰ ਲੰਬਾਈ ਵਿਚ ਵੱਧਣ ਲਈ ਉਦੈਪਤ ਕਰਦਾ ਹੈ ਅਤੇ ਉਹ ਤੰਦੜੇ ਦੀ ਸਹਾਇਤਾ ਨਾਲ ਕਿਸੇ ਦੂਸਰੇ ਪੌਦੇ ਜਾਂ ਬਾੜ ਦੇ ਉੱਪਰ ਚੜਦਾ ਹੈ । ਇਹ ਤੰਦੜਾ ਸਪਰਸ਼ ਦੇ ਲਈ ਸੰਵੇਦਨਸ਼ੀਲ ਹੈ । ਜਦੋਂ ਇਹ ਕਿਸੇ ਆਧਾਰ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਤੰਦੜੇ ਦਾ ਉਹ ਭਾਗ ਤੇਜ਼ੀ ਨਾਲ ਵਾਧਾ ਕਰਦਾ ਹੈ ਜੋ ਵਸਤੂ ਤੋਂ ਦੂਰ ਰਹਿੰਦਾ ਹੈ ਅਤੇ ਉਹ ਵਸਤੂ ਨੂੰ ਚਾਰੋਂ ਪਾਸੇ ਤੋਂ ਜਕੜ ਲੈਂਦਾ ਹੈ ।

ਪ੍ਰਸ਼ਨ 10. ਜਲ ਅਨੁਵਰਤਨ ਦਰਸਾਉਣ ਲਈ ਇੱਕ ਪ੍ਰਯੋਗ ਸੈੱਟ ਕਰੋ ।
ਉੱਤਰ-
ਲੱਕੜੀ ਦਾ ਬਣਿਆ ਇਕ ਲੰਬਾ ਡੱਬਾ ਲਓ । ਇਸ ਵਿਚ ਮਿੱਟੀ ਅਤੇ ਖਾਦ ਦਾ ਮਿਸ਼ਰਨ ਭਰੋ । ਇਸਦੇ ਇਕ ਸਿਰੇ ਤੇ ਇਕ
ਪੌਦਾ ਲਗਾਓ । ਡੱਬੇ ਵਿਚ ਪੌਦੇ ਦੇ ਉਲਟ ਦਿਸ਼ਾ ਵਿਚ ਇਕ ਕੀਪ ਮਿੱਟੀ ਵਿਚ ਗੱਡ ਦਿਓ । ਪੌਦੇ ਨੂੰ ਉਸੇ ਕੀਪ ਦੇ ਦੁਆਰਾ ਰੋਜ਼ ਪਾਣੀ ਦਿਓ । ਲਗਭਗ ਇਕ ਹਫਤੇ ਬਾਅਦ ਪੌਦੇ ਦੇ ਨੇੜੇ ਦੀ ਮਿੱਟੀ ਹਟਾ ਕੇ ਧਿਆਨ ਨਾਲ ਦੇਖੋ । ਪੌਦੇ ਦੀਆਂ ਜੜਾਂ ਦਾ ਵਾਧਾ ਉਸੇ ਦਿਸ਼ਾ ਵਿਚ ਦਿਖਾਈ ਦੇਵੇਗੀ ਜਿਸ ਦਿਸ਼ਾ ਵਿਚ ਕੀਪ
ਚਿੱਤਰ-ਜਲ ਅਨੁਵਰਤਨ ਦਰਸਾਉਣ ਦਾ ਪ੍ਰਯੋਗ ਦੁਆਰਾ ਪੌਦੇ ਦੀ ਸਿੰਚਾਈ ਕੀਤੀ ਸੀ ।

ਪ੍ਰਸ਼ਨ 11. ਜੰਤੂਆਂ ਵਿੱਚ ਰਸਾਇਣਿਕ ਤਾਲਮੇਲ ਕਿਵੇਂ ਹੁੰਦਾ ਹੈ ?
ਉੱਤਰ-
ਜੰਤੂਆਂ ਵਿਚ ਅੰਦਰ-ਰਿਸਾਵੀ ਗੰਥੀਆਂ ਖ਼ਾਸ ਰਸਾਇਣਾਂ ਨੂੰ ਪੈਦਾ ਕਰਦੀਆਂ ਹਨ । ਇਹ ਰਸਾਇਣ ਜਾਂ ਹਾਰਮੋਨ ਜੰਤੂਆਂ ਨੂੰ ਸੂਚਨਾਵਾਂ ਸੰਚਰਿਤ ਕਰਨ ਦੇ ਸਾਧਨ ਦੇ ਰੂਪ ਵਿਚ ਵਰਤੇ ਜਾਂਦੇ ਹਨ । ਐਨਲ ਰੰਥੀ ਤੋਂ ਨਿਕਲੇ ਐਡਰੀਨਲਿਨ ਹਾਰਮੋਨ ਸਿੱਧਾ ਲਹੂ ਵਿਚ ਮਿਲ ਜਾਂਦਾ ਹੈ ਅਤੇ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦਾ ਹੈ । ਟਿਸ਼ੂਆਂ ਵਿਚ ਖ਼ਾਸ ਗੁਣ ਹੁੰਦੇ ਹਨ ਜੋ ਆਪਣੇ ਲਈ ਜ਼ਰੂਰੀ ਹਾਰਮੋਨਾਂ ਨੂੰ ਪਹਿਚਾਣ ਕੇ ਉਨ੍ਹਾਂ ਦੀ ਵਰਤੋਂ ਬਾਹਰੀ ਜਾਂ ਅੰਦਰਲੀ ਪੱਧਰ ‘ਤੇ ਕਰਦੇ ਹਨ । ਖ਼ਾਸ ਤਰ੍ਹਾਂ ਦੇ ਕੰਮਾਂ ਨੂੰ ਕਰਨ ਵਾਲੇ ਅੰਗਾਂ ਨਾਲ ਤਾਲਮੇਲ ਕਰ ਕੇ ਹਾਰਮੋਨ ਆਪਣਾ ਖ਼ਾਸ ਅਸਰ ਦਿਖਾ ਦਿੰਦੇ ਹਨ ।
ਪ੍ਰਸ਼ਨ 12. ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਥਾਇਰਾਇਡ ਗ੍ਰੰਥੀ (Thyroid Gland) – ਥਾਇਰਾਈਡ ਗ੍ਰੰਥੀ ਨੂੰ ਹਾਰਮੋਨ ਬਣਾਉਣ ਲਈ ਆਇਓਡੀਨ ਦੀ ਲੋੜ ਹੁੰਦੀ ਹੈ | ਸਾਡੇ ਸਰੀਰ ਵਿਚ ਪ੍ਰੋਟੀਨ ਅਤੇ ਵਸਾ ਦੇ ਢਾਹ-ਉਸਾਰੂ ਨੂੰ ਥਾਇਰਾਕਸਿਨ ਹਾਰਮੋਨ ਨਿਯੰਤਰਿਤ ਕਰਦਾ ਹੈ । ਇਹ ਵਾਧੇ ਦੇ ਸੰਤੁਲਨ ਲਈ ਜ਼ਰੂਰੀ ਹੁੰਦਾ ਹੈ । ਜੋ ਸਾਡੇ ਭੋਜਨ ਵਿਚ ਆਇਓਡੀਨ ਦੀ ਕਮੀ ਰਹੇਗੀ ਤਾਂ ਸਾਨੂੰ ਗਿੱਲੜ ਰੋਗ (Goitre) ਹੋ ਜਾਵੇਗਾ । ਇਸ ਬਿਮਾਰੀ ਦੇ ਲੱਛਣ ਫੁੱਲੀ ਹੋਈ ਗਰਦਨ ਜਾਂ ਬਾਹਰ ਵਲ ਉੱਭਰੇ ਹੋਏ ਨੇਤਰ ਗੋਲਕ ਨਮਕ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ ।
ਪ੍ਰਸ਼ਨ 13. ਜਦੋਂ ਐਡਰੀਨਾਲਿਨ ਦਾ ਲਹੂ ਵਿੱਚ ਰਿਸਾਓ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਕੀ ਪ੍ਰਤੀਕਿਰਿਆ ਹੁੰਦੀ ਹੈ ?
ਉੱਤਰ-
ਐਡਰੀਨਾਲਿਨ ਨੂੰ ਆਪਾਤਕਾਲ ਹਾਰਮੋਨ ਵੀ ਕਹਿੰਦੇ ਹਨ । ਜਦੋਂ ਕੋਈ ਵਿਅਕਤੀ ਡਰ ਜਾਂ ਤਣਾਅ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਸਰੀਰ ਖੁਦ ਹੀ ਐਡਰੀਨਾਲਿਨ ਹਾਰਮੋਨ ਨੂੰ ਵੱਡੀ ਮਾਤਰਾ ਵਿਚ ਰਿਸਾਓ ਕਰ ਦਿੰਦਾ ਹੈ ਤਾਂਕਿ ਵਿਅਕਤੀ ਆਪਾਤਕਾਲ ਦਾ ਸਾਹਮਣਾ ਕਰ ਸਕੇ । ਇਸ ਨਾਲ ਦਿਲ ਦੀ ਧੜਕਨ ਵਧ ਜਾਂਦੀ ਹੈ ਤਾਂਕਿ ਸਾਡੀਆਂ ਪੇਸ਼ੀਆਂ ਨੂੰ ਵੱਧ ਆਕਸੀਜਨ ਦੀ ਆਪੂਰਤੀ ਹੋ ਸਕੇ । ਪਾਚਨ ਪ੍ਰਣਾਲੀ ਅਤੇ ਚਮੜੀ ਵਿਚ ਲਹੂ ਦੀ ਆਪੂਰਤੀ ਘੱਟ ਹੋ ਜਾਂਦੀ ਹੈ । ਇਨ੍ਹਾਂ ਅੰਗਾਂ ਦੇ ਸਿਰੇ ਦੀਆਂ ਧਮਣੀਆਂ ਦੇ ਆਸ-ਪਾਸ ਦੀ ਪੇਸ਼ੀ ਸੁੰਗੜ ਜਾਂਦੀ ਹੈ । ਇਹ ਲਹੁ ਦੀ ਦਿਸ਼ਾ ਨੂੰ ਸਾਡੀਆਂ ਕੰਕਾਲ ਪੇਸ਼ੀਆਂ ਵੱਲ ਕਰ ਦਿੰਦੀ ਹੈ । ਡਾਇਆਫਰਾਮ ਅਤੇ ਪਸਲੀਆਂ ਦੀ ਪੇਸ਼ੀਆਂ ਦੇ ਸੁੰਗੜਨ ਨਾਲ ਸਾਹ ਤੇਜ਼ ਚਲਣ ਲਗਦੀ ਹੈ । ਇਹ ਸਾਰੀਆਂ ਕਿਰਿਆਵਾਂ ਮਿਲ ਕੇ ਜੰਤੁ ਸਰੀਰ ਨੂੰ ਸਥਿਤੀ ਨਾਲ ਨਿਪਟਨ ਲਈ ਤਿਆਰ ਕਰਦੀਆਂ ਹਨ ।
ਪ੍ਰਸ਼ਨ 14. ਸ਼ੱਕਰ ਰੋਗ ਦੇ ਕੁਝ ਰੋਗੀਆਂ ਦਾ ਇਲਾਜ ਇੰਸੁਲਿਨ ਦਾ ਇੰਜੈਕਸ਼ਨ ਲਗਾ ਕੇ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਇੰਸੁਲਿਨ (Insulin)-ਉਹ ਹਾਰਮੋਨ ਹੈ ਜੋ ਪੈਨਕਰੀਆਜ਼ ਵਿਚ ਪੈਦਾ ਹੁੰਦਾ ਹੈ । ਇਹ ਲਹੂ ਵਿਚ ਸ਼ਕਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਦਿੰਦਾ ਹੈ । ਜੇ ਇਹ ਠੀਕ ਮਾਤਰਾ ਵਿਚ ਪੈਦਾ ਨਾ ਹੋਵੇ ਤਾਂ ਲਹੂ ਵਿਚ ਸ਼ੱਕਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਤੇ ਕਈ ਹਾਨੀਕਾਰਕ ਪ੍ਰਭਾਵ ਪੈਂਦੇ ਹਨ । ਇਸ ਲਈ ਸ਼ਕਰ ਰੋਗ ਨਾਲ ਪੀੜਤ ਰੋਗੀਆਂ ਦਾ ਇਲਾਜ ਇੰਸੁਲਿਨ ਦਾ ਇੰਜੈਕਸ਼ਨ ਲਾ ਕੇ ਕੀਤਾ ਜਾਂਦਾ ਹੈ । ਇਸ ਨਾਲ ਉਨ੍ਹਾਂ ਦੇ ਲਹੂ ਵਿਚ ਸ਼ਕਰ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ ।
PSEB 10th Class Science Guide ਕਾਬੂ ਅਤੇ ਤਾਲਮੇਲ Textbook Questions and Answers
ਪ੍ਰਸ਼ਨ 1. ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?
(a) ਇੰਸੂਲਿਨ
(b) ਥਾਇਰਾਕਸਿਨ
(c) ਈਸਟਰੋਜਨ
(d) ਸਾਈਟੋਕਾਇਨਿਨ ।
ਉੱਤਰ-
(d) ਸਾਈਟੋਕਾਇਨਿਨ ।
ਪ੍ਰਸ਼ਨ 2. ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ :
(a) ਡੈਂਡਰਾਈਟ
(b) ਸਾਈਨੈਪਸ
(c) ਐਕਸਾਨ
(d) ਆਵੇ ।
ਉੱਤਰ-
(b) ਸਾਈਨੈਪਸ ।
ਪ੍ਰਸ਼ਨ 3. ਦਿਮਾਗ਼ ਉੱਤਰਦਾਈ ਹੈ :
(a) ਸੋਚਣ ਲਈ
(b) ਦਿਲ ਦੀ ਧੜਕਨ ਨੂੰ ਇਕਸਾਰ ਰੱਖਣ ਲਈ
(c) ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
(d) ਉਕਤ ਸਾਰੇ ।
ਉੱਤਰ-
(d) ਉਕਤ ਸਾਰੇ ।
ਪ੍ਰਸ਼ਨ 4. ਸਾਡੇ ਸਰੀਰ ਵਿੱਚ ਗਾਹੀ ਦਾ ਕੀ ਕੰਮ ਹੈ ? ਅਜਿਹੀ ਸਥਿਤੀ ਤੇ ਵਿਚਾਰ ਕਰੋ ਜਿੱਥੇ ਗਾਹੀ ਉੱਚਿਤ ਪ੍ਰਕਾਰ ਨਾਲ ਕਾਰਜ ਨਹੀਂ ਕਰਦੀ । ਇਸ ਨਾਲ ਕੀ ਸਮੱਸਿਆਵਾਂ ਉਤਪੰਨ ਹੋ ਸਕਦੀਆਂ ਹਨ ?
ਉੱਤਰ-
ਵਾਤਾਵਰਨ ਵਿਚ ਹਰ ਪਰਿਵਰਤਨ ਦੀ ਅਨੁਕਿਰਿਆ ਤੋਂ ਇਕ ਗਤੀ ਪੈਦਾ ਹੁੰਦੀ ਹੈ ਜੋ ਸਾਡੇ ਆਸਪਾਸ ਹੋਣ ਦੀ ਸਥਿਤੀ ਵਿਚ ਸਾਨੂੰ ਪ੍ਰਭਾਵਿਤ ਕਰਦੀ ਹੈ । ਸਾਡੇ ਸਰੀਰ ਦੇ ਹੀ ਉਨ੍ਹਾਂ ਸੂਚਨਾਵਾਂ ਨੂੰ ਇਕੱਠਾ ਕਰਦੇ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਨਾੜੀ-ਪ੍ਰਣਾਲੀ ਤੱਕ ਭੇਜ ਦਿੰਦੇ ਹਨ । ਨਾੜੀ-ਪ੍ਰਣਾਲੀ ਵਿਚ ਦਿਮਾਗ ਅਤੇ ਸੁਸ਼ਮਨਾ ਠੀਕ ਸੁਨੇਹਾ ਸਰੀਰ ਦੇ ਵੱਖਵੱਖ ਅੰਗਾਂ ਅਤੇ ਗ੍ਰੰਥੀਆਂ ਨੂੰ ਪ੍ਰਦਾਨ ਕਰ ਦਿੰਦੇ ਹਨ । ਜੇ ਗ੍ਰਾਹੀ ਠੀਕ ਢੰਗ ਨਾਲ ਕੰਮ ਨਾ ਕਰਨ ਤਾਂ ਅਸੀਂ ਵਾਤਾਵਰਨ ਵਿਚ ਹੋਣ ਵਾਲੇ ਪਰਿਵਰਤਨਾਂ ਨੂੰ ਨਾ ਤਾਂ ਸਮਝਾ ਸਕਾਂਗੇ ਅਤੇ ਨਾ ਹੀ ਉਨ੍ਹਾਂ ਦੇ ਪਤੀ ਠੀਕ ਢੰਗ ਨਾਲ ਕੋਈ ਪ੍ਰਤੀਕਿਰਿਆ ਕਰ ਸਕਾਂਗੇ ।
ਪ੍ਰਸ਼ਨ 5. ਇੱਕ ਨਿਊਰਾਨ ਦੀ ਰਚਨਾ ਦਰਸਾਓ ਅਤੇ ਉਸ ਦੇ ਕਾਰਜ ਦਾ ਵਰਣਨ ਕਰੋ ।
ਉੱਤਰ-
ਨਿਊਰਾਨ (Neuron) ਸੰਦੇਸ਼ਾਂ ਦਾ ਸੰਵਹਿਨ ਕਰਨ ਵਾਲੀ ਮੂਲ ਇਕਾਈ ਹੈ । ਇਹ ਵਿਸ਼ੇਸ਼ ਰੂਪ ਵਿਚ ਲੰਬੀ ਹੁੰਦੀ ਹੈ । ਇਸ ਵਿਚ ਜੀਵ ਪੁੰਜ ਜਾਂ ਸੈੱਲ ਬਾਡੀ ਤੋਂ ਘਿਰਿਆ ਹੋਇਆ ਕੇਂਦਰਕ ਹੁੰਦਾ ਹੈ । ਸੈੱਲ ਬਾਡੀ ਤੋਂ ਡੈਂਡਰਾਈਟਸ ਨਾਮਕ ਕਈ ਛੋਟੀਆਂ-ਛੋਟੀਆਂ ਸ਼ਾਖਾਵਾਂ ਨਿਕਲਦੀਆਂ ਹਨ । ਇਨ੍ਹਾਂ ਸ਼ਾਖਾਵਾਂ ਵਿਚੋਂ ਇਕ ਸ਼ਾਖਾ ਵੱਧ ਲੰਬੀ ਹੁੰਦੀ ਹੈ । ਇਸ ਨੂੰ ਐਕਸਾਨ ਕਹਿੰਦੇ ਹਨ । ਇਹ ਸੰਦੇਸ਼ਾਂ ਨੂੰ ਸੈੱਲ ਤੋਂ ਦੂਰ ਲੈ ਜਾਂਦਾ ਹੈ । ਕੋਈ ਵੀ ਨਿਊਰਾਨ ਸਿੱਧੀ ਹੀ ਦੂਸਰੀ ਨਿਊਰਾਨ

ਨਾੜੀ ਪੇਸ਼ੀ ਜੋੜ ਨਾਲ ਜੁੜੀ ਨਹੀਂ ਹੁੰਦੀ । ਇਨ੍ਹਾਂ ਦੇ ਅੰਦਰ ਖ਼ਾਲੀ ਥਾਂ ਹੁੰਦੀ ਹੈ ਜਿਸ ਵਿਚ ਨੇੜੇ ਦਾ ਸੰਵਹਿਨ ਹੁੰਦਾ ਹੈ ਇਸ ਨੂੰ ਸਿਨੈਪਸ ਕਹਿੰਦੇ ਹਨ । ਜੇ ਸਾਡੇ ਪੈਰਾਂ ਵਿਚ ਦਰਦ ਹੈ ਤਾਂ ਇਸਦੀ ਸੂਚਨਾ ਪੈਰ ਵਿਚ ਮੌਜੂਦ ਸੰਵੇਦੀ ਨਿਊਰਾਨ ਦੇ ਡੈਂਡਰਾਈਟ ਹਿਣ ਕਰਦੇ ਹਨ । ਨਿਉਰਾਨ ਉਸ ਨੂੰ ਬਿਜਲੀ ਸੰਕੇਤ ਵਿਚ ਬਦਲ ਦਿੰਦੀ ਹੈ । ਇਹ ਬਿਜਲੀ ਸੰਕੇਤ ਸੈਂਲ ਬਾਡੀ ਦੁਆਰਾ ਪ੍ਰਵਾਹਿਤ ਹੁੰਦਾ ਹੈ । ਸਿਨੈਪਸ ਵਿਚ ਹੁੰਦਾ ਹੋਇਆ ਇਹ ਦਿਮਾਗ਼ ਤੱਕ ਪੁੱਜਦਾ ਹੈ । ਦਿਮਾਗ਼ ਸੰਦੇਸ਼ ਹਿਣ ਕਰ ਉਸ ਤੇ ਅਨੁਕਿਰਿਆ ਕਰਦਾ ਹੈ । ਪ੍ਰੇਰਤ ਨਾੜੀ ਇਸ ਅਨੁਕਿਰਿਆ ਨੂੰ ਪੈਰ ਦੀਆਂ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ਅਤੇ ਪੈਰ ਦੀਆਂ ਪੇਸ਼ੀਆਂ ਉੱਚਿਤ ਅਕਿਰਿਆ ਕਰਦੀਆਂ ਹਨ ।
ਨਿਉਰਾਨ (Neuron) ਤਿੰਨ ਪ੍ਰਕਾਰ ਦੇ ਹਨ-
- ਸੰਵੇਦੀ ਨਿਊਰਾਨ-ਸਰੀਰ ਦੇ ਵੱਖ-ਵੱਖ ਭਾਗਾਂ ਵਿਚੋਂ ਇਹ ਸੰਵੇਦਨਾਵਾਂ ਨੂੰ ਦਿਮਾਗ਼ ਵਲ ਲੈ ਜਾਂਦੀ ਹੈ ।
- ਪ੍ਰੇਰਕ ਨਿਊਰਾਨ-ਇਹ ਦਿਮਾਗ਼ ਤੋਂ ਆਦੇਸ਼ਾਂ ਨੂੰ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ।
- ਬਹੁ-ਧਰੁਵੀ ਨਿਊਰਾਨ-ਇਹ ਸੰਵੇਦਨਾਵਾਂ ਨੂੰ ਦਿਮਾਗ਼ ਵੱਲ ਅਤੇ ਦਿਮਾਗ਼ ਤੋਂ ਪੇਸ਼ੀਆਂ ਵਲ ਲੈ ਜਾਣ ਦਾ ਕਾਰਜ ਕਰਦੀ ਹੈ ।
ਪ੍ਰਸ਼ਨ 6. ਪੌਦਿਆਂ ਵਿੱਚ ਪ੍ਰਕਾਸ਼ ਅਨੁਵਰਤਨ ਕਿਸ ਪ੍ਰਕਾਰ ਹੁੰਦਾ ਹੈ ?
ਉੱਤਰ-
ਪੌਦਿਆਂ ਦੇ ਕਰੂੰਬਲਾਂ ਦੁਆਰਾ ਪ੍ਰਕਾਸ਼ ਸਰੋਤ ਦੀ ਦਿਸ਼ਾ ਵੱਲ ਗਤੀ ਕਰਨ ਨੂੰ ਪ੍ਰਕਾਸ਼ ਅਨੁਵਰਤਨ ਕਹਾਉਂਦਾ ਹੈ । ਕਰੂੰਬਲਾਂ ਦਾ ਪ੍ਰਕਾਸ਼ ਦੇ ਪ੍ਰਤੀ ਧਨਾਤਮਕ ਅਨੁਵਰਤਨ ਹੁੰਦਾ ਹੈ ।
ਜੇ ਕਿਸੇ ਪੌਦੇ ਨੂੰ ਗਮਲੇ ਵਿਚ ਲਗਾ ਕੇ ਕਿਸੇ ਹਨੇਰੇ ਕਮਰੇ ਵਿਚ ਰੱਖ ਦਿੱਤਾ ਜਾਵੇ ਤਾਂ ਪ੍ਰਕਾਸ਼ ਕਿਸੇ ਖਿੜਕੀ ਜਾਂ ਦਰਵਾਜ਼ੇ ਵੱਲੋਂ ਅੰਦਰ ਆਉਂਦਾ ਹੋਵੇ ਤਾਂ ਕੁਝ ਦਿਨਾਂ ਦੇ ਬਾਅਦ ਹੀ ਤਣੇ ਦਾ ਅਗਲਾ ਭਾਗ ਖੁਦ ਉਸੀ ਦਿਸ਼ਾ ਵਿਚ ਮੁੜ ਜਾਂਦਾ ਹੈ ਜਿਸ ਪਾਸੇ ਤੋਂ ਪ੍ਰਕਾਸ਼ ਕਮਰੇ ਵਿਚ ਪਾ ਰਿਹਾ ਸੀ ।
ਅਜਿਹਾ ਇਸ ਲਈ ਹੁੰਦਾ ਹੈ ਕਿ ਤਣੇ ਦਾ ਸਿਰਾ ਸਿਰਫ ਉਸੀ ਦਿਸ਼ਾ ਵਿਚ ਰਿਸਾਓ ਹੋਣ ਵਾਲੇ ਵਧੇਰੇ ਆਕਸਿਨ ਦੇ ਪ੍ਰਭਾਵ ਨਾਲ ਨਸ਼ਟ ਹੋ ਜਾਂਦਾ ਹੈ । ਜਦੋਂ ਕਿ ਉਲਟ ਦਿਸ਼ਾ ਵੱਲ ਹਾਰਮੋਨ ਮੌਜੂਦ ਰਹਿੰਦਾ ਹੈ । ਇਸ ਕਾਰਨ ਤਣੇ ਦੀ ਦਿਸ਼ਾ ਵਿਚ ਮੁੜ ਜਾਂਦਾ ਹੈ ।

ਪ੍ਰਸ਼ਨ 7. ਸੁਖਮਨਾ ਨਾੜੀ ਤੇ ਸੱਟ ਲੱਗਣ ਨਾਲ ਕਿਹੜੇ ਸੰਕੇਤਾਂ ਵਿੱਚ ਰੁਕਾਵਟ ਆਵੇਗੀ ?
ਉੱਤਰ-
ਸੁਖਮਨਾ ਨਾੜੀ ਜਾਂ ਮੇਰੁਰਜੁ ਨੂੰ ਸੱਟ ਲੱਗਣ ਨਾਲ ਪ੍ਰਤਿਵਰਤੀ ਕਿਰਿਆਵਾਂ ਅਤੇ ਅਣਇੱਛਤ ਕਿਰਿਆਵਾਂ ਲਈ ਆਉਣ ਵਾਲੇ ਸੰਕੇਤਾਂ ਵਿਚ ਰੁਕਾਵਟ ਹੋਵੇਗੀ । ਵਾਤਾਵਰਨ ਦੀ ਕੋਈ ਵੀ ਸੂਚਨਾ ਆਉਣ ਜਾਣ ਵਾਲੀਆਂ ਨਾੜੀਆਂ ਦੇ ਬੰਡਲ ਵਿਚ ਹੁੰਦੀ ਹੋਈ ਦਿਮਾਗ਼ ਵਿਚ ਪਹੁੰਚ ਜਾਵੇਗੀ । ਇਹ ਤੁਰੰਤ ਪ੍ਰਭਾਵਿਤ ਅੰਗਾਂ ਵਿਚ ਨਾ ਪੁੱਜ ਕੇ ਦਿਮਾਗ ਦੁਆਰਾ ਉਸ ਅੰਗ ਤਕ ਪੁੱਜ ਜਾਵੇਗੀ । ਅਜਿਹਾ ਹੋਣ ਨਾਲ ਵਧੇਰੇ ਦੇਰ ਲਗੇਗੀ ਅਤੇ ਉਦੋਂ ਤੱਕ ਅੰਗ ਤੇ ਬੁਰਾ ਅਸਰ ਹੋ ਚੁੱਕਾ ਹੋਵੇਗਾ ।
ਪ੍ਰਸ਼ਨ 8. ਪੌਦਿਆਂ ਵਿੱਚ ਰਸਾਇਣਿਕ ਤਾਲਮੇਲ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਪੌਦਿਆਂ ਵਿਚ ਰਸਾਇਣਿਕ ਤਾਲਮੇਲ-ਪੌਦਿਆਂ ਵਿਚ ਰਸਾਇਣਿਕ ਤਾਲਮੇਲ ਪੌਦਿਆਂ ਦੇ ਹਾਰਮੋਨਾਂ ਦੇ ਕਾਰਨ ਹੁੰਦਾ ਹੈ । ਪੌਦੇ ਖ਼ਾਸ ਹਾਰਮੋਨਾਂ ਨੂੰ ਪੈਦਾ ਕਰਦੇ ਹਨ ਜੋ ਉਸ ਦੇ ਖ਼ਾਸ ਭਾਗਾਂ ਨੂੰ ਪ੍ਰਭਾਵਿਤ ਕਰਦੇ ਹਨ । ਪੌਦਿਆਂ ਵਿਚ ਤਣੇ ਦਾ ਸਿਰਾ ਪ੍ਰਕਾਸ਼ ਦੇ ਆਉਣ ਵਾਲੀ ਦਿਸ਼ਾ ਵੱਲ ਵਧਦਾ ਹੈ । ਗੁਰੂਤਵਾਨੁਵਰਤਨ ਜੜਾਂ ਨੂੰ ਹੇਠਾਂ ਵੱਲ ਮੋੜ ਕੇ ਅਨੁਕਰਿਆ ਕਰਦਾ ਹੈ । ਇਸ ਤਰ੍ਹਾਂ ਜਲਾ ਅਨੁਵਰਤਨ ਅਤੇ ਰਸਾਇਣ ਅਨੁਵਰਤਨ ਹੁੰਦਾ ਹੈ । ਪਰਾਗ ਨਲਿਕਾ ਦਾ ਬੀਜ ਅੰਡ ਵਲ ਵਾਧਾ ਕਰਨਾ ਰਸਾਇਣ ਅਨੁਵਰਤਨ ਦਾ ਉਦਾਹਰਨ ਹੈ । ਵੱਖ ਵੱਖ ਪੋਦੇ ਹਾਰਮੋਨ ਸੈੱਲਾਂ ਦੁਆਰਾ ਸੰਸ਼ਲੇਸ਼ਣ ਦੇ ਬਾਅਦ ਪੌਦਿਆਂ ਦੇ ਹੋਰ ਭਾਗਾਂ ਵਿਚ ਵਿਸਰਿਤ ਹੋ ਕੇ ਉਸ ਨੂੰ ਪ੍ਰਭਾਵਿਤ ਕਰਦੇ ਹਨ | ਸਾਈਟੋਕਾਈਨਿਨ ਹਾਰਮੋਨ ਪੌਦਿਆਂ ਦੀ ਜੀਰਣਤਾ ਨੂੰ ਰੋਕਦੇ ਹਨ | ਆਕਸਿਨ ਹਾਰਮੋਨ ਵਾਧਾ, ਅਨੁਵਰਤਨ ਗਤੀਆਂ, ਜੜ੍ਹ ਵਿਭੇਦਨ ਆਦਿ ਨੂੰ ਨਿਯੰਤਰਿਤ ਕਰਦੇ ਹਨ । ਐਬਸੈਸਿਕ ਤੇਜ਼ਾਬ ਵਾਧਾ ਰੋਕਣ ਵਾਲਾ ਪੌਦਾ ਹਾਰਮੋਨ ਹੈ । ਪੱਤਿਆਂ ਦਾ ਮੁਰਝਾਉਣਾ ਵੀ ਇਸ ਦੇ ਪ੍ਰਭਾਵਾਂ ਵਿੱਚ ਸ਼ਾਮਿਲ ਹੈ ।
ਪ੍ਰਸ਼ਨ 9. ਇੱਕ ਜੀਵ ਵਿੱਚ ਕੰਟਰੋਲ ਅਤੇ ਤਾਲਮੇਲ ਦੇ ਸਿਸਟਮ ਦੀ ਕਿਉਂ ਲੋੜ ਹੈ ?
ਉੱਤਰ-
ਬਹੁਕੋਸ਼ੀ ਜੀਵਾਂ ਦੀ ਰਚਨਾ ਬਹੁਤ ਗੁੰਝਲਦਾਰ ਹੁੰਦੀ ਹੈ । ਉਨ੍ਹਾਂ ਦੇ ਸਰੀਰ ਦੇ ਬਾਹਰੀ ਅਤੇ ਅੰਦਰਲੇ ਅੰਗਾਂ ਦੀ ਖ਼ਾਸ ਕਾਰਜ-ਪ੍ਰਣਾਲੀ ਅਤੇ ਗਤੀਵਿਧੀਆਂ ਵਿਚ ਤਾਲਮੇਲ ਦੀ ਬਹੁਤ ਹੀ ਲੋੜ ਹੁੰਦੀ ਹੈ । ਅੰਗਾਂ ਵਿਚ ਨਿਯੰਤਰਨ ਜਾਂ ਕੰਟਰੋਲ ਅਤੇ ਤਾਲਮੇਲ ਦੁਆਰਾ ਹੀ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਸੰਭਵ ਹੋ ਸਕਦੀ ਹੈ । ਜੀਵਾਂ ਦੀ ਗੁੰਝਲਦਾਰ ਪ੍ਰਕਿਰਤੀ ਕਾਰਨ ਹੀ ਉਹ ਉਨ੍ਹਾਂ ਨਾੜੀਆਂ ਦੀ ਵਰਤੋਂ ਕਰਦੇ ਹਨ ਜੋ ਨਿਯੰਤਰਨ ਅਤੇ ਤਾਲਮੇਲ ਕਾਰਜ ਕਰਦੇ ਹਨ । ਖ਼ਾਸ ਕੰਮਾਂ ਲਈ ਟਿਸ਼ੂਆਂ ਦੀ ਵਰਤੋਂ ਨਿਯੰਤਰਨ ਅਤੇ ਤਾਲਮੇਲ ਵਿਚ ਸਹਾਇਕ ਸਿੱਧ ਹੁੰਦੀ ਹੈ ।
ਪ੍ਰਸ਼ਨ 10. ਅਣਇੱਛਤ ਕਿਰਿਆਵਾਂ ਅਤੇ ਪ੍ਰਤਿਵਰਤੀ ਕਿਰਿਆਵਾਂ ਇੱਕ ਦੂਜੇ ਤੋਂ ਕਿਸ ਪ੍ਰਕਾਰ ਭਿੰਨ ਹਨ ?
ਉੱਤਰ-
ਪ੍ਰਤਿਵਰਤੀ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਬਾਹਰੀ ਸੰਵੇਦਨਾਂ ਦੇ ਉੱਤਰ ਵਿਚ ਤੁਰੰਤ ਅਤੇ ਆਪਣੇ ਆਪ ਹੋ ਜਾਂਦੀਆਂ ਹਨ । ਇਸ ਤੇ ਦਿਮਾਗ ਦਾ ਕੋਈ ਨਿਯੰਤਰਨ ਨਹੀਂ ਹੁੰਦਾ । ਇਹ ਮੇਰੂਰਜੂ ਜਾਂ ਸੁਖਮਨਾ ਦੁਆਰਾ ਨਿਯੰਤਰਿਤ ਜਾਂ ਕੰਟਰੋਲ ਹੋ ਜਾਂਦੀ ਹੈ । ਪ੍ਰਤਿਵਰਤੀ ਕਿਰਿਆਵਾਂ ਆਪਣੇ ਆਪ ਪ੍ਰੇਰਕ ਦੇ ਪ੍ਰਤੀਉੱਤਰ ਵਿਚ ਹੁੰਦੀਆਂ ਹਨ । ਉਦਾਹਰਨ ਲਹੂ ਦਬਾਅ, ਦਿਲ ਦੇ ਧੜਕਨ ਦੀ ਦਰ, ਸਾਹ ਦਰ ਆਦਿ ।
ਅਣਇੱਛਤ ਕਿਰਿਆਵਾਂ ਵੀ ਪ੍ਰਾਣੀਆਂ ਦੀ ਇੱਛਾ ਦੁਆਰਾ ਚਾਲਿਤ ਨਹੀਂ ਹੁੰਦੀਆਂ ਪਰ ਇਨ੍ਹਾਂ ਦਾ ਚਾਲਨ ਮੱਧ ਦਿਮਾਗ਼ ਅਤੇ ਪਿਛਲੇ ਦਿਮਾਗ਼ ਦੁਆਰਾ ਕੀਤਾ ਜਾਂਦਾ ਹੈ । ਉਦਾਹਰਨ-ਗਰਮ ਧਾਤੁ ਤੇ ਹੱਥ ਲਗਾਉਣ ਤੇ ਹੱਥ ਪਰੇ ਹਟਣਾ, ਪਲਕ ਝਪਕਨਾ ਅਤੇ ਖਾਂਸੀ ਕਰਨਾ ਆਦਿ ।
ਪ੍ਰਸ਼ਨ 11. ਜੰਤੂਆਂ ਵਿਚ ਕੰਟਰੋਲ ਅਤੇ ਤਾਲਮੇਲ ਦੇ ਲਈ ਨਾੜੀ ਅਤੇ ਹਾਰਮੋਨ ਕਿਰਿਆ ਵਿਧੀਆਂ ਦੀ ਤੁਲਨਾ ਅਤੇ ਟਾਕਰਾ ਕਰੋ ।
ਉੱਤਰ-
| ਨਾੜੀ ਕਿਰਿਆ ਵਿਧੀ | ਹਾਰਮੋਨ ਕਿਰਿਆ ਵਿਧੀ |
| (1) ਇਹ ਐਕਸਾਨ ਦੇ ਅੰਤ ਵਿਚ ਬਿਜਲੀ ਆਵੇਗ ਦਾ ਨਤੀਜਾ ਹੈ । | (1) ਇਹ ਲਹੂ ਦੁਆਰਾ ਭੇਜਿਆ ਗਿਆ ਰਸਾਇਣਿਕ ਸੰਦੇਸ਼ ਹੈ । |
| (2) ਸੂਚਨਾ ਬਹੁਤ ਤੇਜ਼ ਗਤੀ ਨਾਲ ਅੱਗੇ ਵੱਧਦੀ ਹੈ । | (2) ਸੂਚਨਾ ਹੌਲੀ-ਹੌਲੀ ਗਤੀ ਕਰਦੀ ਹੈ । |
| (3) ਸੂਚਨਾ ਵਿਸ਼ਿਸ਼ਟ ਇਕ ਜਾਂ ਅਨੇਕ ਨਾੜੀ, ਸੈੱਲਾਂ, ਨਿਊਰਾਨਾਂ ਆਦਿ ਨੂੰ ਪ੍ਰਾਪਤ ਹੁੰਦੀ ਹੈ । | (3) ਸੂਚਨਾ ਸਾਰੇ ਸਰੀਰ ਨੂੰ ਲਹੂ ਦੁਆਰਾ ਪ੍ਰਾਪਤ ਹੋ ਜਾਂਦੀ ਹੈ ਜਿਸ ਨੂੰ ਕੋਈ ਖ਼ਾਸ ਸੈੱਲ ਜਾਂ ਨਾੜੀ ਖੁਦ ਪ੍ਰਾਪਤ ਕਰ ਲੈਂਦਾ ਹੈ । |
| (4) ਇਸ ਨੂੰ ਉੱਤਰ ਜਲਦੀ ਪ੍ਰਾਪਤ ਹੋ ਜਾਂਦਾ ਹੈ । | (4) ਇਸ ਨੂੰ ਉੱਤਰ ਹੌਲੀ-ਹੌਲੀ ਪ੍ਰਾਪਤ ਹੁੰਦਾ ਹੈ । |
| (5) ਇਸਦਾ ਪ੍ਰਭਾਵ ਘੱਟ ਸਮੇਂ ਤਕ ਰਹਿੰਦਾ ਹੈ । | (5) ਇਸਦਾ ਪ੍ਰਭਾਵ ਅਕਸਰ ਦੇਰ ਤਕ ਰਹਿੰਦਾ ਹੈ । |
ਪ੍ਰਸ਼ਨ 12. ਛੂਈ-ਮੂਈ ਪੌਦੇ ਵਿੱਚ ਗਤੀ ਅਤੇ ਸਾਡੀ ਲੱਤ ਦੀ ਗਤੀ ਦੇ ਤਰੀਕਿਆਂ ਵਿੱਚ ਕੀ ਅੰਤਰ ਹੈ ?
ਉੱਤਰ-
ਛੂਈ-ਮੂਈ ਪੌਦਾ ਸਪਰਸ਼ ਕਰਦੇ ਹੀ ਪੱਤਿਆਂ ਨੂੰ ਝੁਕਾ ਕੇ ਜਾਂ ਬੰਦ ਕਰ ਕੇ ਸੰਵੇਦਨਸ਼ੀਲਤਾ ਦੀ ਜਾਣਕਾਰੀ ਦਿੰਦਾ ਹੈ । ਪੌਦੇ ਹਾਰਮੋਨ ਦੇ ਅਸਰ ਕਾਰਨ ਦਾ ਸੈੱਲਾਂ ਵਿਚ ਇਹ ਪਰਿਵਰਤਿਤ ਕਰ ਦਿੰਦੀਆਂ ਹਨ । ਜਦੋਂ ਕਿ ਸਾਡੀਆਂ ਲੱਤਾਂ ਵਿਚ ਹੋਣ ਵਾਲੀ ਇੱਛਤ ਕਿਰਿਆ ਦਾ ਪਰਿਣਾਮ ਹੈ ਜੋ ਮੱਧ ਦਿਮਾਗ਼ ਦੁਆਰਾ ਸੰਚਾਲਿਤ ਹੁੰਦੀ ਹੈ । ਇਸ ਵਿਚ ਨਾੜੀ ਕੰਟਰੋਲ ਦਾ ਸਹਿਯੋਗ ਪ੍ਰਾਪਤ ਕੀਤਾ ਜਾਂਦਾ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ
ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1. ਅੰਕਿਤ ਚਿੱਤਰ ਬਣਾਕੇ ਮਨੁੱਖ ਦੇ ਦਿਮਾਗ਼ ਦੇ ਭਾਗਾਂ ਦਾ ਵਰਣਨ ਕਰੋ ।
ਉੱਤਰ-

ਦਿਮਾਗ਼-ਮਨੁੱਖੀ ਦਿਮਾਗ਼ ਬਹੁਤ ਹੀ ਵਿਕਸਿਤ ਕੋਮਲ ਅੰਗ ਹੈ ਜੋ ਖੋਪੜੀ ਦੀਆਂ ਹੱਡੀਆਂ (Skull) ਵਿਚ ਸੁਰੱਖਿਅਤ ਰਹਿੰਦਾ ਹੈ । ਇਸਦੇ ਚਾਰੋਂ ਪਾਸੇ ਤਿੰਨ ਲਿੱਲੀਆਂ ਹੁੰਦੀਆਂ ਹਨ । ਜੋ ਇਕ ਤਰਲ ਪਦਾਰਥ ਨਾਲ ਘਿਰੀਆਂ ਹੁੰਦੀਆਂ ਹਨ । ਦਿਮਾਗ਼ ਦੇ ਮੁੱਖ ਤਿੰਨ ਭਾਗ ਹੁੰਦੇ ਹਨ-
(i) ਅਗਲਾ ਦਿਮਾਗ਼ (Fore brain)
(ii) ਮੱਧ ਦਿਮਾਗ਼ (Mid brain)
(iii) ਪਿਛਲਾ ਦਿਮਾਗ਼ (hind brain)
(i) ਅਗਲਾ ਦਿਮਾਗ਼ (Fore brain) – ਪੁਰੇ ਦਿਮਾਗ਼ ਦਾ ਦੋ ਤਿਆਹੀ ਹਿੱਸਾ ਅਗਲੇ ਦਿਮਾਗ਼ ਵਿਚ ਹੁੰਦਾ ਹੈ । ਇਹ ਦਿਮਾਗ਼ ਦਾ ਮੁੱਖ ਭਾਗ ਹੈ । ਇਸ ਲਈ ਕਈ ਲੋਕ ਇਸ ਨੂੰ ਵੱਡਾ ਦਿਮਾਗ਼ ਵੀ ਕਹਿੰਦੇ ਹਨ ।
ਅਗਲੇ ਦਿਮਾਗ਼ ਦੇ ਵੱਖ-ਵੱਖ ਖੇਤਰ ਹਨ ਜੋ ਸੁਣਨ, ਸੁੰਘਣ, ਦੇਖਣ ਆਦਿ ਲਈ ਵਿਸ਼ੇਸ਼ੀਕ੍ਰਿਤ ਹਨ । ਇਸ ਵਿਚ ਸ਼ਾਮਲ ਕਰਨ ਲਈ ਵੱਖ ਖੇਤਰ ਹੁੰਦੇ ਹਨ ਜਿੱਥੇ ਇਨ੍ਹਾਂ ਸੰਵੇਦੀ ਸੂਚਨਾਵਾਂ ਨੂੰ, ਹੋਰ ਗ੍ਰਹੀਆਂ ਤੋਂ ਪ੍ਰਾਪਤ ਸੂਚਨਾਵਾਂ ਅਤੇ ਪਹਿਲਾਂ ਤੋਂ ਦਿਮਾਗ਼ ਵਿਚ ਇਕੱਤਰ ਸੂਚਨਾਵਾਂ ਨਾਲ ਇਕੱਠਾ ਕਰਕੇ ਉਨ੍ਹਾਂ ਦਾ ਭਾਵ ਕੱਢਿਆ ਜਾਂਦਾ ਹੈ । ਇਸ ਸਭ ਦੇ ਆਧਾਰ ਤੇ ਇਕ ਫੈਸਲਾ ਲਿਆ ਜਾਂਦਾ ਹੈ ਕਿ ਪ੍ਰਤਿਕਿਰਿਆ ਕਿਵੇਂ ਹੋਵੇ ਅਤੇ ਸੂਚਨਾ ਪ੍ਰੇਰਕ ਖੇਤਰ ਨੂੰ ਪਹੁੰਚਾਈ ਜਾਂਦੀ ਹੈ ਜੋ ਇੱਛੁਕ ਪੇਸ਼ੀਆਂ ਦੀ ਗਤੀ ਨੂੰ ਨਿਯੰਤਰਿਤ ਕਰਦੀਆਂ ਹਨ ਜਿਵੇਂ; ਕਿ ਸਾਡੀਆਂ ਲੱਤਾਂ ਦੀਆਂ ਗਤੀਆਂ | ਅਗਲੇ ਦਿਮਾਗ਼ ਵਿਚ ਭੁੱਖ ਨਾਲ ਸੰਬੰਧਿਤ ਖੇਤਰ ਵੀ ਹੈ ।
ਅਗਲੇ ਦਿਮਾਗ਼ ਦਾ ਕਾਰਜ-
- ਇਹ ਸਾਰੇ ਸੰਵੇਦੀ ਅੰਗਾਂ ਦੇ ਸੰਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ ।
- ਇਹ ਸਾਰੀਆਂ ਪੇਸ਼ੀਆਂ, ਗ੍ਰੰਥੀਆਂ, ਅੰਗਾਂ ਨੂੰ ਠੀਕ ਕਾਰਜ ਕਰਨ ਦਾ ਆਦੇਸ਼ ਦਿੰਦਾ ਹੈ ।
- ਇਹ ਉਦੀਨਾਂ ਅਤੇ ਕਿਰਿਆਵਾਂ ਦੇ ਵਿਚ ਸੰਤੁਲਨ ਕਰਦਾ ਹੈ ।
- ਇਹ ਪਿਛਲੇ ਅਨੁਭਵ ਅਤੇ ਯਾਦਾਂ ਦੇ ਅਧਾਰ ‘ਤੇ ਸਾਡੇ ਵਿਵਹਾਰ ਵਿਚ ਪਰਿਵਰਤਨ ਲਿਆਉਂਦਾ ਹੈ ।
- ਇਹ ਸਾਰੀਆਂ ਸੂਚਨਾਵਾਂ ਅਤੇ ਗਿਆਨ ਨੂੰ ਪ੍ਰਾਪਤ ਕਰਦਾ ਹੈ ਅਤੇ ਉਨ੍ਹਾਂ ਦਾ ਸੰਗ੍ਰਹਿ ਕਰ ਲੈਂਦਾ ਹੈ ।
(ii) ਮੱਧ ਦਿਮਾਗ਼ (Mid brain) – ਇਹ ਦਿਮਾਗ਼ ਦਾ ਮੱਧ ਭਾਗ ਹੈ । ਜੋ ਅਗਲੇ ਅਤੇ ਪਿਛਲੇ ਦਿਮਾਗ਼ ਨੂੰ ਆਪਸ ਵਿਚ ਜੋੜਦਾ ਹੈ । ਸਾਧਾਰਣ ਪ੍ਰਵਿਰਤੀ ਕਿਰਿਆ ਜਿਵੇਂ ਕਿ ਪੁਤਲੀ ਦੇ ਆਕਾਰ ਵਿਚ ਪਰਿਵਰਤਨ ਅਤੇ ਕੁਝ ਸੋਚ ਕੇ ਕੀਤੀ ਕਿਰਿਆ ਜਿਵੇਂ ਕਿ ਕੁਰਸੀ ਖਿਸਕਾਉਣਾ ਦੇ ਵਿਚਕਾਰ ਇਕ ਹੋਰ ਨਿਯੰਤਰਨ ਪੇਸ਼ੀ ਗਤੀਆਂ ਦਾ ਸੈੱਟ ਹੈ । ਜਿਸ ਉੱਤੇ ਸਾਡੇ ਸੋਚਣ ਦਾ ਕੋਈ ਕੰਟਰੋਲ ਨਹੀਂ ਹੈ । ਇਨ੍ਹਾਂ ਅਣਇੱਛਤ ਕਿਰਿਆਵਾਂ ਵਿਚੋਂ ਕੁੱਝ ਮੱਧ ਦਿਮਾਗ਼ ਦੁਆਰਾ ਨਿਯੰਤਰਿਤ ਹੁੰਦੀਆਂ ਹਨ ।
(iii) ਪਿਛਲਾ ਦਿਮਾਗ਼ (Hind brain) – ਇਸ ਨੂੰ ਛੋਟਾ ਦਿਮਾਗ਼ ਵੀ ਕਹਿੰਦੇ ਹਾਂ । ਇਸ ਦੀ ਰਚਨਾ ਕਰਨ ਵਾਲੇ ਮੈਡੂਲਾ ਅਤੇ ਸੈਰੀਬੈਲਮ ਹੈ ।
ਸੈਰੀਬੈਲਮ ਦੀ ਰਚਨਾ ਬਹੁਤ ਗੁੰਝਲਦਾਰ ਹੈ । ਇਹ ਠੋਸ ਹੁੰਦਾ ਹੈ । ਇਹ ਅਗਲੇ ਦਿਮਾਗ਼ ਦੇ ਬਿਲਕੁਲ ਹੇਠਾਂ ਹੁੰਦਾ ਹੈ । ਇਹ ਗਤੀਆਂ ਦਾ ਠੀਕ ਪ੍ਰਕਾਰ ਨਾਲ ਨਿਯੰਤਰਨ ਕਰਦਾ ਹੈ ।
ਸਾਡਾ ਚਲਣਾ, ਦੌੜਨਾ, ਭੱਜਣਾ, ਉੱਠਣਾ, ਬੈਠਣਾ, ਨੱਚਣਾ ਆਦਿ ਇਸੇ ਦੁਆਰਾ ਨਿਯੰਤਰਿਤ ਹੁੰਦਾ ਹੈ ।
ਦਿਮਾਗ਼ ਦੇ ਪਿੱਛੇ ਦੇ ਤਿਕੋਨੇ ਭਾਗ ਨੂੰ ਮੈਡੂਲਾ ਕਹਿੰਦੇ ਹਨ । ਇਹ ਦਿਲ ਦੀ ਧੜਕਨ, ਸਾਹ, ਪਾਚਨ ਆਦਿ ਅਣਇੱਛਤ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ ।
ਪ੍ਰਸ਼ਨ 2. ਸੁਖਮਨਾ ਨਾੜੀ ਦਾ ਸੰਖੇਪ ਵਰਣਨ ਕਰੋ ।
ਉੱਤਰ-

ਸੁਖਮਨਾ ਨਾੜੀ (Spinal Cord) ਮੈਂਡੂਲਾ ਆਬਲਾਂਗੇਟਾ ਖੋਪੜੀ ਦੇ ਮਹਾਰੰਧਰ ਤੋਂ ਨਿਕਲ ਕੇ ਰੀੜ੍ਹ ਦੀ ਹੱਡੀ ਦੇ ਮਣਕਿਆਂ (Vertabral) ਦੇ ਵਿਚੋਂ ਨਿਕਲ ਕੇ ਹੇਠਾਂ ਤੱਕ ਫੈਲੀ ਰਹਿੰਦੀ ਹੈ । ਇਸ ਨੂੰ ਮੇਰੂਰਜੂ ਜਾਂ ਸੁਖਮਨਾ ਨਾੜੀ ਕਹਿੰਦੇ ਹਨ । ਇਸਦੇ ਉੱਪਰ ਡਿਉਰਾਮੀਟਰ, ਐਰੇੜਾਈਡ ਅਤੇ ਪਿਓਮੈਟ ਨਾਮਕ ਤਿੰਨ ਬਿੱਲੀਆਂ ਉਸ ਪ੍ਰਕਾਰ ਹੁੰਦੀਆਂ ਹਨ ਜਿਵੇਂ ਦਿਮਾਗ਼ ਵਿਚ ਉੱਪਰ ਹੁੰਦੀਆਂ ਹਨ । ਰੀੜ੍ਹ ਤੋਂ ਨਿਸਚਿਤ ਦੂਰੀਆਂ ‘ਤੇ 31 ਜੋੜੇ ਸੁਖਮਨਾ ਨਾੜੀਆਂ ਨਿਕਲਦੀਆਂ ਹਨ । ਇਸ ਦੀ ਲੰਬਾਈ ਲਗਭਗ 45 ਸੈਂ. ਮੀ. ਹੁੰਦੀ ਹੈ ।
ਮੇਰੂਰਜੂ ਜਾਂ ਸੁਖਮਨਾ ਨਾੜੀ ਦੇ ਕਾਰਜ-
- ਇਹ ਸਾਧਾਰਨ ਪ੍ਰਤਿਵਰਤੀ ਕਿਰਿਆਵਾਂ ਜਿਵੇਂ ਗੋਡੇ ਦੇ ਝਟਕੇ ਦਾ ਪ੍ਰਤੀਉੱਤਰ, ਖੁਦ ਚਾਲਿਤ ਪ੍ਰਤੀ ਕਿਰਿਆਵਾਂ ਜਿਵੇਂ ਮੂਤਰ ਮਸਾਨੇ ਦਾ ਸੁੰਗੜਨਾ ਆਦਿ ਦੇ ਤਾਲਮੇਲ ਕੇਂਦਰ ਦਾ ਕਾਰਜ ਕਰਦੀ ਹੈ ।
- ਇਹ ਦਿਮਾਗ਼ ਅਤੇ ਸੁਖਮਨਾ ਦੇ ਵਿਚ ਸੰਚਾਰ ਦਾ ਕਾਰਜ ਕਰਦੀ ਹੈ ।
ਪ੍ਰਸ਼ਨ 3. ਪ੍ਰਤਿਵਰਤੀ ਕਿਰਿਆ ਨੂੰ ਢੁੱਕਵੀਂ ਉਦਾਹਰਨ ਦੇ ਕੇ ਪਰਿਭਾਸ਼ਿਤ ਕਰੋ ।
ਉੱਤਰ-
ਬਾਹਰੀ ਪਰਿਵਰਤਨਾਂ ਜਾਂ ਉਦੀਨਾਂ ਦੇ ਪ੍ਰਤੀ ਪ੍ਰਾਣੀਆਂ ਦੀਆਂ ਪ੍ਰਕਿਰਿਆਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ । ਇੱਛਤ (Voluntary) ਅਤੇ ਅਣਇੱਛਤ (Involuntary) 1 ਅਣਇੱਛਤ ਕਿਰਿਆਵਾਂ ਪਾਣੀ ਦੀ ਚੇਤਨਾ ਜਾਂ ਇੱਛਾ ਸ਼ਕਤੀ ਦੇ ਅਧੀਨ ਨਹੀਂ ਹੁੰਦੀਆਂ ਹਨ । ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ | ਆਜ਼ਾਦ ਅਤੇ ਪ੍ਰਤਿਵਰਤੀ (Automatic & Reflex) ਤਿਵਰਤੀ ਕਿਰਿਆਵਾਂ ਦੈਹਿਕ (Somatic) ਹੁੰਦੀਆਂ ਹਨ ਅਰਥਾਤ ਰੇਖਿਤ ਪੇਸ਼ੀਆਂ ਅਤੇ ਗ੍ਰੰਥੀਆਂ ਨਾਲ ਸੰਬੰਧਿਤ ਹੁੰਦੀਆਂ ਹਨ । ਇਸ ਕਿਰਿਆ ਵਿਚ ਸੁਖਮਨਾ ਨਾੜੀ ਜਾਂ ਮੇਰੂਰਜੂ ਭਾਗ ਲੈਂਦੀ ਹੈ । ਜੇ ਸਰੀਰ ਦੇ ਕਿਸੇ ਭਾਗ ਵਿਚ ਸੂਈ ਚੁਭ ਜਾਵੇ ਤਾਂ ਸਰੀਰ ਉਸ ਭਾਗ ਨੂੰ ਉੱਥੋਂ ਹਟਾ ਲੈਂਦਾ ਹੈ ।

ਪ੍ਰਸ਼ਨ 4. ਪੌਦਾ ਹਾਰਮੋਨ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ? ਹਰੇਕ ਦੇ ਕਾਰਜ ਲਿਖੋ ।
ਉੱਤਰ-
ਪੌਦੇ ਕੁਝ ਖ਼ਾਸ ਪ੍ਰਕਾਰ ਦੇ ਰਸਾਇਣਿਕ ਪਦਾਰਥ ਪੈਦਾ ਕਰਦੇ ਹਨ ਜੋ ਪੂਰੇ ਪੌਦੇ ਦੇ ਵੱਖ-ਵੱਖ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਦੇ ਹਨ । ਇਹ ਰਸਾਇਣਿਕ ਪਦਾਰਥ ਪੌਦਾ ਵਾਧਾ ਨਿਯੰਤਰਕ ਜਾਂ ਪਾਪ ਹਾਰਮੋਨਸ ਕਹਾਉਂਦੇ ਹਨ । ਇਨ੍ਹਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ । ਇਸਦੇ ਹੇਠ ਲਿਖੇ ਵਰਗ ਹਨ-
(i) ਆਕਸਿਨ
(ii) ਜਿਬੇਰਲਿਨ
(iii) ਸਾਈਟੋਕਾਇਨਿਨ
(iv) ਐਬਸਿਸਿਕ ਹਾਰਮੋਨ ।
ਹਾਰਮੋਨਾਂ ਦੇ ਮੁੱਖ ਕਾਰਜ-

ਪ੍ਰਸ਼ਨ 5. ਮਨੁੱਖ ਦੇ ਸਰੀਰ ਦੇ ਕੁੱਝ ਜ਼ਰੂਰੀ ਹਾਰਮੋਨਾਂ ਦੀ ਸਾਰਣੀ ਬਣਾਓ ।
ਉੱਤਰ-
ਮਨੁੱਖ ਦੇ ਕੁਝ ਜ਼ਰੂਰੀ ਹਾਰਮੋਨ-


ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1. ਹਾਰਮੋਨ ਕਿਸ ਨੂੰ ਕਹਿੰਦੇ ਹਨ ? ਇਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਹਾਰਮੋਨ-ਜੀਵ ਜੰਤੂਆਂ ਦੇ ਸਰੀਰ ਵਿਚ ਅੰਦਰਰਿਸਾਵੀ ਗ੍ਰੰਥੀਆਂ ਦੁਆਰਾ ਪੈਦਾ ਹੋਣ ਵਾਲੇ ਉਨ੍ਹਾਂ ਵਿਸ਼ੇਸ਼ ਰਸਾਇਣਿਕ ਪਦਾਰਥਾਂ ਨੂੰ ਹਾਰਮੋਨ ਕਹਿੰਦੇ ਹਨ ਜੋ ਪ੍ਰਾਣੀਆਂ ਦੇ ਸਰੀਰ ਵਿਚ ਰਸਾਇਣਿਕ ਤਾਲਮੇਲ ਸੰਤੁਲਨ ਬਣਾਉਂਦੇ ਹਨ । ਹਾਰਮੋਨਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਇਹ ਅੰਦਰੂਨੀ ਗ੍ਰੰਥੀਆਂ ਦੁਆਰਾ ਪੈਦਾ ਹੁੰਦੇ ਹਨ ।
- ਇਹ ਸਿੱਧੇ ਲਹੂ ਵਿਚ ਮਿਲ ਜਾਂਦੇ ਹਨ ।
- ਇਹ ਵਿਸ਼ਿਸ਼ਟ ਰਸਾਇਣਿਕ ਸੰਦੇਸ਼ਵਾਹਕ ਦਾ ਕੰਮ ਕਰਦੇ ਹਨ ।
- ਇਹ ਸਿਰਫ ਸੰਬੰਧਿਤ ਅੰਗ ਦੇ ਸੈੱਲਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ।
- ਰਸਾਇਣਿਕ ਰੂਪ ਵਿਚ ਇਹ ਪ੍ਰੋਟੀਨ, ਸਟੀਰਾਇਡ ਅਤੇ ਅਮੀਨੋ ਅਮਲ ਹੁੰਦੇ ਹਨ ।
- ਇਹ ਘੱਟ ਅਣੂ ਭਾਰ ਵਾਲੇ ਪਾਣੀ ਵਿਚ ਘੁਲਣ ਵਾਲੇ ਹੁੰਦੇ ਹਨ ।
- ਇਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਹੀ ਕਿਰਿਆ ਨੂੰ ਕਰਾ ਦਿੰਦੀ ਹੈ ।
- ਇਹ ਸੈੱਲ ਝਿੱਲੀ ਦੇ ਆਰ-ਪਾਰ ਜਾ ਸਕਦੇ ਹਨ ।
- ਇਹ ਸਰੀਰ ਵਿਚ ਜਮ੍ਹਾਂ ਨਹੀਂ ਹੁੰਦੇ ।
- ਇਨ੍ਹਾਂ ਦਾ ਸੰਸ਼ਲੇਸ਼ਣ ਸਰੀਰ ਵਿਚ ਲਗਾਤਾਰ ਹੁੰਦਾ ਰਹਿੰਦਾ ਹੈ ।
ਪ੍ਰਸ਼ਨ 2. ਪਿਚੂਟਰੀ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਉਂ ਕਹਿੰਦੇ ਹਨ ?
ਉੱਤਰ-
ਪਿਚੂਟਰੀ ਗ੍ਰੰਥੀ ਇੱਕ ਛੋਟੀ ਗੋਲ ਗ੍ਰੰਥੀ ਹੈ ਜੋ ਦਿਮਾਗ਼ ਦੇ ਅਧਾਰ ਦੇ ਤਲ ਤੇ ਸਥਿਤ ਹੁੰਦੀ ਹੈ । ਸਰੀਰ ਦਾ ਸ਼ਾਇਦ ਹੀ ਕੋਈ ਅਜਿਹਾ ਅੰਗ ਹੋਵੇ ਜੋ ਪਿਚੂਟਰੀ ਗ੍ਰੰਥੀ ਤੋਂ ਪ੍ਰਭਾਵਿਤ ਨਾ ਹੁੰਦਾ ਹੋਵੇ । ਇਸੀ ਕਾਰਨ ਇਸ ਨੂੰ ਮਾਸਟਰ ਗ੍ਰੰਥੀ ਵੀ ਕਹਿੰਦੇ ਹਨ । ਪਿਚੂਟਰੀ ਗ੍ਰੰਥੀ ਤੋਂ ਹੇਠ ਲਿਖੇ ਹਾਰਮੋਨਸ ਪੈਦਾ ਹੁੰਦੇ ਹਨ ।
- ADH (ਐਂਟੀ-ਡਾਈਯੂਰੇਟਿਕ ਹਾਰਮੋਨ)
- ACTH
- FSH
- TSH
- ਵਾਧਾ ਹਾਰਮੋਨਸ ।
ਪ੍ਰਸ਼ਨ 3. ਇੰਸੂਲਿਨ ਅਤੇ ਥਾਇਰਾਕਸੀਨ ਦੀ ਕਮੀ ਅਤੇ ਅਧਿਕਤਾ ਨਾਲ ਹੋਣ ਵਾਲੀ ਇਕ ਇਕ ਬਿਮਾਰੀ ਦਾ ਨਾਂ ਲਿਖੋ ।
ਉੱਤਰ-
ਇੰਸੂਲਿਨ :
ਕਮੀ ਤੋਂ ਹੋਣ ਵਾਲਾ ਰੋਗ – ਸ਼ੱਕਰ ਰੋਗ
ਵਾਧੇ ਤੋਂ ਹੋਣ ਵਾਲਾ ਰੋਗ – ਹਾਈਪੋਰਾਲਾਈਸੇਮੀਆ
ਥਾਇਰਾਕਸਿਨ ਕਮੀ ਤੋਂ ਹੋਣ ਵਾਲਾ ਰੋਗ – ਗਿੱਲੜ ਰੋਗ-ਅਧਿਕਤਾ ਤੋਂ ਹੋਣ ਵਾਲਾ ਰੋਗ- ਐਨਸੋਪਥੈਲਿਕ ਗਿੱਲੜ ।
ਪ੍ਰਸ਼ਨ 4. ਹੇਠ ਲਿਖਿਤ ਵਿਚ ਅੰਤਰ ਸਪੱਸ਼ਟ ਕਰੋ । ਪੌਦਿਆਂ ਵਿਚ ਵਾਧਾ ਅਤੇ ਜੰਤੂਆਂ ਵਿੱਚ ਵਾਧਾ ।
ਉੱਤਰ-
ਪੌਦਿਆਂ ਵਿੱਚ ਵਾਧਾ ਅਤੇ ਜੰਤੂਆਂ ਦੇ ਵਾਧੇ ਵਿੱਚ ਅੰਤਰ-
| ਪੌਦਿਆਂ ਵਿੱਚ ਵਾਧਾ | ਜੰਤੂਆਂ ਵਿੱਚ ਵਾਧਾ |
| (1) ਇਨ੍ਹਾਂ ਵਿਚ ਵਾਧਾ ਪੂਰੇ ਜੀਵਨ ਕਾਲ ਸਮੇਂ ਤੱਕ ਹੁੰਦਾ ਹੈ । | (1) ਇਨ੍ਹਾਂ ਵਿਚ ਵਾਧਾ ਇਕ ਨਿਸ਼ਚਿਤ ਹੁੰਦਾ ਰਹਿੰਦਾ ਹੈ । |
| (2) ਵਾਧਾ ਖੇਤਰ, ਜੜ੍ਹ, ਤਣਾ ਅਤੇ ਕੈਬਿਅਮ ਦੇ ਅਗਲੇ ਹਿੱਸੇ ਵਿੱਚ ਹੁੰਦਾ ਹੈ । | (2) ਸਾਰੇ ਸਰੀਰ ਵਿਚ ਇਕੋ ਤਰ੍ਹਾਂ ਵਾਧਾ ਦੇ ਅਗਲੇ ਹੁੰਦਾ ਹੈ । |
| (3) ਪੌਦਿਆਂ ਵਿਚ ਸੈਕੰਡਰੀ ਵਾਧਾ ਹੁੰਦਾ ਹੈ । | (3) ਇਨ੍ਹਾਂ ਵਿਚ ਸੈਕੰਡਰੀ ਵਾਧਾ ਨਹੀਂ ਹੁੰਦਾ । |
| (4) ਵਾਧਾ ਸੀਮਾ ਰਹਿਤ ਹੁੰਦਾ ਹੈ । | (4) ਵਾਧਾ ਸੀਮਤ ਹੁੰਦਾ ਹੈ । |
ਪ੍ਰਸ਼ਨ 5. ਛਿੱਕ ਆਉਣ ਤੇ ਹੋਣ ਵਾਲੀਆਂ ਘਟਨਾਵਾਂ ਦਾ ਰਸਤਾ ਦੱਸੋ ।
ਉੱਤਰ-
ਛਿੱਕ ਆਉਣਾ ਕਿਸੇ ਬਾਹਰੀ ਅਣਚਾਹੇ ਕਣਾਂ ਦਾ ਨੱਕ ਵਿਚ ਪ੍ਰਵੇਸ਼ ਹੋ ਜਾਣ ਤੇ ਹੁੰਦਾ ਹੈ । ਅਣਚਾਹਾ ਕਣ ਸੰਵੇਦਨ ਸਪਰਸ਼ਕ ਨੂੰ ਉਦਾਪਤ ਕਰਦਾ ਹੈ । ਸੰਵੇਦਨਾ ਇਕ ਪ੍ਰੇਰਨਾ ਵਿਚ ਬਦਲ ਜਾਂਦੀ ਹੈ । ਇਹ ਪ੍ਰੇਰਨਾ ਸੰਵੇਦਕ ਨਾੜੀ ਦੁਆਰਾ ਸੁਖਮਨਾ ਨਾੜੀ ਕੋਲ ਲਿਜਾਈ ਜਾਂਦੀ ਹੈ ।
ਸੰਵੇਦਨਾ ਦਾ ਉਦੀਨ ਇਕ ਪ੍ਰੇਰਨਾ ਦੇ ਰੂਪ ਵਿਚ ਮੋਟਰ ਨਾੜੀ ਦੁਆਰਾ ਮਾਸਪੇਸ਼ੀਆਂ ਕੋਲ ਜਾਂਦਾ ਹੈ ਜਿੱਥੇ ਕਾਰਜ ਹੁੰਦਾ ਹੈ । ਨੱਕ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਤੇ ਛਿੱਕ ਆ ਜਾਂਦੀ ਹੈ । ਇਸ ਕਿਰਿਆ ਨੂੰ ਪ੍ਰਤੀਵਰਤੀ ਕਿਰਿਆ ਕਹਿੰਦੇ ਹਨ, ਜੋ ਤੁਰੰਤ ਹੁੰਦੀ ਹੈ ਅਤੇ ਉਸ ਨੂੰ ਦਿਮਾਗ਼ ਤੋਂ ਆਦੇਸ਼ ਦੀ ਲੋੜ ਨਹੀਂ ਹੁੰਦੀ । ਛਿੱਕਣ ਦੇ ਕਾਰਜ ਦਾ ਮਾਰਗ ਇਸ ਤਰ੍ਹਾਂ ਹੈ ।

ਪ੍ਰਸ਼ਨ 6. ਦਿਮਾਗ ਕਿਸ ਤਰ੍ਹਾਂ ਸੁਰੱਖਿਅਤ ਹੁੰਦਾ ਹੈ ?
ਉੱਤਰ-
ਦਿਮਾਗ਼ ਹੱਡੀਆਂ ਦੇ ਇਕ ਬਾਕਸ ਵਿਚ ਸਥਿਤ ਹੁੰਦਾ ਹੈ ਜਿਸ ਦੇ ਅੰਦਰ ਤਰਲ ਭਰੇ ਗੁਬਾਰੇ ਵਰਗੀ ਸੰਰਚਨਾ ਉਸਦੀਆਂ ਸੱਟਾਂ, ਝਟਕਿਆਂ ਅਤੇ ਅਘਾਤਾਂ ਤੋਂ ਰੱਖਿਆ ਕਰਦੀ ਹੈ । ਦਿਮਾਗ਼ ਦੇ ਚਾਰੋਂ ਪਾਸੇ ਤਿੰਨ ਝੱਲੀਆਂ ਸੈਰੀਬੋਸਪਾਈਨ ਨਾਮਕ ਇਕ ਤਰਲ ਪਦਾਰਥ ਨਾਲ ਘਿਰਿਆ ਰਹਿ ਕੇ ਇਸਦੀ ਰੱਖਿਆ ਕਰਦੀ ਹੈ ।
ਪ੍ਰਸ਼ਨ 7. ਇੱਛਤ ਅਤੇ ਅਣਇੱਛਤ ਕਿਰਿਆਵਾਂ ਵਿੱਚ ਅੰਤਰ ਲਿਖੋ ।
ਉੱਤਰ-
| ਇੱਛਤ ਕਿਰਿਆਵਾਂ | ਅਣਇੱਛਤ ਕਿਰਿਆਵਾਂ |
| (1) ਇਹ ਕਿਰਿਆਵਾਂ ਸਾਡੀ ਇੱਛਾ ਨਾਲ ਹੀ ਚਾਲਿਤ ਹੁੰਦੀਆਂ ਹਨ । | (1) ਇਹ ਕਿਰਿਆਵਾਂ ਸਾਡੀ ਇੱਛਾ ਨਾਲ ਨਹੀਂ ਚਲਦੀਆਂ ਹਨ । |
| (2) ਇਹ ਦਿਮਾਗ਼ ਦੇ ਆਦੇਸ਼ਾਂ ਤੇ ਚਾਲਿਤ ਹੁੰਦੀਆਂ ਹਨ ।
ਉਦਾਹਰਨ-ਉੱਠਣਾ, ਬੈਠਣਾ, ਖੜ੍ਹੇ ਹੋਣਾ, ਬੋਲਣਾ, ਲੇਟਣਾ ਆਦਿ । |
(2) ਇਹ ਦਿਮਾਗ਼ ਦੇ ਆਦੇਸ਼ਾਂ ਨਾਲ ਚਾਲਿਤ ਨਹੀਂ ਹੁੰਦੀਆਂ ।
ਉਦਾਹਰਨ-ਸਾਹ ਲੈਣਾ, ਦਿਲ ਦੀ ਧੜਕਨ, ਭੋਜਨ ਦਾ ਪਚਨਾ ਆਦਿ । |
ਪ੍ਰਸ਼ਨ 8. ਚਿੱਤਰ ਵਿਚ ਪੌਦੇ ਦੁਆਰਾ ਕਿਸ ਤਰ੍ਹਾਂ ਦਾ ਅਨੁਵਰਤਨ ਦਰਸਾਇਆ ਜਾ ਰਿਹਾ ਹੈ ? ਇਸ ਦੀ ਪਰਿਭਾਸ਼ਾ ਵੀ ਦਿਓ । (ਮਾਂਡਲ ਪੇਪਰ)

ਉੱਤਰ-
ਪੌਦੇ ਦੁਆਰਾ ਤੋਂ-ਅਨੁਵਰਤਨ ਜਾਂ ਗੁਰੂਤਾ ਅਨੁਵਰਤਨ ਦਰਸਾਇਆ ਜਾ ਰਿਹਾ ਹੈ । ਕਰੂੰਬਲਾਂ ਧਰਤੀ ਤੋਂ ਪਰੇ ਜਾਂ ਉੱਪਰ ਵੱਲ ਵਾਧਾ ਕਰਦੀਆਂ ਹਨ (ਰਿਣਾਤਮਕ ਅਨੁਵਰਤਨ) ਅਤੇ ਜੜਾਂ ਧਰਤੀ ਵੱਲ ਪ੍ਰਵਧਣਾਤਮਕ ਅਨੁਵਰਤਨ) ਦਰਸਾਉਂਦੀਆਂ ਹਨ । ਇਹ ਧਰਤੀ ਦੀ ਖਿੱਚ ਜਾਂ ਗੁਰੁਤਾ ਦੀ ਪ੍ਰਤੀਕਿਰਿਆ ਹੈ ।
ਪ੍ਰਸ਼ਨ 9. ਮਨੁੱਖੀ ਮਲ ਤਿਆਗ ਪ੍ਰਣਾਲੀ ਦੇ ਚਿੱਤਰ ਨੂੰ ਲੇਬਲ ਕਰੋ ।

ਉੱਤਰ-
- ਗੁਰਦਾ,
- ਮੁਤਰਨਾਲੀ,
- ਮੂਤਰ ਥੈਲੀ ।
ਪ੍ਰਸ਼ਨ 10. ਪੌਦਾ ਹਾਰਮੋਨ ਕੀ ਹਨ ? ਕਿਸੇ ਦੋ ਦੇ ਨਾਮ ਲਿਖੋ । (ਮਾਂਡਲ ਪੇਪਰੇ)
ਉੱਤਰ-
ਪੌਦਾ ਹਾਰਮੋਨ (Plant Harmones) – ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ ਤੇ ਨਿਯੰਤਰਨ ਕਰਦੇ ਹਨ ਉਨ੍ਹਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ । ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਹਨ । ਆਕਸਿਨ (Auxin), ਇਥਾਈਲੀਨ (Ethylene), ਜਿੱਥੇਰੇਲਿਨ (Gibberllins), ਸਾਈਟੋਕਾਈਨਿਨ (Cytokinins), ਐਬਸਿਸਿਕ ਐਸਿਡ (Abscisic acid) ।
ਪ੍ਰਸ਼ਨ 11. ਹੇਠਾਂ ਦਿੱਤੇ ਹੋਏ ਚਿੱਤਰ ਵਿੱਚ
ਅੰਕਿਤ ਕਰੋ ।

ਉੱਤਰ-

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1. ਕੇਂਦਰੀ ਨਾੜੀ ਪ੍ਰਣਾਲੀ ਕੌਣ ਬਣਾਉਂਦੇ ਹਨ ?
ਉੱਤਰ-
ਦਿਮਾਗ਼ ਅਤੇ ਮੇਰੁਰਜੂ ਜਾਂ ਸੁਖਮਨਾ ਨਾੜੀ ।
ਪ੍ਰਸ਼ਨ 2. ਇੱਛਤ ਕਿਰਿਆਵਾਂ ਦੇ ਚਾਰ ਉਦਾਹਰਨ ਦਿਓ ।
ਉੱਤਰ-
ਤਾਲੀ ਵਜਾਉਣਾ, ਗੱਲ ਕਰਨਾ, ਲਿਖਣਾ, ਭੱਜਣਾ ।
ਪ੍ਰਸ਼ਨ 3. ਦਿਮਾਗ਼ ਦੇ ਤਿੰਨ ਮੁੱਖ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਅਗਲਾ ਦਿਮਾਗ਼, ਵਿਚਕਾਰਲਾ ਦਿਮਾਗ਼, ਪਿਛਲਾ ਦਿਮਾਗ ।
ਪ੍ਰਸ਼ਨ 4. ਅਗਲਾ ਦਿਮਾਗ ਕਿਸ ਕੰਮ ਦੇ ਲਈ ਖ਼ਾਸ ਬਣਿਆ ਹੈ ?
ਉੱਤਰ-
ਸੁਣਨ, ਸੁੰਘਣ, ਦੇਖਣ ਆਦਿ ਲਈ ।
ਪ੍ਰਸ਼ਨ 5. ਦਿਮਾਗ਼ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?
ਉੱਤਰ-
ਪਿਛਲਾ ਦਿਮਾਗ਼ ।
ਪ੍ਰਸ਼ਨ 6. ਸੁਖਮਨਾ ਨਾੜੀ ਦੀ ਰੱਖਿਆ ਕੌਣ ਕਰਦਾ ਹੈ ?
ਉੱਤਰ-
ਰੀੜ੍ਹ ਦੀ ਹੱਡੀ ।
ਪ੍ਰਸ਼ਨ 7. ਬੇਲਾਂ ਅਤੇ ਕੁੱਝ ਪੌਦੇ ਕਿਸ ਦੀ ਸਹਾਇਤਾ ਨਾਲ ਬਾੜ ਤੇ ਚੜ੍ਹਦੇ ਹਨ ?
ਉੱਤਰ-
ਤੰਦੜਿਆਂ (Tendrils) ਦੀ ਸਹਾਇਤਾ ਨਾਲ ।
ਪ੍ਰਸ਼ਨ 8. ਰਸਾਇਣਾਨੁਵਰਤਨ ਦਾ ਇਕ ਉਦਾਹਰਨ ਲਿਖੋ ।
ਉੱਤਰ-
ਪਰਾਗ ਨਲਿਕਾ ਦਾ ਬੀਜਾਂਡ ਵੱਲ ਵਾਧਾ ਕਰਨਾ ।
ਪ੍ਰਸ਼ਨ 9. ਤਣੇ ਦੇ ਅਗਲੇ ਭਾਗ ਵਿਚ ਕਿਹੜਾ ਹਾਰਮੋਨ ਸੰਸ਼ਲੇਸ਼ਿਤ ਹੁੰਦਾ ਹੈ ?
ਉੱਤਰ-
ਆਕਸਿਨ (Auxin)
ਪ੍ਰਸ਼ਨ 10. ਪੌਦਿਆਂ ਦੀ ਲੰਬਾਈ ਵਿਚ ਵਾਧਾ ਕਿਸ ਹਾਰਮੋਨ ਕਾਰਨ ਹੁੰਦਾ ਹੈ ?
ਉੱਤਰ-
ਆਕਸਿਨ ਕਾਰਨ ।
ਪ੍ਰਸ਼ਨ 11. ਸੈੱਲ ਵਿਭਾਜਨ ਨੂੰ ਕੌਣ ਪ੍ਰੇਰਿਤ ਕਰਦਾ ਹੈ ?
ਉੱਤਰ-
ਸਾਈਟੋਕਾਈਨਿਨ (Cytokinin) ।
ਪ੍ਰਸ਼ਨ 12. ਪੌਦਿਆਂ ਦੀਆਂ ਪੱਤੀਆਂ ਕਿਸ ਦੇ ਅਸਰ ਨਾਲ ਮੁਰਝਾਉਂਦੀਆਂ ਹਨ ?
ਉੱਤਰ-
ਐਬਸਿਸਿਕ ਤੇਜ਼ਾਬ ।
ਪ੍ਰਸ਼ਨ 13. ਆਇਓਡੀਨ ਯੁਕਤ ਨਮਕ ਕਿਸ ਰੋਗ ਨੂੰ ਰੋਕਣ ਵਿਚ ਸਹਾਇਤਾ ਕਰਦਾ ਹੈ ?
ਉੱਤਰ-
ਗਾਇਟਰ ।
ਪ੍ਰਸ਼ਨ 14 ਵਾਧਾ ਹਾਰਮੋਨ ਦਾ ਕੌਣ ਰਿਸਾਓ ਕਰਦਾ ਹੈ ?
ਉੱਤਰ-
ਪਿਚੂਟਰੀ ਗ੍ਰੰਥੀ ।
ਪ੍ਰਸ਼ਨ 15. ਜਵਾਨੀ ਸ਼ੁਰੂ ਹੋਣ ਤੇ ਕਿਹੜੇ ਦੋ ਹਾਰਮੋਨ ਲੜਕਿਆਂ ਅਤੇ ਲੜਕੀਆਂ ਵਿਚ ਸਾਵਿਤ ਹੁੰਦੇ ਹਨ ?
ਉੱਤਰ-
ਲੜਕਿਆਂ ਵਿਚ ਟੇਸਟੋਸਟੀਰਾਨ ਅਤੇ ਲੜਕੀਆਂ ਵਿਚ ਐਸਟਰੋਜਨ ।
ਪ੍ਰਸ਼ਨ 16. ਇੰਸੂਲਿਨ ਦਾ ਉਤਪਾਦਨ ਕਿੱਥੇ ਹੁੰਦਾ ਹੈ ?
ਉੱਤਰ-
ਪੈਨਕਰੀਆਜ ਵਿਚ ।
ਪ੍ਰਸ਼ਨ 17. ਨਾੜੀ ਪ੍ਰਣਾਲੀ ਦੇ ਇਲਾਵਾ ਕਿਹੜੀ ਪ੍ਰਣਾਲੀ ਨਿਯੰਤਰਨ ਅਤੇ ਤਾਲਮੇਲ ਦਾ ਕੰਮ ਕਰਦੀ ਹੈ ?
ਉੱਤਰ-
ਹਾਰਮੋਨਸ ਪ੍ਰਣਾਲੀ ਅਤੇ ਅੰਦਰ ਰਿਸਾਓ ਗ੍ਰੰਥੀਆਂ ਪ੍ਰਣਾਲੀ ।
ਪ੍ਰਸ਼ਨ 18. ਪੌਦਿਆਂ ਵਿਚ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਰਸਾਇਣ ਨੂੰ ਕੀ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿਚ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਰਸਾਇਣਿਕ ਪਦਾਰਥਾਂ ਨੂੰ ਪੌਦਾ ਵਾਧਾ ਨਿਯੰਤਰਨ ਜਾਂ ਪੌਦਾ ਹਾਰਮੋਨ ਕਹਿੰਦੇ ਹਨ ।
ਪ੍ਰਸ਼ਨ 19. ਮਨੁੱਖ ਵਿਚ ਪਾਈਆਂ ਜਾਣ ਵਾਲੀਆਂ ਅੰਦਰ-ਰਿਸਾਵੀ ਗੰਥੀਆਂ ਦੇ ਨਾਂ ਲਿਖੋ ।
ਉੱਤਰ-
ਮਨੁੱਖ ਵਿਚ ਹੇਠ ਲਿਖੀਆਂ ਅੰਦਰ-ਰਿਸਾਵੀ ਗੰਥੀਆਂ ਪਾਈਆਂ ਜਾਂਦੀਆਂ ਹਨ-
- ਪਿਚੂਟਰੀ (Pituitary)
- ਥਾਇਆਰਾਇਡ (Thyroid)
- ਪੈਰਾਥਾਈਰਾਈਡ (Parathyroid)
- ਐਡਰੀਨੀਲ (Adrenal)
- ਪੈਨਕਰਿਆਜ਼ (Pancreas)
- ਅੰਡਕੋਸ਼ (Ovary)
- ਪਤਾਲੂ (Testis) ।
ਪ੍ਰਸ਼ਨ 20. ਲਹੂ ਦਾਬ ਅਤੇ ਦਿਲ ਸਪੰਦਨ ਕਿਸ ਹਾਰਮੋਨ ਦੁਆਰਾ ਵੱਧਦਾ ਹੈ ?
ਉੱਤਰ-
ਐਡਰੀਨੀਲ ਹਾਰਮੋਨ ।
ਵਸਤੁਨਿਸ਼ਠ ਪ੍ਰਸ਼ਨ (Objective Type Questions)
ਪ੍ਰਸ਼ਨ 1. ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?
(a) ਇੰਸੂਲਿਨ
(b) ਥਾਇਰਾਕਸਿਨ
(c) ਈਸਟਰੋਜਨ
(d) ਸਾਈਟੋਕਾਇਨਿਨ ।
ਉੱਤਰ-
(d) ਸਾਈਟੋਕਾਇਨਿਨ ।
ਪ੍ਰਸ਼ਨ 2. ਦੋ ਨਾੜੀ ਸੈੱਲਾਂ ਵਿਚਕਾਰਲੀ ਖ਼ਾਲੀ ਥਾਂ ਨੂੰ ਕਹਿੰਦੇ ਹਨ :
(a) ਡੈਂਡਰਾਈਟ
(b) ਸਾਈਨੈਪਸ
(c) ਐਕਸਾਨ
(d) ਆਵੇਗ ।
ਉੱਤਰ-
(b) ਸਾਈਨੈਪਸ ।
ਪ੍ਰਸ਼ਨ 3. ਦਿਮਾਗ਼ ਉੱਤਰਦਾਈ ਹੈ :
(a) ਸੋਚਣ ਲਈ
(b) ਦਿਲ ਦੀ ਧੜਕਣ ਨੂੰ ਇਕਸਾਰ ਰੱਖਣ ਲਈ
(c) ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
(d) ਉਕਤ ਸਾਰੇ ।
ਉੱਤਰ-
(d) ਉਕਤ ਸਾਰੇ ।
ਪ੍ਰਸ਼ਨ 4. ਵਾਧਾ ਹਾਰਮੋਨ ਦਾ ਰਿਸਾਵ ਹੁੰਦਾ ਹੈ-
(a) ਥਾਇਰਾਇਡ ਵਿੱਚ
(b) ਪਿਚੂਟਰੀ ਗ੍ਰੰਥੀ ਵਿੱਚ
(c) ਥਾਈਮਸ ਗ੍ਰੰਥੀ ਵਿੱਚ
(d) ਪੈਨਕਰਿਆਸ ਵਿੱਚ ।
ਉੱਤਰ-
(b) ਪਿਚੂਟਰੀ ਗ੍ਰੰਥੀ ਵਿੱਚ ।
ਪ੍ਰਸ਼ਨ 5. ਸੰਕਟਕਾਲੀਨ ਹਾਰਮੋਨ ਕਹਾਉਂਦਾ ਹੈ-
(a) ਐਡਰੀਨੇਲਿਨ
(b) ਨਾਰਐਡਰੀਨੇਲਿਨ
(c) ਵਾਧਾ ਹਾਰਮੋਨ
(d) ਥਾਇਰਾਕਸਿਨ ।
ਉੱਤਰ-
(a) ਐਡਰੀਨੇਲਿਨ ।
ਪ੍ਰਸ਼ਨ 6. ਪੌਦਿਆਂ ਵਿੱਚ ਹਾਰਮੋਨ ਕਿਸਨੂੰ ਕੰਟਰੋਲ ਕਰਦੇ ਹਨ ?
(a) ਜਲ ਵਾਧਾ
(b) ਦਿਸ਼ਾਈ ਵਾਧਾ
(c) ਜਲ ਕੰਟਰੋਲ
(d) ਉੱਪਰ ਦਿੱਤੇ ਕੋਈ ਵੀ ਨਹੀਂ ।
ਉੱਤਰ-
(b) ਦਿਸ਼ਾਈ ਵਾਧਾ ।
ਪ੍ਰਸ਼ਨ 7. ਸਾਡੇ ਆਹਾਰ ਵਿੱਚ ਆਇਓਡੀਨ ਦੀ ਘਾਟ ਨਾਲ ਕੀ ਹੁੰਦਾ ਹੈ ?
(a) ਗਲਘੋਟੂ ਰੋਗ (Goitre)
(b) ਮਲੇਰੀਆ
(c) ਟਾਈਫਾਇਡ
(d) ਸ਼ੂਗਰ ਰੋਗ ।
ਉੱਤਰ-
(a) ਗਲਘੋਟੂ ਰੋਗ (Goitre) ।
ਪ੍ਰਸ਼ਨ 8. 10-12 ਸਾਲ ਦੇ ਨਰ ਵਿਚ ਕਿਹੜੇ ਹਾਰਮੋਨ ਦਾ ਰਿਸਾਵ ਹੁੰਦਾ ਹੈ ?
(a) ਐਸਟਰੋਜਨ
(b) ਐਡਰੀਨੇਲਿਨ
(c) ਟੇਸਟੋਸਟੀਰੋਨ
(d) ਉੱਪਰ ਦਿੱਤੇ ਸਾਰੇ ਹੀ ।
ਉੱਤਰ-
(c) ਟੇਸਟੋਸਟੀਰੋਨ ।
ਪ੍ਰਸ਼ਨ 9. ਸ਼ੂਗਰ ਦੇ ਰੋਗੀ ਨੂੰ ਕਿਹੜਾ ਇੰਜੈਕਸ਼ਨ ਦਿੱਤਾ ਜਾਂਦਾ ਹੈ ?
(a) ਇੰਸੁਲਿਨ
(b) ਥਾਇਰਾਕਸਿਨ
(c) ਐਸਟਰੋਜਨ
(d) ਟੇਸਟੋਸਟੀਰੋਨ ।
ਉੱਤਰ-
(a) ਇੰਸੂਲਿਨ ।
ਖ਼ਾਲੀ ਥਾਂਵਾਂ ਭਰਨਾ
ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
(i) ਦਿਮਾਗ਼ ਸਾਨੂੰ ……………… ਦੀ ਇਜ਼ਾਜਤ ਦਿੰਦਾ ਹੈ ।
ਉੱਤਰ-
ਸੋਚਣ
(ii) ……………. ਤਣੇ ਦੇ ਵਾਧੇ ਵਿੱਚ ਸਹਾਈ ਹੁੰਦੇ ਹਨ ।
ਉੱਤਰ-
ਜ਼ਿਬਰੇਲਿਨ
(iii) ਖ਼ੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਕੰਟਰੋਲ ……………….. ਹਾਰਮੋਨ ਰਾਹੀਂ ਹੁੰਦਾ ਹੈ ।
ਉੱਤਰ-
ਇੰਸੂਲਿਨ
(iv) ਸੂਚਨਾਵਾਂ ਦਾ ਵਟਾਂਦਰਾ ……………………. ਸੈੱਲ ਰਾਹੀਂ ਹੁੰਦਾ ਹੈ ।
ਉੱਤਰ-
ਨਾੜੀ
(v) ……………… ਸੈੱਲ ਵੰਡ ਨੂੰ ਮ੍ਰਿਤ ਕਰਦਾ ਹੈ ।
ਉੱਤਰ-
ਐਬਸਿਸਿਕ ਐਸਿਡ ।
