PBN 10th Science

PSEB Solutions for Class 10 Science Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

PSEB Solutions for Class 10 Science Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

PSEB Solutions for Class 10 Science Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

PSEB 10th Class Science Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਯਾਦ ਰੱਖਣ ਲਈ ਨੁਕਤੇ (Points to Remember)

→ ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ, ਜੋ ਜਨਮ ਦੇਣ ਵਾਲੇ ਜੀਵ ਵਰਗੇ ਹੁੰਦੇ ਹੋਏ ਵੀ ਕੁੱਝ ਵੱਖਰੇ ਹੁੰਦੇ ਹਨ ।

→ ਸ਼ਿਸ਼ੂ ਵਿਚ ਮਨੁੱਖ ਦੇ ਸਾਰੇ ਮੁੱਢਲੇ ਲੱਛਣ ਹੁੰਦੇ ਹਨ ।

→ ਮਾਤਾ ਅਤੇ ਪਿਤਾ ਦੋਨੋਂ ਬਰਾਬਰ ਮਾਤਰਾ ਵਿੱਚ ਅਨੁਵੰਸ਼ਿਕ ਪਦਾਰਥ ਸੰਤਾਨ ਵਿਚ ਸਥਾਨਾਂਤਰਿਤ ਕਰਦੇ ਹਨ । ਇਸ ਲਈ ਹਰ ਸੰਤਾਨ ਵਿਚ ਸਾਰੇ ਲੱਛਣਾਂ ਦੇ ਦੋ ਵਿਕਲਪ ਹੋ ਸਕਦੇ ਹਨ ।

→ ਮੈਂਡਲ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਹਰ ਪੀੜ੍ਹੀ ਦੇ ਇੱਕ-ਇੱਕ ਪੌਦੇ ਦੁਆਰਾ ਪ੍ਰਦਰਸ਼ਿਤ ਲੱਛਣਾਂ ਦਾ ਰਿਕਾਰਡ ਰੱਖਿਆ ਅਤੇ ਗਣਨਾ ਕੀਤੀ ।

→ ਮੈਂਡਲ ਨੇ ਮਟਰ ਦੇ ਪੌਦੇ ਦੇ ਅਨੇਕ ਵਿਕਲਪੀ ਲੱਛਣਾਂ ਦਾ ਅਧਿਐਨ ਕੀਤਾ ।

→ DNA ਦਾ ਉਹ ਭਾਗ ਜਿਸ ਵਿਚ ਕਿਸੇ ਪ੍ਰੋਟੀਨ ਸੰਸ਼ਲੇਸ਼ਣ ਲਈ ਸੂਚਨਾ ਹੁੰਦੀ ਹੈ, ਉਸ ਨੂੰ ਪ੍ਰੋਟੀਨ ਦਾ ਜੀਨ ਕਿਹਾ ਜਾਂਦਾ ਹੈ ।

→ ਪੌਦੇ ਵਿਚ ਮੌਜੂਦ ਹਾਰਮੋਨ ਦੀ ਮਾਤਰਾ ਤੇ ਉਸਦੀ ਲੰਬਾਈ ਨਿਰਭਰ ਕਰਦੀ ਹੈ ।

→ ਜੀਨ ਲੱਛਣਾਂ (Traits) ਨੂੰ ਨਿਯੰਤਰਿਤ ਕਰਦੇ ਹਨ ।

→ ਹਰ ਸੈੱਲ ਵਿਚ ਹਰ ਗੁਣ ਸੂਤਰ ਦੀਆਂ ਦੋ ਕਾਪੀਆਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਇੱਕ ਉਨ੍ਹਾਂ ਨੂੰ ਨਰ ਅਤੇ ਦੂਸਰੀ ਮਾਦਾ ਜਨਕ ਤੋਂ ਪ੍ਰਾਪਤ ਹੁੰਦੀ ਹੈ ।

→ ਹਰ ਜਨਕ ਸੈੱਲ ਵਿਚ ਗੁਣ ਸੂਤਰ ਦੇ ਹਰੇਕ ਜੋੜੇ ਦਾ ਸਿਰਫ਼ ਇੱਕ ਗੁਣ ਸੂਤਰ ਹੀ ਇੱਕ ਜਣਨ ਸੈੱਲ ਵਿੱਚ ਜਾਂਦਾ ਹੈ ।

→ ਮਨੁੱਖੀ ਨਰ ਅਤੇ ਮਾਦਾ ਵਿਚ 23 ਜੋੜੇ ਗੁਣ ਸੂਤਰ ਹੁੰਦੇ ਹਨ ।

→ ਨਰ ਮਨੁੱਖ ਵਿੱਚ ਇਕ ਜੋੜੀ ‘X Y’ ਅਤੇ ਇਸਤਰੀਆਂ ਵਿਚ ਇਕ ਜੋੜੀ ‘XX’ ਗੁਣ ਸੂਤਰ ਹੁੰਦੇ ਹਨ ।

→ ਲਿੰਗੀ ਪ੍ਰਜਣਨ ਕਰਨ ਵਾਲੇ ਜੀਵਾਂ ਵਿੱਚ ਯੁਗਮਕ ਜਾਂ ਜਣਨ ਸੈੱਲ ਵਿਸ਼ਿਸ਼ਟ ਜਣਨ ਟਿਸ਼ੂਆਂ ਵਿੱਚ ਬਣਦੇ ਹਨ ।

→ ਚਾਰਲਸ ਡਾਰਵਿਨ ਨੇ ‘ਕੁਦਰਤੀ ਵਰਣ ਦੁਆਰਾ ਜੈਵ ਵਿਕਾਸ` ਸਿਧਾਂਤ ਦੀ ਕਲਪਨਾ ਕੀਤੀ ਸੀ ।

→ ਅਸੀਂ ਡਾਰਵਿਨ ਨੂੰ ਕੇਵਲ ਜੈਵ ਵਿਕਾਸਵਾਦ ਦੇ ਕਾਰਨ ਜਾਣਦੇ ਹਾਂ ।

→ ਇਕ ਬਿਟਿਸ਼ ਵਿਗਿਆਨੀ ਜੇ.ਬੀ.ਐੱਸ. ਹਾਲਡੇਨ ਨੇ 1929 ਵਿਚ ਸੁਝਾਅ ਦਿੱਤਾ ਸੀ ਕਿ ਜੀਵਾਂ ਦੀ ਸਭ ਤੋਂ ਪਹਿਲਾਂ ਉਤਪੱਤੀ ਉਨ੍ਹਾਂ ਸਰਲ ਅਕਾਰਬਨਿਕ ਅਣੂਆਂ ਤੋਂ ਹੀ ਹੋਈ ਹੋਵੇਗੀ ਜੋ ਧਰਤੀ ਦੀ ਉਤਪੱਤੀ ਦੇ ਸਮੇਂ ਬਣੇ ਸਨ ।

→ ਸੈੱਲ ਸਾਰੇ ਜੀਵਾਂ ਦੀ ਮੁੱਢਲੀ ਇਕਾਈ ਹੈ ।

→ ਜੀਵਾਣੂ ਸੈੱਲ ਵਿਚ ਕੇਂਦਰਕ ਨਹੀਂ ਹੁੰਦਾ ਜਦੋਂ ਕਿ ਹੋਰ ਵਧੇਰੇ ਜੀਵਾਂ ਦੇ ਸੈੱਲਾਂ ਵਿਚ ਕੇਂਦਰਕ ਪਾਇਆ ਜਾਂਦਾ ਹੈ ।

→ ਬਹੁ-ਕੋਸ਼ੀ ਜੀਵਾਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦਾ ਹੋਣਾ ਜਾਂ ਨਾ ਹੋਣਾ ਵਰਗੀਕਰਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ ।

→ ਸਮਾਨ ਜਨਕ ਤੋਂ ਅਨੁਵੰਸ਼ਿਕ ਹੋਏ ਜੀਵਾਂ ਵਿੱਚ ਸਮਾਨ ਲੱਛਣ ਹੁੰਦੇ ਹਨ ।

→ ਪੰਛੀਆਂ, ਰੀਂਗਣ ਵਾਲੇ ਜੀਵਾਂ, ਜਲਥਲੀ ਅਤੇ ਥਣਧਾਰੀ ਦੇ ਪੈਰਾਂ ਦੀ ਸੰਰਚਨਾ ਇੱਕ ਸਮਾਨ ਹੈ ਚਾਹੇ ਇਹ ਵੱਖ-ਵੱਖ ਕਾਰਜ ਕਰਦੇ ਹਨ ।

→ ਚਮਗਾਦੜ ਅਤੇ ਪੰਛੀ ਚਾਹੇ ਉੱਡਣ ਦਾ ਕੰਮ ਕਰਦੇ ਹਨ ਪਰ ਦੋਨਾਂ ਦੀ ਸੰਰਚਨਾ ਇਕ ਸਮਾਨ ਨਹੀਂ ਹੁੰਦੀ ।

→ ਚੱਟਾਨਾਂ ਵਿਚ ਜੀਵ ਦੇ ਸੁਰੱਖਿਅਤ ਅਵਸ਼ੇਸ਼ ਫਾਸਿਲ (Fossils) ਕਹਾਉਂਦੇ ਹਨ ।

→ ਵਧੇਰੇ ਡੂੰਘਾਈ ਤੇ ਮਿਲਣ ਵਾਲੇ ਅਵਸ਼ੇਸ਼ ਉਨ੍ਹਾਂ ਅਵਸ਼ੇਸ਼ਾਂ ਤੋਂ ਵੱਧ ਪੁਰਾਣੇ ਹੁੰਦੇ ਹਨ ਜੋ ਘੱਟ ਡੂੰਘਾਈ ਤੇ ਮਿਲਦੇ ਹਨ ।

→ ਫਾਂਸਿਲ ਡੇਟਿੰਗ’ ਨਾਲ ਫਾਂਸਿਲ (ਪਥਰਾਹਟ) ਦਾ ਸਮਾਂ ਨਿਰਧਾਰਨ ਕੀਤਾ ਜਾਂਦਾ ਹੈ ।

→ ਪਲੈਨੇਰੀਆ ਨਾਮਕ ਚਪਟੇ ਕਿਰਮੀ ਵਿਚ ਬਹੁਤ ਸਰਲ ਅੱਖ ਹੁੰਦੀ ਹੈ ਜੋ ਪ੍ਰਕਾਸ਼ ਨੂੰ ਪਛਾਣ ਸਕਦਾ ਹੈ ।

→ ਕੋਈ ਪਰਿਵਰਤਨ ਜੋ ਇੱਕ ਗੁਣ ਲਈ ਉਪਯੋਗੀ ਹੈ ਉਹ ਲੰਬੇ ਸਮੇਂ ਵਿੱਚ ਕਿਸੇ ਹੋਰ ਕੰਮ ਲਈ ਉਪਯੋਗੀ ਹੋ ਸਕਦਾ ਹੈ ।

→ ਪ੍ਰਾਣੀਆਂ ਦੇ ਪੰਖ ਤਾਪ ਗੋਧਨ ਦੇ ਲਈ ਵਿਕਸਿਤ ਹੋਏ ਸਨ ਪਰ ਬਾਅਦ ਵਿਚ ਇਹ ਉੱਡਣ ਵਿਚ ਸਹਾਈ ਹੋਣ ਲੱਗ ਗਏ ਸੀ ।

→ ਪੰਛੀ ਦੀ ਨੇੜਤਾ, ਰੀਂਗਣ ਵਾਲੇ ਜੀਵਾਂ ਨਾਲ ਸੰਬੰਧਿਤ ਹੈ ।

→ ਮਨੁੱਖ ਨੇ ਦੋ ਹਜ਼ਾਰ ਸਾਲ ਪਹਿਲਾਂ ਜੰਗਲੀ ਗੋਭੀ ਨੂੰ ਖਾਧ ਪੌਦਿਆਂ ਦੇ ਰੂਪ ਵਿਚ ਉਗਾਉਣਾ ਸ਼ੁਰੂ ਕੀਤਾ ਸੀ । ਉਸਨੇ ਚੋਣ ਰਾਹੀਂ ਇਸ ਤੋਂ ਵੱਖ-ਵੱਖ ਸਬਜ਼ੀਆਂ ਵਿਕਸਿਤ ਕੀਤੀਆਂ ।

→ ਸੈੱਲ ਵਿਭਾਜਨ ਦੇ ਸਮੇਂ DNA ਵਿਚ ਹੋਣ ਵਾਲੇ ਪਰਿਵਰਤਨ ਨਾਲ ਉਸ ਪ੍ਰੋਟੀਨ ਵਿਚ ਅੰਤਰ ਆਵੇਗਾ ਜੋ ਨਵੇਂ DNA ਤੋਂ ਬਣੇਗੀ ।

→ ਆਣਵਿਕ ਜਾਤੀ ਵਿਤ ਦੂਰ ਵਾਲੇ ਸੰਬੰਧੀ ਜੀਵਾਂ ਦੇ DNA ਵਿਚ ਵਿਭਿੰਨਤਾਵਾਂ ਦੀ ਜਾਣਕਾਰੀ ਦਿੰਦਾ ਹੈ ।

→ ਵਿਵਿਧਤਾਵਾਂ ਦੀ ਉਤਪੱਤੀ ਅਤੇ ਕੁਦਰਤੀ ਚੋਣ ਦੁਆਰਾ ਸਰੂਪ ਦੇਣਾ ਹੀ ਵਿਕਾਸ ਹੈ ।

→ ਮਨੁੱਖ ਵਿਕਾਸ ਦੇ ਅਧਿਐਨ ਦੇ ਲਈ ਉਨ੍ਹਾਂ ਸਾਧਨਾਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦਾ ਜੀਵ-ਵਿਕਾਸ ਦੇ ਲਈ ਕੀਤਾ ਸੀ ।

→ ਉਤਖਣਨ, ਸਮਾਂ ਨਿਰਧਾਰਨ, ਪਥਰਾਟ ਜਾਂ ਫਾਂਸਿਲ ਅਧਿਐਨ ਅਤੇ DNA ਅਣੂਕੂਮ ਦਾ ਨਿਰਧਾਰਨ ਮਨੁੱਖੀ ਵਿਕਾਸ ਦੇ ਅਧਿਐਨ ਦੇ ਮੁੱਖ ਸਾਧਨ ਹਨ ।

→ ਆਧੁਨਿਕ ਮਨੁੱਖ ਸਪੀਸ਼ੀਜ਼ ‘ਹੋਮੋਸੇਪੀਅਨਸ’ ਦੇ ਪ੍ਰਾਚੀਨਤਮ ਮੈਂਬਰਾਂ ਨੂੰ ਅਫ਼ਰੀਕਾ ਵਿਚ ਖੋਜਿਆ ਗਿਆ ਹੈ ।

→ ਮਨੁੱਖ ਦੀ ਉਤਪੱਤੀ ਹੋਰ ਸਪੀਸ਼ੀਜ ਦੀ ਤਰ੍ਹਾਂ ਜੀਵ ਵਿਕਾਸ ਦੀ ਇਕ ਘਟਨਾ ਮਾਤਰ ਸੀ ।

ਕੁਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)

1. ਅਨੁਵੰਸ਼ਿਕੀ (Genetics)-ਜੀਵ ਵਿਗਿਆਨ ਦੀ ਜਿਹੜੀ ਸ਼ਾਖਾ ਅਨੁਵੰਸ਼ਿਕਤਾ ਅਤੇ ਭਿੰਨਤਾਵਾਂ ਦਾ ਅਧਿਐਨ ਕਰਦੀ ਹੈ ਉਸ ਨੂੰ ਅਨੁਵੰਸ਼ਿਕੀ ਕਹਿੰਦੇ ਹਨ ।

2. ਅਨੁਵੰਸ਼ਿਕਤਾ (Heredity)-ਪਾਣੀਆਂ ਵਿਚ ਪੀੜ੍ਹੀ-ਦਰ-ਪੀੜ੍ਹੀ ਲੱਛਣਾਂ ਦਾ ਅੱਗੇ ਜਾਣਾ ਅਨੁਵੰਸ਼ਿਕਤਾ ਕਹਾਉਂਦਾ ਹੈ ।

3. ਜੀਨ (Gene)-ਅਨੁਵੰਸ਼ਿਕਤਾ ਦੀ ਅੰਤਿਮ ਇਕਾਈ ਜੋ ਪੀੜੀਆਂ ਵਿੱਚ ਗੁਣਾਂ ਨੂੰ ਅੱਗੇ ਲੈ ਜਾਂਦੀਆਂ ਹਨ ਉਸਨੂੰ ਜੀਨ ਕਹਿੰਦੇ ਹਨ ।

4. ਲਿੰਗੀ ਗੁਣ ਸੂਤਰ (Sex Chromosome)-ਗੁਣ ਸੂਤਰਾਂ ਦਾ ਉਹ ਜੋੜਾ ਜੋ ਨਰ ਅਤੇ ਮਾਦਾ ਲਿੰਗ ਦਾ ਨਿਰਧਾਰਨ ਕਰਦਾ ਹੈ ਉਸਨੂੰ ਲਿੰਗੀ ਗੁਣ ਸੂਤਰ ਕਹਿੰਦੇ ਹਨ ।

5. ਸਮਲਿੰਗੀ ਗੁਣ ਸੂਤਰ (Homologous Choromosome)-ਗੁਣ ਸੂਤਰਾਂ ਦਾ ਉਹ ਜੋੜਾ ਜਿਸ ਵਿਚ ਸਮਾਨ ਗੁਣ ਮਾਤਾ ਅਤੇ ਪਿਤਾ ਵਿਚੋਂ ਸੰਤਾਨ ਵਿਚ ਆਉਂਦੇ ਹਨ ।

6. ਆਟੋਸੋਮਸ (Autosome)-ਕਿਸੇ ਜੀਵ ਵਿਚ ਲਿੰਗ ਗੁਣ ਸੂਤਰਾਂ ਦੀ ਮੌਜੂਦਗੀ ਆਟੋਸੋਮਸ ਕਹਾਉਂਦੀ ਹੈ ।

7. ਜੀਵ-ਵਿਕਾਸ (Evolution)-ਜੀਵਧਾਰੀਆਂ ਵਿਚ ਹੌਲੀ-ਹੌਲੀ ਲਗਾਤਾਰ ਚੱਲਣ ਵਾਲੀ ਵਿਕਾਸ ਦੀ ਪ੍ਰਕਿਰਿਆ ਨੂੰ ਜੀਵ-ਵਿਕਾਸ ਕਹਿੰਦੇ ਹਨ ।

8. ਸਮਜਾਤ ਅੰਗ (Homologous Organ)-ਪਾਣੀਆਂ ਦੇ ਸਰੀਰ ਵਿਚ ਉਹ ਅੰਗ ਜਿਨ੍ਹਾਂ ਦੀ ਉਤਪੱਤੀ ਅਤੇ ਮੂਲ ਰਚਨਾ ਸਮਾਨ ਹੁੰਦੀ ਹੈ ਪਰ ਕਾਰਜ ਦੇ ਅਨੁਸਾਰ ਉਨ੍ਹਾਂ ਦੀ ਬਾਹਰੀ ਰਚਨਾ ਵਿਚ ਪਰਿਵਰਤਨ ਹੋ ਜਾਂਦਾ ਹੈ ।

9. ਸਮਰੂਪ ਅੰਗ (Analogous Organ)-ਪ੍ਰਾਣੀਆਂ ਦੇ ਸਰੀਰ ਵਿਚ ਉਹ ਅੰਗ ਜਿਨ੍ਹਾਂ ਦੇ ਕਾਰਜਾਂ ਵਿਚ ਤਾਂ ਸਮਾਨਤਾ ਹੁੰਦੀ ਹੈ ਪਰ ਉਤਪੱਤੀ ਅਤੇ ਮੂਲ ਰਚਨਾ ਵਿਚ ਅੰਤਰ ਹੁੰਦਾ ਹੈ ।

10. ਪਰਾਨੁਵੰਸ਼ਿਕ ਜੀਵ (Transgenic organism)-ਉਹ ਜੀਵ ਜਿਨ੍ਹਾਂ ਵਿਚ ਬਾਹਰੀ DNA ਜਾਂ ਜੀਨ ਹੁੰਦੀ ਹੈ, ਉਨ੍ਹਾਂ ਨੂੰ ਪਰਾਨੁਵੰਸ਼ਿਕ ਜੀਵ ਕਹਿੰਦੇ ਹਨ ।

11. ਪਥਰਾਟ (Fossils)-ਮਰੇ ਹੋਏ ਜੀਵ-ਜੰਤੂਆਂ ਦੇ ਅਵਸ਼ੇਸ਼ਾਂ ਨੂੰ ਪਥਰਾਟ ਜਾਂ ਫਾਸਿਲ ਕਹਿੰਦੇ ਹਨ ।

12. ਅਗੁਣਿਤ (Haploid)-ਗੁਣ ਸੂਤਰਾਂ ਦੇ ਇੱਕ ਸੈੱਟ ਨੂੰ ਅਣਿਤ ਕਹਿੰਦੇ ਹਨ ।

13. ਨਿਉਕਲੋਟਾਈਡ (Nucleotide)-ਜਿਸ ਰਸਾਇਣਿਕ ਅਣੂ ਵਿਚ ਸ਼ੱਕਰ, ਫਾਸਫੇਟ ਅਤੇ ਨਾਈਟਰੋਜਨੀ ਖਾਰ ਹੁੰਦੇ ਹਨ ਉਸ ਨੂੰ ਨਿਊਕਲੋਟਾਈਡ ਕਹਿੰਦੇ ਹਨ ।

14. ਅਰਧ ਗੁਣ ਸੂਤਰ (Chromatid)-ਜਦੋਂ ਗੁਣ ਸੂਤਰ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਤਾਂ ਹਰ ਭਾਗ ਨੂੰ ਅਰਧ ਗੁਣ ਸੂਤਰ (chromatid) ਕਹਿੰਦੇ ਹਨ ।

15. ਅਵਸ਼ੇਸ਼ੀ ਅੰਗ (Vestigial organs)-ਸਰੀਰ ਵਿਚ ਮੌਜੂਦ ਬੇਲੋੜੀਆਂ ਸੰਰਚਨਾਵਾਂ ਨੂੰ ਅਵਸ਼ੇਸ਼ੀ ਅੰਗ ਕਹਿੰਦੇ ਹਨ ।

16. ਅਨੁਵੰਸ਼ਿਕ ਵਿਚਲਨ (Genetic drift)-ਕਿਸੇ ਜਨਸੰਖਿਆ ਵਿਚ ਵੱਡੇ ਪੈਮਾਨੇ ਤੇ ਵਿਨਾਸ਼. ਇਹ ਬਾਹਰੀ ਗਮਨ ਕਾਰਨਾਂ ਕਰਕੇ ਜੀਵਾਂ ਵਿਚ ਬਾਰੰਬਾਰਤਾ ਵਿਚ ਕਮੀ ਨੂੰ ਅਨੁਵੰਸ਼ਿਕ ਵਿਚਲਨ ਕਹਿੰਦੇ ਹਨ ।

17. ਵਿਵਿਧਤਾ ਜਾਂ ਵਿੰਭਿਨਤਾ (Variation)-ਕਿਸੇ ਵੀ ਜਾਤੀ ਵਿਸ਼ੇਸ਼ ਵਿਚ ਪਾਈਆਂ ਜਾਣ ਵਾਲੀਆਂ ਅਸਮਾਨਤਾਵਾਂ ਨੂੰ ਵਿਭਿੰਨਤਾਵਾਂ (Variations) ਕਹਿੰਦੇ ਹਨ ।

18. ਸੰਤਾਨ (ਸੰਤਤੀ) (Offsprings)-ਜੀਵ ਜੰਤੂਆਂ ਵਿਚ ਲਿੰਗੀ ਜਣਨ ਤੋਂ ਪੈਦਾ ਨਵੇਂ ਪ੍ਰਾਣੀਆਂ ਨੂੰ ਸੰਤਤੀ ਜਾਂ ਸੰਤਾਨ ਕਹਿੰਦੇ ਹਨ ।

19. ਸਮਲੱਛਨੀ (Phenotype)-ਕਿਸੇ ਵੀ ਜੀਵ ਦੀ ਜੋ ਬਾਹਰੀ ਰਚਨਾ ਦਿਖਾਈ ਦਿੰਦੀ ਹੈ ਉਸ ਨੂੰ ਸਮਲੱਛਮੀ ਕਹਿੰਦੇ ਹਨ ।

20. ਪ੍ਰਭਾਵੀ ਲੱਛਣ (Dominant traits)-ਜੀਵਾਂ ਦੇ ਉਹ ਲੱਛਣ ਜੋ ਵਿਖਮ ਅਵਸਥਾਵਾਂ ਵਿਚ ਖੁਦ ਨੂੰ ਪਕਟ ਕਰਦੇ ਹਨ ਉਨ੍ਹਾਂ ਨੂੰ ਪ੍ਰਭਾਵੀ ਲੱਛਣ ਕਹਿੰਦੇ ਹਨ ।

21. ਅਪ੍ਰਭਾਵੀ ਲੱਛਣ (Recessive traits)-ਜੀਵਾਂ ਦੇ ਉਹ ਲੱਛਣ ਜੋ ਵਿਖਮ ਅਵਸਥਾ ਵਿਚ ਪ੍ਰਕਟ ਨਹੀਂ ਕਰਦੇ ਹਨ ਉਨ੍ਹਾਂ ਨੂੰ ਅਪ੍ਰਭਾਵੀ ਲੱਛਣ ਕਹਿੰਦੇ ਹਨ ।

22. ਉਪਾਰਜਿਤ ਲੱਛਣ (Acquired traits)-ਜੇ ਕੋਈ ਜੀਵ ਆਪਣੇ ਜੀਵਨ ਕਾਲ ਵਿਚ ਵਿਸ਼ੇਸ਼ ਲੱਛਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਨ੍ਹਾਂ ਨੂੰ ਉਪਾਰਜਿਤ ਲੱਛਣ ਕਹਿੰਦੇ ਹਨ ।

23. ਕੁਦਰਤੀ ਚੋਣ (Natural selection)-ਜੋ ਜੀਵ ਖ਼ਾਸ ਹਾਲਤਾਂ ਵਿਚ ਰਹਿਣ ਲਈ ਅਨੁਕੂਲਿਤ ਹੁੰਦੇ ਹਨ ਅਤੇ ਉਨ੍ਹਾਂ ਵਿਚ ਕੁਝ ਲਾਭਦਾਇਕ ਭਿੰਨਤਾਵਾਂ ਹੁੰਦੀਆਂ ਹਨ-ਕੁਦਰਤ ਜਾਂ ਪ੍ਰਕਿਰਤੀ ਉਨ੍ਹਾਂ ਦੀ ਚੋਣ ਕਰਦੀ ਹੈ ਜਿਸ ਨੂੰ ਕੁਦਰਤੀ ਚੋਣ ਕਹਿੰਦੇ ਹਨ ।

24. ਸਮਯੂਰਾਮਜੀ ਅਵਸਥਾ (Homozygous condition)-ਜੀਵਾਂ ਦੀ ਉਹ ਸਥਿਤੀ ਜਿਸ ਵਿਚ ਕਿਸੇ ਲੱਛਣ ਦਾ ਨਿਰਧਾਰਨ ਕਰਨ ਵਾਲੇ ਦੋਨੋਂ ਜੀਨ ਇਕੋ ਸਮਾਨ ਹੋਣ ਉਸ ਨੂੰ ਸਮਯੁਗਮਜੀ ਅਵਸਥਾ ਕਹਿੰਦੇ ਹਨ ।

25. ਵਿਖਮ ਯੁਗਮਨੀ ਅਵਸਥਾ (Heterozygous condition)-ਪਾਣੀਆਂ ਵਿੱਚ ਉਹ ਸਥਿਤੀ ਜਿਸ ਵਿਚ ਕਿਸੇ ਲੱਛਣ ਦਾ ਨਿਰਧਾਰਨ ਕਰਨ ਵਾਲੇ ਦੋਨੋਂ ਜੀਨ ਵਿਚ ਸਮਾਨ ਨਾ ਹੋਣ, ਉਨ੍ਹਾਂ ਵਿਚ ਜੀਨ ਵਿਭਿੰਨਤਾ ਹੋਵੇ ਤਾਂ | ਉਸਨੂੰ ਵਿਖਮ ਯੁਮਨੀ ਅਵਸਥਾ ਕਹਿੰਦੇ ਹਨ ।

26. ਗੁਣ ਸੂਤਰ (Chromosomes)-DNA ਅਤੇ ਪ੍ਰੋਟੀਨ ਤੋਂ ਬਣੇ ਮੋਟੇ ਧਾਗੇ, ਵਰਗੀਆਂ ਉਹ ਸੰਰਚਨਾਵਾਂ ਜੋ ਸੈੱਲ ਵਿਭਾਜਨ ਦੇ ਸਮੇਂ ਸ਼੍ਰੋਮੈਟਿਨ ਦੇ ਸੁੰਗੜਨ ਨਾਲ ਸੈੱਲ ਦੇ ਕੇਂਦਰ ਵਿਚ ਬੱਚਦੀਆਂ ਹਨ ਉਨ੍ਹਾਂ ਨੂੰ ਗੁਣ ਸੂਤਰ ਕਹਿੰਦੇ ਹਨ ।

27. ਸੰਕਰ (Hybrid)-ਉਹ ਜੀਵ ਜੋ ਅਨੁਵੰਸ਼ਿਕ ਦ੍ਰਿਸ਼ਟੀ ਨਾਲ ਵੱਖ ਇੱਕ ਹੀ ਜਾਤੀ ਦੇ ਦੋ ਜੀਵਾਂ ਦੇ ਸੰਕਰਨ ਤੋਂ ਬਣਦਾ ਹੈ, ਉਸ ਨੂੰ ਸੰਕਰ (Hybrid) ਕਹਿੰਦੇ ਹਨ ।

28. ਲਿੰਗੀ ਗੁਣ ਸੂਤਰ (Sex chromosomes)-ਉਹ ਗੁਣ ਸੂਤਰ ਜੋ ਲਿੰਗ ਨਿਰਧਾਰਨ ਨਾਲ ਸੰਬੰਧਿਤ ਹੁੰਦੇ ਹਨ । ਉਨ੍ਹਾਂ ਨੂੰ ਲਿੰਗੀ ਗੁਣ ਸੂਤਰ ਕਹਿੰਦੇ ਹਨ ।

29. ਜੀਨ (Gene)-DNA ਦਾ ਉਹ ਭਾਗ ਜੀਨ ਕਹਾਉਂਦਾ ਹੈ ਜੋ ਪਾਣੀ ਵਿਚ ਕਿਸੇ ਖ਼ਾਸ ਗੁਣ ਦਾ ਨਿਰਧਾਰਨ ਕਰਦਾ ਹੈ ।

Science Guide for Class 10 PSEB ਅਨੁਵੰਸ਼ਿਕਤਾ ਅਤੇ ਜੀਵ ਵਿਕਾਸ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1. ਜੇਕਰ ਇੱਕ ‘ਲੱਛਣ A’ ਅਲਿੰਗੀ ਪ੍ਰਜਣਨ ਵਾਲੀ ਜਨਸੰਖਿਆ ਦੇ 10% ਜੀਵਾਂ ਵਿੱਚ ਮਿਲਦਾ ਹੈ ਅਤੇ ‘ਲੱਛਣ B’ ਉਸੇ ਜਨਸੰਖਿਆ ਵਿੱਚ 60% ਜੀਵਾਂ ਵਿੱਚ ਮਿਲਦਾ ਹੈ ਤਾਂ ਕਿਹੜਾ ਲੱਛਣ ਪਹਿਲਾਂ ਪੈਦਾ ਹੋਇਆ ਹੋਵੇਗਾ ?
ਉੱਤਰ-
‘ਲੱਛਣ B’ ਅਲਿੰਗੀ ਪ੍ਰਜਣਨ ਵਾਲੀ ਜਨਸੰਖਿਆ ਵਿਚ 60 ਪ੍ਰਤੀਸ਼ਤ ਜੀਵਾਂ ਵਿਚ ਮਿਲਦਾ ਹੈ ਜਦੋਂ ਕਿ ‘ਲੱਛਣ A’ ਪ੍ਰਜਣਨ ਵਾਲੀ ਜਨਸੰਖਿਆ ਵਿਚ 50% ਤੋਂ ਵੱਧ ਹੈ । ਇਸ ਲਈ ‘ਲੱਛਣ B’ ਪਹਿਲਾਂ ਪੈਦਾ ਹੋਇਆ ਸੀ ।

ਪ੍ਰਸ਼ਨ 2. ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸ਼ੀਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ ? (ਮਾਂਡਲ ਪੇਪਰ, 2020)
ਉੱਤਰ-
ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸ਼ੀਜ਼ ਦੀ ਉੱਤਰਜੀਵੜਾ ਦੀ ਸੰਭਾਵਨਾ ਵੱਧ ਜਾਂਦੀ ਹੈ । ਕੁਦਰਤੀ ਚੋਣ ਹੀ ਕਿਸੇ ਸਪੀਸ਼ੀਜ਼ ਦੀ ਉਤਰਜੀਵਤਾ ਦਾ ਆਧਾਰ ਬਣਦੀ ਹੈ ਜੋ ਵਾਤਾਵਰਨ ਵਿਚ ਵਾਪਰਦਾ ਹੈ । ਸਮੇਂ ਦੇ ਨਾਲ ਉਨ੍ਹਾਂ ਵਿੱਚ ਜੋ ਉੱਨਤੀ ਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ ਉਸਦੇ ਨਾਲ ਉਨ੍ਹਾਂ ਦੇ ਸਰੀਰਕ ਰਚਨਾ ਵਿਚ ਜਟਿਲਤਾ ਦਾ ਵਾਧਾ ਵੀ ਹੋ ਜਾਂਦਾ ਹੈ । ਤਾਪ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੂਆਂ ਦੀ ਵਧੇਰੇ ਗਰਮੀ ਤੋਂ ਬਚਾਓ ਦੀ ਸੰਭਾਵਨਾ ਵਧੇਰੇ ਹੁੰਦੀ ਹੈ । ਵਾਤਾਵਰਨ ਦੁਆਰਾ ਸਭ ਤੋਂ ਵਧੀਆ ਪਰਿਵਰਤਨ ਦੀ ਚੋਣ ਜੀਵ-ਵਿਕਾਸ ਪ੍ਰਮ ਦਾ ਆਧਾਰ ਬਣਦਾ ਹੈ । ਭਿੰਨਤਾਵਾਂ ਕੁਦਰਤੀ ਵਰਣ ਵਿਚ ਸਹਾਇਤਾ ਦਿੰਦੀ ਹੈ ਅਤੇ ਪ੍ਰਤੀਕੂਲ ਹਾਲਤਾਂ ਨਾਲ ਲੜਨ ਵਿਚ ਸਹਾਇਕ ਹੁੰਦੀ ਹੈ । ਇਹ ਅਨੁਕੂਲਣ ਨੂੰ ਵਧਾਉਂਦੀ ਹੈ ।

ਪ੍ਰਸ਼ਨ 3. ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ ?
ਉੱਤਰ-
ਜਦੋਂ ਮੈਂਡਲ ਨੇ ਮਟਰ ਦੇ ਲੰਬੇ ਪੌਦਿਆਂ ਅਤੇ ਬੌਨੇ ਪੌਦਿਆਂ ਦਾ ਸੰਕਰਨ ਕਰਵਾਇਆ ਤਾਂ ਉਸਨੂੰ ਪਹਿਲੀ ਸੰਤਾਨ ਪੀੜ੍ਹੀ F1 ਵਿਚ ਸਾਰੇ ਪੌਦੇ ਲੰਬੇ ਪ੍ਰਾਪਤ ਹੋਏ ਸਨ । ਇਸਦਾ ਅਰਥ ਸੀ ਕਿ ਦੋ ਲੱਛਣਾਂ ਵਿਚੋਂ ਸਿਰਫ਼ ਇੱਕ ਹੀ ਪਿਤਰੀ ਲੱਛਣ ਦਿਖਾਈ ਦਿੱਤਾ । ਉਨ੍ਹਾਂ ਦੋਨਾਂ ਦਾ ਮਿਸ਼ਰਿਤ ਪ੍ਰਮਾਣ ਦਿਖਾਈ ਨਹੀਂ ਦਿੱਤਾ । ਉਸਨੇ ਪਿਤਰੀ ਪੌਦਿਆਂ ਅਤੇ F1 ਪੀੜ੍ਹੀ ਦੇ ਪੌਦਿਆਂ ਨੂੰ ਸਵੈ-ਪਰਾਗਣ ਨਾਲ ਉਗਾਇਆ । ਇਸ ਦੂਸਰੀ ਪੀੜ੍ਹੀ F2 ਵਿਚ ਸਾਰੇ ਪੌਦੇ ਲੰਬੇ ਨਹੀਂ ਸਨ । ਇਸ ਵਿਚ ਇਕ ਚੌਥਾਈ ਪੌਦੇ ਬੌਣੇ ਸਨ । ਮੈਂਡਲ ਨੇ ਲੰਬੇ ਪੌਦਿਆਂ ਦੇ ਲੱਛਣ ਨੂੰ ਪ੍ਰਭਾਵੀ ਅਤੇ ਬੌਣੇ ਪੌਦਿਆਂ ਦੇ ਲੱਛਣ ਨੂੰ ਅਪ੍ਰਭਾਵੀ ਕਿਹਾ ।

ਪ੍ਰਸ਼ਨ 4. ਮੈਂਡਲ ਦੇ ਪ੍ਰਯੋਗਾਂ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਭਿੰਨ ਲੱਛਣ ਸੁਤੰਤਰ ਰੂਪ ਵਿੱਚ ਅਨੁਵੰਸ਼ਿਕ ਹੁੰਦੇ ਹਨ ?
ਉੱਤਰ-
ਮੈਂਡਲ ਨੇ ਦੋ ਭਿੰਨ ਲੱਛਣਾਂ ਵਾਲੇ ਮਟਰ ਦੇ ਪੌਦਿਆਂ ਦੀ ਚੋਣ ਕਰ ਕੇ ਉਨ੍ਹਾਂ ਤੋਂ ਪੌਦਿਆਂ ਨੂੰ ਉਗਾਇਆ । ਲੰਬੇ ਪੌਦੇ ਅਤੇ ਬੌਣੇ ਪੌਦਿਆਂ ਦਾ ਸੰਕਰਨ ਕਰਵਾ ਕੇ ਪ੍ਰਾਪਤ ਸੰਤਾਨ ਵਿਚ ਲੰਬੇ ਅਤੇ ਬੌਣੇ ਪੌਦਿਆਂ ਦੀ ਗਣਨਾ ਕੀਤੀ । ਪਹਿਲੀ ਸੰਤਾਨ ਪੀੜੀ (F1 ) ਵਿਚ ਕੋਈ ਪੌਦਾ ਵਿਚਕਾਰਲੀ ਉਚਾਈ ਦਾ ਨਹੀਂ ਸੀ । ਸਾਰੇ ਪੌਦੇ ਲੰਬੇ ਸਨ । ਦੋ ਲੱਛਣਾਂ ਵਿਚੋਂ ਸਿਰਫ਼ ਇੱਕ ਪਿਤਰੀ ਲੱਛਣ ਹੀ ਦਿਖਾਈ ਦਿੰਦਾ ਸੀ ਪਰ ਦੁਸਰੀ ਪੀੜੀ (F2) ਵਿਚ ਸਾਰੇ ਪੌਦੇ ਲੰਬੇ ਨਹੀਂ ਸਨ ਬਲਕਿ ਉਨ੍ਹਾਂ ਵਿਚੋਂ ਇੱਕ ਚੌਥਾਈ ਪੌਦੇ ਬੌਣੇ ਸਨ । ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਲੱਛਣ ਦੇ ਦੋ ਵਿਕਲਪ ਲਿੰਗੀ ਜਣਨ ਦੁਆਰਾ ਉਤਪੰਨ ਹੋਣ ਵਾਲੇ ਜੀਵਾਂ ਵਿੱਚ ਕਿਸੇ ਵੀ ਲੱਛਣ ਦੇ ਦੋ ਵਿਕਲਪਾਂ ਦੀ ਸੁਤੰਤਰ ਰੂਪ ਵਿੱਚ ਅਨੁਵੰਸ਼ਿਕੀ ਹੁੰਦੀ ਹੈ ।

ਪ੍ਰਸ਼ਨ 5. ਇੱਕ ‘A’ ਲਹੂ ਵਰਗ ਵਾਲਾ ਪੁਰਸ਼ ਇੱਕ ਇਸਤਰੀ ਜਿਸ ਦਾ ਲਹੂ ਵਰਗ ‘O’ ਹੈ, ਨਾਲ ਵਿਆਹ ਕਰਵਾਉਂਦਾ ਹੈ ਉਨ੍ਹਾਂ ਦੀ ਪੁੱਤਰੀ ਦਾ ਲਹੂ ਵਰਗ ‘O’ ਹੈ । ਕੀ ਇਹ ਸੂਚਨਾ ਪੂਰੀ ਹੈ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਲਹੂ ਗਰੁੱਪ ‘A’ ਜਾਂ ‘O’ ਵਿੱਚ ਕਿਹੜਾ ਪ੍ਰਭਾਵੀ ਲੱਛਣ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਕਾਰਨ ਦਿਓ ।
ਉੱਤਰ-
ਲਹੂ ਵਰਗ ‘O’ ਪ੍ਰਭਾਵੀ ਲੱਛਣ ਹੈ ਕਿਉਂਕਿ ਇਹ F1 ਪੀੜ੍ਹੀ ਵਿਚ ਲਹੂ ਵਰਗ ‘O’ ਪ੍ਰਕਟ ਹੋਇਆ ਹੈ । ਇਹ ਸੂਚਨਾ ਪ੍ਰਭਾਵੀ ਅਤੇ ਪ੍ਰਭਾਵੀ ਲੱਛਣਾਂ ਨੂੰ ਪ੍ਰਕਟ ਕਰਨ ਲਈ ਕਾਫ਼ੀ ਹੈ ।

ਲਹੂ ਵਰਗ-A ਤੀਜਨ-A) ਦੇ ਲਈ ਜੀਨ ਪ੍ਰਭਾਵੀ ਹੈ ਅਤੇ ਜੀਨ ਪ੍ਰਾਰੂਪ IA IA ਜਾਂ IA i.e. ਹੈ । ਇਸਤਰੀ ਦਾ ਲਹੂ ਵਰਗ ‘O’ ਹੈ । ਇਸ ਲਈ ਉਸਦਾ ਜੀਨ ਪ੍ਰਾਰੂਪ ‘ii’ ਸਮਯੁਗਮੀ ਹੈ । ਪੁੱਤਰੀ ਦੇ ਲਹੂ ਵਰਗ ‘O’ ਨੂੰ ਖ਼ਾਸ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ।

ਲਹੂ ਵਰਗ ‘O’ ਉਸੇ ਸਥਿਤੀ ਵਿਚ ਹੁੰਦਾ ਹੈ ਜਦੋਂ ਲਹੂ ਵਿਚ ਤੀਜਨ ‘A’ ਅਤੇ ਤੀਜਨ ‘B’ ਨਹੀਂ ਹੁੰਦਾ ।

ਪ੍ਰਸ਼ਨ 6. ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ ?
ਉੱਤਰ-
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ-ਮਨੁੱਖ ਵਿਚ ਬੱਚੇ ਦਾ ਨਿਰਧਾਰਨ ਵਿਸ਼ੇਸ਼ ਗੁਣ ਸੂਤਰਾਂ ਦੇ ਆਧਾਰ ਤੇ ਹੁੰਦਾ ਹੈ । ਨਰ ਵਿਚ ‘XY’ ਗੁਣ ਸੂਤਰ ਹੁੰਦੇ ਹਨ ਅਤੇ ਮਾਦਾ ਵਿਚ ‘XX’ ਗੁਣ ਸੂਤਰ ਮੌਜੂਦ ਹੁੰਦੇ ਹਨ । ਇਸ ਤੋਂ ਸਪੱਸ਼ਟ ਹੈ ਕਿ ਮਾਦਾ ਦੇ ਕੋਲ Y-ਗੁਣ ਸੂਤਰ ਹੁੰਦਾ ਹੀ ਨਹੀਂ । ਜਦੋਂ ਨਰ-ਮਾਦਾ ਦੇ ਸੰਯੋਗ ਨਾਲ ਸੰਤਾਨ ਪੈਦਾ ਹੁੰਦੀ ਹੈ ਤਾਂ ਮਾਦਾ ਕਿਸੇ ਵੀ ਤਰ੍ਹਾਂ ਨਾਲ ਨਰ ਬੱਚੇ ਨੂੰ ਪੈਦਾ ਕਰਨ ਵਿਚ ਸਮਰੱਥ ਹੋ ਹੀ ਨਹੀਂ ਸਕਦੀ ਕਿਉਂਕਿ ਨਰ ਬੱਚੇ ਵਿਚ ‘XY’ ਗੁਣ ਸੂਤਰ ਹੋਣੇ ਚਾਹੀਦੇ ਹਨ ।

ਨਿਰਧਾਰਨ ਨਿਸ਼ੇਚਨ ਕਿਰਿਆ ਵਿਚ ਜੇ ਪੁਰਸ਼ ਦਾ ‘X’ ਲਿੰਗ ਗੁਣ ਸੂਤਰ ਇਸਤਰੀ ਦੇ ‘X’ ਲਿੰਗ ਗੁਣ ਸੂਤਰ ਨਾਲ ਮਿਲਦਾ ਹੈ ਤਾਂ ਇਸ ਨਾਲ ‘XX’ ਜੋੜਾ ਬਣੇਗਾ । ਇਸ ਲਈ ਸੰਤਾਨ ਲੜਕੀ ਦੇ ਰੂਪ ਵਿਚ ਹੋਵੇਗੀ, ਪਰ ਜਦੋਂ ਪੁਰਸ਼ ਦਾ ‘Y’ ਲਿੰਗ ਗੁਣ ਸੂਤਰ ਇਸਤਰੀ ਦੇ ‘X’ ਲਿੰਗ ਗੁਣ ਸੂਤਰ ਨਾਲ ਮਿਲ ਕੇ ਨਿਸ਼ੇਚਨ ਕਰੇਗਾ ਤਾਂ ‘XY’ ਬਣੇਗਾ । ਇਸ ਨਾਲ ਲੜਕੇ ਦਾ ਜਨਮ ਹੋਵੇਗਾ । ਕਿਸੇ ਵੀ ਪਰਿਵਾਰ ਵਿਚ ਲੜਕੇ ਜਾਂ ਲੜਕੀ ਦਾ ਜਨਮ ਪੁਰਸ਼ ਦੇ ਗੁਣ ਸੂਤਰਾਂ ਤੇ ਨਿਰਭਰ ਕਰਦਾ ਹੈ । ਕਿਉਂਕਿ ‘Y’ ਗੁਣ ਸੂਤਰ ਤਾਂ ਸਿਰਫ਼ ਪੁਰਸ਼ ਕੋਲ ਹੁੰਦਾ ਹੈ ।

ਪ੍ਰਸ਼ਨ 7. ਉਹ ਕਿਹੜੇ ਭਿੰਨ ਢੰਗ ਹਨ ਜਿਨ੍ਹਾਂ ਦੁਆਰਾ ਵਿਸ਼ੇਸ਼ ਲੱਛਣਾਂ ਵਾਲੇ ਅਨੁਵੰਸ਼ਿਕ ਜੀਵਾਂ ਦੀ ਗਿਣਤੀ ਉਸ ਖ਼ਾਸ ਜਨਸੰਖਿਆ ਵਿੱਚ ਵੱਧ ਸਕਦੀ ਹੈ ?
ਉੱਤਰ-
ਜੋ ਜਨਸੰਖਿਆ ਵਿਚ ਪਰਿਵਰਤਨ ਪੈਦਾ ਹੁੰਦੇ ਹਨ ਅਤੇ ਉਹ ਪਰਿਵਰਤਨ ਵਿਸ਼ੇਸ਼ ਲੱਛਣਾਂ ਦੀ ਸੁਰੱਖਿਆ ਅਤੇ ਪੋਸ਼ਕ ਦੇ ਪ੍ਰਤੀ ਅਨੁਕੂਲ ਕੁਦਰਤੀ ਅਵਸਥਾਵਾਂ ਪੈਦਾ ਕਰਦੇ ਹਨ ਤਾਂ ਵਿਸ਼ੇਸ਼ ਲੱਛਣਾਂ ਵਾਲੇ ਵਿਅਕਤੀਗਤ ਜੀਵਾਂ ਦੀ ਜਨਸੰਖਿਆ ਵੱਧ ਜਾਵੇਗੀ : ਕੁਦਰਤੀ ਚੋਣ ਅਤੇ ਅਨੁਵੰਸ਼ਿਕ ਅਨੁਕੂਲਤਾ ਇਸ ਕਾਰਜ ਵਿਚ ਵਿਸ਼ੇਸ਼ ਸਹਿਯੋਗ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 8. ਇੱਕ ਜੀਵ ਦੁਆਰਾ ਜੀਵ ਕਾਲ ਵਿੱਚ ਹਿਣ ਕੀਤੇ ਲੱਛਣ ਆਮ ਕਰਕੇ ਅਗਲੀ ਪੀੜ੍ਹੀ ਵਿੱਚ ਅਨੁਵੰਸ਼ਿਕ ਕਿਉਂ ਨਹੀਂ ਹੁੰਦੇ ?
ਉੱਤਰ-
ਇੱਕ ਵਿਅਕਤੀਗਤ ਜੀਵ ਦੁਆਰਾ ਜੀਵ ਕਾਲ ਵਿੱਚ ਗ੍ਰਹਿਣ ਕੀਤੇ ਲੱਛਣ ਉਸਦੇ ਜਣਨ ਸੈੱਲਾਂ ਦੀ ਜੀਨ ਤੇ ਅਸਰ ਨਹੀਂ ਪਾਉਂਦੇ । ਇਸ ਲਈ ਉਹ ਆਮ ਕਰਕੇ ਅਗਲੀ ਪੀੜ੍ਹੀ ਵਿਚ ਅਨੁਵੰਸ਼ਿਕ ਨਹੀਂ ਹੁੰਦੇ ।

ਪ੍ਰਸ਼ਨ 9. ਸ਼ੇਰਾਂ ਦੀ ਸੰਖਿਆ ਵਿੱਚ ਕਮੀ ਅਨੁਵੰਸ਼ਿਕਤਾ ਦੇ ਦ੍ਰਿਸ਼ਟੀਕੋਣ ਤੋਂ ਚਿੰਤਾ ਦਾ ਵਿਸ਼ਾ ਕਿਉਂ ਹੈ ?
ਉੱਤਰ-
ਸ਼ੇਰਾਂ ਵਿੱਚ ਅਨੁਵੰਸ਼ਿਕ ਵਿਭਿੰਨਤਾ ਲਗਭਗ ਨਹੀਂ ਦੇ ਬਰਾਬਰ ਹੈ । ਜੇ ਬਹੁਤ ਤੇਜ਼ੀ ਨਾਲ ਬਦਲਦੀਆਂ ਵਾਤਾਵਰਨੀ ਹਾਲਾਤਾਂ ਵਿਚ ਬਦਲਾਵ ਨਹੀਂ ਆਇਆ ਤਾਂ ਸਾਰੇ ਸ਼ੇਰ ਨਾਟਕੀ ਰੂਪ ਵਿੱਚ ਸਮਾਪਤ ਹੋ ਜਾਣਗੇ ।

ਉਦਾਹਰਨ ਲਈ – ਜੇ ਕਿਸੇ ਸ਼ੇਰ ਵਿੱਚ ਕਿਸੇ ਭਿਆਨਕ ਰੋਗ ਦਾ ਸੰਕ੍ਰਮਣ ਹੋ ਜਾਵੇ ਤਾਂ ਸਾਰੇ ਸ਼ੇਰ ਉਸੇ ਨਾਲ ਮਰ ਜਾਣਗੇ ਕਿਉਂਕਿ ਸੰਕ੍ਰਮਣ ਉਨ੍ਹਾਂ ਦੀ ਜੀਨ ਦੀ ਆਵਿਰਤੀ ਨੂੰ ਪ੍ਰਭਾਵਿਤ ਕਰੇਗਾ । ਸ਼ੇਰਾਂ ਦੀ ਘੱਟਦੀ ਗਿਣਤੀ ਵੀ ਇਹੀ ਸੰਕੇਤ ਕਰਦੀ ਹੈ ਕਿ ਵਾਤਾਵਰਨ ਵਿਚ ਆਇਆ ਪਰਿਵਰਤਨ ਉਨ੍ਹਾਂ ਦੇ ਅਨੁਕੂਲ ਨਹੀਂ ਰਿਹਾ ਹੈ ਅਤੇ ਉਹ ਜਲਦੀ ਹੀ ਸਮਾਪਤ ਹੋ ਜਾਣਗੇ ।

ਪ੍ਰਸ਼ਨ 10. ਉਹ ਕਿਹੜੇ ਕਾਰਕ ਹਨ ਜੋ ਨਵੀਂ ਸਪੀਸ਼ੀਜ਼ ਪੈਦਾ ਕਰਨ ਵਿੱਚ ਸਹਾਇਕ ਹਨ ?
ਉੱਤਰ-
ਨਵੀਂ ਸਪੀਸ਼ੀਜ਼ ਉਤਪੰਨ ਕਰਨ ਵਿਚ ਹੇਠ ਲਿਖੇ ਕਾਰਕ ਸਹਾਇਕ ਹੁੰਦੇ ਹਨ-

  1. ਅਨੁਵੰਸ਼ਿਕ ਅਪਵਹਿਣ
  2. ਲਿੰਗੀ ਪ੍ਰਜਣਨ ਦੇ ਨਤੀਜੇ ਵਜੋਂ ਪੈਦਾ ਉਤਪਰਿਵਰਤਨ ।
  3. ਦੋ ਜਨਸੰਖਿਆਵਾਂ ਦੀ ਇੱਕ-ਦੂਸਰੇ ਨਾਲ ਭੂਗੋਲਿਕ ਵਿਭਿੰਨਤਾ ਜਿਸ ਕਾਰਨ ਜਨਸੰਖਿਆਵਾਂ ਦੇ ਮੈਂਬਰ ਆਪਸ ਵਿਚ ਇੱਕ ਲਿੰਗੀ ਪ੍ਰਜਣਨ ਨਹੀਂ ਕਰ ਪਾਉਂਦੇ ।
  4. ਕੁਦਰਤੀ ਚੋਣ ।

ਪ੍ਰਸ਼ਨ 11. ਕੀ ਭੂਗੋਲਿਕ ਵਖਰੇਵਾਂ ਸਵੈ-ਪਰਾਗਣ ਕਰਨ ਵਾਲੇ ਪੌਦਿਆਂ ਦੇ ਸਪੀਸ਼ੀਜ਼ ਦੀ ਸਪੀਸ਼ੀਏਸ਼ਨ ਕਰਨ ਦਾ ਮੁੱਖ ਕਾਰਕ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਹਾਂ । ਵੱਖ-ਵੱਖ ਭੂਗੋਲਿਕ ਸਥਿਤੀਆਂ ਦੇ ਕਾਰਨ ਵੱਖ-ਵੱਖ ਪੌਦਿਆਂ ਵਿਚ ਵੱਖਰੇਵਾਂ ਹੋਵੇਗਾ । ਲੱਛਣ ਦੋ ਪ੍ਰਕਾਰ ਦੇ ਹੁੰਦੇ ਹਨ-ਜਣਕੀ ਲੱਛਣ ਅਤੇ ਵਾਤਾਵਰਨੀ ਲੱਛਣ ਸਵੈ-ਪਰਾਗਿਤ ਪ੍ਰਜਾਤੀ ਦੀ ਜੀਨ ਸੰਰਚਨਾ ਵਿਚ ਕੋਈ ਪਰਿਵਰਤਨ ਨਾ ਹੋਣ ਦੇ ਕਾਰਨ ਵੱਖਰੇਵਾਂ ਪੈਦਾ ਨਹੀਂ ਹੁੰਦਾ ਅਤੇ ਵਾਤਾਵਰਨੀ ਲੱਛਣਾਂ ਦੇ ਕਾਰਨ ਇਹ ਖੁਦ ਨੂੰ ਇੱਕ ਜਾਤੀ ਦੇ ਰੂਪ ਵਿਚ ਸਥਾਪਿਤ ਕਰ ਲੈਂਦੇ ਹਨ ।

ਪ੍ਰਸ਼ਨ 12. ਕੀ ਭੂਗੋਲਿਕ ਵਖਰੇਵਾਂ ਅਲਿੰਗੀ ਜਣਨ ਵਾਲੇ ਜੀਵਾਂ ਦੀ ਸਪੀਸ਼ੀਏਸ਼ਨ ਦਾ ਮੁੱਖ ਕਾਰਕ ਹੋ ਸਕਦਾ ਹੈ । ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਨਹੀਂ । ਅਲਿੰਗੀ ਜਣਨ ਕਰਨ ਵਾਲੇ ਜੀਵਾਂ ਵਿੱਚ ਪੀੜੀਆਂ ਤੱਕ ਵੱਖਰੇਵਾਂ ਪੈਦਾ ਨਹੀਂ ਹੁੰਦਾ । ਭੂਗੋਲਿਕ ਵਖਰੇਵੇਂ ਨਾਲ ਕਈ ਪੀੜੀਆਂ ਤੱਕ ਉਨ੍ਹਾਂ ਤੇ ਕੋਈ ਅਸਰ ਨਹੀਂ ਪਵੇਗਾ । ਕਿਉਂਕਿ ਬਹੁਤ ਘੱਟ ਵੱਖਰੇਵਾਂ ਸਪੀਸ਼ੀਜ ਕਾਫ਼ੀ ਨਹੀਂ ਹੋਵੇਗਾ ।

ਪ੍ਰਸ਼ਨ 13. ਉਨ੍ਹਾਂ ਲੱਛਣਾਂ ਦਾ ਇੱਕ ਉਦਾਹਰਣ ਦਿਓ ਜਿਨ੍ਹਾਂ ਦਾ ਉਪਯੋਗ ਅਸੀਂ ਦੋ ਸਪੀਸ਼ੀਜ਼ ਦੇ ਵਿਕਾਸ ਸੰਬੰਧਾਂ ਦੇ ਨਿਰਧਾਰਨ ਲਈ ਕਰਦੇ ਹਾਂ ।
ਉੱਤਰ-
ਪੰਛੀ, ਡੱਡੂ, ਛਿਪਕਲੀ, ਘੋੜਾ ਅਤੇ ਮਨੁੱਖਾਂ ਵਿਚ ਚਾਰ ਪੈਰ ਹਨ ਅਤੇ ਉਨ੍ਹਾਂ ਸਾਰਿਆਂ ਦੀ ਮੁੱਢਲੀ ਸੰਰਚਨਾ ਇੱਕ ਸਮਾਨ ਹੈ । ਚਾਹੇ ਇਹ ਸਾਰੇ ਪ੍ਰਾਣੀ ਇਨ੍ਹਾਂ ਤੋਂ ਵੱਖ-ਵੱਖ ਕੰਮ ਲੈਂਦੇ ਹਨ । ਅਜਿਹੇ ਸਮਜਾਤ ਲੱਛਣਾਂ ਤੋਂ ਵੱਖ ਦਿਖਾਈ ਦੇਣ ਵਾਲੇ ਅਲੱਗ-ਅਲੱਗ ਸਪੀਸ਼ੀਜ਼ ਦੇ ਵਿਚ ਵਿਕਾਸੀ ਸੰਬੰਧ ਦਾ ਨਿਰਧਾਰਨ ਕਰਦੇ ਹਨ ।

ਪ੍ਰਸ਼ਨ 14. ਕੀ ਇੱਕ ਤਿੱਤਲੀ ਅਤੇ ਚਮਗਿੱਦੜ ਦੇ ਖੰਭਾਂ ਨੂੰ ਸਮਜਾਤ ਅੰਗ ਕਿਹਾ ਜਾ ਸਕਦਾ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਤਿੱਤਲੀ ਅਤੇ ਚਮਗਿੱਦੜ ਦੋਨਾਂ ਜੀਵਾਂ ਦੇ ਖੰਭ ਉੱਡਣ ਦਾ ਕੰਮ ਕਰਦੇ ਹਨ ਪਰ ਇਨ੍ਹਾਂ ਨੂੰ ਸਮਜਾਤ ਅੰਗ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਨ੍ਹਾਂ ਦੇ ਪੰਖਾਂ ਦੀ ਮੂਲ ਰਚਨਾ ਅਤੇ ਉਤਪੱਤੀ ਇੱਕ ਸਮਾਨ ਨਹੀਂ ਹੁੰਦੀ ਚਾਹੇ ਇਨ੍ਹਾਂ ਦੇ ਕਾਰਜ ਇੱਕ ਸਮਾਨ ਹੁੰਦੇ ਹਨ । ਇਹ ਇਨ੍ਹਾਂ ਦੇ ਸਮਰੂਪ ਅੰਗ ਹਨ ।

ਪ੍ਰਸ਼ਨ 15. ਪਥਰਾਟ ਕੀ ਹਨ ? ਇਹ ਜੀਵ ਵਿਕਾਸ ਦੀ ਪ੍ਰਕਿਰਿਆ ਦੇ ਵਿਸ਼ੇ ਵਿੱਚ ਕੀ ਦਰਸਾਉਂਦੇ ਹਨ ?
ਉੱਤਰ-
ਪਥਰਾਟ (Fossil) – ਜੀਵਾਂ ਦੇ ਚੱਟਾਨਾਂ ਵਿੱਚ ਦੱਬੋ ਅਵਸ਼ੇਸ਼ਾਂ ਨੂੰ ਪਥਰਾਟ ਕਹਿੰਦੇ ਹਨ | ਕਈ ਯੁਗ ਪਹਿਲਾਂ ਜਿਹੜੇ ਜੀਵਾਂ ਦਾ ਅਪਘਟਨ ਨਹੀਂ ਹੋ ਸਕਿਆ ਸੀ ਉਹ ਮਿੱਟੀ ਵਿੱਚ ਮਿਲ ਗਏ ਸਨ । ਉਨ੍ਹਾਂ ਦੇ ਸਰੀਰ ਦੀ ਛਾਪ ਗਿੱਲੀ ਮਿੱਟੀ ਤੇ ਰਹਿ ਗਈ ਸੀ ਅਤੇ ਉਹ ਮਿੱਟੀ ਬਾਅਦ ਵਿਚ ਚੱਟਾਨ ਵਿਚ ਬਦਲ ਗਈ ਸੀ । ਪਥਰਾਟ ਪੌਦਿਆਂ ਜਾਂ ਜੰਤੂਆਂ ਦੇ ਅਵਸ਼ੇਸ਼ ਹਨ ।

ਪਥਰਾਟ ਤੋਂ ਪ੍ਰਾਪਤ ਜੀਵ ਵਿਕਾਸ ਦੀ ਪ੍ਰਕਿਰਿਆ ਦੀਆਂ ਜਾਣਕਾਰੀਆਂ-

  1. ਅੱਜ ਮਿਲਣ ਵਾਲੇ ਜੀਵ-ਜੰਤੂਆਂ ਤੋਂ ਪੁਰਾਤਨ-ਕਾਲ ਵਿਚ ਮਿਲਣ ਵਾਲੇ ਜੀਵ-ਜੰਤੂ ਬਹੁਤ ਵੱਖ ਸਨ ।
  2. ਪੰਛੀਆਂ ਦਾ ਵਿਕਾਸ ਰੀਂਗਣ ਵਾਲੇ ਜੀਵਾਂ ਤੋਂ ਹੋਇਆ ਹੈ ।
  3. ਟੈਰੀਡੋਫਾਈਟ ਅਤੇ ਜਿਮਨੋਸਪਰਮ ਤੋਂ ਐਂਜੀਓਸਪਰਮ ਵਿਕਸਿਤ ਹੋਏ ।
  4. ਸਰਲ ਜੀਵਾਂ ਤੋਂ ਹੀ ਜਟਿਲ ਜੀਵਾਂ ਦਾ ਵਿਕਾਸ ਹੋਇਆ ।
  5. ਵੱਖ-ਵੱਖ ਪੌਦਿਆਂ ਅਤੇ ਜੰਤੂਆਂ ਦੇ ਵਰਗਾਂ ਦੇ ਵਿਕਾਸਕੂਮ ਦਾ ਪਤਾ ਚਲਦਾ ਹੈ ।
  6. ਮਨੁੱਖੀ ਵਿਕਾਸ ਦੀ ਪ੍ਰਕਿਰਿਆ ਦਾ ਪਤਾ ਚਲਦਾ ਹੈ ।

ਪ੍ਰਸ਼ਨ 16. ਕੀ ਕਾਰਨ ਹੈ ਕਿ ਆਕਾਰ, ਰੰਗ-ਰੂਪ ਅਤੇ ਦਿੱਖ ਇੰਨੇ ਭਿੰਨ ਵਿਖਾਈ ਦੇਣ ਵਾਲੇ ਮਨੁੱਖ ਇੱਕ ਹੀ ਸਪੀਸ਼ੀਜ਼ ਦੇ ਮੈਂਬਰ ਹਨ ?
ਉੱਤਰ-
ਵੱਖ-ਵੱਖ ਸਥਾਨਾਂ ਤੇ ਮਿਲਣ ਵਾਲੇ ਮਨੁੱਖਾਂ ਦੀ ਆਕ੍ਰਿਤੀ, ਆਕਾਰ, ਰੰਗ-ਰੂਪ ਵਿੱਚ ਵੱਖਰੇਂਵਾਂ ਅਸਲ ਵਿਚ ਆਭਾਸੀ ਹੈ । ਇਨ੍ਹਾਂ ਦੀ ਭਿੰਨਤਾ ਦਾ ਜੈਵਿਕ ਆਧਾਰ ਤਾਂ ਹੈ ਪਰ ਸਾਰੇ ਮਨੁੱਖ ਇੱਕ ਹੀ ਸਪੀਸ਼ੀਜ਼ ਦੇ ਮੈਂਬਰ ਹਨ । ਉਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਅਨੁਵੰਸ਼ਿਕ ਵਿਚਲਨ ਨਹੀਂ ਹੈ । ਅਨੁਵੰਸ਼ਿਕ ਵਿਚਲਨ ਹੀ ਕਿਸੇ ਸਪੀਸ਼ੀਜ਼ ਨੂੰ ਦੂਸਰੇ ਤੋਂ ਭਿੰਨ ਕਰਦਾ ਹੈ ।

ਪ੍ਰਸ਼ਨ 17. ਵਿਕਾਸ ਦੇ ਆਧਾਰ ਤੇ ਕੀ ਤੁਸੀਂ ਦੱਸ ਸਕਦੇ ਹੋ ਕਿ ਬੈਕਟੀਰੀਆ, ਮੱਕੜੀ, ਮੱਛੀ ਅਤੇ ਚਿਮਪੈਂਜੀ ਵਿੱਚੋਂ ਕਿਸ ਦੀ ਸਰੀਰਕ ਬਣਤਰ ਉੱਤਮ ਹੈ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਜਦੋਂ ਧਰਤੀ ਤੇ ਜੀਵਨ ਦਾ ਵਿਕਾਸ ਹੋਇਆ ਸੀ ਅਤੇ ਬੈਕਟੀਰੀਆ ਸਭ ਤੋਂ ਪਹਿਲਾਂ ਬਣਨ ਵਾਲੇ ਜੀਵ ਹਨ । ਯੁਗਾਂ ਤੋਂ ਬਾਅਦ ਉਹ ਅਜੇ ਵੀ ਆਪਣੀ ਹੋਂਦ ਕਾਇਮ ਰੱਖੇ ਹੋਏ ਹਨ । ਉਨ੍ਹਾਂ ਨੇ ਵਾਤਾਵਰਨ ਵਿਚ ਆਉਣ ਵਾਲੇ ਸਾਰੇ ਪਰਿਵਰਤਨਾਂ ਨੂੰ ਸਫਲਤਾਪੂਰਵਕ ਸਹਿਣ ਕੀਤਾ ਹੈ ਅਤੇ ਉਨ੍ਹਾਂ ਅਨੁਸਾਰ ਅਨੁਕੂਲ ਕੀਤਾ ਹੈ । ਇਸ ਲਈ ਉਹ ਵਿਸਤਾਰ ਦੇ ਆਧਾਰ ਤੇ ਪੂਰਨ ਰੂਪ ਵਿਚ ਸਫ਼ਲ ਅਤੇ ਸਮਰੱਥ ਹਨ । ਇਸੇ ਤਰ੍ਹਾਂ ਮੱਕੜੀ, ਮੱਛੀ, ਅਤੇ ਚਿਮਪੈਂਜੀ ਨੇ ਵੀ ਆਪਣੇ-ਆਪਣੇ ਜੀਵਨ ਨੂੰ ਪ੍ਰਤੀਕੂਲ ਹਾਲਾਤਾਂ ਵਿਚ ਢਾਲਣ ਲਈ ਅਨੁਕੂਲ ਕੀਤਾ ਹੈ । ਇਸ ਲਈ ਸਾਰਿਆਂ ਦੀ ਸਰੀਰਕ ਬਣਤਰ ਉੱਤਮ ਹੈ ।

PSEB 10th Class Science Guide ਅਨੁਵੰਸ਼ਿਕਤਾ ਅਤੇ ਜੀਵ ਵਿਕਾਸ Textbook Questions and Answers

ਪ੍ਰਸ਼ਨ 1. ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ, ਦਾ ਸੰਕਰਣ ਬੌਣੇ ਪੌਦਿਆਂ ਜਿਨ੍ਹਾਂ ਦੇ ਸਫੈਦ ਫੁੱਲ ਸਨ, ਨਾਲ ਕਰਾਇਆ ਗਿਆ । ਇਨ੍ਹਾਂ ਦੀ ਸੰਤਾਨ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ । ਪਰ ਉਨ੍ਹਾਂ ਵਿਚੋਂ ਲਗਭਗ ਅੱਧੇ ਬੌਣੇ ਸਨ । ਇਸ ਤੋਂ ਕਿਹਾ ਜਾ ਸਕਦਾ ਹੈ ਲੰਬੇ ਜਨਕ ਪੌਦਿਆਂ ਦੀ ਅਨੁਵੰਸ਼ਿਕ ਰਚਨਾ ਨਿਮਨ ਸੀ-
(ਉ) TTWW
(ਅ) TTww
(ੲ) TtWW
(ਸ) TtWw
ਉੱਤਰ-
(ੲ) TtWW.

ਪ੍ਰਸ਼ਨ 2. ਸਮਜਾਤ ਅੰਗਾਂ ਦਾ ਉਦਾਹਰਣ ਹੈ-
(ੳ) ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ
(ਅ ਸਾਡੇ ਦੰਦ ਅਤੇ ਹਾਥੀ ਦੇ ਦੰਦ
(ੲ) ਆਲੂ ਅਤੇ ਘਾਹ ਦੀਆਂ ਤਿੜਾਂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3. ਵਿਕਾਸ ਦ੍ਰਿਸ਼ਟੀਕੋਣ ਤੋਂ ਸਾਡੀ ਕਿਸ ਨਾਲ ਵਧੇਰੇ ਸਮਾਨਤਾ ਹੈ-
(ਉ) ਚੀਨ ਦੇ ਵਿਦਿਆਰਥੀ
(ਅ) ਚਿਮਪੈਂਜੀ
(ੲ) ਮੱਕੜੀ
(ਸ) ਬੈਕਟੀਰੀਆ ।
ਉੱਤਰ-
(ੳ) ਚੀਨ ਦੇ ਵਿਦਿਆਰਥੀ ।

ਪ੍ਰਸ਼ਨ 4. ਇੱਕ ਅਧਿਐਨ ਤੋਂ ਪਤਾ ਲੱਗਿਆ ਕਿ ਹਲਕੇ ਰੰਗ ਦੀਆਂ ਅੱਖਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ ਦੀਆਂ ਅੱਖਾਂ ਵੀ ਹਲਕੇ ਰੰਗ ਦੀਆਂ ਹੁੰਦੀਆਂ ਹਨ । ਇਸਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਅੱਖਾਂ ਦੇ ਹਲਕੇ ਰੰਗ ਦਾ ਲੱਛਣ ਪ੍ਰਭਾਵੀ ਹੈ ਜਾਂ ਅਪ੍ਰਭਾਵੀ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਸਾਰੇ ਬੱਚਿਆਂ ਵਿਚ ਆਪਣੇ ਮਾਤਾ-ਪਿਤਾ ਦੇ ਲੱਛਣ ਪ੍ਰਕਟ ਹੁੰਦੇ ਹਨ । ਮਾਤਾ-ਪਿਤਾ ਤੋਂ ਹਲਕੇ ਰੰਗ ਦੀਆਂ ਅੱਖਾਂ ਦਾ ਬੱਚਿਆਂ ਵਿੱਚ ਆ ਜਾਣਾ ਸੁਭਾਵਿਕ ਹੈ ਇਸ ਅਵਸਥਾ ਵਿੱਚ ਤਾਂ ਅੱਖਾਂ ਦੇ ਹਲਕੇ ਰੰਗ ਦਾ ਲੱਛਣ ਪ੍ਰਭਾਵੀ ਹੈ ਪਰ ਇਸ ਨੂੰ ਹਰ ਬੱਚੇ ਦੀ ਅਵਸਥਾ ਵਿਚ ਪ੍ਰਭਾਵੀ ਨਹੀਂ ਕਹਿ ਸਕਦੇ । ਇਹ ਅਪ੍ਰਭਾਵੀ ਵੀ ਹੋ ਸਕਦਾ ਹੈ ।

ਪ੍ਰਸ਼ਨ 5. ਜੀਵ ਵਿਕਾਸ ਅਤੇ ਵਰਗੀਕਰਨ ਦੇ ਅਧਿਐਨ ਖੇਤਰ ਆਪਸ ਵਿੱਚ ਕਿਸ ਤਰ੍ਹਾਂ ਸੰਬੰਧਿਤ ਹਨ ?
ਉੱਤਰ-
ਜੀਵਾਂ ਵਿਚ ਵਰਗੀਕਰਨ ਦਾ ਅਧਿਐਨ ਉਨ੍ਹਾਂ ਵਿਚ ਮੌਜੂਦ ਸਮਾਨਤਾਵਾਂ ਅਤੇ ਭਿੰਨਤਾ ਦੇ ਆਧਾਰ ਤੇ ਕੀਤਾ ਜਾਂਦਾ ਹੈ । ਉਨ੍ਹਾਂ ਵਿੱਚ ਸਮਾਨਤਾ ਇਸ ਲਈ ਪ੍ਰਕਟ ਹੁੰਦੀ ਹੈ ਕਿ ਉਹ ਕਿਸੇ ਸਮਾਨ ਪੂਰਵਜ ਤੋਂ ਪੈਦਾ ਹੋਏ ਹਨ ਅਤੇ ਉਨ੍ਹਾਂ ਵਿੱਚ ਭਿੰਨਤਾ ਵਿਭਿੰਨ ਪ੍ਰਕਾਰ ਦੇ ਵਾਤਾਵਰਨਾਂ ਵਿੱਚ ਕੀਤੀ ਜਾਣ ਵਾਲੀ ਅਨੁਕੂਲਤਾ ਦੇ ਕਾਰਨ ਹੁੰਦਾ ਹੈ । ਉਨ੍ਹਾਂ ਵਿਚ ਵੱਧਦੀ ਜਟਿਲਤਾ ਨੂੰ ਜੀਵ-ਵਿਕਾਸ ਦੇ ਉੱਤਰੋਤਰ ਮਿਕ ਆਧਾਰ ਤੇ ਸਥਾਪਿਤ ਕਰਕੇ ਆਪਸੀ ਸੰਬੰਧਾਂ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6. ਸਮਜਾਤ ਅਤੇ ਸਮਰੂਪ ਅੰਗਾਂ ਦੀ ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਸਮਜਾਤ ਅੰਗ – ਪੌਦਿਆਂ ਅਤੇ ਪ੍ਰਾਣੀਆਂ ਦੇ ਉਹ ਅੰਗ ਜਿਨ੍ਹਾਂ ਦੀ ਮੁੱਢਲੀ ਰਚਨਾ ਇਕ ਸਮਾਨ ਹੁੰਦੀ ਹੈ ਪਰ ਉਨ੍ਹਾਂ ਦੇ ਕਾਰਜ ਵੱਖ-ਵੱਖ ਹੁੰਦੇ ਹਨ, ਉਨ੍ਹਾਂ ਨੂੰ ਸਮਜਾਤ ਅੰਗ ਕਹਿੰਦੇ ਹਨ , ਜਿਵੇਂ-ਪੰਛੀਆਂ ਦੇ ਪੰਖ, ਮਨੁੱਖ ਦੀਆਂ ਭੁਜਾਵਾਂ, ਕੁੱਤੇ ਦੀਆਂ ਅਗਲੀਆਂ ਲੱਤਾਂ, ਡੱਡੂਆਂ ਦੇ ਅਗਲੇ ਪੈਰ, ਗਾਂ, ਘੋੜੇ ਆਦਿ ਦੇ ਅਗਲੇ ਪੈਰ । ਇਹ ਸਾਰੇ ਅੰਗ ਰਚਨਾ ਦੇ ਆਧਾਰ ਤੇ ਇੱਕ ਸਮਾਨ ਹਨ ਪਰ ਇਨ੍ਹਾਂ ਦਾ ਜੀਵਾਂ ਵਿਚ ਕਾਰਜ ਵੱਖ-ਵੱਖ ਹੈ ।

ਸਮਰੂਪ ਅੰਗ – ਜੀਵਾਂ ਦੇ ਉਹ ਅੰਗ ਜੋ ਦੇਖਣ ਵਿਚ ਇੱਕ ਸਮਾਨ ਹੋਣ, ਪਰ ਉਨ੍ਹਾਂ ਦੀ ਰਚਨਾ ਅਤੇ ਕਾਰਜ ਵੱਖ-ਵੱਖ ਹੋਣ, ਉਨ੍ਹਾਂ ਨੂੰ ਸਮਰੂਪ ਅੰਗ ਕਹਿੰਦੇ ਹਨ ; ਜਿਵੇਂ ਕੀਟਾਂ ਦੇ ਪੰਖ, ਪੰਛੀਆਂ ਦੇ ਪੰਖ, ਚਮਗਿੱਦੜ ਦੇ ਪੰਖ । ਇਨ੍ਹਾਂ ਸਾਰੇ ਜੀਵਾਂ ਵਿੱਚ ਪੰਖ ਦੇਖਣ ਨੂੰ ਇੱਕ ਸਮਾਨ ਦਿਖਾਈ ਦਿੰਦੇ ਹਨ, ਪਰੰਤੂ ਉਨ੍ਹਾਂ ਦੀ ਰਚਨਾ ਅਤੇ ਕਾਰਜ ਭਿੰਨ ਹਨ । ਮਟਰ, ਅੰਗੂਰ ਆਦਿ ਪੌਦਿਆਂ ਵਿਚ ਤੰਦੜੇ (Tendrils) ਵੀ ਇਸੇ ਦੀ ਉਦਾਹਰਨ ਹੈ ।

ਪ੍ਰਸ਼ਨ 7. ਕੁੱਤੇ ਦੀ ਚਮੜੀ ਦਾ ਪ੍ਰਭਾਵੀ ਰੰਗ ਗਿਆਤ ਕਰਨ ਦੇ ਉਦੇਸ਼ ਨੂੰ ਮੁੱਖ ਰੱਖ ਕੇ ਇੱਕ ਪ੍ਰੋਜੈਕਟ ਤਿਆਰ ਕਰੋ ।
ਉੱਤਰ-

ਕਾਲੇ ਰੰਗ ਦੇ ਨਰ ਅਤੇ ਸਫੈਦ ਰੰਗ ਦੀ ਮਾਦਾ ਦੇ ਸੰਯੋਗ ਨਾਲ ਪੈਦਾ ਹੋਏ ਸਾਰੇ ਪਿੱਲੇ ਕਾਲੇ ਰੰਗ ਦੇ ਹੋਣ ਤਾਂ ਕੁੱਤੇ ਦੀ ਚਮੜੀ ਦਾ ਪ੍ਰਭਾਵੀ ਰੰਗ ਕਾਲਾ ਹੀ ਹੋਵੇਗਾ । ਤਿੰਨ ਕੁੱਤੇ ਕਾਲੇ ਅਤੇ ਇੱਕ ਕੁੱਤਾ ਸਫ਼ੈਦ ਹੋਵੇਗਾ, ਸਾਰੇ ਕਾਲੀ ਚਮੜੀ ਵਾਲੇ ਲੱਛਣ ਇਹ ਦਰਸਾਉਂਦਾ ਹੈ ਕਿ ਕਾਲਾ ਰੰਗ ਪ੍ਰਭਾਵੀ ਰੰਗ ਹੈ ।

ਕੁੱਤਿਆਂ ਦੇ ਵੱਖ-ਵੱਖ ਰੰਗਾਂ ਦਾ ਕਾਰਨ ਡਿਜ਼ਾਈਨ ਜੀਨਾਂ ਦੀ ਆਪਸੀ ਕਿਰਿਆ ਦੇ ਕਾਰਨ ਹੁੰਦਾ ਹੈ ਜਿਸ ਵਿਚ F, ਅਨੁਪਾਤ 12 : 3 : 1 ਹੁੰਦਾ ਹੈ । ਇਸ ਲਈ ਸ਼ੁੱਧ ਨਸਲਾਂ ਦੇ ਵਿੱਚ ਸਕਰਨ ਕਰਵਾਏ ਬਿਨਾਂ ਕਿਸੇ ਸਹੀ ਸਟੀਕ ਫੈਸਲੇ ਤੱਕ ਨਹੀਂ ਪਹੁੰਚਿਆ ਜਾ ਸਕਦਾ ।

ਪ੍ਰਸ਼ਨ 8. ਵਿਕਾਸੀ ਸੰਬੰਧ ਸਥਾਪਿਤ ਕਰਨ ਵਿੱਚ ਪਥਰਾਟਾਂ ਦਾ ਕੀ ਮਹੱਤਵ ਹੈ ?
ਉੱਤਰ-

ਵਿਕਾਸੀ ਸੰਬੰਧ ਸਥਾਪਿਤ ਕਰਨ ਵਿਚ ਪਥਰਾਟ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਯੁਗਾਂ ਪਹਿਲਾਂ ਜੋ ਜੀਵ ਅਜਿਹੇ ਵਾਤਾਵਰਨ ਵਿਚ ਚਲੇ ਗਏ ਸਨ, ਉਨ੍ਹਾਂ ਦਾ ਪੂਰਾ ਅਪਘਟਨ ਨਹੀਂ ਹੋਇਆ ਸੀ ਅਤੇ ਉਨ੍ਹਾਂ ਦੇ ਸਰੀਰ ਦੀ ਛਾਪ ਚਟਾਨਾਂ ਤੇ ਸੁਰੱਖਿਅਤ ਰਹਿ ਗਈ । ਇਹ ਸੁਰੱਖਿਅਤ ਅਵਸ਼ੇਸ਼ ਹੀ ਪਥਰਾਟ (Fossil) ਕਹਾਉਂਦੇ ਹਨ । ਜਦੋਂ ਪਥਰਾਟਾਂ ਦੀ ਖੁਦਾਈ ਕਰਕੇ ਪ੍ਰਾਪਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਪ੍ਰਾਪਤੀ ਦੀ ਡੂੰਘਾਈ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਲਗਭਗ ਇੰਨਾ ਪੁਰਾਣਾ ਹੈ । ‘ਫਾਸਿਲ ਡੇਟਿੰਗ` (Fossil dating) ਇਸ ਕੰਮ ਵਿੱਚ ਸਹਾਇਕ ਸਿੱਧ ਹੁੰਦੀ ਹੈ । ਜੋ ਪਥਰਾਟ ਜਿੰਨੀ ਵੱਧ ਡੂੰਘਾਈ ਤੋਂ ਪ੍ਰਾਪਤ ਹੋਵੇਗਾ ਉਹ ਓਨਾ ਹੀ ਪੁਰਾਣਾ ਹੋਵੇਗਾ । ਲਗਭਗ 10 ਕਰੋੜ ਸਾਲ ਪਹਿਲਾਂ ਸਮੁੰਦਰ ਤਲ ਵਿੱਚ ਅਰੀਧਾਰੀ ਜੀਵਾਂ ਦੇ ਜੋ ਪਥਰਾਟ ਪ੍ਰਾਪਤ ਹੁੰਦੇ ਹਨ, ਉਹ ਸਭ ਤੋਂ ਪੁਰਾਣੇ ਹਨ । ਇਸਦੇ ਕੁੱਝ ਮਿਲੀਅਨ ਸਾਲਾਂ ਬਾਅਦ ਜਦੋਂ ਡਾਇਨਾਸੋਰ ਮਰੇ ਤਾਂ ਉਨ੍ਹਾਂ ਦੇ ਪਥਰਾਟ ਅਰੀਧਾਰੀ ਜੀਵਾਂ ਦੇ ਪਥਰਾਟਾਂ ਤੋਂ ਉੱਪਰਲੀ ਸਤਹਿ ਤੇ ਬਣੇ । ਇਸਦੇ ਕੁਝ ਮਿਲੀਅਨ ਸਾਲ ਬਾਅਦ ਜਦੋਂ ਘੋੜੇ ਦੇ ਸਮਾਨ ਜੀਵ ਪਥਰਾਟ ਵਿੱਚ ਬਦਲੇ ਤਾਂ ਉਨ੍ਹਾਂ ਨੂੰ ਡਾਇਨਾਸੋਰਾਂ ਦੇ ਪਥਰਾਟਾਂ ਤੋਂ ਉੱਪਰ ਸਥਾਨ ਮਿਲਿਆ । ਇਸ ਨਾਲ ਉਨ੍ਹਾਂ ਦਾ ਵਿਕਾਸੀ ਸੰਬੰਧ ਸਥਾਪਿਤ ਹੁੰਦਾ ਹੈ ।

ਪਸ਼ਨ 9. ਕਿਹੜੇ ਪ੍ਰਮਾਣਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਦੀ ਉਤਪੱਤੀ ਅਜੈਵਿਕ ਪਦਾਰਥਾਂ ਤੋਂ ਹੋਈ ਹੈ ?
ਉੱਤਰ-
ਵੱਖ-ਵੱਖ ਜਾਤੀਆਂ ਦੇ ਵਿਕਾਸੀ ਸੰਬੰਧਾਂ ਦਾ ਅਧਿਐਨ ਇਹੀ ਦਰਸਾਉਂਦਾ ਹੈ ਕਿ ਜੀਵਨ ਦੀ ਉਤਪੱਤੀ ਇੱਕ ਹੀ ਜਾਤੀ ਤੋਂ ਹੋਈ ਹੈ । ਇੱਕ ਬ੍ਰਿਟਿਸ਼ ਵਿਗਿਆਨੀ ਜੇ.ਬੀ.ਐੱਸ. ਹਾਲਨ ਨੇ ਸਭ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਸੀ ਕਿ ਜੀਵਾਂ ਦੀ ਉਤਪੱਤੀ ਉਨ੍ਹਾਂ ਅਜੈਵਿਕ ਪਦਾਰਥਾਂ ਤੋਂ ਹੋਈ ਹੋਵੇਗੀ ਜੋ ਧਰਤੀ ਦੀ ਉਤਪੱਤੀ ਦੇ ਸਮੇਂ ਬਣੇ ਸਨ । ਸਾਲ 1953 ਵਿਚ ਸਟੇਨਲ ਐਲ. ਮਿਲਰ ਅਤੇ ਹੇਰਾਲਡ ਸੀ. ਡਰੇ ਨੇ ਅਜਿਹੇ ਬਣਾਵਟੀ ਵਾਤਾਵਰਨ ਦਾ ਨਿਰਮਾਣ ਕੀਤਾ ਸੀ ਜੋ ਪ੍ਰਾਚੀਨ ਵਾਤਾਵਰਨ ਦੇ ਸਮਾਨ ਸੀ । ਇਸ ਵਾਤਾਵਰਨ ਵਿਚ ਆਕਸੀਜਨ ਨਹੀਂ ਸੀ । ਇਸ ਵਿਚ ਆਕਸੀਜਨ ਨਹੀਂ ਸੀ । ਇਸ ਵਿਚ ਅਮੋਨੀਆ, ਮੀਥੇਨ ਅਤੇ ਹਾਈਡਰੋਜਨ ਸਲਫਾਈਡ ਸਨ । ਉਸ ਵਿੱਚ ਇਕ ਪਾਤਰ ਵਿਚ ਪਾਣੀ ਵੀ ਸੀ ਜਿਸ ਦਾ ਤਾਪਮਾਨ 100°C ਤੋਂ ਘੱਟ ਰੱਖਿਆ ਗਿਆ ਸੀ । ਗੈਸਾਂ ਦੇ ਮਿਸ਼ਰਣ ਵਿਚੋਂ ਚਿੰਗਾਰੀਆਂ ਪੈਦਾ ਕੀਤੀਆਂ ਗਈਆਂ ਜੋ ਆਕਾਸ਼ੀ ਬਿਜਲੀਆਂ ਦੇ ਸਮਾਨ ਸਨ । ਮੀਥੇਨ ਤੋਂ 15% ਕਾਰਬਨ ਸਰਲ ਕਾਰਬਨ ਸਰਲ ਯੌਗਿਕ ਯੌਗਿਕਾਂ ਵਿਚ ਬਦਲ ਗਏ । ਇਨ੍ਹਾਂ ਵਿਚ ਅਮੀਨੋ ਐਸਿਡ ਵੀ ਸੰਸਲੇਸ਼ਿਤ ਹੋਏ ਜੋ ਪ੍ਰੋਟੀਨ ਦੇ ਅਣੂਆਂ ਦਾ ਨਿਰਮਾਣ ਕਰਦੇ ਹਨ । ਇਸੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਦੀ ਉਤਪੱਤੀ ਅਜੈਵਿਕ ਪਦਾਰਥਾਂ ਤੋਂ ਹੋਈ ਸੀ ।

ਪ੍ਰਸ਼ਨ 10. ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੁਆਰਾ ਪੈਦਾ ਭਿੰਨਤਾਵਾਂ ਵਧੇਰੇ ਸਥਾਈ ਹੁੰਦੀਆਂ ਹਨ, ਵਿਆਖਿਆ ਕਰੋ । ਇਹ ਲਿੰਗੀ ਜਣਨ ਕਰਨ ਵਾਲੇ ਜੀਵਾਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਅਲਿੰਗੀ ਜਣਨ ਦੀ ਤੁਲਨਾ ਵਿਚ ਲਿੰਗੀ ਜਣਨ ਦੁਆਰਾ ਪੈਦਾ ਭਿੰਨਤਾਵਾਂ ਵਧੇਰੇ ਸਥਾਈ ਹੁੰਦੀਆਂ ਹਨ । ਅਲਿੰਗੀ ਜਣਨ ਇੱਕ ਹੀ ਜੀਵ ਤੋਂ ਹੋਣ ਦੇ ਕਾਰਨ ਸਿਰਫ਼ ਉਸੇ ਦੇ ਗੁਣ ਉਸਦੀ ਸੰਤਾਨ ਵਿਚ ਜਾਂਦੇ ਹਨ ਅਤੇ ਇਹ ਬਿਨਾਂ ਪਰਿਵਰਤਨ ਪੀੜੀ-ਦਰ-ਪੀੜੀ ਸਮਾਨ ਹੀ ਰਹਿੰਦੇ ਹਨ ।ਲਿੰਗੀ ਜਣਨ ਨਰ ਅਤੇ ਮਾਦਾ ਦੇ ਯੁਗਮਤਾਂ ਦੇ ਸੰਯੋਗ ਨਾਲ ਹੁੰਦਾ ਹੈ ਜਿਨ੍ਹਾਂ ਵਿਚ ਵੱਖ-ਵੱਖ ਜੀਨ ਹੋਣ ਦੇ ਕਾਰਨ ਸੰਕਰਨ ਦੇ ਸਮੇਂ ਵਿਭਿੰਨਤਾ ਵਾਲੀ ਸੰਤਾਨ ਪੈਦਾ ਹੁੰਦੀ ਹੈ । ਉਦਾਹਰਨ ਦੇ ਲਈ ਸਾਰੇ ਮਨੁੱਖ ਯੁਗਾਂ ਪਹਿਲਾਂ ਅਫ਼ਰੀਕਾ ਵਿਚ ਪੈਦਾ ਹੋਏ ਸਨ ਪਰ ਜਦੋਂ ਉਨ੍ਹਾਂ ਵਿੱਚੋਂ ਕਈਆਂ ਨੇ ਅਫ਼ਰੀਕਾ ਛੱਡ ਦਿੱਤਾ ਅਤੇ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲ ਗਏ ਤਾਂ ਲਿੰਗੀ ਜਣਨ ਤੋਂ ਪੈਦਾ ਵਿਭਿੰਨਤਾਵਾਂ ਦੇ ਕਾਰਨ ਉਨ੍ਹਾਂ ਦੀ ਚਮੜੀ ਦਾ ਰੰਗ, ਕਦ, ਆਕਾਰ ਆਦਿ ਵਿੱਚ ਪਰਿਵਰਤਨ ਆ ਗਿਆ ।

ਪ੍ਰਭਾਵਿਤ ਕਰਨ ਦੇ ਕਾਰਨ/ਆਧਾਰ-

  1. ਲਿੰਗੀ ਜਣਨ ਵਿਚ DNA ਦੀ ਕਾਪੀ ਵਿੱਚ ਹੋਈਆਂ ਤਰੁੱਟੀਆਂ ਦੇ ਕਾਰਨ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ ।
  2. ਨਰ ਅਤੇ ਮਾਦਾ ਦੇ ਫ਼ਾਸਿੰਗ ਔਵਰ ਦੇ ਸਮੇਂ ਸਮਜਾਤ ਗੁਣ ਸੂਤਰ ਦੇ ਸਮਾਨ ਭਾਗ ਆਪਸ ਵਿਚ ਬਦਲ ਜਾਂਦੇ ਹਨ ।
  3. ਸੰਤਾਨ ਨੂੰ ਆਪਣੇ ਮਾਤਾ-ਪਿਤਾ ਤੋਂ ਬਰਾਬਰ ਅਨੁਵੰਸ਼ਿਕ ਪਦਾਰਥ ਪ੍ਰਾਪਤ ਹੁੰਦੇ ਹਨ ਜਿਸ ਵਿਚ ਜੀਨ ਪਰਸਪਰ ਕਿਰਿਆ ਕਰ ਕੇ ਕਈ ਨਵੇਂ ਵਿਕਲਪਾਂ ਨੂੰ ਜਨਮ ਦੇ ਸਕਦੇ ਹਨ ।
  4. ਸੰਤਾਨ ਦੇ ਲਿੰਗ ਅਤੇ ਭਿੰਨਤਾਵਾਂ ਸਦਾ ਇਸ ਸੰਯੋਗ ਤੇ ਨਿਰਭਰ ਕਰਦੀ ਹੈ ਕਿ ਮਾਤਾ-ਪਿਤਾ ਦਾ ਕਿਹੜਾ ਯੁਗਮਕ ਨਰ ਸ਼ੁਕਰਾਣੂ ਦੇ ਨਾਲ ਸੰਯੋਜਿਤ ਹੋਵੇਗਾ ।

ਪ੍ਰਸ਼ਨ 11. ਸੰਤਾਨ ਵਿੱਚ ਨਰ ਅਤੇ ਮਾਦਾ ਜਨਕ ਦੁਆਰਾ ਅਨੁਵੰਸ਼ਿਕ ਯੋਗਦਾਨ ਵਿੱਚ ਬਰਾਬਰ ਦੀ ਭਾਗਦਾਰੀ ਕਿਸ ਪ੍ਰਕਾਰ ਨਿਸਚਿਤ ਕੀਤੀ ਜਾਂਦੀ ਹੈ ?
ਉੱਤਰ-
ਹਰ ਸੈੱਲ ਵਿੱਚ ਗੁਣ ਸੂਤਰਾਂ ਦਾ ਇੱਕ ਜੋੜਾ ਹੁੰਦਾ ਹੈ-ਇੱਕ ਨਰ ਅਤੇ ਇੱਕ ਮਾਦਾ ਤੋਂ । ਜਦੋਂ ਗਮਕ ਬਣਦੇ ਹਨ ਤਾਂ ਗੁਣ ਸੂਤਰਾਂ ਦੇ ਜੋੜੇ ਤੋਂ ਅੱਧੇ-ਅੱਧੇ ਗੁਣ ਸੂਤਰ ਉਸ ਨੂੰ ਪ੍ਰਾਪਤ ਹੁੰਦੇ ਹਨ । ਯੁਗਮਕਾਂ ਦੇ ਮੇਲ ਨਾਲ ਗੁਣ ਸੂਤਰ ਫਿਰ ਤੋਂ ਮਿਲ ਜਾਂਦੇ ਹਨ । ਇਸ ਲਈ ਸੰਤਾਨ ਵਿਚ ਨਰ ਅਤੇ ਮਾਦਾ ਜਨਕਾਂ ਦੁਆਰਾ ਅਨੁਵੰਸ਼ਿਕ ਯੋਗਦਾਨ ਵਿੱਚ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ । ਉਦਾਹਰਨ-ਮਨੁੱਖ ਵਿਚ 23 ਜੋੜੇ ਅਰਥਾਤ 46 ਗੁਣ ਸੂਤਰ ਪਾਏ ਜਾਂਦੇ ਹਨ । ਇਨ੍ਹਾਂ ਵਿਚੋਂ 22 ਜੋੜੇ ਅਲਿੰਗੀ ਗੁਣ ਸੂਤਰ ਅਤੇ 23ਵਾਂ ਜੋੜਾ ਲਿੰਗੀ ਗੁਣ ਸੂਤਰ ਕਹਾਉਂਦਾ ਹੈ । ਨਰ ਵਿਚ ‘XY” ਗੁਣ ਸੂਤਰ ਅਤੇ ਮਾਦਾ ਵਿਚ ‘XX’ ਗੁਣ ਸੂਤਰ ਹੁੰਦੇ ਹਨ । ਪ੍ਰਜਣਨ ਸੈੱਲ ਦੇ ਲਗਾਤਾਰ ਵਿਭਾਜਨ ਨਾਲ ਹੀ ਜਣਨ ਸੰਭਵ ਹੋ ਸਕਦਾ ਹੈ । ਜਦੋਂ ਲਿੰਗੀ ਜਣਨ ਦੀ ਪ੍ਰਕਿਰਿਆ ਵਿੱਚ ਸੰਤਾਨ ਦੀ ਰਚਨਾ ਹੁੰਦੀ ਹੈ ਤਾਂ ਨਰ ਅਤੇ ਮਾਦਾ ਉਸਨੂੰ ਸਮਾਨ ਰੂਪ ਵਿਚ ਅਨੁਵੰਸ਼ਿਕ ਪਦਾਰਥ ਪ੍ਰਦਾਨ ਕਰਦੇ ਹਨ । ਇਸੇ ਕਾਰਨ ਸੰਤਾਨ ਵਿਚ ਨਰ ਅਤੇ ਮਾਦਾ ਜਨਕਾਂ ਦੁਆਰਾ ਅਨੁਵੰਸ਼ਿਕ ਯੋਗਦਾਨ ਵਿਚ ਬਰਾਬਰ ਦੀ ਹਿੱਸੇਦਾਰੀ ਨਿਸਚਿਤ ਕੀਤੀ ਜਾਂਦੀ ਹੈ ।

ਪ੍ਰਸ਼ਨ 12. ਕੇਵਲ ਉਹ ਭਿੰਨਤਾਵਾਂ ਜੋ ਕਿਸੇ ਇਕੱਲੇ ਜੀਵ ਦੇ ਲਈ ਉਪਯੋਗੀ ਹੁੰਦੀਆਂ ਹਨ, ਜਨਸੰਖਿਆ ਵਿੱਚ ਆਪਣੀ ਹੋਂਦ ਬਣਾਈ ਰੱਖਦੀਆਂ ਹਨ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ? ਕਿਉਂ ਅਤੇ ਕਿਉਂ ਨਹੀਂ ?
ਉੱਤਰ-
ਹਾਂ, ਲਿੰਗੀ ਜਣਨ ਦੇ ਨਤੀਜੇ ਵਜੋਂ ਜੀਵ ਵਿਚ ਅਨੇਕ ਪ੍ਰਕਾਰ ਦੀਆਂ ਵਿਭਿੰਨਤਾਵਾਂ ਪੈਦਾ ਹੁੰਦੀਆਂ ਹਨ ਪਰ ਉਹ ਸਾਰੀਆਂ ਭਿੰਨਤਾਵਾਂ ਆਪਣੀ ਹੋਂਦ ਬਣਾ ਕੇ ਨਹੀਂ ਰੱਖ ਸਕਦੀਆਂ । ਜੀਵ ਦੇ ਸਮਾਜਿਕ ਵਿਵਹਾਰ ਦੇ ਕਾਰਨ ਉਨ੍ਹਾਂ ਵਿਭਿੰਨਤਾਵਾਂ ਵਿੱਚ ਅੰਤਰ ਆ ਜਾਂਦਾ ਹੈ । ਇਹ ਸੰਭਵ ਹੈ ਕਿ ਸਮਾਜਿਕ ਜੀਵ ਕੀੜੀ ਦੀ ਹੋਂਦ ਨੂੰ ਉਸਦੀ ਵਿਭਿੰਨਤਾ ਪ੍ਰਭਾਵਿਤ ਕਰੇ ਅਤੇ ਉਹ ਜੀਵਤ ਨਹੀਂ ਰਹਿ ਸਕੇ ਪਰ ਸ਼ੇਰ ਵਰਗੇ ਪਾਣੀ ਦੀ ਹੋਂਦ ਨੂੰ ਸ਼ਾਇਦ ਇਹ ਪ੍ਰਭਾਵਿਤ ਨਾ ਕਰੇ ਅਤੇ ਉਸਦੀ ਹੋਂਦ ਬਣੀ ਰਹੇ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1. ਮੈਂਡਲ ਦੁਆਰਾ ਮਟਰ ਦੇ ਪੌਦਿਆਂ ਤੇ ਕੀਤੇ ਗਏ ਪ੍ਰਯੋਗਾਂ ਦਾ ਸੰਖੇਪ ਵਰਣਨ ਦਿਓ ।
ਉੱਤਰ-
ਮੈਂਡਲ ਨੇ ਮਟਰ ਦੇ ਪੌਦੇ ਦੇ ਵਿਭਿੰਨ ਵਿਕਲਪੀ ਲੱਛਣਾਂ ਦਾ ਅਧਿਐਨ ਕੀਤਾ ਸੀ । ਉਨ੍ਹਾਂ ਨੇ ਇਨ੍ਹਾਂ ਦੇ ਬਾਹਰੀ ਲੱਛਣਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ । ਗੋਲ ਝੁਰੜੀਦਾਰ ਬੀਜ, ਲੰਬੇ/ਬੌਨੇ ਪੌਦੇ ਸਫੈਦਬੈਂਗਣੀ ਫੁੱਲ ਆਦਿ ਵੱਖ-ਵੱਖ ਵਿਕਲਪੀ ਲੱਛਣਾਂ ਵਾਲੇ ਪੌਦਿਆਂ ਦੀ ਚੋਣ ਕਰਕੇ ਉਨ੍ਹਾਂ ਤੋਂ ਪੌਦੇ ਉਗਾਏ ਸਨ । ਉਨ੍ਹਾਂ ਨੇ ਲੰਬੇ ਪੌਦੇ ਅਤੇ ਬੌਨੇ ਪੌਦਿਆਂ ਦਾ ਸੰਕਰਨ ਕਰਾ ਕੇ ਪ੍ਰਾਪਤ ਸੰਤਾਨ ਪੀੜ੍ਹੀ ਵਿਚ ਲੰਬੇ ਅਤੇ ਬੌਨੇ ਪੌਦਿਆਂ ਦੀ ਗਣਨਾ ਕੀਤੀ । ਪਹਿਲੀ ਸੰਤਾਨ ਜਾਂ ਸੰਤਤੀ ਜਾਂ F1 ਪੀੜ੍ਹੀ ਵਿੱਚ ਕੋਈ ਪੌਦਾ ਵਿਚਕਾਰਲੀ ਉਚਾਈ ਦਾ ਨਹੀਂ ਸੀ । ਸਾਰੇ ਪੌਦੇ ਲੰਬੇ ਸਨ । ਇਸਦਾ ਅਰਥ ਸੀ ਕਿ ਪਹਿਲੀ ਪੀੜ੍ਹੀ ਵਿਚ ਦੋ ਲੱਛਣਾਂ ਵਿਚੋਂ ਲੰਬਾ ਪੌਦਾ ਲੰਬਾ ਦਾ ਲੰਬਾ ਪੈਦਾ ਬੋਣਾ ਪੈਂਦਾ ਸਿਰਫ ਇੱਕ ਪਿੱਤਰੀ ਲੱਛਣ ਹੀ ਦਿਖਾਈ ਦਿੰਦਾ ਹੈ ।

ਉਨ੍ਹਾਂ ਦੋਨਾਂ ਦਾ ਮਿਸ਼ਰਿਤ ਅਸਰ ਦਿਖਾਈ ਨਹੀਂ ਦਿੰਦਾ । ਮੈਂਡਲ ਨੇ ਆਪਣੇ ਪ੍ਰਯੋਗਾਂ ਵਿਚ ਦੋਨੋਂ ਪ੍ਰਕਾਰ ਦੇ ਪਿੱਤਰੀ ਪੌਦਿਆਂ ਅਤੇ F1 ਪੀੜ੍ਹੀ ਦੇ ਪੌਦਿਆਂ ਨੂੰ ਸਵੈ-ਪਰਾਗਣ ਦੁਆਰਾ ਉਗਾਇਆ । ਪਿਤਰੀ ਪੀੜ੍ਹੀ ਦੇ ਲੰਬੇ ਪੌਦਿਆਂ ਤੋਂ ਪ੍ਰਾਪਤ ਸਾਰੀਆਂ ਸੰਤਾਨਾਂ ਵੀ ਲੰਬੇ ਪੌਦਿਆਂ ਦੀਆਂ ਸਨ । ਪਰ F1 ਪੀੜ੍ਹੀ ਦੇ ਲੰਬੇ ਪੌਦਿਆਂ ਦੀ ਦੂਸਰੀ ਪੀੜ੍ਹੀ ਅਰਥਾਤ F2 ਪੀੜ੍ਹੀ ਦੇ ਸਾਰੇ ਪੌਦੇ ਲੰਬੇ ਨਹੀਂ ਸਨ । ਉਨ੍ਹਾਂ ਵਿੱਚ ਇੱਕ ਚੌਥਾਈ ਸੰਤਾਨ ਜਾਂ ਸੰਤਤੀ ਬੌਨੇ ਪੌਦੇ ਸੀ । ਇਸ ਨਾਲ ਸੰਕੇਤ ਮਿਲਿਆ ਕਿ F1 ਪੌਦਿਆਂ ਦੁਆਰਾ ਲੰਬਾਈ ਅਤੇ ਬੌਨੇਪਨ ਦੋਨਾਂ ਦੇ ਵਿਕਲਪੀ ਲੱਛਣਾਂ ਦੀ ਵੰਸ਼ਾਨੁਗਤੀ ਹੋਈ । ਕੇਵਲ ਲੰਬਾਈ ਵਾਲਾ ਵਿਕਲਪ ਆਪਣੇ ਆਪ ਨੂੰ ਵਿਅਕਤ ਕਰ ਪਾਇਆ । ਇਸ ਲਈ ਕਿਸੇ ਵੀ ਲੱਛਣ ਦੇ ਦੋ ਵਿਕਲਪ ਲਿੰਗੀ ਜਣਨ ਦੁਆਰਾ ਪੈਦਾ ਹੋਣ ਵਾਲੇ ਜੀਵਾਂ ਵਿੱਚ ਕਿਸੇ ਵੀ ਲੱਛਣ ਦੇ ਦੋ ਵਿਕਲਪ ਦੀ ਵੰਸ਼ਾਨੁਗਤੀ ਹੁੰਦੀ ਹੈ ।

‘TT’ ਅਤੇ ‘Tt’ ਦੋਵੇਂ ਹੀ ਲੰਬੇ ਹੁੰਦੇ ਹਨ, ਪਰ ‘tt’ ਬੌਨੇ ਪੈਂਦੇ ਹਨ । ‘T’ ਇੱਕ ਇਕੱਲਾ ਵਿਕਲਪ ਹੀ ਪੌਦਿਆਂ ਨੂੰ ਲੰਬਾ ਬਣਾਉਣ ਲਈ ਕਾਫ਼ੀ ਹੈ। ਜਦੋਂ ਕਿ ਬੌਨੇਪਨ ਲਈ ‘t’ ਦੇ ਦੋਨੋਂ ਵਿਕਲਪ ‘t’ ਹੀ ਹੋਣੇ ਚਾਹੀਦੇ ਹਨ । ‘T’ ਵਰਗੇ ਵਿਕਲਪ ‘ਪ੍ਰਭਾਵੀ’ ਲੱਛਣ ਕਹਾਉਂਦੇ ਹਨ ਜਦੋਂ ਕਿ ਜਿਹੜੇ ਲੱਛਣ (trait) ‘t’ ਦੀ ਤਰ੍ਹਾਂ ਵਿਵਹਾਰ ਕਰਦੇ ਹਨ, ‘ਅਪ੍ਰਭਾਵੀ’ ਕਹਾਉਂਦੇ ਹਨ ।

ਜੋ ਗੋਲ ਬੀਜ ਵਾਲੇ ਲੰਬੇ ਪੌਦਿਆਂ ਦਾ ਝੁਰੜੀਦਾਰ ਬੀਜਾਂ ਵਾਲੇ ਬੰਨੇ ਪੌਦਿਆਂ ਨਾਲ ਸੰਕਰਨ ਕਰਵਾਇਆ ਜਾਵੇ ਤਾਂ F1 ਪੀੜੀ ਦੇ ਸਾਰੇ ਪੌਦੇ ਲੰਬੇ ਅਤੇ ਗੋਲ ਬੀਜ ਵਾਲੇ ਹੋਣਗੇ । ਇਸ ਲਈ ਲੰਬਾਈ ਅਤੇ ਗੋਲ ਬੀਜ ‘ਪ੍ਰਭਾਵੀ’ ਲੱਛਣ ਹਨ । ਪਰੰਤੂ ਜਦੋਂ F1 ਸੰਤਤੀ ਜਾਂ ਸੰਤਾਨ ਦੇ ਸਵੈਪਰਾਗਣ ਤੋਂ F2 ਪੀੜੀ ਦੀ ਸੰਤਾਨ ਜਾਂ ਸੰਤਤੀ ਪ੍ਰਾਪਤ ਹੁੰਦੀ ਹੈ । ਪਹਿਲਾਂ ਪ੍ਰਯੋਗ ਦੇ ਆਧਾਰ ਤੇ F2 ਸੰਤਤੀ ਦੇ ਕੁਝ ਪੌਦੇ ਨਵੇਂ ਸੰਯੋਜਨ ਪ੍ਰਦਰਸ਼ਿਤ ਕਰਨਗੇ । ਉਨ੍ਹਾਂ ਵਿਚੋਂ ਕੁੱਝ ਪੌਦੇ ਲੰਬੇ ਪਰ ਝੁਰੜੀਦਾਰ ਅਤੇ ਕੁਝ ਪੌਦੇ ਬੰਨੇ ਪਰ ਗੋਲ ਬੀਜ ਵਾਲੇ ਹੋਣਗੇ । ਇਸ ਲਈ ਲੰਬੇ/ਬੌਨੇ ਲੱਛਣ ਅਤੇ ਗੋਲ ਝੁਰੜੀਦਾਰ ਲੱਛਣ ਸੁਤੰਤਰ ਰੂਪ ਵਿਚ ਵੰਬਾਨੁਗਤ ਹੁੰਦੇ ਹਨ ।

ਗੂਗਰ ਜਾਨ ਮੈਂਡਲ (1828-1884)- ਮੱਡਲ ਨੇ ਮੁੱਢਲੀ ਸਿੱਖਿਆ ਗਿਰਜਾਘਰ ਤੋਂ ਪ੍ਰਾਪਤ ਕੀਤੀ ਸੀ । ਉਹ ਵਿਗਿਆਨ ਅਤੇ ਗਣਿਤ ਦੇ ਅਧਿਐਨ ਦੇ ਲਈ ਵਿਆਨਾ ਸਕੁਲ ਗਏ । ਉਨ੍ਹਾਂ ਨੇ ਮੋਨੇਸਟਰੀ ਵਿਚ ਮਟਰ ਨੂੰ ਉਗਾਉਣਾ ਸ਼ੁਰੂ ਕੀਤਾ । ਉਨ੍ਹਾਂ ਤੋਂ ਪਹਿਲਾਂ ਵੀ ਕਈ ਵਿਗਿਆਨੀਆਂ ਨੇ ਮਟਰ ਅਤੇ ਹੋਰ ਜੀਵਾਂ ਦੇ ਵੰਸ਼ਾਗਤ ਗੁਣਾਂ ਦਾ ਅਧਿਐਨ ਕੀਤਾ ਸੀ । ਮੈਂਡਲ ਨੇ ਆਪਣੇ ਵਿਗਿਆਨ ਅਤੇ ਗਣਿਤਿਕ ਗਿਆਨ ਨੂੰ ਸਮਿਸ਼ਰਿਤ ਕੀਤਾ । ਉਹ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਹਰ ਪੀੜ੍ਹੀ ਦੇ ਇੱਕ-ਇੱਕ ਪੌਦੇ ਦੁਆਰਾ ਪ੍ਰਦਰਸ਼ਿਤ ਲੱਛਣਾਂ ਦਾ ਰਿਕਾਰਡ ਰੱਖਿਆ ਅਤੇ ਗਣਨਾ ਕੀਤੀ । ਇਸ ਨਾਲ ਉਨ੍ਹਾਂ ਨੂੰ ਵੰਸ਼ਾਗਤ ਨਿਯਮਾਂ ਦੇ ਉਤਪਾਦਨ ਵਿਚ ਸਹਾਇਤਾ ਮਿਲੀ ।

ਪ੍ਰਸ਼ਨ 2. ਡਾਰਵਿਨ (Darwin) ਦੇ ਵਿਕਾਸ ਦੇ ਸਿਧਾਂਤ ਦੀ ਵਿਆਖਿਆ ਦਿਓ ।
ਉੱਤਰ-
ਚਾਰਲਸ ਰਾਬਰਟ ਡਾਰਵਿਨ ( 1809-1882) ਨੇ ਲਗਾਤਾਰ ਕਈ ਸਾਲਾਂ ਤੱਕ ਕਈ ਥਾਂਵਾਂ ਤੇ ਐੱਚ. ਐੱਮ. ਐੱਸ. ਬੀਗਲ ਨਾਮਕ ਸਮੁੰਦਰੀ ਜਹਾਜ਼ ਵਿਚ ਘੁੰਮ-ਘੁੰਮ ਕੇ ਜੀਵ ਜੰਤੂਆਂ ਦਾ ਅਧਿਐਨ ਕਰਨ ਦੇ ਬਾਅਦ ਆਪਣੀ ਮਸ਼ਹੂਰ ਪੁਸਤਕ The origin of species) ਵਿੱਚ ਜੀਵ-ਵਿਕਾਸ ਦੇ ਸਿਧਾਂਤਾਂ ਦੀ ਪਤੀਪਾਦਤਾ ਕੀਤੀ ਸੀ ਜਿਨ੍ਹਾਂ ਨੂੰ ਡਾਰਵਿਨਵਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਡਾਰਵਿਨ ਨੇ ਆਪਣੇ ਮੱਤਾਂ ਨੂੰ ਹੇਠ ਲਿਖੇ ਆਧਾਰਾਂ ਤੇ ਸਥਾਪਿਤ ਕੀਤਾ ਸੀ-
(1) ਸੰਤਾਨ ਪੈਦਾ ਕਰਨ ਦੀ ਅਪਾਰ ਸਮਰੱਥਾ (Enormous fertility) – ਸੰਸਾਰ ਵਿਚ ਸਾਰੇ ਪ੍ਰਾਣੀਆਂ ਵਿਚ ਵਧੇਰੇ ਸੰਤਾਨ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ । ਉਨ੍ਹਾਂ ਵਿੱਚ ਪਰਿਵਾਰਕ ਵਾਧੇ ਦੀ ਭਾਵਨਾ ਵੀ ਮੌਜੂਦ ਹੁੰਦੀ ਹੈ ।

(2) ਜੀਵਨ ਸੰਘਰਸ਼ (Struggle for existence) – ਸਾਰੇ ਪ੍ਰਾਣੀ ਪੈਦਾ ਹੁੰਦੇ ਹੀ ਜੀਵਨ ਦੇ ਲਈ ਸੰਘਰਸ਼ ਕਰਦੇ ਹਨ । ਉਹ ਜੀਉਂਦੇ ਰਹਿਣ ਦੇ ਲਈ ਪਾਣੀ, ਹਵਾ, ਭੋਜਨ, ਪ੍ਰਕਾਸ਼, ਸੁਰੱਖਿਅਤ ਸਥਾਨ, ਤਾਪਮਾਨ ਆਦਿ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ । ਵਧੇਰੇ ਗਿਣਤੀ ਵਿੱਚ ਪੈਦਾ ਪਾਣੀਆਂ ਵਿਚ ਹਰ ਪ੍ਰਾਣੀ ਆਪਣੀ ਲੋੜ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦਾ ਹੈ । ਇਹ ਸੰਘਰਸ਼ ਤਿੰਨ ਪ੍ਰਕਾਰ ਦਾ ਹੁੰਦਾ ਹੈ-ਅੰਦਰਜਾਤੀ, ਅੰਤਰਜਾਤੀ ਅਤੇ ਵਾਤਾਵਰਣੀ ਕਾਰਕਾਂ ਦੇ ਵਿਚ । ਅੰਤਰ-ਜਾਤੀ ਸੰਘਰਸ਼ ਕੇਵਲ ਇੱਕ ਹੀ ਜਾਤੀ ਦੇ ਪਾਣੀਆਂ ਦੇ ਵਿੱਚ ਹੁੰਦਾ ਹੈ ਪਰ ਅੰਤਰ-ਜਾਤੀ ਸੰਘਰਸ਼ ਵੱਖ-ਵੱਖ ਜਾਤੀਆਂ ਅਤੇ ਪਾਣੀਆਂ ਦੇ ਵਿੱਚ ਹੁੰਦਾ ਹੈ । ਜਿਉਂਦੇ ਰਹਿਣ ਲਈ ਸੰਘਰਸ਼ ਹਵਾ, ਪਾਣੀ, ਦਬਾਅ, ਤਾਪਮਾਨ ਆਦਿ ਦੇ ਵਿੱਚ ਵੀ ਚਲਦਾ ਹੈ । ਜੋ ਪਾਣੀ ਇਨ੍ਹਾਂ ਦਾ ਪ੍ਰਤੀਕੂਲ ਹਾਲਤਾਂ ਵਿੱਚ ਸਾਹਮਣਾ ਨਹੀਂ ਕਰ ਸਕਦੇ, ਉਹ ਮਰ ਜਾਂਦੇ ਹਨ । ਜੀਵਨ-ਸੰਘਰਸ਼ ਦੇ ਲਈ ਅਨੁਕੂਲਨ ਦੀ ਬਹੁਤ ਲੋੜ ਹੁੰਦੀ ਹੈ । ਜੋ ਅਨੁਕੂਲਨ ਕਰਨ ਵਿਚ ਸਫ਼ਲ ਨਹੀਂ ਹੋ ਸਕਦੇ ਉਹ ਕਮਜ਼ੋਰ ਅਤੇ ਅਸਮਰਥ ਹੋਣ ਦੇ ਕਾਰਨ ਨਸ਼ਟ ਹੋ ਜਾਂਦੇ ਹਨ ।

(3) ਨਵੀਆਂ ਜਾਤੀਆਂ ਦੀ ਉਤਪੱਤੀ (Origin of new species) – ਸੰਸਾਰ ਵਿਚ ਸਾਰੇ ਪ੍ਰਾਣੀਆਂ ਵਿਚ ਭਿੰਨਤਾ ਹੁੰਦੀ ਹੈ । ਕੋਈ ਵੀ ਪਾਣੀ ਪੁਰਵ ਰੂਪ ਵਿਚ ਇੱਕੋ ਜਿਹਾ ਨਹੀਂ ਹੈ । ਉਨ੍ਹਾਂ ਨੂੰ ਗੁਣਾਂ, ਔਗੁਣਾਂ ਦੇ ਅੰਤਰ ਦੇ ਕਾਰਨ ਹੀ ਪਛਾਣਿਆ ਜਾਂਦਾ ਹੈ । ਉਪਯੋਗੀ ਅਤੇ ਵਧੀਆ ਗੁਣਾਂ ਦੇ ਕਾਰਨ ਪਾਣੀ ਸਹਿਜਤਾ ਨਾਲ ਰਹਿ ਸਕਦੇ ਹਨ । ਪ੍ਰਾਣੀਆਂ ਦੇ ਵਧੀਆ ਗੁਣ ਉਨ੍ਹਾਂ ਵਿੱਚ ਸਥਾਈ ਬਣ ਜਾਂਦੇ ਹਨ । ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿਚ ਚੱਲਦੇ ਹਨ । ਇਸੇ ਕਾਰਨ ਨਵੀਆਂ ਜਾਤੀਆਂ ਦੀ ਉਤਪੱਤੀ ਹੁੰਦੀ ਹੈ ।

(4) ਯੋਗਤਮ ਦੀ ਉੱਤਰ ਜੀਵਤਾ (Survival of the fittest) – ਪਾਣੀਆਂ ਦਾ ਜੀਵਨ ਸੰਘਰਸ਼ ਲਗਾਤਾਰ ਸਾਰਾ ਜੀਵਨ ਚਲਦਾ ਰਹਿੰਦਾ ਹੈ । ਜੋ ਪਾਣੀ ਵਾਤਾਵਰਨ ਵਿੱਚ ਰਹਿਣ ਲਈ ਆਪਣੇ ਆਪ ਨੂੰ ਵਧੀਆ ਸਿੱਧ ਕਰ ਲੈਂਦੇ ਹਨ, ਓਹੀ ਰਹਿ ਸਕਦੇ ਹਨ । ਜੋ ਇਸ ਸੰਸਾਰ ਵਿਚ ਆਪਣੀ ਰਹਿਣ ਦੀ ਯੋਗਤਾ ਸਿੱਧ ਨਹੀਂ ਕਰ ਸਕਦੇ, ਉਹ ਕੁਝ ਸਮੇਂ ਬਾਅਦ ਨਸ਼ਟ ਹੋ ਜਾਂਦੇ ਹਨ । ਵਾਤਾਵਰਨ ਵਿਚ ਉਹੀ ਜੀਵਤ ਰਹਿ ਸਕਦਾ ਹੈ ਜੋ ਯੋਗਤਾ ਰੱਖਦਾ ਹੈ, ਇਸ ਨੂੰ ਹੀ ਯੋਗਤਮ ਦੀ ਉੱਤਰਜੀਵਤਾ ਕਹਿੰਦੇ ਹਨ | ਵਾਤਾਵਰਨ ਵਿਚ ਸੰਘਰਸ਼ ਕਰਦੇ ਸਮੇਂ ਪ੍ਰਾਣੀਆਂ ਦੇ ਜੀਵਨ ਵਿੱਚ ਕੁੱਝ ਪਰਿਵਰਤਨ ਵੀ ਆਉਂਦੇ ਹਨ ।

ਇਹ ਪਰਿਵਰਤਨ ਭਿੰਨਤਾਵਾਂ ਕਹਾਉਂਦੀਆਂ ਹਨ ਅਤੇ ਉਹ ਇੱਕ ਪੀੜੀ ਤੋਂ ਦੂਸਰੀ ਪੀੜੀ ਦੇ ਕੋਲ ਪੁੱਜਦੀਆਂ ਹਨ । ਅਗਲੀ ਪੀੜ੍ਹੀ ਦੇ ਪ੍ਰਾਣੀ ਪਿਛਲੀ ਪੀੜ੍ਹੀ ਦੇ ਪ੍ਰਾਣੀਆਂ ਦੀ ਤੁਲਨਾ ਵਿਚ ਆਪਣੇ ਆਪ ਨੂੰ ਵਾਤਾਵਰਨ ਦੇ ਪ੍ਰਤੀ ਵਧੇਰੇ ਚੰਗੀ ਤਰ੍ਹਾਂ ਢਾਲਣ ਦੀ ਯੋਗਤਾ ਰੱਖਦੇ ਹਨ । ਪ੍ਰਕਿਰਤੀ ਦੇ ਪਤੀ ਅਨੁਕੂਲਨ ਨਾ ਕਰਨਾ ਅਤੇ ਇਨ੍ਹਾਂ ਨੂੰ ਨਾ ਝੇਲ ਕੇ ਨਸ਼ਟ ਹੋ ਜਾਣਾ ਪ੍ਰਕਿਰਤੀ ਵਰਣ ਕਹਾਉਂਦਾ ਹੈ । ਪ੍ਰਾਕਿਰਤਿਕ ਵਰਣ (Natural selection) ਜੀਵਨ ਭਰ ਚਲਦਾ ਰਹਿੰਦਾ ਹੈ । ਵਿਭਿੰਨਤਾਵਾਂ ਦੀ ਪ੍ਰਾਪਤੀ ਕਰਨ ਨਾਲ ਨਵੀਆਂ ਜਾਤੀਆਂ ਵਿਕਾਸ ਕਰਦੀਆਂ ਹਨ ।

(5) ਵਾਤਾਵਰਨ ਦੇ ਪ੍ਰਤੀ ਅਨੁਕੂਲਨ (Adaptation to the environment) – ਸਾਰੇ ਪ੍ਰਾਣੀਆਂ ਨੂੰ ਭਿੰਨ ਪ੍ਰਕਾਰ ਦੇ ਭੌਤਿਕ ਵਾਤਾਵਰਨ ਨੂੰ ਝੱਲਣਾ ਪੈਂਦਾ ਹੈ । ਉਹ ਜੀਵਨ ਭਰ ਸਰਦੀ-ਗਰਮੀ, ਸੁੱਕਾ-ਹੜ੍ਹ, ਭੂਚਾਲ, ਤੁਫ਼ਾਨ ਆਦਿ ਦੁਆਰਾ ਪੈਦਾ ਸੰਕਟਾਂ ਦਾ ਸਾਹਮਣਾ ਕਰਦੇ ਹਨ । ਜੋ ਪਾਣੀ ਆਪਣੇ ਆਪ ਨੂੰ ਇਨ੍ਹਾਂ ਦਾ ਸਾਹਮਣਾ ਕਰਨ ਦੇ ਯੋਗ ਬਣਾ ਲੈਂਦੇ ਹਨ, ਉਹੀ ਆਪਣੇ ਜੀਵਨ ਸੰਘਰਸ਼ ਵਿਚ ਸਫ਼ਲ ਹੋ ਸਕਦੇ ਹਨ । ਜੋ ਪ੍ਰਾਣੀ ਖੁਦ ਨੂੰ ਵਾਤਾਵਰਨ ਦੇ ਪ੍ਰਤੀ ਅਨੁਕੂਲ ਨਹੀਂ ਬਣਾ ਸਕਦੇ ਉਹ ਖੁਦ ਨਸ਼ਟ ਹੋ ਜਾਂਦੇ ਹਨ ।

(6) ਭਿੰਨਤਾਵਾਂ ਅਤੇ ਅਨੁਵੰਸ਼ਿਕਤਾ (Variations and heredity – ਇੱਕ ਜਾਤੀ ਅਤੇ ਇੱਕ ਹੀ ਮਾਤਾ-ਪਿਤਾ ਦੀਆਂ ਸੰਤਾਨਾਂ ਵਿਚ ਸਮਾਨਤਾਵਾਂ ਦੇ ਬਾਵਜੂਦ ਕਈ ਤਰ੍ਹਾਂ ਦੇ ਅੰਤਰ ਪਾਏ ਜਾਂਦੇ ਹਨ । ਕੋਈ ਵੀ ਦੋ ਪਾਣੀ ਪੂਰਨ ਰੂਪ ਨਾਲ ਇਕੋ ਵਰਗੇ ਨਹੀਂ ਹਨ । ਲਾਭਕਾਰੀ ਅੰਤਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿਚ ਸਥਾਨਾਂਤਰਿਤ ਹੋ ਜਾਂਦਾ ਹੈ ।

ਪ੍ਰਸ਼ਨ 3. ਅਨੁਵੰਸ਼ਕੀ ਦੀ ਪਰਿਭਾਸ਼ਾ ਦਿਓ । ਜੀਵ ਵਿਗਿਆਨ ਦੀ ਇਸ ਸ਼ਾਖਾ ਵਿਚ ਮੈਂਡਲ ਦੇ ਕੀ ਯੋਗਦਾਨ ਹੈ ?
ਉੱਤਰ-
ਅਨੁਵੰਸ਼ਿਕੀ ਜੀਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਸਦੇ ਅੰਤਰਗਤ ਅਨੁਵੰਸ਼ਿਕਤਾ ਅਤੇ ਭਿੰਨਤਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ।

ਮੈਂਡਲ ਨੇ ਜੀਵ ਵਿਗਿਆਨ ਦੀ ਇਸ ਸ਼ਾਖਾ ਅਨੁਵੰਸ਼ਿਕੀ ਨੂੰ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਸੀ । ਇਸ ਲਈ ਉਨ੍ਹਾਂ ਨੂੰ ਅਨੁਵੰਸ਼ਿਕੀ ਦਾ ਜਨਕ ਮੰਨਿਆ ਜਾਂਦਾ ਹੈ । ਉਨ੍ਹਾਂ ਨੇ ਮਟਰ ਦੇ ਦਾਣਿਆਂ ਤੇ ਸੰਕਰਨ ਦੇ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕੀਤੇ ਸਨ ਅਤੇ ਤਿੰਨ ਨਿਯਮਾਂ ਨੂੰ ਪ੍ਰਤੀਪਾਦਿਤ ਕੀਤਾ ਸੀ ।

I ਪ੍ਰਭਾਵਿਤਾ ਦਾ ਨਿਯਮ (Law of dominance) – ਸੰਕਰਨ ਵਿਚ ਭਾਗ ਲੈਣ ਵਾਲੇ ਪੌਦਿਆਂ ਦਾ ਪ੍ਰਭਾਵੀ ਗੁਣ ਪ੍ਰਕਟ ਹੁੰਦਾ ਹੈ ਅਤੇ ਪ੍ਰਭਾਵੀ ਗੁਣ ਛਿਪ ਜਾਂਦਾ ਹੈ ।

(II) ਪ੍ਰਕਰਨ ਦਾ ਨਿਯਮ (Law of segregation) – ਯੁਗਮਕਾਂ ਦੀ ਰਚਨਾ ਦੇ ਸਮੇਂ ਜੀਨਾਂ 6 ਜਾਂ ਕਾਰਕਾਂ (genes) ਦੇ ਜੋੜੇ ਦੇ ਕਾਰਕ ਜਾਂ ਜੀਨ ਵੱਖ-ਵੱਖ ਹੋ ਜਾਂਦੇ ਹਨ । ਇਨ੍ਹਾਂ ਦੋਨਾਂ ਵਿਚੋਂ ਸਿਰਫ਼ ਇਕ ਯੂਰਾਮਕ ਦੇ ਕੋਲ ਪੁੱਜਦਾ ਹੈ । ਦੋਨੋਂ ਕਾਰਕ ਜਾਂ ਜੀਨ ਕਦੇ ਵੀ ਇਕੋ ਵੇਲੇ ਨਾਲੋਂ ਨਾਲ ਯੁਗਮਕ ਵਿਚ ਨਹੀਂ ਜਾਂਦੇ ।

(III) ਅਪਵਿਉਹਨ ਦਾ ਨਿਯਮ (Law of independent assortment) – ਜੀਵਾਂ ਦੇ ਗੁਣਾਂ ਦੇ ਕਾਰਕ ਇੱਕ-ਦੂਸਰੇ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣੇ ਆਪ ਉਨਮੁਕਤ ਰੂਪ ਵਿੱਚ ਯੁਗਮਤਾਂ ਵਿਚ ਜਾਂਦੇ ਹਨ ਅਤੇ ਆਪਣੇ ਆਪ ਨੂੰ ਪ੍ਰਕਟ ਕਰਦੇ ਹਨ । ਉਦਾਹਰਨ ਦੇ ਲਈ, ਦੋਹਰੇ ਸੰਕਰ ਕਰਾਸ ਦੀ ਦੂਸਰੀ ਪੀੜ੍ਹੀ ਦੀਆਂ ਸੰਤਾਨਾਂ ਵਿੱਚ ਸਾਰੇ ਕਾਰਕਾਂ ਦੇ ਗੁਣ ਵੱਖ-ਵੱਖ ਦਿਖਾਈ ਦਿੰਦੇ ਹਨ ਪਰ ਪਹਿਲੀ ਪੀੜ੍ਹੀ ਵਿਚ ਆਪਣੇ ਪ੍ਰਭਾਵੀ ਗੁਣ ਹੀ ਪ੍ਰਕਟ ਕਰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1. ਸਾਰੀਆਂ ਸਪੀਸ਼ੀਜ਼ ਵਿੱਚ ਭਿੰਨਤਾਵਾਂ ਵਿੱਚ ਹੋਂਦ ਦੀ ਸਮਾਨ ਸੰਭਾਵਨਾ ਕਿਉਂ ਨਹੀਂ ਹੁੰਦੀ ?
ਉੱਤਰ-
ਸਾਰੀਆਂ ਸਪੀਸ਼ੀਜ਼ ਵਿੱਚ ਵਿਭਿੰਨਤਾਵਾਂ ਵਿੱਚ ਹੋਂਦ ਦੀ ਸਮਾਨ ਸੰਭਾਵਨਾ ਨਹੀਂ ਹੁੰਦੀ । ਕੁਦਰਤ ਦੇ ਵਿਭਿੰਨ ਆਧਾਰਾਂ ਦੇ ਕਾਰਨ ਜੀਵਾਂ ਨੂੰ ਵੱਖ-ਵੱਖ ਲਾਭ ਹੋ ਸਕਦੇ ਹਨ । ਗਰਮੀ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੂਆਂ ਦੇ ਵੱਧ ਗਰਮੀ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੁਆਂ ਦੇ ਵੱਧ ਗਰਮੀ ਵਿਚ ਬਚੇ ਰਹਿਣ ਦੀ ਸੰਭਾਵਨਾ ਵੱਧ ਹੁੰਦੀ ਹੈ। ਵਾਤਾਵਰਨ ਉੱਤਮ ਪਰਿਵਰਤਨ (Variants) ਦਾ ਜੀਵ-ਵਿਕਾਸ ਪ੍ਰਕ੍ਰਮ ਦੇ ਪ੍ਰਭਾਵ ਪਾਉਂਦਾ ਹੈ ।

ਪ੍ਰਸ਼ਨ 2. ਮਨੁੱਖਾਂ ਵਿੱਚ ਲੱਛਣਾਂ ਦੀ ਵੰਸ਼ਾਗਤੀ ਕਿਸ ਗੱਲ ਤੇ ਆਧਾਰਿਤ ਹੁੰਦੀ ਹੈ ?
ਉੱਤਰ-
ਮਨੁੱਖਾਂ ਵਿੱਚ ਲੱਛਣਾਂ ਦੀ ਵੰਸ਼ਾਗਤੀ ਇਸ ਗੱਲ ਤੇ ਆਧਾਰਿਤ ਹੈ ਕਿ ਮਾਤਾ-ਪਿਤਾ ਦੋਨੋਂ ਆਪਣੀ ਸੰਤਾਨ ਵਿਚ ਸਮਾਨ ਮਾਤਰਾ ਵਿੱਚ ਅਨੁਵੰਸ਼ਿਕ ਪਦਾਰਥ ਨੂੰ ਸਥਾਨਾਂਤਰਿਤ ਕਰਦੇ ਹਨ | ਸੰਤਾਨ ਦਾ ਹਰ ਲੱਛਣ ਪਿਤਾ ਜਾਂ ਮਾਤਾ ਦੇ DNA ਤੋਂ ਪ੍ਰਭਾਵਿਤ ਹੁੰਦਾ ਹੈ ।

ਪ੍ਰਸ਼ਨ 3. F1 ਪੀੜੀ ਜਾਂ ਸੰਤਾਨ ਅਤੇ F2 ਪੀੜੀ ਜਾਂ ਸੰਤਾਨ ਕੀ ਹੈ ?
ਉੱਤਰ-
ਪਹਿਲੀ ਸੰਤਾਨ ਜਾਂ ਸੰਤਤੀ F1 ਕਹਾਉਂਦੀ ਹੈ ਜਿਸ ਵਿਚ ਮਾਤਾ-ਪਿਤਾ ਦੇ ਦੋ ਲੱਛਣਾਂ ਵਿਚੋਂ ਸਿਰਫ ਪਿੱਤਰੀ ਲੱਛਣ ਹੀ ਦਿਖਾਈ ਦਿੰਦਾ ਹੈ ਜਿਸਦਾ ਅਰਥ ਹੈ ਕਿ ਉਨ੍ਹਾਂ ਦੋਨਾਂ ਵਿਚ ਸਿਰਫ਼ ਇੱਕ ਪਿੱਤਰੀ ਲੱਛਣ ਹੀ ਦਿਖਾਈ ਦਿੰਦਾ ਹੈ । ਸਵੈ-ਪਰਾਗਣ ਦੀ ਅਵਸਥਾ ਵਿਚ F2 ਸੰਤਾਨ ਜਾਂ ਸੰਤਤੀ ਦੋਨਾਂ ਦੇ ਵਿਕਲਪੀ ਲੱਛਣਾਂ ਨੂੰ ਪ੍ਰਕਟ ਕਰਦੀ ਹੈ ।

ਪ੍ਰਸ਼ਨ 4. ਜੀਨ ਲੱਛਣਾਂ ਨੂੰ ਕਿਵੇਂ ਨਿਯੰਤਰਿਤ ਕਰਦੇ ਹਨ ?
ਉੱਤਰ-
ਸੈੱਲ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਇੱਕ ਸੂਚਨਾ ਪ੍ਰਣਾਲੀ ਹੁੰਦੀ ਹੈ, DNA ਦੇ ਜਿਹੜੇ ਭਾਗ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਸੂਚਨਾ ਹੁੰਦੀ ਹੈ ਉਹ ਪ੍ਰੋਟੀਨ ਦਾ ਜੀਨ ਕਹਾਉਂਦਾ ਹੈ । ਜੀਵਾਂ ਦੇ ਲੱਛਣ ਇਸ ਹਾਰਮੋਨ ‘ਤੇ ਨਿਰਭਰ ਕਰਦੇ ਹਨ । ਹਾਰਮੋਨ ਦੀ ਮਾਤਰਾ ਉਸ ਪ੍ਰਮ ਦੀ ਦਕਸ਼ਤਾ ਤੇ ਨਿਰਭਰ ਕਰਦੀ ਹੈ ਜਿਸ ਦੁਆਰਾ ਇਹ ਉਤਪਾਦਿਤ ਹੁੰਦੇ ਹਨ । ਜੋ ਵਿਸ਼ਿਸ਼ਟ ਪ੍ਰੋਟੀਨ ਠੀਕ ਢੰਗ ਨਾਲ ਕਾਰਜ ਕਰੇਗੀ ਤਾਂ ਹਾਰਮੋਨ ਕਾਫ਼ੀ ਮਾਤਰਾ ਵਿਚ ਪੈਦਾ ਹੋਵੇਗਾ ਅਤੇ ਪ੍ਰੋਟੀਨ ਦੀ ਦਕਸ਼ਤਾ ਤੇ ਕੁੱਝ ਭਿੰਨ ਅਸਰ ਪੈਂਦਾ ਹੈ ਤਾਂ ਘੱਟ ਦਕਸ਼ਤਾ ਦਾ ਕਾਰਨ ਹਾਰਮੋਨ ਘੱਟ ਹੋਵੇਗਾ । ਜੀਨ ਹੀ ਲੱਛਣਾਂ ਨੂੰ ਪ੍ਰਭਾਵਿਤ ਅਤੇ ਨਿਯੰਤਰਿਤ ਕਰਦੇ ਹਨ ।

ਪ੍ਰਸ਼ਨ 5. ਜੀਵ-ਵਿਵਿਧਤਾ ਕੀ ਹੈ ?
ਉੱਤਰ-
ਜੀਵ ਵਿਵਿਧਤਾ – ਜੀਵ-ਵਿਵਿਧਤਾ ਜਾਂ ਜੀਵ ਭਿੰਨਤਾ ਧਰਤੀ ਤੇ ਪਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਉਨ੍ਹਾਂ ਜੀਵ ਪ੍ਰਜਾਤੀਆਂ ਨੂੰ ਕਹਿੰਦੇ ਹਨ ਜੋ ਆਪਣੇ-ਆਪਣੇ ਕੁਦਰਤੀ ਆਵਾਸ ਵਿੱਚ ਪਾਈਆਂ ਜਾਂਦੀਆਂ ਹਨ । ਇਸ ਵਿੱਚ ਪੇੜ-ਪੌਦੇ, ਸੂਖ਼ਮ-ਜੀਵ, ਪਸ਼ੂ-ਪੰਛੀ ਆਦਿ ਸਾਰੇ ਜੀਵ ਸ਼ਾਮਲ ਹਨ ।

ਪ੍ਰਸ਼ਨ 6. ਜੀਵ-ਵਿਵਿਧਤਾ ਦੇ ਵੱਖ-ਵੱਖ ਪੱਧਰ ਕਿਹੜੇ-ਕਿਹੜੇ ਹਨ ?
ਉੱਤਰ-
ਜੀਵ ਵਿਵਿਧਤਾ ਦੇ ਪੱਧਰ-

  1. ਅਨੁਵੰਸ਼ਿਕ ਵਿਵਿਧਤਾ (Genetic diversity)
  2. ਪ੍ਰਜਾਤੀ ਵਿਵਿਧਤਾ (Species diversity)
  3. ਪਰਿਸਥਿਤਿਕ ਵਿਵਿਧਤਾ (Ecosystem diversity)

ਪ੍ਰਸ਼ਨ 7. ਅਨੁਵੰਸ਼ਿਕ ਵਿਵਿਧਤਾ ਕੀ ਹੈ ?
ਉੱਤਰ-
ਵੱਖ-ਵੱਖ ਜੀਨਾਂ ਦੀ ਮੌਜੂਦਗੀ ਦੇ ਕਾਰਨ ਪੈਦਾ ਵਿਵਿਧਤਾ ਨੂੰ ਅਨੁਵੰਸ਼ਿਕ ਵਿਵਿਧਤਾ ਕਹਿੰਦੇ ਹਨ । ਮਨੁੱਖਾਂ ਵਿੱਚ ਇਹ ਵਿਵਿਧਤਾ ਮੰਗੋਲ, ਨੀਗਰੋ ਆਦਿ ਵਿੱਚ ਦੇਖੀ ਜਾ ਸਕਦੀ ਹੈ ।

ਪ੍ਰਸ਼ਨ 8. ਪੰਛੀਆਂ ਦਾ ਵਿਕਾਸ ਡਾਇਨੋਸੋਰ ਤੋਂ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਡਾਇਨੋਸੋਰ ਰੀਂਗਣ ਵਾਲੇ ਜੀਵ ਸਨ । ਉਨ੍ਹਾਂ ਦੇ ਵੱਖ-ਵੱਖ ਪਥਰਾਟਾਂ ਵਿੱਚ ਹੱਡੀਆਂ ਦੇ ਨਾਲ ਪੰਖਾਂ ਦੀ ਛਾਪ ਵੀ ਸਪੱਸ਼ਟ ਰੂਪ ਨਾਲ ਮਿਲਦੀ ਹੈ ਤਾਂ ਸ਼ਾਇਦ ਉਹ ਸਾਰੇ ਇਨ੍ਹਾਂ ਪੰਖਾਂ ਦੀ ਸਹਾਇਤਾ ਨਾਲ ਉੱਡ ਨਹੀਂ ਪਾਉਂਦੇ ਹੋਣਗੇ ਪਰ ਬਾਅਦ ਵਿੱਚ ਪੰਛੀਆਂ ਨੇ ਪੰਖਾਂ ਨਾਲ ਉੱਡਣਾ ਸਿੱਖ ਲਿਆ ਹੋਵੇਗਾ । ਇਸ ਲਈ ਪੰਛੀਆਂ ਨੂੰ ਡਾਇਨੋਸੋਰ ਨਾਲ ਸੰਬੰਧਿਤ ਮੰਨ ਲਿਆ ਜਾਂਦਾ ਹੈ ।

ਪ੍ਰਸ਼ਨ 9. ਅਨੁਵੰਸ਼ਿਕਤਾ ਕੀ ਹੈ ?
ਉੱਤਰ-
ਅਨੁਵੰਸ਼ਿਕਤਾ – ਸਾਰੇ ਜੀਵ ਧਾਰੀਆਂ ਵਿਚ ਕੁਝ ਅਜਿਹੇ ਲੱਛਣ ਹੁੰਦੇ ਹਨ ਜੋ ਉਨ੍ਹਾਂ ਨੂੰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਤੋਂ ਪ੍ਰਾਪਤ ਹੁੰਦੇ ਹਨ । ਇਹ ਗੁਣ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿਚ ਜਾਂਦੇ ਹਨ । ਇਕ ਜੀਵ ਤੋਂ ਦੂਸਰੇ ਜੀਵ ਵਿਚ ਪੀੜ੍ਹੀ ਦਰ ਪੀੜ੍ਹੀ ਲੱਛਣਾਂ ਦਾ ਅੱਗੇ ਜਾਣਾ ਅਨੁਵੰਸ਼ਿਕਤਾ ਕਹਾਉਂਦਾ ਹੈ ।

ਪ੍ਰਸ਼ਨ 10. ਲਿੰਗ ਗੁਣ ਸੂਤਰ ਕੀ ਹੈ ?
ਉੱਤਰ-
ਲਿੰਗ ਗੁਣ-ਸੂਤਰ – ਮਨੁੱਖਾਂ ਵਿਚ ਕੁੱਲ 23 ਜੋੜੇ ਗੁਣ ਸੂਤਰ ਹੁੰਦੇ ਹਨ ਜਿਨ੍ਹਾਂ ਵਿੱਚ ਅੰਤਿਮ ਤੇਈਵਾਂ (23ਵਾਂ) ਜੋੜਾ ਲਿੰਗ-ਗੁਣ ਸੂਤਰ (Sex chromosome) ਕਹਾਉਂਦਾ ਹੈ । ਇਸ ਕਾਰਨ ਕੋਈ ਮਾਨਵ ਨਰ ਜਾਂ ਮਾਦਾ ਦੇ ਰੂਪ ਵਿਚ ਜਨਮ ਲੈਂਦਾ ਹੈ । ਨਰ ਵਿਚ ‘XY’ ਲਿੰਗ ਗੁਣ-ਸੁਤਰ ਹੁੰਦੇ ਹਨ ਪਰ ਮਾਦਾ ਵਿਚ ‘XX’ ਲਿੰਗ ਗੁਣ-ਸੂਤਰ ਹੁੰਦੇ ਹਨ ।

ਪ੍ਰਸ਼ਨ 11. ਸਮਜਾਤ ਅੰਗ (homologous organs) ਨੂੰ ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਸਮਜਾਤ ਅੰਗ – ਜੀਵ ਜੰਤੂਆਂ ਦੇ ਉਹ ਅੰਗ, ਜਿਨ੍ਹਾਂ ਦੀ ਉਤਪੱਤੀ ਅਤੇ ਮੂਲ ਸੰਰਚਨਾ ਵਿੱਚ ਸਮਾਨਤਾ ਹੁੰਦੀ ਹੈ ਪਰ ਸਮੇਂ, ਹਾਲਤ ਅਤੇ ਕਾਰਜ ਦੇ ਕਾਰਨ ਉਨ੍ਹਾਂ ਦੀ ਬਾਹਰੀ ਰਚਨਾ ਵਿਚ ਅੰਤਰ ਆ ਜਾਂਦਾ ਹੈ, ਉਨ੍ਹਾਂ ਨੂੰ ਸਮਜਾਤ ਅੰਗ ਕਹਿੰਦੇ ਹਨ ।

ਉਦਾਹਰਨ – ਪੰਛੀ ਦੇ ਪੰਖ, ਡੱਡ ਦੀਆਂ ਲੱਤਾਂ, ਸੀਲ ਦੇ ਫਲੀਪਰ, ਚਮਗਿੱਦੜ ਦੇ ਪੰਖ, ਘੋੜੇ ਦੀਆਂ ਅਗਲੀਆਂ ਲੱਤਾਂ ਅਤੇ ਮਨੁੱਖ ਦੀ ਬਾਜੂ ਦੀ ਉਤਪੱਤੀ ਅਤੇ ਸੰਰਚਨਾ ਸਮਾਨ ਹੈ ਪਰ ਇਨ੍ਹਾਂ ਦੇ ਕਾਰਜਾਂ ਵਿੱਚ ਅੰਤਰ ਹੈ । ਇਹ ਇਸ ਗੱਲ ਨੂੰ ਪ੍ਰਮਾਣਿਤ ਕਰਦੇ ਹਨ ਕਿ ਕਦੇ ਸਾਡੇ ਪੂਰਵਜ ਇਕੋ ਜਿਹੇ ਸਨ | ਹਾਲਤਾਂ ਅਤੇ ਸਮੇਂ ਨੇ ਉਨ੍ਹਾਂ ਵਿੱਚ ਪਰਿਵਰਤਨ ਕੀਤੇ ਹਨ ।

ਪ੍ਰਸ਼ਨ 12. ਸਮਰੂਪ ਅੰਗ ਕੀ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਸਮਰੂਪ ਅੰਗ – ਸਮਰੂਪ ਅੰਗਾਂ ਵਿੱਚ ਕਾਰਜ ਦੀ ਸਮਾਨਤਾ ਹੁੰਦੀ ਹੈ ਪਰ ਉਨ੍ਹਾਂ ਦੀ ਉਤਪੱਤੀ ਅਤੇ ਮੂਲ ਸੰਰਚਨਾ ਵਿਚ ਅੰਤਰ ਹੁੰਦਾ ਹੈ ਕੀੜੇ, ਪੰਛੀ ਅਤੇ ਚਮਗਿੱਦੜ ਸਾਰੇ ਪੰਖਾਂ ਦੀ ਵਰਤੋਂ ਉੱਡਣ ਲਈ ਕਰਦੇ ਹਨ ਪਰ ਉਨ੍ਹਾਂ ਦੀ ਉਤਪੱਤੀ ਵੱਖ-ਵੱਖ ਢੰਗ ਨਾਲ ਹੋਈ ਹੈ ।

ਪ੍ਰਸ਼ਨ 13. ਸਮਜਾਤ ਅੰਗਾਂ ਅਤੇ ਸਮਰੂਪ ਅੰਗਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-

ਸਮਜਾਤ ਅੰਗ ਸਮਰੂਪ ਅੰਗ
(1) ਇਨ੍ਹਾਂ ਅੰਗਾਂ ਦੀ ਮੂਲ ਰਚਨਾ ਅਤੇ ਉਤਪੱਤੀ ਇਕ ਸਮਾਨ ਹੁੰਦੀ ਹੈ । (1) ਇਨ੍ਹਾਂ ਅੰਗ ਦੀ ਮੂਲ ਰਚਨਾ ਅਤੇ ਉਤਪੱਤੀ ਇੱਕ ਸਮਾਨ ਨਹੀਂ ਹੁੰਦੀ ।
(2) ਇਨ੍ਹਾਂ ਦੇ ਕਾਰਜ ਸਮਾਨ ਨਹੀਂ ਹੁੰਦੇ ਹਨ ।
ਉਦਾਹਰਨ-1. ਪੰਛੀਆਂ ਦੇ ਪੰਖ ਅਤੇ ਡੱਡੂ ਦੇ ਅਗਲੇ ਪੈਰ ।2. ਮਨੁੱਖ ਦੀਆਂ ਬਾਹਾਂ ਅਤੇ ਘੋੜੇ ਦੀਆਂ ਅਗਲੀਆਂ ਲੱਤਾਂ ।
(2) ਇਨ੍ਹਾਂ ਦੇ ਕਾਰਜ ਸਮਾਨ ਹੁੰਦੇ ਹਨ ।
ਉਦਾਹਰਨ-1. ਪੰਛੀ ਅਤੇ ਚਮਗਿੱਦੜ ਦੇ ਪੰਖ ।2. ਪੰਛੀਆਂ ਅਤੇ ਕੀਟਾਂ ਦੇ ਪੰਖ ।

ਪ੍ਰਸ਼ਨ 14. ਮੈਂਡਲ ਦੇ ਅਨੁਵੰਸ਼ਿਕਤਾ ਦੇ ਪ੍ਰਬਲਤਾ ਦੇ ਨਿਯਮ ਦੀ ਵਿਆਖਿਆ ਕਰੋ ।
ਉੱਤਰ-
ਮੈਂਡਲ ਪ੍ਰਬਲਤਾ ਦਾ ਨਿਯਮ – ਜਦੋਂ ਪੌਦਿਆਂ ਦੇ ਵਿਪਰੀਤ ਲੱਛਣਾਂ ਦੇ ਵਿਚਕਾਰ ਸੰਕਰਨ ਕਰਵਾਇਆ ਜਾਂਦਾ ਹੈ ਜੋ ਉਨ੍ਹਾਂ ਦੀ ਸੰਪਤੀ ਜਾਂ ਸੰਤਾਨ ਵਿੱਚ ਉਨ੍ਹਾਂ ਲੱਛਣਾਂ ਵਿਚੋਂ ਇੱਕ ਲੱਛਣ ਹੀ ‘ਪ੍ਰਭਾਵੀ’ ਰਹਿੰਦਾ ਹੈ ਜਦੋਂ ਕਿ ਵਿਪਰੀਤ ਲੱਛਣ ‘ਅਪ੍ਰਭਾਵੀਂ’ ਰਹਿੰਦਾ ਹੈ । ਪ੍ਰਭਾਵੀ ਲੱਛਣ ਸੰਤਾਨ ਵਿੱਚ ਦਿਖਾਈ ਦਿੰਦਾ ਹੈ ਜਦੋਂ ਕਿ ਅਪ੍ਰਭਾਵੀ ਲੱਛਣ ਮੌਜੂਦ ਹੁੰਦੇ ਹੋਏ ਵੀ ਦਿਖਾਈ ਨਹੀਂ ਦਿੰਦੇ ।

ਮੈਂਡਲ ਦੁਆਰਾ ਕੀਤੇ ਗਏ ਮਟਰਾਂ ਦੇ ਪ੍ਰਯੋਗ ਵਿੱਚ ਪਹਿਲੀ ਪੀੜ੍ਹੀ ਵਿੱਚ ਸਾਰੇ ਪੌਦੇ ਸ਼ੁੱਧ ਲੰਬੇ ਸਨ ਪਰ ਦੂਸਰੀ ਪੀੜ੍ਹੀ ਵਿੱਚ ਇਕ ਸ਼ੁੱਧ ਲੰਬਾ ਪੌਦਾ, ਦੋ ਸੰਕਰੇ ਲੰਬੇ ਅਤੇ ਇੱਕ ਸ਼ੁੱਧ ਬੌਨਾ ਪੈਂਦਾ ਸੀ ।

ਪ੍ਰਸ਼ਨ 15. ਮੈਂਡਲ ਦੇ ਮਟਰ ਦੇ ਪੌਦਿਆਂ ਤੇ ਪ੍ਰਯੋਗ ਨਾਲ ਕੀ ਨਤੀਜੇ ਨਿਕਲੇ ?
ਉੱਤਰ-
ਮੈਂਡਲ ਦੇ ਮਟਰ ਦੇ ਪੌਦਿਆਂ ਤੇ ਕੀਤੇ ਪ੍ਰਯੋਗ ਨਾਲ ਹੇਠ ਲਿਖੇ ਪਰਿਣਾਮ ਨਿਕਲੇ-

  1. ਪੌਦਿਆਂ ਵਿਚ ਲੱਛਣ ਕੁਝ ਇਕਾਈਆਂ ਦੁਆਰਾ ਨਿਯੰਤਰਿਤ ਹੁੰਦੇ ਹਨ । ਉਨ੍ਹਾਂ ਨੂੰ ਕਾਰਕ ਕਿਹਾ ਜਾਂਦਾ ਹੈ । ਹਰ ਲੱਛਣ ਦੇ ਲਈ ਯੁਗਮਕ ਵਿਚ ਇੱਕ ਕਾਰਕ ਹੁੰਦਾ ਹੈ ; ਜਿਵੇਂ-ਲੰਬਾਈ, ਫੁੱਲ ਦਾ ਰੰਗ ।
  2. ਇੱਕ ਲੱਛਣ ਨੂੰ ਦੋ ਕਾਰਕਾਂ ਦੁਆਰਾ ਹੀ ਵਿਅਕਤ ਕੀਤਾ ਜਾਂਦਾ ਹੈ, ਜਿਵੇਂ TT ਜਾਂ tt.

ਪ੍ਰਸ਼ਨ 16. ਯੁਗਮਤਾਂ ਦੀ ਸ਼ੁੱਧਤਾ ਦਾ ਨਿਯਮ ਕੀ ਹੈ ?
ਉੱਤਰ-
ਗੁਣ ਸੂਤਰਾਂ ਤੇ ਜੀਨ ਹਮੇਸ਼ਾ ਜੋੜੇ ਵਿੱਚ ਮੌਜੂਦ ਹੁੰਦੇ ਹਨ , ਜਿਵੇਂ TT ਜਾਂ tt । ਯੁਗਮ ਵਿਚ ਇਹ ਜੀਨ ਇਕ ਗੁਣ ਦੇ ਲਈ ਬਿਲਕੁਲ ਸ਼ੁੱਧ ਹੁੰਦਾ ਹੈ | ਯੁਗਮਕ ਸੰਯੋਗ ਦੇ ਬਾਅਦ ਯੁਗਮਨਜ਼ ਵਿੱਚ ਇੱਕ ਜੀਨ ਪਿਤਾ ਤੋਂ ਅਤੇ ਇਕ ਜੀਨ ਮਾਤਾ ਤੋਂ ਇਕ ਹੀ ਗੁਣ ਵਾਲੇ ਸਮਾਨ ਜੀਨ ਇਕੱਠੇ ਹੋ ਜਾਂਦੇ ਹਨ ਅਤੇ ਇਹ ਦੋਵੇਂ ਜੀਨ ਇੱਕ ਲੱਛਣ ਦੇ ਲਈ ਉੱਤਰਦਾਈ ਹੁੰਦੇ ਹਨ । ਇਸ ਨਿਯਮ ਨੂੰ ਯੁਗਮਤਾਂ ਦੀ ਸ਼ੁੱਧਤਾ ਦਾ ਨਿਯਮ ਕਹਿੰਦੇ ਹਨ ।

ਪ੍ਰਸ਼ਨ 17. ਜੀਨ ਕਿੱਥੇ ਮੌਜੂਦ ਹੁੰਦੇ ਹਨ ? ਇਨ੍ਹਾਂ ਦੀ ਰਸਾਇਣਿਕ ਪ੍ਰਕਿਰਤੀ ਕੀ ਹੈ ?
ਉੱਤਰ-
ਜੀਨ ਗੁਣ ਸੂਤਰਾਂ ਤੇ ਸਥਿਤ ਹੁੰਦੇ ਹਨ । ਨਿਉਕਲਿਓਟਾਈਡਸ ਦਾ ਵਿਸ਼ਿਸ਼ਟ ਕੂਮ ਇਸਦੀ ਕਿਰਿਆਤਮਕ ਵਿਸ਼ਿਸ਼ਤਾ ਨੂੰ ਨਿਰਧਾਰਿਤ ਕਰਦਾ ਹੈ । ਜੀਨ ਨੂੰ ਕਿਸੇ ਵਿਸ਼ੇਸ਼ ਐਂਜ਼ਾਈਮ ਨਾਲ ਕੱਟਿਆ ਜਾ ਸਕਦਾ ਹੈ ਅਤੇ ਉਸ ਨੂੰ ਕਿਸੇ ਹੋਰ ਜੀਵ ਦੇ ਜੀਨ ਦੇ ਨਾਲ ਜੋੜਿਆ ਜਾ ਸਕਦਾ ਹੈ ।

ਪ੍ਰਸ਼ਨ 18. ਲਿੰਗੀ ਗੁਣ ਸੂਤਰਾਂ ਅਤੇ ਅਲਿੰਗੀ ਗੁਣ ਸੂਤਰਾਂ ਵਿੱਚ ਅੰਤਰ ਲਿਖੋ ।
ਉੱਤਰ-

ਲਿੰਗੀ ਗੁਣ ਸੂਤਰ ਅਲਿੰਗੀ ਗੁਣ ਸੂਤਰ
(1) ਇਹ ਲਿੰਗ ਨਿਰਧਾਰਨ ਨਾਲ ਸੰਬੰਧਿਤ ਹੁੰਦੇ ਹਨ । (1) ਇਹ ਲਿੰਗ ਨਿਰਧਾਰਨ ਨਾਲ ਸੰਬੰਧਿਤ ਨਹੀਂ ਹੁੰਦੇ ।
(2) ਮਨੁੱਖ ਵਿਚ ਸਿਰਫ਼ ਦੋ ਲਿੰਗ ਗੁਣ ਸੂਤਰ ‘X’ ਅਤੇ ‘Y’ ਹੁੰਦੇ ਹਨ । (2) ਮਨੁੱਖ ਵਿਚ 44 ਅਲਿੰਗੀ ਗੁਣ ਸੂਤਰ ਹੁੰਦੇ ਹਨ ।
(3) ਮਨੁੱਖੀ ਨਰ ਵਿਚ ‘XY’ ਅਤੇ ਮਨੁੱਖੀ ਮਾਦਾ ਵਿਚ ‘XX’ ਲਿੰਗ ਗੁਣ ਸੂਤਰ ਹੁੰਦੇ ਹਨ । (3) ਇਨ੍ਹਾਂ ਗੁਣ ਸੂਤਰਾਂ ਨੂੰ 1 ਤੋਂ 22 ਤੱਕ ਗਿਣਿਆ ਜਾਂਦਾ ਹੈ ।

ਪ੍ਰਸ਼ਨ 19. ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸਿਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ ?
ਉੱਤਰ-
ਲਾਭਕਾਰੀ ਭਿੰਨਤਾਵਾਂ ਪ੍ਰਾਣੀ ਨੂੰ ਵਾਤਾਵਰਨ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਉਂਦੀਆਂ ਹਨ ਜੋ ਉਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਾਉਂਦੀਆਂ ਹਨ । ਅਜਿਹਾ ਹੋਣ ਕਾਰਨ ਜੀਵਨ ਦੀ ਉਸ ਸਪੀਸਿਜ਼ ਵਿੱਚ ਵਾਧਾ ਹੁੰਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.  ਮਾਨਵ ਨਰ ਅਤੇ ਮਾਦਾ ਵਿਚ ਕਿੰਨੇ ਜੋੜੇ ਗੁਣ ਸੂਤਰ ਹੁੰਦੇ ਹਨ ?
ਉੱਤਰ-
23 ਜੋੜੇ ਗੁਣ ਸੂਤਰ ।

ਪ੍ਰਸ਼ਨ 2. ਇਸਤਰੀਆਂ ਵਿਚ ਕਿਹੜਾ ਲਿੰਗ ਗੁਣ ਸੂਤਰ ਹੁੰਦਾ ਹੈ ?
ਉੱਤਰ-
‘XX’ ਗੁਣ ਸੂਤਰ ।

ਪ੍ਰਸ਼ਨ 3. ਪੁਰਸ਼ਾਂ ਵਿੱਚ ਕਿਹੜਾ ਲਿੰਗ ਗੁਣ ਸੂਤਰ ਹੁੰਦਾ ਹੈ ?
ਉੱਤਰ-
‘XY’ ਗੁਣ ਸੂਤਰ ।

ਪ੍ਰਸ਼ਨ 4. ਬੱਚੇ ਦੇ ਲਿੰਗ ਦਾ ਨਿਰਧਾਰਨ ਕਿਸਦੇ ਗੁਣ ਸੂਤਰ ਤੇ ਨਿਰਭਰ ਕਰਦਾ ਹੈ ?
ਉੱਤਰ-
ਪਿਤਾ ਦੇ ‘Y’ ਗੁਣ ਸੂਤਰ ਤੇ ।

ਪ੍ਰਸ਼ਨ 5. ਡਾਰਵਿਨ ਨੇ ਕਿਸ ਸਿਧਾਂਤ ਦੀ ਪਰਿਕਲਪਨਾ ਕੀਤੀ ਸੀ ?
ਉੱਤਰ-
ਕੁਦਰਤੀ ਵਰਣ ਦੁਆਰਾ ਜੀਵ-ਵਿਕਾਸ ।

ਪ੍ਰਸ਼ਨ 6. ਪਥਰਾਟ (Fossil) ਕੀ ਹੁੰਦੇ ਹਨ ?
ਉੱਤਰ-
ਪਥਰਾਟ-ਜੀਵਾਂ ਦੇ ਚੱਟਾਨ ਵਿਚ ਪਰਿਖਿਅਤ ਅਵਸ਼ੇਸ਼ ਪਥਰਾਟ (Fossils) ਕਹਾਉਂਦੇ ਹਨ ।

ਪ੍ਰਸ਼ਨ 7. ਅਨੁਵੰਸ਼ਿਕਤਾ ਕਿਸਨੂੰ ਕਹਿੰਦੇ ਹਨ ?
ਉੱਤਰ-
ਪਾਣੀਆਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੇ ਪੂਰਵਜਾਂ ਦੇ ਲੱਛਣ ਅਤੇ ਗੁਣਾਂ ਨੂੰ ਅਨੁਵੰਸ਼ਿਕਤਾ ਕਹਿੰਦੇ ਹਨ ।

ਪ੍ਰਸ਼ਨ 8. ਵਿਭਿੰਨਤਾ ਕਿਸਨੂੰ ਕਹਿੰਦੇ ਹਨ ?
ਉੱਤਰ-
ਸਮਾਨ ਮਾਤਾ-ਪਿਤਾ ਅਤੇ ਸਮਾਨ ਜਾਤੀ ਹੋਣ ਤੇ ਵੀ ਸੰਤਾਨਾਂ ਵਿੱਚ ਰੰਗ-ਰੂਪ, ਬੁੱਧੀਮਤਾ ਕੱਦ ਆਦਿ ਵਿਚ ਅੰਤਰ ਪਾਇਆ ਜਾਂਦਾ ਹੈ ਇਸਨੂੰ ਵਿਭਿੰਨਤਾ ਕਹਿੰਦੇ ਹਨ ।

ਪ੍ਰਸ਼ਨ 9.  ਨੁੱਖੀ ਸਰੀਰ ਵਿਚ ਲਗਭਗ ਕਿੰਨੇ ਜੀਨ ਹੁੰਦੇ ਹਨ ?
ਉੱਤਰ-
30000 ਤੋਂ 40000 ਤੱਕ ।

ਪ੍ਰਸ਼ਨ 10.  ਨ ਕਿੱਥੇ ਮੌਜੂਦ ਹੁੰਦੇ ਹਨ ?
ਉੱਤਰ-
ਜੀਨ ਗੁਣ ਸੂਤਰਾਂ ਤੇ ਨਿਸਚਿਤ ਸਥਾਨ ਤੇ ਮੌਜੂਦ ਹੁੰਦੇ ਹਨ ।

ਪ੍ਰਸ਼ਨ 11. ‘AIDS’ ਦਾ ਵਿਸ਼ਾਣੂ HIV ਕਿਹੋ ਜਿਹਾ ਹੁੰਦਾ ਹੈ ?
ਉੱਤਰ- ਰੇਟਰੋ ਵਾਇਰਸ ।

ਪ੍ਰਸ਼ਨ 12. ਜੀਨ ਦਾ ਕੀ ਕਾਰਜ ਹੁੰਦਾ ਹੈ ?
ਉੱਤਰ-
ਅਨੁਵੰਸ਼ਿਕ ਲੱਛਣਾਂ ਦਾ ਨਿਰਧਾਰਨ, ਨਿਯੰਤਰਨ ਅਤੇ ਵਹਿਣ ।

ਪ੍ਰਸ਼ਨ 13. DNA ਅਤੇ RNA ਦਾ ਪੂਰਾ ਨਾਂ ਲਿਖੋ ।
ਉੱਤਰ-
DNA – ਡੀ-ਆਕਸੀਰਿਬੋ ਨਿਊਕਲੀਕ ਐਸਿਡ ।
RNA – ਰਿਬੋ ਨਿਊਕਲਿਕ ਐਸਿਡ ।

ਪ੍ਰਸ਼ਨ 14. ਆਟੋਮਸ ਕਿਸਨੂੰ ਕਹਿੰਦੇ ਹਨ ?
ਉੱਤਰ-
ਮਨੁੱਖਾਂ ਵਿੱਚ 23 ਜੋੜੇ ਗੁਣ ਸੂਤਰ ਹੁੰਦੇ ਹਨ । ਲਿੰਗ ਗੁਣ ਸੂਤਰਾਂ ਦਾ ਜੋੜਾ 23ਵਾਂ ਹੁੰਦਾ ਹੈ । ਬਾਕੀ 22 ਜੋੜੇ ਆਟੋਸੋਮਸ ਕਹਾਉਂਦੇ ਹਨ ।

ਪ੍ਰਸ਼ਨ 15. ਸਮਜਾਤ ਅੰਗ ਕੀ ਹਨ ?
ਉੱਤਰ-
ਸਮਜਾਤ ਅੰਗ-ਉਹ ਅੰਗ ਜਿਨ੍ਹਾਂ ਦੀ ਉਤਪੱਤੀ ਅਤੇ ਮੂਲ ਰਚਨਾ ਹੋਵੇ ਪਰ ਉਨ੍ਹਾਂ ਦੇ ਕਾਰਜ ਭਿੰਨ ਹੋਣ ।

ਪ੍ਰਸ਼ਨ 16. ਸਮਰੂਪ ਅੰਗ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਅੰਗ ਜਿਨ੍ਹਾਂ ਦੇ ਕਾਰਜਾਂ ਵਿਚ ਸਮਾਨਤਾ ਹੋਵੇ ਪਰ ਉਨ੍ਹਾਂ ਦੀ ਉਤਪੱਤੀ ਅਤੇ ਮੁਲ ਰਚਨਾ ਭਿੰਨ ਹੋਵੇ ।

ਪ੍ਰਸ਼ਨ 17. ਮਨੁੱਖੀ ਸਰੀਰ ਵਿਚ ਕਿਹੜੇ-ਕਿਹੜੇ ਅਵਸ਼ੇਸ਼ੀ ਅੰਗ ਹਨ ?
ਉੱਤਰ-
ਕੰਨ ਪਾਲੀ ਦੀਆਂ ਪੇਸ਼ੀਆਂ, ਕ੍ਰਿਮੀ ਰੂਪ ਪਰਿਸ਼ੇਸ਼ਿਕਾ, ਪੂੰਛ ਕਸ਼ੇਰੁਕ, ਨਿਮੇਸ਼ਕ ਪੱਟਲ ।

ਪ੍ਰਸ਼ਨ 18. ਬਾਇਓਜੈਨੇਟਿਕ ਨਿਯਮ ਲਿਖੋ ।
ਉੱਤਰ-
ਜੀਵ-ਜੰਤੁ ਭਰੁਣ-ਵਿਕਾਸ ਦੇ ਸਮੇਂ ਆਪਣੇ ਪੁਰਵਜਾਂ ਦੇ ਜਾਤੀ ਵਿਕਾਸ ਦੀ ਉਤਰੋਤਰ ਅਵਸਥਾਵਾਂ ਨੂੰ ਪ੍ਰਕਟ ਕਰਦਾ ਹੈ । ਇਸ ਨਿਯਮ ਨੂੰ ‘ਵਿਅਕਤੀ ਵਿੱਤ ਵਿਚ ਜਾਤੀਵਿੱਤ ਦੀ ਪੁਨਰਵਿਤੀ’ (Ontogeny repeats phylogeny) ਵੀ ਕਹਿੰਦੇ ਹਨ ।

ਪ੍ਰਸ਼ਨ  019, ਅਨੁਵੰਸ਼ਿਕੀ ਇੰਜੀਨੀਅਰਿੰਗ ਵਿੱਚ ਕਿਹੜੀ ਕਿਰਿਆ ਕੀਤੀ ਜਾਂਦੀ ਹੈ ?
ਉੱਤਰ-
DNA ਜਾਂ ਜੀਨ ਦੇ ਇੱਕ ਟੁਕੜੇ ਨੂੰ ਕੱਟ ਕੇ ਕਿਸੇ ਦੂਸਰੇ ਜੀਵਧਾਰੀ ਦੇ DNA ਦੇ ਨਾਲ ਵਿਸ਼ਿਸ਼ਟ ਐਂਜ਼ਾਈਮ ਦੀ ਸਹਾਇਤਾ ਨਾਲ ਜੋੜਨ ਦੀ ਕਿਰਿਆ ਅਨੁਵੰਸ਼ਿਕ ਇੰਜੀਨੀਅਰੀ ਵਿੱਚ ਕੀਤੀ ਜਾਂਦੀ ਹੈ ।

ਪ੍ਰਸ਼ਨ 20. ‘ਫਾਸਿਲ ਡੇਟਿੰਗ’ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਵਿੱਚ ਪਥਰਾਟ ਵਿੱਚ ਪਾਏ ਜਾਣ ਵਾਲੇ ਕਿਸੇ ਇੱਕ ਤੱਤ ਦੇ ਵਿਭਿੰਨ ਸਮਸਥਾਨਿਕਾਂ ਦੇ ਅਨੁਪਾਤ ਦੇ ਆਧਾਰ ਤੇ ਪਥਰਾਟ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ । ਉਸਨੂੰ ਫਾਂਸਿਲ ਡੇਟਿੰਗ ਕਹਿੰਦੇ ਹਨ ।

ਪ੍ਰਸ਼ਨ 21. ਪ੍ਰਭਾਵੀ ਲੱਛਣ ਕੀ ਹੁੰਦੇ ਹਨ ?
ਉੱਤਰ-
ਪ੍ਰਭਾਵੀ ਲੱਛਣ – ਜੀਵਾਂ ਦੇ ਉਹ ਲੱਛਣ ਜੋ ਵਿਖ਼ਮ ਅਵਸਥਾਵਾਂ ਵਿਚ ਖ਼ੁਦ ਨੂੰ ਪ੍ਰਗਟ ਕਰਦੇ ਹਨ, ਉਨ੍ਹਾਂ ਨੂੰ ਪ੍ਰਭਾਵੀ ਲੱਛਣ ਕਹਿੰਦੇ ਹਨ ।

ਪ੍ਰਸ਼ਨ 22. ਚਿੱਤਰ ਵਿਚ ਦਸਰਾਏ ਗਏ ਅੰਗ ਕਿਸ ਕਿਸਮ ਦੇ ਅੰਗਾਂ ਨੂੰ ਦਰਸਾਉਂਦੇ ਹਨ ? (ਮਾਂਡਲ ਪੇਪਰ)

ਉੱਤਰ- ਸਮਜਾਤ ਅੰਗ ।

ਪ੍ਰਸ਼ਨ 23. ਹੇਠਾਂ ਦਿੱਤੇ ਚਿੱਤਰ ਵਿੱਚ ਜੀਵ-ਵਿਕਾਸ ਦੇ ਪੱਖ ਤੋਂ ਕਿਸ ਤਰ੍ਹਾਂ ਦੇ ਅੰਗ ਦਰਸਾਏ ਗਏ ਹਨ ?

ਉੱਤਰ-

ਇਹ ਸਮਰੂਪ ਅੰਗ ਹਨ । ਕਿਉਂਕਿ ਇਨ੍ਹਾਂ ਅੰਗਾਂ ਦੇ ਕਾਰਜ ਵਿੱਚ ਤਾਂ ਸਮਾਨਤਾ ਹੈ ਪਰ ਉਤਪੱਤੀ ਅਤੇ ਮੂਲ ਰਚਨਾ ਵਿੱਚ ਅੰਤਰ ਹੁੰਦਾ ਹੈ ।

ਪ੍ਰਸ਼ਨ 24. ਹੇਠਾਂ ਦਿੱਤੇ ਹੋਏ ਚਿੱਤਰ ਵਿੱਚ
(ੳ) ਅਤੇ
(ਅ) ਦਾ ਲਿੰਗ ਦੱਸੋ ।

ਉੱਤਰ-
(ਉ)-ਮਾਦਾ
(ਅ)-ਨਰ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1. ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ, ਦਾ ਸੰਕਰਣ ਬੌਣੇ ਪੌਦਿਆਂ ਜਿਨ੍ਹਾਂ ਦੇ ਸਫੈਦ ਫੁੱਲ ਸਨ, ਨਾਲ ਕਰਾਇਆ ਗਿਆ । ਇਨ੍ਹਾਂ ਦੀ ਸੰਤਾਨ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ । ਪਰ ਉਨ੍ਹਾਂ ਵਿਚੋਂ ਲਗਭਗ ਅੱਧੇ ਬੌਣੇ ਸਨ । ਇਸ ਤੋਂ ਕਿਹਾ ਜਾ ਸਕਦਾ ਹੈ ਲੰਬੇ ਜਨਕ ਪੌਦਿਆਂ ਦੀ ਅਨੁਵੰਸ਼ਿਕ ਰਚਨਾ ਨਿਮਨ ਸੀ-
(a) TTWW
(b) TTww
(c) TtWW
(4) TtWw
ਉੱਤਰ-
(c) TtWW.

ਪ੍ਰਸ਼ਨ 2. ਸਮਜਾਤ ਅੰਗਾਂ ਦਾ ਉਦਾਹਰਨ ਹੈ :
(a) ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ
(b) ਸਾਡੇ ਦੰਦ ਅਤੇ ਹਾਥੀ ਦੇ ਦੰਦ
(c) ਆਲੂ ਅਤੇ ਘਾਹ ਦੀਆਂ ਤਿੜਾਂ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 3. ਵਿਕਾਸ ਦ੍ਰਿਸ਼ਟੀਕੋਣ ਤੋਂ ਸਾਡੀ ਕਿਸ ਨਾਲ ਵਧੇਰੇ ਸਮਾਨਤਾ ਹੈ-
(a) ਚੀਨ ਦੇ ਵਿਦਿਆਰਥੀ
(b) ਚਿਮਪੈਂਜੀ
(c) ਮੱਕੜੀ
(d) ਬੈਕਟੀਰੀਆ ।
ਉੱਤਰ-
(a) ਚੀਨ ਦੇ ਵਿਦਿਆਰਥੀ ।

ਪ੍ਰਸ਼ਨ 4. ‘AB’ ਖੂਨ ਵਰਗ ਅਤੇ ‘O’ ਖੂਨ ਵਰਗ ਵਾਲੇ ਮਾਤਾ-ਪਿਤਾ ਦੀ ਸੰਤਾਨ ਹੋ ਸਕਦੀ ਹੈ ।
(a) ‘A’ ਖੂਨ ਵਰਗ ਵਾਲੀ
(b) ‘O’ ਖੁਨ ਵਰਗ ਵਾਲੀ
(c) ‘AB’ ਖੂਨ ਵਰਗ ਵਾਲੀ
(d) ‘A’ ਜਾਂ ‘B’ ਖ਼ੂਨ ਵਰਗ ਵਾਲੀ ।
ਉੱਤਰ-
(d) ‘A’ ਜਾਂ ‘B’ ਖੂਨ ਵਰਗ ਵਾਲੀ ।

ਪ੍ਰਸ਼ਨ 5. ਅਵਸ਼ੇਸ਼ੀ ਅੰਗ ਦਾ ਉਦਾਹਰਨ ਨਹੀਂ ਹੈ-
(a) ਕੀਵੀ ਦੇ ਪੱਖ
(b) ਮਨੁੱਖ ਦੇ ਰਦਨਕ ਦੰਦ
(c) ਵੇਲ਼ ਦੇ ਪਾਦ
(d) ਸੱਪ ਦੀ ਸ਼੍ਰੇਣੀ ਮੇਖਲਾ ।
ਉੱਤਰ-
(c) ਵੇਲ਼ ਦੇ ਪਾਦ ।

ਪ੍ਰਸ਼ਨ 6. ਸਮਜਾਤ ਅੰਗ ਦਾ ਉਦਾਹਰਨ ਨਹੀਂ ਹੈ-
(a) ਮਨੁੱਖ ਦੇ ਨਹੁੰ ਅਤੇ ਬਿੱਲੀ ਦੇ ਪੰਜੇ
(b) ਮਨੁੱਖ ਦੇ ਹੱਥ ਅਤੇ ਕੁੱਤੇ ਦੇ ਅਗਲੇ ਪੈਰ
(c) ਚਿੜੀ ਅਤੇ ਚਮਗਿੱਦੜ ਦੇ ਪੰਖ
(d) ਮਨੁੱਖ ਅਤੇ ਹਾਥੀ ਦੇ ਦੰਦ ।
ਉੱਤਰ-
(c) ਚਿੜੀ ਅਤੇ ਚਮਗਿੱਦੜ ਦੇ ਪੰਖ ।

ਪ੍ਰਸ਼ਨ 7. ਕਿਹੜਾ ਇੱਕ ਟੈਸਟ ਕਾਸ ਨੂੰ ਦਰਸਾਉਂਦਾ ਹੈ ?
(a) TT × TT
(b) Tt × tt
(c) tt × tt
(d) Tt × Tt.
ਉੱਤਰ-
(b) Tt × tt.

ਪ੍ਰਸ਼ਨ 8. ਕੋਈ ਲੜਕੀ ਆਪਣੇ ਪਿਤਾ ਤੋਂ ਕਿਸ ਗੁਣਸੂਤਰ ਨੂੰ ਪ੍ਰਾਪਤ ਕਰਦੀ ਹੈ ?
(a) X
(b) Y
(c) XY
(d) O.
ਉੱਤਰ-
(a) X.

ਪ੍ਰਸ਼ਨ 9. ਕੋਈ ਲੜਕਾ ਆਪਣੇ ਪਿਤਾ ਤੋਂ ਕਿਸ ਗੁਣਸੂਤਰ ਨੂੰ ਪ੍ਰਾਪਤ ਕਰਦਾ ਹੈ ?
(a) X
(b) Y
(c) XY
(d) O.
ਉੱਤਰ-
(b) Y.

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ

(i) ਦੋ ਜੀਵਾਂ ਦੇ ਅੰਗਾਂ ਦੀ ਰਚਨਾ ਸਮਾਨ ਪਰੰਤੂ ਕੰਮ ਵੱਖ-ਵੱਖ ਹੋਣ ਤਾਂ ਉਨ੍ਹਾਂ ਨੂੰ ……………… ਆਖਦੇ ਹਨ ।
ਉੱਤਰ-
ਸਮਜਾਤ

(ii) ਪ੍ਰਾਣੀਆਂ ਦੇ ਲੱਛਣਾਂ ਨੂੰ ……………… ਕੰਟਰੋਲ ਕਰਦੇ ਹਨ ।
ਉੱਤਰ-
ਜੀਨ

(iii) ਹਾਵੀ ਗੁਣ ਨੂੰ ……………… ਅਤੇ ਦੱਬੂ ਗੁਣ ਨੂੰ ……………… ਆਖਦੇ ਹਨ ।
ਉੱਤਰ-
ਪ੍ਰਭਾਵੀ, ਅਪ੍ਰਭਾਵੀ

(iv) ਬੱਚਿਆਂ ਦੇ ਲਿੰਗ ਦਾ ਨਿਰਧਾਰਨ ……………… ਦੇ ਗੁਣਸੂਤਰ ਤੇ ਨਿਰਭਰ ਕਰਦਾ ਹੈ ।
ਉੱਤਰ-
ਪਿਤਾ

(v) ਮੈਂਡਲ ਨੇ ਆਪਣੇ ਮੱਠ ਦੇ ਬਗੀਚੇ ਵਿੱਚ ਮਟਰ ਦੇ ਪੌਦਿਆਂ ਤੇ ਲਗਭਗ ……………… ਪ੍ਰਯੋਗ ਕੀਤੇ ।
ਉੱਤਰ-
10,000.

The Complete Educational Website

Leave a Reply

Your email address will not be published. Required fields are marked *