PSEB Solutions for Class 10 Social Science Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ

PSEB Solutions for Class 10 Social Science Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ

PSEB 10th Class Social Science Guide ਭਾਰਤ ਵਿਚ ਖੇਤੀਬਾੜੀ ਦਾ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)

I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਖੇਤੀਬਾੜੀ ਕੀ ਹੈ ?
ਉੱਤਰ-
ਫ਼ਸਲਾਂ ਨੂੰ ਉਗਾਉਣ ਦੀ ਕਲਾ ਅਤੇ ਵਿਗਿਆਨ ਹੈ ।

ਪ੍ਰਸ਼ਨ 2.
ਭਾਰਤ ਦਾ ਕੋਈ ਇਕ ਭੂਮੀ ਸੁਧਾਰ ਦੱਸੋ ।
ਉੱਤਰ-
ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ ।

ਪ੍ਰਸ਼ਨ 3.
ਦਾਲਾਂ ਦਾ ਅਧਿਕਤਮ ਉਤਪਾਦਕ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।

ਪ੍ਰਸ਼ਨ 4.
ਵਿਵਸਾਇਕ ਖੇਤੀਬਾੜੀ ਦਾ ਇਕ ਉਪਕਰਨ ਦੱਸੋ ।
ਉੱਤਰ-
ਆਧੁਨਿਕ ਤਕਨੀਕ ।

ਪਸ਼ਨ 5.
ਭਾਰਤੀ ਖੇਤੀਬਾੜੀ ਵਿਕਾਸ ਲਈ ਇਕ ਉਪਾਅ ਦੱਸੋ ।
ਉੱਤਰ-
ਸਿੰਜਾਈ ਸਹੂਲਤਾਂ ਵਿਚ ਵਾਧਾ ।

ਪ੍ਰਸ਼ਨ 6.
ਭਾਰਤੀ ਖੇਤੀਬਾੜੀ ਦੇ ਪਿਛੜੇਪਨ ਦਾ ਕਾਰਨ ਦੱਸੋ ।
ਉੱਤਰ-
ਖੇਤਾਂ ਦਾ ਛੋਟਾ ਆਕਾਰ ।

ਪ੍ਰਸ਼ਨ 7.
ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ?
ਉੱਤਰ-
ਡਾ: ਨੋਰਮਾਨ ਵਰਲੋਗ ਅਤੇ ਡਾ: ਐੱਮ. ਐੱਨ. ਸਵਾਮੀਨਾਥਨ ।

ਪ੍ਰਸ਼ਨ 8.
ਭਾਰਤ ਵਿਚ ਹਰੀ ਕ੍ਰਾਂਤੀ ਲਈ ਜ਼ਿੰਮੇਵਾਰ ਇਕ ਤੱਤ ਦੱਸੋ ।
ਉੱਤਰ-
ਆਧੁਨਿਕ ਖੇਤੀਬਾੜੀ ਔਜ਼ਾਰਾਂ ਦੀ ਵਰਤੋਂ ।

ਪ੍ਰਸ਼ਨ 9.
ਹਰੀ ਕ੍ਰਾਂਤੀ ਦਾ ਇਕ ਲਾਭ ਦੱਸੋ ।
ਉੱਤਰ-
ਖਾਧ-ਅਨਾਜ ਦੇ ਉਤਪਾਦਨ ਵਿਚ ਵਾਧਾ ।

ਪ੍ਰਸ਼ਨ 10.
ਹਰੀ ਕ੍ਰਾਂਤੀ ਦਾ ਇਕ ਦੋਸ਼ ਦੱਸੋ ।
ਉੱਤਰ-
ਕੁੱਝ ਫ਼ਸਲਾਂ ਤਕ ਸੀਮਿਤ ।

ਪਸ਼ਨ 11. ਹਰੀ ਕਾਂਤੀ ਕਦੋਂ ਆਈ ਸੀ ? ਈ ਕਿ
ਉੱਤਰ-
1966-67 ਵਿਚ ।

ਪਸ਼ਨ 12.
ਭਾਰਤ ਵਿਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ ?
ਉੱਤਰ-
ਭੂਮੀਗਤ ਜਲ ।

ਪ੍ਰਸ਼ਨ 13.
ਭਾਰਤੀ ਰਾਸ਼ਟਰੀ ਆਮਦਨ ਵਿਚ ਖੇਤੀਬਾੜੀ ਦਾ ਮੁੱਖ ਅੰਸ਼ ਕਿੰਨਾ ਹੈ ?
ਉੱਤਰ-
15.3 ਪ੍ਰਤੀਸ਼ਤ ।

ਪ੍ਰਸ਼ਨ 14.
2007-08 ਵਿਚ ਜੀ. ਡੀ. ਪੀ. ਵਿਚ ਖੇਤੀਬਾੜੀ ਦਾ ਯੋਗਦਾਨ ਕਿੰਨਾ ਸੀ ?
ਉੱਤਰ-
17.1 ਪ੍ਰਤੀਸ਼ਤ ।

ਪ੍ਰਸ਼ਨ 15.
ਹਰੀ ਕ੍ਰਾਂਤੀ ਕੀ ਹੈ ?
ਉੱਤਰ-
ਇਕ ਖੇਤੀਬਾੜੀ ਨੀਤੀ, ਜਿਸਦਾ ਉਪਯੋਗ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 16.
ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨ-ਸੰਖਿਆ ਜੀਵਿਕਾ ਲਈ ਖੇਤੀਬਾੜੀ ‘ਤੇ ਨਿਰਭਰ ਹੈ ?
ਉੱਤਰ-
ਲਗਪਗ 49 ਪ੍ਰਤੀਸ਼ਤ ।

ਪ੍ਰਸ਼ਨ 17.
ਭਾਰਤ ਵਿਚ ਹਰੀ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਕਿਸਾਨਾਂ ਦੀ ਦਸ਼ਾ ਵਿਚ ਸੁਧਾਰ ।

ਪ੍ਰਸ਼ਨ 18.
ਉਦਯੋਗਿਕ ਵਿਕਾਸ ਵਿਚ ਖੇਤੀ ਦੇ ਯੋਗਦਾਨ ਨੂੰ ਸਪੱਸ਼ਟ ਕਰੋ ।
ਉੱਤਰ-
ਉਦਯੋਗ ਨੂੰ ਕੱਚਾ ਮਾਲ ਖੇਤੀ ਖੇਤਰ ਤੋਂ ਪ੍ਰਾਪਤ ਹੁੰਦਾ ਹੈ । ਇਸ ਤੋਂ ਇਲਾਵਾ ਖੇਤੀ ਬਹੁਤ ਸਾਰੀਆਂ ਉਦਯੋਗਿਕ ਵਸਤੂਆਂ ਲਈ ਬਾਜ਼ਾਰ ਦਾ ਸ੍ਰੋਤ ਹੈ ।

ਪ੍ਰਸ਼ਨ 19.
ਧਰਤੀ ਉੱਤੇ ਜਨ-ਸੰਖਿਆ ਦੇ ਵਧਦੇ ਦਬਾਓ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਉੱਤੇ ਜਨ-ਸੰਖਿਆ ਦੇ ਵਧਦੇ ਦਬਾਓ ਤੋਂ ਭਾਵ ਹੈ ਕਿ ਪ੍ਰਤੀ ਸਾਲ ਆਉਣ ਵਾਲੀ ਨਵੀਂ ਮਜ਼ਦੂਰ ਸ਼ਕਤੀ ਨੂੰ ਹਰ ਤਰ੍ਹਾਂ ਰੁਜ਼ਗਾਰ ਪ੍ਰਾਪਤ ਨਹੀਂ ਹੋ ਸਕਦਾ । ਜਿਸ ਨਾਲ ਉਹ ਖੇਤੀ ਉੱਤੇ ਨਿਰਭਰ ਹੋ ਜਾਂਦੇ ਹਨ ।

ਪ੍ਰਸ਼ਨ 20.
ਆਧੁਨਿਕ ਖੇਤੀ ਤਕਨੀਕ ਤੋਂ ਭਾਵ ਹੈ ?
ਉੱਤਰ-
ਆਧੁਨਿਕ ਖੇਤੀ ਤਕਨੀਕ ਤੋਂ ਭਾਵ ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ, ਉੱਤਮ ਬੀਜਾਂ ਅਤੇ ਸਮੇਂ ‘ਤੇ ਸਿੰਜਾਈ ਦੇ ਉਪਯੋਗ ਨਾਲ ਸੰਬੰਧਿਤ ਹੈ ।

ਪ੍ਰਸ਼ਨ 21.
ਭਾਰਤ ਵਿਚ ਖੇਤੀ ਦੇ ਪਿਛੜੇਪਨ ਦੇ ਦੋ ਕਾਰਨ ਲਿਖੋ ।
ਉੱਤਰ-

  1. ਸਿੰਜਾਈ ਸਹੂਲਤਾਂ ਦੀ ਕਮੀ,
  2. ਚੰਗੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਕਮੀ ।

ਪ੍ਰਸ਼ਨ 22.
ਭਾਰਤੀ ਖੇਤੀ ਦੇ ਪਿਛੜੇਪਨ ਨੂੰ ਦੂਰ ਕਰਨ ਦੇ ਦੋ ਉਪਾਅ ਦੱਸੋ ।
ਉੱਤਰ-

  1. ਵਿਗਿਆਨਿਕ ਖੇਤੀ ਦਾ ਪਸਾਰ,
  2. ਭੂਮੀ ਸੁਧਾਰ ।

ਪ੍ਰਸ਼ਨ 23.
ਚੱਕਬੰਦੀ ਤੋਂ ਕੀ ਭਾਵ ਹੈ ?
ਉੱਤਰ-
ਚੱਕਬੰਦੀ ਉਹ ਕਿਰਿਆ ਹੈ ਜਿਸ ਦੁਆਰਾ ਕਿਸਾਨਾਂ ਨੂੰ ਇਸ ਗੱਲ ਲਈ ਮਨਾਇਆ ਜਾਂਦਾ ਹੈ ਕਿ ਉਹ ਆਪਣੇ ਇਧਰ-ਉਧਰ ਖਿਲਰੇ ਹੋਏ ਖੇਤਾਂ ਦੇ ਬਦਲੇ ਵਿਚ ਉਸੇ ਕਿਸਮ ਅਤੇ ਕੱਲ ਓਨੇ ਹੀ ਆਕਾਰ ਦੇ ਇਕ ਜਾਂ ਦੋ ਖੇਤ ਲੈ ਲੈਣ ।

ਪ੍ਰਸ਼ਨ 24.
ਭਾਰਤ ਵਿਚ ਕੀਤੇ ਗਏ ਤਿੰਨ ਭੂਮੀ ਸੁਧਾਰਾਂ ਦੇ ਨਾਂ ਲਿਖੋ ।
ਉੱਤਰ-

  1. ਵਿਚੋਲਿਆਂ ਦਾ ਖ਼ਾਤਮਾ
  2. ਭੂਮੀ ਦੀ ਚੱਕਬੰਦੀ,
  3. ਭੂਮੀ ਦੀ ਵੱਧ ਤੋਂ ਵੱਧ ਹੱਦਬੰਦੀ ।

ਪ੍ਰਸ਼ਨ 25.
ਜੋੜਾਂ ਦੀ ਉੱਚਤਮ ਸੀਮਾ ਤੋਂ ਕੀ ਭਾਵ ਹੈ ?
ਉੱਤਰ-
ਜੋਤਾਂ ਦੀ ਉੱਚਤਮ: ਸੀਮਾ ਨਿਯਤ ਕਰਨ ਤੋਂ ਭਾਵ ਹੈ ਕਿ ਭੂਮੀ-ਖੇਤਰ ਦੀ ਇਕ ਅਜਿਹੀ ਸੀਮਾ ਨਿਸਚਿਤ ਕਰਨਾ ਜਿਸ ਨਾਲ ਵਧੇਰੇ ਭੂਮੀ ਉੱਤੇ ਕਿਸੇ ਵਿਅਕਤੀ ਜਾਂ ਪਰਿਵਾਰ ਦਾ ਅਧਿਕਾਰ ਨਾ ਰਹੇ ।

ਪ੍ਰਸ਼ਨ 26.
ਖੇਤੀ ਖੇਤਰ ਨੂੰ ਕਾਫ਼ੀ ਸਾਖ ਸਹੂਲਤਾਂ ਉਪਲੱਬਧ ਕਰਾਉਣ ਦੇ ਪੱਖ ਤੋਂ ਭਾਰਤ ਸਰਕਾਰ ਦੀ ਭੂਮਿਕਾ ਸਪੱਸ਼ਟ ਕਰੋ ।
ਉੱਤਰ-
ਖੇਤੀ ਦੇ ਵਿਕਾਸ ਲਈ ਕਿਸਾਨਾਂ ਨੂੰ ਘੱਟ ਵਿਆਜ ਉੱਤੇ ਉੱਚਿਤ ਮਾਤਰਾ ਵਿਚ ਕਰਜ਼ਾ ਦਿਵਾਉਣ ਲਈ ਸਹਿਕਾਰੀ ਸਾਖ ਸਮਿਤੀਆਂ ਦਾ ਵਿਕਾਸ ਕੀਤਾ ਗਿਆ ਹੈ ।

ਪ੍ਰਸ਼ਨ 27.
ਭਾਰਤ ਵਿਚ ਹਰੀ-ਕ੍ਰਾਂਤੀ ਲਿਆਉਣ ਦਾ ਸਿਹਰਾ ਕਿਹੜੇ ਵਿਅਕਤੀਆਂ ਉੱਪਰ ਜਾਂਦਾ ਹੈ ?
ਉੱਤਰ-
ਭਾਰਤ ਵਿਚ ਹਰੀ-ਕ੍ਰਾਂਤੀ ਲਿਆਉਣ ਦਾ ਸਿਹਰਾ ਡਾ: ਨੋਰਮਾਨ ਵਰਲੋਗ ਅਤੇ ਡਾ: ਐੱਮ. ਐੱਨ. ਸਵਾਮੀਨਾਥਨ ਨੂੰ ਜਾਂਦਾ ਹੈ ।

ਪ੍ਰਸ਼ਨ 28.
ਭਾਰਤ ਵਿਚ ਹਰੀ-ਕ੍ਰਾਂਤੀ ਲਈ ਜ਼ਿੰਮੇਵਾਰ ਕੋਈ ਦੋ ਕਾਰਨਾਂ ਦੇ ਨਾਂ ਲਿਖੋ ।
ਉੱਤਰ-

  1. ਉੱਨਤ ਬੀਜਾਂ ਦਾ ਪ੍ਰਯੋਗ,
  2. ਰਸਾਇਣਿਕ ਖਾਦਾਂ ਦਾ ਪ੍ਰਯੋਗ ।

ਪ੍ਰਸ਼ਨ 29.
ਹਰੀ-ਕ੍ਰਾਂਤੀ ਦੇ ਕੋਈ ਦੋ ਲਾਭ ਦੱਸੋ ।
ਉੱਤਰ-

  1. ਅਨਾਜ ਦੇ ਉਤਪਾਦਨ ਵਿਚ ਵਾਧਾ,
  2. ਕਿਸਾਨਾਂ ਦੇ ਜੀਵਨ ਪੱਧਰ ਵਿਚ ਵਾਧਾ ।

ਪ੍ਰਸ਼ਨ 30.
ਹਰੀ-ਕ੍ਰਾਂਤੀ ਦੇ ਦੋ ਦੋਸ਼ ਦੱਸੋ ।
ਉੱਤਰ-

  1. ਖੇਤਰੀ ਸਮਾਨਤਾਵਾਂ ਵਿਚ ਵਾਧਾ,
  2. ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ।

ਪ੍ਰਸ਼ਨ 31.
ਹਰੀ ਕ੍ਰਾਂਤੀ ਕਿਸ ਨੂੰ ਆਖਦੇ ਹਨ ?
ਉੱਤਰ-
ਹਰੀ ਕ੍ਰਾਂਤੀ ਇਕ ਖੇਤੀਬਾੜੀ ਨੀਤੀ ਹੈ, ਜਿਸਦੀ ਵਰਤੋਂ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 32.
HYV ਦਾ ਵਿਸਤਾਰ ਰੂਪ ਦੱਸੋ ।
ਉੱਤਰ-
High Yielding Variety Seeds.

ਪ੍ਰਸ਼ਨ 33.
ਕਿਹੜਾ ਦੇਸ਼ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ?
ਉੱਤਰ-
ਭਾਰਤ ।

ਪ੍ਰਸ਼ਨ 34.
ਵਿਵਸਾਇਕ ਖੇਤੀ ਦੇ ਆਗਤਾਂ ਦੇ ਨਾਂ ਦੱਸੋ ।
ਉੱਤਰ-
ਆਧੁਨਿਕ ਤਕਨੀਕੀ HYV ਬੀਜ ।

ਪ੍ਰਸ਼ਨ 35.
ਖੇਤੀਬਾੜੀ ਵਿਚ ਨੀਵੀਂ ਭੂਮੀ ਉਤਪਾਦਕਤਾ ਕਿਉਂ ਹੈ ?
ਉੱਤਰ-
ਕਿਉਂਕਿ ਇਸ ਵਿਚ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ।

ਪ੍ਰਸ਼ਨ 36.
ਪੁਰਾਤਨ ਖੇਤੀਬਾੜੀ ਦੀ ਨਿਰਭਰਤਾ ਦੇ ਦੋ ਤੱਤ ਦੱਸੋ ।
ਉੱਤਰ-
ਮਾਨਸੂਨ ਅਤੇ ਕੁਦਰਤੀ ਉਤਪਾਦਕਤਾ ।

ਪ੍ਰਸ਼ਨ 37.
ਭਾਰਤ ਵਿਚ ਕਿੰਨੇ ਪ੍ਰਤੀਸ਼ਤ ਜਨ ਸੰਖਿਆ ਆਪਣੀ ਜੀਵਿਕਾ ਲਈ ਖੇਤੀਬਾੜੀ ‘ਤੇ ਨਿਰਭਰ ਹੈ ?
ਉੱਤਰ-
ਲਗਪਗ 48.9 ਪ੍ਰਤੀਸ਼ਤ ।

ਪ੍ਰਸ਼ਨ 38.
ਤਿੰਨ ਕਿਰਿਆਵਾਂ ਦੇ ਨਾਂ ਦੱਸੋ, ਜੋ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਹੋਣ ?
ਉੱਤਰ-

  1. ਪਸ਼ੂ-ਪਾਲਣ
  2. ਬਾਗ਼ਬਾਨੀ
  3. ਮੱਛੀ ਪਾਲਣ ।

ਪ੍ਰਸ਼ਨ 39.
ਸਾਲ 2011-12 ਵਿਚ ਖੇਤੀਬਾੜੀ ਦਾ GDP ਵਿਚ ਕਿੰਨਾ ਹਿੱਸਾ ਸੀ ?
ਉੱਤਰ-
ਲਗਪਗ 13.9 ਪ੍ਰਤੀਸ਼ਤ ।

II. ਖ਼ਾਲੀ ਥਾਂਵਾਂ ਭਰੋ-

1. ਫ਼ਸਲਾਂ ਨੂੰ ਉਗਾਉਣ ਦੀ ਕਲਾ ਅਤੇ ਵਿਗਿਆਨ ……………………….. ਹੈ ।
(ਖੇਤੀ / ਵਿਨਿਰਮਾਣ)
ਉੱਤਰ-
ਖੇਤੀ

2. ਭਾਰਤ ਵਿਚ ਹਰੀ ਕ੍ਰਾਂਤੀ ਦੀ ਸ਼ੁਰੂਆਤ ……………………….. ਵਿਚ ਹੋਈ ।
(1948-49 / 1966-67)
ਉੱਤਰ-
1966-67

3. ਸਾਲ 1950-51 ਵਿਚ ਖੇਤੀ ਦਾ ਭਾਰਤ ਦੀ ਰਾਸ਼ਟਰੀ ਆਮਦਨ ਵਿਚ ਯੋਗਦਾਨ ………………………. ਪ੍ਰਤੀਸ਼ਤ ਸੀ ।
(48/59)
ਉੱਤਰ-
59

4. …………………….. ਦਾਲਾਂ ਦਾ ਉਤਪਾਦਕ ਸਭ ਤੋਂ ਵੱਡਾ ਦੇਸ਼ ਹੈ ।
(ਪਾਕਿਸਤਾਨ / ਭਾਰਤ)
ਉੱਤਰ-
ਭਾਰਤ

5. ……………………………. ਭਾਰਤ ਵਿਚ ਸਿੰਜਾਈ ਦਾ ਮੁੱਖ ਸਾਧਨ ਹੈ ।
(ਧਰਤੀ ਹੇਠਲਾ ਪਾਣੀ / ਟਿਊਬਵੈੱਲ)
ਉੱਤਰ-
ਧਰਤੀ ਹੇਠਲਾ ਪਾਣੀ

6. ਭਾਰਤ ਵਿਚ ਹਰੀ ਕ੍ਰਾਂਤੀ ਦਾ ਸਿਹਰਾ ……………………… ਨੂੰ ਦਿੱਤਾ ਜਾਂਦਾ ਹੈ ।
(ਜਵਾਹਰ ਲਾਲ ਨਹਿਰੁ | ਡਾ: ਨਾਰਮਨ ਵਰਲੋਗ)
ਉੱਤਰ-
ਡਾ: ਨਾਰਮਨ ਵਰਲੋਗ

7. ਵਰਤਮਾਨ ਵਿਚ ਖੇਤੀ ਭਾਰਤ ਦੀ ਰਾਸ਼ਟਰੀ ਆਮਦਨ ਵਿਚ …………………… ਪ੍ਰਤੀਸ਼ਤਦਾ ਯੋਗਦਾਨ ਦੇ ਰਹੀ ਹੈ ।
(14.8 / 15.3)
ਉੱਤਰ-
15.3

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦਾ ਇਕ ਭੂਮੀ ਸੁਧਾਰ ਦੱਸੋ-
(A) ਚੱਕਬੰਦੀ
(B) ਵਿਚੋਲਿਆਂ ਦਾ ਖ਼ਾਤਮਾ
(C) ਭੂਮੀ ਦੀ ਉੱਚਤਮ ਸੀਮਾ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਸਾਲ 2007-08 ਦੇ ਸਕਲ ਘਰੇਲੂ ਉਤਪਾਦਨ ਵਿਚ ਖੇਤੀ ਦਾ ਕੀ ਯੋਗਦਾਨ ਸੀ ?
(A) 14.6
(B) 15.9
(C) 17.1
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) 14.6

ਪ੍ਰਸ਼ਨ 3.
ਕਿਹੜਾ ਦੇਸ਼ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ?
(A) ਭਾਰਤ
(B) ਪਾਕਿਸਤਾਨ
(C) ਸ੍ਰੀਲੰਕਾ
(D) ਨੇਪਾਲ ।
ਉੱਤਰ-
(A) ਭਾਰਤ

ਪ੍ਰਸ਼ਨ 4.
ਹਰੀ ਕ੍ਰਾਂਤੀ ਦੀ ਸ਼ੁਰੁਆਤ ਕਦੋਂ ਹੋਈ ?
(A) 1966-67
(B) 1969-70
(C) 1985-86
(D) 1999-2000.
ਉੱਤਰ-
(A) 1966-67

ਪ੍ਰਸ਼ਨ 5.
ਵਰਤਮਾਨ ਵਿਚ ਖੇਤੀ ਦਾ ਭਾਰਤ ਦੀ ਰਾਸ਼ਟਰੀ ਆਮਦਨ ਵਿਚ ਕੀ ਯੋਗਦਾਨ ਹੈ ?
(A) 12.6
(B) 15.3
(C) 14.2
(D) 15.8
ਉੱਤਰ-
(B) 15.3

ਪ੍ਰਸ਼ਨ 6.
HYV ਦਾ ਅਰਥ ਹੈ-
(A) Haryana youth variety
(B) Huge yeild variety
(C) High yeilding variety
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(C) High yeilding variety

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘‘ਖੇਤੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ।” ਇਸ ਕਥਨ ਦਾ ਸਪੱਸ਼ਟੀਕਰਨ ਕਰੋ ।
ਉੱਤਰ-
ਖੇਤੀ ਦਾ ਭਾਰਤੀ ਅਰਥ-ਵਿਵਸਥਾ ਵਿਚ ਇਕ ਕੇਂਦਰੀ ਸਥਾਨ ਹੈ । ਖੇਤੀ ਭਾਰਤੀ ਅਰਥ-ਵਿਵਸਥਾ ਵਿਚ ਰੁਜ਼ਗਾਰ ਦੇ ਪੱਖ ਤੋਂ ਸਭ ਤੋਂ ਮਹੱਤਵਪੂਰਨ ਖੇਤਰ ਹੈ । ਇਸ ਤੋਂ ਰਾਸ਼ਟਰੀ ਆਮਦਨ ਵਿਚ 15.3% ਹਿੱਸੇ ਦੀ ਪ੍ਰਾਪਤੀ ਹੁੰਦੀ ਹੈ । ਖੇਤੀ ਖੇਤਰ ਵਿਚ ਕਾਰਜਸ਼ੀਲ ਜਨਸੰਖਿਆ ਦਾ 46.2% ਹਿੱਸਾ ਪ੍ਰਤੱਖ ਰੂਪ ਵਿਚ ਲੱਗਿਆ ਹੋਇਆ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਵਿਅਕਤੀ ਖੇਤੀ ਉੱਤੇ ਨਿਰਭਰ ਧੰਦਿਆਂ ਵਿਚ ਕੰਮ ਕਰਕੇ ਰੁਜ਼ਗਾਰ ਪ੍ਰਾਪਤ ਕਰਦੇ ਹਨ । ਇਹ ਉਦਯੋਗਿਕ ਵਿਕਾਸ ਵਿਚ ਵੀ ਸਹਾਇਕ ਹੈ ! ਖੇਤੀ ਜਨਸੰਖਿਆ ਦੀਆਂ ਭੋਜਨ ਲੋੜਾਂ ਨੂੰ ਵੀ ਪੂਰਾ ਕਰਦੀ ਹੈ । ਇਹ ਵਪਾਰ, ਆਵਾਜਾਈ ਅਤੇ ਦੂਜੀਆਂ ਸੇਂਵਾਵਾਂ ਦੇ ਵਿਕਾਸ ਵਿਚ ਵੀ ਸਹਾਇਕ ਹੈ । ਅਸਲ ਵਿਚ ਸਾਡੀ ਅਰਥ-ਵਿਵਸਥਾ ਦੀ ਸੰਪੰਨਤਾ ਖੇਤੀ ਦੀ ਸੰਪੰਨਤਾ ਉੱਤੇ ਨਿਰਭਰ ਕਰਦੀ ਹੈ । ਇਸ ਲਈ ਇਹ ਕਹਿਣ ਵਿਚ ਅਤਿਕਥਨੀ ਨਹੀਂ ਹੋਵੇਗੀ ਕਿ ਖੇਤੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ।

ਪ੍ਰਸ਼ਨ 2.
ਭਾਰਤ ਵਿਚ ਘੱਟ ਖੇਤੀ ਉਤਪਾਦਨ ਲਈ ਜ਼ਿੰਮੇਵਾਰ ਕੋਈ ਤਿੰਨ ਮੁੱਖ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-

  • ਧਰਤੀ ਉੱਤੇ ਜਨ ਸੰਖਿਆ ਦੇ ਦਬਾਓ ਵਿਚ ਵਾਧਾ – ਧਰਤੀ ਉੱਤੇ ਜਨਸੰਖਿਆ ਦਬਾਓ ਵਿਚ ਵਾਧੇ ਦੇ ਫਲਸਰੂਪ ਪ੍ਰਤੀ ਵਿਅਕਤੀ ਤੋਂ-ਉਪਲੱਬਧਤਾ ਵਿਚ ਕਮੀ ਹੋਈ ਹੈ, ਜਿਸ ਨਾਲ ਖੇਤੀ ਵਿਚ ਆਧੁਨਿਕ ਤਰੀਕਿਆਂ ਨੂੰ ਅਪਨਾਉਣ ਵਿਚ ਮੁਸ਼ਕਿਲ ਆਉਂਦੀ ਹੈ ।
  • ਕਿਸਾਨਾਂ ਦਾ ਅਨਪੜ੍ਹ ਹੋਣਾ-ਭਾਰਤ ਵਿਚ ਜ਼ਿਆਦਾਤਰ ਕਿਸਾਨ ਅਨਪੜ੍ਹ ਹਨ । ਇਸ ਲਈ ਉਨ੍ਹਾਂ ਨੂੰ ਖੇਤੀ ਦੇ ਉੱਨਤ ਤਰੀਕਿਆਂ ਨੂੰ ਸਿਖਾਉਣ ਵਿਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।
  • ਸਾਖ, ਵਪਾਰ, ਭੰਡਾਰ ਆਦਿ ਸੇਵਾਵਾਂ ਦੀ ਕਮੀ – ਇਨ੍ਹਾਂ ਸੇਵਾਵਾਂ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਮਜਬੂਰ ਹੋ ਕੇ ਆਪਣੀ ਫ਼ਸਲ ਨੂੰ ਘੱਟ ਕੀਮਤ ਉੱਤੇ ਵੇਚਣਾ ਪੈਂਦਾ ਹੈ ।

‘ਪ੍ਰਸ਼ਨ 3.
“ਖੇਤੀ ਅਤੇ ਉਦਯੋਗ ਇਕ-ਦੂਜੇ ਦੇ ਪੂਰਕ ਹਨ ਜਾਂ ਕਿ ਵਿਰੋਧੀ ।” ਇਸ ਕਥਨ ਦੀ ਪੜਚੋਲ ਕਰੋ ।
ਉੱਤਰ-
ਖੇਤੀ ਅਤੇ ਉਦਯੋਗ ਇਕ-ਦੂਜੇ ਦੇ ਵਿਰੋਧੀ ਨਹੀਂ ਸਗੋਂ ਪੂਰਕ ਹਨ । ਖੇਤੀ ਰਾਹੀਂ ਉਦਯੋਗਾਂ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ । ਉਦਯੋਗ ਮਜ਼ਦੂਰਾਂ ਦੀ ਪੂਰਤੀ ਕਰਦੇ ਹਨ । ਕਈ ਕਿਸਮ ਦੇ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਖੇਤੀ ਦੁਆਰਾ ਹੀ ਕੀਤੀ ਜਾਂਦੀ ਹੈ; ਜਿਵੇਂ-ਕੱਚੀ ਕਪਾਹ, ਪਟਸਨ, ਤਿਲਹਨ, ਗੰਨਾ ਅਜਿਹੇ ਹੀ ਖੇਤੀ ਉਤਪਾਦ ਹਨ, ਜੋ ਉਦਯੋਗਾਂ ਨੂੰ ਕੱਚੇ ਮਾਲ ਦੇ ਰੂਪ ਵਿਚ ਦਿੱਤੇ ਜਾਂਦੇ ਹਨ । ਦੂਜੇ ਪਾਸੇ ਭਾਰਤੀ ਖੇਤੀ ਸਾਡੇ ਉਦਯੋਗਿਕ ਉਤਪਾਦਨ ਦਾ ਇਕ ਮਹੱਤਵਪੂਰਨ ਖ਼ਰੀਦਦਾਰ ਹੈ, ਖੇਤੀ ਲਈ ਖੇਤੀ ਔਜ਼ਾਰ ਜਿਵੇਂ-ਟਰੈਕਟਰ, ਕੰਬਾਈਨ, ਡਰਿੱਲ, ਹਾਰਵੈਸਟਰ ਆਦਿ ਉਦਯੋਗਾਂ ਤੋਂ ਪ੍ਰਾਪਤ ਹੁੰਦੇ ਹਨ । ਖੇਤੀ ਨੂੰ ਡੀਜ਼ਲ, ਬਿਜਲੀ, ਪੈਟਰੋਲ ਉਦਯੋਗਾਂ ਤੋਂ ਹੀ ਪ੍ਰਾਪਤ ਹੁੰਦੇ ਹਨ । ਇਸ ਲਈ ਅਸੀਂ ਦੇਖਦੇ ਹਾਂ ਕਿ ਖੇਤੀ ਅਤੇ ਉਦਯੋਗ ਇਕ-ਦੂਜੇ ਉੱਤੇ ਨਿਰਭਰ ਕਰਦੇ ਹਨ ।

ਪ੍ਰਸ਼ਨ 4.
ਹਰੀ-ਪ੍ਰਾਂਤੀ ਉੱਤੇ ਟਿੱਪਣੀ ਲਿਖੋ ।
ਉੱਤਰ-
ਹਰੀ-ਕ੍ਰਾਂਤੀ ਦਾ ਮਤਲਬ ਖੇਤੀ ਉਤਪਾਦਨ ਵਿਚ ਉਸ ਤੇਜ਼ ਵਾਧੇ ਤੋਂ ਹੈ ਜੋ ਥੋੜ੍ਹੇ ਸਮੇਂ ਵਿਚ ਉੱਨਤ ਕਿਸਮ ਦੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਦੇ ਫਲਸਰੂਪ ਹੋਇਆ ਹੈ । ਹਰੀ-ਭਾਂਤੀ ਯੋਜਨਾ ਨੂੰ ਖੇਤੀ ਦੀ ਨਵੀਂ ਨੀਤੀ ਵੀ ਕਿਹਾ ਜਾਂਦਾ ਹੈ । ਇਹ 1996 ਵਿਚ ਸ਼ੁਰੂ ਕੀਤੀ ਗਈ । ਇਸ ਯੋਜਨਾ ਦਾ ਮੁੱਖ ਉਦੇਸ਼ ਅਨਾਜ ਦਾ ਉਤਪਾਦਨ ਵਧਾ ਕੇ ਆਤਮ-ਨਿਰਭਰ ਹੋਣਾ ਹੈ । ਭਾਰਤ ਜਿਹੀ ਅਮੀਰ ਜਨ-ਸੰਖਿਆ ਅਤੇ ਸਮੇਂ-ਸਮੇਂ ਤੇ ਅਨਾਜ ਦੀ ਕਮੀ ਵਾਲੇ ਦੇਸ਼ ਵਿਚ ਇਸ ਯੋਜਨਾ ਦਾ ਬਹੁਤ ਹੀ ਵਧੇਰੇ ਮਹੱਤਵ ਹੈ ।

ਇਸ ਯੋਜਨਾ ਦੇ ਅਧੀਨ ਵੱਖ-ਵੱਖ ਰਾਜਾਂ ਵਿਚ ਕੁੱਲ ਬੀਜੇ ਜਾਣ ਵਾਲੇ ਖੇਤਰ ਦੇ ਚੁਣੇ ਹੋਏ ਭਾਗਾਂ ਵਿਚ ਕਣਕ ਅਤੇ ਚਾਵਲਾਂ ਦੀਆਂ ਨਵੀਆਂ ਕਿਸਮਾਂ ਅਤੇ ਦੇਸ਼ ਵਿਚ ਵਿਕਸਿਤ ਵਧੇਰੇ ਉਪਜ ਦੇਣ ਵਾਲੀ ਮੱਕਾ, ਜੁਆਰ, ਬਾਜਰਾਂ ਦੀਆਂ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦੇ ਨਾਲ ਹੀ ਬਹੁ-ਫ਼ਸਲ ਕਾਰਜਕ੍ਰਮ, ਸਿੰਜਾਈ ਦੀ ਵਿਵਸਥਾ ਅਤੇ ਪਾਣੀ ਦਾ ਠੀਕ ਪ੍ਰਬੰਧ ਅਤੇ ਸੁੱਕੇ ਖੇਤਰਾਂ ਦਾ ਯੋਜਨਾਬੱਧ ਵਿਕਾਸ ਕੀਤਾ ਗਿਆ ਜਿਸ ਨਾਲ ਕਈ ਫ਼ਸਲਾਂ ਦਾ ਉਤਪਾਦਨ ਵਧਿਆ ।
ਇਹ ਕ੍ਰਾਂਤੀ ਪੰਜਾਬ ਅਤੇ ਹਰਿਆਣਾ ਵਿਚ ਹੈਰਾਨੀਜਨਕ ਰੂਪ ਵਿਚ ਸਫਲ ਹੋਈ ।

ਪ੍ਰਸ਼ਨ 5.
ਭਾਰਤ ਵਿਚ ਜੋਤਾਂ ਦੀ ਚੱਕਬੰਦੀ ਦੇ ਲਾਭ ਦੱਸੋ ।
ਉੱਤਰ-
ਭਾਰਤ ਵਿਚ ਚੱਕਬੰਦੀ ਦੇ ਮੁੱਖ ਲਾਭ ਹੇਠ ਲਿਖੇ ਹਨ-

  1. ਚੱਕਬੰਦੀ ਤੋਂ ਬਾਅਦ ਵਿਗਿਆਨਿਕ ਢੰਗ ਨਾਲ ਖੇਤੀ ਕੀਤੀ ਜਾ ਸਕੰਦੀ ਹੈ ।
  2. ਇਕ ਖੇਤ ਤੋਂ ਦੂਜੇ ਖੇਤ ਵਿਚ ਜਾਣ ਨਾਲ ਜੋ ਸਮਾਂ ਨਸ਼ਟ ਹੁੰਦਾ ਹੈ, ਉਹ ਬਚ ਜਾਂਦਾ ਹੈ ।
  3. ਕਿਸਾਨ ਨੂੰ ਆਪਣੀ ਜ਼ਮੀਨ ਦੀ ਉੱਨਤੀ ਲਈ ਕੁੱਝ ਰੁਪਿਆ ਖ਼ਰਚ ਕਰਨ ਦਾ ਹੌਸਲਾ ਹੋ ਜਾਂਦਾ ਹੈ ।
  4. ਚੱਕਬੰਦੀ ਦੇ ਕਾਰਨ ਖੇਤ ਦੀਆਂ ਮੁੰਡੇਰ (ਵੱਟਾਂ ਬਣਾਉਣ ਲਈ ਜ਼ਮੀਨ ਬੇਕਾਰ ਨਹੀਂ ਕਰਨੀ ਪੈਂਦੀ ।
  5. ਸਿੰਜਾਈ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ।
  6. ਨਵੀਂ ਕਿਸਮ ਦੀ ਖੇਤੀ ਕਰਨ ਲਈ ਖ਼ਰਚ ਘੱਟ ਹੁੰਦਾ ਹੈ ਅਤੇ ਆਮਦਨ ਵਧ ਜਾਂਦੀ ਹੈ ।
  7. ਪਿੰਡ ਵਿਚ ਮੁਕੱਦਮੇਬਾਜ਼ੀ ਘੱਟ ਹੋ ਜਾਂਦੀ ਹੈ ।
  8. ਚੱਕਬੰਦੀ ਦੇ ਬਾਅਦ ਜੋ ਫਾਲਤੂ ਜ਼ਮੀਨ ਨਿਕਲਦੀ ਹੈ, ਉਸ ਵਿਚ ਬਗੀਚੇ, ਪੰਚਾਇਤ ਘਰ, ਸੜਕਾਂ, ਖੇਡ ਦੇ ਮੈਦਾਨ ਬਣਾਏ ਜਾ ਸਕਦੇ ਹਨ ।

ਸੰਖੇਪ ਵਿਚ ਚੱਕਬੰਦੀ ਰਾਹੀਂ ਵਿਖੰਡਨ ਦੀ ਸਮੱਸਿਆ ਸੁਲਝ ਜਾਂਦੀ ਹੈ । ਖੇਤਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ । ਇਸ ਨਾਲ ਖੇਤੀ ਉਪਜ ਵਧਾਉਣ ਵਿਚ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਹੈ ।

ਪ੍ਰਸ਼ਨ 6.
ਹਰੀ-ਭਾਂਤੀ ਨੂੰ ਸਫਲ ਬਣਾਉਣ ਲਈ ਸੁਝਾਅ ਦਿਓ ।
ਉੱਤਰ-

  1. ਸਹਿਕਾਰੀ ਸਾਖ ਸਮਿਤੀਆਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਸਾਖ ਉਤਪਾਦਨ ਸਮਰੱਥਾ ਦੇ ਆਧਾਰ ਤੇ ਪ੍ਰਦਾਨ ਕਰਨੀ ਚਾਹੀਦੀ ਹੈ | ਸਾਖ ਕਿਸਾਨਾਂ ਨੂੰ ਸੌਖੀ ਤਰ੍ਹਾਂ ਪ੍ਰਾਪਤ ਹੋਣੀ ਚਾਹੀਦੀ ਹੈ ।
  2. ਸਹਿਕਾਰੀ ਸਮਿਤੀਆਂ ਵਲੋਂ ਖਾਦਾਂ, ਦਵਾਈਆਂ, ਉੱਨਤ ਬੀਜਾਂ, ਸੁਧਰੇ ਹੋਏ ਖੇਤੀ ਸੰਦ ਅਤੇ ਦੂਜੀਆਂ ਉਤਪਾਦਨ, .. ਦੀਆਂ ਜ਼ਰੂਰਤਾਂ ਉਪਲੱਬਧ ਕਰਾਉਣੀਆਂ ਚਾਹੀਦੀਆਂ ਹਨ ।
  3. ਚੌਲ, ਕਣਕ ਅਤੇ ਮੋਟੇ ਅਨਾਜਾਂ ਲਈ ਪ੍ਰੇਰਨਾਦਾਇਕ ਮੁੱਲ ਦੋ ਸਾਲ ਪਹਿਲਾਂ ਐਲਾਨ ਕੀਤੇ ਜਾਣੇ ਚਾਹੀਦੇ ਹਨ ।
  4. ਖੇਤੀ ਪੈਦਾਵਾਰ ਦੀ ਵਪਾਰ ਨੀਤੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  5. ਹਰ ਪਿੰਡ ਨੂੰ ਸੰਘਣੀ ਖੇਤੀ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਿਖਲਾਈ, ਤਕਨੀਕੀ ਅਤੇ ਫ਼ਾਰਮ ਪ੍ਰਬੰਧ ਨਾਲ ਸੰਬੰਧਿਤ ਸਹਾਇਤਾ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਸਿੰਜਾਈ ਕਿਸਨੂੰ ਕਹਿੰਦੇ ਹਨ ? ਇਹ ਜ਼ਰੂਰੀ ਕਿਉਂ ਹੈ ?
ਉੱਤਰ-
ਸਿੰਜਾਈ ਤੋਂ ਅਕਸਰ ਮਾਨਵ ਦੁਆਰਾ ਬਣਾਏ ਸਰੋਤਾਂ ਦੇ ਉਪਯੋਗ ਤੋਂ ਹੈ ਜਿਸ ਤੋਂ ਭੂਮੀ ਨੂੰ ਜਲ ਪਦਾਨ ਕੀਤਾ ਜਾਂਦਾ ਹੈ । ਸਿੰਜਾਈ ਦੇ ਸਾਧਨਾਂ ਦਾ ਖੇਤੀਬਾੜੀ ਉਤਪਾਦਕਾਂ ਨੂੰ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਹੈ, ਖੇਤੀਬਾੜੀ ਦੀ ਨਵੀਂ ਨੀਤੀ ਅਨੁਸਾਰ ਖਾਦ, ਉੱਨਤ ਬੀਜਾਂ ਦਾ ਪ੍ਰਯੋਗ ਤਦੇ ਸੰਭਵ ਹੋ ਸਕਦਾ ਹੈ ਕਿ ਜਦ ਸਿੰਜਾਈ ਦੀ ਵਿਵਸਥਾ ਹੋਵੇ । ਭਾਰਤ ਵਿਚ ਹੁਣ ਤੱਕ ਕੇਵਲ 35% ਖੇਤੀਬਾੜੀ ਤੇ ਸਿੰਜਾਈ ਦੀ ਵਿਵਸਥਾ ਹੈ ਇਸ ਨੂੰ ਵਧਾਉਣ ਲਈ ਹਰੇਕ ਯੋਜਨਾ ਵਿਚ ਵਿਸ਼ੇਸ਼ ਰੂਪ ਨਾਲ ਯਤਨ ਕੀਤਾ ਗਿਆ ਹੈ, ਸਿੰਜਾਈ ਦੇ ਫਲਸਰੂਪ ਦੇਸ਼ ਵਿਚ ਬਹੁ-ਫ਼ਸਲੀ ਖੇਤੀ ਸੰਭਵ ਹੋਵੇਗੀ ।

ਪ੍ਰਸ਼ਨ 8.
ਭਾਰਤ ਵਿਚ ਸਿੰਜਾਈ ਦੇ ਪ੍ਰਮੁੱਖ ਸਰੋਤ ਲਿਖੋ ।
ਉੱਤਰ-
ਸਿੰਜਾਈ ਦੇ ਸਰੋਤ-ਸਿੰਜਾਈ ਦੇ ਲਈ ਜਲ ਦੋ ਮੁੱਖ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ ।

(i) ਭੂਮੀ ਦੇ ਉੱਪਰਲੇ ਜਲ – ਇਹ ਜਲ ਨਦੀਆਂ, ਨਹਿਰਾਂ, ਤਲਾਬਾਂ, ਝੀਲਾਂ ਆਦਿ ਤੋਂ ਪ੍ਰਾਪਤ ਹੁੰਦਾ ਹੈ ।
(ii) ਭੂਮੀਗਤ ਜਲ – ਇਹ ਜਲ ਭੂਮੀ ਦੇ ਅੰਦਰੋਂ ਖੂਹ ਜਾਂ ਟਿਊਬਵੈੱਲ ਆਦਿ ਪੁੱਟ ਕੇ ਪ੍ਰਾਪਤ ਹੁੰਦਾ ਹੈ । ਇਸ ਲਈ ਖੂਹ, ਤਲਾਬ, ਨਹਿਰਾਂ ਆਦਿ ਨੂੰ ਸਿੰਜਾਈ ਦੇ ਸਾਧਨ ਕਹਿੰਦੇ ਹਨ । ਭਾਰਤ ਵਿਚ ਸਿੰਜਾਈ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

(i) ਵੱਡੀਆਂ ਸਿੰਜਾਈ ਯੋਜਨਾਵਾਂ – ਵੱਡੀਆਂ ਯੋਜਨਾਵਾਂ ਉਨ੍ਹਾਂ ਯੋਜਨਾਵਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੁਆਰਾ 10 ਹਜ਼ਾਰ ਹੈਕਟੇਅਰ ਤੋਂ ਵੱਧ ਖੇਤੀ ਯੋਗ ਵਿਆਪਕ ਖੇਤਰ ਵਿਚ ਸਿੰਜਾਈ ਕੀਤੀ ਜਾਂਦੀ ਹੈ ।
(ii) ਮੱਧਮ ਸਿੰਜਾਈ ਯੋਜਨਾਵਾਂ-ਮੱਧਮ ਯੋਜਨਾਵਾਂ ਉਨ੍ਹਾਂ ਯੋਜਨਾਵਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੁਆਰਾ 2 ਹਜ਼ਾਰ ਤੋਂ 10 ਹਜ਼ਾਰ ਹੈਕਟੇਅਰ ਤਕ ਭੂਮੀ ਤੇ ਸਿੰਜਾਈ ਕੀਤੀ ਜਾਂਦੀ ਹੈ ।
(ii) ਲਘੂ ਸਿੰਜਾਈ ਯੋਜਨਾਵਾਂ-ਹੁਣ ਤਕ ਲਘੂ ਯੋਜਨਾਵਾਂ ਉਨ੍ਹਾਂ ਯੋਜਨਾਵਾਂ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੁਆਰਾ 2 ਹਜ਼ਾਰ ਤੋਂ ਘੱਟ ਭੂਮੀ ਤੇ ਸਿੰਜਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਕੀ ਅਸੀਂ ਉਤਪਾਦਨ ਨੂੰ ਅਧਿਕਤਮ ਕਰਨ ਵਿਚ ਸਫਲ ਹੋਏ ਹਾਂ ਖ਼ਾਸਕਰ, ਖਾਧ-ਅਨਾਜ ਦੇ ਉਤਪਾਦਨ ਨੂੰ ?
ਉੱਤਰ-
ਖੇਤੀਬਾੜੀ ਦੇ ਵਿਕਾਸ ਵਿਚ ਯੋਜਨਾਵਾਂ ਦਾ ਯੋਗਦਾਨ ਦੋ ਤਰ੍ਹਾਂ ਦਾ ਹੈ, ਇਕ ਤਾਂ ਖੇਤੀਬਾੜੀ ਵਿਚ ਭੂਮੀ ਸੁਧਾਰ , ਕੀਤੇ ਗਏ ਹਨ । ਇਨ੍ਹਾਂ ਭੂਮੀ ਸੁਧਾਰਾਂ ਨੇ ਉੱਨਤ ਖੇਤੀ ਲਈ ਵਾਤਾਵਰਨ ਤਿਆਰ ਕੀਤਾ ਹੈ । ਦੂਸਰੇ 1966 ਤੋਂ ਖੇਤੀਬਾੜੀ ਦੇ ਤਕਨੀਕੀ ਵਿਕਾਸ ‘ਤੇ ਜ਼ੋਰ ਦਿੱਤਾ ਗਿਆ ਹੈ । ਇਸਦੇ ਸਿੱਟੇ ਵਜੋਂ ਹਰੀ ਕ੍ਰਾਂਤੀ ਹੋ ਚੁੱਕੀ ਹੈ । ਯੋਜਨਾਵਾਂ ਦੀ ਅਵਧੀ ਵਿਚ ਖਾਧ-ਅਨਾਜ ਦਾ ਉਤਪਾਦਨ ਤਿਗੁਣਾ ਵਧਿਆ ਹੈ । 1951-52 ਵਿਚ ਅਨਾਜ ਦਾ ਉਤਪਾਦਨ 550 ਲੱਖ ਟਨ ਹੋਇਆ ਹੈ । ਜਦਕਿ 1995-96 ਵਿਚ ਇਹ ਖਾਧ-ਅਨਾਜ ਦਾ ਉਤਪਾਦਨ ਵਧ ਕੇ 1851 ਲੱਖ ਟਨ ਹੋ ਗਿਆ ਅਤੇ 2017-18 ਵਿਚ ਇਹ ਉਤਪਾਦਨ ਵੱਧ ਕੇ 2775 ਲੱਖ ਟਨ ਹੋ ਗਿਆ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਤਪਾਦਨ ਨੂੰ ਵਧਾਉਣ ਵਿਚ ਕਾਫ਼ੀ ਹੱਦ ਤੱਕ ਸਫਲ ਹੋਏ ਹਾਂ ।

ਪ੍ਰਸ਼ਨ 10.
ਹਰੀ ਕ੍ਰਾਂਤੀ ਦੇ ਬਾਅਦ ਵੀ 1990 ਤੱਕ ਸਾਂਝੀ 65 ਪ੍ਰਤੀਸ਼ਤ ਜਨ-ਸੰਖਿਆ ਖੇਤੀਬਾੜੀ ਖੇਤਰ ਵਿਚ ਹੀ ਕਿਉਂ ਲੱਗ ਰਹੀ ?
ਉੱਤਰ-
ਹਰੀ ਕ੍ਰਾਂਤੀ ਦੇ ਬਾਅਦ ਵੀ 1990 ਤਕ ਸਾਡੀ 65 ਪ੍ਰਤੀਸ਼ਤ ਜਨ-ਸੰਖਿਆ ਖੇਤੀਬਾੜੀ ਖੇਤਰ ਵਿਚ ਹੀ ਇਸ ਲਈ ਲੱਗੀ ਰਹੀ ਕਿਉਂਕਿ ਉਦਯੋਗ ਖੇਤਰ ਅਤੇ ਸੇਵਾ ਖੇਤਰ, ਖੇਤੀਬਾੜੀ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਿਆਦਾਤਰ ਮਾਤਰਾ ਨੂੰ ਨਹੀਂ ਪਾ ਸਕੇ । ਬਹੁਤ ਸਾਰੇ ਅਰਥ-ਸ਼ਾਸਤਰੀ ਇਸਨੂੰ 1950-1990 ਦੌਰਾਨ ਅਪਣਾਈਆਂ ਗਈਆਂ ਨੀਤੀਆਂ ਦੀ ਅਸਫਲਤਾ ਮੰਨਦੇ ਹਨ ।

ਪ੍ਰਸ਼ਨ 11.
ਵੇਚ ਬਾਕੀ ਕੀ ਹੈ ?
ਉੱਤਰ-
ਇਕ ਦੇਸ਼ ਵਿਚ ਕਿਸਾਨ ਜੇਕਰ ਆਪਣੇ ਉਤਪਾਦਨ ਨੂੰ ਬਾਜ਼ਾਰ ਵਿਚ ਵੇਚਣ ਦੀ ਥਾਂ ‘ਤੇ ਆਪ ਹੀ ਉਪਭੋਗ ਕਰ ਲੈਂਦਾ ਹੈ ਤਾਂ ਉਸਦਾ ਅਰਥ-ਵਿਵਸਥਾ ‘ਤੇ ਕੋਈ ਫਰਕ ਨਹੀਂ ਪੈਂਦਾ ਹੈ ਅਤੇ ਜੇਕਰ ਕਿਸਾਨ ਵਧੇਰੇ ਮਾਤਰਾ ਵਿਚ ਆਪਣਾ ਉਤਪਾਦਨ ਬਾਜ਼ਾਰ ਵਿਚ ਵੇਚ ਦਿੰਦਾ ਹੈ ਤਾਂ ਅਰਥ-ਵਿਵਸਥਾ ‘ਤੇ ਪ੍ਰਭਾਵ ਪੈਂਦਾ ਹੈ । ਕਿਸਾਨਾਂ ਦੁਆਰਾ ਉਤਪਾਦਨ ਦਾ ਬਾਜ਼ਾਰ ਵਿਚ ਵੇਚਿਆ ਗਿਆ ਅੰਸ਼ ਹੀ ਵੇਚ ਬਾਕੀ ਅਖਵਾਉਂਦਾ ਹੈ ।

ਪ੍ਰਸ਼ਨ 12.
ਖੇਤੀਬਾੜੀ ਖੇਤਰ ਵਿਚ ਲਾਗੂ ਕੀਤੇ ਗਏ ਭੂਮੀ ਸੁਧਾਰਾਂ ਦੀ ਲੋੜ ਅਤੇ ਉਨ੍ਹਾਂ ਦੀਆਂ ਕਿਸਮਾਂ ਦੀ ਵਿਆਖਿਆ ਕਰੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਸਮੇਂ ਦੇਸ਼ ਦੀ ਭੂ-ਧਾਰਨ ਪ੍ਰਣਾਲੀ ਵਿਚ ਜ਼ਿਮੀਂਦਾਰ-ਜਗੀਰਦਾਰ ਆਦਿ ਦੀ ਮਾਲਕੀ ਸੀ । ਇਹ ਖੇਤਾਂ ਵਿਚ ਬਿਨਾਂ ਕੋਈ ਕੰਮ ਕੀਤੇ ਸਿਰਫ਼ ਲਗਾਨ ਵਸੂਲਦੇ ਸਨ । ਭਾਰਤੀ ਖੇਤੀਬਾੜੀ ਖੇਤਰ ਦੀ ਨੀਵੀਂ ਉਤਪਾਦਕਤਾ ਕਾਰਨ ਭਾਰਤ ਨੂੰ ਯੂ. ਐੱਸ. ਏ. ਤੋਂ ਅਨਾਜ ਆਯਾਤ ਕਰਨਾ ਪੈਂਦਾ ਸੀ । ਖੇਤੀਬਾੜੀ ਵਿਚ ਸਮਾਨਤਾ ਲਿਆਉਣ ਲਈ ਭੂਮੀ ਸੁਧਾਰਾਂ ਦੀ ਲੋੜ ਪਈ, ਜਿਸਦਾ ਮੁੱਖ ਉਦੇਸ਼ ਜੋਤਾਂ ਦੇ ਮਾਲਕੀ ਵਿਚ ਪਰਿਵਰਤਨ ਕਰਨਾ ਸੀ ।

ਭੂਮੀ ਸੁਧਾਰਾਂ ਦੀਆਂ ਕਿਸਮਾਂ-

  1. ਜ਼ਿਮੀਂਦਾਰੀ ਦਾ ਖ਼ਾਤਮਾ
  2. ਕਾਸ਼ਤਕਾਰੀ ਖੇਤੀ
  3. ਭੂਮੀ ਦੀ ਉੱਚ ਸੀਮਾ ਨਿਰਧਾਰਨ
  4. ਚੱਕਬੰਦੀ ਆਦਿ ।

ਪ੍ਰਸ਼ਨ 13.
ਹਰੀ ਕ੍ਰਾਂਤੀ ਕੀ ਹੈ ? ਇਸਨੂੰ ਕਿਉਂ ਲਾਗੂ ਕੀਤਾ ਗਿਆ ਅਤੇ ਇਸ ਨਾਲ ਕਿਸਾਨਾਂ ਨੂੰ ਕਿਵੇਂ ਲਾਭ ਪਹੁੰਚਿਆ ? ਸੰਖੇਪ ਵਿਚ ਵਿਆਖਿਆ ਕਰੋ ।
ਉੱਤਰ-
ਹਰੀ ਕ੍ਰਾਂਤੀ-ਭਾਰਤ ਵਿਚ ਯੰਤਰੀਕਰਨ ਦੇ ਸਿੱਟੇ ਵਜੋਂ ਸੰਨ 1967-68 ਵਿਚ ਅਨਾਜ ਦੇ ਉਤਪਾਦਨ ਵਿਚ 1966-67 ਦੀ ਤੁਲਨਾ ਵਿਚ ਲਗਪਗ 25 ਪ੍ਰਤੀਸ਼ਤ ਵਾਧਾ ਹੋਇਆ । ਕਿਸੇ ਇਕ ਸਾਲ ਵਿਚ ਅਨਾਜ ਦੇ ਉਤਪਾਦਨ ਵਿਚ ਇੰਨਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਅਰਥ-ਸ਼ਾਸਤਰੀਆਂ ਨੇ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ।

ਕਾਰਨ – ਇਸਨੂੰ ਲਾਗੂ ਕਰਨ ਦਾ ਮੁੱਖ ਕਾਰਨ ਖੇਤੀਬਾੜੀ ਖੇਤਰ ਵਿਚ ਚੰਗੇ ਕਿਸਮ ਦੇ ਬੀਜ, ਰਸਾਇਣਿਕ ਖਾਦ, ਆਧੁਨਿਕ ਯੰਤਰਾਂ ਦੀ ਵਰਤੋਂ ਕਰਕੇ ਖੇਤੀਬਾੜੀ ਉਤਪਾਦਨ ਨੂੰ ਵਧਾਉਣਾ ਸੀ ਤਾਂਕਿ ਦੇਸ਼ ਨੂੰ ਖਾਧ-ਅਨਾਜ ਪਦਾਰਥਾਂ ਲਈ ਵਿਦੇਸ਼ਾਂ ਦੇ ਆਯਾਤ ‘ਤੇ ਨਿਰਭਰ ਨਾ ਰਹਿਣਾ ਪਏ ।

ਲਾਭ-

  1. ਇਸ ਨਾਲ ਉਤਪਾਦਨ ਵਿਚ ਭਾਰੀ ਵਾਧਾ ਹੋਇਆ ਅਤੇ ਕਿਸਾਨਾਂ ਦਾ ‘ਜੀਵਨ ਪੱਧਰ ਉੱਚਾ ਉੱਠਿਆ ।
  2. ਕਿਸਾਨਾਂ ਨੂੰ ਆਤਮ-ਨਿਰਭਰਤਾ ਪ੍ਰਾਪਤ ਹੋਈ ।
  3. ਹਰੀ ਕ੍ਰਾਂਤੀ ਕਾਰਨ ਸਰਕਾਰ, ਭਰਪੂਰ ਖਾਧ-ਅਨਾਜ ਪ੍ਰਾਪਤ ਕਰਕੇ ਸੁਰੱਖਿਅਤ ਸਟਾਕ ਬਣ ਸਕੀ ।
  4. ਇਸ ਨਾਲ ਕਿਤਾਬਾਂ ਨੂੰ ਚੰਗੇ ਕਿਸਮ ਦੇ ਬੀਜ, ਖਾਦ ਆਦਿ ਦੀ ਵਰਤੋਂ ਕਰਨ ਦੀ ਪ੍ਰੇਰਣਾ ਦਿੱਤੀ ਗਈ ।

ਪ੍ਰਸ਼ਨ 14.
ਭੂਮੀ ਦੀ ਉੱਚਤਮ ਸੀਮਾ ਕੀ ਹੈ ?
ਉੱਤਰ-
ਭੂਮੀ ਦੀ ਉੱਚਤਮ ਸੀਮਾ ਦਾ ਅਰਥ ਹੈ, “ਇਕ ਵਿਅਕਤੀ ਜਾਂ ਪਰਿਵਾਰ ਵੱਧ ਤੋਂ ਵੱਧ ਕਿੰਨੀ ਖੇਤੀ ਯੋਗ ਭੂਮੀ ਦਾ ਸੁਆਮੀ ਹੋ ਸਕਦਾ ਹੈ । ਉੱਚਤਮ ਸੀਮਾ ਤੋਂ ਵਧੇਰੇ ਭੂਮੀ ਭੂ-ਸੁਆਮੀਆਂ ਤੋਂ ਲੈ ਲਈ ਜਾਏਗੀ । ਉਨ੍ਹਾਂ ਨੂੰ ਇਸ ਦੇ ਬਦਲੇ ਮੁਆਵਜਾ ਦਿੱਤਾ ਜਾਏਗਾ ।” ਇਸ ਤਰ੍ਹਾਂ ਜੋ ਭੂਮੀ ਲਈ ਜਾਏਗੀ ਉਸਨੂੰ ਛੋਟੇ ਕਿਸਾਨਾਂ, ਕਾਸ਼ਤਕਾਰਾਂ ਜਾਂ ਭੂਮੀਹੀਣ ਖੇਤੀਬਾੜੀ ਮਜ਼ਦੂਰਾਂ ਵਿਚ ਵੰਡ ਦਿੱਤਾ ਜਾਏਗਾ । ਭੂਮੀ ਦੀ ਉੱਚਤਮ ਸੀਮਾ ਦਾ ਉਦੇਸ਼ ਭੂਮੀ ਦੀ ਸਮਾਨ ਅਤੇ ਉੱਚਿਤ ਵਰਤੋਂ ਨੂੰ ਉਤਸ਼ਾਹ ਦੇਣਾ ਹੈ ।

SST Guide for Class 10 PSEB ਭਾਰਤ ਵਿਚ ਖੇਤੀਬਾੜੀ ਦਾ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ

I. ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
‘ਭਾਰਤ ਵਿਚ ਖੇਤੀ ਰੁਜ਼ਗਾਰ ਦਾ ਮੁੱਖ ਸਾਧਨ ਹੈ ।’ ਇਸ ਉੱਤੇ ਨੋਟ ਲਿਖੋ ।
ਉੱਤਰ-
ਸਾਡੀ ਅਰਥ-ਵਿਵਸਥਾ ਵਿਚ ਖੇਤੀ ਰੁਜ਼ਗਾਰ ਦਾ ਮੁੱਖ ਸਾਧਨ ਹੈ । 2017-18 ਵਿੱਚ ਕਾਰਜਸ਼ੀਲ ਜਨਸੰਖਿਆ ਦਾ 46.2% ਭਾਗ ਖੇਤੀ ਕੰਮਾਂ ਵਿਚ ਲੱਗਾ ਹੋਇਆ ਹੈ ।

ਪ੍ਰਸ਼ਨ 2.
ਭਾਰਤ ਦੇ ਮੁੱਖ ਭੂਮੀ ਸੁਧਾਰ ਕਿਹੜੇ ਹਨ ? ਕੋਈ ਇਕ ਲਿਖੋ ।
ਉੱਤਰ-

  1. ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਨਾ ।”
  2. ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ ਕਰਨਾ ।
  3. ਭੂਮੀ ਦੀਆਂ ਜੋਤਾਂ ਦੀ ਉੱਚਤਮ ਸੀਮਾ ਨਿਰਧਾਰਿਤ ਕਰਨਾ ।
  4. ਚੱਕਬੰਦੀ ।
  5. ਸਹਿਕਾਰੀ ਖੇਤੀ ਦਾ ਵਿਕਾਸ ਕਰਨਾ ।

ਪ੍ਰਸ਼ਨ 3.
ਹਰੀ-ਸ਼ਾਂਤੀ ਤੋਂ ਕੀ ਭਾਵ ਹੈ ?
ਉੱਤਰ-
ਹਰੀ-ਭਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਰੂਪ ਵਿਚ ਕਣਕ ਤੇ ਚੌਲਾਂ ਦੇ ਉਤਪਾਦਨ ਵਿਚ ਹੋਣ ਵਾਲੇ ਉਸ ਸਾਰੇ ਵਾਧੇ ਤੋਂ ਹੈ ਜੋ ਖੇਤੀ ਵਿਚ ਵਧੇਰੇ ਉਪਜ ਵਾਲੇ ਬੀਜਾਂ ਦੇ ਯੁੱਗ ਦੀ ਨਵੀਂ ਤਕਨੀਕ ਅਪਣਾਉਣ ਦੇ ਕਾਰਨ ਸੰਭਵ ਹੋਈ ।

ਪ੍ਰਸ਼ਨ 4.
ਹਰੀ-ਭਾਂਤੀ ਭਾਰਤ ਦੀ ਅੰਨ ਸਮੱਸਿਆ ਦੇ ਹੱਲ ਵਿਚ ਕਿਸ ਤਰ੍ਹਾਂ ਸਹਾਇਕ ਹੋਈ ਹੈ ?
ਉੱਤਰ-
ਹਰੀ-ਕ੍ਰਾਂਤੀ ਦੇ ਕਾਰਨ 1967-68 ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਫ਼ਸਲਾਂ ਦੇ ਉਤਪਾਦਨ ਵਿਚ ਬੜੀ ਤੇਜ਼ ਰਫ਼ਤਾਰ ਨਾਲ ਵਾਧਾ ਹੋਇਆ । ਸਾਲ 1967-68 ਵਿਚ, ਜਿਸ ਨੂੰ ਹਰੀ-ਕ੍ਰਾਂਤੀ ਦਾ ਸਾਲ ਮੰਨਿਆ ਜਾਂਦਾ ਹੈ, ਅਨਾਜ ਦਾ ਉਤਪਾਦਨ ਵੱਧ ਕੇ 950 ਲੱਖ ਟਨ ਹੋ ਗਿਆ ਸੀ । 2017-18 ਵਿਚ ਅਨਾਜ ਦਾ ਉਤਪਾਦਨ 2775 ਲੱਖ ਟਨ ਸੀ । ‘

II. ਇਹਨਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ-

ਪ੍ਰਸ਼ਨ 1.
ਭਾਰਤੀ ਅਰਥ-ਵਿਵਸਥਾ ਵਿਚ ਖੇਤੀ ਦਾ ਮਹੱਤਵ ਬਿਆਨ ਕਰੋ ।
ਉੱਤਰ-
ਭਾਰਤੀ ਅਰਥ-ਵਿਵਸਥਾ ਲਈ ਖੇਤੀ ਦਾ ਮਹੱਤਵ ਹੇਠ ਦਿੱਤੇ ਅਨੁਸਾਰ ਹੈ-

  • ਰੁਜ਼ਗਾਰ ਦਾ ਮੁੱਖ ਸ੍ਰੋਤ – ਇਸ ਧੰਦੇ ਵਿਚ ਭਾਰਤ ਦੀ ਕੁੱਲ ਜਨਸੰਖਿਆ ਦਾ 46.2% ਭਾਗ ਪ੍ਰਤੱਖ ਰੂਪ ਵਿਚ ਲੱਗਾ ਹੋਇਆ ਹੈ । ਇਸ ਲਈ ਖੇਤੀ ਭਾਰਤੀਆਂ ਦੇ ਰੁਜ਼ਗਾਰ ਦਾ ਮੁੱਖ ਸਾਧਨ ਹੈ ।
  • ਰਾਸ਼ਟਰੀ ਆਮਦਨ ਵਿਚ ਖੇਤੀ ਦਾ ਯੋਗਦਾਨ – ਖੇਤੀ ਰਾਸ਼ਟਰੀ ਆਮਦਨ ਵਿਚ ਇਕ ਵੱਡਾ ਭਾਗ ਪ੍ਰਦਾਨ ਕਰਦੀ ਹੈ । ਰਾਸ਼ਟਰੀ ਆਮਦਨ ਦਾ ਲਗਪਗ 15.3% ਭਾਗ ਖੇਤੀ ਤੋਂ ਹੀ ਪ੍ਰਾਪਤ ਹੁੰਦਾ ਹੈ ।
  • ਰੁਜ਼ਗਾਰ ਦਾ ਸਾਧਨ – ਭਾਰਤੀ ਖੇਤੀ ਭਾਰਤ ਦੀ ਮਜ਼ਦੂਰ ਸੰਖਿਆ ਦੇ ਸਭ ਤੋਂ ਵੱਧ ਭਾਗ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ ਅਤੇ ਕਰਦੀ ਰਹੇਗੀ ।
  • ਉਦਯੋਗਾਂ ਦਾ ਯੋਗਦਾਨ – ਭਾਰਤ ਦੇ ਕਈ ਉਦਯੋਗ ਕੱਚੇ ਮਾਲ ਲਈ ਖੇਤੀ ਉੱਪਰ ਹੀ ਆਧਾਰਿਤ ਹਨ; ਜਿਵੇਂਸੂਤੀ ਕੱਪੜਾ, ਪਟਸਨ, ਖੰਡ, ਤੇਲਾਂ ਵਾਲੇ ਬੀਜ, ਹੱਥ-ਖੱਡੀ, ਬਨਸਪਤੀ ਘਿਓ ਆਦਿ ਸਾਰੇ ਉਦਯੋਗ ਖੇਤੀ ਉੱਤੇ ਹੀ ਤਾਂ ਆਧਾਰਿਤ ਹਨ ।
  • ਅੰਤਰ – ਰਾਸ਼ਟਰੀ ਵਪਾਰ ਵਿਚ ਯੋਗਦਾਨ-ਭਾਰਤ ਆਪਣੇ ਕੁੱਲ ਨਿਰਯਾਤ ਦਾ ਪ੍ਰਤੱਖ ਅਤੇ ਸਪੱਸ਼ਟ ਰੂਪ ਵਿਚ 18% ਭਾਗ ਖੇਤੀ ਉਪਜਾਂ ਤੋਂ ਬਣੇ ਪਦਾਰਥਾਂ ਦੇ ਰੂਪ ਵਿਚ ਨਿਰਯਾਤ ਕਰਦਾ ਹੈ ।

ਪ੍ਰਸ਼ਨ 2.
ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ |
ਉੱਤਰ-
ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  1. ਮਨੁੱਖੀ ਸਮੱਸਿਆਵਾਂ – ਭਾਰਤੀ ਖੇਤੀ ਦੇ ਪਿਛੜੇਪਨ ਦਾ ਇਕ ਮੁੱਖ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਖੇਤੀ ਉੱਤੇ ਬਹੁਤ ਜ਼ਿਆਦਾ ਲੋਕ ਨਿਰਭਰ ਕਰਦੇ ਹਨ । ਜ਼ਮੀਨ ਉੱਤੇ ਜਨ ਸੰਖਿਆ ਦਾ ਵਧੇਰੇ ਦਬਾਓ ਹੋਣ ਦੇ ਕਾਰਨ ਉਪਵੰਡ ਅਤੇ ਵਿਖੰਡਨ ਦੀ ਸਮੱਸਿਆ ਪੈਦਾ ਹੋਈ ਹੈ ਅਤੇ ਛਿਪੀ ਹੋਈ ਬੇਰੁਜ਼ਗਾਰੀ ਵਧੀ ਹੈ ।
  2. ਸੰਸਥਾਗਤ ਸਮੱਸਿਆਵਾਂ – ਭਾਰਤ ਵਿਚ ਜ਼ਿਆਦਾਤਰ ਖੇਤ ਬਹੁਤ ਛੋਟੇ-ਛੋਟੇ ਹਨ । ਖੇਤਾਂ ਦੇ ਛੋਟੇ-ਛੋਟੇ ਹੋਣ ਦੇ ਕਾਰਨ ਉਨ੍ਹਾਂ ਉੱਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ । ਇਸ ਨਾਲ ਪਸ਼ੂਆਂ, ਯੰਤਰਾਂ ਅਤੇ ਸਿੰਜਾਈ ਖੇਤਰ ਦੀ ਫਜ਼ੂਲ-ਖ਼ਰਚੀ ਹੁੰਦੀ ਹੈ ।
  3. ਤਕਨੀਕੀ ਸਮੱਸਿਆਵਾਂ
    • ਸਿੰਜਾਈ ਦੀਆਂ ਘੱਟ ਸਹੂਲਤਾਂ
    • ਪੁਰਾਣੇ ਖੇਤੀ ਔਜ਼ਾਰ
    • ਖੇਤੀ ਦੇ ਪੁਰਾਣੇ ਤਰੀਕੇ
    • ਉੱਨਤ ਬੀਜਾਂ ਦੀ ਘਾਟ
    • ਖਾਦ ਦੀ ਘਾਟ
    • ਦੋਸ਼ਪੂਰਨ ਵਿਕਰੀ ਪ੍ਰਣਾਲੀ
    • ਫ਼ਸਲਾਂ ਦੀਆਂ ਬਿਮਾਰੀਆਂ ਅਤੇ ਟਿੱਡੀਆਂ ਦਾ ਹਮਲਾ
    • ਸਾਖ ਸਹੂਲਤਾਂ ਦੀ ਘਾਟ ।

ਪ੍ਰਸ਼ਨ 3.
ਭਾਰਤੀ ਖੇਤੀ ਦੇ ਵਿਕਾਸ ਵਿਚ ਸਰਕਾਰ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਖੇਤੀ ਦੇ ਵਿਕਾਸ ਵਿਚ ਭਾਰਤ ਸਰਕਾਰ ਦਾ ਹੇਠਾਂ ਲਿਖਿਆਂ ਮਹੱਤਵਪੂਰਨ ਯੋਗਦਾਨ ਰਿਹਾ ਹੈ-

  1. ਭੂਮੀ-ਸੁਧਾਰ – ਭੂਮੀ ਸੁਧਾਰਾਂ ਦਾ ਖੇਤੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ । ਆਜ਼ਾਦੀ ਪਿੱਛੋਂ ਸਰਕਾਰ ਨੇ ਭੂਮੀ ਸੁਧਾਰ ਸੰਬੰਧੀ ਕਈ ਮਹੱਤਵਪੂਰਨ ਕੰਮ ਕੀਤੇ ਹਨ, ਜਿਵੇਂ-
    • ਜ਼ਿਮੀਂਦਾਰੀ ਪ੍ਰਥਾ ਦਾ ਖ਼ਾਤਮਾ
    • ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ
    • ਭੂਮੀ ਦੀਆਂ ਜੋਤਾਂ ਉੱਪਰ ਉੱਚਤਮ ਸੀਮਾ
    • ਚੱਕਬੰਦੀ ਅਤੇ
    • ਸਹਿਕਾਰੀ ਖੇਤੀ ਦਾ ਵਿਕਾਸ ।
  2. ਸਿੰਜਾਈ ਦਾ ਵਿਸਥਾਰ – 1951 ਵਿਚ ਸਿਰਫ਼ 17 ਪ੍ਰਤੀਸ਼ਤ ਜ਼ਮੀਨ ਉੱਤੇ ਸਿੰਜਾਈ ਦੀ ਵਿਵਸਥਾ ਸੀ । ਹੁਣ ਇਹ ਵੱਧ ਕੇ ਲਗਪਗ 42 ਪ੍ਰਤੀਸ਼ਤ ਜ਼ਮੀਨ ਉੱਤੇ ਹੋ ਗਈ ਹੈ ।
  3. ਵਿਤਰਨ ਪ੍ਰਣਾਲੀ ਵਿਚ ਸੁਧਾਰ
  4. ਖੇਤੀ ਸੰਬੰਧੀ ਖੋਜ ਅਤੇ ਵਿਕਾਸ
  5. ਖੇਤੀ ਯੋਗ ਜ਼ਮੀਨ ਦਾ ਵਿਕਾਸ
  6. ਖੇਤੀ ਵਪਾਰ ਵਿਚ ਸੁਧਾਰ
  7. ਸਾਖ ਸਹੂਲਤਾਂ ਦਾ ਵਿਸਥਾਰ ।

ਪ੍ਰਸ਼ਨ 4.
ਹਰੀ-ਸ਼ਾਂਤੀ ਦੀ ਸਫਲਤਾ ਲਈ ਮੁੱਖ ਤੱਤਾਂ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਹਰੀ-ਕ੍ਰਾਂਤੀ ਲਿਆਉਣ ਲਈ ਬਹੁਤ ਸਾਰੇ ਤੱਤ ਜ਼ਿੰਮੇਵਾਰ ਹਨ । ਇਨ੍ਹਾਂ ਵਿਚ ਕੁੱਝ ਮੁੱਖ ਹੇਠ ਲਿਖੇ ਹਨ-

  • ਉੱਨਤ ਬੀਜ – ਉੱਨਤ ਬੀਜਾਂ ਦੀ ਵਰਤੋਂ ਨੇ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਇਹ ਵਰਤੋਂ 1966 ਵਿਚ ਕੀਤੀ ਗਈ ।
  • ਰਸਾਇਣਿਕ ਖਾਦਾਂ – ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਦੇ ਕਾਰਨ ਵੀ ਅਨਾਜ ਦੇ ਉਤਪਾਦਨ ਵਿਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ । ਸੰਨ 1967-68 ਵਿਚ 11 ਲੱਖ ਟਨ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਗਈ । ਹੁਣ ਇਸ ਦੀ ਖਪਤ 2017-18 ਵਿਚ ਵਧ ਕੇ 255.76 ਲੱਖ ਟਨ ਹੋ ਗਈ ।
  • ਵਧੇਰੇ ਸਿੰਜਾਈ – ਸਿੰਜਾਈ ਦੇ ਖੇਤਰ ਵਿਚ ਹੋਣ ਵਾਲੇ ਵਾਧੇ ਦਾ ਵੀ ਹਰੀ-ਕ੍ਰਾਂਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ । ਹੁਣ 42% ਭੂਮੀ ‘ਤੇ ਸਿੰਜਾਈ ਹੁੰਦੀ ਹੈ ।
  • 4. ਆਧੁਨਿਕ ਖੇਤੀ ਔਜ਼ਾਰਾਂ ਦੀ ਵਰਤੋਂ – ਆਧੁਨਿਕ ਖੇਤੀ ਔਜ਼ਾਰਾਂ; ਜਿਵੇਂ-ਟਰੈਕਟਰਾਂ, ਟਿਊਬਵੈੱਲਾਂ, ਡੀਜ਼ਲ ਇੰਜਣਾਂ ਆਦਿ ਦੀ ਵਰਤੋਂ ਨੇ ਵੀ ਹਰੀ-ਭਾਂਤੀ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
  • 5. ਵਿਕਰੀ ਸੰਬੰਧੀ ਸਹੂਲਤਾਂ – ਕਿਸਾਨ ਨੂੰ ਪਹਿਲਾਂ ਆਪਣੇ ਉਤਪਾਦਨ ਦੀ ਉੱਚਿਤ ਕੀਮਤ ਨਹੀਂ ਮਿਲ ਸਕਦੀ ਸੀ । ਇਸੇ ਕਾਰਨ ਖੇਤੀ ਵਿਕਾਸ ਉੱਤੇ ਵਧੇਰੇ ਖ਼ਰਚ ਨਹੀਂ ਕਰ ਸਕਦਾ ਸੀ ।

The Complete Educational Website

Leave a Comment