PSEB Solutions for Class 10 Social Science History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ
PSEB Solutions for Class 10 Social Science History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ
PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ
PSEB 10th Class Social Science Guide ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ । ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ ।
ਪ੍ਰਸ਼ਨ 2.
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ ?
ਉੱਤਰ-
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
1469 ਈ: ਵਿਚ ਤਲਵੰਡੀ ਨਾਮਕ ਸਥਾਨ ਉੱਤੇ ।
ਪ੍ਰਸ਼ਨ 4.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ ?
ਉੱਤਰ-
ਬਹਿਲੋਲ ਲੋਧੀ ਨੇ ।
ਪ੍ਰਸ਼ਨ 5.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਸਿਕੰਦਰ ਲੋਧੀ ਨੂੰ ।
ਪ੍ਰਸ਼ਨ 6.
ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ ?
ਉੱਤਰ-
ਦੌਲਤ ਖਾਂ ਲੋਧੀ ।
ਪ੍ਰਸ਼ਨ 7.
ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ ।
ਉੱਤਰ-
ਦਿਲਾਵਰ ਖਾਂ ਲੋਧੀ ।
ਪ੍ਰਸ਼ਨ 8.
ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ ?
ਉੱਤਰ-
ਬਜੌਰ ਅਤੇ ਭਰਾ ਉੱਤੇ ।
ਪ੍ਰਸ਼ਨ 9.
ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ ?
ਉੱਤਰ-
1524 ਈ: ਨੂੰ ।
ਪ੍ਰਸ਼ਨ 10.
ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ ?
ਉੱਤਰ-
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ।
ਪ੍ਰਸ਼ਨ 11.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ ?
ਉੱਤਰ-
ਸੱਯਦ ।
ਪ੍ਰਸ਼ਨ 12.
ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ ?
ਉੱਤਰ-
ਕਾਜੀ ।
ਪ੍ਰਸ਼ਨ 13.
ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ਤੇ ਕੌਣ ਸੀ ?
ਉੱਤਰ-
ਗੁਲਾਮ ।
ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ ?
ਉੱਤਰ-
ਜਿੰਮੀ ।
ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ ?
ਉੱਤਰ-
ਜਜ਼ੀਆ ।
ਪ੍ਰਸ਼ਨ 16.
‘ਸਤੀ’ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ ?
ਉੱਤਰ-
ਹਿੰਦੂਆਂ ਵਿਚ ।
ਪ੍ਰਸ਼ਨ 17.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁੱਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਚੀਰਾ ।
ਪ੍ਰਸ਼ਨ 18.
ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ ?
ਉੱਤਰ-
ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ ਇਸ ਲਈ ਉਸਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਸੁਲਤਾਨ ਕੋਲ ਭੇਜਿਆ ।
ਪ੍ਰਸ਼ਨ 19.
ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ ?
ਉੱਤਰ-
ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸ਼ਕ ਬਣਨਾ ਚਾਹੁੰਦਾ ਸੀ ।
ਪ੍ਰਸ਼ਨ 20.
ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ ?
ਉੱਤਰ-
ਦੌਲਤ ਖਾਂ ਲੋਧੀ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ ਪਰੰਤੂ ਜਦੋਂ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦਾ ਹੀ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ ।
ਪ੍ਰਸ਼ਨ 21.
ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ ?
ਉੱਤਰ-
ਬਾਬਰ ਵਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ ।
ਪ੍ਰਸ਼ਨ 22.
ਬਾਬਰ ਦੇ ਭਾਰਤ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ’ਤੇ ਬਾਬਰ ਦਾ ਕਬਜ਼ਾ ਹੋ ਗਿਆ ।
ਪ੍ਰਸ਼ਨ 23.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਦੋ ਵਾਕ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਖਦੇ ਹਨ-“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ ।” ਭਾਵ ਸ਼ਾਸਕ ਵਰਗ ਜ਼ਾਲਮ ਹੈ । ਇਨ੍ਹਾਂ ਕੁੱਤਿਆਂ ਲੋਧੀ ਸ਼ਾਸਕਾਂ) ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ।
II. ਖ਼ਾਲੀ ਥਾਂਵਾਂ ਭਰੋ-
1. ਬਾਬਰ ਨੇ ਪੰਜਾਬ ਨੂੰ ……………………… ਈ: ਵਿਚ ਜਿੱਤਿਆ ।
2. ਸੱਈਅਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ………………………. ਦੀ ਸੰਤਾਨ ਮੰਨਦੇ ਹਨ ।
3. ਇਬਰਾਹੀਮ ਲੋਧੀ ਨੇ …………………………….. ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
4. ਤਾਤਾਰ ਖਾਂ ਲੋਧੀ ਦੇ ਬਾਅਦ ……………………. ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ ।
5. ਮੁਸਲਿਮ ਅਮੀਰਾਂ ਦੁਆਰਾਂ ਪਹਿਣੀ ਜਾਂਦੀ ਤੁਰੇਦਾਰ ਪਗੜੀ ਨੂੰ ……………….. ਕਿਹਾ ਜਾਂਦਾ ਸੀ ।
6. …………………… ਦੌਲਤ ਖਾਂ ਲੋਧੀ ਦਾ ਪੁੱਤਰ ਸੀ ।
ਉੱਤਰ-
(1) 1526
(2) ਬੀਬੀ ਫਾਤਿਮਾ
(3) ਦੌਲਤ ਖ਼ਾ
(4) ਦੌਲਤ ਖਾਂ
(5) ਚੀਰਾ
(6) ਦਿਲਾਵਰ ਖਾਂ ਲੋਧੀ ।
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਬਾਬਰ ਨੇ 1526 ਦੀ ਲੜਾਈ ਵਿਚ ਹਰਾਇਆ-
(A) ਦੌਲਤ ਖਾਂ ਲੋਧੀ ਨੂੰ
(B) ਬਹਿਲੋਲ ਲੋਧੀ ਨੂੰ
(C) ਇਬਰਾਹੀਮ ਲੋਧੀ ਨੂੰ
(D) ਸਿਕੰਦਰ ਲੋਧੀ ਨੂੰ ।
ਉੱਤਰ-
(C) ਇਬਰਾਹੀਮ ਲੋਧੀ ਨੂੰ
ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ
(A) 1269 ਈ: ਵਿਚ
(B) 1469 ਈ: ਵਿਚ
(C) 1526 ਈ: ਵਿਚ
(D) 1360 ਈ: ਵਿਚ ।
ਉੱਤਰ-
(B) 1469 ਈ: ਵਿਚ
ਪ੍ਰਸ਼ਨ 3.
ਤਾਤਾਰ ਖ਼ਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ
(A) ਬਹਿਲੋਲ ਲੋਧੀ ਨੇ
(B) ਇਬਰਾਹੀਮ ਲੋਧੀ ਨੇ
(C) ਦੌਲਤ ਖਾਂ ਲੋਧੀ ਨੇ
(D) ਸਿਕੰਦਰ ਲੋਧੀ ਨੇ ।
ਉੱਤਰ-
(A) ਬਹਿਲੋਲ ਲੋਧੀ ਨੇ
ਪ੍ਰਸ਼ਨ 4.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ-
(A) ਬਹਿਲੋਲ ਲੋਧੀ ਨੂੰ
(B) ਇਬਰਾਹੀਮ ਲੋਧੀ ਨੂੰ
(C) ਦੌਲਤ ਖਾਂ ਲੋਧੀ ਨੂੰ
(D) ਸਿਕੰਦਰ ਲੋਧੀ ਨੂੰ ।
ਉੱਤਰ-
(D) ਸਿਕੰਦਰ ਲੋਧੀ ਨੂੰ ।
ਪ੍ਰਸ਼ਨ 5.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਹਨ-
(A) ਸ਼ੇਖ਼
(B) ਉਲੇਮਾ
(C) ਸੱਈਅਦ
(D) ਕਾਜ਼ੀ ।
ਉੱਤਰ-
(C) ਸੱਈਅਦ
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)
ਪ੍ਰਸ਼ਨ 1.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ ।
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਉਨ੍ਹਾਂ ਦਿਨਾਂ ਵਿਚ ਇਹ ਪ੍ਰਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਇਹ ਦਿੱਲੀ ਸਲਤਨਤ ਦਾ ਅੰਗ ਸੀ ।ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ ਨਿਰੰਕੁਸ਼ ਸਨ । ਉਨ੍ਹਾਂ ਦੇ ਅਧੀਨ ਪੰਜਾਬ ਵਿਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿਚ ਮਗਨ ਸੀ । ਸਰਕਾਰੀ ਕਰਮਚਾਰੀ ਭਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ” ਭਾਈ ਗੁਰਦਾਸ ਨੇ ਵੀ ਇਸ ਸਮੇਂ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ ।
ਪ੍ਰਸ਼ਨ 2.
16ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ ?
ਉੱਤਰ-
ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਵਿਚ ਪੰਜਾਬ ਦਾ ਗਵਰਨਰ ਸੀ । ਉਂਝ ਤਾਂ ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਉਹ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਕੰਮ ਕਰ ਰਿਹਾ ਸੀ । ਉਸ ਨੇ ਇਬਰਾਹੀਮ ਲੋਧੀ ਦੇ ਚਾਚੇ ਆਲਮ ਖਾਂ ਲੋਧੀ ਨੂੰ ਦਿੱਲੀ ਦੀ ਰਾਜਗੱਦੀ ਦਿਵਾਉਣ ਵਿਚ ਸਹਾਇਤਾ ਦੇਣ ਦਾ ਵਚਨ ਦੇ ਕੇ । ਉਸ ਨੂੰ ਆਪਣੇ ਨਾਲ ਜੋੜ ਲਿਆ । ਇਬਰਾਹੀਮ ਨੂੰ ਜਦੋਂ ਦੌਲਤ ਖ਼ਾਂ ਦੀਆਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਮਾਂ ਨੂੰ ਦਿੱਲੀ ਬੁਲਾਇਆ । ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ । ਦਿੱਲੀ ਪਹੁੰਚਣ ‘ਤੇ ਸੁਲਤਾਨ ਨੇ ਦਿਲਾਵਰ ਖਾਂ ਨੂੰ ਕੈਦੀ ਬਣਾ ਲਿਆ ਪਰ ਕੁਝ ਹੀ ਸਮੇਂ ਬਾਅਦ ਦਿਲਾਵਰ ਖਾਂ ਜੇਲ੍ਹ ਤੋਂ ਭੱਜ ਨਿਕਲਿਆ ਅਤੇ ਆਪਣੇ ਪਿਤਾ ਕੋਲ ਲਾਹੌਰ ਜਾ ਪੁੱਜਿਆ । ਦੌਲਤ ਖਾਂ ਨੇ ਇਬਰਾਹੀਮ ਲੋਧੀ ਦੇ ਇਸ ਵਿਹਾਰ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ ।
ਪ੍ਰਸ਼ਨ 3.
ਬਾਬਰ ਅਤੇ ਦੌਲਤ ਖਾਂ ਵਿਚਕਾਰ ਹੋਏ ਸੰਘਰਸ਼ ’ਤੇ ਰੌਸ਼ਨੀ ਪਾਓ ।
ਉੱਤਰ-
ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਨੇ ਹੀ ਸੱਦਾ ਦਿੱਤਾ ਸੀ । ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੁ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਪੇ । ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗਾਵਤ ਦਾ ਝੰਡਾ ਝੁਲਾ ਦਿੱਤਾ । ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ ਜਿਸ ਵਿਚ ਦੌਲਤ ਖਾਂ ਉਸ ਦਾ ਪੁੱਤਰ ਗਾਜ਼ੀ ਹਾਰ ਗਏ । ਇਸ ਤੋਂ ਬਾਅਦ ਬਾਬਰ ਵਾਪਸ ਕਾਬੁਲ ਮੁੜ ਗਿਆ । ਉਸ ਦੇ ਵਾਪਸ ਮੁੜਦਿਆਂ ਹੀ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧੀ ਆਲਮ ਖ਼ਾਂ ਨੂੰ ਮਾਰ ਨਠਾਇਆ ਅਤੇ ਆਪ ਮੁੜ ਸਾਰੇ ਪੰਜਾਬ ਦਾ ਸ਼ਾਸਕ ਬਣ ਬੈਠਿਆ । ਆਲਮ ਖਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਨੂੰ ਪੰਜਾਬ ‘ਤੇ ਦੁਬਾਰਾ ਹਮਲਾ ਕੀਤਾ ਤੇ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਪਹਾੜਾਂ ਵਿਚ ਜਾ ਲੁਕਿਆ ।
ਪ੍ਰਸ਼ਨ 4.
ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ ।
ਜਾਂ
ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ | ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵਲ ਵਧਿਆ । ਦੂਜੇ ਪਾਸੇ ਇਬਰਾਹੀਮ ਲੋਧੀ ਵੀ ਇਕ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚਲ ਪਿਆ । 21 ਅਪਰੈਲ, 1526 ਈ: ਦੇ ਦਿਨ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ । ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ । ਬਾਬਰ ਆਪਣੀ ਜੇਤੂ ਸੈਨਾ ਸਹਿਤ ਦਿੱਲੀ ਪੁੱਜਾ ਅਤੇ ਉੱਥੇ ਉਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ । ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੀ-ਗਣੇਸ਼ ਸੀ । ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ ਦਾ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ।
ਪ੍ਰਸ਼ਨ 5.
ਸੋਵੀਂ ਸਦੀ ਦੇ ਪੰਜਾਬ ਵਿਚ ਹਿੰਦੁਆਂ ਦੀ ਸਥਿਤੀ ‘ਤੇ ਰੌਸ਼ਨੀ ਪਾਓ ।
ਉੱਤਰ-
16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਉਨ੍ਹਾਂ ਦੇ ਰੀਤੀ-ਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਸੀ । ਹਿੰਦੁਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਸਨ। ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ । ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਇਕ ਵਾਰ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੁਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਉਹ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ ।
ਪ੍ਰਸ਼ਨ 6.
16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਿਮ ਸਮਾਜ ਦੇ ਵੱਖ-ਵੱਖ ਵਰਗਾਂ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਵਿਚ ਮੁਸਲਿਮ ਸਮਾਜ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
- ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ । ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਤੇ ਸੈਨਾ ਦੇ ਵੱਡੇ-ਵੱਡੇ ਅਧਿਕਾਰੀ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਸਨ । ਇਹ ਲੋਕ ਆਪਣਾ ਸਮਾਂ ਆਰਾਮ ਅਤੇ ਭੋਗ-ਵਿਲਾਸ ਵਿਚ ਬਿਤਾਉਂਦੇ ਸਨ ।
- ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ ।
- ਹੇਠਲੀ ਸ਼੍ਰੇਣੀ – ਇਸ ਸ਼੍ਰੇਣੀ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ । ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਕਾਫ਼ੀ ਗਿਣਤੀ ਸੀ। ਉਨ੍ਹਾਂ ਦੀ ਸਥਿਤੀ ਹਿੰਦੂਆਂ ਨਾਲੋਂ ਵਧੇਰੇ ਚੰਗੀ ਸੀ । ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਦੇ ਪੰਜਾਬ ’ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਪਦਵੀਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ ।
ਮੁਸਲਮਾਨਾਂ ਦੀਆਂ ਸ਼੍ਰੇਣੀਆਂ-ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
(i) ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ` ਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਦਾ ਜੀਵਨ ਸੀ । ਉਹ ਮਹੱਲਾਂ ਜਾਂ ਵਿਸ਼ਾਲ ਭਵਨਾਂ ਵਿਚ ਨਿਵਾਸ ਕਰਦੇ ਸਨ । ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ । ਉਨਾਂ ਨੂੰ ਅਰਬੀ ਭਾਸ਼ਾ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ । ਅਨੇਕਾਂ ਉਲਮਾ ਰਾਜ ਵਿਚ ਨਿਆਂ ਕਾਰਜਾਂ ਵਿਚ ਲੱਗੇ ਹੋਏ ਸਨ ।ਉਹ ਕਾਜ਼ੀਆਂ ਦੀਆਂ ਪਦਵੀਆਂ ‘ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ ‘ਤੇ ਕੰਮ ਕਰ ਰਹੇ ਸਨ ।
(ii) ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ | ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਸ਼੍ਰੇਣੀ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਸ਼੍ਰੇਣੀ ਜਿਹਾ ਉੱਚਾ ਨਹੀਂ ਸੀ । ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਇਸ ਸ਼੍ਰੇਣੀ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।
(iii) ਨੀਵੀਂ ਸ਼੍ਰੇਣੀ – ਨੀਵੀਂ ਸ਼੍ਰੇਣੀ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ ।ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨੇਤ ਕਰਨੀ ਪੈਂਦੀ ਸੀ । ਸ਼ਿਲਪਕਾਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਹੀ ਆਪਣਾ ਪੇਟ ਭਰ ਸਕਦੇ ਸਨ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ ।
ਪ੍ਰਸ਼ਨ 2.
16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ ?
ਉੱਤਰ-
16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦਾ ਜੀਵਨ ਇਸ ਪ੍ਰਕਾਰ ਸੀ-
ਇਸਤਰੀਆਂ ਦੀ ਦਸ਼ਾ-16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ । ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਸੋ, ਉਸ ਨੂੰ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ । ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ । ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ । ਇਸ ਪ੍ਰਕਾਰ ਜਨਮ ਤੋਂ ਲੈ ਕੇ ਮੌਤ ਤਕ ਇਸਤਰੀ ਨੂੰ ਬੜਾ ਹੀ ਤਰਸਯੋਗ ਜੀਵਨ ਬਿਤਾਉਣਾ ਪੈਂਦਾ ਸੀ ।
ਕੁਪ੍ਰਥਾਵਾਂ – ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ । ਇਨ੍ਹਾਂ ਵਿਚੋਂ ਮੁੱਖ ਪ੍ਰਥਾਵਾਂ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ, ਅਤੇ ਬਹੁ-ਪਤਨੀ ਪ੍ਰਥਾ ਆਦਿ ਸਨ । ਸਤੀ-ਪ੍ਰਥਾ ਦੇ ਅਨੁਸਾਰ ਜਦੋਂ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਵੀ ਆਪਣੇ ਮਿਤਕ ਪਤੀ ਦੇ ਨਾਲ ਜਿਉਂਦੇ ਸੜ ਜਾਣਾ ਪੈਂਦਾ ਸੀ । ਜੇਕਰ ਕੋਈ ਇਸਤਰੀ ਇਸ ਬੁਰੀ ਪ੍ਰਥਾ ਦੀ ਪਾਲਣਾ ਨਹੀਂ ਕਰਦੀ ਸੀ ਤਾਂ ਉਸ ਦੇ ਨਾਲ ਬੜਾ ਕਠੋਰ ਵਿਵਹਾਰ ਕੀਤਾ ਜਾਂਦਾ ਸੀ ਤੇ ਉਸ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ । ਅਸਲ ਵਿਚ ਉਸ ਤੋਂ ਜੀਵਨ ਦੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਜਾਂਦੀਆਂ ਸਨ । ਜੌਹਰ ਦੀ ਪ੍ਰਥਾ ਰਾਜਪੂਤ ਇਸਤਰੀਆਂ ਵਿਚ ਪ੍ਰਚਲਿਤ ਸੀ । ਇਸ ਦੇ ਅਨੁਸਾਰ ਉਹ ਆਪਣੇ ਸਤ ਅਤੇ ਸਨਮਾਨ ਦੀ ਰੱਖਿਆ ਦੇ ਲਈ ਜਿਉਂਦੀਆਂ ਸੜ ਜਾਂਦੀਆਂ ਸਨ ।
ਪਰਦਾ ਥਾ – ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਹੀ ਪ੍ਰਚਲਿਤ ਸੀ । ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ । ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਦੇ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ । ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ । ਕੇਵਲ ਕੁਝ ਉੱਚ ਘਰਾਣੇ ਦੀਆਂ ਇਸਤਰੀਆਂ ਹੀ ਆਪਣੇ ਘਰ ਵਿਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ । ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ । ਇਸਤਰੀਆਂ ‘ਤੇ ਕੁਝ ਹੋਰ ਪਾਬੰਦੀਆਂ ਵੀ ਲੱਗੀਆਂ ਹੋਈਆਂ ਸਨ । ਉਦਾਹਰਨ ਵਜੋਂ ਉਹ ਘਰ ਦੀ ਚਾਰਦੀਵਾਰੀ ਵਿਚ ਹੀ ਬੰਦ ਰਹਿੰਦੀਆਂ ਸਨ । ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ । ਪੰਜਾਬ ਵਿਚ ਅਕਸਰ ਇਸਤਰੀ ਦੇ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ ।”
ਪ੍ਰਸ਼ਨ 3.
ਪੰਜਾਬ ਵਿਚ ਦੌਲਤ ਖਾਂ ਲੋਧੀ ਦੀਆਂ ਸਾਜ਼ਿਸ਼ਾਂ ਅਤੇ ਮਹੱਤਵਪੂਰਨ ਕੰਮਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਦੌਲਤ ਖਾਂ ਲੋਧੀ ਤਾਤਾਰ ਖਾਂ (Tatar Khan) ਦਾ ਪੁੱਤਰ ਪੰਜਾਬ ਦਾ ਗਵਰਨਰ ਸੀ । ਉਹ ਸਿਕੰਦਰ ਲੋਧੀ ਦੇ ਜੀਵਨ ਕਾਲ ਵਿਚ ਤਾਂ ਦਿੱਲੀ ਸਲਤਨਤ ਦੇ ਪ੍ਰਤੀ ਵਫ਼ਾਦਾਰ ਰਿਹਾ, ਪਰ ਉਸ ਦੀ ਮੌਤ ਤੋਂ ਬਾਅਦ ਉਹ ਸੁਤੰਤਰ ਸ਼ਾਸਕ ਬਣਨ ਦੇ ਲਈ ਸਾਜ਼ਿਸ਼ਾਂ ਕਰਨ ਲੱਗਾ । ਨਵਾਂ ਸੁਲਤਾਨ ਇਬਰਾਹੀਮ ਲੋਧੀ ਇਕ ਘੁਮੰਡੀ ਅਤੇ ਮੂਰਖ ਸ਼ਾਸਕ ਸੀ । ਉਹ ਆਪਣੇ ਰਿਸ਼ਤੇਦਾਰਾਂ ਦਾ ਸਖ਼ਤ ਵਿਰੋਧੀ ਸੀ । ਦੌਲਤ ਖਾਂ ਲੋਧੀ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ । ਇਸ ਦੇ ਲਈ ਉਸ ਨੇ ਸਾਜ਼ਿਸ਼ਾਂ ਦਾ ਸਹਾਰਾ ਲਿਆ ।
1. ਇਬਰਾਹੀਮ ਲੋਧੀ ਦੇ ਵਿਰੁੱਧ ਸਾਜ਼ਿਸ਼ਾਂ – ਇਬਰਾਹੀਮ ਲੋਧੀ ਨੂੰ ਦੌਲਤ ਖਾਂ ਦੀਆਂ ਸਾਜ਼ਿਸ਼ਾਂ ਦਾ ਪਤਾ ਲੱਗ ਗਿਆ । ਉਸ ਨੇ ਉਸ ਨੂੰ ਸਫ਼ਾਈ ਦੇਣ ਲਈ ਦਿੱਲੀ ਬੁਲਾਇਆ । ਦੌਲਤ ਖਾਂ ਨੇ ਆਪ ਜਾਣ ਦੀ ਬਜਾਇ ਆਪਣੇ ਪੁੱਤਰ ਦਿਲਾਵਰ ਖ਼ਾ (Dilawar Khan) ਨੂੰ ਦਿੱਲੀ ਭੇਜ ਦਿੱਤਾ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਬਹੁਤ ਡਰਾਇਆ-ਧਮਕਾਇਆ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਵੀ ਦਿਖਾਏ ਜੋ ਵਿਦਰੋਹੀਆਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਦਿਲਾਵਰ ਖਾਂ ਨੂੰ ਬੰਦੀ ਬਣਾ ਲਿਆ । ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਵਿਚੋਂ ਭੱਜ ਗਿਆ । ਇਸ ਘਟਨਾ ਨਾਲ ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ । ਇਸ ਲਈ ਉਸ ਨੇ ਤੁਰੰਤ ਹੀ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ ਅਤੇ ਆਪਣੇ ਹੱਥ ਮਜ਼ਬੂਤ ਕਰਨ ਲਈ ਕਾਬੁਲ ਦੇ ਸ਼ਾਸਕ ਬਾਬਰ ਨਾਲ ਗਠਜੋੜ ਕਰਨ ਲੱਗਾ |
ਬਾਬਰ ਭਾਰਤ ਦਾ ਸਮਰਾਟ ਬਣਨ ਦੀ ਆਸ ਰੱਖਦਾ ਸੀ । ਉਹ ਪਹਿਲਾਂ ਵੀ ਭਾਰਤ ਉੱਤੇ ਕਈ ਹਮਲੇ ਕਰ ਚੁੱਕਾ ਸੀ । ਇਸ ਲਈ ਦੌਲਤ ਖਾਂ ਦਾ ਸੱਦਾ ਪਾ ਕੇ ਉਹ ਪੂਰੀ ਸ਼ਕਤੀ ਨਾਲ ਅੱਗੇ ਵਧਿਆ ਅਤੇ ਬੜੀ ਆਸਾਨੀ ਨਾਲ ਉਸ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕਰ ਲਈ । ਪਰ ਜਦ ਉਹ ਅੱਗੇ ਵਧਿਆ ਤਾਂ ਕੁੱਝ ਅਫ਼ਗਾਨ ਸਰਦਾਰਾਂ ਨੇ ਉਸ ਦਾ ਘੋਰ ਵਿਰੋਧ ਕੀਤਾ । ਇਸ ‘ਤੇ ਉਸ ਨੇ ਆਪਣੀ ਸੈਨਾ ਨੂੰ ਲਾਹੌਰ ਵਿਚ ਲੁੱਟ-ਮਾਰ ਕਰਨ ਦੀ ਆਗਿਆ ਦੇ ਦਿੱਤੀ । ਬਾਅਦ ਵਿਚ ਉਸ ਨੇ ਦੀਪਾਲਪੁਰ ਅਤੇ ਜਲੰਧਰ ਨੂੰ ਵੀ ਲੁੱਟਿਆ । ਪੰਜਾਬ ਜਿੱਤਣ ਦੇ ਬਾਅਦ ਬਾਬਰ ਨੇ ਦੌਲਤ ਖਾਂ ਨੂੰ ਜਲੰਧਰ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਬਾਕੀ ਸਾਰਾ ਦੇਸ਼ ਉਸਨੇ ਆਲਮ ਖ਼ਾਂ ਨੂੰ ਸੌਂਪ ਦਿੱਤਾ ।
2. ਬਾਬਰ ਦੇ ਵਿਰੁੱਧ ਵਿਦਰੋਹ – ਦੌਲਤ ਖਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਾਬਰ ਉਸ ਨੂੰ ਪੂਰੇ ਪੰਜਾਬ ਦਾ ਸੁਤੰਤਰ ਸ਼ਾਸਕ ਬਣਾਏਗਾ । ਪਰ ਜਦ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦੁਆਬ ਦਾ ਹੀ ਸੂਬੇਦਾਰ ਨਿਯੁਕਤ ਕੀਤਾ ਤਾਂ ਉਹ ਗੁੱਸੇ ਵਿਚ ਆ ਗਿਆ । ਉਸ ਨੇ ਆਪਣੇ ਪੁੱਤਰ ਗਾਜ਼ੀ ਖ਼ਾਂ ਨੂੰ ਨਾਲ ਲੈ ਕੇ ਬਾਬਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਬਾਬਰ ਨੇ ਬੜੀ ਆਸਾਨੀ ਨਾਲ ਵਿਦਰੋਹ ਕੁਚਲ ਦਿੱਤਾ । ਪਰ ਬਾਬਰ ਦੇ ਵਾਪਸ ਜਾਣ ਦੇ ਬਾਅਦ ਉਸ ਨੇ ਆਲਮ ਖ਼ਾਂ ਅਤੇ ਇਬਰਾਹੀਮ ਲੋਧੀ ਦੀਆਂ ਸੈਨਾਵਾਂ ਨੂੰ ਹਰਾ ਕੇ ਪੰਜਾਬ ਦੇ ਜ਼ਿਆਦਾਤਰ ਹਿੱਸੇ ‘ਤੇ ਆਪਣਾ ਅਧਿਕਾਰ ਕਰ ਲਿਆ ।
3. ਦੌਲਤ ਖਾਂ ਦੀ ਹਾਰ ਅਤੇ ਮੌਤ – ਬਾਬਰ ਦੌਲਤ ਖ਼ਾਂ ਦੀਆਂ ਗਤੀਵਿਧੀਆਂ ਤੋਂ ਬੇਖ਼ਬਰ ਨਹੀਂ ਸੀ । ਉਸ ਨੂੰ ਜਦ ਪਤਾ ਚੱਲਿਆ ਕਿ ਦੌਲਤ ਖਾਂ ਨੇ ਪੰਜਾਬ ‘ਤੇ ਅਧਿਕਾਰ ਕਰ ਲਿਆ ਹੈ ਤਾਂ ਉਸ ਨੇ ਨਵੰਬਰ 1525 ਈ: ਵਿਚ ਭਾਰਤ ਵਲ ਕੂਚ ਕੀਤਾ । ਲਾਹੌਰ ਪਹੁੰਚਣ ‘ਤੇ ਉਸ ਨੂੰ ਸੂਚਨਾ ਮਿਲੀ ਕਿ ਦੌਲਤ ਖਾਂ ਨੇ ਹੁਸ਼ਿਆਰਪੁਰ ਵਿਚ ਸਥਿਤ ਮਲੋਟ ਨਾਂ ਦੇ ਸਥਾਨ ‘ਤੇ ਡੇਰੇ ਲਾਏ ਹੋਏ ਹਨ । ਇਸ ਲਈ ਬਾਬਰ ਨੇ ਜਲਦੀ ਹੀ ਮਲੋਟ ‘ਤੇ ਹਮਲਾ ਕਰ ਦਿੱਤਾ । ਦੌਲਤ ਖ਼ਾਂ ਬਾਬਰ ਦੀ ਸ਼ਕਤੀ ਦੇ ਸਾਹਮਣੇ ਜ਼ਿਆਦਾ ਦੇਰ ਤਕ ਨਾ ਟਿਕ ਸਕਿਆ ਅਤੇ ਹਾਰ ਗਿਆ ।
