PBN 9th Agriculture

PSEB Solutions for Class 9 Agriculture Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

PSEB Solutions for Class 9 Agriculture Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ PSEB 9th Class Agriculture

ਪਾਠ ਇੱਕ ਨਜ਼ਰ ਵਿੱਚ-

  1. ਮਨੁੱਖਤਾ ਲਈ ਦੁੱਧ ਦਾ ਵਰਦਾਨ ਮਿਲਿਆ ਹੋਇਆ ਹੈ । ਦੁੱਧ ਇੱਕ ਵੱਡਮੁਲੀ ਅਤੇ ਬਹੁਤ ਵਧੀਆ ਖ਼ੁਰਾਕੀ ਵਸਤੂ ਹੈ ।
  2. ਦੁੱਧ ਵਿੱਚ ਕਈ ਖ਼ੁਰਾਕੀ ਤੱਤ; ਜਿਵੇਂ-ਪ੍ਰੋਟੀਨ, ਹੱਡੀਆਂ ਲਈ ਕੈਲਸ਼ੀਅਮ, ਹੋਰ ਧਾਤਾਂ ਆਦਿ ਹੁੰਦੇ ਹਨ ।
  3. ਦੁੱਧ ਦੇ ਮੰਡੀਕਰਨ ਵਿੱਚ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ।
  4. ਗਾਂ ਦੇ ਦੁੱਧ ਵਿਚ ਘੱਟ ਤੋਂ ਘੱਟ ਫੈਟ ਦੀ ਮਾਤਰਾ 4% ਹੋਣੀ ਚਾਹੀਦੀ ਹੈ ਅਤੇ ਐੱਸ. ਐੱਨ. ਐੱਫ. Solid not fat (SNF) ਦੀ ਮਾਤਰਾ 8.5% ਹੋਣੀ । ਚਾਹੀਦੀ ਹੈ ।
  5. ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 6% ਅਤੇ ਐੱਸ. ਐੱਨ. ਐੱਫ. ਦੀ ਮਾਤਰਾ 9% ਹੋਣੀ ਚਾਹੀਦੀ ਹੈ ।
  6. ਦੁੱਧ ਦੀਆਂ ਸ਼੍ਰੇਣੀਆਂ ਹਨ-ਟੋਨਡ ਦੁੱਧ, ਡਬਲ ਟੋਨਡ ਦੁੱਧ, ਸਟੈਂਡਰਡ ਦੁੱਧ ।
  7. ਕੱਚਾ ਦੁੱਧ ਜਲਦੀ ਖ਼ਰਾਬ ਹੁੰਦਾ ਹੈ । ਇਸ ਲਈ ਦੁੱਧ ਦੇ ਪਦਾਰਥ ਬਣਾ ਕੇ ਇਸ ਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾ ਸਕਦਾ ਹੈ ।
  8. ਦੁੱਧ ਦੇ ਪਦਾਰਥਾਂ ਤੋਂ ਦੁੱਧ ਦੀ ਤੁਲਨਾ ਵਿੱਚ ਵਧੇਰੇ ਕਮਾਈ ਕੀਤੀ ਜਾ । ਸਕਦੀ ਹੈ ।
  9. ਦੁੱਧ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪਦਾਰਥ ਹਨ-ਖੋਆ, ਪਨੀਰ, ਘਿਓ, ਦਹੀਂ ਆਦਿ ।
  10. ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਖੋਆ ਅਤੇ 180 ਗ੍ਰਾਮ ਪਨੀਰ ਮਿਲ ਜਾਂਦਾ ਹੈ ।
  11. ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ 250 ਗ੍ਰਾਮ ਖੋਆ ਅਤੇ 250 ਗ੍ਰਾਮ ਪਨੀਰ ਮਿਲ ਜਾਂਦਾ ਹੈ ।
  12. ਆਧੁਨਿਕ ਤਕਨੀਕਾਂ ਨਾਲ ਦੁੱਧ ਦੇ ਪਦਾਰਥ ਬਣਾਉਣ ਦੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ, ਕਰਨਾਲ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ।

PSEB 9th Class Agriculture Guide ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ

ਪ੍ਰਸ਼ਨ 1.
ਗਾਂ ਦੇ ਇਕ ਕਿਲੋ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
(ਉ) 200 ਗ੍ਰਾਮ
(ਅ) 500 ਗ੍ਰਾਮ
(ਈ) 700 ਗ੍ਰਾਮ
(ਸ) 300 ਗ੍ਰਾਮ ॥
ਉੱਤਰ-
(ਉ) 200 ਗ੍ਰਾਮ,

ਪ੍ਰਸ਼ਨ 2.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਟ ਫੈਟ ਹੁੰਦੀ ਹੈ ?
(ਉ) 4%
(ਅ) 50%
(ਈ) 2%
(ਸ) 70%.
ਉੱਤਰ-
(ਉ) 4%,

ਪ੍ਰਸ਼ਨ 3.
ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
(ਉ) %
(ਅ) 3%
(ਇ) 10%
(ਸਿ) 25%
ਉੱਤਰ-
(ਅ) 3%

ਪ੍ਰਸ਼ਨ 4.
ਮੱਝ ਦੇ ਇੱਕ ਕਿਲੋਗ੍ਰਾਮ ਦੁੱਧ ਵਿਚ ਕਿੰਨਾ ਪਨੀਰ ਤਿਆਰ ਹੋ ਜਾਂਦਾ ਹੈ :
(ਉ) 100 ਗ੍ਰਾਮ
(ਅ) 50 ਗ੍ਰਾਮ
(ਇ) 520 ਗ੍ਰਾਮ
(ਸ) 250 ਗ੍ਰਾਮ ।
ਉੱਤਰ-
(ਸ) 250 ਗ੍ਰਾਮ ।

ਪ੍ਰਸ਼ਨ 5.
ਡਬਲ ਟੋਨਡ ਦੁੱਧ ਵਿਚ SNF ਦੀ ਪ੍ਰਤੀਸ਼ਤ ਮਾਤਰਾ ਹੈ :
(ਉ) 3%
(ਅ) 1%
(ਇ) 9
(ਸ) 2%
ਉੱਤਰ-
(ਇ) 9

ਠੀਕ/ਗਲਤ ਦੱਸੋ :

ਪ੍ਰਸ਼ਨ 1.
ਦੁੱਧ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪਦਾਰਥ ਹਨ-ਖੋਆ, ਪਨੀਰ, ਘਿਓ, ਦਹੀਂ ਆਦਿ ।
ਉੱਤਰ-
ਠੀਕ,

ਪ੍ਰਸ਼ਨ 2.
ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਖੋਆ ਅਤੇ 80 ਗ੍ਰਾਮ ਪਨੀਰ ਮਿਲ ਜਾਂਦਾ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਦੁੱਧ ਵਿੱਚ ਕਈ ਖੁਰਾਕੀ ਤੱਤ; ਜਿਵੇਂ-ਪ੍ਰੋਟੀਨ, ਹੱਡੀਆਂ ਲਈ ਕੈਲਸ਼ੀਅਮ, ਹੋਰ ਧਾਤਾਂ ਆਦਿ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਦੁੱਧ ਇੱਕ ਵੱਡਮੁਲੀ ਅਤੇ ਬਹੁਤ ਵਧੀਆ ਖ਼ੁਰਾਕੀ ਵਸਤੁ ਨਹੀਂ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 5.
ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 6% ਅਤੇ ਐੱਸ. ਐੱਨ. ਐੱਫ. ਦੀ ਮਾਤਰਾ 9% ਹੋਣੀ ਚਾਹੀਦੀ ਹੈ ।
ਉੱਤਰ-
ਠੀਕ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਦੁੱਧ ਦੇ …………….. ਵਿੱਚ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ।
ਉੱਤਰ-
ਮੰਡੀਕਰਨ,

ਪ੍ਰਸ਼ਨ 2.
ਦੁੱਧ ਦੀਆਂ ਸ਼੍ਰੇਣੀਆਂ ਹਨ-ਟੋਨਡ ਦੁੱਧ, ਡਬਲ ਟੋਨਡ ਦੁੱਧ, ……….. ਦੁੱਧ ।
ਉੱਤਰ-
ਸਟੈਂਡਰਡ,

ਪ੍ਰਸ਼ਨ 3.
ਦੁੱਧ ਦੇ …………….. ਤੋਂ ਦੁੱਧ ਦੀ ਤੁਲਨਾ ਵਿੱਚ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।
ਉੱਤਰ-
ਪਦਾਰਥਾਂ,

ਪ੍ਰਸ਼ਨ 4.
ਕੱਚਾ ਦੁੱਧ ਜਲਦੀ …………….. ਹੁੰਦਾ ਹੈ ।
ਉੱਤਰ-
ਖ਼ਰਾਬ,

ਪ੍ਰਸ਼ਨ 5.
ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ 250 ਗ੍ਰਾਮ ਖੋਆ ਅਤੇ ……………………………. ਗ੍ਰਾਮ ਪਨੀਰ ਮਿਲ ਜਾਂਦਾ ਹੈ ।
ਉੱਤਰ-
250.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਪਦਾਰਥਾਂ ਦੀ ਢੋਆ-ਢੁਆਈ ਸੌਖੀ ਕਿਉਂ ਹੋ ਜਾਂਦੀ ਹੈ ?
ਉੱਤਰ-
ਕਿਉਂਕਿ ਦੁੱਧ ਪਦਾਰਥਾਂ ਦਾ ਵਜ਼ਨ ਘੱਟ ਜਾਂਦਾ ਹੈ ।

ਪ੍ਰਸ਼ਨ 2.
ਖੋਏ ਨੂੰ ਆਮ ਤਾਪਮਾਨ ਤੇ ਕਿੰਨੇ ਦਿਨਾਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ-
13 ਦਿਨਾਂ ਤਕ ।

ਪ੍ਰਸ਼ਨ 3.
ਦੁੱਧ ਤੋਂ ਪਨੀਰ ਬਣਾਉਣ ਲਈ ਗਰਮ ਦੁੱਧ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
ਨਿੰਬੂ ਦਾ ਸਤ (ਸਿਟਰਿਕ ਐਸਿਡ) ।

ਪ੍ਰਸ਼ਨ 4.
ਘਿਓ ਜਲਦੀ ਖ਼ਰਾਬ ਹੋਣ ਦੇ ਕੀ ਕਾਰਨ ਹਨ ?
ਉੱਤਰ-
ਲੋੜੀਂਦੀ ਪੱਧਰ ਤੋਂ ਵੱਧ ਪਾਣੀ ਦੀ ਮਾਤਰਾ, ਹਵਾ ਅਤੇ ਰੋਸ਼ਨੀ ।

ਪ੍ਰਸ਼ਨ 5.
ਪਨੀਰ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਕਿਹੜੀਆਂ ਹਨ ?
ਉੱਤਰ-
ਰਸਗੁੱਲਾ, ਛੈਣਾ ਮੁਰਗੀ ।

ਪ੍ਰਸ਼ਨ 6.
ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ ਕਿੱਥੇ ਹੈ ?
ਉੱਤਰ-
ਕਰਨਾਲ ਵਿਖੇ ॥

ਪ੍ਰਸ਼ਨ 7.
ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
ਉੱਤਰ-
3.0%

ਪ੍ਰਸ਼ਨ 8.
ਟੋਨਡ ਦੁੱਧ ਵਿਚ ਐੱਸ. ਐੱਨ. ਐੱਫ. ਦੀ ਮਾਤਰਾ ਦੱਸੋ ।
ਉੱਤਰ-
8.5%.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਕਿਨ੍ਹਾਂ ਦੀ ਖ਼ੁਰਾਕ ਦਾ ਮਹੱਤਵਪੂਰਨ ਅੰਗ ਹੈ ?
ਉੱਤਰ-
ਗਰਭਵਤੀ ਔਰਤਾਂ, ਬੱਚਿਆਂ, ਨੌਜਵਾਨਾਂ, ਵੱਡੀ ਉਮਰ ਦੇ ਇਨਸਾਨਾਂ ਅਤੇ ਰੋਗੀਆਂ ਦੀ ਖੁਰਾਕ ਦਾ ਮਹੱਤਵਪੂਰਨ ਅੰਗ ਹੈ ?

ਪ੍ਰਸ਼ਨ 2.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦਾ ਇੱਕ ਲਾਭ ਦੱਸੋ ।
ਉੱਤਰ-
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਨਾਲ ਦੁੱਧ ਨਾਲੋਂ ਵੱਧ ਮੁਨਾਫ਼ਾ ਹੋ ਜਾਂਦਾ ਹੈ ।

ਪ੍ਰਸ਼ਨ 3.
ਦੁੱਧ ਦਾ ਅੱਧਾ ਹਿੱਸਾ ਕਿਸ ਤਰ੍ਹਾਂ ਖਪਤ ਹੋ ਜਾਂਦਾ ਹੈ ?
ਉੱਤਰ-
ਦੁੱਧ ਦੀ ਕੁੱਲ ਪੈਦਾਵਾਰ ਦਾ ਲਗਪਗ ਅੱਧਾ ਹਿੱਸਾ ਆਮ ਪ੍ਰਚਲਤ ਦੁੱਧ ਪਦਾਰਥਾਂ ਨੂੰ ਬਣਾਉਣ ਵਿੱਚ ਖਪਤ ਹੋ ਜਾਂਦਾ ਹੈ ।

ਪ੍ਰਸ਼ਨ 4.
ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਖੋਏ ਦੀ ਮਠਿਆਈ, ਪਨੀਰ ਦੀ ਮਠਿਆਈ, ਖੀਰ, ਰਬੜੀ, ਆਈਸਕ੍ਰੀਮ, ਟੋਨਡ ਦੁੱਧ, ਸਪਰੇਟਾ ਦੁੱਧ, ਦਹੀਂ, ਸੰਘਣਾ ਦੁੱਧ, ਦੁੱਧ ਦਾ ਪਾਊਡਰ, ਮੱਖਣ, ਬੱਚਿਆਂ ਲਈ ਦੁੱਧ ਦਾ ਪਾਊਡਰ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਘਿਓ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਦੁੱਧ ਵਿਚੋਂ ਮੱਖਣ ਜਾਂ ਕਰੀਮ ਕੱਢ ਕੇ ਗਰਮ ਕਰਕੇ ਘਿਓ ਬਣਾਇਆ ਜਾਂਦਾ ਹੈ । ਘਿਓ ਨੂੰ ਸੰਭਾਲਣ ਲਈ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਿਆ ਜਾਂਦਾ ਹੈ ।
ਰੋਸ਼ਨੀ ਅਤੇ ਹਵਾ ਨਾਲ ਓ ਜਲਦੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਇਸ ਨੂੰ ਸੀਲ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਹੈ । ਘਿਓ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਤੇ ਵੀ ਇਹ ਜਲਦੀ ਖ਼ਰਾਬ ਹੋ ਜਾਂਦਾ ਹੈ ।

Agriculture Guide for Class 9 PSEB ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਅਭਿਆਸ (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਆਮ ਤੌਰ ‘ਤੇ ਗਾਂ ਦੇ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-
ਇਕ ਕਿਲੋ ਦੁੱਧ ਤੋਂ ਲਗਪਗ 200 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 2.
ਮੱਝ ਦੇ ਦੁੱਧ ਤੋਂ ਆਮ ਤੌਰ ‘ਤੇ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-
ਇਕ ਕਿਲੋ ਦੁੱਧ ਤੋਂ ਲਗਪਗ 250 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 3.
ਗਾਂ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-
180 ਗਰਾਮ ॥

ਪ੍ਰਸ਼ਨ 4.
ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-
250 ਗ੍ਰਾਮ ॥

ਪ੍ਰਸ਼ਨ 5.
ਜਾਗ ਲਗਾ ਕੇ ਦੁੱਧ ਤੋਂ ਬਣਾਏ ਜਾਣ ਵਾਲੇ ਪਦਾਰਥ ਲਿਖੋ ।
ਉੱਤਰ-
ਦਹੀਂ, ਲੱਸੀ ।

ਪ੍ਰਸ਼ਨ 6.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-
ਘੱਟੋ-ਘੱਟ 4% ਫੈਟ ।

ਪ੍ਰਸ਼ਨ 7.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SNF) ਹੁੰਦੀ ਹੈ ?
ਉੱਤਰ-
8.5% ਐੱਸ. ਐੱਨ. ਐੱਫ. ਹੁੰਦੀ ਹੈ ।

ਪ੍ਰਸ਼ਨ 8.
ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-
6% ਫੈਟ ਹੁੰਦੀ ਹੈ ।

ਪ੍ਰਸ਼ਨ 9.
ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SN) ਹੁੰਦੀ ਹੈ ?
ਉੱਤਰ-
9% ਐੱਸ. ਐੱਨ. ਐੱਫ. ।

ਪ੍ਰਸ਼ਨ 10.
ਟੋਨਡ ਦੁੱਧ ਵਿੱਚ ਕਿੰਨੀ ਫੈਟ ਹੁੰਦੀ ਹੈ ?
ਉੱਤਰ-
ਟੋਨਡ ਦੁੱਧ ਵਿੱਚ 3% ਫੈਟ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮਨੁੱਖੀ ਖ਼ੁਰਾਕ ਵਿਚ ਦੁੱਧ ਦੀ ਕੀ ਮਹੱਤਤਾ ਹੈ ?
ਉੱਤਰ-
ਦੁੱਧ ਵਿਚ ਸੌਖ ਨਾਲ ਹਜ਼ਮ ਹੋਣ ਵਾਲੇ ਖ਼ੁਰਾਕੀ ਤੱਤ ਹੁੰਦੇ ਹਨ । ਦੁੱਧ ਇੱਕ ਸੰਤੁਲਿਤ ਖ਼ੁਰਾਕ ਹੈ ਅਤੇ ਸ਼ਾਕਾਹਾਰੀ ਪ੍ਰਾਣੀਆਂ ਦੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ|ਮਨੁੱਖ ਦੁੱਧ ਦੀ ਵਰਤੋਂ ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਦੁੱਧ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਰਹਿੰਦਾ ਹੈ । ਦੁੱਧ ਵਿਚ ਫੈਟ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 2.
ਦੁੱਧ ਵਿੱਚ ਕਿਹੜੇ-ਕਿਹੜੇ ਖ਼ੁਰਾਕੀ ਤੱਤ ਪਾਏ ਜਾਂਦੇ ਹਨ ?
ਉੱਤਰ-
ਦੁੱਧ ਵਿੱਚ ਹੱਡੀਆਂ ਦੀ ਬਣਤਰ ਅਤੇ ਮਜ਼ਬੂਤੀ ਲਈ ਧਾਤਾਂ; ਜਿਵੇਂ-ਕੈਲਸ਼ੀਅਮ ਆਦਿ ਹੁੰਦਾ ਹੈ, ਪ੍ਰੋਟੀਨ, ਫੈਟ, ਵਿਟਾਮਿਨ ਆਦਿ ਲਗਪਗ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 3.
ਵਪਾਰਕ ਪੱਧਰ ਤੇ ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਖੋਆ, ਪਨੀਰ, ਦਹੀਂ ਆਦਿ ਅਤੇ ਖੋਏ ਦੀ ਅਤੇ ਪਨੀਰ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ ।

ਪ੍ਰਸ਼ਨ 4.
ਖੋਏ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ-
ਖੋਏ ਨੂੰ ਆਮ ਤਾਪਮਾਨ ਤੇ 13 ਦਿਨਾਂ ਲਈ ਅਤੇ ਕੋਲਡ ਸਟੋਰ ਵਿੱਚ ਢਾਈ ਮਹੀਨੇ ਤੱਕ ਆਸਾਨੀ ਨਾਲ ਸੰਭਾਲ ਕੇ ਰੱਖ ਸਕਦੇ ਹਾਂ ।

ਪ੍ਰਸ਼ਨ 5.
ਘਿਓ ਨੂੰ ਜ਼ਿਆਦਾ ਸਮੇਂ ਲਈ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ-
ਓ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ ਅਤੇ ਟੀਨ ਦੇ ਸੀਲ ਬੰਦ ਡੱਬੇ ਅੰਦਰ ਘਿਓ ਨੂੰ 21°C ਤੇ ਛੇ ਮਹੀਨੇ ਲਈ ਸੰਭਾਲਿਆ ਜਾ ਸਕਦਾ ਹੈ ।

ਪ੍ਰਸ਼ਨ 6.
ਪਨੀਰ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ-
ਪਨੀਰ ਨੂੰ ਸਹੀ ਢੰਗ ਨਾਲ ਬਣਾਇਆ ਗਿਆ ਹੋਵੇ ਤਾਂ ਦੋ ਹਫ਼ਤੇ ਲਈ ਫਰਿਜ਼ ਵਿਚ ਸਟੋਰ ਕੀਤਾ ਜਾ ਸਕਦਾ ਹੈ । ਵੱਖ-ਵੱਖ ਪਨੀਰ ਦੇ ਬਣਾਉਣ ਦੇ ਤਰੀਕੇ ਅਨੁਸਾਰ ਪਨੀਰ ਨੂੰ 2-4 ਦਿਨਾਂ ਤੋਂ 5-6 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਦੁੱਧ ਦੇ ਪਦਾਰਥ ਬਣਾਉਣ ਲਈ ਟਰੇਨਿੰਗ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗਡਵਾਸੂ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਉਟ ਕਰਨਾਲ ਤੋਂ ਲਈ ਜਾ ਸਕਦੀ ਹੈ ।

ਪ੍ਰਸ਼ਨ 8.
ਡਬਲ ਟੋਨਡ ਅਤੇ ਸਟੈਂਡਰਡ ਦੁੱਧ ਦੇ ਮਿਆਰ ਲਿਖੋ ।
ਉੱਤਰ

ਦੁੱਧ ਦੀ ਕਿਸਮ ਐੱਸ. ਐੱਨ. ਐੱਫ. ਦੀ % ਮਾਤਰਾ ਫੈਟ ਦੀ % ਮਾਤਰਾ
1. ਡਬਲ ਟੋਨਡ ਦੁੱਧ 9% 1.5%
2. ਸਟੈਂਡਰਡ ਦੁੱਧ 8.5% 4.5%

ਪ੍ਰਸ਼ਨ 9.
ਖੋਏ ਨੂੰ ਸੰਭਾਲਣ ਦਾ ਤਰੀਕਾ ਲਿਖੋ ।
ਉੱਤਰ-
ਖੋਏ ਨੂੰ ਸੰਭਾਲਣ ਲਈ ਮੋਮੀ ਕਾਗਜ਼ ਵਿੱਚ ਲਪੇਟ ਕੇ ਠੰਡੀ ਥਾਂ ਤੇ ਰੱਖਿਆ ਜਾਂਦਾ ਹੈ । ਖੋਏ ਨੂੰ ਆਮ ਤਾਪਮਾਨ ਤੇ 13 ਦਿਨ ਅਤੇ ਕੋਲਡ ਸਟੋਰ ਵਿਚ ਢਾਈ ਮਹੀਨੇ ਲਈ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 10.
ਖੋਏ ਤੋਂ ਬਣਨ ਵਾਲੀਆਂ ਮਠਿਆਈਆਂ ਦੇ ਨਾਂ ਲਿਖੋ ।
ਉੱਤਰ-
ਖੋਏ ਤੋਂ ਬਣਨ ਵਾਲੀਆਂ ਮਠਾਈਆਂ ਹਨ-ਬਰ ਪੇੜੇ, ਗੁਲਾਬ ਜਾਮਣ, ਕਲਾਕੰਦ, ਬਰਫ਼ੀ ਆਦਿ ।

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦੇ ਕੀ ਫਾਇਦੇ ਹਨ ?
ਉੱਤਰ-
ਕੱਚਾ ਦੁੱਧ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਦੁੱਧ ਤੋਂ ਦੁੱਧ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ ਤਾਂ ਕਿ ਦੁੱਧ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾ ਸਕੇ । ਦੁੱਧ ਨਾਲੋਂ ਦੁੱਧ ਵਾਲੇ ਪਦਾਰਥ ਮਹਿੰਗੇ ਭਾਅ ਵਿਕਦੇ ਹਨ ਤੇ ਦੁੱਧ ਉਤਪਾਦਕ ਨੂੰ ਚੰਗਾ ਲਾਭ ਹੋ ਜਾਂਦਾ ਹੈ । ਦੁੱਧ ਦੇ ਪਦਾਰਥ ਦੁੱਧ ਨਾਲੋਂ ਵਜ਼ਨ ਤੇ ਆਕਾਰ ਵਿਚ ਘੱਟ ਹੋ ਜਾਂਦੇ ਹਨ ਤੇ ਇਹਨਾਂ ਦੀ ਢੋਆ-ਢੁਆਈ ਦਾ ਖ਼ਰਚਾ ਵੀ ਘੱਟਦਾ ਹੈ ਤੇ ਸੌਖਾ ਵੀ ਰਹਿੰਦਾ ਹੈ । ਇਹਨਾਂ ਦੇ ਮੰਡੀਕਰਨ ਵਿਚ ਵਿਚੋਲੀਏ ਨਹੀਂ ਹੁੰਦੇ ਇਸ ਲਈ ਆਮਦਨ ਵੀ ਵੱਧ ਹੁੰਦੀ ਹੈ । ਘਰ ਦੇ ਮੈਂਬਰਾਂ ਨੂੰ ਘਰ ਵਿਚ ਹੀ ਰੁਜ਼ਗਾਰ ਮਿਲ ਜਾਂਦਾ ਹੈ ।

ਪ੍ਰਸ਼ਨ 2.
ਪਨੀਰ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਉਬਲਦੇ ਦੁੱਧ ਵਿੱਚ ਤੇਜ਼ਾਬੀ ਘੋਲ, ਸਿਟਰਿਕ ਤੇਜ਼ਾਬ (ਨਿੰਬੂ ਦਾ ਸੱਤ) ਜਾਂ ਲੈਕਟਿਕ ਤੇਜ਼ਾਬ ਪਾ ਕੇ ਇਸ ਨੂੰ ਫਟਾਇਆ ਜਾਂਦਾ ਹੈ । ਫਟੇ ਦੁੱਧ ਪਦਾਰਥ ਨੂੰ ਮਲਮਲ ਦੇ ਕੱਪੜੇ ਵਿਚ ਪਾ ਕੇ ਇਸ ਵਿਚੋਂ ਪਿੱਛ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ । ਫਿਰ ਠੰਡਾ ਕਰ ਕੇ ਇਸ ਨੂੰ ਪੈਕ ਕਰ ਕੇ ਸੰਭਾਲ ਲਿਆ ਜਾਂਦਾ ਹੈ ਜਾਂ ਵਰਤ ਲਿਆ ਜਾਂਦਾ ਹੈ । ਇਸ ਨੂੰ ਦੋ ਹਫ਼ਤੇ ਤੱਕ ਫਰਿੱਜ਼ ਵਿਚ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 3.
ਖੋਆ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਦੁੱਧ ਨੂੰ ਕੜਾਹੀ ਵਿੱਚ ਪਾ ਕੇ ਗਰਮ ਕੀਤਾ ਜਾਂਦਾ ਹੈ ਅਤੇ ਕਾਫ਼ੀ ਸੰਘਣਾ ਹੋਣ ਤੱਕ ਇਸ ਨੂੰ ਖੁਰਚਣੇ ਦੀ ਸਹਾਇਤਾ ਨਾਲ ਹਿਲਾਉਂਦੇ ਰਹਿੰਦੇ ਹਨ ਤੇ ਕੜਾਹੀ ਨੂੰ ਖੁਰਚਦੇ ਰਹਿੰਦੇ ਹਨ । ਇਸ ਤੋਂ ਬਾਅਦ ਕੜਾਹੀ ਨੂੰ ਅੱਗ ਤੋਂ ਉਤਾਰ ਕੇ ਸੰਘਣੇ ਪਦਾਰਥ ਨੂੰ ਠੰਡਾ ਕਰਕੇ ਖੋਏ ਦਾ ਪੇੜਾ ਬਣਾ ਲਿਆ ਜਾਂਦਾ ਹੈ । ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿਚੋਂ 200 ਗ੍ਰਾਮ ਅਤੇ ਮੱਝ ਦੇ ਇੰਨੇ ਹੀ ਦੁੱਧ ਵਿਚੋਂ 250 ਗ੍ਰਾਮ ਖੋਇਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 4.
ਵੱਖ-ਵੱਖ ਸ਼੍ਰੇਣੀਆਂ ਦੇ ਦੁੱਧ ਦੇ ਕੀ ਕਾਨੂੰਨੀ ਮਿਆਰ ਹਨ ?
ਉੱਤਰ-
ਦੁੱਧ ਦੇ ਪਦਾਰਥਾਂ ਦਾ ਮੰਡੀਕਰਨ ਕਰਨ ਲਈ ਕੁਝ ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਹ ਮਿਆਰ ਇਸ ਤਰ੍ਹਾਂ ਹਨ –

  1. ਪਦਾਰਥ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ।
  2. ਪਦਾਰਥਾਂ ਨੂੰ ਵੇਚਣ ਲਈ ਪੈਕ ਕਰਕੇ ਇਸ ਉੱਪਰ ਲੇਬਲ ਲਗਾ ਕੇ ਪੂਰੀ ਜਾਣਕਾਰੀ ਲਿਖਣੀ ਚਾਹੀਦੀ ਹੈ ।
  3. ਪਦਾਰਥਾਂ ਸੰਬੰਧੀ ਮਸ਼ਹੂਰੀ ਜਾਂ ਇਸ਼ਤਿਹਾਰ ਵਿਚ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ।
  4. ਪਦਾਰਥਾਂ ਵਿੱਚ ਮਿਆਰੀ ਗੁਣਵੱਤਾ ਬਣਾਈ ਰੱਖਣੀ ਚਾਹੀਦੀ ਹੈ ।

ਪ੍ਰਸ਼ਨ 5.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਕਿਹੜੇ-ਕਿਹੜੇ ਨੁਕਤਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ?
ਉੱਤਰ-

  • ਸ਼ਹਿਰੀ ਮੰਡੀ ਅਤੇ ਪੇਂਡੂ ਉਤਪਾਦਕਾਂ ਵਿਚਲੀ ਦੂਰੀ ਨੂੰ ਖ਼ਤਮ ਕਰਨਾ ਚਾਹੀਦਾ ਹੈ ।
  • ਦੁੱਧ ਦੀ ਪ੍ਰੋਸੈਸਿੰਗ ਅਤੇ ਜੀਵਾਣੂ ਰਹਿਤ ਡੱਬਾਬੰਦੀ ਦੀਆਂ ਆਧੁਨਿਕ ਤਕਨੀਕਾਂ ਅਪਨਾਉਣ ਦੀ ਲੋੜ ਹੈ ।
  • ਉਤਪਾਦਕਾਂ ਨੂੰ ਆਪਣੇ ਇਲਾਕੇ ਵਿਚ ਆਮ ਵੇਚੇ ਜਾਣ ਵਾਲੇ ਪਦਾਰਥ ਬਣਾਉਣੇ ਹੈ|
  • ਦੁੱਧ ਉਤਪਾਦਕਾਂ ਨੂੰ ਇਕੱਠੇ ਹੋ ਕੇ ਸਹਿਕਾਰੀ ਸਭਾਵਾਂ ਬਣਾ ਕੇ ਉਤਪਾਦ ਵੇਚਣੇ ਚਾਹੀਦੇ ਹਨ ।
  • ਦੁੱਧ ਉਤਪਾਦਕਾਂ ਨੂੰ ਵਪਾਰਕ ਪੱਧਰ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਪਦਾਰਥ ਬਣਾਉਣੇ ਚਾਹੀਦੇ ਹਨ ।
  • ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

The Complete Educational Website

Leave a Reply

Your email address will not be published. Required fields are marked *