PSEB Solutions for Class 9 Computer Chapter 1 ਐੱਮ. ਐੱਸ. ਐਕਸੈੱਲ (ਭਾਗ-1)
PSEB 9th Class Computer Solutions Chapter 1 ਐੱਮ. ਐੱਸ. ਐਕਸੈੱਲ (ਭਾਗ-1)
ਪਾਠ ਦੇ ਉਦੇਸ਼
ਪਾਠ ਨੂੰ ਪੜ੍ਹਨ ਤੋਂ ਬਾਅਦ ਵਿਦਿਆਰਥੀ ਇਸ ਯੋਗ ਹੋ ਜਾਣਗੇ ਕਿ ਦੱਸ ਸਕਣ—
- ਸੈੱਲਾਂ ਨੂੰ ਫ਼ਾਰਮੈਟ ਕਰ ਸਕਣ ।
- ਕੰਡੀਸ਼ਨਲ ਫ਼ਾਰਮੈਟਿੰਗ ਕਰ ਸਕਣ ।
- ਸੈੱਲਾਂ ਦੇ ਸਟਾਈਲ ਬਦਲ ਸਕਣ ।
- ਫ਼ਾਰਮੂਲੇ ਅਤੇ ਫੰਕਸ਼ਨ ਦੀ ਵਰਤੋਂ ਕਰ ਸਕਣ ।
- ਡਾਟੇ ਨੂੰ ਸੌਰਟ ਕਰ ਸਕਣ ।
- ਡਾਟਾ ਫਿਲਟਰ ਦੀ ਵਰਤੋਂ ਕਰ ਸਕਣ ।
- ਫਾਈਂਡ ਅਤੇ ਰਿਪਲੇਸ ਦੀ ਵਰਤੋਂ ਕਰ ਸਕਣ ।
ਜਾਣ-ਪਛਾਣ
ਐਕਸੈੱਲ ਦੀ ਵਰਤੋਂ ਹਿਸਾਬ-ਕਿਤਾਬ ਵਾਸਤੇ ਕੀਤੀ ਜਾਂਦੀ ਹੈ । ਹਿਸਾਬ-ਕਿਤਾਬ ਰੱਖਣ ਵਾਸਤੇ ਸਾਨੂੰ ਕਈ ਪ੍ਰਕਾਰ ਦੀਆਂ ਹਾਣਤਾਵਾਂ ਕਰਨੀਆਂ ਪੈਂਦੀਆਂ ਹਨ । ਇਸ ਵਾਸਤੇ ਐਕਸੈੱਲ ਵਿੱਚ ਕਾਫ਼ੀ ਕੁੱਝ ਉਪਲੱਬਧ ਹੈ ।
ਸੈੱਲਾਂ ਨੂੰ ਫ਼ਾਰਮੈਟ ਕਰਨਾ
ਵਰਕ-ਸ਼ੀਟ ਦੇ ਹਰ ਸੈੱਲ ਨੂੰ ਕਈ ਤਰੀਕਿਆਂ ਨਾਲ ਫ਼ਾਰਮੈਟ ਕੀਤਾ ਜਾ ਸਕਦਾ ਹੈ । ਸੈੱਲ ਨੂੰ ਫ਼ਾਰਮੈਟ ਕਰਨ ਨਾਲ ਗਣਨਾਵਾਂ ਕਰਨ ਲਈ ਵਰਤੀ ਗਈ ਸੈੱਲ ਦੀ ਕੀਮਤ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਹੈ, ‘‘Format Cells’’ ਵਿੰਡੋ ਦੇ ਕੁੱਲ ਛੇ ਟੈਬਜ਼ ਹੁੰਦੇ ਹਨ ਅਤੇ ਇਹਨਾਂ ਟੈਬਜ਼ ਵਿੱਚ ਫ਼ਾਰਮੈਟ ਦੀਆਂ ਸਾਰੀਆਂ ਆਪਸ਼ਨਜ਼ ਹੁੰਦੀਆਂ ਹਨ ।
ਮਰਜ਼ ਅਤੇ ਸੈਂਟਰ
ਮਰਜ਼ਿੰਗ ਸੈੱਲ ਦੀ ਆਪਸ਼ਨ ਦੀ ਵਰਤੋਂ ਕਿਸੇ ਟਾਈਟਲ ਨੂੰ ਸਪਰੈੱਡ-ਸ਼ੀਟ ਦੇ ਖ਼ਾਸ ਭਾਗ ਵਿੱਚ ਸੈਂਟਰ ਵਿੱਚ ਕਰਨ ਲਈ ਕੀਤੀ ਜਾਂਦੀ ਹੈ । ਜਦੋਂ ਸੈੱਲਾਂ ਦੇ ਇੱਕ ਗਰੁੱਪ ਨੂੰ ਮਰਜ਼ ਕੀਤਾ ਜਾਂਦਾ ਹੈ ਤਾਂ ਨਤੀਜੇ ਵਜੋਂ ਸੈੱਲ ਵਿੱਚ ਲਿਖਿਆ ਹੋਇਆ ਟੈਕਸਟ ਚੁਣੇ ਹੋਏ ਸੈੱਲਾਂ ਅਨੁਸਾਰ Merge ਹੋ ਕੇ ਸੈਂਟਰ ਵਿੱਚ ਆ ਜਾਂਦਾ ਹੈ ।
ਸੈੱਲਾਂ ਦੇ ਗਰੁੱਪ ਨੂੰ ਮਰਜ਼ ਕਰਨਾ :
1. ਡਾਟਾ ਵਰਕਸ਼ੀਟ ਵਿੱਚ ਟਾਈਪ ਕਰੋ ।
2. ਸੈੱਲਾਂ ਦੀ ਰੇਂਜ ਨੂੰ ਹਾਈਲਾਈਟ ਜਾਂ ਸਿਲੈਕਟ ਕਰੋ ।
3. ਹਾਈਲਾਈਟ ਕੀਤੇ ਹੋਏ ਸੈੱਲਾਂ ‘ਤੇ ਰਾਈਟ ਕਲਿੱਕ ਕਰੋ ਅਤੇ Format Cells ਆਪਸ਼ਨ ਦੀ ਚੋਣ ਕਰੋ |
4. Alignment ਟੈਬ ‘ਤੇ ਕਲਿੱਕ ਕਰੋ ਅਤੇ Merge Cells ਨਾਮ ਦੇ ਚੈੱਕਬਾਕਸ ਵਿੱਚ ਕਲਿੱਕ ਕਰੋ |
5. ਤੁਹਾਡਾ ਟਾਈਪ ਕੀਤਾ ਹੋਇਆ ਟੈਕਸਟ ਦਿਖਾਈ ਦੇਵੇਗਾ ।
ਨੰਬਰ ਗਰੁੱਪ
ਵੱਖੋ-ਵੱਖਰੇ ਨੰਬਰ ਫ਼ਾਰਮੈਟ ਅਪਲਾਈ ਕਰਕੇ ਤੁਸੀਂ ਨੰਬਰ ਨੂੰ ਬਦਲੇ ਬਿਨਾਂ ਹੀ ਇਸਦੀ ਦਿੱਖ ਨੂੰ ਬਦਲ ਸਕਦੇ ਹੋ । ਨੰਬਰ ਫ਼ਾਰਮੈਟ ਇੱਕ ਸੈੱਲ ਵਿੱਚ ਗਣਨਾਵਾਂ ਕਰਨ ਲਈ ਵਰਤੀ ਗਈ ਅਸਲ ਕੀਮਤ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ । ਅਸਲ ਕੀਮਤ ਫ਼ਾਰਮੂਲਾ ਬਾਰ ਵਿੱਚ ਨਜ਼ਰ ਆਉਂਦਾ ਹੈ । ਕਈ ਤਰ੍ਹਾਂ ਦੇ ਨੰਬਰ ਫ਼ਾਰਮੈਟ ਅਪਲਾਈ ਕਰਕੇ, ਤੁਸੀਂ ਨੰਬਰਾਂ ਨੂੰ ਪ੍ਰਤੀਸ਼ਤ, ਤਾਰੀਖ਼, ਕਰੰਸੀ ਅਤੇ ਹੋਰ ਕਈ ਫ਼ਾਰਮੈਟ ਵਿੱਚ ਦਿਖਾ ਸਕਦੇ ਹੋ ।
ਐੱਮ. ਐੱਸ. ਐਕਸੈੱਲ ਵਿੱਚ ਉਪਲੱਬਧ ਨੰਬਰ ਫ਼ਾਰਮੈਟ—
ਫਾਰਮੈਟ |
ਵਿਵਰਨ |
ਜਰਨਲ (General) |
ਜਦੋਂ ਸੈੱਲ ਵਿੱਚ ਕੋਈ ਕੀਮਤ ਟਾਈਪ ਕੀਤੀ ਜਾਂਦੀ ਹੈ ਤਾਂ ਇਹ ਸੈੱਲ ਲਈ ਡਿਫ਼ਾਲਟ ਨੰਬਰ ਫ਼ਾਰਮੈਟ ਹੁੰਦਾ ਹੈ । |
ਨੰਬਰ (Number) |
ਇਸ ਦੀ ਵਰਤੋਂ ਆਮ ਤੌਰ ਤੇ ਨੰਬਰ ਨੂੰ ਡਿਸਪਲੇਅ ਕਰਨ ਲਈ ਕੀਤੀ ਜਾਂਦੀ ਹੈ । ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇੱਕ ਨੰਬਰ ਦੇ ਨਾਲ ਦਸ਼ਮਲਵ ਦਿਖਾਉਣ ਲਈ ਇਸ ਦੀ ਵਰਤੋਂ ਕਰ ਸਕਦੇ ਹੋ । |
ਕਰੰਸੀ (Currency) |
ਇਸ ਦੀ ਵਰਤੋਂ ਆਮ ਤੌਰ ‘ਤੇ ਵਰਤੀਆਂ ਜਾਣ ਵਾਲੀਆਂ ਕਰੰਸੀਆਂ ਨੂੰ ਡਿਸਪਲੇਅ ਕਰਨ ਲਈ ਕੀਤੀ ਜਾਂਦੀ ਹੈ । ਜਦੋਂ ਤੁਸੀਂ ਸੈੱਲ ਵਿੱਚ ਕੋਈ ਨੰਬਰ ਟਾਈਪ ਕਰਦੇ ਹੋ ਤਾਂ ਉਸ ਨਾਲ ਡਿਫ਼ਾਲਟ ਕਰੰਸੀ ਸਿੰਬਲ ਵੀ ਦਿਖਾਈ ਦਿੰਦਾ ਹੈ | |
ਅਕਾਊਂਟਿੰਗ (Accounting) |
ਇਸਦੀ ਵਰਤੋਂ ਵੀ ਕਰੰਸੀ ਕੀਮਤਾਂ ਦਿਖਾਉਣ ਲਈ ਕੀਤੀ ਜਾਂਦੀ ਹੈ, ਪਰ ਇਹ ਫ਼ਾਰਮੈਟ ਕਰੰਸੀ ਸਿੰਬਲ ਅਤੇ ਦਸ਼ਮਲਵ ਚਿੰਨ੍ਹਾਂ ਨੂੰ ਇੱਕ ਕਾਲਮ ਵਿੱਚ ਅਲਾਈਨ ਕਰਕੇ ਦਿਖਾਉਂਦਾ ਹੈ । |
ਤਾਰੀਖ਼ (Date) |
ਇਹ ਫ਼ਾਰਮੈਟ ਪਰਿਭਾਸ਼ਿਤ ਕੀਤੀ ਹੋਈ ਕਿਸਮ ਅਤੇ ਲੋਕੇਸ਼ਨ ਅਨੁਸਾਰ Date & Time ਸੀਰੀਅਲ ਨੰਬਰਾਂ ਨੂੰ ਡੇਟ ਕੀਮਤਾਂ ਵਿੱਚ ਦਿਖਾਉਂਦਾ ਹੈ । |
ਸਮਾਂ (Time) |
ਇਹ ਫ਼ਾਰਮੈਟ ਪਰਿਭਾਸ਼ਿਤ ਕੀਤੀ ਹੋਈ ਕਿਸਮ ਅਤੇ ਲੋਕੇਸ਼ਨ ਅਨੁਸਾਰ Date & Time ਸੀਰੀਅਲ ਨੰਬਰਾਂ ਨੂੰ ਸਮੇਂ ਦੀਆਂ ਕੀਮਤਾਂ ਵਿੱਚ ਦਿਖਾਉਂਦਾ ਹੈ। |
ਪ੍ਰਤੀਸ਼ਤ (Percentage) |
ਸੈੱਲ ਦੀ ਕੀਮਤ ਨੂੰ 100 ਨਾਲ ਗੁਣਾ ਕਰਕੇ ਨਤੀਜੇ ਨੂੰ ਪ੍ਰਤੀਸ਼ਤ (%) ਚਿੰਨ੍ਹ ਦੇ ਨਾਲ ਦਿਖਾਉਂਦਾ ਹੈ । ਤੁਸੀਂ ਆਪਣੀ ਜ਼ਰੂਰਤ ਅਨੁਸਾਰ ਦਸ਼ਮਲਵ ਦੀ ਗਿਣਤੀ ਨੂੰ ਨਿਰਧਾਰਿਤ ਕਰ ਸਕਦੇ ਹੋ । |
ਫਰੈਕਸ਼ਨ (Fraction) |
ਇਹ ਫ਼ਾਰਮੈਟ ਤੁਹਾਡੇ ਰਾਹੀਂ ਨਿਰਧਾਰਿਤ ਕੀਤੀ ਫ਼ਰੈਕਸ਼ਨ ਦੀ ਕਿਸਮ ਅਨੁਸਾਰ ਇਕ ਨੰਬਰ ਨੂੰ ਰੈਕਸ਼ਨ ਦੇ ਰੂਪ ਵਿੱਚ ਦਿਖਾਉਂਦਾ ਹੈ । |
ਸਾਇੰਟਿਫ਼ਿਕ (Scientific) |
ਜੇਕਰ ਤੁਹਾਡੇ ਵੱਲੋਂ ਇਕ ਸੈੱਲ ਵਿੱਚ 11 ਅੰਕਾਂ ਤੋਂ ਵੱਧ ਵਾਲਾ ਕੋਈ ਨੰਬਰ ਦਾਖ਼ਲ ਕੀਤਾ ਗਿਆ ਹੋਵੇ ਤਾਂ ਇਹ ਫ਼ਾਰਮੈਟ ਉਸ ਨੰਬਰ ਨੂੰ ਐਕਸਪੋਨੈਨਸ਼ੀਅਲ ਨੋਟੇਸ਼ਨ ਵਿੱਚ ਦਿਖਾਉਂਦਾ ਹੈ । |
ਟੈਕਸਟ (Text) |
ਇਹ ਫ਼ਾਰਮੈਟ ਸੈੱਲ ਵਿੱਚ ਟਾਈਪ ਕੀਤੀ ਕੀਮਤ ਨੂੰ ਟੈਕਸਟ ਦੀ ਤਰ੍ਹਾਂ ਨਿਰਧਾਰਿਤ ਕਰਦਾ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੀ ਕੀਮਤ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ ਜਿਸ ਤਰ੍ਹਾਂ ਇਸ ਨੂੰ ਟਾਈਪ ਕੀਤਾ ਗਿਆ ਹੈ, ਭਾਵੇਂ ਤੁਸੀਂ ਨੰਬਰ ਟਾਈਪ ਕੀਤਾ ਹੋਵੇ । |
ਸਪੈਸ਼ਲ (Special) |
ਇਹ ਫ਼ਾਰਮੈਟ ਸੈੱਲ ਵਿੱਚ ਟਾਈਪ ਕੀਤੇ ਨੰਬਰ ਨੂੰ ਪੋਸਟਲ ਕੋਡ, ਫ਼ੋਨ ਨੰਬਰ ਦੀ ਤਰ੍ਹਾਂ ਦਿਖਾਉਂਦਾ ਹੈ । |
ਕਸਟਮ (Custom) |
ਇਹ ਫ਼ਾਰਮੈਟ ਪਹਿਲਾਂ ਤੋਂ ਉਪਲੱਬਧ ਨੰਬਰ ਫ਼ਾਰਮੈਟ ਕੋਡ ਨੂੰ ਮਾਡੀਫ਼ਾਈ ਕਰਨ ਦੀ ਪ੍ਰਵਾਨਗੀ ਦਿੰਦਾ ਹੈ । |
ਐਕਸੈੱਲ ਵਿੱਚ ਸਟਾਈਲ
ਸੈੱਲ ਸਟਾਈਲ ਨੂੰ ਸੈੱਲ ਫ਼ਾਰਮੈਟਿੰਗ ਵੀ ਕਹਿੰਦੇ ਹਨ । ਫ਼ਾਰਮੈਟਿੰਗ ਨਾਲ ਅਸੀਂ ਸੈੱਲ ਦੀ ਦਿੱਖ ਬਦਲ ਸਕਦੇ ਹਾਂ । ਇਹ ਦੋ ਪ੍ਰਕਾਰ ਦੀ ਹੋ ਸਕਦੀ ਹੈ।
- ਇਕਸਾਰ ਫ਼ਾਰਮੈਟਿੰਗ
- ਕੰਡੀਸ਼ਨਲ ਫ਼ਾਰਮੈਟਿੰਗ |
ਕੰਡੀਸ਼ਨਲ ਫ਼ਾਰਮੈਟਿੰਗ
ਐੱਮ. ਐੱਸ. ਐਕਸੈੱਲ ਵਿੱਚ ਕੰਡੀਸ਼ਨਲ ਫ਼ਾਰਮੈਟਿੰਗ ਇੱਕ ਅਜਿਹਾ ਟੂਲ ਹੈ ਜਿਸ ਰਾਹੀਂ ਇੱਕ ਸੈੱਲ ਜਾਂ ਸੈੱਲਾਂ ਦੀ ਰੇਂਜ ਉੱਤੇ ਕਿਸੇ ਕੰਡੀਸ਼ਨ ਦੇ ਆਧਾਰ ‘ਤੇ ਫ਼ਾਰਮੈਟ ਅਪਲਾਈ ਕੀਤਾ ਜਾਂਦਾ ਹੈ । ਕੰਡੀਸ਼ਨਲ ਫ਼ਾਰਮੈਟਿੰਗ ਵੇਲੇ ਵਰਤੀ ਗਈ ਕੰਡੀਸ਼ਨ ਨੂੰ ਬਦਲਣ ’ਤੇ ਫ਼ਾਰਮੈਟਿੰਗ ਵੀ ਬਦਲ ਜਾਂਦੀ ਹੈ ।
ਕੰਡੀਸ਼ਨਲ ਫ਼ਾਰਮੈਟਿੰਗ ਦਾ ਨਿਯਮ ਬਣਾਉਣ ਦੇ ਪੜਾਅ :
ਹਾਈਲਾਈਟ ਸੈੱਲ ਰੂਲ :
ਜੇਕਰ ਨਿਰਧਾਰਿਤ ਕੀਮਤ ਤੋਂ ਜ਼ਿਆਦਾ ਕੀਮਤ ਵਾਲੇ ਸੈੱਲਾਂ ਨੂੰ ਹਾਈਲਾਈਟ ਕਰਨਾ ਹੋਵੇ ਤਾਂ ਅਸੀਂ ਕੰਡੀਸ਼ਨਲ ਫ਼ਾਰਮੈਟਿੰਗ ਰਾਹੀਂ ਅਜਿਹਾ ਕਰ ਸਕਦੇ ਹਾਂ । ਹਾਈਲਾਈਟ ਸੈੱਲ ਰੂਲ ਕੰਡੀਸ਼ਨਲ ਫ਼ਾਰਮੈਟਿੰਗ ਲਈ ਹੇਠਾਂ ਲਿਖੇ ਅਨੁਸਾਰ ਪੜਾਅ ਹਨ :-
1. ਆਪਣੀ ਵਰਕਸ਼ੀਟ ਵਿੱਚ ਡਾਟਾ ਟਾਈਪ ਕਰੋ ।
2. ਸੈੱਲ ਰੇਂਜ ਸਲੈਕਟ ਕਰੋ ।
3. ਹੁਣ Home ਟੈਬ ਤੇ ਜਾਉ ਅਤੇ click Condition Formating > Highlight Cells Rules > Greater Than ’ਤੇ ਕਲਿੱਕ ਕਰੋ ।
4. ਨਿਰਧਾਰਿਤ ਕੀਮਤ ਦਾਖ਼ਲ ਕਰੋ ਅਤੇ ਵਿੱਚ ਦਿਖਾਏ ਅਨੁਸਾਰ ਫ਼ਾਰਮੈਟਿੰਗ ਸਟਾਈਲ ਦੀ ਚੋਣ l
5. OK ‘ਤੇ ਕਲਿੱਕ ਕਰੋ ।
ਹੁਣ ਐਕਸੈੱਲ ਦੱਸੀ ਗਈ ਮੁੱਲ ਵਾਲੀ ਕੀਮਤਾਂ ਨੂੰ ਲਾਲ ਰੰਗ ਨਾਲ ਹਾਈਲਾਈਟ ਕਰ ਦੇਵੇਗਾ ।
ਸੂਚਨਾ ਨੂੰ ਟੇਬਲ ਵਿੱਚ ਫ਼ਾਰਮੈਟ ਕਰਨਾ
1. ਵਰਕ-ਸ਼ੀਟ ਵਿੱਚ ਡਾਟਾ ਟਾਈਪ ਕਰੋ ।
2. ਜਿਹੜੇ ਸੈੱਲਾਂ ਨੂੰ ਟੇਬਲ ਦੀ ਤਰ੍ਹਾਂ ਫ਼ਾਰਮੈਟ ਕਰਨਾ ਚਾਹੁੰਦੇ ਹੋ ਉਸਦੀ ਚੋਣ ਕਰੋ।
3. Home ਟੈਬ ਦੇ Styles ਗਰੁੱਪ ਵਿਚੋਂ Format as Table ਕਮਾਂਡ ‘ਤੇ ਕਲਿੱਕ ਕਰੋ ।
4. Predefined ਟੇਬਲ ਸਟਾਈਲ ਦੀ ਇੱਕ ਲਿਸਟ ਨਜ਼ਰ ਆਵੇਗੀ । ਟੇਬਲ ਸਟਾਈਲ ਨੂੰ ਚੁਣਨ ਲਈ ਕਲਿੱਕ ਕਰੋ |
5. ਇੱਕ ਡਾਇਲਾਗ ਬਾਕਸ ਨਜ਼ਰ ਆਵੇਗਾ ਜੋ ਕਿ ਤੁਹਾਡੇ ਵੱਲੋਂ ਟੇਬਲ ਲਈ ਸਿਲੈਕਟ ਕੀਤੀ ਸੈੱਲਾਂ ਦੀ ਰੇਂਜ ਦੀ ਪੁਸ਼ਟੀ ਕਰੇਗਾ । ਸਪਰੈਡ-ਸ਼ੀਟ ਵਿੱਚ ਸਿਲੈਕਟ ਕੀਤੇ ਹੋਏ ਸੈੱਲ ਨਜ਼ਰ ਆਉਣਗੇ, ਅਤੇ ਸੈਲ ਰੇਂਜ Format as Table ਡਾਇਲਾਗ-ਬਾਕਸ ਵਿੱਚ ਨਜ਼ਰ ਆਵੇਗੀ |
6. ਜੇਕਰ ਜ਼ਰੂਰਤ ਹੋਵੇ ਤਾਂ ਸਪਰੈਡ-ਸ਼ੀਟ ਤੇ ਸੈੱਲਾਂ ਨੂੰ ਸਿਲੈਕਟ ਕਰਕੇ ਨਵੀਂ ਸੈੱਲਾਂ ਦੀ ਰੇਂਜ ਚੁਣੀ ਜਾ ਸਕਦੀ ਹੈ ।
7. ਜੇਕਰ ਤੁਹਾਡੇ ਟੇਬਲ ਵਿੱਚ ਹੈਡਰਜ਼ ਹਨ ਤਾਂ ਚੈਕ ਬਾਕਸ ਵਿੱਚ ਨਜ਼ਰ ਆ ਰਹੇ My table has headers ਚੈਕ ਬਾਕਸ ’ਤੇ ਕਲਿੱਕ ਕਰੋ ।
8. OK ‘ਤੇ ਕਲਿੱਕ ਕਰੋ ਤੁਹਾਡਾ ਟਾਈਪ ਕੀਤਾ ਡਾਟਾ ਤੁਹਾਡੇ ਚੁਣੇ ਹੋਏ ਟੇਬਲ ਸਟਾਈਲ ਅਨੁਸਾਰ ਫ਼ਾਰਮੈਟ ਹੋ ਜਾਵੇਗਾ |
ਸੈੱਲ ਸਟਾਈਲ
ਮਾਈਕਰੋਸਾਫ਼ਟ ਐਕਸੈੱਲ ਵਿੱਚ ਜੇਕਰ ਅਸੀਂ ਸੈੱਲਾਂ ਨੂੰ ਫ਼ਾਰਮੈਟ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਇਸ ਨੂੰ ਫ਼ੌਂਟ, ਫ਼ੌਂਟ ਕਲਰ ਅਤੇ ਫ਼ੌਂਟ ਸਾਈਜ਼, ਬੈਕ-ਗਰਾਊਂਡ ਕਲਰ ਅਤੇ ਬਾਰਡਰ ਨੂੰ ਸਿਲੈਕਟ ਕਰਕੇ ਵੀ ਕਰ ਸਕਦੇ ਹੋ ਪਰ ਇਸ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ । ਇਸ ਲਈ ਤੁਸੀਂ ਇਸ ਫ਼ਾਰਮੈਟਿੰਗ ਨੂੰ ਆਟੋਮੈਟਿਕ ਅਤੇ ਅਸਾਨੀ ਨਾਲ ਕਰਨ ਲਈ ‘‘styles’’ ਦੀ ਵਰਤੋਂ ਕਰ ਸਕਦੇ ਹੋ ।
ਮਾਇਕਰੋਸਾਫ਼ਟ ਐਕਸੈੱਲ ਵਿੱਚ ਕਈ-ਬਿਲਟ-ਇਨ ਸੈੱਲ ਸਟਾਈਲ ਹਨ ਜਿਸ ਨੂੰ ਤੁਸੀਂ ਅਪਲਾਈ ਜਾਂ ਮਾਡੀਫ਼ਾਈ ਕਰ ਸਕਦੇ ਹੋ । ਤੁਸੀਂ ਆਪਣਾ ਸੈੱਲ ਸਟਾਈਲ ਕ੍ਰੀਏਟ ਕਰਨ ਲਈ ਕਿਸੇ ਇੱਕ ਸੈੱਲ ਸਟਾਇਲ ਨੂੰ ਮਾਡੀਫ਼ਾਈ ਜਾਂ ਇਸ ਦਾ ਕਸਟਮ ਡੁਪਲੀਕੇਟ ਸੈੱਲ ਸਟਾਈਲ ਵੀ ਤਿਆਰ ਕਰ ਸਕਦੇ ਹੋ ।
ਐਕਸੈੱਲ ਵਿੱਚ ਜੇਕਰ ਅਸੀਂ ਸੈੱਲਾਂ ਨੂੰ ਫ਼ਾਰਮੈਟ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਇਸ ਨੂੰ ਫ਼ੌਂਟ, ਫ਼ੌਂਟ ਕਲਰ ਅਤੇ ਫ਼ੌਂਟ ਸਾਈਜ਼, ਬੈਕ-ਗਰਾਊਂਡ ਕਲਰ ਅਤੇ ਬਾਰਡਰ ਨੂੰ ਸਿਲੈੱਕਟ ਕਰਕੇ ਵੀ ਕਰ ਸਕਦੇ ਹੋ ਪਰ ਇਸ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਇਸ ਲਈ ਤੁਸੀਂ ਇਸ ਫ਼ਾਰਮੈਟਿੰਗ ਨੂੰ ਆਟੋ-ਮੈਟਿਕ ਅਤੇ ਅਸਾਨੀ ਨਾਲ ਕਰਨ ਲਈ “styles” ਦੀ ਵਰਤੋਂ ਕਰ ਸਕਦੇ ਹੋ ।
ਸੈੱਲ ਸਟਾਈਲ ਵਰਕ-ਬੁੱਕ ਉੱਤੇ ਲਾਗੂ ਕੀਤੀ ਡਾਕੂਮੈਂਟ ਥੀਮ ਉੱਤੇ ਆਧਾਰਿਤ ਹੁੰਦੇ ਹਨ । ਜਦੋਂ ਤੁਸੀਂ ਕਿਸੇ ਨਵੇਂ ਡਾਕੂਮੈਂਟ ਥੀਮ ਨੂੰ ਚੁਣਦੇ ਹੋ ਤਾਂ ਤੁਹਾਡਾ ਸੈੱਲ ਸਟਾਈਲ ਨਵੇਂ ਡਾਕੂਮੈਂਟ ਥੀਮ ਅਨੁਸਾਰ ਅਪਡੇਟ ਹੋ ਜਾਂਦਾ ਹੈ ।
ਸੈੱਲ ਸਟਾਇਲ ਲਾਗੂ ਕਰਨਾ :
1. ਵਰਕ-ਸ਼ੀਟ ਵਿੱਚ ਡਾਟਾ ਟਾਈਪ ਕਰੋ ।
2. ਜਿਹੜੇ ਸੈੱਲਾਂ ਨੂੰ ਫ਼ਾਰਮੈਟ ਕਰਨਾ ਚਾਹੁੰਦੇ ਹੋ, ਉਸਦੀ ਚੋਣ ਕਰੋ ।
3. Home ਟੈਬ ਦੇ Styles ਗਰੁੱਪ ਵਿਚੋਂ cell styles ’ਤੇ ਕਲਿੱਕ ਕਰੋ ।
4. ਜਿਹੜਾ ਸੈੱਲ ਸਟਾਈਲ ਲਾਗੂ ਕਰਨਾ ਚਾਹੁੰਦੇ ਹੋ ਉਸ ’ਤੇ ਕਲਿੱਕ ਕਰੋ । ਉਹ ਲਾਗੂ ਹੋ ਜਾਵੇਗਾ |
ਐਡਿਟਿੰਗ
ਫਾਰਮੂਲਾ ਅਤੇ ਫ਼ੰਕਸ਼ਨਜ਼
ਐਕਸੈੱਲ ਦੀ ਵਰਤੋਂ ਨੁਮੈਰੀਕਲ ਸੂਚਨਾ ਦੀ ਗਣਨਾ ਕਰਨ ਲਈ ਕੀਤੀ ਜਾਂਦੀ ਹੈ । ਐਕਸੈੱਲ ਕਿਸੇ ਸਾਰਨੀ ਨੂੰ ਹੱਲ ਕਰਨ ਲਈ ਸਟੈਂਡਰਡ ਆਪਰੇਟਰਾਂ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਜੋੜਨ ਲਈ ਦਾ ਨਿਸ਼ਾਨ, ਘਟਾਉਣ ਲਈ (—) ਦਾ ਨਿਸ਼ਾਨ, ਗੁਣਾ ਕਰਨ ਲਈ (*), ਭਾਗ ਦੇਣ ਲਈ (/) ਫਾਰਵਰਡ ਸਲੈਸ਼ ਦਾ ਨਿਸ਼ਾਨ ਅਤੇ ਵਰਗ ਲਈ (^) ਦਾ ਨਿਸ਼ਾਨ ।
ਐਕਸੈੱਲ ਵਿਚ ਸਧਾਰਨ ਫ਼ਾਰਮੂਲਾ ਬਣਾਉਣ ਦੇ ਪੜਾਅ
ਐਕਸੈੱਲ ਵਿਚ ਸਧਾਰਨ ਫ਼ਾਰਮੂਲਾ ਬਣਾਉਣ ਦੇ ਹੇਠ ਲਿਖੇ ਪੜਾਅ ਹਨ ।
- ਉਸ ਸੈੱਲ ਦੀ ਚੋਣ ਕਰੋ ਜਿਸ ਵਿਚ ਫ਼ਾਰਮੂਲਾ ਦਾਖ਼ਲ ਕਰਨਾ ਹੈ ।
- ਬਰਾਬਰ (=) ਦਾ ਚਿੰਨ੍ਹ ਟਾਈਪ ਕਰੋ |
- ਲੋੜੀਂਦਾ ਫ਼ਾਰਮੂਲਾ ਟਾਈਪ ਕਰੋ l
- ਐਂਟਰ ਕੀਅ ਦਬਾਉ ।
ਫ਼ਾਰਮੂਲਾ ਦਾਖ਼ਲ ਹੋ ਜਾਵੇਗਾ ।
ਸੈੱਲ ਰੈਫ਼ਰੈਂਸ
ਐਕਸੈੱਲ ਵਿੱਚ ਸੈੱਲ ਰੈਫ਼ਰੈਂਸ ਤੋਂ ਭਾਵ ਹੈ—ਵਰਕ-ਸ਼ੀਟ ਵਿੱਚ ਮਹੱਤਵਪੂਰਨ ਗਣਨਾਵਾਂ ਕਰਨ ਲਈ ਇੱਕ ਸੈੱਲ ਜਾਂ ਸੈੱਲਾਂ ਦੀ ਰੇਂਜ਼ ਨੂੰ ਕਿਸੇ ਫ਼ਾਰਮੂਲੇ ਲਈ ਵਰਤਣਾ ਤਾਂ ਜੋ ਐਕਸੈੱਲ ਵਿੱਚ ਉਸ ਫ਼ਾਰਮੂਲੇ ਦਾ ਨਤੀਜਾ ਪ੍ਰਾਪਤ ਕੀਤਾ ਜਾਵੇ । ਇੱਕ ਜਾਂ ਇੱਕ ਤੋਂ ਜ਼ਿਆਦਾ ਫ਼ਾਰਮੂਲਿਆਂ ਲਈ ਵੀ ਸੈੱਲ ਰੈਫ਼ਰੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਐਕਸੈੱਲ ਵਿੱਚ ਗਣਨਾਵਾਂ ਕਰਦੇ ਸਮੇਂ ਤੁਸੀਂ ਇਹ ਚਾਹੁੰਦੇ ਹੋ ਕਿ ਫਾਰਮੂਲੇ ਨੂੰ ਡਰੈਗ ਕਰਦੇ ਬਾਕੀ ਸੈੱਲਾਂ ਵਿੱਚ ਇਹ ਫਾਰਮੂਲੇ ਦੀ ਸੈੱਲ ਰੈਫ਼ਰੈਂਸ ਨਾ ਬਦਲੇ । ਇਸ ਲਈ ਰਿਲੈਟਿਵ ਰੈਫ਼ਰੈਂਸ ਦੇ ਉਲਟ ਇਸ ਵਿੱਚ ਕਾਪੀ ਕਰਦੇ ਸਮੇਂ ਸੈੱਲ ਰੈਫ਼ਰੈਂਸ ਵਿੱਚ ਸੈੱਲਾਂ ਦਾ ਐਡਰੈਸ ਨਹੀਂ ਬਦਲਦਾ ਹੈ । ਇਸ ਰੈਫ਼ਰੈਂਸ ਦੀ ਮਦਦ ਨਾਲ ਤੁਸੀਂ ਕਿਸੀ ਇਕ ਰੋਅ ਜਾਂ ਕਾਲਮ ਨੂੰ ਕਾਂਸਟੈਂਟ ਕਰ ਸਕਦੇ ਹੋ ।
ਮਿਕਸਡ ਰੈਫ਼ਰੈਂਸ ਵਿੱਚ ਕਿਸੀ ਰੋਅ ਜਾਂ ਕਾਲਮ ਵਿੱਚੋਂ ਇੱਕ ਨੂੰ ਡਾਲਰ ਸਾਈਨ ਅਸਾਈਨ ਕੀਤਾ ਜਾਂਦਾ ਹੈ । ਇਹ ਰੈਫ਼ਰੈਂਸ ਰਿਲੈਟਿਵ ਅਤੇ ਐਬਸੋਲਿਊਟ ਦੋਨਾਂ ਦਾ ਸੁਮੇਲ ਹੁੰਦੀ ਹੈ ।
ਫ਼ਾਰਮੂਲੇ ਵਿਚ ਸੈੱਲ ਐਡਰੈੱਸ ਵਰਣਨ ਦੇ ਤਰੀਕੇ ਨੂੰ ਸੈੱਲ ਰੈਫਰੈਂਸਿੰਗ ਕਹਿੰਦੇ ਹਨ । ਇਹ ਤਿੰਨ ਪ੍ਰਕਾਰ ਦੀ ਹੁੰਦੀ ਹੈ ।
- ਰਿਲੇਟਿਵ ਰੈਫਰੈਂਸਿੰਗ
- ਐਬਸੋਲਿਊਟ ਰੈਫਰੈਂਸਿੰਗ
- ਮਿਕਸਡ ਰੈਫਰੈਂਸਿੰਗ ।
1. ਰਿਲੇਟਿਵ ਰੈਫਰੈਂਸਿੰਗ—ਰਿਲੇਟਿਵ ਰੈਫਰੈਂਸਿੰਗ ਉਹ ਰੈਫਰੈਂਸਿੰਗ ਹੁੰਦੀ ਹੈ ਜਿਹੜੀ ਫਾਰਮੂਲਾ ਕਾਪੀ ਕਰਨ ਨਾਲ ਉਸ ਦੇ ਮੁਤਾਬਕ ਬਦਲ ਜਾਂਦੀ ਹੈ ।
2. ਐਬਸੋਲਿਊਟ ਰੈਫਰੈਂਸਿੰਗ—ਜਿਸ ਰੈਫਰੈਂਸਿੰਗ ਵਿਚ ਫਾਰਮੂਲਾ ਕਾਪੀ ਕਰਨ ਨਾਲ ਰੈਫਰੈਂਸਿੰਗ ਨਹੀਂ ਬਦਲਦੀ ਉਸ ਨੂੰ ਐਬਸੋਲਿਊਟ ਰੈਫਰੈਂਸਿੰਗ ਕਹਿੰਦੇ ਹਨ ।
3. ਮਿਕਸਡ ਰੈਫਰੈਂਸਿੰਗ—ਜਿਹੜੀ ਰੈਫਰੈਂਸਿੰਗ ਵਿਚ ਰਿਲੇਟਿਵ ਅਤੇ ਐਬਸੋਲਿਊਟ ਦੋਨੋਂ ਤਰ੍ਹਾਂ ਦੀ ਰੈਫਰੈਂਸਿੰਗ ਦੀ ਵਰਤੋਂ ਹੁੰਦੀ ਹੈ, ਉਸ ਨੂੰ ਮਿਕਸਡ ਰੈਫਰੈਂਸਿੰਗ ਕਹਿੰਦੇ ਹਨ ।
ਫ਼ੰਕਸ਼ਨ
ਇੱਕ ਫ਼ੰਕਸ਼ਨ ਪਹਿਲਾ ਤੋਂ ਹੀ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ ਜੋ ਕਿ ਇੱਕ ਖ਼ਾਸ ਕ੍ਰਮ ਵਿੱਚ ਖ਼ਾਸ ਕੀਮਤਾਂ ਨੂੰ ਵਰਤ ਕੇ ਗਣਨਾਵਾਂ ਕਰਦਾ ਹੈ । ਫ਼ੰਕਸ਼ਨ ਵਰਤਣ ਦਾ ਲਾਭ ਇਹ ਹੈ ਕਿ ਇਸ ਨੂੰ ਵਰਤਣ ਨਾਲ ਫਾਰਮੂਲਾ ਲਿਖਣ ਵਿੱਚ ਲੱਗੇ ਸਮੇਂ ਦੀ ਬੱਚਤ ਹੁੰਦੀ ਹੈ । ਐਕਸੈੱਲ ਵਿੱਚ ਗਣਨਾਵਾਂ ਕਰਨ ਲਈ ਸੈਂਕੜੇ ਹੀ ਫ਼ੰਕਸ਼ਨ ਹਨ |
ਫੰਕਸ਼ਨ ਬਣਾਉਣ ਦੇ ਪੜਾਅ
ਐਕਸੈੱਲ ਵਿਚ ਬੇਸਿਕ ਫੰਕਸ਼ਨ ਬਣਾਉਣ ਦੇ ਹੇਠ ਲਿਖੇ ਪੜਾਅ ਹੁੰਦੇ ਹਨ—
- ਫੰਕਸ਼ਨ ਵਰਤਣ ਵਾਲੇ ਸੈੱਲ ਨੂੰ ਸਿਲੈਕਟ ਕਰੋ ।
- ਬਰਾਬਰ (=) ਦਾ ਚਿੰਨ੍ਹ ਪਾਉ ।
- ਫੰਕਸ਼ਨ ਦਾ ਨਾਮ ਦਾਖ਼ਲ ਕਰੋ |
- ਬਰੈਕਟ ਵਿਚ ਆਰਗੂਮੈਂਟ ਦਾਖ਼ਲ ਕਰੋ ।
- ਐਂਟਰ ਕੀਅ ਦਬਾਉ ।
ਫ਼ੰਕਸ਼ਨ ਲਾਇਬ੍ਰੇਰੀ
ਐਕਸੈੱਲ ਵਿੱਚ ਸੈਂਕੜੇ ਫ਼ੰਕਸ਼ਨ ਹਨ, ਪਰ ਜਿਸ ਡਾਟਾ ਨਾਲ ਤੁਸੀਂ ਕੰਮ ਕਰ ਰਹੇ ਹੋ ਉਸ ਲਈ ਕੁਝ ਫੰਕਸ਼ਨ ਹੀ ਉਪਯੋਗੀ ਹਨ । ਸਾਨੂੰ ਇਹ ਸਾਰੇ ਫ਼ੰਕਸ਼ਨ ਸਿੱਖਣ ਦੀ ਜ਼ਰੂਰਤ ਨਹੀਂ ਹੈ ।
ਫ਼ੰਕਸ਼ਨ ਅਤੇ ਫਾਰਮੂਲੇ ਵਿੱਚ ਅੰਤਰ
ਫ਼ਾਰਮੂਲਾ ਅਤੇ ਫੰਕਸ਼ਨ ਵਿਚ ਹੇਠ ਲਿਖੇ ਅੰਤਰ ਹਨ—
ਸੋਰਟਿੰਗ
ਸੋਰਟਿੰਗ ਤੋਂ ਭਾਵ ਐਕਸੈੱਲ ਵਿੱਚ ਟਾਈਪ ਕੀਤੇ ਹੋਏ ਡਾਟਾ ਨੂੰ ਆਪਣੀ ਜ਼ਰੂਰਤ ਅਨੁਸਾਰ ਇੱਕ ਕ੍ਰਮ ਵਿੱਚ ਕਰਨਾ, ਜਿਵੇਂ ਕਿ ਜੇਕਰ ਡਾਟਾ ਨੰਬਰਾਂ ਵਿੱਚ ਹੈ ਤਾਂ ਉਸ ਨੂੰ ਚੜ੍ਹਦੇ ਜਾਂ ਲਹਿੰਦੇ ਕ੍ਰਮ ਵਿੱਚ ਲਗਾਉਣਾ ਅਤੇ ਜੇਕਰ ਡਾਟਾ ਐਲਫਾਬੈਟਿਕਲ (ਭਾਵ a, b, c) ਹੈ ਤਾਂ ਉਸ ਨੂੰ ਅੰਗਰੇਜ਼ੀ ਦੇ ਐਲਫਾਬੈਟ ਅਨੁਸਾਰ ਲਗਾਉਣਾ ।
ਡਾਟਾ ਫ਼ਿਲਟਰਿੰਗ
ਫ਼ਿਲਟਰ ਤੋਂ ਭਾਵ ਹੈ ਕਿ ਐਕਸੈੱਲ ਵਿੱਚ ਟਾਈਪ ਕੀਤੀ ਹੋਈ ਲਿਸਟ ਵਿੱਚੋਂ ਇੱਕ ਖ਼ਾਸ ਨੂੰ ਲੱਭਣਾ । ਫ਼ਿਲਟਰਜ਼ ਨੂੰ ਤੁਸੀਂ ਆਪਣੀ ਵਰਕ-ਸ਼ੀਟ ਵਿੱਚ ਕਈ ਤਰੀਕਿਆਂ ਰਾਹੀਂ ਅਪਲਾਈ ਸਕਦੇ ਹੋ ਅਤੇ ਆਪਣੀ ਵਰਕ-ਸ਼ੀਟ ਦੀ ਕਾਰਜਕੁਸ਼ਲਤਾ ਨੂੰ ਵੀ ਸੁਧਾਰ ਸਕਦੇ ਹੋ ।
ਫਾਈਂਡ ਅਤੇ ਰਿਪਲੇਸ
ਐਕਸੈੱਲ ਵਿੱਚ ਫ਼ਾਈਂਡ ਅਤੇ ਰਿਪਲੇਸ ਆਪਸ਼ਨ ਇੱਕ ਸ਼ਕਤੀਸ਼ਾਲੀ ਟੂਲ ਹੈ । ਇਸ ਆਪਸ਼ਨ ਦੀ ਵਰਤੋਂ ਵਰਕ-ਸ਼ੀਟ ਵਿੱਚੋਂ ਕਿਸੇ ਡਾਟਾ ਨੂੰ ਲੱਭਣ ਜਾਂ ਕਿਸੇ ਟੈਕਸਟ ਜਾਂ ਕੀਮਤ ਨੂੰ ਰਿਪਲੇਸ ਕਰਨ ਲਈ ਵੀ ਕੀਤੀ ਜਾਂਦੀ ਹੈ । ਇਸ ਆਪਸ਼ਨ ਵਿੱਚ ਸਰਚ ਕਰਨ ਲਈ ਹੋਰ ਬਿਹਤਰ ਆਪਸ਼ਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
Computer Guide for Class 9 PSEB ਐੱਮ. ਐੱਸ. ਐਕਸੈੱਲ (ਭਾਗ-1) Textbook Questions and Answers
1. ਖ਼ਾਲੀ ਥਾਂਵਾਂ ਭਰੋ
1. ਇੱਕ ਐਕਸੈੱਲ ਵਰਕ-ਬੁੱਕ ਵਿੱਚ ……………… ਹੁੰਦੀਆਂ ਹਨ ।
(a) ਵਰਕ–ਸ਼ੀਟਾਂ
(b) ਰੋਅਜ਼
(c) ਕਾਲਮ
(d) ਫ਼ਾਰਮੂਲੇ ।
ਉੱਤਰ – (a) ਵਰਕ–ਸ਼ੀਟਾਂ
2. ਸੈੱਲ ਦੀ ਅਸਲ ਕੀਮਤ ………………………. ਬਾਰ ਵਿੱਚ ਨਜ਼ਰ ਆਉਂਦੀ ਹੈ ।
(a) ਟਾਈਟਲ
(b) ਮੀਨੂੰ
(c) ਫਾਰਮੂਲਾ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ – (c) ਫਾਰਮੂਲਾ
3. ………………. ਫ਼ਾਰਮੈਟਿੰਗ ਨੂੰ ਅਸੀਂ ਆਪਣੀ ਜ਼ਰੂਰਤ ਅਨੁਸਾਰ ਕਿਸੇ ਸੈੱਲ ‘ਤੇ ਇੱਕ ਜਾਂ ਇੱਕ ਤੋਂ ਵੱਧ ਨਿਯਮ ਲਗਾ ਕੇ ਲਾਗੂ ਕਰ ਸਕਦੇ ਹਾਂ ।
(a) ਫ਼ਾਰਮੂਲਾ
(b) ਫੰਕਸ਼ਨ
(c) ਕੰਡੀਸ਼ਨਲ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ – (c) ਕੰਡੀਸ਼ਨਲ
4. ਫ਼ਾਰਮੈਟ ਕਮਾਂਡ …………………… ਟੈਬ ਉੱਤੇ ਉਪਲੱਬਧ ਹੁੰਦੀ ਹੈ ।
(a) Home
(b) Insert
(c) Data
(d) Formula.
ਉੱਤਰ – (a) Home
5. ਸਾਰੇ ਫ਼ਾਰਮੂਲੇ …………………….. ਚਿੰਨ੍ਹ ਨਾਲ ਸ਼ੁਰੂ ਹੋਣੇ ਚਾਹੀਦੇ ਹਨ ।
(a) ਸਿਗਮਾ
(b) ਜਮ੍ਹਾਂ ਦਾ ਨਿਸ਼ਾਨ
(c) ਬਰਾਬਰ ਦਾ ਨਿਸ਼ਾਨ (=)
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ – (c) ਬਰਾਬਰ ਦਾ ਨਿਸ਼ਾਨ (=)
6. ਵਰਕ-ਸ਼ੀਟ ਵਿੱਚ ਲਿਖੇ ਡਾਟਾ ਨੂੰ …………………….. ਦੀ ਮਦਦ ਨਾਲ ਇੱਕ ਕ੍ਰਮ ਵਿੱਚ ਅਰੇਂਜ ਕੀਤਾ ਜਾ ਸਕਦਾ ਹੈ ।
(a) ਫ਼ਾਰਮੂਲਾ
(b) ਫੰਕਸ਼ਨ
(c) ਫਿਲਟਰ
(d) ਸੋਰਟਿੰਗ ।
ਉੱਤਰ – (d) ਸੋਰਟਿੰਗ ।
7. Sort & Filter ਕਮਾਂਡ ……………….. ਟੈਬ ‘ਤੇ ਉਪਲੱਬਧ ਹੁੰਦੀ ਹੈ ।
(a) Home
(b) Insert
(c) Data
(d) Formula.
ਉੱਤਰ – (c) Data
2. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਫ਼ਾਰਮੈਟਿੰਗ ਕੀ ਹੁੰਦੀ ਹੈ ?
ਉੱਤਰ—ਫ਼ਾਰਮੈਟਿੰਗ ਦਾ ਅਰਥ ਹੈ, ਕਿਸੇ ਵੀ ਪ੍ਰਕਾਰ ਦੇ ਟੈਕਸਟ, ਡਾਟੇ, ਨੰਬਰਾਂ ਆਦਿ ਦੀ ਦਿਖ ਵਿਚ ਬਦਲਾਵ ਕਰਨਾ । ਫ਼ਾਰਮੈਟਿੰਗ ਨਾਲ ਉਸ ਡਾਟੇ ਕੀ ਕੀਮਤ ਵਿਚ ਕੋਈ ਫ਼ਰਕ ਨਹੀਂ ਪੈਂਦਾ । ਫ਼ਾਰਮੈਟਿੰਗ ਉਸ ਡਾਟੇ ਨੂੰ ਸਹੀ ਰੂਪ ਅਤੇ ਸੁੰਦਰ ਰੂਪ ਵਿਚ ਪੇਸ਼ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਕਰਨ ਨਾਲ ਡਾਟੇ ਤੋਂ ਵਧੀਆ ਰਿਪੋਰਟ ਤਿਆਰ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 2. ਐਕਸੈੱਲ ਦੇ ਨੰਬਰ ਫ਼ਾਰਮੈਟ ਨੂੰ ਪ੍ਰਭਾਸ਼ਿਤ ਕਰੋ ।
ਉੱਤਰ—ਨੰਬਰ ਫ਼ਾਰਮੈਟ ਐਕਸੈੱਲ ਦੇ ਕਿਸੇ ਵੀ ਸੈੱਲ ਦੇ ਨੰਬਰਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਦਰਸਾਉਣ ਦਾ ਇਕ ਸਿਸਟਮ ਹੈ । ਨੰਬਰਾਂ ਨੂੰ ਆਪਣੀ ਜ਼ਰੂਰਤ ਅਤੇ ਨੰਬਰਾਂ ਦੇ ਸੁਭਾਅ ਅਨੁਸਾਰ ਦਿਖਾ ਸਕਦੇ ਹਾਂ । ਐਕਸੈੱਲ ਵਿਚ ਕਈ ਤਰ੍ਹਾਂ ਦੇ ਨੰਬਰ ਫਾਰਮੈਟ ਵਿਚ ਉਪਲੱਬਧ ਹੁੰਦੇ ਹਨ; ਜਿਵੇਂ ਕਿ-ਜਨਰਲ, ਨੰਬਰ, ਕਰੰਸੀ, ਅਕਾਊਂਟਿੰਗ, ਤਾਰੀਖ਼, ਸਮਾਂ, ਪ੍ਰਤੀਸ਼ਤ ਫਰੈਕਸ਼ਨ, ਸਾਇੰਟੀਫਿਕ, ਟੈਕਸਟ, ਸਪੈਸ਼ਲ ਅਤੇ ਕਸਟਮ ਆਦਿ ।
ਪ੍ਰਸ਼ਨ 3. ਸਧਾਰਨ ਫ਼ਾਰਮੂਲਿਆਂ ਲਈ ਕਿਹੜੇ ਸਟੈਂਡਰਡ ਉਪਰੇਟਰ ਵਰਤੇ ਜਾਂਦੇ ਹਨ ?
ਉੱਤਰ—ਸਧਾਰਨ ਫ਼ਾਰਮੂਲਿਆਂ ਲਈ ਹੇਠ ਲਿਖੇ ਉਪਰੇਟਰ ਵਰਤੇ ਜਾਂਦੇ ਹਨ—
= ਫ਼ਾਰਮੂਲਾ ਸ਼ੁਰੂ ਕਰਨ ਵਾਸਤੇ
+ ਜਮ੍ਹਾਂ ਵਾਸਤੇ
– ਘਟਾਉ ਵਾਸਤੇ
x ਗੁਣਾ ਵਾਸਤੇ
/ ਘਟਾਉ ਵਾਸਤੇ ।
ਪ੍ਰਸ਼ਨ 4. ਸੈੱਲ ਰੈਫ਼ਰੈਂਸ ਕੀ ਹੁੰਦੀ ਹੈ ?
ਉੱਤਰ—ਕਿਸੇ ਸੈੱਲ ਵਿਚ ਫ਼ਾਰਮੂਲੇ ਵਿਚ ਜਦੋਂ ਕਿਸੇ ਹੋਰ ਸੈੱਲ ਦਾ ਐਡਰੈਸ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਸੈੱਲ ਰੈਫ਼ਰੈਂਸ ਕਹਿੰਦੇ ਹਨ । ਇਸ ਦੀ ਵਰਤੋਂ ਕਰਨ ਨਾਲ ਫ਼ਾਰਮੂਲਾ ਆਸਾਨ ਹੋ ਜਾਂਦਾ ਹੈ । ਐਕਸੈੱਲ ਵਿਚ ਤਿੰਨ ਪ੍ਰਕਾਰ ਦੇ ਰੈਫ਼ਰੈਂਸ ਵਰਤੇ ਜਾਂਦੇ ਹਨ ।
1. ਐਬਸਲਿਊਟ ਰੈਫ਼ਰੈਂਸ
2. ਰੈਲਿਟਿਵ ਰੈਫ਼ਰੈਂਸ
3. ਮਿਕਸਡ ਰੈਫ਼ਰੈਂਸ ।
ਪ੍ਰਸ਼ਨ 5. ਫੰਕਸ਼ਨ ਦੇ ਕਿਹੜੇ-ਕਿਹੜੇ ਭਾਗ ਹੁੰਦੇ ਹਨ ?
ਉੱਤਰ—ਕਿਸੇ ਵੀ ਫੰਕਸ਼ਨ ਦੇ ਹੇਠ ਲਿਖੇ ਭਾਗ ਹੁੰਦੇ ਹਨ—
1. ਸਭ ਤੋਂ ਪਹਿਲਾਂ ਬਰਾਬਰ ਦਾ ਚਿੰਨ੍ਹ ਪਾਇਆ ਜਾਂਦਾ ਹੈ ।
2. ਫਕਸ਼ਨ ਦਾ ਨਾਮ : ਬਰਾਬਰ ਦੇ ਚਿੰਨ੍ਹ ਤੋਂ ਬਾਅਦ ਫੰਕਸ਼ਨ ਦਾ ਨਾਮ ਹੁੰਦਾ ਹੈ ।
3. ਬਰੈਕਟ : ਫੰਕਸ਼ਨ ਦੇ ਨਾਮ ਤੋਂ ਬਾਅਦ ਬਰੈਕਟ ਪਾਏ ਜਾਂਦੇ ਹਨ ।
4. ਆਰਗੂਮੈਂਟ ਬਰੈਕਟ ਵਿਚ ਫੰਕਸ਼ਨ ਦੀ ਵਰਤੋਂ ਵਾਸਤੇ ਸੂਚਨਾ ਦਿੱਤੀ ਜਾਂਦੀ ਹੈ ਜਿਸ ਨੂੰ ਆਰਗੂਮੈਂਟ ਕਹਿੰਦੇ ਹਨ ।
ਪ੍ਰਸ਼ਨ 6. ਸੌਰਟਿੰਗ ਕੀ ਹੁੰਦੀ ਹੈ ?
ਉੱਤਰ—ਸੌਰਟਿੰਗ ਤੋਂ ਭਾਵ ਹੈ ਕਿ ਡਾਟੇ ਨੂੰ ਵੱਧਦੇ ਜਾਂ ਘੱਟਦੇ ਕ੍ਰਮ ਵਿਚ ਕਰਨਾ । ਨੰਬਰਾਂ ਨੂੰ 0-9 ਜਾਂ 9-0 ਅਤੇ ਅੱਖ਼ਰਾਂ ਨੂੰ A ਤੋਂ Z ਜਾਂ 2 ਤੋਂ A ਕ੍ਰਮ ਵਿਚ ਸੌਰਟ ਕੀਤਾ ਜਾਂਦਾ ਹੈ ।
ਪ੍ਰਸ਼ਨ 7. ਫਿਲਟਰ ਕੀ ਹੁੰਦੇ ਹਨ ?
ਉੱਤਰ—ਫਿਲਟਰ ਤੋਂ ਭਾਵ ਹੈ ਡਾਟੇ ਵਿਚੋਂ ਕਿਸੇ ਖ਼ਾਸ ਡਾਟੇ ਨੂੰ ਲੱਭਣਾ ਅਤੇ ਦੇਖਣਾ । ਬਾਕੀ ਡਾਟਾ ਜੋ ਨਹੀਂ ਚਾਹੀਦਾ ਹੁੰਦਾ ਉਸ ਨੂੰ ਲੁਕੋ ਦਿੱਤਾ ਜਾਂਦਾ ਹੈ। ਐਕਸਲ ਵਿਚ ਫਿਲਟਰ ਦੋ ਪ੍ਰਕਾਰ ਦੇ ਹੁੰਦੇ ਹਨ—
1. ਆਟੋ ਫਿਲਟਰ
2. ਅਡਵਾਂਸ ਫਿਲਟਰ ।
3. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਮਰਜ਼ ਅਤੇ ਸੈਂਟਰ ਕੀ ਹੁੰਦਾ ਹੈ ? ਸੈੱਲਾਂ ਦੀ ਇਕ ਗਰੁੱਪ ਨੂੰ ਮਰਜ਼ ਕਰਨ ਦੇ ਪੜਾਅ ਲਿਖੋ ।
ਉੱਤਰ—ਮਰਜ਼ ਅਤੇ ਸੈਂਟਰ—ਮਰਜ਼ਿੰਗ ਸੈੱਲ ਦੀ ਆਪਸ਼ਨ ਦੀ ਵਰਤੋਂ ਕਿਸੇ ਟਾਈਟਲ ਨੂੰ ਸਪਰੈੱਡਸ਼ੀਟ ਦੇ ਖ਼ਾਸ ਭਾਗ ਵਿੱਚ ਸੈਂਟਰ ਵਿੱਚ ਕਰਨ ਲਈ ਕੀਤੀ ਜਾਂਦੀ ਹੈ । ਜਦੋਂ ਸੈੱਲਾਂ ਦੇ ਇੱਕ ਗਰੁੱਪ ਨੂੰ ਮਰਜ਼ ਕੀਤਾ ਜਾਂਦਾ ਹੈ ਤਾਂ ਨਤੀਜੇ ਵਜੋਂ ਸੈੱਲ ਵਿੱਚ ਲਿਖਿਆ ਹੋਇਆ ਟੈਕਸਟ ਚੁਣੇ ਹੋਏ ਸੈੱਲਾਂ ਅਨੁਸਾਰ ਮਰਜ਼ ਹੋ ਕੇ ਸੈਂਟਰ ਵਿਚ ਆ ਜਾਂਦਾ ਹੈ ।
ਸੈੱਲਾਂ ਦੇ ਗਰੁੱਪ ਨੂੰ ਮਰਜ਼ ਕਰਨਾ :
1. ਡਾਟਾ ਵਰਕਸ਼ੀਟ ਵਿੱਚ ਟਾਈਪ ਕਰੋ ।
2. ਸੈੱਲਾਂ ਦੀ ਰੇਂਜ ਨੂੰ ਹਾਈਲਾਈਟ ਜਾਂ ਸਿਲੈੱਕਟ ਕਰੋ ।
3. ਹਾਈਲਾਈਟ ਕੀਤੇ ਹੋਏ ਸੈੱਲਾਂ ‘ਤੇ ਰਾਈਟ ਕਲਿੱਕ ਕਰੋ ਅਤੇ Format Cells ਆਪਸ਼ਨ ਦੀ ਚੋਣ ਕਰੋ |
4. Alignment ਟੈਬ ’ਤੇ ਕਲਿੱਕ ਕਰੋ ਅਤੇ Merge Cells ਨਾਮ ਦੇ ਚੈੱਕਬਾਕਸ ਵਿੱਚ ਕਲਿੱਕ ਕਰੋ |
5. ਤੁਹਾਡਾ ਟਾਈਪ ਕੀਤਾ ਹੋਇਆ ਟੈਕਸਟ ਦਿਖਾਈ ਦੇਵੇਗਾ |
ਪ੍ਰਸ਼ਨ 2. ਕੰਡੀਸ਼ਨਲ ਫ਼ਾਰਮੈਟਿੰਗ ਕੀ ਹੁੰਦੀ ਹੈ ? ਕੰਡੀਸ਼ਨਲ ਫ਼ਾਰਮੈਟਿੰਗ ਨਿਯਮ ਨੂੰ ਬਣਾਉਣ ਦੇ ਪੜਾਅ ਲਿਖੋ |
ਉੱਤਰ- ਕੰਡੀਸ਼ਨਲ ਫ਼ਾਰਮੈਟਿੰਗ—ਐੱਮ. ਐੱਸ. ਐਕਸੈੱਲ ਵਿੱਚ ਕੰਡੀਸ਼ਨਲ ਫ਼ਾਰਮੈਟਿੰਗ ਇੱਕ ਅਜਿਹਾ ਟੂਲ ਹੈ ਜਿਸ ਰਾਹੀਂ ਇੱਕ ਸੈੱਲ ਜਾਂ ਸੈੱਲਾਂ ਦੀ ਰੇਂਜ ਉੱਤੇ ਕਿਸੇ ਕੰਡੀਸ਼ਨ ਦੇ ਆਧਾਰ ‘ਤੇ ਫ਼ਾਰਮੈਟ ਅਪਲਾਈ ਕੀਤਾ ਜਾਂਦਾ ਹੈ । ਕੰਡੀਸ਼ਨਲ ਫ਼ਾਰਮੈਟਿੰਗ ਵੇਲੇ ਵਰਤੀ ਗਈ ਕੰਡੀਸ਼ਨ ਨੂੰ ਬਦਲਣ ’ਤੇ ਫ਼ਾਰਮੈਟਿੰਗ ਵੀ ਬਦਲ ਜਾਂਦੀ ਹੈ । ਕੰਡੀਸ਼ਨਲ ਫ਼ਾਰਮੈਟਿੰਗ ਦੀ ਮਦਦ ਨਾਲ ਸੰਬੰਧਿਤ ਸੈੱਲਾਂ ਨੂੰ ਸੈੱਲ ਵਿੱਚ ਭਰੀ ਕੀਮਤ ਅਨੁਸਾਰ ਖ਼ਾਸ ਰੰਗ ਨਾਲ ਵੀ ਹਾਈਲਾਈਟ ਕਰ ਸਕਦੇ ਹੋ ।
ਕੰਡੀਸ਼ਨ ਫ਼ਾਰਮੈਟਿੰਗ ਨੂੰ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਕਿਸੇ ਵੀ ਸੈੱਲ ਜਾਂ ਸੈੱਲਾਂ ਉੱਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਨਿਯਮ ਅਪਲਾਈ ਕਰਕੇ ਲਾਗੂ ਕਰ ਸਕਦੇ ਹੋ।
ਕੰਡੀਸ਼ਨਲ ਫ਼ਾਰਮੈਟਿੰਗ ਦਾ ਨਿਯਮ ਬਣਾਉਣ ਦੇ ਪੜਾਅ :
ਹਾਈਲਾਈਟ ਸੈੱਲ ਫੂਲ :
ਜੇਕਰ ਨਿਰਧਾਰਿਤ ਕੀਮਤ ਤੋਂ ਜ਼ਿਆਦਾ ਕੀਮਤ ਵਾਲੇ ਸੈੱਲਾਂ ਨੂੰ ਹਾਈਲਾਈਟ ਕਰਨਾ ਹੋਵੇ ਤਾਂ ਅਸੀਂ ਕੰਡੀਸ਼ਨਲ ਫ਼ਾਰਮੈਟਿੰਗ ਰਾਹੀਂ ਅਜਿਹਾ ਕਰ ਸਕਦੇ ਹਾਂ । ਹਾਈਲਾਈਟ ਸੈੱਲ ਰੂਲ ਕੰਡੀਸ਼ਨਲ ਫ਼ਾਰਮੈਟਿੰਗ ਲਈ ਹੇਠਾਂ ਲਿਖੇ ਅਨੁਸਾਰ ਪੜਾਅ ਹਨ:—
1. ਆਪਣੀ ਵਰਕਸ਼ੀਟ ਵਿੱਚ ਡਾਟਾ ਟਾਈਪ ਕਰੋ ।
2. ਸੈੱਲ ਰੇਂਜ ਸਲੈਕਟ ਕਰੋ ।
3. ਹੁਣ Home ਟੈਬ ਤੇ ਜਾਉ ਅਤੇ click Condition Formating > Highlight Cells Rules > Greater Than ’ਤੇ ਕਲਿੱਕ ਕਰੋ ।
4. ਨਿਰਧਾਰਿਤ ਕੀਮਤ ਦਾਖ਼ਲ ਕਰੋ ਅਤੇ ਵਿੱਚ ਦਿਖਾਏ ਅਨੁਸਾਰ ਫ਼ਾਰਮੈਟਿੰਗ ਸਟਾਈਲ ਦੀ ਚੋਣ ।
5. OK ‘ਤੇ ਕਲਿੱਕ ਕਰੋ ।
ਹੁਣ ਐਕਸਲ ਦੱਸੀ ਗਈ ਮੁੱਲ ਵਾਲੀ ਕੀਮਤਾਂ ਨੂੰ ਲਾਲ ਰੰਗ ਨਾਲ ਹਾਈਲਾਈਟ ਕਰ ਦੇਵੇਗਾ ।
ਪ੍ਰਸ਼ਨ 3. ਸੈੱਲ ਕੀ ਹੁੰਦਾ ਹੈ ? ਅਸੀਂ ਆਪਣੀ ਮੌਜੂਦਾ ਵਰਕਸ਼ੀਟ ਵਿੱਚ ਇਕ ਨਵੇਂ ਸੈੱਲ ਨੂੰ ਕਿਵੇਂ ਦਾਖ਼ਲ ਕਰ ਸਕਦੇ ਹਾਂ ?
ਉੱਤਰ- ਸੈੱਲ ਐਕਸੈੱਲ ਵਿੱਚ ਰੋਅ ਅਤੇ ਕਾਲਮ ਦੇ ਕਾਟ ਨੂੰ ਕਿਹਾ ਜਾਂਦਾ ਹੈ । ਇਹ ਇਕ ਆਇਤਾਕਾਰ ਆਕ੍ਰਿਤੀ ਹੁੰਦੀ ਹੈ । ਇਸ ਵਿਚ ਹੀ ਡਾਟਾ ਐਂਟਰ ਕੀਤਾ ਜਾਂਦਾ ਹੈ । ਹਰ ਇਕ ਸੈੱਲ ਦਾ ਆਪਣਾ ਇੱਕ ਐਡਰੈਸ ਹੁੰਦਾ ਹੈ l
ਐਕਸੈੱਲ ਵਰਕਸ਼ੀਟ ਵਿੱਚ ਨਵਾਂ ਸੈੱਲ ਹੇਠ ਲਿਖੇ ਅਨੁਸਾਰ ਦਾਖ਼ਲ ਕੀਤਾ ਜਾ ਸਕਦਾ ਹੈ—
1. ਜਿਸ ਜਗ੍ਹਾਂ ‘ਤੇ ਨਵੇਂ ਖ਼ਾਲੀ ਸੈੱਲ ਦਾਖ਼ਲ ਕਰਨਾ ਚਾਹੁੰਦੇ ਹੋ ਉਸ ਸੈੱਲ ਦੀ ਚੋਣ ਕਰੋ ।
2. Home ਟੈਬ ਤੇ Cell ਗਰੁੱਪ ਵਿੱਚ Insert ਬਟਨ ਦੇ ਡਰਾਪ ਡਾਊਨ ਤੀਰ ‘ਤੇ ਕਲਿੱਕ ਕਰੋ ।
3. ਡਰਾਪ ਡਾਊਨ ਮੀਨੂੰ ਵਿੱਚ Insert Cells ’ਤੇ ਕਲਿੱਕ ਕਰੋ ।
4. ਲੋੜੀਂਦਾ ਆਪਸ਼ਨ ਚੁਣੋ ।
5. OK ਬਟਨ ‘ਤੇ ਕਲਿੱਕ ਕਰੋ ।
ਪ੍ਰਸ਼ਨ 4. ਫ਼ਾਰਮੂਲਾ ਕੀ ਹੁੰਦਾ ਹੈ ? ਐਕਸੈੱਲ ਵਿੱਚ ਇਕ ਸਧਾਰਨ ਫ਼ਾਰਮੂਲਾ ਬਣਾਉਣ ਦੇ ਪੜਾਅ ਲਿਖੋ l
ਉੱਤਰ—ਐਕਸੈੱਲ ਵਿਚ ਕਿਸੇ ਵੀ ਗਣਿਤਕ ਸਮੱਸਿਆ ਨੂੰ ਹੱਲ ਕਰਨ ਵਾਸਤੇ ਜਿਸ ਸਟਰਕਚਰ ਦੀ ਵਰਤੋਂ ਕਰਦੇ ਹੋ ਉਸ ਨੂੰ ਫ਼ਾਰਮੂਲਾ ਕਿਹਾ ਜਾਂਦਾ ਹੈ । ਇਹ ਫ਼ਾਰਮੂਲਾ ਗਣਿਤ ਦੇ ਫ਼ਾਰਮੂਲੇ ਵਰਗਾ ਹੀ ਹੁੰਦਾ ਹੈ । ਪਰ ਇਸ ਵਿੱਚ ਗਣਿਤਕ ਚਿੰਨ੍ਹਾਂ ਦੇ ਸਥਾਨ ਤੇ ਸੈੱਲਾਂ ਦੇ ਅਡਰੈੱਸ ਦੀ ਵਰਤੋਂ ਕੀਤੀ ਜਾਂਦੀ ਹੈ । ਬਾਕੀ ਆਪਰੇਟਰ ਗਣਿਤ ਵਾਂਗ ਹੀ ਵਰਤੇ ਜਾਂਦੇ ਹਨ ।
ਐਕਸੈੱਲ ਵਿਚ ਸਧਾਰਨ ਫ਼ਾਰਮੂਲਾ ਬਣਾਉਣ ਦੇ ਪੜਾਅ
ਐਕਸੈੱਲ ਵਿਚ ਸਧਾਰਨ ਫ਼ਾਰਮੂਲਾ ਬਣਾਉਣ ਦੇ ਹੇਠ ਲਿਖੇ ਪੜਾਅ ਹਨ ।
1. ਉਸ ਸੈੱਲ ਦੀ ਚੋਣ ਕਰੋ ਜਿਸ ਵਿਚ ਫ਼ਾਰਮੂਲਾ ਦਾਖ਼ਲ ਕਰਨਾ ਹੈ ।
2. ਬਰਾਬਰ (=) ਦਾ ਚਿੰਨ੍ਹ ਟਾਈਪ ਕਰੋ ।
3. ਲੋੜੀਂਦਾ ਫ਼ਾਰਮੂਲਾ ਟਾਈਪ ਕਰੋ |
4. ਐਂਟਰ ਕੀਅ ਦਬਾਉ ।
ਫ਼ਾਰਮੂਲਾ ਦਾਖ਼ਲ ਹੋ ਜਾਵੇਗਾ ।
ਪ੍ਰਸ਼ਨ 5. ਫੰਕਸ਼ਨ ਕੀ ਹੁੰਦਾ ਹੈ ? ਐਕਸੈੱਲ ਵਿਚ ਇਕ ਬੇਸਿਕ ਫੰਕਸ਼ਨ ਬਣਾਉਣ ਦੇ ਪੜਾਅ ਲਿਖੋ ।
ਉੱਤਰ—ਫੰਕਸ਼ਨ ਐਕਸੈੱਲ ਵਿਚ ਬਣੇ ਬਣਾਏ ਫ਼ਾਰਮੂਲੇ ਨੂੰ ਕਹਿੰਦੇ ਹਨ । ਇਸ ਦੀ ਸਾਰੀ ਕੋਡਿੰਗ ਪਹਿਲਾਂ ਤੋਂ ਹੀ ਕੀਤੀ ਗਈ ਹੁੰਦੀ ਹੈ । ਇਹ ਕਿਸੇ ਖ਼ਾਸ ਕ੍ਰਮ ਵਿੱਚ ਕੀਮਤਾਂ ਨੂੰ ਵਰਤਦਾ ਹੈ । ਇਸ ਦੀ ਵਰਤੋਂ ਕਰਨ ਨਾਲ ਸਮੇਂ ਦੀ ਕਾਫ਼ੀ ਬੱਚਤ ਹੁੰਦੀ ਹੈ।
ਫੰਕਸ਼ਨ ਬਣਾਉਣ ਦੇ ਪੜਾਅ
ਐਕਸੈੱਲ ਵਿਚ ਬੇਸਿਕ ਫੰਕਸ਼ਨ ਬਣਾਉਣ ਦੇ ਹੇਠ ਲਿਖੇ ਪੜਾਅ ਹੁੰਦੇ ਹਨ—
1. ਫੰਕਸ਼ਨ ਵਰਤਣ ਵਾਲੇ ਸੈੱਲ ਨੂੰ ਸਿਲੈੱਕਟ ਕਰੋ ।
2. ਬਰਾਬਰ (=) ਦਾ ਚਿੰਨ੍ਹ ਪਾਉ ।
3. ਫੰਕਸ਼ਨ ਦਾ ਨਾਮ ਦਾਖ਼ਲ ਕਰੋ |
4. ਬਰੈਕਟ ਵਿਚ ਆਰਗੂਮੈਂਟ ਦਾਖ਼ਲ ਕਰੋ ।
5. ਐਂਟਰ ਕੀਅ ਦਬਾਉ ।
PSEB 8th Class Computer Guide ਐੱਮ. ਐੱਸ. ਐਕਸੈੱਲ (ਭਾਗ-1) Important Questions and Answers
1. ਖ਼ਾਲੀ ਥਾਂਵਾਂ ਭਰੋ—
1. ਫ਼ਾਰਮੈਟ Cell ਵਿੰਡੋ ਵਿੱਚ ……………… ਟੈਬਜ਼ ਹੁੰਦੀਆਂ ਹਨ ।
(a) 5
(b) 6
(c) 7
(d) 8.
ਉੱਤਰ− (b) 6
2. ਐਕਸੈੱਲ ਵਿਚ ……………. ਨੰਬਰ ਫਾਰਮੈਟ ਉਪਲੱਬਧ ਹਨ ।
(a) 6
(b) 8
(c) 10
(d) 12.
ਉੱਤਰ− (d) 12.
3. Insert/Delet ਡਾਇਲਾਗ ਬਾਕਸ ਵਿਚ …………………. ਆਪਸ਼ਨ ਹੁੰਦੇ ਹਨ ।
(a) 4
(b) 5
(c) 6
(d) 7.
ਉੱਤਰ− (a) 4
4. ਸ਼ੁਰੂ ਵਿਚ ਵਰਕਬੁੱਕ ਵਿਚ ……………. ਵਰਕਸ਼ੀਟਾਂ ਹੁੰਦੀਆਂ ਹਨ ।
(a) 2
(b) 3
(c) 4
(d) 5.
ਉੱਤਰ− (b) 3
5. ਡਾਟੇ ਨੂੰ ਵੱਧਦੇ ਜਾਂ ਘੱਟਦੇ ਕ੍ਰਮ ਵਿਚ ਕਰਨ ਨੂੰ ……………….. ਕਹਿੰਦੇ ਹਨ ।
(a) ਫ਼ਾਰਮੈਟਿੰਗ
(b) ਸਪਲਿਟਿੰਗ
(c) ਸੌਰਟਿੰਗ
(d) ਰੀਪਲੇਸਿੰਗ
ਉੱਤਰ− (c) ਸੌਰਟਿੰਗ
6. ਫ਼ਾਰਮੂਲੇ ਵਿਚ ਵਰਤੇ ਸੈੱਲ ਐਡਰੈਸ ਨੂੰ …………….. ਕਹਿੰਦੇ ਹਨ ।
(a) ਫੰਕਸ਼ਨ
(b) ਫ਼ਾਰਮੂਲਾ
(c) ਐਡਰੈਸ
(d) ਰੈਫਰੈਂਸ ।
ਉੱਤਰ− (d) ਰੈਫਰੈਂਸ ।
2. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਫ਼ਾਰਮੂਲੇ ਅਤੇ ਫੰਕਸ਼ਨ ਵਿੱਚ ਅੰਤਰ ਦੱਸੋ ।
ਉੱਤਰ—ਫ਼ਾਰਮੂਲੇ ਅਤੇ ਫੰਕਸ਼ਨ ਵਿੱਚ ਹੇਠ ਲਿਖੇ ਅੰਤਰ ਹਨ—
ਫ਼ਾਰਮੂਲਾ |
ਫੰਕਸ਼ਨ |
1. ਫ਼ਾਰਮੂਲਾ ਆਪ ਬਣਾਉਣਾ ਪੈਂਦਾ ਹੈ ।
2. ਫ਼ਾਰਮੂਲੇ ਵਿਚ ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ।
3. ਫ਼ਾਰਮੂਲਾ ਸਮਾਂ ਖਾਣ ਵਾਲਾ ਹੁੰਦਾ ਹੈ ।
4. ਫ਼ਾਰਮੂਲੇ ਵਿਚ ਆਰਗੂਮੈਂਟ ਨਹੀਂ ਵਰਤੇ ਜਾਂਦੇ ।
|
1. ਫੰਕਸ਼ਨ ਬਣੀ ਬਣਾਈ ਹੁੰਦੀ ਹੈ ।
2. ਫੰਕਸ਼ਨ ਵਿਚ ਆਪਰੇਟਰ ਅਕਸਰ ਨਹੀਂ ਵਰਤੇ ਜਾਂਦੇ l
3. ਫੰਕਸ਼ਨ ਸਮਾ ਬਚਾਉਂਦੀ ਹੈ ।
4. ਫੰਕਸ਼ਨ ਵਿਚ ਆਰਗੂਮੈਂਟ ਵਰਤੇ ਜਾਂਦੇ ਹਨ ।
|
ਪ੍ਰਸ਼ਨ 2. ਸੈੱਲ ਸਟਾਈਲ ਕੀ ਹੁੰਦਾ ਹੈ ?
ਉੱਤਰ—ਐਕਸੈੱਲ ਵਿਚ ਬਣੇ ਬਣਾਏ ਫ਼ਾਰਮੈਟਿੰਗ ਵਿਕਲਪ ਜਿਨ੍ਹਾਂ ਦੀ ਵਰਤੋਂ ਕਰਕੇ ਕਿਸੇ ਸੈੱਲ ਨੂੰ ਫ਼ਾਰਮੈਟ ਕੀਤਾ ਜਾ ਸਕਦਾ ਹੋਵੇ ਉਸ ਨੂੰ ਸੈੱਲ ਸਟਾਈਲ ਕਿਹਾ ਜਾਂਦਾ ਹੈ ।
ਪ੍ਰਸ਼ਨ 3. ਫੰਕਸ਼ਨ ਲਾਇਬ੍ਰੇਰੀ ਕੀ ਹੁੰਦੀ ਹੈ ?
ਉੱਤਰ-ਫੰਕਸ਼ਨ ਲਾਇਬ੍ਰੇਰੀ ਉਹ ਗਰੁੱਪ ਹੁੰਦਾ ਹੈ ਜਿਸ ਵਿੱਚ ਐਕਸੈੱਲ ਦੀਆਂ ਸਾਰੀਆਂ ਫੰਕਸ਼ਨਾਂ ਸੰਭਾਲ ਕੇ ਰੱਖੀਆਂ ਗਈਆਂ ਹੁੰਦੀਆਂ ਹਨ । ਇਨ੍ਹਾਂ ਦੀ ਜ਼ਰੂਰਤ ਅਨੁਸਾਰ ਵਰਤੋਂ ਕੀਤੀ ਜਾ ਸਕਦੀ ਹੈ । ਐਕਸੈੱਲ ਵਿਚ ਸੈਂਕੜੇ ਫੰਕਸ਼ਨਾਂ ਲਾਇਬ੍ਰੇਰੀ ਵਿਚ ਹੁੰਦੀਆਂ ਹਨ ।
ਪ੍ਰਸ਼ਨ 4. ਫ਼ਾਰਮੂਲਾ ਕੀ ਹੁੰਦਾ ਹੈ ?
ਉੱਤਰ—ਫ਼ਾਰਮੂਲਾ ਵੱਖ-ਵੱਖ ਸੰਕੇਤਾਂ ਦਾ ਸਮੂਹ ਹੁੰਦਾ ਹੈ ਜੋ ਸਾਨੂੰ ਇਕ ਮੁੱਲ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 5. ਸੈੱਲ ਰੈਫਰੈਂਸਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ—ਸੈੱਲ ਰੈਫਰੈਂਸਿੰਗ ਤਿੰਨ ਤਰ੍ਹਾਂ ਦੀ ਹੁੰਦੀ ਹੈ—
1. ਰਿਲੇਟਿਵ
2. ਐਬਸੋਲਿਊਟ
3. ਮਿਕਸਡ ।
ਪ੍ਰਸ਼ਨ 6. ਮਿਕਸਡ ਰੈਫਰੈਂਸਿੰਗ ਕੀ ਹੁੰਦੀ ਹੈ ?
ਉੱਤਰ–ਉਹ ਰੈਫਰੈਂਸਿੰਗ ਜੋ ਰਿਲੇਟਿਵ ਅਤੇ ਐਬਸਲਿਊਟ ਦੋਨੋਂ ਤਰ੍ਹਾਂ ਦੀ ਰੈਫਰੈਂਸਿੰਗ ਦੀ ਵਰਤੋਂ ਕਰਦੀ ਹੈ ਉਸ ਨੂੰ ਮਿਕਸਡ ਰੈਫਰੈਂਸਿੰਗ ਕਹਿੰਦੇ ਹਨ ।
ਪ੍ਰਸ਼ਨ 7. ਐਬਸਲਿਊਟ ਰੈਫਰੈਂਸਿੰਗ ਕਿਉਂ ਵਰਤੀ ਜਾਂਦੀ ਹੈ ?
ਉੱਤਰ—ਫ਼ਾਰਮੂਲੇ ਦੀ ਤਬਦੀਲੀ ਨੂੰ ਰੋਕਣ ਵਾਸਤੇ ਐਬਸਲਿਊਟ ਰੈਫਰੈਂਸਿੰਗ ਵਰਤੀ ਜਾਂਦੀ ਹੈ ।
ਪ੍ਰਸ਼ਨ 8. ਫੰਕਸ਼ਨ ਕੀ ਹੁੰਦੀ ਹੈ ?
ਉੱਤਰ—ਪਹਿਲਾਂ ਤੋਂ ਪ੍ਰਭਾਸ਼ਿਤ ਫ਼ਾਰਮੂਲਿਆਂ ਨੂੰ ਫੰਕਸ਼ਨ ਕਹਿੰਦੇ ਹਨ ।
ਪ੍ਰਸ਼ਨ 9. ਤੁਸੀਂ C5 ਤੋਂ C10 ਤੱਕ ਸੈਲਾਂ ਦਾ ਜੋੜ ਕਰਨ ਲਈ ਫੰਕਸ਼ਨ ਕਿਵੇਂ ਇਸਤੇਮਾਲ ਕਰੋਗੇ ?
ਉੱਤਰ-SUM (C5 : C10) |
ਪ੍ਰਸ਼ਨ 10. ਫੰਕਸ਼ਨ ਵਿਚ ਆਰਗੂਮੈਂਟਾਂ ਨੂੰ ਕਿਸ ਵਿਚ ਬੰਦ ਕਰ ਕੇ ਲਿਖਿਆ ਜਾਂਦਾ ਹੈ ?
ਉੱਤਰ-ਬੈਕਟਾਂ ਵਿਚ ।
ਪ੍ਰਸ਼ਨ 11. MAX ਫੰਕਸ਼ਨ ਦਾ ਕੀ ਕੰਮ ਹੈ ?
ਉੱਤਰ—ਸਭ ਤੋਂ ਵੱਧ ਕੀਮਤ ਚੁਣਨ ਲਈ
ਪ੍ਰਸ਼ਨ 12. ਆਟੋਸਮ ਬਟਨ ਕਿੱਥੇ ਉਪਲੱਬਧ ਹੁੰਦਾ ਹੈ ?
ਉੱਤਰ—ਟੂਲ ਬਾਰ ਵਿਚ ।
ਪ੍ਰਸ਼ਨ 13. ਐਕਸੈੱਲ ਦੀ ਉਹ ਵਿਸ਼ੇਸ਼ਤਾ ਦੱਸੋ ਜਿਸ ਰਾਹੀਂ ਫੰਕਸ਼ਨ ਦਾ ਨਤੀਜਾ ਸਟੇਟਸ ਬਾਰ ਉੱਤੇ ਨਜ਼ਰ ਆਉਂਦਾ ਹੈ ?
ਉੱਤਰ-ਆਟੋਕੈਲਕੂਲੇਟ
ਪ੍ਰਸ਼ਨ 14. ਕਿਹੜੀ ਸੁਵਿਧਾ ਰਾਹੀਂ ਫੰਕਸ਼ਨ ਨੂੰ ਟਾਈਪ ਕੀਤੇ ਤੋਂ ਬਿਨਾਂ ਐਂਟਰ ਕੀਤਾ ਜਾ ਸਕਦਾ ਹੈ ?
ਉੱਤਰ-ਪੇਸਟ ਫੰਕਸ਼ਨ ।
ਪ੍ਰਸ਼ਨ 15. ਕੀ ਫੰਕਸ਼ਨਾਂ ਦੀ ਐਡਿਟਿੰਗ ਕੀਤੀ ਜਾ ਸਕਦੀ ਹੈ ?
ਉੱਤਰ—ਹਾਂ ।