PSEB Solutions for Class 9 Computer Chapter 3 ਨੈੱਟਵਰਕਿੰਗ
PSEB Solutions for Class 9 Computer Chapter 3 ਨੈੱਟਵਰਕਿੰਗ
PSEB 9th Class Computer Solutions Chapter 3 ਨੈੱਟਵਰਕਿੰਗ
ਪਾਠ ਦੇ ਉਦੇਸ਼
- ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਵਿਦਿਆਰਥੀ ਇਸ ਯੋਗ ਹੋ ਜਾਣਗੇ ਕਿ ਦੱਸ ਸਕਣ –
- ਨੈੱਟਵਰਕਿੰਗ ਕੀ ਹੁੰਦੀ ਹੈ ?
- ਨੈੱਟਵਰਕਿੰਗ ਦੀ ਜ਼ਰੂਰਤ ਕਿਉਂ ਪਈ ?
- ਕੰਪਿਊਟਰ ਨੈੱਟਵਰਕਿੰਗ ਦੇ ਕਿਹੜੇ ਭਾਗ ਹਨ ?
- ਨੈੱਟਵਰਕਿੰਗ ਦੇ ਲਾਭ ਅਤੇ ਹਾਨੀਆਂ ਕੀ ਹਨ ?
- ਡਾਟਾ ਕਮਿਊਨੀਕੇਸ਼ਨ ਕੀ ਹੁੰਦੀ ਹੈ ?
- ਨੈੱਟਵਰਕਿੰਗ ਟੋਪੋਲੋਜੀ ਕੀ ਹੁੰਦੀ ਹੈ ?
- ਨੈੱਟਵਰਕ ਦੀਆਂ ਕਿਸਮਾਂ ਕਿਹੜੀਆਂ ਹਨ ?
ਜਾਣ-ਪਛਾਣ
ਅੱਜ ਦੇ ਯੁਗ ਵਿਚ ਸਾਰੀ ਦੁਨੀਆਂ ਡਾਟੇ ਨਾਲ ਚਲਦੀ ਹੈ ਅਤੇ ਡਾਟੇ ਦਾ ਕੇਂਦਰ ਹੈ । ਡਾਟੇ ਨੂੰ ਸਹੀ ਸਮੇਂ ਤੇ ਇਕ ਤੋਂ ਦੂਜੀ ਸਥਾਨ ਤੇ ਭੇਜਣਾ ਬਹੁਤ ਜ਼ਰੂਰੀ ਹੈ । ਕੰਪਿਊਟਰ ਨੈੱਟਵਰਕ ਦੀ ਸ਼ੁਰੂਆਤ ਡਾਟੇ ਦੀ ਸਾਂਝ ਕਰਨ ਵਾਸਤੇ ਹੀ ਹੋਈ । ਅੱਜ ਇਹ ਕਦਮ ਇੰਨੇ ਅੱਗੇ ਵੱਧ ਚੁੱਕੇ ਹਨ ਕਿ ਅਸੀਂ ਸਾਰੀ ਦੁਨੀਆਂ ਵਿਚ ਆਪਣਾ ਡਾਟਾ ਬਹੁਤ ਘੱਟ ਸਮੇਂ ਵਿਚ ਪਹੁੰਚਾ ਸਕਦੇ ਹਾਂ ।
ਨੈੱਟਵਰਕ
ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਹ ਨੈੱਟਵਰਕ ਅਖਵਾਉਂਦਾ ਹੈ ।

⇒ ਨੋਡਜ਼/ਕਲਾਇੰਟ—ਉਹ ਕੰਪਿਊਟਰ ਜਿਹੜਾ ਨੈੱਟਵਰਕ ਨਾਲ ਜੁੜਿਆ ਹੋਵੇ, ਉਸ ਨੂੰ ਨੋਡਜ਼ ਜਾਂ ਕਲਾਇੰਟ ਕਿਹਾ ਜਾਂਦਾ ਹੈ ।
⇒ ਸਰਵਰ—ਉਹ ਕੰਪਿਊਟਰ ਜਿਹੜਾ ਨੈੱਟਵਰਕ ਤੇ ਜੁੜੇ ਹੋਏ ਕੰਪਿਊਟਰਾਂ ਨੂੰ ਕੰਟਰੋਲ ਕਰਦਾ ਹੈ, ਉਸ ਨੂੰ ਸਰਵਰ ਕਿਹਾ ਜਾਂਦਾ ਹੈ ।
⇒ ਲੋਕਲ ਏਰੀਆ ਨੈੱਟਵਰਕ (LAN)—LAN ਇਕ ਡਾਟਾ ਸੰਚਾਰ ਸਿਸਟਮ ਹੈ । ਇਕ ਬਿਲਡਿੰਗ, ਪਲਾਂਟ ਜਾਂ ਕੈਂਪਸ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ LAN ਨੈੱਟਵਰਕ ਵਰਤਿਆ ਜਾਂਦਾ ਹੈ ।

⇒ ਮੈਟਰੋਪੋਲੀਟਨ ਏਰੀਆ ਨੈੱਟਵਰਕ (MAN)—MAN ਉਹ ਨੈੱਟਵਰਕ ਹੈ ਜੋ ਸ਼ਹਿਰ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦਾ ਹੈ ।
⇒ ਵਾਈਡ ਏਰੀਆ ਨੈੱਟਵਰਕ (WAN)—ਸਾਰੇ ਦੇਸ਼ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ । WAN ਕਈ LAN ਨੂੰ ਆਪਸ ਵਿੱਚ ਜੋੜਦਾ ਹੈ ।

ਨੈੱਟਵਰਕਿੰਗ ਦੀ ਲੋੜ
ਕੰਪਿਊਟਰ ਦੀ ਨੈੱਟਵਰਕਿੰਗ ਕਰਨ ਦਾ ਮੁੱਖ ਕਾਰਨ ਇਹ ਹੀ ਹੈ ਕਿ ਇਸ ਦੁਆਰਾ ਡਾਟਾ ਦੀ ਸਾਂਝ ਅਤੇ ਅਦਲਾ-ਬਦਲੀ ਵਧੀਆ ਢੰਗ ਨਾਲ ਹੁੰਦੀ ਹੈ । ਨੈੱਟਵਰਕਿੰਗ ਦੇ ਕੁਝ ਆਮ ਤੱਤ ਇਸ ਪ੍ਰਕਾਰ ਹਨ—
- ਈ-ਮੇਲ ਦੁਆਰਾ ਸੰਚਾਰ, ਵੀਡੀਉ ਕਾਨਫੰਰਸਿੰਗ, ਤੁਰੰਤ ਮੈਸੇਜ ਆਦਿ ਕਰਨ ਲਈ ਕੀਤੀ ਜਾਂਦੀ ਹੈ ।
- ਬਹੁਤ ਸਾਰੇ ਯੂਜ਼ਰ ਨੂੰ ਇੱਕੋ ਹੀ ਹਾਰਡਵੇਅਰ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ, ਜਿਵੇਂ ਕਿ ਪ੍ਰਿੰਟਰ ਜਾਂ ਸਕੈਨਰ ।
- ਨੈੱਟਵਰਕ, ਫ਼ਾਈਲਾਂ ਦੀ ਸ਼ੇਅਰਿੰਗ ਜਾਂ ਸਾਂਝ ਕਰਨ ਲਈ ਕਰਨ ਦੀ ਆਗਿਆ ਦਿੰਦਾ ਹੈ ।
- ਰਿਮੋਟ ਸਿਸਟਮ (Remote System) ਤੇ ਸਾਫ਼ਟਵੇਅਰ ਜਾਂ ਆਪਰੇਟਿੰਗ ਪ੍ਰੋਗਰਾਮ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ ।
- ਨੈੱਟਵਰਕ ਯੂਜ਼ਰਾਂ ਵਿੱਚ ਸੂਚਨਾ ਨੂੰ ਅਸਾਨੀ ਨਾਲ ਪਹੁੰਚਾਉਣਾ ਅਤੇ ਉਸ ਨੂੰ ਸਾਂਭ ਕੇ ਰੱਖਣ ਦੀ ਆਗਿਆ ਦਿੰਦਾ ਹੈ ।
- ਅਲੱਗ-ਅਲੱਗ ਜਗ੍ਹਾ ਤੇ ਬੈਠੇ ਯੂਜ਼ਰਾਂ ਨੂੰ ਇਕੱਠੇ ਗੇਮ ਖੇਡਣ ਦੀ ਆਗਿਆ ਦੇਣਾ ।
- ਇੱਕੋ ਸਮੇਂ ਵਿੱਚ ਬਿਨਾਂ ਅਦਾਇਗੀ ਦੇ ਬਹੁਤ ਸਾਰੇ ਯੂਜ਼ਰ ਨੂੰ ਇੰਟਰਨੈੱਟ ਵਰਤਣ ਦੀ ਆਗਿਆ ਦੇਣਾ ।
- (Store Data Centrally) ਡਾਟਾ ਨੂੰ ਕੇਂਦਰ ਵਿੱਚ ਸਟੋਰ ਕਰਨਾ (ਫ਼ਾਈਲ ਸਰਵਰ ਦੁਆਰਾ) ਬੈਕ-ਅੱਪ ਲੈਣ ਲਈ ਅਤੇ ਅਸਾਨੀ ਨਾਲ ਵਰਤਣ ਲਈ
ਨੈੱਟਵਰਕ ਦੇ ਲਾਭ ਅਤੇ ਹਾਨੀਆਂ
ਨੈੱਟਵਰਕ ਦੇ ਲਾਭ
- ਹਾਰਡਵੇਅਰ ਅਤੇ ਸਾਫਟਵੇਅਰ ਸ਼ੇਅਰ ਕਰਨ ਲਈ—ਨੈੱਟਵਰਕ ਦੇ ਅੰਦਰ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਅਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ । ਉਦਾਹਰਣ ਲਈ ਇਕ ਪ੍ਰਿੰਟਰ ਨੂੰ ਨੈੱਟਵਰਕ ਦੇ ਅੰਦਰ ਕਈ ਯੂਜ਼ਰ ਦੁਆਰਾ ਸ਼ੇਅਰ ਕੀਤਾ ਜਾ ਸਕਦਾ ਹੈ । ਜਿਸ ਕਰਕੇ ਕੰਪਨੀ ਵਿੱਚ ਹਰੇਕ ਕੰਪਿਊਟਰ ਲਈ ਵੱਖਰਾ ਪ੍ਰਿੰਟਰ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ।
- ਡਾਟਾ ਅਤੇ ਸੂਚਨਾ ਦੀ ਸਾਂਝ (Sharing) ਕਰਨ ਲਈ—ਨੈੱਟਵਰਕ ਰਾਹੀਂ ਤੁਸੀਂ ਡਾਟਾ, ਪ੍ਰੋਗਰਾਮਾਂ ਅਤੇ ਇਸ ਦੇ ਨਾਲ-ਨਾਲ ਵੱਖ-ਵੱਖ ਸ੍ਰੋਤਾਂ ਦੀ ਸਾਂਝ ਕਰ ਸਕਦੇ ਹੋ । ਇਹ ਇਸ ਕਾਰਨ ਸੰਭਵ ਹੁੰਦਾ ਹੈ ਕਿਉਂਕਿ ਸਾਰੀਆਂ ਫ਼ਾਈਲਾਂ ਕੇਂਦਰੀ ਕੰਪਿਊਟਰ (ਸਰਵਰ) ਉੱਤੇ ਸਟੋਰ ਹੁੰਦੀਆਂ ਹਨ । ਸਰਵਰ ਇਨ੍ਹਾਂ ਫ਼ਾਈਲਾਂ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ ।
- ਕਮਿਊਨੀਕੇਸ਼ਨ ਮੀਡੀਆ (Communication Media)—ਨੈੱਟਵਰਕ ਬਹੁਤ ਹੀ ਤੇਜ਼ ਸੰਚਾਰ ਮਾਧਿਅਮ ਮੁਹੱਈਆ ਕਰਵਾਉਂਦਾ ਹੈ । ਉਦਾਹਰਣ ਵਜੋਂ ਦਫ਼ਤਰਾਂ ਵਿਚ ਈ-ਮੇਲ ਇਕ ਤੇਜ਼ ਮਾਧਿਅਮ ਵਜੋਂ ਵਰਤੀ ਜਾਂਦੀ ਹੈ ।
- ਭਰੋਸੇਯੋਗਤਾ (Reliability)—ਨੈੱਟਵਰਕ ਸਾਨੂੰ ਬਹੁਤ ਸਾਰੇ ਸ੍ਰੋਤਾਂ ਨੂੰ ਵਰਤਣ ਦਾ ਭਰੋਸਾ ਦਿਵਾਉਂਦਾ ਹੈ । ਉਦਾਹਰਣ ਵਜੋਂ ਜਦੋਂ ਹਾਰਡਵੇਅਰ ਫੇਲ੍ਹ ਹੋ ਜਾਂਦਾ ਹੈ ਤਾਂ ਨੈੱਟਵਰਕ ਦੇ ਰਾਹੀਂ ਸੂਚਨਾ ਕਿਸੇ ਹੋਰ ਕੰਪਿਊਟਰ ਤੋਂ ਇਕੱਠੀ ਕੀਤੀ ਜਾ ਸਕਦੀ ਹੈ ।
- ਫਾਈਲ ਇੰਟੇਗਰਿਟੀ (File Integrity)-ਨੈੱਟਵਰਕ ਰਾਹੀਂ ਫ਼ਾਈਲਾਂ ਦੀ ਇੰਟੇਟੀ (ਅਖੰਡਤਾ) ਬਣੀ ਰਹਿੰਦੀ ਹੈ ਜਿਸ ਨਾਲ ਸਮੇਂ ਦੀ ਕਾਫ਼ੀ ਬਚਤ ਹੁੰਦੀ ਹੈ । ਨੈੱਟਵਰਕ ਵਿਚ ਫ਼ਾਈਲਾਂ ਦੀ ਵਰਤੋਂ ਅਤੇ ਸਾਂਝ ਤੇਜ਼ੀ ਨਾਲ ਹੁੰਦੀ ਹੈ ।
- ਬੈਕਅਪ (Backup)—ਵੱਖ-ਵੱਖ ਦੂਸਰੇ ਕੰਪਿਊਟਰਾਂ ਤੋਂ ਕਿਸੇ ਫ਼ਾਈਲ ਦਾ ਬੈਕਅਪ ਲੈਣਾ ਬਹੁਤ ਔਖਾ ਹੁੰਦਾ ਹੈ । ਜੇਕਰ ਅਸੀਂ ਨੈੱਟਵਰਕ ਨਾਲ ਜੁੜੇ ਹੋਏ ਹਾਂ ਤਾਂ ਸਰਵਰ ਤੋਂ ਬੈਕਅਪ ਲੈਣਾ ਬਹੁਤ ਸੌਖਾ ਹੁੰਦਾ ਹੈ l
- ਸਸਤਾ ਸਾਧਨ (Cost Effective)—ਨੈੱਟਵਰਕ ਰਾਹੀਂ ਅਸੀਂ ਪ੍ਰਿੰਟਰ ਵਰਗੀਆਂ ਮਹਿੰਗੀਆਂ ਇਨਪੁੱਟ ਅਤੇ ਆਊਟਪੁੱਟ ਡਿਵਾਇਸਿਜ਼ ਦੀ ਸਾਂਝ ਕਰ ਸਕਦੇ ਹਾਂ । ਇਸ ਨਾਲ ਸਮੁੱਚੇ ਸਿਸਟਮ ਦੀ ਕੀਮਤ ਘੱਟ ਜਾਂਦੀ ਹੈ ।
- ਸਪੀਡ—ਨੈੱਟਵਰਕ ਤੇ ਨਿਰਭਰ ਕਰਦੇ ਹੋਏ, ਨੈੱਟਵਰਕ ਦੇ ਅੰਦਰ ਫ਼ਾਈਲਾਂ ਨੂੰ ਸ਼ੇਅਰ ਅਤੇ ਟ੍ਰਾਂਸਫਰ ਕਰਨਾ ਬਹੁਤ ਤੇਜ਼ ਹੁੰਦਾ ਹੈ । ਫ਼ਾਈਲਾਂ ਦੀ ਇੰਟੇਟੀ ਦੀ ਸੰਭਾਲ ਕਰਨ ਲੱਗੇ ਸਮੇਂ ਦੀ ਬੱਚਤ ਹੁੰਦੀ ਹੈ।
- ਲਚਕਤਾ (Flexibility)—ਨੈੱਟਵਰਕ ਵੱਧ ਲਚਕਤਾ ਪ੍ਰਦਾਨ ਕਰਦਾ ਹੈ ਕਿਉਂਕਿ ਇਸ ਵਿਚ ਵੱਖ-ਵੱਖ ਵਿਕਰੇਤਾਵਾਂ ਦੇ ਯੰਤਰਾਂ ਨੂੰ ਜੋੜਨ ਦੀ ਸੰਭਾਵਨਾ ਹੁੰਦੀ ਹੈ ।
- ਸੁਰੱਖਿਆ (Security)—ਨੈੱਟਵਰਕ ਸਾਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ ।ਨੈੱਟਵਰਕ ਯੂਜ਼ਰ ਸਿਰਫ਼ ਕੁਝ ਕੁ ਫ਼ਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਚਲਾ ਸਕਦਾ ਹੈ ।
ਨੈੱਟਵਰਕ ਦੀਆਂ ਹਾਨੀਆਂ
- ਨੈੱਟਵਰਕ ਫ਼ੇਲ ਹੋਣਾ—ਨੈੱਟਵਰਕ ਦੇ ਫ਼ੇਲ ਹੋਣ ‘ਤੇ ਸਾਰੀਆਂ ਕੇਂਦਰੀ ਸੁਵਿਧਾਵਾਂ ਫ਼ੇਲ੍ਹ ਹੋ ਜਾਂਦੀਆਂ ਹਨ ।
- ਮੈਨੇਜਮੈਂਟ—ਨੈੱਟਵਰਕ ਦੀ ਮੈਨੇਜਮੈਂਟ ਕਰਨਾ ਔਖਾ ਹੁੰਦਾ ਹੈ ।
- ਸਕਿਊਰਿਟੀ—ਸਕਿਊਰਿਟੀ ਦਾ ਖ਼ਤਰਾ ਨੈੱਟਵਰਕ ‘ਤੇ ਹਮੇਸ਼ਾ ਮੌਜੂਦ ਹੁੰਦਾ ਹੈ । ਨੈੱਟਵਰਕ ਉੱਪਰ ਡਾਟਾ ਦੀ ਗ਼ਲਤ ਵਰਤੋਂ ਵੀ ਹੋ ਸਕਦੀ ਹੈ ।
- ਬਣਾਉਣਾ ਮਹਿੰਗਾ ਹੈ—ਨੈੱਟਵਰਕ ਬਣਾਉਣਾ ਇੱਕ ਮਹਿੰਗਾ ਵਪਾਰ ਹੁੰਦਾ ਹੈ ।
- ਵੱਡੀਆਂ ਸੰਸਥਾਵਾਂ–ਕੇਬਲ ਅਤੇ ਹੋਰ ਹਾਰਡਵੇਅਰ ਖ਼ਰੀਦਣੇ ਅਤੇ ਬਦਲਣੇ ਔਖੇ ਹੁੰਦੇ ਹਨ ।
ਨੈੱਟਵਰਕ ਦੇ ਭਾਗ
ਕੰਪਿਊਟਰ ਨੈੱਟਵਰਕ ਦੇ ਹੇਠ ਲਿਖੇ ਭਾਗ ਹੁੰਦੇ ਹਨ –
1. ਕੰਪਿਊਟਰ—ਨੈੱਟਵਰਕ ਦਾ ਮੁੱਖ ਕੰਮ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨਾ ਹੈ । ਨੈੱਟਵਰਕ ਨੂੰ ਸੈੱਟਅਪ ਕਰਨ ਲਈ ਜਾਂ ਸਭ ਤੋਂ ਮੁਢਲਾ ਸਟੈਂਪ ਇਹ ਪਤਾ ਕਰਨਾ ਹੈ ਕਿ ਕਿਸ ਤਰ੍ਹਾਂ ਦਾ ਕੰਪਿਊਟਰ ਅਤੇ ਯੂਜ਼ਰ ਨੈੱਟਵਰਕ ਦਾ ਹਿੱਸਾ ਹੋਏਗਾ । ਇਨ੍ਹਾਂ ਕੰਪਿਊਟਰਾਂ ਨੂੰ ਨੈੱਟਵਰਕ ਨਾਲ ਜੋੜਨ ਲਈ ਕਿਸ ਤਰ੍ਹਾਂ ਦੇ ਸਾਫਟਵੇਅਰ ਇੰਨਸਟਾਲ ਕਰਨ ਦੀ ਜ਼ਰੂਰਤ ਹੋਵੇਗੀ ।
2. ਹੱਬ/ਸਵਿੱਚ-ਹੱਬ ਇਕ ਅਜਿਹਾ ਯੰਤਰ ਹੁੰਦਾ ਹੈ ਜੋ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈੱਟਵਰਕ ਡਿਵਾਇਸ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ । ਹੱਥ ਇਕ ਪੋਰਟ ਤੋਂ ਪ੍ਰਾਪਤ ਡਾਟਾ ਪੈਕੇਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ ਤੇ ਉਪਲੱਬਧ ਕਰਵਾਉਂਦਾ ਹੈ ।

3. ਰਾਊਟਰ—ਰਾਊਟਰ ਜੋ ਵੀ ਡਾਟਾ ਪ੍ਰਾਪਤ ਕਰਦਾ ਹੈ ਉਸਨੂੰ ਨਿਰੀਖਣ ਤੋਂ ਬਾਅਦ ਉਸੇ ਜਾਂ ਅਗਲੇ ਨੈੱਟਵਰਕ ਤੇ ਅੱਗੇ ਭੇਜਦਾ ਹੈ ।

4. ਨੈੱਟਵਰਕ ਇੰਟਰਫ਼ੇਸ ਕਾਰਡ (NIC)—ਨੈੱਟਵਰਕ ਇੰਟਰਫ਼ੇਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੈ ਜੋ ਕਿ ਕੰਪਿਊਟਰ ਵਿੱਚ ਇਨਸਟਾਲ ਹੁੰਦਾ ਹੈ ਅਤੇ ਕੰਪਿਊਟਰ ਨੂੰ ਨੈੱਟਵਰਕ ਨਾਲ ਜੋੜਦਾ ਹੈ । ਇਹ ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਫਿੱਟ ਜਾਂ ਮੌਜੂਦ ਹੋਣਾ ਚਾਹੀਦਾ ਹੈ । ਅਸਲ ਵਿੱਚ ਇਹ ਕਾਰਡ, ਸਰਵਰ ਅਤੇ ਕਲਾਇੰਟ ਵਿੱਚ ਸੰਬੰਧ ਬਣਾਉਂਦਾ ਹੈ । ਹਰੇਕ ਨੈੱਟਵਰਕ ਇੰਟਰਫ਼ੇਸ ਕਾਰਡ ਨਾਲ ਜੁੜੇ ਹੋਏ ਕਲਾਇੰਟ ਦਾ ਆਪਣਾ ਇੱਕ ਨੰਬਰ ਹੁੰਦਾ ਹੈ ਜਿਸਨੂੰ ਨੋਡ ਐਡਰੈੱਸ ਕਿਹਾ ਜਾਂਦਾ ਹੈ । ਨੈੱਟਵਰਕ ਕਾਰਡ ਦੋ ਤਰ੍ਹਾਂ ਦੇ ਹੁੰਦੇ ਹਨ—
1. ਤਾਰ ਵਾਲਾ (Wired)
2. ਤਾਰ ਤੋਂ ਬਿਨਾਂ (Wireless) ।
ਤਾਰ ਵਾਲਾ ਨੈੱਟਵਰਕ ਇੰਟਰਫੇਸ ਕਾਰਡ ਡਾਟਾ ਦੇ ਟ੍ਰਾਂਸਫਰ ਜਾਂ ਸੰਚਾਰ ਲਈ ਕੇਬਲ ਅਤੇ ਕੁਨੈਕਸ਼ਨ ਦੀ ਵਰਤੋਂ ਕਰਦੇ ਹਨ ਜਦਕਿ ਬਿਨਾਂ ਤਾਰ ਦਾ ਕਾਰਡ ਰੇਡੀਓ ਤਰੰਗਾਂ ਦੀ ਵਰਤੋਂ ਕਰਦੇ ਹੋਏ ਐਨਟੀਨਾ (antenna) ਤੋਂ ਕੁਨੈਕਸ਼ਨ ਬਣਾਉਂਦਾ ਹੈ ।

ਨੈੱਟਵਰਕ ਟੋਪੋਲੋਜੀ
ਇਕ ਨੈੱਟਵਰਕ ਦੀ ਭੌਤਿਕ ਟੋਪੋਲੋਜੀ ਕੇਬਲਾਂ, ਕੰਪਿਊਟਰਾਂ ਅਤੇ ਅਜਿਹੇ ਹੋਰ ਪੈਰਿਫਰਲ ਦੇ ਸਮੂਹ ਦਾ ਹਵਾਲਾ ਦਿੰਦਾ ਹੈ । ਭੌਤਿਕ ਟੋਪੋਲੋਜੀ ਨੂੰ ਲੋਜੀਕਲ ਟੋਪੋਲੋਜੀ ਦੇ ਨਾਲ ਉਲਝਾਉਣਾ ਨਹੀਂ ਚਾਹੀਦਾ ਜਿਹੜੀ ਵਰਕ-ਸਟੇਸ਼ਨਾਂ (workstations) ਦੇ ਦਰਮਿਆਨ ਸੂਚਨਾ ਭੇਜਣ ਵਾਲੀ ਵਿਧੀ ਹੁੰਦੀ ਹੈ ।
ਭੌਤਿਕ ਟੋਪੋਲੋਜੀ ਦੀਆਂ ਮੁੱਖ ਕਿਸਮਾਂ (Main Types of Physical Topologies)—ਅੱਗੇ ਲਿਖਿ ਭਾਗਾਂ ਰਾਹੀਂ ਨੈੱਟਵਰਕ ਅਤੇ ਹੋਰ ਸੰਬੰਧਤ ਵਿਸ਼ਿਆਂ ਵਿਚ ਵਰਤੇ ਜਾਣ ਵਾਲੇ ਭੌਤਿਕ ਟੋਪੋਲੋਜੀ (Physical topology) ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ

1. ਲੀਨੀਅਰ ਬਸ-ਟੋਪੋਲੋਜੀ — (Linear Bus-Topology)
2. ਸਟਾਰ-ਟੋਪੋਲੋਜੀ — (Star-Topology)
3. ਰਿੰਗ-ਟੋਪੋਲੋਜੀ — (Ring-Topology)
4. ਟ੍ਰੀ-ਟੋਪੋਲੋਜੀ — (Tree-Topology)
5. ਮੈਸ਼-ਟੋਪੋਲੋਜੀ — (Mesh-Topology)
6. ਪਾਰਸ਼ਲ ਮੈਸ਼-ਟੋਪੋਲੋਜੀ — (Partial Mesh-Topology) l
1. ਲੀਨੀਅਰ ਬਸ-ਟੋਪੋਲੋਜੀ (Linear Bus-Topology)—ਇਕ ਲੀਨੀਅਰ ਬਸ ਟੋਪੋਲੋਜੀ ਵਿਚ ਇਕ ਸਿਰੇ ਤੋਂ ਦੂਜੇ ਤਕ ਟਰਮੀਨੇਟਰ ਦੇ ਨਾਲ ਮੇਨ ਕੇਬਲ ਜੁੜੀ ਹੁੰਦੀ ਹੈ । ਸਮੂਹ ਨੋਡਸ (ਫਾਈਲ ਸਰਵਰ, ਵਰਕ-ਸਟੇਸ਼ਨ ਅਤੇ ਸੀਮਾਵਾਂ) ਲੀਨੀਅਰ ਕੇਬਲ ਨਾਲ ਜੁੜੇ ਹੁੰਦੇ ਹਨ । ਈਥਰਨੈੱਟ ਅਤੇ ਲੋਕਲ ਟਾਕ ਨੈੱਟਵਰਕ ਲੀਨੀਅਰ ਟੋਪੋਲੋਜੀ ਦੀ ਵਰਤੋਂ ਕਰਦੇ ਹਨ ।

ਲੀਨੀਅਰ ਬਸ-ਟੋਪੋਲੋਜੀ ਦੇ ਲਾਭਾਂਸ਼ (Advantages of Linear Bus-Topology) :
(i) ਲੀਨੀਅਰ ਬਸ (Linear Bus-Topology) ਨਾਲ ਕੰਪਿਊਟਰ ਜਾਂ ਪੈਰਿਫਰਲ (peripheral) ਨੂੰ ਜੋੜਨ ਵਿਚ ਆਸਾਨੀ ।
(ii) ਇਕ ਸਟਾਰ ਨਾਲੋਂ ਘੱਟ ਲੰਬਾਈ ਵਾਲੇ ਕੇਬਲ ਦੀ ਲੋੜ l
ਲੀਨੀਅਰ ਬਸ-ਟੋਪੋਲੋਜੀ ਦੀਆਂ ਹਾਨੀਆਂ (Disadvantages of a Linear Bus Topology) :
(i) ਜੇਕਰ ਮੁੱਖ ਕੇਬਲ ਵਿਚ ਖਰਾਬੀ ਹੋ ਜਾਂਦੀ ਹੈ ਤਾਂ ਸਮੁੱਚਾ ਨੈੱਟਵਰਕ ਬੰਦ ਹੋ ਜਾਂਦਾ ਹੈ।
(ii) ਦੋਹਾਂ ਸਿਰਿਆਂ ਦੇ ਟੋਪੋਲੋਜੀ ਦੇ ਟਰਮੀਨੇਟਰਾਂ (terminators) ਦੀ ਲੋੜ ।
(iii) ਜੇਕਰ ਸਮੁੱਚਾ ਨੈੱਟਵਰਕ ਬੰਦ ਹੋ ਜਾਂਦਾ ਹੈ ਤਾਂ ਸਮੱਸਿਆ ਦੀ ਸ਼ਨਾਖਤ ਕਰਨੀ ਮੁਸ਼ਕਿਲ ਹੁੰਦੀ ਹੈ ।
ਇਹ ਵੱਡੀ ਬਿਲਡਿੰਗ ਵਿਚ ਇਕੱਲੇ ਹਲ ਦੇ ਤੌਰ ‘ਤੇ ਨਹੀਂ ਵਰਤਿਆ ਜਾ ਸਕਦਾ ।
2. ਸਟਾਰ-ਟੈਪੋਲੋਜੀ (Star-Topology)—ਸਟਾਰ-ਟੋਪੋਲੋਜੀ ਹਰੇਕ ਨੱਡ (ਫਾਈਲ ਸਰਵਰ, ਵਰਕ ਸਟੇਸ਼ਨ ਅਤੇ ਪੈਰਿਫਰਲ) ਨੂੰ ਇਕ ਸੈਂਟਰਲ ਨੈੱਟਵਰਕ ਹੱਬ ਜਾਂ ਕੰਨਸੈਨਟਰੇਟਰ ਦੇ ਨਾਲ ਜੋੜ੍ਹਣ ਲਈ ਡੀਜ਼ਾਈਨ ਕੀਤਾ ਗਿਆ ਹੈ ।

ਸਟਾਰ ਨੈੱਟਵਰਕ ਤੇ ਡਾਟਾ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੱਬ ਜਾਂ ਕੰਨਸੈਨਟਰੇਟਰ ਰਾਹੀਂ ਗੁਜ਼ਰਦਾ ਹੈ । ਹੱਬ (hub) ਜਾਂ ਕੰਨਸੈਨਟਰੇਟਰ ਨੈੱਟਵਰਕ ਦੇ ਸਾਰੇ ਕਾਰਜਾਂ ਦਾ ਪ੍ਰਬੰਧ ਅਤੇ ਕੰਟਰੋਲ ਕਰਦਾ ਹੈ । ਹੱਬ ਜਾਂ ਕੰਨਸੈਨਟਰੇਟਰ ਨੈੱਟਵਰਕ ਡਾਟਾ ਪ੍ਰਸਾਰ ਲਈ ਰਿਪੀਟਰ ਦਾ ਕੰਮ ਵੀ ਕਰਦਾ ਹੈ । ਇਹ ਰੂਪਰੇਖਾ ਲਚਕੀਲੇ ਕੇਬਲ ਨਾਲ ਸਾਂਝੀ ਹੁੰਦੀ ਹੈ । ਇਸ ਦੀ ਵਰਤੋਂ ਡਾਈਬਰ ਆਟਿਕ ਕੇਬਲ ਵਿਚ ਵੀ ਕੀਤੀ ਜਾਂਦੀ ਹੈ । ਸਟਾਰ ਫਾਇਰਡ ਰਿੰਗ ਦੇ ਨਾਲ ਵਰਤੇ ਜਾਣ ਵਾਲੇ ਪ੍ਰੋਟੋਕੋਲ ਆਮ ਤੌਰ ‘ਤੇ ਈਥਰਨੈੱਟ ਜਾਂ ਲੋਕਲ-ਟਾਕ ਹੁੰਦੇ ਹਨ । ਟੋਕਨ ਰਿੰਗ (token ring) ਵਿਚ ਵੀ ਅਜਿਹੇ ਟੋਪੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਸਟਾਰ ਵਾਇਰਡ ਕਿਹਾ ਜਾਂਦਾ ਹੈ ।
ਸਟਾਰ-ਟੋਪੋਲੋਜੀ (Star-Topology) ਦੇ ਲਾਭ—
(i) ਸਥਾਪਿਤ ਕਰਨਾ ਅਤੇ ਤਾਰਾਂ ਜੋੜਨੀਆਂ ਆਸਾਨ ।
(ii) ਡਿਵਾਈਸ ਜੋੜਦਿਆਂ ਜਾਂ ਹਟਾਉਂਦਿਆਂ ਨੈੱਟਵਰਕ ਵਿਚ ਕੋਈ ਵਿਘਨ ਨਹੀਂ ।
(iii) ਨੁਕਸ ਫੜਨੇ ਆਸਾਨ ਅਤੇ ਪੁਰਜ਼ੇ ਹਟਾਉਣੇ ਆਸਾਨ
ਸਟਾਰ-ਟੋਪੋਲੋਜੀ (Star-Topology) ਦੀਆਂ ਹਾਨੀਆਂ—
(i) ਲੀਨੀਅਰ (linear) ਟੋਪੋਲੋਜੀ (topology) ਨਾਲ ਵਧੇਰੇ ਲੰਬੀ ਤਾਰ ਦੀ ਲੋੜ l
(ii) ਜੇਕਰ ਹੱਬ (hub) ਜਾਂ ਕੰਨਸੈਨਟਰੇਟਰ (concentrator) ਅਸਫਲ ਹੋ ਜਾਂਦਾ ਹੈ ਤਾਂ ਜੁੜੀਆਂ ਨੋਡਸ ਨਕਾਰਾ ਹੋ ਜਾਂਦੀਆਂ ਹਨ ।
3. ਸਟਾਰ-ਵਾਇਰਡ ਰਿੰਗ (Star-Wired Ring Topology)-ਸਟਾਰ-ਵਾਇਰਡ ਰਿੰਗ-ਟੋਪੋਲੋਜੀ ਸਟਾਰ-ਟੋਪੋਲੋਜੀ ਦੀ ਤਰ੍ਹਾਂ ਜਾਪਦਾ (ਬਾਹਰ) ਹੈ । ਅੰਦਰੂਨੀ ਤੌਰ ‘ਤੇ ਸਟਾਰ ਵਾਇਰਡ ਰਿੰਗ ਵਿਚ ਐੱਮ ਏ ਯੂ ਇਕ ਸਰਕਲ ਜਾਂ ਰਿੰਗ ਵਿਚ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਸੂਚਨਾ ਨੂੰ ਇਕ ਡਿਵਾਇਸ ਤੋਂ ਦੂਜੇ ਤਕ ਪਹੁੰਚਣ ਦਾ ਸਾਧਨ ਪ੍ਰਦਾਨ ਕਰਦੀਆਂ ਹਨ । ਟੋਕਨ ਰਿੰਗ ਵਿਭਾਗ ਵਲੋਂ ਸਟਾਰ ਵਾਇਰਡ ਵਿਗਿਆਨ ਦੀ ਵਰਤੋਂ ਕੀਤੀ ਜਾਂਦੀ ਹੈ ।

4. ਟੀ-ਟੋਪੋਲੋਜੀ (Tree-topology)—ਟੀ-ਟੋਪੋਲੋਜੀ ਵਿਚ ਲੀਨੀਅਰ ਬਸ (linear bus) ਅਤੇ ਸਟਾਰਟੋਪੋਲੋਜੀ ਦੇ ਗੁਣ ਸਾਂਝੇ ਤੌਰ ‘ਤੇ ਮੌਜੂਦ ਹੁੰਦੇ ਹਨ । ਇਸ ਵਿਚ ਸਟਾਰ-ਰੂਪ ਰੇਖਾ ਵਰਕਸਟੇਸ਼ਨ ਦਾ ਇਕ ਸਮੂਹ ਸ਼ਾਮਿਲ ਹੁੰਦਾ ਹੈ ਜੋ ਲੀਨੀਅਰ ਬੱਸ ਬੈਕ ਬੋਣ ਕੇਬਲ ਟੀ-ਟੋਪੋਲੋਜੀ ਦੇ ਨਾਲ ਜੁੜ੍ਹਿਆ ਹੁੰਦਾ ਹੈ । ਟ੍ਰੀ-ਟੋਪੋਲੋਜੀ ਮੌਜੂਦਾ ਨੈੱਟਵਰਕ ਦੇ ਵਿਚਕਾਰ ਦੀ ਆਗਿਆ ਦਿੰਦੀ ਹੈ ।

ਟੀ-ਟੋਪੋਲੋਜੀ ਦੇ ਲਾਭ (Advantages of a Tree-Topology)—
(i) ਵਿਅਕਤੀਗਤ ਰਾਗਾਂ ਲਈ ਪੁਆਇੰਟ-ਟੂ-ਪੁਆਇੰਟ
(ii) ਅਨੇਕਾਂ ਹਾਰਡਵੇਅਰ ਅਤੇ ਸਾਫਟਵੇਅਰ ਵਿਕਰੇਤਾਵਾਂ ਵਲੋਂ ਸਮਰਥਨ ।
ਟ੍ਰੀ-ਟੋਪੋਲੋਜੀ ਦੀਆਂ ਹਾਨੀਆਂ (Disadvantages of Tree-Topology)—
(i) ਹਰ ਇਕ ਭਾਗ ਦੀ ਸਮੁੱਚੀ ਲੰਬਾਈ ਵਰਤੀ ਗਈ ਤਾਰ ਦੀ ਕਿਸਮ ਦੇ ਨਾਲ ਸੀਮਿਤ ਹੁੰਦੀ ਹੈ।
(ii) ਜੇਕਰ ਬੈਕ-ਬੋਨ (backbone) ਰੇਖਾ ਟੁੱਟ ਜਾਂਦੀ ਹੈ ਤਾਂ ਸਮੁੱਚਾ ਰਾਗ ਹੇਠਾਂ ਆ ਜਾਂਦਾ ਹੈ ।
(iii) ਹੋਰ ਟੋਪੋਲੋਜੀ (topology) ਨਾਲੋਂ ਰੂਪ ਅਤੇ ਤਾਰਾਂ ਜੋੜਨੀਆਂ ਵਧੇਰੇ ਮੁਸ਼ਕਿਲ ਹਨ।
5. ਮੈਸ਼-ਟੋਪੋਲੋਜੀ (Mesh-Topology)—ਮੈਸ਼ ਟੋਪੋਲੋਜੀ ਵਿਚ ਸਾਰੇ ਨੋਡਸ ਇਕ-ਦੂਜੇ ਨਾਲ ਸਿੱਧੇ ਹੀ ਜੁੜੇ ਹੁੰਦੇ ਹਨ । ਹਰ ਕੰਪਿਊਟਰ ਤੋਂ ਕਿਸੇ ਵੀ ਦੂਸਰੇ ਕੰਪਿਊਟਰ ਨਾਲ ਸਿੱਧੇ ਸੰਪਰਕ ਕੀਤਾ ਜਾ ਸਕਦਾ ਹੈ । ਇਸ ਟੋਪੋਲੋਜੀ ਦਾ ਫਾਈਦਾ ਹੈ ਕਿ ਕੋਈ ਇਕ ਕੰਪਿਊਟਰ ਖ਼ਰਾਬ ਹੋਣ ਨਾਲ ਨੈੱਟਵਰਕ ਦੇ ਕੰਮ ਤੇ ਕੋਈ ਅਸਰ ਨਹੀਂ ਪੈਂਦਾ ਪਰ ਵੱਡੇ ਨੈੱਟਵਰਕ ਵਾਸਤੇ ਇਹ ਟੋਪੋਲੋਜੀ ਬਹੁਤ ਮਹਿੰਗੀ ਤੇ ਗੁੰਝਲਦਾਰ ਸਾਬਤ ਹੁੰਦੀ ਹੈ ।

6. ਪਾਰਸ਼ਲ ਮੈਸ਼ ਟੋਪੋਲੋਜੀ (Partial Mesh Topology)— ਵਿਚ ਨਡਸ ਸਭਨਾਂ ਦੇ ਨਾਲ ਕੁਝ ਸਿੱਧੇ ਅਤੇ ਕੁਝ ਅਸਿੱਧੇ ਤੌਰ ‘ਤੇ ਜੁੜੀਆਂ ਹੁੰਦੀਆਂ ਹਨ ਜਿਸ ਨਾਲ ਉਹ ਵਧੇਰੇ ਡਾਟੇ ਦਾ ਵਟਾਂਦਰਾ ਕਰਦੀਆਂ ਹਨ ।

ਮੈਸ਼ ਨੈੱਟਵਰਕ ਚੰਗੀ ਤਰ੍ਹਾਂ ਇਹ ਡਾਟੇ ਦੇ ਵਟਾਂਦਰੇ ਲਈ ਭਰੋਸੇਮੰਦ ਅਤੇ ਅਨੇਕਾਂ ਤਰੀਕੇ ਦਿੰਦਾ ਹੈ । ਜੇਕਰ ਵਿਚ ਨੋਡ ਸੰਚਾਲਨ ਨਾ ਕਰ ਸਕੇ, ਬਾਕੀ ਦੀਆਂ ਸਾਰੀਆਂ ਫਿਰ ਵੀ ਇਕ-ਦੂਜੇ ਨਾਲ ਸੰਚਾਰ ਕਰ ਸਕਦੀਆਂ ਹਨ । ਮੈਸ਼ ਨੈੱਟਵਰਕ ਉਦੋਂ ਠੀਕ ਤਰ੍ਹਾਂ ਕੰਮ ਕਰਦਾ ਹੈ ਜਦੋਂ ਨੋਡਸ (nodes) ਬਿਖਰੇ ਪੁਆਇੰਟਾਂ ‘ਤੇ ਸਥਿਤ ਹੁੰਦੀਆਂ ਹਨ, ਜੋ ਸਾਂਝੀ ਲਾਈਨ ਦੇ ਨੇੜੇ ਨਹੀਂ ਹੁੰਦੀਆਂ
ਮੈਸ਼ ਟੋਪੋਲੋਜੀ ਦੀ ਮੁੱਖ ਖਾਮੀ 1 ਖਰਚਾ, ਕਿਉਂ ਜੋ ਬਹੁਤ ਸਾਰੀਆਂ ਕੇਬਲਾਂ ਅਤੇ ਕੁਨੈਕਸ਼ਨਾਂ ਦੀ ਲੋੜ ਹੁੰਦੀ ਹੈ । ਕਈ ਦ੍ਰਿਸ਼ਾਂ ਵਿਚ ਇਕ ਰਿੰਗ ਨੈੱਟਵਰਕ ਜਾਂ ਸਟਾਰ ਨੈੱਟਵਰਕ, ਮੈਸ਼ ਨੈੱਟਵਰਕ ਨਾਲੋਂ ਵਧੇਰੇ ਲਾਭਦਾਇਕ ਸਿੱਧ ਹੁੰਦਾ ਹੈ । ਜੇਕਰ ਸਮੂਹ ਨੋਡਸ ਸਾਂਝੀ ਲਾਈਨ ਦੇ ਨੇੜੇ ਸਥਿਤ ਹੁੰਦੀਆਂ ਹਨ ਤਾਂ ਬਸ ਨੈੱਟਵਰਕ ਟੋਪੋਲੋਜੀ ਲਾਗਤ ਦੀ ਟਰਮੀਨੋਲੋਜੀ ਵਿਚ ਉੱਤਮ ਵਿਕਲਪ ਹੁੰਦਾ ਹੈ ।
ਡਾਟਾ ਕਮਿਊਨੀਕੇਸ਼ਨ
ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਕੰਪਿਊਟਰਾਂ ਵਿਚਕਾਰ ਸੰਚਾਰ ਮਾਧਿਅਮ ਰਾਹੀਂ ਆਪਸ਼ਨ ਵਿੱਚ ਡਾਟਾ ਦਾ ਅਦਾਨ-ਪ੍ਰਦਾਨ ਕਰਦੇ ਹਨ, ਨੂੰ ਡਾਟਾ ਕਮਿਊਨੀਕੇਸ਼ਨ ਕਿਹਾ ਜਾਂਦਾ ਹੈ । ਜੋ ਯੰਤਰ ਜਾਂ ਡਿਵਾਇਸ ਸੂਚਨਾ ਨੂੰ ਤਿਆਰ ਕਰਦਾ ਹੈ ਅਤੇ ਭੇਜਦਾ ਹੈ ਨੂੰ ਸੈਂਡਰ (Sender) ਕਿਹਾ ਜਾਂਦਾ ਹੈ । ਜੋ ਯੰਤਰ ਜਾਂ ਡਿਵਾਇਸ ਭੇਜਿਆ ਹੋਇਆ ਡਾਟਾ ਪ੍ਰਾਪਤ ਕਰਦੇ ਹਨ, ਨੂੰ ਰਿਸੀਵਰ (Receiver) ਕਿਹਾ ਜਾਂਦਾ ਹੈ । ਡਾਟਾ ਸੰਚਾਰ ਲਈ ਤਿੰਨ ਸ਼ਰਤਾਂ ਮੰਨਣੀਆਂ ਜ਼ਰੂਰੀ ਹੁੰਦੀਆਂ ਹਨ ।
ਡਾਟਾ ਕਮਿਊਨੀਕੇਸ਼ਨ ਦੇ ਹਿੱਸੇ
ਡਾਟਾ ਕਮਿਊਨੀਕੇਸ਼ਨ ਦੇ ਹਿੱਸੇ—
ਸੈਂਡਰ — ਸੈਂਡਰ ਸੂਚਨਾ ਨੂੰ ਤਿਆਰ ਕਰਦਾ ਹੈ ਅਤੇ ਅੱਗੇ ਭੇਜਦਾ ਹੈ ।
ਮਾਧਿਅਮ — ਇਹ ਸੂਚਨਾ ਨੂੰ ਸੈਂਡਰ ਤੋਂ ਰਿਸੀਵਰ ਤੱਕ ਲੈ ਕੇ ਜਾਂਦਾ ਹੈ ।
ਰਿਸੀਵਰ — ਰਿਸੀਵਰ ਸੂਚਨਾ ਪ੍ਰਾਪਤ ਕਰਦਾ ਹੈ ।
ਪ੍ਰੋਟੋਕੋਲ — ਇਹ ਨਿਯਮ ਹੁੰਦੇ ਹਨ ਜਿਨ੍ਹਾਂ ਰਾਹੀਂ ਸੈਂਡਰ ਅਤੇ ਰਿਸੀਵਰ ਵਿੱਚਕਾਰ ਡਾਟਾ ਸੰਚਾਰ ਹੁੰਦਾ ਹੈ ।

ਡਾਟਾ ਟ੍ਰਾਂਸਮਿਸ਼ਨ ਦੇ ਤਰੀਕੇ

ਡਾਟਾ ਟ੍ਰਾਂਸਮਿਸ਼ਨ ਦੇ ਤਰੀਕੇ ਤੋਂ ਮਤਲਬ ਹੈ ਕਿ ਸੈਂਡਰ ਅਤੇ ਰਿਸੀਵਰ ਵਿਚਕਾਰ ਡਾਟਾ ਕਿਵੇਂ ਫ਼ਲੋ ਕਰਦਾ ਹੈ । ਡਾਟਾ ਭੇਜਣ ਦੇ ਤਰੀਕੇ ਹੇਠ ਲਿਖੇ ਅਨੁਸਾਰ ਹਨ—
1. ਸਿੰਪਲੈਕਸ—ਇਸ ਵਿੱਚ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ । ਇਸ ਵਿੱਚ ਸੂਚਨਾ ਸਿਰਫ਼ ਇੱਕ ਹੀ ਦਿਸ਼ਾ ਵਿਚ ਜਾ ਸਕਦੀ ਹੈ ਤੇ ਇਸ ਦੇ ਉਲਟ ਸੰਭਵ ਨਹੀਂ ਹੈ । ਮੈਸੇਜ ਭੇਜਣ ਵਾਲਾ ਸੋਰਸ ਟਰਾਂਸਮੀਟਰ ਦੀ ਤਰ੍ਹਾਂ ਕੰਮ ਕਰਦਾ ਹੈ । ਇਹ ਰਿਸੀਵਰ ਨੂੰ ਡਾਟਾ ਚੈਨਲ ਦੁਆਰਾ ਮੈਸੇਜ ਭੇਜਦਾ ਹੈ । ਰਿਸੀਵਰ ਉਹ ਥਾਂ ਜਿੱਥੇ ਮੈਸੇਜ ਪਹੁੰਚਦਾ ਹੈ ।

2. ਹਾਫ਼ ਡੁਪਲੈਕਸ—ਇਸ ਵਿੱਚ ਸੂਚਨਾ ਦੋਹਾਂ ਦਿਸ਼ਾਵਾਂ ਵਿੱਚ ਚਲ ਸਕਦੀ ਹੈ, ਪਰੰਤੂ ਉਹ ਇੱਕੋ ਸਮੇਂ ਵਿੱਚ ਨਹੀਂ । ਦੂਸਰੇ ਸ਼ਬਦਾਂ ਵਿਚ ਜੇਕਰ ਇੱਕ ਸਿਸਟਮ ਕੋਈ ਸੂਚਨਾ ਭੇਜ ਰਿਹਾ ਹੈ ਤਾਂ ਦੂਸਰਾ ਸਿਰਫ਼ ਪ੍ਰਾਪਤ ਕਰ ਸਕਦਾ ਹੈ ਭੇਜ ਨਹੀਂ ਸਕਦਾ ਹੈ । ਉਦਾਹਰਨ ਵਜੋਂ ਵਾਕੀ-ਟਾਕੀ (Walky Talky) ਸਿਸਟਮ ਜੋ ਕਿ ਪੁਲਿਸ ਦੁਆਰਾ ਵਰਤਿਆ ਜਾਂਦਾ ਹੈ ।

3. ਫੁੱਲ ਡੁਪਲੈਕਸ—ਇਸ ਵਿੱਚ ਸੂਚਨਾ ਇੱਕੋ ਸਮੇਂ ਉੱਤੇ ਦੋਨਾਂ ਦਿਸ਼ਾਵਾਂ ਵਿਚ ਸੰਚਾਰ ਹੋ ਸਕਦੀ ਹੈ । ਇਹ ਤੇਜ਼ ਸੰਚਾਰ ਪ੍ਰਦਾਨ ਕਰਵਾਉਂਦਾ ਹੈ ।

ਨੈੱਟਵਰਕ ਦੀਆਂ ਕਿਸਮਾਂ
ਕੰਪਿਊਟਰ ਨੈੱਟਵਰਕ ਉਨ੍ਹਾਂ ਦੇ ਆਕਾਰ ਅਤੇ ਉਨ੍ਹਾਂ ਨੂੰ ਵਰਤਣ ਦੇ ਤਰੀਕੇ ਦੇ ਅਨੁਸਾਰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ ।
ਨੈੱਟਵਰਕ ਦਾ ਆਕਾਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਭੂਗੋਲਿਕ ਖੇਤਰ ਵਿੱਚ ਬਣਿਆ ਹੈ ਅਤੇ ਕਿੰਨੇ ਕੰਪਿਊਟਰ ਉਸ ਨੈੱਟਵਰਕ ਦਾ ਹਿੱਸਾ ਹਨ । ਇੱਕ ਨੈੱਟਵਰਕ ਕਮਰੇ ਵਿੱਚ ਰੱਖੀਆਂ ਕੁਝ ਡਿਵਾਇਸ ਜਾਂ ਫਿਰ ਪੂਰੇ ਵਿਸ਼ਵ ਵਿੱਚ ਫੈਲੀਆਂ ਲੱਖਾਂ ਡਿਵਾਇਸਿਜ਼ ਸ਼ਾਮਲ ਹੋ ਸਕਦੀਆਂ ਹਨ।
ਇੱਕ ਨੈੱਟਵਰਕ ਇਸ ’ਤੇ ਆਕਾਰ, ਗੁੰਝਲਤਾ ਵੰਡ ਦੇ ਅਧਾਰ ‘ਤੇ ਵੱਡਾ ਜਾਂ ਛੋਟਾ ਹੋ ਸਕਦਾ ਹੈ । ਵੰਡ ਦੇ ਆਧਾਰ ’ਤੇ ਨੈੱਟਵਰਕ ਦੇ ਚਾਰ ਭਾਗ ਹਨ
1. ਪੈਨ (ਪਰਸਨਲ ਏਰੀਆ ਨੈੱਟਵਰਕ)
2. ਲੈਨ (ਲੋਕਲ ਏਰੀਆ ਨੈੱਟਵਰਕ)
3. ਮੈਨ (ਮੈਟਰੋਪੋਲੀਟਨ ਏਰੀਆ ਨੈੱਟਵਰਕ)
4. ਵੈਨ (ਵਾਈਡ ਏਰੀਆ ਨੈੱਟਵਰਕ) ।

- ਪਰਸਨਲ ਏਰੀਆ ਨੈੱਟਵਰਕ (ਪੈਨ)—ਪਰਸਨਲ ਏਰੀਆ ਨੈੱਟਵਰਕ ਜਾਂ ਪੈਨ (PAN) ਉਹ ਕੰਪਿਊਟਰ ਨੈੱਟਵਰਕ ਹੈ ਜੋ ਕਿ ਬਿਲਡਿੰਗ ਜਾਂ ਇਕੱਲੇ ਵਿਅਕਤੀ ਦੇ ਆਲੇ-ਦੁਆਲੇ ਲੱਗਿਆ ਹੁੰਦਾ ਹੈ । ਇਹ ਛੋਟੇ ਦਫ਼ਤਰ ਜਾਂ ਰਿਹਾਇਸ਼ ਦੇ ਅੰਦਰ ਹੋ ਸਕਦਾ ਹੈ । ਪਰਸਨਲ ਏਰੀਆ ਨੈੱਟਵਰਕ ਨੂੰ ਕੇਬਲ ਦੇ ਨਾਲ ਜਾਂ ਬਿਨਾਂ ਤਾਰ ਤੋਂ ਬਣਾਇਆ ਜਾਂਦਾ ਹੈ । ਇਹ ਇਨਫ਼ਰਮੇਸ਼ਨ ਟੈਕਨੋਲੌਜੀ ਜਾਂ ਗੱਜਟ ਜਿਵੇਂ ਕਿ ਲੈਪ ਟਾਪ, ਕੰਪਿਊਟਰ, ਪੀ.ਡੀ.ਏ., ਸੈੱਲ ਫ਼ੋਨ, ਪ੍ਰਿੰਟਰ ਆਦਿ ਦਾ ਆਪਸੀ ਸੰਬੰਧ ਹੁੰਦਾ ਹੈ । ਇਹ ਹਰ ਵਰਤਣ ਵਾਲੇ ਦੇ 10 ਮੀਟਰ ਦੇ ਦਾਇਰੇ ਦੇ ਅੰਦਰ ਹੁੰਦਾ ਹੈ ।
- ਲੋਕਲ ਏਰੀਆ ਨੈੱਟਵਰਕ (ਲੈਨ)—ਲੋਕਲ ਏਰੀਆ ਨੈੱਟਵਰਕ ਦੀ ਵਰਤੋਂ ਕੰਪਿਊਟਰ ਯੰਤਰਾਂ ਦੇ ਵਿਚਕਾਰ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ ਜੋਕਿ ਇੱਕ ਦਫ਼ਤਰ ਦੀ ਬਿਲਡਿੰਗ ਜਾਂ ਘਰਾਂ ਵਿੱਚ ਹੁੰਦੇ ਹਨ । ਲੈਨ ਦੁਆਰਾ ਅਸੀਂ ਕਈ ਸ੍ਰੋਤਾਂ, ਜਿਵੇਂ ਕਿ ਫ਼ਾਈਲਾਂ ਜਾਂ ਹਾਰਡਵੇਅਰ ਡਿਵਾਇਸ ਦੀ ਸਾਂਝ ਕਰ ਸਕਦੇ ਹਾਂ ਜਿਨ੍ਹਾਂ ਦੀ ਬਹੁਤ ਸਾਰੇ ਯੂਜ਼ਰਾਂ ਨੂੰ ਜ਼ਰੂਰਤ ਪੈਂਦੀ ਹੈ । ਇਹ ਆਕਾਰ ਵਿੱਚ ਸੀਮਿਤ ਹੁੰਦੇ ਹਨ । ਇਹ ਤੇਜ਼ ਹੁੰਦਾ ਹੈ ਜਿਸ ਦੀ ਸਪੀਡ 10 Mbps ਤੋਂ 10 Gbps ਤੱਕ ਹੁੰਦੀ ਹੈ । ਇਸ ਵਿੱਚ ਘੱਟ ਤਾਰ ਦੀ ਲੋੜ ਪੈਂਦੀ ਹੈ । ਹਰੇਕ ਡਿਵਾਇਸ ਨਾਲ ਇੱਕੋ ਹੀ ਕੇਬਲ ਜੁੜੀ ਹੁੰਦੀ ਹੈ । ਇਸ ਦੀ ਮੈਨ (MAN) ਜਾਂ ਵੈਨ ਦੇ (WAN) ਮੁਕਾਬਲੇ ਕੀਮਤ ਘੱਟ ਹੁੰਦੀ ਹੈ । ਲੈਨ ਜਾਂ ਤਾਂ ਤਾਰ ਜਾਂ ਬਿਨਾਂ ਤਾਰ ਦੇ ਹੋ ਸਕਦੇ ਹਨ । ਤਾਰ ਵਾਲੇ ਲੈਨ ਵਿੱਚ ਟੂਵਿਸਟਿਡ ਪੇਅਰ, ਕੋਅਕਸ ਜਾਂ ਆਪਟਿਕ ਫਾਈਬਰ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਬੱਸ, ਰਿੰਗ ਜਾਂ ਸਟਾਰ ਟੋਪੋਲੋਜੀ ਲਈ ਢੁੱਕਵੀਂ ਹੁੰਦੀ ਹੈ । ਜ਼ਿਆਦਾਤਰ ਇਸ ਵਿੱਚ ਕੋਟੈੱਕਸੀਅਲ ਕੇਬਲ, ਟਵਿਸਟਿਡ ਪੇਅਰ ਅਤੇ ਆਪਟੀਕਲ ਫਾਈਬਰ ਆਦਿ ਟ੍ਰਾਂਸਮਿਸ਼ਨ ਮੀਡੀਆ ਵਜੋਂ ਵਰਤੇ ਜਾਂਦੇ ਹਨ ।
- ਮੈਟਰੋਪੋਲੀਟਨ ਏਰੀਆ ਨੈੱਟਵਰਕ—(ਮੈਨ) ਇਹ ਸ਼ਹਿਰਾਂ, ਕਾਲਜ ਕੈਂਪਸ ਅਤੇ ਵੱਡਾ ਖੇਤਰ ਜਿਵੇਂ ਕਿ ਕੇਬਲ ਟੀ.ਵੀ. ਨੈੱਟਵਰਕ ਵਿੱਚ ਵੰਡਿਆ ਹੁੰਦਾ ਹੈ । ਇਹ ਵੀ ਸਿੰਗਲ ਹੁੰਦਾ ਹੈ । ਇਸ ਵਿੱਚ ਕਈ ਲੈਨ ਆਪਸ ਵਿੱਚ ਜੁੜੇ ਹੁੰਦੇ ਹਨ ।ਮੈਨ (MAN) ਲੈਨ ਨਾਲੋਂ ਵੱਡੇ ਭੂਗੋਲਿਕ ਖੇਤਰ ਵਿੱਚ ਵਰਤਿਆ ਜਾਂਦਾ ਹੈ । ਇਸ ਦੀ ਰੇਂਜ ਬਹੁਤ ਸਾਰੀਆਂ ਬਿਲਡਿੰਗਾਂ ਨੂੰ ਮਿਲਾ ਕੇ ਪੂਰੇ ਸ਼ਹਿਰ ਤੱਕ ਫੈਲੀ ਹੁੰਦੀ ਹੈ । MAN ਨੂੰ ਇੱਕੋ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ । ਮੈਨ ਇੱਕ ਤੇਜ਼ ਰਫ਼ਤਾਰ ਨੈੱਟਵਰਕ ਦੀ ਤਰ੍ਹਾਂ ਕੰਮ ਕਰਦਾ ਹੋਇਆ ਸ੍ਰੋਤਾਂ ਦੀ ਸਾਂਝ ਕਰਦਾ ਹੈ । ਇਹ 5 ਤੋਂ 50 KM ਡਾਇਆਮੀਟਰ ਤੱਕ ਦਾ ਦਾਇਰਾ ਤੈਅ ਕਰਦਾ ਹੈ ।
- ਵਾਈਡ ਏਰੀਆ ਨੈੱਟਵਰਕ (ਵੈਨ)—ਵਾਈਡ ਏਰੀਆ ਨੈੱਟਵਰਕ ਇੱਕ ਬਹੁਤ ਵੱਡੇ ਭੂਗੋਲਿਕ ਖੇਤਰ ਵਿੱਚ ਫੈਲਿਆ ਹੁੰਦਾ ਹੈ; ਜਿਵੇਂ ਕਿ ਇੱਕ ਦੇਸ਼, ਮਹਾਂਦੀਪ ਜਾਂ ਸਾਰੀ ਦੁਨੀਆ । ਨੈੱਟ ਵਿੱਚ ਬਹੁਤ ਸਾਰੇ ਛੋਟੇ-ਛੋਟੇ ਨੈੱਟਵਰਕ ਹੁੰਦੇ ਹਨ, ਜਿਵੇਂ ਕਿ LAN ਜਾਂ MAN । ਇਸ ਨੈੱਟਵਰਕ ਵਿੱਚ ਟੈਲੀਫ਼ੋਨ ਲਾਈਨਾਂ, ਲਾਈਟ, ਮਾਈਕ੍ਰੋਵੇਵ ਵਰਗੇ ਮੀਡੀਆ ਵਰਤੇ ਜਾਂਦੇ ਹਨ । ਇਹ ਸਾਰੇ ਸੰਚਾਰ ਮਾਧਿਅਮ ਜਾਂ ਮੀਡੀਆ ਰਾਊਟਰ ਨਾਲ ਲਿੰਕ ਕੀਤੇ ਜਾਂਦੇ ਹਨ । ਰਾਊਟਰ ਇੱਕ ਯੰਤਰ ਹੈ ਜੋ ਕਿ ਸੈਂਡਰ ਤੋਂ ਰਿਸੀਵਰ ਤੱਕ ਦਾ ਰਸਤਾ ਪਤਾ ਕਰਦਾ ਹੈ । WAN ਦੁਨੀਆ ਦਾ ਸਭ ਤੋਂ ਪ੍ਰਸਿੱਧ ਨੈੱਟਵਰਕ ਹੈ ।
Computer Guide for Class 9 PSEB ਨੈੱਟਵਰਕਿੰਗ Textbook Questions and Answers
1. ਖ਼ਾਲੀ ਥਾਂਵਾਂ ਭਰੋ
1. ………………………. ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ।
(a) ਨੈੱਟਵਰਕ
(b) ਇੰਟਰਨੈੱਟ
(c) ਵਾਇਰਲੈੱਸ
(d) ਟੋਪੋਲੋਜੀ ।
ਉੱਤਰ – (a) ਨੈੱਟਵਰਕ
2. ………………….. ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈੱਟਵਰਕ ਵਿੱਚ ਸ੍ਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ ।
(a) ਸਰਵਰ
(b) ਕਲਾਇੰਟ
(c) ਨੋਡ
(d) ਲੈਨ, ਵੈਨ ।
ਉੱਤਰ – (a) ਸਰਵਰ
3. …………………… ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇੱਕਹਿਰੇ ਨੈੱਟਵਰਕ ਡਿਵਾਇਸ ਨਾਲ ਜੁੜਨ ਦੀ ਆਗਿਆ ਦਿੰਦਾ ਹੈ ।
(a) ਹੱਥ
(b) ਬੱਸ
(c) ਰਿੰਗ
(d) ਸਟਾਰ ।
ਉੱਤਰ – (a) ਹੱਥ
4. …………………… ਨੈੱਟਵਰਕ ਵਿੱਚ ਸਾਰੇ ਡਿਵਾਇਸ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿੱਚ ਜਾਂਦਾ ਹੈ ।
(a) ਸਿੰਗਲ ਰਿੰਗ
(b) ਡਿਊਲ ਰਿੰਗ
(c) MAN
(d) LAN
ਉੱਤਰ – (a) ਸਿੰਗਲ ਰਿੰਗ
5. ……………………. ਸੂਚਨਾ ਨੂੰ ਬਣਾ ਕੇ ਅੱਗੇ ਭੇਜਦਾ ਹੈ ।
(a) ਪ੍ਰੋਟੋਕੋਲ
(b) ਰਿਸੀਵਰ
(c) ਸੈਂਡਰ
(d) ਹੱਥ ।
ਉੱਤਰ – (c) ਸੈਂਡਰ
ਸਹੀ/ਗ਼ਲਤ
1. ਲੈਨ (LAN) ਇੱਕ ਬਹੁਤ ਵੱਡੇ ਭੂਗੋਲਿਕ ਖੇਤਰ ਵਿੱਚ ਹੁੰਦਾ ਹੈ ।
ਉੱਤਰ – ਗ਼ਲਤ
2. ਫੁੱਲ ਡੂਪਲੈਕਸ ਵਿੱਚ ਸੂਚਨਾ ਦੋਹਾਂ ਦਿਸ਼ਾਵਾਂ ਵਿੱਚ ਭੇਜੀ ਜਾਂਦੀ ਹੈ ।
ਉੱਤਰ – ਸਹੀ
3. ਪ੍ਰੋਟੋਕੋਲ ਡਾਟਾ ਸੰਚਾਰ ਦੇ ਸਮੇਂ ਵਰਤੇ ਜਾਣ ਦੇ ਨਿਯਮ ਹੁੰਦੇ ਹਨ ।
ਉੱਤਰ – ਸਹੀ
4. ਨੈੱਟਵਰਕ ਨੂੰ ਸਕਿਊਰਟੀ ਪ੍ਰਦਾਨ ਨਹੀਂ ਕਰਦਾ ।
ਉੱਤਰ – ਸਹੀ
5. ਕੰਪਿਊਟਰਾਂ ਦੀ ਗਿਣਤੀ ਵੱਧਣ `ਤੇ ਨੈੱਟਵਰਕ ਦੀ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ ।
ਉੱਤਰ – ਗ਼ਲਤ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੋਈ ਚਾਰ ਨੈੱਟਵਰਕ ਟੋਪੋਲੋਜੀ ਦੇ ਨਾਮ ਦੱਸੋ ।
ਉੱਤਰ—ਹੇਠ ਲਿਖੇ ਨਾਮ ਨੈੱਟਵਰਕ ਟੋਪੋਲੋਜੀ ਦੇ ਹਨ :
1. ਬੱਸ-ਟੋਪੋਲੋਜੀ
2. ਰਿੰਗ-ਟੋਪੋਲੋਜੀ
3. ਸਟਾਰ-ਟੋਪੋਲੋਜੀ
4. ਟ੍ਰੀ-ਟੋਪੋਲੋਜੀ ।
ਪ੍ਰਸ਼ਨ 2. ਨੈੱਟਵਰਕਿੰਗ ਲਈ ਕਿਹੜੇ-ਕਿਹੜੇ ਕੰਪਿਊਟਰ ਇਸਤੇਮਾਲ ਹੁੰਦੇ ਹਨ ?
ਉੱਤਰ—ਨੈੱਟਵਰਕਿੰਗ ਲਈ ਵਰਤੇ ਜਾਣ ਵਾਲੇ ਕੰਪਿਊਟਰ ਦੋ ਤਰ੍ਹਾਂ ਦੇ ਹੁੰਦੇ ਹਨ—
ਕਲਾਇੰਟ ਜਾਂ ਨੋਡ-ਕਲਾਇੰਟ ਜਾਂ ਨੋਡ ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈੱਟਵਰਕ ਵਿੱਚ ਸ੍ਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ ।
ਸਰਵਰ—ਇਹ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੈ । ਇਹ ਸੂਚਨਾ ਜਾਂ ਸ੍ਰੋਤਾਂ ਦੀ ਸਾਂਝ ਕਰਨ ਲਈ ਮੱਦਦ ਕਰਦੇ ਹਨ । ਇਹ ਦੂਸਰੇ ਹੋਰ ਨੋਡਜ਼ ’ਤੇ ਕੰਟਰੋਲ ਕਰਦਾ ਹੈ ।
ਪ੍ਰਸ਼ਨ 3. ਰੂਟਰ ਕੀ ਹੁੰਦਾ ਹੈ ?
ਉੱਤਰ—ਰੂਟਰ ਇਕ ਹਾਰਡਵੇਅਰ ਡਿਵਾਇਸ ਹੁੰਦਾ ਹੈ ਜੋ ਕਿ ਡਾਟਾ ਨੂੰ ਪ੍ਰਾਪਤ ਕਰਦਾ ਹੈ, ਪ੍ਰਾਪਤ ਕੀਤੇ ਡਾਟੇ ਦਾ ਨਿਰੀਖਣ ਕਰਕੇ ਉਸਨੂੰ ਉਸੇ ਜਾਂ ਹੋਰ ਨੈੱਟਵਰਕ ਤੇ ਅੱਗੇ ਭੇਜਦਾ ਹੈ ।
ਪ੍ਰਸ਼ਨ 4. ਹੱਬ ਕੀ ਹੁੰਦੀ ਹੈ ?
ਉੱਤਰ—ਹੱਬ/ਸਵਿੱਚ—ਨੈੱਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇੱਕਹਿਰੇ ਨੈੱਟਵਰਕ ਡਿਵਾਇਸ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ । ਸਧਾਰਨ ਰੂਪ ਵਿੱਚ ਹੱਥ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕੇਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ ਤੇ ਉਪਲੱਬਧ ਕਰਵਾਉਂਦਾ ਹੈ । ਇਹ ਡਾਟਾ ਵੰਡ ਦੀ ਵੀ ਆਗਿਆ ਦਿੰਦਾ ਹੈ ।
ਪ੍ਰਸ਼ਨ 5. ਦੋ ਤਰ੍ਹਾਂ ਦੀਆਂ ਰਿੰਗ ਟੋਪੋਲੋਜ਼ੀਜ਼ ਕਿਹੜੀਆਂ ਹਨ ?
ਉੱਤਰ—ਦੋ ਤਰ੍ਹਾਂ ਦੀਆਂ ਰਿੰਗ ਟੋਪੋਲੋਜ਼ੀਜ਼ ਹੇਠ ਲਿਖੀਆਂ ਹਨ—
1. ਸਿੰਗਲ ਰਿੰਗ
2. ਡਿਊਲ ਰਿੰਗ ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਨੈੱਟਵਰਕ ਕੀ ਹੁੰਦਾ ਹੈ ? ਨੈੱਟਵਰਕ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ—ਨੈੱਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈੱਟਵਰਕ ਵਿੱਚ ਕੰਪਿਊਟਰ ਤਾਰਾਂ, ਟੈਲੀਫ਼ੋਨ-ਲਾਈਨਾਂ, ਰੇਡੀਓ-ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੈੱਡ ਦੀਆਂ ਤਰੰਗਾਂ ਦੁਆਰਾ ਆਪਸ ਵਿੱਚ ਜੁੜੇ ਹੁੰਦੇ ਹਨ, ਤਾਂ ਜੋ ਫ਼ਾਈਲਾਂ ਦੀ ਅਦਲਾ-ਬਦਲੀ, ਸ੍ਰੋਤਾਂ ਦੀ ਸਾਂਝ ਅਤੇ ਸੰਚਾਰ ਕੀਤਾ ਜਾ ਸਕੇ । ਨੈੱਟਵਰਕ ਦੁਆਰਾ ਕਈ ਯੂਜ਼ਰਾਂ ਵਿਚਕਾਰ ਸਾਫ਼ਟਵੇਅਰ ਅਤੇ ਹਾਰਡਵੇਅਰ ਸ੍ਰੋਤਾਂ ਦੀ ਸਾਂਝ ਵੀ ਕੀਤੀ ਜਾਂਦੀ ਹੈ ।
ਕੰਪਿਊਟਰਾਂ ਵਿੱਚ ਨੈੱਟਵਰਕ ਕੂਨੈਕਸ਼ਨ ਜ਼ਿਆਦਾਤਰ ਤਾਰਾਂ ਕੋਬਲ ਦੁਆਰਾ ਬਣੇ ਹੁੰਦੇ ਹਨ, ਪਰ ਰੇਡੀਓ ਸਿਗਨਲ ਦੁਆਰਾ (ਵਾਇਰਲੈਸ, ਵਾਈ-ਫਾਈ), ਟੈਲੀਫ਼ੋਨ, ਟੈਲੀਫ਼ੋਨ ਤਾਰਾਂ ਜਾਂ ਲੰਮੀ ਦੂਰੀ ਵਾਲੇ ਸੈਟੇਲਾਈਟ ਲਿੰਕ ਦੁਆਰਾ ਵੀ ਨੈੱਟਵਰਕ ਕੂਨੈਕਸ਼ਨ ਬਣਾਏ ਜਾ ਸਕਦੇ ਹਨ ।
ਨੈੱਟਵਰਕ ਦੇ ਲਾਭ –
- ਹਾਰਡਵੇਅਰ ਅਤੇ ਸਾਫਟਵੇਅਰ ਸ਼ੇਅਰ ਕਰਨ ਲਈ—ਨੈੱਟਵਰਕ ਦੇ ਅੰਦਰ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਅਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ । ਉਦਾਹਰਣ ਲਈ ਇੱਕ ਪ੍ਰਿੰਟਰ ਨੂੰ ਨੈੱਟਵਰਕ ਦੇ ਅੰਦਰ ਕਈ ਯੂਜ਼ਰ ਦੁਆਰਾ ਸ਼ੇਅਰ ਕੀਤਾ ਜਾ ਸਕਦਾ ਹੈ । ਜਿਸ ਕਰਕੇ ਕੰਪਨੀ ਵਿੱਚ ਹਰੇਕ ਕੰਪਿਊਟਰ ਲਈ ਵੱਖਰੇ ਪ੍ਰਿੰਟਰ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ।
- ਡਾਟਾ ਅਤੇ ਸੂਚਨਾ ਦੀ ਸਾਂਝ (Sharing) ਕਰਨ ਲਈ—ਨੈੱਟਵਰਕ ਰਾਹੀਂ ਤੁਸੀਂ ਡਾਟਾ, ਪ੍ਰੋਗਰਾਮਾਂ ਅਤੇ ਇਸ ਦੇ ਨਾਲ-ਨਾਲ ਵੱਖ-ਵੱਖ ਸ੍ਰੋਤਾਂ ਦੀ ਸਾਂਝ ਕਰ ਸਕਦੇ ਹੋ । ਇਹ ਇਸ ਕਾਰਨ ਸੰਭਵ ਹੁੰਦਾ ਹੈ ਕਿਉਂਕਿ ਸਾਰੀਆਂ ਫ਼ਾਈਲਾਂ ਕੇਂਦਰੀ ਕੰਪਿਊਟਰ (ਸਰਵਰ) ਉੱਤੇ ਸਟੋਰ ਹੁੰਦੀਆਂ ਹਨ । ਸਰਵਰ ਇਨ੍ਹਾਂ ਫ਼ਾਈਲਾਂ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ ।
- ਕਮਿਊਨੀਕੇਸ਼ਨ ਮੀਡੀਆ (Communication Media)—ਨੈੱਟਵਰਕ ਬਹੁਤ ਹੀ ਤੇਜ਼ ਸੰਚਾਰ ਮਾਧਿਅਮ ਮੁਹੱਈਆ ਕਰਵਾਉਂਦਾ ਹੈ । ਉਦਾਹਰਣ ਵਜੋਂ ਦਫ਼ਤਰਾਂ ਵਿਚ ਈ-ਮੇਲ ਇਕ ਤੇਜ਼ ਮਾਧਿਅਮ ਵਜੋਂ ਵਰਤੀ ਜਾਂਦੀ ਹੈ ।
- ਭਰੋਸੇਯੋਗਤਾ (Reliability)—ਨੈੱਟਵਰਕ ਸਾਨੂੰ ਬਹੁਤ ਸਾਰੇ ਸ੍ਰੋਤਾਂ ਨੂੰ ਵਰਤਣ ਦਾ ਭਰੋਸਾ ਦਿਵਾਉਂਦਾ ਹੈ ।ਉਦਾਹਰਣ ਵਜੋਂ ਜਦੋਂ ਹਾਰਡਵੇਅਰ ਫੇਲ੍ਹ ਹੋ ਜਾਂਦਾ ਹੈ ਤਾਂ ਨੈੱਟਵਰਕ ਦੇ ਰਾਹੀਂ ਸੂਚਨਾ ਕਿਸੇ ਹੋਰ ਕੰਪਿਊਟਰ ਤੋਂ ਇਕੱਠੀ ਕੀਤੀ ਜਾ ਸਕਦੀ ਹੈ ।
- ਫਾਈਲ ਇੰਟੇਗਰਿਟੀ (File Integrity)—ਨੈੱਟਵਰਕ ਰਾਹੀਂ ਫ਼ਾਈਲਾਂ ਦੀ ਇੰਟੇਟੀ (ਅਖੰਡਤਾ) ਬਣੀ ਰਹਿੰਦੀ ਹੈ ਜਿਸ ਨਾਲ ਸਮੇਂ ਦੀ ਕਾਫ਼ੀ ਬਚਤ ਹੁੰਦੀ ਹੈ । ਨੈੱਟਵਰਕ ਵਿਚ ਫ਼ਾਈਲਾਂ ਦੀ ਵਰਤੋਂ ਅਤੇ ਸਾਂਝ ਤੇਜ਼ੀ ਨਾਲ ਹੁੰਦੀ ਹੈ ।
- ਬੈਕਅਪ (Backup)—ਵੱਖ-ਵੱਖ ਦੂਸਰੇ ਕੰਪਿਊਟਰਾਂ ਤੋਂ ਕਿਸੇ ਫ਼ਾਈਲ ਦਾ ਬੈਕਅਪ ਲੈਣਾ ਬਹੁਤ ਔਖਾ ਹੁੰਦਾ ਹੈ । ਜੇਕਰ ਅਸੀਂ ਨੈੱਟਵਰਕ ਨਾਲ ਜੁੜੇ ਹੋਏ ਹਾਂ ਤਾਂ ਸਰਵਰ ਤੋਂ ਬੈਕਅਪ ਲੈਣਾ ਬਹੁਤ ਸੌਖਾ ਹੁੰਦਾ ਹੈ ।
- ਸਸਤਾ ਸਾਧਨ (Cost Effective)—ਨੈੱਟਵਰਕ ਰਾਹੀਂ ਅਸੀਂ ਪ੍ਰਿੰਟਰ ਵਰਗੀਆਂ ਮਹਿੰਗੀਆਂ ਇਨਪੁੱਟ ਅਤੇ ਆਊਟਪੁੱਟ ਡਿਵਾਇਸਿਜ਼ ਦੀ ਸਾਂਝ ਕਰ ਸਕਦੇ ਹਾਂ । ਇਸ ਨਾਲ ਸਮੁੱਚੇ ਸਿਸਟਮ ਦੀ ਕੀਮਤ ਘੱਟ ਜਾਂਦੀ ਹੈ ।
- ਸਪੀਡ—ਨੈੱਟਵਰਕ ਤੇ ਨਿਰਭਰ ਕਰਦੇ ਹੋਏ, ਨੈੱਟਵਰਕ ਦੇ ਅੰਦਰ ਫ਼ਾਈਲਾਂ ਨੂੰ ਸ਼ੇਅਰ ਅਤੇ ਟ੍ਰਾਂਸਫਰ ਕਰਨਾ ਬਹੁਤ ਤੇਜ਼ ਹੁੰਦਾ ਹੈ । ਫ਼ਾਈਲਾਂ ਦੀ ਇੰਟੇਟੀ ਦੀ ਸੰਭਾਲ ਕਰਨ ਲੱਗੇ ਸਮੇਂ ਦੀ ਬੱਚਤ ਹੁੰਦੀ ਹੈ ।
- ਲਚਕਤਾ (Flexibility)—ਨੈੱਟਵਰਕ ਵੱਧ ਲਚਕਤਾ ਪ੍ਰਦਾਨ ਕਰਦਾ ਹੈ ਕਿਉਂਕਿ ਇਸ ਵਿਚ ਵੱਖਵੱਖ ਵਿਕਰੇਤਾਵਾਂ ਦੇ ਯੰਤਰਾਂ ਨੂੰ ਜੋੜਨ ਦੀ ਸੰਭਾਵਨਾ ਹੁੰਦੀ ਹੈ ।
- ਸੁਰੱਖਿਆ (Security)—ਨੈੱਟਵਰਕ ਸਾਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ ।ਨੈੱਟਵਰਕ ਯੂਜ਼ਰ ਸਿਰਫ਼ ਕੁਝ ਕੁ ਫ਼ਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਚਲਾ ਸਕਦਾ ਹੈ ।
ਨੈੱਟਵਰਕ ਦੀਆਂ ਹਾਨੀਆਂ-
- ਨੈੱਟਵਰਕ ਫ਼ੇਲ੍ਹ ਹੋਣਾ—ਨੈੱਟਵਰਕ ਦੇ ਫ਼ੇਲ੍ਹ ਹੋਣ ’ਤੇ ਸਾਰੀਆਂ ਕੇਂਦਰੀ ਸੁਵਿਧਾਵਾਂ ਫ਼ੇਲ ਹੋ ਜਾਂਦੀਆਂ ਹਨ ।
- ਮੈਨੇਜਮੈਂਟ-ਨੈੱਟਵਰਕ ਦੀ ਮੈਨੇਜਮੈਂਟ ਕਰਨਾ ਔਖਾ ਹੁੰਦਾ ਹੈ |
- ਸਕਿਊਰਿਟੀ—ਸਕਿਊਰਿਟੀ ਦਾ ਖ਼ਤਰਾ ਨੈੱਟਵਰਕ ’ਤੇ ਹਮੇਸ਼ਾ ਮੌਜੂਦ ਹੁੰਦਾ ਹੈ । ਨੈੱਟਵਰਕ ਉੱਪਰ ਡਾਟਾ ਦੀ ਗ਼ਲਤ ਵਰਤੋਂ ਵੀ ਹੋ ਸਕਦੀ ਹੈ ।
- ਬਣਾਉਣਾ ਮਹਿੰਗਾ ਹੈ—ਨੈੱਟਵਰਕ ਬਣਾਉਣਾ ਇੱਕ ਮਹਿੰਗਾ ਵਪਾਰ ਹੁੰਦਾ ਹੈ ।
- ਵੱਡੀਆਂ ਸੰਸਥਾਵਾਂ-ਕੇਬਲ ਅਤੇ ਹੋਰ ਹਾਰਡਵੇਅਰ ਖ਼ਰੀਦਣੇ ਅਤੇ ਬਦਲਣੇ ਔਖੇ ਹੁੰਦੇ ਹਨ ।
ਪ੍ਰਸ਼ਨ 2. ਕੰਪਿਊਟਰ ਨੈੱਟਵਰਕ ਦੇ ਭਾਗਾਂ ਬਾਰੇ ਜਾਣਕਾਰੀ ਦਿਉ ।
ਉੱਤਰ-ਕੰਪਿਊਟਰ ਨੈੱਟਵਰਕ ਦੇ ਹੇਠ ਲਿਖੇ ਭਾਗ ਹੁੰਦੇ ਹਨ—
- ਕੰਪਿਊਟਰ—ਨੈੱਟਵਰਕ ਦਾ ਮੁੱਖ ਕੰਮ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨਾ ਹੈ । ਨੈੱਟਵਰਕ ਨੂੰ ਸੈੱਟਅਪ ਕਰਨ ਲਈ ਜਾਂ ਸਭ ਤੋਂ ਮੁੱਢਲਾ ਸਟੈੱਪ ਇਹ ਪਤਾ ਕਰਨਾ ਹੈ ਕਿ ਕਿਸ ਤਰ੍ਹਾਂ ਦਾ ਕੰਪਿਊਟਰ ਅਤੇ ਯੂਜ਼ਰ ਨੈੱਟਵਰਕ ਦਾ ਹਿੱਸਾ ਹੋਏਗਾ । ਇਨ੍ਹਾਂ ਕੰਪਿਊਟਰਾਂ ਨੂੰ ਨੈੱਟਵਰਕ ਨਾਲ ਜੋੜਨ ਲਈ ਕਿਸ ਤਰ੍ਹਾਂ ਦੇ ਸਾਫਟਵੇਅਰ ਇੰਨਸਟਾਲ ਕਰਨ ਦੀ ਜ਼ਰੂਰਤ ਹੋਵੇਗੀ ।
- ਹੱਬ/ਸਵਿੱਚ—ਹੱਬ ਇਕ ਅਜਿਹਾ ਯੰਤਰ ਹੁੰਦਾ ਹੈ ਜੋ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈੱਟਵਰਕ ਡਿਵਾਇਸ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ । ਹੱਬ ਇਕ ਪੋਰਟ ਤੋਂ ਪ੍ਰਾਪਤ ਡਾਟਾ ਪੈਕੇਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ ‘ਤੇ ਉਪਲੱਬਧ ਕਰਵਾਉਂਦਾ ਹੈ ।
- ਰਾਊਟਰ——ਰਾਊਟਰ ਜੋ ਵੀ ਡਾਟਾ ਪ੍ਰਾਪਤ ਕਰਦਾ ਹੈ ਉਸਨੂੰ ਨਿਰੀਖਣ ਤੋਂ ਬਾਅਦ ਉਸੇ ਜਾਂ ਅਗਲੇ ਨੈੱਟਵਰਕ ਤੇ ਅੱਗੇ ਭੇਜਦਾ ਹੈ ।
- ਨੈੱਟਵਕ ਇੰਟਰਫ਼ੇਸ ਕਾਰਡ (NIC)—ਨੈੱਟਵਰਕਇੰਟਰਫ਼ੇਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੈ ਜੋ ਕਿ ਕੰਪਿਊਟਰ ਵਿੱਚ ਇਨਸਟਾਲ ਹੁੰਦਾ ਹੈ ਅਤੇ ਕੰਪਿਊਟਰ ਨੂੰ ਨੈੱਟਵਰਕ ਨਾਲ ਜੋੜਦਾ ਹੈ । ਇਹ ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਛਿੱਟ ਜਾਂ ਮੌਜੂਦ ਹੋਣਾ ਚਾਹੀਦਾ ਹੈ । ਅਸਲ ਵਿੱਚ ਇਹ ਕਾਰਡ, ਸਰਵਰ ਅਤੇ ਕਲਾਇੰਟ ਵਿੱਚ ਸੰਬੰਧ ਬਣਾਉਂਦਾ ਹੈ । ਹਰੇਕ ਨੈੱਟਵਰਕ ਇੰਟਰਫ਼ੇਸ ਕਾਰਡ ਨਾਲ ਜੁੜੇ ਹੋਏ ਕਲਾਇੰਟ ਦਾ ਆਪਣਾ ਇੱਕ ਨੰਬਰ ਹੁੰਦਾ ਹੈ ਜਿਸਨੂੰ ਨੋਡ ਐਡਰੈੱਸ ਕਿਹਾ ਜਾਂਦਾ ਹੈ । ਨੈੱਟਵਰਕ ਕਾਰਡ ਦੋ ਤਰ੍ਹਾਂ ਦੇ ਹੁੰਦੇ ਹਨ –
- ਤਾਰ ਵਾਲਾ (Wired)
- ਤਾਰ ਤੋਂ ਬਿਨਾਂ (Wireless) ।
ਤਾਰ ਵਾਲਾ ਨੈੱਟਵਰਕ ਇੰਟਰਫੇਸ ਕਾਰਡ ਡਾਟਾ ਦੇ ਟ੍ਰਾਂਸਫਰ ਜਾਂ ਸੰਚਾਰ ਲਈ ਕੇਬਲ ਅਤੇ ਕੁਨੈਕਸ਼ਨ ਦੀ ਵਰਤੋਂ ਕਰਦੇ ਹਨ ਜਦਕਿ ਬਿਨਾਂ ਤਾਰ ਦਾ ਕਾਰਡ ਰੇਡੀਓ ਤਰੰਗਾਂ ਦੀ ਵਰਤੋਂ ਕਰਦੇ ਹੋਏ ਐਨਟੀਨਾ (antenna) ਤੋਂ ਕੁਨੈਕਸ਼ਨ ਬਣਾਉਂਦਾ ਹੈ ।

ਪ੍ਰਸ਼ਨ 3. ਨੈੱਟਵਰਕ ਦੀਆਂ ਕਿਸਮਾਂ ਬਾਰੇ ਦੱਸੋ ।
ਉੱਤਰ—ਕੰਪਿਊਟਰ ਨੈੱਟਵਰਕ ਉਨ੍ਹਾਂ ਦੇ ਆਕਾਰ ਅਤੇ ਉਨ੍ਹਾਂ ਨੂੰ ਵਰਤਣ ਦੇ ਤਰੀਕੇ ਦੇ ਅਨੁਸਾਰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ ।
ਨੈੱਟਵਰਕ ਦਾ ਆਕਾਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਭੂਗੋਲਿਕ ਖੇਤਰ ਵਿੱਚ ਬਣਿਆ ਹੈ ਅਤੇ ਕਿੰਨੇ ਕੰਪਿਊਟਰ ਉਸ ਨੈੱਟਵਰਕ ਦਾ ਹਿੱਸਾ ਹਨ । ਇੱਕ ਨੈੱਟਵਰਕ ਕਮਰੇ ਵਿੱਚ ਰੱਖੀਆਂ ਕੁਝ ਡਿਵਾਇਸ ਜਾਂ ਫਿਰ ਪੂਰੇ ਵਿਸ਼ਵ ਵਿੱਚ ਫੈਲੀਆਂ ਲੱਖਾਂ ਡਿਵਾਇਸਿਜ਼ ਸ਼ਾਮਲ ਹੋ ਸਕਦੀਆਂ ਹਨ ।
ਇੱਕ ਨੈੱਟਵਰਕ ਇਸ ’ਤੇ ਆਕਾਰ, ਗੁੰਝਲਤਾ ਵੰਡ ਦੇ ਅਧਾਰ ‘ਤੇ ਵੱਡਾ ਜਾਂ ਛੋਟਾ ਹੋ ਸਕਦਾ ਹੈ । ਵੰਡ ਦੇ ਆਧਾਰ ’ਤੇ ਨੈੱਟਵਰਕ ਦੇ ਚਾਰ ਭਾਗ ਹਨ—
- ਪੈਨ (ਪਰਸਨਲ ਏਰੀਆ ਨੈੱਟਵਰਕ)
- ਲੈਨ (ਲੋਕਲ ਏਰੀਆ ਨੈੱਟਵਰਕ)
- ਮੈਨ (ਮੈਟਰੋਪੋਲੀਟਨ ਏਰੀਆ ਨੈੱਟਵਰਕ)
- ਵੈਨ (ਵਾਈਡ ਏਰੀਆ ਨੈੱਟਵਰਕ) ।

- ਪਰਸਨਲ ਏਰੀਆ ਨੈੱਟਵਰਕ (ਪੈਨ)—ਪਰਸਨਲ ਏਰੀਆ ਨੈੱਟਵਰਕ ਜਾਂ ਪੈਨ (PAN) ਉਹ ਕੰਪਿਊਟਰ ਨੈੱਟਵਰਕ ਹੈ ਜੋ ਕਿ ਬਿਲਡਿੰਗ ਜਾਂ ਇਕੱਲੇ ਵਿਅਕਤੀ ਦੇ ਆਲੇ-ਦੁਆਲੇ ਲੱਗਿਆ ਹੁੰਦਾ ਹੈ । ਇਹ ਛੋਟੇ ਦਫ਼ਤਰ ਜਾਂ ਰਿਹਾਇਸ਼ ਦੇ ਅੰਦਰ ਹੋ ਸਕਦਾ ਹੈ । ਪਰਸਨਲ ਏਰੀਆ ਨੈੱਟਵਰਕ ਨੂੰ ਕੇਬਲ ਦੇ ਨਾਲ ਜਾਂ ਬਿਨਾਂ ਤਾਰ ਤੋਂ ਬਣਾਇਆ ਜਾਂਦਾ ਹੈ । ਇਹ ਇਨਫ਼ਰਮੇਸ਼ਨ ਟੈਕਨੋਲੌਜੀ ਜਾਂ ਗੱਜਟ ਜਿਵੇਂ ਕਿ ਲੈਪ ਟਾਪ, ਕੰਪਿਊਟਰ, ਪੀ.ਡੀ.ਏ., ਸੈੱਲ ਫ਼ੋਨ, ਪ੍ਰਿੰਟਰ ਆਦਿ ਦਾ ਆਪਸੀ ਸੰਬੰਧ ਹੁੰਦਾ ਹੈ । ਇਹ ਹਰ ਵਰਤਣ ਵਾਲੇ ਦੇ 10 ਮੀਟਰ ਦੇ ਦਾਇਰੇ ਦੇ ਅੰਦਰ ਹੁੰਦਾ ਹੈ ।
- ਲੋਕਲ ਏਰੀਆ ਨੈੱਟਵਰਕ (ਲੈਨ)—ਲੋਕਲ ਏਰੀਆ ਨੈੱਟਵਰਕ ਦੀ ਵਰਤੋਂ ਕੰਪਿਊਟਰ ਯੰਤਰਾਂ ਦੇ ਵਿਚਕਾਰ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ ਜੋਕਿ ਇੱਕ ਦਫ਼ਤਰ ਦੀ ਬਿਲਡਿੰਗ ਜਾਂ ਘਰਾਂ ਵਿੱਚ ਹੁੰਦੇ ਹਨ । ਲੈਨ ਦੁਆਰਾ ਅਸੀਂ ਕਈ ਸ੍ਰੋਤਾਂ, ਜਿਵੇਂ ਕਿ ਫ਼ਾਈਲਾਂ ਜਾਂ ਹਾਰਡਵੇਅਰ ਡਿਵਾਇਸ ਦੀ ਸਾਂਝ ਕਰ ਸਕਦੇ ਹਾਂ ਜਿਨ੍ਹਾਂ ਦੀ ਬਹੁਤ ਸਾਰੇ ਯੂਜ਼ਰਾਂ ਨੂੰ ਜ਼ਰੂਰਤ ਪੈਂਦੀ ਹੈ । ਇਹ ਆਕਾਰ ਵਿੱਚ ਸੀਮਿਤ ਹੁੰਦੇ ਹਨ । ਇਹ ਤੇਜ਼ ਹੁੰਦਾ ਹੈ ਜਿਸ ਦੀ ਸਪੀਡ 10 Mbps ਤੋਂ 10 Gbps ਤੱਕ ਹੁੰਦੀ ਹੈ । ਇਸ ਵਿੱਚ ਘੱਟ ਤਾਰ ਦੀ ਲੋੜ ਪੈਂਦੀ ਹੈ । ਹਰੇਕ ਡਿਵਾਇਸ ਨਾਲ ਇੱਕੋ ਹੀ ਕੇਬਲ ਜੁੜੀ ਹੁੰਦੀ ਹੈ । ਇਸ ਦੀ ਮੈਨ (MAN) ਜਾਂ ਵੈਨ ਦੇ (WAN) ਮੁਕਾਬਲੇ ਕੀਮਤ ਘੱਟ ਹੁੰਦੀ ਹੈ । ਲੈਨ ਜਾਂ ਤਾਂ ਤਾਰ ਜਾਂ ਬਿਨਾਂ ਤਾਰ ਦੇ ਹੋ ਸਕਦੇ ਹਨ । ਤਾਰ ਵਾਲੇ ਲੈਨ ਵਿੱਚ ਟੂਵਿਸਟਿਡ ਪੇਅਰ, ਕੋਅਕਸ ਜਾਂ ਆਪਟਿਕ ਫਾਈਬਰ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਬੱਸ, ਰਿੰਗ ਜਾਂ ਸਟਾਰ ਟੋਪੋਲੋਜੀ ਲਈ ਢੁੱਕਵੀਂ ਹੁੰਦੀ ਹੈ । ਜ਼ਿਆਦਾਤਰ ਇਸ ਵਿੱਚ ਕੋਟੈੱਕਸੀਅਲ ਕੇਬਲ, ਟਵਿਸਟਿਡ ਪੇਅਰ ਅਤੇ ਆਪਟੀਕਲ ਫਾਈਬਰ ਆਦਿ ਟ੍ਰਾਂਸਮਿਸ਼ਨ ਮੀਡੀਆ ਵਜੋਂ ਵਰਤੇ ਜਾਂਦੇ ਹਨ ।
- ਮੈਟਰੋਪੋਲੀਟਨ ਏਰੀਆ ਨੈੱਟਵਰਕ (ਮੈਨ)—ਇਹ ਸ਼ਹਿਰਾਂ, ਕਾਲਜ ਕੈਂਪਸ ਅਤੇ ਵੱਡਾ ਖੇਤਰ ਜਿਵੇਂ ਕਿ ਕੇਬਲ ਟੀ.ਵੀ. ਨੈੱਟਵਰਕ ਵਿੱਚ ਵੰਡਿਆ ਹੁੰਦਾ ਹੈ । ਇਹ ਵੀ ਸਿੰਗਲ ਹੁੰਦਾ ਹੈ । ਇਸ ਵਿੱਚ ਕਈ ਲੈਨ ਆਪਸ ਵਿੱਚ ਜੁੜੇ ਹੁੰਦੇ ਹਨ ।ਮੈਨ (MAN) ਲੈਨ ਨਾਲੋਂ ਵੱਡੇ ਭੂਗੋਲਿਕ ਖੇਤਰ ਵਿੱਚ ਵਰਤਿਆ ਜਾਂਦਾ ਹੈ । ਇਸ ਦੀ ਰੇਂਜ ਬਹੁਤ ਸਾਰੀਆਂ ਬਿਲਡਿੰਗਾਂ ਨੂੰ ਮਿਲਾ ਕੇ ਪੂਰੇ ਸ਼ਹਿਰ ਤੱਕ ਫੈਲੀ ਹੁੰਦੀ ਹੈ । MAN ਨੂੰ ਇੱਕੋ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ । ਮੈਨ ਇੱਕ ਤੇਜ਼ ਰਫ਼ਤਾਰ ਨੈੱਟਵਰਕ ਦੀ ਤਰ੍ਹਾਂ ਕੰਮ ਕਰਦਾ ਹੋਇਆ ਸ੍ਰੋਤਾਂ ਦੀ ਸਾਂਝ ਕਰਦਾ ਹੈ । ਇਹ 5 ਤੋਂ 50 KM ਡਾਇਆਮੀਟਰ ਤੱਕ ਦਾ ਦਾਇਰਾ ਤੈਅ ਕਰਦਾ ਹੈ ।
- ਵਾਈਡ ਏਰੀਆ ਨੈੱਟਵਰਕ (ਵੈਨ)—ਵਾਈਡ ਏਰੀਆ ਨੈੱਟਵਰਕ ਇੱਕ ਬਹੁਤ ਵੱਡੇ ਭੂਗੋਲਿਕ ਖੇਤਰ ਵਿੱਚ ਫੈਲਿਆ ਹੁੰਦਾ ਹੈ; ਜਿਵੇਂ ਕਿ ਇੱਕ ਦੇਸ਼, ਮਹਾਂਦੀਪ ਜਾਂ ਸਾਰੀ ਦੁਨੀਆ ।ਨੈੱਟ ਵਿੱਚ ਬਹੁਤ ਸਾਰੇ ਛੋਟੇ-ਛੋਟੇ ਨੈੱਟਵਰਕ ਹੁੰਦੇ ਹਨ, ਜਿਵੇਂ ਕਿ LAN ਜਾਂ MAN । ਇਸ ਨੈੱਟਵਰਕ ਵਿੱਚ ਟੈਲੀਫ਼ੋਨ ਲਾਈਨਾਂ, ਲਾਈਟ, ਮਾਈਕ੍ਰੋਵੇਵ ਵਰਗੇ ਮੀਡੀਆ ਵਰਤੇ ਜਾਂਦੇ ਹਨ । ਇਹ ਸਾਰੇ ਸੰਚਾਰ ਮਾਧਿਅਮ ਜਾਂ ਮੀਡੀਆ ਰਾਊਟਰ ਨਾਲ ਲਿੰਕ ਕੀਤੇ ਜਾਂਦੇ ਹਨ । ਰਾਊਟਰ ਇੱਕ ਯੰਤਰ ਹੈ ਜੋ ਕਿ ਸੈਂਡਰ ਤੋਂ ਰਿਸੀਵਰ ਤੱਕ ਦਾ ਰਸਤਾ ਪਤਾ ਕਰਦਾ ਹੈ ।WAN ਦੁਨੀਆ ਦਾ ਸਭ ਤੋਂ ਪ੍ਰਸਿੱਧ ਨੈੱਟਵਰਕ ਹੈ ।
ਪ੍ਰਸ਼ਨ 4. ਡਾਟਾ ਟ੍ਰਾਂਸਮਿਸ਼ਨ ਦੇ ਤਰੀਕੇ ਦੱਸੋ ।
ਉੱਤਰ-ਡਾਟਾ ਟ੍ਰਾਂਸਮਿਸ਼ਨ ਦੇ ਤਰੀਕੇ –

ਡਾਟਾ ਟ੍ਰਾਂਸਮਿਸ਼ਨ ਦੇ ਤਰੀਕੇ ਡਾਟਾ ਟ੍ਰਾਂਸਮਿਸ਼ਨ ਦੇ ਤਰੀਕੇ ਤੋਂ ਮਤਲਬ ਹੈ ਕਿ ਸੈਂਡਰ ਅਤੇ ਰਿਸੀਵਰ ਵਿਚਕਾਰ ਡਾਟਾ ਕਿਵੇਂ ਫ਼ਲੋ ਕਰਦਾ ਹੈ । ਡਾਟਾ ਭੇਜਣ ਦੇ ਤਰੀਕੇ ਅੱਗੇ ਲਿਖੇ ਅਨੁਸਾਰ ਹਨ—
1. ਸਿੰਪਲੈਕਸ—ਇਸ ਵਿੱਚ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ । ਇਸ ਵਿੱਚ ਸੂਚਨਾ ਸਿਰਫ਼ ਇੱਕ ਹੀ ਦਿਸ਼ਾ ਵਿਚ ਜਾ ਸਕਦੀ ਹੈ ਤੇ ਇਸ ਦੇ ਉਲਟ ਸੰਭਵ ਨਹੀਂ ਹੈ । ਮੈਸੇਜ ਭੇਜਣ ਵਾਲਾ ਸੋਰਸ ਟਰਾਂਸਮੀਟਰ ਦੀ ਤਰ੍ਹਾਂ ਕੰਮ ਕਰਦਾ ਹੈ । ਇਹ ਰਿਸੀਵਰ ਨੂੰ ਡਾਟਾ ਚੈਨਲ ਦੁਆਰਾ ਮੈਸੇਜ ਭੇਜਦਾ ਹੈ । ਰਿਸੀਵਰ ਉਹ ਥਾਂ ਜਿੱਥੇ ਮੈਸੇਜ ਪਹੁੰਚਦਾ ਹੈ । ।

2. ਹਾਫ਼ ਡੁਪਲੈਕਸ—ਇਸ ਵਿੱਚ ਸੂਚਨਾ ਦੋਹਾਂ ਦਿਸ਼ਾਵਾਂ ਵਿੱਚ ਚਲ ਸਕਦੀ ਹੈ, ਪਰੰਤੂ ਉਹ ਇੱਕੋ ਸਮੇਂ ਵਿੱਚ ਨਹੀਂ । ਦੂਸਰੇ ਸ਼ਬਦਾਂ ਵਿਚ ਜੇਕਰ ਇੱਕ ਸਿਸਟਮ ਕੋਈ ਸੂਚਨਾ ਭੇਜ ਰਿਹਾ ਹੈ ਤਾਂ ਦੂਸਰਾ ਸਿਰਫ਼ ਪ੍ਰਾਪਤ ਕਰ ਸਕਦਾ ਹੈ ਭੇਜ ਨਹੀਂ ਸਕਦਾ ਹੈ । ਉਦਾਹਰਨ ਵਜੋਂ ਵਾਕੀ-ਟਾਕੀ (Walky Talky) ਸਿਸਟਮ ਜੋ ਕਿ ਪੁਲਿਸ ਦੁਆਰਾ ਵਰਤਿਆ ਜਾਂਦਾ ਹੈ ।

3. ਫੁੱਲ ਡੁਪਲੈਕਸ—ਇਸ ਵਿੱਚ ਸੂਚਨਾ ਇੱਕੋ ਸਮੇਂ ਉੱਤੇ ਦੋਨਾਂ ਦਿਸ਼ਾਵਾਂ ਵਿਚ ਸੰਚਾਰ ਹੋ ਸਕਦੀ ਹੈ । ਇਹ ਤੇਜ਼ ਸੰਚਾਰ ਪ੍ਰਦਾਨ ਕਰਵਾਉਂਦਾ ਹੈ ।

PSEB 8th Class Computer Guide ਨੈੱਟਵਰਕਿੰਗ Important Questions and Answers
1. ਖ਼ਾਲੀ ਥਾਂਵਾਂ ਭਰੋ
1. ਡਾਟਾ ਸੰਚਾਰ ਦੋਸ਼ ਮੁਕਤ ਹੋਣਾ ………….. ਕਹਿਲਾਉਂਦਾ ਹੈ ।
(a) ਡਿਲੀਵਰੀ
(b) ਐਕੁਰੇਸੀ
(c) ਪਾਬੰਦੀ
(d) ਪ੍ਰੋਟੋਕੋਲ ।
ਉੱਤਰ− (b) ਐਕੁਰੇਸੀ
2. ………………….. ਸੂਚਨਾ ਪ੍ਰਾਪਤ ਕਰਦਾ ਹੈ ।
(a) ਸੈਂਡਰ
(b) ਰਿਸੀਵਰ
(c) ਪ੍ਰੋਟੋਕੋਲ
(d) ਮਾਧਿਅਮ ।
ਉੱਤਰ− (b) ਰਿਸੀਵਰ
3. ਨੈੱਟਵਰਕਿੰਗ ਡਿਵਾਈਸ ਦੇ ਗ੍ਰਾਫ਼ੀਕਲ ਪ੍ਰਬੰਧ ਨੂੰ ………………. ਕਹਿੰਦੇ ਹਨ ।
(a) ਟੋਪੋਲੋਜੀ
(b) ਨੈੱਟਵਰਕ
(c) ਰਿੰਗ
(d) ਕੇਬਲ ।
ਉੱਤਰ− (a) ਟੋਪੋਲੋਜੀ
4. …………………. ਟੋਪੋਲੋਜੀ ਵਿਚ ਇਕ ਤਾਰ ਹੁੰਦੀ ਹੈ ।
(a) ਰਿੰਗ
(b) ਸਟਾਰ
(c) ਬਸ
(d) ਟੀ ।
ਉੱਤਰ− (c) ਬਸ
2. ਸਹੀ/ਗ਼ਲਤ
1. ਇਕ ਨੋਡ (ਵਰਕਸਟੇਸ਼ਨ) ਇਕ ਕੰਪਿਊਟਰ ਹੈ ਜੋ ਇਕ ਨੈੱਟਵਰਕ ਨਾਲ ਜੁੜਿਆ ਹੋਇਆ ਹੈ।
ਉੱਤਰ− ਸਹੀ
2. MAN ਨੈੱਟਵਰਕ ਉਹ ਹਨ ਜੋ ਇਕ ਸ਼ਹਿਰ ਵਿਚ ਫੈਲੇ ਹੁੰਦੇ ਹਨ ।
ਉੱਤਰ− ਸਹੀ
3. ਦਰ ਜਿਸ ਤੇ ਲੈਨ ਡਾਟਾ ਨੂੰ ਬਦਲਦਾ ਹੈ ਗੀਗਾ-ਬਿਟਸ ਪ੍ਰਤਿ ਸੈਕਿੰਡ ਹੁੰਦਾ ਹੈ ।
ਉੱਤਰ− ਗ਼ਲਤ
4. ਨੈੱਟਵਰਕ ਇੰਟਰਫੇਸ ਇਕਾਈ ਇਕ ਡਿਵਾਇਸ ਹੈ ਜੋ ਸਰਵਰ ਨਾਲ ਅਤੇ ਸਮੂਹ ਵਰਕ ਸਟੇਸ਼ਨਾਂ ਨਾਲ ਉਨ੍ਹਾਂ ਦਰਮਿਆਨ ਕੁਨੈਕਸ਼ਨ ਜੋੜਨ ਲਈ ਹੁੰਦੇ ਹਨ ।
ਉੱਤਰ− ਸਹੀ
5. ਨੈੱਟਵਰਕ ਸੰਕਲਪ ਵਿਚ ਯੂ. ਆਰ. ਐੱਲ. ਦਾ ਭਾਵ ਯੂਨੀਫਾਰਮ ਰਿਸੋਰਸ ਲੋਕੇਟਰ ਹੁੰਦਾ ਹੈ ।
ਉੱਤਰ− ਸਹੀ
6. 1 GBPS 1,000,000,00 ਬਿਟ ਪ੍ਰਤਿ ਸੈਕਿੰਡ ਦੇ ਬਰਾਬਰ ਹੁੰਦਾ ਹੈ ।
ਉੱਤਰ− ਗ਼ਲਤ
7. ਹਵਾ ਵਿਚ ਗੈਰ-ਮਾਰਗ ਦਰਸ਼ਕ ਸੰਚਾਰ ਮਾਧਿਅਮ ਹੈ l
ਉੱਤਰ− ਸਹੀ
8. ਡਿਵਾਇਸ ਜਿਹੜਾ ਤੁਹਾਨੂੰ ਬਹੁ-ਮੁਖੀ ਕੰਪਿਊਟਰਾਂ ਨੂੰ ਇਕਹਿਰੇ ਨੈੱਟਵਰਕ ਨਾਲ ਜੋੜਨ ਦੀ ਆਗਿਆ ਦਿੰਦਾ ਹੈ, ਹੱਬ ਹੁੰਦਾ ਹੈ ।
ਉੱਤਰ− ਸਹੀ
9. ਬੈਂਡਵਿਡਥ ਮਾਧਿਅਮ ਦੀ ਸਮਰੱਥਾ ਹੈ ਜਿਸ ਵਿਚ ਸਿਗਨਲ ਦਾ ਸੰਚਾਰ ਹੁੰਦਾ ਹੈ ।
ਉੱਤਰ− ਸਹੀ
10. ਜੇਕਰ ਕਿਸੇ ਫਾਈਲ ਦੇ ਨੈੱਟਵਰਕ ਵਿਚ ਦੋ ਜਾਂ ਵਧੇਰੇ ਕੰਪਿਊਟਰ ਵਿਚ ਕਾਪੀਆਂ ਹੋਣ ਅਤੇ ਜੇਕਰ ਕੋਈ ਇਕ ਉਪਲੱਬਧ ਨਾ ਹੋਵੇ ਤਦ ਹੋਰ ਕਾਪੀਆਂ ਵਰਤੀਆਂ ਜਾ ਸਕਦੀਆਂ ਹਨ ।
ਉੱਤਰ− ਸਹੀ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਨੋਡਜ਼ ਜਾਂ ਕਲਾਇੰਟ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਕਲਾਇੰਟ ਜਾਂ ਨੋਡ ਤੋਂ ਭਾਵ ਹੈ ਉਹ ਕੰਪਿਊਟਰ ਜੋ ਸਰੋਤਾਂ ਦੀ ਸਾਂਝੇਦਾਰੀ ਲਈ ਨੈੱਟਵਰਕ ਨਾਲ ਜੋੜਿਆ ਹੋਵੇ । ਇਸ ਨੂੰ ਵਰਕ ਸਟੇਸ਼ਨ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਸਰਵਰ ਤੋਂ ਕੀ ਭਾਵ ਹੈ ?
ਉੱਤਰ—ਸਰਵਰ ਇਕ ਸ਼ਕਤੀਸ਼ਾਲੀ ਕੰਪਿਊਟਰ ਹੈ । ਇਹ ਸਰੋਤਾਂ ਜਾਂ ਸੂਚਨਾਵਾਂ ਦੀ ਸਾਂਝੇਦਾਰੀ ਲਈ ਮੱਦਦ ਕਰਦਾ ਹੈ । ਇਹ ਸਾਰੀਆਂ ਨੋਡਜ਼ ਉੱਤੇ ਕੰਟਰੋਲ ਰੱਖਦਾ ਹੈ ।
ਪ੍ਰਸ਼ਨ 3. ਨੈੱਟਵਰਕ ਦੇ ਕਿਹੜੇ-ਕਿਹੜੇ ਭਾਗ ਹਨ ?
ਉੱਤਰ-ਨੈੱਟਵਰਕ ਦੇ ਭਾਗ ਹੇਠਾਂ ਲਿਖੇ ਅਨੁਸਾਰ ਹਨ—
1. ਕਲਾਇੰਟ ਜਾਂ ਨੋਡ
2. ਸਰਵਰ
3. ਨੈੱਟਵਰਕ ਇੰਟਰਫੇਸ ਕਾਰਡ
4. ਕਮਿਊਨੀਕੇਸ਼ਨ ਚੈਨਲ ।
ਪ੍ਰਸ਼ਨ 4. ਨੈੱਟਵਰਕ ਕਿੰਨੀ ਕਿਸਮ ਦੇ ਹੁੰਦੇ ਹਨ ?
ਉੱਤਰ-ਨੈੱਟਵਰਕ ਤਿੰਨ ਕਿਸਮ ਦੇ ਹੁੰਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ—
1. ਲੋਕਲ ਏਰੀਆ ਨੈੱਟਵਰਕ (LAN)
2. ਮੈਟਰੋਪਲੀਟਨ ਏਰੀਆ ਨੈੱਟਵਰਕ (MAN)
3. ਵਾਈਡ ਏਰੀਆ ਨੈੱਟਵਰਕ (WAN) |
ਪ੍ਰਸ਼ਨ 5. ਲੋਕਲ ਏਰੀਆ ਨੈੱਟਵਰਕ ਕੀ ਹੁੰਦਾ ਹੈ ?
ਉੱਤਰ—ਇਹ ਪ੍ਰਾਈਵੇਟ ਨੈੱਟਵਰਕ ਹੁੰਦੇ ਹਨ, ਜਿਹੜੇ ਆਕਾਰ ਵਿਚ ਕੁੱਝ ਕਿਲੋਮੀਟਰ ਤਕ ਇੱਕ ਬਿਲਡਿੰਗ ਜਾਂ ਕੈਂਪਸ ਵਿਚ ਹੁੰਦੇ ਹਨ । ਇਹ ਫ਼ੈਕਟਰੀਆਂ ਅਤੇ ਦਫ਼ਤਰਾਂ ਵਿਚ ਪੀ. ਸੀ. ਅਤੇ ਵਰਕਸਟੇਸ਼ਨ ਨੂੰ ਜੋੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦਾ ਹੈ ।
ਪ੍ਰਸ਼ਨ 6, ਮੈਟਰੋਪੋਲੀਟਨ ਏਰੀਆ ਨੈੱਟਵਰਕ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਮੈਨ ਉਹ ਨੈੱਟਵਰਕ ਹਨ ਜਿਹੜੇ ਸਾਰੇ ਸ਼ਹਿਰ ਵਿਚ ਫੈਲੇ ਹੋਏ ਹੁੰਦੇ ਹਨ । ਮਿਸਾਲ ਲਈ ਕੇਬਲ ਟੀ. ਵੀ. ਨੈੱਟਵਰਕ ਜਿਹੜੇ ਸਾਰੇ ਸ਼ਹਿਰ ਵਿਚ ਫੈਲੇ ਹੋਏ ਹਨ । ਇਸਦਾ ਉਦੇਸ਼ ਆਪਣੇ ਯੂਜਰਾਂ ਵਿਚ ਹਾਰਡਵੇਅਰ ਅਤੇ ਸਾਫ਼ਟਵੇਅਰ ਵਸੀਲਿਆਂ ਦੀ ਵਰਤੋਂ ਕਰਨਾ ਹੁੰਦਾ ਹੈ ।
ਪ੍ਰਸ਼ਨ 7. ਵਾਈਡ ਏਰੀਆ ਨੈੱਟਵਰਕ ਕੀ ਹੁੰਦਾ ਹੈ ?
ਉੱਤਰ—ਸਾਰੇ ਦੇਸ਼ ਦੇ ਨੈੱਟਵਰਕਾਂ ਨੂੰ ਵੈਨ ਕਿਹਾ ਜਾਂਦਾ ਹੈ । ਇਹ ਕੰਪਿਊਟਰਾਂ ਦਾ ਇਕ ਸਮੂਹ ਹੁੰਦਾ ਹੈ ਜਿਹੜਾ ਵੱਡੇ ਫਾਸਲੇ ਨਾਲ ਅਲੱਗ ਕੀਤਾ ਗਿਆ ਹੁੰਦਾ ਹੈ ਪਰ ਇਕੱਠਿਆਂ ਜੁੜਿਆ ਹੁੰਦਾ ਹੈ । ਇਹ ਬਹੁਤ ਦੂਰ-ਦੂਰ ਫੈਲੇ LANs ਨੂੰ ਆਪਸ ਵਿਚ ਜੋੜਨ ਦਾ ਕੰਮ ਕਰਦਾ ਹੈ । ਇਸ ਦੀ ਸੰਚਾਰ ਰਫ਼ਤਾਰ ਬਹੁਤ ਜ਼ਿਆਦਾ ਹੁੰਦੀ ਹੈ ।
ਪ੍ਰਸ਼ਨ 8. ਬਸ-ਟੋਪੋਲੋਜੀ ਕੀ ਹੁੰਦੀ ਹੈ ?
ਉੱਤਰ-ਬਸ-ਟੋਪੋਲੋਜੀ ਵਿਚ ਇਕ ਸਾਂਝੀ ਤਾਰ ਹੁੰਦੀ ਹੈ । ਇਸ ਨਾਲ ਕੰਪਿਊਟਰਾਂ ਅਤੇ ਹੋਰਨਾਂ ਯੰਤਰਾਂ ਨੂੰ ਜੋੜਿਆ ਜਾਂਦਾ ਹੈ । ਜਿਹੜਾ ਯੰਤਰ ਦੂਸਰੇ ਯੰਤਰ ਨਾਲ ਸੰਚਾਰ ਸੰਬੰਧ ਬਣਾਉਣਾ ਚਾਹੁੰਦਾ ਹੈ, ਉਹ ਆਪਣਾ ਸੰਦੇਸ਼ ਬਸ ਉੱਤੇ ਭੇਜਦਾ ਹੈ ।

ਪ੍ਰਸ਼ਨ 9. ਰਿੰਗ-ਟੋਪੋਲੋਜੀ ਅਤੇ ਸਟਾਰ-ਟੋਪੋਲੋਜੀ ਵਿਚ ਕੀ ਅੰਤਰ ਹੈ ?
ਉੱਤਰ—ਰਿੰਗ-ਟੋਪੋਲੋਜੀ ਵਿਚ ਸਾਰੇ ਕੰਪਿਊਟਰ ਲੋਜੀਕਲੀ ਤੌਰ ‘ਤੇ ਆਪਸ ਵਿਚ ਇਕ ਰਿੰਗ ਦੀ ਸ਼ਕਲ ਵਿਚ ਜੁੜੇ ਹੁੰਦੇ ਹਨ । ਪਰ ਸਟਾਰ ਟੋਪੋਲੋਜੀ ਵਿਚ ਸਾਰੇ ਕੰਪਿਊਟਰ ਇਕ ਕੇਂਦਰੀ ਹੱਬ ਨਾਲ ਜੁੜੇ ਹੁੰਦੇ ਹਨ । ਸਟਾਰ-ਟੋਪੋਲੋਜੀ ਵਿਚ ਜੇਕਰ ਹੱਬ ਖਰਾਬ ਹੋ ਜਾਵੇ ਤਾਂ ਸਾਰਾ ਨੈੱਟਵਰਕ ਰੁਕ ਜਾਂਦਾ ਹੈ, ਪਰ ਰਿੰਗ-ਟੋਪੋਲੋਜੀ ਵਿਚ ਕੋਈ ਵੀ ਕੇਂਦਰੀ ਹੱਥ ਨਹੀਂ ਹੁੰਦੀ । ਇਹ ਕੰਪਿਊਟਰ ਖਰਾਬ ਹੋਣ ਨਾਲ ਨੈੱਟਵਰਕ ਤੇ ਕੋਈ ਅਸਰ ਨਹੀਂ ਹੁੰਦਾ ।

ਪ੍ਰਸ਼ਨ 10. ਟ੍ਰੀ-ਟੋਪੋਲੋਜੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-—ਇਸ ਵਿਚ ਬਸ ਅਤੇ ਸਟਾਰ ਟੋਪੋਲੋਜੀ ਦੇ ਗੁਣ ਸਾਂਝੇ ਤੌਰ ‘ਤੇ ਮੌਜੂਦ ਹੁੰਦੇ ਹਨ । ਇਸ ਵਿਚ ਸਟਾਰ ਰੂਪ ਰੇਖਾ ਵਰਕਸਟੇਸ਼ਨਾਂ ਦਾ ਇਕ ਸਮੂਹ ਸ਼ਾਮਲ ਹੁੰਦਾ ਹੈ, ਜੋ ਲਿਨੀਅਰ ਬੱਸ ਬੈਕ ਬੋਨ ਕੇਬਲ ਟੀ-ਟੋਪੋਲੋਜੀ ਦੇ ਨਾਲ ਜੁੜਿਆ ਹੁੰਦਾ ਹੈ ।

ਪ੍ਰਸ਼ਨ 11. ਪ੍ਰੋਟੋਕੋਲ ਕੀ ਹੁੰਦੇ ਹਨ ?
ਉੱਤਰ—ਪ੍ਰੋਟੋਕੋਲ ਨਿਯਮਾਂ ਦਾ ਇਕ ਸੈੱਟ ਹੁੰਦਾ ਹੈ, ਜੋ ਵੱਖ-ਵੱਖ ਯੰਤਰਾਂ ਨੂੰ ਆਪਸ ਵਿਚ ਸੂਚਨਾ ਦਾ ਸੰਚਾਰ ਕਰਨ ਦੀ ਆਗਿਆ ਦਿੰਦਾ ਹੈ । ਉਦਾਹਰਨ ਦੇ ਤੌਰ ‘ਤੇ ਮਨੁੱਖੀ ਸੰਚਾਰ ਭਾਸ਼ਾ, ਵਿਆਕਰਨ ਅਤੇ ਸਭਿਆਚਾਰਕ ਨਿਯਮਾਂ ਤੋਂ ਬਿਨਾਂ ਅਸੰਭਵ ਹੈ ।
ਪ੍ਰਸ਼ਨ 12. HTTP ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਹਾਈਪਰਟੈਕਸਟ ਟਰਾਂਸਫਰ ਪ੍ਰੋਟੋਕੋਲ ਸੰਚਾਰ ਪ੍ਰੋਟੋਕੋਲ ਹੈ ਜੋ ਕਿ ਸੂਚਨਾ ਨੂੰ ਇੰਟਰਨੈੱਟ ਤੇ ਪਹੁੰਚਾਉਂਦਾ ਹੈ । ਇਸ ਦਾ ਅਸਲੀ ਕੰਮ ਹਾਈਪਰਟੈਕਸਟ ਪੇਜ ਨੂੰ ਪ੍ਰਦਰਸ਼ਿਤ ਕਰਨਾ ਜਾਂ ਦਰਸਾਉਣਾ ਹੁੰਦਾ ਹੈ ।
ਪ੍ਰਸ਼ਨ 13. ਇਕ ਚੰਗੇ ਸੰਚਾਰ ਚੈਨਲ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ ?
ਉੱਤਰ—ਇਕ ਚੰਗੇ ਸੰਚਾਰ ਚੈਨਲ ਲਈ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ—
1. ਇਹ ਘੱਟੋ-ਘੱਟ ਲਾਗਤ ਨਾਲ ਡਾਟਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਭੇਜਣ ਦੇ ਕਾਬਿਲ ਹੋਵੇ ।
2. ਇਸ ਵਲੋਂ ਰਸਤੇ ਵਿਚ ਜ਼ਿਆਦਾ ਸ਼ੋਰ ਨਹੀਂ ਕੀਤਾ ਜਾਣਾ ਚਾਹੀਦਾ ।
3. ਸੈਂਡਰ ਅਤੇ ਰਸੀਵਰ ਦੇ ਦਰਮਿਆਨ ਦੂਰੀ ਦੀ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ ।
ਪ੍ਰਸ਼ਨ 14. ਬੋਡ (Baud) ਕਿਸ ਉਦੇਸ਼ ਲਈ ਵਰਤੀ ਜਾਂਦੀ ਹੈ ?
ਉੱਤਰ—ਡਾਟਾ ਸੰਚਾਰ ਗਤੀ ਨੂੰ ਮਾਪਣ ਦੀ ਇਕਾਈ ਹੈ । ਇਹ ਇਕ ਅੱਗੇ ਲਿਜਾਣ ਵਾਲੇ ਯੰਤਰ ਦੀ ਸਮਰੱਥਾ ਨੂੰ ਬਿਆਨ ਕਰਦੀ ਹੈ । ਆਮ ਵਰਤੋਂ ਵਿਚ, ਬੋਡ (Baud) ਬਿਟਸ ਪ੍ਰਤਿ ਸੈਕਿੰਡ ਦੇ ਨਾਲ ਮੇਲ ਖਾਂਦਾ ਹੈ ।
ਪ੍ਰਸ਼ਨ 15. ਆਰ. ਐੱਫ. ਪ੍ਰਸਾਰ ਕਿੰਨੀਆਂ ਕਿਸਮਾਂ ਦੇ ਹੋ ਸਕਦੇ ਹਨ ?
ਉੱਤਰ-ਆਰ. ਐੱਫ. ਦਾ ਪੂਰਾ ਨਾਂ ਰੇਡੀਓ ਫਰੀਕੁਏਂਸੀ ਹੈ । ਆਰ. ਐੱਫ. ਪ੍ਰਸਾਰ ਦੀਆਂ 3 ਕਿਸਮਾਂ ਹਨ-
1. ਜ਼ਮੀਨੀ ਤਰੰਗ
2. ਆਈਨੋਸਫੈਰਿਕ
3. ਦਿੱਖ ਪ੍ਰਸਾਰ ਦੀ ਰੇਖਾ
ਪ੍ਰਸ਼ਨ 16. ਹੱਬ ਕਿੰਨੀ ਕਿਸਮ ਦੀ ਹੁੰਦੀ ਹੈ ?
ਉੱਤਰ-ਹੱਬ ਦੋ ਕਿਸਮ ਦੀ ਹੁੰਦੀ ਹੈ । ਇਕ ਪੈਸਿਵ ਹੱਬ ਅਤੇ ਦੂਜੀ ਐਕਟਿਵ ਹੱਬ ।
ਪੈਸਿਵ ਹੱਥ- ਕੇਬਲ ਡਾਟਾ ਪੈਕੇਟਾਂ ਨੂੰ ਇਸ ਰਾਹੀਂ ਪ੍ਰਸਾਰ ਹੋਂਦ ਦਿੰਦੀ ਹੈ ।
ਐਕਟਿਵ ਹੱਬ—ਡਾਟਾ ਦੀ ਨਿਗਰਾਨੀ ਕਰਦੀ ਹੈ ਅਤੇ ਪੋਰਟਾਂ ਨੂੰ ਵਿਅਕਤੀਗਤ ਤੌਰ ‘ਤੇ ਸਮਰੂਪ ਕਰਦੀ ਹੈ ।
ਪ੍ਰਸ਼ਨ 17. ਡਾਟਾ ਕਮਿਊਨੀਕੇਸ਼ਨ ਕੀ ਹੈ ?
ਉੱਤਰ-ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਕੰਪਿਊਟਰਾਂ ਵਿਚਕਾਰ ਸੰਚਾਰ ਮਾਧਿਅਮ ਰਾਹੀਂ ਆਪਸ਼ਨ ਵਿੱਚ ਡਾਟਾ ਦਾ ਅਦਾਨ-ਪ੍ਰਦਾਨ ਕਰਦੇ ਹਨ, ਨੂੰ ਡਾਟਾ ਕਮਿਊਨੀਕੇਸ਼ਨ ਕਿਹਾ ਜਾਂਦਾ ਹੈ । ਜੋ ਯੰਤਰ ਜਾਂ ਡਿਵਾਇਸ ਸੂਚਨਾ ਨੂੰ ਤਿਆਰ ਕਰਦਾ ਹੈ ਅਤੇ ਭੇਜਦਾ ਹੈ ਨੂੰ ਸੈਂਡਰ (Sender) ਕਿਹਾ ਜਾਂਦਾ ਹੈ । ਜੋ ਯੰਤਰ ਜਾਂ ਡਿਵਾਇਸ ਭੇਜਿਆ ਹੋਇਆ ਡਾਟਾ ਪ੍ਰਾਪਤ ਕਰਦੇ ਹਨ, ਨੂੰ ਰਿਸੀਵਰ (Receiver) ਕਿਹਾ ਜਾਂਦਾ ਹੈ । ਡਾਟਾ ਸੰਚਾਰ ਲਈ ਤਿੰਨ ਸ਼ਰਤਾਂ ਮੰਨਣੀਆਂ ਜ਼ਰੂਰੀ ਹੁੰਦੀਆਂ ਹਨ ।
ਪ੍ਰਸ਼ਨ 18. ਡਾਟਾ ਕਮਿਊਨੀਕੇਸ਼ਨ ਦੇ ਹਿੱਸੇ ਦੱਸੋ ।
ਉੱਤਰ-ਡਾਟਾ ਕਮਿਊਨੀਕੇਸ਼ਨ ਦੇ ਹਿੱਸੇ –
ਸੈਂਡਰ — ਸੈਂਡਰ ਸੂਚਨਾ ਨੂੰ ਤਿਆਰ ਕਰਦਾ ਹੈ ਅਤੇ ਅੱਗੇ ਭੇਜਦਾ ਹੈ ।
ਮਾਧਿਅਮ — ਇਹ ਸੂਚਨਾ ਨੂੰ ਸੈਂਡਰ ਤੋਂ ਰਿਸੀਵਰ ਤੱਕ ਲੈ ਕੇ ਜਾਂਦਾ ਹੈ ।
ਰਿਸੀਵਰ — ਰਿਸੀਵਰ ਸੂਚਨਾ ਪ੍ਰਾਪਤ ਕਰਦਾ ਹੈ ।
ਪ੍ਰੋਟੋਕੋਲ — ਇਹ ਨਿਯਮ ਹੁੰਦੇ ਹਨ ਜਿਨ੍ਹਾਂ ਰਾਹੀਂ ਸੈਂਡਰ ਅਤੇ ਰਿਸੀਵਰ ਵਿੱਚਕਾਰ ਡਾਟਾ ਸੰਚਾਰ ਹੁੰਦਾ ਹੈ ।
ਪ੍ਰਸ਼ਨ 19. ਨੈੱਟਵਰਕ ਨਾਲ ਸੰਬੰਧਿਤ ਮੁੱਖ ਮੁੱਦੇ ਦੱਸੋ ।
ਉੱਤਰ—ਨੈੱਟਵਰਕ ਨਾਲ ਸੰਬੰਧਿਤ ਮੁੱਖ ਮੁੱਦੇ ਹੇਠ ਲਿਖੇ ਹਨ—
1. ਡਿਲੀਵਰੀ (Delivery)—ਨੈੱਟਵਰਕ ਪਹੁੰਚ ਸਥਾਨ ਤੱਕ ਡਾਟਾ ਨੂੰ ਸਹੀ ਢੰਗ ਨਾਲ ਭੇਜ ਸਕੇ।
2. ਐਕੂਰੇਸੀ (Accuracy)—ਡਾਟਾ ਸੰਚਾਰ ਦੋਸ਼ ਮੁਕਤ ਹੋਣਾ ਚਾਹੀਦਾ ਹੈ ।
3. ਸਮੇਂ ਦੀ ਪਾਬੰਦੀ (Timeliness)——ਡਾਟਾ ਪਹੁੰਚ ਸਥਾਨ ਤੱਕ ਬਿਨਾਂ ਕਿਸੇ ਦੇਰੀ ਤੇ ਪਹੁੰਚ ਜਾਣੇ ਚਾਹੀਦੇ ਹਨ ।
ਪ੍ਰਸ਼ਨ 20. ਰਿੰਗ-ਟੋਪੋਲੋਜੀ ਦੀਆਂ ਕਿਸਮਾਂ ਦੱਸੋ ।
ਉੱਤਰ—ਰਿੰਗ-ਟੋਪੋਲੋਜੀ ਦੋ ਤਰ੍ਹਾਂ ਦੀ ਹੁੰਦੀ ਹੈ—
ਸਿੰਗਲ ਰਿੰਗ (Single)
ਡਿਊਲ ਰਿੰਗ (Dual)
- ਸਿੰਗਲ ਰਿੰਗ—ਸਿੰਗਲ ਰਿੰਗ ਨੈੱਟਵਰਕ ਵਿੱਚ ਸਾਰੇ ਡਿਵਾਇਸ ਦੁਆਰਾ ਇੱਕੋ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕੋ ਹੀ ਦਿਸ਼ਾ ਵਿੱਚ ਜਾਂਦਾ ਹੈ । ਹਰੇਕ ਡੀਵਾਈਸ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਹੈ ਅਤੇ ਇਹ ਡਾਟਾ ਅੱਗੇ ਭੇਜਦਾ ਹੈ । ਜਦੋਂ ਡਾਟਾ ਆਪਣੀ ਜਗ੍ਹਾ ‘ਤੇ ਪਹੁੰਚਦਾ ਹੈ ਤਾਂ ਹੀ ਦੂਸਰਾ ਡਿਵਾਇਸ ਡਾਟਾ ਭੇਜ ਸਕਦੀ ਹੈ ।
- ਡਿਊਲ ਰਿੰਗ—ਇਹ ਟੋਪੋਲੋਜੀ ਅਲੱਗ-ਅਲੱਗ ਦਿਸ਼ਾ ਵਿੱਚ ਡਾਟਾ ਭੇਜਣ ਲਈ ਦੋ ਤਰ੍ਹਾਂ ਦੀ ਰਿੰਗ ਦੀ ਵਰਤੋਂ ਕਰਦੀ ਹੈ ਤਾਂ ਜੋ ਨੈੱਟਵਰਕ ਉੱਪਰ ਜ਼ਿਆਦਾ ਤੋਂ ਜ਼ਿਆਦਾ ਪੈਕੇਟ ਭੇਜੇ ਜਾ ਸਕਣ।
ਪ੍ਰਸ਼ਨ 21. ਕਮਿਊਨੀਕੇਸ਼ਨ ਚੈਨਲ ਕੀ ਹੁੰਦੇ ਹਨ ?
ਉੱਤਰ—ਕਮਿਊਨੀਕੇਸ਼ਨ ਚੈਨਲ—ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਡਾਟਾ ਦੇ ਸੰਚਾਰ ਲਈ ਮੀਡੀਅਮ ਜਾਂ ਮਾਧਿਅਮ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਨੂੰ ਕਮਿਊਨੀਕੇਸ਼ਨ (ਸੰਚਾਰ) ਚੈਨਲ ਕਿਹਾ ਜਾਂਦਾ ਹੈ । ਇਹ ਦੋ ਤਰ੍ਹਾਂ ਦੇ ਮਾਧਿਅਮ ਦੀ ਵਰਤੋਂ ਕਰਦੇ ਹਨ ।
ਕੇਬਲ (ਜਿਵੇਂ ਕਿ ਟਵਿਸਟਿਡ ਪੇਅਰ ਕੇਬਲ (ਤਾਰ) ਅਤੇ ਆਪਟੀਕਲ ਫਾਈਬਰ ਕੇਬਲ) ਅਤੇ ਬਰੋਡਕਰਾਸਟ (Broadcast) ਜਿਵੇਂ ਕਿ ਮਾਟਿਕ੍ਰੋਵੇਵ, ਸੈਟੇਲਾਈਟ, ਰੇਡੀਓ ਜਾਂ ਇਨਫਰਾਰੈੱਡ ।