PBN 9th Computer Science

PSEB Solutions for Class 9 Computer Chapter 4 ਡੀ. ਬੀ. ਐੱਮ. ਐੱਸ. ਨਾਲ ਜਾਣ-ਪਛਾਣ

PSEB Solutions for Class 9 Computer Chapter 4 ਡੀ. ਬੀ. ਐੱਮ. ਐੱਸ. ਨਾਲ ਜਾਣ-ਪਛਾਣ

PSEB 9th Class Computer Solutions Chapter 4 ਡੀ. ਬੀ. ਐੱਮ. ਐੱਸ. ਨਾਲ ਜਾਣ-ਪਛਾਣ

ਪਾਠ ਦੇ ਉਦੇਸ਼

  • ਪਾਠ ਪੜ੍ਹਨ ਤੋਂ ਬਾਅਦ ਵਿਦਿਆਰਥੀ ਇਸ ਯੋਗ ਹੋ ਜਾਣਗੇ ਕਿ ਦੱਸ ਸਕਣ—
  • ਡਾਟਾਬੇਸ ਵਿਚ ਵਰਤੀ ਜਾਣ ਵਾਲੀ ਸ਼ਬਦਾਵਲੀ ਕਿਹੜੀ ਹੈ ?
  • ਡਾਟਾ ਅਤੇ ਸੂਚਨਾ ਕੀ ਹੁੰਦੀ ਹੈ ?
  • ਡਾਟਾਬੇਸ ਕੀ ਹੁੰਦਾ ਹੈ ?
  • ਫ਼ਾਈਲ ਪ੍ਰੋਸੈਸਿੰਗ ਸਿਸਟਮ ਕੀ ਹੁੰਦਾ ਹੈ ?
  • ਡੀ. ਬੀ. ਐੱਮ. ਐੱਸ. ਦੇ ਲਾਭ ਅਤੇ ਹਾਨੀਆਂ ਕੀ ਹਨ ?
  • ਡਾਟਾਬੇਸ ਦੇ ਕੰਮ ਤੇ ਜ਼ਿੰਮੇਵਾਰੀਆਂ ਕੀ ਹਨ ?
  • ਨਾਰਮਲਾਈਜ਼ੇਸ਼ਨ ਕੀ ਹੁੰਦੀ ਹੈ ?
  • ਡਾਟਾ ਮਾਡਲ ਕੀ ਹੁੰਦੇ ਹਨ ?

ਡੀ. ਬੀ. ਐੱਮ. ਐੱਸ. ਨਾਲ ਜਾਣ-ਪਛਾਣ :

ਡੀ. ਬੀ. ਐੱਮ. ਐੱਸ. ਦਾ ਪੂਰਾ ਨਾਮ ਡਾਟਾਬੇਸ ਮੈਨਜਮੈਂਟ ਸਿਸਟਮ ਹੈ । ਇਹ ਡਾਟਾ ਸੰਭਾਲ, ਵਰਤਣ ਆਦਿ ਦਾ ਸਾਫਟਵੇਅਰ ਹੈ ।

ਡੀ. ਬੀ. ਐੱਮ. ਐੱਸ. ਦਾ ਇਤਿਹਾਸ

ਡੀ. ਬੀ. ਐੱਮ. ਐੱਸ. ਦੀ ਖੋਜ 1960 ਵਿਚ ਇਕ ਛੋਟੇ ਸਾਫਟਵੇਅਰ ਦੇ ਰੂਪ ਵਿਚ ਹੋਈ । ਜਿਹੜਾ ਹਾਇਰਾਇਕਲ ਸਟਰਕਚਰ ਦੇ ਰੂਪ ਵਿਚ ਸੀ । ਇਸ ਤੋਂ ਬਾਅਦ ਨੈੱਟਵਰਕ ਸਟਰਕਚਰ ‘ਤੇ ਆਧਾਰਿਤ ਸਾਫਟਵੇਅਰ ਬਣਾਇਆ ਗਿਆ । ਉਸ ਤੋਂ ਬਾਅਦ ਦੀਆਂ ਖੋਜਾਂ ਤੋਂ ਬਾਅਦ ਡੀ.ਬੀ. ਐੱਮ. ਐੱਸ. ਹੋਂਦ ਵਿਚ ਆਇਆ ਜਿਸ ਦੀ ਅਸੀਂ ਅੱਜ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਾਂ ।

ਡਾਟਾਬੇਸ ਵਿਚ ਵਰਤੀ ਜਾਣ ਵਾਲੀ ਸ਼ਬਦਾਵਲੀ

  1. ਐਟਰੀਬਿਊਟਜਾਂ ਡਾਟਾ ਆਈਟਮ (Attributes or Data Items)—ਸਧਾਰਨ ਭਾਸ਼ਾ ਵਿੱਚ ਕਹੀਏ ਤਾਂ ਐਟਰੀਬਿਊਟ ਇੱਕ ਵਿਸ਼ੇਸ਼ਤਾ ਹੈ । ਡੀ.ਬੀ.ਐੱਮ.ਐੱਸ. ਵਿੱਚ ਐਟਰੀਬਿਊਟ ਡਾਟਾਬੇਸ ਦਾ ਇੱਕ ਹਿੱਸਾ ਹੈ; ਜਿਵੇਂ ਕਿ ਇੱਕ ਟੇਬਲ । ਇਹ ਡਾਟਾਬੇਸ ਦਾ ਕੋਈ ਫ਼ੀਲਡ ਵੀ ਹੋ ਸਕਦਾ ਹੈ । ਐਟਰੀਬਿਊਟ ਦੱਸਦੇ ਹਨ, ਡਾਟਾਬੇਸ ਵਿਚਲੇ ਕਿਸੇ ਰੋਅ ਵਿਚਲੇ ਹਿੱਸਿਆ ਬਾਰੇ ।
  2. ਰਿਕਾਰਡ (Record)—ਡਾਟਾਬੇਸ ਵਿੱਚ ਰਿਕਾਰਡ ਦਾ ਅਰਥ ਹੈ ਇੱਕ ਸਟਰਕਚਰ ਵਿੱਚ ਸੰਬੰਧਿਤ ਹੈ ਡਾਟਾ ਦਾ ਸਮੂਹ । ਵਿਸ਼ੇਸ਼ ਤੌਰ ‘ਤੇ ਰਿਕਾਰਡ ਇੱਕ ਟੇਬਲ ਵਿੱਚ ਫ਼ੀਲਡਸ ਦਾ ਉਹ ਸਮੂਹ ਜਿਹੜੇ ਇੱਕ ਵਿਸ਼ੇਸ਼ ਉਦੇਸ਼ ਦਾ ਹਵਾਲਾ ਦਿੰਦੇ ਹਨ । ਰਿਕਾਰਡ ਸ਼ਬਦ ਅਕਸਰ ਉਨ੍ਹਾਂ ਦੇ ਸਮਾਨਅਰਥਕ ਸ਼ਬਦ ਰੋਅ ਨਾਲ ਵਰਤਿਆ ਜਾਂਦਾ ਹੈ ।
  3. ਉਦਾਹਰਨ ਦੇ ਤੌਰ ‘ਤੇ ਇੱਕ ਵਿਦਿਆਰਥੀ ਦੇ ਰਿਕਾਰਡ ਵਿੱਚ ਉਸ ਦਾ ਨਾਂ, ਰੋਲ ਨੰ:, ਘਰ ਦਾ ਪਤਾ, ਈ-ਮੇਲ ਆਈ.ਡੀ., ਜਨਮ ਤਾਰੀਖ ਅਤੇ ਲਿੰਗ ਸ਼ਾਮਿਲ ਹੋ ਸਕਦੇ ਹਨ ।
  4. ਫ਼ਾਈਲ (File)—ਫ਼ਾਈਲ ਕਪਿਊਟਰ ਇੱਕ ਕੰਟੇਨਰ ਦੀ ਤਰ੍ਹਾਂ ਹੈ, ਜਿਸ ਵਿੱਚ ਸੂਚਨਾਵਾਂ ਨੂੰ ਸਟੋਰ ਕੀਤਾ ਜਾਂਦਾ ਹੈ । ਕੰਪਿਊਟਰ ਫ਼ੀਲਡ ਵਿੱਚ ਵਰਤੀਆਂ ਜਾਣ ਵਾਲੀਆਂ ਫ਼ਾਈਲਾਂ ਕਿਸੇ ਲਾਇਬ੍ਰੇਰੀ ਜਾਂ ਆਫ਼ਿਸ ਵਿੱਚ ਵਰਤੀਆਂ ਜਾਣ ਵਾਲੀਆਂ ਕਾਗ਼ਜ਼ੀ ਫ਼ਾਈਲਾਂ ਦੇ ਨਾਲ ਕਾਫ਼ੀ ਮੇਲ ਖਾਂਦੀਆਂ ਹਨ ।ਫ਼ਾਈਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ; ਜਿਵੇਂ ਕਿ ਟੈੱਕਸਟ ਫ਼ਾਈਲ, ਡਾਟਾ ਫ਼ਾਈਲ, ਡਰੈਕਟਰੀ ਫ਼ਾਈਲ, ਬਾਇਨਰੀ ਅਤੇ ਗ੍ਰਾਫ਼ਿਕ ਫ਼ਾਈਲ ਆਦਿ । ਇਨ੍ਹਾਂ ਫ਼ਾਈਲਾਂ ਵਿੱਚ ਵੱਖਵੱਖ ਪ੍ਰਕਾਰ ਦੀ ਸੂਚਨਾ ਸਟੋਰ ਕੀਤੀ ਜਾ ਸਕਦੀ ਹੈ । ਇਹ ਰਿਕਾਰਡਜ਼ ਦਾ ਸੁਮੇਲ ਹੈ ਜੋ ਕਿ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ । ਉਦਾਹਰਨ ਦੇ ਤੌਰ ‘ਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਫ਼ਾਈਲ । ਇੱਕ-ਦੂਜੇ ਨਾਲ ਸੰਬੰਧਿਤ ਰਿਕਾਰਡ ਦੇ ਸਮੂਹ ਨੂੰ ਫ਼ਾਈਲ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਸਟੂਡੈਂਟ ਫ਼ਾਈਲ ।

ਡਾਟਾ ਅਤੇ ਸੂਚਨਾ

ਡਾਟਾ ਕੱਚੇ ਪਦਾਰਥ ਹੁੰਦੇ ਹਨ ਜਿਨ੍ਹਾਂ ਉੱਤੇ ਕੰਪਿਊਟਰ ਪ੍ਰੋਗਰਾਮ ਕੰਮ ਕਰਦੇ ਹਨ । ਇਹ ਅੰਕ, ਅੱਖਰ, ਸ਼ਬਦ, ਵਿਸ਼ੇਸ਼ ਚਿੰਨ੍ਹ ਆਦਿ ਹੋ ਸਕਦੇ ਹਨ । ਇਨ੍ਹਾਂ ਦਾ ਆਪਣੇ ਆਪ ਵਿਚ ਕੋਈ ਅਰਥ ਨਹੀਂ ਹੁੰਦਾ ।

ਡਾਟਾਬੇਸ

ਇਕ-ਦੂਜੇ ਨਾਲ ਸੰਬੰਧਿਤ ਸੂਚਨਾਵਾਂ ਤੋਂ ਡਾਟਾਬੇਸ ਤਿਆਰ ਹੁੰਦਾ ਹੈ । ਇਹ ਇਕ ਸਾਰਣੀਬੱਧ ਰੂਪ ਵਿਚ ਹੁੰਦਾ ਹੈ । ਡਾਟਾਬੇਸ ਵਿਚ ਸੂਚਨਾਵਾਂ ਦੀ ਉੱਚਿਤ ਵਿਵਸਥਾ ਹੁੰਦੀ ਹੈ ।
⇒ ਕੰਪਿਊਟਰ ਡਾਟਾਬੇਸ ਵਿਵਸਥਿਤ ਰਿਕਾਡਜ਼ ਦਾ ਇਕੱਠ ਹੁੰਦਾ ਹੈ ਜੋ ਕਿ ਕੰਪਿਊਟਰ ਵਿਚ ਸਟੋਰ ਹੁੰਦਾ ਹੈ । ਡਾਟਾਬੇਸ ਤੋਂ ਯੂਜ਼ਰ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕਦਾ ਹੈ ।
ਡਾਟਾਬੇਸ ਵਿਚ ਵਰਤੀ ਜਾਣ ਵਾਲੀ ਸ਼ਬਦਾਵਲੀ
  1. ਐਟਰੀਬਿਊਟ ਜਾਂ ਡਾਟਾ ਆਈਟਮ—ਕਿਸੇ ਵਿਸ਼ੇਸ਼ ਡਾਟਾ ਆਈਟਮ ਦਾ ਵਰਣਨ ਕਰਨ ਵਾਲੀ ਵਰਤੇ ਗਏ ਅੱਖਰਾਂ ਦੇ ਸਮੂਹ ਨੂੰ ਐਟਰੀਬਿਊਟ ਕਿਹਾ ਜਾਂਦਾ ਹੈ ।
  2. ਰਿਕਾਰਡ—ਇਕ-ਦੂਜੇ ਨਾਲ ਸੰਬੰਧਿਤ ਡਾਟਾ ਆਈਟਮ ਦੇ ਸਮੂਹ ਨੂੰ ਰਿਕਾਰਡ ਕਿਹਾ ਜਾਂਦਾ ਹੈ l
  3. ਫਾਈਲ—ਇਕ-ਦੂਜੇ ਨਾਲ ਸੰਬੰਧਿਤ ਰਿਕਾਰਡ ਦੇ ਸਮੂਹ ਨੂੰ ਫਾਈਲ ਕਿਹਾ ਜਾਂਦਾ ਹੈ ।

ਡਾਟਾਬੇਸ

ਡਾਟਾਬੇਸ (Database) ਉਹ ਸਥਾਨ ਹੁੰਦਾ ਹੈ, ਜਿਸ ਜਗ੍ਹਾ ਡਾਟਾ ਨੂੰ ਨਾ ਕੇਵਲ ਸਟੋਰ ਕੀਤਾ ਜਾਂਦਾ ਹੈ ਬਲਕਿ ਉਸ ਸਟੋਰ ਹੋਣ ਵਾਲੇ ਡਾਟਾ ਦੇ ਵਿੱਚ ਆਪਸੀ ਰਿਸ਼ਤੇ (Relationship) ਦੀ ਸੂਚਨਾ (Information) ਨੂੰ ਵੀ ਸਟੋਰ ਕੀਤਾ ਜਾਂਦਾ ਹੈ । ਡਾਟਾਬੇਸ ਦਾ ਮੁੱਖ ਆਧਾਰ ਇਹ ਹੈ ਕਿ ਕਿਸੇ ਸਮੱਸਿਆ (Problem) ਦੇ ਨਾਲ ਸੰਬੰਧਿਤ ਜਾਣਕਾਰੀਆਂ ਨੂੰ ਚਾਹੇ ਬਹੁਤ ਸਾਰੇ ਯੂਜ਼ਰ ਵਰਤ ਰਹੇ ਹੋਣ ਜਾਂ ਫਿਰ ਚਾਹੇ ਕੋਈ ਇੱਕ ਯੂਜ਼ਰ, ਇੱਥੇ ਯੂਜ਼ਰ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਕਿ ਸੰਬੰਧਿਤ ਵੱਖਵੱਖ ਪ੍ਰਕਾਰ ਦੇ ਡਾਟਾ ਕੰਪਿਊਟਰ ਉੱਤੇ ਕਿਸ ਤਰ੍ਹਾਂ ਸਟੋਰ ਹੋ ਰਹੇ ਹਨ ।
ਇੱਕ-ਦੂਜੇ ਨੂੰ ਸੰਬੰਧਿਤ ਸੂਚਨਾਵਾਂ ਤੋਂ ਡਾਟਾਬੇਸ ਤਿਆਰ ਹੁੰਦਾ ਹੈ । ਇਹ ਇੱਕ ਸਾਰਨੀਬੱਧ ਹੁੰਦਾ ਹੈ । ਡਾਟਾਬੇਸ ਵਿੱਚ ਸੂਚਨਾਵਾਂ ਦੀ ਉੱਚਿਤ ਵਿਵਸਥਾ ਹੁੰਦੀ ਹੈ । ਅਵਿਵਸਥਿਤ ਸੂਚਨਾ ਦਾ ਕੋਈ ਅਰਥ ਨਹੀਂ ਨਿਕਲਦਾ ਹੈ ।

ਚੰਗੇ ਡਾਟਾਬੇਸ ਡਿਜ਼ਾਈਨ ਲਈ ਜ਼ਰੂਰੀ ਹਿਦਾਇਤ

ਅੱਜ-ਕਲ੍ਹ ਜਿੰਨੇ ਵੀ ਵਪਾਰਿਕ ਖੇਤਰ ਹਨ, ਤਕਰੀਬਨ ਉਹ ਸਾਰੇ ਖੇਤਰ ਹੀ ਡਾਟਾਬੇਸ ਸਿਸਟਮ ਉੱਤੇ ਨਿਰਭਰ ਕਰਦੇ ਹਨ । ਮਤਲਬ ਕਿ ਆਪਣੇ ਵਪਾਰ ਨਾਲ ਸੰਬੰਧਿਤ ਕੰਮਾਂ ਨੂੰ ਕੰਪਿਊਟਰ ਦੁਆਰਾ ਚਲਾਉਂਦੇ ਹਨ ਅਤੇ ਕੰਪਿਊਟਰ ਤੋਂ ਬੜੇ ਹੀ ਸਹੀ ਅਤੇ Up To Date ਨਤੀਜੇ ਪ੍ਰਾਪਤ ਕਰਦੇ ਹਨ ।
ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਵੀ ਡਾਟਾਬੇਸ ਸਿਸਟਮ ਨੂੰ ਡਿਜ਼ਾਈਨ ਕਰਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਕਿ –
  1. ਡਾਟਾਬੇਸ ਵਿੱਚ ਸਟੋਰ ਹੋਣ ਵਾਲਾ ਡਾਟਾ Accurate, Complete ਅਤੇ ਚੰਗੀ ਤਰ੍ਹਾਂ ਬਣਿਆ ਹੋਣਾ ਚਾਹੀਦਾ ਹੈ ਤਾਂਕਿ ਜਦੋਂ ਵੀ ਡਾਟਾ ਦੀ ਜ਼ਰੂਰਤ ਹੋਵੇ ਤਾਂ ਬੜੀ ਅਸਾਨੀ ਦੇ ਨਾਲ ਡਾਟਾ ਪ੍ਰਾਪਤ ਕੀਤਾ ਜਾ ਸਕੇ ।
  2. ਡਾਟਾਬੇਸ ਸਿਸਟਮ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਬਣਾਏ ਜਾਣ ਵਾਲੇ ਡਾਟਾਬੇਸ ਐਪਲੀਕੇਸ਼ਨ ਨੂੰ ਚਾਹੇ ਕਿਸੇ ਵੈੱਬਸਾਈਟ, ਚਾਹੇ ਲੋਕਲ ਏਰੀਆ ਨੈੱਟਵਰਕ ਉੱਪਰ ਵਰਤਿਆ ਜਾਵੇ ਜਾਂ ਫਿਰ ਦੋਵੇਂ ਹੀ ਜਗ੍ਹਾ ਉੱਤੇ ਡਾਟਾਬੇਸ ਵਲੋਂ ਨਤੀਜੇ ਬਹੁਤ ਹੀ ਤੇਜ਼ ਅਤੇ ਐਕੂਰੇਟ ਪ੍ਰਾਪਤ ਹੋਣੇ ਚਾਹੀਦੇ ਹਨ ।
  3. ਡਾਟਾਬੇਸ ਨੂੰ ਬਣਾਉਣ ਸਮੇਂ ਸਾਨੂੰ ਡਾਟਾਬੇਸ ਦੇ ਡਿਜ਼ਾਈਨ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ । ਜੇਕਰ ਡਾਟਾਬੇਸ ਨੂੰ ਚੰਗੇ ਤਰੀਕੇ ਨਾਲ ਡਿਜ਼ਾਈਨ ਨਾ ਕੀਤਾ ਜਾਵੇ ਤਾਂ ਪ੍ਰੋਗਰਾਮ ਚਾਹੇ ਜਿਨ੍ਹਾਂ ਵੀ ਵਧੀਆ ਬਣਾ ਲਿਆ ਜਾਵੇ ਪਰ ਇਸ ਵਿੱਚ ਆਉਣ ਵਾਲੀਆਂ ਦਿੱਕਤਾਂ ਤੋਂ ਬਚਿਆ ਨਹੀਂ ਜਾ ਸਕਦਾ ।
  4. ਡਾਟਾਬੇਸ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸੋਚਦੇ ਹੋਏ ਹੀ ਡਿਜ਼ਾਇਨ ਕਰਨਾ ਚਾਹੀਦਾ ਹੈ ।

ਡਾਟਾਬੇਸ ਐਪਲੀਕੇਸ਼ਨ ਦੀ ਵਰਤੋਂ

ਡਾਟਾਬੇਸ ਸਿਸਟਮ ਐਪਲੀਕੇਸ਼ਨ ਦੀ ਵਰਤੋਂ ਕਈ ਜਗ੍ਹਾ ਉੱਤੇ ਕੀਤੀ ਜਾਂਦੀ ਹੈ । ਉਨ੍ਹਾਂ ਵਿੱਚੋਂ ਕੁਝ ਹੇਠ ਲਿਖੀਆਂ ਹਨ :-
  1. ਬੈਂਕਿੰਗ ਵਿੱਚ ਇਸਦੀ ਵਰਤੋਂ ਅਕਾਊਂਟਸ ਦੀ ਸਾਂਭ-ਸੰਭਾਲ ਲਈ ਕੀਤੀ ਜਾਂਦੀ ਹੈ ।
  2. ਏਅਰਲਾਈਨ ਰਿਜ਼ਰਵੇਸ਼ਨ ਅਤੇ ਇਨਫਾਰਮੇਸ਼ਨ ਦੇ ਸ਼ੈਡਿਊਲ ਬਣਾਉਣ ਦੇ ਲਈ ।
  3. ਯੂਨੀਵਰਸਿਟੀ ਵਿੱਚ ਸਟੂਡੈਂਟਸ ਦੇ ਇਨਫਾਰਮੇਸ਼ਨ ਅਤੇ ਕੋਰਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦੇਣ ਲਈ ।
  4. ਕਿਸੇ ਸੰਸਥਾ ਦੀ ਮਹੀਨੇਵਾਰ ਸਟੇਟਮੈਂਟ ਬਣਾਉਣ ਦੇ ਲਈ ।
  5. ਦੂਰ ਸੰਚਾਰ ਦੇ ਲਈ ।
  6. ਫਾਇਨੈਂਸ ਵਿੱਚ ਸੇਲਸ ਅਤੇ ਪਰਚੇਸ ਦੀ ਜਾਣਕਾਰੀ ਨੂੰ ਸਟੋਰ ਕਰਨ ਦੇ ਲਈ ।
  7. ਸੇਲਸ ਵਿੱਚ ਗਾਹਕ ਦੇ ਪ੍ਰੋਡਕਟ ਦੀ ਖ਼ਰੀਦ ਸੰਬੰਧੀ ਜਾਣਕਾਰੀ ਨੂੰ ਸਾਂਭ ਕੇ ਰੱਖਣ ਲਈ ।
  8. ਮੈਨੂਫੈਕਚਰਿੰਗ ਵਿੱਚ ਮੈਨੇਜਮੈਂਟ ਵਿੱਚ ਸਪਲਾਈ ਤੇ ਵੇਅਰਹਾਊਸ ਦੇ ਆਡਰ ਦੀ ਜਾਣਕਾਰੀ ਨੂੰ ਸਟੋਰ ਕਰਨ ਲਈ l
  9. ਹਿਊਮਨ ਰਿਸੋਰਸਸ ਵਿੱਚ ਕਰਮਚਾਰੀ ਦੀ ਸੈਲਰੀ, ਪੇਰੋਲ, ਟੈਕਸ ਆਦਿ ਦੀ ਜਾਣਕਾਰੀ ਨੂੰ ਸਟੋਰ ਕਰਨ ਲਈ ।

ਫਾਈਲ ਪ੍ਰੋਸੈਸਿੰਗ ਸਿਸਟਮ 

ਕੰਪਿਊਟਰ ਦੇ ਆਉਣ ਤੋਂ ਪਹਿਲਾਂ ਸੂਚਨਾ ਕਾਗਜ਼ਾਂ ਉੱਤੇ ਹੀ ਸਟੋਰ ਕੀਤੀ ਜਾਂਦੀ ਸੀ। ਜਦੋਂ ਵੀ ਸਾਨੂੰ ਸੂਚਨਾ ਦੀ ਲੋੜ ਹੁੰਦੀ ਸੀ ਤਾਂ ਅਸੀਂ ਕਾਗਜ਼ਾਂ ਵਿੱਚ ਭਾਲ ਕਰਦੇ ਸੀ । ਜੇ ਡਾਟਾ ਘੱਟ ਹੋਵੇ ਤਾਂ ਇਹ ਕੰਮ ਕਰਨੇ ਬਹੁਤ ਸੌਖੇ ਸਨ । ਜਦੋਂ ਕੰਪਿਊਟਰ ਦੀ ਵਰਤੋਂ ਸ਼ੁਰੂ ਹੋਈ ਤਾਂ ਇਹ ਸਾਰੇ ਕੰਮ ਕਰਨੇ ਸੌਖੇ ਹੋ ਗਏ ਪਰ ਹੁਣ ਇਹ ਰਿਕਾਰਡ ਫ਼ਾਈਲਾਂ ਦੇ ਰੂਪ ਵਿੱਚ ਸਟੋਰ ਕੀਤੇ ਜਾਂਦੇ ਸਨ । ਇਸ ਕਰਕੇ ਇਸ ਸਿਸਟਮ ਨੂੰ ਫ਼ਾਈਲ ਪ੍ਰੋਸੈਸਿੰਗ ਸਿਸਟਮ ਕਿਹਾ ਜਾਣ ਲੱਗਾ ।

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੇ ਲਾਭ—

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੇ ਲਾਭ ਹੇਠ ਲਿਖੇ ਹਨ—
  1. ਤਕਨੀਕੀ ਜਾਣਕਾਰੀ ਦੀ ਲੋੜ ਨਹੀਂ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਕਿਸੇ ਵੀ ਪ੍ਰਕਾਰ ਦੀ ਖ਼ਾਸ ਕੰਪਿਊਟਰ ਜਾਂ ਖ਼ਾਸ ਸਾਫਟਵੇਅਰ ਆਦਿ ਸੰਬੰਧੀ ਜਾਣਕਾਰੀ ਦੀ ਜ਼ਰੂਰਤ ਨਹੀਂ ਹੁੰਦੀ।
  2. ਘੱਟ ਡਾਟੇ ਵਿੱਚ ਆਸਾਨੀ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਘੱਟ ਡਾਟੇ ਨਾਲ ਆਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ ।
  3. ਸਮਝਣ ਵਿੱਚ ਆਸਾਨੀ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਡਾਟੇ ਦੀ ਸਟਰਕਚਰ ਨੂੰ ਸਮਝਣਾ ਡੀ. ਬੀ. ਐੱਮ. ਐੱਸ. ਨਾਲੋਂ ਆਸਾਨ ਹੁੰਦਾ ਹੈ ।
  4. ਸਸਤਾ—ਫ਼ਾਈਲ ਪ੍ਰੋਸੈਸਿੰਗ ਸਿਸਟਮ ਦੀ ਲਾਗਤ ਘੱਟ ਹੁੰਦੀ ਹੈ ।
  5. ਸਰਲਫ਼ਾਈਲ ਪ੍ਰੋਸੈਸਿੰਗ ਸਿਸਟਮ ਸਰਲ ਹੁੰਦਾ ਹੈ ।
  6. ਫਾਲਤੂ ਹਾਰਡਵੇਅਰ ਦੀ ਲੋੜ ਨਹੀਂ—ਆਮ ਕਰਕੇ ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਕਿਸੇ ਹਾਰਡਵੇਅਰ ਦੀ ਜ਼ਰੂਰਤ ਨਹੀਂ ਪੈਂਦੀ ।
  7. ਆਸਾਨ ਜਗ੍ਹਾ ਬਦਲੀ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਡਾਟੇ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਇਆ ਜਾ ਸਕਦਾ ਹੈ । ਸਿਰਫ਼ ਫ਼ਾਈਲਾਂ ਹੀ ਕਾਪੀ ਪੇਸਟ ਕਰਨ ਦੀ ਜ਼ਰੂਰਤ ਹੁੰਦੀ ਹੈ ।

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਹਾਨੀ—

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਹਾਨੀਆਂ ਹੇਠ ਲਿਖੀਆਂ ਹਨ—
  1. ਡਾਟਾਮੈਪਿੰਗ ਅਤੇ ਐਕਸੈੱਸ (Data Mapping and Access)—ਸਾਰੀਆਂ ਸੰਬੰਧਿਤ ਸੂਚਨਾਵਾਂ ਵੱਖ-ਵੱਖ ਫ਼ਾਈਲਾਂ ਵਿੱਚ ਸਟੋਰ ਹੁੰਦੀਆਂ ਹਨ ਪਰ ਇਨ੍ਹਾਂ ਵਿੱਚ ਕੋਈ ਮੈਪਿੰਗ ਨਹੀਂ ਹੁੰਦੀ l
  2. ਡਾਟਾ ਰਿਡਯਨਡੈਂਸੀ (Data Redundency)—ਡੁਪਲੀਕੇਟ ਡਾਟਾ ਨੂੰ ਵੈਲੀਡੇਟ ਕਰਨ ਲਈ ਫ਼ਾਈਲ ਸਿਸਟਮ ਵਿੱਚ ਕੋਈ ਵੀ ਤਰੀਕੇ ਸ਼ਾਮਿਲ ਨਹੀਂ ਹਨ । ਕੋਈ ਵੀ ਯੂਜ਼ਰ ਕੋਈ ਵੀ ਡਾਟਾ ਵਰਤ ਸਕਦਾ ਸੀ । ਫ਼ਾਈਲ ਸਿਸਟਮ ਵਿੱਚ ਡੁਪਲੀਕੇਟ ਡਾਟਾ ਨੂੰ ਸਾਂਭਿਆ ਨਹੀਂ ਜਾਂਦਾ ਕਿਉਂਕਿ ਇਸ ਨਾਲ ਜਗ੍ਹਾ (ਸਪੇਸ) ਘੱਟਦੀ ਹੈ ਜਿਸ ਨਾਲ ਡਾਟਾ ਨੂੰ ਹਮੇਸ਼ਾਂ ਸੰਭਾਲ ਕੇ ਰੱਖਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ।
  3. ਡਾਟਾ ਡਿਪੈਂਡੈਂਸ (Data Dependence)-ਫ਼ਾਈਲ ਵਿੱਚ ਡਾਟਾ ਇੱਕ ਖ਼ਾਸ ਫ਼ਾਰਮੈਟ ਵਿੱਚ ਸਟੋਰ ਕੀਤਾ ਜਾਂਦਾ ਹੈ, ਜਿਵੇਂ ਕਿ ਟੈਬ, ਕੋਮਾ ਜਾਂ ਸੈਮੀਕਾਲਮ । ਜੇਕਰ ਕਿਸੇ ਫ਼ਾਈਲ ਦਾ ਫ਼ਾਰਮੈਟ ਬਦਲ ਦਿੱਤਾ ਜਾਵੇ ਤਾਂ ਉਹ ਫ਼ਾਈਲ ਨੂੰ ਪ੍ਰੋਸੈਸ ਕਰਨ ਲਈ ਪੂਰਾ ਪ੍ਰੋਗਰਾਮ ਵੀ ਬਦਲਣਾ ਪਵੇਗਾ । ਸਾਰਾ ਡਾਟਾ ਖ਼ਰਾਬ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਇਸ ਫ਼ਾਈਲ ਨੂੰ ਵਰਤ ਰਹੇ ਹੁੰਦੇ ਹਨ । ਇਸ ਤਰ੍ਹਾਂ ਫ਼ਾਈਲ ਵਿੱਚ ਬਹੁਤ ਛੋਟੇ ਬਦਲਾਅ ਦਾ ਅਸਰ ਸਾਰੇ ਪ੍ਰੋਗਰਾਮ ਉੱਤੇ ਪੈਂਦਾ ਹੈ ।
  4. ਡਾਟਾ ਇਨਕਨਸਿਸਟੈਂਸੀ (Data Inconsistancy)—-ਇੱਕ ਹੀ ਤਰ੍ਹਾਂ ਦੇ ਡਾਟਾ ਦੀਆਂ ਵੱਖ-ਵੱਖ ਕਾਫ਼ੀਆਂ ਵਿੱਚ ਕੋਈ ਮੇਲ ਨਹੀਂ ਹੁੰਦਾ । ਇਸਨੂੰ ਡਾਟਾ ਇਨਕਨਸਿਸਟੈਂਸੀ ਕਹਿੰਦੇ ਹਨ । ਇਸਦਾ ਮੁੱਖ ਕਾਰਨ ਹੈ ਕਿ ਉਨ੍ਹਾਂ ਫ਼ਾਈਲਾਂ ਦੀ ਸਹੀ ਸੂਚੀ ਨਹੀਂ ਬਣੀ ਹੁੰਦੀ ਜਿਨ੍ਹਾਂ ਵਿੱਚ ਡਾਟਾ ਦੀਆਂ ਇੱਕੋ ਤਰ੍ਹਾਂ ਦੀਆਂ ਕਾਫ਼ੀਆਂ ਹੁੰਦੀਆਂ ਹਨ ।
  5. ਸੁਰੱਖਿਆ (Security)—ਹਰ ਫ਼ਾਈਲ ਨੂੰ ਪਾਸਵਰਡ ਲਾ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਪਰ ਜੇਕਰ ਅਸੀਂ ਫ਼ਾਈਲ ਵਿੱਚੋਂ ਕੋਈ ਰਿਕਾਰਡ ਵੀ ਦੇਖਦੇ ਹਾਂ, ਜਿਵੇਂ ਕਿ ਕਿਸੇ ‘ ਯੂਜ਼ਰ ਨੇ ਆਪਣਾ ਨਤੀਜਾ ਦੇਖਣਾ ਹੋਵੇ ਤਾਂ ਇਹ ਫ਼ਾਈਲ ਪੋਸੈਸਿੰਗ ਸਿਸਟਮ ਵਿੱਚ ਬਹੁਤ ਔਖਾ ਹੈ ।
  6. ਇਕਸਾਰਤਾ (Integrity)—ਫ਼ਾਈਲ ਵਿੱਚ ਡਾਟਾ ਐਂਟਰ ਕਰਦੇ ਸਮੇਂ ਮਾਪਦੰਡ ਚੈੱਕ ਕਰਨਾ ਅਸੰਭਵ ਹੈ । ਇਹ ਕੇਵਲ ਪ੍ਰੋਗਰਾਮ ਲਿਖਣ ਸਮੇਂ ਕੀਤਾ ਜਾ ਸਕਦਾ ਹੈ । ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਸੋਧ ਕਰਨ ਦੀ ਸੁਵਿਧਾ ਨਹੀਂ ਹੈ ।
  7. ਸਮਕਾਲੀ ਐਕਸੈੱਸ (Concurrent Access)—ਇੱਕੋ ਤਰ੍ਹਾਂ ਦੀ ਫ਼ਾਈਲ ਵਿੱਚ ਇੱਕ ਤਰ੍ਹਾਂ ਦੇ ਡਾਟਾ ਤੱਕ ਪਹੁੰਚਣਾ ਬਹੁਤ ਔਖਾ ਹੈ । ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਸਮਕਾਲੀ ਐਕਸੈੱਸ ਡਾਟਾ ਵਿੱਚ ਗ਼ਲਤੀਆਂ ਦਾ ਕਾਰਨ ਬਣਦਾ ਹੈ ।

ਡੀ. ਬੀ. ਐੱਮ. ਐੱਸ.

DBMS ਦਾ ਪੂਰਾ ਨਾਮ ਹੈ—ਡਾਟਾਬੇਸ ਮੈਨੇਜਮੈਂਟ ਸਿਸਟਮ । ਇਹ ਇਕ ਸਾਫਟਵੇਅਰ ਹੁੰਦਾ ਹੈ ਜੋ ਯੂਜ਼ਰ ਨੂੰ ਡਾਟਾਬੇਸ ਬਣਾਉਣ, ਸੰਭਾਲ ਕੇ ਰੱਖਣ, ਕੰਟਰੋਲ ਕਰਨ ਅਤੇ ਦੇਖਣ ਦੀ ਆਗਿਆ ਦਿੰਦਾ ਹੈ ।
⇒ ਡਾਟਾਬੇਸ ਐਡਮਨਿਸਟ੍ਰੇਟਰ—DBA ਦਾ ਪੂਰਾ ਨਾਮ ਹੈ—ਡਾਟਾਬੇਸ ਐਡਮਨਿਸਟ੍ਰੇਟਰ । ਇਸ ਨੂੰ ਡਾਟਾਬੇਸ ਪ੍ਰਬੰਧਕ ਵੀ ਕਿਹਾ ਜਾਂਦਾ ਹੈ । ਇਹ ਉਹ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੈ ਜੋ ਡਾਟਾਬੇਸ ਪ੍ਰਣਾਲੀ ਨੂੰ ਨਿਯੰਤਰਣ (Control) ਕਰਦਾ ਹੈ l
⇒ ਸੰਬੰਧ–ਦੋ ਵੱਖ-ਵੱਖ ਟੇਬਲਜ਼ ਦਰਮਿਆਨ ਕਾਲਮਜ਼ ਫੀਲਡਜ਼ ਵਿਚ ਸੰਬੰਧ ਹੁੰਦੇ ਹਨ । ਇਹ ਸੰਬੰਧ ਹੇਠਾਂ ਲਿਖੇ 3 ਪ੍ਰਕਾਰ ਦੇ ਹੁੰਦੇ ਹਨ—
1. ਇਕ ਤੋਂ ਇਕ
2. ਇਕ ਤੋਂ ਅਨੇਕ
3. ਅਨੇਕ ਤੋਂ ਅਨੇਕ

DBMS ਦੀਆਂ ਵਿਸ਼ੇਸ਼ਤਾਵਾਂ

ਭਾਵੇਂ ਕਿ DBMS ਦੀ ਪਰਿਭਾਸ਼ਾ ਦਿੱਤੀ ਗਈ ਹੈ ਪਰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਨਾਲ DBMS ਦੀ ਵਰਤੋਂ ਹੋਰ ਆਸਾਨ ਹੋ ਜਾਂਦੀ ਹੈ ।
  1. DBMS ਕੋਲ ਬਹੁਤ ਵੱਡੀ ਮਾਤਰਾ ਵਿਚ ਅੰਕੜੇ ਸਟੋਰ ਕਰਨ ਦੀ ਸਮਰੱਥਾ ਹੈ ਜੋ ਕਿ ਪ੍ਰਯੋਗਕਰਤਾ ਦੀ ਜ਼ਰੂਰਤ ਅਨੁਸਾਰ ਹੁੰਦੇ ਹਨ । ਇਹ ਸਿੱਧੇ ਪਹੁੰਚ ਉਪਕਰਣਾਂ (Direct Accessible Devices) ਉੱਪਰ ਸਟੋਰ ਹੁੰਦੇ ਹਨ ।
  2. DBMS ਵਿਚ ਸਮਰੱਥਾ ਹੈ ਕਿ ਉਹ ਡਾਟਾ ਫਾਈਲਾਂ ਦੀ ਤਫਤੀਸ਼ ਕਰ ਸਕੇ । ਇਨ੍ਹਾਂ ਨੂੰ Create, retrieve ਅਤੇ ਬਦਲ ਸਕੇ ਅਤੇ ਇਨ੍ਹਾਂ ਬਦਲਾਂ ਨੂੰ ਰਿਕਾਰਡ ਕਰ ਸਕੇ ।
  3. ਅੰਕੜਿਆਂ ਨੂੰ ਇਕੱਠਿਆਂ ਕਰਕੇ Operational ਯੂਨਿਟ ਬਣਾਏ ਜਾਂਦੇ ਹਨ ਤਾਂ ਕਿ ਅੰਕੜਿਆਂ ਦੇ ਦੋਹਰੇਪਨ (Duplication) ਨੂੰ ਘਟਾਇਆ ਜਾ ਸਕੇ ਅਤੇ ਇਨ੍ਹਾਂ ਦੀ ਪਹੁੰਚ (access) ਨੂੰ ਤੇਜ਼ ਕੀਤਾ ਜਾ ਸਕੇ ।
  4. ਸਿਸਟਮ ਵਿਚ ਕੰਟਰੋਲ ਕਰਕੇ ਡਾਟਾਬੇਸ ਦਾ ਸੀਮਿਤ ਉਪਯੋਗ ਕਰਨਾ ਅਤੇ ਡਾਟਾਬੇਸ ਵਿਚ ਮਹੱਤਵਪੂਰਨ ਅੰਕੜੇ ਨੂੰ ਬਣਾਉਂਦੇ ਹਨ ।
  5. ਡਾਟਾਬੇਸ ਨੂੰ ਵਿਕਾਸ ਤੋਂ ਵੱਧ ਡਾਟਾ ਅਤੇ ਪ੍ਰੋਗਰਾਮ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ।

DBMS ਦੇ ਲਾਭ

ਵਿਆਪਕ ਤੌਰ ‘ਤੇ ਇਸ ਦੇ ਹੇਠ ਲਿਖੇ ਲਾਭ ਹਨ—
⇒ ਅੰਕੜਿਆਂ ਦੀ ਵੰਡ (Data Sharing)—ਪੂਰੇ ਅੰਕੜੇ ਪੂਰੀ ਕੰਪਨੀ ਵਿਚ ਹਰ ਪ੍ਰਯੋਗਕਰਤਾ ਵਿਚ ਲੋੜ ਅਨੁਸਾਰ ਵੰਡੇ ਜਾਂਦੇ ਹਨ ।ਮੈਨੇਜਰ ਜਾਣਕਾਰੀ ਦੇ ਇਸ ਵਿਸ਼ਾਲ ਸਟੋਰ (Extensive Store of information) ਨੂੰ analyze ਕਰ ਸਕਦੇ ਹਨ ਜੋ ਕਿ ਆਮ ਫਾਈਲ ਪ੍ਰਣਾਲੀ ਨਾਲੋਂ ਕਿਤੇ ਵੱਡਾ ਹੈ ।
⇒ ਬਹੁਲਤਾ ਨਿਯੰਤਰਣ ( Controlled Redundancy)—ਕਿਉਂਕਿ ਸਾਰੀਆਂ ਫਾਈਲਾਂ ਇਕ- ਦੂਜੇ ’ਤੇ ਨਿਰਭਰ ਨਹੀਂ ਕਰਦੀਆਂ, ਇਕ ਤੋਂ ਜ਼ਿਆਦਾ ਫਾਈਲਾਂ ਵਿਚ ਸਮਾਨ ਫੀਲਡ ਹੁੰਦੇ ਹਨ।
⇒ ਬਿਹਤਰ ਅੰਕੜਾ ਪ੍ਰਸ਼ਾਸਨ ਅਤੇ ਕੰਟਰੋਲ (Improved Data Administration and Control)— ਇਕ ਪਾਸੇ ਤਾਂ ਇਨਫਰਮੇਸ਼ਨ ਸਿਸਟਮ (ਜਾਣਕਾਰੀ ਪ੍ਰਣਾਲੀ) ਦਾ ਕੇਂਦਰੀਕਰਨ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦਾ ਹੈ । ਇਹ ਅੰਕੜਿਆਂ ਦੇ ਤੱਤਾਂ ਅਤੇ ਸੰਬੰਧਾਂ ਨੂੰ ਬਿਹਤਰ ਮਾਪਦੰਡ (Standards) ਪ੍ਰਦਾਨ ਕਰਦਾ ਹੈ । ਇਸ ਤਰ੍ਹਾਂ ਡਾਟਾ ਡਿਕਸ਼ਨਰੀ ਦਾ Discipline ਸੌਖਾ ਹੋ ਜਾਂਦਾ ਹੈ ।
⇒ Application Programs ਫਾਈਲ ਦੇ ਰੂਪ (Format) ‘ਤੇ ਨਿਰਭਰ ਕਰਦੇ ਹਨ । ਫਾਈਲ ਪਰੋਸੈਸਿੰਗ ਪ੍ਰਣਾਲੀ ਵਿਚ ਫਾਈਲਾਂ ਅਤੇ ਰਿਕਾਰਡਾਂ ਦੇ ਭੌਤਿਕ ਰੂਪ (Physical formats) ਨੂੰ ਉਨ੍ਹਾਂ application programs ਵਿਚ ਦਾਖਲ (Enter) ਕੀਤਾ ਜਾਂਦਾ ਹੈ ਜੋ ਕਿ ਫਾਈਲਾਂ ਨੂੰ Process ਕਰਦੇ ਹਨ ।
⇒ ਵਧੇਰੇ ਅੰਕੜਾ ਸੁਰੱਖਿਆ (Better Data Security)—ਅੰਕੜਿਆਂ ਨੂੰ unauthorized access (ਅਨਅਧਿਕ੍ਰਿਤ ਪਹੁੰਚ) ਤੋਂ ਬਚਾਉਣ ਨੂੰ ਅੰਕੜਾ ਸੁਰੱਖਿਆ ਕਹਿੰਦੇ ਹਨ । DBMS ਦੇ ਰਾਹੀਂ ਡਾਟਾਬੇਸ ਦੀ ਪਹੁੰਚ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਲਈ ਪ੍ਰਯੋਗਕਰਤਾ ਨੂੰ ਕਈ ਸੁਰੱਖਿਆ ਗਤੀਵਿਧੀਆਂ (Security Procedures) ਵਿਚੋਂ ਗੁਜ਼ਰਨਾ ਪੈਂਦਾ ਹੈ ਜਾਂ ਪਾਸਵਰਡ ਵਰਤਨਾ ਪੈਂਦਾ ਹੈ ਤਾਂ ਕਿ ਅੰਕੜਿਆਂ ਤਕ ਪਹੁੰਚ ਹੋ ਸਕੇ ।
⇒ ਅੰਕੜਿਆਂ ਨੂੰ ਸਾਧਨ ਦੇ ਤੌਰ ‘ਤੇ ਖਾਸ ਧਿਆਨ (Increased Emphasis on Data as A Resource)—DBA ਜਾਣਕਾਰੀ (Information) ਨੂੰ ਸਮੂਹਿਕ ਸਾਧਨ ਦੀ (corporate resource) ਤੌਰ ‘ਤੇ ਵਕੀਲ ਦਾ ਰੂਪ ਧਾਰਨ ਕਰਦਾ ਹੈ ।
⇒ ਅੰਕੜਿਆਂ ਦੀ ਆਤਮ-ਨਿਰਭਰਤਾ (Data Independence)-DBMS ਅੰਕੜਿਆਂ ਨੂੰ ਉਨ੍ਹਾਂ ਐਪਲੀਕੇਸ਼ਨਾਂ ਤੋਂ ਵੱਖਰਾ ਕਰਦਾ ਹੈ ਜਿਹੜੀਆਂ ਅੰਕੜਿਆਂ ਨੂੰ ਵਰਤਦਾ ਹੈ ।
⇒ ਸਾਧਨ ਦੀ ਸਮੱਸਿਆ (Problem of Resource)—ਆਮ ਤੌਰ ‘ਤੇ DBMS ਨੂੰ ਵਾਧੂ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਹਿਸਾਬ-ਕਿਤਾਬ (Computing) ਲਈ ਚਾਹੀਦੇ ਹਨ ਕਿਉਂਕਿ ਨਵੇਂ DBMS ਪ੍ਰੋਗਰਾਮ ਚਲਾਣੇ ਪੈਂਦੇ ਹਨ ।
⇒ ਸਹਿਮਤੀ ਲਈ ਬਿਹਤਰ ਕੰਟਰੋਲ (More Control Over Concurrency)—ਫਾਈਲ ਪ੍ਰਣਾਲੀ ਵਿਚ ਜੇਕਰ ਦੋ ਪ੍ਰਯੋਗਕਰਤਾਵਾਂ ਨੂੰ ਅੰਕੜਿਆਂ ਨੂੰ ਇੱਕੋ ਸਮੇਂ ਪਹੁੰਚ (access) ਲਈ Permit ਕੀਤਾ ਜਾਵੇ ਜਾਂ ਦੋਵੇਂ Update ਕਰਨ ਦੀ ਕੋਸ਼ਿਸ਼ ਕਰਨ, ਤਾਂ ਉਹ ਇਕ-ਦੂਜੇ ਵਿਚ ਦਖਲ ਦੇਣਗੇ ਅਤੇ ਇਕ ਜਣਾ ਦੂਜੇ ਦੇ ਰਿਕਾਰਡ ਉੱਪਰ ਦੁਬਾਰਾ ਰਿਕਾਰਡ ਕਰੇਗਾ ।

DBMS ਦੇ ਨੁਕਸਾਨ (ਹਾਨੀਆਂ)

DBMS ਕਈ ਮੌਕੇ ਤੇ ਲਾਭ ਪ੍ਰਦਾਨ ਕਰਦਾ ਹੈ ਪਰ ਇਸ ਪ੍ਰਣਾਲੀ ਦੀਆਂ ਹੇਠ ਲਿਖੀਆਂ ਸਮੱਸਿਆਵਾਂ ਵੀ ਹਨ—
⇒ DBMS ਦੀ ਉੱਚ ਕੀਮਤ (High cost of DBMS)—ਕਿਉਂਕਿ ਪੂਰਾ DBMS Software ਇਕ ਬਹੁਤ ਵਿਸ਼ਾਲ ਭਾਗ ਹੈ ਇਸੇ ਲਈ ਇਸ ਵਾਸਤੇ ਬਹੁਤ ਉੱਚ ਦਰਜਾ Handware ਅਤੇ ਤਜਰਬੇਕਾਰ ਪ੍ਰੋਗਰਾਮਰ ਦੀ ਜ਼ਰੂਰਤ ਪੈਂਦੀ ਹੈ । ਇਸ ਕਰਕੇ DBMS ਨੂੰ ਅਪਣਾਉਣਾ ਜਾਂ ਕਿਰਾਏ ਤੇ ਲੈਣਾ ਬਹੁਤ ਮਹਿੰਗਾ ਹੈ ।
⇒ ਮਲਕੀਅਤ ਦੀਆਂ ਸਮੱਸਿਆਵਾਂ (Ownership Problems)—ਫਾਈਲ ਪ੍ਰਣਾਲੀ ਵਿੱਚ ਜਦੋਂ ਕੋਈ ਕਰਮਚਾਰੀ ਕਿਸੇ ਐਪਲੀਕੇਸ਼ਨ ਫਾਇਲ ਉੱਤੇ ਐਪਲੀਕੇਸ਼ਨ ਸਮੱਸਿਆਵਾਂ ਹੱਲ ਕਰਦਾ ਹੈ ਤਾਂ ਉਹ ਮੁੜ-ਮੁੜ ਇਹ ਸੋਚਦਾ ਹੈ ਕਿ ਉਹ ਫਾਈਲਾਂ ਤੇ ਇਨ੍ਹਾਂ ਦੇ ਅੰਕੜੇ ਉਸ ਦੇ ਤੇ ਇਕੱਲੇ ਉਸਦੇ ਹੀ ਹਨ ਪਰ ਜਦੋਂ ਇਨ੍ਹਾਂ ਫਾਈਲਾਂ ਦਾ database ਤਿਆਰ ਕੀਤਾ ਜਾਂਦਾ ਹੈ ਤਾਂ ਅੰਕੜੇ ਕੇਵਲ ਐਪਲੀਕੇਸ਼ਨ ਪ੍ਰਯੋਗ ਕਰਤਾ ਦੀ ਖ਼ਾਸ ਮਲਕੀਅਤ ਨਹੀਂ ਰਹਿੰਦੀ ਸਗੋਂ ਪੂਰੀ Company ਇਸ ਦੀ ਮਾਲਕ ਹੋ ਜਾਂਦੀ ਹੈ ।
⇒ ਬਿਹਤਰ ਅੰਕੜਾ ਪੂਰਣਤਾ (Improved Data Integrity)—ਕਿਉਂਕਿ ਅੰਕੜਾ ਬਹੁਲਤਾ ਘੱਟ ਜਾਂਦਾ ਹੈ । ਪਰ ਅੰਕੜਾ ਬੇਜੋੜਤਾ ਦੇ ਕਾਰਨ ਅਸਹਿਮਤ ਰਿਪੋਰਟਾਂ (Conflicting reports) ਪੈਦਾ ਹੁੰਦੀਆਂ ਹਨ ।

ਡੀ.ਬੀ.ਏ

DBA ਦਾ ਪੂਰਾ ਨਾਮ ਹੈ—ਡਾਟਾਬੇਸ ਐਡਮਨਿਸਟ੍ਰੇਟਰ । ਇਸ ਨੂੰ ਡਾਟਾਬੇਸ ਪ੍ਰਬੰਧਕ ਵੀ ਕਿਹਾ ਜਾਂਦਾ ਹੈ । ਇਹ ਉਹ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੈ ਜੋ ਡਾਟਾਬੇਸ ਪ੍ਰਣਾਲੀ ਨੂੰ ਨਿਯੰਤਰਣ (Control) ਕਰਦਾ ਹੈ । ਡਾਟਾਬੇਸ ਪ੍ਰਣਾਲੀ ਦੇ ਸਾਰੇ ਕੰਮ DBA ਦੁਆਰਾ ਕਾਬੂ ਕੀਤੇ ਜਾਂਦੇ ਹਨ । DBA ਦੇ ਮੁੱਖ ਕੰਮ ਹੇਠ ਲਿਖੇ ਅਨੁਸਾਰ ਹਨ—
  1. ਡਾਟਾਬੇਸ ਲਈ ਵਿਸ਼ਾ-ਵਸਤੂ (Contents) ਨਿਰਧਾਰਿਤ ਕਰਨਾ ।
  2. ਹਾਰਡਵੇਅਰ ਯੰਤਰਾਂ ਬਾਰੇ ਫੈਸਲਾ ਕਰਨਾ ।
  3. ਇਹ ਯੂਜ਼ਰ (users) ਦੁਆਰਾ ਵਰਤੇ ਜਾਣ ਵਾਲੇ ਡਾਟਾ ਬਾਰੇ ਫੈਸਲਾ ਕਰਦਾ ਹੈ l
  4. ਬੈਕਅਪ (Backup) ਅਤੇ ਪੁਨਰ ਪ੍ਰਾਪਤੀ (Recovery) ਦਾ ਤਰੀਕਾ ਨਿਰਧਾਰਿਤ ਕਰਦਾ ਹੈ ।
  5. ਡਾਟਾਬੇਸ ਲਈ ਸੁਰੱਖਿਆ ਮੁਹੱਈਆ ਕਰਵਾਉਣਾ ।
  6. ਬਦਲਦੀਆਂ ਲੋੜਾਂ ਦੇ ਆਧਾਰ ਉੱਤੇ ਡਾਟਾਬੇਸ ਵਿਚ ਤਬਦੀਲੀ ਕਰਨਾ ।
  7. ਇਹ ਡਾਟਾ ਵੈਲੀਡੇਸ਼ਨ ਨਿਰਧਾਰਿਤ ਕਰਦਾ ਹੈ ।

ਡਾਟਾ ਰਿਯਨਡੈਂਸੀ

ਐੱਨਟਿਟੀ

ਐੱਨਟਿਟੀ ਉਹ ਚੀਜ਼ ਹੈ ਜਿਸ ਦੀ ਜਾਣਕਾਰੀ ਅਸੀਂ ਡਾਟਾ ਰੂਪ ਵਿਚ ਡਾਟਾਬੇਸ ਵਿਚ ਸਟੋਰ ਕਰਦੇ ਹਾਂ ।
ਇਸ ਵਿਚ ਕੁਝ ਡਾਟਾ ਆਇਟਮਜ਼ ਹੁੰਦੇ ਹਨ ਜੋ ਉਸ ਬਾਰੇ ਦੱਸਦੇ ਹਨ । ਇਨ੍ਹਾਂ ਨੂੰ ਐੱਨਟਿਟੀ ਦੇ ਐਟਰੀਬਿਊਟ ਕਹਿੰਦੇ ਹਨ ।

ਐੱਨਟਿਟੀ ਦੀਆਂ ਕਿਸਮਾਂ—

DBMS ਵਿੱਚ ਐੱਨਟਿਟੀ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ—
  1. ਕਮਜ਼ੋਰ ਐੱਨਟਿਟੀ (Weak Entity)—ਕਮਜ਼ੋਰ ਜਾਂ weak entity ਇੱਕ ਅਜਿਹੀ ਐੱਨਟਿਟੀ ਹੁੰਦੀ ਹੈ ਜੋ ਆਪਣੇ ਐਟਰੀਬਿਊਟਸ ਦੁਆਰਾ ਵੱਖਰੀ ਨਹੀਂ ਪਛਾਣੀ ਜਾ ਸਕਦੀ । ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ ਵਿੱਚ ਪ੍ਰਾਇਮਰੀ ਕੀਅ ਨਹੀਂ ਲੱਗੀ ਹੁੰਦੀ ।
  2. ਵਧੀਆ ਐੱਨਟਿਟੀ (Strong Entity)—ਉਹ ਐੱਨਟਿਟੀ ਜਿਸ ਉੱਤੇ ਪ੍ਰਾਇਮਰੀ ਕੀਅ ਲੱਗੀ ਹੁੰਦੀ ਹੈ ਉਸਨੂੰ ਐੱਨਟਿਟੀ ਵਧੀਆ ਐੱਨਟਿਟੀ (Strong Entity) ਵਜੋਂ ਜਾਣਿਆ ਜਾਂਦਾ ਹੈ ਕਿ ਇਸ ਨਾਲ ਡਾਟਾ ਵਿੱਚ ਵੱਖਰਾਪਣ ਆ ਜਾਂਦਾ ਹੈ ।

ਡੀ.ਬੀ. ਐੱਮ. ਐੱਸ. ਵਿਚ ਕੀਅਜ਼

ਕੀਅਜ਼ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ । ਇਨ੍ਹਾਂ ਦੀ ਵਰਤੋਂ ਟੇਬਲਜ਼ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ । ਇਹ ਕੀਅਜ਼ ਯਕੀਨੀ ਬਣਾਉਂਦੀਆਂ ਹਨ ਕਿ ਟੇਬਲ ਵਿੱਚ ਹਰ ਰਿਕਾਰਡ ਨੂੰ ਇੱਕ ਜਾਂ ਇੱਕ ਤੋਂ ਵੱਧ ਫ਼ੀਲਡ ਦੇ ਸੁਮੇਲ ਤੋਂ ਵੱਖਰੇ ਤੌਰ ‘ਤੇ ਜਾਣਿਆ ਜਾ ਸਕਦਾ ਹੈ ।
  1. ਸੁਪਰ ਕੀਅ (Super Key)—ਸੁਪਰ ਕੀਅ ਐਟਰੀਬਿਊਟਸ ਦਾ ਉਹ ਸੰਗ੍ਰਹਿ ਹੈ ਜੋ ਕਿ ਟੇਬਲ ਦੇ ਵਿਚਕਾਰ ਰਿਕਾਰਡ ਨੂੰ ਵੱਖਰੇ ਤੌਰ ‘ਤੇ ਪਹਿਚਾਣਦੀਆਂ ਹਨ । ਸੁਪਰ ਕੀਅ ਕੈਂਡੀਡੇਟ ਕੀ ਦਾ ਹੀ ਸੁਪਰ ਸੈੱਟ ਹੈ ।
  2. ਕੈਂਡੀਡੇਟ ਕੀਅ (Candidate Key)—ਕੈਂਡੀਡੇਟ ਕੀਅਜ਼ ਫ਼ੀਲਡਜ਼ ਦਾ ਉਹ ਸੰਗ੍ਰਹਿ ਹਨ ਜਿਨ੍ਹਾਂ ਵਿੱਚੋਂ ਪ੍ਰਾਇਮਰੀ ਦੀ ਚੋਣ ਕੀਤੀ ਜਾਂਦੀ ਹੈ । ਇਹ ਇੱਕ ਐਟਰੀਬਿਊਟ ਜਾਂ ਐਟਰੀਬਿਊਟਸ ਦਾ ਸੈੱਟ ਹੈ ਜੋ ਹਰ ਇੱਕ ਰਿਕਾਰਡ ਦੀ ਪਹਿਚਾਣ ਕਰਨ ਲਈ ਟੇਬਲ ਵਿੱਚ ਪ੍ਰਾਇਮਰੀ ਕੀਅ ਦਾ ਕੰਮ ਕਰਦਾ ਹੈ ।
  3. ਪ੍ਰਾਇਮਰੀ ਕੀਅ (Primary Key)—ਪ੍ਰਾਇਮਰੀ ਕੀਅ ਇੱਕ ਕੈਂਡੀਡੇਟ ਕੀਅ ਹੈ ਜੋ ਟੇਬਲ ਦੀ ਮੁੱਖ ਕੀਅ ਬਣਨ ਲਈ ਸਭ ਤੋਂ ਢੁੱਕਵੀਂ ਹੁੰਦੀ ਹੈ । ਇਹ ਉਹ ਕੀਅ ਹੈ ਜੋ ਟੇਬਲ ਵਿਚਲੇ ਰਿਕਾਰਡ ਦੀ ਵੱਖਰੇ ਤੌਰ ‘ਤੇ ਪਹਿਚਾਣ ਕਰਦੀ ਹੈ ।
  4. ਕੰਪੋਸਿਟ ਕੀਅ (Composite Key)—ਕੰਪੋਸਿਟ ਕੀਅ ਉਹ ਕੀਅ ਹੁੰਦੀ ਹੈ ਜੋ ਦੋ ਜਾਂ ਦੋ ਤੋਂ ਵੱਧ ਐਟਰੀਬਿਊਟਸ ਦਾ ਵੱਖਰੇ ਤੌਰ ‘ਤੇ ਕਿਸੇ ਰਿਕਾਰਡ ਵਿਚ ਪਹਿਚਾਣ ਕਰਦੀ ਹੈ । ਪਰ ਕੋਈ ਵੀ ਐਟਰੀਬਿਊਟ ਜੋ ਕੰਪੋਸਿਟ ਕੀਅ ਬਣਾਉਂਦਾ ਹੈ, ਉਹ ਆਪਣੇ ਆਪ ਵਿੱਚ ਇੱਕ ਸਧਾਰਨ ਕੀਅ ਨਹੀਂ ਹੁੰਦਾ ਹੈ ।
  5. ਫ਼ੌਰਨ ਕੀਅ (Foreign Key)—ਫ਼ੌਰਨ ਕੀਅ ਰਿਲੇਸ਼ਨਲ ਡਾਟਾਬੇਸ ਵਿੱਚ ਇੱਕ ਅਜਿਹੀ ਕੀਅ ਹੁੰਦੀ ਹੈ ਜੋ ਕਿ ਦੋ ਟੇਬਲਜ਼ ਦੇ ਵਿਚਕਾਰ ਲਿੰਕ ਬਣਾਉਂਦੀ ਹੈ ਪਰ ਇਹ ਕਿਸੇ ਹੋਰ ਟੇਬਲ ਦੀ ਪ੍ਰਾਇਮਰੀ ਕੀਅ ਹੁੰਦੀ ਹੈ ਜੋ ਕਿ ਇਹਨਾਂ ਦੇ ਵਿਚਕਾਰ ਲਿੰਕ ਸਥਾਪਿਤ ਕਰਦੀ ਹੈ । ਫ਼ੌਰਨ ਕੀਅ ਨੂੰ ਪ੍ਰਾਇਮਰੀ ਕੀਅ ਦੇ ਮੁਕਾਬਲੇ ਲਾਗੂ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ । ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਪਹਿਲੇ ਟੇਬਲ ਦੀ ਪ੍ਰਾਇਮਰੀ ਕੀਅ ਦੂਜੇ ਟੇਬਲ ਦੀ ਫ਼ੌਰਨ ਕੀਅ ਬਣ ਜਾਂਦੀ ਹੈ ।

ਨਾਰਮੇਲਾਈਜੇਸ਼ਨ

ਨਾਰਮੇਲਾਈਜੇਸ਼ਨ (Normalization) ਤੋਂ ਬਿਨਾਂ ਡਾਟਾਬੇਸ ਨੂੰ ਸੰਭਾਲ ਕੇ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਡਾਟਾਬੇਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਥਿਤੀ ਕਿਸੇ ਵੀ ਸਮੇਂ ਪੈਦਾ ਹੋ ਸਕਦੀ ਹੈ । ਜੇਕਰ ਡਾਟਾ ਨਾਰਮੇਲਾਈਜ਼ ਨਾ ਹੋਵੇ ਤਾਂ ਇੰਸਰਸ਼ਨ, ਅਪਡੇਸ਼ਨ ਅਤੇ ਡਿਲੀਸ਼ਨ ਵਿੱਚ ਫ਼ਰਕ ਦੇਖਿਆ ਜਾ ਸਕਦਾ ਹੈ । ਨਾਰਮੇਲਾਈਜ਼ੇਸ਼ਨ (Normalization) ਇੱਕ ਵਿਗਿਆਨਿਕ ਵਿਧੀ ਹੈ ਜਿਸ ਦੁਆਰਾ ਔਖੇ ਟੇਬਲ ਨੂੰ ਬਿਲਕੁਲ ਅਸਾਨ ਤਰੀਕੇ ਨਾਲ ਯੂਜ਼ਰ ਦੇ ਸਮਝਣਯੋਗ ਰੂਪ ਵਿੱਚ ਬਦਲਿਆ ਜਾ ਸਕਦਾ ਹੈ । Table ਵਿੱਚੋਂ ਰਿਡੁਨਡੈਂਸੀ (Redundancy) ਨੂੰ ਘੱਟ ਕਰਨ ਅਤੇ ਡਾਟਾਬੇਸ ਇੰਨਕਨਸਸਟੇਂਸੀ (Inconsistency) ਨੂੰ ਘੱਟ ਕਰਨ ਜਾਂ ਖ਼ਤਮ ਕਰਨ ਅਤੇ ਆਪਣੇ ਡਾਟਾਬੇਸ ਨੂੰ ਮਜ਼ਬੂਤ ਕਰਨ ਲਈ ਸਾਨੂੰ ਹੇਠ ਲਿਖੇ ਕੁਝ ਰੂਲਜ਼ ਅਪਣਾਉਣੇ ਚਾਹੀਦੇ ਹਨ ਪਰ ਇੱਥੇ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਨਾਰਮੇਲਾਈਜੇਸ਼ਨ ਦੇ ਸਮੇਂ ਸਾਡੀ ਸੂਚਨਾ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ—
  1. ਹਰ ਟੇਬਲ ਵਿੱਚ ਇੱਕ ਆਈਡੈਂਟੀਫਾਇਰ (Identifier) ਜ਼ਰੂਰ ਹੋਣਾ ਚਾਹੀਦਾ ਹੈ ।
  2. ਹਰ ਟੇਬਲ ਵਿੱਚ ਇਕੱਲੀ ਇੱਕ ਟਾਈਪ ਦੀ ਐੱਨ.ਟੀ.ਟੀ. ਨੂੰ ਸਟੋਰ ਕੀਤਾ ਜਾਣਾ ਚਾਹੀਦਾ ਹੈ।
  3. ਨੁਲ ਵੈਲਯੁ (Null Value) ਘੱਟੋ-ਘੱਟ ਸਟੋਰ ਕਰਨਾ ਚਾਹੀਦਾ ਹੈ ।
  4. ਵੈਲਯੁਜ਼ ਵਾਰ-ਵਾਰ ਘੱਟ ਆਉਣੀਆਂ ਚਾਹੀਦੀਆਂ ਹਨ ।
Normalization Concept ਦੇ ਤਰੀਕੇ ਨੂੰ ਲਾਗੂ ਕਰਨ ਲਈ ਵੱਖੋ-ਵੱਖ ਨਾਰਮਲ ਫ਼ਾਰਮਜ਼ ਦੀ ਵਰਤੋਂ ਕੀਤੀ ਜਾਂਦੀ ਹੈ । ਟੇਬਲ ਹਮੇਸ਼ਾਂ ਕਿਸੇ ਨਾ ਕਿਸੇ ਨਾਰਮਲ ਫ਼ਾਰਮ ਵਿੱਚ ਹੀ ਹੁੰਦਾ ਹੈ । ਆਮ ਵਰਤੋਂ ਵਿੱਚ ਆਉਣ ਵਾਲੀਆਂ ਨਾਰਮਲ ਫ਼ਾਰਮਜ਼ ਹੇਠ ਲਿਖੀਆਂ ਹਨ—
1. First Normal Form (1NF)
2. Second Normal Form (2NF)
3. Third Normal Form (3NF)
4. Fourth Normal Form (4NF)
5. Boyce Coded Normal Form.

ਸੰਬੰਧ

ਸੰਬੰਧ, ਰਿਲੇਸ਼ਨਲ ਡਾਟਾਬੇਸ ਨੂੰ ਵੱਖ-ਵੱਖ ਟੇਬਲ ਵਿੱਚ ਵੰਡਣ ਅਤੇ ਸਟੋਰ ਕਰਨ ਦੀ ਆਗਿਆ ਦਿੰਦਾ ਹੈ । ਇਹ ਰਿਲੇਸ਼ਨਲ ਡਾਟਾਬੇਸ ਵਿੱਚ ਇੱਕ ਅਜਿਹਾ ਮੌਕਾ ਹੁੰਦਾ ਹੈ ਜਿਸ ਵਿੱਚ ਇੱਕ ਟੇਬਲ ਦੀ ਫ਼ੌਰਨ ਕੀਅ ਹੁੰਦੀ ਹੈ ਜੋ ਕਿ ਕਿਸੇ ਹੋਰ ਟੇਬਲ ਦੀ ਪ੍ਰਾਇਮਰੀ ਕੀਅ ਵਿੱਚੋਂ ਲਈ ਹੁੰਦੀ ਹੈ ।
ਇੱਕ ਤੋਂ ਇੱਕ—ਇੱਕ ਤੋਂ ਇੱਕ ਸੰਬੰਧ ਉਹ ਹੁੰਦੇ ਹਨ ਜਦੋਂ ਕੋਈ ਇੱਕ ਟੇਬਲ ਵਿੱਚ ਇੱਕੋ ਤਰ੍ਹਾਂ ਦੇ ਕਾਲਮਜ਼ ਆਪਸ ਵਿੱਚ ਸੰਬੰਧ ਬਣਾਉਂਦੇ ਹਨ । ਇੱਥੇ ਕੋਈ ਇੱਕ ਵਸਤੂ (ਐੱਨਟਿਟੀ) ਕਿਸੇ ਹੋਰ ਵਸਤੂਆਂ (ਐੱਨਟਿਟੀ) ਦੇ ਨਾਲ ਹੁੰਦੀ ਹੈ ।
ਇੱਕ ਤੋਂ ਅਨੇਕ-ਇੱਕ ਤੋਂ ਅਨੇਕ ਸੰਬੰਧ ਉੱਥੇ ਲਾਗੂ ਹੁੰਦੇ ਹਨ ਜਿੱਥੇ ਦੋ ਟੇਬਲਾਂ ਦੀ ਪ੍ਰਾਇਮਰੀ ਅਤੇ ਫ਼ੌਰਨ ਕੀਅ ਦੀ ਰਿਲੇਸ਼ਨਸ਼ਿਪ (ਸੰਬੰਧ) ਹੋਵੇ । ਇਸ ਵਿੱਚ ਇੱਕ ਟੇਬਲ ਦੀ ਇੱਕ ਰੋਅ ਦੂਸਰੇ ਟੇਬਲ ਦੀਆਂ ਇੱਕ ਤੋਂ ਜ਼ਿਆਦਾ ਰੋਅਜ਼ ਨਾਲ ਸੰਬੰਧ ਬਣਾਉਂਦੀ ਹੈ । ਇੱਥੇ ਵੀ ਕੋਈ ਇੱਕ ਵਸਤੂ (ਐੱਨਟਿਟੀ) ਕਿਸੇ ਹੋਰ ਵਸਤੂਆਂ (ਐੱਨਟਿਟੀ) ਦੇ ਨਾਲ ਜੁੜੀ ਹੁੰਦੀ ਹੈ ।
ਅਨੇਕ ਤੋਂ ਅਨੇਕ—ਅਨੇਕ ਤੋਂ ਅਨੇਕ ਸੰਬੰਧ ਵਿੱਚ ਜੰਸ਼ਨ (juction) ਟੇਬਲ ਦੀ ਵਰਤੋਂ ਕੀਤੀ ਜਾਂਦੀ ਹੈ । ਜੰਸ਼ਨ ਟੇਬਲ ਵਿੱਚ ਕੰਪੋਸਿਟ ਅਤੇ ਪ੍ਰਾਇਮਰੀ ਕੀਅ ਦੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਬਹੁਤ ਸਾਰੀਆਂ ਵਸਤੂਆਂ (ਐੱਨਟਿਟੀ) ਦੇ ਅੱਗੇ ਬਹੁਤ ਸਾਰੀਆਂ ਵਸਤੂਆਂ (ਐੱਨਟਿਟੀ) ਨਾਲ ਸੰਬੰਧ ਬਣ ਜਾਂਦੇ ਹਨ ।

Oracle

Oracle ਦੁਨੀਆਂ ਦੀ ਇੱਕ ਬਹੁਤ ਬੜੀ ਸਾਫ਼ਟਵੇਅਰ ਕੰਪਨੀ ਹੈ ਇਸਦੀ ਸਥਾਪਨਾ 1977 ਵਿੱਚ Relationship Software Corporation ਦੇ ਨਾਮ ਨਾਲ ਹੋਈ ਇਸ ਕੰਪਨੀ ਨੇ ਦੁਨੀਆ ਦੇ ਸਭ ਤੋਂ ਪਹਿਲੇ Relational Database Management Software (RDBMS) Oracle ਨੂੰ ਬਣਾਇਆ ਸੀ । ਇਸਨੂੰ ਬਣਾਉਣ ਦਾ ਮੁੱਖ ਕਾਰਨ ਸੀ ਕਿ ਡਾਟਾਬੇਸ ਨੂੰ ਨਵੀਂ ਬਣਾਈ SQL Lenguage ਦੇ ਕੰਪੈਟੀਬਲ ਬਣਾਏ ਰੱਖਣਾ ਅਤੇ ਦੂਜਾ ਕਾਰਨ ਸੀ ਕਿ ਡਾਟਾਬੇਸ ਸਾਫ਼ਟਵੇਅਰਜ਼ ਨੂੰ ਸੀ ਭਾਸ਼ਾ ਵਿੱਚ ਬਣਾਉਣ ਦੀ ਕੋਸ਼ਿਸ਼ ਕਰਨਾ ਤਾਂ ਜੋ ਡਾਟਾਬੇਸ ਸਾਫ਼ਟਵੇਅਰ ਆਸਾਨੀ ਨਾਲ ਚਲ ਸਕਣ ।
ਇਨ੍ਹਾਂ ਦੋਵੇਂ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਨੇ 20 ਸਾਲ ਤਕ ਇਸ ਸਾਫ਼ਟਵੇਅਰ ਨੂੰ ਡਿਵੈਲਪ ਕੀਤਾ ਅਤੇ (C Language) ਸੀ ਭਾਸ਼ਾ ਦਾ ਔਰੈਕਲ (Oracle) ਦਾ ਅੱਜ ਦਾ ਰੂਪ ਸਾਨੂੰ ਪ੍ਰਾਪਤ ਹੋਇਆ ।

SQL ਦੇ ਲਾਭ—

  1. ਸੀਕੂਅਲ ਨਾ ਸਿਰਫ਼ ਇੱਕ ਹਾਈ ਲੈਵਲ ਲੈਂਗੂਏਜ਼ ਹੈ ਬਲਕਿ ਇਸਦੀ ਵਰਤੋਂ ਅਸੀਂ ਡਾਟਾ ਦੀ ਸਾਂਭ-ਸੰਭਾਲ ਕਰਨ, ਅਪਡੇਟ ਕਰਨ ਵਰਗੇ ਕੰਮਾਂ ਵਿੱਚ ਵੀ ਕੀਤੀ ਜਾਂਦੀ ਹੈ ।
  2. ਸੀਕੂਅਲ ਵਰਤੋਂਕਾਰ ਨੂੰ ਇੱਕੋ ਸਮੇਂ ਬਹੁਤ ਸਾਰੇ ਡਾਟਾਬੇਸ ਸਿਸਟਮ ਉੱਤੇ ਇੱਕੋ ਸਮੇਂ ਕੰਮ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ ।
  3. ਸੀਕੂਅਲ ਵਿੱਚ ਬਣਾਇਆ ਗਿਆ ਪ੍ਰੋਗਰਾਮ ਪੋਰਟੇਬਲ ਹੁੰਦਾ ਹੈ ਮਤਲਬ ਕਿ ਇਸ ਪ੍ਰੋਗਰਾਮ ਨੂੰ ਆਸਾਨੀ ਨਾਲ ਇੱਧਰ-ਉੱਧਰ ਲੈ ਕੇ ਜਾਇਆ ਜਾ ਸਕਦਾ ਹੈ ।
  4. ਸੀਕੂਅਲ ਇੱਕ ਸਧਾਰਨ ਭਾਸ਼ਾ ਹੈ ਜਿਸਨੂੰ ਸਿੱਖਣਾ ਆਸਾਨ ਹੈ ਅਤੇ ਇਸਦੀ ਵਰਤੋਂ ਔਖੇ ਤੋਂ ਔਖੇ ਪ੍ਰੋਗਰਾਮ ਬਣਾਉਣ ਲਈ ਵੀ ਕੀਤੀ ਜਾਂਦੀ ਹੈ ।

ਡੀ.ਬੀ. 2

ਡੀ.ਬੀ. 2 ਇੱਕ ਡਾਟਾਬੇਸ ਉੱਤਪਾਦ ਹੈ ਜਿਸਨੂੰ ਕਿ ਆਈ. ਬੀ. ਐੱਮ. (IBM) ਕੰਪਨੀ ਨੇ ਡਿਜ਼ਾਈਨ ਕੀਤਾ ਹੈ । ਇਹ ਇੱਕ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ । ਡੀ.ਬੀ. 2 ਨੂੰ ਡਾਟਾ ਸਟੋਰ ਕਰਨਾ, ਦੇਖਣਾ ਅਤੇ ਐਕੁਰੇਟ ਡਾਟਾ ਪ੍ਰਾਪਤ ਕਰਨ ਲਈ ਬਣਾਇਆ ਗਿਆ ਹੈ । ਡੀ.ਬੀ.2 ਦੀ ਵਰਤੋਂ ਅਸੀਂ ਰਿਲੇਸ਼ਨਲ ਅਤੇ ਨਾਨ ਰਿਲੇਸ਼ਨਲ ਸਟਰਕਚਰ ਲਈ ਵੀ ਕਰ ਸਕਦੇ ਹਾਂ ।
ਸ਼ੁਰੂ ਵਿਚ ਆਈ.ਬੀ. ਐੱਮ. ਨੇ ਆਪਣੇ ਪੱਧਰ ਤੇ ਡੀ.ਬੀ. 2 ਨੂੰ 1990 ਵਿੱਚ ਡਿਵੈਲਪ ਕੀਤਾ ਸੀ, ਪਰ ਬਾਅਦ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਇੱਕ ਯੂਨੀਵਰਸਲ ਡਾਟਾਬੇਸ (ਯੂ.ਡੀ.ਬੀ.) ਡੀ.ਬੀ.2 ਸਰਵਰ ਬਣਾਇਆ ਜਾਵੇ ਜੋ ਕਿ ਕਿਸੇ ਵੀ ਆਪਰੇਟਿੰਗ ਸਿਸਟਮ ਉੱਤੇ ਚਲਾਇਆ ਜਾ ਸਕੇ; ਜਿਵੇਂ ਕਿ ਲਾਈਨਕਸ, ਯੂਨੀਕਸ ਅਤੇ ਵਿੰਡੋਜ਼ ।
ਇਸ ਤਰ੍ਹਾਂ ਇੱਕ ਯੂਨੀਵਰਸਲ ਡਾਟਾਬੇਸ ਸਿਸਟਮ ਹੋਂਦ ਵਿੱਚ ਆਇਆ ਜਿਸਨੂੰ ਕਿ ਡੀ.ਬੀ.2 ਦੇ ਨਾਮ ਨਾਲ ਜਾਣਿਆ ਜਾਣ ਲੱਗਾ ।

ਡਾਟਾ ਮਾਡਲ

ਡਾਟਾ ਮਾਡਲ ਤੋਂ ਭਾਵ ਹੈ ਕਿ ਉਹ ਤਰੀਕਾ ਜੋ ਸਾਨੂੰ ਡਾਟਾਬੇਸ ਦੇ ਸਟਰਕਚਰ ਦੇ ਬਾਰੇ ਜਾਣਕਾਰੀ ਦਿੰਦਾ ਹੈ । ਮਤਲਬ ਕਿ ਇਸਦੀ ਵਰਤੋਂ ਡਾਟਾ ਬਾਰੇ ਵਰਣਨ ਕਰਨ, ਡਾਟਾ ਦੇ ਵਿਚਕਾਰ ਸੰਬੰਧਾਂ ਦਾ ਵਰਣਨ ਕਰਨ, ਡਾਟਾ ਕੰਨਸਿਸਟੈਂਸੀ ਬਾਰੇ ਦੱਸਣ ਆਦਿ ਬਾਰੇ ਕੀਤੀ ਜਾਂਦੀ ਹੈ । ਇਸਨੂੰ ਪ੍ਰਮੁੱਖ ਤੌਰ ‘ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹਨ:-
1. ਆਬਜੈਕਟ ਆਰੀਐਂਟਿਡ ਲਾਜੀਕਲ ਮਾਡਲ (Object Oriented Logical Model)—ਇਸਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ । ਇਹ ਮੁੱਖ ਤੌਰ ’ਤੇ ਪੰਜ ਪ੍ਰਕਾਰ ਦਾ ਹੁੰਦਾ ਹੈ :
  1. ਬਾਇਨਰੀ ਮਾਡਲ (Binary Model)
  2. ਫ਼ੰਕਸ਼ਨਲ ਮਾਡਲ (Functional Model)
  3. ਐੱਨਟਿਟੀ ਰਿਲੇਸ਼ਨਸ਼ਿਪ ਮਾਡਲ (Entity-Relationship Model)
  4. ਆਬਜੈਕਟ ਆਰੀਐਂਟਿਡ ਮਾਡਲ (Object Oriented Model)
  5. ਸਿਮੈਂਟਿਕ ਡਾਟਾ ਮਾਡਲ (Symantic Model) |
2. ਰਿਕਾਰਡ ਬੇਸ ਲਾਜੀਕਲ ਮਾਡਲ (Record Base Logical Model)—ਇਸ ਦੀ ਵਰਤੋਂ ਵੀ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ ਪਰ ਇਸ ਵਿੱਚ ਪੱਕੇ ਤੌਰ ‘ਤੇ ਇੱਕ ਫ਼ਾਰਮੈੱਟ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿੱਚ ਹਰ ਇੱਕ ਰਿਕਾਰਡ ਦੇ ਆਪਣੇ ਐਟਰੀਬਿਊਟਸ ਅਤੇ ਫ਼ੀਲਡਸ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਲਈ ਇੱਕ ਨਿਸ਼ਚਿਤ ਅਧਿਕਾਰ ਹੁੰਦੇ ਹਨ । ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ :
  1. ਨੈੱਟਵਰਕ ਮਾਡਲ (Network Model)
  2. ਰਿਲੇਸ਼ਨਲ ਮਾਡਲੇ (Relational Model)
  3. ਹੈਰਾਰੀਕਲ ਮਾਡਲ (Heirachical Model) |
3. ਫਿਜ਼ੀਕਲ ਡਾਟਾ ਮਾਡਲ (Physical Data Model)—ਫਿਜ਼ੀਕਲ ਡਾਟਾ ਮਾਡਲ ਦੀ ਵਰਤੋਂ ਡਾਟਾਬੇਸ ਵਿੱਚ ਸਭ ਤੋਂ ਹੇਠਲੇ ਲੈਵਲ ਉੱਤੇ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ । ਇਸਦੇ ਕੁਝ ਹਿੱਸੇ ਹੇਠ ਲਿਖੇ ਅਨੁਸਾਰ ਹਨ:-
  1. ਐੱਨਟਿਟੀ—ਇਹ ਡਾਟਾਬੇਸ ਵਿਚਲੀਆਂ ਵੱਖ-ਵੱਖ ਵਸਤੂਆਂ ਬਾਰੇ ਜਾਣਕਾਰੀ ਦਿੰਦੀ ਹੈ ।
  2. ਐਟਰੀਬਿਊਟ—ਇਹ ਵਰਤੋਂਕਾਰ ਦੇ ਨਾਮ, ਪਤਾ ਆਦਿ ਦੀਆਂ ਐੱਨਟਿਟੀ ਬਾਰੇ ਜਾਣਕਾਰੀ ਦਿੰਦਾ ਹੈ ।
  3. ਐੱਨਟਿਟੀ ਸੈੱਟ—ਇਹ ਐੱਨਟਿਟੀ ਅਤੇ ਐਟਰੀਬਿਊਟਸ ਦੇ ਸੁਮੇਲ ਤੋਂ ਬਣਦਾ ਹੈ । ਇਸ ਵਿੱਚ ਵੱਖ-ਵੱਖ ਐੱਨਟਿਟੀ ਅਤੇ ਐਟਰੀਬਿਊਟਸ ਸਟੋਰ ਕੀਤੇ ਜਾਂਦੇ ਹਨ ।
  4. ਰਿਲੇਸ਼ਨਸ਼ਿਪ—ਅਸੀਂ ਜਿਹੜੇ ਵੀ ਐੱਨਟਿਟੀ ਦੀ ਵਰਤੋਂ ਕਰਦੇ ਹਾਂ, ਇਹ ਉਨ੍ਹਾਂ ਦੇ ਆਪਸੀ ਸੰਬੰਧਾਂ ਨੂੰ ਦਰਸਾਉਂਦਾ ਹੈ ।
  5. ਰਿਲੇਸ਼ਨਸ਼ਿਪ ਸੈੱਟ-ਡਾਟਾਬੇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਲੇਸ਼ਨਸ਼ਿਪ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਇੱਕੋ ਤਰ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਇੱਕੋ ਜਗ੍ਹਾ ਉੱਤੇ ਇਕੱਠਾ ਕਰਕੇ ਰੱਖਿਆ ਜਾਂਦਾ ਹੈ, ਉਸਨੂੰ ਰਿਲੇਸ਼ਨਸ਼ਿਪ ਸੈੱਟ ਕਿਹਾ ਜਾਂਦਾ ਹੈ ।

Computer Guide for Class 9 PSEB ਡੀ. ਬੀ. ਐੱਮ. ਐੱਸ. ਨਾਲ ਜਾਣ-ਪਛਾਣ Textbook Questions and Answers

1. ਖ਼ਾਲੀ ਥਾਂਵਾਂ ਭਰੋ

1. ਡੀ. ਬੀ. ਐੱਮ. ਐੱਸ. ਦਾ ਪੂਰਾ ਨਾਂ ……………… ਹੈ ।
(a) ਡਾਟਾਬੇਸ ਮੈਨੇਜਰ ਸਿਸਟਮ
(b) ਡਾਟਾਬੇਸ ਮੈਨੇਜਿੰਗ ਸਿਸਟਮ
(c) ਡਾਟਾਬੇਸ ਮੈਨੇਜਮੈਂਟ ਸਿਸਟਮ
(d) ਡਾਟਾਬੇਸ ਮੈਸੰਜਰ ਸਾਫ਼ਟਵੇਅਰ
ਉੱਤਰ – (c) ਡਾਟਾਬੇਸ ਮੈਨਜਮੈਂਟ ਸਿਸਟਮ
2. ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ………………. ਦੀ ਹੁੰਦੀ ਹੈ ।
(a) ਡਾਟਾਬੇਸ ਮਾਸਟਰ
(b) ਡਾਟਾਬੇਸ ਐਡਮੈਨਿਸਟ੍ਰੇਟਰ
(c) ਯੂਜ਼ਰ
(d) ਆਮ ਵਿਅਕਤੀ ।
ਉੱਤਰ – (b) ਡਾਟਾਬੇਸ ਐਡਮੈਨਿਸਟ੍ਰੇਟਰ
3. ਪ੍ਰੋਸੈਸਿੰਗ ਤੋਂ ਬਾਅਦ ਡਾਟਾ ……………… ਵਿੱਚ ਬਦਲ ਜਾਂਦਾ ਹੈ।
(a) ਡਾਟਾਬੇਸ
(b) ਸੂਚਨਾ
(c) ਐੱਨ.ਟੀ.ਟੀ.
(d) ਸਾਫ਼ਟਵੇਅਰ
ਉੱਤਰ – (b) ਸੂਚਨਾ
4. ਇੱਕ-ਦੂਜੇ ਨੂੰ ਸੰਬੰਧਿਤ ਸੂਚਨਾਵਾਂ ਤੋਂ ……………… ਤਿਆਰ ਹੁੰਦਾ ਹੈ ।
(a) ਡਾਟਾਬੇਸ
(b) ਡੀ.ਬੀ.ਐੱਮ.ਐੱਸ.
(c) ਡੀ.ਬੀ.ਏ.
(d) ਫ਼ਾਈਲ ਪ੍ਰੋਸੈਸਿੰਗ ਸਿਸਟਮ
ਉੱਤਰ – (a) ਡਾਟਾਬੇਸ
5. ਇੱਕ ਡਾਟਾਬੇਸ ਵਿੱਚ ਇੱਕ ਹੀ ਤਰ੍ਹਾਂ ਦੇ ਡਾਟਾ ਨੂੰ ਵਾਰ-ਵਾਰ ਸਟੋਰ ਕਰਨ ਦੀ ਪ੍ਰਕਿਰਿਆ ਨੂੰ ਡਾਟਾ ………….. ਕਿਹਾ ਜਾਂਦਾ ਹੈ ।
(a) ਇੰਟੈਗ੍ਰੀਟੀ
(b) ਰਿਡੁਯਨਡੈਂਸੀ
(c) ਆਬਜੈਕਟਸ
(d) ਫ਼ੌਰਨ ਕੀਅ ।
ਉੱਤਰ – (b) ਰਿਡੁਯਨਡੈਂਸੀ
6. ………………… ਇੱਕ ਵਿਲੱਖਣ ਕੀਅ ਹੁੰਦੀ ਹੈ ।
(a) ਪ੍ਰਾਇਮਰੀ ਕੀਅ
(b) ਫ਼ੌਰਨ ਕੀਅ
(c) ਇਲੈੱਕਟ੍ਰਾਨਿਕ ਕੀਅ
(d) ਡਾਟਾਬੇਸ ਕੀਅ ।
ਉੱਤਰ – (a) ਪ੍ਰਾਇਮਰੀ ਕੀਅ

2. ਪੂਰੇ ਨਾਂ ਲਿਖੋ

1. DBA 2. DBMS 3. SQL.
ਉੱਤਰ –
1. DBA-Data Base Administrator
2. DBMS-Data Base Management System
3. SQL Structured Query Language.

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਡਾਟਾਬੇਸ ਤੋਂ ਕੀ ਭਾਵ ਹੈ ?
ਉੱਤਰ—ਡਾਟਾਬੇਸ (Database) ਉਹ ਸਥਾਨ ਹੁੰਦਾ ਹੈ, ਜਿਸ ਜਗ੍ਹਾ ਡਾਟਾ ਨੂੰ ਨਾ ਕੇਵਲ ਸਟੋਰ ਕੀਤਾ ਜਾਂਦਾ ਹੈ ਬਲਕਿ ਉਸ ਸਟੋਰ ਹੋਣ ਵਾਲੇ ਡਾਟਾ ਦੇ ਵਿੱਚ ਆਪਸੀ ਰਿਸ਼ਤੇ (Relationship) ਦੀ ਸੂਚਨਾ (Information) ਨੂੰ ਵੀ ਸਟੋਰ ਕੀਤਾ ਜਾਂਦਾ ਹੈ । ਡਾਟਾਬੇਸ ਦਾ ਮੁੱਖ ਆਧਾਰ ਇਹ ਹੈ ਕਿ ਕਿਸੇ ਸਮੱਸਿਆ (Problem) ਦੇ ਨਾਲ ਸੰਬੰਧਿਤ ਜਾਣਕਾਰੀਆਂ ਨੂੰ ਚਾਹੇ ਬਹੁਤ ਸਾਰੇ ਯੂਜ਼ਰ ਵਰਤ ਰਹੇ ਹੋਣ ਜਾਂ ਫਿਰ ਚਾਹੇ ਕੋਈ ਇੱਕ ਯੂਜ਼ਰ, ਇੱਥੇ ਯੂਜ਼ਰ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਕਿ ਸੰਬੰਧਿਤ ਵੱਖ-ਵੱਖ ਪ੍ਰਕਾਰ ਦੇ ਡਾਟਾ ਕੰਪਿਊਟਰ ਉੱਤੇ ਕਿਸ ਤਰ੍ਹਾਂ ਸਟੋਰ ਹੋ ਰਹੇ ਹਨ ।
ਇੱਕ-ਦੂਜੇ ਨੂੰ ਸੰਬੰਧਿਤ ਸੂਚਨਾਵਾਂ ਤੋਂ ਡਾਟਾਬੇਸ ਤਿਆਰ ਹੁੰਦਾ ਹੈ । ਇਹ ਇੱਕ ਸਾਰਨੀਬੱਧ ਹੁੰਦਾ ਹੈ । ਡਾਟਾਬੇਸ ਵਿੱਚ ਸੂਚਨਾਵਾਂ ਦੀ ਉੱਚਿਤ ਵਿਵਸਥਾ ਹੁੰਦੀ ਹੈ । ਅਵਿਵਸਥਿਤ ਸੂਚਨਾ ਦਾ ਕੋਈ ਅਰਥ ਨਹੀਂ ਨਿਕਲਦਾ ਹੈ
ਪ੍ਰਸ਼ਨ 2. ਵੱਖ-ਵੱਖ ਤਰ੍ਹਾਂ ਦੇ ਰੀਲੇਸ਼ਨਸ਼ਿਪ ਕਿਹੜੇ ਹਨ ?
ਉੱਤਰ—ਹੇਠ ਲਿਖੇ ਪ੍ਰਕਾਰ ਦੇ ਰਿਲੇਸ਼ਨਸ਼ਿਪ ਹੁੰਦੇ ਹਨ—
1. ਇਕ ਤੋਂ ਇਕ
2. ਇਕ ਤੋਂ ਅਨੇਕ
3. ਅਨੇਕ ਤੋਂ ਅਨੇਕ
ਪ੍ਰਸ਼ਨ 3. ਵੱਖ-ਵੱਖ ਡੀ. ਬੀ. ਏ. ਦੇ ਨਾਮ ਦੱਸੋ ।
ਉੱਤਰ-ਡੀ. ਬੀ. ਏ. ਹੇਠ ਲਿਖੇ ਪ੍ਰਕਾਰ ਦੇ ਹੁੰਦੇ ਹਨ—
1. ਐਡਮੈਨਿਸਟ੍ਰੇਟਿਵ ਡੀ. ਬੀ. ਏ.
2. ਡਿਵੈਲਪਮੈਂਟ ਡੀ. ਬੀ. ਏ.
3. ਆਰਕੀਟੈਕਟ ਡੀ. ਬੀ. ਏ.
4. ਵੇਅਰਹਾਊਸ ਡੀ. ਬੀ. ਏ.
ਪ੍ਰਸ਼ਨ 4. SQL ਕੀ ਹੈ ?
ਉੱਤਰ—SQL ਦਾ ਅਰਥ ਹੈ Structured Query Language ਸਟਰਕਚਰ ਕੁਐਰੀ ਲੈਂਗੁਏਜ (SQL) ਇੱਕ ਹਾਈ ਲੈਵਲ ਲੈਂਗੁਏਜ ਹੈ ਜੋ ਕਿ ਰਿਲੇਸ਼ਨਲ ਡਾਟਾਬੇਸ ਵਿੱਚ ਡਾਟਾ ਨੂੰ ਸਾਂਭਣ, ਨਿਯੰਤਰਨ ਕਰਨ, ਬਦਲਣ ਲਈ ਸਮਰਥਨ ਕਰਦੀ ਹੈ । ਇਹ ਇੱਕ ਪ੍ਰੋਗਰਾਮਰ ਲਈ ਇਹ ਨਿਰਧਾਰਿਤ ਕਰਨ ਵਿੱਚ ਸਹਾਇਕ ਹੁੰਦੀ ਹੈ ਕਿ ਕਿਸ ਡਾਟਾ ਦੀ ਉਸਨੂੰ ਜ਼ਰੂਰਤ ਹੈ । ਸੀਕੂਅਲ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਉੱਤੇ ਆਧਾਰਿਤ ਹੈ l
ਪ੍ਰਸ਼ਨ 5. ਕੀਅਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ?
ਉੱਤਰ-ਕੀਅਜ਼ ਹੇਠ ਲਿਖੇ ਅਨੁਸਾਰ 5 ਤਰ੍ਹਾਂ ਦੀਆਂ ਹੁੰਦੀਆਂ ਹਨ—
1. ਸੁਪਰ ਕੀਅ (Super Key)
2. ਕੈਂਡੀਡੇਟ ਕੀਅ (Candidate Key)
3. ਪ੍ਰਾਇਮਰੀ ਕੀਅ (Primary Key)
4. ਕੰਪੋਸਿਟ ਕੀਅ (Composite Key)
5. ਫ਼ੌਰਨ ਕੀਅ (Foreign Key) |

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਨਾਰਮੇਲਾਈਜੇਸ਼ਨ ਬਾਰੇ ਜਾਣਕਾਰੀ ਦਿਉ । ਇਹ ਕਿੰਨੀ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-ਨਾਰਮੇਲਾਈਜੇਸ਼ਨ (Normalization) ਤੋਂ ਬਿਨਾਂ ਡਾਟਾਬੇਸ ਨੂੰ ਸੰਭਾਲ ਕੇ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਡਾਟਾਬੇਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਥਿਤੀ ਕਿਸੇ ਵੀ ਸਮੇਂ ਪੈਦਾ ਹੋ ਸਕਦੀ ਹੈ । ਜੇਕਰ ਡਾਟਾ ਨਾਰਮੋਲਾਈਜ਼ ਨਾ ਹੋਵੇ ਤਾਂ ਇੰਸਰਸ਼ਨ, ਅਪਡੇਸ਼ਨ ਅਤੇ ਡਿਲੀਸ਼ਨ ਵਿੱਚ ਫ਼ਰਕ ਦੇਖਿਆ ਜਾ ਸਕਦਾ ਹੈ । ਨਾਰਮੇਲਾਈਜ਼ੇਸ਼ਨ (Normalization) ਇੱਕ ਵਿਗਿਆਨਿਕ ਵਿਧੀ ਹੈ ਜਿਸ ਦੁਆਰਾ ਔਖੇ ਟੇਬਲ ਨੂੰ ਬਿਲਕੁਲ ਅਸਾਨ ਤਰੀਕੇ ਨਾਲ ਯੂਜ਼ਰ ਦੇ ਸਮਝਣਯੋਗ ਰੂਪ ਵਿੱਚ ਬਦਲਿਆ ਜਾ ਸਕਦਾ ਹੈ । Table ਵਿੱਚੋਂ ਰਿਡੁਨਡੈਂਸੀ (Redundancy) ਨੂੰ ਘੱਟ ਕਰਨ ਅਤੇ ਡਾਟਾਬੇਸ ਇੰਨਕਨਸਸਟੇਂਸੀ (Inconsistency) ਨੂੰ ਘੱਟ ਕਰਨ ਜਾਂ ਖ਼ਤਮ ਕਰਨ ਅਤੇ ਆਪਣੇ ਡਾਟਾਬੇਸ ਨੂੰ ਮਜ਼ਬੂਤ ਕਰਨ ਲਈ ਸਾਨੂੰ ਹੇਠ ਲਿਖੇ ਕੁਝ ਰੂਲਜ਼ ਅਪਣਾਉਣੇ ਚਾਹੀਦੇ ਹਨ ਪਰ ਇੱਥੇ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਨਾਰਮੇਲਾਈਜੇਸ਼ਨ ਦੇ ਸਮੇਂ ਸਾਡੀ ਸੂਚਨਾ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ –
1. ਹਰ ਟੇਬਲ ਵਿੱਚ ਇੱਕ ਆਈਡੈਂਟੀਫਾਇਰ (Identifier) ਜ਼ਰੂਰ ਹੋਣਾ ਚਾਹੀਦਾ ਹੈ ।
2. ਹਰ ਟੇਬਲ ਵਿੱਚ ਇਕੱਲੀ ਇੱਕ ਟਾਈਪ ਦੀ ਐੱਨ.ਟੀ.ਟੀ. ਨੂੰ ਸਟੋਰ ਕੀਤਾ ਜਾਣਾ ਚਾਹੀਦਾ ਹੈ l
3. ਨੁਲ ਵੈਲਯੂ (Null Value) ਨੂੰ ਘੱਟੋ-ਘੱਟ ਸਟੋਰ ਕਰਨਾ ਚਾਹੀਦਾ ਹੈ ।
4. ਵੈਲਯੁਜ਼ ਵਾਰ-ਵਾਰ ਘੱਟ ਆਉਣੀਆਂ ਚਾਹੀਦੀਆਂ ਹਨ ।
Normalization Concept ਦੇ ਤਰੀਕੇ ਨੂੰ ਲਾਗੂ ਕਰਨ ਲਈ ਵੱਖੋ-ਵੱਖ ਨਾਰਮਲ ਫ਼ਾਰਮਜ਼ ਦੀ ਵਰਤੋਂ ਕੀਤੀ ਜਾਂਦੀ ਹੈ । ਟੇਬਲ ਹਮੇਸ਼ਾਂ ਕਿਸੇ ਨਾ ਕਿਸੇ ਨਾਰਮਲ ਫ਼ਾਰਮ ਵਿੱਚ ਹੀ ਹੁੰਦਾ ਹੈ । ਆਮ ਵਰਤੋਂ ਵਿੱਚ ਆਉਣ ਵਾਲੀਆਂ ਨਾਰਮਲ ਫ਼ਾਰਮਜ਼ ਅੱਗੇ ਲਿਖੀਆਂ ਹਨ—
1. First Normal Form (1NF)
2. Second Normal Form (2NF)
3. Third Normal Form (3NF)
4. Fourth Normal Form (4NF)
5. Boyce Coded Normal Form.
ਪ੍ਰਸ਼ਨ 2. ਫ਼ਾਈਲ ਪ੍ਰੋਸੈਸਿੰਗ ਸਿਸਟਮ ਕੀ ਹੁੰਦਾ ਹੈ ? ਇਸ ਦੇ ਲਾਭ ਅਤੇ ਹਾਨੀਆਂ ਦੱਸੋ ।
ਉੱਤਰ-ਕੰਪਿਊਟਰ ਦੇ ਆਉਣ ਤੋਂ ਪਹਿਲਾਂ ਸੂਚਨਾ ਕਾਗ਼ਜ਼ਾਂ ਉੱਤੇ ਹੀ ਸਟੋਰ ਕੀਤੀ ਜਾਂਦੀ ਸੀ। ਜਦੋਂ ਵੀ ਸਾਨੂੰ ਸੂਚਨਾ ਦੀ ਲੋੜ ਹੁੰਦੀ ਸੀ ਤਾਂ ਅਸੀਂ ਕਾਗ਼ਜ਼ਾਂ ਵਿੱਚ ਭਾਲ ਕਰਦੇ ਸੀ । ਜੇ ਡਾਟਾ ਘੱਟ ਹੋਵੇ ਤਾਂ ਇਹ ਕੰਮ ਕਰਨੇ ਬਹੁਤ ਸੌਖੇ ਸਨ । ਜਦੋਂ ਕੰਪਿਊਟਰ ਦੀ ਵਰਤੋਂ ਸ਼ੁਰੂ ਹੋਈ ਤਾਂ ਇਹ ਸਾਰੇ ਕੰਮ ਕਰਨੇ ਸੌਖੇ ਹੋ ਗਏ ਪਰ ਹੁਣ ਇਹ ਰਿਕਾਰਡ ਫ਼ਾਈਲਾਂ ਦੇ ਰੂਪ ਵਿੱਚ ਸਟੋਰ ਕੀਤੇ ਜਾਂਦੇ ਸਨ । ਇਸ ਕਰਕੇ ਇਸ ਸਿਸਟਮ ਨੂੰ ਫ਼ਾਈਲ ਪ੍ਰੋਸੈਸਿੰਗ ਸਿਸਟਮ ਕਿਹਾ ਜਾਣ ਲੱਗਾ ।

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੇ ਲਾਭ –

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੇ ਲਾਭ ਹੇਠ ਲਿਖੇ ਹਨ—
  1. ਤਕਨੀਕੀ ਜਾਣਕਾਰੀ ਦੀ ਲੋੜ ਨਹੀਂ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਕਿਸੇ ਵੀ ਪ੍ਰਕਾਰ ਦੀ ਖ਼ਾਸ ਕੰਪਿਊਟਰ ਜਾਂ ਖ਼ਾਸ ਸਾਫਟਵੇਅਰ ਆਦਿ ਸੰਬੰਧੀ ਜਾਣਕਾਰੀ ਦੀ ਜ਼ਰੂਰਤ ਨਹੀਂ ਹੁੰਦੀ।
  2. ਘੱਟ ਡਾਟੇ ਵਿੱਚ ਆਸਾਨੀ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਘੱਟ ਡਾਟੇ ਨਾਲ ਆਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ ।
  3. ਸਮਝਣ ਵਿੱਚ ਆਸਾਨੀ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਡਾਟੇ ਦੀ ਸਟਰਕਚਰ ਨੂੰ ਸਮਝਣਾ ਡੀ. ਬੀ. ਐੱਮ. ਐੱਸ. ਨਾਲੋਂ ਆਸਾਨ ਹੁੰਦਾ ਹੈ ।
  4. ਸਸਤਾ-ਫ਼ਾਈਲ ਪ੍ਰੋਸੈਸਿੰਗ ਸਿਸਟਮ ਦੀ ਲਾਗਤ ਘੱਟ ਹੁੰਦੀ ਹੈ ।
  5. ਸਰਲ-ਫ਼ਾਈਲ ਪ੍ਰੋਸੈਸਿੰਗ ਸਿਸਟਮ ਸਰਲ ਹੁੰਦਾ ਹੈ ।
  6. ਫਾਲਤੂ ਹਾਰਡਵੇਅਰ ਦੀ ਲੋੜ ਨਹੀਂ—ਆਮ ਕਰਕੇ ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਕਿਸੇ ਹਾਰਡਵੇਅਰ ਦੀ ਜ਼ਰੂਰਤ ਨਹੀਂ ਪੈਂਦੀ ।
  7. ਆਸਾਨ ਜਗ੍ਹਾ ਬਦਲੀ—ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਡਾਟੇ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਇਆ ਜਾ ਸਕਦਾ ਹੈ । ਸਿਰਫ਼ ਫ਼ਾਈਲਾਂ ਹੀ ਕਾਪੀ ਪੋਸਟ ਕਰਨ ਦੀ ਜ਼ਰੂਰਤ ਹੁੰਦੀ ਹੈ ।

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਹਾਨੀਆਂ –

ਫ਼ਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਹਾਨੀਆਂ ਹੇਠ ਲਿਖੀਆਂ ਹਨ—
  1. ਡਾਟਾਮੈਪਿੰਗ ਅਤੇ ਐਕਸੈੱਸ (Data Mapping and Access)—ਸਾਰੀਆਂ ਸੰਬੰਧਿਤ ਸੂਚਨਾਵਾਂ ਵੱਖ-ਵੱਖ ਫ਼ਾਈਲਾਂ ਵਿੱਚ ਸਟੋਰ ਹੁੰਦੀਆਂ ਹਨ ਪਰ ਇਨ੍ਹਾਂ ਵਿੱਚ ਕੋਈ ਮੈਪਿੰਗ ਨਹੀਂ ਹੁੰਦੀ ।
  2. ਡਾਟਾ ਰਿਯਨਡੈਂਸੀ (Data Redundency)—ਡੁਪਲੀਕੇਟ ਡਾਟਾ ਨੂੰ ਵੈਲੀਡੇਟ ਕਰਨ ਲਈ ਫ਼ਾਈਲ ਸਿਸਟਮ ਵਿੱਚ ਕੋਈ ਵੀ ਤਰੀਕੇ ਸ਼ਾਮਿਲ ਨਹੀਂ ਹਨ । ਕੋਈ ਵੀ ਯੂਜ਼ਰ ਕੋਈ ਵੀ ਡਾਟਾ ਵਰਤ ਸਕਦਾ ਸੀ । ਫ਼ਾਈਲ ਸਿਸਟਮ ਵਿੱਚ ਡੁਪਲੀਕੇਟ ਡਾਟਾ ਨੂੰ ਸਾਂਭਿਆ ਨਹੀਂ ਜਾਂਦਾ ਕਿਉਂਕਿ ਇਸ ਨਾਲ ਜਗ੍ਹਾ (ਸਪੇਸ) ਘੱਟਦੀ ਹੈ ਜਿਸ ਨਾਲ ਡਾਟਾ ਨੂੰ ਹਮੇਸ਼ਾਂ ਸੰਭਾਲ ਕੇ ਰੱਖਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ ।
  3. ਡਾਟਾ ਡਿਪੈਂਡੈਂਸ (Data Dependence)—ਫ਼ਾਈਲ ਵਿੱਚ ਡਾਟਾ ਇੱਕ ਖ਼ਾਸ ਫ਼ਾਰਮੈਟ ਵਿੱਚ ਸਟੋਰ ਕੀਤਾ ਜਾਂਦਾ ਹੈ, ਜਿਵੇਂ ਕਿ ਟੈਬ, ਕੋਮਾ ਜਾਂ ਸੈਮੀਕਾਲਮ । ਜੇਕਰ ਕਿਸੇ ਫ਼ਾਈਲ ਦਾ ਫ਼ਾਰਮੈਟ ਬਦਲ ਦਿੱਤਾ ਜਾਵੇ ਤਾਂ ਉਹ ਫ਼ਾਈਲ ਨੂੰ ਪ੍ਰੋਸੈਸ ਕਰਨ ਲਈ ਪੂਰਾ ਪ੍ਰੋਗਰਾਮ ਵੀ ਬਦਲਣਾ ਪਵੇਗਾ । ਸਾਰਾ ਡਾਟਾ ਖ਼ਰਾਬ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਇਸ ਫ਼ਾਈਲ ਨੂੰ ਵਰਤ ਰਹੇ ਹੁੰਦੇ ਹਨ । ਇਸ ਤਰ੍ਹਾਂ ਫ਼ਾਈਲ ਵਿੱਚ ਬਹੁਤ ਛੋਟੇ ਬਦਲਾਅ ਦਾ ਅਸਰ ਸਾਰੇ ਪ੍ਰੋਗਰਾਮ ਉੱਤੇ ਪੈਂਦਾ ਹੈ ।
  4. ਡਾਟਾ ਇਨਕਨਸਿਸਟੈਂਸੀ (Data Inconsistancy)—ਇੱਕ ਹੀ ਤਰ੍ਹਾਂ ਦੇ ਡਾਟਾ ਦੀਆਂ ਵੱਖ-ਵੱਖ ਕਾਫ਼ੀਆਂ ਵਿੱਚ ਕੋਈ ਮੇਲ ਨਹੀਂ ਹੁੰਦਾ । ਇਸਨੂੰ ਡਾਟਾ ਇਨਕਨਸਿਸਟੈਂਸੀ ਕਹਿੰਦੇ ਹਨ । ਇਸਦਾ ਮੁੱਖ ਕਾਰਨ ਹੈ ਕਿ ਉਨ੍ਹਾਂ ਫ਼ਾਈਲਾਂ ਦੀ ਸਹੀ ਸੂਚੀ ਨਹੀਂ ਬਣੀ ਹੁੰਦੀ ਜਿਨ੍ਹਾਂ ਵਿੱਚ ਡਾਟਾ ਦੀ ਇੱਕੋ ਤਰ੍ਹਾਂ ਦੀਆਂ ਕਾਫ਼ੀਆਂ ਹੁੰਦੀਆਂ ਹਨ ।
  5. ਸੁਰੱਖਿਆ (Security)—ਹਰ ਫ਼ਾਈਲ ਨੂੰ ਪਾਸਵਰਡ ਲਾ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਪਰ ਜੇਕਰ ਅਸੀਂ ਫ਼ਾਈਲ ਵਿੱਚੋਂ ਕੋਈ ਰਿਕਾਰਡ ਵੀ ਦੇਖਦੇ ਹਾਂ, ਜਿਵੇਂ ਕਿ ਕਿਸੇ ਯੂਜ਼ਰ ਨੇ ਆਪਣਾ ਨਤੀਜਾ ਦੇਖਣਾ ਹੋਵੇ ਤਾਂ ਇਹ ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਬਹੁਤ ਔਖਾ ਹੈ ।
  6. ਇਕਸਾਰਤਾ (Integrity)—ਫ਼ਾਈਲ ਵਿੱਚ ਡਾਟਾ ਐਂਟਰ ਕਰਦੇ ਸਮੇਂ ਮਾਪਦੰਡ ਚੈੱਕ ਕਰਨਾ ਅਸੰਭਵ ਹੈ । ਇਹ ਕੇਵਲ ਪ੍ਰੋਗਰਾਮ ਲਿਖਣ ਸਮੇਂ ਕੀਤਾ ਜਾ ਸਕਦਾ ਹੈ । ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਸੋਧ ਕਰਨ ਦੀ ਸੁਵਿਧਾ ਨਹੀਂ ਹੈ ।
  7. ਸਮਕਾਲੀ ਐਕਸੈੱਸ (Concurrent Access)—ਇੱਕੋ ਤਰ੍ਹਾਂ ਦੀ ਫ਼ਾਈਲ ਵਿੱਚ ਇੱਕ ਤਰ੍ਹਾਂ ਦੇ ਡਾਟਾ ਤੱਕ ਪਹੁੰਚਣਾ ਬਹੁਤ ਔਖਾ ਹੈ । ਫ਼ਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਸਮਕਾਲੀ ਐਕਸੈੱਸ ਡਾਟਾ ਵਿੱਚ ਗ਼ਲਤੀਆਂ ਦਾ ਕਾਰਨ ਬਣਦਾ ਹੈ ।
ਪ੍ਰੇਸ਼ਨ 3. ਡੀ.ਬੀ.ਐੱਮ.ਐੱਸ. ਕੀ ਹੁੰਦਾ ਹੈ ? ਇਸ ਦੇ ਲਾਭ ਅਤੇ ਹਾਨੀਆਂ ਬਾਰੇ ਜਾਣਕਾਰੀ ਦਿਉ ।
ਉੱਤਰ—DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ । ਫ਼ਾਈਲ ਪ੍ਰੋਸੈਸਿੰਗ ਦੀਆਂ ਘਾਟਾਂ ਨੂੰ ਪੂਰੀਆਂ ਕਰਨ ਲਈ ਇੱਕ ਨਵਾਂ ਸਿਸਟਮ ਡਾਟਾਬੇਸ ਮੈਨੇਜਮੈਂਟ ਸਿਸਟਮ ਬਣਾਇਆ ਗਿਆ ਸੀ । ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਸਿਸਟਮ ਸਾਫ਼ਟਵੇਅਰ ਹੁੰਦਾ ਹੈ ਜਿਸ ਨਾਲ ਡਾਟਾਬੇਸ ਤਿਆਰ ਕੀਤੇ ਜਾਂਦੇ ਹਨ । ਡਾਟਾਬੇਸ ਮੈਨੇਜਮੈਂਟ ਸਿਸਟਮ ਯੂਜ਼ਰ ਅਤੇ ਪ੍ਰੋਗਰਾਮਰਜ਼ ਨੂੰ ਡਾਟਾ ਬਣਾਉਣ, ਪ੍ਰਬੰਧ ਕਰਨ ਅਤੇ ਰਿਕਵਰੀ ਮੁਹੱਈਆ ਕਰਵਾਉਣ ਵਾਸਤੇ ਇੱਕ ਵਿਧੀਪੂਰਵਕ ਤਰੀਕਾ ਪ੍ਰਦਾਨ ਕਰਦਾ ਹੈ । ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਆਮ ਵਰਤੋਂਕਾਰ ਵਾਸਤੇ ਡਾਟਾਬੇਸ ਵਿੱਚ ਡਾਟਾ ਬਣਾਉਣਾ, ਪੜ੍ਹਨਾ, ਅਪਡੇਟ ਕਰਨਾ ਅਤੇ ਮਿਟਾਉਣਾ ਸੰਭਵ ਕਰਦਾ ਹੈ । DBMS ਡਾਟਾਬੇਸ ਅਤੇ End Users ਜਾਂ ਐਪਲੀਕੇਸ਼ਨਜ਼ ਪ੍ਰੋਗਰਾਮਾਂ ਵਿੱਚਕਾਰ ਇੰਟਰਫ਼ੇਸ ਦਾ ਕੰਮ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ, ਡਾਟਾ ਪੂਰੀ ਤਰ੍ਹਾਂ ਸੰਗਠਿਤ ਹੈ ਅਤੇ ਇਸ ਤਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ । DBMS ਦਾ ਮਹੱਤਵਪੂਰਨ ਕੰਮ ਬਹੁਤ ਸਾਰੇ ਯੂਜ਼ਰਜ਼ ਨੂੰ ਡਾਟਾ ਲੱਭਣ ਵਾਸਤੇ ਕਾਬਲ ਅਤੇ ਵਿਸ਼ਵਾਸਯੋਗ ਤਰੀਕੇ ਜਾਂ ਢੰਗ ਪ੍ਰਦਾਨ ਕਰਨਾ ਹੈ ।

DBMS ਦੇ ਲਾਭ –

  1. ਜੇ ਇੱਕ ਹੀ ਤਰ੍ਹਾਂ ਦੇ ਡਾਟਾ ਦੀ ਦੂਜੀ ਕਾਫ਼ੀ ਬਣ ਜਾਵੇ ਅਤੇ ਇੱਕ ਹੀ ਤਰ੍ਹਾਂ ਸਾਈਟ ਉੱਪਰ ਬਦਲਾਅ ਕੀਤੇ ਜਾਣ ਜੋ ਦੂਜੀ ਸਾਈਟ, ਤੇ ਨਾ ਭੇਜੇ ਗਏ ਹੋਣ ਤਾਂ ਇਸ ਨਾਲ ਅਨਿਯਮਤਤਾ ਆ ਜਾਂਦੀ ਹੈ । ਇਹੋ ਜਿਹੀ ਸਥਿਤੀ ਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ ਕੰਟਰੋਲ ਕਰਦਾ ਹੈ ।
  2. ਡਾਟਾ ਬਹੁਤ ਸਾਰੇ ਯੂਜ਼ਰਜ਼ ਵਿੱਚ ਵੰਡਿਆ ਜਾਂਦਾ ਹੈ l
  3. ਡਾਟਾਬੇਸ ਮੈਨੇਜਮੈਂਟ ਸਿਸਟਮ ਵਿੱਚ ਅਣਅਧਿਕਾਰਿਤ ਵਰਤੋਂ ਉੱਤੇ ਰੋਕ ਹੁੰਦੀ ਹੈ ।
  4. ਡਾਟਾਬੇਸ ਮੈਨੇਜਮੈਂਟ ਸਿਸਟਮ ਰਿਡਊਨਡੈਂਸੀ ਨੂੰ ਕੰਟਰੋਲ ਕਰਦਾ ਹੈ । ਸੈਂਟਰਲ ਡਾਟਾਬੇਸ ਨਾਲ ਰਿਡੂਅਨਡੈਂਸੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ।
  5. ਡਾਟਾਬੇਸ ਮੈਨੇਜਮੈਂਟ ਸਿਸਟਮ ਵਿੱਚ ਡਾਟਾ ਮਾਡਲ ਬਣਾਇਆ ਜਾ ਸਕਦਾ ਹੈ ।
  6. ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਕੇਂਦਰੀ ਸਿਸਟਮ ਹੈ ਜਿਸ ਕਰਕੇ ਇਸ ਦਾ ਮਿਆਰ ਕਾਫ਼ੀ ਉੱਚਾ ਹੁੰਦਾ ਹੈ ਇਸ ਮਿਆਰ ਨੂੰ ਬਹੁਤ ਅਸਾਨੀ ਨਾਲ ਕਿਸੇ ਕੰਪਨੀ, ਵਿਭਾਗੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਲਾਗੂ ਕੀਤਾ ਜਾ ਸਕਦਾ ਹੈ ।
  7. ਡਾਟਾਬੇਸ ਮੈਨੇਜਮੈਂਟ ਸਿਸਟਮ ਵਿਅਕਤੀਗਤ ਲੋੜਾਂ ਦੀ ਥਾਂ ਉਦਯੋਗਿਕ ਲੋੜਾਂ ਪੂਰੀਆਂ ਕਰਦਾ ਹੈ । ਪਰ ਨਾਲ ਹੀ ਸਾਡੀਆਂ ਕੁਝ ਵਿਅਕਤੀਗਤ ਲੋੜਾਂ ਵੀ ਪੂਰੀਆਂ ਕਰਦਾ ਹੈ ।
  8. ਡਾਟਾਬੇਸ ਮੈਨੇਜਮੈਂਟ ਸਿਸਟਮ ਬਹੁਤ ਸਾਰੇ ਯੂਜ਼ਰਜ਼ ਤੱਕ ਡਾਟਾ ਪਹੁੰਚਾਉਂਦਾ ਹੈ ।
  9. ਸਾਨੂੰ ਡਾਟਾ ਗੁਆਚਣ ਦੀ ਕੋਈ ਚਿੰਤਾ ਨਹੀਂ ਹੁੰਦੀ । ਡਾਟਾਬੇਸ ਮੈਨੇਜਮੈਂਟ ਸਿਸਟਮ ਬੈਕਅੱਪ ਦੀ ਸੁਵਿਧਾ ਮੁਹੱਈਆ ਕਰਵਾਉਂਦਾ ਹੈ ।
DBMS ਦੀਆਂ ਹਾਨੀਆਂ—
  1. ਡਾਟਾ ਦੇ ਖ਼ਰਾਬ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ।
  2. ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਵਰਤੋਂ ਲਈ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੋਵੇਗੀ ।
  3. ਡਾਟਾਬੇਸ ਮੈਨੇਜਮੈਂਟ ਸਿਸਟਮ ਲਈ ਫ਼ਾਲਤੂ ਹਾਰਡਵੇਅਰ ਦੀ ਲੋੜ ਹੁੰਦੀ ਹੈ ।
  4. ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਕੰਮ ਇੰਨੇ ਗੁੰਝਲਦਾਰ ਹਨ ਕਿ ਇਹ ਸਾਫ਼ਟਵੇਅਰ ਦਾ ਬਹੁਤ ਵੱਡਾ ਇੱਕ ਟੁਕੜਾ ਜਿਹਾ ਬਣ ਜਾਂਦਾ ਹੈ ਅਤੇ ਮੈਮਰੀ (ਮੈਗਾਬਾਈਟਸ) ਵਿੱਚ ਥਾਂ ਘੇਰਦਾ ਹੈ ਅਤੇ ਇਸਨੂੰ ਸਹੀ ਤਰੀਕੇ ਨਾਲ ਚੱਲਣ ਲਈ ਇੱਕ ਵੱਡੀ ਮਾਤਰਾ ਵਿੱਚ ਮੈਮਰੀ ਦੀ ਲੋੜੀ ਹੁੰਦੀ ਹੈ ।
  5. ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਬਹੁਤ ਔਖਾ ਹੈ । ਇਸ ਨੂੰ ਬਦਲਣ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।
  6. ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਕੀਮਤ ਕੰਮ ਅਤੇ ਵਾਤਾਵਰਨ ਦੇ ਮੁਤਾਬਿਕ ਵੱਖਰੀ ਹੁੰਦੀ ਹੈ । ਹਰ ਸਾਲ ਇਸ ਦਾ ਪ੍ਰਬੰਧਨ ਕਰਨ ਦਾ ਖ਼ਰਚਾ ਹੁੰਦਾ ਹੈ ।
  7. ਹਾਲਾਂਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ ਪਰ ਕਿਸੇ ਇੱਕ ਖ਼ਾਸ ਐਪਲੀਕੇਸ਼ਨ ਲਈ ਨਹੀਂ । ਇਸ ਲਈ ਕੁਝ ਐਪਲੀਕੇਸ਼ਨਜ਼ ਦੀ ਰਫ਼ਤਾਰ ਕੁਝ ਘੱਟ ਜਾਂਦੀ ਹੈ ।
ਪ੍ਰਸ਼ਨ 4. ਐੱਨਟਿਟੀ ਕੀ ਹੁੰਦੀ ਹੈ ? ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਉ ।
ਉੱਤਰ—ਐੱਨਟਿਟੀ ਉਹ ਚੀਜ਼ ਹੈ ਜਿਸ ਦੀ ਜਾਣਕਾਰੀ ਅਸੀਂ ਡਾਟਾ ਰੂਪ ਵਿਚ ਡਾਟਾਬੇਸ ਵਿਚ ਸਟੋਰ ਕਰਦੇ ਹਾਂ ।
ਇਸ ਵਿਚ ਕੁਝ ਡਾਟਾ ਆਇਟਮਜ ਹੁੰਦੇ ਹਨ ਜੋ ਉਸ ਬਾਰੇ ਦੱਸਦੇ ਹਨ । ਇਨ੍ਹਾਂ ਨੂੰ ਐੱਨਟਿਟੀ ਦੇ ਐਟਰੀਬਿਊਟ ਕਹਿੰਦੇ ਹਨ ।

ਐੱਨਟਿਟੀ ਦੀਆਂ ਕਿਸਮਾਂ-

DBMS ਵਿੱਚ ਐੱਨਟਿਟੀ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ—
  1. ਕਮਜ਼ੋਰ ਐੱਨਟਿਟੀ (Weak Entity)—ਕਮਜ਼ੋਰ ਜਾਂ weak entity ਇੱਕ ਅਜਿਹੀ ਐੱਨਟਿਟੀ ਹੁੰਦੀ ਹੈ ਜੋ ਆਪਣੇ ਐਟਰੀਬਿਊਟਸ ਦੁਆਰਾ ਵੱਖਰੀ ਨਹੀਂ ਪਛਾਣੀ ਜਾ ਸਕਦੀ । ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ ਵਿੱਚ ਪ੍ਰਾਇਮਰੀ ਕੀਅ ਨਹੀਂ ਲੱਗੀ ਹੁੰਦੀ ।
  2. ਵਧੀਆ ਐੱਨਟਿਟੀ (Strong Entity)—ਉਹ ਐੱਨਟਿਟੀ ਜਿਸ ਉੱਤੇ ਪ੍ਰਾਇਮਰੀ ਕੀਅ ਲੱਗੀ ਹੁੰਦੀ ਹੈ ਉਸਨੂੰ ਐੱਨਟਿਟੀ ਵਧੀਆ ਐੱਨਟਿਟੀ (Strong Entity) ਵਜੋਂ ਜਾਣਿਆ ਜਾਂਦਾ ਹੈ ਕਿ ਇਸ ਨਾਲ ਡਾਟਾ ਵਿੱਚ ਵੱਖਰਾਪਣ ਆ ਜਾਂਦਾ ਹੈ ।
ਪ੍ਰਸ਼ਨ 5. ਡਾਟਾ ਮਾਡਲ ਤੋਂ ਕੀ ਭਾਵ ਹੈ ? ਇਸ ਦੇ ਭਾਗਾਂ ਬਾਰੇ ਵੀ ਦੱਸੋ ।
ਉੱਤਰ—ਡਾਟਾ ਮਾਡਲ ਤੋਂ ਭਾਵ ਹੈ ਕਿ ਉਹ ਤਰੀਕਾ ਜੋ ਸਾਨੂੰ ਡਾਟਾਬੇਸ ਦੇ ਸਟਰਕਚਰ ਦੇ ਬਾਰੇ ਜਾਣਕਾਰੀ ਦਿੰਦਾ ਹੈ । ਮਤਲਬ ਕਿ ਇਸਦੀ ਵਰਤੋਂ ਡਾਟਾ ਬਾਰੇ ਵਰਣਨ ਕਰਨ, ਡਾਟਾ ਦੇ ਵਿਚਕਾਰ ਸੰਬੰਧਾਂ ਦਾ ਵਰਣਨ ਕਰਨ, ਡਾਟਾ ਕੰਨਸਿਸਟੈਂਸੀ ਬਾਰੇ ਦੱਸਣ ਆਦਿ ਬਾਰੇ ਕੀਤੀ ਜਾਂਦੀ ਹੈ । ਇਸਨੂੰ ਪ੍ਰਮੁੱਖ ਤੌਰ ‘ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹਨ:-
1. ਆਬਜੈਕਟ ਆਰੀਐਂਟਿਡ ਲਾਜੀਕਲ ਮਾਡਲ (Object Oriented Logical Model)–ਇਸਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ । ਇਹ ਮੁੱਖ ਤੌਰ ’ਤੇ ਪੰਜ ਪ੍ਰਕਾਰ ਦਾ ਹੁੰਦਾ ਹੈ :
1. ਬਾਇਨਰੀ ਮਾਡਲ (Binary Model)
2. ਫੰਕਸ਼ਨਲ ਮਾਡਲ (Functional Model)
3. ਐੱਨਟਿਟੀ ਰਿਲੇਸ਼ਨਸ਼ਿਪ ਮਾਡਲ (Entity-Relationship Model)
4. ਆਬਜੈਕਟ ਆਰੀਐਂਟਿਡ ਮਾਡਲ (Object Oriented Model)
5. ਸਿਮੈਂਟਿਕ ਡਾਟਾ ਮਾਡਲ (Symantic Model) |
2. ਰਿਕਾਰਡ ਬੇਸ ਲਾਜੀਕਲ ਮਾਡਲ (Record Base Logical Model)—ਇਸ ਦੀ ਵਰਤੋਂ ਵੀ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ ਪਰ ਇਸ ਵਿੱਚ ਪੱਕੇ ਤੌਰ ‘ਤੇ ਇੱਕ ਫ਼ਾਰਮੈੱਟ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿੱਚ ਹਰ ਇੱਕ ਰਿਕਾਰਡ ਦੇ ਆਪਣੇ ਐਟਰੀਬਿਊਟਸ ਅਤੇ ਫ਼ੀਲਡਸ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਲਈ ਇੱਕ ਨਿਸ਼ਚਿਤ ਅਧਿਕਾਰ ਹੁੰਦੇ ਹਨ । ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ :
1. ਨੈੱਟਵਰਕ ਮਾਡਲ (Network Model)
2. ਰਿਲੇਸ਼ਨਲ ਮਾਡਲ (Relational Model)
3. ਹੈਰਾਰੀਕਲ ਮਾਡਲ (Heirachical Model) |
3. ਫਿਜ਼ੀਕਲ ਡਾਟਾ ਮਾਡਲ (Physical Data Model)—ਫਿਜ਼ੀਕਲ ਡਾਟਾ ਮਾਡਲ ਦੀ ਵਰਤੋਂ ਡਾਟਾਬੇਸ ਵਿੱਚ ਸਭ ਤੋਂ ਹੇਠਲੇ ਲੈਵਲ ਉੱਤੇ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ । ਇਸਦੇ ਕੁਝ ਹਿੱਸੇ ਹੇਠ ਲਿਖੇ ਅਨੁਸਾਰ ਹਨ:
  1. ਐੱਨਟਿਟੀ—ਇਹ ਡਾਟਾਬੇਸ ਵਿਚਲੀਆਂ ਵੱਖ-ਵੱਖ ਵਸਤੂਆਂ ਬਾਰੇ ਜਾਣਕਾਰੀ ਦਿੰਦੀ ਹੈ ।
  2. ਐਟਰੀਬਿਊਟ—ਇਹ ਵਰਤੋਂਕਾਰ ਦੇ ਨਾਮ, ਪਤਾ ਆਦਿ ਦੀਆਂ ਐੱਨਟਿਟੀ ਬਾਰੇ ਜਾਣਕਾਰੀ ਦਿੰਦਾ ਹੈ ।
  3. ਐੱਨਟਿਟੀ ਸੈੱਟ—ਇਹ ਐੱਨਟਿਟੀ ਅਤੇ ਐਟਰੀਬਿਊਟਸ ਦੇ ਸੁਮੇਲ ਤੋਂ ਬਣਦਾ ਹੈ । ਇਸ ਵਿੱਚ ਵੱਖ-ਵੱਖ ਐੱਨਟਿਟੀ ਅਤੇ ਐਟਰੀਬਿਊਟਸ ਸਟੋਰ ਕੀਤੇ ਜਾਂਦੇ ਹਨ ।
  4. ਰਿਲੇਸ਼ਨਸ਼ਿਪ-ਅਸੀਂ ਜਿਹੜੇ ਵੀ ਐੱਨਟਿਟੀ ਦੀ ਵਰਤੋਂ ਕਰਦੇ ਹਾਂ, ਇਹ ਉਨ੍ਹਾਂ ਦੇ ਆਪਸੀ ਸੰਬੰਧਾਂ ਨੂੰ ਦਰਸਾਉਂਦਾ ਹੈ ।
  5. ਰਿਲੇਸ਼ਨਸ਼ਿਪ ਸੈੱਟ-ਡਾਟਾਬੇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਲੇਸ਼ਨਸ਼ਿਪ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਇੱਕੋ ਤਰ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਇੱਕੋ ਜਗ੍ਹਾ ਉੱਤੇ ਇਕੱਠਾ ਕਰਕੇ ਰੱਖਿਆ ਜਾਂਦਾ ਹੈ, ਉਸਨੂੰ ਰਿਲੇਸ਼ਨਸ਼ਿਪ ਸੈੱਟ ਕਿਹਾ ਜਾਂਦਾ ਹੈ ।

PSEB 8th Class Computer Guide ਡੀ. ਬੀ. ਐੱਮ. ਐੱਸ. ਨਾਲ ਜਾਣ-ਪਛਾਣ Important Questions and Answers

1. ਖ਼ਾਲੀ ਥਾਂਵਾਂ ਭਰੋ

1. ਪ੍ਰੋਸੈੱਸ ਤੋਂ ਬਾਅਦ ਡਾਟਾ ……………….. ਵਿਚ ਬਦਲ ਜਾਂਦਾ ਹੈ ।
ਉੱਤਰ – ਸੂਚਨਾ
2. ………………. ਕੀਅ ਰਾਹੀਂ ਇਕ ਐਟਰੀਬਿਊਟ ਨੂੰ ਯੂਨੀਕਲੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ ।
ਉੱਤਰ – ਪ੍ਰਾਇਮਰੀ
3. ……………..  ਇਕ ਬਹੁਤ ਸਾਰੇ ਡਾਟਾ ਦਾ ਸਮੂਹ ਹੈ ।
ਉੱਤਰ – ਡਾਟਾਬੇਸ
4. DBMS ਵਿਚ ………………. ਪ੍ਰਕਾਰ ਦੇ ਸੰਬੰਧ (Relation) ਹੁੰਦੇ ਹਨ ।
ਉੱਤਰ – ਤਿੰਨ
5. …………….. ਸਿਸਟਮ ਵਿਚ ਡਾਟਾ ਨੂੰ ਫਾਈਲਾਂ ਦੇ ਰੂਪ ਵਿਚ ਸਾਂਭਿਆ ਜਾਂਦਾ ਹੈ ।
ਉੱਤਰ – ਡਾਟਾਬੇਸ ਮੈਨੇਜਮੈਂਟ
6. ਅਰਥਪੂਰਨ ਡਾਟੇ ਨੂੰ ………………. ਕਹਿੰਦੇ ਹਨ । 
ਉੱਤਰ – ਸੂਚਨਾ
7. ਇਕ-ਦੂਜੇ ਨਾਲ ਸੰਬੰਧਤ ਸੂਚਨਾਵਾਂ ਤਰਤੀਬਵਾਰ ਰੱਖਣ ਨੂੰ …………………. ਕਿਹਾ ਜਾਂਦਾ ਹੈ ।
ਉੱਤਰ – ਡਾਟਾਬੇਸ
8. ਸੰਬੰਧਤ ਡਾਟਾ ਆਈਟਮ ਦੇ ਸਮੂਹ ਨੂੰ ……………………. ਕਹਿੰਦੇ ਹਨ ।
ਉੱਤਰ – ਰਿਕਾਰਡ
9. ਸੰਬੰਧਤ ਰਿਕਾਰਡ ਦੇ ਸਮੂਹ ਨੂੰ …………….. ਕਹਿੰਦੇ ਹਨ ।
ਉੱਤਰ – ਫਾਈਲ
10. ……………… ਡਾਟਾ ਸਟੋਰ ਕਰਨ ਵਾਲਾ ਸਾਫਟਵੇਅਰ ਹੈ । 
ਉੱਤਰ – ਡੀ. ਬੀ. ਐੱਮ. ਐੱਸ.

2. ਸਹੀ/ਗ਼ਲਤ

1. ਪ੍ਰੋਸੈੱਸ (ਪ੍ਰਕ੍ਰਿਆ) ਕੀਤੇ ਡਾਟਾ ਨੂੰ ਸੂਚਨਾ ਕਿਹਾ ਜਾਂਦਾ ਹੈ ।
ਉੱਤਰ – ਸਹੀ
2. ਡਾਟਾਬੇਸ ਵਿਚ ਸੁਰੱਖਿਆ ਅਤੇ ਪ੍ਰਬੰਧ ਕਰਨ ਦੇ ਗੁਣ ਹੁੰਦੇ ਹਨ ।
ਉੱਤਰ – ਸਹੀ
3. DBMS ਨੂੰ ਸੰਭਾਲਣ ਦੀ ਜ਼ਿੰਮੇਵਾਰੀ DBA ਦੀ ਨਹੀਂ ।
ਉੱਤਰ – ਗ਼ਲਤ
4. ਇਕ-ਦੂਜੇ ਨਾਲ ਸੰਬੰਧਿਤ ਡਾਟਾ ਆਇਟਮ ਦੇ ਸਮੂਹ ਨੂੰ ਰਿਕਾਰਡ ਕਿਹਾ ਜਾਂਦਾ ਹੈ ।
ਉੱਤਰ – ਸਹੀ
5. ਸੰਬੰਧਿਤ ਡਾਟਾ ਆਈਟਮ ਦੇ ਸਮੂਹ ਨੂੰ ਫਾਈਲ ਕਿਹਾ ਜਾਂਦਾ ਹੈ ।
ਉੱਤਰ – ਗ਼ਲਤ
6. ਅਰਥਪੂਰਨ ਸੂਚਨਾ ਨੂੰ ਡਾਟਾ ਕਹਿੰਦੇ ਹਨ ।
ਉੱਤਰ – ਗ਼ਲਤ
7. ਸੰਬੰਧਤ ਸੂਚਨਾਵਾਂ ਤਰਤੀਬਵਾਰ ਰੱਖਣ ਨੂੰ ਡਾਟਾਬੇਸ ਕਹਿੰਦੇ ਹਨ ।
ਉੱਤਰ – ਸਹੀ
8. ਸੰਬੰਧਤ ਡਾਟਾ ਆਈਟਮ ਦੇ ਸਮੂਹ ਨੂੰ ਫਾਈਲ ਕਹਿੰਦੇ ਹਨ ।
ਉੱਤਰ – ਗ਼ਲਤ
9. ਸੰਬੰਧਤ ਰਿਕਾਰਡ ਦੇ ਸਮੂਹ ਨੂੰ ਡਾਟਾ ਕਹਿੰਦੇ ਹਨ ।
ਉੱਤਰ – ਗ਼ਲਤ
10. ਡੀ. ਬੀ. ਏ. ਡਾਟਾਬੇਸ ਸਿਸਟਮ ਨੂੰ ਕੰਟਰੋਲ ਕਰਦਾ ਹੈ ।
ਉੱਤਰ – ਸਹੀ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਡਾਟਾ (Data) ਕੀ ਹੁੰਦਾ ਹੈ ?
ਉੱਤਰ—ਕੱਚੇ ਤੱਥਾਂ, ਅੰਕਾਂ, ਅੱਖਰਾਂ, ਸ਼ਬਦਾਂ ਆਦਿ ਦੇ ਇਕੱਠ ਨੂੰ ਡਾਟਾ ਕਿਹਾ ਜਾਂਦਾ ਹੈ । ਇਨ੍ਹਾਂ ਦਾ ਆਪਣੇ ਆਪ ਵਿਚ ਕੋਈ ਅਰਥ ਨਹੀਂ ਹੁੰਦਾ ।
ਪ੍ਰਸ਼ਨ 2. ਸੂਚਨਾ (Information) ਕੀ ਹੁੰਦੀ ਹੈ ?
ਉੱਤਰ—ਪ੍ਰੋਸੈੱਸਡ ਡਾਟੇ ਨੂੰ ਸੂਚਨਾ ਕਿਹਾ ਜਾਂਦਾ ਹੈ । ਜਦੋਂ ਅਸੀਂ ਡਾਟੇ ਨੂੰ ਆਪਣੀ ਲੋੜ ਅਨੁਸਾਰ ਕਿਸੇ ਖ਼ਾਸ ਰੂਪ ਵਿਚ ਢਾਲ ਦਿੰਦੇ ਹਾਂ, ਉਸਨੂੰ ਸੂਚਨਾ ਕਿਹਾ ਜਾਂਦਾ ਹੈ ।
ਪ੍ਰਸ਼ਨ 3. ਡਾਟਾਬੇਸ (Database) ਤੋਂ ਕੀ ਭਾਵ ਹੈ ?
ਉੱਤਰ-ਸੰਬੰਧਿਤ ਸੂਚਨਾਵਾਂ ਦਾ ਉਹ ਇਕੱਠ ਜੋ ਇਕ ਨਾਮ ਹੇਠਾਂ ਸੰਭਾਲਿਆ ਜਾਂਦਾ ਹੈ ਉਸ ਨੂੰ ਡਾਟਾਬੇਸ ਕਹਿੰਦੇ ਹਨ ।
ਪ੍ਰਸ਼ਨ 4. ਡਾਟਾਬੇਸ ਵਿਚ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਹਨ ?
ਉੱਤਰ- ਡਾਟਾਬੇਸ ਵਿਚ ਹੇਠ ਲਿਖੇ ਕੰਮ ਕੀਤੇ ਜਾਂਦੇ ਹਨ—
  1. ਡਾਟੇ ਨੂੰ ਸਟੋਰ ਕਰਨਾ ।
  2. ਡਾਟੇ ਤੋਂ ਸੂਚਨਾ ਤਿਆਰ ਕਰਨਾ ।
  3. ਸਟੋਰ ਕੀਤੀ ਸੂਚਨਾ ਨੂੰ ਦੁਬਾਰਾ ਪ੍ਰਾਪਤ ਕਰਨਾ ।
  4. ਸੂਚਨਾ ਨੂੰ ਬਦਲਣਾ ।
  5. ਬੇਲੋੜੀ ਸੂਚਨਾ ਨੂੰ ਡਿਲੀਟ ਕਰਨਾ ।
  6. ਸੂਚਨਾ ਨੂੰ ਲੋੜੀਂਦੇ ਕ੍ਰਮ ਵਿਚ ਲਗਾਉਣਾ ।
  7. ਸੂਚਨਾਵਾਂ ਦੇ ਮੇਲ ਨਾਲ ਨਵੀਂ ਸੂਚਨਾ ਤਿਆਰ ਕਰਨਾ ।
ਪ੍ਰਸ਼ਨ 5. DBMS ਦੇ ਲਾਭ ਦੱਸੋ ।
ਉੱਤਰ-DBMS ਦੇ ਹੇਠ ਲਿਖੇ ਲਾਭ ਹਨ—
  1. ਇਹ ਅਧਿਕਤਾ ਨੂੰ ਨਹੀਂ ਹੋਣ ਦਿੰਦਾ ।
  2. ਇਹ ਡਾਟੇ ਨੂੰ ਅਜੋੜ ਰੱਖਦਾ ਹੈ ।
  3. ਇਸ ਵਿਚ ਡਾਟੇ ਦੀ ਸਾਂਝੇਦਾਰੀ ਕੀਤੀ ਜਾ ਸਕਦੀ ਹੈ
  4. ਇਸ ਦਾ ਉੱਚਿਤ ਮਿਆਰ ਹੁੰਦਾ ਹੈ ।
  5. ਇਸ ਵਿਚ ਡਾਟਾ ਸੁਰੱਖਿਅਤ ਰਹਿੰਦਾ ਹੈ l
  6. ਇਹ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ।
  7. ਇਹ ਬੈਕਅਪ ਅਤੇ ਰਿਕਵਰੀ ਦੀ ਸਹੂਲਤ ਪ੍ਰਦਾਨ ਕਰਦਾ ਹੈ ।
  8. ਇਸ ਵਿਚ ਅਖੰਡਤਾ ਦੀ ਸਹੂਲੀਅਤ ਹੁੰਦੀ ਹੈ ।
ਪ੍ਰਸ਼ਨ 6. ਹੇਠ ਲਿਖਿਆਂ ਉੱਤੇ ਨੋਟ ਲਿਖੋ
1. ਸੰਬੰਧਾਂ ਦੀਆਂ ਕਿਸਮਾਂ
2. ਰਿਕਾਰਡ
3. ਫਾਈਲ
4. DBA
5. ਪ੍ਰਾਇਮਰੀ
6. ਫੌਰਨ ਕੀਅ
7. ਇਕ ਤੋਂ ਇਕ ਸੰਬੰਧ ।
ਉੱਤਰ –
1. ਸੰਬੰਧਾਂ ਦੀਆਂ ਕਿਸਮਾਂ—ਸੰਬੰਧ ਦੋ ਜਾਂ ਜ਼ਿਆਦਾ ਟੇਬਲਾਂ ਵਿਚ ਆਪਸੀ ਸੰਬੰਧ ਨੂੰ ਦਰਸਾਉਂਦਾ ਹੈ ਇਹ ਸੰਬੰਧ ਅਲੱਗ-ਅਲੱਗ ਫੀਲਡਜ਼ ਵਿਚ ਹੁੰਦੇ ਹਨ । ਇਹ ਸੰਬੰਧ ਤਿੰਨ ਪ੍ਰਕਾਰ ਦੇ ਹੁੰਦੇ ਹਨ ।
1. ਇਕ ਤੋਂ ਇਕ ਸੰਬੰਧ
2. ਇਕ ਤੋਂ ਅਨੇਕ ਸੰਬੰਧ
3. ਅਨੇਕ ਤੋਂ ਅਨੇਕ ਸੰਬੰਧ |
(1) ਇਕ ਤੋਂ ਇਕ ਸੰਬੰਧ—ਇਸ ਵਿਚ ਇਕ ਟੇਬਲ ਦੀ ਇਕ ਰੋਅ ਦਾ ਦੂਜੇ ਟੇਬਲ ਦੀ ਇਕ ਰੋਅ ਨਾਲ ਸੰਬੰਧ ਹੁੰਦਾ ਹੈ ।
(2) ਇਕ ਤੋਂ ਅਨੇਕ ਸੰਬੰਧ—ਇਸ ਵਿਚ ਇਕ ਟੇਬਲ ਦੀ ਇਕ ਰੋਅ ਦਾ ਦੂਜੇ ਟੇਬਲ ਦੀ ਇਕ ਤੋਂ ਜ਼ਿਆਦਾ ਰੋਅਜ਼ ਨਾਲ ਸੰਬੰਧ ਹੁੰਦਾ ਹੈ ।
(3) ਅਨੇਕ ਤੋਂ ਅਨੇਕ ਸੰਬੰਧ—ਇਸ ਵਿਚ ਇਕ ਟੇਬਲ ਦੀ ਇਕ ਤੋਂ ਜ਼ਿਆਦਾ ਰੋਅਜ਼ ਦਾ ਦੂਜੇ ਟੇਬਲ ਦੀ ਇਕ ਤੋਂ ਜ਼ਿਆਦਾ ਰੋਅਜ਼ ਨਾਲ ਸੰਬੰਧ ਹੁੰਦਾ ਹੈ ।
2. ਰਿਕਾਰਡ—ਇਕ-ਦੂਜੇ ਨਾਲ ਸੰਬੰਧਿਤ ਡਾਟਾ ਆਈਟਮ ਦੇ ਸਮੂਹ ਨੂੰ ਰਿਕਾਰਡ ਕਿਹਾ ਜਾਂਦਾ ਹੈ । ਇਹ ਇਕ ਟੇਬਲ ਦੀ ਇਕ ਰੋਅ ਹੁੰਦੀ ਹੈ, ਜਿਸ ਵਿਚ ਸਾਰੇ ਫੀਲਡਜ਼ ਦੀਆਂ ਕੀਮਤਾਂ ਸ਼ਾਮਿਲ ਹੁੰਦੀਆਂ ਹਨ । ਇਹ ਸਾਰੀਆਂ ਕੀਮਤਾਂ ਮਿਲ ਕੇ ਇਕ ਰਿਕਾਰਡ ਬਣਾਉਂਦੀਆਂ ਹਨ ।
3. ਫਾਈਲ—ਜਦੋਂ ਸੰਬੰਧਿਤ ਜਾਣਕਾਰੀ ਨੂੰ ਇਕ ਨਾਂ ਹੇਠਾਂ ਸੰਭਾਲਿਆ ਜਾਂਦਾ ਹੈ ਤਾਂ ਉਸ ਨੂੰ ਫਾਈਲ ਕਹਿੰਦੇ ਹਨ । ਇਹ ਇਕ-ਦੂਜੇ ਨਾਲ ਸੰਬੰਧਿਤ ਰਿਕਾਰਡਜ਼ ਦਾ ਸਮੂਹ ਹੁੰਦੀ ਹੈ ।
4. DBA-DBA ਦਾ ਪੂਰਾ ਨਾਮ ਹੈ ਡਾਟਾਬੇਸ ਐਡਮਨਿਸਟ੍ਰੇਟਰ (DataBase Administrator) । ਇਸ ਨੂੰ ਡਾਟਾਬੇਸ ਪ੍ਰਬੰਧਕ ਵੀ ਕਿਹਾ ਜਾਂਦਾ ਹੈ । ਇਹ ਉਨ੍ਹਾਂ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਜੋ ਡਾਟਾਬੇਸ ਪ੍ਰਣਾਲੀ ਨੂੰ ਨਿਯੰਤਰਿਤ ਕਰਦੇ ਹਨ । ਇਸਦਾ ਸਾਰੇ ਡਾਟਾਬੇਸ ‘ਤੇ ਕੰਟਰੋਲ ਹੁੰਦਾ ਹੈ ।
5. ਪ੍ਰਾਇਮਰੀ ਕੀਅ-ਕਿਸੇ ਟੇਬਲ ਵਿਚ ਉਹ ਫੀਲਡ ਜਾਂ ਫੀਲਡਾਂ ਦਾ ਸਮੂਹ ਜੋ ਆਪਣੇ ਆਪ ਵਿਚ ਵਿਲੱਖਣ ਹੁੰਦੀ ਹੈ । ਪ੍ਰਾਇਮਰੀ ਕੀਅ ਅਖਵਾਉਂਦੀ ਹੈ । ਇਸ ਕੀਅ ਦੀ ਵਰਤੋਂ ਕਰਕੇ ਟੇਬਲ ਦੇ ਕਿਸੇ ਵੀ ਰਿਕਾਰਡ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ।
6. ਫੌਰਨ ਕੀਅ-ਉਹ ਕੀਅ ਜੋ ਕਿਸੇ ਹੋਰ ਟੇਬਲ ਦੀ ਪ੍ਰਾਇਮਰੀ ਕੀਅ ਹੁੰਦੀ ਹੈ, ਨੂੰ ਪਹਿਲੇ ਟੇਬਲ ਦੀ ਫੌਰਨ ਕੀਅ ਕਿਹਾ ਜਾਂਦਾ ਹੈ । ਇਹ ਦੋ ਟੇਬਲਾਂ ਵਿਚ ਸੰਬੰਧ ਸਥਾਪਿਤ ਕਰਦੀ ਹੈ ।
7. ਇਕ ਤੋਂ ਇਕ ਸੰਬੰਧ—ਇਕ ਤੋਂ ਇਕ ਸੰਬੰਧ ਉਹ ਹੁੰਦਾ ਹੈ ਜਿਸ ਵਿਚ ਇਕ ਟੇਬਲ ਦੇ ਇਕ ਰਿਕਾਰਡ ਦਾ ਕਿਸੇ ਦੂਜੇ ਟੇਬਲ ਦੀ ਇੱਕੋ ਰਿਕਾਰਡ ਨਾਲ ਸੰਬੰਧ ਹੁੰਦਾ ਹੈ ।
ਪ੍ਰਸ਼ਨ 7. ਡਾਟਾਬੇਸ ਕੀ ਹੁੰਦਾ ਹੈ ?
ਉੱਤਰ-ਡਾਟਾਬੇਸ ਉਹ ਸਿਸਟਮ ਹੈ ਜਿਸ ਵਿਚ ਸੰਬੰਧਤ ਸੂਚਨਾਵਾਂ ਨੂੰ ਤਰਤੀਬਵਾਰ ਸੰਭਾਲਿਆ ਜਾਂਦਾ ਹੈ ।
ਪ੍ਰਸ਼ਨ 8, ਐਟਰੀਬਿਊਟ ਕੀ ਹੁੰਦੇ ਹਨ ?
ਉੱਤਰ- ਕਿਸੇ ਵਿਸ਼ੇਸ਼ ਡਾਟਾ ਆਈਟਮ ਦਾ ਵਰਣਨ ਕਰਨ ਲਈ ਵਰਤੇ ਗਏ ਅੱਖਰਾਂ ਦੇ ਸਮੂਹ ਨੂੰ ਐਂਟਰੀਬਿਊਟ ਕਿਹਾ ਜਾਂਦਾ ਹੈ ।
ਪ੍ਰਸ਼ਨ 9. ਰਿਕਾਰਡ ਕੀ ਹੁੰਦਾ ਹੈ ?
ਉੱਤਰ—ਇਕ-ਦੂਜੇ ਨਾਲ ਸੰਬੰਧਤ ਡਾਟਾ ਆਈਟਮ ਦੇ ਸਮੂਹ ਨੂੰ ਰਿਕਾਰਡ ਕਿਹਾ ਜਾਂਦਾ ਹੈ ।
ਪ੍ਰਸ਼ਨ 10. ਫਾਈਲ ਕਿਸ ਨੂੰ ਕਹਿੰਦੇ ਹਨ ?
ਉੱਤਰ- ਸੰਬੰਧਤ ਰਿਕਾਰਡਾਂ ਦੇ ਸਮੂਹ ਨੂੰ ਫਾਈਲ ਕਹਿੰਦੇ ਹਨ ।
ਪ੍ਰਸ਼ਨ 11. DBA ਦਾ ਪੂਰਾ ਨਾਂ ਕੀ ਹੈ ?
ਉੱਤਰ- DBA ਦਾ ਪੂਰਾ ਨਾਮ ਹੈ—DataBase Administrator.
ਪ੍ਰਸ਼ਨ 12. ਪ੍ਰਾਇਮਰੀ ਕੀਅ ਕੀ ਹੁੰਦੀ ਹੈ ?
ਉੱਤਰ- ਕਿਸੇ ਟੇਬਲ ਵਿਚ ਹਰੇਕ ਰਿਕਾਰਡ ਨੂੰ ਵਿਲੱਖਣ ਰੂਪ ਵਿਚ ਪਛਾਣਨ ਵਾਸਤੇ ਵਰਤੀ ਜਾਂਦੀ ਕੀਅ ਨੂੰ ਪ੍ਰਾਇਮਰੀ ਕੀਅ ਕਹਿੰਦੇ ਹਨ ।
ਪ੍ਰਸ਼ਨ 13. ਫੌਰਨ ਕੀਅ ਕਿਸ ਨੂੰ ਕਹਿੰਦੇ ਹਨ ?
ਉੱਤਰ—ਉਹ ਕੀਅ, ਜੋ ਦੂਜੇ ਟੇਬਲ ਦੀ ਪ੍ਰਾਇਮਰੀ ਕੀਅ ਹੁੰਦੀ ਹੈ, ਉਸ ਨੂੰ ਪਹਿਲੇ ਟੇਬਲ ਦੀ ਫੌਰਨ ਕੀਅ ਕਹਿੰਦੇ ਹਨ ।
ਪ੍ਰਸ਼ਨ 14. ਸੰਬੰਧ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-ਸੰਬੰਧ ਤਿੰਨ ਤਰ੍ਹਾਂ ਦੇ ਹੁੰਦੇ ਹਨ—
1. ਇਕ ਤੋਂ ਇਕ
2. ਇਕ ਤੋਂ ਅਨੇਕ
3, ਅਨੇਕ ਤੋਂ ਅਨੇਕ
ਪ੍ਰਸ਼ਨ 15. ਨਾਰਮੇਲਾਈਜ਼ੇਸ਼ਨ ਕੀ ਹੁੰਦੀ ਹੈ ?
ਉੱਤਰ—ਟੇਬਲ ਨੂੰ ਸਹੀ ਤਰੀਕੇ ਨਾਲ ਵਿਵਸਥਿਤ ਕਰਨ ਨੂੰ ਨਾਰਮੇਲਾਈਜ਼ੇਸ਼ਨ ਕਿਹਾ ਜਾਂਦਾ ਹੈ । ਇਸ ਨਾਲ ਡਾਟਾਬੇਸ ਦੀ ਵਰਤੋਂ ਕਰਨਾ ਭਾਵ ਉਸ ਵਿਚ ਡਾਟਾ ਦਾਖ਼ਲ ਕਰਨਾ, ਡਿਲੀਟ ਕਰਨਾ, ਖ਼ਾਸ ਕਿਸਮ ਦੇ ਡਾਟੇ ਦੀ ਖੋਜ ਕਰਨੀ ਸੌਖੀ ਹੋ ਜਾਂਦੀ ਹੈ ।
ਪ੍ਰਸ਼ਨ 16. ਟੇਬਲ ਦੇ ਰਿਕਾਰਡ ਵਿਚ ਅਸੀਂ ਵਿਲੱਖਣਤਾ ਕਿਵੇਂ ਦਰਸਾਵਾਂਗੇ ?
ਉੱਤਰ—ਵਿਲੱਖਣਤਾ ਦਰਸਾਉਣ ਲਈ ਸਾਨੂੰ ਬਣਾਏ ਗਏ ਟੇਬਲ ਵਿਚੋਂ ਕਿਸੇ ਇਕ ਕਾਲਮ ਤੇ ਪ੍ਰਾਇਮਰੀ ਕੀਅ ਲਾਉਣੀ ਪੈਂਦੀ ਹੈ, ਜਿਸ ਦੇ ਲਾਉਣ ਨਾਲ ਅਸੀਂ ਇਕ ਰਿਕਾਰਡ ਨੂੰ ਦੁਬਾਰਾ ਐਂਟਰ ਨਹੀਂ ਕਰ ਸਕਦੇ ।
ਪ੍ਰਸ਼ਨ 17. ਡਾਟਾਬੇਸ ਬਣਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ—
1. ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਬਣਾਉਣ ਵਾਲੇ ਡਾਟਾਬੇਸ ਤੋਂ ਕਿਸ ਕਿਸਮ ਦੀ ਆਊਟਪੁੱਟ ਦੀ ਉਮੀਦ ਰੱਖਦੇ ਹਾਂ l
2. ਬਣਾਏ ਜਾਣ ਵਾਲੇ ਡਾਟਾਬੇਸ ਵਿਚ ਟੇਬਲਜ਼ ਦੀ ਗਿਣਤੀ ਕਿੰਨੀ ਹੋਵੇਗੀ ।
3. ਫਾਰਮ ਅਤੇ ਰਿਪੋਰਟਸ ਬਾਰੇ ਯੋਜਨਾਵਾਂ ਤਿਆਰ ਕਰੋ ।

The Complete Educational Website

Leave a Reply

Your email address will not be published. Required fields are marked *