PBN 9th Computer Science

PSEB Solutions for Class 9 Computer Chapter 6 ਇੰਟਰਨੈੱਟ ਐਪਲੀਕੇਸ਼ਨ

PSEB Solutions for Class 9 Computer Chapter 6 ਇੰਟਰਨੈੱਟ ਐਪਲੀਕੇਸ਼ਨ

PSEB 9th Class Computer Solutions Chapter 6 ਇੰਟਰਨੈੱਟ ਐਪਲੀਕੇਸ਼ਨ

ਪਾਠ ਦੇ ਉਦੇਸ਼

ਪਾਠ ਪੜ੍ਹਨ ਤੋਂ ਬਾਅਦ ਵਿਦਿਆਰਥੀ ਇਸ ਯੋਗ ਹੋ ਜਾਣਗੇ ਕਿ ਦੱਸ ਸਕਣ—
  • ਈ-ਮੇਲ ਕੀ ਹੈ ?
  • ਈ-ਮੇਲ ਕਿਸ ਪ੍ਰਕਾਰ ਬਣਾਈ ਜਾਂਦੀ ਹੈ ?
  • ਈ-ਮੇਲ ਕਿਵੇਂ ਭੇਜੀ ਅਤੇ ਪ੍ਰਾਪਤ ਕੀਤੀ ਜਾਂਦੀ ਹੈ?
  • ਗੂਗਲ ਐਪਸ ਕੀ ਹਨ ?
  • ਫਾਈਲਾਂ ਨੂੰ ਈ-ਮੇਲ ਨਾਲ ਕਿਵੇਂ ਜੋੜਿਆ ਜਾਂਦਾ ਹੈ ?
  • ਸਾਫ਼ਟਵੇਅਰ ਨੂੰ ਡਾਊਨ ਲੋਡ ਕਿਸ ਪ੍ਰਕਾਰ ਕੀਤਾ ਜਾਂਦਾ ਹੈ ?
  • ਕਲਾਊਡ ਨੈੱਟਵਰਕਿੰਗ ਕੀ ਹੈ ?
  • ਇੰਟਰਨੈੱਟ ਸੁਰੱਖਿਆ ਵਿਚ ਮੁੱਖ ਮੁੱਦੇ/ਖਤਰੇ ਕਿਹੜੇ ਹਨ ?
ਇੰਟਰਨੈੱਟ ਐਪਲੀਕੇਸ਼ਨ ਨਾਲ ਜਾਣ-ਪਛਾਣ :
ਇੰਟਰਨੈੱਟ ਨੂੰ ਵਰਤਣ ਵਾਲਾ ਜਾਣਕਾਰੀ ਨੂੰ ਕਈ ਤਰੀਕਿਆਂ ਰਾਹੀਂ ਜਿਵੇਂ ਕਿ ਟੈਲੀਫੋਨ ਦੀਆਂ ਤਾਰਾਂ ਜਾਂ ਫਿਰ ਸੈਟੇਲਾਈਟ ਲਿੰਕਸ ਦੀ ਵਰਤੋਂ ਕਰਦੇ ਹੋਏ ਸਾਂਝਾ ਕਰ ਸਕਦਾ ਹੈ । ਕਈ ਵਿਸ਼ਿਆਂ ਜਿਵੇਂ ਕਿ ਤਕਨੋਲੋਜੀ, ਹੈਲਥ ਐਂਡ ਸਾਇੰਸ, ਸਮਾਜਿਕ ਅਧਿਐਨ, ਭੂਗੋਲਿਕ ਜਾਣਕਾਰੀ, ਇਨਫਾਰਮੇਸ਼ਨ ਤਕਨੋਲੋਜੀ ਆਦਿ ਤੋਂ ਸੰਬੰਧਿਤ ਜਾਣਕਾਰੀ ਅਸੀਂ ਸਰਚ ਇੰਜਣ ਦੀ ਮਦਦ ਨਾਲ ਲੱਭ ਸਕਦੇ ਹਾਂ ।

ਈ-ਮੇਲ

ਈ-ਮੇਲ, “ਇਲੈੱਕਟ੍ਰੋਨਿਕ ਮੇਲ ਦਾ ਛੋਟਾ ਰੂਪ” ਇੰਟਰਨੈੱਟ ਉੱਤੇ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਸੁਵਿਧਾ ਹੈ । ਇਸਦੇ ਜ਼ਰੀਏ ਅਸੀਂ ਸੰਸਾਰ ਵਿੱਚ ਕਿਧਰੇ ਵੀ ਅਤੇ ਕਿਸੇ ਨੂੰ ਵੀ ਇੱਕ ਈ-ਮੇਲ (address) ਪਤੇ ਦੇ ਜ਼ਰੀਏ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ ।
ਈ-ਮੇਲ TCP/IP ਗਰੁੱਪ ਵਿੱਚ ਕਈ ਤਰ੍ਹਾਂ ਦੇ ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ । ਉਦਹਾਰਨ ਲਈ SMTP ਦੀ ਵਰਤੋਂ ਸੰਦੇਸ਼ ਭੇਜਣ ਲਈ ਕੀਤੀ ਜਾਂਦੀ ਹੈ । ਜਦਕਿ POP ਜਾਂ IMAP ਪ੍ਰੋਟੋਕੋਲ ਦੀ ਵਰਤੋਂ ਮੇਲ ਸਰਵਰ ਤੋਂ ਸੰਦੇਸ਼ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ । ਜਦੋਂ ਅਸੀਂ ਈ-ਮੇਲ ਪਤਾ ਬਣਾਉਂਦੇ ਜਾਂ Configure ਕਰਦੇ ਹਾਂ, ਤਾਂ ਸਾਨੂੰ ਆਪਣਾ ਈ-ਮੇਲ ਪਤਾ, ਪਾਸਵਰਡ ਅਤੇ ਮੇਲ ਸਰਵਰ (ਜਿਸ ਦੇ ਜ਼ਰੀਏ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ ਹੈ) ਦੱਸਣਾ ਪੈਂਦਾ ਹੈ । ਜ਼ਿਆਦਾਤਰ ਵੈੱਬ ਮੇਲ ਸਰਵਸਿਜ਼ ਸਾਡਾ ਅਕਾਊਂਟ ਆਪਣੇ-ਆਪ ਹੀ ਕਨਫਿਗਰ ਕਰ ਲੈਂਦੀਆਂ ਹਨ ਤੇ ਸਾਨੂੰ ਸਿਰਫ਼ ਆਪਣਾ ਈ-ਮੇਲ ਪਤਾ ਤੇ ਪਾਸਵਰਡ ਹੀ ਟਾਈਪ ਕਰਨਾ ਪੈਂਦਾ ਹੈ । ਕੁੱਝ ਵੈੱਬਮੇਲ ਸਰਵਸਿਜ਼ ਹਨ— Gmail, Yahoo mail, Rediffmail, Hotmail ਆਦਿ ।

GMAIL

Google ਜਾਂ Gmail, Google ਦੀ ਇੱਕ ਮੁਫ਼ਤ (Free) ਈ-ਮੇਲ ਸੇਵਾ ਹੈ । ਕਈ ਤਰੀਕਿਆਂ (ਕੰਮਾਂ) ਵਿੱਚ Gmail ਵੀ ਬਾਕੀ ਹੋਰ ਈ-ਮੇਲ ਸੇਵਾਵਾਂ ਦੀ ਤਰ੍ਹਾਂ ਹੀ ਹੈ ।

ਈ-ਮੇਲ ਅਕਾਊਂਟ ਬਣਾਉਣਾ

ਐਕਸ ਪਲੋਰਰ ਖੋਲੋ—
www.gmail.com ਅਡਰੈੱਸ ਟਾਈਪ ਕਰੋ :
ਜਾਂ ਫਿਰ Google ਹੋਮ ਪੇਜ ਦੇ ਉੱਪਰ ਸੱਜੇ ਪਾਸੇ ‘‘Gmail’’ ਲਿੰਕ ’ਤੇ ਕਲਿੱਕ ਕਰੋ ।
ਹੁਣ ਅਸੀਂ Google ਦੇ ‘‘Sign in’’ ਸੈਕਸ਼ਨ ਵਿੱਚ ਆ ਜਾਵਾਂਗੇ । ਅਜੇ ਸਾਡਾ Google ਅਕਾਊਂਟ ਨਹੀਂ ਹੈ ਇਸ ਕਰਕੇ ਸਾਨੂੰ ਆਪਣਾ ਅਕਾਊਂਟ ਬਣਾਉਣਾ ਪਵੇਗਾ । ਨਵਾਂ ਅਕਾਊਂਟ ਬਣਾਉਣ ਲਈ ‘‘Create Account” ‘ਤੇ ਕਲਿੱਕ ਕਰੋ । Google ਵਿੱਚ ਸਾਨੂੰ ਆਪਣੇ ਬਾਰੇ ਕੁਝ ਜਾਣਕਾਰੀ ਭਰਨੀ ਪਵੇਗੀ ।
» ਸਾਡਾ ਪਹਿਲਾ (first) ਤੇ ਅਖ਼ੀਰਲਾ (last) ਨਾਮ ਭਰੋ |
» ‘‘Choose your username’’ ਵਿੱਚ ਸਾਡਾ ਵੱਖਰਾ ਈਮੇਲ ਪਤਾ ਹੁੰਦਾ ਹੈ ਜਿਸਨੂੰ ਅਸੀਂ ਵਰਤਣਾ ਚਾਹੁੰਦੇ ਹਾਂ ਤੇ ਇਸਨੂੰ” @gmail.com. ਤੋਂ ਪਹਿਲਾਂ ਲਿਖਣਾ ਹੈ ।
ਕਿਉਂਕਿ ਸਾਡਾ ਯੂਜ਼ਰ ਨੇਮ ਵੱਖਰਾ (unique) ਹੋਣਾ ਚਾਹੀਦਾ ਹੈ ਇਸ ਕਰਕੇ Google ਇਸਦੀ ਉਪਲੱਬਧਤਾ ਦੀ ਜਾਂਚ ਕਰਦਾ ਹੈ ਕਿ ਜੋ ਨਾਮ ਅਸੀਂ ਚੁਣਿਆ ਹੈ, ਉਹ ਕੋਈ ਹੋਰ ਨਹੀਂ ਵਰਤ ਰਿਹਾ ਹੈ । ਆਪਣਾ ਈ-ਮੇਲ ਐਡਰੈੱਸ ‘‘choose your username’’ ਬਾਕਸ ਵਿੱਚ ਟਾਈਪ ਕਰੋ । ਜਦੋਂ ਇੱਕ ਵਾਰੀ ਅਸੀਂ ਆਪਣਾ ਈ-ਮੇਲ ਐਡਰੈੱਸ ਪੱਕਾ (Final) ਕਰ ਲੈਂਦੇ ਹਾਂ ਉਸ ਨੂੰ ਕਿਧਰੇ ਲਿਖ ਕੇ ਰੱਖ ਲੈਣਾ ਬਿਹਤਰ ਰਹੇਗਾ ਤਾਂ ਜੋ ਇਹ ਸਾਨੂੰ ਭਵਿੱਖ ਵਿੱਚ ਯਾਦ ਰਹਿ ਸਕੇ ।
» ਸਾਨੂੰ ਇੱਕ ਪਾਸਵਰਡ ਦੇਣਾ ਪਵੇਗਾ ਤਾਂ ਜੋ ਅਸੀਂ ਆਪਣੇ ਅਕਾਊਂਟ ਤੇ ਸੁਰੱਖਿਅਤ ਤੌਰ ‘ਤੇ ਲੌਗ ਇੰਨ (log in) ਕਰ ਸਕੀਏ । ਇੱਥੇ Google ਸਾਨੂੰ ਦੱਸਦਾ ਹੈ ਕਿ ਸੁਰੱਖਿਅਤ ਰਹਿਣ ਲਈ ਸਾਨੂੰ ਘੱਟੋ-ਘੱਟ 8 ਕਰੈਕਟਰ ਲੰਮਾ ਪਾਸਵਰਡ ਦੇਣਾ ਚਾਹੀਦਾ ਹੈ ।
» ਫਿਰ ਆਪਣੀ ਜਨਮ-ਮਿਤੀ ਭਰੋ (ਮਹੀਨਾ, ਦਿਨ, ਸਾਨੂੰ)
» ਆਪਣਾ ਜੈਂਡਰ (Gender) ਭਰੋ (ਮੇਲ / ਫੀਮੇਲ)
» ਆਪਣਾ ਮੋਬਾਈਲ ਨੰਬਰ ਤੇ ਜੇਕਰ ਕੋਈ ਹੋਰ ਈ-ਮੇਲ ਪਤਾ ਹੈ ਤਾਂ ਉਹ ਵੀ ਭਰੋ | ਇੱਕ ਵਾਰੀ ਜਦੋਂ ਅਸੀਂ ਇਹ ਸਾਰੀ ਜਾਣਕਾਰੀ ਭਰ ਲੈਂਦੇ ਹਾਂ ਤਾਂ ‘‘Next Step” ‘ਤੇ ਕਲਿੱਕ ਕਰਨ ਨਾਲ ਅਸੀਂ ਅਗਲੇ ਪੇਜ ‘ਤੇ ਪਹੁੰਚ ਜਾਂਦੇ ਹਾਂ ।
ਅਸੀਂ ਹੁਣ ਆਪਣਾ ਅਕਾਊਂਟ ਬਣਾ ਲਿਆ ਹੈ । ‘‘Inbox’’ ’ਤੇ ਜਾਣ ਲਈ ‘‘Continue to Gmail” ‘ਤੇ ਕਲਿੱਕ ਕਰੋ ਤੇ ਈ-ਮੇਲ ਦੀ ਸ਼ੁਰੂਆਤ ਕਰੋ ।

Captcha ਕੋਡ

ਕੈਪਚਾ ਜਿਸ ਦਾ ਪੂਰਾ ਨਾਂ ਹੈ (“Completely Automated Public Turing Test to tell Computer and Humans Apart”) ਇਹ ਇੱਕ ਤਰ੍ਹਾਂ ਦਾ ਟੈੱਸਟ ਹੈ । ਇਹ ਟੈੱਸਟ ਪਤਾ ਲਾਉਂਦਾ ਹੈ ਕਿ ਯੂਜ਼ਰ ਮਨੁੱਖ ਹੈ ਜਾਂ ਨਹੀਂ ।
ਇੱਕ ਕੈਪਚਾ ਉਹ ਪ੍ਰੋਗਰਾਮ ਹੈ ਜੋ ਕੁਝ ਇਸ ਤਰ੍ਹਾਂ ਦੇ ਟੈੱਸਟ ਬਣਾ ਕੇ ਵੈੱਬਸਾਈਟ ਦੀ ਸੁਰੱਖਿਆ ਕਰਦੇ ਹਨ ਜੋ ਆਮ ਇਨਸਾਨ ਜਾਂ ਮਨੁੱਖ ਤਾਂ ਪਾਸ ਕਰ ਸਕਦਾ ਹੈ ਪਰ ਕੰਪਿਊਟਰ ਪ੍ਰੋਗਰਾਮ ਨਹੀਂ । ਉਦਾਹਰਨ ਲਈ ਉੱਪਰ ਦਿੱਤੇ ਟੁੱਟੇ-ਫੁੱਟੇ ਅੱਖਰ ਇੱਕ ਮਨੁੱਖ ਤਾਂ ਪੜ੍ਹ ਸਕਦਾ ਹੈ ਪਰ ਇੱਕ ਕੰਪਿਊਟਰ ਪ੍ਰੋਗਰਾਮ ਨਹੀਂ ।

ਈ-ਮੇਲ ਭੇਜਣੀ ਅਤੇ ਪ੍ਰਾਪਤ ਕਰਨੀ

ਈ-ਮੇਲ ਭੇਜਣ ਲਈ ਫ਼ੋਲਡਰ ਲਿਸਟ ਦੇ ਸਭ ਤੋਂ ਉੱਪਰ ‘Compose Mail’’ ਉੱਤੇ ਕਲਿੱਕ ਕਰੋ । Gmail ਇੰਟਰਫ਼ੇਸ ਵਿੱਚ ਇਕ ਐਂਟਰੀ ਫਾਰਮ ਨਜ਼ਰ ਆਵੇਗਾ |
ਰਿਸੀਪਿਅੰਟ (Recipient)—
‘‘To’’ ਬਾਕਸ ਵਿੱਚ ਉਸ ਵਿਅਕਤੀ ਦਾ ਈ-ਮੇਲ ਪਤਾ ਟਾਈਪ ਕਰੋ ਜਿਸ ਨੂੰ ਅਸੀਂ ਮੇਲ ਭੇਜਣਾ ਚਾਹੁੰਦੇ ਹਾਂ । ਇੱਕ ਤੋਂ ਜ਼ਿਆਦਾ ਰਿਸੀਪਿਅੰਟ ਲਈ ਪਤਿਆਂ ਨੂੰ ਕੌਮੇ ਦੁਆਰਾ ਵੱਖ-ਵੱਖ ਕਰੋ । ‘‘CC’’ ਵੇਖਣ ਲਈ ‘‘CC’’ ਟੈਬ ’ਤੇ ਕਲਿੱਕ ਕਰੋ ।‘
‘CC’ ਦਾ ਪੂਰਾ ਨਾਂ ਹੈ—ਕਾਰਬਨ ਕਾਪੀ । ਇੱਥੇ ਉਨ੍ਹਾਂ ਵਿਅਕਤੀਆਂ ਦੇ ਈ-ਮੇਲ ਪਤੇ ਟਾਈਪ ਕਰੋ ਜੋ ਈ-ਮੇਲ ਦੇ ਮੁੱਖ ਰਿਸੀਪਿਅੰਟ ਨਹੀਂ ਹਨ ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਇੱਕ ਕਾਪੀ ਭੇਜਣਾ ਚਾਹੁੰਦੇ ਹਾਂ ।
‘‘Bcc’’ ਵੇਖਣ ਲਈ ‘‘Bcc’’ ਟੈਬ ’ਤੇ ਕਲਿੱਕ ਕਰੋ । ‘‘Bcc’’ ਦਾ ਪੂਰਾ ਨਾਂ ਹੈ—ਬਲਾਇੰਡ ਕਾਰਬਨ ਕਾਪੀ । ਇੱਥੇ ਉਨ੍ਹਾਂ ਵਿਅਕਤੀਆਂ ਦੇ ਈ-ਮੇਲ ਪਤੇ ਲਿਖੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਈ-ਮੇਲ ਦੀ ਇੱਕ ਕਾਪੀ ਭੇਜਦੇ ਹਾਂ ਪਰ ਹੋਰ ਦੂਜੇ ਰਿਸੀਪਿਅੰਟ ਨੂੰ ਇਸ ਦਾ ਪਤਾ ਨਹੀਂ ਚਲਦਾ ।
‘‘Subject’’ ਵਿੱਚ ਈ-ਮੇਲ ਦਾ ਵਿਸ਼ਾ ਟਾਈਪ ਕਰੋ । ਅਸੀਂ ਇੱਥੇ ਟੈਕਸਟ ਲਿਖ ਸਕਦੇ ਹਾਂ । ਜਦੋਂ ਅਸੀਂ ਆਪਣੀ ਮੇਲ ਲਿਖ ਲੈਂਦੇ ਹਾਂ ਤਾਂ ‘Send’’ ਬਟਨ ’ਤੇ ਕਲਿੱਕ ਕਰਕੇ ਇਸ ਨੂੰ ਉਸੀ ਸਮੇਂ ਭੇਜ ਸਕਦੇ ਹਾਂ ਜਾਂ ਫਿਰ ‘‘Save’’ ਬਟਨ ‘ਤੇ ਕਲਿੱਕ ਕਰਕੇ ਇਸਨੂੰ ਡਰਾਫ਼ਟ ਵਜੋਂ ਸੇਵ ਕਰਕੇ ਰੱਖ ਸਕਦੇ ਹਾਂ ।
ਈ-ਮੇਲ ਪੜ੍ਹਨਾ—ਜੋ ਵੀ ਈ-ਮੇਲ ਸਾਨੂੰ ਪ੍ਰਾਪਤ ਹੁੰਦੀ ਹੈ ਉਹ ‘‘Inbox’ ਵਿੱਚ ਸਟੋਰ ਹੁੰਦੀ ਹੈ । ਬਿਨਾਂ ਪੜ੍ਹੇ ਹੋਏ ਸੰਦੇਸ਼ਾਂ ਦੀ ਗਿਣਤੀ ‘‘Inbox’’ ਫ਼ੋਲਡਰ ਦੇ ਸੱਜੇ ਪਾਸੇ ਬ੍ਰੈਕਟਾਂ ਵਿੱਚ ਦਿਖਾਈ ਦਿੰਦੀ ਹੈ । ਕੋਈ ਨਵਾਂ ਸੰਦੇਸ਼ ਆਇਆ ਹੈ ਕਿ ਨਹੀਂ । ਇਹ Gmail ਆਪਣੇ-ਆਪ ਹੀ ਹਰ ਦੋ ਮਿੰਟ ਦੇ ਅੰਤਰ ਵਿੱਚ ਚੈੱਕ ਕਰਦਾ ਰਹਿੰਦਾ ਹੈ l
ਇੱਕ ਇਕੱਲਾ ਸੰਦੇਸ਼ ਇੱਕ ਲਾਈਨ ਵਿੱਚ ਹੇਠ ਲਿਖੇ ਤਰੀਕੇ ਰਾਹੀਂ ਦਿਖਾਈ ਦਿੰਦਾ ਹੈ ।
(1) ਡਿਸਪੈਚਰ (ਭੇਜਣ ਵਾਲੇ ਦਾ ਨਾਂ)
(2) ਸਬਜੈਕਟ (ਵਿਸ਼ਾ)
(3) ਟੈਕਸਟ ਦਾ ਪਹਿਲਾ ਅੱਖਰ
(4) ਭੇਜਣ ਦੀ ਮਿਤੀ ’ਤੇ ਸਮਾਂ ।
ਫ਼ਾਈਲਾਂ ਨੂੰ ਈ-ਮੇਲ ਸੰਦੇਸ਼ ਦੇ ਨਾਲ ਜੋੜਨਾ—
ਨਵੀਂ ਸੰਦੇਸ਼ ਵਿੰਡੋ ਵਿੱਚ, ਇੱਕ ਅਟੈਚਮੈਂਟ ਜੋੜਨ ਲਈ ਪੇਪਰ ਕਲਿੱਪ ਆਈਕਨ ‘ਤੇ ਕਲਿੱਕ ਕਰੋ । ਆਪਣੇ ਕੰਪਿਊਟਰ ਵਿੱਚ ਉਨ੍ਹਾਂ ਫ਼ਾਈਲਜ਼ ਜਾਂ ਫ਼ੋਲਡਰਜ਼ ਨੂੰ ਲੱਭ ਕੇ ਕਲਿੱਕ ਕਰੋ, ਜਿਨ੍ਹਾਂ ਨੂੰ ਅਸੀਂ ਸੰਦੇਸ਼ ਦੇ ਨਾਲ ਜੋੜਨਾ ਚਾਹੁੰਦੇ ਹਾਂ, ਫਿਰ ‘‘open’’ ’ਤੇ ਕਲਿੱਕ ਕਰੋ । ਅਟੈਂਚਮੈਂਟ ਸਾਡੇ ਸੰਦੇਸ਼ ਦੇ ਨਾਲ ਜੁੜ ਗਈ ਹੈ l

GOOGLE APPS

ਐਪਸ ਸ਼ਬਦ ਐਪਲੀਕੇਸ਼ਨ ਲਈ ਵਰਤਿਆ ਜਾਂਦਾ ਹੈ । ਇੱਕ ਐਪ ਛੋਟਾ ਸਾਫ਼ਟਵੇਅਰ ਹੁੰਦਾ ਹੈ । ਇਹ ਇੰਟਰਨੈੱਟ ‘ਤੇ, ਸਾਡੇ ਕੰਪਿਊਟਰ ‘ਤੇ ਜਾਂ ਸਾਡੇ ਫੋਨ ‘ਤੇ ਜਾਂ ਕੋਈ ਹੋਰ ਇਲੈੱਕਟ੍ਰਾਨਿਕ ਡਿਵਾਈਸ ’ਤੇ ਚੱਲ ਸਕਦਾ ਹੈ ।
  1. Google Calander (ਗੂਗਲ ਕਲੰਡਰ)—ਗੂਗਲ ਕਲੰਡਰ, ਗੂਗਲ ਦੁਆਰਾ ਬਣਾਇਆ ਗਿਆ ਇੱਕ ਟਾਈਮ ਮੈਨੇਜਮੈਂਟ ਵੈੱਬ ਐਪਲੀਕੇਸ਼ਨ ‘ਤੇ ਮੋਬਾਈਲ ਐਪ ਹੈ ।
  2. ਗੂਗਲ ਮੈਪ (Google Map)—ਗੂਗਲ ਮੈਪ, ਗੂਗਲ ਦੁਆਰਾ ਬਣਾਈ ਗਈ ਇੱਕ ਡੈਸਕਟਾਪ ਵੈੱਬ ਮੈਪਿੰਗ ਸੇਵਾ ਹੈ ।
  3. Translate (ਟ੍ਰਾਂਸਲੇਟ)—ਗੂਗਲ ਟ੍ਰਾਂਸਲੇਟ, ਗੂਗਲ ਦੀ ਇੱਕ ਮੁਫ਼ਤ ਬਹੁਭਾਗੀ ਸਟੈਟੀਸਟੀਕਲ ਮਸ਼ੀਨ, ਟ੍ਰਾਂਸਲੇਸ਼ਨ ਸੁਵਿਧਾ ਹੈ ਜਿਸ ਦੁਆਰਾ ਅਸੀਂ ਟੈੱਕਸਟ, ਸਪੀਚ, ਇਮੇਜ ਜਾਂ ਰੀਅਲ ਟਾਈਮ ਵੀਡੀਓ ਨੂੰ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਟ੍ਰਾਂਸਲੇਟ ਕਰ ਸਕਦੇ ਹਾਂ।
  4. Google + (ਗੂਗਲ +)—Google + (ਗੂਗਲ ਪਲੱਸ) ਸੋਸ਼ਲ ਨੈੱਟਵਰਕਿੰਗ ਵਿੱਚ ਗੂਗਲ ਦੀ ਇੱਕ ਪਹਿਲ ਹੈ । ਗੂਗਲ + ਸੇਵਾ ਸਾਨੂੰ ਲਗਪਗ ਉਹੀ ਫੀਚਰ (Feature) ਅਤੇ ਫੰਕਸ਼ਨੈਲਟੀਜ਼ ਦਿੰਦਾ ਹੈ ਜੋ ਸਾਨੂੰ facebook ਤੋਂ ਮਿਲਦੀਆਂ ਹਨ । ਗੂਗਲ ਪਲੱਸ ਦੇ ਫੀਚਰਜ਼ ਵਿੱਚ ਸ਼ਾਮਿਲ ਹਨ ।
  5. Google Docs—ਗੂਗਲ ਦਾ ਸਤਰ ਇੱਕ ਆਨਲਾਈਨ ਵਰਡ ਪ੍ਰੋਸੈੱਸਰ ਹੈ ਜਿਸਦੇ ਜਰੀਏ ਅਸੀਂ ਟੈਕਸਟ ਡਾਕੂਮੈਂਟਸ ਬਣਾ ਅਤੇ ਫ਼ਾਰਮੈਟ ਕਰ ਸਕਦੇ ਹਾਂ ਅਤੇ ਮੌਜੂਦਾ ਸਮੇਂ ਵਿੱਚ ਹੀ ਹੋਰ ਲੋਕਾਂ ਨਾਲ ਸਾਂਝਾ ਕਰ ਸਕਦੇ ਹਾਂ ।
  6. Google Sheets—ਗੂਗਲ ਸ਼ੀਟਸ ਇੱਕ ਆਨਲਾਈਨ ਸਪਰੈੱਡਸ਼ੀਟ ਐਪ ਹੈ । ਜਿਸਦੇ ਜਰੀਏ ਅਸੀਂ ਸਪਰੈੱਡ ਬਣਾ ਅਤੇ ਫਾਰਮੈਟ ਕਰ ਸਕਦੇ ਹਾਂ ਅਤੇ ਦੂਸਰੇ ਵਿਅਕਤੀਆਂ ਨਾਲ ਇਸ ਉੱਤੇ ਇਕੱਠੇ ਕੰਮ ਕਰ ਸਕਦੇ ਹਾਂ ।
  7. Google Slides—ਗੂਗਲ ਸਲਾਈਡਸ ਇੱਕ ਆਨਲਾਈਨ ਪ੍ਰੋਫੈਨਟੇਅਨ ਐਪ ਹੈ । ਜੋ ਸਾਡੇ ਕੰਮ ਨੂੰ ਵਿਜ਼ੂਅਲ ਤਰੀਕੇ ਰਾਹੀਂ ਦਿਖਾਉਣ ਦੀ ਆਗਿਆ ਦਿੰਦਾ ਹੈ ।
  8. Play Store-ਪਲੇਅ ਸਟੋਰ—ਗੂਗਲ ਪਲੇਅ, android-powered ਸਮਾਰਟ ਮੈਨਜ, ਟੇਬਲੈਟਜ, Google TV ਹੋਰ ਇਸੇ ਤਰ੍ਹਾਂ ਦੀਆਂ ਡਿਵਾਇਸਿਜ਼ ਉੱਤੇ ਵਰਤਣ ਲਈ ਐਪਸ, ਮਿਊਜ਼ਕ (Music), ਕਿਤਾਬਾਂ, ਮੂਵੀਆਂ ਆਦਿ ਨੂੰ ਖਰੀਦਣ ਅਤੇ ਡਾਊਨਲੋਡ ਕਰਨ ਲਈ ਗੂਗਲ ਦਾ ਇੱਕ ਆਨਲਾਈਨ ਸਟੋਰ ਹੈ ।

Google Drive

ਗੂਗਲ ਡ੍ਰਾਈਵ ਉਹ ਸੇਵਾ ਹੈ ਜਿਸ ਦੁਆਰਾ ਅਸੀਂ ਫਾਈਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰ ਸਕਦੇ ਹਾਂ । ਇਹ ਸੇਵਾ 24 ਅਪ੍ਰੈਲ, 2012 ਨੂੰ ਹੋਂਦ ਵਿੱਚ ਆਈ ਅਤੇ ਇਹ ਸਾਨੂੰ 5 GB ਦੀ ਮੁਫ਼ਤ ਸਟੋਰੇਜ ਦਿੰਦਾ ਹੈ ।

Google Drive ਦੇ ਲਾਭ

ਗੂਗਲ ਡਰਾਈਵ ਦੇ ਹੇਠ ਲਿਖੇ ਲਾਭ ਹਨ –
  1. ਗੂਗਲ ਡਰਾਈਵ ਦੇ ਜ਼ਰੀਏ ਅਸੀਂ ਆਪਣੀ ਫ਼ਾਈਲਜ਼ ਨੂੰ ਕਿਧਰੇ ਵੀ ਬੈਠ ਕੇ ਵੇਖ ਸਕਦੇ ਹਾਂ। ਡ੍ਰਾਈਵ ਦੇ ਨਾਲ ਸਾਡੀਆਂ ਫ਼ਾਈਲਾਂ ਵੈੱਬ ‘ਤੇ ਉਪਲੱਬਧ ਹੋ ਜਾਂਦੀਆਂ ਹਨ ।
  2. ਗੂਗਲ ਡਰਾਈਵ ਵਿੱਚ OCR (ਆਪਟੀਕਲ ਕਰੈਕਟਰ ਰੈਕੋਗਨੀਸ਼ਨ) ਫ਼ੰਕਸ਼ਨ ਵੀ ਹੁੰਦਾ ਹੈ ਜਿਸਦੇ ਜ਼ਰੀਏ ਅਸੀਂ ਸਕੈਨਡ ਦਸਤਾਵੇਜ਼ਾਂ ਤੋਂ ਵੀ ਕੋਈ ਅੱਖਰ ਜਾਂ ਨਿਸ਼ਾਨ ਲੱਭ ਸਕਦੇ ਹਾਂ । ਉਦਾਹਰਨ ਲਈ ਕਿਸੇ ਪੁਰਾਣੇ ਅਖ਼ਬਾਰ ਦਾ ਆਰਟੀਕਲ ਜੋ ਕਿ ਸਕੈਨ ਕੀਤਾ ਹੋਇਆ ਹੈ ’ਤੇ googledrive ਉੱਤੇ ਸੇਵ ਹੈ, ਦੇ ਵਿੱਚੋਂ ਕਿਸੇ ਵਿਅਕਤੀ ਦਾ ਨਾਮ ਵੀ ਲੱਭ ਸਕਦੇ ਹਾਂ l
  3. ਗੂਗਲ ਡਰਾਈਵ ਦੇ ਜ਼ਰੀਏ ਅਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਜਾਂ ਆਪਣੇ ਕਲਾਇੰਟ ਜਾਂ ਦੋਸਤਾਂ ਨੂੰ ਆਪਣੇ gmail ਅਕਾਊਂਟ ਤੋਂ ਸਿੱਧੇ ਹੀ ਵੱਡੀਆਂ ਫ਼ਾਈਲਜ਼ ਭੇਜ ਸਕਦੇ ਹਾਂ l
  4. ਉੱਪਰ ਦੱਸੀਆਂ ਗਈਆਂ ਸਾਰੀਆਂ ਸੁਵਿਧਾਵਾਂ ਮੁਫ਼ਤ ਹਨ ।
  5. ਗੂਗਲ ਡਰਾਈਵ ਦੀ ਆਪਣੀ ਮੋਬਾਈਲ ਐਪਲੀਕੇਸ਼ਨ ਹੁੰਦੀ ਹੈ ਜਿਸ ਦੇ ਨਾਲ ਅਸੀਂ ਆਪਣੀ ਫ਼ਾਈਲਜ਼ ਨੂੰ ਆਪਣੇ iphone ਜਾਂ smartphone ‘ਤੇ ਕਿਧਰੇ ਵੀ ਬੈਠ ਕੇ ਖੋਲ੍ਹ ਸਕਦੇ ਹਾਂ ।
  6. ਗੂਗਲ ਡਰਾਈਵ ‘ਤੇ ਸਾਡਾ ਡਾਟਾ ਕਦੇ ਵੀ ਨਸ਼ਟ ਨਹੀਂ ਹੁੰਦਾ । ਫਿਰ ਚਾਹੇ ਸਾਡੇ ਕੰਪਿਊਟਰ ਨਾਲ ਜੋ ਮਰਜ਼ੀ ਹੋ ਜਾਵੇ ।
  7. ਗੂਗਲ ਡਰਾਈਵ ਦਾ ਬਹੁਤ ਵਧੀਆ built-in ਸਰਚ-ਇੰਜਣ ਹੁੰਦਾ ਹੈ ਜਿਸ ਦੇ ਨਾਲ ਅਸੀਂ ਕੀਅਬੋਰਡ ਦੀ ਮਦਦ ਲੈ ਕੇ ਆਸਾਨੀ ਨਾਲ ਕੰਨਟੈਟ (content) ਲੱਭ ਸਕਦੇ ਹਾਂ ।
  8. ਗੂਗਲ ਡਰਾਈਵ ਵਿੱਚ ਕਈ ਤਰ੍ਹਾਂ ਦੀਆਂ ਫ਼ਾਈਲਜ਼ ਖੋਲ੍ਹ ਸਕਦੇ ਹਾਂ ।

Google Drive ਨਾਲ ਫਾਈਲਾਂ ਸ਼ੇਅਰ ਕਰਨਾ

ਡ੍ਰਾਈਵ, ਜਾਂ ਫ਼ਾਈਲ ਜਾਂ ਫ਼ੋਲਡਰ ਜੋ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ, ਨੂੰ ਖੋਲ੍ਹੋ ।
ਸ਼ੇਅਰਿੰਗ ਬਾਕਸ ਨੂੰ ਖੋਲ੍ਹੋ—
1. ਜੇਕਰ ਫ਼ਾਈਲ ਖੁੱਲ੍ਹੀ ਹੋਵੇ ਤਾਂ—ਉੱਪਰ ਸੱਜੇ ਕੋਨੇ ‘ਤੇ ਸ਼ੇਅਰ ’ਤੇ ਕਲਿੱਕ ਕਰੋ ।
2. ਜੇਕਰ ਫ਼ੋਲਡਰ ਖੁੱਲ੍ਹਾ ਹੋਵੇ ਤਾਂ-ਉੱਪਰ ਸੱਜੇ ਕੋਨੇ ‘ਤੇ ਸ਼ੇਅਰ ਆਈਕਨ ‘ਤੇ ਕਲਿੱਕ ਕਰੋ ।
3. ਡ੍ਰਾਈਵ ਦੀ ਫ਼ਾਈਲ ਲਿਸਟ ਵਿੱਚੋਂ-ਫ਼ਾਈਲ ਜਾਂ ਫ਼ੋਲਡਰ ਦਾ ਨਾਂ ਸਿਲੈਕਟ ਕਰੋ ਤੇ ਉੱਪਰ ਸ਼ੇਅਰ ਆਈਕਨ ‘ਤੇ ਕਲਿੱਕ ਕਰੋ ।
4. ਸ਼ੇਅਰਿੰਗ ਬਾਕਸ ਵਿੱਚ people ਦੇ ਅੰਦਰ, ਉਨ੍ਹਾਂ ਵਿਅਕਤੀਆਂ ਜਾਂ ਗੂਗਲ ਗਰੁੱਪ ਦਾ E-mail ਪਤਾ ਟਾਈਪ ਕਰੋ ਜਿਨ੍ਹਾਂ ਨਾਲ ਅਸੀਂ ਡਾਟਾ ਸ਼ੇਅਰ ਕਰਨਾ ਚਾਹੁੰਦੇ ਹਾਂ । ਅਸੀਂ ਬਾਕਸ ਵਿੱਚ ਨਾਂ ਟਾਈਪ ਕਰਕੇ ਕਾਨਟੈਕਟਸ (contacts) ਨੂੰ ਲੱਭ ਵੀ ਸਕਦੇ ਹਾਂ l
5. ਸੱਜੇ ਪਾਸੇ ਦੇ ਡਰਾਪ ਡਾਊਨ (drop down) ਐਰੋ ‘ਤੇ ਕਲਿੱਕ ਕਰਕੇ ਇਹਨਾਂ ਯੂਜ਼ਰ ਨੂੰ ਦੇਣ ਵਾਲਾ ਟੈੱਕਸੈੱਸ ਸਿਲੈਕਟ ਕਰੋ ।
-Can Editਯੂਜ਼ਰ ਫ਼ਾਈਲ ਜਾਂ ਫ਼ੋਲਡਰ ਨੂੰ ਐਡਿਟ ਕਰ ਸਕਦਾ ਹੈ ਜਾਂ ਅੱਗੇ ਹੋਰਾਂ ਨਾਲ ਵੀ ਸ਼ੇਅਰ ਕਰ ਸਕਦਾ ਹੈ ।
-Can Comment—ਯੂਜ਼ਰ ਫ਼ਾਈਲ ਨੂੰ ਵੇਖ ਸਕਦਾ ਹੈ । ਉਸ ’ਤੇ ਕਮੈਂਟ (comment) ਲਿਖ ਸਕਦਾ ਹੈ ਪਰ ਉਸਨੂੰ ਐਡਿਟ ਨਹੀਂ ਕਰ ਸਕਦਾ । ਫ਼ੋਲਡਰਾਂ ਨੂੰ ਡਾਕੂਮੈਂਟ ਟੈੱਕਸੈੱਸ ਨਹੀਂ ਦਿੱਤਾ ਜਾ ਸਕਦਾ ।
-Can view-ਯੂਜ਼ਰ ਫ਼ਾਈਲ ਜਾਂ ਫ਼ੋਲਡਰ ਨੂੰ ਸਿਰਫ ਵੇਖ ਸਕਦਾ ਹੈ ਪਰ ਉਸ ‘ਤੇ (comment) ਨਹੀਂ ਦੇ ਸਕਦਾ ਨਾ ਹੀ ਉਸਨੂੰ ਐਡਿਟ ਕਰ ਸਕਦਾ ਹੈ ।
6. Done ’ਤੇ ਕਲਿੱਕ ਕਰੋ—ਯੂਜ਼ਰ ਨੂੰ ਇੱਕ ਈ-ਮੇਲ ਪ੍ਰਾਪਤ ਹੋਵੇਗੀ ਜਿਸ ਦੁਆਰਾ ਉਸ ਨੂੰ ਪਤਾ ਚੱਲੇਗਾ” ਕਿ ਉਸਦੇ ਨਾਲ ਡਾਟਾ ਸ਼ੇਅਰ ਕੀਤਾ ਗਿਆ ਹੈ ।
7. ਜੇਕਰ ਅਸੀਂ ਇੱਕ ਤੋਂ ਜ਼ਿਆਦਾ ਫ਼ਾਈਲਾਂ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਡ੍ਰਾਈਵ ਵਿੱਚ ਫ਼ਾਈਲਾਂ ਨੂੰ ਇੱਕ ਫੋਲਡਰ ਵਿੱਚ ਪਾ ਲਓ ਤੇ ਫਿਰ ਸਾਰੇ ਫ਼ੋਲਡਰ ਨੂੰ ਵੀ ਉਨ੍ਹਾਂ ਵਿਅਕਤੀਆਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਸੀਂ ਇਹ ਫ਼ਾਈਲਾਂ ਦਿਖਾਉਣਾ ਚਾਹੁੰਦੇ ਹੋ ।

ਸਾਫ਼ਟਵੇਅਰ ਨੂੰ ਡਾਊਨਲੋਡ ਕਰਨਾ

ਡਾਊਨਲੋਡਿੰਗ ਉਸ ਨੂੰ ਕਹਿੰਦੇ ਹਾਂ ਜਦੋਂ ਅਸੀਂ ਵੈੱਬਸਾਈਟ ਤੋਂ ਕੋਈ ਫਾਈਲ ਆਪਣੇ ਕੰਪਿਊਟਰ ਜਾਂ ਟੈਬਲੇਟ ਜਾਂ ਡਿਵਾਈਸ ’ਤੇ ਕਾਪੀ ਕਰਦੇ ਹਾਂ ।
ਅਪਲੋਡ ਉਸ ਨੂੰ ਕਹਿੰਦੇ ਹਨ ਜਦੋਂ ਅਸੀਂ ਵੈੱਬਸਾਈਟ ‘ਤੇ ਕੋਈ ਫ਼ਾਈਲ ਭੇਜਦੇ ਹਾਂ । ਡਾਊਨਲੋਡ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸਾਨੂੰ ਕਿਸੇ ਪ੍ਰੋਗਰਾਮ, ਐਪਸ, ਡਾਕੂਮੈਂਟਸ ਜਾਂ ਕਿਸੇ ਹੋਰ ਦੀ ਲੋਕਲ ਕਾਪੀ ਇੰਸਟਾਲ ਕਰਨੀ ਪੈਂਦੀ ਹੈ ।
ਅਪਲੋਡ ਦੀ ਲੋੜ ਡਾਕੂਮੈਂਟਸ ਨੂੰ ਭੇਜਣ ਲਈ ਕੀਤੀ ਜਾਂਦੀ ਹੈ ।
ਜ਼ਿਆਦਾਤਰ ਡਾਊਨ ਲੋਡਸ ਲਈ ਹੇਠਾਂ ਦਿੱਤੇ ਕੁਝ ਬੇਸਿਕ ਸਟੈਂਪ ਅਪਣਾਏ ਜਾਂਦੇ ਹਨ ।
1. ਲਿੰਕ ‘ਤੇ ਕਲਿੱਕ ਕਰੋ ।
2. open ਜਾਂ save ’ਤੇ ਕਲਿੱਕ ਕਰੋ।
3. ਡਾਊਨਲੋਡ ਨੂੰ confirm ਕਰੋ ।
4. ਡਾਊਨਲੋਡ ਨੂੰ open ਕਰੋ ਜਾਂ run ਕਰੋ

ਆੱਨਲਾਈਨ ਨਿਊਜ਼ ਪੇਪਰ

ਆੱਨਲਾਈਨ ਨਿਊਜ਼ਪੇਪਰ ਅਖ਼ਬਾਰ ਦਾ ਇੱਕ ਆੱਨਲਾਈਨ ਵਰਜ਼ਨ ਹੈ । ਇਹ ਇੱਕ ਪਬਲੀਕੇਸ਼ਨ ਦਾ ਰੋਜ਼ ਛੱਪਣ ਵਾਲਾ ਅਖ਼ਬਾਰ ਵੀ ਹੋ ਸਕਦਾ ਹੈ ਜਾਂ ਫਿਰ ਸਪਤਾਹਵਾਰ ਜਾਂ ਮਹੀਨਾਵਾਰ ਛੱਪਣ ਵਾਲੇ ਅਖ਼ਬਾਰ ਦਾ ਵਰਜ਼ਨ ਵੀ ਹੋ ਸਕਦਾ ਹੈ । ਆੱਨਲਾਈਨ ਹੋਣ ਨਾਲ ਨਿਊਜ਼ਪੇਪਰ ਲਈ ਅੱਗੇ ਵੱਧਣ ਦੇ ਕਈ ਮੌਕੇ ਹੁੰਦੇ ਹਨ, ਜਿਵੇਂ ਕਿ ਬਰੇਕਿੰਗ ਨਿਊਜ਼ ਨੂੰ ਸਭ ਤੋਂ ਪਹਿਲਾਂ ਨਿਰਧਾਰਿਤ ਸਮੇਂ ਵਿੱਚ ਦਿਖਾ ਕੇ ਦੂਸਰੇ ਜਰਨਲਿਜ਼ਮ (ਅਖ਼ਬਾਰ) ਦੇ ਪ੍ਰਸਾਰਨ ਦੇ ਨਾਲ ਮੁਕਾਬਲਾ ਕਰਨਾ ।

ਕਲਾਉਡ ਨੈਟਵਰਕਿੰਗ

ਕਲਾਊਡ ਸ਼ਬਦ ਨੈੱਟਵਰਕ ਜਾਂ ਇੰਟਰਨੈੱਟ ਲਈ ਵਰਤਿਆ ਜਾਂਦਾ ਹੈ, ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕਲਾਊਡ ਇੱਕ ਇਹੋ-ਜਿਹੀ ਚੀਜ਼ ਹੈ ਜੋ ਕਿ ਦੂਰ ਕਿਸੇ ਥਾਂ ‘ਤੇ ਮੌਜੂਦ ਹੁੰਦੀ ਹੈ । ਕਲਾਊਡ ਸਾਨੂੰ ਪਬਲਿਕ ਅਤੇ ਪ੍ਰਾਈਵੇਟ ਨੈੱਟਵਰਕਸ ਜਿਵੇਂ ਕਿ—WAN, LAN ਜਾਂ VPN ਉੱਤੇ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ—
ਐਪਲੀਕੇਸ਼ਨਜ਼–ਜਿਵੇਂ ਕਿ ਈ-ਮੇਲ, Web Conferencing, customer relationship management (CRM) ਕਲਾਊਡ ਦੇ ਉੱਤੇ ਚੱਲਦੇ ਹਨ ।
ਕਲਾਊਡ ਨੈੱਟਵਰਕਿੰਗ ਕਿਸੇ ਦੂਰ ਥਾਂ ‘ਤੇ ਸਥਿਤ ਹਾਰਡਵੇਅਰ ਅਤੇ ਸਾਫ਼ਟਵੇਅਰ ਰਿਸੋਰਸਿਸ ਨੂੰ ਵਰਤਣ, ਕਾਨਫਿੱਗਰ ਕਰਨ ਅਤੇ ਬਦਲਾਅ ਨੂੰ ਦਰਸਾਉਂਦੀ ਹੈ । ਇਹ ਸਾਨੂੰ ਆੱਨਲਾਈਨ ਡਾਟਾ ਸਟੋਰੇਜ ਇਨਫਰਾਸਟਰਕਚਰ ਅਤੇ ਐਪਲੀਕੇਸ਼ਨ ਪ੍ਰਦਾਨ ਕਰਦੀ ਹੈ ।
ਕਲਾਊਡ ਨੈੱਟਵਰਕਿੰਗ ਪਲੈਟਫਾਰਮ ਸੁਤੰਤਰਤਾ ਪ੍ਰਦਾਨ ਕਰਦਾ ਹੈ ਕਿਉਂਕਿ ਲੋਕਲ ਪੀ.ਸੀ. ਤੇ ਸਾਫ਼ਟਵੇਅਰ ਇਨਸਟਾਲ ਕਰਨ ਦੀ ਲੋੜ ਨਹੀਂ ਪੈਂਦੀ । ਕਲਾਊਡ ਨੈੱਟਵਰਕਿੰਗ ਵਿੱਚ ਹੋਰ ਸਟੱਫ (ਰਿਸੋਰਸਿਸ) ਨੂੰ ਜੋੜਨਾ ਬਹੁਤ ਸੌਖਾ ਹੁੰਦਾ ਹੈ । ਜਦੋਂ ਹੋਰ ਯੂਜ਼ਰਜ਼ ਵਧਦੇ ਹਨ ਜਾਂ ਫਿਰ ਐਪਲੀਕੇਸ਼ਨ ਦੀਆਂ ਲੋੜਾਂ ਬਦਲਦੀਆਂ ਹਨ ਤਾਂ ਕਲਾਊਡ ਨੈੱਟਵਰਕਿੰਗ ਨੂੰ ਲੋੜ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ।

ਇੰਟਰਨੈੱਟ ਸੁਰੱਖਿਆ

ਇੰਟਰਨੈੱਟ ਸਾਨੂੰ ਸੂਚਨਾ ਅਤੇ ਸੇਵਾਵਾਂ ਦਾ ਖਜ਼ਾਨਾ ਪ੍ਰਦਾਨ ਕਰਦਾ ਹੈ । ਅੱਜ-ਕਲ੍ਹ ਸਾਡੀਆਂ ਰੋਜ਼ਮੱਰਾ ਦੀਆਂ ਕਈ ਕਿਰਿਆਵਾਂ ਇੰਟਰਨੈੱਟ ‘ਤੇ ਹੀ ਨਿਰਭਰ ਕਰਦੀਆਂ ਹਨ, ਜਿਵੇਂ ਕਿ ਕਈ ਤਰ੍ਹਾਂ ਦਾ ਸੰਚਾਰ, ਖ਼ਰੀਦਾਰੀ, ਵਿੱਤੀ ਸੇਵਾਵਾਂ, ਮਨੋਰੰਜਨ ਅਤੇ ਇਸੇ ਤਰ੍ਹਾਂ ਦੀਆਂ ਕਈ ਹੋਰ ਕਿਰਿਆਵਾਂ ਹਾਲਾਂਕਿ ਇੰਟਰਨੈੱਟ ਦੀ ਵਧਦੀ ਵਰਤੋਂ ਦੇ ਕੁਝ ਜ਼ੋਖ਼ਮ ਵੀ ਹਨ । ਉਹ ਸਾਰੀ ਜਾਣਕਾਰੀ ਜੋ ਅਸੀਂ ਇੰਟਰਨੈੱਟ ‘ਤੇ ਭੇਜਦੇ ਹਾਂ ਜਿਵੇਂ ਕਿ ਸਾਡੇ ਨਿੱਜੀ ਸੰਦੇਸ਼, ਬੈਂਕ ਅਕਾਊਂਟ ਦੀ ਜਾਣਕਾਰੀ, ਤਸਵੀਰਾਂ ਆਦਿ ਸੁਰੱਖਿਅਤ ਵੀ ਹਨ ਕਿ ਨਹੀਂ ? ਇਸ ਬਾਰੇ ਜ਼ਰਾ ਸੋਚੋ ।
ਇੱਕ ਇੰਟਰਨੈੱਟ ਯੂਜ਼ਰ ਹੋਣ ਦੇ ਨਾਤੇ ਅਸੀਂ ਇਹ ਉਮੀਦ (ਆਸ) ਕਰ ਸਕਦੇ ਹਾਂ ਕਿ ਸਾਡੇ ਸੰਚਾਰ ਅਤੇ ਵਿੱਤੀ ਲੇਨ-ਦੇਣ ਦੀ ਨਿੱਜੀ ਸੁਰੱਖਿਆ ਰਹੇ । ਜਦੋਂ ਅਸੀਂ ਆਪਣੇ ਕਿਸੇ ਪਰਿਵਾਰਿਕ ਮੈਂਬਰ (member) ਨੂੰ ਵੀਡੀਓ ਕਾਲ (video call) ਕਰਦੇ ਹਾਂ ਤਾਂ ਅਸੀਂ ਇਹ ਆਸ ਕਰਦੇ ਹਾਂ ਕਿ ਕੋਈ ਹੋਰ ਉਸ ਨੂੰ ਵੇਖ ਨਹੀਂ ਰਿਹਾ। ਜਦੋਂ ਅਸੀਂ ਕ੍ਰੈਡਿਟ ਕਾਰਡ (credit card) ਦੇ ਜ਼ਰੀਏ ਕੁਝ ਆੱਨਲਾਈਨ ਖ਼ਰੀਦਾਰੀ ਕਰਦੇ ਹਾਂ ਤਾਂ ਅਸੀਂ ਇਹ ਆਸ ਕਰਦੇ ਹਾਂ ਕਿਤੇ ਕੋਈ ਸਾਡੇ ਕ੍ਰੈਡਿਟ ਕਾਰਡ ਦੀ ਡਿਟੇਲ ਨਾ ਜਾਣ ਸਕੇ । ਹਾਲਾਂਕਿ, ਇੰਟਰਨੈੱਟ ਨਿੱਜੀ ਤੇ ਸੁਰੱਖਿਅਤ ਹੈ, ਫਿਰ ਵੀ ਇਸ ਵਿੱਚ ਕਈ ਗੰਭੀਰ ਸੁਰੱਖਿਆ-ਜ਼ੋਖਮ ਹਨ ।

ਵਾਇਰਸ

ਕੰਪਿਊਟਰ ਵਾਇਰਸ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਕਿ ਦੂਸਰੇ ਕੰਪਿਊਟਰ ਪ੍ਰੋਗਰਾਮਜ਼ ਵਿੱਚ ਆਪਣੇਆਪ ਨੂੰ ਦੁਹਰਾਉਂਦਾ ਹੈ ਅਤੇ ਕੰਪਿਊਟਰ ਸਾਫ਼ਟਵੇਅਰ, ਹਾਰਡਵੇਅਰ ’ਤੇ ਡਾਟਾ ਨੂੰ ਨੁਕਸਾਨ ਪਹੁੰਚਾਉਂਦਾ ਹੈ । ਇੱਕ ਵਾਰੀ ਵਾਇਰਸ ਕੰਪਿਊਟਰ ਵਿੱਚ ਆ ਜਾਵੇ ਤਾਂ ਇਹ ਕੁਝ ਨੁਕਸਾਨਦਾਇਕ ਕਿਰਿਆਵਾਂ ਕਰ ਸਕਦਾ ਹੈ—ਜਿਵੇਂ ਕਿ ਡਾਟੇ ਨੂੰ ਖ਼ਰਾਬ ਕਰਨਾ ਜਾਂ ਸੰਵੇਦਨਸ਼ੀਲ (sensitive) ਜਾਣਕਾਰੀ ਲੈਣਾ ।
ਕੰਪਿਊਟਰ ਵਾਇਰਸ ਦੇ ਨਾਲ ਨਿਪਟਣ ਦਾ ਸਭ ਤੋਂ ਵਧੀਆ ਤਰੀਕਾ ਹੈ—ਐਂਟੀ ਵਾਇਰਸ ਸਾਫ਼ਟਵੇਅਰ ਦੀ ਵਰਤੋਂ । ਐਂਟੀ ਵਾਇਰਸ ਸਾਫ਼ਟਵੇਅਰ ਇੱਕ ਕੰਪਿਊਟਰ ਸਿਸਟਮ ਨੂੰ ਵਾਇਰਸ ਤੇ ਦੂਜੇ ਨੂੰ ਨੁਕਸਾਨਦਾਇਕ ਪ੍ਰੋਗਰਾਮਜ਼ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ । ਕੰਪਿਊਟਰ ਵਿੱਚ ਵਾਇਰਸ ਜ਼ਿਆਦਾਤਰ ਉਦੋਂ ਆਉਂਦਾ ਹੈ ਜਦੋਂ ਅਸੀਂ ਇੰਟਰਨੈੱਟ ਤੋਂ ਕੋਈ ਇਹੋ-ਜਿਹੀ ਫ਼ਾਈਲ ਡਾਊਨਲੋਡ ਕਰਦੇ ਹਾਂ ਜੋ ਇਨਫੈਕਟਿਡ (infected) ਜਾਂ ਸੰਕਰਮਿਤ ਹੁੰਦੀ ਹੈ । ਐਂਟੀ ਵਾਇਰਸ ਸਾਫ਼ਟਵੇਅਰ ਸਾਡੀਆਂ ਆਨ-ਲਾਈਨ ਕਿਰਿਆਵਾਂ ਨੂੰ ਸਕੈਨ ਕਰਦਾ ਹੈ ਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫ਼ਾਈਲ ਡਾਊਨਲੋਡ ਨਹੀਂ ਕਰ ਰਹੇ । ਜੇਕਰ ਫਿਰ ਵੀ ਸਾਡੇ ਕੰਪਿਊਟਰ ਵਿੱਚ ਵਾਇਰਸ ਆ ਜਾਵੇ ਤਾਂ ਐਂਟੀ ਵਾਇਰਸ ਸਾਫ਼ਟਵੇਅਰ ਦੀ ਮਦਦ ਨਾਲ ਅਸੀਂ ਉਸ ਦੀ ਪਹਿਚਾਣ ਕਰ ਸਕਦੇ ਹਾਂ ਤੇ ਉਸ ਨੂੰ ਨਸ਼ਟ ਕਰ ਸਕਦੇ ਹਾਂ ।

ਸਪਾਈਵੇਅਰ

ਸਪਾਈਵੇਅਰ ਸਾਡੇ ਕੰਪਿਊਟਰ ਵਿੱਚ ਇੰਨਸਟਾਲ ਹੋਇਆ ਉਹ ਪ੍ਰੋਗਰਾਮ ਹੈ ਜੋ ਸਾਡੇ ਬਾਰੇ ਤੇ ਅਸੀਂ ਕੰਪਿਊਟਰ ਨੂੰ ਕਿਵੇਂ ਵਰਤਦੇ ਹਾਂ, ਦੀ ਜਾਣਕਾਰੀ ਕਿਸੇ ਤੀਸਰੇ ਵਿਅਕਤੀ ਨੂੰ ਭੇਜਦਾ ਹੈ । ਜ਼ਿਆਦਾਤਰ ਨੂੰ ਜਦੋਂ ਇਹ ਕੰਮ ਹੁੰਦਾ ਹੈ ਤਾਂ ਅਸੀਂ ਇਸ ਬਾਰੇ ਜਾਣੂ ਨਹੀਂ ਹੁੰਦੇ । ਸਪਾਈਵੇਅਰ ਸਾਡੇ ਸਿਸਟਮ ਵਿੱਚ ਉਦੋਂ ਦਾਖਿਲ ਹੁੰਦਾ ਹੈ ਜਦੋਂ ਅਸੀਂ ਕਿਸੇ ਨਾਲ ਵਿਸ਼ਵਾਸ-ਯੋਗ ਸ੍ਰੋਤ ਤੋਂ ਕੋਈ ਮੁਫ਼ਤ ਸਾਫ਼ਟਵੇਅਰ ਡਾਊਨਲੋਡ ਜਾਂ ਇਨਸਟਾਲ ਕਰਦੇ ਹਾਂ । ਕਿਉਂਕਿ ਅਸੀਂ ਇਨਸਟਾਲ ਕਰਨ ਦੀ ਆਗਿਆ ਦਿੰਦੇ ਹਾਂ, ਇਸ ਕਰਕੇ ਪੁਰਾਣੇ ਸੁਰੱਖਿਆ ਦੇ ਤਰੀਕੇ, ਜਿਵੇਂ ਐਂਟੀਵਾਇਰਸ, ਸਾਫ਼ਟਵੇਅਰ ਨੂੰ ਇਨਸਟਾਲ ਹੋਣ ਤੋਂ ਨਹੀਂ ਰੋਕ ਸਕਦੇ ।
ਇੱਕ ਵਾਰੀ ਸਪਾਈਵੇਅਰ ਪ੍ਰੋਗਰਾਮ ਇਨਸਟਾਲ ਹੋ ਜਾਂਦਾ ਹੈ ਤਾਂ ਇਹ ਜਾਣਕਾਰੀ ਇਕੱਠੀ ਕਰਨਾ ਸ਼ੁਰੂ ਕਰ ਦਿੰਦਾ ਹੈ । ਕੁਝ ਸਪਾਈਵੇਅਰ ਪ੍ਰੋਗਰਾਮਜ਼ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਤੇ ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਦੇ ਹਨ ਜਿਸਦੇ ਨਾਲ ਸਾਡੀ ਪਛਾਣ ਨਹੀਂ ਹੋ ਸਕਦੀ । ਪਰ ਕੁਝ ਸਪਾਈਵੇਅਰ ਪ੍ਰੋਗਰਾਮਜ਼, ਅਸੀਂ ਜਿਹੜੀ ਕੀਅਜ਼ ਦਬਾਉਂਦੇ ਹਾਂ ਜਿਸ ਵਿੱਚ ਪਾਸਵਰਡ ਜਾਂ ਫਿਰ ਸਾਡਾ ਕਰੈਡਿਟ ਕਾਰਡ ਨੰਬਰ ਵੀ ਸ਼ਾਮਲ ਹੋ ਸਕਦਾ ਹੈ ਨੂੰ ਰਿਕਾਰਡ ਕਰਦੇ ਹਨ । ਇਸ ਤਰ੍ਹਾਂ ਦੇ ਸਪਾਈਵੇਅਰ ਪ੍ਰੋਗਰਾਮ ਨੁਕਸਾਨਦਾਇਕ ਹੁੰਦੇ ਹਨ ।
ਸਪਾਈਵੇਅਰ ਨੂੰ ਕੰਪਿਊਟਰ ਤੋਂ ਹਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਜ਼ਿਆਦਾਤਰ ਜਦੋਂ ਵੀ ਇਸ ਪ੍ਰੋਗਰਾਮ ਨੂੰ ਅਸੀਂ ਡਿਲੀਟ ਕਰਦੇ ਹਾਂ ਤਾਂ ਇਹ ਆਪਣੇ-ਆਪ ਨੂੰ ਦੁਬਾਰਾ ਇਨਸਟਾਲ ਕਰ ਲੈਂਦਾ ਹੈ । ਸਪਾਈਵੇਅਰ ਦੇ ਨਾਲ ਨਿੱਪਟਣ ਲਈ ਸਾਨੂੰ ਵਿਸ਼ਵਾਸਯੋਗ ਸਪਾਈਵੇਅਰ ਮੈਨੇਜ਼ਮੈਂਟ ਟੂਲਜ਼ ਦੀ ਲੋੜ ਪੈਂਦੀ ਹੈ ।

ਟਰੋਜਨ

ਟਰੋਜਨ ਹੌਰਸ ਜਿਸਨੂੰ ਸੰਖੇਪ ਵਿੱਚ ਟਰੋਜਨ ਵੀ ਕਿਹਾ ਜਾਂਦਾ ਹੈ ਇੱਕ ਤਰ੍ਹਾਂ ਦਾ ਮਾਲਵੇਅਰ ਹੁੰਦਾ ਹੈ ਜੋ ਕਿ ਇੱਕ ਯੂਜ਼ਰ ਦੇ ਕੰਪਿਊਟਰ ਨੂੰ ਬਿਨਾਂ ਆਗਿਆ ਵਰਤਣ ਲਈ ਬਣਾਇਆ ਗਿਆ ਹੈ । ਟਰੋਜਨ ਹੌਰਸ ਵਾਇਰਸ ਦੀ ਤਰ੍ਹਾਂ ਆਪਣੇ-ਆਪ ਨੂੰ ਦੁਹਰਾਉਂਦੇ ਨਹੀਂ, ਜਦਕਿ ਇਹ ਮਸ਼ੀਨ ਉੱਤੇ ਇਨਸਟਾਲ ਹੋਣ ਵਾਲੇ ਵਾਇਰਸ ਦੀ ਅਗਵਾਈ ਕਰਦੇ ਹਨ ।
ਟਰੋਜਨ ਹੌਰਸ ਸਾਫ਼ਟਵੇਅਰ ਵੀ ਇਸੇ ਤਰੀਕੇ ਨਾਲ ਕੰਮ ਕਰਦਾ ਹੈ । ਇੱਥੇ ਟਰੋਜਨ ਸਾਡਾ ਕੰਪਿਊਟਰ ਹੈ ਤੇ ਘੋੜਾ ਇੱਕ ਵਿਸ਼ਵਾਸਯੋਗ ਦਿਸਣ ਵਾਲੀ ਐਪਲੀਕੇਸ਼ਨ ਹੈ ।

ਫ਼ਿਸ਼ਿੰਗ ਸਕੈਮਸ

ਫ਼ਿਸ਼ਿੰਗ ਇੱਕ ਈ-ਮੇਲ ਧੋਖਾ ਕਰਨ ਦਾ ਤਰੀਕਾ ਹੈ ਜਿਸ ਵਿੱਚ ਗਲਤ ਕੰਮ ਕਰਨ ਵਾਲਾ ਵਿਅਕਤੀ ਇੱਕ ਅਸਲ ਦਿਸਣ ਵਾਲੀ ਈ-ਮੇਲ ਭੇਜਦਾ ਹੈ ਜੋ ਸਾਡੀ ਨਿੱਜੀ ਤੇ ਵਿੱਤੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ । ਜ਼ਿਆਦਾਤਰ ਇਹ ਸੰਦੇਸ਼ ਸਾਡੇ ਜਾਣ-ਪਛਾਣ ਜਾਂ ਵਿਸ਼ਵਾਸ ਵਾਲੇ ਲੋਕਾਂ ਤੋਂ ਆਉਂਦਾ ਹੈ ਤੇ ਸਾਡੀ ਉਨ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਸਾਡੀ ਲੋਗਿੰਨ ਡੀਟੇਲ ਨੂੰ ਇਕੱਠੀ ਕਰ ਲੈਂਦੀ ਹੈ । ਇੱਕ ਆਮ ਸਕੈਮ ਵਿੱਚ ਇੱਕ ਸੰਦੇਸ਼ ਹੁੰਦਾ ਹੈ ਜੋ ਸਾਨੂੰ ਸਾਡੇ ਅਕਾਊਂਟ ਦੀਆਂ ਕੁਝ ਸਮੱਸਿਆਵਾਂ ਦੱਸਦਾ ਹੈ, ਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਅਕਾਊਂਟ ‘ਤੇ ਦੁਬਾਰਾ ਲੋਗਿੰਨ ਕਰਨ ਨੂੰ ਕਹਿੰਦਾ ਹੈ । ਇਹ ਸੰਦੇਸ਼ ਬੜੇ ਢੁੱਕਵੇਂ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਸੰਦੇਸ਼ ਲੋਗੋਜ਼ ਤੇ ਕੰਮ-ਕਾਜ਼ ਦੀ ਭਾਸ਼ਾ ਵਰਤੀ ਜਾਂਦੀ ਹੈ, ਜਿਵੇਂ ਕਿ ਇਹ ਸੰਦੇਸ਼ ਅਸਲ ਵਿੱਚ ਹੀ ਕਿਸੇ ਢੁੱਕਵੇਂ ਸ੍ਰੋਤ ਤੋਂ ਆਇਆ ਹੈ । ਜਦੋਂ ਅਸੀਂ ਇਸ ਉੱਪਰ ਦਿੱਤੇ ਹੋਏ ਲਿੰਕ ‘ਤੇ ਜਾਂਦੇ ਹਾਂ ਤਾਂ ਇਹ ਵੈੱਬਪੇਜ ਬਿਲਕੁੱਲ ਅਸਲੀ ਲੱਗਦੇ ਹਨ ਪਰ ਜੇਕਰ ਅਸੀਂ ਇਸ ਨੂੰ ਬੜੇ ਧਿਆਨ ਨਾਲ ਵੇਖੀਏ ਤਾਂ ਅਸਲੀ ਨਹੀਂ ਹੁੰਦੇ । ਵਿੱਤੀ ਸੰਸਥਾਵਾਂ ਇਸ ਤਰ੍ਹਾਂ ਦੇ ਸੰਦੇਸ਼ ਨਹੀਂ ਭੇਜਦੀਆਂ ।

ਡਿਜ਼ੀਟਲ ਸਿੰਗਨੇਚਰ

ਡਿਜ਼ੀਟਲ ਸਿਗਨੇਚਰ ਇੱਕ ਡਿਜ਼ੀਟਲ ਕੋਡ ਹੈ ਜੋ ਕਿ ਇਲੈਕਟ੍ਰਾਨਿਕਲੀ ਟ੍ਰਾਂਸਫਰ ਹੋਣ ਵਾਲੇ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ, ਜਿਸਦੇ ਨਾਲ ਭੇਜਣ ਵਾਲੇ ਦੀ ਪਹਿਚਾਣ ਹੁੰਦੀ ਹੈ । ਡਿਜ਼ੀਟਲ ਸਿੰਗਨੇਚਰ Cryptrography ਕਰਿਪਟੋਗ੍ਰਾਫੀ ਜੋ ਕਿ ਅਪਲਾਈਡ ਮੈਥੇਮੈਟਿਕਸ (Applied Mathematics) ਦੀ ਇੱਕ ਬ੍ਰਾਂਚ ਹੈ, ਦੇ ਜ਼ਰੀਏ ਬਣਾਏ ਤੇ ਮਿਲਾਣ ਕੀਤੇ ਜਾਂਦੇ ਹਨ । ਡਿਜ਼ੀਟਲ ਸਿੰਗਨੇਚਰ ਲਈ 2 ਕੀਅਜ਼ ਵਰਤੀਆਂ ਜਾਂਦੀਆਂ ਹਨ, ਇੱਕ ਡਿਜ਼ੀਟਲ ਸਿੰਗਨੇਚਰ ਬਣਾਉਣ ਲਈ ਤੇ ਦੂਜੀ ਇਸਦਾ ਮਿਲਾਣ ਕਰਨ ਦੇ ਲਈ ।

Computer Guide for Class 9 PSEB ਇੰਟਰਨੈੱਟ ਐਪਲੀਕੇਸ਼ਨ Textbook Questions and Answers

1. ਖ਼ਾਲੀ ਥਾਂਵਾਂ ਭਰੋ

1. Gmail …………….. ਦੀ ਇਕ ਮੁਫ਼ਤ ਈ-ਮੇਲ ਸੇਵਾ ਹੈ ।
(a) Yahoo
(b) Google
(c) Rediffmail
(d) Hotmail.
ਉੱਤਰ – (b) Google
2. ਇੰਟਰਨੈੱਟ ਦੇ ਉੱਤੇ ਹਰੇਕ ਮਸ਼ੀਨ ਨੂੰ ਇੱਕ ਇਕੱਲਾ (ਯੂਨਿਕ) ਨੰਬਰ ਦਿੱਤਾ ਜਾਂਦਾ ਹੈ ਜਿਸਨੂੰ …………… ਕਿਹਾ ਜਾਂਦਾ ਹੈ ।
(a) ਐਡਰੈੱਸ
(b) ਈ-ਮੇਲ
(c) ID
(d) IP ਐਡਰੈੱਸ
ਉੱਤਰ – (d) IP ਐਡਰੈੱਸ
3. ………………….. ਇੱਕ ਤਰ੍ਹਾਂ ਦਾ ਟੈੱਸਟ ਹੈ ਜੋ ਇਹ ਪਤਾ ਲਾਉਂਦਾ ਹੈ ਕਿ ਯੂਜ਼ਰ ਮਨੁੱਖ ਹੈ ਕਿ ਨਹੀਂ ।
(a) CAPTCHA
(b) DERTSA
(c) HEPTCHA
(d) NEPHCA.
ਉੱਤਰ – (a) CAPTCHA
4. …………………. ਇੱਕ ਤਰ੍ਹਾਂ ਦਾ ਮੱਲਵੇਅਰ ਹੁੰਦਾ ਹੈ ਜੋਕਿ ਯੂਜ਼ਰ ਦੇ ਕੰਪਿਊਟਰ ਨੂੰ ਬਿਨਾਂ ਆਗਿਆ ਵਰਤਣ ਲਈ ਬਣਾਇਆ ਗਿਆ ਹੈ l
(a) ਸਪਾਈਵੇਅਰ
(b) ਟਰੋਜ਼ਨ
(c) ਮੈਲਵੇਅਰ
(d) ਹੋਰਸ ।
ਉੱਤਰ – (b) ਟਰੋਜ਼ਨ
5. TV ਅਤੇ ਰੇਡੀਓ, ਇੰਟਰਨੈੱਟ ਉੱਤੇ ………………. ਮੀਡੀਆ ਦੇ ਉਦਾਹਰਨ ਹਨ ।
(a) ਸਟਰੀਸਿੰਗ
(b) ਲਿਮਿਟਿਡ
(c) ਆੱਨ-ਲਾਈਨ
(d) ਆਫ਼ਲਾਈਨ
ਉੱਤਰ – (c) ਆੱਨ-ਲਾਈਨ

2. ਸਹੀ/ਗ਼ਲਤ

1. ਸਪਾਈਵੇਅਰ ਇੱਕ ਈ-ਮੇਲ ਫਰੌਡ (ਧੋਖਾ) ਹੈ, ਜਿਸ ਵਿੱਚ ਗ਼ਲਤ ਕੰਮ ਕਰਨ ਵਾਲਾ ਵਿਅਕਤੀ, ਇੱਕ ਅਸਲ ਦਿਸਣ ਵਾਲੀ ਈ-ਮੇਲ ਸਾਨੂੰ ਭੇਜਦਾ ਹੈ ਜੋ ਸਾਡੀ ਨਿੱਜੀ ਤੇ ਵਿੱਤੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ ।
ਉੱਤਰ – ਗ਼ਲਤ
2. ਗੂਗਲ ਡ੍ਰਾਈਵ ਦੇ ਜ਼ਰੀਏ ਅਸੀਂ ਫ਼ਾਈਲਾਂ ਨੂੰ ਆਨ-ਲਾਈਨ ਸਟੋਰ ਅਤੇ ਸ਼ੇਅਰ ਨਹੀਂ ਕਰ ਸਕਦੇ ।
ਉੱਤਰ – ਗ਼ਲਤ
3. ਐਂਟੀ ਵਾਇਰਸ ਸਾਫ਼ਟਵੇਅਰ ਦੀ ਵਰਤੋਂ ਕਰਕੇ ਵਾਇਰਸ ਨਾਲ ਨਿਪਟਿਆ ਜਾ ਸਕਦਾ ਹੈ।
ਉੱਤਰ – ਸਹੀ
4. BCC ਵਿੱਚ ਅਸੀਂ ਉਨ੍ਹਾਂ ਵਿਅਕਤੀਆਂ ਦੇ ਈ-ਮੇਲ ਪਤੇ ਟਾਈਪ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਈ-ਮੇਲ ਦੀ ਇੱਕ ਕਾਪੀ ਤਾਂ ਭੇਜਦੇ ਹਾਂ ਪਰ ਦੂਜੇ ਰਿਸੀਪਿਅੰਟ ਨੂੰ ਇਸਦਾ ਪਤਾ ਨਹੀਂ ਚਲਦਾ ।
ਉੱਤਰ – ਸਹੀ
5. ਡਿਜ਼ੀਟਲ ਸਿਗਨੇਚਰ ਨੂੰ ਬਾਇਓਗ੍ਰਾਫੀ (Biography) ਦੇ ਜ਼ਰੀਏ ਬਣਾਇਆ ਤੇ ਵੈਰੀਫ਼ਾਈ ਕੀਤਾ ਜਾਂਦਾ ਹੈ ।
ਉੱਤਰ – ਗ਼ਲਤ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. CAPTCHA (ਕੈਪਚਾ) ਕੋਡ ਕਿਸਨੂੰ ਕਹਿੰਦੇ ਹਨ ?
ਉੱਤਰ—ਕੈਪਚਾ ਜਿਸ ਦਾ ਪੂਰਾ ਨਾਂ ਹੈ (‘‘Completely Automated Public Turing Test to tell Computer and Humans Apart”) ਇਹ ਇੱਕ ਤਰ੍ਹਾਂ ਦਾ ਟੈੱਸਟ ਹੈ । ਇਹ ਟੈੱਸਟ ਪਤਾ ਲਾਉਂਦਾ ਹੈ ਕਿ ਯੂਜ਼ਰ ਮਨੁੱਖ ਹੈ ਜਾਂ ਨਹੀਂ ।
ਇੱਕ ਕੈਪਚਾ ਉਹ ਪ੍ਰੋਗਰਾਮ ਹੈ ਜੋ ਕੁਝ ਇਸ ਤਰ੍ਹਾਂ ਦੇ ਟੈੱਸਟ ਬਣਾ ਕੇ ਵੈੱਬਸਾਈਟ ਦੀ ਸੁਰੱਖਿਆ ਕਰਦੇ ਹਨ ਜੋ ਆਮ ਇਨਸਾਨ ਜਾਂ ਮਨੁੱਖ ਤਾਂ ਪਾਸ ਕਰ ਸਕਦਾ ਹੈ ਪਰ ਕੰਪਿਊਟਰ ਪ੍ਰੋਗਰਾਮ ਨਹੀਂ । ਉਦਾਹਰਨ ਲਈ ਹੇਠਾਂ ਦਿੱਤੇ ਟੁੱਟੇ-ਫੁੱਟੇ ਅੱਖਰ ਇੱਕ ਮਨੁੱਖ ਤਾਂ ਪੜ੍ਹ ਸਕਦਾ ਹੈ ਪਰ ਇੱਕ ਕੰਪਿਊਟਰ ਪ੍ਰੋਗਰਾਮ ਨਹੀਂ ।
ਪ੍ਰਸ਼ਨ 2. Google Apps ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-Google Apps ਕੁੱਝ ਖਾਸ ਕਿਸਮ ਦੀਆਂ ਸੇਵਾਵਾਂ ਦਾ ਗਰੁੱਪ ਹੈ ਜੋ Google ਤੇ ਆਨਲਾਈਨ ਉਪਲੱਬਧ ਹੁੰਦਾ ਹੈ । ਇਸ ਵਿਚ ਵੈੱਬ ਆਧਾਰਿਤ ਕੁਝ ਐਪਲੀਕੇਸ਼ਨਜ਼ ਹਨ, ਜਿਵੇ ਕਿ—ਈਮੇਲ, ਕਲੰਡਰ, ਮੈਪ ਵਰਡ, ਪ੍ਰੈੱਸੈਸਿਸ, ਸਪਰੈੱਡਸ਼ੀਟ, ਪ੍ਰੈਜ਼ਨਟੇਸ਼ਨ ਆਦਿ ।
ਪ੍ਰਸ਼ਨ 3. ਡਿਜ਼ੀਟਲ ਸਿਗਨੇਚਰ ਕੀ ਹੈ ?
ਉੱਤਰ-ਡਿਜ਼ੀਟਲ ਸਿਗਨੇਚਰ ਇੱਕ ਡਿਜ਼ੀਟਲ ਕੋਡ ਹੈ ਜੋ ਕਿ ਇਲੈਕਟ੍ਰਾਨਿਕਲੀ ਟ੍ਰਾਂਸਫਰ ਹੋਣ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ, ਜਿਸਦੇ ਨਾਲ ਭੇਜਣ ਵਾਲੇ ਦੀ ਪਹਿਚਾਣ ਹੁੰਦੀ ਹੈ । ਡਿਜ਼ੀਟਲ ਸਿੰਗਨੇਚਰ Cryptrography ਕਰਿਪਟੋਗ੍ਰਾਫੀ ਜੋ ਕਿ ਅਪਲਾਈਡ ਮੈਥੇਮੈਟਿਕਸ (Applied Mathematics) ਦੀ ਇੱਕ ਬ੍ਰਾਂਚ ਹੈ, ਦੇ ਜ਼ਰੀਏ ਬਣਾਏ ਤੇ ਮਿਲਾਣ ਕੀਤੇ ਜਾਂਦੇ ਹਨ । ਡਿਜ਼ੀਟਲ ਸਿੰਗਨੇਚਰ ਲਈ 2 ਕੀਅਜ਼ ਵਰਤੀਆਂ ਜਾਂਦੀਆਂ ਹਨ, ਇੱਕ ਡਿਜ਼ੀਟਲ ਸਿੰਗਨੇਚਰ ਬਣਾਉਣ ਲਈ ਤੇ ਦੂਜੀ ਇਸਦਾ ਮਿਲਾਣ ਕਰਨ ਦੇ ਲਈ ।
ਪ੍ਰਸ਼ਨ 4. ਈ-ਮੇਲ ਨੂੰ ਭੇਜਣ ਦਾ ਤਰੀਕਾ ਲਿਖੋ ।
ਉੱਤਰ—ਈ-ਮੇਲ ਭੇਜਣ ਵਾਸਤੇ Compose Mat ‘ਤੇ ਕਲਿੱਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਕ ਫਾਰਮ ਦਿਖਾਈ ਦਿੰਦਾ ਹੈ । ਇਸ ਵਿਚ ਰਿਸੀਪਿਅੰਟ ਦਾ ਈ-ਮੇਲ ਪਤਾ ਭਰਿਆ ਜਾਂਦਾ ਹੈ, ਸਬਜੈਕਟ ਭਰਿਆ ਜਾਂਦਾ ਹੈ ਅਤੇ ਜੋ ਸੰਦੇਸ਼ ਦੇਣਾ ਹੁੰਦਾ ਹੈ ਉਹ ਲਿਖਿਆ ਜਾਂਦਾ ਹੈ । ਇਹ ਸਾਰਾ ਲਿਖਣ ਤੋਂ ਬਾਅਦ Send ’ਤੇ ਕਲਿੱਕ ਕੀਤਾ ਜਾਂਦਾ ਹੈ ।
ਇਸ ਨਾਲ ਈ-ਮੇਲ ਚਲੀ ਜਾਂਦੀ ਹੈ ।
ਪ੍ਰਸ਼ਨ 5. ਡਾਊਨਲੋਡਿੰਗ ਦੇ ਬੇਸਿਕ ਸਟੈਪ ਦੱਸੋ ।
ਉੱਤਰ—ਡਾਊਨ ਲੋਡਿੰਗ ਦੇ ਬੇਸਿਕ ਸਟੈਪ ਹੇਠ ਲਿਖੇ ਅਨੁਸਾਰ ਹਨ
1. ਲਿੰਕ ਤੇ ਕਲਿੱਕ ਕਰੋ ।
2: Open ਜਾਂ Save ‘ਤੇ ਕਲਿੱਕ ਕਰੋ ।
3. ਡਾਊਨਲੋਡ ਨੂੰ Confirm ਕਰੋ ।
4. ਡਾਊਨਲੋਡ ਨੂੰ Open ਜਾਂ Run ਕਰੋ |
ਪ੍ਰਸ਼ਨ 6. ਕਲਾਊਡ ਪ੍ਰਿੰਟਿੰਗ ਕੀ ਹੈ ?
ਉੱਤਰ—ਕਲਾਊਡ ਪ੍ਰਿੰਟਿੰਗ ਆਪਣੇ ਬਣਾਏ ਦਸਤਾਵੇਜ਼ ਨੂੰ ਇੰਟਰਨੈੱਟ ਤੇ ਜੁੜੇ ਹੋਏ ਕਿਸੇ ਪ੍ਰਿੰਟਰ ਤੇ ਪ੍ਰਿੰਟ ਕਰਨ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ ।
ਪ੍ਰਸ਼ਨ 7. ਕੋਈ ਚਾਰ ਐਟੀਵਾਇਰਸ ਦੇ ਨਾਮ ਦੱਸੋ ।
ਉੱਤਰ-ਨਾਰਟਨ, ਅਵਾਸਤ, ਏ.ਵੀ.ਜੀ., ਈ-ਸਕੈਨ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. IP ਐਡਰੈੱਸ ਕੀ ਹੈ ? ਵਿਆਖਿਆ ਕਰੋ ।
ਉੱਤਰ—ਇੰਟਰਨੈੱਟ ਦੇ ਉੱਤੇ ਹਰੇਕ ਮਸ਼ੀਨ ਨੂੰ ਇੱਕ ਇਕੱਲਾ (ਯੂਨੀਕ) ਨੰਬਰ ਦਿੱਤਾ ਜਾਂਦਾ ਹੈ, ਜਿਸਨੂੰ ਆਈ ਪੀ ਐਡਰੈੱਸ ਕਿਹਾ ਜਾਂਦਾ ਹੈ । ਆਪਣੀ ਮਸ਼ੀਨ ਦੇ ਆਈ ਪੀ ਐਡਰੈੱਸ ਤੋਂ ਬਿਨਾਂ ਅਸੀਂ ਦੂਸਰੀ ਡਿਵਾਇਸਿਸ, ਯੂਜ਼ਰਜ਼ ਜਾਂ ਕੰਪਿਊਟਰਾਂ ਦੇ ਨਾਲ ਇੰਟਰਨੈੱਟ ‘ਤੇ ਸੰਚਾਰ ਨਹੀਂ ਕਰ ਸਕਦੇ । ਅਸੀਂ ਆਪਣੇ ਆਈ ਪੀ ਐਡਰੈੱਸ ਨੂੰ ਉਸੇ ਤਰ੍ਹਾਂ ਵੇਖਦੇ ਹਾਂ, ਜਿਵੇਂ ਕਿ ਇੱਕ ਟੈਲੀਫ਼ੋਨ ਨੰਬਰ ਹੁੰਦਾ ਹੈ ਜੋ ਕਿ ਯੂਨੀਕ ਹੁੰਦਾ ਹੈ ਤੇ ਸਾਡੇ ਤੱਕ ਪਹੁੰਚਣ ਦੇ ਰਸਤੇ ਦੀ ਪਹਿਚਾਣ ਕਰਦਾ ਹੈ । ਆਈ ਪੀ ਐਡਰੈੱਸ ਚਾਰ ਨੰਬਰ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਬਿੰਦੂ ਦੇ ਜ਼ਰੀਏ ਅਲੱਗ ਕੀਤਾ ਜਾਂਦਾ ਹੈ ਤੇ ਇਹ ਨੰਬਰ 0 ਤੋਂ 255 ਤੱਕ ਹੋ ਸਕਦੇ ਹਨ । ਆਈ ਪੀ ਐਡਰੈੱਸ ਦਾ ਇੱਕ ਉਦਾਹਰਨ ਹੈ 192.168.1.1 ਇਸ ਤਰ੍ਹਾਂ ਲਿਖੇ ਗਏ ਆਈ ਪੀ ਐਡਰੈੱਸ ਨੂੰ “ਡੈਸ਼ੀਅਲ ਨੋਟੇਸ਼ਨ” ਕਿਹਾ ਜਾਂਦਾ ਹੈ ਤੇ ਇਹ ਆਮ ਤੌਰ ‘ਤੇ ਮਨੁੱਖ ਦੁਆਰਾ ਆਈ ਪੀ ਐਡਰੈੱਸ ਨੂੰ ਪੜ੍ਹਨਯੋਗ ਬਣਾਉਣ ਲਈ ਵਰਤਿਆ ਜਾਂਦਾ ਹੈ ।0 ਤੋਂ 255 ਤੱਕ ਲਗਪਗ 4,294,967,296 ਆਈ ਪੀ ਐਡਰੈੱਸ ਬਣ ਸਕਦੇ ਹਨ ।
ਇਨ੍ਹਾਂ ਸਾਰਿਆਂ ਐਡਰੈੱਸਾਂ ਵਿੱਚ ਤਿੰਨ ਐਡਰੈੱਸ ਇਹੋ-ਜਿਹੇ ਹਨ ਜੋਕਿ ਖ਼ਾਸ ਕੰਮਾਂ ਲਈ ਰਾਖਵੇਂ ਹੁੰਦੇ ਹਨ । ਪਹਿਲਾ ਹੈ 0.0.0.0 ਜੋਕਿ ਡਿਫਾਲਟ ਨੈੱਟਵਰਕ ਲਈ ਹੁੰਦਾ ਹੈ ਅਤੇ ਦੂਸਰਾ ਹੈ 255.255.255.255. ਜੋਕਿ ਬਰਾਡ ਕਾਸਟ (Broad cast) ਐਡਰੈੱਸ ਕਹਾਉਂਦਾ ਹੈ । ਇਹ ਐਡਰੈੱਸ ਰੂਟਿੰਗ ਲਈ ਵਰਤੇ ਜਾਂਦੇ ਹਨ । ਤੀਸਰਾ ਐਡਰੈੱਸ ਹੈ 127.0.0.1 ਜੋਕਿ ਇੱਕ ਲੂਪ ਬੈਂਕ (Loop Back) ਐਡਰੈੱਸ ਹੈ ਤੇ ਸਾਡੀ ਮਸ਼ੀਨ ਲਈ ਵਰਤਿਆ ਜਾਂਦਾ ਹੈ । ਜਦੋਂ ਵੀ ਅਸੀਂ 127.0.0.1 ਐਡਰੈੱਸ ਵੇਖਦੇ ਹਾਂ ਤੇ ਅਸੀਂ ਆਪਣੀ ਮਸ਼ੀਨ ਬਾਰੇ ਗੱਲ ਕਰ ਰਹੇ ਹੁੰਦੇ ਹਾਂ ।
ਪ੍ਰਸ਼ਨ 2. ਕਿਸੇ ਤਿੰਨ Google Apps ਦਾ ਵਰਣਨ ਕਰੋ ।
ਉੱਤਰ—ਹੇਠ ਲਿਖੀਆਂ ਕੁਝ ਗੂਗ਼ਲ ਐਪਸ ਹਨ—
Google Calender (ਗੂਗਲ ਕਲੰਡਰ)
ਗੂਗਲ ਕਲੰਡਰ, ਗੂਗਲ ਦੁਆਰਾ ਬਣਾਇਆ ਗਿਆ ਇੱਕ ਟਾਈਮ ਮੈਨਜਮੈਂਟ ਵੈੱਬ ਐਪਲੀਕੇਸ਼ਨ ’ਤੇ ਮੋਬਾਈਲ ਐਪ ਹੈ । ਇਸ ਐਪ ਨੂੰ ਵਰਤਣ ਲਈ ਯੂਜ਼ਰ ਦਾ ਗੂਰਾਲ ਅਕਾਊਂਟ ਹੋਣਾ ਜ਼ਰੂਰੀ ਹੈ । ਗੂਗਲ ਕਲੰਡਰ ਦੇ ਜ਼ਰੀਏ ਅਸੀਂ ਬਹੁਤ ਸਾਰੇ (Multiple) ਕਲੰਡਰਜ਼ ਬਣਾ ਸਕਦੇ ਹਾਂ ਤੇ ਉਨ੍ਹਾਂ ਨੂੰ ਇੱਕ ਹੀ ਵਿਉਂ ਵਿੱਚ ਦਿਖਾ ਸਕਦੇ ਹਾਂ । ਹਰੇਕ ਕਲੰਡਰ ਨੂੰ ਅਸੀਂ ਸਾਰਿਆਂ ਨਾਲ (ਪਬਲੀਕਲੀ) ਜਾਂ ਫਿਰ ਕੁਝ ਖ਼ਾਸ ਲੋਕਾਂ ਨਾਲ, ਰੀਡ ਓਨਲੀ ਬਣਾ ਕੇ ਜਾਂ ਫਿਰ ਪੂਰਾ ਐਡਿਟ ਕੰਟਰੋਲ ਦੇ ਕੇ ਸ਼ੇਅਰ (ਸਾਂਝਾ) ਕਰ ਸਕਦੇ ਹਾਂ।
ਗੂਗਲ ਮੈਪ (Google Map)
ਗੂਗਲ ਮੈਪ, ਗੂਗਲ ਦੁਆਰਾ ਬਣਾਈ ਗਈ ਇੱਕ ਡੈਸਕਟਾਪ ਵੈੱਬ ਮੈਪਿੰਗ ਸੇਵਾ ਹੈ । ਇਹ ਸਾਨੂੰ ਸੈੱਟਲਾਈਟ ਇਮੇਜ, ਸਟਰੀਟ ਮੈਪ, 360 ਡਿਗਰੀ ਪੈਨੋਰੈਮਿਨਕ ਸਟਰੀਟ ਵਿਊ (Panoraminc strect view), ਮੌਜੂਦਾ ਟ੍ਰੈਫਿਕ ਦੀ ਕੰਡੀਸ਼ਨ (ਗੂਗਲ ਟ੍ਰੈਫਿਕ) ਅਤੇ ਪੈਦਲ, ਕਾਰ, ਸਾਈਕਲ ਜਾਂ ਪਬਲਿ ਟ੍ਰਾਂਸਪੋਰਟ ਰਾਹੀਂ ਯਾਤਰਾ ਕਰਨ ਲਈ ਰੂਟ ਪਲਾਨਿੰਗ ਦੱਸਦਾ ਹੈ ।
Translate (ਟ੍ਰਾਂਸਲੇਟ)
ਗੂਗਲ ਟ੍ਰਾਂਸਲੇਟ, ਗੂਗਲ ਦੀ ਇੱਕ ਮੁਫ਼ਤ ਬਹੁਭਾਸ਼ੀ ਸਟੈਟੀਸਟੀਕਲ ਮਸ਼ੀਨ ਟ੍ਰਾਂਸਲੇਸ਼ਨ ਸੁਵਿਧਾ ਹੈ ਜਿਸ ਦੁਆਰਾ ਅਸੀਂਟੈੱਕਸਟ, ਸਪੀਚ, ਇਮੇਜ ਜਾਂ ਰੀਅਲ ਟਾਈਮ ਵੀਡੀਓ ਨੂੰ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਟ੍ਰਾਂਸਲੇਟ ਕਰ ਸਕਦੇ ਹਾਂ ।
Google + (ਗੂਗਲ +)
Google + (ਗੂਗਲ ਪਲੱਸ) ਸੋਸ਼ਲ ਨੈੱਟਵਰਕਿੰਗ ਵਿੱਚ ਗੂਗਲ ਦੀ ਇੱਕ ਪਹਿਲ ਹੈ । ਗੂਗਲ + ਸੇਵਾ ਸਾਨੂੰ ਲਗਪਗ ਉਹ ਫ਼ੀਚਰਜ਼ (Feature) ਫ਼ੰਕਸ਼ਨੈਲਟੀਜ਼ ਦਿੰਦਾ ਹੈ ਜੋ ਸਾਨੂੰ facebook ਤੋਂ ਮਿਲਦੀਆਂ ਹਨ । ਗੂਗਲ ਪਲੱਸ ਦੇ ਫ਼ੀਚਰਜ਼ ਵਿੱਚ ਸ਼ਾਮਲ ਹਨ—
» ‘‘Posts’’ ਸਟੇਟਸ ਅਪਡੇਟ ਪੋਸਟ ਕਰਨ ਲਈ
» Circles ਵੱਖ-ਵੱਖ ਲੋਕਾਂ ਦੇ ਗਰੁੱਪ ਦੇ ਨਾਲ ਜਾਣਕਾਰੀ ਸਾਂਝੀ (ਸ਼ੇਅਰ) ਕਰਨ ਲਈ । (Facebook ਗਰੁੱਪ ਵਾਂਗ)
» Sparks—ਵੀਡੀਓ ਅਤੇ ਆਰਟੀਕਲ ਜੋ ਯੂਜ਼ਰ ਨੂੰ ਪਸੰਦ ਹਨ, ਉਪਲੱਬਧ ਕਰਵਾਉਣ ਲਈ ।
ਪ੍ਰਸ਼ਨ-3, Gmail ਵਿਚ ਈ-ਮੇਲ ਅਕਾਊਂਟ ਬਣਾਉਣ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ- ਐਕਸ ਪਲੋਰਰ ਖੋਲ੍ਹੋ –
www.gmail.com ਅਡਰੈੱਸ ਟਾਈਪ ਕਰੋ :
ਜਾਂ ਫਿਰ Google ਹੋਮ ਪੇਜ ਦੇ ਉੱਪਰ ਸੱਜੇ ਪਾਸੇ ‘‘Gmail’’ ਲਿੰਕ ‘ਤੇ ਕਲਿੱਕ ਕਰੋ ।
ਹੁਣ ਅਸੀਂ Google ਦੇ ‘‘Sign in’’ ਸੈਕਸ਼ਨ ਵਿੱਚ ਆ ਜਾਵਾਂਗੇ । ਅਜੇ ਸਾਡਾ Google ਅਕਾਊਂਟ ਨਹੀਂ ਹੈ ਇਸ ਕਰਕੇ ਸਾਨੂੰ ਆਪਣਾ ਅਕਾਊਂਟ ਬਣਾਉਣਾ ਪਵੇਗਾ । ਨਵਾਂ ਅਕਾਊਂਟ ਬਣਾਉਣ ਲਈ ‘‘Create Account” ‘ਤੇ ਕਲਿੱਕ ਕਰੋ । Google ਵਿੱਚ ਸਾਨੂੰ ਆਪਣੇ ਬਾਰੇ ਕੁਝ ਜਾਣਕਾਰੀ ਭਰਨੀ ਪਵੇਗੀ ।
» ਸਾਡਾ ਪਹਿਲਾ (first) ਤੇ ਅਖ਼ੀਰਲਾ (last) ਨਾਮ ਭਰੋ ।
» “Choose your username” ਵਿੱਚ ਸਾਡਾ ਵੱਖਰਾ ਈ-ਮੇਲ ਪਤਾ ਹੁੰਦਾ ਹੈ ਜਿਸਨੂੰ ਅਸੀਂ ਵਰਤਣਾ ਚਾਹੁੰਦੇ ਹਾਂ ਤੇ ਇਸਨੂੰ’ @gmail.com. ਤੋਂ ਪਹਿਲਾਂ ਲਿਖਣਾ ਹੈ ।
ਕਿਉਂਕਿ ਸਾਡਾ ਯੂਜ਼ਰ ਨੇਮ ਵੱਖਰਾ (unique) ਹੋਣਾ ਚਾਹੀਦਾ ਹੈ ਇਸ ਕਰਕੇ Google ਇਸਦੀ ਉਪਲੱਬਧਤਾ ਦੀ ਜਾਂਚ ਕਰਦਾ ਹੈ ਕਿ ਜੋ ਨਾਮ ਅਸੀਂ ਚੁਣਿਆ ਹੈ, ਉਹ ਕੋਈ ਹੋਰ ਨਹੀਂ ਵਰਤ ਰਿਹਾ ਹੈ ।ਆਪਣਾ ਈ-ਮੇਲ ਐਡਰੈੱਸ ‘‘choose your username’ ਬਾਕਸ ਵਿੱਚ ਟਾਈਪ ਕਰੋ ।ਜਦੋਂ ਇੱਕ ਵਾਰੀ ਅਸੀਂ ਆਪਣਾ ਈ-ਮੇਲ ਐਡਰੈੱਸ ਪੱਕਾ (Final) ਕਰ ਲੈਂਦੇ ਹਾਂ ਉਸ ਨੂੰ ਕਿਧਰੇ ਲਿਖ ਕੇ ਰੱਖ ਲੈਣਾ ਬਿਹਤਰ ਰਹੇਗਾ ਤਾਂ ਜੋ ਇਹ ਸਾਨੂੰ ਭਵਿੱਖ ਵਿੱਚ ਯਾਦ ਰਹਿ ਸਕੇ ।
» ਸਾਨੂੰ ਇੱਕ ਪਾਸਵਰਡ ਦੇਣਾ ਪਵੇਗਾ ਤਾਂ ਜੋ ਅਸੀਂ ਆਪਣੇ ਅਕਾਊਂਟ ਤੇ ਸੁਰੱਖਿਅਤ ਤੌਰ ‘ਤੇ ਲੌਗ ਇੰਨ (log in) ਕਰ ਸਕੀਏ । ਇੱਥੇ Google ਸਾਨੂੰ ਦੱਸਦਾ ਹੈ ਕਿ ਸੁਰੱਖਿਅਤ ਰਹਿਣ ਲਈ ਸਾਨੂੰ ਘੱਟੋ-ਘੱਟ 8 ਕਰੈਕਟਰ ਲੰਮਾ ਪਾਸਵਰਡ ਦੇਣਾ ਚਾਹੀਦਾ ਹੈ ।
» ਫਿਰ ਆਪਣੀ ਜਨਮ-ਮਿਤੀ ਭਰੋ (ਮਹੀਨਾ, ਦਿਨ, ਸਾਨੂੰ)
» ਆਪਣਾ ਜੈਂਡਰ (Gender) ਭਰੋ (ਮੇਲ / ਫੀਮੇਲ)
» ਆਪਣਾ ਮੋਬਾਈਲ ਨੰਬਰ ਤੇ ਜੇਕਰ ਕੋਈ ਹੋਰ ਈ-ਮੇਲ ਪਤਾ ਹੈ ਤਾਂ ਉਹ ਵੀ ਭਰੋ ਇੱਕ ਵਾਰੀ ਜਦੋਂ ਅਸੀਂ ਇਹ ਸਾਰੀ ਜਾਣਕਾਰੀ ਭਰ ਲੈਂਦੇ ਹਾਂ ਤਾਂ ‘‘Next Step’’ ’ਤੇ ਕਲਿੱਕ ਕਰਨ ਨਾਲ ਅਸੀਂ ਅਗਲੇ ਪੇਜ ‘ਤੇ ਪਹੁੰਚ ਜਾਂਦੇ ਹਾਂ ।
ਅਸੀਂ ਹੁਣ ਆਪਣਾ ਅਕਾਊਂਟ ਬਣਾ ਲਿਆ ਹੈ । ‘‘Inbox’’ ’ਤੇ ਜਾਣ ਲਈ ‘‘Continue to Gmail”, ‘ਤੇ ਕਲਿੱਕ ਕਰੋ ਤੇ ਈ-ਮੇਲ ਦੀ ਸ਼ੁਰੂਆਤ ਕਰੋ ।
ਪ੍ਰਸ਼ਨ 4. ਗੂਗਲ ਡਰਾਈਵ ਦੇ ਕੀ ਲਾਭ ਹਨ ?
ਉੱਤਰ—ਗੂਗਲ ਡਰਾਈਵ ਦੇ ਹੇਠ ਲਿਖੇ ਲਾਭ ਹਨ—
  1. ਗੂਗਲ ਡਰਾਈਵ ਦੇ ਜ਼ਰੀਏ ਅਸੀਂ ਆਪਣੀ ਫ਼ਾਈਲਜ਼ ਨੂੰ ਕਿਧਰੇ ਵੀ ਬੈਠ ਕੇ ਵੇਖ ਸਕਦੇ ਹਾਂ। ਡ੍ਰਾਈਵ ਦੇ ਨਾਲ ਸਾਡੀਆਂ ਫ਼ਾਈਲਾਂ ਵੈੱਬ ‘ਤੇ ਉਪਲੱਬਧ ਹੋ ਜਾਂਦੀਆਂ ਹਨ ।
  2. ਗੂਗਲ ਡਰਾਈਵ ਵਿੱਚ OCR (ਆਪਟੀਕਲ ਕਰੈਕਟਰ ਰੈਕੋਗਨੀਸ਼ਨ) ਫ਼ੰਕਸ਼ਨ ਵੀ ਹੁੰਦਾ ਹੈ ਜਿਸਦੇ ਜ਼ਰੀਏ ਅਸੀਂ ਸਕੈਨਡ ਦਸਤਾਵੇਜ਼ਾਂ ਤੋਂ ਵੀ ਕੋਈ ਅੱਖਰ ਜਾਂ ਨਿਸ਼ਾਨ ਲੱਭ ਸਕਦੇ ਹਾਂ । ਉਦਾਹਰਨ ਲਈ ਕਿਸੇ ਪੁਰਾਣੇ ਅਖ਼ਬਾਰ ਦਾ ਆਰਟੀਕਲ ਜੋ ਕਿ ਸਕੈਨ ਕੀਤਾ ਹੋਇਆ ਹੈ ਤੇ googledrive ਉੱਤੇ ਸੇਵ ਹੈ, ਦੇ ਵਿੱਚੋਂ ਕਿਸੇ ਵਿਅਕਤੀ ਦਾ ਨਾਮ ਵੀ ਲੱਭ ਸਕਦੇ ਹਾਂ ।
  3. ਗੂਗਲ ਡਰਾਈਵ ਦੇ ਜ਼ਰੀਏ ਅਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਜਾਂ ਆਪਣੇ ਕਲਾਇੰਟ ਜਾਂ ਦੋਸਤਾਂ ਨੂੰ ਆਪਣੇ gmail ਅਕਾਊਂਟ ਤੋਂ ਸਿੱਧੇ ਹੀ ਵੱਡੀਆਂ ਫ਼ਾਈਲਜ਼ ਭੇਜ ਸਕਦੇ ਹਾਂ l
  4. ਉੱਪਰ ਦੱਸੀਆਂ ਗਈਆਂ ਸਾਰੀਆਂ ਸੁਵਿਧਾਵਾਂ ਮੁਫ਼ਤ ਹਨ ।
  5. ਗੂਗਲ ਡਰਾਈਵ ਦੀ ਆਪਣੀ ਮੋਬਾਈਲ ਐਪਲੀਕੇਸ਼ਨ ਹੁੰਦੀ ਹੈ ਜਿਸ ਦੇ ਨਾਲ ਅਸੀਂ ਆਪਣੀ ਫ਼ਾਈਲਜ਼ ਨੂੰ ਆਪਣੇ iphone ਜਾਂ smartphone ’ਤੇ ਕਿਧਰੇ ਵੀ ਬੈਠ ਕੇ ਖੋਲ੍ਹ ਸਕਦੇ ਹਾਂ ।
  6. ਗੂਗਲ ਡਰਾਈਵ ‘ਤੇ ਸਾਡਾ ਡਾਟਾ ਕਦੇ ਵੀ ਨਸ਼ਟ ਨਹੀਂ ਹੁੰਦਾ । ਫਿਰ ਚਾਹੇ ਸਾਡੇ ਕੰਪਿਊਟਰ ਨਾਲ ਜੋ ਮਰਜ਼ੀ ਹੋ ਜਾਵੇ ।
  7. ਗੂਗਲ ਡਰਾਈਵ ਦਾ ਬਹੁਤ ਵਧੀਆ built-in ਸਰਚ-ਇੰਜਣ ਹੁੰਦਾ ਹੈ ਜਿਸ ਦੇ ਨਾਲ ਅਸੀਂ ਕੀਅ-ਬੋਰਡ ਦੀ ਮਦਦ ਲੈ ਕੇ ਆਸਾਨੀ ਨਾਲ ਕੰਨਟੈਟ (content) ਲੱਭ ਸਕਦੇ ਹਾਂ ।
  8. ਗੂਗਲ ਡਰਾਈਵ ਵਿੱਚ ਕਈ ਤਰ੍ਹਾਂ ਦੀਆਂ ਫ਼ਾਈਲਜ਼ ਖੋਲ੍ਹ ਸਕਦੇ ਹਾਂ ।

PSEB 8th Class Computer Guide ਇੰਟਰਨੈੱਟ ਐਪਲੀਕੇਸ਼ਨ Important Questions and Answers

1. ਖ਼ਾਲੀ ਥਾਂਵਾਂ ਭਰੋ

1. Gmail, Yahoo mail, Hotmail ਆਦਿ …………… ਸੇਵਾਵਾਂ ਹਨ ।
(a) Google
(b) Microsoft
(c) e-mail
(d) skymail.
ਉੱਤਰ − (c) e-mail
2. Play store …………… ਕੰਪਨੀ ਦੀ App ਹੈ ।
(a) Microsoft
(b) Apple
(c) Play
(d) Google.
ਉੱਤਰ − (d) Google.
3. ……………………. ਨਾਲ ਫਾਈਲਾਂ ਸ਼ੇਅਰ ਕੀਤੀਆਂ ਜਾ ਸਕਦੀਆਂ ਹਨ ।
(a) Hotmail
(b) Play Store
(c) Google Drive
(d) Virus.
ਉੱਤਰ − (c) Google Drive
4. ……………… ਦਾ ਇਲਾਜ …………… ਹੈ ।
(a) Virus, Antivirus
(b) Google
(c) E-mail
(d) Antivirus.
ਉੱਤਰ − (a) Virus, Antivirus

2. ਸਹੀ/ਗ਼ਲਤ

1. Gmail, Microsoft ਦਾ ਉਤਪਾਦ ਹੈ ।
ਉੱਤਰ − ਗ਼ਲਤ
2. ਅਸੀਂ ਇੰਟਰਨੈੱਟ ਤੇ ਫਾਈਲਾਂ ਸ਼ੇਅਰ ਕਰ ਸਕਦੇ ਹਾਂ।
ਉੱਤਰ − ਸਹੀ
3. Google Drive ਤੇ ਡਾਟਾ ਕਦੇ ਨਸ਼ਟ ਨਹੀਂ ਹੁੰਦਾ ।
ਉੱਤਰ − ਸਹੀ
4. ਕੰਪਿਊਟਰ ਵਿੱਚ Cloud ਦਾ ਅਰਥ ਹੈ ਬੱਦਲ
ਉੱਤਰ − ਗ਼ਲਤ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਈ-ਮੇਲ ਕੀ ਹੈ ?
ਉੱਤਰ—ਈ-ਮੇਲ, “ਇਲੈੱਕਟ੍ਰੋਨਿਕ ਮੇਲ ਦਾ ਛੋਟਾ ਰੂਪ” ਇੰਟਰਨੈੱਟ ਉੱਤੇ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਸੁਵਿਧਾ ਹੈ । ਇਸਦੇ ਜ਼ਰੀਏ ਅਸੀਂ ਸੰਸਾਰ ਵਿੱਚ ਕਿਧਰੇ ਵੀ ਅਤੇ ਕਿਸੇ ਨੂੰ ਵੀ ਇੱਕ ਈ-ਮੇਲ (address) ਪਤੇ ਦੇ ਜ਼ਰੀਏ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ ।
ਈ-ਮੇਲ TCP/IP ਗਰੁੱਪ ਵਿੱਚ ਕਈ ਤਰ੍ਹਾਂ ਦੇ ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ । ਉਦਹਾਰਨ ਲਈ SMTP ਦੀ ਵਰਤੋਂ ਸੰਦੇਸ਼ ਭੇਜਣ ਲਈ ਕੀਤੀ ਜਾਂਦੀ ਹੈ । ਜਦਕਿ POP ਜਾਂ IMAP ਪ੍ਰੋਟੋਕੋਲ ਦੀ ਵਰਤੋਂ ਮੇਲ ਸਰਵਰ ਤੋਂ ਸੰਦੇਸ਼ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ । ਜਦੋਂ ਅਸੀਂ ਈ-ਮੇਲ ਪਤਾ ਬਣਾਉਂਦੇ ਜਾਂ Configure ਕਰਦੇ ਹਾਂ, ਤਾਂ ਸਾਨੂੰ ਆਪਣਾ ਈ-ਮੇਲ ਪਤਾ, ਪਾਸਵਰਡ ਅਤੇ ਮੇਲ ਸਰਵਰ (ਜਿਸ ਦੇ ਜ਼ਰੀਏ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ ਹੈ। ਦੱਸਣਾ ਪੈਂਦਾ ਹੈ । ਜ਼ਿਆਦਾਤਰ ਵੈੱਬ ਮੇਲ ਸਰਵਸਿਜ਼ ਸਾਡਾ ਅਕਾਊਂਟ ਆਪਣੇ-ਆਪ ਹੀ ਕਨਫਿਗਰ ਕਰ ਲੈਂਦੀਆਂ ਹਨ ਤੇ ਸਾਨੂੰ ਸਿਰਫ਼ ਆਪਣਾ ਈ-ਮੇਲ ਪਤਾ ਤੇ ਪਾਸਵਰਡ ਹੀ ਟਾਈਪ ਕਰਨਾ ਪੈਂਦਾ ਹੈ । ਕੁੱਝ ਵੈੱਬਮੇਲ ਸਰਵਸਿਜ਼ ਹਨ— Gmail, Yahoo mail, Rediffmail, Hotmail ਆਦਿ ।
ਪ੍ਰਸ਼ਨ 2. Gmail ਕੀ ਹੈ ?
ਉੱਤਰ-Google mail ਜਾਂ Gmail, Google ਦੀ ਇੱਕ ਮੁਫ਼ਤ (Free) ਈ-ਮੇਲ ਸੇਵਾ ਹੈ । ਕਈ ਤਰੀਕਿਆਂ (ਕੰਮਾਂ) ਵਿੱਚ Gmail ਵੀ ਬਾਕੀ ਹੋਰ ਈ-ਮੇਲ ਸੇਵਾਵਾਂ ਦੀ ਤਰ੍ਹਾਂ ਹੀ ਹੈ । ਇਸ ਵਿੱਚ ਅਸੀਂ ਈ-ਮੇਲ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ, ਸਪੈਮ (Spam) ਨੂੰ ਬਲਾਕ ਕਰ ਸਕਦੇ ਹਾਂ, ਐਡਰੈੱਸ घव ਬਣਾ ਸਕਦੇ ਹਾਂ ਅਤੇ ਹੋਰ ਬੇਸਿਕ ਈ-ਮੇਲ ਦੇ ਕੰਮ ਕਰ ਸਕਦੇ ਹਾਂ । ਪਰ ਇਸ ਵਿੱਚ ਕਈ ਹੋਰ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਹਨ ਜੋ ਇਸ ਨੂੰ ਵੈੱਬ ਦੀ ਸਭ ਤੋਂ ਪ੍ਰਸਿੱਧ ਈ-ਮੇਲ ਸਰਵਿਸ ਬਣਾਉਂਦੀ ਹੈ । ਇਨ੍ਹਾਂ ਵਿਸ਼ੇਸ਼ਤਾਵਾਂ ਬਾਰੇ ਅਸੀਂ ਅੱਗੇ ਪੜ੍ਹਾਂਗੇ । |
ਪ੍ਰਸ਼ਨ 3, ਆੱਨਲਾਈਨ ਨਿਊਜ਼ਪੇਪਰ ਕੀ ਹੈ ?
ਉੱਤਰ-ਆੱਨਲਾਈਨ ਨਿਊਜ਼ਪੇਪਰ ਅਖ਼ਬਾਰ ਦਾ ਇੱਕ ਆੱਨਲਾਈਨ ਵਰਜ਼ਨ ਹੈ । ਇਹ ਇੱਕ ਪਬਲੀਕੇਸ਼ਨ ਦਾ ਰੋਜ਼ ਛੱਪਣ ਵਾਲਾ ਅਖ਼ਬਾਰ ਵੀ ਹੋ ਸਕਦਾ ਹੈ ਜਾਂ ਫਿਰ ਸਪਤਾਹਵਾਰ ਜਾਂ ਮਹੀਨਾਵਾਰ ਛੱਪਣ ਵਾਲੇ ਅਖ਼ਬਾਰ ਦਾ ਵਰਜ਼ਨ ਵੀ ਹੋ ਸਕਦਾ ਹੈ । ਆੱਨਲਾਈਨ ਹੋਣ ਨਾਲ ਨਿਊਜ਼ਪੇਪਰ ਲਈ ਅੱਗੇ ਵੱਧਣ ਦੇ ਕਈ ਮੌਕੇ ਹੁੰਦੇ ਹਨ, ਜਿਵੇਂ ਕਿ ਬਰੇਕਿੰਗ ਨਿਊਜ਼ ਨੂੰ ਸਭ ਤੋਂ ਪਹਿਲਾਂ ਨਿਰਧਾਰਿਤ ਸਮੇਂ ਵਿੱਚ ਦਿਖਾ ਕੇ ਦੂਸਰੇ ਜਰਨਲਿਜ਼ਮ (ਅਖ਼ਬਾਰ) ਦੇ ਪ੍ਰਸਾਰਨ ਦੇ ਨਾਲ ਮੁਕਾਬਲਾ ਕਰਨਾ ।
ਪ੍ਰਸ਼ਨ 4. ਕਲਾਉਡ ਕੀ ਹੈ ?
ਉੱਤਰ-ਕਲਾਊਡ ਸ਼ਬਦ ਨੈੱਟਵਰਕ ਜਾਂ ਇੰਟਰਨੈੱਟ ਲਈ ਵਰਤਿਆ ਜਾਂਦਾ ਹੈ, ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕਲਾਊਡ ਇੱਕ ਇਹੋ-ਜਿਹੀ ਚੀਜ਼ ਹੈ ਜੋ ਕਿ ਦੂਰ ਕਿਸੇ ਥਾਂ ‘ਤੇ ਮੌਜੂਦ ਹੁੰਦੀ ਹੈ । ਕਲਾਊਡ ਸਾਨੂੰ ਪਬਲਿਕ ਅਤੇ ਪ੍ਰਾਈਵੇਟ ਨੈੱਟਵਰਕਸ ਜਿਵੇਂ ਕਿ-WAN, LAN ਜਾਂ VPN ਉੱਤੇ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ—
ਐਪਲੀਕੇਸ਼ਨਜ਼–ਜਿਵੇਂ ਕਿ ਈ-ਮੇਲ, Web Conferencing, customer relationship management (CRM) ਕਲਾਊਡ ਦੇ ਉੱਤੇ ਚੱਲਦੇ ਹਨ ।
ਪ੍ਰਸ਼ਨ 5. ਕਲਾਊਡ ਨੈੱਟਵਰਕਿੰਗ ਕੀ ਹੈ ?
ਉੱਤਰ-ਕਲਾਊਡ ਨੈੱਟਵਰਕਿੰਗ ਕਿਸੇ ਦੂਰ ਥਾਂ ‘ਤੇ ਸਥਿਤ ਹਾਰਡਵੇਅਰ ਅਤੇ ਸਾਫ਼ਟਵੇਅਰ ਰਿਸੋਰਸਿਸ ਨੂੰ ਵਰਤਣ, ਕਾਨਫਿੱਗਰ ਕਰਨ ਅਤੇ ਬਦਲਾਅ ਨੂੰ ਦਰਸਾਉਂਦੀ ਹੈ । ਇਹ ਸਾਨੂੰ ਆੱਨਲਾਈਨ ਡਾਟਾ ਸਟੋਰੇਜ ਇਨਫਰਾਸਟਰਕਚਰ ਅਤੇ ਐਪਲੀਕੇਸ਼ਨ ਪ੍ਰਦਾਨ ਕਰਦੀ ਹੈ ।
ਕਲਾਊਡ ਨੈੱਟਵਰਕਿੰਗ ਪਲੈਟਫਾਰਮ ਸੁਤੰਤਰਤਾ ਪ੍ਰਦਾਨ ਕਰਦਾ ਹੈ ਕਿਉਂਕਿ ਲੋਕਲ ਪੀ.ਸੀ. ਤੇ ਸਾਫ਼ਟਵੇਅਰ ਇਨਸਟਾਲ ਕਰਨ ਦੀ ਲੋੜ ਨਹੀਂ ਪੈਂਦੀ । ਕਲਾਉਡ ਨੈੱਟਵਰਕਿੰਗ ਵਿੱਚ ਹੋਰ ਸਟੱਫ (ਰਿਸੋਰਸਿਸ) ਨੂੰ ਜੋੜਨਾ ਬਹੁਤ ਸੌਖਾ ਹੁੰਦਾ ਹੈ । ਜਦੋਂ ਹੋਰ ਯੂਜ਼ਰਜ਼ ਵਧਦੇ ਹਨ ਜਾਂ ਫਿਰ ਐਪਲੀਕੇਸ਼ਨ ਦੀਆਂ ਲੋੜਾਂ ਬਦਲਦੀਆਂ ਹਨ ਤਾਂ ਕਲਾਊਡ ਨੈੱਟਵਰਕਿੰਗ ਨੂੰ ਲੋੜ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ

The Complete Educational Website

Leave a Reply

Your email address will not be published. Required fields are marked *