PSEB Solutions for Class 9 Computer Chapter 7 ਈ-ਗਵਰਨੈਂਸ
PSEB Solutions for Class 9 Computer Chapter 7 ਈ-ਗਵਰਨੈਂਸ
PSEB 9th Class Computer Solutions Chapter 7 ਈ-ਗਵਰਨੈਂਸ
ਪਾਠ ਦੇ ਉਦੇਸ਼
ਪਾਠ ਨੂੰ ਪੜ੍ਹਨ ਤੋਂ ਬਾਅਦ ਵਿਦਿਆਰਥੀ ਇਸ ਯੋਗ ਹੋ ਜਾਣਗੇ ਕਿ ਦੱਸ ਸਕਣ—
- ਇਕ ਚੰਗੇ ਸ਼ਾਸਨ ਦੇ ਕੀ ਗੁਣ ਹੁੰਦੇ ਹਨ ?
- ਈ-ਗਵਰਨੈਂਸ ਦਾ ਇਤਿਹਾਸ ਅਤੇ ਵਿਕਾਸ ਕੀ ਹੈ ?
- ਈ-ਗਵਰਨੈਂਸ ਦੇ ਉਦੇਸ਼ ਕੀ ਹਨ ?
- ਈ-ਗਵਰਨੈਂਸ ਦੇ ਵੱਖ-ਵੱਖ ਮਾਡਲ ਕਿਹੜੇ ਹਨ ?
- ਈ-ਗਵਰਨੈਂਸ ਦੇ ਖੇਤਰ ਕਿਹੜੇ ਹਨ ?
ਗਵਰਨੈਂਸ ਨਾਲ ਜਾਣ-ਪਛਾਣ :
ਗਵਰਨੈਂਸ ਦਾ ਅਰਥ ਫੈਸਲੇ ਕਰਨ ਅਤੇ ਫੈਸਲੇ ਨੂੰ ਲਾਗੂ ਕਰਨ ਦੀ ਕਾਰਜ-ਪ੍ਰਕਿਰਿਆ ਤੋਂ ਹੈ । ਗਵਰਨੈਂਸ ਵਿੱਚ ਬਹੁਤ ਸਾਰੇ ਪਾਤਰ ਸ਼ਾਮਲ ਹੁੰਦੇ ਹਨ । ਗਵਰਨੈਂਸ ਦੀ ਘੋਖ ਸਾਡਾ ਧਿਆਨ ਰਸਮੀ ਅਤੇ ਗ਼ੈਰ-ਰਸਮੀ ਪਾਤਰਾਂ ’ਤੇ ਦਵਾਉਂਦੀ ਹੈ ਜੋ ਕਿ ਫੈਸਲਾ ਕਰਨ ਅਤੇ ਫੈਸਲੇ ਲਾਗੂ ਕਰਨ ਵਿੱਚ ਸ਼ਾਮਲ ਹੁੰਦੇ ਹਨ ।
ਚੰਗੇ ਪ੍ਰਸ਼ਾਸਨ (ਗਵਰਨੈਂਸ) ਦੇ ਮੁੱਖ ਗੁਣ
- ਚੰਗਾ ਪ੍ਰਸ਼ਾਸਨ ਲਏ ਗਏ ਫੈਸਲੇ ਦੇ ਨਤੀਜੇ ਲਈ ਜਨਤਾ ਨੂੰ ਜਵਾਬਦੇਹ ਹੁੰਦਾ ਹੈ ।
- ਚੰਗਾ ਪ੍ਰਸ਼ਾਸਨ ਪਾਰਦਰਸ਼ੀ ਹੁੰਦਾ ਹੈ, ਇਸ ਤੋਂ ਭਾਵ ਇਹ ਹੈ ਕਿ ਜਨਤਾ ਇਹ ਵੇਖ ਸਕਦੀ ਹੈ ਕਿ ਕੋਈ ਫੈਸਲਾ ਕਿਵੇਂ ਅਤੇ ਕਿਉਂ ਲਿਆ ਗਿਆ ਹੈ ।
- ਚੰਗਾ ਪ੍ਰਸ਼ਾਸਨ ਕਾਨੂੰਨ ਦੀ ਪਾਲਣਾ ਕਰਦਾ ਹੈ ।
- ਚੰਗਾ ਪ੍ਰਸ਼ਾਸਨ ਜਨਤਾ ਦੀਆਂ ਜ਼ਰੂਰਤਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਲਈ ਜਵਾਬਦੇਹ ਹੁੰਦਾ ਹੈ ।
- ਚੰਗਾ ਪ੍ਰਸ਼ਾਸਨ ਫੈਸਲੇ ਕਰਨ ਅਤੇ ਫੈਸਲੇ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੁੰਦਾ ਹੈ ਅਤੇ ਕਈ ਪ੍ਰਕਿਰਿਆਵਾਂ ਦੁਆਰਾ ਉਪਲੱਬਧ ਲੋਕਾਂ, ਸਰੋਤਾਂ ਦੀ ਵਧੀਆਂ ਵਰਤੋਂ ਕਰਕੇ ਸਮਾਜ ਦੀ ਜ਼ਰੂਰਤ ਅਨੁਸਾਰ ਨਤੀਜੇ ਪੈਦਾ ਕਰਦਾ ਹੈ।
- ਚੰਗੇ ਪ੍ਰਸ਼ਾਸਨ ਵਿੱਚ ਸਭ ਦੀ ਸ਼ਮੂਲੀਅਤ ਹੁੰਦੀ ਹੈ । ਕੋਈ ਵੀ ਆਦਮੀ ਜੋ ਕਿ ਕਿਸੇ ਫੈਸਲੇ ਦੁਆਰਾ ਪ੍ਰਭਾਵਿਤ ਹੁੰਦਾ ਹੈ ਜਾਂ ਫੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਵਿੱਚ ਸ਼ਾਮਲ ਹੋ ਸਕਦਾ ਹੈ । ਇਹ ਕਈ ਤਰੀਕਿਆਂ ਦੁਆਰਾ ਜਿਵੇਂ ਕਿ ਕਿਸੇ ਵਰਗ ਦੇ ਲੋਕਾਂ ਨੂੰ ਜਾਣਕਾਰੀ ਦੇਣੀ ਅਤੇ ਉਹਨਾਂ ਦੀ ਰਾਏ ਪਤਾ ਕਰਨੀ, ਉਹਨਾਂ ਨੂੰ ਸਿਫਾਰਸ਼ਾਂ ਕਰਨ ਦਾ ਮੌਕਾ ਦੇਣਾ ਜਾਂ ਕਈ ਵਾਰ ਉਹਨਾਂ ਨੂੰ ਅਸਲ ਵਿੱਚ ਫੈਸਲੇ ਕਰਨ ਦੇ ਕਾਰਜ ਵਿੱਚ ਸ਼ਾਮਲ ਕਰਕੇ ਕੀਤਾ ਜਾ ਸਕਦਾ ਹੈ ।
ਈ-ਗਵਰਨੈਂਸ ਦਾ ਇਤਿਹਾਸ
ਭਾਰਤ ਵਿੱਚ ਈ-ਗਵਰਨੈਂਸ ਸੱਤਰ ਦੇ ਦਹਾਕੇ ਦੌਰਾਨ ਹੋਂਦ ਵਿੱਚ ਆਈ ਸੀ । ਉਸ ਸਮੇਂ ਸਰਕਾਰ ਨੇ ਇਸ ਨੂੰ ਸੁਰੱਖਿਆ ਦੇ ਖੇਤਰ, ਆਰਥਿਕ ਨਿਗਰਾਨੀ ਅਤੇ ਯੋਜਨਾ ਦੇ ਖੇਤਰ ਵਿੱਚ ਅਪਣਾਇਆ ਸੀ । ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਚੋਣਾਂ, ਮਰਦਮਸ਼ੁਮਾਰੀ, ਟੈੱਕਸ, ਪ੍ਰਸ਼ਾਸਨ ਨਾਲ ਸੰਬੰਧਿਤ ਡਾਟਾ ਦਾ ਪ੍ਰਬੰਧ ਕਰਨ ਲਈ ਕੀਤੀ ਗਈ ਸੀ । ਇਸ ਤੋਂ ਬਾਅਦ ਰਾਸ਼ਟਰੀ ਸੂਚਨਾ ਸੰਸਥਾ (NIC – National Informatics Center) ਦੇ ਉਪਰਾਲਿਆਂ ਰਾਹੀਂ ਅੱਸੀ ਦੇ ਦਹਾਕੇ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਹੈੱਡ-ਕੁਆਟਰਾਂ ਨੂੰ ਆਪਸ ਵਿੱਚ ਜੋੜਿਆ ਗਿਆ ਸੀ । ਨੱਬੇ ਦੇ ਸ਼ੁਰੂਆਤੀ ਦਹਾਕੇ ਦੌਰਾਨ ਈ-ਗਵਰਨੈਂਸ ਨੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਵੱਡੇ ਖੇਤਰਾਂ ਤੱਕ ਪਹੁੰਚ ਕੀਤੀ ਅਤੇ ਪੇਂਡੂ ਖੇਤਰਾਂ ਤੱਕ ਪਹੁੰਚ ਕਰਨ ਨੂੰ ਆਪਣਾ ਮੁੱਖ ਟੀਚਾ ਰੱਖਿਆ ।
ਈ-ਗਵਰਨੈਂਸ
ਸਰਕਾਰ ਦੇ ਕੰਮ-ਕਾਜ ਆਨਲਾਈਨ ਹੋਣੇ ਜਾਂ ਨਾਗਰਿਕਾਂ ਨੂੰ ਆਨ-ਲਾਈਨ ਸੇਵਾਵਾਂ ਉਹਨਾਂ ਨੂੰ ਨੇੜੇ ਤੋਂ ਨੇੜੇ ਮੁਹੱਈਆ ਕਰਵਾਉਣਾ ਹੀ ਈ-ਗਵਰਨੈਂਸ ਕਹਾਉਂਦਾ ਹੈ l ……………. ਈ-ਗਵਰਨੈਂਸ ਤੋਂ ਭਾਵ ਹੈ ਕਿ ਸਰਕਾਰੀ ਸੇਵਾਵਾਂ ਦਾ ਆਨਲਾਈਨ ਉਪਲੱਬਧ ਹੋਣਾ ।
ਈ-ਗਵਰਨੈਂਸ ਦੇ ਚਾਰ ਥੰਮ੍ਹ ਹਨ
- ਕੁਨੈਕਟਿਵਿਟੀ (ਸੰਪਰਕ) : ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਨਾਲ ਜੋੜਨ ਲਈ ਕੁਨੈਕਟਿਵਿਟੀ ਦੀ ਜ਼ਰੂਰਤ ਹੁੰਦੀ ।
- ਗਿਆਨ (Knowledge) : ਇੱਥੇ ਗਿਆਨ ਤੋਂ ਭਾਵ ਹੈ IT (Information Technology) ਬਾਰੇ ਗਿਆਨ । ਸਰਕਾਰ ਹੁਨਰਮੰਦ ਇੰਜੀਨੀਅਰਾਂ ਦੁਆਰਾ ਇਸ ਕੰਮ ਨੂੰ ਕਰਵਾਉਂਦੀ ਹੈ । ਜੋ ਈ-ਗਵਰਨੈਂਸ ਦੇ ਕੰਮ ਕੁਸ਼ਲਤਾ ਨਾਲ ਨੇਪਰੇ ਚਾੜ੍ਹਦੇ ਹਨ।
- ਡਾਟਾ ਕਨਟੈੱਟ : ਇੰਟਰਨੈੱਟ ਉੱਤੇ ਸੂਚਨਾ ਸ਼ੇਅਰ ਕਰਨ ਲਈ ਸਰਕਾਰ ਆਪਣੀਆਂ ਸੇਵਾਵਾਂ ਨਾਲ ਸੰਬੰਧਿਤ ਡਾਟਾਬੇਸ ਨੂੰ ਸਾਂਭਦੀ ਹੈ ।
- ਕੈਪੀਟਲ (ਪੂੰਜੀ) : ਕੈਪੀਟਲ ਤੋਂ ਭਾਵ ਸਰਕਾਰ ਰਾਹੀਂ ਆਪਣੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਵਰਤੀ ਗਈ ਰਾਸ਼ੀ ਹੈ ।
ਈ-ਗਵਰਨੈਂਸ ਦੇ ਉਦੇਸ਼
» ਈ-ਗਵਰਨੈਂਸ ਦੇ ਦੋ ਮੁੱਖ ਉਦੇਸ਼ ਹਨ :
- ਵੱਖੋ-ਵੱਖਰੀਆਂ ਆਨ-ਲਾਈਨ ਸੇਵਾਵਾਂ ਦੀ ਵਰਤੋਂ ਰਾਹੀਂ ਜਨਤਿਕ ਜ਼ਰੂਰਤਾਂ ਨੂੰ ਸੰਤੋਸ਼ਜਨਕ ਅਤੇ ਅਸਾਨ ਤਰੀਕੇ ਨਾਲ ਪੂਰਾ ਕਰਨਾ ।
- ਸਰਕਾਰੀ ਪ੍ਰਸ਼ਾਸਨਿਕ ਕੰਮ-ਕਾਜ ਨੂੰ ਪਾਰਦਰਸ਼ੀ, ਜਵਾਬਦੇਹ, ਕੁਸ਼ਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਲਈ ਸੇਵਾਵਾਂ ਮੁਹੱਈਆ ਕਰਵਾਉਣਾ ।
ਈ-ਗਵਰਨੈਂਸ ਮਾਡਲ
ਈ-ਗਵਰਨੈਂਸ ਦੇ ਚਾਰ ਮਾਡਲ ਹੇਠ ਲਿਖੇ ਹਨ—
ਈ-ਗਵਰਨੈਂਸ ਦੇ ਚਾਰ ਮਾਡਲ ਇਸ ਪ੍ਰਕਾਰ ਹਨ :
- ਸਰਕਾਰ ਤੋਂ ਨਾਗਰਿਕ (G2C) Government to Citizens
- ਸਰਕਾਰ ਤੋਂ ਸਰਕਾਰ (G2G) Government to Government
- ਸਰਕਾਰ ਤੋਂ ਕਰਮਚਾਰੀ (G2E) Government to employees
- ਸਰਕਾਰ ਤੋਂ ਵਪਾਰੀ (G2B) Government to Businessman.
1. ਸਰਕਾਰ ਤੋਂ ਨਾਗਰਿਕ (G2C) (Government to Citizens)—
ਈ-ਗਵਰਨੈਂਸ ਦਾ ਇਹ ਮਾਡਲ ਸਰਕਾਰ ਦੀਆਂ ਉਹਨਾਂ ਸੇਵਾਵਾਂ ਨੂੰ ਦਰਸਾਉਂਦਾ ਹੈ ਜਿਹੜੀਆਂ ਨਾਗਰਿਕਾਂ ਦੁਆਰਾ ਵਰਤੀਆਂ ਜਾਂਦੀਆਂ ਹਨ । ਇਸ ਮਾਡਲ ਵਿੱਚ ਨਾਗਰਿਕ ਜਿਹੜੀਆਂ ਸੇਵਾਵਾਂ ਨੂੰ ਵਰਤਣਾ ਚਾਹੁੰਦੇ ਹਨ, ਉਹਨਾਂ ਦੇ ਲਿੰਕ ਦੀ ਵਰਤੋਂ ਕਰਦੇ ਹਨ । ਇਹ ਮਾਡਲ ਸਰਕਾਰ ਅਤੇ ਇਸਦੇ ਨਾਗਰਿਕਾਂ ਵਿਚਕਾਰ ਬਣੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ । ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠਾਂ ਲਿਖੇ ਅਨੁਸਾਰ ਹਨ :
- ਆਨ-ਲਾਈਨ ਬਿੱਲ ਜਿਵੇਂ ਕਿ ਬਿਜਲੀ, ਪਾਣੀ, ਟੈਲੀਫ਼ੋਨ ਬਿੱਲਾਂ ਆਦਿ ਦੀ ਅਦਾਇਗੀ ਕਰਨੀ ।
- ਉਮੀਦਵਾਰਾਂ ਵੱਲੋਂ ਅਰਜ਼ੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨਾ ।
- ਜ਼ਮੀਨੀ ਰਿਕਾਰਡ ਦੀਆਂ ਕਾਪੀਆਂ ਮੁਹੱਈਆ ਕਰਵਾਉਣਾ ।
- ਸ਼ਿਕਾਇਤਾਂ ਨੂੰ ਆਨ-ਲਾਈਨ ਦਰਜ ਕਰਵਾਉਣਾ ।
- ਕਿਸੇ ਵੀ ਕਿਸਮ ਦੀ ਆਨ-ਲਾਈਨ ਸੂਚਨਾ ਨੂੰ ਉਪਲੱਬਧ ਕਰਵਾਉਣਾ ।
2. ਸਰਕਾਰ ਤੋਂ ਸਰਕਾਰ (G2G) (Government to Government)—
ਇਹ ਮਾਡਲ ਸਰਕਾਰਾਂ ਵਿਚਕਾਰ ਸ਼ੇਅਰ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨਾਲ ਸੰਬੰਧ ਰੱਖਦਾ ਹੈ । ਵੱਖੋ-ਵੱਖਰੇ ਸਰਕਾਰੀ ਅਦਾਰੇ, ਵਿਭਾਗ ਅਤੇ ਸੰਗਠਨਾਂ ਵਿਚਕਾਰ ਅਜਿਹੀ ਬਹੁਤ ਸਾਰੀ ਸੂਚਨਾ ਹੁੰਦੀ ਹੈ, ਜਿਸਨੂੰ ਆਪਸ ਵਿੱਚ ਸ਼ੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ । ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠਾਂ ਲਿਖੇ ਅਨੁਸਾਰ ਹਨ :
- ਵੱਖੋ-ਵੱਖਰੇ ਰਾਜਾਂ ਦੇ ਪੁਲਿਸ ਵਿਭਾਗਾਂ ਵਿਚਕਾਰ ਸੂਚਨਾ ਨੂੰ ਸ਼ੇਅਰ ਕਰਨਾ ।
- ਈ-ਗਵਰਨੈਂਸ ਰਾਹੀਂ ਸਰਕਾਰੀ ਦਸਤਾਵੇਜ਼ ਨੂੰ ਭੰਡਾਰ ਕਰਨਾ ਅਤੇ ਇਹਨਾਂ ਨੂੰ ਤਿਆਰ, ਪ੍ਰਮਾਣਿਤ ਅਤੇ ਵੰਡਣਾ ਸ਼ਾਮਲ ਹੁੰਦਾ ਹੈ ।
- ਈ-ਗਵਰਨੈਂਸ ਰਾਹੀਂ ਜ਼ਿਆਦਾਤਰ ਵਿੱਤ ਅਤੇ ਬਜਟ ਸੰਬੰਧੀ ਕੰਮ ਕੀਤੇ ਜਾਂਦੇ ਹਨ।
3. ਸਰਕਾਰ ਤੋਂ ਕਰਮਚਾਰੀ (G2E) (Government to Employees)-
ਇਹ ਮਾਡਲ ਸਰਕਾਰ ਅਤੇ ਇਸਦੇ ਕਰਮਚਾਰੀਆਂ ਵਿਚਕਾਰ ਪਾਰਦਰਸ਼ਤਾ ਨੂੰ ਵਧਾਉਂਦਾ ਹੈ । ਇਸ ਵਿੱਚ ਕਰਮਚਾਰੀ ਸਰਕਾਰ ਦੇ ਕੰਮ ਅਤੇ ਕਾਰਜ-ਪ੍ਰਣਾਲੀ ਨੂੰ ਚੈੱਕ ਕਰ ਸਕਦਾ ਹੈ ਅਤੇ ਸਰਕਾਰ ਆਪਣੇ ਕਰਮਚਾਰੀਆਂ ‘ਤੇ ਟਰੈਕ ਰੱਖ ਸਕਦੀ ਹੈ । ਇਸ ਮਾਡਲ ਰਾਹੀਂ ਹੇਠਾਂ ਲਿਖੇ ਅਨੁਸਾਰ ਸੂਚਨਾ ਸ਼ੇਅਰ ਕੀਤੀ ਜਾਂਦੀ ਹੈ ।
- ਇਸ ਮਾਡਲ ਰਾਹੀਂ ਵੱਖੋ-ਵੱਖਰੇ ਸਰਕਾਰੀ ਵਿਭਾਗਾਂ ਵੱਲੋਂ ਪ੍ਰਾਪਤ ਹਰ ਕਿਸਮ ਦੇ ਡਾਟਾ (ਹਾਜ਼ਰੀ ਰਿਕਾਰਡ, ਕਰਮਚਾਰੀ ਰਿਕਾਰਡ ਆਦਿ) ਨੂੰ ਜਮ੍ਹਾਂ ਕੀਤਾ ਜਾਂਦਾ ਹੈ ।
- ਕਰਮਚਾਰੀ ਇਸ ਮਾਡਲ ਰਾਹੀਂ ਆਪਣੀਆਂ ਹਰ ਕਿਸਮ ਦੀਆਂ ਸ਼ਿਕਾਇਤਾਂ ਅਤੇ ਅਸੰਤੁਸ਼ਟੀ ਨੂੰ ਦਰਜ ਕਰ ਸਕਦੇ ਹਨ ।
- ਇਸ ਮਾਡਲ ਰਾਹੀਂ, ਕਰਮਚਾਰੀਆਂ ਲਈ ਹਰ ਕਿਸਮ ਦੇ ਨਿਯਮ, ਕਾਨੂੰਨ ਅਤੇ ਸੂਚਨਾ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ l
- ਕਰਮਚਾਰੀ ਆਪਣੇ ਕੰਮ ਦਾ ਰਿਕਾਰਡ ਅਤੇ ਅਦਾਇਗੀਆਂ ਨੂੰ ਚੈੱਕ ਕਰ ਸਕਦਾ ਹੈ ।
- ਕਰਮਚਾਰੀ ਸਾਰੇ ਕਿਸਮ ਦੇ ਕੰਮ ਨਾਲ ਸੰਬੰਧਿਤ ਫਾਰਮ ਜਿਵੇਂ ਕਿ ਛੁੱਟੀ ਲਈ ਫਾਰਮ, ਅਤੇ ਮੈਡੀਕਲ ਬਿਲ ਆਦਿ ਨੂੰ ਆਨ-ਲਾਈਨ ਰਜਿਸਟਰ ਕਰ ਸਕਦਾ ਹੈ ।
4. ਸਰਕਾਰ ਤੋਂ ਵਪਾਰੀ (G2B) (Government to Businessman)—
ਇਸ ਮਾਡਲ ਰਾਹੀਂ ਨਿੱਜੀ ਅਦਾਰੇ ਅਤੇ ਸਰਕਾਰ ਵਿਚਲਾ ਰਿਸ਼ਤਾ ਮਜ਼ਬੂਤ ਹੁੰਦਾ ਹੈ । ਇਹ ਵਪਾਰੀਆਂ ਵੱਲੋਂ ਸਰਕਾਰ ਨਾਲ ਅਤੇ ਸਰਕਾਰ ਵੱਲੋਂ ਵਪਾਰੀਆਂ ਨਾਲ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ । ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠਾਂ ਲਿਖੇ ਅਨੁਸਾਰ ਹਨ :
- ਟੈੱਕਸਾਂ ਨੂੰ ਇਕੱਠਾ ਕਰਨਾ ।
- ਚੀਜ਼ਾਂ ਦੇ ਪੇਟੈਂਟ (ਅਧਿਕਾਰ) ਨੂੰ ਲਾਰਜ ਜਾਂ ਪ੍ਰਵਾਨ ਕਰਨਾ ।
- ਹਰ ਕਿਸਮ ਦੇ ਬਿੱਲਾਂ ਅਤੇ ਜੁਰਮਾਨੇ ਦੀ ਅਦਾਇਗੀ ਕਰਨਾ ।
- ਹਰ ਕਿਸਮ ਦੀ ਸੂਚਨਾ, ਨਿਯਮਾਂ ਅਤੇ ਡਾਟਾ ਨੂੰ ਸ਼ੇਅਰ ਕਰਨਾ ।
- ਸ਼ਿਕਾਇਤਾਂ ਜਾਂ ਹੋਰ ਕਿਸੇ ਕਿਸਮ ਦੀ ਅਸੰਤੁਸ਼ਟੀ ਨੂੰ ਵੀ ਇਸ ਰਾਹੀਂ ਦਿਖਾਇਆ ਜਾ ਸਕਦਾ ਹੈ ।
ਈ-ਗਵਰਨੈਂਸ ਦੇ ਖੇਤਰ
ਸ਼ਹਿਰੀ ਖੇਤਰ ਵਿਚ ਈ-ਗਵਰਨੈਂਸ
1. ਆਵਾਜਾਈ –
- ਲਰਨਰ ਲਾਇਸੰਸ ਜਾਰੀ ਕਰਨਾ, ਡ੍ਰਾਈਵਿੰਗ ਲਾਇਸੰਸ, ਡ੍ਰਾਈਵਿੰਗ ਲਾਇਸੰਸ ਨੂੰ ਰੀਨਿਊ ਕਰਨਾ ਆਦਿ ।
- ਆਵਾਜਾਈ ਨਾਲ ਸੰਬੰਧਿਤ ਆਨਲਾਈਨ ਸਹੂਲਤ ਮੁਹੱਈਆ ਕਰਨ ਲਈ ।
- ਆਨਲਾਈਨ ਬੁਕਿੰਗ, ਸੀਟ ਨੂੰ ਰੱਦ ਕਰਨ, ਬੱਸ ਦੇ ਜਾਣ ਬਾਰੇ ਪੜਤਾਲ ਕਰਨ ਅਤੇ ਬੱਸ ਦੀ ਸੀਟ ਦੀ ਉਪਲੱਬਧਤਾ ਆਦਿ ਸਹੂਲਤ ਮੁਹੱਈਆ ਕਰਨ ਲਈ ।
- ਬੱਸਾਂ ਦੇ ਟਾਈਮ-ਟੇਬਲ ਜਾਰੀ ਕਰਨਾ ।
- ਇੰਟਰ-ਸਟੇਟ ਆਵਾਜਾਈ ਲਈ ਬੁਕਿੰਗ ਦੀ ਸੁਵਿਧਾ ਦਾ ਪ੍ਰਬੰਧ ਕਰਨਾ ।
- ਆਵਾਜਾਈ-ਸੁਧਾਰ ਪ੍ਰੋਗਰਾਮ ਚਲਾਉਣਾ ।
- ਖੇਤਰੀ ਆਵਾਜਾਈ-ਪ੍ਰੋਗਰਾਮ ਬਣਾਉਣਾ ।
- ਭੀੜ ਦਾ ਨਿਯੰਤਰਨ ਕਰਨ ਲਈ ਕਾਰਜ ਕਰਨਾ ।
- ‘ਆਵਾਜਾਈ ਮੰਗ-ਪ੍ਰਬੰਧਨ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ-
- IRCTC (Indian Railway Catering and tourism Cooperation Ltd.)— ਆਨਲਾਈਨ ਰੇਲ ਟਿਕਟ-ਬੁਕਿੰਗ ਅਤੇ ਟਿਕਟ-ਰਿਜ਼ਰਵੇਸ਼ਨ ਦਾ ਸਟੇਟਸ ਪਤਾ ਕਰਨ ਦੀ ਸਹੂਲਤ ਮੁਹੱਈਆ ਕਰਦੀ ਹੈ \
- HRTC (Himachal Road Transport Corporation Project)-ਆਨਲਾਈਨ ਬੁਕਿੰਗ, ਸੀਟ ਨੂੰ ਰੱਦ ਕਰਨ, ਬੱਸ ਦੇ ਜਾਣ ਬਾਰੇ ਪੜਤਾਲ ਕਰਨ ਅਤੇ ਬੱਸ ਦੀ ਸੀਟ ਦੀ ਉਪਲੱਬਧਤਾ ਆਦਿ ਸਹੂਲਤ ਮੁਹੱਈਆ ਕਰਨ ਲਈ ।
2. ਬਿਲਾਂ ਅਤੇ ਟੈਕਸਾਂ ਦੀ ਆਨਲਾਈਨ ਅਦਾਇਗੀ-
ਬਿੱਲਾਂ ਅਤੇ ਟੈਕਸਾਂ ਦੀ ਆਨ-ਲਾਈਨ ਅਦਾਇਗੀ : ਇਸ ਖੇਤਰ ਵਿੱਚ ਈ-ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਸੇਵਾਵਾਂ ਹੇਠ ਲਿਖੇ ਅਨੁਸਾਰ ਹਨ—
- ਆਨ-ਲਾਈਨ ਲਾਈਸੈਂਸ ਫ਼ੀਸ ਅਤੇ ਯੂਨੀਵਰਸਿਟੀ ਫ਼ੀਸ ਦੀ ਅਦਾਇਗੀ ਆਦਿ ।
- ਬਿੱਲਾਂ ਦੀ ਅਦਾਇਗੀ, ਜਿਵੇਂ ਕਿ ਬਿਜਲੀ ਅਤੇ ਪਾਣੀ ਦੇ ਬਿੱਲ, ਯੂਟੀਲਿਟੀ ਬਿੱਲ, ਵਪਾਰਿਕ ਲਾਈਸੈਂਸ ਲੈਣ ਦੇ ਬਿੱਲ ਅਤੇ ਹੋਰ ਸਰਕਾਰੀ ਮਸਲਿਆਂ ਦੇ ਬਿੱਲ, ਇਸ ਸੁਵਿਧਾ ਰਾਹੀਂ ਆਨਲਾਈਨ ਭਰੇ ਜਾਂਦੇ ਹਨ ।
- ਟੈਕਸਾਂ ਦੀ ਅਦਾਇਗੀ, ਜਿਵੇਂ ਕਿ ਗੱਡੀਆਂ ਦੇ ਟੈਕਸ ਅਤੇ ਰੈਵੇਨਿਊ ਟੈਕਸ ਆਦਿ ਦੀ ਆਨ-ਲਾਈਨ ਅਦਾਇਗੀ ।
- ਘਰਾਂ ਦੀ ਮਹੀਨਾਵਾਰ ਕਿਸ਼ਤਾਂ ਦੀ ਅਦਾਇਗੀ ।
3. ਸੂਚਨਾ ਅਤੇ ਸੰਪਰਕ ਸੇਵਾਵਾਂ—
ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ : ਇਸ ਤਰ੍ਹਾਂ ਦੇ ਪ੍ਰੋਜੈਕਟ ਰਾਹੀਂ ਲੋਕ ਕਿਸੇ ਤਰ੍ਹਾਂ ਦੀ ਸੂਚਨਾ ਨੂੰ ਇੱਕ ਕਲਿੱਕ ’ਤੇ ਲੱਭ ਸਕਦੇ ਹਨ, ਜਿਵੇਂ ਕਿ –
- ਰੁਜ਼ਗਾਰ ਬਾਰੇ, ਟੈਂਡਰਾਂ ਬਾਰੇ ਅਤੇ ਬਜ਼ਾਰ ਦੇ ਮੁੱਲਾਂ ਆਦਿ ਬਾਰੇ ਸੂਚਨਾ ।
- ਪਿੰਡ ਦੀ ਈ-ਮੇਲ ਬਾਰੇ ਸੂਚਨਾ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ :
LOK Mitra ਹਿਮਾਚਲ ਪ੍ਰਸ਼ਾਸਨ ਦੁਆਰਾ
4. ਨਗਰ ਨਿਗਮ ਸੇਵਾਵਾਂ—
ਇਸ ਵਿਚ ਹੇਠ ਲਿਖੀਆਂ ਸੇਵਾਵਾਂ ਸ਼ਾਮਿਲ ਹਨ ।
- ਘਰਾਂ ਦੇ ਟੈਕਸ ਅਸੈੱਸ ਕਰਨੇ, ਬਿੱਲ ਭਰਨੇ ਅਤੇ ਇਕੱਠੇ ਕਰਨੇ ।
- ਜ਼ਮੀਨਾਂ ਅਤੇ ਜਾਇਦਾਦਾਂ ਦੇ ਰਿਕਾਰਡ ਬਣਾਉਣੇ । ਜ਼ਮੀਨ ਵੇਚਣ ਦੀ ਆਗਿਆ ਦੇ ਸਰਟੀਫਿਕੇਟ ਅਤੇ ਕਾਨੂੰਨੀ ਠੇਕੇ ’ਤੇ ਲੈਣ ਦੇ ਸਰਟੀਫਿਕੇਟ ।
- ਪਾਸਪੋਰਟ ਵੈਰੀਫ਼ਿਕੇਸ਼ਨ ਸਰਟੀਫ਼ਿਕੇਟ ਜਾਰੀ ਕਰਨੇ ।
- ਮੌਤ ਅਤੇ ਜਨਮ ਦੇ ਸਰਟੀਫ਼ਿਕੇਟ ਜਾਰੀ ਕਰਨੇ ।
- ਜਾਇਦਾਦ ਦੀ ਰਜਿਸਟ੍ਰੇਸ਼ਨ ਅਤੇ ਅਟਾਰਨੀ, ਜਿਵੇਂ ਕਿ ਸਬ-ਰਜਿਸਟਰਾਰ ਦੇ ਦਫ਼ਤਰ ਵਿੱਚ ਕਾਗ਼ਜ਼ਪੱਤਰਾਂ ਨੂੰ ਕੰਪਿਊਟਰਾਈਜ਼ ਕਰਵਾਉਣ ਦਾ ਕੰਮ ।
- ਸਰਟੀਫ਼ਿਕੇਟ ਜਾਰੀ ਕਰਨ ਵਰਗੀਆਂ ਬਹੁਤ ਸਾਰੀਆਂ ਸੇਵਾਵਾਂ ਅਤੇ ਹੁਕਮ ਜਾਰੀ ਕਰਨੇ, ਜਿਵੇਂ ਸੋਸ਼ਲ ਸਿਕਿਓਰਿਟੀ ਸਕੀਮ ਵਿੱਚ ਬੁਢਾਪਾ ਪੈੱਨਸ਼ਨ ਅਤੇ ਸੁਤੰਤਰਤਾ ਸੈਨਾਨੀਆਂ ਦੀਆਂ ਪੈੱਨਸ਼ਨਾਂ ਆਦਿ l
- ਸਾਈਟ ਦੇ ਪਲਾਨ ਨੂੰ ਰੀਵਿਊ ਅਤੇ ਅਪਰੂਵ ਕਰਨਾ ।
5. ਸੜਕ ਸੁਰੱਖਿਆ ਪ੍ਰਬੰਧਨ—
ਸੜਕ ਅਤੇ ਸੁਰੱਖਿਆ ਪ੍ਰਬੰਧਨ—
- ਸੜਕਾਂ ਅਤੇ ਪੁਲਾਂ ਦਾ ਨੈੱਟਵਰਕ।
- ਸੜਕਾਂ ਬਣਾਉਣਾ ਅਤੇ ਮੁਰੰਮਤ ਦਾ ਕੰਮ l
- ਆਵਾਜਾਈ ਦੀ ਭੀੜ ਦਾ ਪ੍ਰਬੰਧਨ ।
- ਸੁਰੱਖਿਆ, ਹਾਦਸੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ।
ਪੇਂਡੂ ਖੇਤਰ ਵਿਚ ਈ-ਗਵਰਨੈਂਸ
ਪੇਂਡੂ ਖੇਤਰ ਵਿਚ ਈ-ਗਵਰਨੈਂਸ—ਪੇਂਡੂ ਖੇਤਰ ਵਿਚ ਈ-ਗਵਰਨੈਂਸ ਦਾ ਬਹੁਤ ਪ੍ਰਭਾਵ ਹੈ । ਇੱਥੇ ਖੇਤੀ ਦੇ ਖੇਤਰ ਤੋਂ ਲੈ ਕੇ ਆਮ ਸੂਚਨਾ ਤੱਕ ਸਾਰੇ ਕੰਮ ਈ-ਗਰਵਨੈਂਸ ਰਾਹੀਂ ਕੀਤੇ ਜਾਂਦੇ ਹਨ। l
1. ਖੇਤੀਬਾੜੀ : ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ—
- AGMARKNET : ਇਹ ਪ੍ਰੋਜੈਕਟ ਮਾਰਕੀਟਿੰਗ ਅਤੇ ਇੰਨਸਪੈਕਸ਼ਨ ਵਿਭਾਗ (DMI) ਐਗਰੀਕਲਚਰ ਵਿਭਾਗ ਅਤੇ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ ।
- SEEDNET : ਇਹ ਸੀਡ ਨਿਫੋਰਮੇਟਿਕ ਨੈੱਟਵਰਕ ਹੈ ਜੋ ਕਿ ਐਗਰੀਕਲਚਰ ਵਿਭਾਗ ਅਤੇ ਭਾਰਤ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ ।
2. ਲੋਕਲ ਸੂਚਨਾ : ਆਮ ਜਾਂ ਲੋਕਲ ਸੂਚਨਾ ਲਈ ਜਿਵੇਂ ਕਿ ਲੋਕਾਂ ਦੀ ਜਾਣਕਾਰੀ, ਬੀਜਾਂ ਦੇ ਭਾਅ, ਖਾਦਾਂ, ਵਿਆਜ ਦਰ ਆਦਿ ਲਈ ਸਰਕਾਰ ਨੇ ਇਸ ਖੇਤਰ ਵਿਚ ਵੀ ਈ-ਗਵਰਨੈਂਸ ਨੂੰ ਵਰਤਿਆ ਹੈ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ—
- E-Aadhaar : ਈ-ਆਧਾਰ 12 ਅੱਖਰਾਂ ਦਾ ਹਰੇਕ ਵਿਅਕਤੀ ਲਈ ਇਕ ਪਹਿਚਾਣ ਨੰਬਰ ਹੈ ਜੋ ਕਿ UIDAI (Unique Identification Authority of India) ਦੁਆਰਾ ਭਾਰਤ ਸਰਕਾਰ ਵਲੋਂ ਜਾਰੀ ਕੀਤਾ ਜਾਂਦਾ ਹੈ । ਇਹ ਨੰਬਰ ਪੂਰੇ ਭਾਰਤ ਵਿਚ ਪਹਿਚਾਨ ਅਤੇ ਪਤੇ ਦਾ ਪ੍ਰਮਾਣ ਹੁੰਦਾ ਹੈ । ਆਧਾਰ ਪੱਤਰ ਜੋ ਕਿ ਭਾਰਤੀ ਡਾਕ ਦੁਆਰਾ ਜਾਂ ਈ ਆਧਾਰ ਦੀ UIDAI ਦੀ ਵੈਬ ਸਾਈਟ ਤੋਂ ਡਾਊਨਲੋਡ ਕੀਤਾ ਜਾਵੇ, ਦੋਵੇਂ ਇਕ ਬਰਾਬਰ ਹਨ ।
- E Jan-Sampark : ਇਹ ਆਮ ਆਦਮੀ ਦੀ ਪਹੁੰਚ ਵਿਚ ਸੇਵਾਵਾਂ ਅਤੇ ਸੂਚਨਾ, ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਇਲਾਕੇ ਵਿਚ ਹੁੰਦਾ ਹੈ ।
3. ਆਫ਼ਤ ਪ੍ਰਬੰਧਨ
ਆਫ਼ਤ ਪ੍ਰਬੰਧਨ ਵੀ ਸਰਕਾਰ ਵਾਸਤੇ ਚੁਨੌਤੀ ਹੁੰਦੀ ਹੈ । ਇਸ ਵਾਸਤੇ ਵੀ ਸਰਕਾਰ ਵਲੋਂ ਈ-ਗਵਰਨੈਂਸ ਸੇਵਾਵਾਂ ‘ ਸ਼ੁਰੂ ਕੀਤੀਆ ਗਈਆਂ ਹਨ ਜੋ ਹੜ੍ਹ, ਅਕਾਲ, ਭੂਚਾਲ ਆਦਿ ਵਿਚ ਲੋਕਾਂ ਨੂੰ ਸੇਵਾਵਾਂ ਦਿੰਦੀਆਂ ਹਨ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ –
- Chetna : ਇਹ ਬਿਹਾਰ ਸਰਕਾਰ ਦਾ ਆਫ਼ਤ ਪ੍ਰਬੰਧਨ ਮੈਨੇਜਮੈਂਟ ਸਿਸਟਮ ਹੈ ।
4. ਲੈਂਡ ਰਿਕਾਰਡ ਮੈਨੇਜਮੈਂਟ : ਇਸ ਖੇਤਰ ਵਿਚ ਘੱਟ ਖ਼ਰਚ ਤੇ ਲੱਖਾਂ ਜ਼ਮੀਨਾਂ ਦੇ ਰਿਕਾਰਡ ਸੰਭਾਲੇ ਜਾਂਦੇ ਹਨ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ –
- ਪੰਜਾਬ ਸਰਕਾਰ ਦਾ ਲੈਂਡ ਰਿਕਾਰਡ ਮੈਨਜਮੈਂਟ ਸਿਸਟਮ
- ਉੱਤਰਾ ਖੰਡ ਸਰਕਾਰ ਦਾ ਦੇਵ ਭੂਮੀ
- ਯੂ.ਪੀ. ਸਰਕਾਰ ਦਾ ਬਹੁ-ਲੇਖ
- ਗੁਜਰਾਤ ਸਰਕਾਰ ਦਾ ਈ-ਧਾਰਾ |
5. ਪੰਚਾਇਤ : ਇਸ ਖੇਤਰ ਵਿਚ ਈ-ਗਵਰਨੈਂਸ ਦੀਆਂ ਸੇਵਾਵਾਂ ਹੇਠ ਲਿਖੇ ਅਨੁਸਾਰ ਹਨ :
- ਜਨਮ/ਮੌਤ ਦੇ ਸਰਟੀਫਿਕੇਟ ਜਾਰੀ ਕਰਨਾ ।
- ਵੋਟਰ ਸੂਚੀ ਵਿਚ ਨਾਮ ਦਾਖਲ ਕਰਵਾਉਣ ਲਈ ਅਰਜ਼ੀ ।
- ਸਮਾਜ ਦੇ ਗ਼ਰੀਬ ਅਤੇ ਜ਼ਰੂਰਤਮੰਦ ਤਬਕੇ ਦੀ ਉਸਾਰੀ ਲਈ ਸਕੀਮਾਂ ਚਲਾਉਣਾ।
- ਜ਼ਿਲ੍ਹਾ ਪੱਧਰ ਤੇ ਪਲਾਨ ਬਣਾਉਣੇ, ਲਾਗੂ ਕਰਨੇ ਅਤੇ ਉਨ੍ਹਾਂ ਦੀ ਸਫਲਤਾ ਦੀ ਘੋਖ ਕਰਨੀ ।
- ਪਿੰਡ ਦੇ ਸਭ ਤੋਂ ਜ਼ਿਆਦਾ ਗ਼ਰੀਬ ਤਬਕੇ ਲਈ ਤਨਖ਼ਾਹ ਤੇ ਨੌਕਰੀ ਮੁਹੱਈਆ ਕਰਵਾਉਣਾ ।
- ਪਿੰਡ ਦੀ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਦੀ ਸਹੂਲਤ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ—
ਈ-ਗ੍ਰਾਮ ਵਿਸਵਾ ਗ੍ਰਾਮ ਪ੍ਰੋਜੈਕਟ, ਗੁਜਰਾਤ ਸਰਕਾਰ ਦੁਆਰਾ ।
ਸਿਹਤ ਖੇਤਰ ਵਿਚ ਈ-ਗਵਰਨੈਂਸ
ਇਸ ਖੇਤਰ ਵਿਚ ਈ-ਗਵਰਨੈਂਸ ਦੀਆਂ ਸੇਵਾਵਾਂ ਹੇਠ ਲਿਖੇ ਅਨੁਸਾਰ ਹਨ :
- ਦਵਾਈਆਂ ਦੀ ਉਪਲੱਬਧਤਾ ।
- ਵਿਸ਼ੇਸ਼ ਸਿਹਤ ਕੈਂਪ
- ਆਂਗਨਵਾੜੀ ਕੇਂਦਰਾਂ ਦੀ ਸਹੂਲਤ ।
ਸਿੱਖਿਆ ਖੇਤਰ ਵਿਚ ਈ-ਗਵਰਨੈਂਸ
ਇਸ ਖੇਤਰ ਵਿਚ ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਬੱਚਿਆਂ ਨੂੰ ਮੁੱਢਲੀ ਸਿੱਖਿਆ (ਐਲੀਮੈਨਟਰੀ, ਪ੍ਰਾਇਮਰੀ ਅਤੇ ਸੈਕੰਡਰੀ – ਪ੍ਰਦਾਨ ਕਰਵਾਉਣਾ ਹੇਠ ਲਿਖੇ ਅਨੁਸਾਰ ਹਨ :
- ਬੱਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨਾ ।
- ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਰਿਜ਼ਲਟ
- ਯੋਗਤਾ ਦੇ ਆਧਾਰ ਤੇ “ਕਿਤਾਬਾਂ ਦੀ ਵੰਡ” ਦੀ ਸੂਚਨਾ ਦੀ ਸਕੀਮ –
Computer Guide for Class 9 PSEB ਈ-ਗਵਰਨੈਂਸ Textbook Questions and Answers
1. ਬਹੁ-ਪਸੰਦੀ ਪ੍ਰਸ਼ਨ-ਉੱਤਰ
1. G2C ਤੋਂ ਭਾਵ ਹੈ : ……………………..
(a) Government to cooperation
(b) Grievances to cooperation
(c) Government to citizens
(d) None of these.
ਉੱਤਰ − (c) Government to citizens
2. G2G ਤੋਂ ਭਾਵ ਹੈ : …………………….
(a) Government to Government
(b) Get to Go
(c) Gather to Go
(d) None of these.
ਉੱਤਰ − (a) Government to Government
3. G2E ਤੋਂ ਭਾਵ ਹੈ : ……………………
(a) Grievance to employee
(b) Government to employees
(c) Government to environment
(d) None of these.
ਉੱਤਰ − (b) Government to employees
4. G2B ਤੋਂ ਭਾਵ ਹੈ : ……………….
(a) Government to Banks
(b) Government to Businessman
(c) Government to Business
(d) None of these.
ਉੱਤਰ − (b) Government to Businessman
5. .IRCTC ਤੋਂ ਭਾਵ ਹੈ : …………………
(a) Indian Railway Catering and tourism Cooperation Ltd.
(b) Indian Runway Catering and tourism Cooperation Ltd.
(c) Indian Railway Catering and travelling Cooperation Ltd.
(d) Indian Railway Cargo and tourism Cooperation Ltd.
ਉੱਤਰ − (a) Indian Railway Catering and tourism Cooperation Ltd.
2. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਈ-ਗਵਰਨੈਂਸ ਕੀ ਹੈ ?
ਉੱਤਰ—ਸਰਕਾਰ ਦੇ ਕੰਮ-ਕਾਜ ਆਨਲਾਈਨ ਹੋਣੇ ਜਾਂ ਨਾਗਰਿਕਾਂ ਨੂੰ ਆਨ-ਲਾਈਨ ਸੇਵਾਵਾਂ ਉਹਨਾਂ ਨੂੰ ਨੇੜੇ ਤੋਂ ਨੇੜੇ ਮੁਹੱਈਆ ਕਰਵਾਉਣਾ ਹੀ ਈ-ਗਵਰਨੈਂਸ ਕਹਾਉਂਦਾ ਹੈ । ਈ-ਗਵਰਨੈਂਸ ਤੋਂ ਭਾਵ ਹੈ ਕਿ ਸਰਕਾਰੀ ਸੇਵਾਵਾਂ ਦਾ ਆਨਲਾਈਨ ਉਪਲੱਬਧ ਹੋਣਾ ।
ਪ੍ਰਸ਼ਨ 2. ਈ-ਗਵਰਨੈਂਸ ਦੇ ਦੋ ਮੁੱਖ ਉਦੇਸ਼ ਕਿਹੜੇ ਹਨ ?
ਉੱਤਰ—ਈ-ਗਵਰਨੈਂਸ ਦੇ ਮੁੱਖ ਉਦੇਸ਼ ਹੇਠ ਲਿਖੇ ਹਨ—
- ਵੱਖੋ-ਵੱਖਰੀਆਂ ਆਨ ਲਾਈਨ ਸੇਵਾਵਾਂ ਦੀ ਵਰਤੋਂ ਰਾਹੀਂ ਜਨਤਿਕ ਜ਼ਰੂਰਤਾਂ ਨੂੰ ਸੰਤੋਸ਼ਜਨਕ ਅਤੇ ਆਸਾਨ ਤਰੀਕੇ ਨਾਲ ਪੂਰਾ ਕਰਨਾ ।
- ਸਰਕਾਰੀ ਪ੍ਰਸ਼ਾਸਨਿਕ ਕੰਮਕਾਜ ਨੂੰ ਪਾਰਦਰਸ਼ੀ, ਜਵਾਬਦੇਹ, ਕੁਸ਼ਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਲਈ ਸੇਵਾਵਾਂ ਮੁਹੱਈਆ ਕਰਵਾਉਣਾ ।
ਪ੍ਰਸ਼ਨ 3. ਸ਼ਹਿਰੀ ਖੇਤਰਾਂ ਵਿਚ ਈ-ਗਵਰਨੈਂਸ ਕੀ-ਕੀ ਕੰਮ ਕਰਦੀ ਹੈ ?
ਉੱਤਰ—ਸ਼ਹਿਰੀ ਖੇਤਰਾਂ ਵਿਚ ਈ-ਗਵਰਨੈਂਸ ਹੇਠ ਲਿਖੇ ਖੇਤਰਾਂ ਵਿੱਚ ਕੰਮ ਕਰਦੀ ਹੈ—
- ਆਵਾਜਾਈ
- ਬਿੱਲਾਂ ਅਤੇ ਟੈਕਸਾਂ ਦੀ ਆਨ ਲਾਈਨ ਅਦਾਇਗੀ
- ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ
- ਨਗਰ ਨਿਗਮ ਸੇਵਾਵਾਂ
- ਸੜਕ ਅਤੇ ਸੁਰੱਖਿਆ ਪ੍ਰਬੰਧਨ ।
ਪ੍ਰਸ਼ਨ 4. ਪੇਂਡੂ ਖੇਤਰਾਂ ਵਿਚ ਈ-ਗਵਰਨੈਂਸ ਕੀ ਕੰਮ ਕਰਦੀ ਹੈ ?
ਉੱਤਰ—ਪੇਂਡੂ ਖੇਤਰਾਂ ਵਿਚ ਈ-ਗਵਰਨੈਂਸ ਹੇਠ ਲਿਖੇ ਖੇਤਰਾਂ ਵਿਚ ਕੰਮ ਕਰਦੀ ਹੈ :
- ਖੇਤੀਬਾੜੀ
- ਸਿਹਤ ਦੇ ਖੇਤਰ
- ਸਿੱਖਿਆ ਦੇ ਖੇਤਰ
- ਪੰਚਾਇਤ ।
3. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਸ਼ੌਨ 1. ਇੱਕ ਚੰਗੀ ਗਵਰਨੈਂਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ—ਚੰਗੇ ਸ਼ਾਸਨ (ਗਵਰਨੈਂਸ) ਦੇ ਮੁੱਖ ਗੁਣ ਹੇਠ ਲਿਖੇ ਹਨ—
- ਚੰਗੇ ਸ਼ਾਸਨ ਵਿੱਚ ਸਭ ਦੀ ਸ਼ਮੂਲੀਅਤ ਹੁੰਦੀ ਹੈ । ਕੋਈ ਵੀ ਆਦਮੀ ਜੋ ਕਿ ਕਿਸੇ ਫ਼ੈਸਲੇ ਦੁਆਰਾ ਪ੍ਰਭਾਵਿਤ ਹੁੰਦਾ ਹੈ ਜਾਂ ਫ਼ੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਵਿੱਚ ਸ਼ਾਮਲ ਹੋ ਸਕਦਾ ਹੈ । ਇਹ ਕਈ ਤਰੀਕਿਆਂ ਦੁਆਰਾ ਜਿਵੇਂ ਕਿ ਕਿਸੇ ਵਰਗ ਦੇ ਲੋਕਾਂ ਨੂੰ ਜਾਣਕਾਰੀ ਦੇਣੀ ਅਤੇ ਉਹਨਾਂ ਦੀ ਰਾਏ ਪਤਾ ਕਰਨੀ, ਉਹਨਾਂ ਨੂੰ ਸਿਫਾਰਸ਼ਾਂ ਕਰਨ ਦਾ ਮੌਕਾ ਦੇਣਾ ਜਾਂ ਕਈ ਵਾਰ ਉਹਨਾਂ ਨੂੰ ਅਸਲ ਵਿੱਚ ਫ਼ੈਸਲੇ ਕਰਨ ਦੇ ਕਾਰਜ ਵਿੱਚ ਸ਼ਾਮਲ ਕਰਕੇ ਕੀਤਾ ਜਾ ਸਕਦਾ ਹੈ।
- ਚੰਗਾ ਸ਼ਾਸਨ ਕਾਨੂੰਨ ਦੀ ਪਾਲਣਾ ਕਰਦਾ ਹੈ ।
- ਚੰਗਾ ਸ਼ਾਸਨ ਫ਼ੈਸਲੇ ਕਰਨ ਅਤੇ ਫ਼ੈਸਲੇ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੁੰਦਾ ਹੈ ਅਤੇ ਕਈ ਪ੍ਰਕਿਰਿਆਵਾਂ ਦੁਆਰਾ ਉਪਲੱਬਧ ਲੋਕਾਂ, ਸਰੋਤਾਂ ਦੀ ਵਧੀਆਂ ਵਰਤੋਂ ਕਰਕੇ ਸਮਾਜ ਦੀ ਜ਼ਰੂਰਤ ਅਨੁਸਾਰ ਨਤੀਜੇ ਪੈਦਾ ਕਰਦਾ ਹੈ ।
- ਚੰਗਾ ਸ਼ਾਸਨ ਲਏ ਗਏ ਫ਼ੈਸਲੇ ਦੇ ਨਤੀਜੇ ਲਈ ਜਨਤਾ ਨੂੰ ਜਵਾਬਦੇਹ ਹੁੰਦਾ ਹੈ ।
- ਚੰਗਾ ਸ਼ਾਸਨ ਜਨਤਾ ਦੀਆਂ ਜ਼ਰੂਰਤਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਲਈ ਜਵਾਬਦੇਹ ਹੁੰਦਾ ਹੈ ।
- ਚੰਗਾ ਸ਼ਾਸਨ ਪਾਰਦਰਸ਼ੀ ਹੁੰਦਾ ਹੈ, ਇਸ ਤੋਂ ਭਾਵ ਇਹ ਹੈ ਕਿ ਜਨਤਾ ਸਾਫ਼-ਸਾਫ਼ ਇਹ ਵੇਖ ਸਕਦੀ ਹੈ ਕਿ ਕੋਈ ਫ਼ੈਸਲਾ ਕਿਵੇਂ ਅਤੇ ਕਿਉਂ ਲਿਆ ਗਿਆ ਹੈ !
ਪ੍ਰਸ਼ਨ 2. ਈ-ਗਵਰਨੈਂਸ ਦੇ ਚਾਰ ਥੰਮ੍ਹ ਕਿਹੜੇ ਹਨ ? ਵਿਸਥਾਰ ਨਾਲ ਦੱਸੋ ।
ਉੱਤਰ-ਈ-ਗਵਰਨੈਂਸ ਦੇ ਚਾਰ ਥੰਮ੍ਹ ਹੇਠ ਲਿਖੇ ਹਨ—
- ਕੁਨੈਕਟਿਵਿਟੀ (ਸੰਪਰਕ)—ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਨਾਲ ਜੋੜਨ ਲਈ ਕੁਨੈਕਟਿਵਿਟੀ ਦੀ ਜ਼ਰੂਰਤ ਹੁੰਦੀ ਹੈ ।
- ਗਿਆਨ (Knowledge)-ਇੱਥੇ ਗਿਆਨ ਤੋਂ ਭਾਵ ਹੈ IT (Information Technology) ਬਾਰੇ ਗਿਆਨ । ਸਰਕਾਰ ਹੁਨਰਮੰਦ ਇੰਜੀਨੀਅਰਾਂ ਦੁਆਰਾ ਇਸ ਕੰਮ ਨੂੰ ਕਰਵਾਉਂਦੀ ਹੈ ਜੋ ਈ-ਗਵਰਨੈਂਸ ਦੇ ਕੰਮ ਕੁਸ਼ਲਤਾ ਨਾਲ ਨੇਪਰੇ ਚਾੜ੍ਹਦੇ ਹਨ ।
- ਡਾਟਾ ਕਨਟੈਂਟ—ਇੰਟਰਨੈੱਟ ਉੱਤੇ ਸੂਚਨਾ ਸ਼ੇਅਰ ਕਰਨ ਲਈ ਸਰਕਾਰ ਆਪਣੀਆਂ ਸੇਵਾਵਾਂ ਨਾਲ ਸੰਬੰਧਿਤ ਡਾਟਾ ਬੇਸ ਨੂੰ ਸਾਂਭਦੀ ਹੈ ।
- ਕੈਪੀਟਲ (ਪੂੰਜੀ)—ਕੈਪੀਟਲ ਤੋਂ ਭਾਵ ਸਰਕਾਰ ਰਾਹੀਂ ਆਪਣੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਵਰਤੀ ਗਈ ਰਾਸ਼ੀ ਹੈ ।
ਪ੍ਰਸ਼ਨ 3. ਈ-ਗਵਰਨੈਂਸ ਦੇ ਚਾਰ ਮਾਡਲਜ਼ ਦੀ ਵਿਆਖਿਆ ਕਰੋ ।
ਉੱਤਰ-ਈ-ਗਵਰਨੈਂਸ ਦੇ ਚਾਰ ਮਾਡਲ ਹੇਠ ਲਿਖੇ ਹਨ –
ਈ-ਗਵਰਨੈਂਸ ਦੇ ਚਾਰ ਮਾਡਲ ਇਸ ਪ੍ਰਕਾਰ ਹਨ :
- ਸਰਕਾਰ ਤੋਂ ਨਾਗਰਿਕ (G2C) Government to Citizens
- ਸਰਕਾਰ ਤੋਂ ਸਰਕਾਰ (G2G) Government to Government
- ਸਰਕਾਰ ਤੋਂ ਕਰਮਚਾਰੀ (G2E) Government to employees
- ਸਰਕਾਰ ਤੋਂ ਵਪਾਰੀ (G2B) Government to Businessman.
1. ਸਰਕਾਰ ਤੋਂ ਨਾਗਰਿਕ (G2C) (Government to Citizens)-
ਈ-ਗਵਰਨੈਂਸ ਦਾ ਇਹ ਮਾਡਲ ਸਰਕਾਰ ਦੀਆਂ ਉਹਨਾਂ ਸੇਵਾਵਾਂ ਨੂੰ ਦਰਸਾਉਂਦਾ ਹੈ ਜਿਹੜੀਆਂ ਨਾਗਰਿਕਾਂ ਦੁਆਰਾ ਵਰਤੀਆਂ ਜਾਂਦੀਆਂ ਹਨ । ਇਸ ਮਾਡਲ ਵਿੱਚ ਨਾਗਰਿਕ ਜਿਹੜੀਆਂ ਸੇਵਾਵਾਂ ਨੂੰ ਵਰਤਣਾ ਚਾਹੁੰਦੇ ਹਨ, ਉਹਨਾਂ ਦੇ ਲਿੰਕ ਦੀ ਵਰਤੋਂ ਕਰਦੇ ਹਨ । ਇਹ ਮਾਡਲ ਸਰਕਾਰ ਅਤੇ ਇਸਦੇ ਨਾਗਰਿਕਾਂ ਵਿਚਕਾਰ ਬਣੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ । ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠਾਂ ਲਿਖੇ ਅਨੁਸਾਰ ਹਨ :
- ਆਨ-ਲਾਈਨ ਬਿੱਲ ਜਿਵੇਂ ਕਿ ਬਿਜਲੀ, ਪਾਣੀ, ਟੈਲੀਫ਼ੋਨ ਬਿੱਲਾਂ ਆਦਿ ਦੀ ਅਦਾਇਗੀ ਕਰਨੀ ।
- ਉਮੀਦਵਾਰਾਂ ਵੱਲੋਂ ਅਰਜ਼ੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨਾ l
- ਜ਼ਮੀਨੀ ਰਿਕਾਰਡ ਦੀਆਂ ਕਾਪੀਆਂ ਮੁਹੱਈਆ ਕਰਵਾਉਣਾ ।
- ਸ਼ਿਕਾਇਤਾਂ ਨੂੰ ਆਨ-ਲਾਈਨ ਦਰਜ ਕਰਵਾਉਣਾ ।
- ਕਿਸੇ ਵੀ ਕਿਸਮ ਦੀ ਆਨ-ਲਾਈਨ ਸੂਚਨਾ ਨੂੰ ਉਪਲੱਬਧ ਕਰਵਾਉਣਾ ।
2. ਸਰਕਾਰ ਤੋਂ ਸਰਕਾਰ (G2G) (Government to Government)—
ਇਹ ਮਾਡਲ ਸਰਕਾਰਾਂ ਵਿਚਕਾਰ ਸ਼ੇਅਰ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨਾਲ ਸੰਬੰਧ ਰੱਖਦਾ ਹੈ । ਵੱਖੋ-ਵੱਖਰੇ ਸਰਕਾਰੀ ਅਦਾਰੇ, ਵਿਭਾਗ ਅਤੇ ਸੰਗਠਨਾਂ ਵਿਚਕਾਰ ਅਜਿਹੀ ਬਹੁਤ ਸਾਰੀ ਸੂਚਨਾ ਹੁੰਦੀ ਹੈ, ਜਿਸਨੂੰ ਆਪਸ ਵਿੱਚ ਸ਼ੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ । ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠਾਂ ਲਿਖੇ ਅਨੁਸਾਰ ਹਨ :
- ਵੱਖੋ-ਵੱਖਰੇ ਰਾਜਾਂ ਦੇ ਪੁਲਿਸ ਵਿਭਾਗਾਂ ਵਿਚਕਾਰ ਸੂਚਨਾ ਨੂੰ ਸ਼ੇਅਰ ਕਰਨਾ ।
- ਈ-ਗਵਰਨੈਂਸ ਰਾਹੀਂ ਸਰਕਾਰੀ ਦਸਤਾਵੇਜ਼ ਨੂੰ ਭੰਡਾਰ ਕਰਨਾ ਅਤੇ ਇਹਨਾਂ ਨੂੰ ਤਿਆਰ, ਪ੍ਰਮਾਣਿਤ ਅਤੇ ਵੰਡਣਾ ਸ਼ਾਮਲ ਹੁੰਦਾ ਹੈ ।
- ਈ-ਗਵਰਨੈਂਸ ਰਾਹੀਂ ਜ਼ਿਆਦਾਤਰ ਵਿੱਤ ਅਤੇ ਬਜਟ ਸੰਬੰਧੀ ਕੰਮ ਕੀਤੇ ਜਾਂਦੇ ਹਨ ।
3. ਸਰਕਾਰ ਤੋਂ ਕਰਮਚਾਰੀ (G2E) (Government to Employees)—
ਇਹ ਮਾਡਲ ਸਰਕਾਰ ਅਤੇ ਇਸਦੇ ਕਰਮਚਾਰੀਆਂ ਵਿਚਕਾਰ ਪਾਰਦਰਸ਼ਤਾ ਨੂੰ ਵਧਾਉਂਦਾ ਹੈ । ਇਸ ਵਿੱਚ ਕਰਮਚਾਰੀ ਸਰਕਾਰ ਦੇ ਕੰਮ ਅਤੇ ਕਾਰਜ-ਪ੍ਰਣਾਲੀ ਨੂੰ ਚੈੱਕ ਕਰ ਸਕਦਾ ਹੈ ਅਤੇ ਸਰਕਾਰ ਆਪਣੇ ਕਰਮਚਾਰੀਆਂ ‘ਤੇ ਟਰੈਕ ਰੱਖ ਸਕਦੀ ਹੈ । ਇਸ ਮਾਡਲ ਰਾਹੀਂ ਹੇਠਾਂ ਲਿਖੇ ਅਨੁਸਾਰ ਸੂਚਨਾ ਸ਼ੇਅਰ ਕੀਤੀ ਜਾਂਦੀ ਹੈ ।
- ਇਸ ਮਾਡਲ ਰਾਹੀਂ ਵੱਖੋ-ਵੱਖਰੇ ਸਰਕਾਰੀ ਵਿਭਾਗਾਂ ਵੱਲੋਂ ਪ੍ਰਾਪਤ ਹਰ ਕਿਸਮ ਦੇ ਡਾਟਾ (ਹਾਜ਼ਰੀ ਰਿਕਾਰਡ, ਕਰਮਚਾਰੀ ਰਿਕਾਰਡ ਆਦਿ) ਨੂੰ ਜਮ੍ਹਾਂ ਕੀਤਾ ਜਾਂਦਾ ਹੈ ।
- ਕਰਮਚਾਰੀ ਇਸ ਮਾਡਲ ਰਾਹੀਂ ਆਪਣੀਆਂ ਹਰ ਕਿਸਮ ਦੀਆਂ ਸ਼ਿਕਾਇਤਾਂ ਅਤੇ ਅਸੰਤੁਸ਼ਟੀ ਨੂੰ ਦਰਜ ਕਰ ਸਕਦੇ ਹਨ ।
- ਇਸ ਮਾਡਲ ਰਾਹੀਂ, ਕਰਮਚਾਰੀਆਂ ਲਈ ਹਰ ਕਿਸਮ ਦੇ ਨਿਯਮ, ਕਾਨੂੰਨ ਅਤੇ ਸੂਚਨਾ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ ।
- ਕਰਮਚਾਰੀ ਆਪਣੇ ਕੰਮ ਦਾ ਰਿਕਾਰਡ ਅਤੇ ਅਦਾਇਗੀਆਂ ਨੂੰ ਚੈੱਕ ਕਰ ਸਕਦਾ ਹੈ ।
- ਕਰਮਚਾਰੀ ਸਾਰੇ ਕਿਸਮ ਦੇ ਕੰਮ ਨਾਲ ਸੰਬੰਧਿਤ ਫਾਰਮ ਜਿਵੇਂ ਕਿ ਛੁੱਟੀ ਲਈ ਫਾਰਮ, ਅਤੇ ਮੈਡੀਕਲ ਬਿਲ ਆਦਿ ਨੂੰ ਆਨ-ਲਾਈਨ ਰਜਿਸਟਰ ਕਰ ਸਕਦਾ ਹੈ ।
4. ਸਰਕਾਰ ਤੋਂ ਵਪਾਰੀ (G2B) (Government to Businessman)—
ਇਸ ਮਾਡਲ ਰਾਹੀਂ ਨਿੱਜੀ ਅਦਾਰੇ ਅਤੇ ਸਰਕਾਰ ਵਿਚਲਾ ਰਿਸ਼ਤਾ ਮਜ਼ਬੂਤ ਹੁੰਦਾ ਹੈ । ਇਹ ਵਪਾਰੀਆਂ ਵੱਲੋਂ ਸਰਕਾਰ ਨਾਲ ਅਤੇ ਸਰਕਾਰ ਵੱਲੋਂ ਵਪਾਰੀਆਂ ਨਾਲ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ । ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠਾਂ ਲਿਖੇ ਅਨੁਸਾਰ ਹਨ—
- ਟੈੱਕਸਾਂ ਨੂੰ ਇਕੱਠਾ ਕਰਨਾ ।
- ਚੀਜ਼ਾਂ ਦੇ ਪੇਟੈਂਟ (ਅਧਿਕਾਰ) ਨੂੰ ਲਾਰਜ ਜਾਂ ਪ੍ਰਵਾਨ ਕਰਨਾ ।
- ਹਰ ਕਿਸਮ ਦੇ ਬਿੱਲਾਂ ਅਤੇ ਜੁਰਮਾਨੇ ਦੀ ਅਦਾਇਗੀ ਕਰਨਾ ।
- ਹਰ ਕਿਸਮ ਦੀ ਸੂਚਨਾ, ਨਿਯਮਾਂ ਅਤੇ ਡਾਟਾ ਨੂੰ ਸ਼ੇਅਰ ਕਰਨਾ ।
- ਸ਼ਿਕਾਇਤਾਂ ਜਾਂ ਹੋਰ ਕਿਸੇ ਕਿਸਮ ਦੀ ਅਸੰਤੁਸ਼ਟੀ ਨੂੰ ਵੀ ਇਸ ਰਾਹੀਂ ਦਿਖਾਇਆ ਜਾ ਸਕਦਾ ਹੈ ।
ਪ੍ਰਸ਼ਨ 4. ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿਚ ਈ-ਗਵਰਨੈਂਸ ਦਾ ਕੀ ਮਹੱਤਵ ਹੈ ? ਲਿਖੋ l
ਉੱਤਰ–ਇਸ ਖੇਤਰ ਵਿਚ ਈ-ਗਵਰਨੈਂਸ ਦੀਆਂ ਸੇਵਾਵਾਂ ਹੇਠ ਲਿਖੇ ਅਨੁਸਾਰ ਹਨ :
- ਦਵਾਈਆਂ ਦੀ ਉਪਲੱਬਧਤਾ ।
- ਵਿਸ਼ੇਸ਼ ਸਿਹਤ ਕੈਂਪ ।
- ਆਂਗਨਵਾੜੀ ਕੇਂਦਰਾਂ ਦੀ ਸਹੂਲਤ ।
ਇਸ ਖੇਤਰ ਵਿਚ ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਬੱਚਿਆਂ ਨੂੰ ਮੁੱਢਲੀ ਸਿੱਖਿਆ (ਐਲੀਮੈਨਟਰੀ, ਪ੍ਰਾਇਮਰੀ ਅਤੇ ਸੈਕੰਡਰੀ – ਪ੍ਰਦਾਨ ਕਰਵਾਉਣਾ ਹੇਠ ਲਿਖੇ ਅਨੁਸਾਰ ਹਨ :
- ਬੱਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨਾ ।
- ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਰਿਜ਼ਲਟ
- ਯੋਗਤਾ ਦੇ ਆਧਾਰ ਤੇ “ਕਿਤਾਬਾਂ ਦੀ ਵੰਡ” ਦੀ ਸੂਚਨਾ ਦੀ ਸਕੀਮ
ਪ੍ਰਸ਼ਨ 5. ਈ-ਗਵਰਨੈਂਸ ਦੇ ਇਤਿਹਾਸ ਅਤੇ ਵਿਕਾਸ ਬਾਰੇ ਦੱਸੋ ।
ਉੱਤਰ—ਭਾਰਤ ਵਿੱਚ ਈ-ਗਵਰਨੈਂਸ ਸੱਤਰ ਦੇ ਦਹਾਕੇ ਦੌਰਾਨ ਹੋਂਦ ਵਿੱਚ ਆਈ ਸੀ । ਉਸ ਸਮੇਂ ਸਰਕਾਰ ਨੇ ਇਸ ਨੂੰ ਸੁਰੱਖਿਆ ਦੇ ਖੇਤਰ, ਆਰਥਿਕ ਨਿਗਰਾਨੀ ਅਤੇ ਯੋਜਨਾ ਦੇ ਖੇਤਰ ਵਿੱਚ ਅਪਣਾਇਆ ਸੀ । ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਚੋਣਾਂ, ਮਰਦਮਸ਼ੁਮਾਰੀ, ਟੈੱਕਸ, ਪ੍ਰਸ਼ਾਸਨ ਨਾਲ ਸੰਬੰਧਿਤ ਡਾਟਾ ਦਾ ਪ੍ਰਬੰਧ ਕਰਨ ਲਈ ਕੀਤੀ ਗਈ ਸੀ । ਇਸ ਤੋਂ ਬਾਅਦ ਰਾਸ਼ਟਰੀ ਸੂਚਨਾ ਸੰਸਥਾ (NIC – National Informatics Center) ਦੇ ਉਪਰਾਲਿਆਂ ਰਾਹੀਂ ਅੱਸੀ ਦੇ ਦਹਾਕੇ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਹੈੱਡ-ਕੁਆਟਰਾਂ ਨੂੰ ਆਪਸ ਵਿੱਚ ਜੋੜਿਆ ਗਿਆ ਸੀ । ਨੱਬੇ ਦੇ ਸ਼ੁਰੂਆਤੀ ਦਹਾਕੇ ਦੌਰਾਨ ਈ-ਗਵਰਨੈਂਸ ਨੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਵੱਡੇ ਖੇਤਰਾਂ ਤੱਕ ਪਹੁੰਚ ਕੀਤੀ ਅਤੇ ਪੇਂਡੂ ਖੇਤਰਾਂ ਤੱਕ ਪਹੁੰਚ ਕਰਨ ਨੂੰ ਆਪਣਾ ਮੁੱਖ ਟੀਚਾ ਰੱਖਿਆ ।
PSEB 8th Class Computer Guide ਈ-ਗਵਰਨੈਂਸ Important Questions and Answers
1. ਖ਼ਾਲੀ ਥਾਂਵਾਂ ਭਰੋ
1. ……………….. ਦਾ ਅਰਥ ਹੈ Government to Employees.
(a) G2C
(b) G2G
(c) G2E
(d) G2B.
ਉੱਤਰ − (c) G2E
2. ਈ-ਗਵਰਨੈਂਸ ਦੇ ਮੁੱਖ …………………. ਉਦੇਸ਼ ਹਨ ।
(a) 2
(b) 3
(c) 4
(d) 5.
ਉੱਤਰ − (a) 2
3. ਸ਼ਹਿਰੀ ਖੇਤਰਾਂ ਵਿੱਚ ……………… ਵਿਚ ਈ-ਗਵਰਨੈਂਸ ਕੰਮ ਕਰਦੀ ਹੈ l
(a) ਆਵਾਜਾਈ
(b) ਨਗਰ ਨਿਗਮ
(c) ਸੜਕ ਸੁਰੱਖਿਆ
(d) ਸਾਰੇ ਹੀ ।
ਉੱਤਰ − (d) ਸਾਰੇ ਹੀ ।
4. ਪੇਂਡੂ ਖੇਤਰਾਂ ਵਿਚ ………………… ਵਿਚ ਈ-ਗਵਰਨੈਂਸ ਕੰਮ ਨਹੀਂ ਕਰਦੀ ।
(a) ਸਿਹਤ
(b) ਪੰਚਾਇਤ
(c) ਖੇਤੀਬਾੜੀ
(d) ਨਗਰ-ਨਿਗਮ ।
ਉੱਤਰ − (d) ਨਗਰ-ਨਿਗਮ ।
2. ਸਹੀ/ਗ਼ਲਤ
1. ਈ-ਗਵਰਨੈਂਸ ਸਿੱਖਿਆ ਖੇਤਰ ਵਿੱਚ ਕੰਮ ਨਹੀਂ ਕਰਦੀ ।
ਉੱਤਰ − ਗ਼ਲਤ
2. ਈ-ਗਵਰਨੈਂਸ ਦੇ ਚਾਰ ਮਾਡਲ ਹਨ ।
ਉੱਤਰ − ਸਹੀ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸ਼ਾਸਨ ਕੀ ਹੁੰਦਾ ਹੈ ?
ਉੱਤਰ—“ਪ੍ਰਸ਼ਾਸਕੀ (ਗਵਰਨੈਂਸ)” ਦਾ ਮਤਲਬ ਹੈ : ਫ਼ੈਸਲੇ ਕਰਨ ਅਤੇ ਫ਼ੈਸਲੇ ਨੂੰ ਲਾਗੂ ਕਰਨ ਦੀ ਕਾਰਜ-ਪ੍ਰਕਿਰਿਆ । ਗਵਰਨੈਂਸ ਵਿੱਚ ਬਹੁਤ ਸਾਰੇ ਪਾਤਰ ਸ਼ਾਮਲ ਹੁੰਦੇ ਹਨ । ਗਵਰਨੈਂਸ ਦੀ ਘੋਖ ਸਾਡਾ ਧਿਆਨ ਰਸਮੀ ਅਤੇ ਗ਼ੈਰ-ਰਸਮੀ ਪਾਤਰਾਂ ‘ਤੇ ਦੁਆਉਂਦੀ ਹੈ ਜੋ ਕਿ ਫ਼ੈਸਲਾ ਕਰਨ ਅਤੇ ਫ਼ੈਸਲੇ ਲਾਗੂ ਕਰਨ ਵਿੱਚ ਸ਼ਾਮਲ ਹੁੰਦੇ ਹਨ । ਗਵਰਨੈਂਸ ਵਿੱਚ ਸਰਕਾਰ ਵੀ ਇੱਕ ਪਾਤਰ ਦੇ ਰੂਪ ਵਿੱਚ ਕੰਮ ਕਰਦੀ ਹੈ । ਗਵਰਨੈਂਸ ਜਾਂ ਪ੍ਰਸ਼ਾਸਨ ਵਿੱਚ ਸ਼ਾਮਲ ਹੋਰ ਪਾਤਰ ਸਰਕਾਰ ਦੇ ਪੱਧਰਾਂ ‘ਤੇ ਨਿਰਭਰ ਕਰਦੇ ਹਨ ।
ਪ੍ਰਸ਼ਨ 2. ਸਰਕਾਰ ਦੀ ਸਫਲਤਾ ਕਿਨ੍ਹਾਂ ਚੀਜ਼ਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-ਸਰਕਾਰ ਦੀ ਸਫਲਤਾ ਜਾਂ ਅਸਫ਼ਲਤਾ ਤਿੰਨ ਚੀਜ਼ਾਂ ‘ਤੇ ਨਿਰਭਰ ਕਰਦੀ ਹੈ :
1. ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੇ ।
2. ਸਰਕਾਰੀ ਕੰਮ-ਕਾਜ ਅਤੇ ਸੂਚਨਾ ਵਿੱਚ ਪਾਰਦਰਸ਼ਤਾ ।
3. ਸਰਕਾਰ ਅਤੇ ਨਾਗਰਿਕਾਂ ਵਿੱਚ ਸੰਚਾਰ ।
ਈ-ਗਵਰਨੈਂਸ ਵਿੱਚ ਸਰਕਾਰ ਆਮ ਲੋਕਾਂ ਅਤੇ ਵਪਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਇੰਟਰਨੈੱਟ ਟੈਕਨਾਲੋਜੀ ਦੀ ਵਧੀਆ ਸੰਭਵ ਵਰਤੋਂ ਕਰਦੀ ਹੈ ।
ਪ੍ਰਸ਼ਨ 3. ਈ-ਗਵਰਨੈਂਸ ਦੇ ਉਦੇਸ਼ ਕਿਹੜੇ ਹਨ ?
ਉੱਤਰ-ਈ-ਗਵਰਨੈਂਸ ਦਾ ਉਦੇਸ਼ ਸਾਰੀਆਂ ਸੰਸਥਾਵਾਂ, ਜਿਵੇਂ ਕਿ ਸਰਕਾਰੀ, ਨਾਗਰਿਕ ਅਤੇ ਵਪਾਰੀਆਂ ਲਈ ਸਰਕਾਰੀ ਕੰਮ-ਕਾਜ ਨੂੰ ਸੌਖਾ ਕਰਨ ਅਤੇ ਉਹਨਾਂ ਨੂੰ ਸਮਰਥਨ ਦੇਣਾ ਹੈ । ਦੂਜੇ ਸ਼ਬਦਾਂ ਵਿੱਚ ਈ-ਗਵਰਨੈਂਸ ਚੰਗੇ ਸ਼ਾਸਨ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਲਈ ਇਲੈੱਕਟ੍ਰਾਨਿਕ ਮਾਧਿਅਮ ਦੀ ਵਰਤੋਂ ਕਰਦਾ ਹੈ । ਈ-ਗਵਰਨੈਂਸ ਦੇ ਉਦੇਸ਼ ਚੰਗੇ ਸ਼ਾਸਨ ਦੇ ਉਦੇਸ਼ ਨਾਲ ਮੇਲ ਖਾਂਦੇ ਹਨ ।
ਈ-ਗਵਰਨੈਂਸ ਦੇ ਦੋ ਮੁੱਖ ਉਦੇਸ਼ ਹਨ :
- ਵੱਖੋ-ਵੱਖਰੀਆਂ ਆਨ-ਲਾਈਨ ਸੇਵਾਵਾਂ ਦੀ ਵਰਤੋਂ ਰਾਹੀਂ ਜਨਤਿਕ ਜ਼ਰੂਰਤਾਂ ਨੂੰ ਸੰਤੋਸ਼ਜਨਕ ਅਤੇ ਅਸਾਨ ਤਰੀਕੇ ਨਾਲ ਪੂਰਾ ਕਰਨਾ ।
- ਸਰਕਾਰੀ ਪ੍ਰਸ਼ਾਸਨਿਕ ਕੰਮ-ਕਾਜ ਨੂੰ ਪਾਰਦਰਸ਼ੀ, ਜਵਾਬਦੇਹ, ਕੁਸ਼ਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਲਈ ਸੇਵਾਵਾਂ ਮੁਹੱਈਆ ਕਰਵਾਉਣਾ ।
ਪ੍ਰਸ਼ਨ 4. ਬਿੱਲਾਂ ਅਤੇ ਟੈਕਸਾਂ ਦੇ ਖੇਤਰ ਦੇ ਪ੍ਰੋਜੈਕਟ ਕਿਹੜੇ ਹਨ ?
ਉੱਤਰ—ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ—
- SAMPARK ਚੰਡੀਗੜ੍ਹ ਪ੍ਰਸ਼ਾਸਨ ਦੁਆਰਾ
- E Suvidha ਉੱਤਰ ਪ੍ਰਦੇਸ਼ ਪ੍ਰਸ਼ਾਸਨ ਦੁਆਰਾ
- E Seva (Electronic seva) ਆਂਧਰਾ ਪ੍ਰਦੇਸ਼ ਪ੍ਰਸ਼ਾਸਨ ਦੁਆਰਾ
- E Mitra ਰਾਜਸਥਾਨ ਪ੍ਰਸ਼ਾਸਨ ਦੁਆਰਾ ।
ਪ੍ਰਸ਼ਨ 5. ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ ਕਿਹੜੀਆਂ ਹਨ ?
ਉੱਤਰ—ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ : ਇਸ ਤਰ੍ਹਾਂ ਦੇ ਪ੍ਰੋਜੈਕਟ ਰਾਹੀਂ ਲੋਕ ਕਿਸੇ ਤਰ੍ਹਾਂ ਦੀ ਸੂਚਨਾ ਨੂੰ ਇੱਕ ਕਲਿੱਕ ‘ਤੇ ਲੱਭ ਸਕਦੇ ਹਨ, ਜਿਵੇਂ ਕਿ –
1. ਰੁਜ਼ਗਾਰ ਬਾਰੇ, ਟੈਂਡਰਾਂ ਬਾਰੇ ਅਤੇ ਬਜ਼ਾਰ ਦੇ ਮੁੱਲਾਂ ਆਦਿ ਬਾਰੇ ਸੂਚਨਾ ।
2. ਪਿੰਡ ਦੀ ਈ-ਮੇਲ ਬਾਰੇ ਸੂਚਨਾ ।
ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ :
LOK Mitra ਹਿਮਾਚਲ ਪ੍ਰਸ਼ਾਸਨ ਦੁਆਰਾ
ਪ੍ਰਸ਼ਨ 6. ਸੜਕ ਸੁਰੱਖਿਆ ਪ੍ਰਬੰਧਨ ਵਿਚ ਕੀ-ਕੀ ਸ਼ਾਮਿਲ ਹੈ ?
ਉੱਤਰ-ਸੜਕ ਅਤੇ ਸੁਰੱਖਿਆ ਪ੍ਰਬੰਧਨ—
- ਸੜਕਾਂ ਅਤੇ ਪੁਲਾਂ ਦਾ ਨੈੱਟਵਰਕ
- ਸੜਕਾਂ ਬਣਾਉਣਾ ਅਤੇ ਮੁਰੰਮਤ ਦਾ ਕੰਮ
- ਆਵਾਜਾਈ ਦੀ ਭੀੜ ਦਾ ਪ੍ਰਬੰਧਨ ।
- ਸੁਰੱਖਿਆ, ਹਾਦਸੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ
ਪ੍ਰਸ਼ਨ 7. ਸੜਕ ਸੁਰੱਖਿਆ ਪ੍ਰਬੰਧਨ ਦੇ ਪ੍ਰੋਜੈਕਟ ਕਿਹੜੇ ਹਨ ?
ਉੱਤਰ—ਇਸ ਖੇਤਰ ਦੇ ਪ੍ਰੋਜੈਕਟ ਇਸ ਤਰ੍ਹਾਂ ਹਨ—
RSPCB (Rajasthan state pollution control board) ਰਾਜਸਥਾਨ ਪ੍ਰਸ਼ਾਸਨ ਦੁਆਰਾ