PBN 9th Home Science

PSEB Solutions for Class 9 Home Science Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

PSEB Solutions for Class 9 Home Science Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ PSEB 9th Class Home Science

ਪਾਠ ਇਕ ਨਜ਼ਰ ਵਿਚ

  • ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਬੱਚੇ ਹੀ ਦੇਸ਼ ਦਾ ਭਵਿੱਖ ਹਨ।
  • ਬੱਚੇ ਨੂੰ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਹੁੰਦੀ ਹੈ।
  • ਬਾਲ ਵਿਕਾਸ ਬੱਚਿਆਂ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਹੈ।
  • ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦਾ ਆਪਸ ਵਿਚ ਗੂੜਾ ਸੰਬੰਧ ਹੈ।
  • ਮਨੁੱਖ ਦੇ ਪਰਿਵਾਰਿਕ ਰਿਸ਼ਤੇ ਉਸ ਦੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹਨ ।
  • ਸਾਰੇ ਰਿਸ਼ਤੇ ਤੇ ਸੰਬੰਧ ਮਿਲ ਕੇ ਸਾਡੇ ਜੀਵਨ ਨੂੰ ਸੁਖਾਵਾਂ ਬਣਾਉਂਦੇ ਹਨ।

Home Science Guide for Class 9 PSEB ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Important Questions and Answers

ਪ੍ਰਸ਼ਨ 1.
ਬਾਲ ਵਿਕਾਸ ਦੀ ਮਹੱਤਤਾ ਵਿਸਤਾਰ ਵਿਚ ਲਿਖੋ ? .
ਉੱਤਰ-

  1. ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦੀ ਸਭ ਤੋਂ ਵੱਡੀ ਦੇਣ ਇਹ ਹੈ ਜਿਸ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਸਾਧਾਰਨ ਤੌਰ ‘ਤੇ ਇਕ ਬੱਚੇ ਕੋਲੋਂ ਇਕ ਅਵਸਥਾ ਵਿਚ ਕੀ ਆਸ ਰੱਖੀ ਜਾਵੇ। ਜੇ ਕੋਈ ਬੱਚਾ ਇਸ ਆਸ ਤੋਂ ਬਾਹਰ ਜਾਵੇ ਤਾਂ ਉਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣਾ ਪਵੇਗਾ।
  2. ਬਾਲ ਵਿਕਾਸ ਦੀ ਪੜ੍ਹਾਈ ਨਾਲ ਸਾਨੂੰ ਬੱਚਿਆਂ ਦੀਆਂ ਲੋੜਾਂ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਸੀਂ ਬੱਚੇ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਦਾ ਪਾਲਣ-ਪੋਸ਼ਣ ਅਜਿਹੇ ਵਾਤਾਵਰਨ ਵਿਚ ਕਰ ਸਕਦੇ ਹਾਂ ਜਿਸ ਨਾਲ ਉਸ ਦਾ ਬਹੁਪੱਖੀ ਵਿਕਾਸ ਸੁਚੱਜੇ ਢੰਗ ਨਾਲ ਹੋ ਸਕੇ ।
  3. ਬਾਲ ਵਿਕਾਸ ਦੇ ਅਧਿਐਨ ਨਾਲ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਾਧਾਰਨ ਬੱਚਿਆਂ ਨਾਲੋਂ ਵੱਖਰੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਆਲਾ-ਦੁਆਲਾ ਪ੍ਰਦਾਨ ਕਰੀਏ ਕਿ ਉਹ ਹੀਨ ਭਾਵਨਾ ਦੇ ਸ਼ਿਕਾਰ ਨਾ ਹੋਣ। ਜਿਵੇਂ ਸਰੀਰਕ ਜਾਂ ਮਾਨਸਿਕ ਤੌਰ ਤੇ ਵਿਕਲਾਂਗ ਬੱਚੇ, ਮੰਦ ਬੁੱਧੀ ਵਾਲੇ ਬੱਚੇ ਆਪਣੀਆਂ ਸਰੀਰਕ ਅਤੇ ਮਾਨਸਿਕ ਕਮਜ਼ੋਰੀਆਂ ਤੋਂ ਉੱਪਰ ਉੱਠ ਕੇ ਆਪਣਾ ਬਹੁਪੱਖੀ ਵਿਕਾਸ ਕਰ ਸਕਣ।
  4. ਬਾਲ ਵਿਕਾਸ ਪੜ੍ਹਨ ਨਾਲ ਸਾਨੂੰ ਵੰਸ਼ ਅਤੇ ਵਾਤਾਵਰਨ ਸੰਬੰਧੀ ਜਾਣਕਾਰੀ ਵੀ ਮਿਲਦੀ ਹੈ। ਇਹ ਦੋ ਅਜਿਹੇ ਮਹੱਤਵਪੂਰਨ ਪੱਖ ਹਨ ਜੋ ਬੱਚੇ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।

ਵੰਸ਼ ਤੋਂ ਸਾਨੂੰ ਬੱਚੇ ਦੇ ਉਹਨਾਂ ਗੁਣਾਂ ਬਾਰੇ ਪਤਾ ਲੱਗਦਾ ਹੈ ਜਿਹੜੇ ਬੱਚੇ ਨੂੰ ਆਪਣੇ ਮਾਤਾ-ਪਿਤਾ ਵਲੋਂ ਜਨਮ ਤੋਂ ਹੀ ਮਿਲੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਨੈਨ-ਨਕਸ਼, ਕੱਦ-ਕਾਠ, ਬੁੱਧੀ ਆਦਿ। ਬੱਚੇ ਦੇ ਆਲੇ ਦੁਆਲੇ ਨੂੰ ਵਾਤਾਵਰਨ ਕਿਹਾ ਜਾਂਦਾ ਹੈ ਜਿਵੇਂ ਭੋਜਨ, ਅਧਿਆਪਕ, ਕਿਤਾਬਾਂ, ਖੇਡਾਂ, ਮੌਸਮ ਆਦਿ।ਵਾਤਾਵਰਨ ਬੱਚੇ ਦੇ ਵਿਅਕਤਿੱਤਵ ਤੇ ਡੂੰਘਾ ਅਸਰ ਪਾਉਂਦਾ ਹੈ। ਚੰਗਾ ਵਾਤਾਵਰਨ ਬੱਚੇ ਦੀ ਸ਼ਖ਼ਸੀਅਤ ਨੂੰ ਉਭਾਰਨ ਵਿਚ ਮਦਦ ਕਰਦਾ ਹੈ।

ਪ੍ਰਸ਼ਨ 2.
ਬਾਲ ਵਿਕਾਸ ਦੀ ਪੜ੍ਹਾਈ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ? ਵਿਸਥਾਰ ਵਿਚ ਦੱਸੋ ।
ਉੱਤਰ-
ਬਾਲ ਵਿਕਾਸ ਦੇ ਅਧਿਐਨ ਵਿਚ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਅਤੇ ਆਲੇ-ਦੁਆਲੇ ਦਾ ਬੱਚੇ ਤੇ ਪ੍ਰਭਾਵ ਨੂੰ ਜਾਨਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਹਰ ਮਨੁੱਖ ਦੀ ਸ਼ਖ਼ਸੀਅਤ ਦੀਆਂ ਜੜ੍ਹਾਂ ਉਸ ਦੇ ਬਚਪਨ ਵਿਚ ਹੁੰਦੀਆਂ ਹਨ। ਅੱਜ-ਕਲ੍ਹ ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ ਕਿਸੇ ਮਨੁੱਖ ਦੇ ਵਿਵਹਾਰ ਨੂੰ ਸਮਝਣ ਲਈ ਉਸ ਦੇ ਬਚਪਨ ਦੇ ਹਾਲਤਾਂ ਦੀ ਜਾਂਚ-ਪੜਤਾਲ ਕਰਦੇ ਹਨ ।
ਸਮਾਜ ਵਿਗਿਆਨੀ ਇਹ ਗੱਲ ਸਿੱਧ ਕਰ ਚੁੱਕੇ ਹਨ ਕਿ ਉਹ ਬੱਚੇ ਜਿਹਨਾਂ ਨੂੰ ਬਚਪਨ ਵਿਚ ਪਿਆਰ ਨਹੀਂ ਮਿਲਦਾ ਵੱਡੇ ਹੋ ਕੇ ਜੁਰਮਾਂ ਵਲ ਵਧੇਰੇ ਰੁਚਿਤ ਹੁੰਦੇ ਹਨ –
1. ਬਾਲਕਾਂ ਦੀ ਪ੍ਰਵਿਰਤੀ ਨੂੰ ਸਮਝਣ ਲਈ-ਬਾਲ ਵਿਕਾਸ ਦੇ ਅਧਿਐਨ ਨਾਲ ਅਸੀਂ ਵੱਖਵੱਖ ਪੱਧਰਾਂ ਉੱਪਰ ਬੱਚਿਆਂ ਦੇ ਵਿਵਹਾਰ ਅਤੇ ਉਹਨਾਂ ਵਿਚ ਹੋਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਹੁੰਦੇ ਹਾਂ। ਇਕ ਬੱਚਾ ਵਿਕਾਸ ਦੀਆਂ ਵੱਖ-ਵੱਖ ਸਥਿਤੀਆਂ ਵਿਚੋਂ ਕਿਸ ਤਰ੍ਹਾਂ ਗੁਜ਼ਰਦਾ ਹੈ ਇਸ ਦਾ ਪਤਾ ਬਾਲ ਵਿਕਾਸ ਅਧਿਐਨ ਰਾਹੀਂ ਹੀ ਲੱਗਦਾ ਹੈ।

2. ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਸਮਝਣ ਲਈ-ਬਾਲ ਵਿਕਾਸ ਅਧਿਐਨ ਬੱਚੇ ਦੇ ਵਿਅਕਤੀਗਤ ਵਿਕਾਸ ਉਸ ਦੇ ਚਰਿੱਤਰ ਨਿਰਮਾਣ ਦਾ ਅਧਿਐਨ ਕਰਦਾ ਹੈ। ਅਜਿਹੇ ਕਿਹੜੇ ਤੱਥ ਹਨ ਜਿਹੜੇ ਵੱਖ-ਵੱਖ ਉਮਰ ਦੇ ਪੜਾਵਾਂ ਉੱਤੇ ਬੱਚੇ ਦੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੁਕਾਵਟ ਪਾਉਣ ਵਾਲੇ ਕਿਹੜੇ ਤੱਤ ਹਨ, ਬਾਲ ਵਿਕਾਸ ਇਹਨਾਂ ਦੀ ਖੋਜ ਕਰਨ ਉਪਰੰਤ ਬੱਚੇ ਦੀ ਮਦਦ ਕਰਦਾ ਹੈ।

3. ਬੱਚੇ ਦੇ ਵਿਕਾਸ ਬਾਰੇ ਜਾਣਕਾਰੀ-ਗਰਭ ਧਾਰਨ ਤੋਂ ਲੈ ਕੇ ਬਾਲਗ਼ ਹੋਣ ਤਕ ਦੇ ਸਰੀਰਿਕ ਵਿਕਾਸ ਦਾ ਅਧਿਐਨ ਬਾਲ ਵਿਕਾਸ ਦਾ ਮੁੱਖ ਹਿੱਸਾ ਹੈ। ਬਾਲ ਵਿਕਾਸ ਅਧਿਐਨ ਦੀ ਮਦਦ ਨਾਲ ਅਸੀਂ ਬੱਚੇ ਦੇ ਸਰੀਰਿਕ ਵਿਕਾਸ ਦੀਆਂ ਰੁਕਾਵਟਾਂ ਤੇ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਬਾਲ ਵਿਕਾਸ ਬੱਚੇ ਦੀਆਂ ਸਰੀਰਿਕ ਵਿਕਾਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਸਮਝਣ ਵਿਚ ਵੀ ਸਾਡੀ ਸਹਾਇਤਾ ਕਰਦਾ ਹੈ।

4. ਬੱਚੇ ਲਈ ਵਧੀਆ ਵਾਤਾਵਰਨ ਪੈਦਾ ਕਰਨਾ-ਬੱਚੇ ਦੇ ਵਿਵਹਾਰ ਅਤੇ ਰੁਚੀਆਂ ਉੱਪਰ ਵਾਤਾਵਰਨ ਦਾ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ। ਬਾਲ ਵਿਕਾਸ ਦੇ ਅਧਿਐਨ ਨਾਲ ਵਾਤਾਵਰਨ ਦੇ ਬੱਚੇ ਉੱਪਰ ਪੈ ਰਹੇ ਪ੍ਰਭਾਵਾਂ ਦਾ ਪਤਾ ਲੱਗਦਾ ਹੈ। ਬੱਚੇ ਦੀ ਸ਼ਖ਼ਸੀਅਤ ਦੇ ਵਧੀਆ ਵਿਕਾਸ ਲਈ ਵਧੀਆ ਵਾਤਾਵਰਨ ਉਤਪੰਨ ਕਰਨ ਸੰਬੰਧੀ ਮਾਪਿਆਂ ਅਤੇ ਅਧਿਆਪਕਾਂ ਨੂੰ ਸਹਾਇਤਾ ਮਿਲਦੀ ਹੈ।

5. ਬੱਚਿਆਂ ਦੇ ਵਿਵਹਾਰ ਨੂੰ ਕੰਟਰੋਲ ਕਰਨ ਲਈ-ਬੱਚੇ ਦਾ ਵਿਵਹਾਰ ਹਰ ਸਮੇਂ ਇਕੋ ਜਿਹਾ ਨਹੀਂ ਹੁੰਦਾ। ਬੱਚੇ ਦੇ ਵਿਵਹਾਰ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਬਿਸਤਰਾ ਗਿੱਲਾ ਕਰਨਾ, ਅੰਗੁਠਾ ਚੁਸਣਾ, ਡਰਨਾ, ਝੂਠ ਬੋਲਣਾ, ਚੋਰੀ ਕਰਨਾ ਆਦਿ ਦਾ ਕੋਈ ਨਾ ਕੋਈ ਮਨੋਵਿਗਿਆਨਿਕ ਕਾਰਨ ਜ਼ਰੂਰ ਹੁੰਦਾ ਹੈ। ਬਾਲ ਵਿਕਾਸ ਅਧਿਐਨ ਦੀ ਸਹਾਇਤਾ ਨਾਲ ਇਹਨਾਂ ਸਮੱਸਿਆਵਾਂ ਦੇ ਕਾਰਨਾਂ ਨੂੰ ਸਮਝਿਆ ਤੇ ਹੱਲ ਕੀਤਾ ਜਾ ਸਕਦਾ ਹੈ।

6. ਬੱਚਿਆਂ ਦਾ ਮਾਰਗ ਦਰਸ਼ਨ-ਮਾਤਾ-ਪਿਤਾ ਸਮੇਂ-ਸਮੇਂ ਬੱਚਿਆਂ ਦੀ ਰਹਿਨੁਮਾਈ ਕਰਦੇ ਹਨ। ਪਰ ਅੱਜ-ਕਲ੍ਹ ਪੜ੍ਹੇ-ਲਿਖੇ ਮਾਂ-ਪਿਉ ਮਾਰਗ-ਦਰਸ਼ਨ ਮਾਹਿਰਾਂ ਤੋਂ ਬੱਚਿਆਂ ਦਾ ਮਾਰਗ ਦਰਸ਼ਨ ਕਰਵਾਉਂਦੇ ਹਨ। ਇਹ ਮਾਰਗ-ਦਰਸ਼ਨ ਮਾਹਰ ਮਨੋਵਿਗਿਆਨਿਕ ਵਿਧੀਆਂ ਰਾਹੀਂ ਉਸ ਦੀਆਂ ਰੁਚੀਆਂ, ਛੁਪੀ ਹੋਈ ਸਮਰੱਥਾ ਅਤੇ ਝੁਕਾਅ ਦਾ ਪਤਾ ਲਾ ਕੇ ਬੱਚਿਆਂ ਦਾ ਵਿਗਿਆਨਿਕ ਮਾਰਗ-ਦਰਸ਼ਨ ਕਰਦੇ ਹਨ।

7. ਪਰਿਵਾਰਕ ਜੀਵਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ-ਬੱਚੇ ਹਰ ਘਰ ਦਾ ਭਵਿੱਖ ਹੁੰਦੇ ਹਨ ਇਸ ਲਈ ਉਹਨਾਂ ਦੀ ਪਾਲਣ-ਪੋਸ਼ਣ ਅਜਿਹੇ ਵਾਤਾਵਰਨ ਵਿਚ ਹੋਣਾ ਚਾਹੀਦਾ ਹੈ। ਜਿਹੜਾ ਉਨ੍ਹਾਂ ਦੇ ਵਾਧੇ ਅਤੇ ਵਿਕਾਸ ਵਿਚ ਸਹਾਈ ਹੋਵੇ । ਬਾਲ ਵਿਕਾਸ ਅਧਿਐਨ ਰਾਹੀਂ ਸਾਨੂੰ ਅਜਿਹੇ ਵਾਤਾਵਰਨ ਦੀ ਜਾਣਕਾਰੀ ਮਿਲਦੀ ਹੈ। ਇਕ ਵਧੀਆ ਵਾਤਾਵਰਨ ਵਿਚ ਹੀ ਪਰਿਵਾਰਿਕ ਪ੍ਰਸੰਨਤਾ, ਸ਼ਾਂਤੀ ਉਤਪੰਨ ਹੁੰਦੀ ਹੈ।

ਉਪਰੋਕਤ ਵਰਣਨ ਤੋਂ ਇਹ ਪਤਾ ਲੱਗਦਾ ਹੈ ਕਿ ਬਾਲ ਵਿਕਾਸ ਵਿਗਿਆਨ ਇਕ ਬਹੁਤ ਮਹੱਤਵਪੂਰਨ ਵਿਸ਼ਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਬੱਚਿਆਂ ਦੇ ਸਰੀਰਿਕ, ਮਾਨਸਿਕ ਤੇ ਭਾਵਨਾਤਮਿਕ ਵਿਕਾਸ ਨਾਲ ਸੰਬੰਧਿਤ ਅਨੇਕਾਂ ਪਹਿਲੂਆਂ ਤੋਂ ਜਾਣੂ ਹੁੰਦੇ ਹਾਂ। ਬੱਚਿਆਂ ਦੇ ਬਚਪਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ ਇਹ ਵਿਗਿਆਨ ਬੇਹੱਦ ਲਾਹੇਵੰਦ ਹੈ। ਖ਼ੁਸ਼ੀਆਂ ਭਰੇ ਬਚਪਨ ਵਾਲੇ ਬੱਚੇ ਹੀ ਭਵਿੱਖ ਵਿਚ ਸਿਹਤਮੰਦ ਅਤੇ ਪ੍ਰਸੰਨ ਸਮਾਜ ਸਿਰਜਣਗੇ। ਇਸ ਮਹੱਤਵਪੂਰਨ ਕੰਮ ਵਿਚ ਬਾਲ ਵਿਕਾਸ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਹੈ।

ਪ੍ਰਸ਼ਨ 1.
ਬਾਲ ਵਿਕਾਸ ਦੀ ਸਿੱਖਿਆ ਤੋਂ ਸਾਨੂੰ ਵੰਸ਼ ਅਤੇ ………….. ਸੰਬੰਧੀ ਜਾਣਕਾਰੀ ਮਿਲਦੀ ਹੈ ।
ਉੱਤਰ-
ਵਾਤਾਵਰਨ,

ਪ੍ਰਸ਼ਨ 2.
ਮਾਨਵ ਸ਼ਿਸ਼ੂ ਬਾਕੀ ਪ੍ਰਾਣੀਆਂ ਦੇ ਬੱਚਿਆਂ ਵਿਚ ਸਭ ਤੋਂ ……….. ਹੁੰਦਾ ਹੈ ।
ਉੱਤਰ-
ਕਮਜ਼ੋਰ,

ਪ੍ਰਸ਼ਨ 3.
ਵਿਅਕਤੀਆਂ ਦੇ ………….. ਨੂੰ ਹੀ ਸਮਾਜ ਨਹੀਂ ਕਿਹਾ ਜਾ ਸਕਦਾ ।
ਉੱਤਰ-
ਸਮੁਦਾਇ ॥

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੱਚੇ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ?
ਉੱਤਰ-
ਮਾਤਾ ਪਿਤਾ ਦੀ ।

ਪ੍ਰਸ਼ਨ 2.
ਬਾਲ ਵਿਕਾਸ ਕਿਸ ਬਾਰੇ ਦੱਸਦਾ ਹੈ ?
ਉੱਤਰ-
ਬੱਚਿਆਂ ਦੇ ਵਾਧੇ ਅਤੇ ਵਿਕਾਸ ਬਾਰੇ ।

ਠੀਕ/ਗਲਤ ਦੱਸੋ

ਪ੍ਰਸ਼ਨ 1.
ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਬੱਚੇ ਦੇ ਵਿਕਾਸ ਤੇ ਆਲੇ-ਦੁਆਲੇ ਦੇ ਵਾਤਾਵਰਨ ਦਾ ਅਸਰ ਪੈਂਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਘਰੇਲੂ ਝਗੜੇ ਬੱਚੇ ਦੇ ਵਿਕਾਸ ਤੇ ਮਾੜਾ ਅਸਰ ਪਾਉਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਬੱਚੇ ਨੂੰ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਹੁੰਦੀ ਹੈ ।
ਉੱਤਰ-
ਠੀਕ ॥

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਠੀਕ ਤੱਥ ਹੈ –
(A) ਬਚਪਨ ਵਿਚ ਬੱਚੇ ਨੂੰ ਮਾਤਾ-ਪਿਤਾ ਦਾ ਪਿਆਰ ਤੇ ਦੇਖ-ਰੇਖ ਨਾ ਮਿਲ ਸਕਣ ਕਾਰਨ ਵਿਕਾਸ ਠੀਕ ਪ੍ਰਕਾਰ ਨਹੀਂ ਹੁੰਦਾ ।
(B) ਬੱਚੇ ਦੇ ਵਿਵਹਾਰ ਅਤੇ ਰੁਚੀਆਂ ਉੱਪਰ ਵਾਤਾਵਰਨ ਦਾ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ |
(C) ਹਰ ਮਨੁੱਖ ਦੀ ਸ਼ਖ਼ਸੀਅਤ ਦੀਆਂ ਜੜ੍ਹਾਂ ਉਸ ਦੇ ਬਚਪਨ ਵਿੱਚ ਹੁੰਦੀਆਂ ਹਨ |
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹਨ –
(A) ਬੱਚੇ ਦੀ ਰੁਚੀ ਤੋਂ ਉਲਟ ਉਸ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣ ਨਾਲ ਵਿਕਾਸ ਠੀਕ ਨਹੀਂ ਹੁੰਦਾ
(B) ਪਰਿਵਾਰ ਦੀ ਆਰਥਿਕ ਤੰਗੀ ਦਾ ਅਸਰ ਵੀ ਬੱਚੇ ਦੇ ਵਿਕਾਸ ਤੇ ਪੈਂਦਾ ਹੈ
(C) ਮਾਨਵ ਸ਼ਿਸ਼ੂ ਬਾਕੀ ਪ੍ਰਾਣੀਆਂ ਦੇ ਬੱਚਿਆਂ ਵਿਚ ਸਭ ਤੋਂ ਕਮਜ਼ੋਰ ਹੁੰਦਾ ਹੈ
(D) ਸਾਰੇ ਠੀਕ 1
ਉੱਤਰ-
(D) ਸਾਰੇ ਠੀਕ 1

Home Science Guide for Class 9 PSEB ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਅੱਜ ਦੇ ਜੀਵਨ ਵਿਚ ਬਾਲ ਵਿਕਾਸ ਦੀ ਕੀ ਮੁੱਖ ਮਹੱਤਤਾ ਹੈ ?
ਉੱਤਰ-
ਬਾਲ ਵਿਕਾਸ ਦੀ ਅੱਜ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ । ਇਸ ਵਿੱਚ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ, ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਵਿਵਹਾਰ ਅਤੇ ਬੱਚੇ ਤੇ ਆਲੇ-ਦੁਆਲੇ ਦਾ ਅਸਰ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਬਾਲ ਵਿਕਾਸ ਦੀ ਪੜ੍ਹਾਈ ਦੇ ਅੰਤਰਗਤ ਤੁਹਾਨੂੰ ਕਿਸ ਬਾਰੇ ਸਿੱਖਿਆ ਮਿਲਦੀ ਹੈ ?
ਉੱਤਰ-
ਬਾਲ ਵਿਕਾਸ ਦੀ ਪੜ੍ਹਾਈ ਦੇ ਅੰਤਰਗਤ ਮਿਲਣ ਵਾਲੀ ਸਿੱਖਿਆ :

  1. ਬਾਲਕਾਂ ਦੀ ਪ੍ਰਵਿਰਤੀ ਨੂੰ ਸਮਝਣ ਲਈ
  2. ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਸਮਝਣ ਲਈ
  3. ਬੱਚੇ ਦੇ ਵਿਕਾਸ ਬਾਰੇ ਜਾਣਕਾਰੀ
  4. ਬੱਚੇ ਲਈ ਵਧੀਆ ਵਾਤਾਵਰਨ ਪੈਦਾ ਕਰਨਾ
  5. ਬੱਚਿਆਂ ਦੇ ਵਿਵਹਾਰ ਨੂੰ ਕੰਟਰੋਲ ਕਰਨ ਲਈ
  6. ਬੱਚਿਆਂ ਦਾ ਮਾਰਗ ਦਰਸ਼ਨ
  7. ਪਰਿਵਾਰਿਕ ਜੀਵਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ

ਛੋਟੇ-ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 3.
ਕਿਨ੍ਹਾਂ ਕਿਨ੍ਹਾਂ ਕਾਰਨਾਂ ਕਰਕੇ ਬੱਚਿਆਂ ਦਾ ਵਿਕਾਸ ਠੀਕ ਪ੍ਰਕਾਰ ਨਹੀਂ ਹੋ ਸਕਦਾ ?
ਉੱਤਰ-
ਬੱਚਿਆਂ ਦਾ ਵਿਕਾਸ ਕਈ ਕਾਰਨਾਂ ਕਰਕੇ ਠੀਕ ਤਰ੍ਹਾਂ ਨਹੀਂ ਹੁੰਦਾ ਜਿਵੇਂ –

  1. ਬੱਚੇ ਨੂੰ ਵਿਰਸੇ ਵਿਚੋਂ ਹੀ ਕੁਝ ਕਮੀਆਂ ਮਿਲੀਆਂ ਹੋਣ ਜਿਵੇਂ, ਬੱਚਾ ਮੰਦ ਬੁੱਧੀ ਜਾਂ ਅੰਗਹੀਣ ਹੋ ਸਕਦਾ ਹੈ।
  2. ਬੱਚੇ ਵਿਚ ਚੰਗੇ ਗੁਣ ਹੋਣ ਦੇ ਬਾਵਜੂਦ ਉਸ ਨੂੰ ਚੰਗਾ ਆਲਾ-ਦੁਆਲਾ ਨਾ ਮਿਲ ਸਕਣਾ ਵੀ ਉਸ ਦੇ ਵਿਕਾਸ ਵਿਚ ਰੁਕਾਵਟ ਪਾ ਸਕਦਾ ਹੈ।
  3. ਕਈ ਵਾਰ ਘਰੇਲੂ ਝਗੜੇ ਵੀ ਬੱਚੇ ਦੇ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ।
  4. ਬੱਚੇ ਦੀ ਰੁਚੀ ਤੋਂ ਉਲਟ ਉਸ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣਾ। ਜਿਵੇਂ ਕਿਸੇ ਬੱਚੇ ਨੂੰ ਗਾਉਣ-ਵਜਾਉਣ ਦਾ ਸ਼ੌਕ ਹੈ ਤੇ ਉਸ ਨੂੰ ਜ਼ਬਰਦਸਤੀ ਖੇਡਣ ਨੂੰ ਕਿਹਾ ਜਾਵੇ।
  5. ਬਚਪਨ ਵਿਚ ਬੱਚੇ ਨੂੰ ਮਾਤਾ ਪਿਤਾ ਦਾ ਪਿਆਰ ਤੇ ਦੇਖ-ਰੇਖ ਨਾ ਮਿਲ ਸਕਣਾ।

ਪ੍ਰਸ਼ਨ 4.
ਬਾਲ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬਾਲ ਵਿਕਾਸ ਬੱਚਿਆਂ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਹੈ। ਇਸ ਵਿਚ ਗਰਭ ਅਵਸਥਾ ਤੋਂ ਲੈ ਕੇ ਬਾਲਗ਼ ਹੋਣ ਤਕ ਦੇ ਸਮੁੱਚੇ ਵਾਧੇ ਅਤੇ ਵਿਕਾਸ ਦਾ ਅਧਿਐਨ ਕਰਦੇ ਹਾਂ। ਇਹਨਾਂ ਵਿਚ ਸਰੀਰਕ, ਮਾਨਸਿਕ, ਵਿਵਾਹਰਿਕ ਅਤੇ ਮਨੋਵਿਗਿਆਨਕ ਵਾਧਾ ਅਤੇ ਵਿਕਾਸ ਸ਼ਾਮਿਲ ਹਨ। ਇਸ ਤੋਂ ਇਲਾਵਾ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ, ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਵਤੀਰੇ ਅਤੇ ਆਲੇ-ਦੁਆਲੇ ਦਾ ਬੱਚੇ ਤੇ ਪ੍ਰਭਾਵ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 5.
ਪਰਿਵਾਰਿਕ ਸੰਬੰਧਾਂ ਦੀ ਮਹੱਤਤਾ ਦੱਸੋ ?
ਉੱਤਰ-
ਮਨੁੱਖ ਦਾ ਬੱਚਾ ਆਪਣੀਆਂ ਮੁੱਢਲੀਆਂ ਲੋੜਾਂ ਲਈ ਆਪਣੇ ਆਸ-ਪਾਸ ਦੇ ਲੋਕਾਂ . ਤੇ ਵਧੇਰੇ ਸਮੇਂ ਲਈ ਨਿਰਭਰ ਰਹਿੰਦਾ ਹੈ। ਬੱਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਰਿਵਾਰ ਹੁੰਦਾ ਹੈ। ਇਹਨਾਂ ਜ਼ਰੂਰਤਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ ਇਸ ਦਾ ਬੱਚੇ ਦੇ ਵਿਅਕਤਿੱਤਵ ਤੇ ਅਸਰ ਪੈਂਦਾ ਹੈ ਅਤੇ ਇਸ ਦਾ ਵੱਡੇ ਹੋ ਕੇ ਪਰਿਵਾਰਿਕ ਰਿਸ਼ਤਿਆਂ ਤੇ ਵੀ ਅਸਰ ਪੈਂਦਾ ਹੈ।

ਮਨੁੱਖ ਦੇ ਪਰਿਵਾਰਿਕ ਰਿਸ਼ਤੇ ਉਸ ਦੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ । ਕਿਉਂਕਿ ਅਸੀਂ ਇਸ ਸਮਾਜ ਵਿਚ ਹੀ ਵਿਚਰਦੇ ਹਾਂ, ਇਸ ਲਈ ਸਾਡੇ ਪਰਿਵਾਰਿਕ ਰਿਸ਼ਤੇ ਅਤੇ ਪਰਿਵਾਰ ਤੋਂ ਬਾਹਰ ਦੇ ਰਿਸ਼ਤੇ ਸਾਡੇ ਜੀਵਨ ਦੀ ਖ਼ੁਸ਼ੀ ਦਾ ਆਧਾਰ ਹੁੰਦੇ ਹਨ। ਇਸ ਤਰ੍ਹਾਂ ਬੱਚੇ ਦੇ ਵਿਕਾਸ ਵਿਚ ਪਰਿਵਾਰਿਕ ਸੰਬੰਧ ਕਾਫ਼ੀ ਮਹੱਤਵ ਰੱਖਦੇ ਹਨ। |

ਪ੍ਰਸ਼ਨ 6.
ਪਰਿਵਾਰ ਦੀ ਖੁਸ਼ੀ ਬੱਚਿਆਂ ਦੇ ਭਵਿੱਖ ਨਾਲ ਕਿਵੇਂ ਜੁੜੀ ਹੈ ?
ਉੱਤਰ-
ਹਰ ਪਰਿਵਾਰ ਦੀ ਖ਼ੁਸ਼ੀ, ਆਸ ਅਤੇ ਭਵਿੱਖ ਬੱਚਿਆਂ ਨਾਲ ਜੁੜਿਆ ਹੁੰਦਾ ਹੈ। ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਪਰਿਵਾਰ ਵਿਚ ਬੱਚੇ ਦੇ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣ ਤਾਂ ਪਰਿਵਾਰ ਲਈ ਖੁਸ਼ੀ ਦਾ ਕਾਰਨ ਬਣਦੇ ਹਨ। ਪਰਿਵਾਰ ਖ਼ੁਸ਼ ਹੋਵੇ ਤਾਂ ਬੱਚਿਆਂ ਦੇ ਵਿਕਾਸ ਲਈ ਸਹਾਇਕ ਰਹਿੰਦਾ ਹੈ। ਜੇ ਪਰਿਵਾਰ ਵਿਚ ਲੜਾਈ-ਝਗੜੇ ਹੋਣ ਜਾਂ ਪਰਿਵਾਰ ਆਰਥਿਕ ਪੱਖ ਤੋਂ ਤੰਗ ਹੋਵੇ, ਤਾਂ ਇਹਨਾਂ ਗੱਲਾਂ ਦਾ ਬੱਚੇ ਦੇ ਭਵਿੱਖ ਤੇ ਮਾੜਾ ਅਸਰ ਹੁੰਦਾ ਹੈ।

The Complete Educational Website

Leave a Reply

Your email address will not be published. Required fields are marked *