PBN 9th Science

PSEB Solutions for Class 9 Science Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

PSEB Solutions for Class 9 Science Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

→ ਸਾਰੇ ਸੰਸਾਰ ਵਿੱਚ ਉਹ ਸਾਰੀਆਂ ਵਸਤੂਆਂ ਜੋ ਸਥਾਨ ਘੇਰਦੀਆਂ ਹਨ ਅਰਥਾਤ ਜਿਨ੍ਹਾਂ ਵਿੱਚ ਆਇਤਨ ਅਤੇ ਪੰਜ ਹੁੰਦਾ ਹੈ, ਪਦਾਰਥ ਕਹਾਉਂਦੇ ਹਨ ।

→ ਭਾਰਤੀ ਦਾਰਸ਼ਨਿਕਾਂ ਨੇ ਪਦਾਰਥ ਨੂੰ ਪੰਜ ਮੂਲਭੂਤ ਤੱਤਾਂ ਵਿੱਚ ਵੰਡਿਆ ਸੀ । ਇਹਨਾਂ ਨੂੰ ਪੰਜ ਤੱਤ ਕਿਹਾ ਗਿਆ । ਇਹ ਹਨ-ਹਵਾ, ਧਰਤੀ, ਅੱਗ, ਪਾਣੀ, ਆਕਾਸ਼ ।

→ ਆਧੁਨਿਕ ਵਿਗਿਆਨੀਆਂ ਦੁਆਰਾ ਪਦਾਰਥ ਨੂੰ ਭੌਤਿਕ ਅਤੇ ਰਸਾਇਣਿਕ ਪ੍ਰਕਿਰਤੀ ਦੇ ਆਧਾਰ ‘ਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ ।

→ ਪਦਾਰਥ ਬਹੁਤ ਛੋਟੇ ਕਣਾਂ ਤੋਂ ਬਣਦੇ ਹਨ । ਪਦਾਰਥ ਦੇ ਕਣਾਂ ਵਿੱਚ ਖ਼ਾਲੀ ਥਾਂ ਹੁੰਦੀ ਹੈ ।

→ ਪਦਾਰਥ ਦੇ ਕਣ ਲਗਾਤਾਰ ਗਤੀਸ਼ੀਲ ਹੁੰਦੇ ਹਨ । ਇਹਨਾਂ ਵਿੱਚ ਤਿਜ ਉਰਜਾ ਹੁੰਦੀ ਹੈ ।

→ ਤਾਪਮਾਨ ਵਧਣ ਤੇ ਕਣਾਂ ਦੀ ਗਤੀ ਤੇਜ਼ ਹੁੰਦੀ ਹੈ ।

→ ਪਦਾਰਥ ਦੇ ਕਣਾਂ ਦੇ ਆਪਣੇ ਆਪ ਇੱਕ-ਦੂਜੇ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

→ ਪਦਾਰਥ ਦੇ ਕਣ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

→ ਪਦਾਰਥ ਦੀਆਂ ਤਿੰਨ ਅਵਸਥਾਵਾਂ ਹਨ-ਠੋਸ,ਦ੍ਰਵ ਅਤੇ ਗੈਸ ।

→ ਠੋਸ ਦਾ ਨਿਸਚਿਤ ਆਕਾਰ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ।

→ ਤਰਲ ਦਾ ਆਇਤਨ ਨਿਸਚਿਤ ਹੁੰਦਾ ਹੈ ਪਰ ਆਕਾਰ ਨਹੀਂ । ਇਹ ਮਜ਼ਬੂਤ ਨਹੀਂ ਹੁੰਦੇ ਪਰ ਬਰਤਨ ਦਾ ਆਕਾਰ । ਪ੍ਰਾਪਤ ਕਰ ਲੈਂਦੇ ਹਨ । ਇਸ ਦੇ ਕਣ ਆਜ਼ਾਦ ਅਵਸਥਾ ਵਿੱਚ ਗਤੀ ਕਰਦੇ ਹਨ ।

→ ਠੋਸ ਅਤੇ ਦੀ ਤੁਲਨਾ ਵਿੱਚ ਗੈਸਾਂ ਦੀ ਨਪੀੜਨਤਾ ਬਹੁਤ ਜ਼ਿਆਦਾ ਹੁੰਦੀ ਹੈ । LPG ਅਤੇ CNG ਨੂੰ ਇਸਦੇ । ਦ੍ਰਵ ਦੇ ਕਾਰਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਸਿਲੰਡਰਾਂ ਵਿੱਚ ਨਪੀੜ ਕੇ ਭੇਜਿਆ ਜਾਂਦਾ ਹੈ ।

→ ਗੈਸਾਂ ਵਿੱਚ ਵਿਸ਼ਰਣ ਬਹੁਤ ਤੇਜ਼ੀ ਨਾਲ ਹੁੰਦਾ ਹੈ ।

→ ਸੀ ਅਵਸਥਾ ਵਿੱਚ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੇਜ਼ ਹੁੰਦੀ ਹੈ ਜਿਸ ਕਾਰਨ ਗੈਸ ਦਾ ਦਬਾਅ ਬਣਦਾ ਹੈ ।

→ ਜਿਸ ਤਾਪਮਾਨ ਤੇ ਠੋਸ ਪਿਘਲ ਕੇ ਵ ਬਣ ਜਾਂਦਾ ਹੈ, ਉਸ ਨੂੰ ਇਸਦਾ ਗਲਨਅੰਕ (ਪਿਘਲਣ ਦਰਜਾ) ਕਹਿੰਦੇ ਹਨ ।

→ ਪਦਾਰਥ (Matter)-ਵਿਸ਼ਵ ਦੀਆਂ ਸਾਰੀਆਂ ਚੀਜ਼ਾਂ ਜੋ ਕਿਸੇ ਵੀ ਸਮੱਗਰੀ ਤੋਂ ਬਣੀਆਂ ਹੋਣ, ਜੋ ਸਥਾਨ ਘੇਰਦੀਆਂ ਹਨ ਅਤੇ ਜਿਸ ਦਾ ਪੁੰਜ ਹੁੰਦਾ ਹੈ, ਉਸ ਨੂੰ ਪਦਾਰਥ ਕਹਿੰਦੇ ਹਨ ।

→ ਪੰਜ ਤੱਤਵ (Panch Tata)-ਭਾਰਤ ਦੇ ਪ੍ਰਾਚੀਨ ਦਾਰਸ਼ਨਿਕਾਂ ਨੇ ਜਿਨ੍ਹਾਂ ਪੰਜ ਤੱਤਾਂ ਤੋਂ ਪਦਾਰਥ ਨੂੰ ਬਣਿਆ ਮੰਨਿਆ ਹੈ ਉਸ ਨੂੰ ਪੰਚ ਤੱਤਵ ਕਹਿੰਦੇ ਹਨ । ਇਹ ਪੰਜ ਤੱਤ ਹਨ-ਹਵਾ, ਧਰਤੀ, ਅੱਗ, ਪਾਣੀ ਅਤੇ ਆਕਾਸ਼ ।

→ ਵਿਸਰਣ (Diffusion)-ਦੋ ਵੱਖ ਪਦਾਰਥਾਂ ਦੇ ਕਣਾਂ ਦੇ ਖ਼ੁਦ ਹੀ ਆਪਸ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

→ ਠੋਸ (Solid)-ਉਹ ਪਦਾਰਥ ਜਿਨ੍ਹਾਂ ਦਾ ਨਿਸਚਿਤ ਆਕਾਰ, ਸਪੱਸ਼ਟ ਸੀਮਾ, ਸਥਿਰ ਆਇਤਨ ਹੁੰਦਾ ਹੈ, ਉਸਨੂੰ ਠੋਸ ਕਿਹਾ ਜਾਂਦਾ ਹੈ । ਬਲ ਲੱਗਣ ‘ਤੇ ਇਹ ਟੁੱਟ ਸਕਦੇ ਹਨ ਪਰ ਇਹਨਾਂ ਦਾ ਆਕਾਰ ਨਹੀਂ ਬਦਲਦਾ ।

→ ਦ੍ਰਵ (Liquid)-ਉਹ ਤਰਲ ਪਦਾਰਥ ਜਿਨ੍ਹਾਂ ਦਾ ਨਿਸਚਿਤ ਆਇਤਨ ਹੁੰਦਾ ਹੈ ਪਰ ਕੋਈ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਉਸੇ ਬਰਤਨ ਦਾ ਆਕਾਰ ਲੈ ਲੈਂਦੇ ਹਨ ਜਿਸ ਵਿੱਚ ਰੱਖੇ ਜਾਂਦੇ ਹਨ, ਉਹਨਾਂ ਨੂੰ ਦ੍ਰਵ ਕਹਿੰਦੇ ਹਨ ।

→ ਗੈਸ (Gas)-ਇਹ ਬਹੁਤ ਜ਼ਿਆਦਾ ਦਬਾਅ ਸਹਿਣ ਕਰਨ ਵਾਲੇ ਪਦਾਰਥ ਹਨ ਜੋ ਕਿਸੇ ਵੀ ਆਕਾਰ ਦੇ ਬਰਤਨ ਵਿੱਚ ਉਸ ਦੇ ਰੂਪ ਨੂੰ ਪ੍ਰਾਪਤ ਕਰ ਸਕਦੇ ਹਨ ।

→ ਘਣਤਾ (Density)-ਕਿਸੇ ਤੱਤ ਦੇ ਪੁੰਜ ਪ੍ਰਤੀ ਇਕਾਈ ਆਇਤਨ ਨੂੰ ਘਣਤਾ ਕਹਿੰਦੇ ਹਨ ।

→ ਪਿਘਲਣ ਦਰਜਾ (Melting point)-ਜਿਸ ਤਾਪਮਾਨ ‘ਤੇ ਠੋਸ ਪਿਘਲ ਕੇ ਵ ਬਣ ਜਾਂਦਾ ਹੈ, ਉਹ ਇਸ ਦਾ ਪਿਘਲਣ ਦਰਜਾ ਹੁੰਦਾ ਹੈ ।

→ ਸੰਗਲਣ (Fusion)-ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਹੋਣ ਨੂੰ ਸੰਗਲਣ ਕਹਿੰਦੇ ਹਨ ।

→ ਜੰਮਣਾ (Solidfication/freezing)-ਵ ਅਵਸਥਾ ਦੇ ਠੋਸ ਅਵਸਥਾ ਵਿੱਚ ਪਰਿਵਰਤਨ ਨੂੰ ਜੰਮਣਾ ਕਹਿੰਦੇ ਹਨ ।

→ ਜੌਹਰ ਉੱਡਣ ਕਿਰਿਆ (Sublimation)-ਜਦੋਂ ਕੋਈ ਠੋਸ ਪਦਾਰਥ ਦਵ ਵਿੱਚ ਬਦਲੇ ਬਿਨਾਂ ਗੈਸੀ ਅਵਸਥਾ ਵਿੱਚ ਬਦਲ ਜਾਵੇ ਜਾਂ ਗੈਸੀ ਅਵਸਥਾ ਤੋਂ ਠੋਸ ਬਣ ਜਾਵੇ ਤਾਂ ਇਸ ਨੂੰ ਜੌਹਰ ਉੱਡਣ ਕਿਰਿਆ ਕਹਿੰਦੇ ਹਨ ।

→ ਪਿਘਲਣ ਦੀ ਗੁਪਤ ਤਾਪ ਊਰਜਾ (Latent heat of melting)-ਇਹ ਤਾਪ ਦੀ ਉਹ ਮਾਤਰਾ ਹੈ, ਜੋ ਪਦਾਰਥ ਦੇ ਪੁੰਜ ਨੂੰ ਬਿਨਾਂ ਤਾਪਮਾਨ ਵਾਧੇ ਦੇ ਠੋਸ ਅਵਸਥਾ ਤੋਂ ਵ ਅਵਸਥਾ ਵਿੱਚ ਬਦਲਣ ਲਈ ਪੂਰੀ ਤਰ੍ਹਾਂ ਜ਼ਰੂਰੀ ਹੈ । ਬਰਫ਼ ਦੀ ਪਿਘਲਣ ਦੀ ਗੁਪਤ ਤਾਪ ਉਰਜਾ 80 Cal G-1 ਜਾਂ 80 K Cal kg-1 ਹੁੰਦੀ ਹੈ ।

→ ਵਾਸ਼ਪਣ ਦੀ ਗੁਪਤ ਤਾਪ ਊਰਜਾ (Latent heat of vaporization)-ਇਹ ਤਾਪ ਦੀ ਉਹ ਮਾਤਰਾ ਹੈ ਜੋ ਪਦਾਰਥ ਦੇ ਇਕਾਈ ਪੁੰਜ ਨੂੰ ਬਿਨਾਂ ਤਾਪਮਾਨ ਦੇ ਵਾਧੇ ਦੇ ਤ੍ਰ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਣ ਲਈ ਬਿਲਕੁਲ ਜ਼ਰੂਰੀ ਹੁੰਦਾ ਹੈ । ਭਾਫ਼ ਦੀ ਗੁਪਤ ਤਾਪ ਉਰਜਾ 540 Cal ਜਾਂ 540 Cal/kg ਹੈ ।

→ ਸੰਗਲਣ ਦੀ ਗੁਪਤ ਤਾਪ ਊਰਜਾ (Latent heat of fusion)-ਵਾਯੁਮੰਡਲੀ ਦਬਾਅ ਤੇ 1 ਕਿਲੋ ਗ੍ਰਾਮ ਠੋਸ ਨੂੰ | ਉਸਦੇ ਪਿਘਲਾਓ ਦਰਜੇ ਤੇ ਵ ਵਿੱਚ ਬਦਲਣ ਲਈ ਜਿੰਨੀ ਤਾਪ ਊਰਜਾ ਦੀ ਲੋੜ ਹੁੰਦੀ ਹੈ, ਉਸ ਨੂੰ ਸੰਗਲਣ ਦੀ ਗੁਪਤ ਊਰਜਾ ਕਿਹਾ ਜਾਂਦਾ ਹੈ ।

→ ਉਬਾਲ ਦਰਜਾ (Boiling point)-ਵਾਯੂਮੰਡਲੀ ਦਬਾਅ ਤੇ ਉਹ ਨਿਸਚਿਤ ਤਾਪਮਾਨ ਜਿਸ ਉੱਪਰ ਵ ਉਬਲਣ ਲੱਗਦਾ ਹੈ, ਉਸ ਨੂੰ ਉਸ ਦਾ ਉਬਾਲ ਦਰਜਾ ਕਿਹਾ ਜਾਂਦਾ ਹੈ ।

→ ਵਾਸ਼ਪੀਕਰਨ (Evaporation)-ਕਿਸੇ ਵੀ ਤਾਪ ਤੇ ਕਿਸੇ ਵ ਦੇ ਖੁੱਲੀ ਸਤਹਿ ਤੋਂ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਵਾਸ਼ਪੀਕਰਨ ਕਿਹਾ ਜਾਂਦਾ ਹੈ ।

→ ਖੁਸ਼ਕ ਬਰਫ਼ (Dry ice)-ਠੋਸ ਕਾਰਬਨ-ਡਾਈਆਕਸਾਈਡ ਦੇ ਖ਼ੁਸ਼ਕ ਰੂਪ ਨੂੰ ਖ਼ੁਸ਼ਕ ਬਰਫ਼ ਕਿਹਾ ਜਾਂਦਾ ਹੈ ।

→ ਜਮਾਵ ਦਰਜਾ (Freezing Point)-ਜਿਸ ਨਿਸਚਿਤ ਤਾਪਮਾਨ ‘ਤੇ ਕੋਈ ਦਵ ਆਪਣੀ ਅਵਸਥਾ ਨੂੰ ਠੋਸ ਵਿੱਚ ਬਦਲਣਾ ਆਰੰਭ ਕਰਦਾ ਹੈ ਉਸ ਨੂੰ ਜਮਾਵ ਦਰਜਾ ਕਹਿੰਦੇ ਹਨ ।

→ ਦ੍ਰਵਿਤ ਪੈਟਰੋਲੀਅਮ ਗੈਸ (Liquified Petroleum GaLPG)-ਉੱਚ ਦਬਾਅ ਤੇ ਬਿਊਟੇਨ ਨੂੰ ਨਪੀੜ ਕੇ ਬਾਲਣ ਦੇ ਰੂਪ ਵਿੱਚ ਵਰਤੋਂ ਕੀਤੀ ਜਾਣ ਵਾਲੀ ਗੈਸ ਨੂੰ ਵਿਤ ਪੈਟਰੋਲੀਅਮ ਗੈਸ ਕਹਿੰਦੇ ਹਨ ।

→ ਨਪੀੜੀ ਪ੍ਰਾਕਿਰਤਕ ਗੈਸ (Compressed Natural Gas-CNG)-ਉੱਚ ਦਬਾਅ ’ਤੇ ਪ੍ਰਾਕਿਰਤਕ ਗੈਸ ਨੂੰ ਨਪੀੜ ਕੇ ਵਾਹਨਾਂ ਨੂੰ ਚਲਾਉਣ ਲਈ ਬਾਲਣ ਦੇ ਰੂਪ ਵਿੱਚ ਵਰਤੀ ਜਾਣ ਵਾਲੀ ਗੈਸ ਨੂੰ CNG ਕਿਹਾ ਜਾਂਦਾ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪਦਾਰਥ ਦੀਆਂ ਵਿਸ਼ੇਸ਼ਤਾਵਾਂ ਕੀ ਹਨ ? ਪਦਾਰਥ ਦੀਆਂ ਤਿੰਨ ਅਵਸਥਾਵਾਂ ਦੇ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਪਦਾਰਥ ਦੀਆਂ ਵਿਸ਼ੇਸ਼ਤਾਵਾਂ-

  • ਪਦਾਰਥ ਸਥਾਨ ਘੇਰਦੇ ਹਨ – ਵਸਤੁ ਦੁਆਰਾ ਘੇਰਿਆ ਹੋਇਆ ਸਥਾਨ ਆਇਤਨ ਕਹਾਉਂਦਾ ਹੈ । ਸਾਰੀਆਂ ਵਸਤੁਆਂ ਸਥਾਨ ਘੇਰਦੀਆਂ ਹਨ ਪਰ ਸਮਾਨ ਰੂਪ ਵਿੱਚ ਨਹੀਂ ਘੇਰਦੀਆਂ । ਕੁਝ ਵਸਤੁਆਂ ਵਧੇਰੇ ਤੇ ਕੁਝ ਵਸਤੁਆਂ ਘੱਟ ਸਥਾਨ ਘੇਰਦੀਆਂ ਹਨ ; ਜਿਵੇਂ-ਇੱਕ ਪੁਸਤਕ, ਪੈਨਸਿਲ ਦੀ ਤੁਲਨਾ ਵਿੱਚ ਵਧੇਰੇ ਸਥਾਨ ਘੇਰਦੀ ਹੈ ।
  • ਪਦਾਰਥ ਭਾਰ ਰੱਖਦੇ ਹਨ – ਸਾਰੀਆਂ ਵਸਤੂਆਂ ਦਾ ਭਾਰ ਹੁੰਦਾ ਹੈ, ਪਰ ਸਾਰਿਆਂ ਦਾ ਸਮਾਨ ਰੂਪ ਨਾਲ ਭਾਰ ਨਹੀਂ ਹੁੰਦਾ ਹੈ । ਇਹ ਇਸ ਗੱਲ ‘ਤੇ ਨਿਰਭਰ ਹੈ ਕਿ ਵਸਤੁ ਵਿੱਚ ਅਣੁ ਕਿੰਨੀ ਮਜ਼ਬੂਤੀ ਨਾਲ ਵਿਵਸਥਿਤ ਹਨ ।

ਸਾਰੇ ਪਦਾਰਥਾਂ ਨੂੰ ਤਿੰਨ ਅਵਸਥਾਵਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ-
ਠੋਸ (Solid) – ਅਜਿਹੇ ਪਦਾਰਥ ਜਿਨ੍ਹਾਂ ਦਾ ਆਕ੍ਰਿਤੀ ਅਤੇ ਆਇਤਨ ਦੋਨੋਂ ਹੀ ਨਿਸਚਿਤ ਹੁੰਦੇ ਹਨ, ਠੋਸ ਕਹਾਉਂਦੇ ਹਨ ; ਜਿਵੇਂ-ਪੱਥਰ, ਲੋਹਾ ਆਦਿ ।

ਠੋਸ ਦੇ ਗੁਣ-

  1. ਠੋਸ ਦਾ ਆਇਤਨ ਨਿਸਚਿਤ ਹੁੰਦਾ ਹੈ ।
  2. ਠੋਸ ਦੀ ਆਕ੍ਰਿਤੀ ਨਿਸਚਿਤ ਹੁੰਦੀ ਹੈ ।
  3. ਇਹ ਕਠੋਰ ਅਤੇ ਮਜਬੂਤ ਹੁੰਦੇ ਹਨ ।
  4. ਠੋਸ ਵੱਗਦੇ ਨਹੀਂ ਹਨ । ਇਹਨਾਂ ਦਾ ਢੇਰ ਲਗਾਇਆ ਜਾ ਸਕਦਾ ਹੈ ।
  5. ਠੋਸਾਂ ਨੂੰ ਨਪੀੜਿਆ ਨਹੀਂ ਜਾ ਸਕਦਾ ।
  6. ਠੋਸਾਂ ਦੇ ਅਣੂਆਂ ਵਿੱਚ ਵਧੇਰੇ ਆਕਰਸ਼ਣ ਬਲ ਹੁੰਦਾ ਹੈ ।
  7. ਠੋਸਾਂ ਵਿੱਚ ਬਹੁਤ ਸਾਰੇ ਮੁਕਤ ਸਤਹਿ ਹੋ ਸਕਦੇ ਹਨ ।

ਦ੍ਰਵ (Liquid) – ਅਜਿਹੇ ਪਦਾਰਥ ਜਿਨ੍ਹਾਂ ਦਾ ਆਇਤਨ ਤਾਂ ਨਿਸਚਿਤ ਹੁੰਦਾ ਹੈ, ਪਰ ਆਕ੍ਰਿਤੀ ਨਿਸ਼ਚਿਤ ਨਹੀਂ ਹੁੰਦੀ ਅਤੇ ਇੱਕ ਹੀ ਮੁਕਤ ਸਤਹਿ ਹੁੰਦੀ ਹੈ, ਵ ਕਹਾਉਂਦਾ ਹੈ ਉਦਾਹਰਨ-ਪਾਣੀ, ਦੁੱਧ ਆਦਿ ।
ਦ੍ਰਵ ਦੇ ਗੁਣ-

  1. ਵ ਦਾ ਆਇਤਨ ਨਿਸਚਿਤ ਹੁੰਦਾ ਹੈ ।
  2. ਦਵ ਦੀ ਆਕ੍ਰਿਤੀ ਨਿਸ਼ਚਿਤ ਨਹੀਂ ਹੁੰਦੀ । ਇਹ ਉਸ ਬਰਤਨ ਦੀ ਆਕ੍ਰਿਤੀ ਪ੍ਰਾਪਤ ਕਰ ਲੈਂਦਾ ਹੈ ਜਿਸ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ।
  3. ਵ ਰੱਖਣ ਲਈ ਬਰਤਨ ਦੀ ਲੋੜ ਹੁੰਦੀ ਹੈ ।
  4. ਦਵ ਦੀ ਉੱਪਰੀ ਸਤਹਿ ਖੁੱਲੀ ਹੁੰਦੀ ਹੈ ।
  5. ਵ ਦੇ ਅਣੂਆਂ ਵਿੱਚ ਲੱਗਣ ਵਾਲਾ ਆਕਰਸ਼ਣ ਬਲ, ਠੋਸ਼ਾਂ ਦੀ ਤੁਲਨਾ ਵਿੱਚ ਘੱਟ ਹੁੰਦਾ ਹੈ ।

ਗੈਸ (Gas) – ਉਹ ਪਦਾਰਥ ਜਿਨ੍ਹਾਂ ਦੀ ਨਾ ਤਾਂ ਆਕ੍ਰਿਤੀ ਅਤੇ ਨਾ ਹੀ ਆਇਤਨ ਨਿਸਚਿਤ ਹੁੰਦਾ ਹੈ, ਗੈਸ ਕਹਾਉਂਦਾ ਹੈ । ਇਹਨਾਂ ਨੂੰ ਸੌਖਿਆਂ ਹੀ ਨਪੀੜਿਆ ਜਾ ਸਕਦਾ ਹੈ ਅਤੇ ਇਹਨਾਂ ਦੀ ਕੋਈ ਸਤਹਿ ਮੁਕਤ ਨਹੀਂ ਹੁੰਦੀ । ਉਦਾਹਰਨਆਕਸੀਜਨ, ਨਾਈਟ੍ਰੋਜਨ, ਭਾਫ਼ ਆਦਿ ।
ਗੈਸਾਂ ਦੇ ਗੁਣ-

  1. ਗੈਸਾਂ ਦੀ ਆਕ੍ਰਿਤੀ ਨਿਸਚਿਤ ਨਹੀਂ ਹੁੰਦੀ ਹੈ । ਇਹਨਾਂ ਨੂੰ ਜਿਹੜੇ ਬਰਤਨ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਹੀ ਆਕਾਰ ਪ੍ਰਾਪਤ ਕਰ ਲੈਂਦੀ ਹੈ ।
  2. ਗੈਸਾਂ ਦਾ ਆਇਤਨ ਨਿਸ਼ਚਿਤ ਨਹੀਂ ਹੁੰਦਾ । ਇਹ ਉਸੇ ਬਰਤਨ ਦਾ ਆਇਤਨ ਪ੍ਰਾਪਤ ਕਰ ਲੈਂਦੀਆਂ ਹਨ, ਜਿਨ੍ਹਾਂ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ।
  3. ਗੈਸਾਂ ਨੂੰ ਨਪੀੜਿਆ ਜਾ ਸਕਦਾ ਹੈ ।
  4. ਗੈਸਾਂ ਦੀ ਮੁਕਤ ਸਤਹਿ ਨਹੀਂ ਹੁੰਦੀ ਹੈ ।
  5. ਗੈਸ ਦੇ ਅਣੂਆਂ ਵਿੱਚ ਆਕਰਸ਼ਣ ਬਲ ਘੱਟ ਹੁੰਦਾ ਹੈ ।
  6. ਗੈਸ ਸਾਰੀਆਂ ਦਿਸ਼ਾਵਾਂ ਵਿੱਚ ਵਗ ਸਕਦੀ ਹੈ ।

ਪ੍ਰਸ਼ਨ 2.
(ੳ) ਪ੍ਰਯੋਗ ਦੁਆਰਾ ਸਿੱਧ ਕਰੋ ਕਿ ਵਾਸ਼ਪਣ ਨਾਲ ਠੰਡ ਪੈਦਾ ਹੁੰਦੀ ਹੈ ।
(ਅ) ਅਜਿਹੀਆਂ ਉਦਾਹਰਨਾਂ ਦਿਓ ਜਿੱਥੇ ਵਾਸ਼ਪਣ ਲਾਭਦਾਇਕ ਹੁੰਦਾ ਹੈ ।
ਉੱਤਰ-
(ੳ) ਪ੍ਰਯੋਗ – ਲੱਕੜੀ ਦੇ ਟੁਕੜੇ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਈਥਰ ਨਾਲ ਭਰੇ ਬੀਕਰ ਨੂੰ ਉੱਪਰ ਰੱਖ ਦਿਓ । ਈਥਰ ਦੀ ਵਾਸ਼ਪਣ ਦਰ ਵਧਾਉਣ ਲਈ ਈਥਰ ਨੂੰ ਫੂਕ ਮਾਰਦੇ ਰਹੋ ਜਿਵੇਂ ਕਿ ਚਿੱਤਰ ਵਿਚ ਦਿਖਾਇਆ ਗਿਆ ਹੈ । ਪਾਣੀ ਤੋਂ ਵਾਸ਼ਪਣ ਦੀ ਗੁਪਤ ਤਾਪ ਉਰਜਾ ਸੋਖ ਲਈ ਜਾਂਦੀ ਹੈ । ਇਹ ਠੰਡਾ ਹੋ ਜਾਂਦਾ ਹੈ ਅਤੇ ਅੰਤ ਵਿੱਚ ਜੰਮ ਜਾਂਦਾ ਹੈ ਤੇ ਬਰਫ਼ ਬਣ ਜਾਂਦਾ ਹੈ ।

(ਅ) ਵਾਸ਼ਪਣ ਦੁਆਰਾ ਠੰਡਕ ਪੈਦਾ ਕਰਨ ਦੇ ਉਦਾਹਰਨ-

  1. ਗਰਮੀਆਂ ਵਿੱਚ ਅਸੀਂ ਜ਼ਮੀਨ ‘ਤੇ ਪਾਣੀ ਛਿੜਕਦੇ ਹਾਂ । ਸਤਹਿ ਤੋਂ ਪਾਣੀ ਵਾਸ਼ਪਿਤ ਹੁੰਦਾ ਹੈ ਅਤੇ ਵਾਸ਼ਪਣ ਦੇ ਲਈ ਗੁਪਤ ਤਾਪ ਉਰਜਾ, ਪਾਣੀ ਜ਼ਮੀਨ ਤੋਂ ਪ੍ਰਾਪਤ ਕਰਦਾ ਹੈ ਜਿਸ ਨਾਲ ਜ਼ਮੀਨ ਠੰਡੀ ਹੋ ਜਾਂਦੀ ਹੈ ।
  2. ਗਰਮੀਆਂ ਦੇ ਮੌਸਮ ਵਿੱਚ ਵਰਤੇ ਜਾਣ ਵਾਲੇ ਵਾਟਰ ਕੂਲਰ (ਡੈਜਰਟ ਕੂਲਰ) ਇਸੇ ਨਿਯਮ ‘ਤੇ ਆਧਾਰਿਤ ਹੈ ਕਿ ਵਾਸ਼ਪਣ ਨਾਲ ਠੰਡਕ ਪੈਦਾ ਹੁੰਦੀ ਹੈ । ਚਟਾਈਆਂ (ਪੈਡਾਂ) ਤੇ ਛਿੜਕਿਆ ਪਾਣੀ ਵਾਸ਼ਪਿਤ ਹੁੰਦਾ ਹੈ ਅਤੇ ਠੰਡਕ ਪੈਦਾ ਹੁੰਦੀ ਹੈ ।
  3. ਜਦੋਂ ਬਾਹਰ ਦਾ ਤਾਪ ਬਹੁਤ ਵੱਧ ਜਾਂਦਾ ਹੈ ਤਾਂ ਸਾਡੇ ਸ਼ਰੀਰ ਨੂੰ ਪਸੀਨਾ ਆਉਂਦਾ ਹੈ । ਜਿਵੇਂ ਹੀ ਸਾਨੂੰ ਪਸੀਨਾ ਆਉਂਦਾ ਹੈ, ਵਾਸ਼ਪਣ ਕਿਰਿਆ ਹੁੰਦੀ ਹੈ ਅਤੇ ਠੰਡਕ ਮਹਿਸੂਸ ਹੁੰਦੀ ਹੈ ।
  4. ਨਹਾਉਣ ਤੋਂ ਬਾਅਦ ਸਾਡੇ ਸਰੀਰ ਤੇ ਮੌਜੂਦ ਪਾਣੀ ਦਾ ਵਾਸ਼ਪਣ ਹੁੰਦਾ ਹੈ ਜਿਸ ਨਾਲ ਠੰਡਕ ਮਹਿਸੂਸ ਹੁੰਦੀ ਹੈ । ਇਹ ਠੰਡਕ ਹੋਰ ਵਧੇਰੇ ਮਹਿਸੂਸ ਹੋਵੇਗੀ ਜਦੋਂ ਅਸੀਂ ਪੱਖੇ ਦੇ ਹੇਠਾਂ ਖੜ੍ਹੇ ਹੋ ਜਾਈਏ । ਪੱਖੇ ਦੀ ਹਵਾ ਵਾਸ਼ਪਣ ਦੀ ਦਰ ਵਧਾਉਂਦੀ ਹੈ, ਇਸ ਤਰ੍ਹਾਂ ਠੰਡਕ ਵੱਧਦੀ ਹੈ ।
  5. ਚੁਸਕੀ ਲੈਣ ਤੋਂ ਪਹਿਲਾਂ ਚਾਹ ਦੇ ਗਰਮ ਕੱਪ ਨੂੰ ਫੂਕ ਮਾਰੀ ਜਾਂਦੀ ਹੈ ਜਿਸ ਨਾਲ ਵਾਸ਼ਪਣ ਵਿੱਚ ਵਾਧਾ ਹੁੰਦਾ ਹੈ ਅਤੇ ਤਾਪ ਵਿੱਚ ਕਮੀ ਹੋ ਜਾਂਦੀ ਹੈ ।
  6. ਗਰਮੀਆਂ ਵਿੱਚ ਰੁੱਖਾਂ ਦੇ ਨਵੇਂ ਪੱਤੇ ਆ ਜਾਂਦੇ ਹਨ । ਇਹਨਾਂ ਪੱਤਿਆਂ ਤੋਂ ਪਾਣੀ ਦਾ ਵਾਸ਼ਪਣ ਤੀਬਰਤਾ ਨਾਲ ਹੁੰਦਾ ਹੈ । ਨਤੀਜੇ ਵਜੋਂ ਇਹ ਉਹਨਾਂ ਨੂੰ ਠੰਡਾ ਰੱਖਦੇ ਹਨ ।

ਪ੍ਰਸ਼ਨ 3.
ਉਬਲਣ ਦੀ ਪਰਿਭਾਸ਼ਾ ਦਿਓ । ਇਹ ਵਾਸ਼ਪਣ ਤੋਂ ਕਿਵੇਂ ਵੱਖ ਹੈ ?
ਉੱਤਰ-
ਉਬਲਣ ਕਿਰਿਆ (Boiling) – ਜਦੋਂ ਦ੍ਰਵ ਦੀ ਸਤਹਿ ਦਾ ਦਬਾਅ ਵਾਯੂਮੰਡਲੀ ਦਬਾਅ ਤੇ ਬਰਾਬਰ ਹੋ ਜਾਂਦਾ ਹੈ ਤਾਂ ਦ੍ਰਵ ਅਵਸਥਾ ਤੋਂ ਵਾਸ਼ਪ ਅਵਸਥਾ ਵਿੱਚ ਬਦਲਣ ਦੀ ਕਿਰਿਆ ਨੂੰ ਉਬਲਣ ਕਿਰਿਆ ਕਿਹਾ ਜਾਂਦਾ ਹੈ ।

ਪਾਣੀ ਦੀ ਉਬਾਲ ਦਰਜਾ (Boiling Point) – ਇਹ 100°C ਹੈ । ਅਸ਼ੁੱਧੀਆਂ ਆਮ ਕਰਕੇ ਉਬਾਲ ਦਰਜੇ ਨੂੰ ਘੱਟ ਕਰ ਦਿੰਦੀਆਂ ਹਨ । ਵ ਦੀ ਸਤਹਿ ‘ਤੇ ਦਬਾਅ ਦੇ ਵਾਧੇ ਨਾਲ ਉਬਾਲ ਦਰਜੇ ਵਿੱਚ ਵਾਧਾ ਹੁੰਦਾ ਹੈ । ਇਸ ਦਬਾਅ ਕਾਰਨ ਪਾਣੀ ਦੇ ਉਬਾਲ ਦਰਜੇ ਵਿੱਚ ਵਾਧੇ ਦੇ ਸਿਧਾਂਤ ਦੀ ਪ੍ਰੈਸ਼ਰ ਕੁੱਕਰ ਦੇ ਨਿਰਮਾਣ ਵਿੱਚ ਵਰਤੋਂ ਹੁੰਦੀ ਹੈ ।

ਵਾਸ਼ਪਣ ਅਤੇ ਉਬਲਣ ਵਿੱਚ ਅੰਤਰ-

ਵਾਸ਼ਪਣ ਉਬਲਣ
(1) ਇਸ ਕਿਰਿਆ ਦੇ ਦੌਰਾਨ ਤਾਪ ਬਦਲਦਾ ਹੈ । (1) ਇਸ ਕਿਰਿਆ ਦੌਰਾਨ ਤਾਪ ਪੂਰੀ ਤਰ੍ਹਾਂ ਸਥਿਰ ਰਹਿੰਦਾ ਹੈ ।
(2) ਇਹ ਸਾਰੇ ਤਾਪਮਾਨਾਂ ‘ਤੇ ਹੁੰਦਾ ਰਹਿੰਦਾ ਹੈ । (2) ਇਹ ਸਿਰਫ਼ ਉਬਾਲ ਦਰਜੇ ‘ਤੇ ਹੁੰਦਾ ਹੈ ।
(3) ਇਹ ਸਤਹਿ ‘ਤੇ ਹੋਣ ਵਾਲੀ ਕਿਰਿਆ ਹੈ । (3) ਇਹ ਦ੍ਰਵ ਦੇ ਸਾਰੇ ਕਣਾਂ ‘ਤੇ ਹੋਣ ਵਾਲੀ ਕਿਰਿਆ ਹੈ ।
(4) ਇਹ ਇੱਕ ਸ਼ਾਂਤ ਅਤੇ ਧੀਮੀ ਕਿਰਿਆ ਹੈ । (4) ਇਹ ਤੇਜ਼ ਅਤੇ ਇੱਕ ਆਵਾਜ਼ ਪੈਦਾ ਕਰਨ ਵਾਲੀ ਕਿਰਿਆ ਹੈ ।
(5) ਇਹ ਸਤਹਿ ਦੇ ਖੇਤਰਫਲ, ਹਵਾ, ਵੇਗ ਆਦਿ ਦੇ ਵਾਧੇ ਨਾਲ ਵੱਧ ਜਾਂਦੀ ਹੈ । (5) ਇਹ ਕਿਰਿਆ ਇਹਨਾਂ ਸਾਰੇ ਪਰਿਵਰਤਨਾਂ ਦੇ ਹੋਣ ‘ਤੇ ਵੀ ਸਥਿਰ ਰਹਿੰਦੀ ਹੈ ।
(6) ਇਸ ਕਿਰਿਆ ਵਿੱਚ ਬੁਲਬੁਲੇ ਨਹੀਂ ਬਣਦੇ । (6) ਇਸ ਕਿਰਿਆ ਵਿੱਚ ਬੁਲਬੁਲੇ ਬਣਦੇ ਹਨ ।
(7) ਇਸ ਨਾਲ ਠੰਡ ਉਤਪੰਨ ਹੁੰਦੀ ਹੈ । (7) ਇਸ ਨਾਲ ਠੰਡ ਉਤਪੰਨ ਨਹੀਂ ਹੁੰਦੀ ।

ਪ੍ਰਸ਼ਨ 4.
ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਪਦਾਰਥ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ । ਨਿਸਚਿਤ ਤਾਪਮਾਨ ‘ਤੇ ਉਸਦੇ ਕਣਾਂ ਵਿੱਚ ਤਿਜ ਊਰਜਾ ਹੁੰਦੀ ਹੈ, ਜਿਸ ਕਾਰਨ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ । ਹੇਠ ਲਿਖੇ ਕਾਰਕ ਇਸ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ-

  1. ਸਤਹਿ ਖੇਤਰ ਵਧਣ ’ਤੇ – ਵਾਸ਼ਪੀਕਰਨ ਇੱਕ ਸਤਹਿ ਕਿਰਿਆ ਹੈ । ਜਦੋਂ ਸਤਹਿ ਦਾ ਖੇਤਰਫਲ ਵਧਾ ਦਿੱਤਾ ਜਾਂਦਾ ਹੈ ਤਾਂ ਵਾਸ਼ਪੀਕਰਨ ਦੀ ਦਰ ਵੱਧ ਜਾਂਦੀ ਹੈ । ਇਸ ਲਈ ਕਿਸੇ ਗਿਲਾਸ ਵਿੱਚ ਪਾਏ ਗਏ ਗਰਮ ਦੁੱਧ ਦੀ ਤੁਲਨਾ ਵਿੱਚ ਪਲੇਟ ਵਿੱਚ ਪਾਇਆ ਗਿਆ ਗਰਮ ਦੁੱਧ ਜਲਦੀ ਠੰਡਾ ਹੋ ਜਾਂਦਾ ਹੈ । ਗਿੱਲੇ ਕੱਪੜੇ ਨੂੰ ਸੁਕਾਉਣ ਲਈ ਇਸ ਨੂੰ ਧੁੱਪ ਵਿੱਚ ਫੈਲਾਇਆ ਜਾਂਦਾ ਹੈ ।
  2. ਤਾਪਮਾਨ ਵਿੱਚ ਵਾਧਾ – ਵ ਦਾ ਤਾਪਮਾਨ ਜਿੰਨਾ ਵੱਧ ਹੋਵੇਗਾ ਉਸਦਾ ਵਾਸ਼ਪੀਕਰਨ ਵੀ ਓਨਾ ਹੀ ਜਲਦੀ ਹੋਵੇਗਾ । ਇਸ ਦੇ ਪਦਾਰਥ ਦੇ ਕਣਾਂ ਨੂੰ ਕਾਫ਼ੀ ਗਤਿਜ ਊਰਜਾ ਪ੍ਰਾਪਤ ਹੁੰਦੀ ਹੈ ।
  3. ਨਮੀ ਵਿੱਚ ਕਮੀ – ਜਦੋਂ ਹਵਾ ਵਿੱਚ ਨਮੀ ਦੀ ਮਾਤਰਾ ਘੱਟ ਹੋਵੇ ਤਾਂ ਵਾਸ਼ਪੀਕਰਨ ਜਲਦੀ ਹੁੰਦਾ ਹੈ ਪਰ ਹਵਾ ਵਿੱਚ ਨਮੀ ਹੋਣ ਦੇ ਕਾਰਨ ਵਾਸ਼ਪੀਕਰਨ ਦੇਰ ਨਾਲ ਹੁੰਦਾ ਹੈ । ਵਰਖਾ ਦੇ ਦਿਨਾਂ ਵਿੱਚ ਗਿੱਲੇ ਕੱਪੜਿਆਂ ਨੂੰ ਇਸ ਕਾਰਨ ਸੁੱਕਣ ਵਿੱਚ ਦੇਰ ਲੱਗਦੀ ਹੈ ।
  4. ਹਵਾ ਦੀ ਗਤੀ ਵਿੱਚ ਤੇਜ਼ੀ – ਤੇਜ਼ ਹਵਾ ਨਾਲ ਵਾਸ਼ਪੀਕਰਨ ਜਲਦੀ ਹੁੰਦਾ ਹੈ । ਹਵਾ ਤੇਜ਼ ਹੋਣ ਦੇ ਕਾਰਨ ਜਲਵਾਸ਼ਪ ਹਵਾ ਨਾਲ ਉੱਡ ਜਾਂਦੇ ਹਨ ਜਿਸ ਕਾਰਨ ਆਸਪਾਸ ਦੇ ਜਲ ਵਾਸ਼ਪਾਂ ਦੀ ਮਾਤਰਾ ਘੱਟ ਜਾਂਦੀ ਹੈ ।
  5. ਪਦਾਰਥ ਦੀ ਪ੍ਰਕਿਰਤੀ – ਪੈਟਰੋਲ, ਸਪਿਰਟ ਆਦਿ ਅਜਿਹੇ ਹਨ, ਜਿਨ੍ਹਾਂ ਦੀ ਪ੍ਰਕਿਰਤੀ ਬਹੁਤ ਤੇਜ਼ੀ ਨਾਲ ਵਾਸ਼ਪੀਕ੍ਰਿਤ ਹੁੰਦੀ ਹੈ ।
  6. ਦਬਾਅ ਵਿੱਚ ਕਮੀ – ਵਾਂ ‘ਤੇ ਦਬਾਅ ਘੱਟ ਹੋਣ ਤੇ ਵਾਸ਼ਪੀਕਰਨ ਦੀ ਕਿਰਿਆ ਬਹੁਤ ਤੇਜ਼ੀ ਨਾਲ ਹੁੰਦੀ ਹੈ ।

ਪ੍ਰਸ਼ਨ 5.
ਤਾਪ ਅਤੇ ਤਾਪਮਾਨ ਵਿੱਚ ਅੰਤਰ ਲਿਖੋ ।
ਉੱਤਰ-
ਤਾਪ ਅਤੇ ਤਾਪਮਾਨ ਵਿੱਚ ਅੰਤਰ-

ਤਾਪ ਤਾਪਮਾਨ
(1) ਇਹ ਊਰਜਾ ਦਾ ਇੱਕ ਰੂਪ ਹੈ । (1) ਇਹ ਇੱਕ ਅਵਸਥਾ ਹੈ । ਇਸ ਨਾਲ ਤਾਪ ਦੇ ਵਹਾਅ ਦੀ ਦਿਸ਼ਾ ਦਾ ਪਤਾ ਚਲਦਾ ਹੈ ।
(2) ਇਸ ਵਿੱਚ ਗਰਮੀ ਜਾਂ ਸਰਦੀ ਦੀ ਸੰਵੇਦਨ ਦਾ ਅਨੁਭਵ ਹੁੰਦਾ ਹੈ । (2) ਵਸਤੂ ਦਾ ਗੁਣਧਰਮ ਹੋਣ ਦੇ ਕਾਰਨ ਇਹ ਤਾਪ ਦੇ ਪ੍ਰਵਾਹ ਨੂੰ ਨਿਸ਼ਚਿਤ ਕਰਦਾ ਹੈ ।
(3) ਇਸਨੂੰ ਕੈਲੋਰੀ ਜਾਂ ਕਿਲੋ ਕੈਲੋਰੀ ਵਿੱਚ ਨਾਪਿਆ ਜਾਂਦਾ ਹੈ । ਇਸ ਦਾ ਯਾਂਤਰਿਕ ਮਾਤਰਕ ਜੂਲ (J) ਹੈ । (3) ਇਸ ਨੂੰ ਅੰਸ਼ਾਂ ਵਿੱਚ ਨਾਪਦੇ ਹਨ ।
(4) ਇਹ ਵਸਤੂ ਵਿੱਚ ਊਰਜਾ ਦੀ ਮਾਤਰਾ ਹੈ । (4) ਇਹ ਵਸਤੁ ਦਾ ਭੌਤਿਕ ਗੁਣ ਹੈ ।
(5) ਇਸ ਨੂੰ ਕੈਲੋਰੀਮੀਟਰ ਨਾਲ ਨਾਪਦੇ ਹਨ । (5) ਇਸ ਨੂੰ ਥਰਮਾਮੀਟਰ ਨਾਲ ਨਾਪਿਆ ਜਾਂਦਾ ਹੈ ।
(6) ਇਹ ਵਸਤੂ ਦੀ ਸੰਹਿਤੀ, ਪ੍ਰਕਿਰਤੀ ਅਤੇ ਤਾਕੂਮ ‘ਤੇ ਨਿਰਭਰ ਹੈ । (6) ਇਹ ਵਸਤੂ ਦੀ ਸੰਹਿਤੀ, ਪ੍ਰਕਿਰਤੀ ਅਤੇ ਤਾਪਮ ‘ਤੇ ਨਿਰਭਰ ਨਹੀਂ ਕਰਦਾ ।
(7) ਇਹ ਇੱਕ ਕਾਰਨ ਹੈ । (7) ਇਹ ਤਾਪ ਦਾ ਪ੍ਰਭਾਵ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਦਾਰਥ ਕਿਸ ਨੂੰ ਕਹਿੰਦੇ ਹਨ ? ਸਪੱਸ਼ਟ ਕਰੋ ।
ਉੱਤਰ-
ਪਦਾਰਥ – ਸਾਡੇ ਰੋਜ਼ਾਨਾ ਜੀਵਨ ਵਿਚ ਵਰਤੋਂ ਵਿੱਚ ਕਈ ਤਰ੍ਹਾਂ ਦੀਆਂ ਵਸਤਾਂ ਆਉਂਦੀਆਂ ਹਨ । ਇਹਨਾਂ ਦਾ ਰੂਪ, ਰੰਗ, ਗੁਣ, ਆਕਾਰ, ਵਰਤੋਂ ਆਦਿ ਵੱਖ-ਵੱਖ ਹੁੰਦੇ ਹਨ ਪਰ ਫਿਰ ਵੀ ਸਾਡੇ ਲਈ ਉਪਯੋਗੀ ਹਨ । ਨਮਕ ਦਾ ਪਾਣੀ ਵਿੱਚ ਘੋਲ ਅਤੇ ਚੀਨੀ ਦਾ ਪਾਣੀ ਵਿੱਚ ਘੋਲ ਦੇਖਣ ਵਿੱਚ ਇਕੋ ਜਿਹੇ ਲਗਦੇ ਹਨ ਪਰ ਦੋਨੋਂ ਇਕ-ਦੂਜੇ ਤੋਂ ਵੱਖ-ਵੱਖ ਹਨ । ਮੇਜ਼, ਕੁਰਸੀ, ਪੌਦੇ, ਪਾਣੀ, ਹਵਾ, ਪੈਨਸਿਲ, ਪੱਥਰ, ਦੁੱਧ, ਮਾਸ, ਦਾਲਾਂ, ਅਨਾਜ ਆਦਿ ਸਾਰੇ ਪਦਾਰਥ ਹਨ | ਪਦਾਰਥ ਉਹ ਵਸਤੂਆਂ ਹਨ ਜੋ ਸਥਾਨ ਘੇਰਦੀਆਂ ਹਨ ਅਤੇ ਜਿਨ੍ਹਾਂ ਦਾ ਪੁੰਜ ਹੁੰਦਾ ਹੈ । ਇਸ ਲਈ ਸਾਡੇ ਆਸ-ਪਾਸ ਦੀਆਂ ਸਾਰੀਆਂ ਵਸਤੂਆਂ ਪਦਾਰਥ ਦੀ ਸ਼੍ਰੇਣੀ ਵਿਚ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 2.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪਦਾਰਥ ਕਣਾਂ ਤੋਂ ਬਣੇ ਹੁੰਦੇ ਹਨ ਅਤੇ ਕਣਾਂ ਵਿੱਚ ਖ਼ਾਲੀ ਸਥਾਨ ਹੁੰਦਾ ਹੈ ?
ਉੱਤਰ-
ਕਾਰਜ ਵਿਧੀ-ਇੱਕ 100 ml ਦਾ ਬੀਕਰ ਲਓ। ਇਸ ਨੂੰ ਲਗਭਗ ਪਾਣੀ ਨਾਲ ਅੱਧਾ ਭਰ ਦਿਓ ਅਤੇ ਪਾਣੀ ਦੇ ਪੱਧਰ ‘ਤੇ ਨਿਸ਼ਾਨ ਲਗਾ ਦਿਓ। ਹੁਣ ਇਸ ਵਿੱਚ ਕੁਝ ਨਮਕ ਜਾਂ ਚੀਨੀ ਪਾਓ ਅਤੇ ਪਾਣੀ ਦਾ ਪੱਧਰ ਧਿਆਨ ਨਾਲ ਦੇਖੋ । ਇਹ ਵੱਧ ਗਿਆ ਹੈ । ਨਮਕ ਜਾਂ ਚੀਨੀ ਨੂੰ ਕੱਚ ਦੀ ਛੜ ਨਾਲ ਚੰਗੀ ਤਰ੍ਹਾਂ ਹਿਲਾਓ । ਇਸ ਵਿੱਚ ਘੁਲ ਜਾਣ ਤੋਂ ਬਾਅਦ ਪਾਣੀ ਦਾ ਪੱਧਰ ਮੁੜ ਤੋਂ ਘੱਟ ਜਾਵੇਗਾ ।

ਨਤੀਜਾ-ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਪਾਣੀ ਦੇ ਅਣੂਆਂ ਵਿੱਚ ਖ਼ਾਲੀ ਥਾਂ ਹੈ । ਹਿਲਾਉਣ ਤੇ ਨਮਕ ਜਾਂ ਚੀਨੀ

ਦੇ ਅਣੁ ਉਹਨਾਂ ਖ਼ਾਲੀ ਥਾਂਵਾਂ ‘ਤੇ ਚਲੇ ਗਏ ਅਤੇ ਪਾਣੀ ਦਾ ਪੱਧਰ ਘੱਟ ਗਿਆ | ਪਦਾਰਥ ਕਣਾਂ ਤੋਂ ਬਣਿਆ ਹੋਣ ਕਾਰਨ ਹੀ ਨਮਕ ਜਾਂ ਚੀਨੀ ਪੂਰੀ ਤਰ੍ਹਾਂ ਪਾਣੀ ਵਿੱਚ ਘੁੱਲ ਗਈ ।

ਪ੍ਰਸ਼ਨ 3.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪਦਾਰਥ ਦੇ ਕਣ ਅਤੀ ਸੁਖਮ ਹੁੰਦੇ ਹਨ ?
ਉੱਤਰ-
ਪ੍ਰਯੋਗ-ਪੋਟਾਸ਼ੀਅਮ ਪਰਮੈਂਗਨੇਟ ਦੇ ਦੋ ਜਾਂ ਤਿੰਨ ਕਿਸਟਲਾਂ ਨੂੰ 100 ਮਿ. ਲੀ. ਪਾਣੀ ਵਿੱਚ ਘੋਲ ਦਿਓ । ਇਸ ਘੋਲ ਨਾਲ ਪਰਖਨਲੀ ਵਿੱਚੋਂ ਲਗਭਗ 10 ਮਿ.ਲੀ. ਘੋਲ ਕੱਢ ਕੇ 90 ਮਿ.ਲੀ. ਸਾਫ਼ ਪਾਣੀ ਵਿੱਚ ਮਿਲਾ ਦਿਓ। ਫਿਰ ਇਸ ਘੋਲ ਵਿਚੋਂ 10 ਮਿ.ਲੀ. ਕੱਢ ਕੇ ਉਸ ਨੂੰ ਫਿਰ 90 ਮਿ.ਲੀ. ਸਾਫ਼ ਪਾਣੀ ਵਿੱਚ ਮਿਲਾ ਦਿਓ। ਇਸ ਤਰ੍ਹਾਂ 5 ਤੋਂ 8 ਵਾਰ ਦੋਹਰਾਓ ਅਤੇ ਘੋਲ ਨੂੰ ਪਤਲਾ ਕਰਦੇ ਰਹੋ । ਤੁਸੀਂ ਦੇਖੋਗੇ ਕਿ ਪਾਣੀ ਹਾਲੇ ਵੀ ਰੰਗੀਨ ਰਹੇਗਾ ।
ਨਤੀਜਾ – ਇਸ ਤੋਂ ਸਿੱਧ ਹੁੰਦਾ ਹੈ ਕਿ ਪੋਟਾਸ਼ੀਅਮ ਪਰਮੈਂਗਨੇਟ ਦੇ ਸਿਰਫ਼ ਇੱਕ ਕ੍ਰਿਸਟਲ ਵਿੱਚ ਬਹੁਤ ਸੂਖਮ ਕਣ ਹੁੰਦੇ ਹਨ ।

ਪ੍ਰਸ਼ਨ 4.
ਪ੍ਰਯੋਗ ਦੁਆਰਾ ਠੋਸ, ਦ੍ਰਵ ਅਤੇ ਗੈਸਾਂ ‘ਤੇ ਦਬਾਅ ਦਾ ਪ੍ਰਭਾਵ ਦਰਸਾਓ ।
ਉੱਤਰ-
ਪ੍ਰਯੋਗ – 100 ml ਦੀਆਂ ਤਿੰਨ ਸਰਿੰਜਾਂ ਲੈ ਕੇ ਉਹਨਾਂ ਦੇ ਸਿਰਿਆਂ ਨੂੰ ਚਿੱਤਰ ਦੇ ਅਨੁਸਾਰ ਬੰਦ ਕਰ ਦਿਓ । ਸਾਰੀਆਂ ਸਰਿੰਜਾਂ ਦੇ ਪਿਸਟਨ ਨੂੰ ਕੱਢ
– ਪਿਸਟਨ ਦਿਓ । ਪਹਿਲੀ ਸਰਿੰਜ ਵਿੱਚ ਹਵਾ, ਦੂਜੀ ਵਿੱਚ ਪਾਣੀ ਅਤੇ ਤੀਜੀ ਵਿੱਚ ਚਾਕ ਦੇ ਟੁਕੜੇ ਭਰ ਦਿਓ । ਸਰਿੰਜ ਦੇ ਪਿਸਟਨ ਦੀ ਗਤੀਸ਼ੀਲਤਾ ਸੌਖਿਆਂ ਹੋ ਜਾਵੇ ਇਸ ਲਈ ਉਸ ਤੇ ਥੋੜ੍ਹੀ ਵੈਸਲੀਨ ਲਗਾ ਦਿਓ ਅਤੇ ਉਸ ਨੂੰ ਵਾਪਸ ਸਰਿੰਜ ਵਿੱਚ ਲਗਾਓ । ਹੁਣ ਪਿਸਟਨ ਨੂੰ ਨਪੀੜਨ ਦੀ ਕੋਸ਼ਿਸ਼ ਕਰੋ ।

ਹਵਾ ਵਾਲੀ ਸਰਿੰਜ ਵਿੱਚ ਪਿਸਟਨ ਆਸਾਨੀ ਨਾਲ ਗਤੀ ਕਰਦਾ ਹੈ, ਪਾਣੀ ਵਾਲੀ ਸਰਿੰਜ ਵਿੱਚ ਪਿਸਟਨ ਬਹੁਤ ਥੋੜ੍ਹੀ ਗਤੀ ਕਰਦਾ ਹੈ ਅਤੇ ਚਾਕ ਦੇ ਟੁਕੜਿਆਂ ਦਾ ਨਪੀੜਨ ਬਿਲਕੁਲ ਨਹੀਂ ਹੁੰਦਾ ।

ਨਤੀਜਾ – ਗੈਸਾਂ ਸਭ ਤੋਂ ਵੱਧ ਨਪੀੜਨ ਯੋਗ ਹੁੰਦੀਆਂ ਹਨ । ਵਾਂ ਨੂੰ ਵਧੇਰੇ ਨਹੀਂ ਦਬਾਇਆ ਜਾ ਸਕਦਾ ਪਰ ਠੋਸ ਤੇ ਦਬਾਅ ਦਾ ਪ੍ਰਭਾਵ ਨਹੀਂ । ਪੈਂਦਾ। ਗੈਸਾਂ ਸਭ ਤੋਂ ਵੱਧ ਦਬੀਣਯੋਗ ਹਨ ਜਾਂ ਗੈਸਾਂ ਨੂੰ ਨਪੀੜਿਆ ਜਾ ਸਕਦਾ ਹੈ ।

ਪ੍ਰਸ਼ਨ 5.
ਠੋਸ, ਦ੍ਰਵ, ਗੈਸ ਦੀ ਸਥਿਤੀ, ਅੰਤਰਾਆਣਵਿਕ ਬਲ ਦੇ ਆਧਾਰ ‘ਤੇ ਸਪੱਸ਼ਟ ਕਰੋ ।
ਉੱਤਰ-
ਹਰ ਪਦਾਰਥ ਬਹੁਤ ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ । ਇਹ ਕਣ ਸਥਿਰ ਨਾ ਹੋ ਕੇ ਲਗਾਤਾਰ ਗਤੀਸ਼ੀਲ ਰਹਿੰਦੇ ਹਨ ।
ਤਾਪ ਉਰਜਾ ਨਾਲ ਇਹਨਾਂ ਦੀ ਗਤਿਜ ਉਰਜਾ ਵੱਧ ਜਾਂਦੀ ਹੈ । ਇਹ ਇੱਕ-ਦੂਜੇ ਤੇ ਆਕਰਸ਼ਨ ਬਲ ਲਗਾਉਂਦੇ ਹਨ । ਜਿਸ ਨੂੰ ਅੰਤਰਾਆਣਵਿਕ ਬਲ ਕਹਿੰਦੇ ਹਨ । ਇਸ ਆਧਾਰ ‘ਤੇ ਠੋਸ, ਦਵ, ਗੈਸ ਦੀ ਸਥਿਤੀ ਦੀ ਵਿਆਖਿਆ ਕੀਤੀ ਜਾ ਸਕਦੀ ਹੈ ।

ਠੋਸ – ਇਹਨਾਂ ਵਿੱਚ ਕਣ ਇੱਕ-ਦੂਜੇ ਦੇ ਬਹੁਤ ਨੇੜੇ ਹੁੰਦੇ ਹਨ ਅਤੇ ਕਣਾਂ ਵਿੱਚ ਬਹੁਤ ਘੱਟ ਖਾਲੀ ਥਾਂ ਹੁੰਦੀ ਹੈ । ਇਹਨਾਂ ਵਿੱਚ ਆਕਰਸ਼ਨ ਬਲ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹ ਸਿਰਫ਼ ਘੁਰਨ ਗਤੀ ਕਰ ਸਕਦੇ ਹਨ । ਇਸ ਲਈ ਇਹਨਾਂ ਦਾ ਨਿਸਚਿਤ ਆਕਾਰ ਅਤੇ ਆਇਤਨ ਹੁੰਦਾ ਹੈ ।

ਦ੍ਰਵ – ਇਹਨਾਂ ਵਿੱਚ ਕਣ ਇੱਕ-ਦੂਸਰੇ ਤੋਂ ਦੂਰ-ਦੂਰ ਹੁੰਦੇ ਹਨ ਅਤੇ ਕਣਾਂ ਵਿੱਚ ਬਹੁਤ ਖ਼ਾਲੀ ਥਾਂ ਹੁੰਦੀ ਹੈ । ਜਿਸ ਦੇ ਨਤੀਜੇ ਵਜੋਂ ਇਹਨਾਂ ਵਿੱਚ ਆਕਰਸ਼ਨ ਬਲ ਤੁਲਨਾਤਮਕ ਕਮਜ਼ੋਰ ਹੁੰਦਾ ਹੈ ਪਰ ਇਹ ਇੰਨਾ ਕਮਜ਼ੋਰ ਨਹੀਂ ਹੁੰਦਾ ਕਿ ਕਣ ਇੱਕ-ਦੂਜੇ ਤੋਂ ਵੱਖ ਹੋ ਜਾਣ । ਇਸ ਲਈ ਦ੍ਰਵ ਪਦਾਰਥਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਕਿ ਕਣ ਇੱਕ-ਦੂਜੇ ਤੋਂ ਵੱਖ ਹੋ ਜਾਣ । ਇਸ ਲਈ ਵ ਪਦਾਰਥਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਇਹਨਾਂ ਦਾ ਨਿਸਚਿਤ ਆਇਤਨ ਹੁੰਦਾ ਹੈ । ਇਹ ਉਸ ਬਰਤਨ ਦਾ ਆਕਾਰ ਪ੍ਰਾਪਤ ਕਰ ਲੈਂਦੇ ਹਨ ਜਿਸ ਵਿੱਚ ਪਾਇਆ ਜਾਂਦਾ ਹੈ ।

ਗੈਸ-ਗੈਸਾਂ ਵਿੱਚ ਕਣਾਂ ਦੀ ਸਥਿਤੀ ਬਹੁਤ ਢਿੱਲੀ ਹੁੰਦੀ ਹੈ ਅਤੇ ਉਹਨਾਂ ਵਿੱਚ ਖ਼ਾਲੀ ਥਾਂ ਬਹੁਤ ਜ਼ਿਆਦਾ ਹੁੰਦੀ ਹੈ । ਉਹਨਾਂ ਦੇ ਵਿੱਚ ਆਕਰਸ਼ਨ ਬਲ ਨਾ ਦੇ ਬਰਾਬਰ ਹੀ ਹੁੰਦਾ ਹੈ ਅਤੇ ਤੀਬਰ ਵੇਗ ਨਾਲ ਸਾਰੀਆਂ ਦਿਸ਼ਾਵਾਂ ਵਿੱਚ ਇੱਧਰ| ਉੱਧਰ ਗਤੀ ਕਰ ਸਕਦੇ ਹਨ । ਇਸ ਲਈ ਗੈਸ ਦਾ ਨਾ ਤਾਂ ਨਿਸ਼ਚਿਤ ਆਕਾਰ ਹੁੰਦਾ ਹੈ ਤੇ ਨਾ ਹੀ ਨਿਸਚਿਤ ਆਇਤਨ । ਇਹਨਾਂ ਦੇ ਕਣਾਂ ਵਿਚਾਲੇ ਬਹੁਤ ਜ਼ਿਆਦਾ ਖ਼ਾਲੀ ਥਾਂ ਹੋਣ ਕਾਰਨ ਗੈਸ ਨੂੰ ਦਬਾਇਆ ਜਾ ਸਕਦਾ ਹੈ ਅਤੇ ਇਹ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ ।

ਪ੍ਰਸ਼ਨ 6.
ਪਾਣੀ ਅਤੇ ਅਲਕੋਹਲ ਦੇ ਨਿਸਚਿਤ ਆਇਤਨ ਨੂੰ ਆਪਸ ਵਿੱਚ ਮਿਲਾਉਣ ਤੇ ਮਿਸ਼ਰਨ ਦਾ ਆਇਤਨ ਸ਼ੁਰੂ ਵਿੱਚ ਲਏ ਗਏ ਪਾਣੀ ਅਤੇ ਐਲਕੋਹਲ ਦੇ ਆਇਤਨ ਦੇ ਯੋਗ ਤੋਂ ਘੱਟ ਹੋ ਜਾਂਦਾ ਹੈ । ਕਿਉਂ ? ਸਪੱਸ਼ਟ ਕਰੋ ।
ਉੱਤਰ-
ਕੱਚ ਦੀ ਇੱਕ ਨਲੀ ਨੂੰ ਅੱਧੇ ਭਾਗ ਤੱਕ ਪਾਣੀ ਨਾਲ ਭਰੋ । ਇਸ ਦੇ ਬਾਕੀ ਅੱਧੇ ਭਾਗ ਨੂੰ ਇਥਾਈਲ ਅਲਕੋਹਲ ਨਾਲ ਭਰ ਦਿਓ । ਇਸ ਨੂੰ ਚੰਗੀ ਤਰ੍ਹਾਂ ਹਿਲਾਓ । ਨਲੀ ਵਿੱਚ ਕੁਝ ਖ਼ਾਲੀ ਥਾਂ ਦਿਖਾਈ ਦੇਵੇਗੀ । ਕੁੱਝ ਸਮੇਂ ਬਾਅਦ ਇਸ ਨੂੰ ਫਿਰ ਦੇਖੋ । ਮਿਸ਼ਰਨ ਦਾ ਆਇਤਨ ਸ਼ੁਰੂ ਵਿੱਚ ਲਏ ਗਏ ਪਾਣੀ ਅਤੇ ਅਲਕੋਹਲ ਦੇ ਆਇਤਨ ਦੇ ਯੋਗ ਤੋਂ ਕੁੱਝ ਘੱਟ ਦਿਖਾਈ ਦੇਵੇਗਾ ਕਿਉਂਕਿ ਐਲਕੋਹਲ ਦੇ ਕਣ ਪਾਣੀ ਦੇ ਅੰਤਰਾਅਣੁਕ ਖ਼ਾਲੀ ਥਾਂ ਵਿੱਚ ਸਮਾ ਗਏ ਹਨ ।

ਪ੍ਰਸ਼ਨ 7.
ਠੰਡਕ ਪੈਦਾ ਕਰਨ ਲਈ 0°C ਵਾਲੇ ਪਾਣੀ ਦੀ ਜਗਾ 0°C ਵਾਲੀ ਬਰਫ਼ ਵਧੇਰੇ ਅਸਰ-ਕਾਰਕ ਹੈ : ਕਿਵੇਂ ?
ਉੱਤਰ-
0°C ਤਾਪਮਾਨ ਵਾਲੀ ਬਰਫ਼ 0°C ਵਾਲੇ ਪਾਣੀ ਦੀ ਤੁਲਨਾ ਵਿੱਚ ਵਧੇਰੇ ਠੰਡਾ ਕਰਦੀ ਹੈ ਕਿਉਂਕਿ ਇਹ 0°C ਵਾਲੇ ਪਾਣੀ ਵਿੱਚ ਬਦਲਣ ਲਈ ਆਪਣੀ ਪਿਘਲਣ ਦੀ ਗੁਪਤ ਤਾਪ ਉਰਜਾ ਦੇ ਬਰਾਬਰ ਤਾਪ ਉਰਜਾ ਲੈਂਦੀ ਹੈ ਅਤੇ ਫਿਰ ਤਾਪ ਦੇ ਵਾਧੇ ਲਈ ਤਾਪ ਉਰਜਾ ਪ੍ਰਾਪਤ ਕਰਦੀ ਹੈ ਜਦੋਂ ਕਿ 0°C ਵਾਲਾ ਪਾਣੀ ਸਿਰਫ਼ ਤਾਪ ਵਿੱਚ ਵਾਧੇ ਲਈ ਤਾਪ ਉਰਜਾ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 8.
ਬਰਫ਼ ਪਿਘਲਣ ਦੀ ਗੁਪਤ ਤਾਪ ਉਰਜਾ ਕੀ ਹੈ ? ਇਸਦਾ ਕੀ ਅਰਥ ਹੈ ?
ਉੱਤਰ-
ਬਰਫ਼ ਪਿਘਲਣ ਦੀ ਗੁਪਤ ਤਾਪ ਉਰਜਾ 3.34 × 105 J/kg (ਜਾਂ 80Cal/g) ਹੈ । ਇਸਦਾ ਅਰਥ ਹੈ ਕਿ °C ਤੇ 1 kg ਬਰਫ਼ 3.34 × 105 ਜੂਲ ਤਾਪ ਨੂੰ ਸੋਖ ਕੇ 0°C ਤੇ 1 kg ਪਾਣੀ ਵਿੱਚ ਬਦਲਦੀ ਹੈ । ਜਾਂ 1 kg ਪਾਣੀ °C ਤੇ 3.34 × 105 ਜੁਲ ਤਾਪ ਉਰਜਾ ਵਿਸਰਜਿਤ ਕਰਕੇ 0°C ਤੇ ਬਰਫ਼ ਵਿੱਚ ਬਦਲ ਜਾਂਦਾ ਹੈ ।

ਪ੍ਰਸ਼ਨ 9.
ਭਾਫ਼ ਦੇ ਵਾਸ਼ਪਣ ਦੀ ਗੁਪਤ ਤਾਪ ਊਰਜਾ ਕੀ ਹੈ ? ਇਸਦਾ ਕੀ ਅਰਥ ਹੈ ?
ਉੱਤਰ-
ਭਾਫ਼ ਦੇ ਵਾਸ਼ਪਣ ਦੀ ਗੁਪਤ ਤਾਪ ਉਰਜਾ 22.5 × 105 J/kg (ਜਾਂ 540 Cal/g ਹੈ । ਇਸਦਾ ਅਰਥ ਹੈ ਕਿ 100°C ਤੇ 1 kg ਪਾਣੀ 2.25 × 105 ਜੁਲ ਤਾਪ ਸੋਖਿਤ ਕਰਕੇ 100°C ਤਾਪ ਵਾਲੀ ਭਾਫ਼ ਵਿੱਚ ਬਦਲ ਜਾਂਦਾ ਹੈ । ਜਾਂ 100°C ਤੇ 1 kg ਭਾਫ਼ 22.5 × 105 ਜੂਲ ਤਾਪ ਊਰਜਾ ਵਿਸਰਜਿਤ (ਬਾਹਰ ਕੱਢ ਕੇ) 100°C ਵਾਲੇ ਪਾਣੀ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 10.
ਉਬਲਦੇ ਪਾਣੀ ਅਤੇ ਉਸੇ ਤਾਪ ਦੀ ਭਾਫ਼ ਵਿੱਚ ਕਿਸਦਾ ਸੇਕ ਜ਼ਿਆਦਾ ਹੈ ? ਕਾਰਨ ਦੱਸੋ ।
ਉੱਤਰ-
ਭਾਫ਼ ਸਦਾ ਹੀ ਉਬਲਦੇ ਪਾਣੀ ਤੋਂ ਵਧੇਰੇ ਗੰਭੀਰ ਜਲਨ ਪੈਦਾ ਕਰਦੀ ਹੈ । ਜਦੋਂ ਪਾਣੀ 100°C ਤਾਪਮਾਨ ‘ਤੇ ਉਬਲਦਾ ਹੈ ਤਾਂ ਭਾਫ਼ ਵਿੱਚ ਬਦਲ ਜਾਂਦਾ ਹੈ । ਉਸ ਨੂੰ 536 ਕੈਲੋਰੀ/ਮ ਜਾਂ 2260 ਜੁਲ/ਗਾਮ ਤਾਪ ਊਰਜਾ ਦੀ ਲੋੜ ਹੁੰਦੀ ਹੈ ਜਿਸ ਨੂੰ ਗੁਪਤ ਤਾਪ ਊਰਜਾ ਕਹਿੰਦੇ ਹਨ । ਇਸ ਲਈ ਉਬਲਦੇ ਪਾਣੀ ਤੋਂ ਭਾਫ਼ ਵਿੱਚ ਵਧੇਰੇ ਤਾਪ ਊਰਜਾ ਹੁੰਦੀ ਹੈ ਕਿਉਂਕਿ ਇਸ ਵਿੱਚ ਗੁਪਤ ਤਾਪ ਉਰਜਾ ਵੀ ਸ਼ਾਮਿਲ ਹੈ ਇਸੇ ਕਰਕੇ ਇਸ ਦੀ ਜਲਣ ਵਧੇਰੇ ਗੰਭੀਰ ਤੇ ਕਸ਼ਟਦਾਇਕ ਹੁੰਦੀ ਹੈ ।

ਪ੍ਰਸ਼ਨ 11.
ਜਦੋਂ ਮੋਟੇ ਕੱਚ ਤੋਂ ਬਣੇ ਗਿਲਾਸ ਵਿੱਚ ਉਬਲਦਾ ਹੋਇਆ ਪਾਣੀ (ਜਾਂ ਬਰਫ਼) ਪਾ ਦਿੱਤੀ ਜਾਵੇ ਤਾਂ ਇਹ ਤਿੜਕ ਜਾਂਦਾ ਹੈ ਕਿਉਂ ?
ਉੱਤਰ-
ਜਦੋਂ ਮੋਟੇ ਕੱਚ ਦੇ ਗਿਲਾਸ ਵਿੱਚ ਉਬਲਦਾ ਹੋਇਆ ਪਾਣੀ ਪਾ ਦਿੱਤਾ ਜਾਂਦਾ ਹੈ ਤਾਂ ਤਾਪ ਦੇ ਵਾਧੇ ਕਾਰਨ ਗਲਾਸ ਦਾ ਆਂਤਰਿਕ ਭਾਗ ਫੈਲ ਜਾਂਦਾ ਹੈ । ਕਿਉਂਕਿ ਕੱਚ ਤਾਪ ਦਾ ਘੱਟ ਚਾਲਕ ਹੈ, ਇਸ ਲਈ ਬਾਹਰ ਬਹੁਤ ਘੱਟ ਤਾਪ ਆਉਂਦਾ ਹੈ । ਬਾਹਰੀ ਸਤਹਿ ‘ਤੇ ਕੱਚ ਬਹੁਤ ਘੱਟ ਫੈਲਦਾ ਹੈ । ਇਸੇ ਕਾਰਨ ਗਿਲਾਸ ਤਿੜਕ ਜਾਂਦਾ ਹੈ ।

ਪ੍ਰਸ਼ਨ 12.
ਰੇਲ ਦੀਆਂ ਦੋ ਪੱਟਰੀਆਂ ਵਿੱਚ ਤਾਪ ਪਸਾਰ ਲਈ ਖ਼ਾਲੀ ਥਾਂ ਰੱਖਿਆ ਜਾਂਦਾ ਹੈ । ਕਿਉਂ ? ਸੰਖੇਪ ਵਿਆਖਿਆ ਕਰੋ ।
ਉੱਤਰ-
ਗਰਮੀਆਂ ਵਿੱਚ ਰੇਲ ਪੱਟਰੀਆਂ ਗਰਮ ਹੋ ਕੇ ਫੈਲਦੀਆਂ ਹਨ । ਜੇ ਪਸਾਰ ਲਈ ਖ਼ਾਲੀ ਥਾਂ ਨਹੀਂ ਰੱਖੀ ਜਾਵੇਗੀ ਤਾਂ ਇਹ ਟੇਢੀਆਂ ਹੋ ਸਕਦੀਆਂ ਹਨ ਅਤੇ ਰੇਲ ਪੱਟੜੀ ਤੋਂ ਉਤਰ ਸਕਦੀ ਹੈ । ਇਸ ਲਈ ਦੋ ਪੱਟਰੀਆਂ ਵਿੱਚ ਖ਼ਾਲੀ ਥਾਂ ਛੱਡੀ ਜਾਂਦੀ ਹੈ, ਤਾਂਕਿ ਇਹਨਾਂ ਨੂੰ ਪਸਾਰ ਲਈ ਜਗ੍ਹਾ ਮਿਲ ਸਕੇ ।

ਪ੍ਰਸ਼ਨ 13.
ਜਦੋਂ ਤਲਾਬ ਜੰਮ ਜਾਂਦੇ ਹਨ ਤਾਂ ਵੀ ਮੱਛੀਆਂ ਕਿਵੇਂ ਜੀਵਤ ਰਹਿੰਦੀਆਂ ਹਨ ?
ਉੱਤਰ-
ਪਾਣੀ ਦੇ ਅਸੰਗਤ ਪਸਾਰ ਦੇ ਕਾਰਨ ਬਹੁਤ ਕੜਾਕੇ ਦੀ ਠੰਡ ਵਿੱਚ ਵੀ ਝੀਲਾਂ ਅਤੇ ਤਲਾਬਾਂ ਦੇ ਪਾਣੀ ਦੀ ਉੱਪਰੀ ਸਤਹਿ ਹੀ ਜੰਮਦੀ ਹੈ । ਉੱਪਰ ਜੰਮੀ ਬਰਫ਼ ਦੇ ਹੇਠਾਂ ਪਾਣੀ ਜੰਮਦਾ ਨਹੀਂ ਹੈ । ਨਤੀਜੇ ਵਜੋਂ ਮੱਛੀਆਂ ਅਤੇ ਹੋਰ ਜਲ ਜੀਵ ਜੀਵਤ ਰਹਿੰਦੇ ਹਨ । ਜੇ ਪਾਣੀ ਦਾ ਪਸਾਰ ਇੱਕੋ ਜਿਹਾ ਹੁੰਦਾ ਤਾਂ ਝੀਲਾਂ ਅਤੇ ਤਲਾਬਾਂ ਦਾ ਸਾਰਾ ਪਾਣੀ ਜੰਮ ਜਾਣਾ ਸੀ ਤੇ ਜਲ-ਜੀਵਾਂ ਅਤੇ ਜਲ ਬਨਸਪਤੀ ਦਾ ਬਚਣਾ ਅਸੰਭਵ ਹੋ ਜਾਣਾ ਸੀ ।

ਪ੍ਰਸ਼ਨ 14.
ਜੌਹਰ ਉੱਡਣਾ ਵਿਧੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜੌਹਰ ਉੱਡਣਾ ਵਿਧੀ ਵਿੱਚ ਠੋਸ ਨੂੰ ਗਰਮ ਕਰ ਕੇ ਸਿੱਧਿਆਂ ਵਾਸ਼ਪਾਂ ਵਿੱਚ ਜਾਂ ਵਾਸ਼ਪਾਂ ਨੂੰ ਸਿੱਧਿਆਂ ਠੋਸ ਵਿੱਚ ਬਦਲਿਆ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਵ ਨਹੀ ਬਣਦਾ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 7
ਇਸ ਵਿਧੀ ਨਾਲ ਅਮੋਨੀਅਮ ਕਲੋਰਾਈਡ, ਨੈਪਥਾਲੀਨ, ਆਇਓਡੀਨ, ਕਪੂਰ ਆਦਿ ਨੂੰ ਸੌਖਿਆਂ ਹੀ ਪ੍ਰਾਪਤ ਕਰ ਲਿਆ ਜਾਂਦਾ ਹੈ ।

ਚੀਨੀ ਦੀ ਪਿਆਲੀ ਵਿੱਚ ਥੋੜਾ ਕਪੂਰ ਜਾਂ ਅਮੋਨੀਅਮ ਕਲੋਰਾਈਡ ਲਓ । ਇਸ ਉੱਪਰ ਫਿਲਟਰ ਪੇਪਰ ਰੱਖ ਕੇ ਉਸ ਤੇ ਉਲਟੀ ਕੀਪ ਰੱਖ ਦਿਓ । ਕੀਪ ਦੇ ਸਿਰੇ ਵਿੱਚ ਰੂੰ ਦਾ ਇੱਕ ਟੁੱਕੜਾ ਫਸਾ ਦਿਓ | ਗਰਮ ਕਰਨ ਤੇ ਵਾਸ਼ਪ ਬਣਿਆ ਕਪੂਰ ਜਾਂ ਅਮੋਨੀਅਮ ਕਲੋਰਾਈਡ ਪ੍ਰਾਪਤ ਹੋ ਜਾਵੇਗਾ ।

ਪ੍ਰਸ਼ਨ 15.
ਬਰਫ਼ੀਲੇ ਪਾਣੀ ਦੇ ਭਰੇ ਗਿਲਾਸ ਦੀ ਬਾਹਰੀ ਸਤਹਿ ‘ਤੇ ਪਾਣੀ ਦੀਆਂ ਬੂੰਦਾਂ ਕਿਉਂ ਦਿਖਾਈ ਦਿੰਦੀਆਂ ਹਨ ?
ਉੱਤਰ-
ਕਿਸੇ ਬਰਤਨ ਵਿੱਚ ਅਸੀਂ ਬਰਫ਼ੀਲਾ ਪਾਣੀ ਰੱਖਦੇ ਹਾਂ । ਜਲਦੀ ਹੀ ਬਰਤਨ ਦੀ ਬਾਹਰੀ ਸਤਹਿ ਤੇ ਸਾਨੂੰ ਪਾਣੀ ਦੀਆਂ ਬੂੰਦਾਂ ਨਜ਼ਰ ਆਉਣ ਲੱਗਦੀਆਂ ਹਨ । ਹਵਾ ਵਿੱਚ ਮੌਜੂਦ ਜਲ ਵਾਸ਼ਪਾਂ ਦੀ ਊਰਜਾ ਠੰਡੇ ਪਾਣੀ ਦੇ ਸੰਪਰਕ ਵਿੱਚ ਆ ਕੇ ਘੱਟ ਹੋ ਜਾਂਦੀ ਹੈ ਅਤੇ ਇਹ ਦਵ ਅਵਸਥਾ ਵਿੱਚ ਬਦਲ ਜਾਂਦੇ ਹਨ, ਜੋ ਸਾਨੂੰ । ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪਦਾਰਥ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਸ਼ਵ ਦੀ ਹਰ ਵਸਤੂ ਜਿਸ ਤੋਂ ਸਮੱਗਰੀ ਬਣਦੀ ਹੈ, ਜੋ ਸਥਾਨ ਘੇਰਦੀ ਹੈ ਅਤੇ ਜਿਸਦਾ ਪੁੰਜ ਹੁੰਦਾ ਹੈ, ਉਸ ਨੂੰ ਪਦਾਰਥ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਪਦਾਰਥ ਦੇ ਪੰਜ ਉਦਾਹਰਨ ਲਿਖੋ ।
ਉੱਤਰ-
ਹਵਾ, ਭੋਜਨ, ਪੱਥਰ, ਜਲ, ਪੌਦੇ ।

ਪ੍ਰਸ਼ਨ 3.
ਵਿਸਰਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਦੋ ਵੱਖ-ਵੱਖ ਪਦਾਰਥਾਂ ਦੇ ਕਣਾਂ ਦੇ ਆਪਣੇ ਆਪ-ਆਪਸ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

ਪ੍ਰਸ਼ਨ 4.
ਭੌਤਿਕ ਅਵਸਥਾ ਦੇ ਆਧਾਰ ‘ਤੇ ਪਦਾਰਥ ਦੀਆਂ ਅਵਸਥਾਵਾਂ ਕਿਹੜੀਆਂ ਹਨ ?
ਉੱਤਰ-
ਠੋਸ, ਦ੍ਰਵ, ਗੈਸ ।

ਪ੍ਰਸ਼ਨ 5.
ਸਪੰਜ ਦਾ ਨਪੀੜਨਾ ਸੰਭਵ ਕਿਉਂ ਹੈ ?
ਉੱਤਰ-
ਸਪੰਜ ਦਾ ਨਪੀੜਨਾ ਇਸ ਵਿੱਚ ਮੌਜੂਦ ਛੇਕਾਂ ਵਿਚਲੀ ਹਵਾ ਦੇ ਬਾਹਰ ਨਿਕਲਣ ਕਾਰਨ ਸੰਭਵ ਹੁੰਦਾ ਹੈ ।

ਪ੍ਰਸ਼ਨ 6.
ਦ੍ਰਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਸਚਿਤ ਆਇਤਨ ਵਾਲੇ ਪਦਾਰਥ ਹਨ ਜਿਨ੍ਹਾਂ ਵਿੱਚ ਵਗਣ ਦਾ ਗੁਣ ਹੁੰਦਾ ਹੈ ਅਤੇ ਇਹ ਆਕਾਰ ਬਦਲਦੇ ਹਨ ।

ਪ੍ਰਸ਼ਨ 7.
ਜਲ ਦੇ ਕਿਸ ਗੁਣ ਕਾਰਨ ਜਲੀ ਜੰਤੂ ਜੀਵਤ ਰਹਿ ਸਕਦੇ ਹਨ ?
ਉੱਤਰ-
ਵਾਤਾਵਰਨ ਵਿੱਚ ਮੌਜੂਦ ਆਕਸੀਜਨ ਗੈਸ ਵਿਸਰਿਤ ਹੋ ਕੇ ਪਾਣੀ ਵਿੱਚ ਮਿਲ ਜਾਂਦੀ ਹੈ ਜੋ ਜਲੀ ਜੰਤੂਆਂ ਦੇ ਜੀਵਨ ਲਈ ਜ਼ਰੂਰੀ ਹੁੰਦੀ ਹੈ ।

ਪ੍ਰਸ਼ਨ 8.
ਵਾਹਨਾਂ ਵਿੱਚ ਕਿਹੜੀ ਨਪੀੜੀ ਗੈਸ ਵਰਤੀ ਜਾਂਦੀ ਹੈ ?
ਉੱਤਰ-
ਪੀੜੀ ਕੁਦਰਤੀ ਗੈਸ (CNG) ।

ਪ੍ਰਸ਼ਨ 9.
ਘਰਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਹੜੀ ਗੈਸ ਵਰਤੀ ਜਾ ਸਕਦੀ ਹੈ ?
ਉੱਤਰ-
ਤਰਲੀਕ੍ਰਿਤ ਪੈਟਰੋਲੀਅਮ ਗੈਸ (LPG) ।

ਪ੍ਰਸ਼ਨ 10.
ਸੈਂਟ ਅਤੇ ਅਗਰਬੱਤੀ ਦੀ ਮਹਿਕ ਤੇਜ਼ੀ ਨਾਲ ਕਿਉਂ ਫੈਲ ਜਾਂਦੀ ਹੈ ?
ਉੱਤਰ-
ਕਣਾਂ ਦੀ ਤੇਜ਼ ਗਤੀ ਨਾਲ ਵਧੇਰੇ ਖ਼ਾਲੀ ਥਾਂਵਾਂ ਦੇ ਕਾਰਨ ਗੈਸਾਂ ਦਾ ਵਿਸਰਣ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ ।

ਪ੍ਰਸ਼ਨ 11.
ਪਾਣੀ ਵ ਦੀ ਕਿਹੜੀਆਂ-ਕਿਹੜੀਆਂ ਅਵਸਥਾਵਾਂ ਵਿੱਚ ਹੁੰਦਾ ਹੈ ?
ਉੱਤਰ-
ਪਾਣੀ ਠੋਸ (ਬਰਫ਼), ਤਰਲ, ਗੈਸ (ਵਾਸ਼ਪ ਅਵਸਥਾ ਵਿੱਚ ਮਿਲਦਾ ਹੈ ।

ਪ੍ਰਸ਼ਨ 12.
ਠੋਸ, ਤਰਲ ਅਤੇ ਗੈਸ ਦੇ ਚਾਰ-ਚਾਰ ਉਦਾਹਰਨ ਦਿਓ ।
ਉੱਤਰ-
ਠੋਸ-ਲੱਕੜੀ, ਪੱਥਰ, ਚੀਨੀ, ਨਮਕ । ਤਰਲ-ਪਾਣੀ, ਦੁੱਧ, ਤੇਲ, ਐਲਕੋਹਲ । ਗੈਸ-ਵਾਯੂ, ਆਕਸੀਜਨ, ਹਾਈਡ੍ਰੋਜਨ, ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 13.
CNG ਦਾ ਪੂਰਾ ਨਾਂ ਲਿਖੋ ।
ਉੱਤਰ-
Compressed Natural Gas (ਨਪੀੜਤ ਕੁਦਰਤੀ ਗੈਸ) ।

ਪ੍ਰਸ਼ਨ 14.
ਤਾਪਮਾਨ ਦੀ S.I. ਇਕਾਈ ਕੀ ਹੈ ?
ਉੱਤਰ-
ਕੈਲਵਿਨ ।

ਪ੍ਰਸ਼ਨ 15.
0°c ਕਿੰਨੇ ਕੈਲਵਿਨ ਦੇ ਬਰਾਬਰ ਹੁੰਦਾ ਹੈ ?
ਉੱਤਰ-
0°C = 273K

ਪ੍ਰਸ਼ਨ 16.
ਪਾਣੀ ਦਾ ਉਬਾਲ ਦਰਜਾ ਕੀ ਹੈ ?
ਉੱਤਰ-
ਪਾਣੀ ਦਾ ਉਬਾਲ ਜਾ 373K (100°C) ਹੈ ।

ਪ੍ਰਸ਼ਨ 17.
ਖ਼ੁਸ਼ਕ ਬਰਫ਼ ਕੀ ਹੈ ?
ਉੱਤਰ-
ਠੋਸ ਕਾਰਬਨ-ਡਾਈਆਕਸਾਈਡ ਨੂੰ ਖ਼ੁਸ਼ਕ ਬਰਫ਼ (Dry Ice) ਕਹਿੰਦੇ ਹਨ ।

ਪ੍ਰਸ਼ਨ 18.
ਦਬਾਅ ਦੇ ਮਾਪਣ ਦੀ ਇਕਾਈ ਕੀ ਹੈ ?
ਉੱਤਰ-
ਐਟਮੋਸਫੀਅਰ (atm) ।

ਪ੍ਰਸ਼ਨ 19.
ਦਬਾਅ ਦੀ S.I. ਇਕਾਈ ਕੀ ਹੈ ?
ਉੱਤਰ-
ਪਾਸਕਲ (Pa) ।

Science Guide for Class 9 PSEB ਸਾਡੇ ਆਲੇ-ਦੁਆਲੇ ਦੇ ਪਦਾਰ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਹਨ :
ਕੁਰਸੀ, ਹਵਾ, ਸੁਨੇਹ, ਗੰਧ, ਘਿਰਣਾ, ਬਦਾਮ, ਵਿਚਾਰ, ਠੰਡ, ਠੰਡਾ ਪਿਆਓ, ਇਤਰ ਦੀ ਗੰਧ ।
ਉੱਤਰ-
ਕੁਰਸੀ, ਹਵਾ, ਬਦਾਮ ਅਤੇ ਠੰਡਾ ਪਿਆਓ ਪਦਾਰਥ ਹਨ, ਕਿਉਂਕਿ ਇਹਨਾਂ ਦਾ ਪੰਜ ਹੁੰਦਾ ਹੈ ਤੇ ਇਹ ਸਥਾਨ ਘੇਰਦੇ ਹਨ ।

ਪ੍ਰਸ਼ਨ 2.
ਹੇਠ ਲਿਖੇ ਪ੍ਰੇਖਣ ਦੇ ਕਾਰਨ ਦੱਸੋ :
ਗਰਮਾ-ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰ ਤੋਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ ।
ਉੱਤਰ-
ਗਰਮਾ-ਗਰਮ ਜਾਂ ਠੰਡਾ ਖਾਣਾ ਕਣਾਂ ਤੋਂ ਬਣਦਾ ਹੈ ਅਤੇ ਪਦਾਰਥ ਦੇ ਕਣ ਸਦਾ ਗਤੀਸ਼ੀਲ ਹੁੰਦੇ ਹਨ । ਉਹਨਾਂ ਵਿੱਚ ਵਿਸਰਣ ਹੁੰਦਾ ਹੈ । ਤਾਪਮਾਨ ਵੱਧਣ ਨਾਲ ਕਣਾਂ ਦੀ ਗਤੀ ਤੇਜ਼ ਹੋ ਜਾਂਦੀ ਹੈ । ਉਹਨਾਂ ਦੀ ਵਿਸਰਣ ਦੀ ਦਰ ਵੱਧ ਜਾਂਦੀ ਹੈ । ਗਰਮਾ-ਗਰਮ ਖਾਣੇ ਦੀ ਮਹਿਕ ਕਈ ਮੀਟਰ ਦੂਰ ਤੋਂ ਤੁਹਾਡੇ ਕੋਲ ਵਿਸਰਣ ਰਾਹੀਂ ਪਹੁੰਚ ਜਾਂਦੀ ਹੈ । ਦੂਜੇ ਪਾਸੇ ਭੋਜਨ ਠੰਡਾ ਹੋਣ ‘ਤੇ ਇਸਦੇ ਕਣਾਂ ਦਾ ਹਵਾ ਵਿੱਚ ਵਿਸਰਣ, ਲਗਪਗ ਨਾ ਦੇ ਬਰਾਬਰ ਹੁੰਦਾ ਹੈ । ਇਸ ਲਈ ਵਧੇਰੇ ਦੂਰੀ ‘ਤੇ ਠੰਡੇ ਭੋਜਨ ਦੀ ਮਹਿਕ ਨਹੀਂ ਆ ਪਾਉਂਦੀ ਅਤੇ ਸਾਨੂੰ ਭੋਜਨ ਦੇ ਨੇੜੇ ਜਾਣਾ ਪੈਂਦਾ ਹੈ ।

ਪ੍ਰਸ਼ਨ 3.
ਸਵਿਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਕੱਟ ਲੈਂਦਾ ਹੈ ਇਸ ਨਾਲ ਪਦਾਰਥ ਦਾ ਕਿਹੜਾ ਗੁਣ ਖਿਤ ਹੁੰਦਾ ਹੈ ?
ਉੱਤਰ-
ਸਵਿਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਨੂੰ ਕੱਟ ਲੈਂਦਾ ਹੈ ਕਿਉਂਕਿ ਪਾਣੀ ਦੇ ਕਣਾਂ ਵਿੱਚ ਅੰਤਰਾਅਣੂਕ ਬਲ ਕਾਰਜ ਕਰਦਾ ਹੈ ਜੋ ਕਣਾਂ ਨੂੰ ਇੱਕ ਨਾਲ ਰੱਖਦਾ ਹੈ । ਜਲ ਦੇ ਕਣਾਂ ਵਿੱਚ ਦੂਰੀ ਵਧੇਰੇ ਹੁੰਦੀ ਹੈ ਅਤੇ ਉਹਨਾਂ ਵਿੱਚ ਨਪੀੜਨ ਦਾ ਗੁਣ ਹੁੰਦਾ ਹੈ । ਸਵੀਮਿੰਗ ਪੂਲ ਵਿੱਚ ਗੋਤਾਖੋਰ ਜਦੋਂ ਪਾਣੀ ਨੂੰ ਆਪਣੇ ਹੱਥ ਨਾਲ ਧੱਕਦਾ ਹੈ ਤਾਂ ਪਾਣੀ ਦੇ ਅਣੂਆਂ ਵਿੱਚ ਆਕਰਸ਼ਣ ਬਲ ਘੱਟ ਹੋਣ ਦੇ ਕਾਰਨ ਉਹ ਪਾਣੀ ਨੂੰ ਕੱਟ ਸਕਦਾ ਹੈ ।

ਪ੍ਰਸ਼ਨ 4.
ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ?
ਉੱਤਰ-
ਸਾਰੇ ਪਦਾਰਥ ਕਣਾਂ ਤੋਂ ਮਿਲਣ ‘ਤੇ ਬਣਦੇ ਹਨ । ਸਾਰੇ ਪਦਾਰਥਾਂ ਦੇ ਕਣ ਬਹੁਤ ਛੋਟੇ ਹੁੰਦੇ ਹਨ, ਇੰਨੇ ਛੋਟੇ ਹੁੰਦੇ ਹਨ ਕਿ ਉਹਨਾਂ ਦੇ ਛੋਟੇ ਆਕਾਰ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ । ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅੱਗੇ ਲਿਖੇ ਅਨੁਸਾਰ ਹਨ-

  1. ਪਦਾਰਥ ਦੇ ਕਣਾਂ ਵਿੱਚ ਖ਼ਾਲੀ ਥਾਂਵਾਂ ਹੁੰਦੀਆਂ ਹਨ ।
  2. ਪਦਾਰਥ ਦੇ ਕਣ ਲਗਾਤਾਰ ਗਤੀ ਕਰਦੇ ਰਹਿੰਦੇ ਹਨ ਉਹਨਾਂ ਵਿੱਚ ਗਤਿਜ ਊਰਜਾ ਹੁੰਦੀ ਹੈ ।
  3. ਪਦਾਰਥ ਦੇ ਕਣ ਇੱਕ-ਦੂਸਰੇ ਨੂੰ ਆਕਰਸ਼ਿਤ ਕਰਦੇ ਹਨ । ਇਹ ਆਕਰਸ਼ਣ ਬਲ ਵੱਖ-ਵੱਖ ਪਦਾਰਥਾਂ ਵਿੱਚ ਵੱਖਵੱਖ ਹੁੰਦਾ ਹੈ ।
  4. ਤਾਪਮਾਨ ਵਧਾਉਣ ਤੇ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ ।

ਪ੍ਰਸ਼ਨ 5.
ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ । (ਘਣਤਾ = ਪੁੰਜ/ਆਇਤਨ ) ਵੱਧਦੀ ਹੋਈ ਘਣਤਾ ਦੇ ਕ੍ਰਮ ਵਿੱਚ ਹੇਠ ਲਿਖਿਆਂ ਨੂੰ ਦਰਸਾਓ :
ਹਵਾ, ਚਿਮਨੀ ਦਾ ਧੂੰਆਂ, ਸ਼ਹਿਦ, ਪਾਣੀ, ਚਾਕ, ਤੂੰ ਅਤੇ ਲੋਹਾ ।
ਉੱਤਰ-
ਚਿਮਨੀ ਦਾ ਧੂੰਆਂ, ਹਵਾ, ਨੂੰ, ਪਾਣੀ, ਸ਼ਹਿਦ, ਚਾਕ, ਲੋਹਾ ।

ਪ੍ਰਸ਼ਨ 6.
(ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣਾਂ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਣੀਬੱਧ ਕਰੋ ।
(ਅ) ਹੇਠ ਲਿਖਿਆਂ ‘ਤੇ ਟਿੱਪਣੀ ਕਰੋਨਿੱਗਰਤਾ, ਦਬੀਣਯੋਗਤਾ, ਤਰਲਤਾ, ਬਰਤਨ ਵਿੱਚ ਗੈਸ ਦਾ ਭਰਨਾ, ਆਕਾਰ, ਗਤਿਜ ਊਰਜਾ ਅਤੇ ਘਣਤਾ ।
ਉੱਤਰ-
(ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਠੋਸ, ਵ ਅਤੇ ਗੈਸ ਹਨ ।
ਠੋਸ, ਦ੍ਰਵ ਅਤੇ ਗੈਸ ਵਿੱਚ ਅੰਤਰ-

(ਅ)
1. ਨਿੱਗਰਤਾ – ਨਿੱਗਰਤਾ ਠੋਸ ਪਦਾਰਥਾਂ ਦਾ ਗੁਣ ਹੈ । ਨਾਂ ਦੇ ਬਰਾਬਰ ਨਪੀੜਨ ਯੋਗਤਾ ਕਾਰਨ, ਇਹ ਬਾਹਰੀ ਬਲ ਲਗਾਉਣ ‘ਤੇ ਵੀ ਆਪਣੇ ਆਕਾਰ ਨੂੰ ਨਹੀਂ ਬਦਲਦੇ । ਠੋਸ ਪਦਾਰਥਾਂ ਵਿੱਚ ਆਕਰਸ਼ਣ ਬਲ ਦੇ ਕਾਰਨ ਮਜ਼ਬੂਤੀ ਵਧੇਰੇ ਹੁੰਦੀ ਹੈ । ਵ ਨੂੰ ਥੋੜ੍ਹਾ ਦਬਾਇਆ ਜਾ ਸਕਦਾ ਹੈ ਅਤੇ ਗੈਸ ਨੂੰ ਸਰਲਤਾ ਨਾਲ ਦਬਾਇਆ ਜਾ ਸਕਦਾ ਹੈ ।

2. ਦਬੀਣਯੋਗਤਾ – ਪਦਾਰਥਾਂ ਦਾ ਦਬੀਣਯੋਗਤਾ ਗੁਣ, ਉਹਨਾਂ ‘ਤੇ ਦਬਾਅ ਦੇ ਅਸਰ ਨੂੰ ਦੱਸਦਾ ਹੈ । ਜੇ ਪਦਾਰਥ ਨੂੰ ਬਾਹਰੀ ਦਬਾਅ ਨਾਲ ਦਬਾਇਆ ਨਹੀਂ ਜਾ ਸਕਦਾ ਤਾਂ ਉਸ ਦੀ ਦੁਬੀਣਯੋਗਤਾ ਨਾਂ ਦੇ ਬਰਾਬਰ ਹੋਵੇਗੀ । ਇਸ ਤੋਂ ਇਲਾਵਾ ਜੇ ਪਦਾਰਥ ਨੂੰ ਬਾਹਰੀ ਦਬਾਅ ਨਾਲ ਦਬਾਇਆ ਜਾ ਸਕਦਾ ਹੋਵੇ ਤਾਂ ਉਸਦੀ ਦਬੀਯੋਗਤਾ ਵਧੇਰੇ ਹੋਵੇਗੀ । ਦੂਜੇ ਸ਼ਬਦਾਂ ਵਿੱਚ ਦਬੀਯੋਗਤਾ ਪਦਾਰਥ ਦੇ ਆਇਤਨ ਨਾਲ ਸੰਬੰਧਿਤ ਹੁੰਦੀ ਹੈ । ਸਥਿਰ ਆਇਤਨ ਵਾਲੇ ਪਦਾਰਥਾਂ ਦੀ ਦਬੀਣਯੋਗਤਾ ਨਾ ਦੇ ਬਰਾਬਰ ਅਤੇ ਪਰਿਵਰਤਨਸ਼ੀਲ ਆਇਤਨ ਵਾਲੇ ਪਦਾਰਥਾਂ ਦੀ ਦਬੀਣਯੋਗਤਾ ਵੱਧ ਹੁੰਦੀ ਹੈ । ਠੋਸ ਪਦਾਰਥਾਂ ਨੂੰ ਬਾਹਰੀ ਬਲ ਦੁਆਰਾ ਦਬਾਇਆ ਨਹੀਂ ਜਾ ਸਕਦਾ ਅਤੇ ਇਹਨਾਂ ਦਾ ਆਇਤਨ ਵੀ ਨਿਸਚਿਤ ਹੁੰਦਾ ਹੈ । ਇਸ ਲਈ ਇਹਨਾਂ ਦੀ ਦਬੀਣਯੋਗਤਾ ਨਾ ਦੇ ਬਰਾਬਰ ਹੁੰਦੀ ਹੈ । ਵਾਂ ਦੀ ਦਬੀਣਯੋਗਤਾ ਠੋਸਾਂ ਤੋਂ ਵੱਧ ਹੁੰਦੀ ਹੈ ਅਤੇ ਗੈਸਾਂ ਦੀ ਦਬੀਣਯੋਗਤਾ ਸਭ ਤੋਂ ਵੱਧ ਹੁੰਦੀ ਹੈ । ਇਸੇ ਕਾਰਨ ਗੈਸਾਂ ਨੂੰ ਘੱਟ ਆਇਤਨ ਵਾਲੇ ਸਿਲੰਡਰਾਂ ਵਿੱਚ ਨਪੀੜਿਆ ਜਾ ਸਕਦਾ ਹੈ ।

3. ਤਰਲਤਾ – ਤਰਲਤਾ, ਤਰਲ ਪਦਾਰਥਾਂ ਦਾ ਗੁਣ ਹੈ ਜਿਨ੍ਹਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਨਿਸਚਿਤ ਆਇਤਨ ਜ਼ਰੂਰ ਹੁੰਦਾ ਹੈ । ਤਰਲਤਾ ਵੱਗਣ ਦੀ ਪ੍ਰਵਿਰਤੀ ਹੈ ਅਤੇ ਇਸ ਵਿੱਚ ਦਵ ਦਾ ਆਕਾਰ ਬਦਲਦਾ ਰਹਿੰਦਾ ਹੈ । ਠੋਸ ਬਿਲਕੁਲ ਨਹੀਂ ਵੱਗਦੇ ਪਰ ਗੈਸਾਂ ਸਾਰੀਆਂ ਦਿਸ਼ਾਵਾਂ ਵਿੱਚ ਵਗਦੀਆਂ ਹਨ ।

4. ਬਰਤਨ ਵਿੱਚ ਗੈਸ ਦਾ ਭਰਨਾ – ਗੈਸਾਂ ਦੇ ਕਣਾਂ ਵਿੱਚ ਅੰਤਰਾਣੁਕ ਬਲ ਨਾ ਦੇ ਬਰਾਬਰ ਹੋਣ ਕਰਕੇ ਦਬੀਣਯੋਗਤਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਗੈਸ ਦੇ ਵਧੇਰੇ ਆਇਤਨ ਨੂੰ ਕਿਸੇ ਘੱਟ ਆਇਤਨ ਵਾਲੇ ਬਰਤਨ ਵਿੱਚ ਨਪੀੜਿਆ ਜਾ ਸਕਦਾ ਹੈ ਅਤੇ ਸਰਲਤਾ ਪੂਰਵਕ ਇੱਕ ਸਥਾਨ ਤੋਂ ਦੂਜੇ ਸਥਾਨ ਤਕ ਭੇਜਿਆ ਜਾ ਸਕਦਾ ਹੈ ।

5. ਆਕਾਰ – ਪਦਾਰਥ ਦੇ ਕਣਾਂ ਵਿੱਚ ਇੱਕ ਬਲ ਕਾਰਜ ਕਰਦਾ ਹੈ । ਇਹ ਬਲੇ ਕਣਾਂ ਨੂੰ ਇੱਕ ਸਾਰ ਰੱਖਦਾ ਹੈ ਅਤੇ ਵਸਤੂ ਨੂੰ ਆਕਾਰ ਪ੍ਰਦਾਨ ਕਰਦਾ ਹੈ । ਇਹ ਆਕਰਸ਼ਣ ਬਲ ਦਾ ਮੁੱਲ ਵੱਖ-ਵੱਖ ਪਦਾਰਥਾਂ ਵਿੱਚ ਵੱਖ-ਵੱਖ ਹੁੰਦੀ ਹੈ । ਠੋਸ ਪਦਾਰਥਾਂ ਦੇ ਕਣਾਂ ਵਿੱਚ ਅੰਤਰਾਅਲੁਕ ਬਲ ਵਧੇਰੇ ਹੁੰਦਾ ਹੈ, ਜਿਸ ਕਾਰਨ ਉਹਨਾਂ ਦਾ ਨਿਸਚਿਤ ਆਕਾਰ ਹੁੰਦਾ ਹੈ ਪਰ ਵਾਂ ਅਤੇ ਗੈਸਾਂ ਵਿੱਚ ਅਜਿਹਾ ਨਹੀਂ ਹੁੰਦਾ ।

6. ਗਤਿਜ ਉਰਜਾ – ਪਦਾਰਥਾਂ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ ਜਿਸ ਨੂੰ ਗਤਿਜ ਉਰਜਾ ਕਹਿੰਦੇ ਹਨ । ਤਾਪਮਾਨ ਦੇ ਵਧਣ ਨਾਲ ਕਣਾਂ ਦੀ ਗਤੀ ਤੇਜ਼ ਹੋ ਜਾਂਦੀ ਹੈ ਅਰਥਾਤ ਤਾਪਮਾਨ ਵਧਣ ਨਾਲ ਕਣਾਂ ਦੀ ਗਤਿਜ ਉਰਜਾ ਵੀ ਵੱਧ ਜਾਂਦੀ ਹੈ । ਠੋਸ ਵਿੱਚ ਵਧੇਰੇ ਗਤਿਜ ਊਰਜਾ ਨਹੀਂ ਹੁੰਦੀ । ਵ ਵਿੱਚ ਕੁਝ ਗਤਿਜ ਊਰਜਾ ਹੁੰਦੀ ਹੈ, ਪਰ ਗੈਸਾਂ ਵਿੱਚ ਬਹੁਤ ਜ਼ਿਆਦਾ ਗਤਿਜ ਊਰਜਾ ਹੁੰਦੀ ਹੈ ।

7. ਘਣਤਾ – ਕਿਸੇ ਵਸਤੂ ਦੀ ਘਣਤਾ ਪ੍ਰਤੀ ਇਕਾਈ ਆਇਤਨ ਦੇ ਪੁੰਜ ਦੇ ਬਰਾਬਰ ਹੁੰਦੀ ਹੈ ।

ਠੋਸ ਪਦਾਰਥਾਂ ਦੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ ; ਞ ਵਿੱਚ ਘੱਟ ਅਤੇ ਗੈਸਾਂ ਵਿੱਚ ਨਾਂ ਦੇ ਬਰਾਬਰ ਹੁੰਦੀ ਹੈ ।

ਪ੍ਰਸ਼ਨ 7.
ਕਾਰਣ ਦੱਸੋ-
(ੳ) ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ ।
(ਅ) ਗੈਸ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ ।
(ੲ) ਲੱਕੜ ਦੀ ਮੇਜ਼ ਠੋਸ ਅਖਵਾਉਂਦੀ ਹੈ ।
(ਸ) ਹਵਾ ਵਿੱਚ ਅਸੀਂ ਅਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਹਾਂ, ਪਰ ਇੱਕ ਠੋਸ ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਵਿੱਚ ਮਾਹਰ ਹੋਣਾ ਪਵੇਗਾ ।
ਉੱਤਰ-
(ੳ) ਗੈਸ ਦੇ ਕਣਾਂ ਦੀ ਸਥਿਤੀ ਬਹੁਤ ਢਿੱਲੀ ਹੁੰਦੀ ਹੈ ਤੇ ਉਹਨਾਂ ਵਿੱਚ ਖ਼ਾਲੀ ਸਥਾਨ ਵੀ ਬਹੁਤ ਹੁੰਦਾ ਹੈ । ਉਹਨਾਂ ਵਿੱਚ ਆਕਰਸ਼ਣ ਬਲ ਨਾਂ-ਮਾਤਰ ਹੁੰਦਾ ਹੈ ਅਤੇ ਉਹ ਤੀਬਰ ਗਤੀ ਨਾਲ ਸਾਰੀਆਂ ਦਿਸ਼ਾਵਾਂ ਵਿੱਚ ਇੱਧਰ-ਉੱਧਰ ਗਤੀ ਕਰ ਸਕਦੇ ਹਨ । ਇਹਨਾਂ ਦਾ ਨਿਸਚਿਤ ਆਇਤਨ ਵੀ ਨਹੀਂ ਹੁੰਦਾ, ਇਸ ਲਈ ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ, ਜਿਸ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ।

(ਅ) ਗੈਸ ਦੇ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੀਬਰ ਹੁੰਦੀ ਹੈ । ਇਸ ਅਨਿਯਮਿਤ ਗਤੀ ਦੇ ਕਾਰਨ ਇਹ ਕਣ ਆਪਸ ਵਿੱਚ ਬਰਤਨ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਹਨ । ਬਰਤਨ ਦੀ ਦੀਵਾਰ ਤੇ ਗੈਸ ਕਣਾਂ ਦੁਆਰਾ ਪ੍ਰਤੀ ਇਕਾਈ ਖੇਤਰ ‘ਤੇ ਲੱਗੇ ਬਲ ਦੇ ਕਾਰਨ ਦੀਵਾਰਾਂ ‘ਤੇ ਦਬਾਅ ਬਣਦਾ ਹੈ ।

(ੲ) ਲੱਕੜ ਦੀ ਮੇਜ਼ ਪਦਾਰਥ ਦੇ ਜਿਹੜੇ ਕਣਾਂ ਤੋਂ ਮਿਲ ਕੇ ਬਣੀ ਹੈ ਉਹਨਾਂ ਵਿੱਚ ਇੱਕ ਬਲ ਕਾਰਜ ਕਰਦਾ ਹੈ ਜੋ ਹੋਰ ਕਣਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਿੱਚ ਸਹਾਇਤਾ ਕਰਦਾ ਹੈ । ਨਿਸਚਿਤ ਆਕਾਰ, ਦਬੀਣਯੋਗਤਾ ਦੀ ਕਮੀ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਦੇ ਕਾਰਨ ਇਹ ਠੋਸ ਕਹਾਉਂਦਾ ਹੈ । ਇਹ ਬਾਹਰੀ ਬਲ ਲੱਗਣ ਤੇ ਵੀ ਆਪਣੇ ਆਕਾਰ ਨੂੰ ਬਣਾਈ ਰੱਖਦਾ ਹੈ ।

(ਸ) ਪਦਾਰਥਾਂ ਦੇ ਕਣਾਂ ਵਿੱਚ ਆਕਰਸ਼ਣ ਬਲ ਹੁੰਦਾ ਹੈ ਜਿਸ ਦਾ ਮੁੱਲ ਵੱਖ-ਵੱਖ ਪਦਾਰਥਾਂ ਲਈ ਵੱਖ-ਵੱਖ ਹੁੰਦਾ ਹੈ । ਹਵਾ ਦੇ ਕਣਾਂ ਵਿੱਚ ਇਹ ਬਲ ਨਾਂ-ਮਾਤਰ ਹੀ ਹੁੰਦਾ ਹੈ ਜਿਸ ਕਾਰਨ ਇਸ ਦੇ ਕਣਾਂ ਵਿੱਚ ਸਥਾਨ ਬਣਾਇਆ ਜਾ ਸਕਦਾ ਹੈ ਅਰਥਾਤ ਹਵਾ ਵਿੱਚ ਅਸੀਂ ਆਪਣਾ ਹੱਥ ਸੌਖਿਆਂ ਚਲਾ ਸਕਦੇ ਹਾਂ, ਪਰ ਠੋਸ ਲੱਕੜੀ ਦੇ ਟੁਕੜੇ ਵਿੱਚ ਆਕਰਸ਼ਣ ਬਲ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਇਸ ਦੇ ਕਣ ਆਪਸ ਵਿੱਚ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਅਸੀਂ ਆਪਣਾ ਹੱਥ ਨਹੀਂ ਚਲਾ ਸਕਦੇ । ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਕਲਾ ਵਿੱਚ ਮਾਹਰ ਹੋਣਾ ਚਾਹੀਦਾ ਹੈ ਜਿਸ ਨਾਲ ਅਸੀਂ ਲੱਕੜੀ ਦੇ ਟੁਕੜੇ ਨੂੰ ਆਪਣੇ ਹੱਥ ਨਾਲ ਤੋੜ ਸਕਦੇ ਹਾਂ ।

ਪ੍ਰਸ਼ਨ 8.
ਆਮ ਤੌਰ ‘ਤੇ ਠੋਸ ਪਦਾਰਥ ਨਾਲੋਂ ਵਾਂ ਦੀ ਘਣਤਾ ਘੱਟ ਹੁੰਦੀ ਹੈ । ਪਰ ਤੁਸੀਂ ਬਰਫ਼ ਦੇ ਟੁਕੜੇ ਨੂੰ ਪਾਣੀ ਉੱਤੇ ਤੈਰਦੇ ਵੇਖਿਆ ਹੋਵੇਗਾ | ਪਤਾ ਕਰੋ ਅਜਿਹਾ ਕਿਉਂ ਹੁੰਦਾ ਹੈ ?
ਉੱਤਰ-
ਬਹੁਤ ਸਾਰੀਆਂ ਵਸਤਾਂ ਗਰਮ ਹੋ ਕੇ ਫੈਲਦੀਆਂ ਹਨ । ਤਾਪਮਾਨ ਵਧਾਉਣ ਤੇ ਉਹਨਾਂ ਦੀ ਘਣਤਾ ਘੱਟਦੀ ਹੈ ਪਰ ਪਾਣੀ 0°C ਤੋਂ 4°C ਤਾਪਮਾਨ ਦੇ ਵਿੱਚ ਸੁੰਗੜਦਾ ਹੈ ਅਤੇ ਇਸ ਤੋਂ ਬਾਅਦ ਇਹ ਹੋਰ ਵਸਤੂਆਂ ਦੀ ਤਰ੍ਹਾਂ ਫੈਲਦਾ ਹੈ | ਪਾਣੀ ਦੀ ਵੱਧ ਤੋਂ ਵੱਧ ਘਣਤਾ 4°C ਤੇ 1g/cm3 ਹੁੰਦੀ ਹੈ । ਬਰਫ਼ ਦੀ ਘਣਤਾ ਪਾਣੀ ਨਾਲੋਂ ਘੱਟ ਹੈ ਇਸ ਲਈ ਇਹ ਪਾਣੀ ਦੇ ਤਲ `ਤੇ ਤੈਰਦੀ ਹੈ । ਇਹ ਦੇਖਿਆ ਗਿਆ ਹੈ ਕਿ 0.91 g ਪਾਣੀ 0°C ਤੇ 1 cm3 ਆਇਤਨ ਘੇਰਦਾ ਹੈ ਅਰਥਾਤ ਬਰਫ਼ ਦੀ ਘਣਤਾ 0.91g/cm3 ਹੁੰਦੀ ਹੈ ।

ਪ੍ਰਸ਼ਨ 9.
ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਵਿੱਚ ਬਦਲੋ :
(ਉ) 300 K
(ਅ) 573 K.
ਉੱਤਰ-
(ੳ) 300 K = 300 – 273
= 27°C

(ਅ) 573 K = 573 – 273
= 300°C

ਪ੍ਰਸ਼ਨ 10.
ਹੇਠ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ ?
(ਉ) 250°C
(ਅ) 100°C.
ਉੱਤਰ-
(ਉ) ਵਾਸ਼ਪ । ਸਾਰਾ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ ।
(ਅ) ਪਾਣੀ ਉਬਲਣ ਲੱਗੇਗਾ । ਇਹ ਪਾਣੀ ਦਾ ਉਬਾਲ ਦਰਜਾ ਹੈ ।

ਪ੍ਰਸ਼ਨ 11.
ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ ?
ਉੱਤਰ-
ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਸਥਿਰ ਰਹਿੰਦੀ ਹੈ । ਕਣਾਂ ਦੇ ਆਪਸੀ ਆਕਰਸ਼ਣ ਬਲ ਨੂੰ ਘਟਾਉਣ ਲਈ ਇਹ ਤਾਪ ਊਰਜਾ ਦੀ ਵਰਤੋਂ ਹੁੰਦੀ ਹੈ ਤੇ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਆ ਜਾਂਦਾ ਹੈ । ਤਾਪਮਾਨ ਵਿੱਚ ਵਾਧਾ ਦਿਖਾਏ ਬਿਨਾਂ ਹੀ ਪਦਾਰਥ ਤਾਪ ਊਰਜਾ ਨੂੰ ਸੋਖ ਲੈਂਦਾ ਹੈ ।

ਪ੍ਰਸ਼ਨ 12.
ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ ।
ਉੱਤਰ-
ਵਾਯੂਮੰਡਲੀ ਗੈਸਾਂ ਨੂੰ ਕਿਸੇ ਬੰਦ ਬਰਤਨ ਵਿੱਚ ਬੰਦ ਕਰਕੇ ਦਬਾਅ ਵਧਾ ਕੇ ਅਤੇ ਤਾਪਮਾਨ ਘੱਟ ਕਰਕੇ ਇਸ ਨੂੰ ਤ੍ਰ ਵਿੱਚ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 13.
ਗਰਮ ਖੁਸ਼ਕ ਦਿਨ ਵਿੱਚ ਕੂਲਰ ਵਧੇਰੇ ਠੰਡ ਕਿਉਂ ਕਰਦਾ ਹੈ ?
ਉੱਤਰ-
ਗਰਮ ਖੁਸ਼ਕ ਦਿਨ ਵਿੱਚ ਤਾਪਮਾਨ ਵੱਧ ਜਾਣ ਕਾਰਨ ਵਧੇਰੇ ਕਣਾਂ ਨੂੰ ਗਤਿਜ ਊਰਜਾ ਮਿਲਦੀ ਹੈ । ਖ਼ੁਸ਼ਕ ਵਾਤਾਵਰਨ ਕਾਰਨ ਹਵਾ ਵਿੱਚ ਮੌਜੂਦ ਜਲ ਵਾਸ਼ਪ ਘੱਟ ਹੋ ਜਾਂਦੇ ਹਨ । ਹਵਾ ਵਿੱਚ ਜਲ ਕਣਾਂ ਦੀ ਮਾਤਰਾ ਘੱਟ ਹੋਣ ‘ਤੇ ਵਾਸ਼ਪੀਕਰਨ ਦੀ ਦਰ ਵੱਧ ਜਾਂਦੀ ਹੈ । ਵਾਸ਼ਪੀਕਰਨ ਤੋਂ ਠੰਡਕ ਪੈਦਾ ਹੁੰਦੀ ਹੈ ।

ਪ੍ਰਸ਼ਨ 14.
ਗਰਮੀਆਂ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਹੈ ?
ਉੱਤਰ-
ਮਿੱਟੀ ਦੇ ਬਣੇ ਘੜੇ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਵਿੱਚੋਂ ਘੜੇ ਵਿੱਚ ਭਰਿਆ ਪਾਣੀ ਰਿਸ ਕੇ ਬਾਹਰ ਆ ਜਾਂਦਾ ਹੈ ਅਤੇ ਵਾਤਾਵਰਨ ਦੀ ਗਰਮ ਹਵਾ ਦੇ ਸੰਪਰਕ ਵਿੱਚ ਆ ਕੇ ਵਾਸ਼ਪੀਕ੍ਰਿਤ ਹੋ ਜਾਂਦਾ ਹੈ । ਪਾਣੀ ਦੇ ਵਾਸ਼ਪ ਵਿੱਚ ਬਦਲਣ ਲਈ ਲੋੜੀਂਦੀ ਤਾਪ ਉਰਜਾ ਘੜੇ ਦੇ ਅੰਦਰ ਵਾਲੇ ਪਾਣੀ ਤੋਂ ਪ੍ਰਾਪਤ ਹੁੰਦੀ ਹੈ । ਇਸ ਨਾਲ ਘੜੇ ਦੇ ਅੰਦਰ ਮੌਜੂਦ ਪਾਣੀ ਠੰਡਾ ਹੋ ਜਾਂਦਾ ਹੈ ।

ਪ੍ਰਸ਼ਨ 15.
ਐਸੀਟੋਨ/ਪੈਟਰੋਲ ਜਾਂ ਸੈਂਟ ਪਾਉਣ ‘ ਤੇ ਸਾਡੀ ਹਥੇਲੀ ਠੰਡੀ ਕਿਉਂ ਹੋ ਜਾਂਦੀ ਹੈ ?
ਉੱਤਰ-
ਐਸੀਟੋਨ/ਪੈਟਰੋਲ ਜਾਂ ਸੈਂਟ ਬਹੁਤ ਜਲਦੀ ਵਾਸ਼ਪੀੜਿਤ ਹੋ ਜਾਂਦੇ ਹਨ । ਜਦੋਂ ਇਹਨਾਂ ਪਦਾਰਥਾਂ ਨੂੰ ਹਥੇਲੀ ‘ਤੇ ਪਾਇਆ ਜਾਂਦਾ ਹੈ ਤਾਂ ਇਹਨਾਂ ਦੇ ਕਣ ਹਥੇਲੀ ਅਤੇ ਆਸ-ਪਾਸ ਦੇ ਵਾਤਵਰਨ ਤੋਂ ਉਰਜਾ ਪ੍ਰਾਪਤ ਕਰ ਲੈਂਦੇ ਹਨ ਅਤੇ ਵਾਸ਼ਪੀਕ੍ਰਿਤ ਹੋ ਜਾਂਦੇ ਹਨ । ਉਹਨਾਂ ਦੀ ਹਾਨੀ ਨਾਲ ਸਾਡੀ ਹਥੇਲੀ ਠੰਡੀ ਹੋ ਜਾਂਦੀ ਹੈ ।

ਪ੍ਰਸ਼ਨ 16.
ਕੱਪ ਦੀ ਬਜਾਏ ਪਲੇਟ ਵਿੱਚ ਅਸੀਂ ਗਰਮ ਦੁੱਧ ਜਾਂ ਚਾਹ ਜਲਦੀ ਕਿਉਂ ਪੀ ਲੈਂਦੇ ਹਾਂ ?
ਉੱਤਰ-
ਕੱਪ ਦੀ ਤੁਲਨਾ ਵਿੱਚ ਪਲੇਟ ਦੀ ਸਤ੍ਹਾ ਵੱਧ ਹੁੰਦੀ ਹੈ । ਪਲੇਟ ਦੀ ਸਤਾ ਵੱਧ ਹੋਣ ਕਾਰਨ ਇਸ ਵਿੱਚ ਭਰੇ ਦੁੱਧ ਜਾਂ ਚਾਹ ਦਾ ਵਾਸ਼ਪਣ ਵੱਧ ਹੁੰਦਾ ਹੈ । ਪਲੇਟ ਦੀ ਸਤਾ ਤੋਂ ਵਾਸ਼ਪਣ ਵੱਧ ਹੁੰਦਾ ਹੈ । ਪਲੇਟ ਦੀ ਸਤਹਿ ਤੋਂ ਵਾਸ਼ਪਣ ਵੱਧ ਹੋਣ ਨਾਲ ਦੁੱਧ ਅਤੇ ਚਾਹ ਜਲਦੀ ਠੰਡੇ ਹੋ ਜਾਂਦੇ ਹਨ । ਅਸੀਂ ਕੱਪ ਦੀ ਬਜਾਏ ਪਲੇਟ ਨਾਲ ਇਸ ਨੂੰ ਜਲਦੀ ਹੀ ਲੈਂਦੇ ਹੈ ।

ਪ੍ਰਸ਼ਨ 17.
ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ ?
ਉੱਤਰ-
ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਸਰੀਰਕ ਪ੍ਰਕਿਰਿਆ ਦੇ ਕਾਰਨ ਗਰਮੀਆਂ ਵਿੱਚ ਪਸੀਨਾ ਵਧੇਰੇ ਆਉਂਦਾ ਹੈ, ਜਿਸ ਨਾਲ ਸਾਨੂੰ ਠੰਡਕ ਪ੍ਰਾਪਤ ਹੁੰਦੀ ਹੈ । ਪਸੀਨੇ ਦੇ ਵਾਸ਼ਪੀਕਰਨ ਦੇ ਦੌਰਾਨ ਪਸੀਨੇ ਦੇ ਕਣ ਸਾਡੇ ਸਰੀਰ ਜਾਂ ਆਸ-ਪਾਸ ਦੀ ਊਰਜਾ ਪ੍ਰਾਪਤ ਕਰਕੇ ਵਾਸ਼ਪ ਵਿੱਚ ਬਦਲ ਜਾਂਦੇ ਹਨ । ਵਾਸ਼ਪੀਕਰਨ ਦੀ ਗੁਪਤ ਤਾਪ ਉਰਜਾ ਦੇ ਬਰਾਬਰ ਤਾਪ ਊਰਜਾ ਸਾਡੇ ਸਰੀਰ ਵਿੱਚੋਂ ਸੋਖਿਤ ਹੋ ਜਾਂਦੀ ਹੈ, ਜਿਸ ਨਾਲ ਸਰੀਰ ਠੰਡਾ ਹੋ ਜਾਂਦਾ ਹੈ । ਕਿਉਂਕਿ ਸੂਤੀ ਕੱਪੜਿਆਂ ਵਿੱਚ ਪਾਣੀ ਦਾ ਸੋਖਣ ਵੱਧ ਹੁੰਦਾ ਹੈ, ਇਸ ਲਈ ਸਾਡਾ ਪਸੀਨਾ ਇਸ ਦੁਆਰਾ ਸੌਖ ਕੇ ਵਾਯੂਮੰਡਲ ਵਿੱਚ ਸੌਖਿਆਂ ਵਾਸ਼ਪੀਕ੍ਰਿਤ ਹੋ ਜਾਂਦਾ ਹੈ ।

PSEB 9th Class Science Guide ਸਾਡੇ ਆਲੇ-ਦੁਆਲੇ ਦੇ ਪਦਾਰ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਇਕਾਈ ਵਿੱਚ ਬਦਲੋ :
(ਉ) 293 K
(ਅ) 470 K.
ਉੱਤਰ-
(ੳ) 293 K = 293 – 273
= 20°C.

(ਅ) 470 K
= 470 – 273°C
= 197°C.

ਪ੍ਰਸ਼ਨ 2.
ਹੇਠ ਲਿਖੇ ਤਾਪਮਾਨਾਂ ਨੂੰ ਕੈਲਵਿਨ ਇਕਾਈ ਵਿੱਚ ਬਦਲੋ :
(ਉ) 25°C
(ਅ) 373°C
ਉੱਤਰ-
(ੳ) ਤਾਪਮਾਨ = 25°C .
= 25 + 273 = 298 K.

(ਅ) ਤਾਪਮਾਨ
= 373° C
= 373 + 273 = 646 K.

ਪ੍ਰਸ਼ਨ 3.
ਹੇਠ ਲਿਖੇ ਪ੍ਰੇਖਣਾਂ ਲਈ ਕਾਰਨ ਲਿਖੋ :
(ਉ) ਨੇਫਥਲੀਨ ਨੂੰ ਰੱਖਣ ਤੋਂ ਕੁਝ ਸਮੇਂ ਬਾਅਦ ਕੁਝ ਵੀ ਠੋਸ ਪਦਾਰਥ ਛੱਡੇ ਬਿਨਾਂ ਅਦਿੱਖ ਹੋ ਜਾਂਦੀ ਹੈ ।
(ਅ) ਸਾਨੂੰ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੋਏ ਹੀ ਪਹੁੰਚ ਜਾਂਦੀ ਹੈ ।
ਉੱਤਰ-
(ੳ) ਕਈ ਪਦਾਰਥ ਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਵਿੱਚ ਬਦਲ ਜਾਂਦੇ ਹਨ ਜਿਸ ਨੂੰ ਜੌਹਰ ਉਡਾਉਣ ਦੀ ਕਿਰਿਆ ਕਹਿੰਦੇ ਹਨ । ਨੇਫਥਾਲੀਨ ਦੀਆਂ ਗੋਲੀਆਂ ਇਸੇ ਪ੍ਰਕਿਰਿਆ ਕਾਰਨ ਬਿਨਾਂ ਕੁਝ ਵੀ ਠੋਸ ਪਦਾਰਥ ਛੱਡੇ ਅਦਿੱਖ ਹੋ ਜਾਂਦੀਆਂ ਹਨ ।
ਅ ਪਦਾਰਥਾਂ ਦੇ ਕਣ ਲਗਾਤਰ ਗਤੀਸ਼ੀਲ ਹੁੰਦੇ ਹਨ । ਇਤਰ ਦੀ ਖੁਸ਼ਬੂ ਹਵਾ ਦੇ ਮਾਧਿਅਮ ਵਿੱਚ ਪਸਰਣ ਦੇ ਕਾਰਨ ਆਪਣੇ ਆਪ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਫੈਲ ਜਾਂਦੀ ਹੈ ਜਿਸ ਕਾਰਨ ਉਸ ਨੂੰ ਕਈ ਮੀਟਰ ਦੂਰ ਤਕ ਸੁੰਘਿਆ ਜਾ ਸਕਦਾ ਹੈ ।

ਪ੍ਰਸ਼ਨ 4.
ਹੇਠ ਲਿਖੇ ਪਦਾਰਥਾਂ ਨੂੰ ਉਨ੍ਹਾਂ ਦੇ ਕਣਾਂ ਦੇ ਵਿੱਚ ਵੱਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਵਿੱਚ ਕਰੋ :
(ਉ) ਪਾਣੀ
(ਅ) ਚੀਨੀ
(ੲ) ਆਕਸੀਜਨ ।
ਉੱਤਰ-
ਆਕਸੀਜਨ < ਪਾਣੀ < ਚੀਨੀ ।

ਪ੍ਰਸ਼ਨ 5.
ਹੇਠ ਲਿਖੇ ਤਾਪਮਾਨਾਂ ‘ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੈ :
(ੳ) 25°C
(ਅ) 0°C
(ੲ) 100°C.
ਉੱਤਰ-
(ਉ) ਵ ਅਵਸਥਾ
(ਅ) ਠੋਸ ਅਵਸਥਾ
(ੲ) ਗੈਸੀ ਅਵਸਥਾ ।

ਪ੍ਰਸ਼ਨ 6.
ਪੁਸ਼ਟੀ ਲਈ ਕਾਰਣ ਦਿਓ :-
(ਉ) ਪਾਣੀ ਕਮਰੇ ਦੇ ਤਾਪਮਾਣ ‘ ਤੇ ਦੂਵ ਹੈ ।
(ਅ) ਲੋਹੇ ਦੀ ਅਲਮਾਰੀ ਕਮਰੇ ਦੇ ਤਾਪਮਾਨ ‘ਤੇ ਠੋਸ ਹੈ ?
ਉੱਤਰ-
(ੳ)

  1. ਪਾਣੀ ਨੂੰ ਜਿਸ ਵੀ ਬਰਤਨ ਵਿਚ ਪਾਇਆ ਜਾਵੇ ਉਸ ਦਾ ਹੀ ਆਕਾਰ ਲੈ ਲੈਂਦਾ ਹੈ । ਕਮਰੇ ਦਾ ਤਾਪਮਾਨ ਪਾਣੀ ਦੇ ਉਬਾਲ ਦਰਜੇ ਤੋਂ ਘੱਟ ਅਤੇ ਜਮਾਵ ਦਰਜੇ ਤੋਂ ਵੱਧ ਹੈ ।
  2. ਪਾਣੀ ਵੱਗਦਾ ਹੈ ਅਤੇ ਇਹ ਮਜ਼ਬੂਤ ਨਹੀਂ ਹੈ ।

(ਅ)

  1. ਲੋਹੇ ਦੀ ਅਲਮਾਰੀ ਦਾ ਨਿਸਚਿਤ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ।
  2. ਨਾਂ ਮਾਤਰ ਦਬੀਣਯੋਗਤਾ ਹੈ । ਕਮਰੇ ਦਾ ਤਾਪਮਾਨ ਲੋਹੇ ਦੇ ਉਬਾਲ ਦਰਜੇ ਤੋਂ ਘੱਟ ਅਤੇ ਪਿਘਲਣ ਦਰਜੇ ਤੋਂ ਵੱਧ ਹੈ | ਕਮਰੇ ਦੇ ਤਾਪਮਾਨ ਤੇ ਉਸਦੀ ਅਵਸਥਾ ਪਰਿਵਰਤਨ ਸੰਭਵ ਨਹੀਂ ਹੈ ਇਸ ਲਈ ਇਹ ਉਸ ਤਾਪਮਾਨ ਤੇ ਠੋਸ ਹੈ ।

ਪ੍ਰਸ਼ਨ 7.
273k ਤੇ ਬਰਫ਼ ਨੂੰ ਠੰਡਾ ਕਰਨ ਤੇ ਅਤੇ ਪਾਣੀ ਨੂੰ ਇਸੇ ਤਾਪਮਾਨ ਤੇ ਠੰਡਾ ਕਰਨ ਤੇ ਠੰਡਕ ਦਾ ਪ੍ਰਭਾਵ ਵਧੇਰੇ ਕਿਉਂ ਹੁੰਦਾ ਹੈ ?
ਉੱਤਰ-
273K ਤੇ ਬਰਫ਼ ਇਸੇ ਤਾਪਮਾਨ ਤੇ ਪਾਣੀ ਦੀ ਤੁਲਨਾ ਵਿੱਚ ਸੰਗਲਨ ਦੀ ਗੁਪਤ ਤਾਪ ਊਰਜਾ ਦੇ ਕਾਰਨ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ ।

ਪ੍ਰਸ਼ਨ 8.
ਉਬਲਦੇ ਹੋਏ ਪਾਣੀ ਜਾਂ ਭਾਫ਼ ਵਿੱਚੋਂ ਜਲਨ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ?
ਉੱਤਰ-
ਭਾਫ਼-ਜਦੋਂ ਪਾਣੀ 373K ਤੇ ਉਬਲਦਾ ਹੈ, ਤਾਂ 373K ਤੇ ਵਾਸ਼ਪ ਵਿੱਚ ਬਦਲਦਾ ਹੈ ਉਸ ਨੂੰ 536 ਕੈਲੋਰੀ/ ਗ੍ਰਾਮ ਤਾਪ ਦੀ ਲੋੜ ਹੁੰਦੀ ਹੈ । ਉਬਲਦੇ ਪਾਣੀ ਵਿੱਚ ਗੁਪਤ ਤਾਪ ਉਰਜਾ ਵੀ ਸ਼ਾਮਿਲ ਹੈ ।

ਪ੍ਰਸ਼ਨ 9.
ਹੇਠ ਲਿਖੇ ਚਿੱਤਰ ਦੇ ਲਈ ਉ, ਅ, ੲ, ਸ, ਹ ਅਤੇ ਕ ਦੀ ਅਵਸਥਾ ਪਰਿਵਰਤਨ ਨੂੰ ਨਾਂ ਦਿਓ :-

ਉੱਤਰ-
(ੳ) ਸੰਗਲਨ (Fusion)
(ਅ) ਵਾਸ਼ਪਣ (Oapourization)
(ੲ) ਸੰਘਣਨ (Condensation)
(ਸ) ਜੰਮਣਾ (Solidification)
(ਹ) ਜੌਹਰ ਉਡਾਉਣਾ (Sublimation ।

The Complete Educational Website

Leave a Reply

Your email address will not be published. Required fields are marked *