PBN 9th Science

PSEB Solutions for Class 9 Science Chapter 11 ਕਾਰਜ ਅਤੇ ਊਰਜਾ

PSEB Solutions for Class 9 Science Chapter 11 ਕਾਰਜ ਅਤੇ ਊਰਜਾ

PSEB 9th Class Science Solutions Chapter 11 ਕਾਰਜ ਅਤੇ ਊਰਜਾ

→ ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ।

→ ਜੀਵਤ ਰਹਿਣ ਦੇ ਲਈ ਸਜੀਵਾਂ ਨੂੰ ਬਹੁਤ ਸਾਰੀਆਂ ਮੂਲਭੂਤ ਗਤੀਵਿਧੀਆਂ ਕਰਨੀਆਂ ਪੈਂਦੀਆਂ ਹਨ, ਜਿਸ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ । ਇਹ ਉਰਜਾ ਉਸਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।

→ ਮਸ਼ੀਨਾਂ ਨੂੰ ਕੰਮ ਕਰਨ ਲਈ ਪੈਟਰੋਲ ਅਤੇ ਡੀਜ਼ਲ ਆਦਿ ਈਂਧਨਾਂ ਤੋਂ ਊਰਜਾ ਪ੍ਰਾਪਤ ਹੁੰਦੀ ਹੈ ।

→ ਦੈਨਿਕ ਜੀਵਨ ਵਿੱਚ ਕਿਸੇ ਵੀ ਲਾਭਦਾਇਕ ਸਰੀਰਿਕ ਜਾਂ ਮਾਨਸਿਕ ਮਿਹਨਤ ਨੂੰ ਅਸੀਂ ਕਾਰਜ ਸਮਝਦੇ ਹਾਂ ।

→ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਕਾਰਜ ਕਰਨ ਲਈ ਦੋ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ :

  1. ਵਸਤੁ ਉੱਤੇ ਕੋਈ ਬਲ ਲਗਾਉਣਾ ਚਾਹੀਦਾ ਹੈ ਅਤੇ
  2. ਵਸਤੁ ਵਿਸਥਾਪਿਤ ਹੋਣੀ ਚਾਹੀਦੀ ਹੈ ।

→ ਕਿਸੇ ਵਸਤੂ ‘ਤੇ ਲੱਗਣ ਵਾਲੇ ਬਲ ਦੁਆਰਾ ਕੀਤਾ ਗਿਆ ਕੰਮ ਬਲ ਦੇ ਪਰਿਮਾਣ ਅਤੇ ਬਲ ਦੀ ਦਿਸ਼ਾ ਵਿੱਚ ਤੈਅ ਹੋਈ ਦੁਰੀ ਦੇ ਗੁਣਨਫਲ ਦੇ ਬਰਾਬਰ ਹੈ ।

→ ਜਦੋਂ ਬਲ ਵਸਤੂ ਦੇ ਵਿਸਥਾਪਨ ਤੋਂ ਉਲਟ ਦਿਸ਼ਾ ਵਿੱਚ ਹੁੰਦਾ ਹੈ, ਤਾਂ ਕਾਰਜ ਰਿਣਾਤਮਕ ਹੁੰਦਾ ਹੈ ।

→ ਜਦੋਂ ਬਲ ਵਿਸਥਾਪਨ ਦੀ ਦਿਸ਼ਾ ਵਿੱਚ ਹੀ ਲੱਗਦਾ ਹੈ, ਤਾਂ ਕਾਰਜ ਧਨਾਤਮਕ ਹੁੰਦਾ ਹੈ ।

→ ਊਰਜਾ ਅਨੇਕ ਰੂਪਾਂ ਵਿੱਚ ਮੌਜੂਦ ਹੈ, ਜਿਵੇਂ ਗਤਿਜ ਊਰਜਾ, ਸਥਿਤਿਜ ਊਰਜਾ, ਊਸ਼ਮਾ ਊਰਜਾ, ਬਿਜਲਈ ਊਰਜਾ ਅਤੇ ਪ੍ਰਕਾਸ਼ ਊਰਜਾ ।

→ ਕਿਸੇ ਵਸਤੂ ਦੀ ਸਥਿਤਿਜ ਅਤੇ ਗਤਿਜ ਊਰਜਾ ਦੇ ਜੋੜ ਨੂੰ ਵਸਤੂ ਦੀ ਯੰਤਰਿਕ ਊਰਜਾ ਕਹਿੰਦੇ ਹਨ ।

→ ਕਿਸੇ ਵਸਤੂ ਵਿੱਚ ਉਸਦੀ ਗਤੀ ਕਾਰਨ ਮੌਜੂਦ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ।

→ ਕਿਸੇ ਵਸਤੂ ਦੀ ਗਤਿਜ ਊਰਜਾ ਉਸਦੀ ਚਾਲ ਨਾਲ ਵਧਦੀ ਹੈ ।

→ ਵਸਤੂ ਨੂੰ ਕਿਸੇ ਉੱਚਾਈ ਤੱਕ ਉੱਪਰ ਚੁੱਕਣ ਨਾਲ ਉਸ ਦੀ ਊਰਜਾ ਗੁਰੂਤਵੀ ਬਲ ਦੇ ਖਿਲਾਫ਼ ਕਾਰਜ ਕਰਨ ਕਰਕੇ ਗੁਰੂਤਵੀ ਸਥਿਤਿਜ ਊਰਜਾ ਹੁੰਦੀ ਹੈ ।

→ ਅਸੀਂ ਊਰਜਾ ਦੇ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਨ ਕਰ ਸਕਦੇ ਹਾਂ ।

→ ਊਰਜਾ ਸੁਰੱਖਿਅਣ ਨਿਯਮ ਅਨੁਸਾਰ, ਉਰਜਾ ਸਿਰਫ਼ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਿਤ ਹੋ ਸਕਦੀ ਹੈ, ਨਾ ਤਾਂ ਇਸਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।

→ ਰੁਪਾਂਤਰਨ ਤੋਂ ਪਹਿਲਾਂ ਅਤੇ ਰੁਪਾਂਤਰਨ ਤੋਂ ਬਾਅਦ ਕੁੱਲ ਉਰਜਾ ਹਮੇਸ਼ਾਂ ਅਚਰ ਹੁੰਦੀ ਹੈ ।

→ ਕਾਰਜ ਕਰਨ ਦੀ ਦਰ ਜਾਂ ਊਰਜਾ ਰੂਪਾਂਤਰਨ ਦੀ ਦਰ ਨੂੰ ਸ਼ਕਤੀ (ਸਮਰੱਥਾ) ਕਹਿੰਦੇ ਹਨ ।

→ ਸ਼ਕਤੀ (ਸਮਰੱਥਾ ਦਾ ਮਾਤ੍ਰਿਕ ਵਾਟ ਹੈ ।
1 ਕਿਲੋਵਾਟ = 1000 ਵਾਟ

→ ਵਾਟ ਉਸ ਅਭਿਕਰਤਾ (ਏਜੰਟ) ਦੀ ਸ਼ਕਤੀ (ਸਮਰੱਥਾ) ਹੈ ਜੋ 1 ਸੈਕੰਡ ਵਿੱਚ 1 ਜੂਲ ਕਾਰਜ ਕਰਦਾ ਹੈ ।

→ ਊਰਜਾ ਦਾ ਮਾਤ੍ਰਿਕ ਜੂਲ ਹੈ, ਪਰੰਤੂ ਇਹ ਬਹੁਤ ਛੋਟਾ ਮਾਤ੍ਰਿਕ ਹੈ । ਇਸਦਾ ਵੱਡਾ ਮਾਤ੍ਰਿਕ ਕਿਲੋਵਾਟ 6 ਘੰਟਾ ਹੈ ।
1 kwh = 3.6 × 106 J

→ ਉਦਯੋਗਾਂ ਅਤੇ ਵਿਵਸਾਇਕ ਸੰਸਥਾਨਾਂ ਵਿੱਚ ਖ਼ਰਚ ਹੋਣ ਵਾਲੀ ਊਰਜਾ ਕਿਲੋਵਾਟ ਘੰਟਾ ਵਿੱਚ ਦਰਸਾਈ ਜਾਂਦੀ ਹੈ ਜਿਸਨੂੰ ਯੂਨਿਟ ਕਹਿੰਦੇ ਹਨ ।

→ ਊਰਜਾ (Energy)-ਕਾਰਜ ਕਰਨ ਦੀ ਕੁੱਲ ਸਮਰੱਥਾ ਨੂੰ ਉਰਜਾ ਕਹਿੰਦੇ ਹਨ । ਇਹ ਕੀਤੇ ਜਾ ਸਕਣ ਵਾਲੇ ਕੁੱਲ ਕਾਰਜ ਦੇ ਬਰਾਬਰ ਹੁੰਦੀ ਹੈ ।

→ ਗਤਿਜ ਊਰਜਾ (Kinetic Energy)-ਵਸਤੂਆਂ ਵਿੱਚ ਗਤੀ ਕਾਰਨ ਮੌਜੂਦ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ; ਜਿਵੇਂ ਗਤੀਸ਼ੀਲ ਹਵਾ, ਗਤੀਸ਼ੀਲ ਜਲ ਆਦਿ ।

→ ਸਥਿਤਿਜ ਉਰਜਾ (Potential Energy)-ਕਿਸੇ ਵਸਤੂ ਦੀ ਸਥਿਤੀ ਜਾਂ ਆਕਾਰ ਵਿੱਚ ਹੋਏ ਪਰਿਵਰਤਨ ਕਾਰਨ ਮੌਜੂਦ ਉਰਜਾ ਨੂੰ ਸਥਿਤਿਜ ਉਰਜਾ ਕਹਿੰਦੇ ਹਨ , ਜਿਵੇਂ-ਖਿੱਚਿਆ ਹੋਇਆ ਤੀਰ ਕਮਾਨ, ਪਹਾੜਾਂ ਤੇ ਪਈ ਬਰਫ਼ ਆਦਿ ।

→ ਊਰਜਾ ਸੁਰੱਖਿਅਣ ਦਾ ਨਿਯਮ (Law of Conservation of Energy)-ਊਰਜਾ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ । ਇਸਦਾ ਕੇਵਲ ਰੁਪ ਹੀ ਬਦਲਿਆ ਜਾ ਸਕਦਾ ਹੈ ।

→ ਜੁਲ (Joule)-ਜੇ ਇੱਕ ਨਿਊਟਨ (N) ਬਲ ਇੱਕ ਕਿਲੋਗ੍ਰਾਮ ਭਾਰੀ ਵਸਤੂ ਨੂੰ ਇੱਕ ਮੀਟਰ ਦੂਰੀ ਤਕ ਵਿਸਥਾਪਿਤ ਕਰੇ, ਤਾਂ ਇੱਕ ਜੂਲ ਕਾਰਜ ਹੁੰਦਾ ਹੈ ।

→ ਸ਼ਕਤੀ (Power)-ਜਿਸ ਦਰ ਨਾਲ ਉਰਜਾ ਖ਼ਰਚ ਹੋਵੇ ਉਸ ਨੂੰ ਸ਼ਕਤੀ ਕਹਿੰਦੇ ਹਨ ਅਰਥਾਤ ਇਕਾਈ ਸਮੇਂ ਵਿੱਚ ਕੀਤਾ ਗਿਆ ਕਾਰਜ, ਸ਼ਕਤੀ ਹੁੰਦੀ ਹੈ । ਸ਼ਕਤੀ ਦੀ ਇਕਾਈ ਵਾਟ ਹੈ ।

→ ਵਾਟ (Watt)-ਜੇ ਕੋਈ ਸਰੋਤ ਇੱਕ ਸੈਕੰਡ ਵਿੱਚ ਇੱਕ ਜੂਲ ਊਰਜਾ ਉਪਲੱਬਧ ਕਰੇ ਜਾਂ ਖ਼ਰਚ ਕਰੇ, ਤਾਂ ਉਸ ਸਰੋਤ ਦੀ ਸ਼ਕਤੀ ਇੱਕ ਵਾਟ ਹੁੰਦੀ ਹੈ ।

→ ਕਾਰਜ (Work)-ਜਦੋਂ ਬਲ ਲੱਗਣ ਨਾਲ ਕੋਈ ਵਸਤੂ ਆਪਣੇ ਸਥਾਨ ਤੋਂ ਸਥਾਪਿਤ ਹੋ ਜਾਂਦੀ ਹੈ, ਤਾਂ ਇਸ ਨੂੰ ਬਲ ਦੁਆਰਾ ਕੀਤਾ ਗਿਆ ਕਾਰਜ ਕਹਿੰਦੇ ਹਨ ।
ਕਾਰਜ = ਬਲ × ਵਿਸਥਾਪਨ

PSEB 9th Class Science Important Questions Chapter 11 ਕਾਰਜ ਅਤੇ ਊਰਜਾ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਥਿਤਿਜ ਊਰਜਾ ਕਿਸ ਨੂੰ ਆਖਦੇ ਹਨ ? ਸਥਿਤਿਜ ਊਰਜਾ ਲਈ ਗਣਿਤਿਕ ਫਾਰਮੂਲਾ ਸਥਾਪਿਤ ਕਰੋ ਅਤੇ ਯਇਸ ਉਰਜਾ ਦੀਆਂ ਵਿਵਹਾਰਿਕ ਉਦਾਹਰਨਾਂ ਦਿਓ ।
ਉੱਤਰ-
ਸਥਿਤਿਜ ਉਰਜਾ (Potential Energy)-“ਇਹ ਕਿਸੇ ਵਸਤੂ ਵਿੱਚ ਉਸ ਦੇ ਆਕਾਰ ਜਾਂ ਉਸ ਦੀ ਧਰਤੀ ਦੀ ਸੜਾ ਤੋਂ ਉੱਪਰ ਜਾਂ ਹੇਠਾਂ ਸਥਿਤੀ ਕਾਰਨ ਉਪਸਥਿਤ ਉਰਜਾ ਹੁੰਦੀ ਹੈ ।”
ਗਣਿਤਿਕ ਫਾਰਮੂਲਾ-
ਮੰਨ ਲਓ ਅਤੇ ਪੁੰਜ ਵਾਲਾ ਇੱਕ ਪੱਥਰ ਧਰਤੀ ਦੀ ਸਤ੍ਹਾ ਤੋਂ ਉੱਚਾਈ ‘h’ ਤੀਕ ਉੱਪਰ ਵੱਲ ਨੂੰ ਚੁੱਕਿਆ ਜਾਂਦਾ ਹੈ ਅਜਿਹਾ ਕਰਨ ਲਈ ਧਰਤੀ ਦੀ ਗੁਰੂਤਾ ਵਿਰੁੱਧ ਪੱਥਰ ਉੱਪਰ ਕਾਰਜ ਕਰਨਾ ਪਵੇਗਾ ।
ਇਸ ਲਈ ਕੀਤਾ ਕਾਰਜ W = ਬਲ × ਉੱਚਾਈ
ਜਾਂ W = F × h
ਪਰੰਤੂ ਪੱਥਰ ਦਾ ਭਾਰ W = mg × h
ਪੱਥਰ ਉੱਪਰ ਕੀਤਾ ਗਿਆ ਇਹ ਕਾਰਜ ਉਸ ਪੱਥਰ ਅੰਦਰ ਸਥਿਤਿਜ ਊਰਜਾ (P.E.) ਦੇ ਰੂਪ ਵਿੱਚ ਸਟੋਰ ਹੋ ਜਾਂਦਾ ਹੈ ।
∴ ਸਥਿਤਿਜ ਉਰਜਾ (P.E.) = mgh
ਇਸ ਸਮੀਕਰਨ ਤੋਂ ਇਹ ਸਪੱਸ਼ਟ ਹੈ ਕਿ ਜਿੰਨੀ ਜ਼ਿਆਦਾ ਉਚਾਈ ਹੋਵੇਗੀ ਓਨੀ ਹੀ ਜ਼ਿਆਦਾ ਪੱਥਰ ਵਿੱਚ ਸਥਿਤਿਜ ਉਰਜਾ ਸਟੋਰ ਹੋ ਜਾਵੇਗੀ ।

ਵਿਵਹਾਰਿਕ ਉਦਾਹਰਨਾਂ-
ਪੁਰਾਣੇ ਜ਼ਮਾਨੇ ਦੀਆਂ ਘੜੀਆਂ, ਡਿਜੀਟਲ ਨਹੀਂ ਹੁੰਦੀਆਂ ਸਨ ।ਉਨ੍ਹਾਂ ਘੜੀਆਂ ਨੂੰ ਚਲਾਉਣ ਲਈ ਚਾਬੀ ਭਰਨੀ ਪੈਂਦੀ ਸੀ । ਜਦੋਂ ਘੜੀ ਦੀ ਕਮਾਣੀ ਪੂਰੀ ਤਰ੍ਹਾਂ ਖੁੱਲ੍ਹੀ ਹੁੰਦੀ ਹੈ, ਤਾਂ ਘੜੀ ਨਹੀਂ ਚਲਦੀ, ਪਰੰਤੂ ਜਦੋਂ ਅਸੀਂ ਇਸ ਦੀ ਕਮਾਣੀ ਨੂੰ ਚਾਬੀ ਭਰਦੇ ਹਾਂ, ਤਾਂ ਅਸੀਂ ਕੁੱਝ ਕਾਰਜ ਕਰਦੇ ਹਾਂ, ਚਿੱਤਰ (b) ਵਿੱਚ ਵਿਖਾਏ ਅਨੁਸਾਰ ਚਾਬੀ ਭਰਨ ਨਾਲ ਕਮਾਣੀ ਸੁੰਗੜਦੀ ਜਾਂਦੀ ਹੈ ਜਿਸ ਕਰਕੇ ਇਸ ਵਿੱਚ ਸਥਿਤਿਜ ਊਰਜਾ ਸਟੋਰ ਹੁੰਦੀ ਜਾਂਦੀ ਹੈ । ਸਟੋਰ ਕੀਤੀ ਗਈ ਇਹ ਸਥਿਤਿਜ ਉਰਜਾ ਘੜੀ ਦੀਆਂ ਸੂਈਆਂ ਨੂੰ ਡਾਇਲ ਉੱਪਰ ਚਲਾਉਣ ਵਿੱਚ ਮੱਦਦ ਕਰਦੀ ਹੈ ।

ਪ੍ਰਸ਼ਨ 2.
ਗਤਿਜ ਊਰਜਾ ਕਿਸ ਨੂੰ ਕਹਿੰਦੇ ਹਨ ? ਗਤਿਜ ਊਰਜਾ ਲਈ ਗਣਿਤਿਕ ਸਮੀਕਰਨ ਦੀ ਵਿਉਂਤ ਪੇਸ਼ ਕਰੋ ਅਤੇ ਵਿਹਾਰਿਕ ਉਦਾਹਰਨਾਂ ਵੀ ਦਿਓ ।
ਉੱਤਰ-
ਗਤਿਜ ਊਰਜਾ (Kinetic Energy) – “ਕਿਸੇ ਵਸਤੂ ਵਿੱਚ ਗਤੀ ਕਾਰਨ ਪੈਦਾ ਹੋਈ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ।”
ਜੇਕਰ ਕੋਈ ਵਸਤੁ ਗਤੀਸ਼ੀਲ ਨਹੀਂ, ਤਾਂ ਇਸ ਵਿੱਚ ਤਿਜ ਉਰਜਾ ਨਹੀਂ ਹੁੰਦੀ ।
ਗਣਿਤਿਕ ਸਮੀਕਰਨ – ਮੰਨ ਲਓ ਕਿ ਆ ਪੁੰਜ ਵਾਲੀ ਇੱਕ ਫੁੱਟਬਾਲ ਵਿਰਾਮ ਅਵਸਥਾ ਵਿੱਚ ਹੈ ਜਿਸ ਉੱਤੇ ਬਲ F ਲਗਾਇਆ ਜਾਂਦਾ ਹੈ । ਇਸ ਬਲ ਕਾਰਨ ਫੁੱਟਬਾਲ ਸਮੇਂ ਵਿੱਚ S ਦੁਰੀ ਤੈਅ ਕਰਦੀ ਹੋਈ ਵੇਗ ॥ ਪ੍ਰਾਪਤ ਕਰ ਲੈਂਦੀ ਹੈ । ਇਸ ਲਈ ਇਸ ਵਿੱਚ ਪ੍ਰਵੇਗ ‘a’ ਉਤਪੰਨ ਹੁੰਦਾ ਹੈ ।

ਫੁੱਟਬਾਲ ‘ਤੇ ਕੀਤਾ ਗਿਆ ਕਾਰਜ W = F × S ………… (1)
ਨਿਊਟਨ ਦੇ ਗਤੀ ਦੇ ਦੁਜੇ ਨਿਯਮ ਅਨੁਸਾਰ, F = m × a ……………. (2)
ਅਸੀਂ ਜਾਣਦੇ ਹਾਂ ਗਤੀ ਦੀ ਇੱਕ ਰੇਖੀ ਸਮੀਕਰਨ
S = ut + 1/2 at2 ………….. (3)
ਅਤੇ
v = u + at ……………. (4)
ਫੁੱਟਬਾਲ ਵਿਰਾਮ ਅਵਸਥਾ ਤੋਂ ਹੀ ਚੱਲੀ ਹੈ, ਇਸ ਲਈ u = 0
ਹੁਣ ਸਮੀਕਰਨ (3) ਅਤੇ (4) ਵਿੱਚ u = 0 ਰੱਖ ਕੇ
S = 1/2 at2 …………(5)
ਅਤੇ
υ = 0+ at = at ……………. (6)
ਸਮੀਕਰਨ (1) ਵਿੱਚ ਸਮੀਕਰਨ (2), (5) ਅਤੇ (6) ਤੋਂ ਮੁੱਲ ਰੱਖਣ ਮਗਰੋਂ
w = (ma) (1/2 at2)
= 1/2 ma2t2
W = 1/2 m (at)2 …………….. (7)
ਸਮੀਕਰਨ (6) ਨੂੰ ਸਮੀਕਰਨ (7) ਵਿੱਚ ਭਰਨ ‘ਤੇ W = 1/2 mv2 ……………. (8)

ਸਮੀਕਰਨ (8) ਸਿੱਧ ਕਰਦੀ ਹੈ ਕਿ ਫੁੱਟਬਾਲ ‘ਤੇ ਕੀਤਾ ਗਿਆ ਕਾਰਜ ਉਸ ਅੰਦਰ ਗਤਿਜ ਊਰਜਾ ਦੇ ਰੂਪ ਵਿੱਚ ਸਟੋਰ ਹੋ ਜਾਂਦਾ ਹੈ । ਇਸ ਲਈ ਕੀਤਾ ਗਿਆ ਕਾਰਜ = ਸਟੋਰ ਕੀਤੀ ਗਈ ਗਤਿਜ ਉਰਜਾ = 1/2mv2
ਗਤਿਜ ਊਰਜਾ ਦੀ ਇਕਾਈ ਜੁਲ (J) ਹੈ ।
ਸਮੀਕਰਨ (8) ਵਿੱਚ ਸਿੱਧ ਹੋ ਗਿਆ ਹੈ ਕਿ ਇੱਕ ਗਤੀਸ਼ੀਲ ਵਸਤੂ ਦੀ ਗਤਿਜ ਊਰਜਾ
(i) ਵਸਤੂ ਦੇ ਪੁੰਜ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਅਰਥਾਤ ਭਾਰੀਆਂ ਵਸਤਾਂ ਵਿੱਚ ਹੌਲੀਆਂ ਵਸਤਾਂ ਨਾਲੋਂ ਜ਼ਿਆਦਾ ਗਤਿਜ ਊਰਜਾ ਹੁੰਦੀ ਹੈ ।
(ii) ਵਸਤੂ ਦੇ ਵੇਗ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਅਰਥਾਤ ਵਸਤੂ ਦੀ ਜਿੰਨੀ ਜ਼ਿਆਦਾ ਚਾਲ ਹੋਵੇਗੀ ਓਨੀ ਹੀ ਜ਼ਿਆਦਾ ਉਸ ਦੀ ਗਤਿਜ ਉਰਜਾ ਹੋਵੇਗੀ ।

ਵਿਵਹਾਰਿਕ ਉਦਾਹਰਨ – ਆਓ ਇੱਕ ਤੀਰ ਅਤੇ ਕਮਾਨ ਬਾਰੇ ਵਿਚਾਰ ਕਰੀਏ । ਸਾਧਾਰਨ ਅਵਸਥਾ ਵਿੱਚ ਤੀਰ ਅਤੇ ਕਮਾਨ ਵਿੱਚ ਕੋਈ ਵੀ ਉਰਜਾ ਨਹੀਂ ਹੁੰਦੀ । ਜਦੋਂ ਅਸੀਂ ਤੀਰ ਨੂੰ ਕਮਾਨ ਵਿੱਚ ਖਿੱਚਦੇ ਹਾਂ ਤਾਂ ਅਸੀਂ ਕਮਾਨ ਉੱਤੇ ਕਾਰਜ ਕਰਦੇ ਹਾਂ । ਇਹ ਕਾਰਜ ਤੀਰ-ਕਮਾਨ ਸਿਸਟਮ ਵਿੱਚ ਸਥਿਤਿਜ ਉਰਜਾ ਵਜੋਂ ਸਟੋਰ ਹੋ ਜਾਂਦਾ ਹੈ । ਤੀਰ ਨੂੰ ਛੱਡਣ ਤੇ ਤਾਂ ਸਟੋਰ ਕੀਤੀ ਸਥਿਤਿਜ ਉਰਜਾ ਤੀਰ ਦੀ ਗਤਿਜ ਉਰਜਾ ਵਿੱਚ ਤਬਦੀਲ ਹੋ ਜਾਂਦੀ ਹੈ ।

ਪ੍ਰਸ਼ਨ 3.
ਊਰਜਾ ਸੁਰੱਖਿਅਣ ਨਿਯਮ ਕੀ ਹੈ ? ਇਸ ਦੀ ਸੱਚਾਈ ਨੂੰ ਸਾਬਿਤ ਕਰੋ ।
ਉੱਤਰ-
ਊਰਜਾ ਦਾ ਸੁਰੱਖਿਅਣ ਨਿਯਮ – ਇਸ ਨਿਯਮ ਅਨੁਸਾਰ ਊਰਜਾ ਦੀ ਮਾਤਰਾ ਹਮੇਸ਼ਾਂ ਹੀ ਸਥਿਰ ਰਹਿੰਦੀ ਹੈ, ਅਰਥਾਤ ਕੁੱਲ ਊਰਜਾ ਹਮੇਸ਼ਾ ਹੀ ਓਨੀ ਰਹਿੰਦੀ ਹੈ ਭਾਵੇਂ ਇਹ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲ ਜਾਂਦੀ ਹੈ । ਊਰਜਾ ਰੂਪਾਂਤਰਨ ਦੀ ਕਿਸੇ ਵੀ ਸਥਿਤੀ ਵਿੱਚ ਊਰਜਾ ਦਾ ਰੂਪ ਹੀ ਬਦਲਦਾ ਹੈ ਪਰ ਇਸ ਦੀ ਮਾਤਰਾ ਨਹੀਂ । ਕਾਰਜ, ਸਥਿਤਿਜ ਉਰਜਾ ਅਤੇ ਤਿਜ ਉਰਜਾ ਆਪਸ ਵਿੱਚ ਪਰਿਵਰਤਨਸ਼ੀਲ ਹਨ ।
PSEB 9th Class Science Important Questions Chapter 11 ਕਾਰਜ ਅਤੇ ਊਰਜਾ 4

ਗਣਿਤਿਕ ਤੌਰ ‘ ਤੇ ਨਿਯਮ ਦੀ ਪੁਸ਼ਟੀ ਕਰਨਾ
ਮੰਨ ਲਉ 10 ਕਿਲੋ ਪੁੰਜ ਵਾਲੀ ਇੱਕ ਗੇਂਦ ਫ਼ਰਸ਼ ਤੋਂ 30 ਮੀਟਰ ਦੀ ਉੱਚਾਈ ‘ਤੇ ਸਥਿਤ ਇੱਕ ਬਿੰਦੂ A ਤੋਂ ਹੇਠਾਂ ਵੱਲ ਸੁੱਟੀ ਗਈ ਹੈ ।

ਬਿੰਦੂ A ਉੱਤੇ
ਗੇਂਦ ਦੀ ਸਥਿਤਿਜ ਉਰਜਾ = m × g × h.
ਅਧਿਕਤਮ ਸਥਿਤਿਜ ਊਰਜਾ = 10 × 10 × 30
= 3000 J
ਕਿਉਂ ਜੋ ਗੇਂਦ ਬਿੰਦੂ A ਤੇ ਸ਼ੁਰੂ ਵਿੱਚ ਵਿਰਾਮ ਅਵਸਥਾ ਵਿੱਚ ਸੀ, ਇਸ ‘ ਲਈ ਗੇਂਦ ਦੀ ਗਤਿਜ ਊਰਜਾ = 0
∴ ਯੰਤਰਿਕ ਊਰਜਾ = ਸਥਿਤਿਜ ਊਰਜਾ + ਗਤਿਜ ਊਰਜਾ
= 3000 J + 0 ……… (1)
= 3000 J

ਬਿੰਦੂ B ਉੱਤੇ
B ਉੱਤੇ ਸਥਿਤਿਜ ਉਰਜਾ = m × g × h.
= 10 × 10 × 20 = 2000 J
ਸਮੀਕਰਨ v2 = u2 + 2gh ਦੀ ਵਰਤੋਂ ਕਰਨ ਨਾਲ
v2 = 0 + 2 × 10 × 10
∴ v2 = 200
∴ ਬਿੰਦੂ B ਤੇ ਗਤਿਜ ਊਰਜਾ = 1/2mv
= 1/2 × 10 × (200)
= 1000 J
∴ ਬਿੰਦੂ B ਤੇ ਕੁੱਲ ਯੰਤਰਿਕ ਊਰਜਾ = ਸਥਿਤਿਜ ਊਰਜਾ + ਗਤਿਜ ਊਰਜਾ
= 2000 J+ 1000 J = 3000 J ………… (2)
ਇਸੇ ਤਰ੍ਹਾਂ ਬਿੰਦੂ C ਅਤੇ D ਉੱਤੇ ਵੀ ਕੁੱਲ ਊਰਜਾ ਦੀ ਗਣਨਾ 3000 ਜੂਲ ਹੀ ਹੋਵੇਗੀ । ਸਮੀਕਰਨਾਂ (1) ਅਤੇ (2) ਤੋਂ ਇਹ ਸਿੱਧ ਹੁੰਦਾ ਹੈ ਕੁੱਲ ਊਰਜਾ ਹਮੇਸ਼ਾਂ ਸੁਰੱਖਿਅਤ ਰਹਿੰਦੀ ਹੈ ।

ਪ੍ਰਸ਼ਨ 4.
ਜੇਕਰ ਕਿਸੇ ਵਸਤੂ ‘ਤੇ ਲੱਗ ਰਿਹਾ ਬਲ ਗਤੀ ਦੀ ਦਿਸ਼ਾ ਵਿੱਚ ਨਾ ਲੱਗੇ ਤਾਂ ਕੀਤੇ ਗਏ ਕਾਰਜ ਦੀ ਪਰਿਕਲਪਨਾ ਕਿਵੇਂ ਕਰੋਗੇ ? ਉਦਾਹਰਨ ਦੇ ਕੇ ਸਪੱਸ਼ਟ ਕਰੋ ਅਤੇ ਇਹ ਵੀ ਦੱਸੋ ਕਿ ਕਾਰਜ ਕਦੋਂ ਨਿਊਨਤਮ ਅਤੇ ਕਦੋਂ ਅਧਿਕਤਮ ਹੁੰਦਾ ਹੈ ?
ਉੱਤਰ-
ਜਦੋਂ ਵਸਤੂ ‘ਤੇ ਲਗ ਰਿਹਾ ਬਲ ਗਤੀ ਦੀ ਦਿਸ਼ਾ ਵਿੱਚ ਨਹੀਂ ਹੁੰਦਾ-ਮੰਨ ਲਉ ਇੱਕ ਮਾਲੀ ਘਾਹ ਕੱਟਣ ਵਾਲੀ ਮਸ਼ੀਨ ਨੂੰ ਲਾਨ ਉੱਤੇ ਅਗਾਂਹ ਵੱਲ ਨੂੰ ਚਲਾਉਂਦਾ ਹੈ । ਉਹ ਮਸ਼ੀਨ, ਮਸ਼ੀਨ ਦੇ ਹੈਂਡਲ HH1 ਉੱਪਰ F ਬਲ ਲਗਾਉਂਦਾ ਹੈ ਜਿਵੇਂ ਕਿ ਚਿੱਤਰ ਤੋਂ ਸਪੱਸ਼ਟ ਹੈ । ਮਾਲੀ ਖਿਤਿਜ ਦਿਸ਼ਾ ਦੇ ਨਾਲ ਬਲ ਨਹੀਂ ਲਗਾ ਰਿਹਾ ਸਗੋਂ ਖਿਤਿਜ ਨਾਲ ਕੋਣ θ ਬਣਾਉਂਦੀ ਦਿਸ਼ਾ ਵੱਲ ਲਗਾਉਂਦਾ ਹੈ | ਅਜਿਹੀ ਸਥਿਤੀ ਵਿੱਚ ਮਸ਼ੀਨ ਉੱਪਰ ਲੱਗਣ ਵਾਲਾ ਬਲ ਜਿਹੜਾ ਇਸ ਨੂੰ ਸਥਿਤੀ A ਤੋਂ B ਵੱਲ ਖਿਤਿਜ ਦਿਸ਼ਾ ਵੱਲ ਚਲਾਉਂਦਾ ਹੈ F ਨਹੀਂ ਹੈ ਸਗੋਂ ਬਲ ਦਾ ਖਿਤਿਜ ਘਟਕ = F cos θ ਹੁੰਦਾ ਹੈ ।

ਇੱਥੇ ਵਿਸਥਾਪਨ ਘਟਕ, F sin θ ਘਾਹ ਕੱਟਣ ਵਾਲੀ ਮਸ਼ੀਨ ਦੇ ਭਾਰ ਨੂੰ ਸੰਤੁਲਿਤ ਕਰਦਾ ਹੈ ।
ਇਸ ਲਈ ਮਸ਼ੀਨ ਦੁਆਰਾ ਕੀਤਾ ਕਾਰਜ W = (ਬਲ ਘਟਕ) × (ਵਿਸਥਾਪਨ)
w = F cos θ × s
(i) ਜਦੋਂ ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿਚ ਕਾਰਜ ਕਰਦਾ ਹੈ, ਤਾਂ θ = 0° ਅਤੇ cos θ = 1
ਕਾਰਜ W = F cos θ × S
= FS
ਇਹ W ਦਾ ਅਧਿਕਤਮ ਮਾਨ ਹੈ ।

(ii) ਜਦੋਂ ਬਲ ਵਸਤੂ ਦੀ ਗਤੀ ਦੀ ਦਿਸ਼ਾ ਦੇ ਲੰਬਾਤਮਕ ਲੱਗਦਾ ਹੈ, ਤਾਂ θ = 90°, cos 90° = 0
W = F cos 90° × S
= F × 0 × S.
= 0
ਇਸ ਲਈ ਜਦੋਂ ਬਲ ਲੰਬਾਤਮਕ ਹੁੰਦਾ ਹੈ ਤਾਂ ਕਾਰਜ ਜ਼ੀਰੋ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਰਜ ਕਿਸ ਨੂੰ ਕਹਿੰਦੇ ਹਨ ? ਇਸ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ? ਕਾਰਜ ਦੀ ਇਕਾਈ ਵੀ ਲਿਖੋ ।
ਉੱਤਰ-
ਕਾਰਜ (Work) – “ਕਿਸੇ ਬਲ ਦੁਆਰਾ ਕੀਤਾ ਕਾਰਜ ਵਸਤੁ ਉੱਤੇ ਲੱਗ ਰਹੇ ਬਲ ਅਤੇ ਬਲ ਦੀ ਦਿਸ਼ਾ ਵਿੱਚ ਉਸ ਵਸਤੁ ਦੁਆਰਾ ਉਤਪੰਨ ਵਿਸਥਾਪਨ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ।”

ਗਣਿਤਿਕ ਤੌਰ ‘ ਤੇ
ਜੇਕਰ F = ਵਸਤੂ ਉੱਤੇ ਲੱਗ ਰਿਹਾ ਬਲ
ਅਤੇ S = ਵਸਤੁ ਦੁਆਰਾ ਬਲ ਦੀ ਦਿਸ਼ਾ ਵਿੱਚ ਹੋਇਆ ਵਿਸਥਾਪਨ
ਤਾਂ ਬਲ ਦੁਆਰਾ ਕੀਤਾ ਕਾਰਜ ; W = F × S ………….. (1)
ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਵਸਤੂ ‘ਤੇ ਕੋਈ ਬਲ ਲੱਗਦਾ ਹੈ, ਤਾਂ ਉਸ ਵਸਤੂ ਵਿੱਚ ਪ੍ਰਵੇਗ ਉਤਪੰਨ ਹੁੰਦਾ ਹੈ, ਇਸ ਲਈ ਜੇਕਰ m = ਵਸਤੂ ਦਾ ਪੁੰਜ
ਅਤੇ a = ਵਸਤੂ ਵਿੱਚ ਉਤਪੰਨ ਹੋਇਆ ਪ੍ਰਵੇਰਾ
ਨਿਊਟਨ ਦੇ ਦੂਜੇ ਨਿਯਮ ਅਨੁਸਾਰ, F = [m × a] ……………… (2)
ਸਮੀਕਰਨ (1) ਅਤੇ (2) ਤੋਂ
W = m × a × S …………….. (3)
ਕਾਰਜ ਦੀ ਇਕਾਈ
ਜਦੋਂ ਬਲ ਨਿਊਟਨ ਵਿੱਚ ਹੋਵੇ ਅਤੇ ਦੂਰੀ ਮੀਟਰਾਂ ਵਿੱਚ, ਤਾਂ
ਕਾਰਜ = ਨਿਊਟਨ × ਮੀਟਰ
= ਨਿਊਟਨ – ਮੀਟਰ
= ਜੂਲ
ਜੂਲ ਕਾਰਜ ਦੀ SI ਇਕਾਈ ਹੈ C.G.S. ਪ੍ਰਣਾਲੀ ਵਿੱਚ ਕਾਰਜ ਦੀ ਇਕਾਈ ਅਰਗ (erg) ਹੈ ।
1 ਜੂਲ = 107 ਅਰਗ (erg)

ਪ੍ਰਸ਼ਨ 2.
ਇੱਕ ਉਦਾਹਰਨ ਦੇ ਕੇ ਸਮਝਾਓ ਕਿ ਜੇਕਰ ਕਿਸੇ ਵਸਤੂ ਤੇ ਲੱਗ ਰਿਹਾ ਬਲ ਵਸਤੂ ਵਿੱਚ ਵਿਸਥਾਪਨ ਨਹੀਂ ਪੈਦਾ ਕਰਦਾ, ਤਾਂ ਕੀਤਾ ਗਿਆ ਕਾਰਜ ਜ਼ੀਰੋ ਹੋਵੇਗਾ ।
ਉੱਤਰ-
ਇਸ ਤੱਥ ਨੂੰ ਨਿਮਨਲਿਖਿਤ ਉਦਾਹਰਨ ਦੁਆਰਾ ਸਮਝਿਆ ਜਾ ਸਕਦਾ ਹੈ-
ਮੰਨ ਲਓ ਇੱਕ ਬੱਚਾ ਕਾਰ ਨੂੰ ਧੱਕਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਪਰੰਤੁ ਕਾਰ ਇੱਕ ਸੈਂਟੀਮੀਟਰ ਵੀ ਨਹੀਂ ਹਿਲਦੀ ਅਤੇ ਬੱਚਾ ਥੱਕ ਜਾਂਦਾ ਹੈ । ਭੌਤਿਕ ਵਿਗਿਆਨ ਦੀ ਭਾਸ਼ਾ ਵਿੱਚ ਅਸੀਂ ਕਹਾਂਗੇ ਕਿ ਉਸਨੇ ਕੋਈ ਵੀ ਕਾਰਜ ਨਹੀਂ ਕੀਤਾ । ਇਸ ਸਥਿਤੀ ਵਿੱਚ ਮੰਨ ਲਓ ਬੱਚੇ ਨੇ ਕਾਰ ਤੇ ਬਲ F ਲਗਾਇਆ ਹੈ ਅਤੇ ਉਸ ਵਿੱਚ ਵਿਸਥਾਪਨ S = 0 ਹੈ ਤਾਂ
ਕਾਰਜ W = F × S
= F × 0
ਜਾਂ W = 0

ਪ੍ਰਸ਼ਨ 3.
ਇੱਕ ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਚੱਕਰ ਵਿੱਚ ਘੁਮਾਇਆ ਗਿਆ ਹੈ । ਦੱਸੋ ਇਸ ਚੱਕਰੀ ਗਤੀ ਵਿੱਚ ਅਭਿਕੇਂਦਰੀ ਬਲ ਕਿੰਨਾ ਕਾਰਜ ਕਰ ਰਿਹਾ ਹੈ ?
ਉੱਤਰ-

ਇੱਕ ਪੱਥਰ ਨੂੰ ਜਦੋਂ ਚਿੱਤਰ ਵਿੱਚ ਵਿਖਾਏ ਅਨੁਸਾਰ ਗੋਲ ਚੱਕਰ (ਵਿਤ) ਵਿੱਚ ਘੁਮਾਇਆ ਜਾਂਦਾ ਹੈ, ਤਾਂ ਜਿਸ ਉਂਗਲੀ ਨਾਲ ਤੁਸੀਂ ਧਾਗੇ ਨੂੰ ਪਕੜਿਆ ਹੈ, ਉਸ ਉੱਪਰ ਤੁਸੀਂ ਕੁੱਝ ਬਲ ਲਗ ਰਿਹਾ ਅਨੁਭਵ ਕਰੋਗੇ । ਘੁੰਮ ਰਹੇ ਪੱਥਰ ਉੱਪਰ ਲਗ ਰਹੇ ਬਲ ਨੂੰ ਅਭਿਕੇਂਦਰੀ ਬਲ (Centripetal force) ਕਿਹਾ ਜਾਂਦਾ ਹੈ । ਇਹ ਬਲ ਚੱਕਰੀ ਪੱਥ ਦੇ ਅਰਧਵਿਆਸ ਦੇ ਨਾਲ ਅੰਦਰ ਕੇਂਦਰ ਵੱਲ ਨੂੰ ਲੱਗਦਾ ਹੈ । ਜੇਕਰ ਕਿਸੇ ਸਥਿਤੀ ਵਿੱਚ ਪੱਥਰ ਧਾਗੇ ਤੋਂ ਖੁੱਲ੍ਹ ਜਾਵੇ, ਤਾਂ ਇਹ AT ਜਾਂ BT ਸਪਰਸ਼ ਰੇਖਾ ਦੇ ਨਾਲ ਬਾਹਰ ਵੱਲ ਨੂੰ ਉੱਡ ਜਾਵੇਗਾ ਕਿਉਂ ਜੋ ਅਭਿਕੇਂਦਰੀ ਬਲ ਪੱਥਰ ਤੀ ਦੀ ਲਬਾਤਮਕ ਦਿਸ਼ਾ ਵਿਚ ਲਗਦਾ ਹੈ, ਇਸ ਲਈ ਅਭਕਦਰੀ ਚਿੱਤਰ-ਚੱਕਰੀ ਗਤੀ ਕਰ ਰਿਹਾ ਪੱਥਰ ਬਲ ਦੁਆਰਾ ਕੋਈ ਵੀ ਕਾਰਜ ਨਹੀਂ ਹੁੰਦਾ ।

ਪ੍ਰਸ਼ਨ 4.
ਊਰਜਾ ਦੀ ਪਰਿਭਾਸ਼ਾ ਦਿਉ । ਤੁਸੀਂ ਉਦਾਹਰਨ ਦੇ ਕੇ ਕਿਵੇਂ ਸਮਝਾਉਗੇ ਕਿ ਊਰਜਾ ਅਤੇ ਕਾਰਜ ਇੱਕ-ਦੂਜੇ ਵਿੱਚ ਪਰਿਵਰਤਨਸ਼ੀਲ ਹਨ ?
ਉੱਤਰ-
ਊਰਜਾ (Energy) – “ਕਿਸੇ ਵਸਤੂ ਦੀ ਕਾਰਜ ਕਰਨ ਦੀ ਸਮਰੱਥਾ ਨੂੰ ਉਰਜਾ ਕਿਹਾ ਜਾਂਦਾ ਹੈ ।” ਉਰਜਾ ਅਤੇ ਕਾਰਜ ਦੋਵੇਂ ਹੀ ਪਰਿਵਰਤਨਸ਼ੀਲ ਹਨ । ਇਹ ਤੱਥ ਹੇਠ ਲਿਖੀ ਉਦਾਹਰਨ ਦੁਆਰਾ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ-
ਊਰਜਾ ਅਤੇ ਕਾਰਜ ਆਪਸ ਵਿੱਚ ਪਰਿਵਰਤਨਸ਼ੀਲ-ਹੇਠਾਂ ਦਿੱਤੀ ਉਦਾਹਰਨ ਨਾਲ ਇਸ ਵਿਹਾਰਿਕ ਤੱਥ ਦੀ ਅਸੀਂ ਵਿਆਖਿਆ ਕਰ ਸਕਦੇ ਹਾਂ ;

ਜੇਕਰ ਤੁਸੀਂ ਇੱਕ ਗੇਂਦ ਨੂੰ ਧਰਤੀ ਤੋਂ ਉੱਪਰ ਦਿਸ਼ਾ ਵੱਲ ਨੂੰ ਸੁੱਟਦੇ ਹੋ, ਤੁਸੀਂ ਗੇਂਦ ਉੱਪਰ ਧਰਤੀ ਦੇ ਗੁਰੂਤਾਆਕਰਸ਼ਣ ਦੇ ਵਿਰੁੱਧ ਕੋਈ ਕਾਰਜ ਕੀਤਾ ਹੈ । ਜਿਉਂ-ਜਿਉਂ ਗੇਂਦ ਉੱਪਰ ਵੱਲ ਨੂੰ ਜਾਂਦੀ ਹੈ ਇਹ ਗੁਰੂਤਾ-ਆਕਰਸ਼ਣ ਦੇ ਵਿਰੁੱਧ ਊਰਜਾ ਪ੍ਰਾਪਤ ਕਰਦੀ ਹੈ । ਇਹ ਗੇਂਦ ਦੁਆਰਾ ਪ੍ਰਾਪਤ ਕੀਤੀ ਉਹ ਊਰਜਾ ਗੇਂਦ ਨੂੰ ਆਪਣੀ ਅਧਿਕਤਮ ਉੱਚਾਈ ਤਕ ਪੁੱਜਣ ਤੋਂ ਬਾਅਦ ਧਰਤੀ ਵੱਲ ਹੇਠਾਂ ਡਿੱਗਣ ਲਈ ਮੱਦਦ ਕਰਦੀ ਹੈ ।

ਜਦੋਂ ਗੇਂਦ ਸਥਿਤੀ A ਤੋਂ ਉੱਚਤਮ ਬਿੰਦੂ B ਤਕ ਪਹੁੰਚਦੀ ਹੈ, ਤਾਂ ਗੇਂਦ ਉੱਪਰ ਕੀਤਾ ਕਾਰਜ ਗੇਂਦ ਅੰਦਰ ਉਰਜਾ ਦੇ ਰੂਪ ਵਿੱਚ ਸਟੋਰ ਹੋ ਜਾਂਦਾ ਹੈ । ਜਦੋਂ ਗੇਂਦ ਪੱਥ BC ਰਾਹੀਂ ਧਰਤੀ ਤੇ ਵਾਪਸ ਡਿੱਗਦੀ ਹੈ, ਤਾਂ ਜਿਹੜਾ ਕਾਰਜ ਗੇਂਦ ਅੰਦਰ ਊਰਜਾ ਦੇ ਰੂਪ ਵਿੱਚ ਸਟੋਰ ਹੋ ਗਿਆ ਸੀ, ਉਹ ਕਾਰਜ ਹੁਣ ਦ ਦੁਆਰਾ ਕੀਤਾ ਜਾਂਦਾ ਹੈ ।

ਇਸ ਕਾਰਨ ਕਰਕੇ ਅਸੀਂ ਕਹਿੰਦੇ ਹਾਂ ਕਿ ਉਰਜਾ ਅਤੇ ਕਾਰਜ ਆਪਸ ਵਿੱਚ ਪਰਿਵਰਤਨਸ਼ੀਲ ਹਨ ।

ਪ੍ਰਸ਼ਨ 5.
ਸ਼ਕਤੀ ਤੋਂ ਤੁਸੀਂ ਕੀ ਸਮਝਦੇ ਹੋ ? ਇਸਦੀ ਪਰਿਭਾਸ਼ਾ ਦਿਉ ਅਤੇ ਸ਼ਕਤੀ ਦੀ SI ਇਕਾਈ ਲਿਖੋ ।
ਉੱਤਰ-
ਸ਼ਕਤੀ (Power) – ਹਰੀਸ਼ ਅਤੇ ਕਰਣ 60-60 ਅੰਬ ਤੋੜਨ ਲਈ ਅੰਬ ਦੇ ਇੱਕ ਦਰੱਖ਼ਤ ‘ਤੇ ਚੜ੍ਹੇ । ਦੋਹਾਂ ਨੇ ਇੱਕੋ ਹੀ ਵੇਲੇ ਚੜ੍ਹਨਾ ਸ਼ੁਰੂ ਕੀਤਾ । ਹਰੀਸ਼ ਨੇ ਆਪਣੇ ਹਿੱਸੇ ਦੇ 60 ਸੇਬ 30 ਮਿੰਟਾਂ ਵਿੱਚ ਹੀ ਤੋੜ ਲਏ ਪਰ ਕਰਣ ਨੇ ਆਪਣਾ ਇਹ ਕੰਮ 60 ਮਿੰਟਾਂ ਵਿੱਚ ਪੂਰਾ ਕੀਤਾ । ਇਸ ਦਾ ਅਰਥ ਹੈ ਕਿ ਕਰਣ ਨੇ ਜ਼ਿਆਦਾ ਸਮਾਂ ਲਗਾਇਆ | ਹਰੀਸ਼ ਅਤੇ ਕਰਣ ਨੇ ਇੱਕੋ ਜਿੰਨਾ ਕਾਰਜ ਕੀਤਾ, ਦੋਹਾਂ ਵਿੱਚ ਇੱਕੋ ਜਿੰਨੀ ਹੀ ਸਮਰੱਥਾ ਅਰਥਾਤ ਉਰਜਾ ਹੈ, ਪਰੰਤੂ ਉਨ੍ਹਾਂ ਵਿੱਚ ਸ਼ਕਤੀ ਬਰਾਬਰ ਨਹੀਂ । ਹਰੀਸ਼ ਦੀ ਕਰਣ ਤੋਂ ਜ਼ਿਆਦਾ ਸ਼ਕਤੀ ਹੈ ਕਿਉਂਕਿ ਉਸ ਨੇ ਆਪਣਾ ਕੰਮ ਪਹਿਲਾਂ ਸਮਾਪਤ ਕਰ ਲਿਆ ਹੈ ।

ਪਰਿਭਾਸ਼ਾ – “ਕਿਸੇ ਵਸਤੂ ਜਾਂ ਮਸ਼ੀਨ ਦੀ ਸ਼ਕਤੀ, ਉਸ ਦੁਆਰਾ ਕਾਰਜ ਕਰਨ ਦੀ ਦਰ ਹੁੰਦੀ ਹੈ ।” ਅਰਥਾਤ ਇਕਾਈ ਸਮੇਂ ਵਿੱਚ ਕੀਤੇ ਗਏ ਕਾਰਜ ਨੂੰ ਸ਼ਕਤੀ ਕਹਿੰਦੇ ਹਨ ।
PSEB 9th Class Science Important Questions Chapter 11 ਕਾਰਜ ਅਤੇ ਊਰਜਾ 9
ਜੇਕਰ ਕਾਰਜ ‘ਜੂਲ’ ਵਿੱਚ ਅਤੇ ‘ਸਮਾਂ ਸੈਕਿੰਡ’ ਵਿੱਚ ਮਿਲਿਆ ਜਾਵੇ, ਤਾਂ ਸ਼ਕਤੀ ‘‘ਵਾਟ’’ ਵਿੱਚ ਮਿਣੀ ਜਾਂਦੀ ਹੈ ।
ਅਰਥਾਤ 1 ਵਾਟ = 1 ਜੁਲ/1 ਸੈਕਿੰਡ
ਸ਼ਕਤੀ ਦੀ ਵਪਾਰਕ ਇਕਾਈ ‘ਕਿਲੋਵਾਟ` ਹੈ,
1 ਕਿਲੋਵਾਟ = 1000 ਵਾਟ = 1000 ਜੂਲ/ਸੈਕਿੰਡ

ਪ੍ਰਸ਼ਨ 6.
ਊਰਜਾ ਰੂਪਾਂਤਰਨ ਤੋਂ ਤੁਸੀਂ ਕੀ ਸਮਝਦੇ ਹੋ ? ਸਥਿਤਿਜ ਊਰਜਾ ਦਾ ਗਤਿਜ ਊਰਜਾ ਵਿੱਚ ਰੂਪਾਂਤਰਨ ਸਮਝਾਉਣ ਲਈ ਇੱਕ ਉਦਾਹਰਨ ਦਿਓ ।
ਉੱਤਰ-
ਊਰਜਾ ਰੂਪਾਂਤਰਨ ਦੇ ਨਿਯਮ ਅਨੁਸਾਰ, “ਉਰਜਾ ਦਾ ਨਾ ਤਾਂ ਸਿਰਜਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ, ਇਸ ਨੂੰ ਸਿਰਫ਼ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ ।” ਇਸ ਨੂੰ ਉਰਜਾ ਰੁਪਾਂਤਰਨ ਕਹਿੰਦੇ ਹਨ ।

ਉਦਾਹਰਨ – ਜਦੋਂ, ਅਸੀਂ ਕਮਾਨ ਵਿੱਚ ਤੀਰ ਖਿੱਚਦੇ ਹਾਂ, ਤਾਂ ਕਮਾਨ ਦੀ ਸ਼ਕਲ ਬਦਲ ਜਾਂਦੀ ਹੈ । ਕਮਾਨ ਉੱਪਰ ਕੀਤਾ ਗਿਆ ਕਾਰਜ਼ ਤੀਰ-ਕਮਾਨ ਸਿਸਟਮ ਵਿੱਚ ਸਥਿਤਿਜ ਉਰਜਾ ਵਜੋਂ ਸਟੋਰ ਹੋ ਜਾਂਦਾ ਹੈ । ਜਦੋਂ ਤੀਰ ਛੱਡਿਆ ਜਾਂਦਾ ਹੈ ਤਾਂ ਇਸ ਸਥਿਤਿਜ ਉਰਜਾ ਦਾ ਕੁੱਝ ਭਾਗ ਤੀਰ ਦੀ ਗਤਿਜ ਉਰਜਾ ਵਿੱਚ ਤਬਦੀਲ ਹੋ ਜਾਂਦਾ ਹੈ । ਜਦੋਂ ਇਹ ਤੀਰ ਕਿਸੇ ਨਿਸ਼ਾਨੇ ਵਿੱਚ ਧੱਸ ਜਾਂਦਾ ਹੈ ਤਾਂ ਇਹ ਕੁਝ ਕਾਰਜ ਕਰਦਾ ਹੈ ਅਰਥਾਤ ਤੀਰ ਦੀ ਗਤਿਜ ਉਰਜਾ, ਕਾਰਜ ਵਿੱਚ ਬਦਲ ਜਾਂਦੀ ਹੈ । ਇਸ ਕਾਰਜ ਦਾ ਕੁੱਝ ਹਿੱਸਾ ਨਿਸ਼ਾਨੇ ਅੰਦਰ ਗਰਮੀ ਪੈਦਾ ਕਰਦਾ ਹੈ ਅਰਥਾਤ ਤਾਪ ਉਰਜਾ ਵਿੱਚ ਪਰਿਵਰਤਿਤ ਹੁੰਦਾ ਹੈ ਅਤੇ ਬਾਕੀ ਬਚਿਆ ਕਾਰਜ ਆਵਾਜ਼ ਪੈਦਾ ਕਰਦਾ ਹੈ ਅਰਥਾਤ ਧੁਨੀ-ਉਰਜਾ ਵਿੱਚ ਰੂਪਾਂਤਰਿਤ ਹੋ ਜਾਂਦਾ ਹੈ ।

ਪ੍ਰਸ਼ਨ 7.
ਪਾਣੀ ਦੁਆਰਾ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਜਾਂ
ਪਣ-ਬਿਜਲੀ ਕੇਂਦਰਾਂ ਤੇ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਡੈਮਾਂ ਵਿੱਚ ਧਰਤੀ ਦੀ ਸਤ੍ਹਾ ਤੋਂ ਕਾਫ਼ੀ ਉੱਚਾਈ ‘ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਹੈ । ਬੰਨ੍ਹ ਕੇ ਰੱਖਿਆ ਇਹ ਪਾਣੀ ਇੱਕ ਨਿਯੰਤ੍ਰਿਤ ਤਰੀਕੇ ਨਾਲ ਛੱਡਿਆ ਜਾਂਦਾ ਹੈ | ਸਟੋਰ ਕੀਤੀ ਇਹ ਸਥਿਤਿਜ ਊਰਜਾ ਹੁਣ ਗਤਿਜ ਊਰਜਾ ਵਿੱਚ ਬਦਲ ਜਾਂਦੀ ਹੈ । ਇਹ ਗਤਿਜ ਊਰਜਾ ਜੈਨਰੇਟਰਾਂ ਦੀਆਂ ਸਾਫ਼ਟਾਂ ਨੂੰ ਚਲਾਉਣ ਵਿੱਚ ਸਹਾਈ ਹੁੰਦੀ ਹੈ, ਜਿਸ ਤੋਂ ਇਹ ਬਿਜਲੀ ਉਰਜਾ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 8.
ਇੱਕ ਪ੍ਰਯੋਗ ਦੁਆਰਾ ਸਿੱਧ ਕਰੋ ਕਿ ਯੰਤਰਿਕ ਉਰਜਾ ਨੂੰ ਤਾਪ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ ?
ਜਾਂ
ਜਦੋਂ ਅਸੀਂ ਲੱਕੜੀ ਦੇ ਤਖ਼ਤੇ ਵਿੱਚ ਹਥੌੜੇ ਨਾਲ ਕਿੱਲ ਗੱਡਦੇ ਹਾਂ ਤਾਂ ਕਿੱਲ ਗਰਮ ਕਿਉਂ ਹੋ ਜਾਂਦੀ ਹੈ ?
ਉੱਤਰ-
ਇੱਕ ਲੱਕੜੀ ਦਾ ਤਖ਼ਤਾ ਲੈ ਕੇ ਇਸ ਉੱਪਰ ਇੱਕ ਕਿੱਲ ਰੱਖ ਕੇ ਇਸ ਉੱਪਰ ਹਥੌੜਾ ਮਾਰੋ ਤਾਂ ਕਿੱਲ ਦਾ ਕੁੱਝ ਹਿੱਸੇ ‘ਤੇ ਫਿਰ ਹੋਰ ਹਥੌੜਾ ਮਾਰਨ ਨਾਲ ਸਾਰੀ ਕਿੱਲ ਤਖ਼ਤੇ ਵਿੱਚ ਗੱਡੀ ਜਾਂਦੀ ਹੈ । ਹੁਣ ਇਸ ਤੋਂ ਬਾਅਦ ਹਥੌੜਾ ਮਾਰਨ ਤੇ ਕਿੱਲ, ਹਥੌੜਾ ਅਤੇ ਤਖਤਾ ਗਰਮ ਹੋ ਜਾਂਦੇ ਹਨ । ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਹਥੌੜਾ ਉੱਪਰ ਚੁੱਕਦੇ ਹਾਂ ਤਾਂ ਉਸ ਵਿੱਚ ਉਸ ਦੀ ਸਥਿਤੀ ਦੇ ਕਾਰਨ ਸਥਿਤਿਜ ਊਰਜਾ ਸਟੋਰ ਹੋ ਜਾਂਦੀ ਹੈ । ਜਦੋਂ ਇਹ ਕਿੱਲ ‘ਤੇ ਡਿੱਗਦਾ ਹੈ ਤਾਂ ਇਸ ਦੀ ਸਾਰੀ ਉਰਜਾ ਕਿੱਲ ਵਿੱਚ ਸਥਾਨਾਂਤਰਿਤ ਹੋ ਜਾਂਦੀ ਹੈ । ਇਸ ਕਾਰਨ ਕਿੱਲ ਨੂੰ ਗਤਿਜ ਊਰਜਾ ਮਿਲਦੀ ਹੈ ਤੇ ਉਹ ਲੱਕੜੀ ਵਿੱਚ ਗੱਡਿਆ ਜਾਂਦਾ ਹੈ । ਜਦੋਂ ਕਿੱਲ ਪੂਰੀ ਤਰ੍ਹਾਂ ਗੱਡਿਆ ਜਾਂਦਾ ਹੈ ਤਾਂ ਹੁਣ ਹਥੌੜੇ ਦੀ ਯੰਤਰਿਕ ਊਰਜਾ, ਤਾਪ ਉਰਜਾ ਵਿੱਚ ਬਦਲ ਜਾਂਦੀ ਹੈ ਤੇ ਕਿੱਲ, ਹਥੌੜਾ ਅਤੇ ਤਖ਼ਤਾ ਗਰਮ ਹੋ ਜਾਂਦੇ ਹਨ ।

ਪ੍ਰਸ਼ਨ 9.
ਗਤਿਜ ਊਰਜਾ ਅਤੇ ਸਥਿਤਿਜ ਊਰਜਾ ਵਿੱਚ ਅੰਤਰ ਦੱਸੋ ।
ਉੱਤਰ-
ਗਤਿਜ ਊਰਜਾ ਅਤੇ ਸਥਿਤਿਜ ਊਰਜਾ ਵਿੱਚ ਅੰਤਰ-

ਗਤਿਜ ਊਰਜਾ (K.E.) ਸਥਿਤਿਜ ਊਰਜਾ (PE)
(1) ਕਿਸੇ ਵਸਤੂ ਦੀ ਗਤਿਜ ਊਰਜਾ ਉਸ ਦੀ ਗਤੀ ਕਾਰਨ ਹੁੰਦੀ ਹੈ । (1) ਕਿਸੇ ਵਸਤੂ ਦੀ ਸਥਿਤਿਜ ਊਰਜਾ ਉਸ ਦੀ ਸਥਿਤੀ ਜਾਂ ਆਕਾਰ ‘ਤੇ ਨਿਰਭਰ ਕਰਦੀ ਹੈ ।
(2) ਗਤਿਜ ਊਰਜਾ = 1/2mv2 (2) ਸਥਿਤਿਜ ਊਰਜਾ = mgh
(3) ਕਿਸੇ ਵਸਤੂ ਦੀ ਗਤਿ ਊਰਜਾ ਉਸ ਵਸਤੂ ਦੀ ਗਤੀ ‘ਤੇ ਨਿਰਭਰ ਕਰਦੀ ਹੈ । (3) ਸਥਿਤਿਜ ਊਰਜਾ ਵਸਤੂ ਦੀ ਉੱਚਾਈ ਜਾਂ ਡੂੰਘਾਈ ਜੋ ਧਰਤੀ ਦੇ ਸਤਹ ਤੋਂ ਮਾਪੀ ਜਾਂਦੀ ‘ਤੇ ਨਿਰਭਰ ਹੈ ।

ਪ੍ਰਸ਼ਨ 10.
ਇੱਕ ਘੋੜਾ ਅਤੇ ਇੱਕ ਕੁੱਤਾ ਸਮਾਨ ਚਾਲ ਨਾਲ ਦੌੜ ਰਹੇ ਹਨ । ਜੇ ਘੋੜੇ ਦਾ ਭਾਰ ਕੁੱਤੇ ਦੇ ਭਾਰ ਨਾਲੋਂ ਦਸ ਗੁਣਾ ਹੋਵੇ ਤਾਂ ਉਹਨਾਂ ਦੀ ਗਤਿਜ ਊਰਜਾ ਦਾ ਕੀ ਅਨੁਪਾਤ ਹੋਵੇਗਾ ?
ਉੱਤਰ-

ਪ੍ਰਸ਼ਨ 14.
ਇੱਕ ਵਿਅਕਤੀ ਸੂਟਕੇਸ ਚੁੱਕ ਕੇ ਖੜਾ ਹੈ । ਕੀ ਉਹ ਕੋਈ ਕਾਰਜ ਕਰ ਰਿਹਾ ਹੈ ?
ਉੱਤਰ-
ਅਸੀਂ ਜਾਣਦੇ ਹਾਂ ਕਿ ਕਿਸੇ ਵਸਤੂ ਦੁਆਰਾ ਕੀਤਾ ਗਿਆ ਕਾਰਜ ਉਸ ਵਸਤੂ ਉੱਤੇ ਲੱਗ ਰਹੇ ਬਲ ਅਤੇ ਬਲ ਦੀ ਦਿਸ਼ਾ ਵਿੱਚ ਉਤਪੰਨ ਹੋਏ ਵਿਸਥਾਪਨ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ । ਇਸ ਸਥਿਤੀ ਵਿੱਚ ਵਿਅਕਤੀ ਦੁਆਰਾ ਚੁੱਕੇ ਗਏ ਸੂਟਕੇਸ ਤੇ ਗੁਰੂਤਵੀ ਬਲ ਦੇ ਬਰਾਬਰ ਬਲ ਕਿਰਿਆ ਕਰ ਰਿਹਾ ਹੈ ਪਰ ਇਸ ਬਲ ਦੁਆਰਾ ਸੂਟਕੇਸ ਵਿੱਚ ਕੋਈ ਵਿਸਥਾਪਨ ਉਤਪੰਨ ਨਹੀਂ ਹੋਇਆ ਹੈ । ਇਸ ਲਈ ਵਿਅਕਤੀ ਨੇ ਕੋਈ ਕਾਰਜ ਨਹੀਂ ਕੀਤਾ ਹੈ ।
ਇੱਥੇ F = mg
ਵਿਸਥਾਪਨ S = 0
∴ W = F × S
= mg × 0
ਅਰਥਾਤ W = 0

ਪ੍ਰਸ਼ਨ 15.
ਪਾਣੀ ਦੀ ਬਾਲਟੀ ਚੁੱਕ ਕੇ ਇੱਕ ਵਿਅਕਤੀ ਇੱਕ ਸਮਤਲ ਸੜਕ ਉੱਤੇ ਇੱਕਸਮਾਨ ਵੇਗ ਨਾਲ ਤੁਰ ਰਿਹਾ ਹੈ । ਉਹ ਕਿੰਨਾ ਕਾਰਜ ਕਰ ਰਿਹਾ ਹੈ ?
ਉੱਤਰ-
ਜਦੋਂ ਪਾਣੀ ਦੀ ਬਾਲਟੀ ਚੁੱਕ ਕੇ ਇੱਕ ਵਿਅਕਤੀ ਇੱਕ ਸਮਤਲ ਸੜਕ ਉੱਤੇ ਇੱਕਸਮਾਨ ਵੇਗ ਨਾਲ ਤੁਰਦਾ ਹੈ ਤਾਂ ਉਸ ਵੇਲੇ ਉਸ ਦੁਆਰਾ ਲਗਾਇਆ ਗਿਆ ਬਲ ਬਾਲਟੀ ਦੇ ਭਾਰ ਦੇ ਬਰਾਬਰ ਉੱਪਰ ਵੱਲ ਹੁੰਦਾ ਹੈ । ਇਸ ਅਵਸਥਾ ਵਿੱਚ ਬਲ ਅਤੇ ਵਿਸਥਾਪਨ ਦੀ ਦਿਸ਼ਾ ਵਿਚਕਾਰ ਕੋਣ θ = 90° ਹੁੰਦਾ ਹੈ ਅਰਥਾਤ ਬਲ, ਵਿਸਥਾਪਨ ਦਿਸ਼ਾ ਦੇ ਲੰਬਾਤਮਕ ਰੂਪ ਵਿੱਚ ਕਿਰਿਆ ਕਰਦਾ ਹੈ ।

ਅਸੀਂ ਜਾਣਦੇ ਹਾਂ ਕਿ ਜੇਕਰ ਬਲ ਅਤੇ ਵਿਸਥਾਪਨ ਦਿਸ਼ਾ ਵਿਚਕਾਰ ਕੋਣ θ ਹੋਵੇ, ਤਾਂ ਬਲ ਦੁਆਰਾ ਕੀਤਾ ਗਿਆ ਕਾਰਜ
W = F cos θ × S
∴ ਵਿਅਕਤੀ ਦੁਆਰਾ ਕੀਤਾ ਗਿਆ ਕਾਰਜ = mg × cos 90° × S
= mg × 0 × S
= 0

ਪ੍ਰਸ਼ਨ 16.
ਉਹ ਸਥਿਤੀ ਦੱਸੋ ਜਦੋਂ ਬਲ ਦੁਆਰਾ ਕੋਈ ਕਾਰਜ ਨਹੀਂ ਕੀਤਾ ਜਾਂਦਾ ।
ਉੱਤਰ-
(i) ਜੇਕਰ ਵਸਤੂ ‘ਤੇ ਲਗ ਰਿਹਾ ਬਲ ਉਸ ਵਸਤੂ ਵਿੱਚ ਬਿਲਕੁਲ ਥੋੜ੍ਹਾ ਜਿਹਾ ਵਿਸਥਾਪਨ ਪੈਦਾ ਕਰਨ ਵਿੱਚ ਅਸਫਲ ਹੋਵੇ, ਤਾਂ ਉਸ ਵਸਤੂ ਤੇ ਲਗ ਰਹੇ ਬਲ ਦੁਆਰਾ ਕੋਈ ਕਾਰਜ ਨਹੀਂ ਹੁੰਦਾ ਹੈ ।
(ii) ਜੇਕਰ ਵਸਤੂ ’ਤੇ ਲੱਗ ਰਿਹਾ ਬਲ ਉਸ ਵਸਤੂ ਵਿੱਚ ਹੋਏ ਵਿਸਥਾਪਨ ਤੇ ਲੰਬਰੂਪ ਹੋਵੇ, ਤਾਂ ਬਲ ਦੁਆਰਾ ਕੋਈ ਕਾਰਜ ਨਹੀਂ ਹੁੰਦਾ ਹੈ । ਇਸ ਸਥਿਤੀ ਵਿੱਚ θ = 90°, :: cos θ = cos 90° = 0
∴ ਬਲ ਦੁਆਰਾ ਕੀਤਾ ਗਿਆ ਕਾਰਜW = F cos θ × S
= F cos 90° × S
= F × 0 × S
ਅਰਥਾਤ W = 0

ਪ੍ਰਸ਼ਨ 17.
ਜਦੋਂ ਇੱਕ ਗੇਂਦ ਨੂੰ ਉੱਪਰ ਵੱਲ ਨੂੰ ਸੁੱਟਿਆ ਜਾਂਦਾ ਹੈ, ਕਿਸ ਬਿੰਦੂ ਤੇ ਸਥਿਤਿਜ ਊਰਜਾ ਅਤੇ ਗਤਿਜ ਊਰਜਾ ਅਧਿਕਤਮ ਹੋਣਗੀਆਂ ?
ਉੱਤਰ-
ਜਦੋਂ ਇੱਕ ਗੇਂਦ ਨੂੰ ਉੱਪਰ ਵੱਲ ਨੂੰ ਸੁੱਟਿਆ ਜਾਂਦਾ ਹੈ ਤਾਂ ਸ਼ੁਰੂ ਵਿੱਚ ਇਸ ਦਾ ਵੇਗ ਅਧਿਕਤਮ ਹੁੰਦਾ ਹੈ ਜਿਸ ਕਰਕੇ ਇਸ ਦੀ ਗਤਿਜ ਉਰਜਾ ਅਧਿਕਤਮ ਹੁੰਦੀ ਹੈ ਜਦਕਿ ਸਥਿਤਿਜ ਉਰਜਾ ਘੱਟ ਹੁੰਦੀ ਹੈ । ਗੇਂਦ ਜਿਉਂ-ਜਿਉਂ ਉੱਪਰ ਵੱਲ ਜਾਂਦੀ ਹੈ ਤਾਂ ਇਹ ਦੂਰੀ ਤੈਅ ਕਰਦੀ ਹੈ ਪਰ ਘੱਟ ਰਹੇ ਵੇਗ ਨਾਲ । ਇਸ ਤਰ੍ਹਾਂ ਸਮੇਂ ਦੇ ਨਾਲ ਸਥਿਤਿਜ ਊਰਜਾ ਵੱਧਦੀ ਹੈ ਪਰ ਗਤਿਜ ਉਰਜਾ ਘੱਟਦੀ ਹੈ । ਗੇਂਦ ਵਲੋਂ ਅਧਿਕਤਮ ਉੱਚਾਈ ਤੇ ਪਹੁੰਚ ਕੇ ਇਸ ਦੀ ਸਥਿਤਿਜ ਉਰਜਾ ਅਧਿਕਤਮ ਹੋ ਜਾਂਦੀ ਹੈ ਜਦੋਂ ਕਿ ਗਤਿਜ ਉਰਜਾ ਜ਼ੀਰੋ ਹੋ ਜਾਂਦੀ ਹੈ ।

ਪ੍ਰਸ਼ਨ 18.
ਉਹ ਸਥਿਤੀ ਦੱਸੋ ਜਦੋਂ ਕਿਸੇ ਵਸਤੂ ਦੁਆਰਾ ਕੀਤਾ ਗਿਆ ਕਾਰਜ ਜ਼ੀਰੋ ਹੋਵੇਗਾ, ਭਾਵੇਂ ਉਸ ਉੱਪਰ ਬਲ ਲੱਗ ਰਿਹਾ ਹੋਵੇ ।
ਉੱਤਰ-
ਅਜਿਹਾ ਦੋ ਸਥਿਤੀਆਂ ਵਿੱਚ ਸੰਭਵ ਹੈ ਕਿ ਵਸਤੂ ਉੱਪਰ ਬਲ ਲੱਗ ਰਿਹਾ ਹੋਵੇ, ਪਰ ਕੀਤਾ ਗਿਆ ਕਾਰਜ ਜ਼ੀਰੋ ਹੋਵੇ ।
(i) ਜਦੋਂ ਵਸਤੂ ’ਤੇ ਲੱਗ ਰਿਹਾ ਬਲ ਅਤੇ ਬਲ ਦੁਆਰਾ ਵਸਤੂ ਵਿੱਚ ਉਤਪੰਨ ਹੋਇਆ ਵਿਸਥਾਪਨ ਇੱਕ-ਦੂਜੇ ਨੂੰ ਲੰਬਾਤਮਕ ਹੋਣ । ਅਜਿਹੀ ਸਥਿਤੀ ਵਿੱਚ ਕੋਣ θ = 90° ਹੈ ।
∴ cos θ = cos 90° = 0 ਹੋਵੇਗਾ ।
ਵਸਤੂ ਦੁਆਰਾ ਕੀਤਾ ਗਿਆ ਕਾਰਜ (W) = F cos θ × ਵਿਸਥਾਪਨ
= F cos 90° × ਵਿਸਥਾਪਨ
= F × 0 × ਵਿਸਥਾਪਨ ਅਰਥਾਤ
W = 0

(ii) ਜੇਕਰ ਵਸਤੂ ‘ਤੇ ਲੱਗ ਰਿਹਾ ਬਲ ਵਸਤੂ ਨੂੰ ਥੋੜ੍ਹਾ ਜਿਹਾ ਵੀ ਵਿਸਥਾਪਿਤ ਨਾ ਕਰੇ, ਤਾਂ ਵਸਤੂ ਦੁਆਰਾ ਕੀਤਾ ਗਿਆ ਕਾਰਜ ਜ਼ੀਰੋ ਹੋਵੇਗਾ |
ਹੁਣ ਬਲ = F
ਵਿਸਥਾਪਨ (S) = 0
∴ ਕਾਰਜ (w) = F × S
= F × 0 = 0

ਪ੍ਰਸ਼ਨ 19.
ਊਰਜਾ ਅਤੇ ਸ਼ਕਤੀ ਵਿੱਚ ਕੀ ਅੰਤਰ ਹੈ ? ਉਦਾਹਰਨ ਦੇ ਕੇ ਸਮਝਾਉ ।
ਉੱਤਰ-
ਊਰਜਾ-ਕੀਤੇ ਜਾ ਸਕਣ ਵਾਲੇ ਕਾਰਜ ਦਾ ਮੁੱਲ ਪਰਿਮਾਣ) ਉਰਜਾ ਕਹਾਉਂਦਾ ਹੈ । ਇਸ ਦਾ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ ।

ਸ਼ਕਤੀ (ਸਮਰੱਥਾ)-ਕਾਰਜ ਕਰਨ ਦੀ ਦਰ ਨੂੰ ਸ਼ਕਤੀ ਜਾਂ ਸਮਰੱਥਾ ਕਿਹਾ ਜਾਂਦਾ ਹੈ ਅਰਥਾਤ ਇਕਾਈ ਸਮੇਂ ਵਿੱਚ ਕੀਤਾ ਗਿਆ ਕਾਰਜ ਸ਼ਕਤੀ ਹੁੰਦੀ ਹੈ । ਇਸ ਦਾ ਕਾਰਜ ਦੇ ਕੁੱਲ ਪਰਿਮਾਣ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ ।

ਉਦਾਹਰਨ – ਇੱਕ ਮਜ਼ਦੂਰ ਇੱਕ ਕੰਮ ਨੂੰ 1 ਘੰਟੇ ਵਿੱਚ ਪੂਰਾ ਕਰ ਲੈਂਦਾ ਹੈ । ਉਸੇ ਕੰਮ ਨੂੰ ਇੱਕ ਦੁਸਰਾ ਮਜ਼ਦੂਰ 2 ਘੰਟੇ ਵਿੱਚ ਕਰਦਾ ਹੈ । ਇਸ ਹਾਲਤ ਵਿੱਚ ਦੋਨਾਂ ਮਜ਼ਦੂਰਾਂ ਨੇ ਬਰਾਬਰ ਕੰਮ ਕੀਤਾ ਹੈ ਅਰਥਾਤ ਦੋਨਾਂ ਨੇ ਬਰਾਬਰ ਊਰਜਾ ਦੀ ਮਾਤਰਾ ਖ਼ਰਚ ਕੀਤੀ ਹੈ ਪਰ ਪਹਿਲੇ ਮਜ਼ਦੂਰ ਨੇ ਅੱਧੇ ਸਮੇਂ ਵਿੱਚ ਕੰਮ ਕੀਤਾ ਹੈ ਜਦਕਿ ਦੂਸਰੇ ਮਜ਼ਦੂਰ ਨੇ ਪਹਿਲੇ ਨਾਲੋਂ ਦੁੱਗਣਾ ਸਮਾਂ ਲਿਆ ਹੈ । ਇਸ ਲਈ ਪਹਿਲੇ ਮਜ਼ਦੂਰ ਦੀ ਦੂਸਰੇ ਮਜ਼ਦੂਰ ਦੀ ਤੁਲਨਾ ਵਿੱਚ ਦੁੱਗਣੀ ਕਾਰਜ ਸਮਰੱਥਾ (ਸ਼ਕਤੀ ਹੈ ।

ਮਹੱਤਵਪੂਰਨ ਸੂਤਰ (Important Formulae)

(1) ਗਤਿਜ ਊਰਜਾ = 1/2mv2
(2) ਸਥਿਤਿਜ ਊਰਜਾ = mgh
ਇੱਥੇ m = ਵਸਤੂ ਦਾ ਪੁੰਜ ; g = ਗੁਰੂਤਵੀ ਵੇਗ ਅਤੇ h = ਉੱਚਾਈ
(3) ਕਾਰਜ (W) = ਬਲ (F) × ਵਿਸਥਾਪਨ (S)
(4) ਸ਼ਕਤੀ (P) = PSEB 9th Class Science Important Questions Chapter 11 ਕਾਰਜ ਅਤੇ ਊਰਜਾ 11
(5) 1 ਜੂਲ = 1 ਨਿਊਟਨ × 1 ਮੀਟਰ
(6) 1 ਵਾਟ = PSEB 9th Class Science Important Questions Chapter 11 ਕਾਰਜ ਅਤੇ ਊਰਜਾ 12
(7) ਘੋੜ ਸ਼ਕਤੀ (Horse Power) = = 746 ਵਾਟ
(8) 1 ਕਿਲੋਵਾਟ-ਘੰਟਾ = 36,00,000 ਜੂਲ = 3.6 × 106 ਜੂਲ
(9) 1 ਵਾਟ-ਘੰਟਾ = 3600 ਜੂਲ

ਸੰਖਿਆਤਮਕ ਪ੍ਰਸ਼ਨ (Numerical Problems)

ਪ੍ਰਸ਼ਨ 1.
ਇੱਕ ਇਸਤਰੀ 10 m ਡੂੰਘੇ ਖੂਹ ਵਿੱਚੋਂ 5 kg ਭਾਰੀ ਪਾਣੀ ਦੀ ਬਾਲਟੀ 10 s ਵਿੱਚ ਖਿੱਚਦੀ ਹੈ, ਉਸਦੀ ਸ਼ਕਤੀ ਦੀ ਗਣਨਾ ਕਰੋ ।
ਹੱਲ:
ਪਾਣੀ ਨਾਲ ਭਰੀ ਬਾਲਟੀ ਦਾ ਪੁੰਜ (m) = 5 kg
ਖੂਹ ਦੀ ਡੂੰਘਾਈ (h) = 10 m
ਗੁਰੂਤਵੀ ਵੇਗ (g) = 10 m/s2
ਸਮਾਂ (t) = 10 s.
ਇਸਤਰੀ ਦੀ ਸ਼ਕਤੀ (P) = ?
ਇਸਤਰੀ ਦੁਆਰਾ ਕੀਤਾ ਗਿਆ ਕਾਰਜ (W) = m × g × h
= 5 × 10 × 10
= 500 ਜੂਲ

= 50 ਵਾਟ ਉੱਤਰ

ਪ੍ਰਸ਼ਨ 2.
25 km ਦੀ ਉੱਚਾਈ ਤੇ ਇੱਕ ਰਾਕੇਟ ਨੂੰ 1km/s ਦੇ ਵੇਗ ਨਾਲ ਉਤਾਂਹ ਵੱਲ ਦਾਗਿਆ ਗਿਆ ਹੈ । ਜੇਕਰ ਰਾਕੇਟ ਦਾ ਪੁੰਜ 3 × 106 kg ਹੋਵੇ, ਤਾਂ ਇਸ ਦੀ ਸਥਿਤਿਜ ਅਤੇ ਗਤਿਜ ਉਰਜਾ ਦੀ ਗਣਨਾ ਕਰੋ । (g = 10 m/s2 )
ਹੱਲ:
ਇੱਥੇ
ਰਾਕੇਟ ਦਾ ਪੁੰਜ (m) = 3 × 106 kg
ਰਾਕੇਟ ਦਾ ਵਗ (0) = 1 km/s
= 1000 m/s
ਉੱਚਾਈ (h) = 25 km
= 25 × 1000 m
25,000 m ਗੁਰੂਤਵੀ ਵੇਗ
(g) = 10 m/s2

(i) ਰਾਕੇਟ ਦੀ ਸਥਿਤਿਜ ਊਰਜਾ (P.E.) = m × g × h
= (3 × 106 ) × 10 × 25000
= 75 × 1010 ਜੂਲ ਵਾਟ ਉੱਤਰ

ਪ੍ਰਸ਼ਨ 3.
ਇੱਕ ਵਿਅਕਤੀ 30 ਕਿਲੋਗ੍ਰਾਮ ਭਾਰਾ ਬਕਸਾ ਸਿਰ ‘ਤੇ ਚੁੱਕ ਕੇ
(i) ਉੱਪਰ ਵੱਲ ਨੂੰ
(ii) ਖਿਤਿਜ ਦਿਸ਼ਾ ਵਿੱਚ, 10 ਮੀਟਰ ਦੀ ਦੂਰੀ ਤੈਅ ਕਰਦਾ ਹੈ । ਉਸ ਵੱਲੋਂ ਕਿੰਨਾ ਕਾਰਜ ਕੀਤਾ ਗਿਆ ਹੈ ?
ਹੱਲ:
ਬਕਸੇ ਦਾ ਪੁੰਜ (m) = 30 ਕਿਲੋਗ੍ਰਾਮ
ਵਿਸਥਾਪਨ (S) = 10 ਮੀਟਰ
ਗੁਰੂਤਵੀ ਵੇਗ (g) = 9.8 m/s2

(i) ਉੱਪਰ ਵੱਲ ਨੂੰ ਵਿਅਕਤੀ ਦੁਆਰਾ ਕੀਤਾ ਗਿਆ ਕਾਰਜ = m × g × S
= 30 × 9.8 × 10
= 30 × 98 ਜੁਲ
= 2940 ਜੂਲ ਉੱਤਰ

(ii) ਖਿਤਿਜ ਦਿਸ਼ਾ ਵਿੱਚ ਕੀਤਾ ਗਿਆ ਕਾਰਜ = F cos θ × S
= m × g cos θ × S
= 30 × 9.8 × cos 90° × 10
= 294 × 0 × 10 [∵ cos 90° = 0]
= 0 (ਜ਼ੀਰੋ) ਉੱਤਰ

ਪ੍ਰਸ਼ਨ 4.
1000 kg ਦੀ 30 m/s ਦੀ ਚਾਲ ਨਾਲ ਚੱਲ ਰਹੀ ਕਾਰ ਬਰੇਕ ਲਗਾਉਣ ਤੇ ਇੱਕਸਮਾਨ ਵੇਗ ਨਾਲ 50 m ਦੀ ਦੂਰੀ ‘ਤੇ ਰੁੱਕ ਜਾਂਦੀ ਹੈ । ਬਰੇਕ ਦੁਆਰਾ ਕਾਰ ‘ਤੇ ਲੱਗੇ ਬਲ ਅਤੇ ਕਾਰਜ ਦਾ ਪਤਾ ਕਰੋ ।
ਹੱਲ:
ਇੱਥੇ υ = 30 ms-1
v = 0
S = 50 m
ਹੁਣ v2 – 2 = 2 as
(0)2 – (30)2 = 2 × a × 50
– (30 × 30) = 100 × a
∴ a = 900/100
-9 m/s2
ਬਲ F = m × a = 1000 × 9
9000 ਨਿਊਟਨ ਉੱਤਰ
ਬਰੇਕ ਦੁਆਰਾ ਕੀਤਾ ਗਿਆ ਕਾਰਜ = F × S
= 9000 × 50
= 45 × 10000
= 4.5 × 105 J

ਪ੍ਰਸ਼ਨ 5.
ਇੱਕ ਮਜ਼ਦੂਰ 10 kg ਭਾਰੀ ਟੋਕਰੀ ਆਪਣੇ ਸਿਰ ‘ਤੇ ਰੱਖ ਕੇ ਪੱਧਰੀ ਸੜਕ ਤੇ 100 ਮੀਟਰ ਖਿਤਿਜ ਦਿਸ਼ਾ ਵਿੱਚ ਚਲ ਰਿਹਾ ਹੈ । ਉਸਦੇ ਦੁਆਰਾ ਗੁਰੂਤਵੀ ਬਲ ਦੇ ਵਿਰੁੱਧ ਕੀਤਾ ਕਾਰਜ ਪਤਾ ਕਰੋ । (g = 9.8 ms2)
ਹੱਲ:
ਟੋਕਰੀ ਦਾ ਭਾਰ = mg = 10 × 9.8 = 98 N (ਹੇਠਾਂ ਵੱਲ)
ਗੁਰੂਤਵੀ ਬਲ ਦੀ ਦਿਸ਼ਾ (ਹੇਠਾਂ ਵੱਲ)
ਵਿੱਚ ਵਿਸਥਾਪਨ = 0
ਕਾਰਜ = ਬਲ × ਵਿਸਥਾਪਨ
= 98 × 0 = 0

ਪ੍ਰਸ਼ਨ 6.
ਇੱਕ ਕਾਰ 54 km/hr ਵੇਗ ਨਾਲ ਚੱਲਦੀ ਹੈ । ਇਸ ਵਿੱਚ ਬੈਠੇ 40 kg ਦੇ ਲੜਕੇ ਦੀ ਤਿਜ ਊਰਜਾ ਕੀ ਹੋਵੇਗੀ ?
ਹੱਲ:

ਪ੍ਰਸ਼ਨ 7.
ਦਿਲ ਦੀ ਇੱਕ ਧੜਕਨ ਲਈ 1 ਜੂਲ ਊਰਜਾ ਦਾ ਖ਼ਰਚ ਹੁੰਦਾ ਹੈ । ਦਿਲ ਦੀ ਸ਼ਕਤੀ ਪਤਾ ਕਰੋ ਜੇ ਇੱਕ ਮਿੰਟ ਵਿੱਚ ਇਹ 72 ਵਾਰ ਧੜਕੇ ।
ਹੱਲ:
ਦਿਲ ਦੀ ਧੜਕਨ ਦੁਆਰਾ ਕੀਤਾ ਕਾਰਜ = 1 ਜੁਲ
72 ਧੜਕਨ ਵਿੱਚ ਕੀਤਾ ਕਾਰਜ = 72 × 1
= 72 ਜੁਲ
ਸਮਾਂ =1 ਮਿੰਟ
= 60 ਸੈਕਿੰਡ
PSEB 9th Class Science Important Questions Chapter 11 ਕਾਰਜ ਅਤੇ ਊਰਜਾ 15
72/60 = 1.2 ਜੂਲ / ਸੈਕਿੰਡ
= 1.2 ਵਾਟ ਉੱਤਰ

ਪ੍ਰਸ਼ਨ 8.
60 W ਦਾ ਇੱਕ ਬਿਜਲੀ ਬਲਬ ਪ੍ਰਤੀਦਿਨ 6 ਘੰਟੇ ਉਪਯੋਗ ਕੀਤਾ ਜਾਂਦਾ ਹੈ । ਬਲਬ ਦੁਆਰਾ ਇੱਕ ਦਿਨ ਵਿੱਚ ਖਰਚ ਕੀਤੀ ਗਈ ਊਰਜਾ ਦੀ ‘‘ਯੂਨਿਟ’’ ਦਾ ਮੁੱਲ ਪਤਾ ਕਰੋ ।
ਹੱਲ:
ਬਲਬ ਦੀ ਸ਼ਕਤੀ (P) = 60 W
ਜਿੰਨੇ ਸਮੇਂ ਲਈ ਬਲਬ ਜਗਿਆ (t) = 6 ਘੰਟੇ
ਖਪਤ ਹੋਈ ਉਰਜਾ (E) = P x t
= 60 W X 6 h
= 360 Wh
360/1000 kWh
= 0.36 kWh
= 0.36 ਯੂਨਿਟ ਉੱਤਰ

ਪ੍ਰਸ਼ਨ 9.
ਦੋ ਬਰਾਬਰ ਪੁੰਜ ਵਾਲੇ ਪਿੰਡ ਕੁਮਵਾਰ : ਇੱਕ ਸਮਾਨ ਵੇਗ υ ਅਤੇ 3υ ਨਾਲ ਗਤੀਸ਼ੀਲ ਹਨ । ਇਹਨਾਂ ਪਿੰਡਾਂ ਦੀ ਗਤਿਜ ਊਰਜਾਵਾਂ ਦਾ ਅਨੁਪਾਤ ਗਿਆਤ ਕਰੋ ।
ਹੱਲ:
ਮੰਨ ਲਓ ਹਰੇਕ ਪਿੰਡ ਦਾ ਪੁੰਜ ਅ ਹੈ ।

ਪ੍ਰਸ਼ਨ 10.
ਇੱਕ 2 kg ਪੁੰਜ ਵਾਲੀ ਵਸਤੁ ਵਿਰਾਮ ਅਵਸਥਾ ਤੋਂ ਹੇਠਾਂ ਧਰਤੀ ‘ਤੇ ਡਿੱਗਦੀ ਹੈ ਡਿੱਗਣ ਤੋਂ 2s ਬਾਅਦ ਵਸਤੂ ਦੀ ਗਤਿਜ. ਊਰਜਾ ਕਿੰਨੀ ਹੋਵੇਗੀ ? g ਦਾ ਮਾਨ 10 m/s2 ਲਵੋ ।
ਹੱਲ:
ਇੱਥੇ ਪੁੰਜ (m) = 2 kg
ਆਰੰਭਿਕ ਵੇਗ (u) = 0 (ਵਿਰਾਮ ਅਵਸਥਾ)
ਸਮਾਂ (t) = 2 s
ਅੰਤਿਮ ਵੇਗ (υ) = ?
ਗੁਰੂਤਵੀ ਵੇਗ (g) = 10 m/s2
υ = u + gt ਦੀ ਵਰਤੋਂ ਕਰਕੇ
υ = 0 + 10 × 2
∴ υ = 20 m/s
ਹੁਣ 2 ਸੈਕਿੰਡ ਬਾਅਦ ਵਸਤੂ ਦੀ ਗਤਿਜ ਊਰਜਾ (Ek) = 1/22
1/2 × 2 × (20)2
1/2 × 2 × 20 × 20
= 400 J

ਪ੍ਰਸ਼ਨ 11.
ਇੱਕ ਸਮਤਲ ਸੜਕ ਤੇ ਸਕੂਟਰ ਚਾਲਕ ਬਰੇਕ ਲਗਾ ਕੇ ਸਕੂਟਰ ਦੀ ਚਾਲ ਨੂੰ 36 km/h ਤੋਂ ਘਟਾ ਕੇ 18 km/h ਕਰ ਦਿੰਦਾ ਹੈ । ਦੱਸੋ ਬਰੇਕ ਦੁਆਰਾ ਕਿੰਨਾ ਕਾਰਜ ਕੀਤਾ ਗਿਆ, ਜੇਕਰ ਖ਼ਾਲੀ ਸਕੂਟਰ ਦਾ ਪੁੰਜ 86 kg ਅਤੇ ਚਾਲਕ ਅਤੇ ਪੈਟਰੋਲ ਦਾ ਪੁੰਜ 64 kg ਹੋਵੇ ।
ਹੱਲ:

ਪ੍ਰਸ਼ਨ 12.
ਮੰਨ ਲਓ ਤੁਹਾਡੇ ਹੱਥ ਵਿੱਚ 1 kg ਪੁੰਜ ਵਾਲੀ ਵਸਤੂ ਹੈ । ਤੁਸੀਂ ਇਸ ਨੂੰ ਕਿੰਨੀ ਉੱਚਾਈ ਤਕ ਚੁੱਕੋਗੇ, ਤਾਂ ਜੋ ਗੁਰੂਤਵੀ ਸਥਿਤਿਜ ਊਰਜਾ 1J ਪ੍ਰਾਪਤ ਕਰ ਲਵੇ । g = 10 ms-2)
ਹੱਲ:
ਇੱਥੇ ਸਥਿਤਿਜ ਊਰਜਾ (p) = 1 J
ਪੁੰਜ (m) = 1 kg
ਗੁਰੂਤਵੀ ਵੇਗ (g) = 10 ms-2
ਅਸੀਂ ਜਾਣਦੇ ਹਾਂ, ਸਥਿਤਿਜ ਊਰਜਾ (p) = mgh
1 = 1 × 10 × h
∴ h = 1/10 m
= 0.1 m
= 10 cm

ਪ੍ਰਸ਼ਨ 13.
ਇੱਕ 1000 w ਬਿਜਲੀ ਹੀਟਰ ਨੂੰ ਹਰ ਰੋਜ਼ 2 ਘੰਟੇ ਉਪਯੋਗ ਕੀਤਾ ਜਾਂਦਾ ਹੈ । 28 ਦਿਨਾਂ ਦੇ ਮਹੀਨਾ ਭਰ ਉਪਯੋਗ ਕਰਨ ਵਿੱਚ ਕਿੰਨੀ ਊਰਜਾ ਦਾ ਖ਼ਰਚਾ ਹੋਵੇਗਾ, ਜੇਕਰ ਊਰਜਾ ਦੀ ਦਰ 3.00 ਰੁਪਏ ਪ੍ਰਤੀ ਯੂਨਿਟ ਹੋਵੇ ।
ਹੱਲ:
ਹੀਟਰ ਦੀ ਸ਼ਕਤੀ (P) = 1000 W = 1 kW
∴ ਕੁੱਲ ਸਮਾਂ (t) = 2 × 28 = 56 h
ਊਰਜਾ ਦੀ ਖ਼ਪਤ (E) = P × t
= 1 kW × 56 h
= 56 kWh
= 56 ਯੂਨਿਟ
ਊਰਜਾ ਦੀ ਦਰ = 3.00 ਰੁਪਏ ਪ੍ਰਤੀ ਯੂਨਿਟ
∴ ਕੁੱਲ ਖ਼ਰਚਾ = 56 × 3.00 ਰੁਪਏ
= 168.00 ਰੁਪਏ ਉੱਤਰ

ਪ੍ਰਸ਼ਨ 14.
1 ਕਿਲੋਗ੍ਰਾਮ ਪਿੰਡ ਦੀ ਗਤਿਜ ਊਰਜਾ 1 ਜੁਲ ਹੈ । ਇਸ ਦੀ ਚਾਲ ਕਿੰਨੀ ਹੋਵੇਗੀ ।
ਹੱਲ:
ਦਿੱਤਾ ਹੈ, ਪਿੰਡ ਦਾ ਪੁੰਜ (m) = 1 kg
ਪਿੰਡ ਦੀ ਗਤਿਜ ਊਰਜਾ (EK) = 1 ਜੂਲ
ਵੇਗ (v) = ?
ਗਤਿਜ ਊਰਜਾ (Ek) = 1/2mv2 ਤੋਂ
1 = 1/2 × 1 × v2
v2 = 2
∴ v = √2
= 1.414 ms-1

ਪ੍ਰਸ਼ਨ 15.
50 kg ਪੁੰਜ ਦਾ ਇੱਕ ਲੜਕਾ ਦੌੜ ਕੇ 45 ਪੌੜੀਆਂ 9 s ਵਿੱਚ ਚੜ੍ਹਦਾ ਹੈ । ਜੇਕਰ ਹਰੇਕ ਪੌੜੀ ਦੀ ਉੱਚਾਈ । ‘ 15 cm ਹੋਵੇ, ਤਾਂ ਉਸ ਦੀ ਸ਼ਕਤੀ ਦਾ ਪਰਿਕਲਨ ਕਰੋ । g ਦਾ ਮਾਨ 10 ms-2 ਲਓ ।
ਹੱਲ:
ਲੜਕੇ ਦਾ ਭਾਰ = mg
= 50 kg × 10 ms-2
= 500 N
ਕੁੱਲ ਉੱਚਾਈ (h) = ਪੌੜੀਆਂ ਦੀ ਸੰਖਿਆ × ਇੱਕ ਪੌੜੀ ਦੀ ਉੱਚਾਈ
= 45 × 15 cm
= 675 cm
= 6.75 m
ਲੱਗਿਆ ਸਮਾਂ (t) = 9

= 375 W

ਪ੍ਰਸ਼ਨ 16.
ਇੱਕ ਕੁਲੀ 10 kg ਦਾ ਬੋਝ ਧਰਤੀ ਤੋਂ 1.5 m ਉੱਪਰ ਉਠਾ ਕੇ ਆਪਣੇ ਸਿਰ ਉੱਤੇ ਰੱਖਦਾ ਹੈ । ਉਸਦੇ ਦੁਆਰਾ ਬੋਝ ਉੱਤੇ ਕੀਤਾ ਗਿਆ ਕਾਰਜ ਦਾ ਪਰਿਕਲਨ ਕਰੋ ।
ਹੱਲ:
ਬੋਝ ਦਾ ਭਾਰ (m) = 10 kg ਅਤੇ
ਵਿਸਥਾਪਨ (S) = 1.5 m
ਕੀਤਾ ਗਿਆ ਕਾਰਜ (W) = F × S
= mg × S
= 10 kg × 10 ms-2 × 1.5 m
= 150 Nm = 225 J

ਪ੍ਰਸ਼ਨ 17.
ਜੇਕਰ ਕਿਸੀ ਕਾਰ ਦਾ ਪੁੰਜ 1500 kg ਹੈ, ਤਾਂ ਉਸਦੇ ਵੇਗ ਨੂੰ 30 kmh-1 ਤੋਂ 60 kmh-1 ਤੱਕ ਵਧਾਉਣ ਵਿੱਚ ਕਿੰਨਾ ਕਾਰਜ (w) ਕਰਨਾ ਪਵੇਗਾ ।
ਹੱਲ:

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕਾਰਜ ਦੀ SI ਇਕਾਈ ਕੀ ਹੈ ?
ਉੱਤਰ-
ਜੁਲ ।

ਪ੍ਰਸ਼ਨ 2.
ਇੱਕ ਕਿਲੋਗ੍ਰਾਮ ਪੱਥਰ ਦੇ ਕਿਸੇ ਟੁਕੜੇ ਨੂੰ ਇੱਕ ਮੀਟਰ ਉੱਚਾਈ ਤਕ ਚੁੱਕਣ ਵਿੱਚ ਕਿੰਨੀ ਊਰਜਾ ਦੀ ਲੋੜ ਹੋਵੇਗੀ ?
ਉੱਤਰ-
9.8 ਜੂਲ ਹੱਲ :
W = mgh
= 1 × 9.8 × 1
= 9.8 J

ਪ੍ਰਸ਼ਨ 3.
ਕਿਸੇ ਵਸਤੂ ਦੇ ਵੇਗ ਵਿੱਚ ਕੀ ਪਰਿਵਰਤਨ ਕਰਨਾ ਚਾਹੀਦਾ ਹੈ, ਜਿਸ ਨਾਲ ਵਸਤੂ ਦਾ ਪੁੰਜ ਚਾਰ ਗੁਣਾ ਵਧਾਉਣ ਤੇ ਵੀ ਉਸ ਦੀ ਗਤਿਜ ਊਰਜਾ ਵਿੱਚ ਕੋਈ ਪਰਿਵਰਤਨ ਨਾ ਆਵੇ ?
ਉੱਤਰ-
ਵੇਗ ਅੱਧਾ ਕਰਨਾ ਪਵੇਗਾ ।

ਪ੍ਰਸ਼ਨ 4.
ਯੰਤਰਿਕ ਊਰਜਾ ਦੀਆਂ ਕਿਸਮਾਂ ਦੱਸੋ ।
ਉੱਤਰ –

  1. ਸਥਿਤਿਜ ਊਰਜਾ
  2. ਗਤਿਜ ਊਰਜਾ ।

ਪ੍ਰਸ਼ਨ 5.
ਊਰਜਾ ਦੀ SI ਇਕਾਈ ਕੀ ਹੈ ?
ਉੱਤਰ-
ਜੁਲ ।

ਪ੍ਰਸ਼ਨ 6.
ਸ਼ਕਤੀ ਦੀ sI ਇਕਾਈ ਕੀ ਹੈ ?
ਉੱਤਰ-
ਵਾਟ ।

ਪਸ਼ਨ 7.
ਵਪਾਰਕ ਪੱਧਰ ਤੇ ਉਰਜਾ ਦੀ ਇਕਾਈ ਦਾ ਨਾਂ ਲਿਖੋ ਅਤੇ ਉਸ ਦੀ ਪਰਿਭਾਸ਼ਾ ਵੀ ਦਿਓ ।
ਉੱਤਰ-
ਵਪਾਰਕ ਪੱਧਰ ਤੇ ਊਰਜਾ ਦੀ ਇਕਾਈ ਕਿਲੋਵਾਟ ਘੰਟਾ ਹੈ ।

ਕਿਲੋਵਾਟ ਘੰਟਾ-ਜੇ ਇੱਕ ਕਿਲੋਵਾਟ ਸ਼ਕਤੀ ਦਾ 1 ਘੰਟਾ ਉਪਯੋਗ ਕੀਤਾ ਜਾਵੇ, ਤਾਂ ਊਰਜਾ ਦੀ ਪੂਰਤੀ 1 ਕਿਲੋਵਾਟ ਘੰਟਾ ਦੇ ਬਰਾਬਰ ਹੁੰਦੀ ਹੈ ।

ਪ੍ਰਸ਼ਨ 8.
ਚਾਬੀ ਵਾਲੇ ਖਿਡੌਣੇ ਨੂੰ ਚਲਾਉਣ ਵਿੱਚ ਕਿਹੜੀ ਊਰਜਾ ਕਿਹੜੀ ਊਰਜਾ ਵਿੱਚ ਤਬਦੀਲ ਹੁੰਦੀ ਹੈ ?
ਉੱਤਰ-
ਆਕਾਰ ਪਰਿਵਰਤਨ ਦੇ ਕਾਰਨ ਸਥਿਤਿਜ ਉਰਜਾ, ਗਤਿਜ ਉਰਜਾ ਵਿੱਚ ਬਦਲਦੀ ਹੈ ।

ਪ੍ਰਸ਼ਨ 9.
ਹਥੇਲੀਆਂ ਨੂੰ ਆਪਸ ਵਿੱਚ ਰਗੜਨ ਨਾਲ ਉਹ ਗਰਮ ਕਿਉਂ ਹੋ ਜਾਂਦੀਆਂ ਹਨ ?
ਉੱਤਰ-
ਹਥੇਲੀਆਂ ਦੀ ਗਤਿਜ ਊਰਜਾ, ਤਾਪ ਊਰਜਾ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 10.
ਪੌਣ ਚੱਕੀ ਦੁਆਰਾ ਊਰਜਾ ਦਾ ਕਿਹੜਾ ਰੂਪ ਕਾਰਜ ਵਿੱਚ ਪਰਿਵਰਤਿਤ ਹੁੰਦਾ ਹੈ ?
ਉੱਤਰ-
ਗਤਿਜ ਉਰਜਾ ।

ਪ੍ਰਸ਼ਨ 11.
ਸ਼ਕਤੀ, ਊਰਜਾ ਅਤੇ ਸਮੇਂ ਦਾ ਆਪਸੀ ਸੰਬੰਧ ਦੱਸੋ ।
ਉੱਤਰ-
PSEB 9th Class Science Important Questions Chapter 11 ਕਾਰਜ ਅਤੇ ਊਰਜਾ 17

ਪ੍ਰਸ਼ਨ 12.
ਸਥਿਤਿਜ ਊਰਜਾ ਕਿਹੜੇ ਦੋ ਕਾਰਕਾਂ ‘ਤੇ ਨਿਰਭਰ ਹੈ ?
ਉੱਤਰ-
ਪੁੰਜ ਅਤੇ ਉੱਚਾਈ ।

ਪ੍ਰਸ਼ਨ 13.
ਬੰਨ੍ਹ ਤੇ ਇਕੱਠੇ ਕੀਤੇ ਗਏ ਪਾਣੀ ਵਿੱਚ ਕਿਹੜੀ ਊਰਜਾ ਹੁੰਦੀ ਹੈ ?
ਉੱਤਰ-
ਸਥਿਤਿਜ ਉਰਜਾ ।

ਪ੍ਰਸ਼ਨ 14.
ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ, ਤਾਂ ਕਿਹੜੀ ਊਰਜਾ ਦੀ ਵਰਤੋਂ ਹੁੰਦੀ ਹੈ ?
ਉੱਤਰ-
ਮਾਸਪੇਸ਼ੀਆਂ ਦੀ ਉਰਜਾ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 15.
ਤੇਜ਼ ਹਨੇਰੀ ਵਾਲੇ ਦਿਨ ਕਈ ਮਕਾਨਾਂ ਦੀਆਂ ਛੱਤਾਂ ਕਿਉਂ ਉੱਡ ਜਾਂਦੀਆਂ ਹਨ ?
ਉੱਤਰ-
ਤੇਜ਼ ਹਵਾ ਦੀ ਗਤਿਜ ਊਰਜਾ ਕਾਰਨ ।

ਪ੍ਰਸ਼ਨ 16.
ਇੱਕ ਕਿਲੋਗ੍ਰਾਮ ਪਾਣੀ 5 ਮੀ: ਉੱਪਰ ਚੁੱਕਣ ‘ਤੇ ਕਿੰਨਾ ਕਾਰਜ ਕਰਨਾ ਪਵੇਗਾ ?
ਉੱਤਰ-
ਪਾਣੀ ਚੁੱਕਣ ਲਈ ਕਾਰਜ = ਸਥਿਤਿਜ ਊਰਜਾ
= mgh
= 1 × 10 × 5 = 50 ਜੁਲ

ਪ੍ਰਸ਼ਨ 17.
ਜੇ ਕਿਸੇ ਵਸਤੂ ਦਾ ਵੇਗ ਤਿੰਨ ਗੁਣਾਂ ਵੱਧ ਜਾਵੇ, ਤਾਂ ਉਸਦੀ ਗਤਿਜ ਊਰਜਾ ‘ ਤੇ ਕੀ ਪ੍ਰਭਾਵ ਪਏਗਾ ?
ਉੱਤਰ-
∴ K.E. α v2
∴ ਇਹ 9 ਗੁਣਾ ਵੱਧ ਜਾਵੇਗੀ ।

ਪ੍ਰਸ਼ਨ 18.
ਸਪਰਿੰਗ ਕਮਾਨੀ) ਨੂੰ ਦਬਾਉਣ ਨਾਲ ਉਸ ਵਿੱਚ ਕਿਹੋ ਜਿਹੀ ਊਰਜਾ ਹੁੰਦੀ ਹੈ ?
ਉੱਤਰ-
ਸਥਿਤਿਜ ਉਰਜਾ ।

ਪ੍ਰਸ਼ਨ 19.
ਇੱਕ ਅਜਿਹੀ ਉਦਾਹਰਨ ਦਿਓ ਜਦੋਂ ਵਸਤੂ ਵਿੱਚ ਗਤਿਜ ਊਰਜਾ ਅਤੇ ਸਥਿਤਿਜ ਊਰਜਾ ਦੋਨੋਂ ਮੌਜੂਦ ਹੋਣ ।
ਉੱਤਰ-
ਉੱਚਾਈ ਤੇ ਉੱਡ ਰਹੇ ਜਹਾਜ਼ ਵਿੱਚ ਦੋਨੋਂ ਸਥਿਤਿਜ ਊਰਜਾ ਅਤੇ ਗਤਿਜ ਊਰਜਾ ਹੁੰਦੀਆਂ ਹਨ ।

ਪ੍ਰਸ਼ਨ 20.
ਇੱਕ ਅਜਿਹੀ ਉਦਾਹਰਨ ਦਿਉ ਜਦੋਂ ਵਸਤੂ ਦੀ ਸ਼ਕਲ ਵਿੱਚ ਹੋਏ ਪਰਿਵਰਤਨ ਕਾਰਨ ਸਥਿਤਿਜ ਊਰਜਾ ਹੋਵੇ ।
ਉੱਤਰ-
ਖਿੱਚੇ ਹੋਏ ਕਮਾਨ ਵਿੱਚ ਸ਼ਕਲ (ਆਕ੍ਰਿਤੀ) ਪਰਿਵਰਤਨ ਦੇ ਪਰਿਣਾਮ ਵਜੋਂ ਸਥਿਤਿਜ ਊਰਜਾ ਪੈਦਾ ਹੁੰਦੀ ਹੈ ।

ਪ੍ਰਸ਼ਨ 21.
ਊਰਜਾ ਸੁਰੱਖਿਅਣ ਕਿਸਮ ਕੀ ਹੈ ?
ਉੱਤਰ-
ਊਰਜਾ ਸੁਰੱਖਿਅਣ ਕਿਸਮ- “ਊਰਜਾ ਨਾ ਤਾਂ ਪੈਦਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਨਸ਼ਟ ਕੀਤੀ ਜਾ ਸਕਦੀ ਹੈ । ਉਰਜਾ ਸਿਰਫ਼ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਰੂਪਾਂਤਰਿਤ ਕੀਤੀ ਜਾ ਸਕਦੀ ਹੈ ।” ਅਰਥਾਤ ਉਰਜਾ ਰੁਪਾਂਤਰਨ ਦੌਰਾਨ ਸਿਸਟਮ ਦੀ ਕੁੱਲ ਊਰਜਾ ਨਿਯਤ ਰਹਿੰਦੀ ਹੈ ।

ਪ੍ਰਸ਼ਨ 22.
ਕਿਹੜਾ ਯੰਤਰ ਬਿਜਲੀ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਰੂਪਾਂਤਰਿਤ ਕਰਦਾ ਹੈ ?
ਉੱਤਰ-
ਬਿਜਲਈ ਮੋਟਰ ।

ਪ੍ਰਸ਼ਨ 23.
ਬਿਜਲੀ ਪੱਖੇ ਵਿੱਚ ਕਿਹੜੀ ਊਰਜਾ ਕਿਸ ਊਰਜਾ ਵਿੱਚ ਰੂਪਾਂਤਰਿਤ ਹੁੰਦੀ ਹੈ ?
ਉੱਤਰ-
ਬਿਜਲੀ ਉਰਜਾ ਦਾ ਯਾਤਿਕ ਉਰਜਾ ਵਿੱਚ ਰੂਪਾਂਤਰਣ ਹੁੰਦਾ ਹੈ ।

ਪ੍ਰਸ਼ਨ 24.
ਹਾਈਇਲੈੱਕਟ੍ਰਿਕ ਪਾਵਰ ਸਟੇਸ਼ਨ ਤੇ ਕਿਸ ਤਰ੍ਹਾਂ ਦੀ ਊਰਜਾ ਦਾ ਰੂਪਾਂਤਰਣ ਹੁੰਦਾ ਹੈ ?
ਉੱਤਰ-
ਡਿੱਗਦੇ ਹੋਏ ਪਾਣੀ ਦੀ ਸਥਿਤਿਜ ਊਰਜਾ ਦਾ ਰੂਪਾਂਤਰਣ ਗਤਿਜ ਊਰਜਾ ਵਿੱਚ ਅਤੇ ਫਿਰ ਬਿਜਲੀ ਊਰਜਾ ਵਿੱਚ ਰੂਪਾਂਤਰਣ ਹੁੰਦਾ ਹੈ ।

ਪ੍ਰਸ਼ਨ 25.
ਵਾਟ ਅਤੇ ਕਿਲੋਵਾਟ ਵਿੱਚ ਕੀ ਸੰਬੰਧ ਹੈ ?
ਉੱਤਰ-
1 ਕਿਲੋਵਾਟ = 1000 ਵਾਟ ।

ਪ੍ਰਸ਼ਨ 26.
ਉਰਜਾ ਦੇ S.I. ਮਾਤ੍ਰਿਕ ਅਤੇ 1 kWh ਵਿੱਚ ਸੰਬੰਧ ਦੱਸੋ ।
ਉੱਤਰ-
ਊਰਜਾ ਦਾ S.I. ਮਾਤਿਕ ਜੁਲ (J) ਹੈ ।
∴ 1 kWh = 3.6 × 106ਜੂਲ ।

Science Guide for Class 9 PSEB ਕਾਰਜ ਅਤੇ ਊਰਜਾ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕਿਸੇ ਵਸਤੂ ਉੱਤੇ 7 N ਦਾ ਬਲ ਲੱਗਦਾ ਹੈ । ਮੰਨ ਲਉ ਬਲ ਦੀ ਦਿਸ਼ਾ ਵਿੱਚ ਵਿਸਥਾਪਨ 8 m ਹੈ । ਮੰਨ ਲਉ ਵਸਤੂ ਦੇ ਵਿਸਥਾਪਨ ਦੇ ਸਮੇਂ ਲਗਾਤਾਰ ਵਸਤੁ ਉੱਤੇ ਬਲ ਲੱਗਦਾ ਰਹਿੰਦਾ ਹੈ । ਇਸ ਸਥਿਤੀ ਵਿੱਚ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ ?

ਹੱਲ:
ਇੱਥੇ ਬਲ (F) = 7 N
ਵਿਸਥਾਪਨ (S) = 8 m
ਕੀਤਾ ਗਿਆ ਕੰਮ (W) = ?
ਅਸੀਂ ਜਾਣਦੇ ਹਾਂ, W = F × S
= 7 N × 8 m
= 56 N × m
= 56 N – m
= 56 J (ਜੂਲ)

ਪ੍ਰਸ਼ਨ 2.
ਅਸੀਂ ਕਦੋਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ ਹੈ ?
ਉੱਤਰ-
ਕਾਰਜ (Work)-ਜਦੋਂ ਕਿਸੇ ਵਸਤੂ ਉੱਤੇ ਬਲ ਲੱਗੇ ਅਤੇ ਵਸਤੂ ਵਿੱਚ ਬਲ ਦੀ ਦਿਸ਼ਾ ਵਿੱਚ ਵਿਸਥਾਪਨ ਹੋਵੇ, ਤਾਂ ਬਲ ਦੁਆਰਾ ਕਾਰਜ ਹੋਇਆ ਕਿਹਾ ਜਾਂਦਾ ਹੈ ।
ਕਾਰਜ (W) = ਬਲ (F) × ਵਿਸਥਾਪਨ (S)

ਪ੍ਰਸ਼ਨ 3.
ਜਦੋਂ ਕਿਸੇ ਵਸਤੂ ਉੱਤੇ ਲੱਗਣ ਵਾਲਾ ਬਲ ਇਸਦੇ ਵਿਸਥਾਪਨ ਦੀ ਦਿਸ਼ਾ ਵੱਲ ਹੋਵੇ, ਤਾਂ ਕੀਤੇ ਗਏ ਕਾਰਜ ਨੂੰ ਪ੍ਰਗਟ ਕਰੋ ।
ਉੱਤਰ-
ਜਦੋਂ ਵਸਤੂ ਉੱਤੇ ਲੱਗਣ ਵਾਲਾ ਬਲ ਵਿਸਥਾਪਨ ਦੀ ਦਿਸ਼ਾ ਵਿਚ ਹੋਵੇ, ਤਾਂ
ਕਾਰਜ (W) = ਬਲ (F) × ਵਿਸਥਾਪਨ (S).

ਪ੍ਰਸ਼ਨ 4.
1J ਕਾਰਜ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਇੱਕ ਜੂਲ ਕਾਰਜ ਹੋਇਆ ਕਿਹਾ ਜਾਂਦਾ ਹੈ ਜਦੋਂ 1 ਨਿਊਟਨ ਬਲ ਵਸਤੂ ਨੂੰ ਆਪਣੀ ਦਿਸ਼ਾ ਵਿੱਚ 1 m ਵਿਸਥਾਪਿਤ ਕਰੇ ।
W = F × S
1 J = 1 N × 1 m

ਪ੍ਰਸ਼ਨ 5.
ਬੈਲਾਂ ਦੀ ਇੱਕ ਜੋੜੀ ਖੇਤ ਨੂੰ ਜੋਤੇ ਸਮੇਂ ਕਿਸੇ ਹੱਲ ਉੱਤੇ 140 N ਬਲ ਲਗਾਉਂਦੀ ਹੈ । ਜੋਤਿਆ ਗਿਆ ਖੇਤ
ਹੱਲ:
ਇੱਥੇ, ਲਗਾਇਆ ਗਿਆ ਬਲ (F) = 140 N
ਜੋਤੇ ਗਏ ਖੇਤ ਦੀ ਲੰਬਾਈ (S) = 15 m
ਜੋਤਨ ਵਿੱਚ ਕੀਤਾ ਗਿਆ ਕਾਰਜ (w) = ?
ਹੁਣ, W = F × S
∴ ਜੋਤਨ ਵਿਚ ਕੀਤਾ ਗਿਆ ਕਾਰਜ (W) = 140 N × 15 m
= 140 × 15
= 2100 N – m
= 2100 J

ਪ੍ਰਸ਼ਨ 6.
ਕਿਸੇ ਵਸਤੂ ਦੀ ਤਿਜ ਊਰਜਾ ਕੀ ਹੁੰਦੀ ਹੈ ?
ਉੱਤਰ-
ਗਤਿਜ ਊਰਜਾ (Kinetic Energy)-ਕਿਸੇ ਵਸਤੂ ਦੀ ਗਤਿਜ ਊਰਜਾ ਉਸ ਵਿੱਚ ਉਪਸਥਿਤ ਗਤੀ ਦੇ ਕਾਰਨ ਹੁੰਦੀ ਹੈ ।
ਉਦਾਹਰਨ-
(i) ਗਤੀਸ਼ੀਲ ਪੱਥਰ ।
(ii) ਵਗਦੀ ਹੋਈ ਹਵਾ ।
(iii) ਘੁੰਮਦਾ ਹੋਇਆ ਪਹੀਆ ।

ਪ੍ਰਸ਼ਨ 8.
5 ms-1ਦੇ ਵੇਗ ਵਿੱਚ ਗਤੀਸ਼ੀਲ ਕਿਸੇ ” ਪੁੰਜ ਦੀ ਵਸਤੂ ਦੀ ਗਤਿਜ ਊਰਜਾ 25 J ਹੈ । ਜੇਕਰ ਇਸ ਦੇ ਵੇਗ ਨੂੰ ਦੁੱਗਣਾ ਕਰ ਦਿੱਤਾ ਜਾਵੇ, ਤਾਂ ਇਸਦੀ ਗਤਿਜ ਊਰਜਾ ਕਿੰਨੀ ਹੋ ਜਾਵੇਗੀ ? ਜੇਕਰ ਇਸ ਦੇ ਵੇਗ ਨੂੰ ਤਿੰਨ ਗੁਣਾ ਕਰ ਦਿੱਤਾ ਜਾਵੇ, ਤਾਂ ਇਸ ਦੀ ਤਿਜ ਊਰਜਾ ਕਿੰਨੀ ਹੋ ਜਾਵੇਗੀ ?
ਹੱਲ:

ਪ੍ਰਸ਼ਨ 9.
ਸ਼ਕਤੀ ਕੀ ਹੈ ?
ਉੱਤਰ-
ਸ਼ਕਤੀ (Power)-ਕਾਰਜ ਕਰਨ ਦੀ ਦਰ ਜਾਂ ਊਰਜਾ ਰੂਪਾਂਤਰਨ ਦੀ ਦਰ ਨੂੰ ਸ਼ਕਤੀ ਕਹਿੰਦੇ ਹਨ । ਜੇਕਰ ਕੋਈ ਕਾਰਕ (ਏਜੰਟ) । ਸਮੇਂ ਵਿੱਚ ਲਾ ਕਾਰਜ ਕਰਦਾ ਹੈ, ਤਾਂ ਸ਼ਕਤੀ ਦਾ ਮਾਨ ਹੋਵੇਗਾ-
PSEB 9th Class Science Solutions Chapter 11 ਕਾਰਜ ਅਤੇ ਊਰਜਾ 6
P = w/t

ਪ੍ਰਸ਼ਨ 10.
1 ਵਾਟ ਸ਼ਕਤੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵਾਟ (Watt)-1 ਵਾਟ ਉਸ ਏਜੰਟ ਕਾਰਕ) ਦੀ ਸ਼ਕਤੀ ਹੈ ਜੋ 1 ਸੈਕਿੰਡ ਵਿੱਚ 1 ਜੂਲ ਕਾਰਜ ਕਰਦਾ ਹੈ । ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਜੇਕਰ ਊਰਜਾ ਦੇ ਉਪਯੋਗ ਦੀ ਦਰ 1 Js-1 ਹੋਵੇ, ਤਾਂ ਸ਼ਕਤੀ 1 ਵਾਟ (W) ਹੋਵੇਗੀ ।
PSEB 9th Class Science Solutions Chapter 11 ਕਾਰਜ ਅਤੇ ਊਰਜਾ 7
ਜਾਂ
1 W = 1 Js-1

ਪ੍ਰਸ਼ਨ 11.
ਇਕ ਲੈਂਪ 1000 J ਬਿਜਲੀ ਊਰਜਾ 10 s ਵਿੱਚ ਵਰਤਦਾ ਹੈ । ਇਸਦੀ ਸ਼ਕਤੀ ਕਿੰਨੀ ਹੈ ?
ਹੱਲ:
ਇੱਥੇ W = 1000 J
t = 10 s

ਪ੍ਰਸ਼ਨ 12.
ਔਸਤ ਸ਼ਕਤੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਔਸਤ ਸ਼ਕਤੀ (Average Power-ਕੁੱਲ ਉਪਯੋਗ ਕੀਤੀ (ਵਰਤੀ ਗਈ ਊਰਜਾ ਅਤੇ ਕੁੱਲ ਲਏ ਗਏ ਸਮੇਂ ਦੇ ਅਨੁਪਾਤ ਨੂੰ, ਔਸਤ ਸ਼ਕਤੀ ਕਹਿੰਦੇ ਹਨ ।

PSEB 9th Class Science Guide ਕਾਰਜ ਅਤੇ ਊਰਜਾ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਸੂਚੀਬੱਧ ਕਿਰਿਆਵਾਂ ਨੂੰ ਧਿਆਨ ਨਾਲ ਦੇਖੋ । ਆਪਣੀ ਕਾਰਜ ਸ਼ਬਦ ਦੀ ਵਿਆਖਿਆ ਦੇ ਆਧਾਰ ‘ਤੇ ਤਰਕ ਦਿਓ ਕਿ ਇਸ ਵਿੱਚ ਕਾਰਜ ਹੋ ਰਿਹਾ ਹੈ ਜਾਂ ਨਹੀਂ ।
(i) ਸੂਮਾ ਇੱਕ ਤਾਲਾਬ ਵਿੱਚ ਤੈਰ ਰਹੀ ਹੈ ।
(ii) ਇੱਕ ਗਧੇ ਨੇ ਆਪਣੀ ਪਿੱਠ ਉੱਤੇ ਬੋਝਾ ਉਠਾਇਆ ਹੈ ।
(iii) ਇਕ ਪਵਨ ਚੱਕੀ (ਪੌਣ ਮਿਲ) ਖੂਹ ਤੋਂ ਪਾਣੀ ਉਠਾ ਰਹੀ ਹੈ ।
(iv) ਇੱਕ ਹਰੇ ਪੌਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੋ ਰਹੀ ਹੈ ।
(v) ਇੱਕ ਇੰਜਣ ਗੱਡੀ ਨੂੰ ਖਿੱਚ ਰਿਹਾ ਹੈ ।
(vi) ਅਨਾਜ ਦੇ ਦਾਣੇ ਸੂਰਜ ਦੀ ਧੁੱਪ ਵਿੱਚ ਸੁੱਕ ਰਹੇ ਹਨ ।
(vii) ਇੱਕ ਕਿਸ਼ਤੀ ਪਵਨ ਊਰਜਾ ਦੇ ਕਾਰਨ ਗਤੀਸ਼ੀਲ ਹੈ ।
ਉੱਤਰ-
(i) ਸੁਮਾ ਇੱਕ ਖ਼ਾਸ ਦਿਸ਼ਾ ਵਿੱਚ ਆਪਣੇ ਪੱਠਿਆਂ ਦਾ ਬਲ ਲਗਾ ਕੇ ਬਲ ਦੀ ਦਿਸ਼ਾ ਵਿੱਚ ਵਿਸਥਾਪਿਤ ਹੋ ਰਹੀ ਹੈ । ਇਸ ਲਈ ਸੂਮਾ ਦੁਆਰਾ ਕਾਰਜ ਕੀਤਾ ਜਾ ਰਿਹਾ ਹੈ ।

(ii) ਇਸ ਅਵਸਥਾ ਵਿਚ ਗਧੇ ਦੀ ਪਿੱਠ ‘ਤੇ ਪਿਆ ਹੋਇਆ ਭਾਰ (ਬਲ) ਥੱਲੇ ਵੱਲ, ਪਰੰਤੂ ਵਿਸਥਾਪਨ ਦੀ ਦਿਸ਼ਾ ਦੇ ਲੰਬਵਤ ਲੱਗ ਰਿਹਾ ਹੈ ਜਿਸ ਕਰਕੇ ਕਾਰਜ ਨਹੀਂ ਹੋ ਰਿਹਾ ਹੈ ।

(iii) ਹਾਂ ਕਾਰਜ ਹੋ ਰਿਹਾ ਹੈ ਕਿਉਂਕਿ ਪਾਣੀ ਨੂੰ ਗੁਰੂਤਾ ਆਕਰਸ਼ਣ ਬਲ ਦੇ ਉਲਟ ਦਿਸ਼ਾ ਵਿੱਚ ਬਲ ਲਗਾ ਕੇ ਉੱਪਰ ਚੁੱਕਿਆ ਜਾ ਰਿਹਾ ਹੈ ।

(iv) ਹਰੇ ਪੌਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਪੌਦੇ ਵਿੱਚ ਕੋਈ ਵਿਸਥਾਪਨ ਨਹੀਂ ਹੁੰਦਾ ਹੈ, ਜਿਸ ਕਰਕੇ ਕੋਈ ਕਾਰਜ ਨਹੀਂ ਹੋ ਰਿਹਾ ਹੈ ।

(v) ਗੱਡੀ ਨੂੰ ਖਿੱਚਦੇ ਸਮੇਂ ਕਾਰਜ ਹੁੰਦਾ ਹੈ ਕਿਉਂਕਿ ਬਲ ਦੀ ਦਿਸ਼ਾ ਵਿੱਚ ਗੱਡੀ ਦਾ ਵਿਸਥਾਪਨ ਹੁੰਦਾ ਹੈ ।

(vi) ਧੁੱਪ ਵਿੱਚ ਪਏ ਦਾਣਿਆਂ ਵਿੱਚ ਕੋਈ ਵਿਸਥਾਪਨ ਨਹੀਂ ਹੁੰਦਾ ਹੈ, ਇਸ ਲਈ ਕੋਈ ਕਾਰਜ ਹੋਇਆ ਨਹੀਂ ਮੰਨਿਆ ਜਾ ਸਕਦਾ ।

(vii) ਚਲਦੀ ਹੋਈ ਪਵਨ ਬਲ ਲਗਾ ਕੇ ਕਿਸ਼ਤੀ ਨੂੰ ਆਪਣੀ ਦਿਸ਼ਾ ਵਿੱਚ ਵਿਸਥਾਪਿਤ ਕਰਦੀ ਹੈ, ਇਸ ਲਈ ਕਾਰਜ ਹੋ ਰਿਹਾ ਹੈ ।

ਪ੍ਰਸ਼ਨ 2.
ਇੱਕ ਵਸਤੂ ਨੂੰ ਧਰਤੀ ਤੋਂ ਕਿਸੀ ਕੋਣ ’ਤੇ ਡਿਗਾਇਆ ਜਾਂਦਾ ਹੈ । ਇਹ ਇੱਕ ਵਕਰ ਪੱਥ ਉੱਤੇ ਚੱਲਦਾ ਹੈ। ਅਤੇ ਵਾਪਸ ਧਰਤੀ ਉੱਤੇ ਆ ਡਿੱਗਦਾ ਹੈ । ਵਸਤੂ ਦੇ ਪੱਥ ਦੇ ਆਰੰਭਿਕ ਅਤੇ ਅੰਤਿਮ ਬਿੰਦੂ ਇੱਕ ਹੀ ਹੋਰੀਜ਼ੈਨਟਿਲ (ਖਿਤਿਜੀ) ਰੇਖਾ ਉੱਤੇ ਸਥਿਤ ਹੈ | ਵਸਤੁ ਉੱਤੇ ਗੁਰੁਤਾ ਬਲ ਦੁਆਰਾ ਕਿੰਨਾ ਕਾਰਜ ਕੀਤਾ ਗਿਆ ?
ਉੱਤਰ-

ਜਦੋਂ ਕਿਸੇ ਵਸਤੂ ਨੂੰ ਖਿਤਿਜੀ ਰੇਖਾ ਨਾਲ, ਕਿਸੇ ਕੋਣ ’ਤੇ ਸੁੱਟਿਆ ਜਾਂਦਾ ਹੈ, ਤਾਂ ਇਹ ਵਕਰੀ ਪੱਥ ਵਿੱਚ ਜਾਂਦੇ ਹੋਏ ਧਰਤੀ `ਤੇ ਆ ਡਿੱਗਦੀ ਆਰੰਭਿਕ ਬਿੰਦੂ ,
ਆਖਰੀ ਬਿੰਦੂ ਹੈ । ਇਸ ਅਵਸਥਾ ਵਿੱਚ ਕੋਈ ਕਾਰਜ ਨਹੀਂ ਹੁੰਦਾ ਕਿਉਂਕਿ ਗੁਰੂਤਾ ਆਕਰਸ਼ਣ ਬਲ ਲੰਬਵਤ ਹੇਠਾਂ ਵੱਲ ਲੱਗਦਾ ਹੈ ਜਦੋਂ ਕਿ ਵਿਸਥਾਪਨ ਖਿਤਿਜ ਦਿਸ਼ਾ ਵਿੱਚ ਹੁੰਦਾ ਹੈ । ਇਸ ਹਾਲਤ ਵਿੱਚ θ = 90° ਅਤੇ cosθ = cos 90° = 0
∴ W = F cos θ × S
F × 0 × S
W = 0

ਪ੍ਰਸ਼ਨ 3.
ਇੱਕ ਬੈਟਰੀ ਬਲਬ ਨੂੰ ਜਲਾਉਂਦੀ ਹੈ । ਇਸ ਪ੍ਰਕਿਰਿਆ ਵਿੱਚ ਹੋਣ ਵਾਲੇ ਊਰਜਾ ਪਰਿਵਰਤਨਾਂ ਦਾ ਵਰਣਨ ਕਰੋ ।
ਉੱਤਰ-
ਬੈਟਰੀ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਜਿਸ ਤੋਂ ਰਸਾਇਣਿਕ ਉਰਜਾ, ਬਿਜਲਈ ਊਰਜਾ ਵਿੱਚ ਰੂਪਾਂਤਰਿਤ ਹੁੰਦੀ ਹੈ । ਇਹ ਬਿਜਲਈ ਊਰਜਾ ਬਲਬ ਨੂੰ ਪਹਿਲਾਂ ਗਰਮ ਕਰਕੇ ਤਾਪ ਊਰਜਾ ਅਤੇ ਫਿਰ ਪ੍ਰਕਾਸ਼ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ ।

ਪ੍ਰਸ਼ਨ 4.
20 kg ਪੰਜ ਲੱਗਣ ਵਾਲਾ ਕੋਈ ਬਲ ਇਸਦੇ ਵੇਗ ਨੂੰ 5 ms-1 ਤੋਂ 2 ms-1 ਵਿੱਚ ਪਰਿਵਰਤਨ ਕਰ ਦੇਂਦਾ ਹੈ । ਬਲ ਦੁਆਰਾ ਕੀਤੇ ਗਏ ਕਾਰਜ ਦਾ ਪਰਿਕਲਨ ਕਰੋ ।
ਹੱਲ:

∴ ਬਲ ਦੁਆਰਾ ਕੀਤਾ ਗਿਆ ਕਾਰਜ = ਗਤਿਜ ਊਰਜਾ ਵਿੱਚ ਪਰਿਵਰਤਨ ਅੰਤਿਮ ਗਤਿਜ ਊਰਜਾ – ਮੁੱਢਲੀ ਗਤਿਜ ਊਰਜਾ
= 40 – 250
= -210 J
ਰਿਣ ਚਿੰਨ੍ਹ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਬਲ ਕਾਰਜ ਕਰ ਰਿਹਾ ਹੈ ।

ਪ੍ਰਸ਼ਨ 5.
10 kg ਮਾਨ (ਪੰਜ) ਦੀ ਇੱਕ ਵਸਤੂ ਮੇਜ਼ ਉੱਤੇ A ਬਿੰਦੂ ਉੱਤੇ ਰੱਖੀ ਗਈ ਹੈ । ਇਸਨੂੰ 8 ਬਿੰਦੂ ਤੱਕ ਲਿਆ ਜਾਂਦਾ ਹੈ । ਜੇਕਰ A ਅਤੇ B ਨੂੰ ਮਿਲਾਉਣ ਵਾਲੀ ਰੇਖਾ ਹੋਰੀਜ਼ੈਨਟਲ ਹੈ, ਤਾਂ ਵਸਤੂ ਉੱਤੇ ਗੁਰੂਤਵ ਬਲ ਦੁਆਰਾ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ । ਆਪਣੇ ਉੱਤਰ ਦੀ ਵਿਆਖਿਆ ਕਰੋ ।
ਹੱਲ:

10 kg ਮਾਨ (ਪੰਜ) ਵਾਲੀ ਵਸਤੂ ਨੂੰ A ਤੋਂ B ਤੱਕ ਖਿਤਿਜ ਦਿਸ਼ਾ ਵਿੱਚ ਵਿਸਥਾਪਿਤ ਕੀਤਾ ਗਿਆ ਹੈ, ਪਰੰਤੂ ਗੁਰੂਤਾ ਆਕਰਸ਼ਣ ਬਲ ਹੇਠਾਂ ਵੱਲ ਲੰਬਵਤ ਦਿਸ਼ਾ (ਲੰਬੇ ਦਾਅ) ਵਿੱਚ ਹੈ ਜੋ ਕਿ 90° ਦਾ ਕੋਣ ਬਣਾ ਰਿਹਾ ਹੈ ।
∴ ਗੁਰੂਤਾ ਆਕਰਸ਼ਣ ਬਲ ਦੁਆਰਾ ਕੀਤਾ ਗਿਆ ਕਾਰਜ
W = F S cos θ
= FS cos 90°
= F S × 0
= 0 (ਸਿਫ਼ਰ)

ਪ੍ਰਸ਼ਨ 6.
ਮੁਕਤ ਰੂਪ ਵਿੱਚ ਡਿੱਗਦੇ ਇੱਕ ਪਿੰਡ ਦੀ ਸਥਿਤਿਜ ਊਰਜਾ ਲਗਾਤਾਰ ਘੱਟ ਹੁੰਦੀ ਜਾਂਦੀ ਹੈ । ਕੀ ਇਹ ਊਰਜਾ ਸੁਰੱਖਿਅਣ ਨਿਯਮ ਦਾ ਉਲੰਘਣ ਕਰਦੀ ਹੈ ? ਕਾਰਨ ਦੱਸੋ ।
ਉੱਤਰ-
ਨਹੀਂ, ਉਰਜਾ ਸੁਰੱਖਿਅਣ ਨਿਯਮ ਦੀ ਉਲੰਘਣਾ ਨਹੀਂ ਹੁੰਦੀ ਹੈ । ਜਦੋਂ ਮੁਕਤ ਰੂਪ ਵਿੱਚ ਡਿੱਗਦੇ ਹੋਏ ਪਿੰਡ (ਵਸਤੂ ਦੀ ਉੱਚਾਈ ਘੱਟ ਹੋਣ ਕਾਰਨ ਸਥਿਤਿਜ ਊਰਜਾ ਲਗਾਤਾਰ ਘੱਟ ਹੁੰਦੀ ਹੈ, ਪਰੰਤੂ ਗਤਿਜ ਊਰਜਾ ਵੱਧਦੀ ਹੈ । ਕਿਸੇ ਵੀ ਸਮੇਂ ਗਤਿਜ ਉਰਜਾ ਅਤੇ ਸਥਿਤਿਜ ਉਰਜਾ ਦਾ ਜੋੜ ਹਮੇਸ਼ਾ ਸਥਿਰ ਰਹਿੰਦਾ ਹੈ ।

ਪ੍ਰਸ਼ਨ 7.
ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਕਿਥੋਂ-ਕਿਥੋਂ ਉਰਜਾ ਰੂਪਾਂਤਰਣ ਹੁੰਦੀ ਹੈ ?
ਉੱਤਰ-
ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ, ਤਾਂ ਉਸ ਸਮੇਂ ਸਾਡੀ ਪੱਠਿਆਂ ਦੀ ਊਰਜਾ, ਤਾਪ ਊਰਜਾ ਅਤੇ ਗਤਿਜ ਊਰਜਾ ਵਿੱਚ ਰੂਪਾਂਤਰਿਤ ਹੁੰਦੀ ਹੈ । ਇਹ ਗਤਿਜ ਊਰਜਾ ਸੜਕ ਦੀ ਰਗੜ ਊਰਜਾ ਦੇ ਖਿਲਾਫ਼ ਕੰਮ ਕਰਨ ਵਿੱਚ ਖ਼ਰਚ ਹੁੰਦੀ ਹੈ ।

ਪ੍ਰਸ਼ਨ 8.
ਜਦੋਂ ਤੁਸੀਂ ਸਾਰੀ ਸ਼ਕਤੀ ਲਗਾ ਕੇ ਇੱਕ ਵੱਡੀ ਚੱਟਾਨ ਨੂੰ ਧੱਕਣਾ ਚਾਹੁੰਦੇ ਹੋ ਅਤੇ ਇਸਨੂੰ ਹਿਲਾਉਣ ਵਿੱਚ ਅਸਫਲ ਹੋ ਜਾਂਦੇ ਹੋ, ਤਾਂ ਕੀ ਇਸ ਅਵਸਥਾ ਵਿੱਚ ਊਰਜਾ ਦਾ ਸਥਾਨਾਂਤਰਣ ਹੁੰਦਾ ਹੈ ? ਆਪਣੇ ਦੁਆਰਾ ਖਰਚ ਕੀਤੀ ਗਈ ਊਰਜਾ ਕਿੱਥੇ ਚਲੀ ਜਾਂਦੀ ਹੈ ?
ਉੱਤਰ-
ਜਦੋਂ ਅਸੀਂ ਸਾਰੀ ਸ਼ਕਤੀ ਲਗਾ ਕੇ ਚੱਟਾਨ ਨੂੰ ਹਿਲਾਉਣ ਵਿੱਚ ਅਸਫਲ ਹੋ ਜਾਂਦੇ ਹਾਂ, ਤਾਂ ਉਸ ਸਮੇਂ ਕੋਈ ਕੰਮ ਨਹੀਂ ਹੁੰਦਾ, ਪਰੰਤੂ ਅਸੀਂ ਆਪਣੀ ਪੱਠਿਆਂ ਦੀ ਉਰਜਾ ਦਾ ਪ੍ਰਯੋਗ ਕੀਤਾ ਹੈ । ਇਸ ਉਰਜਾ ਨੇ ਚੱਟਾਨ ਅਤੇ ਸੜਕ ਵਿੱਚ ਪੈਦਾ ਹੋਈ ਰਗੜ ਊਰਜਾ ਦੇ ਖਿਲਾਫ਼ ਕੰਮ ਕਰਨ ਦਾ ਯਤਨ ਕੀਤਾ ਅਤੇ ਤਾਪ ਊਰਜਾ ਵਿੱਚ ਪਰਿਵਰਤਿਤ ਹੋ ਗਈ ਜਿਹੜੀ ਪਸੀਨੇ ਅਤੇ ਥਕਾਵਟ ਦੇ ਰੂਪ ਵਿੱਚ ਪ੍ਰਗਟ ਹੋ ਗਈ ।

ਪ੍ਰਸ਼ਨ 9.
ਕਿਸੀ ਘਰ ਵਿੱਚ ਇੱਕ ਮਹੀਨੇ ਵਿੱਚ ਊਰਜਾ ਦੀ 250 ਯੂਨਿਟ ਖ਼ਰਚ ਹੋਈ । ਇਹ ਊਰਜਾ ਜੂਲ ਵਿੱਚ ਕਿੰਨੀ ਹੋਵੇਗੀ ?
ਹੱਲ:
ਅਸੀਂ ਜਾਣਦੇ ਹਾਂ, 1 ਯੂਨਿਟ ਊਰਜਾ = 1 kW × 1 h
= 1000 w × 3600 s
= 36 × 105 J
= 3.6 × 106 J
∴ 250 ਯੂਨਿਟ ਊਰਜਾ = 250 × 3.6 × 106 J
= 900 × 106 J
= 9 × 108

ਪ੍ਰਸ਼ਨ 10.
40 kg ਪੁੰਜ ਦਾ ਇੱਕ ਪਿੰਡ ਧਰਤੀ ਤੋਂ 5 m ਦੀ ਉੱਚਾਈ ਤੱਕ ਉਠਾਇਆ ਜਾਂਦਾ ਹੈ । ਇਸ ਦੀ ਸਥਿਤਿਜ ਉਰਜਾ ਕਿੰਨੀ ਹੈ । ਜੇਕਰ ਪਿੰਡ ਨੂੰ ਮੁਕਤ ਰੂਪ ਨਾਲ ਡਿੱਗਣ ਦਿੱਤਾ ਜਾਵੇ, ਤਾਂ ਜਦੋਂ ਪਿੰਡ ਠੀਕ ਅੱਧੇ ਰਸਤੇ ਉੱਤੇ ਹੈ ਉਸ ਸਮੇਂ ਇਸਦੀ ਗਤਿਜ ਊਰਜਾ ਦਾ ਪਰਿਕਲਨ ਕਰੋ । g = 10 ms-2)
ਹੱਲ:
ਇੱਥੇ, m = 40 kg
h = 5 m
g = 10 ms-2
5 m ਦੀ ਉੱਚਾਈ ‘ਤੇ ਪਿੰਡ ਦੀ ਸਥਿਤਿਜ ਊਰਜਾ
= Ep = mgh
= 40 × 10 × 5
= 2000 J

ਪ੍ਰਸ਼ਨ 11.
ਪ੍ਰਿਥਵੀ ਦੇ ਚਾਰੇ ਪਾਸੇ ਘੁੰਮਦੇ ਹੋਏ ਕਿਸੀ ਉਪਗ੍ਰਹਿ ਉੱਤੇ ਗੁਰੂਤਵ ਬਲ ਦੁਆਰਾ ਕਿੰਨਾ ਕਾਰਜ ਕੀਤਾ ਜਾਵੇਗਾ ? ਆਪਣੇ ਉੱਤਰ ਨੂੰ ਤਰਕਸੰਗਤ ਬਣਾਓ ।
ਉੱਤਰ-
ਜਦੋਂ ਕੋਈ ਉਪਹਿ, ਪ੍ਰਿਥਵੀ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਹੈ, ਤਾਂ ਗੁਰੂਤਾ ਬਲ ਇਸ ਤੀ ਪੱਥ ਦੇ ਅਰਧ-ਵਿਆਸ ਦੇ ਨਾਲ ਅੰਦਰ ਵੱਲ ਨੂੰ ਲੱਗਦਾ ਹੈ ਜਦੋਂ ਕਿ ਗਤੀ ਦੀ ਦਿਸ਼ਾ ਇਸ ਪੱਥ ਦੀ ਸਪਰਸ਼ ਰੇਖਾ (Tangent) ਜੋ ਅਰਧ-ਵਿਆਸ ‘ਤੇ ਲੰਬ ਹੁੰਦੀ ਹੈ, ਦੇ ਨਾਲ-ਨਾਲ ਲੱਗਦੀ ਹੈ । ਇਸ ਤਰ੍ਹਾਂ ਗੁਰੂਤਾ ਆਕਰਸ਼ਣ ਬਲ ਅਤੇ ਵਿਸਥਾਪਨ ਇਕ-ਦੂਜੇ ਨਾਲ 90° ਬਣਾਉਂਦੇ ਹਨ ਜਿਸ ਕਰਕੇ ਉਪਗ੍ਰਹਿ ਤੇ ਕੀਤਾ ਗਿਆ ਕੰਮ ਸਿਫ਼ਰ ਹੁੰਦਾ ਹੈ ।

ਪ੍ਰਸ਼ਨ 12.
ਕੀ ਕਿਸੇ ਪਿੰਡ ਉੱਤੇ ਲੱਗਣ ਵਾਲੇ ਕਿਸੇ ਵੀ ਬਲ ਦੀ ਅਨੁਪਸਥਿਤੀ ਵਿੱਚ, ਇਸਦਾ ਵਿਸਥਾਪਨ ਹੋ ਸਕਦਾ ਹੈ ? ਸੋਚੋ । ਇਸ ਪ੍ਰਸ਼ਨ ਦੇ ਬਾਰੇ ਵਿੱਚ ਆਪਣੇ ਮਿੱਤਰਾਂ ਅਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰੋ ।
ਉੱਤਰ-
ਕਿਸੇ ਵਸਤੂ (ਪਿੰਡ) ਉੱਤੇ ਲੱਗਣ ਵਾਲੇ ਬਲ ਦੀ ਅਨੁਪਸਥਿਤੀ ਵਿੱਚ ਇਸ ਵਸਤੁ (ਪਿੰਡ) ਦਾ ਵਿਸਥਾਪਨ ਸੰਭਵ ਹੈ ਜੇਕਰ ਉਹ ਪਿੰਡ ਸਮਾਨ ਵੇਗ ਨਾਲ ਗਤੀ ਕਰ ਰਿਹਾ ਹੈ । ਜੇਕਰ ਵਸਤੁ (ਪਿੰਡ) ਵਿਰਾਮ ਅਵਸਥਾ ਵਿੱਚ ਹੈ, ਤਾਂ ਬਲ ਦੀ ਅਨੁਪਸਥਿਤੀ ਵਿੱਚ ਇਸ ਦਾ ਵਿਸਥਾਪਨ ਸੰਭਵ ਨਹੀਂ ਹੈ ।

ਪ੍ਰਸ਼ਨ 13.
ਕੋਈ ਮਨੁੱਖ ਘਾਹ-ਫੂਸ ਦੀ ਇੱਕ ਪੰਡ ਨੂੰ ਆਪਣੇ ਸਿਰ ਉੱਤੇ 30 ਮਿੰਟ ਤੱਕ ਰੱਖਦਾ ਹੈ ਅਤੇ ਥੱਕ ਜਾਂਦਾ ਹੈ । ਕੀ ਉਸ ਨੇ ਕੁੱਝ ਕਾਰਜ ਕੀਤਾ ਹੈ ਜਾਂ ਨਹੀਂ ? ਆਪਣੇ ਉੱਤਰ ਨੂੰ ਤਰਕ ਸੰਗਤ ਬਣਾਉ ।
ਉੱਤਰ-
ਮਨੁੱਖ ਨੇ ਘਾਹ-ਫੂਸ ਦੀ ਪੰਡ ਨੂੰ 30 ਮਿੰਟ ਲਈ ਆਪਣੇ ਸਿਰ ਉੱਪਰ ਰੱਖਿਆ ਅਤੇ ਥੱਕ ਗਿਆ ਹੈ, ਪਰੰਤੂ ਗੁਰੂਤਾ ਆਕਰਸ਼ਣ ਬਲ ਲੱਗਣ ਦੇ ਬਾਵਜੂਦ ਪੰਡ ਵਿੱਚ ਕੋਈ ਵਿਸਥਾਪਨ ਨਹੀਂ ਹੋਇਆ ਹੈ । ਇਸ ਲਈ ਉਸ ਮਨੁੱਖ ਦੁਆਰਾ ਕੋਈ ਕਾਰਜ ਨਹੀਂ ਕੀਤਾ ਗਿਆ ਮੰਨਿਆ ਜਾਵੇਗਾ ।

ਪ੍ਰਸ਼ਨ 14.
ਇੱਕ ਬਿਜਲੀ ਹੀਟਰ (ਉਸ਼ਮਕ) ਦੀ ਘੋਸ਼ਿਤ ਸ਼ਕਤੀ 1500 w ਹੈ । 10 ਘੰਟੇ ਵਿੱਚ ਇਹ ਕਿੰਨੀ ਉਰਜਾ ਉਪਯੋਗ ਕਰੇਗਾ ?
ਹੱਲ:
ਇੱਥੇ ਹੀਟਰ ਦੀ ਸ਼ਕਤੀ (P) = 1500 W
ਸਮਾਂ (t) = 10 ਘੰਟੇ
ਕੁੱਲ ਖ਼ਰਚ ਹੋਈ ਊਰਜਾ = P × t
= 1500 W × 10 h
= 15000 ਵਾਟ-ਘੰਟਾ
ਯੂਨਿਟ = 15000/1000 = 15 kWh

ਪ੍ਰਸ਼ਨ 15.
ਜਦੋਂ ਅਸੀਂ ਕਿਸੇ ਸਰਲ ਲੋਲਕ ਦੇ ਗੋਲਕ ਨੂੰ ਇੱਕ ਤਰਫ਼ ਲੈ ਕੇ ਛੱਡਦੇ ਹਾਂ, ਤਾਂ ਇਹ ਡੋਲਨ ਲੱਗਦਾ ਹੈ । ਇਸ ਵਿੱਚ ਹੋਣ ਵਾਲੇ ਊਰਜਾ ਪਰਿਵਰਤਨਾਂ ਦੀ ਚਰਚਾ ਕਰਦੇ ਹੋਏ ਊਰਜਾ ਸੁਰੱਖਿਅਣ ਦੇ ਨਿਯਮ ਨੂੰ ਸਪੱਸ਼ਟ ਕਰੋ । ਗੋਲਕ ਕੁੱਝ ਸਮੇਂ ਬਾਅਦ ਵਿਰਾਮ ਅਵਸਥਾ ਵਿੱਚ ਕਿਉਂ ਆ ਜਾਂਦਾ ਹੈ ਅਤੇ ਇਸਦੀ ਊਰਜਾ ਦਾ ਕੀ ਹੁੰਦਾ ਹੈ ? ਕੀ ਇਹ ਊਰਜਾ ਸੁਰੱਖਿਅਣ ਨਿਯਮ ਦੀ ਉਲੰਘਣਾ ਹੈ ?
ਉੱਤਰ-
ਡੋਲਨ ਕਰ ਰਹੇ ਸਰਲ ਲੋਲਕ ਵਿਚ ਉਰਜਾ ਰੂਪਾਂਤਰਨ-ਸ਼ੁਰੂ ਵਿੱਚ ਲੋਕ ਆਪਣੀ ਮੱਧ ਸਥਿਤੀ ਵਿੱਚ ਵਿਰਾਮ ਅਵਸਥਾ ਵਿੱਚ ਹੁੰਦਾ ਹੈ, ਇਸ ਲਈ ਇਸਦੀ ਗਤਿਜ ਉਰਜਾ ਸਿਫ਼ਰ ਹੁੰਦੀ ਹੈ । ਇਸ ਸਥਿਤੀ ਵਿੱਚ ਇਸਦੀ ਸਥਿਤਿਜ ਊਰਜਾ ਨੂੰ ਅਸੀਂ ਸਿਰ ਮੰਨ ਲੈਂਦੇ ਹਾਂ ।

ਜਦੋਂ ਗੋਲਕ ਨੂੰ ਮੱਧ ਸਥਿਤੀ ਤੋਂ ਇੱਕ ਪਾਸੇ ਲਿਜਾਂਦੇ ਹਾਂ, ਤਾਂ ਇਸਦੀ ਉੱਚਾਈ ਵੱਧਣ ਲੱਗਦੀ ਹੈ ਅਤੇ ਇਸ ਕਿਰਿਆ ਦੌਰਾਨ ਗੁਰੂਤਵੀ ਬਲ ਦੇ ਖਿਲਾਫ਼ ਸਾਨੂੰ ਕੁੱਝ ਕਾਰਜ ਕਰਨਾ ਪੈਂਦਾ ਹੈ । ਇਹ ਕਾਰਜ ਗੋਲਕ ਦੀ ਸਥਿਤਿਜ ਉਰਜਾ ਦੇ ਰੂਪ ਵਿੱਚ ਜਮਾ ਹੁੰਦੀ ਜਾਂਦੀ ਹੈ । ਇਸ ਤਰ੍ਹਾਂ ਮੱਧ ਸਥਿਤੀ ਤੋਂ ਇੱਕ ਪਾਸੇ ਵੱਧ ਤੋਂ ਵੱਧ ਵਿਸਥਾਪਨ ਦੀ (ਆਯਾਮ ਦੀ ਸਥਿਤੀ ਵਿੱਚ ਜਦੋਂ ਗੋਲਕ ਨੂੰ ਛੱਡਿਆ ਜਾਂਦਾ ਹੈ, ਤਾਂ ਉਸ ਵੇਲੇ ਗੋਲਕ ਦੀ ਸਥਿਤਿਜ ਊਰਜਾ ਅਧਿਕਤਮ ਅਤੇ ਗਤਿਜ ਊਰਜਾ ਸਿਫ਼ਰ ਹੁੰਦੀ ਹੈ । ਹੁਣ ਗੋਲਕ ਨੂੰ ਛੱਡਣ ਨਾਲ ਗੋਲਕ ਵਾਪਸ ਹੌਲੀ-ਹੌਲੀ ਮੱਧ ਸਥਿਤੀ ਵੱਲ ਵੱਧਦਾ ਹੈ ਜਿਸ ਨਾਲ ਗੋਲਕ ਦੀ ਉੱਚਾਈ ਘੱਟ ਹੋਣ ਲੱਗਦੀ ਹੈ ਅਰਥਾਤ ਸਥਿਤਿਜ ਉਰਜਾ ਘੱਟ ਹੋਣ ਲੱਗਦੀ ਹੈ ਜਦਕਿ ਵੇਗ ਵਿੱਚ ਹੌਲੀ-ਹੌਲੀ ਵਾਧਾ ਹੁੰਦਾ ਹੈ, ਇਸ ਕਰਕੇ ਤਿਜ ਊਰਜਾ ਵੱਧਣਾ ਸ਼ੁਰੂ ਕਰਦੀ ਹੈ ਕਿਉਂਕਿ ਗੋਲਕ ਨੂੰ ਹਵਾ ਦੇ ਰਗੜ ਬਲ ਖਿਲਾਫ਼ ਕਾਰਜ ਕਰਨ ਲਈ ਕੁੱਝ ਊਰਜਾ ਖ਼ਰਚ ਕਰਨੀ ਪੈਂਦੀ ਹੈ ।

ਇਸ ਨਾਲ ਹਵਾ ਦੇ ਅਣੂਆਂ ਦਾ ਵੇਗ ਵੱਧਣ ਕਾਰਨ ਉਨ੍ਹਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ । ਮੱਧ ਸਥਿਤੀ ਤੇ ਪਹੁੰਚ ਕੇ ਗੋਲਕ ਦੀ ਸਥਿਤਿਜ ਉਰਜਾ ਸਿਫ਼ਰ ਹੋ ਜਾਂਦੀ ਹੈ । ਜੜ੍ਹਤਾ ਦੇ ਕਾਰਨ ਗੋਲਕ ਇੱਥੇ ਰੁੱਕਦਾ ਨਹੀਂ ਪਰੰਤੂ ਮੱਧ ਸਥਿਤੀ ਦੇ ਦੂਜੇ ਪਾਸੇ ਗਤੀਸ਼ੀਲ ਹੋ ਜਾਂਦਾ ਹੈ । ਹੁਣ ਗੋਲਕ ਦੀ ਉੱਚਾਈ ਵੱਧਣਾ ਸ਼ੁਰੂ ਕਰਦੀ ਹੈ, ਇਸ ਲਈ ਉਸਦੀ ਸਥਿਤਿਜ ਉਰਜਾ ਵੱਧਣ ਲੱਗਦੀ ਹੈ ਪਰ ਗਤਿਜ ਉਰਜਾ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ । ਵੱਧ ਤੋਂ ਵੱਧ ਵਿਸਥਾਪਨ ਦੀ ਸਥਿਤੀ ਵਿੱਚ ਗੋਲਕ ਦੀ ਸਥਿਤਿਜ ਉਰਜਾ ਅਧਿਕਤਮ ਅਤੇ ਗਤਿਜ ਊਰਜਾ ਸਿਫ਼ਰ ਹੋ ਜਾਂਦੀ ਹੈ । ਗੋਲਕ ਇੱਥੇ ਵਿਰਾਮ ਅਵਸਥਾ ਵਿੱਚ ਨਹੀਂ ਆਉਂਦਾ ਅਤੇ ਦੁਬਾਰਾ ਮੱਧ ਸਥਿਤੀ ਵਿੱਚ ਵਾਪਸ ਆਉਣਾ ਸ਼ੁਰੂ ਕਰਦਾ ਹੈ । ਗੋਲਕ ਦੀ ਗਤੀ ਦੇ ਹਰੇਕ ਸਥਿਤੀ ਵਿੱਚ ਗਤਿਜ ਊਰਜਾ ਅਤੇ ਸਥਿਤਿਜ ਉਰਜਾ ਦਾ ਕੁੱਲ ਪਰਿਮਾਣ ਅਚਰ ਰਹਿੰਦਾ ਹੈ ।

ਗੋਲਕ ਦਾ ਆਯਾਮ ਉਸ ਦੀ ਕੁੱਲ ਊਰਜਾ ‘ਤੇ ਨਿਰਭਰ ਕਰਦਾ ਹੈ । ਗੋਲਕ ਦੁਆਰਾ ਹਵਾ ਦੇ ਅਣੂਆਂ ਨੂੰ ਦਿੱਤੀ ਊਰਜਾ ਵਾਪਸ ਨਹੀਂ ਮਿਲਦੀ ਹੈ । ਜਦੋਂ ਲੋਕ ਆਪਣੀ ਸਾਰੀ ਉਰਜਾ ਹਵਾ ਦੇ ਅਣੂਆਂ ਨੂੰ ਦੇ ਦੇਂਦਾ ਹੈ, ਤਾਂ ਉਸਦੀ ਕੁੱਲ ਉਰਜਾ ਸਿਫ਼ਰ ਹੋ ਜਾਂਦੀ ਹੈ ਅਤੇ ਉਹ ਵਿਰਾਮ ਅਵਸਥਾ ਵਿੱਚ ਮੱਧ ਸਥਿਤੀ ਵਿੱਚ ਆ ਜਾਂਦਾ ਹੈ । ਇਸ ਤਰ੍ਹਾਂ ਇਹ ਉਰਜਾ ਸੁਰੱਖਿਅਣ ਨਿਯਮ ਦੀ ਉਲੰਘਣਾ ਨਹੀਂ ਹੈ ।

ਪ੍ਰਸ਼ਨ 16.
m ਪੁੰਜ ਦਾ ਇੱਕ ਪਿੰਡ ਇੱਕ ਨਿਯਤ ਵੇਗ υ ਨਾਲ ਗਤੀਸ਼ੀਲ ਹੈ ।ਪਿੰਡ ਉੱਤੇ ਕਿੰਨਾ ਕਾਰਜ ਕਰਨਾ ਚਾਹੀਦਾ ਹੈ ਕਿ ਇਹ ਵਿਰਾਮ ਅਵਸਥਾ ਵਿੱਚ ਆ ਜਾਵੇ ?

ਹੱਲ:

ਪ੍ਰਸ਼ਨ 17.
1500 kg ਪੁੰਜ ਦੀ ਕਾਰ ਨੂੰ ਜੋ 60 km/h ਦੇ ਵੇਗ ਨਾਲ ਚੱਲ ਰਹੀ ਹੈ, ਨੂੰ ਰੋਕਣ ਲਈ ਕੀਤੇ ਗਏ ਕਾਰਜ ਦਾ ਪਰਿਕਲਨ ਕਰੋ ।
ਹੱਲ:

ਪ੍ਰਸ਼ਨ 18.
ਹੇਠਾਂ ਹਰੇਕ ਸਥਿਤੀ ਵਿੱਚ m ਵਮਾਨ ਦੇ ਇੱਕ ਪਿੰਡ ਉੱਤੇ ਇਕ ਬਲ F ਲੱਗ ਰਿਹਾ ਹੈ । ਵਿਸਥਾਪਨ ਦੀ ਦਿਸ਼ਾ ਪੱਛਮ ਤੋਂ ਪੂਰਬ ਵੱਲ ਹੈ ਜੋ ਇਕ ਲੰਬੇ ਤੀਰ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ । ਚਿੱਤਰਾਂ ਨੂੰ ਧਿਆਨ ਪੂਰਵਕ ਦੇਖੋ ਅਤੇ ਦੱਸੋ ਕਿ ਕੀਤਾ ਗਿਆ ਕਾਰਜ ਰਿਣਾਤਮਕ ਹੈ ਜਾਂ ਧਨਾਤਮਕ ਹੈ ਜਾਂ ਜ਼ੀਰੋ ਹੈ ?

ਉੱਤਰ-
(i) ਇੱਥੇ ਬਲ ਅਤੇ ਵਿਸਥਾਪਨ ਇੱਕ-ਦੂਜੇ ‘ਤੇ ਲੰਬ ਰੂਪ ਹਨ
∴ θ = 90°
∴ W = F S cos θ
= F S cos 90°
FS × 0
= 0

(ii) ਬਲ F ਅਤੇ ਵਿਸਥਾਪਨ – ਇੱਕ ਹੀ ਦਿਸ਼ਾ ਵਿਚ ਹਨ
∴ θ = 0°
W = F S cos θ
= FS cos θ°
= F S × 1
= FS ਜੋ ਕਿ ਧਨਾਤਮਕ ਹੈ

(iii) ਇੱਥੇ ਬਲ Fਅਤੇ ਵਿਸਥਾਪਨ S ਉਲਟ ਦਿਸ਼ਾ ਵਿੱਚ ਹਨ।
∴ θ = 180°
cos θ = cos 180° = -1
ਪਰੰਤੂ W = F S cos θ
= F S cos 180°
= F S (-1)
= – F S ਜੋ ਕਿ ਰਿਣਾਤਮਕ ਹੈ

ਪ੍ਰਸ਼ਨ 19.
ਸੋਨੀ ਕਹਿੰਦੀ ਹੈ ਕਿ ਕਿਸੇ ਵਸਤੂ ਉੱਤੇ ਵੇਗ ਜ਼ੀਰੋ ਹੋ ਸਕਦਾ ਹੈ ਚਾਹੇ ਉਸ ਉੱਤੇ ਕੋਈ ਬਲ ਕੰਮ ਕਰ ਰਿਹਾ ਹੈ । ਕੀ ਤੁਸੀਂ ਇਸ ਨਾਲ ਸਹਿਮਤ ਹੋ ? ਦੱਸੋ ਕਿਉਂ ?
ਉੱਤਰ-
ਹਾਂ, ਮੈਂ ਸੋਨੀ ਦੇ ਕਥਨ ਨਾਲ ਸਹਿਮਤ ਹਾਂ ਕਿਉਂਕਿ ਜੇਕਰ ਵਸਤੂ ‘ਤੇ ਬਹੁਤ ਸਾਰੇ ਬਲ ਇੱਕੋ ਸਮੇਂ ਲੱਗ ਰਹੇ ਹਨ ਅਤੇ ਉਹਨਾਂ ਦਾ ਪਰਿਣਾਮੀ ਜੋੜ ਸਿਫ਼ਰ ਹੈ, ਤਾਂ ਵਸਤੁ ਦਾ ਵੇਗ ਵੀ ਜ਼ੀਰੋ ਹੋਵੇਗਾ ।

ਪ੍ਰਸ਼ਨ 20.
ਚਾਰ ਯੁਕਤੀਆਂ ਜਿਨ੍ਹਾਂ ਵਿੱਚ ਹਰੇਕ ਦੀ ਸ਼ਕਤੀ 500 wਹੈ । 10 ਘੰਟੇ ਤਕ ਉਪਯੋਗ ਵਿੱਚ ਲਿਆਈ ਜਾਂਦੀ ਹੈ । ਇਸ ਦੇ ਦੁਆਰਾ ਖ਼ਰਚ ਕੀਤੀ ਗਈ ਊਰਜਾ kWh ਵਿੱਚ ਪਰਿਕਲਿਤ ਕਰੋ ।
ਹੱਲ:
ਇੱਕ ਯੁਕਤੀ (ਜੁਗਤ ਦੀ ਸ਼ਕਤੀ (p) = 500 W
4 ਯੁਕਤੀਆਂ ਦੀ ਕੁੱਲ ਸ਼ਕਤੀ (P) = 500 × 4
= 2000 W
ਸਮਾਂ (t) = 10 ਘੰਟੇ
ਖ਼ਰਚ ਕੀਤੀ ਗਈ ਊਰਜਾ = P × t
= 2000 w × 10 h
= 20000 Wh
20000/1000
= 20 kWh

ਪ੍ਰਸ਼ਨ 21.
ਮੁਕਤ ਰੂਪ ਵਿੱਚ ਡਿੱਗਦਾ ਇੱਕ ਪਿੰਡ ਜੋ ਧਰਤੀ ਤੱਕ ਪਹੁੰਚਣ ਤੱਕ ਰੁੱਕ ਜਾਂਦਾ ਹੈ । ਇਸ ਦੀ ਗਤਿਜ ਊਰਜਾ ਕੀ ਹੁੰਦੀ ਹੈ ?
ਉੱਤਰ-
ਜਦੋਂ ਕੋਈ ਪਿੰਡ ਮੁਕਤ ਰੂਪ ਵਿੱਚ ਹੇਠਾਂ ਧਰਤੀ ਵੱਲ ਡਿੱਗਦਾ ਹੈ, ਤਾਂ ਧਰਤੀ ‘ਤੇ ਪਹੁੰਚ ਕੇ ਰੁੱਕ ਜਾਂਦਾ ਹੈ ਅਤੇ ਇਸ ਦੀ ਗਤਿਜ ਊਰਜਾ ਦਾ ਹੋਰ ਊਰਜਾਵਾਂ ਵਿੱਚ ਰੂਪਾਂਤਰਨ ਹੁੰਦਾ ਹੈ । ਇਹ ਊਰਜਾਵਾਂ ਤਾਪ, ਧੁਨੀ ਅਤੇ ਪ੍ਰਕਾਸ਼ ਹਨ । ਅਖ਼ੀਰ ਵਿੱਚ ਇਹ ਸਥਿਤਿਜ ਊਰਜਾ ਵਿੱਚ ਰੂਪਾਂਤਰਿਤ ਹੋ ਜਾਂਦੀ ਹੈ ।

The Complete Educational Website

Leave a Reply

Your email address will not be published. Required fields are marked *