PBN 9th Science

PSEB Solutions for Class 9 Science Chapter 12 ਧੁਨੀ

PSEB Solutions for Class 9 Science Chapter 12 ਧੁਨੀ

PSEB 9th Class Science Solutions Chapter 12 ਧੁਨੀ

→ ਧੁਨੀ ਉਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦਾ ਅਨੁਭਵ (ਸੰਵੇਦਨਾ) ਪੈਦਾ ਕਰਦਾ ਹੈ ।

→ ਧੁਨੀ ਪੈਦਾ ਕਰਨ ਲਈ ਉਰਜਾ ਦੇ ਕਿਸੇ ਰੂਪ ਦਾ ਉਪਯੋਗ ਕੀਤਾ ਜਾਂਦਾ ਹੈ ।

→ ਵਸਤੂਆਂ ਦੇ ਕੰਪਨ ਕਾਰਨ ਹੀ ਧੁਨੀ ਉਤਪੰਨ ਹੁੰਦੀ ਹੈ ।

→ ਕੰਪਨ ਦਾ ਅਰਥ ਹੈ ਕਿਸੇ ਵਸਤੂ ਦਾ ਤੇਜ਼ੀ ਨਾਲ ਬਾਰ-ਬਾਰ ਇੱਧਰ-ਉੱਧਰ ਗਤੀ ਕਰਨਾ ।

→ ਮਨੁੱਖੀ ਆਵਾਜ਼ ਦੀ ਧੁਨੀ ਕੰਠ ਤੰਤੂਆਂ ਵਿੱਚ ਕੰਪਨ ਹੋਣ ਕਰਕੇ ਪੈਦਾ ਹੁੰਦੀ ਹੈ ।

→ ਪਦਾਰਥ ਜਿਸ ਵਿੱਚੋਂ ਧੁਨੀ ਹੋ ਕੇ ਸੰਚਾਰ ਕਰਦੀ ਹੈ, ਮਾਧਿਅਮ ਕਹਾਉਂਦਾ ਹੈ ।

→ ਤਰੰਗ ਇੱਕ ਹਿਲਜੁਲ ਹੈ ।

→ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਅਤੇ ਹਵਾ ਸਭ ਤੋਂ ਜ਼ਿਆਦਾ ਆਮ ਵਰਤਿਆ ਜਾਣ ਵਾਲਾ ਮਾਧਿਅਮ ਹੈ ।

→ ਧੁਨੀ ਖਲਾਅ ਜਾਂ ਨਿਰਵਾਯੂ ਵਿੱਚ ਸੰਚਾਰ ਨਹੀਂ ਕਰਦੀ ਹੈ ।

→ ਧੁਨੀ ਕਿਸੇ ਪਦਾਰਥ ਮਾਧਿਅਮ ਵਿੱਚ ਲੰਬੇ ਦਾਅ ਤਰੰਗਾਂ (ਲਾਂਗੀਚਿਊਡੀਨੱਲ ਤਰੰਗਾਂ) ਦੇ ਰੂਪ ਵਿੱਚ ਸੰਚਾਰ ਕਰਦੀ ਹੈ ।

→ ਧੁਨੀ ਮਾਧਿਅਮ ਵਿੱਚ ਨਪੀੜਨਾਂ ਅਤੇ ਨਿਖੇੜਨਾਂ (ਵਿਰਲਾਂ) ਦੇ ਰੂਪ ਵਿੱਚ ਚਲਦੀ ਹੈ ।

→ ਨਪੀੜਨ ਇੱਕ ਉੱਚ ਦਬਾਅ ਅਤੇ ਕਣਾਂ ਦੀ ਵੱਧ ਘਣਤਾ ਵਾਲਾ ਖੇਤਰ ਹੁੰਦਾ ਹੈ, ਜਦਕਿ ਨਿਖੇੜਨ ਇੱਕ ਘੱਟ ਦਬਾਅ ਅਤੇ ਕਣਾਂ ਦੀ ਘੱਟ ਘਣਤਾ ਵਾਲਾ ਖੇਤਰ ਹੁੰਦਾ ਹੈ ।

→ ਆਡੇ-ਦਾਅ ਤਰੰਗਾਂ (ਸਵਰਸ ਤਰੰਗਾਂ) ਵਿੱਚ ਮਾਧਿਅਮ ਦੇ ਕਣ ਆਪਣੀ ਮੂਲ ਸਥਿਤੀ ਤੇ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬਮਈ ਦਿਸ਼ਾ ਵਿੱਚ ਗਤੀ ਕਰਦੇ ਹਨ ।

→ ਦੋ ਕੁਮਵਾਰ ਨਿਖੇੜਨਾਂ ਦੇ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ ।

→ ਇਕਾਈ ਸਮੇਂ ਵਿੱਚ ਆਪਣੇ ਕੋਲੋਂ ਗੁਜ਼ਰਨ ਵਾਲੀਆਂ ਨਪੀੜਨਾਂ ਜਾਂ ਨਿਖੇੜਨਾਂ ਦੀ ਗਿਣਤੀ ਤਰੰਗ ਦੀ ਆਵਿਤੀ ਹੁੰਦੀ ਹੈ ਜਾਂ ਇਕਾਈ ਸਮੇਂ ਵਿੱਚ ਪੂਰੇ ਹੋਣ ਵਾਲੇ ਡੋਲਨਾਂ ਦੀ ਕੁੱਲ ਸੰਖਿਆ ਨੂੰ ਆਤੀ ਕਹਿੰਦੇ ਹਨ ।

→ ਦੋ ਕੁਮਵਾਰ ਨਿਖੇੜਨਾਂ ਜਾਂ ਨਪੀੜਨਾਂ ਨੂੰ ਕਿਸੇ ਨਿਸ਼ਚਿਤ ਬਿੰਦੂ ਤੋਂ ਗੁਜ਼ਰਨ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।
ਜਾ
ਤਰੰਗ ਦੁਆਰਾ ਮਾਧਿਅਮ ਦੀ ਘਣਤਾ ਜਾਂ ਦਬਾਅ ਦੇ ਇੱਕ ਪੂਰੇ ਡੋਲਨ ਦੇ ਲਈ ਲਏ ਗਏ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।

→ ਧੁਨੀ ਦਾ ਵੇਗ (V), ਆਤੀ (v) ਅਤੇ ਤਰੰਗ ਲੰਬਾਈ (λ)ਵਿੱਚ ਸੰਬੰਧ V = v × λ ਹੈ ।

→ ਧੁਨੀ ਦੀ ਚਾਲ ਮੁੱਖ ਤੌਰ ਤੇ ਸੰਚਾਰਿਤ ਹੋਣ ਵਾਲੇ ਮਾਧਿਅਮ ਦੀ ਪ੍ਰਕਿਰਤੀ ਅਤੇ ਤਾਪਮਾਨ ਤੇ ਨਿਰਭਰ ਕਰਦੀ ਹੈ ।

→ ਮਨੁੱਖਾਂ ਲਈ ਸੁਣਨਯੋਗ ਆਕ੍ਰਿਤੀ ਦੀ ਸੀਮਾ 20 Hz ਤੋਂ 20000 Hz ਤੱਕ ਹੈ ।

→ ਪਰਾਸਰਵਣੀ ਧੁਨੀ ਦੇ ਚਿਕਿਤਸਾ ਅਤੇ ਉਦਯੋਗਿਕ ਖੇਤਰਾਂ ਵਿੱਚ ਬਹੁਤ ਉਪਯੋਗ ਹਨ ।

→ ਸੋਨਾਰ ਦੀ ਤਕਨੀਕ ਦਾ ਉਪਯੋਗ ਸਮੁੰਦਰ ਦੀ ਡੂੰਘਾਈ ਪਤਾ ਕਰਨਾ ਅਤੇ ਪਣਡੁੱਬੀਆਂ ਅਤੇ ਡੁੱਬੇ ਹੋਏ ਜਹਾਜ਼ਾਂ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ ।

→ ਧੁਨੀ (Sound)-ਇਹ ਇੱਕ ਤਰ੍ਹਾਂ ਦੀ ਊਰਜਾ ਹੈ ਜੋ ਸੁਣਨ ਦੀ ਸੰਵੇਦਨਾ ਪੈਦਾ ਕਰਦੀ ਹੈ ।

→ ਆਯਾਮ (Amplitude)-ਕਿਸੇ ਕਣ ਦਾ ਮੱਧ ਸਥਿਤੀ ਤੋਂ ਇੱਕ ਪਾਸੇ ਨੂੰ ਵੱਧ ਤੋਂ ਵੱਧ ਵਿਸਥਾਪਨ ਨੂੰ ਡੋਲਨ ਦਾ ‘ਆਯਾਮ ਕਹਿੰਦੇ ਹਨ ।

→ ਆਵਿਤੀ (Frequency)-ਕਿਸੇ ਕੰਪਿਤ ਵਸਤੂ ਵਲੋਂ ਇੱਕ ਸੈਕੰਡ ਵਿੱਚ ਕੀਤੇ ਗਏ ਕੰਪਨਾਂ ਦੀ ਗਿਣਤੀ ਨੂੰ ਉਸ ਦੀ ਆਕ੍ਰਿਤੀ ਕਹਿੰਦੇ ਹਨ । ਇਸ ਦੀ ਇਕਾਈ ਹਰਟਜ਼ ਹੈ ।

→ ਆਵਰਤ-ਕਾਲ (Time period)-ਕਿਸੇ ਇੱਕ ਪੂਰੇ ਕੰਪਨ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ । ਇਸ ਨੂੰ ‘T’ ਨਾਲ ਲਿਖਿਆ ਜਾਂਦਾ ਹੈ ਤੇ ਸੈਕੰਡ ਵਿੱਚ ਮਿਣਿਆ ਜਾਂਦਾ ਹੈ ।

→ ਤਰੰਗ ਲੰਬਾਈ (Wave length)-ਕਣ ਦੁਆਰਾ ਜਿੰਨੇ ਸਮੇਂ ਵਿੱਚ ਇੱਕ ਕੰਪਨ ਪੂਰਾ ਕੀਤਾ ਜਾਂਦਾ ਹੈ ਉਸੇ ਹੀ ਸਮੇਂ ਵਿੱਚ ਤਰੰਗ ਦੁਆਰਾ ਤੈਅ ਕੀਤੀ ਗਈ ਦੁਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ ।

→ ਤਰੰਗ ਦਾ ਵੇਗ (Wave velocity)-ਕਿਸੇ ਮਾਧਿਅਮ ਵਿੱਚ ਤਰੰਗ ਦੀ ਆਤੀ. ਅਤੇ ਤਰੰਗ ਲੰਬਾਈ ਦੇ ਗੁਣਨਫਲ ਨੂੰ ਤਰੰਗ ਦਾ ਵੇਗ ਕਹਿੰਦੇ ਹਨ ।
V = vλ

→ ਪੈਂਡੂਲਮ (Pendulumਇੱਕ ਡੋਰੀ ਨਾਲ ਬੰਨਿਆ ਹੋਇਆ ਠੋਸ ਗੋਲਾ ਜੋ ਕਿਸੇ ਸਖ਼ਤ ਆਧਾਰ ਤੋਂ ਲਟਕ ਕੇ ਸੁਤੰਤਰਤਾਪੂਰਵਕ ਡੋਲਨ ਕਰ ਸਕਦਾ ਹੈ ਉਸ ਨੂੰ ਪੈਂਡੂਲਮ ਕਹਿੰਦੇ ਹਨ ।

→ ਸੈਕੰਡ ਪੈਂਡੂਲਮ (Second’s pendulum)-ਜੋ ਪੈਂਡੂਲਮ ਇੱਕ ਪੂਰੇ ਡੋਲਨ ਨੂੰ 2 ਸੈਕੰਡ ਲਗਾਵੇ ਉਸ ਨੂੰ ਸੈਕੰਡ ਪੈਂਡੂਲਮ ਕਹਿੰਦੇ ਹਨ ।

→ ਡੋਲਨ ਜਾਂ ਕੰਪਨ (Oscillation or Vibration)-ਮੱਧ ਸੰਤੁਲਨ) ਸਥਿਤੀ ਦੇ ਇਧਰ-ਓਧਰ ਗਤੀ ਕਰ ਕੇ ਇੱਕ ਚੱਕਰ ਪੂਰਾ ਕਰਨ ਨੂੰ ਇੱਕ ਡੋਲਨ ਜਾਂ ਕੰਪਨ ਕਹਿੰਦੇ ਹਨ ।

→ ਆਵਿਤੀ ਗਤੀ (Periodic motion)-ਜੋ ਗਤੀ ਇੱਕ ਨਿਸ਼ਚਿਤ ਸਮੇਂ ਦੇ ਬਾਅਦ ਵਾਰ-ਵਾਰ ਦੋਹਰਾਈ ਜਾਂਦੀ ਹੈ ਉਸ ਨੂੰ ਆਤੀ ਗਤੀ ਕਹਿੰਦੇ ਹਨ ।

→ ਨਪੀੜਨ (Compression)-ਕਿਸੇ ਲਾਂਗੀਚਿਊਡੀਨਲ ਤਰੰਗ ਦੇ ਅੱਗੇ ਵੱਧਣ ਸਮੇਂ ਮਾਧਿਅਮ ਵਿੱਚ ਕੁੱਝ ਥਾਵਾਂ ਤੇ ਕਣ ਬਹੁਤ ਨੇੜੇ ਆ ਜਾਂਦੇ ਹਨ ਉਸ ਨੂੰ ਨਪੀੜਨ ਕਹਿੰਦੇ ਹਨ ।

→ ਵਿਰਲਨ (Rarefaction)-ਲਾਂਗੀਚਿਊਡੀਨਲ ਤਰੰਗਾਂ ਦੇ ਅੱਗੇ ਵੱਧਣ ਸਮੇਂ ਮਾਧਿਅਮ ਵਿੱਚ ਕੁੱਝ ਥਾਵਾਂ ‘ਤੇ ਕਣ ਦੂਰ-ਦੂਰ ਚਲੇ ਜਾਂਦੇ ਹਨ ਉਹਨਾਂ ਨੂੰ ਵਿਰਲਨ ਕਹਿੰਦੇ ਹਨ ।

→ ਕਰੈਸਟ (Crest)-ਕਿਸੇ ਟਰਾਂਸਵਰਸ ਰੰਗ ਗਤੀ ਵਿੱਚ ਉੱਪਰ ਉੱਠਿਆ ਹੋਇਆ ਭਾਗ ਕਰੈਸਟ ਹੁੰਦਾ ਹੈ ।

→ ਟਰੱਫ (Trough)-ਕਿਸੇ ਟਰਾਂਸਵਰਸ ਰੰਗ ਗਤੀ ਵਿੱਚ ਹੇਠਾਂ ਦੱਬਿਆ ਹੋਇਆ ਭਾਗ ਟਰੱਫ ਹੁੰਦਾ ਹੈ ।

→ ਗੂੰਜ (Echo)-ਪਰਾਵਰਤਿਤ ਧੁਨੀ ਨੂੰ ਗੁੰਜ ਕਹਿੰਦੇ ਹਨ ।

→ ਧੁਨੀ ਦਾ ਪਰਾਵਰਤਨ (Reflection of Sound)-ਕਿਸੇ ਤਲ ਨਾਲ ਟਕਰਾ ਕੇ ਧੁਨੀ ਦਾ ਫਿਰ ਉਸੇ ਮਾਧਿਅਮ ਵਿੱਚ ਮੁੜ ਆਉਣਾ ਇਸ ਨੂੰ ਧੁਨੀ ਦਾ ਪਰਾਵਰਤਨ ਕਹਿੰਦੇ ਹਨ ।

→ ਟਰਾਂਸਵਰਸ ਤਰੰਗਾਂ (Transverse waves)-ਜਦੋਂ ਮਾਧਿਅਮ ਦੇ ਕਣ ਤਰੰਗ ਦੇ ਚੱਲਣ ਦੀ ਦਿਸ਼ਾ ਦੇ ਲੰਬਾਤਮਕ ਕੰਪਨ ਕਰਦੇ ਹੋਣ ਤਾਂ ਅਜਿਹੀ ਤਰੰਗ ਨੂੰ ਟਰਾਂਸਵਰਸ ਰੰਗ ਕਹਿੰਦੇ ਹਨ ।

→ ਲਾਂਗੀਚਿਊਡੀਨਲ ਤਰੰਗਾਂ (Longitudinal waves)-ਜਦੋਂ ਮਾਧਿਅਮ ਦੇ ਕਣ ਤਰੰਗ ਦੀ ਚੱਲਣ ਦੀ ਦਿਸ਼ਾ ਵਿੱਚ ਗਤੀ ਕਰਦੇ ਹੋਣ ਤਾਂ ਅਜਿਹੀ ਤਰੰਗ ਨੂੰ ਲਾਂਗੀਚਿਊਡੀਨਲ ਤਰੰਗ ਕਹਿੰਦੇ ਹਨ ।

→ ਪਰਾਵਣ ਤਰੰਗਾਂ (Ultrasonic waves)-ਜਿਨ੍ਹਾਂ ਲਾਂਗੀਚਿਊਡੀ ਤਰੰਗਾਂ ਦੀ ਆਕ੍ਰਿਤੀ 20,000 ਹਰਟਜ਼ ਤੋਂ ਵੱਧ ਹੁੰਦੀ ਹੈ, ਉਹਨਾਂ ਨੂੰ ਪਰਾਵਣ ਤਰੰਗਾਂ ਕਹਿੰਦੇ ਹਨ ।

→ ਸੋਨਾਰ (SONAR-Sound Navigation and Ranging)-ਜਿਹੜਾ ਉਪਕਰਨ ਤਰੰਗਾਂ ਨੂੰ ਪੈਦਾ ਕਰ ਕੇ ਸੰਚਾਰ ਅਤੇ ਗ੍ਰਹਿਣ ਕਰਨ ਵਿਚਲਾ ਸਮਾਂ ਅੰਤਰਾਲ ਨੂੰ ਨਾਪਦਾ ਹੈ ਉਸ ਨੂੰ ਸੋਨਾਰ ਕਹਿੰਦੇ ਹਨ ।

PSEB 9th Class Science Important Questions Chapter 12 ਧੁਨੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਤਰੰਗ ਗਤੀ ਤੋਂ ਤੁਸੀਂ ਕੀ ਸਮਝਦੇ ਹੋ ? ਇਹ ਕਿਵੇਂ ਬਣਦੀ ਹੈ ? ਵਿਸਥਾਰ ਨਾਲ ਸਮਝਾਓ ।
ਉੱਤਰ-
ਤਰੰਗ ਗਤੀ (Wave Motion)- ਇੱਕ ਤਰੰਗ ਦੀ ਬਣਤਰ ਹੇਠ ਲਿਖੀ ਉਦਾਹਰਨ ਤੋਂ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਹੈ-
ਤਰੰਗ ਗਤੀ ਦਾ ਬਣਨਾ – ਹੇਠ ਲਿਖੇ ਉਦਾਹਰਨ ਤੋਂ ਇਸਦਾ ਬਣਨਾ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ-ਖੜੇ ਪਾਣੀ ਦੇ ਇੱਕ ਤਲਾਬ ਵਿੱਚ ਇੱਕ ਪੱਥਰ ਸੁੱਟੋ । ਪਾਣੀ ਦੀ ਸੜਾ ਦੇ ਜਿਸ ਬਿੰਦੁ ਉੱਪਰ ਪੱਥਰ ਡਿਗਿਆ ਹੈ ਉੱਥੇ ਚੱਕਰੀ ਤਰੰਗਾਂ ਬਣ ਜਾਂਦੀਆਂ ਹਨ । ਇਨ੍ਹਾਂ ਚੱਕਰੀ ਤਰੰਗਾਂ ਨੂੰ ਲਘੂ ਤਰੰਗਾਂ (ਗਿੱਪਲ) ਕਿਹਾ ਜਾਂਦਾ ਹੈ । ਵਧਦੇ ਅਰਧ-ਵਿਆਸ ਵਾਲੀਆਂ ਇਹ ਲਘੂ ਤਰੰਗਾਂ ਬਾਹਰ ਵੱਲ ਨੂੰ ਤੁਰ ਪੈਂਦੀਆਂ ਹਨ ਅਤੇ ਲਗਭਗ ਤਲਾਬ ਦੇ ਪਾਣੀ ਦੀ ਸਾਰੀ ਸੜਾ ’ਤੇ ਫੈਲ ਜਾਂਦੀਆਂ ਹਨ । ਇਹ ਤਰੰਗਾਂ ਤਲਾਬ ਦੇ ਕੰਢਿਆਂ ‘ਤੇ ਜਾ ਕੇ ਖ਼ਤਮ ਹੋ ਜਾਂਦੀਆਂ ਹਨ ।

ਇੰਝ ਜਾਪਦਾ ਹੈ ਕਿ ਤਲਾਬ ਦਾ ਉਹ ਪਾਣੀ ਜਿਸ ਥਾਂ ‘ਤੇ ਪੱਥਰ ਸੁੱਟਿਆ ਸੀ, ਬਾਹਰ ਵੱਲ ਨੂੰ ਤੁਰਨ ਲਗ ਪਿਆ ਹੈ, ਪਰ ਅਜਿਹਾ ਨਹੀਂ ਹੁੰਦਾ ਹੈ । ਪਾਣੀ ਆਪਣੀ ਥਾਂ ‘ਤੇ ਹੀ ਸਥਿਰ ਰਹਿੰਦਾ ਹੈ ।

ਵਿਆਖਿਆ – ਜਿਸ ਬਿੰਦੂ ‘ਤੇ ਪੱਥਰ ਸੁੱਟਿਆ ਗਿਆ ਸੀ, ਪਾਣੀ ਦੇ ਕੁੱਝ ਅਣੁ ਆਪਣੀ ਸੰਤੁਲਨ ਸਥਿਤੀ ਤੋਂ ਹੇਠਾਂ ਵੱਲ ਦੱਬ ਜਾਂਦੇ ਹਨ ਅਤੇ ਸਥਿਤਿਜ ਉਰਜਾ ਪ੍ਰਾਪਤ ਕਰ ਲੈਂਦੇ ਹਨ । ਕਿਉਂਕਿ ਪਾਣੀ ਇੱਕ ਲਚਕੀਲਾ ਪਦਾਰਥ ਹੈ, ਇਸ ਲਈ ਪਾਣੀ ਦੇ ਅਣੂ ਬਰਾਬਰ ਮਾਤਰਾ ਦੀ ਗਤਿਜ ਊਰਜਾ ਨਾਲ ਆਪਣੀ ਮੁਲ ਸੰਤੁਲਨ ਵਾਲੀ ਸਥਿਤੀ ਵੱਲ ਨੂੰ ਮੁੜ ਪੈਂਦੇ ਹਨ । ਇਸ ਤਰ੍ਹਾਂ ਉਹ ਸੰਤੁਲਨ ਸਥਿਤੀ ਤੋਂ ਅਗਾਂਹ ਲੰਘ ਜਾਂਦੇ ਹਨ । ਇਹ ਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ । ਇਹ ਅਣੂ ਇੱਕ ਕੰਪਨ ਪੂਰਾ ਕਰਨ ਉਪਰੰਤ ਆਪਣੀ ਉਰਜਾ ਨਾਲ ਲਗਵੇਂ ਅਣੂਆਂ ਨੂੰ ਦੇ ਦਿੰਦੇ ਹਨ । ਇਹ ਕਿਰਿਆ ਉਦੋਂ ਤਕ ਚਲਦੀ ਰਹਿੰਦੀ ਹੈ ਜਦੋਂ ਤਕ ਤਲਾਬ ਦਾ ਕੰਢਾ ਨਹੀਂ ਆ ਜਾਂਦਾ । ਇਸ ਊਰਜਾ ਨੂੰ ਹਲਚਲ ਕਿਹਾ ਜਾਂਦਾ ਹੈ ।

ਇਹ ਸਿੱਧ ਕਰਦਾ ਹੈ ਕਿ ਪਾਣੀ ਦੇ ਅਣੂਆਂ ਵਿੱਚ ਕੋਈ ਵੀ ਅਗਾਂਹਮੁਖੀ ਗਤੀ ਨਹੀਂ ਹੁੰਦੀ । ਉਹ ਸਿਰਫ਼ ਆਪਣੀ ਸੰਤੁਲਨ ਅਵਸਥਾ ਦੁਆਲੇ ਉੱਪਰ ਥੱਲੇ ਗਤੀਸ਼ੀਲ ਹੁੰਦੇ ਹਨ । ਤੁਸੀਂ ਇਨ੍ਹਾਂ ਲਘੂ ਤਰੰਗਾਂ (ਰਿਪਲਾਂ ਵਿੱਚੋਂ ਕਿਸੇ ਇੱਕ ਤੇ ਕਾਰਕ ਰੱਖੋ । ਤੁਸੀਂ ਵੇਖੋਗੇ ਕਿ ਕਾਰਕ ਅਗਾਂਹ ਨੂੰ ਨਹੀਂ ਤੁਰਦਾ ਸਗੋਂ ਉੱਥੇ ਹੀ ਉੱਪਰ ਹੇਠਾਂ ਹੁੰਦਾ ਰਹਿੰਦਾ ਹੈ ।

ਤਰੰਗ ਗਤੀ ਦੀ ਪਰਿਭਾਸ਼ਾ – “ਇਹ ਇੱਕ ਕਿਸਮ ਦੀ ਹਲਚਲ ਹੈ ਜਿਹੜੀ ਇੱਕ ਪਦਾਰਥਕ ਮਾਧਿਅਮ ਵਿੱਚੋਂ ਦੀ ਪਦਾਰਥਕ ਕਣਾਂ ਤੇ ਦੁਹਰਾਈ ਜਾ ਰਹੀ ਕੰਪਨ ਗਤੀ ਕਾਰਨ, ਅਗਾਂਹ ਤੁਰਦੀ ਰਹਿੰਦੀ ਹੈ । ਗਤੀ ਇੱਕ ਕਣ ਰਾਹੀਂ ਦੂਜੇ ਕਣ ਨੂੰ ਸਥਾਨ ਅੰਤਰਿਤ ਕੀਤੀ ਜਾਂਦੀ ਹੈ ।”

ਪ੍ਰਸ਼ਨ 2.
(ਉ) ਦੋ ਤਰ੍ਹਾਂ ਦੀਆਂ ਤਰੰਗਾਂ ਦੇ ਨਾਂ ਲਿਖੋ ।
(ਅ) ਟਰਾਂਸਵਰ ਤਰੰਗਾਂ ਦੀ ਰਚਨਾ ਸਮਝਾਉਣ ਲਈ ਇੱਕ ਪ੍ਰਯੋਗ ਸੁਝਾਓ ।
(ੲ) ਟਰਾਂਸਵਰਸ ਤਰੰਗਾਂ ਦੀ ਪਰਿਭਾਸ਼ਾ ਦਿਓ ।
(ਸ) ਟਰਾਂਸਵਰਸ ਤਰੰਗਾਂ ਦੀ ਉਤਪੱਤੀ ਲਈ ਲੋੜੀਂਦੀਆਂ ਪਰਿਸਥਿਤੀਆਂ ਦੱਸੋ ।
(ਹ) ਟਰਾਂਸਵਰਸ ਤਰੰਗਾਂ ਦੀਆਂ ਉਦਾਹਰਨਾਂ ਦਿਓ ।
(ਕ) ਉੱਚਾਣ (ਸਿਖਰ) ਅਤੇ ਨਿਵਾਣ (ਗਰਤ) ਦੀ ਪਰਿਭਾਸ਼ਾ ਦਿਓ ।
ਉੱਤਰ-
(ਉ) ਤਰੰਗਾਂ ਦੀਆਂ ਕਿਸਮਾਂ- ਕਣਾਂ ਦੇ ਡੋਲਨ ਦੀ ਦਿਸ਼ਾ ਅਨੁਸਾਰ ਤਰੰਗਾਂ ਦਾ ਵਰਗੀਕਰਣ ਕੀਤਾ ਜਾਂਦਾ ਹੈ । ਇਹ ਡੋਲਨ ਤਰੰਗ ਗਤੀ ਦੇ ਸਮਾਨ-ਅੰਤਰ ਜਾਂ ਲੰਬਾਤਮਕ ਦਿਸ਼ਾ ਵਿੱਚ ਹੁੰਦਾ ਹੈ । ਇਸ ਤਰ੍ਹਾਂ ਤਰੰਗਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-
(i) ਟਰਾਂਸਵਰਸ ਤਰੰਗਾਂ
(ii) ਲਾਂਗੀਚਿਊਡੀਨਲ ਤਰੰਗਾਂ ।

(ਅ) ਟਰਾਂਸਵਰਸ (ਆਡੇ-ਦਾਅ) ਤਰੰਗਾਂ ਦੀ ਰਚਨਾ – ਟਰਾਂਸਵਰਸ ਤਰੰਗਾਂ ਦੀ ਰਚਨਾ ਨੂੰ ਸਮਝਣ ਲਈ ਕੰਧ ਵਿੱਚ ਲੱਗੇ ਇੱਕ ਹਿੱਕ ਨਾਲ ਧਾਗੇ ਦਾ ਇੱਕ ਸਿਰਾ ਬੰਨੋ ਅਤੇ ਦੂਜਾ ਸਿਰਾ ਆਪਣੇ ਹੱਥ ਵਿੱਚ ਫੜ ਲਓ । ਚਿੱਤਰ ਅਨੁਸਾਰ ਧਾਗੇ ਉੱਪਰ ਬਰਾਬਰ ਦੂਰੀ ਤੇ 10-10 ਸੈਂ.ਮੀ. ਲੰਬੇ ਰੰਗਦਾਰ ਧਾਗੇ ਦੇ ਟੁਕੜੇ ਬੰਨੋ ।

ਹੁਣ ਹੱਥ ਵਿੱਚ ਫੜੇ ਸਿਰੇ ਤੋਂ ਧਾਗੇ ਨੂੰ ਝਟਕਾ ਦਿਉ । ਇੱਕ ‘ਪਲਸ’ (ਸਪੰਦਨ) ਦੇ ਰੂਪ ਵਿੱਚ ਧਾਗੇ ਦੀ ਲੰਬਾਈ ਦੇ ਨਾਲਨਾਲ ‘ਹਲਚਲ’ ਤੁਰ ਪਵੇਗੀ ਅਰਥਾਤ ਧਾਗੇ ਦੇ ਕਣ ਤਰੰਗ ਗਤੀ ਅਰਥਾਤ ਹਲਚਲ ਗਤੀ ਦੀ ਦਿਸ਼ਾ ਦੇ ਲੰਬਾਤਮਕ ਦਿਸ਼ਾ ਵਿੱਚ ਕੰਪਨ ਕਰਦੇ ਹਨ । ਜੇਕਰ ਤੁਸੀਂ ਥੋੜੀ-ਥੋੜੀ ਦੇਰ ਤੋਂ ਬਾਅਦ ਝਟਕੇ ਦੇਣਾ ਜਾਰੀ ਰੱਖਦੇ ਹੋ ਤਾਂ ਤੁਸੀਂ ਵੇਖੋਗੇ ਕਿ ਰੰਗਦਾਰ ਧਾਗੇ ਉਨ੍ਹਾਂ ਬਿੰਦੂਆਂ ਦੁਆਲੇ ਜਿੱਥੇ ਉਹ ਮੁੱਖ ਧਾਗੇ ਨਾਲ ਬੰਨ੍ਹੇ ਹਨ ਉੱਪਰ ਹੇਠਾਂ ਵੱਲ ਕੰਪਨ ਕਰਦੇ ਹਨ । ਅਜਿਹੀ ਹਲਚਲ ਇੱਕ ਤਰੰਗ ਹੈ ਜਿਸ ਨੂੰ ਟਰਾਂਸਵਰਸ (ਆਡੇ-ਦਾਅ) ਤਰੰਗ ਕਿਹਾ ਜਾਂਦਾ ਹੈ ।

ਇਸ ਲਈ ਇੱਕ ਟਰਾਂਸਵਰਸ ਰੰਗ ਵਿੱਚ ਮਾਧਿਅਮ ਦੇ ਕਣ ਉੱਪਰ ਅਤੇ ਹੇਠਾਂ ਵੱਲ ਕੰਪਨ ਕਰਦੇ ਹਨ, ਜਦੋਂ ਕਿ ਹਲਚਲ ਖਿਤਿਜ ਦਿਸ਼ਾ ਵਿੱਚ ਚਲਦੀ ਹੈ ।

ਇੱਕ ਆਡੇ-ਦਾਅ ਤਰੰਗ, ਉਚਾਣਾਂ (ਕੈਸਟ) ਅਤੇ ਨਿਵਾਣਾਂ (ਫ਼) ਦੀ ਬਣੀ ਹੁੰਦੀ ਹੈ । ਕੰਪਨ ਕਰ ਰਹੇ ਕਣ ਦੀ ਸੰਤੁਲਨ। ਸਥਿਤੀ ਤੋਂ ਉੱਪਰਲੇ ਧਨਾਤਮਕ ਪਾਸੇ ਸਭ ਤੋਂ ਉੱਚਾ ਬਿੰਦੁ ਉਚਾਣ ਸੰਤੁਲਨ ਸਥਿਤੀ ਤੋਂ ਹੇਠਾਂ ਰਿਣਾਤਮਕ ਪਾਸੇ ਸਭ ਤੋਂ ਨੀਵਾਂ ਬਿੰਦੂ
ਉਰਜਾ ਦੇ ਸਥਾਨਾਂਤਰਨ ਨਿਵਾਣ ਅਖਵਾਉਂਦਾ ਹੈ ।

ਦੋ ਨਾਲ ਲਾਗਵੇਂ ਉਚਾਣਾਂ ਜਾਂ ਦੋ ਨਾਲ ਲਾਗਵੇਂ ਨਿਵਾਣਾਂ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਿਹਾ ਜਾਂਦਾ ਹੈ । ਤਰੰਗ ਲੰਬਾਈ ਨੂੰ λ (ਲੈਂਬਡਾ) ਨਾਲ ਦਰਸਾਉਂਦੇ ਹਨ ।

(ੲ) ਟਰਾਂਸਵਰਸ ਰੰਗ – ਟਰਾਂਸਵਰਸ ਤਰੰਗਾਂ ਵਿੱਚ ਮਾਧਿਅਮ ਦੇ ਕਣ ਸੰਚਾਰ ਦਿਸ਼ਾ ਦੇ ਲੰਬਾਤਮਕ ਕੰਪਨ ਕਰਦੇ ਹਨ ਪਰ ਕਣਾਂ ਦੀ ਊਰਜਾ ਹਲਚਲ ਦਿਸ਼ਾ ਵਿੱਚ ਸਥਾਨਾਂਤਰਿਤ ਹੁੰਦੀ ਹੈ ।

(ਸ) ਟਰਾਂਸਵਰਸ ਤਰੰਗਾਂ ਬਣਾਉਣ ਲਈ ਲੋੜੀਂਦੀਆਂ ਸਥਿਤੀਆਂ

  1. ਮਾਧਿਅਮ ਵਿੱਚ ਜੜ੍ਹਤਾ ਦਾ ਗੁਣ ਹੋਣਾ ਚਾਹੀਦਾ ਹੈ ।
  2. ਮਾਧਿਅਮ ਵਿੱਚ ਤਣਾਓ ਦਾ ਗੁਣ ਹੋਣਾ ਚਾਹੀਦਾ ਹੈ ਤਾਂ ਜੋ ਸਥਾਨਾਂਤਰਨ ਤੋਂ ਬਾਅਦ ਕਣ ਆਪਣੀ ਅਸਲ ਸਥਿਤੀ ਵਿੱਚ ਵਾਪਸ ਆ ਸਕਣ ।
  3. ਮਾਧਿਅਮ ਦੇ ਭਿੰਨ-ਭਿੰਨ ਕਣਾਂ ਵਿੱਚ ਰਗੜ ਬਲ ਬਹੁਤ ਘੱਟ ਹੋਣਾ ਚਾਹੀਦਾ ਹੈ ਤਾਂਕਿ ਕਣ ਕਾਫ਼ੀ ਦੇਰ ਤਕ ਕੰਪਨ ਕਰਦੇ ਰਹਿਣ ।

(ਹ) ਟਰਾਂਸਵਰਸ ਰੰਗਾਂ ਦੇ ਉਦਾਹਰਨ-

  1. ਧਾਗੇ ਵਿੱਚ ਜਾਂ ਢਿੱਲੇ ਸਪਰਿੰਗ ਵਿੱਚ – ਜੇਕਰ ਹੱਥ ਨੂੰ ਲਗਾਤਾਰ ਸਪਰਿੰਗ ਦੀ ਲੰਬਾਤਮਕ ਦਿਸ਼ਾ ਵਿੱਚ ਉੱਪਰ ਹੇਠਾਂ ਕੀਤਾ ਜਾਵੇ ਤਾਂ ਟਰਾਂਸਵਰਸ ਰੰਗ · ਪੈਦਾ ਹੁੰਦੀ ਹੈ ।
  2. ਪਾਣੀ ਦੀ ਸਤਹਿ ’ਤੇ ਰੰਗ – ਜੇ ਇੱਕ ਪੱਥਰ ਕਿਸੇ ਜੌਹੜ ਦੇ ਪਾਣੀ ਵਿੱਚ ਸੁੱਟਿਆ ਜਾਵੇ ਤਾਂ ਪਾਣੀ ਦੀ ਸਤਹਿ ‘ਤੇ ਤਰੰਗਾਂ ਪੈਦਾ ਹੋ ਜਾਂਦੀਆਂ ਹਨ | ਪਾਣੀ ਦੀ ਸਤਹਿ ’ਤੇ ਤੈਰ ਰਿਹਾ ਕਾਰਕ ਉੱਥੇ ਹੀ ਦੋਲਤ ਹੁੰਦਾ ਰਹੇਗਾ ਅੱਗੇ ਨਹੀਂ ਜਾਵੇਗਾ । ਇਹ ਟਰਾਂਸਵਰਸ ਰੰਗਾਂ ਹਨ ।

ਪ੍ਰਸ਼ਨ 3.
(ੳ) ਲਾਂਗੀਚਿਊਡੀਨਲ (ਲੰਮੇ-ਦਾਅ) ਤਰੰਗ ਦੀ ਬਣਤਰ ਸਮਝਾਉਣ ਲਈ ਇੱਕ ਪ੍ਰਯੋਗ ਦਾ ਸੰਯੋਜਨ ਕਰੋ ।
(ਅ) ਲਾਂਗੀਚਿਊਡੀਨਲ ਤਰੰਗ ਦੀ ਪਰਿਭਾਸ਼ਾ ਦਿਓ ।
(ੲ) ਲਾਂਗੀਚਿਊਡੀਨਲ ਤਰੰਗ ਦੇ ਸੰਦਰਭ ਵਿੱਚ ਨਪੀੜਨ ਅਤੇ ਵਿਰਲ ਨੂੰ ਪਰਿਭਾਸ਼ਿਤ ਕਰੋ ।
ਉੱਤਰ-
(ੳ) ਲਾਂਗੀਚਿਊਡੀਨਲ ਤਰੰਗ ਦੀ ਰਚਨਾ-
ਕਿਰਿਆ-ਟਿਉਨਿੰਗ ਫੋਰਕ ਦੀ ਇੱਕ ਭੁਜਾ A1 ਨੂੰ ਹੌਲੀ ਜਿਹੀ ਠੋਕਰ ਲਗਾਉ । ਇਹ ਆਪਣੀ ਸੰਤੁਲਨ ਸਥਿਤੀ ਦੁਆਲੇ ਖੱਬੇ ਅਤੇ ਸੱਜੇ ਪਾਸੇ ਵੱਲ ਕੰਪਨ ਕਰਦੀ ਹੈ ।

ਜਿਵੇਂ ਕਿ ਫੋਰਕ ਦੀ ਭੁਜਾ A1 ਸੱਜੇ ਪਾਸੇ ਅਖੀਰਲੀ ਸਥਿਤੀ E1 ‘ਤੇ ਪਹੁੰਚਦੀ ਹੈ ਤਾਂ ਆਪਣੇ ਸੰਪਰਕ . A E A E1 ਵਿੱਚ ਆਏ ਹਵਾ ਦੇ ਅਣੂਆਂ ਨੂੰ ਦਬਾਅ ਦਿੰਦੀ ਹੈ । ਨਪੀੜੇ ਹੋਏ ਇਹ ਅਣੁ ਅਗਲੇ ਅਣੂਆਂ ਨੂੰ ਦਬਾਅ ਦਿੰਦੇ ਹਨ । ਇਸ ਤਰ੍ਹਾਂ ਸੱਜੇ ਪਾਸੇ ਵੱਲ ਇਸ ਨਪੀੜਨ ਦੀ ਇੱਕ ਲੜੀ ਤੁਰ ਪੈਂਦੀ ਹੈ । ਹੁਣ ਜਦੋਂ ਉਹੀ ਭਜਾ A1 ਖੱਬੇ ਪਾਸੇ ਦੀ ਅਤਿੰਮ ਸਥਿਤੀ E2 ਵੱਲ ਜਾਂਦੀ ਹੈ। ਤਾਂ ਨਪੀੜੀ ਹੋਈ ਹਵਾ ਵਿਰਲੀ ਹੋ ਜਾਂਦੀ ਹੈ । ਇਸ ਤਰ੍ਹਾਂ ਇੱਕ ਵਿਰਲ ਪੈਦਾ ਹੋ ਜਾਂਦੀ ਹੈ । ਫੈਲੇ ਹੋਏ ਇਹ ਅਣੁ ਗੁਆਂਢੀ ਅਣੂਆਂ ਨੂੰ ਹੋਰ ਵਿਰਲਾ ਕਰ ਦਿੰਦੇ ਹਨ । ਇਸ ਤਰ੍ਹਾਂ ਅਜਿਹੀਆਂ ਵਿਰਲਾਂ ਦੀ ਇੱਕ ਲੜੀ ਬਣ ਜਾਂਦੀ ਹੈ ।

ਇਹ ਵਾਰੀ-ਵਾਰੀ ਬਣੀਆਂ ਨਪੀੜਨਾਂ ਅਤੇ ਵਿਰਲਾਂ ਸੱਜੇ ਪਾਸੇ ਤੁਰ ਪੈਂਦੀਆਂ ਹਨ, ਜਿਸ ਕਰਕੇ ਲਾਂਗੀਚਿਊਡੀਨਲ ਤਰੰਗ ਬਣਦੀ ਹੈ ।

(ਅ) ਲਾਂਗੀਚਿਊਡੀਨਲ ਤਰੰਗ ਦੀ ਪਰਿਭਾਸ਼ਾ – ਲਾਂਗੀਚਿਊਡੀਨਲ ਤਰੰਗ ਵਿੱਚ ਵਿਚਲਿਤ ਹੋਏ ਅਣੂ (ਮਾਧਿਅਮ ਦੇ ਕਣ) ਆਪਣੀ ਸੰਤੁਲਨ ਅਵਸਥਾ ਦੇ ਇਧਰ-ਉੱਧਰ ਉਸੇ ਦਿਸ਼ਾ ਵਿੱਚ ਕੰਪਨ ਕਰਦੇ ਹਨ ਜਿਸ ਦਿਸ਼ਾ ਵਿੱਚ ਤਰੰਗ (ਹਲਚਲ) ਅਗਾਂਹ ਚਲਦੀ ਹੈ ।
ਇੱਕ ਨਪੀੜਨ ਅਤੇ ਇੱਕ ਵਿਰਲ ਨਾਲ ਇੱਕ ਲਾਂਗੀਚਿਊਡੀਨਲ ਤਰੰਗ ਬਣਦੀ ਹੈ ।

(ੲ) ਨਪੀੜਨ (Compression) – ਨਪੀੜਨ ਤਰੰਗ ਦਾ ਉਹ ਖੇਤਰ ਹੈ, ਜਿੱਥੇ ਮਾਧਿਅਮ ਦੇ ਅਣੁ ਸਾਧਾਰਨ (ਨਾਰਮਲ ਨਾਲੋਂ ਬਹੁਤ ਹੀ ਨੇੜੇ-ਨੇੜੇ ਹੁੰਦੇ ਹਨ ।
ਨਪੀੜਨ ਦੀ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਜ਼ਿਆਦਾ ਹੁੰਦੇ ਹਨ, ਜਦੋਂ ਕਿ ਆਇਤਨ ਘੱਟ ਹੁੰਦਾ ਹੈ ।
ਵਿਰਲ (Rarefaction) – ਤਰੰਗ ਦਾ ਉਹ ਖੇਤਰ ਹੈ ਜਿੱਥੇ ਮਾਧਿਅਮ ਦੇ ਅਣੂ ਸਾਧਾਰਨ (ਨਾਰਮਲ ਨਾਲੋਂ ਦੂਰ-ਦੂਰ ਹੁੰਦੇ ਹਨ ।
ਇਸ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਘੱਟ ਹੁੰਦੇ ਹਨ ਜਦੋਂ ਕਿ ਆਇਤਨ ਵੱਧ ਹੁੰਦਾ ਹੈ ।

ਪ੍ਰਸ਼ਨ 4.
ਆਵਰਤੀ ਤਰੰਗ ਲਈ ਤਰੰਗ-ਵੇਗ, ਆਕ੍ਰਿਤੀ ਅਤੇ ਤਰੰਗ ਲੰਬਾਈ ਵਿਚਕਾਰ ਸੰਬੰਧ ਸਥਾਪਿਤ ਕਰੋ ।
ਉੱਤਰ-
ਆਵਰਤੀ ਤਰੰਗ ਲਈ ਤਰੰਗ ਵੇਗ, ਆਕ੍ਰਿਤੀ ਅਤੇ ਤਰੰਗ-ਲੰਬਾਈ ਵਿਚਕਾਰ ਸੰਬੰਧ (Relation between Wave-velocity, Frequency and Wave length for a periodic wave)-
ਮੰਨ ਲਓ λ = ਇੱਕ ਅਗਾਂਹ ਮੁਖੀ ਤਰੰਗ ਦੀ ਤਰੰਗ-ਲੰਬਾਈ
T = ਤਰੰਗ ਦਾ ਆਵਰਤ ਕਾਲ
ਅਤੇ v = ਤਰੰਗ ਦੀ ਆਵਿਤੀ
ਅਸੀਂ ਜਾਣਦੇ ਹਾਂ ਕਿ ਆਕ੍ਰਿਤੀ, ਆਵਰਤ ਕਾਲ ਦੇ ਉਲਟ ਅਨੁਪਾਤੀ ਹੈ ।
ਅਰਥਾਤ [v = 1/T] ………….(1)
ਪਰਿਭਾਸ਼ਾ ਅਨੁਸਾਰ ਤਰੰਗ ਵੇਗ (V) = ਇੱਕ ਤਰੰਗ ਦੁਆਰਾ ਤੈਅ ਕੀਤੀ ਗਈ ਦੂਰੀ/ਆਵਰਤ-ਕਾਲ
PSEB 9th Class Science Important Questions Chapter 12 ਧੁਨੀ 6
V = λ/T
= λ × 1/T ……………(2)
ਸਮੀਕਰਨ (1) ਅਤੇ (2) ਤੋਂ,
V = vλ …………(3)
ਇਸ ਲਈ ਤਰੰਗ ਵੇਗ = ਆਤੀ × ਤਰੰਗ-ਲੰਬਾਈ
ਅਰਥਾਤ ਇੱਕ ਤਰੰਗ ਦਾ ਤਰੰਗ ਵੇਗ ਉਸ ਦੀ ਆਕ੍ਰਿਤੀ ਅਤੇ ਤਰੰਗ-ਲੰਬਾਈ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ । ਇਹ ਸੰਬੰਧ ਦੋਨੋਂ ਕਿਸਮਾਂ ਲਈ ਬਰਾਬਰ ਹੈ ।

ਪ੍ਰਸ਼ਨ 5.
ਧੁਨੀ ਅਤੇ ਪ੍ਰਕਾਸ਼ ਤਰੰਗਾਂ ਵਿੱਚ ਕੀ ਅੰਤਰ ਹੈ ?
ਉੱਤਰ-
ਧੁਨੀ ਅਤੇ ਪ੍ਰਕਾਸ਼ ਤਰੰਗਾਂ ਵਿੱਚ ਅੰਤਰ-

ਧੁਨੀ ਤਰੰਗਾਂ ਪ੍ਰਕਾਸ਼ ਤਰੰਗਾਂ
(1) ਧੁਨੀ ਤਰੰਗਾਂ ਯੰਤਿਕ ਹਨ । (1) ਪ੍ਰਕਾਸ਼ ਤਰੰਗਾਂ ਬਿਜਲ-ਚੁੰਬਕੀ ਹਨ ।
(2) ਧੁਨੀ ਤਰੰਗਾਂ ਲਾਂਗੀਚਿਊਡੀ ਤਰੰਗਾਂ ਹਨ, ਜਿਨ੍ਹਾਂ ਵਿੱਚ ਡੋਲਨ ਤਰੰਗ ਦੀ ਦਿਸ਼ਾ ਦੇ ਸਮਾਨਾਂਤਰ ਹੁੰਦਾ ਹੈ । (2) ਪ੍ਰਕਾਸ਼ ਵਿੱਚ ਟਰਾਂਸਵਰਸ ਤਰੰਗਾਂ ਹਨ, ਜਿਨ੍ਹਾਂ ਵਿੱਚ ਡੋਲਨ ਤਰੰਗ ਦੀ ਦਿਸ਼ਾ ਦੇ ਲੰਬਾਤਮਕ ਹੁੰਦਾ ਹੈ ।
(3) ਧੁਨੀ ਤਰੰਗਾਂ ਖਲਾਅ (ਨਿਰਵਾਯੂ) ਵਿੱਚੋਂ ਨਹੀਂ ਲੰਘ ਸਕਦੀਆਂ । ਇਹਨਾਂ ਨੂੰ ਸੰਚਾਰ ਲਈ ਕਿਸੇ ਠੋਸ, ਦ੍ਰਵ ਜਾਂ ਗੈਸਾਂ ਜਿਹੇ ਭੌਤਿਕ ਮਾਧਿਅਮ ਦੀ ਲੋੜ ਹੁੰਦੀ ਹੈ । (3) ਪ੍ਰਕਾਸ਼ ਤਰੰਗਾਂ ਖਲਾਅ (ਨਿਰਵਾਯੂ) ਵਿੱਚੋਂ ਲੰਘ ਸਕਦੀਆਂ ਹਨ ।
(4) ਧੁਨੀ ਤਰੰਗਾਂ ਦੀ ਹਵਾ ਵਿੱਚ ਚਾਲ 350 m s-1 ਦੇ ਬਰਾਬਰ ਲਗਪਗ ਹੁੰਦੀ ਹੈ । (4) ਹਵਾ ਵਿੱਚ ਪ੍ਰਕਾਸ਼ ਤਰੰਗ ਦੀ ਗਤੀ ਕਾਫ਼ੀ ਵੱਧ ਹੁੰਦੀ ਹੈ । ਇਹ 3 × 108 m s-1 ਹੁੰਦੀ ਹੈ ।
(5) ਧੁਨੀ ਤਰੰਗਾਂ ਸੰਬੰਧਿਤ ਮਾਧਿਅਮ ਦੇ ਕਣਾਂ ਦੇ ਡੋਲਨ ਕਾਰਨ ਉਤਪੰਨ ਹੁੰਦੀਆਂ ਹਨ । (5) ਪ੍ਰਕਾਸ਼ ਕਿਰਨਾਂ ਬਿਜਲਈ ਜਾਂ ਚੁੰਬਕੀ ਖੇਤਰਾਂ ਦੇ ਪਰਿਵਰਤਨ ‘ਤੇ ਨਿਰਭਰ ਕਰਦੀਆਂ ਹਨ ।
(6) ਧੁਨੀ ਤਰੰਗਾਂ ਦੀ ਆਤੀ ਘੱਟ ਅਤੇ ਤਰੰਗ ਲੰਬਾਈ ਜ਼ਿਆਦਾ ਹੁੰਦੀ ਹੈ । (6) ਪ੍ਰਕਾਸ਼ ਤਰੰਗਾਂ ਦੀ ਆਕ੍ਰਿਤੀ ਬਹੁਤ ਘੱਟ ਹੁੰਦੀ ਹੈ ।
(7) ਧੁਨੀ ਤਰੰਗਾਂ ਨੂੰ ਧਰੂਵਤ (Polarise) ਨਹੀਂ ਕੀਤਾ ਜਾ ਸਕਦਾ । (7) ਪ੍ਰਕਾਸ਼ ਤਰੰਗਾਂ ਨੂੰ ਧਰੂਵਤ ਕੀਤਾ ਜਾ ਸਕਦਾ ਹੈ ।
(8) ਧੁਨੀ ਤਰੰਗਾਂ ਸਾਡੇ ਕੰਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ । (8) ਪ੍ਰਕਾਸ਼ ਤਰੰਗਾਂ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀਆਂ ਹਨ ।
(9) ਧੁਨੀ ਤਰੰਗਾਂ ਖੇਪਕ ਨਹੀਂ ਹੁੰਦੀਆਂ । (9) ਪ੍ਰਕਾਸ਼ ਤਰੰਗਾਂ ਖੇਪਕ ਹੋ ਸਕਦੀਆਂ ਹਨ ।
(10) ਇਹਨਾਂ ਤਰੰਗਾਂ ਦਾ ਵੇਗ ਤਰੰਗ ਲੰਬਾਈ ਤੋਂ ਸੁਤੰਤਰ ਹੁੰਦਾ ਹੈ । (10) ਇਹਨਾਂ ਤਰੰਗਾਂ ਦਾ ਵੇਗ ਤਰੰਗ ਲੰਬਾਈ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 6.
ਕਿਸੇ ਮਾਧਿਅਮ ਦੇ ਵਿੱਚ ਧੁਨੀ ਤਰੰਗ ਦੀ ਗਤੀ ਨੂੰ ਘਣਤਾ ਅਤੇ ਦਬਾਅ ਦੇ ਪਰਿਵਰਤਨ ਨੂੰ ਦਰਸਾਉਂਦੇ ਹੋਏ ਨਪੀੜਨ ਅਤੇ ਨਿਖੇੜਨ ਨੂੰ ਸਮਝਾਓ ।
ਉੱਤਰ-
ਜਦੋਂ ਧੁਨੀ ਤਰੰਗ ਮਾਧਿਅਮ ਵਿੱਚ ਗਤੀ ਕਰਦੀ ਹੈ ਤਾਂ ਦਬਾਅ (pressure) ਅਤੇ ਘਣਤਾ (density) ਵਿੱਚ ਪਰਿਵਰਤਨ ਹੁੰਦਾ ਹੈ । ਕਿਸੇ ਨਿਸ਼ਚਿਤ ਸਮੇਂ ਤੇ ਮਾਧਿਅਮ ਦੀ ਘਣਤਾ ਅਤੇ ਦਬਾਅ ਦੋਵੇਂ ਹੀ ਆਪਣੇ ਔਸਤ ਮਾਨ ਤੋਂ ਵੱਧ-ਘੱਟ ਦੂਰੀ ਦੇ ਨਾਲ ਹੁੰਦੇ ਹਨ । ਚਿੱਤਰ (a) ਅਤੇ ਚਿੱਤਰ (b), ਦਰਸਾਉਂਦੇ ਹਨ ਕਿ ਜਦੋਂ ਧੁਨੀ ਮਾਧਿਅਮ ਵਿੱਚੋਂ ਹੋ ਕੇ ਅਗਾਂਹ ਚਲਦੀ ਹੈ ਤਾਂ ਘਣਤਾ ਅਤੇ ਦਬਾਅ ਵਿੱਚ ਕਿਵੇਂ ਬਦਲਾਓ ਹੁੰਦੇ ਹਨ ।

ਨਪੀੜਨ ਉਹ ਖੇਤਰ ਹੈ ਜਿੱਥੇ ਮਾਧਿਅਮ ਦੇ ਕਣ ਨੇੜੇ-ਨੇੜੇ ਆ ਜਾਂਦੇ ਹਨ ਅਤੇ ਇਹਨਾਂ ਨੂੰ ਵਕਰ (curve) ਦੇ ਉਪਰਲੇ ਭਾਗ ਵਿੱਚ ਦਿਖਾਇਆ ਗਿਆ ਹੈ । ਚਿੱਤਰ (c) ਵਿੱਚ ਸਿਖਰ (peak) ਅਧਿਕਤਮ ਨਪੀੜਨ ਦੇ ਖੇਤਰ ਨੂੰ ਦਰਸਾਉਂਦਾ ਹੈ । ਇਸ ਪ੍ਰਕਾਰ ਨਪੀੜਨ ਉਹ ਖੇਤਰ ਹੈ ਜਿਥੇ-ਜਿਥੇ ਘਣਤਾ ਅਤੇ ਦਬਾਅ ਦੋਵੇਂ ਹੀ ਬਹੁਤ ਘੱਟ ਹੁੰਦੇ ਹਨ । ਨਿਖੇੜਨ ਘੱਟ ਦਬਾਅ ਦਾ ਖੇਤਰ ਹੈ ਜਿਥੇ ਕਣ ਦੁਰ-ਦੁਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਘਾਟੀ ਨਿਵਾਣ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ । ਇਸ ਨੂੰ ਵਰ ਦੇ ਹੇਠਲੇ ਭਾਗ ਨਾਲ ਦਰਸਾਇਆ ਗਿਆ ਹੈ । ਚਿੱਤਰ (c) ਸਿਖਰ ਨੂੰ ਤਰੰਗ ਦਾ ਉਚਾਣ (crest) ਅਤੇ ਘਾਟੀ ਨੂੰ ਨਿਵਾਣ (trough) ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਧੁਨੀ ਤਰੰਗਾਂ ਦਾ ਆਵਿਤੀ ਰੇਂਜ (ਸੀਮਾ) ਦੇ ਆਧਾਰ ‘ਤੇ ਵਰਗੀਕਰਨ ਕਰਕੇ ਸਮਝਾਓ ।
ਉੱਤਰ-

  • ਸਵਣ ਤਰੰਗਾਂ – ਜਿਨ੍ਹਾਂ ਤਰੰਗਾਂ ਨੂੰ ਮਨੁੱਖੀ ਕੰਨ ਸੁਣਦਾ ਹੈ ਉਹਨਾਂ ਨੂੰ ਸਵਣ ਤਰੰਗਾਂ ਕਹਿੰਦੇ ਹਨ । ਮਨੁੱਖਾਂ ਵਿੱਚ ਧੁਨੀ ਦੀ ਵਣ ਸੀਮਾ 20 Hz ਤੋਂ 20,000 Hz ਤੱਕ ਹੁੰਦੀ ਹੈ । ਜਿਵੇਂ-ਜਿਵੇਂ ਵਿਅਕਤੀਆਂ ਦੀ ਉਮਰ ਵੱਧਦੀ ਹੈ। ਉਹਨਾਂ ਦੇ ਕੰਨ ਉੱਚ ਆਤੀ ਵਾਲੀ ਧੁਨੀ ਲਈ ਘੱਟ ਸੰਵੇਦਨਸ਼ੀਲ ਹੁੰਦੇ ਹਨ । ਇਹ ਤਰੰਗਾਂ ਕੰਪਨ ਕਰਦੇ ਹਵਾ ਸਤੰਭ, ਟਿਊਨਿੰਗ ਫੋਰਕ ਅਤੇ ਵਾਇਲਨ ਵਿੱਚ ਉਤਪੰਨ ਹੁੰਦੀਆਂ ਹਨ ।
  • ਪਰਾਧੁਨੀ – 20 kHz (ਜਾਂ 20000 Hz) ਤੋਂ ਅਧਿਕ ਆਕ੍ਰਿਤੀ ਵਾਲੀਆਂ ਧੁਨੀ ਤਰੰਗਾਂ ਨੂੰ ਪਰਾਧੁਨੀ ਤਰੰਗਾਂ ਕਹਿੰਦੇ ਹਨ । ਕੁੱਝ ਪ੍ਰਜਾਤੀਆਂ ਦੇ ਪਤੰਗੇ ਪਰਾਧੁਨੀ ਨੂੰ ਸੁਣ ਸਕਦੇ ਹਨ । ਚਮਗਾਦੜ, ਡਾਲਫਿਨ ਅਤੇ ਪਰਪਾਈਜ਼ ਪਰਾਧੁਨੀ ਤਰੰਗਾਂ ਪੈਦਾ ਕਰਦੇ ਹਨ ।
  • ਨੀਮ ਧੁਨੀ – 20 Hz ਤੋਂ ਘੱਟ ਆਵਿਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਹਿੰਦੇ ਹਨ । ਵੇਲ਼ ਅਤੇ ਹਾਥੀ ਨੀਮ ਧੁਨੀ ਪੈਦਾ ਕਰਦੇ ਹਨ । ਭੂਚਾਲ ਦੀ ਮੁੱਖ ਆਕ੍ਰਿਤੀ ਵਾਲੀ ਧੁਨੀ ਦੇ ਆਉਣ ਤੋਂ ਪਹਿਲਾਂ ਘੱਟ ਆਕ੍ਰਿਤੀ ਦੀ ਨੀਮ ਧੁਨੀ ਪੈਦਾ ਹੁੰਦੀ ਹੈ ਜਿਨ੍ਹਾਂ ਨੂੰ ਸੁਣ ਕੇ ਕੁੱਝ ਜੀਵ ਭੁਚਾਲ ਤੋਂ ਪਹਿਲਾਂ ਹੀ ਪਰੇਸ਼ਾਨ ਹੋ ਜਾਂਦੇ ਹਨ ਜੋ ਸੰਭਵ ਤੌਰ ‘ਤੇ ਜੀਵਾਂ ਨੂੰ ਸੁਚੇਤ ਕਰ ਦਿੰਦੀਆਂ ਹਨ ।

ਪ੍ਰਸ਼ਨ 8.
ਧੁਨੀ ਤਰੰਗਾਂ ਦੇ ਚਿਕਿਤਸਾ ਦੇ ਵਿਭਿੰਨ ਖੇਤਰਾਂ ਵਿੱਚ ਕੀ ਉਪਯੋਗ ਹਨ ? .
ਉੱਤਰ-
ਪਰਾਧੁਨੀ ਤਰੰਗਾਂ ਨੇ ਆਧੁਨਿਕ ਚਿਕਿਤਸਾ ਅਤੇ ਮਨੁੱਖੀ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ । ਇਸ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਜੋ ਇਸ ਪ੍ਰਕਾਰ ਹੈ-
(i) ECG – ਪਧੁਨੀ ਤਰੰਗਾਂ ਨੂੰ ਦਿਲ ਦੇ ਵੱਖ-ਵੱਖ ਭਾਗਾਂ ਤੋਂ ਪਰਾਵਰਤਿਤ ਕਰਾ ਕੇ ਦਿਲ ਦਾ ਪ੍ਰਤੀਬਿੰਬ ਬਣਾਇਆ ਜਾਂਦਾ ਹੈ । ਇਸ ਤਕਨੀਕ ਨੂੰ “ਈਕੋਝਾਡੀਓਗਰਾਫੀ” (ECG) ਕਿਹਾ ਜਾਂਦਾ ਹੈ ।

(ii) ਸੋਨੋਗ੍ਰਾਫੀ – ਅਲਟ੍ਰਾਸਾਊਂਡ ਸਕੈਨਰ ਇੱਕ ਅਜਿਹਾ ਯੰਤਰ ਹੈ ਜੋ ਪਰਾਧੁਨੀ ਤਰੰਗਾਂ ਦਾ ਉਪਯੋਗ ਕਰਕੇ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦਾ ਪ੍ਰਤੀਬਿੰਬ ਪ੍ਰਾਪਤ ਕਰਨ ਦੇ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ । ਇਸ ਜਾਂਚ ਯੰਤਰ ਨਾਲ ਰੋਗੀ ਦੇ ਅੰਗਾਂ, ਜਿਵੇਂ-ਮਿਹਦਾ, ਪਿੱਤਾ, ਬੱਚੇਦਾਨੀ, ਗੁਰਦੇ ਆਦਿ ਦਾ ਪ੍ਰਤੀਬਿੰਬ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਜਾਂਚ ਯੰਤਰ ਨੂੰ ਸਰੀਰ ਦੀਆਂ ਅਸਮਾਨਤਾਵਾਂ ਜਿਵੇਂ ਪਿੱਤੇ ਜਾਂ ਗੁਰਦੇ ਵਿੱਚ ਪੱਥਰੀ ਅਤੇ ਵੱਖ-ਵੱਖ ਭਾਗਾਂ ਵਿੱਚ ਰਸੌਲੀਆਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ । ਇਸ ਤਕਨੀਕ ਵਿੱਚ ਪਰਾਧੁਨੀ ਤਰੰਗਾਂ ਸਰੀਰ ਦੇ ਤੰਤੂਆਂ (Tissues) ਵਿੱਚ ਦੀ ਗੁਜ਼ਰਦੀਆਂ ਹਨ ਅਤੇ ਉਸ ਥਾਂ ਤੋਂ ਪਰਾਵਰਤਿਤ ਹੋ ਜਾਂਦੀਆਂ ਹਨ, ਜਿਸ ਥਾਂ ਤੇ ਟਿਸ਼ੂ ਘਣਤਾ (Tissue Density) ਵਿੱਚ ਅੰਤਰ ਹੁੰਦਾ ਹੈ । ਇਸ ਤੋਂ ਉਪਰੰਤ ਇਹਨਾਂ ਤਰੰਗਾਂ ਨੂੰ ਬਿਜਲਈ ਸੰਕੇਤਾਂ (Electrical Signals) ਵਿੱਚ ਤਬਦੀਲ (Convert) ਕੀਤਾ ਜਾਂਦਾ ਹੈ, ਜਿਸਦੇ ਨਾਲ ਉਸ ਦੋਸ਼ ਯੁਕਤ ਸਥਾਨ ਦਾ ਪ੍ਰਤੀਬਿੰਬ ਬਣਾ ਲਿਆ ਜਾਂਦਾ ਹੈ । ਇਹਨਾਂ ਪ੍ਰਤੀਬਿੰਬਾਂ ਨੂੰ ਮਾਨੀਟਰ ਉੱਪਰ ਪ੍ਰਦਰਸ਼ਿਤ ਕੀਤਾ ਜਾਂਦਾ ਹੈ । ਇਸ ਤਕਨੀਕ ਨੂੰ “ਅਲਟਰਾ ਸੋਨੋਗ੍ਰਾਫੀ” ਕਹਿੰਦੇ ਹਨ | ਅਲਟਾ ਸੋਨੋਗ੍ਰਾਫੀ ਦੀ ਵਰਤੋਂ ਗਰਭ ਅਵਸਥਾ ਵਿੱਚ ਭਰੂਣ ਦੀ ਜਾਂਚ ਅਤੇ ਉਸਦੇ ਜਨਮਜਾਤ ਨੁਕਸ ਅਤੇ ਉਸਦੇ ਵਿਕਾਸ ਵਿੱਚ ਬੇਤਰਤੀਬੀ ਦਾ ਪਤਾ ਲਗਾਉਣ ਵਿੱਚ ਕੀਤਾ ਜਾਂਦਾ ਹੈ ।

(iii) ਲੀਥੋਟ੍ਰਿਪਸੀ – ਪਰਾਧੁਨੀ ਦਾ ਪ੍ਰਯੋਗ ਗੁਰਦੇ ਦੀ ਛੋਟੀ ਪੱਥਰੀ ਨੂੰ ਬਰੀਕ ਕਣਾਂ ਵਿੱਚ ਤੋੜਨ ਲਈ ਵੀ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਧੁਨੀ ਪਰਾਵਰਤਨ ਦੇ ਨਿਯਮ ਕੀ ਹਨ ? ਇੱਕ ਯੋਗ ਰਾਹੀਂ ਤੁਸੀਂ ਇਨ੍ਹਾਂ ਨਿਯਮਾਂ ਨੂੰ ਕਿਵੇਂ ਸਿੱਧ ਕਰੋਗੇ ?
ਉੱਤਰ-
ਧੁਨੀ ਪਰਾਵਰਤਨ ਦੇ ਨਿਯਮ – ਪ੍ਰਕਾਸ਼ ਦੀ ਤਰ੍ਹਾਂ ਧੁਨੀ ਵੀ ਪਰਾਵਰਤਨ ਦੇ ਉਹਨਾਂ ਨਿਯਮਾਂ ਦੀ ਪਾਲਣਾ ਕਰਦੀ ਹੈ ।

1. ਪਰਾਵਰਤਿਤ ਸੜਾ ਉੱਪਰ ਅਪਾਤੀ ਬਿੰਦੂ ਤੇ ਖਿੱਚੇ ਗਏ ਲੰਬ ਨਾਲ ਧੁਨੀ ਦੀ ਅਪਾਤੀ ਹੋਣ ਦੀ ਦਿਸ਼ਾ ਅਤੇ ਪਰਾਵਰਤਨ ਹੋਣ ਦੀ ਦਿਸ਼ਾ ਦੇ ਵਿਚਕਾਰ ਬਣੇ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ ।

2. ਤਿੰਨੋਂ-ਅਪਾਤੀ ਧੁਨੀ ਦੀ ਦਿਸ਼ਾ, ਪਰਾਵਰਤਿਤ ਧੁਨੀ ਦੀ ਦਿਸ਼ਾ ਅਤੇ ਲੰਬ ਇੱਕ ਹੀ ਤਲ ਵਿੱਚ ਹੁੰਦੇ ਹਨ ।
ਯੋਗ – ਚਿੱਤਰ ਦੀ ਤਰ੍ਹਾਂ ਦੋ ਇੱਕੋ ਜਿਹੇ ਪੇਪਰ ਦੇ ਬਣੇ ਹੋਏ ਦੋ ਪਾਈਪ ਲਓ । ਇਹਨਾਂ ਨੂੰ ਦੀਵਾਰ ਦੇ ਨੇੜੇ ਕਿਸੇ ਮੇਜ਼ ਉੱਪਰ ਰੱਖੋ । ਹੁਣ ਇੱਕ ਪਾਈਪ ਦੇ ਖੁੱਲ੍ਹੇ ਸਿਰੇ ਦੇ ਕੋਲ ਇੱਕ ਘੜੀ ਰੱਖੋ । ਤੁਸੀਂ ਦੂਜੇ ਪਾਈਪ ਦੇ ਖੁੱਲ੍ਹੇ ਸਿਰੇ ਵਿੱਚੋਂ ਘੜੀ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰੋ । ਦੋਨਾਂ ਪਾਈਪਾਂ ਦੀ ਸਥਿਤੀ ਕੁੱਝ ਇਸ ਤਰ੍ਹਾਂ ਕਰੋ ਕਿ ਤੁਹਾਨੂੰ ਘੜੀ ਦੀ ਆਵਾਜ਼ ਸਪੱਸ਼ਟ ਸੁਣਾਈ ਦੇਵੇ ॥ ਇਹਨਾਂ ਪਾਈਪਾਂ ਦੀਆਂ ਦਿਸ਼ਾਵਾਂ ਅਤੇ ਲੰਬ ਦੇ ਵਿਚਕਾਰ ਦੇ ਕੋਣਾਂ ਨੂੰ ਮਾਪੋ । ਤੁਸੀਂ ਵੇਖੋਗੇ ਕਿ ਸਪੱਸ਼ਟ ਆਵਾਜ਼ ਸੁਣਾਈ ਦੇਣ ਵਾਲੀ ਸਥਿਤੀ ਵਿੱਚ ਇਹ ਦੋਨੋਂ ਕੋਣ ਆਪਸ ਵਿੱਚ ਬਰਾਬਰ ਹੋਣਗੇ । ਇਹੋ ਪਹਿਲਾ ਨਿਯਮ ਕਹਿੰਦਾ ਹੈ ।
ਕਿਉਂਕਿ ਦੋਵੇਂ ਪਾਈਪ ਅਤੇ ਲੰਬ ਇੱਕੋ ਮੇਜ਼ (ਤਲ) ਤੇ ਹਨ ਜੋ ਦੂਜੇ ਨਿਯਮ ਦੀ ਸੱਚਾਈ ਨੂੰ ਸਿੱਧ ਕਰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਦੁਹਰਾਓ ਗਤੀ ਕਿਸ ਨੂੰ ਕਹਿੰਦੇ ਹਨ ? ਇਸ ਗਤੀ ਦੀਆਂ ਤਿੰਨ ਉਦਾਹਰਨਾਂ ਵੀ ਦਿਓ ।
ਉੱਤਰ-
ਦੁਹਰਾਓ ਗਤੀ-ਕਿਸੇ ਵਸਤੂ ਦੀ ਅਜਿਹੀ ਗਤੀ ਜਿਹੜੀ ਕਿਸੇ ਨਿਸ਼ਚਿਤ ਸਮਾਂ ਅੰਤਰਾਲ ਮਗਰੋਂ ਮੁੜ-ਮੁੜ ਵਾਪਰਦੀ ਹੈ, ਨੂੰ ਉਸ ਦੀ ਦੁਹਰਾਓ ਗਤੀ ਕਹਿੰਦੇ ਹਨ । ਅਜਿਹੀ ਗਤੀ ਨੂੰ ਕੰਪਨ ਗਤੀ ਜਾਂ ਡੋਲਨ ਗਤੀ ਵੀ ਕਿਹਾ ਜਾਂਦਾ ਹੈ ।

ਉਦਾਹਰਨ-

  1. ਧਰਤੀ ਦੀ ਸੂਰਜ ਦੁਆਲੇ ਗਤੀ ।
  2. ਇੱਕ ਝੂਲੇ ਦੀ ਗਤੀ ਜੋ ਇਧਰ-ਉੱਧਰ (ਅਰਥਾਤ ਸੱਜੇ-ਖੱਬੇ) ਆਪਣੀ ਮੱਧ ਸਥਿਤੀ ਦੇ ਦੁਆਲੇ ਗਤੀ ਕਰਦੀ ਰਹਿੰਦੀ ਹੈ ।
  3. ਇੱਕ ਸਰਲ ਪੈਂਡੂਲਮ ਦੀ ਗਤੀ ।

ਪ੍ਰਸ਼ਨ 2.
ਸਰਲ ਪੈਂਡੂਲਮ ਕੀ ਹੁੰਦਾ ਹੈ ? ਸਰਲ ਪੈਂਡੂਲਮ ਦੇ ਇੱਕ ਡੋਲਨ ਅਤੇ ਇੱਕ ਕੰਪਨ ਕੀ ਹਨ ?
ਉੱਤਰ-
ਸਰਲ ਪੈਂਡੂਲਮ (Simple Pendulum) – ਇਕ ਪਾਸੇ ਤੇ ਉਹ ਪ੍ਰਬੰਧ ਜਿਸ ਵਿਚ ਇਕ ਡੋਰੀ (ਧਾਗਾ) ਜਿਹੜੀ ਮਜ਼ਬੂਤ ਟੇਕ ਤੇ ਬਣੀ ਹੋਵੇ ਦੂਜੇ ਪਾਸੇ ਤਾਰ ਲਟਕਾਇਆ ਹੋਵੇ ਅਤੇ ਆਜ਼ਾਦੀ ਨਾਲ ਹਿਲ-ਜੁਲ ਸਕੇ, ਪੈਂਡੂਲਮ ਅਖਵਾਉਂਦਾ ਹੈ । ਇਹ ਇੱਕ ਪਿੱਤਲ ਜਾਂ ਤਾਂਬੇ ਦੇ ਬਹੁਤ ਹੀ ਛੋਟੇ ਜਿਹੇ ਗੋਲਕ (ਬਾਬ) ਦਾ ਬਣਿਆ ਹੁੰਦਾ ਹੈ । ਇਸ ਨੂੰ 80-120 ਮੈਂ ਮੀ. ਲੰਬੇ ਧਾਗੇ ਨਾਲ ਬੰਨ੍ਹਿਆ ਜਾਂਦਾ ਹੈ । ਇਸ ਨੂੰ ਚਿੱਤਰ ਵਿੱਚ ਵਿਖਾਏ ਅਨੁਸਾਰ ਇੱਕ ਮਜ਼ਬੂਤ ਟੇਕ ਤੋਂ ਲਟਕਾਇਆ ਹੁੰਦਾ ਹੈ ।

ਮੰਨ ਲਓ ਸਰਲ ਪੈਂਡੂਲਮ ਦੀ ਲੰਬਾਈ L ਹੈ, ਜਿਸਨੂੰ ਦ੍ਰਿੜ੍ਹ ਟੇਕ ਤੋਂ m ਪੁੰਜ ਵਾਲੀ ਇੱਕ ਬਾਂਬ ਹੁੱਕ ਰਾਹੀਂ ਲਟਕਾਇਆ ਗਿਆ ਹੈ । ਜਦੋਂ ਬਾਬ ਗਤੀ ਵਿੱਚ ਨਹੀਂ ਤਾਂ ਇਹ ਮੱਧ (ਔਸਤਨ) ਸਥਿਤੀ O ਤੇ ਹੁੰਦੀ ਹੈ । ਇਸ ਸਥਿਤੀ ਨੂੰ ਸੰਤੁਲਨ ਸਥਿਤੀ ਵੀ ਆਖਦੇ ਹਨ ।

ਗੋਲਕ ਦੀ ਡੋਲਨ ਕੰਪਨ ਗਤੀ-
ਗੋਲਕ (ਬਾਬ) ਨੂੰ ਹੱਥ ਨਾਲ ਫੜ ਕੇ ਸੱਜੇ ਪਾਸੇ ਵੱਲ ਸਿਖਰਲੀ ਸਥਿਤੀ E1 ਤਕ ਲਿਜਾ ਕੇ ਛੱਡ ਦਿਉ । ਗੋਲਕ ਮੱਧ ਸਥਿਤੀ ਸੰਤੁਲਿਤ ਸਥਿਤੀ) ਸਥਿਤੀ E2 ਤੋਂ ਖੱਬੇ ਪਾਸੇ ਸਿਖਰਲੀ ਸਥਿਤੀ E1 ਤੇ ਫਿਰ ਮੁੜ ਕੇ ਸੰਤੁਲਨ (ਮੱਧ ਸਥਿਤੀ 0 ਤੋਂ ਹੁੰਦਾ ਹੋਇਆ E1 ਤੇ ਚਲਾ ਜਾਂਦਾ ਹੈ । ਇਸ ਤਰ੍ਹਾਂ ਗੋਲਾ ਡੋਲਨ ਜਾਰੀ ਰੱਖਦਾ ਹੈ ।

ਡੋਲਨ ਜਾਂ ਕੰਪਨ – ਗੋਲਕ ਦੀ ਇੱਕ ਸਿਖਰਲੀ ਸਥਿਤੀ E1 ਤੋਂ ਦੂਜੀ ਸਿਖਰਲੀ ਸਥਿਤੀ E2 ਅਤੇ ਮੁੜ E1 ਤਕ ਤੈਅ ਕੀਤੇ ਗਏ ਪੱਥ ਨੂੰ ਇੱਕ ਡੋਲਨ ਕਿਹਾ ਜਾਂਦਾ ਹੈ । ਡੋਲਨ ਨੂੰ ਸਮਝਣ ਲਈ ਕੇਂਦਰੀ ਸੰਤੁਲਨ ਸਥਿਤੀ O ‘ਤੇ ਵਿਚਾਰ ਨਹੀਂ ਕੀਤਾ ਜਾਂਦਾ ।

ਕੰਪਨ – ਗੋਲਕ ਦੀ ਸੰਤੁਲਨ ਸਥਿਤੀ O ਤੋਂ ਸਿਖਰਲੀ ਸਥਿਤੀ E1 ਅਤੇ ਫਿਰ ਸੰਤੁਲਨ ਬਿੰਦੁ O ਵਿੱਚੋਂ ਲੰਘ ਕੇ ਦੂਜੀ ਸਿਖਰਲੀ ਸਥਿਤੀ E2 ਤਕ ਅਤੇ ਵਾਪਸ ਸੰਤੁਲਨ ਸਥਿਤੀ O ਤਕ ਤੈਅ ਕੀਤੇ ਪੱਥ ਨੂੰ ਇੱਕ ਕੰਪਨ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਤਰੰਗ ਗਤੀ ਨੂੰ ਪਰਿਭਾਸ਼ਿਤ ਕਰੋ ਅਤੇ ਦੱਸੋ ਕਿ ਕਿਸੇ ਮਾਧਿਅਮ ਵਿੱਚੋਂ ਤਰੰਗ ਦੇ ਸੰਚਾਰ ਲਈ ਕਿਹੜੀਆਂ-ਕਿਹੜੀਆਂ ਸ਼ਰਤਾਂ ਜ਼ਰੂਰੀ ਹਨ ? ਪਦਾਰਥਕ ਮਾਧਿਅਮ ਦੇ ਆਧਾਰ ‘ਤੇ ਤਰੰਗਾਂ ਦਾ ਵਰਗੀਕਰਨ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਤਰੰਗ ਗਤੀ (Wave motion) – ਇਹ ਇੱਕ ਤਰ੍ਹਾਂ ਦੀ ਹਲਚਲ ਹੈ ਜਿਹੜੀ ਇੱਕ ਪਦਾਰਥਕ ਮਾਧਿਅਮ ਵਿੱਚੋਂ ਦੀ ਪਦਾਰਥਕ ਕਣਾਂ ਦੇ ਦੁਹਰਾਈ ਜਾ ਰਹੀ ਕੰਪਨ ਗਤੀ ਕਾਰਨ ਅਗਾਂਹ ਤੁਰਦੀ ਰਹਿੰਦੀ ਹੈ । ਇਹ ਗਤੀ ਇੱਕ ਕਣ ਤੋਂ ਦੂਜੇ ਕਣ ਨੂੰ ‘ਸਥਾਨ ਅੰਤਰਿਤ’ ਹੁੰਦੀ ਹੈ ।

ਮਾਧਿਅਮ ਵਿੱਚੋਂ ਤਰੰਗ ਸੰਚਾਰ ਲਈ ਜ਼ਰੂਰੀ ਸ਼ਰਤਾਂ-

  • ਮਾਧਿਅਮ ਲਚਕੀਲਾ ਹੋਣਾ ਚਾਹੀਦਾ ਹੈ ਅਰਥਾਤ ਇਹ ਦ੍ਰਿੜ੍ਹ ਨਾ ਹੋਵੇ । ਜੇਕਰ ਮਾਧਿਅਮ ਲਚਕੀਲਾ ਨਹੀਂ ਹੋਵੇਗਾ ਤਾਂ ਵਿਚਲਿਤ ਹੋਏ ਅਣੂਆਂ ਦੀ ਉਰਜਾ ਗੁਆਂਢੀ ਅਣੂਆਂ ਨੂੰ ਨਹੀਂ ਦਿੱਤੀ ਜਾ ਸਕੇਗੀ ।
  • ਮਾਧਿਅਮ ਵਿੱਚ ਕੁੱਝ ਜੜ੍ਹਤਾ ਲਾਜ਼ਮੀ ਹੈ । ‘ ਉਹ ਤਰੰਗਾਂ ਜਿਹੜੀਆਂ ਕੇਵਲ ਇੱਕ ਪਦਾਰਥਕ ਮਾਧਿਅਮ ਵਿੱਚ ਉਤਪੰਨ ਹੁੰਦੀਆਂ ਹਨ, ਲਚਕੀਲੀਆਂ ਤਰੰਗਾਂ ਜਾਂ ਮਕੈਨਿਕੀ ਯਾਤ੍ਰਿਕ ਤਰੰਗਾਂ ਅਖਵਾਉਂਦੀਆਂ ਹਨ ।

ਉਹ ਤਰੰਗਾਂ ਜਿਨ੍ਹਾਂ ਦੇ ਸੰਚਾਰ ਲਈ ਕਿਸੇ ਵੀ ਪਦਾਰਥਕ ਮਾਧਿਅਮ ਦੀ ਲੋੜ ਨਹੀਂ ਹੁੰਦੀ । ਇਹਨਾਂ ਤਰੰਗਾਂ ਨੂੰ ਗੈਰ-ਮਕੈਨਿਕੀ ਤਰੰਗਾਂ ਕਹਿੰਦੇ ਹਨ । ਪ੍ਰਕਾਸ਼ ਤਰੰਗਾਂ ਅਤੇ ਬਿਜਲ ਚੁੰਬਕੀ ਤਰੰਗਾਂ ਇਸੇ ਕਿਸਮ ਦੀਆਂ ਹਨ ।

ਪ੍ਰਸ਼ਨ 4.
ਟਰਾਂਸਵਰਸ ਅਤੇ ਲਾਂਗੀਚਿਊਡੀਨਲ ਤਰੰਗਾਂ ਵਿਚਕਾਰ ਅੰਤਰ ਲਿਖੋ ।
ਉੱਤਰ-

ਟਰਾਂਸਵਰਸ ਤਰੰਗ ਲਾਂਗੀਚਿਊਡੀਨਲ ਤਰੰਗ
(1) ਟਰਾਂਸਵਰਸ ਰੰਗ ਵਿੱਚ ਮਾਧਿਅਮ ਦੇ ਕਣ ਤਰੰਗ ਦੀ ਲੰਬਾਤਮਕ ਦਿਸ਼ਾ ਵਿੱਚ ਡੋਲਨ ਕਰਦੇ ਹਨ । (1) ਲਾਂਗੀਚਿਊਡੀਨਲ ਤਰੰਗ ਵਿੱਚ ਮਾਧਿਅਮ ਦੇ ਕਣ ਤਰੰਗ ਦੀ ਦਿਸ਼ਾ ਦੇ ਸਮਾਨਾਂਤਰ ਦਿਸ਼ਾ ਵਿਚ ਡੋਲਨ ਕਰਦੇ ਹਨ ।
(2) ਟਰਾਂਸਵਰਸ ਰੰਗ ਵਿੱਚ ਸਿਖਰ ਅਤੇ ਨਿਵਾਣ ਬਣਦੇ ਹਨ । (2) ਲਾਂਗੀਚਿਊਡੀਨਲ ਤਰੰਗਾਂ ਨਪੀੜਨਾਂ ਅਤੇ ਵਿਰਲਾਂ ਤੋਂ ਬਣਦੀ ਹੈ ।
(3) ਆਕਾਰ ਅਤੇ ਤਣਾਓ ਦੀ ਵਰਤੋਂ ਕੀਤੀ ਜਾਂਦੀ ਹੈ । (3) ਆਇਤਨ ਅਤੇ ਤਣਾਓ ਦੀ ਵਰਤੋਂ ਕੀਤੀ ਜਾਂਦੀ ਹੈ ।
(4) ਟਰਾਂਸਵਰਸ ਤਰੰਗਾਂ ਠੋਸ ਵਿਚੋਂ ਜਾਂ ਤਰਲ ਦੀ ਸਤਹਿ ਦੇ ਉਪਰੋਂ ਲੰਘ ਜਾਂਦੀਆਂ ਹਨ ਪਰ ਗੈਸਾਂ ਵਿਚੋਂ ਬਿਲਕੁਲ ਨਹੀਂ ਲੰਘ ਸਕਦੀਆਂ । (4) ਲਾਂਗੀਚਿਊਡੀਨਲ ਤਰੰਗਾਂ ਠੋਸਾਂ, ਤਰਲਾਂ ਅਤੇ ਗੈਸਾਂ ਵਿਚੋਂ ਲੰਘ ਸਕਦੀਆਂ ਹਨ ।
(5) ਟਰਾਂਸਵਰਸ ਦਾ ਧਰੁਵੀਕਰਣ ਹੋ ਸਕਦਾ ਹੈ । (5) ਲਾਂਗੀਚਿਊਡੀਨਲ ਤਰੰਗ ਦਾ ਧਰੁਵੀਕਰਣ ਨਹੀਂ ਹੋ ਸਕਦਾ ।

ਪ੍ਰਸ਼ਨ 5.
ਧੁਨੀ ਦਾ ਸੰਚਾਰ ਕਿਵੇਂ ਹੁੰਦਾ ਹੈ ? ਕੀ ਇਸ ਦਾ ਸੰਚਾਰ ਨਿਰਵਾਯੂ ਵਿੱਚ ਹੋ ਸਕਦਾ ਹੈ ? ਠੋਸ, ਤਰਲ ਅਤੇ ਗੈਸਾਂ ਵਿੱਚੋਂ ਕਿਸ ਮਾਧਿਅਮ ਵਿੱਚ ਧੁਨੀ ਦਾ ਵੇਗ ਅਧਿਕਤਮ ਅਤੇ ਕਿਸ ਵਿੱਚ ਨਿਊਨਤਮ ਹੁੰਦਾ ਹੈ ?
ਉੱਤਰ-
ਧੁਨੀ ਦਾ ਸੰਚਾਰ ਲਾਂਗੀਚਿਊਡੀਨਲ ਤਰੰਗਾਂ ਦੇ ਰੂਪ ਵਿੱਚ ਹੁੰਦਾ ਹੈ । ਇਸ ਲਈ ਧੁਨੀ ਤਰੰਗਾਂ ਵਿੱਚ ਨਪੀੜਣਾਂ ਅਤੇ ਵਿਰਲਾਂ ਹੁੰਦੀਆਂ ਹਨ । ਧੁਨੀ ਦਾ ਸੋਮਾ ਹਮੇਸ਼ਾ ਹੀ ਕੰਪਨ-ਸਥਿਤੀ ਵਿੱਚ ਹੁੰਦਾ ਹੈ ।

ਕੰਪਨ ਕਰ ਰਹੇ ਇੱਕ ਸੋਮੇ ਤੇ ਉਤਪੰਨ ਧੁਨੀ ਇੱਕ ਪਦਾਰਥਕ ਮਾਧਿਅਮ ਰਾਹੀਂ ਹੀ ਅਗਾਂਹ ਸੰਚਾਰਿਤ ਕੀਤੀ ਜਾ ਸਕਦੀ ਹੈ । ਧੁਨੀ ਤਰੰਗਾਂ ਨਿਰਵਾਯੂ ਵਿੱਚ ਕਦੇ ਵੀ ਨਹੀਂ ਚਲ ਸਕਦੀਆਂ । ਲਾਂਗੀਚਿਊਡੀਨਲ ਤਰੰਗਾਂ ਹਰ ਕਿਸਮ ਦੇ ਮਾਧਿਅਮ, ਠੋਸ, ਤਰਲ ਅਤੇ ਗੈਸ ਵਿੱਚੋਂ ਸੰਚਾਰਿਤ ਹੋ ਸਕਦੀਆਂ ਹਨ । ਇਹ ਮਾਧਿਅਮ ਤੇ ਲਚਕੀਲੇਪਨ ਕਾਰਨ ਹੁੰਦਾ ਹੈ । ਠੋਸ, ਤਰਲਾਂ ਨਾਲੋਂ ਅਤੇ ਤਰਲ ਗੈਸਾਂ ਨਾਲੋਂ ਜ਼ਿਆਦਾ ਲਚਕੀਲੇ ਹੁੰਦੇ ਹਨ ।

ਪ੍ਰਯੋਗਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਧੁਨੀ ਤਰੰਗਾਂ ਦੀ ਚਾਲ ਠੋਸਾਂ ਵਿੱਚ ਅਧਿਕਤਮ ਹੁੰਦੀ ਹੈ ।

ਪ੍ਰਸ਼ਨ 6.
ਪਰਾਵਣ ਤਰੰਗਾਂ ਕੀ ਹੁੰਦੀਆਂ ਹਨ ? ਇਹਨਾਂ ਤਰੰਗਾਂ ਦੇ ਉਪਯੋਗ ਲਿਖੋ ।
ਉੱਤਰ-
ਪਰਾਵਣ ਤਰੰਗਾਂ (Ultrasonic Waves) – ਉਹ ਧੁਨੀ ਤਰੰਗਾਂ, ਜਿਨ੍ਹਾਂ ਦੀ ਆਤੀ 20,000 ਹਰਟਜ਼ ਤੋਂ ਜ਼ਿਆਦਾ ਹੁੰਦੀ ਹੈ, ਪਰਾਵਣ ਤਰੰਗਾਂ ਜਾਂ ਪਰਾਣ ਧੁਨੀ ਅਖਵਾਉਂਦੀਆਂ ਹਨ | ਪਰਾਵਣ ਤਰੰਗਾਂ ਨੂੰ ਮਨੁੱਖੀ ਕੰਨ ਨਹੀਂ ਸੁਣ ਸਕਦੇ । ਕੁੱਝ ਜੀਵਾਂ ; ਜਿਵੇਂ ਕਿ ਚਮਗਾਦੜ, ਕੁੱਤੇ, ਬਿੱਲੀਆਂ ਅਤੇ ਕੀੜਿਆਂ ਵਿੱਚ ਇਨ੍ਹਾਂ ਨੂੰ ਸੁਣਨ ਦੀ ਸ਼ਕਤੀ ਹੁੰਦੀ ਹੈ । ਇਨ੍ਹਾਂ ਤਰੰਗਾਂ ਦੀ ਕਈ ਖੇਤਰਾਂ ਵਿੱਚ ਵਰਤੋਂ ਹੁੰਦੀ ਹੈ । ਜਿਵੇਂ ਕਿ-

  1. SONAR ਵਿੱਚ ਇਨ੍ਹਾਂ ਦੀ ਵਰਤੋਂ ਪਣਡੁੱਬੀਆਂ ਦੀ ਰੇਂਜ ਦੀ ਮਿਣਤੀ ਲਈ ਕੀਤੀ ਜਾਂਦੀ ਹੈ ।
  2. ਬੈਕਟੀਰੀਆ ਦਾ ਅੰਤ ਕਰਨ ਅਤੇ ਦੁੱਧ ਨੂੰ ਜੀਵਾਣੂ ਰਹਿਤ ਬਣਾਉਣ ਲਈ ਵਰਤੋਂ ਹੁੰਦੀ ਹੈ ।
  3. ਠੋਸ ਵਸਤਾਂ ਵਿੱਚ ਸੁਰਾਖ ਅਤੇ ਤਰੇੜਾਂ ਲੱਭਣ ਲਈ ਕੀਤੀ ਜਾਂਦੀ ਹੈ ।
  4. ਪਰਾਵਣ ਤਰੰਗਾਂ ਦਾ ਪ੍ਰਯੋਗ ਸਰੀਰ ਦੇ ਅੰਦਰ ਕੈਂਸਰ ਆਦਿ ਦੀ ਜਾਂਚ ਲਈ ਉਪਯੋਗ ਕੀਤਾ ਜਾਂਦਾ ਹੈ ।
  5. ਪਰਾਵਣ ਤਰੰਗਾਂ ਨਾਲ ਗੁਰਦਿਆਂ ਦੀ ਪੱਥਰੀ ਦੀ ਜਾਂਚ ਹੁੰਦੀ ਹੈ ।
  6. ਇਹਨਾਂ ਤਰੰਗਾਂ ਨਾਲ ਭਰੂਣ ਦੀ ਜਾਂਚ ਕੀਤੀ ਜਾ ਸਕਦੀ ਹੈ ।
  7. ਮਾਸਪੇਸ਼ੀਆਂ ਦੇ ਦਰਦ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਇਹਨਾਂ ਦੀ ਸਹਾਇਤਾ ਲਈ ਜਾਂਦੀ ਹੈ ।
  8. ਹਵਾਈ ਜਹਾਜ਼, ਰੇਲਵੇ ਲਾਈਨ ਅਤੇ ਪਾਈਪਾਂ ਦੇ ਦੋਸ਼ਾਂ ਨੂੰ ਲੱਭਿਆ ਜਾ ਸਕਦਾ ਹੈ ।
  9. ਸਮੁੰਦਰਾਂ ਦੀ ਡੂੰਘਾਈ ਨਾਪੀ ਜਾ ਸਕਦੀ ਹੈ ।
  10. ਫੋਟੋਗ੍ਰਾਫ਼ੀ ਫ਼ਿਲਮਾਂ ਬਣਾਉਣ ਵਿੱਚ ਮੱਦਦ ਮਿਲਦੀ ਹੈ ।

ਪ੍ਰਸ਼ਨ 7.
ਤਰੰਗ ਗਤੀ ਦੇ ਕੀ ਗੁਣ ਹਨ ?
ਉੱਤਰ-
ਤਰੰਗ-ਗਤੀ ਦੇ ਗੁਣ-

  1. ਇਹ ਇੱਕ ਹਿਲ-ਜੁਲ ਹੈ, ਜਿਹੜੀ ਮਾਧਿਅਮ ਵਿੱਚੋਂ ਲੰਘਦੀ ਹੈ । ਤਰੰਗ ਗਤੀ ਦੇ ਨਾਲ ਕੋਈ ਪਦਾਰਥ ਸਥਾਨਅੰਤਰਿਤ ਨਹੀਂ ਕੀਤਾ ਜਾ ਸਕਦਾ ।
  2. ਮਾਧਿਅਮ ਦੇ ਕਣ ਆਪਸੀ ਮੱਧ ਸਥਿਤੀ ਦੇ ਦੁਆਲੇ ਡੋਲਨ ਕਰਦੇ ਹਨ ।
  3. ਕਿਸੇ ਕਣ ਦਾ ਡੋਲਨ ਉਸ ਤੋਂ ਪਹਿਲਾਂ ਵਾਲੇ ਕਣ ਤੋਂ ਕੁੱਝ ਦੇਰ ਬਾਅਦ ਸ਼ੁਰੂ ਹੁੰਦਾ ਹੈ । ਕ੍ਰਮਵਾਰ ਸਥਿਤੀਆਂ ਵਿੱਚ ਲਗਾਤਾਰ ਫੇਜ਼ ਅੰਤਰ ਹੁੰਦਾ ਹੈ ।
  4. ਡੋਲਨ ਦੌਰਾਨ ਕਣਾਂ ਦਾ ਵੇਗ, ਭਿੰਨ-ਭਿੰਨ ਸਥਿਤੀਆਂ ਵਿੱਚ ਭਿੰਨ-ਭਿੰਨ ਹੁੰਦਾ ਹੈ । ਇਹ ਮੱਧ ਸਥਿਤੀ ਤੇ ਵੱਧ ਅਤੇ ਉੱਚਤਮ ਸਥਿਤੀਆਂ ‘ਤੇ ਜ਼ੀਰੋ ਹੁੰਦਾ ਹੈ ।
  5. ਕਿਸੇ ਮਾਧਿਅਮ ਵਿੱਚ ਤਰੰਗ ਦਾ ਵੇਗ ਸਥਿਰ ਹੈ ।
  6. ਮਾਧਿਅਮ ਬਿਨਾਂ ਕਿਸੇ ਵਾਸਤਵਿਕ ਸਥਾਨਾਂਤਰਨ ਦੇ ਹਿਲ-ਜੁਲ ਨਾਲ ਊਰਜਾ ਵੀ ਸਥਾਨਾਂਤਰਿਤ ਹੋ ਜਾਂਦੀ ਹੈ ।
  7. ਯਾਤ੍ਰਿਕ ਤਰੰਗ ਗਤੀ ਦੇ ਸਥਾਨਾਂਤਰਨ ਲਈ ਭੌਤਿਕ ਮਾਧਿਅਮ ਜ਼ਰੂਰੀ ਹੈ । ਇਸ ਮਾਧਿਅਮ ਵਿੱਚ ਤਣਾਓ ਅਤੇ ਜੜ੍ਹਤਾ ਦਾ ਗੁਣ ਹੋਣਾ ਚਾਹੀਦਾ ਹੈ ਅਤੇ ਮਾਧਿਅਮ ਦੇ ਕਣਾਂ ਵਿੱਚ ਰਗੜ ਬਲ ਲਘੂਤਮ ਹੋਣਾ ਚਾਹੀਦਾ ਹੈ ।

ਪ੍ਰਸ਼ਨ 8.
ਧੁਨੀ ਕੀ ਹੈ ?
ਉੱਤਰ-
ਧੁਨੀ – ਧੁਨੀ ਇੱਕ ਤਰ੍ਹਾਂ ਦੀ ਉਰਜਾ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦੀ ਸੰਵੇਦਨਾ ਪੈਦਾ ਕਰਦੀ ਹੈ । ਇਹ ਇੱਕ ਪ੍ਰਕਾਰ ਦੀ ਕਣਾਂ ਵਿੱਚ ਪੈਦਾ ਹੋਈ ਹਲਚਲ ਹੈ ਜੋ ਬਾਹਰੀ ਕਾਰਨਾਂ ਤੋਂ ਪੈਦਾ ਹੁੰਦੀ ਹੈ ।

ਅਸੀਂ ਕਈ ਤਰ੍ਹਾਂ ਦੀਆਂ ਧੁਨੀਆਂ ਸੁਣਦੇ ਹਾਂ, ਜਿਵੇਂ-ਬੱਚੇ ਦਾ ਰੋਣਾ, ਹਵਾ ਦਾ ਤੇਜ਼ ਚਲਣਾ, ਕੁੱਤੇ ਦਾ ਝੁੱਕਣਾ, ਬਿਜਲੀ ਦਾ ਕੜਕਨਾ, ਰੇਲ ਦੇ ਇੰਜਨ ਦੀ ਸੀਟੀ, ਜਹਾਜ਼ ਦੀ ਗੜਗੜਾਹਟ ਆਦਿ । ਹਰ ਤਰ੍ਹਾਂ ਦੀ ਧੁਨੀ ਪੈਦਾ ਕਰਨ ਵਾਲੀ ਵਸਤੂ ਕੰਪਨ ਕਰ ਰਹੀ ਹੁੰਦੀ ਹੈ ।

ਪ੍ਰਸ਼ਨ 9.
ਇੱਕ ਤੰਗ ਕਮਰੇ ਵਿੱਚ ਗੂੰਜ ਨਹੀਂ ਸੁਣਾਈ ਦਿੰਦੀ । ਵਿਆਖਿਆ ਕਰੋ, ਕਿਉਂ ?
ਉੱਤਰ-
ਤੰਗ ਕਮਰੇ ਵਿਚ ਗੂੰਜ-ਸਾਡੇ ਕੰਨ ਤੇ ਸੁਣਨ ਦੀ ਸੰਵੇਦਨਾ ਦਾ ਅਸਰ 0.1 ਸੈਕਿੰਡ ਤਕ ਰਹਿੰਦਾ ਹੈ, ਭਾਵੇਂ ਧੁਨੀ ਦਾ ਸੋਮਾ ਕੰਪਨ ਕਰਨਾ ਬੰਦ ਕਰ ਦੇਵੇ । ਇਸ ਲਈ ਗੂੰਜ ਸੁਣਨ ਲਈ ਪਰਾਵਰਤਿਤ ਧੁਨੀ ਸਾਡੇ ਕੰਨ ਵਿੱਚ ਮੂਲ ਧੁਨੀ ਦੇ ਪਹੁੰਚਣ ਤੋਂ 0.1 ਸੈਕਿੰਡ ਬਾਅਦ ਆਉਣੀ ਚਾਹੀਦੀ ਹੈ ਅਰਥਾਤ ਧੁਨੀ ਦੁਆਰਾ ਦੋਨੋਂ ਪਾਸੇ ਤੈਅ ਕੀਤੀ ਕੁੱਲ ਦੂਰੀ 344 × 0.1 = 34.4 ਮੀਟਰ ਹੋਣੀ ਚਾਹੀਦੀ ਹੈ । ਇਸ ਲਈ ਇਹ ਸਪੱਸ਼ਟ ਹੈ ਕਿ ਗੂੰਜ ਪੈਦਾ ਕਰਨ ਲਈ ਸੋਮੇ ਅਤੇ ਪਰਾਵਰਤਕ ਤਕ ਧੁਨੀ ਨੂੰ 34.4 ਦਾ ਅੱਧ = 17.2 ਮੀਟਰ ਦੀ ਦੂਰੀ ਤੈਅ ਕਰਨੀ ਚਾਹੀਦੀ ਹੈ । ਜੇਕਰ ਧੁਨੀ ਸੋਮੇ ਅਤੇ ਧੁਨੀ ਪਰਾਵਰਤਕ ਵਿਚਕਾਰ ਦੂਰੀ 17.2 ਮੀਟਰ ਤੋਂ ਘੱਟ ਹੋਵੇਗੀ ਤਾਂ ਗੂੰਜ ਨਹੀਂ ਸੁਣਾਈ ਦੇਵੇਗੀ, ਕਿਉਂਕਿ ਤੰਗ ਕਮਰੇ ਦੇ ਵਿੱਚ ਦੂਰੀ 17.2 ਮੀਟਰ ਤੋਂ ਘੱਟ ਹੈ ।

ਪ੍ਰਸ਼ਨ 10.
ਕੰਪਨ ਗਤੀ ਨਾਲ ਧੁਨੀ ਪੈਦਾ ਹੁੰਦੀ ਹੈ । ਫਿਰ ਇੱਕ ਕੰਪਨ ਕਰ ਰਿਹਾ ਪੈਂਡੂਲਮ ਧੁਨੀ ਪੈਦਾ ਕਿਉਂ ਨਹੀਂ ਕਰਦਾ ?
ਉੱਤਰ-
ਕੰਪਨ ਕਰ ਰਿਹਾ ਪੈਂਡੂਲਮ ਧੁਨੀ ਇਸ ਲਈ ਪੈਦਾ ਨਹੀਂ ਕਰਦਾ ਕਿਉਂਕਿ ਇਸ ਤੋਂ ਪੈਦਾ ਹੋਈਆਂ ਕੰਪਨ ਤਰੰਗਾਂ ਹਵਾ ਦੇ ਮਾਧਿਅਮ ਵਿੱਚ ਹੁੰਦਿਆਂ ਹੋਇਆਂ ਚਾਰੋਂ ਪਾਸੇ ਖਿੰਡ-ਪੁੰਡਰ ਜਾਂਦੀਆਂ ਹਨ । ਜੇਕਰ ਨਿਰਵਾਯੂ ਵਿੱਚ ਪੈਂਡੂਲਮ ਨੂੰ ਕੰਪਨ ਕਰਾਈਏ ਤਾਂ ਧੁਨੀ ਸੁਣਾਈ ਦੇਏਗੀ ।

ਪ੍ਰਸ਼ਨ 11.
ਇੱਕ ਦੁਰ ਵਜ ਰਹੇ ਸਾਇਰਨ ਦੀ ਧੁਨੀ ਨਾਲ ਅਸੀਂ ਆਪਣੀ ਘੜੀ ਸੈੱਟ ਕਰਦੇ ਹਾਂ, ਕੀ ਇਹ ਤੇਜ਼ ਚੱਲੇਗੀ ਜਾਂ ਹੌਲੀ ? ਵਿਆਖਿਆ ਕਰੋ ।
ਉੱਤਰ-
ਸਾਇਰਨ ਤੋਂ ਪੈਦਾ ਹੋਈ ਧੁਨੀ ਨੂੰ ਸਾਡੇ ਤਕ ਪਹੁੰਚਣ ਲਈ ਕੁੱਝ ਸਮਾਂ ਲੱਗੇਗਾ ਅਰਥਾਤ ਜਦੋਂ ਸਾਇਰਨ ਵੱਜਿਆ ਅਤੇ ਜਦੋਂ ਧੁਨੀ ਸਾਡੇ ਕੋਲ ਪੁੱਜੀ ਤਾਂ ਉਸ ਵਿੱਚ ਕੁੱਝ ਸਮਾਂ ਅੰਤਰਾਲ ਦਾ ਅੰਤਰ ਹੈ । ਇਸ ਲਈ ਸਾਇਰਨ ਨਾਲ ਸੈੱਟ ਕੀਤੀ ਘੜੀ ਵਾਸਤਵਿਕ ਸਮੇਂ ਤੋਂ ਪਿਛਾਂਹ ਰਹਿ ਜਾਵੇਗੀ ਅਰਥਾਤ ਹੌਲੀ ਚਲੇਗੀ ।

ਪ੍ਰਸ਼ਨ 12.
ਇੱਕ ਨਪੀੜਨ ਅਤੇ ਇੱਕ ਵਿਰਲ ਕੀ ਹੁੰਦੀ ਹੈ ?
ਉੱਤਰ-
ਨਪੀੜਨ (Compression) – ਨਪੀੜਨ ਲਾਂਗੀਚਿਊਡੀਨਲ ਤਰੰਗ ਵਿੱਚ ਬਣਦੀ ਹੈ । ਨਪੀੜਨ ਤਰੰਗ ਦਾ ਉਹ ਖੇਤਰ ਹੈ, ਜਿੱਥੇ ਮਾਧਿਅਮ ਦੇ ਅਣੁ ਸਾਧਾਰਨ ਨਾਲੋਂ ਬਹੁਤ ਨੇੜੇ-ਨੇੜੇ ਹੁੰਦੇ ਹਨ | ਨਪੀੜਨ ਦੀ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਜ਼ਿਆਦਾ ਹੁੰਦੇ ਹਨ, ਜਦੋਂ ਕਿ ਆਇਤਨ ਘੱਟ ਹੋ ਜਾਂਦਾ ਹੈ ।

ਵਿਰਲ (Rarefaction) – ਵਿਰਲ ਤਰੰਗ ਦਾ ਉਹ ਖੇਤਰ ਹੈ, ਜਿੱਥੇ ਮਾਧਿਅਮ ਦੇ ਅਣੂ ਸਧਾਰਨ ਨਾਲੋਂ ਦੂਰ-ਦੂਰ ਹੁੰਦੇ ਹਨ । ਇਸ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਘੱਟ ਹੁੰਦੇ ਹਨ ਜਦੋਂ ਕਿ ਆਇਤਨ ਵੱਧ ਜਾਂਦਾ ਹੈ ।

ਧੁਨੀ ਤਰੰਗਾਂ ਜੋ ਸੁਭਾਅ ਵਿੱਚ ਲਾਂਗੀਚਿਊਡੀਨਲ ਤਰੰਗਾਂ ਹਨ, ਨਪੀੜਨ ਅਤੇ ਵਿਰਲ ਤੋਂ ਬਣੀਆਂ ਹੁੰਦੀਆਂ ਹਨ । ਇਸ ਵਿੱਚ ਮਾਧਿਅਮ (ਹਵਾ) ਦੇ ਅਣੂ ਅਗਾਂਹ ਨਹੀਂ ਵੱਧਦੇ, ਪਰੰਤੂ ਹਲਚਲ ਅਗਾਂਹ ਤੁਰ ਜਾਂਦੀ ਹੈ।

ਜਦੋਂ ਮਾਧਿਅਮ ਵਿੱਚ ਲਾਂਗੀਚਿਊਡੀਨਲ ਤਰੰਗਾਂ ਚਲਦੀਆਂ ਹਨ, ਤਾਂ ਮਾਧਿਅਮ ਦੀ ਘਣਤਾ ਚਿੱਤਰ ਅਨੁਸਾਰ ਬਦਲਦੀ ਹੈ ।

ਪ੍ਰਸ਼ਨ 13.
ਉਚਾਣ (ਕਰੈਸਟ) ਅਤੇ ਨਿਵਾਣ (ਫੱਫ) ਵਿਚਕਾਰ ਅੰਤਰ ਦੱਸੋ ।
ਉੱਤਰ-
ਉਚਾਣ (ਕਰੈਸਟ)-ਆਡੇ-ਦਾਅ ਟਰਾਂਸਵਰਸ) ਤਰੰਗਾਂ ਵਿੱਚ ਕੰਪਨ ਕਰ ਰਹੇ ਕਣ ਦੀ ਸੰਤੁਲਨ ਸਥਿਤੀ ਤੋਂ ਧਨਾਤਮਕ ਦਿਸ਼ਾ ਵੱਲ ਅਧਿਕਤਮ ਵਿਸਥਾਪਨ ਵਾਲੀ ਸਥਿਤੀ ‘ਤੇ ਸਭ ਤੋਂ ਉੱਚਾ ਬਿੰਦੁ ਉਚਾਣ ਹੁੰਦਾ ਹੈ ।

ਨਿਵਾਣ (ਫੱਫ)-ਆਡੇ-ਦਾਅ ਟਰਾਂਸਵਰਸ) ਤਰੰਗਾਂ ਵਿੱਚ ਕੰਪਨ ਕਰ ਰਹੇ ਕਣ ਦੀ ਸੰਤੁਲਨ ਸਥਿਤੀ ਤੋਂ ਰਿਣਾਤਮਕ ਦਿਸ਼ਾ ਵੱਲ ਅਧਿਕਤਮ ਵਿਸਥਾਪਨ ਵਾਲਾ ਸਭ | ਤੋਂ ਨੀਵਾਂ ਬਿੰਦੂ ਨਿਵਾਣ ਹੁੰਦਾ ਹੈ ।

ਟਰਾਂਸਵਰਸ ਰੰਗ ਦੇ ਉਚਾਣ ਤੇ ਨਿਵਾਣ – ਟਰਾਂਸਰਸ ਤਰੰਗ ਹਿਲਜੁਲ ਰੇਖਾ ਦੇ ਜ਼ੀਰੋ (0) ਬਿੰਦੂ ਤੋਂ ਉੱਪਰ ਉੱਠਣਾ ਅਤੇ ਨੀਵੇਂ ਬੈਠਣ ਦੇ ਰੂਪ ਵਿਚ ਬਣਦੀ ਹੈ ।

ਪ੍ਰਸ਼ਨ 14.
ਧੁਨੀ ਬੂਮ ਕੀ ਹੁੰਦਾ ਹੈ ? ਇਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-

ਧੁਨੀ ਬੂਮ – ਜਦੋਂ ਧੁਨੀ ਉਤਪਾਦਕ ਸ੍ਰੋਤ ਧੁਨੀ ਦੀ ਗਤੀ ਨਾਲੋਂ ਵੱਧ ਤੇਜ਼ੀ ਨਾਲ ਚਲਦੀ ਹੈ ਤਾਂ ਉਹ ਹਵਾ ਵਿੱਚ ਘਾਤਕ ਤਰੰਗਾਂ ਉਤਪੰਨ ਕਰਦਾ ਹੈ । ਇਹਨਾਂ ਘਾਤਕ ਤਰੰਗਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਉਰਜਾ ਹੁੰਦੀ ਹੈ । ਇਸ ਪ੍ਰਕਾਰ ਦੀਆਂ ਘਾਤਕ ਤਰੰਗਾਂ ਨਾਲ ਸੰਬੰਧਿਤ ਵਾਯੂ-ਦਬਾਅ ਪਰਿਵਰਤਨ ‘ਤੇ ਇੱਕ ਬਹੁਤ ਤੇਜ਼ ਅਤੇ ਪ੍ਰਬਲ ਧੁਨੀ ਉਤਪੰਨ ਹੁੰਦੀ ਹੈ, ਜਿਸਨੂੰ ਧੁਨੀ ਬੁਮ ਕਹਿੰਦੇ ਹਨ । ਪਰਾਧੁਨੀਕ ਹਵਾਈ ਜਹਾਜ਼ ਦੁਆਰਾ ਉਤਪੰਨ ਇਸ ਧੁਨੀਬੂਮ ਵਿੱਚ ਇੰਨੀ ਮਾਤਰਾ ਵਿੱਚ ਉਰਜਾ ਹੁੰਦੀ ਹੈ ਕਿ ਇਹ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਤੋੜ ਸਕਦੀ ਹੈ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ।

ਪ੍ਰਸ਼ਨ 15.
ਧੁਨੀ ਪਰਾਵਰਤਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਧੁਨੀ ਪਰਾਵਰਤਨ – ਪ੍ਰਕਾਸ਼ ਦੀ ਤਰ੍ਹਾਂ ਧੁਨੀ ਵੀ ਆਪਣੀ ਦਿਸ਼ਾ ਬਦਲ ਸਕਦੀ ਹੈ ਅਤੇ ਪਰਾਵਰਤਿਤ ਹੋ ਸਕਦੀ ਹੈ । ਧੁਨੀ ਦਾ ਦੀਵਾਰਾਂ ਨਾਲ, ਪਹਾੜਾਂ ਜਾਂ ਪਾਣੀ ਦੀ ਸੜਾ ਨਾਲ ਟਕਰਾ ਕੇ ਵਾਪਸ ਆਉਣਾ ਧੁਨੀ ਪਰਾਵਰਤਨ ਕਹਾਉਂਦਾ ਹੈ, ਜਿਵੇਂ ਧੁਨੀ ਤਰੰਗ ਧਾਤ ਦੀ ਚਾਦਰ ਅਤੇ ਲੱਕੜ ਦੀ ਸਤ੍ਹਾ ਤੋਂ ਪਰਾਵਰਤਿਤ ਹੋ ਜਾਂਦੀ ਹੈ । ਪ੍ਰਕਾਸ਼ ਪਰਾਵਰਤਨ ਦੇ ਨਿਯਮ ਧੁਨੀ ‘ਤੇ ਵੀ ਲਾਗੂ ਹੁੰਦੇ ਹਨ | ਪਰ ਧੁਨੀ ਪਰਾਵਰਤਨ ਲਈ ਕਿਸੇ ਚੀਕਣੀ ਜਾਂ ਚਮਕਦਾਰ ਸਤਾ ਦੀ ਲੋੜ ਨਹੀਂ ਪੈਂਦੀ ਹੈ । ਧੁਨੀ ਤਰੰਗਾਂ ਦੇ ਪਰਾਵਰਤਨ ਲਈ ਵੱਡੇ ਆਕਾਰ ਦੀ ਰੁਕਾਵਟ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 16.
ਕੀ ਕਾਰਣ ਹੈ ਕਿ ਦੂਰ ਤੋਂ ਆ ਰਹੀ ਰੇਲਗੱਡੀ ਦੀ ਧੁਨੀ ਸੁਣਾਈ ਨਹੀਂ ਦਿੰਦੀ ਹੈ ਪਰੰਤੁ ਪਟੜੀ ਤੇ ਕੰਨ ਰੱਖ ਕੇ ਅਸੀਂ ਉਸ ਦੀ ਆਵਾਜ਼ ਸੁਣ ਸਕਦੇ ਹਾਂ ?
ਉੱਤਰ-
ਧੁਨੀ ਹਵਾ ਦੀ ਤੁਲਨਾ ਵਿੱਚ ਧਾਤਾਂ (ਠੋਸ) ਵਿੱਚੋਂ ਇੱਕ ਥਾਂ ਤੋਂ ਦੂਜੀ ਥਾਂ ‘ਤੇ ਤੇਜ਼ ਚਾਲ ਨਾਲ ਗਤੀ ਕਰਦੀ ਹੈ । ਇਸ ਲਈ ਰੇਲਗੱਡੀ ਦੀ ਆਵਾਜ਼ ਪਟੜੀ ਵਿੱਚੋਂ ਹੋ ਕੇ ਸਾਡੇ ਕੰਨਾਂ ਤੱਕ ਪਹੁੰਚ ਜਾਂਦੀ ਹੈ ।

ਪ੍ਰਸ਼ਨ 17.
ਕੀ ਕਾਰਣ ਹੈ ਕਿ ਔਰਤਾਂ ਦੀ ਆਵਾਜ਼ ਤਿੱਖੀ ਅਤੇ ਪਤਲੀ ਹੁੰਦੀ ਹੈ ਜਦਕਿ ਆਦਮੀਆਂ ਦੀ ਆਵਾਜ਼ ਮੋਟੀ ਹੁੰਦੀ ਹੈ ?
ਉੱਤਰ-
ਧੁਨੀ ਦਾ ਪਤਲਾ ਅਤੇ ਮੋਟਾ ਹੋਣਾ ਧੁਨੀ ਦੇ ਤਿੱਖੇਪਣ ਤੇ ਨਿਰਭਰ ਕਰਦਾ ਹੈ । ਕਿਉਂਕਿ ਔਰਤਾਂ ਦੀ ਧੁਨੀ ਦਾ ਤਿੱਖਾਪਣ ਵੱਧ ਹੁੰਦਾ ਹੈ, ਇਸ ਲਈ ਉਹਨਾਂ ਦੀ ਆਵਾਜ਼ ਪਤਲੀ ਹੁੰਦੀ ਹੈ । ਇਸਦੇ ਉਲਟ ਆਦਮੀਆਂ (ਮਰਦਾਂ) ਦੀ ਧੁਨੀ ਦਾ ਤਿੱਖਾਪਣ ਘੱਟ ਹੁੰਦਾ ਹੈ ਜਿਸ ਕਰਕੇ ਉਹਨਾਂ ਦੀ ਆਵਾਜ਼ ਮੋਟੀ ਹੁੰਦੀ ਹੈ ।

ਪ੍ਰਸ਼ਨ, 18.
ਕੀ ਕਾਰਣ ਹੈ ਕਿ ਅਸੀਂ ਭੂਚਾਲ ਤੋਂ ਉਤਪੰਨ ਹੋਣ ਵਾਲੀਆਂ ਧੁਨੀ ਤਰੰਗਾਂ ਨੂੰ ਨਹੀਂ ਸੁਣ ਪਾਉਂਦੇ ਜਦਕਿ ਚਮਗਾਦੜ ਅਤੇ ਕੁੱਤੇ ਉਸ ਧੁਨੀ ਨੂੰ ਸੁਣ ਸਕਦੇ ਹਨ ?
ਉੱਤਰ-
ਸੁਣਨ ਸੀਮਾ ਰੇਂਜ – ਸਾਡਾ ਕੰਨ 20 Hz ਤੋਂ 20,000 Hz ਤੱਕ ਆਕ੍ਰਿਤੀ ਵਾਲੀਆਂ ਤਰੰਗਾਂ ਨੂੰ ਸੁਣ ਸਕਦਾ ਹੈ । ਆਵਤੀ ਦੀ ਇਹ ਰੇਂਜ ਸੁਣਨ ਸੀਮਾ ਅਖਵਾਉਂਦੀ ਹੈ । ਭੂਚਾਲ ਦੁਆਰਾ ਪੈਦਾ ਹੋਈਆਂ ਤਰੰਗਾਂ ਦੀ ਆਕ੍ਰਿਤੀ ਇਸ ਰੇਂਜ ਵਿੱਚ ਨਹੀਂ ਹੁੰਦੀ ਹੈ । ਇਸ ਲਈ ਅਸੀਂ ਇਹਨਾਂ ਤਰੰਗਾਂ ਨੂੰ ਨਹੀਂ ਸੁਣ ਸਕਦੇ, ਪਰੰਤੁ ਚਮਗਾਦੜ ਅਤੇ ਕੁੱਤੇ ਦੇ ਕੰਨ ਭੂਚਾਲ ਦੁਆਰਾ ਪੈਦਾ ਹੋਈਆਂ ਧੁਨੀ ਤਰੰਗਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ । ਇਸ ਕਾਰਣ ਚਮਗਾਦੜ ਅਤੇ ਕੁੱਤੇ ਅਸਾਨੀ ਨਾਲ ਇਹਨਾਂ ਤਰੰਗਾਂ ਨੂੰ ਸੁਣ ਲੈਂਦੇ ਹਨ ।

ਪ੍ਰਸ਼ਨ 19.
ਮੱਛਰ ਦੀ ਆਵਾਜ਼ ਅਤੇ ਸ਼ੇਰ ਦੀ ਦਹਾੜ ਵਿੱਚ ਕੀ ਅੰਤਰ ਹੈ ?
ਉੱਤਰ-
ਮੱਛਰ ਦੀ ਆਵਾਜ਼ (ਧੁਨੀ) ਦੀ ਪ੍ਰਬਲਤਾ ਘੱਟ ਹੁੰਦੀ ਹੈ, ਪਰੰਤੂ ਆਤੀ ਵੱਧ ਹੁੰਦੀ ਹੈ । ਦੂਜੇ ਪਾਸੇ ਸ਼ੇਰ ਦੀ ਆਵਾਜ਼ ਦੀ ਪ੍ਰਬਲਤਾ ਵੱਧ ਹੁੰਦੀ ਹੈ ਪਰ ਆਤੀ ਘੱਟ ਹੁੰਦੀ ਹੈ, ਇਸ ਲਈ ਮੱਛਰ ਦੀ ਆਵਾਜ਼ ਸ਼ੇਰ ਦੀ ਆਵਾਜ਼ ਨਾਲੋਂ ਤਿੱਖੀ ਹੁੰਦੀ ਹੈ ।

ਪ੍ਰਸ਼ਨ 20.
ਸੁਣਨ ਸਹਾਇਕ ਯੰਤਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ ?
ਉੱਤਰ-
ਸੁਣਨ ਸਹਾਇਕ ਯੰਤਰ-ਜਿਨ੍ਹਾਂ ਵਿਅਕਤੀਆਂ ਨੂੰ ਘੱਟ ਸੁਣਦਾ ਹੈ ਉਹਨਾਂ ਨੂੰ ਇਸ ਯੰਤਰ ਦੀ ਲੋੜ ਪੈਂਦੀ ਹੈ । ਇਹ ਬੈਟਰੀ ਨਾਲ ਚਲਣ ਵਾਲਾ ਇਕ ਇਲੈੱਕਟਾਨਿਕ ਉਪਕਰਨ ਹੈ । ਇਸ ਵਿੱਚ ਇਕ ਛੋਟਾ ਜਿਹਾ ਮਾਈਕੋਫੋਨ, ਇੱਕ ਐਮਪਲੀਫਾਈਅਰ ਅਤੇ ਸਪੀਕਰ ਹੁੰਦਾ ਹੈ । ਜਦੋਂ ਧੁਨੀ ਮਾਈਕ੍ਰੋਫੋਨ ‘ਤੇ ਪਹੁੰਚਦੀ ਹੈ ਤਾਂ ਇਹ ਧੁਨੀ ਤਰੰਗਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲ ਦਿੰਦਾ ਹੈ । ਐਮਪਲੀਫਾਈਅਰ ਇਹਨਾਂ ਬਿਜਲਈ ਸੰਕੇਤਾਂ ਨੂੰ ਵੱਡਾ ਕਰ ਦਿੰਦਾ ਹੈ । ਇਹ ਸੰਕੇਤ ਸਪੀਕਰ ਦੁਆਰਾ ਧੁਨੀ ਤਰੰਗਾਂ ਵਿੱਚ ਬਦਲ ਦਿੱਤੇ ਜਾਂਦੇ ਹਨ । ਇਹ ਧੁਨੀ ਤਰੰਗਾਂ ਕੰਨ ਦੇ ਡਾਇਆਫ੍ਰਾਮ ‘ਤੇ ਪੈਂਦੀਆਂ ਹਨ ਅਤੇ ਵਿਅਕਤੀ ਨੂੰ ਧੁਨੀ ਸਾਫ਼ ਸੁਣਾਈ ਦਿੰਦੀ ਹੈ ।

ਮਹੱਤਵਪੂਰਨ ਸੂਤਰ (Important Formulae)

1. ਤਰੰਗ ਦਾ ਵੇਗ (V) = v × λ
2. ਆਤੀ (v) = 1/T
3. ਤਰੰਗ ਲੰਬਾਈ (λ) = υ × T
4. ਕੁੱਲ ਦੂਰੀ = ਵੇਗ × ਸਮਾਂ

ਸੰਖਿਆਤਮਕ ਪ੍ਰਸ਼ਨ (Numerical Problems)

ਪ੍ਰਸ਼ਨ 1.
ਮੋਹਨ ਦੇ ਦਿਲ ਦੀ ਆਵਿਤੀ ਕਿੰਨੀ ਹੈ, ਜਦੋਂ ਉਹ 1 ਮਿੰਟ ਵਿੱਚ 75 ਵਾਰੀ ਧੜਕ ਰਿਹਾ ਹੈ ?
ਹੱਲ:
75 ਵਾਰੀ ਦਿਲ ਦੇ ਧੜਕਣ ਨੂੰ ਲੱਗਿਆ ਸਮਾਂ = 1 ਮਿੰਟ
= 1 × 60 ਸੈਕਿੰਡ
= 60 ਸੈਕਿੰਡ
1 ਵਾਰੀ ਦਿਲ ਨੂੰ ਧੜਕਣ ਲਈ ਲੱਗਿਆ ਸਮਾਂ = 60/75
4/5
= 0.80 ਸੈਕਿੰਡ
∴ ਆਵਰਤ-ਕਾਲ (T) = 0.80 ਸੈਕਿੰਡ
ਅਸੀਂ ਜਾਣਦੇ ਹਾਂ, ਆਵਤੀ (V) = PSEB 9th Class Science Important Questions Chapter 12 ਧੁਨੀ 14
1/T
1/0.80
∴ ਆਤੀ (V) = 5/4
= 1.25 ਹਰਟਜ਼ ਉੱਤਰ

ਪ੍ਰਸ਼ਨ 2.
ਤਰੰਗ ਦਾ ਇੱਕ ਸੋਮਾ 0.4 ਸੈਕਿੰਡ ਵਿੱਚ 40 ਉਚਾਣਾਂ ਅਤੇ 40 ਨਿਵਾਣਾਂ ਉਤਪੰਨ ਕਰਦਾ ਹੈ । ਤਰੰਗ ਦੀ ਆਤੀ ਪਤਾ ਕਰੋ ।
ਹੱਲ:
ਤਰੰਗ ਦੀ ਇੱਕ ਉਚਾਣ ਅਤੇ ਇੱਕ ਨਿਵਾਣ ਵਿਚਕਾਰਲੀ ਦੂਰੀ ਤਰੰਗ ਲੰਬਾਈ ਹੁੰਦੀ ਹੈ ।
∴ 40 ਤਰੰਗਾਂ ਦੀ ਲੰਬਾਈ ਨੂੰ ਲੱਗਿਆ ਸਮਾਂ = 0.4 ਸੈਕਿੰਡ
ਜਾਂ 0.4 ਸੈਕਿੰਡ ਵਿੱਚ ਜਿੰਨੀਆਂ ਤਰੰਗ ਲੰਬਾਈਆਂ ਤੈਅ ਕੀਤੀਆਂ = 40
1 ਸੈਕਿੰਡ ਵਿੱਚ ਜਿੰਨੀਆਂ ਤਰੰਗ ਲੰਬਾਈਆਂ ਤੈਅ ਕੀਤੀਆਂ = 40/0.4
= 100
∴ ਤਰੰਗ ਦੀ ਆਕ੍ਰਿਤੀ = 100 ਹਰਟਜ਼ ਉੱਤਰ

ਪ੍ਰਸ਼ਨ 3.
ਇੱਕ ਤਾਰ ਉੱਪਰ ਇੱਕ ਤਰੰਗ ਪਲੱਸ 8 ਮੀਟਰ ਦੀ ਦੂਰੀ 0.05 ਸਕਿੰਟ ਵਿੱਚ ਤੈਅ ਕਰਦੀ ਹੈ । ਤਰੰਗ ਵੇਗ ਕਿੰਨਾ ਹੈ ? ਜੇਕਰ ਤਾਰ ਦੀ ਆਕ੍ਰਿਤੀ 200 ਹਰਟਜ਼ ਹੈ ਤਾਂ ਤਰੰਗ ਦੀ ਤਰੰਗ ਲੰਬਾਈ ਕਿੰਨੀ ਹੋਵੇਗੀ ?
ਹੱਲ:

ਪ੍ਰਸ਼ਨ 5.
ਚਿੱਤਰ ਵਿੱਚ ਕਿਸੇ ਸਮੇਂ ਦਾ ਇੱਕ ਆਕ੍ਰਿਤੀ ਤਰੰਗ ਦਾ ਦੂਰੀ ਵਿਸਥਾਪਨ ਗ੍ਰਾਫ਼ ਦਿਖਾਇਆ ਗਿਆ ਹੈ, ਜੇ. ਤਰੰਗ ਦਾ ਵੇਗ 320 m/s ਹੋਵੇ ਤਾਂ ਪਤਾ ਕਰੋ-(a) ਟਰਾਂਸਵਰਸ (b) ਆਵਿਤੀ ।
ਹੱਲ:

ਪ੍ਰਸ਼ਨ 6.
ਇੱਕ ਆਦਮੀ ਚੱਟਾਨ ਤੋਂ 200 m ਦੂਰ ਖੜ੍ਹਾ ਹੈ । ਉਹ ਸੀਟੀ ਵਜਾਉਂਦਾ ਹੈ । ਜੇ ਧੁਨੀ ਦੀ ਹਵਾ ਵਿਚਲੀ ਚਾਲ 332 m/s ਹੈ ਤਾਂ ਗੂੰਜ ਕਿੰਨੀ ਦੇਰ ਬਾਅਦ ਸੁਣੇਗੀ ?
ਹੱਲ:

ਪ੍ਰਸ਼ਨ 7.
ਧੁਨੀ ਹਵਾ ਵਿੱਚ 330 ਮੀਟਰ/ਸੈਕਿੰਡ ਦੀ ਚਾਲ ਨਾਲ ਚਲਦੀ ਹੈ । ਇੱਕ ਧੁਨੀ ਤਰੰਗ ਦੀ ਆਕ੍ਰਿਤੀ 550 ਹਰਟਜ਼ ਹੈ । ਇਸ ਤਰੰਗ ਦੀ ਤਰੰਗ ਲੰਬਾਈ ਕੀ ਹੋਵੇਗੀ ?
ਹੱਲ :

ਪ੍ਰਸ਼ਨ 8.
ਇੱਕ ਰੇਡੀਓ ਪ੍ਰਸਾਰਣ ਕੇਂਦਰ ਤੋਂ 40 ਮੈਗਾ ਹਰਟਜ਼ ਆਕ੍ਰਿਤੀ ਦੀ ਬਿਜਲਈ-ਚੁੰਬਕੀ ਤਰੰਗਾਂ ਪ੍ਰਸਾਰਿਤ ਹੁੰਦੀਆਂ ਹਨ । ਜੇਕਰ ਬਿਜਲਈ ਚੁੰਬਕੀ ਤਰੰਗ ਦੀ ਚਾਲ 3.0 × 108 ਮੀਟਰ/ਸੈਕਿੰਡ ਹੋਵੇ ਤਾਂ ਇਹਨਾਂ ਤਰੰਗਾਂ ਦੀ ਤਰੰਗ ਲੰਬਾਈ ਕੀ ਹੋਵੇਗੀ ?
ਹੱਲ:
ਦਿੱਤਾ ਹੈ, ਆਕ੍ਰਿਤੀ (v) = 40 ਮੈਗਾ ਹਰਟਜ਼
= 40 × 106 ਹਰਟਜ਼
ਤਰੰਗ ਵੇਗ (V) = 3 × 108 ਮੀਟਰ/ ਸੈਕਿੰਡ
ਤਰੰਗ ਲੰਬਾਈ (λ) = ?
ਤਰੰਗ ਲੰਬਾਈ (λ) = V/υ
PSEB 9th Class Science Important Questions Chapter 12 ਧੁਨੀ 18
= 7.5 ਮੀਟਰ

ਪ੍ਰਸ਼ਨ 9.
ਸੋਨਾਰ ਦੁਆਰਾ ਪਾਣੀ ਦੀ ਸੜਾ ਤੇ ਧੁਨੀ ਸਪੰਦ ਪੈਦਾ ਕੀਤੇ ਜਾਂਦੇ ਹਨ । ਇਹ ਸਪੰਦ ਪਾਣੀ ਦੀ ਤਲੀ ਤੋਂ ਪਰਾਵਰਤਨ ਤੋਂ ਬਾਅਦ ਪ੍ਰਾਪਤ ਕੀਤੇ ਜਾਂਦੇ ਹਨ ।ਜੇ ਪੈਦਾ ਹੋਣ ਅਤੇ ਪ੍ਰਾਪਤ ਕੀਤੇ ਜਾਣ ਦੇ ਵਿਚਾਲੇ ਸਮਾਂ ਅੰਤਰਾਲ 2 ਸੈਕਿੰਡ ਹੈ ਤਾਂ ਪਾਣੀ ਦੀ ਗਹਿਰਾਈ ਕਿੰਨੀ ਹੈ ? (ਪਾਣੀ ਵਿੱਚ ਧੁਨੀ ਦੀ ਚਾਲ = 1498 ਮੀਟਰ/ਸੈਕਿੰਡ
ਹੱਲ:

ਪ੍ਰਸ਼ਨ 10.
ਪ੍ਰਤੀ ਧੁਨੀ (ਗੂੰਜ) ਸੁਣਨ ਲਈ ਕਮਰੇ ਦੀ ਘੱਟ ਤੋਂ ਘੱਟ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ । ਜੇਕਰ ਹਵਾ ਵਿੱਚ ਧੁਨੀ ਦੀ ਚਾਲ 320 ਮੀਟਰ/ਸੈਕਿੰਡ ਹੋਵੇ ?
ਹੱਲ:
ਧੁਨੀ ਸ੍ਰੋਤ ਨੂੰ ਹਟਾ ਲੈਣ ਤੋਂ ਬਾਅਦ ਵੀ ਮਨੁੱਖੀ ਕੰਨ ‘ਤੇ ਧੁਨੀ ਦਾ ਪ੍ਰਭਾਵ t = 0.1 ਸੈਕਿੰਡ ਤੱਕ ਰਹਿੰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਧੁਨੀ ਨੂੰ ਸੁਣਨ ਵਾਲੇ ਮਨੁੱਖ ਤੋਂ ਚੱਲ ਕੇ ਦੀਵਾਰ ਰੁਕਾਵਟ) ਨਾਲ ਟਕਰਾਉਣ ਤੋਂ ਬਾਅਦ ਵਾਪਸ ਸੁਣਨ ਵਾਲੇ ਕੋਲ ਪਹੁੰਚਣ ਲਈ 0.1 ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ।
ਮੰਨ ਲਓ ਕਮਰੇ ਦੀ ਲੰਬਾਈ S ਹੈ
ਤਾਂ ਧੁਨੀ 0.1 ਸੈਕੰਡ ਵਿੱਚ 2 s ਦੂਰੀ ਤੈਅ ਕਰੇਗੀ ।
∴ ਦੂਰੀ (2S) = ਚਾਲ × ਸਮਾਂ
2 S = 320 ਮੀਟਰ/ਸੈਕਿੰਡ × 0.1 ਸੈਕਿੰਡ
2 S = 32.
∴ S = 32/2
= 16 ਮੀਟਰ
ਇਸ ਲਈ ਕਮਰੇ ਦੀ ਘੱਟ ਤੋਂ ਘੱਟ ਲੰਬਾਈ 16 ਮੀਟਰ ਹੋਣੀ ਚਾਹੀਦੀ ਹੈ । ਉੱਤਰ

ਪ੍ਰਸ਼ਨ 11.
ਇੱਕ ਮਨੁੱਖ ਕਿਸੇ ਖੜੀ ਚੱਟਾਨ ਦੇ ਪਾਸ ਤਾੜੀ ਵਜਾਉਂਦਾ ਹੈ ਅਤੇ ਉਸਦੀ ਗੂੰਜ 5 s ਬਾਅਦ ਸੁਣਾਈ ਦੇਂਦੀ ਹੈ । ਜੇਕਰ ਧੁਨੀ ਦੀ ਚਾਲ 346 ms- ਲਈ ਜਾਵੇ, ਤਾਂ ਚੱਟਾਨ ਅਤੇ ਮਨੁੱਖ ਦੇ ਵਿਚਕਾਰ ਦੀ ਦੂਰੀ ਕਿੰਨੀ ਹੋਵੇਗੀ ?
ਹੱਲ:
ਦਿੱਤਾ ਹੈ, ਧੁਨੀ ਦੀ ਚਾਲ (V) = 346ms-1
ਗੂੰਜ ਸੁਣਨ ਦੇ ਲਈ ਲੱਗਿਆ ਸਮਾਂ (t) = 5 s
ਧੁਨੀ ਦੁਆਰਾ ਤੈਅ ਕੀਤੀ ਕੁੱਲ ਦੂਰੀ (S) =V × t
= 346 ms-1 × 5 s
= 1730 m
5 s ਵਿੱਚ ਧੁਨੀ ਨੇ ਚੱਟਾਨ ਅਤੇ ਮਨੁੱਖ ਦੇ ਵਿਚਕਾਰ ਦੋ ਗੁਣਾਂ ਦੁਰੀ ਤੈਅ ਕੀਤੀ । ਇਸ ਕਰਕੇ ਚੱਟਾਨ ਅਤੇ ਮਨੁੱਖ ਦੇ ਵਿਚਕਾਰ ਦੀ ਦੂਰੀ = 1730.2 m = 865 m

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ Very Short Answer Type Questions)

ਪ੍ਰਸ਼ਨ 1.
ਧੁਨੀ ਕਿਸ ਨੂੰ ਆਖਦੇ ਹਨ ?
ਉੱਤਰ-
ਧੁਨੀ-ਇਹ ਇੱਕ ਤਰ੍ਹਾਂ ਦੀ ਊਰਜਾ ਹੈ ਜੋ ਕੰਪਨਾਂ ਦੁਆਰਾ ਪੈਦਾ ਹੁੰਦੀ ਹੈ ।

ਪ੍ਰਸ਼ਨ 2.
ਮਨੁੱਖੀ ਕੰਨ ਕਿਸ ਆਤੀ ਵਾਲੀ ਧੁਨੀ ਨੂੰ ਸੁਣਦਾ ਹੈ ?
ਉੱਤਰ-
20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤਕ ਆਤੀ ਵਾਲੀ ਧੁਨੀ ਨੂੰ ।

ਪ੍ਰਸ਼ਨ 3.
ਕੀ ਧੁਨੀ ਖਲਾਅ (ਨਿਰਵਾਯੂ) ਵਿੱਚ ਚਲ ਸਕਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 4.
ਤਰੰਗਾਂ ਪੈਦਾ ਕਰਨ ਲਈ ਮਾਧਿਅਮ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ ?
ਉੱਤਰ-
ਮਾਧਿਅਮ ਵਿੱਚ ਜੜ੍ਹਤਾ ਅਤੇ ਆਇਤਨ ਦਾ ਲਚੀਲਾਪਨ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਟਰਾਂਸਵਰਸ ਅਤੇ ਲਾਂਗੀਚਿਊਡੀ ਤਰੰਗਾਂ ਦੱਸੋ
(i) ਪ੍ਰਕਾਸ਼ ਤਰੰਗਾਂ
(ii) ਪਾਣੀ ਵਿੱਚ ਲਹਿਰਾਂ
(iii) ਧੁਨੀ ਤਰੰਗਾਂ ।
ਉੱਤਰ-
(i) ਟਰਾਂਸਰਸ ਤਰੰਗਾਂ
(ii) ਟਰਾਂਸਵਰਸ ਤਰੰਗਾਂ
(iii) ਲਾਂਗੀਚਿਊਡੀ ਤਰੰਗਾਂ ।

ਪ੍ਰਸ਼ਨ 6.
ਆਤੀ, ਤਰੰਗ ਲੰਬਾਈ ਅਤੇ ਤਰੰਗ ਵੇਗ ਵਿੱਚ ਕੀ ਸੰਬੰਧ ਹੈ ?
ਉੱਤਰ-
ਤਰੰਗ ਵੇਗ = ਆਤੀ × ਤਰੰਗ ਲੰਬਾਈ ।

ਪ੍ਰਸ਼ਨ 7.
ਆਕ੍ਰਿਤੀ ਦੀ ਇਕਾਈ ਕੀ ਹੈ ?
ਉੱਤਰ-
ਹਰਟਜ਼ ।

ਪ੍ਰਸ਼ਨ 8.
ਆਕ੍ਰਿਤੀ (V) ਅਤੇ ਆਵਰਤ ਕਾਲ (T) ਵਿੱਚ ਕੀ ਸੰਬੰਧ ਹੈ ?
ਉੱਤਰ-
v = 1/T

ਪ੍ਰਸ਼ਨ 9.
ਪਰਾਣ ਧੁਨੀ ਕੌਣ ਸੁਣ ਸਕਦਾ ਹੈ ?
ਉੱਤਰ-
ਚਮਗਾਦੜ ਅਤੇ ਕੁੱਤੇ ।

ਪ੍ਰਸ਼ਨ 10.
ਗੂੰਜ ਲਈ ਵਸਤੂ ਨੂੰ ਧੁਨੀ ਦੇ ਸਰੋਤ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਹੈ ?
ਉੱਤਰ-
17.2 ਮੀਟਰ ।

ਪ੍ਰਸ਼ਨ 11.
ਕੰਨ ਤੇ ਗੂੰਜ ਦਾ ਪ੍ਰਭਾਵ ਕਿੰਨੇ ਸਮੇਂ ਤਕ ਰਹਿੰਦਾ ਹੈ ?
ਉੱਤਰ-
ਕੰਨ ਤੇ ਧੁਨੀ ਦਾ ਪ੍ਰਭਾਵ 1/10 ਸੈਕਿੰਡ ਤਕ ਹੁੰਦਾ ਹੈ ।

ਪ੍ਰਸ਼ਨ 12.
ਤਰੰਗ ਲੰਬਾਈ ਦਾ S.I. ਮਾਕ ਕੀ ਹੈ ?
ਉੱਤਰ-
ਮੀਟਰ ।

ਪ੍ਰਸ਼ਨ 13.
ਤਰੰਗ ਲੰਬਾਈ, ਆਵਰਤੀ ਅਤੇ ਤਰੰਗ ਵੇਗ ਦੇ ਵਿਚਕਾਰ ਸੰਬੰਧ ਲਿਖੋ ।
ਉੱਤਰ-
ਤਰੰਗ ਵੇਗ (V) = ਆਤੀ (V) × ਤਰੰਗ ਲੰਬਾਈ (λ) ।

ਪ੍ਰਸ਼ਨ 14,
ਸੁਣਾਈ ਦੇਣ ਵਾਲੀਆਂ ਤਰੰਗਾਂ ਦੀ ਆਵਰਤੀ ਰੇਂਜ ਕੀ ਹੈ ?
ਉੱਤਰ-ਸ
ੁਣਾਈ ਦੇਣ ਵਾਲੀਆਂ ਤਰੰਗਾਂ ਦੀ ਰੇਂਜ-20 Hz ਤੋਂ 20 kHz

ਪ੍ਰਸ਼ਨ 15.
ਅਸੀਂ ਚੰਨ ਤੇ ਹੋਣ ਵਾਲੇ ਵਿਸਫੋਟ ਦੀ ਆਵਾਜ਼ ਧਰਤੀ ਤੇ ਕਿਉਂ ਨਹੀਂ ਸੁਣ ਸਕਦੇ ਹਾਂ ?
ਉੱਤਰ-
ਧਰਤੀ ਅਤੇ ਚੀਨ ਵਿਚਾਲੇ ਕੋਈ ਪਦਾਰਥਕ ਮਾਧਿਅਮ ਨਾ ਹੋਣ ਕਾਰਨ ।

ਪ੍ਰਸ਼ਨ 16.
ਪਾਣੀ ਵਿੱਚ ਪੱਥਰ ਸੁੱਟਣ ਨਾਲ ਕਿਹੋ ਜਿਹੀਆਂ ਤਰੰਗਾਂ ਉਤਪੰਨ ਹੁੰਦੀਆਂ ਹਨ ?
ਉੱਤਰ-
ਵਾਂਸਵਰਸ ਤਰੰਗਾਂ ।

ਪ੍ਰਸ਼ਨ 17.
ਲੋਹੇ ਦੀ ਛੜ ਵਿੱਚ ਉਤਪੰਨ ਹੋਈਆਂ ਤਰੰਗਾਂ ਕਿਸ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਲਾਂਗੀਚਿਊਡੀਨਲ ਤਰੰਗਾਂ ।

ਪ੍ਰਸ਼ਨ 18.
ਉਹਨਾਂ ਦੋ ਜਾਨਵਰਾਂ ਦੇ ਨਾਂ ਦੱਸੋ ਜੋ 20,000 ਹਰਟਜ਼ ਤੋਂ ਉੱਚੀ ਆਵਰਤੀ ਦੀਆਂ ਤਰੰਗਾਂ ਦੇ ਪ੍ਰਤੀ ਸੰਵੇਦਨਸ਼ੀਲ ਹਨ ?
ਉੱਤਰ-
ਕੁੱਤਾ ਅਤੇ ਚਮਗਾਦੜ ।

ਪ੍ਰਸ਼ਨ 19.
SONAR ਦਾ ਪੂਰਾ ਨਾਂ ਕੀ ਹੈ ?
ਉੱਤਰ-
SONAR ਦਾ ਪੂਰਾ ਨਾਂ Sound Navigation and Ranging ਹੈ ।

ਪ੍ਰਸ਼ਨ 20.
ਸੀਸਮੋਗ੍ਰਾਫ਼ ਕੀ ਹੁੰਦਾ ਹੈ ?
ਉੱਤਰ-
ਸੀਸਮੋਗ੍ਰਾਫ਼ ਭੂਚਾਲ ਦੀ ਤੀਬ੍ਰਤਾ ਮਾਪਣ ਵਾਲਾ ਉਪਕਰਨ ਹੈ ।

ਪ੍ਰਸ਼ਨ 21.
ਰਿਕਟਰ ਪੈਮਾਨੇ ‘ਤੇ ਕਿੰਨੀ ਤੀਬਰਤਾ ਤੱਕ ਭੂਚਾਲ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ?
ਉੱਤਰ-
ਰਿਕਟਰ ਪੈਮਾਨੇ ਤੇ 5 ਤੀਬਰਤਾ ਦਾ ਭੁਚਾਲ ਸੁਰੱਖਿਅਤ ਮੰਨਿਆ ਜਾਂਦਾ ਹੈ ।

ਪ੍ਰਸ਼ਨ 22.
ਬੱਦਲਾਂ ਦੀ ਚਮਕ ਅਤੇ ਗੜਗੜਾਹਟ ਵਿੱਚੋਂ ਕਿਹੜੀ ਉਰਜਾ ਸਾਡੇ ਤੱਕ ਪਹਿਲਾਂ ਪਹੁੰਚੇਗੀ ?
ਉੱਤਰ-
ਚਮਕ ਪਹਿਲਾਂ ਪਹੁੰਚੇਗੀ ਕਿਉਂਕਿ ਪ੍ਰਕਾਸ਼ ਦਾ ਵੇਗ, ਧੁਨੀ ਦੇ ਵੇਗ ਨਾਲੋਂ ਵੱਧ ਹੁੰਦਾ ਹੈ ।

Science Guide for Class 9 PSEB ਧੁਨੀ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕਿਸੇ ਮਾਧਿਅਮ ਵਿੱਚ ਕੰਪਨ ਕਰਦੀ ਵਸਤੂ ਦੁਆਰਾ ਉਤਪੰਨ ਹੋਈ ਧੁਨੀ ਤੁਹਾਡੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ ?
ਉੱਤਰ-
ਮਾਧਿਅਮ ਵਿੱਚ ਧੁਨੀ ਦਾ ਕੰਨਾਂ ਤੱਕ ਸੰਚਾਰ-ਜਦੋਂ ਵਸਤੁ ਕੰਪਨ ਕਰਦੀ ਹੋਈ ਅੱਗੇ ਵੱਲ ਵੱਧਦੀ ਹੈ ਤਾਂ ਇਹ ਆਪਣੇ ਸਾਹਮਣੇ ਦੇ ਹਵਾ ਕਣਾਂ ਨੂੰ ਨਪੀੜਦੀ ਹੈ ਜਿਸ ਤੋਂ ਉੱਚ ਦਬਾਅ ਵਾਲਾ ਖੇਤਰ ਪੈਦਾ ਹੋ ਜਾਂਦਾ ਹੈ । ਇਸ ਖੇਤਰ ਨੂੰ ਨਪੀੜਨ ਕਹਿੰਦੇ ਹਨ । ਇਹ ਦਾਬ ਕੰਪਨ ਕਰ ਰਹੀ ਵਸਤੁ ਤੋਂ ਅੱਗੇ ਵੱਲ ਗਤੀ ਕਰਦਾ ਹੈ । ਜਦੋਂ ਇਹ ਕੰਪਨ ਕਰ ਰਹੀ ਵਸਤੁ ਪਿੱਛੇ ਵੱਲ ਕੰਪਨ ਕਰਦੀ ਹੈ ਤਾਂ ਇਕ ਘੱਟ ਦਬਾਅ ਵਾਲਾ ਖੇਤਰ ਉਤਪੰਨ ਹੋ ਜਾਂਦਾ ਹੈ ਜਿਸਨੂੰ ਨਿਖੇੜਨ (ਵਿਰਲਨ) ਕਹਿੰਦੇ ਹਨ ।

ਜਦੋਂ ਕੰਪਨ ਕਰ ਰਹੀ ਵਸਤੂ ਅੱਗੇ ਅਤੇ ਪਿੱਛੇ ਤੇਜ਼ੀ ਨਾਲ ਗਤੀ ਕਰਦੀ ਹੈ ਤਾਂ ਹਵਾ ਵਿੱਚ ਨਪੀੜਨ ਅਤੇ ਨਿਖੇੜਨ ਦੀ ਇੱਕ ਲੜੀ ਬਣ ਜਾਂਦੀ ਹੈ ਅਰਥਾਤ ਧੁਨੀ ਤਰੰਗ ਬਣ ਜਾਂਦੀ ਹੈ । ਇਸ ਤਰ੍ਹਾਂ ਇੱਕ ਮਾਧਿਅਮ ਵਿੱਚ ਧੁਨੀ ਸੰਚਾਰ ਘਣਤਾ ਦੇ ਪਰਿਵਰਤਨ ਦੇ ਸੰਚਾਰ ਦੇ ਰੂਪ ਵਿੱਚ ਹੁੰਦਾ ਹੈ ਜੋ ਸਾਡੇ ਕੰਨ ਤੱਕ ਪਹੁੰਚ ਕੇ ਪੇਸਕ ਝਿੱਲੀ ਨੂੰ ਧੱਕਦੀ ਹੈ ਅਤੇ ਉਸ ਵਿੱਚ ਕੰਪਨ ਪੈਦਾ ਕਰਦੀ ਹੈ ਜਿਸ ਤੋਂ ਸਾਨੂੰ ਧੁਨੀ ਦਾ ਅਨੁਭਵ ਹੁੰਦਾ ਹੈ ।

ਪ੍ਰਸ਼ਨ 2.
ਤੁਹਾਡੇ ਸਕੂਲ ਦੀ ਘੰਟੀ ਧੁਨੀ ਕਿਵੇਂ ਉਤਪੰਨ ਕਰਦੀ ਹੈ, ਵਿਆਖਿਆ ਕਰੋ ।
ਉੱਤਰ-
ਜਦੋਂ ਸਕੂਲ ਦੀ ਘੰਟੀ ਨੂੰ ਹਥੌੜੇ ਨਾਲ ਸੱਟ ਮਾਰੀ ਜਾਂਦੀ ਹੈ ਤਾਂ ਇਹ ਕੰਪਨ ਕਰਨ ਲੱਗਦੀ ਹੈ ਜਿਸ ਤੋਂ ਧੁਨੀ ਤਰੰਗਾਂ ਉਤਪੰਨ ਹੁੰਦੀਆਂ ਹਨ । ਹੁਣ ਜੇਕਰ ਘੰਟੀ ਨੂੰ ਹੌਲੀ ਜਿਹਾ ਛੂਹ ਦਿੱਤਾ ਜਾਏ ਤਾਂ ਸਾਨੂੰ ਇਹਨਾਂ ਕੰਪਨਾਂ ਦਾ ਅਨੁਭਵ ਹੋਵੇਗਾ ।

ਪ੍ਰਸ਼ਨ 3.
ਧੁਨੀ ਤਰੰਗਾਂ ਨੂੰ ਯੰਤਰਿਕ ਤਰੰਗਾਂ ਕਿਉਂ ਕਹਿੰਦੇ ਹਨ ?
ਉੱਤਰ-
ਧੁਨੀ ਇੱਕ ਪ੍ਰਕਾਰ ਦੀ ਉਰਜਾ ਹੈ ਜਿਹੜੀ ਆਪਣੇ ਆਪ ਨਹੀਂ ਪੈਦਾ ਹੋ ਸਕਦੀ । ਇਸ ਨੂੰ ਪੈਦਾ ਕਰਨ ਲਈ ਯੰਤਰਿਕ ਉਰਜਾ ਦੀ ਲੋੜ ਪੈਂਦੀ ਹੈ ਭਾਵੇਂ ਉਹ ਤਾਲੀ ਵਜਾ ਕੇ ਜਾਂ ਫਿਰ ਹਥੌੜੇ ਨਾਲ ਘੰਟੀ ਤੇ ਸੱਟ ਮਾਰ ਕੇ ਹੈ । ਇਹ ਧੁਨੀ ਉਰਜਾ ਤਰੰਗਾਂ ਦੇ ਰੂਪ ਵਿੱਚ ਮਾਧਿਅਮ ਦੇ ਕਣਾਂ ਵਿੱਚ ਹਿਲ-ਜੁਲ ਪੈਦਾ ਕਰਕੇ ਸੰਚਾਰਿਤ ਹੁੰਦੀ ਹੈ । ਇਸ ਲਈ ਇਸਨੂੰ ਯੰਤਰਿਕ ਤਰੰਗਾਂ ਦਾ ਨਾਂ ਦਿੱਤਾ ਗਿਆ ਹੈ ।

ਪ੍ਰਸ਼ਨ 4.
ਮੰਨ ਲਉ ਕਿ ਤੁਸੀਂ ਆਪਣੇ ਮਿੱਤਰ ਨਾਲ ਚੰਦਰਮਾ ਉੱਤੇ ਗਏ ਹੋਏ ਹੋ । ਕੀ ਤੁਸੀਂ ਆਪਣੇ ਮਿੱਤਰ ਦੁਆਰਾ ਉਤਪੰਨ ਧੁਨੀ ਸੁਣ , ਸਕਦੇ ਹੋ ?
ਉੱਤਰ-
ਧੁਨੀ ਦੇ ਸੰਚਰਣ ਲਈ ਹਵਾ ਜਾਂ ਕਿਸੇ ਹੋਰ ਪਦਾਰਥਕ ਮਾਧਿਅਮ ਦੀ ਲੋੜ ਹੁੰਦੀ ਹੈ । ਚੰਦਰਮਾ ਤੇ ਅਜਿਹਾ ਕੋਈ ਮਾਧਿਅਮ ਨਹੀਂ ਹੈ ਜਿਸ ਕਰਕੇ ਨਿਰਵਾਤ ਵਿੱਚ ਧੁਨੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਹੀਂ ਜਾ ਸਕਦੀ । ਇਸ ਲਈ ਤੁਸੀਂ ਆਪਣੇ ਮਿੱਤਰ ਨਾਲ ਗੱਲਬਾਤ ਨਹੀਂ ਕਰ ਸਕਦੇ ਹੋ ।

ਪ੍ਰਸ਼ਨ 5.
ਤਰੰਗ ਦਾ ਕਿਹੜਾ ਗੁਣ ਹੇਠਾਂ ਦਿੱਤੀਆਂ ਨੂੰ ਨਿਰਧਾਰਿਤ ਕਰਦਾ ਹੈ ?
(a) ਉੱਚਾਪਨ (Loudness)
(b) ਤਿੱਖਾਪਣ ((Pitch)
ਉੱਤਰ-
(a) ਉੱਚਾਪਨ (Loudness) – ਕਿਸੇ ਧੁਨੀ ਤਰੰਗ ਦੀ ਪ੍ਰਬਲਤਾ (ਉੱਚਾਪਨ) ਦਾ ਅਨੁਮਾਨ ਉਸਦੇ ਆਯਾਮ ਤੋਂ ਲਗਾਇਆ ਜਾਂਦਾ ਹੈ । ਧੁਨੀ ਤਰੰਗ ਦਾ ਆਯਾਮ ਵਸਤੂ ਨੂੰ ਕੰਪਨ ਕਰਾਉਣ ਲਈ ਬਲ ਦੇ ਪਰਿਮਾਣ ‘ਤੇ ਨਿਰਭਰ ਕਰਦਾ ਹੈ । ਜ਼ਿਆਦਾ ਬਲ ਦੀ ਮਾਤਰਾ ਲਗਾਉਣ ਨਾਲ ਪ੍ਰਬਲ ਧੁਨੀ ਉਤਪੰਨ ਹੁੰਦੀ ਹੈ । ਪ੍ਰਬਲ ਧੁਨੀ ਵੱਧ ਦੂਰੀ ਚੱਲ ਸਕਦੀ ਹੈ ਕਿਉਂਕਿ ਇਸ ਵਿੱਚ ਵੱਧ ਊਰਜਾ ਹੁੰਦੀ ਹੈ । ਜਿਉਂ-ਜਿਉਂ ਧੁਨੀ ਸੋਤ ਤੋਂ ਦੂਰ ਫੈਲਦੀ ਹੈ ਇਸਦਾ ਉੱਚਾਪਨ ਘੱਟ ਜਾਂਦਾ ਹੈ ।

(b) ਤਿੱਖਾਪਣ (Pitch) – ਕਿਸੇ ਉਤਸਰਜਿਤ ਧੁਨੀ ਦੀ ਆਵਿਤੀ ਨੂੰ ਤਿੱਖਾਪਣ ਕਹਿੰਦੇ ਹਨ । ਧੁਨੀ ਦਾ ਤਿੱਖਾਪਣ ਉਸਦੀ ਆਵਤੀ ਨਿਰਧਾਰਿਤ ਕਰਦਾ ਹੈ । ਕਿਸੇ ਸੋਤ ਦਾ ਕੰਪਨ ਜਿੰਨਾ ਜ਼ਿਆਦਾ ਜਲਦੀ ਹੋਵੇਗਾ ਉਸ ਦੀ ਆਤੀ ਓਨੀ ਜ਼ਿਆਦਾ ਹੋਵੇਗੀ ਅਤੇ ਉਸ ਦਾ ਤਿੱਖਾਪਣ ਵੀ ਜ਼ਿਆਦਾ ਹੋਵੇਗਾ । ਇਸੇ
ਘੱਟ ਤਿੱਖੇਪਣ ਵਾਲੀ ਤਰੰਗ ਤਰ੍ਹਾਂ ਧੁਨੀ ਦਾ ਤਿੱਖਾਪਣ ਘੱਟ ਹੋਵੇਗਾ ਜੇਕਰ ਉਸਦੀ ਆਵਿਤੀ ਘੱਟ ਹੋਵੇਗੀ । ਜ਼ਿਆਦਾ ਤਿੱਖੇਪਣ ਵਾਲੀ ਧੁਨੀ ਵਿੱਚ ਕਿਸੇ ਨਿਸ਼ਚਿਤ ਬਿੰਦੂ ਤੋਂ ਇਕਾਈ ਸਮੇਂ ਵਿੱਚ ਲੰਘ ਰਹੇ ਨਪੀੜਨਾਂ ਦੀ ਸਮਾਂ ਸੰਖਿਆ ਜ਼ਿਆਦਾ ਹੋਵੇਗੀ ।

ਪ੍ਰਸ਼ਨ 6.
ਅਨੁਮਾਨ ਲਗਾਓ ਕਿ ਹੇਠ ਦਿੱਤੀਆਂ ਵਿੱਚੋਂ ਕਿਹੜੀ ਧੁਨੀ ਦਾ ਤਿੱਖਾਪਣ (Pitch) ਜ਼ਿਆਦਾ ਹੈ ?
(a) ਗਿਟਾਰ (Guitar)
(b) ਕਾਰ ਦਾ ਹਾਰਨ ।
ਉੱਤਰ-
(a) ਗਿਟਾਰ ।

ਪ੍ਰਸ਼ਨ 7.
ਕਿਸੇ ਧੁਨੀ ਦੀ ਤਰੰਗ ਲੰਬਾਈ, ਆਕ੍ਰਿਤੀ, ਆਵਰਤਕਾਲ (Time Period) ਅਤੇ ਆਯਾਮ ਤੋਂ ਕੀ ਭਾਵ ਹੈ ?
ਉੱਤਰ-
(i) ਤਰੰਗ ਲੰਬਾਈ (Wave Length) – ਮਾਧਿਅਮ ਦੇ ਕਿਸੇ ਕਣ ਨੂੰ ਇੱਕ ਕੰਪਨ ਕਰਨ ਵਿੱਚ ਲੱਗੇ ਸਮੇਂ ਦੌਰਾਨ ਤਰੰਗ ਦੁਆਰਾ ਤੈਅ ਕੀਤੀ ਗਈ ਦੂਰੀ ਹੁੰਦੀ ਹੈ ।
ਜਾਂ

ਇਹ ਲਾਂਗੀਚਿਊਡੀਨਲ ਤਰੰਗ ਦੀਆਂ ਦੋ ਲਾਗਲੀਆਂ ਨਪੀੜਨਾਂ ਜਾਂ ਦੋ ਲਾਗਲੀਆਂ ਨਿਖੇੜਨਾਂ ਦੇ ਵਿਚਾਲੇ ਦੀ ਦੂਰੀ ਹੁੰਦੀ ਹੈ । ਤਰੰਗ ਲੰਬਾਈ ਨੂੰ ‘λ’ (ਗੀਕ ਅੱਖਰ ਲੈਮਡਾ) ਨਾਲ ਦਰਸਾਇਆ ਜਾਂਦਾ ਹੈ । ਇਸ ਦਾ S.I. ਮਾਤ੍ਰਿਕ ਮੀਟਰ (m) ਹੈ ।

(ii) ਆਕ੍ਰਿਤੀ (Frequency) – ਕਿਸੇ ਮਾਧਿਅਮ ਵਿੱਚ ਤਰੰਗ ਸੰਚਰਣ ਦੌਰਾਨ ਮਾਧਿਅਮ ਦੇ ਕਿਸੇ ਕਣ ਦੁਆਰਾ ਇੱਕ ਸੈਕੰਡ ਵਿੱਚ ਪੂਰੀਆਂ ਕੀਤੀਆਂ ਗਈਆਂ ਕੰਪਨਾਂ ਦੀ ਸੰਖਿਆ ਹੁੰਦੀ ਹੈ । ਇਸਨੂੰ ਤਾਂ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ । ਆੜੀ ਦਾ S.I. ਮਾਤ੍ਰਿਕ ਹਰਟਜ਼ (Hz) ਹੈ । ਆਤੀ ਨੂੰ ਕਿਸੇ ਬਿੰਦੂ ਤੋਂ ਗੁਜ਼ਰਨ ਵਾਲੀਆਂ ਨਪੀੜਨਾਂ ਜਾਂ ਨਿਖੇੜਨਾਂ ਦੀ ਗਿਣਤੀ ਦੁਆਰਾ ਮਾਪਿਆ ਜਾਂਦਾ ਹੈ ।

(iii) ਆਵਰਤ ਕਾਲ (Time Period) – ਤਰੰਗ ਸੰਚਰਣਾ ਦੌਰਾਨ ਮਾਧਿਅਮ ਦੇ ਕਿਸੇ ਕਣ ਦੁਆਰਾ ਇੱਕ ਕੰਪਨ ਨੂੰ ਪੂਰਾ ਕਰਨ ਲਈ ਲੱਗਿਆ ਸਮਾਂ ਹੁੰਦਾ ਹੈ । ਇਸਨੂੰ ‘T’ ਨਾਲ ਪ੍ਰਦਰਸ਼ਿਤ ਕਰਦੇ ਹਨ । ਇਸ ਦਾ S.I. ਮਾਤ੍ਰਿਕ ਸੈਕੰਡ ਹੈ ।
ਜਾਂ
ਧੁਨੀ ਤਰੰਗ ਦੀਆਂ ਦੋ ਲਾਗਲੀਆਂ ਨਪੀੜਨਾਂ ਜਾਂ ਨਿਖੇੜਨਾਂ ਨੂੰ ਇੱਕ ਬਿੰਦੂ ਤੋਂ ਲੰਘਣ ਲਈ ਲੱਗਿਆ ਸਮਾਂ ਹੁੰਦਾ ਹੈ ।

(iv) ਆਯਾਮ (Amplitude) – ਮਾਧਿਅਮ ਦੇ ਕਿਸੇ ਕਣ ਦਾ ਮੱਧ ਸਥਿਤੀ ਦੇ ਦੋਨਾਂ ਪਾਸੇ ਵੱਧ ਤੋਂ ਵੱਧ ਵਿਸਥਾਪਨ ਨੂੰ ਆਯਾਮ ਕਹਿੰਦੇ ਹਨ । ਇਸਨੂੰ ਆਮ ਤੌਰ ਤੇ ‘A’ ਅੱਖਰ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ । ਧੁਨੀ ਤਰੰਗ ਲਈ ਇਸ ਦਾ ਮਾ ਦਬਾਅ ਜਾਂ ਘਣਤਾ ਦਾ ਮਾਕ ਹੀ ਹੁੰਦਾ ਹੈ । ਧੁਨੀ ਦੀ ਪ੍ਰਬਲਤਾ ਜਾਂ ਤਿੱਖਾਪਣ ਇਸਦੇ ਆਯਾਮ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 8.
ਕਿਸੇ ਧੁਨੀ ਤਰੰਗ ਦੀ ਤਰੰਗ ਲੰਬਾਈ λ ਅਤੇ ਆਕ੍ਰਿਤੀ (υ) ਉਸਦੇ ਵੇਗ ( v) ਨਾਲ ਕਿਵੇਂ ਸੰਬੰਧਿਤ ਹਨ ?
ਉੱਤਰ-
ਧੁਨੀ ਤਰੰਗ ਦਾ ਵੇਗ = ਤਰੰਗ ਲੰਬਾਈ × ਆਕ੍ਰਿਤੀ
ਜਾਂ v = λ × υ (frequency)

ਪ੍ਰਸ਼ਨ 9.
ਕਿਸੇ ਦਿੱਤੇ ਗਏ ਮਾਧਿਅਮ ਵਿੱਚ ਇੱਕ ਧੁਨੀ ਤਰੰਗ ਦੀ ਆਕ੍ਰਿਤੀ 220 Hz ਅਤੇ ਵੇਗ (velocity) 440 m/s ਹੈ । ਤਰੰਗ ਦੀ ਤਰੰਗ ਲੰਬਾਈ ਪਤਾ ਕਰੋ ।
ਹੱਲ:
ਧੁਨੀ ਦਾ ਵੇਗ υ = 440 ms
ਧੁਨੀ ਦੀ ਆਵਿਤੀ (v) = 220 Hz
ਧੁਨੀ ਦੀ ਤਰੰਗ ਲੰਬਾਈ (λ) = ?
ਅਸੀਂ ਜਾਣਦੇ ਹਾਂ
υ = v × λ
440 = 220 × λ
∴ λ = 440/220
ਅਰਥਾਤ ਤਰੰਗ ਲੰਬਾਈ (λ) = 2 m

ਪ੍ਰਸ਼ਨ 10.
ਕਿਸੇ ਧੁਨੀ ਸ੍ਰੋਤ ਤੋਂ 450 m ਦੀ ਦੂਰੀ ‘ਤੇ ਬੈਠਾ ਹੋਇਆ ਕੋਈ ਮਨੁੱਖ 50 Hz ਦੀ ਧੁਨੀ ਸੁਣਦਾ ਹੈ । ਸੋਤ ਤੋਂ ਮਨੁੱਖ ਤੱਕ ਪਹੁੰਚਣ ਵਾਲੇ ਦੋ ਕੁਮਵਾਰ ਨਪੀੜਨਾਂ (two successive compressions) ਵਿੱਚ ਕਿੰਨਾ ਸਮਾਂ-ਅੰਤਰਾਲ ਹੋਵੇਗਾ ?
ਹੱਲ:
ਦਿੱਤਾ ਹੈ, ਧੁਨੀ ਦੀ ਆਤੀ (v) = 500 ਹਰਟਜ਼ (Hz)
ਕੁਮਵਾਰ ਦੋ ਨਪੀੜਨਾਂ ਦੇ ਵਿਚਾਲੇ ਦੀ ਦੂਰੀ ਨੂੰ ਲੱਗਿਆ ਸਮਾਂ ਅੰਤਰਾਲ (ਆਵਰਤ ਕਾਲ (T) = ?
ਅਸੀਂ ਜਾਣਦੇ ਹਾਂ, ਆਵਰਤਕਾਲ (T) = PSEB 9th Class Science Solutions Chapter 12 ਧੁਨੀ 16
1/500
= 0.002 ਸੈਕਿੰਡ

ਪ੍ਰਸ਼ਨ 11.
ਧੁਨੀ ਦਾ ਉੱਚਾਪਨ ਅਤੇ ਤੀਬਰਤਾ ਵਿੱਚ ਅੰਤਰ ਦੱਸੋ ।
ਉੱਤਰ-
ਧੁਨੀ ਦੇ ਉੱਚਾਪਨ ਅਤੇ ਤੀਬਰਤਾ ਵਿੱਚ ਅੰਤਰ-

ਉੱਚਾਪਨ ਤੀਬਰਤਾ
1. ਧੁਨੀ ਲਈ ਉੱਚਾਪਨ ਕੰਨਾਂ ਦੀ ਸੰਵੇਦਨਸ਼ੀਲਤਾ ਦਾ ਮਾਪ ਹੈ । 1. ਇਹ ਇਕਾਈ ਖੇਤਰਫਲ ਵਿੱਚੋਂ ਇੱਕ ਸੈਕਿੰਡ ਵਿੱਚ ਲੰਘਣ ਵਾਲੀ ਉਰਜਾ ਹੈ ।
2. ਧੁਨੀ ਦੇ ਉੱਚੇਪਨ ਨੂੰ ਮਾਪਿਆ ਨਹੀਂ ਜਾ ਸਕਦਾ ਹੈ । 2. ਧੁਨੀ ਦੀ ਤੀਬਰਤਾ ਨੂੰ ਮਾਪਿਆ ਜਾ ਸਕਦਾ ਹੈ ।
3. ਵੱਖ-ਵੱਖ ਸੁਣਨ ਵਾਲਿਆਂ ਲਈ ਉੱਚਾਪਨ ਵੱਖ-ਵੱਖ ਹੋ ਸਕਦਾ ਹੈ । 3. ਸਾਰਿਆਂ ਲਈ ਧੁਨੀ ਦੀ ਤੀਬਰਤਾ ਇੱਕੋ ਜਿਹੀ ਹੁੰਦੀ ਹੈ ।
4. ਪਰਾਧੁਨੀ ਤਰੰਗਾਂ ਦਾ ਸੁਣਾਈ ਨਾ ਦੇਣ ਕਾਰਨ ਉੱਚਾਪਨ ਸਿਫਰ ਹੁੰਦਾ ਹੈ । 4. ਪਰਾਧੁਨੀ ਤਰੰਗਾਂ ਲਈ ਤੀਬਰ ਹੁੰਦੀ ਹੈ ।

ਪ੍ਰਸ਼ਨ 12.
ਹਵਾ, ਪਾਣੀ ਜਾਂ ਲੋਹੇ ਵਿੱਚੋਂ ਕਿਸ ਮਾਧਿਅਮ ਵਿੱਚ ਧੁਨੀ ਸਭ ਤੋਂ ਤੇਜ਼ ਚਲਦੀ ਹੈ ?
ਉੱਤਰ-
ਲੋਹੇ ਵਿੱਚੋਂ ਧੁਨੀ ਹਵਾ ਅਤੇ ਪਾਣੀ ਦੇ ਮੁਕਾਬਲੇ ਸਭ ਤੋਂ ਤੇਜ਼ ਚਲਦੀ ਹੈ । ਲੋਹੇ ਵਿੱਚ ਧੁਨੀ ਦਾ ਵੇਗ 5950ms-1 ਹੁੰਦਾ ਹੈ ।

ਪ੍ਰਸ਼ਨ 13.
ਕੋਈ ਗੂੰਜ 3s ਬਾਅਦ ਸੁਣਾਈ ਦਿੰਦੀ ਹੈ । ਜੇਕਰ ਧੁਨੀ ਦੀ ਚਾਲ 342 ms-1 ਹੋਵੇ ਤਾਂ ਸੋਤ ਅਤੇ ਪਰਾਵਰਤਿਤ ਸੜਾ ਦੇ ਵਿਚਕਾਰ ਕਿੰਨੀ ਦੂਰੀ ਹੋਵੇਗੀ ?
ਹੱਲ:
ਧੁਨੀ ਦਾ ਵੇਗ (v) = 342 ms-1
ਗੂੰਜ ਸੁਣਾਈ ਦੇਣ ਲਈ ਲੱਗਾ ਸਮਾਂ (t) = 3 s
ਧੁਨੀ ਦੁਆਰਾ ਤੈਅ ਕੀਤੀ ਗਈ ਦੂਰੀ (S) = v × t
= 342 × 3
= 1026 m
3 s ਵਿੱਚ ਧੁਨੀ ਨੇ ਸੋਤ ਤੋਂ ਪਰਾਵਰਤਕ ਸੜਾ ਅਤੇ ਫਿਰ ਪਰਾਵਰਤਕ ਸੜਾ ਤੋਂ ਸ੍ਰੋਤ ਤੱਕ ਵਾਪਸ ਆਉਣਾ ਹੈ ।
∴ ਸ੍ਰੋਤ ਅਤੇ ਪਰਾਵਰਤਕ ਸੜਾ ਵਿਚਕਾਰ ਦੂਰੀ = 1026/2
= 513 m

ਪ੍ਰਸ਼ਨ 14.
ਕਨਸਰਟ ਹਾਲ ਦੀਆਂ ਛੱਤਾਂ ਵਕਰਾਕਾਰ ਕਿਉਂ ਹੁੰਦੀਆਂ ਹਨ ?
ਉੱਤਰ-
ਕਨਸਰਟ ਹਾਲ ਦੀਆਂ ਛੱਤਾਂ ਵਕਰਾਕਾਰ ਬਣਾਈਆਂ ਜਾਂਦੀਆਂ ਹਨ ਤਾਂ ਜੋ ਧੁਨੀ ਪਰਾਵਰਤਨ ਤੋਂ ਬਾਅਦ ਪਰਾਵਰਤਿਤ ਧੁਨੀ ਹਾਲ ਦੇ ਸਾਰੇ ਭਾਗਾਂ ਵਿੱਚ ਇੱਕ ਸਮਾਨ ਪਹੁੰਚ ਕੇ ਸਪੱਸ਼ਟ ਸੁਣਾਈ ਦੇਵੇ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।

ਪ੍ਰਸ਼ਨ 15.
ਆਮ ਮਨੁੱਖ ਲਈ ਸੁਣਨ ਸੀਮਾ ਕੀ ਹੈ ?
ਉੱਤਰ-
ਆਮ ਮਨੁੱਖ ਲਈ ਧੁਨੀ ਦੀ ਸੁਣਨ ਸੀਮਾ ਲਗਭਗ 20 Hz ਤੋਂ 20,000 Hz ਤੱਕ ਹੁੰਦੀ ਹੈ ।

ਪ੍ਰਸ਼ਨ 16.
ਹੇਠ ਦਿੱਤਿਆਂ ਨਾਲ ਸੰਬੰਧਿਤ ਆਕ੍ਰਿਤੀਆਂ ਦੀ ਸੀਮਾ ਕੀ ਹੈ ?
(a) ਨੀਮ ਧੁਨੀ
(b) ਪਰਾਧੁਨੀ
ਉੱਤਰ-
(a) ਨੀਮ ਧੁਨੀ (infrasonic sound) ਲਈ ਧੁਨੀ ਦੀ ਆਵਿਤੀ ਸੀਮਾ 20 Hz ਹੈ ।
(b) ਪਰਾਧੁਨੀ (ultrasonic sound) ਲਈ ਧੁਨੀ ਦੀ ਆਤੀ ਸੀਮਾ 20 kHz (ਅਰਥਾਤ 20,000 Hz) ਹੈ ।

ਪ੍ਰਸ਼ਨ 17.
ਇੱਕ ਪਣਡੁੱਬੀ ਸੋਨਾਰ ਪਰਾ-ਸਰਵਣ ਧੁਨੀ ਛੱਡਦਾ ਹੈ ਜਿਹੜੀ ਪਾਣੀ ਦੇ ਅੰਦਰ ਇੱਕ ਖੜੀ ਚੱਟਾਨ ਨਾਲ ਟਕਰਾ ਕੇ 1.02 s ਮਗਰੋਂ ਵਾਪਸ ਆਉਂਦੀ ਹੈ । ਜੇਕਰ ਖਾਰੇ ਪਾਣੀ (sea water) ਵਿੱਚ ਧੁਨੀ ਦੀ ਚਾਲ 1531 ms ਹੋਵੇ, ਤਾਂ ਚੱਟਾਨ ਦੀ ਦੂਰੀ ਪਤਾ ਕਰੋ ।
ਹੱਲ:
ਧੁਨੀ ਨੂੰ ਪਣਡੁੱਬੀ ਤੋਂ ਚੱਟਾਨ ਤੱਕ ਅਤੇ ਵਾਪਸ ਪਹੁੰਚਣ ਲਈ ਲੱਗਾ ਸਮਾਂ = 1.02 s
ਖਾਰੇ ਪਾਣੀ ਵਿੱਚ ਪਰਾਧੁਨੀ ਦੀ ਚਾਲ = 1531 m/s
ਧੁਨੀ ਦੁਆਰਾ ਤੈਅ ਕੀਤੀ ਗਈ ਦੂਰੀ 2 d = ਧੁਨੀ ਚਾਲ × ਸਮਾਂ
= 1531 × 1.02
= 1561.62 m
∴ ਪਣਡੁੱਬੀ ਅਤੇ ਚੱਟਾਨ ਵਿੱਚ ਦੂਰੀ, d = 1561.62/2
= 780.81 m
ਅਰਥਾਤ ਪਣਡੁੱਬੀ ਤੋਂ ਚੱਟਾਨ ਦੀ ਦੂਰੀ = 780.81 m

PSEB 9th Class Science Guide ਧੁਨੀ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਧੁਨੀ ਕੀ ਹੈ ਅਤੇ ਕਿਵੇਂ ਉਤਪੰਨ ਹੁੰਦੀ ਹੈ ?
ਉੱਤਰ-
ਧੁਨੀ (Sound) – ਧੁਨੀ ਊਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦਾ ਅਨੁਭਵ ਪੈਦਾ ਕਰਦੀ ਹੈ ।
ਧੁਨੀ ਉਤਪੰਨ ਕਰਨਾ – ਅਸੀਂ ਭਿੰਨ-ਭਿੰਨ ਵਸਤੁਆਂ ਵਿੱਚ ਤੁਣਕਾ ਮਾਰ ਕੇ, ਰਗੜ ਕੇ, ਫੁਕ-ਮਾਰ ਕੇ ਜਾਂ ਉਹਨਾਂ ਨੂੰ ਹਿਲਾ ਕੇ ਧੁਨੀ ਉਤਪੰਨ ਕਰ ਸਕਦੇ ਹਾਂ ਅਰਥਾਤ ਵਸਤੁਆਂ ਵਿੱਚ ਕੰਪਨ ਪੈਦਾ ਕਰਕੇ ਧੁਨੀ ਪੈਦਾ ਕੀਤੀ ਜਾ ਸਕਦੀ ਹੈ । ਕੰਪਨ ਦਾ ਅਰਥ ਹੈ ਕਿਸੇ ਵਸਤੂ ਦਾ ਤੇਜ਼ੀ ਨਾਲ ਬਾਰ-ਬਾਰ ਇੱਧਰ-ਉੱਧਰ ਗਤੀ ਕਰਨਾ ।

ਪ੍ਰਸ਼ਨ 2.
ਇੱਕ ਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ਕਿ ਧੁਨੀ ਦੇ ਸ੍ਰੋਤ ਨੇੜੇ ਵਾਯੂ ਵਿੱਚ ਨਪੀੜਨ (Compressions) ਅਤੇ ਵਿਰਲਾਂ (Rarefactions) ਕਿਵੇਂ ਉਤਪੰਨ ਹੁੰਦੇ ਹਨ ?
ਉੱਤਰ-
ਧੁਨੀ ਸ੍ਰੋਤ ਦੇ ਨੇੜੇ ਵਾਯੂ ਵਿੱਚ ਨਪੀੜਨ ਅਤੇ ਵਿਰਲਾਂ (ਨਿਖੇੜਨ) ਦਾ ਉਤਪੰਨ ਹੋਣਾ – ਧੁਨੀ ਦੇ ਸੰਚਾਰ ਲਈ ਹਵਾ ਸਭ ਤੋਂ ਸਾਧਾਰਨ ਮਾਧਿਅਮ ਹੈ । ਜਦੋਂ ਕੋਈ ਵਸਤ ਕੰਪਨ ਕਰਦੀ ਹੋਈ ਅੱਗੇ ਵੱਲ ਵੱਧਦੀ ਹੈ ਤਾਂ ਇਹ ਆਪਣੇ ਸਾਹਮਣੇ ਦੀ ਹਵਾ ਨੂੰ ਧੱਕਦੀ ਹੋਈ ਨਪੀੜਦੀ ਹੈ ਅਤੇ ਇਸ ਤਰ੍ਹਾਂ ਇੱਕ ਉੱਚ ਦਬਾਅ ਵਾਲਾ ਖੇਤਰ ਪੈਦਾ ਹੋ ਜਾਂਦਾ ਹੈ । ਇਸ ਖੇਤਰ ਨੂੰ ਨਪੀੜਨ (C) ਕਹਿੰਦੇ ਹਨ । ਇਹ ਨਪੀੜਨ ਕੰਪਨ ਕਰ ਰਹੀ ਵਸਤੁ ਤੋਂ ਦੁਰ ਅੱਗੇ ਵੱਲ ਗਤੀ ਕਰਦਾ ਹੈ । ਜਦੋਂ ਕੰਪਨ ਕਰਦੀ ਵਸਤੁ ਪਿੱਛੇ ਵੱਲ ਕੰਪਨ ਕਰਦੀ ਹੈ ਤਾਂ ਇੱਕ ਘੱਟ ਦਬਾਅ ਵਾਲਾ ਖੇਤਰ ਉਤਪੰਨ ਹੋ ਜਾਂਦਾ ਹੈ, ਜਿਸਨੂੰ ਨਿਖੇੜਨ ਜਾਂ ਵਿਰਲਨ (R) ਕਹਿੰਦੇ ਹਨ । ਜਦੋਂ ਵਸਤੁ ਕੰਪਨ ਕਰਦੀ ਹੈ (ਅਰਥਾਤ ਅੱਗੇ ਅਤੇ ਪਿੱਛੇ ਤੇਜ਼ੀ ਨਾਲ ਗਤੀ ਕਰਦੀ ਹੈ। ਤਾਂ ਹਵਾ ਵਿੱਚ ਨਪੀੜਨ ਅਤੇ ਨਿਖੇੜਨ ਦੀ ਇੱਕ ਲੜੀ ਬਣ ਜਾਂਦੀ ਹੈ । ਇਹੋ ਨਪੀੜਨ (C) ਅਤੇ ਨਿਖੇੜਨ (R) ਧੁਨੀ ਤਰੰਗ ਬਣਾਉਂਦੇ ਹਨ ਜਿਹੜੀ ਮਾਧਿਅਮ ਵਿੱਚ ਦੀ ਹੋ ਕੇ ਅਗਾਂਹ ਸੰਚਾਰ ਕਰਦੀ ਹੈ । ਨਪੀੜਨ (C) ਉੱਚ ਦਬਾਅ ਦਾ ਖੇਤਰ ਅਤੇ ਨਿਖੇੜਨ (R) ਘੱਟ ਦਬਾਅ ਦਾ ਖੇਤਰ ਹੈ ।

ਪ੍ਰਸ਼ਨ 3.
ਕਿਹੜੇ ਪ੍ਰਯੋਗ ਨਾਲ ਇਹ ਦਰਸਾਇਆ ਜਾ ਸਕਦਾ ਹੈ ਕਿ ਧੁਨੀ ਸੰਚਾਰਣ ਦੇ ਲਈ ਪਦਾਰਥਮਈ ਮਾਧਿਅਮ (material medium) ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਧੁਨੀ ਸੰਚਾਰਣ ਲਈ ਪਦਾਰਥਮਈ ਮਾਧਿਅਮ ਦੀ ਜ਼ਰੂਰਤ – ਧੁਨੀ ਇੱਕ ਯੰਤ੍ਰਿਕ ਤਰੰਗ ਹੈ ਅਤੇ ਇਸਦੇ ਸੰਚਾਰ ਲਈ ਕਿਸੇ ਪਦਾਰਥ ਜਿਵੇਂ ਹਵਾ, ਪਾਣੀ, ਸਟੀਲ ਆਦਿ ਦਾ ਹੋਣਾ ਜ਼ਰੂਰੀ ਹੈ । ਧੁਨੀ ਨਿਰਵਾਤ (ਨਿਰਵਾਯੂ ਵਿੱਚ ਨਹੀਂ ਚਲ ਸਕਦੀ ਹੈ । ਇਸਨੂੰ ਹੇਠਾਂ ਦਿੱਤੇ ਪ੍ਰਯੋਗ ਦੁਆਰਾ ਸਿੱਧ ਕੀਤਾ ਜਾ ਸਕਦਾ ਹੈ-

ਪ੍ਰਯੋਗ – ਇੱਕ ਬਿਜਲਈ ਘੰਟੀ ਅਤੇ ਇੱਕ ਕੱਚ ਦਾ ਹਵਾ ਰੋਧੀ ਬੈਲਜਾਰ ਲਓ । ਬਿਜਲਈ ਘੰਟੀ ਨੂੰ ਬੈਲਜਾਰ ਵਿੱਚ ਲਟਕਾਓ । ਬੈਲਜਾਰ ਨੂੰ ਚਿੱਤਰ ਵਾਂਗ ਹਵਾ-ਨਿਕਾਸੀ ਪੰਪ ਨਾਲ ਜੋੜੋ । ਘੰਟੀ ਦਾ ਸਵਿੱਚ ਦਬਾਉਣ ਤੇ ਤੁਹਾਨੂੰ ਉਸਦੀ ਧੁਨੀ ਸੁਣਾਈ ਦੇਵੇਗੀ । ਹੁਣ ਹਵਾ-ਨਿਕਾਸੀ ਪੰਪ ਨੂੰ ਚਲਾਓ । ਜਦੋਂ ਬੈਲਜਾਰ ਦੀ ਹਵਾ ਹੌਲੀ-ਹੌਲੀ ਬਾਹਰ ਨਿਕਲਦੀ ਹੈ, ਘੰਟੀ ਦੀ ਧੁਨੀ ਹੌਲੀ ਹੁੰਦੀ ਜਾਂਦੀ ਹੈ, ਜਦੋਂ ਕਿ ਉਸ ਵਿਚੋਂ ਉਹੀ ਬਿਜਲੀ ਧਾਰਾ ਗੁਜ਼ਰ ਰਹੀ ਹੈ । ਕੁਝ ਸਮੇਂ ਬਾਅਦ ਜਦੋਂ ਬੈਲਜਾਰ ਵਿੱਚ ਬਹੁਤ ਘੱਟ ਹਵਾ ਬਾਕੀ ਰਹਿ ਜਾਂਦੀ ਹੈ ਤਾਂ ਤੁਹਾਨੂੰ ਬਹੁਤ ਮੱਧਮ ਧੁਨੀ ਸੁਣਾਈ ਦਿੰਦੀ ਹੈ । ਜੇਕਰ ਬੈਲਜਾਰ ਦੀ ਸਾਰੀ ਹਵਾ ਬਾਹਰ ਕੱਢ ਦਿੱਤੀ ਜਾਵੇ ਤਾਂ ਤੁਸੀਂ ਘੰਟੀ ਦੀ ਧੁਨੀ ਨੂੰ ਸੁਣ ਨਹੀਂ ਪਾਉਗੇ । ਇਸ ਤੋਂ ਸਿੱਧ ਹੁੰਦਾ ਹੈ ਕਿ ਧੁਨੀ ਲਈ ਪਦਾਰਥਮਈ ਮਾਧਿਅਮ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 4.
ਧੁਨੀ ਨੂੰ ਲੰਮੇ-ਦਾਅ ਜਾਂ ਲਾਂਗੀਚਿਊਡੀਨਲ ਤਰੰਗ ਕਿਉਂ ਕਹਿੰਦੇ ਹਨ ?
ਉੱਤਰ-
ਧੁਨੀ ਤਰੰਗਾਂ ਲੰਮੇ-ਦਾਅ ਜਾਂ ਲਾਂਗੀਚਿਊਡੀਨਲ ਤਰੰਗਾਂ ਕਹਾਉਂਦੀਆਂ ਹਨ ਕਿਉਂਕਿ ਇਹਨਾਂ ਤਰੰਗਾਂ ਵਿੱਚ ਮਾਧਿਅਮ (ਹਵਾ) ਦੇ ਕਣਾਂ ਦਾ ਵਿਸਥਾਪਨ ਹਲਚਲ ਦੇ ਸੰਚਰਣ ਦੀ ਦਿਸ਼ਾ ਦੇ ਸਮਾਨੰਤਰ ਹੁੰਦਾ ਹੈ । ਕਣ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਗਤੀ ਨਹੀਂ ਕਰਦੇ ਪਰੰਤੁ ਆਪਣੀ ਮੱਧ ਸਥਿਤੀ ਵਿਰਾਮ ਅਵਸਥਾ ਵਾਲੀ ਸਥਿਤੀ ਦੇ ਅੱਗੇ-ਪਿੱਛੇ ਡੋਲਨ ਕਰਦੇ ਹਨ । ਕਿਸੇ ਮਾਧਿਅਮ ਵਿੱਚ ਧੁਨੀ ਨਿਖੇੜਨਾਂ (C) ਅਤੇ ਵਿਰਲਨਾਂ (R) ਦੇ ਰੂਪ ਵਿੱਚ ਅਗਾਂਹ ਵੱਲ ਤੁਰਦੀ ਹੈ ।

ਪ੍ਰਸ਼ਨ 5.
ਧੁਨੀ ਦਾ ਕਿਹੜਾ ਗੁਣ ਕਿਸੇ ਹਨੇਰੇ ਕਮਰੇ ਵਿੱਚ ਹੋਰ ਸਾਥੀਆਂ ਨਾਲ ਬੈਠੇ ਤੁਹਾਡੇ ਮਿੱਤਰ ਦੀ ਅਵਾਜ਼ ਪਹਿਚਾਣਨ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ?
ਉੱਤਰ-
ਧੁਨੀ ਦੀ ਗੁਣਵੱਤਾ ਵਾਲੇ ਲੱਛਣ ਦੇ ਅਧਾਰ ‘ਤੇ ਅਸੀਂ ਹਨੇਰੇ ਵਿੱਚ ਬੈਠੇ ਮਿੱਤਰਾਂ ਦੀ ਅਵਾਜ਼ ਦੀ ਪਹਿਚਾਣ ਕਰ ਸਕਦੇ ਹਾਂ ।

ਪ੍ਰਸ਼ਨ 6.
ਬੱਦਲ ਦੀ ਗਰਜ ਅਤੇ ਚਮਕ ਨਾਲ-ਨਾਲ ਇੱਕੋ ਸਮੇਂ ਉਤਪੰਨ ਹੁੰਦੇ ਹਨ ਪਰੰਤੂ ਚਮਕ ਦਿਖਾਈ ਦੇਣ ਦੇ ਕੁਝ ਸੈਕਿੰਡ ਬਾਅਦ ਗਰਜ ਸੁਣਾਈ ਦੇਂਦੀ ਹੈ | ਅਜਿਹਾ ਕਿਉਂ ਹੁੰਦਾ ਹੈ ? |
ਉੱਤਰ-
ਅਕਾਸ਼ੀ ਬਿਜਲੀ ਦੀ ਚਮਕ ਅਤੇ ਬੱਦਲ ਦੀ ਗਰਜ ਨਾਲ-ਨਾਲ ਉਤਪੰਨ ਹੁੰਦੇ ਹਨ । ਪ੍ਰਕਾਸ਼ ਦੀ ਚਾਲ (3 × 108 m/s) ਧੁਨੀ ਦੀ ਚਾਲ (340 m/s) ਨਾਲੋਂ ਬਹੁਤ ਜ਼ਿਆਦਾ ਹੈ । ਇਸ ਲਈ ਧੁਨੀ ਦੀ ਅਵਾਜ਼ ਦੀ ਤੁਲਨਾ ਵਿੱਚ ਪ੍ਰਕਾਸ਼ ਬਹੁਤ ਪਹਿਲਾਂ ਪਹੁੰਚ ਜਾਂਦਾ ਹੈ ।

ਪ੍ਰਸ਼ਨ 7.
ਕਿਸੇ ਵਿਅਕਤੀ ਦੀ ਔਸਤ ਸੁਣਨਯੋਗ ਸੀਮਾ (Hearing Range) 20 Hz ਤੋਂ 20 kHz ਹੈ । ਇਹਨਾਂ ਦੋ ਆਤੀਆਂ ਦੇ ਲਈ ਧੁਨੀ ਤਰੰਗਾਂ ਦੀ ਤਰੰਗ ਲੰਬਾਈ ਪਤਾ ਕਰੋ । ਹਵਾ ਵਿੱਚ ਧੁਨੀ ਦਾ ਵੇਗ 344 ms-1 ਹੈ ।
ਹੱਲ:
(i) ਪਹਿਲੀ ਸਥਿਤੀ ਜਦੋਂ ਸਣਨਯੋਗ ਰੰਜ ਦੀ ਹੇਠਲੀ ਸੀਮਾ ਹੈ
ਇੱਥੇ ਧੁਨੀ ਦੀ ਆਕ੍ਰਿਤੀ (v1 ) = 20 Hz
ਹਵਾ ਵਿੱਚ ਧੁਨੀ ਦਾ ਵੇਗ (υ1 ) = 344 ms-1
ਤਰੰਗ ਲੰਬਾਈ (λ1) = ?
ਅਸੀਂ ਜਾਣਦੇ ਹਾਂ, υ1 = v1 × λ1

ਪ੍ਰਸ਼ਨ 8.
ਦੋ ਬੱਚੇ ਕਿਸੇ ਐਲੂਮੀਨੀਅਮ ਪਾਈਪ ਦੇ ਦੋਵੇਂ ਸਿਰਿਆਂ ‘ਤੇ ਹਨ । ਇੱਕ ਬੱਚਾ ਪਾਈਪ ਦੇ ਸਿਰੇ ‘ਤੇ ਪੱਥਰ ਨਾਲ ਸੱਟ ਮਾਰਦਾ ਹੈ । ਦੂਜੇ ਸਿਰੇ ‘ਤੇ ਬੈਠੇ ਬੱਚੇ ਤੱਕ ਹਵਾ ਅਤੇ ਐਲੂਮੀਨੀਅਮ ਵਿੱਚ ਵੀ ਜਾਣ ਵਾਲੀ ਧੁਨੀ ਤਰੰਗਾਂ ਦੁਆਰਾ ਲਏ ਗਏ ਸਮੇਂ ਦਾ ਅਨੁਪਾਤ (Ratio) ਪਤਾ ਕਰੋ ।
ਹੱਲ:
ਮੰਨ ਲਓ ਪਾਈਪ ਦੀ ਲੰਬਾਈ = l
ਹਵਾ ਵਿੱਚ ਧੁਨੀ ਦਾ ਵੇਗ (Va) = 346 ms-1
ਐਲੂਮੀਨੀਅਮ ਵਿੱਚ ਧੁਨੀ ਦਾ ਵੇਗ (VAl) = 6420 ms-1
∴ ਹਵਾ ਵਿੱਚੋਂ ਹੋ ਕੇ ਜਾਣ ਲਈ ਧੁਨੀ ਨੂੰ ਲੱਗਿਆ ਸਮਾਂ (ta) = PSEB 9th Class Science Solutions Chapter 12 ਧੁਨੀ 3

ਪ੍ਰਸ਼ਨ 9.
ਕਿਸੇ ਧੁਨੀ ਸ੍ਰੋਤ ਦੀ ਆਕ੍ਰਿਤੀ 100 Hz ਹੈ । ਇੱਕ ਮਿੰਟ ਵਿੱਚ ਇਹ ਕਿੰਨੀ ਵਾਰ ਕੰਪਨ ਕਰੇਗਾ ?
ਹੱਲ:
ਸੋਤ ਦੀ ਆਕ੍ਰਿਤੀ = 100 Hz
ਅਰਥਾਤ ਸ੍ਰੋਤ ਦੁਆਰਾ 1 ਸੈਕੰਡ ਵਿੱਚ ਕੀਤੇ ਗਏ ਕੰਪਨਾਂ ਦੀ ਸੰਖਿਆ = 100
∴ 1 ਮਿੰਟ = 60 ਸੈਕੰਡ ਵਿੱਚ ਕੀਤੇ ਗਏ ਕੰਪਨਾਂ ਦੀ ਸੰਖਿਆ = 100 × 60
= 6000

ਪ੍ਰਸ਼ਨ 10.
ਕੀ ਧੁਨੀ ਪਰਾਵਰਤਨ ਦੇ ਉਹਨਾਂ ਨਿਯਮਾਂ ਦਾ ਪਾਲਣ ਕਰਦੀ ਹੈ ਜਿਨ੍ਹਾਂ ਦਾ ਪਾਲਣ ਪ੍ਰਕਾਸ਼ ਦੀਆਂ ਤਰੰਗਾਂ ਕਰਦੀਆਂ ਹਨ ? ਇਹਨਾਂ ਨਿਯਮਾਂ ਨੂੰ ਸਮਝਾਓ ।
ਉੱਤਰ-
ਧੁਨੀ ਦੇ ਪਰਾਵਰਤਨ ਦੇ ਨਿਯਮ ਪੂਰਣ ਰੂਪ ਨਾਲ ਉਹੀ ਹਨ ਜਿਹੜੇ ਪ੍ਰਕਾਸ਼ ਦੀਆਂ ਤਰੰਗਾਂ ਪ੍ਰਦਰਸ਼ਿਤ ਕਰਦੀਆਂ ਹਨ | ਪ੍ਰਕਾਸ਼ ਵਾਂਗ ਧੁਨੀ ਵੀ ਠੋਸ ਜਾਂ ਦ੍ਰਵ ਦੀ ਸਤ੍ਹਾ ਤੋਂ ਪਰਾਵਰਤਿਤ ਹੁੰਦੀ ਹੈ । ਇਹ ਨਿਯਮ ਹਨ-
ਨਿਯਮ 1 – ਪਰਾਵਰਤਕ ਤਲ ਦੇ ਕਿਸੇ ਬਿੰਦੂ ‘ਤੇ ਆਪਤਿਤ ਧੁਨੀ ਤਰੰਗ ਅਤੇ ਅਭਿਲੰਬ ਦੇ ਵਿਚਾਲੇ ਦਾ ਕੋਣ ਅਤੇ ਪਰਾਵਰਤਿਤ ਧੁਨੀ ਤਰੰਗ ਅਤੇ ਅਭਿਲੰਬ ਵਿਚਾਲੇ ਬਣਿਆ ਕੋਣ ਹਮੇਸ਼ਾ ਬਰਾਬਰ ਹੁੰਦਾ ਹੈ ।
ਨਿਯਮ 2 – ਅਪਾਤੀ ਧੁਨੀ ਤਰੰਗ, ਅਭਿਲੰਬ ਅਤੇ ਪਰਾਵਰਤਿਤ ਧੁਨੀ ਤਰੰਗ ਤਿੰਨੋਂ ਇੱਕ ਹੀ ਧਰਾਤਲ ਵਿੱਚ ਹੁੰਦੇ ਹਨ ।

ਪ੍ਰਸ਼ਨ 11.
ਕਿਸੇ ਦੂਰ ਪਈ ਵਸਤੂ ਤੋਂ ਧੁਨੀ ਪਰਾਵਰਤਿਤ ਹੋਣ ਕਰਕੇ ਗੂੰਜ ਪੈਦਾ ਹੁੰਦੀ ਹੈ । ਮੰਨ ਲਉ ਧੁਨੀ ਸ੍ਰੋਤ ਅਤੇ ਪਰਾਵਰਤਿਤ ਸਤ੍ਹਾ (ਦੂਰ ਪਈ ਵਸਤੂ) ਵਿੱਚਕਾਰ ਦੂਰੀ ਸਥਿਰ ਰਹੇ ਤਾਂ ਕਿਸ ਦਿਨ ਗੂੰਜ (echo) ਜਲਦੀ ਸੁਣਾਈ ਦੇਵੇਗੀ
(i) ਜਿਸ ਦਿਨ ਤਾਪਮਾਨ ਵੱਧ ਹੈ ?
(i) ਜਿਸ ਦਿਨ ਤਾਪਮਾਨ ਘੱਟ ਹੈ ?
ਉੱਤਰ-
ਜਿਸ ਦਿਨ ਤਾਪਮਾਨ ਵੱਧ ਹੈ ਉਸ ਦਿਨ ਧੁਨੀ ਦੀ ਚਾਲ ਵੱਧ ਹੋਵੇਗੀ । ਇਸ ਲਈ ਉਸ ਦਿਨ ਗੂੰਜ (ਪ੍ਰਤੀ ਧੁਨੀ) ਜਲਦੀ ਸੁਣਾਈ ਦੇਵੇਗੀ ।

ਪ੍ਰਸ਼ਨ 12.
ਧੁਨੀ ਤਰੰਗਾਂ ਦੇ ਪਰਾਵਰਤਨ ਦੇ ਦੋ ਵਿਹਾਰਕ ਉਪਯੋਗ ਲਿਖੋ ।
ਉੱਤਰ-
ਧੁਨੀ ਤਰੰਗਾਂ ਦੇ ਪਰਾਵਰਤਨ ਦੇ ਵਿਵਹਾਰਕ ਉਪਯੋਗ-
(i) ਸਟੈਥੋਸਕੋਪ ਇੱਕ ਡਾਕਟਰੀ ਯੰਤਰ ਹੈ ਜਿਹੜਾ ਸਰੀਰ ਦੇ ਅੰਦਰ ਮੁੱਖ ਤੌਰ ‘ਤੇ ਦਿਲ ਅਤੇ ਫੇਫੜਿਆਂ ਵਿੱਚ ਉਤਪੰਨ ਹੋਣ ਵਾਲੀ ਧੁਨੀ ਨੂੰ ਸੁਣਨ ਦੇ ਕੰਮ ਆਉਂਦਾ ਹੈ । ਸਟੈਥੋਸਕੋਪ ਵਿੱਚ ਮਰੀਜ਼ ਦੇ ਦਿਲ ਦੀ ਧੜਕਣ ਦੀ ਧੁਨੀ, ਵਾਰ-ਵਾਰ ਪਰਾਵਰਤਨ ਦੇ ਕਾਰਣ ਡਾਕਟਰ ਦੇ ਕੰਨਾਂ ਤੱਕ ਪਹੁੰਚਦੀ ਹੈ ।

(ii) ਮੈਗਾਫੋਨ ਜਾਂ ਲਾਊਡ-ਸਪੀਕਰ, ਹਾਰਨ, ਤੂਤੀ, ਸ਼ਹਿਨਾਈ ਵਰਗੇ ਸੰਗੀਤਕ ਯੰਤਰਾਂ ਦਾ ਅੱਗੇ ਵਾਲਾ ਖੁੱਲਾ ਭਾਗ ਸ਼ੰਕੂ ਆਕਾਰ ਦਾ ਬਣਾਇਆ ਜਾਂਦਾ ਹੈ ਤਾਂ ਜੋ ਸ੍ਰੋਤ ਤੋਂ ਉਤਪੰਨ ਹੋਣ ਵਾਲੀਆਂ ਧੁਨੀ ਤਰੰਗਾਂ ਨੂੰ ਬਾਰ-ਬਾਰ ਪਰਾਵਰਤਿਤ ਕਰਕੇ ਸ੍ਰੋਤਿਆਂ ਵੱਲ ਅੱਗੇ ਵਾਲੀ ਦਿਸ਼ਾ ਵਿੱਚ ਭੇਜਿਆ ਜਾ ਸਕੇ ।

ਪ੍ਰਸ਼ਨ 13.
500 ਮੀਟਰ ਉੱਚੀ ਕਿਸੇ ਮੀਨਾਰ ਦੀ ਚੋਟੀ ਤੋਂ ਇੱਕ ਪੱਥਰ ਮੀਨਾਰ ਦੇ ਅਧਾਰ ਉੱਪਰ ਸਥਿਤ ਇੱਕ ਪਾਣੀ ਦੇ ਤਲਾਬ ਵਿੱਚ ਸੁੱਟਿਆ ਜਾਂਦਾ ਹੈ । ਪਾਣੀ ਵਿੱਚ ਇਸਦੇ ਡਿੱਗਣ ਦੀ ਧੁਨੀ ਚੋਟੀ ਉੱਤੇ ਕਦੋਂ ਸੁਣਾਈ ਦੇਵੇਗੀ ? g = 10 m/s2 ਅਤੇ ਧੁਨੀ ਦੀ ਚਾਲ = 340 ms) .
ਹੱਲ:

ਪ੍ਰਸ਼ਨ 14.
ਇੱਕ ਧੁਨੀ ਤਰੰਗ 339 m/s ਦੀ ਚਾਲ ਨਾਲ ਚੱਲ ਸਕਦੀ ਹੈ । ਜੇਕਰ ਇਸਦੀ ਤਰੰਗ ਲੰਬਾਈ 1.5 m ਹੋਵੇ, ਤਾਂ ਤਰੰਗ ਦੀ ਆਕ੍ਰਿਤੀ ਕਿੰਨੀ ਹੋਵੇਗੀ ? ਕੀ ਇਹ ਸੁਣਨਯੋਗ ਹੋਵੇਗੀ ?
ਹੱਲ:
ਧੁਨੀ ਤਰੰਗ ਦੀ ਚਾਲ (V) = 339 m/s
ਤਰੰਗ ਲੰਬਾਈ (λ) = 1.5 m
ਤਰੰਗ ਦੀ ਆਕ੍ਰਿਤੀ (v) = ?
ਅਸੀਂ ਜਾਣਦੇ ਹਾਂ, ਆਤੀ (v) =
= 226 Hz
ਹਾਂ, ਇਹ ਸੁਣਨਯੋਗ ਹਨ ਕਿਉਂਕਿ ਇਹਨਾਂ ਦੀ ਆਤੀ ਸੁਣਨ ਸੀਮਾ (20 Hz ਤੋਂ 20,000 Hz) ਦੇ ਵਿੱਚ ਹੈ ।

ਪ੍ਰਸ਼ਨ 15.
ਬਹੁਗੂੰਜ (reverberation) ਕੀ ਹੈ ? ਇਸਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਬਹੁਗੂੰਜ (reverberation) – ਧੁਨੀ ਦਾ ਪਰਾਵਰਤਨ ਬਹੁਗੂੰਜ ਅਖਵਾਉਂਦਾ ਹੈ । ਜੇਕਰ ਕਿਸੇ ਵੱਡੇ ਹਾਲ ਵਿੱਚ ਧੁਨੀ ਦੇ ਉਤਪੰਨ ਹੋਣ ਤੋਂ ਬਾਅਦ ਧੁਨੀ ਦਾ ਦੀਵਾਰਾਂ ਅਤੇ ਛੱਤ ਤੋਂ ਬਾਰ-ਬਾਰ ਪਰਾਵਰਤਨ, ਜਿਸਦੇ ਕਾਰਣ ਧੁਨੀ ਲਗਾਤਾਰ ਬਣੀ ਰਹਿੰਦੀ ਹੈ, ਨੂੰ ਬਹੁਗੂੰਜ ਕਹਿੰਦੇ ਹਨ | ਬਹੁਗੰਜ ਬੇਲੋੜੀ ਧੁਨੀ ਹੁੰਦੀ ਹੈ ਕਿਉਂਕਿ ਇਸ ਕਾਰਣ ਸਪੱਸ਼ਟ ਸੁਣਾਈ ਨਹੀਂ ਦਿੰਦਾ ਹੈ । ਇਸਨੂੰ ਘੱਟ ਕਰਨ ਲਈ ਹਾਲ ਦੀਆਂ ਦੀਵਾਰਾਂ ਅਤੇ ਛੱਤ ਉੱਪਰ ਧੁਨੀ ਸੋਖਕ ਪਦਾਰਥ ਜਿਵੇਂ ਨਪੀੜੇ ਹੋਏ ਫਾਈਬਰ ਬੋਰਡ, ਖੁਰਦਰਾ ਪਲਸਤਰ ਜਾਂ ਭਾਰੀ ਪਰਦੇ ਲਗਾ ਕੇ ਢੱਕਿਆ ਜਾਂਦਾ ਹੈ ।

ਪ੍ਰਸ਼ਨ 16.
ਧੁਨੀ ਦੇ ਉੱਚੇਪਨ ਤੋਂ ਕੀ ਭਾਵ ਹੈ ? ਇਹ ਕਿਹੜੇ ਕਾਰਕਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਧੁਨੀ ਦਾ ਉੱਚਾਪਨ ਕੰਨਾਂ ਦੀ ਸੰਵੇਦਨਸ਼ੀਲਤਾ ਦਾ ਮਾਪ ਹੈ । ਇਹ ਤੀਬਰਤਾ ਦੇ ਸਮਾਨ ਕਿਸੇ ਇਕਾਈ ਖੇਤਰਫਲ ਵਿੱਚੋਂ 1 ਸੈਕਿੰਡ ਵਿੱਚ ਗੁਜ਼ਰਨ ਵਾਲੀ ਧੁਨੀ ਉਰਜਾ ਨਹੀਂ ਹੈ । ਦੋ ਧੁਨੀਆਂ ਸਮਾਨ ਤੀਬਰਤਾ ਦੀਆਂ ਹੋ ਸਕਦੀਆਂ ਹਨ ਪਰ ਫਿਰ ਵੀ ਇਹਨਾਂ ਵਿੱਚੋਂ ਇੱਕ ਧੁਨੀ ਨੂੰ ਦੂਸਰੀ ਧੁਨੀ ਦੀ ਤੁਲਨਾ ਵਿੱਚ ਵੱਧ ਉੱਚੀ ਧੁਨੀ ਦੇ ਰੂਪ ਵਿੱਚ ਸੁਣਿਆ ਜਾ ਸਕਦਾ ਹੈ ਕਿਉਂਕਿ ਕੰਨ ਇਸ ਧੁਨੀ ਲਈ ਸੰਵੇਦਨਸ਼ੀਲ ਹਨ ।

ਪ੍ਰਸ਼ਨ 17.
ਚਮਗਾਦੜ ਆਪਣਾ ਸ਼ਿਕਾਰ ਫੜਨ ਲਈ ਪਰਾਧੁਨੀ ਦਾ ਉਪਯੋਗ ਕਿਵੇਂ ਕਰਦਾ ਹੈ ? ਵਰਣਨ ਕਰੋ ।
ਉੱਤਰ-
ਚਮਗਾਦੜ ਹਨੇਰੀ ਰਾਤੀ ਵਿੱਚ ਆਪਣੇ ਭੋਜਨ ਨੂੰ ਖੋਜਣ ਦੇ ਲਈ ਉੱਡਦੇ ਵਕਤ ਪਧੁਨੀ ਤਰੰਗਾਂ ਉਤਸਰਜਿਤ ਕਰਦੀ ਹੈ ਅਤੇ ਪਰਿਵਰਤਨ ਦੇ ਬਾਅਦ ਇਹਨਾਂ ਦੀ ਟੋਹ (detect) ਲਗਾ ਲੈਂਦੀ ਹੈ । ਚਮਗਾਦੜ ਦੁਆਰਾ ਉਤਪੰਨ ਉੱਚ ਤਿੱਖਾਪਣ ਵਾਲੀ ਪਰਾਧੁਨੀ ਚਿੱਚੋਂ ਦੀਆਂ ਅਵਾਜ਼ਾਂ, ਰੁਕਾਵਟਾਂ ਜਾਂ ਪਤੰਗਿਆਂ ਤੋਂ ਪਰਾਵਰਤਿਤ ਹੋ ਕੇ ਚਮਗਾਦੜ ਦੇ ਕੰਨਾਂ ਤੱਕ ਪਹੁੰਚਦੀਆਂ ਹਨ । ਇਹਨਾਂ ਪਰਾਵਰਤਿਤ ਅਵਾਜ਼ਾਂ ਦੀ ਪ੍ਰਕਿਰਤੀ ਤੋਂ ਚਮਗਾਦੜ ਨੂੰ ਪਤਾ ਚਲਦਾ ਹੈ ਕਿ ਰੁਕਾਵਟ ਜਾਂ ਪਤੰਗਾ (ਸ਼ਿਕਾਰ) ਕਿੱਥੇ ਹੈ ਅਤੇ ਕਿਸ ਪ੍ਰਕਾਰ ਦਾ ਹੈ । ਉਹ ਸਹਿਜੇ ਹੀ ਉਸ ਦਾ ਸ਼ਿਕਾਰ ਕਰ ਲੈਂਦਾ ਹੈ ।

ਪ੍ਰਸ਼ਨ 18.
ਵਸਤੂਆਂ ਨੂੰ ਸਾਫ ਕਰਨ ਲਈ ਪਰਾਸਰਵਣ ਧੁਨੀ ਦਾ ਉਪਯੋਗ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਪਰਾਧੁਨੀ ਨੂੰ ਆਮ ਤੌਰ ‘ਤੇ ਉਨ੍ਹਾਂ ਭਾਗਾਂ ਨੂੰ ਸਾਫ ਕਰਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਤੱਕ ਪਹੁੰਚਣਾ ਕਠਿਨ ਹੁੰਦਾ ਹੈ, ਜਿਵੇਂ ਸਪਿਰਲਾਕਾਰ ਨਲੀ, ਟੇਢੇ-ਮੇਢੇ ਅਕਾਰ ਵਾਲੇ ਪੁਰਜ਼ੇ, ਇਲੈੱਕਟ੍ਰਾਨਿਕ ਉਪਕਰਣ ਆਦਿ । ਜਿਹੜੀਆਂ ਵਸਤੂਆਂ ਨੂੰ ਸਾਫ ਕਰਨਾ ਹੁੰਦਾ ਹੈ ਉਹਨਾਂ ਨੂੰ ਸਾਫ ਕਰਨ ਵਾਲੇ ਘੋਲ ਵਿੱਚ ਰੱਖਿਆ ਜਾਂਦਾ ਹੈ ਅਤੇ ਇਸ ਘੋਲ ਵਿੱਚ ਪਰਾਧੁਨੀ ਤਰੰਗਾਂ ਭੇਜੀਆਂ ਜਾਂਦੀਆਂ ਹਨ । ਉੱਚ ਆਵਤੀ ਦੇ ਕਾਰਣ, ਧੂੜ, ਚਿਕਨਾਈ ਅਤੇ ਗੰਦਗੀ ਦੇ ਕਣ ਅਲੱਗ ਹੋ ਕੇ ਹੇਠਾਂ ਡਿੱਗ ਜਾਂਦੇ ਹਨ । ਇਸ ਪ੍ਰਕਾਰ ਵਸਤੂ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ ।

ਪ੍ਰਸ਼ਨ 19.
ਸੋਨਾਰ ਦੀ ਕਾਰਜ-ਵਿਧੀ (working) ਅਤੇ ਉਪਯੋਗਾਂ ਦਾ ਵਰਣਨ ਕਰੋ ।
ਉੱਤਰ-

ਸੋਨਾਰ (SONAR) – ਸੋਨਾਰ ਇੱਕ ਅਜਿਹੀ ਜਗਤ ਹੈ ਜਿਸ ਵਿੱਚ, ਪਾਣੀ ਅੰਦਰ ਪਈਆਂ ਵਸਤੂਆਂ ਦੀ ਦੁਰੀ, ਦਿਸ਼ਾ ਅਤੇ ਚਾਲ ਮਾਪਣ ਦੇ ਲਈ ਪਧੁਨੀ ਤਰੰਗਾਂ ਦਾ ਉਪਯੋਗ ਕੀਤਾ ਜਾਂਦਾ ਹੈ ।

ਕਾਰਜਵਿਧੀ – ਸੋਨਾਰ ਵਿੱਚ ਇੱਕ ਟਰਾਂਸਮੀਟਰ ਅਤੇ ਇੱਕ ਸੂਚਕ ਯੰਤਰ ਹੈ ਜਿਸ ਨੂੰ ਕਿਸੇ ਕਿਸ਼ਤੀ ਜਾਂ ਜਹਾਜ਼ ਵਿੱਚ ਲਗਾਇਆ ਜਾਂਦਾ ਹੈ ।

ਟਰਾਂਸਮੀਟਰ ਪਧੁਨੀ ਤਰੰਗਾਂ ਉਤਪੰਨ ਕਰਦਾ ਅਤੇ ਛੱਡਦਾ ਹੈ । ਇਹ ਤਰੰਗਾਂ ਪਾਣੀ ਵਿੱਚ ਚਲਦੀਆਂ ਹਨ ਅਤੇ ਸਮੁੰਦਰੀ ਤਲ ਵਿੱਚ ਪਈ ਵਸਤੂ ਦੇ ਨਾਲ ਟਕਰਾਉਣ ਤੋਂ ਬਾਅਦ ਪਰਾਵਰਤਿਤ ਹੋ ਕੇ ਸੂਚਕ ਯੰਤਰ ਦੁਆਰਾ ਹਿਣ ਕਰ ਲਈਆਂ ਜਾਂਦੀਆਂ ਹਨ । ਸੂਚਕ ਯੰਤਰ ਪਰਾਧੁਨੀ ਤਰੰਗਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲ ਦਿੰਦਾ ਹੈ । ਪਾਣੀ ਵਿੱਚ ਧੁਨੀ ਦੀ ਚਾਲ ਅਤੇ ਧੁਨੀ ਦੇ ਧੁਨੀ-ਸੋਤ (Transmitter) ਤੋਂ ਜਾਣ ਅਤੇ ਆਉਣ ਦਾ ਸਮਾਂ-ਅੰਤਰਾਲ ਪਤਾ ਕਰਕੇ ਉਸ ਵਸਤੂ ਦੀ ਦੁਰੀ ਪਤਾ ਕੀਤੀ ਜਾ ਸਕਦੀ ਹੈ । ਮੰਨ ਲਓ ਪਰਾਧੁਨੀ ਸੰਕੇਤ ਦੇ ਭੇਜਣ ਅਤੇ ਵਾਪਸ ਪ੍ਰਾਪਤ ਕਰਨ ਦਾ ਸਮਾਂ ਅੰਤਰਾਲ ‘t’ ਹੈ ਅਤੇ ਸਮੁੰਦਰ ਵਿੱਚ ਧੁਨੀ ਦੀ ਚਾਲ V ਹੈ ਤਾਂ ਸਤ੍ਹਾ ਤੋਂ ਵਸਤੂ ਦੀ ਦੂਰੀ 2 d ਹੋਵੇਗੀ
∴ 2 d = V × t

ਇਸ ਵਿਧੀ ਨੂੰ ਪਰਾਧੁਨੀ ਗਸ਼ਤ (Echo-Ranging) ਕਹਿੰਦੇ ਹਨ ।
ਉਪਯੋਗ – ਸੋਨਾਰ ਦਾ ਉਪਯੋਗ ਸਮੁੰਦਰ ਦੀ ਡੂੰਘਾਈ ਪਤਾ ਕਰਨ ਅਤੇ ਸਮੁੰਦਰ ਅੰਦਰ ਸਥਿਤ ਚੱਟਾਨਾਂ, ਪਣਡੁੱਬੀਆਂ, ਬਰਫ ਦੇ ਤੋਦੇ (lceberg), ਡੁੱਬੇ ਹੋਏ ਜਹਾਜ਼ ਆਦਿ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 20.
ਇੱਕ ਪਣਡੁੱਬੀ ਉੱਪਰ ਲੱਗੀ ਸੋਨਾਰ ਯੁਕਤੀ ਸੰਕੇਤ ਭੇਜਦਾ ਹੈ ਅਤੇ ਗੂੰਜ (echo) 5 s ਬਾਅਦ ਗ੍ਰਹਿਣ ਕਰਦਾ ਹੈ । ਜੇਕਰ ਪਣਡੁੱਬੀ ਤੋਂ ਵਸਤੁ ਦੀ ਦੂਰੀ 3625 m ਹੋਵੇ ਤਾਂ ਧੁਨੀ ਦੀ ਚਾਲ ਦਾ ਪਤਾ ਕਰੋ ।
ਹੱਲ:
ਧੁਨੀ ਤਰੰਗ ਅਤੇ ਟੋਹੇ ਜਾਣ ਦੇ ਵਿਚਕਾਰ ਲੱਗਿਆ ਸਮਾਂ t = 5 s.
ਸਮੁੰਦਰ ਦੀ ਡੂੰਘਾਈ (d) = 3625 m
ਪਰਾਸਰਵਣ ਧੁਨੀ ਦੁਆਰਾ ਤੈਅ ਕੀਤੀ ਗਈ ਦੂਰੀ (24) = 2 × 3625 m
= 7250 m
ਅਸੀਂ ਜਾਣਦੇ ਹਾਂ, 2d = ਧੁਨੀ ਦੀ ਚਾਲ × ਸਮਾਂ
7250 = ਧੁਨੀ ਦੀ ਚਾਲ × 5
∴ ਧੁਨੀ ਦੀ ਚਾਲ (υ) = 7250/5
= 1450 m/s

ਪ੍ਰਸ਼ਨ 21.
ਕਿਸੇ ਧਾਤ ਦੇ ਬਲਾਕ ਵਿੱਚ ਦੋਸ਼ਾਂ (defects) ਦਾ ਪਤਾ ਲਗਾਉਣ ਦੇ ਲਈ ਪਰਾਸਰਵਣ ਧੁਨੀ ਦਾ ਉਪਯੋਗ ਕਿਵੇਂ ਕੀਤਾ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਪਰਾਧੁਨੀ ਦਾ ਉਪਯੋਗ ਧਾਤ ਦੇ ਬਲਾਕਾਂ ਵਿੱਚ ਦਰਾਰਾਂ ਅਤੇ ਹੋਰ ਦੋਸ਼ਾਂ ਦਾ ਪਤਾ ਲਗਾਉਣ ਲਈ ਕੀਤਾ ਜਾ ਸਕਦਾ ਹੈ । ਧਾਤਵੀ ਵਸਤੂਆਂ ਨੂੰ ਅਕਸਰ ਵੱਡੇ-ਵੱਡੇ ਭਵਨਾਂ, ਪੁਲਾਂ, ਮਸ਼ੀਨਾਂ ਅਤੇ ਵਿਗਿਆਨਕ ਉਪਕਰਨਾਂ ਬਣਾਉਣ ਵਾਸਤੇ ਵਰਤੋਂ ਵਿੱਚ ਲਿਆਇਆ ਜਾਂਦਾ ਹੈ । ਧਾਤਾਂ ਦੇ ਬਲਾਕਾਂ ਵਿੱਚ ਦਰਾਰਾਂ ਜਾਂ ਛੇਕ ਜੋ ਬਾਹਰ ਤੋਂ ਦਿਖਾਈ ਨਹੀਂ ਦਿੰਦੇ ਢਾਂਚੇ ਦੀ ਬਣਤਰ ਦੀ ਮਜ਼ਬੂਤੀ ਘੱਟ ਕਰ ਦਿੰਦੇ ਹਨ । ਪਰਾਧੁਨੀ ਤਰੰਗਾਂ ਧਾਤ ਦੇ ਬਲਾਕ ਵਿੱਚੋਂ ਦੀ ਲੰਘਾਈਆਂ ਜਾਂਦੀਆਂ ਹਨ ਅਤੇ ਆਰ-ਪਾਰ ਹੋਣ ਵਾਲੀਆਂ ਤਰੰਗਾਂ ਦਾ ਪਤਾ ਲਗਾਉਣ ਲਈ ਸੂਚਕ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ । ਜੇਕਰ ਥੋੜ੍ਹਾ ਜਿਹਾ ਹੀ ਨੁਕਸ ਹੈ ਤਾਂ ਪਰਾਧੁਨੀ ਤਰੰਗਾਂ ਪਰਾਵਰਤਿਤ ਹੋ ਜਾਂਦੀਆਂ ਹਨ ਜੋ ਦੋਸ਼ ਹੋਣ ਦੀ ਪਰਿਸਥਿਤੀ ਨੂੰ ਦਰਸਾਉਂਦੀ ਹੈ ।

ਪ੍ਰਸ਼ਨ 22.
ਮਨੁੱਖੀ ਕੰਨ ਕਿਸ ਤਰ੍ਹਾਂ ਕੰਮ ਕਰਦਾ ਹੈ ? ਵਰਣਨ ਕਰੋ ।
ਉੱਤਰ-
ਮਨੁੱਖੀ ਕੰਨ ਦੀ ਕਾਰਜ ਵਿਧੀ- ਮਨੁੱਖ ਦੇ ਬਾਹਰੀ ਕੰਨ ਨੂੰ “ਪਿੰਨਾਂ’ ਜਾਂ” ‘‘ਕੰਨ ਪਲੱਵ’’ ਕਹਿੰਦੇ ਹਨ ਜੋ ਆਲੇ-ਦੁਆਲੇ ਦੇ ਵਾਤਾਵਰਣ ਤੋਂ ਧੁਨੀ ਨੂੰ ਇਕੱਠਾ ਕਰਦਾ ਹੈ । ਇਹ ਇਕੱਠੀ ਕੀਤੀ ਧੁਨੀ ਕੰਨ ਨਲੀ ਵਿੱਚੋਂ ਗੁਜ਼ਰਦੀ ਹੋਈ ਕੰਨ ਨਲੀ ਦੇ ਸਿਰੇ ਉੱਪਰ ਲੱਗੀ ਪਤਲੀ ਝਿੱਲੀ ’ਤੇ ਡਿੱਗਦੀ ਹੈ । ਇੱਥੇ ਮਾਧਿਅਮ ਦੀ ਨਪੀੜਨ ਕਾਰਣ ਤਿੱਲੀ ਦੇ ਬਾਹਰ ਵੱਲ ਦਬਾਅ ਵੱਧ ਜਾਂਦਾ ਹੈ ਜੋ ਕੰਨ ਨੂੰ ਅੰਦਰ ਵੱਲ ਧੱਕਦਾ ਹੈ । ਨਿਖੇੜਨਾਂ ਦੇ ਪਹੁੰਚਣ ‘ਤੇ ਕੰਨ ਦਾ ਪਰਦਾ ਬਾਹਰ ਵੱਲ ਗਤੀ ਕਰਦਾ ਹੈ । ਇਸ ਤਰ੍ਹਾਂ ਪਰਦਾ ਕੰਪਨ ਕਰਨ ਲੱਗਦਾ ਹੈ । ਕੰਨ ਦੇ ਮੱਧ ਭਾਗ ਵਿੱਚ ਲੱਗੀਆਂ ਤਿੰਨ ਹੱਡੀਆਂ (ਹਥੌੜੀ, ਐਨਵਿਲ ਅਤੇ ਸਟਰਿੱਪ) ਇਹਨਾਂ ਕੰਪਨਾਂ ਨੂੰ ਕਈ ਗੁਣਾਂ ਵੱਡਾ ਕਰ ਦਿੰਦੀਆਂ ਹਨ ਅਤੇ ਇਹਨਾਂ ਦਬਾਅ ਪਰਿਵਰਤਨਾਂ ਨੂੰ ਕੰਨ ਦੇ ਅੰਦਰਲੇ ਭਾਗ ਤੱਕ ਪਹੁੰਚਾ ਦਿੰਦੀਆਂ ਹਨ । ਇੱਥੇ ਇਹਨਾਂ ਦਬਾਅ ਪਰਿਵਰਤਨਾਂ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਦਿੱਤਾ ਜਾਂਦਾ ਹੈ ਅਤੇ ਸੁਣਨ ਤੰਤੂਆਂ ਰਾਹੀਂ ਦਿਮਾਗ ਤੱਕ ਭੇਜ ਦਿੱਤਾ ਜਾਂਦਾ ਹੈ । ਦਿਮਾਗ ਇਹਨਾਂ ਦੀ ਧੁਨੀ ਰੂਪ ਵਿੱਚ ਵਿਆਖਿਆ ਕਰਦਾ ਹੈ ।

The Complete Educational Website

Leave a Reply

Your email address will not be published. Required fields are marked *