ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education
ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education
ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education
ਸਰਕਲ ਕਬੱਡੀ (CIRCLE KABADDI)
ਯਾਦ ਰੱਖਣ ਵਾਲੀਆਂ ਗੱਲਾਂ (Points to Remember)
- ਖੇਡ ਮੈਦਾਨ ਦਾ ਆਕਾਰ = ਵਿਕਾਰ
- ਵਿਤ ਦਾ ਅਰਧ ਵਿਆਸ = 65′ ਤੋਂ 75′ ਫੁੱਟ (50 ਤੋਂ 70 ਮੀ:)
- ਪਾਲੇ ਦਾ ਫ਼ਾਸਲਾ = 20 ਫੁੱਟ (6.10 ਮੀਟਰ)
- ਪਾਲੇ ਦਾ ਨਿਸ਼ਾਨ = ਦੋਵੇਂ ਸਿਰਿਆਂ ਤੇ ਮਿੱਟੀ ਦੇ ਢੇਰ
- ਪਾਲੇ ਦਾ ਵਿਆਸ = 6″ (15 ਸੈਂ. ਮੀ:)
- ਖੇਡ ਦਾ ਸਮਾਂ = 20-20 ਮਿੰਟ ਦੀਆਂ ਦੋ ਪਾਰੀਆਂ
- ਆਰਾਮ ਦਾ ਸਮਾਂ = 5 ਮਿੰਟ
- ਟੀਮ ਦੇ ਖਿਡਾਰੀਆਂ ਦੀ ਗਿਣਤੀ = 14 ਖਿਡਾਰੀ, 6 ਬਦਲਵੇਂ ਖਿਡਾਰੀ
- ਮੈਚ ਦੇ ਅਧਿਕਾਰੀ = ਇਕ ਰੈਫਰੀ, ਦੋ ਅੰਪਾਇਰ, ਇਕ ਸਕੋਰਰ, ਇਕ ਟਾਈਮ ਕੀਪਰ
ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ
- ਖੇਡ ਦੋ ਟੀਮਾਂ ਵਿਚਕਾਰ ਹੁੰਦੀ ਹੈ । ਹਰੇਕ ਟੀਮ ਵਿਚ 14 ਖਿਡਾਰੀ ਖੇਡਦੇ ਹਨ । ਛੇ ਖਿਡਾਰੀ ਬਦਲਵੇਂ (Substitutes) ਹੁੰਦੇ ਹਨ ।
- ਖੇਡ ਦੇ ਦੌਰਾਨ ਕਿਸੇ ਖਿਡਾਰੀ ਦੇ ਸੱਟ ਲੱਗ ਜਾਣ ‘ਤੇ ਉਸਦੀ ਥਾਂ ਬਦਲਵਾਂ ਖਿਡਾਰੀ ਹਿਣ ਕਰ ਲੈਂਦਾ ਹੈ ।
- ਖਿਡਾਰੀ ਕੇਵਲ ਨੰਗੇ ਪੈਰੀਂ ਖੇਡ ਸਕਦਾ ਹੈ ।
- ਖਿਡਾਰੀ ਕੜਾ, ਮੁੰਦਰੀ ਆਦਿ ਪਾ ਕੇ ਨਹੀਂ ਖੇਡ ਸਕਦਾ
- ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ ।
- ਅਜਿਹਾ ਸੁਪਰਸ਼ ਜਾਂ ਆਕਰਮਣ ਮਨ੍ਹਾ ਹੈ, ਜਿਸ ਵਿਚ ਖਿਡਾਰੀ ਦੀ ਜ਼ਿੰਦਗੀ ਨੂੰ ਖ਼ਤਰਾ ਹੋਵੇ ।
- ਮੈਦਾਨ ਤੋਂ ਬਾਹਰ ਖਿਡਾਰੀਆਂ ਨੂੰ ਕੋਚਿੰਗ ਦੇਣਾ ਮਨ੍ਹਾ ਹੈ ।
- ਵਿਰੋਧੀ ਖਿਡਾਰੀ ਆਕਰਮਕ ਖਿਡਾਰੀ ਦੇ ਮੂੰਹ ‘ਤੇ ਹੱਥ ਰੱਖ ਕੇ ਕਬੱਡੀ ਬੋਲਣ ਤੋਂ ਨਹੀਂ | ਰੋਕ ਸਕਦਾ ।
- ਕੋਈ ਵੀ ਖਿਡਾਰੀ ਤੇਲ ਮਲ ਕੇ ਨਹੀਂ ਖੇਡ ਸਕਦਾ ।
- ਜੇਕਰ ਕੋਈ ਖਿਡਾਰੀ ਦਮ ਪਾਉਣ ਸਮੇਂ ਸਾਹ ਰਾਹ ਵਿਚ ਤੋੜ ਦੇਵੇ ਤਾਂ ਰੈਫਰੀ ਦੋਬਾਰਾ ਦਮ ਪਾਉਣ ਲਈ ਕਹਿੰਦਾ ਹੈ ।
ਪ੍ਰਸ਼ਨ 1.
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦੀ ਮਿਆਦ, ਟੀਮਾਂ, | ਅਧਿਕਾਰੀਆਂ ਅਤੇ ਖਿਡਾਰੀਆਂ ਦੀ ਪੁਸ਼ਾਕ ਦਾ ਵਰਣਨ ਕਰੋ ।
ਉੱਤਰ –
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦਾ ਸਮਾਂ, ਟੀਮਾਂ, ਅਧਿਕਾਰੀਆਂ ਦੀ ਪੁਸ਼ਾਕ ਅਤੇ ਖੇਡ ਦੇ ਨਿਯਮ ।
ਖੇਡ ਦਾ ਮੈਦਾਨ (Play Ground) – ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਕਬੱਡੀ ਵੀ | ਕਿਹਾ ਜਾਂਦਾ ਹੈ । ਕਬੱਡੀ ਦਾ ਮੈਦਾਨ 75 ਫੁੱਟ (70 ਮੀ:) ਦੇ ਅਰਧ ਵਿਆਸ ਦਾ ਇਕ ਵਿਤ
(Circie) ਹੁੰਦਾ ਹੈ । ਇਹ 5 ਫੁੱਟ (50 ਮੀ:) ਤੋਂ 75 ਫੁੱਟ ਤਕ ਹੋ ਸਕਦਾ ਹੈ । ਕੇਂਦਰੀ ਵਿਚ ਲਾਈ ਗਈ ਮੱਧ ਰੇਖਾ (Centre line) ਇਸ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ । ਮੱਧ ਰੇਖਾ ਵਿਚਕਾਰ 20 ਫੁੱਟ ਦਾ ਪਾਲਾ ਹੁੰਦਾ ਹੈ । ਪਾਲੇ ਜਾਂ ਦੁਵਾਰ ਦੇ ਦੋਹਾਂ ਸਿਰਿਆਂ ‘ਤੇ ਮਿੱਟੀ ਦੇ ਦੋ ਹੁੰਦੇ ਜਾਂ ਪਾਲੇ ਬਣਾਏ ਜਾਂਦੇ ਹਨ, ਜੋ 6 ਇੰਚ ਵਿਆਸ ਦੇ ਹੁੰਦੇ ਹਨ । ਇਹ ਹੁੰਦੇ ਧਰਤੀ ਵਿਚ ਟਿਕਾ ਦਿੱਤੇ ਜਾਂਦੇ ਹਨ ਅਤੇ ਇਹ ਧਰਤੀ ਤੋਂ ਲਗਪਗ ਇਕ ਫੁੱਟ ਉੱਚੇ ਹੁੰਦੇ ਹਨ । ਮੱਧ ਰੇਖਾ ਦੇ ਦੋਵੇਂ ਪਾਸੇ 20 ਫੁੱਟ 6.1(9 ਮੀਟਰ) ਲੰਬੀ ਰੇਖਾ ਰਾਹੀਂ ਡੀ ਖੇਤਰ (d-Area) ਜਾਂ ਨਿਯਮ ਸੀਮਾ ਅੰਕਿਤ ਕੀਤੀ ਜਾਂਦੀ ਹੈ । ਡੀ ਖੇਤਰ ਹੁੰਦੇ ਜਾਂ ਪਾਲੇ ਦੇ ਦੋਹਾਂ ਪਾਸਿਆਂ ਵਲ 15 ਫੁੱਟ ਦੂਰ ਹੁੰਦਾ ਹੈ । ਕੁਆਟਰ ਸਰਕਲ ਰਾਹੀਂ ਇਸ ਦੀ ਛੋਹ ਮੱਧ ਰੇਖਾ ਨਾਲ ਹੁੰਦੀ ਹੈ । ਹੁੰਦੇ ਇਸ ਦੇ ਵਿਚਕਾਰ ਆ ਜਾਂਦੇ ਹਨ ।
ਖੇਡ ਦਾ ਸਮਾਂ (Duration of Play) – ਖੇਡ 20-5-20 ਮਿੰਟ ਦੀਆਂ ਦੋ ਮਿਆਦਾਂ ਵਿਚ ਹੁੰਦੀ ਹੈ ਅਤੇ ਦੋਹਾਂ ਮਿਆਦਾਂ ਵਿਚਾਲੇ ਪੰਜ ਮਿੰਟ ਦਾ ਆਰਾਮ ਹੁੰਦਾ ਹੈ ।
ਟੀਮਾਂ (Teams) – ਖੇਡ ਦੋ ਟੀਮਾਂ ਵਿਚਾਲੇ ਹੁੰਦੀ ਹੈ | ਹਰੇਕ ਟੀਮ ਵਿਚ ਖਿਡਾਰੀਆਂ ਦੀ ਗਿਣਤੀ 10 ਹੁੰਦੀ ਹੈ ਅਤੇ ਦੋ ਖਿਡਾਰੀ ਬਦਲਵੇਂ (Substitutes) ਹੁੰਦੇ ਹਨ । ਜਦ ਖੇਡ ਦੇ ਦੌਰਾਨ ਕੋਈ ਖਿਡਾਰੀ ਅਯੋਗ ਹੋ ਜਾਵੇ, ਤਾਂ ਇਸ ਨੂੰ ਬਦਲਵੇਂ ਖਿਡਾਰੀ ਨਾਲ ਬਦਲ ਲਿਆ ਜਾਂਦਾ ਹੈ । ਕਿਸੇ ਵੀ ਟੀਮ ਵਿਚ ਖੇਡ ਦੀ ਸਮਾਪਤੀ ਤਕ 8 ਖਿਡਾਰੀ ਜ਼ਰੂਰ ਖੇਡਣੇ ਚਾਹੀਦੇ ਹਨ । ਜੇਕਰ ਕਿਸੇ ਕਾਰਨ ਖਿਡਾਰੀ ਘੱਟ ਖੇਡਣ ਤਾਂ ਵਿਰੋਧੀ ਟੀਮ ਨੂੰ ਉੱਨੇ ਹੀ ਨੰਬਰ ਦੇ ਦਿੱਤੇ ਜਾਂਦੇ ਹਨ ।
ਖਿਡਾਰੀਆਂ ਦੀ ਪੁਸ਼ਾਕ (Dress) – ਖਿਡਾਰੀ ਜਾਂਘੀਆ ਪਾਉਣਗੇ । ਉਹ ਸਿਰਫ਼ ਪਤਲੇ ਰਬੜ ਦੇ ਸੋਲ ਵਾਲਾ ਟੈਨਿਸ-ਸ਼ ਪਾ ਸਕਦੇ ਹਨ ਜਾਂ ਨੰਗੇ ਪੈਰੀਂ ਖੇਡ ਸਕਦੇ ਹਨ । ਖਿਡਾਰੀ ਅੰਗਠੀ ਪਾ ਕੇ ਨਹੀਂ ਖੇਡ ਸਕਦਾ ।
ਅਧਿਕਾਰੀ (Officials) – ਇਸ ਖੇਡ ਵਿਚ ਹੇਠ ਲਿਖੇ ਅਧਿਕਾਰੀ ਹੁੰਦੇ ਹਨ-
- ਰੈਫ਼ਰੀ ਇਕ
- ਅੰਪਾਇਰ ਇਕ
- ਸਕੋਰਰ ਦੋ
- ਟਾਈਮ ਕੀਪਰ ਇਕ ।
ਪ੍ਰਸ਼ਨ 2.
ਪੰਜਾਬ ਸਟਾਈਲ ਕਬੱਡੀ ਖੇਡ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਖੇਡ ਦੇ ਸਾਧਾਰਨ ਨਿਯਮ ।
(GENERAL RULES)
- ਖਿਡਾਰੀ ਆਪਣੀ ਵਾਰੀ ਵੇਲੇ ਉੱਚੀ ਆਵਾਜ਼ ਵਿਚ ਕਬੱਡੀ ਸ਼ਬਦ ਦਾ ਉਚਾਰਨ ਕਰਦੇ-ਕਰਦੇ ਵਿਰੋਧੀ ਦੇ ਕੋਰਟ ਵਿਚ ਜਾਣਗੇ । ਇਹ ਉਚਾਰਨ ਉਹ ਦਮ ਤੋਂ ਲੈ ਕੇ ਮੁੜਦੇ ਸਮੇਂ ਤਕ ਲਗਾਤਾਰ ਕਰਦੇ ਰਹਿਣਗੇ ।
- ਹਮਲਾਵਰ ਘੱਟ ਤੋਂ ਘੱਟ ਵਿਰੋਧੀ ਦੇ ਕੋਰਟ ਦੀ ‘ਨੀਯਤ ਸੀਮਾ’ ਨੂੰ ਜ਼ਰੂਰ ਛੂਹੇਗਾ । ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅੰਪਾਇਰ ਉਸ ਨੂੰ ਫਿਰ ਆਕਰਮਣ ਲਈ ਭੇਜ ਸਕਦਾ ਹੈ । ਜੇਕਰ ਦੂਜੀ ਵਾਰੀ ਵੀ ਨਿਯਤ ਸੀਮਾ ਨੂੰ ਨਹੀਂ ਛੁੰਹਦਾ ਤਾਂ ਵਿਰੋਧੀ ਟੀਮ ਨੂੰ ਇਕ ਨੰਬਰ ਦੇ ਦਿੱਤਾ ਜਾਂਦਾ ਹੈ ।
- ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ । ਹਰੇਕ ਖਿਡਾਰੀ ਨੂੰ ਹਰੇਕ ਅਰਧ ਵਿਚ ਘੱਟ ਤੋਂ ਘੱਟ ਇਕ ਵਾਰੀ ਜ਼ਰੂਰ ਆਕਰਮਣ ਕਰਨਾ ਪੈਂਦਾ ਹੈ ।
- ਜੇਕਰ ਕੋਈ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਕੇ ਮੁੜ ਰਿਹਾ ਹੋਵੇ ਤਾਂ ਉਸ ਦਾ ਪਿੱਛਾ ਉੱਨੀ ਦੇਰ ਤਕ ਨਹੀਂ ਕੀਤਾ ਜਾ ਸਕਦਾ, ਜਦ ਤਕ ਕਿ ਉਹ ਆਪਣੇ ਪੱਖ ਦੀ ਜ਼ਰੂਰੀ ਰੇਖਾ ਨੂੰ ਪਾਰ ਨਹੀਂ ਕਰ ਲੈਂਦੇ ।
- ਜੇਕਰ ਹਮਲਾਵਰ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਨੂੰ ਛੂਹ ਲੈਂਦਾ ਹੈ ਅਤੇ ਫਿਰ ਉਹ ਆਪਣੇ ਕੋਰਟ ਵਿਚ ਵਾਪਸ ਆ ਜਾਂਦਾ ਹੈ ਤਾਂ ਉਸ ਨੂੰ ਇਕ ਨੰਬਰ ਮਿਲ ਜਾਂਦਾ ਹੈ ।
- ਜੇਕਰ ਰੱਖਿਅਕ ਟੀਮ ਦਾ ਕੋਈ ਖਿਡਾਰੀ ਰੁਕਾਵਟ ਪੈਦਾ ਕਰਦਾ ਹੈ ਤਾਂ ਹਮਲਾਵਰ ਟੀਮ ਨੂੰ ਉਸੇ ਵੇਲੇ ਨੰਬਰ ਮਿਲ ਜਾਂਦਾ ਹੈ ।
- ਹਮਲਾਵਰ ਅਤੇ ਵਿਰੋਧੀ ਖਿਡਾਰੀ ਦੇ ਵਿਚਾਲੇ ਛੰਹਦੇ ਅਤੇ ਫੜਦੇ ਸਮੇਂ ਬਾਕੀ ਸਾਰੇ ਖਿਡਾਰੀ ਨੰਬਰ ਦਾ ਫੈਸਲਾ ਹੋ ਜਾਣ ਤਕ ਅਸਥਾਈ ਰੂਪ ਵਿਚ ਆਉਟ ਮੰਨੇ ਜਾਂਦੇ ਹਨ ।
- ਜੇਕਰ ਹਮਲਾਵਰ ਖਿਡਾਰੀ ਸੀਮਾ ਰੇਖਾ ਤੋਂ ਬਾਹਰ ਚਲਾ ਜਾਵੇ ਤਾਂ ਵਿਰੋਧੀ ਟੀਮ ਨੂੰ ਨੰਬਰ ਪ੍ਰਾਪਤ ਹੋਵੇਗਾ । ਦੋਵੇਂ ਖਿਡਾਰੀ ਬਾਹਰ ਨਿਕਲ ਜਾਣ ਦੀ ਹਾਲਤ ਵਿਚ ਕੋਈ ਨੰਬਰ ਪ੍ਰਾਪਤ ਨਹੀਂ ਹੁੰਦਾ, ਸਗੋਂ ਉਸ ਨੰਬਰ ਨੂੰ ਕੌਮਨ ਸਮਝਿਆ ਜਾਂਦਾ ਹੈ ।
- ਅਜਿਹਾ ਸਪਰਸ਼ ਜਾਂ ਹਮਲਾ ਮਨ੍ਹਾਂ ਹੈ, ਜਿਸ ਵਿਚ ਕਿ ਖਿਡਾਰੀ ਦੇ ਜੀਵਨ ਨੂੰ ਖ਼ਤਰਾ ਹੋਵੇ ।
- ਸਰੀਰ ‘ਤੇ ਤੇਲ ਦੀ ਵਰਤੋਂ ਕਰਨਾ ਜਾਂ ਹੱਥਾਂ ਤੇ ਪੈਰਾਂ ਦੇ ਨਹੁੰ ਵਧਾਉਣੇ ਅਯੋਗ ਹਨ ।
- ਬਾਹਰੋਂ ਕਿਸੇ ਤਰ੍ਹਾਂ ਦੀ ਕੋਚਿੰਗ ਨਹੀਂ ਹੋਣੀ ਚਾਹੀਦੀ ।
- ਜੇਕਰ ਹਮਲਾਵਰ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਲੈਂਦਾ ਹੈ, ਤਾਂ ਵਿਰੋਧੀ ਖਿਡਾਰੀ ਆਕਰਮਕ ਨੂੰ ਛੂਹ ਲੈਂਦਾ ਹੈ ਤਾਂ ਦਮ ਤਕ ਉਹ ਦੋਵੇਂ ਹੀ ਇਕ ਦੂਜੇ ਨੂੰ ਪਕੜਦੇ ਹਨ | ਕੋਈ ਦੂਜਾ ਖਿਡਾਰੀ ਆਕਰਮਕ ਖਿਡਾਰੀ ਨੂੰ ਫੜ ਨਹੀਂ ਸਕਦਾ ।
- ਕੋਈ ਵੀ ਖਿਡਾਰੀ ਕਿਸੇ ਦੇ ਵਾਲ (ਕੇਸ ਨਹੀਂ ਫੜ ਸਕਦਾ ।
- ਵਿਰੋਧੀ ਖਿਡਾਰੀ ਹਮਲਾਵਰ ਖਿਡਾਰੀ ਦੇ ਮੂੰਹ ‘ਤੇ ਹੱਥ ਰੱਖ ਕੇ ਜਾਂ ਕਿਸੇ ਹੋਰ ਢੰਗ ਨਾਲ ਉਸ ਨੂੰ ਕਬੱਡੀ ਬੋਲਣ ਤੋਂ ਨਹੀਂ ਰੋਕ ਸਕਦਾ |
- ਖੇਡ ਦੇ ਸਮੇਂ ਬੁਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
- ਜਦ ਤਕ ਖੇਡ ਹੋ ਰਹੀ ਹੋਵੇ ਕੋਈ ਵੀ ਖਿਡਾਰੀ ਪਾਣੀ ਪੀਣ ਲਈ ਬਾਹਰ ਨਹੀਂ ਜਾ ਸਕਦਾ ।
- ਖਿਡਾਰੀ ਆਪਣੇ ਹੱਥਾਂ ਨੂੰ ਮਿੱਟੀ ਲਗਾ ਸਕਦੇ ਹਨ ।
- ਅੰਪਾਇਰ ਹਰ ਉਸ ਖਿਡਾਰੀ ਨੂੰ ਦਮ ਲਈ ਕਹਿ ਸਕਦਾ ਹੈ, ਜਿਹੜਾ ਵਾਰੀ ਲਈ ਨਾ ਗਿਆ ਹੋਵੇ ।
- ਹਮਲਾਵਰ ਖਿਡਾਰੀ ਨੂੰ ਬਿਨਾਂ ਫੜੇ (ਪਕੜੇ ਕੈਂਚੀ ਨਹੀਂ ਮਾਰੀ ਜਾ ਸਕਦੀ ।
- ਕੋਈ ਵੀ ਰੇਡਰ 20 ਸੈਕਿੰਡ ਦੇ ਅੰਦਰ-ਅੰਦਰ ਰੇਡ ਪਾ ਕੇ ਬਿਨਾਂ ਕਿਸੇ ਨੂੰ ਹੱਥ ਲਾਏ ਮੁੜ ਸਕਦਾ ਹੈ । ਜੇਕਰ 30 ਸੈਕਿੰਡ ਦੇ ਸਮੇਂ ਵਿਚ ਕਿਸੇ ਵਿਰੋਧੀ ਨੂੰ ਛੂਹਦਾ ਅਤੇ ਵਾਪਿਸ ਆਪਣੇ ਪੋਲ ਵਿਚ ਨਹੀਂ ਆਉਂਦਾ ਤਾਂ ਵਿਰੋਧੀ ਟੀਮ ਨੂੰ ਇਕ ਅੰਕ ਮਿਲ ਜਾਂਦਾ ਹੈ ।