ਮਾਰਚਿੰਗ (Marching) Game Rules – PSEB 10th Class Physical Education
ਮਾਰਚਿੰਗ (Marching) Game Rules – PSEB 10th Class Physical Education
ਮਾਰਚਿੰਗ (Marching) Game Rules – PSEB 10th Class Physical Education
ਪ੍ਰਸ਼ਨ 1.
ਮਾਰਚਿੰਗ ਵਿੱਚ ਸਾਵਧਾਨ ਤੇ ਵਿਸ਼ਰਾਮ ਤੇ ਪਿੱਛੇ ਮੁੜ ਦੇ ਬਾਰੇ ਦੱਸੋ ।
ਉੱਤਰ-
ਸਾਵਧਾਨ
(ATTENTION)
ਇਹ ਬਹੁਤ ਮਹੱਤਵਪੂਰਨ ਸਥਿਤੀ ਹੈ । ਪੈਰਾਂ ਦੀਆਂ ਅੱਡੀਆਂ ਇਕ ਲਾਈਨ ਨਾਲ ਆਪਸ ਵਿਚ ਜੁੜੀਆਂ ਹੁੰਦੀਆਂ ਹਨ ਅਤੇ 30° ਦਾ ਕੋਣ ਬਣਾਉਂਦੀਆਂ ਹਨ । ਗੋਡੇ ਸਿੱਧੇ, ਸਰੀਰ ਸਿੱਧਾ ਅਤੇ ਛਾਤੀ ਉੱਪਰ ਨੂੰ ਖਿੱਚੀ ਹੁੰਦੀ ਹੈ । ਬਾਂਹਾਂ ਸਰੀਰ ਦੇ ਨਾਲ ਲੱਗੇ ਅਤੇ ਮੁੱਠੀਆਂ ਥੋੜੀਆਂ ਜਿਹੀਆਂ ਬੰਦ ਹੋਣੀਆਂ ਚਾਹੀਦੀਆਂ ਹਨ ।
ਗਰਦਨ ਸਿੱਧੀ ਅਤੇ ਆਪਣੇ ਸਾਹਮਣੇ ਵੱਲ ਨਿਗਾਹ ਕਰਕੇ ਅਤੇ ਸਰੀਰ ਦਾ ਭਾਰ ਦੋਨਾਂ ਪੈਰਾਂ ‘ਤੇ ਬਰਾਬਰ, ਸਾਹ ਕਿਰਿਆ ਕੁਦਰਤੀ ਢੰਗ ਨਾਲ ਲੈਂਦੇ ਹਾਂ ।
ਵਿਸ਼ਰਾਮ
(STAND AT EASE)
ਵਿਸ਼ਰਾਮ ਵਿਚ ਆਪਣਾ ਖੱਬਾ ਪੈਰ ਖੱਬੇ ਪਾਸੇ 12 ਇੰਚ ਦੂਰੀ ਤੱਕ ਲੈ ਕੇ ਜਾਂਦੇ ਹਾਂ, ਜਿਸ ਨਾਲ ਸਰੀਰ ਦਾ ਸਾਰਾ ਭਾਰ ਦੋਨਾਂ ਪੈਰਾਂ ‘ਤੇ ਵੀ ਰਹੇ ਅਤੇ ਦੋਨਾਂ ਬਾਂਹਾਂ ਨੂੰ ਪਿੱਛੇ ਲੈ ਜਾਓ ਜਿਸ ਨਾਲ ਸੱਜਾ ਹੱਥ ਖੱਬੇ ਹੱਥ ਨੂੰ ਫੜੇ ਹੋਏ ਹੋਵੇ ਅਤੇ ਸੱਜੇ ਹੱਥ ਦਾ ਅੰਗਨਾ ਖੱਬੇ ਹੱਥ ‘ਤੇ ਆਰਾਮ ਨਾਲ ਹੋਵੇਗਾ ।
ਦੋਵੇਂ ਬਾਂਹਾਂ ਨੂੰ ਸਿੱਧੇ ਰੱਖਦੇ ਹੋਏ ਉਂਗਲੀਆਂ ਨੂੰ ਪੂਰੀ ਤਰ੍ਹਾਂ ਨਾਲ ਸਿੱਧਾ ਰੱਖਣਾ ਹੈ ।
ਸੱਜੇ ਸਜ
(RIGHT DRESS)
ਸੱਜੇ ਸਜ ਦੀ ਕਮਾਂਡ ਮਿਲਣ ਤੇ ਸਾਰੇ ਵਿਦਿਆਰਥੀ ਖੱਬੇ ਪੈਰ ਤੋਂ ਅੱਗੇ ਵੱਧਦੇ ਹੋਏ 15 ਇੰਚ ਦੇ ਫਾਸਲੇ ‘ਤੇ ਸਥਾਨ ਗ੍ਰਹਿਣ ਕਰਨਗੇ, ਪਰ ਇਸ ਵਿਚ ਸੱਜੇ ਵੱਲ ਨੂੰ ਖੜਾ ਵਿਦਿਆਰਥੀ ਉੱਥੇ ਹੀ ਖੜ੍ਹਾ ਹੋਵੇਗਾ । ਪਹਿਲੀ ਲਾਇਨ ਵਿਚ ਖੜੇ ਸਾਰੇ ਵਿਦਿਆਰਥੀ ਸੱਜਾ ਹੱਥ ਆਪਣੇ ਮੋਢੇ ਦੇ ਬਰਾਬਰ ਅੱਗੇ ਨੂੰ ਵਧਾਵੇਗਾ ਅਤੇ ਹੱਥ ਦੀਆਂ ਉਂਗਲੀਆਂ ਬੰਦ ਹੋਣਗੀਆਂ । ਦੂਸਰੇ ਵਿਦਿਆਰਥੀ ਉਸ ਦੇ ਸੱਜੇ ਵੱਲ ਨੂੰ ਹੱਥ ਦੁਆਰਾ ਛੂਹਦੇ ਹੋਏ ਖੜੇ ਹੋਣਗੇ ਅਤੇ ਬਾਕੀ ਉਹਨਾਂ ਦੇ ਪਿੱਛੇ-ਪਿੱਛੇ ਖੜ੍ਹੇ ਹੋਣਗੇ । ਇਨ੍ਹਾਂ ਦਾ ਆਪਸ ਵਿਚ 3 ਇੰਚ ਦਾ ਫ਼ਾਸਲਾ ਹੋਵੇਗਾ ।
ਖੱਬੇ ਸਜ
(LEFT DRESS)
ਖੱਬੇ ਸਜ ਦਾ ਹੁਕਮ ਮਿਲਣ ਤੇ ਉਪਰੋਕਤ ਸਾਰੀਆਂ ਕਿਰਿਆਵਾਂ ਖੱਬੇ ਹੱਥ ਨੂੰ ਜਾਣਗੀਆਂ ।
ਖੱਬੇ ਮੁੜ
(LEFT TURN)
ਇਸ ਕਿਰਿਆ ਵਿਚ ਸਾਵਧਾਨ ਖੜੇ ਹੋਏ ਦੋ ਦੀ ਗਿਣਤੀ ਕਰਨਗੇ । ਇਕ ਦੀ ਗਿਣਤੀ ‘ ਤੇ ਵਿਦਿਆਰਥੀ ਖੱਬੇ ਵੱਲ 90° ਦਾ ਕੋਣ ਬਣਾਉਂਦੇ ਹੋਏ ਅੱਡੀ ਅਤੇ ਸੱਜੇ ਪੰਜੇ ਨੂੰ ਉੱਪਰ | ਉਠਾਉਣਗੇ । ਇਸ ਕਿਰਿਆ ਦੇ ਬਾਅਦ ਦੋ ਦੀ ਗਿਣਤੀ ਤੇ 6 ਇੰਚ ਉੱਪਰ ਉਠਾ ਕੇ ਆਪਣੇ ਪੈਰ ਦੇ ਨਾਲ ਮਿਲਾਉਣਗੇ ।
ਸੱਜੇ ਮੁੜ
(RIGHT TURN)
ਇਹ ਕਿਰਿਆ ਦੋ ਦੀ ਗਿਣਤੀ ਵਿਚ ਜਿਸ ਪ੍ਰਕਾਰ ਖੱਬੇ ਮੁੜ ਵਿਚ ਕੀਤੀ ਜਾਂਦੀ ਹੈ, ਉਸ ਤਰ੍ਹਾਂ ਸੱਜੇ ਅੱਡੀ ਅਤੇ ਖੱਬੇ ਪੰਜੇ ਨੂੰ ਉੱਪਰ ਕਰੋਗੇ ।
ਪਿੱਛੇ ਮੁੜ
(ABOUT TURN)
ਪਿੱਛੇ ਮੁੜ ਦਾ ਨਿਰਦੇਸ਼ ਮਿਲਣ ਤੇ ਵਿਦਿਆਰਥੀ ਸੱਜੇ ਵੱਲ ਨੂੰ 180° ਦਾ ਕੋਣ ਬਣਾਉਂਦੇ ਹੋਏ ਖੱਬੇ ਪੈਰ ਦੀ ਅੱਡੀ ਅਤੇ ਸੱਜੇ ਪੈਰ ਦੇ ਪੰਜੇ ਤੇ ਘੁੰਮੇਗਾ ।
ਇਸ ਵਿਚ ਸਰੀਰ ਦਾ ਭਾਰ ਬਰਾਬਰ ਰੱਖਣਾ ਹੁੰਦਾ ਹੈ । ਦੋ ਗਿਣਨ ਤੇ ਵਿਦਿਆਰਥੀ ਖੱਬੇ ਪੈਰ ਨੂੰ ਜ਼ਮੀਨ ਤੋਂ 6 ਇੰਚ ਉਠਾਉਂਦੇ ਹੋਏ ਸੱਜੇ ਪੈਰ ਦੇ ਬਰਾਬਰ ਲਿਆਉਣਗੇ ਅਤੇ ਸਾਵਧਾਨ ਅਵਸਥਾ ਵਿੱਚ ਹੋਣਗੇ । ਸਾਰਿਆਂ ਦੇ ਕਿਰਿਆ ਕਰਦੇ ਸਮੇਂ ਸਰੀਰ ਦਾ ਭਾਰ ਸੱਜੇ ਪੈਰ ਤੇ ਹੋਵੇਗਾ ।
ਤੇਜ਼ ਚਲ
(QUICK MARCH)
ਇਸ ਨਿਰਦੇਸ਼ ਤੇ ਵਿਦਿਆਰਥੀ ਆਪਣਾ ਖੱਬਾ ਪੈਰ ਅੱਗੇ ਲਿਆਏਗਾ । ਉਹ ਪੈਰ ਜ਼ਮੀਨ ਦੇ ਸਾਹਮਣੇ ਅੱਗੇ ਲਿਆਏਗਾ । ਉਹ ਪੈਰ ਜ਼ਮੀਨ ਦੇ ਸਾਹਮਣੇ ਗੋਡੇ ਨੂੰ ਸਿੱਧਾ ਰੱਖਦੇ ਹੋਏ ਅੱਗੇ ਲੈ ਕੇ ਜਾਣਗੇ ਅਤੇ ਉਸ ਦੇ ਨਾਲ ਆਪਣੇ ਸੱਜੇ ਹੱਥ ਨੂੰ ਉੱਪਰ ਘੁਮਾਉਂਦੇ ਹੋਏ ਕਦਮ ਦੇ ਸਤਰ ਤੱਕ ਲੈ ਜਾਣਗੇ । ਹੱਥ ਦੀਆਂ ਉਂਗਲੀਆਂ ਬੰਦ ਹੋਣਗੀਆਂ । ਇਹ ਕਿਰਿਆ ਸੱਜਾ ਪੈਰ ਅੱਗੇ ਕਰਦੇ ਹੋਏ ਦੁਹਰਾਉਣਗੇ ਅਤੇ ਹੱਥ ਦੀ ਸਥਿਤੀ ਇਸ ਤੋਂ ਉਲਟ ਹੋਵੇਗੀ । ਇਹ ਕਿਰਿਆ ਇਕ ਦੋ ਦੀ ਗਿਣਤੀ ਤੇ ਨਿਰੰਤਰ ਚੱਲਦੀ ਰਹੇਗੀ ।
ਥੰਮ
(HALT)
ਥੰਮ ਦਾ ਨਿਰਦੇਸ਼ ਜਦੋਂ ਸੱਜਾ ਪੈਰ ਖੱਬੇ ਪੈਰ ਨੂੰ ਪਾਰ ਕਰਦਾ ਹੈ, ਉਦੋਂ ਦਿੱਤਾ ਜਾਂਦਾ ਹੈ । ਇਸਦੇ ਨਿਰਦੇਸ਼ ਮਿਲਣ ਤੇ ਵਿਦਿਆਰਥੀ, ਜਿਵੇਂ-ਖੱਬਾ ਪੈਰ ਜ਼ਮੀਨ ਨੂੰ ਛੂਹ ਲਵੇਗਾ, ਸੱਜਾ | ਪੈਰ ਖੱਬੇ ਪੈਰ ਦੇ ਬਰਾਬਰ ਆਏਗਾ ਅਤੇ ਵਿਦਿਆਰਥੀ ਉੱਥੇ ਖੜੇ ਹੋ ਜਾਏਗਾ ਅਤੇ ਉਹਨਾਂ ਦੇ ਦੋਨੋਂ ਹੱਥ ਬਰਾਬਰ ਹੋਣਗੇ ਅਤੇ ਵਿਦਿਆਰਥੀ ਸਾਵਧਾਨ ਸਥਿਤੀ ਵਿਚ ਹੋਣਗੇ ।