PBN 10th Computer

PSEB 10th Class Computer Solutions Chapter 6 ਆਪਰੇਟਿੰਗ ਸਿਸਟਮ

PSEB 10th Class Computer Solutions Chapter 6 ਆਪਰੇਟਿੰਗ ਸਿਸਟਮ

PSEB Solutions for Class 10 Computer Chapter 6 ਆਪਰੇਟਿੰਗ ਸਿਸਟਮ

Computer Guide for Class 10 PSEB ਆਪਰੇਟਿੰਗ ਸਿਸਟਮ Textbook Questions and Answers

ਜਾਣ-ਪਛਾਣ

ਇੱਕ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਹੈ । ਇੱਕ ਆਪਰੇਟਿੰਗ ਸਿਸਟਮ ਫ਼ਾਇਲ ਮੈਨੇਜਮੈਂਟ, ਮੈਮਰੀ ਮੈਨੇਜਮੈਂਟ, ਪੋਸੈਸ ਮੈਨੇਜਮੈਂਟ, ਇਨਪੁੱਟ ਅਤੇ ਆਊਟਪੁੱਟ ਨੂੰ ਸੰਭਾਲਣਾ, ਡਿਸਕ ਡਰਾਇਵ ਅਤੇ ਪ੍ਰਿੰਟਰ ਅਤੇ ਪ੍ਰਿੰਟਰ ਵਰਗੇ ਯੰਤਰਾਂ ਨੂੰ ਕੰਟਰੋਲ ਕਰਨਾ ਆਦਿ ਵਰਗੇ ਸਾਰੇ ਮੁੱਢਲੇ ਕੰਮ ਕਰਦਾ ਹੈ l
ਕੁਝ ਮਸ਼ਹੂਰ ਆਪਰੇਟਿੰਗ ਸਿਸਟਮ ਹਨ—
Linux, Windows, OS X, VMS, OS/400, AIX, z/OS, ਆਦਿ ।

ਆਪਰੇਟਿੰਗ ਸਿਸਟਮ ਦੀ ਪਰਿਭਾਸ਼ਾ

ਇੱਕ ਆਪਰੇਟਿੰਗ ਸਿਸਟਮ ਅਜਿਹਾ ਪ੍ਰੋਗਰਾਮ ਹੈ ਜੋਕਿ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੰਟਰਫੇਸ ਦੇ ਤੌਰ ਤੇ ਕੰਮ ਕਰਦਾ ਹੈ ਅਤੇ ਹਰ ਕਿਸਮ ਦੇ ਪ੍ਰੋਗਰਾਮ ਦੇ ਲਾਗੂ ਕਰਨ ਨੂੰ ਕੰਟਰੋਲ ਕਰਦਾ ਹੈ ।

ਆਪਰੇਟਿੰਗ ਸਿਸਟਮ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ

ਇੱਕ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਪ੍ਰੋਗਰਾਮ ਦੋਨਾਂ ਨੂੰ ਸਰਵਿਸ ਪ੍ਰਦਾਨ ਕਰਦਾ ਹੈ ।
  1. ਇਹ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਾਤਾਵਰਨ ਪ੍ਰਦਾਨ ਕਰਦਾ ਹੈ ।
  2. ਇਹ ਕੰਪਿਊਟਰ ਯੂਜ਼ਰ ਨੂੰ ਕੰਪਿਊਟਰ ਪ੍ਰੋਗਰਾਮ ਸੌਖੇ ਢੰਗ ਨਾਲ ਲਾਗੂ ਕਰਨ ਲਈ ਸੇਵਾ ਪ੍ਰਦਾਨ ਕਰਦਾ ਹੈ ।

ਪ੍ਰੋਗਰਾਮ ਨੂੰ ਲਾਗੂ ਕਰਨਾ

ਆਪਰੇਟਿੰਗ ਸਿਸਟਮ ਯੂਜ਼ਰ ਪ੍ਰੋਗਰਾਮ ਤੋਂ ਸਿਸ਼ਟਮ ਪ੍ਰੋਗਰਾਮ ਤੱਕ ਕਈ ਕਿਸਮ ਦੀਆਂ ਕਿਰਿਆਵਾਂ ਕਰਦਾ ਹੈ ਜਿਵੇਂ ਕਿ ਪ੍ਰਿੰਟਰ-ਸਪੂਲਰ, ਨੇਮ-ਸਰਵਰ, ਫਾਇਲ ਸਰਵਰ ਆਦਿ । ਇਨ੍ਹਾਂ ਸਾਰੀਆਂ ਕਿਰਿਆਵਾਂ ਨੂੰ ਇੱਕ ਪ੍ਰੋਸੈਸ ਮੰਨਿਆ ਜਾਂਦਾ ਹੈ ।
ਇੱਕ ਪ੍ਰੋਸੈਸ ਦਾ ਸੰਦਰਭ ਕਿਸੇ ਕਿਰਿਆ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਨਾਲ ਹੁੰਦਾ ਹੈ । ਪ੍ਰੋਗਰਾਮ ਮੈਨੇਜਮੈਟ ਨਾਲ ਸੰਬੰਧਿਤ ਆਪਰੇਟਿੰਗ ਸਿਸਟਮ ਰਾਹੀਂ ਕੀਤੀਆਂ ਜਾਣ ਵਾਲੀਆਂ ਮੁੱਖ ਕਿਰਿਆਵਾਂ ਹੇਠ ਲਿਖੀਆਂ ਹਨ —
  1. ਇੱਕ ਪ੍ਰੋਗਰਾਮ ਨੂੰ ਕੰਪਿਊਟਰ ਮੈਮਰੀ ਵਿੱਚ ਲੋਡ ਕਰਨਾ
  2. ਪ੍ਰੋਗਰਾਮ ਨੂੰ ਲਾਗੂ ਕਰਨਾ
  3. ਪ੍ਰੋਗਰਾਮ ਦੇ ਲਾਗੂ ਹੋਣ ਦੀ ਕਿਰਿਆ ਨੂੰ ਕੰਟਰੋਲ ਕਰਨਾ
  4. ਪ੍ਰੋਸੈਸ ਸਿਝੋਨਾਈਜੇਸ਼ਨ ਲਈ ਯੋਗ ਪ੍ਰਣਾਲੀ ਮੁਹੱਈਆ ਕਰਨਾ
  5. ਪ੍ਰੋਸੈਸ ਕੰਮਯੂਨੀਕੇਸ਼ਨ ਲਈ ਯੋਗ ਪ੍ਰਣਾਲੀ ਮੁਹੱਈਆ ਕਰਨਾ
  6. ਡੈਡਲਾਕ ਹੈਡਲਿੰਗ ਲਈ ਯੋਗ ਪ੍ਰਣਾਲੀ ਮੁਹੱਈਆ ਕਰਨਾ ।

ਇਨਪੁੱਟ-ਆਊਟਪੁੱਟ ਆਪਰੇਸ਼ਨ 

ਇੱਕ ਇਨਪੁੱਟ-ਆਊਟਪੁੱਟ ਸਬਸਿਸਟਮ ਵਿੱਚ ਇਨਪੁੱਟ-ਆਊਟਪੁੱਟ ਯੰਤਰ ਅਤੇ ਉਨ੍ਹਾਂ ਨਾਲ ਸੰਬੰਧਿਤ ਡਰਾਈਵਰ ਜਾਂ ਸਾਫ਼ਟਵੇਅਰ ਹੁੰਦੇ ਹਨ । ਡਰਾਈਵਰ ਕਿਸੇ ਖਾਸ ਹਾਰਡਵੇਅਰ ਯੰਤਰ ਦੀ ਵਿਲੱਖਣਤਾ ਨੂੰ ਯੂਜ਼ਰ ਤੋ ਛੁੱਪਾ ਲੈਂਦੇ ਹਨ । ਇੱਕ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਡਿਵਾਈਸ ਡਰਾਈਵਰ ਦੇ ਵਿਚਕਾਰ ਸੰਚਾਰ ਕਰਨ ਦਾ ਪ੍ਰਬੰਧ ਕਰਦਾ ਹੈ ।
  1. ਇਨਪੁੱਟ-ਆਊਟਪੁੱਟ ਆਪਰੇਸ਼ਨ ਦਾ ਮਤਲਬ ਕਿਸੇ ਫਾਇਲ ਜਾਂ ਕਿਸੇ ਖਾਸ ਇਨਪੁੱਟ-ਆਊਟਪੁੱਟ ਯੰਤਰ ’ਤੇ ਰੀਡ ਜਾਂ ਰਾਈਟ ਆਪਰੇਸ਼ਨ ਕਰਨਾ ।
  2. ਆਪਰੇਟਿੰਗ ਸਿਸਟਮ ਜ਼ਰੂਰਤ ਪੈਣ ਤੇ ਕਿਸੇ ਇਨਪੁੱਟ-ਆਊਟਪੁੱਟ ਯੰਤਰ ਤੇ ਪਹੁੰਚ ਕਰਨ ਦੀ ਪ੍ਰਵਾਨਗੀ ਦਿੰਦਾ ਹੈ ।

ਫਾਈਲ ਸਿਸਟਮ ਨੂੰ ਮੈਨੂਪਲੇਟ ਕਰਨਾ

ਫਾਈਲ ਸਿਸਟਮ ਨੂੰ ਮੈਨੁਪਲੇਟ ਕਰਨ ਤੋਂ ਭਾਵ ਹੈ ਕਿ ਵੱਖ-ਵੱਖ ਤਰ੍ਹਾਂ ਦੇ ਫਾਈਲ-ਆਪਰੇਸ਼ਨ ਜਿਵੇਂ ਕਿ ਡਿਲੀਟ, ਕਾਪੀ ਅਤੇ ਮੂਵ ਕਰਨ ਦੀ ਆਗਿਆ ਦੇਣਾ । ਕੰਪਿਊਟਰ ਲੰਮੇ ਸਮੇਂ ਤੱਕ ਸਟੋਰ ਕਰਨ ਲਈ ਫਾਈਲਾਂ ਨੂੰ ਡਿਸਕ (ਸੈਕੰਡਰੀ ਸਟੋਰੇਜ਼) ਤੇ ਸਟੋਰ ਕਰ ਸਕਦਾ ਹੈ । ਇਨ੍ਹਾਂ ਸਟੋਰਜ਼ ਮੀਡੀਆਂ ਦੀਆਂ ਉਦਾਹਰਨਾਂ ਹਨ—ਮੈਗਨੇਟਿਕ ਟੇਪ, ਮੈਗਨੇਟਿਕ ਡਿਸਕ ਅਤੇ ਆਪਟੀਕਲ ਡਿਸਕ ਡਰਾਈਵ ਜਿਵੇਂ ਕਿ ਸੀ.ਡੀ. ਅਤੇ ਡੀ.ਵੀ.ਡੀ. |
ਇੱਕ ਫਾਈਲ ਸਿਸਟਮ ਨੂੰ ਅਸਾਨੀ ਨਾਲ ਵਰਤਣ ਅਤੇ ਛੇਵੀਗੇਟ ਕਰਨ ਲਈ ਆਮ ਤੌਰ ਤੇ ਡਾਇਰੈਕਟਰੀਆਂ ਵਿੱਚ ਰੱਖਿਆ ਜਾਂਦਾ ਹੈ । ਇਨ੍ਹਾਂ ਡਾਇਰੈਕਟਰੀਆਂ ਵਿੱਚ ਫਾਈਲਾਂ ਅਤੇ ਹੋਰ ਡਾਇਰੈਕਟਰੀਆਂ ਵੀ ਹੋ ਸਕਦੀਆਂ ਹਨ । ਫਾਈਲ ਮੈਨੇਜਮੈਂਟ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਰਾਹੀਂ ਹੇਠ ਲਿਖੇ ਅਨੁਸਾਰ ਮੁੱਖ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ।
  1. ਕਿਸੀ ਫਾਇਲ ਨੂੰ ਰੀਡ ਜਾਂ ਰਾਈਟ ਕਰਨ ਲਈ ਪ੍ਰੋਗਰਾਮ ਉਪਲੱਬਧ ਕਰਨਾ ।
  2. ਆਪਰੇਟਿੰਗ ਸਿਸਟਮ ਕਿਸੀ ਪ੍ਰੋਗਰਾਮ ਨੂੰ ਫਾਇਲ ਉੱਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ।
  3. ਇਹ ਆਗਿਆ ਰੀਡ-ਓਨਲੀ, ਰੀਡ-ਰਾਈਟ, ਡਿਨਾਈ ਕਰਨਾ ਅਤੇ ਹੋਰ ਹੋ ਸਕਦੀ ਹੈ ।
  4. ਆਪਰੇਟਿੰਗ ਸਿਸਟਮ ਕਿਸੇ ਯੂਜ਼ਰ ਨੂੰ ਫਾਇਲਾਂ ਕ੍ਰੀਏਟ ਜਾਂ ਡਿਲੀਟ ਕਰਨ ਦਾ ਇੰਟਰਫੇਸ ਪ੍ਰਦਾਨ ਕਰਦਾ ਹੈ ।
  5. ਆਪਰੇਟਿੰਗ ਸਿਸਟਮ ਕਿਸੇ ਯੂਜ਼ਰ ਨੂੰ ਡਾਇਰੈਕਟਰੀਆਂ ਕ੍ਰੀਏਟ ਜਾਂ ਡਿਲੀਟ ਕਰਨ ਦਾ ਇੰਟਰਫੇਸ ਪ੍ਰਦਾਨ ਕਰਦਾ ਹੈ ।
  6. ਆਪਰੇਟਿੰਗ ਸਿਸਟਮ ਫਾਇਲਾਂ ਦਾ ਬੈਕਅਪ ਕ੍ਰੀਏਟ ਕਰਨ ਲਈ ਇੰਟਰਫੇਸ ਪ੍ਰਦਾਨ ਕਰਦਾ ਹੈ ।

ਸੰਚਾਰ

ਆਪਰੇਟਿੰਗ ਸਿਸਟਮ ਡਿਸਟਰੀਬਿਊਟਿਡ ਸਿਸਟਮ ਦੀਆਂ ਇਨ੍ਹਾਂ ਕਿਰਿਆਵਾਂ ਵਿਚਕਾਰ ਸੰਚਾਰ ਦਾ ਪ੍ਰਬੰਧ ਕਰਦਾ ਹੈ । ਮਲਟੀਪਲਪਰੋਸੈੱਸ ਇੱਕ ਦੂਜੇ ਨਾਲ ਸੂਚਨਾ ਦਾ ਅਦਾਨ-ਪ੍ਰਦਾਨ ਕਰਨ ਲਈ ਨੈੱਟਵਰਕ ਵਿੱਚ ਉਪਲੱਬਧ ਸੰਚਾਰ ਲਾਈਨਾਂ ਦੀ ਵਰਤੋਂ ਕਰਦੇ ਹਨ ।
ਆਪਰੇਟਿੰਗ ਸਿਸਟਮ ਰੂਟਿੰਗ ਅਤੇ ਕੂਨੈਕਸ਼ਨ ਸਟਰੇਟੀਜ਼ ਨੂੰ ਕੰਟਰੋਲ, ਕੂਨੈਕਸ਼ਨ ਅਤੇ ਸੁਰੱਖਿਆ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਹੈਡਲ ਕਰਦਾ ਹੈ । ਹੇਠਾਂ ਆਪਰੇਟਿੰਗ ਸਿਸਟਮ ਦੀਆਂ ਸੰਚਾਰ ਨਾਲ ਸੰਬੰਧਿਤ ਮੁੱਢਲੀਆਂ ਕਿਰਿਆਵਾਂ ਦਿੱਤੀਆਂ ਗਈਆਂ ਹਨ, ਜਿਵੇਂ ਕਿ —
  1. ਦੋ ਪ੍ਰੋਸੈਸਾਂ ਨੂੰ ਉਨ੍ਹਾਂ ਦੇ ਵਿਚਕਾਰ ਟਰਾਂਸਫਰ ਹੋਣ ਵਾਲੇ ਡਾਟਾ ਦੀ ਅਕਸਰ ਜ਼ਰੂਰਤ ਪੈਂਦੀ ਹੈ ।
  2. ਇਨ੍ਹਾਂ ਦੋਨਾਂ ਦੇ ਪ੍ਰੋਸੈਸ ਇੱਕ ਕੰਪਿਊਟਰ ਤੇ ਜਾਂ ਵੱਖੋ-ਵੱਖਰੇ ਕੰਪਿਊਟਰ ਤੇ ਹੋ ਸਕਦੇ ਹਨ ਪਰ ਇਹ ਕੰਪਿਊਟਰ ਨੈੱਟਵਰਕ ਰਾਹੀਂ ਆਪਸ ਵਿਚ ਜੁੜੇ ਹੁੰਦੇ ਹਨ
  3. ਇਨ੍ਹਾਂ ਵਿਚਕਾਰ ਸੰਚਾਰ ਦੇ ਤਰੀਕਿਆਂ ਰਾਹੀਂ ਲਾਗੂ ਹੋ ਸਕਦਾ ਹੈ—ਸ਼ੇਅਰ ਮੈਮਰੀ ਰਾਹੀਂ ਜਾਂ ਮੈਸਿਜ ਪਾਸਿੰਗ ਰਾਹੀਂ ।

ਗ਼ਲਤੀਆਂ ਨੂੰ ਲੱਭਣਾ 

ਸੀ.ਪੀ.ਯੂ., ਇਨਪੁੱਟ-ਆਊਟਪੁੱਟ ਯੰਤਰ ਜਾਂ ਕੰਪਿਊਟਰ ਹਾਰਡਵੇਅਰ ਮੈਮਰੀ ਵਿੱਚ ਕੋਈ ਗ਼ਲਤੀ ਹੋ ਸਕਦੀ ਹੈ । ਐਰਰ ਹੈਡਲਿੰਗ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਰਾਹੀਂ ਹੇਠ ਲਿਖੇ ਅਨੁਸਾਰ ਮੁੱਖ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ।
  1. ਆਪਰੇਟਿੰਗ ਸਿਸਟਮ ਸੰਭਵ ਗਲਤੀਆਂ ਨੂੰ ਲਗਾਤਾਰ ਚੈੱਕ ਕਰਦਾ ਹੈ ।
  2. ਆਪਰੇਟਿੰਗ ਸਿਸਟਮ ਸਹੀ ਅਤੇ ਲਗਾਤਾਰ ਕੰਪਿਊਟਿੰਗ ਕਰਨ ਲਈ ਢੁੱਕਵੀਂ ਕਾਰਵਾਈ ਕਰਦਾ ਹੈ ।

ਰਿਸੋਰਸ ਮੈਨੇਜਮੈਂਟ 

ਮਲਟੀ-ਯੂਜ਼ਰ ਜਾਂ ਮਲਟੀ-ਟਾਸਕਿੰਗ ਵਾਤਾਵਰਨ ਵਿੱਚ ਉਪਲੱਬਧ ਰਿਸੋਰਸ ਜਿਵੇਂ ਕਿ ਮੁੱਖ ਮੈਮਰੀ, ਸੀ.ਪੀ.ਯੂ. ਸਾਈਕਲ ਅਤੇ ਫਾਈਲ ਸਟੋਰੇਜ਼ ਆਦਿ ਨੂੰ ਹਰੇਕ ਯੂਜ਼ਰ ਜਾਂ ਜਾਬ (Job) ਵਿੱਚ ਵੰਡਿਆ ਜਾਂਦਾ ਹੈ । ਰਿਸੋਰਸ ਮੈਨੇਜਮੈਂਟ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਰਾਹੀਂ ਹੇਠ ਲਿਖੇ ਅਨੁਸਾਰ ਮੁੱਖ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ—
  1. ਆਪਰੇਟਿੰਗ ਸਿਸਟਮ ਰਿਸੋਰਸ ਮੈਨੇਜਰ ਦੇ ਤੌਰ ‘ਤੇ ਕੰਮ ਕਰਦਾ ਹੈ । ਆਪਰੇਟਿੰਗ ਸਿਸਟਮ ਹਰ ਕਿਸਮ ਦੇ ਪ੍ਰੋਸੈਸ ਦਾ ਪ੍ਰਬੰਧ ਸ਼ਡਿਊਲਰ ਦੀ ਵਰਤੋਂ ਨਾਲ ਕਰਦਾ ਹੈ ।
  2. ਸੀ.ਪੀ.ਯੂ. ਦੀ ਵਧੀਆ ਵਰਤੋਂ ਲਈ ਸੀ.ਪੀ.ਯੂ. ਸ਼ਡਿਊਲਿੰਗ ਐਲਗੋਰਿਦਮ ਵਰਤਿਆ ਜਾਂਦਾ ਹੈ ।

ਸੁਰੱਖਿਆ

ਇੱਕ ਕੰਪਿਊਟਰ ਸਿਸਟਮ ਜਿਸ ਦੇ ਮਲਟੀਪਲ (ਇੱਕ ਤੋਂ ਵੱਧ) ਯੂਜ਼ਰ ਹਨ ’ਤੇ ਇੱਕੋ ਸਮੇਂ ਵਿੱਚ ਜਿਸ ਦੇ ਮਲਟੀਪਲ ਪ੍ਰੋਸੈਸਿਸ ਚੱਲ ਰਹੇ ਹੋਣ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਪ੍ਰੋਸੈਸਿਸ ਨੂੰ ਇਕ ਦੂਜੇ ਦੀ ਕਿਰਿਆਵਾਂ ਤੋਂ ਸੁਰੱਖਿਅਤ ਰੱਖਣਾ ਜ਼ਰੂਰੀ ਹੁੰਦਾ ਹੈ ।
ਸੁਰੱਖਿਆ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਰਾਹੀਂ ਹੇਠ ਲਿਖੇ ਅਨੁਸਾਰ ਮੁੱਖ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ—
  1. ਆਪਰੇਟਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸਿਸਟਮ ਰਿਸੋਰਸਾਂ ਤੇ ਪਹੁੰਚ ਕੰਟਰੋਲ ਵਿੱਚ ਹੈ।
  2. ਆਪਰੇਟਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਬਾਹਰੀ ਇਨਪੁੱਟ-ਆਊਟਪੁੱਟ ਯੰਤਰ ਅਵੈਧ (invalid) ਪਹੁੰਚ ਦੀ ਕੋਸ਼ਿਸ਼ ਕਰਨ ਤੋਂ ਸੁਰੱਖਿਅਤ ਹਨ ।
  3. ਆਪਰੇਟਿੰਗ ਸਿਸਟਮ ਹਰ ਯੂਜ਼ਰ ਨੂੰ ਪ੍ਰਮਾਣਿਤ (Authorised) ਕਰਨ ਲਈ ਪਾਸਵਰਡ ਦੀ ਵਿਸ਼ੇਸ਼ ਸਹੂਲਤ ਦਿੰਦਾ ਹੈ ।

ਆਪਰੇਟਿੰਗ ਸਿਸਟਮ ਦੀਆਂ ਕਿਸਮਾਂ

ਆਪਰੇਟਿੰਗ ਸਿਸਟਮ ਦੀਆਂ ਹੇਠ ਲਿਖਿਆਂ ਕਿਸਮਾਂ ਹਨ —

ਬੈਚ ਆਪਰੇਟਿੰਗ ਸਿਸਟਮ

ਬੈਚ ਆਪਰੇਟਿੰਗ ਸਿਸਟਮ ਅਧੀਨ ਇਕ ਯੂਜ਼ਰ ਸਿੱਧੇ ਤੌਰ ਤੇ ਕੰਪਿਊਟਰ ਨਾਲ ਜੁੜਿਆ ਨਹੀਂ ਹੁੰਦਾ । ਹਰੇਕ ਯੂਜ਼ਰ ਆਪਣੇ ਕੰਮ ਨੂੰ ਆਫ-ਲਾਈਨ ਯੰਤਰ ਜਿਵੇਂਕਿ ਪੰਚ-ਕਾਰਡ ’ਤੇ ਤਿਆਰ ਕਰਦਾ ਹੈ ਅਤੇ ਇਸ ਨੂੰ ਕੰਪਿਊਟਰ ਆਪਰੇਟਰ ਕੋਲ ਜਮ੍ਹਾਂ ਕਰਵਾ ਦਿੰਦਾ ਹੈ । ਇਸ ਕੰਮ ਨੂੰ ਤੇਜ਼ੀ ਨਾਲ ਕਰਨ ਲਈ ਇੱਕ ਕਿਸਮ ਦੇ ਕੰਮਾਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਇੱਕ ਗਰੁੱਪ ਵਿੱਚ ਚਲਾਇਆ ਜਾਂਦਾ ਹੈ । ਪ੍ਰੋਗਰਾਮਰ ਆਪਣੇ ਪ੍ਰੋਗਰਾਮ ਨੂੰ ਆਪਰੇਟਰ ਕੋਲ ਛੱਡ ਦਿੰਦੇ ਹਨ ਅਤੇ ਆਪਰੇਟਰ ਇਨ੍ਹਾਂ ਨੂੰ ਇੱਕ ਹੀ ਕਿਸਮ ਦੇ ਪ੍ਰੋਗਰਾਮ ਅਨੁਸਾਰ ਛਾਂਟ ਕੇ ਬੈਚ ਵਿੱਚ ਵੰਡ ਦਿੰਦਾ ਹੈ ।
ਬੈਚ ਸਿਸਟਮ ਦੀਆਂ ਹੇਠ ਲਿਖੀਆਂ ਮੁਸ਼ਕਿਲਾਂ ਹਨ—
  1. ਯੂਜ਼ਰ ਅਤੇ ਕੰਮ (Job) ਵਿੱਚ ਆਪਸੀ ਤਾਲ ਮੇਲ ਦੀ ਕਮੀ ਹੋਣਾ ।
  2. ਮਕੈਨੀਕਲ ਇਨਪੁੱਟ-ਆਊਟਪੁੱਟ ਯੰਤਰਾਂ ਦੀ ਰਫਤਾਰ ਸੀ.ਪੀ.ਯੂ. ਨਾਲੋਂ ਘੱਟ ਹੋਣ ਕਾਰਨ ਸੀ.ਪੀ.ਯੂ. ਬਿਨਾਂ ਕਿਸੇ ਕੰਮ ਤੋਂ ਵਿਹਲਾ ਹੀ ਰਹਿੰਦਾ ਹੈ ।
  3. ਜ਼ਰੂਰਤ ਅਨੁਸਾਰ ਤਰਜੀਹ ਦੇਣਾ ਮੁਸ਼ਕਿਲ ਹੁੰਦਾ ਹੈ ।

ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ

ਟਾਈਮ-ਸ਼ੇਅਰਿੰਗ ਇੱਕ ਅਜਿਹੀ ਤਕਨੀਕ ਹੈ ਜੋਕਿ ਵੱਖੋ-ਵੱਖਰੇ ਟਰਮੀਨਲ ਤੇ ਬੈਠੇ ਲੋਕਾਂ ਨੂੰ ਇੱਕ ਹੀ ਸਮੇਂ ਵਿੱਚ ਖਾਸ ਕੰਪਿਊਟਰ ਸਿਸਟਮ ਨੂੰ ਵਰਤਣ ਦੇ ਯੋਗ ਬਣਾਉਂਦਾ ਹੈ । ਟਾਈਮ-ਸ਼ੇਅਰਿੰਗ ਜਾਂ ਮਲਟੀਟਾਸਕਿੰਗ ਮਲਟੀ ਪ੍ਰੋਗਰਾਮਿੰਗ ਦੀ ਲੋਜ਼ਕਿਲ ਐਕਸਟੈਸ਼ਨ ਹੈ । ਮਲਟੀਪਲ ਕੰਮਾਂ ਨੂੰ ਸੀ.ਪੀ.ਯੂ. ਰਾਹੀਂ ਉਨ੍ਹਾਂ ਵਿਚਕਾਰ ਸਵਿਚਿੰਗ ਤਕਨੀਕ ਰਾਹੀਂ ਲਾਗੂ ਕੀਤਾ ਜਾਂਦਾ ਹੈ । ਸਵਿਚਿੰਗ ਤਕਨੀਕ ਬਹੁਤ ਰਫਤਾਰ ਵਿਚ ਹੁੰਦੀ ਹੈ । ਇਸ ਲਈ ਯੂਜ਼ਰ ਬਹੁਤ ਜਲਦੀ ਰਿਸਪਾਂਸ ਪ੍ਰਾਪਤ ਕਰਦਾ ਹੈ । ਕੰਪਿਊਟਰ ਸਿਸਟਮ ਜੋਕਿ ਪਹਿਲਾਂ ਬੈਚ ਸਿਸਟਮ ਲਈ ਡਿਜ਼ਾਇਨ ਕੀਤੇ ਗਏ ਸਨ ਉਨ੍ਹਾਂ ਨੂੰ ਟਾਈਮ ਸ਼ੇਅਰਿੰਗ ਸਿਸਟਮ ਲਈ ਮੋਡੀਫਾਈ ਕੀਤਾ ਜਾ ਚੁੱਕਾ ਹੈ । ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ—
  1. ਜਲਦੀ ਰਿਸਪਾਂਸ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ ।
  2. ਸਾਫਟਵੇਅਰ ਦੀ ਡੁਪਲੀਕੇਸ਼ਨ ਨੂੰ ਰੋਕਦਾ ਹੈ ।
  3. ਸੀ.ਪੀ.ਯੂ. ਦਾ ਖਾਲੀ ਸਮਾਂ ਘਟਾਉਂਦਾ ਹੈ ।
ਟਾਈਮ ਸ਼ੇਅਰਿੰਗ ਸਿਸਟਮ ਦੀਆਂ ਹੇਠ ਲਿਖੀਆਂ ਹਾਨੀਆਂ ਹਨ—
  1. ਭਰੋਸੇਯੋਗਤਾ ਦੀ ਸਮੱਸਿਆ ।
  2. ਯੂਜ਼ਰ ਪ੍ਰੋਗਰਾਮ ਅਤੇ ਡਾਟਾ ਦੀ ਸੁਰੱਖਿਆ ਅਤੇ ਇੰਟੀਗਰੀਟੀ ਵਿੱਚ ਕਮਜ਼ੋਰੀ ।
  3. ਡਾਟਾ ਸੰਚਾਰ ਦੀ ਸਮੱਸਿਆ ।

ਡਿਸਟਰੀਬਿਊਟਿਡ ਆਪਰੇਟਿੰਗ ਸਿਸਟਮ

ਡਿਸਟਰੀਬਿਊਟਿਡ ਸਿਸਟਮ ਮਲਟੀਪਲ ਰਿਅਲ ਟਾਈਮ ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸੇਵਾ ਦੇਣ ਲਈ ਮਲਟੀਪਲ ਕੇਂਦਰੀ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ । ਡਾਟਾ ਪ੍ਰੋਸੈਸ਼ਿੰਗ ਕੰਮਾਂ ਨੂੰ ਪ੍ਰੋਸੈਸਰ ਦੀ ਤਰਤੀਬ ਅਨੁਸਾਰ ਵੰਡਿਆ ਜਾਂਦਾ ਹੈ ।
ਇਹ ਪ੍ਰੋਸੈਸਰ ਇੱਕ ਦੂਜੇ ਨਾਲ ਕਈ ਕਿਸ ਦੀਆਂ ਸੰਚਾਰ ਲਾਈਨਾਂ ਅਨੁਸਾਰ ਸੰਚਾਰ ਕਰਦੇ ਹਨ। ਇਨ੍ਹਾਂ ਪ੍ਰੋਸੈਸਰ ਨੂੰ ਲੂਜ਼ਲੀ ਕਪਲਡ ਸਿਸਟਮ ਜਾਂ ਡਿਸਟਰੀਬਿਊਟਡ ਸਿਸਟਮ ਕਿਹਾ ਜਾਂਦਾ ਹੈ । ਡਿਸਟਰੀਬਿਊਟਡ ਸਿਸਟਮ ਵਿੱਚ ਪ੍ਰੋਸੈਸਰ ਆਕਾਰ ਅਤੇ ਕੰਮ ਅਨੁਸਾਰ ਵੱਖੋ-ਵੱਖਰੇ ਹੋ ਸਕਦੇ ਹਨ । ਇਨ੍ਹਾਂ ਪ੍ਰੋਸੈਸਰ ਨੂੰ ਆਮ ਤੌਰ ਤੇ ਸਾਈਟ, ਨੋਡਜ਼ ਜਾਂ ਕੰਪਿਊਟਰ ਕਿਹਾ ਜਾਂਦਾ ਹੈ । ਡਿਸਟਰੀਬਿਊਟਿਡ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ—
  1. ਰਿਸੋਰਸ ਸ਼ੇਅਰਿੰਗ ਸੁਵਿਧਾ ਹੋਣ ਕਾਰਨ ਯੂਜ਼ਰ ਇੱਕ ਸਾਈਟ ਤੋਂ ਦੂਜੀ ਥਾਂ ਤੇ ਉਪਲੱਬਧ ਰਿਸੋਰਸ ਨੂੰ ਵਰਤਣ ਯੋਗ ਹੁੰਦਾ ਹੈ ।
  2. ਇਲੈੱਕਟ੍ਰਾਨਿਕ ਮੇਲ ਦੀ ਮਦਦ ਨਾਲ ਡਾਟੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਤੇਜ਼ ਰਫਤਾਰ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ ।
  3. ਡਿਸਟਰੀਬਿਊਟਡ ਸਿਸਟਮ ਵਿੱਚ ਜੇਕਰ ਇੱਕ ਸਾਈਟ ਕੰਮ ਕਰਨਾ ਬੰਦ ਕਰਦੀ ਹੈ ਤਾਂ ਦੂਜੀਆਂ ਸਾਈਟ ਆਪਣੇ-ਆਪ ਚਲਦੀਆਂ ਰਹਿੰਦੀਆਂ ਹਨ ।
  4. ਗ੍ਰਾਹਕ ਨੂੰ ਵਧੀਆ ਸੁਵਿਧਾ ।
  5. ਹੋਸਟ ਕੰਪਿਊਟਰ ਤੇ ਲੋਡ ਵਿੱਚ ਕਮੀ ।
  6. ਡਾਟਾ ਪ੍ਰੋਸੈਸਿੰਗ ਵਿੱਚ ਹੋਣ ਵਾਲੀ ਦੇਰੀ ਵਿੱਚ ਕਮੀ

ਨੈੱਟਵਰਕ ਆਪਰੇਟਿੰਗ ਸਿਸਟਮ

ਇੱਕ ਨੈੱਟਵਰਕ ਆਪਰੇਟਿੰਗ ਸਿਸਟਮ ਸਰਵਰ ਤੇ ਚਲਦਾ ਹੈ ਅਤੇ ਸਰਵਰ ਨੂੰ ਡਾਟਾ, ਯੂਜ਼ਰ, ਗਰੁੱਪ, ਸੁਰੱਖਿਆ, ਐਪਲੀਕੇਸ਼ਨਾਂ ਅਤੇ ਹੋਰ ਨੈੱਟਵਰਕਿੰਗ ਫੰਕਸ਼ਨ ਦਾ ਪ੍ਰਬੰਧ ਕਰਨ ਦੇ ਯੋਗ ਬਣਾਉਂਦਾ ਹੈ । ਨੈੱਟਵਰਕ ਆਪਰੇਟਿੰਗ ਸਿਸਟਮ ਦਾ ਮੁੱਖ ਮੰਤਵ ਇੱਕ ਨੈੱਟਵਰਕ ਨਾਲ ਜੁੜੇ ਮਲਟੀਪਲ ਕੰਪਿਊਟਰ ਜਿਵੇਂ ਕਿ ਲੋਕਲ ਏਰੀਆ ਨੈੱਟਵਰਕ, ਪ੍ਰਾਈਵੇਟ ਨੈੱਟਵਰਕ ਜਾਂ ਹੋਰ ਨੈੱਟਵਰਕ ਨੂੰ ਫਾਈਲਾਂ ਅਤੇ ਪ੍ਰਿੰਟਰ ਤੇ ਪਹੁੰਚਣ ਦੀ ਆਗਿਆ ਦੇਣਾ ਹੈ ।
ਨੈੱਟਵਰਕ ਆਪਰੇਟਿੰਗ ਸਿਸਟਮ ਦੀਆਂ ਉਦਾਹਰਨਾਂ ਹਨ ਜਿਵੇਂ ਕਿ—Microsoft Windows Server 2003, Microsoft Windows Server 2008, UNIX, Linux, Mac OS X, Novell Net Ware, ਅਤੇ BSD ਆਦਿ ।
ਨੈੱਟਵਰਕ ਆਪਰੇਟਿੰਗ ਸਿਸਟਮ ਦੇ ਲਾਭ ਹੇਠ ਲਿਖੇ ਹਨ—
1. ਸੈਟਰਲਾਈਜ਼ਡ ਸਰਵਰ ਬਹੁਤ ਸਥਿਤ ਹੁੰਦੇ ਹਨ ।
2. ਸੁਰੱਖਿਆ ਸਰਵਰ ਰਾਹੀਂ ਮੈਨੇਜ ਕੀਤੀ ਜਾਂਦੀ ਹੈ ।
3. ਨਵੀਆਂ ਤਕਨੀਕਾਂ ਅਤੇ ਹਾਰਡਵੇਅਰ ਨੂੰ ਅਪਗਰੇਡ ਸਿਸਟਮ ਰਾਹੀਂ ਅਸਾਨੀ ਨਾਲ ਜੋੜਿਆ ਜਾਂਦਾ ਹੈ ।
4. ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਅਕਸੈਸ ਕਰਨਾ ਸੰਭਵ ਹੈ ।
ਨੈੱਟਵਰਕ ਆਪਰੇਟਿੰਗ ਸਿਸਟਮ ਦੀਆਂ ਹੇਠ ਲਿਖੀਆਂ ਹਾਨੀਆਂ ਹਨ—
1. ਸਰਵਰ ਨੂੰ ਖਰੀਦਣਾ ਅਤੇ ਚਲਾਉਣਾ ਕਾਫੀ ਮਹਿੰਗਾ ਹੈ ।
2. ਕਈ ਕੰਮ ਕਰਨ ਲਈ ਸੈਂਟਰਲ ਲੋਕੇਸ਼ਨ ਸਰਵਰ ‘ਤੇ ਨਿਰਭਰ ਕਰਨਾ ਪੈਦਾ ਹੈ ।
3. ਰੈਗੂਲਰ ਰੱਖ-ਰਖਾਵ ਅਤੇ ਅਪਡੇਟ ਦੀ ਜ਼ਰੂਰਤ ਪੈਂਦੀ ਹੈ ।

ਰੀਅਲ ਟਾਈਮ ਆਪਰੇਟਿੰਗ ਸਿਸਟਮ

ਰੀਅਲ ਟਾਈਮ ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ । ਇਸ ਵਿੱਚ ਇਨਪੁੱਟ ਦੀ ਪ੍ਰਕਿਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲੱਗਦਾ ਹੈ, ਉਹ ਬਹੁਤ ਛੋਟਾ ਹੁੰਦਾ ਹੈ । ਇੱਕ ਸਿਸਟਮ ਰਾਹੀਂ ਇਨਪੁੱਟ ਲੈਣ ਅਤੇ ਅਪਡੇਟਿਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਰਿਸਪਾਂਸ ਟਾਈਮ ਕਿਹਾ ਜਾਂਦਾ ਹੈ । ਇਸ ਲਈ ਇਸ ਤਰੀਕੇ ਵਿੱਚ ਰਿਸਪਾਂਸ ਟਾਈਮ ਆਨਲਾਈਨ ਪ੍ਰੋਸੈਸਿੰਗ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ।
ਰੀਅਲ ਟਾਈਮ ਸਿਸਟਮ ਦੀ ਵਰਤੋ ਉਸ ਸਮੇਂ ਹੁੰਦੀ ਹੈ ਜਦ ਡਾਟੇ ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਨਾ ਬਦਲਣ ਯੋਗ ਹੋਵੇ ।ਉਦਾਹਰਨ ਲਈ ਵਿਗਿਆਨਿਕ ਤਜਰਬੇ, ਮੈਡੀਕਲ ਇਮੇਜ਼ਿੰਗ ਸਿਸਟਮ, ਇੰਡਸਟਰੀਅਲ ਕੰਟਰੋਲ ਸਿਸਟਮ, ਹਥਿਆਰ ਸਿਸਟਮ (Weapon system), ਰੋਬੋਟ ਅਤੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਆਦਿ ਹੈ ।

ਡਾਸ ਅਤੇ ਵਿੰਡੋਜ ਵਿਚ ਅੰਤਰ

ਡਾਸ ਅਤੇ ਵਿੰਡੋਜ ਵਿਚ ਹੇਠ ਲਿਖੇ ਅੰਤਰ ਹਨ—
DOS (ਡਾਸ) WINDOWS (ਵਿੰਡੋਜ਼)
ਸਿੰਗਲ ਯੂਜ਼ਰ
ਸਿੰਗਲ ਟਾਸਕਿੰਗ
ਇਹ ਟਾਈਮ ਸ਼ੇਅਰਿੰਗ ਨਹੀਂ ਹੈ ।
ਇਨਪੁੱਟ ਯੰਤਰ ਕੀ-ਬੋਰਡ ਹੁੰਦਾ ਹੈ l
ਕਰੈਕਟਰ ਯੂਜ਼ਰ ਇੰਟਰਫੇਸ
ਮਲਟੀਯੂਜ਼ਰ
ਮਲਟੀਟਾਸਕਿੰਗ
ਇਹ ਟਾਈਮ ਸ਼ੇਅਰਿੰਗ ਹੈ ।
ਸਟੈਡਰਡ ਇਨਪੁੱਟ ਯੰਤਰ ਕੀ-ਬੋਰਡ ਅਤੇ ਮਾਊਸ ਹਨ ।
ਗ੍ਰਾਫਿਕਲ ਯੂਜ਼ਰ ਇੰਟਰਫੇਸ

ਲਾਇਨੈਕਸ

ਲਾਈਨੈਕਸ ਯੂਨਕਿਸ ਆਪਰੇਟਿੰਗ ਸਿਸਟਮ ਦਾ ਇੱਕ ਮਸ਼ਹੂਰ ਵਰਜਨ ਹੈ । ਇਹ ਓਪਨ ਸੋਰਸ ਹੁੰਦਾ ਹੈ ਅਤੇ ਇਸ ਦਾ ਸੋਰਸ ਕੋਡ ਮੁਫਤ ਉਪਲੱਬਧ ਹੁੰਦਾ ਹੈ । ਇਹ ਵਰਤੋਂ ਵਿੱਚ ਫ਼ਰੀ ਹੁੰਦਾ ਹੈ । ਯੂਨਕਿਸ ਦੀਆਂ ਜਟਿਲਤਾ ਨੂੰ ਦੇਖਦੇ ਹੋਏ ਲਾਈਨੈਕਸ ਨੂੰ ਡਿਜ਼ਾਇਨ ਕੀਤਾ ਗਿਆ ਸੀ । ਇਸਦੇ ਕੰਮ ਕਰਨ ਦੀ ਲਿਸਟ ਯੂਨਿਕਸ (UNIX) ਵਾਂਗ ਹੀ ਹੈ ।

ਲਾਈਨੈਕਸ ਦੀਆਂ ਬੇਸਿਕ ਵਿਸ਼ੇਸ਼ਤਾਵਾਂ

ਲਾਈਨੈਕਸ ਆਪਰੇਟਿੰਗ ਸਿਸਟਮ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ—
1. ਪੋਰਟੇਬਲ-ਇਹ ਸਾਫਟਵੇਅਰ ਵੱਖ-ਵੱਖ ਕਿਸਮ ਦੇ ਹਾਰਡਵੇਅਰ ਤੇ ਇੱਕ ਹੀ ਤਰੀਕੇ ਨਾਲ ਕੰਮ ਕਰਦਾ ਹੈ । ਲਾਈਨੈਕਸ ਕਰਨਲ ਅਤੇ ਐਪਲੀਕੇਸ਼ਨ ਪ੍ਰੋਗਰਾਮ ਕਿਸੇ ਵੀ ਕਿਸਮ ਦੇ ਹਾਰਡਵੇਅਰ ਪਲੇਟਫਾਰਮ ਤੇ ਇੰਸਟਾਲੇਸ਼ਨ ਨੂੰ ਸਪੋਰਟ ਕਰਦਾ ਹੈ ।
2. ਓਪਨ ਸੋਰਸ-ਲਾਈਨੈਕਸ ਸੋਰਸ ਕੋਡ ਮੁਫਤ ਉਪਲੱਬਧ ਹੈ । ਲਾਈਨੈਕਸ ਆਪਰੇਟਿੰਗ ਸਿਸਟਮ ਦੀ ਯੋਗਤਾ ਨੂੰ ਵਧਾਉਣ ਲਈ ਮਲਟੀਪਲ ਟੀਮਾਂ ਕੰਮ ਕਰਦੀਆਂ ਹਨ ਅਤੇ ਇਹ ਲਗਾਤਾਰ ਵਿਕਸਿਤ ਹੋ ਰਿਹਾ ਹੈ ।
3. ਮਲਟੀਯੂਜ਼ਰ-ਲਾਈਨੈਕਸ ਇੱਕ ਮਲਟੀਯੂਜ਼ਰ ਸਿਸਟਮ ਹੈ ਜਿਸ ਦਾ ਮਤਲਬ ਇਹ ਹੈ ਕਿ ਯੂਜ਼ਰ ਇੱਕ ਹੀ ਸਮੇਂ ਵਿੱਚ ਸਿਸਟਮ ਰਿਸੋਰਸ ਜਿਵੇਂਕਿ ਮੈਮਰੀ/ਰੈਮ/ਐਪਲੀਕੇਸ਼ਨ ਪ੍ਰੋਗਰਾਮ ਨੂੰ ਵਰਤ ਸਕਦਾ ਹੈ ।
4. ਮਲਟੀਪ੍ਰੋਗਰਾਮਿੰਗ-ਲਾਈਨੈਕਸ ਇੱਕ ਮਲਟੀ ਪ੍ਰੋਗਰਾਮਿੰਗ ਸਿਸਟਮ ਹੈ ਜਿਸ ਦਾ ਮਤਲਬ ਇਹ ਹੈ ਕਿ ਇੱਕ ਹੀ ਸਮੇਂ ਵਿੱਚ ਮਲਟੀਪਲ ਐਪਲੀਕੇਸ਼ਨਾਂ ਚੱਲ ਸਕਦੀਆਂ ਹਨ ।
5. ਹਰਾਰਕੀਕਲ ਫਾਈਲ ਸਿਸਟਮ-ਲਾਈਨੈਕਸ ਇੱਕ ਸਟੈਂਡਰਡ ਫਾਈਲ ਸਟਰਕਚਰ ਅਧੀਨ ਸਿਸਟਮ ਫਾਈਲਾਂ/ਯੂਜ਼ਰ ਫਾਈਲਾਂ ਨੂੰ ਅਰੇਜ਼ ਕਰਦਾ ਹੈ । ਇਸ ਵਿੱਚ ਫਾਈਲਾਂ ਅਤੇ ਡਾਇਰੈਕਟਰੀਆਂ ਇੱਕ ਟਰੀ (tree) ਦੀ ਸ਼ਕਲ ਵਿੱਚ ਹੁੰਦੀਆਂ ਹਨ ।
  • ਸ਼ੈਲ” (Shell)—ਲਾਈਨੈਕਸ ਇੱਕ ਖਾਸ ਇੰਟਰਪ੍ਰੇਟਰ ਪ੍ਰੋਗਰਾਮ ਦੀ ਸਹੂਲਤ ਦਿੰਦਾ ਹੈ ਜਿਸ ਦੀ ਵਰਤੋਂ ਆਪਰੇਟਿੰਗ ਸਿਸਟਮ ਦੀਆਂ ਕਮਾਂਡਾਂ ਨੂੰ ਲਾਗੂ ਕਰਨ ਲਈ ਕੀਤੀ ਜਾ ਸਕਦੀ ਹੈ । ਇਸ ਦੀ ਵਰਤੋਂ ਵੱਖੋ-ਵੱਖਰੇ ਆਪਰੇਸ਼ਨ, ਐਪਲੀਕੇਸ਼ਨ ਪ੍ਰੋਗਰਾਮ ਆਦਿ ਨੂੰ ਬੁਲਾਉਣ ਲਈ ਕੀਤੀ ਜਾ ਸਕਦੀ ਹੈ ।
  • ਸੁਰੱਖਿਆ—ਲਾਈਨੈਕਸ ਈ ਇੰਟਰਪ੍ਰੇਟਰ ਯੂਜ਼ਰ ਨੂੰ ਖਾਸ ਅਧਿਕਾਰ ਅਧੀਨ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਵੇਂ ਕਿ ਪਾਸਵਰਡ ਪਰੋਟੈਕਸ਼ਨ/ਖਾਸ ਕਿਸਮ ਦੀਆਂ ਫਾਈਲਾਂ ਤੇ ਪਹੁੰਚ ਨੂੰ ਨਿਯੰਤਰਿਤ ਕਰਨਾ ਡਾਟੇ ਨੂੰ ਇਨਕਰਪਸ਼ਨ ਕਰਨਾ ।

ਆਰਕੀਟੈਕਚਰ

ਲਾਈਨੈਕਸ ਸਿਸਟਮ ਦੇ ਆਰਕੀਟੈਕਚਰ ਵਿੱਚ ਹੇਠ ਲਿਖੀਆਂ ਪਰਤਾਂ (ਲੇਅਰਾਂ) ਹੁੰਦੀਆਂ ਹਨ—
  • ਹਾਰਡਵੇਅਰ (Hardware) ਲੇਅਰ ਇਸ ਲੇਅਰ ਵਿੱਚ ਸਾਰੇ ਪੈਰੀਫਰਿਲ ਯੰਤਰ (Devices) ਹੁੰਦੇ ਹਨ ਜਿਵੇਂਕਿ ਰੈਮ/ਹਾਰਡ ਡਿਸਕ ਡਰਾਈਵ ਆਦਿ ।
  • ਕਰਨਲ (Kernel)—ਇਹ ਆਪਰੇਟਿੰਗ ਸਿਸਟਮ ਦਾ ਕੋਰ ਕੰਪੋਨੈਟ ਹੁੰਦਾ ਹੈ ਜੋ ਕਿ ਸਿੱਧੇ ਤੌਰ ਤੇ ਹਾਰਡ ਵੇਅਰ ਨਾਲ ਸੰਪਰਕ ਕਰਦਾ ਹੈ ਅਤੇ ਅੱਪਰ ਲੇਅਰ ਕੰਪੋਨੈਟਸ ਨੂੰ ਲੋਅ ਲੇਵਲ ਸਰਵਿਸ ਮੁਹੱਈਆ ਕਰਦਾ ਹੈ ।
  • ਸ਼ੈਲ (Shell)—ਕਰਨਲ ਨਾਲ ਸੰਪਰਕ ਕਰਕੇ ਇਹ ਯੂਜ਼ਰ ਤੋਂ ਕਰਨਲ ਦੇ ਗੁੰਝਲਦਾਰ ਫੰਕਸ਼ਨ ਨੂੰ ਛੁਪਾ ਦਿੰਦਾ ਹੈ । ਸ਼ੈਲ ਯੂਜ਼ਰ ਤੋਂ ਕਮਾਂਡਜ਼ ਪ੍ਰਾਪਤ ਕਰਦੀ ਹੈ ਅਤੇ ਕਰਨਲ ਦੇ ਫੰਕਸ਼ਨ ਨੂੰ ਲਾਗੂ ਕਰਦੀ ਹੈ ।
  • ਯੂਟੀਲਿਟੀ (Utility)—ਯੂਟੀਲਿਟੀ ਪ੍ਰੋਗਰਾਮ ਯੂਜ਼ਰ ਨੂੰ ਮੁੱਖ ਰੂਪ ਆਪਰੇਟਿੰਗ ਸਿਸਟਮ ਦੇ ਫੰਕਸ਼ਨ ਮੁਹੱਈਆ ਕਰਦੀ ਹੈ

ਕੰਪਿਊਟਰ ਸੁਰੱਖਿਆ

ਕੰਪਿਊਟਰ ਸੁਰੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣ-ਅਧਿਕਾਰਤ ਵਰਤੋਂ ਨੂੰ ਚੈੱਕ ਕਰਦੀ ਹੈ ਅਤੇ ਇਸਨੂੰ ਰੋਕਦੀ ਹੈ । ਰੋਕਥਾਮ (Prevention) ਦੇ ਮਾਪ ਸਾਡੇ ਕੰਪਿਊਟਰ ਦੇ ਕਿਸੀ ਵੀ ਹਿੱਸੇ ਨੂੰ ਅਣ-ਅਧਿਕਾਰਤ ਯੂਜ਼ਰ (ਹੈਕਰ) ਵੱਲੋਂ ਪਹੁੰਚ ਕਰਨ ਤੋਂ ਰੋਕਣ ਵਿੱਚ ਸਾਡੀ ਮਦਦ ਕਰਦੇ ਹਨ ।
ਇੰਟਰਨੈੱਟ ਵਰਤਣ ਵਾਲੇ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੰਟਰਨੈੱਟ ਸਕਿਉਰਟੀ ਬਹੁਤ ਮਹੱਤਵਪੂਰਨ ਪਹਿਲੂ ਹੈ । ਅਸੀਂ ਇਨ੍ਹਾਂ ਸੁਰੱਖਿਆ ਧਮਕੀਆਂ ਤੋਂ ਆਪਣੇ-ਆਪ ਨੂੰ ਅਤੇ ਆਪਣੀ ਸੂਚਨਾ ਨੂੰ ਬਚਾਉਣ ਸੰਬੰਧੀ ਕੁਝ ਮਹੱਤਵਪੂਰਨ ਟਿਪਸ ਬਾਰੇ ਵਰਣਨ ਕਰ ਰਹੇ ਹਾਂ ।
1. ਨਵੀਨਤਮ ਐਂਟੀ-ਵਾਇਰਸ
ਐਂਟੀ-ਵਾਇਰਸ ਸਾਫਟਵੇਅਰ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਸਾਨੂੰ ਉਪਲੱਬਧ ਨਵੇਂ ਅਪਡੇਟਸ ਨਾਲ ਇਸ ਨੂੰ ਅਪਡੇਟ ਕਰਨਾ ਚਾਹੀਦਾ ਹੈ । ਕਈ ਤਰ੍ਹਾਂ ਦੇ ਐਂਟੀਵਾਇਰਸ ਉਪਲੱਬਧ ਹਨ ਜੋ ਕਿ ਮੁਫਤ ਅਤੇ ਅਦਾਇਗੀ ਯੋਗ ਹਨ ।
2. ਐਂਟੀ-ਸਪਾਈਵੇਅਰ ਸਾਫਟਵੇਅਰ
ਸਪਾਈਵੇਅਰ ਪ੍ਰੋਗਰਾਮ ਵਾਈਰਸ ਤੋਂ ਅਲੱਗ ਹੁੰਦੇ ਹਨ । ਕਿਉਂਕਿ ਵਾਇਰਸ ਦੀ ਤਰ੍ਹਾਂ ਇਹ ਸਾਡੇ ਕੰਪਿਊਟਰ ਵਿੱਚ ਪਏ ਡਾਟਾ ਜਾਂ ਸਿਸਟਮ ਨੂੰ ਕਰੱਪਟ ਨਹੀਂ ਕਰਦੇ ਬਲਕਿ ਇਹ ਸਾਡੇ ਸਿਸਟਮ ਵਿੱਚ ਆਪਣੇਆਪ ਇੰਸਟਾਲ ਹੋ ਜਾਂਦੇ ਹਨ ਅਤੇ ਸਾਡੇ ਸਿਸਟਮ ਵਿੱਚ ਸਟੋਰ ਪਾਸਵਰਡ, ਕਰੈਡਿਟ ਕਾਰਡ ਦੇ ਨੰਬਰ ਆਪਣੇ ਸਰਵਰ ਤੇ ਭੇਜਦੇ ਹਨ । ਇਸ ਲਈ ਆਪਣੇ ਸਿਸਟਮ ਵਿੱਚੋਂ ਸਪਾਈਵੇਅਰ ਪ੍ਰੋਗਰਾਮ ਨੂੰ ਲੱਭਣ ਅਤੇ ਰੋਕਣ ਲਈ ਸਾਨੂੰ ਨਵੀਨਤਮ ਐਂਟੀ ਸਪਾਈਵੇਅਰ ਸਾਫਟਵੇਅਰ ਦੀ ਲੋੜ ਪੈਂਦੀ ਹੈ ।
3. ਪਾਸਵਰਡ ਪ੍ਰੋਟੈਕਸ਼ਨ
ਪਾਸਵਰਡ ਕਈ ਤਰ੍ਹਾਂ ਦੇ ਆਨ-ਲਾਈਨ ਖਾਤਿਆਂ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ ।
ਆਪਣੇ ਪਾਸਵਰਡ ਨੂੰ ਸੁਰੱਖਿਅਤ ਰੱਖਣਾ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਦੀ ਤਰ੍ਹਾਂ ਹੀ ਹੈ ।
ਵੱਖੋ-ਵੱਖਰੇ ਖਾਤਿਆਂ ਲਈ ਇਕ ਹੀ ਤਰ੍ਹਾਂ ਦਾ ਪਾਸਵਰਡ ਨਾ ਰੱਖੋ । ਆਸਾਨੀ ਨਾਲ ਬੁਝਿਆ ਜਾਣ ਵਾਲਾ
ਪਾਸਵਰਡ ਜਿਵੇਂ ਕਿ ਆਪਣਾ ਨਿੱਜੀ ਮੋਬਾਇਲ ਨੰਬਰ ਜਾਂ ਜਨਮ ਤਾਰੀਖ ਆਦਿ ਨਾ ਰੱਖੋ । ਆਪਣਾ ਪਾਸਵਰਡ ਵੱਧ ਅੱਖਰਾਂ ਵਾਲਾ ਜਿਵੇਂ ਕਿ ਅੱਖਰ ਅਤੇ ਨੰਬਰ ਅਤੇ ਹੋ ਸਕੇ ਤਾਂ ਕੁਝ ਖਾਸ ਕਰੈਕਟਰ ਨਾਲ ਮਿਲਾ ਕੇ ਰੱਖੋ ।
ਆਪਣੇ ਪਾਸਵਰਡ ਨਾਲ ਸੰਬੰਧਿਤ ਵੈਬਸਾਈਟਾਂ ਤੇ ਪਹੁੰਚ ਕਰਨ ਲਈ ਹਮੇਸ਼ਾ ਇੱਕ ਨਵਾਂ ਵੈੱਬ ਪੇਜ ਖੋਲ੍ਹੋ ਅਤੇ ਕਦੇ ਵੀ ਈ-ਮੇਲ ਵਿੱਚ ਦਿੱਤੇ ਲਿੰਕ ਜਾਂ ਹੋਰ ਤਰੀਕੇ ਰਾਹੀਂ ਨਾ ਖੋਲ੍ਹੋ ।
4. ਨਵੀਨਤਮ ਅਪਡੇਟਸ ਅਤੇ ਪੈਚ ਨੂੰ ਲਾਗੂ ਕਰਨਾ
ਸਾਡੇ ਸਿਸਟਮ ਵਿੱਚ ਇੰਸਟਾਲ ਕੀਤਾ ਕੋਈ ਵੀ ਸਾਫਟਵੇਅਰ ਹਮੇਸ਼ਾ ਲਈ ਪਰਫੈਕਟ ਨਹੀਂ ਹੁੰਦਾ ਆਪਣੇ ਸਾਫਟਵੇਅਰ ਤੇ ਨਵੀਨਤਮ ਅਪਡੇਟ ਅਤੇ ਪੈਚ ਅਪਲਾਈ ਕਰਦੇ ਰਹੋ । ਇਹ ਅਪਡੇਟ ਅਤੇ ਪੈਚ ਸਾਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਰਾਹੀਂ ਸਮੇਂ-ਸਮੇਂ ਤੇ ਉਪਲੱਬਧ ਕਰਵਾਏ ਜਾਂਦੇ ਹਨ ।
5. ਫ਼ਾਇਰਵਾਲ
ਜੇਕਰ ਹੋ ਸਕੇ ਤਾਂ ਆਪਣੇ ਸਿਸਟਮ ਨੂੰ ਹੈਕਰਾਂ ਦੇ ਅਟੈਕ ਤੋਂ ਬਚਾਉਣ ਲਈ ਫਾਈਰਵਾਲ ਦੀ ਵਰਤੋਂ ਕਰੋ ।ਫਾਈਰਵਾਲ ਸਾਡੇ ਸਿਸਟਮ ਦੇ ਅਣ-ਅਧਿਕਾਰਤ ਪਹੁੰਚ ਕਰਨ ਵਾਲੇ ਟਰੈਫਿਕ ਨੂੰ ਬਲੋਕ ਕਰ ਦਿੰਦਾ ਹੈ ।ਫਾਈਰਵਾਲ ਸਾਨੂੰ ਇੰਟਰਨੈੱਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣ-ਅਧਿਕਾਰਤ ਐਪਲੀਕੇਸ਼ਨ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਂਦਾ ਹੈ ।

ਅਭਿਆਸ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਆਪਰੇਟਿੰਗ ਸਿਸਟਮ ਕੀ ਹੈ
(a) ਟਰਮੀਨਲ
(b) ਸਾਫਟਵੇਅਰ
(c) ਸਟੋਰੇਜ਼ ਸਿਸਟਮ
(d) ਪਰੋਸੈਸਰ ।
ਉੱਤਰ—(b) ਸਾਫਟਵੇਅਰ
2. ਟਾਈਮ ਸ਼ੇਅਰਿੰਗ ਇਕ ਤਕਨੀਕ ਹੈ ਜੋ ਇੱਕ ਸਮੇਂ ਵਿੱਚ ਕਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦਿੰਦੀ ਹੈ l
(a) ਕਈ ਯੂਜ਼ਰ
(b) ਇੱਕ ਯੂਜ਼ਰ
(c) ਦੋ ਯੂਜ਼ਰ
(d) ਕਿਸੇ ਨੂੰ ਵੀ ਨਹੀਂ।
ਉੱਤਰ—(a) ਕਈ ਯੂਜ਼ਰ
3. ਇੱਕ ਹੀ ਸਮੇਂ ਵਿਚ ਮਲਟੀਪਲ ਐਪਲੀਕੇਸ਼ਨ ਰਨ ਕਰਨ ਨੂੰ ਕਿਹਾ ਜਾਂਦਾ ਹੈ ।
(a) ਮਲਟੀ ਐਪਲੀਕੇਸ਼ਨ
(b) ਮਲਟੀ ਪਰੋਸੈਸਿੰਗ
(c) ਮਲਟੀ ਪਰੋਗਰਾਮਿੰਗ
(d) ਮਲਟੀ ਟਾਈਮਿੰਗ ।
ਉੱਤਰ—(c) ਮਲਟੀ ਪਰੋਗਰਾਮਿੰਗ
4. ਇਕ ਹੀ ਸਮੇਂ ਵਿੱਚ ਵੱਖੋ-ਵੱਖਰੇ ਕਿਸਮ ਦੇ ਹਾਰਡਵੇਅਰ ਤੇ ਸਾਫਟਵੇਅਰ ਦੇ ਕੰਮ ਕਰਨ ਦੀ ਯੋਗਤਾ ਨੂੰ ਕਿਹਾ ਜਾਂਦਾ ਹੈ ।
(a) ਓਪਨ ਸੋਰਸ
(b) ਪੋਰਟੇਬਲਿਟੀ
(c) ਸ਼ੈਲ
(d) ਸੁਰੱਖਿਆ ।
ਉੱਤਰ—(b) ਪੋਰਟੇਬਲਿਟੀ
5. ਆਪਰੇਟਿੰਗ ਸਿਸਟਮ ਤੇ ਕੰਮ ਕਰ ਰਿਹਾ ਯੂਜ਼ਰ ਕੰਪਿਊਟਰ ਤੇ ਸਿੱਧੇ ਤੌਰ ਤੇ ਕੰਮ ਨਹੀਂ ਕਰਦਾ
(a) ਬੈਚ ਪੋਸੈਸਿੰਗ ਸਿਸਟਮ
(b) ਟਾਈਮ ਸ਼ੇਅਰਿੰਗ ਸਿਸਟਮ
(c) ਨੈੱਟਵਰਕ ਆਪਰੇਟਿੰਗ ਸਿਸਟਮ
(d) ਡਿਸਟਰੀਬਿਊਟਡ ਸਿਸਟਮ
ਉੱਤਰ—(a) ਬੈਚ ਪੋਸੈਸਿੰਗ ਸਿਸਟਮ
6. ਇਹ ਸਾਨੂੰ ਇੰਟਰਨੈੱਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣ-ਅਧਿਕਾਰਤ ਐਪਲੀਕੇਸ਼ਨ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਂਦਾ ਹੈ ।
(a) ਐਂਟੀ-ਵਾਇਰਸ
(b) ਸੁਰੱਖਿਆ
(c) ਫ਼ਾਇਰਵਾਲ
(d) ਉਪਰੋਕਤ ਵਿੱਚੋਂ ਕੋਈ ਵੀ ਨਹੀਂ ।
ਉੱਤਰ—(c) ਫ਼ਾਇਰਵਾਲ
7. ਇਹ ਯੂਜ਼ਰ ਤੋਂ ਕਰਨਲ ਦੇ ਗੁੰਝਲਦਾਰ ਫੰਕਸ਼ਨ ਨੂੰ ਛੁਪਾ ਦਿੰਦਾ ਹੈ ।
(a) ਸ਼ੈਲ
(b) ਹਾਰਡਵੇਅਰ ਲੇਅਰ
(c) HDD
(d) ਕਰਨਲ ।
ਉੱਤਰ—(a) ਸ਼ੈਲ
8. ਇਹ ਇੱਕ ਸਟੈਂਡਰਡ ਫਾਈਲ ਸਟਰਕਚਰ ਅਧੀਨ ਸਿਸਟਮ ਫਾਈਲਾਂ, ਯੂਜ਼ਰ ਫਾਈਲਾਂ ਨੂੰ ਅਰੇਜ਼ ਕਰਦਾ ਹੈ ।
(a) ਟਰਮੀਨਲ
(b) ਹਰਾਰਿਕਲ
(c) ਸਟੋਰੇਜ਼ ਸਿਸਟਮ
(d) ਨੈੱਟਵਰਕ ।
ਉੱਤਰ—(b) ਹਰਾਰਿਕਲ
9. ਇੱਕ ਸਿਸਟਮ ਰਾਹੀਂ ਇਨਪੁੱਟ ਲੈਣ ਅਤੇ ਅਪਡੇਟਿਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ।
(a) ਰਿਸਪਾਂਸ ਟਾਈਮ (Response Time)
(b) ਐਕਸੈਸ ਟਾਈਮ (Access time)
(c) ਆਉਟਪੁੱਟ ਟਾਈਮ (Output time)
(d) ਟੋਟਲ ਟਾਈਮ (Total time)
ਉੱਤਰ—(a) ਰਿਸਪਾਂਸ ਟਾਈਮ (Response Time)
10. ਇਸ ਸਿਸਟਮ ਵਿੱਚ ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਅਕਸੈਸ ਕਰਨਾ ਸੰਭਵ ਹੈ l
(a) ਬੈਂਚ ਪ੍ਰੋਸੈਸਿੰਗ ਸਿਸਟਮ
(b) ਟਾਈਮ ਸ਼ੇਅਰਰਿੰਗ ਸਿਸਟਮ
(c) ਨੈੱਟਵਰਕ ਆਪਰੇਟਿੰਗ ਸਿਸਟਮ
(d) ਡਿਸਟਰੀਬਿਊਟਡ ਸਿਸਟਮ ।
ਉੱਤਰ—(c) ਨੈੱਟਵਰਕ ਆਪਰੇਟਿੰਗ ਸਿਸਟਮ

(B) ਖਾਲੀ ਥਾਂਵਾਂ ਭਰੋ —

1. ਇੱਕ ………. ਸੰਬੰਧਿਤ …………. ਦੇ ਇਕੱਠ ਨੂੰ ਪਦਰਸ਼ਿਤ ਕਰਦੀ ਹੈ ।
2. ……………… ਸਿਸਟਮ ਮਲਟੀਪਲ ਰਿਅਲ ਟਾਈਮ …………….. ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸਰਵ ਕਰਨ ਵਾਸਤੇ ਮਲਟੀਪਲ ਸੈਂਟਰਲ (ਪ੍ਰੋਸੈਸਰ ਦੀ ਵਰਤੋਂ ਕਰਦਾ ਹੈ ।)
3. ………….. ਆਪਣੇ ਸਿਸਟਮ ਨੂੰ ਅਣ-ਅਧਿਕਾਰਿਤ ਵਰਤੋਂ ਦੀ ਪੜਤਾਲ  ………… ਅਤੇ ਰੋਕਣ ਦੀ ਪ੍ਰਕਿਰਿਆ ਹੈ ।
4. ……………. ਆਨ-ਲਾਈਨ ਖਾਤਿਆਂ …………… ਤੇ ਪਹੁੰਚ ਕਰਨ ਅਤੇ ਖਾਤੇ ਨਾਲ ਜੁੜੀਆਂ ਕਈ ਗਤੀਵਿਧੀਆਂ ਜਿਵੇਂਕਿ ਖਰੀਦਦਾਰੀ, ਈ-ਮੇਲ ਅਤੇ ਆਨ-ਲਾਈਨ ਟਰਾਂਜੈਕਸ਼ਨ ਕਰਨ ਦੀ ਸੁਵਿਧਾ ਮੁਹੱਈਆ ਕਰਦੇ ਹਨ ।
5. ……………. ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦ ਡਾਟੇ …………… ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਜਟਿਲ ਹੋਵੇ ।
ਉੱਤਰ—1. ਫਾਈਲ, ਜਾਣਕਾਰੀ, 2. ਡਿਸਟ੍ਰੀਬਿਊਟਿਡ, ਸੈਂਟਰਲ, 3. ਕੰਪਿਊਟਰ ਸੁਰੱਖਿਆ, ਅਣ ਅਧਿਕਾਰਿਤ, 4. ਪਾਸਵਰਡ, ਆਨ ਲਾਈਨ, 5. ਰਿਅਲ ਟਾਈਮ ਸਿਸਟਮ, ਰਿਜਿਡ ।

(C) ਸਹੀ ਜਾਂ ਗ਼ਲਤ —

1. ਇੱਕ ਸਿਸਟਮ ਰਾਹੀ ਇਨਪੁੱਟ ਲੈਣ ਅਤੇ ਲੋੜੀਂਦੀ ਆਪੇਟਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਰਿਸਪਾਂਸ ਟਾਈਮ ਕਿਹਾ ਜਾਂਦਾ ਹੈ ।
2. ਇੰਟਰਨੈੱਟ ਸੁਰੱਖਿਆ ਧਮਕੀਆਂ ਤੋਂ ਬਚਣ ਲਈ ਕੇਵਲ ਐਂਟੀਵਾਇਰਸ ਸਾਫਟਵਅਰ ਇਕੱਲਾ ਹੀ ਕਾਫ਼ੀ ਹੁੰਦਾ ਹੈ ।
3. ਆਪਰੇਟਿੰਗ ਸਿਸਟਮ ਯੂਜ਼ਰ ਅਤੇ ਡਿਵਾਇਸ ਡਰਾਈਵਰ ਵਿਚਕਾਰ ਸੰਚਾਰ ਨੂੰ ਮੈਨੇਜ ਨਹੀਂ ਕਰ ਸਕਦਾ ।
4. ਲਾਈਨੈਕਸ ਸੋਰਮ ਕੋਡ ਮੁਫਤ ਉਪਲਬੱਧ ਹੈ ਅਤੇ ਇਹ ਸੰਸਥਾ ਆਧਾਰਿਤ ਡਿਵੈਲਪਮੈਂਟ ਆਧਾਰਿਤ ਪ੍ਰੋਜੈਕਟ ਹੈ ।
5. ਆਪਰੇਟਿੰਗ ਸਿਸਟਮ ਸ਼ੈਡਿਊਲਰ ਦੀ ਵਰਤੋਂ ਕਰਕੇ ਹਰ ਕਿਸਮ ਦੇ ਰਿਸੋਰਸਾਂ ਨੂੰ ਮੈਨੇਜ਼ ਕਰਦਾ ਹੈ ।
ਉੱਤਰ—1. ਸਹੀ, 2. ਗ਼ਲਤ, 3. ਗ਼ਲਤ, 4. ਸਹੀ, 5. ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕੰਪਿਊਟਰ ਹਾਰਡਵੇਅਰ ਅਤੇ ਕੰਪਿਊਟਰ ਯੂਜ਼ਰ ਵਿਚਕਾਰ ਇੰਟਰਫੇਸ l
ਉੱਤਰ-ਆਪਰੇਟਿੰਗ ਸਿਸਟਮ ।
ਪ੍ਰਸ਼ਨ 2. ਜੋ ਖਾਸ ਹਾਰਡਵੇਅਰ ਯੰਤਰਾਂ ਦੀਆਂ ਜਟਿਲਤਾਵਾਂ ਨੂੰ ਯੂਜ਼ਰ ਤੋਂ ਛੁਪਾ ਲੈਂਦਾ ਹੈ ।
ਉੱਤਰ-ਡਰਾਇਵਰ
ਪ੍ਰਸ਼ਨ 3. ਇੱਕ ਮੈਕਨਜ਼ਿਮ ਜਾਂ ਤਰੀਕਾ ਜੋ ਕੰਪਊਟਰ ਸਿਸਟਮ ਰਾਹੀਂ ਪਰਿਭਾਸ਼ਿਤ ਰਿਸੋਰਸਾਂ ਤੇ ਪ੍ਰੋਗਰਾਮ, ਪ੍ਰੋਸੈਸ ਜਾਂ ਯੂਜ਼ਰ ਦੀ ਪਹੁੰਚ ਨੂੰ ਨਿਯੰਤਰਤ ਕਰਦਾ ਹੈ ।
ਉੱਤਰ—ਪ੍ਰੋਟੈਕਸ਼ਨ
ਪ੍ਰਸ਼ਨ 4. ਸਾਰੇ ਕੰਪਿਊਟਰ ਤੇ ਅਣ ਅਧਿਕਾਰਤ ਵਰਤੋਂ ਨੂੰ ਜਾਚਣਾ ਅਤੇ ਰੋਕਣ ਦੀ ਪ੍ਰਕਿਰਿਆ ।
ਉੱਤਰ-ਕੰਪਿਊਟਰ ਸੁਰੱਖਿਆ ।
ਪ੍ਰਸ਼ਨ 5. ਲਾਈਨੈਕਸ ਇਕ ਖਾਸ ਇੰਟਰਪ੍ਰੇਟਰ ਪ੍ਰੋਗਰਾਮ ਮੁਹੱਈਆ ਕਰਦਾ ਹੈ ? ਜਿਸ ਦੀ ਵਰਤੋਂ ਆਪਰੇਟਿੰਗ ਸਿਸਟਮ ਦੀਆਂ ਕਮਾਂਡਾਂ ਨੂੰ ਲਾਗੂ ਕਰਨ ਵਿਚ ਕੀਤੀ ਜਾ ਸਕਦੀ ਹੈ ।
ਉੱਤਰ-ਸ਼ੈੱਲ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਆਪਰੇਟਿੰਗ ਸਿਸਟਮ ਕੀ ਹੁੰਦਾ ਹੈ ?
ਉੱਤਰ—ਆਪਰੇਟਿੰਗ ਸਿਸਟਮ ਉਹ ਐਪਲੀਕੇਸ਼ਨ ਸਾਫਟਵੇਅਰ ਹੈ ਜੋ ਕਿਸੇ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇਕ ਮਾਧਿਅਮ ਜਾਂ ਇੰਟਰਫੇਸ ਦਾ ਕੰਮ ਕਰਦਾ ਹੈ ।
ਪ੍ਰਸ਼ਨ 2. ਆਪਰੇਟਿੰਗ ਸਿਸਟਮ ਦੀਆਂ ਕਿਸਮਾਂ ਲਿਖੋ ।
ਉੱਤਰ–ਆਪਰੇਟਿੰਗ ਸਿਸਟਮ ਦੀਆਂ ਹੇਠ ਲਿਖਿਆ ਕਿਸਮਾਂ ਹਨ—
1. ਬੈਂਚ ਪ੍ਰੋਸੈਸਿੰਗ ਸਿਸਟਮ
2. ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ
3. ਨੈੱਟਵਰਕ ਆਪਰੇਟਿੰਗ ਸਿਸਟਮ
4. ਰੀਅਲ ਟਾਈਮ ਆਪਰੇਟਿੰਗ ਸਿਸਟਮ
5. ਰੀਅਲ ਟਾਈਮ ਆਪਰੇਟਿੰਗ ਸਿਸਟਮ ।
ਪ੍ਰਸ਼ਨ 3. ਰੀਅਲ ਟਾਈਮ ਆਪਰੇਟਿੰਗ ਸਿਸਟਮ ਦੀ ਵਿਆਖਿਆ ਕਰੋ ।
ਉੱਤਰ—ਰੀਅਲ ਟਾਈਮ ਆਪਰੇਟਿੰਗ ਸਿਸਟਮ ਉਹ ਹੁੰਦਾ ਹੈ ਜਿਸ ਵਿਚ ਇਨਪੁੱਟ ਦੀ ਪ੍ਰਕਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲਗਦਾ ਹੈ ਉਹ ਬਹੁਤ ਛੋਟਾ ਹੁੰਦਾ ਹੈ । ਇਸ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 4. ਆਪਰੇਟਿੰਗ ਸਿਸਟਮ ਦੇ ਕੀ ਕੰਮ ਹੁੰਦੇ ਹਨ ? ਇਕ ਸੂਚੀ ਬਣਾਓ ।
ਉੱਤਰ-ਆਪਰੇਟਿੰਗ ਸਿਸਟਮ ਦੇ ਹੇਠ ਲਿਖੇ ਕੰਮ ਹੁੰਦੇ ਹਨ—
1. ਪ੍ਰੋਗਰਾਮ ਨੂੰ ਲਾਗੂ ਕਰਨਾ
2. ਇਨਪੁੱਟ-ਆਊਟਪੁੱਟ ਆਪਰੇਸ਼ਨ
3. ਫਾਇਲ ਸਿਸਟਮ ਨੂੰ ਮੈਨੂਪਲੇਟ ਕਰਨਾ
4. ਸੰਚਾਰ ਕਰਨਾ
5. ਗ਼ਲਤੀਆਂ ਲੱਭਣਾ
6. ਰਿਸੋਰਸ ਐਲੋਕੇਸ਼ਨ
7. ਸੁਰੱਖਿਆ ।
ਪ੍ਰਸ਼ਨ 5. ਕੰਪਿਊਟਰ ਸੁਰੱਖਿਆਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ—ਕੰਪਿਊਟਰ ਸੁਰੱਖਿਆ ਇਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣ ਅਧਿਕਾਰਤ ਵਰਤੋਂ ਨੂੰ ਚੈਕ ਕਰਦੀ ਅਤੇ ਉਸਨੂੰ ਰੋਕਦੀ ਹੈ । ਅੱਜ-ਕਲ੍ਹ ਦੇ ਜ਼ਮਾਨੇ ਵਿਚ ਕਈ ਪ੍ਰਕਾਰ ਦੇ ਖਤਰਿਆਂ ਤੋਂ ਬਚਣ ਵਾਸਤੇ ਕੰਪਿਊਟਰ ਸੁਰੱਖਿਆ ਬਹੁਤ ਜ਼ਰੂਰੀ ਹੁੰਦੀ ਹੈ ।
ਪ੍ਰਸ਼ਨ 6. ਲਾਈਨੈਕਸ ਨੂੰ ਪਰਿਭਾਸ਼ਿਤ ਕਰੋ ।
ਉੱਤਰ-ਲਾਈਨੈਕਸ ਇਕ ਉਪਨ ਸੋਰਮ ਇੰਡੋ ਆਧਾਰਿਤ ਆਪਰੇਟਿੰਗ ਸਿਸਟਮ ਹੈ । ਜਿਸ ਦੀ ਉਪਲੱਬਧਤਾ ਮੁਫਤ ਹੈ । ਇਹ ਆਪਰੇਟਿੰਗ ਸਿਸਟਮ ਯੂਨਿਕਸ ਨਾਲੋਂ ਘੱਟ ਜਟਿਲ ਹੈ ।
ਪ੍ਰਸ਼ਨ 7. ਸੁਰੱਖਿਆ ਕੀ ਹੁੰਦੀ ਹੈ ?
ਉੱਤਰ—ਸੁਰੱਖਿਆ ਦਾ ਅਰਥ ਹੈ ਆਪਣੇ ਆਪ ਜਾਂ ਆਪਣੀਆਂ ਦਸਤਾਂ ਨੂੰ ਕਿਸੇ ਅਣਜਾਣ ਖਤਰੇ ਤੋਂ ਬਚਾਉਣ ਦੀ ਪ੍ਰਕਿਰਿਆ ਉਦਾਹਰਨ ਦੇ ਤੌਰ ਤੇ ਕੰਪਿਊਟਰ ਨੂੰ ਅਣਜਾਣ ਖਤਰੇ ਜਿਵੇਂ ਕਿ ਵਾਇਰਸ, ਚੋਰੀ ਆਦਿ ਤੋਂ ਬਚਾਉਣ ਦੀ ਪ੍ਰਕਿਰਿਆ ਨੂੰ ਕੰਪਿਊਟਰ ਸੁਰੱਖਿਆ ਕਿਹਾ ਜਾਂਦਾ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਆਪਰੇਟਿੰਗ ਸਿਸਟਮ ਦੇ ਕੰਮਾਂ ਦੀ ਵਿਆਖਿਆ ਕਰੋ ।
ਉੱਤਰ—ਇਹ ਇਕ ਸਿਸਟਮ ਸਾਫਟਵੇਅਰ ਹੈ । ਇਹ ਹਾਰਡਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ ਦੇ ਵਿਚਕਾਰ ਕੰਮ ਕਰਦਾ ਹੈ । ਇਹ ਹੇਠ ਲਿਖੇ ਕੰਮ ਕਰਦਾ ਹੈ—
  1. ਸੀ. ਪੀ. ਯੂ. ਦਾ ਪ੍ਰਬੰਧ ਕਰਨਾ—ਪ੍ਰੋਸੈਸਰ ਦੀ ਵਰਤੋਂ ਹਿਸਾਬ-ਕਿਤਾਬ ਕਰਨ ਲਈ ਕੀਤੀ ਜਾਂਦੀ ਹੈ । ਇਹ ਲੌਜਿਕ ਅਤੇ ਗਣਿਤ ਨਾਲ ਸੰਬੰਧਿਤ ਹਰ ਕਿਸਮ ਦੀ ਗਿਣਤੀ ਕਰ ਸਕਦਾ ਹੈ । ਆਪਰੇਟਿੰਗ ਸਿਸਟਮ ਪ੍ਰੋਸੈਸਰ ਨੂੰ ਮੈਨੇਜ ਕਰਦਾ ਹੈ ।
  2. ਮੁੱਖ ਮੈਮਰੀ ਦਾ ਪ੍ਰਬੰਧ ਕਰਨਾ—ਕੰਪਿਊਟਰ ਸਿਸਟਮ ਵਿਚ ਮੈਮਰੀ ਦਾ ਪ੍ਰਬੰਧ ਬਹੁਤ ਖ਼ਾਸ ਸਥਾਨ ਰੱਖਦਾ ਹੈ ਕਿਉਂਕਿ ਪ੍ਰੋਸੈਸਰ ਉਸ ਡਾਟੇ ਤੇ ਹੀ ਕੰਮ ਕਰਦਾ ਹੈ ਜਿਹੜਾ ਕੰਪਿਊਟਰ ਦੀ ਮੇਨ ਮੈਮਰੀ ਵਿਚ ਪਿਆ ਹੁੰਦਾ ਹੈ । ਆਪਰੇਟਿੰਗ ਸਿਸਟਮ ਮੈਮਰੀ ਦਾ ਪ੍ਰਬੰਧ ਵੀ ਕਰਦਾ ਹੈ ।
  3. ਇਨਪੁੱਟ-ਆਊਟਪੁੱਟ ਯੰਤਰਾਂ ਦਾ ਪ੍ਰਬੰਧ ਕਰਨਾ——ਆਪਰੇਟਿੰਗ ਸਿਸਟਮ ਇਹ ਧਿਆਨ ਰੱਖਦਾ ਹੈ ਕਿ ਕਿਹੜਾ ਇਨਪੁੱਟ-ਆਊਟਪੁੱਟ ਉਪਕਰਨ ਕੰਮ ਕਰ ਰਿਹਾ ਹੈ ? ਕਿਹੜੇ ਕੰਮ ਲਈ ਕਿਹੜਾ ਇਨਪੁੱਟਆਊਟਪੁੱਟ ਯੰਤਰ ਵਰਤਣਾ ਹੈ ਅਤੇ ਇਸ ਸਮੇਂ ਤੇ ਕਿਹੜੇ ਇਨਪੁੱਟ-ਆਊਟਪੁੱਟ ਯੰਤਰ ਨੂੰ ਕੰਮ ਦੇਣਾ ਹੈ ਅਤੇ ਕਿਸ ਟਾਈਮ ਤੇ ਵਾਪਸ ਲੈਣਾ ਹੈ ।
  4. ਫਾਈਲਾਂ ਦਾ ਪ੍ਰਬੰਧ ਕਰਨਾ—ਕੰਪਿਊਟਰ ਵਿਚਲੀ ਸੂਚਨਾ ਨੂੰ ਫਾਈਲਾਂ ਦੇ ਨਾਂ ਨਾਲ ਸਟੋਰ ਕੀਤਾ ਜਾਂਦਾ ਹੈ । ਆਪਰੇਟਿੰਗ ਸਿਸਟਮ ਦਾ ਉਹ ਹਿੱਸਾ ਜਿਹੜਾ ਫਾਈਲਾਂ ਦਾ ਪ੍ਰਬੰਧ ਕਰਦਾ ਹੈ । ਉਸ ਨੂੰ ਫਾਈਲ ਸਿਸਟਮ ਕਿਹਾ ਜਾਂਦਾ ਹੈ ।
  5. ਕੰਪਿਊਟਰ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ-ਆਪਰੇਟਿੰਗ ਸਿਸਟਮ ਦੀ ਇਹ ਵੀ ਜ਼ਿੰਮੇਵਾਰੀ ਹੈ ਕਿ ਉਹ ਕੰਪਿਊਟਰ ਨੂੰ ਸੁਰੱਖਿਆ ਮੁਹੱਈਆ ਕਰਵਾਏ ।
ਪ੍ਰਸ਼ਨ 2. ਲਾਈਨੈਕਸ ਦੇ ਆਰਕੀਟੈਕਚਰ ਦੀ ਵਿਆਖਿਆ ਕਰੋ ।
ਉੱਤਰ-ਲਾਈਨੈਕਸ ਸਿਸਟਮ ਦੇ ਆਰਕੀਟੈਕਚਰ ਵਿੱਚ ਹੇਠ ਲਿਖੀਆਂ ਪਰਤਾਂ (ਲੇਅਰਾਂ) ਹੁੰਦੀਆਂ ਹਨ—
  1. ਹਾਰਡਵੇਅਰ (Hardware)—ਇਸ ਲੇਅਰ ਵਿੱਚ ਸਾਰੇ ਪੈਰੀਫਰਿਲ ਯੰਤਰ (Devices) ਹੁੰਦੇ ਹਨ ਜਿਵੇਂਕਿ ਰੈਮ/ਹਾਰਡ ਡਿਸਕ ਡਰਾਈਵ ਆਦਿ ।
  2. ਕਰਨਲ (Kernel)—ਇਹ ਆਪਰੇਟਿੰਗ ਸਿਸਟਮ ਦਾ ਕੋਰ ਕੰਪੋਨੈਟ ਹੁੰਦਾ ਹੈ ਜੋ ਕਿ ਸਿੱਧੇ ਤੌਰ ਤੇ ਹਾਰਡ ਵੇਅਰ ਨਾਲ ਸੰਪਰਕ ਕਰਦਾ ਹੈ ਅਤੇ ਅੱਪਰ ਲੇਅਰ ਕੰਪੋਨੈਟਸ ਨੂੰ ਲੋਅ ਲੇਵਲ ਸਰਵਿਸ ਮੁਹੱਈਆ ਕਰਦਾ ਹੈ ।
  3. ਸ਼ੈਲ (Shell)—ਕਰਨਲ ਨਾਲ ਸੰਪਰਕ ਕਰਕੇ ਇਹ ਯੂਜ਼ਰ ਤੋਂ ਕਰਨਲ ਦੇ ਗੁੰਝਲਦਾਰ ਫੰਕਸ਼ਨ ਨੂੰ ਛੁਪਾ ਦਿੰਦਾ ਹੈ । ਸ਼ੈਲ ਯੂਜ਼ਰ ਤੋਂ ਕਮਾਂਡਜ਼ ਪ੍ਰਾਪਤ ਕਰਦੀ ਹੈ ਅਤੇ ਕਰਨਲ ਦੇ ਫੰਕਸ਼ਨ ਨੂੰ ਲਾਗੂ ਕਰਦੀ ਹੈ ।
  4. ਯੂਟੀਲਿਟੀ (Utility)—ਯੂਟੀਲਿਟੀ ਪ੍ਰੋਗਰਾਮ ਯੂਜ਼ਰ ਨੂੰ ਮੁੱਖ ਰੂਪ ਆਪਰੇਟਿੰਗ ਸਿਸਟਮ ਦੇ ਫੰਕਸ਼ਨ ਮੁਹੱਈਆ ਕਰਦੀ ਹੈ ।
ਪ੍ਰਸ਼ਨ 3. ਕੰਪਿਊਟਰ ਸੁਰੱਖਿਆ ਨੂੰ ਪਰਿਭਾਸ਼ਿਤ ਕਰੋ । ਆਪਣੀ ਸੂਚਨਾ ਅਤੇ ਆਪਣੇ ਆਪ ਨੂੰ ਸੁਰੱਖਿਆ ਧਮਕੀਆਂ ਤੋਂ ਸੁਰੱਖਿਅਤ ਰੱਖਣ ਦੇ ਜ਼ਰੂਰੀ ਨੁਕਤੇ ਦੱਸੋ ।
ਉੱਤਰ—ਕੰਪਿਊਟਰ ਸੁਰੱਖਿਆ—
ਕੰਪਿਊਟਰ ਸੁਰੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣ-ਅਧਿਕਾਰਤ ਵਰਤੋਂ ਨੂੰ ਚੈੱਕ ਕਰਦੀ ਹੈ ਅਤੇ ਇਸਨੂੰ ਰੋਕਦੀ ਹੈ । ਰੋਕਥਾਮ (Prevention) ਦੇ ਮਾਪ ਸਾਡੇ ਕੰਪਿਊਟਰ ਦੇ ਕਿਸੀ ਵੀ ਹਿੱਸੇ ਨੂੰ ਅਣ-ਅਧਿਕਾਰਤ ਯੂਜ਼ਰ (ਹੈਕਰ) ਵੱਲੋਂ ਪਹੁੰਚ ਕਰਨ ਤੋਂ ਰੋਕਣ ਵਿੱਚ ਸਾਡੀ ਮਦਦ ਕਰਦੇ ਹਨ ।
ਇੰਟਰਨੈੱਟ ਵਰਤਣ ਵਾਲੇ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੰਟਰਨੈੱਟ ਸਕਿਉਰਟੀ ਬਹੁਤ ਮਹੱਤਵਪੂਰਨ ਪਹਿਲੂ ਹੈ । ਅਸੀਂ ਇਨ੍ਹਾਂ ਸੁਰੱਖਿਆ ਧਮਕੀਆਂ ਤੋਂ ਆਪਣੇ-ਆਪ ਨੂੰ ਅਤੇ ਆਪਣੀ ਸੂਚਨਾ ਨੂੰ ਬਚਾਉਣ ਸੰਬੰਧੀ ਕੁਝ ਮਹੱਤਵਪੂਰਨ ਟਿਪਸ ਬਾਰੇ ਵਰਣਨ ਕਰ ਰਹੇ ਹਾਂ ।
1. ਨਵੀਨਤਮ ਐਂਟੀ-ਵਾਇਰਸ
ਐਂਟੀ-ਵਾਇਰਸ ਸਾਫਟਵੇਅਰ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਸਾਨੂੰ ਉਪਲੱਬਧ ਨਵੇਂ ਅਪਡੇਟਸ ਨਾਲ ਇਸ ਨੂੰ ਅਪਡੇਟ ਕਰਨਾ ਚਾਹੀਦਾ ਹੈ । ਕਈ ਤਰ੍ਹਾਂ ਦੇ ਐਂਟੀਵਾਇਰਸ ਉਪਲੱਬਧ ਹਨ ਜੋ ਕਿ ਮੁਫਤ ਅਤੇ ਅਦਾਇਗੀ ਯੋਗ ਹਨ ।
2. ਐਂਟੀ-ਸਪਾਈਵੇਅਰ ਸਾਫ਼ਟਵੇਅਰ
ਸਪਾਈਵੇਅਰ ਪ੍ਰੋਗਰਾਮ ਵਾਈਰਸ ਤੋਂ ਅਲੱਗ ਹੁੰਦੇ ਹਨ । ਕਿਉਂਕਿ ਵਾਇਰਸ ਦੀ ਤਰ੍ਹਾਂ ਇਹ ਸਾਡੇ ਕੰਪਿਊਟਰ ਵਿੱਚ ਪਏ ਡਾਟਾ ਜਾਂ ਸਿਸਟਮ ਨੂੰ ਕਰੱਪਟ ਨਹੀਂ ਕਰਦੇ ਬਲਕਿ ਇਹ ਸਾਡੇ ਸਿਸਟਮ ਵਿੱਚ ਆਪਣੇਆਪ ਇੰਸਟਾਲ ਹੋ ਜਾਂਦੇ ਹਨ ਅਤੇ ਸਾਡੇ ਸਿਸਟਮ ਵਿੱਚ ਸਟੋਰ ਪਾਸਵਰਡ, ਕਰੈਡਿਟ ਕਾਰਡ ਦੇ ਨੰਬਰ ਆਪਣੇ ਸਰਵਰ ਤੇ ਭੇਜਦੇ ਹਨ । ਇਸ ਲਈ ਆਪਣੇ ਸਿਸਟਮ ਵਿੱਚੋਂ ਸਪਾਈਵੇਅਰ ਪ੍ਰੋਗਰਾਮ ਨੂੰ ਲੱਭਣ ਅਤੇ ਰੋਕਣ ਲਈ ਸਾਨੂੰ ਨਵੀਨਤਮ ਐਂਟੀ ਸਪਾਈਵੇਅਰ ਸਾਫਟਵੇਅਰ ਦੀ ਲੋੜ ਪੈਂਦੀ ਹੈ ।
3. ਪਾਸਵਰਡ ਪ੍ਰੋਟੈਕਸ਼ਨ
ਪਾਸਵਰਡ ਕਈ ਤਰ੍ਹਾਂ ਦੇ ਆਨ-ਲਾਈਨ ਖਾਤਿਆਂ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ ।
ਆਪਣੇ ਪਾਸਵਰਡ ਨੂੰ ਸੁਰੱਖਿਅਤ ਰੱਖਣਾ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਦੀ ਤਰ੍ਹਾਂ ਹੀ ਹੈ ।
ਵੱਖੋ-ਵੱਖਰੇ ਖਾਤਿਆਂ ਲਈ ਇਕ ਹੀ ਤਰ੍ਹਾਂ ਦਾ ਪਾਸਵਰਡ ਨਾ ਰੱਖੋ । ਆਸਾਨੀ ਨਾਲ ਬੁਝਿਆ ਜਾਣ ਵਾਲਾ ਪਾਸਵਰਡ ਜਿਵੇਂ ਕਿ ਆਪਣਾ ਨਿੱਜੀ ਮੋਬਾਇਲ ਨੰਬਰ ਜਾਂ ਜਨਮ ਤਾਰੀਖ ਆਦਿ ਨਾ ਰੱਖੋ । ਆਪਣਾ ਪਾਸਵਰਡ ਵੱਧ ਅੱਖਰਾਂ ਵਾਲਾਂ ਜਿਵੇਂ ਕਿ ਅੱਖਰ ਅਤੇ ਨੰਬਰ ਅਤੇ ਹੋ ਸਕੇ ਤਾਂ ਕੁਝ ਖਾਸ ਕਰੈਕਟਰ ਨਾਲ ਮਿਲਾ ਕੇ ਰੱਖੋ
ਆਪਣੇ ਪਾਸਵਰਡ ਨਾਲ ਸੰਬੰਧਿਤ ਵੈਬਸਾਈਟਾਂ ਤੇ ਪਹੁੰਚ ਕਰਨ ਲਈ ਹਮੇਸ਼ਾ ਇੱਕ ਨਵਾਂ ਵੈੱਬ ਪੇਜ ਖੋਲ੍ਹੋ ਅਤੇ ਕਦੇ ਵੀ ਈ-ਮੇਲ ਵਿੱਚ ਦਿੱਤੇ ਲਿੰਕ ਜਾਂ ਹੋਰ ਤਰੀਕੇ ਰਾਹੀਂ ਨਾ ਖੋਲ੍ਹੋ l
4. ਨਵੀਨਤਮ ਅਪਡੇਟਸ ਅਤੇ ਪੈਚ ਨੂੰ ਲਾਗੂ ਕਰਨਾ
ਸਾਡੇ ਸਿਸਟਮ ਵਿੱਚ ਇੰਸਟਾਲ ਕੀਤਾ ਕੋਈ ਵੀ ਸਾਫਟਵੇਅਰ ਹਮੇਸ਼ਾ ਲਈ ਪਰਫੈਕਟ ਨਹੀਂ ਹੁੰਦਾ ਆਪਣੇ ਸਾਫਟਵੇਅਰ ਤੇ ਨਵੀਨਤਮ ਅਪਡੇਟ ਅਤੇ ਪੈਚ ਅਪਲਾਈ ਕਰਦੇ ਰਹੋ । ਇਹ ਅਪਡੇਟ ਅਤੇ ਪੈਚ ਸਾਵਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਰਾਹੀਂ ਸਮੇਂ-ਸਮੇਂ ਤੇ ਉਪਲੱਬਧ ਕਰਵਾਏ ਜਾਂਦੇ ਹਨ ।
5. ਫ਼ਾਇਰਵਾਲ
ਜੇਕਰ ਹੋ ਸਕੇ ਤਾਂ ਆਪਣੇ ਸਿਸਟਮ ਨੂੰ ਹੈਕਰਾਂ ਦੇ ਅਟੈਕ ਤੋਂ ਬਚਾਉਣ ਲਈ ਫਾਈਰਵਾਲ ਦੀ ਵਰਤੋਂ ਕਰੋ । ਫਾਈਰਵਾਲ ਸਾਡੇ ਸਿਸਟਮ ਦੇ ਅਣ-ਅਧਿਕਾਰਤ ਪਹੁੰਚ ਕਰਨ ਵਾਲੇ ਟਰੈਫਿਕ ਨੂੰ ਬਲੋਕ ਕਰ ਦਿੰਦਾ ਹੈ ।ਫਾਈਰਵਾਲ ਸਾਨੂੰ ਇਟਰਨੈੱਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣ-ਅਧਿਕਾਰਤ ਐਪਲੀਕੇਸ਼ਨ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਂਦਾ ਹੈ ।
ਪ੍ਰਸ਼ਨ 4. ਲਾਈਨੈਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-ਲਾਈਨੈਕਸ ਆਪਰੇਟਿੰਗ ਸਿਸਟਮ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ—
  1. ਪੋਰਟੇਬਲ—ਇਹ ਸਾਫਟਵੇਅਰ ਵੱਖ-ਵੱਖ ਕਿਸਮ ਦੇ ਹਾਰਡਵੇਅਰ ਤੇ ਇੱਕ ਹੀ ਤਰੀਕੇ ਨਾਲ ਕੰਮ ਕਰਦਾ ਹੈ । ਲਾਈਨੈਕਸ ਕਰਨਲ ਅਤੇ ਐਪਲੀਕੇਸ਼ਨ ਪ੍ਰੋਗਰਾਮ ਕਿਸੀ ਵੀ ਕਿਸਮ ਦੇ ਹਾਰਡਵੇਅਰ ਪਲੇਟਫਾਰਮ ਤੇ ਇੰਸਟਾਲੇਸ਼ਨ ਨੂੰ ਸਪੋਰਟ ਕਰਦਾ ਹੈ ।
  2. ਓਪਨ ਸੋਰਸ-ਲਾਈਨੈਕਸ ਸੋਰਸ ਕੋਡ ਮੁਫਤ ਉਪਲੱਬਧ ਹੈ । ਲਾਈਨੈਕਸ ਆਪਰੇਟਿੰਗ ਸਿਸਟਮ ਦੀ ਯੋਗਤਾ ਨੂੰ ਵਧਾਉਣ ਲਈ ਮਲਟੀਪਲ ਟੀਮਾਂ ਕੰਮ ਕਰਦੀਆਂ ਹਨ ਅਤੇ ਇਹ ਲਗਾਤਾਰ ਵਿਕਸਿਤ ਹੋ ਰਿਹਾ ਹੈ ।
  3. ਮਲਟੀਯੂਜ਼ਰ-ਲਾਈਨੈਕਸ ਇੱਕ ਮਲਟੀਯੂਜ਼ਰ ਸਿਸਟਮ ਹੈ ਜਿਸ ਦਾ ਮਤਲਬ ਇਹ ਹੈ ਕਿ ਯੂਜ਼ਰ ਇੱਕ ਹੀ ਸਮੇਂ ਵਿੱਚ ਸਿਸਟਮ ਰਿਸੋਰਸ ਜਿਵੇਂਕਿ ਮੈਮਰੀ/ਰੈਮ/ਐਪਲੀਕੇਸ਼ਨ ਪ੍ਰੋਗਰਾਮ ਨੂੰ ਵਰਤ ਸਕਦਾ ਹੈ ।
  4. ਮਲਟੀਪ੍ਰੋਗਰਾਮਿੰਗ—ਲਾਈਨੈਕਸ ਇੱਕ ਮਲਟੀ ਪ੍ਰੋਗਰਾਮਿੰਗ ਸਿਸਟਮ ਹੈ ਜਿਸ ਦਾ ਮਤਲਬ ਇਹ ਹੈ ਕਿ ਇੱਕ ਹੀ ਸਮੇਂ ਵਿੱਚ ਮਲਟੀਪਲ ਐਪਲੀਕੇਸ਼ਨਾਂ ਚੱਲ ਸਕਦੀਆਂ ਹਨ ।
  5. ਹਰਾਰਕੀਕਲ ਫਾਈਲ ਸਿਸਟਮ—ਲਾਈਨੈਕਸ ਇੱਕ ਸਟੈਡਰਡ ਫਾਈਲ ਸਟਰਕਚਰ ਅਧੀਨ ਸਿਸਟਮ ਫਾਈਲਾਂ/ਯੂਜ਼ਰ ਫਾਈਲਾਂ ਨੂੰ ਅਰੇਜ਼ ਕਰਦਾ ਹੈ । ਇਸ ਵਿੱਚ ਫਾਈਲਾਂ ਅਤੇ ਡਾਇਰੈਕਟਰੀਆਂ ਇੱਕ ਟਰੀ (Tree) ਦੀ ਸ਼ਕਲ ਵਿੱਚ ਹੁੰਦੀਆਂ ਹਨ ।
  • ਸ਼ੈਲ (Shell)—ਲਾਈਨੈਕਸ ਇੱਕ ਖਾਸ ਇੰਟਰਪ੍ਰੇਟਰ ਪ੍ਰੋਗਰਾਮ ਦੀ ਸਹੂਲਤ ਦਿੰਦਾ ਹੈ ਜਿਸ ਦੀ ਵਰਤੋਂ ਆਪਰੇਟਿੰਗ ਸਿਸਟਮ ਦੀਆਂ ਕਮਾਂਡਾਂ ਨੂੰ ਲਾਗੂ ਕਰਨ ਲਈ ਕੀਤੀ ਜਾ ਸਕਦੀ ਹੈ । ਇਸ ਦੀ ਵਰਤੋਂ ਵੱਖੋ-ਵੱਖਰੇ ਆਪਰੇਸ਼ਨ, ਐਪਲੀਕੇਸ਼ਨ ਪ੍ਰੋਗਰਾਮ ਆਦਿ ਨੂੰ ਬੁਲਾਉਣ ਲਈ ਕੀਤੀ ਜਾ ਸਕਦੀ ਹੈ ।
  • ਸੁਰੱਖਿਆ—ਲਾਈਨੈਕਸ ਈ. ਇੰਟਰਪ੍ਰੇਟਰ ਯੂਜ਼ਰ ਨੂੰ ਖਾਸ ਅਧਿਕਾਰ ਅਧੀਨ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਵੇਂ ਕਿ ਪਾਸਵਰਡ ਪਰੋਟੈਕਸ਼ਨ/ਖਾਸ ਕਿਸਮ ਦੀਆਂ ਫਾਈਲਾਂ ਤੇ ਪਹੁੰਚ ਨੂੰ ਨਿਯੰਤਰਿਤ ਕਰਨਾ ਡਾਟੇ ਨੂੰ ਇਨਕਰਪਸ਼ਨ ਕਰਨਾ ।
ਪ੍ਰਸ਼ਨ 5. ਡਾਸ ਅਤੇ ਇੰਡੋਜ ਆਪਰੇਟਿੰਗ ਸਿਸਟਮ ਵਿਚਕਾਰ ਅੰਤਰ ਦੱਸੋ ।
ਉੱਤਰ–ਡਾਸ ਅਤੇ ਵਿੰਡੋਜ਼ ਵਿੱਚ ਹੇਠ ਲਿਖੇ ਅੰਤਰ ਹਨ—
ਡਾਸ ਵਿੰਡੋਜ਼
1. ਡਾਸ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਹੈ । 1. ਵਿੰਡੋਜ਼ ਮਲਟੀ ਯੂਜ਼ਰ ਇੰਟਰਨੈੱਟ ਹੈ ।
2. ਡਾਸ ਸਿੰਗਲ ਟਾਸਕਿੰਗ ਹੈ । 2. ਵਿੰਡੋਜ ਮਲਟੀ ਟਾਸਕਿੰਗ ਹੈ ।
3. ਇਸ ਵਿਚ ਟਾਈਮ ਸ਼ੇਅਰਿੰਗ ਨਹੀਂ ਹੁੰਦੀ । 3. ਵਿੰਡੋਜ਼ ਵਿਚ ਟਾਈਮ ਸ਼ੇਅਰਿੰਗ ਹੁੰਦੀ ਹੈ l
4. ਇਨਪੁੱਟ ਯੰਤਰ ਕੀ ਬੋਰਡ ਹੁੰਦਾ ਹੈ । 4. ਸਟੈਂਡਰਡ ਇਨਪੱਟ ਯੰਤਰ ਦੀਆਂ ਬੋਰਡ ਅਤੇ ਮਾਊਸ ਹੁੰਦੇ ਹਨ ।
5. ਇਹ ਕਰੈਕਟਰ ਯੂਜ਼ਰ ਇੰਟਰਫੇਸ ਹੈ । 5. ਇਹ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ ।
6. ਇਸ ਦਾ ਆਕਾਰ ਛੋਟਾ ਹੁੰਦਾ ਹੈ । 6. ਇਸ ਦਾ ਆਕਾਰ ਵੱਡਾ ਹੈ ।
7. ਇਹ ਮਲਟੀਮੀਡੀਆ ਨੂੰ ਸਪੋਰਟ ਨਹੀਂ ਕਰਦਾ | 7. ਇਹ ਮਲਟੀਮੀਡੀਆ ਨੂੰ ਸਪੋਰਟ ਕਰਦਾ ਹੈ।
8. ਇਸ ਦਾ ਮੁੱਖ ਕੰਮ ਫਾਈਆਂ ਨੂੰ ਮੈਨੇਜ਼ ਕਰਨਾ ਹੁੰਦਾ ਹੈ । 8. ਇਸਦੇ ਕਈ ਪ੍ਰਕਾਰ ਦੇ ਕੰਮ ਮੁੱਖ ਹਨ ।
9. ਇਹ ਫਲਾਪੀ ਤੇ ਸਟੋਰ ਹੋ ਜਾਂਦਾ ਹੈ । 9. ਇਸ ਨੂੰ ਫਲਾਪੀ ਤੇ ਸਟੋਰ ਨਹੀਂ ਕੀਤਾ ਜਾ ਸਕਦਾ ।
10. ਇਸਦਾ ਉਤਪਾਦਨ ਬੰਦ ਹੋ ਚੁੱਕਾ ਹੈ । 10. ਇਸਦਾ ਉਤਪਾਦਨ ਚਲ ਰਿਹਾ ਹੈ |

ਹੋਰ ਮਹੱਤਵਪੂਰਨ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ

(A) ਬਹੁ-ਚੋਣਵੇਂ ਪ੍ਰਸ਼ਨ —

1. ਪ੍ਰੋਗਰਾਮ ਮੈਨੇਜਮੈਂਟ ਨਾਲ ਸੰਬੰਧਿਤ ਆਪਰੇਟਿੰਗ ਸਿਸਟਮ ਦੀਆਂ ਕਿਹੜੀਆਂ ਕਿਰਿਆਵਾਂ ਹਨ ?
(a) ਲਾਗੂ ਕਰਨਾ
(b) ਕੰਟਰੋਲ ਕਰਨਾ
(c) ਲੋਡ ਕਰਨਾ
(d) ਸਾਰੇ ਹੀ ।
ਉੱਤਰ—(d) ਸਾਰੇ ਹੀ ।
2. ਨੈੱਟਵਰਕਿੰਗ ਆਪਰੇਟਿੰਗ ਸਿਸਟਮ ਕਿਹੜੀ ਨਹੀਂ ਹੈ :
(a) MS Windows
(b) UNIX
(c) Mac OSX
(d) DOS.
ਉੱਤਰ—(d) DOS.
3. ਕਿਹੜੀ Linux ਦੀ ਵਿਸ਼ੇਸ਼ਤਾ ਨਹੀਂ ਹੈ :
(a) ਪੋਰਟੇਬਲ
(b) ਓਪਨ ਸੋਰਸ
(c) ਸਿੰਗਲ ਯੂਜ਼ਰ
(d) ਮਲਟੀਯੂਜ਼ਰ ।
ਉੱਤਰ—(c) ਸਿੰਗਲ ਯੂਜ਼ਰ
4. ਕਿਹੜੀ ਲਾਈਨੈਕਸ ਦੇ ਆਰਕੀਟੈਚਰ ਦੀ ਪਰਤ ਨਹੀਂ ਹੈ :
(a) ਕਰਨਲ
(b) ਸ਼ੈਲ
(c) ਕਮਾਂਡ
(d) ਯੂਟੀਲਿਟੀ ।
ਉੱਤਰ—(c) ਕਮਾਂਡ
5. ਕਿਹੜਾ ਕੰਪਿਊਟਰ ਸੁਰੱਖਿਆ ਨਾਲ ਸੰਬੰਧਿਤ ਨਹੀਂ ਹੈ ?
(a) ਐਂਟੀਵਾਇਰਸ
(b) ਨੈੱਟਵਰਕ
(c) ਪਾਸਵਰਡ ਪ੍ਰੋਟੈਕਸ਼ਨ
(d) ਫਾਇਰਵਾਲ
ਉੱਤਰ—(b) ਨੈੱਟਵਰਕ

(B) ਖਾਲੀ ਥਾਂਵਾਂ ਭਰੋ —

1. ਆਪਰੇਟਿੰਗ ਸਿਸਟਮ ਯੂਜ਼ਰ ਅਤੇ ……………. ਵਿਚਕਾਰ ਸੰਚਾਰ ਦਾ ਕੰਮ ਕਰਦਾ ਹੈ ।
2. ……………….. ਆਪਰੇਟਿੰਗ ਸਿਸਟਮ ਯੂਜ਼ਰ ਨਾਲ ਸਿੱਧੇ ਤੌਰ ‘ਤੇ ਨਹੀਂ ਜੁੜਿਆ ਹੁੰਦਾ ।
3. ……………….. ਆਪਰੇਟਿੰਗ ਸਿਸਟਮ ਜਲਦੀ ਰਿਸਪਾਂਸ ਦੀ ਸਹੂਲਤ ਦਿੰਦਾ ਹੈ ।
4. ……………….. ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ ।
ਉੱਤਰ-1. ਡਿਵਾਈਸ, 2. ਬੈਂਚ, 3. ਟਾਈਸ ਸ਼ੇਅਰਿੰਗ, 4. ਰੀਅਲ ਟਾਈਮ 4.

(C) ਸਹੀ ਜਾਂ ਗ਼ਲਤ —

1. ਵਿੰਡੋ ਇੱਕ ਪੋਰਟੇਬਲ ਆਪਰੇਟਿੰਗ ਸਿਸਟਮ ਹੈ ।
2. ਡਾਸ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ ।
3. ਕੰਪਿਊਟਰ ਨੂੰ ਕਿਸੇ ਪ੍ਰਕਾਰ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੁੰਦੀ ।
4. ਹੈਕਰ ਕਿਸੇ ਦੀ ਪਹਿਚਾਣ ਦੀ ਪਰਵਾਹ ਕਰਦੇ ਹਨ ।
5. ਫਾਇਰਵਾਲ ਕੰਪਿਊਟਰ ਸੁਰੱਖਿਆ ਵਾਸਤੇ ਜ਼ਰੂਰੀ ਹੈ ।
ਉੱਤਰ−1. ਗ਼ਲਤ, 2. ਗ਼ਲਤ, 3. ਗ਼ਲਤ, 4. ਗ਼ਲਤ, 5. ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਆਪਰੇਟਿੰਗ ਸਿਸਟਮ ਕਿਸ ਪ੍ਰਕਾਰ ਦਾ ਸਾਫਟਵੇਅਰ ਹੈ ?
ਉੱਤਰ—ਸਿਸਟਮ ਸਾਫਟਵੇਅਰ ।
ਪ੍ਰਸ਼ਨ 2. ਕਿਸੇ ਇੱਕ ਉਪਨ ਸੋਰਸ ਆਪਰੇਟਿੰਗ ਸਿਸਟਮ ਦਾ ਨਾਂ ਦੱਸੋ ।
ਉੱਤਰ-ਲਾਈਨੈਕਸ ।
ਪ੍ਰਸ਼ਨ 3. ਲਾਈਨੈਕਸ ਵਿਚ ਕਿਹੜਾ ਹਿੱਸਾ ਯੂਜ਼ਰ ਤੋਂ ਕਮਾਂਡ ਪ੍ਰਾਪਤ ਕਰਦਾ ਹੈ ?
ਉੱਤਰ-ਸ਼ੈਲ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੇ ਲਾਭ ਦੱਸੋ ।
ਉੱਤਰ-ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ—
1. ਜਲਦੀ ਰਿਸਪਾਂਸ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ ।
2. ਸਾਫਟਵੇਅਰ ਦੀ ਡੁਪਲੀਕੇਸ਼ਨ ਨੂੰ ਰੋਕਦਾ ਹੈ ।
3. ਸੀ.ਪੀ.ਯੂ. ਦਾ ਖਾਲੀ ਸਮਾਂ ਘਟਾਉਂਦਾ ਹੈ ।
ਪ੍ਰਸ਼ਨ 2. ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੀਆਂ ਹਾਨੀਆਂ ਦੱਸੋ ।
ਉੱਤਰ-ਟਾਈਮ ਸ਼ੇਅਰਿੰਗ ਸਿਸਟਮ ਦੀਆਂ ਹੇਠ ਲਿਖੀਆਂ ਹਾਨੀਆਂ ਹਨ—
1. ਭਰੋਸੇਯੋਗਤਾ ਦੀ ਸਮੱਸਿਆ ।
2. ਯੂਜ਼ਰ ਪ੍ਰੋਗਰਾਮ ਅਤੇ ਡਾਟਾ ਦੀ ਸੁਰੱਖਿਆ ਅਤੇ ਇੰਟੀਗਰੀਟੀ ਵਿੱਚ ਕਮਜ਼ੋਰੀ ।
3. ਡਾਟਾ ਸੰਚਾਰ ਦੀ ਸਮੱਸਿਆ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਡਿਸਟਰੀਬਿਊਟਿਡ ਆਪਰੇਟਿੰਗ ਸਿਸਟਮ ਬਾਰੇ ਵਿਸਥਾਰ ਵਿਚ ਲਿਖੋ ।
ਉੱਤਰ-ਡਿਸਟਰੀਬਿਊਟਿਡ ਸਿਸਟਮ ਮਲਟੀਪਲ ਰਿਅਲ ਟਾਈਮ ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸੇਵਾ ਦੇਣ ਲਈ ਮਲਟੀਪਲ ਕੇਂਦਰੀ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ ।ਡਾਟਾ ਪ੍ਰੋਸੈਸ਼ਿੰਗ ਕੰਮਾਂ ਨੂੰ ਪ੍ਰੋਸੈਸਰ ਦੀ ਤਰਤੀਬ ਅਨੁਸਾਰ ਵੰਡਿਆ ਜਾਂਦਾ ਹੈ ।
ਇਹ ਪ੍ਰੋਸੈਸਰ ਇੱਕ ਦੂਜੇ ਨਾਲ ਕਈ ਕਿਸਮ ਦੀਆਂ ਸੰਚਾਰ ਲਾਈਨਾਂ ਅਨੁਸਾਰ ਸੰਚਾਰ ਕਰਦੇ ਹਨ। ਇਨ੍ਹਾਂ ਪ੍ਰੋਸੈਸਰ ਨੂੰ ਲੂਜ਼ਲੀ ਕਪਲਡ ਸਿਸਟਮ ਜਾਂ ਡਿਸਟਰੀਬਿਊਟਡ ਸਿਸਟਮ ਕਿਹਾ ਜਾਂਦਾ ਹੈ । ਡਿਸਟਰੀਬਿਊਟਡ ਸਿਸਟਮ ਵਿੱਚ ਪ੍ਰੋਸੈਸਰ ਆਕਾਰ ਅਤੇ ਕੰਮ ਅਨੁਸਾਰ ਵੱਖੋ-ਵੱਖਰੇ ਹੋ ਸਕਦੇ ਹਨ । ਇਨ੍ਹਾਂ ਪ੍ਰੋਸੈਸਰ ਨੂੰ ਆਮ ਤੌਰ ਤੇ ਸਾਈਟ, ਨੋਡਜ਼ ਜਾਂ ਕੰਪਿਊਟਰ ਕਿਹਾ ਜਾਂਦਾ ਹੈ । ਡਿਸਟਰੀਬਿਊਟਿਡ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ—
  1. ਰਿਸੋਰਸ ਸ਼ੇਅਰਿੰਗ ਸੁਵਿਧਾ ਹੋਣ ਕਾਰਨ ਯੂਜ਼ਰ ਇੱਕ ਸਾਈਟ ਤੋਂ ਦੂਜੀ ਥਾਂ ਤੇ ਉਪਲੱਬਧ ਰਿਸੋਰਸ ਨੂੰ ਵਰਤਣ ਯੋਗ ਹੁੰਦਾ ਹੈ ।
  2. ਇਲੈੱਕਟ੍ਰਾਨਿਕ ਮੇਲ ਦੀ ਮਦਦ ਨਾਲ ਡਾਟੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਤੇਜ਼ ਰਫਤਾਰ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ ।
  3. ਡਿਸਟਰੀਬਿਊਟਡ ਸਿਸਟਮ ਵਿੱਚ ਜੇਕਰ ਇੱਕ ਸਾਈਟ ਕੰਮ ਕਰਨਾ ਬੰਦ ਕਰਦੀ ਹੈ ਤਾਂ ਦੂਜੀਆਂ ਸਾਈਟਾਂ ਆਪਣੇ-ਆਪ ਚਲਦੀਆਂ ਰਹਿੰਦੀਆਂ ਹਨ ।
  4. ਗ੍ਰਾਹਕ ਨੂੰ ਵਧੀਆ ਸੁਵਿਧਾ ।
  5. ਹੋਸਟ ਕੰਪਿਊਟਰ ਤੇ ਲੋਡ ਵਿੱਚ ਕਮੀ ।
  6. ਡਾਟਾ ਪ੍ਰੋਸੈਸਿੰਗ ਵਿੱਚ ਹੋਣ ਵਾਲੀ ਦੇਰੀ ਵਿੱਚ ਕਮੀ ।
ਪ੍ਰਸ਼ਨ 2. ਨੈੱਟਵਰਕ ਆਪਰੇਟਿੰਗ ਸਿਸਟਮ ਬਾਰੇ ਵਿਸਥਾਰ ਵਿਚ ਲਿਖੋ ।
ਉੱਤਰ—ਇੱਕ ਨੈੱਟਵਰਕ ਆਪਰੇਟਿੰਗ ਸਿਸਟਮ ਸਰਵਰ ਤੇ ਚਲਦਾ ਹੈ ਅਤੇ ਸਰਵਰ ਨੂੰ ਡਾਟਾ, ਯੂਜ਼ਰ, ਗਰੁੱਪ, ਸੁਰੱਖਿਆ, ਐਪਲੀਕੇਸ਼ਨਾਂ ਅਤੇ ਹੋਰ ਨੈੱਟਵਰਕਿੰਗ ਫੰਕਸ਼ਨ ਦਾ ਪ੍ਰਬੰਧ ਕਰਨ ਦੇ ਯੋਗ ਬਣਾਉਂਦਾ ਹੈ । ਨੈਟਵਰਕ ਆਪਰੇਟਿੰਗ ਸਿਸਟਮ ਦਾ ਮੁੱਖ ਮੰਤਵ ਇੱਕ ਨੈੱਟਵਰਕ ਨਾਲ ਜੁੜੇ ਮਲਟੀਪਲ ਕੰਪਿਊਟਰ ਜਿਵੇਂ ਕਿ ਲੋਕਲ ਏਰੀਆ ਨੈੱਟਵਰਕ, ਪ੍ਰਾਈਵੇਟ ਨੈੱਟਵਰਕ ਜਾਂ ਹੋਰ ਨੈੱਟਵਰਕ ਨੂੰ ਫਾਈਲਾਂ ਅਤੇ ਪ੍ਰਿੰਟਰ ਤੇ ਪਹੁੰਚਣ ਦੀ ਆਗਿਆ ਦੇਣਾ ਹੈ ।
ਨੈੱਟਵਰਕ ਆਪਰੇਟਿੰਗ ਸਿਸਟਮ ਦੀਆਂ ਉਦਾਹਰਨਾਂ ਹਨ ਜਿਵੇਂ ਕਿ-Microsoft Windows Server 2003, Microsoft Windows Server 2008, UNIX, Linux, Mac OS X, Novell Net Ware, ਅਤੇ BSD ਆਦਿ ।
ਨੈੱਟਵਰਕ ਆਪਰੇਟਿੰਗ ਸਿਸਟਮ ਦੇ ਲਾਭ ਹੇਠ ਲਿਖੇ ਹਨ—
  1. ਸੈਂਟਰਲਾਈਜ਼ਡ ਸਰਵਰ ਬਹੁਤ ਸਥਿਤ ਹੁੰਦੇ ਹਨ ।
  2. ਸੁਰੱਖਿਆ ਸਰਵਰ ਰਾਹੀਂ ਮੈਨੇਜ ਕੀਤੀ ਜਾਂਦੀ ਹੈ ।
  3. ਨਵੀਆਂ ਤਕਨੀਕਾਂ ਅਤੇ ਹਾਰਡਵੇਅਰ ਨੂੰ ਅਪਗਰੇਡ ਸਿਸਟਮ ਰਾਹੀਂ ਅਸਾਨੀ ਨਾਲ ਜੋੜਿਆ ਜਾਂਦਾ ਹੈ ।
  4. ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਅਕਸੈਸ ਕਰਨਾ ਸੰਭਵ ਹੈ ।
ਨੈੱਟਵਰਕ ਆਪਰੇਟਿੰਗ ਸਿਸਟਮ ਦੀਆਂ ਹੇਠ ਲਿਖੀਆਂ ਹਾਨੀਆਂ ਹਨ—
  1. ਸਰਵਰ ਨੂੰ ਖਰੀਦਣਾ ਅਤੇ ਚਲਾਉਣਾ ਕਾਫੀ ਮਹਿੰਗਾ ਹੈ ।
  2. ਕਈ ਕੰਮ ਕਰਨ ਲਈ ਸੈਂਟਰਲ ਲੋਕੇਸ਼ਨ ਸਰਵਰ ‘ਤੇ ਨਿਰਭਰ ਕਰਨਾ ਪੈਦਾ ਹੈ ।
  3. ਰੈਗੂਲਰ ਰੱਖ-ਰਖਾਵ ਅਤੇ ਅਪਡੇਟ ਦੀ ਜ਼ਰੂਰਤ ਪੈਂਦੀ ਹੈ ।
ਪ੍ਰਸ਼ਨ 3. ਰੀਅਲ ਟਾਈਮ ਆਪਰੇਟਿੰਗ ਸਿਸਟਮ ਬਾਰੇ ਵਿਸਥਾਰਪੂਰਵਕ ਦੱਸੋ ।
ਉੱਤਰ—ਰੀਅਲ ਟਾਈਮ ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ ਇਸ ਵਿੱਚ ਇਨਪੁੱਟ ਦੀ ਪ੍ਰਕਿਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲੱਗਦਾ ਹੈ, ਉਹ ਬਹੁਤ ਛੋਟਾ ਹੁੰਦਾ ਹੈ । ਇੱਕ ਸਿਸਟਮ ਰਾਹੀਂ ਇਨਪੁੱਟ ਲੈਣ ਅਤੇ ਅਪਡੇਟਿਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਰਿਸਪਾਂਸ ਟਾਈਮ ਕਿਹਾ ਜਾਂਦਾ ਹੈ । ਇਸ ਲਈ ਇਸ ਤਰੀਕੇ ਵਿੱਚ ਰਿਸਪਾਂਸ ਟਾਈਮ ਆਨਲਾਈਨ ਪ੍ਰੋਸੈਸਿੰਗ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ।
ਰੀਅਲ ਟਾਈਮ ਸਿਸਟਮ ਦੀ ਵਰਤੋ ਉਸ ਸਮੇਂ ਹੁੰਦੀ ਹੈ ਜਦ ਡਾਟੇ ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਨਾ ਬਦਲਣ ਯੋਗ ਹੋਵੇ ।ਉਦਾਹਰਨ ਲਈ ਵਿਗਿਆਨਿਕ ਤਜਰਬੇ, ਮੈਡੀਕਲ ਇਮੇਜ਼ਿੰਗ ਸਿਸਟਮ, ਇੰਡਸਟਰੀਅਲ ਕੰਟਰੋਲ ਸਿਸਟਮ, ਹਥਿਆਰ ਸਿਸਟਮ (Weapon system), ਰੋਬੋਟ ਅਤੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਆਦਿ ਹੈ ।

The Complete Educational Website

Leave a Reply

Your email address will not be published. Required fields are marked *