PSEB 10th Class Welcome Life Solutions Chapter 5 ਉਸਾਰੂ ਸੋਚ
PSEB 10th Class Welcome Life Solutions Chapter 5 ਉਸਾਰੂ ਸੋਚ
PSEB Solutions for Class 10 Welcome Life Chapter 5 ਉਸਾਰੂ ਸੋਚ
Welcome Life Guide for Class 10 PSEB ਉਸਾਰੂ ਸੋਚ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਇਹ ਸੰਸਾਰ ਬਹੁਤ ਸੋਹਣਾ ਹੈ ਪਰ ਇਹ ਸੁਹੱਪਣ ਦੇਖਣ ਵਾਲੇ ਦੀ ਨਜ਼ਰ ਉੱਤੇ ਨਿਰਭਰ ਕਰਦਾ ਹੈ । ਜੇ ਅਸੀਂ ਹਮੇਸ਼ਾਂ ਚੰਗਿਆਈ ਲੱਭਾਂਗੇ, ਤਾਂ ਸਾਨੂੰ ਸਭ ਕੁਝ ਚੰਗਾ ਲੱਗੇਗਾ ਨਹੀਂ ਤਾਂ ਸਭ ਕੁਝ ਮਾੜਾ ਲੱਗੇਗਾ ।
◆ ਅਸੀਂ ਹੋਰ ਵਿਅਕਤੀਆਂ ਤੋਂ ਕੁਝ ਉਮੀਦਾਂ ਰੱਖਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਉਹ ਸਾਡੀਆਂ ਉਮੀਦਾਂ ਪੂਰੀਆਂ ਕਰਨ ।ਜੇਕਰ ਉਮੀਦ ਚੰਗੀ ਹੋਵੇਗੀ ਤਾਂ ਨਿਸ਼ਚੇ ਹੀ ਉਹ ਪੂਰੀ ਹੋ ਜਾਵੇਗੀ । ਇਸ ਤਰ੍ਹਾਂ ਅਸੀਂ ਇੱਕ-ਦੂਜੇ ਦੀ ਉਮੀਦ ਪੂਰੀ ਕਰਦੇ ਰਹਾਂਗੇ ਅਤੇ ਖ਼ੁਸ਼ ਰਹਾਂਗੇ ।
◆ ਸਾਨੂੰ ਇੱਕ-ਦੂਜੇ ਦਾ ਸਹਿਯੋਗੀ ਬਣਨਾ ਚਾਹੀਦਾ ਹੈ । ਇੱਕ-ਦੂਜੇ ਨਾਲ ਚੰਗਾ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਸਹਿਯੋਗ ਕਰਨਾ ਚਾਹੀਦਾ ਹੈ । ਇਸ ਨਾਲ ਪਿਆਰ ਅਤੇ ਸਹਿਯੋਗ ਵੱਧ ਜਾਂਦਾ ਹੈ ਅਤੇ ਸਾਰੇ ਖ਼ੁਸ਼ੀ-ਖ਼ੁਸ਼ੀ ਆਪਣਾ ਕੰਮ ਕਰਦੇ ਹਨ ।
◆ ਪਰਿਵਾਰ, ਸਕੂਲ ਅਤੇ ਸਮਾਜ ਹਮੇਸ਼ਾਂ ਆਪਸੀ ਸਹਿਯੋਗ ਅਤੇ ਸਹਿਯੋਗ ਨਾਲ ਪ੍ਰਗਤੀ ਕਰਦੇ ਹਨ । ਜੇਕਰ ਪਰਿਵਾਰ, ਸਕੂਲ ਅਤੇ ਸਮਾਜ ਦੇ ਮੈਂਬਰ ਇੱਕ-ਦੂਜੇ ਦੀ ਮਦਦ ਨਹੀਂ ਕਰਨਗੇ ਤਾਂ ਕੋਈ ਵੀ ਪ੍ਰਗਤੀ ਨਹੀਂ ਕਰ ਸਕੇਗਾ ਅਤੇ ਇਸਦਾ ਨਤੀਜਾ ਇਹ ਨਿਕਲੇਗਾ ਕਿ ਸਾਰੇ ਬਰਬਾਦੀ ਦੇ ਰਸਤੇ ਉੱਤੇ ਚੱਲ ਪੈਣਗੇ ।
◆ ਸਾਨੂੰ ਆਪਣੇ ਤੋਂ ਵੱਡਿਆਂ ਨੂੰ ਸਨਮਾਨ ਅਤੇ ਸਮਾਂ ਦੇਣਾ ਚਾਹੀਦਾ ਹੈ । ਇਸ ਨਾਲ ਉਹ ਇਕੱਲਾ ਮਹਿਸੂਸ ਨਹੀਂ ਕਰਨਗੇ । ਸਾਨੂੰ ਉਹਨਾਂ ਦੇ ਪੁਰਾਣੇ ਅਨੁਭਵ ਸੁਣਨੇ ਚਾਹੀਦੇ ਹਨ, ਤਾਂਕਿ ਉਹਨਾਂ ਅਨੁਭਵਾਂ ਤੋਂ ਸਬਕ ਲੈ ਕੇ ਅਸੀਂ ਉਹ ਗਲਤੀਆਂ ਨਾ ਕਰੀਏ, ਜੋ ਸ਼ਾਇਦ ਉਹਨਾਂ ਨੇ ਕੀਤੀਆਂ ਸਨ ।
◆ ਹਰੇਕ ਵਿਅਕਤੀ ਵਿੱਚ ਚੀਜ਼ਾਂ ਨੂੰ ਸਮਝਣ ਦਾ ਹੁਨਰ ਹੁੰਦਾ ਹੈ । ਸਮਝ ਤੋਂ ਬਿਨਾਂ ਜੀਵਨ ਪੂਰਾ ਨਹੀਂ ਹੋ ਸਕਦਾ। ਖੇਡਾਂ ਖੇਡਣ ਲਈ, ਕਿਸੇ ਨਾਲ ਗੱਲਬਾਤ ਕਰਨ ਲਈ, ਸਮਾਜ ਵਿੱਚ ਰਹਿਣ ਲਈ ਆਦਿ ਹਰੇਕ ਥਾਂ ਉੱਤੇ ਸਮਝ ਦੀ ਲੋੜ ਪੈਂਦੀ ਹੀ ਹੈ l
◆ ਵਿਅਕਤੀ ਵਿੱਚ ਸਿਰਜਣਾਤਮਕ ਬਿਰਤੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਇਸਦਾ ਅਰਥ ਹੈ ਵਿਅਕਤੀ ਵਿੱਚ ਕੁਝ ਨਵਾਂ ਕਰਨ ਦੀ ਇੱਛਾ । ਜਿਨ੍ਹਾਂ ਵਿਅਕਤੀਆਂ ਵਿੱਚ ਇਹ ਸਮਰੱਥਾ ਹੁੰਦੀ ਹੈ, ਉਹ ਸਮਾਜ ਦੀ ਪ੍ਰਗਤੀ ਵਿੱਚ ਯੋਗਦਾਨ ਦਿੰਦੇ ਹਨ । ਇਸ ਨਾਲ ਵਿਅਕਤੀ ਵਿੱਚ ਸਵੈ ਦਾ ਵਿਕਾਸ ਹੁੰਦਾ ਹੈ ਅਤੇ ਨਾਲ ਹੀ ਸਮਾਜਿਕ ਸਨਮਾਨ ਵੀ ਪ੍ਰਾਪਤ ਹੁੰਦਾ ਹੈ ।
ਅਭਿਆਸ ਦੇ ਪ੍ਰਸ਼ਨ
ਨੋਟ—ਇਸ ਪਾਠ ਵਿੱਚ ਕੋਈ ਅਭਿਆਸ ਦੇ ਪ੍ਰਸ਼ਨ ਨਹੀਂ ਹਨ ।
ਪਾਠ ਆਧਾਰਿਤ ਪ੍ਰਸ਼ਨ
ਪੇਜ 34-35
ਪ੍ਰਸ਼ਨ 1, ਸਕੂਲੀ ਪਰਿਵਾਰ ਦੇ ਅੰਗ ਕੌਣ-ਕੌਣ ਹੁੰਦੇ ਹਨ ?
ਉੱਤਰ-ਪ੍ਰਿੰਸੀਪਲ ਸਾਹਿਬ, ਅਧਿਆਪਕ, ਕਲਰਕ, ਚਪੜਾਸੀ, ਵਿਦਿਆਰਥੀ, ਮੈਨੇਜਮੈਂਟ ਸਾਰੇ ਹੀ ਸਕੂਲੀ ਪਰਿਵਾਰ ਦੇ ਮੈਂਬਰ ਹੁੰਦੇ ਹਨ ।
ਪ੍ਰਸ਼ਨ 2. ਇਸ ਪਰਿਵਾਰ ਰੂਪੀ ਰੁੱਖ ਦੇ ਫੁੱਲ ਕੌਣ ਹੁੰਦੇ ਹਨ ?
ਉੱਤਰ-ਇਸ ਪਰਿਵਾਰ ਰੂਪੀ ਰੁੱਖ ਦੇ ਫੁੱਲ ਵਿਦਿਆਰਥੀ ਹੁੰਦੇ ਹਨ, ਜਿਨ੍ਹਾਂ ਨਾਲ ਸਕੂਲ ਰੂਪੀ ਰੁੱਖ ਸੋਹਣਾ ਲੱਗਦਾ ਹੈ ।
ਪ੍ਰਸ਼ਨ 3. ਇਹ ਫੁੱਲ ਆਪਣੀ ਮਹਿਕ (ਖ਼ੁਸ਼ਬੂ) ਕਿਵੇਂ ਫੈਲਾ ਸਕਦੇ ਹਨ ?
ਉੱਤਰ-ਇਹ ਫੁੱਲ ਚੰਗੀ ਵਿੱਦਿਆ ਲੈ ਕੇ, ਵਿਅਕਤੀਗਤ ਪ੍ਰਗਤੀ ਕਰ ਕੇ, ਵਧੀਆ ਨੰਬਰ ਲੈ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਸਕਦੇ ਹਨ ਅਤੇ ਚਾਰੇ ਪਾਸੇ ਆਪਣੀ ਮਹਿਕ ਫੈਲਾ ਸਕਦੇ ਹਨ ।
ਪ੍ਰਸ਼ਨ 4. ਕੀ ਤੁਸੀਂ ਆਪਣੇ ਪਰਿਵਾਰ ਰੂਪੀ ਰੁੱਖ ਨੂੰ ਪਿਆਰ, ਆਦਰ, ਸਤਿਕਾਰ, ਸਮਾਂ ਅਤੇ ਸਹਿਯੋਗ ਰੂਪੀ ਖਾਦ ਨਾਲ ਸਿੰਜਦੇ ਹੋ ? ਜੇ ਹਾਂ ਤਾਂ ਕਿਵੇਂ ਸਹਿਯੋਗ ਦਿੰਦੇ ਹੋ ?
ਹਾਂ [ ] ਨਹੀਂ [ ] ਜੇ ਹਾਂ ਤਾਂ ਕਿਵੇਂ………………
ਉੱਤਰ—ਹਾਂ ਜੀ, ਅਸੀਂ ਆਪਣੇ ਪਰਿਵਾਰ ਰੂਪੀ ਰੁੱਖ ਨੂੰ ਪਿਆਰ, ਆਦਰ, ਸਤਿਕਾਰ, ਸਮਾਂ ਅਤੇ ਸਹਿਯੋਗ ਰੂਪੀ ਖਾਦ ਨਾਲ ਸਿੰਜਦੇ ਹਾਂ । ਅਸੀਂ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਪਿਆਰ ਕਰਦੇ ਵੀ ਹਾਂ ਅਤੇ ਪਿਆਰ ਦਿੰਦੇ ਹਾਂ । ਅਸੀਂ ਵੱਡਿਆਂ ਦਾ ਆਦਰ, ਸਤਿਕਾਰ ਅਤੇ ਛੋਟਿਆਂ ਨੂੰ ਸਨਮਾਨ ਦਿੰਦੇ ਹਾਂ । ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇੱਕ-ਦੂਜੇ ਨਾਲ ਸਮਾਂ ਬਤੀਤ ਕਰਦੇ ਹਾਂ, ਤਾਂ ਕਿ ਇੱਕ-ਦੂਜੇ ਦੀਆਂ ਦੁੱਖ-ਤਕਲੀਫ਼ਾਂ ਸੁਣ ਕੇ ਉਹਨਾਂ ਨੂੰ ਘਟਾਉਣ ਜਾਂ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ । वे ਅਸੀਂ ਆਪਣੇ ਮਾਤਾ-ਪਿਤਾ ਦਾ ਉਹਨਾਂ ਦੇ ਕੰਮ ਪੂਰੇ ਕਰਨ ਵਿੱਚ ਸਹਿਯੋਗ ਕਰਦੇ ਹਾਂ, ਜਿਸ ਨਾਲ ਸਾਰੇ ਕੰਮ ਜਲਦੀ ਪੂਰੇ ਹੋ ਜਾਂਦੇ ਹਨ ।
ਇਕਹਿਰੇ ਸਾਂਝੇ, ਨਾਨਕੇ ਅਤੇ ਦਾਦਕੇ ਪਰਿਵਾਰ ਦੇ ਵੱਧ ਤੋਂ ਵੱਧ ਮੈਂਬਰਾਂ ਨੂੰ ਦਿੱਤੇ ਸਹਿਯੋਗ ਅਤੇ ਉਹਨਾਂ ਤੋਂ ਲਏ ਸਹਿਯੋਗ ਦਾ ਵੇਰਵਾ –
ਲੜੀ ਨੰ: | ਪਰਿਵਾਰ ਦੇ ਮੈਂਬਰ ਦਾ ਨਾਂ ਅਤੇ ਰਿਸ਼ਤਾ | ਉਹਨਾਂ ਨੂੰ ਦਿੱਤਾ ਸਹਿਯੋਗ | ਉਹਨਾਂ ਤੋਂ ਲਿਆ ਸਹਿਯੋਗ |
ਇਸ ਸਾਰਣੀ ਨੂੰ ਵਿਦਿਆਰਥੀ ਆਪ ਭਰਨਗੇ ।
ਪ੍ਰਸ਼ਨ 5. ਕੀ ਤੁਸੀਂ ਸਕੂਲੀ ਪਰਿਵਾਰ ਵਿੱਚ ਸਹਿਯੋਗ ਦਿੰਦੇ ਹੋ ?
ਹਾਂ [ ] ਨਾਂ [ ] ਜੇ ਹਾਂ ਤਾਂ ਵੇਰਵਾ …………….
ਲੜੀ ਨੰ: | ਸਕੂਲੀ ਪਰਿਵਾਰ ਦੇ ਮੈਂਬਰ ਦਾ ਨਾਂ | ਉਹਨਾਂ ਨੂੰ ਦਿੱਤਾ ਸਹਿਯੋਗ | ਉਹਨਾਂ ਤੋਂ ਲਿਆ ਸਹਿਯੋਗ |
ਉੱਤਰ—ਇਸ ਸਾਰਣੀ ਨੂੰ ਵਿਦਿਆਰਥੀ ਆਪ ਭਰਨਗੇ ।
ਪ੍ਰਸ਼ਨ 6. ਜਦੋਂ ਜ਼ਰੂਰਤ ਪੈਣ ‘ਤੇ ਤੁਹਾਡੀ ਕੋਈ ਮਦਦ ਕਰਦਾ ਹੈ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ ?
ਉੱਤਰ—ਜਦੋਂ ਕੋਈ ਜ਼ਰੂਰਤ ਪੈਣ ‘ਤੇ ਸਾਡੀ ਮਦਦ ਕਰਦਾ ਹੈ ਤਾਂ ਸਾਨੂੰ ਬਹੁਤ ਵਧੀਆ ਲਗਦਾ ਹੈ ਕਿਉਂਕਿ ਉਸ ਸਮੇਂ ਉੱਤੇ ਸਾਡੀ ਹਾਲਤ ਵਧੀਆ ਨਹੀਂ ਹੁੰਦੀ ।
ਇਸ ਸਮੇਂ ਉੱਤੇ ਤਿਨਕੇ ਦਾ ਸਹਾਰਾ ਵੀ ਬਹੁਤ ਹੁੰਦਾ ਹੈ । ਉਸ ਵਿਅਕਤੀ ਨੇ ਤਾਂ ਸਾਡੀ ਬਹੁਤ ਮਦਦ ਕੀਤੀ ਹੁੰਦੀ ਹੈ । ਕਿਉਂਕਿ ਉਸ ਦੀ ਮਦਦ ਨਾਲ ਅਸੀਂ ਮੁਸੀਬਤ ਤੋਂ ਬਾਹਰ ਨਿਕਲੇ ਹੁੰਦੇ ਹਾਂ, ਇਸ ਲਈ ਸਾਨੂੰ ਬਹੁਤ ਚੰਗਾ ਲਗਦਾ ਹੈ ਅਤੇ ਅਸੀਂ ਇਸ ਗੱਲ ਨੂੰ ਭੁੱਲਦੇ ਨਹੀਂ ।
ਪੇਜ 36
ਇਹਨਾਂ ਲਈ | ਅਸੀਂ ਅੱਜ ਤੋਂ ਕਿਵੇਂ ਸਹਿਯੋਗ ਕਰਾਂਗੇ | ਇਹਨਾਂ ਲਈ | ਅਸੀਂ ਅੱਜ ਤੋਂ ਕਿਵੇਂ ਸਹਿਯੋਗ ਕਰਾਂਗੇ |
ਪਰਿਵਾਰ | ਜਮਾਤ | ||
ਵੱਡਿਆਂ | ਸਕੂਲ | ||
ਛੋਟਿਆਂ | ਸਹਿਪਾਠੀਆਂ | ||
ਸਮਾਜ | ਦਿਵਿਆਂਗ/ ਜ਼ਰੂਰਤਮੰਦ |
ਉੱਤਰ-ਇਹ ਸਾਰਣੀ ਵਿਦਿਆਰਥੀ ਆਪ ਭਰਨਗੇ ।
ਆਉ ! ਆਨੰਦ ਮਾਣੀਏ
1. ਸਹਿਯੋਗੀ ਬਣੋ ਸਭ ਦੇ, ਸਹਿਯੋਗੀ ਬਣੋ ਸਭ ਦੇ, ਲੋੜਵੰਦ ਦੀ ਤਾਕਤ ਬਣੋ, ਜੇ ਬੰਦੇ ਹੋ ਰੱਬ ਦੇ ।
2. ਤਾਕਤ ਕਿਸੇ ਦੀ ਜੇ ਊਣੀ ਏ, ਤਾਕਤ ਕਿਸੇ ਦੀ ਜੇ ਊਣੀ ਏ, ਨਾਲ ਖਲੋ ਜੋ ਤੁਸੀਂ, ਫੇਰ ਹੋਜੂ ਦੂਣੀ ਏ ।
3. ਰੀਤ ਵੈਰ ਦੀ ਪਾਉ ਨਾ, ਰੀਤ ਵੈਰ ਦੀ ਪਾਉ ਨਾ, ਮਿਲ-ਜੁਲ ਰਹੋ ਸਦਾ, ਬੁਰਾ ਕਿਸੇ ਦਾ ਚਾਹੋ ਨਾ ।
4. ਵੱਖਰਾ ਚੁੱਲ੍ਹਾ ਜੇ ਬਾਲੇਂਗਾ, ਵੱਖਰਾ ਚੁੱਲ੍ਹਾ ਜੇ ਬਾਲੇਂਗਾ, ਹੱਥ ਪੱਲੇ ਕੁਝ ਨਹੀਂ ਆਉਣਾ, ਆਪਣੀ ਜ਼ਿੰਦਗੀ ਗਾਲੇਂਗਾ ।
5. ਜੇ ਵੱਖਰੀ ਬੀਨ ਵਜਾਏਂਗਾ, ਜੇ ਵੱਖਰੀ ਬੀਨ ਵਜਾਏਂਗਾ, ਵੈਰੀ ਨੇ ਹੱਲਾ ਬੋਲਣਾ, ਫਿਰ ਪਿੱਛੋਂ ਪਛਤਾਵੇਂਗਾ ।
6. ਕੰਮ ਆਉ ! ਵਾਰੋ-ਵਾਰੀ ਜੀ, ਕੰਮ ਆਉ ! ਵਾਰੋ-ਵਾਰੀ ਜੀ, ਆਪਸੀ ਸਹਿਯੋਗ ਹੋਵੇ ਤਾਂ, ਕਦੇ ਬਾਜ਼ੀ ਨਹੀਂ ਹਾਰੀ ਦੀ ।
7. ਗੱਡੀ ਚੱਲੇ ਜਿਵੇਂ ਤਾਰਾਂ ਨਾਲ, ਗੱਡੀ ਚੱਲੇ ਜਿਵੇਂ ਤਾਰਾਂ ਨਾਲ, ਉਵੇਂ ਹੀ ਸਮਾਜ ਚੱਲੇ, ਸਹਿਯੋਗੀ ਪਰਿਵਾਰਾਂ ਨਾਲ ।
8. ਤਾਕਤ ਮੁੱਠ ਦੀ ਸਦਾ ਜਿੱਤਦੀ, ਤਾਕਤ ਮੁੱਠ ਦੀ ਸਦਾ ਜਿੱਤਦੀ, ਕਰ ਲਓ ਏਕਾ ਸਾਰੇ, ਸਾਰੀ ਦੁਨੀਆਂ ਹੀ ਇਹੋ ਦੱਸਦੀ ।
ਆਓ ! ਦੇਖੀਏ ਅਸੀਂ ਕੀ ਪੜ੍ਹਿਆ ? ਇਨ੍ਹਾਂ ਤੋਂ ਕੀ ਸਿੱਖਿਆ ?
ਪ੍ਰਸ਼ਨ 1. ਇਹ ਟੱਪੇ ਕਿਸ ਵਿਸ਼ੇ ਦੀ ਮਹੱਤਤਾ ਦੱਸਦੇ ਹਨ ?
ਉੱਤਰ—ਇਹ ਟੱਪੇ ਸਹਿਯੋਗ ਦੀ ਮਹੱਤਤਾ ਦੱਸਦੇ ਹਨ ਕਿ ਸਮਾਜ ਵਿੱਚ ਬਿਨਾਂ ਸਹਿਯੋਗ ਦੇ ਕੁਝ ਵੀ ਮੁਮਕਿਨ ਨਹੀਂ ਹੈ । ਜੇਕਰ ਸਾਰੇ ਇੱਕ-ਦੂਜੇ ਨਾਲ ਸਹਿਯੋਗ ਨਹੀਂ ਕਰਨਗੇ ਤਾਂ ਨਾ ਤਾਂ ਪਰਿਵਾਰ ਚੱਲ ਪਾਵੇਗਾ ਅਤੇ ਨਾ ਹੀ ਸਮਾਜ ਇਕੱਲਾ ਵਿਅਕਤੀ ਕੁਝ ਵੀ ਨਹੀਂ ਕਰ ਸਕਦਾ । ਉਸ ਨੂੰ ਆਪਣੇ ਹਰੇਕ ਪ੍ਰਕਾਰ ਦੇ ਕੰਮ ਕਰਨ ਲਈ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ।
ਪ੍ਰਸ਼ਨ 2. ਕਿਸੇ ਦੀ ਵੀ ਊਣੀ ਤਾਕਤ ਨੂੰ ਦੂਣੀ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-ਜੇਕਰ ਅਸੀਂ ਕਿਸੇ ਇਕੱਲੇ ਵਿਅਕਤੀ ਦੇ ਨਾਲ ਜਾ ਕੇ ਖੜ੍ਹੇ ਹੋ ਜਾਈਏ ਤਾਂ ਉਸਦੀ ਤਾਕਤ ਦੂਣੀ ਹੋ ਜਾਂਦੀ ਹੈ । ਇਸਦਾ ਅਰਥ ਹੈ ਕਿ ਕਿਸੇ ਦੀ ਮਦਦ ਕਰਨ ਨਾਲ ਜਾਂ ਦੋ ਵਿਅਕਤੀਆਂ ਦੇ ਇਕੱਠੇ ਹੋਣ ਨਾਲ ਤਾਕਤ ਨੂੰ ਦੂਣਾ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3. ਜੇ ਅਸੀਂ ਮਿਲ-ਜੁਲ ਕੇ ਨਹੀਂ ਰਹਾਂਗੇ ਤਾਂ ਸਾਡੇ ਕੀ-ਕੀ ਨੁਕਸਾਨ ਹੋ ਸਕਦੇ ਹਨ ?
ਉੱਤਰ— (i) ਜੇਕਰ ਅਸੀਂ ਮਿਲ-ਜੁਲ ਕੇ ਨਹੀਂ ਰਹਾਂਗੇ ਤਾਂ ਕਿਸੇ ਦੇ ਹੱਥ ਕੁਝ ਵੀ ਨਹੀਂ ਆਵੇਗਾ ।
(ii) ਹਰੇਕ ਵਿਅਕਤੀ ਆਪਣਾ-ਆਪਣਾ ਕੰਮ ਕਰੇਗਾ, ਇੱਕ-ਦੂਜੇ ਨਾਲ ਸਹਿਯੋਗ ਨਹੀਂ ਕਰੇਗਾ, ਜਿਸ ਨਾਲ ਸਮਾਜ ਪ੍ਰਗਤੀ ਨਹੀਂ ਕਰ ਸਕੇਗਾ ।
(iii) ਹੋ ਸਕਦਾ ਹੈ ਕਿ ਇਕੱਲੇ ਉੱਤੇ ਦੁਸ਼ਮਣ ਹਮਲਾ ਕਰ ਦੇਵੇ, ਜਿਸ ਨਾਲ ਬਾਅਦ ਵਿੱਚ ਪਛਤਾਉਣਾ ਪਵੇ ।
ਪ੍ਰਸ਼ਨ 4. ਸਮਾਜ ਕਿਨ੍ਹਾਂ ਨਾਲ ਚਲਦਾ ਹੈ ?
ਉੱਤਰ-ਸਮਾਜ ਇੱਕ-ਦੂਜੇ ਦੇ ਸਹਿਯੋਗ ਨਾਲ, ਸਹਿਯੋਗੀ ਪਰਿਵਾਰਾਂ ਨਾਲ ਚਲਦਾ ਹੈ । ਜੇਕਰ ਸਹਿਯੋਗੀ ਪਰਿਵਾਰ ਨਹੀਂ ਹੋਣਗੇ ਤਾਂ ਸਮਾਜ ਵੀ ਨਹੀਂ ਚੱਲ ਸਕੇਗਾ ।
ਪ੍ਰਸ਼ਨ 5. ਕੌਣ ਬਾਜ਼ੀ ਨਹੀਂ ਹਾਰਦੇ ?
ਉੱਤਰ—ਜਿਹੜੇ ਇੱਕ-ਦੂਜੇ ਨਾਲ ਸਹਿਯੋਗ ਕਰਦੇ ਹਨ, ਆਪਣਾ ਕੰਮ ਇੱਕ-ਦੂਜੇ ਦੇ ਸਹਿਯੋਗ ਨਾਲ ਕਰਦੇ ਹਨ, ਉਹ ਕਦੇ ਵੀ ਬਾਜ਼ੀ ਨਹੀਂ ਹਾਰਦੇ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ –
1. ਦੁਨੀਆਂ ਦੀ ਖੂਬਸੂਰਤੀ ਦੇਖਣਾ—
(a) ਦੁਨੀਆਂ ਉੱਤੇ ਨਿਰਭਰ ਕਰਦਾ ਹੈ
(b) ਦੇਖਣ ਵਾਲੇ ਦੀ ਦ੍ਰਿਸ਼ਟੀ ‘ਤੇ ਨਿਰਭਰ ਕਰਦਾ ਹੈ
(c) ਸਮਾਜ ਉੱਤੇ ਨਿਰਭਰ ਕਰਦਾ ਹੈ
(d) ਕੋਈ ਵੀ ਨਹੀਂ ।
ਉੱਤਰ—(b) ਦੇਖਣ ਵਾਲੇ ਦੀ ਦ੍ਰਿਸ਼ਟੀ ’ਤੇ ਨਿਰਭਰ ਕਰਦਾ ਹੈ ।
2. ਅਸੀਂ ਦੂਜਿਆਂ ਤੋਂ ਕੀ ਉਮੀਦ ਕਰਦੇ ਹਾਂ ?
(a) ਸਾਰੇ ਸਾਡੀ ਇੱਜ਼ਤ ਕਰਨ
(b) ਸਾਰੇ ਮੇਰੀ ਦੋਸਤੀ ਨੂੰ ਮੰਨਣ
(c) ਸਾਰੇ ਮੇਰੇ ਨਾਲ ਗੱਲ ਕਰਨ ਦੇ ਇੱਛੁਕ ਹੋਣ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
3. ਪਰਿਵਾਰ ਰੂਪੀ ਰੁੱਖ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ ?
(a) ਸਹਿਯੋਗ ਕਰ ਕੇ
(b) ਸਭ ਦਾ ਸਤਿਕਾਰ ਕਰ ਕੇ
(c) ਸਾਰਿਆਂ ਨੂੰ ਸਮਾਂ ਦੇ ਕੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
4. ਸਕੂਲ ਦਾ ਮੁਖੀ ਕੌਣ ਹੁੰਦਾ ਹੈ ?
(a) ਮੈਨੇਜਮੈਂਟ
(b) ਪ੍ਰਿੰਸੀਪਲ
(c) ਐੱਚ. ਓ. ਡੀ.
(d) ਕੋਈ ਨਹੀਂ ।
ਉੱਤਰ-(b) ਪ੍ਰਿੰਸੀਪਲ
5. ……………… ਤੋਂ ਬਿਨਾਂ ਜੀਵਨ ਅਧੂਰਾ ਹੈ l
(a) ਸਮਝ
(b) ਲਾਲਚ
(c) ਈਰਖਾ,
(d) ਦਵੇਸ਼ ।
ਉੱਤਰ-(a) ਸਮਝ ।
6. ਸਿਰਜਣਾਤਮਕ ਬਿਰਤੀ ਦਾ ਅਰਥ ਹੈ –
(a) ਕੁਝ ਨਵਾਂ ਕਰਨ ਦੀ ਇੱਛਾ
(b) ਕੁਝ ਵਿਲੱਖਣ ਕਰਨ ਦਾ ਰੁਝਾਨ
(c) ਕੁਝ ਮੌਲਿਕ ਕਰਨ ਦਾ ਰੁਝਾਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
(ਅ) ਖਾਲੀ ਥਾਂਵਾਂ ਭਰੋ –
1. ਸਿਰਜਣਾਤਮਕ ਬਿਰਤੀ ਵਾਲਾ ਵਿਅਕਤੀ …………….. ਕਰਦਾ ਹੈ ।
2. …………… ਤੋਂ ਬਿਨਾਂ ਜੀਵਨ ਅਧੂਰਾ ਹੈ ।
3. …………… ਬਿਨਾਂ ਸਮਾਜ ਨਹੀਂ ਚਲ ਸਕਦਾ ।
4. ਸਾਨੂੰ ਵੱਡਿਆਂ ਨੂੰ …………. ਅਤੇ ………….. ਦੇਣਾ ਚਾਹੀਦਾ ਹੈ ।
5. ਅਸੀਂ ਦੂਜਿਆਂ ਤੋਂ ਕੁਝ …………….. ਰੱਖਦੇ ਹਾਂ ।
ਉੱਤਰ−1. ਸਵੈ-ਵਿਕਾਸ, 2. ਸਮਝ, 3. ਸਹਿਯੋਗ, 4. ਆਦਰ, ਸਮਾਂ, 5. ਉਮੀਦਾਂ ।
(ੲ) ਸਹੀ/ਗ਼ਲਤ ਚੁਣੋ
1. ਸਾਨੂੰ ਦੂਜਿਆਂ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ।
2. ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੀ ਇੱਜ਼ਤ ਕਰਨ ।
3. ਅਧਿਆਪਕ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ ।
4. ਵੈਰ-ਵਿਰੋਧ ਤੋਂ ਦੂਰ ਰਹਿਣਾ ਚਾਹੀਦਾ ਹੈ ।
5. ਜਦੋਂ ਕੋਈ ਸਾਡੀ ਮਦਦ ਕਰਦਾ ਹੈ, ਸਾਨੂੰ ਵਧੀਆ ਨਹੀਂ ਲਗਦਾ ਹੈ ।
ਉੱਤਰ-1, ਗ਼ਲਤ, 2. ਸਹੀ, 3. ਸਹੀ, 4. ਸਹੀ, 5. ਗ਼ਲਤ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਦੁਨੀਆਂ ਦੀ ਖ਼ੂਬਸੂਰਤੀ ਦੇਖਣਾ ਕਿਸ ਉੱਤੇ ਨਿਰਭਰ ਕਰਦਾ ਹੈ ?
ਉੱਤਰ—ਦੁਨੀਆਂ ਦੀ ਖ਼ੂਬਸੂਰਤੀ ਦੇਖਣਾ ਦੇਖਣ ਵਾਲੇ ਦੀ ਦ੍ਰਿਸ਼ਟੀ ਉੱਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 2. ਸਾਨੂੰ ਕਦੋਂ ਦੁਨੀਆਂ ਵਿੱਚ ਸਭ ਕੁਝ ਚੰਗਾ ਨਜ਼ਰ ਆਉਣ ਲੱਗ ਪੈਂਦਾ ਹੈ ?
ਉੱਤਰ—ਜਦੋਂ ਅਸੀਂ ਦੁਨੀਆਂ ਵਿੱਚ ਚੰਗਿਆਈ ਲੱਭਦੇ ਹਾਂ ਤਾਂ ਸਾਨੂੰ ਸਭ ਕੁਝ ਚੰਗਾ ਨਜ਼ਰ ਆਉਂਦਾ ਹੈ ।
ਪ੍ਰਸ਼ਨ 3. ਵਿਅਕਤੀ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-ਵਿਅਕਤੀ ਦੀ ਸੋਚ ਉਸਾਰੂ ਹੋਣੀ ਚਾਹੀਦੀ ਹੈ ।
ਪ੍ਰਸ਼ਨ 4. ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਦੁਨੀਆਂ ਸਾਨੂੰ ਚੰਗੀ ਲੱਗੇ ?
ਉੱਤਰ—ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਸਾਨੂੰ ਚੰਗੀ ਲੱਗੇ ਤਾਂ ਸਾਨੂੰ ਹਰੇਕ ਚੀਜ਼ ਵਿੱਚ ਖ਼ੂਬਸੂਰਤੀ ਅਤੇ ਖ਼ੁਸ਼ੀ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਪ੍ਰਸ਼ਨ 5. ਕੋਈ ਇੱਕ ਉਮੀਦ ਦੱਸੋ ਜਿਹੜੀ ਅਸੀਂ ਦੂਜਿਆਂ ਤੋਂ ਰੱਖਦੇ ਹਾਂ ?
ਉੱਤਰ—ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਡੀ ਗੱਲ ਮੰਨਣ ਅਤੇ ਸਾਨੂੰ ਨਾਂਹ ਨਾ ਕਰਨ ।
ਪ੍ਰਸ਼ਨ 6. ਕੀ ਤੁਸੀਂ ਦੂਜਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰਦੇ ਹੋ ?
ਉੱਤਰ-ਜੀ ਹਾਂ, ਜਦੋਂ ਵੀ ਲੋੜ ਪੈਂਦੀ ਹੈ, ਅਸੀਂ ਹੋਰਾਂ ਦੀ ਮਦਦ ਕਰਦੇ ਹਾਂ ।
ਪ੍ਰਸ਼ਨ 7. ਅਸੀਂ ਦੁਨੀਆਂ ਵਿੱਚ ਚੰਗਾ ਪ੍ਰਾਪਤ ਕਿਵੇਂ ਕਰ ਸਕਦੇ ਹਾਂ ?
ਉੱਤਰ—ਜੇਕਰ ਅਸੀਂ ਦੂਜਿਆਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ ਤਾਂ ਨਿਸ਼ਚੇ ਹੀ ਚੰਗਿਆਈ ਪ੍ਰਾਪਤ ਕਰ ਸਕਦੇ ਹਾਂ ।
ਪ੍ਰਸ਼ਨ 8. ਸਾਨੂੰ ਦੂਜਿਆਂ ਵਿੱਚ ਕੀ ਲੱਭਣਾ ਚਾਹੀਦਾ ਹੈ ?
ਉੱਤਰ-ਸਾਨੂੰ ਦੂਜਿਆਂ ਵਿੱਚ ਚੰਗੇ ਗੁਣ ਲੱਭਣੇ ਚਾਹੀਦੇ ਹਨ ।
ਪ੍ਰਸ਼ਨ 9. ਪਰਿਵਾਰ ਕਿਵੇਂ ਅੱਗੇ ਵੱਧਦਾ ਹੈ ?
ਉੱਤਰ-ਇੱਕ-ਦੂਜੇ ਨੂੰ ਪਿਆਰ ਅਤੇ ਸਮਾਂ ਦੇ ਕੇ ਅਤੇ ਇੱਕ-ਦੂਜੇ ਨਾਲ ਸਹਿਯੋਗ ਕਰ ਕੇ ਪਰਿਵਾਰ ਅੱਗੇ ਵੱਧ ਸਕਦਾ ਹੈ ।
ਪ੍ਰਸ਼ਨ 10. ਅਸੀਂ ਬਜ਼ੁਰਗਾਂ ਨੂੰ ਕਿਵੇਂ ਖ਼ੁਸ਼ ਰੱਖ ਸਕਦੇ ਹਾਂ ?
ਉੱਤਰ-ਅਸੀਂ ਬਜ਼ੁਰਗਾਂ ਨਾਲ ਸਮਾਂ ਬਿਤਾ ਕੇ, ਉਹਨਾਂ ਨੂੰ ਪਿਆਰ, ਸਤਿਕਾਰ ਦੇ ਕੇ ਉਹਨਾਂ ਨੂੰ ਖ਼ੁਸ਼ ਰੱਖ ਸਕਦੇ ਹਾਂ ।
ਪ੍ਰਸ਼ਨ 11. ਕਿਸ ਚੀਜ਼ ਤੋਂ ਬਿਨਾਂ ਜੀਵਨ ਅਧੂਰਾ ਹੈ ?
ਉੱਤਰ-ਸਮਝ ਤੋਂ ਬਿਨਾਂ ਜੀਵਨ ਅਧੂਰਾ ਹੈ।
ਪ੍ਰਸ਼ਨ 12. ਮੰਗਤ ਨੂੰ ਸੱਟ ਕਿਵੇਂ ਲੱਗੀ ?
ਉੱਤਰ-ਮੰਗਤ ਨੂੰ ਸੜਕ ਹਾਦਸੇ ਵਿੱਚ ਸੱਟ ਲੱਗੀ ਸੀ ।
ਪ੍ਰਸ਼ਨ 13. ਸਿਰਜਣਾਤਮਕ ਬਿਰਤੀ ਦਾ ਕੀ ਅਰਥ ਹੈ ?
ਉੱਤਰ-ਸਿਰਜਣਾਤਮਕ ਬਿਰਤੀ ਦਾ ਅਰਥ ਹੈ ਸਾਡੇ ਅੰਦਰ ਕੁਝ ਨਵਾਂ, ਵਿਲੱਖਣ ਅਤੇ ਮੌਲਿਕ ਕਰਨ ਦਾ ਰੁਝਾਨ ਹੋਣਾ ।
ਪ੍ਰਸ਼ਨ 14. ਸਿਰਜਣਾਤਮਕ ਬਿਰਤੀ ਵਾਲੇ ਮਨੁੱਖ ਨੂੰ ਸਮਾਜਿਕ ਸਨਮਾਨ ਕਦੋਂ ਪ੍ਰਾਪਤ ਹੁੰਦਾ ਹੈ ?
ਉੱਤਰ—ਜਦੋਂ ਉਹ ਕੁਝ ਨਵਾਂ ਸਿਰਜਦਾ ਹੈ ਅਤੇ ਸਵੈ-ਵਿਕਾਸ ਕਰਦਾ ਹੈ ਤਾਂ ਉਸ ਨੂੰ ਸਮਾਜਿਕ ਸਨਮਾਨ ਪ੍ਰਾਪਤ ਹੁੰਦਾ ਹੈ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਦੁਨੀਆਂ ਵਿੱਚ ਚੰਗਾ-ਚੰਗਾ ਕਿਵੇਂ ਭਾਲਿਆ ਜਾਂਦਾ ਹੈ ?
ਉੱਤਰ-ਇਹ ਦੁਨੀਆਂ ਬਹੁਤ ਸੋਹਣੀ ਹੈ ਅਤੇ ਇਹ ਸੋਹਣਾਪਨ ਦੇਖਣ ਵਾਲੇ ਦੀ ਦ੍ਰਿਸ਼ਟੀ ਉੱਤੇ ਨਿਰਭਰ ਕਰਦਾ ਹੈ ਕਿ ਉਸਨੇ ਚੰਗਾ ਦੇਖਣਾ ਹੈ ਜਾਂ ਮਾੜਾ । ਜੇਕਰ ਅਸੀਂ ਸੰਸਾਰ ਵਿੱਚ ਚੰਗੀਆਂ ਚੀਜ਼ਾਂ ਲੱਭਾਂਗੇ ਤਾਂ ਨਿਸ਼ਚੇ ਹੀ ਸਾਨੂੰ ਸਭ ਕੁਝ ਚੰਗਾ ਹੀ ਨਜ਼ਰ ਆਵੇਗਾ । ਪਰ ਜੇਕਰ ਅਸੀਂ ਮਾੜਾ ਸੋਚਾਂਗੇ ਤਾਂ ਸਾਨੂੰ ਮਾੜਾ ਹੀ ਨਜ਼ਰ ਆਵੇਗਾ । ਇਸ ਲਈ ਜੇਕਰ ਅਸੀਂ ਚੰਗਾ ਚਾਹੁੰਦੇ ਹਾਂ ਤਾਂ ਸਾਨੂੰ ਹਰੇਕ ਚੀਜ਼ ਵਿੱਚ ਸੁੰਦਰਤਾ ਅਤੇ ਉਸ ਵਿੱਚੋਂ ਖ਼ੁਸ਼ੀ ਹੀ ਲੱਭਣੀ ਪਵੇਗੀ । ਇਸ ਨਾਲ ਸਾਨੂੰ ਸਭ ਕੁਝ ਚੰਗਾ ਲੱਗੇਗਾ ।
ਪ੍ਰਸ਼ਨ 2. ਇੱਕ ਵਿਦਿਆਰਥੀ ਨੂੰ ਹੋਰਾਂ ਤੋਂ ਕੀ ਉਮੀਦਾਂ ਹੁੰਦੀਆਂ ਹਨ ?
ਉੱਤਰ— (i) ਉਹ ਚਾਹੁੰਦਾ ਹੈ ਕਿ ਸਾਰੇ ਉਸਦੀ ਇੱਜ਼ਤ ਕਰਨ ।
(ii) ਉਹ ਚਾਹੁੰਦਾ ਹੈ ਕਿ ਸਾਰਿਆਂ ਵਿੱਚ ਉਸ ਨਾਲ ਗੱਲ ਕਰਨ ਦੀ ਇੱਛਾ ਹੋਵੇ ।
(ii) ਉਹ ਚਾਹੁੰਦਾ ਹੈ ਕਿ ਉਸਦੇ ਸਾਰੇ ਦੋਸਤ ਉਸਦੀ ਗੱਲ ਮੰਨਣ
(iv) ਉਹ ਵਧੀਆ ਨੰਬਰ ਲੈਣਾ ਚਾਹੁੰਦਾ ਹੈ ।
(v) ਉਹ ਦੋਸਤਾਂ ਨੂੰ ਆਪਣੀ ਮਰਜ਼ੀ ਨਾਲ ਕਿਤੇ ਵੀ ਲੈ ਕੇ ਜਾਣਾ ਚਾਹੁੰਦਾ ਹੈ ।
ਪ੍ਰਸ਼ਨ 3. ਉਮੀਦਾਂ ਦਾ ਸਾਡੇ ਜੀਵਨ ਵਿੱਚ ਕੀ ਰੋਲ ਹੈ ?
ਉੱਤਰ—ਉਮੀਦਾਂ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੈ । ਅਸੀਂ ਹੋਰ ਵਿਅਕਤੀਆਂ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਕਿ ਉਹ ਇਹਨਾਂ ਉਮੀਦਾਂ ਨੂੰ ਪੂਰਾ ਕਰਨਗੇ । ਜੇਕਰ ਉਹ ਇਹਨਾਂ ਉਮੀਦਾਂ ਨੂੰ ਪੂਰਾ ਨਹੀਂ ਕਰਦੇ ਤਾਂ ਸਾਡਾ ਉਹਨਾਂ ਨਾਲ ਰਿਸ਼ਤਾ ਟੁੱਟਣ ਦੀ ਕਗਾਰ ਉੱਤੇ ਆ ਜਾਂਦਾ ਹੈ । ਜੇਕਰ ਅਸੀਂ ਇਹ ਸਮਝ ਜਾਈਏ ਕਿ ਸਾਡੀਆਂ ਸਾਰੀਆਂ ਉਮੀਦਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਹਨ ਜੇਕਰ ਅਸੀਂ ਦੂਜਿਆਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ । ਇਸ ਤਰ੍ਹਾਂ ਇੱਕ-ਦੂਜੇ ਦੀਆਂ ਉਮੀਦਾਂ ਪੂਰੀਆਂ ਕਰ ਕੇ ਅਸੀਂ ਦੁਨੀਆਂ ਨੂੰ ਚੰਗਾ ਬਣਾ ਸਕਦੇ ਹਾਂ ਅਤੇ ਚੰਗਿਆਈ ਨੂੰ ਵੀ ਲੱਭ ਸਕਦੇ ਹਾਂ ।
ਪ੍ਰਸ਼ਨ 4. ਸਹਿਯੋਗ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ—ਜੇਕਰ ਅਸੀਂ ਕਹੀਏ ਕਿ ਸਹਿਯੋਗ ਦੇ ਬਿਨਾਂ ਜੀਵਨ ਚੱਲ ਨਹੀਂ ਸਕਦਾ ਤਾਂ ਗ਼ਲਤ ਨਹੀਂ ਹੋਵੇਗਾ । ਜੀਵਨ ਵਿੱਚ ਅਸੀਂ ਬਹੁਤ ਸਾਰੇ ਵਿਅਕਤੀਆਂ ਨਾਲ ਸਹਿਯੋਗ ਕਰਦੇ ਹਾਂ ਅਤੇ ਹੋਰ ਵੀ ਸਾਡੇ ਨਾਲ ਸਹਿਯੋਗ ਕਰਦੇ ਹਨ । ਪਰਿਵਾਰ ਵਿੱਚ ਮਾਤਾ-ਪਿਤਾ ਆਪਸ ਵਿੱਚ ਸਹਿਯੋਗ ਕਰਦੇ ਹਨ ਤਾਂਕਿ ਬੱਚਿਆਂ ਨੂੰ ਵੱਡਾ ਕੀਤਾ ਜਾ ਸਕੇ । ਸਕੂਲ ਵਿੱਚ ਸਾਰੇ ਅਧਿਆਪਕ ਅਤੇ ਵਿਦਿਆਰਥੀ ਇੱਕ-ਦੂਜੇ ਨੂੰ ਸਹਿਯੋਗ ਕਰਦੇ ਹਨ ਤਾਂਕਿ ਵਿਦਿਆਰਥੀ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ । ਇਸ ਤਰ੍ਹਾਂ ਜੀਵਨ ਦੇ ਹਰੇਕ ਹਿੱਸੇ ਵਿੱਚ ਸਹਿਯੋਗ ਮੌਜੂਦ ਹੈ । ਜੇਕਰ ਇਹ ਨਹੀਂ ਹੋਵੇਗਾ ਤਾਂ ਜੀਵਨ ਇੱਕ ਦਿਨ ਵੀ ਨਹੀਂ ਚੱਲ ਸਕਦਾ । ਇਸ ਤਰ੍ਹਾਂ ਸਾਨੂੰ ਜੀਵਨ ਜੀਣ ਲਈ ਵੀ ਹੋਰ ਵਿਅਕਤੀਆਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 5. ਸਮਝ ਦਾ ਹੁਨਰ ਕੀ ਹੁੰਦਾ ਹੈ ?
ਉੱਤਰ-ਸਮਝ ਤੋਂ ਬਿਨਾਂ ਜੀਵਨ ਪੂਰਾ ਨਹੀਂ ਹੋ ਸਕਦਾ । ਹਰੇਕ ਕੰਮ ਕਰਨ ਦੇ ਲਈ ਸਾਡੇ ਵਿੱਚ ਸਮਝ ਦਾ ਹੋਣਾ ਬਹੁਤ ਜ਼ਰੂਰੀ ਹੈ । ਜੀਵਨ ਜਿਊਂਦੇ ਹੋਏ ਆਪਣੇ ਆਪ ਨੂੰ ਸਮਝਣਾ, ਖੇਡਣ ਲਈ ਖੇਡ ਦੇ ਨਿਯਮ ਸਮਝਣਾ, ਮਾਤਾ-ਪਿਤਾ ਦੇ ਗੁੱਸੇ ਤੋਂ ਪਹਿਲਾਂ ਕੀਤੇ ਪਿਆਰ ਨੂੰ ਸਮਝਣਾ, ਆਪਣੇ ਦੋਸਤਾਂ ਦੇ ਵਿਵਹਾਰ ਨੂੰ ਸਮਝਣਾ ਆਦਿ ਅਜਿਹੇ ਕੁੱਝ ਹਿੱਸੇ ਹਨ, ਜਿਹੜੇ ਅਸੀਂ ਜੀਵਨ ਵਿੱਚ ਦੇਖਦੇ ਹਾਂ । ਜੇਕਰ ਸਾਡੇ ਜੀਵਨ ਵਿੱਚ ਅਤੇ ਸਾਡੇ ਵਿੱਚ ਸਮਝ ਦਾ ਪੱਖ ਨਹੀਂ ਹੋਵੇਗਾ ਤਾਂ ਅਸੀਂ ਜੀਵਨ ਵਿੱਚ ਕੁਝ ਨਹੀਂ ਕਰ ਸਕਾਂਗੇ । ਜਿਹੜੇ ਵਿਅਕਤੀਆਂ ਵਿੱਚ ਸਮਝ ਨਹੀਂ ਹੁੰਦੀ, ਉਹ ਜੀਵਨ ਵਿੱਚ ਕੁਝ ਨਹੀਂ ਕਰ ਸਕਦੇ । ਜਿਹੜੇ ਵਿਅਕਤੀ ਸਮਝਦਾਰ ਹੁੰਦੇ ਹਨ, ਉਹ ਜੀਵਨ ਵਿੱਚ ਪ੍ਰਗਤੀ ਵੀ ਕਰ ਜਾਂਦੇ ਹਨ, ਇਸ ਲਈ ਹਰੇਕ ਵਿਅਕਤੀ ਵਿੱਚ ਸਮਝ ਦਾ ਹੁਨਰ ਹੋਣਾ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 6. ਸਿਰਜਣਾਤਮਕ ਬਿਰਤੀ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-ਸਿਰਜਣਾਤਮਕ ਬਿਰਤੀ ਦਾ ਅਰਥ ਹੈ ਸਾਡੇ ਅੰਦਰ ਕੁਝ ਨਵਾਂ, ਵਿਲੱਖਣ ਅਤੇ ਮੌਲਿਕ ਕਰਨ ਦੀ ਬਿਰਤੀ ਹੋਣਾ । ਜਿਹੜੇ ਵਿਅਕਤੀ ਅਜਿਹੀ ਬਿਰਤੀ ਦੇ ਹੁੰਦੇ ਹਨ, ਉਹਨਾਂ ਵਿੱਚ ਹਮੇਸ਼ਾਂ ਨਵੇਂ-ਨਵੇਂ ਵਿਚਾਰ ਆਉਂਦੇ ਰਹਿੰਦੇ ਹਨ ਅਤੇ ਉਹ ਕਿਸੇ ਨਵੇਂ ਤਰੀਕੇ ਨਾਲ ਉਹਨਾਂ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ, ਹਰੇਕ ਵਿਅਕਤੀ ਦਾ ਸੁਭਾਅ ਅਤੇ ਗੁਣ ਅੱਡਅੱਡ ਹੁੰਦੇ ਹਨ । ਜਿਸ ਵਿਅਕਤੀ ਵਿੱਚ ਸਿਰਜਣਾਤਮਕ ਬਿਰਤੀ ਹੁੰਦੀ ਹੈ, ਉਹ ਇਸ ਗੁਣ ਦੀ ਮਦਦ ਨਾਲ ਸਵੈ-ਵਿਕਾਸ ਕਰਦਾ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਦਾ ਹੈ । ਇਸ ਪ੍ਰਕਾਰ ਦੀ ਬਿਰਤੀ ਸਿਰਫ ਵਿਗਿਆਨ ਦੇ ਖੇਤਰ ਵਿੱਚ ਨਹੀਂ ਬਲਕਿ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਹੈ । ਜੇਕਰ ਇਸ ਪ੍ਰਕਾਰ ਦੀ ਬਿਰਤੀ ਦਾ ਵਿਦਿਆਰਥੀਆਂ ਵਿੱਚ ਵਿਕਾਸ ਹੋ ਜਾਵੇ ਤਾਂ ਉਹਨਾਂ ਦੀ ਸਹੀ ਊਰਜਾ ਦਾ ਪ੍ਰਯੋਗ ਕਰ ਕੇ ਉਹਨਾਂ ਦਾ ਸੁਭਾਅ ਰਚਨਾਤਮਕ ਬਣਾਇਆ ਜਾ ਸਕਦਾ ਹੈ ।
(IV) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਵਿੱਚ ਦਿੱਤੀ ਕਹਾਣੀ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-ਮੰਗਤ ਨਾਮ ਦੇ ਵਿਅਕਤੀ ਦਾ ਸੜਕ ਹਾਦਸਾ ਹੋ ਗਿਆ ਅਤੇ ਉਸਨੂੰ ਸੱਟ ਲੱਗ ਗਈ । ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ । ਉਹ ਨਾ ਤਾਂ ਇਧਰ-ਉਧਰ ਦੇਖ ਸਕਦਾ ਸੀ ਅਤੇ ਨਾ ਹੀ ਹਿੱਲਜੁਲ ਸਕਦਾ ਸੀ । ਉਸ ਦੇ ਨਾਲ ਵਾਲੇ ਬੈੱਡ ਉੱਤੇ ਵਿਸ਼ਾਲ ਨਾਮ ਦਾ ਆਦਮੀ ਪਿਆ ਸੀ ਅਤੇ ਮੰਗਤ ਰੋਜ਼ ਵਿਸ਼ਾਲ ਦੀਆਂ ਗੱਲਾਂ ਸੁਣਨ ਲੱਗ ਗਿਆ । ਇੱਕ ਦਿਨ ਉਸਨੇ ਕਿਹਾ ਕਿ ਉਸਦੇ ਨਾਲ ਦੀ ਦੀਵਾਰ ਵਿੱਚ ਇੱਕ ਖਿੜਕੀ ਹੈ ਅਤੇ ਉਸ ਤੋਂ ਬਾਹਰ ਗੁਲਾਬ ਦੇ ਫੁੱਲ ਲੱਗੇ ਹੋਏ ਹਨ । ਫਿਰ ਉਹ ਮੰਗਤ ਨੂੰ ਬਾਹਰ ਦੇ ਸਾਰੇ ਨਜ਼ਾਰੇ ਬਾਰੇ ਦੱਸਦਾ ਹੈ ਅਤੇ ਮੰਗਤ ਕਲਪਨਾ ਵਿੱਚ ਉਸ ਸਾਰੇ ਨਜ਼ਾਰੇ ਨੂੰ ਦੇਖਦਾ ਹੈ । ਇੱਕ ਮਹੀਨੇ ਵਿੱਚ ਮੰਗਤ ਕਾਫ਼ੀ ਹੱਦ ਤੱਕ ਠੀਕ ਹੋ ਜਾਂਦਾ ਹੈ ਅਤੇ ਉਹ ਹਿੱਲ-ਜੁੱਲ ਸਕਦਾ ਸੀ । ਅਗਲੇ ਦਿਨ ਉਸਨੂੰ ਪਤਾ ਚਲਦਾ ਹੈ ਕਿ ਵਿਸ਼ਾਲ ਦੀ ਮੌਤ ਹੋ ਗਈ ਹੈ । ਹਸਪਤਾਲ ਦੇ ਲੋਕਾਂ ਨੇ ਮੰਗਤ ਨੂੰ ਵਿਸ਼ਾਲ ਵਾਲਾ ਬੈੱਡ ਦੇ ਦਿੱਤਾ ਪਰ ਜਦੋਂ ਉਹ ਨਾਲ ਵਾਲੀ ਦੀਵਾਰ ਵੱਲ ਦੇਖਦਾ ਹੈ ਤਾਂ ਉੱਥੇ ਕੋਈ ਖਿੜਕੀ ਨਹੀਂ ਸੀ । ਜਦੋਂ ਉਸਨੇ ਹਸਪਤਾਲ ਵਾਲਿਆਂ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਵਿਸ਼ਾਲ ਦੀ ਸੋਚ ਵਿਸ਼ਾਲ ਸੀ । ਉਹ ਬਹੁਤ ਪਰਉਪਕਾਰੀ ਸੀ । ਉਸਨੂੰ ਦੀਵਾਰ ਵਿੱਚ ਕੀ ਦਿਖਣਾ ਸੀ, ਉਹ ਤਾਂ ਦੇਖ ਵੀ ਨਹੀਂ ਸਕਦਾ ਸੀ । ਉਹ ਤਾਂ ਅੰਨ੍ਹਾ ਸੀ, ਜਿਹੜਾ ਉਸ ਦੀ ਉਮੀਦ ਜਗਾਈ ਰੱਖਣ ਲਈ ਉਸ ਨੂੰ ਹੌਂਸਲਾ ਦਿੰਦਾ ਸੀ ਤਾਂਕਿ ਉਹ ਜਲਦੀ ਠੀਕ ਹੋ ਜਾਵੇ । ਇਹ ਸੁਣਨ ਤੋਂ ਬਾਅਦ ਮੰਗਤ ਨੂੰ ਅਹਿਸਾਸ ਹੋਇਆ ਕਿ ਪਰਉਪਕਾਰੀ ਵਿਅਕਤੀ ਬਹੁਤ ਮਹਾਨ ਹੁੰਦੇ ਹਨ, ਜਿਹੜੇ ਆਪ ਔਖੇ ਹੁੰਦੇ ਹੋਏ ਵੀ ਹੋਰਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ ।