PSEB Solutions for Class 10 Agriculture Chapter 7 ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ
PSEB Solutions for Class 10 Agriculture Chapter 7 ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ
PSEB 10th Class Agriculture Solutions Chapter 7 ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ
PSEB 10th Class Agriculture Guide ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖੇਤੀਬਾੜੀ ਸਾਡੇ ਦੇਸ਼ ਦੀ ਆਰਥਿਕਤਾ ਦੀ ਕੀ ਹੈ ?
ਉੱਤਰ-
ਰੀੜ੍ਹ ਦੀ ਹੱਡੀ ।
ਪ੍ਰਸ਼ਨ 2.
ਦੇਸ਼ ਵਿਚ ਡੇਅਰੀ ਫਾਰਮ ਦੇ ਧੰਦੇ ਵਿਚ ਕਿੰਨੀ ਆਬਾਦੀ ਲੱਗੀ ਹੋਈ ਹੈ ?
ਉੱਤਰ-
70 ਮਿਲੀਅਨ ਪਰਿਵਾਰ ।
ਪ੍ਰਸ਼ਨ 3.
ਸੇਵਾਵਾਂ ਖੇਤਰ ਵਿਚ ਕੀ-ਕੀ ਆਉਂਦਾ ਹੈ ?
ਉੱਤਰ-
ਬੈਂਕ ਦੀ ਸੇਵਾ, ਆਵਾਜਾਈ ਸਹੂਲਤਾਂ, ਭੰਡਾਰ ਅਤੇ ਗੋਦਾਮ, ਬੀਮਾ, ਸੈਰ ਸਪਾਟਾ ਆਦਿ ।
ਪ੍ਰਸ਼ਨ 4.
ਜਨਸੰਖਿਆ ਅਨੁਸਾਰ ਸਾਡਾ ਦੇਸ਼ ਦੁਨੀਆਂ ਵਿੱਚ ਕਿਹੜੇ ਸਥਾਨ ‘ਤੇ ਹੈ ?
ਉੱਤਰ-
ਦੂਸਰੇ ਸਥਾਨ ‘ਤੇ ।
ਪ੍ਰਸ਼ਨ 5.
ਘਰਾਂ ਵਿੱਚ ਉਪਭੋਗ ਨਾਲ ਸੰਬੰਧਿਤ ਕਿੰਨਾ ਪ੍ਰਤੀਸ਼ਤ ਭਾਗ ਖੇਤੀਬਾੜੀ ਨਾਲ ਸੰਬੰਧਿਤ ਹੈ ?
ਉੱਤਰ-
60%.
ਪ੍ਰਸ਼ਨ 6.
ਅਨਾਜ ਦੀ ਉਤਪਾਦਕਤਾ ਕਿੰਨੀ ਹੈ ?
ਉੱਤਰ-
2125 ਕਿਲੋਗ੍ਰਾਮ ਪ੍ਰਤੀ ਹੈਕਟੇਅਰ ।
ਪ੍ਰਸ਼ਨ 7.
2012 ਵਿੱਚ ਦੇਸ਼ ਵਿਚ ਅਨਾਜ ਦਾ ਭੰਡਾਰ ਕਿੰਨਾ ਸੀ ?
ਉੱਤਰ-
82 ਮਿਲੀਅਨ ਟਨ ।
ਪ੍ਰਸ਼ਨ 8.
ਇਕ ਅਨੁਮਾਨ ਅਨੁਸਾਰ 82 ਕਰੋੜ ਆਬਾਦੀ ਨੂੰ ਕਿੰਨਾ ਅਨਾਜ ਸਸਤੇ ਮੁੱਲ , ਤੇ ਉਪਲੱਬਧ ਕਰਵਾਇਆ ਜਾਵੇਗਾ ?
ਉੱਤਰ-
61 ਮਿਲੀਅਨ ਟਨ ।
ਪ੍ਰਸ਼ਨ 9.
ਭਾਰਤ 2012 ਵਿਚ ਕਿਹੜੇ ਖੇਤੀਬਾੜੀ ਉਤਪਾਦ ਦੇ ਨਿਰਯਾਤ ਵਿਚ ਪਹਿਲੇ ਸਥਾਨ ‘ਤੇ ਰਿਹਾ ?
ਉੱਤਰ-
ਚਾਵਲ ਦੇ ।
ਪ੍ਰਸ਼ਨ 10.
2013-14 ਵਿਚ ਭਾਰਤ ਦਾ ਕੁੱਲ ਖੇਤੀ ਨਿਰਯਾਤ ਕਿੰਨਾ ਸੀ ? .
ਉੱਤਰ-
42 ਬਿਲੀਅਨ ਡਾਲਰ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖੇਤੀ ਆਧਾਰਿਤ ਛੋਟੇ ਪੈਮਾਨੇ ਤੇ ਕਿਹੜੇ ਉਦਯੋਗ ਹਨ ?
ਉੱਤਰ-
ਖੇਤੀ ਆਧਾਰਿਤ ਛੋਟੇ ਪੈਮਾਨੇ ਤੇ ਘਰੇਲੂ ਉਦਯੋਗ ; ਜਿਵੇਂ-ਚਾਵਲ ਸ਼ੈਲਰ, ਤੇਲ ਕੱਢਣਾ ਆਦਿ ਹਨ ।
ਪ੍ਰਸ਼ਨ 2.
ਅਰਥ-ਵਿਵਸਥਾ ਵਿੱਚ ਤੀਸਰਾ ਖੇਤਰ ਕਿਹੜਾ ਹੈ ? ਉਦਾਹਰਨ ਵੀ ਦਿਓ ।
ਉੱਤਰ-
ਅਰਥ-ਵਿਵਸਥਾ ਵਿਚ ਤੀਸਰਾ ਖੇਤਰ-ਸੇਵਾਵਾਂ ਖੇਤਰ ਹੈ । ਇਸ ਵਿਚ ਬੈਂਕ ਦੀਆਂ ਸੇਵਾਵਾਂ, ਆਵਾਜਾਈ ਸਹੂਲਤਾਂ, ਭੰਡਾਰ ਲਈ ਗੋਦਾਮ, ਬੀਮਾ, ਸੈਰ-ਸਪਾਟਾ ਆਦਿ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦੇਸ਼ ਅਨਾਜ ਦੀ ਪੈਦਾਵਾਰ ਵਿਚ ਸਵੈ-ਨਿਰਭਰ ਹੋ ਗਿਆ ਹੈ । ਤੁਲਨਾ ਕਰਕੇ ਸਮਝਾਓ ।
ਉੱਤਰ-
ਸਾਲ 1950-51 ਵਿੱਚ ਅਨਾਜ ਦੀ ਕੁੱਲ ਪੈਦਾਵਾਰ 51 ਮਿਲੀਅਨ ਟਨ ਸੀ ਜੋ 2013-14 ਵਿਚ 264 ਮਿਲੀਅਨ ਟਨ ਹੋ ਗਈ ਹੈ । ਅਨਾਜ ਦੀ ਉਤਪਾਦਕਤਾ ਵੀ ਵੱਧ ਕੇ ਲਗਪਗ 2125 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਈ ਹੈ । ਸਾਲ 2012 ਵਿਚ ਦੇਸ਼ ਕੋਲ 82 ਮਿਲੀਅਨ ਟਨ ਅਨਾਜ ਦਾ ਭੰਡਾਰ ਸੀ ਜੋ ਕਿ ਇੱਕ ਰਿਕਾਰਡ ਹੈ । ਇਸ ਤੋਂ ਪਤਾ ਲਗਦਾ ਹੈ ਕਿ ਦੇਸ਼ ਸਵੈ-ਨਿਰਭਰ ਹੋ ਗਿਆ ਹੈ ।
ਪ੍ਰਸ਼ਨ 2.
ਦੇਸ਼ ਵਿਚ ਹਰੀ ਕ੍ਰਾਂਤੀ ਆਉਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-
- ਦੇਸ਼ ਵਿਚ ਸਿੰਚਾਈ ਦੇ ਸਾਧਨਾਂ ਦੀ ਉਪਲੱਬਧਤਾ ਹੋ ਜਾਣਾ ।
- ਰਸਾਇਣਿਕ ਖਾਦਾਂ ਦੀ ਵਰਤੋਂ ਕਾਰਨ ਵੀ ਉਪਜ ਵਿਚ ਵਾਧਾ ਹੋਇਆ ।
- ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਖੋਜ ਹੋਣਾ ।
- ਫ਼ਸਲ ਦੀਆਂ ਬਿਮਾਰੀਆਂ, ਕੀਟਾਂ, ਨਦੀਨਾਂ ਤੋਂ ਸੁਰੱਖਿਆ ਸੁਖਾਲੀ ਹੋ ਗਈ ।
- ਖੇਤੀ ਮਸ਼ੀਨਰੀ ਦੀ ਵਧ ਵਰਤੋਂ ਹੋਣਾ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਸਾਲ 2012-13 ਅਨੁਸਾਰ ਭਾਰਤ ਦੇ ਕੁੱਲ ਘਰੇਲੂ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਆਉਂਦਾ ਹੈ ?
(ਉ) 13.7%
(ਅ) 15.9%
(ੲ) 11.5%
(ਸ) ਕੋਈ ਨਹੀਂ ।
ਉੱਤਰ-
(ਉ) 13.7%
ਪ੍ਰਸ਼ਨ 2.
ਭਾਰਤ ਵਿਚ 2013-14 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਸੀ ?
(ੳ) 264 ਮਿਲੀਅਨ ਟਨ
(ਅ) 51 ਮਿਲੀਅਨ ਟਨ
(ੲ) 100 ਮਿਲੀਅਨ ਟਨ
(ਸ) ਕੋਈ ਨਹੀਂ ।
ਉੱਤਰ-
(ੳ) 264 ਮਿਲੀਅਨ ਟਨ
ਪ੍ਰਸ਼ਨ 3.
ਭਾਰਤ ਦੇ ਮੁੱਖ ਖੇਤੀ ਨਿਰਯਾਤ ਹਨ ।
(ਉ) ਚਾਹ
(ਅ) ਕਪਾਹ
(ੲ) ਦਾਲਾਂ
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 4.
ਚਾਵਲ ਦੇ ਨਿਰਯਾਤ ਵਿੱਚ ਭਾਰਤ ਨੇ ਕਿਹੜੇ ਦੇਸ਼ ਨੂੰ ਪਿੱਛੇ ਛੱਡਿਆ ਹੈ-
(ਉ) ਥਾਈਲੈਂਡ
(ਅ) ਭੂਟਾਨ
(ੲ) ਅਮਰੀਕਾ
(ਸ) ਸ੍ਰੀਲੰਕਾ ।
ਉੱਤਰ-
(ਉ) ਥਾਈਲੈਂਡ
ਪ੍ਰਸ਼ਨ 5.
ਸਾਲ 2012 ਵਿੱਚ ਦੇਸ਼ ਵਿਚ ਅਨਾਜ ਦਾ ਭੰਡਾਰ ਕਿੰਨਾ ਸੀ ?
(ਉ) 82 ਮਿਲੀਅਨ ਟਨ
(ਅ) 25 ਮਿਲੀਅਨ ਟਨ
(ੲ) 52 ਮਿਲੀਅਨ ਟਨ
(ਸ) 108 ਮਿਲੀਅਨ ਟਨ
ਉੱਤਰ-
(ਉ) 82 ਮਿਲੀਅਨ ਟਨ
ਪ੍ਰਸ਼ਨ 6.
ਭੋਜਨ ਸੁਰੱਖਿਆ ਐਕਟ-2013 ਤਹਿਤ ਇੱਕ ਮਹੀਨੇ ਵਿਚ ਪ੍ਰਤੀ ਜੀਅ ਕਿੰਨਾ ਅਨਾਜ ਦੇਣ ਦੀ ਤਜਵੀਜ਼ ਹੈ ?
(ਉ) 5 ਕਿਲੋ
(ਅ) 10 ਕਿਲੋ
(ੲ) 15 ਕਿਲੋ
(ਸ) 20 ਕਿਲੋ ।
ਉੱਤਰ-
(ਉ) 5 ਕਿਲੋ
ਠੀਕ/ਗਲਤ ਦੱਸੋ
1. ਕਈ ਪ੍ਰਮੁੱਖ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਮਿਲਦਾ ਹੈ ।
ਉੱਤਰ-
ਠੀਕ
2. ਸਾਲ 2012 ਵਿਚ ਭਾਰਤ ਨੇ ਚਾਵਲ ਦਾ ਨਿਰਯਾਤ ਕਰਕੇ ਥਾਈਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ ।
ਉੱਤਰ-
ਠੀਕ
3. ਖੇਤੀਬਾੜੀ ਵਿਚ ਮੌਸਮੀ ਅਤੇ ਲੁਕਵੀਂ ਬੇਰੁਜ਼ਗਾਰੀ ਪਾਈ ਜਾਂਦੀ ਹੈ ।
ਉੱਤਰ-
ਠੀਕ
4. 2013-14 ਵਿਚ ਭਾਰਤ ਦਾ ਕੁੱਲ ਖੇਤੀ ਨਿਰਯਾਤ 42 ਬਿਲੀਅਨ ਡਾਲਰ ਹੈ।
ਉੱਤਰ-
ਠੀਕ
5. ਅਨਾਜ ਦੀ ਉਤਪਾਦਕਤਾ 2125 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ ।
ਉੱਤਰ-
ਠੀਕ
ਖਾਲੀ ਥਾਂ ਭਰੋ-
1. …………………………. ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ।
ਉੱਤਰ-
ਖੇਤੀਬਾੜੀ
2. ਵਿਸ਼ਵ ਵਪਾਰ ਵਿਚ ਖੇਤੀ ਦੇ ਖੇਤਰ ਵਿਚ ਭਾਰਤ ਦਾ ……………………. ਸਥਾਨ ਹੈ ।
ਉੱਤਰ-
ਦਸਵਾਂ
3. 2012 ਵਿੱਚ ਦੇਸ਼ ਵਿਚ ਅਨਾਜ ਦਾ ਭੰਡਾਰ …………………….. ਟਨ ਸੀ ।
ਉੱਤਰ-
82 ਮਿਲੀਅਨ
4. ਦੇਸ਼ ਵਿਚ ਡੇਅਰੀ ਫਾਰਮ ਦੇ ਧੰਦੇ ਵਿਚ ……………………… ਆਬਾਦੀ ਲੱਗੀ ਹੋਈ ਹੈ ।
ਉੱਤਰ-
70 ਮਿਲੀਅਨ ।
Agriculture Guide for Class 10 PSEB ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :
ਪ੍ਰਸ਼ਨ 1.
ਦੇਸ਼ ਦੀ ਕਿੰਨੀ ਆਬਾਦੀ ਪਿੰਡਾਂ ਵਿੱਚ ਵੱਸਦੀ ਹੈ ?
ਉੱਤਰ-
ਦੋ ਤਿਹਾਈ ਤੋਂ ਵੱਧ ।
ਪ੍ਰਸ਼ਨ 2.
ਭਾਰਤ ਵਿੱਚ ਖੇਤੀ ਉੱਤੇ ਸਿੱਧੇ ਤੌਰ ‘ਤੇ ਨਿਰਭਰ ਕਰਨ ਵਾਲੀ ਕਿਰਤੀ ਆਬਾਦੀ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
54%.
ਪ੍ਰਸ਼ਨ 3.
ਭਾਰਤ ਦੇ ਕੁੱਲ ਘਰੇਲੂ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਆਉਂਦਾ ਹੈ ?
ਉੱਤਰ-
ਸਾਲ 2012-13 ਅਨੁਸਾਰ 13.7%.
ਪ੍ਰਸ਼ਨ 4.
ਭਾਰਤ ਵਿੱਚ ਸਾਲ 1950-51 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਸੀ ਅਤੇ ਸਾਲ 2013-14 ਵਿੱਚ ਅਨਾਜ ਦੀ ਪੈਦਾਵਾਰ ਕਿੰਨੀ ਹੋ ਗਈ ?
ਉੱਤਰ-
1950-51 ਵਿੱਚ ਪੈਦਾਵਾਰ 51 ਮਿਲੀਅਨ ਟਨ ਸੀ ਜੋ 2013-14 ਵਿਚ 264 ਮਿਲੀਅਨ ਟਨ ਹੈ ।
ਪ੍ਰਸ਼ਨ 5.
ਭਾਰਤ ਦੀ ਅਰਥ-ਵਿਵਸਥਾ ਦੇ ਕਿਹੜੇ ਤਿੰਨ ਖੇਤਰ ਹਨ ?
ਉੱਤਰ-
ਖੇਤੀਬਾੜੀ, ਉਦਯੋਗਿਕ ਅਤੇ ਸੇਵਾਵਾਂ ਖੇਤਰ ।
ਪ੍ਰਸ਼ਨ 6.
ਵਿਸ਼ਵ ਵਪਾਰ ਵਿਚ ਖੇਤੀ ਦੇ ਖੇਤਰ ਵਿੱਚ ਭਾਰਤ ਦਾ ਕਿਹੜਾ ਸਥਾਨ ਹੈ ?
ਉੱਤਰ-
ਦਸਵਾਂ ।
ਪ੍ਰਸ਼ਨ 7.
ਚਾਵਲ ਦੇ ਨਿਰਯਾਤ ਵਿੱਚ ਭਾਰਤ ਨੇ ਕਿਹੜੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਹੈ ?
ਉੱਤਰ-
ਥਾਈਲੈਂਡ ਨੂੰ ।
ਪ੍ਰਸ਼ਨ 8.
ਕੱਚੇ ਮਾਲ ਲਈ ਖੇਤੀਬਾੜੀ ਉੱਤੇ ਨਿਰਭਰ ਮੁੱਖ ਉਦਯੋਗਾਂ ਦੇ ਨਾਂ ਦੱਸੋ ।
ਉੱਤਰ-
ਕੱਪੜਾ ਉਦਯੋਗ, ਚੀਨੀ ਉਦਯੋਗ, ਪਟਸਨ ਉਦਯੋਗ ।
ਪ੍ਰਸ਼ਨ 9.
ਸਾਲ 2013 ਵਿੱਚ ਖੇਤੀ ਨਾਲ ਸੰਬੰਧਿਤ ਕਿਹੜਾ ਐਕਟ ਸਰਕਾਰ ਨੇ ਪਾਸ ਕੀਤਾ ਹੈ ?
ਉੱਤਰ-
ਭੋਜਨ ਸੁਰੱਖਿਆ ਐਕਟ ।
ਪ੍ਰਸ਼ਨ 10.
ਭਾਰਤ ਦਾ ਖੇਤੀ ਵਪਾਰ ਸੰਤੁਲਨ ਕਿਸ ਤਰ੍ਹਾਂ ਦਾ ਹੈ ?
ਉੱਤਰ-
ਸਾਲ 2013-14 ਅਨੁਸਾਰ ਵਪਾਰ ਸੰਤੁਲਨ ਵਾਧੇ ਵਾਲਾ ਹੈ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਆਰਥਿਕ ਵਿਕਾਸ ਦਾ ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਨਾਲ ਕਿਹੋ ਜਿਹਾ ਸੰਬੰਧ ਹੈ ?
ਉੱਤਰ-
ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਕਾਰਨ ਆਰਥਿਕ ਵਿਕਾਸ ਵੀ ਵਧੀਆ ਹੁੰਦਾ ਹੈ । ਜਿਉਂ-ਜਿਉਂ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ, ਉਸ ਦੀ ਖੇਤੀਬਾੜੀ ਉੱਤੇ ਨਿਰਭਰਤਾ ਘਟਦੀ ਜਾਂਦੀ ਹੈ ।
ਪ੍ਰਸ਼ਨ 2.
ਭਾਰਤ ਦੇ ਮੁੱਖ ਖੇਤੀ ਨਿਰਯਾਤ ਕਿਹੜੇ ਹਨ ?
ਉੱਤਰ-
ਚਾਹ, ਕਾਫ਼ੀ, ਕਪਾਹ, ਤੇਲ, ਫ਼ਲ, ਸਬਜ਼ੀਆਂ, ਦਾਲਾਂ, ਕਾਜੂ, ਮਸਾਲੇ, ਚਾਵਲ, ਕਣਕ ਆਦਿ ਦਾ ਨਿਰਯਾਤ ਕੀਤਾ ਜਾਂਦਾ ਹੈ ।
ਪ੍ਰਸ਼ਨ 3.
ਭਾਰਤ ਦੇ ਮੁੱਖ ਖੇਤੀ ਆਯਾਤ ਕਿਹੜੇ ਹਨ ?
ਉੱਤਰ-
ਦਾਲਾਂ, ਤੇਲ ਬੀਜ, ਸੁੱਕੇ ਮੇਵੇ, ਖਾਣ ਯੋਗ ਤੇਲ ਆਦਿ ।
ਪ੍ਰਸ਼ਨ 4.
ਖੇਤੀਬਾੜੀ ਨਾਲ ਸੰਬੰਧਿਤ ਧੰਦੇ ਕਿਹੜੇ ਹਨ ?
ਜਾਂ
ਖੇਤੀਬਾੜੀ ਨਾਲ ਸੰਬੰਧਿਤ ਕੋਈ ਚਾਰ ਸਹਾਇਕ ਪੌਦਿਆਂ ਦੇ ਨਾਮ ਲਿਖੋ ?
ਉੱਤਰ-
ਡੇਅਰੀ ਫਾਰਮ, ਮੁਰਗੀ ਪਾਲਣ, ਮੱਛਲੀ ਪਾਲਣ, ਸੂਰ ਪਾਲਣ, ਪਸ਼ੂ-ਪਾਲਣ, ਸ਼ਹਿਦ ਦੀਆਂ ਮੱਖੀਆਂ, ਵਣ ਖੇਤੀ ਆਦਿ ਖੇਤੀਬਾੜੀ ਨਾਲ ਸੰਬੰਧਿਤ ਧੰਦੇ ਹਨ ।
ਪ੍ਰਸ਼ਨ 5.
ਦੇਸ਼ ਵਿੱਚ ਅਨਾਜ ਦਾ ਭੰਡਾਰ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਕੀਮਤਾਂ ਦੇ ਵਾਧੇ ਦੇ ਡਰ ਉੱਤੇ ਕਾਬੂ ਪਾਉਣ ਲਈ ਅਤੇ ਜ਼ਰੂਰਤਮੰਦਾਂ ਨੂੰ ਹਰ ਮਹੀਨੇ ਅਨਾਜ ਜਾਰੀ ਕਰਨ ਲਈ ।
ਪ੍ਰਸ਼ਨ 6.
ਭੋਜਨ ਸੁਰੱਖਿਆ ਐਕਟ ਵਿੱਚ ਮੁੱਖ ਤਜਵੀਜ਼ ਕੀ ਹੈ ?
ਜਾਂ
ਭਾਰਤ ਸਰਕਾਰ ਵੱਲੋਂ ਸਾਲ 2013 ਵਿੱਚ ਪਾਸ ਕੀਤੇ ਭੋਜਨ ਸੁਰੱਖਿਆ ਐਕਟ ਵਿਚ ਮੁੱਖ ਤਜਵੀਜ਼ ਕੀ ਹੈ ?
ਉੱਤਰ-
ਦੇਸ਼ ਦੀ 75% ਪੇਂਡੂ ਅਤੇ 50% ਸ਼ਹਿਰੀ ਆਬਾਦੀ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਉਪਲੱਬਧ ਕਰਵਾਉਣ ਦੀ ਤਜਵੀਜ਼ ਹੈ ।
ਪ੍ਰਸ਼ਨ 7.
ਰੇਲਵੇ ਦਾ ਵਿਕਾਸ ਦੇਸ਼ ਵਿੱਚ ਖੇਤੀਬਾੜੀ ਵਿਕਾਸ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ-
ਖੇਤੀ ਉਤਪਾਦ ਅਤੇ ਖੇਤੀ ਲਈ ਜ਼ਰੂਰੀ ਵਸਤਾਂ ਨੂੰ ਦੇਸ਼ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚਾਉਣ ਲਈ ਰੇਲਵੇ ਨੂੰ ਆਮਦਨ ਹੁੰਦੀ ਹੈ ਤੇ ਰੇਲਵੇ ਦਾ ਵਿਕਾਸ ਤੇ ਵਿਸਥਾਰ ਹੁੰਦਾ ਹੈ ।
ਪ੍ਰਸ਼ਨ 8.
ਉਨ੍ਹਾਂ ਉਦਯੋਗਾਂ ਦੇ ਨਾਂ ਦੱਸੋ ਜੋ ਆਪਣੇ ਉਤਪਾਦ ਵੇਚਣ ਲਈ ਖੇਤੀਬਾੜੀ ਖੇਤਰ ਉੱਤੇ ਨਿਰਭਰ ਕਰਦੇ ਹਨ ?
ਜਾਂ
ਖੇਤੀਬਾੜੀ ਤੇ ਨਿਰਭਰ ਕਿਸੇ ਚਾਰ ਉਦਯੋਗਾਂ (ਕਾਰਖਾਨਿਆਂ) ਦੇ ਨਾਂ ਲਿਖੋ ।
ਉੱਤਰ-
ਟਰੈਕਟਰ, ਖੇਤੀਬਾੜੀ ਮਸ਼ੀਨਰੀ, ਰਸਾਇਣਿਕ ਖਾਦਾਂ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਵਰਤੋਂ ਖੇਤੀਬਾੜੀ ਵਿਚ ਹੁੰਦੀ ਹੈ । ਇਹਨਾਂ ਉਦਯੋਗਾਂ ਦੇ ਉਤਪਾਦ ਖੇਤੀਬਾੜੀ ਖੇਤਰ ਵਿਚ ਵੇਚੇ ਜਾਂਦੇ ਹਨ ।
ਪ੍ਰਸ਼ਨ 9.
ਖੇਤੀਬਾੜੀ ਖੇਤਰ ਵਿੱਚ ਕਿਹੋ ਜਿਹੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
ਉੱਤਰ-
ਖੇਤੀਬਾੜੀ ਵਿੱਚ ਮੌਸਮੀ ਅਤੇ ਲੁਕਵੀਂ ਬੇਰੁਜ਼ਗਾਰੀ ਪਾਈ ਜਾਂਦੀ ਹੈ ।
ਪ੍ਰਸ਼ਨ 10.
ਖੇਤੀਬਾੜੀ ਨਾਲ ਸੰਬੰਧਿਤ ਧੰਦਿਆਂ ਦੇ ਕੀ ਲਾਭ ਹਨ ?
ਉੱਤਰ-
ਖੇਤੀਬਾੜੀ ਸਹਿਯੋਗੀ ਧੰਦਿਆਂ ਤੋਂ ਪੌਸ਼ਟਿਕ ਖ਼ੁਰਾਕ; ਜਿਵੇਂ-ਦੁੱਧ, ਅੰਡੇ , ਮੀਟ, ਮੱਛੀ, ਸ਼ਹਿਦ ਆਦਿ ਮਿਲਦੇ ਹਨ । ਕਿਸਾਨ ਇਹਨਾਂ ਤੋਂ ਚੰਗੀ ਆਮਦਨ ਵੀ ਕਰ ਲੈਂਦੇ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਭਾਰਤ ਦੀ ਆਰਥਿਕਤਾ ਦੇ ਵਿਕਾਸ ਵਿੱਚ ਖੇਤੀਬਾੜੀ ਦਾ ਕੀ ਯੋਗਦਾਨ ਹੈ ?
ਉੱਤਰ-
ਦੇਸ਼ ਦੀ ਕੁੱਲ ਆਬਾਦੀ ਦਾ ਦੋ ਤਿਹਾਈ ਭਾਗ ਖੇਤੀ ਤੇ ਨਿਰਭਰ ਹੈ ਤੇ ਲਗਪਗ 54% ਕਿਰਤੀ ਰੋਜ਼ਗਾਰ ਲਈ ਸਿੱਧੇ ਤੌਰ ‘ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ । ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਤੋਂ ਦੇਸ਼ ਦੀ ਕੁੱਲ ਘਰੇਲੂ ਆਮਦਨ ਵਿੱਚ 13.7% ਯੋਗਦਾਨ ਪਾਇਆ ਗਿਆ । ਬਹੁਤ ਸਾਰੇ ਉਦਯੋਗ ਖੇਤੀਬਾੜੀ ‘ਤੇ ਨਿਰਭਰ ਹਨ, ਜਿਵੇਂਚੀਨੀ, ਪਟਸਨ ਤੇ ਕੱਪੜਾ ਉਦਯੋਗ । ਕਈ ਉਦਯੋਗਾਂ ਦੇ ਉਤਪਾਦ ਖੇਤੀਬਾੜੀ ਵਿਚ ਵਰਤੇ ਜਾਂਦੇ ਹਨ । ਆਵਾਜਾਈ, ਗੋਦਾਮ, ਢੋਆ-ਢੁਆਈ ਨਾਲ ਵੀ ਦੇਸ਼ ਦੀ ਆਰਥਿਕਤਾ ਨੂੰ ਲਾਭ ਮਿਲਦਾ ਹੈ । ਕੋਈ ਖੇਤੀ ਉਤਪਾਦ ਨਿਰਯਾਤ ਕੀਤੇ ਜਾਂਦੇ ਹਨ ਜਿਸ ਕਾਰਨ ਦੇਸ਼ ਨੂੰ ਡਾਲਰਾਂ ਵਿੱਚ ਆਮਦਨ ਹੁੰਦੀ ਹੈ । ਖੇਤੀਬਾੜੀ ਨਿਰਯਾਤ ਵਸਤਾਂ ਤੇ ਨਿਰਯਾਤ ਡਿਊਟੀ ਤੋਂ ਕੇਂਦਰ ਸਰਕਾਰ ਨੂੰ ਆਮਦਨ ਹੁੰਦੀ ਹੈ, ਰਾਜ ਸਰਕਾਰਾਂ ਭੂਮੀ ਲਗਾਨ, ਸਿੰਚਾਈ ਕਰ ਤੋਂ ਆਮਦਨ ਪ੍ਰਾਪਤ ਕਰਦੀਆਂ ਹਨ । ਇਹਨਾਂ ਦੇ ਬਾਜ਼ਾਰੀਕਰਨ ਤੋਂ ਪ੍ਰਾਪਤ ਫੀਸ ਵੀ ਸਰਕਾਰੀ ਖ਼ਜ਼ਾਨੇ ਵਿੱਚ ਵਾਧਾ ਕਰਦੀ ਹੈ । ਇਸ ਤਰ੍ਹਾਂ ਭਾਰਤ ਦੀ ਆਰਥਿਕਤਾ ਦੇ ਵਿਕਾਸ ਵਿੱਚ ਖੇਤੀਬਾੜੀ ਦਾ ਬਹੁਤ ਯੋਗਦਾਨ ਹੈ ।
ਪ੍ਰਸ਼ਨ 2.
ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਦੇਸ਼ ਦੀ ਖੇਤੀਬਾੜੀ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦਾ ਅੰਤਰ-ਰਾਸ਼ਟਰੀ ਵਪਾਰੀ ਡੂੰਘੇ ਪੱਧਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ । ਕਈ ਖੇਤੀ ਉਤਪਾਦਾਂ ਦਾ ਨਿਰਯਾਤ ਹੁੰਦਾ ਹੈ , ਜਿਵੇਂ-ਚਾਹ, ਕਾਫੀ, ਮਸਾਲੇ, ਤੇਲ, ਕਪਾਹ, ਫ਼ਲ, ਸਬਜ਼ੀਆਂ, ਦਾਲਾਂ, ਕਾਜੁ ਤੇ ਹੁਣ ਚਾਵਲ ਤੇ ਕਣਕ ਵੀ । ਸਾਲ 2012 ਵਿਚ ਭਾਰਤ ਨੇ ਚਾਵਲ ਦੇ ਨਿਰਯਾਤ ਵਿੱਚ ਥਾਈਲੈਂਡ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਭਾਰਤ ਦਾ ਖੇਤੀਬਾੜੀ ਅਤੇ ਅਨਾਜ਼ ਨਿਰਯਾਤ ਵਿਚ ਦੁਨੀਆ ਵਿਚ ਦਸਵਾਂ ਸਥਾਨ ਹੋ ਗਿਆ ਹੈ | ਕਈ ਕੱਚੇ ਮਾਲ ਤੋਂ ਬਣੀਆਂ ਵਸਤਾਂ ਸੂਤੀ ਕੱਪੜਾ, ਧਾਗਾ, ਬਣੇ ਵਸਤਰ, ਪਟਸਨ ਤੋਂ ਬਣੀਆਂ ਵਸਤਾਂ ਦਾ ਵੀ ਨਿਰਯਾਤ ਹੁੰਦਾ ਹੈ । ਸਾਲ 2013-14 ਵਿਚ ਭਾਰਤ ਦਾ ਕੁੱਲ ਖੇਤੀ ਨਿਰਯਾਤ 42 ਬਿਲੀਅਨ ਡਾਲਰ ਦਾ ਸੀ ਜਦ ਕਿ ਇਸੇ ਸਾਲ ਖੇਤੀ ਆਯਾਤ ਸਿਰਫ਼ 17 ਬਿਲੀਅਨ ਡਾਲਰ ਸੀ । ਇਸ ਤਰ੍ਹਾਂ 2013-14 ਵਿਚ ਭਾਰਤ ਦਾ ਵਪਾਰ ਸੰਤੁਲਨ 25 ਬਿਲੀਅਨ ਡਾਲਰ ਦੇ ਨਾਲ ਵਾਧੇ ਵਾਲਾ ਰਿਹਾ ਹੈ ।
ਪ੍ਰਸ਼ਨ 3.
ਦੇਸ਼ ਵਿੱਚ ਹਰੀ ਕ੍ਰਾਂਤੀ ਆਉਣ ਦੇ ਕੀ ਕਾਰਨ ਹਨ ?
ਉੱਤਰ-
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕਈ ਦਹਾਕਿਆਂ ਤੱਕ ਦੇਸ਼ ਨੂੰ ਅਨਾਜ ਲਈ ਬਾਹਰਲੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪਿਆ । ਦੇਸ਼ ਦੇ ਕਿਸਾਨਾਂ ਦੀ ਅਣਥੱਕ ਮਿਹਨਤ, ਵਿਗਿਆਨੀਆਂ ਦੀਆਂ ਲਗਾਤਾਰ ਖੋਜਾਂ, ਸੁਧਰੇ ਬੀਜਾਂ, ਖੇਤੀ ਮਸ਼ੀਨਰੀ, ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਦੀ ਵਰਤੋਂ ਨਾਲ ਦੇਸ਼ ਵਿਚ ਹਰੀ ਕ੍ਰਾਂਤੀ ਆਈ ਹੈ । ਦੇਸ਼ ਵਿੱਚ ਅਨਾਜ ਦੀ ਪੈਦਾਵਾਰ ਇੰਨੀ ਵੱਧ ਗਈ ਕਿ ਹੁਣ ਦੇਸ਼ ਵਿੱਚੋਂ ਕਣਕ, ਚਾਵਲ ਤੇ ਹੋਰ ਖੇਤੀ ਉਤਪਾਦ ਦੇਸ਼ ਵਿਚ ਨਿਰਯਾਤ ਕੀਤੇ ਜਾ ਰਹੇ ਹਨ ।
ਪ੍ਰਸ਼ਨ 4.
ਦੇਸ਼ ਵਿੱਚ ਖੇਤੀਬਾੜੀ ਉੱਤੇ ਨਿਰਭਰਤਾ ਕਿਉਂ ਘਟਾਈ ਜਾਣੀ ਚਾਹੀਦੀ ਹੈ ?
ਉੱਤਰ-
ਦੇਸ਼ ਦੇ ਆਰਥਿਕ ਵਿਕਾਸ ਲਈ ਜ਼ਰੂਰੀ ਹੈ ਕਿ ਖੇਤੀਬਾੜੀ ‘ਤੇ ਨਿਰਭਰਤਾ ਘਟਾਈ ਜਾਵੇ । ਖੇਤੀਬਾੜੀ ਵਿੱਚ ਮੌਸਮੀ ਬੇਰੁਜ਼ਗਾਰੀ ਅਤੇ ਲੁਕਵੀਂ ਬੇਰੁਜ਼ਗਾਰੀ ਨਾਲ ਸੰਬੰਧਿਤ ਲੋਕਾਂ ਨੂੰ ਉਦਯੋਗ ਅਤੇ ਸੇਵਾਵਾਂ ਵਿਚ ਲਗਾਇਆ ਜਾਵੇ । ਜਿਵੇਂ-ਜਿਵੇਂ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ ਖੇਤੀਬਾੜੀ ਤੇ ਨਿਰਭਰਤਾ ਘਟਦੀ ਹੈ ਤੇ ਉਦਯੋਗ ਅਤੇ ਸੇਵਾਵਾਂ ‘ਤੇ ਨਿਰਭਰਤਾ ਵੱਧਦੀ ਹੈ ।
ਪ੍ਰਸ਼ਨ 5.
ਦੇਸ਼ ਵਿੱਚ ਖੇਤੀ ਵਿਕਾਸ ਨਾਲ ਉਦਯੋਗਿਕ ਵਿਕਾਸ ਅਤੇ ਉਦਯੋਗਿਕ ਵਿਕਾਸ ਨਾਲ ਖੇਤੀ ਵਿਕਾਸ ਸੰਭਵ ਹੈ, ਕਿਵੇਂ ?
ਉੱਤਰ-
ਦੇਸ਼ ਵਿੱਚ ਜਦੋਂ ਖੇਤੀ ਦਾ ਵਿਕਾਸ ਹੋਵੇਗਾ ਤਾਂ ਖੇਤੀ ਉਤਪਾਦ ਵਧੇਰੇ ਉਪਲੱਬਧ ਹੋਣਗੇ ਜਿਹਨਾਂ ਦੀ ਵਰਤੋਂ ਲਈ ਕਈ ਉਦਯੋਗ ਸਥਾਪਿਤ ਕਰਨੇ ਪੈਣਗੇ । ਦੇਸ਼ ਦਾ ਇੱਕ ਭਾਗ ਜਿੱਥੇ ਇਹ ਉਤਪਾਦ ਘੱਟ ਹਨ ਉੱਥੇ ਭੇਜਣ ਲਈ ਆਵਾਜਾਈ ਅਤੇ ਢੋਆ-ਢੁਆਈ ਦੀ ਲੋੜ ਪਵੇਗੀ । ਵਧੇਰੇ ਅਨਾਜ ਨੂੰ ਸੰਭਾਲਣ ਲਈ ਗੋਦਾਮਾਂ ਦੀ ਲੋੜ ਪਵੇਗੀ । ਖੇਤੀ ਨਾਲ ਜੁੜੇ ਕੁੱਝ ਉਦਯੋਗ ਹਨ । ਚੀਨੀ ਉਦਯੋਗ, ਪਟਸਨ ਉਦਯੋਗ, ਕੱਪੜਾ ਉਦਯੋਗ, ਸ਼ੈਲਰ, ਤੇਲ ਕੱਢਣ ਵਾਲੇ ਕਾਰਖ਼ਾਨੇ ਆਦਿ । ਇਸ ਤਰ੍ਹਾਂ ਖੇਤੀ ਦਾ ਵਿਕਾਸ ਉਦਯੋਗਾਂ ਦੇ ਵਿਕਾਸ ਵਿਚ ਯੋਗਦਾਨ ਪਾਵੇਗਾ ।
ਪਰ ਖੇਤੀ ਦਾ ਵਿਕਾਸ ਹੁੰਦਾ ਰਹੇ ਇਸ ਲਈ ਖੇਤੀ ਵਿੱਚ ਕੁੱਝ ਉਤਪਾਦਾਂ ਦੀ ਲੋੜ ਪਵੇਗੀ ਜਿਵੇਂ ਟਰੈਕਟਰ ਉਦਯੋਗ, ਮਸ਼ੀਨਰੀ, ਖਾਦਾਂ, ਕੀਟਨਾਸ਼ਕ ਆਦਿ ਰਸਾਇਣਾਂ ਨਾਲ ਸੰਬੰਧਿਤ ਉਦਯੋਗ ਜਿਹਨਾਂ ਦੇ ਉਤਪਾਦ ਖੇਤੀ ਵਿਚ ਵਰਤੇ ਜਾਂਦੇ ਹਨ । ਇਸ ਤਰ੍ਹਾਂ ਉਦਯੋਗਿਕ ਵਿਕਾਸ ਨਾਲ ਖੇਤੀ ਵਿਕਾਸ ਸੰਭਵ ਹੈ ।