PSEB Solutions for Class 10 Agriculture Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ
PSEB Solutions for Class 10 Agriculture Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ
PSEB 10th Class Agriculture Solutions Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ
PSEB 10th Class Agriculture Guide ਖੇਤੀ ਆਧਾਰਿਤ ਉਦਯੋਗਿਕ ਧੰਦੇ Important Questions and Answers
ਬਹੁਤ ਛਟ ਉਤਰਾ ਵਾਲ ਪ੍ਰਸ਼ਨ
ਪ੍ਰਸ਼ਨ 1.
ਬੇਰੁਜ਼ਗਾਰੀ ਦਾ ਇਕ ਕਾਰਨ ਦੱਸੋ ।
ਉੱਤਰ-
ਨੌਕਰੀਆਂ ਦੀ ਸੀਮਿਤ ਗਿਣਤੀ ਹੋਣਾ ।
ਪ੍ਰਸ਼ਨ 2.
ਕਟਾਈ ਤੋਂ ਬਾਅਦ ਸਬਜ਼ੀਆਂ ਅਤੇ ਫ਼ਲਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ ?
ਉੱਤਰ-
30-40%.
ਪ੍ਰਸ਼ਨ 3.
ਐਗਰੋ ਪ੍ਰੋਸੈਸਿੰਗ ਕੰਪਲੈਕਸ ਵਾਲੀਆਂ ਮਸ਼ੀਨਾਂ ਦਾ ਖ਼ਰਚਾ ਕਿੰਨਾ ਹੈ ?
ਉੱਤਰ-
5 ਤੋਂ 20 ਲੱਖ ਰੁਪਏ ।
ਪ੍ਰਸ਼ਨ 4.
ਉਬਾਲਣ ਤੋਂ ਬਾਅਦ ਹਲਦੀ ਸੁਕਾਉਣ ਨੂੰ ਕਿੰਨੇ ਦਿਨ ਲਗਦੇ ਹਨ ?
ਉੱਤਰ-
ਚੰਗੀ ਧੁੱਪ ਵਿੱਚ 15 ਦਿਨ ।
ਪ੍ਰਸ਼ਨ 5.
ਹਲਦੀ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਦਵਾਈਆਂ, ਸਰੀਰਕ ਸੁੰਦਰਤਾ ਦੇ ਸਮਾਨ ਅਤੇ ਸੂਤੀ ਕੱਪੜਿਆਂ ਦੇ ਬਣਾਉਣ ਵਿੱਚ ।
ਪ੍ਰਸ਼ਨ 6.
ਸਬਜ਼ੀਆਂ ਨੂੰ ਸੁਕਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਸੋਲਰ ਡਰਾਇਰ ਦੀ ।
ਪ੍ਰਸ਼ਨ 7.
ਖੇਤੀ ਨਾਲ ਸੰਬੰਧਿਤ ਮਾਸਿਕ ਪੱਤਰ ਦਾ ਨਾਂ ਦੱਸੋ ।
ਉੱਤਰ-
ਚੰਗੀ ਖੇਤੀ ।
ਪ੍ਰਸ਼ਨ 8.
ਪੀ. ਏ. ਯੂ. ਦੇ ਕਿੰਨੇ ਖੇਤੀ ਵਿਗਿਆਨ ਕੇਂਦਰ ਹਨ ?
ਉੱਤਰ-
17.
ਪ੍ਰਸ਼ਨ 9.
ਸੂਰਜੀ ਊਰਜਾ ਨਾਲ ਵਸਤੂਆਂ ਸੁਕਾਉਣ ਲਈ ਕਿਹੜੇ ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਸੋਲਰ ਡਰਾਇਰ ਦੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੀ ਖੇਤੀਬਾੜੀ ਆਧਾਰਿਤ ਉਦਯੋਗਿਕ ਧੰਦਿਆਂ ਬਾਰੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਅਦਾਰੇ ਵੱਲੋਂ ਵਿੱਤੀ ਸਹਾਇਤਾ ਉਪਲੱਬਧ ਹੈ ?
ਉੱਤਰ-
ਸਰਕਾਰ ਅਤੇ ਹੋਰ ਕਈ ਅਦਾਰਿਆਂ ਵੱਲੋਂ ਇਹਨਾਂ ਧੰਦਿਆਂ ਦੀ ਸਿਖਲਾਈ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ।
ਪ੍ਰਸ਼ਨ 2.
ਐਗਰੋ ਪ੍ਰੋਸੈਸਿੰਗ ਯੂਨਿਟ ਤੇ ਕਿੰਨਾ ਖ਼ਰਚਾ ਆਉਂਦਾ ਹੈ ਤੇ ਕਿੰਨੀ ਆਮਦਨ ਹੋ ਜਾਂਦੀ ਹੈ ? .
ਉੱਤਰ-
ਇਹਨਾਂ ਮਸ਼ੀਨਾਂ ਤੇ 5 ਤੋਂ 20 ਲੱਖ ਦਾ ਖ਼ਰਚਾ ਆਉਂਦਾ ਹੈ ਤੇ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਪ੍ਰਤੀ ਮਹੀਨਾ ਕਮਾਈ ਹੋ ਜਾਂਦੀ ਹੈ ।
ਪ੍ਰਸ਼ਨ 3.
ਹਲਦੀ ਦੀ ਵਰਤੋਂ ਬਾਰੇ ਦੱਸੋ । (ਭੋਜਨ ਵਿਚ)
ਉੱਤਰ-
ਹਲਦੀ ਦੀ ਵਰਤੋਂ ਕੜੀ, ਤਰੀ, ਕਈ ਤਰ੍ਹਾਂ ਦੀਆਂ ਸਬਜ਼ੀਆਂ, ਵੱਡੇ ਪੱਧਰ ਤੇ ਭੋਜਨ ਤੇ ਚਟਣੀਆਂ ਬਣਾਉਣ ਲਈ ਕੀਤੀ ਜਾਂਦੀ ਹੈ ।
ਪ੍ਰਸ਼ਨ 4.
ਖੇਤੀਬਾੜੀ ਨਾਲ ਸੰਬੰਧਿਤ ਕਿਸੇ ਚਾਰ ਸਹਾਇਕ ਧੰਦਿਆਂ ਦੇ ਨਾਂ ਲਿਖੋ ।
ਉੱਤਰ-
ਪਸ਼ੂ ਪਾਲਣ, ਪੋਲਟਰੀ ਫਾਰਮ, ਮੱਛੀ ਪਾਲਣ, ਡੇਅਰੀ ਫਾਰਮ, ਸ਼ਹਿਦ ਦੀਆਂ ਮੱਖੀਆਂ ਪਾਲਣਾ ।
ਪ੍ਰਸ਼ਨ 5.
ਸੋਲਰ ਡਰਾਇਰ ਵਿਚ ਕਿਹੜੀਆਂ-ਕਿਹੜੀਆਂ ਵਸਤੂਆਂ ਨੂੰ ਸੁਕਾਇਆ ਜਾ ਸਕਦਾ ਹੈ ?
ਉੱਤਰ-
ਮੇਥੀ, ਧਨੀਆ, ਮਿਰਚਾਂ, ਲਸਣ, ਮੇਥੇ ਅਤੇ ਕੁਝ ਦਵਾਈਆਂ ਵਜੋਂ ਵਰਤੇ ਜਾਣ ਵਾਲੇ ਬੂਟਿਆਂ ਆਦਿ ਨੂੰ ਸੋਲਰ ਡਰਾਇਰ ਵਿੱਚ ਸੁਕਾਇਆ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖੇਤੀਬਾੜੀ ਨਾਲ ਸੰਬੰਧਤ 10 ਸਹਾਇਕ ਧੰਦਿਆਂ ਦੇ ਨਾਂ ਲਿਖੋ ।
ਉੱਤਰ-
- ਪਸ਼ੂ ਪਾਲਣ
- ਪੋਲਟਰੀ ਫਾਰਮ
- ਮੱਛੀ ਪਾਲਣ
- ਡੇਅਰੀ ਫਾਰਮ
- ਸ਼ਹਿਦ ਦੀਆਂ ਮੱਖੀਆਂ ਪਾਲਣਾ
- ਖੁੰਬਾਂ ਪਾਲਣਾਂ
- ਗੁੜ ਸ਼ੱਕਰ ਆਦਿ ਬਣਾਉਣਾ
- ਸਬਜ਼ੀਆਂ ਨੂੰ ਸੁਕਾ ਕੇ ਪੈਕ ਕਰਨਾ
- ਐਗਰੋ ਪ੍ਰੋਸੈਸਿੰਗ ਕੰਪਲੈਕਸ
- ਹਲਦੀ ਪੋਸੈਸਿੰਗ ਪਲਾਂਟ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
100 ਕਿਲੋ ਤਾਜ਼ੀ ਹਲਦੀ ਵਿਚੋਂ ………………………… ਕਿਲੋ ਹਲਦੀ ਪਾਊਡਰ ਮਿਲ ਸਕਦਾ ਹੈ ।
(ਉ) 25-30
(ਅ) 15-20
(ੲ) 5-10
(ਸ) 45-50.
ਉੱਤਰ-
(ਅ) 15-20
ਪ੍ਰਸ਼ਨ 2.
ਇੱਕ ਕੁਇੰਟਲ ਗੰਨੇ ਵਿਚੋਂ ……………………… ਕਿਲੋ ਗੁੜ ਤਿਆਰ ਹੋ ਜਾਂਦਾ ਹੈ ।
(ਉ) 21-22
(ਅ) 30-35
(ੲ) 10-12
(ਸ) 18-20.
ਉੱਤਰ-
(ੲ) 10-12
ਪ੍ਰਸ਼ਨ 3.
ਦਾਣਿਆਂ ਦੀ ਕਟਾਈ ਤੋਂ ਬਾਅਦ ਲਗਪਗ …………………… ਨੁਕਸਾਨ ਹੋ ਜਾਂਦਾ ਹੈ ।
(ਉ) 5%
(ਅ) 10%
(ੲ) 20%
(ਸ) 50%.
ਉੱਤਰ-
(ਅ) 10%
ਪ੍ਰਸ਼ਨ 4.
ਮੈਂਥੇ ਦਾ ਤੇਲ …………………….. ਚੀਜ਼ਾਂ ਵਿਚ ਵਰਤਿਆ ਜਾਂਦਾ ਹੈ
(ਉ) ਦਵਾਈਆਂ
(ਅ) ਇਤਰ
(ੲ) ਸ਼ਿੰਗਾਰ ਦਾ ਸਮਾਨ
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 5.
ਕਟਾਈ ਤੋਂ ਬਾਅਦ ਸਬਜ਼ੀਆਂ ਅਤੇ ਫਲਾਂ ਦਾ …………………………. ਨੁਕਸਾਨ ਹੁੰਦਾ ਹੈ ?
(ਉ) 15-20
(ਅ) 20-30%
(ੲ) 30-40%
(ਸ) 10-15%.
ਉੱਤਰ-
(ੲ) 30-40%
ਪ੍ਰਸ਼ਨ 6.
100 ਕਿਲੋ ਗੰਨਾ ਪੀੜ ਕੇ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ ।
(ਉ) 10-12 ਕਿਲੋ
(ਅ) 40-45 ਕਿਲੋ
(ੲ) 60-70 ਕਿਲੋ
(ਸ) 30-35 ਕਿਲੋ ।
ਉੱਤਰ-
(ਉ) 10-12 ਕਿਲੋ
ਪ੍ਰਸ਼ਨ 7.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੰਜਾਬੀ ਪੱਤਰ (ਮੈਗਜ਼ੀਨ) ਕੀ ਹੈ ?
(ਉ) ਚੰਗੀ ਖੇਤੀ
(ਅ) ਮਾਡਰਨ ਖੇਤੀ
(ੲ) ਖੇਤੀ ਦੁਨੀਆ
(ਸ) ਕ੍ਰਿਸ਼ੀ ਜਾਗਰਣ ।
ਉੱਤਰ-
(ਉ) ਚੰਗੀ ਖੇਤੀ
ਪ੍ਰਸ਼ਨ 8.
ਕੱਪੜਾ ਉਦਯੋਗ ਲਈ ਕੱਚਾ ਮਾਲ ਕਿਹੜੀ ਫ਼ਸਲ ਤੋਂ ਪ੍ਰਾਪਤ ਹੁੰਦਾ ਹੈ ?
(ਉ) ਕਣਕ
(ਅ) ਨਰਮਾ
(ੲ) ਰੀਨਾ
(ਸ) ਸਰੋਂ ।
ਉੱਤਰ-
(ਅ) ਨਰਮਾ
ਪ੍ਰਸ਼ਨ 9.
ਤੇਲ ਬੀਜਾਂ ਵਿਚੋਂ ਤੇਲ ਕੱਢਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ ?
(ਉ) ਕੋਹਲੂ
(ਅ) ਆਟਾ ਚੱਕੀ
(ੲ) ਸੀਗਰੇਡਰ
(ਸ) ਗਰਾਈਂਡਰ ।
ਉੱਤਰ-
(ਉ) ਕੋਹਲੂ
ਪ੍ਰਸ਼ਨ 10.
ਬੀਜ ਸਾਫ ਕਰਨ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ ?
(ਉ) ਕੋਹਲੂ
(ਅ) ਆਟਾ ਚੱਕੀ
(ੲ) ਸੀਡਗਰੇਡਰ
(ਸ) ਗਰਾਈਂਡਰ ।
ਉੱਤਰ-
(ੲ) ਸੀਡਗਰੇਡਰ
ਠੀਕ/ਗਲਤ ਦੱਸੋ-
1. ਦਾਣਿਆਂ ਵਿੱਚ ਕਟਾਈ ਤੋਂ ਬਾਅਦ ਲਗਪਗ 10% ਨੁਕਸਾਨ ਹੋ ਜਾਂਦਾ ਹੈ ।
ਉੱਤਰ-
ਠੀਕ
2. ਮੈਂਥਾ ਇਕ ਨਦੀਨ ਹੈ ।
ਉੱਤਰ-
ਗਲਤ
3. 100 ਕਿਲੋ ਤਾਜ਼ੀ ਹਲਦੀ ਵਿਚੋਂ 15-20 ਕਿਲੋ ਹਲਦੀ ਪਾਊਡਰ ਮਿਲ ਸਕਦਾ ਹੈ ।
ਉੱਤਰ-
ਠੀਕ
4. ਇੱਕ ਕੁਇੰਟਲ ਗੰਨੇ ਵਿੱਚੋਂ 30-40 ਕਿਲੋ ਗੁੜ ਤਿਆਰ ਹੋ ਸਕਦਾ ਹੈ ।
ਉੱਤਰ-
ਗਲਤ
ਖਾਲੀ ਥਾਂ ਭਰੋ-
1. ਕਟਾਈ ਤੋਂ ਬਾਅਦ ਫਲਾਂ-ਸਬਜ਼ੀਆਂ ਦਾ ………………………. ਨੁਕਸਾਨ ਹੋ ਜਾਂਦਾ ਹੈ ।
ਉੱਤਰ-
30-40%
2. ਸਬਜ਼ੀਆਂ ਨੂੰ ਸੁਕਾਉਣ ਲਈ ……………………….. ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
ਸੋਲਰ ਡਰਾਇਰ ਦੀ
3. ਮੈਂਥਾ ਪ੍ਰੋਸੈਸਿੰਗ ਦੌਰਾਨ ਤੇਲ ਅਤੇ ਪਾਣੀ ਨੂੰ ……………………… ਦੀ ਸਹਾਇਤਾ ਨਾਲ ਅਲੱਗ ਕੀਤਾ ਜਾਂਦਾ ਹੈ ।
ਉੱਤਰ-
ਸੈਪਰੇਟਰ
4. …………………… ਫਸਲ ਵਿਚੋਂ ਤੇਲ ਕੱਢਣ ਲਈ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾਇਆ ਜਾਂਦਾ ਹੈ ।
ਉੱਤਰ-
ਮੈਂਥਾ ।
Agriculture Guide for Class 10 PSEB ਖੇਤੀ ਆਧਾਰਿਤ ਉਦਯੋਗਿਕ ਧੰਦੇ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਘਰੇਲੂ ਪੱਧਰ ਤੇ ਕਿਹੜੀਆਂ ਫ਼ਸਲਾਂ ਦਾ ਸੁਕਾ ਕੇ ਪਾਊਡਰ ਬਣਾਇਆ ਜਾ ਸਕਦਾ ਹੈ ?
ਉੱਤਰ-
ਹਲਦੀ, ਮਿਰਚਾਂ ਆਦਿ ।
ਪ੍ਰਸ਼ਨ 2.
ਖੇਤੀ ਆਧਾਰਿਤ ਕੰਮਾਂ ਲਈ ਕਿੱਥੇ ਸਿਖਲਾਈ ਲਈ ਜਾ ਸਕਦੀ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ।
ਪ੍ਰਸ਼ਨ 3.
ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿੱਚ ਲੱਗਣ ਵਾਲੀਆਂ ਕੋਈ ਦੋ ਚਾਰ ਮਸ਼ੀਨਾਂ ਦੇ ਨਾਮ ਦੱਸੋ ।
ਉੱਤਰ-
ਮਿੰਨੀ ਚਾਵਲ ਮਿੱਲ, ਛੋਟੀ ਆਟਾ ਚੱਕੀ, ਗਰਾਈਂਡਰ, ਪੇਂਜਾ, ਕੋਹਲੂ ।
ਪ੍ਰਸ਼ਨ 4.
ਮੈਂਥੇ ਦਾ ਤੇਲ ਕਿਹੜੀਆਂ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ ?
ਜਾਂ
ਮੈਂਥੇ ਦਾ ਤੇਲ ਕੀ-ਕੀ ਕੰਮ ਆਉਂਦਾ ਹੈ ?
ਉੱਤਰ-
ਦਵਾਈਆਂ, ਇਤਰ, ਸ਼ਿੰਗਾਰ ਦਾ ਸਮਾਨ ਆਦਿ ਵਿਚ ।
ਪ੍ਰਸ਼ਨ 5.
ਇੱਕ ਕੁਇੰਟਲ ਗੰਨਾ ਪੀੜ ਕੇ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
10-12 ਕਿਲੋ ।
ਪ੍ਰਸ਼ਨ 6.
ਦਾਣਿਆਂ ਵਿੱਚ ਕਟਾਈ ਉਪਰੰਤ ਕਿੰਨਾ ਨੁਕਸਾਨ ਹੁੰਦਾ ਹੈ ?
ਉੱਤਰ-
10%.
ਪ੍ਰਸ਼ਨ 7.
ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਿਸੇ ਉਦਯੋਗਿਕ ਧੰਦੇ ਸੰਬੰਧੀ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ ।
ਪ੍ਰਸ਼ਨ 8.
ਕੋਈ ਵੀ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਮੁੱਢਲੀ ਸਿਖਲਾਈ ਦੀ ।
ਪ੍ਰਸ਼ਨ 9.
ਪ੍ਰੋਸੈਸਿੰਗ ਦੌਰਾਨ 100 ਕਿਲੋ ਕੱਚੀ ਹਲਦੀ ਤੋਂ ਕਿੰਨਾ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ ?
ਜਾਂ
100 ਕਿਲੋ ਕੱਚੀ ਹਲਦੀ ਤੋਂ ਪ੍ਰੋਸੈਸਿੰਗ ਦੌਰਾਨ ਕਿੰਨਾ ਹਲਦੀ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
15-20 ਕਿਲੋਗਰਾਮ ।
ਪ੍ਰਸ਼ਨ 10.
ਮੈਂਥਾ ਪ੍ਰੋਸੈਸਿੰਗ ਦੌਰਾਨ ਤੇਲ ਅਤੇ ਪਾਣੀ ਨੂੰ ਕਿਵੇਂ ਅਲੱਗ ਕੀਤਾ ਜਾਂਦਾ ਹੈ ?
ਉੱਤਰ-
ਸੈਪਰੇਟਰ ਦੀ ਸਹਾਇਤਾ ਨਾਲ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਸਹਿਕਾਰੀ ਪੱਧਰ ਤੇ ਕਿਸ ਤਰ੍ਹਾਂ ਦੇ ਖੇਤੀ ਆਧਾਰਿਤ ਕਾਰਖ਼ਾਨੇ ਲਗਾਏ ਜਾ ਸਕਦੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਡੀਹਾਈਡਰੇਸ਼ਨ ਪਲਾਂਟ ਅਤੇ ਫ਼ਰੀਜ਼ਿੰਗ ਪਲਾਂਟ ਆਦਿ ਲਗਾਉਣ ਲਈ ਬਹੁਤ ਖਰਚਾ (ਲਗਪਗ 30 ਲੱਖ ਰੁਪਏ) ਹੁੰਦਾ ਹੈ । ਇਸ ਲਈ ਅਜਿਹੇ ਕਾਰਖ਼ਾਨੇ ਸਹਿਕਾਰੀ ਪੱਧਰ ਤੇ ਲਗਾਏ ਜਾ ਸਕਦੇ ਹਨ ।
ਪ੍ਰਸ਼ਨ 2.
ਕਿਹੜੇ ਮੁੱਖ ਸਾਧਨਾਂ ਦੀ ਕਮੀ ਕਰਕੇ ਸਾਡੇ ਦੇਸ਼ ਵਿੱਚ ਅਨਾਜ ਦਾ ਨੁਕਸਾਨ ਹੋ ਰਿਹਾ ਹੈ ?
ਉੱਤਰ-
ਸਾਡੇ ਦੇਸ਼ ਵਿੱਚ ਭੰਡਾਰਨ ਅਤੇ ਪੋਸੈਸਿੰਗ ਦੇ ਵਧੀਆ ਸਾਧਨਾਂ ਦੀ ਕਮੀ ਕਾਰਨ, ਕਟਾਈ ਤੋਂ ਬਾਅਦ ਅਨਾਜ ਦਾ ਨੁਕਸਾਨ ਹੋ ਰਿਹਾ ਹੈ ।
ਪ੍ਰਸ਼ਨ 3.
ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ ।
ਪ੍ਰਸ਼ਨ 4.
ਖੇਤੀ ਆਧਾਰਿਤ ਧੰਦੇ ਕਿਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋ ਸਕਦੇ ਹਨ ?
ਉੱਤਰ-
ਖੇਤੀ ਜਿਣਸਾਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਰ ਕੇ ਵੇਚਣ ਤੇ ਕਿਸਾਨ ਵਧੇਰੇ ਆਮਦਨ ਕਮਾ ਸਕਦਾ ਹੈ ਅਤੇ ਖੇਤੀ ਆਧਾਰਿਤ ਹੁੰਦੇ ; ਜਿਵੇਂ-ਮੁਰਗੀ ਪਾਲਣ, ਡੇਅਰੀ ਦਾ ਧੰਦਾ ਆਦਿ ਦੀ ਛੋਟੇ ਪੱਧਰ ਤੇ ਐਗਰੋ ਪ੍ਰੋਸੈਸਿੰਗ ਕਰਕੇ ਵੀ ਆਮਦਨ ਕਮਾ ਸਕਦਾ ਹੈ ।
ਪ੍ਰਸ਼ਨ 5.
ਮੈਂਥੇ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਮੈਂਥੇ ਦੀ ਫ਼ਸਲ ਵਿੱਚੋਂ ਤੇਲ ਕੱਢਣ ਲਈ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾਇਆ ਜਾ ਸਕਦਾ ਹੈ ।
ਮੈਂਥੇ ਦੀ ਫ਼ਸਲ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ ਘੱਟ ਕੀਤੀ ਜਾ ਸਕੇ । ਫਿਰ ਇਹਨਾਂ ਨੂੰ ਹਵਾ ਬੰਦ ਟੈਂਕਾਂ ਵਿਚ ਪਾ ਕੇ ਅੰਦਰ ਦਬਾਅ ਰਾਹੀਂ ਭਾਫ਼ ਭੇਜੀ ਜਾਂਦੀ ਹੈ । ਗਰਮ ਹੋ ਕੇ ਤੇਲ ਭਾਫ਼ ਵਿਚ ਮਿਲ ਜਾਂਦਾ ਹੈ । ਤੇਲ ਤੇ ਭਾਫ਼ ਦੇ ਕਣਾਂ ਨੂੰ ਇੱਕ ਦਮ ਠੰਢਾ ਕੀਤਾ ਜਾਂਦਾ ਹੈ । ਪਾਣੀ ਤੇ ਤੇਲ ਨੂੰ ਇੱਕ ਟੈਂਕ ਵਿਚ ਇਕੱਠਾ ਕੀਤਾ ਜਾਂਦਾ ਹੈ । ਇਸ ਟੈਂਕ ਨੂੰ ਸੈਪਰੇਟਰ ਕਿਹਾ ਜਾਂਦਾ ਹੈ । ਤੇਲ, ਪਾਣੀ ਤੋਂ ਹਲਕਾ ਹੋਣ ਕਾਰਨ ਉੱਪਰ ਤੈਰਦਾ ਹੈ । ਇਸ ਨੂੰ ਉੱਪਰੋਂ ਨਿਤਾਰ ਲਿਆ ਜਾਂਦਾ ਹੈ ਅਤੇ ਪਲਾਸਟਿਕ ਦੇ ਬਰਤਨਾਂ ਵਿਚ ਬੰਦ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 6.
ਹਲਦੀ ਦੀ ਪ੍ਰੋਸੈਸਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਮਸ਼ੀਨ ਬਾਰੇ ਦੱਸੋ ।
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਲਦੀ ਨੂੰ ਧੋਣ ਅਤੇ ਪਾਲਿਸ਼ ਕਰਨ ਲਈ ਮਸ਼ੀਨ ਤਿਆਰ ਕੀਤੀ ਗਈ ਹੈ । ਇਸ ਮਸ਼ੀਨ ਵਿੱਚ ਇੱਕ ਘੰਟੇ ਵਿੱਚ 2.5-3.0 ਕੁਇੰਟਲ ਹਲਦੀ ਨੂੰ ਧੋ ਸਕਦੇ ਹਾਂ ਤੇ ਬਾਅਦ ਵਿਚ ਪਾਲਿਸ਼ ਵੀ ਕਰ ਸਕਦੇ ਹਾਂ ।
ਪ੍ਰਸ਼ਨ 7.
ਗੁੜ ਦੀ ਪ੍ਰੋਸੈਸਿੰਗ ਵਿੱਚ ਮੁੱਢਲੇ ਤਕਨੀਕੀ ਕੰਮ ਕਿਹੜੇ ਹੁੰਦੇ ਹਨ ?
ਉੱਤਰ-
ਘੁਲਾੜੀ ਜਾਂ ਵੇਲਣਾ ਲਗਾ ਕੇ ਗੰਨਾ ਪੀੜਿਆ ਜਾਂਦਾ ਹੈ ਤੇ ਜੋ ਰਸ ਪ੍ਰਾਪਤ ਹੁੰਦਾ ਹੈ ਉਸ ਨੂੰ ਕਾੜ੍ਹ ਕੇ ਗੁੜ ਬਣਾਇਆ ਜਾਂਦਾ ਹੈ ।
ਪ੍ਰਸ਼ਨ 8.
ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿਚ ਲਗਾਈਆਂ ਜਾਣ ਵਾਲੀਆਂ ਕਿਸੇ ਤਿੰਨ ਮਸ਼ੀਨਾਂ ਦੇ ਨਾਮ ਅਤੇ ਉਨ੍ਹਾਂ ਦੇ ਕੰਮ ਬਾਰੇ ਦੱਸੋ ।
ਉੱਤਰ-
ਫ਼ਲ ਸਬਜ਼ੀਆਂ ਧੋਣ ਵਾਲੀ ਮਸ਼ੀਨ, ਡੀਹਾਈਡਰੇਟਰ, ਸਲਾਈਸਰ ਮਸ਼ੀਨਾਂ ਦੀ ਵਰਤੋਂ ਕ੍ਰਮਵਾਰ ਫ਼ਲਾਂ ਸਬਜ਼ੀਆਂ ਨੂੰ ਧੋਣ ਲਈ, ਨਮੀ ਸੁਕਾਉਣ ਲਈ ਅਤੇ ਸਲਾਈਸ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 9.
ਫ਼ਲ ਸਬਜ਼ੀਆਂ ਲਈ ਫ਼ਰੀਜ਼ਿੰਗ ਪਲਾਂਟ ਕਿਸਾਨੀ ਪੱਧਰ ਤੇ ਕਿਉਂ ਨਹੀਂ ਲਗਾਏ ਜਾ ਸਕਦੇ ?
ਉੱਤਰ-
ਇਹਨਾਂ ਦੀ ਲਾਗਤ ਬਹੁਤ ਜ਼ਿਆਦਾ ਹੈ । ਲਗਪਗ 30 ਲੱਖ ਰੁਪਏ ਦਾ ਖ਼ਰਚਾ ਆ ਜਾਂਦਾ ਹੈ । ਇਸ ਲਈ ਇਹਨਾਂ ਨੂੰ ਕਿਸਾਨੀ ਪੱਧਰ ਤੇ ਨਹੀਂ ਲਗਾਇਆ ਜਾਂਦਾ ਹੈ ।
ਪ੍ਰਸ਼ਨ 10.
ਕਿਹੜੇ ਖੇਤੀ ਪਦਾਰਥਾਂ ਨੂੰ ਘਰੇਲੂ ਪੱਧਰ ਤੇ ਸੁਕਾ ਕੇ ਰੋਜ਼ਾਨਾ ਘਰ ਵਿੱਚ ਵਰਤਿਆ ਜਾ ਸਕਦਾ ਹੈ ?
ਜਾਂ
ਕੋਈ ਚਾਰ ਖੇਤੀ ਉਤਪਾਦਾਂ ਦੇ ਨਾਮ ਲਿਖੋ, ਜਿਨ੍ਹਾਂ ਦੀ ਵਰਤੋਂ ਘਰੇਲੂ ਪੱਧਰ ਤੇ ਸੁਕਾ ਕੇ ਕੀਤੀ ਜਾ ਸਕਦੀ ਹੈ ।
ਉੱਤਰ-
ਮੇਥੀ, ਧਨੀਆ, ਮੈਂਥਾ, ਮਿਰਚਾਂ ਆਦਿ ਨੂੰ ਘਰ ਵਿਚ ਸੁਕਾ ਕੇ ਵਰਤਿਆ ਜਾ ਸਕਦਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਪਿੰਡਾਂ ਵਿੱਚ ਖੇਤੀ ਆਧਾਰਿਤ ਧੰਦੇ ਸ਼ੁਰੂ ਕਰਨ ਨਾਲ ਕੀ ਫ਼ਾਇਦਾ ਹੋਵੇਗਾ ?
ਉੱਤਰ-
ਆਮ ਕਰਕੇ ਕਟਾਈ ਤੋਂ ਬਾਅਦ ਅਨਾਜ ਦਾ 10% ਅਤੇ ਫ਼ਲਾਂ-ਸਬਜ਼ੀਆਂ ਦਾ 30-40% ਨੁਕਸਾਨ ਹੋ ਜਾਂਦਾ ਹੈ ਪਰ ਜੇ ਪੇਂਡੂ ਪੱਧਰ ਤੇ ਪ੍ਰੋਸੈਸਿੰਗ ਯੂਨਿਟ ਲਗਾ ਲਏ ਜਾਣ ਤਾਂ ਇਸ ਨੁਕਸਾਨ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ । ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ । ਬੇਰੋਜ਼ਗਾਰ ਨੌਜਵਾਨਾਂ ਨੂੰ ਕੰਮ ਮਿਲ ਸਕਦਾ ਹੈ ਅਤੇ ਖਾਣ-ਪੀਣ ਲਈ ਤਾਜ਼ੀਆਂ ਤੇ ਉੱਚ ਮਿਆਰ ਵਾਲੀਆਂ ਵਸਤੂਆਂ ਪ੍ਰਾਪਤ ਹੋ ਸਕਦੀਆਂ ਹਨ । ਰੁਜ਼ਗਾਰ ਦੇ ਵਧ ਮੌਕੇ ਅਤੇ ਵਧੇਰੇ ਆਮਦਨ ਕਾਰਨ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਵੀ ਘੱਟਦਾ ਹੈ ।
ਪ੍ਰਸ਼ਨ 2.
ਇਕ ਛੋਟੇ ਖੇਤੀ ਆਧਾਰਿਤ ਕਾਰਖ਼ਾਨੇ ਵਿੱਚ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਲਗਾਈਆਂ ਜਾ ਸਕਦੀਆਂ ਹਨ ਅਤੇ ਇਹ ਮਸ਼ੀਨਾਂ ਕਿਹੜੀਆਂ ਜਿਨਸਾਂ ਦੀ ਪ੍ਰੋਸੈਸਿੰਗ ਕਰਨਗੀਆਂ ?
ਉੱਤਰ-
ਇੱਕ ਛੋਟੇ ਖੇਤੀ ਆਧਾਰਿਤ ਕਾਰਖ਼ਾਨੇ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਲਾਈਆਂ ਜਾ ਸਕਦੀਆਂ ਹਨ , ਜਿਵੇਂ-
- ਮਿੰਨੀ ਚਾਵਲ ਮਿੱਲ
- ਤੇਲ ਕੱਢਣ ਵਾਲਾ ਕੋਹਲੂ
- ਆਟਾ ਚੱਕੀ
- ਗਰਾਈਂਡਰ
- ਦਾਲਾਂ ਦਾ ਕਲੀਨਰ-ਗਰੇਡਰ ਅਤੇ ਮਿੰਨੀ ਦਾਲ ਮਿਲ
- ਪੇਂਜਾ
- ਛੋਟੀ ਫੀਡ ਮਿੱਲ ਆਦਿ ।
ਇਹਨਾਂ ਮਸ਼ੀਨਾਂ ਵਿੱਚ ਦਾਲਾਂ, ਅਨਾਜ, ਤੇਲ ਬੀਜਾਂ, ਮਸਾਲਿਆਂ, ਕਪਾਹ ਆਦਿ ਦੀ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 3.
ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਰੁਕਵਾਉਣ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ ?
ਉੱਤਰ-
ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਇਸ ਲਈ ਹੈ ਕਿ ਪਿੰਡਾਂ ਵਿੱਚ ਵਧੇਰੇ ਰੁਜ਼ਗਾਰ ਦੇ ਮੌਕੇ ਨਹੀਂ ਹਨ ਤੇ ਆਮਦਨ ਵੀ ਘਟ ਹੁੰਦੀ ਹੈ । ਜੇ ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਅਤੇ ਆਮਦਨ ਵੀ ਵਧਾਈ ਜਾ ਸਕੇ ਤਾਂ ਇਹ ਰੁਝਾਨ ਰੁਕ ਸਕਦਾ ਹੈ । ਇਸ ਲਈ ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਸ਼ੁਰੂ ਕਰਨ ਨੂੰ ਵਧਾਵਾ ਦੇਣਾ ਚਾਹੀਦਾ ਹੈ ।
ਨੌਜਵਾਨ ਆਪਣੇ ਖੇਤੀ ਜਿਨਸਾਂ ਦੇ ਛੋਟੇ ਪੋਸੈਸਿੰਗ ਯੂਨਿਟ ਲਗਾ ਸਕਦੇ ਹਨ । ਕਈ ਖੇਤੀ ਸੰਬੰਧੀ ਉਦਯੋਗ ਧੰਦੇ ਸ਼ੁਰੂ ਕਰ ਸਕਦੇ ਹਨ , ਜਿਵੇਂ-ਡੇਅਰੀ ਫਾਰਮ, ਮੱਛੀ ਪਾਲਣ, ਮੁਰਗੀ ਪਾਲਣ, ਖੁੰਬਾਂ ਉਗਾਉਣਾ, ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ਅਤੇ ਇਹਨਾਂ ਦੇ ਉਤਪਾਦਾਂ ਦਾ ਖੁਦ ਮੰਡੀਕਰਨ ਕਰਕੇ ਵਧੇਰੇ ਮੁਨਾਫ਼ਾ ਖੱਟ ਸਕਦੇ ਹਨ ।
ਪ੍ਰਸ਼ਨ 4.
ਜ਼ਿਆਦਾ ਸਰਮਾਏ ਨਾਲ ਲੱਗਣ ਵਾਲੇ ਖੇਤੀ ਆਧਾਰਿਤ ਕੰਮ ਸ਼ੁਰੂ ਕਰਨ ਲਈ ਕੀ ਨੀਤੀ ਹੋਣੀ ਚਾਹੀਦੀ ਹੈ ?
ਉੱਤਰ-
ਕਈ ਅਜਿਹੇ ਕੰਮ ਹਨ ਜੋ ਖੇਤੀ ਆਧਾਰਿਤ ਤਾਂ ਹਨ ਪਰ ਉਹਨਾਂ ਨੂੰ ਸ਼ੁਰੂ ਕਰਨ ਲਈ ਸ਼ੁਰੂਆਤੀ ਖ਼ਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਵੇਂ-ਫ਼ਲ-ਸਬਜ਼ੀਆਂ ਲਈ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਪਲਾਂਟ ਲਗਾਉਣ ਤੇ ਲਗਪਗ 30 ਲੱਖ ਰੁ: ਦਾ ਖ਼ਰਚਾ ਆ ਜਾਂਦਾ ਹੈ । ਅਜਿਹੀ ਸਥਿਤੀ ਵਿਚ ਇਹ ਪਲਾਂਟ ਕਿਸਾਨੀ ਪੱਧਰ ਤੇ ਨਾ ਲਗਾ ਕੇ, ਸਹਿਕਾਰੀ ਪੱਧਰ ਤੇ ਜਾਂ ਕਿਸਾਨਾਂ ਦੇ ਗਰੁੱਪਾਂ ਵੱਲੋਂ ਲਗਾਏ ਜਾਣੇ ਚਾਹੀਦੇ ਹਨ । ਇਸ ਤਰ੍ਹਾਂ ਇੱਕ ਪਲਾਂਟ ਦੀ ਵਰਤੋਂ ਕਈ ਕਿਸਾਨ ਕਰ ਸਕਦੇ ਹਨ ਤੇ ਆਪਣੀ ਉਪਜ ਦੀ ਪ੍ਰੋਸੈਸਿੰਗ ਕਰਵਾ ਕੇ ਮੰਡੀਕਰਨ ਲਈ ਲਿਜਾ ਸਕਦੇ ਹਨ ।
ਪ੍ਰਸ਼ਨ 5.
ਹਲਦੀ ਦੀ ਪ੍ਰੋਸੈਸਿੰਗ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਕੱਚੀ ਹਲਦੀ ਤੋਂ ਹਲਦੀ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਹਲਦੀ ਦੀ ਪ੍ਰੋਸੈਸਿੰਗ ਕਰਨ ਲਈ ਤਾਜ਼ੀ ਹਲਦੀ ਦੀਆਂ ਗੰਢੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਮਿੱਟੀ ਰਹਿਤ ਕੀਤਾ ਜਾਂਦਾ ਹੈ । ਇਸ ਕਾਰਜ਼ ਲਈ ਪੀ.ਏ.ਯੂ. ਵੱਲੋਂ ਤਿਆਰ ਹਲਦੀ ਧੋਣ ਅਤੇ ਪਾਲਿਸ਼ ਕਰਨ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਮਸ਼ੀਨ ਵਿਚ 2.5 – 3.0 ਕੁਇੰਟਲ ਹਲਦੀ ਨੂੰ ਇੱਕੋ ਵੇਲੇ ਧੋਇਆ ਜਾ ਸਕਦਾ ਹੈ । ਧੋਣ ਤੋਂ ਬਾਅਦ ਹਲਦੀ ਨੂੰ ਉਬਾਲਿਆ ਜਾਂਦਾ ਹੈ ਇਸ ਤਰ੍ਹਾਂ ਗੰਢੀਆਂ ਪੋਲੀਆਂ ਹੋ ਜਾਂਦੀਆਂ ਹਨ ਤੇ ਇਹਨਾਂ ਦਾ ਰੰਗ ਵੀ ਇੱਕ ਸਾਰ ਹੋ ਜਾਂਦਾ ਹੈ । ਹਲਦੀ ਨੂੰ ਖੁੱਲ੍ਹੇ ਭਾਂਡੇ ਵਿਚ ਉਬਾਲਣ ਤੇ ਲਗਪਗ ਇੱਕ ਘੰਟਾ ਲਗਦਾ ਹੈ ਪਰ ਪ੍ਰੈਸ਼ਰ ਕੁੱਕਰ ਵਿਚ 20 ਮਿੰਟ ਲਗਦੇ ਹਨ । ਉਬਾਲਣ ਤੋਂ ਬਾਅਦ ਹਲਦੀ ਨੂੰ ਧੁੱਪ ਵਿਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ 10% ਤੋਂ ਘਟ ਜਾਵੇ । ਇਸ ਕੰਮ ਲਈ ਚੰਗੀ ਧੁੱਪ ਵਿੱਚ 15 ਦਿਨ ਲੱਗ ਜਾਂਦੇ ਹਨ । ਇਸ ਤੋਂ ਬਾਅਦ ਹਲਦੀ ਦੀ ਉੱਪਰਲੀ ਸਤਹਿ ਨੂੰ ਲਾਹੁਣ ਲਈ ਇਸ ਨੂੰ ਪਾਲਿਸ਼ ਕੀਤਾ ਜਾਂਦਾ ਹੈ ਅਤੇ ਫਿਰ ਹਲਦੀ ਨੂੰ ਗਰਾਈਂਡਰ ਵਿੱਚ ਪੀਸ ਲਿਆ ਜਾਂਦਾ ਹੈ । ਇਸ ਤਰ੍ਹਾਂ 100 ਕਿਲੋਗਰਾਮ ਤਾਜ਼ਾ ਹਲਦੀ ਤੋਂ 15-20 ਕਿਲੋ ਹਲਦੀ ਪਾਊਡਰ ਪ੍ਰਾਪਤ ਹੁੰਦਾ ਹੈ ।