PBN 10th Maths

PSEB Solutions for Class 10 Maths Chapter 6 ਤ੍ਰਿਭੁਜ Exercise 6.1

PSEB Solutions for Class 10 Maths Chapter 6 ਤ੍ਰਿਭੁਜ Exercise 6.1

PSEB 10th Class Maths Solutions Chapter 6 ਤ੍ਰਿਭੁਜ Ex 6.1

ਪ੍ਰਸ਼ਨ 1.
ਬਰੈਕਟਾਂ ਵਿੱਚ ਦਿੱਤੇ ਗਏ ਸ਼ਬਦਾਂ ਵਿਚੋਂ ਸਹੀ ਸ਼ਬਦਾਂ ਦਾ ਪ੍ਰਯੋਗ ਕਰਕੇ, ਖ਼ਾਲੀ ਸਥਾਨ ਭਰੋ :
(i) ਸਾਰੇ ਚੱਕਰ ………. ਹੁੰਦੇ ਹਨ । (ਸਰਬੰਗਸਮ , ਸਮਰੂਪ)
(ii) ਸਾਰੇ ਵਰਗ …………… ਹੁੰਦੇ ਹਨ । (ਸਮਰੂਪ, ਸਰਬੰਗਮ)
(iii) ਸਾਰੇ ……………. ਤ੍ਰਿਭੁਜ ਸਮਰੂਪ ਹੁੰਦੇ ਹਨ । (ਸਮਦੋਭੁਜੀ, ਸਮਭੁਜੀ)
(iv) ਭੁਜਾਵਾਂ ਦੀ ਇੱਕ ਸਮਾਨ ਸੰਖਿਆ ਵਾਲੇ ਦੋ ਬਹੁਭੁਜ ਸਮਰੂਪ ਹੁੰਦੇ ਹਨ ਜੇਕਰ
(i) ਉਨ੍ਹਾਂ ਦੇ ਸੰਗਤ ਕੋਣ ……….. ਹੋਣ ਅਤੇ
(ii) ਉਨ੍ਹਾਂ ਦੀਆਂ ਸੰਗਤ ਭੁਜਾਵਾਂ ……. ਹੋਣ । (ਬਰਾਬਰ, ਸਮਾਨੁਪਾਤੀ)
ਹੱਲ:
(i) ਸਾਰੇ ਚੱਕਰ ਸਮਰੂਪ ਹੁੰਦੇ ਹਨ ।
(ii) ਸਾਰੇ ਵਰਗ ਸਮਰੂਪ ਹੁੰਦੇ ਹਨ ।
(iii) ਸਾਰੇ ਸਮਭੁਜੀ ਤ੍ਰਿਭੁਜ ਸਮਰੂਪ ਹੁੰਦੇ ਹਨ ।
(iv) ਭੁਜਾਵਾਂ ਦੀ ਇੱਕ ਸਮਾਨ ਸੰਖਿਆ ਵਾਲੇ ਦੋ ਬਹੁਭੁਜ ਸਮਰੂਪ ਹੁੰਦੇ ਹਨ, ਜੇਕਰ
(i) ਉਨ੍ਹਾਂ ਦੇ ਸੰਗਤ ਕੋਣ ਬਰਾਬਰ ਹੋਣ ਅਤੇ
(ii) ਉਨ੍ਹਾਂ ਦੀਆਂ ਸੰਗਤ ਭੁਜਾਵਾਂ ਸਮਾਨੁਪਾਤੀ ਹੋਣ ।

ਪ੍ਰਸ਼ਨ 2.
ਹੇਠ ਲਿਖੇ ਜੋੜਿਆਂ ਦੀਆਂ ਦੋ ਭਿੰਨ-ਭਿੰਨ ਉਦਾਹਰਣਾਂ ਦਿਉ ।
(i) ਸਮਰੂਪ ਚਿੱਤਰ
(ii) ਅਜਿਹੇ ਚਿੱਤਰ ਜੋ ਸਮਰੂਪ ਨਹੀਂ ਹਨ ।
ਹੱਲ:
(i) (a) ਸਮਭੁਜੀ ਤ੍ਰਿਭੁਜਾਂ ਦੇ ਜੋੜੇ ਸਮਰੂਪ ਆਕ੍ਰਿਤੀਆਂ ਹਨ ,
(b) ਵਰਗਾਂ ਦੇ ਜੋੜੇ ਸਮਰੂਪ ਆਕ੍ਰਿਤੀਆਂ ਹਨ ।
(ii) (a) ਇੱਕ ਤ੍ਰਿਭੁਜ ਅਤੇ ਇਕ ਚਤੁਰਭੁਜ ਇਹੋ ਜਿਹੀ ਅਕੂਤੀਆਂ ਹਨ ਜੋ ਸਮਰੂਪ ਨਹੀਂ ਹਨ ।
(b) ਇਕ ਵਰਗ ਅਤੇ ਸਮ ਚਤੁਰਭੁਜ ਅਜਿਹੇ ਜੋੜੇ ਹਨ ਜੋ ਸਮਰੂਪ ਨਹੀਂ ਹਨ ।

ਪ੍ਰਸ਼ਨ 3.
ਦੱਸੋ ਕਿ ਹੇਠ ਦਿੱਤੇ ਚਤੁਰਭੁਜ ਸਮਰੂਪ ਹਨ ਜਾਂ ਨਹੀਂ :


ਹੱਲ:
ਦੋਵੇਂ ਚਤੁਰਭੁਜ ਸਮਰੂਪ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਸੰਗਤ ਕੋਣ ਬਰਾਬਰ ਨਹੀਂ ਹਨ ।

The Complete Educational Website

Leave a Reply

Your email address will not be published. Required fields are marked *