PBN 10th Science

PSEB Solutions for Class 10 Science Chapter 12 ਬਿਜਲੀ

PSEB Solutions for Class 10 Science Chapter 12 ਬਿਜਲੀ

PSEB Solutions for Class 10 Science Chapter 12 ਬਿਜਲੀ

PSEB 10th Class Science Chapter 12 ਬਿਜਲੀ

ਯਾਦ ਰੱਖਣ ਲਈ ਨੁਕਤੇ (Points to Remember)

→ ਚਾਰਜ ਦੇ ਪ੍ਰਵਾਹ ਦੀ ਰਚਨਾ ਇਲੈੱਕਟ੍ਰਾਨ ਕਰਦੇ ਹਨ ।

→ ਬਿਜਲਈ ਚਾਰਜ ਕਿਸੇ ਚਾਲਕ ਵਿੱਚੋਂ ਪ੍ਰਵਾਹ ਕਰ ਸਕਦਾ ਹੈ ।

→ ਬਿਜਲਈ ਚਾਰਜ ਦਾ S.I. ਮਾਤ੍ਰਿਕ ਕੂਲਾਂਮ (e) ਹੈ ।

→ ਇੱਕ ਕੂਲਾਮ ਲਗਭਗ 6 × 1018 ਇਲੈੱਕਟ੍ਰਾਨ ਵਿੱਚ ਮੌਜੂਦ ਚਾਰਜ ਦੇ ਬਰਾਬਰ ਹੁੰਦਾ ਹੈ ।

→ ਬਿਜਲਈ ਚਾਰਜ ਦੇ ਪ੍ਰਵਾਹ (ਬਹਾਓ) ਦੀ ਦਰ ਨੂੰ ਬਿਜਲਈ ਧਾਰਾ ਕਹਿੰਦੇ ਹਨ ।
∴                        ਬਿਜਲਈ ਧਾਰਾ (I) = Q/t
ਇੱਥੇ Q = ਚਾਰਜ ਅਤੇ t = ਸਮਾਂ

→ ਬਿਜਲਈ ਧਾਰਾ ਨੂੰ ਐਮਪੀਅਰ (A) ਨਾਲ ਦਰਸਾਇਆ ਜਾਂਦਾ ਹੈ ।

→ ਬਿਜਲਈ ਧਾਰਾ ਦੇ ਲਗਾਤਾਰ ਅਤੇ ਬੰਦ ਸਰਕਟ ਨੂੰ ਬਿਜਲਈ ਸਰਕਟ ਕਹਿੰਦੇ ਹਨ ।

→ ਸਰਕਟ ਟੁੱਟ ਜਾਣ ਤੇ ਬਿਜਲਈ ਧਾਰਾ ਦਾ ਪ੍ਰਵਾਹ ਸਮਾਪਤ ਹੋ ਜਾਂਦਾ ਹੈ ।

→ ਸਰਕਟ ਵਿੱਚ ਬਿਜਲਈ ਧਾਰਾ ਨੂੰ ਐਮਮੀਟਰ ਨਾਲ ਮਾਪਿਆ ਜਾਂਦਾ ਹੈ ।

→ ਸਰਕਟ ਵਿੱਚ ਐਮਮੀਟਰ ਨੂੰ ਸ਼੍ਰੇਣੀਕੂਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ।

→ ਕਿਸੇ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਦਾ ਬਹਾਓ ਬਣਾਈ ਰੱਖਣ ਲਈ ਸੈੱਲ ਆਪਣੀ ਰਸਾਇਣਿਕ ਊਰਜਾ ਖ਼ਰਚ ਕਰਦਾ ਹੈ ।

→ ਇੱਕ ਇਲੈੱਕਟ੍ਰਨ ਤੇ 1.6 × 1019 C ਚਾਰਜ ਦੀ ਮਾਤਰਾ ਮੌਜੂਦ ਹੁੰਦੀ ਹੈ ।

→ ਦੋ ਬਿੰਦੂਆਂ ਦੇ ਵਿੱਚ ਪਟੈਂਸ਼ਲ ਅੰਤਰ (V) = 

PSEB 10th Class Science Notes Chapter 12 ਬਿਜਲੀ 1

→ ਬਿਜਲਈ ਪੁਟੈਂਸ਼ਲ ਦਾ S.I. ਮਾਤ੍ਰਿਕ ਵੋਲਟ (V) ਹੈ ।
1 ਵੋਲਟ (V) = PSEB 10th Class Science Notes Chapter 12 ਬਿਜਲੀ 2

→ ਸਰਕਟ ਦੇ ਕੋਈ ਦੋ ਬਿੰਦੂਆਂ ਦੇ ਵਿੱਚ ਪੁਟੈਂਸ਼ਲ ਅੰਤਰ ਨੂੰ ਵੋਲਟਮੀਟਰ ਨਾਲ ਮਾਪਿਆ ਜਾਂਦਾ ਹੈ ਜਿਸਨੂੰ ਸਮਾਨੰਤਰ ਕੂਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ।

→ ਕਿਸੇ ਪ੍ਰਤਿਰੋਧਕ (ਚਾਲਕ) ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਉਸਦੇ ਪ੍ਰਤਿਰੋਧ ਦੇ ਉਲਟ ਅਨੁਪਾਤੀ ਹੁੰਦੀ ਹੈ ।

→ ਕਿਸੇ ਧਾਤਵੀ ਚਾਲਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਉਸ ਦੇ ਸਿਰਿਆਂ ਦੇ ਮੱਧ ਪੁਟੈਂਸ਼ਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ, ਪਰੰਤੂ ਚਾਲਕ ਦਾ ਤਾਪ ਅਤੇ ਦਾਬ ਸਮਾਨ ਰਹਿਣਾ ਚਾਹੀਦਾ ਹੈ ।
V ∝ I
ਅਰਥਾਤ                  V/I = R

→ ਕਿਸੇ ਧਾਤੂ ਦੇ ਇੱਕ ਸਮਾਨ ਚਾਲਕ ਦਾ ਤਿਰੋਧ (R) ਉਸ ਦੀ ਲੰਬਾਈ (l) ਦੇ ਸਿੱਧਾ ਅਨੁਪਾਤੀ ਅਤੇ ਉਸ ਦੇ ਪਰਿਖੇਤਰ ਫਲ (A) ਦੇ ਉਲਟ ਅਨੁਪਾਤੀ ਹੁੰਦਾ ਹੈ ।
R ∝ l/A
ਅਰਥਾਤ       R = ρ × l/A

→ ਮਿਸ਼ਰਤ ਧਾਤਾਂ ਦੀ ਪ੍ਰਤਿਰੋਧਕਤਾ ਉਨ੍ਹਾਂ ਦੇ ਘਟਕ ਧਾਤਾਂ ਤੋਂ ਅਧਿਕ ਹੁੰਦੀ ਹੈ ।

→ ਬਿਜਲਈ ਤਾਪਨ ਦੇ ਲਈ ਮਿਸ਼ਰਤ ਧਾਤਾਂ ਦਾ ਉਪਯੋਗ ਕੀਤਾ ਜਾਂਦਾ ਹੈ ।

→ ਬਿਜਲਈ ਸੰਚਾਰਨ ਦੇ ਲਈ ਐਲੂਮੀਨੀਅਮ ਅਤੇ ਤਾਂਬੇ (ਕਾਪਰ) ਦੀਆਂ ਤਾਰਾਂ ਦਾ ਉਪਯੋਗ ਕੀਤਾ ਜਾਂਦਾ ਹੈ ।

→ ਪ੍ਰਤਿਰੋਧਕਾਂ ਨੂੰ ਆਮ ਤੌਰ ਤੇ ਦੋ ਪ੍ਰਕਾਰ ਨਾਲ ਸੰਯੋਜਿਤ ਕੀਤਾ ਜਾਂਦਾ ਹੈ-

  1. ਸ਼੍ਰੇਣੀਕੂਮ ਸੰਯੋਜਨ
  2. ਸਮਾਨੰਤਰ ਮ ਸੰਯੋਜਨ ।

→ ਕਈ ਪ੍ਰਤਿਰੋਧਕਾਂ (ਚਾਲਕਾਂ) ਨੂੰ ਸ਼੍ਰੇਣੀਕੂਮ ਵਿੱਚ ਸੰਯੋਜਿਤ ਕਰਨ ਤੇ ਤੁੱਲ-ਪ੍ਰਤਿਰੋਧ RS = R1 + R2 + R3 + ………..

→ ਕਈ ਪ੍ਰਤਿਰੋਧਕਾਂ (ਚਾਲਕਾਂ) ਨੂੰ ਸਮਾਨੰਤਰਮ ਵਿੱਚ ਸੰਯੋਜਿਤ ਕਰਨ ਤੇ ਤੁੱਲ ਪ੍ਰਤਿਰੋਧ

→ ਸ਼੍ਰੇਣੀਕ੍ਰਮ ਸੰਯੋਜਨ ਘਰੇਲੂ ਵਿਵਹਾਰ ਲਈ ਲਾਹੇਵੰਦ ਨਹੀਂ ਹੈ ।

→ ਜੂਲ ਦੇ ਊਸ਼ਮਾ ਨਿਯਮ ਅਨੁਸਾਰ, ਉਤਪੰਨ ਹੋਈ ਤਾਪ ਊਰਜਾ H = I2 Rt

→ ਬਿਜਲਈ ਫਿਊਜ਼ ਬਿਜਲਈ ਸਰਕਟਾਂ ਅਤੇ ਉਪਕਰਨਾਂ ਦੀ ਸੁਰੱਖਿਆ ਕਰਦਾ ਹੈ ।

→ ਕਾਰਜ ਕਰਨ ਦੀ ਦਰ ਨੂੰ ਸ਼ਕਤੀ ਕਹਿੰਦੇ ਹਨ ।

→ ਬਿਜਲਈ ਸ਼ਕਤੀ
P = V × I
P = I2R
P= V2/R

→ ਬਿਜਲਈ ਸ਼ਕਤੀ ਦਾ S.I. ਮਾਤ੍ਰਿਕ ਵਾਟ ਹੈ ।

→ 1 ਵਾਟ (W) = 1 ਵੋਲਟ (V) × 1 ਐਮਪੀਅਰ (A)

→ ਜਦੋਂ 1 ਵਾਟ ਸ਼ਕਤੀ ਦਾ ਉਪਯੋਗ 1 ਘੰਟੇ ਲਈ ਹੁੰਦਾ ਹੈ, ਤਾਂ ਖ਼ਰਚ ਹੋਈ ਬਿਜਲਈ ਊਰਜਾ । ਵਾਟ ਹੁੰਦੀ ਹੈ ।

→ ਬਿਜਲਈ ਊਰਜਾ ਦਾ ਮਾਤ੍ਰਿਕ ਵਾਟ-ਘੰਟਾ (Wh) ਹੈ। ਇਸਦਾ ਵਪਾਰਕ ਮਾਤ੍ਰਿਕ ਕਿਲੋਵਾਟ ਘੰਟਾ (Kwh) ਹੈ।

→ 1 Kwh = 3.6 × 106 J (ਜੂਲ)

ਕੁਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)

1. ਬਿਜਲਈ ਧਾਰਾ (Electric Current)-ਕਿਸੇ ਚਾਲਕ ਵਿੱਚੋਂ ਹੋ ਰਹੇ ਬਿਜਲਈ ਚਾਰਜ ਦੇ ਪ੍ਰਵਾਹ ਦੀ ਦਰ ਨੂੰ ਬਿਜਲਈ ਧਾਰਾ ਕਹਿੰਦੇ ਹਨ।

2. ਬਿਜਲਈ ਸਰਕਟ (Electric Circuit)-ਕਿਸੇ ਬਿਜਲਈ ਧਾਰਾ ਦੇ ਨਿਰੰਤਰ ਅਤੇ ਬੰਦ ਪੱਥ ਨੂੰ ਬਿਜਲਈ ਸਰਕਟ ਕਹਿੰਦੇ ਹਨ ।

3. ਚਾਰਜ (Charge)-ਕਿਸੇ ਚਾਲਕ ਦੀ ਬਿਜਲਈ ਸਥਿਤੀ ਜੋ ਕਿਸੇ ਦੂਜੇ ਚਾਲਕ ਨਾਲ ਜੁੜ ਕੇ ਚਾਰਜ ਦੇ ਪ੍ਰਵਾਹ ਦੀ ਦਿਸ਼ਾ ਦੱਸੇ ।

4. ਟੈਂਸ਼ਲ ਅੰਤਰ (Potential Difference)-ਕਿਸੇ ਚਾਲਕ ਵਿੱਚ ਖ਼ਰਚ ਹੋਈ ਊਰਜਾ ਅਤੇ ਉਸ ਵਿੱਚੋਂ ਪ੍ਰਵਾਹਿਤ ਚਾਰਜ ਦੇ ਅਨੁਪਾਤ ਨੂੰ ਟੈਂਸ਼ਲ ਅੰਤਰ ਕਹਿੰਦੇ ਹਨ ।

5. ਤਿਰੋਧ (Resistance)-ਇਹ ਚਾਲਕ ਦਾ ਉਹ ਗੁਣ ਹੈ ਜਿਸ ਕਾਰਨ ਚਾਲਕ ਬਿਜਲਈ ਧਾਰਾ ਦੇ ਪ੍ਰਵਾਹ ਦਾ ਵਿਰੋਧ ਕਰਦਾ ਹੈ ।

6. ਓਹਮ (Ohm)-ਕਿਸੇ ਚਾਲਕ ਦਾ ਪ੍ਰਤਿਰੋਧ 1 ਓਹਮ ਹੁੰਦਾ ਹੈ ਜੇਕਰ ਚਾਲਕ ਦੇ ਸਿਰਿਆਂ ਵਿਚਾਲੇ । ਵੋਲਟ ਦਾ ਟੈਂਸ਼ਲ ਹੋਣ ਤੇ ਉਸ ਵਿੱਚੋਂ 1 ਐਮਪੀਅਰ ਬਿਜਲਈ ਧਾਰਾ ਦਾ ਪ੍ਰਵਾਹ ਹੋਵੇ ।

7. ਵੋਲਟਮੀਟਰ (Voltmeter)-ਉਹ ਯੰਤਰ ਜਿਸ ਨਾਲ ਸਰਕਟ ਦੇ ਕਿਸੇ ਦੋ ਬਿੰਦੂਆਂ ਵਿੱਚ ਪੁਟੈਂਸ਼ਲ ਅੰਤਰ ਮਾਪਿਆ ਜਾਂਦਾ ਹੈ ।

8. ਚਾਲਕ (Conductor)-ਜਿਸ ਪਦਾਰਥ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ ਉਸਨੂੰ ਚਾਲਕ ਕਹਿੰਦੇ ਹਨ ।

9. ਕੁਚਾਲਕ (Insulator)–ਉਹ ਪਦਾਰਥ ਜਿਸ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਨਹੀਂ ਹੁੰਦਾ ਹੈ ।

10. ਐਮਮੀਟਰ (Ammeter)-ਉਹ ਯੰਤਰ ਜਿਸ ਨਾਲ ਬਿਜਲਈ ਸਰਕਟ ਵਿੱਚੋਂ ਗੁਜ਼ਰ ਰਹੀ ਬਿਜਲਈ ਧਾਰਾ ਦੀ ਮਾਤਰਾ ਮਾਪੀ ਜਾਂਦੀ ਹੈ ।

11. ਧਾਰਾ ਨਿਯੰਕ (Rheostat)-ਉਹ ਯੰਤਰ ਜਿਸ ਦੀ ਸਹਾਇਤਾ ਨਾਲ ਬਿਜਲਈ ਸਰਕਟ ਵਿੱਚੋਂ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਦਾ ਮਾਨ ਬਦਲਿਆ ਜਾਂਦਾ ਹੈ ।

12. ਇੱਕ ਵੋਲਟ (One volt)-ਜੇਕਰ ਕਿਸੇ ਚਾਲਕ ਵਿੱਚੋਂ 1 ਕੁਲਾਂਮ ਚਾਰਜ ਪ੍ਰਵਾਹਿਤ ਕਰਨ ਤੇ 1 ਜੁਲ ਕਾਰਜ ਕਰਨਾ ਪਵੇ ਤਾਂ ਚਾਲਕ ਦੇ ਸਿਰਿਆਂ ਵਿਚਾਲੇ ਟੈਂਸ਼ਲ ਅੰਤਰ 1 ਵੋਲਟ ਹੋਵੇਗਾ ।

13. ਓਹਮ ਦਾ ਨਿਯਮ (Ohms Law)-ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਬਿਜਲਈ ਧਾਰਾ ਦੀ ਮਾਤਰਾ ਦਾ ਅਨੁਪਾਤ ਹਮੇਸ਼ਾ ਸਥਿਰ ਰਹਿੰਦਾ ਹੈ, ਜੇਕਰ ਚਾਲਕ ਦੀ ਭੌਤਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਾ ਹੋਵੇ ।
V ∝ I
ਅਰਥਾਤ     V/I = R (ਸਥਿਰ ਅੰਕ)

14. ਬਿਜਲਈ ਊਰਜਾ (Electric Energy)-ਬਿਜਲਈ ਧਾਰਾ ਦੁਆਰਾ ਕਿਸੇ ਕਾਰਜ ਨੂੰ ਕਰਨ ਦੀ ਸਮਰੱਥਾ ਨੂੰ ਬਿਜਲਈ ਊਰਜਾ ਕਹਿੰਦੇ ਹਨ ।

15. ਬਿਜਲਈ ਸ਼ਕਤੀ (Electric Power)-ਕਿਸੇ ਚਾਲਕ ਵਿੱਚ ਬਿਜਲਈ ਊਰਜਾ ਦੇ ਖ਼ਰਚ ਹੋਣ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।

16. ਵਾਟ (Watt)-ਇਹ ਬਿਜਲਈ ਸ਼ਕਤੀ ਦਾ ਮਾਤ੍ਰਿਕ ਹੈ ਜਿਸ ਵਿੱਚ 1 ਜੂਲ ਕਾਰਜ ਪ੍ਰਤਿ ਸੈਕਿੰਡ ਵਿੱਚ ਹੁੰਦਾ ਹੈ ।

17. ਕਿਲੋਵਾਟ (Kilowatt)-ਇਹ ਉਹ ਬਿਜਲਈ ਸ਼ਕਤੀ ਹੈ ਜੋ 1000 ਜੂਲ ਪ੍ਰਤਿ ਸੈਕਿੰਡ ਵਿੱਚ ਕਾਰਜ ਪੂਰਾ ਕਰਦੀ ਹੈ ।

18. ਕਿਲੋਵਾਟ-ਘੰਟਾ (Kilowat-Hour)-ਇਹ ਉਹ ਊਰਜਾ ਦੀ ਮਾਤਰਾ ਹੈ ਜੋ 1 ਕਿਲੋਵਾਟ ਸ਼ਕਤੀ ਨੂੰ ਬਿਜਲਈ ਪੱਬ ਵਿੱਚ 1 ਘੰਟੇ ਵਿੱਚ ਖ਼ਰਚ ਕਰਦੀ ਹੈ ।

19. ਕੂਲਾਂਮ ਦਾ ਨਿਯਮ (Coulomb’s Law)-ਦੋ ਚਾਰਜਿਤ ਕਣਾਂ ਵਿਚਕਾਰ ਚਾਰਜਿਤ ਬਲ ਜੋ ਕਣਾਂ ਦੇ ਚਾਰਜਾਂ ਦੇ ਗੁਣਨਫਲ ਦਾ ਸਿੱਧਾ ਸਮਾਨੁਪਾਤੀ ਅਤੇ ਉਨ੍ਹਾਂ ਦੇ ਕੇਂਦਰਾਂ ਵਿਚਾਲੇ ਦੀ ਦੂਰੀ ਦੇ ਵਰਗ ਦਾ ਉਲਟ ਅਨੁਪਾਤੀ ਹੁੰਦਾ ਹੈ ।

20. ਜੂਲ ਦਾ ਊਸ਼ਮਾ ਨਿਯਮ (Joule’s Law of Heating)-ਕਿਸੇ ਪ੍ਰਤਿਰੋਧਕ (R) ਵਿੱਚੋਂ ਬਿਜਲਈ ਧਾਰਾ (I) ਦੇ ਪ੍ਰਵਾਹ ਹੋਣ ਨਾਲ ਜੇਕਰ ਉਸ ਵਿੱਚ ਊਸ਼ਮਾ (H) ਉਤਪੰਨ ਹੁੰਦੀ ਹੈ, ਤਾਂ ਊਸ਼ਮਾ ਦੀ ਮਾਤਰਾ, ਬਿਜਲਈ ਧਾਰਾ ਚੰਦੇ ਵਰਗ, ਪ੍ਰਤਿਰੋਧ (R) ਅਤੇ ਸਮਾਂ (t) ਦੇ ਸਿੱਧਾ ਅਨੁਪਾਤੀ ਹੋਵੇਗੀ ।
H = I2 Rt

Science Guide for Class 10 PSEB ਬਿਜਲੀ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1. ਬਿਜਲਈ ਸਰਕਟ ਤੋਂ ਕੀ ਭਾਵ ਹੈ ?
ਉੱਤਰ-
ਬਿਜਲਈ ਸਰਕਟ – ਬਿਜਲੀ ਸਰੋਤ ਤੋਂ ਵੱਖ-ਵੱਖ ਘਟਕਾਂ ਤੋਂ ਹੋ ਕੇ ਬਿਜਲਈ ਧਾਰਾ ਦੇ ਲਗਾਤਾਰ ਅਤੇ ਬੰਦ ਪੱਥ ਨੂੰ ਬਿਜਲਈ ਸਰਕਟ ਕਹਿੰਦੇ ਹਨ ।
ਬਿਜਲਈ ਧਾਰਾ ਦੇ ਘਟਕ – ਬਿਜਲਈ ਧਾਰਾ ਦੇ ਹੇਠ ਲਿਖੇ ਮੁੱਖ ਘਟਕ ਹਨ-

  1. ਬਿਜਲੀ ਸਰੋਤ (ਬੈਟਰੀ ਜਾਂ ਸੈੱਲ)
  2. ਚਾਲਕ ਤਾਰ
  3. ਸਵਿੱਚ (ਕੁੰਜੀ)
  4. ਕੋਈ ਹੋਰ ਉਪਕਰਨ ਜਿਹੜਾ ਬਿਜਲਈ ਸਰਕਟ ਵਿੱਚ ਜੋੜਿਆ ਗਿਆ ਹੋਵੇ ।

ਪ੍ਰਸ਼ਨ 2. ਬਿਜਲਈ ਧਾਰਾ ਦੀ ਇਕਾਈ ਦੀ ਪਰਿਭਾਸ਼ਾ ਦਿਓ ।
                                ਜਾਂ
ਬਿਜਲੀ ਧਾਰਾ ਦੀ ਇਕਾਈ ਦਾ ਨਾਂ ਅਤੇ ਪਰਿਭਾਸ਼ਾ ਦਿਓ ।
ਉੱਤਰ-
ਬਿਜਲਈ ਧਾਰਾ ਦਾ S.I ਮਾਤ੍ਰਿਕ ਐਮਪੀਅਰ ਹੈ ਜਿਸਨੂੰ ‘A’ ਨਾਲ ਪ੍ਰਗਟਾਇਆ ਜਾਂਦਾ ਹੈ ।
ਐਮਪੀਅਰ-ਜਦੋਂ ਕਿਸੇ ਚਾਲਕ ਵਿੱਚੋਂ 1 ਸੈਕਿੰਡ ਵਿੱਚ 1 ਭੂਲਾਂਮ ਚਾਰਜ ਪ੍ਰਵਾਹਿਤ ਹੁੰਦਾ ਹੈ ਤਾਂ ਪ੍ਰਯੋਗ ਕੀਤੀ ਗਈ ਬਿਜਲਈ ਧਾਰਾ ਦੀ ਮਾਤਰਾ ਨੂੰ 1 ਐਮਪੀਅਰ ਕਿਹਾ ਜਾਂਦਾ ਹੈ ।

ਪ੍ਰਸ਼ਨ 3. ਇੱਕ ਕੂਲਾਂਮ ਚਾਰਜ ਦੀ ਰਚਨਾ ਕਰਨ ਵਾਲੇ ਇਲੈੱਕਟ੍ਰਾਨਾਂ ਦੀ ਸੰਖਿਆ ਦੀ ਗਣਨਾ ਕਰੋ ।
ਹੱਲ :
ਅਸੀਂ ਜਾਣਦੇ ਹਾਂ, 1 ਇਲੈਂਕਨ ਚਾਰਜ = 1.6 × 10-19C
ਮੰਨ ਲਓ 1 ਕੂਮ ਰਚਨਾ ਕਰਨ ਵਾਲੇ ਇਲੈਕਟ੍ਰਾਨਾਂ ਦੀ ਸੰਖਿਆ = n
∴ n × 1.6 × 10-19C = 1C
ਜਾਂ n = 1/1.6×10-19
1×1019/1.6
10/16 × 1019
= 0.625 × 1019
= 6.25 × 1018
ਇਸ ਲਈ 1 ਕੂਲਾਂਮ ਚਾਰਜ (C) = 6.25 × 1018 ਇਲੈੱਕਟੂਨ ਉੱਤਰ

ਪ੍ਰਸ਼ਨ 4. ਉਸ ਯੁਕਤੀ ਦਾ ਨਾਂ ਲਿਖੋ ਜੋ ਕਿਸੇ ਚਾਲਕ ਦੇ ਸਿਰਿਆਂ ਉੱਤੇ ਪੁਟੈਂਸ਼ਲ ਅੰਤਰ ਬਣਾਏ ਰੱਖਣ ਵਿੱਚ ਸਹਾਇਤਾ ਕਰਦੀ ਹੈ।
ਉੱਤਰ-
ਸੈੱਲ ਇੱਕ ਅਜਿਹੀ ਯੁਕਤੀ (ਜੁਗਤ) ਹੈ ਜੋ ਕਿਸੇ ਚਾਲਕ ਦੇ ਸਿਰਿਆਂ ਉੱਤੇ ਪੁਟੈਂਸ਼ਲ ਅੰਤਰ ਬਣਾਏ ਰੱਖਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 5. ਇਹ ਕਹਿਣ ਦਾ ਕੀ ਭਾਵ ਹੈ ਕਿ ਦੋ ਬਿੰਦੁਆਂ ਵਿਚਕਾਰ ਟੈਂਸ਼ਲ ਅੰਤਰ 1V ਹੈ ?
ਉੱਤਰ-
ਦੋ ਬਿੰਦੂਆਂ ਵਿਚਕਾਰ ਟੈਂਸ਼ਲ ਅੰਤਰ 1 ਵੋਲਟ (v) ਤੋਂ ਭਾਵ ਹੈ ਕਿ ਦੋ ਬਿੰਦੂਆਂ ਵਿਚਕਾਰ 1 ਕੂਲਾਮ ਚਾਰਜ ਲਿਜਾਣ ਵਿੱਚ 1 ਜੂਲ ਕਾਰਜ ਹੁੰਦਾ ਹੈ ।

ਪ੍ਰਸ਼ਨ 6. 6 v ਵੋਲਟ ਬੈਟਰੀ ਵਿੱਚੋਂ ਲੰਘਣ ਵਾਲੇ ਹਰ ਇੱਕ ਕੂਲਾਂਮ ਚਾਰਜ ਨੂੰ ਕਿੰਨੀ ਊਰਜਾ ਦਿੱਤੀ ਜਾਂਦੀ ਹੈ ?
ਹੱਲ :
ਇੱਥੇ ਪੁਟੈਂਸ਼ਲ ਅੰਤਰ (V) = 6 ਵੋਲਟ
ਚਾਰਜ ਦੀ ਮਾਤਰਾ (Q) = 1 ਕੂਲਾਂਮ
ਦਿੱਤੀ ਗਈ ਊਰਜਾ (ਕੀਤਾ ਗਿਆ ਕਾਰਜ) (W) = ?

ਅਰਥਾਤ V = W/Q
∴                   ਦਿੱਤੀ ਗਈ ਊਰਜਾ W = V × Q
= 6 ਵੋਲਟ × 1 ਕੂਲਾਂਮ
= 6 ਜੂਲ (J)

ਪ੍ਰਸ਼ਨ 7. ਕਿਸੇ ਚਾਲਕ ਦਾ ਤਿਰੋਧ ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦਾ ਹੈ ?
ਉੱਤਰ-
ਚਾਲਕ ਦੇ ਪ੍ਰਤਿਰੋਧ ਦੀ ਨਿਰਭਰਤਾ – ਕਿਸੇ ਚਾਲਕ ਦਾ ਤਿਰੋਧ ਹੇਠ ਲਿਖੇ ਕਾਰਕਾਂ ਤੇ ਨਿਰਭਰ ਕਰਦਾ ਹੈ-
(i) ਚਾਲਕ ਦੀ ਲੰਬਾਈ (l)-ਕਿਸੇ ਚਾਲਕ ਦਾ ਪ੍ਰਤਿਰੋਧ ਚਾਲਕ ਦੀ ਲੰਬਾਈ (l) ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
ਅਰਥਾਤ R ∝ l                              ………(1)

(ii) ਚਾਲਕ ਦੀ ਪਰਿਖੇਤਰ ਕਾਟ ਦਾ ਖੇਤਰਫਲ (A)-ਕਿਸੇ ਚਾਲਕ ਦਾ ਤਿਰੋਧ ਉਸਦੀ ਪਰਿਖੇਤਰ ਕਾਟ (A) ਦੇ ਖੇਤਰਫਲ ਦਾ ਉਲਟ ਅਨੁਪਾਤੀ ਹੁੰਦਾ ਹੈ ।
ਅਰਥਾਤ R ∝ 1/A                         ………(2)

(iii) ਚਾਲਕ ਦੇ ਪਦਾਰਥ ਦੀ ਪ੍ਰਕਿਰਤੀ-ਕਿਸੇ ਚਾਲਕ ਦਾ ਪ੍ਰਤਿਰੋਧ ਉਸ ਚਾਲਕ ਦੇ ਪਦਾਰਥ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ।
ਇਨ੍ਹਾਂ ਸਾਰੇ ਕਾਰਕਾਂ ਨੂੰ ਜੋੜਨ (ਸੰਯੋਜਿਤ) ਨਾਲ ਪ੍ਰਾਪਤ ਹੁੰਦਾ ਹੈ :
R ∝ l/A
ਜਾਂ                            R = ρ × l/A,  ਜਿੱਥੇ ਏ ਅਨੁਪਾਤੀ ਸਥਿਰ ਅੰਕ ਹੈ ।

ਪ੍ਰਸ਼ਨ 8. ਸਮਾਨ ਪਦਾਰਥ ਦੀਆਂ ਦੋ ਤਾਰਾਂ ਵਿੱਚ ਜੇਕਰ ਇੱਕ ਪਤਲੀ ਅਤੇ ਦੂਜੀ ਮੋਟੀ ਹੋਵੇ ਤਾਂ ਇਨ੍ਹਾਂ ਵਿੱਚੋਂ ਕਿਸ ਵਿੱਚ ਬਿਜਲੀ ਦੀ ਧਾਰਾ ਆਸਾਨੀ ਨਾਲ ਪ੍ਰਵਾਹਿਤ ਹੋਵੇਗੀ, ਜਦੋਂ ਇਨ੍ਹਾਂ ਨੂੰ ਸਮਾਨ ਬਿਜਲਈ ਸਰੋਤ ਨਾਲ ਜੋੜਿਆ ਜਾਂਦਾ ਹੈ ਕਿਉਂ ?
ਉੱਤਰ-
ਅਸੀਂ ਜਾਣਦੇ ਹਾਂ ਕਿ ਚਾਲਕ ਤਾਰ ਦਾ ਪ੍ਰਤਿਰੋਧ ਉਸ ਤਾਰ ਦੀ ਪਰਿਖੇਤਰ ਕਾਟ (Area of cross-section) ਦੇ ਉਲਟ ਅਨੁਪਾਤੀ ਹੁੰਦਾ ਹੈ ਅਰਥਾਤ ਮੋਟੀ ਤਾਰ ਦਾ ਪ੍ਰਤਿਰੋਧ ਘੱਟ ਅਤੇ ਪਤਲੀ ਤਾਰ ਦਾ ਪ੍ਰਤਿਰੋਧ ਵੱਧ ਹੋਵੇਗਾ।
ਹੁਣ R ∝ 1/l
ਇਸ ਲਈ ਮੋਟੀ ਤਾਰ ਦਾ ਪ੍ਰਤਿਰੋਧ ਪਤਲੀ ਤਾਰ ਦੀ ਤੁਲਨਾ ਵਿੱਚ ਘੱਟ ਹੋਣ ਦੇ ਕਾਰਨ ਉਸ ਵਿੱਚੋਂ ਬਿਜਲਈ ਧਾਰਾ ਦਾ ਬਹਾਓ ਅਧਿਕ ਅਤੇ ਸੌਖ ਨਾਲ ਹੁੰਦਾ ਹੈ ।

ਪ੍ਰਸ਼ਨ 9. ਮੰਨ ਲਓ ਕਿਸੇ ਬਿਜਲਈ ਪਦਾਰਥ ਦੇ ਘਟਕ ਦੇ ਦੋ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਨੂੰ ਉਸ ਦੇ ਪਹਿਲੇ ਟੈਂਸ਼ਲ ਅੰਤਰ ਦੀ ਤੁਲਨਾ ਵਿੱਚ ਘਟਾ ਕੇ ਅੱਧਾ ਕਰ ਦੇਣ ਤੇ ਵੀ ਉਸ ਦਾ ਪ੍ਰਤਿਰੋਧ ਨਿਸਚਿਤ ਰਹਿੰਦਾ ਹੈ। ਤਾਂ ਉਸ ਪਦਾਰਥ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਵਿੱਚ ਕੀ ਪਰਿਵਰਤਨ ਹੋਵੇਗਾ ?
ਉੱਤਰ-
ਮੰਨ ਲਓ ਪਹਿਲੀ ਅਵਸਥਾ ਵਿੱਚ ਬਿਜਲਈ ਪਦਾਰਥ ਦੇ ਦੋ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ V, ਤਿਰੋਧ R ਅਤੇ Q ਗੁਜ਼ਰ ਰਹੀ ਬਿਜਲਈ ਧਾਰਾ I ਹੈ, ਤਾਂ
ਓਮ ਦੇ ਨਿਯਮ ਅਨੁਸਾਰ I = V/R                                                                                                 ………..(1)
ਜੇਕਰ ਬਿਜਲਈ ਪਦਾਰਥ ਦੇ ਦੋਨਾਂ ਸਿਰਿਆਂ ਵਿਚਾਲੇ ਪੁਟੈਂਸ਼ਲ ਅੰਤਰ ਪਹਿਲੀ ਅਵਸਥਾ ਤੋਂ ਅੱਧਾ ਕਰ ਦੇਈਏ (ਅਰਥਾਤ V/2 ਕਰੀਏ) ਜਦੋਂ ਕਿ ਤਿਰੋਧ ਨੀਯਤ (ਸਥਿਰ ਰਹੇ ਤਾਂ ਬਿਜਲਈ ਧਾਰਾ ਦੀ ਮਾਤਰਾ ਪਰਿਵਰਤਿਤ ਹੋ ਕੇ I’ ਹੋ ਜਾਵੇਗੀ ।

ਅਰਥਾਤ ਬਿਜਲਈ ਧਾਰਾ ਪਹਿਲੀ ਅਵਸਥਾ ਤੋਂ ਅੱਧੀ ਰਹਿ ਜਾਵੇਗੀ ।

ਪ੍ਰਸ਼ਨ 10. ਬਿਜਲਈ ਟੋਸਟਰਾਂ ਅਤੇ ਬਿਜਲਈ ਪ੍ਰੈੱਸਾਂ ਦੇ ਤਾਪਨ ਫਿਲਾਮੈਂਟ ਬੁੱਧ ਧਾਤ ਦੇ ਨਾ ਬਣਾ ਕੇ ਮਿਸ਼ਰਤ ਧਾਤ ਦੇ ਕਿਉਂ ਬਣਾਏ ਜਾਂਦੇ ਹਨ ?
ਉੱਤਰ-
ਬਿਜਲਈ ਟੋਸਟਰਾਂ ਅਤੇ ਬਿਜਲਈ ਪ੍ਰੈੱਸਾਂ ਦੇ ਤਾਪਨ ਫਿਲਾਮੈਂਟ ਸ਼ੁੱਧ ਧਾਤ ਦੇ ਨਾ ਬਣਾ ਕੇ ਕਿਸੇ ਮਿਸ਼ਰਤ ਧਾਤ ਦੇ ਬਣਾਏ ਜਾਂਦੇ ਹਨ। ਇਸਦੇ ਹੇਠ ਲਿਖੇ ਕਾਰਨ ਹਨ-

  1. ਮਿਸ਼ਰਤ ਧਾਤ ਦੀ ਪ੍ਰਤਿਰੋਧਕਤਾ ਸ਼ੁੱਧ ਧਾਤ ਦੀ ਤੁਲਨਾ ਵਿੱਚ ਅਧਿਕ ਹੁੰਦੀ ਹੈ ।
  2. ਮਿਸ਼ਰਤ ਧਾਤ ਦਾ ਉੱਚ ਤਾਪ ਤੇ ਦਹਿਨ (ਆਕਸੀਕਨ) ਨਹੀਂ ਹੁੰਦਾ ਹੈ ।
  3. ਮਿਸ਼ਰਤ ਧਾਤ ਦਾ ਪਿਘਲਾਓ ਦਰਜਾ ਉੱਚਾ ਹੁੰਦਾ ਹੈ ।

ਪ੍ਰਸ਼ਨ 11. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸਾਰਨੀ 12:2 ਵਿੱਚ ਦਿੱਤੇ ਅੰਕੜਿਆਂ ਦੇ ਆਧਾਰ ਤੇ ਦਿਓ :
(a) ਆਇਰਨ (Fe) ਅਤੇ ਮਰਕਰੀ (Hg) ਵਿੱਚੋਂ ਕਿਹੜਾ ਚੰਗਾ ਚਾਲਕ ਹੈ ?
(b) ਕਿਹੜਾ ਪਦਾਰਥ ਸਭ ਤੋਂ ਵਧੀਆ ਚਾਲਕ ਹੈ ?
ਉੱਤਰ-
(a) ਆਇਰਨ (Fe), ਮਰਕਰੀ (Hg) ਦੀ ਤੁਲਨਾ ਵਿੱਚ ਚੰਗਾ ਚਾਲਕ ਹੈ, ਕਿਉਂਕਿ ਆਇਰਨ ਦੀ ਪ੍ਰਤਿਰੋਧਕਤਾ ਮਰਕਰੀ ਦੇ ਮੁਕਾਬਲੇ ਵਿੱਚ ਘੱਟ ਹੈ।
(b) ਚਾਂਦੀ (ਸਿਲਵਰ) ਸਭ ਤੋਂ ਵਧੀਆ ਚਾਲਕ ਹੈ ਕਿਉਂਕਿ ਇਸ ਦੀ ਪ੍ਰਤਿਰੋਧਕਤਾ (16.0 × 10-8Ω m) ਸਭ ਤੋਂ ਘੱਟ ਹੈ ।

ਪ੍ਰਸ਼ਨ 12. ਕਿਸੇ ਬਿਜਲਈ ਸਰਕਟ ਦਾ ਯੋਜਨਾਬੱਧ ਚਿੱਤਰ ਖਿੱਚੋ ਜਿਸ ਵਿੱਚ 2 – 2V ਦੇ ਤਿੰਨ ਸੈੱਲਾਂ ਦੀ ਬੈਟਰੀ, ਇੱਕ 5Ω ਪ੍ਰਤਿਰੋਧਕ, ਇੱਕ 8Ω ਪ੍ਰਤਿਰੋਧਕ, ਇੱਕ 12Ω ਪ੍ਰਤਿਰੋਧਕ ਅਤੇ ਇੱਕ ਪਲੱਗ ਕੁੰਜੀ ਸਾਰੇ ਲੜੀ ਵਿੱਚ ਸੰਯੋਜਿਤ ਹੋਣ ।
ਹੱਲ :
ਬਿਜਲਈ ਸਰਕਟ ਦਾ ਯੋਜਨਾਬੱਧ ਚਿੱਤਰ-

ਪ੍ਰਸ਼ਨ 13. ਪ੍ਰਸ਼ਨ 1 ਦਾ ਸਰਕਟ ਦੁਬਾਰਾ ਖਿੱਚੋ ਅਤੇ ਇਸ ਵਿੱਚ ਪ੍ਰਤਿਰੋਧਕਾਂ ਤੋਂ ਪ੍ਰਵਾਹਿਤ ਬਿਜਲਈ ਧਾਰਾ ਨੂੰ ਮਾਪਣ ਲਈ ਐਮਮੀਟਰ ਅਤੇ 12Ω ਦੇ ਪ੍ਰਤਿਰੋਧਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਮਾਪਣ ਲਈ ਵੋਲਟਮੀਟਰ ਲਗਾਓ। ਐਮਮੀਟਰ ਅਤੇ ਵੋਲਟਮੀਟਰ ਦੇ ਕੀ ਮਾਨ ਹੋਣਗੇ ?
ਹੱਲ :

r1 = 5Ω
r2 = 8Ω
r3 = 12Ω
ਸਰਕਟ ਦਾ ਕੁੱਲ ਪ੍ਰਤਿਰੋਧ (R) = ?
ਅਸੀਂ ਜਾਣਦੇ ਹਾਂ ਪ੍ਰਤਿਰੋਧਕਾਂ ਨੂੰ ਲੜੀ ਵਿੱਚ ਸੰਯੋਜਿਤ ਕਰਨ ਨਾਲ ਸਰਕਟ ਦਾ ਕੁੱਲ ਤਿਰੋਧ
R = r1 + r2 + r3
R = 5Ω + 8Ω + 12Ω
∴       R = 25Ω
ਬੈਟਰੀ ਦੇ ਟਰਮੀਨਲਾਂ ਦੇ ਵਿਚਕਾਰ ਕੁੱਲ ਪੁਟੈਂਸ਼ਲ ਅੰਤਰ V = 6V
ਹੁਣ ਓਹਮ ਦੇ ਨਿਯਮ ਅਨੁਸਾਰ I = V/R
I = 6V/25Ω
∴ I = 0.24 ਐਮਪੀਅਰ (A)
12Ω ਦੇ ਪ੍ਰਤਿਰੋਧਕ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ = I × r3
= 0.24 × 12
= 2.88 ਵੋਲਟ (V)
ਇਸ ਲਈ ਐਮਮੀਟਰ ਅਤੇ ਵੋਲਟਮੀਟਰ ਦੀ ਪੜ੍ਹਤ ਦਾ ਮਾਨ ਕ੍ਰਮਵਾਰ 0.24A ਅਤੇ 2.88v ਹੋਵੇਗਾ ।

ਪ੍ਰਸ਼ਨ 14. ਜਦੋਂ
(a) 1Ω ਅਤੇ 106
(b) 1Ω, 103Ω ਅਤੇ 106Ω ਦੇ ਪ੍ਰਤਿਰੋਧਾਂ ਨੂੰ ਸਮਾਨਾਂਤਰ ਵਿੱਚ ਜੋੜਿਆ ਜਾਂਦਾ ਹੈ ਤਾਂ ਇਨ੍ਹਾਂ ਦੇ ਕੁੱਲ ਤਿਰੋਧ ਦੇ ਸੰਬੰਧ ਵਿੱਚ ਤੁਸੀਂ ਕੀ ਨਿਰਣਾ ਕਰੋਗੇ ?
ਹੱਲ :
ਦਿੱਤਾ ਹੈ, r1 = 1Ω
ਅਤੇ r2 = 106
ਮੰਨ ਲਓ ਇਨ੍ਹਾਂ ਦਾ ਤੁੱਲ-ਤਿਰੋਧ R ਹੈ ਜਦੋਂ ਇਨ੍ਹਾਂ ਤਿਰੋਧਾਂ ਨੂੰ ਸਮਾਨਾਂਤਰ ਬੱਧ ਵਿਵਸਥਾ ਵਿੱਚ ਸੰਯੋਜਿਤ ਕੀਤਾ ਜਾਂਦਾ ਹੈ, ਤਾਂ

∴                                                  R = 0.9Ω (ਲਗਪਗ) ਉੱਤਰ

(b) ਇੱਥੇ,
r1 = 1Ω
r2 = 103
r3 = 106
ਮੰਨ ਲਓ ਇਨ੍ਹਾਂ ਦਾ ਤੁੱਲ-ਪ੍ਰਤਿਰੋਧ R ਹੈ ਜਦੋਂ ਇਨ੍ਹਾਂ ਤਿਰੋਧਾਂ ਨੂੰ ਸਮਾਨਾਂਤਰ ਬੱਧ ਜੋੜਿਆ ਜਾਂਦਾ ਹੈ, ਤਾਂ

∴                                                      R = 0.9Ω (ਲਗਪਗ) ਉੱਤਰ

ਪ੍ਰਸ਼ਨ 15. 100Ω ਦਾ ਇੱਕ ਬਿਜਲਈ ਬੱਲਬ, 50Ω ਦਾ ਇੱਕ ਬਿਜਲਈ ਟੋਸਟਰ, 500Ω ਦਾ ਇੱਕ ਪਾਣੀ ਫਿਲਟਰ 220v ਦੇ ਬਿਜਲਈ ਸਰੋਤ ਨਾਲ ਸਮਾਨਾਂਤਰ ਕੂਮ ਵਿੱਚ ਜੋੜੇ ਗਏ ਹਨ । ਉਸ ਬਿਜਲਈ ਪੈਂਸ ਦਾ ਪਤਿਰੋਧ ਕੀ ਹੈ, ਜਿਸ ਨੂੰ ਜੇਕਰ ਸਮਾਨ ਸਰੋਤ ਦੇ ਨਾਲ ਜੋੜ ਦੇਈਏ ਉਹ ਓਨੀ ਹੀ ਬਿਜਲਈ ਧਾਰਾ ਲੈਂਦੀ ਹੈ ਜਿੰਨੀ ਤਿੰਨੋਂ ਯੰਤਰ ਲੈਂਦੇ ਹਨ। ਇਹ ਵੀ ਗਿਆਤ ਕਰੋ ਕਿ ਇਸ ਬਿਜਲਈ ਪੈਂਸ ਤੋਂ ਕਿੰਨੀ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ?
ਹੱਲ :
100Ω ਦਾ ਬਿਜਲਈ ਬੱਲਬ, 50Ω ਦਾ ਬਿਜਲਈ ਟੋਸਟਰ ਅਤੇ 500Ω ਦਾ ਪਾਣੀ ਫ਼ਿਲਟਰ ਸਮਾਨਾਂਤਰ ਕੁਮ ਵਿੱਚ ਜੋੜਿਆ ਗਿਆ ਹੈ ਅਤੇ R ਉਨ੍ਹਾਂ ਦਾ ਤੱਲ-ਤਿਰੋਧ ਹੈ, ਤਾਂ

ਇਸ ਲਈ ਬਿਜਲਈ ਐੱਸ ਦਾ ਡੁੱਲ-ਪ੍ਰਤਿਰੋਧ, (R) = 31.25Ω
ਟੈਂਸ਼ਲ ਅੰਤਰ (V) = 220V
ਬਿਜਲਈ ਧਾਰਾ ਦੀ ਮਾਤਰਾ (I) = ?

I = 7.04 A ਉੱਤਰ

ਪ੍ਰਸ਼ਨ 16. ਲੜੀ ਵਿੱਚ ਜੋੜਨ ਦੀ ਥਾਂ, ਬਿਜਲਈ ਯੰਤਰਾਂ ਨੂੰ ਸਮਾਨਾਂਤਰ ਵਿੱਚ ਜੋੜਨ ਤੇ ਕੀ ਲਾਭ ਹਨ ?
ਉੱਤਰ-
ਬਿਜਲਈ ਯੁਕਤੀਆਂ ਨੂੰ ਲੜੀ ਕੁਮ ਦੀ ਤੁਲਨਾ ਵਿੱਚ ਸਮਾਨਾਂਤਰ ਕੂਮ ਵਿੱਚ ਜੋੜਨ ਦੇ ਲਾਭ
(1) ਕਿਸੇ ਲੜੀਕੂਮ ਵਿੱਚ ਜੋੜੇ ਗਏ ਬਿਜਲਈ ਸਰਕਟ ਵਿੱਚ ਸ਼ੁਰੂ ਤੋਂ ਅੰਤ ਤਕ ਬਿਜਲਈ ਧਾਰਾ ਸਥਿਰ ਨੀਯਤ) ਰਹਿੰਦੀ ਹੈ ਜਿਹੜਾ ਕਿ ਵਿਵਹਾਰਿਕ ਨਹੀਂ ਹੈ। ਜੇਕਰ ਅਸੀਂ ਕਿਸੇ ਬਿਜਲਈ ਸਰਕਟ ਵਿੱਚ ਬਿਜਲਈ ਬੱਲਬ ਅਤੇ ਬਿਜਲਈ ਹੀਟਰ ਨੂੰ ਲੜੀਕਮ ਵਿੱਚ ਜੋੜਾਂਗੇ ਤਾਂ ਇਹ ਸਹੀ ਢੰਗ ਨਾਲ ਕਾਰਜ ਨਹੀਂ ਕਰ ਸਕਣਗੇ। ਕਿਉਂਕਿ ਇਨ੍ਹਾਂ ਨੂੰ ਵੱਖ-ਵੱਖ ਮਾਨ ਦੀ ਬਿਜਲਈ ਧਾਰਾ ਵੱਖ-ਵੱਖ ਬਿਜਲਈ ਧਾਰਾ ਦੀ ਲੋੜ ਪੈਂਦੀ ਹੈ। ਇਸ ਤੋਂ ਉਲਟ ਸਮਾਨਾਂਤਰ ਕੂਮ ਵਿਵਸਥਿਤ ਸਰਕਟ ਵਿੱਚ ਬਿਜਲਈ ਧਾਰਾ ਵਿਭਿੰਨ ਜੁਗਤਾਂ ਵਿੱਚ ਵੰਡੀ ਜਾਂਦੀ ਹੈ ।

(2) ਲੜੀਬੱਧ ਸੰਯੋਜਨ ਬਿਜਲਈ ਸਰਕਟ ਵਿੱਚ ਜੇਕਰ ਇੱਕ ਬਿਜਲੀ ਦੀ ਜੁਗਤਾਂ ਕਾਰਜ ਕਰਨਾ ਬੰਦ ਕਰ ਦਿੰਦੀ ਹੈ ਤਾਂ ਬਿਜਲਈ ਪੱਥ ਟੁੱਟ ਜਾਂਦਾ ਹੈ ਤਾਂ ਹੋਰ ਜੁਗਤਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਸ ਤੋਂ ਵਿਪਰੀਤ ਸਮਾਨਾਂਤਰ ਕੂਮ ਵਾਲੇ ਸਰਕਟ ਵਿੱਚ ਬਿਜਲਈ ਧਾਰਾ ਵਿਭਿੰਨ ਬਿਜਲਈ ਜੁਗਤਾਂ ਵਿਚ ਵਿਭਾਜਿਤ ਹੋਣ ਤੇ ਵੀ ਹੋਰ ਬਿਜਲਈ ਜੁਗਤਾਂ ਕੰਮ ਕਰਦੀਆਂ ਰਹਿੰਦੀਆਂ ਹਨ ।

(3) ਪ੍ਰਤਿਰੋਧਕਾਂ ਨੂੰ ਸਮਾਨਾਂਤਰ ਵਿੱਚ ਜੋੜਨ ਨਾਲ ਕਿਸੇ ਵੀ ਚਾਲਕ ਵਿੱਚ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਧਾਰਾ ਸੁਤੰਤਰਤਾ ਪੁਰਵਕ ਪ੍ਰਵਾਹਿਤ ਹੋਣ ਦਿੱਤੀ ਜਾਂ ਰੋਕੀ ਜਾ ਸਕਦੀ ਹੈ ਜਿਸ ਕਰਕੇ ਬਿਜਲਈ ਜੁਗਤਾਂ ਨੂੰ ਸੁਤੰਤਰਤਾ ਪੂਰਵਕ ਕੰਮ ਵਿੱਚ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 17. 2Ω, 3Ω ਅਤੇ 6Ω ਦੇ ਤਿੰਨ ਪ੍ਰਤਿਰੋਧਕਾਂ ਨੂੰ ਕਿਸ ਪ੍ਰਕਾਰ ਜੋੜਿਆ ਜਾਵੇ ਕਿ ਕੁੱਲ ਤਿਰੋਧ :
(a) 4Ω        (b) 1Ω ਹੋਵੇ ।
ਹੱਲ :
(a) ਕੁੱਲ ਪ੍ਰਤਿਰੋਧ 4Ω ਪ੍ਰਾਪਤ ਕਰਨ ਲਈ- ਅਜਿਹਾ ਕਰਨ ਲਈ 3Ω ਅਤੇ 6Ω ਦੇ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਜੋੜ ਕੇ 2Ω ਦੇ ਪ੍ਰਤਿਰੋਧਕ ਨਾਲ ਲੜੀਬੱਧ ਵਿੱਚ ਜੋੜਿਆ ਜਾਂਦਾ ਹੈ ।

ਮੰਨ ਲਓ r2 = 3Ω ਅਤੇ r3 = 6Ω ਨੂੰ ਸਮਾਨਾਂਤਰ ਵਿੱਚ ਜੋੜਨ ਤੇ ਕੁੱਲ ਤਿਰੋਧ ਪ੍ਰਾਪਤ ਹੁੰਦਾ ਹੈ, ਤਾਂ

∴    r = 2Ω

ਹੁਣ = r1 = 2Ω ਅਤੇ r2 ਅਤੇ r3 ਦਾ ਕੁੱਲ ਪ੍ਰਤਿਰੋਧ r = 2Ω ਨੂੰ ਲੜੀਬੱਧ ਜੋੜਨ ਨਾਲ ਕੁੱਲ ਪ੍ਰਤਿਰੋਧ R ਹੈ, ਤਾਂ

R = r1 + r
= 2Ω + 2Ω
∴ R = 4Ω

(b) ਕੁੱਲ ਤਿਰੋਧ 1Ω ਪ੍ਰਾਪਤ ਕਰਨ ਲਈ ਸੰਯੋਜਨ-1Ω ਦਾ ਕੁੱਲ ਪ੍ਰਤਿਰੋਧ ਪ੍ਰਾਪਤ ਕਰਨ ਲਈ r1 = 2Ω, r2 = 3Ω ਅਤੇ r3 = 6Ω ਨੂੰ ਸਮਾਨਾਂਤਰ ਵਿੱਚ ਜੋੜਨਾ ਹੋਵੇਗਾ ।

ਮੰਨ ਲਓ ਕੁੱਲ ਤਿਰੋਧ R ਹੈ, ਤਾਂ ਸਮਾਨਾਂਤਰ ਸੰਯੋਜਨ ਦੇ ਸੂਤਰ ਤੋਂ

∴         R = 1Ω

ਪ੍ਰਸ਼ਨ 18. 4Ω, 8Ω, 12Ω ਅਤੇ 24Ω ਪ੍ਰਤਿਰੋਧ ਦੀਆਂ ਚਾਰ ਕੁੰਡਲੀਆਂ ਨੂੰ ਜੋੜਨ ਤੇ (a) ਅਧਿਕਤਮ (b) ਨਿਊਨਤਮ ਪ੍ਰਤਿਰੋਧ ਕਿੰਨਾ ਪ੍ਰਾਪਤ ਕੀਤਾ ਜਾ ਸਕਦਾ ਹੈ ?
ਹੱਲ :
(a) ਅਧਿਕਤਮ ਪ੍ਰਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ – ਜੇਕਰ ਇਨ੍ਹਾਂ ਚਹੁੰ ਤਿਰੋਧਕਾਂ ਨੂੰ ਲੜੀਬੱਧ ਜੋੜਿਆ ਜਾਵੇ ਤਾਂ ਅਧਿਕਤਮ ਕੁੱਲ ਪ੍ਰਤਿਰੋਧ ਪ੍ਰਾਪਤ ਹੋਵੇਗਾ ।
RS = r1 + r2 + r3 + r4
= 4Ω + 8Ω + 12Ω + 24Ω
= 48Ω  ਉੱਤਰ

(b) ਨਿਊਨਤਮ ਪ੍ਰਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ ਵਿਵਸਥਾ – ਜੇਕਰ ਦਿੱਤੇ ਗਏ ਚਹੁੰ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਵਿਚ ਜੋੜਿਆ ਜਾਵੇ ਤਾਂ ਨਿਊਨਤਮ ਕੁੱਲ ਪ੍ਰਤਿਰੋਧ ਪ੍ਰਾਪਤ ਹੋਵੇਗਾ ।

∴                        Rp = 2Ω    ਉੱਤਰ

ਪ੍ਰਸ਼ਨ 19. ਬਿਜਲੀ ਲੰਘਾਉਣ ਨਾਲ ਕਿਸੇ ਬਿਜਲਈ ਹੀਟਰ ਦੀ ਡੋਰੀ ਕਿਉਂ ਨਹੀਂ ਚਮਕਦੀ ਜਦੋਂ ਕਿ ਉਸ ਦੀ ਕੁੰਡਲੀ ਚਮਕਦੀ ਹੈ ?
ਉੱਤਰ-
ਅਸੀਂ ਜਾਣਦੇ ਹਾਂ, H = I2Rt
⇒ H = R
ਤਾਪਨ ਕੁੰਡਲੀ ਦਾ ਉੱਚ ਪ੍ਰਤਿਰੋਧ ਹੁੰਦਾ ਹੈ ਜਿਸ ਕਾਰਨ ਅਧਿਕ ਬਿਜਲਈ ਊਰਜਾ, ਤਾਪ ਊਰਜਾ ਵਿੱਚ ਪਰਿਵਰਤਿਤ ਹੋ ਜਾਂਦੀ ਹੈ ਜਿਸ ਕਾਰਨ ਤਾਪਨ ਕੁੰਡਲੀ ਚਮਕਣ ਲੱਗ ਪੈਂਦੀ ਹੈ। ਦੂਜੇ ਪਾਸੇ ਬਿਜਲਈ ਹੀਟਰ ਦੀ ਡੋਰੀ ਦਾ ਤਿਰੋਧ ਬਹੁਤ ਘੱਟ ਹੁੰਦਾ ਹੈ ਜਿਸ ਕਰਕੇ ਉਹ ਨਹੀਂ ਚਮਕਦੀ ਹੈ ।

ਪ੍ਰਸ਼ਨ 20. ਇੱਕ ਘੰਟੇ ਵਿੱਚ 50v. ਦੇ ਪੁਟੈਂਸ਼ਲ ਅੰਤਰ ਤੇ 96000 ਕੂਲਾਂਮ ਚਾਰਜ ਭੇਜਣ ਨਾਲ ਉਤਪੰਨ ਹੁੰਦੇ ਤਾਪ ਦੀ ਗਣਨਾ ਕਰੋ ।
ਹੱਲ :
ਦਿੱਤਾ ਹੈ, Q = 96000 ਕੂਲਾਮ
t = 1 ਘੰਟਾ
= 60 × 60 ਸੈਕਿੰਡ
V = 50 ਵੋਲਟ
H = Q × V
= 96000 × 50
= 4.825 × 106 ਜੂਲ
= 4.825 × 103 ਕਿਲੋ-ਜੂਲ ਉੱਤਰ

ਪ੍ਰਸ਼ਨ 21. 20Ω ਤਿਰੋਧ ਦੀ ਕੋਈ ਬਿਜਲਈ ਐੱਸ 5A ਬਿਜਲਈ ਧਾਰਾ ਲੈਂਦੀ ਹੈ।30s ਵਿੱਚ ਉਤਪੰਨ ਤਾਪ ਦੀ ਗਣਨਾ ਕਰੋ ।
ਹੱਲ :
ਦਿੱਤਾ ਹੈ, ਤਿਰੋਧ (R) = 20Ω
ਬਿਜਲਈ ਧਾਰਾ (I) = 5A
ਸਮਾਂ (t) = 30s
ਉਤਪੰਨ ਹੋਈ ਊਰਜਾ (H) = ?
ਅਸੀਂ ਜਾਣਦੇ ਹਾਂ, ਉਤਪੰਨ ਹੋਈ ਤਾਪ ਊਰਜਾ (H) = I2Rt
= (5)2 × 20 × 30
= 25 × 20 × 30 J
= 15000 J (ਜੂਲ)
= 1.5 × 104 J   ਉੱਤਰ

ਪ੍ਰਸ਼ਨ 22. ਬਿਜਲਈ ਧਾਰਾ ਦੁਆਰਾ ਦਿੱਤੀ ਊਰਜਾ ਦੀ ਦਰ ਦਾ ਨਿਰਧਾਰਨ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਬਿਜਲਈ ਧਾਰਾ ਦੁਆਰਾ ਦਿੱਤੀ ਊਰਜਾ ਦੀ ਦਰ ਦਾ ਨਿਰਧਾਰਨ ਬਿਜਲਈ ਸਮਰੱਥਾ (ਸ਼ਕਤੀ ਦੁਆਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 23. ਇੱਕ ਬਿਜਲਈ ਮੋਟਰ 220v ਦੇ ਬਿਜਲਈ ਸਰੋਤ ਤੋਂ 5.0 A ਬਿਜਲਈ ਧਾਰਾ ਲੈਂਦੀ ਹੈ। ਮੋਟਰ ਦੀ ਸ਼ਕਤੀ ਨਿਰਧਾਰਿਤ ਕਰੋ ਅਤੇ 2 ਘੰਟੇ ਵਿੱਚ ਮੋਟਰ ਦੁਆਰਾ ਖ਼ਪਤ ਊਰਜਾ ਦੀ ਗਣਨਾ ਕਰੋ ।
ਹੱਲ :
ਦਿੱਤਾ ਹੈ, ਬਿਜਲਈ ਧਾਰਾ (I) = 5.0 A
ਬਿਜਲਈ ਪੁਟੈਂਸ਼ਲ ਅੰਤਰ (V) = 220 V
ਸਮਾਂ (t) = 2 ਘੰਟੇ
= 2 × 60 × 60 ਸੈਕਿੰਡ
ਮੋਟਰ ਦੀ ਸ਼ਕਤੀ (P) = V × I
ਖ਼ਪਤ ਹੋਈ ਊਰਜਾ (E) = ?
ਅਸੀਂ ਜਾਣਦੇ ਹਾਂ, ਸ਼ਕਤੀ (P) = V × I
= 220 × 5
= 1100 W (ਵਾਟ) ਉੱਤਰ
2 ਘੰਟੇ ਵਿੱਚ ਖ਼ਪਤ ਹੋਈ ਊਰਜਾ (E) = P × t
= 1100 ਵਾਟ × 2 ਘੰਟੇ
= 2200 ਵਾਟ ਘੰਟੇ (Wh)
= 2.2 ਕਿਲੋਵਾਟ ਘੰਟਾ (Kwh) ਉੱਤਰ

PSEB 10th Class Science Guide ਬਿਜਲੀ Textbook Questions and Answers

ਪ੍ਰਸ਼ਨ 1. ਪ੍ਰਤਿਰੋਧ R ਦੇ ਕਿਸੇ ਤਾਰ ਦੇ ਟੁਕੜੇ ਨੂੰ ਪੰਜ ਬਰਾਬਰ ਭਾਗਾਂ ਵਿੱਚ ਕੱਟਿਆ ਗਿਆ ਹੈ। ਇਨ੍ਹਾਂ ਟੁਕੜਿਆਂ ਨੂੰ ਫਿਰ ਸਮਾਨਾਂਤਰ ਵਿੱਚ ਜੋੜਿਆ ਗਿਆ ਹੈ ਜੇਕਰ ਸੰਯੋਗ ਦਾ ਡੁੱਲ-ਪ੍ਰਤਿਰੋਧ R’ ਹੈ ਤਾਂ R/R ਅਨੁਪਾਤ ਦਾ ਮਾਨ ਹੈ :
(a) 1/25
(b) 1/5
(c) 5
(d) 25.
ਹੱਲ :
ਹਰੇਕ ਕੱਟੇ ਹੋਏ ਭਾਗ ਦਾ ਪ੍ਰਤਿਰੋਧ R/5 ਹੋਵੇਗਾ
ਤਿਰੋ
∴                   R1 = R2 = R3 = R4 = R5 = R/5
ਪੰਜਾਂ ਕੱਟੇ ਹੋਏ ਟੁਕੜਿਆਂ ਨੂੰ ਸਮਾਨਾਂਤਰ ਵਿੱਚ ਜੋੜਨ ਤੇ


∴ ਸਹੀ ਉੱਤਰ (d) 25 ਹੈ ।

ਪ੍ਰਸ਼ਨ 2. ਹੇਠ ਲਿਖਿਆਂ ਵਿੱਚੋਂ ਕਿਹੜਾ ਪਦ ਬਿਜਲਈ ਸਰਕਟ ਵਿੱਚ ਬਿਜਲਈ ਸ਼ਕਤੀ ਨੂੰ ਨਹੀਂ ਦਰਸਾਉਂਦਾ ?
(a) I2R
(b) IR2
(c) VI
(d) V2/R.
ਹੱਲ :
ਬਿਜਲਈ ਸ਼ਕਤੀ P = V × I

ਸਿਰਫ਼ IR2 ਬਿਜਲਈ ਸਰਕਟ ਵਿੱਚ ਬਿਜਲਈ ਸ਼ਕਤੀ ਨੂੰ ਨਹੀਂ ਦਰਸਾਉਂਦਾ ਹੈ ।
∴ ਸਹੀ ਉੱਤਰ ਹੋਵੇਗਾ (b) IR2

ਪ੍ਰਸ਼ਨ 3. ਕਿਸੇ ਬਿਜਲਈ ਬੱਲਬ ਉੱਤੇ 220 V ਅਤੇ 100 ਅੰਕਿਤ ਹੈ। ਜਦੋਂ ਇਸਨੂੰ 110V ਉੱਤੇ ਚਾਲੂ ਕਰਦੇ ਹਨ ਤਾਂ ਇਸ ਦੁਆਰਾ ਵਰਤੀ ਸ਼ਕਤੀ ਹੋਵੇਗੀ :
(a) 100W
(b) 75W
(c) 50W
(d) 25 W.

∴ ਦੂਜੀ ਅਵਸਥਾ ਵਿੱਚ 110v ਤੇ ਚਾਲੂ ਕਰਨ ਨਾਲ ਬੱਲਬ ਦੁਆਰਾ ਖ਼ਪਤ ਕੀਤੀ ਗਈ ਸ਼ਕਤੀ

ਇਸ ਲਈ ਸਹੀ ਉੱਤਰ (d) 25 ਹੈ ।

ਪ੍ਰਸ਼ਨ 4. ਦੋ ਚਾਲਕ ਤਾਰਾਂ ਜਿਨ੍ਹਾਂ ਦੇ ਪਦਾਰਥ, ਲੰਬਾਈ ਅਤੇ ਵਿਆਸ ਬਰਾਬਰ ਹਨ ਕਿਸੇ ਬਿਜਲਈ ਸਰਕਟ ਵਿੱਚ ਜਿਸਦੇ ਸਿਰਿਆਂ ਤੇ ਟੈਂਸ਼ਲ ਅੰਤਰ ਉਹੀ ਹੋਵੇ, ਪਹਿਲਾਂ ਲੜੀ ਵਿੱਚ ਅਤੇ ਫਿਰ ਸਮਾਨਾਂਤਰ ਵਿੱਚ ਜੋੜੀਆਂ ਗਈਆਂ । ਲੜੀ ਅਤੇ ਸਮਾਨਾਂਤਰ ਸੰਯੋਗ ਵਿੱਚ ਉਤਪੰਨ ਤਾਪ ਦਾ ਅਨੁਪਾਤ ਹੋਵੇਗਾ :
(a) 1 : 2
(b) 2 : 1
(c) 1 : 4
(d) 4 : 1.
ਹੱਲ : ਕਿਉਂਕਿ ਸਾਰੇ ਚਾਲਕ ਇੱਕ ਸਮਾਨ ਪਦਾਰਥ, ਲੰਬਾਈ ਅਤੇ ਵਿਆਸ ਦੇ ਹਨ, ਇਸ ਲਈ ਸਾਰਿਆਂ ਦਾ ਪ੍ਰਤਿਰੋਧ ਬਰਾਬਰ ਹੋਵੇਗਾ। ਮੰਨ ਲਓ ਇਹ R ਹੈ।
ਦੋਨਾਂ ਚਾਲਕ ਤਾਰਾਂ ਨੂੰ ਲੜੀਕਮ ਵਿੱਚ ਸੰਯੋਜਿਤ ਕਰਨ ‘ਤੇ ਪ੍ਰਤਿਰੋਧ Rs = R + R = 2R
ਦੋਨਾਂ ਚਾਲਕ ਤਾਰਾਂ ਨੂੰ ਸਮਾਨਾਂਤਰ ਕ੍ਰਮ ਵਿੱਚ ਸੰਯੋਜਿਤ ਕਰਨ ‘ਤੇ ਪ੍ਰਤਿਰੋਧ
ਲੜੀਕਮ ਵਿੱਚ ਸੰਯੋਜਿਤ ਹੋਣ ‘ਤੇ ਉਤਪੰਨ ਹੋਇਆ ਤਾਪ H1 =
ਸਮਾਨਾਂਤਰ ਕੂਮ ਵਿੱਚ ਸੰਯੋਜਿਤ ਹੋਣ ‘ਤੇ ਉਤਪੰਨ ਹੋਇਆ ਤਾਪ H2 =
ਜੇਕਰ ਪੁਟੈਂਸ਼ਲ ਅੰਤਰ V ਹੈ ਤਾਂ ਦੋਨਾਂ ਸੰਯੋਜਨਾਂ ਵਿੱਚ ਉਤਪੰਨ ਤਾਪ ਦਾ ਅਨੁਪਾਤ

ਇਸ ਲਈ ਸਹੀ ਉੱਤਰ (c) 1 : 4 ਹੈ ।

ਪ੍ਰਸ਼ਨ 5. ਕਿਸੇ ਬਿਜਲਈ ਸਰਕਟ ਵਿੱਚ ਦੋ ਬਿੰਦੂਆਂ ਦੇ ਵਿੱਚ ਪੁਟੈਂਸ਼ਲ ਅੰਤਰ ਮਾਪਣ ਲਈ ਵੋਲਟਮੀਟਰ ਨੂੰ ਕਿਸ ਪ੍ਰਕਾਰ ਜੋੜਿਆ ਜਾਂਦਾ ਹੈ ?
ਉੱਤਰ-
ਕਿਸੇ ਬਿਜਲਈ ਸਰਕਟ ਦੇ ਦੋ ਬਿੰਦੂਆਂ ਵਿੱਚ ਪੁਟੈਂਸ਼ਲ ਅੰਤਰ ਮਾਪਣ ਲਈ ਵੋਲਟਮੀਟਰ ਨੂੰ ਦੋ ਬਿੰਦੂਆਂ ਵਿਚਲੇ ਸਮਾਨਅੰਤਰ ਵਿੱਚ ਜੋੜਿਆ ਜਾਂਦਾ ਹੈ ।

ਪ੍ਰਸ਼ਨ 6. ਇੱਕ ਤਾਂਬੇ ਦੀ ਤਾਰ ਦਾ ਵਿਆਸ 0.5 mm ਅਤੇ ਪ੍ਰਤਿਰੋਧਕਤਾ 1.6 × 10-8Ωm ਹੈ। 10Ω ਪ੍ਰਤਿਰੋਧ ਦਾ ਪ੍ਰਤਿਰੋਧਕ ਬਣਾਉਣ ਲਈ ਕਿੰਨੀ ਲੰਬੀ ਤਾਰ ਦੀ ਜ਼ਰੂਰਤ ਹੋਵੇਗੀ ? ਜੇਕਰ ਇਸ ਤੋਂ ਦੁੱਗਣੇ ਵਿਆਸ ਦੀ ਤਾਰ ਲਈ ਜਾਵੇ ਤਾਂ ਪ੍ਰਤਿਰੋਧ ਵਿੱਚ ਕੀ ਅੰਤਰ ਆਵੇਗਾ ?
ਹੱਲ :
ਦਿੱਤਾ ਹੈ, ਤਾਰ ਦੀ ਪ੍ਰਤਿਰੋਧਕਤਾ (ρ) = 1.6 × 10-8Ωm
ਤਾਰ ਦਾ ਪ੍ਰਤਿਰੋਧ (R) = 10Ω
ਤਾਰ ਦਾ ਵਿਆਸ (2r) = 0.5 mm
= 5 × 10-4m
∴       ਤਾਰ ਦਾ ਅਰਧ-ਵਿਆਸ (r) = 25 × 10-4 m
ਤਾਰ ਦੇ ਪਰਿਖੇਤਰ ਕਾਟ ਦਾ ਖੇਤਰਫਲ (A) = πr2
= 3.14 × (2.5 × 10-4)2 m2
= 19.625 × 10-8 m2
∴                              ਸੂਤਰ R = ρ l/A ਤੋਂ
ਤਾਰ ਦੀ ਲੰਬਾਈ (l) = R×A/ρ
= 10×19.625×10-8/1.6×10-8
= 12.26 × 103 m
= 12260m ਉੱਤਰ
ਵਿਆਸ ਦੁੱਗਣਾ ਕਰਨ ਨਾਲ ਤਾਰ ਦਾ ਅਰਧ-ਵਿਆਸ ਵੀ ਦੁਗਣਾ ਅਤੇ ਪਰਿਖੇਤਰ ਕਾਟ ਦਾ ਖੇਤਰਫਲ (A = πr2). ਚੌਗੁਣਾ ਹੋ ਜਾਵੇਗਾ ।
∴                  R ∝ 1/A
∴ ਖੇਤਰਫਲ ਚੌਗੁਣਾ ਹੋਣ ਕਾਰਨ ਤਾਰ ਦਾ ਪ੍ਰਤਿਰੋਧ 1/4 ਰਹਿ ਜਾਏਗਾ।
ਅਰਥਾਤ ਪ੍ਰਤਿਰੋਧ R’ = 1/4 R
= 1/4 × 10
= 2.5Ω ਉੱਤਰ

ਪ੍ਰਸ਼ਨ 7. ਕਿਸੇ ਤਿਰੋਧਕ ਦੇ ਸਿਰਿਆਂ ਤੇ ਪੁਟੈਂਸ਼ਲ ਅੰਤਰ vਦੇ ਭਿੰਨ ਮਾਨਾਂ ਲਈ ਉਸ ਤੋਂ ਪ੍ਰਭਾਵਿਤ ਬਿਜਲਈ ਧਾਰਾਵਾਂ V ਦੇ ਸੰਗਤ ਮਾਨ ਹੇਠ ਦਿੱਤੇ ਗਏ
ਹਨ :

V ਅਤੇ I ਦੇ ਵਿੱਚ ਗ੍ਰਾਫ਼ ਖਿੱਚ ਕੇ ਇਸ ਪ੍ਰਤਿਰੋਧਕ ਦਾ ਤਿਰੋਧ ਗਿਆਤ ਕਰੋ ।
ਹੱਲ : ਲੋੜੀਂਦੇ ਗ੍ਰਾਫ਼ ਦੇ ਲਈ ਨਾਲ ਦਿੱਤਾ ਹੋਇਆ ਚਿੱਤਰ ਵੇਖੋ ।

ਪ੍ਰਤਿਰੋਧਕ ਦਾ ਪ੍ਰਤਿਰੋਧ = ਗ੍ਰਾਫ਼ ਦੀ ਢਲਾਨ
ਅਰਥਾਤ R = ΔV/ΔI
ਦਿੱਤੇ ਹੋਏ ਅੰਕੜਿਆਂ ਤੋਂ
V1 = 3.4V, V2 = 10.2 V
ਸੰਗਤ I1 = 1.0A, I2 = 3.4
∴              ΔV = V2 – V1
= 10.2 – 3.4
= 6.8V
ਅਤੇ ΔI = I2 – I1
= 3.0A – 1.0A
= 2.0 A
∴    ਪ੍ਰਤਿਰੋਧ R = ΔV/ΔI
= 6.8 V/2.0 A
= 3.4Ω  ਉੱਤਰ

ਪ੍ਰਸ਼ਨ 8. ਕਿਸੇ ਅਗਿਆਤ ਪ੍ਰਤਿਰੋਧਕ ਦੇ ਸਿਰਿਆਂ ਤੇ 12V ਦੀ ਬੈਟਰੀ ਜੋੜਨ ਤੇ ਸਰਕਟ ਵਿੱਚ 2.5mA ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ। ਤਿਰੋਧਕ ਦੇ ਪ੍ਰਤਿਰੋਧ ਦੀ ਗਣਨਾ ਕਰੋ ।
ਹੱਲ : ਦਿੱਤਾ ਹੈ, ਪੁਟੈਂਸ਼ਲ ਅੰਤਰ V = 12V
ਪ੍ਰਵਾਹਿਤ ਧਾਰਾ I = 2.5 mA
= 2.5 × 10-3 A
ਪ੍ਰਤਿਰੋਧਕ ਦਾ ਪ੍ਰਤਿਰੋਧ R = V/I
= 12/2.5×10-3
= 12×10-3/2.5
= 4.8 × 103
= 4.8KΩ  ਉੱਤਰ

ਪ੍ਰਸ਼ਨ 9. 9V ਦੀ ਬੈਟਰੀ ਨੂੰ 0.2Ω, 0.3Ω, 0.4Ω, 0.5Ω ਅਤੇ 12Ω ਪ੍ਰਤਿਰੋਧਕਾਂ ਨਾਲ ਲੜੀ ਵਿੱਚ ਜੋੜਿਆ ਗਿਆ ਹੈ। 12Ω ਦੇ ਤਿਰੋਧਕ ਵਿੱਚ ਕਿੰਨੀ ਬਿਜਲਈ ਧਾਰਾ ਪ੍ਰਵਾਹਿਤ ਹੋਵੇਗੀ ?
ਹੱਲ :
ਦਿੱਤਾ ਹੈ, R1 = 0.2Ω, R2 = 0.3Ω, R3 = 0.4Ω, R4 = 0.5Ω, R5 = 12Ω
ਲੜੀ ਸੰਯੋਜਨ ਦਾ ਕੁੱਲ ਪ੍ਰਤਿਰੋਧ R = R1 + R2 + R3 + R4 + R5
= 0.2 + 0.3 + 0.4 + 0.5 + 12
= 13.4Ω
∴ ਬਿਜਲਈ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਕੁੱਲ ਧਾਰਾ I = V/R
= 9V/13.4Ω
= 0.67A
ਲੜੀ ਸੰਯੋਜਨ ਵਿੱਚ ਹਰੇਕ ਪ੍ਰਤਿਰੋਧ ਵਿੱਚੋਂ 0.67A ਦੀ ਧਾਰਾ ਹੀ ਪ੍ਰਵਾਹਿਤ ਹੋਵੇਗੀ।
∴ 12Ω ਦੇ ਤਿਰੋਧਕ ਵਿੱਚ ਪ੍ਰਵਾਹਿਤ ਹੋਣ ਵਾਲੀ ਧਾਰਾ = 0.67A ਉੱਤਰ

ਪ੍ਰਸ਼ਨ 10. 176Ω ਪ੍ਰਤਿਰੋਧ ਦੇ ਕਿੰਨੇ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜਿਆ ਜਾਵੇ ਤਾਂ ਕਿ 220v ਦੇ ਬਿਜਲਈ ਸਰੋਤ ਤੋਂ 5A ਬਿਜਲਈ ਧਾਰਾ ਪ੍ਰਵਾਹਿਤ ਹੋਵੇ ।
ਹੱਲ :
ਦਿੱਤਾ ਹੈ, ਸਰੋਤ ਦਾ ਪੁਟੈਂਸ਼ਲ ਅੰਤਰ V = 220 V
ਪ੍ਰਵਾਹਿਤ ਬਿਜਲਈ ਧਾਰਾ ਦੀ ਮਾਤਰਾ I = 5A
∴          ਸੰਯੋਜਨ ਦਾ ਤੁੱਲ-ਪ੍ਰਤਿਰੋਧ R = V/I
= 220V/5A
ਜਾਂ                                          R = 44Ω
R1 = R2 = R3 ……………….. = Rn = 176Ω
ਮੰਨ ਲਓ ਅਜਿਹੇ n ਪ੍ਰਤਿਰੋਧਕ ਸਮਾਨਾਂਤਰ ਜੋੜੇ ਗਏ ਹਨ, ਤਾਂ

 = 176/44 = 4
ਇਸ ਲਈ 4 ਪ੍ਰਤਿਰੋਧਕ ਹੀ ਸਮਾਨਾਂਤਰ ਜੋੜੇ ਜਾਣਗੇ । ਉੱਤਰ

ਪ੍ਰਸ਼ਨ 11. ਇਹ ਦਰਸਾਓ ਕਿ ਤੁਸੀਂ 6Ω ਪ੍ਰਤਿਰੋਧ ਦੇ ਤਿੰਨ ਪ੍ਰਤਿਰੋਧਕਾਂ ਨੂੰ ਕਿਸ ਪ੍ਰਕਾਰ ਜੋੜੋਗੇ ਕਿ ਸੰਯੋਗ ਦਾ ਤਿਰੋਧ : (i) 9Ω (ii) 4Ω ਹੋਵੇ।
ਹੱਲ :
(i) 9Ω ਦਾ ਪ੍ਰਤਿਰੋਧ ਪ੍ਰਾਪਤ ਕਰਨ ਲਈ ਪਹਿਲੇ ਦੋ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਵਿੱਚ ਅਤੇ ਤੀਸਰੇ ਪ੍ਰਤਿਰੋਧ ਨੂੰ ਇਸ ਸੰਯੋਜਨ ਨਾਲ ਲੜੀ ਵਿੱਚ ਜੋੜਨਾ ਹੋਵੇਗਾ ।

ਮੰਨ ਲਓ ਸਮਾਨਾਂਤਰ ਸੰਯੋਗ ਦਾ ਪ੍ਰਤਿਰੋਧ R ਹੈ ।

ਇਹ 3Ω ਦਾ ਤੁੱਲ-ਪ੍ਰਤਿਰੋਧ, 6Ω ਦੇ ਤੀਸਰੇ ਪ੍ਰਤਿਰੋਧ ਨਾਲ ਲੜੀ ਵਿੱਚ ਜੁੜ ਕੇ ਕੁੱਲ ਪ੍ਰਤਿਰੋਧ = r3 + R
= 6Ω + 3Ω
= 92 ਹੋ ਜਾਵੇਗਾ ਉੱਤਰ

(ii) ਸੰਯੋਜਨ ਦਾ ਤੁੱਲ-ਪ੍ਰਤਿਰੋਧ 4Ω ਪ੍ਰਾਪਤ ਕਰਨ ਲਈ ਪਹਿਲੇ 6Ω ਦੇ ਦੋ ਪ੍ਰਤਿਰੋਧਕਾਂ ਨੂੰ ਲੜੀ ਵਿੱਚ ਜੋੜਨਾ ਹੋਵੇਗਾ ਅਤੇ ਉਸ ਤੋਂ ਬਾਅਦ ਇਸ ਨਾਲ ਤੀਸਰਾ ਤਿਰੋਧਕ ਸਮਾਨਾਂਤਰ ਜੋੜਿਆ ਜਾਵੇਗਾ ।

6Ω ਤੇ 6Ω ਦੇ ਦੋ ਪ੍ਰਤਿਰੋਧਕਾਂ ਨੂੰ ਲੜੀ ਵਿੱਚ ਜੋੜਨ ਤੇ
ਸੰਯੋਜਨ ਦਾ ਤੁੱਲ-ਪ੍ਰਤਿਰੋਧ    R = r1 + r2
= 6 + 6
= 12Ω ਹੋਵੇਗਾ l
ਇਹ 12Ω ਦਾ ਪ੍ਰਤਿਰੋਧ ਤੀਸਰੇ 6Ω ਦੇ ਪ੍ਰਤਿਰੋਧ ਨਾਲ ਸਮਾਨਅੰਤਰ ਵਿੱਚ ਜੋੜਨ ਨਾਲ ਕੁੱਲ ਪ੍ਰਤਿਰੋਧ R’ ਪ੍ਰਾਪਤ ਹੋਵੇਗਾ ।

∴ R’ = 4Ω  ਉੱਤਰ

ਪ੍ਰਸ਼ਨ 12. 220 v ਦੀ ਬਿਜਲਈ ਲਾਇਨ ਉੱਤੇ ਉਪਯੋਗ ਕੀਤੇ ਜਾਣ ਵਾਲੇ ਬਹੁਤ ਸਾਰੇ ਬਲਬਾਂ ਨੂੰ 10W ਅੰਕਿਤ ਕੀਤਾ ਗਿਆ ਹੈ। ਜੇਕਰ 220v ਲਾਇਨ ਵਿੱਚ ਅਨੁਮਾਨਤ ਅਧਿਕਤਮ ਬਿਜਲਈ ਧਾਰਾ 5A ਹੈ ਤਦ ਇਸ ਲਾਇਨ ਦੀਆਂ ਦੋ ਤਾਰਾਂ ਵਿੱਚ ਕਿੰਨੇ ਬੱਲਬ ਸਮਾਨਾਂਤਰ ਵਿੱਚ ਜੋੜੇ ਜਾ ਸਕਦੇ ਹਨ ?
ਹੱਲ :
ਮੰਨ ਲਓ n ਬੱਲਦਾਂ ਨੂੰ ਸਮਾਨਾਂਤਰ ਵਿੱਚ ਜੋੜਿਆ ਹੈ,
ਤਾਂ ਬਿਜਲਈ ਸਰਕਟ ਦੀ ਸ਼ਕਤੀ   P = n × ਇੱਕ ਬੱਲਬ ਦੀ ਸ਼ਕਤੀ
= n × 10
= 10n ਵਾਟ (W)
ਦਿੱਤਾ ਹੈ,                        V = 220V
I = 5A
P = V × I ਤੋਂ
10n = 220 × 5
∴                                        n = 220×5/10
= 110
ਅਰਥਾਤ 110 ਬੱਲਦਾਂ ਨੂੰ ਸਮਾਨਾਂਤਰ ਵਿੱਚ ਜੋੜਿਆ ਜਾ ਸਕਦਾ ਹੈ

ਪ੍ਰਸ਼ਨ 13. ਇੱਕ ਬਿਜਲਈ ਭੱਠੀ ਦੀ ਤਪਤ ਪਲੇਟ ਦੀਆਂ ਪ੍ਰਤਿਰੋਧਕ ਕੁੰਡਲੀਆਂ A ਅਤੇ B ਦੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਹਰ ਇੱਕ ਦਾ ਤਿਰੋਧ 24Ω ਹੈ। ਇਨ੍ਹਾਂ ਨੂੰ ਵੱਖ-ਵੱਖ ਲੜੀ ਵਿੱਚ ਜਾਂ ਸਮਾਨਾਂਤਰ ਵਿੱਚ ਜੋੜ ਕੇ ਉਪਯੋਗ ਕੀਤਾ ਜਾ ਸਕਦਾ ਹੈ। ਜੇਕਰ ਇਹ ਭੱਠੀ 220 V ਬਿਜਲਈ ਸਰੋਤ ਨਾਲ ਜੋੜੀ ਜਾਵੇ ਤਾਂ ਤਿੰਨਾਂ ਕੇਸਾਂ ਵਿੱਚ ਪ੍ਰਵਾਹਿਤ ਬਿਜਲਈ ਧਾਰਾਵਾਂ ਕੀ ਹਨ ?
ਹੱਲ :
ਦਿੱਤਾ ਹੈ, ਪੁਟੈਂਸ਼ਲ           V = 220 V
ਕੁੰਡਲੀਆਂ ਦਾ ਪ੍ਰਤਿਰੋਧ   R1 = R2 = 24Ω
ਪਹਿਲੀ ਅਵਸਥਾ ਵਿੱਚ-ਜਦੋਂ ਕਿਸੇ ਇੱਕ ਕੁੰਡਲੀ ਨੂੰ ਲਗਾਇਆ ਜਾਂਦਾ ਹੈ ਤਾਂ
ਕੁੱਲ ਤਿਰੋਧ
R = R1 = 24Ω
∴  ਪ੍ਰਵਾਹਿਤ ਬਿਜਲਈ ਧਾਰਾ I = V/R
= 220/24
= 9.17A  ਉੱਤਰ

ਦੂਜੀ ਅਵਸਥਾ ਵਿੱਚ – ਜਦੋਂ ਦੋਨਾਂ ਕੁੰਡਲੀਆਂ ਨੂੰ ਲੜੀਬੱਧ ਲਗਾਇਆ ਜਾਂਦਾ ਹੈ, ਤਾਂ
ਕੁੱਲ ਤਿਰੋਧ    R = R1 + R2
= 24 + 24 = 48Ω
ਲੜੀਬੱਧ ਵਿੱਚ ਜੁੜੀਆਂ ਹੋਈਆਂ ਕੁੰਡਲੀਆਂ ਵਿੱਚੋਂ ਪ੍ਰਵਾਹਿਤ ਧਾਰਾ I = V/R
220/48
= 4.58A ਉੱਤਰ

ਤੀਸਰੀ ਅਵਸਥਾ ਵਿੱਚ – ਜਦੋਂ ਕੁੰਡਲੀਆਂ ਨੂੰ ਸਮਾਨਾਂਤਰ ਜੋੜਿਆ ਜਾਂਦਾ ਹੈ, ਤਾਂ

 I = 18.3A ਉੱਤਰ

ਪ੍ਰਸ਼ਨ 14. ਹੇਠ ਲਿਖੇ ਸਰਕਟਾਂ ਵਿੱਚ ਹਰ ਇੱਕ ਵਿੱਚ 2Ω ਪ੍ਰਤਿਰੋਧਕ ਦੁਆਰਾ ਖਪਤ ਸ਼ਕਤੀਆਂ ਦੀ ਤੁਲਨਾ ਕਰੋ-
(i) 6V ਦੀ ਬੈਟਰੀ ਨਾਲ ਲੜੀ ਵਿੱਚ ਜੋੜੇ ਗਏ 1Ω ਅਤੇ 2Ω ਦੇ ਤਿਰੋਧਕ
(ii) 4V ਦੀ ਬੈਟਰੀ ਨਾਲ ਸਮਾਨਾਂਤਰ ਜੋੜੇ ਗਏ 12Ω ਅਤੇ 2Ω ਦੇ ਪ੍ਰਤਿਰੋਧਕ ॥
ਹੱਲ :
(i) ਦਿੱਤਾ ਹੈ, V = 6V
1Ω ਅਤੇ 2Ω ਦੇ ਲੜੀ ਸੰਯੋਜਨ ਦਾ ਪ੍ਰਤਿਰੋਧ          R = 1Ω + 2Ω
= 3Ω
ਬਿਜਲਈ ਸਰਕਟ ਵਿੱਚੋਂ ਗੁਜ਼ਰ ਰਹੀ ਬਿਜਲਈ ਧਾਰਾ I = V/R
= 6/3
∴                                                               I = 2A
ਲੜੀ ਵਿੱਚ ਜੋੜੇ ਗਏ ਹਰੇਕ ਪ੍ਰਤਿਰੋਧ ਵਿੱਚੋਂ 2A ਦੀ ਧਾਰਾ ਪ੍ਰਵਾਹਿਤ ਹੋਵੇਗੀ।
∴ 2Ω ਦੇ ਪ੍ਰਤਿਰੋਧਕ ਦੁਆਰਾ ਖ਼ਪਤ ਸ਼ਕਤੀ P1 = IR
= (2)2 × 2
= 4 × 2
∴                                                    P1 = 8 ਵਾਟ (W)

(ii) ∵ ਦੋਨੋਂ ਪ੍ਰਤਿਰੋਧ ਸਮਾਨਾਂਤਰ ਕੂਮ ਵਿੱਚ ਜੁੜੇ ਹੋਏ ਹਨ। ਇਸ ਲਈ ਹਰੇਕ ਪ੍ਰਤਿਰੋਧ ਦੇ ਸਿਰਿਆਂ ਵਿਚਾਲੇ ਇੱਕ ਸਮਾਨ ਪੁਟੈਂਸ਼ਲ ਅੰਤਰ 4V ਹੋਵੇਗਾ ।
∴ 2Ω ਦੇ ਪ੍ਰਤਿਰੋਧ ਦੁਆਰਾ ਖ਼ਪਤ ਹੋਈ ਸ਼ਕਤੀ P2 = V2/R
= (4)2/2
= 16/2
P2= 8 ਵਾਟ (W)
ਇਸ ਲਈ ਦੋਨਾਂ ਅਵਸਥਾਵਾਂ ਵਿੱਚ 2Ω ਪ੍ਰਤਿਰੋਧਕ ਵਿੱਚ ਇੱਕ ਸਮਾਨ ਸ਼ਕਤੀ ਖ਼ਰਚ ਹੋਵੇਗੀ ।

ਪ੍ਰਸ਼ਨ 15. ਦੋ ਬਿਜਲਈ ਲੈਂਪ ਜਿਨ੍ਹਾਂ ਵਿੱਚੋਂ ਇੱਕ ਤੇ 100w; 220V ਅੰਕਿਤ ਹੈ ਅਤੇ ਦੂਜੇ ਤੇ 60W, 220V ਹੈ, ਬਿਜਲਈ ਮੁੱਖ ਲਾਇਨ ਨਾਲ ਸਮਾਨਾਂਤਰ ਵਿੱਚ ਜੋੜੇ ਗਏ ਹਨ। ਜੇਕਰ ਬਿਜਲੀ ਦੀ ਪੂਰਤੀ ਦੀ ਵੋਲਟਤਾ 220 V ਹੈ ਤਾਂ ਬਿਜਲੀ ਦੀ ਮੁੱਖ ਲਾਇਨ ਤੋਂ ਕਿੰਨੀ ਧਾਰਾ ਲਈ ਜਾਂਦੀ ਹੈ ?
ਹੱਲ :
ਪਹਿਲੇ ਬਿਜਲਈ ਲੈਂਪ ਲਈ, ਟੈਂਸ਼ਲ ਅੰਤਰ V1 = 220 V,
ਲੈਂਪ ਦੀ ਸ਼ਕਤੀ P1 = 100W

∵ ਲਾਇਨ ਵੋਲਟਤਾ V = 220V
∴ ਲਾਇਨ ਤੋਂ ਲਈ ਜਾਣ ਵਾਲੀ ਬਿਜਲਈ ਧਾਰਾ I = V/R
220/302.5
∴ I = 0.73A  ਉੱਤਰ

ਪ੍ਰਸ਼ਨ 16. ਕਿਸ ਵਿੱਚ ਵਧੇਰੇ ਬਿਜਲਈ ਊਰਜਾ ਵਰਤੀ ਜਾਂਦੀ ਹੈ :
250W ਦਾ ਟੀ. ਵੀ. ਸੈਂਟ (TV) ਜੋ ਇੱਕ ਘੰਟੇ ਤੱਕ ਚਲਾਇਆ ਜਾਂਦਾ ਹੈ ਜਾਂ 1200W ਦਾ ਬਿਜਲਈ ਟੋਸਟਰ ਜੋ 10 ਮਿੰਟ ਲਈ ਚਲਾਇਆ ਜਾਂਦਾ ਹੈ ?
ਹੱਲ :
ਟੀ.ਵੀ. ਸੈਂਟ (TV) ਲਈ P1 = 250W
= 250 JS-1
t1 = 1h
= 60 × 60s
ਟੀ.ਵੀ. ਸੈਂਟ ਦੁਆਰਾ ਵਰਤੀ ਗਈ ਊਰਜਾ = P1 × t1
= 250 × (60 × 60)
= 900000 J
= 9 × 105 J                        …………… (i)
ਟੋਸਟਰ ਲਈ,                            P2 = 1200W
= 1200 JS-1
t2 = 10 ਮਿੰਟ
= 10 × 60s
ਟੋਸਟਰ ਦੁਆਰਾ ਵਰਤੀ ਗਈ ਊਰਜਾ     = P2 × t2
= 1200 × (10 × 60)
= 720000 J
= 7.2 × 105J                          ………..(ii)
ਸਮੀਕਰਨ (i) ਅਤੇ (ii) ਤੋਂ ਸਪੱਸ਼ਟ ਹੈ ਕਿ T.V. ਸੈਂਟ ਦੁਆਰਾ ਖ਼ਪਤ ਹੋਈ ਊਰਜਾ ਵੱਧ ਹੈ । ਉੱਤਰ

ਪ੍ਰਸ਼ਨ 17. 8Ω ਪ੍ਰਤਿਰੋਧ ਦਾ ਇੱਕ ਬਿਜਲਈ ਹੀਟਰ ਬਿਜਲਈ ਮੁੱਖ ਲਾਇਨ ਤੋਂ 2 ਘੰਟੇ ਤੱਕ 15A ਬਿਜਲਈ ਧਾਰਾ ਲੈਂਦਾ ਹੈ। ਹੀਟਰ ਵਿੱਚ ਉਤਪੰਨ ਤਾਪ ਦੀ ਦਰ ਦੀ ਗਣਨਾ ਕਰੋ।
ਹੱਲ :
ਦਿੱਤਾ ਹੈ,  R = 8 Ω
I = 15A
ਬਿਜਲਈ ਹੀਟਰ ਵਿਚ ਤਾਪ ਉਤਪੰਨ ਹੋਣ ਦੀ ਦਰ ਅਰਥਾਤ ਬਿਜਲਈ ਹੀਟਰ ਦੀ ਸ਼ਕਤੀ
P = I2R
= (15)2 × 8
= 225 × 8
= 1800 W

ਪ੍ਰਸ਼ਨ 18. ਹੇਠ ਲਿਖਿਆਂ ਦੀ ਵਿਆਖਿਆ ਕਰੋ :
(a) ਬਿਜਲੀ-ਲੈਂਪਾਂ ਦੇ ਫਿਲਾਮੈਂਟ ਦੇ ਨਿਰਮਾਣ ਵਿੱਚ ਇੱਕ ਮਾਤਰ ਟੰਗਸਟਨ ਦਾ ਹੀ ਉਪਯੋਗ ਕਿਉਂ ਕੀਤਾ ਜਾਂਦਾ ਹੈ ?
(b) ਬਿਜਲਈ ਤਾਪਨ ਯੰਤਰਾਂ ਜਿਵੇਂ ਕਿ ਬੈਂਡ ਟੋਸਟਰ ਅਤੇ ਬਿਜਲਈ ਪ੍ਰੈੱਸ ਦੇ ਚਾਲਕ ਸ਼ੁੱਧ ਧਾਤੁਆਂ ਦੇ ਸਥਾਨ ਤੇ ਮਿਸ਼ਰਤ ਧਾਤਾਂ ਦੇ ਕਿਉਂ ਬਣਾਏ ਜਾਂਦੇ ਹਨ ?
(c) ਘਰੇਲੂ ਬਿਜਲਈ ਸਰਕਟਾਂ ਵਿੱਚ ਲੜੀ ਸੰਯੋਜਨ ਦਾ ਉਪਯੋਗ ਕਿਉਂ ਨਹੀਂ ਕੀਤਾ ਜਾਂਦਾ ?
(d) ਇੱਕ ਤਾਰ ਦਾ ਪ੍ਰਤਿਰੋਧ ਉਸਦੀ ਪਰਿਖੇਤਰ ਕਾਟ ਦੇ ਖੇਤਰਫਲ ਵਿੱਚ ਪਰਿਵਰਤਨ ਨਾਲ ਕਿਸ ਪ੍ਰਕਾਰ ਬਦਲਦਾ ਹੈ ?
(e) ਬਿਜਲੀ ਸੰਚਾਰਣ ਦੇ ਲਈ ਕਾਪਰ ਅਤੇ ਐਲੂਮੀਨੀਅਮ ਦੀਆਂ ਤਾਰਾਂ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
(a) ਕਿਉਂਕਿ ਟੰਗਸਟਨ ਦੀ ਉੱਚ ਪ੍ਰਤਿਰੋਧਕਤਾ (5.2 × 10-8 ਓਹਮ-ਮੀਟਰ) ਹੈ ਅਤੇ ਟੰਗਸਟਨ ਦਾ ਪਿਘਲਾਓ ਦਰਜਾ ਵੀ ਹੋਰਨਾਂ ਧਾਤਾਂ ਦੀ ਤੁਲਨਾ ਵਿੱਚ ਬਹੁਤ ਉੱਚਾ (3400°C) ਹੈ, ਇਸ ਲਈ ਬਿਜਲਈ ਲੈਪਾਂ ਦੇ ਫਿਲਾਮੈਂਟ ਦੇ ਨਿਰਮਾਣ ਲਈ ਆਮ ਤੌਰ ਤੇ ਸਿਰਫ ਟੰਗਸਟਨ ਧਾਤੂ ਦਾ ਉਪਯੋਗ ਕੀਤਾ ਜਾਂਦਾ ਹੈ ।

(b) ਮਿਸ਼ਰਤ ਧਾਤਾਂ ਦੀ ਪ੍ਰਤਿਰੋਧਕਤਾ ਸ਼ੁੱਧ ਧਾਤੂਆਂ ਦੀ ਤੁਲਨਾ ਵਿੱਚ ਜ਼ਿਆਦਾ ਹੈ ਅਤੇ ਤਪ ਵੱਧਣ ਨਾਲ ਇਸ ਦੀ ਤਿਰੋਧਕਤਾ ਵਿੱਚ ਨਾਂ ਦੇ ਬਰਾਬਰ ਪਰਿਵਰਤਨ ਹੁੰਦਾ ਹੈ। ਇਸ ਤੋਂ ਛੁਟ ਮਿਸ਼ਰਤ ਧਾਤਾਂ ਦਾ ਆਕਸੀਕਰਨ ਵੀ ਬਹੁਤ ਘੱਟ ਹੁੰਦਾ ਹੈ ਜਿਸਦੇ ਪਰਿਣਾਮਸਰੂਪ ਮਿਸ਼ਰਤ ਧਾਤਾਂ ਤੋਂ ਬਣੇ ਚਾਲਕਾਂ ਦੀ ਉਮਰ ਸ਼ੁੱਧ ਧਾਤ ਚਾਲਕਾਂ ਦੀ ਉਮਰ ਦੀ ਤੁਲਨਾ ਤੋਂ ਵੱਧ ਹੁੰਦੀ ਹੈ। ਇਸੇ ਲਈ ਬੈਂਡ ਟੋਸਟਰ ਅਤੇ ਬਿਜਲਈ ਪੈਂਸਾਂ ਦੇ ਫ਼ਿਲਾਮੈਂਟ ਮਿਸ਼ਰਤ ਧਾਤਾਂ ਦੇ ਬਣਾਏ ਜਾਂਦੇ ਹਨ ।

(c) ਲੜੀਕਮ ਸੰਯੋਜਨ ਵਿੱਚ ਜਿਵੇਂ-ਜਿਵੇਂ ਹੋਰ ਪ੍ਰਤਿਰੋਧਕ ਜੁੜਦੇ ਹਨ, ਸਰਕਟ ਦਾ ਕੁੱਲ ਪ੍ਰਤਿਰੋਧ ਵੱਧਦਾ ਜਾਂਦਾ ਹੈ ਅਤੇ ਵੱਖ-ਵੱਖ ਪਤਿਰੋਧਕਾਂ ਦੇ ਸਿਰਿਆਂ ਵਿਚਕਾਰ ਪ੍ਰਾਪਤ ਪੁਟੈਂਸ਼ਲ ਘੱਟਦਾ ਜਾਂਦਾ ਹੈ। ਇਸ ਲਈ ਸਰਕਟ ਵਿਚ ਧਾਰਾ ਦੀ ਮਾਤਰਾ ਵੀ ਘੱਟ ਜਾਂਦੀ ਹੈ। ਜੇਕਰ ਘਰਾਂ ਨੂੰ ਪ੍ਰਕਾਸ਼ਿਤ ਕਰਨ ਲਈ ਲੜੀਮ ਵਿੱਚ ਵਿਵਸਥਾ ਕਰੀਏ ਤਾਂ ਸਰਕਟ ਵਿੱਚ ਜਿੰਨੇ ਜ਼ਿਆਦਾ ਲੈਂਪ ਸੰਯੋਜਿਤ ਹੋਣਗੇ, ਓਨਾ ਹੀ ਉਨ੍ਹਾਂ ਦਾ ਪ੍ਰਕਾਸ਼ ਘੱਟ ਜਾਵੇਗਾ। ਇਸ ਤੋਂ ਇਲਾਵਾ ਲੜੀਮ ਵਿਵਸਥਾ ਦੀ ਵਰਤੋਂ ਕਰਨ ਨਾਲ ਸਵਿੱਚ ਆਂਨ ਕਰਨ ਤੇ ਸਾਰੇ ਬਲਬ ਇੱਕੋ ਸਮੇਂ ਚਮਕਣਗੇ ਅਤੇ ਸਵਿੱਚ ਆਫ’ ਕਰਨ ਤੇ ਵੀ ਸਾਰੇ ਬਲਬ ਇਕੱਠੇ ਬੁਝ ਜਾਣਗੇ ਜਦੋਂ ਕਿ ਸਮਾਨੰਤਰ ਕੂਮ ਵਿਵਸਥਾ ਕਰਨ ਤੇ ਸੁਤੰਤਰਤਾ ਪੂਰਵਕ ਕਿਸੇ ਵੀ ਬਲਬ ਨੂੰ ਜਗਾਇਆ ਜਾਂ ਬੁਝਾਇਆ ਜਾ ਸਕਦਾ ਹੈ ।

(d) ਤਾਰ ਦਾ ਤਿਰੋਧ ਉਸਦੀ ਪਰਿਖੇਤਰ ਕਾਟ ਦੇ ਖੇਤਰਫਲ ਦੇ ਉਲਟ ਹੁੰਦਾ ਹੈ (R ∝ 1/A) ਅਰਥਾਤ ਮੋਟੀ ਤਾਰ ਦਾ ਪਰਿਖੇਤਰ ਕਾਟ ਦਾ ਖੇਤਰਫਲ ਵੱਧ ਹੋਵੇਗਾ ਅਤੇ ਉਸਦਾ ਪ੍ਰਤਿਰੋਧ ਘੱਟ ਹੋਵੇਗਾ ।

(e) ਬਿਜਲੀ ਦੇ ਸਭ ਤੋਂ ਵਧੀਆ ਚਾਲਕਾਂ ਵਿੱਚ ਪਹਿਲੀ ਥਾਂ ਤੇ ਚਾਂਦੀ, ਦੁਸਰੀ ਥਾਂ ਤੇ ਤਾਂਬਾ ਅਤੇ ਤੀਸਰੀ ਥਾਂ ਤੇ ਐਲੂਮੀਨੀਅਮ ਹੈ। ਚਾਂਦੀ ਇੱਕ ਕੀਮਤੀ ਧਾਤ ਹੈ, ਪਰੰਤੂ ਤੁਲਨਾ ਵਿੱਚ ਬਹੁਤ ਘੱਟ ਮਾਤਰਾ ਵਿੱਚ ਉਪਲੱਬਧ ਹੈ। ਇਸ ਲਈ ਬਿਜਲੀ ਚਾਲਨ ਵਿਵਸਥਾ ਵਿੱਚ ਚਾਂਦੀ ਦੀ ਜਗ੍ਹਾ ਤੇ ਸਸਤੀ ਅਤੇ ਕਾਫ਼ੀ ਮਾਤਰਾ ਵਿੱਚ ਮਿਲਣ ਵਾਲੀਆਂ ਧਾਤਾਂ ਤਾਂਬਾ ਅਤੇ ਐਲੂਮੀਨੀਅਮ ਪ੍ਰਯੋਗ ਕੀਤੀਆਂ ਜਾਂਦੀਆਂ ਹਨ ।

PSEB 10th Class Science Important Questions Chapter 12 ਬਿਜਲੀ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1. (ਕ) ਬਿਜਲ ਕਰੰਟ ਦੇ ਤਾਪੀ ਪ੍ਰਭਾਵ ਸੰਬੰਧੀ ਲਿਖੋ ।
(ਖ) ਬਿਜਲੀ ਸ਼ਕਤੀ ਦੀ ਪਰਿਭਾਸ਼ਾ ਦਿਓ। ਇਸ ਦੀ ਇਕਾਈ ਵਾਟ ਦੀ ਵੀ ਪਰਿਭਾਸ਼ਾ ਦਿਓ।
(ਗ) ਬਿਜਲੀ ਉਰਜਾ ਕੀ ਹੈ ? ਇਸ ਦੀਆਂ ਇਕਾਈਆਂ ਦੀ ਪਰਿਭਾਸ਼ਾ ਦਿਓ ।
ਉੱਤਰ-
(ਕ) ਤਾਪੀ ਪ੍ਰਭਾਵ ਦੇ ਨਿਯਮ – ਜਦੋਂ ਕਿਸੇ ਚਾਲਕ ਵਿਚੋਂ ਬਿਜਲ ਕਰੰਟ ਲੰਘਦਾ ਹੈ, ਤਾਂ ਇਹ ਗਰਮ ਹੋ ਜਾਂਦਾ ਹੈ । ਇਸ ਤੱਥ ਦਾ ਅਧਿਐਨ ਸਭ ਤੋਂ ਪਹਿਲਾਂ ਜੁਲ ਨੇ ਕੀਤਾ। ਇਸ ਲਈ ਇਸ ਨੂੰ ਜੁਲ ਦਾ ਤਾਪਨ ਨਿਯਮ (Joule’s heating effect) ਕਿਹਾ ਜਾਂਦਾ ਹੈ। ਇਸ ਨਿਯਮ ਦੇ ਅਨੁਸਾਰ ਜਦੋਂ ਚਾਲਕ ਵਿਚੋਂ ਕਰੰਟ ਲੰਘਦਾ ਹੈ, ਤਾਂ ਪੈਦਾ ਹੋਇਆ ਤਾਪ :
(i) ਕਰੰਟ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
H ∝ I2 (ਜਦੋਂ ਪ੍ਰਤਿਰੋਧ R, ਸਮਾਂ t ਹੋਣ)
(ii) ਚਾਲਕ ਦੇ ਪ੍ਰਤਿਰੋਧ ਦੇ ਸਿੱਧਾ ਅਨੁਪਾਤੀ ਹੈ ।
H ∝ R (ਜਦੋਂ ਧਾਰਾ I, ਸਮਾਂ ਵੀ t ਹੋਣ)
(iii) ਸਮੇਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਜਿੰਨੇ ਸਮੇਂ ਲਈ ਕਰੰਟ ਲੰਘਾਈ ਜਾਂਦੀ ਹੈ ।
H ∝ t (ਜਦੋਂ ਤਿਰੋਧ R ਅਤੇ ਕਰੰਟ I ਹੋਣ)
(i), (ii) ਅਤੇ (iii) ਤੋਂ
H ∝ I2 Rt
ਸਮਾਨੁਪਾਤੀ ਨਿਯੰਤਰਕ ਦਾ ਮਾਨ ਮਾਤਕਾਂ ਦੀ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। S.I. ਪ੍ਰਣਾਲੀ ਵਿੱਚ ਇਸ ਦਾ ਮਾਨ 1 ਹੈ ।
∴ H = I2 Rt (ਜੂਲ ਵਿੱਚ)

(ਖ) ਬਿਜਲਈ ਸ਼ਕਤੀ – ਬਿਜਲੀ ਦੁਆਰਾ ਕਾਰਜ ਕਰਨ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
ਮੰਨ ਲਓ ਕਿ ਆਪਣੇ ਸਿਰਿਆਂ ਦੇ ਪਾਰ V ਟੈਂਸ਼ਲ ਅੰਤਰ ਵਾਲੇ ਚਾਲਕ ਵਿਚੋਂ ਸਮੇਂ t ਦੇ ਲਈ ਧਾਰਾ I ਲੰਘਦੀ ਹੈ ਤਾਂ ਕਾਰਜ ਇਸ ਤਰ੍ਹਾਂ ਹੋਵੇਗਾ-
W = VIt
ਪਰ ਸਰਕਟ ਦੀ ਸ਼ਕਤੀ ਇਸ ਤਰ੍ਹਾਂ ਦਿੱਤੀ ਜਾਵੇਗੀ

ਬਿਜਲ ਸ਼ਕਤੀ ਦੀ ਇਕਾਈ – ਜੇ v ਨੂੰ ਵੋਲਟ ਅਤੇ I ਨੂੰ ਐਮਪੀਅਰ ਵਿੱਚ ਮਾਪਿਆ ਜਾਵੇ, ਤਾਂ ਸ਼ਕਤੀ ਵਾਟ ਵਿੱਚ ਹੋਵੇਗੀ।
ਵਾਟ ਦੀ ਪਰਿਭਾਸ਼ਾ – ਬਿਜਲਈ ਸਰਕਟ ਵਿੱਚ ਇੱਕ ਵਾਟ ਬਿਜਲਈ ਸ਼ਕਤੀ ਉਦੋਂ ਕਹੀ ਜਾਵੇਗੀ ਜਦੋਂ ਇੱਕ ਐਮਪੀਅਰ ਕਰੰਟ ਕਿਸੇ ਚਾਲਕ ਦੇ ਸਿਰਿਆਂ ਵਿੱਚ ਇੱਕ ਵੋਲਟ ਦੇ ਟੈਂਸ਼ਲ ਅੰਤਰ ਹੋਣ ਤੇ ਵਗਦਾ ਹੈ ।
1 ਵਾਟ = 1 ਵੋਲਟ × ਐਮਪੀਅਰ
ਸ਼ਕਤੀ ਦੀ ਵੱਡੀ ਇਕਾਈ ਕਿਲੋਵਾਟ (KW) ਹੈ ।
1 ਕਿਲੋਵਾਟ = 1000 ਜੂਲ

(ਗ) ਬਿਜਲਈ ਊਰਜਾ – ਕਿਸੇ ਨਿਸਚਿਤ ਸਮੇਂ ਵਿੱਚ ਕਰੰਟ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ, ਬਿਜਲਈ ਊਰਜਾ ਕਹਾਉਂਦੀ ਹੈ ।
ਮੰਨ ਲਓ, ਕਿਸੇ ਚਾਲਕ ਵਿੱਚ 1 ਐਮਪੀਅਰ ਕਰੰਟ ਸਮੇਂ ਲਈ ਲੰਘਦਾ ਹੈ, ਜਦੋਂ ਇਸ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਹੁੰਦਾ ਹੈ, ਉਦੋਂ ਵਰਤੀ ਗਈ ਉਰਜਾ ਜਾਂ ਕੀਤਾ ਗਿਆ ਕਾਰਜ ਇਸ ਤਰ੍ਹਾਂ ਹੁੰਦਾ ਹੈ-
W = VIt
ਬਿਜਲਈ ਊਰਜਾ ਦੀ ਇਕਾਈ ਜੂਲ ਜਾਂ ਵਾਟ ਸੈਕਿੰਡ ਹੈ। ਪਰ ਇਹ ਇੱਕ ਛੋਟੀ ਇਕਾਈ ਹੈ। ਬਿਜਲਈ ਊਰਜਾ ਦੀ ਵੱਡੀ ਇਕਾਈ ਵਾਟ ਘੰਟਾ ਹੈ ।

ਵਾਟ ਘੰਟੇ ਦੀ ਪਰਿਭਾਸ਼ਾ – ਬਿਜਲਈ ਊਰਜਾ ਇੱਕ ਵਾਟ ਘੰਟਾ ਕਹੀ ਜਾਂਦੀ ਹੈ, ਜਦੋਂ ਚਾਲਕ ਵਿਚੋਂ ਇੱਕ ਐਮਪੀਅਰ ਕਰੰਟ ਇੱਕ ਘੰਟੇ ਲਈ ਲੰਘਦਾ ਹੈ ਅਤੇ ਜਦੋਂ ਇਸ ਦੇ ਸਿਰਿਆਂ ਦੇ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੁੰਦਾ ਹੈ ।
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
1 ਕਿਲੋਵਾਟ ਘੰਟਾ = 1000 ਵਾਟ ਘੰਟਾ
ਬਿਜਲਈ ਊਰਜਾ ਦੀ ਵੱਡੀ ਇਕਾਈ ਕਿਲੋਵਾਟ ਘੰਟਾ ਹੈ ।

ਪ੍ਰਸ਼ਨ 2. ਕਿਸੇ ਚਾਲਕ ਦੇ ਪ੍ਰਤਿਰੋਧ ਤੋਂ ਕੀ ਭਾਵ ਹੈ ? ਕਿਸੇ ਚਾਲਕ ਦਾ ਪ੍ਰਤਿਰੋਧ ਕਿਨ੍ਹਾਂ ਕਾਰਕਾਂ ‘ਤੇ ਨਿਰਭਰ ਕਰਦਾ ਹੈ ? (ਮਾਡਲ ਪੇਪਰੇ)
ਉੱਤਰ-
ਚਾਲਕ ਦਾ ਪ੍ਰਤਿਰੋਧ—ਦੇਖੋ ‘‘ਛੋਟੇ ਉੱਤਰਾਂ ਵਾਲੇ ਪ੍ਰਸ਼ਨ” ਸਿਰਲੇਖ ਹੇਠ ਪ੍ਰਸ਼ਨ 14.

ਚਾਲਕ ਦੇ ਪ੍ਰਤਿਰੋਧ ਦੀ ਨਿਰਭਰਤਾ ਦੇ ਕਾਰਕ—ਦੇਖੋ ‘‘ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ-ਉੱਤਰ ਸਿਰਲੇਖ ਹੇਠ ਪ੍ਰਸ਼ਨ 1 ਸਫ਼ਾ 353.

ਪ੍ਰਸ਼ਨ 3. ਪ੍ਰਯੋਗ ਦੁਆਰਾ ਗਿਆਤ ਕਰੋ ਕਿ ਕਿਸੇ ਚਾਲਕ ਦੇ ਲਈ ਪ੍ਰਤਿਰੋਧ ਦਾ ਮਾਨ ਕਿਨ੍ਹਾਂ-ਕਿਨ੍ਹਾਂ ਕਾਰਕਾਂ ਤੇ ਨਿਰਭਰ ਕਰਦਾ ਹੈ ?
ਉੱਤਰ-

ਕਿਸੇ ਧਾਤੂ ਚਾਲਕ ਦਾ ਪ੍ਰਤਿਰੋਧ ਜਿਨ੍ਹਾਂ ਕਾਰਕਾਂ ਤੇ ਨਿਰਭਰ ਕਰਦਾ ਹੈ, ਉਹ ਹੇਠ ਲਿਖੇ ਪ੍ਰਯੋਗ ਦੁਆਰਾ ਦਰਸਾਇਆ ਜਾ ਸਕਦਾ ਹੈ :
ਪ੍ਰਯੋਗ – ਇੱਕ ਬੈਟਰੀ, ਐਮਮੀਟਰ, ਪ੍ਰਤਿਰੋਧਕ ਤਾਰ ਅਤੇ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਸਰਕਟ ਬਣਾਓ। ਸਵਿੱਚ ਨੂੰ ਦਬਾ ਕੇ ਸਰਕਟ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਕਰੋ । ਐਮਮੀਟਰ ਨਾਲ ਬਿਜਲਈ ਧਾਰਾ ਦਾ ਮਾਨ ਨੋਟ ਐਮੀਟਰ ਕਰੋ । ਹੁਣ ਇਸ ਤਾਰ ਦੀ ਥਾਂ ਤੇ ਉਸੇ ਲੰਬਾਈ ਅਤੇ ਮੋਟਾਈ ਦੀ ਕਿਸੇ ਹੋਰ ਧਾਤੂ ਦੀ ਤਾਰ ਦੁਆਰਾ ਜੋੜੋ ਅਤੇ ਐਮਮੀਟਰ ਦੁਆਰਾ ਬਿਜਲਈ ਧਾਰਾ ਦਾ ਮਾਨ ਨੋਟ ਕਰੋ । ਤਾਰ ਤੁਸੀਂ ਵੇਖਦੇ ਹੋ ਕਿ ਬਿਜਲਈ ਧਾਰਾ ਦਾ ਮਾਨ ਬਦਲ ਜਾਂਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਚਾਲਕ ਦਾ ਪ੍ਰਤਿਰੋਧ ਉਸ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ਅਰਥਾਤ ਇੱਕ ਹੀ ਤਾਪ ਤੇ ਸਮਾਨ ਲੰਬਾਈ ਅਤੇ ਮੋਟਾਈ ਵਾਲੇ ਭਿੰਨਭਿੰਨ ਧਾਤੂਆਂ ਦੇ ਚਾਲਕਾਂ ਦਾ ਪ੍ਰਤਿਰੋਧ ਭਿੰਨ-ਭਿੰਨ ਹੁੰਦਾ ਹੈ ।

ਹੁਣ ਪਹਿਲੇ ਤਾਰ ਦੇ ਵਿਆਸ ਬਰਾਬਰ ਅਤੇ ਉਸ ਧਾਤੂ ਤੋਂ ਬਣੀ ਹੋਈ ਇੱਕ ਤਾਰ ਲਓ ਜਿਸ ਦੀ ਲੰਬਾਈ ਪਹਿਲੀ ਤਾਰ ਨਾਲੋਂ ਦੁੱਗਣੀ ਹੋਵੇ। ਇਸ ਤਾਰ ਨੂੰ ਸਰਕਟ ਵਿੱਚ ਜੋੜੋ ਅਤੇ ਇਸ ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕਰੋ। ਤੁਸੀਂ ਦੇਖੋਗੇ ਕਿ ਧਾਰਾ ਦਾ ਇਹ ਮਾਪ ਪਹਿਲੇ ਮਾਪ ਤੋਂ ਅੱਧਾ ਹੋ ਗਿਆ ਹੈ ਜਾਂ ਪ੍ਰਤਿਰੋਧ ਦੁੱਗਣਾ ਹੋ ਗਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਤਿਰੋਧ ਲੰਬਾਈ ਦੇ ਸਮਾਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦਾ ਪ੍ਰਤਿਰੋਧ R ਅਤੇ ਤਾਰ ਦੀ ਲੰਬਾਈ l ਹੋਵੇ ਤਾਂ
R ∝ l                                                ………..(1)

ਹੁਣ ਇੱਕ ਧਾਤੂ ਦੀਆਂ ਬਣੀਆਂ ਹੋਈਆਂ ਦੋ ਤਾਰਾਂ ਲਓ, ਜਿਨ੍ਹਾਂ ਦੀ ਲੰਬਾਈ ਇੱਕ ਸਮਾਨ ਹੋਵੇ, ਪਰੰਤੂ ਕਾਟ ਦਾ ਖੇਤਰਫਲ ਵੱਖ-ਵੱਖ ਹੋਵੇ। ਪਹਿਲਾਂ ਘੱਟ ਕਾਟ ਦੇ ਖੇਤਰਫਲ ਵਾਲੀ ਤਾਰ ਨੂੰ ਸਰਕਟ ਵਿੱਚ ਜੋੜੋ ਅਤੇ ਬਾਅਦ ਵਿੱਚ ਵੱਧ ਕਾਟ ਵਾਲੇ ਖੇਤਰਫਲ ਦੀ ਤਾਰ ਨੂੰ ਸਰਕਟ ਵਿੱਚ ਜੋੜੋ। ਤੁਸੀਂ ਦੇਖੋਗੇ ਕਿ ਤਾਰ ਵਿੱਚ ਬਿਜਲਈ ਧਾਰਾ ਦਾ ਮਾਨ ਪਹਿਲਾਂ ਦੀ ਤੁਲਨਾ ਵਿੱਚ ਅਧਿਕ ਪ੍ਰਵਾਹਿਤ ਹੋ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੂਸਰੇ ਤਾਰ ਦਾ ਪ੍ਰਤਿਰੋਧ ਪਹਿਲੇ ਤਾਰ ਦੇ ਮੁਕਾਬਲੇ ਵਿੱਚ ਘੱਟ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਚਾਲਕ ਦਾ ਪ੍ਰਤਿਰੋਧ ਉਸਦੇ ਕਾਟ ਦੇ ਖੇਤਰਫਲ ਦੇ ਵਿਲੋਮ ਅਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦਾ ਤਿਰੋਧ R ਅਤੇ ਤਾਰ ਦੀ ਕਾਟ ਦਾ ਖੇਤਰਫਲ A ਹੈ, ਤਾਂ

ਜਿੱਥੇ ρ ਸਥਿਰ ਅੰਕ ਹੈ ਅਤੇ ਇਸ ਨੂੰ ਚਾਲਕ ਦੀ ਪ੍ਰਤਿਰੋਧਕਤਾ ਕਹਿੰਦੇ ਹਨ। ਇਸ ਦਾ ਮਾਨ ਚਾਲਕ ਦੇ ਪਦਾਰਥ ਦੀ ਕਿਰਤੀ ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 4. ਓਹਮ ਦਾ ਨਿਯਮ ਕੀ ਹੈ ? ਤੁਸੀਂ ਪ੍ਰਯੋਗਸ਼ਾਲਾ ਵਿੱਚ ਇਸ ਦੀ ਕਿਵੇਂ ਪੁਸ਼ਟੀ ਕਰੋਗੇ ?
                                      ਜਾਂ
ਓਹਮ ਦਾ ਨਿਯਮ ਲਿਖੋ । ਚਿੱਤਰ ਬਣਾ ਕੇ ਸਮਝਾਓ ਕਿ ਇਸ ਦੀ ਪ੍ਰਯੋਗਸ਼ਾਲਾ ਵਿਚ ਵਿਆਖਿਆ ਕਿਵੇਂ ਕੀਤੀ ਜਾਂਦੀ ਹੈ ?
                                      ਜਾਂ
ਓਹਮ ਦਾ ਨਿਯਮ ਲਿਖੋ । ਇਸ ਨੂੰ ਪ੍ਰਯੋਗਸ਼ਾਲਾ ਵਿੱਚ ਪ੍ਰਯੋਗਾਤਮਕ ਤੌਰ ਤੇ ਸਿੱਧ ਕਰਨ ਲਈ ਸਰਕਟ ਚਿੱਤਰ ਬਣਾਓ ।
ਉੱਤਰ-

ਓਹਮ ਦਾ ਨਿਯਮ (Ohm’s Law) – ਓਹਮ ਦੇ ਨਿਯਮ ਅਨੁਸਾਰ “ਕਿਸੇ ਚਾਲਕ ਦੇ ਸਿਰਿਆਂ ਦੇ ਵਿੱਚ ਪੁਟੈਂਸ਼ਲ ਅੰਰy ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੀ ਕਰੰਟ ਦੀ ਮਾਤਰਾ 1 ਦਾ ਅਨੁਪਾਤ ਸਦਾ ਸਥਿਰ ਰਹਿੰਦਾ ਹੈ, ਸ਼ਰਤ ਚਾਲਕ ਦੀਆਂ ਭੌਤਿਕ ਹਾਲਤਾਂ ਤਾਪਮਾਨ ਅਤੇ ਦਬਾਅ ਆਦਿ ਨਾ ਬਦਲਣ ।”
ਜਾਂ = V/I = ਸਥਿਤ ਅੰਕ (R)
ਇਸ ਸਥਿਰ ਅੰਕ (R) ਨੂੰ ਚਾਲਕ ਦਾ ਪ੍ਰਤਿਰੋਧ ਕਿਹਾ ਜਾਂਦਾ ਹੈ ।
ਓਹਮ ਦੇ ਨਿਯਮ ਦੀ ਪੁਸ਼ਟੀ-ਦਿੱਤੇ ਗਏ ਚਾਲਕ PQ ਨੂੰ ਬੈਟਰੀ (B), ਇੱਕ ਕਰੰਟ ਨਿਯੰਤਰਕ (Rh), ਇੱਕ ਐਮਮੀਟਰ (A) ਅਤੇ ਇਕ ਕੁੰਜੀ (K) ਨੂੰ ਦਿੱਤੇ ਗਏ ਸਰਕਟ ਵਿੱਚ ਜੋੜੇ । ਚਾਲਕ PQ ਦੇ ਸਿਰਿਆਂ ਦੇ ਵਿਚਕਾਰ ਵੋਲਟ ਮੀਟਰ V ਲਗਾਓ, ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।

ਹੁਣ ਕੁੰਜੀ ਵਿੱਚ ਪਲੱਗ ਲਗਾ ਕੇ ਚਾਲਕ PQ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਪੜ੍ਹਤ ਐਮਮੀਟਰ ਵਿੱਚ ਅਤੇ ਚਾਲਕ
ਕਰੋ ।

ਦੇ ਸਿਰਿਆਂ ਵਿਚਕਾਰ ਦਾ ਪੁਟੈਂਸ਼ਲ ਅੰਤਰ V ਵੋਲਟਮੀਟਰ ਵਿੱਚ ਨੋਟ ਕਰੋ। ਹੁਣ V ਅਤੇ I ਦਾ ਅਨੁਪਾਤ (V/I) ਪਤਾ ਕਰੋ । ਹੁਣ ਨਿਯੰਤਰਕ ਦੀ ਸਹਾਇਤਾ ਨਾਲ ਸਰਕਟ ਵਿੱਚ ਕਰੰਟ ਦਾ ਮੁੱਲ ਬਦਲੋ ਅਤੇ ਵੋਲਟਮੀਟਰ ਅਤੇ ਐਮਮੀਟਰ ਦੀ ਨਵੀਂ ਪੜ੍ਹਤ ਨੋਟ ਕਰੋ। ਫਿਰ ਤੋਂ ਪੁਟੈਂਸ਼ਲ ਅੰਤਰ ਅਤੇ ਧਾਰਾ ਦੇ ਅਨੁਪਾਤ (V1/I1) ਦਾ ਮੁੱਲ ਪਤਾ ਕਰੋ । ਕਰੰਟ ਨਿਯੰਤਰਕ ਦੇ ਸੰਪਰਕ ਦੀ ਸਥਿਤੀ ਬਦਲ ਕੇ ਇਸ ਯੋਗ ਨੂੰ ਦੁਹਰਾਓ। ਮੰਨ ਲਓ ਇਸ ਵਾਰ ਐਮੀਟਰ ਦੀ ਪੜ੍ਹਤ I2 ਅਤੇ ਵੋਲਟਮੀਟਰ ਦੀ ਪੜ੍ਹਤ V2 ਹੈ । ਹੁਣ ਫਿਰ V2/I2 ਦਾ ਅਨੁਪਾਤ ਕੱਢੋ। ਤੁਸੀਂ ਦੇਖੋਗੇ ਕਿ ਹਰ ਵਾਰ ਟੈਂਸ਼ਲ ਅੰਤਰ ਅਤੇ ਧਾਰਾ ਦਾ ਅਨੁਪਾਤ ਸਥਿਰ ਹੈ

ਇਸ ਸਥਿਰ ਅੰਕ ਨੂੰ ਪ੍ਰਤਿਰੋਧ ਕਿਹਾ ਜਾਂਦਾ ਹੈ। ਇਸ ਤਰ੍ਹਾਂ ਓਮ ਦੇ ਨਿਯਮ ਦੀ ਪੁਸ਼ਟੀ ਹੋ ਜਾਂਦੀ ਹੈ। ਹੁਣ ਚਾਲਕ PQ ਦੇ ਟੈਂਸ਼ਲ ਅੰਤਰ ਦੇ ਵੱਖ-ਵੱਖ ਮੁੱਲਾਂ ਅਤੇ ਇਸ ਅਨੁਸਾਰ ਕਰੰਟ ਦੇ ਵੱਖ-ਵੱਖ ਮਾਨ ਦੇ ਵਿਚਾਲੇ ਗਰਾਫ਼ ਖਿੱਚੋ ।
ਗਰਾਫ਼ ਇਕ ਸਿੱਧੀ ਰੇਖਾ ਹੈ, ਇਹ ਓਹਮ ਦੇ ਨਿਯਮ ਦੀ ਪੁਸ਼ਟੀ ਕਰਦਾ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਗਰਾਫ਼ ਤੋਂ ਪਤਾ ਲਗਦਾ ਹੈ ਕਿ, ਜਿਵੇਂ-ਜਿਵੇਂ ਚਾਲਕ ਵਿੱਚ ਟੈਂਸ਼ਲ ਅੰਤਰ ਵੱਧਦਾ ਹੈ, ਕਰੰਟ ਵਿੱਚ ਰੇਖੀ ਵਾਧਾ ਹੁੰਦਾ ਹੈ, ਜੋ ਕਿ ਓਹਮ ਦਾ ਨਿਯਮ ਹੈ ।

ਪ੍ਰਸ਼ਨ 5. ਲੜੀ ਵਿੱਚ ਜੋੜੇ ਗਏ ਕਈ ਪ੍ਰਤਿਰੋਧਾਂ ਦਾ ਡੁੱਲ-ਪ੍ਰਤਿਰੋਧ ਕਿੰਨਾ ਹੁੰਦਾ ਹੈ ? ਇਸ ਲਈ ਇੱਕ ਸੰਬੰਧ ਦਾ ਵਿਉਂਤਪਤ ਪਤਾ ਕਰੋ ।
                                             ਜਾਂ
ਲੜੀ ਵਿੱਚ ਜੋੜੇ ਗਏ ਕਈ ਪ੍ਰਤੀਰੋਧਾਂ ਦਾ ਤੁੱਲ-ਪ੍ਰਤੀਰੋਧ ਕਿੰਨਾ ਹੁੰਦਾ ਹੈ ? ਚਿੱਤਰ ਬਣਾਓ ਅਤੇ ਸੰਬੰਧ ਸਥਾਪਿਤ ਕਰੋ ।
ਉੱਤਰ-
ਜਦੋਂ ਪ੍ਰਤਿਰੋਧਾਂ ਨੂੰ ਲੜੀ ਵਿਚ ਜੋੜਿਆ ਜਾਂਦਾ ਹੈ, ਤਾਂ ਸੰਯੋਜਨ ਦਾ ਤੁੱਲ-ਪ੍ਰਤਿਰੋਧ ਇਕੱਲੇ-ਇਕੱਲੇ ਪ੍ਰਤਿਰੋਧਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ।

ਲੜੀ ਵਿੱਚ ਜੋੜੇ ਗਏ ਪ੍ਰਤਿਰੋਧਾਂ ਦਾ ਉਨ੍ਹਾਂ ਦੇ ਡੁੱਲ – ਤਿਰੋਧਾਂ ਨਾਲ ਸੰਬੰਧ ਦਾ ਵਿਉਂਤਪੱਤ-ਲੜੀ ਵਿੱਚ ਜੁੜੇ ਹਿੱਸੇ ਤਿੰਨ ਵਿਰੋਧਾਂ r1,r2 ਅਤੇ r3 ਤੇ ਵਿਚਾਰ ਕਰੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ। ਮੰਨ ਲਓ, ਹਰੇਕ ਵਿੱਚ ਕਰੰਟ I ਲੰਘ ਰਿਹਾ ਹੈ। ਪ੍ਰਤਿਰੋਧ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ ਇਸਦੇ ਪ੍ਰਤਿਰੋਧ ਦੇ ਸਮਾਨੁਪਾਤੀ ਹੈ ।
ਮੰਨ ਲਓ,
V1 = r1 ਦੇ ਸਿਰਿਆਂ ਦੇ ਵਿਚਕਾਰ ਟੈਂਸ਼ਲ ਅੰਤਰ
V2 = r2 ਦੇ ਸਿਰਿਆਂ ਦੇ ਵਿਚਕਾਰ ਟੈਂਸ਼ਲ ਅੰਤਰ
V3 = r3 ਦੇ ਸਿਰਿਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ
V = V1 + V2 + V3
ਮੰਨ ਲਓ, RS ਪੂਰੀ ਲੜੀ ਦਾ ਤਿਰੋਧ ਹੈ ।
ਓਹਮ ਦੇ ਨਿਯਮ ਅਨੁਸਾਰ,
V = IRs
ਇਸ ਤਰ੍ਹਾਂ
V1 = Ir1
V2 = Ir2
V2 = Ir3

(i) ਵਿੱਚ ਮਾਨ ਰੱਖਣ ਤੇ
IRs = Ir1 + Ir2 + Ir3

Rs = r1 + r2 + r3

ਇਸ ਲਈ ਜਦੋਂ ਪ੍ਰਤਿਰੋਧ ਲੜੀ ਵਿੱਚ ਜੋੜੇ ਜਾਂਦੇ ਹਨ ਤਾਂ ਇਨ੍ਹਾਂ ਦਾ ਕੁੱਲ ਤਿਰੋਧ ਸਾਰੇ ਪ੍ਰਤਿਰੋਧਾਂ ਦੇ ਜੋੜਾਂ ਦੇ ਬਰਾਬਰ ਹੁੰਦਾ ਹੈ ।

ਪ੍ਰਸ਼ਨ 6.ਜਦੋਂ ਤਿੰਨ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜ ਕੇ ਇੱਕ ਬੈਟਰੀ ਨਾਲ ਜੋੜਿਆ ਜਾਂਦਾ ਹੈ ਤਾਂ ਇਨ੍ਹਾਂ ਤੱਲਪ੍ਰਤਿਰੋਧ ਦੇ ਲਈ ਇਕ ਸੰਬੰਧ ਮਾਲੂਮ ਕਰੋ।
ਜਾਂ
ਸਮਾਨਾਂਤਰਬੱਧ ਜੋੜੇ ਗਏ ਕੁੱਝ ਪ੍ਰਤੀਰੋਧਾਂ ਦਾ ਡੁੱਲ-ਪ੍ਰਤੀਰੋਧ ਕਿੰਨਾ ਹੋਵੇਗਾ ? ਚਿੱਤਰ ਬਣਾਓ ਅਤੇ ਸੰਬੰਧ ਸਥਾਪਿਤ ਕਰੋ।

ਜਾਂ

ਬਿਜਲੀ ਸਰਕਟ ਵਿੱਚ ਜਦ ਦੋ ਜਾਂ ਵੱਧ ਤਿਰੋਧਾਂ (R1, R2, R3, ………) ਨੂੰ ਸਮਾਨਾਂਤਰ ਕੂਮ ਵਿੱਚ ਜੋੜਿਆ ਜਾਂਦਾ ਹੈ ਤਾਂ ਪਰਿਣਾਮੀ ਤਿਰੋਧ (R) ਪ੍ਰਾਪਤ ਕਰਨ ਲਈ ਪੁਟੈਂਸ਼ਲ ਅੰਤਰ V ਅਤੇ ਬਿਜਲੀਧਾਰਾ (I) ਲਈ ਸੰਬੰਧ/ਸੂਤਰ ਸਥਾਪਿਤ ਕਰੋ । ਅੰਕਿਤ ਚਿੱਤਰ ਵੀ ਬਣਾਓ ।
ਉੱਤਰ-
ਸਮਾਨਾਂਤਰ ਵਿੱਚ ਪ੍ਰਤਿਰੋਧ – ਮੰਨ ਲਓ, ਤਿੰਨ ਪ੍ਰਤਿਰੋਧ R1, R2, R3, ਬਿੰਦੁ A ਅਤੇ B ਦੇ ਵਿਚਕਾਰ ਸਮਾਨਾਂਤਰ ਕੂਮ ਵਿੱਚ ਜੋੜੇ ਗਏ ਹਨ। ਹੁਣ ਜੇ ਬਿੰਦੁ A ਅਤੇ B ਦੇ ਵਿਚਕਾਰ ਪੁਟੈਂਸ਼ਲ ਅੰਤਰ ਲਗਾਉਣ ਤੇ ਮੁੱਖ ਸਰਕਟ ਵਿੱਚ ਬਿਜਲੀ ਕਰੰਟ I ਪ੍ਰਵਾਹਿਤ ਹੋ ਰਹੀ ਹੋਵੇ ਤਾਂ ਬਿੰਦੁ A ਤੇ ਇਹ ਬਿਜਲੀ ਕਰੰਟ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਮੰਨ ਲਓ ਤਿਰੋਧ R1, R2, ਅਤੇ R3, ਵਿੱਚੋਂ ਲੰਘਣ ਵਾਲਾ ਕਰੰਟ I1, I2, I3 ਹੈ ।
ਤਾਂ
I = I1 + I2 + I3

ਪ੍ਰਸ਼ਨ 7. ਬਿਜਲਈ-ਊਰਜਾ ਅਤੇ ਬਿਜਲਈ-ਸ਼ਕਤੀ ਦੀ ਪਰਿਭਾਸ਼ਾ ਦਿਓ ਅਤੇ ਇਨ੍ਹਾਂ ਦੀਆਂ ਮਾੜਾਂ ਦੱਸੋ ।
  ਜਾਂ
ਬਿਜਲਈ ਸ਼ਕਤੀ ਦੀ ਪਰਿਭਾਸ਼ਾ ਲਿਖੋ। ਇਸ ਦੀ ਇਕਾਈ ਵਾਟ ਦੀ ਵੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲਈ ਸ਼ਕਤੀ – ਕਾਰਜ ਕਰਨ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
ਮੰਨ ਲਓ, ਇਕ ਚਾਲਕ ਦੇ ਸਿਰਿਆਂ ਵਿੱਚ V ਪੁਟੈਂਸ਼ਲ ਅੰਤਰ ਲਗਾਇਆ ਹੈ ਅਤੇ I ਕਰੰਟ ਲੰਘਦਾ ਹੈ । t ਸਮੇਂ ਦੇ ਲਈ I ਕਰੰਟ ਪ੍ਰਵਾਹਿਤ ਕਰਨ ਲਈ ਕੀਤਾ ਗਿਆ ਕਾਰਜ ਇਸ ਪ੍ਰਕਾਰ ਹੋਵੇਗਾ-
W = VIt
ਪਰ ਸਰਕਟ ਦੀ ਸ਼ਕਤੀ ਇਸ ਪ੍ਰਕਾਰ ਪ੍ਰਗਟ ਕੀਤੀ ਜਾਂਦੀ ਹੈ-

ਜੇ V ਨੂੰ ਵੋਲਟ ਵਿੱਚ ਅਤੇ I ਨੂੰ ਐਮਪੀਅਰ ਵਿੱਚ ਮਾਪਿਆ ਜਾਵੇ ਤਾਂ ਸ਼ਕਤੀ ਵਾਟ ਵਿੱਚ ਹੋਵੇਗੀ ।
ਵਾਟ ਦੀ ਪਰਿਭਾਸ਼ਾ – ਬਿਜਲਈ ਸਰਕਟ ਵਿੱਚ ਇੱਕ ਵਾਟ ਬਿਜਲਈ-ਸ਼ਕਤੀ ਤਦ ਹੁੰਦੀ ਹੈ ਜਦੋਂ ਕਿਸੇ ਚਾਲਕ ਦੇ ਸਿਰਿਆਂ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ ਅਤੇ ਉਸ ਵਿਚੋਂ ਇੱਕ ਐਮਪੀਅਰ ਕਰੰਟ ਲੰਘ ਰਿਹਾ ਹੋਵੇ ।
1 ਵਾਟ = 1 ਵੋਲਟੋ × 1 ਐਮਪੀਅਰ ਸ਼ਕਤੀ ਦੀ ਵੱਡੀ ਇਕਾਈ ਕਿਲੋਵਾਟ (kw) ਹੈ ।
1 ਕਿਲੋਵਾਟ = 1000 ਵਾਟ
ਬਿਜਲਈ ਊਰਜਾ – ਕਿਸੇ ਨਿਸਚਿਤ ਸਮੇਂ ਵਿੱਚ ਧਾਰਾ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ, ਬਿਜਲਈ ਊਰਜਾ ਕਹਾਉਂਦੀ ਹੈ ।
1 ਕਿਲੋਵਾਟ = 1000 ਵਾਟ
ਮੰਨ ਲਓ ਕਿਸੇ ਚਾਲਕ ਵਿਚੋਂ I ਐਮਪੀਅਰ ਧਾਰਾ t ਸਮੇਂ ਲੰਘਦੀ ਹੈ, ਜਦਕਿ ਇਸ ਦੇ ਸਿਰਿਆਂ ਵਿਚਕਾਰ V ਵੋਲਟ ਟੈਂਸ਼ਲ ਅੰਤਰ ਹੁੰਦਾ ਹੈ। ਵਰਤੀ ਗਈ ਉਰਜਾ ਜਾਂ ਕੀਤਾ ਗਿਆ ਕਾਰਜ ਇਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ-
W = QV
W = VIt ਹੁਣ, ਓਹਮ ਨਿਯਮ ਤੋਂ
V = IR
W = I2Rt
ਇਸ ਤਰ੍ਹਾਂ ਬਿਜਲ-ਊਰਜਾ (W) ਇਨ੍ਹਾਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ-
(i) ਕਰੰਟ ਦਾ ਵਰਗ (I2)
(ii) ਤਾਰ ਦਾ ਪ੍ਰਤਿਰੋਧ (R)
(iii) ਸਮਾਂ (1) ਜਿਸ ਲਈ ਕਰੰਟ ਤਾਰ ਵਿਚੋਂ ਲੰਘਦਾ ਹੈ ।
ਬਿਜਲਈ ਊਰਜਾ ਦੀ ਮਾਣਕ ਇਕਾਈ ਜੂਲ ਜਾਂ ਵਾਟ ਸੈਕਿੰਡ ਹੈ ਪਰ ਇਹ ਇੱਕ-ਛੋਟੀ ਇਕਾਈ ਹੈ। ਬਿਜਲਈ ਊਰਜਾ ਦੀ ਵੱਡੀ ਇਕਾਈ ਵਾਟ ਘੰਟਾ ਹੈ ।

ਵਾਟ ਘੰਟਾ – ਬਿਜਲਈ ਊਰਜਾ ਇੱਕ ਵਾਟ ਘੰਟਾ ਹੁੰਦੀ ਹੈ ਜੇਕਰ ਚਾਲਕ ਵਿਚੋਂ ਇੱਕ ਐਮਪੀਅਰ ਕਰੰਟ ਇੱਕ ਘੰਟੇ ਲਈ ਪ੍ਰਵਾਹਿਤ ਹੋਵੇ ਅਤੇ ਜਦੋਂ ਇਸ ਦੇ ਸਿਰਿਆਂ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ।
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
ਬਿਜਲ ਊਰਜਾ ਦੀ ਵੱਡੀ ਇਕਾਈ ਨੂੰ ਕਿਲੋਵਾਟ ਘੰਟਾ (kWh) ਕਹਿੰਦੇ ਹਨ ।
1 ਕਿਲੋਵਾਟ ਘੰਟਾ = 1000 ਵਾਟ ਘੰਟਾ
ਕਿਲੋਵਾਟ ਘੰਟਾ ਇਕਾਈ ਵਪਾਰਕ ਬੋਰਡ ਵਲੋਂ ਮਾਨਤਾ ਪ੍ਰਾਪਤ ਹੈ। ਇਸ ਲਈ ਇਸ ਨੂੰ B.O.T. ਇਕਾਈ ਵੀ ਕਹਿੰਦੇ ਹਨ। ਘਰੇਲੂ ਉਪਯੋਗ ਲਈ ਇਹ ਬਿਜਲ ਊਰਜਾ ਦੀ ਵਪਾਰਕ ਇਕਾਈ ਹੈ ।

ਪ੍ਰਸ਼ਨ 8. ਕਿਸੇ ਚਾਲਕ (ਤਾਰ ਵਿੱਚੋਂ ਚਾਰਜ ਦੇ ਪ੍ਰਵਾਹ ਲਈ ਇਲੈਂਨਾਂ ਦਾ ਪ੍ਰਵਾਹ ਕਿਸ ਤਰ੍ਹਾਂ ਹੁੰਦਾ ਹੈ ? ਸਪੱਸ਼ਟ ਕਰੋ।
ਉੱਤਰ-
ਕਿਸੇ ਧਾਤਵੀਂ ਚਾਲਕ ਵਿੱਚ ਪਰਮਾਣੂ ਵਿਰਾਮ ਅਵਸਥਾ ਵਿੱਚ ਹੁੰਦੇ ਹਨ। ਇਨ੍ਹਾਂ ਵਿੱਚ ਉਪਸਥਿਤ ਸੁਤੰਤਰ ਇਲੈੱਕਟੁਨ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਕਰਦੇ ਹਨ। ਭਿੰਨ-ਭਿੰਨ ਦਿਸ਼ਾਵਾਂ ਵਿੱਚ ਗਤੀ ਕਰਨ ਦੇ ਕਾਰਨ ਇਲੈੱਕਵਾਂਨਾਂ ਦਾ ਬਹਾਓ ਕਿਸੇ ਨਿਸਚਿਤ ਦਿਸ਼ਾ ਵਿੱਚ ਨਹੀਂ ਹੁੰਦਾ ਹੈ, ਇਸ ਲਈ ਕਿਸੇ ਚਾਰਜ ਦਾ ਪ੍ਰਵਾਹ ਨਹੀਂ
ਹੁੰਦਾ ਹੈ ।

ਜਦੋਂ ਇਸ ਚਾਲਕ (ਤਾਰ) ਨੂੰ ਬੈਟਰੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਚਾਲਕ ਦਾ ਇੱਕ ਸਿਰਾ ਧਨ ਅਤੇ ਦੂਜਾ ਸਿਰਾ ਰਿਣ ਬਣ ਜਾਂਦਾ ਹੈ। ਇਲੈੱਕਟ੍ਰਨ ਧਨ ਖੇਤਰ ਵੱਲ ਖਿੱਚੇ ਜਾਂਦੇ ਹਨ ਜਿਸਦੇ ਫਲਸਰੂਪ ਉਹ ਖੱਬੇ ਪਾਸੇ ਵੱਲ ਨੂੰ ਗਤੀਸ਼ੀਲ ਹੋ ਜਾਂਦੇ ਹਨ। ਇਲੈੱਕਟ੍ਰਾਨਾਂ ਦੀ ਗਤੀ ਸੱਜੇ ਤੋਂ ਖੱਬੀ ਦਿਸ਼ਾ ਵੱਲ ਹੋਣ ਕਾਰਨ ਚਾਰਜ ਦਾ ਪ੍ਰਵਾਹ ਸੱਜੇ ਤੋਂ ਖੱਬੇ ਦਿਸ਼ਾ ਵੱਲ ਹੁੰਦਾ ਹੈ। ਇਸ ਵਰਤਾਰੇ ਨੂੰ ਦਿੱਤੇ ਗਏ ਚਿੱਤਰ ਦੁਆਰਾ ਦਰਸਾਇਆ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1. ਬਿਜਲੀ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਕੀ ਰੋਲ ਹੈ ?
ਉੱਤਰ-
ਬਿਜਲੀ ਦਾ ਸਾਡੇ ਜੀਵਨ ਵਿਚ ਰੋਲ-ਬਿਜਲੀ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਨਾਲ ਜੀਵਨ ਵਿੱਚ ਕਈ ਸਹੂਲਤਾਂ ਮਿਲਦੀਆਂ ਹਨ, ਜਿਵੇਂ ਰਾਤ ਨੂੰ ਹਨੇਰਾ ਦੂਰ ਕਰਨ ਲਈ ਇਸਦਾ ਉਪਯੋਗ ਬਿਜਲੀ ਦੇ ਬੱਲਬ ਅਤੇ ਟਿਊਬ ਲਾਈਟ ਵਿੱਚ ਕੀਤਾ ਜਾਂਦਾ ਹੈ, ਗਰਮੀਆਂ ਵਿੱਚ ਡੇਜ਼ਰਟ ਕੂਲਰ, ਏਅਰ ਕੰਡੀਸ਼ਨਰ ਆਦਿ ਨਾਲ ਬਿਜਲੀ ਦਾ ਉਪਯੋਗ ਕਰ ਕੇ ਘਰਾਂ ਨੂੰ ਠੰਡਾ ਅਤੇ ਸਰਦੀਆਂ ਵਿੱਚ ਹੀਟਰ ਆਦਿ ਨਾਲ ਗਰਮ ਕੀਤਾ ਜਾਂਦਾ ਹੈ । ਇਸ ਤੋਂ ਛੁੱਟ ਬਿਜਲੀ ਦਾ ਉਪਯੋਗ ਕਰਕੇ ਟੈਲੀਵਿਜ਼ਨ, ਰੇਡੀਓ, ਸਿਨੇਮਾ ਅਤੇ ਸੰਗੀਤ ਆਦਿ ਦੁਆਰਾ ਮਨੋਰੰਜਨ ਹੁੰਦਾ ਹੈ। ਖੇਤੀ, ਆਵਾਜਾਈ ਅਤੇ ਉਦਯੋਗਾਂ ਵਿੱਚ ਮਸ਼ੀਨਾਂ ਆਦਿ ਨੂੰ ਚਲਾਉਣ ਲਈ ਵੀ ਬਿਜਲੀ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2. ਇਲੈਕਟ੍ਰੋਸਟੈਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਇਲੈੱਕਟ੍ਰੋਸਟੈਟਿਕਸ (Electrostatics) – ਜਦੋਂ ਦੋ ਵਸਤੂਆਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਰਗੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਨਾਂ ਵਿੱਚ ਛੋਟੀਆਂ-ਛੋਟੀਆਂ ਅਤੇ ਹਲਕੀਆਂ ਵਸਤੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਗੁਣ ਆ ਜਾਂਦਾ ਹੈ । ਅਜਿਹਾ ਰਗੜ ਦੁਆਰਾ ਪੈਦਾ ਹੋਈ ਬਿਜਲੀ ਦੇ ਕਾਰਨ ਹੁੰਦਾ ਹੈ, ਜਿਸ ਨੂੰ ਰਗੜ ਬਿਜਲੀ ਜਾਂ ਸਥਿਰ ਬਿਜਲੀ ਵੀ ਕਹਿੰਦੇ ਹਨ। ਸਥਿਰ ਚਾਰਜਾਂ ਦੇ ਅਧਿਐਨ ਨੂੰ ‘ਇਲੈੱਕਟ੍ਰੋਸਟੈਟਿਕਸ’ ਕਹਿੰਦੇ ਹਨ ।

ਉਦਾਰਹਨ-ਜਦੋਂ ਕਿਸੇ ਪੈਂਨ ਨੂੰ ਸੁੱਕੇ ਵਾਲਾਂ ਦੇ ਨਾਲ ਰਗੜਿਆ ਜਾਂਦਾ ਹੈ ਤਾਂ ਇਹ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਹ ਰਗੜ ਦੁਆਰਾ ਪੈਦਾ ਹੋਈ ਬਿਜਲੀ ਦੇ ਕਾਰਨ ਸੰਭਵ ਹੁੰਦਾ ਹੈ ।

ਪ੍ਰਸ਼ਨ 3. ਧਨ ਅਤੇ ਰਿਣ ਚਾਰਜ ਕੀ ਹੁੰਦਾ ਹੈ ? ਇਹ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਧਨ ਚਾਰਜ (Positive Charge) – ਰੇਸ਼ਮ ਦੇ ਕੱਪੜੇ ਦੇ ਨਾਲ ਰਗੜਨ ਤੇ ਕੱਚ ਦੀ ਛੜ ਤੇ ਪੈਦਾ ਹੋਏ ਚਾਰਜ ਨੂੰ ਧਨ ਚਾਰਜ ਕਿਹਾ ਜਾਂਦਾ ਹੈ ।
ਰਿਣ ਚਾਰਜ (Negative Charge) – ਬਿੱਲੀ ਦੀ ਖੱਲ ਨਾਲ ਰਗੜਨ ਤੇ ਆਬਨੂਸ (ਐਨਾਈਟ ਦੀ ਛੜ ’ਤੇ ਪੈਦਾ ਹੋਏ ਚਾਰਜ ਨੂੰ ਰਿਣ ਚਾਰਜ ਕਿਹਾ ਜਾਂਦਾ ਹੈ ।

ਪ੍ਰਸ਼ਨ 4. ਚਾਲਕਾਂ ਅਤੇ ਰੋਧਕਾਂ ਵਿਚਕਾਰ ਅੰਤਰ ਸਪੱਸ਼ਟ ਕਰੋ।
  ਜਾਂ
ਚਾਲਕ ਅਤੇ ਰੋਧਕ ਦੀ ਪਰਿਭਾਸ਼ਾ ਦਿਓ ।
ਉੱਤਰ-
ਚਾਲਕ ਅਤੇ ਰੋਧਕ (Conductors and insulators)-
ਚਾਲਕ-ਚਾਲਕਾਂ ਵਿੱਚ ਬਹੁਤ ਸਾਰੇ ਸੁਤੰਤਰ ਇਲੈੱਕਵਾਂਨ ਹੁੰਦੇ ਹਨ ਜੋ ਬਿਜਲ ਕਰੰਟ ਦੇ ਪ੍ਰਭਾਵ ਅਧੀਨ ਗਤੀ ਕਰਦੇ ਹਨ। ਜਦੋਂ ਚਾਲਕ ਨੂੰ ਬੈਟਰੀ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਇਲੈੱਕਟਾਂ ਇਸ ਦੇ ਧਨ ਟਰਮੀਨਲ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਰਿਣ ਟਰਮੀਨਲ ਤੋਂ ਪ੍ਰਤਿਕਰਸ਼ਿਤ ਹੁੰਦੇ ਹਨ। ਇਸ ਲਈ ਚਾਲਕ ਵਿੱਚ ਇਨ੍ਹਾਂ ਇਲੈੱਕਟ੍ਰਾਨਾਂ ਦੀ ਗਤੀ ਦੇ ਕਾਰਨ ਚਾਰਜ ਦਾ ਸਥਾਨਾਂਤਰਨ ਹੁੰਦਾ ਹੈ। ਇਸ ਲਈ ਚਾਲਕ ਅਜਿਹੇ ਪਦਾਰਥ ਹਨ ਜਿਨ੍ਹਾਂ ਵਿੱਚੋਂ ਆਸਾਨੀ ਨਾਲ ਬਿਜਲ ਕਰੰਟ ਲੰਘਦਾ ਹੈ।
ਉਦਾਹਰਨ – ਤਾਂਬਾ, ਚਾਂਦੀ, ਐਲੂਮੀਨੀਅਮ ਆਦਿ ।

ਰੋਧਕ – ਅਜਿਹੇ ਪਦਾਰਥ ਜਿਨ੍ਹਾਂ ਵਿੱਚ ਸੁਤੰਤਰ ਇਲੈੱਕਵਾਂਨ ਬਹੁਤ ਘੱਟ ਹੁੰਦੇ ਹਨ। ਇਨ੍ਹਾਂ ਪਦਾਰਥਾਂ ਵਿੱਚ ਇਲੈੱਕਟਾਂਨ ਆਸਾਨੀ ਨਾਲ ਗਤੀ ਨਹੀਂ ਕਰ ਸਕਦੇ ਹਨ ਅਰਥਾਤ ਜਿਨ੍ਹਾਂ ਪਦਾਰਥਾਂ ਵਿੱਚੋਂ ਬਿਜਲ ਕਰੰਟ ਨਹੀਂ ਲੰਘਦਾ ਉਹ ਰੋਧਕ ਕਹਾਉਂਦੇ ਹਨ ।
ਉਦਾਹਰਨ-ਰਬੜ, ਕੱਚ, ਪਲਾਸਟਿਕ ਆਦਿ ।

ਪ੍ਰਸ਼ਨ 5. ਬਿਜਲਈ ਪੁਟੈਂਸ਼ਲ ਦਾ ਕੀ ਅਰਥ ਹੈ ? ਧਨ ਪੁਟੈਂਸ਼ਲ ਅਤੇ ਰਿਣ ਪੁਟੈਂਸ਼ਲ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ-
ਬਿਜਲਈ ਟੈਂਸ਼ਲ – ਇਹ ਚਾਲਕ ਦੀ ਇੱਕ ਵਿਸ਼ੇਸ਼ ਬਿਜਲਈ ਅਵਸਥਾ ਹੈ ਜੋ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਦੂਸਰੇ ਚਾਲਕ ਦੇ ਸੰਪਰਕ ਵਿੱਚ ਆਉਣ ਨਾਲ ਬਿਜਲਈ ਚਾਰਜ ਦਾ ਬਹਾਓ ਕਿਸ ਦਿਸ਼ਾ ਵਿੱਚ ਹੋਵੇਗਾ। ਕਿਸੇ ਚਾਲਕ ਦਾ ਪੁਟੈਂਸ਼ਲ ਧਰਤੀ ਦੇ ਸਾਪੇਖ ਮਾਪਿਆ ਜਾਂਦਾ ਹੈ ।

ਧਨ ਪੁਟੈਂਸ਼ਲ – ਜੇਕਰ ਧਨ ਚਾਰਜ ਵਸਤੂ ਤੋਂ ਧਰਤੀ ਵੱਲ ਵਹਿੰਦਾ ਜਾਂ ਇਲੈਕਟ੍ਰਾਨ ਧਰਤੀ ਤੋਂ ਵਸਤੂ ਵੱਲ ਪ੍ਰਵਾਹਿਤ ਹੋਣ ਤਾਂ ਉਸ ਵਸਤੂ ਦੇ ਟੈਂਸ਼ਲ ਨੂੰ ਧਨ ਟੈਸ਼ਲ ਕਹਿੰਦੇ ਹਨ ।

ਪ੍ਰਸ਼ਨ 6. ਕਿਸੇ ਸੈੱਲ ਦੇ ਬਿਜਲਈ ਵਾਹਕ ਬਲ ਦਾ ਕੀ ਅਰਥ ਹੈ ?
ਉੱਤਰ-
ਸੈੱਲ ਦਾ ਬਿਜਲਈ ਵਾਹਕ ਬਲ – ਇਕਾਈ ਚਾਰਜ ਨੂੰ ਪੂਰੇ ਸਰਕਟ ਵਿੱਚੋਂ ਪ੍ਰਵਾਹਿਤ ਕਰਾਉਣ ਵਿੱਚ ਸਰਕਟ ਵਿੱਚ ਸੈੱਲ ਦੁਆਰਾ ਖ਼ਰਚ ਕੀਤੀ ਜਾਣ ਵਾਲੀ ਊਰਜਾ ਨੂੰ ਸੈੱਲ ਦਾ ਬਿਜਲਈ ਵਾਹਕ ਬਲ ਕਹਿੰਦੇ ਹਨ। ਇਸ ਨੂੰ E ਦੁਆਰਾ ਦਰਸਾਇਆ ਜਾਂਦਾ ਹੈ। ਬਿਜਲਈ ਵਾਹਕ ਬਲ ਦੀ S.I ਇਕਾਈ ਵੋਲਟ ਹੈ ।

ਪ੍ਰਸ਼ਨ 7. ਇਲੈੱਕਟ੍ਰੋਸਟੈਟਿਕਸ ਵਿੱਚ ਕੂਲਾਂਮ ਦਾ ਨਿਯਮ ਬਿਆਨ ਕਰੋ ਅਤੇ ਇਸ ਦੀ ਵਿਆਖਿਆ ਕਰੋ ।
                        ਜਾਂ
ਸਥਿਰ ਬਿਜਲਈ ਵਿੱਚ ਕੂਲਾਂਮ ਦੇ ਨਿਯਮ ਦੀ ਪਰਿਭਾਸ਼ਾ ਦਿਓ ।
                       ਜਾਂ
ਸਥਿਰ ਬਿਜਲਈ ਵਿੱਚ ਕੂਲਾਂਮ ਦਾ ਨਿਯਮ ਬਿਆਨ ਕਰੋ ਅਤੇ ਇਸ ਦੀ ਵਿਆਖਿਆ ਕਰੋ ।
ਉੱਤਰ-
ਇਲੈੱਕਟ੍ਰੋਸਟੈਟਿਕਸ ਵਿੱਚ ਕੂਲਾਮ ਦਾ ਨਿਯਮ – ਕੂਲਾਂਮ ਦੇ ਨਿਯਮ ਅਨੁਸਾਰ ਦੋ ਸਮਜਾਤੀ ਰੂਪ ਵਿੱਚ ਚਾਰਜਿਤ ਵਸਤੁਆਂ ਦੇ ਵਿਚਕਾਰ ਅਪਕਰਸ਼ਨ ਬਲ ਜਾਂ ਦੋ ਅਸਮਜਾਤੀ ਚਾਰਜ ਵਾਲੀਆਂ ਵਸਤੂਆਂ ਦੇ ਵਿਚਕਾਰ ਆਕਰਸ਼ਣ ਬਲ ਉਨ੍ਹਾਂ ਚਾਰਜਾਂ ਦੀ ਮਾਤਰਾ ਦੇ ਗੁਣਾਂ ਦੇ ਸਿੱਧਾ ਅਨੁਪਾਤੀ ਅਤੇ ਉਨ੍ਹਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਸਮਾਨੁਪਾਤੀ ਹੁੰਦਾ ਹੈ ।

ਮੰਨ ਲਓ ਦੋ ਬਿੰਦੂਆਂ ਤੇ ਚਾਰਜ ਦੀ ਮਾਤਰਾ q1 ਅਤੇ q2 ਹੈ ਅਤੇ ਇਨ੍ਹਾਂ ਵਿਚਕਾਰ ਦੂਰੀ ‘d’ ਹੈ। ਜੇ ਇਨ੍ਹਾਂ ਵਿਚਕਾਰ ਕਿਰਿਆ ਕਰ ਰਿਹਾ ਬਲ F ਹੋਵੇ, ਤਾਂ
F ∝ q1q2 ……….(i)
ਅਤੇ

ਜਿੱਥੇ K ਅਨੁਪਾਤ ਅੰਕ ਹੈ ਜਿਸਦਾ ਮੁੱਲ ਚਾਰਜਾਂ ਦੇ ਮਾਧਿਅਮ ਤੇ ਨਿਰਭਰ ਕਰਦਾ ਹੈ । ਜੇਕਰ ਇਨ੍ਹਾਂ ਚਾਰਜਾਂ ਨੂੰ ਕੂਲਾਂਮ ਵਿੱਚ ਅਤੇ ਦੂਰੀ ਨੂੰ ਮੀਟਰਾਂ ਵਿੱਚ ਲਿਆ ਜਾਵੇ, ਤਾਂ ਹਵਾ ਜਾਂ ਨਿਰਵਾਯੂ ਲਈ K = 9 × 109 ਹੈ ।
F = 9 × 109 ×  ਨਿਊਟਨ

ਪ੍ਰਸ਼ਨ 8. ਪੁਟੈਂਸ਼ਲ ਅੰਤਰ ਕਿਸ ਨੂੰ ਕਹਿੰਦੇ ਹਨ ?
                          ਜਾਂ
ਪੁਟੈਂਸ਼ਲ ਅੰਤਰ ਕਿਸਨੂੰ ਕਹਿੰਦੇ ਹਨ ? ਇਸ ਦੀ ਇਕਾਈ ਕੀ ਹੈ ?
ਉੱਤਰ-
ਪੁਟੈਂਸ਼ਲ ਅੰਤਰ-ਇੱਕ ਬਿਜਲੀ ਖੇਤਰ ਵਿੱਚ ਦੋ ਬਿੰਦੂਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ ਉਸ ਖੇਤਰ ਕਾਰਨ ਸਥਿਰ ਬਿਜਲੀ ਦਲ ਦੇ ਉਲਟ ਇੱਕ ਇਕਾਈ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਲਈ ਕੀਤੇ ਗਏ ਕਾਰਜ ਦੀ ਮਾਤਰਾ ਹੈ । ਪੁਟੈਂਥਲ ਅੰਤਰ ਦੀ ਇਕਾਈ ਵੋਲਟ ਹੈ ।

ਸ਼ਨ 9. ਵੋਲਟ ਦੀ ਪਰਿਭਾਸ਼ਾ ਲਿਖੋ। ਇਹ ਕਿਸ ਦੀ ਇਕਾਈ ਹੈ ?
ਉੱਤਰ-
ਵੋਲਟ-ਬਿਜਲੀ ਖੇਤਰ ਦੇ ਦੋ ਬਿੰਦੂਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵੋਲਟ ਹੁੰਦਾ ਹੈ, ਜਦੋਂ ਇੱਕ ਕੂਲਾਮ ਦੇ ਚਾਰਜ ਨੂੰ ਇਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਵਿੱਚ 1 ਜੂਲ ਕਾਰਜ ਕੀਤਾ ਗਿਆ ਹੋਵੇ

ਪੁਟੈਂਸ਼ਲ ਅੰਤਰ ਦੀ ਇਕਾਈ ਵੋਲਟ ਹੈ ।

ਪ੍ਰਸ਼ਨ 10. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਬਿਜਲ ਕਰੰਟ ਚਾਰਜ ਦੇ ਪ੍ਰਵਾਹ ਕਾਰਨ ਹੁੰਦਾ ਹੈ ?
ਉੱਤਰ-
ਜੇ ਅਸੀਂ ਇੱਕ ਚਾਰਜਿਤ ਬਿਜਲਦਰਸ਼ੀ ਨੂੰ ਤਾਰਾਂ ਦੁਆਰਾ ਅਣਚਾਰਜਿਤ ਬਿਜਲਦਰਸ਼ੀ ਦੇ ਨਾਲ ਜੋੜੀਏ, ਤਾਂ ਚਾਰਜ ਚਾਰਜਿਤ ਬਿਜਲਦਰਸ਼ੀ ਤੋਂ ਅਣਚਾਰਜਿਤ ਬਿਜਲਦਰਸ਼ੀ ਵੱਲ ਪ੍ਰਵਾਹਿਤ ਕਰਨਾ ਸ਼ੁਰੂ ਕਰ ਦੇਵੇਗਾ। ਇਸ ਨਾਲ ਅਸਚਾਰਜਿਤ ਬਿਜਲਦਰਸ਼ੀ ਦੇ ਪੱਤਰੇ ਵਧੇਰੇ ਫੈਲ ਕੇ ਇੱਕ ਦੂਜੇ ਤੋਂ ਵੱਖ ਹੋ ਜਾਣਗੇ ਅਤੇ ਖੁੱਲ੍ਹ ਜਾਣਗੇ। ਕਰੰਟ ਦਾ ਇਹ ਵਾਹ ਓਨੀ ਦੇਰ ਤਕ ਚਲਦਾ ਰਹੇਗਾ ਜਦੋਂ ਤੱਕ ਕਿ ਦੋਵੇਂ ਬਿਜਲਦਰਸ਼ੀਆਂ ਦੇ ਪੱਤਰੇ ਇੱਕ ਨਹੀਂ ਹੋ ਜਾਂਦੇ। ਬਰਾਬਰੀ ਆਉਣ ‘ਤੇ ਬਿਜਲਦਰਸ਼ੀ ਤੇ ਪੱਤਰੇ ਇੱਕ ਸਾਰ ਖੁੱਲ੍ਹਣਗੇ। ਚਾਰਜ ਦੇ ਇਸ ਪ੍ਰਵਾਹ ਨੂੰ ਹੀ ਬਿਜਲਈ ਧਾਰਾ ਕਹਿੰਦੇ ਹਨ ।

ਪ੍ਰਸ਼ਨ 11. ਬਿਜਲ ਕਰੰਟ ਕੀ ਹੈ ?
               ਜਾਂ
ਬਿਜਲ ਕਰੰਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਿਜਲ ਕਰੰਟ (Electric Current) – ਜਦੋਂ ਦੋ ਬਿੰਦੂ, ਜੋ ਕਿ ਵੱਖ-ਵੱਖ ਟੈਂਸ਼ਲਾਂ ਤੇ ਹੋਣ, ਨੂੰ ਇੱਕ ਤਾਂਬੇ ਦੀ ਤਾਰ ਦੁਆਰਾ ਜੋੜ ਦਿੱਤਾ ਜਾਵੇ ਤਾਂ ਚਾਰਜ ਵੱਧ ਪੁਟੈਂਸ਼ਲ ਤੋਂ ਘੱਟ ਪੁਟੈਂਸ਼ਲ ਵਾਲੇ ਚਾਲਕ ਵੱਲ ਪ੍ਰਵਾਹ ਸ਼ੁਰੂ ਕਰ ਦਿੰਦਾ ਹੈ । ਇਹ ਕਿਰਿਆ ਉਦੋਂ ਤੱਕ ਚਲਦੀ ਰਹਿੰਦੀ ਹੈ, ਜਦੋਂ ਤਕ ਕਿ ਦੋਨੋਂ ਬਿੰਦੂਆਂ ਦਾ ਪੁਟੈਂਸ਼ਲ ਬਰਾਬਰ ਨਹੀਂ ਹੋ ਜਾਂਦਾ । ਜੇ ਦੋਨਾਂ ਬਿੰਦੂਆਂ ਵਿੱਚ ਪੁਟੈਂਸ਼ਲ ਅੰਤਰ ਬਣਿਆ ਰਹੇ, ਤਾਂ ਚਾਰਜ ਦਾ ਪ੍ਰਵਾਹ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਚਾਰਜ ਦੇ ਲਗਾਤਾਰ ਪ੍ਰਵਾਹ ਨੂੰ ਕਰੰਟ ਕਹਿੰਦੇ ਹਨ ।

ਪ੍ਰਸ਼ਨ 12. ਬਿਜਲਈ ਧਾਰਾ ਕਿਵੇਂ ਊਸ਼ਮਾ ਉਤਪੰਨ ਕਰਦੀ ਹੈ ?
ਉੱਤਰ-
ਕਿਸੇ ਧਾਤਵੀ ਚਾਲਕ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਮੁਕਤ ਇਲੈੱਕਵਾਂਨ ਗਤੀ ਕਰਦੇ ਹਨ। ਜਦੋਂ ਚਾਲਕ ਨੂੰ ਬਿਜਲਈ ਸਰੋਤ ਨਾਲ ਜੋੜਿਆ ਜਾਂਦਾ ਹੈ, ਤਾਂ ਮੁਕਤ ਇਲੈੱਕਫੁੱਟ ਉੱਚੇ ਪੁਟੈਂਸ਼ਲ ਤੋਂ ਨੀਵੇਂ ਟੈਂਸ਼ਲ ਵੱਲ ਪ੍ਰਵਾਹਿਤ ਹੁੰਦੇ ਹਨ ਜਿਸ ਤੋਂ ਇਲੈਂਕਨ ਪਰਮਾਣੂਆਂ ਨਾਲ ਟਕਰਾਉਂਦੇ ਹਨ । ਇਸ ਟਕਰਾਓ ਕਾਰਨ ਮੁਕਤ ਇਲੈੱਕਟ੍ਰਾਨਾਂ ਦੀ ਗਤਿਜ ਉਰਜਾ ਚਾਲਕ ਦੇ ਪਰਮਾਣੁਆਂ ਵਿੱਚ ਸਥਾਨਾਂਤਰਿਤ ਹੋ ਜਾਂਦੀ ਹੈ । ਪਰਮਾਣੂਆਂ ਦੀ ਗਤਿਜ ਉਰਜਾ ਵੱਧ ਜਾਂਦੀ ਹੈ, ਜਿਸ ਕਾਰਨ ਚਾਲਕ ਦੇ ਤਾਪ ਦੀ ਧੀ ਹੋ ਜਾਂਦੀ ਹੈ ਅਤੇ ਊਸ਼ਮਾ ਉਤਪੰਨ ਹੋ ਜਾਂਦੀ ਹੈ ।

ਪ੍ਰਸ਼ਨ 13. ਕਿਸੇ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਤੋਂ ਉਤਪੰਨ ਹੋਈ ਊਸ਼ਮਾ ਦਾ ਸੰਬੰਧ ਸਥਾਪਿਤ ਕਰੋ ।
ਉੱਤਰ-
ਬਿਜਲੀ ਅਤੇ ਊਸ਼ਮਾ ਵਿਚਕਾਰ ਸੰਬੰਧ – ਜਦੋਂ ਕਿਸੇ ਚਾਲਕ ਵਿੱਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ, ਤਾਂ ਉਹ ਗਰਮ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਜੂਲ ਨਾਂ ਦੇ ਵਿਗਿਆਨਿਕ ਨੇ ਸਾਨੂੰ ਇਹ ਦੱਸਿਆ ਸੀ । ਇਸ ਲਈ ਇਸ ਨੂੰ ਜੂਲ ਦਾ ਤਾਪਨ ਪ੍ਰਭਾਵ ਦਾ ਨਿਯਮ ਕਹਿੰਦੇ ਹਨ। ਕਿਉਂਕਿ ਚਾਲਕ ਬਿਜਲਈ ਧਾਰਾ ਦੇ ਪ੍ਰਵਾਹ ਦਾ ਤਿਰੋਧ ਕਰਦਾ ਹੈ, ਇਸ ਲਈ ਚਾਲਕ ਵਿੱਚ ਲਗਾਤਾਰ ਬਿਜਲਈ ਧਾਰਾ ਦੇ ਪ੍ਰਵਾਹ ਹੋਣ ਵਿੱਚ ਕਾਰਜ ਕਰਨਾ ਪੈਂਦਾ ਹੈ ਜੋ ਉਸ਼ਮਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ।

ਮੰਨ ਲਓ ਕਿਸੇ R ਤਿਰੋਧ ਵਾਲੇ ਚਾਲਕ ਵਿੱਚ t ਸੈਕਿੰਡ ਤੱਕ I ਬਿਜਲਈ ਧਾਰਾ, V ਪੁਟੈਂਸ਼ਲ ਤੇ ਪ੍ਰਵਾਹਿਤ ਹੋ ਰਹੀ ਹੈ ਅਤੇ t ਸਮਾਂ ਲਈ I ਧਾਰਾ Q ਚਾਰਜ ਕਾਰਨ ਹੋਵੇ ਤਾਂ,
I = Q/t
ਜਾਂ Q = I × t
Q ਚਾਰਜ ਲਈ ਕੀਤਾ ਗਿਆ ਕਾਰਜ W = Q × V
= It × V
= It × I × R
= I2 Rt (∵ V = I × R)
ਜੇਕਰ ਉਤਸਰਜਿਤ ਊਰਜਾ ਨੂੰ ਮ ਨਾਲ ਪ੍ਰਦਰਸ਼ਿਤ ਕੀਤਾ ਜਾਵੇ ਤਾਂ
H = W
∴ H = I2Rt ਜੂਲ

ਪ੍ਰਸ਼ਨ 14. ਚਾਲਕ ਦੇ ਪ੍ਰਤਿਰੋਧ ਦੀ ਪਰਿਭਾਸ਼ਾ ਦਿਓ । ਇਸ ਦਾ ਮਾਤ੍ਰਿਕ ਦੱਸੋ ।
                                ਜਾਂ
ਚਾਲਕ ਦੇ ਪ੍ਰਤਿਰੋਧ ਤੋਂ ਕੀ ਭਾਵ ਹੈ ? ਇਸ ਦੇ ਨਿਯਮ ਦੀ ਪਰਿਭਾਸ਼ਾ ਲਿਖੋ ।
ਉੱਤਰ-
ਚਾਲਕ ਦਾ ਪ੍ਰਤਿਰੋਧ – ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਮਾਤਰਾ ਦੇ ਅਨੁਪਾਤ ਨੂੰ ਚਾਲਕ ਦਾ ਤਿਰੋਧ ਕਿਹਾ ਜਾਂਦਾ ਹੈ ।
ਜੇ ਚਾਲਕ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ vਹੋਵੇ ਅਤੇ ਇਸ ਵਿਚੋਂ ਲੰਘ ਰਹੀ ਕਰੰਟ ਦੀ ਮਾਤਰਾ 1 ਹੋਵੇ ਤਾਂ ਪ੍ਰਤਿਰੋਧ (R)
ਪੁਟੈਂਸ਼ਲ ਅੰਤਰ (V) ਪ੍ਰਤਿਰੋਧ (R)

ਪ੍ਰਤਿਰੋਧ ਦਾ ਮਾਤ੍ਰਿਕ-S.I. ਪ੍ਰਣਾਲੀ ਵਿੱਚ ਪ੍ਰਤਿਰੋਧ ਦਾ ਮਾਤ੍ਰਿਕ ਓਹਮ ਹੈ ਜਦਕਿ ਪੁਟੈਂਸ਼ਲ ਅੰਤਰ ਵੋਲਟ ਅਤੇ ਬਿਜਲੀ ਕਰੰਟ ਨੂੰ ਐਮਪੀਅਰ ਵਿੱਚ ਮਾਪਿਆ ਜਾਂਦਾ ਹੈ ।

ਓਹਮ (Ohn) – ਕਿਸੇ ਚਾਲਕ ਦਾ ਤਿਰੋਧ ਇੱਕ ਓਹਮ ਹੋਵੇਗਾ ਜੇ ਉਸਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵਲਟ ਹੋਵੇ ਅਤੇ ਉਸ ਵਿਚੋਂ ਲੰਘ ਰਹੇ ਕਰੰਟ ਦੀ ਮਾਤਰਾ ਇੱਕ ਐਮਪੀਅਰ ਹੋਵੇ ।

ਪ੍ਰਸ਼ਨ 15. ਪ੍ਰਤਿਰੋਧਕਤਾ ਤੋਂ ਕੀ ਭਾਵ ਹੈ ? ਇਸ ਦਾ S.I. ਮਾਤ੍ਰਿਕ ਲਿਖ ਕੇ ਮਹੱਤਤਾ ਦੱਸੋ ।
ਉੱਤਰ-
ਪ੍ਰਤਿਰੋਧਕਤਾ – ਕਿਸੇ ਇਕਾਈ ਲੰਬਾਈ ਅਤੇ ਇਕਾਈ ਪਰਿਖੇਤਰਫਲ ਵਾਲੇ ਚਾਲਕ ਦਾ ਪ੍ਰਤਿਰੋਧ ਉਸ ਚਾਲਕ ਦੀ ਪ੍ਰਤਿਰੋਧਕਤਾ ਕਹਾਉਂਦੀ ਹੈ। ਇਸ ਦਾ S.I. ਮਾਤ੍ਰਿਕ Ω m (ਓਹਮ-ਮੀਟਰ ਹੈ ।
ਮਹੱਤਤਾ-

  1. ਇਹ ਤਾਪਮਾਨ ਦੇ ਨਾਲ ਪਰਿਵਰਤਿਤ ਹੁੰਦਾ ਹੈ ।
  2. ਜਿਨ੍ਹਾਂ ਪਦਾਰਥਾਂ ਦੀ ਪ੍ਰਤਿਰੋਧਕਤਾ ਵੱਧ ਹੁੰਦੀ ਹੈ ਉਹ ਬਿਜਲੀ ਦੇ ਕੁਚਾਲਕ ਜਾਂ ਘੱਟ ਚਾਲਕ ਹੁੰਦੇ ਹਨ ।
  3. ਜਿਨ੍ਹਾਂ ਪਦਾਰਥਾਂ ਦੀ ਪ੍ਰਤਿਰੋਧਕਤਾ ਘੱਟ ਹੁੰਦੀ ਹੈ, ਉਹ ਬਿਜਲਈ ਧਾਰਾ ਦੇ ਚੰਗੇ ਚਾਲਕ ਹੁੰਦੇ ਹਨ। ਜਿਵੇਂ-ਧਾਤਾਂ, ਮਿਸ਼ਰਧਾਤਾਂ ਆਦਿ ।
  4. ਕਿਸੇ ਮਿਸ਼ਰਧਾਤੂ ਦੀ ਪ੍ਰਤਿਰੋਧਕਤਾ ਉਸਦੀਆਂ ਘਟਕ ਧਾਤਾਂ ਤੋਂ ਅਧਿਕ ਹੁੰਦੀ ਹੈ ।

ਪ੍ਰਸ਼ਨ 16. ਤਾਪੀ ਉਪਕਰਨਾਂ ਵਿੱਚ ਧਾਤਾਂ ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਕਿਸ ਕਾਰਨ ਕੀਤਾ ਜਾਂਦਾ ਹੈ ?
ਉੱਤਰ-
ਉੱਚ ਪ੍ਰਤਿਰੋਧਕਤਾ ਦੇ ਗੁਣਾਂ ਵਾਲੀਆਂ ਧਾਤਾਂ ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਤਾਪਨ ਉਪਕਰਨਾਂ ਵਿੱਚ ਕੀਤਾ ਜਾਂਦਾ ਹੈ ਕਿਉਂਕਿ-

  1. ਇਹ ਉੱਚੇ ਤਾਪਮਾਨ ਤੇ ਆਕਸੀਕ੍ਰਿਤ ਨਹੀਂ ਹੁੰਦੇ ਹਨ ।
  2. ਇਹ ਅਧਿਕ ਪ੍ਰਤਿਰੋਧ ਕਰਦੇ ਹਨ ।
  3. ਇਹ ਉੱਚੇ ਤਾਪਮਾਨ ਤੇ ਨਹੀਂ ਜਲਦੇ ਹਨ ।

ਪ੍ਰਸ਼ਨ 17. ਬਿਜਲ ਸਰਕਟ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਇੱਕ ਬੰਦ ਸਰਕਟ ਹੁੰਦਾ ਹੈ, ਜਿਸ ਵਿੱਚ ਇਲੈੱਕਟ੍ਰਾਨ ਬਹੁਤ ਤੇਜ਼ੀ ਨਾਲ ਲੰਘਦੇ ਹਨ। ਜਦੋਂ ਕਿਸੇ ਚਾਲਕ ਨੂੰ ਬੈਟਰੀ ਨਾਲ ਜੋੜਿਆ ਜਾਂਦਾ ਹੈ, ਤਾਂ ਇਲੈੱਕਟਾਂਨ ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ ਪ੍ਰਵਾਹਿਤ ਹਨ। ਪਰ ਕਰੰਟ (I) ਦੀ ਪਰੰਪਰਿਕ ਦਿਸ਼ਾ ਇਲੈਂਕਨ ਦੇ ਪ੍ਰਵਾਹ ਦੀ ਦਿਸ਼ਾ ਤੋਂ ਉਲਟ ਲਈ ਜਾਂਦੀ ਹੈ ।

ਪ੍ਰਸ਼ਨ 18. ਬਿਜਲਈ ਕਰੰਟ ਕੀ ਹੈ ? ਇਸ ਦੀਆਂ ਮਾਤ੍ਰਿਕਾਂ ਦੱਸੋ।
 ਜਾਂ
ਬਿਜਲਈ ਕਰੰਟ ਕੀ ਹੈ ? ਇਸਦੀ S.I. ਪ੍ਰਣਾਲੀ ਵਿੱਚ ਇਕਾਈ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲਈ ਕਰੰਟ (Current) – ਜੇ ਦੋ ਚਾਰਜਿਤ ਵਸਤੂਆਂ ਨੂੰ ਇੱਕ ਚਾਲਕ ਦੁਆਰਾ ਜੋੜਿਆ ਜਾਵੇ ਤਾਂ ਇਲੈੱਕਵਾਂਨ ਇੱਕ ਵਸਤੂ ਤੋਂ ਦੂਜੀ ਵਸਤੂ ਵੱਲ ਪ੍ਰਵਾਹਿਤ ਹੁੰਦੇ ਹਨ। ਇਲੈਂਕਟਾਂਨਾਂ ਦੇ ਪ੍ਰਵਾਹ ਦੀ ਦਰ ਨੂੰ ਬਿਜਲ ਈਧਾਰਾ (I) ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਇਕਾਈ ਸਮੇਂ ਵਿੱਚ ਪ੍ਰਵਾਹਿਤ ਹੋ ਰਹੇ ਚਾਰਜ ਨੂੰ ਬਿਜਲਈ ਕਰੰਟ ਕਿਹਾ ਜਾਂਦਾ ਹੈ ।

= 6.25 × 1018 ਇਲੈੱਕਟ੍ਰਾਨ

ਐਮਪੀਅਰ (Ampere) – ਜਦੋਂ ਕਿਸੇ ਚਾਲਕ ਵਿੱਚੋਂ ਇੱਕ ਸੈਕਿੰਡ ਲਈ ਇੱਕ ਕੂਲਾਂ ਚਾਰਜ ਪ੍ਰਵਾਹਿਤ ਹੁੰਦਾ ਹੈ, ਤਾਂ ਉਸ ਨੂੰ ਇੱਕ ਐਮਪੀਅਰ ਕਿਹਾ ਜਾਂਦਾ ਹੈ।
ਕਰੰਟ ਦੀ ਛੋਟੀ ਇਕਾਈ ਮਿਲੀ-ਐਮਪੀਅਰ ਹੈ ।
1 ਮਿਲੀ-ਐਮਪੀਅਰ = 1/1000 ਐਮਪੀਅਰ
= 10-3 ਐਮਪੀਅਰ

ਪ੍ਰਸ਼ਨ 19. ਕਰੰਟ ਮਾਪਣ ਲਈ ਕਿਸ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ? ਸਰਕਟ ਵਿੱਚ ਇਸ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਰਕਟ ਵਿੱਚ ਪ੍ਰਵਾਹਿਤ ਕਰੰਟ ਨੂੰ ਮਾਪਣ ਲਈ ਐਮਮੀਟਰ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਸਰਕਟ ਵਿੱਚ ਹਮੇਸ਼ਾ ਇਸ ਢੰਗ ਨਾਲ ਜੋੜਿਆ ਜਾਂਦਾ ਹੈ ਕਿ ਸੰਪੂਰਨ ਕਰੰਟ ਇਸ ਵਿੱਚੋਂ ਪ੍ਰਵਾਹਿਤ ਹੋਵੇ ਅਰਥਾਤ ਲੜੀਵਾਰ ਕੂਮ ਵਿਚ ਜੋੜਿਆ ਜਾਂਦਾ ਹੈ। ਐਮਮੀਟਰ ਦਾ ਪ੍ਰਤਿਰੋਧ ਬਹੁਤ ਘੱਟ ਹੁੰਦਾ ਹੈ ।

ਪ੍ਰਸ਼ਨ 20. ਬਿਜਲੀ ਊਰਜਾ ਦੀ ਇਕਾਈ ਦੀ ਪਰਿਭਾਸ਼ਾ ਲਿਖੋ।
   ਜਾਂ
ਇਕ ਵਾਟ = ਘੰਟਾ ਦੀ ਪਰਿਭਾਸ਼ਾ ਦਿਓ ।

ਉੱਤਰ-

ਬਿਜਲੀ ਊਰਜਾ ਦੀ ਇਕਾਈ ਜੂਲ/ਵਾਟ-ਸੈਕਿੰਡ/ਵਾਟ-ਘੰਟਾ ਹੈ।
ਵਾਟ-ਘੰਟਾ-ਬਿਜਲੀ ਊਰਜਾ ਇੱਕ ਵਾਟ-ਘੰਟਾ ਹੁੰਦੀ ਹੈ ਜੇ ਇਕ ਐਮਪੀਅਰ ਕਰੰਟ ਚਾਲਕ ਵਿੱਚੋਂ ਇੱਕ ਘੰਟੇ ਲਈ ਪ੍ਰਵਾਹਿਤ ਹੋਵੇ ਅਤੇ ਜਦੋਂ ਉਸਦੇ ਸਿਰਿਆਂ ਵਿੱਚ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ !
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
ਬਿਜਲੀ ਦੀ ਵੱਡੀ ਇਕਾਈ ਨੂੰ ਕਿਲੋਵਾਟ ਘੰਟਾ ਕਹਿੰਦੇ ਹਨ ।
1 ਕਿਲੋਵਾਟ ਘੰਟਾ = 1000 ਵਾਟ ਘੰਟਾ ।

ਪ੍ਰਸ਼ਨ 21. ਇਕ ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?
ਜਾਂ
ਇਕ ਕਿਲੋਵਾਟ ਘੰਟਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਲੋਵਾਟ ਘੰਟਾ – ਜੇਕਰ ਇੱਕ ਕਿਲੋਵਾਟ ਬਿਜਲਈ ਸ਼ਕਤੀ ਨੂੰ 1 ਘੰਟੇ ਤਕ ਪ੍ਰਯੋਗ ਕੀਤਾ ਜਾਵੇ, ਤਾਂ ਖਪਤ ਹੋਈ ਊਰਜਾ ਇੱਕ ਕਿਲੋਵਾਟ ਘੰਟਾ (kWh) ਹੁੰਦੀ ਹੈ ।
∴                              1 kWh = 1 kW × 1 ਘੰਟਾ
= 1000 ਵਾਟ × 3600 ਸੈਕਿੰਡ
= 1000 PSEB 10th Class Science Important Questions Chapter 12 ਬਿਜਲੀ 15 × 3600 ਸੈਕਿੰਡ
∴     1 ਕਿਲੋਵਾਟ ਘੰਟਾ (1 kWh) = 36 × 105 ਜੂਲ ।

ਪ੍ਰਸ਼ਨ 22. ਕੀ ਕਾਰਨ ਹੈ ਕਿ ਬਿਜਲਈ ਵਾਹਕ ਤਾਰਾਂ ਵਿੱਚ ਬਹੁਤ ਘੱਟ ਤਾਪਮਾਨ ਉਤਪੰਨ ਹੁੰਦਾ ਹੈ, ਜਦਕਿ ਬਿਜਲਈ ਬੱਲਬ ਦੇ ਫਿਲਾਮੈਂਟ ਵਿੱਚ ਉੱਚ ਤਾਪਮਾਨ ਪੈਦਾ ਹੁੰਦਾ ਹੈ ?
ਉੱਤਰ-
ਬਿਜਲਈ ਵਾਹਕ ਤਾਰਾਂ ਦੇ ਪ੍ਰਤਿਰੋਧ ਦੀ ਤੁਲਨਾ ਬਿਜਲਈ ਬੱਲਬ ਦੇ ਫਿਲਾਮੈਂਟ ਦਾ ਪ੍ਰਤਿਰੋਧ, ਵਿੱਚ ਬਹੁਤ ਜ਼ਿਆਦਾ ਹੁੰਦਾ ਹੈ । ਇਸ ਲਈ ਬਿਜਲਈ ਧਾਰਾ ਪ੍ਰਵਾਹਿਤ ਕਰਨ ਤੇ ਬਿਜਲਈ ਬੱਲਬ ਦੇ ਫਿਲਾਮੈਂਟ ਵਿੱਚ ਵਧੇਰਾ ਉੱਚਾ ਉਤਪੰਨ ਹੁੰਦਾ ਹੈ, ਪਰੰਤੂ ਬਿਲਜਈ ਵਾਹਕ ਤਾਰਾਂ ਵਿੱਚ ਨਹੀਂ ।

ਪ੍ਰਸ਼ਨ 23. ਹੇਠ ਲਿਖਿਆਂ ਦੇ ਕਾਰਨ ਸਪੱਸ਼ਟ ਕਰੋ :-
(i) ਜੇਕਰ ਤੁਸੀਂ ਐਮਮੀਟਰ ਨੂੰ ਸਮਾਨੰਤਰ ਕ੍ਰਮ ਵਿੱਚ ਸੰਯੋਜਿਤ ਕਰਦੇ ਹੋ ਤਾਂ ਐਮਮੀਟਰ ਕਿਉਂ ਸੜ ਜਾਂਦਾ ਹੈ ?
(ii) ਇੱਕ ਨਿਸ਼ਚਿਤ ਤਾਪ ਤੋਂ ਕੁੱਝ ਹੇਠਾਂ ਕੁੱਝ ਪਦਾਰਥਾਂ ਦੀ ਪ੍ਰਤਿਰੋਧਕਤਾ ਘੱਟ ਕੇ ਜ਼ੀਰੋ ਕਿਉਂ ਹੋ ਜਾਂਦੀ ਹੈ ?
ਉੱਤਰ-
(i) ਸਰਕਟ ਦੇ ਹੋਰ ਉਪਕਰਨਾਂ ਦੀ ਤੁਲਨਾ ਵਿੱਚ ਐਮਮੀਟਰ ਦਾ ਪ੍ਰਤਿਰੋਧ ਨਾ ਹੋਣ ਦੇ ਬਰਾਬਰ ਹੁੰਦਾ ਹੈ। ਜਦੋਂ ਐਮਮੀਟਰ ਨੂੰ ਸਰਕਟ ਵਿੱਚ ਸਮਾਨੰਤਰ ਕੂਮ ਵਿੱਚ ਜੋੜਿਆ ਜਾਂਦਾ ਹੈ, ਤਾਂ ਸਰਕਟ ਦਾ ਕੁੱਲ ਪੁਟੈਂਸ਼ਲ ਐਮਮੀਟਰ ਦੇ ਸਿਰਿਆਂ ਵਿੱਚ ਕਾਰਜ ਕਰਦਾ ਹੈ ਜਿਸ ਤੋਂ ਐਮਮੀਟਰ ਵਿੱਚ ਉੱਚ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਅਤੇ ਉਸ ਕਾਰਨ ਵਧੇਰੇ ਤਾਪ ਦੇ ਉਤਪੰਨ ਹੋਣ ਕਾਰਨ ਐਮਮੀਟਰ ਸੜ ਜਾਂਦਾ ਹੈ ।

(ii) ਜਦੋਂ ਕਿਸੇ ਚਾਲਕ ਪਦਾਰਥ ਦਾ ਤਾਪ ਭਾਂਤਿਕ ਤਾਪ ਤੋਂ ਘੱਟ ਹੋ ਜਾਂਦਾ ਹੈ ਤਾਂ ਪਦਾਰਥ ਅਤਿਚਾਲਕ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਿਸ ਤੋਂ ਉਸਦਾ ਪ੍ਰਤਿਰੋਧ ਅਚਾਨਕ ਜ਼ੀਰੋ ਹੋ ਜਾਂਦਾ ਹੈ ।

ਪ੍ਰਸ਼ਨ 24. ਬਿਜਲਈ ਉਪਕਰਨਾਂ ਨੂੰ ਸਮਾਨਾਂਤਰ ਕ੍ਰਮ ਵਿੱਚ ਜੋੜਨਾ ਕਿਉਂ ਲਾਭਦਾਇਕ ਹੈ ?
ਉੱਤਰ-
ਸਮਾਨਾਂਤਰ ਸੰਯੋਜਨ ਦੇ ਲਾਭ-

  1. ਪ੍ਰਤਿਰੋਧਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜਨ ਨਾਲ ਕਿਸੇ ਵੀ ਚਾਲਕ ਵਿੱਚ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਧਾਰਾ ਸੁਤੰਤਰਤਾ ਪੂਰਵਕ ਭੇਜੀ ਜਾਂ ਰੋਕੀ ਜਾ ਸਕਦੀ ਹੈ ।
  2. ਅਜਿਹਾ ਕਰਨ ਨਾਲ ਸਾਰੀਆਂ ਸਮਾਨਾਂਤਰ ਸ਼ਾਖ਼ਾਵਾਂ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ ਬਰਾਬਰ ਹੁੰਦਾ ਹੈ। ਇਸ ਲਈ ਬੱਲਬ, ਬਿਜਲਈ ਐੱਸ, ਰੈਫ਼ਰੀਜ਼ੇਟਰ, ਰੇਡੀਓ ਅਤੇ ਟੈਲੀਵਿਜ਼ਨ ਆਦਿ ਨੂੰ ਇੱਕ ਹੀ ਟੈਂਸ਼ਲ ਤੇ ਚੱਲਣ ਯੋਗ ਬਣਾਇਆ ਜਾ ਸਕਦਾ ਹੈ ।

ਪ੍ਰਸ਼ਨ 25 ਪ੍ਰਤਿਰੋਧ ਤੇ ਕੀ ਪ੍ਰਭਾਵ ਪੈਂਦਾ ਹੈ, ਜੇਕਰ-
(i) ਤਾਰ ਦੀ ਲੰਬਾਈ ਵਧਾ ਦਿੱਤੀ ਜਾਵੇ ।
(ii) ਪਰਿਖੇਤਰਫਲ ਵਧਾ ਦਿੱਤਾ ਜਾਵੇ ।
ਉੱਤਰ-
(i) ਪ੍ਰਤਿਰੋਧ, ਤਾਰ ਦੀ ਲੰਬਾਈ ਦੇ ਸਿੱਧਾ ਸਮਾਨੁਪਾਤੀ ਹੁੰਦਾ ਹੈ । ਇਸ ਲਈ ਤਾਰ ਦੀ ਲੰਬਾਈ ਵਧਾਉਣ ਨਾਲ ‘ ਪ੍ਰਤਿਰੋਧ ਅਧਿਕ ਹੋ ਜਾਂਦਾ ਹੈ ।

(ii) ਮੋਟੇ ਤਾਰ ਦਾ ਪ੍ਰਤਿਰੋਧ ਬਾਰੀਕ ਤਾਰ ਦੇ ਮੁਕਾਬਲੇ ਵਿੱਚ ਘੱਟ ਹੁੰਦਾ ਹੈ ਕਿਉਂਕਿ ਤਾਰ ਦੀ ਮੋਟਾਈ ਕਾਰਨ ਉਸ ਦਾ ਪਰਿਖੇਤਰਫਲ ਵੱਧ ਜਾਂਦਾ ਹੈ ਜਿਸ ਤੋਂ ਪ੍ਰਤਿਰੋਧ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 26. ਸੰਯੋਜਕ ਤਾਰਾਂ ਤਾਂਬੇ ਦੀਆਂ ਹੀ ਕਿਉਂ ਬਣਾਈਆਂ ਜਾਂਦੀਆਂ ਹਨ ? ਇਹ ਤਾਰਾਂ ਮੋਟੀਆਂ ਕਿਉਂ ਹੁੰਦੀਆਂ ਹਨ ?
ਉੱਤਰ-
ਚਾਂਦੀ ਤੋਂ ਬਾਅਦ ਤਾਂਬਾ (ਕਾਪਰ) ਹੀ ਬਿਜਲੀ ਦਾ ਵਧੀਆ ਚਾਲਕ ਹੈ। ਇਸ ਦਾ ਪ੍ਰਤਿਰੋਧ ਘੱਟ ਹੋਣ ਕਾਰਨ ਇਸ ਵਿੱਚੋਂ ਬਿਜਲਈ ਧਾਰਾ ਅਸਾਨੀ ਨਾਲ ਪ੍ਰਵਾਹ ਕਰ ਸਕਦੀ ਹੈ। ਸੰਯੋਜਕ ਤਾਰਾਂ (ਬਿਜਲੀ ਵਾਹਕ ਤਾਰਾਂ) ਮੋਟੀਆਂ ਰੱਖੀਆਂ ਜਾਂਦੀਆਂ ਹਨ, ਕਿਉਂਕਿ ਕਿਸੇ ਤਾਰ ਦਾ ਪ੍ਰਤਿਰੋਧ ਉਸਦੀ ਮੋਟਾਈ ਦੇ ਉਲਟ (ਵਿਲੋਮ) ਅਨੁਪਾਤੀ ਹੁੰਦਾ ਹੈ। ਜਿਹੜੀ ਤਾਰ ਜਿੰਨੀ ਮੋਟੀ ਹੋਵੇਗੀ ਓਨਾ ਹੀ ਉਸ ਦਾ ਪ੍ਰਤਿਰੋਧ ਘੱਟ ਹੋਵੇਗਾ। ਇਸ ਦੇ ਸਿੱਟੇ ਵਜੋਂ ਬਿਜਲਈ ਧਾਰਾ ਅਸਾਨੀ ਨਾਲ ਉਸ ਵਿਚੋਂ ਪ੍ਰਵਾਹਿਤ ਹੋ ਸਕੇਗੀ ।

ਪ੍ਰਸ਼ਨ 27. ਬਿਜਲੀ ਦੇ ਚਾਲਕ ਕੀ ਹੁੰਦੇ ਹਨ ? ਦੋ ਉਦਾਹਰਣਾਂ ਦਿਓ ।
ਉੱਤਰ-
ਬਿਜਲੀ ਦੇ ਚਾਲਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਸੌਖਾ ਹੋ ਜਾਂਦਾ ਹੈ, ਬਿਜਲੀ ਦੇ ਚਾਲਕ ਅਖਵਾਉਂਦੇ ਹਨ ।
ਉਦਾਹਰਣ-

  1. ਤਾਂਬਾ
  2. ਐਲੂਮੀਨੀਅਮ
  3. ਤੇਜ਼ਾਬ ਯੁਕਤ ਪਾਣੀ ।

ਸੰਖਿਆਤਮਕ ਪ੍ਰਸ਼ਨ (Numerical Questions)

ਪ੍ਰਸ਼ਨ 1. ਦੋ ਛੋਟੇ ਚਾਰਜਿਤ ਗੋਲਿਆਂ ਤੇ 2 × 10-7 ਕੂਲਾਂਮ ਅਤੇ 3 × 10-7 ਕੂਲਾਂਮ ਦੇ ਚਾਰਜ ਹਨ ਅਤੇ ਇਹ ਹਵਾ ਵਿੱਚ 30 cm ਦੀ ਦੂਰੀ ‘ਤੇ ਰੱਖੇ ਗਏ ਹਨ। ਇਨ੍ਹਾਂ ਵਿਚਕਾਰ ਲੱਗ ਰਿਹਾ ਬਲ ਮਾਲੂਮ ਕਰੋ ।
ਹੱਲ :
ਪਹਿਲੇ ਗੋਲੇ ਦਾ ਚਾਰਜ q1 = 2 × 10-7 ਕੂਲਾਂਮ
ਦੂਜੇ ਗੋਲੇ ਦਾ ਚਾਰਜ q2 = 3 × 10-7 ਕੂਲਾਂਮ
ਗੋਲਿਆਂ ਵਿਚਕਾਰ ਦੂਰੀ d = 30 cm
= 30/100m
= 0.30 cm
ਹਵਾ ਮਾਧਿਅਮ ਲਈ K = 9 × 109
ਦੋਨੋਂ ਗੋਲਿਆਂ ਵਿਚਕਾਰ ਬਿਜਲੀ ਬਲ F = ?

ਪ੍ਰਸ਼ਨ 2. ਇੱਕ ਚਾਲਕ ਦੀ ਲੰਬਾਈ 3.0 m, ਪਰਿਖੇਤਰਫਲ 0.02 mm2 ਅਤੇ ਪ੍ਰਤਿਰੋਧ 2 ਓਹਮ ਹੈ। ਇਸ ਦੀ ਪ੍ਰਤਿਰੋਧਕਤਾ ਮਾਲੂਮ ਕਰੋ ।
ਹੱਲ :
ਚਾਲਕ ਦੀ ਲੰਬਾਈ (l) = 3.0 m
ਚਾਲਕ ਦਾ ਪਰਿਖੇਤਰਫਲ (a) = 0.02 m2

= 1.33 × 10-8 ਓਹਮ-ਮੀਟਰ ਉੱਤਰ

ਪ੍ਰਸ਼ਨ 3. 30 Ω, 50 Ω ਅਤੇ 80 Ω, ਦੇ ਲੜੀ ਵਿੱਚ ਜੋੜੇ ਗਏ ਤਿੰਨ ਤਿਰੋਧਕਾਂ ਦਾ ਤੱਲ-ਤਿਰੋਧ ਮਾਲੂਮ ਕਰੋ ।
ਹੱਲ :
ਇੱਥੇ r1 = 30 Ω
r2 = 50 Ω
r3 = 80 Ω
ਹੁਣ, ਕਿਉਂਕਿ ਤਿੰਨਾਂ ਪ੍ਰਤਿਰੋਧਾਂ r1, r2, r3 ਨੂੰ ਲੜੀਬੱਧ ਜੋੜਿਆ ਗਿਆ ਹੈ, ਇਸ ਲਈ ਉਨ੍ਹਾਂ ਦੇ ਡੁੱਲ-ਪ੍ਰਤਿਰੋਧ (R) ਤਿੰਨਾਂ ਦੇ ਜੋੜ ਬਰਾਬਰ ਹੈ ।
R = r1 + r2 + r3 )
= 30 Ω + 50 Ω + 80 Ω
R = 160 Ω ਉੱਤਰ

ਪ੍ਰਸ਼ਨ 4. 40 Ω, 60 Ω, ਅਤੇ 90 Ω ਦੇ ਤਿੰਨ ਪ੍ਰਤਿਰੋਧਕਾਂ ਨੂੰ ਸਮਾਨਾਂਤਰਬੱਧ ਵਿੱਚ ਜੋੜਿਆ ਜਾਂਦਾ ਹੈ। ਇਸ ਸੰਯੋਜਨ ਦਾ ਪ੍ਰਭਾਵਸ਼ਾਲੀ ਪ੍ਰਤਿਰੋਧ ਕਿੰਨਾ ਹੈ ?
ਹੱਲ :
ਇੱਥੇ r1 = 40 Ω
r2 = 60 Ω
r3 = 90 Ω
ਮੰਨ ਲਓ ਤਿੰਨਾਂ ਦਾ ਪ੍ਰਭਾਵਸ਼ਾਲੀ ਪ੍ਰਤਿਰੋਧ R ਹੈ
ਕਿਉਂਕਿ ਤਿੰਨਾਂ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਵਿੱਚ ਸੰਯੋਜਿਤ ਕੀਤਾ ਗਿਆ ਹੈ, ਇਸ ਲਈ

ਪ੍ਰਸ਼ਨ 5. 6 Ω, 8 Ω, ਅਤੇ 10 Ω ਦੇ ਤਿੰਨ ਪ੍ਰਤਿਰੋਧ ਲੜੀ ਬੱਧ ਜੋੜੇ ਗਏ ਹਨ । ਪਰਿਪੱਖ ਦਾ ਕੁੱਲ ਤਿਰੋਧ ਪਤਾ ਕਰੋ ।
ਹੱਲ :
ਦਿੱਤਾ ਹੈ,
R1 = 6 Ω , R2 = 8 Ω, R3 = 10 Ω
ਮੰਨ ਲਓ ਪਰਿਪੱਖ ਦਾ ਕੁੱਲ ਪ੍ਰਤਿਰੋਧ R ਹੈ, ਤਾਂ
ਲੜੀ ਬੱਧ ਸੰਯੋਜਨ ਦਾ ਕੁੱਲ ਤਿਰੋਧ, R = R1 + R2 + R3
= 6Ω + 8Ω + 10Ω
= 24Ω  ਉੱਤਰ

ਪ੍ਰਸ਼ਨ 6. 5 Ω, 8 Ω, ਅਤੇ 12 Ω ਪ੍ਰਤਿਰੋਧਾਂ ਵਾਲੇ ਤਿੰਨ ਪ੍ਰਤਿਰੋਧ ਲੜੀਵਾਰ ਕੌਮ ਵਿਚ ਜੋੜੇ ਗਏ ਹਨ । ਪਰਿਪੱਖ ਦਾ ਪਰਿਣਾਮੀ ਤਿਰੋਧ ਪਤਾ ਕਰੋ ।
ਹੱਲ :
ਦਿੱਤਾ ਹੈ,
R1 = 5 Ω, R2 = 8 Ω , R3 = 12 Ω
ਮੰਨ ਲਓ ਪਰਿਪੱਖ ਦਾ ਪਰਿਣਾਮੀ ਪ੍ਰਤਿਰੋਧ R ਹੈ, ਤਾਂ
ਲੜੀਵਾਰ ਕੂਮ ਵਿਚ ਜੋੜੇ ਗਏ ਤਿਰੋਧਾਂ ਦਾ ਪਰਿਣਾਮੀ ਤਿਰੋਧ, R = R1 + R2 + R3
= 5Ω + 8Ω + 12Ω
= 25Ω ਉੱਤਰ

ਪ੍ਰਸ਼ਨ 7. 4 Ω, 8 Ω, 12 Ω ਅਤੇ 24 Ω ਕਿਸ ਤਰਤੀਬ ਵਿਚ ਜੋੜੇ ਜਾਣ ਤਾਂ ਜੋ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਹੋਵੇਗਾ ? ਪਰਿਣਾਮੀ ਪ੍ਰਤਿਰੋਧ ਵੀ ਪਤਾ ਕਰੋ ।
ਹੱਲ : ਦਿੱਤਾ ਹੈ,
R1 = 4 Ω , R2 = 8 Ω , R3 = 12 Ω , R4 = 24 Ω
ਮੰਨ ਲਓ ਪਰਿਣਾਮੀ ਪ੍ਰਤਿਰੋਧ R ਹੈ,
ਜੇਕਰ ਇਨ੍ਹਾਂ ਚਹੁੰ ਤਿਰੋਧਾਂ ਨੂੰ ਲੜੀਕੂਮ ਵਿਚ ਜੋੜਿਆ ਜਾਏਗਾ ਤਾਂ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਹੋਵੇਗਾ । ਪਰਿਣਾਮੀ ਪ੍ਰਤਿਰੋਧ, R = R1 + R2 + R3 + R4.
= 4Ω + 8Ω + 12Ω + 24Ω
= 48Ω ਉੱਤਰ

ਪ੍ਰਸ਼ਨ 8. 4 Ω, 8 Ω, 10 Ω ਅਤੇ 20 Ωਪ੍ਰਤਿਰੋਧ ਦੀਆਂ ਚਾਰ ਕੁੰਡਲੀਆਂ ਨੂੰ ਜੋੜਨ ਤੇ (1) ਅਧਿਕਤਮ (2) ਨਿਊਨਤਮ ਤਿਰੋਧ ਕਿੰਨਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ?     (ਮਾਂਡਲ ਪੇਪਰ)
ਹੱਲ :
1. ਅਧਿਕਤਮ ਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ – ਇਨ੍ਹਾਂ ਚਹੁੰ ਪ੍ਰਤਿਰੋਧਾਂ ਨੂੰ ਲੜੀਮ ਵਿਚ ਜੋੜਨ ਨਾਲ ਅਧਿਕਤਮ ਪਰਿਣਾਮੀ ਪ੍ਰਤਿਰੋਧ ਪ੍ਰਾਪਤ ਹੋਵੇਗਾ ।
∴                 RS = R1 + R2 + R3 + R4
= 4Ω + 8Ω + 10Ω + 20Ω
= 42Ω ਉੱਤਰ

2. ਨਿਊਨਤਮ ਪ੍ਰਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ-ਜੇਕਰ ਦਿੱਤੇ ਗਏ ਤਿਰੋਧਾਂ ਨੂੰ ਸਮਾਨਾਂਤਰ ਕੂਮ ਵਿਚ ਜੋੜਿਆ ਜਾਵੇਗਾ ਤਾਂ ਪਰਿਣਾਮੀ ਤਿਰੋਧ ਨਿਊਨਤਮ ਪ੍ਰਤਿਰੋਧ ਹੋਵੇਗਾ ।

ਪ੍ਰਸ਼ਨ 9. ਬਿਜਲੀ ਦੇ ਪੰਜ ਬੱਲਬਾਂ ਨੂੰ, ਜਿਨ੍ਹਾਂ ਵਿਚੋਂ ਹਰੇਕ ਦਾ ਪ੍ਰਤਿਰੋਧ 400 ਓਹਮ ਹੈ, 220 V ਦੀ ਸਪਲਾਈ ਨਾਲ ਜੋੜਿਆ ਜਾਂਦਾ ਹੈ। (ੳ) ਹੋਰ ਲੈਂਪ ਦੀ ਵੋਲਟੇਜ (ਅ) ਜੇ ਬੱਲਬਾਂ ਨੂੰ ਪ੍ਰਤੀਦਿਨ 5 ਘੰਟੇ ਲਈ 30 ਦਿਨਾਂ ਵਾਸਤੇ ਜਲਾਇਆ ਜਾਵੇ ਤਾਂ ਬਿਜਲੀ ਦਾ ਖ਼ਪਤ ਬਿਲ ਮਾਲੂਮ ਕਰੋ, ਜਦੋਂ ਕਿ ਇਕ ਯੂਨਿਟ ਦਾ ਮੁੱਲ 3 ਰੁਪਏ ਹੋਵੇ।
ਹੱਲ :
ਹਰ ਬੱਲਬ ਦਾ ਪ੍ਰਤਿਰੋਧ= 440 ਓਹਮ
5 ਬੱਲਬ ਸਮਾਨਅੰਤਰ ਜੋੜੇ ਗਏ ਹਨ ਤੇ ਉਨ੍ਹਾਂ ਦਾ ਡੁੱਲ-ਤਿਰੋਧ R ਹੈ ।

ਪੁਟੈਂਸ਼ਲ ਅੰਤਰ V = 220 V
ਅਸੀਂ ਜਾਣਦੇ ਹਾਂ, P = V2/R
= 220×220/88
= 5×220/2 = 550 W
ਹਰੇਕ ਲੈਂਪ ਦੀ ਵਾਟੇਜ (ਸ਼ਕਤੀ) = 550/5 = 110 ਵਾਟ
ਸਮਾਂ = 30 × 5 ਘੰਟੇ
= 150 ਘੰਟੇ
ਊਰਜਾ ਦੀ ਖ਼ਪਤ (E) = p × t
= 550 ਘੰਟੇ × 150 ਘੰਟੇ
= 82500 ਵਾਟ-ਘੰਟੇ
= 82500/1000 ਕਿਲੋਵਾਟ ਘੰਟੇ
= 825/10 ਯੂਨਿਟ
ਊਰਜਾ ਸਪਲਾਈ ਦੀ ਦਰ = 3 ਰੁ: ਪ੍ਰਤੀ ਯੂਨਿਟ
ਬਿਜਲੀ ਦੇ ਬਿੱਲ ਦੀ ਰਕਮ =825/10 × 3
= 247.50 ਰੁਪਏ ਉੱਤਰ

ਪ੍ਰਸ਼ਨ 10. ਦੋ ਤਾਰਾਂ ਜਿਨ੍ਹਾਂ ਨੂੰ ਸਮਾਨਅੰਤਰ ਬੱਧ ਜੋੜਿਆ ਗਿਆ ਹੈ ਦਾ ਪ੍ਰਤਿਰੋਧ 12 Ω ਹੈ ਲੜੀ ਵਿੱਚ ਜੋੜਨ ਤੇ ਇਨ੍ਹਾਂ ਦਾ ਪ੍ਰਤਿਰੋਧ 50 Ω , ਹੋ ਜਾਂਦਾ ਹੈ। ਪ੍ਰਤਿਰੋਧਾਂ ਦਾ ਮੁੱਲ ਪਤਾ ਕਰੋ ।
ਹੱਲ :
ਮੰਨ ਲਓ ਕਿ ਦੋ ਪ੍ਰਤਿਰੋਧ R1 ਅਤੇ , ਹਨ
ਜਦੋਂ ਇਨ੍ਹਾਂ ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਕੁੱਲ ਪ੍ਰਤਿਰੋਧ-
RS = R1 + R2 = 50 Ω                                                                                  ……….(i)
ਸਮਾਨਅੰਤਰ ਬੱਧ ਵਿੱਚ ਜੋੜਨ ‘ਤੇ ਇਨ੍ਹਾਂ ਦਾ ਸਮੂਚਾ ਪ੍ਰਤਿਰੋਧ-

(i) ਅਤੇ (ii) ਤੋਂ ਅਸੀਂ ਪ੍ਰਾਪਤ ਕਰਦੇ ਹਾਂ
R1 +  600/R1 = 50

ਜਾਂ                 R12 – 50 R1 + 600 = 0
ਜਾਂ    R12 – 30 R1 – 20 R1 + 600 = 0
ਜਾਂ    R1(R1 – 30) – 20 (R1 – 30)  = 0
ਜਾਂ                 (R1 – 30) (R1 – 20) = 0
∴           R1 – 30 = 0 ਜਾਂ R1 – 20 = 0
∴       ਅਰਥਾਤ R1 = 30 Ω ਅਤੇ R1 = 20 Ω
ਇਸ ਲਈ ਪਹਿਲਾ ਤਿਰੋਧ R2 = 30 Ω
ਅਤੇ ਦੂਜਾ ਤਿਰੋਧ R2 = 20 Ω
ਇਸ ਲਈ           ਪਹਿਲਾ ਪ੍ਰਤਿਰੋਧ R1 = 20 ਅਤੇ ਦੂਜਾ ਤਿਰੋਧ R2 = 30 Ω ਲੈ ਸਕਦੇ ਹਾਂ ।

ਪ੍ਰਸ਼ਨ 11. ਇੱਕ ਸਰਕਟ A ਆਕਾਰ ਦਾ ਹੈ ਜਿਸ ਵਿੱਚ ਓਹਮ ਪ੍ਰਤਿ ਸਮ ਦੇ ਪੰਜ ਪ੍ਰਤਿਰੋਧ ਜੁੜੇ ਹੋਏ ਹਨ। ਇਸ ਦੀਆਂ ਦੋ ਭੁਜਾਵਾਂ 20 ਸਮ ਦੀਆਂ ਹਨ ਅਤੇ ਵਿੱਚ ਵਾਲੀ ਲੰਬਾਈ 10 ਸਮ ਹੈ ਜਦਕਿ ਸ਼ੀਰਸ਼ ਕੋਣ 60° ਹੈ। ਇਸ ਦਾ ਪ੍ਰਤਿਰੋਧ ਗਿਆਤ ਕਰੋ ।

ਹੱਲ :
ਪ੍ਰਸ਼ਨ ਵਿੱਚ ਦਿੱਤਾ ਗਿਆ ਸੰਯੋਜਨ ਅਸਲ ਵਿੱਚ ਇਸ ਪ੍ਰਕਾਰ ਹੈ ।

DA ਅਤੇ AE ਸ਼੍ਰੇਣੀਕੂਮ ਵਿੱਚ ਜੁੜੇ ਹਨ
∴ DA ਅਤੇ AE ਦਾ ਕੁੱਲ ਤਿਰੋਧ = 10 + 10
= 20 Ω
ਹੁਣ DE ਅਤੇ AE ਦਾ ਕੁੱਲ ਤਿਰੋਧ 20 Ω DE ਦੇ ਸਮਾਨੰਤਰ ਹੈ, ਇਸ ਲਈ
DAED ਦਾ ਪ੍ਰਭਾਵੀ ਪ੍ਰਤਿਰੋਧ 1/r = 1/10+1/20
= 2+1/20
∴                                    r = 20/3 Ω
ਹੁਣ BD, DAED ਅਤੇ EC ਲੜੀਕੂਮ ਵਿਵਸਥਾ ਵਿੱਚ ਸੰਯੋਜਿਤ ਹਨ
∴ B ਅਤੇ C ਦੇ ਵਿੱਚ ਕੁੱਲ ਤਿਰੋਧ = 10 + 20/3 + 10
= 30+20+30/3
= 80/3
= 26.67 Ω

ਪ੍ਰਸ਼ਨ 12. ਇੱਕ ਬੱਲਬ 200 v ਅਤੇ 100 wਦਾ ਹੈ। ਇਸ ਦਾ ਪ੍ਰਤਿਰੋਧ ਕੀ ਹੋਵੇਗਾ ? ਇਹ ਬੱਲਬ 4 ਘੰਟੇ ਲਈ ਦੀਪਤ ਹੁੰਦਾ ਹੈ। ਇਸ ਨੇ ਕਿੰਨੀ ਊਰਜਾ ਖਪਤ ਕੀਤੀ ਹੈ ? ਇਸ ਦਾ 2.50 ਰੁ: ਪ੍ਰਤਿ ਯੂਨਿਟ ਦੀ ਦਰ ਨਾਲ ਖ਼ਰਚ ਪਤਾ ਕਰੋ ।

ਪ੍ਰਸ਼ਨ 13. 220 V ਦੇ ਬਿਜਲਈ ਸਰੋਤ ਨੂੰ ਚਾਰ 40 W, 220 V ਦੇ ਬੱਲਦਾਂ ਨੂੰ ਸ਼ੇਣੀਬੱਧ ਵਿਵਸਥਾ ਵਿੱਚ ਸੰਯੋਜਿਤ ਕਰਨ ਤੇ ਹਰੇਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਧਾਰਾ ਦਾ ਮਾਨ ਪਤਾ ਕਰੋ। ਜੇਕਰ ਇੱਕ ਬੱਲਬ ਫਿਊਜ਼ ਹੋ ਜਾਵੇ ਤਾਂ 220 v ਸਰੋਤ ਤੋਂ ਪ੍ਰਵਾਹਿਤ ਹੋਣ ਵਾਲੀ ਧਾਰਾ ਤੇ ਕੀ ਪ੍ਰਭਾਵ ਪਏਗਾ ?

ਇੱਕ ਬੱਲਬ ਦੇ ਫਿਊਜ਼ ਹੋਣ ਨਾਲ ਉਸ ਵਿੱਚ ਧਾਰਾ ਦਾ ਪ੍ਰਵਾਹ ਨਹੀਂ ਹੋਵੇਗਾ ।

ਪ੍ਰਸ਼ਨ 14. 12V ਪੁਟੈਂਸ਼ਲ ਅੰਤਰ ਦੇ ਦੋ ਬਿੰਦੂਆਂ ਦੇ ਵਿੱਚ 20 ਚਾਰਜ ਨੂੰ ਲਿਜਾਣ ਵਿੱਚ ਕਿੰਨਾ ਕਾਰਜ ਕੀਤਾ ਜਾਂਦਾ ਹੈ ?
ਹੱਲ :
ਟੈਂਸ਼ਲ ਅੰਤਰ (V) = 12 ਵੋਲਟ ਦੇ ਦੋ ਬਿੰਦੂਆਂ ਵਿੱਚ ਪ੍ਰਵਾਹਿਤ ਚਾਰਜ ਦਾ ਮਾਨ Q = 2 ਕੂਲਾਂਮ ।
ਇਸ ਲਈ ਚਾਰਜ ਨੂੰ ਸਥਾਨੰਤਰਿਤ ਕਰਨ ਵਿੱਚ ਕੀਤਾ ਗਿਆ ਕਾਰਜ W = V × Q
= 12 V × 2 C
= 24 J (ਜੂਲ) ਉੱਤਰ

ਪ੍ਰਸ਼ਨ 15. ਇੱਕ 20 Ω ਪ੍ਰਤਿਰੋਧ ਬਿਜਲਈ ਬੱਲਬ ਅਤੇ ਇੱਕ 4 Ω ਪ੍ਰਤਿਰੋਧ ਦਾ ਚਾਲਕ 6V ਦੀ ਬੈਟਰੀ ਨਾਲ ਚਿੱਤਰ ਅਨੁਸਾਰ ਜੁੜੇ ਹਨ । ਗਣਨਾ ਕਰੋ : (a) ਸਰਕਟ ਦਾਕੁੱਲ ਤਿਰੋਧ (b) ਸਰਕਟ ਵਿੱਚ ਪ੍ਰਵਾਹਿਤ ਧਾਰਾ।
ਹੱਲ :

ਦਿੱਤਾ ਹੈ, ਬੱਲਬ ਦਾ ਪ੍ਰਤਿਰੋਧ R1 = 20 Ω
ਅਤੇ ਚਾਲਕ ਦਾ ਪ੍ਰਤਿਰੋਧ R2 = 4 Ω
ਬੈਟਰੀ ਦਾ ਪੁਟੈਂਸ਼ਲ ਅੰਤਰ V = 6 V
(a) ∵ ਦੋਨੋਂ ਪ੍ਰਤਿਰੋਧ ਸ਼੍ਰੇਣੀਕੂਮ ਵਿੱਚ ਜੁੜੇ ਹਨ,
∴ ਸਰਕਟ ਦਾ ਕੁੱਲ ਤਿਰੋਧ R = R1 + R2
= 20Ω + 4Ω
= 24Ω

(b) ਸਰਕਟ ਵਿੱਚ ਲੱਗਿਆ ਪੁਟੈਂਸ਼ਲ ਅੰਤਰ V = 6 V
ਕੁੱਲ ਪ੍ਰਤਿਰੋਧ R = 24 Ω
∴ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਧਾਰਾ I = V/R
6V/24 Ω
= 0.25 A  ਉੱਤਰ

ਪ੍ਰਸ਼ਨ 16. ਇੱਕ 4 Ω ਦੇ ਤਿਰੋਧਕ ਵਿੱਚ 100.J ਊਸ਼ਮਾ ਪ੍ਰਤਿ ਸੈਕਿੰਡ ਦੀ ਦਰ ਨਾਲ ਉਤਪੰਨ ਹੋ ਰਹੀ ਹੈ। ਪ੍ਰਤਿਰੋਧਕ ਦੇ ਸਿਰਿਆਂ ਦੇ ਵਿੱਚ ਪੁਟੈਂਸ਼ਲ ਅੰਤਰ ਗਿਆਤ ਕਰੋ। ਹੱਲ :
ਦਿੱਤਾ ਹੈ, ਊਸ਼ਮਾ H = 100 J
ਸਮਾਂ t = 1s
ਤਿਰੋਧ R = 4 Ω
ਸੂਤਰ H = I2 Rt ਦੀ ਵਰਤੋਂ ਕਰਨ ਤੇ

= 5A
ਪਰੰਤੂ V = I × R
∴ ਤਿਰੋਧਕ ਦੇ ਸਿਰਿਆਂ ਵਿਚਾਲੇ ਪੁਟੈਂਸ਼ਲ ਅੰਤਰ V = 5 A × 4 Ω
= 20 V ਉੱਤਰ

ਪ੍ਰਸ਼ਨ 17. ਨਾਲ ਦਿੱਤੇ ਗਏ ਚਿੱਤਰ ਵਿੱਚ R1 = 10 Ω, R2 = 40 Ω, R3 = 30 Ω, R4 = 20 Ω ਅਤੇ Rs = 60 ਹੈ ਅਤੇ 12 v ਦੀ ਬੈਟਰੀ ਇਸ ਸੰਯੋਜਨ ਵਿੱਚ ਜੁੜੀ ਹੋਈ ਹੈ। ਪਰਿਕਲਨ ਕਰੋ : – (a) ਸਰਕਟ ਦਾ ਕੁੱਲ ਤਿਰੋਧ ਅਤੇ (b) ਸਰਕਟ ਵਿੱਚ ਪ੍ਰਵਾਹਿਤ ਧਾਰਾ।

ਹੱਲ :
(a) ਮੰਨ ਲਓ R1 ਅਤੇ R2 ਪ੍ਰਤਿਰੋਧਕਾਂ ਦਾ ਸਮਾਨਅੰਤਰ ਬੱਧ ਸੰਯੋਜਨ ਦਾ ਡੁੱਲ-ਪ੍ਰਤਿਰੋਧ R’ ਹੈ, ਤਾਂ

∴ R’ = 8 Ω
ਹੁਣ R3, R4 ਅਤੇ R5 ਸਮਾਨਅੰਤਰ ਸੰਯੋਜਨ ਹਨ । ਜੇਕਰ ਇਨ੍ਹਾਂ ਦਾ ਕੁੱਲ ਪ੍ਰਤਿਰੋਧ R” ਹੈ, ਤਾਂ

∴ R” = 10 Ω

ਸਪੱਸ਼ਟ ਹੈ ਕਿ R’ ਅਤੇ R” ਨੂੰ ਸ਼੍ਰੇਣੀਬੱਧ ਵਿੱਚ ਸੰਯੋਜਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਕੁੱਲ ਤਿਰੋਧ R ਹੈ, ਤਾਂ
R = R’ + R”
= 8 Ω + 10 Ω
∴ R = 18 Ω

(b)ਪੁਟੈਂਸ਼ਲ ਅੰਤਰ V = 12 V
ਸਰਕਟ ਦਾ ਕੁੱਲ ਪ੍ਰਤਿਰੋਧ R = 18 Ω
∴ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ I = VR
12V/18Ω
= 0.67 A ਉੱਤਰ

ਪ੍ਰਸ਼ਨ 18. ਜਦੋਂ ਇੱਕ ਬਿਜਲਈ ਹੀਟਰ ਕਿਸੇ ਸਰੋਤ ਤੋਂ 4A ਦੀ ਧਾਰਾ ਲੈਂਦਾ ਹੈ ਤਾਂ ਇਨ੍ਹਾਂ ਦੇ ਸਿਰਿਆਂ ਵਿਚ 60 y ਦਾ ਪੁਟੈਂਸ਼ਲ ਅੰਤਰ ਹੈ ਜੇਕਰ ਪੁਟੈਂਸ਼ਲ ਅੰਤਰ ਨੂੰ ਵਧਾ ਕੇ 120 V ਕਰ ਦਿੱਤਾ ਜਾਵੇ ਤਾਂ ਹੀਟਰ ਕਿੰਨੀ ਬਿਜਲਈ ਧਾਰਾ ਪ੍ਰਾਪਤ ਕਰੇਗਾ ?
ਹੱਲ :
ਪਹਿਲੀ ਅਵਸਥਾ ਵਿੱਚ

ਦਿੱਤਾ ਹੈ, ਬਿਜਲਈ ਹੀਟਰ ਦੁਆਰਾ ਲਈ ਗਈ ਬਿਜਲਈ ਧਾਰਾ I1 = 4 A
ਬਿਜਲਈ ਹੀਟਰ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ V1 = 60 V
ਬਿਜਲਈ ਹੀਟਰ ਦੀ ਕੁੰਡਲੀ ਦਾ ਪ੍ਰਤਿਰੋਧ R = V1/I1
= 60V/4A
= 15 Ω
ਓਹਮ ਦੇ ਨਿਯਮ ਅਨੁਸਾਰ ਹੀਟਰ ਦੀ ਕੁੰਡਲੀ ਦਾ ਪ੍ਰਤਿਰੋਧ R ਸਥਿਰ ਰਹੇਗਾ ।
ਦੂਜੀ ਅਵਸਥਾ ਵਿੱਚ
ਟੈਂਸ਼ਲ ਅੰਤਰ V2 = 120 V
ਕੁੰਡਲੀ ਦਾ ਪ੍ਰਤਿਰੋਧ R = 15 Ω
∴ ਬਿਜਲਈ ਹੀਟਰ ਵਿੱਚ ਪ੍ਰਵਾਹਿਤ ਧਾਰਾ I2 = V2/R
= 120V/15Ω
= 8 A  ਉੱਤਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1. ਕਿਸੇ ਬਿੰਦੂ ਤੇ ਬਿਜਲ ਟੈਂਸ਼ਲ ਕੀ ਹੁੰਦਾ ਹੈ ?
ਉੱਤਰ-
ਇਕਾਈ ਚਾਰਜ ਅਨੰਤ ਤੋਂ ਕਿਸੇ ਬਿੰਦੂ ਤਕ ਲੈ ਜਾਣ ਵਿੱਚ ਕੀਤੇ ਗਏ ਕਾਰਜ ਨੂੰ ਉਸ ਬਿੰਦੂ ਤੇ ਬਿਜਲ ਪੁਟੈਂਸ਼ਲ ਕਹਿੰਦੇ ਹਨ ।
W = QV

ਪੁਟੈਂਸ਼ਲ ਨੂੰ ਵੋਲਟ ਵਿੱਚ ਮਾਪਦੇ ਹਨ ।

ਪ੍ਰਸ਼ਨ 2. ਬਿਜਲਈ ਚੁੰਬਕ ਦੀ ਧਰੁਵਤਾ ਵਿੱਚ ਤਬਦੀਲੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਬਿਜਲਈ ਚੁੰਬਕ ਦੀ ਧਰੁਵਤਾ ਵਿੱਚ ਤਬਦੀਲੀ ਬਿਜਲਈ ਧਾਰਾ ਦੀ ਦਿਸ਼ਾ ਬਦਲ ਕੇ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3. ਕਿਹੜੇ ਚਾਰਜ ਆਪਸ ਵਿੱਚ ਆਕਰਸ਼ਣ ਕਰਦੇ ਹਨ ਤੇ ਕਿਹੜੇ ਅਪਕਰਸ਼ਣ ?
ਉੱਤਰ-
ਸਮਾਨ ਚਾਰਜ ਆਪਸ ਵਿੱਚ ਪ੍ਰਤਿਕਰਸ਼ਣ ਕਰਦੇ ਹਨ ਅਤੇ ਅਸਮਾਨ ਚਾਰਜ ਆਪਸ ਵਿੱਚ ਆਕਰਸ਼ਣ ਕਰਦੇ ਹਨ ।

ਪ੍ਰਸ਼ਨ 4. ਕਿਸੇ ਚਾਲਕ ਦਾ ਪ੍ਰਤਿਰੋਧ ਕਿਹੜੀਆਂ-ਕਿਹੜੀਆਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਚਾਲਕ ਦਾ ਪ੍ਰਤਿਰੋਧ ਨਿਰਭਰ ਕਰਦਾ ਹੈ-

  1. ਲੰਬਾਈ ਦੇ ਸਿੱਧਾ ਅਨੁਪਾਤੀ ।
  2. ਖੇਤਰਫਲ ਦੇ ਉਲਟ ਅਨੁਪਾਤੀ ।

ਪ੍ਰਸ਼ਨ 5. ਕਿਸਦਾ ਪ੍ਰਤਿਰੋਧ ਘੱਟ ਹੈ-100 w ਦੇ ਬੱਲਬ ਦਾ ਜਾਂ 60 w ਦੇ ਬੱਲਬ ਦਾ ?
ਉੱਤਰ-
P = V2/R
ਕਿਉਂਕਿ P ∝ 1/R
∴ ਵਧੇਰੇ ਸ਼ਕਤੀ ਵਾਲੇ ਬੱਲਬ ਦਾ ਪ੍ਰਤਿਰੋਧ ਘੱਟ ਹੋਵੇਗਾ ।
ਇਸ ਲਈ 100 W ਵਾਲੇ ਬੱਲਬ ਦਾ ਪ੍ਰਤਿਰੋਧ ਘੱਟ ਹੋਵੇਗਾ ।

ਪ੍ਰਸ਼ਨ 6. ਜੇ ਤਾਰ ਦੀ ਲੰਬਾਈ ਦੁੱਗਣੀ ਅਤੇ ਖੇਤਰਫਲ ਅੱਧਾ ਕਰ ਦਿੱਤਾ ਜਾਵੇ ਤਾਂ ਪ੍ਰਤਿਰੋਧ ‘ਤੇ ਕੀ ਪ੍ਰਭਾਵ ਪਵੇਗਾ ?
ਹੱਲ :

ਇਸ ਲਈ ਤਿਰੋਧ ਚਾਰ ਗੁਣਾ ਹੋ ਜਾਵੇਗਾ।

ਪ੍ਰਸ਼ਨ 7. ਬਿਜਲ ਪੁਟੈਂਸ਼ਲ ਦੀ ਇਕਾਈ ਕੀ ਹੈ ?
ਉੱਤਰ-
ਵੋਲਟ ।

ਪ੍ਰਸ਼ਨ 8. ਤਿਰੋਧ ਦਾ ਮਾਤ੍ਰਿਕ ਕੀ ਹੈ ?
ਉੱਤਰ-
ਓਹਮ ।

ਪ੍ਰਸ਼ਨ 9. ਬਿਜਲ ਸ਼ਕਤੀ ਦੀ ਇਕਾਈ ਕੀ ਹੈ ?
ਉੱਤਰ-
ਵਾਟ ।

ਪ੍ਰਸ਼ਨ 10. 40 W ਅਤੇ 100 w ਦੇ ਦੋ ਬੱਲਬਾਂ ਵਿਚੋਂ ਕਿਸ ਬੱਲਬ ਦੇ ਤੰਤੂ ਦਾ ਪ੍ਰਤਿਰੋਧ ਵੱਧ ਹੁੰਦਾ ਹੈ ?
ਉੱਤਰ-
40 W ਬੱਲਬ ਦਾ ।

ਪ੍ਰਸ਼ਨ 11. ਇੱਕ ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?
ਉੱਤਰ-
1 ਕਿਲੋਵਾਟ ਘੰਟਾ (Kwh) = 3.6 × 106 ਜੂਲ ।

ਪ੍ਰਸ਼ਨ 12. ਸਾਡੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਕਿੰਨੀ ਹੈ ?
ਉੱਤਰ-
220V – 230V.

ਪ੍ਰਸ਼ਨ 13. ਓਹਮ ਦਾ ਨਿਯਮ ਲਿਖੋ ਅਤੇ ਇਸ ਨੂੰ ਗਣਿਤਿਕ ਰੂਪ ਵਿੱਚ ਪ੍ਰਦਰਸ਼ਿਤ ਕਰੋ।
ਉੱਤਰ-
ਓਹਮ ਦਾ ਨਿਯਮ-ਕਿਸੇ ਚਾਲਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ (I) ਉਸ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ (V) ਦੇ ਸਮਾਨੁਪਾਤੀ ਹੁੰਦੀ ਹੈ ।
ਗਣਿਤਿਕ ਰੂਪ ਵਿੱਚ, V ∝ I
ਜਾਂ V/I = R (ਚਾਲਕ ਲਈ ਸਥਿਰ ਅੰਕ)

ਪ੍ਰਸ਼ਨ 14. ਚਾਂਦੀ ਦੀ ਪ੍ਰਤਿਰੋਧਕਤਾ 1.6 × 10-8 Ωm ਹੈ । ਇਸ ਕਥਨ ਦਾ ਕੀ ਅਰਥ ਹੈ ?
ਉੱਤਰ-
ਇਸ ਕਥਨ ਦਾ ਅਰਥ ਹੈ ਕਿ 1m ਲੰਬੇ ਅਤੇ 1m2-ਕਾਟ ਦੇ ਖੇਤਰਫਲ ਵਾਲੇ ਚਾਂਦੀ ਦੇ ਤਾਰ ਦਾ ਪ੍ਰਤਿਰੋਧ 1.6 × 10-8 Ω ਹੋਵੇਗਾ ।

ਪ੍ਰਸ਼ਨ 15. ਐਮਮੀਟਰ ਨੂੰ ਸਰਕਟ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਰਕਟ ਦੇ ਜਿਸ ਘਟਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਦਾ ਮਾਪ ਲੈਣਾ ਹੁੰਦਾ ਹੈ, ਐਮਮੀਟਰ ਨੂੰ ਉਸ ਘਟਕ ਨਾਲ ਸ਼ੇਣੀਕੂਮ ਵਿੱਚ ਜੋੜਿਆ ਜਾਂਦਾ ਹੈ ।

ਪ੍ਰਸ਼ਨ 16. ਕਿਸ ਦਾ ਪ੍ਰਤਿਰੋਧ ਅਧਿਕ ਹੋਵੇਗਾ – 50 w ਦੇ ਬੱਲਬ ਦਾ ਜਾਂ 25 w ਦੇ ਬੱਲਬ ਦਾ ਅਤੇ ਕਿੰਨੇ ਗੁਣਾ ਹੋਵੇਗਾ ?
ਉੱਤਰ-
ਮੰਨ ਲਓ ਬੱਲਦਾਂ ਦੇ ਪ੍ਰਤਿਰੋਧ R1 ਅਤੇ R2 ਹਨ ਅਤੇ ਲੱਗਿਆ ਪੁਟੈਂਸ਼ਲ V ਹੈ, ਤਾਂ

ਪ੍ਰਸ਼ਨ 17. ਕਿਸੇ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ (Plug) ਦੇ ਚਿੰਨ੍ਹ ਦੱਸੋ ਜਦੋਂ ਸਰਕਟ
(i) ਖੁੱਲ੍ਹਾ ਹੋਵੇ
(ii) ਬੰਦ ਹੋਵੇ ।
ਉੱਤਰ-
(i) ਖੁੱਲ੍ਹੇ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ-()-
(ii) ਬੰਦ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ-(.)-

ਪ੍ਰਸ਼ਨ 18. ਦੋ ਬਿਜਲਈ ਸੁਚਾਲਕਾਂ ਦੇ ਨਾਂ ਲਿਖੋ ।
ਉੱਤਰ-

  1. ਕਾਪਰ
  2. ਐਲੂਮੀਨੀਅਮ।

ਪ੍ਰਸ਼ਨ 19. ਬਿਜਲੀ ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲੀ ਊਰਜਾ – ਕਿਸੇ ਨਿਸਚਿਤ ਸਮੇਂ ਵਿਚ ਧਾਰਾ ਦੁਆਰਾ ਕੀਤੇ ਗਏ ਕਾਰਜ ਦੀ ਮਾਤਰਾ ਨੂੰ ਬਿਜਲੀ ਊਰਜਾ ਕਹਿੰਦੇ ਹਨ ।

ਪ੍ਰਸ਼ਨ 20. ਬਿਲਜਈ ਸਰਕਟ ਵਿੱਚ ਵੋਲਟਮੀਟਰ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਮਾਨਅੰਤਰ ਕੁਮ ਵਿੱਚ ।

ਪ੍ਰਸ਼ਨ 21. ਕਰੰਟ ਦੀ ਇਕਾਈ ਦੱਸੋ ।
ਉੱਤਰ-
ਐਮਪੀਅਰ ।

ਪ੍ਰਸ਼ਨ 22. ਬਿਜਲਈ ਸਮਰੱਥਾ (ਸ਼ਕਤੀ) ਦੀ ਵੱਡੀ ਇਕਾਈ ਕੀ ਹੈ ?
ਉੱਤਰ-
ਕਿਲੋਵਾਟ (kw) ।

ਪ੍ਰਸ਼ਨ 23. ਧਾਤਾਂ ਵਿੱਚ ਬਿਜਲਈ ਧਾਰਾ ਦਾ ਪ੍ਰਵਾਹ ਕਿਸ ਪਰਮਾਣੂ ਕਣ ਦੇ ਕਾਰਨ ਹੁੰਦਾ ਹੈ ?
ਉੱਤਰ-
ਇਲੈੱਕਟਾਂਨ ।

ਪ੍ਰਸ਼ਨ 24. ਇੱਕ ਇਲੈੱਕਟ੍ਰਾਨ ਤੇ ਕਿੰਨੇ ਕੂਲਾਂਮ ਚਾਰਜ ਹੁੰਦਾ ਹੈ ?
ਉੱਤਰ-
1.6 × 10-19C

ਪ੍ਰਸ਼ਨ 25. ਇੱਕ ਕੂਲਾਂਮ ਚਾਰਜ ਕਿੰਨੇ ਇਲੈੱਕਨਾਂ ਦੇ ਚਾਰਜ ਦੇ ਬਰਾਬਰ ਹੈ ?
ਉੱਤਰ-
6.25 × 1018 ਇਲੈੱਕਟ੍ਰਾਨਾਂ ਦੇ ਚਾਰਜ ਦੇ ਬਰਾਬਰ ।

ਪ੍ਰਸ਼ਨ 26. ਸਭ ਤੋਂ ਵਧੀਆ ਬਿਜਲਈ ਚਾਲਕ ਦਾ ਨਾਂ ਦੱਸੋ ।
ਉੱਤਰ-
ਚਾਂਦੀ ।

ਪ੍ਰਸ਼ਨ 27. ਤਾਂਬੇ ਅਤੇ ਲੋਹੇ ਵਿੱਚੋਂ ਬਿਜਲੀ ਦਾ ਕਿਹੜਾ ਚੰਗਾ ਚਾਲਕ ਹੈ ?
ਉੱਤਰ-
ਤਾਂਬਾ ।

ਪ੍ਰਸ਼ਨ 28. ਬਿਜਲਈ ਬੱਲਬ ਦਾ ਫਿਲਾਮੈਂਟ ਕਿਸ ਧਾਤੂ ਦਾ ਬਣਾਇਆ ਜਾਂਦਾ ਹੈ ?
ਉੱਤਰ-
ਟੰਗਸਟਨ ਧਾਤ ਦਾ ।

ਪ੍ਰਸ਼ਨ 29. ਬਿਜਲਈ ਐੱਸ ਅਤੇ ਟੋਸਟਰ ਦੇ ਫਿਲਾਮੈਂਟ ਕਿਸ ਧਾਤੂ ਦੇ ਬਣੇ ਹੁੰਦੇ ਹਨ ?
ਉੱਤਰ-
ਨਾਈਟ੍ਰੋਮ ਮਿਸ਼ਰਤ ਧਾਤੂ ਦੇ ।

ਪ੍ਰਸ਼ਨ 30. ਬਿਜਲਈ ਪੁਟੈਂਸ਼ਲ ਦਾ S.I. ਮਾਤ੍ਰਿਕ ਦੱਸੋ ।
ਉੱਤਰ-
ਐਮਪੀਅਰ ।

ਪ੍ਰਸ਼ਨ 31. ਬਿਜਲਈ ਪ੍ਰਤਿਰੋਧ ਦਾ S.I. ਮਾਤ੍ਰਿਕ ਕੀ ਹੈ ?
ਉੱਤਰ-
ਓਹਮ ।

ਪ੍ਰਸ਼ਨ 32. ਕਿਸੇ ਪਦਾਰਥ ਦੀ ਪ੍ਰਤਿਰੋਧਕਤਾ ਦਾ S.I. ਮਾਤ੍ਰਿਕ ਲਿਖੋ ।
ਉੱਤਰ-
ਓਹਮ-ਮੀਟਰ (Ωm) ।

ਪ੍ਰਸ਼ਨ 33. ਬਿਜਲਈ ਚਾਰਜ ਦਾ S.I. ਮਾਤ੍ਰਿਕ ਲਿਖੋ ।
ਉੱਤਰ-
ਕੂਲਾਂਮ ।

ਪ੍ਰਸ਼ਨ 34. ਤਿਰੋਧ ਦੇ ਸ਼੍ਰੇਣੀ ਸੰਯੋਜਨ ਅਤੇ ਸਮਾਨ ਅੰਤਰ ਸੰਯੋਜਨ ਵਿੱਚੋਂ ਕਿਸਦਾ ਪ੍ਰਤਿਰੋਧ ਅਧਿਕਤਮ ਹੁੰਦਾ ਹੈ ਅਤੇ ਕਿਸਦਾ ਨਿਊਨਤਮ ਹੁੰਦਾ ਹੈ ?
ਉੱਤਰ-
ਸ਼੍ਰੇਣੀ ਸੰਯੋਜਨ ਦਾ ਅਧਿਕਤਮ ਪ੍ਰਤਿਰੋਧ ਅਤੇ ਸਮਾਨਅੰਤਰ ਦਾ ਨਿਊਨਤਮ ਪ੍ਰਤਿਰੋਧ ਹੁੰਦਾ ਹੈ ।

ਪ੍ਰਸ਼ਨ 35. ਕਿਲੋਵਾਟ ਘੰਟਾ (kwh) ਕੀ ਹੈ ?
ਉੱਤਰ-
ਕਿਲੋਵਾਟ ਘੰਟਾ ਬਿਜਲਈ ਊਰਜਾ ਦੀ ਵਪਾਰਕ ਇਕਾਈ ਹੈ ।

ਪ੍ਰਸ਼ਨ 36. 1kwh ਕਿੰਨੇ ਜੂਲ ਦੇ ਬਰਾਬਰ ਹੁੰਦਾ ਹੈ ?
ਉੱਤਰ-
1kwh = 3.6 × 106 ਜੂਲ ।

ਪ੍ਰਸ਼ਨ 37. ਘਰਾਂ ਵਿੱਚ ਬਿਜਲਈ ਉਪਕਰਨ ਕਿਸ ਵਿਵਸਥਾ ਵਿੱਚ ਜੁੜੇ ਹੁੰਦੇ ਹਨ ?
ਉੱਤਰ-
ਸਮਾਨਅੰਤਰ ਸੰਯੋਜਨ ਵਿਵਸਥਾ ਵਿੱਚ ।

ਪ੍ਰਸ਼ਨ 38. ਇੱਕ ਦਿਸ਼ਾਈ (D.C.) ਬਿਜਲਈ ਧਾਰਾ ਦੇ ਸਰੋਤ ਦਾ ਨਾਂ ਦੱਸੋ ।
ਉੱਤਰ-
ਬਿਜਲਈ ਸੈੱਲ ਜਾਂ ਬੈਟਰੀ ।

ਪ੍ਰਸ਼ਨ 39. ਬਿਜਲੀ ਸੈੱਲ ਅਤੇ ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ ਲਿਖੋ ।
ਉੱਤਰ-
ਬਿਜਲੀ ਸੈੱਲ ਦਾ ਸੰਕੇਤ : PSEB 10th Class Science Important Questions Chapter 12 ਬਿਜਲੀ 27
ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 28

ਪ੍ਰਸ਼ਨ 40. (i) ਪ੍ਰਤਿਰੋਧ ਅਤੇ
(ii) ਐਮਮੀਟਰ ਲਈ ਸੰਕੇਤ ਲਿਖੋ ।
ਉੱਤਰ-
(i) ਪ੍ਰਤਿਰੋਧ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 29
(ii) ਐਮਮੀਟਰ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 30

ਪ੍ਰਸ਼ਨ 41. ਬਿਜਲੀ ਲਈ ਬੈਟਰੀ ਜਾਂ ਸੈੱਲਾਂ ਦਾ ਸੰਯੋਜਨ ਅਤੇ ਤਾਰ ਜੋੜ ਦੇ ਸੰਕੇਤ ਲਿਖੋ ।
ਉੱਤਰ-
ਬਿਜਲੀ ਲਈ ਬੈਟਰੀ ਜਾਂ ਸੈੱਲਾਂ ਦੇ ਸੰਯੋਜਨ ਲਈ ਸੰਕੇਤ :PSEB 10th Class Science Important Questions Chapter 12 ਬਿਜਲੀ 31
ਤਾਰ ਜੋੜ ਦਾ ਸੰਕੇਤ : PSEB 10th Class Science Important Questions Chapter 12 ਬਿਜਲੀ 32

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1. V ∝ I ਦਾ ਨਿਯਮ ਪ੍ਰਤਿਪਾਦਿਤ ਕੀਤਾ ਹੈ-
(a) ਫੈਰਾਡੇ ਨੇ
(b) ਵਾਟ ਨੇ
(c) ਓਹਮ ਨੇ
(d) ਕੂਲਾਂਮ ਨੇ ।
ਉੱਤਰ-
(c) ਓਹਮ ਨੇ ।

ਪ੍ਰਸ਼ਨ 2. ਪੁਟੈਂਸ਼ਲ ਦਾ ਮਾਤਕ ਹੈ-
(a) ਐਮਪੀਅਰ
(b) ਵੋਲਟ
(c) ਓਹਮ
(d) ਵਾਟ ।
ਉੱਤਰ-
(b) ਵੋਲਟ ।

ਪ੍ਰਸ਼ਨ 3. ਬਿਜਲੀ ਸ਼ਕਤੀ ਦਾ ਮਾਕ ਹੈ-
(a) ਐਮਪੀਅਰ
(b) ਵੋਲਟ
(c) ਓਹਮ
(d) ਵਾਟ ।
ਉੱਤਰ-
(d) ਵਾਟ ।

ਪ੍ਰਸ਼ਨ 4. 1/3 Ω ਦੇ ਤਿੰਨ ਤਿਰੋਧਕਾਂ ਨੂੰ ਕਿਸੇ ਤਰ੍ਹਾਂ ਸੰਯੋਜਿਤ ਕਰਕੇ ਕਿੰਨਾ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਕਰ ਸਕਦੇ ਹਾਂ ?
(a) 1/3 Ω
(b) 1 Ω
(c) 1/9 Ω
(d) 3 Ω
ਉੱਤਰ-
(b) 1 Ω

ਪ੍ਰਸ਼ਨ 5. ਫਿਊਜ਼ ਨੂੰ ਕਿਸੇ ਯੁਕਤੀ ਨਾਲ ਕਿਸ ਕੂਮ ਵਿੱਚ ਜੋੜਿਆ ਜਾਂਦਾ ਹੈ ?
(a) ਸਮਾਨਾਂਤਰ ਕੁਮ
(b) ਸ਼੍ਰੇਣੀਕੂਮ
(c) ਸਮਾਨਾਂਤਰ ਅਤੇ ਸ਼੍ਰੇਣੀਕੂਮ ਦੋਨਾਂ ਵਿੱਚ
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(b) ਸ਼੍ਰੇਣੀਕੁਮ ।

ਪ੍ਰਸ਼ਨ 6. ਬਿਜਲਈ ਚਾਰਜ ਦਾ SI ਮਾਕ ਹੈ-
(a) ਵਾਟ
(b) ਕਿਲੋਵਾਟ
(c) ਕੂਲਾਂਮ
(d) ਐਮਪੀਅਰ ।
ਉੱਤਰ-
(c) ਕੂਲਾਂਮ ।

ਪ੍ਰਸ਼ਨ 7. ਬਿਜਲੀ ਧਾਰਾ ਨੂੰ ਕਿਸ ਮਾਕ ਵਿੱਚ ਦਰਸਾਇਆ ਜਾਂਦਾ ਹੈ ?
(a) ਕੂਲਾਮ
(b) ਐਮਪੀਅਰ
(c) ਵਾਟ
(d) ਕਿਲੋਵਾਟ ।
ਉੱਤਰ-
(b) ਐਮਪੀਅਰ ।

ਪ੍ਰਸ਼ਨ 8. ਪਰਿਪੱਬਾਂ ਵਿੱਚ ਪ੍ਰਵਾਹਿਤ ਹੋ ਰਹੀ ਬਿਜਲੀ ਧਾਰਾ ਨੂੰ ਕਿਸ ਯੰਤਰ ਦੁਆਰਾ ਮਾਪਿਆ ਜਾਂਦਾ ਹੈ ?
(a) ਐਮਮੀਟਰ
(b) ਵੋਲਟਮੀਟਰ
(c) ਗੈਲਵੇਨੋਮੀਟਰ
(d) ਬਿਜਲੀ ਮੀਟਰ ।
ਉੱਤਰ-
(a) ਐਮਮੀਟਰ ।

ਪ੍ਰਸ਼ਨ 9. ਐਮਮੀਟਰ ਨੂੰ ਪਰਿਪੱਬ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
(a) ਸ਼੍ਰੇਣੀਕ੍ਰਮ ਵਿੱਚ
(b) ਸਮਾਨਾਂਤਰ ਕੂਮ ਵਿੱਚ
(c) ਸ਼੍ਰੇਣੀਕੂਮ ਅਤੇ ਸਮਾਨਾਂਤਰ ਕੂਮ ਦੋਨਾਂ ਵਿੱਚ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਸ਼੍ਰੇਣੀਕ੍ਰਮ ਵਿੱਚ ।

ਪ੍ਰਸ਼ਨ 10. ਟੈਂਸ਼ਲ ਅੰਤਰ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ ?
(a) ਐਮਮੀਟਰ
(b) ਵੋਲਟਮੀਟਰ
(c) ਗੈਲਵੇਨੋਮੀਟਰ
(d) ਬਿਜਲੀ ਮੀਟਰ ।
ਉੱਤਰ-
(b) ਵੋਲਟਮੀਟਰ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਸਮਾਨਾਂਤਰ ਕੂਮ ਵਿੱਚ ਸੰਯੋਜਿਤ ਹਰੇਕ ਤਿਰੋਧਕ ਵਿੱਚ ਵਹਿ ਰਹੀ ਬਿਜਲਈ ਧਾਰਾ ਦੀ ਮਾਤਰਾ …………………….. ਹੁੰਦੀ ਹੈ ।
ਉੱਤਰ-
ਵੱਖ-ਵੱਖ

(ii) ਓਹਮ ਦੇ ਨਿਯਮ ਅਨੁਸਾਰ ਕਿਸੇ ਚਾਲਕ ਤਾਰ ਦੇ ਲਈ V ਅਤੇ I ਦੇ ਵਿਚਕਾਰ ਦਾ ਸੰਬੰਧ …………………….. ਹੈ ।
ਉੱਤਰ-
R

(iii) ਕਿਸੇ ਬਿਜਲਈ ਪਰਿਪੱਖ ਵਿੱਚ ਬਿਜਲਈ ਪੁਟੈਂਸ਼ਲ ਅੰਤਰ ਦਾ ਮਾਪ ………………………….. ਦੁਆਰਾ ਕੀਤਾ ਜਾਂਦਾ ਹੈ ।
ਉੱਤਰ-
ਵੋਲਟਮੀਟਰ

(iv) ਇੱਕ ਕਿਲੋਵਾਟ ਘੰਟਾ (Kwh) ………………………….. ਦਾ ਮਾਤਕ ਹੈ ।
ਉੱਤਰ-
ਬਿਜਲਈ ਊਰਜਾ

(v) ਕਿਸੇ ਬਿਜਲਈ ਪਰਿਪੱਥ ਵਿੱਚ ਬਿਜਲਈ ਧਾਰਾ ਨੂੰ ਮਾਪਣ ਵਾਲਾ ਯੰਤਰ …………………….. ਹੈ ।
ਉੱਤਰ-
ਐਮਮੀਟਰ ।

The Complete Educational Website

Leave a Reply

Your email address will not be published. Required fields are marked *