PBN 10th SST

PSEB Solutions for Class 10 Social Science Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

PSEB Solutions for Class 10 Social Science Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

PSEB 10th Class Social Science Guide ਭਾਰਤ ਵਿਚ ਉਦਯੋਗਿਕ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)

I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਵਿਚ ਉਦਯੋਗੀਕਰਨ ਦੇ ਤੇਜ਼ ਵਿਕਾਸ ਲਈ ਜ਼ਿੰਮੇਵਾਰ ਇਕ ਕਾਰਨ ਲਿਖੋ ।
ਉੱਤਰ-
ਆਧੁਨਿਕੀਕਰਨ ।

ਪ੍ਰਸ਼ਨ 2.
ਮੁੱਢਲੇ ਉਦਯੋਗਾਂ ਦਾ ਉਦਾਹਰਨ ਦਿਓ ।
ਉੱਤਰ-
ਰਸਾਇਣਿਕ ਉਦਯੋਗ ।

ਪ੍ਰਸ਼ਨ 3.
ਲਘੂ ਉਦਯੋਗਾਂ ਵਿਚ ਨਿਵੇਸ਼ ਦੀ ਸੀਮਾ ਕਿੰਨੀ ਹੈ ?
ਉੱਤਰ-
3 ਕਰੋੜ ਰੁਪਏ ।

ਪ੍ਰਸ਼ਨ 4.
ਲਘੂ ਉਦਯੋਗਾਂ ਦੀ ਇਕ ਸਮੱਸਿਆ ਦੱਸੋ ।
ਉੱਤਰ-
ਵਿੱਤ ਦੀ ਸਮੱਸਿਆ ।

ਪ੍ਰਸ਼ਨ 5.
ਲਘੂ ਉਦਯੋਗਾਂ ਦਾ ਇਕ ਲਾਭ ਦੱਸੋ ।
ਉੱਤਰ-
ਉਤਪਾਦਨ ਵਿਚ ਤੇਜ਼ ਵਾਧਾ ।

ਪ੍ਰਸ਼ਨ 6.
ਵੱਡੇ ਉਦਯੋਗਾਂ ਦਾ ਇਕ ਲਾਭ ਦੱਸੋ ।
ਉੱਤਰ-
ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ ।

ਪ੍ਰਸ਼ਨ 7.
ਉਦਯੋਗੀਕਰਨ ਦੀ ਧੀ ਪ੍ਰਗਤੀ ਦਾ ਕੀ ਕਾਰਨ ਹੈ ?
ਉੱਤਰ-
ਪੂੰਜੀ ਦੀ ਘਾਟ ।

ਪ੍ਰਸ਼ਨ 8.
ਜੀ. ਡੀ. ਪੀ. ਵਿਚ ਉਦਯੋਗਾਂ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੈ ?
ਉੱਤਰ
-ਲਗਪਗ 27.1 ਪ੍ਰਤੀਸ਼ਤ ।

ਪ੍ਰਸ਼ਨ 9.
ਉਦਯੋਗੀਕਰਨ ਕੀ ਹੈ ?
ਉੱਤਰ-
ਦੇਸ਼ ਦੇ ਸਾਰੇ ਉਦਯੋਗਾਂ ਦਾ ਵਿਕਾਸ ।

ਪ੍ਰਸ਼ਨ 10.
ਇਕ ਕਾਰਨ ਦੱਸੋ ਕਿ ਕਿਉਂ ਲਘੂ ਉਦਯੋਗਾਂ ਦਾ ਵਿਕਾਸ ਕੀਤਾ ਜਾਣਾ ਜ਼ਰੂਰੀ ਹੈ ?
ਉੱਤਰ-
ਰੋਜ਼ਗਾਰ ਅਤੇ ਧਨ ਤੇ ਆਮਦਨ ਦੀ ਸਮਾਨ ਵੰਡ ਲਈ ।

ਪ੍ਰਸ਼ਨ 11.
ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਕੀਤੀ ਗਈ ਸੀ ?
ਉੱਤਰ-
1991 ਵਿਚ ।

ਪ੍ਰਸ਼ਨ 12.
ਭਾਰਤ ਦੀਆਂ ਕਿਸੇ ਦੋ ਉਦਯੋਗਿਕ ਨੀਤੀਆਂ ਦਾ ਨਾਂ ਦੱਸੋ ।
ਉੱਤਰ-

  1. ਉਦਯੋਗਿਕ ਨੀਤੀ 1956
  2. ਉਦਯੋਗਿਕ ਨੀਤੀ 1948.

ਪ੍ਰਸ਼ਨ 13.
1956 ਦੀ ਉਦਯੋਗਿਕ ਨੀਤੀ ਵਿਚ ਸਰਵਜਨਿਕ ਖੇਤਰ ਦੇ ਤਹਿਤ ਕਿੰਨੇ ਉਦਯੋਗ ਰਾਖਵੇਂ ਸਨ ?
ਉੱਤਰ-
17 ਉਦਯੋਗ ।

ਪ੍ਰਸ਼ਨ 14.
ਭਾਰਤ ਦੇ ਕਿਸੇ ਇਕ ਵੱਡੇ ਉਦਯੋਗ ਦਾ ਨਾਂ ਲਿਖੋ ।
ਉੱਤਰ-
ਕੱਪੜਾ ਉਦਯੋਗ ।

ਪ੍ਰਸ਼ਨ 15.
ਉਦਯੋਗੀਕਰਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਪੂੰਜੀ ਦੀ ਅਧਿਕਤਮ ਵਰਤੋਂ ।

ਪ੍ਰਸ਼ਨ 16.
ਵੱਡੇ ਉਦਯੋਗਾਂ ਦੀ ਵਿਸ਼ੇਸ਼ਤਾ ਸਮੱਸਿਆਂ ਦੱਸੋ ।
ਉੱਤਰ-
ਮਾਲਿਕ-ਮਜ਼ਦੂਰ ਦਾ ਝਗੜਾ ।

ਪ੍ਰਸ਼ਨ 17.
ਨਵੀਂ ਉਦਯੋਗਿਕ ਨੀਤੀ ਦੀ ਵਿਸ਼ੇਸ਼ਤਾ ਦੱਸੋ ।
ਉੱਤਰ-
ਸਰਵਜਨਿਕ ਖੇਤਰ ਦਾ ਸੰਕੁਚਨ ।

ਪ੍ਰਸ਼ਨ 18.
ਪੰਜ ਸਾਲਾ ਯੋਜਨਾਵਾਂ ਦੌਰਾਨ ਉਦਯੋਗਿਕ ਉਤਪਾਦਨ ਵਿਚ ਹੋਏ ਵਾਧੇ ਦਾ ਵਰਣਨ ਕਰੋ ।
ਉੱਤਰ-
ਯੋਜਨਾਵਾਂ ਦੇ ਲਾਗੂ ਹੋਣ ਤੋਂ ਪਹਿਲਾਂ ਦੇਸ਼ ਵਿਚ ਕਈ ਵਸਤੂਆਂ ਜਿਵੇਂ ਮਸ਼ੀਨਰੀ, ਟਰੈਕਟਰ, ਸੂਟਕੇਸ ਆਦਿ ਦਾ ਬਿਲਕੁਲ ਹੀ ਉਤਪਾਦਨ ਨਹੀਂ ਹੁੰਦਾ ਸੀ ਪਰੰਤੂ ਹੁਣ ਇਨ੍ਹਾਂ ਸਾਰੀਆਂ ਵਸਤੂਆਂ ਦਾ ਉਤਪਾਦਨ ਦੇਸ਼ ਵਿਚ ਕਾਫ਼ੀ ਮਾਤਰਾ ਵਿਚ ਹੋਣ ਲੱਗਾ ਹੈ ।

ਪ੍ਰਸ਼ਨ 19.
ਸਰਵਜਨਕ ਉੱਦਮ, ਸੰਯੁਕਤ ਉੱਦਮ ਅਤੇ ਨਿੱਜੀ ਉੱਦਮ ਤੋਂ ਕੀ ਭਾਵ ਹੈ ?
ਉੱਤਰ-
ਸਰਵਜਨਕ ਉੱਦਮ ਉਹ ਉੱਦਮ ਹੈ ਜਿਸ ਦੀ ਮਾਲਕ ਸਰਕਾਰ ਹੁੰਦੀ ਹੈ । ਸੰਯੁਕਤ ਉੱਦਮ ਉਹ ਉੱਦਮ ਹੈ। ਜਿਸ ਉੱਤੇ ਸਰਕਾਰ ਅਤੇ ਨਿੱਜੀ ਖੇਤਰਾਂ ਦੋਹਾਂ ਦੀ ਸਾਂਝੀ ਮਾਲਕੀ ਹੁੰਦੀ ਹੈ । ਨਿੱਜੀ ਉੱਦਮ ਉਹ ਉੱਦਮ ਹੈ ਜਿਸ ਦੇ ਮਾਲਕ ਨਿੱਜੀ ਮਾਲਕ ਹੁੰਦੇ ਹਨ ।

ਪ੍ਰਸ਼ਨ 20.
ਭਾਰਤ ਦੇ ਕੁਟੀਰ ਉਦਯੋਗਾਂ ਦੇ ਪਤਨ ਦੇ ਮੁੱਖ ਕਾਰਨ ਕਿਹੜੇ ਹਨ ?
ਉੱਤਰ-

  1. ਆਧੁਨਿਕ ਉਦਯੋਗਾਂ ਦੇ ਸਸਤੇ ਅਤੇ ਵਧੀਆ ਉਤਪਾਦਨ ਦਾ ਮੁਕਾਬਲਾ ਕਰਨ ਵਿਚ ਅਸਮਰੱਥਾ ।
  2. ਉੱਚਿਤ ਮਾਤਰਾ ਵਿਚ ਸਸਤਾ ਵਿੱਤ ਨਾ ਮਿਲ ਸਕਣਾ ।

ਪ੍ਰਸ਼ਨ 21.
ਕੁਟੀਰ ਉਦਯੋਗਾਂ ਦੇ ਵਿਕਾਸ ਲਈ ਕੀ ਕੁੱਝ ਕੀਤਾ ਗਿਆ ਹੈ ?
ਉੱਤਰ-

  1. ਖਾਦੀ ਅਤੇ ਗ੍ਰਾਮ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ, ਜੋ ਇਨ੍ਹਾਂ ਉਦਯੋਗਾਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖ-ਭਾਲ ਕਰਦੀ ਹੈ ।
  2. ਇਸ ਦੀ ਵਿਕਰੀ ਨੂੰ ਉਤਸ਼ਾਹ ਦੇਣ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 22.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗ ਦੇ ਪੱਖ ਵਿਚ ਕੋਈ ਇਕ ਦਲੀਲ ਦਿਓ ।
ਉੱਤਰ-
ਇਹ ਉਦਯੋਗ ਕਿਰਤ ਪ੍ਰਧਾਨ ਹੁੰਦੇ ਹਨ । ਇਸ ਲਈ ਇਨ੍ਹਾਂ ਦੇ ਵਿਕਾਸ ਦੇ ਫਲਸਰੂਪ ਰੁਜ਼ਗਾਰ ਵਧਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ।

ਪ੍ਰਸ਼ਨ 23.
ਮੁੱਢਲੇ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਮੁੱਢਲੇ ਉਦਯੋਗ ਉਹ ਉਦਯੋਗ ਹਨ, ਜੋ ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦੇ ਨਿਵੇਸ਼ ਪ੍ਰਦਾਨ ਕਰਦੇ ਹਨ । ਇਨ੍ਹਾਂ ਦਾ ਉਦਾਹਰਨ ਹੈ-ਸਟੀਲ, ਲੋਹਾ, ਕੋਲਾ, ਖਾਦ ਅਤੇ ਬਿਜਲੀ ।

ਪ੍ਰਸ਼ਨ 24.
ਪੂੰਜੀਗਤ ਵਸਤੁ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਉਦਯੋਗ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨਰੀ ਅਤੇ ਯੰਤਰਾਂ ਦਾ ਉਤਪਾਦਨ ਕਰਦੇ ਹਨ । ਇਨ੍ਹਾਂ ਵਿਚ ਮਸ਼ੀਨਾਂ, ਮਸ਼ੀਨੀ ਔਜ਼ਾਰ, ਟਰੈਕਟਰ, ਟਰੱਕ ਆਦਿ ਸ਼ਾਮਲ ਕੀਤੇ ਜਾਂਦੇ ਹਨ ।

ਪ੍ਰਸ਼ਨ 25.
ਮੱਧਵਰਤੀ ਵਸਤੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਉਦਯੋਗ, ਜੋ ਉਨ੍ਹਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ ਜਿਨ੍ਹਾਂ ਦਾ ਦੂਜੀਆਂ ਵਸਤੂਆਂ ਦੇ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਨ੍ਹਾਂ ਦੀਆਂ ਉਦਾਹਰਨਾਂ ਹਨ ਟਾਇਰ, ਮੋਬਿਲ ਆਇਲ ਆਦਿ ।

ਪ੍ਰਸ਼ਨ 26.
ਉਪਭੋਗਤਾ ਵਸਤੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਪਭੋਗਤਾ ਵਸਤੂਆਂ ਦਾ ਉਤਪਾਦਨ ਕਰਦੇ ਹਨ ; ਜਿਵੇਂ-ਖੰਡ, ਕੱਪੜਾ, ਕਾਗ਼ਜ਼ ਉਦਯੋਗ ਆਦਿ ।

ਪ੍ਰਸ਼ਨ 27.
ਭਾਰਤ ਵਿਚ ਵੱਡੇ ਉਦਯੋਗਾਂ ਦੇ ਕੋਈ ਚਾਰ ਨਾਂ ਦੱਸੋ ।
ਉੱਤਰ-

  1. ਲੋਹਾ ਅਤੇ ਇਸਪਾਤ
  2. ਕੱਪੜਾ ਉਦਯੋਗ
  3. ਪਟਸਨ ਉਦਯੋਗ
  4. ਸੀਮਿੰਟ ਉਦਯੋਗ ।

ਪ੍ਰਸ਼ਨ 28.
ਭਾਰਤ ਦੇ ਵੱਡੇ ਉਦਯੋਗਾਂ ਦੀਆਂ ਚਾਰ ਸਮੱਸਿਆਵਾਂ ਲਿਖੋ ।
ਉੱਤਰ-

  1. ਉਦਯੋਗਿਕ ਅਸ਼ਾਂਤੀ
  2. ਮੁੱਢਲੀ ਸਮਰੱਥਾ ਦੀ ਅਪੂਰਨ ਵਰਤੋਂ
  3. ਸ਼ਕਤੀ ਅਤੇ ਈਂਧਨ ਸਾਧਨਾਂ ਦੀ ਘਾਟ
  4. ਸੰਸਥਾਗਤ ਵਿੱਤੀ ਸਹੂਲਤਾਂ ਦੀ ਘਾਟ ।

ਪ੍ਰਸ਼ਨ 29.
ਕੁਟੀਰ ਉਦਯੋਗ ਦੀ ਪਰਿਭਾਸ਼ਾ ਦਿਓ ।
ਉੱਤਰ-
ਕੁਟੀਰ ਉਦਯੋਗ ਉਹ ਉਦਯੋਗ ਹੁੰਦਾ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਇਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਾਇ ਦੇ ਰੂਪ ਵਿਚ ਚਲਾਇਆ ਜਾਂਦਾ ਹੈ ।

ਪ੍ਰਸ਼ਨ 30.
ਲਘੂ ਉਦਯੋਗ ਦੀ ਪਰਿਭਾਸ਼ਾ ਦਿਓ ।
ਉੱਤਰ-
ਲਘੂ ਉਦਯੋਗ ਉਹ ਉਦਯੋਗ ਹੈ, ਜਿਸ ਵਿਚ ਤਿੰਨ ਕਰੋੜ ਦੀ ਪੂੰਜੀ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 31.
ਵੱਡੇ ਉਦਯੋਗਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵੱਡੇ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿਚ ਨਿਵੇਸ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 32.
ਸੰਯੁਕਤ ਖੇਤਰ ਕੀ ਹੁੰਦਾ ਹੈ ?
ਉੱਤਰ-
ਸੰਯੁਕਤ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ‘ਤੇ ਸਰਕਾਰ ਅਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ ।

ਪ੍ਰਸ਼ਨ 33.
ਉਦਯੋਗਿਕ ਵਿਕਾਸ ਕੀ ਹੈ ?
ਉੱਤਰ-
ਵਰਤਮਾਨ ਉਦਯੋਗਾਂ ਦੀ ਕੁਸ਼ਲਤਾ ਵਧਾਉਣਾ, ਉਨ੍ਹਾਂ ਦਾ ਉਤਪਾਦਨ ਵਿਚ ਵਾਧਾ ਕਰਨਾ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਕਰਨਾ ਉਦਯੋਗਿਕ ਵਿਕਾਸ ਅਖਵਾਉਂਦਾ ਹੈ ।

ਪ੍ਰਸ਼ਨ 34.
ਨਿੱਜੀ ਖੇਤਰ ਕੀ ਹੈ ?
ਉੱਤਰ-
ਨਿੱਜੀ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ‘ਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ ।

ਪ੍ਰਸ਼ਨ 35.
ਉਦਯੋਗੀਕਰਨ ਤੋਂ ਕੀ ਭਾਵ ਹੈ ?
ਉੱਤਰ-
ਉਦਯੋਗੀਕਰਨ ਤੋਂ ਭਾਵ ਦੇਸ਼ ਦੀ ਉਤਪਾਦਨ ਇਕਾਈ ਦਾ ਸੰਪੂਰਨ ਵਿਕਾਸ ਕਰਨ ਤੋਂ ਹੈ ।

ਪ੍ਰਸ਼ਨ 36.
ਉਦਯੋਗਾਂ ਦਾ GDP ਵਿਚ ਕਿੰਨੇ ਪ੍ਰਤੀਸ਼ਤ ਹਿੱਸਾ ਹੈ ?
ਉੱਤਰ-
ਲਗਪਗ 27.1 ਪ੍ਰਤੀਸ਼ਤ ।

II. ਖ਼ਾਲੀ ਥਾਂਵਾਂ ਭਰੋ-

1. ……………….. ਮੁੱਢਲੇ ਉਦਯੋਗਾਂ ਦਾ ਉਦਾਹਰਨ ਹੈ ।
(ਲੋਹਾ ਉਦਯੋਗ / ਰਸਾਇਣਿਕ ਉਦਯੋਗ)
ਉੱਤਰ-
ਰਸਾਇਣਿਕ ਉਦਯੋਗ

2. ਨਵੀਂ ਉਦਯੋਗਿਕ ਨੀਤੀ ਸਾਲ ……………………… ਵਿਚ ਸ਼ੁਰੂ ਹੋਈ ।
(1956 / 1991)
ਉੱਤਰ-
1991

3. ……………………….. ਖੇਤਰ ਉਹ ਹੁੰਦਾ ਹੈ ਜਿਸ ‘ਤੇ ਨਿੱਜੀ ਲੋਕਾਂ ਦੀ ਮਲਕੀਅਤ ਹੁੰਦੀ ਹੈ ।
(ਨਿੱਜੀ / ਜਨਤਕ)
ਉੱਤਰ-
ਨਿੱਜੀ

4. ……………………….. ਖੇਤਰ ਉਹ ਹੁੰਦਾ ਹੈ ਜਿਸ ‘ਤੇ ਸਰਕਾਰ ਅਤੇ ਨਿਜੀ ਦੋਵੇਂ ਖੇਤਰਾਂ ਦੀ ਮਲਕੀਅਤ ਹੁੰਦੀ ਹੈ ।
(ਸੰਯੁਕਤ / ਨਿਜੀ)
ਉੱਤਰ-
ਸੰਯੁਕਤ

5. ………………………. ਉਦਯੋਗ ਉਹ ਹੁੰਦਾ ਹੈ ਜਿਸ ‘ਤੇ 3 ਕਰੋੜ ਦੀ ਪੂੰਜੀ ਲੱਗੀ ਹੁੰਦੀ ਹੈ ।
(ਲਘੂ / ਘਰੇਲੂ)
ਉੱਤਰ-
ਲਘੂ

6. ICICI ਦੀ ਸਥਾਪਨਾ ……………………….. ਵਿਚ ਹੋਈ ।
(1945 / 1955)
ਉੱਤਰ-
1955

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1. …………………… ਖੇਤਰ ਉਹ ਹੁੰਦਾ ਹੈ ਜਿਸ ਦਾ ਸੰਚਾਲਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) ਜਨਤਕ

ਪ੍ਰਸ਼ਨ 2. …………………….. ਖੇਤਰ ਉਹ ਹੁੰਦਾ ਹੈ ਜਿਸ ਦਾ ਸੰਚਾਲਨ ਨਿਜੀ ਲੋਕਾਂ ਦੁਆਰਾ ਕੀਤਾ ਜਾਂਦਾ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(B) ਨਿਜੀ

ਪ੍ਰਸ਼ਨ 3. ……………………. ਖੇਤਰ ਉਹ ਹੁੰਦਾ ਹੈ ਜਿਸ ‘ਤੇ ਸਰਕਾਰ ਅਤੇ ਨਿਜੀ ਦੋਹਾਂ ਖੇਤਰਾਂ ਦੀ ਮਲਕੀਅਤ ਹੁੰਦੀ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਯੁਕਤ

ਪ੍ਰਸ਼ਨ 4. ਲਘੂ ਉਦਯੋਗ ਵਿਚ ਨਿਵੇਸ਼ ਦੀ ਸੀਮਾ ਕੀ ਹੈ ?
(A) 2 ਕਰੋੜ
(B) 3 ਕਰੋੜ
(C) 4 ਕਰੋੜ
(D) 10 ਕਰੋੜ ।
ਉੱਤਰ-
(B) 3 ਕਰੋੜ

ਪ੍ਰਸ਼ਨ 5. GDP ਵਿਚ ਉਦਯੋਗਿਕ ਖੇਤਰ ਦਾ ਯੋਗਦਾਨ ਕਿੰਨਾ ਹੈ ?
(A) 14.8
(B) 27.9
(C) 29.6
(D) 26.1
ਉੱਤਰ-
(D) 26.1

ਪ੍ਰਸ਼ਨ 6. ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਹੋਈ ?
(A) 1956
(B) 1971
(C) 1991
(D) 2003
ਉੱਤਰ-
(C) 1991

ਪ੍ਰਸ਼ਨ 7. ਲਘੂ ਉਦਯੋਗਾਂ ਦੀ ਇਕ ਸਮੱਸਿਆ ਦੱਸੋ ।
(A) ਵਿੱਤ ਦੀ ਸਮੱਸਿਆ :
(B) ਉਤਪਾਦਨ ਦੀ ਪੁਰਾਣੀ ਤਕਨੀਕ
(C) ਕੱਚੇ ਮਾਲ ਦੀ ਸਮੱਸਿਆ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਰਥਿਕ ਵਿਕਾਸ ਲਈ ਉਦਯੋਗੀਕਰਨ ਦਾ ਕੀ ਮਹੱਤਵ ਹੈ ?
ਉੱਤਰ-
ਆਰਥਿਕ ਵਿਕਾਸ ਦੇ ਹੇਠ ਲਿਖੇ ਕਾਰਨਾਂ ਤੋਂ ਉਦਯੋਗੀਕਰਨ ਦਾ ਮਹੱਤਵ ਹੈ-

  1. ਉਦਯੋਗੀਕਰਨ ਨਾਲ ਸੰਤੁਲਿਤ ਆਰਥਿਕ ਵਿਕਾਸ ਸੰਭਵ ਹੁੰਦਾ ਹੈ ਅਤੇ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੁੰਦਾ ਹੈ ।
  2. ਇਸ ਨਾਲ ਅਵਿਕਸਿਤ ਦੇਸ਼ਾਂ ਵਿਚ ਕੁੱਲ ਰਾਸ਼ਟਰੀ ਉਤਪਾਦਨ ਵਿਚ ਤੇਜ਼ੀ ਨਾਲ ਵਾਧਾ ਕੀਤਾ ਜਾ ਸਕਦਾ ਹੈ ।
  3. ਉਦਯੋਗੀਕਰਨ ਦੁਆਰਾ ਵਿਕਸਿਤ ਦੇਸ਼ ਵਿਚ ਪਤੀ ਵਿਅਕਤੀ ਉਤਪਾਦਨ ਅਤੇ ਆਮਦਨ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ ।
  4. ਉਦਯੋਗੀਕਰਨ ਦੇ ਫਲਸਰੂਪ ਵਧੇਰੇ ਰੁਜ਼ਗਾਰ ਦੇ ਮੌਕੇ ਦੀ ਸਿਰਜਣਾ ਕੀਤੀ ਜਾ ਸਕਦੀ ਹੈ ।
  5. ਉਦਯੋਗੀਕਰਨ ਦੁਆਰਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਖੇਤਰ ਵਿਚ ਪਾਈ ਜਾਣ ਵਾਲੀ ਛਿਪੀ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ।
  6. ਉਦਯੋਗੀਕਰਨ ਦੇ ਫਲਸਰੂਪ ਅਰਥ-ਵਿਵਸਥਾ ਵਿਚ ਵਿਲੱਖਣਤਾ ਆਉਂਦੀ ਹੈ ।

ਪ੍ਰਸ਼ਨ 2.
ਭਾਰਤੀ ਅਰਥ-ਵਿਵਸਥਾ ਵਿਚ ਕਿਹੜੇ ਤਿੰਨ ਅਰਥਾਂ ਵਿਚ ਸੰਤੁਲਿਤ ਉਦਯੋਗਿਕ ਢਾਂਚੇ ਦੀ ਲੋੜ ਹੈ ?
ਉੱਤਰ-
ਭਾਰਤੀ ਅਰਥ-ਵਿਵਸਥਾ ਨੂੰ ਤੇਜ਼ ਉਦਯੋਗੀਕਰਨ ਦੀ ਲੋੜ ਹੈ ਪਰ ਇਸ ਨੂੰ ਘੱਟ ਤੋਂ ਘੱਟ ਤਿੰਨ ਅਰਥਾਂ ਵਿਚ ਸੰਤੁਲਿਤ ਉਦਯੋਗਿਕ ਢਾਂਚੇ ਦੀ ਲੋੜ ਹੈ-

  • ਤੇਜ਼ ਵਿਕਾਸ ਲਈ ਵੱਖ-ਵੱਖ ਉਦਯੋਗਾਂ ਦੀ ਚੋਣ ਇਸ ਤਰ੍ਹਾਂ ਕੀਤੀ ਜਾਵੇ ਜਿਸ ਨਾਲ ਕੁੱਲ ਮਿਲਾ ਕੇ ਰੁਜ਼ਗਾਰ ਦੇ ਮੌਕਿਆਂ ਵਿਚ ਵੀ ਤੇਜ਼ੀ ਨਾਲ ਵਾਧਾ ਹੋਵੇ ।
  • ਇਸ ਤਰ੍ਹਾਂ ਨਾਲ ਚੁਣੇ ਗਏ ਵੱਖ-ਵੱਖ ਉਦਯੋਗਾਂ ਦੀ ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿਚ ਉੱਚਿਤ ਢੰਗ ਨਾਲ ਵੰਡ ਹੋਵੇਭਾਵ ਇਕ ਅਜਿਹੀ ਉਦਯੋਗਿਕ ਨੀਤੀ ਹੋਵੇ ਜੋ ਵਿਸ਼ੇਸ਼ ਰੂਪ ਵਿਚ ਵਿਕਾਸ ਲਈ ਪਿਛੜੇ ਦੇਸ਼ਾਂ ਦੇ ਪੱਖ ਵਿਚ ਹੋਵੇ ।
  • ਦੇਸ਼ ਦੇ ਛੋਟੇ ਜਿਹੇ ਹੀ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਲਾਸਪੁਰਨ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਤੁਲਨਾ ਵਿਚ ਸਮਾਜਿਕ ਪਹਿਲ ਵਾਲੀਆਂ ਵਸਤੂਆਂ (ਉਦਾਹਰਨ ਦੇ ਤੌਰ ‘ਤੇ ‘ਮਜ਼ਦੂਰੀ ਵਸਤੂਆਂ’ ਜਿਨ੍ਹਾਂ ਦਾ ਮਜ਼ਦੂਰਾਂ ਦੁਆਰਾ ਪ੍ਰਯੋਗ ਕੀਤਾ ਜਾਂਦਾ ਹੈ) ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਚੋਣ ਹੋਵੇ ।

ਪ੍ਰਸ਼ਨ 3.
ਉਦਯੋਗੀਕਰਨ ਤੋਂ ਕੀ ਭਾਵ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉਦਯੋਗੀਕਰਨ ਤੋਂ ਭਾਵ ਦੇਸ਼ ਦੇ ਸਰਬਪੱਖੀ ਉਦਯੋਗਿਕ ਵਿਕਾਸ ਤੋਂ ਹੈ । ਤੰਗ ਅਰਥ ਵਿਚ ਉਦਯੋਗੀਕਰਨ ਤੋਂ ਭਾਵ ਨਿਰਮਾਣ ਉਦਯੋਗਾਂ ਦੀ ਸਥਾਪਨਾ ਤੋਂ ਹੈ ਜਦ ਕਿ ਖੁੱਲ੍ਹੇ ਅਰਥਾਂ ਵਿਚ ਉਦਯੋਗੀਕਰਨ ਦੇ ਅੰਦਰ ਕਿਸੇ ਦੇਸ਼ ਦੀ ਸੰਪੂਰਨ ਅਰਥ-ਵਿਵਸਥਾ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ ।

ਉਦਯੋਗੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਉਦਯੋਗੀਕਰਨ ਆਰਥਿਕ ਵਿਕਾਸ ਦਾ ਸੋਮਾ ਹੈ ।
  2. ਇਸ ਵਿਚ ਪੂੰਜੀ ਦਾ ਬਹੁਤ ਜ਼ਿਆਦਾ ਅਤੇ ਵਿਆਪਕ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ ।
  3. ਇਸ ਦਾ ਉਦੇਸ਼ ਅਰਥ-ਵਿਵਸਥਾ ਦੇ ਢਾਂਚੇ ਵਿਚ ਅਥਾਹ ਪਰਿਵਰਤਨ ਕਰਨਾ ਹੁੰਦਾ ਹੈ ।
  4. ਇਸ ਵਿਚ ਸਾਰੇ ਖੇਤਰਾਂ ਦਾ ਵਿਆਪਕ ਅਤੇ ਤੇਜ਼ ਵਿਕਾਸ ਹੁੰਦਾ ਹੈ ।
  5. ਨਵੇਂ ਬਾਜ਼ਾਰਾਂ ਦੀ ਖੋਜ ਕੀਤੀ ਜਾਂਦੀ ਹੈ ਅਤੇ ਨਵੇਂ ਖੇਤਰਾਂ ਦੀ ਪਛਾਣ ਕੀਤੀ ਜਾਂਦੀ ਹੈ ।

ਪ੍ਰਸ਼ਨ 4.
ਲਘੂ ਅਤੇ ਕੁਟੀਰ ਉਦਯੋਗਾਂ ਦੇ ਵਿਕਾਸ ਦੇ ਉਪਾਅ ਲਿਖੋ ।
ਉੱਤਰ-

  1. ਕੱਚੇ ਮਾਲ ਦੀ ਵਿਵਸਥਾ ਕਰਨੀ ਹੋਵੇਗੀ ।
  2. ਪੂੰਜੀ ਦੀ ਵਿਵਸਥਾ ਕਰਨੀ ਹੋਵੇਗੀ ।
  3. ਉਤਪਾਦਨ ਦੇ ਢੰਗ ਵਿਚ ਸੁਧਾਰ ਦੀ ਲੋੜ ।
  4. ਸਿੱਖਿਆ ਦਾ ਪਸਾਰ ।
  5. ਬਜ਼ਾਰ ਦੀ ਵਿਵਸਥਾ ਕਰਨੀ ਹੋਵੇਗੀ ।
  6. ਬਣੀਆਂ ਵਸਤੂਆਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ ।
  7. ਵੱਡੇ ਉਦਯੋਗਾਂ ਦੀ ਪ੍ਰਤੀਯੋਗਤਾ ਨਾਲ ਇਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਹੋਵੇਗੀ ।

ਪ੍ਰਸ਼ਨ 5.
ਕੁਟੀਰ ਅਤੇ ਲਘੂ ਉਦਯੋਗਾਂ ਦਾ ਨੈਤਿਕ ਅਤੇ ਸਮਾਜਿਕ ਮਹੱਤਵ ਕੀ ਹੈ ?
ਉੱਤਰ-
ਵੱਡੇ ਪੈਮਾਨੇ ਦੇ ਉਦਯੋਗਾਂ ਵਿਚ ਮਜ਼ਦੂਰ ਆਪਣੀ ਸ਼ਖ਼ਸੀਅਤ ਗੁਆ ਬੈਠਦਾ ਹੈ । ਉਹ ਖ਼ੁਦ ਮਸ਼ੀਨ ਦਾ ਇਕ ਹਿੱਸਾ ਬਣ ਜਾਂਦਾ ਹੈ । ਉਸ ਦੀ ਨਿੱਜੀ ਆਜ਼ਾਦੀ ਦਾ ਅੰਤ ਹੋ ਜਾਂਦਾ ਹੈ । ਪਰੰਤੁ ਕੁਟੀਰ ਅਤੇ ਲਘੂ ਉਦਯੋਗ ਅੰਦਰ ਮਜ਼ਦੂਰ ਸਮੁੱਚੇ ਉਦਯੋਗ ਦਾ ਮਾਲਕ ਹੁੰਦਾ ਹੈ । ਇਸ ਨਾਲ ਉਸ ਵਿਚ ਆਤਮ ਗੌਰਵ ਦੀ ਭਾਵਨਾ ਜਾਗਦੀ ਹੈ । ਨਾਲ ਹੀ ਵੱਡੇ ਉਦਯੋਗਾਂ ਵਿਚ ਸ਼ੋਸ਼ਣ ਦੀ ਪ੍ਰਵਿਰਤੀ ਹੁੰਦੀ ਹੈ ਉਸ ਨਾਲ ਉਸ ਨੂੰ ਮੁਕਤੀ ਮਿਲ ਜਾਂਦੀ ਹੈ । ਇਸ ਤਰ੍ਹਾਂ ਕੁਟੀਰ ਉਦਯੋਗਾਂ ਦਾ ਸਮਾਜਿਕ ਅਤੇ ਨੈਤਿਕ ਪੱਖ ਤੋਂ ਵੀ ਮਹੱਤਵ ਹੈ । ਇਸ ਰਾਹੀਂ ਹੀ ਸ਼ੋਸ਼ਣ ਰਹਿਤ ਸਮਾਜ ਦੀ ਸਥਾਪਨਾ ਹੁੰਦੀ ਹੈ ।

ਪ੍ਰਸ਼ਨ 6.
ਕੁਟੀਰ ਅਤੇ ਲਘੂ ਉਦਯੋਗਾਂ ਦੇ ਵਿਕਾਸ ਲਈ ਸੁਝਾਅ ਦਿਓ ।
ਉੱਤਰ-

  1. ਇਨ੍ਹਾਂ ਉਦਯੋਗਾਂ ਦੀ ਉਤਪਾਦਨ ਤਕਨੀਕ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ।
  2. ਲਘੂ ਉਦਯੋਗਾਂ ਦੀ ਸਥਾਪਨਾ ਲਈ ਕਾਫ਼ੀ ਸਲਾਹਕਾਰ ਸੇਵਾਵਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ।
  3. ਲਘੂ ਉਦਯੋਗ ਸਹਿਕਾਰੀ ਸਮਿਤੀਆਂ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਣਾ ਚਾਹੀਦਾ ਹੈ ।
  4. ਵੱਡੇ ਅਤੇ ਛੋਟੇ ਉਦਯੋਗਾਂ ਵਿਚ ਤਾਲਮੇਲ ਕਾਇਮ ਕੀਤਾ ਜਾਣਾ ਚਾਹੀਦਾ ਹੈ । ਕੁਟੀਰ ਅਤੇ ਲਘੂ ਉਦਯੋਗਾਂ ਦੀ ਪੈਦਾਵਾਰ ਅਤੇ ਉਤਪਾਦਨ ਸਮਰੱਥਾ ਵਧਾਉਣ ਅਤੇ ਉਤਪਾਦਾਂ ਦੀ ਕਿਸਮ ਸੁਧਾਰਨ ਲਈ ਖੋਜ ਕਾਰਜਕ੍ਰਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ।
  5. ਲਘੂ ਉਦਯੋਗ ਨੁਮਾਇਸ਼ਾਂ ਦਾ ਵੱਧ ਤੋਂ ਵੱਧ ਆਯੋਜਨ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਭਾਰਤ ਵਿਚ ਉਦਯੋਗਿਕ ਵਿਕਾਸ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਯੋਗਦਾਨ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
(ੳ) ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਚੁੱਕੇ ਗਏ ਕਦਮ-

  1. ਕਈ ਵਸਤੂਆਂ ਦੇ ਉਤਪਾਦਨ ਨੂੰ ਵਿਸ਼ੇਸ਼ ਰੂਪ ਵਿਚ ਲਘੂ ਪੈਮਾਨੇ ਦੀਆਂ ਇਕਾਈਆਂ ਲਈ ਸੁਰੱਖਿਅਤ ਕਰ ਦਿੱਤਾ ਗਿਆ ਹੈ । ਇਸ ਸੁਰੱਖਿਅਤ ਸੂਚੀ ਵਿਚ ਆਈਆਂ ਵਸਤੂਆਂ ਦੇ ਉਤਪਾਦਨ ਲਈ ਵੱਡੇ ਉਦਯੋਗਾਂ ਨੂੰ ਨਵੇਂ ਲਾਇਸੰਸ ਨਹੀਂ ਦਿੱਤੇ ਗਏ ਹਨ ।
  2. ਸਰਕਾਰੀ ਸੰਸਥਾਵਾਂ ਦੀ ਖ਼ਰੀਦ ਨੀਤੀ ਵਿਚ ਵੱਡੇ ਪੈਮਾਨੇ ਦੇ ਉਦਯੋਗਾਂ ਦੀਆਂ ਵਸਤੂਆਂ ਦੀ ਤੁਲਨਾ ਵਿਚ ਛੋਟੇ ਪੈਮਾਨੇ ਦੀਆਂ ਵਸਤੂਆਂ ਨੂੰ ਪਹਿਲ ਦਿੱਤੀ ਗਈ ਹੈ ।

(ਅ) ਵੱਡੇ ਪੈਮਾਨੇ ਦੇ ਉਤਸ਼ਾਹ ਲਈ ਚੁੱਕੇ ਗਏ ਕਦਮ-
I. ਜੁਲਾਈ, 1991 ਤੋਂ ਵੱਡੇ ਪੈਮਾਨੇ ਦੇ ਉਦਯੋਗਾਂ ਦੇ ਖੇਤਰ ਵਿਚ ਉਦਾਰੀਕਰਨ ਦੀ ਨੀਤੀ ਨੂੰ ਅਪਣਾਇਆ ਗਿਆ ਹੈ, ਜਿਸ ਦੇ ਤਿੰਨ ਉਦੇਸ਼ ਹਨ-

  1. ਉਦਯੋਗਾਂ ਨੂੰ ਤਕਨੀਕ ਦੇ ਸੁਧਾਰ ਲਈ ਉਤਸ਼ਾਹ ਦਿੱਤਾ ਗਿਆ ਹੈ । ਜਿੱਥੇ ਕਿਤੇ ਸੰਭਵ ਹੋਵੇ ਉੱਥੇ ਆਧੁਨਿਕ ਉਦਯੋਗਿਕ ਤਕਨਾਲੋਜੀ ਨੂੰ ਅਪਣਾਉਣ ਲਈ ਕਈ ਕਿਸਮ ਦੀਆਂ ਰਾਜਕੋਸ਼ੀ ਅਤੇ ਵਿੱਤੀ ਪ੍ਰੇਰਨਾਵਾਂ ਦਿੱਤੀਆਂ ਗਈਆਂ ਹਨ ।
  2. ਉਦਯੋਗਾਂ ਨੂੰ ਲਾਗਤ-ਕੁਸ਼ਲਤਾ ਪ੍ਰਾਪਤ ਕਰਨ ਲਈ ਸਭ ਕਿਸਮ ਦੀ ਸਹਾਇਤਾ ਦਿੱਤੀ ਗਈ ਹੈ । ਜੋ ਨਿਯਮ ਕਾਰਜ-ਕੁਸ਼ਲਤਾ ਵਿਚ ਰੁਕਾਵਟ ਹਨ ਅਤੇ ਉਸ ਦੇ ਫਲਸਰੂਪ ਉਦਯੋਗ ਦੀ ਲਾਗਤ ਨੂੰ ਵਧਾਉਣ ਦਾ ਝੁਕਾਅ ਰੱਖਦੇ ਹਨ ਉਨ੍ਹਾਂ ਨੂੰ ਬਦਲਿਆ ਜਾਂ ਹਟਾਇਆ ਗਿਆ ਹੈ ।

ਪ੍ਰਸ਼ਨ 8.
ਭਾਰਤ ਵਿਚ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਦੱਸੋ ।
ਉੱਤਰ-
ਭਾਰਤ ਵਿਚ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਇਨ੍ਹਾਂ ਉਦਯੋਗਾਂ ਵਿਚ ਆਮ ਤੌਰ ‘ਤੇ ਕੱਚੇ ਮਾਲ ਅਤੇ ਸ਼ਕਤੀ ਸੰਬੰਧੀ ਸਾਧਨਾਂ, ਜਿਵੇਂ ਕੋਲਾ, ਬਿਜਲੀ ਆਦਿ ਦੀ ਕਮੀ ਪਾਈ ਜਾਂਦੀ ਹੈ ।
  2. ਇਨ੍ਹਾਂ ਉਦਯੋਗਾਂ ਨੂੰ ਕਰਜ਼ ਵੀ ਉੱਚਿਤ ਮਾਤਰਾ ਵਿਚ ਨਹੀਂ ਮਿਲ ਪਾਉਂਦਾ । ਇਸ ਲਈ ਇਨ੍ਹਾਂ ਨੂੰ ਜ਼ਿਆਦਾਤਰ ਸ਼ਾਹੂਕਾਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ ।
  3. ਇਨ੍ਹਾਂ ਦੇ ਉਤਪਾਦਨ ਦੇ ਤਰੀਕੇ ਪੁਰਾਣੇ ਹੁੰਦੇ ਹਨ, ਜਿਸ ਨਾਲ ਉਤਪਾਦਨ ਘੱਟ ਰਹਿੰਦਾ ਹੈ ।
  4. ਇਨ੍ਹਾਂ ਨੂੰ ਕੱਚਾ ਮਾਲ ਮਹਿੰਗਾ ਮਿਲਦਾ ਹੈ ਜਿਸ ਨਾਲ ਇਨ੍ਹਾਂ ਦੇ ਉਤਪਾਦਨ ਦੀ ਲਾਗਤ ਉੱਚੀ ਆਉਂਦੀ ਹੈ ।

ਪ੍ਰਸ਼ਨ 9.
ਸੰਨ 1956 ਦੀ ਉਦਯੋਗਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਨ 1956 ਦੀ ਉਦਯੋਗਿਕ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਸ ਵਿਚ ਸਰਵਜਨਿਕ ਖੇਤਰ ਦੇ ਪਹਿਲੇ ਵਰਗ ਵਿਚ 17 ਉਦਯੋਗ ਸ਼ਾਮਿਲ ਕੀਤੇ ਗਏ । ਇਨ੍ਹਾਂ ਉੱਦਯੋਗਾਂ ‘ਤੇ ਮੁੱਖ ਤੌਰ ‘ਤੇ ਸਿਰਫ਼ ਰਾਜ ਨੂੰ ਏਕਾਧਿਕਾਰ ਪ੍ਰਾਪਤ ਹੋਵੇ ।
  2. ਦੂਸਰੇ ਵਰਗ ਵਿਚ 12 ਉਦਯੋਗ ਸ਼ਾਮਿਲ ਹਨ । ਇਨ੍ਹਾਂ ਉਦਯੋਗਾਂ ਦੀ ਮਾਲਕੀ ਜ਼ਿਆਦਾਤਰ ਸਰਕਾਰ ਦੇ ਹੱਥਾਂ ਵਿਚ ਰਹੇਗੀ ਅਤੇ ਨਵੀਆਂ ਇਕਾਈਆਂ ਲਗਾਉਣ ਵਿਚ ਆਮ ਤੌਰ ‘ਤੇ ਸਰਕਾਰ ਪਹਿਲ ਕਰੇਗੀ ।
  3. ਤੀਜੇ ਵਰਗ ਵਿਚ ਉਹ ਸਾਰੇ ਉਦਯੋਗ ਜੋ ਪਹਿਲੇ ਵਰਗ ਅਤੇ ਦੂਸਰੇ ਵਰਗ ਵਿਚ ਦਿੱਤੇ ਗਏ ਹਨ, ਨੂੰ ਛੱਡ ਕੇ . ਬਾਕੀ ਸਾਰੇ ਉਦਯੋਗ ਨਿੱਜੀ ਖੇਤਰ ਨੂੰ ਸੌਂਪ ਦਿੱਤੇ ਗਏ ।
  4. ਕੁਟੀਰ ਅਤੇ ਲਘੂ ਉਦਯੋਗਾਂ ਨੂੰ ਵਧੇਰੇ ਮਹੱਤਵ ਦਿੱਤਾ ਗਿਆ ।

SST Guide for Class 10 PSEB ਭਾਰਤ ਵਿਚ ਉਦਯੋਗਿਕ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ

I. ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
ਮੁੱਢਲੇ ਉਦਯੋਗਾਂ ਦੇ ਕੋਈ ਦੋ ਉਦਾਹਰਨ ਦਿਓ ।
ਉੱਤਰ-

  1. ਲੋਹਾ ਅਤੇ ਇਸਪਾਤ ਉਦਯੋਗ
  2. ਸੀਮਿੰਟ ਉਦਯੋਗ ।

ਪ੍ਰਸ਼ਨ 2.
ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਕੁਟੀਰ ਉਦਯੋਗ ਤੋਂ ਭਾਵ ਉਸ ਉਦਯੋਗ ਤੋਂ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਪੂਰੀ ਤਰ੍ਹਾਂ ਜਾਂ ਅੰਸ਼ਿਕ ਰੂਪ ਵਿਚ ਚਲਾਇਆ ਜਾਂਦਾ ਹੈ ।

ਪ੍ਰਸ਼ਨ 3.
ਲਘੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਲਘੂ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿੱਚ 3 ਕਰੋੜ ਤਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।

ਪ੍ਰਸ਼ਨ 4.
ਲਘੂ ਉਦਯੋਗਾਂ ਦੀ ਇਕ ਸਮੱਸਿਆ ਲਿਖੋ ।
ਉੱਤਰ-
ਕੱਚੇ ਮਾਲ ਅਤੇ ਬਿਜਲੀ ਦੀ ਸਮੱਸਿਆ ।

II. ਇਹਨਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਇਓ-

ਪ੍ਰਸ਼ਨ 1.
ਭਾਰਤ ਵਿਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-

  1. ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਵਿਚ ਬਹੁਤ ਤੇਜ਼ ਵਾਧਾ ਹੁੰਦਾ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਦਯੋਗਾਂ ਦੇ ਵਿਕਾਸ ਵਿਚ ਦੋਹਾਂ ਦੀ ਆਮਦਨ ਵਿਚ ਵਾਧਾ ਕਰਕੇ ਗਰੀਬੀ ਦੀਆਂ ਜ਼ੰਜੀਰਾਂ ਨੂੰ ਕੱਟਿਆ ਹੈ ।
  2. ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਦੇ ਵਧਣ ਨਾਲ ਬੱਚਤਾਂ ਵਿਚ ਵੀ ਵਾਧਾ ਹੁੰਦਾ ਹੈ ਅਤੇ ਬੱਚਤਾਂ ਪੂੰਜੀ ਨਿਰਮਾਣ ਲਈ ਜ਼ਰੂਰੀ ਹਨ । ਫ਼ਲਸਰੂਪ ਦੇਸ਼ ਦਾ ਆਰਥਿਕ ਵਿਕਾਸ ਹੋਰ ਤੇਜ਼ ਹੁੰਦਾ ਹੈ ।
  3. ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਹੁੰਦਾ ਹੈ । ਇਸ ਨਾਲ ਧਰਤੀ ਉੱਪਰ ਜਨਸੰਖਿਆ ਦੇ ਦਬਾਓ ਨੂੰ ਘੱਟ ਕੀਤਾ ਜਾ ਸਕਦਾ ਹੈ ।
  4. ਉਦਯੋਗੀਕਰਨ ਖੇਤੀ ਵਿਕਾਸ ਵਿਚ ਸਹਾਇਕ ਸਿੱਧ ਹੁੰਦਾ ਹੈ | ਅਸਲ ਵਿਚ ਤੇਜ਼ ਉਦਯੋਗੀਕਰਨ ਤੇਜ਼ ਖੇਤੀ ਵਿਕਾਸ ਲਈ ਜ਼ਰੂਰੀ ਹੈ ।

ਪ੍ਰਸ਼ਨ 2.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ ? ਇਨ੍ਹਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ ।
ਉੱਤਰ-
ਲਘੂ ਅਤੇ ਕੁਟੀਰ ਉਦਯੋਗ-ਕੁਟੀਰ ਉਦਯੋਗ ਤੋਂ ਭਾਵ ਉਸ ਉਦਯੋਗ ਤੋਂ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਇਕ ਪੁਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਥਾ ਦੇ ਰੂਪ ਵਿਚ ਚਲਾਇਆ ਜਾਂਦਾ ਹੈ, ਕਿਉਂਕਿ ਇਹ ਉਦਯੋਗ ਮੁੱਖ ਤੌਰ ‘ਤੇ ਪਿੰਡਾਂ ਵਿਚ ਚਲਾਏ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਪੇਂਡੂ ਉਦਯੋਗ ਵੀ ਕਿਹਾ ਜਾਂਦਾ ਹੈ ।

ਨਵੀਨ ਪਰਿਭਾਸ਼ਾ (1999) ਅਨੁਸਾਰ ਲਘੂ ਉਦਯੋਗਾਂ ਵਿਚ ਉਨ੍ਹਾਂ ਸਾਰੇ ਕਾਰਖ਼ਾਨਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ 1 ਕਰੋੜ ਰੁਪਏ ਤੱਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।

ਲਘੂ ਉਦਯੋਗ ਅਤੇ ਕੁਟੀਰ ਉਦਯੋਗ ਦੀਆਂ ਸਮੱਸਿਆਵਾਂ – ਲਘੂ ਅਤੇ ਕੁਟੀਰ ਉਦਯੋਗ ਦੀਆਂ ਹੇਠ ਲਿਖੀਆਂ ਮੁੱਖ ਸਮੱਸਿਆਵਾਂ ਹਨ-

  1. ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ – ਇਨ੍ਹਾਂ ਉਦਯੋਗ-ਧੰਦਿਆਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿਚ ਨਹੀਂ ਮਿਲਦਾ ਅਤੇ ਜੋ ਮਾਲ ਮਿਲਦਾ ਹੈ ਉਸ ਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸ ਦਾ ਮੁੱਲ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ ।
  2. ਵਿੱਤ ਦੀ ਸਮੱਸਿਆ – ਭਾਰਤ ਵਿਚ ਇਨ੍ਹਾਂ ਉਦਯੋਗਾਂ ਨੂੰ ਕਾਫ਼ੀ ਮਾਤਰਾ ਵਿਚ ਕਰਜ਼ਾ ਨਹੀਂ ਮਿਲ ਸਕਦਾ ।
  3. ਉਤਪਾਦਨ ਦੇ ਪੁਰਾਣੇ ਢੰਗ – ਇਨ੍ਹਾਂ ਉਦਯੋਗਾਂ ਵਿਚ ਜ਼ਿਆਦਾਤਰ ਉਤਪਾਦਨ ਦੇ ਪੁਰਾਣੇ ਢੰਗ ਹੀ ਅਪਣਾਏ ਜਾਂਦੇ ਹਨ, ਜਿਸ ਦੇ ਕਾਰਨ ਇਨ੍ਹਾਂ ਉਦਯੋਗਾਂ ਦੀ ਉਤਪਾਦਕਤਾ ਘੱਟ ਹੈ ਅਤੇ ਪ੍ਰਤੀ ਇਕਾਈ ਲਾਗਤ ਜ਼ਿਆਦਾ ਹੈ ।
  4. ਵਿਕਰੀ ਸੰਬੰਧੀ ਕਠਿਨਾਈਆਂ – ਇਨ੍ਹਾਂ ਉਦਯੋਗਾਂ ਨੂੰ ਆਪਣਾ ਮਾਲ ਉੱਚਿਤ ਮਾਤਰਾ ਵਿਚ ਵੇਚਣ ਲਈ ਕਾਫ਼ੀ ਕਠਿਨਾਈਆਂ ਉਠਾਉਣੀਆਂ ਪੈਂਦੀਆਂ ਹਨ ।
  5. ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ – ਇਨ੍ਹਾਂ ਉਦਯੋਗਾਂ ਦੀ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ਨੂੰ ਵੱਡੇ ਉਦਯੋਗਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ । ਇਸ ਲਈ ਛੋਟੇ ਉਦਯੋਗਾਂ ਦਾ ਮਾਲ ਵੱਡੇ ਉਦਯੋਗਾਂ ਦੇ ਮਾਲ ਦੇ ਸਾਹਮਣੇ ਟਿਕ ਨਹੀਂ ਸਕਦਾ ।

ਪ੍ਰਸ਼ਨ 3.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ-

  1. ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ – ਭਾਰਤ ਵਿਚ ਵਧਦੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਲਘੂ ਅਤੇ ਕੁਟੀਰ ਉਦਯੋਗ ਦਾ ਵਿਕਾਸ ਕਰਕੇ ਹੀ ਹੋ ਸਕਦਾ ਹੈ ।
  2. ਉਤਪਾਦਨ ਵਿਚ ਤੇਜ਼ ਵਾਧਾ – ਲਘੂ ਅਤੇ ਕੁਟੀਰ ਉਦਯੋਗਾਂ ਨੂੰ ਸਥਾਪਿਤ ਕਰਨ ਅਤੇ ਉਨ੍ਹਾਂ ਵਿਚ ਉਤਪਾਦਨ ਕੰਮ ਕਰਨ ਵਿਚ ਘੱਟ ਸਮਾਂ ਲੱਗਦਾ ਹੈ ।
  3. ਪਿੰਡਾਂ ਦਾ ਵਿਕਾਸ – ਭਾਰਤ ਵਿਚ ਵਧੇਰੇ ਜਨਸੰਖਿਆਂ ਪਿੰਡਾਂ ਵਿਚ ਰਹਿੰਦੀ ਹੈ | ਘਰੇਲੂ ਉਦਯੋਗਾਂ ਦੀ ਉੱਨਤੀ ਨਾਲ ਪਿੰਡਾਂ ਦੀ ਆਰਥਿਕ ਹਾਲਤ ਸੁਧਰੇਗੀ । ਪੇਂਡੂਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਉਨ੍ਹਾਂ ਦੇ ਜੀਵਨ ਦਾ ਸਰਬਪੱਖੀ ਵਿਕਾਸ ਹੋਵੇਗਾ ।
  4. ਵਿਤਰਨ ਵਿਖਮਤਾ ਵਿਚ ਕਮੀ – ਵੱਡੇ-ਵੱਡੇ ਕਾਰਖ਼ਾਨਿਆਂ ਦੇ ਕਾਇਮ ਹੋਣ ਨਾਲ ਦੇਸ਼ ਵਿਚ ਇਕ ਪਾਸੇ ਬਹੁਤ ਅਮੀਰ ਅਤੇ ਦੂਜੇ ਪਾਸੇ ਬਹੁਤ ਗ਼ਰੀਬ ਲੋਕ ਦਿਖਾਈ ਦੇਣ ਲੱਗਦੇ ਹਨ । ਵਧੇਰੇ ਧਨ ਕੁੱਝ ਹੀ ਹੱਥਾਂ ਵਿਚ ਕੇਂਦ੍ਰਿਤ ਹੋ ਜਾਂਦਾ ਹੈ । ਸਮਾਜ ਵਿਚ ਅਮੀਰ-ਗਰੀਬ ਦੇ ਵਿਚਕਾਰ ਪਾੜਾ ਹੋਰ ਚੌੜਾ ਹੋਣ ਨਾਲ ਸ਼ਾਂਤੀ ਅਤੇ ਸੁਖ ਨਸ਼ਟ ਹੋ ਜਾਂਦੇ ਹਨ । ਇਸ ਲਈ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਉਦਯੋਗ-ਧੰਦਿਆਂ ਦਾ ਵਿਕਾਸ ਕਰਨਾ ਚਾਹੀਦਾ ਹੈ ।

ਪ੍ਰਸ਼ਨ 4.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਵਿਚ ਅੰਤਰ ਦੱਸੋ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਬਾਰੇ ਸੁਝਾਅ ਦਿਓ ।
ਉੱਤਰ-
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਵਿਚ ਅੰਤਰ-

  1. ਕੁਟੀਰ ਉਦਯੋਗ ਆਮ ਤੌਰ ‘ਤੇ ਪਿੰਡਾਂ ਵਿਚ ਹੁੰਦੇ ਹਨ ਜਦ ਕਿ ਲਘੂ ਉਦਯੋਗ ਜ਼ਿਆਦਾਤਰ ਸ਼ਹਿਰਾਂ ਵਿਚ ਹੁੰਦੇ ਹਨ ।
  2. ਕੁਟੀਰ ਉਦਯੋਗਾਂ ਵਿਚ ਪਰਿਵਾਰ ਦੇ ਮੈਂਬਰਾਂ ਤੋਂ ਹੀ ਕੰਮ ਚਲ ਜਾਂਦਾ ਹੈ ਜਦੋਂ ਕਿ ਲਘੂ ਉਦਯੋਗਾਂ ਨੂੰ ਚਲਾਉਣ ਲਈ ਭਾੜੇ ਦੇ ਮਜ਼ਦੂਰ ਲਗਾਉਣੇ ਪੈਂਦੇ ਹਨ ।

ਲਘੂ ਅਤੇ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ-

  1. ਇਨ੍ਹਾਂ ਉਦਯੋਗਾਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿਚ ਉੱਚਿਤ ਕੀਮਤ ਤੇ ਉਪਲੱਬਧ ਕਰਵਾਇਆ ਜਾਂਦਾ ਹੈ ।
  2. ਇਨ੍ਹਾਂ ਉਦਯੋਗਾਂ ਨੂੰ ਕਰਜ਼ਾ ਉੱਚਿਤ ਮਾਤਰਾ ਅਤੇ ਉੱਚਿਤ ਵਿਆਜ ਦਰ ਤੇ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ ।
  3. ਇਨ੍ਹਾਂ ਉਦਯੋਗਾਂ ਨੂੰ ਵਿਕਰੀ ਸੰਬੰਧੀ ਸਹੂਲਤਾਂ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਇਨ੍ਹਾਂ ਨੂੰ ਆਪਣੇ ਮਾਲ ਦੀ ਉੱਚਿਤ ਕੀਮਤ ਮਿਲ ਸਕੇ ।
  4. ਇਨ੍ਹਾਂ ਉਦਯੋਗਾਂ ਦੁਆਰਾ ਵਰਤੇ ਜਾਣ ਵਾਲੇ ਉਤਪਾਦਨ ਦੇ ਤਰੀਕਿਆਂ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ । ਇਸ ਨਾਲ ਇਨ੍ਹਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਪ੍ਰਤੀ ਇਕਾਈ ਲਾਗਤ ਘੱਟ ਹੋਵੇਗੀ ।

ਪ੍ਰਸ਼ਨ 5.
ਵੱਡੇ ਉਦਯੋਗਾਂ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ, । ਤੇਜ਼ ਉਦਯੋਗੀਕਰਨ ਦੇਸ਼ ਦੇ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਤੇ ਤੇਜ਼ ਉਦਯੋਗੀਕਰਨ ਵੱਡੇ ਉਦਯੋਗਾਂ ਨੂੰ ਵਿਕਸਿਤ ਕੀਤੇ ਬਿਨਾਂ ਸੰਭਵ ਹਨ । ਉਦਯੋਗੀਕਰਨ ਲਈ ਜ਼ਰੂਰੀ ਪੂੰਜੀਗਤ ਵਸਤੂਆਂ ਅਤੇ ਆਰਥਿਕ ਆਧਾਰਿਤ ਸੰਰਚਨਾਵਾਂ ਜਿਵੇਂ ਆਵਾਜਾਈ ਦੇ ਸਾਧਨ, ਬਿਜਲੀ, ਸੰਚਾਰ ਵਿਵਸਥਾ ਆਦਿ ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਹੀ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ । ਵੱਡੇ ਪੈਮਾਨੇ ਦੇ ਉਦਯੋਗ ਹੀ ਉਦਯੋਗੀਕਰਨ ਲਈ ਜ਼ਰੂਰੀ ਖੋਜ ਅਤੇ ਉੱਚ ਤਕਨੀਕ ਲਈ ਜ਼ਰੂਰੀ ਧਨ ਦਾ ਪ੍ਰਬੰਧ ਕਰ ਸਕਦੇ ਹਨ । ਇਸ ਤੋਂ ਇਲਾਵਾ ਵੱਡੇ ਉਦਯੋਗਾਂ ਨੂੰ ਸਥਾਪਿਤ ਕਰਨ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ । ਬੱਚਤਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਕਈ ਕਿਸਮ ਦੇ ਸਹਾਇਕ ਉਦਯੋਗਾਂ ਦੀ ਸਥਾਪਨਾ ਨੂੰ ਤਾਕਤ ਮਿਲਦੀ ਹੈ । ਅਸਲ ਵਿਚ ਵੱਡੇ ਉਦਯੋਗਾਂ ਦੇ ਵਿਕਾਸ ਤੋਂ ਬਿਨਾਂ ਅਰਥ-ਵਿਵਸਥਾ ਨੂੰ ਤਾਕਤਵਰ ਜਾਂ ਮਜ਼ਬੂਤ ਆਧਾਰ ਪ੍ਰਦਾਨ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 6. ਭਾਰਤ ਦੇ ਉਦਯੋਗੀਕਰਨ ਦੀ ਧੀਮੀ ਗਤੀ ਦੇ ਕੀ ਕਾਰਨ ਹਨ ?
ਉੱਤਰ-
ਭਾਰਤ ਵਿਚ ਉਦਯੋਗਿਕ ਵਿਕਾਸ ਦੀ ਗਤੀ ਹੇਠ ਲਿਖੇ ਕਾਰਨਾਂ ਤੋਂ ਧੀਮੀ ਅਤੇ ਘੱਟ ਰਹੀ ਹੈ-

  1. ਉਦਯੋਗਾਂ ਦੇ ਵਿਕਾਸ ਲਈ ਪੂੰਜੀ ਦੀ ਬਹੁਤ ਲੋੜ ਹੁੰਦੀ ਹੈ । ਭਾਰਤ ਵਿਚ ਜ਼ਿਆਦਾਤਰ ਲੋਕ ਗ਼ਰੀਬ ਹਨ। ਇਸ ਲਈ ਪੂੰਜੀ ਦੀ ਘਾਟ ਭਾਰਤ ਵਿਚ ਉਦਯੋਗੀਕਰਨ ਦੀ ਧੀਮੀ ਗਤੀ ਲਈ ਜ਼ਿੰਮੇਵਾਰ ਮੁੱਖ ਕਾਰਨ ਹੈ ।
  2. ਭਾਰਤ ਵਿਚ ਨਿਪੁੰਨ ਮਜ਼ਦੂਰਾਂ ਦੀ ਘਾਟ ਹੈ | ਅਸਲ ਵਿਚ ਆਧੁਨਿਕ ਉਦਯੋਗਾਂ ਨੂੰ ਉੱਚਿਤ ਢੰਗ ਨਾਲ ਚਲਾਉਣ ਲਈ ਨਿਪੁੰਨ ਮਜ਼ਦੂਰਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ।
  3. ਉਦਯੋਗਾਂ ਨੂੰ ਚਲਾਉਣ ਲਈ ਸਸਤੀ ਬਿਜਲੀ ਦੀ ਲੋੜ ਹੁੰਦੀ ਹੈ । ਪਰੰਤੁ ਭਾਰਤ ਵਿਚ ਸਸਤੇ ਬਿਜਲੀ ਸਾਧਨਾਂ ਦੀ ਘਾਟ ਹੈ ।
  4. ਭਾਰਤ ਵਿਚ ਨਿਪੁੰਨ ਪ੍ਰਬੰਧਕਾਂ ਦੀ ਘਾਟ ਵੀ ਉਦਯੋਗੀਕਰਨ ਦੀ ਧੀਮੀ ਗਤੀ ਲਈ ਜ਼ਿੰਮੇਵਾਰ ਰਹੀ ਹੈ ।
  5. ਭਾਰਤ ਵਿਚ ਉਦਯੋਗਾਂ ਲਈ ਕੱਚਾ ਮਾਲ ਬਹੁਤ ਘੱਟ ਮਾਤਰਾ ਵਿਚ ਅਤੇ ਘਟੀਆ ਕਿਸਮ ਦਾ ਪ੍ਰਾਪਤ ਹੁੰਦਾ ਹੈ ।
  6. ਭਾਰਤ ਇਕ ਗ਼ਰੀਬ ਦੇਸ਼ ਹੈ । ਗ਼ਰੀਬੀ ਦੇ ਕਾਰਨ ਬੱਚਤ ਘੱਟ ਹੁੰਦੀ ਹੈ ਅਤੇ ਨਿਵੇਸ਼ ਵੀ ਘੱਟ ਹੁੰਦਾ ਹੈ ।
  7. ਦੋਸ਼ ਵਿਚ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਘੱਟ ਵਿਕਾਸ ਦੇ ਕਾਰਨ ਵੀ ਉਦਯੋਗੀਕਰਨ ਦੀ ਗਤੀ ਧੀਮੀ ਹੈ ।
    ਇਨ੍ਹਾਂ ਸਾਰੇ ਕਾਰਨਾਂ ਦੇ ਫਲਸਰੂਪ ਭਾਰਤ ਵਿਚ ਉਦਯੋਗੀਕਰਨ ਦੀ ਗਤੀ ਧੀਮੀ ਅਤੇ ਘੱਟ ਰਹੀ ਹੈ ।

ਪ੍ਰਸ਼ਨ 7.
ਭਾਰਤ ਵਿਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯੋਗਦਾਨ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤੀ ਅਰਥ-ਵਿਵਸਥਾ ਦੀ ਆਰਥਿਕ ਗਤੀ ਨੂੰ ਤੇਜ਼ ਕਰਨ, ਆਤਮ ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਤੇ ਰੋਜ਼ਗਾਰ ਤੇ ਆਮਦਨ ਦੇ ਸਾਧਨਾਂ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ ਪੰਜ ਸਾਲਾ ਯੋਜਨਾਵਾਂ ਅਧੀਨ ਉਦਯੋਗਾਂ ਦੇ ਵਿਕਾਸ ਲਈ ਹੇਠ ਲਿਖੇ ਉਪਰਾਲੇ ਕੀਤੇ ਹਨ ।

  1. ਕਰਜ਼ੇ ਦੀਆਂ ਸਹੂਲਤਾਂ – ਦੇਸ਼ ਵਿਚ ਉਦਯੋਗਿਕ ਵਿਕਾਸ ਨੂੰ ਤੀਬਰ ਕਰਨ ਲਈ ਸਰਕਾਰ ਨੇ ਕਈ ਪ੍ਰਕਾਰ ਦੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਹਨ, ਜਿਵੇਂ-ਉਦਯੋਗਿਕ ਵਿੱਤ ਨਿਗਮ, ਰਾਸ਼ਟਰੀ ਉਦਯੋਗਿਕ ਵਿਕਾਸ ਨਿਗਮ, ਪੁਨਰ ਵਿੱਤ ਨਿਗਮ, ਉਦਯੋਗਿਕ ਵਿਕਾਸ ਬੈਂਕ, ਯੂ-ਟੀ-ਆਈ ।
  2. ਬੁਨਿਆਦੀ ਉਦਯੋਗਾਂ ਦੀ ਸਥਾਪਨਾ ।
  3. ਆਵਾਜਾਈ ਦੇ ਸਾਧਨਾਂ ਦਾ ਵਿਕਾਸ ।
  4. ਬਿਜਲੀ ਖੇਤਰ ਦਾ ਵਿਕਾਸ ।
  5. ਅਵਿਸ਼ਕਾਰਾਂ ਦੀ ਉੱਨਤੀ ।
  6. ਨਿਰਯਾਤ ਪ੍ਰੋਤਸਾਹਨ ਅਤੇ ਆਯਾਤ ਪ੍ਰਤੀਸਥਾਪਨ ।
  7. ਪਿਛੜੇ ਖੇਤਰਾਂ ਦਾ ਉਦਯੋਗੀਕਰਨ ।
  8. ਬਿਮਾਰ ਉਦਯੋਗਿਕ ਇਕਾਈਆਂ ਨੂੰ ਮੁੜ ਬਹਾਲ ਕਰਨਾ ।
  9. ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ ।
  10. ਨਵੀਂ ਉਦਯੋਗਿਕ ਨੀਤੀ ।

The Complete Educational Website

Leave a Reply

Your email address will not be published. Required fields are marked *