PSEB Solutions for Class 9 Home Science Chapter 8 ਭੋਜਨ ਪਕਾਉਣਾ
PSEB Solutions for Class 9 Home Science Chapter 8 ਭੋਜਨ ਪਕਾਉਣਾ
PSEB 9th Class Home Science Solutions Chapter 8 ਭੋਜਨ ਪਕਾਉਣਾ
PSEB 9th Class Home Science Guide ਭੋਜਨ ਪਕਾਉਣਾ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਪੂਰਨ ਭੋਜਨ ਕੀ ਹੁੰਦਾ ਹੈ ? ਕਿਸੇ ਦੋ ਸੰਪੂਰਨ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਸੰਪੂਰਨ ਭੋਜਨ ਉਹ ਹੁੰਦਾ ਹੈ ਜਿਸ ਵਿਚ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ । ਦੁੱਧ ਅਤੇ ਅੰਡੇ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ।
ਪ੍ਰਸ਼ਨ 2.
ਦਾਣੇ ਕਿਹੜੀ ਵਿਧੀ ਰਾਹੀਂ ਪਕਾਏ ਜਾਂਦੇ ਹਨ ? ਇਸ ਵਿਧੀ ਰਾਹੀਂ ਹੋਰ ਕੀ ਬਣਾਇਆ ਜਾਂਦਾ ਹੈ ?
ਉੱਤਰ-
ਦਾਣਿਆਂ ਨੂੰ ਕੜਾਹੀ ਵਿਚ ਰੇਤਾ ਗਰਮ ਕਰਕੇ ਭੰਨਿਆ ਜਾਂਦਾ ਹੈ । ਬੈਂਗਨ ਨੂੰ ਭੁੱਬਲ ਵਿਚ ਭੁੰਨਿਆ ਜਾਂਦਾ ਹੈ ਤੇ ਸ਼ਕਰਕੰਦੀ ਨੂੰ ਵੀ ਇਸੇ ਤਰ੍ਹਾਂ ਹੀ ਭੁੰਨਿਆ ਜਾਂਦਾ ਹੈ ।
ਪ੍ਰਸ਼ਨ 3.
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਨਾਲ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 4.
ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਉਸ ਵਿਚ ਖਣਿਜ ਲੂਣ ਘੁਲ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 5.
ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ।
ਪ੍ਰਸ਼ਨ 6.
ਭੋਜਨ ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਉਣ ਦੇ ਕੀ ਲਾਭ ਹਨ ?
ਉੱਤਰ-
ਪ੍ਰੈਸ਼ਰ ਕੁੱਕਰ ਵਿਚ ਪੱਕਿਆ ਭੋਜਨ ਪੌਸ਼ਟਿਕ ਹੁੰਦਾ ਹੈ ਅਤੇ ਇਸ ਨਾਲ ਬਾਲਣ ਦੀ ਵੀ ਬੱਚਤ ਹੁੰਦੀ ਹੈ ।
ਪ੍ਰਸ਼ਨ 7.
ਫਲ ਅਤੇ ਸਬਜ਼ੀਆਂ ਦੇ ਛਿਲਕੇ ਕਿਉਂ ਨਹੀਂ ਉਤਾਰਨੇ ਚਾਹੀਦੇ ?
ਉੱਤਰ-
ਫਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੀ ਹੇਠਲੀ ਤਹਿ ਵਿਚ ਪੌਸ਼ਟਿਕ ਤੱਤ ਵਧੇਰੇ ਹੁੰਦੇ ਹਨ, ਇਸ ਲਈ ਫਲ ਅਤੇ ਸਬਜ਼ੀਆਂ ਨੂੰ ਬਿਨਾਂ ਛਿੱਲੇ ਹੀ ਵਰਤਣਾ ਚਾਹੀਦਾ ਹੈ ।
ਪ੍ਰਸ਼ਨ 8.
ਅਣਛਾਣਿਆ ਆਟਾ ਕਿਉਂ ਵਰਤਣਾ ਚਾਹੀਦਾ ਹੈ ?
ਉੱਤਰ-
ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ ਕਿਉਂਕਿ ਛਾਣ ਬੂਰੇ ਨੂੰ ਕੱਢਣ ਨਾਲ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 9.
ਤਲੇ ਹੋਏ ਭੋਜਨ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਤਲੇ ਹੋਏ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਅਤੇ ਜ਼ਿਆਦਾ ਤਲਣ ਨਾਲ ਵਿਟਾਮਿਨ ਵੀ ਨਸ਼ਟ ਹੋ ਜਾਂਦੇ ਹਨ ਅਤੇ ਤਲਿਆ ਭੋਜਨ ਪਚਣ ਵਿਚ ਔਖਾ ਹੁੰਦਾ ਹੈ ।
ਪ੍ਰਸ਼ਨ 10.
ਭੱਠੀ ਵਿਚ ਭੋਜਨ ਪਕਾਉਂਦੇ ਸਮੇਂ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਭੱਠੀ ਵਿਚ ਭੋਜਨ ਪਕਾਉਣ ਲਈ ਭੱਠੀ ਪਹਿਲੋਂ ਤਪੀ ਹੋਣੀ ਚਾਹੀਦੀ ਹੈ ਅਤੇ ਇਕ ਵਾਰ ਭੋਜਨ ਰੱਖ ਕੇ ਉਸ ਨੂੰ ਬਾਰ-ਬਾਰ ਨਹੀਂ ਖੋਲ੍ਹਣਾ ਚਾਹੀਦਾ ।
ਪ੍ਰਸ਼ਨ 11.
ਭਾਫ਼ ਦੁਆਰਾ ਭੋਜਨ ਪਕਾਉਣ ਦਾ ਅਸਿੱਧੇ ਢੰਗ ਤੋਂ ਕੀ ਭਾਵ ਹੈ ?
ਉੱਤਰ-
ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਡੱਬੇ ਨੂੰ ਭਾਫ਼ ਨਾਲ ਗਰਮ ਕਰਕੇ ਵਿਚਲੇ ਭੋਜਨ ਪਦਾਰਥ ਨੂੰ ਪਕਾਇਆ ਜਾਂਦਾ ਹੈ ।
ਪ੍ਰਸ਼ਨ 12.
ਸਬਜ਼ੀਆਂ ਦੇ ਛੋਟੇ ਟੁਕੜੇ ਕਿਉਂ ਨਹੀਂ ਕੱਟਣੇ ਚਾਹੀਦੇ ?
ਉੱਤਰ-
ਕਿਉਂਕਿ ਛੋਟੇ-ਛੋਟੇ ਟੁਕੜਿਆਂ ਵਿਚੋਂ ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਦਾ ਵੱਧ ਨੁਕਸਾਨ ਹੋਵੇਗਾ ।
ਪ੍ਰਸ਼ਨ 13.
ਕੈਰਾਲਾਈਜ਼ਡ ਚੀਨੀ ਕੀ ਹੁੰਦੀ ਹੈ ?
ਉੱਤਰ-
ਚੀਨੀ ਨੂੰ ਜਦੋਂ ਬਿਨਾਂ ਪਾਣੀ ਤੋਂ ਪਕਾਇਆ ਜਾਂਦਾ ਹੈ ਤਾਂ ਇਹ ਭੂਰੇ ਰੰਗ ਦੀ ਹੋ ਜਾਂਦੀ ਹੈ । ਇਸ ਨੂੰ ਕੈਰਾਲਾਈਜ਼ਡ ਚੀਨੀ ਕਹਿੰਦੇ ਹਨ ।
ਪ੍ਰਸ਼ਨ 14.
ਕਿਹੜੇ – ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ-
- ਆਲੂ
- ਬੈਂਗਣ
- ਮਾਸ ਦੇ ਟੁਕੜੇ
- ਮੁਰਗਾ
- ਮੱਕੀ ਦੀ ਛੱਲੀ
- ਰੋਟੀ
- ਮੱਛੀ
- ਦਾਣੇ ।
ਪ੍ਰਸ਼ਨ 15.
ਫਲਾਂ ਦਾ ਸਿਟਿਉ ਬਣਾਉਣ ਲਈ ਕਿਹੜੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਫਲਾਂ ਦਾ ਸਿਟਿਊ ਬਣਾਉਣ ਲਈ ਸੇਬ ਜਾਂ ਨਾਸ਼ਪਾਤੀ ਨੂੰ ਥੋੜ੍ਹੇ ਪਾਣੀ ਵਿਚ ਚੀਨੀ ਪਾ ਕੇ ਮੱਧਮ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ।
ਪ੍ਰਸ਼ਨ 16.
ਭੋਜਨ ਪਦਾਰਥਾਂ ਨੂੰ ਕਿਵੇਂ ਭੁੰਨਿਆ ਜਾ ਸਕਦਾ ਹੈ ? ਕੋਈ ਦੋ ਉਦਾਹਰਨਾਂ ਦਿਓ ?
ਉੱਤਰ-
ਕਿਸੇ ਧਾਤ ਦੇ ਬਰਤਨ ਨੂੰ ਭਖਦੀ ਅੱਗ ਤੇ ਰੱਖ ਕੇ ਜਾਂ ਅਸਿੱਧੇ ਸੇਕ ਨਾਲ ਭੋਜਨ ਪਦਾਰਥਾਂ ਨੂੰ ਭੁੰਨਿਆ ਜਾਂਦਾ ਹੈ । ਜਿਵੇਂ ਕੜਾਹੀ ਵਿਚ ਰੇਤ ਪਾ ਕੇ ਦਾਣੇ ਭੁੰਨ ਜਾਂਦੇ ਹਨ ਅਤੇ ਬੈਂਗਣ ਨੂੰ ਭੁੱਬਲ (ਗਰਮ ਸਵਾਹ) ਵਿਚ ਰੱਖ ਕੇ ਭੁੰਨਿਆ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੱਕੇ ਭੋਜਨ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੈ ?
ਉੱਤਰ-
table
ਪੱਕਿਆ ਭੋਜਨ | ਕੱਚਾ ਭੋਜਨ |
1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । | 1. ਕੱਚਾ ਭੋਜਨ ਸਖ਼ਤ ਹੁੰਦਾ ਹੈ । ਇਸ ਲਈ ਇਸ ਨੂੰ ਚਬਾਉਣਾ, ਪਚਾਉਣਾ ਕਠਿਨ ਹੁੰਦਾ ਹੈ । |
2. ਪੱਕੇ ਹੋਏ ਭੋਜਨ ਦਾ ਰੰਗ, ਰੂਪ ਸੁਆਦ ਅਤੇ ਖੁਸ਼ਬੂ ਚੰਗੇ ਹੋ ਜਾਂਦੇ ਹਨ । | 2. ਬਿਨਾਂ ਪਕਾਏ ਭੋਜਨ ਵੇਖਣ ਜਾਂ ਖਾਣ ਅਤੇ ਖ਼ੁਸ਼ਬੂ ਵਿਚ ਚੰਗੇ ਨਹੀਂ ਹੁੰਦੇ ਹਨ । |
3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । | 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । |
4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । | 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ । |
5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । | 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ । ਉਸ ਵਿਚ ਜੀਵਾਣੁ ਪੈਦਾ ਹੋ ਜਾਂਦੇ ਹਨ । |
ਪ੍ਰਸ਼ਨ 2.
ਉਬਾਲਣ ਅਤੇ ਤਲਣ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਉਬਾਲਣ ਅਤੇ ਤਲਣ ਦੇ ਅੱਗੇ ਲਿਖੇ ਲਾਭ ਅਤੇ ਹਾਨੀਆਂ ਹਨ-
ਉਬਾਲਣ ਦੇ ਲਾਭ-
- ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
- ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
- ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
- ਪ੍ਰੈਸ਼ਰ ਕੁੱਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ।
ਉਬਾਲਣ ਦੀਆਂ ਹਾਨੀਆਂ-
- ਜ਼ਿਆਦਾ ਤੇਜ਼ੀ ਨਾਲ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
- ਇਸ ਵਿਧੀ ਨਾਲ ਵਸਤੁ ਛੇਤੀ ਨਹੀਂ ਪੱਕਦੀ ।
ਤਲਣ ਦੇ ਲਾਭ-
- ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
- ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
- ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ ।
ਤਲਣ ਦੇ ਦੋਸ਼
- ਜ਼ਿਆਦਾ ਤਲਣ-ਭੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
- ਭੋਜਨ ਭਾਰਾ ਹੋ ਜਾਂਦਾ ਹੈ ।
- ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।
ਪ੍ਰਸ਼ਨ 3.
ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
ਉੱਤਰ-
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ-
ਬੇਕ ਕਰਨਾ | ਭੰਨਣਾ |
1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । | 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ । |
2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । | 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ । |
3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ ਰਹਿਣਾ ਚਾਹੀਦਾ ਹੈ । | 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ । |
4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । | 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ । |
5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । | 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ । |
ਪ੍ਰਸ਼ਨ 4.
ਉਬਾਲਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
- ਭੋਜਨ ਪਦਾਰਥਾਂ ਨੂੰ ਉਬਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
- ਬਰਤਨ ਜਾਂ ਪਤੀਲਾ ਅਜਿਹਾ ਹੋਵੇ ਜਿਸ ਦਾ ਢੱਕਣ ਚੰਗੀ ਤਰ੍ਹਾਂ ਫਿੱਟ ਹੋ ਜਾਵੇ ਤਾਂ ਜੋ ਭਾਫ਼ ਘੱਟ ਤੋਂ ਘੱਟ ਬਾਹਰ ਨਿਕਲੇ ਅਤੇ ਭੋਜਨ ਸੁੱਕ ਕੇ ਜਲੇ ਨਾ।
- ਲੋੜ ਤੋਂ ਵੱਧ ਨਾ ਉਬਾਲੋ । ਕਿਉਂਕਿ ਵੱਧ ਪਕਿਆ ਭੋਜਨ ਰੰਗ, ਸੁਆਦ ਅਤੇ ਸ਼ਕਲ ਪੱਖੋਂ ਵਿਗੜ ਸਕਦਾ ਹੈ ਤੇ ਭੋਜਨ ਸੜ ਵੀ ਸਕਦਾ ਹੈ ।
- ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਛਿਲਕਾ ਉਤਾਰੇ ਬਿਨਾ ਹੀ ਉਬਾਲਣਾ ਚਾਹੀਦਾ ਹੈ ।
ਪ੍ਰਸ਼ਨ 5.
ਟੇਬਲ ਸੈੱਟ ਕਰਨ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਹਨ ?
ਉੱਤਰ-
- ਜਿਹੜੇ ਕਮਰੇ ਵਿਚ ਅਤੇ ਮੇਜ਼ ਤੇ ਭੋਜਨ ਖਾਣਾ ਹੁੰਦਾ ਹੈ ਉਹਨਾਂ ਦੀ ਸਫ਼ਾਈ ਸਭ ਤੋਂ ਜ਼ਰੂਰੀ ਹੈ । ਥਾਲੀਆਂ, ਕੌਲੀਆਂ, ਗਲਾਸ, ਚਮਚ ਅਤੇ ਬਾਕੀ ਸਭ ਤਰ੍ਹਾਂ ਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ । ਇਹਨਾਂ ਨੂੰ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ । ਮੇਜ਼ਪੋਸ਼ ਅਤੇ ਸਾਰੇ ਟੇਬਲ ਨੈਪਕਿਨ ਵੀ ਚੰਗੀ ਤਰ੍ਹਾਂ ਸਾਫ਼ ਅਤੇ ਪ੍ਰੈੱਸ ਕੀਤੇ ਹੋਣੇ ਚਾਹੀਦੇ ਹਨ ।
- ਮੇਜ਼ ਤੇ ਪਈਆਂ ਚੀਜ਼ਾਂ ਇੰਨੀ ਦੂਰ ਹੋਣ ਕਿ ਖਾਣ ਵਾਲਿਆਂ ਦੀ ਪਹੁੰਚ ਵਿਚ ਹੋਣ । ਟੇਬਲ ਦੇ ਇੱਕੋ ਪਾਸੇ ਹੀ ਸਾਰੀਆਂ ਚੀਜ਼ਾਂ ਇੱਕਠੀਆਂ ਨਹੀਂ ਕਰ ਲੈਣੀਆਂ ਚਾਹੀਦੀਆਂ ।
- ਸਾਰੀਆਂ ਪਲੇਟਾਂ ਅਤੇ ਬਰਤਨ ਇਸ ਢੰਗ ਨਾਲ ਰੱਖੋ ਕਿ ਖਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ।
- ਮੇਜ਼ ਉੱਤੇ ਇਕ ਵਿਅਕਤੀ ਦੇ ਖਾਣ ਲਈ ਇੰਨੀ ਥਾਂ ਜ਼ਰੂਰ ਹੋਵੇ ਕਿ ਦੂਸਰੇ ਵਿਅਕਤੀ ਨੂੰ ਕੋਈ ਰੁਕਾਵਟ ਨਾ ਹੋਵੇ ।
- ਟੇਬਲ ਸੈੱਟ ਕਰਨ ਲਈ ਸਰਲ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 6.
ਫੈਮਲੀ ਸਟਾਈਲ ਮੇਜ਼ ਸੈੱਟ ਕਰਨ ਦੇ ਤਰੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਫੈਮਲੀ ਸਟਾਈਲ ਵਿਚ ਸਾਰੇ ਵਿਅਕਤੀ ਇਕ ਮੇਜ਼ ਤੇ ਬੈਠ ਕੇ ਖਾਣਾ ਖਾਂਦੇ ਹਨ | ਹਰ ਕੁਰਸੀ ਅੱਗੇ ਇਕ ਵਿਅਕਤੀ ਲਈ ਲੋੜੀਂਦੇ ਬਰਤਨ ਰੱਖ ਦਿੱਤੇ ਜਾਂਦੇ ਹਨ । ਭੋਜਨ ਦੀ ਵਿਉਂਤਬੰਦੀ ਅਨੁਸਾਰ ਮੇਜ਼ ਸੈੱਟ ਕੀਤਾ ਜਾਂਦਾ ਹੈ । ਫੈਮਲੀ ਸਟਾਈਲ ਵਿਚ ਮੇਜ਼ ਸੈੱਟ ਕਰਨ ਦੇ ਆਮ ਨਿਯਮ ਹੇਠ ਲਿਖੇ ਅਨੁਸਾਰ ਹਨ-
- ਟੇਬਲ ਉੱਤੇ ਜਿੰਨੇ ਵਿਅਕਤੀਆਂ ਨੇ ਭੋਜਨ ਗ੍ਰਹਿਣ ਕਰਨਾ ਹੋਵੇ ਇਸ ਅਨੁਸਾਰ ਹਰ ਵਿਅਕਤੀ ਲਈ ਸਾਰੀਆਂ ਪਲੇਟਾਂ, ਗਲਾਸ, ਕੌਲੀਆਂ, ਚਮਚ ਆਦਿ ਇਕੱਠੇ ਕਰਕੇ ਪੂੰਝ ਕੇ ਰੱਖ ਦਿਓ ਅਤੇ ਮੇਜ਼ ਉੱਤੇ ਓਨੀਆਂ ਹੀ ਟੇਬਲ ਮੈਟਸ ਵੀ ਵਿਛਾ ਦਿਓ ।
- ਟੇਬਲ ਮੈਟ ਮੇਜ਼ ਦੇ ਕਿਨਾਰੇ ਨਾਲ ਵਿਛਾ ਕੇ ਕਿਨਾਰੇ ਤੋਂ 2.5 ਸੈਂਟੀਮੀਟਰ ਥਾਂ ਛੱਡ ਕੇ ਟੇਬਲ ਮੈਟ ਦੇ ਵਿਚਕਾਰ ਵੱਡੀ ਪਲੇਟ ਰੱਖੀ ਜਾਂਦੀ ਹੈ ।
- ਪਲੇਟ ਦੇ ਸੱਜੇ ਪਾਸੇ ਚਮਚ ਅਤੇ ਛੁਰੀ ਰੱਖੋ ਅਤੇ ਖੱਬੇ ਹੱਥ ਕਾਂਟਾ ਰੱਖੋ | ਛੁਰੀ ਦਾ ਤਿੱਖਾ ਪਾਸਾ ਪਲੇਟ ਵੱਲ ਨੂੰ ਰੱਖਣਾ ਚਾਹੀਦਾ ਹੈ । ਸਾਰੀਆਂ ਚੀਜ਼ਾਂ ਦਾ ਡੰਡੀ ਵਾਲਾ ਪਾਸਾ ਟੇਬਲ ਦੇ ਕੰਢੇ ਵੱਲ ਮਤਲਬ ਵਿਅਕਤੀ ਵੱਲ ਰੱਖਣਾ ਚਾਹੀਦਾ ਹੈ । ਇਹਨਾਂ ਨੂੰ ਪਲੇਟ ਤੋਂ 2.5 ਸੈਂਟੀਮੀਟਰ ਜਗਾ ਛੱਡ ਕੇ ਬਿਲਕੁਲ ਸਿੱਧਾ ਰੱਖਣਾ ਚਾਹੀਦਾ ਹੈ ।
- ਨੈਪਕਿਨ ਪਲੇਟ ਦੇ ਖੱਬੇ ਪਾਸੇ ਸਾਦੀ ਜਿਹੀ ਤਹਿ ਲਗਾ ਕੇ ਰੱਖਿਆ ਜਾਂਦਾ ਹੈ ।
- ਪਾਣੀ ਦਾ ਗਲਾਸ ਚਮਚ ਦੇ ਸਿਰੇ ਉੱਤੇ ਰੱਖਿਆ ਜਾਂਦਾ ਹੈ ।
- ਸਾਰੇ ਪਕਵਾਨ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਰੱਖੇ ਜਾਂਦੇ ਹਨ । ਕੜਛੀਆਂ ਹਰ ਇਕ ਸਬਜ਼ੀ ਦੇ ਨਾਲ ਸੱਜੇ ਪਾਸੇ ਰੱਖੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਡੰਡੀ ਵਾਲਾ ਪਾਸਾ ਜਿਸ ਪਾਸੇ ਮਹਿਮਾਨ ਬੈਠੇ ਹੋਣ ਉਸ ਪਾਸੇ ਹੋਣਾ ਚਾਹੀਦਾ ਹੈ।
- ਮੇਜ਼ ਨੂੰ ਸਜਾਉਣ ਲਈ ਮੇਜ਼ ਦੇ ਵਿਚਕਾਰ ਜਾਂ ਇਕ ਕੋਨੇ ਤੇ ਛੋਟਾ ਜਿਹਾ ਫੁੱਲਾਂ ਦਾ ਗੁਲਦਸਤਾ ਰੱਖਣਾ ਚਾਹੀਦਾ ਹੈ । ਪਰ ਫੁੱਲ ਖ਼ੁਸ਼ਬੂਦਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਫੁੱਲਾਂ ਦੀ ਗਹਿਰੀ ਖੁਸ਼ਬੂ ਵਿਚ ਭੋਜਨ ਦੀ ਖ਼ੁਸ਼ਬੂ ਦੱਬੀ ਜਾਵੇਗੀ ।
- ਪਕਵਾਨ ਮੇਜ਼ ਉੱਤੇ ਰੱਖਣ ਸਮੇਂ ਇਹ ਧਿਆਨ ਵਿਚ ਰੱਖੋ ਕਿ ਮਹਿਮਾਨ ਵਾਲੇ ਪਾਸੇ ਸਭ ਤੋਂ ਪਹਿਲਾਂ ਸਲਾਦ , ਫਿਰ ਫੁਲਕੇ ਜਾਂ ਚੌਲ, ਫੇਰ ਸਬਜ਼ੀਆਂ, ਦਹੀਂ, ਅਚਾਰ ਆਦਿ ਰੱਖਿਆ ਜਾਵੇ ।
ਪ੍ਰਸ਼ਨ 7.
ਬੁੱਢੇ ਸਟਾਈਲ ਵਿਚ ਮੇਜ਼ ਸੈੱਟ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਪ੍ਰਕਾਰ ਦੀ ਸੈਟਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵੱਡੀ ਚਾਹ ਦੀ ਪਾਰਟੀ ਜਾਂ ਬਹੁਤ ਸਾਰੇ ਲੋਕਾਂ ਨੂੰ ਖਾਣ ਦੀ ਦਾਅਵਤ ਦੇਣੀ ਹੋਵੇ । ਇਸ ਵਿਚ ਮਹਿਮਾਨ ਮੇਜ਼ ਤੋਂ ਖਾਣ ਵਾਲੀਆਂ ਚੀਜ਼ਾਂ ਪਲੇਟਾਂ ਵਿਚ ਪਾ ਕੇ, ਖੜ੍ਹੇ ਹੋ ਕੇ ਜਾਂ ਕਿਸੇ ਹੋਰ ਥਾਂ ਬੈਠ ਕੇ ਖਾਂਦੇ ਹਨ । ਇਸੇ ਦਾ ਤਰੀਕਾ ਹੇਠ ਲਿਖਿਆ ਹੈ
- ਮਹਿਮਾਨਾਂ ਦੀ ਗਿਣਤੀ ਦੇ ਅੰਦਾਜ਼ੇ ਅਨੁਸਾਰ ਓਨੀ ਹੀ ਗਿਣਤੀ ਵਿਚ ਪਲੇਟਾਂ, ਚਮਚ, ਕੱਪ, ਗਲਾਸ ਅਤੇ ਨੈਪਕਿਨ ਲੈ ਲਓ ।
- ਇਕ ਵੱਡੇ ਟੇਬਲ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖਣ ਦਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ ।
- ਇਕ ਪਾਸੇ ਨੈਪਕਿਨ, ਫਿਰ ਪਲੇਟਾਂ ਅਤੇ ਚਮਚ ਰੱਖਣੇ ਚਾਹੀਦੇ ਹਨ । ਜੇ ਚਾਹ ਪਾਰਟੀ ਹੋਵੇ ਤਾਂ ਛੋਟੀਆਂ ਪਲੇਟਾਂ ਅਤੇ ਜੇ ਭੋਜਨ ਖੁਆਉਣਾ ਹੋਵੇ ਤਾਂ ਵੱਡੀਆਂ ਪਲੇਟਾਂ ਰੱਖਣੀਆਂ ਚਾਹੀਦੀਆਂ ਹਨ ।
- ਫਿਰ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਰੱਖ ਦੇਣੀਆਂ ਚਾਹੀਦੀਆਂ ਹਨ | ਮਹਿਮਾਨਾਂ ਨੂੰ ਨੈਪਕਿਨਾਂ ਵਾਲੇ ਪਾਸੇ ਤੋਂ ਸ਼ੁਰੂ ਕਰਨ ਲਈ ਕਹਿਣਾ ਚਾਹੀਦਾ ਹੈ | ਕਮਰੇ ਦੇ ਬਾਕੀ ਹਿੱਸੇ ਵਿਚ ਦੀਵਾਰਾਂ ਦੇ ਨਾਲ-ਨਾਲ ਮਹਿਮਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ | ਜੇ ਕਮਰਾ ਛੋਟਾ ਹੋਵੇ ਤਾਂ ਬੁੱਢੇ ਸਟਾਈਲ ਦੀ ਸੈਟਿੰਗ ਬਾਹਰ ਬਰਾਮਦੇ ਵਿਚ ਜਾਂ ਕਿਸੇ ਖੁੱਲ੍ਹੀ ਜਿਹੀ ਥਾਂ ਤੇ ਵੀ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 8.
ਭੋਜਨ ਵਰਤਾਉਣ ਦੇ ਸਲੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
- ਗਹਿਣੀ ਨੂੰ ਆਪਣੀ ਮੇਜ਼ ਰਸੋਈ ਦੇ ਇਕ ਪਾਸੇ ਵੱਲ ਨੂੰ ਰੱਖਣੀ ਚਾਹੀਦੀ ਹੈ ।
- ਇਕ ਪਾਸੇ ਤੋਂ ਇਕ ਚੀਜ਼ ਵਰਤਣੀ ਸ਼ੁਰੂ ਹੁੰਦੀ ਹੈ ਅਤੇ ਇਕ ਵਿਅਕਤੀ ਇਸ ਨੂੰ ਲੈ ਕੇ ਅਗਲੇ ਵਿਅਕਤੀ ਨੂੰ ਦਿੰਦਾ ਹੈ । ਇਸੇ ਤਰ੍ਹਾਂ ਕਰਦੇ-ਕਰਦੇ ਹਰ ਇਕ ਖਾਣ ਵਾਲੀ ਚੀਜ਼ ਸਾਰੇ ਵਿਅਕਤੀਆਂ ਵਿਚ ਘੁੰਮ ਜਾਣੀ ਚਾਹੀਦੀ ਹੈ ।
- ਸਾਰੀਆਂ ਚੀਜ਼ਾਂ ਸਾਰਿਆਂ ਕੋਲ ਪਹੁੰਚ ਜਾਣ ਤੋਂ ਬਾਅਦ ਹੀ ਸਾਰਿਆਂ ਨੂੰ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਖਾਣਾ ਸ਼ੁਰੂ ਨਹੀਂ ਕਰਨਾ ਚਾਹੀਦਾ ।
- ਕਦੇ ਵੀ ਦੂਸਰੇ ਵਿਅਕਤੀ ਦੇ ਅੱਗੋਂ ਦੀ ਬਾਂਹ ਲੰਬੀ ਕਰਕੇ ਚੀਜ਼ ਨਹੀਂ ਚੁੱਕਣੀ ਚਾਹੀਦੀ ।
- ਪਲੇਟ ਇਕੋ ਵਾਰੀ ਚੀਜ਼ਾਂ ਨਾਲ ਨਹੀਂ ਕਰਨੀ ਚਾਹੀਦੀ।
- ਜਿਸ ਭਾਂਡੇ ਵਿਚ ਪਕਵਾਨ ਪਾ ਕੇ ਰੱਖਿਆ ਜਾਂਦਾ ਹੈ, ਉਹ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਭਾਂਡੇ ਦੇ ਕੰਢਿਆਂ ਤੇ ਸਬਜ਼ੀ ਬਿਲਕੁਲ ਨਹੀਂ ਲੱਗੀ ਹੋਣੀ ਚਾਹੀਦੀ ।
- ਫਲਾਂ ਨੂੰ ਕੱਟ ਕੇ ਵਰਤਾਉਣਾ ਚਾਹੀਦਾ ਹੈ ।
- ਟੇਬਲ ਉੱਤੇ ਸੁਪ ਵਰਤਾਉਣ ਤੋਂ ਬਾਅਦ ਖਾਣਾ ਵਰਤਾਉਣਾ ਚਾਹੀਦਾ ਹੈ ।
- ਸਜੀ ਹੋਈ ਸਲਾਦ ਦੀ ਪਲੇਟ ਨੂੰ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਪਹਿਲਾਂ ਵਰਤਾਉਣਾ ਚਾਹੀਦਾ ਹੈ ।
- ਹਿਣੀ ਨੂੰ ਹਰ ਮੈਂਬਰ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੂੰ ਕਿਹੜੀ ਚੀਜ਼ ਦੀ ਲੋੜ ਹੈ ।
- ਟੇਬਲ ਉੱਤੇ ਬੈਠ ਕੇ ਉਦਾਸੀ ਭਰੀਆਂ ਗੱਲਾਂ ਨਹੀਂ ਬਲਕਿ ਖ਼ੁਸ਼ੀ ਭਰਪੂਰ ਗੱਲਾਂ ਕਰਨੀਆਂ ਚਾਹੀਦੀਆਂ ਹਨ ।
- ਸਾਰੇ ਵਿਅਕਤੀ ਖਾਣਾ ਖ਼ਤਮ ਕਰ ਲੈਣ, ਉਦੋਂ ਹੀ ਮੇਜ਼ ਤੋਂ ਉੱਠਣਾ ਚਾਹੀਦਾ ਹੈ !
- ਰਹਿਣੀ ਨੂੰ ਖਾਣ ਵਾਲੀਆਂ ਚੀਜ਼ਾਂ ਖੱਬੇ ਪਾਸੇ ਤੋਂ ਅਤੇ ਪਾਣੀ ਸੱਜੇ ਪਾਸੇ ਤੋਂ ਵਰਤਾਉਣਾ ਚਾਹੀਦਾ ਹੈ |
ਪ੍ਰਯੋਗੀ
ਕੁੱਝ ਭੋਜਨ ਨੁਸਖੇ
ਰੋਟੀ ਬਣਾਉਣਾ
ਆਮ ਤੌਰ ਤੇ ਕਣਕ ਦੇ ਆਟੇ ਦੀ ਰੋਟੀ ਬਣਾਈ ਜਾਂਦੀ ਹੈ । ਪਰ ਸਰਦੀਆਂ ਵਿਚ ਮੱਕੀ ਦੀ ਅਤੇ ਵੇਸਣ ਦੀ ਰੋਟੀ ਵੀ ਬਣਾਈ ਜਾਂਦੀ ਹੈ ।
ਕਣਕ ਦੇ ਆਟੇ ਦੀ ਰੋਟੀ ਬਣਾਉਣੀ-
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਘਿਉ ਜਾਂ ਮੱਖਣ – ਚੋਪੜਨ ਲਈ
ਵਿਧੀ
- ਬਾਲੀ ਜਾਂ ਪਰਾਤ ਵਿਚ ਆਟੇ ਨੂੰ ਵਿਰਲੀ ਛਾਨਣੀ ਨਾਲ ਛਾਣੋ ਤਾਂ ਜੋ ਛਾਣ ਘੱਟ ਤੋਂ ਘੱਟ ਨਿਕਲੇ । ਬਾਰੀਕ ਅਤੇ ਸਾਫ਼ ਸੁਥਰੇ ਆਟੇ ਨੂੰ ਛਾਨਣ ਦੀ ਕੋਈ ਲੋੜ ਨਹੀਂ ਹੁੰਦੀ ।
- ਪਲੇਥਣ ਲਈ ਥੋੜ੍ਹਾ ਜਿਹਾ ਆਟਾ ਰੱਖ ਕੇ ਬਾਕੀ ਨੂੰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਗੁੰਨੋ ।
- ਪਰਾਤ ਜਾਂ ਥਾਲੀ ਵਿਚ ਗਿੱਲਾ ਹੱਥ ਫੇਰ ਕੇ ਮੁੱਕੀਆਂ ਨਾਲ ਆਟਾ ਗੁੰਨੋ ਤਾਂ ਜੋ ਇਹ ਇਕਸਾਰ ਹੋ ਜਾਵੇ ।
- ਫਿਰ ਇਸ ਨੂੰ ਮਲਮਲ ਦੇ ਗਿੱਲੇ ਕੱਪੜੇ ਨਾਲ 15-20 ਮਿੰਟ ਲਈ ਢੱਕ ਕੇ ਰੱਖ ਦਿਓ ।
- ਇਕ ਵਾਰ ਫਿਰ ਪਰਾਤ ਵਿਚ ਗਿੱਲਾ ਹੱਥ ਫੇਰ ਕੇ ਆਟੇ ਨੂੰ ਮੁੱਕੀਆਂ ਨਾਲ ਗੁੰਨੋ ਅਤੇ ਢੱਕ ਕੇ ਰੱਖ ਲਓ ।
- ਤਵੇ ਨੂੰ ਸਾਫ਼ ਕਰਕੇ ਗਰਮ ਹੋਣ ਲਈ ਅੱਗ ਤੇ ਰੱਖ ਦਿਓ !
- ਆਟੇ ਦੇ ਛੋਟੇ-ਛੋਟੇ ਪੇੜੇ ਕਰੋ ।
- ਪੇੜੇ ਨੂੰ ਪਲੇਥਣ ਲਾਓ ਅਤੇ ਦੋਵੇਂ ਹੱਥ ਦੀਆਂ ਉਂਗਲਾਂ ਨਾਲ ਦਬਾ ਕੇ ਚੋੜਾ ਕਰੋ :
- ਫਿਰ ਤੋਂ ਪਲੇਥਣ ਲਾ ਕੇ ਚੌੜੇ ਕੀਤੇ ਪੇੜੇ ਨੂੰ ਚੱਕਲੇ ਤੇ ਰੱਖ ਕੇ ਵੇਲਣੇ ਨਾਲ ਪਤਲੀ ਰੋਟੀ ਵੇਲ ਲਓ ।
- ਵੇਲੀ ਹੋਈ ਰੋਟੀ ਨੂੰ ਗਰਮ ਤਵੇ ਤੇ ਪਾ ਦਿਓ।
- ਉੱਪਰੋਂ ਖ਼ੁਸ਼ਕ ਹੋ ਜਾਵੇ ਤਾਂ ਰੋਟੀ ਨੂੰ ਉਲਟਾ ਦਿਓ ।
- ਦੂਸਰੇ ਪਾਸੇ ਨੂੰ ਥੋੜ੍ਹਾ ਜ਼ਿਆਦਾ ਸੇਕਣਾ ਚਾਹੀਦਾ ਹੈ । ਜਦੋਂ ਬਦਾਮੀ ਰੰਗ ਦੇ ਦਾਗ਼ ਪੈ ਜਾਣ ਤਾਂ ਰੋਟੀ ਨੂੰ ਉਲਟਾ ਕੇ ਪਹਿਲੇ ਪਾਸੇ ਨੂੰ ਫਿਰ ਸੇਕੋ ।
- ਰੋਟੀ ਨੂੰ ਕੱਪੜੇ ਨਾਲ ਥੋੜ੍ਹਾ-ਥੋੜ੍ਹਾ ਦਬਾਉਂਦੇ ਰਹੋ ਤਾਂ ਕਿ ਰੋਟੀ ਫੁਲ ਜਾਵੇ ।
- ਤਵੇ ਤੋਂ ਉਤਾਰ ਕੇ ਇੱਛਾ ਅਨੁਸਾਰ ਘਿਉ ਜਾਂ ਮੱਖਣ ਨਾਲ ਇਸ ਨੂੰ ਚੋਪੜ ਲਓ ।
ਸਾਦਾ ਪਰੌਂਠਾ
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਨਮਕੇ – ਸੁਆਦ ਅਨੁਸਾਰ
ਘਿਉ – 50 ਗਰਾਮ
ਵਿਧੀ
- ਆਟੇ ਵਿਚ ਨਮਕ ਪਾ ਕੇ ਆਟਾ ਗੁੰਨੋ ।
- ਪੇੜੇ ਬਣਾ ਕੇ ਰੋਟੀ ਵੇਲ ਲਓ ।
- ਵੇਲੀ ਹੋਈ ਰੋਟੀ ਦੇ ਉੱਪਰਲੇ ਪਾਸੇ ਤੋਂ ਥੋੜਾ ਘਿਉ ਲਾਓ ।
- ਹੁਣ ਰੋਟੀ ਦਾ ਇਕ ਤਿਹਾਈ ਹਿੱਸਾ ਮੋੜ ਲਓ ਅਤੇ ਹੁਣ ਦੁਸਰੇ ਪਾਸਿਓਂ ਵੀ ਇਕ ਤਿਹਾਈ ਹਿੱਸਾ ਪਹਿਲੇ ਦੇ ਉੱਪਰ ਮੋੜੋ ।
- ਇਸ ਰੋਟੀ ਨੂੰ ਲੰਬਾਈ ਵਾਲੇ ਦੋਵੇਂ ਸਿਰਿਆਂ ਤੋਂ ਅੰਦਰ ਵਲ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਵਰਗਾਕਾਰ ਬਣ ਜਾਵੇ ।
- ਇਸ ਨੂੰ ਪਲੇਥਣ ਲਾ ਕੇ ਫਿਰ ਤੋਂ ਵੇਲੋ ।
- ਇਸ ਨੂੰ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
- ਹਲਕਾ ਸੇਕਣ ਤੋਂ ਬਾਅਦ ਉਲਟਾ ਦਿਓ ਅਤੇ ਦੂਸਰੇ ਪਾਸਿਓਂ ਵੀ ਚੋਪੜ ਦਿਓ ।
- ਪਰੌਂਠੇ ਨੂੰ ਪਰਤ-ਪਰਤ ਕੇ ਸੇਕੋ ਅਤੇ ਦੋਵੇਂ ਪਾਸਿਓਂ ਕਰਾਰਾ ਕਰ ਲਓ।
- ਸਬਜ਼ੀ ਰਾਇਤੇ ਆਦਿ ਨਾਲ ਗਰਮ-ਗਰਮ ਪਰੋਸੋ।
ਮੇਥੀ ਦਾ ਪਰੌਂਠਾ
ਮਾਨ –
ਕਣਕ ਦਾ ਆਟਾ – 225 ਗਰਾਮ (ਤਿੰਨ ਹਿੱਸੇ )
ਮੱਕੀ ਦਾ ਆਟਾ – 75 ਗਰਾਮ (1 ਹਿੱਸਾ)
ਪਿਆਜ਼ – 10 ਗਰਾਮ
ਹਰੀ ਮੇਥੀ – 20 ਗਰਾਮ
ਹਰੀਆਂ ਮਿਰਚਾਂ – 2
ਨਮਕ – ਸੁਆਦ ਅਨੁਸਾਰ
ਵਿਧੀ
- ਮੇਥੀ ਚੁਣ ਕੇ ਅਤੇ ਧੋ ਕੇ ਬਾਰੀਕ ਕੱਟੋ ।
- ਪਿਆਜ਼ ਤੇ ਹਰੀ ਮਿਰਚ ਨੂੰ ਵੀ ਬਾਰੀਕ-ਬਾਰੀਕ ਕੱਟੋ ।
- ਆਟੇ ਵਿਚ ਨਮਕ, ਮਿਰਚ ਅਤੇ ਮੇਥੀ ਅਤੇ ਪਿਆਜ਼ ਮਿਲਾ ਕੇ ਗੁੰਨ ਲਓ।
- ਪੇੜਾ ਬਣਾ ਕੇ ਰੋਟੀ ਵੇਲੋ ਅਤੇ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
- ਹਲਕਾ ਸੇਕਣ ਤੋਂ ਬਾਅਦ ਦੂਸਰੇ ਪਾਸੇ ਪਰਤੋ ਅਤੇ ਇਸ ਨੂੰ ਵੀ ਚੋਪੜ ਦਿਓ ।
- ਇਸ ਨੂੰ ਦਹੀਂ ਜਾਂ ਮੱਖਣ ਨਾਲ ਗਰਮ-ਗਰਮ ਪਰੋਸੋ।
ਆਲੂਆਂ ਦਾ ਪਰੌਂਠਾ
ਸਮਾਨ
ਕਣਕ ਦਾ ਆਟਾ – 200 ਗਰਾਮ
ਆਲੂ – 100 ਗਰਾਮ
ਛੋਟਾ ਪਿਆਜ਼ – 1
ਹਰੀਆਂ ਮਿਰਚਾਂ – 2
ਧਨੀਆ – ਕੁਝ ਪੱਤੇ
ਅਦਰਕ – ਇਕ ਟੁਕੜੀ
ਘਿਉ – ਤਲਣ ਲਈ
ਨਮਕ – ਸੁਆਦ ਅਨੁਸਾਰ
ਵਿਧੀ
- ਆਟਾ ਗੁੰਨ ਕੇ ਤਿਆਰ ਕਰ ਲਓ ।
- ਆਲੂ ਉਬਾਲ ਕੇ ਛਿਲ ਲਓ ਅਤੇ ਠੰਢੇ ਹੋਣ ਤੋਂ ਬਾਅਦ ਇਹਨਾਂ ਨੂੰ ਮਸਲ ਲਓ ।
- ਪਿਆਜ਼, ਹਰੀਆਂ ਮਿਰਚਾਂ, ਅਦਰਕ ਅਤੇ ਧਨੀਆ ਨੂੰ ਧੋ ਕੇ ਛੋਟਾ-ਛੋਟਾ ਕੱਟ ਲਓ ।ਇਹ ਸਾਰਾ ਕੁਝ ਅਤੇ ਸੁਆਦ ਅਨੁਸਾਰ ਨਮਕ ਮਸਲੇ ਆਲੂਆਂ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ।
- ਆਟੇ ਦਾ ਪੇੜਾ ਲਓ ਅਤੇ ਥੋੜ੍ਹੀ ਜਿਹੀ ਮੋਟੀ ਰੋਟੀ ਵੇਲੋ ਅਤੇ ਘਿਉ ਲਾਓ ।
- ਆਲੂਆਂ ਦਾ ਪੇੜਾ ਬਣਾ ਕੇ ਵੇਲੀ ਹੋਈ ਰੋਟੀ ਵਿਚ ਆਲੂਆਂ ਦਾ ਪੇੜਾ ਰੱਖ ਕੇ ਰੋਟੀ ਵਿਚ ਆਲੂ ਲੁਕੋ ਦਿਓ ਅਤੇ ਫਿਰ ਤੋਂ ਪੇੜਾ ਬਣਾ ਲਓ।
- ਗੋਲ ਪਰੌਂਠਾ ਵੇਲ ਕੇ ਗਰਮ ਤਵੇ ਤੇ ਪਾ ਦਿਓ ।
- ਪਠਾ ਦੋਵੇਂ ਪਾਸਿਓਂ ਘਿਉ ਨਾਲ ਤਲ ਕੇ ਕਰਾਰਾ ਕਰ ਲਓ ।
- ਇਸ ਨੂੰ ਦਹੀਂ, ਮੱਖਣ, ਲੱਸੀ ਜਾਂ ਚਾਹ ਨਾਲ ਗਰਮ-ਗਰਮ ਪਰੋਸੋ ।
ਨੋਟ – ਗੋਭੀ, ਮੂਲੀ ਦੇ ਪਰੌਂਠੇ ਜਾਂ ਕਿਸੇ ਹੋਰ ਤਰ੍ਹਾਂ ਦੇ ਭਰਵੇਂ ਪਰੌਂਠੇ ਬਣਾਉਣ ਲਈ ਵੀ ਉਪਰੋਕਤ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਚੌਲ ਉਬਾਲਣਾ
ਸਮਾਂਨੇ
ਚੌਲ – 1 ਗਿਲਾਸ
ਪਾਣੀ – 2 ਗਿਲਾਸ
ਵਿਧੀ
- ਚੌਲਾਂ ਨੂੰ ਚੁਣੋ ਅਤੇ ਧੋ ਲਓ ਅਤੇ ਪਾਣੀ ਨੂੰ ਉਬਲਣ ਵਾਸਤੇ ਰੱਖ ਦਿਓ ।
- ਜਦੋਂ ਪਾਣੀ ਉਬਲ ਰਿਹਾ ਹੋਵੇ ਤਾਂ ਇਸ ਵਿਚ ਚੌਲ ਪਾਓ ਅਤੇ ਇਹਨਾਂ ਨੂੰ ਕੜਛੀ ਨਾਲ ਹਿਲਾ ਕੇ ਚੰਗੀ ਤਰ੍ਹਾਂ ਢੱਕ ਦਿਓ ।
- ਇਕ ਉਬਾਲਾ ਆਉਣ ਤੇ ਦੁਬਾਰਾ ਹਿਲਾਓ ਅਤੇ ਫਿਰ ਚੰਗੀ ਤਰ੍ਹਾਂ ਢੱਕ ਦਿਓ ।
- ਸੇਕ ਹਲਕਾ ਕਰੋ, ਕੁਝ ਮਿੰਟਾਂ ਬਾਅਦ ਚੌਲ ਖਾਣ ਯੋਗ ਹੋ ਜਾਣਗੇ ।
- ਚੌਲਾਂ ਨੂੰ ਕਿਸੇ ਤਰੀ ਵਾਲੀ ਸਬਜ਼ੀ ਨਾਲ ਪਰੋਸੋ।
- ਚੌਲਾਂ ਵਿਚ ਇੱਛਾ ਅਨੁਸਾਰ ਨਮਕ ਅਤੇ ਘਿਉ ਵੀ ਪਾਇਆ ਜਾ ਸਕਦਾ ਹੈ ।
ਨੋਟ – ਪੁਰਾਣੇ ਚੌਲ ਨਵੇਂ ਚੌਲਾਂ ਨਾਲੋਂ ਚੰਗੇ ਰਹਿੰਦੇ ਹਨ ਪਰ ਇਹਨਾਂ ਵਿਚ ਨਵੇਂ ਚੌਲਾਂ ਨਾਲੋਂ ਥੋੜਾ ਜ਼ਿਆਦਾ ਪਾਣੀ ਪੈਂਦਾ ਹੈ । ਨਮਕੀਨ ਚੌਲਾਂ ਨੂੰ ਜੀਰੇ ਦਾ ਤੜਕਾ ਲਗਾਇਆ ਜਾ ਸਕਦਾ ਹੈ ।
ਮਟਰ ਦਾ ਪੁਲਾਅ
ਸਮਾਨ
ਪਾਣੀ – 2 ਗਿਲਾਸ
ਚੌਲ – 1 ਗਿਲਾਸ
ਮਟਰ ਕੱਢੇ ਹੋਏ – 100 ਗਰਾਮ
ਪਿਆਜ਼ – 1 ਛੋਟਾ
ਲੌਂਗ – 4
ਦਾਲ ਚੀਨੀ – 2 ਛੋਟੇ ਟੁਕੜੇ
ਘਿਉ – 50 ਗਰਾਮ
ਨਮਕ – ਸੁਆਦ ਅਨੁਸਾਰ
ਕਾਲੀ ਮਿਰਚ – 10-12
ਵਿਧੀ
- ਚੌਲਾਂ ਨੂੰ ਚੁਣੋ ਅਤੇ ਧੋ ਲਓ ।
- ਘਿਉ ਗਰਮ ਕਰੋ ਅਤੇ ਇਸ ਵਿਚ ਲੰਬੇ ਕੱਟੇ ਹੋਏ ਪਿਆਜ਼ ਭੁੰਨੋ ਅਤੇ ਇਹਨਾਂ ਨੂੰ ਕਿਸੇ ਕਟੋਰੀ ਆਦਿ ਵਿਚ ਕੱਢ ਲਓ ।
- ਫਿਰ ਉਸ ਘਿਉ ਵਿਚ ਦਾਲਚੀਨੀ, ਲੌਂਗ, ਕਾਲੀ ਮਿਰਚ ਅਤੇ ਮਟਰ ਪਾ ਕੇ ਦੋ ਤਿੰਨ ਮਿੰਟ ਤੱਕ ਭੁੰਨੋ ।
- ਧੋਤੇ ਹੋਏ ਚੌਲਾਂ ਨੂੰ ਵੀ ਇਕ ਮਿੰਟ ਲਈ ਭੁੰਨੋ ਅਤੇ ਨਮਕ ਅਤੇ ਪਾਣੀ ਪਾ ਕੇ ਹਿਲਾ ਦਿਓ ।
- ਇਕ ਉਬਾਲਾ ਆਉਣ ਤੋਂ ਬਾਅਦ ਇਕ ਵਾਰ ਫੇਰ ਹਿਲਾਓ ਅਤੇ ਚੰਗੀ ਤਰ੍ਹਾਂ ਢੱਕ ਦਿਓ, ਹਲਕੇ ਸੇਕ ਤੇ ਬਣਨ ਦਿਓ ।
- ਭੁੰਨੇ ਹੋਏ ਪਿਆਜ਼ਾਂ ਨਾਲ ਸਜਾ ਕੇ ਪਰੋਸੋ ।
ਨੋਟ – ਇਸੇ ਤਰ੍ਹਾਂ ਗੋਭੀ, ਗਾਜਰਾਂ, ਫਰੈਂਚ ਬੀਨਜ਼, ਆਲੂ, ਧਨੀਆ ਆਦਿ ਸਬਜ਼ੀਆਂ ਪਾ ਕੇ ਪੁਲਾਅ ਬਣਾਇਆ ਜਾ ਸਕਦਾ ਹੈ ਜਾਂ ਰਲੀਆਂ-ਮਿਲੀਆਂ ਸਬਜ਼ੀਆਂ ਵੀ ਵਰਤੀਆਂ ਜਾ ਸਕਦੀਆਂ ਹਨ ।
ਰਾਜਮਾਂਹ
ਸਮਾਨ
ਰਾਜਮਾਂਹ – 250 ਗਰਾਮ
ਟਮਾਟਰ – 100 ਗਰਾਮ
ਪਿਆਜ਼ – 100 ਗਰਾਮ
ਪਾਣੀ – 500 ਮਿਲੀ ਲਿਟਰ
ਅਦਰਕ – ਇਕ ਟੁਕੜਾ
ਲਸਣ – 6 ਤੁਰੀਆਂ
ਗਰਮ ਮਸਾਲਾ – 1 ਚਮਚ
ਲਾਲ ਮਿਰਚ ਅਤੇ ਨਮਕ – ਸੁਆਦ ਅਨੁਸਾਰ
ਘਿਉ – 100 ਗਰਾਮ
ਵਿਧੀ
- ਰਾਜਮਾਂਹ ਚੁਣੋ ਅਤੇ ਰਾਤ ਭਰ ਇਹਨਾਂ ਨੂੰ ਪਾਣੀ ਵਿਚ ਭਿਉਂ ਕੇ ਰੱਖੋ ।
- ਪਿਆਜ਼ਾਂ ਨੂੰ ਚਾਕੂ ਨਾਲ ਬਾਰੀਕ-ਬਾਰੀਕ ਕੱਟ ਲਓ ਜਾਂ ਕੱਦੂਕਸ ਕਰ ਲਓ।
- ਅਦਰਕ ਅਤੇ ਲਸਣ ਬਾਰੀਕ-ਬਾਰੀਕ ਕੱਟੋ ਅਤੇ ਟਮਾਟਰ ਅਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਲਓ ।
- ਕੁੱਕਰ ਵਿਚ ਘਿਉ ਪਾ ਕੇ ਪਿਆਜ਼ ਨੂੰ ਭੁੰਨ ਕੇ ਬਦਾਮੀ ਰੰਗ ਦਾ ਕਰ ਲਓ ।
- ਹੁਣ ਇਸ ਵਿਚ ਟਮਾਟਰ, ਲਸਣ, ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਉਦੋਂ ਤਕ ਭੁੰਨੋ ਜਦੋਂ ਤੱਕ ਕਿ ਟਮਾਟਰ ਨਾ ਗਲ ਜਾਣ ਤੋਂ
- ਭਿੱਜੇ ਹੋਏ ਰਾਜਮਾਂਹ, ਮਿਰਚਾਂ, ਨਮਕ ਅਤੇ ਪਾਣੀ ਕੁੱਕਰ ਵਿਚ ਪਾ ਕੇ ਇਹਨਾਂ ਨੂੰ 35 ਮਿੰਟ ਤਕ ਪਕਣ ਦਿਓ ।
- ਹੁਣ ਗਰਮ ਮਸਾਲੇ ਨਾਲ ਸਜਾ ਕੇ ਪਰੋਸੋ।
ਸਾਬਤ ਮੂੰਗੀ ਦੀ ਦਾਲ
ਸਮਾਨ
ਮੂੰਗੀ ਦੀ ਦਾਲ – 200 ਗਰਾਮ
ਟਮਾਟਰ – 100 ਗਰਾਮ
ਪਾਣੀ – 600 ਮਿਲੀ ਲਿਟਰ
ਘਿਉ – 100 ਗਰਾਮ
ਅਦਰਕ – ਇਕ ਟੁਕੜਾ
ਲਸਣ – 6 ਤੁਰੀਆਂ
ਪਿਆਜ਼ – 1
ਹਰੀ ਮਿਰਚ – 2
ਗਰਮ ਮਸਾਲਾ – 1 ਚਮਚ
ਹਲਦੀ – 1 ਚਮਚ
ਵਿਧੀ
- ਦਾਲ ਨੂੰ ਚੁਣੋ ਅਤੇ ਧੋ ਲਓ।
- ਅਦਰਕ ਅਤੇ ਲਸਣ ਬਰੀਕ ਕੱਟ ਲਓ ਅਤੇ ਟਮਾਟਰ, ਹਰੀ ਮਿਰਚ ਅਤੇ ਪਿਆਜ਼ ਨੂੰ ਵੀ ਕੱਟੋ !
- ਕੁੱਕਰ ਵਿਚ ਦਾਲ, ਲਸਣ, ਅਦਰਕ, ਨਮਕ ਅਤੇ ਪਾਣੀ ਨੂੰ ਪਾ ਕੇ ਸੇਕ ਤੇ ਰੱਖੋ ਅਤੇ ਪੁਰਾ ਦਬਾਓ ਬਣਨ ਤੋਂ ਬਾਅਦ 8 ਮਿੰਟ ਲਈ ਪਕਾਓ ।
- ਘਿਉ ਗਰਮ ਕਰਕੇ ਪਿਆਜ਼ ਭੁੰਨੋ ਅਤੇ ਇਸ ਤੋਂ ਬਾਅਦ ਟਮਾਟਰ ਅਤੇ ਹਰੀ ਮਿਰਚ ਪਾ ਕੇ ਪਕਾਓ ਜਦੋਂ ਤਕ ਕਿ ਟਮਾਟਰ ਗਲ ਨਾ ਜਾਣ ।
- ਇਸ ਮਸਾਲੇ ਨੂੰ ਦਾਲ ਵਿਚ ਰਲਾਓ ਅਤੇ ਗਰਮ ਮਸਾਲਾ ਪਾ ਕੇ ਪਰੋਸੋ।
ਨੋਟ – ਹੋਰ ਦਾਲਾਂ ਜਿਵੇਂ ਸਾਬਤ ਮਸਰ ਅਤੇ ਧੋਤੀ ਹੋਈ ਮੂੰਗੀ ਦੀ ਦਾਲ ਵੀ ਕੁੱਕਰ ਵਿਚ ਇਸੇ ਵਿਧੀ ਨਾਲ ਬਣਾਈ ਜਾਂਦੀ ਹੈ ਪਰ ਪੂਰਾ ਦਬਾਉ ਬਣਨ ਤੋਂ ਬਾਅਦ ਕੇਵਲ ਤਿੰਨ ਮਿੰਟ ਲਈ ਪਕਾਓ । ਸਾਬਤ ਮਾਂਹ ਲਈ 55 ਮਿੰਟ ਤਕ ਪਕਾਓ | ਦਾਲਾਂ ਨੂੰ ਕੁੱਕਰ ਤੋਂ ਬਿਨਾਂ ਮੱਠੀਮੱਠੀ ਅੱਗ ਤੇ ਵੀ ਪਕਾਇਆ ਜਾਂਦਾ ਹੈ । ਪਰ ਇਸ ਤਰ੍ਹਾਂ ਪਾਣੀ ਅਤੇ ਬਾਲਣ ਜ਼ਿਆਦਾ ਲੱਗਦਾ ਹੈ ।
ਦਮ ਆਲੂ
ਸਮਾਨ
ਆਲੂ – 500 ਗਰਾਮ ਬਹੁਤ ਛੋਟੇ-ਛੋਟੇ
ਘਿਉ – 100 ਗਰਾਮ
ਟਮਾਟਰ – 250 ਗਰਾਮ
ਜ਼ੀਰਾ – 1/2 ਚਮਚ
ਇਲਾਇਚੀ – 2
ਦਾਲਚੀਨੀ – 1 ਛੋਟਾ ਟੁੱਕੜਾ
ਅਦਰਕ – 1 ਛੋਟਾ ਟੁੱਕੜਾ
ਹਰੀ ਮਿਰਚ – 1
ਲਾਲ ਮਿਰਚ – 1 ਚਮਚ ਜਾਂ ਸੁਆਦ ਅਨੁਸਾਰ
ਹਲਦੀ – 1/2 ਚਮਚ
ਨਮਕ – ਸੁਆਦ ਅਨੁਸਾਰ
ਵਿਧੀ
- ਉਬਾਲ ਕੇ ਆਲੂਆਂ ਨੂੰ ਛਿੱਲ ਲਓ ਅਤੇ ਸਾਬਤ ਹੀ ਰੱਖੋ ।
- ਹਰੀ ਮਿਰਚ ਅਤੇ ਟਮਾਟਰ ਕੱਟ ਲਓ ।
- ਹੁਣ ਜ਼ੀਰਾ, ਦਾਲਚੀਨੀ, ਇਲਾਇਚੀ ਅਤੇ ਪੀਸਿਆ ਹੋਇਆ ਅਦਰਕ ਘਿਉ ਵਿਚ , ਭੰਨ ਲਓ । ..
- ਇਸ ਮਸਾਲੇ ਵਿਚ ਹਰੀ ਮਿਰਚ, ਟਮਾਟਰ ਅਤੇ ਨਮਕ ਪਾ ਕੇ ਭੁੰਨੋ ਜਦੋਂ ਤਕ ਕਿ ਟਮਾਟਰ ਗਲੇ ਨਾ ਜਾਣ ।
- ਇਸ ਵਿਚ ਆਲੂ ਪਾ ਕੇ ਚੰਗੀ ਤਰ੍ਹਾਂ ਹਿਲਾਓ।
- ਰੋਟੀ ਨਾਲ ਇਹਨਾਂ ਨੂੰ ਗਰਮ-ਗਰਮ ਪਰੋਸੋ।
ਮਟਰ ਪਨੀਰ
ਸਮਾਨ
ਮਟਰ – 500 ਗਰਾਮ
ਪਨੀਰ – 200 ਗਰਾਮ
ਘਿਉ – 60 ਗਰਾਮ
ਅਦਰਕ – 1 ਟੁਕੜਾ
ਪਿਆਜ਼ – 2
ਹਲਦੀ – 1/2 ਚਮਚ
ਜ਼ੀਰਾ – 1/2 ਚਮਚ
ਗਰਮ ਮਸਾਲਾ 1/2 ਚਮਚ
ਹਰਾ ਧਨੀਆਂ – ਕੁਝ ਪੱਤੇ
ਟਮਾਟਰ – 2
ਨਮਕ ਮਿਰਚ – ਸੁਆਦ ਅਨੁਸਾਰ
ਵਿਧੀ
- ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟੋ ਅਤੇ ਤਲ ਲਓ।
- ਪਿਆਜ਼ ਕੱਦੂਕਸ ਕਰੋ ਅਤੇ ਅਦਰਕ ਤੇ ਹਰਾ ਧਨੀਆਂ ਬਰੀਕ ਕੱਟ ਲਓ ।
- ਉ ਵਿਚ ਪਿਆਜ਼ ਭੁੰਨੋ ਅਤੇ ਟਮਾਟਰ, ਅਦਰਕ ਅਤੇ ਬਾਕੀ ਮਿਰਚ ਮਸਾਲੇ ਵੀ ਇਸ ਵਿਚ ਪਾ ਦਿਓ।
- ਹੁਣ ਇਸ ਵਿਚ ਮਟਰ ਪਾਓ ਅਤੇ ਥੋੜ੍ਹੀ ਦੇਰ ਬਾਅਦ ਇਸ ਵਿਚ ਕੱਚਾ ਜਾਂ ਤਲਿਆ ਹੋਇਆ ਪਨੀਰ ਪਾਓ ।
- ਸਭ ਕੁਝ ਨੂੰ ਦੋ ਮਿੰਟ ਲਈ ਪਕਾਓ ਅਤੇ ਅੱਗ ਤੋਂ ਉਤਾਰ ਕੇ ਧਨੀਏ ਦੇ ਹਰੇ ਪੱਤਿਆਂ ਨਾਲ ਸਜਾ ਕੇ ਪਰੋਸੋ।
ਨੋਟ – ਆਲੂ ਮਟਰ, ਰਸਮਿਸੇ ਆਲੂ ਜਾਂ ਤਰੀ ਵਾਲੀਆਂ ਸਬਜ਼ੀਆਂ ਇਸੇ ਵਿਧੀ ਨਾਲ ਹੀ ਬਣਾਈਆਂ ਜਾਂਦੀਆਂ ਹਨ ।
ਭਿੰਡੀ ਦੀ ਸਬਜ਼ੀ
ਸਮਾਨ
ਭਿੰਡੀ – 300 ਗਰਾਮ
ਘਿਉ ਜਾਂ ਤੇਲ – 60 ਗਰਾਮ
ਹਲਦੀ – 1/2 ਚਮਚ
ਅਮਚੂਰ – 1/2 ਚਮਚ
ਪੀਸਿਆ ਹੋਇਆ ਧਨੀਆਂ – 1/2 ਚਮਚ
ਗਰਮ ਮਸਾਲਾ – 1/2 ਚਮਚ
ਨਿੰਬੂ – 1/2
ਪਿਆਜ਼ – 2
ਹਰੀ ਮਿਰਚ – 2
ਨਮਕ ਮਿਰਚ – ਸੁਆਦ ਅਨੁਸਾਰ
ਵਿਧੀ
- ਭਿੰਡੀਆਂ ਨੂੰ ਧੋ ਕੇ ਅਤੇ ਸੁਕਾ ਕੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ ਅਤੇ ਪਿਆਜ਼ ਅਤੇ ਹਰੀ ਮਿਰਚ ਨੂੰ ਵੀ ਕੱਟ ਲਓ ।
- ਘਿਉ ਜਾਂ ਤੇਲ ਨੂੰ ਕੜਾਹੀ ਵਿਚ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ ਅਤੇ ਇਸ ਵਿਚ ਭਿੰਡੀਆਂ ਪਾ ਦਿਓ ।
- ਭਿੰਡੀਆਂ ਨੂੰ ਥੋੜਾ ਸੇਕ ਲਗਾਉਣ ਤੋਂ ਬਾਅਦ ਪਿਆਜ਼ ਵੀ ਪਾ ਦਿਓ ।
- ਕੁਝ ਸਮੇਂ ਲਈ ਤਲੋ ਭਿੰਡੀ ਵਿਚ ਲੇਸ ਹੋਣ ਤੋਂ ਇਸ ਵਿਚ ਅੱਧਾ ਨਿੰਬੂ ਨਿਚੋੜ ਦਿਓ ।
- ਨਮਕ, ਮਿਰਚ, ਹਲਦੀ, ਅਮਚੂਰ, ਧਨੀਆ ਪਾ ਕੇ ਹਲਕੇ ਸੇਕ ਤੇ ਉਦੋਂ ਤਕ ਪਕਾਓ ਜਦੋਂ ਤਕ ਭਿੰਡੀ ਗਲ ਨਾ ਜਾਏ ।
- ਉਤਾਰਨ ਤੋਂ ਪਹਿਲਾਂ ਇਸ ਵਿਚ ਗਰਮ ਮਸਾਲਾ ਪਾ ਦਿਓ ਅਤੇ ਗਰਮ-ਗਰਮ ਪਰੋਸੋ।
ਨੋਟ – ਸਾਬਤ ਭਿੰਡੀ ਬਣਾਉਣੀ ਹੋਵੇ ਤਾਂ ਭਿੰਡੀਆਂ ਨੂੰ ਲੰਬਾਈ ਰੁਖ ਚੀਰਾ ਦੇ ਕੇ ਮਸਾਲਾ ਭਰ ਕੇ ਤਲਿਆ ਜਾਂਦਾ ਹੈ ।
ਆਲੂ ਗੋਭੀ
ਸਮਾਨ
ਗੋਭੀ – 1 ਕਿਲੋਗਰਾਮ
ਆਲੂ – 400 ਗਰਾਮ
ਟਮਾਟਰ – 150 ਗਰਾਮ
ਘਿਉ – 60 ਗਰਾਮ
ਅਦਰਕ – 1 ਟੁੱਕੜਾ
ਪਿਆਜ਼ – 2
ਗਰਮ ਮਸਾਲਾ – 1 ਚਮਚ
ਹਰਾ ਧਨੀਆ – ਕੁਝ ਪੱਤੇ
ਨਮਕ ਮਿਰਚ – ਸੁਆਦ ਅਨੁਸਾਰ
ਵਿਧੀ
- ਗੋਭੀ ਧੋ ਕੇ ਸੁਕਾ ਲਓ ਅਤੇ ਇਸ ਦੇ ਡੰਡਲ ਲਾਹ ਦਿਓ ਧੋ ਕੇ ਫੁੱਲ ਦੇ ਟੁੱਕੜੇ ਕੱਟ ਲਓ ਅਤੇ ਆਲੂਆਂ ਨੂੰ ਛਿੱਲ ਕੇ ਕੱਟ ਲਓ ।
- ਟਮਾਟਰ, ਅਦਰਕ, ਹਰੀ ਮਿਰਚ, ਪਿਆਜ਼ ਅਤੇ ਹਰਾ ਧਨੀਆ ਕੱਟ ਲਓ।
- ਘਿਉ ਵਿਚ ਪਿਆਜ਼ ਭੁੰਨੋ ਅਤੇ ਭੁੰਨਣ ਤੋਂ ਬਾਅਦ ਟਮਾਟਰ, ਹਰੀ ਮਿਰਚ ਅਤੇ ਅਦਰਕ ਇਸ ਵਿਚ ਪਾ ਦਿਓ।
- ਹੁਣ ਇਸ ਵਿਚ ਆਲੂ ਅਤੇ ਗੋਭੀ ਪਾ ਕੇ ਕੜਛੀ ਨਾਲ ਹਿਲਾਓ ਅਤੇ ਪੱਕਣ ਲਈ ਢੱਕ ਦਿਓ ।
- ਜਦੋਂ ਆਲੂ ਗਲ ਜਾਣ ਤਾਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਉਤਾਰ ਲਓ । ਗਰਮ-ਗਰਮ ਪਰੋਸੋ।
ਨੋਟ – ਆਲੂ-ਗਾਜਰਾਂ, ਆਲੂ-ਮੇਥੀ, ਬੈਂਗਣ-ਆਲੂ, ਬੰਦ ਗੋਭੀ-ਮਟਰ ਆਦਿ ਸਬਜ਼ੀਆਂ ਬਣਾਉਣ ਦੀ ਵੀ ਇਹੀ ਵਿਧੀ ਹੈ । | ਜੇਕਰ ਸਬਜ਼ੀ ਵਿਚ ਪਾਣੀ ਰਹਿ ਜਾਵੇ ਤਾਂ ਪਾਣੀ ਸੁਕਾ ਲੈਣਾ ਚਾਹੀਦਾ ਹੈ ।
ਭਰੀ ਹੋਈ ਸ਼ਿਮਲਾ ਮਿਰਚ
ਸਮਾਨ
ਸ਼ਿਮਲਾ ਮਿਰਚ – 250 ਗਰਾਮ
ਮਟਰ ਕੱਢੇ ਹੋਏ – 60 ਗਰਾਮ
ਆਲੂ – 100 ਗਰਾਮ
ਗਾਜਰ – 50 ਗਰਾਮ
ਟਮਾਟਰ – 100 ਗਰਾਮ
ਘਿਉ – 50 ਗਰਾਮ
ਜ਼ੀਰਾ – 1/2 ਚਮਚ
ਅਦਰਕ 1 ਟੁੱਕੜਾ
ਪਿਆਜ਼ – 1 ਟੁੱਕੜਾ
ਹਰੀ ਮਿਰਚ – 2
ਨਮਕ, ਮਿਰਚ – ਸੁਆਦ ਅਨੁਸਾਰ
ਵਿਧੀ
- ਸ਼ਿਮਲਾ ਮਿਰਚਾਂ ਨੂੰ ਧੋ ਲਓ ਅਤੇ ਉੱਪਰੋਂ ਚੀਰਾ ਦੇ ਲਓ ਅਤੇ ਮਟਰ ਛਿੱਲ ਲਓ ।
- ਆਲੂ ਦੇ ਛਿਲਕੇ ਉਤਾਰ ਲਓ ਅਤੇ ਬਾਰੀਕ ਕੱਟ ਲਓ।
- ਪਿਆਜ਼ ਨੂੰ ਕੱਦੂਕਸ ਕਰੋ, ਟਮਾਟਰ, ਅਦਰਕ, ਹਰੀ ਮਿਰਚ ਕੱਟ ਲਓ ਅਤੇ ਥੋੜੇ ਜਿਹੇ ਘਿਉ ਵਿਚ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਭੁੰਨ ਕੇ ਪਕਾ ਲਵੋ ਅਤੇ ਨਮਕ, ਮਿਰਚ, ਮਸਾਲੇ ਵੀ ਇਸ ਵਿਚ ਮਿਲਾ ਲਓ ਅਤੇ ਪਾਣੀ ਸੁੱਕ ਜਾਣ ਦਿਓ ।
- ਇਹ ਸਭ ਕੁਝ ਨੂੰ ਸ਼ਿਮਲਾ ਮਿਰਚਾਂ ਵਿਚ ਭਰ ਦਿਓ ।
- ਘਿਉ ਨੂੰ ਕੜਾਹੀ ਵਿਚ ਪਾ ਕੇ ਗਰਮ ਕਰੋ ਤੇ ਸ਼ਿਮਲਾ ਮਿਰਚਾਂ ਨੂੰ ਇਸ ਵਿਚ ਤਲੋ ।
- ਪੱਕ ਜਾਣ ਤੇ ਅੱਗ ਤੋਂ ਉਤਾਰ ਕੇ ਰੋਟੀ ਨਾਲ ਪਰੋਸੋ ।
ਨੋਟ – ਕਰੇਲੇ ਅਤੇ ਭਰੇ ਹੋਏ ਬੈਂਗਣ ਬਣਾਉਣ ਦੀ ਵੀ ਇਹੀ ਵਿਧੀ ਹੈ ।
ਕੋਫਤੇ
ਸਮਾਨ
ਘੀਆ ਨਰਮ – 250 ਗਰਾਮ
ਵੇਸਣ – 50 ਗਰਾਮ
ਟਮਾਟਰ – 150 ਗਰਾਮ
ਸੁੱਕਾ ਧਨੀਆ – 1/2 ਚਮਚ
ਹਲਦੀ – 1/2 ਚਮਚ
ਕਾਲੀ ਮਿਰਚ – 1/4 ਚਮਚ
ਪਿਆਜ਼ – 3
ਅਦਰਕ – ਇਕ ਟੁੱਕੜਾ
ਹਰੀ ਮਿਰਚ – 2
ਹਰਾ ਧਨੀਆ – ਕੁਝ ਪੱਤੇ
ਗਰਮ ਮਸਾਲਾ – 1 ਚਮਚ
ਨਮਕ ਮਿਰਚ – ਸੁਆਦ ਅਨੁਸਾਰ
ਘਿਉ – ਤਲਣ ਲਈ
ਵਿਧੀ
- ਘੀਆ ਛਿੱਲ ਕੇ ਧੋ ਲਓ ਤੇ ਕੱਦੂਕਸ ਕਰ ਲਓ ।
- ਕੱਦੂਕਸ ਕੀਤੀ ਘੀਆ ਵਿਚ ਵੇਸਣ, ਸੁੱਕਾ ਧਨੀਆ, ਕਾਲੀ ਮਿਰਚ, ਥੋੜਾ ਜਿਹਾ ਨਮਕ, ਪਾਣੀ ਪਾ ਕੇ ਗਾੜ੍ਹਾ ਘੋਲ ਜਿਹਾ ਬਣਾ ਲਓ ।
- ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਜਦੋਂ ਘਿਉ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਉਪਰੋਕਤ ਘੋਲ ਦੇ ਗੋਲ-ਗੋਲ ਕੋਫਤੇ ਬਣਾ ਕੇ ਗਰਮ ਘਿਉ ਵਿਚ ਪਾਓ ਅਤੇ ਕੋਫਤਿਆਂ ਨੂੰ ਥੋੜ੍ਹਾ-ਥੋੜ੍ਹਾ ਤਲ ਕੇ ਕੱਢ ਲਓ।
- ਪਿਆਜ਼ ਅਤੇ ਅਦਰਕ ਕੱਦੂਕਸ ਕਰ ਲਓ ਅਤੇ ਹਰੀ ਮਿਰਚ, ਹਰਾ ਧਨੀਆ ਅਤੇ ਟਮਾਟਰ ਬਾਰੀਕ-ਬਾਰੀਕ ਕੱਟ ਕੇ ਘਿਉ ਵਿਚ ਭੁੰਨ ਕੇ ਤਰੀ ਬਣਾ ਲਉ ।
- ਨਮਕ, ਮਿਰਚ, ਮਸਾਲਾ, ਪਾਣੀ ਪਾ ਕੇ ਉਬਾਲਾ ਦਿਓ ਅਤੇ ਕੋਫਤੇ ਪਾ ਕੇ ਕੁਝ ਸਮੇਂ ਤਕ ਪੱਕਣ ਦਿਓ ਅਤੇ ਹਰੇ ਧਨੀਏ ਨਾਲ ਸਜਾ ਕੇ ਪਰੋਸੋ ।
ਮਿੱਠੇ ਪਕਵਾਨ
ਖੀਰ
ਸਮਾਨ
ਦੁੱਧ – 1 ਲਿਟਰ
ਚੀਨੀ – 2 ਵੱਡੇ ਚਮਚ
ਚੌਲ – 2 ਵੱਡੇ ਚਮਚ
ਛੋਟੀ ਇਲਾਇਚੀ – 1/4 ਚਮਚ
ਸੁੱਕੇ ਮੇਵੇ – ਲੋੜ ਅਨੁਸਾਰ
ਵਿਧੀ
- ਚੌਲਾਂ ਨੂੰ ਚੁਣ ਲਉ ਅਤੇ ਧੋ ਕੇ 15 ਮਿੰਟ ਤਕ ਭਿਉਂ ਕੇ ਰੱਖੋ ।
- ਦੁੱਧ ਉਬਾਲੋ ਅਤੇ ਉਬਲੇ ਹੋਏ ਦੁੱਧ ਵਿਚ ਚਾਵਲ ਪਾ ਕੇ ਮੱਠੀ-ਮੱਠੀ ਅੱਗ ਤੇ ਪਕਾਉਂਦੇ ਜਾਉ ।
- ਚੰਗੀ ਤਰ੍ਹਾਂ ਚਾਵਲ ਘੁਲ ਜਾਣ ਤਾਂ ਚੀਨੀ ਅਤੇ ਇਲਾਇਚੀ ਪਾ ਕੇ ਕੁਝ ਦੇਰ ਲਈ ਪੱਕਣ ਦਿਓ ।
- ਬਦਾਮ, ਕਿਸ਼ਮਿਸ਼ ਅਤੇ ਪਿਸਤਾ ਵਗੈਰਾ ਖੀਰ ਤੇ ਪਾ ਕੇ ਪਰੋਸੋ ।
ਕਸਟਰਡ
ਸਮਾਨ
ਦੁੱਧ – 1/2 ਲਿਟਰ
ਕਸਟਰਡ ਪਾਊਡਰ – 2 ਵੱਡੇ ਚਮਚ
ਚੀਨੀ – 4 ਵੱਡੇ ਚਮਚ
ਵਿਧੀ
- ਕਸਟਰਡ ਨੂੰ ਅੱਧੇ ਕੱਪ ਦੁੱਧ ਵਿਚ ਘੋਲੋ ਅਤੇ ਬਾਕੀ ਦੁੱਧ ਨੂੰ ਉਬਾਲ ਲਉ
- ਉਬਲੇ ਦੁੱਧ ਵਿਚ ਚੀਨੀ ਅਤੇ ਕਸਟਰਡ ਵਾਲਾ ਦੁੱਧ ਹੌਲੀ ਹੌਲੀ ਪਾਓ ਅਤੇ ਦੂਜੇ ਹੱਥ ਨਾਲ ਚਮਚ ਨਾਲ ਚੰਗੀ ਤਰ੍ਹਾਂ ਦੁੱਧ ਨੂੰ ਹਿਲਾਉਂਦੇ ਜਾਉ ਤਾਂ ਜੋ ਗਿਲਟੀਆਂ ਨਾ ਬਣ ਜਾਣ । ਉਬਾਲਾ ਆ ਜਾਵੇ ਤਾਂ ਅੱਗ ਤੋਂ ਉਤਾਰ ਲਓ । ਇਸ ਨੂੰ ਗਰਮ ਜਾਂ ਠੰਢਾ ਕਰਕੇ ਪਰੋਸਿਆ ਜਾ ਸਕਦਾ ਹੈ । ਰੁੱਤ ਅਨੁਸਾਰ ਕਸਟਰਡ ਵਿਚ ਫਲ ਜਿਵੇਂ ਕੇਲਾ, ਅੰਬ, ਅੰਗੂਰ, ਸੇਬ ਅਤੇ ਸੁੱਕੇ ਮੇਵੇ ਪਾਏ ਜਾ ਸਕਦੇ ਹਨ । ਜੇਕਰ ਫਲ ਪਾਉਣੇ ਹੋਣ ਤਾਂ ਕਸਟਰਡ ਨੂੰ ਫ਼ਰਿਜ਼ ਵਿਚ ਰੱਖ ਕੇ ਚੰਗੀ ਤਰ੍ਹਾਂ ਠੰਢਾ ਕਰ ਲਓ । ਠੰਢੇ ਕਸਟਰਡ ਨੂੰ ਜੈਲੀ ਨਾਲ ਵੀ ਪਰੋਸ ਸਕਦੇ ਹੋ ।
ਸੂਜੀ ਦਾ ਹਲਵਾ
ਸਮਾਨ
ਸੁਜੀ – 100 ਗਰਾਮ
ਘਿਉ – 100 ਗਰਾਮ
ਚੀਨੀ – 100 ਗਰਾਮ
ਪਾਣੀ – 35 ਮਿਲੀ ਲਿਟਰ
ਬਦਾਮ ਅਤੇ ਪਿਸਤਾ ਬਾਰੀਕ ਕੱਟੇ ਹੋਏ – 25 ਗਰਾਮ
ਇਲਾਇਚੀ – 2
ਕੇਸਰ 1/4 ਚਾਹ ਦਾ ਚਮਚ
ਵਿਧੀ
- ਚੀਨੀ ਅਤੇ ਇਲਾਇਚੀ ਦੇ ਛਿਲਕਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਓ ਤਾਂ ਕਿ ਚਾਸ਼ਨੀ ਬਣ ਜਾਵੇ ।
- ਚਾਸ਼ਨੀ ਨੂੰ ਪਤਲੇ ਕੱਪੜੇ ਨਾਲ ਜਾਂ ਬਰੀਕ ਛਾਣਨੀ ਨਾਲ ਛਾਣ ਲਓ ।
- ਥੋੜ੍ਹਾ ਜਿਹਾ ਗਰਮ ਪਾਣੀ ਲੈ ਕੇ ਇਸ ਵਿਚ ਕੇਸਰ ਘੋਲੋ ।
- ਉ ਗਰਮ ਕਰੋ ਅਤੇ ਇਸ ਵਿਚ ਸੂਜੀ ਨੂੰ ਹਲਕੀ ਅੱਗ ਤੇ ਭੁੰਨੋ ।
- ਜਦੋਂ ਸੁਜੀ ਹਲਕੀ ਲਾਲ ਹੋ ਜਾਵੇ ਅਤੇ ਘਿਉ ਛੱਡ ਦੇਵੇ ਤਾਂ ਇਸ ਵਿਚ ਚਾਸ਼ਨੀ ਪਾ ਦਿਓ। ਹੌਲੀ-ਹੌਲੀ ਪਕਾਉ ਤੇ ਹਿਲਾਉਂਦੇ ਜਾਓ ਤਾਂ ਕਿ ਪਾਣੀ ਖੁਸ਼ਕ ਹੋ ਜਾਵੇ ।
- ਇਲਾਇਚੀ, ਬਦਾਮ, ਪਿਸਤਾ ਤੇ ਕਿਸ਼ਮਿਸ਼ ਮਿਲਾ ਦਿਉ ਅਤੇ ਗਰਮ-ਗਰਮ ਪਰੋਸੋ ।
ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ
1. ਭਾਫ਼ ਨਾਲ ਪਕਾਉਣ ਦੇ ……………………… ਢੰਗ ਦੱਸੋ ।
2. ਵਧੇਰੇ ਸਮੇਂ ਤੱਕ ਭੋਜਨ ਪਕਾਇਆ ਜਾਵੇ, ਤਾਂ ………………………. ਤੱਤ ਨਸ਼ਟ ਹੋ । ਜਾਂਦੇ ਹਨ ।
3. ਬੈਕਟੀਰੀਆ ਦਾ ………………………. °C ਤੇ ਵਾਧਾ ਰੁਕ ਜਾਂਦਾ ਹੈ ।
4. ਰੋਗੀਆਂ ਲਈ ……………………. ਖਾਣਾ ਠੀਕ ਰਹਿੰਦਾ ਹੈ ।
5. ਇਡਲੀ ਨੂੰ ………………………. ਢੰਗ ਨਾਲ ਪਕਾਇਆ ਜਾਂਦਾ ਹੈ ।
ਉੱਤਰ-
1. ਤਿੰਨ,
2. ਪੌਸ਼ਟਿਕ,
3. 40,
4. ਉਬਲਿਆ,
5. ਭਾਫ਼।
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਬੇਕ ਕਰਕੇ ਪਕਾਈ ਜਾਣ ਵਾਲੀ ਕਿਸੇ ਵਸਤੂ ਬਾਰੇ ਦੱਸੋ ।
ਉੱਤਰ-
ਕੇਕ
ਪ੍ਰਸ਼ਨ 2.
ਤਲੇ ਹੋਏ ਭੋਜਨ ਦੀ ਇਕ ਹਾਨੀ ਦੱਸੋ ।
ਉੱਤਰ-
ਜਲਦੀ ਪਚਦਾ ਨਹੀਂ ।
ਪ੍ਰਸ਼ਨ 3.
ਜੀਵਾਣੂਆਂ ਦੇ ਸਪੋਰਜ਼ ਕਿੰਨੇ ਤਾਪਮਾਨ ਤੇ ਮਰ ਜਾਂਦੇ ਹਨ ?
ਉੱਤਰ-
60°C.
ਪ੍ਰਸ਼ਨ 4.
ਕਿਹੜੇ ਵਿਟਾਮਿਨ ਤੇ ਗਰਮੀ ਦਾ ਵਧੇਰੇ ਅਸਰ ਨਹੀਂ ਹੁੰਦਾ ?
ਉੱਤਰ-
ਵਿਟਾਮਿਨ ਏ ਅਤੇ ਡੀ ।
ਪ੍ਰਸ਼ਨ 5.
ਬਿਨਾਂ ਪਾਣੀ ਦੇ ਪਕਾਈ ਚੀਨੀ ਨੂੰ ਕੀ ਕਹਿੰਦੇ ਹਨ ?
ਉੱਤਰ-
ਕੈਰੇਮਲਾਈਜ਼ਡ ।
ਠੀਕ/ਗਲਤ ਦੱਸੋ
1. ਬੈਕਟੀਰੀਆ ਦਾ 40°C ਤੇ ਵਾਧਾ ਰੁਕ ਜਾਂਦਾ ਹੈ ।
2. ਸੁੱਕੇ ਸੇਕ ਨਾਲ ਪਕਾਉਣ ਦੇ ਤਿੰਨ ਢੰਗ ਹੁੰਦੇ ਹਨ ।
3. ਜ਼ਿਆਦਾ ਸਮੇਂ ਤੱਕ ਪਕਾਉਣਾ ਵਧੀਆ ਹੈ ।
4. ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਇਆ ਜਾਣਾ ਵਧੀਆ ਨਹੀਂ ਹੈ ।
5. ਤਲੇ ਭੋਜਨ ਸਿਹਤ ਲਈ ਬਹੁਤ ਵਧੀਆ ਹਨ ।
ਉੱਤਰ-
1. ਠੀਕ,
2. ਠੀਕ,
3. ਗਲਤ,
4. ਗਲਤ,
5. ਗਲਤ ।
ਬਹੁ-ਵਿਕਲਪੀ
ਪ੍ਰਸ਼ਨ 1.
ਤਲਣ ਦੇ ਢੰਗ ਹਨ
(A) ਸੁੱਕ ਭੁੰਨਿਆ ਤਲਣਾ
(B) ਘੱਟ ਘਿਓ ਵਿਚ ਤਲਣਾ
(C) ਖੁੱਲ੍ਹੇ ਘਿਓ ਵਿਚ ਤਲਣਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 2.
ਠੀਕ ਤੱਥ ਹੈ-
(A) ਬਿਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ
(B) ਤਲੇ ਭੋਜਨ ਜਲਦੀ ਹਜ਼ਮ ਨਹੀਂ ਹੁੰਦੇ ।
(C) ਭਾਫ਼ ਨਾਲ ਖਾਣਾ ਪਕਾਉਣਾ ਸਭ ਤੋਂ ਵਧੀਆ ਢੰਗ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 3.
ਸੁੱਕੇ ਸੇਕ ਨਾਲ ਪਕਾਉਣ ਦੇ ਢੰਗ ਹਨ-
(A) ਸੇਕਣਾ
(B) ਭੰਨਣਾ
(C) ਬੇਕ ਕਰਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 4.
ਭੋਜਨ ਪਕਾਉਣ ਦੇ ਕਾਰਕ ਹਨ
(A) ਭੋਜਨ ਨੂੰ ਪਚਣਯੋਗ ਬਣਾਉਣਾ
(B) ਭੋਜਨ ਵਿਚ ਵੰਨਗੀ ਲਿਆਉਣਾ
(C) ਕੀਟਾਣੂਆਂ ਨੂੰ ਨਸ਼ਟ ਕਰਨ ਲਈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
Home Science Guide for Class 9 PSEB ਭੋਜਨ ਪਕਾਉਣਾ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਖਾਣਾ ਪਕਾਉਣਾ ਕਿਉਂ ਜ਼ਰੂਰੀ ਹੈ ? ਕੋਈ ਇੱਕ ਕਾਰਨ ਦਿਓ ।
ਉੱਤਰ-
- ਭੋਜਨ ਨੂੰ ਪਚਣਯੋਗ ਬਣਾਉਣ ਲਈ ਇਸ ਨੂੰ ਪਕਾਇਆ ਜਾਂਦਾ ਹੈ। ਭੋਜਨਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਸੈਲੂਲੋਜ਼ ਦੀ ਸਖ਼ਤ ਤਹਿ ਹੁੰਦੀ ਹੈ ਜਿਸ ਨੂੰ ਸਾਡਾ ਸਰੀਰ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ। ਭੋਜਨ ਪਕਾਉਣ ਨਾਲ ਇਹ ਤਹਿ ਟੁੱਟ ਜਾਂਦੀ ਹੈ ਤੇ ਭੋਜਨ ਪਚਣਯੋਗ ਹੋ ਜਾਂਦਾ ਹੈ।
- ਪੱਕਿਆ ਹੋਇਆ ਭੋਜਨ, ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
ਪ੍ਰਸ਼ਨ 2.
ਇਕ ਹੀ ਭੋਜਨ ਵਿਚ ਪਕਾਉਣ ਨਾਲ ਭਿੰਨਤਾ ਲਿਆਂਦੀ ਜਾ ਸਕਦੀ ਹੈ । ਉਦਾਹਰਨ ਦਿਓ ।
ਉੱਤਰ-
ਇਕ ਭੋਜਨ ਪਦਾਰਥ ਨੂੰ ਇਕੋ ਢੰਗ ਨਾਲ ਪਕਾ ਕੇ ਖਾਧਾ ਜਾਵੇ ਤਾਂ ਮਨ ਭਰ ਜਾਂਦਾ ਹੈ । ਇਸ ਲਈ ਇਕੋ ਭੋਜਨ ਪਦਾਰਥ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਭਿੰਨਤਾ ਲਿਆਂਦੀ ਜਾ ਸਕਦੀ ਹੈ ।
ਜਿਵੇਂ – ਆਲੂਆਂ ਦੇ ਪਰਾਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ । ਘੀਏ ਦੀ ਸਬਜ਼ੀ, ਘੀਏ ਦੇ ਕੋਫਤੇ, ਘੀਏ ਦਾ ਰਾਇਤਾ ਆਦਿ ।
ਪ੍ਰਸ਼ਨ 3.
ਪਕਾਉਣ ਨਾਲ ਕੀਟਾਣੂ ਕਿਵੇਂ ਨਸ਼ਟ ਹੋ ਜਾਂਦੇ ਹਨ ?
ਉੱਤਰ-
ਬੈਕਟੀਰੀਆ ਦਾ 40°C ਉੱਪਰ ਵਾਧਾ ਰੁਕ ਜਾਂਦਾ ਹੈ ਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ । ਇਸੇ ਲਈ ਬਿਮਾਰੀ ਦੀ ਹਾਲਤ ਵਿਚ ਪਾਣੀ ਨੂੰ ਵੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।
ਪ੍ਰਸ਼ਨ 4.
ਕੀ ਪਕਾਉਣ ਨਾਲ ਭੋਜਨ ਵੱਧ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਦਾਰਥਾਂ ਦੇ ਖ਼ਰਾਬ ਹੋਣ ਦਾ ਆਮ ਕਾਰਨ ਬੈਕਟੀਰੀਆ ਜਾਂ ਜਰਮ ਹੁੰਦੇ ਹਨ । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ ਤੇ ਇੰਨੇ ਤਾਪਮਾਨ ਤੇ ਜਰਮ ਆਦਿ ਖ਼ਤਮ ਹੋ ਜਾਂਦੇ ਹਨ ਤੇ ਭੋਜਨ ਨੂੰ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਲਈ ਉਬਲਿਆ ਹੋਇਆ ਦੁੱਧ ਵੱਧ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ ।
ਪ੍ਰਸ਼ਨ 5.
ਪਕਾਉਣ ਨਾਲ ਭੋਜਨ ਦੀ ਪੌਸ਼ਟਿਕਤਾ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਏ ਜਾਣ ਨਾਲ ਪੌਸ਼ਟਿਕ ਤੱਤਾਂ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਕਿਉਂਕਿ ਇਕ ਭੋਜਨ ਪਦਾਰਥ ਵਿਚਲੀ ਕਮੀ ਨੂੰ ਦੂਜਾ ਭੋਜਨ ਪਦਾਰਥ ਪੂਰਾ ਕਰਦਾ ਹੈ ।
ਪ੍ਰਸ਼ਨ 6.
ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਨੂੰ ਸਿੱਧੇ ਅੱਗ ਤੇ ਜਾਂ ਤੇਲ ਵਿਚ ਜਾਂ ਪਾਣੀ ਵਿਚ ਪਕਾਇਆ ਜਾ ਸਕਦਾ ਹੈ । ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਮਾਧਿਅਮ ਅਨੁਸਾਰ ਕੀਤੀ ਜਾਂਦੀ ਹੈ ।
ਪ੍ਰਸ਼ਨ 7.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਮ ਲਿਖੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢੰਗ ਹਨ-
- ਸੁੱਕੇ ਸੇਕ ਨਾਲ ਪਕਾਉਣਾ ।
- ਓ ਜਾਂ ਤੇਲ ਵਿਚ ਪਕਾਉਣਾ ।
- ਪਾਣੀ ਜਾਂ ਗਿੱਲੇ ਸੇਕ ਨਾਲ ਪਕਾਉਣਾ ।
ਇਹਨਾਂ ਵਿਚ ਮੁੱਖ ਅੰਤਰ ਪਕਾਉਣ ਵਾਲੇ ਮਾਧਿਅਮ ਦਾ ਹੈ ।
ਪ੍ਰਸ਼ਨ 8.
ਬੇਕ ਕਰਨ ਅਤੇ ਸੇਕਣ ਵਿਚ ਕੀ ਅੰਤਰ ਹੈ ?
ਉੱਤਰ-
ਸੇਕਣਾ | ਬੇਕ ਕਰਨਾ |
(1) ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਸੇਕਿਆ ਜਾਂਦਾ ਹੈ। | (1) ਇਸ ਵਿਚ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦੇ ਰੱਖ ਕੇ ਗਰਮ ਹਵਾ ਨਾਲ ਪਕਾਇਆ ਜਾਂਦਾ ਹੈ । |
(2) ਸਿੱਧੀ ਤੇਜ਼ ਅੱਗ ਤੇ ਰੱਖ ਕੇ ਸੇਕਣ ਨਾਲ ਭੋਜਨ ਦੀ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। | (2) ਓਵਨ ਬੰਦ ਕਰਨ ਤੋਂ ਬਾਅਦ ਸਾਰੇ ਪਾਸੇ ਇਕੋ ਜਿਹਾ ਤਾਪਮਾਨ ਹੁੰਦਾ ਹੈ ਤੇ ਵਸਤੁ ਨੂੰ ਹਿਲਾਉਣ ਦੀ ਲੋੜ ਨਹੀਂ ਪੈਂਦੀ । |
ਪ੍ਰਸ਼ਨ 9.
ਗਿੱਲੇ ਸੇਕ ਨਾਲ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ਤਾਂ ਇਸ ਨੂੰ ਗਿੱਲੇ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ. ਮੱਠੀ ਅੱਗ ‘ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।
ਪ੍ਰਸ਼ਨ 10.
ਗਿੱਲੇ ਸੇਕ ਨਾਲ ਪਕਾਉਣ ਦਾ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।
ਪ੍ਰਸ਼ਨ 11.
ਉਬਾਲਣ ਤੇ ਮੱਠੀ ਮੱਠੀ ਅੱਗ ਤੇ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-
ਉਬਾਲਣਾ | ਮੱਠੀ-ਮੱਠੀ ਅੱਗ ਤੇ ਪਕਾਉਣਾ |
(1) ਇਸ ਵਿਚ ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਚੰਗੀ ਤਰ੍ਹਾਂ ਡੋਬ ਕੇ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ। | (1) ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ। |
(2) ਇਸ ਢੰਗ ਨਾਲ ਪਕਾਇਆ ਭੋਜਨ ਬਹੁਤਾ ਸੁਆਦਲਾ ਨਹੀਂ ਹੁੰਦਾ। | (2) ਇਸ ਢੰਗ ਨਾਲ ਤਿਆਰ ਭੋਜਨ ਸੁਆਦਲਾ ਹੁੰਦਾ ਹੈ। |
ਪ੍ਰਸ਼ਨ 12.
ਦਾਲਾਂ ਪਕਾਉਣ ਲਈ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਦਾਲਾਂ ਨੂੰ ਉਬਾਲ ਕੇ ਬਣਾਉਣਾ ਵਧੀਆ ਢੰਗ ਹੈ । ਇਸ ਢੰਗ ਨਾਲ ਚੌਲ ਅਤੇ ਸਬਜ਼ੀਆਂ ਨੂੰ ਵੀ ਪਕਾਇਆ ਜਾਂਦਾ ਹੈ।
ਪਹਿਲਾਂ ਘਰਾਂ ਵਿਚ ਅੰਗੀਠੀ ਹੁੰਦੀ ਸੀ ਤੇ ਮੱਠੀ-ਮੱਠੀ ਅੱਗ ‘ਤੇ ਦਾਲਾਂ ਨੂੰ ਪਕਾਉਣਾ ਵਧੀਆਂ ਸਮਝਿਆ ਜਾਂਦਾ ਸੀ ।
ਪ੍ਰਸ਼ਨ 13.
ਭਾਫ਼ ਨਾਲ ਖਾਣਾ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਭੋਜਨ ਪਕਾਉਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਤਿੰਨ ਤਰੀਕੇ ਹਨ
ਸਿੱਧਾ, ਅਸਿੱਧਾ ਅਤੇ ਦਬਾਓ ਹੇਠ ਭਾਫ਼ ਨਾਲ ਪਕਾਉਣਾ।
ਪ੍ਰਸ਼ਨ 14.
ਦਬਾਓ ਹੇਠ ਭਾਫ਼ ਨਾਲ ਖਾਣਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਦਬਾਓ ਹੇਠ ਭਾਫ਼ ਨਾਲ ਖਾਣਾ ਪਕਾਉਣਾ ਭਾਫ਼ ਨਾਲ ਖਾਣਾ ਪਕਾਉਣ ਦਾ ਉੱਤਮ ਢੰਗ ਹੈ। ਇਸ ਢੰਗ ਨਾਲ ਖਾਣਾ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਾ ਕੇ ਕੁੱਕਰ ਨੂੰ ਬੰਦ ਕਰਕੇ ਅੱਗ ਤੇ ਰੱਖ ਦਿੱਤਾ ਜਾਂਦਾ ਹੈ ।
ਇਸ ਤਰ੍ਹਾਂ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਖਾਣਾ ਪਕਾਇਆ ਜਾਂਦਾ ਹੈ ।
ਪ੍ਰਸ਼ਨ 15.
ਤਲਣ ਦੇ ਤਰੀਕੇ ਕਿਹੜੇ-ਕਿਹੜੇ ਹਨ ? ਨਾਮ ਦੱਸੋ ।
ਉੱਤਰ-
ਘਿਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ
- ਸੁੱਕ ਭੁੰਨਿਆ ਤਲਣਾ ।
- ਘੱਟ ਘਿਓ ਵਿਚ ਤਲਣਾ
- ਖੁੱਲ੍ਹੇ ਘਿਓ ਵਿਚ ਤਲਣਾ।
ਪ੍ਰਸ਼ਨ 16.
ਤਲਣ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਤੇਲ ਦਾ ਉਬਾਲ ਦਰਜਾ ਪਾਣੀ ਨਾਲੋਂ ਬਹੁਤ ਹੀ ਵੱਧ ਹੁੰਦਾ ਹੈ। ਜੇ ਸਰੀਰ ਦੇ ਕਿਸੇ ਅੰਗ ਤੇ ਗਰਮ ਤੇਲ ਡਿੱਗ ਜਾਵੇ ਤਾਂ ਉਹ ਅੰਗ ਬੁਰੀ ਤਰ੍ਹਾਂ ਸੜ ਸਕਦਾ ਹੈ ।
ਇਸ ਲਈ ਤਲਣ ਵੇਲੇ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ।
ਪ੍ਰਸ਼ਨ 17.
ਤਲੇ ਭੋਜਨ ਦੇ ਨੁਕਸਾਨ ਦੱਸੋ ।
ਉੱਤਰ-
- ਇਹ ਜਲਦੀ ਹਜ਼ਮ ਨਹੀਂ ਹੁੰਦਾ।
- ਇਸ ਵਿਚ ਪੌਸ਼ਟਿਕ ਤੱਤ ਵੀ ਕਾਫ਼ੀ ਘੱਟ ਹੁੰਦੇ ਹਨ।
- ਇਹ ਸਿਹਤ ਲਈ ਠੀਕ ਨਹੀਂ ਹੁੰਦੇ। |
ਪ੍ਰਸ਼ਨ 18.
ਬਿਮਾਰਾਂ ਨੂੰ ਖਾਣਾ ਦੇਣ ਲਈ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-
- ਬੀਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ ।
- ਅਸਿੱਧੇ ਭਾਫ਼ ਨਾਲ ਪਕਾਉਣ ਵਾਲੇ ਤਰੀਕੇ ਨਾਲ ਭੋਜਨ ਪਕਾ ਕੇ ਵੀ ਰੋਗੀਆਂ ਨੂੰ ਦਿੱਤਾ ਜਾ ਸਕਦਾ ਹੈ।
ਪ੍ਰਸ਼ਨ 19.
ਪਕਾਉਣ ਸਮੇਂ ਫਲ ਅਤੇ ਸਬਜ਼ੀਆਂ ਦਾ ਰੰਗ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਨੂੰ ਢੱਕ ਕੇ ਪਕਾਉ, ਉੱਨੇ ਸਮੇਂ ਲਈ ਹੀ ਪਕਾਓ ਕਿ ਗਲ ਕੇ ਖਾਣ ਯੋਗ ਹੋ ਜਾਣ। ਇਹਨਾਂ ਨੂੰ ਤੇਜ਼ਾਬੀ ਮਾਦੇ ਵਿਚ ਨਾ ਪਕਾਉ । ਸੋਡਾ ਜਾਂ ਖਾਰਾ ਮਾਧਿਅਮ ਹਰੀਆਂ ਸਬਜ਼ੀਆਂ ਦਾ ਰੰਗ ਬਰਕਰਾਰ ਰੱਖਣ ਵਿਚ ਮੱਦਦ ਕਰਦਾ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 20.
ਭੋਜਨ ਪਕਾਉਣ ਦੇ ਕੀ ਕੀ ਕਾਰਨ ਹਨ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-
- ਭੋਜਨ ਨੂੰ ਪਚਣਯੋਗ ਬਣਾਉਣ ਲਈ
- ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
- ਭੋਜਨ ਵਿਚ ਵੰਨਗੀ ਲਿਆਉਣ ਲਈ ।
- ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
- ਕੀਟਾਣੂਆਂ ਨੂੰ ਨਸ਼ਟ ਕਰਨ ਲਈ
- ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।
1. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੂ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ’ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥਾਂ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ ਭੋਜਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।
2. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ‘ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੂਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।
3. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ, ਬੰਦ-ਗੋਭੀ-ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੂਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ।
ਪ੍ਰਸ਼ਨ 21.
ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਪਕਾਉਣ ਵਾਲੇ ਮਾਧਿਅਮ ਅਨੁਸਾਰ ਕਿਹੜੇਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਮਾਧਿਅਮ ਅਨੁਸਾਰ ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(1) ਸੁੱਕੇ ਸੇਕ ਨਾਲ ਪਕਾਉਣਾ – ਭੋਜਨ ਨੂੰ ਸਿੱਧਿਆਂ ਅੱਗ ਤੇ ਰੱਖ ਕੇ ਪਕਾਉਣ ਦੇ ਢੰਗ ਨੂੰ ਸੁੱਕੇ ਸੇਕ ਨਾਲ ਪਕਾਉਣਾ ਕਿਹਾ ਜਾਂਦਾ ਹੈ । ਇਸ ਦੇ ਵੀ ਹੇਠ ਤਿੰਨ ਢੰਗ ਹਨ-
- ਸੇਕਣਾ
- ਭੰਨਣਾ
- ਬੇਕ ਕਰਨਾ ।
(2) ਗਿੱਲੇ ਸੇਕ ਜਾਂ ਪਾਣੀ ਨਾਲ ਪਕਾਉਣਾ – ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ , ਤਾਂ ਇਸ ਨੂੰ ਗਿੱਲ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ, ਮੰਗੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।
ਇਹਨਾਂ ਵਿਚੋਂ ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।
(3) ਘਿਓ ਜਾਂ ਤੇਲ ਵਿਚ ਪਕਾਉਣਾ – ਘਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ-
- ਸੁੱਕ ਭੁੰਨਿਆ ਤਲਣਾ ।
- ਘੱਟ ਘਿਓ ਵਿਚ ਤੁਲਣਾ
- ਖੁੱਲ੍ਹੇ ਘਿਓ ਵਿਚ ਤਲਣਾ।
ਪ੍ਰਸ਼ਨ 22.
ਸੁੱਕੇ ਸੇਕ ਨਾਲ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ,
(ii) ਭੰਨਣਾ ਅਤੇ
(ii) ਬੇਕ ਕਰਨਾ।
(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ: ਜਿਵੇਂ–ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।
(ii) ਭੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੇਕਿਆ ਜਾਂਦਾ ਹੈ। ਇਸ ਨੂੰ ਭੁੰਨਣਾ ਕਹਿੰਦੇ ਹਨ। ਜਿਵੇਂਕੜਾਹੀ ਵਿਚ ਰੇਤ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।
(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੇਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।
ਪ੍ਰਸ਼ਨ 23.
ਗਿੱਲੇ ਸੇਕ ਨਾਲ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਲੇ ਸੇਕ ਨਾਲ ਖਾਣਾ ਪਕਾਉਣ ਦੇ ਤਿੰਨ ਤਰੀਕੇ ਹਨ-
(i) ਊਆਲਣਾ,
(ii) ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ,
(iii) ਭਾਫ਼ ਨਾਲ ਪਉਣਾ।
(i) ਉਬਾਲਣਾ – ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਤੇਜ਼ ਅੱਗ ‘ਤੇ ਪਕ : ਨੂੰ ਉਬਾਲਣਾ ਕਹਿੰਦੇ ਹਨ । ਚੌਲ, ਕਈ ਦਾਲਾਂ ਅਤੇ ਸਬਜ਼ੀਆਂ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ ।
(ii) ਮੱਠੀ ਮੱਠੀ ਅੱਗ ਤੇ ਪਕਾਉਣਾ – ਕਿਸੇ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਦਾਰਥ ਨੂੰ ਤੇ ਮੱਠੀ-ਮੱਠੀ ਅੱਗ ‘ਤੇ ਰੱਖ ਕੇ ਪਕਾਇਆ ਜਾਂਦਾ ਹੈ। ਪਹਿਲਾਂ ਦਾਲਾਂ ਆਦਿ ਨੂੰ ਇਸੇ ਤਕ ਪਕਾਇਆ ਜਾਂਦਾ ਸੀ ।
(iii) ਭਾਫ਼ ਨਾਲ ਪਕਾਉਣਾ-ਇਸ ਢੰਗ ਵਿਚ ਭੋਜਨ ਪਦਾਰਥ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਅੱਗੇ ਤਿੰਨ ਢੰਗ ਹਨ
(ਓ) ਇੱਪਾ (ਅ) ਅਸਿੱਧਾ (ਇ) ਦਬਾਓ ਹੇਠ ਭਾਫ਼ ਨਾਲ ਪਕਾਉਣਾ।
ਪ੍ਰਸ਼ਨ 24.
ਕਿਹੜੇ-ਕਿਹੜੇ ਤਰੀਕਿਆਂ ਦੁਆਰਾ ਭੋਜਨ ਤਲਿਆ ਜਾ ਸਕਦਾ ਹੈ ?
ਉੱਤਰ-
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘਟ ਘਿਓ ਵਿਚ ਤੁਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।
(i) ਸੁੱਕ ਭੁੰਨਿਆ ਤੇਲਣਾ – ਬੋੜੇ ਘਿਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ : ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ-ਜਲਦੀ ਲਾਇਆ ਜਾਦਾ ਹੈ; ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।
(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਰ: ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰਾਂ ਤਲੇ ਜਾਂਦੇ ਹਨ।
(iii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇੰਨਾ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ ।
ਪਕੌੜੇ, ਜਲੇਬਿਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ ।
ਪ੍ਰਸ਼ਨ 25.
ਬਿਮਾਰਾਂ ਨੂੰ ਦੇਣ ਲਈ ਭੋਜਨ ਤਲ ਕੇ ਦੇਣਾ ਚਾਹੀਦਾ ਹੈ ਜਾਂ ਉਬਾਲ ਕੇ ? ਕਿਉਂ ?
ਉੱਤਰ-
ਬਿਮਾਰਾਂ ਨੂੰ ਭੋਜਨ ਪਦਾਰਥ ਉਬਾਲ ਕੇ ਦੇਣੇ ਚਾਹੀਦੇ ਹਨ ਨਾ ਕਿ ਤਲ ਕੇ। ਉਬਲਿਆ ਹੋਇਆ ਭੋਜਨ ਛੇਤੀ ਪਚਣਯੋਗ ਹੁੰਦਾ ਹੈ। ਜਦਕਿ ਤਲਿਆ ਹੋਇਆ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਇਸ ਵਿਚ ਪੌਸ਼ਟਿਕ ਤੱਤਾਂ ਦੀ ਵੀ ਘਾਟ ਹੁੰਦੀ ਹੈ।
ਪ੍ਰਸ਼ਨ 26.
ਮੱਠੀ-ਮੱਠੀ ਅੱਗ ਤੇ ਪਕਾਉਣ ਅਤੇ ਭਾਫ਼ ਨਾਲ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-
ਮੱਠੀ-ਮੱਠੀ ਅੱਗ ਤੇ ਪਕਾਉਣਾ | ਭਾਫ ਨਾਲ ਪਕਾਉਣਾ |
1. ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ। | 1. ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। |
2. ਇਸ ਵਿਚ ਸਮਾਂ ਵੱਧ ਲੱਗਦਾ ਹੈ। | 2. ਇਸ ਵਿਚ ਸਮਾਂ ਘੱਟ ਲੱਗਦਾ ਹੈ। |
3. ਫਲਾਂ ਦਾ ਸਿਟਿਉ ਬਣਾਉਣ ਲਈ ਇਸ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ । | 3. ਇਡਲੀ, ਪੁਡਿੰਗ, ਦਾਲਾਂ ਆਦਿ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ। |
ਪ੍ਰਸ਼ਨ 27.
ਤਲਣ ਵੇਲੇ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਤਲਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-
- ਭੋਜਨ ਨੂੰ ਉਸ ਸਮੇਂ ਤਲਣਾ ਚਾਹੀਦਾ ਹੈ ਜਦੋਂ ਘਿਓ ਜਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਅਤੇ ਇਸ ਵਿਚੋਂ ਹਲਕਾ ਨੀਲਾ ਧੂੰਆਂ ਨਿਕਲਣ ਲੱਗ ਜਾਵੇ ।
- ਤਲਿਆ ਭੋਜਨ ਕੜਾਹੀ ਵਿਚੋਂ ਕੱਢਣ ਤੋਂ ਪਹਿਲਾਂ ਇਸ ਵਿਚੋਂ ਓ ਜਾਂ ਤੇਲ ਨਿਚੋੜ ਲੈਣਾ ਚਾਹੀਦਾ ਹੈ ।
- ਤਲੇ ਜਾਣ ਵਾਲੇ ਭੋਜਨ ਦੇ ਛੋਟੇ ਛੋਟੇ ਟੁਕੜੇ ਕੜਾਹੀ ਵਿਚ ਇਕੱਠੇ ਹੋ ਜਾਂਦੇ ਹਨ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ।
- ਭੋਜਨ ਨੂੰ ਜ਼ਿਆਦਾ ਸੇਕ ਤੇ ਨਾ ਪਕਾਉ ਕਿਉਂਕਿ ਇਸ ਤਰ੍ਹਾਂ ਭੋਜਨ ਬਾਹਰੋਂ ਸੜ ਜਾਵੇਗਾ ਪਰ ਅੰਦਰੋਂ ਕੱਚਾ ਹੀ ਰਹਿ ਜਾਂਦਾ ਹੈ ।
- ਭੋਜਨ ਨੂੰ ਬਾਹਰ ਕੱਢ ਕੇ ਸੋਖਣ ਵਾਲੇ ਕਾਗਜ਼ ਤੇ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਵਾਧੂ ਤੇਲ ਨੁੱਚੜ ਜਾਵੇ।
- ਖਾਣਾ ਪਕਾਉਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਮਲਮਲ ਦੇ ਟੁਕੜੇ ਜਾਂ ਬਾਰੀਕ ਛਾਣਨੀ ਨਾਲ ਪੁਣ ਲੈਣਾ ਚਾਹੀਦਾ ਹੈ ।
ਪ੍ਰਸ਼ਨ 28.
ਕੀ ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ-
- ਸਬਜ਼ੀਆਂ ਦੇ ਛਿਲਕੇ ਉਤਾਰੇ ਬਿਨਾਂ ਜਾਂ ਬਹੁਤ ਪਤਲਾ ਛਿਲਕਾ ਉਤਾਰ ਕੇ ਸਬਜ਼ੀ ਬਨਾਉਣੀ ਚਾਹੀਦੀ ਹੈ।
- ਅਨਾਜ, ਦਾਲਾਂ ਅਤੇ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਧੋਣਾ ਚਾਹੀਦਾ ਹੈ ।
- ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ।
- ਭੋਜਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੇਕਣਾ ਜਾਂ ਤਲਣਾ ਨਹੀਂ ਚਾਹੀਦਾ ।
- ਜਿਸ ਪਾਣੀ ਵਿਚ ਭੋਜਨ ਉਬਾਲਿਆ ਜਾਵੇ ਉਸ ਨੂੰ ਸੁੱਟਣਾ ਨਹੀਂ ਚਾਹੀਦਾ।
- ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਖਾਣਾ ਪਕਾਉਣ ਸਮੇਂ ਹੀ ਕੱਢਣੇ ਚਾਹੀਦੇ ਹਨ।
- ਪ੍ਰੈਸ਼ਰ ਕੁੱਕਰ ਵਿਚ ਭੋਜਨ ਪਕਾਉਣ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ।
- ਭੋਜਨ ਨੂੰ ਉੱਨੇ ਸਮੇਂ ਲਈ ਹੀ ਪਕਾਉ ਜਦੋਂ ਤਕ ਕਿ ਇਹ ਗਲ ਕੇ ਖਾਣਯੋਗ ਹੋ ਜਾਵੇ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 29.
ਭੋਜਨ ਕਿ ਕਿਨ੍ਹਾਂ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-
- ਭੋਜਨ ਨੂੰ ਪਚਣਯੋਗ ਬਣਾਉਣ ਲਈ
- ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
- ਭੋਜਨ ਵਿਚ ਵੰਨਗੀ ਲਿਆਉਣ ਲਈ
- ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
- ਕੀਟਾਣੂਆਂ ਨੂੰ ਨਸ਼ਟ ਕਰਨ ਲਈ
- ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।
ਭੋਜਨ ਹੇਠ ਲਿਖੇ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ-
1. ਭੋਜਨ ਨੂੰ ਪਚਨਯੋਗ ਬਣਾਉਣ ਲਈ – ਭੋਜਨ ਪਦਾਰਥਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਆਮ ਤੌਰ ਤੇ ਸੈਲੂਲੋਜ ਦੀ ਸਖ਼ਤ ਪਰਤ ਹੁੰਦੀ ਹੈ। ਇਸ ਪਰਤ ਨੂੰ ਮਨੁੱਖੀ ਪਾਚਨ ਤੰਤਰ ਨਹੀਂ ਤੋੜ ਸਕਦਾ। । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਨਸ਼ਾਸ਼ਤੇ ਦੇ ਕਣ, ਪਾਣੀ ਸੋਖ ਲੈਂਦੇ ਹਨ ਤੇ ਫੁੱਲ ਜਾਂਦੇ ਹਨ। ਇਸ ਤਰ੍ਹਾਂ ਇਹ ਸਖ਼ਤ ਪਰਤ ਫਟ ਜਾਂਦੀ ਹੈ । ਹੁਣ ਇਸ ਉੱਪਰ ਪਾਚਕ ਰਸ ਆਸਾਨੀ ਨਾਲ ਅਸਰ ਕਰ ਸਕਦੇ ਹਨ । ਜਿਵੇਂ ਚੌਲ, ਦਾਲਾਂ, ਅਨਾਜ ਅਤੇ ਮੀਟ ਪਕਾਉਣ ਨਾਲ ਨਰਮ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਚਬਾਉਣਾ ਵੀ ਸੌਖਾ ਹੋ ਜਾਂਦਾ ਹੈ ।
2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ – ਪਕਾਉਣ ਨਾਲ ਭੋਜਨ ਪਦਾਰਥਾਂ ਦਾ ਸੁਆਦ, ਸੁਗੰਧ ਅਤੇ ਦਿੱਖ ਸੁਧਾਰੀ ਜਾ ਸਕਦੀ ਹੈ। ਜਿਵੇਂ ਭੰਨਿਆ ਮੀਟ, ਅੰਡੇ ਦਾ ਆਮਲੇਟ, ਬੈਂਗਨ ਦਾ ਭਰਥਾ ਆਦਿ ਬਣਾਉਣ ਨਾਲ ਇਹਨਾਂ ਭੋਜਨਾਂ ਦਾ ਸੁਆਦ, ਸੁਗੰਧ ਅਤੇ ਦਿੱਖ ਹੀ ਬਦਲ ਜਾਂਦੀ ਹੈ ਤੇ ਇਹਨਾਂ ਨੂੰ ਖਾਣ ਨਾਲ ਮਜ਼ਾ ਵੀ ਆਉਂਦਾ ਹੈ ।
ਭੋਜਨ ਪਕਾਉਂਦੇ ਸਮੇਂ ਮਸਾਲਿਆਂ ਦੀ ਵਰਤੋਂ ਨਾਲ ਵੀ ਭੋਜਨ ਦੀ ਦਿੱਖ, ਸੁਆਦ ਅਤੇ ਸਗੰਧ ਤੇ ਚੰਗਾ ਅਸਰ ਹੁੰਦਾ ਹੈ। ਕਈ ਭੋਜਨ ਜਿਵੇਂ ਕਰੇਲੇ, ਜਿਮੀਕੰਦ ਆਦਿ ਵਿਚ ਕੁਦਰਤੀ ਤੌਰ ਤੇ ਕੌੜਾਪਨ ਜਾਂ ਲੇਸਲਾਪਨ ਹੁੰਦਾ ਹੈ।ਪਕਾਉਣ ਨਾਲ ਇਹ ਭੋਜਨ ਪਦਾਰਥ ਖੁਸ਼ਬੂਦਾਰ ਹੋ ਜਾਂਦੇ ਹਨ ਅਤੇ ਇਹਨਾਂ ਵਿਚੋਂ ਲੇਸ ਤੇ ਕੜਵਾਹਟ ਵੀ ਦੂਰ ਹੋ ਜਾਂਦੀ ਹੈ।
ਕੁਝ ਪਦਾਰਥਾਂ ਜਿਵੇਂ ਬਾਸਮਤੀ ਚੌਲ ਵਿਚ ਅੰਦਰੂਨੀ ਖੁਸ਼ਬੂ ਹੁੰਦੀ ਹੈ ਜੋ ਪਕਾਉਣ ਨਾਲ ਬਾਹਰ ਆ ਜਾਂਦੀ ਹੈ।
3. ਭੋਜਨ ਵਿਚ ਵੰਨਗੀ ਵਖਰੇਵਾਂ ਲਿਆਉਣ ਲਈ – ਪਕਾਉਣ ਨਾਲ ਭੋਜਨ ਵਿਚ ਭਿੰਨਤਾ ਲਿਆਂਦੀ ਜਾ ਸਕਦੀ ਹੈ। ਇਕੋ ਹੀ ਤਰ੍ਹਾਂ ਦਾ ਭੋਜਨ ਖਾਣ ਨਾਲ ਮਨ ਭਰ ਜਾਂਦਾ ਹੈ। ਪਰ ਪਕਾਉਣ ਦੇ ਵੱਖ-ਵੱਖ ਢੰਗਾਂ ਨਾਲ ਇਕੋ ਭੋਜਨ ਨੂੰ ਵੱਖ-ਵੱਖ ਰੂਪ ਦਿੱਤੇ ਜਾ ਸਕਦੇ ਹਨ। ਆਲੂ ਦੇ ਪਰੌਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ ਆਲੂ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਲਿਆਂਦੀ ਵੰਨਗੀ ਦੀ ਉਦਾਹਰਨ ਹਨ । ਪਕਾਉਣ ਸਮੇਂ ਇਕੋ ਭੋਜਨ ਨੂੰ ਵੱਖ-ਵੱਖ ਭੋਜਨਾਂ ਨਾਲ ਮਿਲਾ ਕੇ ਵੀ ਵੰਨਗੀ ਲਿਆਂਦੀ ਜਾ ਸਕਦੀ ਹੈ ।
4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੁਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।
5. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੁ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ‘ਤੇ ਬੈਕਟੀਰੀਆ ਦਾ ਵਾਧਾ ਰੁੱਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ
ਰਤਾ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਨਾਲ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ 1:ਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।
6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ ਬੰਦ-ਗੋਭੀ, ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੁਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ ।
ਪ੍ਰਸ਼ਨ 30.
ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਕਿਸੇ ਦੋ ਬਾਰੇ ਦੱਸੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢਣ ਹਨ-
(i) ਸੁੱਕੇ ਸੇਕ ਨਾਲ ਪਕਾਉਣਾ
(ii) ਗਿੱਲੇ ਸੇਕ ਜਾਂ ਪਾਣੀ ਨਾਲ ਪੜ੍ਹਾਉਣਾ
(iii ) ਘਿਓ ਜਾਂ ਤੇਲ ਵਿਚ ਪਕਾਉਣ ।
ਸੁੱਕੇ ਸੇਕ ਨਾਲ ਪਕਾਉਣਾ ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ
(ii) ਭੰਨਣਾ ਅਤੇ
(iii) ਬੇਕ ਕਰਨਾ।
(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ। ਜਿਵੇਂ-ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।
(ii) ਭੁੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੋਕਿਆ ਜਾਂਦਾ ਹੈ। ਇਸ ਨੂੰ ਭੰਨਣਾ ਕਹਿੰਦੇ ਹਨ। ਜਿਵੇਂ-ਕੜਾਹੀ ਵਿਚ ਰੇਤਾ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।
(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੋਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।
ਤਲਣਾ :
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘੱਟ ਘਿਓ ਵਿਚ ਤਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।
(i) ਸੁੱਕ ਭੁੰਨਿਆ ਤਲਣਾ – ਥੋੜੇ ਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ · ਵਿਚ ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ – ਜਲਦੀ ਹਿਲਾਇਆ ਜਾਂਦਾ ਹੈ। ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।
(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਭੋਜਨ ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰ੍ਹਾਂ ਤਲੇ ਜਾਂਦੇ ਹਨ।
(ii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇਨ੍ਹਾਂ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ। | ਪਕੌੜੇ, ਜਲੇਬੀਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ।
ਪ੍ਰਸ਼ਨ 31.
ਕਿਸ ਤਰੀਕੇ ਨਾਲ ਬਣਾਇਆ ਭੋਜਨ ਸਭ ਤੋਂ ਸੁਆਦ ਹੁੰਦਾ ਹੈ ? ਇਸ ਤਰੀਕੇ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਭਾਫ਼ ਨਾਲ ਭੋਜਨ ਪਕਾਉਣਾ ਇਕ ਉੱਤਮ ਢੰਗ ਹੈ। ਇਸ ਵਿਚ ਭੰਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਭਾਫ਼ ਨਾਲ ਪਕਾਉਣ ਦੇ ਤਿੰਨ ਢੰਗ ਹਨ- ਸਿੱਧਾ, ਅਸਿੱਧਾ ਅਤੇ ਦਬਾਉ ਹੇਠ ਭਾਫ਼ ਨਾਲ ਪਕਾਉਣਾ ।
(i) ਸਿੱਧਾ – ਕਿਸੇ ਖੁੱਲ੍ਹੇ ਪਤੀਲੇ ਵਿਚ ਪਾਣੀ ਪਾ ਕੇ ਇਸ ਨੂੰ ਉਬਾਲ ਤੇ ਭਾਫ਼ ਬਣਾਈ ਜਾਂਦੀ ਹੈ ਤੇ ਭੋਜਨ ਪਦਾਰਥ ਨੂੰ ਕਿਸੇ ਛਾਣਨੀਦਾਰ ਬਰਤਨ ਵਿਚ ਰੱਖ ਕੇ ਇਸ ਪਤੀਲੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥ ਭਾਫ਼ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ ਤੇ ਪੱਕ ਕੇ ਤਿਆਰ ਹੋ ਜਾਂਦਾ ਹੈ। ਪਰ ਇਸ ਤਰ੍ਹਾਂ ਪਕਾਇਆ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ। ਇਡਲੀ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ।
ਹਾਨੀਆਂ : ਇਸ ਢੰਗ ਨਾਲ ਭੋਜਨ ਪਕਾਉਂਦੇ ਸਮੇਂ ਭੋਜਨ ਵਿਚਲੇ ਕਈ ਜ਼ਰੂਰੀ ਖੁਰਾਕੀ ਤੱਤ ਪਾਣੀ ਵਿਚ ਡਿਗਦੇ ਰਹਿੰਦੇ ਹਨ ਅਤੇ ਵਿਟਾਮਿਨ ਆਕਸੀਕਰਨ ਰਾਹੀਂ ਨਸ਼ਟ ਹੋ ਜਾਂਦੇ ਹਨ । ਇਸ ਢੰਗ ਨਾਲ ਬਾਲਣ ਦਾ ਖਰਚਾ ਵੀ ਵੱਧ ਹੁੰਦਾ ਹੈ ।
(ii) ਅਸਿੱਧਾ – ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰਕੇ ਭਾਫ਼ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ ਤੇ ਭਾਫ਼ ਦਾ ਸਿੱਧਾ ਸੰਪਰਕ ਭੋਜਨ ਪਦਾਰਥ ਨਾਲ ਨਹੀਂ ਹੁੰਦਾ। ਇਸ ਲਈ ਹੀ ਇਸ ਨੂੰ ਭਾਫ਼ ਰਾਹੀਂ ਭੋਜਨ ਪਕਾਉਣ ਦਾ ਸਿੱਧਾ ਢੰਗ ਕਿਹਾ ਜਾਂਦਾ ਹੈ । ਇਸ ਢੰਗ ਵਿਚ ਭੋਜਨ ਦੇ ਖੁਰਾਕੀ ਤੱਤ ਨਾਂ-ਮਾਤਰ ਹੀ ਨਸ਼ਟ ਹੁੰਦੇ ਹਨ ਅਤੇ ਸੁਗੰਧ ਵੀ ਕਾਇਮ ਰਹਿੰਦੀ ਹੈ। ਕਈ ਤਰ੍ਹਾਂ ਦੇ ਕਸਟਰਡ ਅਤੇ ਪੁਡਿੰਗ ਇਸੇ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ । ਇਸ ਢੰਗ ਨਾਲ ਪਕਾਏ ਖਾਣੇ ਨੂੰ ਗਰਮ ਵੀ ਕੀਤਾ ਜਾ ਸਕਦਾ ਹੈ ।
ਭਾਫ਼ ਨਾਲ ਪਕਾਏ ਭੋਜਨ ਹਲਕੇ ਹੁੰਦੇ ਹਨ ਇਸ ਲਈ ਰੋਗੀਆਂ ਨੂੰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
(iii) ਦਬਾਓ ਹੇਠ ਭਾਫ਼ ਨਾਲ ਪਕਾਉਣਾ-ਭਾਫ ਨਾਲ ਭੋਜਨ ਪਕਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ । ਇਸ ਢੰਗ ਵਿਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਕੇ ਖਾਣਾ ਪਕਾਇਆ ਜਾਂਦਾ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜਾ ਜਿਹਾ ਪਾਣੀ ਪਾ ਕੇ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਇਸ ਵਿਚ ਖਾਣਾ ਪਕਾਇਆ ਜਾਂਦਾ ਹੈ।
ਪ੍ਰੈਸ਼ਰ ਕੁੱਕਰ ਉੱਪਰ ਇਕ ਭਾਰ ਲੱਗਿਆ ਹੁੰਦਾ ਹੈ ਜੋ ਪ੍ਰੈਸ਼ਰ ਦਬਾਓ ਨੂੰ ਨਿਯੰਤ੍ਰਿਤ ਕਰਦਾ ਹੈ। ਜਦੋਂ ਭਾਫ਼ ਜ਼ਿਆਦਾ ਬਣ ਜਾਂਦੀ ਹੈ ਤਾਂ ਭਾਰ ਉੱਪਰ ਚੁੱਕਿਆ ਜਾਂਦਾ ਹੈ ਤੇ ਭਾਫ਼ ਬਾਹਰ ਨਿਕਲ ਜਾਂਦੀ ਹੈ । ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਸਮੇਂ ਅਤੇ ਬਾਲਣ ਦੀ ਕਾਫ਼ੀ ਬੱਚਤ ਹੁੰਦੀ ਹੈ । ਪ੍ਰੈਸ਼ਰ ਕੁੱਕਰ ਨੂੰ ਕਦੇ ਵੀ ਦੋ ਤਿਹਾਈ (ਪਤ) ਤੋਂ ਵੱਧ ਨਾ ਭਰੋ। ਇਸ ਢੰਗ ਵਿਚ ਭੋਜਨ ਪਦਾਰਥਾਂ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ।
ਪ੍ਰਸ਼ਨ 32.
ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
- ਫਲਾਂ ਅਤੇ ਹਰੀਆਂ ਸਬਜ਼ੀਆਂ ਦੇ ਛਿਲਕੇ ਦੇ ਹੇਠਾਂ ਵਾਲੀ ਤਹਿ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਹਨਾਂ ਨੂੰ ਛਿਲਕੇ ਸਮੇਤ ਹੀ ਪਕਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਛਿਲਕਾ ਬਹੁਤ ਬਾਰੀਕ ਉਤਾਰਨਾ ਚਾਹੀਦਾ ਹੈ।
- ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਪਕਾਉਣ ਲਈ ਸਬਜ਼ੀਆਂ ਦੇ ਬਹੁਤ ਛੋਟੇ ਟੁੱਕੜੇ ਨਾ ਕਰੋ ਕਿਉਂਕਿ ਜਿੰਨੇ ਟੁੱਕੜੇ ਜ਼ਿਆਦਾ ਹੋਣਗੇ ਓਨਾ ਹੀ ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਦਾ ਨੁਕਸਾਨ ਵੀ ਵੱਧ ਹੋਵੇਗਾ।
- ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਕੱਢਣ ਦਾ ਕੰਮ ਖਾਣਾ ਪਕਾਉਣ ਵੇਲੇ ਹੀ ਕਰੋ।
- ਭੋਜਨ ਪਕਾਉਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਸੁੱਟਣ ਦੀ ਥਾਂ ਕਿਸੇ ਦੂਸਰੇ ਪਕਵਾਨ ਵਿਚ ਵਰਤ ਲੈਣਾ ਚਾਹੀਦਾ ਹੈ ।
- ਖਾਣ ਵਾਲੇ ਭੋਜਨ ਪਦਾਰਥਾਂ ਨੂੰ ਘੱਟ ਤੋਂ ਘੱਟ ਸਮੇਂ ਲਈ ਇੰਨਾਂ ਪਕਾਓ ਕਿ ਉਹ ਗਲ ਕੇ ਖਾਣ ਯੋਗ ਹੋ ਜਾਣ। ਵੱਧ ਸਮੇਂ ਲਈ ਪਕਾਉਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
- ਵਿਟਾਮਿਨ ਅਤੇ ਖਣਿਜ ਪਦਾਰਥ ਅਨਾਜਾਂ ਦੀ ਉੱਪਰਲੀ ਤਹਿ ਵਿਚ ਹੀ ਹੁੰਦੇ ਹਨ ਇਸ ਲਈ ਅਣਛਾਣੇ ਆਟੇ ਅਤੇ ਬਿਨਾਂ ਪਾਲਿਸ਼ ਕੀਤੇ ਚਾਵਲਾਂ ਜਾਂ ਦਾਲਾਂ ਆਦਿ ਦਾ ਹੀ ਇਸਤੇਮਾਲ ਕਰੋ।
- ਭੋਜਨ ਨੂੰ ਸਦਾ ਢੱਕ ਕੇ ਹੀ ਪਕਾਉ ਕਿਉਂਕਿ ਖੁੱਲ੍ਹੇ ਭਾਂਡੇ ਵਿਚ ਪਕਾਉਣ ਨਾਲ ਵੀ ਉੱਡਣ ਵਾਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ।
- ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ਅਤੇ ਸਮੇਂ ਅਤੇ ਬਾਲਣ ਦੀ ਬੱਚਤ ਵੀ ਹੁੰਦੀ ਹੈ।
- ਭੋਜਨ ਨੂੰ ਜਲਦੀ ਪਕਾਉਣ ਲਈ ਸੋਡਾ ਅਤੇ ਬੇਕਿੰਗ ਪਾਊਡਰ ਦੀ ਵਰਤੋਂ ਨਾ ਕਰੋ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵੀ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
- ਤਲਣ ਲਈ ਘਿਓ ਬਹੁਤ ਜ਼ਿਆਦਾ ਗਰਮ ਨਾ ਕਰੋ ।
ਪ੍ਰਸ਼ਨ 33.
ਗਿੱਲੇ ਸੇਕ ਨਾਲ ਖਾਣਾ ਪਕਾਉਣ ਅਤੇ ਸੁੱਕੇ ਸੇਕ ਨਾਲ ਖਾਣਾ ਪਕਾਉਣ ਵਿਚ ਕੀ ਅੰਤਰ ਹੈ । ਇਹਨਾਂ ਤਰੀਕਿਆਂ ਵਿਚੋਂ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ਅਤੇ ਕਿਉਂ ?
ਉੱਤਰ-
ਸੁੱਕੇ ਸੇਕ ਨਾਲ ਪਕਾਉਣਾ | ਗਿੱਲੇ ਸੇਕ ਨਾਲ ਪਕਾਉਣਾ |
1. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ। | 1. ਇਸ ਵਿਚ ਭੋਜਨ ਪਦਾਰਥ ਨੂੰ ਪਾਣੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ । |
2. ਇਸ ਢੰਗ ਨਾਲ ਭੋਜਨ ਪਕਾਉਣ ਦੇ ਤਿੰਨ ਢੰਗ ਹੈ : ਸੇਕਣਾ, ਭੰਨਣਾ ਅਤੇ ਬੇਕ ਕਰਨਾ । | 2. ਇਸ ਢੰਗ ਨਾਲ ਭੋਜਨ ਪਕਾਉਣ ਦੇ ਢੰਗ ਹਨ : ਉਬਾਲਣਾ, ਮੱਠੀ ਅੱਗ ਤੇ ਥੋੜੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ । |
3. ਇਸ ਵਿਚ ਭੋਜਨ ਪਦਾਰਥਾਂ ਦੇ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ । | 3. ਇਸ ਵਿਚ ਭੋਜਨ ਦੇ ਖ਼ੁਰਾਕੀ ਤੱਤ ਘੱਟ ਤੋਂ ਘੱਟ ਨਸ਼ਟ ਹੁੰਦੇ ਹਨ । |
4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਨਹੀਂ ਹੁੰਦਾ । | 4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਹੁੰਦਾ ਹੈ । |
ਗਿੱਲੋ ਸੇਕ ਨਾਲ ਖਾਣਾ ਪਕਾਉਣ ਦਾ ਢੰਗ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਪਕਾਏ ਭੋਜਨ ਵਿਚੋਂ ਖ਼ੁਰਾਕੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਪਚਣਯੋਗ ਵੀ ਹੁੰਦਾ ਹੈ ।
ਪ੍ਰਸ਼ਨ 34.
ਖਾਣਾ ਪਕਾਉਣ ਦਾ ਖੁਰਾਕੀ ਤੱਤਾਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਖਾਧ ਪਦਾਰਥਾਂ ਵਿਚ ਪ੍ਰੋਟੀਨ, ਕਾਰਬੋਹਾਈਡੇਟਸ, ਚਰਬੀ, ਵਿਟਾਮਿਨ ਤੇ ਖਣਿਜ ਲੂਣ ਖ਼ੁਰਾਕੀ ਤੱਤਾਂ ਤੇ ਤਾਪ ਦਾ ਅਲੱਗ-ਅਲੱਗ ਤਰੀਕੇ ਨਾਲ ਅਸਰ ਹੁੰਦਾ ਹੈ ।
1. ਕਾਰਬੋਹਾਈਡੇਂਟਸ-
- ਨਿਸ਼ਾਸਤੇ ਦੇ ਕਣ ਪਾਣੀ ਵਿਚ ਪਕਾਉਣ ਤੇ ਪਾਣੀ ਸੋਖ ਕੇ ਫੁੱਲ ਜਾਂਦੇ ਹਨ ਅਤੇ ਫਟ ਜਾਂਦੇ ਹਨ ਅਤੇ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਫਿਰ ਇਹ ਪਚਣਯੋਗ ਹੋ ਜਾਂਦਾ ਹੈ ।
- ਸੇਕਣ ਨਾਲ ਨਿਸ਼ਾਸਤਾ ਡੈਕਸਟਨ ਅਤੇ ਫਿਰ ਸ਼ੱਕਰ ਵਿਚ ਬਦਲ ਜਾਂਦਾ ਹੈ, ਜਿਸ ਨੂੰ ਪਚਾਉਣਾ ਸੌਖਾ ਹੁੰਦਾ ਹੈ ਅਤੇ ਸੈਲੂਲੋਜ਼ ਦੇ ਰੇਸ਼ੇ ਵੀ ਪਕਾਉਣ ਨਾਲ ਨਰਮ ਹੋ ਜਾਂਦੇ ਹਨ ।
- ਚੀਨੀ ਗਰਮ ਕਰਨ ਤੇ ਪਿਘਲਦੀ ਹੈ । ਬਿਨਾਂ ਪਾਣੀ ਦੇ ਪਕਾਈ ਚੀਨੀ ਭੂਰੇ ਰੰਗ ਦੀ ਹੋ ਜਾਂਦੀ ਹੈ ! ਇਸ ਨੂੰ ਕੈਰਾਲਾਈਜ਼ਡ ਚੀਨੀ ਕਿਹਾ ਜਾਂਦਾ ਹੈ ਤੇ ਇਸ ਨਾਲ ਕਸਟਰਡ, ਪੁਡਿੰਗ ਵਗੈਰਾ ਦਾ ਰੰਗ ਤੇ ਸੁਆਦ ਚੰਗਾ ਹੋ ਜਾਂਦਾ ਹੈ ।
2. ਪ੍ਰੋਟੀਨ-
ਗਰਮ ਕਰਨ ਤੇ ਪ੍ਰੋਟੀਨ ਜੰਮ ਅਤੇ ਸੁੰਘੜ ਜਾਂਦੇ ਹਨ ਅਤੇ ਕੁਝ ਹਾਨੀਕਾਰਕ ਐੱਨਜ਼ਾਈਮ ਜੋ ਕਿ ਵਿਟਾਮਿਨਾਂ ਨੂੰ ਨਸ਼ਟ ਕਰਦੇ ਹਨ, ਪਕਾਉਣ ਨਾਲ ਨਸ਼ਟ ਹੋ ਜਾਂਦੇ ਹਨ । ਪਸ਼ੂ ਪ੍ਰੋਟੀਨ ਜ਼ਿਆਦਾ ਪਕਾਉਣ ਤੇ ਸਖ਼ਤ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਘੱਟ ਤਾਪ ਤੇ ਹੌਲੇ-ਹੌਲੇ ਪਕਾਉਣਾ ਚਾਹੀਦਾ ਹੈ ਤਾਂ ਕਿ ਉਹ ਜਲਦੀ ਪਚ ਸਕਣ ਪਰ ਪੌਦਿਆਂ ਤੋਂ ਮਿਲਣ ਵਾਲੀ ਪ੍ਰੋਟੀਨ ਛੋਲੇ, ਮਟਰ, ਸੋਇਆਬੀਨ ਆਦਿ) ਨੂੰ ਪਾਣੀ ਵਿਚ ਅਤੇ ਜ਼ਿਆਦਾ ਤਾਪ ਤੇ ਪਕਾਉਣਾ ਚਾਹੀਦਾ ਹੈ ਇਸ ਨਾਲ ਇਹ ਜਲਦੀ ਪਚਦੇ ਹਨ ਅਤੇ ਸੁਆਦ ਵੀ ਬਣਦੇ ਹਨ ।
3. ਚਰਬੀ-
ਜ਼ਿਆਦਾ ਦੇਰ ਤਕ ਚਰਬੀ ਨੂੰ ਗਰਮ ਕਰਨ ਤੇ ਇਸ ਦਾ ਵਿਘਟਨ ਹੋ ਜਾਂਦਾ ਹੈ ਅਤੇ ਇਹ ਅਮਲਾਂ ਵਿਚ ਬਦਲ ਜਾਂਦੀ ਹੈ ਅਤੇ ਇਸ ਦਾ ਸੁਆਦ ਤੇ ਸੁਗੰਧ ਵੀ ਖ਼ਰਾਬ ਹੋ ਜਾਂਦੇ ਹਨ ਅਤੇ ਚਰਬੀ ਛੇਤੀ ਨਹੀਂ ਪਚਦੀ । ਇਸੇ ਲਈ ਵਾਰ-ਵਾਰ ਇੱਕੋ ਤੇਲ ਵਿਚ ਨਹੀਂ ਤਲਣਾ ਚਾਹੀਦਾ | ਇਸੇ ਤਰ੍ਹਾਂ ਘੱਟ ਤਾਪ ਤੇ ਚਰਬੀ ਨੂੰ ਗਰਮ ਕਰਨ ਨਾਲ ਖਾਧ ਪਦਾਰਥ ਜ਼ਿਆਦਾ ਚਰਬੀ ਸੋਖ ਲੈਂਦੇ ਹਨ ਅਤੇ ਇਹਨਾਂ ਨੂੰ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ ।
4. ਵਿਟਾਮਿਨ-
ਜ਼ਿਆਦਾ ਦੇਰ ਤਕ ਤੇਜ਼ ਅੱਗ ਤੇ ਪਕਾਉਣ ਨਾਲ ਵਿਟਾਮਿਨ ‘ਬੀ’ ਦੀ ਕਾਫ਼ੀ ਮਾਤਰਾ ਅਤੇ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦੇ ਹਨ ।ਉਬਲਦੇ ਪਾਣੀ ਵਿਚ ਸਬਜ਼ੀਆਂ ਪਕਾਈਆਂ ਜਾਣ ਤਾਂ ਘੱਟ ਵਿਟਾਮਿਨ ਨਸ਼ਟ ਹੁੰਦੇ ਹਨ | ਤਲਣ ਤੇ ਭੰਨਣ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ਵਿਟਾਮਿਨ ‘ਏ’ ਤੇ ‘ਡੀ’ ਉੱਪਰ ਗਰਮੀ ਦਾ ਬਹੁਤਾ ਅਸਰ ਨਹੀਂ ਹੁੰਦਾ। ਸੋਡਾ ਪਾ ਕੇ ਭੋਜਨ ਪਕਾਉਣ ਤੇ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ |
5. ਖਣਿਜ ਲੂਣ-
ਖਣਿਜ ਲੂਣ ਪਕਾਉਣ ਵੇਲੇ ਪਾਣੀ ਵਿਚ ਘੁਲ ਜਾਂਦੇ ਹਨ । ਇਸ ਲਈ ਇਸ ਪਾਣੀ ਨੂੰ ਤਰੀ ਵਾਂਗ ਵਰਤ ਲੈਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ।ਉਬਾਲਣ ਨਾਲ ਸੋਡੀਅਮ ਵੀ ਨਸ਼ਟ ਹੋ ਜਾਂਦਾ ਹੈ । ਇਸ ਦੀ ਕਮੀ ਨਮਕ ਪਾ ਕੇ ਪੂਰੀ ਕੀਤੀ ਜਾ ਸਕਦੀ ਹੈ । ਦੁੱਧ ਉਬਾਲਣ ਤੇ ਥੋੜੀ ਕੈਲਸ਼ੀਅਮ ਵੀ ਨਸ਼ਟ ਹੁੰਦੀ ਹੈ ।